੯ ਜੇਠ ੨੦੧੨ ਬਿਕ੍ਰਮੀ ਪਲੰਘ ਸਾਹਿਬ ਸ਼ਬਦ ਸਿੰਘਾਸਣ ਕਰ ਕੇ ਰੱਖਿਆ ਪਹਾੜ ਗੰਜ ਦਿੱਲੀ
ਆਲਮੀਨ ਅਲ੍ਹਾ ਆਲਾ ਉਲ ਪਾਕ। ਇਕ ਇਕੱਲਾ ਸਚ ਮਹੱਲਾ, ਨੂਰੀ ਜੋਤ ਨਾ ਦੇਹੀ ਨਾ ਖਾਕ। ਨਬੀ ਰਸੂਲਾਂ ਪਾਏ ਤਰਥਲਾ, ਕੋਈ ਨਾ ਦੀਸੇ ਆਕੀ ਆਕ। ਸੋਹੰ ਸ਼ਬਦ ਫੜ ਪ੍ਰਭ ਸਾਚਾ ਭੱਲਾ, ਚਾਰੋਂ ਕੁੰਟ ਰਿਹਾ ਝਾਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਪਰਗਟ ਜੋਤ ਪੀਰ ਫ਼ਕੀਰਾਂ ਖੋਲ੍ਹੇ ਬੰਦ ਤਾਕ। ਨੂਰ ਅਲਾਹੀ ਰਮਜ ਰਮਜਾਨ। ਬੇਪਰਵਾਹੀ ਨਾ ਕੋਈ ਦੀਸੇ ਜਗਤ ਨਿਸ਼ਾਨ। ਜਗਤ ਮਲਾਹੀ ਰਾਮ ਰਹੀਮ ਰਹੀਮ ਰਹਿਮਾਨ। ਵੇਖ ਵਖਾਣੇ ਸਭਨੀਂ ਥਾਈਂ ਸ਼ਾਹ ਸੁਲਤਾਨ ਤਨ ਬੇਈਮਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਚਿੱਲਾ ਰਸਨਾ ਖਿਚੇ ਤੀਰ ਕਮਾਨ। ਮੁਲਾਂ ਸ਼ੇਖ਼ ਮੁਸਾਇਕ ਦਸਤਗੀਰਿਆਂ। ਅੰਤਮ ਅੰਤ ਦਿਸਣ ਖਾਕ, ਸ਼ਬਦ ਪਾਏ ਸਾਚਾ ਘੇਰਿਆ। ਸੋਹੰ ਡੋਰ ਹਰਿ ਪਾਏ ਨਾਕ, ਨਾ ਕਰੇ ਕਰਾਏ ਕੋਈ ਹੇਰਾ ਫੇਰਿਆ। ਏਕਾ ਜੋਤ ਨਿਰੰਜਣ ਪਾਕੀ ਪਾਕ, ਬੰਦਾ ਖਾਕੀ ਹੋਏ ਢਹਿ ਢਹਿ ਢੇਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਪਾਵੇ ਸਾਰ ਮੁਹੰਮਦ ਤੇਰੀ ਕਲਜੁਗ ਅੰਤਮ ਵੇਰਿਆ। ਨਿਮਸਕਾਰ ਨਿਮਸਕਾਰ ਨਿਮਸਕਾਰ ਗੁਰਮੁਖ ਗੁਰਮੁਖ ਗੁਰਮੁਖ ਦਵਾਰ। ਨਿਮਸਕਾਰ ਨਿਮਸਕਾਰ ਨਿਮਸਕਾਰ ਗੁਰ ਸੰਗਤ, ਪ੍ਰਭ ਅਬਿਨਾਸ਼ੀ ਪਹਿਰੇਦਾਰ। ਨਿਮਸਕਾਰ ਨਿਮਸਕਾਰ ਨਿਮਸਕਾਰ ਗੁਰਮੁਖ ਸਾਚੇ ਸੰਤ ਜਨਾਂ, ਪ੍ਰਭ ਬੰਨ੍ਹਣ ਆਇਆ ਸ਼ਬਦ ਡੋਰੀ ਪੰਜੇ ਯਾਰ। ਨਿਮਸਕਾਰ ਨਿਮਸਕਾਰ ਨਿਮਸਕਾਰ ਗੁਰ ਸੰਗਤ, ਜੁਗਾਂ ਜੁਗਾਂ ਦਾ ਲਹਿਣਾ ਦੇਣਾ ਦੇਣਾ ਲਹਿਣਾ ਪ੍ਰਭ ਰਿਹਾ ਕਰਜ ਉਤਾਰ। ਨਿਮਸਕਾਰ ਨਿਮਸਕਾਰ ਨਿਮਸਕਾਰ ਗੁਰ ਸੰਗਤ, ਸਚ ਸੱਚੀ ਸਰਕਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਬੰਧਾਏ ਚਰਨ ਪਿਆਰ। ਨਿਮਸਕਾਰ ਨਿਮਸਕਾਰ ਨਿਮਸਕਾਰ ਗੁਰ ਦਵਾਰ। ਨਿਮਸਕਾਰ ਨਿਮਸਕਾਰ ਨਿਮਸਕਾਰ ਨਰ ਹਰਿ ਸੱਚੀ ਸਰਕਾਰ। ਨਿਮਸਕਾਰ ਨਿਮਸਕਾਰ ਨਿਮਸਕਾਰ ਨਾ ਜਨਮੇ ਨਾ ਜਾਏ ਮਰ, ਆਦਿ ਅੰਤ ਏਕਾ ਧਾਰ। ਨਿਮਸਕਾਰ ਨਿਮਸਕਾਰ ਨਿਮਸਕਾਰ ਆਪਣੀ ਕਰਨੀ ਰਿਹਾ ਕਰ, ਕਲਜੁਗ ਤੇਰੀ ਅੰਤਮ ਵਾਰ। ਨਿਮਸਕਾਰ ਨਿਮਸਕਾਰ ਨਿਮਸਕਾਰ ਸਾਚਾ ਤਖ਼ਤ ਤਾਜ ਮਾਤ ਰਿਹਾ ਧਰ, ਜੋਤ ਸਰੂਪੀ ਭੇਖ ਨਿਆਰ। ਨਿਮਸਕਾਰ ਨਿਮਸਕਾਰ ਨਿਮਸਕਾਰ ਜਗਤ ਸ਼ਾਹੀ ਚੁੱਕੇ ਡਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਿੰਘਾਸਣ ਕਰ ਤਿਆਰ। ਸ਼ਬਦ ਸਿੰਘਾਸਣ ਪ੍ਰਭ ਰਚਨ ਰਚਾਇਆ। ਜੋਤੀ ਆਸਣ ਪੁਰਖ ਅਬਿਨਾਸ਼ਣ ਲਾਇਆ। ਗੁਰ
ਸੰਗਤ ਹੋਈ ਦਾਸੀ ਦਾਸਨ, ਪੰਚ ਵਿਕਾਰਾਂ ਝੋਲੀ ਪਾਵਣ ਆਇਆ। ਸੋਹੰ ਜਾਪ ਜਪਾਏ ਸਵਾਸ ਸਵਾਸਨ ਮਾਤ ਪਤਾਲ ਪ੍ਰਿਥਮੀ ਅਕਾਸ਼ਨ ਏਕਾ ਰੰਗਣ ਰੰਗ ਨਾਮ ਰੰਗਾਵਣ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਧਾਮ ਸਚ ਦਵਾਰਾ ਆਪ ਸੁਹਾਇਆ। ਗੁਰ ਕਾ ਧਾਮ ਗੁਰਮੁਖ ਜ਼ਾਤੀ। ਗੁਰ ਕਾ ਨਾਮ ਨਿਰਮਲ ਬਾਤੀ। ਗੁਰ ਕਾ ਥਾਮ ਉਤਮ ਜ਼ਾਤੀ। ਗੁਰ ਕਾ ਨਾਮ ਤ੍ਰਿਸ਼ਨਾ ਭੁੱਖ ਮਿਟਾਤੀ। ਗੁਰ ਪੂਰਾ ਮਿਲੇ ਪੱਲੇ ਬੰਨ੍ਹੇ ਸੱਚਾ ਦਾਮ, ਤੋਟ ਨਾ ਆਵੇ ਦਿਵਸ ਰਾਤੀ। ਜਗੀ ਜੋਤ ਰਮਈਆ ਰਾਮ, ਨਿਹਕਲੰਕੀ ਪੁਰਖ ਬਿਧਾਤੀ। ਸੁੱਕਾ ਹਰਿਆ ਕਰੇ ਚਾਮ, ਮਿਲੇ ਮੇਲ ਕਮਲਾਪਾਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਵਣਜ ਕਰਾਵਣ ਆਇਆ, ਪੰਚਾਂ ਲੜ ਆਪ ਫੜਾਇਆ, ਸ਼ਬਦ ਬਖ਼ਸ਼ੇ ਸਾਚੀ ਦਾਤੀ। ਪੰਚਾਂ ਲੜ ਹਰਿ ਫੜਾਇਆ। ਪੰਚਾਂ ਅੰਦਰ ਰਿਹਾ ਲੜ, ਪੰਚਮ ਖੇਲ ਆਪ ਰਚਾਇਆ। ਪੰਚ ਪੰਚਾਇਤੀ ਰਿਹਾ ਫੜ, ਸ਼ਬਦ ਡੋਰੀ ਨਾਲ ਬੰਧਾਇਆ। ਸਾਚੇ ਘਾੜਨ ਰਿਹਾ ਘੜ, ਸ਼ਬਦ ਘੋੜਾ ਇਕ ਰਖਾਇਆ। ਆਪੇ ਅੰਦਰ ਜਾਏ ਵੜ, ਦੂਰ ਦੁਰਾਡਾ ਦਿਸ ਨਾ ਆਇਆ। ਵੇਖ ਵਖਾਣੇ ਬਹੱਤਰ ਨੜ, ਤਿੰਨ ਸੌ ਸੱਠ ਹਾਡੀ ਭੇਵ ਨਾ ਰਾਇਆ। ਸਚ ਦਵਾਰੇ ਜਾਏ ਚੜ੍ਹ, ਗੁਰ ਕਾਇਆ ਆਤਮ ਕੁੰਡਾ ਆਪੇ ਲਾਹਿਆ। ਨਾ ਕੋਈ ਸੀਸ ਨਾ ਕੋਈ ਧੜ, ਪੁਰਖ ਅਬਿਨਾਸ਼ੀ ਆਪ ਜਗਾਇਆ। ਸਚ ਦਵਾਰੇ ਗਿਆ ਵੜ, ਧੁਨੀ ਨਾਦ ਨਾਦ ਧੁਨ ਰਾਗਨ ਰਾਗ ਆਪ ਸਮਾਇਆ। ਸਚ ਮਹੱਲੇ ਅੱਗੇ ਖੜ, ਗੁਰਮੁਖ ਸਾਚੇ ਮੇਲ ਮਿਲਾਇਆ। ਏਕਾ ਅੱਖਰ ਜਾਣਾ ਪੜ੍ਹ, ਜਗਤ ਵੱਖਰ ਹਰਿ ਰਖਾਇਆ। ਕੋਇ ਨਾ ਸਕੇ ਅੱਗੇ ਅੜ, ਹਾਕਨ ਡਾਕਨ ਰਿਧ ਸਿਧ ਪ੍ਰਭ ਦਏ ਦੁਰਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਮੰਦਰ ਅੰਦਰੇ ਅੰਦਰ ਸ਼ਬਦ ਸਿੰਘਾਸਣ ਜੋਤੀ ਆਸਣ ਡੇਰਾ ਲਾਇਆ। ਬ੍ਰਹਮਾ ਧਾਮ ਅਟੱਲ, ਉਚ ਮੁਨਾਰਿਆ। ਆਪੇ ਵੇਖੇ ਜਲ ਥਲ, ਨਾ ਕੋਈ ਜਾਣੇ ਜੀਵ ਗਵਾਰਿਆ। ਦੀਪਕ ਜੋਤੀ ਗਿਆ ਬਲ, ਮੇਟ ਮਿਟਾਏ ਧੁੰਦੂਕਾਰਿਆ। ਭਾਗ ਲੱਗੇ ਕਾਇਆ ਖਲ, ਸਾਚੀ ਬਣਤ ਹਰਿ ਬਣਾ ਰਿਹਾ। ਗੁਰ ਸੰਗਤ ਮਿਲਿਆ ਸਾਚਾ ਫਲ, ਸੋਹੰ ਰਸਨਾ ਭੋਗ ਲਗਾ ਰਿਹਾ। ਸ਼ਬਦ ਸੁਨੇਹੜਾ ਰਿਹਾ ਘਲ, ਵਾਲੀ ਹਿੰਦ ਜਗਾ ਰਿਹਾ। ਏਕਾ ਵਸੇ ਨਿਹਚਲ ਧਾਮ ਅਟੱਲ, ਲੋਆਂ ਪੁਰੀਆਂ ਦਿਸ ਨਾ ਆ ਰਿਹਾ। ਲੋਕਮਾਤ ਵਡ ਛਲ, ਜੋਤੀ ਜਾਮਾ ਭੇਖ ਵਟਾ ਰਿਹਾ। ਚਾਰੋਂ ਤਰਫ ਪਾਏ ਤਰਥੱਲ, ਸਾਚਾ ਸਮਾਂ ਹਰਿ ਸੁਹਾ ਰਿਹਾ। ਗੁਰਮੁਖ ਸਾਚਾ ਸੰਤ ਸੁਹੇਲਾ ਸਚ ਸਿੰਘਾਸਣ ਦਰ ਘਰ ਸਾਚਾ ਲਏ ਮੱਲ, ਪ੍ਰਭ ਅਬਿਨਾਸ਼ੀ ਸਿਰ ਆਪਣਾ ਹੱਥ ਟਿਕਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਿਹਕਲੰਕ ਸਚ ਸਿੰਘਾਸਣ ਨਿਮਸਕਾਰ ਨਿਮਸਕਾਰ ਨਿਮਸਕਾਰ ਦਿੱਲੀ ਦਰਬਾਰਿਆ। ਇਕ ਇਕੱਲਾ ਮੀਤ ਜੋਤ ਨਿਰੰਕਾਰਿਆ। ਦੂਜੀ ਬੰਨ੍ਹੇ ਸ਼ਬਦ ਪ੍ਰੀਤ, ਸਚਖੰਡ ਖੇਲ ਅਪਾਰਿਆ। ਤੀਜੇ ਤ੍ਰੀਆ ਕੀਆ ਵੇਸ ਸਾਚੇ ਦੇਸ, ਓਅੰਕਾਰਾ ਰੰਗ ਅਪਾਰਿਆ। ਚੌਥੇ ਘਰ ਸਦਾ ਆਦੇਸ, ਮਿਲੇ ਮੇਲ ਕੰਤ ਪਿਆਰਿਆ। ਪੰਚਮ ਪੰਚਮ ਕੀਆ ਹਰਿ ਵੇਸ, ਪੰਚਮ ਤੱਤੀ ਤਨ ਉਸਾਰਿਆ। ਛੇਵੇਂ ਘਰ ਦਰ ਦਰਵੇਸ਼, ਰਹੇ ਹਮੇਸ਼ ਪਹਿਰੇਦਾਰਿਆ। ਸਤਵੇਂ ਸੁੱਤਾ ਉਠਿਆ ਨਰ ਨਰੇਸ਼, ਪਹਿਲੀ ਜੇਠ ਲੇਖ ਲਿਖਾ ਰਿਹਾ। ਅੱਠਵੇਂ ਵੇਖ ਵਖਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਇੰਦ ਇੰਦਰਾਸਣ ਸਿੰਘ ਸਿੰਘਾਸਣ ਸ਼ਿਵ ਸ਼ੰਕਰ ਗਗਨ ਮੰਡਲ ਚੰਦ ਸੂਰਜ ਤਾਰਿਆ। ਨੌਵੇਂ ਨੌਂ ਨੌਂ ਜੇਠ ਗੁਰਮੁਖ ਰਖੇ ਸਾਇਆ ਹੇਠ, ਨੌਂ ਖੰਡ ਪ੍ਰਿਥਮੀ ਵੰਡ ਵੰਡਾ ਰਿਹਾ। ਵਾਲੀ ਹਿੰਦ ਨਾਲ ਉਠਾਉਣਾ। ਬਿਰਲਾ ਸੇਠ, ਭਾਂਡਾ ਭੱਜੇ ਕੌੜਾ ਰੇਠ,
ਨਾ ਹੋਏ ਕੋਈ ਸਹਾਰਿਆ। ਪਰਗਟ ਹੋਏ ਜੇਠਾ ਜੇਠ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਿੰਘਾਸਣ ਨੀਂਹ ਰਖਾ ਰਿਹਾ। ਸਚ ਸਿੰਘਾਸਣ ਪਾਈ ਵੰਡ। ਪ੍ਰਭ ਅਬਿਨਾਸ਼ੀ ਨੌਂ ਜੇਠ ਪਕੜ ਉਠਾਏ ਰਾਜੇ ਰਾਣੇ ਵਡ ਵਡ ਸੇਠ ਵਿਚ ਬ੍ਰਹਿਮੰਡ। ਗੁਰਮੁਖ ਚਲਾਏ ਆਪਣੇ ਭਾਣੇ, ਤਨ ਕਾਇਆ ਰੱਖੇ ਸਦਾ ਠੰਡ। ਹਰਿਜਨ ਹਰਿ ਰੰਗ ਸਾਚਾ ਮਾਣੇ, ਹੋਏ ਸਹਾਈ ਨਾ ਦੇਵੇ ਕੰਡ। ਏਕਾ ਝੁੱਲੇ ਸ਼ਬਦ ਨਿਸ਼ਾਨੇ, ਸੋਹੰ ਖੰਡਾ ਸ਼ਬਦ ਸਚਖੰਡ। ਲੱਖ ਚੁਰਾਸੀ ਝੂਠੀ ਤਾਣੀ, ਆਤਮ ਅੰਧੀ ਹੋਈ ਰੰਡ। ਤਖ਼ਤ ਤਾਜ ਪ੍ਰਭ ਆਪ ਸੁਹਾਨੇ, ਵੇਖ ਵਖਾਣੇ ਉਤਭੁਜ ਸੇਹਤਜ ਜੇਰਜ ਅੰਡ। ਗੁਰਮੁਖਾਂ ਪਹਿਨਾਏ ਚਿੱਟੇ ਬਾਣੇ, ਇਕ ਇਕ ਕਰਾਈ ਸਾਚੀ ਵੰਡ। ਆਪਣੀ ਕਰਨੀ ਆਪੇ ਜਾਣੇ, ਮੇਟ ਮਿਟਾਏ ਭੇਖ ਪਖੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸ਼ਬਦ ਉਠਾਏ ਚੰਡ ਪਰਚੰਡ। ਸ਼ਬਦ ਸਿੰਘਾਸਣ ਹਰਿ ਸੁਹਾਇਆ। ਜੋਤੀ ਜੋਤ ਜੋਤ ਪਰਕਾਸ਼ਨ, ਨੌਂ ਅਠਾਰਾਂ ਦਹਿ ਦਸ ਮਾਸ, ਗਰਭ ਨਾ ਡੇਰਾ ਲਾਇਆ। ਜੋਤੀ ਜੋਤ ਜੋਤ ਅਬਿਨਾਸ਼ਣ, ਸੁਰਤ ਮਨ ਨਾ ਕਿਸੇ ਬੰਨ੍ਹਾਇਆ। ਆਪੇ ਵਸੇ ਅਕਾਸ਼ ਅਕਾਸ਼ਨ, ਧਰਤ ਰੂਪ ਰੰਗ ਵੇਖ ਨਾ ਰਾਇਆ। ਆਪੇ ਜਪੇ ਜਪਾਏ ਸਵਾਸ ਸਵਾਸਨ, ਜੀਵ ਜੰਤ ਕਲ ਦਿਸ ਨਾ ਆਇਆ। ਆਪੇ ਜਾਣੇ ਆਪਣੀ ਰਾਸ ਰਾਸਨ, ਨਾਮ ਉਦਾਸਣ ਤੀਰ ਚਲਾਇਆ। ਆਪੇ ਰੱਖੇ ਘਟ ਘਟ ਵਾਸਨ, ਪ੍ਰਭਾਸਨ ਅੰਦਰ ਡੇਰਾ ਲਾਇਆ। ਗੁਰ ਸੰਗਤ ਹਰਿ ਹਰਿ ਦਾਸ ਦਾਸਨ, ਸਾਚੀ ਸੇਵਾ ਕਰਦਾ ਆਇਆ। ਰਸਨ ਤਜਾਏ ਮਦਿਰਾ ਮਾਸਨ, ਅੰਮ੍ਰਿਤ ਮੇਵਾ ਨਾਮ ਖਵਾਇਆ। ਇਕ ਸੁਣਾਏ ਸਾਚਾ ਭਾਸ਼ਨ, ਸੋਹੰ ਜੈ ਜੈ ਜੈਕਾਰ ਕਰਾਇਆ। ਮੁਕੰਦ ਮਨੋਹਰ ਹਰਿ ਜੀ ਦਾਸਨ, ਨੈਣਾਂ ਬੈਣਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪ ਸੁਹਾਇਆ। ਦਰ ਦਰਬਾਰ ਤਖ਼ਤ ਸੁਲਤਾਨ। ਜੋਤੀ ਨੂਰ ਇਕ ਅਕਾਲ ਸ੍ਰੀ ਭਗਵਾਨ। ਸੋਹੰ ਸ਼ਬਦ ਸੀਸ ਦਸਤਾਰ ਨੌਜਵਾਨ। ਨੌਂ ਖੰਡ ਪ੍ਰਿਥਮੀ ਪਾਵੇ ਸਾਰੇ, ਵਡ ਜੋਧਾ ਬਲੀ ਬਲਵਾਨ। ਰਾਜ ਰਾਜਾਨਾਂ ਕਰੇ ਖਵਾਰ ਮਾਰੇ ਮਾਰ। ਸ਼ਬਦੀ ਖੇਲ ਅਪਰ ਅਪਾਰ। ਗੁਰਮੁਖਾਂ ਬੇੜਾ ਕਰ ਤਿਆਰ। ਵਿਚ ਸੰਸਾਰ ਚਲੇ ਕਲ ਅਵੱਲੜੀ ਚਾਲ। ਆਪੇ ਚੁੱਕੇ ਬਣ ਕੁਹਾਰ ਪਹਿਲੀ ਵਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਿੰਘਾਸਣ ਕਰ ਤਿਆਰ। ਤਖ਼ਤ ਤਾਜ ਜਗਤ ਜਗਦੀਸਾ। ਰੱਖੇ ਲਾਜ ਗੁਰ ਚਰਨ ਮਸਤਕ ਲੱਗਾ ਸਾਚਾ ਸੀਸਾ। ਆਪ ਸਵਾਰੇ ਆਪਣਾ ਕਾਜ ਸ਼ਬਦ ਜਗਾਏ ਚੀਨਾ ਰੂਸਾ। ਕਰੇ ਖੇਲ ਦੇਸ ਮਾਝ, ਫੜ ਹਿਲਾਏ ਈਸਾ ਮੂਸਾ। ਚਾਰ ਵਰਨਾਂ ਏਕਾ ਸਾਂਝ, ਸੋਹੰ ਸ਼ਬਦ ਸਚ ਹਦੀਸਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਿੰਘਾਸਣ ਜੋਤ ਬਿਰਾਜੇ, ਨਾਮ ਛਤਰ ਝੁੱਲੇ ਸੀਸਾ। ਨਾਮ ਛਤਰ ਝੁੱਲੇ ਅਪਾਰ। ਨਾ ਕੋਈ ਲਾਏ ਹਰਿ ਜੀ ਮੁੱਲੇ, ਗੁਰਮੁਖ ਕਲੀਆਂ ਬਸੰਤ ਬਹਾਰ। ਪਰਗਟ ਹੋਇਆ ਵਲੀਆ ਛਲੀਆ, ਜੋਧਾ ਬਲੀਆ ਭੇਖ ਨਿਆਰ। ਨਰ ਨਰਾਇਣ ਅਟੱਲ ਅਟੱਲੀਆ, ਸ਼ਬਦ ਸੁਨੇਹੜਾ ਗਲੀ ਗਲੀਆਂ, ਗੁਰਮੁਖਾਂ ਕਰੇ ਖ਼ਬਰਦਾਰ। ਨਾ ਕੋਈ ਜਾਣੇ ਸ਼ਾਹ ਸੁਲਤਾਨ ਐਲੀ ਅਲੀਆ, ਅਹਿਮਦ ਮੁਹੰਮਦ ਸੁੱਤੇ ਪੈਰ ਪਸਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਿੰਘਾਸਣ ਆਪ ਬਿਰਾਜੇ, ਜੋਤੀ ਨੂਰ ਨੂਰੋਂ ਕਰ ਅਕਾਰ। ਨੂਰੋਂ ਕਰ ਅਕਾਰ ਨੂਰ ਨੁਰਾਨਿਆ। ਕੀਆ ਸ਼ਬਦ ਵਿਹਾਰ ਵਿਚ ਜਹਾਨਿਆ। ਚਿੱਟਾ ਅਸਵ ਦਰ ਦਰਬਾਰ, ਹਰਿ ਸੁਲਤਾਨਿਆ। ਚਾਰੇ ਕੁੰਟਾਂ ਰਿਹਾ ਵਿਚਾਰ, ਹੱਥੀਂ ਬੰਨ੍ਹੇ ਮੌਲੀ ਗਾਨਿਆ। ਗੁਰਮੁਖਾਂ ਆਪ ਉਠਾਏ ਪ੍ਰਭ ਸਾਚਾ
ਯਾਰ, ਖਾਲੀ ਹੱਥ ਹਰਿ ਸਮਰਥ ਵਾਲੀ ਦੋ ਜਹਾਨਿਆ। ਫੜ ਫੜ ਬਾਹੋਂ ਜਾਏ ਤਾਰ, ਪੈਜ ਸਵਾਰ, ਲੱਖ ਚੁਰਾਸੀ ਫੰਦ ਕਟਾਨਿਆ। ਨੌਂ ਅਠਾਰਾਂ ਵਕਤ ਵਿਚਾਰ ਬੰਨ੍ਹੇ ਧਾਰ, ਹਰਿ ਜੋਤੀ ਮੇਲ ਮਿਲਾਨਿਆ। ਸਮਰਥ ਪੁਰਖ ਸਦਾ ਨਿਮਸਕਾਰ ਨਿਮਸਕਾਰ ਨਿਮਸਕਾਰ, ਜਿਸ ਜਨ ਭੇਵ ਚੁਕਾਇਆ ਆਵਣ ਜਾਨਿਆ। ਸੋਲਾਂ ਇਛਿਆ ਸੋਲਾਂ ਧਾਰ। ਪ੍ਰਭ ਮੰਗੇ ਸਾਚੀ ਭਿਛਿਆ, ਗੁਰਮੁਖ ਸਾਚੇ ਕਰ ਤਿਆਰ। ਮਾਤ ਕਰਨ ਆਇਆ ਰਛਿਆ, ਸ਼ਬਦ ਬੰਨ੍ਹ ਸੱਚੀ ਦਸਤਾਰ। ਦਿੱਲੀ ਦਰਬਾਰ ਸਾਚੀ ਸਿਖਿਆ, ਗੁਰ ਮੰਤਰ ਨਾਮ ਇਕ ਅਧਾਰ। ਧੁਰ ਦਰਗਾਹੀ ਲੇਖ ਸਾਚਾ ਲਿਖਿਆ, ਲੋਕਮਾਤ ਬੰਨ੍ਹੇ ਸਾਚੀ ਧਾਰ। ਲੱਖ ਚੁਰਾਸੀ ਦਿਸੇ ਮਿਥਿਆ, ਅੰਤਮ ਜਾਏ ਬਾਜੀ ਹਾਰ। ਨੌਂ ਜੇਠ ਸਾਚੀ ਵਾਰ ਥਿਤਿਆ, ਸੱਤ ਦੀਪ ਨੌਂ ਖੰਡ ਨੌਂ ਸੱਤ ਸੋਲਾਂ ਪ੍ਰਭ ਕਰ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰੇ ਦਰ ਦਵਾਰੇ ਬਣਿਆ ਰਹੇ ਨਾਮ ਭਿਖਾਰ। ਨੌਂ ਸਤ ਕਾਇਆ ਘਟ ਜੂਠੇ ਚੌਦਾਂ ਹਟ। ਦਸਵੇਂ ਘਰ ਤੀਰਥ ਤਟ। ਸਾਚਾ ਸਰ ਜੋਤੀ ਲਟ। ਮਿਲੇ ਹਰਿ ਢਾਏ ਵੱਟ। ਆਪਣੀ ਕਰਨੀ ਰਿਹਾ ਕਰ, ਗੁਰਮੁਖ ਲਾਹਾ ਲੈਣਾ ਖੱਟ। ਸਾਚੀ ਤਰਨੀ ਜਾਇਣ ਤਰ, ਨਿਝਰ ਰਸ ਸਾਚਾ ਚਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਲਾਂ ਕਲੀਆਂ ਤਨ ਸ਼ਿੰਗਾਰੇ, ਸੋਲਾ ਇਛਿਆ ਪਾਰ ਕਿਨਾਰੇ, ਦੋਏ ਹੱਥੀਂ ਮੇਟੇ ਫੱਟ। ਸੋਲਾਂ ਸੋਲਾਂ ਸੋਲਵੀਂ ਧਾਰ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਪੂਰਬ ਕਰਮ ਰਿਹਾ ਵਿਚਾਰ। ਜੋਤੀ ਜਾਮਾ ਭੇਖ ਅਪਾਰ, ਰਚਨ ਰਚਾਏ ਵਿਚ ਸੰਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਪਰਸਾਦਿ ਪਰਸਾਦਿ ਸ਼ਬਦ ਕਲ ਕਰ ਤਿਆਰ। ਸ਼ਬਦ ਪਰਸਾਦਿ ਹਰਿ ਬਣਾਉਣਾ। ਆਦਿ ਜੁਗਾਦਿ ਜੁਗਾਦਿ ਆਦਿ ਸੰਗਤ ਸਾਧ ਸੰਗ ਰਲਾਉਣਾ। ਵਿਚ ਬ੍ਰਹਿਮਾਦ ਅਨਾਥ ਸਿਰ ਦੇ ਕਰ ਹਾਥ ਆਪ ਬਚਾਉਣਾ। ਮਸਤਕ ਲੇਖ ਲਿਖ ਲਿਖ ਮਾਥ, ਸਿੰਘ ਬਲੀਆ ਨਾਲ ਰਲਾਉਣਾ। ਆਪ ਚੜ੍ਹਾਏ ਸ਼ਬਦ ਰਾਥ, ਸਗਲਾ ਸਾਥ ਆਪ ਨਿਭਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਗਲ ਵਸੂਰੇ ਜਾਇਣ ਲਾਥ, ਜੋਤੀ ਜਾਮਾ ਦਰਸ਼ਨ ਪਾਉਣਾ। ਸੋਲਾਂ ਕਲਾ ਕਲਾ ਪ੍ਰਭ ਧਾਰੇ। ਗੁਰਮੁਖ ਸਾਚੇ ਸੰਤ ਜਨਾਂ, ਏਕਾ ਦੇਵੇ ਸ਼ਬਦ ਹੁਲਾਰੇ। ਸਾਚਾ ਦੇਵੇ ਨਾਮ ਧੰਨਾ, ਅੰਦਰੇ ਅੰਦਰ ਜੈ ਜੈ ਜੈਕਾਰੇ। ਜਾਗ ਜਾਗ ਤਿਆਗ ਸੁਣ ਕੰਨਾਂ, ਸਿੰਙੀ ਨਾਦ ਨਾ ਕੋਈ ਵਿਚਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੰਗੇ ਮੰਗ ਤਨ ਕਾਇਆ ਅੰਗ ਕਰੇ ਖੇਲ ਵਿਚ ਸੰਸਾਰੇ। ਪਾਰਬ੍ਰਹਮ ਜਨ ਪਾਰ ਕਿਨਾਰਾ, ਨਾ ਕੋਈ ਵੇਖ ਵਖਾਣਦਾ। ਜੁਗਾ ਜੁਗੰਤਰ ਧਰਮ ਨਿਆਰਾ, ਏਕਾ ਏਕ ਸਰੂਪ ਜਾਣਦਾ। ਮਾਨਸ ਦੇਹੀ ਸਚ ਕਰਮ ਵਿਚਾਰਾ, ਮਾਰੇ ਸ਼ਬਦ ਤੀਰ ਸੱਚਾ ਬ੍ਰਹਮ ਗਿਆਨ ਦਾ। ਪੁਰੀ ਘਨਕ ਲਏ ਅਵਤਾਰਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਵਾਲੀ ਦੋ ਜਹਾਨ ਦਾ। ਵਾਲੀ ਦੋ ਜਹਾਨ ਹੱਕ ਜਲਾਲਿਆ। ਚਾਰ ਵਰਨਾਂ ਸੱਚਾ ਰਾਹ ਰਿਹਾ ਤੱਕ, ਸੋਹੰ ਸ਼ਬਦ ਫੜ ਨਿਸ਼ਾਨਿਆ। ਮਾਇਆ ਰਾਣੀ ਫਲ ਗਿਆ ਪੱਕ, ਭੁੱਲੇ ਰੁਲੇ ਜਗਤ ਨਿਧਾਨਿਆ। ਰਾਜਨ ਰਾਜ ਸ਼ਾਹ ਸੁਲਤਾਨਾਂ ਸ਼ਬਦ ਨਕੇਲ ਪਾਏ ਨੱਕ, ਹਰਿ ਕਲੰਦਰ ਖੇਲ ਮਹਾਨਿਆ। ਆਪੇ ਐਲੀ ਸ਼ਾਹ ਮੌਲਾਨਾ ਹੱਕ, ਨੂਰ ਨੁਰਾਨੀ ਹਰਿ ਮੌਲਾਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੇ ਭਾਣਿਆ। ਐਨਲ ਹੱਕ ਹੱਕ ਹਕੂਕ। ਚਾਰ ਯਾਰੀ ਗਈ ਥੱਕ, ਜਗਤ ਮਲਾਹ ਨਾ ਸੁਣੇ ਕੋਈ ਕੂਕ। ਕਲਜੁਗ ਫਲ ਗਿਆ ਪੱਕ, ਨਾ ਕੋਈ ਜਾਣੇ ਸ਼ਾਹ ਤਬਰੂਕ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਏਕਾ ਮਾਰੇ
ਸਾਚੀ ਫੂਕ। ਸ਼ਾਹ ਈਰਾਨਾ ਮਸਤ ਦੀਵਾਨਾ। ਨੂਰ ਅਲਾਹੀ ਬੰਨ੍ਹੇ ਗਾਨਾ। ਵੇਖ ਵਖਾਣੇ ਥਾਉਂ ਥਾਈਂ, ਇਕ ਰਖਾਏ ਨਾਮ ਨਿਸ਼ਾਨਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਵਾਲੀ ਦੋ ਜਹਾਨਾਂ। ਈਰਾਨ ਸ਼ਾਹ ਅੰਤਮ ਹੋਣਾ ਮਾਤ ਵੈਰਾਨ, ਜਬਰਾਈਲ ਗਲ ਪਾਏ ਫਾਹ। ਨਾਤਾ ਤੁਟੇ ਪੀਣ ਖਾਣ, ਨਾ ਕੋਈ ਸਹਾਈ ਪਿਤਾ ਮਾਂ। ਏਕਾ ਝੁੱਲੇ ਜਗਤ ਨਿਸ਼ਾਨ, ਦੂਸਰ ਕੋਈ ਦਿਸੇ ਨਾ। ਸਤਾਰਾਂ ਹਾੜੀ ਲੇਖ ਮਹਾਨ, ਪ੍ਰਭ ਪਾਏ ਸਾਚੇ ਹਿੱਸੇ, ਪੀਰ ਫ਼ਕੀਰ ਫ਼ਕੀਰ ਪੀਰ ਕੋਈ ਭੁੱਲੇ ਨਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਚਾਰੋਂ ਕੁੰਟ ਬੇਮੁਖ ਜੀਵਾਂ ਦਿਸੇ ਨਾ। ਸ਼ਾਹ ਈਰਾਨ ਸੰਗ ਅਰਾਕਾਨੀ। ਪਕੜ ਉਠਾਏ ਹਰਿ ਦੁਰਾਨੀ। ਸੋਹੰ ਸੱਚਾ ਤੀਰ ਚਲਾਏ, ਸ਼ਬਦ ਮਾਰੇ ਤਿੱਖੀ ਕਾਨੀ। ਪੀਰ ਫ਼ਕੀਰ ਵਹੀਰ ਕਰਾਏ, ਵੇਖ ਵਖਾਏ ਹਰਿ ਦਿਲ ਦਾਨੀ। ਜੂਠੇ ਝੂਠੇ ਚੀਰ ਲੁਹਾਏ ਹੱਥ ਨਾ ਕਿਸੇ ਆਵੇ ਪਾਣੀ। ਏਕਾ ਰੰਗ ਅਖ਼ੀਰ ਵਖਾਏ, ਸੋਹੰ ਸ਼ਬਦ ਮਾਤ ਕੁਰਬਾਨੀ। ਨੀਲੇ ਬਸਤਰ ਤਨ ਛੁਹਾਏ, ਨਬੀ ਰਸੂਲਾਂ ਸੱਚਾ ਬਾਨੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖਲਕ ਖ਼ੁਦਾਏ ਖ਼ਲਕ ਵਖਾਏ ਸਰਬ ਬਾਨੀ। ਜਗਤ ਖਾਣੀ ਫਨਾਹਉਲ ਫਿਲੇ, ਏਕਾ ਚਲੇ ਸਾਚੀ ਬਾਨੀ। ਸੋਹੰ ਸ਼ਬਦ ਰਸਨਾ ਚਾੜ੍ਹੇ ਚਿੱਲੇ, ਪਾਵੇ ਸਾਰ ਵਿਚ ਬੈਰਾਨੀ। ਗੁਰਮੁਖਾਂ ਵਖਾਏ ਤੀਜਾ ਤਿਲੇ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੀ ਖੇਲ ਮਹਾਨੀ। ਸਤਿ ਪੁਰਖ ਸਤਿਵਾਦ ਸਤਿ ਸਤਿ ਸਤਵੰਤਿਆ। ਪੂਰਨ ਬ੍ਰਹਮ ਅਨਾਦ ਪੂਰਨ ਭਗਵੰਤਿਆ। ਜੋਤ ਨਿਰੰਜਣ ਜੁਗਾਦਿ ਆਦਿ ਆਦਿਨ ਅੰਤਿਆ। ਸ਼ਬਦ ਚਲਾਏ ਬੋਧ ਅਗਾਧ ਅੰਤ ਗਣੰਤਿਆ। ਹਰਿਜਨ ਰਸਨਾ ਲਏ ਅਰਾਧ, ਮਿਲੇ ਮਾਣ ਵਿਚ ਜੀਵ ਜੰਤਿਆ। ਦਰ ਘਰ ਸਾਚੇ ਏਕਾ ਬ੍ਰਹਮ ਗਿਆਨ, ਚਰਨ ਪ੍ਰੀਤੀ ਹਰਿ ਭਗਵੰਤਿਆ। ਮਸਤਕ ਧੂੜੀ ਕਲ ਇਸ਼ਨਾਨ, ਕਾਇਆ ਗੂੜੀ ਚਾੜ੍ਹੇ ਰੰਗਣ ਵਾਲੀ ਦੋ ਜਹਾਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਲ ਮਿਲਾਵਾ ਸਾਚੇ ਕੰਤਿਆ। ਕੰਤ ਸੁਹਾਗੀ ਨਾਰ ਪੁਰਖ ਸੁਜਾਨਿਆ। ਸ਼ਬਦ ਪਹਿਨਾਏ ਤਨ ਕਟਾਰ, ਅਸਤਰ ਸ਼ਸਤਰ ਆਪ ਸਜਾਨਿਆ। ਦਰ ਦਰਵਾਜੇ ਏਕਾ ਪਹਿਰਦਾਰ, ਦਿਵਸ ਰੈਣ ਰੈਣ ਦਿਵਸ ਸਾਚਾ ਹੁਕਮ ਸੁਣਾਨਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰਾ ਏਕਾ ਏਕ ਵਖਾਨਿਆ। ਏਕਾ ਏਕ ਵਖਾਣ ਇਕ ਅਕਾਲਿਆ। ਗੁਰਮੁਖ ਸਾਚੇ ਨੇਤਰ ਲੈਣਾ ਵੇਖ, ਜੋਤ ਜਵਾਲਿਆ। ਅੰਤਮ ਮਿਟਣੇ ਜਾਣ ਔਲੀਏ ਪੀਰ ਸ਼ੇਖ਼, ਰਾਜੇ ਰਾਣਿਆਂ ਕੱਢੇ ਦਵਾਲਿਆ। ਆਪੇ ਲਿਖਣਹਾਰਾ ਧੁਰ ਦਰਗਾਹੀ ਸਾਚੇ ਲੇਖ, ਨਾ ਕੋਈ ਜਾਣੇ ਸ਼ਾਹ ਕੰਗਾਲਿਆ। ਮਸਤਕ ਲਾਏ ਸਾਚੀ ਮੇਖ, ਦੀਪਕ ਜੋਤੀ ਸਾਚੀ ਬਾਲੀਆ। ਜੋਤੀ ਜਾਮਾ ਧਰਿਆ ਭੇਖ, ਸੋਹੰ ਰਖਿਆ ਸ਼ਬਦ ਸੁਖਾਲਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਾਚੀ ਘਾਲਣ ਆਪੇ ਘਾਲਿਆ। ਸਾਚੀ ਘਾਲਨ ਰਿਹਾ ਘਾਲ। ਗੁਰਮੁਖ ਵਣਜਾਰਾ ਸਾਚੀ ਮਾਲਨ, ਸ਼ਬਦ ਪਹਿਨਾਏ ਸਾਚਾ ਹਾਰ। ਧੁਰ ਦਰਗਾਹੀ ਹਰਿ ਦਲਾਲਨ, ਏਕਾ ਦੇਵੇ ਨਾਮ ਅਪਾਰ। ਮਿਲੇ ਮੇਲ ਜੋਤ ਅਕਾਲਨ, ਸ਼ਬਦ ਸਵਾਲਨ ਗੁਰਮੁਖ ਵਿਚਾਰ। ਦੋ ਜਹਾਨੀ ਆਪੇ ਪਾਲਣ, ਏਕਾ ਵੱਜੇ ਸੱਚਾ ਤਾਲਣ, ਛੱਤੀ ਰਾਗਾਂ ਵਸੇ ਬਾਹਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੀ ਸਾਰ।
੯ ਜੇਠ ੨੦੧੨ ਬਿਕ੍ਰਮੀ ਡਾ. ਰਾਜਿੰਦਰ ਪਰਸ਼ਾਦਿ ਰਾਸ਼ਟਰਪਤੀ ਲਈ ਸ਼ਬਦ ਲਿਖਾਇਆ ਦਿੱਲੀ
ਸ਼ਬਦ ਤਾਜ ਜਗਦੀਸ ਛਤਰ ਝੁਲਾਰਿਆ। ਰੰਗਣ ਰੰਗ ਬੀਸ ਇਕੀਸ, ਸ੍ਰਿਸ਼ਟ ਸਬਾਈ ਜਾਏ ਪੀਸ, ਸੋਹੰ ਸਾਚਾ ਜੈ ਜੈਕਾਰਿਆ। ਮਿਟਦੀ ਜਾਏ ਕੁਰਾਨ ਹਦੀਸ, ਨਾ ਕੋਈ ਗਾਏ ਰਾਗ ਛਤੀਸ, ਵੇਦ ਪੁਰਾਨੀ ਆਈ ਹਾਰਿਆ। ਕਵਣ ਕਰੇ ਪ੍ਰਭ ਤੇਰੀ ਰੀਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਿੰਘਾਸਣ ਤਖ਼ਤ ਬਿਰਾਜ ਸਾਜਨ ਸਾਜ ਕਲ ਕਿ ਆਜ ਆਪਣੀ ਬਣਤ ਬਣਾ ਰਿਹਾ। ਸਾਜਨ ਸਾਜ ਸਾਜੇ ਸਗਲ ਰਘੁਨਾਥ। ਆਪੇ ਜਾਣੇ ਤਖ਼ਤ ਤਾਜੇ, ਕਵਣ ਰਾਜ ਕਵਣ ਰਾਜੇ, ਕਵਣ ਨਿਭਾਏ ਸਾਚਾ ਸਾਥ। ਕਵਣ ਪਿਤ ਰੱਖੇ ਲਾਜੇ, ਕਵਣ ਮਸਤਕ ਲੇਖ ਲਿਖੇ ਮਾਤ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਰਖਾਏ ਸਾਥ। ਰਾਜ ਜੋਗ ਜੋਗ ਤਪੀਸ਼ਰ। ਦਰਸ ਅਮੋਘ ਹਰਿ ਰਖੀਸ਼ਰ। ਹਉਮੇ ਰੋਗ ਜਗਤ ਮੁਨੀਸ਼ਰ। ਧੁਰ ਸੰਜੋਗ ਏਕਾ ਈਸ਼ਰ। ਮਾਇਆ ਲਗਾ ਕਰਮ ਵਿਜੋਗ, ਜੋਤੀ ਜੋਤ ਸਰੂਪ ਹਰਿ, ਸਾਚਾ ਦੇਵੇ ਇਕ ਵਰ, ਆਤਮ ਖੋਲ੍ਹਣਾ ਬੰਦ ਦਰ, ਰਾਜ ਰਾਜਾਨੇ ਸ਼ਾਹ ਭਬੀਖਣ। ਸ਼ਾਹ ਭਬੀਖਣ ਬਲ ਬੁਧ ਧਾਰ। ਕਵਣ ਰਾਮਾ ਕਵਣ ਰਾਵਣ ਕਵਣ ਬਧ ਕਰੇ ਸੰਸਾਰ। ਕਵਣ ਜੋਤੀ ਕਵਣ ਜਾਮਾ ਕਵਣ ਕਵਲ ਕੀਆ ਅਕਾਰ। ਕਵਣ ਮਾਣਕ ਮੋਤੀ ਤਨ ਕਰਾਏ ਸ਼ਿੰਗਾਰ। ਕਵਣ ਉਠਾਏ ਕਾਇਆ ਸੋਤੀ, ਕਵਣ ਪਹਿਨਾਏ ਤਨ ਸ਼ਬਦ ਹਾਰ। ਕਵਣ ਜਗਾਏ ਆਤਮ ਜੋਤੀ, ਕਵਣ ਮੇਲ ਮਿਲਾਏ ਸੀਤਾ ਰਾਮ ਰਾਮ ਅਵਤਾਰ। ਕਵਣ ਨਾਮ ਕਵਣ ਜਗੇ ਜੋਤੀ, ਕਵਣ ਭਿਬੂਤੀ ਵਿਚ ਸੰਸਾਰ। ਕਵਣ ਸਮਗਰੀ ਵਿਚ ਕਾਇਆ ਨਗਰੀ ਕਵਣ ਹੋਏ ਪਹਿਰੇਦਾਰ। ਕਵਣ ਧਾਰ ਵਿਚ ਮਾਤ ਉਜਗਰੀ, ਕਵਣ ਪ੍ਰੀਤ ਨਗਰ ਪ੍ਰਭ ਚਰਨ ਦਵਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮੇਲ ਮਿਲਾਏ ਵਿਛੜੇ ਯਾਰ। ਤ੍ਰੇਤਾ ਜੁਗ ਤ੍ਰੀਆ ਵੇਸ। ਪ੍ਰਭ ਅਬਿਨਾਸ਼ੀ ਧਾਰੇ ਭੇਸ। ਰੂਪ ਰੰਗ ਨਾ ਕੋਈ ਵਖਾਏ, ਮੁੱਛ ਦਾਹੜੀ ਨਾ ਦਿਸੇ ਕੇਸ। ਆਪਣਾ ਸੰਗ ਆਪ ਨਿਭਾਏ ਜੋਤ ਨਿਰੰਜਣ ਮਾਝੇ ਦੇਸ। ਗੁਰਮੁਖ ਸੋਏ ਆਪ ਜਗਾਏ, ਨਾੜ ਬਹੱਤਰ ਹੋ ਪਰਵੇਸ਼। ਆਪ ਆਪਣੇ ਰੰਗ ਰੰਗਾਏ, ਕੋਈ ਨਾ ਜਾਣੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼। ਦਰ ਦਰਬਾਰਾ ਇਕ ਰਖਾਏ ਚਾਰ ਵਰਨਾਂ ਦੇਵੇ ਮਾਣੇ ਗਊ ਗਰੀਬਾਂ ਸਦ ਹਮੇਸ਼। ਸੋਏ ਉਠਾਏ ਰਾਜੇ ਰਾਣੇ, ਭੁੱਲੇ ਨਾਮ ਗੁਣ ਨਿਧਾਨੇ, ਮਿਟਦੀ ਜਾਏ ਆਤਮ ਰੇਖ। ਇਕ ਚੜ੍ਹਾਏ ਸ਼ਬਦ ਬਿਬਾਣੇ ਸੋਹੰ ਦੇਵੇ ਪੀਣੇ ਖਾਣੇ, ਸਤਿ ਪੁਰਖ ਹਰਿ ਸਦਾ ਆਦੇਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪੇ ਨਰ ਆਪੇ ਦਰ ਦਰਵੇਸ਼। ਦਰ ਦਰਵੇਸ਼ ਦੂਰ ਦੁਰਾਨਿਆ। ਧਰ ਧਰ ਆਇਆ ਕਾਲਾ ਭੇਖ, ਵੇਖ ਵਖਾਣੇ ਸ਼ਾਹ ਸੁਲਤਾਨਿਆ। ਆਪੇ ਜਾਣੇ ਆਪਣੀ ਰੇਖ, ਨਾ ਕੋਈ ਕਰੇ ਪਛਾਨਿਆ। ਪੰਡਤ ਪਾਂਧੇ ਰਹੇ ਵੇਖ, ਪਰਾਗ ਕਾਂਸ਼ੀ ਮਾਰ ਧਿਆਨਿਆ। ਨਾ ਕੋਈ ਜਾਣੇ ਔਲੀਆ ਪੀਰ ਸ਼ੇਖ਼, ਪੜ੍ਹ ਪੜ੍ਹ ਥੱਕੇ ਅੰਜੀਲ ਕੁਰਾਨਿਆ। ਹਰਿ ਭਗਤ ਸੁਹੇਲਾ ਲਏ ਵੇਖ, ਨੇਤਰ ਖੋਲ੍ਹੇ ਅੰਧ ਅੰਧਿਆਨਿਆ। ਜੋਤੀ ਜਾਮਾ ਧਾਰਿਆ ਭੇਖ, ਨਿਹਕਲੰਕ ਸ੍ਰੀ ਭਗਵਾਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਲੇ ਮੇਲ ਵਾਲੀ ਹਿੰਦ ਹਰਿ ਸਰਬ ਬਖ਼ਸ਼ਿੰਦ, ਦੇਵੇ ਵਿਚ ਜਹਾਨ ਚਤੁਰ ਸੁਘੜ ਸਿਆਣਿਆ। ਚਤੁਰ ਸੁਘੜ ਸਿਆਣ ਹਰਿ ਸੁਰਜੀਤਿਆ। ਨੌਂ ਖੰਡ ਪ੍ਰਿਥਮੀ ਇਕ ਮੈਦਾਨ, ਅਚਰਜ ਚਲੇ ਮਾਤ ਰੀਤਿਆ। ਸੋਹੰ ਝੁਲਾਏ ਸ਼ਬਦ ਨਿਸ਼ਾਨ, ਚਾਰ ਵਰਨਾਂ ਏਕਾ ਰੀਤਿਆ। ਬੈਠਾ ਰਹੇ ਸ਼ਬਦ
ਬਬਾਣ, ਕਿਸੇ ਹੱਥ ਨਾ ਆਏ ਮੰਦਰ ਗੁਰਦਵਾਰੇ ਮਸੀਤਿਆ। ਉਡਦਾ ਰਹੇ ਨਾਮ ਉਡਾਨ , ਲੱਖ ਚੁਰਾਸੀ ਹਰਿ ਹਰਿ ਜੀਤਿਆ। ਆਪੇ ਜਾਣੇ ਆਪਣੀ ਆਣ, ਅੰਮ੍ਰਿਤ ਮਧੁ ਏਕਾ ਰਸਨ ਪੀਤਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਅੱਖਰ ਅੱਖ ਵਖਾਏ, ਯਾਦ ਕਰਾਏ ਵੇਲਾ ਬੀਤਿਆ। ਰੱਖਣਾ ਯਾਦ ਸੁਣੀ ਫਰਿਯਾਦ, ਧੁਰ ਦਰਬਾਰ ਸੱਚੀ ਸਰਕਾਰਿਆ। ਏਕਾ ਜੋਤੀ ਸਾਚੀ ਦਾਦ, ਲਹਿਣਾ ਦੇਣਾ ਵਾਰੋ ਵਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਤਮ ਵੇਖ ਸਚ ਘਰ ਸਚ ਦਵਾਰੇ ਲੈਣਾ ਲਾਧਿਆ। ਸ਼ਬਦ ਵਸਤ ਨਾਮ ਅਨਮੋਲ, ਏਕਾ ਮੰਗਣ ਕੀੜਾ ਹਸਤ, ਦਿਵਸ ਰੈਣ ਰੱਖੇ ਮਸਤ, ਸੋਹੰ ਅੱਖਰ ਲੈਣਾ ਬੋਲ। ਆਪੇ ਦੇਵੇ ਸਾਚੇ ਘਰ ਆਤਮ ਦਸਤ, ਗੁਰਮੁਖ ਉਤਰੇ ਪੂਰੇ ਤੋਲ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਜੈ, ਸਦਾ ਸਦ ਵਸੇ ਕੋਲ। ਰਸਨਾ ਬੋਲ ਸ਼ਬਦ ਜੈਕਾਰਾ। ਰਸਨਾ ਕਰਨਾ ਸੱਚਾ ਘੋਲ, ਮਦਿਰਾ ਮਾਸ ਆਤਮ ਵਿਕਾਰਾ। ਵੱਜੇ ਮਰਦੰਗ ਸੱਚਾ ਢੋਲ, ਕਾਇਆ ਤਨ ਇਕ ਨਗਾਰਾ। ਪ੍ਰਭ ਅਬਿਨਾਸ਼ੀ ਪੜਦੇ ਦੇਵੇ ਖੋਲ੍ਹ, ਬਣਿਆ ਰਹੇ ਸਦ ਲਿਖਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਮੰਗਣਾ ਨਰ ਹਰਿ ਸੱਚਾ ਦਵਾਰਾ। ਰਸਨਾ ਰਸ ਸ਼ਬਦ ਗੁਣ ਗੀਤ। ਭਾਗ ਲੱਗੇ ਕਾਇਆ ਮਾਟੀ ਜਗਤ ਮਸੀਤ। ਮਿਲੇ ਵਸਤ ਸਾਚੀ ਹਾਟੀ, ਨਰ ਨਰਾਇਣਾ ਰਾਖੋ ਚੀਤ। ਦੁਰਮਤ ਮੈਲ ਰੋਗ ਸੋਗ ਰਿਹਾ ਕਾਟੀ, ਆਪੇ ਕਰੇ ਪਤਤ ਪੁਨੀਤ। ਗੁਰ ਚਰਨ ਸਰਨ ਏਕਾ ਏਕ ਤੀਰਥ ਤਾਟੀ, ਕਾਇਆ ਰੱਖੇ ਠੰਡੀ ਸੀਤ। ਲੋਕਮਾਤ ਮਾਨਸ ਦੇਹੀ ਚੜ੍ਹਨਾ ਔਖੀ ਘਾਟੀ, ਅਚਰਜ ਚਲਾਈ ਹਰਿ ਜੀ ਰੀਤ। ਅੰਮ੍ਰਿਤ ਪੀਣਾ ਕਾਇਆ ਬਾਟੀ, ਲੋਕਮਾਤ ਰਹਿਣਾ ਸਦਾ ਸੁਰਜੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹਣਾ ਗਾਉਣਾ ਏਕਾ ਏਕ ਸੁਹਾਗੀ ਗੀਤ। ਮਾਇਆ ਮਮਤਾ ਰਿਹਾ ਭੱਜ। ਸਤਾਰਾਂ ਹਾੜੀ ਸਭ ਦੇ ਪੜਦੇ ਦੇਵੇ ਕੱਜ। ਸ਼ਬਦ ਸਿੰਘਾਸਣ ਹਰਿ ਬਿਰਾਜੇ, ਜੋਤੀ ਜਾਮਾ ਪਹਿਨੇ ਸੱਜ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਇਆ ਮਧ ਕਰੇ ਦੱਜ। ਸ਼ਬਦ ਦਾਨ ਗੁਰੂ ਗੁਰ ਮੰਤ। ਮਿਲੇ ਮੇਲ ਲਿਖਿਆ ਧੁਰ, ਗੁਰਮੁਖ ਸਾਚੇ ਸਾਚੇ ਸੰਤ। ਚਰਨ ਕਵਲ ਜਨ ਜਾਏ ਜੁੜ, ਪੰਚ ਪੰਚਾਇਣ ਹੋਏ ਭਸਮੰਤ। ਆਪ ਚੜ੍ਹਾਏ ਸਾਚੇ ਘੋੜ, ਰੀਤ ਅਵੱਲੜੀ ਆਦਿ ਅੰਤ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਲ ਮਿਲਾਵਾ ਸਾਚੇ ਕੰਤ।
੯ ਜੇਠ ੨੦੧੨ ਬਿਕ੍ਰਮੀ ਲਛਮਣ ਸਿੰਘ ਦਰਸ਼ਨ ਸਿੰਘ ਦੇ ਗ੍ਰਹਿ ਪਹਾੜ ਗੰਜ ਨਵੀਂ ਦਿੱਲੀ
ਆਦਿ ਸ਼ਬਦ ਗੁਰ ਮੰਤਰ, ਜਪ ਤਪ ਅਭਿਆਸਿਆ। ਸਰਬ ਜੀਆਂ ਹਰਿ ਜਾਣੇ ਅੰਤਰ, ਜੰਗਲ ਜੂਹ ਉਜਾੜ ਪਹਾੜ ਪਰਭਾਸਿਆ। ਸਰਬ ਜੀਆਂ ਹਰਿ ਜਾਣੇ ਅੰਤਰ, ਮਾਤ ਪਤਾਲ ਅਕਾਸਿਆ। ਸਾਚੇ ਧਾਮ ਕਾਇਆ ਮੰਦਰ ਜੋਤ ਨਿਰੰਜਣ, ਦੀਪਕ ਜੋਤੀ ਇਕ ਪਰਕਾਸ਼ਿਆ। ਹਰਿਜਨ ਮੇਲ ਮਿਲਾਵਾ ਜੁਗਾ ਜੁਗੰਤਰ, ਪੁਰਖ ਅਬਿਨਾਸ਼ੀ ਦਾਸਨ ਦਾਸਿਆ। ਮਾਨਸ ਦੇਹੀ ਬਣਾਏ ਸਾਚੀ ਬਣਤਰ, ਪਵਣ ਚਲਾਏ ਸਵਾਸ ਸਵਾਸਿਆ। ਕਾਇਆ ਮੰਡਲ ਸਚ ਗਗਨੰਤਰ, ਵੇਖ ਵਖਾਣੇ ਪ੍ਰਿਥਮੀ ਅਕਾਸਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ
ਬਣਾਏ ਸਾਚੀ ਰਾਸਿਆ। ਸਾਚੀ ਬਣਤ ਰਾਮ ਰਾਮ ਰਹੀਮਾ। ਜੀਵ ਜੰਤ ਸਾਧ ਸੰਤ ਨਾ ਪਾਵੇ ਅੰਤ ਗੁਣੀ ਗਨੀਮਾ। ਲੱਖ ਚੁਰਾਸੀ ਮਾਇਆ ਪਾਈ ਕਲ ਬੇਅੰਤ, ਕਰੇ ਮੇਲ ਰੂਸਾ ਚੀਨਾ। ਨਾ ਕੋਈ ਜਾਣੇ ਦੇਵ ਦੰਤ, ਹਰਿ ਸਾਚਾ ਕੰਤ ਜਾਮਾ ਧਾਰੀ ਜੋਤ ਪਰਬੀਨਾ। ਗੁਰਮੁਖ ਕਾਇਆ ਰੰਗ ਬਸੰਤ, ਮਿਲੇ ਮੇਲ ਪ੍ਰਭ ਠਾਂਡਾ ਸੀਨਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਸੰਤ ਸੁਹੇਲਾ ਇਕ ਅਕੇਲਾ ਲੱਖ ਚੁਰਾਸੀ ਵੱਖ ਕੀਨਾ। ਲੱਖ ਚੁਰਾਸੀ ਕੀਨਾ ਵੱਖਰ। ਸੋਹੰ ਜਾਪ ਜਪਾਇਆ ਏਕਾ ਸਾਚਾ ਅੱਖਰ। ਹਉਮੇ ਕਾਇਆ ਤਾਪ ਗਵਾਇਆ, ਬਜਰ ਕਪਾਟੀ ਪਾੜੀ ਪੱਥਰ। ਨਾਮ ਨਿਸ਼ਾਨਾ ਇਕ ਲਗਾਇਆ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖ ਲਿਖਾਏ ਰੋੜੀ ਸੱਖਰ। ਰੋੜੀ ਸੱਖਰ ਨੂਰ ਜਲਾਲ। ਪ੍ਰਭ ਅਬਿਨਾਸ਼ੀ ਕਿਰਪਾ ਕਰੇ ਆਪੇ ਵੇਖੇ ਹੱਕ ਹਲਾਲ। ਨੂਰ ਨੁਰੰਤਰ ਏਕਾ ਕਰ, ਜਲਵਾ ਜੋਤੀ ਸਚ ਜਲਾਲ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਮਾਣਕ ਮੋਤੀ, ਨਿਰਮਲ ਕਾਇਆ ਜਗੇ ਜੋਤੀ, ਭਾਗ ਲਗਾਏ ਖਾਣੀ ਖਾਣ। ਸੁਲਤਾਨ ਸ਼ਾਹ ਸ਼ਾਹ ਸੁਲਤਾਨ ਰਹਿਮਾਨ। ਪਰਗਟ ਹੋਏ ਬੇਪਰਵਾਹ ਵਾਲੀ ਦੋ ਜਹਾਨ। ਦੂਸਰ ਕੋਈ ਦਿਸੇ ਨਾ ਜੂਠੇ ਝੂਠੇ ਘਰ ਘਰ ਬੈਠ ਦਰ ਦਵਾਰੇ ਪੜ੍ਹਨ ਕੁਰਾਨ। ਹੋਇਆ ਅੰਤ ਨਾ ਕੋਈ ਪੁੱਤਰ ਨਾ ਕੋਈ ਮਾਂ, ਪੰਜੇ ਲੱਗੇ ਮਗਰ ਸ਼ੈਤਾਨ। ਕੋਈ ਨਾ ਦੇਵੇ ਠੰਡੀ ਛਾਂ, ਸ਼ਾਹ ਨਵਾਬਾ ਜਗਤ ਬੇਈਮਾਨ। ਧੁਰ ਦਰਗਾਹੀ ਇਕ ਖਤਾਬਾ, ਆਬੇ ਹਯਾਤ ਦੇਵੇ ਦੋਆਬਾ, ਵੇਖ ਵਖਾਣੇ ਇਕ ਨਿਸ਼ਾਨ। ਸਤਿ ਸਤਿ ਨਾ ਝੱਲੇ ਤਾਬਾ, ਹੋਈ ਵੈਰਾਨੀ ਬੇ ਬੇ ਆਬਾ, ਕਿਸੇ ਨਾ ਦਿਸੇ ਮੱਕਾ ਕਾਅਬਾ, ਨਾ ਕੋਈ ਜਾਣੇ ਜੀਵ ਜਹਾਨ। ਨੂਰ ਅਲਾਹੀ ਹੱਕ ਜਨਾਬਾ, ਬੇਪਰਵਾਹੀ ਨਾਮ ਰਬਾਬਾ, ਸੋਹੰ ਵਜਾਏ ਪਵਣ ਮਸਾਣ। ਸ਼ਬਦ ਘੋੜੇ ਚਰਨ ਰਕਾਬਾ, ਜੋਤੀ ਜੋੜੇ ਦੇਸ ਮਾਝਾ, ਭਗਤ ਜਨਾਂ ਹਰਿ ਰੱਖੇ ਲਾਜਾ, ਪਰਗਟ ਹੋਏ ਵਿਚ ਮੈਦਾਨ। ਆਪ ਆਪਣਾ ਸਾਜਨ ਸਾਜਾ, ਨੌਂ ਖੰਡ ਪ੍ਰਿਥਮੀ ਸਵਾਰੇ ਕਾਜਾ, ਸੱਤਾਂ ਦੀਪਾਂ ਵੰਡ ਵੰਡਾਨ। ਛਤਰ ਛੋਹੇ ਸੀਸ ਤਾਜਾ, ਬੀਸ ਇਕੀਸ ਜਨ ਰੱਖੇ ਲਾਜਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਵਿਸ਼ਨੂੰ ਭਗਵਾਨ। ਸਾਚਾ ਮੁੱਲਾਂ ਸਚ ਮਸੀਤ। ਕਾਇਆ ਕੁਲਾ ਚੇਤਨ ਨੀਤ। ਆਬੇ ਹਯਾਤੀ ਅੰਮ੍ਰਿਤ ਡੁਲ੍ਹਾ, ਨਾ ਕੋਈ ਜਾਣੇ ਸ਼ਾਹ ਹਕੀਕ। ਵਣਜ ਵਪਾਰਾ ਜੂਠਾ ਝੂਠਾ ਤੋਲ ਤੁੱਲਾ, ਨਾ ਕੋਈ ਦਿਸੇ ਧੁਰ ਦਰਗਾਹੀ ਸਚ ਰਫ਼ੀਕ। ਸ਼ੇਖ਼ ਮੁਲਾਣਾ ਰਿਹਾ ਭੁੱਲਾ, ਨੂਰ ਅਲਾਹੀ ਕਵਣ ਤੌਫੀਕ। ਦਰ ਦਰਬਾਰਾ ਏਕਾ ਖੁੱਲ੍ਹਾ, ਅਮਾਮ ਮਹਿੰਦੀ ਰੱਖ ਉਡੀਕ। ਨੂਰ ਅਲਾਹੀ ਸਾਚਾ ਮੁੱਲਾ, ਕਲਜੁਗ ਅੰਤਮ ਇਕ ਤਾਰੀਕ। ਜੂਠਾ ਝੂਠਾ ਕਾਇਆ ਕੁੱਲਾ, ਪੰਜੇ ਚੋਰ ਲੜਨ ਸ਼ਰੀਕ। ਸ਼ਬਦ ਨਿਸ਼ਾਨ ਏਕਾ ਝੁੱਲਾ, ਸੋਹੰ ਅੱਖਰ ਨਾ ਦਿਸੇ ਬਰੀਕ। ਦਰ ਦਰ ਘਰ ਘਰ ਪਾਵੇ ਮੁੱਲਾ, ਕਾਇਆ ਮੰਦਰ ਹਰਿ ਵਸਨੀਕ। ਗੁਰਮੁਖ ਵਿਰਲਾ ਚਰਨ ਪ੍ਰੀਤੀ ਘੋਲ ਘੁੱਲਾ, ਆਪੇ ਪਰਖੇ ਹਰਿ ਜੀ ਨੀਤ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੰਤ ਕੰਤੂਹਲ ਕਾਇਆ ਮੰਦਰ ਅੰਦਰ ਵੇਖੇ ਕਾਅਬਾ ਕਵਣ ਮਸੀਤ। ਕਵਣ ਕਾਅਬਾ ਕਰੇ ਧਿਆਨ। ਕਵਣ ਦੋਆਬਾ ਮੇਟ ਮਿਟਾਏ ਪੰਜ ਸ਼ੈਤਾਨ। ਕਵਣ ਜਨਾਬਾ ਦਰਸ ਦਿਖਾਏ ਸਚ ਹਦੀਸਾ ਇਕ ਕੁਰਾਨ। ਕਵਣ ਰਬਾਬਾ ਤਨ ਵਜਾਏ, ਸਾਚਾ ਸ਼ਬਦ ਕੰਨ ਸੁਨਾਣ। ਕਵਣ ਪੁਨ ਪਾਪ ਸਵਾਬਾ, ਜਗਤ ਖ਼ੁਦਾਏ ਮੇਲ ਮਿਲਾਏ ਰਹੀਮ ਰਹਿਮਾਨ। ਕਵਣ ਨਵਾਬ ਸਿਰ ਤਾਜ ਰਖਾਏ, ਨੂਰ ਅਲਾਹੀ ਕਵਣ ਪਛਾਣ। ਜੋਤੀ
ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਜਗਤ ਮਹਾਨ। ਸਚ ਮਸੀਤੀ ਹੱਕ ਮਸੱਲਾ। ਨਾਮ ਰੀਤੀ ਤੱਤ ਮਹੱਲਾ। ਪਤਤ ਪੁਨੀਤੀ ਮਾਟੀ ਖਾਕੀ ਕਾਇਆ ਕੰਦਰ ਸਦੀ ਚੌਧਵੀ ਅੰਤਮ ਬੀਤੀ, ਮੇਟ ਮਿਟਾਏ ਹਰਿ ਬਿਸਮਿੱਲਾ। ਸਤਿਜੁਗ ਚਲੇ ਸਾਚੀ ਰੀਤੀ ਸੋਹੰ ਚੜ੍ਹਨਾ ਸ਼ਬਦ ਚਿਲ੍ਹਾ। ਚਾਰ ਵਰਨਾਂ ਇਕ ਪ੍ਰੀਤੀ, ਨਾ ਕੋਈ ਦਿਸੇ ਅਹਿਮਦ ਮੁਹੰਮਦ ਈਸਾ ਮੂਸਾ ਬੂਰਾ ਕੱਕਾ ਬਿਲਾ। ਹਿੰਦੂ ਸਿੱਖ ਈਸਾਈ ਭਾਈ ਏਕਾ, ਦਰ ਏਕਾ ਘਰ ਊਚਾ ਟਿੱਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਵਰਨ ਅਵਰਨਾ ਮੇਟ ਮਿਟਾਏ। ਵੇਦ ਪੁਰਾਨਾ ਅੰਤ ਕਰਾਏ। ਵੇਦ ਵਿਆਸਾ ਗਿਆ ਲਿਖਾਏ। ਜਗਤ ਭਰਵਾਸਾ ਗਿਆ ਦਵਾਏ। ਕਲਜੁਗ ਤੇਰਾ ਅੰਤ ਤਮਾਸਾ ਪੁਰਖ ਅਬਿਨਾਸ਼ੀ ਵੇਖਣ ਆਏ। ਦਰ ਦਰ ਘਰ ਘਰ ਮਦਿਰਾ ਮਾਸੀ, ਪੂਰਨ ਆਸਾ ਗੁਰਮੁਖ ਵਿਰਲਾ ਮਾਤ ਕਰਾਏ। ਚਰਨ ਕਵਲ ਕਵਲ ਚਰਨ ਹਰਿ ਸਚ ਭਰਵਾਸਾ, ਸ਼ਬਦ ਡੋਰੀ ਨਾਲ ਬੰਧਾਏ। ਹਰਿ ਜਨ ਜਨ ਹਰਿ ਜਿਉਂ ਕੰਚਨ ਪਾਸਾ, ਨਾਮ ਸੁਹਾਗਾ ਉਪਰ ਲਾਏ। ਆਪੇ ਧੋਏ ਕਾਇਆ ਦਾਗ਼ਾ, ਸੰਤ ਮਨੀ ਸਿੰਘ ਲੜ ਫੜਾਏ। ਖੇਲ ਕਰਾਏ ਕੋਲ ਵਾਗਾ, ਸਤਾਰਾਂ ਹਾੜੀ ਭੇਵ ਚੁਕਾਏ। ਜਗਤ ਲਗਾਏ ਤ੍ਰਿਸਨਾ ਆਗਾ, ਕਲਜੁਗ ਜੀਵ ਨਾ ਕੋਇ ਬੁਝਾਏ। ਪੁਰਖ ਅਬਿਨਾਸ਼ੀ ਸੋਇਆ ਜਾਗਾ, ਗੁਰਮੁਖ ਸਾਚੇ ਲਏ ਜਗਾਏ। ਇਕ ਸੁਣਾਏ ਸਾਚਾ ਰਾਗਾ, ਸੋਹੰ ਅੱਖਰ ਹਰਿ ਰਘੁਰਾਏ। ਆਪਣੇ ਹੱਥ ਰੱਖੇ ਵਾਗਾਂ, ਕਲਜੁਗ ਰਥ ਰਿਹਾ ਚਲਾਏ। ਹਰਿਜਨ ਸਾਚੇ ਵਡ ਵਡਭਾਗਾ, ਦਰ ਦਵਾਰੇ ਦਰਸ਼ਨ ਪਾਏ। ਸੋਹੰ ਬੰਨ੍ਹੇ ਤਨ ਸਾਚਾ ਧਾਗਾ, ਆਦਿ ਅੰਤ ਜੀਵ ਜੰਤ ਕਦੇ ਤੁਟ ਨਾ ਜਾਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਸੇਵਾ ਵਡ ਦੇਵੀ ਦੇਵਾ ਅਲੱਖ ਅਭੇਵਾ ਜੋਤ ਨਿਰੰਜਣ ਦਰਦ ਦੁੱਖ ਭੰਜਨ ਆਪਣੀ ਸੇਵਾ ਆਪ ਲਗਾਏ। ਕਰੋੜ ਤੇਤੀਸਾ ਦੇਵੀ ਦੇਵ। ਰਸਨਾ ਗਾਇਨ ਹਰਿ ਬਤੀਸਾ, ਦਿਵਸ ਰੈਣ ਅੰਮ੍ਰਿਤ ਫਲ ਸਾਚਾ ਖਾਇਣ ਸਾਚਾ ਮੇਵ। ਗਣ ਗੰਧਰਬ ਨਾ ਜਾਣੇ ਰਾਗ ਛਤੀਸਾ, ਬੀਸ ਇਕੀਸਾ ਅਭੇਦ ਅਭੇਵ। ਨਾ ਕੋਈ ਜਾਣੇ ਮੂਸਾ ਈਸਾ, ਕੋਈ ਨਾ ਕਥੇ ਰਸਨਾ ਜਿਹਵ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਪੇ ਜਾਣੇ ਆਪਣਾ ਭੇਵ। ਕਰੋੜ ਤੇਤੀਸਾ ਇੰਦ ਇੰਦਰਾਸਨ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਪੇ ਵੇਖੇ ਮਾਰ ਧਿਆਨ। ਸਾਚੀ ਜੋਤ ਮਾਤ ਪਰਕਾਸ਼ੀ, ਪੁਰੀਆਂ ਲੋਆਂ ਇਕ ਬਬਾਣ। ਨਾ ਕੋਈ ਜਾਣੇ ਜੀਵ ਅਭਿਨਾਸ਼ੀ, ਸਾਚੀ ਕਰਨੀ ਹਰਿ ਕਰਾਨ। ਆਪੇ ਲਾਹੇ ਤਨ ਉਦਾਸੀ, ਸ਼ਬਦ ਮਾਰੇ ਸੱਚਾ ਬਾਣ। ਪਕੜ ਉਠਾਏ ਪੰਡਤ ਕਾਂਸ਼ੀ, ਚਾਰ ਵੇਦਾਂ ਕਰ ਵਖਾਨ। ਗੁਰਮੁਖ ਸਾਚੇ ਮਾਨਸ ਦੇਹੀ ਹੋਈ ਰਹਿਰਾਸੀ ਆਪੇ ਕਰੇ ਹਰਿ ਪਛਾਣ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਸੋਹੰ ਸ਼ਬਦ ਸੱਚਾ ਜੀਆ ਦਾਨ। ਜੋਗ ਰਾਜ ਰਾਜ ਜੋਗ ਦਿੱਲੀ ਦਰਬਾਰਿਆ। ਪੁਰਖ ਅਬਿਨਾਸ਼ੀ ਲੈਣਾ ਖੋਜ, ਵਡ ਵਡ ਵਡ ਵਿਚ ਸੰਸਾਰਿਆ। ਕਾਇਆ ਮੰਦਰ ਅੰਦਰ ਭੇਵ ਗੋਝ, ਹਰਿਜਨ ਵਿਰਲਾ ਪਾਵੇ ਸਾਰਿਆ। ਚਾਰ ਵਰਨਾਂ ਸੱਚਾ ਬੋਝ, ਮਾਤ ਚੁਕਣਾ ਬਣ ਸਹਾਰਿਆ। ਜੋਤੀ ਜੋਤ ਸਰੂਪ ਹਰਿ, ਸਾਚਾ ਲੇਖਾ ਆਪ ਲਿਖਾ ਰਿਹਾ। ਦਿੱਲੀ ਦਰਬਾਰ ਦਿੱਲੀ ਦਲੀਲ। ਸੱਚੀ ਸਰਕਾਰ ਜਗਤ ਵਕੀਲ। ਕਰ ਵਿਚਾਰ ਹਰਿ ਛੈਲ ਛਬੀਲ। ਬੰਨ੍ਹੇ ਧਾਰ ਪਹਿਰ ਬਸਤਰ ਨੀਲ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਦਰਗਾਹ ਸਾਚੀ
ਅੰਤਮ ਅੰਤ ਸੁਣੇ ਅਪੀਲ। ਜੋਗ ਰਾਜ ਹਰਿ ਫ਼ਰਮਾਣ। ਜਗਤ ਤਿਆਗ ਕਰ ਹਰਿ ਧਿਆਨ। ਚਰਨ ਕਵਲ ਕਵਲ ਚਰਨ ਪ੍ਰਭ ਸਾਚੇ ਲਾਗ, ਆਪ ਬਿਠਾਏ ਸ਼ਬਦ ਬਬਾਣ। ਸੋਈ ਆਤਮ ਜਾਏ ਜਾਗ, ਆਤਮ ਉਪਜੇ ਬ੍ਰਹਮ ਗਿਆਨ। ਮਾਇਆ ਡੱਸਣੀ ਕਲਜੁਗ ਨਾਗ, ਸ਼ਾਹ ਸੁਲਤਾਨ ਵਿਚ ਜਹਾਨ ਅੰਤਮ ਖ਼ਾਕ ਮਿਲ ਜਾਣ। ਹੰਸ ਬਣਾਏ ਹਰਿ ਜੀ ਕਾਗ, ਮਾਣਕ ਮੋਤੀ ਸੋਹੰ ਚੋਗ ਹਰਿ ਦਰ ਸਾਚੇ ਖਾਣ। ਪੁਰਖ ਅਬਿਨਾਸ਼ੀ ਹੱਥ ਆਪਣੇ ਪਕੜੇ ਵਾਗ, ਭਰਮ ਭੁਲੇਖੇ ਜਗਤ ਲੇਖੇ ਤਨ ਮੰਦਰ ਸਰਬ ਮਿਟ ਜਾਣ। ਆਪੇ ਵੇਖੇ ਬਿਧਨਾ ਲਿਖੀ ਰੇਖੇ, ਪੂਰਬ ਕਰਮਾਂ ਮਾਰ ਧਿਆਨ। ਕਿਸੇ ਹੱਥ ਨਾ ਆਏ ਔਲੀਏ ਪੀਰ ਸ਼ੇਖ਼ੇ, ਪੜ੍ਹ ਪੜ੍ਹ ਥੱਕੇ ਜਗਤ ਕੁਰਾਨ। ਜੋਤੀ ਜਾਮਾ ਧਾਰੇ ਭੇਖੇ, ਪੁਰਾਨ ਅਠਾਰਾਂ ਕਰਨ ਗਿਆਨ। ਸ੍ਰਿਸ਼ਟ ਸਬਾਈ ਆਪੇ ਵੇਖੇ, ਵੇਦ ਪੁਕਾਰਨ ਹਰਿ ਮਿਹਰਵਾਨ। ਆਪੇ ਜਾਣੇ ਆਪਣੇ ਲੇਖੇ, ਖਾਣੀ ਬਾਣੀ ਹੋਏ ਹੈਰਾਨ। ਗੁਰਮੁਖ ਸਾਚਾ ਲੋਚਨ ਭਗਤ ਨੈਣ ਨੇਤਰ ਤੀਜੇ ਵੇਖੇ, ਸੁਰਤ ਸੁਰਤੀ ਅਕਾਲ ਮੂਰਤੀ ਏਕਾ ਏਕ ਧਰਮ ਨਿਸ਼ਾਨ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਰਾਜ ਜੋਗ ਦਿੱਲੀ ਦਰਬਾਰਾ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਜੋਤੀ ਨੂਰ ਸਾਚਾ ਧਰ, ਆਪੇ ਵੇਖੇ ਅੰਦਰ ਬਾਹਰ ਗੁਪਤ ਜਾਹਿਰਾ। ਸਚ ਭੰਡਾਰੇ ਰਿਹਾ ਭਰ, ਚਾਰ ਵਰਨ ਸੁਣਾਏ ਏਕਾ ਨਾਅਰਾ। ਜਗਤ ਖੁਲ੍ਹਾਏ ਸਾਚਾ ਦਰ, ਊਚਾਂ ਨੀਚਾਂ ਏਕਾ ਧਾਰਾ। ਸਾਚੀ ਕਰਨੀ ਰਿਹਾ ਕਰ, ਪਾਰਬ੍ਰਹਮ ਬ੍ਰਹਮ ਰੂਪ ਅਪਾਰਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਵਸੇ ਘਰ ਸਾਚੇ ਹੱਸੇ, ਏਕਾ ਰਾਹ ਸ੍ਰਿਸ਼ਟ ਸਬਾਈ ਦੱਸੇ, ਜੋਤ ਨਿਰੰਜਣ ਕਰ ਉਜਿਆਰਾ। ਰਾਸ਼ਟਰਪਤ ਪਤ ਪਰਮੇਸ਼ਵਰ ਜਾਨ। ਜੋਗ ਰਾਜ ਰਾਜ ਜੋਗ ਜਗਤ ਤੱਤ ਕਰ ਧਿਆਨ। ਆਪੇ ਦੇ ਸਮਝਾਵੇ ਮਤ, ਮਿਲੇ ਮੇਲ ਕਮਲਾਪਾਤ, ਲੇਖਾ ਲਿਖੇ ਸ੍ਰੀ ਭਗਵਾਨ। ਮਾਨਸ ਦੇਹੀ ਸਾਚਾ ਰਾਥ, ਆਪ ਚੜ੍ਹਾਏ ਹਰਿ ਸਮਰਥ, ਸ਼ਬਦ ਸਰੂਪੀ ਪਕੜੇ ਨੱਥ, ਉਡੇ ਉਡਾਏ ਵਿਚ ਬਿਬਾਣ। ਅੰਤਮ ਸੀਆਂ ਸਾਢੇ ਤਿੰਨ ਹੱਥ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਕਰੇ ਖੇਲ ਬਲੀ ਬਲਵਾਨ। ਰਾਜ ਇੰਦਰ ਪਰਸਾਦਿ ਹਰਿ ਦਵਾਰ। ਸ਼ਬਦ ਦਾਦ ਕਰ ਪਿਆਰ। ਮਿਲੇ ਮੇਲ ਮੋਹਣ ਮਾਧਵ ਮਾਧ ਹਰਿ ਕ੍ਰਿਸ਼ਨ ਮੁਰਾਰ। ਲਾਜ ਰੱਖਦਾ ਆਇਆ ਆਦਿ ਜੁਗਾਦਿ, ਜਿਉਂ ਭਬੀਖਨ ਰਾਮ ਅਵਤਾਰ। ਅੰਤਮ ਵੇਲਾ ਲੈਣਾ ਸਾਧ, ਪਰਗਟ ਹੋਏ ਚਵੀਆ ਅਵਤਾਰ। ਜੁਗ ਤ੍ਰੇਤਾ ਰੱਖਣਾ ਯਾਦ ਸਾਚਾ ਕੀਆ ਕੌਲ ਇਕਰਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਮੇਲ ਮਿਲਾਉਣਾ ਸਾਚੀ ਥਿਤ ਵਕਤ ਵਿਚਾਰ। ਮਿਲੇ ਮੇਲ ਹਰਿ ਨਿਰੰਕਾਰਿਆ। ਸ਼ਬਦ ਜੋਤੀ ਚਾੜ੍ਹੇ ਤੇਲ, ਨਾਰ ਸੁਹਾਗਣ ਕੰਤ ਪਿਆਰਿਆ। ਅਚਰਜ ਵੇਖ ਪਾਰਬ੍ਰਹਮ ਕਲ ਖੇਲ, ਸੋਹੰ ਖੰਡਾ ਪਾਏ ਵੰਡਾ ਨਵ ਖੰਡਾਂ ਅਪਰ ਅਪਾਰਿਆ। ਵਿਚ ਬ੍ਰਹਿਮੰਡਾਂ ਮੇਟ ਮਿਟਾਏ ਜਗਤ ਪਖੰਡਾ, ਗੁਰਮੁਖਾਂ ਰੱਖੇ ਸੀਨਾ ਠੰਡਾ, ਅੰਮ੍ਰਿਤ ਬਖ਼ਸ਼ੇ ਸਾਚੀ ਧਾਰਿਆ। ਚਾਰੋਂ ਕੁੰਟ ਚੰਡ ਪਰਚੰਡਾ, ਨਾ ਕੋਈ ਦੀਸੇ ਜੀਵ ਘਮੰਡਾ, ਰਾਜਾ ਰਾਣਾ ਸ਼ਾਹ ਸੁਲਤਾਨਾ ਹੱਥੀ ਬੰਨ੍ਹੇ ਮੌਤ ਗਾਨਾ, ਚਾਰੋਂ ਕੁੰਟਾਂ ਜਗਤ ਹੰਕਾਰਿਆ। ਏਕਾ ਝੁੱਲੇ ਜਗਤ ਨਿਸ਼ਾਨਾ, ਰਸਨਾ ਖਿੱਚੇ ਤੀਰ ਕਮਾਨਾ, ਸੋਹੰ ਚਿੱਲਾ ਹਰਿ ਚੜ੍ਹਾ ਰਿਹਾ। ਕਰੇ ਖੇਲ ਵਾਲੀ ਦੋ ਜਹਾਨਾਂ, ਆਪੇ ਵਰਤੇ ਆਪਣਾ ਭਾਣਾ, ਤਖ਼ਤ ਤਾਜ ਸਾਜ ਬਾਜ ਝੂਠੀ ਸ਼ਾਹੀ ਬੇਪਰਵਾਹੀ ਜਗਤ ਮਲਾਹੀ ਜਗਤ ਫੰਦ ਕਟਾ ਰਿਹਾ। ਅੰਦਰ ਮੰਦਰ ਕਾਇਆ ਕੰਦਰ ਲੈਣਾ ਵੇਖ। ਮਾਇਆ ਮਮਤਾ ਵੱਜਾ
ਜੰਦਰ, ਭਰਮ ਭੁਲਾਇਆ ਜਗਤ ਭੁਲੇਖ। ਉਚਾ ਟਿੱਲਾ ਗੋਰਖ ਮਛੰਦਰ, ਮੂੰਡ ਮੁੰਡਾਨਿਆ ਨਾ ਮਿਟੀ ਰੇਖ। ਆਪੇ ਜਾਣੇ ਹਰਿ ਸੁਗਰੀਵ ਬਾਨਰ ਬੰਦਰ, ਨੇਤਰ ਲੋਇਣ ਲੈਣਾ ਵੇਖ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਅਵੱਲੜਾ ਵੇਸ। ਮਾਇਆ ਮਧ ਤਨ ਤਿਆਗ। ਪੁਰਖ ਅਬਿਨਾਸ਼ੀ ਅੰਦਰੇ ਅੰਦਰ ਲੈਣਾ ਸੱਦ, ਕਾਇਆ ਮੰਦਰ ਲਾਉਣਾ ਭਾਗ। ਇਕ ਵਜਾਉਣਾ ਸਾਚਾ ਨਾਦ, ਜਗਤ ਬੁਝਾਏ ਤ੍ਰਿਸਨਾ ਅੱਗ, ਕੂੜੀ ਮਾਇਆ ਹੋਈ ਹਦ, ਮਾਇਆ ਮਮਤਾ ਮੋਹ ਲੱਗਾ ਦਾਗ਼। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਿਰਲੇ ਮੇਲਾ ਕੰਤ ਸੁਹਾਗ। ਨਾ ਕੋਈ ਸੇਠ ਨਾ ਜਗਤ ਸਠਾਣੀਆ। ਲਾੜੀ ਮੌਤ ਭੰਨੇ ਕੌੜੇ ਰੇਠ, ਨਾ ਕੋਈ ਜਾਣੇ ਵਡਾ ਸ਼ਾਹ ਬਾਣੀਆ। ਗੁਰਮੁਖਾਂ ਰਖੇ ਪ੍ਰਭ ਸਾਇਆ ਹੇਠ, ਰੱਖੇ ਨਾਮ ਗੁਣਵੰਤ ਹਰਿ ਗੁਣ ਨਿਧਾਨਿਆ। ਲੇਖ ਲਿਖਾਏ ਨਵ ਜੇਠ, ਕਾਇਆ ਮੰਦਰ ਆਪ ਵਰੋਲੇ, ਸੋਹੰ ਸ਼ਬਦ ਫੜ ਆਪ ਮਧਾਣੀਆ। ਉਠ ਉਠ ਉਠ ਜਾਗ ਬਿਰਲੇ ਸੇਠ, ਛਡਣੇ ਪੈਣੇ ਅੰਤਮ ਹਾਣੀਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਇਕ ਸੁਣਾਏ ਸੋਹੰ ਸੱਚਾ ਸ਼ਬਦ ਧੁਰ ਦਰਗਾਹੀ ਸਾਚੀ ਬਾਣੀਆ। ਭਾਰਤ ਖੰਡ ਹਰਿ ਮਾਣ ਦਵਾਉਣਾ। ਸਾਚੀ ਕਰੇ ਆਪ ਵੰਡ, ਧਰਮ ਨਿਸ਼ਾਨ ਆਪ ਬਨਾਉਣਾ। ਸੱਤਾਂ ਰੰਗਾਂ ਦੇਵੇ ਗੰਢ, ਸਤਾਂ ਦੀਪਾਂ ਲੇਖ ਲਿਖਾਉਣਾ। ਸੋਹੰ ਸ਼ਬਦ ਫੜ ਖੰਡਾ, ਸਾਚੀ ਵੰਡ ਵੰਡਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਾਰਾਂ ਹਾੜੀ ਦਿਵਸ ਸੁਹਾਉਣਾ। ਰੰਗ ਸੱਤ ਸਤਿ ਨਿਸ਼ਾਨ। ਵਾਲੀ ਹਿੰਦ ਕਰ ਧਿਆਨ। ਪ੍ਰਭ ਆਪ ਮਿਟਾਏ ਸਗਲੀ ਚਿੰਦ, ਸ਼ਬਦ ਬਿਠਾਏ ਵਿਚ ਬਿਬਾਣ। ਹਰਿਜਨ ਸਾਚੇ ਸਾਚੀ ਬਿੰਦ ਅੰਮ੍ਰਿਤ ਆਤਮ ਕਰ ਇਸ਼ਨਾਨ। ਸਰਨ ਸਰਨਾਏ ਹਰਿ ਮਰਗਿੰਦ, ਧਰਮ ਰਖਾਏ ਏਕਾ ਤਾਨ। ਸ੍ਰਿਸ਼ਟ ਸਬਾਈ ਮੇਟੇ ਸਗਲੀ ਚਿੰਦ, ਸ਼ਬਦ ਬਿਠਾਏ ਵਿਚ ਬਿਬਾਣ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਸਾਚਾ ਝੰਡਾ ਹਰਿ ਰੰਗਾਇੰਦਾ। ਕਲਜੁਗ ਤੇਰਾ ਅੰਤਮ ਕੰਢਾ, ਪਾਰ ਕਿਨਾਰਾ ਆਪ ਵਖਾਇੰਦਾ। ਆਪ ਉਠਾਏ ਸਾਧ ਸੰਤ, ਸਾਹ ਸ਼ਹਾਨਾ ਹੁਕਮ ਸੁਣਾਇੰਦਾ। ਕਵਣ ਜਗਾਏ ਜੀਵ ਜੰਤ, ਮਾਇਆਧਾਰੀ ਭਰਮ ਭੁਲਾਇੰਦਾ। ਧਾਰ ਅਵੱਲੜੀ ਆਦਿ ਅੰਤ, ਸਾਚੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਮ ਨਿਸ਼ਾਨਾ ਇਕ ਬਿਬਾਣ ਚਾਰ ਵਰਨਾਂ ਇਕ ਧਿਆਨਾ, ਸਾਚੀ ਬਣਤ ਬਣਾਇੰਦਾ। ਸ਼ਬਦ ਬਿਬਾਣੇ ਗਿਆ ਚੜ੍ਹ। ਸੱਤਾਂ ਰੰਗਾਂ ਰੰਗੇ ਲੜ। ਗੁਰਮੁਖਾਂ ਸਦਾ ਅੰਗ ਸੰਗੇ ਸਾਚੇ ਘਾੜਨ ਰਿਹਾ ਘੜ। ਦਰ ਦਵਾਰਾ ਨਾ ਕੋਈ ਮੰਗੇ, ਸ਼ਾਹ ਸੁਲਤਾਨਾ ਲਏ ਫੜ। ਕਾਇਆ ਚੋਲੀ ਨਾਮ ਰੰਗੇ, ਕੋਟ ਕਿਲ੍ਹੇ ਉਤੇ ਚੜ੍ਹ। ਸ਼ਬਦ ਘੋੜੇ ਕਸੇ ਤੰਗੇ, ਪਾਰ ਕਿਨਾਰਾ ਵਹਿੰਦੇ ਹੜ੍ਹ। ਪਰਗਟ ਹੋਇਆ ਵਡ ਦਾਤਾ ਸੂਰਾ ਸਰਬੰਗੇ, ਜੂਠੇ ਝੂਠੇ ਲੱਖ ਚੁਰਾਸੀ ਲਏ ਫੜ। ਮਾਨਸ ਦੇਹੀ ਨਾ ਹੋਏ ਭੰਗੇ, ਗੁਰਮੁਖ ਸਾਚਾ ਸੰਤ ਜਨ ਸੋਹੰ ਅੱਖਰ ਜਗਤ ਵਖਰ ਜਾਏ ਪੜ੍ਹ। ਨਾਮ ਝੰਡਾ ਸੋਹੰ ਡੰਡਾ ਕਰ ਧਿਆਨ। ਆਪੇ ਵੇਖੇ ਜੇਰਜ ਅੰਡਾਂ, ਕਰੇ ਕਰਾਏ ਸਚ ਪਛਾਨ। ਭਾਣਾ ਵਰਤੇ ਵਿਚ ਵਰਭੰਡ, ਸੋਹੰ ਝੁੱਲੇ ਸਚ ਨਿਸ਼ਾਨ। ਨਾਮ ਨਿਰੰਜਣ ਏਕਾ ਖੰਡਾ, ਕਦੇ ਨਾ ਰੱਖੇ ਵਿਚ ਮਿਆਨ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪਣੀ ਕਿਰਪਾ ਦੇਵੇ ਕਰ, ਸਤਾਰਾਂ ਹਾੜੀ ਖੇਲ ਮਹਾਨ। ਨਿਰਗੁਣ ਰੂਪ ਅਪਾਰ ਸਚ ਘਰ ਵਾਸਿਆ। ਨਿਰਗੁਣ ਰੂਪ ਅਗੰਮ ਅਪਾਰ, ਵੇਖ ਵਖਾਣੇ ਸਚ ਮੰਡਲ ਸਾਚੀ ਰਾਸਿਆ। ਨਿਰਗੁਣ ਰੂਪ ਅਗੰਮ,
ਹੱਡ ਮਾਸ ਨਾੜੀ ਨਾ ਕੋਈ ਚੰਮ, ਆਵੇ ਜਾਵੇ ਨਾ ਵਿਚ ਗਰਭਾਸਿਆ। ਨਿਰਗੁਣ ਰੂਪ ਅਗੰਮ, ਕਰੇ ਕਰਾਏ ਆਪਣਾ ਕਾਮ, ਹਰਿ ਸਾਜਨ ਸਾਚਾ ਸ਼ਾਹੋ ਸ਼ਾਬਾਸਿਆ। ਨਿਰਗੁਣ ਰੂਪ ਅਗੰਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਨੂਰ ਕਰ ਪਰਕਾਸ਼, ਗੁਰਮੁਖ ਕਾਇਆ ਮੰਦਰ ਅੰਦਰ ਕਰੇ ਵਾਸਿਆ। ਨਿਰਗੁਣ ਰੂਪ ਅਗੰਮ, ਨਾ ਕੋਈ ਨੇਤਰ ਨੀਰ ਵਹਾਏ ਛੰਮ ਛੰਮ, ਹਰਖ਼ ਸੋਗ ਸੋਗ ਹਰਖ਼ ਕਦੇ ਨਾ ਆਸੀਆ। ਨਾ ਮਰੇ ਨਾ ਜਾਏ ਜੰਮ, ਨਾ ਕੋਈ ਮਾਤਾ ਗੋਦ ਉਠਾਸੀਆ। ਨਾ ਕੋਈ ਪਵਣ ਸਵਾਸੀ ਲਏ ਦਮ, ਆਪ ਆਪਣੇ ਵਿਚ ਸਮਾਸੀਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਮੰਦਰ ਅੰਦਰ ਹਰਿ ਸਾਚਾ ਡੇਰਾ ਰਿਹਾ ਲਗਾਸੀਆ। ਨਿਰਗੁਣ ਰੂਪ ਅਗੰਮ, ਹਰਿ ਬਲਵਾਨਿਆ। ਨਿਰਗੁਣ ਰੂਪ ਅਗੰਮ ਜੀਵ ਨਿਧਾਨਿਆ। ਨਿਰਗੁਣ ਰੂਪ ਅਗੰਮ, ਸਚ ਧੁਰ ਫ਼ਰਮਾਣਿਆ। ਨਿਰਗੁਣ ਰੂਪ ਅਗੰਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਰਖਾਏ ਆਪਣੀ ਆਣਿਆ। ਏਕਾ ਆਣ ਜਗਤ ਰਖਾਈਆ। ਗੁਰਮੁਖਾਂ ਕਰ ਪਛਾਣ, ਸੋਈ ਕਾਇਆ ਆਪ ਜਗਾਈਆ। ਅੱਸੂ ਤਿੰਨ ਮਾਰ ਧਿਆਨ, ਜੋਤੀ ਮੇਲ ਹਰਿ ਮਿਲਾਈਆ। ਸ਼ਬਦ ਫੜਾਏ ਇਕ ਨਿਸ਼ਾਨ, ਚਾਰ ਵਰਨਾਂ ਇਕ ਜਣਾਈਆ। ਸੋਹੰ ਸਾਚਾ ਬ੍ਰਹਮ ਗਿਆਨ, ਏਕਾ ਦੂਜਾ ਭਉ ਮਿਟਾਈਆ। ਆਤਮ ਤੇਜ ਕੋਟਨ ਭਾਨ, ਮਸਤਕ ਜੋਤੀ ਇਕ ਰਖਾਈਆ। ਨਾਮ ਨਿਰੰਜਣ ਪੀਣ ਖਾਣ, ਤ੍ਰਿਸਨਾ ਭੁੱਖ ਜਗਤ ਮਿਟਾਈਆ। ਦਰ ਘਰ ਸਾਚੇ ਮਿਲੇ ਮਾਣ, ਨਰ ਨਰਾਇਣ ਸਰਨ ਰਖਾਈਆ। ਸਰਬ ਘਟਾ ਘਟ ਜਾਣੀ ਜਾਣ, ਆਪ ਆਪਣੀ ਬਣਤ ਬਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਬਲੀ ਬਲਵਾਨ, ਸਤਾਰਾਂ ਹਾੜੀ ਫਲ ਫੁਲਵਾੜੀ ਮਾਤ ਸੱਚੀ ਲਗਾਈਆ। ਫਲ ਫੁਲਵਾੜੀ ਮਾਤ ਲਗਾਏ। ਸਤਾਰਾਂ ਹਾੜੀ ਦਇਆ ਕਮਾਏ। ਰਾਜੇ ਰਾਣਿਆਂ ਰਿਹਾ ਤਾੜੀ, ਸ਼ਬਦ ਖੰਡਾ ਹੱਥ ਉਠਾਏ। ਬੇਮੁਖਾਂ ਕਿਸਮਤ ਆਈ ਮਾੜੀ, ਭਾਡਾਂ ਭਰਮ ਭੰਨ ਵਖਾਏ। ਗੁਰਮੁਖਾਂ ਸ਼ਬਦ ਘੋੜੇ ਰਿਹਾ ਚਾੜ੍ਹੀ, ਦਰ ਦਵਾਰੇ ਬੰਕ ਸੁਹਾਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਅੰਕ ਅੰਕ ਚਲਾਏ। ਏਕਾ ਅੰਕ ਅੰਕ ਅਕਾਰਾ। ਦਵਾਰ ਬੰਕ ਹਰਿ ਪੁਰਖ ਅਪਾਰਾ। ਨਾ ਕੋਈ ਜਾਣੇ ਰਾਓ ਰੰਕ, ਸ਼ਾਹ ਸੁਲਤਾਨ ਰਹੇ ਪੁਕਾਰਾ। ਜੋਤ ਸਰੂਪੀ ਲਾਏ ਤਨਕ, ਅੱਸੂ ਤਿੰਨ ਖੇਲ ਨਿਆਰਾ। ਮਿਲੇ ਵਡਿਆਈ ਰਾਜੇ ਜਨਕ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਵਾਰੇ ਪਾਵੇ ਸਾਰਾ। ਦਰ ਦਵਾਰਾ ਦੇਵੇ ਛਾਨ। ਨਰ ਨਿਰੰਕਾਰਾ ਮਾਰ ਧਿਆਨ। ਜੋਤ ਉਜਿਆਰਾ ਵਿਚ ਸੰਸਾਰਾ, ਸਾਚਾ ਦੇਵੇ ਜੀਆ ਦਾਨ। ਦਸ ਤੀਸ ਵਕਤ ਵਿਚਾਰਾ, ਬੀਸ ਇਕੀਸ ਛਤਰ ਝੁਲਾਰਾ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਤੀਸ ਦਸ ਦਸ ਤੀਸ ਰਾਜ ਜੁਗੀਸ਼ਰ ਮਿਲਣਾ ਹੱਸ। ਜਗਤ ਤਪੀਸ਼ਰ ਹੋਏ ਵਸ। ਜਗਤ ਵਿਕਾਰਾ ਆਤਮ ਹੰਕਾਰਾ, ਦਰ ਦਵਾਰੇ ਦੇਣਾ ਰਸ। ਸ਼ਬਦ ਵਪਾਰਾ ਕਰ ਪਿਆਰਾ ਪਹਿਲੀ ਵਾਰਾ, ਸਾਚੇ ਪੌੜੇ ਚੜ੍ਹਨਾ ਹੱਸ, ਮਿਲੇ ਮੇਲ ਪੁਰਖ ਭਤਾਰਾ, ਬਣੇ ਗੁਰਮੁਖ ਸਾਚੀ ਨਾਰਾ, ਸਚ ਸਿੰਘਾਸਣ ਰਿਹਾ ਦੱਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਮਾਤ ਧਰ, ਰੰਕ ਰਾਜਾਨਾ ਕਰੇ ਵਸ। ਬੀਸ ਦਸ ਦਸ ਦਸ ਬੀਸਾ। ਕਰੇ ਖੇਲ ਹਰਿ ਜਗਦੀਸਾ। ਦੋਹਾਂ ਧਿਰਾਂ ਏਕਾ ਮੇਲ ਸ਼ਬਦ ਜਪਾਏ ਸੰਗ ਬਤੀਸਾ। ਧਰਮ ਰਾਏ ਦੀ ਕਟੇ ਜੇਲ੍ਹ, ਅੰਤਮ ਖੇਲ ਬੀਸ ਇਕੀਸਾ। ਆਪੇ ਵਸੇ ਰੰਗ ਨਵੇਲ, ਜੋਤੀ ਜੋਤ ਸਰੂਪ
ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਕਰੇ ਮਾਤ ਰੀਸਾ। ਮਿਲੇ ਮੇਲ ਸਾਚੇ ਮਿਹਰਬਾਨ। ਝੇੜਾ ਚੁੱਕੇ ਅਵਣ ਗਵਣ। ਅੰਮ੍ਰਿਤ ਮੇਘ ਬਰਸੇ ਸਵਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਚਲਾਏ ਅੰਮ੍ਰਿਤ ਆਤਮ ਠੰਡੀ ਪਵਣ। ਸੰਤ ਮਨੀ ਸਿੰਘ ਤੇਰੀ ਮਤ। ਪੁਰਖ ਅਬਿਨਾਸ਼ੀ ਰੱਖੇ ਪਤ। ਕਾਇਆ ਬੀਜ ਬੀਜੇ ਸਤਿ। ਬਹੱਤਰ ਨਾੜੀ ਨਾ ਉਬਲੇ ਰਤ। ਗੁਰਮੁਖਾਂ ਲਾਜ ਰਖਾਏ ਚਰਨ ਛੁਹਾਈ ਦਾਹੜੀ, ਆਪੇ ਬਖ਼ਸ਼ੇ ਧੀਰਜ ਯਤ। ਦੂਈ ਦਵੈਤੀ ਪੜਦਾ ਪਾੜੀ, ਆਤਮ ਤੀਰਥ ਖੋਲ੍ਹੇ ਸਾਚਾ ਹਟ। ਕਿਸੇ ਹੱਥ ਨਾ ਆਏ ਜੰਗਲ ਜੂਹ ਉਜਾੜ ਪਹਾੜੀ, ਪੁਰਖ ਅਬਿਨਾਸ਼ੀ ਮੇਲ ਮਿਲਾਇਆ, ਮੰਦਰ ਅੰਦਰ ਕਾਇਆ ਮੱਟ। ਸਾਚਾ ਕੰਗਣ ਤਨ ਪਹਿਨਾਇਆ, ਜੋਤ ਨਿਰੰਜਣ ਲਟ ਲਟ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਬਿਧ ਆਪੇ ਜਾਣੇ ਸਦਾ ਵਸੇ ਘਟ ਘਟ। ਸੰਤ ਮਨੀ ਸਿੰਘ ਸੰਤ ਸੁਹੇਲਾ। ਜੁਗਾਂ ਜੁਗਾਂ ਦੇ ਵਿਛੜੇ ਕਲ ਆਪ ਮਿਲਾਇਆ ਆਪਣਾ ਮੇਲਾ। ਗੁਰਮੁਖਾਂ ਉਜਲ ਕਰੇ ਮੁਖੜੇ, ਧਰਮ ਰਾਏ ਦੀ ਛੁੱਟੇ ਜੇਲ੍ਹਾ। ਉਜਲ ਕਰਾਏ ਮਾਤ ਮੁਖੜੇ ਗੁਰਮੁਖਾਂ ਹੋਏ ਵਕਤ ਸੁਹੇਲਾ। ਮੇਟ ਮਿਟਾਏ ਤ੍ਰਿਸਨਾ ਭੁੱਖੜੇ, ਆਪ ਸੁਹਾਇਆ ਸਾਚਾ ਵੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਸਤਿਗੁਰ ਸਾਚੇ ਸ਼ਬਦ ਚੜ੍ਹਾਇਆ ਗੁਰ ਸਾਚੇ ਤੇਲਾ। ਸੰਤ ਮਨੀ ਸਿੰਘ ਬੱਧੀ ਡੋਰ। ਲੋਕਮਾਤ ਅੰਧੇਰ ਘੋਰ। ਦਿਨ ਦਿਹਾੜੇ ਲੁੱਟੀ ਜਾਇਣ ਬੇਮੁਖਾਂ ਅੰਦਰ ਪੰਜੇ ਚੋਰ। ਮੂੰਹ ਦੇ ਭਾਰ ਸੁਟੀ ਜਾਂਦੇ, ਵਢਣ ਕੰਡਾ ਹਰਾਮ ਖੋਰ। ਗੁਰਮੁਖ ਅੰਮ੍ਰਿਤ ਆਤਮ ਰਸ ਚੱਟੀ ਜਾਂਦੇ, ਪ੍ਰਭ ਆਪ ਚੁਕਾਏ ਮੋਰ ਤੋਰ। ਸਾਚਾ ਲਾਹਾ ਦਰ ਸਾਚੇ ਖਟੀ ਜਾਦੇ, ਸੰਗ ਸੁਹੇਲਾ ਗੁਰ ਸੰਗਤ ਸੰਗ ਰਿਹਾ ਤੋਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਹਰਿ ਰਘੁਰਾਈ ਵੇਲੇ ਅੰਤ ਅੰਧ ਘੋਰ। ਸੰਤ ਮਨੀ ਸਿੰਘ ਰਖੇ ਲਾਜ। ਸ਼ਬਦ ਪਹਿਨਾਇਆ ਦਇਆ ਕਮਾਇਆ ਸਿਰ ਸੱਚਾ ਤਾਜ। ਲਿਖਿਆ ਲੇਖਾ ਲੇਖੇ ਲਾਇਆ, ਭਰਮ ਭੁਲੇਖਾ ਦੂਰ ਕਰਾਇਆ, ਸ਼ਬਦ ਸਰੂਪੀ ਮਾਰੇ ਅਵਾਜ। ਸਾਚੀ ਮੇਖ ਮਸਤਕ ਲਾਇਆ, ਜੋਤੀ ਭੇਖ ਦਇਆ ਕਮਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਵਿਚੋਲਾ ਇਕ ਰਖਾਇਆ, ਗੁਰਮੁਖਾਂ ਸਵਾਰੇ ਆਪੇ ਕਾਜ। ਆਤਮ ਅੰਦਰ ਸਾਚੇ ਮੰਦਰ, ਮਿਲਿਆ ਮੇਲ ਕਮਲਾਪਾਤ। ਜਗਤ ਤਰਨੀ ਗਏ ਤਰ, ਲੇਖਾ ਚੁੱਕੇ ਆਦਿ ਜੁਗਾਦਿ। ਮਾਨਸ ਦੇਹੀ ਮਿਲੇ ਵਰ, ਸੋਹੰ ਸ਼ਬਦ ਸਾਚੀ ਦਾਤ। ਸੰਤ ਮਨੀ ਸਿੰਘ ਸੁਹਾਏ ਦਰ, ਇਕ ਵਜਾਏ ਸਾਚਾ ਨਾਦ। ਚਰਨ ਸਰਨ ਜਨ ਜਾਏ ਪੜ੍ਹ, ਪੁਰਖ ਅਬਿਨਾਸ਼ੀ ਜਾਏ ਲਾਧ। ਵੇਲਾ ਅੰਤ ਅੰਤ ਸੰਤ ਪ੍ਰਭ ਲਏ ਬਾਂਹੋਂ ਫੜ, ਸ਼ਬਦ ਜਣਾਏ ਬੋਧ ਅਗਾਧ। ਸਾਚੇ ਪੌੜੇ ਜਾਣਾ ਚੜ੍ਹ, ਮਿਲੇ ਮੇਲ ਮਾਧਵ ਮਾਧ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਰਸਨ ਰਸਾਇਣੀ ਲੈਣਾ ਅਰਾਧ। ਰਸਨਾ ਗਾਓ ਗੁਣ ਗੁਣਵੰਤਾ। ਦਰਸ਼ਨ ਪਾਉਣਾ ਦੁੱਖ ਰੋਗ ਗਵਾਉਣਾ ਪੂਰਨ ਭਗਵੰਤਾ। ਕਾਇਆ ਰੰਗਣ ਰੰਗ ਰੰਗਾਉਣਾ, ਆਤਮ ਕਾਇਆ ਸੇਜ ਬਹਾਉਣਾ, ਮਿਲੇ ਵਡਿਆਈ ਜੀਵ ਜੰਤਾ। ਚੰਦ ਨੌਚੰਦਾ ਆਪ ਚੜ੍ਹਾਉਣਾ, ਬੰਧਨ ਬੰਦੀ ਤੋੜ ਦਰ ਦਰਸ਼ਨ ਪਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸ਼ਬਦ ਲੜ ਇਕ ਫੜਾਉਣਾ। ਸ਼ਬਦ ਪੱਲੂ ਲੜ ਫੜਾਏ। ਆਤਮ ਦਰ ਦਵਾਰੇ ਅੱਗੇ ਖੜ, ਸੰਤ ਮਨੀ ਸਿੰਘ ਸੰਗ ਰਲਾਏ। ਸਾਚੇ ਅੰਦਰ ਜਾਏ ਵੜ, ਜੋਤ ਸਰੂਪੀ ਡਗਮਗਾਏ। ਜੋਤੀ
ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਰ ਘਰ ਘਰ ਸਾਚੇ, ਹਰਿ ਹਰਿ ਹਰਿ ਹਿਰਦੇ ਵਾਚੇ, ਸਾਚੋ ਸਾਚੇ ਦਰਸ ਦਿਖਾਏ।
੧੦ ਜੇਠ ੨੦੧੨ ਬਿਕ੍ਰਮੀ ਅਵਤਾਰ ਸਿੰਘ ਨਿਰੰਕਾਰੀ ਨੂੰ ਮਿਲੇ ਤੇ ਨਿਰੰਕਾਰ ਦੀ ਪੁਛ ਕੀਤੀ
ਪਰ ਅਗੋਂ ਕੋਈ ਉਤਰ ਨਾ ਮਿਲਿਆ ਦਿੱਲੀ
ਨਿਰੰਕਾਰ ਨਿਰੰਕਾਰ ਨਿਰੰਕਾਰ ਕਿਸ ਵਸੇ ਟਿਕਾਣਾ। ਨਿਰੰਕਾਰ ਨਿਰੰਕਾਰ ਨਿਰੰਕਾਰ ਕਵਣ ਰੱਖੇ ਬਿਬਾਣਾ। ਨਿਰੰਕਾਰ ਨਿਰੰਕਾਰ ਨਿਰੰਕਾਰ ਕਵਣ ਜੋਤੀ ਹਵਣ ਕਰਾਨਾ। ਨਿਰੰਕਾਰ ਨਿਰੰਕਾਰ ਨਿਰੰਕਾਰ ਕਵਣ ਵਰਨ ਕਵਣ ਗੋਤੀ, ਕਵਣ ਪਾਰਬ੍ਰਹਮ ਕਵਣ ਸਰਬ ਸਮਾਣਾ। ਨਿਰੰਕਾਰ ਨਿਰੰਕਾਰ ਨਿਰੰਕਾਰ ਕਵਣ ਸਚ ਘਰ ਕਵਣ ਧਾਮ ਕਵਣ ਪਹਿਨੇ ਤਨ ਬਾਣਾ। ਨਿਰੰਕਾਰ ਨਿਰੰਕਾਰ ਨਿਰੰਕਾਰ ਕਵਣ ਕਰਮ ਕਵਣ ਅਹਾਰ ਪੀਣਾ ਖਾਣਾ। ਨਿਰੰਕਾਰ ਨਿਰੰਕਾਰ ਨਿਰੰਕਾਰ ਕਵਣ ਹੱਡ ਮਾਸ ਨਾੜੀ ਚਰਮ ਕਵਣ ਬੋਲੇ ਬੋਲ ਸ਼ਬਦ ਮਹਾਨਾ। ਨਿਰੰਕਾਰ ਨਿਰੰਕਾਰ ਨਿਰੰਕਾਰ ਕਰ ਅਕਾਰ ਵੇਖ ਸੰਸਾਰ ਜੋਤ ਅਧਾਰ ਸ਼ਬਦ ਗੁੰਜਾਰ ਪਵਣ ਅਸਵਾਰ ਤ੍ਰੈਲੋਆਂ ਵਰਤੇ ਆਪਣਾ ਭਾਣਾ। ਜੋਤੀ ਜੋਤ ਸਰੂਪ ਹਰਿ, ਏਕਾ ਪੁੱਛੇ ਸਚ ਘਰ ਕਵਣ ਨਿਰੰਕਾਰ ਮਾਤ ਪਛਾਣਾ।।