੧੬ ਮੱਘਰ ੨੦੧੨ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਹਰਿ ਸ਼ਾਹੋ ਸ਼ਾਬਾਸ, ਸਰਬ ਵਿਆਪਿਆ। ਸਰਬ ਜੀਆਂ ਸਦ ਵਸੇ ਪਾਸ, ਆਪੇ ਜਾਣੇ ਆਪਣਾ ਆਪਿਆ। ਵੇਖ ਵਖਾਣੇ ਹੱਡ ਨਾੜੀ ਮਾਸ, ਜੋਤ ਨਿਰੰਜਣ ਵਡ ਪਰਤਾਪਿਆ। ਅਪ ਤੇਜ਼ ਵਾਏ ਪ੍ਰਿਥਮੀ ਅਕਾਸ, ਕਾਇਆ ਮੰਡਲ ਸਾਚੀ ਰਾਸਿਆ। ਪਵਣ ਚਲਾਏ ਵਿਚ ਸਵਾਸ, ਹੋਏ ਸਹਾਈ ਦਸ ਦਸ ਮਾਸਿਆ। ਲੇਖਾ ਛੋਡੇ ਗਰਭਵਾਸ, ਲੱਖ ਚੁਰਾਸੀ ਦੁੱਖੜਾ ਨਾਸਿਆ। ਦਰ ਘਰ ਸਾਚੇ ਕੀਆ ਵਾਸ, ਪਾਰਬ੍ਰਹਮ ਬ੍ਰਹਮ ਜੋਤ ਪਰਕਾਸਿਆ। ਦਿਵਸ ਰੈਣ ਨਾ ਹੋਏ ਉਦਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਸ਼ਬਦ ਸਵਾਸ ਸਵਾਸਿਆ। ਸ਼ਬਦ ਸਵਾਸਾ, ਧੰਨ ਤਨ ਹਰਿ ਸ਼ਿੰਗਾਰਿਆ। ਗੁਰ ਚਰਨ ਸਚ ਭਰਵਾਸਾ, ਮੰਨਿਆ ਮਨ ਜਗਤ ਉਧਾਰਿਆ। ਨਾਮ ਫੜਾਇਆ ਸਾਚਾ ਕਾਸਾ, ਆਪ ਬਣਾਇਆ ਜਗਤ ਭਿਖਾਰਿਆ। ਆਪੇ ਕੀਆ ਅੰਦਰ ਵਾਸਾ, ਸਾਚਾ ਮੰਦਰ ਆਪ ਸਵਾਰਿਆ। ਗੁਣਵੰਤਾ ਪੂਰਨ ਭਗਵੰਤਾ ਕਰੇ ਖੇਲ ਸ਼ਾਹੋ ਸ਼ਾਬਾਸਾ, ਸਾਚੀ ਨਗਰੀ ਜੋਤ ਅਕਗਰੀ ਧਰਮ ਸਮਗਰੀ ਏਕਾ ਏਕ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਗੁਰਮੁਖ ਸਾਚੇ ਵੇਖ ਦਰ, ਸਾਚੀ ਕਿਰਿਆ ਕਰਮ ਕਰਾ ਰਿਹਾ। ਗੁਰਮੁਖ ਸਾਚਾ ਦਰ ਦਰਬਾਰ, ਮਿਲੇ ਮੇਲ ਭਗਵਾਨਿਆ। ਸ਼ਬਦ ਜੋਤੀ ਇਕ ਅਪਾਰ, ਦੇਵੇ ਵਾਲੀ ਦੋ ਜਹਾਨਿਆ। ਕਰੇ ਖੇਲ ਵਿਚ ਸੰਸਾਰ, ਗੁਣਵੰਤਾ ਹਰਿ ਗੁਣ ਨਿਧਾਨਿਆ। ਕਲਜੁਗ ਤੇਰੀ ਅੰਤਮ ਵਾਰ, ਸਾਧ ਸੰਤ ਨਾ ਕਿਸੇ ਪਛਾਨਿਆ। ਗੁਰ ਸੰਗਤ ਮੰਗ ਅਪਰ ਅਪਾਰ, ਸੋਹੰ ਰਸ ਰਸਨ ਸੁਹਾਨਿਆ। ਸਚ ਸੁਹੇਲਾ ਕੰਤ ਭਤਾਰ, ਗੁਰਮੁਖ ਸਾਚੀ ਸੇਜ ਹੰਢਾਨਿਆ। ਪਾਰਬ੍ਰਹਮ ਬ੍ਰਹਮ ਰੂਪ ਅਪਾਰ, ਜੋਤੀ ਨੂਰ ਜਗਤ ਮਹਾਨਿਆ। ਸਰਬ ਕਲਾ ਭਰਪੂਰ ਸੱਚੀ ਸਰਕਾਰ, ਜਨ ਭਗਤਾਂ ਹੱਥੀਂ ਬੰਨ੍ਹੇ ਗਾਨਿਆ। ਵੇਖੇ ਵਾਰੋ ਵਾਰ, ਚਲੇ ਚਲਾਏ ਆਪਣੇ ਭਾਣਿਆ। ਗੁਰ ਗੋਬਿੰਦੇ ਤੇਰੀ ਧਾਰ, ਨਾ ਕੋਈ ਜਾਣੇ ਖਾਣੀ ਬਾਣੀਆ। ਸਰਬ ਬਖ਼ਸ਼ਿੰਦੇ ਆਪ ਦਾਤਾਰ, ਸ਼ਬਦ ਲੱਗੇ ਤੀਰ ਨਿਸ਼ਾਨਿਆ। ਆਤਮ ਖੋਲ੍ਹੇ ਬੰਦ ਕਿਵਾੜ, ਆਪੇ ਕਰੇ ਵਡ ਮਿਹਰਬਾਨਿਆ। ਰਚਨ ਰਚਾਈ ਪਹਿਲੀ ਹਾੜ, ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਜੋਤ ਧਰ, ਦੇਵੇ ਵਡਿਆਈ ਜਗਤ ਵਧਾਈ ਕਰੋੜ ਤੇਤੀਸਾ ਛਤਰ ਸੀਸਾ ਆਪੇ ਰਿਹਾ ਝੁਲਾਈਆ। ਕਰੋੜ ਤੇਤੀਸਾ ਛਤਰ ਝੁਲਾਰ, ਪ੍ਰਭ ਆਪਣੀ ਬਣਤ ਬਣਾਈਆ। ਗੁਰਮੁਖ ਸਾਚੇ ਕਰਮ ਵਿਚਾਰ, ਪੂਰਬ ਲਹਿਣਾ ਰਿਹਾ ਦਵਾਈਆ। ਬਾਲ ਅੰਞਾਣੇ ਤਨ ਸ਼ਿੰਗਾਰ, ਸੋਲਾਂ ਕਲੀਆਂ ਹਾਰ ਗੁੰਦਾਈਆ। ਅੰਮ੍ਰਿਤ ਬਰਖੇ ਠੰਡੀ ਧਾਰ, ਸਾਚਾ ਝਿਰਨਾ ਰਿਹਾ ਝਿਰਾਈਆ। ਪਵਣ ਉਨੰਜਾ ਛਤਰ ਝੁਲਾਰ, ਦੇ ਹੁਲਾਰਾ ਆਪ ਝੁਲਾਈਆ। ਅਵਣ ਗਵਣ ਕਰੇ ਪਾਰ, ਸਾਚਾ ਸਾਵਣ ਮੇਘ ਬਰਸਾਈਆ। ਪਤਤ ਪਾਵਨ ਵਿਚ ਸੰਸਾਰ, ਸ਼ਬਦ ਤੇਗ ਹੱਥ ਫੜਾਈਆ। ਆਪੇ ਲਾਹੇ ਆਪਣਾ ਭਾਰ, ਕਲਜੁਗ ਤੇਰੀ ਅੰਤਮ ਵਾਰ, ਸਾਚੀ ਸਈਆ ਮਾਤ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਬਾਲ ਅੰਞਾਣੇ ਦੇ ਮਤ ਰਿਹਾ ਸਮਝਾਈਆ। ਬਾਲ ਅੰਞਾਣੇ ਜਗਤ ਦਲਾਲ, ਪ੍ਰਭ ਸਾਚਾ ਹੁਕਮ ਸੁਣਾਇੰਦਾ। ਇਕੋ ਮਾਰੇ
ਸ਼ਬਦ ਉਛਾਲ, ਪੁਰੀ ਇੰਦਰ ਧਰਮ ਧਾਮ ਸੁਹਾਇੰਦਾ। ਲੱਗਾ ਫ਼ਲ ਕਾਇਆ ਡਾਲ੍ਹ, ਝੂਠਾ ਚਾਮ ਲੇਖੇ ਲਾਇੰਦਾ। ਯਮਰਾਜ ਤੁੱਟਾ ਜਾਲ, ਧਰਮਰਾਏ ਫੰਦ ਕਟਾਇੰਦਾ। ਪ੍ਰਭ ਅਬਿਨਾਸ਼ੀ ਚਲੇ ਨਾਲ ਨਾਲ, ਸਾਚਾ ਚੰਦ ਜਗਤ ਚੜ੍ਹਾਇੰਦਾ। ਪੂਰੀ ਘਾਲਨ ਗਿਆ ਘਾਲ, ਕਾਲ ਮਹਾਂਕਾਲ ਮੁਖ ਭਵਾਇੰਦਾ। ਜੋਤੀ ਜਗੇ ਸਾਚੇ ਮਸਤਕ ਥਾਲ, ਲਾਲ ਗੁਲਾਲਾ ਰੰਗ ਵਖਾਇੰਦਾ। ਅੰਮ੍ਰਿਤ ਆਤਮ ਸੁਹਾਇਆ ਤਾਲ, ਸਾਚੀ ਛਾਲ ਇਕ ਲਗਾਇੰਦਾ। ਨੂਰੀ ਜੋਤ ਇਕ ਅਕਾਲ, ਗੁਰਮੁਖ ਲਾਲ ਅਨਮੁਲੜੇ ਭਾਲ, ਦਰ ਦਵਾਰੇ ਹਰਿ ਨਿਰੰਕਾਰੇ ਆਪੇ ਆਪ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰ ਪਿਆਰ ਵਿਚ ਸੰਸਾਰ ਪਹਿਲੀ ਵਾਰ ਕਲਜੁਗ ਤੇਰੀ ਸੇਜ ਸੁਹਾਇੰਦਾ। ਕਲਜੁਗ ਤੇਰੀ ਸੇਜ ਸਾਢੇ ਤਿੰਨ ਹੱਥ। ਪੁਰਖ ਅਬਿਨਾਸ਼ੀ ਮਾਤ ਚਲਾਈ, ਜਨ ਭਗਤਾਂ ਚਲਾਏ ਸਾਚਾ ਰਥ। ਅੰਮ੍ਰਿਤ ਆਤਮ ਬਰਸਾਏ ਮੀਂਹ, ਪੰਚ ਵਿਕਾਰਾ ਰਿਹਾ ਮਥ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਪਾ ਹਿਸੇ ਇਕ ਦਵਾਰਾ ਸਰਬ ਕਲਾ ਸਮਰਥ। ਕਰਮ ਧਰਮ ਜਗ ਵੇਖ, ਭਰਮ ਨਿਵਾਰਿਆ। ਆਪੇ ਲਿਖਣ ਆਇਆ ਲੇਖ, ਜੋਤੀ ਜਾਮਾ ਭੇਖ ਅਪਾਰਿਆ। ਸ੍ਰਿਸ਼ਟ ਸਬਾਈ ਰਿਹਾ ਵੇਖ, ਆਪ ਦਿਸ ਕਿਸੇ ਨਾ ਆ ਰਿਹਾ। ਕਲਜੁਗ ਮੇਟਣ ਆਇਆ ਰੇਖ, ਖੁਲ੍ਹੜੇ ਕੇਸ ਦਰ ਦਰਵੇਸ਼ ਅਖਵਾ ਰਿਹਾ। ਪਕੜ ਉਠਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਸ਼ਿਵ ਸ਼ੰਕਰ ਸੋਇਆ ਆਪ ਜਗਾ ਰਿਹਾ। ਆਪੇ ਨਰ ਦਾਤਾ ਨਰੇਸ਼, ਸੁਰਪਤ ਰਾਜਾ ਇੰਦ ਆਪੇ ਆਪ ਹਿਲਾ ਰਿਹਾ। ਪਰਗਟ ਹੋਏ ਹਰਿ ਮਰਗਿੰਦ, ਗੁਰਮੁਖ ਸਾਚੀ ਬਿੰਦ ਉਪਜਾ ਰਿਹਾ। ਆਪ ਮਿਟਾਏ ਸਗਲੀ ਚਿੰਦ, ਸ਼ਬਦ ਸੁਨੇਹੜਾ ਇਕ ਘਲਾ ਰਿਹਾ। ਲੋਕਮਾਤੀ ਭਗਤ ਨਿੰਦ, ਕਰੋੜ ਤੇਤੀਸਾ ਹਰਿ ਸਮਝਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਚਤੁਰ ਸੁਜਾਨ ਮਾਰ ਧਿਆਨ ਬਾਲ ਅੰਞਾਣ, ਸਾਚੀ ਪੁਰੀ ਆਪ ਸੁਹਾ ਰਿਹਾ। ਬਾਲ ਨਿਧਾਨਾ ਸ਼ਬਦ ਨਿਸ਼ਾਨਾ ਕਰ ਤਿਆਰ। ਸ਼ਬਦ ਨਿਸ਼ਾਨਾ ਵਡ ਮਿਹਰਵਾਨਾ ਇਕ ਝੁਲਾਏ ਵਿਚ ਸੰਸਾਰ, ਹਰਿ ਮਿਹਰਬਾਨ ਵਾਲੀ ਦੋ ਜਹਾਨਾ, ਕਰੇ ਖੇਲ ਅਪਰ ਅਪਾਰ। ਇਕ ਉਠਾਏ ਸੋਹੰ ਸੱਚਾ ਤੀਰ ਕਮਾਨਾ, ਲੋਆਂ ਪੁਰੀਆਂ ਪਾਵੇ ਸਾਰ। ਸ਼ਬਦ ਉਡਾਏ ਭਗਤ ਬਿਬਾਣਾ, ਆਪੇ ਅੰਦਰ ਆਪੇ ਬਾਹਰ। ਮੇਲੇ ਮੇਲ ਹਰਿ ਭਗਵਾਨਾ, ਸਾਚੇ ਮੰਦਰ ਗੁਪਤ ਜਾਹਰ। ਦਰ ਦਵਾਰੇ ਹੋਇਆ ਪਰਵਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਸੁਹਾਇਆ ਬੰਕ ਦਵਾਰ। ਬੰਕ ਦਵਾਰ ਹਰਿ ਸੁਹਾਇਆ ਏ। ਚਾਰ ਦਿਵਾਰ ਸ਼ਬਦ ਧਾਰ ਖੇਲ ਰਚਾਇਆ ਏ। ਚਾਰੋਂ ਕੁੰਟ ਸ਼ਬਦ ਦਵਾਰ, ਪ੍ਰੇਮ ਲਗਾਇਆ ਗਾਰਾ ਏ। ਗੁਰ ਗੋਬਿੰਦੇ ਤੇਰੀ ਧਾਰ, ਆਪੇ ਰਿਹਾ ਵਹਾਇਆ ਏ। ਜੋਤੀ ਜੋਤ ਸਰੂਪ ਹਰਿ, ਅੰਤਮ ਵੇਲੇ ਪਾਵੇ ਸਾਰਾ, ਵਸਦਾ ਰਹੇ ਇਕ ਦਵਾਰਾ, ਦੂਜਾ ਦਰ ਜਗਤ ਘਰ ਕੋਈ ਰਹਿਣ ਨਾ ਪਾਇਆ ਏ। ਜਗਤ ਦਵਾਰਾ ਝੂਠ ਮਾਤ ਪਸਾਰਿਆ। ਮਾਇਆ ਰਾਣੀ ਫੜਿਆ ਹੱਥ ਵਿਚ ਠੂਠ, ਵਰਨੀ ਬਰਨੀ ਕਰੇ ਖੁਆਰਿਆ। ਗੁਰਮੁਖ ਸਾਚੇ ਨੌਂ ਦਵਾਰੇ ਗਏ ਰੂਠ, ਦਸਮ ਦਵਾਰੇ ਹਰਿ ਬਹਾ ਰਿਹਾ। ਪ੍ਰਭ ਅਬਿਨਾਸ਼ੀ ਜਾਏ ਤੁੱਠ, ਸਾਚਾ ਹੁਕਮ ਸ਼ਬਦ ਸੁਣਾ ਰਿਹਾ। ਆਪ ਬੰਨ੍ਹਾਏ ਨਾਮ ਮੁੱਠ, ਸ਼ਬਦ ਡੰਡਾ ਹੱਥ ਉਠਾ ਰਿਹਾ। ਲੁਕਿਆ ਰਹਿਣ ਨਾ ਦੇਵੇ ਕੋਈ ਗੁੱਠ, ਬੰਦ ਕਿਵਾੜਾ ਹਰਿ ਢਾਹ ਰਿਹਾ। ਜੋਤੀ ਜੋਤ ਸਰੂਪ ਹਰਿ, ਦਸ ਦਸ ਦਸ ਮਾਸ ਲੇਖਾ ਲਿਖਤ ਭਵਿਖਤ ਜਣਾ ਰਿਹਾ। ਭਗਤ ਜਣਾਈ ਆਪ ਹਰਿ ਕਰਾਇੰਦਾ। ਮਿਲੀ ਵਡਿਆਈ ਨਾਮ ਵਡ ਪਰਤਾਪ, ਸਾਚੀ ਭਿਛਿਆ ਝੋਲੀ ਪਾਇੰਦਾ। ਆਪੇ ਮਾਈ ਆਪੇ
ਬਾਪ, ਦਿਵਸ ਰੈਣ ਰਛਿਆ ਆਪ ਕਰਾਇੰਦਾ। ਕਲਜੁਗ ਮਾਰੇ ਤੀਨੋ ਤਾਪ, ਲਿਖਿਆ ਲੇਖ ਧੁਰ ਦਰਗਾਹੀ ਪੂਰਬ ਲਹਿਣਾ ਝੋਲੀ ਪਾਇੰਦਾ। ਗੁਰ ਗੋਬਿੰਦੇ ਜਗਤ ਜਹਾਨਾ ਦਿਸੇ ਮਿਥਿਆ, ਛੋਟੇ ਬਾਲੇ ਦੇ ਮਤ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਸੁਹਾਏ ਸਾਚਾ ਦਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੀਵ ਜੰਤ ਕਿਸੇ ਨਾ ਦਿਸਿਆ। ਨਾ ਦੀਸੇ ਜਗਦੀਸੇ ਭੇਖ ਵਟਾਇਆ। ਪੜ੍ਹ ਪੜ੍ਹ ਥੱਕੇ ਰਾਗ ਛਤੀਸੇ, ਮਾਇਆ ਰਾਣੀ ਸੇਵ ਕਮਾਇਆ। ਕਥਨਾ ਕਥੇ ਦੰਦ ਬਤੀਸੇ, ਸ਼ਾਹ ਸੁਲਤਾਨ ਦਿਸ ਨਾ ਆਇਆ। ਏਕਾ ਏਕ ਛਤਰ ਪ੍ਰਭ ਸਾਚੇ ਸੀਸੇ, ਦੂਸਰ ਕੋਈ ਰਹਿਣ ਨਾ ਪਾਇਆ। ਵੇਖੇ ਖੇਲ ਬੀਸ ਇਕੀਸੇ, ਛੋਟੇ ਬਾਲੇ ਬਚਨ ਇਹ ਅਲਾਇਆ। ਪੁਰੀ ਇੰਦਰ ਸ਼ਬਦ ਚਲੇ ਹਦੀਸੇ, ਸੋਹੰ ਅੱਖਰ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਮਨਜੀਤੇ ਸਦਾ ਅਤੀਤੇ, ਸ਼ਬਦ ਸੁਨੇਹੜਾ ਏਕਾ ਏਕ ਘਲਾਇਆ। ਸ਼ਬਦ ਸੁਨੇਹੜਾ ਦੇਵੇ ਘੱਲ, ਜਗਤ ਜੋਗ ਨਾ ਜਾਣਿਆ। ਬੈਠਾ ਰਹੇ ਸਦਾ ਅਟੱਲ, ਜਲ ਥਲ ਚਲੇ ਚਲਾਏ ਆਪਣੇ ਭਾਣਿਆ। ਆਪ ਬਹਾਏ ਦਇਆ ਕਮਾਏ ਉਚ ਮਹੱਲ, ਦਰ ਦਵਾਰਾ ਜਿਨ ਪਛਾਨਿਆ। ਆਵਣ ਜਾਵਣ ਮਿਟਿਆ ਸਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਦਰ ਕੀਆ ਪਰਵਾਨਿਆ। ਸੋਲਾਂ ਕਲੀਆਂ ਸੋਲਾਂ ਕਲ, ਸੋਲਾਂ ਸ਼ਬਦ ਸ਼ਿੰਗਾਰਿਆ। ਆਪੇ ਵਸੇ ਨਿਹਚਲ ਧਾਮ ਅਟੱਲ, ਵੇਖੇ ਖੇਲ ਘੜੀ ਘੜੀ ਪੱਲ ਪੱਲ, ਸੋਲਾਂ ਮਘਰ ਦਿਵਸ ਵਿਚਾਰਿਆ। ਆਪੇ ਵੇਖੇ ਜਲ ਥਲ ਡੂੰਘੀ ਡਲ, ਗੁਰਮੁਖ ਸਾਚੇ ਬੇੜਾ ਆਪ ਬੰਨ੍ਹਾ ਰਿਹਾ। ਸ਼ਬਦ ਸੁਨੇਹੜਾ ਏਕਾ ਘਲ, ਲੋਕਮਾਤੀ ਅਛਲ ਅਛੱਲ, ਵਲ ਛਲ ਜਗਤ ਭੁਲਾ ਲਿਆ। ਭਾਗ ਲਗਾਏ ਕਾਇਆ ਡਲ, ਲੱਖ ਚੁਰਾਸੀ ਮੇਟੇ ਸਲ, ਸਾਚੀ ਬਣਤਾ ਆਪ ਬਣਾ ਰਿਹਾ। ਅੰਮ੍ਰਿਤ ਆਤਮ ਵੇਖੇ ਫਲ, ਦੀਪਕ ਜੋਤੀ ਰਹੀ ਬਲ, ਸ਼ਬਦ ਤਾਲ ਇਕ ਵਜਾ ਰਿਹਾ। ਜੋਤੀ ਜੋਤ ਸਰੂਪ ਹਰਿ, ਪਾਰਬ੍ਰਹਮ ਬ੍ਰਹਮ ਮੇਲ ਕਰ, ਅੱਖਰ ਵੱਖਰ ਏਕਾ ਏਕ ਜਨ ਭਗਤ ਆਪੇ ਆਪ ਸਿਖਾ ਰਿਹਾ। ਗੁਰਮੁਖ ਸਾਚੇ ਬਾਲ ਨਿਧਾਨਾ, ਸਾਚੀ ਸੇਵਾ ਆਪੇ ਆਪ ਲਗਾ ਰਿਹਾ। ਸਾਚੀ ਸੇਵਾ ਆਪ ਲਗਾਈ, ਪ੍ਰਭ ਪੂਰਬ ਕਰਮ ਵਿਚਾਰਿਆ। ਸਾਧਾਂ ਸੰਤਾਂ ਰਿਹਾ ਜਗਾਈ, ਸਿੰਘ ਮਨਜੀਤੇ ਇਹ ਸਮਝਾ ਰਿਹਾ। ਫੜ ਫੜ ਬਾਹੋਂ ਮਾਤ ਉਠਾਈ, ਸਾਚਾ ਗੀਤ ਇਕ ਸੁਣਾ ਰਿਹਾ। ਵੇਖ ਵਖਾਣੇ ਥਾਉਂ ਥਾਈਂ ਪਤਤ ਪੁਨੀਤੇ ਜੋਤ ਜਗਾ ਰਿਹਾ। ਦੇਵਣ ਆਏ ਠੰਡੀਆਂ ਛਾਈਂ, ਅਚਰਜ ਰੀਤੇ ਮਾਤ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਲੱਖ ਚੁਰਾਸੀ ਪਰਖੇ ਨੀਤੇ, ਗੁਰਦਵਾਰਾ ਮੰਦਰ ਮਸੀਤ ਗ੍ਰੰਥੀ ਪੰਥੀ ਪੰਡਤ ਪਾਂਧੇ ਮੁਲਾ ਕਾਜੀ ਸ਼ੇਖ਼ ਮੁਸਾਇਕ ਸ਼ਬਦ ਨਾਇਕ ਏਕਾ ਏਕ ਵਖਾ ਰਿਹਾ। ਸੋਲਾਂ ਮੱਘਰ ਜਗਤ ਵਧਾਈ, ਕਲਜੁਗ ਹੋਈ ਕੁੜਮਾਈਆ। ਗੁਰਮੁਖ ਸੋਏ ਰਿਹਾ ਜਗਾਈ, ਸ਼ਬਦ ਘੋੜੀ ਰਿਹਾ ਚੜ੍ਹਾਈਆ। ਆਪ ਉਠਾਏ ਫੜ ਫੜ ਬਾਂਹੀ, ਦੇ ਮਤ ਰਿਹਾ ਸਮਝਾਈਆ। ਸਾਚਾ ਨਾਉਂ ਪੀਣ ਖਾਣ, ਏਕਾ ਤੱਤ ਤ੍ਰਿਖ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਥ ਜਗਤ ਰਖਾਏ ਸੀਆਂ ਸਾਢੇ ਤਿੰਨ ਹੱਥ, ਕਲਜੁਗ ਅੰਤਮ ਵੰਡ ਵੰਡਾਈਆ। ਕਲਜੁਗ ਵੰਡ ਹਰਿ ਵੰਡਾ ਰਿਹਾ। ਲੱਖ ਚੁਰਾਸੀ ਹੋਣੀ ਖੰਡ, ਨਾ ਦੀਸੇ ਕੋਈ ਸਹਾਰਿਆ। ਹੱਥ ਫੜੀ ਚੰਡ ਪਰਚੰਡ, ਚਾਰੇ ਕੁੰਟਾਂ ਮਾਰੇ ਵਾਰੋ ਵਾਰਿਆ। ਮਨਮੁਖ ਜੀਵ ਪਾਇਣ ਡੰਡ, ਅੰਤਮ ਆਏ ਪਾਸਾ ਹਾਰਿਆ। ਮੇਟ ਮਿਟਾਏ ਭੇਖ ਪਖੰਡ, ਇਕ ਚਲਾਏ ਧਾਰਨਾ। ਸੱਤਾਂ ਦੀਪਾਂ ਦੇਵੇ ਦੰਡ, ਗੁਰਮੁਖ
ਵਿਰਲਾ ਪਾਰ ਉਤਾਰਨਾ। ਸ੍ਰਿਸ਼ਟ ਸਬਾਈ ਹੋਈ ਰੰਡ, ਸਾਚਾ ਕੰਤ ਵਿਚ ਵਰਭੰਡ, ਕਾਇਆ ਬ੍ਰਹਿਮੰਡ ਹਰਿਜਨ ਇਕ ਹੰਢਾਵਣਾ। ਆਪੇ ਵੇਖੇ ਜੇਰਜ ਅੰਡ, ਉਤਭੁਜ ਸੇਤਜ ਵਿਚ ਸਮਾਵਣਾ। ਆਪੇ ਸੁੱਤਾ ਦੇ ਕਰ ਕੰਡ, ਆਤਮ ਸੇਜਾ ਸ਼ਬਦ ਸਿੰਘਾਸਣ ਜੋਤ ਸਰੂਪੀ ਡੇਰਾ ਲਾਵਣਾ। ਕਲਜੁਗ ਔਧ ਗਈ ਹੰਢ, ਵੇਖੇ ਖੇਲ ਪ੍ਰਿਥਮੀ ਅਕਾਸ਼ਨ, ਚਾਰੋਂ ਕੁੰਟ ਘੇਰਾ ਪਾ ਰਿਹਾ। ਆਤਮ ਭਰਿਆ ਸਰਬ ਘਮੰਡ, ਮਦਿਰਾ ਮਾਸੀ ਧਰਮ ਰਾਏ ਦਰ ਦੇਵੇ ਫਾਸੀ, ਵੇਲੇ ਅੰਤਮ ਨਾ ਕੋਈ ਛੁਡਾ ਰਿਹਾ। ਗੁਰਮੁਖ ਵਿਰਲੇ ਮਾਨਸ ਜਨਮ ਹੋਏ ਰਹਿਰਾਸੀ, ਸ਼ਬਦ ਸਵਾਲੀ ਗੁਰ ਚਰਨ ਪਿਆਸੀ, ਗੁਰਮੁਖ ਕਾਇਆ ਸਾਚੀ ਮਾਟੀ ਲੇਖੇ ਲਾ ਰਿਹਾ। ਇਕ ਖੁਲ੍ਹਾਏ ਸਾਚੀ ਹਾਟੀ, ਕਿਸੇ ਹੱਥ ਨਾ ਆਏ ਤੀਰਥ ਤਾਟੀ, ਕਲਜੁਗ ਤੇਰੀ ਔਖੀ ਘਾਟੀ, ਸਾਢੇ ਤਿੰਨ ਹੱਥ ਸੀਆਂ ਉਚਾ ਮੰਦਰ, ਕੋਈ ਨਾ ਤੋੜੇ ਵੱਜਾ ਜੰਦਰ, ਜਮ ਕੀ ਫਾਸੀ ਨਾ ਕੋਈ ਕਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਬਾਲ ਅੰਞਾਣੇ ਦਰ ਪਰਵਾਣੇ, ਸ਼ਬਦ ਬਿਬਾਣੇ ਆਪ ਚੜ੍ਹਾ ਰਿਹਾ। ਖੋਲ੍ਹੇ ਹੱਟ ਅਪਾਰ, ਨਾਮ ਅਮੋਲਿਆ। ਗੁਰਮੁਖਾਂ ਦੇਵੇ ਕਰ ਪਿਆਰ, ਸਚ ਭੰਡਾਰ ਆਪੇ ਖੋਲ੍ਹਿਆ। ਆਪੇ ਢਾਹੇ ਭਰਮਾਂ ਵੱਟ, ਬਜਰ ਕਪਾਟੀ ਪੜਦਾ ਖੋਲ੍ਹਿਆ। ਇਕ ਵਖਾਏ ਤੀਰਥ ਤੱਟ, ਸ਼ਬਦ ਨਾਦ ਅਨਾਦੀ ਏਕਾ ਬੋਲਿਆ। ਜੋਤ ਜਗਾਏ ਲਟ ਲਟ, ਕਾਇਆ ਮੰਦਰ ਅੰਦਰ ਡੂੰਘੀ ਕੰਦਰ ਆਪੇ ਫੋਲਿਆ। ਦਰਸ ਦਿਖਾਏ ਘਟ ਘਟ, ਭਾਗ ਲਗਾਏ ਕਾਇਆ ਚੋਲਿਆ। ਬਣੇ ਹਰਿ ਭਗਤ ਵਣਜਾਰਾ ਸ਼ਬਦ ਅਪਾਰਾ ਸਾਚੇ ਹੱਟ, ਪੁਰਖ ਅਬਿਨਾਸ਼ੀ ਪੂਰੇ ਤੋਲ ਤੋਲਿਆ। ਦੁਰਮਤ ਮੈਲ ਰਿਹਾ ਕੱਟ, ਸਾਚੇ ਮੰਦਰ ਅੰਦਰ ਆਪੇ ਬੋਲਿਆ। ਪ੍ਰਭ ਦਰ ਲਾਹਾ ਲੈਣ ਖੱਟ, ਵੱਜੇ ਨਾਮ ਮਰਦੰਗ ਸੱਚਾ ਢੋਲਿਆ। ਰਸਨਾ ਰਸ ਲੈਣਾ ਚੱਟ, ਦਰ ਦਵਾਰੇ ਨਾਵੇਂ ਦਿਸੇ ਗੋਲਿਆ। ਦੂਈ ਦਵੈਤੀ ਮੇਟੇ ਫੱਟ, ਸ਼ਬਦ ਜੈਕਾਰਾ ਏਕਾ ਬੋਲਿਆ। ਕਾਇਆ ਮਾਟੀ ਜੋਤੀ ਲਟ ਲਟ, ਦਰਸ ਦਿਖਾਏ ਕਲਾ ਸੋਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਸੁਹੇਲੇ, ਦਰ ਘਰ ਸਾਚੇ ਹੋਏ ਮੇਲੇ, ਇਕ ਇਕੇਲੇ ਵਿਚੋਂ ਕੋਟਨ ਕੋਟਿਆ। ਕੋਟੀ ਕੋਟ ਆਪ ਅਖਵਾਇੰਦਾ। ਸ਼ਬਦ ਨਗਾਰੇ ਲੱਗੇ ਚੋਟ, ਤਨ ਮਾਟੀ ਖ਼ਾਕ ਛਾਣਦਾ। ਹਰਿ ਜਨ ਜਨ ਹਰਿ ਗੁਰ ਚਰਨ ਰੱਖੇ ਓਟ, ਦੋ ਜਹਾਨੀ ਆਪ ਜਾਣਦਾ। ਮਨਮੁਖ ਆਲਣ੍ਹਿਓ ਡਿਗੇ ਬੋਟ, ਕਲਜੁਗ ਨਾ ਕੋਈ ਉਠਾਵੰਦਾ। ਮਾਇਆ ਮਮਤਾ ਅਜੇ ਨਾ ਭਰੀ ਪੋਟ, ਗੁਰ ਪੀਰ ਨਾ ਕੋਈ ਸੁਰਤ ਸੰਭਾਲਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਵਰ, ਦਿਵਸ ਰੈਣ ਸਾਕ ਸੱਜਣ ਸੈਣ ਭਾਈ ਭੈਣ, ਅੰਸ ਸਰਬੰਸ ਵਿਸ਼ਨੂੰ ਬੰਸ ਸਾਚੀ ਅੰਸਾ ਗੁਰਮੁਖ ਸਾਚੇ ਪਾਲਦਾ। ਗੁਰਮੁਖ ਸਾਚੀ ਅੰਸ, ਹਰਿ ਰਘੁਰਾਇਆ। ਕਾਗ ਬਣਾਏ ਹੰਸ, ਸੋਹੰ ਸਾਚੀ ਚੋਗ ਚੁਗਾਇਆ। ਪੰਜ ਦੁਸ਼ਟ ਸੰਘਾਰੇ ਜਿਉਂ ਕਾਹਨਾ ਕੰਸ, ਕਾਮ ਕਾਮਨੀ ਨੇੜ ਨਾ ਆਇਆ। ਆਪੇ ਆਪ ਸਹੰਸਾ ਸਹੰਸ ਦਲ ਕਵਲ ਮਵਲ ਜੋਤੀ ਸਗਲੀ ਰੰਗ ਵਟਾਇਆ। ਵਡਿਆਈ ਉਪਰ ਧਵਲ, ਹਰਿਜਨ ਆਤਮ ਜਾਏ ਮਵਲ, ਬਹਾਰ ਬਸੰਤ ਇਕ ਵਖਾਇਆ। ਆਪ ਉਲਟਾਏ ਨਾਭੀ ਕਵਲ, ਅੰਮ੍ਰਿਤ ਆਤਮ ਮੇਘ ਬਰਸਾਇਆ। ਗੁਰਮੁਖ ਗੁਰਮੁਖ ਸੁਰਤੀ ਸੁਰਤ ਅਕਾਲ ਮੂਰਤ ਰਹੇ ਬਵਲ, ਦਿਵਸ ਰੈਣ ਦਰਸ਼ਨ ਪਾਇਆ। ਸ਼ਬਦ ਨਾਦ ਅਨਾਹਦ ਵਜੇ ਸਾਚੀ ਤੂਰਤ, ਕੂੜ ਅਡੰਬਰ ਦਿਸ ਨਾ ਆਇਆ। ਹਰਿ ਜਨ ਜਨਹਰਿ ਸੰਤ ਸੁਹੇਲੇ ਆਸਾ ਮਨਸਾ ਹਰਿ ਜੀ ਪੂਰਤ, ਦੂਰਤ ਨੇੜ ਨਾ ਰਿਹਾ ਕੋਈ ਵਖਾਇਆ। ਨੇੜੇ ਦੂਰ ਨਾ ਜਾਣੇ ਕੋਇ। ਹਾਜ਼ਰ
ਹਜ਼ੂਰ ਗੁਰਮੁਖ ਪਛਾਣੇ ਸੋਹੰ ਸੋਏ। ਸਰਬ ਕਲਾ ਆਪੇ ਭਰਪੂਰ, ਜਾਣੇ ਭੇਦ ਦੋ ਜਹਾਨੀ ਦੋਅੰ ਦੋਏ। ਏਕਾ ਜੋਤੀ ਸਾਚਾ ਨੂਰ, ਹਰਿਜਨ ਅਵਰ ਨਾ ਜਾਣੇ ਕੋਇ। ਵਡ ਦਾਤਾ ਜੋਧਾ ਸੂਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਮੈਲ ਦੁਰਮਤ ਧੋਏ। ਸੁਰਤ ਸਵਾਣੀ ਜਾਗੀ, ਕਲ ਕਵਣ ਜਗਾਏ। ਸੁਣ ਸੁਣ ਥੱਕੀ ਰਾਗ ਰਾਗੀ, ਪ੍ਰਭ ਸਾਚਾ ਕੰਤ ਨਾ ਪਾਏ। ਨਾ ਕੋਈ ਵਡ ਵਡਭਾਗੀ, ਨਾ ਮਾਤੀ ਬਣਤ ਬਣਾਏ। ਨਾ ਲੇਖਾ ਛੁਟੇ ਜ਼ਾਤ ਪਾਤੀ, ਪੁਰਖ ਬਿਧਾਤਾ ਨਜ਼ਰ ਨਾ ਆਏ। ਨਾ ਦੀਸੇ ਜਲਵਾ ਬਾਤੀ, ਬ੍ਰਹਮ ਗਿਆਨ ਨਾ ਕੋਈ ਹੱਥ ਫੜਾਏ। ਸਾਚੇ ਮੰਦਰ ਅੰਧੇਰੀ ਰਾਤੀ, ਜੋਤ ਪਰਕਾਸ਼ ਨਾ ਦੀਪਕ ਕੋਈ ਜਗਾਏ। ਜੋਤੀ ਜੋਤ ਸਰੂਪ ਹਰਿ, ਕਵਣ ਦਵਾਰੇ ਦੇਵੇ ਵਰ, ਗੁਰਮੁਖ ਸਾਚੇ ਸਹਿਜ ਸੁਭਾਏ। ਸੁਰਤ ਸਵਾਣੀ ਸੁਰਤ ਨਾ ਪਾਈ, ਸੁਰਤੀ ਸੁਰਤ ਭਵਾਇਆ। ਅਕਾਲ ਮੂਰਤ ਦਿਸ ਨਾ ਆਈ, ਨਾਦ ਤੂਰਤ ਸ਼ਬਦ ਨਾਦ ਨਾ ਕਿਸੇ ਵਜਾਇਆ। ਨੌਂ ਦਵਾਰੇ ਵੇਖੇ ਥਾਉਂ ਥਾਈਂ, ਆਸਾ ਮਨਸਾ ਤ੍ਰਿਸਨਾ ਪੂਰਤ ਕੋਈ ਦਿਸ ਨਾ ਆਇਆ। ਕਵਣ ਉਤਾਰੇ ਪਾਰ ਕਿਨਾਰੇ ਫੜ ਫੜ ਬਾਂਹੀ, ਡੂੰਘੀ ਭਵਰ ਅੰਧੇਰੀ ਗੁਫਾ ਤ੍ਰੈਧਾਤਾਂ ਤਾਲਾ ਲਾਇਆ। ਮਨੂਆ ਅਠੇ ਪਹਿਰ ਜਗਤ ਵਿਕਾਰੀ ਭੁੱਖਾ, ਆਪੇ ਰਿਹਾ ਆਪ ਭੁਲਾਇਆ। ਸੁਰਤ ਸਵਾਣੀ ਸ਼ਬਦ ਸਰੂਪੀ ਮੰਗੇ ਸਾਚੀ ਭਿਖਾ, ਗੁਰ ਪੂਰਾ ਦੇਵੇ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਵੇਖ ਵਖਾਣੇ ਗਰਭਵਾਸ ਉਲਟਾ ਰੁਖ਼ਾ, ਦਿਵਸ ਰੈਣ ਰਿਹਾ ਕੁਰਲਾਇਆ।
੨੨ ਮੱਘਰ ੨੦੧੨ ਬਿਕ੍ਰਮੀ ਮਾਤਾ ਬਿਸ਼ਨ ਕੌਰ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਜਗ ਜੀਤ ਜਗ ਜੀਤ ਜਗ ਜੀਤ ਜਾਪ ਜਪਾਨਿਆ। ਮਨ ਜੀਤ ਮਨ ਜੀਤ ਮਨ ਜੀਤ, ਮਨ ਆਤਮ ਮੰਨਿਆ। ਜਗ ਜੀਤ ਜਗ ਜੀਤ ਚਰਨ ਕਵਲ ਸਚ ਪ੍ਰੀਤ, ਕਲਜੁਗ ਬੇੜਾ ਲਾਏ ਬੰਨ੍ਹਿਆ। ਮਨ ਜੀਤ ਮਨ ਜੀਤ ਕਾਇਆ ਠੰਡੀ ਸੀਤ, ਸੁਣਾਏ ਰਾਗ ਰਾਗੀ ਕੰਨਿਆ। ਜਗ ਜੀਤ ਜਗ ਜੀਤ ਜਗ ਜੀਤ ਸਦਾ ਅਤੀਤ, ਮਿਲੇ ਨਾਮ ਵਡ ਧਨ ਧਨਿਆ। ਮਨ ਜੀਤ ਮਨ ਜੀਤ ਮਨ ਜੀਤ ਪੁਰਖ ਅਬਿਨਾਸ਼ੀ ਦਿਸੇ ਮੀਤ, ਨਾ ਕੋਈ ਲਗਾਏ ਮਾਤ ਸੰਨ੍ਹਿਆ। ਮਨ ਜੀਤ ਜਗ ਜੀਤ ਜਗ ਜੀਤ ਮਨ ਜੀਤ ਕਾਇਆ ਮੰਦਰ ਅੰਦਰ ਦਿਹੁਰਾ ਸਚ ਮਸੀਤ, ਗੁਰਦਵਾਰਾ ਗੁਰਮੁਖ ਸਾਚੇ ਏਕਾ ਏਕ ਮੰਨਿਆ। ਏਕਾ ਮਨ ਮਨਜੀਤ ਬੰਧਾਇਆ। ਸਾਚਾ ਮਨ ਜਗਦੀਸ ਧਰਾਇਆ। ਲੱਗਾ ਡੰਨ ਪੰਜ ਤੀਸ ਗਿਰਾਇਆ। ਭਾਂਡਾ ਭਰਮ ਭੰਨ, ਸ਼ਬਦ ਸੀਸ ਟਿਕਾਇਆ। ਚੜ੍ਹਿਆ ਸਾਚਾ ਚੰਨ, ਬੀਸ ਇਕੀਸ ਸੁਹਾਇਆ। ਬੇੜਾ ਆਪਣਾ ਬੰਨ੍ਹ, ਜੋਤੀ ਜੋਤ ਸਰੂਪ ਹਰਿ, ਏਕਾ ਰਾਗ ਗੁਰਮੁਖ ਲੇਖਾ ਮਸਤਕ ਭਾਗ ਸੋਹੰ ਸੋ ਸਾਚਾ ਆਪ ਸੁਣਾਇਆ। ਸੋਹੰ ਜਨ ਗਾਏ ਗਹਿਰ ਗੰਭੀਰ ਅੰਤਰ ਅੰਤਰਾ। ਪੁਰਖ ਅਬਿਨਾਸ਼ੀ ਦਇਆ ਕਮਾਏ, ਤਨ ਬੁਝਾਏ ਲੱਗੀ ਬਸੰਤਰਾ। ਪਾਰਬ੍ਰਹਮ ਬ੍ਰਹਮ ਮੇਲ ਮਿਲਾਏ ਅੰਮ੍ਰਿਤ ਆਤਮ ਮੁਖ ਚੁਆਏ, ਪਾਰ ਕਰਾਏ ਗਗਨ ਗਗਨੰਤਰਾ। ਭਗਤ ਵਛਲ ਆਪ ਅਖਵਾਏ, ਫੜ ਫੜ ਬਾਹੋਂ ਪਾਰ ਕਰਾਏ ਜੁਗ ਜੁਗੰਤਰਾ। ਆਤਮ ਮੋਖ ਮੋਖ ਰਖਾਏ। ਰੋਠੀ ਸੋਗ ਦੁੱਖ ਮਿਟਾਏ, ਤ੍ਰਿਸਨਾ ਭੁੱਖ ਜਗਤ ਗਵਾਏ, ਆਪ ਬਣਾਏ ਸਾਚੀ ਬਣਤਰਾ। ਜੋਤੀ ਜੋਤ ਸਰੂਪ ਹਰਿ, ਮਨਜੀਤ ਜਗਜੀਤ ਗੁਰਮੁਖ ਬੰਨ੍ਹੇ ਸ਼ਬਦ ਪ੍ਰੀਤ, ਇਕ ਵਖਾਏ
ਸਾਚਾ ਮੰਤਰਾ। ਗੁਰ ਮੰਤਰ ਅਧੀਨ ਪੰਜ ਤੱਤਿਆ। ਸ਼ਬਦ ਰਸਨਾ ਚੀਨ। ਪ੍ਰਭ ਦੇ ਸਮਝਾਵੇ ਮਤਿਆ। ਜਗਤ ਵਿਕਾਰਾ ਹੋਏ ਅਧੀਨ, ਦਸ ਦਸ ਚੇਤਨ ਸਤਿਆ। ਸੱਤਿਆ ਬੁੱਧ ਲਏ ਛੀਨ, ਵੇਖੇ ਨਾਮ ਸਾਚਾ ਭੱਤਿਆ। ਆਪੇ ਮਜ਼੍ਹਬ ਸਾਚਾ ਦੀਨ, ਆਪੇ ਵੇਖੇ ਸਾਚੀ ਵਥਿਆ। ਸੋਹੰ ਸ਼ਬਦ ਵਡ ਪਰਬੀਨ, ਚਾਰ ਵਰਨਾਂ ਏਕਾ ਰਥਿਆ। ਆਪ ਚਲਾਏ ਰੂਸਾ ਚੀਨ, ਸਾਚਾ ਮਥਨ ਆਪੇ ਮਥਿਆ। ਦੀਨ ਮੁਹੰਮਦੀ ਮੰਨੇ ਈਨ, ਰਸਨਾ ਕਥਨ ਸਾਚਾ ਕਥਿਆ। ਇੰਗਲਸਤਾਨ ਦੇ ਯਕੀਨ, ਵੇਖੇ ਆਤਮ ਲਾਹੇ ਸਥਿਆ। ਚਾਰੋਂ ਕੁੰਟਾ ਭੰਨੇ ਹੰਕਾਰੀ ਬੀਨ, ਪਾਵੇ ਡੋਰੀ ਸੋਹੰ ਨੱਥਿਆ। ਕਰੇ ਅਕਾਰ ਲੋਕਤੀਨ, ਸਿਵਪੁਰੀ ਇੰਦਰਪੁਰੀ ਤਖ਼ਤ ਤਾਜ ਦੀਸੇ ਲਥਿਆ। ਗੁਰਮੁਖਾਂ ਦਰੇ ਮੀਨ, ਲੇਖਾ ਚੁੱਕੇ ਸਾਢੇ ਤਿੰਨ ਹੱਥਿਆ। ਪਰਗਟ ਹੋਏ ਰਾਮ ਰਹੀਮ ਕਰੀਮ, ਬੇਐਬ ਪਰਵਰਦਿਗਾਰ ਹਰਿ ਨਿਰੰਕਾਰ, ਸ਼ਬਦ ਉਡਾਰੀ ਦਰਸ ਅਪਾਰ, ਸ਼ਬਦ ਦੇਵੇ ਸਾਚੀ ਗਾਥਿਆ। ਮੇਟ ਮਿਟਾਏ ਧੁੰਦੂਕਾਰਾ, ਜੋਤ ਨਿਰੰਜਣ ਕਰ ਉਜਿਆਰਾ, ਸਾਚਾ ਸ਼ਬਦ ਮਾਤ ਪਿਆਰਾ, ਚਾਰੋਂ ਕੁੰਟ ਜੈਕਾਰਾ, ਚਾਰ ਵਰਨਾਂ ਇਕ ਦਵਾਰਾ, ਮਿਲੇ ਮੇਲ ਪੁਰਖ ਅਪਾਰਾ, ਸੋਹੰ ਦੇਵੇ ਸਾਚੀ ਵਥਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਨਾਮ ਵਰ, ਮਨ ਜੀਤ ਜਗ ਜੀਤ ਗੁਰ ਮੀਤ ਆਤਮ ਸਗਲ ਵਸੂਰਾ ਲਾਥਿਆ। ਸਗਲ ਵਸੂਰਾ ਗਿਆ ਲਥ, ਪ੍ਰਭ ਸਾਚੇ ਦਇਆ ਕਮਾਇਆ। ਸ਼ਬਦ ਚੜ੍ਹਾਏ ਸਾਚੇ ਰਥ, ਉਨੀਂ ਅੱਸੂ ਆਪ ਸੁਹਾਇਆ। ਪੰਜਾਂ ਚੋਰਾਂ ਗਿਆ ਮਥ, ਪੰਚਮ ਕੱਤਕ ਰਸਨਾ ਗਾਈਆ। ਧੁਰ ਦਰਗਾਹੀ ਸਾਚੀ ਵਥ, ਗੁਰਮੁਖਾਂ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਇਕੀ ਕਲਜੁਗ ਇਕੀ ਕੱਤਕ ਇਕੀ ਲੱਖ ਚੁਰਾਸੀ ਵੰਡ ਵੰਡਾਇਆ। ਲੱਖ ਚੁਰਾਸੀ ਵੰਡੇ ਵੰਡ, ਹਰਿ ਸਾਚਾ ਵੰਡਣ ਆਇਆ। ਚਾਰੋਂ ਕੁੰਟ ਭੇਖ ਪਖੰਡ, ਸਾਚਾ ਰਾਹ ਦਿਸ ਨਾ ਆਇਆ। ਖਾਲੀ ਵੇਖੇ ਜੇਰਜ ਅੰਡ, ਭਰਮ ਭੁਲਾਇਆ। ਵੇਖ ਵਖਾਣੇ ਹਰਿ ਬ੍ਰਹਿਮੰਡ, ਵਰਭੰਡ ਦਿਸ ਨਾ ਆਇਆ। ਇਕ ਇਕੱਲਾ ਨਵ ਨਵ ਖੰਡ, ਸੱਤਾਂ ਦੀਪਾਂ ਫੇਰਾ ਪਾਇਆ। ਮਨਮੁਖ ਸੁੱਤੇ ਦੇ ਕਰ ਕੰਡ, ਗੁਰਮੁਖਾਂ ਰਿਹਾ ਜਗਾਇਆ। ਜੂਠੇ ਝੂਠੇ ਪਾਇਣ ਡੰਡ, ਚੌਥਾ ਦਰ ਸਾਚਾ ਘਰ ਸਾਧ ਸੰਤ ਕਿਸੇ ਦਿਸ ਨਾ ਆਇਆ। ਆਪੇ ਦੇਵੇ ਸਾਚਾ ਵਰ, ਪੁਰਖ ਅਬਿਨਾਸ਼ੀ ਕਿਰਪਾ ਕਰ, ਮੱਘਰ ਸੱਤ ਆਤਮ ਵਤ ਧੀਰਜ ਯਤ ਰੱਖੇ ਪਤਿ, ਸੋਹੰ ਸਾਚਾ ਬੀਜ ਬਿਜਾਇਆ। ਚੌਥੇ ਦਰ ਚੌਥੇ ਘਰ ਚੌਥੇ ਪਦ ਗੁਰਮੁਖ ਸਾਚੇ ਆਪੇ ਸੱਦ, ਸੋਹੰ ਸੋ ਦੁਰਮਤ ਮੈਲ ਧੋ, ਭਗਤ ਰਾਗ ਜਗਤ ਤਿਆਗ ਏਕਾ ਏਕ ਜਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਮਾਰਗ ਲਾਇਆ। ਪੰਚਮ ਮਾਣ ਪੰਚਮ ਪਰਧਾਨੇ। ਪੰਚਮ ਰਾਜ ਜੋਗ ਮਿਹਰਬਾਨੇ। ਪੰਚਮ ਮੇਟੇ ਜਗਤ ਨਿਸ਼ਾਨੇ। ਪੰਚਮ ਰਸ ਰਸਨਾ ਭੋਗ, ਸੋਹੰ ਸੋ ਰਸਨ ਵਖਾਣੇ। ਆਦਿ ਅੰਤ ਨਾ ਹੋਏ ਵਿਜੋਗ, ਆਤਮ ਬ੍ਰਹਮ ਬ੍ਰਹਮ ਆਤਮ ਸ਼ਬਦ ਡੋਰੀ ਬੰਨ੍ਹੇ ਗਾਨੇ। ਹਰਿ ਬਿਨ ਅਵਰ ਨਾ ਜਾਣੇ ਕੋ, ਗੁਣਵੰਤਾ ਹਰਿ ਗੁਣ ਨਿਧਾਨੇ। ਸ਼ਕਤੀ ਭੁਗਤੀ ਦੋ ਜਹਾਨੇ ਦਿਸੇ ਖੋ, ਕਰੇ ਖੇਲ ਵਿਚ ਜਹਾਨੇ। ਸਾਧ ਸੰਤ ਰਹੇ ਰੋ, ਪੰਚਮ ਉਠਿਆ ਹਰਿ ਬਲਵਾਨੇ। ਜੋਤੀ ਜੋਤ ਸਰੂਪ ਹਰਿ, ਛਿਛਮ ਵਾਰ ਹੋ ਤਿਆਰ, ਲੋਕਮਾਤ ਮਾਤ ਝਾਤ ਤੇਈ ਮੱਘਰ ਆਪ ਝੁਲਾਏ ਸ਼ਬਦ ਨਿਸ਼ਾਨੇ। ਸ਼ਬਦ ਨਿਸ਼ਾਨਾ ਜਾਏ ਝੁੱਲ। ਹਰਿ ਭਗਤ ਸੁਹੇਲਾ ਜਗ ਅਕੇਲਾ, ਗੁਰਮੁਖਾਂ ਕਲ ਪਾਏ ਮੁੱਲ। ਲੱਖ ਚੁਰਾਸੀ ਵਕਤ ਦੁਹੇਲਾ, ਕੋਈ ਨਾ ਤੋਲੇ ਪੂਰੇ ਤੋਲ। ਨੌਂ ਦਵਾਰੇ ਝੂਠਾ ਮੇਲਾ, ਜੂਠਾ ਝੂਠਾ
ਬੀਜ ਰਹੇ ਬੋ। ਭਗਤ ਜਨਾਂ ਗੁਰ ਆਪੇ ਚੇਲਾ, ਅੰਮ੍ਰਿਤ ਆਤਮ ਰਿਹਾ ਚੋ। ਅਚਰਜ ਖੇਲ ਕਲਜੁਗ ਖੇਲਾ, ਵਕਤ ਸੁਹਾਏ ਨੌਂ ਪੋਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛੇਵੇਂ ਘਰ ਛੇਵੇਂ ਦਰ, ਛੇਵੀਂ ਵਾਰ ਕਰ ਵਿਚਾਰ, ਦੇਵੇ ਧਾਰ ਸੋਹੰ ਸੋ। ਨੌਂ ਪੋਹ ਨੌਂ ਦਵਾਰ ਕਰ ਖੁਆਰ ਗੁਰਮੁਖ ਜਗਾਈਆ। ਆਤਮ ਭਰੇ ਸ਼ਬਦ ਭੰਡਾਰ, ਹਰਿ ਦਾਤਾਰ ਸਰਬ ਸਹਾਰ ਆਪ ਅਖਵਾਈਆ। ਪੰਚਾਂ ਮਾਰੇ ਤੇਜ਼ ਕਟਾਰ, ਪਹਿਲੀ ਵਾਰੇ ਦਰ ਦਵਾਰੇ ਬਾਹਰ ਕਢਾਈਆ। ਗੁਰਮੁਖ ਸਾਚੇ ਕਰ ਤਿਆਰ, ਸ਼ਬਦ ਸ਼ਿੰਗਾਰ ਆਤਮ ਸੇਜਾ ਆਸਣ ਲਾਈਆ। ਰੂਪ ਅਗੰਮ ਅਗੰਮ ਅਪਾਰ, ਪਾਰਬ੍ਰਹਮ ਬ੍ਰਹਮ ਕਰ ਵਿਚਾਰ, ਸਾਚਾ ਲੇਖਾ ਰਿਹਾ ਚੁਕਾਈਆ। ਸ਼ਬਦ ਵਿਚੋਲਾ ਵਿਚ ਸੰਸਾਰ, ਸੋਹੰ ਢੋਲਾ ਨਰ ਨਿਰੰਕਾਰ, ਆਪ ਆਪਣਾ ਰਿਹਾ ਸੁਣਾਈਆ। ਪੰਝੀ ਪੋਹ ਦਿਵਸ ਵਿਚਾਰ, ਨੌਂ ਸਤ ਪ੍ਰਭ ਬੰਨ੍ਹੇ ਧਾਰ, ਸ਼ਬਦ ਤੱਤ ਅਪਰ ਅਪਾਰ, ਬਹੱਤਰ ਨਾੜੀ ਉਬਲੇ ਰਤ, ਮਨਮੁਖ ਜੀਵ ਹੋਏ ਗਵਾਰ। ਗੁਰਮੁਖ ਰੱਖੇ ਆਤਮ ਯਤ ਸ਼ਬਦ ਸਰੂਪੀ ਪਹਿਰੇਦਾਰ। ਪੰਜ ਪਿਆਰੇ ਦੇ ਸਮਝਾਏ ਮਤ, ਮਾਤ ਰਹਿਣ ਖ਼ਬਰਦਾਰ। ਸ਼ਬਦ ਚੜ੍ਹਾਏ ਸਾਚੇ ਰਥ, ਰਥ ਰਥਵਾਹੀ ਨਿਰੰਕਾਰ। ਦਰਸ ਦਿਖਾਏ ਹਰਿ ਸਮਰਥ, ਫੜ ਫੜ ਬਾਂਹੋਂ ਲਾਏ ਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਾਂ ਦੇਵੇ ਏਕਾ ਵਰ, ਸ਼ਬਦ ਜੈਕਾਰਾ ਵਿਚ ਸੰਸਾਰ। ਪੰਚਾਂ ਦੇਵੇ ਮਤ ਵਕਤ ਸੁਹਾਵਣਾ। ਆਪੇ ਰੱਖੇ ਮਾਤ ਪਤ, ਜਗ ਜਗਾਵਣਾ। ਸ਼ਬਦ ਸੰਤੋਖ ਧੀਰਜ ਯਤ, ਆਤਮ ਤ੍ਰਿਸਨਾ ਭੁੱਖ ਮਿਟਾਵਣਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਵੇਲਾ ਅੰਮ੍ਰਿਤ ਫਲ ਏਕਾ ਏਕ ਖਵਾਵਣਾ। ਪੰਝੀ ਪੋਹ ਪੰਚ ਪਿਆਰ। ਪੰਚਮ ਕਰੇ ਹਰਿ ਨਿਰੰਕਾਰ। ਹਰਿਜਨ ਸਾਚਾ ਦਰ ਘਰ ਤਰੇ, ਪਾਏ ਦਰਸ ਅਗੰਮ ਅਪਾਰ। ਆਵੇ ਜਾਵੇ ਨਾ ਜਨਮੇ ਮਰੇ, ਲੱਖ ਚੁਰਾਸੀ ਉਤਰੇ ਪਾਰ। ਇਕ ਵਖਾਏ ਸਚ ਘਰੇ, ਸ਼ਬਦ ਘੋੜਾ ਜੋਤੀ ਜੋੜਾ ਏਕਾ ਏਕ ਦਰ ਦਵਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਸਤਕ ਇਕਾ ਸ਼ਬਦ ਸਰੂਪੀ ਬੰਨ੍ਹੇ ਸੀਸ ਜਗਦੀਸ ਦਸਤਾਰ। ਦਸਤਾਰ ਦਸਤਾਰ ਦਸਤਾਰ, ਗੁਰਮੁਖਾਂ ਸੀਸ ਟਿਕਾਈਆ। ਕਰਤਾਰ ਕਰਤਾਰ ਕਰਤਾਰ, ਬੀਸ ਇਕੀਸਾ ਖੇਲ ਰਚਾਈਆ। ਦੋ ਦੋ ਧਾਰ, ਆਪ ਆਪਣੀ ਰਿਹਾ ਕਰਾਈਆ। ਆਪੇ ਵਸੇ ਵਿਚਕਾਰ, ਦੋਹਾਂ ਦਿਸ ਨਾ ਆਈਆ। ਬ੍ਰਹਮ ਗਿਆਨੀ ਵਿਦਵਾਨੀ ਜਗ ਦੋਹਾਨੀ ਸੁਰਤੀ ਸੁਰਤ ਆਪ ਵਿਚਾਰ, ਸਾਰ ਨਾ ਪਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਜਗਤ ਸਿਆਸਤ ਦੇਵੇ ਭੇਵ ਨਾ ਰਾਈਆ। ਮਾਇਆ ਸੁੱਤਾ ਸੇਜਾ ਬਾਸ਼ਕ, ਸਹੰਸਰ ਮੁਖ ਉਠਾਈਆ। ਜੂਠ ਝੂਠ ਏਕਾ ਤਖ਼ਤ ਤਾਸ਼ਕ, ਦਿਵਸ ਰੈਣ ਫੁੰਕਾਰਾ ਲਾਈਆ। ਸ੍ਰਿਸ਼ਟ ਸਬਾਈ ਸਾਚਾ ਆਸ਼ਕ, ਆਤਮ ਜੋਤੀ ਏਕਾ ਰਿਹਾ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜਗਤ ਯਾਚਕ ਭਗਤ ਭੰਡਾਰੀ ਆਪੇ ਆਪ ਅਖਵਾਈਆ।।