ਪੁਸਤਕਾਲਾਭਾਗ ੫

ਮਹਾਰਾਜਾ ਕਪੂਰਥਲਾ ਦੇ ਸੈਕਟਰੀ ਮੇਜਰ ਕਿਰਪਾਲ ਸਿੰਘ ਨਵਿਤ ਸ਼ਬਦ ਉਚਾਰਿਆ

ਕਿਰਪਾਲ ਕਿਰਪਾ ਦੇਵੇ ਕਰ, ਘਰ ਸਾਚੇ ਵੱਜੀ ਵਧਾਈਆ। ਗੁਰ ਸ਼ਬਦ ਪਾਇਆ ਸਾਚਾ ਵਰ, ਤੁੱਟੀ ਜਗਤ ਜੁਦਾਈਆ। ਕਾਇਆ ਭਾਂਡਾ ਲਿਆ ਭਰ, ਅੰਮ੍ਰਿਤ ਆਤਮ ਸਾਚਾ ਸਰ, ਸੀਤਲ ਧਾਰ ਵਹਾਈਆ। ਧੁਰ ਦਰਗਾਹੀ ਮਿਲਿਆ ਵਰ, ਲੱਖ ਚੁਰਾਸੀ ਚੁੱਕੇ ਡਰ, ਜਮ ਕੀ ਫਾਸੀ ਆਪਣੀ ਆਪ ਕਟਾਈਆ। ਚਰਨ ਕਵਲ ਪ੍ਰਭ ਜਾਏ ਪੜ੍ਹ, ਪੰਜਾਂ ਚੋਰਾਂ ਨਾਲ ਲੜ, ਘਟ ਘਟ ਵਾਸੀ ਦਰਸ ਦਿਖਾਈਆ। ਨਾ ਕੋਈ ਸੀਸ ਨਾ ਕੋਈ ਧੜ, ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਆਪ ਆਪਣੇ ਰੰਗ ਰੰਗਾਈਆ।।

੮ ਚੇਤ ੨੦੧੩ ਬਿਕ੍ਰਮੀ ਬਿਆਸ ਸਤਿਸੰਗ ਘਰ ਡੇਰਾ ਬਾਬਾ ਜੈਮਲ ਸਿੰਘ, ਚਰਨ ਸਿੰਘ ਦੇ ਨਾਲ ਸ਼ਬਦ ਉਚਾਰਿਆ

ਸੋਈ ਸੁਰਤ ਸਵਾਣੀ, ਸੁਰਤ ਨਾ ਰਾਈਆ। ਮਿਲੇ ਮੇਲ ਨਾ ਸਾਚੇ ਹਾਣੀ, ਸਾਰ ਸ਼ਬਦ ਸਾਰ ਨਾ ਪਾਈਆ। ਅੰਮ੍ਰਿਤ ਆਤਮ ਮਿਲੇ ਨਾ ਠੰਢਾ ਪਾਣੀ, ਠੰਢੀ ਧਾਰ ਨਾ ਕੋਈ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਧਾਂ ਸੰਤਾਂ ਜੀਆਂ ਜੰਤਾਂ ਆਤਮ ਪੁਣ ਛਾਣ ਛਾਣ ਪੁਣ ਰਿਹਾ ਕਰਾਈਆ। ਕਲਜੁਗ ਸੰਤ ਜਗਤ ਦੁਹਾਗਣ, ਸੁਹਾਗੀ ਕੰਤ ਨਾ ਕੋਈ ਹੰਢਾਈਆ। ਦਰ ਦਵਾਰੇ ਛੱਡ ਛੱਡ ਭਾਗਣ, ਮਾਇਆ ਰਾਣੀ ਬਣਤ ਬਣਾਈਆ। ਮਾਨਸ ਦੇਹੀ ਹੰਸ ਬਣੇ ਕਾਗਣ, ਏਕਾ ਵਿਸ਼ਟਾ ਮੁਖ ਰਖਾਈਆ। ਗੁਰਮੁਖ ਵਿਰਲੇ ਸੋਏ ਮਾਤ ਜਾਗਣ, ਆਤਮ ਦ੍ਰਿਸ਼ਟਾ ਜਿਨ ਖੁਲ੍ਹਾਈਆ। ਉਪਜਾਏ ਸ਼ਬਦ ਸੱਚਾ ਵੈਰਾਗਣ, ਵਿਚ ਸ੍ਰਿਸ਼ਟ ਦਏ ਵਡਿਆਈਆ। ਦਰਸ ਦਿਖਾਏ ਵਡ ਵਡਭਾਗਣ, ਏਕਾ ਇਸ਼ਟ ਜੋਤ ਰਘੁਰਾਈਆ। ਹੰਸ ਬਣਾਏ ਫੜ ਫੜ ਕਾਗਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਾਓ ਰੰਕ ਰੰਕ ਰਾਜਾਨ ਸ਼ਾਹ

ਸੁਲਤਾਨ ਵਾਲੀ ਦੋ ਜਹਾਨ ਏਕਾ ਰਾਹ ਵਖਾਈਆ। ਸਾਧ ਸੰਤ ਹੋਏ ਗਵਾਰ, ਮਾਇਆ ਭਰਮ ਭੁਲਾਇਆ। ਭਰਮੇ ਭੁੱਲੇ ਜੀਵ ਗਵਾਰ, ਪ੍ਰਭ ਅਬਿਨਾਸ਼ੀ ਦਿਸ ਨਾ ਆਇਆ। ਜੂਠਾ ਝੂਠਾ ਤਨ ਬੁਖਾਰ, ਕਾਇਆ ਰੰਗਣ ਸਾਚੀ ਰੰਗਤ ਨਾ ਸਕੇ ਕੋਇ ਚੜ੍ਹਾਇਆ। ਪੰਜ ਵਿਕਾਰਾ ਅੱਠੇ ਪਹਿਰ ਕਰੇ ਖਵਾਰ, ਜਗਤ ਧੁੰਦੂਕਾਰਾ ਤਨ ਰਖਾਇਆ। ਹਰਿ ਜਨ ਸਾਚਾ ਦਰ ਘਰ ਸਾਚਾ ਏਕਾ ਮਾਣੇ ਗੁਰ ਚਰਨ ਪ੍ਰੀਤੀ ਏਕਾ ਰੰਗਤ ਸ਼ਬਦ ਰਾਗ ਆਤਮ ਧੁਨ ਆਪੇ ਆਪ ਦਏ ਉਪਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਣੇ ਘਰ ਘਰ ਏਕਾ ਸਾਚਾ ਢੋਲ ਵਜਾਇਆ। ਵਜੇ ਢੋਲ ਮਰਦੰਗ, ਨਾ ਨਗਾਰਿਆ। ਆਰ ਪਾਰ ਕਿਨਾਰਾ ਜਾਏ ਲੰਘ, ਵੇਖ ਵਖਾਣੇ ਵਿਚ ਮੰਞਧਾਰਿਆ। ਜਨ ਭਗਤਾਂ ਕਟੇ ਭੁੱਖ ਨੰਗ, ਦੇਵੇ ਸ਼ਬਦ ਸੱਚਾ ਭੰਡਾਰਿਆ। ਚਿੱਟੇ ਅਸਵ ਕਸੇ ਤੰਗ, ਸਾਧਾਂ ਸੰਤਾਂ ਪਾਵੇ ਸਾਰਿਆ। ਅੰਮ੍ਰਿਤ ਆਤਮ ਵੇਖੇ ਗੰਗ, ਸਚ ਸੁਰਸਤੀ ਵਹਿੰਦੀ ਧਾਰਿਆ। ਜੋਤੀ ਜੋਤ ਸਰੂਪ ਹਰਿ, ਲੋਆਂ ਪੁਰੀਆਂ ਰਿਹਾ ਲੰਘ, ਬ੍ਰਹਿਮੰਡ ਖੰਡ ਪ੍ਰਭ ਜਾਏ ਵੰਡ, ਜੇਰਜ ਅੰਡ ਵਿਚ ਸਮਾ ਰਿਹਾ। ਵੰਡੇ ਵੰਡ ਅਪਾਰ, ਭੇਵ ਨਾ ਰਾਇਆ। ਮੇਟ ਮਿਟਾਏ ਭੇਖ ਪਖੰਡ, ਜੋਤੀ ਜਾਮਾ ਭੇਖ ਵਟਾ ਰਿਹਾ। ਸ਼ਬਦ ਫੜ ਚੰਡ ਪਰਚੰਡ ਨੌਂ ਖੰਡ ਪ੍ਰਿਥਮੀ ਕਰੇ ਖੰਡ ਖੰਡ, ਸਾਚਾ ਖੰਡਾ ਹੱਥ ਉਠਾ ਰਿਹਾ। ਮਨਮੁਖ ਜੀਵਾਂ ਵੱਢੇ ਕੰਡ, ਵੇਲੇ ਅੰਤਮ ਦੇਵੇ ਦੰਡ, ਨਾ ਸਕੇ ਕੋਈ ਛੁਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬਿਆਸ ਕਿਨਾਰਾ ਰਿਹਾ ਲੰਘ, ਵੇਖੇ ਖੇਲ ਦੋ ਜਹਾਨੀ ਲਾਲ, ਸ਼ਬਦ ਤੇਲ ਕਿਸੇ ਤਨ ਚੜ੍ਹਾਇਆ। ਸ਼ਬਦ ਵਣਜਾਰਾ ਕਲਜੁਗ ਕਵਣ, ਕਰੇ ਜੋਤ ਕੁੜਮਾਈਆ। ਕਵਣ ਫਿਰੇ ਅਵਣ ਗਵਣ, ਵਰਨੀ ਵਰਨ ਰਹੇ ਭਵਾਈਆ। ਕਵਣ ਆਤਮ ਮੇਘ ਬਰਸੇ ਸਵਣ, ਸਾਵਣ ਸੁਰਤੀ ਸ਼ਬਦ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਚਮਕੇ ਦਾਮਨੀ ਦਾਮਨ, ਕਾਮਨ ਕਮਨ ਖੇਲ ਖਿਲਾਈਆ। ਆਪੇ ਵੇਖੇ ਅੰਦਰ ਬਾਹਰ, ਸਚ ਦਵਾਰੇ ਵੜਿਆ। ਨੌਂ ਦਵਾਰੇ ਭੇਖ ਭਿਖਾਰ, ਉਚੇ ਟਿੱਲੇ ਆਪੇ ਚੜ੍ਹਿਆ। ਡੂੰਘੀ ਕੰਦਰ ਪਾਵੇ ਸਾਰ, ਜੋਤ ਨਿਰੰਜਣ ਕਰ ਆਕਾਰ, ਆਪੇ ਬਹੇ ਆਪੇ ਖੜ੍ਹਿਆ। ਸ਼ਬਦ ਫੜੇ ਤੇਜ ਕਟਾਰ, ਮਾਰੀ ਜਾਏ ਵਾਰੋ ਵਾਰ, ਮੇਟ ਮਿਟਾਏ ਸੀਸ ਧੜਿਆ। ਗੁਰਮੁਖਾਂ ਬਖ਼ਸ਼ੇ ਚਰਨ ਪਿਆਰ, ਦਰ ਦਰ ਲੋਚਨ ਦਰਸ ਅਪਾਰ, ਦਰ ਦਵਾਰੇ ਅੱਗੇ ਖੜ੍ਹਿਆ। ਸ਼ਬਦ ਕਰਾਏ ਵਣਜ ਵਾਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਘੋੜੇ ਚਿੱਟੇ ਅਸਵ ਹੋ ਅਸਵਾਰ, ਸਾਚੀ ਘੋੜੀ ਰਿਹਾ ਚੜ੍ਹਾਇਆ। ਸਾਚੇ ਘੋੜੇ ਆਪ ਚੜ੍ਹਿਆ, ਨਾਮ ਵਾਗ ਗੁੰਦਾਈਆ। ਸੱਤਾਂ ਦੀਪਾਂ ਵੇਖੇ ਖੜ੍ਹ, ਏਕਾ ਆਵਾਜ਼ ਰਿਹਾ ਲਗਾਈਆ। ਰਹਿਣ ਨਾ ਦੇਵੇ ਕਿਸੇ ਦੀ ਲੱਗੀ ਜੜ੍ਹ, ਸ਼ਬਦ ਉਖੇੜਾ ਇਕ ਲਗਾਈਆ। ਏਕਾ ਅੱਖਰ ਨਾ ਗਿਆ ਪੜ੍ਹ, ਕੁਰਾਨ ਹਦੀਸਾ ਹਰਿ ਜਗਦੀਸਾ ਬੀਸ ਇਕੀਸਾ ਆਪਣੇ ਭਾਣੇ ਵਿਚ ਸਮਾਈਆ। ਵੇਖ ਵਖਾਣੇ ਰਾਗ ਛਤੀਸਾ, ਕਾਲਾ ਸੂਸਾ ਈਸਾ ਮੂਸਾ ਨਾ ਕੋਈ ਗਾਏ ਦੰਦ ਬਤੀਸਾ, ਵੇਦ ਪੁਰਾਨਾਂ ਏਕਾ ਵੇਖੇ ਵਾਲੀ ਦੋ ਜਹਾਨਾਂ ਭੇਵ ਰਹੇ ਨਾ ਰਾਈਆ। ਸ਼ਬਦ ਝੁਲਾਏ ਸਚ ਨਿਸ਼ਾਨਾ, ਉਡੇ ਇਕ ਬਿਬਾਣ ਜਨ ਭਗਤਾਂ ਬ੍ਰਹਮ ਗਿਆਨਾ, ਪੂਰਨ ਬੂਝ ਬੁਝਾਈਆ। ਆਪੇ ਗੋਪੀ ਆਪੇ ਕਾਹਨਾ, ਆਪੇ ਰਾਮ ਰਹੀਮ ਰਹਿਮਾਨਾ, ਜੁਗਾ ਜੁਗੰਤ ਬਣਤ ਬਣਾਈਆ। ਕਰੇ ਖੇਲ ਘਨਈਆ ਸ਼ਾਮਾ, ਲੱਖ ਚੁਰਾਸੀ ਕਰੇ ਏਕਾ ਤਾਮਾ, ਏਕਾ ਬਾਣ ਜਗਤ ਨਿਸ਼ਾਨ ਆਪਣਾ ਰਿਹਾ ਝੁਲਾਈਆ। ਗੁਰਮੁਖਾਂ ਕਰੇ ਮਾਤ ਪਛਾਨਾ। ਨਾਥ ਤ੍ਰੈਲੋਕੀ ਮਾਰ ਧਿਆਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਜੋਤ ਧਰ, ਕਰੇ ਖੇਲ ਜਗਤ ਮਹਾਨਾ। ਕਰੇ ਖੇਲ ਮਹਾਨ ਜਗਤ ਬਨਵਾਰਿਆ। ਨਾ ਕੋਈ ਜਾਣੇ ਜੀਵ ਜਹਾਨ, ਆਤਮ ਸ਼ਬਦੀ ਕਲ ਹੰਕਾਰਿਆ। ਹਰਿਜਨ ਸਾਚਾ ਚਤੁਰ ਸੁਜਾਨ, ਏਕਾ ਰੱਖੇ ਪ੍ਰਭ ਚਰਨ ਧਿਆਨ, ਸਾਚਾ ਦੇਵੇ ਜੀਆ ਦਾਨ, ਦੇਵਣਹਾਰ ਸਰਬ ਸੰਸਾਰਿਆ। ਅੰਮ੍ਰਿਤ ਆਤਮ ਪੀਣ ਖਾਣ, ਆਪ ਚੁਕਾਏ ਜਮ ਕੀ ਕਾਨ, ਰਾਏ ਧਰਮ ਦਰ ਦੁਰਕਾਰਿਆ। ਫ਼ਲ ਲੱਗੇ ਕਾਇਆ ਡਾਲ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਕਿਰਪਾ ਦੇਵੇ ਕਰ, ਸ਼ਬਦ ਭੰਡਾਰਾ ਦੇਵੇ ਭਰ, ਮਿਲੇ ਮੇਲ ਪ੍ਰਭ ਸਾਚੇ ਸੱਜਣ, ਭਾਂਡੇ ਭਰਮ ਮਾਤ ਭੱਜਣ, ਦਰਸ ਪੇਖਤ ਦੋਏ ਦੋਏ ਨੈਣਾ। ਸਤਿਗੁਰ ਸਾਚਾ ਸਾਖਿਆਤ, ਨੇਤਰ ਜੋਤ ਬਲੋਏ। ਆਤਮ ਅੰਦਰ ਵੇਖੇ ਮਾਰ ਝਾਤ, ਅਗਿਆਨ ਅੰਧੇਰ ਰਹੇ ਨਾ ਕੋਏ। ਮੇਲ ਮਿਲਾਵਾ ਕਮਲਾਪਾਤ, ਆਤਮ ਸੇਜਾ ਇਕੱਠੇ ਰਹਿਣ ਦੋਏ। ਚਰਨ ਕਵਲ ਬਖ਼ਸ਼ੇ ਸਾਚਾ ਨਾਤ, ਨਾ ਜਨਮੇ ਨਾ ਕਦੇ ਮੋਏ। ਗੁਰਮੁਖ ਸਾਚਾ ਪਾਰਜ਼ਾਤ, ਦਰ ਘਰ ਸਾਚੇ ਰਿਹਾ ਖਲੋਏ। ਨਾ ਕੋਈ ਪੁਛੇ ਜ਼ਾਤ ਪਾਤ, ਧੁਰ ਦਰਗਾਹੀ ਏਕਾ ਸੱਚਾ ਢੋਏ। ਸ਼ਬਦ ਦੇਵੇ ਜਨ ਸਾਚੀ ਦਾਤ, ਦੁਰਮਤ ਮੈਲ ਕਾਇਆ ਧੋਏ। ਆਪੇ ਰੱਖੇ ਦੇ ਕਰ ਹਾਥ, ਆਦਿ ਅੰਤ ਸਾਧ ਸੰਤ ਹਰਿ ਭਗਵੰਤ ਜਗਤ ਵਿਛੋੜਾ ਕਦੇ ਨਾ ਹੋਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ ਦਿਖਾਏ ਦਇਆ ਕਮਾਏ ਵੇਖ ਵਖਾਏ ਤੀਜੇ ਲੋਏ। ਲੋਇਣ ਤੀਜਾ ਸਾਚਾ ਨੇਤਰ, ਗੁਰਮੁਖ ਵਿਰਲੇ ਪਾਇਆ। ਵੇਖੇ ਸਗਲ ਕਾਇਆ ਖੇਤਰ, ਆਪ ਆਪਣੀ ਬੂਝ ਬੁਝਾਇਆ। ਲੱਗੇ ਬਹਾਰ ਮਹੀਨੇ ਚੇਤਰ, ਚਿਤ ਵਿਤ ਨਿਤ ਨਵਿਤ ਹਰਿ ਹਰਿ ਕਰਦਾ ਆਇਆ। ਸਾਚਾ ਹਿਤ ਜਗਤ ਠਗੋਰੀ ਦਏ ਮਿਟਾਇਆ। ਆਪੇ ਹੋਏ ਮਾਤ ਪਿਤ ਨਾ ਕੋਈ ਵੇਖੇ ਵਾਰ ਥਿਤ, ਅੰਮ੍ਰਿਤ ਆਤਮ ਕਾਇਆ ਸਿਤ, ਠੰਢੀ ਠਾਰ ਕਰਾਇਆ। ਨੌਂ ਦਵਾਰੇ ਲੈਣ ਜਿਤ, ਜੋਤੀ ਜੋਤ ਸਰੂਪ ਹਰਿ, ਜਿਸ ਜਨ ਏਕਾ ਨਾਮ ਮਿਲੇ ਦਾਮ, ਧੁਰ ਦਰਗਾਹੀ ਦਏ ਸੁਣਾਇਆ। ਕਾਇਆ ਅੰਦਰ ਸਚ ਟਿਕਾਣਾ, ਹਰਿ ਹਰਿ ਵੇਸ ਅਨੇਕਾ। ਗੁਰਮੁਖ ਵਿਰਲਾ ਚੜ੍ਹੇ ਸ਼ਬਦ ਬਿਬਾਣਾ, ਇਕ ਰਖਾਏ ਪ੍ਰਭ ਚਰਨ ਧਿਆਨਾ। ਦਰ ਘਰ ਸਾਚੇ ਨਰ ਹਰਿ ਸਾਚਾ ਏਕਾ ਇਕ ਪਛਾਨਾ। ਹੋਏ ਬੁੱਧ ਬਿਬੇਕਾ, ਧੁਰ ਦਰਗਾਹੀ ਦੇਵੇ ਮਾਣਾ। ਕਲਜੁਗ ਮਾਇਆ ਨਾ ਲਾਏ ਸੇਕਾ, ਸਰਨ ਸਰਨਾਈ ਰਾਜਾ ਰਾਣਾ। ਸਾਧ ਸੰਤ ਬੇਮੁਹਾਣਾ, ਗੁਰਮੁਖ ਵਿਰਲੇ ਆਤਮ ਨੇਤਰ ਪੁਰਖ ਅਬਿਨਾਸ਼ੀ ਸਾਚਾ ਪੇਖਾ, ਆਪ ਚਲਾਏ ਆਪਣੇ ਭਾਣਾ। ਹਰਿ ਸਮਰਥ ਅਕਥਨਾ ਅਕੱਥ, ਲੱਖ ਚੁਰਾਸੀ ਪਾਏ ਨੱਥ, ਸੋਹੰ ਡੰਡਾ ਹੱਥ ਉਠਾਨਾ। ਲੋਆਂ ਪੁਰੀਆਂ ਰਿਹਾ ਮਥ, ਜਨ ਭਗਤਾਂ ਦੇਵੇ ਸਾਚੀ ਦਾਤ ਵਥ, ਸਾਚੇ ਰਥ ਚੜ੍ਹਾਨਾ। ਸਗਲ ਵਸੂਰੇ ਜਾਇਣ ਲਥ, ਲੇਖਾ ਚੁਕੇ ਸੀਆਂ ਸਾਢੇ ਤਿੰਨ ਹੱਥ, ਸਰਨ ਸਰਨਾਈ ਹਰਿ ਰਘੁਰਾਈ ਏਕਾ ਓਟ ਰਖਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਏ, ਆਤਮ ਬ੍ਰਹਮ ਬ੍ਰਹਮ ਗਿਆਨ, ਪਾਰਬ੍ਰਹਮ ਜਨ ਮੇਲ ਮਿਲਾਨਾ। ਮਿਲੇ ਮੇਲ ਪਾਰਬ੍ਰਹਮ ਆਤਮ ਧੁਨ ਵੱਜੀ ਵਧਾਈਆ। ਲੇਖੇ ਲੱਗੇ ਕਾਇਆ ਚੰਮ, ਸੁਨ ਮੁਨ ਰਿਹਾ ਤੁੜਾਈਆ। ਪਲੇ ਬੰਨ੍ਹੇ ਨਾਮ ਦਮ, ਦੋ ਜਹਾਨਾ ਹੋਏ ਸਹਾਈਆ। ਏਕਾ ਏਕ ਰਮਈਆ ਰਾਮ ਜੁਗਾ ਜੁਗੰਤ ਭੇਖ ਵਟਾਈਆ। ਕਾਇਆ ਮਾਟੀ ਝੂਠੀ ਹਾਟੀ ਅੰਤਮ ਕਿਸੇ ਨਾ ਆਵੇ ਕੰਮ, ਮਾਇਆ ਮਮਤਾ ਰੋਗ ਹੰਗਤਾ ਤਨ ਰਖਾਈਆ। ਲੇਖੇ ਲੱਗੇ ਪਵਣ ਸਵਾਸੀ ਸਾਚਾ ਦਮ, ਨਰ ਹਰਿ ਸਾਚਾ ਰਸਨਾ ਗਾਈਆ। ਨੇਤਰ ਨੀਰ ਵਰੋਲੇ ਛੰਮ ਛੰਮ, ਬਿਰਹੋਂ ਰੋਗ ਇਕ ਲਗਾਈਆ। ਅੰਮ੍ਰਿਤ ਆਤਮ ਪੀਵੇ ਸਾਚਾ ਜਾਮ, ਇਕ ਖੁਮਾਰੀ

ਰਿਹਾ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਨਰ ਨਿਰੰਕਾਰੀ ਜੋਤ ਅਧਾਰੀ ਦੇਵੇ ਦਾਤ ਸ਼ਬਦ ਭੰਡਾਰੀ ਅਤੁਟ ਭੰਡਾਰਾ ਇਕ ਰਖਾਈਆ। ਰੋਗ ਸੋਗ ਤਨ ਵਗੇ ਨਥੂਰ, ਪੁਰਖ ਅਬਿਨਾਸ਼ੀ ਕਿਰਪਾ ਕਰ, ਆਸਾ ਮਨਸਾ ਦੇਵੇ ਪੂਰ। ਰਸਨਾ ਗਾਉਣਾ ਏਕਾ ਨਾਉਂ ਸਾਚਾ ਹਰਿ ਸਾਚੀ ਬਖ਼ਸ਼ੇ ਚਰਨ ਧੂੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਵਾਰੇ ਦੇਵੇ ਵਰ, ਕਾਇਆ ਰੰਗਣ ਰੰਗ ਚੜ੍ਹਾਏ ਗੂੜ੍ਹ। ਕਰਮ ਜਰਮ ਪ੍ਰਭ ਹੱਥ, ਜਿਸ ਜਨ ਬਣਤ ਬਣਾਈਆ। ਲੇਖਾ ਲੇਖ ਲਿਖੇ ਮਸਤਕ ਮਾਥ, ਪੂਰਬ ਕਰਮਾਂ ਰਿਹਾ ਜਗਾਈਆ। ਕਾਇਆ ਮਾਟੀ ਚੜ੍ਹੇ ਸਾਚੇ ਰਥ, ਵਿਚ ਬੈਠਾ ਰਿਹਾ ਚਲਾਈਆ। ਪੰਜਾਂ ਚੋਰਾਂ ਪਾਈ ਨੱਥ, ਡੋਰ ਆਪਣੇ ਹੱਥ ਰਖਾਈਆ। ਪੰਚਾਂ ਲਾਹੇ ਆਤਮ ਸਥ, ਸਾਚਾ ਸਾਥ ਨਾ ਕੋਈ ਨਿਭਾਈਆ। ਰਸਨਾ ਗਾਏ ਅਕਥਨਾ ਅਕਥ, ਅਕਥ ਕਥੀ ਦਇਆ ਕਮਾਈਆ। ਸਗਲ ਵਸੂਰੇ ਜਾਇਣ ਲਥ, ਮਨ ਚਿੰਦਿਆ ਜਗਤ ਨਿੰਦਿਆ ਆਪ ਬਣਾਏ ਸਾਚੀ ਬਿੰਦਿਆ, ਮਾਨਸ ਦੇਹੀ ਵੇਖ ਵਖਾਈਆ। ਤਨ ਮਨ ਵੱਜਾ ਏਕਾ ਜੰਦਿਆ, ਜੋਤੀ ਜੋਤ ਸਰੂਪ ਹਰਿ, ਜੀਵ ਜੰਤ ਜੰਤ ਜੀਵ ਜਗਤ ਜੋਤ ਧਰ, ਲਹਿਣਾ ਦੇਣਾ ਰਿਹਾ ਚੁਕਾਈਆ। ਆਤਮ ਬਿਧ ਆਪੇ ਜਾਣੇ, ਅੰਦਰ ਮੰਦਰ ਡੇਰਾ ਲਾਈਆ। ਨੌਂ ਅਠਾਰਾਂ ਨਾ ਕੋਈ ਪਛਾਣੇ, ਸਤਿ ਵਸਤੂ ਵਿਚ ਸਮਾਈਆ। ਦਰ ਦਵਾਰੇ ਹੋਏ ਨਿਮਾਣੇ, ਏਕਾ ਏਕ ਰੱਖੀ ਸਰਨਾਈਆ। ਜਗਤ ਫੰਦ ਪ੍ਰਭ ਆਪ ਕਟਾਨੇ, ਬੱਤੀ ਦੰਦਾਂ ਜਾਪ ਜਪਾਈਆ। ਸਾਚਾ ਚੰਦ ਆਪ ਚੜ੍ਹਾਨੇ, ਜਗਤ ਵਿਕਾਰਾ ਗੰਦ ਮਿਟਾਈਆ। ਖ਼ੁਸ਼ੀ ਬੰਦ ਬੰਦ ਕਰਾਨੇ, ਆਸਾ ਮਨਸਾ ਪੂਰ ਕਰਾਈਆ। ਪਾਰਬ੍ਰਹਮ ਪ੍ਰਭ ਏਕ, ਸ਼ਬਦ ਜਣਾਈਆ। ਗੁਰ ਪੂਰਾ ਰੱਖੇ ਸਾਚੀ ਟੇਕ, ਆਤਮ ਵੱਜੇ ਸੱਚੀ ਵਧਾਈਆ। ਜੀਵਾਂ ਜੰਤਾਂ ਕਰੇ ਬੁੱਧ ਬਿਬੇਕ, ਗੀਤ ਸੁਹਾਗੀ ਇਕ ਸੁਣਾਈਆ। ਕਲਜੁਗ ਮਾਇਆ ਨਾ ਲਾਏ ਸੇਕ, ਜਿਸ ਜਨ ਉਤੇ ਹੱਥ ਟਿਕਾਈਆ। ਲੱਖ ਚੁਰਾਸੀ ਰਿਹਾ ਵੇਖ, ਆਪ ਦਿਸ ਕਿਸੇ ਨਾ ਆਈਆ। ਮਾਇਆ ਭੁੱਲੇ ਭਰਮ ਭੁਲੇਖ, ਘਟ ਘਟ ਵਾਸੀ ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਹਰਿ, ਕਰੇ ਖੇਲ ਆਪ ਰਘੁਰਾਈਆ। ਕਲਜੁਗ ਜੋਤੀ ਜਾਮਾ ਪਾਇਆ, ਕਰਿਆ ਭੇਖ ਅਵੱਲਾ। ਸਾਚਾ ਸ਼ਬਦ ਡੰਕ ਵਜਾਇਆ, ਇਕ ਵਖਾਇਆ ਸਚ ਮਹੱਲਾ। ਅੰਦਰ ਸੁਤਿਆਂ ਰਿਹਾ ਜਗਾਇਆ, ਸ਼ਬਦ ਸੁਨੇਹੜਾ ਏਕਾ ਘੱਲਾ। ਸਾਧਾਂ ਸੰਤਾਂ ਰਿਹਾ ਜਗਾਇਆ, ਹੱਥੀਂ ਫੜਿਆ ਸੋਹੰ ਭੱਲਾ। ਪੂਰਬ ਲਹਿਣਾ ਕਰਮ ਕਮਾਇਆ, ਵਲੀਆ ਛਲੀਆ ਹਰਿ ਰਘੁਰਾਇਆ, ਆਪੇ ਵਸੇ ਜਲਾਂ ਥਲਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਦਵਾਰਾ ਬੰਕ ਏਕਾ ਏਕ ਸੁਹਾਇਆ। ਖੁਲ੍ਹੇ ਬੰਕ ਦਵਾਰ, ਦਸਮ ਦਵਾਰਿਆ। ਕਲਜੁਗ ਜੀਵ ਭੁੱਲੇ ਨਾਮ ਗਵਾਰ, ਨੌਂ ਦਰ ਭਰੇ ਹੰਕਾਰਿਆ। ਗੁਰਮੁਖ ਸਾਚੇ ਉਤਰੇ ਪਾਰ, ਗੁਰ ਪੂਰੇ ਨਿਮਸਕਾਰ, ਫੜ ਫੜ ਬਾਹੋਂ ਕਰਾਏ ਪਾਰ, ਪਾਰ ਕਿਨਾਰਾ ਵਹਿੰਦੀ ਧਾਰ, ਆਤਮ ਖੋਲ੍ਹੇ ਬੰਦ ਕੁਆੜ, ਮੇਟ ਮਿਟਾਏ ਪੰਚਮ ਧਾੜ, ਮਾਰੇ ਖੰਡਾ ਦੋ ਧਾਰਿਆ। ਜਗਤ ਵਿਕਾਰਾ ਦੇਵੇ ਸਾੜ, ਜੋਤ ਜਗਾਏ ਬਹੱਤਰ ਨਾੜ, ਇਕ ਵਖਾਏ ਧਰਮ ਅਖਾੜ, ਉਪਜੇ ਸ਼ਬਦ ਸੱਚੀ ਧੁਨਕਾਰਿਆ। ਧੁਰ ਦਰਗਾਹੀ ਸਾਚਾ ਲਾੜ, ਸ਼ਬਦ ਘੋੜੇ ਦੇਵੇ ਚਾੜ੍ਹ, ਆਪੇ ਹੋਏ ਪਿਛੇ ਅਗਾੜ, ਡੂੰਘੀ ਕਵਰੀ ਕਾਇਆ ਬਵਰੀ ਆਪੇ ਪਾਰ ਉਤਾਰਿਆ। ਮਾਨਸ ਦੇਹੀ ਸਵਰੀ, ਮਿਲਿਆ ਮੇਲ ਪ੍ਰਭ ਗਹਿਰ ਗਵਰੀ, ਲੇਖਾ ਲਿਖਣਹਾਰ ਦਾਤਾਰਿਆ। ਦੋ ਜਹਾਨੀ ਪਾਵੇ ਸਾਰ, ਅੰਦਰ ਬਾਹਰ ਗੁਪਤ ਜ਼ਾਹਿਰ, ਆਪ ਕਰਾਏ ਇਕ ਵਣਜ

ਵਾਪਾਰ, ਆਪ ਆਪਣੇ ਰੰਗ ਸਮਾ ਰਿਹਾ। ਆਪ ਆਪਣੇ ਅੰਕ ਸਮਾਏ, ਜੋਤੀ ਜਾਮਾ ਧਾਰਿਆ। ਵੇਖਣ ਆਏ ਅਛਲ ਅਛੱਲ ਅਟੱਲ ਮਹੱਲ ਕਵਣ ਸ਼ਬਦ ਵੱਜੇ ਸਾਚੀ ਧੁਨਕਾਰਿਆ। ਸਰਬ ਜੀਆਂ ਪ੍ਰਭ ਆਪੇ ਜਾਣੇ, ਸੰਤ ਸੁਹੇਲੇ ਜਾਣ ਪਛਾਣੇ, ਸਚ ਕਰਾਏ ਵਣਜ ਵਾਪਾਰੋ, ਪਕੜ ਉਠਾਏ ਰਾਜੇ ਰਾਣੇ, ਮਾਰੇ ਤੀਰ ਏਕਾ ਬਾਣਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਰਾਓ ਰੰਕਾਂ ਵੇਖ ਹਰਿ, ਆਪ ਆਪਣੇ ਅੰਕ ਸਮਾਣਿਆ। ਆਪ ਆਪਣੇ ਅੰਕ ਸਮਾਏ, ਸ਼ਬਦ ਕਲਾ ਕਲ ਧਾਰੀ। ਪਾਰਬ੍ਰਹਮ ਬ੍ਰਹਮ ਭੇਵ ਨਾ ਰਾਏ, ਵਸੇ ਸਚ ਮਹੱਲ ਉਚ ਅਟਾਰੀ। ਗੁਰਮੁਖ ਵਿਰਲੇ ਦਰਸ਼ਨ ਪਾਇਆ, ਲੇਖਾ ਚੁਕੇ ਨੌਂ ਦਵਾਰੀ। ਆਤਮ ਸਹਿੰਸਾ ਰੋਗ ਗਵਾਇਆ, ਜਗੇ ਜੋਤ ਅਗੰਮ ਅਪਾਰੀ। ਪੰਚਮ ਮੇਲਾ ਆਪ ਮਿਲਾਇਆ, ਕਰੇ ਕਰਾਏ ਸਚ ਪਿਆਰੀ। ਸਾਚਾ ਦਰ ਇਕ ਸੁਹਾਇਆ, ਜੋਤ ਸਰੂਪੀ ਡਗਮਗਾਇਆ, ਸ਼ਬਦ ਸਿੰਘਾਸਣ ਡੇਰਾ ਲਾਇਆ, ਨਰਾਇਣ ਨਰਾਇਣ ਨਰਾਇਣ ਜੋਤ ਨਿਰੰਕਾਰੀ। ਨਿਰੰਕਾਰ ਨਿਰੰਕਾਰ ਨਿਰੰਕਾਰ, ਸ਼ਬਦ ਸੱਚਾ ਜਣਾਈਆ। ਏਕਾ ਸ਼ਬਦ ਸੱਚੀ ਧੁਨਕਾਰ, ਲੋਆਂ ਪੁਰੀਆਂ ਰਿਹਾ ਸੁਣਾਈਆ। ਬ੍ਰਹਮਾ ਸ਼ਿਵ ਕਰੋੜ ਤੇਤੀਸਾ ਸੁਰਪਤ ਰਾਜਾ ਇੰਦ, ਪ੍ਰਭ ਵੇਖ ਵਖਾਏ ਗੁਣੀ ਗਹਿੰਦ, ਦਿਵਸ ਰੈਣ ਸੁਣੇ ਪੁਕਾਰ, ਘਰ ਸਾਚੇ ਬੈਠਾ ਤਾੜੀ ਲਾਈਆ। ਲੱਖ ਚੁਰਾਸੀ ਕਰਮ ਕੁਕਰਮਾਂ ਰਿਹਾ ਵਿਚਾਰ, ਜੋਤ ਨਿਰੰਜਣ ਕਰ ਪਸਾਰ, ਕਾਇਆ ਮੰਦਰ ਡੂੰਘੀ ਕੰਦਰ ਬੈਠਾ ਸੇਜ ਵਿਛਾਈਆ। ਹਰਿਜਨ ਮੇਟੇ ਅੰਧ ਅੰਧਿਆਰ, ਸ਼ਬਦ ਲਪੇਟੇ ਤਨ ਕਰੇ ਸ਼ਿੰਗਾਰ, ਗੁਰ ਪੂਰਾ ਹੋਏ ਖੇਵਟ ਖੇਟੇ, ਫੜ ਫੜ ਬਾਹੋਂ ਲਾਏ ਪਾਰ, ਪਾਰ ਕਿਨਾਰਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਚੇਤਰ ਅੱਠ ਦਰ ਆਏ ਨੱਠ, ਵੇਖੇ ਰੰਗ ਘਰ ਸਾਚਾ ਸੰਗ, ਕਸੇ ਘੋੜ ਤੰਗ, ਤੀਜੇ ਨੈਣ ਮੁਧਾਰਿਆ। ਸ਼ਬਦ ਘੋੜੇ ਤੰਗ ਕਸਾਇਆ। ਚਿੱਟੇ ਅਸਵ ਅਸਵਾਰਾ ਨੌਂ ਦਵਾਰੇ ਲੰਘ ਵਖਾਇਆ। ਦਸਵੇਂ ਸ਼ਬਦ ਹੁਲਾਰਾ, ਦੂਸਰ ਨਾ ਕੋਈ ਸੰਗ ਰਖਾਇਆ। ਆਪ ਆਪਣਾ ਕਰ ਆਕਾਰਾ, ਨਾਮ ਮਰਦੰਗਾ ਇਕ ਵਜਾਇਆ। ਜਗਤ ਮੇਟੇ ਧੁੰਦੂਕਾਰਾ ਅੰਮ੍ਰਿਤ ਆਤਮ ਗੰਗ ਵਹਾਇਆ। ਜਨ ਭਗਤਾਂ ਕਰੇ ਠੰਢੀ ਠਾਰ, ਭੁੱਖ ਨੰਗ ਕਲ ਰਿਹਾ ਕਟਾਇਆ। ਦੇਵੇ ਸ਼ਬਦ ਆਧਾਰ, ਭੇਖਾਧਾਰੀ ਭੇਖ ਧਾਰਾ ਦਰ ਦਰਵੇਸ਼ਾ ਬਣਕੇ ਆਇਆ। ਮੰਗੇ ਸ਼ਬਦ ਅਪਾਰ, ਕਲਜੁਗ ਸੂਸਾ ਤਨ ਸੁਹਾਇਆ। ਈਸਾ ਮੂਸਾ ਦਿਸ ਨਾ ਆਇਆ। ਵੇਦ ਪੁਰਾਨਾਂ ਸਾਰ ਨਾ ਰਾਇਆ। ਅੰਜ਼ੀਲ ਕੁਰਾਨਾ ਦਏ ਦੁਹਾਇਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਆਪ ਆਪਣਾ ਵੇਸ ਵਟਾਇਆ। ਜੋਤੀ ਜਾਮਾ ਭੇਖ ਵਟਾਏ, ਵੇਖੇ ਖੇਲ ਮੰਦਰ, ਗੁਰਮੁਖ ਸਾਚੇ ਸੰਤ ਜਗਾਏ, ਆਤਮ ਬੈਠਾ ਅੰਦਰ। ਰਾਜੇ ਰਾਣੇ ਕਿਸੇ ਦਿਸ ਨਾ ਆਏ, ਖਾਲੀ ਦਿਸਣ ਮੰਦਰ। ਗੁਰਮੁਖ ਸਾਚਾ ਸਾਚੇ ਘਰ ਏਕਾ ਹਿਸਾ ਰਿਹਾ ਵੰਡਾਏ, ਬਜਰ ਕਪਾਟੀ ਤੋੜੇ ਜੰਦਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੇਤੀ ਜਾਮਾ ਭੇਖ ਹਰਿ, ਕਰੇ ਖੇਲ ਕਲੰਦਰ। ਸਾਵਣ ਸਾਵਣ ਸਾਵਣ ਕਹਿੰਦੇ, ਸਤਿਗੁਰ ਸਾਵਣ ਕਿਸੇ ਨਾ ਪਾਇਆ। ਸਤਿਗੁਰ ਸਾਵਣ ਪਕੜੇ ਦਾਮਨ, ਮੇਟ ਮਿਟਾਏ ਕਾਮਨੀ ਕਾਮਨ, ਨਿਜ ਘਰ ਆਤਮ ਜਿਸ ਵਸਾਇਆ। ਕਲਜੁਗ ਰੈਣ ਅੰਧੇਰੀ ਸ਼ਾਮਨ, ਨਾ ਕੋਈ ਫੜੇ ਕਿਸੇ ਦਾਮਨ, ਪੱਲਾ ਨਾਮ ਨਾ ਕਿਸੇ ਫੜਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਆਪ ਆਪਣੇ ਰੰਗ ਸਮਾਇਆ। ਸਤਿਗੁਰ ਸਚ ਦਵਾਰ ਹੈ, ਕਰੇ ਸਚ ਨਿਆਉਂ। ਲਿਖਿਆ ਲੇਖਾ ਅਪਰ ਅਪਾਰ ਹੈ, ਗੁਰਚਰਨ ਸਿੰਘ ਰਹਿਣਾ

ਸਾਚੇ ਥਾਉਂ। ਦਰ ਆਏ ਬਣ ਭਿਖਾਰ ਹੈ, ਮੰਗੇ ਸਾਚਾ ਨਾਉਂ। ਇਕ ਕਰਾਉਣਾ ਵਣਜ ਵਾਪਾਰ ਹੈ, ਮਿਲੇ ਮੇਲ ਅਗੰਮ ਅਥਾਹੋ। ਲੇਖਾ ਤੁੱਟੇ ਨੌਂ ਦਵਾਰ ਹੈ, ਮਸਤਕ ਟਿੱਕਾ ਲੱਥੇ ਛਾਹੀ, ਮਿਲੇ ਮੇਲ ਪ੍ਰਭ ਸਾਚੇ ਮਾਹੀ, ਧੁਰ ਦਰਗਾਹੀ ਹੰਸ ਬਣਾਏ ਕਾਉਂ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਦਰ ਦਰਵੇਸ਼ਾ ਆਇਆ, ਵੇਖ ਵਖਾਣੇ ਸਭਨੀ ਥਾਉਂ। ਸਚ ਸਗਨ ਪ੍ਰਭ ਸ਼ਬਦ ਲਗਾਇਆ, ਜੋਤੀ ਸ਼ਬਦੀ ਵੇਖੇ ਮੰਗਣ ਆਏ, ਹਰ ਘਟ ਸਮਾਇਆ ਏ। ਸਰਨ ਸਰਨਾਈ ਜੋ ਜਨ ਮੰਗਣ ਸੰਤ ਸੁਹੇਲੇ ਇਕ ਇਕੇਲੇ ਧੁਰ ਦਰਗਾਹੀ ਸਾਚੇ ਮੇਲੇ ਅੰਤਮ ਅੰਤ ਦਰ ਘਰ ਸਾਚੇ ਦਏ ਮਿਲਾਇਆ ਏ। ਆਪੇ ਗੁਰ ਆਪੇ ਚੇਲੇ ਅਚਰਜ ਖੇਲੇ ਪਾਰਬ੍ਰਹਮ ਕਲ ਖੇਲੇ, ਸ਼ਬਦ ਸੁਨੇਹੜਾ ਅੰਤਮ ਤੁੱਟੇ ਜਮ ਕਾ ਜੇੜਾ, ਪੰਚਾਂ ਚੋਰਾਂ ਕਟੇ ਗੇੜਾ, ਲੱਖ ਚੁਰਾਸੀ ਗੇੜ ਗੇੜਾ, ਕਰੇ ਕਰਾਏ ਹੱਕ ਨਿਬੇੜਾ, ਕਾਇਆ ਦਿਸੇ ਨਗਰ ਖੇੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਧਰ, ਦਰ ਦਰਵੇਸ਼ਾ ਨਰ ਨਰੇਸ਼ਾ ਮੰਗਣ ਆਇਆ ਬਣ ਭਿਖਾਰੀ, ਆਪੇ ਬਣ ਕੇ ਸ਼ਬਦ ਅਧਾਰੀ, ਦੋ ਜਹਾਨਾਂ ਪਾਰ ਕਰਾਏ ਵਸਤ ਨਾਮ ਅਨਮੋਲ, ਗੁਰਮੁਖ ਵਿਰਲੇ ਮਾਤ ਪਾਇਆ ਏ। ਪੂਰੇ ਤੋਲ ਰਿਹਾ ਤੋਲ, ਨਿਸ਼ਅੱਖਰ ਵੱਖਰ ਆਪੇ ਬੋਲ, ਦਿਸ ਕਿਸੇ ਨਾ ਆਈਆ। ਜਿਸ ਜਨ ਪਾੜੇ ਬਜਰ ਕਪਾਟੀ ਪੱਥਰ, ਨੇਤਰ ਨੀਰ ਵਰੋਲੇ ਅੱਥਰ, ਪੰਚ ਪੰਚਾਇਣ ਲਥੇ ਸੱਥਰ, ਸਚ ਸਮਗਰੀ ਹਰਿ ਰਘੁਰਾਈਆ। ਕਾਇਆ ਮੰਦਰ ਸਾਚੇ ਅੰਦਰ ਜੋਤ ਨਿਰੰਜਣ ਡਗਮਗਾਈਆ। ਏਕਾ ਸ਼ਬਦ ਧੁਨ ਅਨਾਦ ਸਾਚਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਸਾਚੇ ਸੰਤ ਜਨਾਂ ਏਕਾ ਦੇਵੇ ਨਾਮ ਧਨਾ, ਦਰ ਘਰ ਸਾਚੇ ਏਕਾ ਏਕ ਕਰੇ ਸ਼ਬਦ ਕੁੜਮਾਈਆ। ਸ਼ਬਦ ਕੁੜਮਾਈ ਘਰ ਸਾਚੇ ਹੋਵੇ, ਆਤਮ ਵੱਜੇ ਵਧਾਈ। ਦਿਵਸ ਰੈਣ ਨਾ ਹੋਵੇ ਜੁਦਾਈ, ਅੱਠੇ ਪਹਿਰ ਮੰਗਲਾਚਾਰ ਕਰਾਈ, ਨਾਤਾ ਤੁੱਟੇ ਭੈਣ ਭਾਈ ਸਾਕ ਸੱਜਣ ਸੈਣ ਏਕਾ ਏਕ ਅਖਵਾਈਆ। ਦਰਸ ਦਿਖਾਏ ਤੀਜੇ ਨੈਣਾ, ਆਪ ਚੁਕਾਏ ਲਹਿਣਾ ਦੇਣਾ, ਸ਼ਬਦ ਪਹਿਨਾਏ ਤਨ ਸਾਚਾ ਗਹਿਣਾ, ਹਰਿ ਸ਼ਿੰਗਾਰ ਕਰਾਈਆ। ਦਰ ਦਵਾਰੇ ਸਾਚੇ ਬਹਿਣਾ, ਪੁਰਖ ਅਬਿਨਾਸ਼ੀ ਭਾਣਾ ਸਹਿਣਾ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਕਰੇ ਖੇਲ ਰਘੁਰਾਈਆ। ਕਲਜੁਗ ਅੰਤਮ ਅੰਤ ਕਰਾਏ, ਸ਼ਬਦ ਵਜਾਏ ਡੰਕਾ। ਸੰਤ ਜਨਾਂ ਦਰ ਮੇਲ ਮਿਲਾਏ, ਭੇਵ ਮਿਟਾਏ ਰਾਓ ਰੰਕਾ। ਏਕਾ ਨਾਮ ਤੇਲ ਚੜ੍ਹਾਏ, ਭਰਮ ਮਿਟਾਏ ਜੀਵ ਜਨ ਕਾ। ਧਰਮ ਰਾਏ ਦੀ ਜੇਲ੍ਹ ਕਟਾਏ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਇਕ ਸੁਹਾਏ ਦਵਾਰ ਬੰਕਾ। ਗੁਰਮਤ ਜਗਤ ਪਰਧਾਨ ਹੈ, ਹਰਿਜਨ ਵਿਰਲਾ ਪਾਏ। ਮਨਮੁਖ ਸੁੱਤੇ ਜੀਵ ਨਾਦਾਨ ਹੈ, ਆਲਸ ਨਿੰਦਰਾ ਮਗਰ ਲਗਾਏ। ਸਤਿਗੁਰ ਸਾਚਾ ਸਦਾ ਸਦਾ ਮਿਹਰਵਾਨ ਹੈ। ਸੁਰਤ ਸਵਾਣੀ ਲਏ ਜਗਾਏ। ਜਿਸ ਜਨ ਦੇਵੇ ਨਾਮ ਦਾਨ ਹੈ, ਆਤਮ ਬ੍ਰਹਮ ਗਿਆਨ ਜਣਾਏ। ਚਰਨ ਧੂੜ ਸੱਚਾ ਇਸ਼ਨਾਨ ਹੈ, ਆਵਣ ਜਾਵਣ ਗੇੜ ਕਟਾਏ। ਦਰ ਘਰ ਸਾਚੇ ਏਕਾ ਮਾਣ ਹੈ, ਰੰਕ ਰਾਜਾਨਾ ਸ਼ਾਹ ਸੁਲਤਾਨਾਂ ਏਕਾ ਧਾਮ ਸੁਹਾਏ। ਜਿਸ ਜਨ ਮਿਲੇ ਮੇਲ ਸ੍ਰੀ ਭਗਵਾਨ ਹੈ, ਸਚ ਨਿਸ਼ਾਨਾ ਇਕ ਰਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਵੇਖ ਹਰਿ, ਘਟ ਘਟ ਮੇਂ ਰਿਹਾ ਸਮਾਏ। ਘਟ ਘਟ ਵਸਿਆ ਆਪ, ਸਰਬ ਕਲ ਧਾਰੀਆ। ਸ੍ਰਿਸ਼ਟ ਸਬਾਈ ਮਾਈ ਬਾਪ, ਖਿਲਾਏ ਖੇਲ ਖੇਲਨ ਹਾਰਿਆ। ਤ੍ਰੈਗੁਣ ਮਾਇਆ ਜਗਤ ਤਾਪ, ਪੰਜਾਂ ਤੱਤਾਂ ਤੱਤ ਪਸਾਰਿਆ। ਜਨ ਭਗਤਾਂ ਜਪਾਏ

ਸਾਚਾ ਜਾਪ, ਅੰਦਰ ਮੰਦਰ ਧੁਨ ਉਪਜਾ ਰਿਹਾ। ਆਪ ਵਖਾਏ ਆਪਣਾ ਆਪ, ਮੇਟ ਮਿਟਾਏ ਜਗਤ ਸੰਤਾਪ, ਦੇਵੇ ਦਰਸ ਅਗੰਮ ਅਪਾਰਿਆ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਆਪੇ ਬਖ਼ਸ਼ੇ ਅੰਮ੍ਰਿਤ ਆਤਮ ਨਿਜ ਘਰ ਵਾਸੀ ਸਾਜਨ ਸਾਚੀ ਧਾਰਿਅ। ਅੰਮ੍ਰਿਤ ਆਤਮ ਸਾਚਾ ਜਾਮ, ਗੁਰ ਪੂਰਾ ਮਾਤ ਪਿਆਇੰਦਾ। ਮੇਟ ਮਿਟਾਏ ਕਾਮਨੀ ਕਾਮ, ਸਾਚਾ ਦਾਮ ਇਕ ਫੜਾਇੰਦਾ। ਜਿਸ ਜਨ ਜਪਿਆ ਸਾਚਾ ਨਾਮ, ਪੂਰਨ ਆਪਣਾ ਕਾਮ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਵਖਾਏ ਸਾਚਾ ਘਰ, ਸ਼ਬਦ ਸੁਹਾਗੀ ਏਕਾ ਗੀਤ ਧੁਰ ਦਰਗਾਹੀ ਸਾਚੀ ਰੀਤ, ਕਾਇਆ ਮੰਦਰ ਸਚ ਮਸੀਤ, ਹਾਜ਼ੀ ਕਾਜ਼ੀ ਵਿਰਲਾ ਏਕਾ ਗਾਇੰਦਾ। ਰੋਗ ਸੋਗ ਤਿਸ ਤਨ ਮਨ ਜਾਪੇ, ਜਿਸ ਸਤਾਇਆ ਦੋਖ, ਚਿੰਤਾ ਸੋਗ ਹਰਿ ਹਰਿ ਸੰਤ ਨਾ ਵਿਆਪੇ, ਸ਼ਬਦ ਮਿਲੀ ਸਾਚੀ ਮੋਖ। ਸਹਿੰਸਾ ਚੁੱਕੇ ਮਾਤ ਸੰਤਾਪੇ, ਪਾਇਆ ਦਰਸ ਦਰ ਅਮੋਘ, ਨੇੜ ਨਾ ਆਇਣ ਤੀਨੋ ਤਾਪੇ, ਜਿਸ ਮਿਲਿਆ ਧੁਰ ਸੰਜੋਗ। ਕੋਟਨ ਕੋਟ ਉਤਰਨ ਪਾਪੇ, ਆਤਮ ਰਸ ਸਾਚਾ ਸ਼ਬਦ ਜਿਸ ਏਕਾ ਪਾਇਆ ਭੋਗ। ਏਕਾ ਰੂਪ ਵਖਾਏ ਪੰਜੇ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਨਾਮ ਸ਼ਬਦ ਗੁਰ ਮੰਤਰ ਅੰਤਰ ਇਕ ਚੁਗਾਏ ਸਾਚੀ ਚੋਗ। ਲੱਥਾ ਦੁੱਖ ਸਗਲ ਵਸੂਰਾ, ਆਤਮ ਉਜਿਆਰਾ ਏਕਾ ਸੁਖ। ਪਾਇਆ ਪਾਰਬ੍ਰਹਮ ਸਤਿਗੁਰ ਸਾਚਾ, ਹਰਿ ਹਰਿ ਲੇਖੇ ਲੱਗੀ ਮਾਨਸ ਦੇਹੀ ਜਗਤ ਮਨੁੱਖ। ਇਕ ਉਪਜਾਏ ਨਾਦ ਅਨਾਦੀ ਸਾਚੀ ਤੂਰਾ, ਮਾਤ ਗਰਭ ਕਟਾਇਆ ਡਰ ਚੁਕਾਇਆ ਉਲਟਾ ਰੁਖ਼। ਜੋਤੀ ਨੂਰ ਪਾਇਆ ਹਾਜ਼ਰ ਹਜ਼ੂਰ ਸਤਿ ਸਤਵੰਤਾ ਪੂਰਨ ਭਗਵੰਤਾ ਹਾਜ਼ਰ ਹਜ਼ੂਰਾ ਰੋਗ ਸਹਿੰਸਾ ਚਿੰਤ ਮਿਟਾਈ, ਮਿਟਿਆ ਜਗਤ ਅੰਧੇਰਾ। ਪੁਰਖ ਅਗੰਮਾ ਜੋਤ ਜਗਾਈ, ਇਕ ਵਖਾਇਆ ਸੰਞ ਸਵੇਰਾ। ਨੇਤਰ ਨੈਣ ਹਰਿਜਨ ਪ੍ਰਭ ਦਰਸ ਦਿਖਾਈ, ਲੇਖੇ ਲਾਇਆ ਕਾਇਆ ਚੰਮਾ। ਸਾਚੇ ਸ਼ਬਦ ਹੋਈ ਕੁੜਮਾਈ, ਸੁਰਤ ਸਵਾਣੀ ਨੇਤਰ ਨੀਰ ਵਹਾਏ ਛੰਮ ਛੰਮਾ। ਘਰ ਮੰਦਰ ਅੰਦਰ ਵੱਜੀ ਵਧਾਈ, ਧੁਰ ਦਰਗਾਹੀ ਦਇਆ ਕਮਾਈ, ਏਕਾ ਪੂਤ ਸਪੂਤਾ ਸ਼ਬਦ ਗੁਰ ਸਾਚਾ ਜੰਮਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵਖਾਏ ਘਰ, ਰੋਗ ਸੋਗ ਜਗਤ ਚਿੰਤ ਮਿਟਾਏ, ਜੂਠ ਝੂਠ ਸਭ ਜਗਤ ਵਖਾਏ, ਮਾਇਆ ਛਾਇਆ ਕਿਸੇ ਨਾ ਆਏ ਕੰਮਾ। ਭਰਿਆ ਸ਼ਬਦ ਭੰਡਾਰ, ਪ੍ਰਭ ਸਾਚੇ ਦਇਆ ਕਮਾਈਆ। ਨਿਰਮਲ ਜੋਤ ਇਕ ਆਕਾਰ, ਅਗਿਆਨ ਅੰਧੇਰ ਮਿਟਾਈਆ। ਏਕਾ ਬਖ਼ਸ਼ੇ ਚਰਨ ਪਿਆਰ, ਨਾਤਾ ਤੋੜੇ ਨਾ ਕੋਈ ਜੋੜੇ ਜਗਤ ਭਗਤ ਏਕਾ ਆਪਣੇ ਸੰਗ ਜੁੜਾਈਆ। ਆਦਿ ਅੰਤ ਜੁਗਾ ਜੁਗੰਤ ਸਾਚੀ ਧਾਰ, ਸੰਤ ਸੁਹੇਲੇ ਮੀਤ ਮੁਰਾਰ, ਗੁਰ ਸ਼ਬਦ ਕਰਾਏ ਇਕ ਪਿਆਰ, ਦੇਵਣਹਾਰ ਹਰਿ ਹਰਿ ਥਾਈਂਆ। ਗੁਰਮੁਖ ਵਿਰਲਾ ਕਰੇ ਵਣਜ ਵਾਪਾਰ, ਮਾਨਸ ਦੇਹੀ ਪਾਏ ਸਾਰ, ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਇਕ ਵਖਾਏ ਸਚ ਘਰ, ਨੌਂ ਦਵਾਰੇ ਬੰਦ ਕਰਾਈਆ। ਨੌਂ ਦਵਾਰ ਤੁੱਟਾ ਨਾਤਾ, ਪਾਇਆ ਪੁਰਖ ਬਿਧਾਤਾ। ਲੇਖਾ ਚੁੱਕੇ ਜ਼ਾਤ ਪਾਤਾ, ਮਿਲਿਆ ਮੇਲ ਹਰਿ ਕਮਲਾਪਾਤਾ। ਧੁਰ ਦਰਗਾਹੀ ਪ੍ਰਭ ਦਇਆ ਕਮਾਈ, ਏਕਾ ਰਤੀ ਨਾਮ ਸੱਚੀ ਸੁਗਾਤਾ। ਆਦਿ ਅੰਤ ਸਾਜਨ ਸਾਚੇ ਸੰਤ ਤੋਟ ਰਹੇ ਨਾ ਰਾਈ, ਜਿਸ ਜਨ ਸੁਣਾਏ ਸ਼ਬਦ ਸਾਚੀ ਗਾਥਾ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਆਪ ਆਪਣਾ ਦੱਸੇ ਘਰ, ਸਦਾ ਨਿਭਾਏ ਅਪਣਾ ਸਾਥਾ। ਸੰਗੀ ਸਾਥੀ ਪੁਰਖ ਅਬਿਨਾਸ਼ੀ, ਘਟ ਮੰਦਰ ਅੰਦਰ ਡੇਰਾ ਲਾਇਆ। ਆਪ ਆਪਣੀ ਜੋਤ ਪਰਕਾਸ਼ੀ, ਸਹਿੰਸਾ ਰੋਗ ਗਵਾਇਆ। ਮਿਲਿਆ ਮੇਲ ਸ਼ਾਹੋ ਸ਼ਾਬਾਸੀ, ਸ਼ਬਦ ਸਿੰਘਾਸਣ

ਡੇਰਾ ਲਾਇਆ। ਆਦਿ ਸ਼ਕਤ ਆਦਿ ਭਵਾਨੀ, ਜੋਤ ਨਿਰੰਜਣ ਮਾਤ ਨਿਸ਼ਾਨੀ, ਸਾਚੀ ਧੁਨ ਰਿਹਾ ਉਪਜਾਇਆ। ਇਕ ਸੁਣਾਏ ਸਾਚੀ ਬਾਣੀ, ਅੱਖਰ ਵੱਖਰ ਕਿਸੇ ਨਾ ਜਾਣੀ, ਪਰ੍ਹਾ ਪਸੰਤੀ ਰੂਪ ਵਟਾਇਆ। ਗੁਣਵੰਤਾ ਹਰਿ ਗੁਣ ਨਿਧਾਨੀ, ਸਾਚੇ ਸੰਤਾਂ ਰਿਹਾ ਪਛਾਨੀ, ਮਾਰੇ ਤੀਰ ਸ਼ਬਦ ਕਾਨੀ, ਬਜਰ ਕਪਾਟੀ ਪਾਰ ਕਰਾਇਆ। ਸ੍ਰਿਸ਼ਟ ਸਬਾਈ ਦਿਸੇ ਫਾਨੀ, ਏਕਾ ਨੂਰ ਅਲਾਹੀ ਬੇਪਰਵਾਹੀ ਸ਼ਾਹ ਸੁਲਤਾਨੀ, ਸ਼ਬਦ ਤਾਜ ਸੀਸ ਟਿਕਾਇਆ। ਸਰਬ ਜੀਆਂ ਵਡ ਦਾਤਾ ਦਾਨੀ, ਦੇਵੇ ਦਾਤ ਸ਼ਬਦ ਨਿਸ਼ਾਨੀ, ਸੰਤ ਜਨਾਂ ਹਰਿ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਇਕ ਵਖਾਏ ਆਪਣਾ ਘਰ, ਰੋਗ ਸੋਗ ਕੋਈ ਰਹਿਣ ਨਾ ਪਾਇਆ। ਮਿਟਿਆ ਜਗਤ ਰੋਗ ਵਸੂਰਾ, ਸੁਰਤ ਸਵਾਣੀ ਆਪ ਜਗਾਈਆ। ਦਰ ਘਰ ਸਾਚਾ ਪਾਇਆ ਸੂਰਾ, ਸ਼ਬਦ ਹਾਣੀ ਮੇਲ ਮਿਲਾਈਆ। ਦੀਪਕ ਜੋਤ ਜਗੇ ਨੂਰੀ ਨੂਰਾ, ਅਗਿਆਨ ਅੰਧੇਰ ਮਿਟਾਈਆ। ਰਾਗ ਰਾਗਣੀ ਗਾਏ ਰਾਗ ਏਕਾ ਨਾਦ ਵਜਾਏ ਸਾਚੀ ਤੂਰਾ, ਢੋਲ ਮਰਦੰਗ ਦਾਤਾ ਸੂਰਾ ਸਰਬੰਗ, ਏਕਾ ਏਕ ਰਿਹਾ ਵਜਾਈਆ। ਪੰਚਮ ਪੰਚਾਇਣ ਕਰੇ ਭੰਗ, ਸ਼ਬਦ ਘੋੜੇ ਕਸੇ ਤੰਗ, ਗੁਰਮੁਖ ਚੋਲੀ ਰੰਗੇ ਰੰਗ, ਫੜ ਬਾਹੋਂ ਉਪਰ ਚੜ੍ਹਾਈਆ। ਡੂੰਘੀ ਕੰਦਰ ਆਪੇ ਲੰਘ, ਆਤਮ ਜੰਦਰ ਤੋੜੇ ਬੰਦ, ਇਕ ਸੁਣਾਏ ਸਾਚਾ ਛੰਦ, ਸਚ ਘਰ ਸਵੱਛ ਸਰੂਪੀ ਪਰਗਟ ਹੋਏ ਆਪ ਆਪਣਾ ਰੂਪ ਸਤਿ ਸਰੂਪ ਨਿਜ ਘਰ ਅੰਦਰ ਮੰਦਰ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਵਖਾਏ ਇਕ ਘਰ, ਰੋਗ ਸੋਗ ਰਹਿਣ ਨਾ ਪਾਈਆ। ਹਰਿਜਨ ਸਾਚਾ ਘਰ ਵਸਾਇਆ। ਪੁਰਖ ਅਬਿਨਾਸ਼ੀ ਦਇਆ ਕਮਾਇਆ। ਮਹੱਲ ਅਟੱਲ ਅਚੱਲ ਇਕ ਰਖਾਇਆ। ਚਾਰੇ ਦਿਸ਼ਾ ਵੇਖ ਵਖਾਇਆ। ਅੰਮ੍ਰਿਤ ਧਾਰ ਰਿਹਾ ਵਹਾਇਆ। ਸਰ ਸਰੋਵਰ ਰਿਹਾ ਭਰਾਇਆ। ਹਰਿਜਨ ਸਾਚਾ ਆਪ ਤਜਾਏ ਜੀਓ ਪਿੰਡ ਕਾਚਾ, ਬ੍ਰਹਿਮੰਡ ਖੋਜ ਖੁਜਾਈਆ। ਹਿਰਦੇ ਅੰਦਰ ਹਰਿ ਹਰਿ ਵਾਚਾ, ਏਕਾ ਮਾਰੇ ਸ਼ਬਦ ਤਮਾਚਾ, ਨੌਂ ਦਵਾਰੇ ਖੰਡ ਖੰਡ ਖੰਡ ਕਰਾਈਆ। ਦਰਸ ਦਿਖਾਏ ਸਾਚੋ ਸਾਚਾ, ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਇਕ ਵਖਾਏ ਸਾਚਾ ਘਰ, ਚਾਰ ਦਿਵਾਰੀ ਕੋਈ ਦਿਸ ਨਾ ਆਈਆ। ਚਾਰ ਦਿਵਾਰੀ ਮਾਇਆ ਕੰਧ। ਲੱਖ ਚੁਰਾਸੀ ਪਾਇਆ ਫੰਦ। ਕਲਜੁਗ ਭੁੱਲੇ ਜੀਵ ਅੰਧ। ਨੌਂ ਦਵਾਰੇ ਖਾਇਣ ਗੰਦ। ਪੁਰਖ ਅਬਿਨਾਸ਼ੀ ਸਾਰ ਨਾ ਪਾਈ, ਰਸਨ ਨਾ ਗਾਇਆ ਬੱਤੀ ਦੰਦ। ਆਤਮ ਘਰ ਨਾ ਵੱਜੇ ਵਧਾਈ, ਸਚ ਮਹੱਲੇ ਉਚ ਅਟੱਲੇ ਸ਼ਬਦ ਨਾ ਚੜ੍ਹਿਆ ਸਾਚਾ ਚੰਦ। ਮਿਲੇ ਮੇਲ ਨਾ ਇਕ ਇਕੱਲੇ, ਵੇਖ ਵਖਾਣੇ ਜੂਹਾ ਜਲ ਥਲੇ, ਜੰਗਲ ਪਹਾੜਾਂ ਵਿਚ ਸਮਾਈਆ। ਗੁਰਮੁਖ ਵਿਰਲੇ ਮੇਲੇ ਦੂਈ ਦਵੈਤੀ ਮੇਟੇ ਸੱਲੇ, ਇਕ ਫੜਾਏ ਸ਼ਬਦ ਸਾਚਾ ਭੱਲੇ, ਨਾਮ ਤ੍ਰਿਸੂਲ ਕੰਤ ਕੰਤੂਹਲ, ਸ਼ਬਦ ਪੰਘੂੜਾ ਰਿਹਾ ਝੂਲ, ਪਾਵਾ ਚੂਲ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਇਕ ਵਖਾਏ ਸਚ ਘਰ, ਰੋਗ ਸੋਗ ਚਿੰਤ ਰਹਿਣ ਨਾ ਪਾਈਆ। ਸਚ ਘਰ ਸਚ ਟਿਕਾਣਾ, ਗੁਰਮੁਖ ਵਿਰਲੇ ਪਾਇਆ। ਏਕਾ ਮਿਲਿਆ ਗੁਰ ਸ਼ਬਦ ਧੁਰ ਬਿਬਾਣਾ, ਦਰ ਘਰ ਸਾਚੇ ਦਏ ਪੁਚਾਇਆ। ਦੀਨ ਦਿਆਲਾ ਗੁਰ ਗੋਪਾਲਾ ਚਰਨ ਦਵਾਰੇ ਦੇਵੇ ਮਾਣਾ, ਆਵਣ ਜਾਵਣ ਗੇੜ ਕਟਾਇਆ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਇਕ ਵਖਾਏ ਸਚ ਘਰ, ਪੀਣਾ ਖਾਣਾ ਮਾਤ ਚੁਕਾਇਆ। ਜਗਤ ਨਾਤਾ ਵਿਕਾਰ ਹੈ, ਭੁੱਲੀ ਸਰਬ ਲੋਕਾਈ। ਗੁਰਮੁਖ ਵਿਰਲਾ ਪਾਵੇ ਸਾਰ ਹੈ, ਸਾਰ ਸ਼ਬਦ ਜਿਸ ਜਨ ਪੂਰੇ ਗੁਰ ਬੂਝ ਬੁਝਾਈ। ਮਾਇਆ

ਰਾਣੀ ਪਾਵੇ ਅੰਧ ਅੰਧਿਆਰ ਹੈ, ਜੀਵ ਜੰਤ ਸਾਧ ਸੰਤ ਆਤਮ ਹੋਈ ਹਲਕਾਈ। ਏਕਾ ਏਕ ਏਕੰਕਾਰ ਹੈ, ਸ੍ਰਿਸ਼ਟ ਸਬਾਈ ਪਸਰ ਪਸਾਰ ਹੈ, ਜਨ ਭਗਤਾਂ ਮੀਤ ਮੁਰਾਰ ਹੈ, ਹੋਏ ਸਹਾਈ ਸਭਨੀ ਥਾਈਂ। ਕਲਜੁਗ ਰੈਣ ਅੰਧੇਰੀ ਕਾਲੀ ਧਾਰ ਹੈ, ਭੇਖਾਧਾਰੀ ਭੇਖ ਅਪਾਰ ਹੈ, ਸ੍ਰਿਸ਼ਟ ਸਬਾਈ ਹੋਈ ਵਿਭਚਾਰ ਹੈ, ਦੁਹਾਗਣ ਨਾਰ ਕੰਤ ਸੁਹਾਗੀ ਨਾ ਕੋਈ ਹੰਢਾਈ। ਸੰਤ ਸੁਹੇਲੇ ਗੁਰਮੁਖ ਵਿਰਲੇ ਚਰਨ ਪਿਆਰ ਹੈ। ਜਿਨ ਜਨ ਪ੍ਰਭ ਸਾਚਾ ਦੇਵੇ ਕਿਰਪਾ ਧਾਰ ਹੈ, ਕਰੇ ਕਰਾਏ ਏਕਾ ਵਣਜ ਵਾਪਾਰ ਹੈ, ਅਗਿਆਨ ਅੰਧੇਰ ਸਰਬ ਮਿਟ ਜਾਈ। ਨੌਂ ਖੰਡ ਪ੍ਰਿਥਮੀ ਧੂੰਆਂਧਾਰ ਹੈ, ਸੱਤਾਂ ਦੀਪਾਂ ਹਾਹਾਕਾਰ ਹੈ, ਲੋਆਂ ਪੁਰੀਆਂ ਕੋਈ ਨਾ ਪਾਵੇ ਸਾਰ ਹੈ, ਜੂਠ ਝੂਠ ਵੱਜੀ ਮਾਤ ਵਧਾਈ। ਪਰਗਟ ਹੋਏ ਨਰ ਨਿਰੰਕਾਰ ਹੈ। ਸ਼ਬਦ ਖੰਡਾ ਫੜੇ ਹੱਥ ਤਿੱਖੀ ਰੱਖੇ ਦੋਵੇਂ ਧਾਰ। ਸ੍ਰਿਸ਼ਟ ਸਬਾਈ ਵੇਖੇ ਪਰਖੇ ਕਰੇ ਕਰਾਏ ਆਰ ਪਾਰ ਹੈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਣੇ ਸਚ ਘਰ, ਦੀਪਕ ਜੋਤੀ ਨਾ ਕੋਈ ਵਰਨ ਨਾ ਕੋਈ ਗੋਤੀ, ਅੱਠੇ ਪਹਿਰ ਆਲਸ ਨਿੰਦਰਾ ਕਦੇ ਨਾ ਸੋਤੀ, ਸ਼ਬਦ ਵਜਾਏ ਉਪਜਾਏ ਸੱਚੀ ਧੁਨਕਾਰ ਹੈ।।

੯ ਚੇਤ ੨੦੧੩ ਬਿਕ੍ਰਮੀ ਸੰਤ ਤੇਜਾ ਸਿੰਘ ਦੇ ਪਾਸ ਜਾ ਕੇ ਸ਼ਬਦ ਉਚਾਰਿਆ ਪਿੰਡ ਸੈਦਪੁਰ ਜ਼ਿਲਾ ਅੰਮ੍ਰਿਤਸਰ

ਸ਼ਬਦ ਸਿੰਘਾਸਣ ਹਰਿ ਬਿਰਾਜੇ, ਲੋਕ ਲਾਜ ਤਜਾਈ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਹਰਿ ਦਾਤਾ ਸ਼ਾਹੋ ਸ਼ਾਬਾਸੀ ਆਤਮ ਵੇਖ ਸੇਜ ਵਿਛਾਈ। ਕਾਇਆ ਮੰਡਲ ਪਾਏ ਰਾਸੇ, ਕਵਣ ਦਵਾਰ ਵੱਜੇ ਸ਼ਬਦ ਵਧਾਈ। ਕਿਸੇ ਕੰਮ ਨਾ ਆਏ ਕਾਇਆ ਸੁਖ, ਕਾਇਆ ਝੂਠੀ ਮਾਟੀ ਅੰਤ ਵਿਨਾਸੇ। ਗੁਰਮੁਖ ਸਾਚੇ ਸੰਤ ਜਨਾਂ ਗਿਆਨ ਬੋਧ ਪ੍ਰਭ ਸ਼ਬਦ ਜਣਾਏ ਭਾਗ ਲਗਾਏ ਕਾਇਆ ਕਾਸੇ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਖ ਦਰ, ਸ਼ਬਦ ਸਿੰਘਾਸਣ ਡੇਰਾ ਲਾਏ। ਸ਼ਬਦ ਸਿੰਘਾਸਣ ਹਰਿ ਸੁਹਾਇਆ, ਕਰੇ ਖੇਲ ਅਪਾਰਿਆ। ਲੋਕਮਾਤ ਕਿਸੇ ਦਿਸ ਨਾ ਆਇਆ, ਭੁਲੇ ਜੀਵ ਗਵਾਰਿਆ। ਮਹੱਲ ਅਟੱਲ ਇਕ ਅਪਾਰਿਆ। ਦਰ ਘਰ ਸਾਚੇ ਆਪੇ ਡਾਹਿਆ, ਸ਼ਬਦ ਕਰਾਇਆ ਪਹਿਰੇਦਾਰਿਆ। ਜੋਤ ਸਰੂਪੀ ਆਸਣ ਲਾਇਆ, ਪ੍ਰਿਥਮੀ ਆਕਾਸ਼ਨ ਵੇਖਣ ਆਇਆ। ਸ਼ਬਦ ਸਵਾਸਨ ਲਏ ਬਚਾਇਆ। ਸਤਿ ਸਰੂਪੀ ਸਤਿ ਸਮਾਇਆ। ਜੋਤੀ ਜੋਤ ਸਰੂਪ ਹਰਿ, ਏਕਾ ਮੰਗੇ ਸ਼ਬਦ ਵਰ, ਜਗਤ ਸਿੰਘਾਸਣ ਮੂਲ ਨਾ ਭਾਇਆ। ਜਗਤ ਰਾਜ ਭਗਤਨ ਜੋਗ, ਗੁਰਮੁਖਾਂ ਸ਼ਬਦ ਕੁੜਮਾਈਆ। ਰਸਨਾ ਰਸ ਝੂਠਾ ਭੋਗ, ਆਤਮ ਰਸ ਏਕਾ ਮੰਗੇ, ਕਾਇਆ ਚੋਲੀ ਆਪਣੀ ਰੰਗੇ, ਕਾਲੀ ਲਾਹੇ ਗਲੋਂ ਛਾਹੀਆ। ਦਰ ਦਵਾਰੇ ਨਾ ਮੰਗੇ, ਸ਼ਬਦ ਘੋੜੇ ਕਸੇ ਤੰਗੇ, ਆਪੇ ਫਿਰੇ ਪੈਰੀਂ ਨੰਗੇ, ਭੇਖ ਭਿਖਾਰੀ ਆਪ ਅਖਵਾਈਆ। ਗੁਰ ਸ਼ਬਦ ਵੇਖੇ ਘਰ ਕਵਣ ਮੰਗੇ, ਵਜੇ ਨਾਮ ਇਕ ਮਰਦੰਗੇ, ਆਲਸ ਨਿੰਦਰਾ ਦਏ ਗਵਾਈਆ। ਅੰਮ੍ਰਿਤ ਆਤਮ ਵਗੇ ਗੰਗੇ, ਮਿਲੇ ਮੇਲ ਦਾਤੇ ਸੂਰੇ ਸਰਬੰਗੇ, ਸਦਾ ਸਹਾਈ ਅੰਗ ਸੰਗੇ, ਦੋ ਜਹਾਨਾਂ ਹਰਿ ਮਿਹਰਬਾਨ ਨਾ ਹੋਏ ਵਿਛੋੜਾ ਰਾਈਆ। ਨੌਂ ਦਵਾਰੇ ਆਏ ਲੰਘੇ, ਦਸਵੇਂ ਵੇਖੇ ਇਕ ਪਲੰਘੇ, ਜੋਤੀ ਜੋਤ ਸਰੂਪ ਹਰਿ, ਏਕਾ ਮੰਗੇ ਸ਼ਬਦ ਵਰ, ਸਾਚੀ ਕਿਰਪਾ ਦੇਣੀ ਕਰ, ਮੰਗੇ ਸਾਚੇ ਘਰ ਸੱਚੀ ਸਰਨਾਈਆ। ਜੋਤੀ ਜਾਮਾ ਹਰਿ ਜੀ ਪਾਇਆ, ਕਰੇ ਭੇਖ ਅਵੱਲਾ। ਸ਼ਬਦ ਸਤਿਗੁਰ ਇਕ

ਉਠਾਇਆ, ਆਤਮ ਪਾਇਆ ਘਰ ਸਾਚੇ ਪੱਲਾ। ਵਡ ਦਾਤਾ ਜੋਧਨ ਜੋਧ ਆਪ ਅਖਵਾਇਆ, ਲੋਕਮਾਤ ਅੰਤਮ ਕਰ ਕੇ ਆਇਆ ਹੱਲਾ। ਜਿਸ ਜਨ ਹਿਰਦਾ ਸੋਧ ਵਖਾਇਆ, ਪ੍ਰਭ ਹੱਥ ਫੜਾਇਆ ਸਾਚਾ ਸ਼ਬਦ ਪੱਲਾ। ਗਿਆਨ ਬੋਧ ਬੋਧ ਗਿਆਨ ਆਪ ਅਖਵਾਇਆ, ਇਕ ਧਿਆਨ ਚਰਨ ਲਗਾਇਆ, ਦੂਈ ਦਵੈਤੀ ਮੇਟੇ ਸੱਲਾ। ਸੰਤ ਸੁਹੇਲੇ ਵੇਖਣ ਆਇਆ, ਨੇਤਰ ਲੋਚਨ ਪੇਖਣ ਆਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਕਿਰਪਾ ਦੇਵੇ ਕਰ, ਇਕ ਵਖਾਏ ਰੰਗ ਮਹੱਲਾ। ਆਤਮ ਅਟਾਰੀ, ਪ੍ਰਭ ਸਾਚੇ ਜੋਤ ਜਗਾਈਆ। ਕਿਸੇ ਦਿਸ ਨਾ ਆਏ ਚਾਰ ਦਿਵਾਰੀ, ਸ੍ਰਿਸ਼ਟ ਸਬਾਈ ਫਿਰੇ ਹਲਕਾਈਆ। ਗੁਰਮੁਖ ਵਿਰਲੇ ਆਤਮ ਬ੍ਰਹਮ ਪਾਰਬ੍ਰਹਮ ਕਰੇ ਵਿਚਾਰੀ, ਸਾਚੀ ਵਸਤ ਝੋਲੀ ਪਾਈਆ। ਪ੍ਰਭ ਪੜਦਾ ਦਏ ਉਤਾਰੀ, ਗੁਰ ਸੰਗਤ ਕਰੇ ਨਿਮਸਕਾਰੀ, ਦਰ ਦਵਾਰਾ ਇਕ ਸੁਹਾਈਆ। ਜਗੇ ਜੋਤ ਅਗੰਮ ਅਪਾਰੀ, ਮਿਲੇ ਨਾਮ ਸਚ ਖੁਮਾਰੀ, ਦੇਂਦਾ ਆਏ ਵਾਹੋ ਦਾਹੀਆ। ਭਗਤ ਸੁਹੇਲੇ ਆਪ ਕਰਾਏ ਆਪਣੇ ਮੇਲੇ, ਆਤਮ ਦਰਸ ਭੇਵ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪੇ ਬਣਿਆ ਦਰ ਭਿਖਾਰੀ, ਕਰੇ ਖੇਲ ਅਪਰ ਅਪਾਰੀ, ਕਾਲਾ ਸੂਸਾ ਵੇਖ ਵਖਾਏ ਮੂਸਾ ਈਸਾ ਈਸਾ ਮੂਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਗੇ ਸ਼ਬਦ ਸਿੰਘਾਸਣ, ਸੁਰਤ ਸਵਾਣੀ ਨਾ ਹੋਏ ਦੁਹਾਗਣ, ਜਗਤ ਰੰਡੇਪਾ ਦੇਣਾ ਕਟਾਈਆ। ਦੁਰਮਤ ਮੈਲ ਦੇਵੇ ਕੱਟ। ਦੇਵੇ ਭੰਡਾਰ ਇਕ ਅਤੁੱਟ, ਜੋਤੀ ਜਗੇ ਲਟ ਲਟ। ਇਕ ਵਖਾਏ ਸਾਚਾ ਹਟ। ਸਾਚੇ ਦਰ ਸਾਚੇ ਮਿਲੇ ਵਰ, ਇਕ ਸਿੰਘਾਸਣ ਆਦਿ ਪੁਰਖ ਅਬਿਨਾਸ਼ਣ ਆਪਣਾ ਮੇਲ ਮਿਲਾਈਆ। ਜਗ ਨਾਤਾ ਝੂਠ ਨਿਸ਼ਾਨ ਹੈ। ਏਕਾ ਪੁਰਖ ਬਿਧਾਤਾ, ਜਿਸ ਦੀਆ ਸ਼ਬਦ ਬਿਬਾਣ ਹੈ। ਉਡੇ ਉਡਾਵੇ ਵਿਚ ਜਹਾਨ ਹੈ। ਨਾਤਾ ਤੁੱਟੇ ਪੀਣ ਖਾਣ ਹੈ। ਅੰਮ੍ਰਿਤ ਆਤਮ ਸਰ ਸਰੋਵਰ ਕਰੇ ਸੱਚਾ ਇਸ਼ਨਾਨ ਹੈ। ਸਰਬ ਜੀਆਂ ਹਰਿ ਜਾਣੀ ਜਾਣ ਹੈ। ਕਾਇਆ ਵੇਖੇ ਸਚ ਮਕਾਨ ਹੈ। ਜਨ ਭਗਤਾਂ ਆਤਮ ਦੇਵੇ ਬ੍ਰਹਮ ਗਿਆਨ ਹੈ। ਧੁਰ ਦਰਗਾਹੀ ਏਕਾ ਦਾਨ, ਕਲਜੁਗ ਜੀਆਂ ਲਾਹੁਣ ਆਇਆ ਅੰਤ ਮਕਾਣ ਹੈ। ਫੜ ਸ਼ਬਦ ਤੀਰ ਕਮਾਨ, ਨੌਂ ਖੰਡ ਪ੍ਰਿਥਮੀ ਮਾਰ ਧਿਆਨ, ਸੱਤਾਂ ਦੀਪਾਂ ਇਕ ਨਿਸ਼ਾਨ, ਲੋਆਂ ਪੁਰੀਆਂ ਪਾਵੇ ਏਕਾ ਆਣ, ਹੋਏ ਮਿਹਰਵਾਨ ਹੈ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸੰਤ ਸੁਹੇਲੇ ਮੰਗੇ ਵਰ, ਕਿਰਪਾ ਆਪਣੀ ਦੇਣੀ ਕਰ, ਗੇੜਾ ਤੁਟੇ ਆਵਣ ਜਾਣ। ਆਵਣ ਜਾਣ ਗੇੜਾ ਛੁੱਟੇ, ਮਿਲੇ ਪੁਰਖ ਅਬਿਨਾਸ਼ਾ। ਪੰਜਾਂ ਚੋਰਾਂ ਫੜ ਫੜ ਕੁੱਟੇ, ਹੋਏ ਦਾਸਨ ਦਾਸਾ। ਦੂਈ ਦਵੈਤੀ ਫੜ ਫੜ ਕੁੱਠੇ, ਕਾਇਆ ਮੰਡਲ ਵੇਖੇ ਰਾਸਾ। ਭੈਣਾਂ ਭਈਆਂ ਨਾਤਾ ਤੁੱਟੇ, ਸ਼ਬਦ ਚਲਾਏ ਸਵਾਸ ਸਵਾਸਾ। ਜੋਤੀ ਜੋਤ ਸਰੂਪ ਹਰਿ, ਏਕਾ ਮੰਗੇ ਸ਼ਬਦ ਵਰ, ਸੰਤ ਸੁਹੇਲੇ ਕਰੇ ਆਪਣੀ ਮਿਹਰ, ਜੋਤ ਜਗਾਏ ਕਾਇਆ ਕਾਸਾ। ਕਾਇਆ ਕਾਸਾ ਡੂੰਘੀ ਕੰਦਰ, ਵਸਤ ਹੱਥ ਨਾ ਆਈਆ। ਜਗਤ ਵਿਕਾਰੀ ਵੱਜਾ ਜੰਦਰ, ਨਾ ਸਕੇ ਕੋਈ ਤੁੜਾਈਆ। ਸੰਤ ਸੁਹੇਲਾ ਜੋ ਜਨ ਚੜ੍ਹਿਆ ਸਾਚੇ ਮੰਦਰ, ਆਤਮ ਕੁੰਡਾ ਦੇਵੇ ਲਾਹੀਆ। ਹੋਏ ਮਿਲਾਵਾ ਅੰਦਰੇ ਅੰਦਰ, ਗੁਰ ਸ਼ਬਦੀ ਜਨਮ ਦੁਹਾਈਆ। ਕਿਸੇ ਹੱਥ ਨਾ ਆਏ ਗੋਰਖ ਮਛੰਦਰ, ਉਚੇ ਟਿਲੇ ਲੱਭਣ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਏਕਾ ਮੰਗੇ ਸ਼ਬਦ ਵਰ, ਆਪਣੀ ਕਿਰਪਾ ਦੇਣੀ ਕਰ, ਜੋਤੀ ਸ਼ਬਦੀ ਸ਼ਬਦੀ ਜੋਤੀ ਪਵਣ ਸਵਾਸੀ ਏਕਾ ਰੰਗ ਰੰਗਾਈਆ। ਪਵਣ ਸਵਾਸੀ ਲੱਗੇ ਲੇਖੇ, ਸ਼ਬਦ ਮਿਲੇ ਵਡਿਆਈਆ। ਕਾਇਆ ਤੁੱਟੇ ਭਰਮ ਭੁਲੇਖੇ, ਵਜੇ ਸੱਚੀ ਵਧਾਈਆ।

ਲਿਖਣਹਾਰਾ ਆਪੇ ਲੇਖੇ, ਲਿਖੀ ਰੇਖਾ ਦਏ ਮਿਟਾਈਆ। ਕਿਸੇ ਹੱਥ ਨਾ ਆਏ ਔਲੀਏ ਪੀਰ ਸ਼ੇਖ਼ੇ, ਕਲਜੁਗ ਭੁੱਲੀ ਸਰਬ ਲੋਕਾਈਆ। ਮਸਤਕ ਲਾਈ ਸਾਚੀ ਮੇਖੇ, ਦੀਪਕ ਜੋਤੀ ਸਾਚੀ ਜਗੇ, ਜਗਤ ਤ੍ਰਿਸ਼ਨਾ ਮੂਲ ਨਾ ਲੱਗੇ, ਹੋਏ ਸੱਚੀ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਏਕਾ ਮੰਗੇ ਸ਼ਬਦ ਵਰ, ਸਦਾ ਰਹਿਣ ਪਿੱਛੇ ਅੱਗੇ ਅੱਗੇ ਪਿਛੇ ਦੂਰ ਨੇੜੇ ਨੇੜੇ ਦੂਰ ਏਕਾ ਧਾਮ ਸੁਹਾਈਆ। ਸੰਤ ਭਿਖਾਰੀ ਆਪ ਹੈ, ਆਪੇ ਖੋਲ੍ਹਣਹਾਰ। ਭਗਤ ਦਵਾਰੀ ਆਪ ਹੈ, ਆਪੇ ਮੇਲਣਹਾਰ। ਜੋਤ ਨਿਰੰਕਾਰੀ ਆਪ ਹੈ, ਆਪੇ ਸ਼ਬਦ ਭੰਡਾਰ। ਜੀਵ ਜੰਤ ਉਧਾਰੀ ਆਪ ਹੈ, ਆਪੇ ਸਰਬ ਪਸਾਰ। ਸਾਚਾ ਕੰਤ ਪੁਰਖ ਭਤਾਰੀ ਆਪ ਹੈ, ਸ੍ਰਿਸ਼ਟ ਸਬਾਈ ਵੇਖੇ ਨਾਰ। ਜੋਤ ਅਗੰਮ ਅਪਾਰੀ ਆਪ ਹੈ, ਜੋਤੀ ਜੋਤ ਸਰੂਪ ਹਰਿ, ਏਕਾ ਮੰਗੇ ਸ਼ਬਦ ਵਰ, ਸੰਤ ਸੁਹੇਲੇ ਕਿਰਪਾ ਦੇਣੀ ਕਰ, ਆਏ ਸੰਤ ਦਵਾਰ। ਸੰਤ ਦਵਾਰਾ ਵੇਖੇ ਖੁਲ੍ਹਾ, ਆਇਆ ਜੋਤ ਜਗਾਏ। ਮਿਲੇ ਸ਼ਬਦ ਇਕ ਅਨਮੁਲਾ, ਦੂਸਰ ਕਿਸੇ ਹੱਥ ਨਾ ਆਏ। ਸੰਤ ਸੁਹੇਲਾ ਸਾਚੇ ਤੋਲ ਤੁਲਾ, ਆਪਣੀ ਕਿਰਪਾ ਆਪੇ ਕਰ, ਸਾਚੀ ਵਸਤ ਦੇਵੇ ਦਸਤ ਅਠੇ ਪਹਿਰ ਰਹੇ ਮਸਤ, ਅਗਿਆਨ ਅੰਧੇਰ ਮਿਟਾਏ। ਕਲਜੁਗ ਝੂਠਾ ਮਾਇਆ ਲੂਠਾ ਅੰਤਮ ਹੁੱਲਾ, ਅੰਮ੍ਰਿਤ ਫ਼ਲ ਨਾ ਕੋਈ ਲਗਾਏ। ਝੂਠਾ ਦਿਸੇ ਕਾਇਆ ਕੁਲਾ, ਅੰਤ ਖਾਲੀ ਰਹਿ ਜਾਏ। ਜਗਤ ਅੰਧੇਰ ਏਕਾ ਝੁੱਲਾ, ਜੂਠ ਝੂਠ ਰਹੀ ਸਤਾਏ। ਅੰਮ੍ਰਿਤ ਆਤਮ ਸਭ ਦਾ ਡੁਲ੍ਹਾ, ਗੁਰ ਸ਼ਬਦ ਜਾਮ ਨਾ ਕੋਈ ਪਿਲਾਏ। ਜੋਤੀ ਜੋਤ ਸਰੂਪ ਹਰਿ, ਦਰ ਦਵਾਰੇ ਆਇਆ ਭੁਲਾ, ਆਪਣੀ ਕਿਰਪਾ ਦਏ ਕਮਾਏ। ਦਰਸ਼ਨ ਮੰਗੇ ਨੇਤਨ ਨੇਤ, ਨੇਤਰ ਤੀਜਾ ਖੋਲ੍ਹ। ਨੌਂ ਦਵਾਰੇ ਛੱਡੇ ਨੌਂ ਨੌਂ ਚੇਤ, ਸਾਚੇ ਮੰਦਰ ਅੰਦਰ ਬੋਲ। ਪ੍ਰਭ ਵਸੇ ਸਾਚੇ ਕਾਇਆ ਖੇਤ, ਸਦ ਤੋਲੇ ਪੂਰੇ ਤੋਲ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸਾਚੇ ਘਰ ਆਤਮ ਪੜਦੇ ਰਿਹਾ ਖੋਲ੍ਹ। ਦਰਸ਼ਨ ਵੇਖੇ ਦਰਸ, ਹਰਿ ਦਰਸ ਰਹੇ ਬਿਲਲਾਏ। ਅੰਮ੍ਰਿਤ ਆਤਮ ਮੇਘ ਬਰਸ, ਹਰਿ ਜਗਤ ਤ੍ਰਿਸ਼ਨਾ ਰਿਹਾ ਮਿਟਾਏ। ਸਤਿ ਪੁਰਖ ਨਿਰੰਜਣ ਸਤਿ ਘਰ ਸਮਾਇਆ, ਆਪਣੀ ਬਣਤ ਬਣਾਇੰਦਾ। ਜੋਤੀ ਨੂਰ ਆਪ ਕਰਾਇਆ, ਦਿਸ ਕਿਸੇ ਨਾ ਆਇੰਦਾ। ਜੋਤੀ ਪੁਰਖਾ ਨਾਮ ਰਖਾਇਆ, ਸਾਚਾ ਧਾਮ ਸੁਹਾਇੰਦਾ। ਸ਼ਬਦ ਸੁਤ ਇਕ ਉਪਾਇਆ, ਘਰ ਛੇਵੇਂ ਆਪ ਟਿਕਾਇੰਦਾ। ਬੋਧ ਅਗਾਧਾ ਨਾਉਂ ਰਖਾਇਆ, ਗੁਣਵੰਤਾ ਧੰਨ ਧੰਨਵੰਤਾ, ਆਪ ਬਣਾਏ ਆਪਣੀ ਬਣਤਾ, ਸਾਚਾ ਮਾਣ ਦਵਾਇੰਦਾ। ਪੰਚਮ ਦਰ ਵੇਖੇ ਘਰ ਸਾਚਾ ਕੰਤ ਪਵਣ ਸਵਾਸੀ ਸਾਚਾ ਸੰਗ ਰਲਾਇੰਦਾ। ਜੋਤੀ ਸ਼ਬਦੀ ਏਕਾ ਰਾਸ, ਪੰਚਮ ਮੇਲਾ ਪੁਰਖ ਅਬਿਨਾਸ਼, ਲੇਖਾ ਗਣਤ ਗਿਣਾਇੰਦਾ। ਚੌਥੇ ਪਦ ਚੌਥੇ ਘਰ ਪਾਵੇ ਰਾਸੀ, ਆਪ ਬਣਾਏ ਲੱਖ ਚੁਰਾਸੀ, ਗੁਣ ਤ੍ਰੈਗੁਣ ਮਾਇਆ ਤੱਤ ਉਪਾਇੰਦਾ। ਤ੍ਰੈਗੁਣ ਮਾਇਆ ਦਾਸਨ ਦਾਸੀ, ਪੰਚਾਂ ਕਰੇ ਆਪ ਪਰਕਾਸ਼ੀ, ਪੰਝੀ ਪ੍ਰਕਿਰਤੀ ਸੰਗ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਵੇਖ ਹਰਿ, ਲੋਆਂ ਪੁਰੀਆਂ ਖੰਡ ਮੰਡਲ ਵਰਭੰਡ ਬ੍ਰਹਿਮੰਡੀ ਬਣਤ ਬਣਾਇੰਦਾ। ਵਰਭੰਡੀ ਹਰ ਬਣਤ ਬਣਾਈ, ਲੱਖ ਚੁਰਾਸੀ ਉਪਾਇਆ। ਹੱਡ ਮਾਸ ਨਾੜੀ ਰਕਤ ਬੂੰਦੀ ਰਿਹਾ ਉਪਾਈ, ਆਪਣਾ ਪਿੰਡ ਇਕ ਸੁਹਾਇਆ। ਮਨ ਮਤ ਬੁੱਧ ਵਿਚ ਟਿਕਾਈ, ਨੌਂ ਦਵਾਰੇ ਖੋਲ੍ਹ ਵਿਖਾਇਆ। ਸੁਰਤ ਸਵਾਣੀ ਵਿਚ ਸਮਾਈ, ਪੁਰਖ ਅਬਿਨਾਸ਼ੀ ਦਿਸ ਨਾ ਆਇਆ। ਸ਼ਬਦ ਵਿਚੋਲਾ ਸੰਗ ਬਣਾਈ, ਦਸਮ ਦਵਾਰੀ ਇਕ ਖੁਲ੍ਹਾਇਆ। ਸਾਚਾ ਢੋਲਾ ਰਿਹਾ ਸੁਣਾਈ, ਕਲਜੁਗ ਜੀਵ ਸੁਣਨ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਟ ਘਟ ਅੰਦਰ ਵੇਖੇ ਕਾਇਆ ਮੰਦਰ

ਨਿਰਮਲ ਜੋਤੀ ਰਿਹਾ ਜਗਾਇਆ। ਨਿਰਮਲ ਜੋਤੀ ਕਰ ਆਕਾਰ, ਪ੍ਰਭ ਵੇਖੇ ਜਗਤ ਤਮਾਸ਼ਾ। ਸਾਧਾਂ ਸੰਤਾਂ ਸੱਚਾ ਯਾਰ, ਆਪੇ ਵੇਖੇ ਨੇਤਰ ਪੇਖੇ, ਲੇਖੇ ਲਾਏ ਪਵਣ ਸੁਵਾਸਾ। ਜੋ ਜਨ ਰਹੇ ਭਰਮ ਭੁਲੇਖੇ, ਅੰਦਰ ਮੰਦਰ ਸਾਚੇ ਵੇਖੇ, ਝੂਠਾ ਭੰਨਾਏ ਕਾਇਆ ਕਾਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਣੇ ਨੌਂ ਦਰ, ਦਸਵੇਂ ਘਰ ਜਿਸ ਜਨ ਮਿਲਾਵਾ ਪੁਰਖ ਅਬਿਨਾਸ਼ਾ। ਪੁਰਖ ਅਬਿਨਾਸ਼ੀ ਜਿਸ ਜਨ ਪਾਇਆ, ਹੋਵੇ ਸ਼ਬਦ ਕੁੜਮਾਈਆ। ਪੋਥੀ ਗ੍ਰੰਥ ਕੋਈ ਪੜ੍ਹਨ ਨਾ ਪਾਇਆ, ਸ਼ਬਦੀ ਧਾਰ ਇਕ ਵਹਾਈਆ। ਮਨਮੁਖ ਜੀਵ ਸਾਚੇ ਮੰਦਰ ਚੜ੍ਹਨ ਨਾ ਪਾਇਆ, ਨਾ ਤ੍ਰਿਸ਼ਨਾ ਅਗਨ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਅੱਖਰ ਜਗਤ ਵਖਰ, ਜਨ ਭਗਤਾਂ ਪਾੜੇ ਬਜਰ ਕਪਾਟੀ ਪੱਥਰ, ਸੋਹੰ ਸਾਚਾ ਲੇਖ ਲਿਖਾਇਆ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਏਕਾ ਸ਼ਬਦ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਗੁਣ ਨਿਧਾਨ, ਸੰਤ ਅਸੰਤਾਂ ਜੀਵ ਜੰਤਾਂ ਰਿਹਾ ਜਗਾਇਆ। ਗੁਰ ਸੰਗਤ ਧੰਨ ਕਮਾਈਆ। ਦਰ ਘਰ ਸਾਚਾ ਪਾਇਆ, ਜਗੀ ਜੋਤ ਇਕ ਰਘੁਰਾਈਆ। ਆਪਣਾ ਭੇਦ ਰਿਹਾ ਛੁਪਾਇਆ, ਭਰਮੇ ਭੁੱਲੀ ਜਗਤ ਲੋਕਾਈਆ। ਗੁਣ ਨਿਧਾਨਾ ਦਿਸ ਨਾ ਆਇਆ, ਅੰਤਮ ਵੱਜੇ ਸ਼ਬਦ ਡੰਕ, ਘਰ ਸਾਚੇ ਇਕ ਵਧਾਈਆ। ਕਲਜੁਗ ਵੇਲਾ ਅੰਤਮ ਆਇਆ, ਰਾਜ ਰਾਜਾਨਾਂ ਦਰ ਦਰ ਰਿਹਾ ਫਿਰਾਈਆ। ਭੇਖਾਧਾਰੀ ਭੇਖ ਅਪਾਰਾ, ਕਲਜੁਗ ਸਤਿਜੁਗ ਟਿੱਕਾ ਲਾਹੇ ਛਾਹੀਆ। ਕਾਲਾ ਸੂਸਾ ਤਨ ਪਹਿਨਾਇਆ, ਹਰਿ ਦਾਤਾ ਧੁਰ ਦਰਗਾਹੀਆ। ਈਸਾ ਮੂਸਾ ਰਿਹਾ ਹਿਲਾਇਆ, ਜੋਤੀ ਜੋਤ ਸਰੂਪ ਹਰਿ, ਸੰਮਤ ਵੀਹ ਸਦ ਉਨੀਂ ਆਪੇ ਲਾਹੇ ਕਾਲੀ ਚੁੰਨੀ, ਮੱਕੇ ਮਦੀਨੇ ਚਰਨ ਛੁਹਾਈਆ। ਮੱਕੇ ਮਦੀਨੇ ਜਾਏ ਚੜ੍ਹ, ਪ੍ਰਭ ਜੋਤੀ ਜਾਮਾ ਪਾਇਆ। ਸ਼ਬਦ ਘੋੜਾ ਲਿਆ ਫੜ, ਦਿਸ ਕਿਸੇ ਨਾ ਆਇਆ। ਜੋਤ ਨਿਰੰਜਣ ਨਾ ਕੋਈ ਸੀਸ ਨਾ ਕੋਈ ਧੜ, ਲੱਖ ਚੁਰਾਸੀ ਨਾਲ ਰਿਹਾ ਲੜ ਨੌਂ ਖੰਡ ਪ੍ਰਿਥਮੀ ਵੇਖ ਵਖਾਇਆ। ਕੋਈ ਨਾ ਸਕੇ ਅਗੇ ਖੜ, ਦਰ ਦਰ ਘਰ ਘਰ ਬੈਠੇ ਰਹੇ ਪੜ੍ਹ, ਏਕਾ ਅੱਖਰ ਨਰ ਨਿਰੰਕਾਰ, ਸ਼ਬਦ ਨਾ ਕੀਆ ਤਨ ਸ਼ਿੰਗਾਰ, ਪੰਜਾਂ ਤੱਤਾਂ ਵਿਚ ਸਮਾਇਆ। ਜਿਸ ਜਨ ਮੇਲਾ ਪੁਰਖ ਭਤਾਰਾ, ਦੋ ਜਹਾਨੀ ਕਰੇ ਪਾਰਾ, ਨਾਮ ਦੇਵੇ ਜਗਤ ਭੰਡਾਰਾ, ਤੋਟ ਕਦੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸ਼ਬਦ ਦੇਵੇ ਸਾਚਾ ਵਰ, ਸਤਿ ਸੰਤੋਖੀ ਆਤਮ ਮੋਖੀ ਬ੍ਰਹਮ ਗਿਆਨ ਜਣਾਇਆ। ਸੋਹੰ ਸ਼ਬਦ ਜਗਤ ਧਾਰ ਹੈ, ਧੁਰ ਦਰਗਾਹੀ ਆਈ। ਕਲਜੁਗ ਅੰਤਮ ਹੋਵੇ ਪਾਰ ਹੈ, ਸਤਿਜੁਗ ਵੱਜੇ ਸੱਚੀ ਵਧਾਈ। ਜਨ ਭਗਤਾਂ ਫੜ ਫੜ ਬਾਹੋਂ ਰਿਹਾ ਤਾਰ ਹੈ, ਮਨਮੁਖ ਨੀਂਦ ਦੁਹਾਗਣ ਰਿਹਾ ਸਵਾਈ। ਏਕਾ ਏਕ ਓਅੰਕਾਰ ਹੈ, ਜੋਤੀ ਜਾਮਾ ਭੇਖ ਅਪਾਰ ਹੈ, ਸ਼ਬਦ ਖੰਡਾਂ ਰਿਹਾ ਉਠਾਈ। ਲੋਆਂ ਪੁਰੀਆਂ ਆਰ ਪਾਰ ਹੈ, ਆਪੇ ਜਾਣੇ ਆਪਣੀ ਧਾਰ ਹੈ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰ ਸੰਗਤ ਦੇਵੇ ਦਰਸ ਦਰ, ਆਤਮ ਤ੍ਰਿਸ਼ਨਾ ਜਗਤ ਮਿਟਾਈ। ਹਰਿ ਸ਼ਬਦ ਅਪਾਰ ਗੁਰ ਜਣਾਈਆ। ਗੁਰ ਸ਼ਬਦ ਅਪਾਰ, ਸੁਣੇ ਸਰਬ ਲੋਕਾਈਆ। ਗੁਰਮੁਖ ਵਿਰਲਾ ਪਾਵੇ ਸਾਰ, ਆਤਮ ਬੂਝ ਬੁਝਾਈਆ। ਹਰਿ ਸ਼ਬਦ ਅਪਾਰ, ਗੁਰ ਪੂਰੇ ਦ੍ਰਿੜਾਈਆ। ਗੁਰ ਪੂਰਾ ਕਰੇ ਪਿਆਰ, ਲਿਵ ਅੰਤਰ ਏਕਾ ਲਾਈਆ। ਗੁਰਮੁਖਾਂ ਦੇਵੇ ਕਰ ਪਿਆਰ, ਆਪ ਆਪਣੀ ਦਇਆ ਕਮਾਈਆ। ਗੁਰਮੁਖ ਸਾਚੇ ਉਧਰੇ ਪਾਰ, ਗੁਰ ਪੂਰੇ ਸ਼ਬਦ ਕਮਾਈਆ। ਹਰਿ ਸ਼ਬਦ ਅਪਾਰ, ਗੁਰ ਪੂਰੇ ਝੋਲੀ ਪਾਇਆ। ਗੁਰ ਸ਼ਬਦ ਅਪਾਰ, ਗੁਰਮੁਖਾਂ

ਕੰਨ ਸੁਣਾਇਆ। ਗੁਰਮੁਖ ਸਾਚਾ ਸੰਤ ਦੁਲਾਰ, ਦਰ ਘਰ ਆਪਣੇ ਲਏ ਵਸਾਇਆ। ਅਗਿਆਨ ਅੰਧੇਰਾ ਦਏ ਨਿਵਾਰ, ਦੀਪਕ ਜੋਤੀ ਇਕ ਜਗਾਇਆ। ਸਾਚਾ ਮੇਲਾ ਇਕ ਦਵਾਰ, ਏਕਾ ਦੂਜਾ ਭਉ ਚੁਕਾਇਆ। ਲੋਕਮਾਤੀ ਵੇਖ ਕਰੇ ਵਿਹਾਰ, ਆਵਣ ਜਾਵਣ ਖੇਲ ਰਚਾਇਆ। ਜੁਗਾਂ ਜੁਗੰਤਰ ਸਾਚੀ ਕਾਰ, ਹਰਿ ਭਗਵੰਤਾ ਭੇਵ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਰੂਪ ਵਟਾਇਆ। ਹਰਿ ਸ਼ਬਦ ਅਡੋਲ, ਕਦੇ ਨਾ ਡੋਲਿਆ। ਗੁਰ ਸ਼ਬਦ ਸਾਚਾ ਬੋਲ, ਸ੍ਰਿਸ਼ਟ ਸਬਾਈ ਏਕਾ ਬੋਲਿਆ। ਜਨ ਭਗਤਾਂ ਆਪਣੇ ਪੜਦੇ ਰਿਹਾ ਖੋਲ੍ਹ, ਭਾਗ ਲਗਾਏ ਕਾਇਆ ਚੋਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਕਲਾ ਸੋਲਿਆ। ਹਰਿ ਸ਼ਬਦ ਅਥਾਹ, ਬੇਪਰਵਾਹ ਹੈ। ਗੁਰ ਸ਼ਬਦ ਜਗਤ ਮਲਾਹ, ਸਾਚਾ ਦੱਸੇ ਏਕਾ ਰਾਹ ਹੈ। ਜਨ ਭਗਤਾਂ ਮੇਲਾ ਰਿਹਾ ਮਿਲਾ, ਫੜ ਫੜ ਸਾਚੀ ਬਾਂਹ ਹੈ। ਸਾਚਾ ਧਾਮ ਰਿਹਾ ਸੁਹਾ, ਦੀਪਕ ਜੋਤੀ ਇਕ ਜਗਾ ਹੈ। ਇਕ ਜਪਾਏ ਸਾਚਾ ਨਾਮ, ਨਿਸ਼ਅੱਖਰ ਵੱਖਰ ਆਪ ਰਖਾ ਹੈ। ਹਰਿਜਨ ਬਣਾਏ ਹੰਸ ਫੜ ਫੜ ਕਾਂ, ਸਾਚੀ ਜੋਤ ਰਿਹਾ ਜਗਾ ਹੈ। ਦੋ ਜਹਾਨੀ ਰੱਖੇ ਠੰਢੀ ਥਾਂ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸ੍ਰਿਸ਼ਟ ਸਬਾਈ ਵੇਖ ਦਰ, ਹਰਿਜਨ ਸੰਤ ਸੁਹੇਲੇ ਆਪ ਕਰਾਏ ਆਪਣੇ ਮੇਲੇ, ਆਪੇ ਪਿਤਾ ਆਪੇ ਮਾਂ ਹੈ। ਹਰਿ ਸ਼ਬਦ ਅਬਿਨਾਸ਼, ਜਗਤ ਪਰਕਾਸ਼ਿਆ। ਗੁਰ ਪੂਰਾ ਦਾਸਨ ਦਾਸ, ਮਿਲੇ ਮੇਲ ਸ਼ਾਹੋ ਸ਼ਾਬਾਸਿਆ। ਜਨ ਭਗਤਾਂ ਪੂਰਨ ਕਰੇ ਆਸ, ਇਕ ਜਪਾਏ ਸਵਾਸ ਸਵਾਸ, ਵੇਖ ਵਖਾਣੇ ਪ੍ਰਿਥਮੀ ਆਕਾਸ਼, ਸਾਚੇ ਮੰਡਲ ਪਾਵੇ ਰਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਗਲਾ ਸਾਥਿਆ। ਹਰਿ ਸ਼ਬਦ ਅਜੂਨ, ਕਿਸੇ ਨਾ ਜੂਨੀਆ। ਗੁਰ ਸ਼ਬਦ ਅਮੋਲ, ਗੁਰਮੁਖ ਵਿਰਲਾ ਸੁਣੇ ਸੁਣਾਏ ਖੋਲ੍ਹੇ ਮੁੰਨ ਸੁੰਨਿਆ। ਆਪੇ ਵਸੇ ਪੜਦੇ ਉਹਲ, ਵਡ ਦਾਤਾ ਗੁਣੀ ਗੁਨਿਆ। ਗੁਰਮੁਖ ਵਿਰਲਾ ਅੱਠੇ ਪਹਿਰ ਕਰੇ ਕਰਾਏ ਕਾਇਆ ਮੰਦਰ ਸਾਚੇ ਚੋਹਲ, ਕਿਸੇ ਹੱਥ ਨਾ ਆਏ ਰਿਖੀ ਮੁਨੀਆ। ਮਾਇਆ ਭਰਮ ਭੁਲਾਇਆ, ਕਲਜੁਗ ਵੇਲਾ ਅੰਤਮ ਆਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਏਕਾ ਦੇਵੇ ਨਾਮ ਧਨਾ, ਗੁਰ ਸ਼ਬਦ ਸਾਚੀ ਚੁੰਨੀਆ। ਹਰਿ ਸ਼ਬਦ ਅਸਵਾਰ ਘੋੜ ਦੁੜਾਇੰਦਾ। ਗੁਰ ਸ਼ਬਦ ਅਪਾਰ, ਲੋਕਮਾਤੀ ਜੋੜ ਜੁੜਾਇੰਦਾ। ਜਨ ਭਗਤਾਂ ਦੇਵੇ ਕਰ ਪਿਆਰ, ਮਿੱਠਾ ਕੌੜ ਵੇਖ ਵਖਾਇੰਦਾ। ਅੰਮ੍ਰਿਤ ਆਤਮ ਬਖ਼ਸ਼ੇ ਸਾਚੀ ਧਾਰ, ਦੁਰਮਤ ਮੈਲ ਰੋਗ ਗਵਾਇੰਦਾ। ਵੇਖ ਵਖਾਏ ਮਹੱਲ ਅਪਾਰ, ਦੀਪਕ ਜੋਤੀ ਕਰ ਉਜਿਆਰ, ਅਗਿਆਨ ਅੰਧੇਰ ਮਿਟਾਇੰਦਾ। ਆਪ ਵਖਾਏ ਸਗਲ ਪਸਾਰ, ਆਪੇ ਵਸੇ ਸਭ ਤੋਂ ਬਾਹਰ, ਨਗਰ ਖੇੜਾ ਆਪ ਸੁਹਾਇੰਦਾ। ਆਪੇ ਗੁਪਤ ਆਪੇ ਜ਼ਾਹਿਰ, ਆਪੇ ਰਹੇ ਖ਼ਬਰਦਾਰ, ਸ਼ਬਦ ਬਣਾਏ ਪਹਿਰਦਾਰ, ਗੁਰਮੁਖ ਸੋਏ ਮਾਤ ਜਗਾਇੰਦਾ। ਆਪੇ ਪੁਰਖ ਨਾਰੀ ਨਾਰ, ਸ਼ਬਦ ਭੰਡਾਰਾ ਸਾਚਾ ਯਾਰ, ਆਪੇ ਸਾਚੀ ਸੇਜ ਹੰਢਾਇੰਦਾ। ਪੂਤ ਸਪੂਤਾ ਕਰ ਤਿਆਰ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਲੱਖ ਚੁਰਾਸੀ ਵੇਖ ਕਰ, ਕਰੇ ਖੇਲ ਅਪਾਰ। ਹਰਿ ਸ਼ਬਦ ਅਪਾਰ, ਭਰਿਆ ਰਹੇ ਭੰਡਾਰਿਆ। ਗੁਰ ਪੂਰੇ ਬਖ਼ਸ਼ੀ ਸਾਚੀ ਧਾਰ, ਨਿਝਰ ਧਾਰ ਇਕ ਵਹਾ ਰਿਹਾ। ਏਕਾ ਏਕ ਦਿਸਾਏ ਚਰਨ ਪਿਆਰ, ਦੂਸਰ ਕੋਇ ਦਿਸਨਾ ਆ ਰਿਹਾ। ਸ਼ਬਦ ਚੋਟ ਲੱਗੇ ਕਾਇਆ ਤਨ ਨਗਾਰ, ਨਗਾਰਾ ਇਕ ਵਜਾ ਰਿਹਾ। ਆਪ ਸੁਹਾਏ ਬੰਕ ਦਵਾਰ, ਗੁਰਦਵਾਰਾ ਇਕ ਵਖਾ ਰਿਹਾ। ਗੁਰ ਸ਼ਬਦ ਸ਼ਬਦ ਗੁਰ

ਪਰਗਟ ਹੋਏ ਵੇਖ ਵਖਾਏ ਤ੍ਰੈ ਤ੍ਰੈਲੋਏ ਏਕਾ ਰੰਗ ਸਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਕਾਲਖ ਟਿੱਕਾ, ਕਿਸੇ ਨਾ ਦਿਸੇ ਨੀਕਨ ਨੀਕਾ, ਮਾਇਆ ਰਸ ਫੀਕਨ ਫੀਕਾ, ਵੇਲਾ ਅੰਤਮ ਅੰਤ ਅੰਤ ਅੰਤ ਮਿਟਾ ਰਿਹਾ। ਨਿਹਕਲੰਕ ਕਲ ਜਾਮਾ ਪਾਇਆ, ਕਰੇ ਖੇਲ ਅਵੱਲਾ। ਸ਼ਬਦ ਡੰਕ ਇਕ ਵਜਾਇਆ, ਨੌਂ ਖੰਡ ਪ੍ਰਿਥਮੀ ਵੇਖੇ ਜਗਤ ਮਹੱਲਾ। ਰਾਓ ਰੰਕ ਰਿਹਾ ਵਖਾਇਆ, ਆਪੇ ਹੋਇਆ ਅਛਲ ਅਛੱਲਾ। ਵਾਸੀ ਪੁਰੀ ਘਨਕ ਅਖਵਾਇਆ, ਸ਼ਬਦ ਸੁਨੇਹੜਾ ਏਕਾ ਘਲਾ। ਬਾਰ ਅਨਕ ਜੋਤ ਜਗਾਇਆ, ਕਲਜੁਗ ਵੇਖੇ ਜੂਹਾਂ ਜੰਗਲ ਜਲ ਥਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦੀ ਪਵਣੀ ਆਪੇ ਰਲਾ। ਜਗੀ ਜੋਤ ਅਗੰਮ ਅਪਾਰ, ਲੋਕਮਾਤ ਵੱਜੇ ਵਧਾਈਆ। ਸੰਮਤ ਤੇਰਾਂ ਬੰਨ੍ਹੇ ਧਾਰ, ਸਾਧਾਂ ਸੰਤਾਂ ਰਿਹਾ ਜਗਾਈਆ। ਰੰਕ ਰਾਜਾਨਾਂ ਕਰੇ ਖ਼ਬਰਦਾਰ, ਸ਼ਬਦ ਡੰਡਾ ਮਗਰ ਲਗਾਈਆ। ਵਾਲੀ ਹਿੰਦ ਹੋ ਤਿਆਰ, ਅੱਸੂ ਤਿੰਨ ਨੇੜੇ ਆਈਆ। ਮਿਲੇ ਮੇਲ ਪ੍ਰਭ ਸਚਾ ਯਾਰ, ਭਿੰਨ ਭਿੰਨ ਖੇਲ ਰਚਾਈਆ। ਲੱਖ ਚੁਰਾਸੀ ਪਾਵੇ ਸਾਰ, ਗਿਣ ਗਿਣ ਵਕਤ ਲੰਘਾਈਆ। ਨਾਮ ਕਟਾਰੀ ਪਹਿਨ ਹਥਿਆਰ, ਸ਼ਬਦ ਖੰਡਾ ਹੱਥ ਉਠਾਈਆ। ਜਗਤ ਖੁਮਾਰੀ ਲਾਹੇ ਬੁਖਾਰ, ਕਲਜੁਗ ਅੰਤਮ ਕੰਢਾ ਆਈਆ। ਮੇਟ ਮਿਟਾਏ ਝੂਠੀ ਧਾੜ, ਭੇਖ ਪਖੰਡਾ ਰਿਹਾ ਮਿਟਾਈਆ। ਸ਼ਬਦ ਘੋੜੇ ਹੋ ਅਸਵਾਰ, ਜੋਤੀ ਜੋੜੇ ਮੇਲ ਮਿਲਾਈਆ। ਪੁਰੀਆਂ ਲੋਆਂ ਪਾਵੇ ਸਾਰ, ਆਪੇ ਰਿਹਾ ਹਿਲਾਈਆ। ਬ੍ਰਹਮਾ ਚਾਰੇ ਮੁੱਖੜੇ ਦਏ ਉਘਾੜ, ਆਪ ਆਪਣਾ ਰੰਗ ਵਖਾਈਆ। ਅੰਤਮ ਕਲਜੁਗ ਕਰੇ ਖੁਆਰ, ਦੇਵੇ ਇਕ ਦੁਹਾਈਆ। ਸ਼ਿਵ ਸ਼ੰਕਰ ਖੋਲ੍ਹੇ ਬੰਦ ਕਿਵਾੜ, ਬਾਸ਼ਕ ਤਸ਼ਕਾ ਗਲ ਲਟਕਾਈਆ। ਸ਼ਬਦ ਅਗੰਮੀ ਦਿਸੇ ਧਾੜ, ਪੁਰਖ ਅਬਿਨਾਸ਼ੀ ਏਕਾ ਰਿਹਾ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਆਪੇ ਰਿਹਾ ਹਿਲਾਈਆ। ਸੁਰਪਤ ਰਾਜਾ ਇੰਦ ਹਰਿ ਹਿਲਾਇੰਦਾ। ਗੁਰਮੁਖ ਸਾਚਾ ਲੇਖੇ ਲਾਏ ਸਾਚੀ ਬਿੰਦ, ਸਗਲੀ ਚਿੰਦ ਮਿਟਾਇੰਦਾ। ਪਰਗਟ ਹੋਏ ਵਿਚ ਹਿੰਦ, ਨਿਹਕਲੰਕੀ ਡੰਕ ਵਜਾਇੰਦਾ। ਵਡ ਦਾਤਾ ਸੂਰਾ ਸਰਬੰਗ ਆਪ ਅਖਵਾਇੰਦਾ। ਮਨਮੁਖ ਜੀਵਾਂ ਕੱਢੇ ਜਿੰਦ, ਚਾਰੋਂ ਕੁੰਟ ਕਰਨ ਨਿੰਦ, ਦਹਿ ਦਿਸ਼ਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਸ਼ਬਦ ਧਾਰਾ ਸਚ ਵਹਾਏ ਆਤਮ ਗੰਗ, ਇਕ ਵਖਾਏ ਡੂੰਘੀ ਡਲੇ ਸਾਗਰ ਸਿੰਧ, ਗੁਰਮੁਖ ਸਾਚੇ ਵਿਚ ਸਮਾਇੰਦਾ। ਤੇਰਾਂ ਤੇਰਾਂ ਤੇਰੀ ਧਾਰ। ਵੇਖੇ ਜਾਏ ਦਇਆ ਕਮਾਏ, ਸੰਤ ਸੁਹੇਲੇ ਸਾਚੇ ਯਾਰ। ਸੰਮਤ ਚੌਦਾਂ ਚੌਦਾਂ ਹੱਟ, ਕਰੇ ਕਰਾਏ ਖ਼ਬਰਦਾਰ। ਚਰਨ ਛੁਹਾਏ ਅੱਠ ਸੱਠ, ਉਲਟੀ ਗੇੜੇ ਆਪੇ ਲੱਠ, ਕਿਸੇ ਨਾ ਦੇਵੇ ਕੋਈ ਸਹਾਰ। ਸੰਮਤ ਪੰਦਰਾਂ ਪ੍ਰਭ ਜਾਣੇ ਸਭ ਦੀਆਂ ਅੰਦਰਾਂ, ਜੋਗੀ ਯਤੀ ਤਪੀ ਸਤੀ ਫੜ ਫੜ ਬਾਹੋਂ ਕੱਢੇ ਬਾਹਰ। ਸੰਮਤ ਸੋਲਾਂ ਘਰ ਘਰ ਗਲੀ ਗਲੀ ਫਿਰਨ ਲੱਖ ਚੁਰਾਸੀ ਰੋਲ ਝਕੋਲਾ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਰਾਹ ਖੇੜਾ ਦਿਸ ਨਾ ਆਈਆ। ਸੱਤ ਸਤਾਰਾਂ ਲਾੜੀ ਮੌਤ ਲਏ ਬਹਾਰਾ, ਚਾਰੋਂ ਕੁੰਟ ਦਿਸੇ ਉਜਾੜਾ, ਦੇਣਾ ਲਹਿਣਾ ਰੂਸਾ ਧਾੜਾ, ਮਨਮੁਖਾਂ ਲੱਖ ਚੁਰਾਸੀ ਲਏ ਪਰਨਾਈਆ। ਸੰਮਤ ਚੜ੍ਹੇ ਅੱਠ ਦੱਸ ਅਠਾਰਾਂ, ਕਿਸੇ ਨਾ ਦਿਸੇ ਪੱਲੇ ਭਾੜਾ, ਬਹੱਤਰ ਨਾੜੀ ਵੱਜੇ ਤਾੜਾ, ਧਰਤ ਮਾਤ ਮਾਰ ਝਾਤ ਗੂੜ੍ਹਾ ਰੰਗ ਲਾਲ ਮਹੰਦੀ ਹੱਥੀਂ ਲਾਈਆ। ਸੰਮਤ ਚੜ੍ਹੇ ਬੀਸ ਉਨੀ, ਕੋਈ ਨਾ ਦਿਸੇ ਮੁਸਲਿਮ ਸੁੰਨੀ, ਸਭ ਦੀ ਚੋਟੀ ਜਾਏ ਮੁੰਨੀ, ਸਿਰੋਂ ਲਾਹੇ ਕਾਲੀ ਚੁੰਨੀ, ਈਸਾ ਮੂਸਾ ਦਏ ਦੁਹਾਈਆ। ਸੰਮਤ ਹੋਏ ਬੀਸ ਬੀਸਾ, ਪਰਗਟ ਹੋਏ ਜਗਤ ਜਗਦੀਸਾ, ਏਕਾ ਛਤਰ ਝੁਲਾਏ

ਸੀਸਾ, ਆਪ ਆਪਣਾ ਆਪ ਉਪਾਈਆ। ਬੀਸ ਇਕ ਇਕੀਸ, ਸ੍ਰਿਸ਼ਟ ਸਬਾਈ ਜਾਏ ਪੀਸ, ਨਾ ਕੋਈ ਗਾਏ ਰਾਗ ਛਤੀਸ, ਲੇਖਾ ਮੁੱਕੇ ਕੁਰਾਨ ਅੰਜ਼ੀਲ ਹਦੀਸ, ਵੇਦ ਪੁਰਾਨ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਸਾਚਾ ਝੰਡਾ, ਆਪ ਝੁਲਾਏ ਵਿਚ ਬ੍ਰਹਿਮੰਡਾਂ ਨੌਵਾਂ ਖੰਡਾਂ ਸੱਤਾਂ ਦੀਪਾਂ ਵੰਡ ਵੰਡਾਈਆ। ਕਲਜੁਗ ਤੇਰਾ ਅੰਤਮ ਕੰਢਾ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣਾ ਵੇਸ ਕਰ, ਗੁਰਮੁਖ ਸਾਚੇ ਸੰਤ ਸੁਹੇਲੇ, ਸ਼ਬਦ ਸੁਨੇਹੜੇ ਰਿਹਾ ਜਗਾਈਆ। ਸ਼ਬਦ ਸੁਨੇਹੜਾ ਰਿਹਾ ਘੱਲ, ਕਰੇ ਖੇਲ ਦਿਵਸ ਰੈਣਾ। ਸ੍ਰਿਸ਼ਟ ਸਬਾਈ ਆਪ ਭੁਲਾਏ ਕਰ ਕਰ ਵਲ ਛਲ, ਕਿਸੇ ਦਿਸ ਨਾ ਆਏ ਜਗਤ ਨੈਣਾ। ਜੋਤੀ ਸ਼ਬਦੀ ਆਪੇ ਗਿਆ ਰਲ, ਆਪ ਆਪੇ ਵਹਿਣ ਵਹਿਣਾ। ਪ੍ਰਭ ਕਾ ਭਾਣਾ ਨਾ ਜਾਏ ਟਲ, ਗੁਰੂਆਂ ਪੀਰਾਂ ਸਾਧਾਂ ਸੰਤਾਂ ਅੰਤਮ ਸਿਰ ਤੇ ਸਹਿਣਾ। ਵੇਖੇ ਖੇਲ ਅੱਜ ਕਿ ਕੱਲ, ਕਲਜੁਗ ਤੇਰਾ ਆਪ ਚੁਕਾਏ ਲਹਿਣਾ ਦੇਣਾ। ਧਰਤੀ ਉਪਰ ਉਪਰ ਜਲ, ਏਕਾ ਮਾਰੇ ਸ਼ਬਦ ਉਛੱਲ, ਡੂੰਘੀ ਡਲ ਮਨਮੁਖ ਜੀਵਾਂ ਅੰਤਮ ਵਹਿਣਾ। ਗੁਰਮੁਖ ਸਾਚੇ ਸੰਤ ਸੁਹੇਲੇ ਗੁਰ ਸੰਗਤ ਸਾਚੀ ਰਲ, ਦੂਈ ਦਵੈਤੀ ਮੇਟਣ ਆਇਆ ਸਲ, ਚਰਨ ਦਵਾਰੇ ਸਾਚੇ ਬਹਿਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਘਰ, ਏਕਾ ਏਕ ਸਚ ਮਹੱਲਾ ਪੁਰਖ ਅਬਿਨਾਸ਼ੀ ਆਪੇ ਮਲਾ, ਆਪੇ ਬੈਠੇ ਰਹਿਣਾ। ਪੂਰਨ ਸੰਤ ਜਾਣ ਕੇ, ਦਰਸ਼ਨ ਪਾਏ ਨੇਤਰ ਨੈਣ। ਪੂਰਨ ਸੰਤ ਆਪਣਾ ਆਪ ਜੀਵ ਜਾਣ ਕੇ, ਰਸਨਾ ਸਕੇ ਕੁੱਛ ਨਾ ਕਹਿਣ। ਜਗਤ ਛੋੜੇ ਮਾਣ ਤਾਣ ਬਣ ਅੰਞਾਣ ਸਾਕ ਸੈਣ। ਸੰਤ ਦਰਸ ਨੇਤਰ ਪਰਸ ਮਿੱਟੇ ਹਰਸ, ਅੰਮ੍ਰਿਤ ਆਤਮ ਮੇਘ ਦੇਵੇ ਬਰਸ, ਚੁਕਾਏ ਲਹਿਣ ਦੇਣ।