੧੬ ਵਿਸਾਖ ੨੦੧੨ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਜਨਮ ਅਨਮੋਲ, ਮਾਨਸ ਦੇਹੀ ਰਾਸ। ਪੁਰਖ ਅਬਿਨਾਸ਼ੀ ਤੋਲੇ ਪੂਰੇ ਤੋਲ, ਸਰਬ ਘਟਾਂ ਘਟ ਰੱਖੇ ਵਾਸ। ਸ਼ਬਦ ਜੈਕਾਰਾ ਸੋਹੰ ਬੋਲ, ਮਾਤ ਪਤਾਲ ਪਤਾਲ ਆਕਾਸ਼। ਅਨਹਦ ਧੁਨੀ ਨਾਦੀ ਢੋਲ, ਰਸਨਾ ਜਿਹਵਾ ਸਵਾਸ ਸਵਾਸ। ਦੂਈ ਦਵੈਤੀ ਪੜਦੇ ਰਿਹਾ ਖੋਲ੍ਹ, ਜਿਨ ਘਰ ਆਤਮ ਰਖੇ ਵਾਸ। ਗੁਰਮੁਖ ਵਿਰਲਾ ਉਤਰੇ ਪੂਰੇ ਤੋਲ, ਲੱਖ ਚੁਰਾਸੀ ਹੋਈ ਵਿਨਾਸ। ਹਰਿਜਨ ਜਨ ਹਰਿ ਵਸੇ ਸਾਚੇ ਕੋਲ, ਗੇੜ ਚੁਕਾਏ ਗਰਭਵਾਸ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਸਦਾ ਸੁਹੇਲਾ ਦਾਸਨ ਦਾਸ। ਦਾਸਨ ਦਾਸ ਦਾਸ ਗੁਰ ਅੰਤਰ, ਸਚ ਆਤਮ ਘਰ ਨਿਵਾਸ। ਆਪ ਬੁਝਾਏ ਤਨ ਲੱਗੀ ਪੰਜਾਂ ਬਸੰਤਰ, ਭਾਗ ਲਗਾਏ ਕਾਇਆ ਪਰਭਾਸ। ਵੇਖੇ ਖੇਲ ਗਗਨ
ਗਗਨੰਤਰ, ਸਚ ਮੰਡਲ ਸਾਚੀ ਰਾਸ। ਲੋਕਮਾਤ ਪੁਰਖ ਬਿਧਾਤੀ, ਜੁਗਾ ਜੁਗੰਤਰ ਵੇਖੇ ਖੇਲ ਗਗਨ ਗਗਨੰਤਰ, ਸਚ ਮੰਡਲ ਹਰਿ ਸਾਚੀ ਰਾਸ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸੇ ਸਦਾ ਆਸ ਪਾਸ ਪਾਸ ਆਸ। ਕਾਇਆ ਸੋਹਣੀ ਰੰਗਣ ਰੰਗ ਚਲੂਲ। ਦੁਰਮਤ ਮੈਲ ਪ੍ਰਭ ਧੋਣੀ, ਪ੍ਰਭ ਅਬਿਨਾਸ਼ੀ ਨਾ ਜਾਏ ਭੂਲ। ਸੋਈ ਸੁਰਤੀ ਮਾਤ ਉਠਾਉਣੀ, ਮਿਲੇ ਮੇਲ ਕੰਤ ਕੰਤੂਹਲ। ਅਕਾਲ ਮੂਰਤੀ ਦਰ ਦਰਸ਼ਨ ਪਾਉਣੀ, ਆਪ ਚੁਕਾਏ ਅਗਲਾ ਪਿਛਲਾ ਮੂਲ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਪੰਘੂੜਾ ਏਕਾ ਦੇਵੇ ਗੁਰਮੁਖ ਸਾਚਾ ਸਚ ਦੁਲਾਰਾ ਘਰ ਸਾਚੇ ਰਿਹਾ ਝੂਲ। ਆਏ ਦਰ ਬਣ ਭਿਖਾਰੀ। ਮੰਗੇ ਵਸਤ ਨਾਮ ਅਪਾਰੀ। ਸ਼ਬਦ ਹਸਤ ਸਚ ਅਸਵਾਰੀ। ਤਨ ਬਸਤ ਸੋਹੰ ਸ਼ਬਦ ਸ਼ਿੰਗਾਰੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਦਹਿ ਦਿਸ਼ ਏਕਾ ਧਾਰ ਕਰ ਵਿਚਾਰ, ਵੇਖ ਵਖਾਣੇ ਵਾਰੋ ਵਾਰੀ। ਸਚ ਦਵਾਰਾ ਲਿਆ ਮਲ। ਪੁਰਖ ਭਤਾਰਾ ਜਲ ਥਲ। ਗੁਰਮੁਖ ਸਾਚਾ ਸਾਚੀ ਨਾਰਾ, ਦੀਸੇ ਨਿਹਚਲ ਧਾਮ ਅਟੱਲ। ਏਕਾ ਦੀਸੇ ਦਰ ਦਵਾਰਾ, ਜੰਗਲ ਜੂਹ ਉਜਾੜ ਪਹਾੜ ਜਲ ਥਲ। ਸੋਹੰ ਸ਼ਬਦ ਜਗਤ ਸਹਾਰਾ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਰਚਾਏ ਘੜੀ ਘੜੀ ਪਲ ਪਲ। ਸ਼ਬਦ ਦਲਾਲਾ ਗੁਰਮੁਖ ਉਧਾਰ। ਗੁਰ ਗੁਰ ਗੋਪਾਲਾ, ਕਲ ਪਾਵੇ ਸਾਰ। ਦੀਨ ਦਿਆਲਾ ਕਰੇ ਪ੍ਰਿਤਪਾਲਾ, ਮਾਨਸ ਦੇਹੀ ਪੂਰਬ ਕਰਮ ਵਿਚਾਰ। ਦਿਵਸ ਰੈਣ ਕਵਲ ਨੈਣਾ ਦਰ ਘਰ ਸਾਚੇ ਬਹਿਣਾ, ਅੱਠੇ ਪਹਿਰ ਰਹੇ ਖ਼ਬਰਦਾਰ। ਆਪ ਚੁਕਾਏ ਲਹਿਣਾ ਦੇਣਾ, ਸ਼ਬਦ ਪਹਿਨਾਏ ਤਨ ਗਹਿਣਾ, ਨਾਮ ਰੰਗਣ ਇਕ ਅਪਾਰ। ਝੂਠੇ ਵਹਿਣ ਜੀਵ ਨਾ ਵਹਿਣਾ, ਦਰਸ ਦਿਖਾਏ ਤੀਜੇ ਨੈਣਾ, ਆਤਮ ਖੋਲ੍ਹੇ ਬੰਦ ਕਿਵਾੜ। ਨਾਤਾ ਤੁਟੇ ਭਾਈ ਭੈਣਾਂ, ਮਿਲਿਆ ਮੇਲ ਸਾਕ ਸੱਜਣ ਸੈਣਾ, ਲੇਖਾ ਚੁੱਕੇ ਸਤਾਰਾਂ ਹਾੜ। ਲਾੜੀ ਮੌਤ ਨਾ ਖਾਏ ਡੈਣਾ, ਗੁਰਮੁਖ ਸਾਚੇ ਸਦਾ ਮਾਤ ਤੇ ਰਹਿਣਾ, ਜੋਤੀ ਨੂਰ ਜਗੇ ਬਹੱਤਰ ਨਾੜ। ਪ੍ਰਭ ਕਾ ਭਾਣਾ ਸਹਿਣਾ ਪੈਣਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਦੇਵੇ ਵਾੜ। ਭਾਣਾ ਪ੍ਰਭ ਬਲਵਾਨ। ਆਪਣੀ ਕਰਨੀ ਰਿਹਾ ਕਰ, ਅੱਠੇ ਪਹਿਰ ਨੌਜਵਾਨ। ਨਾ ਜਨਮੇ ਨਾ ਜਾਏ ਮਰ, ਨੇੜ ਨਾ ਆਇਣ ਪੰਜ ਸ਼ੈਤਾਨ। ਗੁਰਮੁਖ ਖੋਲ੍ਹੇ ਆਤਮ ਦਰ, ਰਾਮ ਰਹੀਮ ਰਹੀਮ ਰਹਿਮਾਨ। ਇਕ ਵਖਾਏ ਸਚ ਘਰ, ਜੋਤੀ ਨੂਰ ਸ਼ਬਦ ਨਿਸ਼ਾਨ। ਗੁਰਮੁਖ ਵਿਰਲਾ ਆਪ ਚੁਕਾਏ ਜਮ ਕਾ ਡਰ, ਧਰਮ ਰਾਏ ਹਰਿ ਫੰਦ ਕਟਾਨ। ਗੁਰਮੁਖ ਸਾਚਾ ਸਾਚੀ ਤਰਨੀ ਜਾਏ ਤਰ, ਮਿਲੇ ਮੇਲ ਸ੍ਰੀ ਭਗਵਾਨ। ਮਾਨਸ ਦੇਹੀ ਨਾ ਜਾਏ ਹਰ, ਲੇਖਾ ਚੁੱਕੇ ਵਿਚ ਜਹਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਦਹਿ ਦਿਸ਼ ਨੌਂ ਖੰਡ ਪ੍ਰਿਥਮੀ ਮਾਤ ਪਤਾਲ ਪਤਾਲ ਅਕਾਸ਼ ਵਰਭੰਡ ਬ੍ਰਹਿਮੰਡ ਜੇਰਜ ਅੰਡ ਉਤਭੁਜ ਸੇਹਤਜ ਇਕ ਰਖਾਏ ਆਣ। ਸ਼ਬਦ ਆਣ ਵਿਚ ਸੰਸਾਰ। ਸੋਹੰ ਬਾਣ ਤਿੱਖੀ ਧਾਰ। ਸਾਚਾ ਸ਼ਬਦ ਸੁਣਾਏ ਕਾਨ। ਮੁਨ ਰਿੱਖ ਨਾ ਕਰੇ ਪਛਾਨ। ਦੇਵੇ ਵਸਤ ਹਰਿ ਗੁਣ ਗੁਣ ਨਿਧਾਨ। ਹਰਿਜਨ ਸਾਚਾ ਦਿਵਸ ਰੈਣ ਅੱਠੇ ਪਹਿਰ ਰਹੇ ਮਸਤ, ਝੁਲਦਾ ਰਹੇ ਨਾਮ ਨਿਸ਼ਾਨ। ਸ਼ਬਦ ਚੜ੍ਹਾਏ ਸਾਚੇ ਹਸਤ, ਪੁਰੀਆਂ ਲੋਆਂ ਇਕ ਉਡਾਨ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਮਾਤ ਧਰ, ਵੇਖੇ ਖੇਲ ਜੀਵ ਜੰਤ ਜਹਾਨ। ਹਰਿ ਕਾ ਖੇਲ ਅਗੰਮ, ਭਰਮ ਭਵ ਸਾਗਰਾ। ਨਾ ਕੋਈ ਜਾਣੇ ਹਰਿ ਕਰਮ, ਨਿਰਮਲ ਨੂਰ ਉਜਾਗਰਾ। ਨਾ ਕੋਈ ਜਾਣੇ ਮਾਨਸ ਦੇਹੀ ਝੂਠੀ
ਮਾਟੀ ਚਰਮ, ਸਚ ਵਣਜ ਨਾ ਕੋਇ ਕਰੇ ਸੁਦਾਗਰਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸਾਚੀ ਜੋਤ ਇਕ ਜਗਾਏ, ਕਾਇਆ ਮਾਟੀ ਸਾਚੀ ਗਾਗਰਾ। ਜੋਤੀ ਦੀਪਕ ਕਰ ਉਜਿਆਰ। ਪੁਰਖ ਅਬਿਨਾਸ਼ੀ ਪਾਏ ਸਾਰ। ਕਲਜੁਗ ਤੇਰੀ ਅੰਤਮ ਵਾਰ। ਰੰਗ ਰੰਗੀਲਾ ਹਰਿ ਦਾਤਾਰ। ਕਰ ਕਰ ਵੇਸ ਮਾਝੇ ਦੇਸ ਸੂਹਾ ਪੀਲਾ, ਜੋਤੀ ਨਾਰ ਏਕਾ ਧਾਰ। ਏਕਾ ਧਾਰ ਗੁਰਮੁਖ ਵਿਰਲੇ ਅੰਮ੍ਰਿਤ ਜਾਮ ਸ਼ਬਦ ਪਿਆਲਾ ਪ੍ਰਭ ਦਰ ਪੀ, ਆਤਮ ਖੁਲ੍ਹੇ ਬੰਦ ਕਿਵਾੜ। ਜੋਤੀ ਅਗਨੀ ਸਾਚੀ ਲਾ ਲਾ, ਵਾ ਨਾ ਲਗੇ ਤੱਤੀ ਹਾੜ। ਏਕਾ ਨਾਮ ਸੱਚਾ ਬੀਜ ਬਿਜਾ ਲਾ, ਫਲ ਫੁਲ ਫੁਲਵਾੜੀ ਪਿਛੇ ਅਗਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਮਾਣ ਦਵਾਏ ਦਇਆ ਕਮਾਏ ਬਹੱਤਰ ਨਾੜ। ਅਲੱਖ ਅਗੰਮ ਅਪਾਰ ਹਰਿ ਬੇਅੰਤਿਆ। ਸ਼ਬਦ ਰੱਖੇ ਤਿਖੀ ਧਾਰ, ਦੇਵੇ ਕਰ ਪਾਰ ਸਾਧਨ ਸੰਤਿਆ। ਆਦਿ ਅੰਤ ਏਕਾ ਕਾਰ, ਪੁਰਖ ਅਬਿਨਾਸ਼ੀ ਨਾ ਕੋਈ ਨਰ ਨਾ ਕੋਈ ਨਾਰ, ਭੇਖਾਧਾਰੀ ਜੁਗਾ ਜੁਗੰਤਿਆ। ਜਨ ਭਗਤਾਂ ਸਾਚਾ ਸੱਜਣ ਮੀਤ ਮੁਰਾਰ, ਏਕਾ ਬੰਨ੍ਹੇ ਚਰਨ ਪਿਆਰ, ਮੇਲ ਮਿਲਾਵਾ ਸਾਚੇ ਕੰਤਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਆਪੇ ਜਾਣੇ ਜੀਵ ਜੰਤਿਆ। ਜੀਵ ਜੰਤ ਹਰਿ ਕਰ ਧਿਆਨ। ਸਾਧ ਸੰਤ ਅਸੰਤ ਪਛਾਣ। ਕਲਜੁਗ ਮਾਇਆ ਪਾਏ ਬੇਅੰਤ, ਭੁੱਲੇ ਰੁੱਲੇ ਜੀਵ ਜਹਾਨ। ਜੋਤੀ ਜੋਤ ਸਰੂਪ ਹਰਿ, ਏਕਾ ਏਕ ਜਨ ਭਗਤਾਂ ਟੇਕ, ਸੋਹੰ ਸ਼ਬਦ ਰਖਾਏ ਸਾਚੀ ਆਣ। ਸੋਹੰ ਸ਼ਬਦ ਸੱਚੀ ਧੁਨਕਾਰਾ। ਦਸਮ ਦਵਾਰੀ ਵਸੇ ਬਾਹਰਾ। ਤਨ ਮੰਡਲ ਭੇਵ ਨਿਆਰਾ। ਗੁਰਮੁਖ ਸਾਚੇ ਮਾਣਕ ਮੋਤੀ ਮਾਤ ਚੁਣ, ਦਇਆ ਕਮਾਏ ਸਤਾਰਾਂ ਹਾੜਾ। ਕਵਣ ਜਾਣੇ ਹਰਿ ਤੇਰੇ ਗੁਣ, ਜੋਤ ਜਗਾਏ ਬਹੱਤਰ ਨਾੜਾ। ਸਾਧ ਸੰਤ ਲੋਕਮਾਤ ਛਾਣ ਪੁਣ, ਲਾਏ ਸੱਚਾ ਏਕਾ ਏਕ ਅਖਾੜਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਪਰੇ ਹਟਾਏ ਦਇਆ ਕਮਾਏ ਪੰਚਮ ਲੱਗੀ ਮਗਰ ਝੂਠੀ ਧਾੜਾ। ਪੰਚ ਪੰਚਾਇਣ ਗੁਰਮੁਖਾਂ ਖਾਏ ਲਾੜੀ ਮੌਤ ਡੈਣ। ਸੱਚਾ ਫਲ ਫੁਲੇ ਫੁਲਵਾੜੀ, ਦਰਸ ਦਿਖਾਏ ਤੀਜੇ ਨੈਣ। ਆਪੇ ਹੋਏ ਪਿਛੇ ਅਗਾੜੀ, ਨਾਤਾ ਤੁਟਾ ਸਾਕ ਸੱਜਣ ਸੈਣ ਮਾਤ ਪਿਤ ਭਾਈ ਭੈਣ। ਗੁਰਮੁਖਾਂ ਲਾਜ ਰਖਾਏ ਚਰਨ ਛੁਹਾਈ ਦਾਹੜੀ, ਬੇਮੁਖ ਜੂਠੇ ਝੂਠੇ ਅੰਤਮ ਕਲ ਝੂਠੇ ਵਹਿਣ ਵਹਿਣ। ਗੁਰਮੁਖਾਂ ਤੋੜੇ ਆਤਮ ਦੂਈ ਦਵੈਤੀ ਜੰਦਰ, ਅੰਤ ਚੁਕਾਏ ਲਹਿਣ ਦੇਣ। ਲੱਖ ਚੁਰਾਸੀ ਦਰ ਦਰ ਭੌਂਦੇ ਬੰਦਰ, ਬੇਮੁਖਾਂ ਰਾਤ ਅੰਧੇਰੀ ਕਲਜੁਗ ਰੈਣ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਜੋਤ ਧਰ, ਪਰਗਟ ਹੋਏ ਨਰ ਨਰਾਇਣ। ਨਰ ਨਰਾਇਣ ਨਰ ਨਿਰੰਕਾਰਿਆ। ਘਰ ਘਰ ਖੇਲ ਅਪਰ ਅਪਾਰਿਆ। ਸਤਿਜੁਗ ਸਾਚੇ ਵਧੀ ਵੇਲ, ਸੋਹੰ ਸ਼ਬਦ ਚੜ੍ਹਿਆ ਤੇਲ, ਮਿਲੇ ਮੇਲ ਭਗਤ ਬਨਵਾਰਿਆ। ਅਚਰਜ ਖੇਲ ਹਰਿ ਸੱਜਣ ਸੁਹੇਲ, ਲੋਕਮਾਤ ਕਰਦਾ ਆਏ ਵਾਰੋ ਵਾਰਿਆ। ਆਪੇ ਕਟੇ ਕਟਾਏ ਧਰਮ ਰਾਏ ਦੀ ਜੇਲ੍ਹ, ਲੱਖ ਚੁਰਾਸੀ ਜਮ ਕੀ ਫਾਸੀ ਗੁਰਮੁਖਾਂ ਗਲੋਂ ਕਟਾ ਰਿਹਾ। ਸਦਾ ਵਸੇ ਰੰਗ ਨਵੇਲ, ਜੋਤੀ ਨੂਰ ਇਕ ਅਕਾਲ, ਸ਼ਬਦੀ ਤੂਰ ਸਰਬ ਕਲਾ ਭਰਪੂਰ, ਦਿਸ ਕਿਸੇ ਨਾ ਆ ਰਿਹਾ। ਭਗਤ ਜਨਾਂ ਹਰਿ ਆਸਾ ਮਨਸਾ ਪੂਰ, ਦਿਵਸ ਰੈਣ ਅੱਠੇ ਪਹਿਰ ਹਾਜ਼ਰ ਹਜ਼ੂਰ, ਦੀਪਕ ਜੋਤੀ ਇਕ ਜਗਾ ਰਿਹਾ। ਮਸਤਕ ਦੇਵੇ ਸਾਚੀ ਧੂੜਾ, ਚਤੁਰ ਸੁਜਾਨ ਬਣਾਏ ਅੰਞਾਣ ਮੂੜ੍ਹਾ, ਸਾਚਾ ਰਾਹ ਇਕ ਵਖਾ ਰਿਹਾ। ਰਾਜੇ ਰਾਣਿਆਂ ਪਾਏ ਜੂੜਾ, ਸ਼ਬਦ ਡੋਰੀ ਇਕ ਰਖਾ ਰਿਹਾ। ਲੱਖ ਚੁਰਾਸੀ ਛਾਣੇ ਕੂੜਾ, ਪੁਰਖ ਅਬਿਨਾਸ਼ੀ ਸਾਚਾ ਲਾਲ ਕਿਸੇ ਹੱਥ
ਨਾ ਆ ਰਿਹਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਾਰਾਂ ਹਾੜੀ ਲੋਕਮਾਤ ਮਾਰ ਝਾਤ ਇਕ ਇਕਾਂਤ, ਸੋਹੰ ਸਾਚਾ ਹੱਟ ਖੁਲ੍ਹਾ ਰਿਹਾ। ਸੋਹੰ ਸਾਚਾ ਹੱਟ ਖੁਲ੍ਹਾਏ। ਏਕਾ ਦਾਤ ਸਚ ਵਸਤ ਹਰਿ ਝੋਲੀ ਪਾਏ। ਨਾ ਕੋਈ ਸ਼ਬਦ ਘੋੜ ਤੀਰ ਅਸਤ ਦਸਤ ਕਮਾਨ, ਨਾ ਕੋਈ ਕਾਇਆ ਨਗਰ ਖੇੜਾ ਪੰਜਾਂ ਝੇੜਾ, ਪੁਰਖ ਅਬਿਨਾਸ਼ੀ ਧਾਮ ਅਵੱਲੇ ਬਸਤ, ਗੁਰਮੁਖਾਂ ਅੰਮ੍ਰਿਤ ਆਤਮ ਸਾਚਾ ਸੀਰ ਪਿਆਏ। ਅੱਠੇ ਪਹਿਰ ਰੱਖੇ ਮਸਤ, ਸ਼ਬਦ ਘੋੜੇ ਹਰਿ ਚੜ੍ਹਾਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਦਿਨ ਰਹਿ ਗਏ ਥੋੜੇ, ਸਤਾਰਾਂ ਹਾੜੀ ਭੇਵ ਖੁਲ੍ਹਾਏ। ਕਲਜੁਗ ਵੇਲਾ ਅੰਤਮ ਗਿਆ ਮੁੱਕ। ਸਤਿਜੁਗ ਵੇਲਾ ਨੇੜੇ ਆਇਆ, ਵਕਤ ਸੁਹੇਲਾ ਗਿਆ ਢੁਕ। ਬੇਮੁਖਾਂ ਪ੍ਰਭ ਦਏ ਸਜਾਇਆ, ਪ੍ਰਭ ਕਾ ਭਾਣਾ ਨਾ ਜਾਏ ਰੁਕ। ਸਾਚਾ ਰਾਹ ਕਿਸੇ ਹੱਥ ਨਾ ਆਇਆ, ਜੂਠ ਝੂਠ ਮੁਖ ਪਵਾਏ ਏਕਾ ਥੁੱਕ। ਜੋਤੀ ਜੋਤ ਸਰੂਪ ਹਰਿ, ਸ਼ਬਦ ਖੰਡਾ ਹੱਥ ਉਠਾਇਆ, ਅੰਤਮ ਵੇਲੇ ਦਏ ਵਡਿਆਇਆ, ਕਲਜੁਗ ਜੀਆਂ ਕਾਇਆ ਪਿੰਜਰ ਗਿਆ ਸੁੱਕ, ਨਾ ਹੋਏ ਕੋਇ ਸਹਾਇਆ। ਅਜਪਾ ਜਾਪ ਜਪੇ ਜਾਪ, ਕੋਟਨ ਕੋਟ ਉਤਰੇ ਪਾਪ। ਨੇੜ ਨਾ ਆਇਣ ਤੀਨੋ ਤਾਪ। ਹਰਿਜਨ ਪਛਾਣੇ ਆਪਣਾ ਆਪ। ਨਾ ਕੋਈ ਜਾਣੇ ਭੈਣਾਂ ਭਾਈ ਮਾਤ ਬਾਪੇ, ਕਲਜੁਗ ਪਾਪ ਰਿਹਾ ਕਾਂਪ। ਗੁਰਮੁਖ ਸਾਚੇ ਸੰਤ ਸੁਹੇਲੇ ਮੇਲੇ ਵਡ ਪਰਤਾਪ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਵਸਤ ਹਰਿ ਝੋਲੀ ਪਾਏ। ਕਾਇਆ ਵਸਤ ਲਏ ਉਠਾਈ, ਸਾਚੀ ਚੋਲੀ ਰੰਗ ਰੰਗਾਏ। ਨੌਂ ਉਂਗਲ ਦਰ ਦਵਾਰ ਆਪੇ ਨਾਚੇ, ਕਾਇਆ ਚੋਲੀ ਰੰਗ ਰੰਗਣ, ਜੋਤੀ ਮੇਲਾ ਹਰਿ ਪਰਬੀਨ। ਸ਼ਬਦ ਚੇਲਾ ਹੋਏ ਅਧੀਨ। ਪਵਣ ਸਵਾਸੀ ਮੇਲਾ ਤੀਨ। ਘਨਕਪੁਰ ਵਾਸੀ ਰਸਨਾ ਚੀਨ। ਸ਼ਾਹੋ ਸ਼ਾਬਾਸ਼ੀ ਕਰੇ ਠਾਂਡਾ ਸੀਨ। ਦਿਵਸ ਰੈਣ ਨਾ ਰਹੇ ਉਦਾਸੀ, ਆਦਿ ਪੁਰਖ ਅਪਰੰਪਰ ਸਵਾਮੀ ਏਕਾ ਈਨ। ਕਾਇਆ ਮੰਡਲ ਝੂਠੀ ਰਾਸੀ, ਸਚ ਵਸਤ ਹਰਿ ਵੱਖਰ ਕੀਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਚ ਵਰ, ਮਿਲੇ ਮੇਲ ਹਰਿ ਨਵ ਨਵ ਰੰਗ ਰੰਗੀਨ। ਨਵ ਨਵ ਨੌਂ ਦਵਾਰੇ। ਪੁਰਖ ਅਬਿਨਾਸ਼ੀ ਵਸੇ ਬਾਹਰੇ। ਆਤਮ ਘਰ ਸਾਚਾ ਦਰ, ਅੰਮ੍ਰਿਤ ਸਰ ਝਿਰਨਾ ਝਿਰੇ ਅਪਰ ਅਪਾਰੇ। ਹਰਿਜਨ ਸਾਚਾ ਲਏ ਵਰ, ਚੁੱਕੇ ਡਰ ਨਾ ਜਾਏ ਮਰ, ਮਿਲੇ ਮੇਲ ਕੰਤ ਕੰਤੂਹਲਾ, ਸਾਚੀ ਤਰਨੀ ਜਾਏ ਤਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੋਧ ਅਗਾਧ ਸ਼ਬਦ ਨਾਦਾ, ਅਨਹਦ ਮਾਰੇ ਏਕਾ ਅਵਾਜੇ। ਗੁਰਮੁਖ ਸਾਚਾ ਸਰ ਸਰੋਵਰ ਏਕਾ ਰਿਹਾ ਭਰ, ਕਿਸੇ ਹੱਥ ਨਾ ਆਏ ਰਾਜਨ ਰਾਜੇ। ਨਿਸ਼ਅੱਖਰ ਸਦ ਹਰਿ ਵੱਖਰ, ਪਰ੍ਹਾ ਪਸੰਤੀ ਅੰਤਮ ਕੰਤੀ, ਅਜਪਾ ਜਾਪ ਅਜਾਪਨ ਜਾਪੇ। ਜੋਤੀ ਜੋਤ ਸਰੂਪ ਹਰਿ, ਏਕਾ ਰੰਗਣ ਨਾਮ ਰੰਗ ਅਨਮੋਲ, ਸ਼ਬਦ ਤੋਲੇ ਪੂਰੇ ਤੋਲ, ਹੋਏ ਸਹਾਈ ਮਾਈ ਬਾਪੇ। ਦਸਮ ਦਵਾਰ ਦਹਿ ਦਿਸ਼ ਘਾਟੀ। ਸ਼ਬਦ ਸਵਾਰ ਹਰਿ ਖੇਲ ਬਾਜੀਗਰ ਨਾਟੀ। ਜੋਤ ਨਿਰੰਕਾਰ ਏਕਾ ਏਕ ਲਿਲਾਟੀ। ਅੰਮ੍ਰਿਤ ਰਸ ਨਿਝਰ ਧਾਰ, ਸ਼ਬਦ ਖੁਲ੍ਹੇ ਸਾਚੀ ਹਾਟੀ। ਪਵਣ ਉਨੰਜਾ ਵੇਖ ਵਿਚਾਰ, ਨਾ ਕੋਈ ਦਿਸੇ ਤੀਰਥ ਤਾਟੀ। ਸੋਹੰ ਸ਼ਬਦ ਵਗੇ ਧਾਰ, ਦੂਰ ਨੇੜੇ ਨੇੜ ਨਾ ਦੂਰ ਏਕਾ ਵਾਟੀ। ਜੋਤੀ ਸਾਇਆ ਰੰਗ ਅਪਾਰ, ਆਪੇ ਖੇਵਟ ਆਪੇ ਖੇਟੀ। ਜਨ ਭਗਤਾਂ ਬੇੜਾ ਪਾਰ ਕਿਨਾਰ, ਓਅੰਕਾਰ ਖੋਲ੍ਹੇ ਤਾਕੀ। ਏਕਾ ਨਰ ਹਰਿ ਸੱਚੀ ਸਰਕਾਰ, ਧਰਮ ਰਾਏ ਨਾ ਮੰਗੇ ਬਾਕੀ। ਜਗੇ ਜੋਤ ਅਗੰਮ ਅਪਾਰ, ਨਾ ਕੋਈ ਬੰਦਾ ਦਿਸੇ ਖ਼ਾਕੀ। ਗੁਰਮੁਖ ਸਾਚੇ ਸੰਤ
ਜਨ ਤੇਰੇ ਦਵਾਰ, ਪੰਚ ਪੰਚਾਇਣ ਕੋਈ ਨਾ ਰਹੇ ਆਕੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਦਰਸ ਦਿਖਾਏ, ਦਸਮ ਦਵਾਰੀ ਖੋਲ੍ਹੇ ਤਾਕੀ।
ਪਹਿਲੀ ਜੇਠ ੨੦੧੨ ਬਿਕ੍ਰਮੀ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਹਰਿ ਭਗਤ ਦਵਾਰ
ਜੋਤੀ ਜਾਮਾ ਹਰਿ ਰਘੁਰਾਈਆ। ਪੂਰ ਕਰਾਏ ਆਪਣਾ ਕਾਮਾ, ਨਾ ਕੋਈ ਦੂਸਰ ਸੰਗ ਰਲਾਈਆ। ਹੱਡ ਮਾਸ ਨਾੜੀ ਨਾ ਕੋਈ ਚਾਮਾ, ਕਾਇਆ ਅੰਦਰ ਮੰਦਰ ਨਾ ਦਏ ਕੋਈ ਵਖਾਈਆ। ਕਲਜੁਗ ਹੋਈ ਅੰਧੇਰੀ ਰਾਤੀ, ਨਿਹਕਲੰਕ ਨਰਾਇਣ ਨਰ, ਪਰਗਟ ਜੋਤ ਅਚਰਜ ਖੇਲ ਵਰਤਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਬਣਤ ਰਿਹਾ ਆਪ ਬਣਾਈਆ। ਆਪਣੀ ਬਣਤ ਹਰਿ ਆਪ ਬਣਾਇੰਦਾ। ਗੁਰਮੁਖ ਸਾਚੇ ਸੰਤ ਜਗਾਇੰਦਾ। ਕਲਜੁਗ ਮਾਇਆ ਪਾਏ ਬੇਅੰਤ, ਦੁਰਮਤ ਮੈਲ ਸੰਗ ਰਲਾਇੰਦਾ। ਭਰਮ ਭੁਲਾਏ ਜੀਵ ਜੰਤ, ਭੇਦ ਅਭੇਦਾ ਅਛਲ ਅਛੇਦਾ, ਕਿਸੇ ਹੱਥ ਨਾ ਆਏ ਚਾਰ ਵੇਦਾ ਖਾਣੀ ਬਾਣੀ ਕਲਜੁਗ ਰਾਣੀ ਅੰਤਮ ਵੇਲੇ ਪਛੋਤਾਣੀ। ਅੰਜੀਲ ਕੁਰਾਨੀ ਜੀਵ ਨਿਧਾਨੀ, ਸੋਹੰ ਸ਼ਬਦ ਸੱਚਾ ਤੀਰ ਹਰਿ ਮਾਰੇ ਕਾਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗਣ ਰੰਗ ਚੜ੍ਹਾਏ, ਚਾਰ ਵਰਨਾਂ ਰਿਹਾ ਸੁਣਾਏ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕੋਈ ਭੁੱਲ ਨਾ ਜਾਏ, ਪਰਗਟ ਹੋਏ ਵਾਲੀ ਦੋ ਜਹਾਨੀ। ਪਹਿਲੀ ਜੇਠ ਹਰਿ ਲੇਖ ਲਿਖਈਆ। ਵਾਲੀ ਹਿੰਦ ਉਠ ਜਾਗ, ਪ੍ਰਭ ਆਪ ਚੜ੍ਹਾਏ ਸਾਚੀ ਨਈਆ। ਲੋਕਮਾਤ ਧੋਵਣ ਆਇਆ ਪਿਛਲੇ ਦਾਗ਼, ਡੋਰ ਆਪਣੇ ਹੱਥ ਰਖਈਆ। ਮਾਨਸ ਦੇਹੀ ਹੋਈ ਕਾਗ, ਮੋਤੀ ਹੰਸ ਨਾ ਕੋਈ ਚੋਗ ਚੁਗਈਆ। ਸਾਚਾ ਸੁਣਨਾ ਏਕਾ ਰਾਗ, ਸੁਰਤੀ ਸੁਰਤ ਅਕਾਲ ਮੂਰਤ ਨਾ ਕੋਈ ਭੇਖ ਰਖਈਆ। ਛੱਤੀ ਰਾਗ ਨਾ ਜਾਨਣ ਤੂਰਤ, ਕਵਣ ਦੇਸ ਜੋਤ ਪਰਵੇਸ਼, ਕਵਣ ਨਗਾਰਾ ਹਰਿ ਵਜਈਆ। ਕਲਜੁਗ ਅਵਲੱੜਾ ਧਾਰੇ ਭੇਸ, ਖੁਲ੍ਹੜੇ ਕੇਸ ਵੇਸ ਰਖਈਆ। ਲੋਆਂ ਪੁਰੀਆਂ ਦੇਸ ਪਰਦੇਸ, ਖੰਡ ਬ੍ਰਹਿਮੰਡ ਏਕਾ ਧਾਰ ਚਲਈਆ। ਸ਼ਬਦ ਫੜਾਏ ਹੱਥ ਚੰਡ ਪਰਚੰਡ, ਲੱਖ ਚੁਰਾਸੀ ਵੱਢੇ ਕੰਡ, ਬੇਮੁਖਾਂ ਕਰੇ ਖੰਡ ਖੰਡ, ਤਿਖੀ ਧਾਰ ਵਿਚ ਸੰਸਾਰ ਏਕਾ ਆਪ ਰਖਈਆ। ਜਨ ਭਗਤਾਂ ਆਤਮ ਦਰ ਦਵਾਰੇ ਚੋਬਦਾਰ, ਸ਼ਬਦ ਘੋੜੇ ਹੋ ਅਸਵਾਰ। ਗੁਰ ਗੋਬਿੰਦਾ ਵਾਲੀ ਹਿੰਦਾ ਸਰਬ ਬਖ਼ਸ਼ਿੰਦਾ, ਲੱਖ ਚੁਰਾਸੀ ਕਰੇ ਨਿਬੇੜਾ, ਗੁਰਸਿਖ ਜੋਤੀ ਜੋਤ ਅਧਾਰ। ਸ਼ਬਦ ਜੋਤੀ ਮੇਲ ਮਿਲਾਇੰਦਾ। ਵਰਨ ਗੋਤੀ ਭੇਵ ਚੁਕਾਇੰਦਾ। ਵਾਲੀ ਹਿੰਦ ਹਰਿ ਸੁਣਾਇੰਦਾ। ਅੰਤਮ ਵੇਲੇ ਰਹੇ ਨਾ ਚਿੰਦ, ਨਿਹਕਲੰਕ ਕਲ ਜਾਮਾ ਪਾਇੰਦਾ। ਪਰਗਟ ਹੋਇਆ ਵਿਚ ਹਿੰਦ, ਨੌਂ ਸੱਤ ਸੱਤ ਨੌਂ ਸਾਚਾ ਭਾਣਾ ਆਪਣਾ ਰਾਣਾ ਆਪਣੇ ਹੱਥ ਰਖਾਇੰਦਾ। ਕਲਜੁਗ ਅੰਤਮ ਵਰਤੇ ਭਾਣਾ, ਨਾ ਕੋਈ ਜਾਣੇ ਸੁਘੜ ਸਿਆਣਾ, ਗਿਆਨੀ ਧਿਆਨੀ ਵੇਦ ਪੁਰਾਨੀ, ਪੰਡਤ ਪਾਂਧੇ ਨਾ ਕੋਈ ਭੇਵ ਖੁਲ੍ਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਝੰਡਾ ਸੋਹੰ ਖੰਡਾ ਸ਼ਬਦ ਡੰਡਾ, ਸਤਾਰਾਂ ਹਾੜੀ ਲੋਕਮਾਤ ਲਗਾਇੰਦਾ। ਵਾਲੀ ਹਿੰਦ ਉਠ ਹੋ ਖ਼ਬਰਦਾਰ। ਗੁਰਮੁਖਾਂ ਰੱਖੇ ਸਾਇਆ ਹੇਠ, ਕਰੇ ਇਕ ਪਿਆਰ। ਕਲਜੁਗ ਜੀਵ ਭੰਨੇ ਕੌੜੇ ਰੇਠ, ਪਕੜ ਲਿਆਏ ਘੇਰ ਘਾਰ। ਪਰਗਟ ਹੋਏ ਪੰਚਮ ਜੇਠ, ਆਪ ਸਵਾਰੇ ਆਪਣੇ ਕਾਜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ।।
ਪਹਿਲੀ ਜੇਠ ੨੦੧੨ ਬਿਕ੍ਰਮੀ ਪਾਕਿਸਤਾਨ ਦੇ ਗਵਰਨਰ ਜਨਰਲ ਨੂੰ ਸ਼ਬਦ ਭੇਜਿਆ
ਪਾਕਿਸਤਾਨੀ ਪਾਕੀ ਪਾਕ। ਨਬੀ ਰਸੂਲਾਂ ਖੁਲ੍ਹੇ ਤਾਕ। ਸਾਚਾ ਹੱਜ ਪ੍ਰਭ ਅਬਿਨਾਸ਼ੀ ਇਕ ਦਰ ਕਬੂਲਾ, ਆਪ ਚੁਕਾਉਣਾ ਭੇਵ ਏਕਾ ਦੂਜਾ, ਨਾਤਾ ਤੁੱਟੇ ਜੂਠਾ ਝੂਠਾ ਮਾਤ ਪਿਤ ਭਾਈ ਭੈਣ ਸਾਕ। ਭੇਵ ਨਾ ਰਹੇ ਲੋਕਮਾਤ ਗੂਝਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਇਕ ਰਖਾਇਆ ਸਾਚਾ ਰਾਕ। ਸਾਚਾ ਰਾਕੀ ਹਰਿ ਸੁਲਤਾਨਾ, ਚੁਕਾਉਣ ਆਇਆ ਨਬੀ ਰਸੂਲਾਂ ਬਾਕੀ। ਸਿੱਧਾ ਰੱਖੇ ਇਕ ਨਿਸ਼ਾਨਾ, ਕੋਈ ਨਾ ਅੜੇ ਬੰਦਾ ਖ਼ਾਕੀ। ਝੁੱਲੇ ਝੁਲਾਏ ਨਾਮ ਨਿਸ਼ਾਨਾ, ਜੋਤ ਨਿਰੰਜਣ ਪਾਕਨ ਪਾਕੀ। ਏਕਾ ਏਕ ਸਚ ਬਿਬਾਣਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌਂ ਖੰਡ ਪ੍ਰਿਥਮੀ ਆਪ ਵਖਾਣੇ ਏਕਾ ਏਕ ਟੇਕ ਸ਼ਬਦ ਸਾਕੀ।
ਸਤਿਜੁਗ ਸਾਚੇ ਪ੍ਰਭ ਸਾਚਾ ਤੇਰੀ ਕਰੇ ਚੱਠ। ਜੀਵ ਜੰਤ ਸਾਧ ਸੰਤ ਨਾ ਕੋਈ ਝੂਠਾ ਨਾਚੇ, ਵੇਖ ਵਖਾਣੇ ਭਾਂਡੇ ਕਾਚੇ, ਸਤਾਰਾਂ ਹਾੜੀ ਕਰ ਇਕੱਠ। ਏਕਾ ਲਾਏ ਅਗਨ ਤਮਾਚੇ, ਉਲਟੀ ਗੇੜੇ ਗਿੜਾਏ ਸਾਚੀ ਲੱਠ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਸਾਚੋ ਸਾਚੇ, ਸੋਹੰ ਸ਼ਬਦ ਬਣਾਏ ਸਾਚਾ ਮੱਠ। ਸਾਚਾ ਮੱਠ ਕਰ ਤਿਆਰ। ਸਾਧਾਂ ਸੰਤਾਂ ਕਰੇ ਪਿਆਰ। ਆਦਿਨ ਅੰਤਾ ਵਿਚ ਸੰਸਾਰ। ਜੀਆਂ ਜੰਤਾਂ ਦਏ ਅਧਾਰ। ਬਣਾਏ ਬਣਤਾ ਸਤਿਜੁਗ ਤੇਰੀ ਬੰਨ੍ਹ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਕਰਾਏ ਖ਼ਬਰਦਾਰ। ਸੰਤ ਸੁਹੇਲੇ ਆਵਣ ਦਰ। ਦਰ ਘਰ ਸਾਚੇ ਮਿਲੇ ਏਕਾ ਵਰ। ਕਰਨੀ ਕੀਰਤ ਕਰਤਾ ਕਾਦਰ ਰਿਹਾ ਕਰ। ਹਉਮੇ ਕੱਢੇ ਦੂਈ ਦਵੈਤੀ ਪੀੜਤ, ਅਗਨੀ ਮੱਠ ਅੱਗੇ ਖੜ। ਬੇਮੁਖਾਂ ਅੰਤਮ ਦਿਸੀ ਭੀੜਤ, ਅਗਨ ਅਗਿਆਰੇ ਜਾਇਣ ਝੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਹੰਕਾਰੀ ਜਗਤ ਵਿਕਾਰੀ ਦਰ ਦਰਬਾਰ ਬਾਂਹੋਂ ਲਏ ਫੜ। ਫੜ ਬਾਂਹ ਕਰੇ ਉਜਿਆਰ। ਨਾ ਕੋਈ ਪਿਤਾ ਨਾ ਕੋਈ ਮਾਂ, ਨਾ ਕੋਈ ਹੋਏ ਸਹਾਰ। ਨਾ ਕੋਈ ਦੇਵੇ ਠੰਡੀ ਛਾਂ, ਨਾ ਕੋਈ ਛੁਡਾਏ ਮੀਤ ਮੁਰਾਰ। ਅੱਗੋਂ ਕਿਸੇ ਨਾ ਨਿਕਲੇ ਨਾਂਹ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬੰਨ੍ਹੇ ਆਪਣੀ ਧਾਰ। ਆਪਣੀ ਧਾਰ ਆਪ ਬਣਾਉਣੀ। ਜੋਤ ਜਵਾਲਾ ਇਕ ਜਗਾਉਣੀ। ਇਕ ਅਕਾਲਾ ਦੀਨ ਦਿਆਲਾ ਸਰਬ ਪ੍ਰਿਤਪਾਲਾ ਅਹੂਤੀ ਨਾਮ ਚੜ੍ਹਾਉਣੀ। ਸਾਧ ਸੰਤ ਸਭ ਮਾਰਨ ਛਾਲਾਂ, ਅਚਰਜ ਖੇਲ ਸਤਾਰਾਂ ਹਾੜੀ ਪ੍ਰਭ ਆਪ ਕਰਾਉਣੀ। ਫਲ ਦਿਸੇ ਕਿਹੜੇ ਸੱਚੇ ਡਾਲ੍ਹਾ, ਅੱਗਨੀ ਤਨ ਨੇੜ ਨਾ ਆਉਣੀ। ਗੁਰਮੁਖ ਮਸਤਕ ਲਾਲੋ ਲਾਲਾ, ਮਿਲਿਆ ਹਰਿ ਗੁਰ ਗੋਪਾਲਾ, ਸਾਚੀ ਰੰਗਣ ਜਿਸ ਤਨ ਚੜ੍ਹਾਉਣੀ। ਦੂਜੇ ਦਰ ਨਾ ਮੰਗੇ ਕੋਈ ਜਾਏ ਬਣ ਕੰਗਾਲਾ, ਨਿਹਕਲੰਕੀ ਸਾਧਾਂ ਸੰਤਾਂ ਕੱਢੇ ਵਿਵਾਦ, ਅਗਨੀ ਭੇਟ ਕਾਇਆ ਮਾਟੀ ਆਪ ਚੜ੍ਹਾਉਣੀ। ਸੁੰਞਾ ਦਿਸੇ ਕਾਇਆ ਖੇਤ, ਜੂਠਾ ਝੂਠਾ ਜਗਤ ਹਿਤ ਬੇਮੁਖ ਬਣਨ ਗੁਰ ਸੰਗਤ ਅੰਦਰ ਜਿਨ ਪ੍ਰੇਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਸਿਖਿਆ ਇਕ ਦਵਾਉਣੀ। ਸ਼ਬਦ ਭੰਡਾਰ ਅਤੁਟ ਹਰਿ ਵਰਤਾਇੰਦਾ। ਪੰਜਾਂ ਚੋਰਾਂ ਕੁੱਟ ਬਹਾਇੰਦਾ। ਤਿੱਖਾ ਤੀਰ ਇਕ ਰਖਾਇੰਦਾ। ਅੰਮ੍ਰਿਤ ਆਤਮ ਪਿਆਏ ਏਕਾ ਘੁੱਟ, ਸੋਹੰ ਧਾਰ ਵਹਾਇੰਦਾ। ਤ੍ਰੈਕੁਟੀ ਸੁਖਮਨ ਜਾਏ ਛੁੱਟ, ਸਾਚੇ ਪੌੜੇ ਆਪ ਚੜ੍ਹਾਇੰਦਾ। ਦਰ ਘਰ ਸਾਚੇ ਕਦੇ ਨਾ ਆਵੇ ਤੋਟ, ਕੋਟਨ ਕੋਟ ਦਰ ਦਵਾਰ
ਹਰਿ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖਾਲੀ ਭਾਂਡਾ ਹਰਿ ਭਰਾਇੰਦਾ। ਸ਼ਬਦ ਧੁਨੀ ਨਾਦ ਅਨਾਦਾ। ਨਾ ਕੋਈ ਜਾਣੇ ਰਿਖੀ ਮੁਨੀ, ਧਾਰ ਅਪਾਰ ਬੋਧ ਅਗਾਧਾ। ਗੁਰਮੁਖਾਂ ਆਤਮ ਛਾਣੀ ਪੁਣੀ, ਰਸਨਾ ਗਾਏ ਮਾਧਵ ਮਾਧਾ। ਹਰਿ ਪੁਕਾਰ ਘਰ ਸਾਚੇ ਸੁਣੀ, ਸ਼ਬਦ ਦੇਵੇ ਘਰ ਸਾਚੀ ਦਾਦਾ। ਵਡ ਦਾਤਾ ਸੂਰਾ ਹਰਿ ਗੁਣ ਗੁਣੀ, ਹਰਿਜਨ ਸਾਚੇ ਮਾਤ ਲਾਧਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰਾਗ ਆਪ ਸੁਣਾਏ ਦਇਆ ਕਮਾਏ, ਅਨਹਤ ਅਨਾਹਦ ਨਾਦਾ। ਸਾਚਾ ਰਾਗ ਰੰਗ ਰੰਗੀਨ। ਜਗਤ ਤਿਆਗ ਵਡ ਵਡਭਾਗ, ਰਸਨਾ ਰਸ ਏਕਾ ਚੀਨ। ਸੋਈ ਆਤਮ ਜਾਏ ਜਾਗ, ਆਤਮ ਤੁੱਟੇ ਹੰਕਾਰੀ ਬੀਨ। ਪ੍ਰਭ ਅਬਿਨਾਸ਼ੀ ਹੱਥ ਪਕੜੇ ਵਾਗ, ਜੋਤ ਉਜਿਆਰੀ ਸ਼ਬਦ ਭੰਡਾਰੀ ਧੁਨ ਨਿਆਰੀ ਠਾਂਡਾ ਸੀਨ। ਪੂਰੇ ਗੁਰ ਕਿਰਪਾ ਧਾਰੀ। ਕਾਇਆ ਮਟ ਚਾਰ ਦਵਾਰੀ। ਅੰਦਰੇ ਅੰਦਰ ਵਸਤ ਅਪਾਰੀ। ਬੇਮੁਖ ਭੌਂਦੇ ਬਾਹਰ ਬੰਦਰ, ਮਾਨਸ ਦੇਹੀ ਬਾਜੀ ਹਾਰੀ। ਕੋਈ ਨਾ ਤੋੜੇ ਵੱਜਾ ਹੰਕਾਰੀ ਜੰਦਰ, ਸ਼ਬਦ ਡੰਡਾ ਦੇਵੇ ਮਾਰੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਡੂੰਘੀ ਕੰਦਰ ਸੁਣਾਏ ਰਾਗ ਧੁਨੀ, ਨਾਦ ਆਦਿ ਅਪਰ ਅਪਾਰੀ। ਆਦਿ ਨਾਦ ਵੱਜੇ ਜੁਗਾਦਿ। ਸੰਤ ਸਾਧ ਰਹੇ ਲਾਧ। ਬੇਅੰਤ ਬੇਅੰਤ ਬੇਅੰਤ ਸਚ ਵਸਤ ਵਸਤ ਅਸਤ ਦੇਵੇ ਦਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਏਕਾ ਰਸ ਰਸਨ ਰਸਾਇਣ ਆਤਮ ਸਵਾਦ। ਆਤਮ ਰਸ ਮਧੁਰ ਮਧ। ਗੁਰ ਪੂਰਾ ਹੋਏ ਵਸ, ਅੰਦਰੇ ਅੰਦਰ ਲੈਣਾ ਸੱਦ। ਪੰਚ ਪੰਚਾਇਣ ਜਾਏ ਨੱਸ, ਸ਼ਬਦ ਵੱਜੇ ਸਾਚਾ ਨਦ। ਗੁਰਮੁਖਾਂ ਮੇਲ ਮਿਲਾਏ ਹੱਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਲੰਘਾਏ ਹੱਦ ਬੇਹੱਦ।
ਪਹਿਲੀ ਜੇਠ ੨੦੧੨ ਬਿਕ੍ਰਮੀ ਸ਼ਾਹ ਈਰਾਨ ਨੂੰ ਸ਼ਬਦ ਭੇਜਿਆ
ਨੂਰ ਅਲਾਹੀ ਹਰਿ ਰਹਿਮਾਨ। ਜਗਤ ਅਲਾਹੀ ਬੇਐਬ ਮਿਹਰਵਾਨ। ਵੇਖ ਵਖਾਣੇ ਥਾਉਂ ਥਾਈਂ, ਹੁਕਮ ਸੁਣਾਏ ਸ਼ਾਹ ਈਰਾਨ। ਕੋਈ ਨਾ ਪਕੜੇ ਅੰਤਮ ਬਾਂਹੀਂ, ਮੁਲਾਂ ਸ਼ੇਖ਼ ਸਰਬ ਮਿਟ ਜਾਣ। ਖ਼ੁਦੀ ਖ਼ੁਦਾਏ ਕੋਈ ਦੀਸੇ ਨਾਹੀ, ਏਕਾ ਝੁੱਲੇ ਸ਼ਬਦ ਨਿਸ਼ਾਨ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਰਸਨਾ ਫੜ ਤੀਰ ਕਮਾਨ। ਸ਼ਾਹ ਅਰਬ ਅਰਬਾਨਿਆ। ਪ੍ਰਭ ਅਬਿਨਾਸ਼ੀ ਵੇਖ ਵੇਖ ਵਖਾਣੇ, ਮੁਲਾਂ ਕਾਜ਼ੀ ਮਣਕੇ ਤਸਬੀ ਗਾਨੀਆਂ। ਸਾਚੀ ਸਾਜਨ ਰਿਹਾ ਸਾਜੀ, ਹੁਕਮ ਸੁਣਾਵੇ ਸ਼ਾਹ ਦੁਰਾਨੀਆ। ਐਲੀ ਸ਼ਾਹ ਏਕਾ ਤਾਜੀ, ਅਹਿਮਦ ਮੁਹੰਮਦ ਆਏ ਹਾਨੀਆ। ਆਪੇ ਆਏ ਬਣ ਕੇ ਮੱਕੇ ਹਾਜੀ, ਕਾਲਾ ਭੇਸ ਦਰ ਦਰਵੇਸ਼ ਜੋਤ ਨੂਰਾਨੀਆ। ਜੋਤੀ ਜੋਤ ਸਰੂਪ ਹਰਿ, ਖੁੱਲ੍ਹੜੇ ਰੱਖੇ ਕੇਸ, ਅੰਤਮ ਵੇਲੇ ਇਹ ਨਿਸ਼ਾਨੀਆ। ਨੂਰੀ ਅਲਾਹੀ ਅੱਲਾ ਨੂਰ। ਇਕ ਇਕੱਲਾ ਸ਼ਬਦ ਤੂਰ। ਲਹਿੰਦੀ ਦਿਸ਼ਾ ਵੇਖੇ ਸਚ ਮਹੱਲਾ, ਸ਼ਬਦ ਫੜੇ ਤਿੱਖਾ ਭੱਲਾ, ਜੋਤੀ ਜਗੇ ਕੋਹਤੂਰ। ਰਸਨ ਕਮਾਨੀ ਚੜ੍ਹੇ ਚਿਲ੍ਹਾ, ਨਾਲ ਹਿਲਾਏ ਬੂਰਾ ਕੱਕਾ ਬਿਲਾ, ਪਰਗਟ ਹੋਏ ਵਡ ਦਾਤਾ ਸੂਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਲ ਜੋਤ ਧਰ, ਮੁਲਾਂ ਕਾਜ਼ੀ ਸ਼ੇਖ਼ ਸਾਰੇ ਵੇਖੇ, ਵੇਲੇ ਅੰਤ ਕਿਹੜਾ ਫ਼ਾਸੀ ਚੜ੍ਹੇ ਮਨਸੂਰ। ਮੱਕਾ
ਕਾਜੀ ਹੱਕ ਜਲਾਲ। ਵੇਖ ਵਖਾਣੇ ਦੂਰ ਦੁਰਾਡੇ ਨਿਮਾਜੀ, ਸ਼ਬਦ ਤਾਜੀ ਏਕਾ ਛਾਲ। ਸੋਹੰ ਸ਼ਬਦ ਭੇਜੇ ਭਾਜੀ, ਸਤਾਰਾਂ ਹਾੜੀ ਸੁਰਤ ਸੰਭਾਲ। ਜੋਤੀ ਜੋਤ ਸਰੂਪ ਹਰਿ, ਏਕਾ ਬਣੇ ਸਾਚਾ ਹਾਜੀ, ਜਗਤ ਅਵੱਲੜੀ ਚਲੇ ਚਾਲ। ਸ਼ਾਹ ਸੁਲਤਾਨਾਂ ਸ਼ਾਹ ਰਕਾਬ। ਏਕਾ ਹੁਕਮ ਹਰਿ ਜਨਾਬ। ਮਿਲੇ ਵਰ ਦੋ ਦੋਆਬ। ਚਾਰੋਂ ਕੁੰਟ ਆਉਣਾ ਡਰ, ਕੋਈ ਨਾ ਝੱਲੇ ਮਾਤ ਤਾਬ। ਇਕ ਖੁਲ੍ਹਾਉਣਾ ਸਾਚਾ ਦਰ, ਆਪ ਪਿਆਏ ਆਬੇ ਹਯਾਤ। ਨਾ ਜਨਮੇ ਨਾ ਜਾਏ ਮਰ, ਨਾ ਦਿਵਸ ਨਾ ਹੋਏ ਰਾਤ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਬੈਠਾ ਰਹੇ ਇਕ ਇਕਾਂਤ। ਵੇਖੇ ਖੇਲ ਦਿਸ਼ਾ ਲਹਿੰਦੀ। ਪਰਗਟ ਹੋਏ ਅਮਾਮ ਮਹਿੰਦੀ। ਕੁਰਾਨ ਅੰਜੀਲ ਇਕੱਠੀ ਹੋ ਹੋ ਬਹਿੰਦੀ। ਪ੍ਰਭ ਅਬਿਨਾਸ਼ੀ ਤਨ ਬਸਤਰ ਨੀਲ, ਪਰਗਟ ਹੋਏ ਛੈਲ ਛਬੀਲ, ਅੱਲਾ ਰਾਣੀ ਦਰ ਦਰ ਘਰ ਘਰ ਬਹਿ ਬਹਿ ਕਹਿੰਦੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਭਾਣਾ ਜਗਤ ਵਰਤਾਣਾ, ਸ੍ਰਿਸ਼ਟ ਸਬਾਈ ਲੋਕਮਾਤ ਇਹ ਸਹਿੰਦੀ। ਪੁਰਖ ਨਿਰੰਜਣ ਸਚ ਵਿਹਾਰ। ਲੋਕਮਾਤ ਮਾਰ ਝਾਤ, ਇਕ ਬਣਾਏ ਦਰ ਦਰਬਾਰ। ਮੇਟ ਮਿਟਾਏ ਕਲਜੁਗ ਅੰਧੇਰੀ ਰਾਤ। ਸ਼ਬਦ ਬਖ਼ਸ਼ੇ ਸਾਚੀ ਦਾਤ, ਚਰਨ ਪ੍ਰੀਤੀ ਏਕਾ ਨਾਤ। ਅੰਮ੍ਰਿਤ ਆਤਮ ਸਾਚੀ ਧਾਰ, ਲੇਖਾ ਚੁੱਕੇ ਜ਼ਾਤ ਪਾਤ। ਹੋਏ ਸਹਾਈ ਪੁਰਖ ਅਬਿਨਾਸ਼, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਰਚਾਈਆ। ਮਾਤ ਪਿਤ ਹਰਿ ਜਗਦੀਸਾ। ਨਿਤ ਨਵਿਤ ਜਨ ਭਗਤਾਂ ਮਿਤ, ਕਰੇ ਹਿੱਤ ਬੀਸ ਇਕੀਸਾ। ਗੁਰਮੁਖ ਆਤਮ ਰਿਹਾ ਸਿਤ, ਭੇਵ ਚੁਕਾਏ ਮੂਸਾ ਈਸਾ। ਨੌਂ ਜੇਠ ਵੇਖ ਵਖਾਣੇ ਸਾਚੀ ਥਿਤ। ਮੋਰ ਮੁਕਟ ਸਿਰ ਛਤਰ ਝੁਲਾਏ, ਨਰ ਨਿਰੰਕਾਰ ਹਰਿ ਜਗਦੀਸਾ। ਹਰਿਜਨ ਮਾਨਸ ਦੇਹੀ ਲੈਣੀ ਜਿੱਤ, ਸੋਹੰ ਰਸਨਾ ਗਾਏ ਇਕ ਹਦੀਸਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਰਸਨਾ ਭਾਗ ਲਗਾਏ, ਨਾਲ ਰਲਾਏ ਦੰਦ ਬਤੀਸਾ। ਬੱਤੀ ਧਾਰ ਹਰਿ ਇਕੀਸਾ। ਬੀਸ ਅਪਾਰ ਰਾਗ ਛਤੀਸਾ। ਆਈ ਹਾਰ ਕੁਰਾਨ ਹਦੀਸਾ। ਹੋਏ ਖੁਆਰ ਮੂਸਾ ਈਸਾ। ਡਾਢੀ ਮਾਰ ਮਾਇਆ ਰਾਣੀ ਜੂਠਾ ਝੂਠਾ ਪੀਸਣ ਪੀਸਾ। ਨੌਂ ਦਰਵਾਜੇ ਦਰ ਦਰਬਾਰ ਕਾਇਆ ਮੰਦਰ ਮਾਨਸ ਦੇਹੀ ਭਗਤ ਸਨੇਹੀ ਕਵਣ ਕਰੇ ਕਲ ਤੇਰੀ ਰੀਸਾ। ਮਹੱਲ ਅਟੱਲ ਰਿਹਾ ਉਸਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਿਖੇ ਲਿਖਾਏ ਲੇਖਾ ਦਰ ਘਰ ਸੱਚੇ ਦਰਬਾਰ। ਦਿੱਲੀ ਦਰਬਾਰ ਦਰ ਦਰਬਾਰੇ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਕਰੇ ਕਰਾਏ ਖ਼ਬਰਦਾਰੇ। ਸ਼ਬਦ ਫੜੇ ਤੀਰ ਕਟਾਰ, ਦਰ ਦੁਰਕਾਏ ਚੋਬਦਾਰੇ। ਜੋਤ ਸਰੂਪੀ ਸ਼ਬਦ ਉਡਾਰ, ਜੋਤੀ ਜਾਮਾ ਖੇਲ ਅਪਾਰੇ। ਏਕਾ ਨਾਮ ਭਗਤ ਅਧਾਰ, ਵੇਖ ਵਖਾਣੇ ਵਾਰੋ ਵਾਰੇ। ਆਪੇ ਜਾਣੇ ਆਪਣੀ ਸਾਰ, ਜੀਵ ਜੰਤ ਕਲ ਹੋਏ ਗਵਾਰੇ। ਪੁਰਖ ਅਬਿਨਾਸ਼ੀ ਨਾ ਕੋਈ ਨਰ ਨਾ ਕੋਈ ਨਾਰ, ਰੂਪ ਰੰਗ ਨਾ ਕੋਈ ਅਪਾਰੇ। ਪੀਤ ਪਿੰਤਬਰ ਸਚ ਦਰਬਾਰ, ਅਸਥਿਲ ਸੋਹਣ ਹਰਿ ਚੁਬਾਰੇ। ਈਸਾ ਲੇਖ ਲਿਖਾਇਆ ਐਤਵਾਰ, ਨਿਹਕਲੰਕੀ ਜਾਮਾ ਧਾਰੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗਾ ਜੁਗੰਤਰ ਪਾਵੇ ਸਾਰੇ। ਆਪੇ ਜਾਣੇ ਸਰਬ ਘਟ ਵੱਸਿਆ। ਜੁਗਾਂ ਜੁਗੰਤਰ ਏਕਾ ਕਾਰ, ਗੁਰੂਆਂ ਪੀਰਾਂ ਰਾਹ ਸਾਚਾ ਏਕਾ ਦੱਸਿਆ। ਨਿੱਤ ਨਵਿੱਤਾ ਸਾਚੀ ਧਾਰ, ਨਾ ਕਦੇ ਰੋਵੇ ਨਾ ਕਦੇ ਹੱਸਿਆ। ਸੁੱਤਾ ਰਹੇ ਚਰਨ ਪਸਾਰ, ਲੱਛਮੀ ਚਰਨ ਕਵਲ ਏਕਾ ਝੱਸਿਆ। ਮੰਗਦੀ ਰਹੇ ਚਰਨ ਪਿਆਰ, ਲਾਲ ਸ਼ਿੰਗਾਰ ਏਕਾ ਰਸ ਰੱਸਿਆ। ਸੋਲਾਂ ਇੱਛਿਆ ਪਾਈ ਭਿੱਛਿਆ ਸ਼ਬਦ ਫੂਲਨ ਸਾਚਾ
ਹਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਤੀਰ ਨਿਰਾਲਾ ਜੋਤ ਅਕਾਲਾ ਦੀਨ ਦਿਆਲਾ ਲੋਕਮਾਤ ਹਰਿ ਕਸਿਆ। ਕਸੇ ਤੀਰ ਸ਼ਬਦ ਅਨਰੰਗਾ। ਲੱਖ ਚੁਰਾਸੀ ਰਿਹਾ ਚੀਰ, ਹਰਿ ਦਾਤਾ ਸੂਰਾ ਸਰਬੰਗਾ। ਸ਼ਬਦ ਡੋਰੀ ਦਸਤਗੀਰ, ਸੋਹੰ ਨਾਮ ਜਗਤ ਮਰਦੰਗਾ। ਪਕੜ ਉਠਾਏ ਸ਼ਾਹ ਹਕੀਰ, ਆਪੇ ਪਰਖੇ ਮਾੜਾ ਚੰਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸਦਾ ਸਦਾ ਸਦਾ ਅੰਗ ਸੰਗਾ।
੫ ਜੇਠ ੨੦੧੨ ਬਿਕ੍ਰਮੀ ਹਰਿ ਭਗਤ ਦਵਾਰ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਪੰਚਮ ਜੇਠ ਪੁਰਖ ਸੁਜਾਨਾ। ਗੁਰਮੁਖਾਂ ਰੱਖੇ ਸਾਇਆ ਹੇਠ, ਚਾਰੋਂ ਕੁੰਟ ਮਾਰ ਧਿਆਨਾ। ਬੇਮੁਖ ਜੀਵ ਕੌੜੇ ਰੇਠ, ਮੇਟ ਮਿਟਾਏ ਜਗਤ ਨਿਸ਼ਾਨਾ। ਪਕੜ ਪਛਾੜੇ ਵਡ ਵਡ ਸੇਠ, ਧੁਰ ਦਰਗਾਹੀ ਬੇਈਮਾਨਾ। ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਹਰਿ ਸੱਚਾ ਸ਼ਾਹ ਸੁਲਤਾਨਾ। ਰਾਜ ਰਾਜਾਨ ਪੰਚਮ ਜੇਠਾ ਹਰਿ ਬਿਠਾ ਰਿਹਾ। ਗੁਰਮੁਖ ਸਾਚੇ ਸੰਤ ਉਧਾਰੇ, ਬੀਸ ਇਕੀਸ ਇਕੀਸ ਬੀਸ ਖੇਲ ਅਪਾਰਿਆ। ਮੇਟ ਮਿਟਾਏ ਰਾਗ ਛਤੀਸ, ਸੋਹੰ ਆਏ ਮਾਤ ਵਾਰਿਆ। ਏਕਾ ਸ਼ਬਦ ਮਾਤ ਹਦੀਸ, ਚਾਰ ਵਰਨਾਂ ਇਕ ਜੈਕਾਰਿਆ। ਏਕਾ ਛਤਰ ਸਾਚੇ ਸੀਸ, ਰਾਜ ਰਾਜਾਨਾਂ ਮਾਣ ਗਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸ਼ਬਦ ਡੰਕ ਇਕ ਵਜਾ ਰਿਹਾ। ਸ਼ਬਦ ਡੰਕ ਹਰਿ ਦਾਤਾਰ। ਰਾਓ ਰੰਕ ਦਰ ਦਵਾਰੇ ਕਰੇ ਖ਼ਬਰਦਾਰ। ਗੁਰਮੁਖਾਂ ਸੁਹਾਏ ਦਵਾਰ ਬੰਕ, ਦਰ ਦਰ ਘਰ ਘਰ ਪਾਵੇ ਸਾਰ। ਪਰਗਟ ਜੋਤ ਬਾਰ ਅਨਕ, ਜੋਤੀ ਜਾਮਾ ਭੇਖ ਨਿਆਰ। ਪ੍ਰਭ ਅਬਿਨਾਸ਼ੀ ਵਾਸੀ ਪੁਰੀ ਘਨਕ, ਦੇਵੇ ਦਰਸ ਅਗੰਮ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਪੰਚਮ ਜੇਠਾ ਨਿਤ ਨਵਿਤਾ ਸਾਚੀ ਧਾਰ। ਰੁਤ ਬਸੰਤਾ ਫਲ ਫੁਲਵਾੜੀ। ਮਿਲੇ ਮੇਲ ਪ੍ਰਭ ਸਾਚੇ ਕੰਤਾ, ਜੰਗਲ ਜੂਹ ਉਜਾੜ ਪਹਾੜੀ। ਦੇਵੇ ਵਡਿਆਈ ਵਿਚ ਜੀਵ ਜੰਤਾ, ਸ਼ਬਦ ਘੋੜੇ ਰਿਹਾ ਚਾੜ੍ਹੀ। ਜਗਤ ਸੁਹੇਲਾ ਆਦਿਨ ਅੰਤਾ, ਦਰ ਘਰ ਸਾਚੇ ਰਿਹਾ ਵਾੜੀ। ਆਪ ਬਣਾਏ ਸਾਚੀ ਬਣਤਾ, ਗੁਰ ਸੰਗਤ ਭਾਗ ਲਗਾਏ ਦਇਆ ਕਮਾਏ ਸਤਾਰਾਂ ਹਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਫੰਦ ਕਟਾਏ, ਜੋਤ ਜਗਾਏ ਬਹੱਤਰ ਨਾੜੀ। ਬਹੱਤਰ ਨਾੜੀ ਹਰਿ ਪਰਕਾਸ਼। ਆਪੇ ਹੋਏ ਪਿਛੇ ਅਗਾੜੀ, ਸ਼ਬਦ ਸਰੂਪੀ ਪਾਏ ਰਾਸ। ਮਸਤਕ ਭਾਗ ਗੁਰ ਚਰਨ ਛੁਹਾਈ ਦਾਹੜੀ, ਹਉਮੇ ਹੰਗਤਾ ਕਰ ਵਿਨਾਸ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਮੰਦਰ ਅੰਦਰ ਭਾਗ ਲਗਾਏ ਸਚ ਬਸੰਤੀ ਰੁੱਤ ਪਰਭਾਤ। ਆਤਮ ਰਤੀ ਰੁੱਤ ਬਹਾਰ। ਆਪ ਉਠਾਏ ਕਾਇਆ ਸੋਤੀ, ਸ਼ਬਦ ਪਹਿਨਾਏ ਗਲ ਸਾਚਾ ਹਾਰ। ਗੁਰਮੁਖ ਉਪਜਾਏ ਮਾਣਕ ਮੋਤੀ, ਪਹਿਲੀ ਚੇਤਰ ਕਰ ਤਿਆਰ। ਆਪ ਜਗਾਏ ਅੰਦਰੇ ਅੰਦਰ ਸਾਚੀ ਜੋਤੀ, ਸ਼ਬਦੀ ਪਵਣੀ ਖੇਲ ਅਪਾਰ। ਭਉ ਚੁਕਾਏ ਵਰਨ ਗੋਤੀ, ਏਕਾ ਰੰਗਣ ਰੰਗ ਚੜ੍ਹਾਏ ਸੋਹੰ ਸ਼ਬਦ ਅਪਰ ਅਪਾਰ। ਦੁਰਮਤ ਮੈਲ ਜਾਏ ਧੋਤੀ, ਹਰਿਜਨ ਆਏ ਦਰ ਸੱਚੇ ਦਰਬਾਰ। ਲੱਖ ਚੁਰਾਸੀ ਅੰਤਮ ਕਲ ਰਹੇ ਰੋਤੀ, ਵੇਲੇ ਅੰਤਮ ਆਈ ਹਾਰ। ਗੁਰਮੁਖ ਸਾਚੇ ਸੰਤ ਉਧਾਰੇ ਵਿਚੋਂ ਕੋਟਨ ਕੋਟੀ, ਏਕਾ ਬਖ਼ਸ਼ੇ ਚਰਨ ਪਿਆਰ। ਗੁਰਸਿਖ ਪਿਆਰਾ ਗੁਰਮੁਖ ਦਸਮ ਦਵਾਰੇ ਚੜ੍ਹੇ ਆਤਮ ਚੋਟੀ, ਜੋਤੀ ਨੂਰ ਕਰ ਅਕਾਰ। ਜੋਤੀ ਜੋਤ ਸਰੂਪ ਹਰਿ,
ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਸੱਚਾ ਸਿਹਰਾ, ਨਾਮ ਨਿਰੰਜਣ ਸਿਰ ਦਸਤਾਰ। ਸ਼ਬਦ ਦਸਤਾਰ ਸਿਰ ਪਹਿਨਾਏ। ਖੰਡਾ ਦੋ ਧਾਰ ਸੰਗ ਰਲਾਏ। ਰੰਗਣ ਰੰਗ ਇਕ ਅਪਾਰ, ਸੋਹੰ ਭੱਠੀ ਰਿਹਾ ਚੜ੍ਹਾਏ। ਸ਼ਬਦ ਘੋੜੇ ਕਸ ਤੰਗ, ਚਾਰੋਂ ਕੁੰਟ ਰਿਹਾ ਦੁੜਾਏ। ਸ਼ਬਦ ਸਰੂਪੀ ਕਰੇ ਜੰਗਾ, ਸਾਧਾਂ ਸੰਤਾਂ ਰਿਹਾ ਹਿਲਾਏ। ਗੁਰਮੁਖਾਂ ਸਦਾ ਸਦ ਅੰਗ ਸੰਗਾ, ਨੇੜ ਨਾ ਆਏ ਤੱਤੀ ਵਾਏ। ਸੋਹੰ ਵੱਜੇ ਜਗਤ ਮਰਦੰਗਾ, ਰਾਜ ਰਾਜਾਨਾਂ ਸ਼ਾਹ ਬੁਲਾਏ। ਕਲਜੁਗ ਵੇਲਾ ਅੰਤਮ ਲੰਘਾ, ਜੂਠਾ ਝੂਠਾ ਭੁੱਖਾ ਨੰਗਾ ਕੋਈ ਨਾ ਹੋਏ ਸਹਾਏ। ਸਤਿਜੁਗ ਸਾਚੇ ਵਰ ਸਾਚਾ ਮੰਗਾ, ਪੁਰਖ ਅਬਿਨਾਸ਼ੀ ਦਇਆ ਕਮਾਏ। ਪਰਗਟ ਹੋਏ ਵਡ ਦਾਤਾ ਸੂਰਾ ਸਰਬੰਗਾ, ਸਚ ਵਸਤ ਦਾਤ ਹਰਿ ਝੋਲੀ ਪਾਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਤਮ ਬੇੜਾ ਬੰਨ੍ਹ ਵਖਾਏ। ਪੰਚਮ ਜੇਠਾ ਦਇਆ ਕਮਾਏ। ਗੁਰਮੁਖ ਸੋਏ, ਅਵਰ ਨਾ ਜਾਣੇ ਕੋਇ, ਘਰ ਘਰ ਜਗਾਏ। ਦੁਰਮਤ ਮੈਲ ਕਲਜੁਗ ਧੋਏ, ਨਾਮ ਰੰਗਣ ਰਿਹਾ ਰੰਗਾਏ। ਆਤਮ ਬੀਜ ਸਾਚਾ ਬੋਏ, ਸ਼ਬਦ ਕੰਗਣ ਤਨ ਪਹਿਨਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋ ਜਹਾਨ ਝੁਲਾਏ ਸੱਚਾ ਇਕ ਨਿਸ਼ਾਨ, ਚਾਰ ਵਰਨਾਂ ਏਕਾ ਆਣ, ਸ਼ਾਹ ਸੁਲਤਾਨ ਸਰਬ ਮਿਟ ਜਾਣ, ਸਾਚਾ ਲੇਖਾ ਰਿਹਾ ਲਿਖਾਏ। ਲੇਖਾ ਲਿਖੇ ਹਰਿ ਬਨਵਾਰੀ। ਕਲਜੁਗ ਅੰਤਮ ਹਰਿ ਜੀ ਵੇਖਾ, ਚਾਰੋਂ ਕੁੰਟ ਆਈ ਹਾਰੀ। ਜੂਠਾ ਝੂਠਾ ਧਰਿਆ ਭੇਖਾ, ਭਰਮ ਭੁਲਾਏ ਜੀਵ ਗਵਾਰੀ। ਨੇਤਰ ਖੋਲ੍ਹ ਕਿਸੇ ਨਾ ਵੇਖਾ, ਜੋਤ ਨਿਰੰਜਣ ਵਡ ਬਲਕਾਰੀ। ਨਾ ਕੋਈ ਜਾਣੇ ਔਲੀਆ ਪੀਰ ਸ਼ੇਖ਼ਾ, ਕੁਰਾਨ ਅੰਜ਼ੀਲਾ ਰਹੇ ਵਿਚਾਰੀ। ਕਵਣ ਮਿਟਾਏ ਬਿਧਨਾ ਲਿਖੀ ਰੇਖਾ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਕਰੇ ਖੇਲ ਅਪਰ ਅਪਾਰੀ। ਪੰਚਮ ਜੇਠਾ ਹਰਿ ਰਘੁਰਾਈਆ। ਗੁਰਮੁਖਾਂ ਦੇਵੇ ਮਾਣ, ਸੁਖ ਸਹਿਜੇ ਸਹਿਜ ਸਮਾਈਆ। ਸੋਹੰ ਸ਼ਬਦ ਸਚ ਨਿਸ਼ਾਨ, ਸਚ ਸਿੰਘਾਸਣ ਸੰਗ ਰਲਾਈਆ। ਆਪੇ ਬੈਠ ਸੱਚੇ ਬਿਬਾਣ, ਗੁਰਮੁਖ ਸਾਚੇ ਰਿਹਾ ਚੜ੍ਹਾਈਆ। ਅੱਠੇ ਪਹਿਰ ਮਾਰ ਧਿਆਨ, ਪੂਰਬ ਲੇਖਾ ਰਿਹਾ ਚੁਕਾਈਆ। ਆਤਮ ਦੇਵੇ ਬ੍ਰਹਮ ਗਿਆਨ, ਸੋਹੰ ਤੀਰ ਤਿਖਾ ਲਾਈਆ। ਆਪੇ ਗੋਪੀ ਆਪੇ ਕਾਹਨ, ਮਾਇਆ ਪੜਦਾ ਰਿਹਾ ਗਵਾਈਆ। ਦਰ ਘਰ ਸਾਚੇ ਦੇਵੇ ਮਾਣ, ਧੁਰ ਦਰਗਾਹੀ ਜਗਤ ਮਲਾਹੀਆ। ਆਪੇ ਬਖ਼ਸ਼ੇ ਪੀਣ ਖਾਣ, ਚਰਨ ਨਾਤਾ ਹਰਿ ਬੰਨ੍ਹਾਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਤ ਸੁਹੇਲਾ ਇਕ ਇਕੇਲਾ, ਦੋਹਾਂ ਸਾਚਾ ਮੇਲ ਮਿਲਾਈਆ। ਪੰਚਮ ਜੇਠ ਕਰ ਵਿਚਾਰ, ਗੁਰ ਸੰਗਤ ਘਰ ਲਿਆਈਆ। ਸ਼ਬਦ ਮਾਰੇ ਇਕ ਉਡਾਰ, ਦਰ ਦਰ ਅਲਖ ਜਗਾਈਆ। ਗੁਰਮੁਖਾਂ ਖੋਲ੍ਹੇ ਬੰਦ ਕਿਵਾੜ, ਸੋਹੰ ਸਦ ਹਰਿ ਸੁਣਾਈਆ। ਲੇਖਾ ਚੁਕਾਉਣਾ ਸਤਾਰਾਂ ਹਾੜ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਜਗਤ ਜੁਗਤ ਹਰਿ ਭਗਤ ਰਿਹਾ ਬਣਾਈਆ। ਜੋਗ ਜੁਗਤ ਹਰਿ ਬਣਾਏ। ਸ਼ਬਦ ਭੋਗ ਰਸਨਾ ਰਸ, ਅੰਤਮ ਮੁਕਤ ਆਪ ਕਰਾਏ। ਹਰਿ ਹਰਿ ਹਰਿ ਜਨ ਹੋਏ ਵਸ, ਏਕਾ ਸ਼ਕਤ ਨਾਮ ਧਰਾਏ। ਲੋਕਮਾਤ ਮਾਰ ਝਾਤ, ਰਾਹ ਸਾਚਾ ਜਾਏ ਦਸ, ਬੂੰਦ ਰਕਤ ਪ੍ਰਭ ਲੇਖੇ ਲਾਏ। ਆਪੇ ਜਾਣੇ ਆਪਣਾ ਵਕਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਸਰ ਕੋਈ ਭੇਵ ਨਾ ਪਾਏ। ਅਵਰ ਨਾ ਕੋਈ ਪਾਏ ਭੇਵ, ਨਾ ਜਗਤ ਪਛਾਣਿਆ। ਕਰੋੜ ਤੇਤੀਸ ਲੱਗੇ ਸੇਵ, ਸੁਰਪਤ ਰਾਜਾ ਇੰਦ ਹੋਏ ਨਿਮਾਣਿਆ। ਸ਼ਿਵ ਸ਼ੰਕਰ ਗਾਏ ਰਸਨਾ ਜਿਹਵ, ਕਲ ਵਰਤੇ ਹਰਿ ਹਰਿ
ਭਾਣਿਆ। ਬ੍ਰਹਮਾ ਚਾਰੇ ਮੁਖ ਉਠਾਏ ਗਾਏ ਅਲਖ ਅਭੇਵ, ਸਾਚੀ ਸੇਵ ਕਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਵਿਚ ਸਮਾਇਆ।
੫ ਜੇਠ ੨੦੧੨ ਬਿਕ੍ਰਮੀ ਸੰਤ ਰਣਧੀਰ ਸਿੰਘ ਨੂੰ ਸ਼ਬਦ ਭੇਜਿਆ ਗਿਆ ਪਿੰਡ ਜੇਠੂਵਾਲ
ਕਵਣ ਕੱਕਾ ਕਰ ਹੱਥ ਸ਼ਿੰਗਾਰ। ਕਲਜੁਗ ਫਲ ਏਕਾ ਪੱਕਾ, ਮੰਗਣ ਨਾ ਜਾਈਏ ਦਰ ਦਵਾਰ। ਕਵਣ ਦੇਵੇ ਦੋ ਜਹਾਨੀ ਪਾਰ ਧੱਕਾ, ਅੱਠੇ ਪਹਿਰ ਕਰੇ ਰਖਵਾਰ। ਕਵਣ ਕੱਕਾ ਮਾਤ ਪਿਤ ਭੈਣ ਭਾਈ ਸਕਾ, ਹੱਥ ਫੜੇ ਗੁਰ ਚਰਨ ਵਸਤ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਮੰਗੇ ਹੱਥ ਕੜਾ, ਨਾ ਕੋਈ ਸੀਸ ਨਾ ਕੋਈ ਧੜਾ, ਦੋਵੇਂ ਭੁਜਾਂ ਦਏ ਸਵਾਰ। ਦੋਵੇਂ ਭੁਜ ਧੁਰ ਦਰਗਾਹ। ਸਚ ਦਵਾਰਾ ਜਾਏ ਸੁਝ, ਭਰਮ ਭੁਲੇ ਜਗਤ ਨਾ। ਅੰਦਰੇ ਅੰਦਰ ਭੇਵ ਗੁਝ, ਬੰਦ ਕਿਵਾੜੀ ਖੁਲ੍ਹੇ ਨਾ। ਪੁਰਖ ਅਬਿਨਾਸ਼ੀ ਲੈਣਾ ਬੁੱਝ, ਦਿਵਸ ਸਤਾਰਾਂ ਹਾੜੀ ਭੁੱਲੇ ਨਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਤਮ ਏਕਾ ਪੀਈਏ ਆਦਿ ਅੰਤ ਕਦੇ ਡੁੱਲੇ ਨਾ। ਕਵਣ ਕੇਸ ਸੀਸ ਜਗਦੀਸ। ਕਵਣ ਦੇਸ ਕਵਣ ਭੇਸ, ਕਵਣ ਪੀਸਣ ਰਿਹਾ ਪੀਸ। ਕਵਣ ਨਰ ਕਵਣ ਨਰਾਇਣ, ਕਵਣ ਪੜ੍ਹਾਏ ਸ਼ਬਦ ਹਦੀਸ। ਕਵਣ ਕੇਸ ਸੀਸ ਰਿਹਾ ਧਰ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਵਣ ਦਵਾਰੇ ਰਹੇ ਪਰਵੇਸ਼। ਆਤਮ ਧਿਆਨ ਕਰ ਵਿਚਾਰ। ਕਵਣ ਨਿਸ਼ਾਨ ਹਰਿ ਪੁਰਖ ਅਪਾਰ। ਕਵਣ ਇਸ਼ਨਾਨ ਕਵਣ ਦਾਨ। ਕਵਣ ਮਾਣ ਕਵਣ ਅਭਿਮਾਨ। ਕਵਣ ਜੀਆ ਕਵਣ ਦਾਨ। ਕਵਣ ਅੰਮ੍ਰਿਤ ਮਧੁ ਪੀਆ, ਕਵਣ ਚੜ੍ਹਿਆ ਇਕ ਬਿਬਾਣ। ਕਵਣ ਜੋਤੀ ਜਗੇ ਦੀਆ, ਆਪੇ ਵੇਖੇ ਕਰ ਕਰ ਹੀਆ, ਕੇਸਾਧਾਰੀ ਨਾ ਕੋਈ ਨਿਸ਼ਾਨ। ਅੰਤਮ ਅੰਤ ਕਲਜੁਗ ਸਾਢੇ ਤਿੰਨ ਹੱਥ ਸੀਆਂ, ਸੰਤ ਰਣਧੀਰ ਸਿੰਘ ਮਿਟ ਜਾਏ ਜਗਤ ਨਿਸ਼ਾਨ। ਕਵਣ ਕੰਘਾ ਬੱਤੀ ਧਾਰ। ਕਵਣ ਬਾਡੀ ਕਰੇ ਵਿਚਾਰ। ਤਿੰਨ ਸੌ ਸੱਠ ਹਾਡੀ, ਨਾੜ ਬਹੱਤਰ ਖ਼ਬਰਦਾਰ। ਦੁਰਮਤ ਮੈਲ ਰਿਹਾ ਕਾਢੀ, ਕਰੇ ਖੇਲ ਵਾਰੋ ਵਾਰ। ਜੋਤੀ ਜੋਤ ਸਰੂਪ ਹਰਿ, ਏਕਾ ਕੰਗਾ ਦਰ ਸਾਚੇ ਮੰਗਾ, ਨਾਮ ਰੰਗਾ ਸਦਾ ਅੰਗ ਸੰਗਾ ਬਣਿਆ ਸਦਾ ਰਹੇ ਪਿਆਰ। ਸਚ ਸਹਾਰਾ ਬਣੇ ਦਲਾਲ। ਪੰਚ ਉਧਾਰਾ ਹੋਏ ਰਖਵਾਲ। ਸ਼ਬਦ ਉਡਾਰਾ ਸੁਹਾਏ ਤਾਲ। ਰੂਪ ਰੰਗ ਕਲ ਵਸੇ ਬਾਹਰਾ, ਜੂਠੀ ਝੂਠੀ ਨਾ ਦਿਸੇ ਤਨ ਮਾਇਆ ਖਾਲ। ਏਕਾ ਚਲਾਏ ਸੋਹੰ ਸ਼ਬਦ ਸਾਚਾ ਨਾਹਰਾ, ਦਰ ਘਰ ਸਾਚੇ ਏਕਾ ਤਾਲ। ਚਾਰ ਵਰਨਾਂ ਇਕ ਦਵਾਰਾ, ਭਰਿਆ ਰਹੇ ਸਦ ਭੰਡਾਰਾ, ਫਲ ਲਗਾਏ ਕਾਇਆ ਡਾਲ੍ਹ। ਸਤਾਰਾਂ ਹਾੜੀ ਦਿਵਸ ਵਿਚਾਰਾ, ਮੰਗਣ ਆਉਣਾ ਬਣ ਭਿਖਾਰਾ, ਮਿਲੇ ਨਾਮ ਅਪਰ ਅਪਾਰਾ, ਦੀਪਕ ਜੋਤੀ ਦੇਵੇ ਬਾਲ। ਜੋਤ ਨਿਰੰਜਣ ਮਾਤ ਪਸਾਰਾ, ਨੇਤਰ ਅੰਜਨ ਸਚ ਵਿਹਾਰਾ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਤੋੜੇ ਜਗਤ ਜੰਜਾਲ। ਜਗਤ ਜੰਜਾਲਾ ਤੋੜ, ਦਇਆ ਕਮਾਇੰਦਾ। ਚਰਨ ਪ੍ਰੀਤੀ ਨਾਤਾ ਜੋੜ, ਸਾਚੀ ਡੋਰੀ ਹਰਿ ਬੰਨ੍ਹਾਇੰਦਾ। ਆਪ ਚੜ੍ਹਾਏ ਸ਼ਬਦ ਘੋੜ, ਜੋਤੀ ਜੋਤ ਨਿਰੰਤਰ ਮੇਲ ਮਿਲਾਇੰਦਾ। ਚਾਰੋਂ ਕੁੰਟ ਰਿਹਾ ਦੌੜ, ਪੱਲੂ ਕੋਇ ਨਾ ਹੱਥ ਫੜਾਇੰਦਾ।
ਨਾ ਕੋਈ ਜਾਣੇ ਬ੍ਰਹਿਮਣ ਗੌੜ, ਸੰਬਲ ਦੇਸ ਵੇਸ ਹਰਿ ਸਮਝਾਇੰਦਾ। ਧੁਰ ਦਰਗਾਹੀ ਏਕਾ ਲਾਇਆ ਪੌੜ, ਸੋਹੰ ਡੰਡਾ ਹੱਥ ਫੜਾਇੰਦਾ। ਨਾ ਕੋਈ ਲੰਮਾ ਨਾ ਕੋਈ ਚੌੜ, ਦਸਮ ਦਵਾਰੀ ਬਾਹਰ ਕਰਾਇੰਦਾ। ਚਰਨ ਸਰਨ ਕਲ ਆਉਣਾ ਦੌੜ, ਜੋਤ ਨਿਰੰਕਾਰੀ ਮੇਲ ਮਿਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਸੁਹੇਲੇ ਸਾਚੇ ਘਰ ਸਾਚੇ ਦਰ ਬਹਾਇੰਦਾ। ਅੰਮ੍ਰਿਤ ਦੇਣਾ ਆਤਮ ਧਾਰ। ਤੀਜਾ ਖੁਲ੍ਹੇ ਬੰਦ ਨੈਣਾ, ਦੀਪਕ ਜੋਤੀ ਕਰ ਉਜਿਆਰ। ਪੰਚ ਸੁਹਾਉਣਾ ਸ਼ਬਦ ਗਹਿਣਾ, ਸੋਹਣਾ ਕਰ ਤਨ ਸ਼ਿੰਗਾਰ। ਦਰ ਦਵਾਰੇ ਸਾਚੇ ਬਹਿਣਾ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਮੰਗੇ ਕਾਇਆ ਰੰਗੇ ਮੂਲ ਨਾ ਮੰਗੇ, ਦਸਮ ਦਵਾਰੀ ਦੇਣੀ ਠੰਡੀ ਧਾਰ।