੨ ਅੱਸੂ ੨੦੧੨ ਬਿਕ੍ਰਮੀ ਮਾਤਾ ਬਿਸ਼ਨ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ ਹਰਿ ਭਗਤ ਦਵਾਰ
ਚਰਨ ਕਵਲ ਗੁਰ ਮੀਤ, ਹਰਿ ਉਪਕਾਰਿਆ। ਚਰਨ ਕਵਲ ਗੁਰ ਮੀਤ, ਗੁਰਮੁਖ ਨਿਮਸਕਾਰਿਆ। ਚਰਨ ਕਵਲ ਗੁਰ ਮੀਤ, ਸਦਾ ਸਦ ਬਲਹਾਰਿਆ। ਚਰਨ ਕਵਲ ਗੁਰ ਮੀਤ, ਜੋਤੀ ਜੋਤ ਸਰੂਪ ਹਰਿ, ਸਾਚਾ ਮਾਰਗ ਇਕ ਵਖਾ ਰਿਹਾ। ਚਰਨ ਕਵਲ ਗੁਰ ਮੀਤ, ਕਟੇ ਚੁਰਾਸੀਆ। ਚਰਨ ਕਵਲ ਗੁਰ ਮੀਤ, ਤੁਟੇ ਜਮ ਕੀ ਫਾਸੀਆ। ਚਰਨ ਕਵਲ ਗੁਰ ਮੀਤ, ਮਿਲੇ ਮੇਲ ਪੁਰਖ ਅਬਿਨਾਸ਼ੀਆ। ਚਰਨ ਕਵਲ ਗੁਰ ਮੀਤ, ਰਸਨ ਜਾਪ ਸਵਾਸ ਸਵਾਸੀਆ। ਚਰਨ ਕਵਲ ਗੁਰ ਮੀਤ, ਆਪ ਬੁਝਾਏ ਤ੍ਰਿਸਨਾ ਅਗਨ, ਝੂਠੀ ਲਾਹੇ ਜਗਤ ਉਦਾਸੀਆ। ਚਰਨ ਕਵਲ ਗੁਰ ਮੀਤ, ਦੀਪਕ ਜੋਤੀ ਸਾਚੇ ਜਗਣ, ਕਾਇਆ ਮੰਡਪ ਵਿਚ ਅਕਾਸਿਆ। ਚਰਨ ਕਵਲ ਗੁਰ ਮੀਤ, ਕਾਇਆ ਰੰਗੇ ਨਾਮ ਰੰਗਣ, ਦੇਵੇ ਮਾਣ ਧੁਰ ਦਰਗਾਹੀ ਨਰ ਨਰੇਸ਼ਿਆ। ਚਰਨ ਕਵਲ ਗੁਰ ਮੀਤ, ਗੁਰਮੁਖ ਸਾਚੇ ਕਰ ਪਛਾਣ, ਮਾਨਸ ਜਨਮ ਕਰੇ ਰਹਿਰਾਸਿਆ। ਚਰਨ ਕਵਲ ਗੁਰ ਮੀਤ, ਏਕਾ ਏਕ ਜਗਤ ਆਣ, ਹਰਿਜਨ ਸਾਚਾ ਨਾ ਕਦੇ ਵਿਨਾਸਿਆ। ਚਰਨ ਕਵਲ ਗੁਰ ਮੀਤ, ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਵਰ, ਮੇਟ ਮਿਟਾਏ ਮਦਿਰਾ ਮਾਸੀਆ। ਚਰਨ ਕਵਲ ਗੁਰ ਮੀਤ, ਸਚ ਖੰਡਿਆ। ਚਰਨ ਕਵਲ ਗੁਰ ਮੀਤ, ਮਿਲੇ ਮਾਣ ਵਿਚ ਵਰਭੰਡਿਆ। ਚਰਨ ਕਵਲ ਗੁਰ ਮੀਤ, ਕਟੇ ਖਾਣੀ ਜੇਰਜ ਅੰਡਿਆ। ਚਰਨ ਕਵਲ ਗੁਰ ਮੀਤ, ਧਰਮ ਰਾਏ ਨਾ ਦੇਵੇ ਦੰਡਿਆ। ਚਰਨ ਕਵਲ ਗੁਰ ਮੀਤ, ਮਿਲੇ ਵਡਿਆਈ ਆਤਮ ਵਧਾਈ ਵਿਚ ਬ੍ਰਹਿਮੰਡਿਆ। ਚਰਨ ਕਵਲ ਗੁਰ ਮੀਤ, ਆਪ ਆਪਣੀ ਦਇਆ ਕਮਾਏ, ਸ਼ਬਦ ਫੜਾਏ ਹੱਥ ਚੰਡ ਪਰਚੰਡਿਆ। ਚਰਨ ਕਵਲ ਗੁਰ ਮੀਤ, ਅੱਠੇ ਪਹਿਰ ਵੇਖੇ ਨੀਤ, ਕਾਇਆ ਕਰੇ ਠੰਡੀ ਸੀਤ, ਹਰਿਜਨ ਸਾਚੇ ਰੱਖੇ ਚੀਤ, ਸਾਚਾ ਨਾਮ ਧੁਰ ਦਰਗਾਹੀ ਏਕਾ ਵੰਡਿਆ। ਚਰਨ ਕਵਲ ਗੁਰ ਮੀਤ, ਆਪ ਚਲਾਏ ਆਪਣੀ ਰੀਤ, ਨਾ ਕੋਈ ਮੰਦਰ ਨਾ ਕੋਈ ਮਸੀਤ, ਸਦੀ ਚੌਧਵੀਂ ਰਹੀ ਬੀਤ, ਮੇਟ ਮਿਟਾਏ ਭੇਖ ਪਖੰਡਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਬੇਮੁਖਾਂ ਵੰਢੇ ਕੰਡਿਆ। ਚਰਨ ਕਵਲ ਗੁਰ ਮੀਤ, ਭਗਤ ਜਗਾਇੰਦਾ। ਚਰਨ ਕਵਲ ਗੁਰ ਮੀਤ, ਸਾਚੀ ਸੇਵਾ ਇਕ ਵਖਾਇੰਦਾ। ਚਰਨ ਕਵਲ ਗੁਰ ਮੀਤ, ਅੰਮ੍ਰਿਤ ਮੇਵਾ ਆਤਮ ਰਸ ਰਸਨਾ ਭੋਗ ਕਰਾਇੰਦਾ। ਚਰਨ ਕਵਲ ਗੁਰ ਮੀਤ, ਲੋਕਮਾਤ ਰਾਹ ਸਾਚਾ ਦੱਸ, ਫੜ ਫੜ ਬਾਂਹੋਂ ਰਾਹੇ ਪਾਇੰਦਾ। ਚਰਨ ਕਵਲ ਗੁਰ ਮੀਤ, ਹਰਿ ਭਗਤ ਦਵਾਰੇ ਰਿਹਾ ਵਸ, ਦੂਸਰ ਦਰ ਦਿਸ ਨਾ ਆਇੰਦਾ। ਚਰਨ ਕਵਲ ਗੁਰ ਮੀਤ, ਗੁਰਮੁਖ ਮੇਲਾ ਹੱਸ ਹੱਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਹਰਿ, ਮਾਇਆ ਮਮਤਾ ਮੋਹ ਚੁਕਾਇੰਦਾ। ਚਰਨ ਕਵਲ ਗੁਰ ਮੀਤ, ਮਨ ਬੈਰਾਗਿਆ। ਗੁਰਮੁਖਾਂ ਕਾਇਆ ਪਤਤ ਪੁਨੀਤ, ਕਲਜੁਗ ਸੋਇਆ ਮਾਤ ਜਾਗਿਆ। ਅੱਠੇ ਪਹਿਰ ਠਾਂਡਾ ਸੀਤ, ਬੁਝੇ ਆਤਮ ਤ੍ਰਿਸਨਾ ਆਗਿਆ। ਏਕਾ ਗਾਏ ਸੁਹਾਗੀ ਗੀਤ, ਸ਼ਬਦ ਗੁਰ ਗੁਰ ਰਸਨਾ ਸਾਚੀ ਲਾਗਿਆ। ਮਿਲਿਆ ਮੇਲ ਸਾਚੇ ਮੀਤ, ਹੱਥ ਪਕੜੇ ਆਪਣੇ ਵਾਗਿਆ। ਨਰ ਨਰਾਇਣ ਵੇਖੇ ਨੀਤ, ਕਵਣ ਹੰਸ ਕਵਣ ਕਾਗਿਆ। ਸਾਧ ਸੰਤ ਕਵਣ ਅਤੀਤ, ਕਵਣ ਸੋਇਆ ਕਵਣ ਜਾਗਿਆ। ਜੋਤੀ ਭੇਖ ਅਵੱਲੜੀ ਰੀਤ, ਧੁਰ ਦਰਗਾਹੀ ਆਇਆ ਭਾਗਿਆ। ਕਾਇਆ ਮੰਦਰ ਸਚ ਮਸੀਤ, ਸਾਚਾ ਰਾਗੀ ਰਾਗਨ ਰਾਗਿਆ। ਲੱਖ ਚੁਰਾਸੀ ਭੈ ਭੀਤ, ਸ਼ਬਦ ਗੋਲਾ ਏਕਾ ਦਾਗਿਆ। ਸ੍ਰਿਸ਼ਟ ਸਬਾਈ ਰਿਹਾ ਜੀਤ, ਆਪੇ ਪਿਛੇ ਆਪੇ ਆਗਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖਾਂ ਸਾਚਾ ਮੇਲ ਦਰ, ਮਿਲਿਆ ਮੇਲ ਕੰਤ ਸੁਹਾਗਿਆ। ਚਰਨ ਕਵਲ ਗੁਰ ਮੀਤ, ਸਾਚੇ ਮੰਦਰਾ। ਚਰਨ ਕਵਲ ਗੁਰ ਮੀਤ, ਚਾਰ ਦਿਵਾਰੀ ਕਾਇਆ ਅੰਦਰਾ। ਚਰਨ ਕਵਲ ਗੁਰ ਮੀਤ, ਨਾ ਹੋਏ ਮਾਤ ਖੁਆਰੀ, ਆਤਮ ਤੋੜੇ ਵੱਜਾ ਜੰਦਰਾ। ਚਰਨ ਕਵਲ ਗੁਰ ਮੀਤ, ਨਾਤਾ ਤੋੜੇ ਪੰਚਮ ਯਾਰੀ, ਭਾਗ ਲਗਾਏ ਡੂੰਘੀ ਕੰਦਰਾ। ਚਰਨ ਕਵਲ ਗੁਰ ਮੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਨਾਮ ਵਰ, ਬੇਮੁੱਖਾਂ ਦਰ ਦਰ ਫਰਾਏ ਬੰਦਰਾ। ਚਰਨ ਕਵਲ ਗੁਰ ਮੀਤ, ਆਪੇ ਦੇਵੇ ਨਰ ਨਰੇਸ਼ਿਆ। ਚਰਨ ਕਵਲ ਗੁਰ ਮੀਤ, ਕਰੇ ਵੇਸ ਮਾਝੇ ਦੇਸਿਆ। ਚਰਨ ਕਵਲ ਗੁਰ ਮੀਤ, ਜੋਤੀ ਜਾਮਾ ਰਮਈਆ ਰਾਮਾ ਅਵੱਲੜਾ ਭੇਸ। ਚਰਨ ਕਵਲ ਗੁਰ ਮੀਤ, ਇਕ ਰਖਾਏ ਸ਼ਬਦ ਦਮਾਮਾ, ਸ਼ਬਦ ਸੁਨੇਹੜਾ ਦੇਸ ਪਰਦੇਸ। ਚਰਨ ਕਵਲ ਗੁਰ ਮੀਤ, ਆਪ ਕਰਾਏ ਆਪਣਾ ਕਾਮਾ, ਵਡ ਦਾਤਾ ਹਰਿ ਹਰਿ ਮਰਗੇਸ਼। ਚਰਨ ਕਵਲ ਗੁਰ ਮੀਤ, ਨਾ ਕੋਈ ਮੰਗੇ ਦਾਮਾ, ਚਰਨ ਸਰਨ ਸਰਨ ਚਰਨ ਗੁਰੂ ਗੁਰ
ਦਸ ਦਸਮੇਸ਼। ਚਰਨ ਕਵਲ ਗੁਰ ਮੀਤ, ਏਕਾ ਦੇਵੇ ਨਾਮ ਨਾਮਾ, ਸੁੱਕਾ ਹਰਿਆ ਕਰੇ ਚਾਮਾ, ਅੰਮ੍ਰਿਤ ਪਿਆਏ ਆਤਮ ਜਾਮਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਹਰਿ ਵੇਖ ਦਰ, ਆਪ ਆਪਣਾ ਪਹਿਰੇ ਬਾਨਾ। ਹਰਿ ਮਰਯਾਦਾ ਜਗ ਰੀਤ, ਸਗਲ ਸੰਸਾਰਿਆ। ਹਰਿ ਮਰਯਾਦਾ ਜਗ ਰੀਤ, ਚਰਨ ਦਵਾਰ ਦਿਹੁਰਾ ਮੰਦਰ ਮਸੀਤ, ਸਾਚੇ ਦਰ ਸੱਚੇ ਘਰ ਬਾਹਰਿਆ। ਪਾਰਬ੍ਰਹਮ ਕਲ ਰੀਤ, ਗੁਰਮੁਖ ਸਾਚੇ ਮਾਨਸ ਦੇਹੀ ਜਾਣਾ ਜੀਤ, ਮਿਲੇ ਮੋਖ ਚਰਨ ਦਵਾਰਿਆ। ਜੋਤੀ ਜੋਤ ਸਰੂਪ ਹਰਿ, ਸੋਹੰ ਰਾਗ ਸੱਚਾ ਸੰਗੀਤ, ਕਾਇਆ ਤਨ ਸੁਰੰਗਾ ਅਨਹਦ ਸਾਚੀ ਤਾਰ ਵਜਾ ਰਿਹਾ। ਸੱਚਾ ਤਨ ਤਨ ਰਬਾਬ, ਪ੍ਰਭ ਸਾਚਾ ਕੰਧ ਉਠਾਈਆ। ਸ਼ਬਦ ਘੋੜੇ ਚਰਨ ਦੇ ਰਕਾਬ, ਪਰਗਟ ਹੋਏ ਹਰਿ ਹਾਜਰ ਹਜੂਰਾ ਹੱਕ ਜਨਾਬ, ਚਾਰੋਂ ਕੁੰਟ ਵੇਖ ਵਖਾਈਆ। ਪੁੰਨ ਪਾਪ ਨਾ ਕੋਈ ਸਵਾਬ, ਜਲ ਨੀਰ ਨਾ ਕੋਈ ਦੋਆਬ, ਬਸਤਰ ਚੀਰ ਨਾ ਕੋਈ ਪੋਸ਼ਾਕ, ਪ੍ਰਭ ਸਾਚਾ ਤਨ ਛੁਹਾਈਆ। ਸ਼ਬਦ ਜਣਾਈ ਭਵਿਖਤ ਵਾਕ, ਗੁਰ ਵਡਿਆਈ ਖੋਲ੍ਹੇ ਤਾਕ, ਭਗਤ ਵਧਾਈ ਹੋਏ ਪਾਕੀ ਪਾਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਰਚਨ ਰਚਾਈਆ। ਤਨ ਸੁਰੰਗਾ ਨਾਮ ਅਮੋਲਾ। ਸ਼ਬਦ ਤਰੰਗਾ ਸੋਹੰ ਢੋਲਾ। ਦਰ ਦਵਾਰਾ ਏਕਾ ਮੰਗਾ, ਨਾਮ ਰੰਗੀਲਾ ਪਾਇਆ ਚੋਲਾ। ਜੈ ਜੈਕਾਰ ਵੱਜੇ ਮਰਦੰਗਾ, ਦਰ ਦਵਾਰਾ ਸਾਚਾ ਖੋਲ੍ਹਾ। ਨੌਂ ਖੰਡ ਪ੍ਰਿਥਮੀ ਵੇਖੇ ਜੰਗਾ, ਲਾੜੀ ਮੌਤ ਉਠਾਏ ਡੋਲਾ। ਵਡ ਦਾਤਾ ਹਰਿ ਸੂਰਾ ਸਰਬੰਗਾ, ਗੁਰਮੁਖ ਸਾਚਾ ਆਲਾ ਭੋਲਾ। ਸ਼ਬਦ ਸਰੂਪੀ ਅੰਗ ਸੰਗਾ, ਜੋਤ ਸਰੂਪੀ ਤੋਲ ਤੋਲਾ। ਅੰਮ੍ਰਿਤ ਆਤਮ ਵਹਾਏ ਗੰਗਾ, ਗੁਰਮੁਖ ਵੇਖੇ ਭੁੱਖਾ ਨੰਗਾ, ਦੇਵੇ ਨਾਮ ਆਪ ਬਹੁਰੰਗਾ, ਲੋਕਮਾਤ ਵਿਆਹੇ ਝੂਠਾ ਬੋਲਾ। ਪੰਚਮ ਯਾਰੀ ਸੰਗ ਕੁਸੰਗਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦਰ ਬਣਿਆ ਗੋਲਾ। ਦਰ ਭਗਤ ਭਿਖਾਰ, ਹਰਿ ਬਨਵਾਰਿਆ। ਮੰਗੇ ਮੰਗ ਪਿਆਰ, ਵਡ ਸੰਸਾਰਿਆ। ਨਾਮ ਚਾੜ੍ਹੇ ਸਾਚਾ ਰੰਗ, ਰੰਗਣ ਰੰਗ ਮਜੀਠ ਲਲਾਰਿਆ। ਮਾਨਸ ਦੇਹੀ ਨਾ ਹੋਏ ਭੰਗ, ਲੱਖ ਚੁਰਾਸੀ ਉਤਰੇ ਪਾਰਿਆ। ਆਪ ਸੁਹਾਏ ਦੋ ਦੋਅੰ, ਸਾਚੀ ਭੁਜਾ ਹਰਿ ਪਸਾਰਿਆ। ਸਚ ਚੜ੍ਹਾਏ ਨਾਮ ਕੰਗ, ਸਾਚਾ ਵਹਿਣ ਇਕ ਵਹਾ ਰਿਹਾ। ਚਿੱਟੇ ਅਸਵ ਕਸਿਆ ਤੰਗ, ਸ਼ਬਦ ਪਲਾਣਾ ਆਸਣ ਲਾ ਰਿਹਾ। ਨਾਮ ਡੋਰੀ ਜਗਤ ਪਤੰਗ, ਪੁਰੀਆਂ ਅਕਾਸ਼ਾਂ ਵਿਚ ਉਡਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਸਮਾ ਰਿਹਾ। ਸਾਚੇ ਰੰਗ ਸਮਾਏ ਸਹਿਜ ਧੰਨਵੰਤੀਆ। ਗੁਰਮੁਖਾਂ ਮੇਲ ਮਿਲਾਏ ਸੁਣ ਸੁਣ ਬੇਨੰਤੀਆ। ਸ਼ਬਦ ਸਰੂਪੀ ਤੇਲ ਚੜ੍ਹਾਏ, ਵਟਣਾ ਲਾਏ ਇਕ ਬਸੰਤੀਆ। ਸਈਆਂ ਮੰਗਲ ਸਾਚੇ ਗਾਏ, ਗੀਤ ਸੁਹਾਗੀ ਇਕ ਗੁਣਵੰਤਿਆ। ਹੱਥੀਂ ਮਹਿੰਦੀ ਨਾਮ ਰੰਗਾਏ, ਮਿਲੇ ਵਡਿਆਈ ਜੀਵ ਜੰਤਿਆ। ਨਾਮ ਨਿਧਾਨਾ ਗਾਨਾ ਬੰਨ੍ਹ ਵਖਾਏ, ਰੀਤੀ ਕਰ ਕਰ ਹਰਿ ਭਗਵੰਤਿਆ। ਸ਼ਬਦ ਨਿਸ਼ਾਨਾ ਤੀਰ ਚਲਾਏ, ਵੇਖੇ ਖੇਲ ਜੁਗਾ ਜੁਗੰਤੀਆ। ਰਸਨ ਕਮਾਨਾ ਖਿੱਚ ਵਖਾਏ, ਆਦਿਨ ਅੰਤੀਆ। ਗੁਰਮੁਖ ਲਾੜਾ ਆਪ ਸਜਾਏ, ਵਾਗ ਗੁੰਦਾਏ ਭਿੰਨੜੀ ਰੈਣ ਸਾਚੀ ਭੈਣ ਸਰਬ ਸੁਖਵੰਤੀਆ। ਸਾਚੀ ਵਾਗ ਹੱਥ ਫੜਾਏ, ਬਰਖਾ ਫੂਲਨ ਨਾਮ ਲਾਏ, ਜਾਂਞੀ ਲਾੜੇ ਸੱਦ ਲਿਆਏ, ਪ੍ਰਭ ਜੋਤੀ ਨਾਲ ਵਿਆਹੇ, ਮਿਲੇ ਵਰ ਸੁਹਾਗਣ ਸਾਚੇ ਕੰਤੀਆ। ਆਤਮ ਸੇਜਾ ਇਕ ਵਿਛਾਏ, ਸੋਲਾਂ ਤਨ ਸ਼ਿੰਗਾਰ ਕਰਾਏ, ਮਨ ਵਿਕਾਰੀ ਨੇੜ ਨਾ ਆਏ, ਸ਼ਬਦ ਭੰਡਾਰ ਸੇਵ ਕਮਾਏ, ਪਾਣੀ ਵਾਰੇ ਧਰਤ ਮਾਤ ਸਾਚੀ ਰੀਤ ਇਕ ਇਕ ਇਕ ਇਕਵੰਤੀਆ। ਜੋਤੀ ਜੋਤ ਸਰੂਪ ਹਰਿ, ਪਾਏ
ਘੇਰੇ ਚਾਰ ਚੁਫੇਰੇ, ਸ਼ਬਦ ਸਰੂਪੀ ਕਰ ਕਰ ਮਿਹਰੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੇਤਨ ਸਤ੍ਹਾ ਏਕਾ ਖਾਏ ਨਾ ਭੱਤਾ, ਅੰਮ੍ਰਿਤ ਨੀਰ ਸਾਚਾ ਸੀਰ ਸਦਾ ਸਦਾ ਚਵੰਤੀਆ। ਸਦਾ ਸੁਹਾਗੀ ਨਾਰ ਦਰ ਦਰਬਾਰਿਆ। ਗੁਰ ਪੂਰੇ ਚਰਨ ਪਿਆਰ, ਗੁਰਮਤੀ ਸ਼ਬਦ ਅਧਾਰਿਆ। ਪ੍ਰਭ ਕਰੇ ਕਰਾਏ ਆਪ ਸ਼ਿੰਗਾਰ, ਧੀਰਜ ਯਤੀ ਆਤਮ ਸਤੀ ਨਾਮ ਰਤੀ ਕੱਜਲ ਪਾ ਰਿਹਾ। ਕਲਜੁਗ ਮਾਇਆ ਵਾ ਨਾ ਲੱਗੇ ਤੱਤੀ, ਕਿਰਪਾ ਕਰੇ ਹਰਿ ਸਮਰਥੀ, ਆਪਣੀ ਹੱਥੀਂ ਮੀਂਢੀ ਸੀਸ ਗੁੰਦਾ ਰਿਹਾ। ਆਪੇ ਜਾਣੇ ਮਿਤ ਗਤੀ, ਦੀਪਕ ਧਰੇ ਜੋਤੀ ਬੱਤੀ, ਮਿਟਾਏ ਅੰਧ ਅੰਧਿਆਰਿਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਕਰ ਪਿਆਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਨਾਰੀ ਪਵਣ ਅਸਵਾਰੀ, ਨਾਮ ਬੇੜਾ ਸ਼ਬਦ ਸਾਲੂ ਚਿੱਟਾ ਲੀੜਾ ਆਪਣੀ ਹੱਥੀਂ ਆਪ ਦਵਾ ਰਿਹਾ। ਚਿੱਟਾ ਲੀੜਾ ਚਿੱਟੀ ਚਾਦਰ, ਹਰਿ ਆਪ ਦਵਾਇੰਦਾ। ਦਰ ਘਰ ਸੱਚੇ ਕਰ ਕਰ ਆਦਰ, ਕਿਰਪਾ ਕਰੇ ਕਰਤਾ ਕਾਦਰ, ਮੁਖ ਨੇਤਰ ਨੈਣ ਸੁਹਾਇੰਦਾ। ਦੇਵੇ ਸੱਚੀ ਨਾਮ ਸਰੂਪੀ ਦਾਦ, ਦਰ ਦਰ ਨਾਈ ਨੈਣ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਦੁਲਾਰੇ ਜੋਤੀ ਨਾਰੀ ਕਰ ਪਿਆਰੀ ਏਕਾ ਰੰਗ ਸਮਾਇੰਦਾ। ਏਕਾ ਰੰਗ ਸਮਾਏ ਸਹਿਜ ਸੁਭਾਗਿਆ। ਕਾਇਆ ਜੋਤੀ ਰੰਗ ਰੰਗਾਏ, ਅੱਠੇ ਪਹਿਰ ਰਹੇ ਵਿਚ ਆਗਿਆ। ਸਾਚੀ ਡੋਲੀ ਆਪ ਬਹਾਏ, ਜਗਤ ਤ੍ਰਿਸਨਾ ਝੂਠੀ ਮਾਇਆ ਜਗਤ ਤਿਆਗਿਆ। ਪ੍ਰੇਮ ਗੋਲੀ ਨਾਲ ਰਲਾਏ, ਮਾਇਆ ਡੱਸੇ ਨਾ ਡੱਸਣੀ ਨਾਗਿਆ। ਚਾਰ ਕੁਹਾਰਾ ਆਪ ਅਖਵਾਏ, ਪੰਚਮ ਸੋਇਆ ਉਠ ਉਠ ਜਾਗਿਆ। ਸਾਚੇ ਰਾਹੇ ਆਪੇ ਪਾਏ, ਦੇਵੇ ਲਾਗ ਲਾਗਣ ਲਾਗਿਆ। ਸੋਹੰ ਸ਼ਬਦ ਵੰਡਾਏ ਵੰਡ, ਗੁਰਮੁਖਾਂ ਹਿੱਸੇ ਸਾਚੇ ਪਾਏ, ਬਣਾਏ ਹੰਸ ਕਾਗਿਆ। ਸਾਚੇ ਦਰ ਹਰਿ ਬਹਾਏ, ਆਲਸ ਨਿੰਦਰਾ ਪੜਦਾ ਲਾਹੇ, ਅੱਠੇ ਪਹਿਰ ਮਨ ਬੈਰਾਗਿਆ। ਨਰ ਨਰੇਸ਼ਾ ਦਰਸ਼ਨ ਪਾਏ, ਲੋਚਨ ਸਾਚਾ ਖੋਲ੍ਹ, ਵਖਾਏ ਬੁਝੀ ਰਹੇ ਤ੍ਰਿਸਨਾ ਆਗਿਆ। ਦੋਵੇਂ ਹੱਥੀਂ ਸੇਵ ਕਮਾਏ, ਹਰਿ ਸਮਰਥੀ ਸੰਗ ਰਲਾਏ, ਮਿਲੇ ਮਜਨ ਸਾਚੇ ਸੱਜਣ ਵਿਚ ਮਾਘ ਮਾਘਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਪੜਦੇ ਆਇਆ ਕੱਜਣ, ਬੇਮੁਖ ਜੀਵ ਭਾਂਡੇ ਭੱਜਣ, ਦੋਵੇਂ ਤਾਲ ਮਾਤ ਵੱਜਣ, ਕੋਈ ਨਾ ਕਿਸੇ ਰੱਖੇ ਲਾਜਿਆ।
੩ ਅੱਸੂ ੨੦੧੨ ਬਿਕ੍ਰਮੀ ਮਾਤਾ ਬਿਸ਼ਨ ਕੌਰ ਦੇ ਗ੍ਰਹਿ ਹਰਿ ਭਗਤ ਦਵਾਰ ਜੇਠੂਵਾਲ
ਓਅੰਕਾਰ ਓਅੰਕਾਰ ਓਅੰਕਾਰ ਆਪ ਨਿਰੰਕਾਰਿਆ। ਸੋਹੰ ਜਾਪ ਸੋਹੰ ਜਾਪ ਸੋਹੰ ਜਾਪ ਅਜਪਾ ਜਾਪ, ਮਾਤ ਧਰਾ ਰਿਹਾ। ਦੋਅੰ ਆਪ ਦੋਅੰ ਆਪ ਦੋਅੰ ਆਪ, ਏਕਾ ਦੂਜਾ ਭਉ ਚੁਕਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਵਖਾ ਰਿਹਾ। ਅੱਸੂ ਤਿੰਨ ਜਗਤ ਵੈਰਾਗ। ਪ੍ਰਭ ਅਬਿਨਾਸ਼ੀ ਦਰ ਘਰ ਸਾਚੇ ਆਪ ਸੁਹਾਏ, ਤ੍ਰਿਸਨਾ ਬੁਝਾਏ ਮਮਤਾ ਆਗ। ਸੱਤਾਂ ਦੀਪਾਂ ਜੋਤ ਜਗਾਏ, ਨੌਂ ਖੰਡ ਪ੍ਰਿਥਮੀ ਏਕ ਚਿਰਾਗ। ਆਪੇ ਆਪ ਡਗਮਗਾਏ, ਆਪੇ ਗਾਏ ਬਣ ਬਣ ਸ਼ਬਦ ਸਰੂਪੀ ਸਾਚਾ ਰਾਗ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰਖੇ ਵਾਗ। ਨੌਂ ਖੰਡ ਨੌਂ ਦਰ ਵਿਚ ਵਰਭੰਡਿਆ। ਨੌਂ ਖੰਡ ਨੌਂ ਦਰ ਪ੍ਰਭ ਸਾਚੇ ਵੰਡਨ ਵੰਡਿਆ। ਨੌਂ ਖੰਡ
ਨੌਂ ਦਰ, ਪ੍ਰਭ ਦੇਵੇ ਚਾਰ ਕੁੰਟ ਦੰਡਿਆ। ਨੌਂ ਖੰਡ ਨੌਂ ਦਰ ਵੇਖ ਅੰਤਮ ਮਾਤ ਹੰਢਿਆ। ਨੌਂ ਖੰਡ ਨੌਂ ਦਰ ਪ੍ਰਭ ਦੇਵੇ ਸਾਚਾ ਵਰ, ਚਾਰੋਂ ਕੁੰਟ ਵੰਡਿਆ। ਨੌਂ ਖੰਡ ਨੌਂ ਦਰ ਅੰਤਮ ਹੋਵੇ ਮਾਤ ਰੰਡਿਆ। ਨੌਂ ਖੰਡ ਨੌਂ ਦਰ ਵੇਖ ਵਖਾਣੇ ਹਰਿ ਵਰਭੰਡਿਆ। ਨੌਂ ਖੰਡ ਨੌਂ ਦਰ ਮਾਇਆ ਝੂਠੇ ਭਰੇ ਘਮੰਡਿਆ। ਨੌਂ ਖੰਡ ਨੌਂ ਦਰ ਆਪੇ ਵੇਖੇ ਸਾਚਾ ਹਰਿ, ਜੋਤੀ ਜੋਤ ਸਰੂਪ ਹਰਿ, ਕਲਜੁਗ ਅੰਤਮ ਆਇਆ ਕੰਢਿਆ। ਸੱਤ ਦੀਪ ਸੱਤ ਲੋਅ, ਸੱਤ ਅਕਾਸਿਆ। ਸੱਤ ਦੀਪ ਸਭ ਜੀਅ ਕੋ, ਆਪ ਬਣਾਏ ਮੰਡਲ ਰਾਸਿਆ। ਸੱਤ ਦੀਪ ਪ੍ਰਭ ਪਰਗਟ ਹੋ, ਅਜੱਪਾ ਜਾਪ ਕਰਾਏ ਜਾਪਿਆ। ਸੱਤ ਦੀਪ ਪ੍ਰਭ ਅਵਗੁਣ ਜੂਠੀ ਝੂਠੀ ਮਾਇਆ ਖੋਹ, ਮੇਟ ਮਿਟਾਏ ਕਾਇਆ ਪਾਪਿਆ। ਸੱਤ ਦੀਪ ਨਾਮ ਵਸਤ ਪ੍ਰਭ ਬੀਜ ਸਾਚਾ ਬੋ, ਕਰੇ ਕਰਾਏ ਵਡ ਪਰਤਾਪਿਆ। ਸੱਤ ਦੀਪ ਪ੍ਰਭ ਸ਼ਬਦ ਚਲਾਏ ਏਕਾ ਸੋਹੰ ਸੋ, ਬੁਝਾਏ ਆਪਣਾ ਆਪਿਆ। ਸੱਤ ਦੀਪ ਪ੍ਰਭ ਅੰਮ੍ਰਿਤ ਚੋ, ਜੋਤੀ ਜੋਤ ਸਰੂਪ ਹਰਿ, ਮੇਟ ਮਿਟਾਏ ਤੀਨੋ ਤਾਪਿਆ। ਪੰਜ ਤੱਤ ਪਰਧਾਨ ਤਨ ਉਪਾਇਆ। ਪੰਚਮ ਪੰਜ ਸ਼ੈਤਾਨ ਸੰਗ ਰਲਾਇਆ। ਪੰਜਾਂ ਲਾਏ ਏਕਾ ਬਾਣ, ਏਕਾ ਅੰਕ ਧਿਆਨ ਰਖਾਇਆ। ਆਪ ਬਹਾਏ ਇਕ ਮਕਾਨ, ਕਾਇਆ ਮੰਦਰ ਇਕ ਸੁਹਾਇਆ। ਜੂਠੀ ਝੂਠੀ ਖੋਲ੍ਹੀ ਬੈਠਾ ਦੁਕਾਨ, ਜਗਤ ਵਣਜਾਰਾ ਸਰਬ ਕਰਾਇਆ। ਕਲਜੁਗ ਕਰੇ ਖੇਲ ਮਹਾਨ, ਜੀਵ ਜੰਤ ਸਰਬ ਭੁਲਾਇਆ। ਆਪਣਾ ਕੀਤਾ ਆਪੇ ਪਾਣ, ਕਲਜੁਗ ਵੇਲਾ ਅੰਤਮ ਆਇਆ। ਏਕਾ ਝੁੱਲਣਾ ਮਾਤ ਨਿਸ਼ਾਨ, ਸੋਹੰ ਅੱਖਰ ਵੱਖਰ ਲੇਖ ਲਿਖਾਇਆ। ਗੁਰਮੁਖ ਪਰਗਟ ਵਿਚ ਜਹਾਨ, ਪੰਚਮ ਨਾਤਾ ਮੋਹ ਤੁੜਾਇਆ। ਪ੍ਰਭ ਅਬਿਨਾਸ਼ੀ ਦੇਵੇ ਜੀਆ ਦਾਨ, ਚੌਦਾਂ ਹੱਟਾਂ ਹੱਟ ਭਰਾਇਆ। ਚਰਨ ਧੂੜ ਸੱਚਾ ਇਸ਼ਨਾਨ, ਕਾਇਆ ਗੂੜ੍ਹ ਰੰਗ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਪੰਚਮ ਪੰਚਾਂ ਮੇਲ ਦਰ, ਤਨ ਮੁਨਾਰਾ ਇਕ ਸੁਹਾਇਆ। ਪੰਚਮ ਤੱਤ ਪੰਚਮ ਗੁਣ ਪੰਚ ਪਰਵਾਨਿਆ। ਤੇਜ ਧਾਰ ਸ਼ਬਦ ਧੁਨ ਸ਼ਬਦ ਖੋਲ੍ਹੇ ਸਾਚੀ ਸੁਨ, ਪੰਚਮ ਵੱਜੇ ਸ਼ਬਦ ਮਹਾਨਿਆ। ਪੰਚਮ ਖੇਲ ਜਾਣੇ ਕਵਣ ਗੁਣ, ਨਾਦ ਅਨਾਦ ਨਾ ਕਿਸੇ ਵਖਾਨਿਆ। ਗੁਰਮੁਖ ਸਾਚੇ ਚਤੁਰ ਚੁਣ, ਪ੍ਰਭ ਪੰਚਮ ਬੰਨ੍ਹੇ ਸਾਚਾ ਗਾਨਿਆ। ਲੱਖ ਚੁਰਾਸੀ ਛਾਣ ਪੁਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚਾ ਆਪ ਪਛਾਨਿਆ। ਤ੍ਰੈਗੁਣ ਮਾਇਆ ਧਾਤ, ਧਰਤ ਉਪਾਈਆ। ਤ੍ਰੈਗੁਣ ਬੱਧਾ ਨਾਤ, ਸ੍ਰਿਸ਼ਟ ਸਬਾਈਆ। ਤ੍ਰੈਗੁਣ ਮਾਇਆ ਏਕਾ ਛਾਇਆ ਦਿਵਸ ਰਾਤ, ਸੂਰਜ ਚੰਦ ਸਰਬ ਉਪਜਾਈਆ। ਤ੍ਰੈਗੁਣ ਮਾਇਆ ਖੇਲ ਕਮਲਾਪਾਤ, ਚੰਦ ਸਿਤਾਰ ਚਮਕਾਈਆ। ਤ੍ਰੈਗੁਣ ਮਾਇਆ ਸਰਬ ਪਰਕਾਸ਼, ਲੱਖ ਚੁਰਾਸੀ ਬਣਤ ਬਣਾਈਆ। ਤ੍ਰੈਗੁਣ ਮਾਇਆ ਸਰਬ ਘਟ ਵਾਸ, ਦਿਸ ਕਿਸੇ ਨਾ ਆਈਆ। ਤ੍ਰੈਗੁਣ ਮਾਇਆ ਆਪ ਉਠਾਏ ਪ੍ਰਿਥਮੀ ਅਕਾਸ਼, ਗਗਨ ਪਤਾਲੀ ਧੰਮ ਕੋਈ ਦਿਸ ਨਾ ਆਈਆ। ਤ੍ਰੈਗੁਣ ਮਾਇਆ ਧਵਲੇ ਅੰਦਰ ਰਖੇ ਵਾਸ, ਜਲ ਧਾਰਾ ਉਪਰ ਧਰਾਈਆ। ਤ੍ਰੈਗੁਣ ਮਾਇਆ ਸਾਚੀ ਰਾਸ, ਮੰਡਲ ਮੰਡਪ ਬ੍ਰਹਿਮੰਡ ਉਪਜਾਈਆ। ਤ੍ਰੈਗੁਣ ਮਾਇਆ ਥਾਪਨ ਥਾਪ, ਨੌਂ ਖੰਡ ਪ੍ਰਿਥਮੀ ਰਚਨ ਰਚਾਈਆ। ਤ੍ਰੈਗੁਣ ਮਾਇਆ ਹਰਿ ਪਰਤਾਪ, ਸ਼ਿਵ ਬ੍ਰਹਮਾ ਵਿਸ਼ਨ ਸੇਵਾ ਲਾਈਆ। ਜੋਤੀ ਜੋਤ ਸਰੂਪ ਹਰਿ, ਤ੍ਰੈਗੁਣ ਮਾਇਆ ਆਪ ਕਰ, ਸ੍ਰਿਸ਼ਟ ਸਬਾਈ ਬਣਤ ਬਣਾਈਆ। ਤਿੰਨ ਗੁਣ ਬੰਨ੍ਹੇ ਧਾਰ ਤੱਤ ਵਿਰੋਲਿਆ। ਸਤੋ ਗੁਣ ਸਰਬ ਵਿਚਾਰ, ਸਤਿ ਸੰਤੋਖੀ ਧਰਮਸਾਲਿਆ। ਰਜੋ ਰਾਜ ਜੋਗ ਦਰਬਾਰ, ਸਾਚੇ ਧਾਮ ਆਪ ਸੁਹਾ ਲਿਆ। ਤਾਮਸ ਤ੍ਰਿਸਨਾ ਅਗਨ ਪਸਾਰ, ਜੀਵ ਜੰਤ ਆਪ ਵਸਾ ਲਿਆ। ਤ੍ਰੈਗੁਣ ਤੱਤਾਂ ਵਿਚ ਸਰਦਾਰ,
ਪੰਝੀ ਪ੍ਰਕਿੱਰਤੀ ਸੰਗ ਰਲਾ ਲਿਆ। ਕਰੀ ਖੇਲ ਸੱਚੀ ਸਰਕਾਰ, ਆਪ ਆਪਣੀ ਰਚਨ ਰਚਾ ਲਿਆ। ਆਪੇ ਵਸੇ ਅੰਦਰ ਬਾਹਰ, ਆਪ ਆਪਣਾ ਆਪ ਛੁਪਾ ਲਿਆ। ਦਸਮ ਦਵਾਰੀ ਮਹੱਲ ਅਪਾਰ, ਅੰਦਰੇ ਅੰਦਰ ਆਪ ਬਣਾ ਲਿਆ। ਕਾਇਆ ਮੰਦਰ ਜਗਤ ਸ਼ਿੰਗਾਰ, ਦਸਵੇਂ ਦੀਪਕ ਜੋਤੀ ਬਾਲਿਆ। ਨੌਂ ਦਵਾਰੇ ਕਰ ਤਿਆਰ, ਕਾਇਆ ਪਿੰਜਰ ਆਪ ਚਲਾ ਲਿਆ। ਦਸਮ ਦਵਾਰੀ ਬੰਦ ਕੁਆੜ ਸ਼ਬਦ ਸਿੰਘਾਸਣ ਆਪ ਵਿਛਾ ਲਿਆ। ਜੋਤੀ ਜੋਤ ਸਰੂਪ ਹਰਿ, ਤ੍ਰੈਗੁਣ ਸਾਚਾ ਵੇਸ ਕਰ, ਲੱਖ ਚੁਰਾਸੀ ਆਪ ਉਪਾ ਲਿਆ। ਪੰਜ ਤੱਤ ਪਰਵਾਨਿਆ ਅੱਠ ਅਠਾਰਿਆ। ਦਸ ਅੱਠ ਪਰਧਾਨ ਵਿਚ ਸੰਸਾਰਿਆ। ਪੰਜ ਪੰਜ ਪੰਜ ਕਾਇਆ ਅੰਦਰ ਵਸਾ, ਅੰਦਰੇ ਅੰਦਰ ਨਾਮ ਉਚਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਇਆ ਮੰਦਰ ਇਕ ਸੁਹਾ ਲਿਆ। ਕਾਇਆ ਮੰਦਰ ਹਰਿ ਉਪਾਇਆ। ਆਤਮ ਮਨੂਆ ਇਕ ਟਿਕਾਇਆ। ਮਮਤਾ ਤ੍ਰਿਸਨਾ ਸੰਗ ਸਾਚੀ ਆਸਾ ਨਾਲ ਲਿਆਇਆ। ਆਪੇ ਵੇਖੇ ਬੈਠ ਤਮਾਸ਼ਾ, ਅੰਦਰ ਬਾਹਰ ਪ੍ਰਿਥਮੀ ਅਕਾਸ਼ਾ, ਦਰ ਦਰਬਾਨ ਆਪ ਅਖਵਾਇਆ। ਆਪੇ ਬਣੇ ਚਤੁਰ ਸੁਜਾਨ, ਪੰਚ ਰਲਾਏ ਨੌਜਵਾਨ, ਕਰੇ ਖੇਲ ਆਪ ਮਹਾਨ, ਚਾਰੋਂ ਕੁੰਟਾਂ ਰਿਹਾ ਫਿਰਾਇਆ। ਮਤ ਬੁਧ ਨਾਲ ਰਕਾਨ, ਬੈਠੀ ਕਾਇਆ ਮੰਦਰ ਮਕਾਨ, ਆਪ ਆਪਣਾ ਮੁਖ ਛੁਪਾਇਆ। ਹੌਲੀ ਹੌਲੀ ਹਿਲੇ ਜ਼ਬਾਨ, ਆਪੇ ਦੱਸੇ ਆਪਣੀ ਆਣ, ਪ੍ਰਭ ਅਬਿਨਾਸ਼ੀ ਦਇਆ ਕਮਾਇਆ। ਮਨ ਚੰਚਲ ਹੋਇਆ ਵਿਚ ਪਰਧਾਨ, ਰੋਕ ਨਾ ਸਕੇ ਕੋਈ ਰਾਇਆ। ਕਲਜੁਗ ਅੰਤਮ ਅੰਤ ਆਪਣਾ ਤਾਣਾ ਰਿਹਾ ਤਾਣ, ਲੱਖ ਚੁਰਾਸੀ ਲਏ ਫਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਲੇਖਾ ਰਿਹਾ ਲਿਖਾਇਆ। ਗੁਰਮੁਖਾਂ ਲੇਖ ਲਿਖਾਏ ਦਇਆ ਕਮਾਇੰਦਾ। ਇਕ ਸਦ ਗਿਆਰਾਂ ਦਿਵਸ ਵੇਖ, ਦਹਿ ਦਿਸ਼ਾ ਕਰਮ ਕਮਾਇੰਦਾ। ਹਰਿਜਨ ਜਨ ਹਰਿ ਮੇਲਾ ਮੀਤ ਮੁਰਾਰ, ਨਰ ਨਿਰੰਕਾਰਾ ਦਰਸ ਦਿਖਾਇੰਦਾ। ਨੌਂ ਸੱਤ ਸੱਤ ਨੌਂ ਕਰੇ ਵਿਹਾਰਾ, ਸੋਲਾਂ ਕਲਾ ਆਪ ਅਖਵਾਇੰਦਾ। ਸੋਲਾਂ ਕਲਾ ਕਲਜੁਗ ਧਾਰਾ, ਕਾਲੀ ਰੈਣ ਅੰਧੇਰ ਮਿਟਾਇੰਦਾ। ਜਨ ਭਗਤਾਂ ਦੱਸੇ ਮਾਤ ਵਿਹਾਰਾ, ਸੋਹੰ ਧਾਰਾ ਅੰਦਰ ਵਹਾਇੰਦਾ। ਉਪਜੇ ਧੁਨ ਸ਼ਬਦ ਜੈਕਾਰਾ, ਸਾਚਾ ਰਾਹ ਵਖਾਇੰਦਾ। ਮਿਟੇ ਅੰਧੇਰ ਧੁੰਦੂਕਾਰਾ, ਦੂਈ ਦਵੈਤੀ ਪੜਦਾ ਲਾਹਿੰਦਾ। ਦੀਪਕ ਜੋਤ ਕਰ ਉਜਿਆਰਾ, ਅਨਹਦ ਸਾਚਾ ਰਾਗ ਸੁਣਾਇੰਦਾ। ਦਰਸ ਦਿਖਾਏ ਅਗੰਮ ਅਪਾਰਾ, ਦਸਮ ਦਵਾਰੀ ਕੁੰਡਾ ਲਾਹਿੰਦਾ। ਸ਼ਬਦ ਸਿੰਘਾਸਣ ਇਕ ਅਪਾਰਾ, ਜੋਤ ਸਰੂਪੀ ਡਗਮਗਾਇੰਦਾ। ਨਾ ਕੋਈ ਠੱਗ ਚੋਰ ਨਾ ਯਾਰਾ, ਸਾਚੀ ਨਗਰੀ ਇਕ ਵਖਾਇੰਦਾ। ਅੰਮ੍ਰਿਤ ਝਿਰਨਾ ਝਿਰੇ ਠੰਡੀ ਠਾਰਾ, ਧਾਰਾ ਇਕ ਵਹਾਇੰਦਾ। ਭੈਣ ਭਾਈ ਨਾ ਦੀਸੇ ਕੋਈ ਮੀਤ ਮੁਰਾਰਾ, ਸਗਲਾ ਸੰਗ ਤਜਾਇੰਦਾ। ਗੁਰਮੁਖ ਸਾਚਾ ਦਰ ਘਰ ਸਾਚੇ ਕਰੇ ਪਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਧਾਮ ਸੁਹਾਇੰਦਾ। ਗੁਰ ਕਿਰਪਾਲ ਦਿਆਲ ਹਰਿ ਭਗਵਾਨਿਆ। ਗੁਰਮੁਖ ਸਾਚੇ ਪਰਖੇ ਲਾਲ, ਦੇਵੇ ਜਗਤ ਨਾਮ ਨਿਸ਼ਾਨਿਆ। ਫਲ ਲਗਾਏ ਕਾਇਆ ਡਾਲ੍ਹ, ਹਰਿ ਹਰਿ ਵਾਲੀ ਦੋ ਜਹਾਨਿਆ। ਆਪੇ ਤੋੜੇ ਜਗਤ ਜੰਜਾਲ, ਸਤਿਜੁਗ ਸਾਚਾ ਰਾਹ ਵਖਾਨਿਆ। ਸੋਹੰ ਸ਼ਬਦ ਮਾਤ ਦਲਾਲ, ਮੇਲ ਮਿਲਾਏ ਸ੍ਰੀ ਭਗਵਾਨਿਆ। ਮਿਲੇ ਨਾਮ ਸੱਚਾ ਧੰਨ ਮਾਲ, ਆਤਮ ਜੋਤੀ ਨੂਰ ਮਹਾਨਿਆ। ਅੰਮ੍ਰਿਤ ਸੁਹਾਏ ਸਾਚਾ ਤਾਲ, ਹਰਿ ਸਚ ਇਸ਼ਨਾਨ ਕਰਾਨਿਆ। ਏਕਾ ਦੱਸੇ ਰਾਹ ਸੁਖਾਲ, ਯੋਗ ਅਭਿਆਸ ਨਾ ਕੋਈ ਵਖਾਨਿਆ। ਜੋਤੀ ਜਗੇ ਦੀਪਕ ਮਸਤਕ ਸਾਚੇ ਥਾਲ, ਨਰ ਨਿਰੰਜਣ ਨੂਰ
ਨੁਰਾਨਿਆ। ਆਪੇ ਚਲੇ ਅਵੱਲੜੀ ਚਾਲ, ਹਰਿਜਨ ਸਾਚਾ ਆਪ ਪਛਾਨਿਆ। ਲੱਖ ਚੁਰਾਸੀ ਵਿਚੋਂ ਭਾਲ, ਸ਼ਬਦ ਬੰਨ੍ਹੇ ਹੱਥੀਂ ਗਾਨਿਆ। ਦਰ ਘਰ ਸਾਚੇ ਦੇਵੇ ਮਾਣ, ਝੁੱਲਦਾ ਰਹੇ ਮਾਤ ਨਿਸ਼ਾਨ, ਆਦਿ ਅੰਤ ਨਾ ਹੋਏ ਕੰਗਾਲ, ਮਿਲੇ ਮੇਲ ਸ੍ਰੀ ਭਗਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਸਾਚੇ ਕਰੇ ਪਰਵਾਨਿਆ। ਸਤਿਜੁਗ ਸਾਚੀ ਰੀਤ ਸਖੀ ਸੁਹਾਇਆ। ਨਾ ਕੋਈ ਦਿਹੁਰਾ ਦੀਸੇ ਮੰਦਰ ਮਸੀਤ, ਗੁਰਦਵਾਰਾ ਨਾ ਕੋਈ ਸਜਾਇਆ। ਸੋਹੰ ਸ਼ਬਦ ਰਖਾਏ ਚੀਤ, ਰਾਗ ਤਾਲ ਨਾ ਕੋਈ ਅਲਾਇਆ। ਧੁਰ ਦਰਗਾਹੀ ਸੁਹਾਗੀ ਗੀਤ, ਆਪ ਆਪਣਾ ਆਪ ਸੁਣਾਇਆ। ਲੱਖ ਚੁਰਾਸੀ ਲੈਣੀ ਜੀਤ, ਜਨ ਭਗਤਾਂ ਪ੍ਰਭ ਰਿਹਾ ਸੁਣਾਇਆ। ਸਵਾ ਪਹਿਰ ਰਹਿਣਾ ਅਤੀਤ, ਦਰ ਦਵਾਰ ਮਾਤ ਲਿਖਾਇਆ। ਦਿਵਸ ਸੋਲਾਂ ਜਾਇਣ ਬੀਤ, ਸੋਲਾਂ ਕਲਾ ਜੋਤ ਜਗਾਇਆ। ਗੁਰ ਚਰਨ ਪ੍ਰੀਤੀ ਸਾਚੀ ਰੀਤ, ਇਕ ਧਿਆਨ ਲਗਾਇਆ। ਕਲਜੁਗ ਚਲੀ ਅਵੱਲੜੀ ਰੀਤ, ਸੋਹੰ ਜਾਪ ਸਾਚਾ ਆਪ ਜਪਾਇਆ। ਜੋਤੀ ਜੋਤ ਸਰੂਪ ਹਰਿ, ਸੋਲਾਂ ਸੋਲਾਂ ਵੇਖ ਹਰਿ, ਆਪਣਾ ਬਿਰਦ ਧਰਾਇਆ। ਸੱਤ ਦੀਪ ਨੌਂ ਖੰਡ ਸੋਲਾਂ ਅਕਾਰਿਆ। ਪੁਰਖ ਅਬਿਨਾਸ਼ੀ ਪਾਏ ਵੰਡ, ਦਿਵਸ ਇਕ ਸੌ ਗਿਆਰਿਆ। ਜਨ ਭਗਤਾਂ ਬੰਨ੍ਹੇ ਪੱਲੇ ਨਾਮ ਗੰਢ, ਦਿਵਸ ਸੋਲਵੇਂ ਆਏ ਵਾਰਿਆ। ਸੱਤੇ ਵਾਰਾਂ ਰੱਖੇ ਠੰਡ, ਇਕ ਇੱਕ ਛੱਡਣਾ ਵਾਰੋ ਵਾਰਿਆ। ਆਪੇ ਕਰੇ ਆਪਣੀ ਵੰਡ, ਸਵਾ ਪਹਿਰ ਦੇਵੇ ਪਹਰਿਆ। ਫੜੇ ਹੱਥ ਚੰਡ ਪਰਚੰਡ, ਨੌਂ ਦਵਾਰੇ ਆਪੇ ਮਾਰ ਕਟਾਰਿਆ। ਹਰਿ ਸ਼ਬਦ ਸੁਹਾਗੀ ਗੀਤ ਪੁਰਖ ਅਬਿਨਾਸ਼ੀ ਵੰਡ, ਗੁਰਮੁਖ ਸਾਚੇ ਲੱਖ ਚੁਰਾਸੀ ਵਿਚੋਂ ਕੱਢੇ ਬਾਹਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਕਾਜ ਸੁਵਾਰਿਆ। ਅੱਸੂ ਤਿੰਨ ਭਗਤ ਕੁੜਮਾਈ। ਅੰਦਰ ਮੰਦਰ ਦੇਵੇ ਰਾਮ ਨਾਮ ਵਧਾਈ। ਕਾਇਆ ਕੋਟ ਡੂੰਘੀ ਕੰਦਰ, ਦੀਪਕ ਜੋਤੀ ਕਰੇ ਰੁਸ਼ਨਾਈ। ਹੱਥੀਂ ਖੋਲ੍ਹੇ ਵੱਜਾ ਜੰਦਰ, ਆਪੇ ਲਿਆ ਲਗਾਈ। ਭਾਗ ਲਗਾਏ ਕਾਇਆ ਮੰਦਰ, ਨੌਂ ਦਵਾਰੇ ਬੰਦ ਕਰਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਸਮ ਦਵਾਰਾ ਬੂਝ ਬੁਝਾਈ। ਖੋਲ੍ਹੇ ਦਸਮ ਦਵਾਰ ਦਰਸ ਦਰਸਾਨਿਆ। ਰਸਨਾ ਸ਼ਬਦ ਚਲਾਏ ਸਵਾ ਪਹਿਰ, ਸੋਹੰ ਸੋ ਮਾਤ ਮਹਾਨਿਆ। ਆਪੇ ਜਾਣੇ ਅੰਦਰ ਬਾਹਰ ਨਿਕਲੇ ਨੌਂ ਦਵਾਰੇ ਹਉ ਹੋ, ਤੋੜੇ ਮਾਣ ਤਾਣ ਆਤਮ ਅਭਿਮਾਨਿਆ। ਦੁਰਮਤ ਮੈਲ ਕੱਢੇ ਧੋ, ਜਪਾਏ ਜਾਪ ਸ਼ਬਦ ਰੁਹਾਨਿਆ। ਅੰਮ੍ਰਿਤ ਆਤਮ ਦੇਵੇ ਚੋ, ਸੋਹੰ ਜਾਪ ਜਪ ਸਾਚੀ ਬਾਣੀਆ। ਇਕ ਦਵਾਰਾ ਸਾਚਾ ਮੋਹ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਦੇਵੇ ਨਾਮ ਨਿਸ਼ਾਨੀਆਂ। ਲੱਖ ਚੁਰਾਸੀ ਰਹੀ ਰੋ, ਨਾ ਪੱਲੂ ਕੋਈ ਫੜਾਨਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਕਿਰਪਾ ਕਰੇ ਮਹਾਨਿਆ। ਅੱਸੂ ਤਿੰਨ ਅੰਮ੍ਰਿਤ ਵੇਲਾ। ਪੁਰਖ ਅਬਿਨਾਸ਼ੀ ਆਪੇ ਫਿਰੇ ਇਕ ਇਕੇਲਾ। ਦਰ ਦਰ ਘਰ ਘਰ ਜਾਏ ਵੇਖੇ, ਗੁਰੂਦਵਾਰ ਗੁਰੂ ਗੁਰ ਚੇਲਾ। ਆਪਣੀ ਹੱਥੀਂ ਲਿਖਦਾ ਜਾਏ ਲੇਖੇ, ਆਪੇ ਕਰੇ ਵਕਤ ਸੁਹੇਲਾ। ਨਾਮ ਮਸਤਕ ਲਾਉਂਦਾ ਜਾਏ ਮੇਖੇ, ਆਪ ਆਪਣਾ ਮਿਲਾਏ ਮੇਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਹੇਲਾ ਸਾਚਾ ਵੇਲਾ। ਗੁਰ ਆਸਣ ਹਰਿ ਬਿਸਰਾਮ। ਸ਼ਬਦ ਸਿੰਘਾਸਣ ਸਾਚਾ ਨਾਮ। ਪੁਰਖ ਅਬਿਨਾਸ਼ਣ ਘਨਕਪੁਰ ਵਾਸਣ ਕਰੇ ਆਪਣਾ ਕਾਮ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਵਖਾਣੇ ਆਗਰਾ ਨਿਵਾਸਨ ਹੱਡ ਮਾਸ ਨਾੜੀ ਚਾਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਪੱਲੇ ਰੱਖੇ
ਨਾਮ ਦਾਮ। ਅੱਸੂ ਤਿੰਨ ਚਾੜ੍ਹੇ ਤੇਲ, ਅਚਰਜ ਰਚਨ ਰਚਾਈਆ। ਅੱਠੇ ਪਹਿਰ ਸੁਰਤ ਸ਼ਬਦ ਮੇਲ, ਹਰਿ ਦਰਸ਼ਨ ਨੈਣ ਬਿਗਸਾਈਆ। ਸਿੰਘ ਪੂਰਨ ਹਰਿ ਸੱਜਣ ਸੁਹੇਲ, ਬਾਹਰ ਰਹੇ ਨਾ ਰਾਈਆ। ਆਪੇ ਗੁਰ ਆਪੇ ਚੇਲ, ਏਕਾ ਜੋਤੀ ਆਪਣੀ ਆਪ ਉਪਾਈਆ। ਕਲਜੁਗ ਹੋਇਆ ਅੰਤਮ ਮੇਲ, ਹਰਿ ਘੋਲੀ ਹਉਂ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਕਾਇਆ ਰੰਗਣ ਰੰਗੀ ਚੋਲੀ, ਆਪ ਆਪਣਾ ਭੇਵ ਮਿਟਾਈਆ। ਮਿੱਟੀ ਖੇਹ ਨਾ ਹੋਏ ਡੋਲੀ, ਨਾੜੀ ਚਲਦੀ ਰਹੇ ਸੁਵਾਈਆ। ਬੁੱਧੀ ਸ਼ਬਦ ਦੇਵੇ ਸਚ ਬੋਲੀ, ਸਚ ਸੁਨਾਰਾ ਆਪ ਅਖਵਾਈਆ। ਛੱਬੀ ਪੋਹ ਜੋਤੀ ਹੋਲੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਠੇ ਪਹਿਰ ਸਿੰਘ ਪੂਰਨ ਵਿਚ ਦਏ ਰਖਾਈਆ। ਅਠੇ ਪਹਿਰ ਦਏ ਰੱਖ। ਦਿਵਸ ਰੈਣ ਨਾ ਹੋਵੇ ਵੱਖ। ਸੌ ਗਿਆਰਾਂ ਵੇਖ ਪਰਤਖ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਲੇਖਾ ਆਪ ਲਿਖਾਏ, ਸਾਚੀ ਹੱਥੀਂ ਬਣਤ ਬਣਾਏ, ਵਿਚ ਮਾਲਵੇ ਹੋ ਪਰਤਖ।