ਪੁਸਤਕਾਲਾਭਾਗ ੫

ਪਹਿਲੀ ਚੇਤ ੨੦੧੨ ਬਿਕ੍ਰਮੀ ਦਿਆਲ ਪੰਡਤ ਫਕੀਰ ਚੰਦ ਫਕੀਰ ਨੂੰ ਸ਼ਬਦ ਭੇਜਿਆ ਹੁਸਿਆਰਪੁਰ

ਫ਼ਕੀਰ ਫ਼ਕੀਰੀ ਕਵਣ ਮਾਤ। ਸ਼ਬਦ ਜ਼ੰਜੀਰੀ ਕਵਣ ਨਾਤ। ਨਾਮ ਅਮੀਰੀ ਕਵਣ ਸੁਗਾਤ। ਰਸਨਾ ਸੀਰੀ ਮੇਟ ਮਿਟਾਏ ਅੰਧ ਅੰਧੇਰੀ ਰਾਤ। ਬਜਰ ਕਪਾਟੀ ਕਿਸ ਘਰ ਸਾਚੇ ਚੀਰੀ, ਕਵਣ ਰੂਪ ਕਵਣ ਰੰਗ ਕਵਣ ਰੇਖ ਲੋਕਮਾਤ ਭੇਖ ਕਮਲਾਪਾਤ। ਕਵਣ ਵਖਾਣੇ ਵੇਲਾ ਵਕਤ ਅਖੀਰੀ, ਕਵਣ ਜਣਾਏ ਜਾਣੇ ਭੈਣ ਭਰਾਣੇ ਪਿਤ ਮਾਤ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਵਣ ਦਵਾਰੇ ਜੋਤ ਨਿਰੰਕਾਰੇ, ਸ਼ਬਦ ਜੈਕਾਰੇ ਪਵਣ ਅਸਵਾਰੇ, ਬੈਠਾ ਰਹੇ ਇਕ ਇਕਾਂਤ। ਜਗਤ ਫ਼ਕੀਰ ਸ਼ਬਦ ਮਲਾਹ। ਕਵਣ ਕਟੇ ਹਉਮੇ ਪੀੜ, ਕਵਣ ਜੋਤੀ ਮੇਲ ਦਏ ਮਿਲਾ। ਕਲਜੁਗ ਅੰਤਮ ਲਥੇ ਚੀਰ, ਕਵਣ ਸੁਹੇਲਾ ਇਕ ਇਕੇਲਾ ਸ਼ਬਦ ਪੱਲੂ ਦਏ ਫੜਾ। ਕਵਣ ਗੁਰ

ਕਵਣ ਚੇਲਾ, ਕਲਜੁਗ ਅੰਤਮ ਆਇਆ ਵੇਲਾ, ਬੇੜਾ ਬੰਨ੍ਹੇ ਦਏ ਲਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਕਵਣ ਕੂਟੇ ਪਵਣ ਝੂਟੇ, ਸ਼ਬਦ ਪੰਘੂੜਾ ਦੀਪਕ ਜੋਤੀ ਰਿਹਾ ਜਗਾ। ਦੀਪਕ ਜੋਤੀ ਕਲ ਉਜਿਆਰ। ਹਰਿ ਆਪ ਉਠਾਏ ਆਤਮ ਸੋਤੀ, ਹਰਿਜਨ ਸਾਚਾ ਵੇਖ ਵਿਚਾਰ। ਧੁਰ ਦਰਗਾਹੀ ਏਕਾ ਵਰਨ ਏਕਾ ਗੋਤੀ, ਏਕਾ ਮੀਤ ਰਾਖੋ ਚੀਤ ਮੀਤ ਮੁਰਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਸੁਣਾਏ ਸੋਹੰ ਸ਼ਬਦ ਸੁਹਾਗੀ ਗੀਤ, ਚੰਦ ਫ਼ਕੀਰ ਉਤਰ ਦੇਣਾ ਪਹਿਲੀ ਵਾਰ।

ਆਤਮ ਮਧ ਮਧੁਰ ਰਸ ਮੀਤ ਮੁਰਾਰ ਸੰਤ। ਦਰ ਘਰ ਸਾਚੇ ਸਚ ਦਵਾਰੇ ਜੋਤ ਨਿਰੰਜਣ ਪੁਰਖ ਅਬਿਨਾਸ਼ੀ ਮੀਤ ਮੁਰਾਰ। ਅਨਹਦ ਵੱਜੇ ਵਜਾਏ ਸ਼ਬਦ ਨਦ, ਸੁਣੇ ਸੁਣਾਏ ਸਚ ਪੁਕਾਰ। ਤਨ ਸ਼ਿੰਗਾਰ ਵਿਚ ਸੰਸਾਰ। ਕਾਮ ਕਾਮਨੀ ਵਿਚੋਂ ਮਾਰ। ਸ਼ਬਦ ਅਧਾਰਾ ਤਨ ਅਸਵਾਰਾ, ਜੋਤੀ ਜੋਤ ਸਰੂਪ ਹਰਿ, ਏਕਾ ਏਕ ਕਰੇ ਸਾਚੀ ਜੋਤ ਧਰੇ, ਵਰਨ ਗੋਤ ਹਰੇ ਮੇਟ ਮਿਟਾਏ ਅੰਧ ਅੰਧਿਆਰ। ਆਤਮ ਜੋਤ ਹਰਿ ਪਰਕਾਸ਼, ਵਰਨ ਗੋਤ ਮਿਟੇ ਅੰਧੇਰ ਸੰਞ ਸਵੇਰ। ਏਕਾ ਮੰਡਲ ਏਕਾ ਰਾਸ, ਆਪ ਕਰਾਏ ਹੇਰ ਫੇਰ। ਸ਼ਬਦ ਸਰੂਪੀ ਜੋਤ ਨਿਰੰਜਣ ਨਾ ਲਾਏ ਦੇਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਤਾਰੇ ਪੈਜ ਸਵਾਰੇ, ਕਰ ਕਰ ਆਪਣੀ ਮਿਹਰ। ਨੌਂ ਦਵਾਰੇ ਕਰੇ ਬੰਦ। ਮੇਟ ਮਿਟਾਏ ਜਗਤ ਅੰਧ। ਏਕਾ ਧਾਰ ਗਾਏ ਬੱਤੀ ਦੰਦ। ਸ਼ਬਦ ਘੋੜੇ ਹੋ ਅਸਵਾਰ, ਦਰਸ ਦਿਖਾਏ ਹਰਸ ਮਿਟਾਏ ਪਰਮਾਨੰਦ। ਸਤਾਰਾਂ ਹਾੜੀ ਖ਼ੁਸ਼ੀ ਮਨਾਏ, ਭਗਤ ਭਗਵਾਨਾ ਏਕਾ ਰੰਗ ਰੰਗਾਨਾ, ਲੋਕਮਾਤ ਚੜ੍ਹਾਏ ਸਾਚੇ ਚੰਦ। ਧੁਰ ਦਰਗਾਹੀ ਜਗਤ ਮਲਾਹੀ ਬੇਪਰਵਾਹੀ, ਸ਼ਬਦ ਜੈਕਾਰਾ ਇਕ ਲਗਾਉਣਾ। ਹਰਿ ਸੰਤ ਉਠਾਏ ਥਾਉਂ ਥਾਈ, ਠੰਡੀ ਛਾਈ ਆਪ ਰਖਾਉਣਾ। ਆਪੇ ਪਕੜੇ ਅੰਤਮ ਬਾਹੀਂ, ਸੱਜਣ ਸੁਹੇਲਾ ਮੀਤ ਮੁਰਾਰਾ ਇਕ ਓਅੰਕਾਰਾ ਆਪ ਅਖਵਾਉਣਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੁਰਾਸੀ ਕਲੀਆਂ ਤਨ ਸ਼ਿੰਗਾਰ, ਸੱਤਾਂ ਦੀਪਾਂ ਲੇਖ ਲਿਖਾਰ, ਸੋਹਣਾ ਚੋਲਾ ਤਨ ਛੁਹਾਉਣਾ। ਚੁਰਾਸੀ ਕਲੀਆਂ ਚਿੱਟਾ ਬਾਣਾ। ਵਲੀਆ ਛਲੀਆ ਬਣ ਵਖਾਏ ਬਵੰਜਾ ਅੱਖਰੀ ਬਵੰਜਾ ਰਾਣਾ। ਵੇਖ ਵਖਾਣੇ ਜੰਗਲ ਜੂਹ ਉਜਾੜ ਪਹਾੜ ਜਲੀਆ ਥਲੀਆ, ਕਲਜੁਗ ਜੂਠਾ ਝੂਠਾ ਚੋਲਾ ਹੋਇਆ ਪੁਰਾਨਾ। ਨਿਹਚਲ ਧਾਮ ਨੌਂ ਖੰਡ ਪ੍ਰਿਥਮੀ ਚਾਰ ਕੁੰਟ ਦਹਿ ਦਿਸ਼ ਇਕ ਵਖਾਏ ਸਚ ਸਿੰਘਾਸਣ ਹਰਿ ਅਟਲੀਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਾਰਾਂ ਹਾੜੀ ਗੁਰ ਸੰਗਤ ਸਾਚਾ ਮਾਣ ਦਵਾਣਾ। ਸੂਰਜ ਚੰਦ ਚੰਦ ਸਿਤਾਰ। ਸ਼ਬਦੀ ਕੰਧ ਅਪਰ ਅਪਾਰ। ਨਾਮ ਬੰਧ ਅਧ ਵਿਚਕਾਰ। ਜੋਤੀ ਜੋਤ ਸਰੂਪ ਹਰਿ, ਗਗਨ ਪਤਾਲਾਂ ਪਾਵੇ ਸਾਰ। ਚੰਦ ਸੂਰਜ ਸੂਰਜ ਚੰਦ। ਆਪੇ ਜਾਣੇ ਵੇਖ ਵਖਾਣੇ, ਪੁਰਖ ਅਬਿਨਾਸ਼ੀ ਪਰਮਾਨੰਦ। ਸਰਬ ਘਟਾਂ ਘਟ ਰਿਹਾ ਪਛਾਣੇ, ਅੱਠੇ ਪਹਿਰ ਖੁਲ੍ਹੇ ਰੱਖੇ ਨਾ ਹੋਏ ਬੰਦ। ਜੋਤੀ ਜੋਤ ਸਰੂਪ ਹਰਿ, ਜੋਤੀ ਨੂਰ ਇਕ ਕਰ, ਸ਼ਬਦ ਡੋਰੀ ਰਿਹਾ ਬੰਧ, ਸੂਰਜ ਚੰਦ ਚਾਂਦ ਚਾਂਦਨਾ। ਸ਼ਬਦ ਧਾਰ ਪ੍ਰਭ ਸਾਚੇ ਬਾਂਧਾ। ਇਕ ਅਕਾਰ ਵਿਚ ਸੰਸਾਰ, ਲੋਆਂ ਪੁਰੀਆਂ ਬੰਨ੍ਹੇ ਧਾਰ, ਸ਼ਬਦ ਉਡਾਰ ਸ੍ਰੀ ਭਗਵਾਨਾ। ਨਾ ਕੋਈ ਜਾਣੇ ਸਾਚੀ ਕਾਰ, ਹਰਿ ਸਰਕਾਰ ਪਵਣ ਹੁਲਾਰਾ, ਕਲਜੁਗ ਕਲ ਕਰਮ ਵਿਚਾਰਾ, ਜੋਤੀ ਜਾਮਾ ਭੇਖ ਅਪਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੀ ਸਾਰ। ਚੰਦ ਸੂਰਜ ਸੂਰਜ ਚੰਦ ਬਲੋਏ। ਕਰੇ ਖੇਲ ਹਰਿ ਤ੍ਰੈ ਤ੍ਰੈ ਲੋਏ। ਆਪੇ ਜਾਣੇ ਜਾਣ ਪਛਾਣੇ, ਗਿਣ ਗਿਣ ਲੇਖ ਜਾਣੇ ਨਾ ਕੋਇ।

ਲੋਕਮਾਤੀ ਸੁਘੜ ਸਿਆਣੇ ਹਰਿ ਆਪ ਭੁਲਾਏ ਤੁੱਟੇ ਮਾਣ ਰਹੇ ਨਾ ਕੋਏ। ਗੁਰਮਖਾਂ ਆਤਮ ਹਰਿ ਹੁਕਮ ਸੁਣਾਏ, ਸ਼ਬਦ ਨਾਦ ਧੁਨ ਵਜਾਏ। ਏਕਾ ਝੁੱਲੇ ਧਰਮ ਨਿਸ਼ਾਨੇ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੂਰਜ ਚੰਦ ਆਪੇ ਰਿਹਾ ਲਟਕਾਏ। ਸੂਰਜ ਚੰਦ ਚੰਦ ਅੰਤਕਾਲ। ਕਲਜੁਗ ਕਾਲਾ ਕੁੜਿਆਰਾ, ਕਿਸੇ ਨਾ ਧੋਇਆ ਕਾਲਾ ਦਾਗ਼। ਦਰ ਘਰ ਸਾਚੇ ਆਏ ਰੋਇਆ, ਆਪ ਆਪਣੀ ਸੁਰਤ ਸੰਭਾਲ। ਕਰਮ ਬੀਜ ਜੋ ਆਪਣਾ ਬੋਇਆ, ਫਲ ਨਾ ਦਿਸੇ ਕਿਸੇ ਡਾਲ੍ਹ। ਸੋਹੰ ਸ਼ਬਦ ਹਲ ਸਾਚਾ ਜੋਇਆ, ਅਕਾਲ ਅਕਾਲਾ ਦੀਨ ਦਿਆਲ। ਗੁਰਮੁਖ ਸੋਇਆ ਰਹੇ ਨਾ ਕੋਇਆ, ਬਾਂਹੋਂ ਪਕੜ ਲਏ ਉਠਾਲ। ਨਿਝਰ ਧਾਰ ਅੰਮ੍ਰਿਤ ਰਿਹਾ ਚੋਇਆ, ਆਤਮ ਤਾਲ ਮਾਰੇ ਉਛਾਲ। ਨਾ ਜਨਮੇ ਨਾ ਕਦੇ ਮੋਇਆ, ਸਦਾ ਸਦਾ ਹਰਿ ਰਖਵਾਲ। ਦੁਰਮਤ ਮੈਲ ਰਿਹਾ ਧੋਇਆ, ਨਿਰਮਲ ਕਰੇ ਕਾਇਆ ਖਾਲ। ਗੁਰਮੁਖ ਸਾਚਾ ਕਦੇ ਨਾ ਰੋਇਆ, ਨੇੜ ਨਾ ਆਏ ਜਮ ਜਮ ਕਾਲ। ਆਤਮ ਦਰ ਦਵਾਰੇ ਨਰ ਨਰਾਇਣ ਹਰਿ ਜੀ ਸਦਾ ਸਹਾਈ ਹੋਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗੋ ਜੁਗ ਚਲੇ ਅਵੱਲੜੀ ਚਾਲ। ਪ੍ਰਭ ਬੰਨ੍ਹੇ ਧੀਰ। ਕਲਜੁਗ ਵੇਲਾ ਅੰਤ ਅਖ਼ੀਰ। ਨਾ ਕੋਈ ਚੇਲਾ ਘਰ ਘਰ ਸੰਤ, ਨਾ ਕੋਈ ਦਿਸੇ ਪੀਰ ਫਕੀਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਮਾ ਧਰ, ਸ਼ਬਦ ਮਾਰੇ ਸੁਰਤ ਜ਼ੰਜੀਰ। ਸੂਰਜ ਚੰਦ ਹਰਿ ਦਵਾਰ। ਮੰਗਣ ਮੰਗ ਰੰਗ ਅਪਾਰ। ਮਿਲਿਆ ਮੇਲ ਸੰਗ ਵਿਚ ਸੰਸਾਰ। ਅੰਤਮ ਕਲ ਪਾਰ ਜਾਏ ਲੰਘ, ਦਰ ਦਵਾਰ ਸੱਚੇ ਦਰਬਾਰ। ਸ਼ਬਦ ਘੋੜੇ ਕਸਿਆ ਤੰਗ, ਜੋਤ ਸਰੂਪੀ ਹਰਿ ਅਸਵਾਰ। ਅੰਤਮ ਕਟੇ ਭੁੱਖ ਨੰਗ, ਮੰਗਣ ਮੰਗ ਸੱਚੀ ਸਰਕਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮੇਲ ਆਪ ਆਪਣੀ ਦੱਸੇ ਧਾਰ। ਸੂਰਜ ਸੂਰਿਯਾ ਖੇਤਰ। ਖੁੱਲ੍ਹੇ ਕਰੇ ਹਰਿ ਪਛਾਨ ਚੇਤ ਚੇਤਨ ਸਾਚੇ ਚੇਤਰ। ਰੰਗ ਰੰਗੀਲਾ ਰੰਗ ਸਾਚਾ ਮਾਣੇ, ਨਿਤ ਨਵਿਤ ਨਾਮ ਲੋਚਨ ਸਾਚੇ ਨੇਤਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੇ ਭਾਣੇ ਅਗੇਤ ਪਛੇਤਰ। ਸੂਰਜ ਸੂਰੀਯਾ ਸਾਚਾ ਤੇਜ। ਸ਼ਬਦ ਸੁਨੇਹੜਾ ਪ੍ਰਭ ਸਾਚਾ ਰਿਹਾ ਭੇਜ। ਆਪ ਆਪਣੇ ਕਾਜ ਸਵਾਰੇ, ਕਲਜੁਗ ਅੰਤਮ ਪਾਰ ਉਤਾਰੇ, ਅਗਨੀ ਧਰਤੀ ਨੌਂ ਨੌਂ ਨੇਜ। ਪਾਰਬ੍ਰਹਮ ਪ੍ਰਭ ਪਾਏ ਸਾਰੇ, ਏਕਾ ਸੋਹਣ ਅਸਥਿਲ ਚੁਬਾਰੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰੇ ਏਕਾ ਜੋਤੀ ਆਪ ਰਖਾਏ ਸਾਚਾ ਤੇਜ।

੧੪ ਚੇਤ ੨੦੧੨ ਬਿਕ੍ਰਮੀ ਸੰਤ ਮਿਹਰ ਸਿੰਘ ਦੇ ਡੇਰੇ ਮਾਡਲ ਟਾਉਨ ਜਲੰਧਰ

ਕਾਇਆ ਕੋਟ ਕੋਟ ਗੜ੍ਹ। ਪ੍ਰਭ ਅਬਿਨਾਸ਼ੀ ਆਪੇ ਵੇਖੇ ਅੰਦਰੇ ਅੰਦਰ ਉਪਰ ਚੜ੍ਹ। ਸਹਿਜ ਸੁਭਾਏ ਸਾਚਾ ਮੰਦਰ, ਆਪੇ ਜਾਣੇ ਘਰ ਸਾਚੇ ਵੜ। ਵੱਜਾ ਵੇਖੇ ਏਕਾ ਜੰਦਰ, ਦੂਜਾ ਕੋਈ ਨਾ ਸਕੇ ਘੜ। ਜੋਤੀ ਜੋਤ ਸਰੂਪ ਹਰਿ, ਆਪਣੀ ਬਿਧ ਆਪੇ ਜਾਣੇ, ਸਾਧ ਸੰਤ ਨਾ ਕੋਈ ਪਛਾਣੇ, ਨਾ ਕੋਈ ਸੀਸ ਨਾ ਕੋਈ ਧੜ। ਨਾ ਕੋਈ ਸੀਸ ਨਾ ਕੋਈ ਸੀਸਾ। ਜੋਤ ਨਿਰੰਜਣ ਹਰਿ ਜਗਦੀਸਾ। ਦਰਦ ਦੁੱਖ ਭੈ ਭੰਜਨ, ਆਪੇ ਜਾਣੇ ਭੇਵ ਬੀਸ ਇਕੀਸਾ। ਸੰਤ ਜਨਾਂ ਹਰਿ ਸਾਚਾ ਸਾਕ ਸੈਣ ਸੱਜਣ, ਬੇਮੁਖਾਂ ਜੂਠਾ ਝੂਠਾ ਪੀਸਣ ਪੀਸਾ। ਆਤਮ ਸਰ ਸਰੋਵਰ ਸਾਚਾ

ਮਜਨ, ਜੋਤੀ ਜੋਤ ਸਰ ਏਕਾ ਖੋਲ੍ਹੇ ਸਚ ਦਰ, ਬਣਤ ਬਣਾਏ ਵਿਚ ਇਕੀਸਾ। ਸਚ ਦਵਾਰਾ ਹਰਿ ਕਰਤਾਰ। ਲੱਖ ਚੁਰਾਸੀ ਪਾਵੇ ਸਾਰ। ਸਾਧਾਂ ਸੰਤਾਂ ਪਾਵੇ ਸਾਰ। ਬੇਮੁਖਾਂ ਮਾਇਆ ਪਾਏ ਬੇਅੰਤਾ, ਆਤਮ ਭਰਿਆ ਇਕ ਹੰਕਾਰ। ਗੁਰਮੁਖ ਵਿਰਲੇ ਮੇਲ ਮਿਲਾਵਾ ਸਾਚੇ ਕੰਤਾ, ਸਾਚੀ ਸੇਜਾ ਸੁੱਤੇ ਪੁਰਖ ਅਬਿਨਾਸ਼ੀ ਨਰ ਨਰਾਇਣਾ ਦੋਏ ਪੈਰ ਪਸਾਰ। ਹਰਿ ਸੰਤ ਸੁਹੇਲ ਦਰ ਘਰ ਸਾਚੇ ਵੇਖੇ ਮੇਲਾ, ਤੀਜੇ ਨੈਣਾ ਰੰਗ ਅਪਾਰ। ਚੌਦਾਂ ਚੇਤਰ ਸ਼ਬਦ ਕਹਿਣਾ, ਝੂਠੇ ਵਹਿਣ ਸਰਬ ਵਹਿਣਾ, ਸ਼ਬਦ ਨਾ ਪਾਏ ਤਨ ਗਹਿਣਾ, ਪ੍ਰਭ ਕਾ ਭਾਣਾ ਸਿਰ ਤੇ ਸਹਿਣਾ ਪੈਣਾ, ਲੋਕਮਾਤੀ ਪੁਰਖ ਬਿਧਾਤੀ ਕਰ ਵਿਚਾਰ। ਹਰਿ ਸੰਤ ਸੁਹੇਲੇ ਗੁਰ ਸੰਗਤ ਸਾਚੀ ਮਿਲ ਕੇ ਬਹਿਣਾ, ਹਉਮੇ ਦੂਈ ਦਵੈਤੀ ਰੋਗ ਨਿਵਾਰ। ਕਾਇਆ ਮਾਟੀ ਝੂਠੀ ਚਾਟੀ, ਅਜੇ ਨਾ ਪਾਟੀ ਬਜਰ ਕਪਾਟੀ, ਸਾਚੇ ਤੀਰਥ ਸਰ ਸਰੋਵਰ ਧਰਮ ਨਿਸ਼ਾਨਾ ਬ੍ਰਹਮ ਗਿਆਨਾ ਜੋਤ ਨਿਧਾਨਾ ਨੇੜ ਨਾ ਦੀਸੇ ਪੁਰਖ ਅਬਿਨਾਸ਼ੀ ਵਾਟੀ। ਪਾਰਬ੍ਰਹਮ ਨਾ ਜੋਤ ਪਛਾਣਾ। ਸ਼ਬਦ ਰਾਗ ਨਾ ਜਾਣੇ ਕਾਨਾ। ਧੁਨੀ ਨਾਦ ਇਕ ਸੁਹਾਨਾ। ਸੁਰਤੀ ਸ਼ਬਦੀ ਮੇਲ ਮਿਲਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਰੰਗ ਸਮਾਨਾ। ਸਚ ਦਰ ਦਰਬਾਰ ਹਰਿ ਨਿਰੰਕਾਰਿਆ। ਵੇਖੇ ਖੇਲ ਅਪਾਰ ਵਿਚ ਸੰਸਾਰਿਆ। ਗੁਰਮੁਖਾਂ ਸ਼ਬਦ ਸਰੂਪੀ ਚਾੜ੍ਹੇ ਤੇਲ, ਬੇਮੁਖਾਂ ਵੇਖੇ ਬੰਦ ਕਵਾੜਿਆ। ਨਾ ਕੋਈ ਕਟੇ ਧਰਮ ਰਾਏ ਦੀ ਜੇਲ੍ਹ, ਅਗਨ ਲੱਗੇ ਨਾ ਤੱਤੀ ਹਾੜਿਆ। ਨਾ ਕੋਈ ਸੱਜਣ ਸੁਹੇਲ, ਨਾ ਕੋਈ ਫਿਰੇ ਪਿਛੇ ਅਗਾੜਿਆ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਇਕ ਵਰ, ਬੇਮੁਖਾਂ ਮਗਰ ਲਗਾਏ ਪੰਚ ਪੰਚਾਇਣੀ ਝੂਠੀ ਧਾੜਿਆ। ਪੰਚ ਪੰਚਾਇਣੀ ਪੰਜੇ ਚੋਰ। ਪੁਰਖ ਅਬਿਨਾਸ਼ੀ ਹੱਥ ਪਕੜੀ ਡੋਰ। ਕਾਇਆ ਰੈਣ ਅੰਧੇਰੀ, ਆਤਮ ਅੰਧ ਘੋਰ। ਗੁਰ ਪੂਰੇ ਘਰ ਸਾਚੇ ਬਹਿਣਾ ਏਕਾ ਦੂਈ ਦਵੈਤੀ ਨਾ ਪਾਵੇ ਸ਼ੋਰ। ਦਰਸ਼ਨ ਪੇਖੇ ਤੀਜੇ ਨੈਣਾ, ਅਵਰ ਨਾ ਦੀਸੇ ਹਰਿ ਬਿਨ ਹੋਰ। ਜੋਤੀ ਜੋਤ ਸਰੂਪ ਹਰਿ, ਏਕਾ ਏਕ ਚੜ੍ਹਿਆ ਸ਼ਬਦ ਸਾਚੇ ਘੋੜ। ਸ਼ਬਦ ਘੋੜਾ ਹਰਿ ਦੁੜਾਇਆ। ਤਿੰਨਾਂ ਲੋਆਂ ਪੌੜਾ ਇਕ ਲਗਾਇਆ। ਨਾ ਕੋਈ ਜਾਣੇ ਲੰਮਾ ਚੌੜਾ, ਸਾਧ ਸੰਤ ਚੜ੍ਹ ਚੜ੍ਹ ਥੱਕੇ, ਆਦਿ ਅੰਤ ਕਿਸੇ ਹੱਥ ਨਾ ਆਇਆ। ਨਾ ਕੋਈ ਜਾਣੇ ਬ੍ਰਾਹਮਣ ਗੌੜਾ, ਜੋਤ ਨਿਰੰਜਣ ਨਿਹਕਲੰਕ ਨਰਾਇਣ ਨਰ ਹਰਿ ਰਘੁਰਾਇਆ। ਆਪੇ ਵੇਖੇ ਪਰਖੇ ਮਿੱਠਾ ਕੌੜਾ, ਚੌਦਾਂ ਚੇਤਰ ਸ਼ਹਿਰ ਜਲੰਧਰ ਦਰ ਘਰ ਸਾਚੇ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਜਗਤ ਭਾਣਾ ਸਾਚਾ ਰਾਣਾ ਆਪਣੇ ਹੱਥ ਰਖਾਇਆ। ਸਾਚੇ ਸੰਤ ਸੰਤ ਗੁਰਦੇਵ। ਰਸਨਾ ਗਾਏ ਹਰਿ ਹਰਿ ਜੇਹਵ। ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਆਤਮ ਜੋਤ ਸੱਚੀ ਪਰਕਾਸ਼ੀ, ਆਪੇ ਜਾਣੇ ਅਗਲੀ ਪਿਛਲੀ ਸੇਵ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਲਖ ਅਲਖ ਅਲਖ ਨਿਰੰਜਣ ਅਭੇਦ ਅਭੇਵ। ਅਭੇਵ ਅਛਲ ਅਛੇਦਾ। ਨਾ ਕੋਈ ਜਾਣੇ ਚਾਰੇ ਵੇਦਾ। ਜੋਤੀ ਜੋਤ ਸਰੂਪ ਹਰਿ, ਏਕਾ ਰੰਗ ਏਕਾ ਸੰਗ ਏਕਾ ਮੰਗ ਏਕਾ ਤੰਗ, ਲੋਆਂ ਪੁਰੀਆਂ ਰਿਹਾ ਲੰਘ, ਵਡ ਵਡ ਵਡ ਨਿਵੇਦਾ। ਮਿਹਰ ਸਿੰਘ ਨਾ ਮਨ ਆਈ ਮਿਹਰ। ਘਰ ਸਾਚੇ ਨਾ ਬਣ ਬੈਠੋ ਦਲੇਰ। ਜੋਤ ਸਰੂਪੀ ਖੇਲ ਰਚਾਇਆ, ਸ਼ਬਦ ਸਰੂਪੀ ਰਿਹਾ ਘੇਰ। ਵਡਾ ਵਡ ਹਰਿ ਸ਼ਾਹੋ ਭੂਪੀ, ਨਾ ਕੋਈ ਰੰਗ ਨਾ ਕੋਈ ਰੂਪੀ, ਸ੍ਰਿਸ਼ਟ ਸਬਾਈ ਅੰਧ ਕੂਪੀ, ਆਪ ਚੁਕਾਏ ਮੇਰ ਤੇਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗਣ ਹਰਿ ਭਗਤ ਰੰਗਾਏ, ਜਗਤ ਚੁਕਾਏ ਸੰਞ ਸਵੇਰ। ਸੰਞ ਸਵੇਰ ਦਿਵਸ ਰੈਣ ਇਕ ਰੰਗ ਰਾਤਾ। ਪੂਰਨ

ਪੁਰਖ ਭਗਤ ਭਗਵੰਤਾ। ਸੰਤ ਜਨਾਂ ਹਰਿ ਸਾਚਾ ਕੰਤਾ। ਧੁਰ ਦਰਗਾਹੀ ਜਗਤ ਮਲਾਹੀ ਏਕਾ ਰੰਗ ਰੰਗਾਤਾ। ਆਦਿ ਅੰਤ ਗਊ ਗਰੀਬ ਨਿਮਾਣਿਆਂ, ਸ਼ਬਦ ਦੇਵੇ ਵੰਞ ਮੁਹਾਣਿਆ, ਲੱਖ ਚੁਰਾਸੀ ਫੰਦ ਕਟਾਤਾ। ਇਕ ਬਿਠਾਏ ਨਾਮ ਬਿਬਾਣਿਆ, ਮਹੱਲ ਅਟੱਲ ਅਚੱਲ ਅਖੱਲ ਸਾਚੇ ਧਾਮ ਆਪ ਸੁਹਾਤਾ। ਜੋਤੀ ਜੋਤ ਸਰੂਪ ਹਰਿ, ਇਕ ਇਕੱਲਾ ਸਚ ਮਹੱਲਾ ਵੇਖ ਵਖਾਏ ਜੰਗਲ ਜੂਹ ਉਜਾੜ ਪਹਾੜ ਜਲ ਥਲਾ ਬੈਠਾ ਰਹੇ ਇਕ ਇਕਾਤਾ। ਪੁਰਖ ਅਬਿਨਾਸ਼ੀ ਭਏ ਦਿਆਲਾ। ਕਰੇ ਖੇਲ ਇਕ ਅਕਾਲਾ। ਵੇਖ ਵਖਾਣੇ ਗੁਰ ਚੇਲ, ਅਗਨੀ ਜੋਤੀ ਹੱਥ ਫੜ ਜਵਾਲਾ। ਹਰਿ ਸੰਤ ਸੰਤ ਹਰਿ ਘਰ ਸਾਚੇ ਮਿਲੇ ਮੇਲ ਗੁਰ ਗੋਪਾਲਾ। ਜੋਤੀ ਜੋਤ ਸਰੂਪ ਹਰਿ, ਕਲਜੁਗ ਕਾਇਆ ਵੇਖੇ ਪਰਖੇ ਨਾਮ ਫਲ ਕਿਸ ਲਗਾ ਡਾਲ੍ਹਾ। ਹਰਿ ਸੰਗਤ ਸੋਹੇ ਹਰਿ ਚਰਨ ਦਵਾਰ। ਸੰਤ ਸੁਹੇਲਾ ਵਸਿਆ ਬਾਹਰ। ਗੁਰ ਸੰਗਤ ਕਲ ਉਧਰੀ ਪਾਰ। ਹਰਿ ਦਰ ਏਕਾ ਹੋਈ ਮੰਗਤ, ਮਿਲੀ ਵਸਤ ਨਾਮ ਅਪਾਰ। ਕਾਇਆ ਚੜ੍ਹੇ ਸਾਚੀ ਰੰਗਤ, ਹਉਮੇ ਰੋਗ ਦਏ ਨਿਵਾਰ। ਮਾਨਸ ਦੇਹੀ ਨਾ ਹੋਏ ਭੰਗਤ, ਮਿਲਿਆ ਮੇਲ ਨਰ ਹਰਿ ਨਿਰੰਕਾਰ। ਹਰਿ ਜਗਤ ਭਗਤ ਸਹਾਈ ਜਿਉਂ ਨਾਨਕ ਅੰਗਦ ਦੇਵੇ ਸ਼ਬਦ ਇਕ ਸਹਾਰ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ। ਮਨ ਮੂਲ ਸ਼ਬਦ ਤਰਸੂਲ। ਹੱਥ ਫੜਾਏ ਪੁਰਖ ਅਬਿਨਾਸ਼ੀ ਕੰਤ ਕੰਤੂਹਲ। ਦਇਆ ਕਮਾਏ ਹਰਿ ਰਘੁਰਾਏ, ਹਰਿ ਜੀ ਜਾਏ ਨਾ ਮਾਤ ਭੂਲ। ਸਚ ਸਿੰਘਾਸਣ ਹਰਿ ਬਿਰਾਜੇ, ਸ਼ਬਦ ਪੰਘੂੜਾ ਰਿਹਾ ਝੂਲ। ਰੰਗਣ ਰੰਗ ਨਾਮ ਰੰਗਾਏ, ਸਾਚਾ ਰੰਗ ਇਕ ਚਲੂਲ। ਦੂਸਰ ਦਰ ਨਾ ਮੰਗਣ ਜਾਏ, ਮਿਲੇ ਮੇਲ ਹਰਿ ਦੂਲ੍ਹਨ ਦੂਲ੍ਹ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੁਕਾਏ ਅਗਲਾ ਪਿਛਲਾ ਮੂਲ। ਸ਼ਬਦ ਡੋਰ ਹੱਥ ਕਰਤਾਰ, ਕਰੇ ਪਰਕਾਸ਼ ਅੰਧ ਘੋਰ। ਜੋਤੀ ਨੂਰ ਕਰ ਅਕਾਰ, ਮੇਟ ਮਿਟਾਏ ਪੰਜ ਚੋਰ। ਸ਼ਬਦ ਕਰਾਏ ਤਨ ਸ਼ਿੰਗਾਰ, ਏਕਾ ਧੁਨ ਸੱਚੀ ਘਨਘੋਰ। ਦਿਵਸ ਰੈਣ ਏਕਾ ਧਾਰ, ਆਪ ਚੁਕਾਏ ਮੋਰ ਤੋਰ। ਤੋਰ ਮੋਰ ਮੇਟ ਮਿਟਾਏ ਅੰਧ ਘੋਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਬਖ਼ਸ਼ੇ ਚਰਨ ਪਿਆਰ। ਚਰਨ ਪ੍ਰੀਤ ਆਤਮ ਨਾਤ। ਮਿਲੇ ਮੇਲ ਪੁਰਖ ਬਿਧਾਤ। ਕਾਇਆ ਠੰਡੀ ਠਾਰ ਕਰਾਏ, ਅੰਮ੍ਰਿਤ ਪਿਆਏ ਬੂੰਦ ਸਵਾਂਤ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਪੇ ਪਿਤ ਆਪੇ ਮਾਤ। ਮਾਤ ਪਿਤ ਪੂਤ ਸਪੂਤ ਦਏ ਹਿਤ। ਨਿਤ ਨਵਿਤ ਗੁਰਮੁਖ ਰੱਖੇ ਉਤਮ ਜ਼ਾਤ, ਅੰਮ੍ਰਿਤ ਕਾਇਆ ਦਏ ਸਿਤ। ਫਲ ਲਗਾਏ ਸਾਚੇ ਪਾਤ, ਮਾਨਸ ਦੇਹੀ ਲੈਣੀ ਜਿਤ। ਮਿਲੇ ਮੇਲ ਪੁਰਖ ਕਮਲਾਪਾਤ, ਨਾ ਕੋਈ ਵਾਰ ਨਾ ਕੋਈ ਥਿਤ। ਸੰਞ ਸਵੇਰ ਨਾ ਕੋਈ ਦਿਵਸ ਨਾ ਕੋਈ ਰਾਤ, ਪੁਰਖ ਅਬਿਨਾਸ਼ੀ ਰਾਖੋ ਚਿਤ। ਭੈਣ ਭਾਈ ਸਖਾ ਸੁਹੇਲਾ ਪੁੱਛੇ ਵਾਤ, ਪਰਗਟ ਹੋਏ ਨਿਤ ਨਵਿਤ। ਇਕ ਇਕੇਲਾ, ਜਨ ਭਗਤਾਂ ਦੇਵੇ ਨਾਮ ਸੁਗਾਤ। ਦਰਗਾਹ ਸਾਚੀ ਸਾਚਾ ਮੇਲਾ, ਗੁਰਮੁਖ ਸਾਚੇ ਸਚ ਬਰਾਤ। ਸ਼ਬਦ ਸਰੂਪੀ ਚਾੜ੍ਹੇ ਤੇਲਾ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਮ ਧਨ ਧਨ ਨਾਮ ਪੱਲੇ ਬੰਨ੍ਹੇ ਦਾਤ। ਨਾਮ ਧਨ ਪੱਲੇ ਗੰਢ। ਪੁਰਖ ਅਬਿਨਾਸ਼ੀ ਰਿਹਾ ਵੰਡ। ਏਕਾ ਸ਼ਬਦ ਧਾਰ ਵਹਾਏ, ਅੱਠੇ ਪਹਿਰ ਰਿਹਾ ਚਲਾਏ ਵਿਚ ਬ੍ਰਹਿਮੰਡ। ਗੁਰਮੁਖ ਸਾਚਾ ਰਸਨਾ ਗਾਏ ਗੁਣ ਨਿਧਾਨ ਗੁਣ ਗੁਣਵੰਤਾ ਪੂਰਨ ਭਗਵੰਤਾ ਦੇਵੇ ਕਦੇ ਨਾ ਕੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ

ਫੜਾਏ ਸਚ ਸ਼ਬਦ, ਹੱਥ ਨਾਮ ਚੰਡ ਪਰਚੰਡ। ਸ਼ਬਦ ਚੰਡ ਹੱਥ ਫੜ। ਸਾਚੇ ਪੌੜੇ ਜਾਣਾ ਚੜ੍ਹ। ਪੁਰਖ ਅਬਿਨਾਸ਼ੀ ਆਪੇ ਫੜੇ, ਸਾਚੇ ਅੰਦਰ ਆਤਮ ਵੜ। ਕਾਇਆ ਡੂੰਘੀ ਕੰਦਰ ਮੂਲ ਨਾ ਡਰੇ, ਆਪੇ ਤੋੜੇ ਕਿਲ੍ਹਾ ਹੰਕਾਰੀ ਗੜ੍ਹ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਫੜਾਏ ਆਪਣਾ ਲੜ। ਸਾਚਾ ਲੜ ਫੜਿਆ ਹੱਥ। ਮਿਲੇ ਮੇਲ ਹਰਿ ਸਮਰਥ। ਨਾਮ ਦੇਵੇ ਸਾਚੀ ਵਥ। ਸਗਲ ਵਸੂਰੇ ਜਾਇਣ ਲਥ। ਸੋਹੰ ਚੜ੍ਹਾਏ ਸਾਚੇ ਰਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਨਿਰੰਜਣ ਨਰ ਨਿਰੰਕਾਰ ਮਹਿੰਮਾ ਜਗਤ ਅਕਥਨਾ ਅਕਥ। ਅਕਥ ਕਥਾ ਕਥੀ ਨਾ ਜਾਏ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਇਕ ਅਕਾਲਾ ਦੀਨ ਦਿਆਲਾ ਆਪਣੇ ਰੰਗ ਆਪ ਸਮਾਏ। ਗੁਰਮੁਖਾਂ ਮੇਲ ਗੁਰ ਗੋਪਾਲਾ ਸਰਬ ਰਖਵਾਲਾ, ਅੰਗ ਸੰਗ ਸੰਗ ਅੰਗ ਆਪ ਹੋ ਜਾਏ। ਧੁਰ ਦਰਗਾਹੀ ਸਚ ਦਲਾਲਾ, ਸ਼ਬਦ ਪਾਏ ਗਲ ਸੱਚੀ ਮਾਲਾ, ਫੜ ਫੜ ਬਾਂਹੋਂ ਪਾਰ ਕਰਾਏ। ਆਦਿ ਅੰਤ ਨਾ ਹੋਏ ਕੰਗਾਲਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਨੂਰ ਸਰਬ ਭਰਪੂਰ, ਏਕਾ ਏਕ ਏਕਾ ਰੰਗ ਸਮਾਏ। ਬ੍ਰਹਿਮੰਡ ਖੋਜ ਸ਼ਬਦ ਵੈਰਾਗ। ਸ਼ਬਦ ਜੋਗ ਤਨ ਸਵਾਰੇ ਕਾਜ। ਆਤਮ ਰਸ ਸਾਚਾ ਭੋਗ, ਸ਼ਬਦ ਧੁਨ ਮਾਰੇ ਅਵਾਜ਼। ਹਰਿ ਦਰਸ ਇਕ ਅਮੋਘ, ਸ਼ਾਹ ਸ਼ਹਾਨਾ ਸਿਰ ਸੱਚਾ ਤਾਜ। ਲੱਖ ਚੁਰਾਸੀ ਹੋਇਆ ਵਿਜੋਗ, ਕਵਣ ਸਾਜਣਾ ਰਿਹਾ ਸਾਜ। ਹਉਮੇ ਮਾਇਆ ਲੱਗੇ ਜਗਤ ਵਿਜੋਗ, ਕੋਇ ਨਾ ਧੋਏ ਪਾਪਾਂ ਦਾਗ਼। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀਆਂ ਲੋਆਂ ਬ੍ਰਹਿਮੰਡ ਖੰਡ ਹੱਥ ਆਪਣੇ ਪਕੜੇ ਵਾਗ। ਗੁਰ ਪੂਰਾ ਸਾਚਾ ਸੂਰਾ, ਰੰਗਣ ਨਾਮ ਮਜੀਠ ਚੜ੍ਹਾਏ। ਆਤਮ ਜੋਤੀ ਬਖ਼ਸ਼ੇ ਨੂਰਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰਾ ਨਰ ਨਿਰੰਕਾਰਾ ਸਾਚਾ ਮੇਲ ਮਿਲਾਏ।।

੧੪ ਚੇਤ ੨੦੧੨ ਬਿਕ੍ਰਮੀ ਸੰਤ ਈਸ਼ਰ ਸਿੰਘ ਢੈ ਪਈ ਪਿੰਡ ਵਾਲੇ ਨੂੰ ਸ਼ਬਦ ਭੇਜਿਆ ਕੋਟਕਪੂਰਾ

ਗੁਰ ਗੋਬਿੰਦ ਹਰਿ ਮਾਤ ਉਪਜਾਇਆ। ਤਨ ਮੰਦਰ ਲੱਥੀ ਸਗਲੀ ਚਿੰਦ, ਸ਼ਬਦ ਦਾਤ ਹਰਿ ਝੋਲੀ ਪਾਇਆ। ਜੋਤੀ ਨੂਰ ਹਰਿ ਮਰਗਿੰਦ ਸਾਗਰ ਸਿੰਧ, ਅੰਮ੍ਰਿਤ ਧਾਰ ਰਿਹਾ ਵਹਾਇਆ। ਆਪੇ ਜਾਣੇ ਆਪਣੀ ਬਿੰਦ ਲੋਕਮਾਤ ਕਿਸੇ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਏਕਾ ਵਸੇ ਸਚ ਘਰ, ਸਚ ਸਿੰਘਾਸਣ ਡੇਰਾ ਲਾਇਆ। ਸਚ ਘਰ ਇਕ ਦਵਾਰ। ਮਿਲੇ ਵਰ ਜੋਤ ਨਿਰੰਕਾਰ। ਸਾਚਾ ਸਰ ਆਤਮ ਖੋਲ੍ਹੇ ਬੰਦ ਕਿਵਾੜ। ਦਰ ਘਰ ਜਾਏ ਤਰ, ਨੇੜ ਨਾ ਆਏ ਮੌਤ ਲਾੜ। ਸ਼ਬਦ ਭੰਡਾਰੇ ਰਿਹਾ ਭਰ, ਜੋਤੀ ਨੂਰ ਬਹੱਤਰ ਨਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਮੇਟ ਮਿਟਾਏ ਪੰਚਮ ਧਾੜ। ਸ਼ਬਦ ਬਾਣ ਬਾਣ ਅਕਾਸ਼। ਗੁਰਮੁਖ ਮਾਣ ਰਸ ਰਸਨ ਸਵਾਸ। ਨਾ ਕੋਈ ਜਾਣੇ ਪੀਣ ਖਾਣਾ, ਆਤਮ ਮਧ ਮਧੁਰ ਰਸ ਸਵਾਸ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਾਇਆ ਮੰਡਲ ਡੇਰਾ ਲਾਏ ਵੇਖ ਵਖਾਣੇ ਚੌਦਾਂ ਹੱਟ ਪਰਭਾਸ। ਆਤਮ ਧਾਰ ਇਕ ਅਵੱਲੀ। ਜੋਤ ਨਿਰੰਜਣ ਨਰ ਅਕਾਰ, ਨਿਰਵੈਰ ਅਲਖ ਏਕਾ ਏਕ ਸੱਚੀ ਸਰਕਾਰ, ਸ਼ਬਦ ਧਾਰ ਲੋਕਮਾਤ ਚਲੀ। ਚਾਰ ਵਰਨਾਂ ਇਕ ਪਿਆਰ, ਸੋਹੰ ਸ਼ਬਦ ਜਗਤ ਜੈਕਾਰ ਗਲੀ ਗਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,

ਨਿਹਕਲੰਕ ਨਰਾਇਣ ਨਰ, ਗੁਰਮੁਖ ਵੇਖੇ ਸਾਚੇ ਘਰ ਜਗਤ ਜਗਦੀਸ ਨਾ ਸੀਸ ਦੀਸੇ ਕਿਸੇ ਤਲੀ। ਗੁਰ ਦਵਾਰ ਗੁਰ ਮੰਤ, ਮਨ ਸ਼ਬਦ ਜੈਕਾਰਾ। ਭਾਂਡਾ ਭਰਮ ਦੇਵੇ ਭੰਨ ਜੋਤ ਨਿਰੰਕਾਰਾ। ਸਾਚਾ ਰਾਗ ਸੁਣਾਏ ਕੰਨ, ਪੂਰਾ ਹਰਿ ਨਰ ਕਰ ਦਰਸ ਅਪਾਰਾ। ਹਉਮੇ ਨਿਕਲੇ ਮਾਤ ਜਨ, ਪਰਗਟ ਹੋਏ ਚਵੀਆਂ ਅਵਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਬੇੜਾ ਉਠਾਏ ਕੰਧ, ਬਾਣੀ ਅਕਾਸ਼ ਨਾ ਜਾਣੇ ਵਿਚ ਪਰਭਾਸ, ਸ਼ਬਦ ਅਭਿਆਸ ਮਾਤ ਨਿਧਾਨਾ। ਮਨ ਬੈਰਾਗੀ ਰਹੇ ਉਦਾਸ, ਕਾਇਆ ਖੇੜਾ ਸੁੰਞੇ ਮਸਾਣੀ। ਨਰ ਹਰਿ ਸਚ ਘਰ ਨਾ ਹੋਇਆ ਦਾਸ, ਮਿਟੇ ਅੰਧੇਰ ਨਾ ਅੰਧ ਅੰਧਿਆਨੀ। ਦਸਵੇਂ ਘਰ ਨਾ ਪਵਣ ਸਵਾਸ, ਸੁਨ ਮੁਨ ਨਾ ਕੋਈ ਜਾਣੀ। ਸਚ ਮੰਡਲ ਹਰਿ ਸਾਚੀ ਰਾਸ, ਜੋਤ ਨਿਰੰਜਣ ਪੂਰਨ ਭਗਵਾਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਕਰੇ ਖੇਲ ਗੁਰ ਗੋਬਿੰਦਾ ਸਰਬ ਬਖ਼ਸ਼ਿੰਦਾ ਵਾਲੀ ਦੋ ਜਹਾਨੀ।

ਹਰਿ ਸ਼ਬਦ ਗੁਰ ਮੰਤਰ, ਜੁਗਾ ਜੁਗੰਤਰ ਸਾਚੀ ਗੀਤ। ਤਨ ਬੁਝਾਏ ਲੱਗੀ ਬਸੰਤਰ, ਏਕਾ ਬਖ਼ਸ਼ੇ ਚਰਨ ਪ੍ਰੀਤ। ਸਾਧ ਸੰਤ ਜੀਵ ਜੰਤ ਪ੍ਰਭ ਜਾਣੇ ਅੰਤਰ ਕਾਇਆ ਮੰਦਰ ਕਾਅਬਾ ਦੋਆਬਾ ਸਚ ਮਸੀਤ। ਜੋਤ ਜਗੇ ਅੰਦਰੇ ਅੰਦਰ ਅੰਧੇਰੀ ਕਾਇਆ ਡੂੰਘੀ ਕੰਦਰ, ਸਚ ਸਿੰਘਾਸਣ ਹਰਿ ਮੇਲ ਮਿਲਾਵਾ, ਹਰਿ ਸਾਚਾ ਆਪੇ ਤੋੜੇ ਵੱਜਾ ਜੰਦਰ, ਅੱਠੇ ਪਹਿਰ ਦਿਵਸ ਰੈਣ ਸਾਕ ਸੱਜਣ ਸੈਣਾ ਪਰਖੇ ਨੀਤ। ਬੇਮੁਖ ਮਾਇਆ ਭੁੱਲੇ ਬਾਹਰ ਭੌਂਦੇ ਬੰਦਰ, ਕਲਜੁਗ ਔਧ ਗਈ ਬੀਤ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨਾਂ ਏਕਾ ਸਰਨਾ, ਸੋਹੰ ਸੁਣਾਏ ਸ਼ਬਦ ਸੁਹਾਗੀ ਗੀਤ। ਸੋਹੰ ਸ਼ਬਦ ਸ਼ਬਦ ਗੁਰ ਦਾਤ। ਭੇਵ ਚੁਕਾਉਣਾ ਏਕਾ ਦੋਅੰ, ਮੇਲ ਮਿਲਾਏ ਇਕ ਇਕਾਂਤ। ਆਦਿ ਅੰਤ ਜੁਗਾ ਜੁਗੰਤ ਭਗਤ ਭਗਵੰਤ, ਏਕਾ ਧਾਰ ਵਿਚ ਸੰਸਾਰ ਦੇਵੇ ਹਰਿ ਪੁਰਖ ਅਬਿਨਾਸ਼ ਸਾਚਾ ਮੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਜੀਆ ਦਾਨ, ਕਿਰਪਾ ਕਰ ਹਰਿ ਸ੍ਰੀ ਭਗਵਾਨ, ਮਾਨਸ ਦੇਹੀ ਜਾਣਾ ਜੀਤ। ਮਾਨਸ ਦੇਹੀ ਜਗਤ ਹੱਟ। ਸ਼ਬਦ ਵਣਜਾਰਾ ਸਾਚਾ ਪੱਟ। ਸਚ ਸਰੋਵਰ ਇਕ ਕਿਨਾਰਾ, ਦੂਸਰ ਨਾਹੀ ਕੋਈ ਤਟ। ਮਿਲੇ ਮੇਲ ਅਗੰਮ ਅਪਾਰਾ, ਜੋਤੀ ਭਾਨਨ ਕਰੇ ਪਰਕਾਸ਼, ਜੋਤ ਉਜਿਆਰਾ ਘਟ ਘਟ। ਸਾਚਾ ਸ਼ਬਦ ਸੁਣੇ ਸੁਣਾਏ ਸੱਚੀ ਧੁਨਕਾਰਾ, ਏਕਾ ਧਾਰ ਜੋਤ ਲਟ ਲਟ। ਆਤਮ ਦਰ ਦਵਾਰੇ ਸਾਚੇ ਨਿਰਵੈਰ ਨਿਰੰਕਾਰ ਬਹਿਣਾ, ਦੁਰਮਤ ਮੈਲ ਰਿਹਾ ਕੱਟ। ਸ਼ਬਦ ਪਹਿਨਾਏ ਤਨ ਸਾਚਾ ਗਹਿਣਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਦਿਸੇ ਖੇਲ ਜਿਉਂ ਬਾਜੀਗਰ ਨਟ। ਨਟੂਆ ਨਾਟ ਨਾਟ ਕਲਧਾਰੀ। ਵੇਖ ਵਖਾਣੇ ਸਾਚੇ ਹਾਟ, ਕਵਣ ਸੰਤ ਮਾਤ ਪੰਸਾਰੀ। ਅੰਤਮ ਨੇੜ ਆਈ ਵਾਟ, ਗੁਰੂਆਂ ਪੀਰਾਂ ਘਰ ਦਰ ਏਕਾ ਸ਼ਬਦ ਆਈ ਘਾਟ, ਆਤਮ ਮਾਣ ਜਗਤ ਹੰਕਾਰੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਹੱਥ ਉਠਾਏ ਇਕ ਕਟਾਰੀ। ਚਰਨ ਦਵਾਰ ਹਰਿ ਜਗਦੀਸ। ਏਕਾ ਘਰ ਸੱਚਾ ਘਰ ਬਾਹਰ, ਮਿਟੇ ਭੇਵ ਰਾਗ ਛਤੀਸ। ਸ਼ਬਦ ਧੁਨ ਸੱਚੀ ਧੁਨਕਾਰ, ਦੂਸਰ ਨਾ ਪੜ੍ਹੇ ਹੋਰ ਹਦੀਸ। ਸੱਚਾ ਸ਼ਬਦ ਆਰ ਪਾਰ ਵਿਚ ਸੰਸਾਰ, ਛਤਰ ਝੁਲੇ ਏਕਾ ਸੀਸ। ਮਾਨਸ ਦੇਹੀ ਲੱਖ ਚੁਰਾਸੀ

ਆਈ ਹਾਰ, ਕਲਜੁਗ ਚੱਕੀ ਰਹੇ ਪੀਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸੋਹੰ ਸ਼ਬਦ ਸਚ ਵਸਤ ਫੜਾਏ ਦਸਤ ਚੁਕੇ ਭੇਵ ਇਕੀਸ। ਕਵਣ ਬਿਧ ਹਰਿ ਸਾਚਾ ਪਾਈਏ। ਕਵਣ ਕਰੇ ਕਾਰਜ ਸਿਧ, ਦਿਵਸ ਰੈਣ ਸਦ ਦਰਸ਼ਨ ਪਾਈਏ। ਕਵਣ ਉਪਜਾਏ ਕਾਇਆ ਅੰਦਰ ਨੌਂ ਨਿਧ, ਕਵਣ ਜੋਤੀ ਨੂਰ ਸ਼ਬਦ ਤੂਰ ਘਰ ਸਾਚੇ ਜਾਈਏ। ਕਵਣ ਮਨ ਤਨ ਆਤਮ ਦਏ ਵਿਧ, ਜੋਤ ਨਿਰੰਜਣ ਦਰਦ ਦੁੱਖ ਭੈ ਭੰਜਨ ਆਤਮ ਸਾਚਾ ਮੇਲ ਮਿਲਾਈਏ। ਜੋਤੀ ਜੋਤ ਸਰੂਪ ਹਰਿ, ਦਿਸ ਨਾ ਆਏ ਕਿਸੇ ਘਰ, ਕਵਣ ਦਵਾਰਾ ਸਚ ਘਰ ਬਾਹਰਾ ਅਲਖ ਨਿਰੰਜਣ ਏਕਾ ਪੁਰਖ ਸਚ ਭਤਾਰਾ, ਸਾਚੀ ਨਾਰੀ ਏਕਾ ਸੇਜਾ ਰੰਗ ਰੰਗੀਲਾ ਮਾਧੋ ਕੰਤ ਹੰਢਾਈਏ। ਆਤਮ ਧਿਆਨ ਹਰਿ ਭਗਵਾਨ। ਕਲਜੁਗ ਮਾਇਆ ਹੱਥ ਨਾ ਆਏ, ਏਕਾ ਸ਼ਬਦ ਬ੍ਰਹਮ ਗਿਆਨ। ਸਾਚੇ ਰਥ ਨਾ ਕੋਈ ਚੜ੍ਹਾਏ, ਕਲਜੁਗ ਜੀਵ ਜੂਠੇ ਝੂਠੇ ਪਾਜੀ ਬੇਈਮਾਨ। ਪੰਜਾਂ ਚੋਰਾਂ ਨਾ ਕੋਈ ਮਥ ਵਖਾਏ, ਸ਼ਬਦ ਫੜਾਏ ਰਸਨਾ ਤੀਰ ਕਮਾਨ। ਹਰਿ ਹੱਥ ਨਾ ਕੋਇ ਉਠਾਇਆ, ਆਤਮ ਜੋਤੀ ਜਗੇ ਮਹਾਨ। ਸਾਚੀ ਵਸਤ ਨਾਮ ਵਥ ਨਾ ਕੋਈ ਝੋਲੀ ਪਾਏ, ਨਾ ਕੋਈ ਮੇਟੇ ਅੰਧ ਅਗਿਆਨ। ਸੀਆ ਸਾਢੇ ਤਿੰਨ ਹੱਥ ਵੱਖ ਰਖਾਈ, ਮਾਨਸ ਦੇਹੀ ਬੀਆਬਾਨ। ਪੁਰਖ ਅਬਿਨਾਸ਼ੀ ਅਕਥਨਾ ਅਕਥ, ਕਵਣ ਵਖਾਏ ਮੇਲ ਮਿਲਾਏ ਸ੍ਰੀ ਭਗਵਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਏਕਾ ਦੇਵੇ ਨਾਮ ਧਨਾ ਸੋਹੰ ਸ਼ਬਦ ਵਿਚ ਜਹਾਨ। ਸੋਹੰ ਸ਼ਬਦ ਸਾਚਾ ਰਾਗ। ਗੁਰਮੁਖ ਸੋਇਆ ਜਾਏ ਜਾਗ। ਆਤਮ ਧੋਏ ਦੂਈ ਦਵੈਤੀ ਦਾਗ਼। ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਅੰਦਰ ਬਾਹਰ ਗੁਪਤ ਜਾਹਿਰ ਹੱਥ ਆਪਣੇ ਪਕੜੇ ਵਾਗ। ਮਿਲੇ ਮੇਲ ਪੁਰਖ ਅਬਿਨਾਸ਼ੀ, ਸਾਚਾ ਮੇਲਾ ਕੰਤ ਸੁਹਾਗ। ਹਰਿ ਰਸ ਰਸਨਾ ਰਸਨ ਸਵਾਸੀ, ਜਗਤ ਬੁਝਾਏ ਤ੍ਰਿਸ਼ਨਾ ਆਗ। ਅਠੇ ਪਹਿਰ ਰਹੇ ਉਦਾਸੀ, ਹੰਸ ਬਣਾਏ ਗੁਰਮੁਖ ਕਾਗ। ਧਰਮ ਰਾਏ ਦਰ ਕਟੇ ਫਾਸੀ, ਇਕ ਸੁਣਾਏ ਸ਼ਬਦ ਰਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਕਾਸ਼ੀ ਗੁਰਮੁਖ ਸੋਇਆ ਜਾਏ ਜਾਗ। ਬ੍ਰਹਿਮੰਡ ਖੋਜ ਹਰਿ ਬਨਵਾਰਿਆ। ਹਰਿ ਸ਼ਬਦ ਜੋਗ ਗੁਰਮੁਖ ਸਾਚੇ ਸੰਤ ਸੰਤ ਦੁਲਾਰਿਆ। ਆਤਮ ਜੋਤੀ ਦਰਸ ਅਮੋਘ ਕਟੇ ਹਉਮੇ ਰੋਗ, ਧੁਰ ਸੰਜੋਗ ਮਿਲਾ ਰਿਹਾ। ਲੋਕਮਾਤ ਨਾ ਹੋਏ ਵਿਜੋਗ, ਆਤਮ ਰਸ ਰਸਨਾ ਸਾਚਾ ਭੋਗ, ਤ੍ਰਿਸਨਾ ਭੁੱਖ ਮਿਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਜੋਤੀ ਮੇਲਾ ਸੱਜਣ ਸੁਹੇਲਾ ਇਕ ਇਕੇਲਾ ਪਾਰਬ੍ਰਹਮ ਸਚ ਧਰਮ ਏਕਾ ਕਰਮ ਮਾਤ ਚਲਾ ਰਿਹਾ। ਸਾਚਾ ਧਰਮ ਧਰਮ ਧਰਮਾਤਮ। ਏਕਾ ਏਕ ਪੁਰਖ ਅਬਿਨਾਸ਼ੀ, ਸਰਬ ਜੀਆਂ ਬਿਧ ਜਾਣੇ ਆਤਮ। ਪਰਗਟ ਜੋਤ ਘਨਕਪੁਰ ਵਾਸੀ, ਸੋਹੰ ਦੇਵੇ ਸਾਚਾ ਬੀਆ ਮੇਟ ਮਿਟਾਏ ਜ਼ਾਤ ਪਾਤਮ। ਜੋਤ ਨਿਰੰਜਣ ਲੱਖ ਚੁਰਾਸੀ ਏਕਾ ਲੀਆ, ਏਕਾ ਧਰਮ ਸਤਿ ਸਨਾਤਨ। ਚਾਰ ਵਰਨ ਏਕਾ ਹੀਆ, ਨਾ ਕੋਈ ਕਰੇ ਕਲਜੁਗ ਖਾਤਮ। ਸਤਿਜੁਗ ਰਖਾਏ ਸਾਚੀ ਨੀਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦਰਸ ਦਿਖਾਏ ਜੋਤੀ ਨੂਰ ਬਾਤਨ। ਬਾਤਨ ਨੂਰ ਜੋਤ ਉਜਾਲਾ। ਆਤਮ ਮਿਟੇ ਅੰਧੇਰੀ ਰਾਤਨ, ਸ਼ਬਦ ਪਹਿਨਾਏ ਤਨ ਸਾਚੀ ਮਾਲਾ। ਮਿਲੇ ਮੇਲ ਹਰਿ ਕਮਲਾਪਾਤਨ, ਦਰਸ ਦਿਖਾਏ ਗੁਰ ਗੋਪਾਲਾ। ਹੋਏ ਸਹਾਏ ਮਾਤ ਪਿਤ ਪਿਤ ਮਾਤਨ, ਗੁਰਮੁਖਾਂ ਫਲ ਲਗਾਏ ਕਾਇਆ ਸਾਚੇ ਡਾਲਾ। ਵੇਲੇ ਅੰਤਮ ਪੁਛੇ ਵਾਤਨ, ਨਿਹਕਲੰਕ ਨਰਾਇਣ ਨਰ, ਦਿਵਸ ਰੈਣਾ ਦਰ ਘਰ ਸਾਚੇ ਬਹਿਣਾ ਹੋਏ ਸਦਾ ਰਖਵਾਲਾ। ਸਦਾ ਰਖਵਾਲ ਜੁਗਾ ਜੁਗੰਤਿਆ। ਹਰਿ ਭਗਤ ਕਰੇ ਰਖਵਾਲ ਪੂਰਨ ਭਗਵੰਤਿਆ।

ਦੀਪਕ ਜੋਤੀ ਆਤਮ ਰਿਹਾ ਬਾਲ। ਦੇਵੇ ਮਾਣ ਵਡ ਵਡ ਸਾਧਨ ਸੰਤਿਆ। ਜੋਤ ਪਰਕਾਸ਼ ਗਗਨ ਸਚ ਥਾਲ, ਮਸਤਕ ਨੂਰ ਆਦਿਨ ਅੰਤਿਆ। ਗੁਰਮੁਖ ਵਿਰਲੇ ਅਨਮੁੱਲੜੇ ਲਾਲ ਪਾਲ ਮੇਲ ਮਿਲਾਏ ਸਾਚੇ ਕੰਤਿਆ। ਦੇਵੇ ਸ਼ਬਦ ਸੱਚਾ ਧੰਨ ਮਾਲ, ਨਾ ਪਿੰਜਰ ਨਾ ਕੋਈ ਖਾਲ, ਜੋਤ ਨਿਰੰਜਣ ਗਗਨ ਗਗਨੰਤਿਆ। ਲੱਖ ਚੁਰਾਸੀ ਖਾਏ ਕਾਲ, ਹਰਿ ਜੋਤ ਨਿਰੰਜਣ ਮਾਤ ਪਤਾਲ ਅਕਾਸ਼ ਆਦਿ ਅੰਤ ਜੁਗਾ ਜੁਗੰਤ ਰਹੰਤਿਆ। ਗੁਰਮੁਖ ਪੂਰੀ ਘਾਲਨ ਰਹੇ ਘਾਲ, ਸਤਾਰਾਂ ਹਾੜੀ ਤੋੜੇ ਜਗਤ ਜੰਜਾਲ, ਕਾਇਆ ਰੰਗਣ ਇਕ ਰੰਗਾਏ, ਹੋਏ ਬਾਹਰ ਸਦਾ ਬਸੰਤਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਹਰਿ ਸੰਤ ਸੁਹੇਲੇ ਦਰ ਘਰ ਸਾਚੇ ਮੇਲੇ, ਆਪ ਕਰਾਏ ਬਣਾਏ ਸਾਚੀ ਬਣਤਿਆ। ਬਣਤ ਬਣਾਏ ਹਰਿ ਦਵਾਰ। ਗੁਰਮੁਖ ਸਾਚੇ ਸੰਤ ਅਪਾਰ। ਵੇਖ ਵਖਾਣੇ ਲੱਖ ਚੁਰਾਸੀ ਜੀਵ ਜੰਤ ਊਚ ਨੀਚ ਜਲ ਥਲ ਪਾਰ ਕਿਨਾਰ। ਬੇਮੁਖਾਂ ਮਾਇਆ ਪਾਏ ਬੇਅੰਤ, ਗੁਰਮੁਖਾਂ ਆਤਮ ਜੋਤੀ ਕਰ ਉਜਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਜਨ ਹਰਿ ਸਾਚੇ ਸੰਤ ਖੋਲ੍ਹੇ ਬੰਦ ਕਿਵਾੜ। ਖੋਲ੍ਹੇ ਬੰਦ ਕਿਵਾੜ ਜੋਤ ਜਗਾਈਆ। ਦਰ ਘਰ ਸਾਚੇ ਦੇਵੇ ਵਾੜ, ਅਠੇ ਪਹਿਰ ਜੋਤ ਸਵਾਈਆ। ਹੋਏ ਪਰਕਾਸ਼ ਬਹੱਤਰ ਨਾੜ, ਧੁਨੀ ਨਾਦ ਨਾਦ ਸ਼ਬਦ ਧੁਨ ਏਕਾ ਡੰਕ ਵਜਾਈਆ। ਬਜਰ ਕਪਾਟੀ ਦੇਵੇ ਪਾੜ, ਅੰਮ੍ਰਿਤ ਝਿਰਨਾ ਨਿਝਰ ਰਿਹਾ ਝਿਰਾਈਆ। ਗੁਰਮੁਖ ਬਣਾਏ ਸਾਚੇ ਲਾੜ, ਲਾੜੀ ਮੌਤ ਨੇੜ ਨਾ ਆਈਆ। ਮੇਟ ਮਿਟਾਏ ਪੰਜਾਂ ਧਾੜ, ਸ਼ਬਦ ਵਾੜ ਹਰਿ ਕਰਾਈਆ। ਧਰਤ ਮਾਤ ਤੇਰਾ ਬਣੇ ਅਖਾੜ, ਨੌਂ ਖੰਡ ਪ੍ਰਿਥਮੀ ਭੇੜ ਭਿੜਾਈਆ। ਭੇਵ ਖੁਲ੍ਹਾਏ ਸਤਾਰਾਂ ਹਾੜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਏਕਾ ਬਾਣ ਸ਼ਾਹ ਸੁਲਤਾਨ ਵਿਚ ਜਹਾਨ, ਹਰਿ ਬਲਵਾਨ ਸ਼ਬਦ ਡੰਡੇ ਰਿਹਾ ਜਗਾਈਆ। ਹਰਿ ਬਲਵਾਨ ਸ਼ਬਦ ਕਟਾਰੀਆ। ਅੱਠੇ ਪਹਿਰ ਨੌਜਵਾਨ ਨਾ ਆਵੇ ਪਾਸਾ ਹਾਰੀਆ। ਆਪੇ ਕਰੇ ਜਾਣ ਪਛਾਣ, ਚਾਰ ਕੁੰਟ ਦਹਿ ਦਿਸ਼ ਵਾਰੇ ਵਾਰੀਆ। ਸੋਹੰ ਚਲਾਏ ਏਕਾ ਬਾਣ, ਲੋਆਂ ਪੁਰੀਆਂ ਆਪ ਚਲਾ ਰਿਹਾ। ਲੱਖ ਚੁਰਾਸੀ ਲਹੂ ਮਿਝ ਘਾਣ, ਧਰਤ ਮਾਤ ਖ਼ੁਸ਼ੀ ਮਨਾ ਰਿਹਾ। ਧਰਮ ਰਾਏ ਨਾ ਆਈ ਹਾਨ, ਕਲਜੁਗ ਅੰਤਮ ਹਰਿ ਕਰੇ ਖੇਲ ਮਹਾਨਿਆ। ਲਾੜੀ ਮੌਤ ਮੰਗਿਆ ਦਾਨ, ਬੇਮੁਖਾਂ ਝੋਲੀ ਹਰਿ ਭਰਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਮਾਣ ਤਾਣ ਵਿਚ ਜਹਾਨ, ਰਾਓ ਰੰਕ ਰੰਕ ਰਾਜਾਨ ਏਕਾ ਏਕ ਕਰਾ ਰਿਹਾ। ਏਕਾ ਹਰਿ ਰਾਜ ਰਾਜਾਨਾ। ਨਾ ਕੋਈ ਦੀਸੇ ਦੂਜਾ ਦਰ ਸ਼ਾਹ ਸ਼ਹਾਨਾ। ਗੁਰਮੁਖ ਵਿਰਲਾ ਪ੍ਰਭ ਅਬਿਨਾਸ਼ੀ ਲਏ ਵਰ, ਜੋਤੀ ਨੂਰ ਵਡ ਸੁਖਾਨਾ। ਨਾ ਜਨਮੇ ਨਾ ਜਾਏ ਮਰ, ਸ਼ਬਦ ਸ਼ਬਦੀ ਬੰਨ੍ਹੇ ਗਾਨਾ। ਆਪ ਚੁਕਾਏ ਜਮ ਕਾ ਡਰ, ਧਰਮ ਰਾਏ ਹਰਿ ਫੰਦ ਕਟਾਨਾ। ਇਕ ਵਖਾਏ ਸਾਚਾ ਘਰ, ਅਟੱਲ ਅਚੱਲ ਅਥਲ ਸ੍ਰੀ ਭਗਵਾਨਾ। ਆਪਣੀ ਕਰਨੀ ਰਿਹਾ ਕਰ, ਸ਼ਬਦ ਤੂਰਤ ਨਾਮ ਮੂਰਤ ਪਵਣ ਮਧ ਸੁਰਤ ਗਿਆਨਾ। ਬੇਮੁਖਾਂ ਦਿਸੇ ਸਦਾ ਦੂਰਤ, ਲੱਖ ਚੁਰਾਸੀ ਦਿਸੇ ਕੂੜਤ, ਗੁਰਮੁਖਾਂ ਆਤਮ ਰਾਮ ਪਛਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਾਚਾ ਸ਼ਬਦ ਤੀਰ ਚਲਾਏ, ਰਸਨਾ ਖਿਚੇ ਇਕ ਕਮਾਨਾ। ਰਸਨ ਕਮਾਨ ਹਰਿ ਉਠਾਈਆ। ਸੋਹੰ ਚਿੱਲਾ ਰਿਹਾ ਚੜ੍ਹਾਈਆ। ਮੇਟ ਮਿਟਾਏ ਬੂਰਾ ਕੱਕਾ ਬਿਲਾ, ਉਚਾ ਟਿੱਲਾ ਆਪੇ ਢਾਹੀਆ। ਘਰ ਘਰ ਕੱਢਣ ਸਾਰੇ ਸ਼ਿਲਾ, ਗੁਰ ਪੀਰ ਔਲੀਏ ਸ਼ੇਖ਼ ਗੌਂਸ ਕੁਤਬ ਮਜ਼ੌਰ ਸਾਧ ਸੰਤ ਦਏ ਹਿਲਾਈਆ।

ਵੇਖੇ ਪਰਖੇ ਮਿਠੇ ਕੌੜ, ਸ਼ਬਦ ਘੋੜਾ ਚੁੱਕੇ ਪੌੜ, ਧੁਰ ਦਰਗਾਹੀ ਆਇਆ ਦੌੜ, ਨਾ ਕੋਈ ਸਕੇ ਮਾਤ ਮੋੜ, ਅਚਰਜ ਖੇਲ ਹਰਿ ਵਰਤਾਈਆ। ਗੁਰਮੁਖਾਂ ਅੰਤਮ ਵੇਲੇ ਪਏ ਬਹੁੜ, ਤ੍ਰੈਲੋਕੀ ਨਾਥੀ ਸਚ ਘਟ ਨਿਵਾਸੀ ਲੋਆਂ ਪੁਰੀਆਂ ਦਰ ਦਵਾਰਾ ਇਕ ਖੁਲ੍ਹਾਈਆ। ਭੇਵ ਖੁਲ੍ਹਾਏ ਹਰਿ ਬ੍ਰਹਿਮਣ ਗੌੜ, ਕਲਜੁਗ ਅੰਤਮ ਹੋਣਾ ਚੌੜ, ਸੰਬਲ ਦੇਸਾ ਪ੍ਰਭ ਜੋਤ ਪਰਵੇਸ਼ਾ, ਗੁਰ ਗੋਬਿੰਦੇ ਲੇਖ ਭਵਿਖਤੇ ਪੂਰ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਪੰਜ ਤੱਤੀ ਚੋਰ, ਜੋਤ ਨਿਰੰਜਣ ਹੱਥ ਪਕੜੀ ਡੋਰ, ਸਾਧ ਸੰਤ ਕਿਸੇ ਦਿਸ ਨਾ ਆਈਆ।

੧੫ ਚੇਤ ੨੦੧੨ ਬਿਕ੍ਰਮੀ ਭਾਰਤ ਦੇ ਵਡੇ ਜੱਜ ਨੂੰ ਸ਼ਬਦ ਭੇਜਿਆ

ਜਗਤ ਵਕੀਲ ਕਵਣ ਭਗਤ ਦਲੀਲ। ਕਾਇਆ ਬੂੰਦੀ ਬੂੰਦੀ ਰਕਤ, ਮਾਨਸ ਦੇਹੀ ਛੈਲ ਛਬੀਲ। ਆਤਮ ਜੋਤੀ ਕਿਸ ਟਿਕਾਈ ਸਾਚੀ ਸ਼ਕਤ, ਧੁਰ ਦਰਗਾਹ ਕਵਣ ਸੁਣੇ ਅਪੀਲ। ਕਵਣ ਰਾਗ ਜਗਤ ਤਿਆਗ ਕਵਣ ਸੁਣਾਏ ਕਵਣ ਕੰਠ ਬਸਨ ਬਨਵਾਰੀ, ਕਵਣ ਜ਼ਾਤੀ ਪਾਤੀ ਭੀਲ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਵਣ ਸੁ ਵੇਲਾ ਲੋਕਮਾਤ ਕਰੇ ਅਖੀਰ। ਜਗਤ ਵਕੀਲ ਵੇਖ ਵਿਚਾਰ। ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਕਵਣ ਬੰਨ੍ਹੇ ਸਤਿਜੁਗ ਧਾਰ। ਬੇਮੁਖ ਜੀਵਾਂ ਕਿਸ ਬਿਧ ਦੇਵੇ ਅੰਤਮ ਫਾਸੀ, ਗੁਰਮੁਖਾਂ ਦੇਵੇ ਸ਼ਬਦ ਹੁਲਾਰ। ਮੇਟ ਮਿਟਾਏ ਮਦਿਰਾ ਮਾਸੀ, ਕਵਣ ਹੁਕਮ ਚਲਾਏ ਵਿਚ ਸੰਸਾਰ। ਕਵਣ ਜੋਤ ਮਾਤ ਪਰਕਾਸ਼ੀ, ਆਤਮ ਖੋਲ੍ਹੇ ਵੇਖ ਬੰਦ ਕਿਵਾੜ। ਲੋਆਂ ਪੁਰੀਆਂ ਜਿਸ ਚਰਨ ਦਾਸੀ, ਖੋਲ੍ਹੇ ਭੇਵ ਸਤਾਰਾਂ ਹਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਘੋੜਾ ਚਾਰੇ ਕੁੰਟ ਦੁੜਾਏ, ਧਰਤ ਮਾਤ ਤੇਰਾ ਵੇਖੇ ਇਕ ਅਖਾੜ। ਜਗਤ ਵਕੀਲ ਆਤਮ ਧਿਆਨ। ਪੰਜੇ ਚੋਰ ਘਰ ਘਰ ਸ਼ੈਤਾਨ। ਨੌਂ ਖੰਡ ਪ੍ਰਿਥਮੀ ਕਵਣ ਚੁਕਾਏ ਮੋਰ ਤੋਰ, ਕਵਣ ਦਿਵਾਏ ਨਾਮ ਧਿਆਨ। ਸੱਤਾਂ ਦੀਪਾਂ ਅੰਧ ਘੋਰ, ਸਾਚਾ ਦੀਪਕ ਨਾ ਕੋਈ ਜਗਾਏ ਰਾਜ ਰਾਜਾਨ। ਲੋਕਮਾਤ ਕਿਸ ਆਤਮ ਪਕੜੀ ਤੇਰੀ ਡੋਰ, ਏਕਾ ਕਰ ਆਤਮ ਦਰ ਧਿਆਨ। ਕਵਣ ਸਰਕਾਰ ਵੱਢੀ ਖੋਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਕਵਣ ਪਛਾਣੇ ਚਬਾਏ ਆਪਣੀ ਦਾੜ੍ਹੇ ਜੀਵ ਜੰਤ ਹਰਾਮ ਖੋਰ।

੧੫ ਚੇਤ ੨੦੧੨ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ

ਗੁਰ ਮੰਤਰ ਸ਼ਬਦ ਨਿਧਾਨ, ਆਤਮ ਲਾਧਿਆ ਅੰਤਰ। ਲੋਕਮਾਤ ਕਰੇ ਪਛਾਣ, ਤਨ ਬੁਝਾਏ ਪੰਜਾਂ ਬਸੰਤਰ। ਅੰਮ੍ਰਿਤ ਧਾਰ ਇਕ ਮਹਾਨ, ਜੋਤੀ ਨੂਰ ਗਗਨ ਗਗਨੰਤਰ। ਚਤੁਰਭੁਜ ਹਰਿ ਬਲਵਾਨ, ਹਰਿਜਨ ਬਣਾਏ ਸਾਚੀ ਬਣਤਰ। ਜਿਸ ਜਨ ਹੋਏ ਆਪ ਮਿਹਰਵਾਨ, ਕਾਇਆ ਮੰਦਰ ਸਚ ਧਾਮ ਰਹੰਤਰ। ਸਾਚੀ ਮਧ ਪਿਆਏ ਅੰਮ੍ਰਿਤ ਜਾਮ, ਏਕਾ ਤੋੜੇ ਹੰਕਾਰੀ ਜੰਦਰ। ਮੇਟ ਮਿਟਾਏ ਅੰਧ ਅੰਧੇਰੀ ਸ਼ਾਮ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਦਰ ਘਰ ਸਾਚੇ ਕੋਈ ਨਾ ਲਾਏ ਦਾਮ। ਨਾ ਕੋਈ ਮੰਗੇ ਦਾਨ, ਨਾ ਧਨ ਖਜ਼ੀਨਾ। ਕਿਸੇ ਦਿਸ

ਨਾ ਆਏ ਹੱਡ ਮਾਸ ਨਾੜੀ ਚਾਮ, ਜੋਤੀ ਨੂਰ ਹਰਿ ਪਰਬੀਨਾ। ਜੋਤ ਨਿਰੰਜਣ ਜੋਤੀ ਰਾਮ, ਗੁਰੂਆਂ ਪੀਰਾ ਦਾਨਾ ਬੀਨਾ। ਦਰਦ ਦੁੱਖ ਭੈ ਭੰਜਨ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਸੁਹੇਲਾ ਲੱਖ ਚੁਰਾਸੀ ਵਿਚੋਂ ਵਖ ਕੀਨਾ। ਆਤਮ ਬੋਧ ਸ਼ਬਦ ਅਗਾਧਾ। ਹਿਰਦਾ ਸੋਧ ਧੁਨ ਅਨਾਦ ਅਨਾਦਾ। ਪੁਰਖ ਅਬਿਨਾਸ਼ੀ ਵਡ ਜੋਧਨ ਜੋਧ ਆਦਿ ਜੁਗਾਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਵਡਾ ਮਾਧਵ ਮਾਧਾ। ਆਤਮ ਚੜ੍ਹ ਸਚ ਦਵਾਰ। ਹੱਥ ਫੜ ਸ਼ਬਦ ਕਟਾਰ। ਪੰਜਾਂ ਤੱਤਾਂ ਨਾਲ ਲੜ, ਮਾਨਸ ਦੇਹੀ ਨਾ ਆਏ ਹਾਰ। ਦਰ ਘਰ ਸਾਚੇ ਏਕਾ ਵੜ, ਸੋਲਾਂ ਕਲੀਆਂ ਤਨ ਸ਼ਿੰਗਾਰ। ਸਾਚਾ ਲੜ ਏਕਾ ਫੜ, ਜੋਤ ਨਿਰੰਜਣ ਹਰਿ ਨਿਰੰਕਾਰ। ਗੁਰ ਨਾਨਕ ਗੁਰ ਗੋਬਿੰਦ ਜਨ ਭਾਂਡਾ ਮਾਤ ਲਿਆ ਘੜ, ਆਦਿਨ ਅੰਤਾ ਏਕਾ ਧਾਰ। ਸਿੰਘ ਪੂਰਨ ਵਿਚ ਬੈਠਾ ਵੜ, ਸ਼ਬਦ ਰੱਖੇ ਤਿਖੀ ਧਾਰ। ਕਰੇ ਉਜਿਆਰ ਬਹੱਤਰ ਨਾੜ, ਨਾਥ ਤ੍ਰਿਲੋਕੀ ਮਾਤ ਪਤਾਲ ਅਕਾਸ਼ ਪੁਰੀਆਂ ਲੋਆਂ ਪਾਵੇ ਸਾਰ। ਸ੍ਰਿਸ਼ਟ ਸਬਾਈ ਰਿਹਾ ਝੋਕੀ, ਰਾਜੇ ਰਾਣਿਆਂ ਵਡ ਜਰਵਾਣਿਆਂ ਗੁਰੂਆਂ ਪੀਰਾਂ ਸਾਧਾਂ ਸੰਤਾਂ ਪਾਵੇ ਸਾਰ। ਕਲਜੁਗ ਬੇੜਾ ਅੰਤਮ ਅੰਤ ਬੇਮੁਹਾਣਿਆ। ਮਾਤਾ ਬਾਲ ਨਾ ਕਿਸੇ ਪਛਾਣਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਜਨਾਂ, ਦਰਸ ਅਮੋਘ ਇਕ ਵਖਾਏ, ਧੁਰ ਸੰਜੋਗ ਮੇਲ ਮਿਲਾਏ, ਦੇਵੇ ਸ਼ਬਦ ਸੋਹੰ ਸਾਚੀ ਵਸਤ ਦਸਤ ਅਸਤ ਨਿਰੰਕਾਰਿਆ। ਏਕਾ ਜੋਤੀ ਨੂਰ ਅਕਾਲਾ। ਨਾ ਕੋਈ ਵਰਨ ਨਾ ਕੋਈ ਗੋਤੀ, ਨਰ ਹਰਿ ਹਰਿ ਨਰ ਗੋਪਾਲਾ। ਗੁਰਮੁਖ ਵੇਖੇ ਪ੍ਰਭ ਸਾਚੇ ਮਾਣਕ ਮੋਤੀ, ਕਾਇਆ ਮੰਦਰ ਅੰਦਰ ਵੇਖੇ ਸਚ ਧਰਮਸਾਲਾ। ਦੁਰਮਤ ਮੈਲ ਜਾਏ ਧੋਤੀ, ਆਪ ਉਠਾਏ ਆਤਮ ਕਾਇਆ ਸੋਤੀ, ਜੋਤੀ ਅਗਨੀ ਇਕ ਜਵਾਲਾ। ਹਉਮੇ ਕੱਢੇ ਵਾਸਨਾ ਖੋਟੀ, ਗੁਰਮੁਖ ਵਿਰਲਾ ਚੜ੍ਹੇ ਸਚ ਮਹੱਲੇ ਉਪਰ ਚੋਟੀ। ਬੇਮੁਖਾਂ ਮੁਖ ਰਖਾਏ ਜੂਠੀ ਝੂਠੀ ਬੋਟੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਸ਼ਬਦ ਖੰਡਾ ਹੱਥ ਉਠਾਇਆ, ਸੋਹੰ ਡੰਡਾ ਸੰਗ ਰਲਾਇਆ, ਬੇਮੁਖ ਜੀਵ ਪਕੜ ਪਛਾੜੇ ਕਲਜੁਗ ਕੋਟਨ ਕੋਟੀ। ਕਵਣ ਧਾਮ ਹਰਿ ਬਿਰਾਜੇ। ਕਵਣ ਰਾਮ ਕਲ ਸਾਜਨ ਸਾਜੇ। ਕਵਣ ਕਾਇਆ ਚਾਮ, ਕਵਣ ਰਖਾਏ ਮਾਤ ਲਾਜੇ। ਕਵਣ ਰਾਮ ਰਮਈਆ ਸ਼ਾਮ, ਕਵਣ ਵਖਾਣੇ ਖੇਲ ਕਲ ਕਿ ਆਜੇ। ਜੂਠੇ ਝੂਠੇ ਭੈਣਾਂ ਭਈਆ ਮਈਆ ਰਾਮ, ਵੇਲੇ ਅੰਤ ਨਾ ਰੱਖੇ ਕੋਈ ਲਾਜੇ। ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਪੂਰਨ ਕਰੇ ਕਾਮ, ਵੇਲੇ ਅੰਤ ਮਾਰੇ ਅਵਾਜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸੁਨੇਹੜਾ ਸਾਚਾ ਦੇਵੇ ਸਤਾਰਾਂ ਹਾੜੀ ਫੁਲ ਫੁਲਵਾੜੀ, ਲੋਕਮਾਤ ਸਾਚਾ ਸਾਜਨ ਸਾਜੇ। ਰਾਜ ਜੋਗ ਹਰਿ ਸ਼ਬਦ ਧਿਆਨ। ਮਿਟੇ ਕਾਮ ਕਰੋਧ ਲੋਭ ਅਭਿਮਾਨ। ਪਰਗਟ ਹੋਏ ਹਰਿ ਜੋਧਨ ਜੋਧ, ਸ਼ਬਦ ਜਣਾਏ ਹਰਿ ਬੋਧ ਅਗਾਧ, ਹਰਿ ਜੋਤੀ ਸਾਚਾ ਮੇਲ ਮਿਲਾਨ। ਏਕਾ ਨਾਦ ਧੁਨ ਉਪਜਾਏ, ਸੁਨ ਮੁਨ ਹਰਿ ਬੂਝ ਬੁਝਾਨ। ਗੁਰਮੁਖ ਸਾਚੇ ਸੰਤ ਸੁਹੇਲੇ ਚੁਣ ਵਖਾਏ, ਅੰਤਮ ਕਲ ਮਾਤ ਕਰ ਪਛਾਨ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਨਾਮ ਨਿਧਾਨ। ਨਾਮ ਨਿਧਾਨ ਅਨਮੁਲ ਗੁਣਵੰਤਿਆ। ਆਪੇ ਦੇਵੇ ਭਾਗ ਲਗਾਵੇ ਸਾਚੀ ਕੁਲ ਸਾਚੇ ਸੰਤਿਆ। ਲੋਕਮਾਤ ਬਣਾਵੇ ਸਾਚੀ ਬਣਤਰ, ਸਾਚਾ ਕਰੇ ਤਨ ਸ਼ਿੰਗਾਰ ਹਰਿ ਭਗਵੰਤਿਆ। ਲੱਖ ਚੁਰਾਸੀ ਵੇਖ ਵਿਚਾਰੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਪ ਬਣਾਏ

ਸਾਚੀ ਬਣਤਿਆ। ਲੋਆਂ ਪੁਰੀਆਂ ਵਸੇ ਬਾਹਰ, ਜੋਤ ਅਕਾਲੀਆ। ਏਕਾ ਜੋਤੀ ਸ਼ਬਦ ਉਡਾਰ, ਵੇਖ ਵਖਾਣੇ ਕਲਜੁਗ ਤੇਰੀ ਘਟਾ ਕਾਲੀਆ। ਲੱਖ ਚੁਰਾਸੀ ਗਈ ਹਾਰ, ਪੂਰਨ ਬ੍ਰਹਮ ਨਾ ਕਰੇ ਵਿਚਾਰ, ਨਾ ਕੋਈ ਪਾਏ ਤਨ ਸ਼ਬਦ ਵਡ ਦੁਸ਼ਾਲੀਆ। ਜੋਤੀ ਜਾਮਾ ਹਰਿ ਨਿਰੰਕਾਰ, ਕ੍ਰਿਸ਼ਨਾ ਸ਼ਾਮਾ ਖੇਲ ਅਪਾਰ, ਨਾ ਹਰਿ ਪੁਰਖ ਨਾ ਹਰਿ ਨਾਰ, ਏਕਾ ਰੰਗ ਮਹਾਨਿਆ। ਸ਼ਬਦ ਸਰੂਪੀ ਸਾਚੀ ਧਾਰ। ਮਹਾਰਾਜ ਸ਼ੇਰ ਸਿੰਘ ਸਤਿਜੁਗ ਸਾਚੇ ਸੋਹੰ ਦੇਵੇ ਸੱਚੀ ਵਸਤ ਅਪਾਰ ਮਾਤ ਨਿਸ਼ਾਨੀਆ। ਸਤਿਜੁਗ ਸਾਚੇ ਕਾਜ ਰਚਾਇਆ। ਪ੍ਰਭ ਅਬਿਨਾਸ਼ੀ ਦੇਵੇ ਦਾਜ, ਸੋਹੰ ਸ਼ਬਦ ਸੰਗ ਰਲਾਇਆ। ਪਰਗਟ ਹੋਏ ਦੇਸ ਮਾਝ, ਵੇਦ ਵਿਆਸਾ ਭੇਵ ਖੁਲ੍ਹਾਇਆ। ਚਾਰ ਵਰਨਾਂ ਏਕਾ ਸਾਂਝ, ਊਚਾਂ ਨੀਚਾਂ ਭੇਵ ਮਿਟਾਇਆ। ਚਾਰੋਂ ਕੁੰਟ ਪੈਣੀ ਭਾਜ, ਦੇਵੀ ਦੇਵ ਨਾ ਹੋਏ ਸਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਜੋਤ ਧਰ, ਭਾਣਾ ਆਪਣੇ ਹੱਥ ਰਖਾਇਆ। ਨਾ ਕੋਈ ਜਾਣੇ ਜੀਵ ਜੰਤ ਸਾਧ ਸੰਤ, ਪੁਰਖ ਅਬਿਨਾਸ਼ੀ ਖੇਲ ਅਪਾਰਿਆ। ਗੁਰਮੁਖ ਸਾਚੇ ਸੰਤ ਸੁਹੇਲੇ ਮੇਲ ਮਿਲਾਵਾ ਸਾਚੇ ਕੰਤ, ਆਤਮ ਸੇਜਾ ਸਾਚਾ ਰੰਗ ਸਾਚੇ ਘਰ ਸੁਹਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਘੋੜੇ ਕਸ ਤੰਗ, ਲੱਖ ਚੁਰਾਸੀ ਕਰੇ ਭੰਗ, ਗੁਰਮੁਖ ਕਾਇਆ ਸਾਚੀ ਚੋਲੀ ਅੰਦਰ ਮੰਦਰ ਇਕ ਰੰਗਾ ਰਿਹਾ। ਕਾਇਆ ਚੋਲੀ ਰੰਗ ਗੁਲਾਲ। ਗੁਰਮੁਖ ਡੋਲੀ ਹਰਿ ਰਖਵਾਲ। ਆਤਮ ਪੜਦੇ ਰਿਹਾ ਖੋਲ੍ਹੀ, ਸੰਤ ਸੁਹੇਲੇ ਸਾਚੇ ਭਾਲ। ਸੋਹੰ ਸ਼ਬਦ ਸੁਣਾਏ ਏਕਾ ਬੋਲੀ, ਲੋਕਮਾਤ ਨਾ ਹੋਏ ਕੰਗਾਲ। ਹਰਿਜਨ ਬਣਾਏ ਦਰ ਘਰ ਸਾਚੇ ਏਕਾ ਗੋਲੀ, ਸਦਾ ਕਰੇ ਪ੍ਰਿਤਪਾਲ। ਸ਼ਬਦੀ ਜੋਤੀ ਕਾਇਆ ਮੌਲੀ, ਚੜ੍ਹਿਆ ਰੰਗ ਇਕ ਗੁਲਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਸੋਹੰ ਦੇਵੇ ਸ਼ਬਦ ਦੁਸ਼ਾਲ। ਸੋਹੰ ਸ਼ਬਦ ਦੁਸ਼ਾਲ, ਨਾਮ ਦਸਤਾਰਿਆ। ਆਤਮ ਝੋਲੀ ਕਰੇ ਮਾਲਾ ਮਾਲ, ਬਣੇ ਆਪ ਵਰਤਾਰਿਆ। ਗੁਰਮੁਖਾਂ ਰਿਹਾ ਸੁਰਤ ਸੰਭਾਲ, ਫਲ ਲਗਾਏ ਸਾਚੇ ਡਾਲਿਆ। ਏਕਾ ਮਾਰੇ ਸਚ ਉਛਾਲ, ਰਤਨ ਅਮੋਲਕ ਹੀਰਾ ਨਾਮ ਕਾਇਆ ਗਾਗਰ ਵਡ ਵਡ ਸਾਗਰ ਆਪ ਉਪਾ ਰਿਹਾ। ਜੋਤੀ ਜਗੇ ਕਾਇਆ ਖਾਲ, ਦੀਪਕ ਸਾਚਾ ਰਿਹਾ ਬਾਲ, ਅਗਿਆਨ ਅੰਧੇਰ ਮਿਟਾ ਰਿਹਾ। ਮਸਤਕ ਨੂਰੀ ਸਾਚਾ ਥਾਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਏਕਾ ਰਾਗ ਜਗਤ ਤਿਆਗ ਸੁਰਤ ਵੈਰਾਗ, ਸ਼ਬਦ ਡੋਰੀ ਨਾਲ ਬੰਧਾ ਰਿਹਾ। ਸ਼ਬਦ ਡੋਰੀ ਬੰਨ੍ਹ ਕਰਤਾਰ। ਵੇਖ ਵਖਾਣੇ ਕਾਇਆ ਮੰਦਰ ਅੰਧ ਘੋਰੀ, ਅੰਦਰੇ ਅੰਦਰ ਪਾਵੇ ਸਾਰ। ਪੰਜਾਂ ਫੜੇ ਚੋਰੀ ਚੋਰੀ, ਸ਼ਬਦ ਘੋੜੇ ਹੋ ਅਸਵਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਦੇਵੇ ਵਸਤ ਅਪਾਰ। ਸਾਚੀ ਵਸਤ ਨਾਮ ਵਣਜਾਰਾ। ਕਲਜੁਗ ਤੇਰੀ ਅੰਤਮ ਵਾਰਾ। ਹਰਿ ਆਪ ਭੁਲਾਏ ਸਾਧ ਸੰਤ, ਆਤਮ ਭਰਿਆ ਇਕ ਹੰਕਾਰਾ। ਕਲਜੁਗ ਮਾਇਆ ਪਾਏ ਬੇਅੰਤ, ਜੂਠੀ ਝੂਠੀ ਵਹਿੰਦੀ ਧਾਰਾ। ਗੁਰਮੁਖ ਵਿਰਲੇ ਮੇਲ ਮਿਲਾਵਾ ਸਾਚੇ ਕੰਤ, ਨਿਰਮਲ ਜੋਤੀ ਜੋਤ ਅਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਸਾਚੇ ਹਰਿ, ਆਤਮ ਖੋਲ੍ਹ ਬੰਦ ਕਿਵਾੜਾ। ਖੋਲ੍ਹੇ ਬੰਦ ਕਿਵਾੜ, ਜੋਤ ਨੁਰਾਨੀਆ। ਮਾਇਆ ਪੜਦਾ ਦੇਵੇ ਪਾੜ, ਮਾਰੇ ਸ਼ਬਦ ਤੀਰ ਨਿਸ਼ਾਨੀਆ। ਨੇੜ ਨਾ ਆਏ ਪੰਚਮ ਧਾੜ, ਸੋਹੰ ਗਾਏ ਸਾਚੀ ਬਾਣੀਆ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ, ਦਿਵਸ ਰੈਣ ਰੈਣ ਰੈਣਾਨੀਆ। ਕਾਇਆ ਮੰਦਰ ਅੰਦਰ ਲੱਗਾ ਸੱਚਾ ਅਖਾੜ, ਵੇਖੇ

ਖੇਲ ਹਰਿ ਭਗਵਾਨੀਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਦੇਵੇ ਸੱਚਾ ਨਾਉਂ ਕਰੇ ਨਿਆਉਂ ਵਡ ਵਡ ਦਾਨੀਆ। ਵਡ ਦਾਤਾ ਦਾਤਾ ਸੂਰ। ਗੁਰਮੁਖ ਵਿਰਲੇ ਮਾਤ ਪਛਾਤਾ, ਹਉਮੇ ਰੋਗ ਕੀਤਾ ਦੂਰ। ਆਤਮ ਬੰਧਾ ਸ਼ਬਦ ਗਾਨਾ, ਮਿਲਿਆ ਹਰਿ ਸਰਬ ਭਰਪੂਰ। ਏਕਾ ਸੁਣਿਆ ਨਾਮ ਤਰਾਨਾ, ਜੋਤੀ ਨੂਰਾ ਸਤਿ ਸਰੂਰ। ਪੁਰਖ ਅਬਿਨਾਸ਼ੀ ਇਕ ਪਛਾਨਾ, ਸਦਾ ਸੁਹੇਲਾ ਹਾਜਰ ਹਜੂਰ। ਆਤਮ ਜੋਤੀ ਨੂਰ ਉਜਾਲਾ ਕੋਟਨ ਭਾਨਾ, ਕਾਇਆ ਅੰਧੇਰਾ ਹੋਇਆ ਦੂਰ। ਆਤਮ ਸਰ ਸਰੋਵਰ ਸਚ ਇਸ਼ਨਾਨਾ, ਦੁਰਮਤ ਮੈਲ ਉਤਰੇ ਕੂੜ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਏਕਾ ਬਖ਼ਸ਼ੇ ਮਸਤਕ ਸਾਚੀ ਚਰਨ ਧੂੜ। ਮਸਤਕ ਚਰਨ ਧੂੜ ਜੋਤ ਲਿਲਾਟਿਆ। ਚਤੁਰ ਬਣਾਏ ਮੂਰਖ ਮੂੜ੍ਹ, ਪੂਰ ਕਰਾਏ ਪਿਛਲਾ ਘਾਟਿਆ। ਰੰਗਣ ਰੰਗ ਚੜ੍ਹਾਏ ਏਕਾ ਗੂੜ੍ਹ, ਨੇੜੇ ਆਈ ਕਲਜੁਗ ਵਾਟਿਆ। ਰਾਜੇ ਰਾਣਿਆਂ ਪਾਏ ਜੂੜ, ਵੇਖ ਵਖਾਣੇ ਤੀਰਥ ਤਾਟਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦਇਆ ਕਮਾਏ, ਆਪ ਕਟਾਏ ਗੇੜਾ ਆਨ ਬਾਟਿਆ। ਪਰ੍ਹਾ ਪਸੰਤੀ ਹਰਿ ਨਾਮ ਪਿਆਰ। ਅਗੰਮ ਨਿਗਮ ਆਤਮ ਧਾਰ। ਪੂਰਨ ਬ੍ਰਹਮ ਹਰਿ ਵਿਚਾਰ। ਮੇਟ ਮਿਟਾਏ ਅੰਦੇਸਾ ਭਰਮ, ਪੂਰਬ ਕਰਮ ਰਿਹਾ ਵਿਚਾਰ। ਦੂਸਰ ਨਾ ਕੋਈ ਜਾਣੇ ਵਰਨ, ਸਚ ਦਵਾਰੇ ਸਚ ਪੁਕਾਰ। ਸਚ ਉਪਜਾਈ ਮਾਨਸ ਦੇਹੀ ਸੱਚਾ ਜਨਮ, ਸੁਨ ਸਮਾਧੀ ਸਹਿਜ ਸੁਖ ਧਾਰ। ਭਗਤ ਸੁਨੇਹੜਾ ਪਰ੍ਹਾ ਪਸੰਤੀ ਕਰੇ ਵਿਚਾਰ। ਸੁਰਸਤੀ ਹੱਥ ਨਾ ਮਾਨਸ ਦੇਹੀ, ਕਰੇ ਕਰਾਏ ਇਕ ਵਿਚਾਰ। ਜੋਤੀ ਜੋਤ ਸਰੂਪ ਹਰਿ, ਅੰਦਰੇ ਅੰਦਰ ਸਾਚੇ ਮੰਦਰ ਸੁਨ ਸਮਾਧੀ ਬੋਧ ਅਗਾਧੀ ਸ਼ਬਦ ਅਨਾਦੀ ਪਾਵੇ ਸਾਚੀ ਸਾਰ। ਪਰ੍ਹਾ ਪ੍ਰੀਤਮ ਪ੍ਰੇਮ ਉਪਰ ਸੁਨੀ ਸ਼ਬਦ ਉਪਜੇ ਧੁਨ, ਨਾ ਕੋਈ ਗਣੇ ਸੁਣੇ ਸੁਣਾਰ। ਆਪੇ ਰਵਿਆ ਆਪਣੇ ਗੁਣੀ, ਨਾ ਕੋਈ ਵੇਖੇ ਕਰੇ ਵਪਾਰ। ਸਚ ਪੁਕਾਰਾ ਰਿਹਾ ਸੁਣ, ਅੰਦਰੇ ਅੰਦਰ ਕਰ ਪਿਆਰ। ਕਵਣ ਜਾਣੇ ਹਰਿ ਤੇਰੇ ਗੁਣ, ਜੋਤੀ ਨੂਰ ਖੇਲ ਅਪਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਪਰ੍ਹਾ ਪ੍ਰੇਮੀ ਰਿਹਾ ਪਾਏ ਸਾਰ। ਇਕ ਇਕੇਲਾ ਹਰਿ ਨਿਰੰਕਾਰਿਆ। ਦੂਜਾ ਰੱਖੇ ਸ਼ਬਦ ਚੇਲਾ ਵਡ ਸੰਸਾਰਿਆ। ਤੀਜੇ ਪਵਣ ਸਵਾਸੀ ਇਕ ਫੜਾਏ ਸਾਚਾ ਪਲਾ, ਪੁਰੀਆਂ ਲੋਆਂ ਪਾਏ ਸਾਰਿਆ। ਚੌਥਾ ਘਰ ਪੁਰਖ ਅਬਿਨਾਸ਼ ਏਕਾ ਮੱਲਾ, ਗੁਰੂਆਂ ਪੀਰਾਂ ਮਹੱਲ ਉਸਾਰਿਆ। ਪੰਜਵੇਂ ਵਸੇ ਨਿਹਚਲ ਧਾਮ ਅਟੱਲਾ, ਨਾ ਕੋਈ ਜਾਣੇ ਜੰਤ ਗਵਾਰਿਆ। ਛੇਵੇਂ ਦਰ ਦਵਾਰੇ ਸਾਚੇ ਖੱਲਾ, ਗੁਰਮੁਖਾਂ ਦਰਸ ਦਿਖਾਏ ਅਗੰਮ ਅਪਾਰਿਆ। ਸੱਤਵੇਂ ਜੋਤੀ ਸ਼ਬਦ ਰਲਾ, ਦੀਪਕ ਇਕ ਸਾਚਾ ਬਲਾ, ਮਿਟਾਏ ਅੰਧ ਅੰਧਿਆਰਿਆ। ਅਠਵੇਂ ਅਠਾਂ ਤੱਤਾਂ ਮਾਰੇ ਖਲਾ, ਇਕ ਮਹੱਲ ਹਰਿ ਉਸਾਰਿਆ। ਨੌਵੇਂ ਨਾਵੇਂ ਦਰ ਵੇਖ ਵਖਾਣੇ ਜਲ ਥਲਾ, ਪੁਰਖ ਅਬਿਨਾਸ਼ੀ ਨਾ ਪਾਏ ਸਾਰਿਆ। ਦਸਵੇਂ ਦਰ ਸਾਚਾ ਹਰਿ ਆਪਣਾ ਆਪ ਮਲਾ, ਸੰਤ ਅਸੰਤ ਚੜ੍ਹ ਚੜ੍ਹ ਥੱਕੇ ਕਿਸੇ ਹੱਥ ਨਾ ਆਏ ਮਦੀਨੇ ਮੱਕੇ, ਨਾ ਕੋਈ ਵੇਖੇ ਸਚ ਮਹੱਲ ਅਟੱਲ ਮੁਨਾਰਿਆ। ਦਸ ਇਕ ਗਿਆਰਾ ਸ਼ਬਦ ਧਾਰਾ, ਆਵੇ ਜਾਵੇ ਵਾਰੋ ਵਾਰਿਆ। ਦਸ ਦੋ ਬਾਰਾਂ ਜੋਤੀ ਅਕਾਰਾ, ਬਾਰਾਂ ਕਵਲਾਂ ਖੇਲ ਅਪਾਰਿਆ। ਦਸ ਤਿੰਨ ਤੇਰਾਂ ਗੁਰਸਿਖਾਂ ਦਿਸੇ ਨੇਰਨ ਨੇਰਾ, ਦੂਈ ਦਵੈਤੀ ਪੜਦਾ ਲਾਹ ਰਿਹਾ। ਦਸ ਚਾਰ ਚੌਦਾਂ ਵਸੇ ਕਾਇਆ ਹਟ, ਜਿਉਂ ਖੇਲ ਬਾਜੀਗਰ ਨਟ, ਆਪੇ ਜਾਣੇ ਘਟਾਂ ਘਟ, ਚੌਦਾਂ ਲੋਕ ਹਰਿ

ਮੰਝਧਾਰਾ। ਦਸ ਪੰਜ ਪੰਦਰ੍ਹਾਂ, ਪੁਰਖ ਅਬਿਨਾਸ਼ੀ ਤੋੜੇ ਵੱਜਾ ਹੰਕਾਰੀ ਜੰਦਰਾਂ, ਸਚ ਖੁਲ੍ਹਾਏ ਦਰ ਮਹੱਲ ਇਕ ਅਪਾਰਾ। ਦਸ ਛੇ ਸੋਲਾਂ, ਪੁਰਖ ਅਬਿਨਾਸ਼ੀ ਜੋਤ ਸਰੂਪੀ ਪਹਿਰੇ ਚੋਲਾ, ਚਾਰੋਂ ਕੁੰਟ ਕਰਾਏ ਜੈ ਜੈ ਜੈਕਾਰਿਆ। ਦਸ ਸੱਤ ਸਤਾਰਾਂ, ਪ੍ਰਭ ਅਬਿਨਾਸ਼ੀ ਏਕਾ ਭਤਾਰਾ, ਸ੍ਰਿਸ਼ਟ ਸਬਾਈ ਸੰਸਾਰੀ ਨਾਰਿਆ। ਦਸ ਅਠ ਅਠਾਰਾਂ, ਨਾ ਕੋਈ ਦੀਸੇ ਪੰਜਾਂ ਧਾੜਾ, ਜਗੇ ਜੋਤ ਬਹੱਤਰ ਨਾੜਾ, ਸੰਝ ਸਵੇਰ ਇਕ ਰਿਹਾ। ਦਸ ਨੌਂ ਉਨੀ, ਸੋਹੰ ਦੇਵੇ ਪੰਜਾਂ ਚੋਰਾਂ ਸਿਰ ਚੁੰਨੀ, ਸਾਚਾ ਹਰਿ ਖੋਲ੍ਹੇ ਦਰ ਵੇਖ ਨਰ, ਨਾ ਕੋਈ ਜਾਣੇ ਵਡ ਗਿਆਨੀ ਗੁਣੀ। ਦਸ ਦਸ ਬੀਸ, ਦਸ ਦਵਾਰੇ ਨਾ ਦੇਵ ਲੋਕ ਪਛਾਨਣ, ਕਵਣ ਘਰ ਜਾਈਏ ਕੰਤ ਸੁਹੇਲਾ ਪਾਈਏ, ਮਿਲੇ ਮੇਲ ਹਰਿ ਜੋਤੀ ਜਗਦੀਸ। ਬੀਸ ਇਕ ਇੱਕੀ, ਨਿਹਕਲੰਕ ਨਰਾਇਣ ਨਰ, ਸੋਹੰ ਧਾਰ ਰਖੇ ਤਿਖੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਏਕਾ ਛਤਰ ਝੁਲਾਏ ਲੋਕਮਾਤ ਮਾਰ ਝਾਤ, ਗੁਰਮੁਖ ਬਣਾ ਸਚ ਜਮਾਤ, ਅੰਤਮ ਕਲ ਸਾਚੇ ਸੀਸ। ਕਵਣ ਮਤ ਹਰਿ ਮੰਦਰ ਦਵਾਰ। ਕਵਣ ਤੋੜੇ ਆਤਮ ਵੱਜਾ ਜੰਦਰ, ਸ਼ਬਦ ਉਡਾਰ। ਕਵਣ ਰਤ ਜੋਤ ਜਗਾਏ ਅੰਦਰੇ ਅੰਦਰ, ਕਵਣ ਨਾੜੀ ਹਰਿ ਪਸਾਰ। ਕਵਣ ਪਿਤ ਨਾ ਕੋਈ ਤੀਰਥ ਨਾ ਕੋਈ ਤਟ ਮਿਲੇ ਮੇਲ ਪੁਰਖ ਭਤਾਰ। ਕਵਣ ਵੇਖੇ ਭਰਮਾਂ ਵਟ, ਸ਼ਬਦ ਮਾਰੇ ਖੰਡਾ ਦੋ ਧਾਰ। ਕਵਣ ਰਸ ਨਿੱਝਰ ਲਈਏ ਚੱਟ, ਜਗਤ ਤ੍ਰਿਸ਼ਨਾ ਉਤਰੇ ਤਨ ਬੁਖਾਰ। ਕਵਣ ਦਿਸੇ ਘਟ ਘਟ, ਰੂਪ ਰੰਗ ਰੇਖ ਭੇਖ ਨਾ ਕੋਈ ਵਿਚ ਸੰਸਾਰ। ਕਵਣ ਜੋਤੀ ਕਾਇਆ ਮਟ ਜਗੇ ਲਟ ਲਟ, ਕਵਣ ਦਵਾਰੇ ਸ਼ਬਦ ਧੁਨ ਸੁਨ ਮੁਨ ਨਾ ਕੋਇ ਸੁਨਾਰ। ਕਵਣ ਜਿਹਵਾ ਕਵਣ ਨਾਮ ਜਗਤ ਰਟ, ਆਤਮ ਖੁਲ੍ਹੇ ਬੰਦ ਕਿਵਾੜ। ਫ਼ਕੀਰ ਫ਼ਕੀਰੀ ਕਿਹੜੇ ਹੱਟ, ਚੌਦਾਂ ਲੋਕਾਂ ਕਿਹੜਾ ਪੱਟ, ਕਾਇਆ ਕਰੇ ਤਨ ਸ਼ਿੰਗਾਰ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਇਕ ਕਰੇ ਕਰਾਏ ਸੋਹੰ ਸ਼ਬਦ ਸੱਚਾ ਵਣਜ ਵਪਾਰ। ਇਕ ਇਕੇਲਾ ਇਕ ਇਕਾਂਤ। ਅੰਦਰੇ ਅੰਦਰ ਸਾਚਾ ਮੇਲਾ, ਪੀਵੇ ਪਿਆਏ ਅੰਮ੍ਰਿਤ ਬੂੰਦ ਸਵਾਂਤ। ਆਪੇ ਗੁਰ ਆਪੇ ਚੇਲਾ, ਸ਼ਬਦ ਜੋਤੀ ਏਕਾ ਨਾਤ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਵਣ ਦਵਾਰੇ ਆਵੇ ਜਾਵੇ ਵਿਚ ਮਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਸੋਹੰ ਸ਼ਬਦ ਚਲਾਇਆ ਸਾਚੀ ਗਾਥ। ਚੰਦ ਫ਼ਕੀਰ ਸ਼ਬਦ ਚੋਟ। ਸੋਹੰ ਵੱਜੇ ਸੱਚਾ ਤੀਰ, ਹਉਮੇ ਕੱਢੇ ਕਾਇਆ ਖੋਟ। ਸਾਧਾਂ ਸੰਤਾਂ ਆਤਮ ਭੇੜ, ਕਲਜੁਗ ਡਿਗੇ ਆਲ੍ਹਣਿਓ ਬੋਟ। ਤਨ ਮੰਦਰ ਅੰਦਰ ਲੱਗੀ ਹਉਮੇ ਪੀੜ, ਸ਼ਬਦ ਨਗਾਰਾ ਨਾ ਤਨ ਲਾਏ ਚੋਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਗੁਰਮੁਖ ਉਧਾਰੇ ਵਿਚ ਸੰਸਾਰੇ ਵਿਚੋਂ ਕੋਟੀ ਕੋਟ।

੧੫ ਚੇਤ ੨੦੧੨ ਬਿਕ੍ਰਮੀ ਸੰਤ ਰਣਧੀਰ ਸਿੰਘ ਨੂੰ ਸ਼ਬਦ ਭੇਜਿਆ ਲੇਖ ਦੂਜਾ

ਬਹੱਤਰ ਨਾੜੀ ਉਬਲੇ ਰਤ। ਸ਼ਬਦ ਪਛਾਣੇ ਏਕਾ ਏਕ ਸੱਚਾ ਤੱਤ। ਆਪਾ ਆਪ ਵਿਚ ਮਾਤ ਜਾਨਣਾ, ਕਵਣ ਰਖਾਵੇ ਜਗਤ ਪਤ। ਸ਼ਬਦ ਪੰਘੂੜਾ ਏਕਾ ਜਾਨਣਾ, ਮਾਨਸ ਦੇਹੀ ਚੜ੍ਹਨਾ ਸਾਚੇ ਰਥ। ਜੋਤੀ ਜੋਤ ਸਰੂਪ ਹਰਿ, ਅੰਤਮ ਵੇਲੇ ਪਕੜ ਲਿਆਵਣਾ, ਮਿਲੇ ਸੀਆਂ ਸਾਢੇ ਤਿੰਨ ਹੱਥ। ਸਿੰਘ ਰਣਧੀਰ ਕਾਇਆ ਰਣ ਜਿਤ। ਵੇਖ ਵਖਾਣ ਪੁਰਖ ਅਬਿਨਾਸ਼ੀ, ਪਰਗਟ ਹੋਏ ਵਿਚ ਮਾਤ ਕਿਹੜੀ ਥਿਤ। ਗੁਰ ਪੀਰ

ਪੈਰ ਪਸਾਰ ਸੋਏ, ਕਰੇ ਕਰਾਏ ਪ੍ਰਭ ਸਾਚਾ ਹਿਤ। ਪੰਚ ਪੰਚਾਇਣ ਜਾਣੇ ਕੋਇ, ਜਿਸ ਮਿਲਿਆ ਮੇਲ ਸਾਚੇ ਪਿਤ। ਲਾੜੀ ਮੌਤ ਖਾਏ ਡੈਣ, ਆਤਮ ਹੰਕਾਰੀ ਨਿਤ ਨਵਿਤ। ਹਰਿਜਨ ਪੇਖੇ ਦਰਸ ਤੀਜੇ ਨੈਣ, ਚਾਰ ਵਰਨਾਂ ਮਿਲੇ ਏਕਾ ਸਾਚਾ ਮਿਤ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਸ਼ਬਦ ਕਰਾਏ ਸਾਚਾ ਹਿਤ। ਪੰਚਮ ਕਟਾਰ ਕਰਮ ਕੁਚੀਲ। ਗੁਰ ਗੋਬਿੰਦ ਕਿਉਂ ਪਹਿਨੇ ਬਸਤਰ ਨੀਲ। ਕਵਣ ਉਪਜਾਏ ਬਣਾਏ ਸਾਚੀ ਬਿੰਦ, ਕਵਣ ਤਨ ਸ਼ਿੰਗਾਰ ਕਰਾਏ ਛੈਲ ਛਬੀਲ। ਜੋਤੀ ਜੋਤ ਸਰੂਪ ਹਰਿ, ਮਾਤ ਗਰਭ ਨੌਂ ਅਠਾਰਾਂ ਦਸ ਮਾਸ ਰਖਾਏ, ਨਾ ਕੋਈ ਜਾਣੇ ਸਿਖ ਭੀਲ। ਕਵਣ ਅੰਮ੍ਰਿਤ ਪੀਏ ਦਰ। ਸਦਾ ਜੀਈਏ ਨਾ ਜਾਈਏ ਮਰ। ਮਿਲੇ ਮੇਲ ਏਕ ਹੀਈਏ, ਪੁਰਖ ਅਬਿਨਾਸ਼ੀ ਸਾਚੇ ਹਰਿ। ਸ਼ਬਦ ਬੀਜ ਸਾਚਾ ਬੀਈਏ, ਲੱਖ ਚੁਰਾਸੀ ਚੁੱਕੇ ਡਰ। ਨਾ ਕੋਈ ਪੁੱਤਰ ਨਾ ਕੋਈ ਧੀਈਏ, ਮਾਤ ਪਿਤ ਨਾ ਦੀਸੇ ਘਰ। ਕਾਇਆ ਮੰਦਰ ਕਵਣ ਰਖਾਏ ਨੀਂਏ, ਜਗਤ ਮਹੱਲ ਲਿਆ ਉਸਰ। ਜੋਤੀ ਜੋਤ ਸਰੂਪ ਹਰਿ, ਏਕਾ ਮੰਗੇ ਨਾਮ ਵਰ, ਅੰਮ੍ਰਿਤ ਦੇਣਾ ਸਾਚੇ ਸਰ। ਸਾਚੇ ਸਰ ਅੰਮ੍ਰਿਤ ਤਾਲ। ਕਵਣ ਸੁ ਵੇਲਾ ਵੱਜੇ ਉਛਾਲ। ਭਾਂਡਾ ਭਰਮ ਭੱਜੇ, ਜ਼ਾਤ ਪਾਤੀ ਤੁਟੇ ਜਗਤ ਜੰਜਾਲ। ਸ਼ਬਦ ਚੋਟ ਨਗਾਰੇ ਏਕਾ ਵੱਜੇ, ਨਾ ਕੋਈ ਸ਼ਾਹ ਨਾ ਕੰਗਾਲ। ਕੇਸਾਧਾਰੀ ਗੁਰਸਿਖ ਸਜੇ, ਫਲ ਲਗੇ ਕਾਇਆ ਡਾਲ੍ਹ। ਦੂਈ ਦਵੈਤੀ ਭਾਡਾਂ ਭੱਜੇ, ਗੁਰਮੁਖ ਅਵੱਲੜੀ ਚਲੇ ਚਾਲ। ਜੋਤੀ ਜੋਤ ਸਰੂਪ ਹਰਿ, ਸਚ ਭਗੌਤੀ ਮੰਗੇ ਵਰ, ਕਵਣ ਦਵਾਰੇ ਦੇਵੇ ਹਰਿ, ਦੇਣਾ ਭੇਵ ਖੁਲ੍ਹਾ। ਕੱਕਾ ਕਿਰਪਾਨ ਹੱਥ ਫੜਾਉਣੀ। ਲੁਹਾਰ ਤਰਖਾਣ ਨਾ ਕਿਸੇ ਬਣਾਉਣੀ। ਸ਼ਬਦ ਬਿਬਾਣ ਵਿਚ ਰਖਾਉਣੀ। ਕਾਇਆ ਕਲਿਆਣ ਜਿਸ ਕਰਾਉਣੀ। ਮਾਰ ਧਿਆਨ ਕਿਹੜੀ ਕੂਟੇ ਹਰਿ ਜੋਤ ਜਗਾਉਣੀ। ਜੋਤੀ ਜੋਤ ਸਰੂਪ ਹਰਿ, ਏਕਾ ਮੰਗੇ ਸਚ ਵਰ, ਸਚ ਭਗੌਤੀ ਹੱਥ ਫੜਾਉਣੀ। ਕਵਣ ਬਸਤਰ ਤਨ ਦੇਵੇ ਕੱਜ। ਕਵਣ ਕੱਕਾ ਜਗ ਰੱਖੇ ਲੱਜ। ਕਲਜੁਗ ਫਲ ਅੰਤਮ ਪੱਕਾ, ਕਿਸੇ ਲਾਉਣ ਨਾ ਦੇਵੇ ਅੱਜ ਪੱਜ। ਅੰਤਮ ਵੇਲੇ ਪੁਰਖ ਅਬਿਨਾਸ਼ੀ ਮਾਰੇ ਏਕਾ ਧੱਕਾ, ਭਰਮ ਭਾਂਡਾ ਕਲ ਜਾਏ ਭੱਜ। ਨਾ ਕੋਈ ਮਦੀਨਾ ਨਾ ਕੋਈ ਮੱਕਾ, ਨਾ ਕੋਈ ਹਾਜੀ ਕਰੇ ਹੱਜ। ਨਾ ਕੋਈ ਬੂਰਾ ਨਾ ਕੋਈ ਕੱਕਾ, ਤਖ਼ਤ ਤਾਜ ਦੇਣ ਤਜ। ਜੋਤੀ ਜੋਤ ਸਰੂਪ ਹਰਿ, ਏਕਾ ਮੰਗੇ ਸਚ ਵਰ, ਜਗਤ ਭਗਤ ਰੱਖੇ ਲਜ।