ਪੁਸਤਕਾਲਾਭਾਗ ੫

ਪਹਿਲੀ ਚੇਤ ੨੦੧੩ ਬਿਕ੍ਰਮੀ ਮਹਾਰਾਜ ਸੰਗਰੂਰ ਦੇ ਘਰ ਜਾ ਕੇ ਸ਼ਬਦ ਉਚਾਰਨ ਕੀਤਾ

ਪ੍ਰਭ ਸਾਚਾ ਸਾਚੀ ਦਇਆ ਕਮਾਏ। ਜੀਓ ਪਿੰਡ ਕਾਚਾ, ਨਾਮ ਸਾਚਾ ਵਿਚ ਰਖਾਏ। ਗੁਰਮੁਖ ਸਾਚੇ ਹਿਰਦੇ ਵਾਚਾ, ਪਾਰਬ੍ਰਹਮ ਸਰਨਾਏ।

ਏਕਾ ਸ਼ਬਦ ਹਰਿ ਸਾਚੋ ਸਾਚਾ, ਸਾਚੀ ਜੁਗਤ ਭੁਗਤ ਵਿਚ ਜਗ ਰਹਿ ਜਾਏ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਜਗਾਏ। ਨਿਹਕਲੰਕ ਪਰਗਟ ਹੋਇਆ, ਦੋ ਜਹਾਨਾਂ ਵਾਲੀ। ਜੋਤ ਸਰੂਪੀ ਖੇਲ ਰਚਾਇਆ, ਸ਼ਬਦ ਸਰੂਪੀ ਦੇਵੇ ਸਾਚੀ ਡਾਲ੍ਹੀ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਢੋਆ, ਦੋਹਾਂ ਹੱਥਾਂ ਰੱਖੇ ਖਾਲੀ। ਹਰਿ ਬਿਨ ਅਵਰ ਨਾ ਜਾਣੇ ਕੋਇ ਦੋਆ, ਧੁਰ ਦਰਗਾਹੀ ਆਪ ਦਲਾਲੀ। ਗੁਰਮੁਖ ਆਪ ਉਠਾਏ ਲੋਕਮਾਤ ਸੋਇਆ, ਪੁਰਖ ਅਬਿਨਾਸ਼ੀ ਸਾਚਾ ਪਾਲੀ। ਆਤਮ ਬੀਜ ਅੰਮ੍ਰਿਤ ਨਾਮ ਰਸ ਸਾਚਾ ਬੋਇਆ, ਲੱਗੇ ਫ਼ਲ ਕਾਇਆ ਡਾਲ੍ਹੀ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਆਪ ਆਪਣੇ ਜਿਹਾ ਹੋਇਆ। ਆਏ ਦਰ ਬਣ ਭਿਖਾਰੀ। ਜੋਤ ਸਰੂਪੀ ਖੇਲ ਅਪਾਰੀ। ਸ਼ਬਦ ਭੂਪ ਨਾ ਕੋਈ ਰੰਗ ਨਾ ਕੋਈ ਰੂਪ, ਅਗੰਮ ਅਗੰਮਾ ਨਾ ਕਦੇ ਮਰੇ ਨਾ ਕਦੇ ਜੰਮਾ, ਸਰਬ ਘਟ ਪ੍ਰਭ ਰਿਹਾ ਪਸਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਵੇਖੇ ਸਚ ਘਰ, ਸਾਚਾ ਵਣਜ ਵਪਾਰੀ। ਸਚ ਘਰ ਸਚ ਟਿਕਾਣਾ। ਏਕਾ ਏਕ ਸ਼ਬਦ ਬਿਬਾਣਾ। ਰਾਮ ਰਹੀਮ ਰਹਿਮਾਨ ਕ੍ਰਿਸ਼ਨਾ ਕਾਹਨ ਗੋਕਲ ਕਾਹਨਾ। ਜੋਤ ਨਿਰੰਜਣ ਨੇਤਰ ਅੰਜਨ ਸ਼ਬਦ ਭੂਪ ਹਰਿ ਵਡ ਮਿਹਰਬਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਸੰਗਰੂਰ ਦੇਵਣ ਆਇਆ ਧਰਮ ਨਿਸ਼ਾਨਾ। ਸ਼ਾਹ ਸੰਗਰੂਰ ਤੇਰੀ ਧਾਰ। ਪੁਰਖ ਅਬਿਨਾਸ਼ੀ ਪਾਏ ਸਾਰ। ਸੰਮਤ ਬੀਸ ਸਦ ਸੋਲਾਂ ਕਰ ਵਿਚਾਰ। ਸਾਚੇ ਘਰ ਵੱਜੇ ਨਦ, ਪਾਰਬ੍ਰਹਮ ਮਿਲੇ ਪੁਰਖ ਭਤਾਰ। ਮਾਨਸ ਦੇਹੀ ਲੇਖੇ ਲੱਗੇ ਚੰਮ, ਏਕਾ ਮੇਲਾ ਏਕੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਹਿਲੀ ਚੇਤ ਸੁਹਾਏ ਦਰ, ਏਕਾ ਕਰੇ ਭਗਤ ਵਿਹਾਰ। ਪਹਿਲੀ ਚੇਤ ਚੇਤਨ ਆਇਆ, ਪੁਰਖ ਅਬਿਨਾਸ਼ੀ ਅਗੰਮਾ। ਨੈਣ ਨੇਤਰ ਹਰਿ ਸੰਤ ਵਖਾਇਆ, ਪਵਣ ਸਵਾਸੀ ਘਟ ਘਟ ਦਮਾ। ਮੀਤਨ ਮੀਤ ਮੀਤ ਆਪ ਅਖਵਾਇਆ, ਆਪੇ ਜਾਣੇ ਬ੍ਰਹਮ ਬ੍ਰਹਮਾ। ਜੋਤੀ ਜੋਤ ਸਰੂਪ ਹਰਿ, ਸਾਚੀ ਰੀਤੀ ਰੀਤਨ ਜਗਤ ਚਲਾਇਆ, ਆਪ ਸੁਹਾਵੇ ਸਾਚਾ ਧਾਮਾ। ਸਾਚਾ ਧਾਮ ਹਰਿ ਸੁਹਾਏ। ਜੋਤ ਸਰੂਪੀ ਜਾਮਾ ਪਾਏ। ਮਸਤੂਆਣੇ ਡੇਰਾ ਲਾਏ। ਰਾਜੇ ਰਾਣੇ ਲਏ ਬੁਲਾਏ। ਧੁਰ ਫ਼ਰਮਾਣਾ ਇਕ ਸੁਣਾਏ। ਜੀਵ ਜੰਤ ਨਾ ਕਿਸੇ ਦਿਖਾਏ। ਸਾਧ ਸੰਤ ਫਿਰੇ ਹਲਕਾਏ। ਆਪੇ ਜਾਣੇ ਆਪਣਾ ਭਾਣਾ, ਦੋ ਜਹਾਨੀ ਬੈਠਾ ਆਸਣ ਲਾਏ। ਗੋਬਿੰਦ ਗੋਬਿੰਦ ਗੋਬਿੰਦ ਰਾਮ ਰਾਮ ਰਾਮ ਰਹੀਮ ਰਹੀਮ ਰਹੀਮ ਆਪੇ ਹੋਏ ਸੁਘੜ ਸਿਆਣਾ, ਜਨ ਹਰਿ ਸਾਚੇ ਮਾਤ ਉਪਜਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਸਗਨ ਆਤਮ ਜੋਤੀ ਰਹੇ ਮਗਨ ਜੋ ਜਨ ਰਸਨਾ ਮੁਖ ਲਗਾਏ। ਸਾਚਾ ਸਗਨ ਮੁਖ ਲਗਾਏ, ਦੇਵੇ ਗੁਰ ਪਰਸਾਦੀ। ਅੱਠੇ ਪਹਿਰ ਮਗਨ ਰਖਾਏ, ਮਿਲੇ ਮੇਲ ਬ੍ਰਹਮ ਬ੍ਰਹਿਮਾਦੀ। ਏਕਾ ਰੰਗਣ ਰੰਗ ਰੰਗਾਏ, ਉਪਜੇ ਸ਼ਬਦ ਨਾਦ ਧੁਨ ਧੁਨ ਅਨਾਦ ਅਨਾਦੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਸੰਗਰੂਰ ਦੇਵੇ ਵਰ, ਮਿਲੇ ਮੇਲ ਪ੍ਰਭ ਬੋਧ ਅਗਾਧੀ।

ਪਹਿਲੀ ਚੇਤ ੨੦੧੩ ਬਿਕ੍ਰਮੀ ਸੰਗਰੂਰ ਸ: ਚੰਨਣ ਸਿੰਘ ਮਹਾਰਾਜ ਸਾਹਿਬ ਦੇ
ਹਾਊਸ ਹੋਲਡਰ ਦੇ ਨਵਿਤ ਸ਼ਬਦ ਉਚਾਰਿਆ ਗਿਆ

ਗੁਰਮੁਖ ਸਾਚੇ ਤਨ ਰਤਿਆ, ਤਨ ਸ਼ਬਦ ਸ਼ਿੰਗਾਰ। ਕਲਜੁਗ ਵਾ ਨਾ ਲਾਏ ਤੱਤਿਆ, ਪ੍ਰਭ ਦੇਵੇ ਨਾਮ ਆਧਾਰ। ਆਪੇ ਦੇ ਸਮਝਾਵੇ ਮੱਤਿਆ, ਜੀਵ ਜੰਤ ਅੰਤ ਹੋਣ ਖੁਆਰ। ਲੱਖ ਚੁਰਾਸੀ ਜਾਣੇ ਮਿਤ ਗਤਿਆ, ਜੋਤ ਸਰੂਪੀ ਏਕਾ ਕਾਰ। ਚਾਰ ਵਰਨ ਬਣਾਏ ਏਕਾ ਨਤਿਆ, ਗੁਰਮੁਖ ਸਤੀਆ ਸਾਚੀ ਨਾਰ। ਧਰਮ ਜੋਗ ਆਤਮ ਯਤ ਸਾਚਾ ਯੱਤਿਆ, ਮਿਲੇ ਮੇਲ ਇਕ ਕਰਤਾਰ। ਸਰਬ ਕਲ ਆਪੇ ਸਮਰਥੀਆ, ਦੇਵਣਹਾਰ ਸਰਬ ਸੰਸਾਰ। ਸਗਲ ਵਸੂਰਾ ਜਿਸ ਜਨ ਲੱਥਿਆ, ਦਰਸ਼ਨ ਪਾਏ ਚਰਨ ਦਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਜਗਤ ਵਰ, ਭਰਿਆ ਰਹੇ ਸ਼ਬਦ ਭੰਡਾਰ। ਨਾਮ ਭੰਡਾਰ ਰਹੇ ਅਤੁਟ, ਭੁੱਖ ਰਹੇ ਨਾ ਰਾਈਆ। ਲੱਖ ਚੁਰਾਸੀ ਜਾਏ ਛੁੱਟ, ਜੋ ਜਨ ਸਾਚੀ ਸੇਵ ਕਮਾਈਆ। ਪੰਜ ਚੋਰਾਂ ਬਾਹਰ ਕੱਢੇ ਕੁੱਟ, ਸ਼ਬਦ ਡੰਡਾ ਹੱਥ ਫੜਾਈਆ। ਸਾਚਾ ਲਾਹਾ ਗੁਰਮੁਖ ਸਾਚੇ ਲੋਕਮਾਤ ਲੈਣ ਲੁੱਟ, ਮਨਮੁਖਾਂ ਮਸਤਕ ਟਿੱਕਾ ਛਾਹੀਆ। ਅੰਮ੍ਰਿਤ ਆਤਮ ਪੀਣਾ ਏਕਾ ਘੁੱਟ, ਦਸਮ ਦਵਾਰੀ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸ਼ਬਦ ਵਰ, ਨੌਂ ਦਵਾਰੇ ਬੰਦ ਕਰਾਈਆ।

੨ ਚੇਤ ੨੦੧੩ ਬਿਕ੍ਰਮੀ ਮਹਾਰਾਜਾ ਯਾਦਵਿੰਦਰ ਸਿੰਘ ਮੋਤੀ ਮਹੱਲ ਪਟਿਆਲਾ ਵਿਚ ਸ਼ਬਦ ਉਚਾਰਨ ਕੀਤਾ ਗਿਆ

ਧੁਰ ਮਸਤਕ ਲੇਖਾ ਵੇਖ, ਰੇਖ ਜਗਾਇੰਦਾ। ਜੋਤੀ ਜਾਮਾ ਧਾਰੇ ਭੇਖ, ਦਰ ਦਰਵੇਸ਼ ਆਪ ਅਖਵਾਇੰਦਾ। ਵੇਖ ਵਖਾਣੇ ਨਰ ਨਰੇਸ਼, ਗੁਰ ਦਸਮੇਸ਼ ਰੂਪ ਵਟਾਇੰਦਾ। ਨਾ ਕੋਈ ਜਾਣੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਸ਼ਿਵ ਸ਼ੰਕਰ ਭੇਵ ਨਾ ਪਾਇੰਦਾ। ਲੋਕਮਾਤ ਨਾ ਚਲੇ ਕਿਸੇ ਪੇਸ਼, ਗਿਆਨ ਧਿਆਨ ਨਾ ਕੋਈ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸੰਬਲ ਨਗਰੀ ਇਕ ਸੁਹਾਇੰਦਾ। ਸੰਬਲ ਨਗਰ ਧਾਮ ਅਵੱਲਾ, ਪ੍ਰਭ ਸਾਚੇ ਜੋਤ ਜਗਾਈਆ। ਇਕ ਰਖਾਏ ਸ਼ਬਦ ਭੱਲਾ, ਸ੍ਰਿਸ਼ਟ ਸਬਾਈ ਰਿਹਾ ਜਗਾਈਆ। ਕਿਸੇ ਦਿਸ ਨਾ ਆਏ ਜਲ ਥਲਾ, ਘਟ ਘਟ ਮੇਂ ਰਿਹਾ ਸਮਾਈਆ। ਭਾਗ ਲਗਾਏ ਗੋਬਿੰਦ ਡੱਲਾ, ਇਕ ਇਕੱਲਾ ਫੇਰਾ ਪਾਈਆ। ਦੀਪਕ ਜੋਤੀ ਜਿਸ ਆਤਮ ਘਰ ਸਾਚੇ ਬਲਾ, ਸ਼ਬਦ ਭੰਡਾਰ ਰਿਹਾ ਵਰਤਾਈਆ। ਦੂਈ ਦਵੈਤੀ ਮੇਟੇ ਸਲਾ, ਚਾਰ ਵਰਨ ਕਰੇ ਕਰਾਏ ਇਕ ਸਰਨਾਈਆ। ਸਚ ਦਵਾਰ ਗੁਰਮੁਖ ਸਾਚੇ ਪ੍ਰਭ ਦਰ ਘਰ ਸਾਚੇ ਏਕਾ ਮੱਲਾ, ਮਾਣ ਤਾਣ ਦੋ ਜਹਾਨ ਹਰਿ ਭਗਵਾਨ ਆਪ ਰਖਾਈਆ। ਸ਼ਬਦ ਪਹਿਨਾਏ ਤੀਰ ਕਮਾਨ, ਜੋਧਾ ਸੂਰਾ ਵਡ ਬਲੀ ਬਲਵਾਨ, ਅੰਮ੍ਰਿਤ ਆਤਮ ਪੀਣ ਖਾਨ, ਤ੍ਰਿਸ਼ਨਾ ਭੁੱਖ ਦਏ ਜਲਾਈਆ। ਸਰਬ ਜੀਆਂ ਪ੍ਰਭ ਜਾਣੀ ਜਾਣ, ਇਕ ਝੁਲਾਏ ਧਰਮ ਨਿਸ਼ਾਨ, ਪਰਗਟ ਹੋਏ ਵਾਲੀ ਦੋ ਜਹਾਨ, ਨੌਂ ਖੰਡ ਪ੍ਰਿਥਮੀ ਇਕ ਮਕਾਨ, ਸਤਾਂ ਦੀਪਾਂ ਰੰਗ ਰੰਗਾਈਆ। ਸੱਤ ਰੰਗ ਰੰਗ ਰੰਗਾਏ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਸ਼ਬਦ ਮਰਦੰਗ ਇਕ ਵਜਾਏ। ਚਾਰੋਂ ਕੁੰਟ ਕਰਾਏ ਜੈ ਜੈਕਾਰ, ਹਰਿ ਜਨ ਜਨ ਹਰਿ ਸਾਚੇ ਸੰਤ ਜਗਾਏ। ਪਾਰਬ੍ਰਹਮ

ਬ੍ਰਹਮ ਪਾਏ ਸਾਰ, ਸ਼ਬਦ ਘੋੜੇ ਤੰਗ ਕਸਾਏ। ਲੋਆਂ ਪੁਰੀਆਂ ਪਾਰ ਕਿਨਾਰ, ਆਪ ਆਪਣੇ ਰੰਗ ਸਮਾਏ। ਪੰਜਾਂ ਤੱਤਾਂ ਵਸੇ ਬਾਹਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਬਲ ਨਗਰੀ ਜੋਤ ਇਕਗਰੀ, ਸ਼ਬਦ ਸਿੰਘਾਸਣ ਡੇਰਾ ਲਾਏ। ਸ਼ਬਦ ਸਿੰਘਾਸਣ ਹਰਿ ਦਾਤਾਰ, ਏਕਾ ਜੋਤ ਜਗਾਈਆ। ਨੌਂ ਦਵਾਰੇ ਜਗਤ ਦਵਾਰ, ਪੁਰਖ ਅਬਿਨਾਸ਼ੀ ਦਿਸ ਨਾ ਆਈਆ। ਜਨ ਭਗਤਾਂ ਦੇਵੇ ਨਾਮ ਅਧਾਰ, ਆਤਮ ਬੂਝ ਬੁਝਾਈਆ। ਏਕਾ ਭਰੇ ਸ਼ਬਦ ਭੰਡਾਰ, ਏਕਾ ਦੂਜਾ ਭਉ ਚੁਕਾਈਆ। ਗੁਣਵੰਤਾ ਗੁਣ ਰਿਹਾ ਵਿਚਾਰ, ਪੂਰਬ ਲਹਿਣਾ ਝੋਲੀ ਪਾਈਆ। ਸੰਮਤ ਚੜ੍ਹਿਆ ਵੀਹ ਸਦ ਤੇਰਾ ਸਚ ਵਿਹਾਰ ਹਰਿ ਕਰਤਾਰ ਸ਼ਬਦ ਅਧਾਰਾ ਆਪ ਕਰਾਈਆ। ਆਪ ਸੁਹਾਏ ਬੰਕ ਦਵਾਰ, ਭੇਖਾਧਾਰੀ ਭੇਖ ਅਪਾਰਾ, ਗੁਰਮੁਖ ਸਾਚੇ ਵਿਚ ਪਸਾਰਾ, ਜੋਤ ਨਿਰੰਜਣ ਡਗਮਗਾਈਆ। ਕਾਲ ਮਹਾਂਕਾਲ ਰਹੇ ਦਵਾਰਾ, ਸ੍ਰਿਸ਼ਟ ਸਬਾਈ ਕਰੇ ਪ੍ਰਿਤਪਾਲ ਆਪੇ ਬਣੇ ਨਾਮ ਅਧਾਰਾ, ਲੱਖ ਚੁਰਾਸੀ ਵੇਖੇ ਕਾਇਆ ਖਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਬਲ ਨਗਰੀ ਵੇਸ ਕਰ, ਕਰੇ ਖੇਲ ਅਗੰਮ ਅਪਾਰਾ। ਅਗੰਮ ਅਪਾਰ ਬੇਪਰਵਾਹ ਕਲਜੁਗ ਜੋਤ ਜਗਾਈਆ। ਵੇਖ ਵਖਾਣੇ ਥਾਂਓ ਥਾਂ, ਗੁਰਮੁਖ ਸਾਚੇ ਰਿਹਾ ਉਠਾਈਆ। ਆਪ ਫੜਾਏ ਹਰਿ ਸ਼ਬਦ ਸਾਚੀ ਬਾਂਹ, ਪਲੂ ਨਾਮ ਲੜ ਬੰਧਾਈਆ। ਦੋ ਜਹਾਨੀ ਦੇਵੇ ਠੰਢੀ ਛਾਂ, ਸਚ ਦਿਵਾਰੀ ਅੰਦਰ ਚੜ੍ਹ, ਕਿਲ੍ਹਾ ਹੰਕਾਰੀ ਤੋੜੇ ਗੜ੍ਹ, ਪੰਜਾਂ ਚੋਰਾਂ ਆਪੇ ਫੜ ਸਾਚੀ ਪ੍ਰੀਤ ਜਣਾਈਆ। ਨਾ ਕੋਈ ਸੀਸ ਨਾ ਕੋਈ ਧੜ, ਜੋਤ ਜਗਾਏ ਬਹੱਤਰ ਨੜ, ਸਚ ਸਿੰਘਾਸਣ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਭੇਖ ਧਰ, ਦਰ ਦਰਵੇਸ਼ਾ ਨਰ ਨਰੇਸ਼ਾ ਇਕ ਦਵਾਰੇ ਹਰਿ ਨਿਰੰਕਾਰੇ ਨਾਮ ਨਿਰੰਜਣ ਸਾਚੀ ਅਲਖ ਜਗਾਈਆ। ਆਪ ਅਲੱਖ ਨਾ ਲਖਿਆ ਜਾਏ, ਲੇਖਾ ਲਿਖਣਹਾਰ ਹੋਏ ਪਰਤਖ ਹਰਿ ਸੰਤ ਸੁਹੇਲੇ ਲਏ ਰੱਖ, ਸ੍ਰਿਸ਼ਟ ਸਬਾਈ ਹਾਹਾਕਾਰ। ਜਗਤ ਵਿਚੋਲਾ ਸ਼ਬਦ ਸੁਣਾਏ ਸਾਚਾ ਢੋਲਾ ਫੜ ਫੜ ਬਾਹੋਂ ਕਰੇ ਵਖ, ਆਦਿ ਅੰਤਾ ਜੁਗਾ ਜੁਗੰਤਾ ਪੂਰਨ ਭਗਵੰਤਾ ਸਾਚੀ ਕਾਰ। ਨੌਂ ਖੰਡ ਪ੍ਰਿਥਮੀ ਉਡੇ ਕੱਖ, ਨਾ ਕੋਈ ਦਿਸੇ ਸ਼ਾਹ ਕਰੋੜੀ ਲੱਖ, ਆਪੇ ਹੋਏ ਭੇਖ ਭੱਖ, ਜੋਤੀ ਜੋਤ ਸਰੂਪ ਹਰਿ, ਇਕ ਸੁਹਾਏ ਬੰਕ ਦਵਾਰ। ਰਾਜ ਰਾਜਾਨਾਂ ਸ਼ਾਹ ਸੁਲਤਾਨਾ। ਸ਼ਾਹੋ ਭੂਪ ਸਤਿ ਸਰੂਪ ਆਦਿ ਪੁਰਖ ਮਹਿੰਮਾ ਅਨੂਪ, ਗੁਰਮੁਖਾਂ ਬੰਨ੍ਹੇ ਹੱਥੀਂ ਗਾਨਾ। ਹੱਥੀਂ ਗਾਨਾ ਨਾਮ ਡੋਰੀ, ਪ੍ਰਭ ਸਾਚੇ ਆਪ ਬੰਧਾਈਆ। ਲੱਖ ਚੁਰਾਸੀ ਕਰੇ ਚੋਰੀ, ਕਿਸੇ ਦਿਸ ਨਾ ਆਏ ਆਤਮ ਘੋਰੀ, ਆਪ ਆਪਣੀ ਬਣਤ ਬਣਾਈਆ। ਸ਼ਬਦ ਚੜ੍ਹੇ ਸਾਚੀ ਘੋੜੀ, ਜੋਤੀ ਸ਼ਬਦੀ ਜੁੜੀ ਜੋੜੀ, ਲੋਆਂ ਪੁਰੀਆਂ ਏਕਾ ਰਾਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਨੇਹੜਾ ਦੇਵੇ ਵਰ ਅਲੱਖ ਨਿਰੰਜਣ ਅਲੱਖ ਅਲਖਣਾ, ਦੋਵੇਂ ਹੱਥੀਂ ਫਿਰੇ ਸਖਣਾ, ਛਾਛ ਵਰੋਲੇ ਸਾਚੇ ਮੱਖਣਾ, ਹਰਿ ਸੰਤਾਂ ਰਿਹਾ ਜਗਾਈਆ। ਰਾਜ ਜੋਗ ਜਗਤ ਸੁਲਤਾਨ, ਮਿਲੇ ਨਾਮ ਵਡਿਆਈਆ। ਸਾਚਾ ਮੇਲਾ ਸ੍ਰੀ ਭਗਵਾਨ, ਦੋ ਜਹਾਨਾਂ ਹੋਏ ਰੁਸ਼ਨਾਈਆ। ਕਾਇਆ ਮਾਟੀ ਝੂਠਾ ਮਕਾਨ, ਸੰਤ ਅਸੰਤ ਅੰਤ ਰਹਿਣ ਨਾ ਪਾਈਆ। ਗੁਰ ਮੰਤਰ ਸ਼ਬਦ ਨਿਧਾਨ, ਆਤਮ ਉਪਜੇ ਬ੍ਰਹਮ ਗਿਆਨ, ਭਰਮ ਭੁਲੇਖਾ ਰਹਿਣ ਨਾ ਪਾਈਆ। ਫੜੇ ਸ਼ਬਦ ਤੀਰ ਕਮਾਨ, ਦਾਤਾ ਜੋਧਾ ਸੂਰਾ ਵਡ ਬਲੀ ਬਲਵਾਨ ਏਕਾ ਆਣ ਰਖਾਈਆ। ਨਿਹਕਲੰਕ ਨਰਾਇਣ ਬਲੀ ਬਲਵਾਨ, ਜੋਤੀ ਜਾਮਾ ਵਿਚ ਜਹਾਨ, ਸ਼ਬਦ ਡੰਕ ਰਿਹਾ ਵਜਾਈਆ। ਸੰਮਤ ਵੀਹ ਸੌ ਸੋਲਾਂ ਵੇਖੇ ਮਾਰ ਧਿਆਨ, ਪੁਰੀਆਂ ਲੋਆਂ ਹੋਣ ਹੈਰਾਨ, ਸ਼ਿਵ ਸ਼ੰਕਰ ਲੁੱਟੀ ਜਾਏ ਦੁਕਾਨ, ਬ੍ਰਹਮਾ ਦੇਵੇ

ਅੰਤ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਭਿਖਾਰੀ ਇਕ ਸੁਹਾਏ ਭਗਤ ਦਰ, ਦੇਵੇ ਸ਼ਬਦ ਜਗਤ ਸੱਚਾ ਬਿਬਾਣ, ਸੀਸ ਤਾਜ ਜਗਤ ਭੇਟ ਸਾਚੀ ਭੇਟ ਚੜ੍ਹਾਈਆ। ਧੁਰ ਦਰਗਾਹੀ ਖੇਵਟ ਖੇਟ, ਲੋਕਮਾਤੀ ਬਣਤ ਬਣਾਈਆ। ਆਪੇ ਹੋਏ ਬੇਟੀ ਬੇਟ, ਮਾਤ ਪਿਤ ਆਪ ਅਖਵਾਈਆ। ਸ਼ਬਦ ਦੁਸ਼ਾਲੇ ਗੁਰ ਗੋਪਾਲੇ ਹਰਿ ਸੰਤ ਸੁਹੇਲੇ ਲਏ ਲਪੇਟ, ਕਰੇ ਜਗਤ ਸੱਚੀ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਨਾਮ ਸਗਨ, ਅਠੇ ਪਹਿਰ ਰਹੇ ਮਗਨ, ਨਿਰਮਲ ਜੋਤੀ ਇਕ ਇਕਲੌਤੀ ਨਾ ਕੋਈ ਵਰਨ ਨਾ ਕੋਈ ਗੋਤੀ, ਸ਼ਬਦ ਧੁਨਕਾਰਾ ਹਰਿ ਆਕਾਰ, ਕਾਇਆ ਮੰਦਰ ਤੁਟੇ ਜੰਦਰ ਉਚ ਮਹੱਲਾ ਅਟੱਲ ਅਟੱਲਾ ਸ਼ਬਦ ਸਿੰਘਾਸਣ ਨਰ ਨਿਰੰਕਾਰ ਏਕਾ ਦਰਸ਼ਨ ਪਾਈਆ। ਸ਼ਬਦ ਸੀਸ ਜਗਤ ਦਸਤਾਰ। ਕਰੇ ਕਰਾਏ ਸਚ ਵਿਹਾਰ। ਬੀਸ ਬੀਸਾ ਹਰਿ ਜਗਦੀਸਾ ਪਰਗਟ ਹੋਏ ਵਿਚ ਸੰਸਾਰ। ਵੇਖੇ ਖੇਲ ਵਿਚ ਉਨੀਸਾ, ਅਠ ਅਠਾਰਾਂ ਜਲ ਜਲ ਧਾਰ। ਸਤ ਸਤਾਰਾਂ ਵਹਿੰਦੀ ਧਾਰਾ, ਮਨਮੁਖ ਡੁੱਬੇ ਵਿਚ ਮੰਝਧਾਰ। ਛੇ ਦਸ ਸੋਲਾਂ ਕਲ ਸੋਲਾਂ ਜੋਤੀ ਜੋਤ ਸਰੂਪ ਹਰਿ, ਪਰਗਟ ਹੋਵੇ ਵਿਚ ਸੰਸਾਰ।।

੩ ਚੇਤ ੨੦੧੩ ਬਿਕ੍ਰਮੀ ਫਰੀਦ ਕੋਟ ਦੇ ਰਾਜੇ ਨੂੰ ਕਿਲੇ ਅੰਦਰ ਜਾ ਕੇ
ਇਕ ਦਸਤਾਰ ਬਖ਼ਸ਼ੀਸ਼ ਕੀਤੀ ਅਤੇ ਸ਼ਬਦ ਉਚਾਰਿਆ ਗਿਆ

ਪੁਰਖ ਅਬਿਨਾਸ਼ੀ ਜੋਤ ਜਗਾਈ, ਆਇਆ ਬੰਕ ਦਵਾਰ। ਨਰ ਨਰਾਇਣਾ ਸਾਰ ਨਾ ਪਾਈ, ਕਲਜੁਗ ਤੇਰੀ ਧਾਰ। ਪਾਰਬ੍ਰਹਮ ਬ੍ਰਹਮ ਭੇਵ ਨਾ ਰਾਈ, ਪੁਰਖ ਅਗੰਮਾ ਏਕਾ ਏਕ ਆਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਰਵੇਸ਼ਾ ਨਰ ਨਰੇਸ਼ਾ ਆਇਆ ਬੰਕ ਦਵਾਰ। ਹਰਿ ਭਗਵਾਨ ਲੇ ਕੇ ਆਇਆ ਸ਼ਬਦ ਨਿਸ਼ਾਨਾ। ਧੁਰ ਦਰਗਾਹੀ ਇਕ ਫ਼ਰਮਾਨਾ। ਨਿਹਕਲੰਕਾ ਵਾਸੀ ਪੁਰੀ ਘਨਕਾ, ਇਕ ਵਜਾਏ ਡੰਕ ਉਠਾਏ ਰਾਓ ਰੰਕ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ। ਜੋਤੀ ਸਰੂਪੀ ਲਾਏ ਤਨਕਾ, ਪਰਗਟ ਹੋਏ ਵਾਰ ਅਨਕ, ਆਪ ਆਪਣੇ ਸੰਗ ਸਮਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਵਾਲੀ ਦੋ ਜਹਾਨਾਂ। ਵਾਲੀ ਦੋ ਜਹਾਨ ਹਰਿ ਰਘੁਰਾਈਆ। ਫੜਾਏ ਸ਼ਬਦ ਤੀਰ ਕਮਾਨ, ਚਾਰੋਂ ਕੁੰਟ ਵੇਖ ਵਖਾਈਆ। ਦਾਤਾ ਜੋਧਾ ਸੂਰਾ ਵਡ ਬਲੀ ਬਲਵਾਨ, ਸ਼ਬਦ ਖੰਡਾਂ ਹੱਥ ਉਠਾਈਆ। ਨੌਂ ਖੰਡ ਪ੍ਰਿਥਮੀ ਵੇਖੇ ਮਾਰ ਧਿਆਨ, ਸੱਤਾਂ ਦੀਪਾਂ ਵੰਡ ਵੰਡਾਈਆ। ਚਤਰਭੁਜ ਸ੍ਰੀ ਭਗਵਾਨ, ਸ਼ਬਦ ਘੋੜੇ ਤੰਗ ਕਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਫਰੀਦ ਕੋਟ ਸ਼ਬਦ ਚੋਟ ਇਕ ਨਗਾਰੇ ਰਿਹਾ ਲਗਾਈਆ। ਇਕ ਨਗਾਰਾ ਸ਼ਬਦ ਤਨ, ਵੱਜੇ ਅਗੰਮ ਅਪਾਰੀ। ਆਤਮ ਅੰਦਰ ਜਾਏ ਮੰਨ, ਮਿਲੇ ਮੇਲ ਜੋਤੀ ਨਿਰੰਕਾਰੀ। ਭਾਂਡਾ ਭਰਮ ਪ੍ਰਭ ਦੇਵੇ ਭੰਨ, ਸੋਲਾਂ ਕਰੇ ਤਨ ਸ਼ਿੰਗਾਰੀ। ਜੋਤ ਨਿਰੰਜਣ ਚਾੜ੍ਹੇ ਚੰਨ, ਜਿਸ ਜਨ ਖੋਲ੍ਹੇ ਦਸਮ ਦਵਾਰੀ। ਸਾਚਾ ਸ਼ਬਦ ਦੇਵੇ ਮਾਲ ਧਨ, ਨਾ ਕੋਈ ਲੁੱਟੇ ਚੋਰ ਯਾਰੀ। ਏਕਾ ਰਾਗ ਸੁਣਾਏ ਕੰਨ, ਦੋ ਜਹਾਨਾਂ ਪਾਰ ਉਤਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰੇ ਫੇਰਾ ਪਾਏ ਬਣਿਆ ਦਰ ਦਰਵੇਸ਼ ਭਿਖਾਰੀ। ਆਪ ਭਿਖਾਰੀ ਆਪੇ ਸ਼ਾਹ ਵਾਲੀ

ਦੋ ਜਹਾਨਿਆ। ਜਨ ਭਗਤਾਂ ਬਣੇ ਜਗਤ ਮਲਾਹ, ਹੱਥੀਂ ਬੰਨ੍ਹੇ ਸ਼ਬਦ ਸੱਚਾ ਗਾਨਿਆ। ਵੇਖ ਵਖਾਣੇ ਥਾਂਓ ਥਾਂ, ਸੰਮਤ ਵੀਹ ਸਦ ਸੋਲਾਂ ਗੁਣ ਨਿਧਾਨਿਆ। ਜੋਤੀ ਜੋਤ ਸਰੂਪ ਹਰਿ, ਸ਼ਬਦ ਸੁਨੇਹੜਾ ਲੈ ਕੇ ਆਇਆ, ਧੁਰ ਦਰਗਾਹੀ ਸਾਚੇ ਬਹਿ ਕੇ ਆਇਆ। ਆਪ ਆਪਣਾ ਭਾਣਾ ਸਹਿ ਕੇ ਆਇਆ। ਸੋਲਾਂ ਕਲ ਸੋਲਾਂ ਧਾਰ ਪੂਰਬ ਇਛਿਆ ਕਰਮ ਵਿਚਾਰ, ਸਾਚੀ ਵਸਤ ਲੈ ਕੇ ਆਇਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪ ਆਪਣੀ ਜੋਤ ਧਰ, ਪੂਰਬ ਲਹਿਣਾ ਜਗਤ ਦੇਣਾ ਦਰਸ ਦਿਖਾਏ ਤੀਜੇ ਨੈਣਾ, ਆਪ ਚੁਕਾਏ ਅਗਲਾ ਪਿਛਲਾ ਮੂਲ। ਪ੍ਰਭ ਆਪ ਚੁਕਾਏ ਕੰਤ ਕੰਤੂਹਲ, ਜੁਗਾ ਜੁਗੰਤ ਨਾ ਜਾਏ ਭੂਲ। ਗੁਰਮੁਖ ਸਾਚੇ ਸੰਤ ਜਗਾਏ, ਤਨ ਸ਼ਬਦ ਚੜ੍ਹਾਏ ਸਾਚੇ ਫੂਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਦਰ, ਸ਼ਬਦ ਪੰਘੂੜਾ ਰਿਹਾ ਝੂਲ। ਚੇਤਰ ਤਿੰਨ ਚਿਤ ਚਿਤਾਵਨੀ। ਨਿਤ ਨਵਿਤ ਪ੍ਰਭ ਜੋਤ ਜਗਾਵਣੀ। ਵੇਖ ਵਖਾਣੇ ਕਾਇਆ ਖੇਤ, ਸਾਚੇ ਮੀਤ ਬਣਤ ਬਣਾਵਣੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਆਤਮ ਕਾਇਆ ਸੀਤ, ਅੰਮ੍ਰਿਤ ਬੂੰਦ ਇਕ ਪਿਆਵਣੀ। ਅੰਮ੍ਰਿਤ ਆਤਮ ਦੇਵੇ ਸੀਰ ਸਾਚੀ ਦਇਆ ਕਮਾਈਆ। ਅੰਤਮ ਅੰਤ ਕਟੇ ਭੀੜ, ਬਖ਼ਸ਼ੇ ਦਰ ਸੱਚੀ ਸਰਨਾਈਆ। ਨਾ ਕੋਈ ਵੇਖੇ ਹਸਤ ਕੀੜ, ਊਚਾਂ ਨੀਚਾਂ ਸ਼ਾਹ ਸੁਲਤਾਨਾਂ ਬੰਕ ਦਵਾਰਾ ਨਰ ਨਿਰੰਕਾਰਾ ਏਕਾ ਏਕ ਵਖਾਈਆ। ਏਕਾ ਬਖ਼ਸ਼ੇ ਸੀਸ ਦਸਤਾਰਾ, ਲੋਕਮਾਤੀ ਤੇਰਾ ਸਚ ਵਿਹਾਰਾ, ਪਰਗਟ ਹੋਏ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸਰਬ ਕਲ ਧਾਰਾ ਭੇਵ ਰਹੇ ਨਾ ਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਜੋਤ ਧਰ, ਲੋਆਂ ਪੁਰੀਆਂ ਰਿਹਾ ਧਾਰ ਬੰਨ੍ਹਾਈਆ। ਮੰਗੀ ਮੰਗ ਹਰਿ ਦਾਤਾਰ, ਗੁਰ ਸੰਗਤ ਕਰ ਪਿਆਰਾ। ਮਿਲੇ ਧਾਮ ਕਰਮ ਮੰਦਰ ਮਹੱਲ ਉਚ ਅੱਟਲ ਮੁਨਾਰਾ। ਪੰਚਮ ਮੀਤਾ ਪੰਚਮ ਯਾਰ, ਪੰਚਮ ਕਰੇ ਸ਼ਬਦ ਪਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਖ ਘਰ, ਆਪੇ ਜਾਣੇ ਆਪਣੀ ਧਾਰਾ। ਪੰਜ ਮਿੰਟ ਮੰਗੀ ਮੰਗ, ਪੁਰਖ ਅਬਿਨਾਸ਼ੀ ਬੋਲੇ। ਕਾਇਆ ਚੋਲੀ ਚੜ੍ਹੇ ਰੰਗ, ਜੋ ਜਨ ਕੁੰਡਾ ਖੋਲ੍ਹੇ। ਪੁਰਖ ਅਬਿਨਾਸ਼ੀ ਸ਼ਬਦ ਘੋੜੇ ਕਸਿਆ ਤੰਗ, ਲੋਆਂ ਪੁਰੀਆਂ ਪੁਰੀਆਂ ਲੋਆਂ ਅੰਦਰ ਬਾਹਰ ਗੁਪਤ ਜ਼ਾਹਿਰ ਆਪੇ ਬੋਲੇ। ਨਾਮ ਵਜਾਏ ਇਕ ਮਰਦੰਗ, ਆਪੇ ਵਸੇ ਕਾਇਆ ਚੋਲੇ। ਭਗਤ ਸੁਹੇਲਾ ਸਦਾ ਸਹਾਈ ਅੰਗ ਸੰਗ, ਆਦਿ ਅੰਤ ਜੁਗਾ ਜੁਗੰਤ ਭਗਤ ਭਗਵੰਤ ਕਦੇ ਨਾ ਡੋਲੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਸ਼ਬਦ ਵਰ, ਦਿਵਸ ਰੈਣਾ ਤੀਜੇ ਨੈਣਾ ਸਦ ਵਸੇ ਕੋਲੇ।

੪ ਚੇਤ ੨੦੧੩ ਬਿਕ੍ਰਮੀ ਸੰਤ ਈਸ਼ਰ ਸਿੰਘ ਪਾਸ ਜਾ ਕੇ ਸ਼ਬਦ ਉਚਾਰਿਆ
ਗੁਰੂਦਵਾਰਾ ਨਾਨਕਸਰ ਜ਼ਿਲਾ ਲੁਧਿਆਣਾ

ਆਇਆ ਦਰ ਭਿਖਾਰ, ਬਣ ਸਵਾਲੀਆ। ਆਪੇ ਵੇਖੇ ਸ਼ਾਹ ਕੰਗਾਲ, ਵਾਲੀ ਦੋ ਜਹਾਨੀਆ। ਸ਼ਬਦ ਵਿਚੋਲਾ ਜਗਤ ਦਲਾਲ, ਜੋਤ ਲਿਲਾਟ ਇਕ ਜਗਾਲੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੋਵੇਂ ਹੱਥਾਂ ਰਖੇ ਖਾਲੀਆ। ਆਪੇ ਸ਼ਾਹ ਆਪੇ ਕੰਗਾਲਾ।

ਆਪੇ ਨਾਮ ਸੱਚਾ ਧਨ ਮਾਲਾ। ਭਗਤ ਜਨਾਂ ਹਰਿ ਦੇਵਣਹਾਰ, ਆਦਿ ਅੰਤ ਦਿਵਸ ਰੈਣ ਹੋਏ ਰਖਵਾਲਾ। ਮਨਮੁਖ ਜੀਵਾਂ ਮਾਇਆ ਪਾਏ ਬੇਅੰਤ, ਹਰਿਜਨ ਉਠਾਏ ਸਾਚੇ ਸੰਤ, ਆਪੇ ਦੱਸੇ ਰਾਹ ਸੁਖਾਲਾ। ਗੁਰਮੁਖ ਵਿਰਲੇ ਮੇਲ ਮਿਲਾਵਾ ਸਾਚੇ ਕੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰੋਂ ਕੁੰਟ ਚਾਰ ਵਰਨਾਂ ਇਕ ਵਖਾਏ ਸ਼ਿਵਦਵਾਲਾ। ਕਲਜੁਗ ਮਾਇਆ ਪਾਏ ਬੇਅੰਤ, ਕੋਇ ਸਾਰ ਨਾ ਪਾਈਆ। ਪਰਗਟ ਹੋਇਆ ਹਰਿ ਸਾਚਾ ਕੰਤ, ਸ਼ਬਦ ਡੰਕ ਰਿਹਾ ਵਜਾਈਆ। ਨਾ ਕੋਈ ਜਾਣੇ ਜੀਵ ਜੰਤ, ਕਲਜੁਗ ਮਾਇਆ ਰਹੀ ਭੁਲਾਈਆ। ਆਦਿ ਪੁਰਖ ਅਪਰੰਪਰ ਸਵਾਮੀ, ਘਟ ਘਟਾਂ ਅੰਤਰਜਾਮੀ, ਹਰ ਘਟ ਮੇਂ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਣੇ ਤੀਰਥ ਤਟ ਕਵਣ ਦਵਾਰੇ ਜਗੇ ਜੋਤ ਇਕ ਰਘੁਰਾਈਆ। ਜਗੇ ਜੋਤ ਕਵਣ ਦਵਾਰ। ਸ਼ਬਦ ਸਰੂਪੀ ਭਰੇ ਭੰਡਾਰ। ਹਰਿ ਹਰਿ ਸਾਚਾ ਹਿਰਦੇ ਵਸੇ, ਬਿਨ ਰੰਗ ਰੂਪੀ ਏਕਾ ਏਕ ਕਰਾਏ ਕਾਰ। ਸਤਿ ਪੁਰਖ ਨਿਰੰਜਣ ਸਤਿ ਸਰੂਪੀ, ਪਾਰਬ੍ਰਹਮ ਬ੍ਰਹਮ ਰਿਹਾ ਪਸਾਰ। ਜੀਵ ਜੰਤ ਕਲ ਅੰਧ ਕੂਪੀ, ਹੋਇਆ ਅੰਧ ਅੰਧਿਅਰ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸ੍ਰਿਸ਼ਟ ਸਬਾਈ ਵੇਖ ਦਰ, ਵੇਖ ਵਖਾਣੇ ਸੰਤ ਸੁਹੇਲੇ ਧੁਰ ਦਰਗਾਹੀ ਸਾਚਾ ਯਾਰ। ਆਪੇ ਨਰ ਆਪੇ ਨਰੇਸ਼, ਆਪਣਾ ਆਪ ਉਪਾਇੰਦਾ। ਜੋਤੀ ਜਾਮਾ ਧਾਰੇ ਭੇਸ, ਗੁਰ ਦਸਮੇਸ਼ ਤਨ ਸੁਹਾਇੰਦਾ। ਆਪੇ ਵੇਖੇ ਧਾਰੀ ਕੇਸ, ਬਸਤਰ ਸ਼ਸਤਰ ਤਨ ਸਜਾਇੰਦਾ। ਕਲਜੁਗ ਅੰਤਮ ਕਰਿਆ ਵੇਸ, ਗਗਨ ਗਗਨੰਤਰ ਵਿਚ ਸਮਾਇੰਦਾ। ਭਾਗ ਲਗਾਏ ਮਾਝੇ ਦੇਸ, ਸੰਬਲ ਨਗਰੀ ਨਾਮ ਉਪਾਇੰਦਾ। ਸਾਲ ਤੇਰ੍ਹਵਾਂ ਜੋਤ ਵਰੇਸ, ਆਪ ਆਪਣੇ ਰੰਗ ਸਮਾਇੰਦਾ। ਵੇਖੇ ਖੇਲ ਦੇਸ ਪਰਦੇਸ, ਸ਼ਾਹ ਸੁਲਤਾਨਾਂ ਪਕੜ ਹਿਲਾਇੰਦਾ। ਸਾਧ ਸੰਤ ਰਿਹਾ ਵੇਖ, ਕਾਇਆ ਖੇਤ ਫੋਲ ਫੁਲਾਇੰਦਾ। ਦਿਵਸ ਦਿਹਾੜਾ ਮਹੀਨਾ ਚੇਤ, ਚੌਥੀ ਥਿਤ ਵਾਰ ਲਿਖਾਇੰਦਾ। ਦਰ ਦਵਾਰੇ ਆਇਆ ਨੇਤਨ ਨੇਤ, ਨੇਤ ਨੇਤੀ ਵੇਖ ਵਖਾਇੰਦਾ। ਵੇਖ ਵਖਾਣੇ ਜਿੰਨ ਪ੍ਰੇਤ, ਭੇਵ ਅਭੇਦਾ ਅਛਲ ਅਛ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਗੁਰ ਦਸਮੇਸ਼ ਜਨਮ ਦਵਾਇਆ, ਜੋਤੀ ਵਿਚ ਟਿਕਾਈਆ। ਮੁਛ ਦਾਹੜੀ ਕੇਸ ਸਜਾਇਆ, ਵਰਨ ਗੋਤੀ ਭਰਮ ਮਿਟਾਈਆ। ਕੰਗਾ ਕੱਛ ਕੜਾ ਕਿਰਪਾਨ ਕਿਸੇ ਦਿਸ ਨਾ ਆਇਆ, ਸ਼ਬਦ ਗਾਤਰੇ ਇਕ ਰਖਾਈਆ। ਸਾਚਾ ਹਿਸਾ ਰਿਹਾ ਵੰਡਾਇਆ, ਲੋਕਮਾਤ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸੰਬਲ ਨਗਰੀ ਭਾਗ ਲਗਾਈਆ। ਸੰਬਲ ਨਗਰ ਆਪ ਸੁਹਾਇਆ, ਗੁਰ ਗੋਬਿੰਦ ਉਪਾਇਆ। ਪੁਰਖ ਨਿਰੰਜਣ ਜੋਤ ਟਿਕਾਏ, ਸਦ ਬਖ਼ਸ਼ਿੰਦਾ ਆਇਆ। ਵਰਨ ਗੋਤ ਕੋਈ ਰਹਿਣ ਨਾ ਪਾਇਆ, ਏਕਾ ਰੰਗਣ ਰਿਹਾ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਭੇਖ ਧਰ, ਭੇਖਾਧਾਰੀ ਨਰ ਨਿਰੰਕਾਰੀ ਦਰ ਦਰਵੇਸ਼ ਸੰਮਤ ਤੇਰਾਂ ਬੀਸ ਸੰਤ ਸੁਹੇਲੇ ਮੰਗਣ ਆਇਆ। ਮੰਗਣ ਆਇਆ ਚਰਨ ਪ੍ਰੀਤੀ, ਧੁਰ ਦਰਗਾਹੀ ਦਾਤਾ। ਗੁਰੂਦਵਾਰ ਅੰਦਰ ਵੇਖੇ ਨੀਤੀ, ਸਰਬ ਜੀਆਂ ਪ੍ਰਭ ਗਿਆਤਾ। ਕਲਜੁਗ ਔਧ ਅੰਤਮ ਬੀਤੀ, ਜੂਠਾ ਝੂਠਾ ਟੁੱਟੇ ਨਾਤਾ। ਸਤਿਜੁਗ ਚਲੇ ਸਾਚੀ ਰੀਤੀ, ਪ੍ਰਭ ਸਾਚਾ ਖੇਲ ਰਚਾਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੇਟ ਮਿਟਾਏ ਅੰਧੇਰੀ ਰਾਤਾ । ਆਇਆ ਦਰ ਸ਼ਬਦ ਭੰਡਾਰੀ, ਲੈ ਕੇ ਧੁਰ ਫ਼ਰਮਾਣਾ। ਵੇਖੇ ਖਾਲੀ ਮਹੱਲ ਅਟਾਰੀ, ਨਾ ਕੋਈ ਸੁਘੜ ਸਿਆਣਾ। ਸੰਤ ਸੁਹੇਲਾ ਹੋਇਆ ਬਾਹਰੀ ਭੁੱਲਿਆ ਗੁਣ ਨਿਧਾਨਾ। ਕਲਜੁਗ

ਅੰਤਮ ਹੋਏ ਖਵਾਰੀ, ਨਾ ਕੋਈ ਦੀਸੇ ਰਾਹ ਟਿਕਾਣਾ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰੀ, ਸੋਹੰ ਸ਼ਬਦ ਰਖਾਏ ਸਚ ਬਿਬਾਣਾ। ਕਰੇ ਖੇਲ ਅਪਰ ਅਪਾਰੀ, ਦਰ ਦਰ ਫਿਰਾਏ ਰਾਜਾ ਰਾਣਾ। ਏਕਾ ਏਕ ਕਰੇ ਜੈਕਾਰੀ, ਲੋਆਂ ਪੁਰੀਆਂ ਏਕਾ ਏਕ ਧਿਆਨ ਰਖਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਵਾਲੀ ਦੋ ਜਹਾਨਾਂ। ਮਹੱਲ ਅਟੱਲ ਉਚ ਮੁਨਾਰਾ, ਲੋਕਮਾਤ ਬਣਾਇਆ। ਦਿਸ ਨਾ ਆਇਆ ਓਅੰਕਾਰਾ। ਨਿਰੰਕਾਰਾ ਭੇਵ ਨਾ ਰਾਇਆ, ਤਨ ਮੰਦਰ ਅੰਦਰ ਧੁੰਦੂਕਾਰਾ, ਆਤਮ ਗਿਆਨ ਨਾ ਪਾਇਆ। ਰਸਨ ਰਸਾਇਣੀ ਬੋਲ ਵਿਕਾਰਾ, ਪੜ੍ਹ ਪੜ੍ਹ ਵਾਦ ਵਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਨੇਹੜਾ ਇਕ ਘਲਾਇਆ। ਸ਼ਬਦ ਸੁਨੇਹੜਾ ਆਇਆ ਦਵਾਰ, ਆਤਮ ਸਾਰ ਨਾ ਪਾਈਆ। ਮਾਇਆ ਜੇੜਾ ਬੰਦੀ ਚਾਰ, ਕਾਇਆ ਖੇੜਾ ਭਰਮ ਭੁਲਾਈਆ। ਅੰਤਮ ਕਰੇ ਹੱਕ ਨਿਬੇੜਾ, ਨਿਹਕਲੰਕ ਨਰਾਇਣ ਨਰ ਅਵਤਾਰ, ਭਰਮਾਂ ਕੰਧੀ ਦੇਵੇ ਢਾਹੀਆ। ਸਿੰਘ ਈਸ਼ਰ ਰਹਿਣਾ ਖ਼ਬਰਦਾਰ, ਪਰਗਟ ਹੋਇਆ ਹਰਿ ਰਘੁਰਾਈਆ। ਜੋਤ ਸਰੂਪੀ ਕਰ ਆਕਾਰ, ਸ਼ਬਦ ਘੋੜਾ ਰਿਹਾ ਦੁੜਾਈਆ। ਨੀਲੀ ਛੱਤੋਂ ਆਇਆ ਬਾਹਰ, ਨਾਮ ਤੋੜਾ ਸੀਸ ਲਗਾਈਆ। ਆਪੇ ਹੋਏ ਸ਼ਾਹ ਅਸਵਾਰ, ਕਲਗੀ ਤੋੜਾ ਜਗਤ ਵਖਾਈਆ। ਨੌਂ ਖੰਡ ਪ੍ਰਿਥਮੀ ਮਾਰੇ ਮਾਰ, ਚੌਥਾ ਪੌੜਾ ਰਿਹਾ ਉਠਾਈਆ। ਸੰਬਲ ਨਗਰੀ ਕਰ ਆਕਾਰ, ਮਿੱਠਾ ਕੌੜਾ ਵੇਖ ਵਖਾਈਆ। ਗੋਬਿੰਦ ਕਾਇਆ ਰੂਪ ਅਪਾਰ, ਸਤਿ ਸਰੂਪੀ ਵਿਚ ਸਮਾਈਆ। ਭਰਮੇ ਭੁੱਲੇ ਭਰਮ ਗਵਾਰ, ਸ਼ਾਹੋ ਭੂਪੀ ਦਿਸ ਨਾ ਆਈਆ। ਅੰਤਮ ਅੰਤ ਕਰੇ ਖੁਆਰ, ਕਲਜੁਗ ਰੈਣ ਅੰਧੇਰੀ ਅੰਧ ਕੂਪੀ ਦਏ ਦੁਹਾਈਆ। ਲੋਆਂ ਪੁਰੀਆਂ ਪਾਵੇ ਸਾਰ, ਖੰਡ ਮੰਡਲ ਵਰਭੰਡ ਬ੍ਰਹਿਮੰਡ ਜੇਰਜ ਅੰਡ ਲੁਕਿਆ ਕੋਈ ਰਹਿਣ ਨਾ ਪਾਈਆ। ਸ੍ਰਿਸ਼ਟ ਸਬਾਈ ਮੇਟ ਮਿਟਾਏ ਭੇਖ ਪਖੰਡ, ਸਤਿਜੁਗ ਸਾਚੀ ਦਾਤ ਏਕਾ ਨਾਮ ਦਏ ਵੰਡ, ਬੀਸ ਇਕੀਸਾ ਹਰਿ ਜਗਦੀਸਾ ਆਤਮ ਝੋਲੀ ਦਏ ਭਰਾਈਆ। ਏਕਾ ਛਤਰ ਝੁਲਾਏ ਸੀਸਾ, ਵੇਖ ਵਖਾਣੇ ਰਾਗ ਛਤੀਸਾ, ਅੰਜ਼ੀਲ ਕੁਰਾਨਾਂ ਵੇਦ ਪੁਰਾਨਾਂ ਜਾਣੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣ ਆਇਆ ਸਚ ਦਰ, ਚੇਤਰ ਚਾਰ ਦਿਵਸ ਵਿਚਾਰ, ਖਾਲੀ ਬੰਕ ਦਵਾਰ, ਸੰਤ ਸਾਜਨ ਦਿਸ ਨਾ ਆਈਆ।

੫ ਚੇਤ ੨੦੧੩ ਬਿਕ੍ਰਮੀ ਸੰਤ ਰਣਧੀਰ ਸਿੰਘ ਦੀ ਕੋਠੀ ਸ਼ਬਦ ਉਚਾਰਿਆ
ਲੁਧਿਆਣਾ ਪੁਰਾਣਾ ਮਾਡਲ ਟਾਊਨ

ਆਇਆ ਗਿਆ ਬੰਕ ਦਵਾਰ, ਦਿਸ ਕਿਸੇ ਨਾ ਆਇਆ। ਆਪੇ ਜਾਣੇ ਆਪਣੀ ਧਾਰ, ਜੋਤੀ ਸ਼ਬਦੀ ਰੰਗ ਰੰਗਾਇਆ। ਕਰੇ ਖੇਲ ਅਪਰ ਅਪਾਰ, ਸਚ ਮਰਦੰਗਨ ਰਿਹਾ ਵਜਾਇਆ। ਹੋਏ ਵਿਛੋੜਾ ਮੀਤ ਮੁਰਾਰ, ਮੀਤ ਮੀਤਾ ਦਿਸ ਨਾ ਆਇਆ। ਸ਼ਬਦ ਖੰਡਾ ਰੱਖੇ ਤਿੱਖੀ ਧਾਰ, ਵੇਲੇ ਅੰਤਮ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਅੰਤ ਸੰਤ ਸੰਤ ਕੰਤ ਜਗਤ ਵਿਛੋੜਾ ਧੁਰ ਦਾ ਲੇਖ ਲਿਖਾਇਆ।

੬ ਚੇਤ ੨੦੧੩ ਬਿਕ੍ਰਮੀ ਮਿਹਰ ਸਿੰਘ ਦੇ ਡੇਰੇ ਸ਼ਬਦ ਉਚਾਰਿਆ ਪਰੰਤੂ ਉਹਨਾਂ ਅੰਦਰੋਂ ਕੁੰਡੇ ਮਾਰ ਲਏ
ਤੇ ਅੰਦਰ ਨਾ ਵੜਨ ਦਿਤਾ ਜਲੰਧਰ ਨਵਾਂ ਮਾਡਲ ਟਾਊਨ

ਪੁਰਖ ਅਬਿਨਾਸ਼ੀ ਜਾਮਾ ਪਾਇਆ। ਕਰੇ ਖੇਲ ਅਗੰਮਾ, ਕਲਜੁਗ ਜੀਵਾਂ ਦਿਸ ਨਾ ਆਇਆ। ਵਸੇ ਕਾਇਆ ਚੰਮਾ, ਜਗਤ ਵਿਕਾਰਾ ਆਤਮ ਹੰਕਾਰਾ ਏਕਾ ਹਿਸਾ ਵੰਡ ਵੰਡਾਇਆ। ਲੇਖੇ ਲਾਏ ਨਾ ਪਵਣ ਸਵਾਸੀ ਦਮਾ, ਆਪ ਆਪਣੀ ਕੰਡ ਵਖਾਇਆ। ਨਾਰ ਦੁਹਾਗਣ ਦਿਸੇ ਰੰਡ, ਸੰਤ ਸੁਹਾਗੀ ਕੰਤ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨਿਹਕਲੰਕ ਨਰਾਇਣ ਨਰ, ਨਰ ਨਰੇਸ਼ਾ ਦਰ ਦਵਾਰੇ ਸੰਤ ਸੁਹੇਲੇ ਭੇਖ ਭਿਖਾਰੀ ਮੰਗਣ ਆਇਆ। ਬੰਦ ਕੁਆੜੀ ਵੱਜੇ ਤਾਲਾ। ਮਿਲੇ ਮੇਲ ਨਾ ਗੁਰ ਗੋਪਾਲਾ। ਦਿਵਸ ਰੈਣ ਅੱਠੇ ਪਹਿਰ ਲੋਕਮਾਤ ਪਿਆ ਜੰਜ਼ਾਲਾ। ਕਾਇਆ ਨਗਰ ਨਾ ਦਿਸੇ ਸ਼ਹਿਰ, ਮਾਇਆ ਰਾਣੀ ਏਕਾ ਲਹਿਰ, ਦਰ ਘਰ ਸਾਚੇ ਹੋਏ ਕੰਗਾਲਾ। ਕਲਜੁਗ ਅੰਤਮ ਵਰਤੇ ਕਹਿਰ, ਜੋਤੀ ਜੋਤ ਸਰੂਪ ਹਰਿ, ਆਪੇ ਵੇਖੇ ਪਰਖੇ ਕਾਇਆ ਫ਼ਲ ਕਿਸੇ ਲਗੇ ਡਾਲ੍ਹਾ। ਆਇਆ ਦਰ ਦਰਵੇਸ਼ ਭੇਖ ਧਾਰਿਆ। ਕਲਜੁਗ ਕਾਲਾ ਕਰਿਆ ਵੇਸ, ਜਗਾਏ ਜੋਤ ਅਗੰਮ ਅਪਾਰਿਆ। ਨਾ ਕੋਈ ਜਾਣੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਸੰਤ ਸੁਹੇਲੇ ਕਰੇ ਵਿਚਾਰਿਆ। ਆਪੇ ਸ਼ਾਹ ਕੰਗਾਲ ਨਰ ਨਰੇਸ਼, ਆਪੇ ਆਪ ਨਰ ਨਿਰੰਕਾਰਿਆ। ਆਪੇ ਹੋਇਆ ਧਾਰੀ ਕੇਸ, ਮੂੰਡ ਮੁੰਡਾਈ ਆਪ ਸੰਸਾਰਿਆ। ਕਿਸੇ ਨਾ ਚਲੇ ਕੋਈ ਪੇਸ਼, ਪ੍ਰਭ ਫੜੇ ਖੰਡਾ ਸ਼ਬਦ ਦੋ ਧਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣ ਆਇਆ ਬੰਕ ਦਵਾਰਿਆ। ਬੰਕ ਦਵਾਰਾ ਹਰਿ ਹਰਿ ਵੇਖੇ, ਖਾਲੀ ਦਿਸਣ ਭੰਡਾਰੇ। ਸੰਤ ਸੁਹੇਲੇ ਨੇਤਰ ਪੇਖੇ, ਕਵਣ ਸ਼ਬਦ ਵਣਜਾਰੇ। ਮਸਤਕ ਲੱਗੀ ਸਾਚੀ ਮੇਖੇ, ਜਗੇ ਜੋਤ ਅਗੰਮ ਅਪਾਰੇ। ਮਾਇਆ ਭੁੱਲੇ ਭਰਮ ਭੁਲੇਖੇ, ਮਿਲਿਆ ਮੇਲ ਨਾ ਕੰਤ ਭਤਾਰੇ। ਅੰਤਮ ਮਿਟਣੀ ਕਲਜੁਗ ਰੇਖੇ, ਖਾਲੀ ਰਹਿਣ ਦਵਾਰੇ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਰੇ ਖੇਲ ਅਪਰ ਅਪਾਰੇ। ਸ਼ਬਦ ਸੁਨੇਹੜਾ ਹਰਿ ਘਲਾਇਆ। ਬਣੇ ਦਰ ਸਵਾਲੀ, ਖੁਲ੍ਹਾ ਵਿਹੜਾ ਇਕ ਵਖਾਇਆ। ਕਾਇਆ ਮੰਦਰ ਸਾਚੇ ਅੰਦਰ ਦੀਪਕ ਜੋਤ ਜਗੇ ਦਿਵਾਲੀ, ਡੂੰਘੀ ਕੰਦਰ ਦਿਸ ਨਾ ਆਇਆ। ਸੁਰਤ ਸਵਾਣੀ ਹੋਈ ਬੇਹਾਲੀ, ਆਤਮ ਜੰਦਰ ਇਕ ਲਗਾਇਆ। ਸ਼ਬਦ ਵਿਹੂਣਾ ਦਿਸੇ ਖਾਲੀ, ਪੁਰਖ ਅਬਿਨਾਸ਼ੀ ਡੇਰਾ ਲਾਇਆ। ਧੁਰ ਦਰਗਾਹੀ ਸਾਚਾ ਮਾਲੀ ਸ਼ਬਦ ਘੇਰਾ ਇਕ ਰਖਾਇਆ। ਨਿਰਮਲ ਜੋਤ ਜਗੇ ਅਕਾਲੀ, ਸੰਞ ਸਵੇਰਾ ਦਏ ਮਿਟਾਇਆ। ਏਕਾ ਸ਼ਬਦ ਵਜਾਏ ਸਾਚਾ ਆਤਮ ਅੰਦਰ ਅਨਾਦ ਅਨਾਦਾ ਸਾਚਾ ਤਾਲੀ, ਅੰਮ੍ਰਿਤ ਆਤਮ ਜਾਮ ਪਿਆਇਆ। ਕਾਇਆ ਮਾਟੀ ਲੇਖੇ ਚਾਮ ਲਗਾਇਆ। ਸ਼ਬਦ ਘੋੜਾ ਧੁਰਦਰਗਾਹੀ ਆਇਆ ਦੌੜ, ਹਰਿ ਸੰਤ ਦਵਾਰੇ ਬਣ ਸਵਾਲੀ, ਆਪੇ ਪਰਖੇ ਮਿੱਠੇ ਕੌੜ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨਿਹਕਲੰਕ ਨਰਾਇਣ ਨਰ, ਆਪ ਆਪਣੇ ਅੰਗ ਸਮਾਇਆ। ਵਾਰ ਥਿਤ ਵਿਚਾਰ, ਬਣਤ ਬਣਾਇੰਦਾ। ਆਤਮ ਜੋਤੀ ਸ਼ਬਦੀ ਪਵਣੀ ਵੇਖੇ ਸਾਚੀ ਧਾਰ, ਅਵਣੀ ਗਵਣੀ ਵਿਚ ਸਮਾਇੰਦਾ। ਦੀਵਾ ਬਾਤੀ ਕਮਲਾਪਾਤੀ ਕਵਣ ਘਰ ਉਜਿਆਰ, ਕਾਇਆ ਮੰਦਰ ਕਵਣ ਸੁਹਾਇੰਦਾ। ਮਾਇਆ ਰਾਣੀ ਕੂੜ ਪਸਾਰ, ਕੂੜੋ ਕੂੜ ਜਗਤ ਵਿਹਾਰ, ਏਕਾ ਰੰਗਣ ਨਾਮ ਸਾਚੀ ਰੰਗ ਵਖਾਇੰਦਾ। ਕਾਇਆ ਮਾਟੀ ਭਾਂਡੇ ਕਾਚੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ,

ਸਾਚੇ ਮੰਦਰ ਅੰਦਰ ਆਪੇ ਆਪ ਸੁਹਾਇੰਦਾ। ਦਸਮ ਦਵਾਰੀ ਰਹੀ ਬੰਦ। ਗਾ ਗਾ ਥੱਕੇ ਬੱਤੀ ਦੰਦ। ਪੜ੍ਹ ਪੜ੍ਹ ਅੱਕੇ ਸ਼ਬਦ ਚੜ੍ਹਿਆ ਨਾ ਸਾਚਾ ਚੰਦ। ਨਾਤਾ ਤੁੱਟੇ ਲੱਖ ਚੁਰਾਸੀ ਜਗਤ ਸਾਕ ਸੈਣ ਕੱਚੇ ਅਗਿਆਨ ਅੰਧੇਰ ਨਾ ਗਿਆ ਅੰਧ। ਸੰਮਤ ਸੋਲਾਂ ਪ੍ਰਭ ਫੜ ਫੜ ਬਾਹੋਂ ਧੁਰ ਦਰਗਾਹੀ ਅੱਗੇ ਹੱਕੇ, ਨਾ ਕੋਈ ਕਿਸੇ ਸੁਣਾਏ ਛੰਦ ਬੰਦ। ਏਕਾ ਸ਼ਬਦ ਨਕੇਲ ਪਾਏ ਨੱਕੇ, ਭਰਮਾਂ ਢਾਹੇ ਝੂਠੀ ਕੰਧ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵਣ ਆਇਆ ਵਰ, ਸ਼ਬਦ ਸੁਨੇਹੜਾ ਧੁਰ ਦਰਗਾਹੀ ਜਗਤ ਮਲਾਹੀ ਬੇਪਰਵਾਹੀ ਖ਼ੁਸ਼ੀ ਕਰਾਏ ਬੰਦ ਬੰਦ। ਸ਼ਬਦ ਗੁਰ ਜਿਸ ਤਨ ਵਸਾਏ, ਮਸਤਕ ਲੇਖਾ ਵੇਖੇ ਲਿਖਿਆ। ਸ਼ਬਦ ਨਾਦ ਨਾ ਕੋਈ ਵਜਾਏ ਨਾ ਉਪਜੇ ਸਾਚੀ ਸੁਰ, ਰਾਗ ਰਾਗਨੀ ਕਿਸੇ ਨਾ ਗਾਇਆ। ਏਕਾ ਦਿਸੇ ਸ਼ਬਦ ਘੋੜ, ਬ੍ਰਹਿਮੰਡ ਵੰਡ ਜਿਸ ਵੰਡਾਇਆ। ਗੁਰਮੁਖ ਵਿਰਲਾ ਚੜ੍ਹੇ ਤੋੜ, ਨੌਂ ਦਵਾਰੇ ਡੇਰਾ ਸਭ ਨੇ ਲਾਇਆ। ਜੋਤ ਨਿਰੰਜਣ ਪਾਵੇ ਅੰਜਨ ਸ਼ਬਦ ਪ੍ਰੀਤ ਜਿਸ ਜਨ ਗਈ ਜੁੜ, ਆਤਮ ਪੜਦਾ ਦੇਵੇ ਲਾਹਿਆ। ਗੁਰ ਪੂਰੇ ਚਰਨ ਧੂੜ ਜਿਸ ਜਨ ਕੀਆ ਮਜਨ, ਆਤਮ ਅੰਦਰ ਕਾਇਆ ਕੰਦਰ ਮਿਲੇ ਸਾਚਾ ਸੱਜਣ, ਭਾਂਡੇ ਭਰਮ ਨੌਂ ਦਵਾਰੇ ਭੱਜਣ, ਅੰਮ੍ਰਿਤ ਆਤਮ ਪੀ ਪੀ ਸੰਤ ਸੁਹੇਲੇ ਰੱਜਣ, ਜਿਸ ਜਨ ਪੁਰਖ ਅਬਿਨਾਸ਼ੀ ਸਾਚਾ ਦਰਸ਼ਨ ਪਾਇਆ। ਜੂਠੇ ਝੂਠੇ ਆਪਣੇ ਪੜਦੇ ਕੱਜਣ, ਦਰ ਦਵਾਰੇ ਛੱਡ ਛੱਡ ਭੱਜਣ, ਲੋਕਮਾਤ ਨਾ ਆਏ ਲੱਜਨ, ਸ਼ਬਦ ਡੰਕ ਪ੍ਰਭ ਆਪ ਵਜਾਇਆ। ਰਾਓ ਰੰਕ ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਵਾਲੀ ਦੋ ਜਹਾਨਾਂ ਏਕਾ ਅੰਕ ਰਿਹਾ ਸੁਣਾਇਆ। ਲਾੜੀ ਮੌਤ ਬੰਨ੍ਹੇ ਹੱਥੀਂ ਗਾਨਾ, ਨਿਹਕਲੰਕ ਨਰਾਇਣ ਨਰ, ਏਕਾ ਫੜੇ ਸ਼ਬਦ ਤੀਰ ਕਮਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਅੰਤ ਮਿਟਾਏ, ਸਾਧ ਸੰਤ ਕੋਈ ਰਹਿਣ ਨਾ ਪਾਏ, ਇਕ ਰਖਾਏ ਨਾਮ ਸੱਚਾ ਸ਼ਬਦ ਬਿਬਾਣਾ। ਸਤਿ ਕਰਤਾਰ ਸਤਿ ਨਾ ਜਾਣਿਆ। ਆਤਮ ਉਪਜੀ ਨਾ ਬ੍ਰਹਮ ਮਤ, ਪਾਰਬ੍ਰਹਮ ਨਾ ਦਰ ਪਛਾਨਿਆ। ਬਹੱਤਰ ਨਾੜੀ ਉਬਲੀ ਰਤ, ਜੂਠਾ ਝੂਠਾ ਪੀਣਾ ਖਾਣਿਆ। ਧੀਰਜ ਸ਼ਬਦ ਨਾ ਦਿਤੀ ਸਾਚੀ ਮਤ, ਚਰਨ ਨੱਤ ਨਾ ਪੁਰਖ ਨਿਧਾਨਿਆ। ਸਰਬ ਜੀਆਂ ਪ੍ਰਭ ਜਾਣੇ ਮਿਤ ਗਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਣੇ ਸੁਘੜ ਸਿਆਣੇ ਦਰ ਘਰ ਸਾਚੇ ਏਕਾ ਏਕ ਮਾਰ ਧਿਆਨਿਆ।।

੭ ਚੇਤ ੨੦੧੩ ਬਿਕ੍ਰਮੀ ਕਪੂਰਥਲੇ ਦੇ ਰਾਜੇ ਦੇ ਮਹੱਲਾ ਵਿਚ ਜਾ ਕੇ ਸ਼ਬਦ ਉਚਾਰਿਆ
ਅਤੇ ਇਕ ਦਸਤਾਰ ਸਿਰੋਪਾਓ ਦਿਤਾ

ਪੁਰਖ ਅਬਿਨਾਸ਼ੀ ਜਾਮਾ ਪਾਇਆ, ਲੋਕਮਾਤ ਵੱਜੀ ਵਧਾਈ। ਗੁਰਮੁਖ ਸਾਚੇ ਲਏ ਜਗਾਇਆ, ਦੇਵੇ ਜਗਤ ਵਡਿਆਈ। ਆਪ ਆਪਣਾ ਦਰਸ ਦਿਖਾਇਆ, ਸਿਰੋਪਾਓ ਸੀਸ ਟਿਕਾਈ। ਅੰਮ੍ਰਿਤ ਆਤਮ ਮੇਘ ਬਰਸ ਵਖਾਇਆ, ਸ਼ਬਦ ਧੁਨ ਉਪਜੇ ਸੁਨ ਖੁਲ੍ਹਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਹਰਿ ਹਰ ਥਾਈਂ। ਰਾਜ ਕਪੂਰ ਸ਼ਬਦ ਜੋਗ ਤਨ ਸ਼ਿੰਗਾਰ। ਆਤਮ ਰਸ ਸਾਚਾ ਭੋਗ, ਮਿਲੇ ਮੇਲ ਨਰ ਹਰਿ ਕਰਤਾਰ। ਲੇਖਾ ਲਿਖਿਆ ਧੁਰ ਸੰਜੋਗ, ਆਦਿ ਅੰਤ ਨਾ ਹੋਏ ਵਿਜੋਗ, ਚਰਨ ਸਰਨ ਪ੍ਰਭ ਇਕ ਪਿਆਰ। ਦੇਵੇ ਦਰਸ ਆਪ

ਅਮੋਘ, ਜਗਤ ਵਿਛੋੜਾ ਕਟੇ ਰੋਗ, ਬਾਹੋਂ ਫੜ ਫੜ ਲਾਏ ਪਾਰ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਦਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ। ਨਿਹਕਲੰਕ ਨਰਾਇਣ ਨਰ, ਜੋਤ ਜਗਾਇੰਦਾ। ਸ਼ਬਦ ਡੰਕ ਇਕ ਅਪਾਰ, ਚਾਰ ਵਰਨਾਂ ਆਪ ਸੁਣਾਇੰਦਾ। ਰਾਓ ਰੰਕ ਮੀਤ ਮੁਰਾਰ, ਦੋ ਜਹਾਨਾਂ ਹੋਏ ਸਹਾਏ। ਸੰਮਤ ਵੀਹ ਸੌ ਸੋਲਾਂ ਸਦ ਵਿਚਾਰ, ਆਪ ਆਪਣਾ ਮੇਲ ਮਿਲਾਏ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸੰਬਲ ਨਗਰੀ ਜੋਤ ਇਕਗਰੀ ਸ਼ਬਦ ਘੋੜ ਅਸਵਾਰੀ, ਜੋਤੀ ਜੋਤ ਨਿਰੰਕਾਰੀ, ਆਪ ਆਪਣੇ ਅੰਗ ਸਮਾਏ। ਭਰਿਆ ਰਹੇ ਭੰਡਾਰ, ਤੋਟ ਨਾ ਆਈਆ। ਦੇਵਣਹਾਰ ਦਾਤਾਰ, ਸਰਬ ਥਾਈਂਆ। ਰਾਜ ਰਾਜਾਨਾਂ ਖੜਾ ਰਹੇ ਦਰ ਦਰਬਾਰ, ਖੇਵਟ ਖੇਟ ਆਪ ਅਖਵਾਈਆ। ਵੇਲੇ ਅੰਤਮ ਕਰੇ ਪਿਆਰ, ਦਰਸ ਦਿਖਾਈਆ। ਬਿਆਸ ਕਿਨਾਰਾ ਆਰ ਪਾਰ ਸ਼ਬਦ ਨਗਾਰਾ ਇਕ ਵਜਾਈਆ। ਕਰੇ ਖੇਲ ਹਰਿ ਕਰਤਾਰ, ਨਾਮ ਵਣਜਾਰਾ ਵਣਜ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਰਗਟ ਹੋਏ ਜੋਤ ਬਲੋਏ, ਕਰੇ ਪਰਕਾਸ਼ ਤ੍ਰੈ ਤ੍ਰੈ ਲੋਏ, ਸੰਮਤ ਸੋਲਾਂ ਏਕਾ ਚਰਨ ਦਰ ਸਾਚੇ ਆਪਣਾ ਆਪ ਛੁਹਾਈਆ।