ਪੁਸਤਕਾਲਾਭਾਗ ੫

੧੨ ਕੱਤਕ ੨੦੧੨ ਬਿਕ੍ਰਮੀ ਅਜੀਤ ਸਿੰਘ ਦੇ ਗ੍ਰਹਿ ਬਟਾਲਾ

ਸ਼ਬਦ ਰੰਗੀਲੀ ਸੇਜ ਜਗਤ ਵਿਛਾਈਆ। ਸ਼ਬਦ ਸੁਨੇਹੜਾ ਰਿਹਾ ਭੇਜ, ਦਿਵਸ ਰੈਣ ਰਿਹਾ ਜਗਾਈਆ। ਜੋਤੀ ਦਾਮਨ ਚਮਕੇ ਤੇਜ, ਨੂਰ ਨੁਰਾਨੀ ਰਹੇ ਸਵਾਈਆ। ਆਪੇ ਵੇਖੇ ਨੌਂ ਨੌਂ ਤੇਜ, ਨੌਂ ਦਵਾਰੇ ਰਿਹਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੁਰਤੀ ਮਾਤ ਦਵਾਈਆ। ਸ਼ਬਦ ਰੰਗੀਲਾ ਰੰਗ ਹਰਿ ਚੜ੍ਹੰਨਿਆ। ਆਪ ਨਿਭਾਏ ਸਾਚਾ ਸੰਗ, ਆਦਿ ਅੰਤ ਬੇੜਾ ਬੰਨ੍ਹਿਆ। ਸ਼ਬਦ ਡੋਰੀ ਗੁਰਮੁਖ ਪਤੰਗ, ਉਪਰ ਦਿਸੇ ਛਪਰ ਛੰਨਿਆ। ਅੰਮ੍ਰਿਤ ਧਾਰਾ ਵਗੇ ਗੰਗ, ਕਿਸੇ ਹੱਥ ਨਾ ਆਏ ਆਤਮ ਅੰਨ੍ਹਿਆ। ਨਾਮ ਰੰਗੀਲਾ ਪਲੰਘ, ਜਗਤ ਆਪਣਾ ਬੇੜਾ ਆਪੇ ਬੰਨ੍ਹਿਆ। ਜੋਤ ਬਿਰਾਜੇ ਵਡ ਦਾਤਾ ਸੂਰਾ ਸਰਬੰਗ, ਸਾਚਾ ਰਾਗ ਸੁਣਾਏ ਕੰਨਿਆ। ਏਕਾ ਏਕ ਵੱਜੇ ਮਰਦੰਗ, ਭਾਂਡਾ ਭਰਮ ਆਪੇ ਭੰਨਿਆ। ਸ਼ਬਦ ਪਹਿਨਾਏ ਸਾਚੀ ਵੰਗ, ਸੋਹੰ ਪਾਏ ਸਾਚੀ ਅੰਗਿਆ। ਸ਼ਬਦ ਘੋੜੇ ਕਸੇ ਤੰਗ, ਆਵੇ ਜਾਵੇ ਮੇਲ ਮਿਲਾਵੇ ਸਾਚਾ ਸੰਗਿਆ। ਦਰ ਘਰ ਸਾਚਾ ਰਿਹਾ ਲੰਘ, ਆਦਿ ਅੰਤ ਕਦੇ ਨਾ ਸੰਗਿਆ। ਗੁਰਮੁਖ ਕਾਇਆ ਚਾੜ੍ਹੇ ਰੰਗ, ਜੋਤੀ ਜੋਤ

ਸਰੂਪ ਹਰਿ, ਪੱਤ ਡਾਲ੍ਹੀ ਆਪੇ ਨਵ ਨਵ ਰੰਗਿਆ। ਫ਼ਲ ਫੁਲਵਾੜੀ ਮਾਤ ਕਿਆਰੀ, ਤਨ ਸੁਹਣੀ ਮਾਤ ਬਣਾਈਆ। ਅੰਮ੍ਰਿਤ ਬਰਖੇ ਨਿਝਰ ਧਾਰੀ, ਸਦਾ ਰਹੇ ਠੰਡੀ ਠਾਰੀ, ਰੁੱਤ ਬਸੰਤੀ ਹਰਿ ਸੁਹਾਈਆ। ਮਧੁਰ ਨੈਣ ਕਰੇ ਪਿਆਰੀ, ਸ਼ਬਦ ਸੈਣ ਵਣਜ ਵਪਾਰੀ, ਸਾਚੀ ਧਾਰਾ ਇਕ ਵਖਾਈਆ। ਗੁਰਮੁਖ ਸਾਚਾ ਸਾਚੀ ਨਾਰੀ, ਮਿਲੇ ਮੇਲ ਪੁਰਖ ਭਤਾਰੀ, ਆਤਮ ਸੇਜਾ ਕਰ ਤਿਆਰੀ, ਪ੍ਰਭ ਫੂਲਨ ਬਰਖਾ ਲਾਈਆ। ਪਰਗਟ ਹੋਏ ਨਰ ਨਿਰੰਕਾਰੀ, ਜੋਤ ਅਗੰਮੀ ਅਪਰ ਅਪਾਰੀ, ਸ਼ਬਦ ਝੂਲਾ ਦਏ ਹੁਲਾਰੀ, ਆਰ ਪਾਰ ਇਕ ਕਿਨਾਰ ਦੋ ਜਹਾਨਾਂ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਦੁਲਾਰੇ, ਨਾਮ ਕਰਾਏ ਵਣਜ ਵਪਾਰੇ, ਸਾਚੀ ਸਿਖਿਆ ਅੰਮ੍ਰਿਤ ਭਿਖਿਆ ਆਤਮ ਝੋਲੀ ਪਾਈਆ। ਆਤਮ ਝੋਲੀ ਦਰ ਭਰਾਈ, ਉਪਜੇ ਬ੍ਰਹਮ ਗਿਆਨ। ਸਾਚੇ ਘਰ ਵੱਜੇ ਵਧਾਈ, ਏਕਾ ਦੀਸੇ ਨਾਮ ਨਿਸ਼ਾਨ। ਨੌਂ ਅਠਾਰਾਂ ਵਸ ਕਰਾਈ, ਦਸਮ ਦਵਾਰਾ ਮੇਲ ਭਗਵਾਨ। ਏਕਾ ਸੱਚਾ ਰਾਹ ਵਖਾਈ, ਝੁੱਲਦਾ ਦਿਸੇ ਸ਼ਬਦ ਨਿਸ਼ਾਨ। ਫੂਲਨ ਸੇਜਾ ਮਾਤ ਵਿਛਾਈ, ਜੋਤੀ ਖੇਲ ਭਗਤਨ ਮੇਲ ਗੁਣ ਨਿਧਾਨ। ਜੋਤੀ ਜੋਤ ਸਰੂਪ ਹਰਿ, ਚਾਰੋ ਕੁੰਟ ਚਾਰ ਦਿਵਾਰ ਪਹਿਰੇਦਾਰ, ਦਿਵਸ ਰੈਣ ਕਰ ਪਿਆਰ, ਸਦਾ ਸੁਹੇਲਾ ਹੋਏ ਸਹਾਈ। ਫੂਲਨ ਸੇਜਾ ਜਗਤ ਵਿਛਾਉਣਾ। ਗੁਰਮੁਖ ਮੇਲਾ ਭਗਤ ਜਗਾਉਣਾ। ਆਪੇ ਗੁਰ ਆਪੇ ਚੇਲਾ, ਆਪ ਆਪਣਾ ਰਾਹ ਵਿਖਾਉਣਾ। ਨਾ ਕੋਈ ਮੰਗੇ ਪੈਸਾ ਧੇਲਾ, ਕਲਜੁਗ ਕੰਢਾ ਪਾਰ ਕਰਾਉਣਾ। ਹਰਿਜਨ ਹੋਏ ਵਕਤ ਸੁਹੇਲਾ, ਸ਼ਬਦ ਡੰਡਾ ਹੱਥ ਫੜਾਉਣਾ। ਪ੍ਰਭ ਮਿਲਣ ਦਾ ਸਾਚਾ ਵੇਲਾ, ਸਾਚੀ ਵੰਡਾ ਵੰਡ ਵੰਡਾਉਣਾ। ਧਰਮ ਰਾਏ ਦੀ ਟੁੱਟੇ ਜੇਲ੍ਹਾ, ਨਾਮ ਭੰਡਾਰਾ ਵਿਚ ਬ੍ਰਹਿਮੰਡਾ ਹੱਥ ਫੜਾਉਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਰੂਪੀ ਮੇਲ ਕਰ, ਦਸਮ ਦਵਾਰੀ ਤੇਲ ਚੜ੍ਹਾਉਣਾ। ਸ਼ਬਦ ਚੜ੍ਹਾਏ ਤੇਲ, ਗਾਏ ਗੀਤ ਸੁਹਾਗੀਆ। ਪੁਰਖ ਭਤਾਰਾ ਸਾਚਾ ਮੇਲ, ਉਪਜੇ ਮਨ ਵੈਰਾਗਿਆ। ਸਾਚਾ ਮੇਲਾ ਸੱਜਣ ਸੁਹੇਲ, ਧੋਏ ਮਲ ਮਲ ਦਾਗਿਆ। ਅਚਰਜ ਵੇਖੇ ਆਪਣੀ ਖੇਲ, ਕਦੇ ਨਾ ਸੋਇਆ ਸਦਾ ਜਾਗਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸਾਚੀ ਡੋਰੀ, ਆਪ ਆਪਣੇ ਸੰਗ ਜਾਏ ਤੋਰੀ, ਦੋ ਹੱਥੀਂ ਪਕੜੇ ਵਾਗਿਆ। ਫੂਲਨ ਗਹਿਣਾ ਸ਼ਬਦ ਪਟਾਰੀ। ਪੁਰਖ ਅਬਿਨਾਸ਼ੀ ਕਿਰਪਾ ਕਰ, ਜਨ ਭਗਤਾਂ ਦਿਤੀ ਪਹਿਲੀ ਵਾਰੀ। ਆਪ ਆਪਣੀ ਜੋਤ ਧਰ, ਕਾਇਆ ਮੰਦਰ ਮਹੱਲ ਅਪਾਰੀ। ਨਿਰਮਲ ਗੋਤ ਏਕਾ ਕਰ, ਊਚ ਨੀਚ ਨਾ ਰਿਹਾ ਵਿਚਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਭਾਗ ਲਗਾਏ ਤੇਰੀ ਆਤਮ ਕਾਇਆ ਤਨ ਕਿਆਰੀ। ਆਤਮ ਤਨ ਕਿਆਰੀ ਸ਼ਬਦ ਲਵਾਇਆ। ਖਿਲੀ ਮਾਤ ਸੱਚੀ ਫੁਲਵਾੜੀ, ਉਪਰ ਧਰਤੇ ਫੁੱਲ ਕਵਲਿਆ। ਆਪੇ ਵੇਖੇ ਪਿਛੇ ਅਗਾੜੀ, ਅੰਮ੍ਰਿਤ ਨਾਭੀ ਦੋ ਦੋ ਆਬੀ ਵਾਹ ਵਾਹ ਧਾਰਾ ਨੀਲੀ ਸੂਹੀ ਪੀਲੀ ਲਾਲ ਗੁਲਾਬੀ ਜਗ ਦਲਾਲੀ ਚਿੱਟਾ ਖਿਟਾ ਨੀਲਮ ਨੀਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੁਹਾਏ ਆਤਮ ਘਰ, ਅੰਮ੍ਰਿਤ ਜਾਮ ਏਕਾ ਏਕ ਪਿਆ ਲਿਆ। ਗੁਰ ਸੰਗਤ ਤੇਰੀ ਭੇਟ ਸੀਸ ਉਠਾਈਆ। ਧੁਰ ਦਰਗਾਹੀ ਖੇਵਟ ਖੇਟ, ਸਾਚਾ ਬੇੜਾ ਰਿਹਾ ਚਲਾਈਆ। ਆਪੇ ਮਾਂ ਪਿਉ ਬੇਟ, ਦੂਸਰ ਕੋਈ ਦਿਸ ਨਾ ਆਈਆ। ਮਾਇਆ ਤ੍ਰਿਸਨਾ ਦਏ ਮੇਟ, ਆਪ ਆਪਣੀ ਦਇਆ ਕਮਾਈਆ। ਨਾਮ ਨਿਰੰਜਣ ਚੇਟਕ ਚੇਟ, ਰਸਨਾ ਜਿਹਵਾ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਸਾਚਾ ਭਾਣਾ ਰਿਹਾ ਵਖਾਈਆ। ਭਰਮ ਭੁਲੇਖਾ ਦਏ ਨਿਵਾਰ, ਜਨਮ ਕਰਮ ਆਪ ਵਿਚਾਰ, ਲਹਿਣਾ ਦੇਣਾ ਮੂਲ ਚੁਕਾਈਆ। ਸਤਿ ਪੁਰਖ ਨਿਰੰਜਣ ਏਕਾ ਧਾਰ, ਪਾਰਬ੍ਰਹਮ ਬ੍ਰਹਮ ਪਾਏ ਸਾਰ, ਆਪ ਆਪਣੇ ਰੰਗ ਸਮਾਈਆ। ਸ਼ਬਦ ਵਿਚੋਲਾ ਜਗਤ ਮੇਟੇ ਕੁਕਰਮ, ਚਾਰੋਂ ਕੁੰਟਾਂ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਸਤਿਜੁਗ ਏਕਾ ਕਰ, ਦੋਹਾਂ ਦੇਵੇ ਏਕਾ ਵਰ, ਲਹਿਣਾ ਦੇਣਾ ਅੰਤ ਆਦਿ ਆਪੇ ਰਿਹਾ ਚੁਕਾਈਆ। ਕਲਜੁਗ ਅੰਤ ਅੰਤ ਅੰਤ ਵਿਚਾਰਿਆ। ਆਪੇ ਜਾਣੇ ਸਾਚੀ ਬਣਤ, ਬਣੇ ਬਣਾਏ ਸਾਚੀ ਵਿਚ ਸੰਸਾਰਿਆ। ਦਰ ਦਰ ਘਰ ਘਰ ਨੇਤਰ ਖੋਲ੍ਹ ਵੇਖਣ ਸੰਤ, ਕਵਣ ਦਵਾਰਾ ਭਰੇ ਭੰਡਾਰਿਆ। ਕਵਣ ਸ਼ਬਦ ਜਿਹਵਾ ਮੰਤ, ਮੇਟ ਮਿਟਾਏ ਧੁੰਦੂਕਾਰਿਆ। ਹੋਏ ਮਿਲਾਵਾ ਸਾਚੇ ਕੰਤ, ਵੱਜੇ ਨਾਦ ਅਪਰ ਅਪਾਰਿਆ। ਕਾਇਆ ਚੜ੍ਹੇ ਰੰਗ ਬਸੰਤ, ਖਿੜੀ ਰਹੇ ਸਦਾ ਗੁਲਜ਼ਾਰਿਆ। ਮੇਟ ਮਿਟਾਏ ਪੰਜੇ ਦੰਤ, ਸੁਰਤੀ ਖਿਚੇ ਦਸਮ ਦਵਾਰਿਆ। ਨੌਂ ਦਵਾਰੇ ਜੀਵ ਜੰਤ, ਗੁਰਮੁਖ ਵਿਰਲਾ ਨਿਰਮਲ ਨਿਰਮਲ ਦਰ ਘਰ ਸਾਚੇ ਬੂਝ ਬੁਝਾਰਿਆ। ਮਿਲੇ ਮੇਲ ਪੂਰਨ ਭਗਵੰਤ, ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰਾ ਅੰਤਮ ਅੰਤ ਕਾਲਾ ਸੂਸਾ ਤਨ ਛੁਹਾ ਰਿਹਾ। ਸਤਿਜੁਗ ਸਾਚਾ ਆਦਿ ਆਦਿ ਉਪਦੇਸਿਆ। ਵੇਖੇ ਖੇਲ ਵਿਚ ਬ੍ਰਹਿਮਾਦ, ਬ੍ਰਹਮ ਵਿਸ਼ਨ ਮਹੇਸ਼ਿਆ। ਸ਼ਬਦ ਵਜਾਏ ਸਾਚਾ ਨਾਦ, ਲੋਆਂ ਪੁਰੀਆਂ ਦੇਸ ਪਰਦੇਸਿਆ। ਲੇਖਾ ਲਿਖੇ ਬੋਧ ਅਗਾਧ, ਜੋਤੀ ਜਾਮਾ ਧਾਰੇ ਭੇਸਿਆ। ਧਰਤ ਮਾਤ ਰਹੀ ਅਰਾਧ, ਬਣ ਭਿਖਾਰ ਦਰ ਦਰਵੇਸਿਆ। ਸੰਤ ਸੁਹੇਲੇ ਕਰਦੇ ਯਾਦ, ਪਾਇਣ ਵੈਣ ਖੁਲ੍ਹੜੇ ਕੇਸਿਆ। ਮਿਲੇ ਮੇਲ ਮਾਧਵ ਮਾਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਵਣ ਦਵਾਰੇ ਮੇਲ ਨਿਰੰਕਾਰੇ ਜੋਤੀ ਸ਼ਬਦ ਪਵਣ ਸਵਾਸੀ ਸਦਾ ਰਹੇ ਪਰਵੇਸ਼ਿਆ। ਸਤਿਜੁਗ ਆਦਿ ਆਦਿ ਗੁਰ ਅੰਤਰ, ਹਰਿ ਸਾਚੀ ਰਚਨ ਰਚਾਈਆ। ਅਜਪਾ ਜਾਪ ਜਾਪ ਗੁਰ ਮੰਤਰ, ਲੋਕਮਾਤ ਰਿਹਾ ਉਪਜਾਈਆ। ਜਗਤ ਤ੍ਰਿਸਨਾ ਮਿਟੇ ਬਸੰਤਰ, ਅੰਮ੍ਰਿਤ ਮੇਘ ਰਿਹਾ ਬਰਸਾਈਆ। ਗਗਨ ਗਗਨੰਤਰ ਮਾਤ ਪਤਾਲ ਅਕਾਸ਼ ਖੇਲ ਰਚਾਈਆ। ਆਪੇ ਜਾਣੇ ਜੁਗਾ ਜੁਗੰਤਰ, ਪ੍ਰਭ ਸਾਚਾ ਮਾਰਗ ਇਕ ਲਗਾਈਆ। ਕਲਜੁਗ ਤੇਰੀ ਅੰਤਮ ਅੰਤ, ਸਤਿਜੁਗ ਆਦਿ ਹੋਇਆ ਜੁਗ ਜੁਗ ਜੁਗੰਤਰ, ਪ੍ਰਭ ਸਾਚਾ ਮਾਰਗ ਲਾਈਆ। ਰਾਗ ਨਾਦ ਬ੍ਰਹਿਮਾਦ ਸੁਨ ਸਮਾਧ, ਜਨ ਭਗਤਾਂ ਦੇਵੇ ਸ਼ਬਦ ਦਾਦ, ਜੀਵ ਜੰਤ ਨਾ ਜਾਣੇ ਗਵਣ। ਏਕਾ ਉਪਜੇ ਆਤਮ ਨਾਦ, ਭੇਵ ਖੁਲ੍ਹਾਏ ਤ੍ਰੈ ਤ੍ਰੈ ਭਵਣ। ਨਾਮ ਜਣਾਈ ਬੋਧ ਅਗਾਧ ਦਿਵਸ ਰੈਣ ਨਾ ਦੇਵੇ ਸੌਣ, ਤਨ ਮਾਟੀ ਸਾਚੀ ਹਾਟੀ ਰਿਹਾ ਸੋਧ, ਆਪ ਕਟਾਏ ਅਵਣ ਗਵਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਵਸਤ ਇਕ ਸੱਚੀ ਧਰਮਸਾਲ, ਰਲਾਏ ਸਵਾਸ ਪਵਣ। ਪਵਣ ਸਵਾਸ ਕਰ ਪਿਆਰ। ਸ਼ਬਦ ਦੇਵੇ ਇਕ ਅਧਾਰ। ਗੁਰਮੁਖ ਸਾਚੇ ਕਰਮ ਵਿਚਾਰ। ਪੰਜ ਚੋਰ ਨਾ ਦਰ ਘਰ ਨਾਚੇ ਅੱਠੇ ਪਹਿਰ ਖ਼ਬਰਦਾਰ। ਆਪੇ ਭੰਨੇ ਕਲਜੁਗ ਡੰਨੇ ਬੇਮੁੱਖ ਜੀਵ ਭਾਂਡੇ ਕਾਚੇ, ਗੁਰਮੁਖ ਸਾਚੇ ਮਾਤ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਭੰਡਾਰਾ ਰਿਹਾ ਭਰ, ਹਰਿ ਜਨ ਮੰਗੇ ਦਰ ਦਵਾਰ। ਤਖ਼ਤ ਤਾਜ ਸੁਲਤਾਨ ਹਰਿ ਭਗਵਾਨਿਆ। ਲੋਆਂ ਪੁਰੀਆਂ ਏਕਾ ਰਾਜ, ਸ਼ਬਦ ਨਿਸ਼ਾਨਿਆ। ਸ਼ਬਦ ਉਡਾਏ ਏਕਾ ਬਾਜ, ਵੇਖ ਵਖਾਣੇ ਸਰਬ ਥਾਨਿਆ। ਆਪ ਰਚਾਇਆ ਆਪਣਾ ਕਾਜ, ਹਰਿ ਹਰਿ ਵਾਲੀ ਦੋ ਜਹਾਨਿਆ। ਚਾਰੋਂ ਕੁੰਟ ਰਿਹਾ ਭਾਜ, ਲੇਖ ਲਿਖਾਏ ਰਾਜ ਰਾਜਾਨਿਆ। ਪਰਗਟ ਹੋਏ ਦੇਸ ਮਾਝ, ਸੰਬਲ ਦੇਸ ਨਗਰ ਸੁਹਾਨਿਆ।

ਸਾਧਾਂ ਸੰਤਾਂ ਜੀਆਂ ਜੰਤਾਂ ਖੋਲ੍ਹੇ ਪਾਜ, ਮਾਰੇ ਤੀਰ ਸ਼ਬਦ ਨਿਸ਼ਾਨਿਆ। ਗੁਰਮੁਖਾਂ ਪੜਦੇ ਰਿਹਾ ਕਾਜ, ਸਾਚਾ ਬੰਨ੍ਹੇ ਹੱਥੀਂ ਗਾਨਿਆ। ਵੇਲੇ ਅੰਤਮ ਰੱਖੇ ਲਾਜ, ਦਰ ਦਵਾਰੇ ਕਰੇ ਪਰਵਾਨਿਆ। ਲੱਖ ਚੁਰਾਸੀ ਨਾਰ ਬਾਂਝ, ਸਾਚੀ ਦਿਸੇ ਨਾ ਘਰ ਸੰਤਾਨਿਆ। ਗੁਰਮੁਖ ਸਾਚੇ ਦੋ ਜਹਾਨੀ ਏਕਾ ਸਾਂਝ, ਮਿਲੇ ਮੇਲ ਪੁਰਖ ਭਗਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਝੁਲਾਏ ਸ਼ਬਦ ਨਿਸ਼ਾਨਿਆ। ਸ਼ਬਦ ਨਿਸ਼ਾਨਾ ਏਕਾ ਏਕ ਝੁਲਾ ਰਿਹਾ। ਨੌਂ ਖੰਡ ਪ੍ਰਿਥਮੀ ਏਕਾ ਟੇਕ, ਹਰਿ ਰਖਾਏ ਸ਼ਾਹ ਅਸਵਾਰਿਆ। ਸੱਤਾਂ ਦੀਪਾਂ ਕਰੇ ਬੁਧ ਬਿਬੇਕ, ਦੇਵੇ ਨਾਮ ਅਪਰ ਅਪਾਰਿਆ। ਸਾਚੇ ਨੇਤਰ ਲੈਣਾ ਵੇਖ, ਆਪ ਆਪਣਾ ਭੇਵ ਛੁਪਾ ਰਿਹਾ। ਲੇਖਾ ਜਾਣੇ ਔਲੀਆ ਪੀਰ ਸ਼ੇਖ਼, ਗੁਰ ਪੀਰ ਔਲੀਆ ਨਾ ਕੋਈ ਛੁਪਾ ਰਿਹਾ। ਪੰਡਤ ਪਾਂਧੇ ਰਹੇ ਵੇਖ, ਵੇਦ ਵਿਆਸੇ ਲਿਖੀ ਰੇਖ, ਕਵਣ ਕੂਟੇ ਪ੍ਰਭ ਸਾਚੀ ਜੋਤ ਜਗਾ ਰਿਹਾ। ਦਰ ਦਵਾਰੇ ਗੁਰਮੁਖ ਵਿਰਲੇ ਸਾਚੇ ਨੇਤਰ ਲੈਣਾ ਪੇਖ, ਸ਼ਬਦ ਸਿੰਘਾਸਣ ਹਰਿ ਡਗਮਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਕਲਜੁਗ ਸਤਿਜੁਗ ਲਿਖੇ ਲੇਖ, ਦੋਹਾਂ ਲਹਿਣਾ ਦੇਣਾ ਅੰਤਮ ਮਾਤ ਚੁਕਾ ਰਿਹਾ। ਲਹਿਣਾ ਦੇਣਾ ਦਏ ਦੇਵਣਹਾਰਿਆ। ਕਲਜੁਗ ਝੂਠਾ ਲਗੇ ਨੇਂਹ, ਮਾਇਆ ਭੁੱਲਾ ਸਰਬ ਸੰਸਾਰਿਆ। ਦਰ ਦਰ ਘਰ ਘਰ ਮੰਦਰ ਅੰਦਰ ਹੋਣੇ ਥੇਹ, ਨਾ ਕੋਈ ਦੀਸੇ ਗੁਰੂਦਵਾਰਿਆ। ਚਾਰੇ ਕੁੰਟ ਉਡਣੀ ਖੇਹ, ਪਰਗਟ ਹੋਏ ਹਰਿ ਨਿਰੰਕਾਰਿਆ। ਨਾ ਕੋਈ ਭਈਆ ਬੇਬੇ ਬੇ, ਪਿਤਾ ਪੂਤ ਨਾ ਕੋਈ ਸਹਾਰਿਆ। ਨਾ ਕੋਈ ਰਸਨਾ ਗਾਵੇ ਜਿਹਵਾ ਜੇ, ਜਗਤ ਵਿਛੋੜਾ ਆਪ ਕਰਾ ਰਿਹਾ। ਨਾ ਕੋਈ ਦੀਸੇ ਦੇਵੀ ਦੇ, ਕਰੋੜ ਤੇਤੀਸਾ ਵਕਤ ਚੁਕਾ ਰਿਹਾ। ਸ਼ਿਵ ਸ਼ੰਕਰ ਲਾਏ ਕੰਠ ਸੇ, ਬਾਸ਼ਕ ਤਸ਼ਕ ਗਲ ਲਟਕਾ ਰਿਹਾ। ਬ੍ਰਹਮਾ ਦੇਣਾ ਰਿਹਾ ਦੇ, ਚਾਰੇ ਮੁਖ ਹਿਸਾਬ ਮੁਕਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਰਾਹ ਵਖਾ ਰਿਹਾ। ਸਤਿਜੁਗ ਸਚ ਦਵਾਰ, ਦਰ ਦਰ ਮੰਗਿਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਆਪ ਨਿਭਾਏ ਆਪਣਾ ਸੰਗਿਆ। ਪਰਗਟ ਕਰ ਵਿਚ ਸੰਸਾਰ, ਸੋਹੰ ਸ਼ਬਦ ਭਰ ਭੰਡਾਰ, ਇਕ ਚੜ੍ਹਾਏ ਸਾਚਾ ਰੰਗਿਆ। ਗੁਰਮੁਖ ਸਾਚੇ ਮਾਤ ਵਿਚਾਰ, ਦੇਵੇ ਦਾਤ ਅਪਰ ਅਪਾਰ, ਮਾਨਸ ਦੇਹੀ ਨਾ ਹੋਏ ਭੰਗਿਆ। ਤਨ ਮਾਲਾ ਗਲ ਸਾਚਾ ਹਾਰ, ਅੰਮ੍ਰਿਤ ਪਿਆਲਾ ਭਰ ਭੰਡਾਰ, ਨਾ ਹੋਏ ਕੰਗਾਲਾ ਦੂਜੀ ਵਾਰ, ਵਗੇ ਧਾਰ ਸਾਚੀ ਗੰਗਿਆ। ਨਾਮ ਦੁਸ਼ਾਲਾ ਅਪਰ ਅਪਾਰਾ, ਫ਼ਲ ਲਗਾਏ ਕਾਇਆ ਡਾਲ੍ਹਾ ਸਾਚਾ ਮੇਵਾ ਪਹਿਲੀ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਖੋਲ੍ਹੇ ਬੰਦ ਦਰ, ਮੇਟ ਮਿਟਾਏ ਪੰਚਮ ਧਾੜ। ਇਕ ਇਕ ਇਕ ਇਕ ਚਾਰ। ਦਰ ਘਰ ਸਾਚੇ ਜਾਣਾ ਵਿਕ, ਪੰਚਮ ਮੇਲਾ ਹਰਿ ਦਾਤਾਰ। ਨਾ ਕੋਈ ਵਡਾ ਛੋਟਾ ਨਿੱਕ, ਬਿਰਧ ਬਾਲ ਨਾ ਕੋਈ ਜਵਾਨ। ਨਾ ਕੋਈ ਜਾਣੇ ਰਸ ਮਿੱਠਾ ਫਿਕ, ਨਾਮ ਰਸ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਸਚ ਵਰ, ਭਰਿਆ ਰਹੇ ਸਦ ਭੰਡਾਰ। ਚਾਰ ਚਾਰ ਚਾਰ ਯਾਰ। ਏਕਾ ਕਰੇ ਹਰਿ ਖੁਆਰ। ਚਾਰੋਂ ਕੁੰਟ ਹਾਹਾਕਾਰ। ਗੁਰਮੁਖਾਂ ਹੱਥੀਂ ਦੇਵੇ ਪਾੜ। ਸ਼ਬਦ ਅਗੰਮੀ ਰੱਖੇ ਧਾੜ। ਨਾ ਕਦੇ ਮਰੇ ਨਾ ਕਦੇ ਜੰਮੇ, ਖਾਏ ਨਾ ਕਦੇ ਮੌਤ ਲਾੜ। ਨਾਮ ਅਧਾਰੀ ਏਕਾ ਥੰਮੀ, ਗਗਨ ਪਤਾਲਾਂ ਦਿਸੇ ਪਾੜ। ਆਪੇ ਜਾਣੇ ਖੇਲ ਅਗੰਮੀ, ਮਾਨਸ ਦੇਹੀ ਬਹੱਤਰ ਨਾੜ। ਲੱਗੇ ਭਾਗ ਮਾਟੀ ਚੰਮੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਭੰਡਾਰਾ ਮਿਲੇ ਵਰ, ਹਰਿਜਨ ਚਬਾਏ ਆਪਣੀ ਦਾੜ੍ਹ। ਜਨ ਭਗਤ ਅਧਾਰਾ ਏਕਾ

ਨਾਮ ਭੰਡਾਰਿਆ। ਪੁਰਖ ਨਿਰੰਜਣ ਏਕਾ ਏਕ ਵਿਚ ਸੰਸਾਰਿਆ। ਦੂਈ ਦਵੈਤੀ ਨਾ ਲਾਏ ਸੇਕ, ਏਕਾ ਦੀਸੇ ਪਾਰ ਕਿਨਾਰਿਆ। ਬੁਧੀ ਰਹੇ ਸਦਾ ਬਿਬੇਕ, ਜੂਠਾ ਝੂਠਾ ਮੋਹ ਚੁਕਾ ਰਿਹਾ। ਸਾਚੇ ਨੇਤਰ ਰਿਹਾ ਵੇਖ, ਜਗਤ ਲੋਚਨ ਬੰਦ ਕਰਾ ਰਿਹਾ। ਆਪੇ ਲਿਖੇ ਮਸਤਕ ਰੇਖ, ਲਿਖਿਆ ਲੇਖ ਨਾ ਕੋਈ ਮਿਟਾ ਰਿਹਾ। ਨਾ ਕੋਈ ਜਾਣੇ ਔਲੀਆ ਪੀਰ ਸ਼ੇਖ਼, ਤਿਲਕ ਲਲਾਟੀ ਕਵਣ ਲਗਾ ਰਿਹਾ। ਜੋਤ ਸਰੂਪੀ ਹਰਿ ਹਰਿ ਭੇਖ, ਔਖੀ ਘਾਟੀ ਆਪ ਚੜ੍ਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨਾ ਏਕਾ ਸਰਨਾ ਸਾਚਾ ਪੱਲੂ ਸ਼ਬਦ ਲੜ ਫੜਾ ਰਿਹਾ। ਸੁਰਤ ਸ਼ਬਦ ਗੁਰ ਗਿਆਨ, ਆਪ ਦਵਾਈਆ। ਅਠੇ ਪਹਿਰ ਮਾਰ ਧਿਆਨ, ਦਿਵਸ ਰੈਣ ਰਹੇ ਸੁਹਾਈਆ। ਜਗਤ ਬਿਠਾਏ ਨਾਮ ਬਿਬਾਣ, ਨੌਂ ਦਵਾਰੇ ਬਾਹਰ ਕਢਾਈਆ। ਕਾਇਆ ਮੰਦਰ ਸਚ ਮਕਾਨ, ਦਸਮ ਦਵਾਰੀ ਮਹੱਲ ਬਣਾਈਆ। ਨੇੜ ਨਾ ਆਇਣ ਪੰਚਮ ਸੈਤਾਨ, ਸ਼ਬਦ ਡੰਡੇ ਰਿਹਾ ਦੁਰਕਾਈਆ। ਸਾਚਾ ਦੇਵੇ ਨਾਮ ਨਿਧਾਨ, ਸੋਹੰ ਡੋਰੀ ਹੱਥ ਫੜਾਈਆ। ਸੋ ਪੁਰਖ ਨਿਰੰਜਣ ਆਪ ਭਗਵਾਨ, ਹਉਮੇ ਹੰਗਤਾ ਜੀਵ ਗਵਾਈਆ। ਕਿਰਪਾ ਕਰੇ ਵਾਲੀ ਦੋ ਜਹਾਨ, ਸਾਚੇ ਮੰਡਲ ਸਾਚੀ ਰਾਸ ਪਵਣ ਸਵਾਸੀ ਰਿਹਾ ਵਖਾਈਆ। ਆਪ ਉਡਾਏ ਇਕ ਅਕਾਸ਼, ਸਾਚੀ ਦਿਸ਼ਾ ਰਾਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਦਰੇ ਅੰਦਰ ਤੋੜੇ ਜੰਦਰ, ਲੱਖ ਚੁਰਾਸੀ ਬਾਹਰ ਭੌਂਦੇ ਬੰਦਰ, ਸਾਚਾ ਰਾਹ ਦਿਸ ਕਿਸੇ ਨਾ ਆਈਆ। ਸ਼ਬਦ ਗੁਰ ਮਿਹਰਵਾਨ ਆਤਮ ਜਾਗਿਆ। ਦਰ ਘਰ ਸਾਚੇ ਮਿਲੇ ਜੀਆ ਦਾਨ, ਸਰ ਸਰੋਵਰ ਧੋਏ ਮਾਇਆ ਦਾਗਿਆ। ਜੋਤੀ ਜਗੇ ਇਕ ਮਹਾਨ, ਹੰਸ ਬਣੇ ਗੁਰਮੁਖ ਸਾਚਾ ਕਾਗਿਆ। ਏਕਾ ਦੀਸੇ ਸ਼ਬਦ ਨਿਸ਼ਾਨ, ਵੱਜੇ ਨਾਦ ਸੁਣਾਏ ਰਾਗ ਸਾਚਾ ਰਾਗਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸ਼ਬਦ ਵਰ, ਗੁਰਮੁਖ ਸਾਚੇ ਜਾਣਾ ਤਰ, ਆਤਮ ਰਹੇ ਸਦਾ ਵੈਰਾਗਿਆ। ਮਨ ਵੈਰਾਗ ਗੁਰਮੁਖ ਸਾਚਾ ਜਾਏ ਜਾਗ, ਸਗਲ ਵਸੂਰਾ ਲਾਥਿਆ। ਲੋਕਮਾਤ ਵਡ ਵਡਭਾਗ ਆਤਮ ਬੁਝੀ ਤ੍ਰਿਸਨਾ ਆਗ, ਦੀਪਕ ਜੋਤੀ ਜਗੇ ਚਿਰਾਗ, ਮਿਲੇ ਮੇਲ ਹਰਿ ਸਮਰਥਿਆ। ਆਪ ਆਪਣੇ ਹੱਥ ਰੱਖੇ ਵਾਗ, ਮਾਇਆ ਡੱਸੇ ਨਾ ਡੱਸਣੀ ਨਾਗ, ਏਕਾ ਸ਼ਬਦ ਸੁਣਾਏ ਸਾਚੀ ਕਥਿਆ। ਸੋਹੰ ਬੰਨ੍ਹੇ ਤਨ ਸਾਚਾ ਤਾਗ, ਚਰਨ ਕਵਲ ਜਨ ਜਾਏ ਲਾਗ, ਧੁਰ ਦਰਗਾਹੀ ਜਗਤ ਮਲਾਹੀ, ਆਪ ਚੜ੍ਹਾਏ ਸ਼ਬਦ ਸਾਚੇ ਰਥਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਖੋਲ੍ਹੇ ਬੰਦ ਕਵਾੜ, ਜੋਤ ਜਗਾਏ ਬਹੱਤਰ ਨਾੜ, ਆਪ ਆਪਣਾ ਦਰਸ ਦਿਖਾਏ, ਨਾ ਕੋਈ ਸੀਸ ਨਾ ਕੋਈ ਧੜ। ਹਰਿਜਨ ਸਾਚੇ ਤਰਸ ਕਮਾਏ, ਦਸਮ ਦਵਾਰੀ ਅੱਗੇ ਖੜ੍ਹ। ਅੰਮਿਤ ਮੇਘ ਮੁਖ ਚੁਆਏ, ਸ਼ਬਦ ਸਰੂਪੀ ਬਾਹੋਂ ਫੜ। ਸਾਚੀ ਸੇਜਾ ਆਪ ਬਹਾਏ, ਆਪ ਆਪਣੇ ਕੰਠ ਲਗਾਏ, ਦੂਸਰ ਕੋਈ ਨਾ ਸਕੇ ਘੇਰ ਸਾਚੇ ਦਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਨਾਮ ਵਰ, ਏਕਾ ਅੱਖਰ ਗੁਰ ਸ਼ਬਦ ਵੱਖਰ, ਭਗਤ ਵਿਦਿਆ ਲੈਣੀ ਪੜ੍ਹ। ਸਤਾਰਾਂ ਮਾਸ ਸਤਾਰਾਂ ਦਿਨ। ਜਗਤ ਲੰਘਾਉਣੇ ਗਿਣ ਗਿਣ। ਆਪ ਆਪਣੀ ਬਿਧ ਬਣਾਏ, ਨਾ ਕੋਈ ਦੂਸਰ ਸੰਗ ਰਲਾਏ, ਖੇਲ ਕਰਾਏ ਜਿਨ ਜਿਨ। ਅੰਤਮ ਸਾਚਾ ਮੇਲ ਮਿਲਾਏ, ਸ਼ਬਦ ਸਰੂਪ ਹੁਕਮ ਜਣਾਏ, ਆਪਣਾ ਸੰਗ ਆਪ ਨਿਭਾਏ, ਪਕੜ ਉਠਾਏ ਪਹਿਲੋਂ ਦਿਨ ਤਿੰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਾਣੇ ਖੇਲ ਭਿੰਨ ਭਿੰਨ।

੧੨ ਕੱਤਕ ੨੦੧੨ ਬਿਕ੍ਰਮੀ ਬਖ਼ਸ਼ੀਸ਼ ਸਿੰਘ ਦੇ ਗ੍ਰਹਿ ਕਾਦਰਾਬਾਦ ਜ਼ਿਲਾ ਗੁਰਦਾਸਪੁਰ

ਜਗਜੀਤ ਜਗਜੀਤ ਜਗਜੀਤ ਭਗਤ ਵਣਜਾਰਿਆ। ਜਗਜੀਤ ਜਗਜੀਤ ਜਗਜੀਤ ਜੋਤ ਮੇਲ ਪ੍ਰਭ ਸਾਚੇ ਮੀਤ, ਬ੍ਰਹਮ ਪਾਰਬ੍ਰਹਮ ਭੇਵ ਅਪਾਰਿਆ। ਜਗਜੀਤ ਜਗਜੀਤ ਜਗਜੀਤ ਕਾਇਆ ਸੀਤ, ਸ਼ਬਦ ਗੀਤ ਏਕਾ ਰਾਗ ਸੁਣਾ ਰਿਹਾ। ਜਗਜੀਤ ਜਗਜੀਤ ਜਗਜੀਤ ਕਲਜੁਗ ਔਧ ਗਈ ਬੀਤ, ਸੋਏ ਪੂਤ ਹਰਿ ਸਚ ਸਪੂਤ ਬਾਹੋਂ ਫੜ ਮਾਤ ਜਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸ਼ਬਦ ਸਰੂਪੀ ਵੇਸ ਕਰ, ਕਾਇਆ ਬੁੱਤ ਸੁਤ ਕਲਬੂਤ ਨਾ ਕੋਈ ਰਖਾ ਰਿਹਾ। ਜਗ ਜਾਨ ਜਗ ਜਾਨ ਜਗ ਜਾਨ ਗੁਰਮੁਖ ਗੁਰਮੁਖ ਗੁਰਮੁਖਿਆ। ਪਰਗਟ ਹੋਏ ਹਰਿ ਭਗਵਾਨ, ਜੀਆ ਦਾਨ ਦੇਵੇ ਸੁਣੇ ਸੁਣਾਏ ਸਚ ਬੇਨੰਤੀਆ। ਚਰਨ ਧੂੜ ਚਰਨ ਧੂੜ ਚਰਨ ਧੂੜ ਜਗਤ ਇਸ਼ਨਾਨ, ਸਾਚਾ ਧਾਮ ਇਕ ਸੁਹੰਤਿਆ। ਰੰਗ ਗੂੜ੍ਹ ਰੰਗ ਗੂੜ੍ਹ ਰੰਗ ਗੂੜ੍ਹ ਮਨ ਮੂੜ੍ਹ, ਮਿਲੇ ਮੇਲ ਭਗਤ ਭਗਵੰਤਿਆ। ਜਗਤ ਨਾਤਾ ਕੂੜੋ ਕੂੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਮਾਇਆ ਪਾਏ ਜਗਤ ਬੇਅੰਤ ਬੇਅੰਤਿਆ। ਕਲਜੁਗ ਮਾਇਆ ਕਾਲੀ ਰੈਣ, ਚਾਰੋਂ ਕੁੰਟ ਅੰਧੇਰ ਪਸਾਰਿਆ। ਏਕਾ ਵਗੇ ਕੁਫਰ ਹੰਕਾਰੀ ਵਹਿਣ, ਨਾ ਕੋਈ ਜਾਣੇ ਜੀਵ ਸੰਸਾਰਿਆ। ਦਰ ਦਰ ਘਰ ਘਰ ਰਸਨਾ ਕਹਿਣ, ਜ਼ਾਤੀ ਪਾਤੀ ਸ਼ਾਹ ਸਫਾਤੀ ਨਾ ਕਿਸੇ ਵਿਚਾਰਿਆ। ਗੁਰਮੁਖ ਵਿਰਲਾ ਦਰਸ਼ਨ ਪੇਖੇ ਸਾਚੇ ਨੈਣ, ਚੜ੍ਹ ਮਹੱਲ ਅਟੱਲ ਉਚ ਮੁਨਾਰਿਆ। ਅੰਮ੍ਰਿਤ ਬਖ਼ਸ਼ੇ ਬੂੰਦ ਸਵਾਤੀ, ਦੇਵੇ ਦਰਸ ਅਗੰਮ ਅਪਾਰਿਆ। ਦਰ ਘਰ ਸਾਚੇ ਪੁਛੇ ਵਾਤੀ, ਪਰਗਟ ਹੋਏ ਕਮਲਾਪਾਤੀ, ਜੋਤ ਜਗਾਏ ਆਤਮ ਬਾਤੀ, ਇਕ ਕਰਾਏ ਸੱਚਾ ਉਜਿਆਰਿਆ। ਗੁਰਮੁਖ ਸਾਚੇ ਸ਼ਬਦ ਵੈਰਾਗੀ, ਆਪੇ ਬਣਿਆ ਸਾਚਾ ਸਾਥੀ। ਸਤਿਜੁਗ ਜੋੜਾ ਸੋਹੰ ਘੋੜਾ, ਨਾਮ ਰਖਾਏ ਐਰਾਪਤ ਹਾਥੀ। ਧੁਰ ਦਰਗਾਹੀ ਆਏ ਦੌੜਾ, ਅੰਦਰ ਮੰਦਰ ਲਾਏ ਏਕ ਪੌੜਾ, ਕਿਰਪਾ ਕਰ ਤ੍ਰੈਲੋਕੀ ਨਾਥੀ। ਨਾ ਕੋਈ ਜਾਣੇ ਲੰਮਾ ਚੌੜਾ, ਏਕਾ ਰਸ ਗੁਰਮੁਖ ਵਿਰਲੇ ਰਿਹਾ ਦੱਸ, ਦੂਸਰ ਨਾ ਕੋਈ ਵੇਖੇ ਮਿੱਠਾ ਕੌੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਵੇਲੇ ਅੰਤਮ ਮਾਤ ਬਹੁੜਾ। ਓਅੰਕਾਰ ਅਕਾਰ ਸੋਹੰ ਪਸਾਰਿਆ। ਸੋ ਪੁਰਖ ਨਿਰੰਜਣ ਅਪਰ ਅਪਾਰ, ਜੀਵ ਜੰਤਾਂ ਦਏ ਅਧਾਰਿਆ। ਹੰਸਾ ਬੰਸਾ ਹਰਿ ਏਕਾ ਵਣਜ ਕਰਾਏ ਨਾਮ ਵਪਾਰਿਆ। ਆਪੇ ਖੋਲ੍ਹੇ ਬੰਦ ਕਿਵਾੜ, ਪਰ੍ਹੇ ਹਟਾਏ ਪੰਚਮ ਧਾੜ, ਦੂਈ ਦਵੈਤੀ ਪੜਦਾ ਸਾੜਿਆ। ਸਾਚੇ ਘਾੜਨ ਘੜੇ ਘਾੜ੍ਹ, ਸ਼ਬਦ ਘੋੜੇ ਦੇਵੇ ਚਾੜ੍ਹ, ਦਰ ਘਰ ਸਾਚੇ ਦੇਵੇ ਵਾੜਿਆ। ਵੇਖੇ ਧਰਮ ਇਕ ਅਖਾੜ, ਜੋਤੀ ਜਗੇ ਬਹੱਤਰ ਨਾੜ, ਵਜੇ ਨਾਦ ਸੱਚਾ ਧੁਨਕਾਰਿਆ। ਲਗੇ ਵਾ ਨਾ ਤੱਤੀ ਹਾੜ੍ਹ, ਨੌਂ ਅਠਾਰਾਂ ਚਬਾਏ ਦਾੜ੍ਹ, ਬਜਰ ਕਪਾਟੀ ਪੜਦਾ ਪਾੜ, ਮੇਲ ਮਿਲਾਏ ਸਾਚੇ ਲਾੜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਪਿਛੇ ਅਗਾੜਿਆ। ਸਾਚਾ ਸ਼ਬਦ ਸ਼ਬਦ ਗੁਰ ਦੀਨਾ। ਪਾਰਬ੍ਰਹਮ ਬ੍ਰਹਮ ਪ੍ਰਭ ਮੇਲ ਅੱਖਰ ਵੱਖਰ ਆਪੇ ਲੀਣਾ। ਅੰਦਰ ਮੰਦਰ ਸੱਜਣ ਸੁਹੇਲ, ਸ਼ਬਦ ਸਰੂਪੀ ਦਾਨਾ ਬੀਨਾ। ਆਪੇ ਵਸੇ ਰੰਗ ਨਵੇਲ, ਗੁਰਮੁਖ ਦੇਵੇ ਨਾਮ, ਸੁੱਕਾ ਹਰਿਆ ਕਰੇ ਚਾਮ, ਹਰਿ ਦਾਤਾ ਵਡ ਪਰਬੀਨਾ। ਕੋਈ ਨਾ ਲਾਏ ਮਾਤ ਦਾਮ, ਅੰਮ੍ਰਿਤ ਪਿਆਏ ਸਾਚਾ ਜਾਮ। ਸ਼ਾਂਤ ਕਰਾਇਆ ਸਾਚਾ ਸੀਨਾ। ਮਿਟੇ ਰੈਣ ਅੰਧੇਰੀ ਸ਼ਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚਾ ਜਾਏ ਤਰ, ਆਪ ਆਪਣੇ ਜਿਹਾ ਕੀਨਾ। ਰਸਨਾ ਗਾਏ ਗੁਣ ਗਹਿਰ

ਗੰਭੀਰ। ਅੱਠੇ ਪਹਿਰ ਸ਼ਾਂਤ ਸਰੀਰ। ਦਸਮ ਦਵਾਰੀ ਅੰਮ੍ਰਿਤ ਸੀਰ। ਹਉਮੇ ਕੱਢੇ ਵਿਚੋਂ ਪੀੜ। ਚੋਟੀ ਚੜ੍ਹੇ ਇਕ ਅਖ਼ੀਰ। ਸ਼ਬਦ ਸਰੂਪੀ ਬੰਨ੍ਹੇ ਧੀਰ। ਬਜਰ ਕਪਾਟੀ ਆਪੇ ਚੀਰ। ਸਾਚੀ ਹਾਟੀ ਸ਼ਬਦ ਅਮੋਲਾ, ਪੁਰਖ ਅਬਿਨਾਸ਼ੀ ਆਪੇ ਤੋਲਾ, ਲੱਭ ਲੱਭ ਥੱਕੇ ਸੰਤ ਫ਼ਕੀਰ। ਦਰ ਦਰਵਾਜ਼ੇ ਰਿਹਾ ਗੋਲਾ, ਭਾਗ ਨਾ ਲੱਗਾ ਕਾਇਆ ਚੋਲਾ, ਜੂਠਾ ਝੂਠਾ ਵਿਸ਼ਟਾ ਫੋਲਾ, ਸਰਬ ਘਟ ਵਾਸੀ ਨਾ ਅੰਦਰ ਬੋਲਾ। ਮਿਲਿਆ ਮੇਲ ਨਾ ਜੋਤ ਪਰਕਾਸ਼ੀ, ਨਾ ਕੋਈ ਸੁਣਾਏ ਸਾਚਾ ਢੋਲਾ। ਦਇਆ ਕਮਾਏ ਘਨਕਪੁਰ ਵਾਸੀ, ਗੁਰਮੁਖ ਤੇਰਾ ਦਸਮ ਦਵਾਰੀ ਕਾਇਆ ਮੰਦਰ ਅੰਦਰ ਆਪੇ ਹੋਏ ਵਿਚੋਲਾ। ਕਿਰਤ ਕਰਮ ਕਲ ਵੇਖ, ਲੱਖ ਚੁਰਾਸੀਆ। ਕਿਰਤ ਕਰਮ ਕਲ ਵੇਖ, ਗਲ ਪਾਏ ਮਾਲਾ ਫਾਸੀਆ। ਕਿਰਤ ਕਰਮ ਕਲ ਵੇਖ, ਹੋਏ ਵਿਛੋੜਾ ਹਰਿ ਗੁਣਤਾਸੀਆ। ਕਿਰਤ ਕਰਮ ਕਲ ਵੇਖ, ਮਾਇਆ ਦਿਵਸ ਰੈਣ ਰਹੇ ਉਦਾਸੀਆ। ਕਿਰਤ ਕਰਮ ਕਲ ਵੇਖ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਪਕੜ ਪਛਾੜੇ ਮਦਿਰ ਮਾਸੀਆ। ਕਿਰਤ ਕਰਮ ਕਲ ਵੇਖ, ਕਲ ਕਾਲ ਦੁਹਾਈਆ। ਕਿਰਤ ਕਰਮ ਕਲ ਵੇਖ, ਕਾਲੀ ਰੈਣ ਅੰਧੇਰੀ ਛਾਈਆ। ਕਿਰਤ ਕਰਮ ਕਲ ਵੇਖ, ਚਾਰੋਂ ਕੁੰਟ ਰਿਹਾ ਘੇਰੀ, ਸ਼ਬਦ ਡੋਰੀ ਇਕ ਰਖਾਈਆ। ਕਿਰਤ ਕਰਮ ਕਲ ਵੇਖ, ਜੋਤੀ ਜੋਤ ਸਰੂਪ ਹਰਿ, ਆਪੇ ਕਰੇ ਹੇਰਾ ਫੇਰੀ, ਸਿੰਘ ਸ਼ੇਰ ਸ਼ੇਰ ਦਲੇਰੀ, ਸ੍ਰਿਸ਼ਟ ਸਬਾਈ ਰਿਹਾ ਭੁਲਾਈਆ। ਸ੍ਰਿਸ਼ਟ ਸਬਾਈ ਭੁੱਲ, ਭਰਮ ਭਉ ਲੱਥਿਆ। ਨਾਮ ਵਿਹੁਣੀ ਗਈ ਰੁੱਲ, ਅੰਤਮ ਵੇਲੇ ਕੋਈ ਨਾ ਰੱਖਿਆ। ਕਾਇਆ ਦੀਪਕ ਹੋਏ ਗੁੱਲ, ਮਾਟੀ ਭਾਂਡਾ ਹੋਵੇ ਸਖਿਆ। ਲੱਖ ਚੁਰਾਸੀ ਕੋਈ ਨਾ ਚੁੱਗੇ ਤੇਰੇ ਫੁੱਲ, ਨਾ ਕੋਈ ਵੰਡਾਏ ਦੁੱਖਿਆ। ਮਾਨਸ ਦੇਹੀ ਸਿਮਲ ਬੂਟੇ ਗਏ ਹੁੱਲ, ਪ੍ਰਭ ਪੂਰੇ ਆਪ ਪਰਖਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵਿਰਲਾ ਮਾਤ ਰਖਿਆ। ਰੱਖੇ ਰੱਖਣਹਾਰ ਵਿਚ ਸੰਸਾਰਿਆ। ਆਪੇ ਜਾਣੇ ਆਪਣੇ ਭਾਣੇ, ਸਾਚਾ ਖੇਲ ਅਪਰ ਅਪਾਰਿਆ। ਪਕੜ ਉਠਾਏ ਰਾਜੇ ਰਾਣੇ, ਛੱਬੀ ਪੋਹ ਦਿਵਸ ਵਿਚਾਰਿਆ। ਤਨ ਛੁਹਾਏ ਕਾਲੇ ਬਾਣੇ, ਸਾਧਾਂ ਸੰਤਾਂ ਆਪ ਹਿਲਾ ਰਿਹਾ। ਆਪੇ ਜਾਣੇ ਦਰ ਦਰਬਾਨੇ, ਦਰ ਦਰਵੇਸ਼ਾ ਆਪ ਅਖਵਾ ਰਿਹਾ। ਗੁਰਮ੍ਰੁਖ ਸਾਚੇ ਆਪ ਜਗਾਏ, ਬ੍ਰਹਮਾ ਸੇਵਾ ਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਨਾ ਦੂਸਰ ਕੋਈ ਜਣਾ ਰਿਹਾ। ਕਾਲਾ ਤਨ ਸ਼ਿੰਗਾਰ ਧੁਰ ਦਰਗਾਹੀਆ। ਸਾਧਾਂ ਸੰਤਾਂ ਕਰੇ ਖ਼ਬਰਦਾਰ, ਛੋਟਾ ਮੁੰਡਾ ਬੇਪਰਵਾਹੀਆ। ਅੰਦਰ ਮੰਦਰ ਪੁੱਛੇ ਕਿਹੜਾ ਮਿਲਿਆ ਯਾਰ, ਫੜ ਫੜ ਬਾਂਹੋਂ ਦਏ ਹਿਲਾਈਆ। ਭਰਮ ਭੁਲਾਇਆ ਕਿਉਂ ਸੰਸਾਰ, ਗੁਰ ਪੂਰਾ ਨਜ਼ਰ ਨਾ ਆਈਆ। ਸ਼ਬਦ ਸਰੂਪੀ ਮਾਰੇ ਮਾਰ, ਨਾ ਕੋਈ ਸਕੇ ਮਾਤ ਛੁਡਾਈਆ। ਏਕਾ ਦਰ ਸੱਚੀ ਸਰਕਾਰ, ਲਹਿਣਾ ਦੇਣਾ ਦਏ ਚੁਕਾਈਆ। ਦੂਜਾ ਵੇਖ ਜਗਤ ਘਰ ਬਾਹਰ, ਭੇਖ ਪਖੰਡਾ ਦਏ ਮਿਟਾਈਆ। ਤੀਜੇ ਰਾਜੇ ਰਾਣਿਆਂ ਕਰੇ ਵਿਚਾਰ, ਸ਼ਬਦ ਡੰਡਾ ਮਗਰ ਲਗਾਈਆ। ਚੌਥੇ ਘਰ ਪਹਿਰੇਦਾਰ, ਗੁਰਮੁਖਾਂ ਰਿਹਾ ਸੇਵ ਕਮਾਈਆ। ਪੰਜਵੇਂ ਹੋਇਆ ਆਪ ਨਿਆਰ, ਅਚਰਜ ਰੀਤੀ ਮਾਤ ਚਲਾਈਆ। ਛੇਵੇਂ ਛੱਪਰ ਦੇਵੇ ਪਾੜ, ਦੇ ਮਤ ਰਿਹਾ ਸਮਝਾਈਆ। ਸਤਵੇਂ ਸਤਿ ਪੁਰਖ ਨਿਰੰਜਣ ਨਾਲ ਰਲਾਏ ਸ਼ਬਦ ਧਾੜ, ਨਾ ਸਕੇ ਕੋਈ ਛੁਡਾਈਆ। ਅੱਠਵੇਂ ਉਠ ਉਠ ਵੇਖੇ ਨਾੜ ਨਾੜ, ਗੁਰੂਆਂ ਪੀਰਾਂ ਭਰਮ ਗਵਾਈਆ। ਨੌਂ ਦਵਾਰੇ ਵੇਖੇ ਝੂਠੀ ਧਾੜ, ਨਾਵੇਂ ਨਾਵਾਂ ਸਾਚਾ ਲਾਈਆ। ਦਸਵੇਂ ਬੈਠ ਸੱਚੀ ਸਰਕਾਰ, ਆਤਮ ਕੁੰਡਾ ਆਪੇ ਲਾਹੀਆ। ਪਾਰਬ੍ਰਹਮ ਬ੍ਰਹਮ ਕਰ ਵਿਚਾਰ, ਲਹਿਣਾ ਦੇਣ

ਮਾਤ ਚੁਕਾਈਆ। ਭਾਣਾ ਸਹਿਣਾ ਵਿਚ ਸੰਸਾਰ, ਗੁਰਮੁਖਾਂ ਹੁਕਮ ਸੁਣਾਈਆ। ਮਨਮੁਖ ਹੋਣਾ ਅੰਤਮ ਛਾਰ, ਉਡੇ ਖੇਹ ਦਿਸ ਨਾ ਆਈਆ। ਕਲਜੁਗ ਕਾਲਾ ਧੂੰਆਂਧਾਰ, ਸਚ ਧਾਰਾ ਕੋਈ ਨਾ ਪਾਈਆ। ਗੁਰਮੁਖ ਸਾਚੇ ਕਰ ਪਿਆਰ, ਸ਼ਬਦ ਭੰਡਾਰਾ ਰਿਹਾ ਵਿਖਾਈਆ। ਆਤਮ ਜੋਤੀ ਦੇ ਅਧਾਰ, ਨਿਰਮਲ ਗੋਤੀ ਰਿਹਾ ਬਣਾਈਆ। ਮਾਣਕ ਮੋਤੀ ਤਨ ਸ਼ਿੰਗਾਰ, ਸਾਚੇ ਧਾਗੇ ਰਿਹਾ ਜੁੜਾਈਆ। ਆਪ ਪਰੋਏ ਦਰ ਦਵਾਰ, ਸਾਚੀ ਸੂਈ ਨਾਮ ਰਖਾਈਆ। ਬੈਠਾ ਰਹੇ ਦਰ ਸੱਚੇ ਦਵਾਰ, ਅਗਣਤ ਅਗਣਤ ਅਗਣਤ ਗਣਿਆ ਮਾਤ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਸਾਚੀ ਰਚਨਾ ਆਪ ਰਚਾਉਣੀ, ਲਿਖ ਲਿਖ ਲੇਖਾ ਦਏ ਪੁਚਾਈਆ। ਛੱਬੀ ਪੋਹ ਖ਼ੁਸ਼ੀ ਮਨਾਉਣੀ। ਸਾਧਾਂ ਸੰਤਾਂ ਇਕ ਸੁਣਾਉਣੀ। ਸੁਰਤੀ ਸ਼ਬਦੀ ਆਪ ਭਵਾਉਣੀ। ਨੂਰੀ ਜੋਤ ਇਕ ਜਗਾਉਣੀ। ਸ਼ਬਦ ਧਾਰ ਨਾਲ ਰਖਾਉਣੀ। ਪਵਣ ਸਵਾਸ ਮਾਤ ਚਲਾਉਣੀ। ਚਿੱਟਾ ਜੋੜਾ ਚਿੱਟੇ ਕਾਗਜ ਰੱਖੇ ਪਾਸ, ਲੇਖਾ ਸਭ ਦਾ ਉਪਰ ਲਿਖਾਉਣੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਦਵਾਰਾ ਰਾਜ ਰਾਜਾਨ ਕਰੇ ਖੇਲ ਅਪਾਰਾ, ਪੰਚਾ ਪੰਚਾ ਮੋਹਰ ਲਗਾਉਣੀ। ਜਾਗਤ ਜਾਗਤ ਜਾਗਤ ਰੇ ਮਨ, ਗੁਰ ਜਗਾਇਓ ਰੀ। ਭਾਗਤ ਭਾਗਤ ਭਾਗਤ ਰੇ ਮਨ, ਕਲਜੁਗ ਠਗੋਰੀ ਪਾਇਓ ਰੀ। ਲਾਗਤ ਲਾਗਤ ਲਾਗਤ ਰੇ ਮਨ, ਗੁਰ ਚਰਨ ਪ੍ਰੀਤੀ ਲਾਇਓ ਰੀ। ਸਰਨਾਗਤ ਸਰਨਾਗਤ ਸਰਨਾਗਤ ਰੇ ਮਨ, ਹਰਿ ਸੂਰੇ ਸਰਬ ਕਲ ਭਰਪੂਰੇ ਹਾਜ਼ਰ ਹਜ਼ੂਰੇ ਸਚ ਸਰਨਾਇਓ ਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਹਲੂਣਾ ਮਾਰ ਆਪ ਜਗਾਇਓ ਰੀ। ਰੇ ਠਗੋਰੀ ਠੱਗ ਠੱਗਣ ਆਇਆ। ਆਪੇ ਵਸੇ ਉਪਰ ਸ਼ਾਹਰਗ, ਦਿਸ ਕਿਸੇ ਨਾ ਆਇਆ। ਅੱਠਸੱਠ ਫਿਰਦੇ ਮਾਟੀ ਪਗ, ਕਦਮ ਕਦਮ ਰਿਹਾ ਚਲਾਇਆ। ਗੁਰਮੁਖ ਵਿਰਲੇ ਮੇਲ ਸੂਰੇ ਸਰਬਗ, ਅੰਦਰ ਮੰਦਰ ਖੋਜ ਖੁਜਾਇਆ। ਰਾਹ ਸਾਚੇ ਗਿਆ ਲੱਗ, ਸਾਚੀ ਪੌੜੀ ਆਪ ਚੜ੍ਹਾਇਆ। ਆਪ ਮਿਟਾਈ ਤ੍ਰਿਸਨਾ ਅੱਗ, ਕੌੜਾ ਮਿੱਠਾ ਫਲ ਖਵਾਇਆ। ਨਿਰਮਲ ਜੋਤੀ ਗਈ ਜਗ, ਅਨਡਿਠਾ ਸ਼ਬਦ ਸੁਣਾਇਆ। ਸਾਚੀ ਕਾਇਆ ਰਹੀ ਮਘ, ਪੁਰਖ ਅਬਿਨਾਸ਼ੀ ਸਾਚਾ ਤੁੱਠਾ ਦਇਆ ਕਮਾਇਆ। ਗੁਰਮੁਖ ਹੰਸ ਬਣਿਆ ਕਗ, ਦਰ ਘਰ ਰੁੱਠਾ ਆਪ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚਾ ਸੰਤ ਸੁਹੇਲਾ ਏਕਾ ਮੁੱਠਾ ਚਾਰੋ ਕੁੰਟਾਂ ਰਿਹਾ ਵਖਾਇਆ। ਰੇ ਠੱਗ ਰੇ ਠੱਗ ਠਗੋਰੀ ਠੱਗਣ ਆਇਓ ਰੀ। ਕਲਜੁਗ ਵਾ ਤੱਤੀ ਗਈ ਵਗ, ਨਾ ਕੋਈ ਬਚਾਏ ਬਵਰੀ ਰੀ। ਮਾਇਆ ਰਾਣੀ ਤੁੱਟੇ ਤਗ, ਬੈਠੀ ਰਹੇ ਗਹਿਰ ਗਵਰੀ ਰੀ। ਗੁਰਮੁਖਾਂ ਮੁਖ ਲਗਾਏ ਸ਼ਬਦ ਸਾਚਾ ਸਗ, ਨਾ ਕੋਈ ਜਾਣੇ ਖੇਲ ਅਵਰ ਅਵਰੀ ਰੀ। ਜੋਤੀ ਜੋਤ ਸਰੂਪ ਹਰਿ, ਏਕਾ ਜੋਤ ਮਾਤ ਰਹੀ ਜਗ, ਲੱਖ ਚੁਰਾਸੀ ਮਨ ਸੁਰਤੀ ਮਨ ਸੁਰਤੀ ਪਾਈ ਕਾਇਆ ਕਵਰੀ ਰੀ। ਮਨ ਸੁਰਤੀ ਸ਼ਬਦ ਢੰਡੋਲ, ਆਤਮ ਅੰਧਿਆ। ਸਚ ਵਸਤ ਸਦ ਵਸੇ ਕੋਲ, ਭਾਗਾਂ ਮੰਦਿਆ। ਕਾਇਆ ਪੜਦਾ ਆਪਣਾ ਫੋਲ, ਰਸਨ ਵਿਕਾਰੀ ਝੂਠੇ ਗੰਦਿਆ। ਸ਼ਬਦ ਦਮਾਮਾ ਵੱਜੇ ਢੋਲ, ਬੰਦ ਕੁਆੜੀ ਖੋਲ੍ਹ ਜੰਦਿਆ। ਨਿਸ਼ਅੱਖਰ ਵੱਖਰ ਬੈਠਾ ਰਿਹਾ ਬੋਲ, ਸਾਚਾ ਰਾਗ ਇਕ ਸੁਣੰਦਿਆ। ਨਿਰਮਲ ਜੋਤੀ ਸਦਾ ਅਡੋਲ, ਘਰ ਸਾਚੇ ਆਪ ਵਸੰਦਿਆ। ਦਿਵਸ ਰੈਣ ਕਰੇ ਚੋਹਲ, ਸੱਜਣ ਸੁਹੇਲਾ ਸੰਗ ਵਸੰਦਿਆ। ਮਿਲੇ ਵਡਿਆਈ ਉਪਰ ਧੌਲ, ਚਰਨ ਪ੍ਰੀਤੀ ਇਕ ਰਖੰਦਿਆ। ਗੁਰਮੁਖ ਸਦਾ ਰਹੇ ਅਡੋਲ, ਪ੍ਰਭ ਸਾਚਾ ਆਪ ਬਖ਼ਸ਼ੰਦਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਬਣਾਏ

ਆਪਣਾ ਬੰਦਿਆ। ਗਾਵਤ ਗਾਵਤ ਗਾਵਤ ਰੇ ਮਨ ਗਾਵਤ ਰੇ, ਰੈਣ ਵਿਹੂਣੀ ਆਈ। ਉਠ ਧਾਵਤ ਵਕਤ ਸੁਹਾਵਤ ਪ੍ਰਭ ਭਾਵਤ, ਹਰਿ ਨਰ ਸ਼ਬਦ ਤੂਰਤ ਇਕ ਵਜਾਈ ਤੂਰੀ। ਦਾਤਾ ਸਖੀ ਕਰੇ ਸਖਾਵਤ, ਪੰਚਾਂ ਚੋਰਾਂ ਸਦਾ ਬਗਾਵਤ, ਹਰਿਜਨ ਆਸਾ ਮਨਸਾ ਪੂਰੀ। ਉਠ ਉਠ ਜਾਗ ਮਨ ਗਾਵਤ ਗਾਵਤ ਗਾਵਤ ਰੇ ਮਨ, ਨਾ ਦੀਸੇ ਮਾਤ ਦੂਰੀ। ਕਵਣ ਗਾਵਤ ਕਵਣ ਗਿਣਾਵੇ, ਕਵਣ ਉਠਾਵਤ ਕਵਣ ਸੁਣਾਵੇ, ਗੁਰਮੁਖ ਸਾਚਾ ਪ੍ਰਭ ਸਾਚੇ ਵਾਚਾ, ਆਪ ਆਪਣੇ ਚਰਨ ਲਗਾਵਤ, ਦਰ ਘਰ ਸਾਚਾ ਏਕਾ ਪਾਵੇ। ਚਰਨ ਧੂੜ ਸੱਚਾ ਇਸ਼ਨਾਨ ਨ੍ਹਾਵਤ, ਅਮਰਾਪਤ ਘਰ ਸਾਚੇ ਸਦਾ ਮੋਖ ਮੁਕਤ ਪ੍ਰਭ ਆਪ ਦਵਾਵੇ। ਅੰਮ੍ਰਿਤ ਆਤਮ ਪਿਆਏ ਮਧ, ਸਦਾ ਖੁਮਾਰੀ ਕਰਮ ਵਿਚਾਰੀ ਆਪ ਕਰਾਵੇ। ਜੋਤੀ ਜੋਤ ਸਰੂਪ ਹਰਿ, ਆਪ ਵਖਾਏ ਆਪਣਾ ਦਰ ਸਾਚੀ ਹੱਦ, ਫੜ ਫੜ ਬਾਂਹੋਂ ਪਾਰ ਕਰਾਵੇ। ਫੜ ਬਾਹੋਂ ਕਰੇ ਪਾਰ, ਆਪ ਉਧਾਰਿਆ। ਨਾ ਕੋਈ ਜਾਣੇ ਪਾਰ ਕਿਨਾਰ, ਮਨਮੁਖ ਡੁੱਬੇ ਵਿਚ ਮੰਝਧਾਰ, ਭਰਮੇ ਸਰਬ ਸੰਸਾਰਿਆ। ਗੁਰਮੁਖ ਸਾਚੇ ਸਚ ਪਿਆਰ, ਇਕ ਕਰਾਇਆ ਵਣਜ ਵਪਾਰ, ਸ਼ਬਦ ਉਡਾਰੀ ਜੋਤ ਨਿਰੰਕਾਰ, ਆਪ ਸੁਹਾਏ ਬੰਕ ਦਵਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਬਹਾਏ ਦਇਆ ਕਮਾਏ ਸਾਚੇ ਮੰਦਰ ਉਚ ਅਟੱਲ ਸ਼ਬਦ ਮਹੱਲ ਉਚ ਮੁਨਾਰਿਆ। ਹਰਿ ਘਟ ਰਾਮ ਪਸਾਰ, ਜਗਤ ਵਣਜਾਰਿਆ। ਹਰਿ ਘਟ ਰਾਮ ਅਧਾਰ, ਨਾਮ ਜਪਾ ਰਿਹਾ। ਹਰਿ ਘਟ ਰਾਮ ਪਸਾਰ, ਤੀਰਥ ਤੱਟ ਇਕ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪੇ ਵਸੇ ਘਟ ਘਟ, ਭਰਮਾਂ ਵਟ ਮੇਟ ਮਿਟਾ ਰਿਹਾ। ਭਰਮਾਂ ਕੱਢੇ ਕੰਧ, ਆਪੇ ਢਾਈਆ। ਖ਼ੁਸ਼ੀ ਕਰਾਏ ਬੰਦ ਬੰਦ, ਸਾਚੇ ਘਰ ਵਜੇ ਵਧਾਈਆ। ਇਕ ਉਪਜਾਏ ਪਰਮਾਨੰਦ, ਨਿਜ਼ਾਨੰਦ ਹਰਿ ਸਮਾਈਆ। ਗੁਰਮੁਖ ਚੜ੍ਹਾਏ ਸਾਚੇ ਚੰਦ, ਸੀਤਲ ਧਾਰਾ ਰਿਹਾ ਵਹਾਈਆ। ਆਪ ਮੁਕਾਏ ਅਗਲਾ ਪਿਛਲਾ ਪੰਧ, ਜਗਤ ਵਿਚੋਲਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਸੱਚਾ ਢੋਲਾ ਚਾਰ ਵਰਨਾਂ ਏਕਾ ਬੋਲਾ, ਗੀਤ ਸੁਹਾਗੀ ਰਿਹਾ ਸੁਣਾਈਆ। ਗੀਤ ਸੁਹਾਗੀ ਗਾਉਣਾ ਨਾਮ, ਆਤਮ ਮਧ ਰੱਤਿਆ। ਲੇਖੇ ਲੱਗੇ ਕਾਇਆ ਮਾਟੀ ਝੂਠਾ ਚਾਮ, ਸਾਚਾ ਬੀਜ ਬੀਜੇ ਸਾਚੇ ਵਤਿਆ। ਅੰਮ੍ਰਿਤ ਪੀਣਾ ਸਾਚਾ ਜਾਮ, ਲੇਖਾ ਚੁੱਕੇ ਮਾਤ ਤਮਾਮ, ਪੁਰਖ ਅਬਿਨਾਸ਼ੀ ਦੇ ਸਮਝਾਵੇ ਮਤਿਆ। ਪੂਰ ਕਰਾਏ ਸਗਲਾ ਕਾਮ, ਭਾਗ ਲਗਾਏ ਨਗਰ ਗਰਾਮ, ਪੰਜਾਂ ਚੋਰਾਂ ਕਰੇ ਹਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਨਾਮ ਵਰ, ਸ਼ਬਦ ਸਰੂਪੀ ਸਾਚੀ ਸੱਤਿਆ। ਸ਼ਬਦ ਸਰੂਪੀ ਸਤਿ ਆਪ ਆਧਾਰਿਆ। ਨਿਰਮਲ ਕਰੇ ਕਾਇਆ ਰਤ, ਭਰਮ ਭੁਲੇਖਾ ਦੂਰ ਕਰਾ ਰਿਹਾ। ਆਪ ਰਖਾਏ ਧੀਰਜ ਯਤ, ਸਾਚਾ ਲੇਖਾ ਲੇਖੇ ਲਿਖਾ ਰਿਹਾ। ਰੱਖੇ ਲਾਜ ਵਿਚ ਜਗਤ, ਸਾਚੇ ਭਗਤ ਆਪ ਬਣਾ ਰਿਹਾ। ਸ਼ਬਦ ਵਖਾਏ ਏਕਾ ਤੱਤ, ਸਾਚਾ ਰਾਹ ਆਪਾ ਜਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪੇ ਦੇ ਸਮਝਾਵੇ ਮਤ, ਸਾਚਾ ਨਾਮ ਪਕੜ ਦਾਮਨ, ਆਪਣਾ ਆਪ ਜਪਾ ਰਿਹਾ। ਸਾਚਾ ਨਾਮ ਜਪਾਏ, ਜਾਪ ਅਜਪਿਆ। ਪੂਰਨ ਇਛਿਆ ਆਪ ਕਰਾਏ, ਮਿਟਾਏ ਤੀਨੋ ਤਪਿਆ। ਸਾਚੀ ਭਿੱਛਿਆ ਨਾਮ ਪਾਏ, ਗੁਰਮੁਖ ਆਤਮ ਝੋਲੀ ਡਾਹੇ, ਦਿਵਸ ਰੈਣ ਕਰੇ ਰੱਖਿਆ। ਨਾਮ ਰੰਗਣ ਇਕ ਚੜ੍ਹਾਏ, ਦੂਜਾ ਦਰ ਨਾ ਮੰਗਣ ਜਾਏ, ਸਭਨੀ ਥਾਈਂ ਹੋਏ ਸਹਾਏ, ਦਰ ਘਰ ਸਾਚੇ ਸਾਚੀ ਸਿਖਿਆ। ਸਾਚੇ ਅੰਗਣ ਆਪ ਉਠਾਏ, ਸ਼ਬਦ ਕੰਗਣ ਤਨ ਪਹਿਨਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਜਨ ਭਗਤਾਂ ਲੇਖਾ ਆਪੇ ਲਿਖਿਆ। ਲੇਖਾ ਲਿਖਣਹਾਰ ਲੇਖ ਲਿਖਾਰਿਆ। ਸ੍ਰਿਸ਼ਟ ਸਬਾਈ ਰਿਹਾ ਵੇਖ, ਆਪੇ ਗੁਪਤ ਆਪੇ ਜ਼ਾਹਰਿਆ। ਜੋਤੀ ਜਾਮਾ ਧਰਨਾ ਭੇਖ, ਵਡ ਬਲਕਾਰਿਆ। ਲੱਖ ਚੁਰਾਸੀ ਮੇਟਣ ਆਇਆ ਰੇਖ, ਆਪੇ ਕਰੇ ਆਪਣੀ ਕਾਰਿਆ। ਸਾਚਾ ਸ਼ਬਦ ਲਾਵਣ ਆਇਆ ਮੇਖ, ਨਾ ਕੋਈ ਸਕੇ ਜੜ੍ਹ ਉਖਾੜਿਆ। ਸਾਚੇ ਲੋਚਨ ਲੈਣਾ ਪੇਖ, ਡੇਰਾ ਲਾਏ ਵਿਚ ਪਹਾੜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਕਾਇਆ ਛਤੇ ਪਾੜਿਆ। ਕਾਇਆ ਛੱਤੇ ਲਾਏ ਪਾੜ, ਸ਼ਬਦ ਸੁਨੇਹੜਿਆ। ਮਾਇਆ ਅਗਨੀ ਦੇਵੇ ਸਾੜ, ਆਪੇ ਲਾਏ ਇਕ ਉਖੇੜਿਆ। ਪੰਚਾਂ ਚਬਾਏ ਆਪਣੀ ਦਾੜ੍ਹ, ਕਰੇ ਹੱਕੋ ਹੱਕ ਨਿਬੇੜਿਆ। ਗੁਰਮੁਖ ਸਾਚਾ ਦਰ ਘਰ ਸਾਚੇ ਦੇਵੇ ਵਾੜ, ਜੂਠਾ ਝੂਠਾ ਜਗਤ ਝੇੜਿਆ। ਮੇਲ ਮਿਲਾਏ ਸਾਚਾ ਲਾੜ, ਖੁਲ੍ਹਾ ਦੀਸੇ ਏਕਾ ਵਿਹੜਿਆ। ਆਪੇ ਵਸਿਆ ਨਾੜ ਨਾੜ, ਬੱਤੀ ਦੰਦਾਂ ਭੇੜ ਭੇੜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਨਾਮ ਵਰ, ਕਲਜੁਗ ਤੇਰਾ ਉਲਟਾ ਗੇੜ ਆਪਣੇ ਹੱਥੀਂ ਗੇੜਿਆ। ਕਲਜੁਗ ਉਲਟਾ ਗੇੜ ਆਪ ਗਿੜਾਇਆ। ਦਰ ਦਰ ਘਰ ਘਰ ਪਿਆ ਝੇੜ, ਨਾ ਸਕੇ ਕੋਈ ਨਿਬੇੜ, ਵਰਨ ਅਵਰਨਾਂ ਦੋਖ ਪਾਇਆ। ਨਾ ਕੋਈ ਜਾਣੇ ਸਾਚਾ ਨਗਰ ਖੇੜ, ਝੂਠੀ ਨਗਰੀ ਡੇਰਾ ਲਾਇਆ। ਆਪੇ ਮਾਰੇ ਭੇੜ ਭੇੜ, ਸਚ ਸਮਗਰੀ ਸਾਚੀ ਰਾਸ ਨਾ ਰਖੇ ਕੋਈ ਸਵਾਇਆ। ਆਪੇ ਛੇੜਾ ਰਿਹਾ ਛੇੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਭੰਡਾਰੇ ਰਿਹਾ ਭਰ, ਲੋਕਮਾਤੀ ਦਿਸ ਕਿਸੇ ਨਾ ਆਇਆ। ਲੋਕਮਾਤ ਪਿਆ ਅੰਧੇਰਾ, ਰੈਣ ਅੰਧੇਰੀ ਛਾਈਆ। ਪੁਰਖ ਅਬਿਨਾਸ਼ੀ ਪਾਇਆ ਫੇਰਾ, ਮੇਰੀ ਮੇਰੀ ਜਗਤ ਭੁਲਾਈਆ। ਪਰਗਟ ਹੋਏ ਸਿੰਘ ਸ਼ੇਰ ਸ਼ੇਰ ਦਲੇਰਾ, ਮੇਰੀ ਤੇਰੀ ਅੰਤਮ ਅੰਤ ਆਪੇ ਆਪ ਚੁਕਾਈਆ। ਨਾ ਕੋਈ ਜਾਣੇ ਸੰਞ ਸਵੇਰਾ, ਅੱਠੇ ਪਹਿਰ ਰਹੇ ਦੁਹਾਈਆ। ਮਾਇਆਧਾਰੀ ਝੂਠਾ ਡੇਰਾ, ਵੇਖ ਵਖਾਣੇ ਥਾਓ ਥਾਈਂਆ। ਗੁਰਮੁਖਾਂ ਬੰਨ੍ਹੇ ਆਪੇ ਬੇੜਾ, ਪਾਰ ਲੰਘਾਏ ਫੜ ਫੜ ਬਾਂਹੀਆ। ਦਰ ਘਰ ਸੱਚੇ ਸਚ ਨਿਬੇੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਇਕ ਇਕੇਲਾ, ਦੇਵੇ ਠੰਡੀਆਂ ਛਾਂਈਆ। ਦੇਵੇ ਠੰਡੀ ਛਾਂ, ਦੋ ਜਹਾਨਿਆ। ਆਪੇ ਪਿਤਾ ਆਪੇ ਮਾਂ, ਗੁਰਮੁਖ ਸਾਚੇ ਬਾਲ ਅਜਾਨਿਆ। ਹੋਏ ਸਹਾਈ ਸਭਨੀ ਥਾਂ, ਕਰੇ ਕਰਾਏ ਜਾਣ ਪਛਾਨਿਆ। ਇਕ ਜਪਾਏ ਸਾਚਾ ਨਾਂ, ਸਾਚਾ ਦੇਵੇ ਵੰਞ ਮੁਹਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਵਰ, ਚਲੇ ਚਲਾਏ ਆਪਣੇ ਭਾਣਿਆ। ਹਰਿ ਭਾਣਾ ਅਨਮੋਲ, ਗੁਰਮੁਖ ਵਿਚਾਰਨਾ। ਅੰਤਮ ਤੁਲਣਾ ਪੂਰੇ ਤੋਲ, ਮਾਨਸ ਜਨਮ ਮਾਤ ਨਾ ਹਾਰਨਾ। ਆਪੇ ਪੜਦੇ ਰਿਹਾ ਖੋਲ੍ਹ, ਦੂਈ ਦਵੈਤੀ ਮਿੱਟੇ ਹੰਕਾਰਨਾ। ਸਾਚਾ ਸ਼ਬਦ ਵਜਾਵੇ ਢੋਲ, ਸਾਚਾ ਕਾਰਜ ਆਪ ਸਵਾਰਨਾ। ਸਾਚੇ ਮੰਦਰ ਰਿਹਾ ਮੌਲ, ਖਿੜੀ ਰਹੇ ਸ਼ਬਦ ਗੁਲਜਾਰਨਾ। ਉਲਟੀ ਕਰੇ ਨਾਭੀ ਕਵਲ, ਅੰਮ੍ਰਿਤ ਬਖ਼ਸ਼ੇ ਸਾਚੀ ਧਾਰਨਾ। ਮਿਲੇ ਵਡਿਆਈ ਉਪਰ ਧਵਲ, ਗੁਰਮੁਖ ਸਾਚੇ ਸੰਤ ਉਧਾਰਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇੜਾ ਅੰਤਮ ਪਾਰ ਉਤਾਰਨਾ। ਮਸਤਕ ਮਿਲੇ ਧੂੜ, ਚਰਨ ਦਵਾਰਿਆ। ਚਾੜ੍ਹੇ ਰੰਗ ਗੂੜ੍ਹ, ਪੁਰਖ ਅਪਾਰਿਆ। ਬਣੇ ਚਤੁਰ ਮਨਮੁਖ ਮੂੜ੍ਹ, ਸਿਰ ਰੱਖੇ ਹੱਥ ਸਮਰਥ ਕਰੇ ਪਾਰ ਉਤਾਰਿਆ। ਝੂਠੀ ਮਾਟੀ ਕਾਇਆ ਕੂੜ੍ਹੋ ਕੂੜ, ਜੋਤ ਨਿਰੰਜਣ ਆਪਣਾ ਮਹੱਲ ਉਸਾਰਿਆ। ਦਰ ਘਰ ਸਾਚੇ ਨਾਮ ਚਾਮ ਸਾਚੀ ਧੂੜ, ਗੁਰਮੁਖ ਸਾਚੇ ਹਰਿ ਦੁਲਾਰਿਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਦੇਵੇ ਸਾਚਾ ਨਾਮ ਵਰ, ਭਰਿਆ ਰਹੇ ਸ਼ਬਦ ਭੰਡਾਰਿਆ। ਨਾਮ ਰੰਗ ਰੰਗ ਨਾਮ ਨਾਮ ਕਾਇਆ ਚੋਲਿਆ। ਅੰਗ ਸੰਗ ਸੰਗ ਅੰਗ ਅੰਗ ਸੰਗ ਦਾਸੀ ਦਾਸ ਬਣਿਆ ਰਹੇ ਗੋਲਿਆ। ਭਗਤ ਮੰਗ ਮਨ ਤਰੰਗ, ਦੇਵੇ ਕਲਾ ਸੋਲਿਆ। ਦਰ ਦਵਾਰਾ ਰਿਹਾ ਲੰਘ, ਸ਼ਬਦ ਸਰੂਪੀ ਇਕ ਪਲੰਘ, ਆਦਿ ਅੰਤ ਕਦੇ ਨਾ ਡੋਲਿਆ। ਚਾਰੋਂ ਕੁੰਟ ਚਾਰ ਬੰਦ, ਵਿਚ ਰਖਾਏ ਪਰਮਾਨੰਦ, ਪੂਰਾ ਤੋਲ ਤੋਲਿਆ। ਮੇਟ ਮਿਟਾਏ ਭਰਮਾਂ ਕੰਧ, ਸ਼ਬਦ ਚੜ੍ਹਾਏ ਸਾਚਾ ਚੰਦ, ਸਾਚੇ ਮੰਦਰ ਕੁੰਡਾ ਖੋਲ੍ਹਿਆ। ਵੇਖ ਵਖਾਣੇ ਨਿਜਾਨੰਦ, ਜੋਤੀ ਜੋਤ ਸਰੂਪ ਹਰਿ, ਸਾਚੇ ਦਰ ਆਪੇ ਵੜ, ਸਾਚੇ ਮੰਦਰ ਆਪੇ ਬੋਲਿਆ। ਬੋਲੇ ਬੋਲਣਹਾਰ ਆਪ ਬੁਲਾਇਆ। ਕਾਇਆ ਮਾਟੀ ਛਾਛ ਵਰੋਲੇ, ਅਚਰਜ ਖੇਲ ਰਚਾਇਆ। ਲੱਗੇ ਭਾਗ ਕਾਇਆ ਚੋਲੇ, ਸਾਚੀ ਰੰਗਣ ਰੰਗ ਰੰਗਾਇਆ। ਹਰਿ ਸੰਤ ਕਦੇ ਨਾ ਡੋਲੇ, ਅਡੋਲ ਅਤੁੱਲ ਅਟੱਲ ਆਪ ਰਖਾਇਆ। ਜੋਤੀ ਜੋਤ ਸਰੂਪ ਹਰਿ, ਭਾਗ ਲਗਾਏ ਕਾਇਆ ਸਾਚੀ ਕੁਲ, ਗੁਰਮੁਖ ਮਿਲਿਆ ਸਹਿਜ ਸੁਭਾਇਆ। ਮਿਲੇ ਦਰਸ ਜਗਤ ਗੁਰ ਮੀਤ। ਏਕਾ ਰਾਖੋ ਚਰਨ ਪ੍ਰੀਤ। ਕਾਇਆ ਕਰੇ ਠੰਡੀ ਸੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਅਵਤ ਦਾਵਾ ਖੋਲ੍ਹੇ ਦਰ, ਸ਼ਬਦ ਸੁਣਾਏ ਨਾਦ ਅਨਾਦਾ ਸਾਚੇ ਮੰਦਰ ਏਕਾ ਗੀਤ।।