ਪੁਸਤਕਾਲਾਭਾਗ ੫

੧੪ ਚੇਤ ੨੦੧੩ ਸਵੇਰੇ ਨਿਰੰਜਣ ਸਿੰਘ ਦੇ ਗ੍ਰਹਿ ਪਿੰਡ ਅਜਿਤਵਾਲ ਜ਼ਿਲਾ ਫਿਰੋਜ਼ਪੁਰ

ਖੋਜ ਖੋਜ ਥੱਕੇ ਗੁਰ ਮੰਦਰ, ਗੁਰ ਪੂਰਾ ਦਿਸ ਨਾ ਆਇਆ। ਜਗਤ ਹੰਕਾਰੀ ਵੱਜੇ ਜੰਦਰ, ਰਾਗ ਛਤੀਸ ਭੇਵ ਨਾ ਰਾਇਆ। ਬੈਠੇ ਰਹੇ ਅੰਧੇਰੀ ਕੰਦਰ, ਅਗਿਆਨ ਅੰਧੇਰ ਨਾ ਕਿਸੇ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਕਲਜੁਗ ਕਾਲਾ ਵੇਖ ਦਰ, ਆਪਣੀ ਰਚਨਾ ਰਿਹਾ ਰਚਾਇਆ। ਕਲਜੁਗ ਕਾਲ ਦੁਹਾਈ, ਸੰਤ ਸਬਾਇਆ। ਵੇਲੇ ਅੰਤਮ ਹੋਏ ਜੁਦਾਈ, ਨਾ ਦੀਸੇ ਕੋਈ ਸਹਾਇਆ। ਗੁਰਦਵਾਰ ਮੰਦਰ ਬੈਠੇ ਰੋਵਣ ਮਾਰਨ ਧਾਂਹੀ ਨਾ ਕੋਈ ਕਰੇ ਪਾਰ ਕਿਨਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਵੇਖੇ ਵੀਹ ਸੌ ਤੇਰਾਂ ਭੇਖ ਭਿਖਾਰੀ ਫੇਰਾ ਮਾਰਿਆ। ਭੇਖ ਭਿਖਾਰੀ ਸ਼ਬਦ ਜਰਵਾਣਾ, ਇਕ ਰਖਾਏ ਭੱਲਾ। ਕਰੇ ਕਰਾਏ ਖ਼ਬਰਦਾਰੀ, ਭਰਮ ਭੁਲੇਖਾ ਪਾਏ ਕਰ ਕਰ ਵਲਾ ਛਲਾ। ਜੀਵ ਜੰਤ ਨਾ ਪਾਇਣ ਸਾਰੀ, ਦਿਸ ਨਾ ਆਏ ਨਿਹਚਲ ਧਾਮ ਅਟੱਲਾ। ਰੈਣ ਅੰਧੇਰੀ ਕਰੇ ਖੁਆਰੀ, ਡੂੰਘੀ ਧਾਰੀ ਜਲ ਥਲਾ। ਗੁਰਮਤ ਆਤਮ ਤਨ ਵਿਸਾਰੀ, ਮਨਮੁਖ ਕਾਗੀ ਕਾਗ ਰਲਾ। ਸ਼ਬਦ ਫੜ ਪ੍ਰਭ ਤੇਜ ਕਟਾਰੀ, ਆਪ ਕਰਾਏ ਆਪਣਾ ਹੱਲਾ। ਆਪੇ ਢਾਹੇ ਉਚੇ ਬੰਕ ਦਵਾਰੀ, ਨਾ ਕੋਈ ਲਾਏ ਘੜੀ ਪਲਾ। ਏਕਾ ਧਾੜ ਰਿਹਾ ਚਾੜ੍ਹੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਬੁਲਾਏ ਏਕਾ ਹੱਲਾ। ਨਾਮ ਹੱਲਾ ਦੇਵੇ ਬੋਲ, ਸ਼ਬਦ ਵਡ ਵਡਿਆਈਆ। ਜਗਤ ਵਜਾਏ ਸਾਚਾ ਢੋਲ, ਦੂਤਾਂ ਦੁਸ਼ਟਾਂ ਦਏ ਸਜਾਈਆ। ਗੁਰਮੁਖ ਸਾਚੇ ਸੰਤ ਵਰੋਲ, ਸਾਚੀ ਦ੍ਰਿਸ਼ਟਾ ਆਪ ਖੁਲ੍ਹਾਈਆ। ਨਿਜ ਘਰ ਵਾਸੀ ਵਸੇ ਕੋਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਜਗਤ ਜੁਦਾਈਆ। ਕਲਜੁਗ ਸੰਤ ਮਾਇਆ ਮਤੇ, ਆਤਮ ਅੰਧ ਅੰਧਿਆਰੀ। ਦਰ ਘਰ ਸਾਚੇ ਰਹਿਣ ਤੱਤੇ, ਹੋਏ ਦੁਸ਼ਟ ਦੁਰਾਚਾਰੀ। ਗੁਰਮੁਖ ਵਿਰਲਾ ਪ੍ਰਭ ਆਪ ਜਣਾਏ ਆਪਣੀ ਮਿਤ ਗਤੇ, ਮੇਲ ਮਿਲਾਏ ਜੋਤ ਨਿਰੰਕਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਸੋਲਾਂ ਸਾਧਨ ਸੰਤਾਂ ਚੁੱਕੇ ਡੋਲਾ ਸ਼ਬਦ ਹੋਲਾ ਖੇਲ ਖਿਲਾਰੀ। ਸ਼ਬਦ ਹੋਲਾ ਦੇਵੇ ਖੇਲ, ਖੇਲ ਖਿਲਾਵਣ ਆਇਆ। ਮੌਤ ਲਾੜੀ ਚਾੜ੍ਹੇ ਤੇਲ, ਗੁਰ ਚੇਲ ਮਿਟਾਵਣ ਆਇਆ। ਵੇਖੇ ਖੇਲ ਰੰਗ ਨਵੇਲ, ਸੱਜਣ ਸੁਹੇਲ ਦਿਸ ਨਾ ਆਇਆ। ਜਨ ਭਗਤ ਕਰਾਏ ਆਪਣਾ ਮੇਲ, ਜੋਤ ਸਰੂਪੀ ਦਰਸ ਦਿਖਾਇਆ। ਧਰਮ ਰਾਏ ਦੀ ਕਟੇ ਜੇਲ੍ਹ, ਕਲਜੁਗ ਅੰਤਮ ਤਰਸ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਨਮੁਖ ਜੀਵਾਂ ਦਏ ਸਜਾਇਆ। ਮਨਮੁਖ ਮੁਗਧ ਅੰਞਾਣ, ਜਗਤ ਵਿਕਾਰਿਆ। ਮਿਲਿਆ ਮੇਲ ਨਾ ਹਰਿ ਭਗਵਾਨ, ਭਾਂਡਾ ਭਰਿਆ ਤਨ ਹੰਕਾਰਿਆ। ਜੂਠਾ ਝੂਠਾ ਵੇਖ ਮਕਾਨ, ਮੰਦਰ ਸੁੱਤਾ ਪੈਰ ਪਸਾਰਿਆ। ਕਲਜੁਗ ਝੂਠੀ ਪਏ ਦੁਕਾਨ, ਸਤਿਜੁਗ ਸਾਚਾ ਹਟ ਖੁਲ੍ਹਾ ਰਿਹਾ। ਆਪੇ ਕਰੇ ਪੁਣ ਛਾਣ, ਲੱਖ ਚੁਰਾਸੀ ਮੇਟ ਮਿਟਾ ਰਿਹਾ। ਜਗਤ ਜਵਾਨੀ ਭੰਨੇ ਟਾਹਣ, ਤੀਰਥ ਤੱਟ ਸਥ ਵਿਕਾਰਿਆ। ਜਨ ਭਗਤਾਂ ਦੇਵੇ ਜੀਆ ਦਾਨ, ਨਾਮ ਰਥ ਇਕ ਚੜ੍ਹਾ ਰਿਹਾ। ਦੀਪਕ ਜੋਤੀ ਜਗੇ ਮਹਾਨ, ਸਾਚੀ ਗਾਥ ਰਸਨ ਸੁਣਾ ਰਿਹਾ। ਨਿਜਾਨੰਦ ਨਿਜ ਘਰ ਆਤਮ

ਆਪਣੇ ਪਾਣ, ਆਪ ਆਪਣਾ ਆਪ ਵਖਾ ਰਿਹਾ। ਰਾਗ ਹਦੀਸਾ ਏਕਾ ਗਾਨ, ਅਜਪਾ ਜਾਪ ਹਰਿ ਜਪਾ ਰਿਹਾ। ਸ਼ਬਦ ਛਤਰ ਸੀਸ ਝੁਲਾਨ, ਅਮਰਾਪਦ ਪੁਰਖ ਅਬਿਨਾਸ਼ੀ ਦਰ ਘਰ ਸਾਚੇ ਸਦ ਸ਼ਬਦ ਬਿਬਾਣੇ ਆਪ ਬਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਵੇਖ ਵਖਾਣੇ ਕਲਜੁਗ ਯੱਦ, ਕਵਣ ਦਵਾਰੇ ਵੱਜੇ ਨਦ, ਧੁਨੀ ਨਾਦ ਕਵਣ ਅਪਾਰਿਆ। ਵੱਜੇ ਨਾਦ ਸ਼ਬਦ ਜਣਾਈ, ਸੋਹੰ ਸੱਚਾ ਢੋਲਾ। ਜਨ ਭਗਤਾਂ ਬਣਤ ਰਿਹਾ ਬਣਾਈ, ਚਰਨ ਦਵਾਰ ਕਰਾਏ ਗੋਲਾ। ਸਾਚੇ ਸੰਤ ਮਿਲੇ ਵਡਿਆਈ, ਏਕਾ ਤੋਲ ਆਤਮ ਤੋਲਾ। ਮਹਿੰਮਾ ਅਗਣਤ ਗਣੀ ਨਾ ਜਾਈ, ਦੇਵੇ ਸ਼ਬਦ ਨਾਮ ਝਕੋਲਾ। ਗੁਰਮੁਖ ਸਾਚੇ ਸੰਤ ਰਿਹਾ ਜਗਾਈ। ਮਨਮੁਖਾਂ ਗੂੜ੍ਹੀ ਨੀਂਦ ਸਵਾਈ, ਆਪ ਰੱਖਿਆ ਪੜਦਾ ਉਹਲਾ। ਦਰ ਘਰ ਸਾਚੇ ਵੱਜੇ ਵਧਾਈ, ਮੰਗਲਾਚਾਰ ਰੈਣ ਸਬਾਈ, ਗੁਰਮੁਖ ਸ਼ਬਦ ਹੋਏ ਕੁੜਮਾਈ, ਭਾਗ ਲਗਾਏ ਕਾਇਆ ਚੋਲਾ। ਦਿਵਸ ਰੈਣ ਨਾ ਹੋਏ ਜੁਦਾਈ, ਮਿਲੇ ਮੇਲ ਪ੍ਰਭ ਸਾਚੇ ਮਾਹੀ, ਦਰਸ ਦਿਖਾਏ ਕਲਾ ਸੋਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸੇ ਰਹਿਣ ਨਾ ਦੇਵੇ ਤਨ ਪਾਇਆ ਸ਼ਬਦ ਚੋਲਾ। ਗੁਰਮੁਖ ਦਵਾਰਾ ਧੰਨ ਹੈ, ਮਿਲੇ ਮੇਲ ਹਰਿ ਰਾਏ। ਆਤਮ ਬੇੜਾ ਰਿਹਾ ਬੰਨ੍ਹ ਹੈ, ਦੇਵੇ ਚਰਨ ਸੱਚੀ ਸਰਨਾਏ। ਜਗਤ ਅਮੋਲਾ ਨਾਮ ਧਨ ਹੈ, ਗੁਰਮੁਖ ਸਾਚੇ ਲਏ ਛੁਡਾਏ। ਜੋਤ ਨਿਰੰਜਣ ਚਾੜ੍ਹੇ ਸਾਚਾ ਚੰਨ ਹੈ, ਕਲਜੁਗ ਰੈਣ ਅੰਧੇਰੀ ਡਗਮਗਾਏ। ਗੁਰਮੁਖ ਸਾਚੇ ਆਤਮ ਜਾਏ ਮੰਨ ਹੈ, ਏਕਾ ਦੂਜਾ ਭਉ ਚੁਕਾਏ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਏਕਾ ਰੰਗਣ ਸ਼ਬਦ ਚੜ੍ਹਾਏ। ਸ਼ਬਦ ਚੋਲੀ ਮਾਤ ਰੰਗਾਈਆ। ਨਾਮ ਡੋਲੀ ਇਕ ਵਖਾਏ, ਹੌਲੀ ਹੌਲੀ ਰਿਹਾ ਉਠਾਈਆ। ਸਾਚੀ ਬੋਲੀ ਇਕ ਸੁਣਾਏ, ਸੋਹੰ ਸਾਚਾ ਜਾਪ ਜਪਾਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਵਿਚ ਸਮਾਈਆ। ਨਿਰਗੁਣ ਤੇਰੀ ਧਾਰ, ਭੇਵ ਨਾ ਰਾਇਆ। ਸਰਗੁਣ ਰਿਹਾ ਵਿਚਾਰ, ਦਿਸ ਨਾ ਆਇਆ। ਸਭ ਘਟ ਰਿਹਾ ਪਸਾਰ, ਆਸਣ ਲਾਇਆ। ਤੀਰਥ ਤਟ ਨਾ ਦਏ ਆਧਾਰ, ਕਲਜੁਗ ਵੇਲਾ ਅੰਤਮ ਆਇਆ। ਲੱਖ ਚੁਰਾਸੀ ਕਾਇਆ ਮੱਟ, ਖਾਲੀ ਦਿਸੇ ਸ਼ਬਦ ਹੱਟ, ਸਾਚਾ ਵਣਜ ਨਾ ਕਿਸੇ ਕਰਾਇਆ। ਜੂਠਾ ਝੂਠਾ ਖੇਲ ਬਾਜ਼ੀਗਰ ਨਟ, ਮਾਇਆ ਰਾਣੀ ਭਰਮ ਭੁਲਾਇਆ। ਮਸਤਕ ਜੋਤ ਨਾ ਜਗੇ ਲਟ ਲਟ, ਦੁਰਮਤ ਮੈਲ ਦਏ ਕੱਟ, ਅੰਮ੍ਰਿਤ ਆਤਮ ਸਾਚਾ ਜਾਮ ਨਾ ਕਿਸੇ ਪਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਖੇਲ ਸ੍ਰਿਸ਼ਟ ਸਬਾਇਆ। ਵੇਖੇ ਖੇਲ ਜਗਤ ਭਿਖਾਰੀ, ਕਲਜੁਗ ਵੇਖਣ ਆਇਆ। ਕਵਣ ਦਵਾਰੇ ਸ਼ਬਦ ਭੰਡਾਰੀ, ਗੁਰ ਗੋਬਿੰਦ ਚਰਨੀ ਚਿਤ ਲਾਇਆ। ਮਾਇਆਰਾਣੀ ਪਸਰ ਪਸਾਰੀ, ਜੀਵਾਂ ਜੰਤਾਂ ਆਤਮ ਅੰਧੀ ਅੰਧ ਅੰਧਿਆਰੀ, ਸਚ ਵਸਤ ਕਿਸੇ ਹੱਥ ਨਾ ਆਇਆ। ਜੂਠੀ ਝੂਠੀ ਚਾਰ ਯਾਰੀ, ਪੰਚਮ ਭੁੱਲਿਆ ਮੀਤ ਮੁਰਾਰੀ, ਨੈਣ ਮੁਧਾਰੀ ਮੁਖ ਛੁਪਾਇਆ। ਨਾ ਕੋਈ ਦੇਵੇ ਜਗਤ ਅਧਾਰੀ, ਆਤਮ ਭੁਗਤੀ ਹੋਈ ਖੁਆਰੀ, ਆਤਮ ਤ੍ਰਿਸ਼ਨਾ ਮੋਹ ਵਧਾਇਆ। ਦੀਪਕ ਜੋਤ ਨਾ ਹੋਏ ਉਜਿਆਰੀ, ਸ਼ਬਦ ਨਾ ਉਪਜੇ ਸੱਚੀ ਧੁਨਕਾਰੀ, ਧੁਨੀ ਨਾਦ ਕਾਇਆ ਬ੍ਰਹਿਮਾਦ ਸਾਚੇ ਤਨ ਨਾ ਕਿਸੇ ਵਜਾਇਆ। ਪੁਰਖ ਅਗੰਮਾ ਨਾ ਆਇਆ ਯਾਦ, ਦਰ ਦਵਾਰਾ ਨਰ ਨਿਰੰਕਾਰਾ ਜੋਤ ਸਰੂਪੀ ਨਾ ਕੋਈ ਲਏ ਲਾਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਅਪਰ ਅਪਾਰਾ। ਅਪਰ ਅਪਾਰਾ ਹਰਿ ਹਰਿ ਖੇਲ, ਜੁਗਾ ਜੁਗੰਤ ਬਣਾਈਆ। ਹਰਿ ਸੰਤ ਸੁਹੇਲਾ ਗੁਰਮੁਖ ਸਾਚੇ ਰਿਹਾ ਮੇਲ, ਮਨਮੁਖ ਜੀਵਾਂ ਦਿਸ ਨਾ ਆਈਆ। ਸ਼ਬਦ ਚਾੜ੍ਹੇ

ਸਾਚਾ ਤੇਲ, ਸਾਚਾ ਧਾਮ ਇਕ ਸੁਹਾਈਆ। ਆਪੇ ਵਸੇ ਰੰਗ ਨਵੇਲ, ਦਿਵਸ ਰੈਣ ਡਗਮਗਾਈਆ। ਆਪ ਚੁਕਾਏ ਲਹਿਣ ਦੇਣ, ਦਰਸ ਦਿਖਾਏ ਤੀਜੇ ਨੈਣ, ਕਿਲ੍ਹਾ ਕੋਟ ਹੰਕਾਰੀ ਗੜ ਕਾਇਆ ਮੰਦਰ ਦਏ ਤੁੜਾਈਆ। ਆਪੇ ਗੁਰ ਆਪੇ ਚੇਲ, ਧਰਮ ਰਾਏ ਦੀ ਕਟੇ ਜੇਲ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਆਤਮ ਬ੍ਰਹਮ ਜਣਾਈਆ। ਆਤਮ ਬ੍ਰਹਮ ਜਣਾਈ, ਸ਼ਬਦ ਅਭੇਦਿਆ। ਕਲਜੁਗ ਜੀਵ ਨਾ ਪਾਏ ਸਾਰ, ਪੜ੍ਹ ਪੜ੍ਹ ਥੱਕੇ ਚਾਰੇ ਵੇਦਿਆ। ਜੋਤ ਨਿਰੰਜਣ ਅਪਰ ਅਪਾਰ, ਆਦਿਨ ਅੰਤਾ ਅਛਲ ਅਛੇਦਿਆ। ਕਾਇਆ ਮੰਦਰ ਰਿਹਾ ਪਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਵੇਦ ਕਤੇਬਿਆ। ਵੇਦ ਕਿਤੇਬਾਂ ਪੜ੍ਹ ਪੜ੍ਹ ਥੱਕੇ, ਜੀਵ ਜੰਤ ਜਹਾਨਾ। ਕਾਜ਼ੀ ਮੁਲਾਂ ਸ਼ੇਖ਼ ਫਿਰਨ ਮੱਕੇ, ਬਗਲੀਂ ਪਕੜ ਕੁਰਾਨਾ। ਕਲਜੁਗ ਅੰਤਮ ਪੈਣ ਧੱਕੇ, ਏਕਾ ਸ਼ਬਦ ਤੀਰ ਨਿਸ਼ਾਨਾ। ਹੋਏ ਨਿਮਾਣੀ ਅਲ੍ਹਾ ਰਾਣੀ ਤਕੇ, ਲੱਖ ਚੁਰਾਸੀ ਪੁਰਖ ਅਬਿਨਾਸ਼ੀ ਲਾੜੀ ਮੌਤ ਜਗਾਈ, ਹੱਥੀਂ ਬੰਨ੍ਹੇ ਗਾਨਾ। ਗੁਰਮੁਖ ਪੂਰੇ ਆਤਮ ਦਰ ਵੱਜੇ ਵਧਾਈ, ਸਾਧਾਂ ਸੰਤਾਂ ਸੁਰਤ ਨਾ ਆਈ, ਗਿਆਨੀ ਧਿਆਨੀ ਭੇਵ ਨਾ ਰਾਈ, ਮਾਇਆ ਮਮਤਾ ਰਹੀ ਭੁਲਾਈ, ਉਪਜੇ ਨਾਮ ਨਾ ਸਚ ਤਰਾਨਾ। ਜੋਤੀ ਜੋਤ ਸਰੂਪ ਹਰਿ, ਕਲਜੁਗ ਅੰਤਮ ਜੋਤ ਧਰ, ਲਹਿਣਾ ਦੇਣਾ ਜਗਤ ਚੁਕਾਏ, ਹਰਿਜਨ ਸਾਚੇ ਲਏ ਬਚਾਏ, ਦੇਵੇ ਜਗਤ ਸੱਚੀ ਵਡਿਆਈ। ਹਰਿਜਨ ਸਾਜਨ ਸਾਚਾ ਮੀਤ ਹੈ, ਲੋਚਨ ਪੇਖੇ ਨੈਣਾ। ਅਚਰਜ ਚਲਾਈ ਰੀਤ ਹੈ, ਲੱਖ ਚੁਰਾਸੀ ਆਪ ਵਹਾਏ ਵਹਿੰਦੇ ਵਹਿਣਾ। ਨਾ ਕੋਈ ਗੁਰੂਦਵਾਰ ਮੰਦਰ ਮਸੀਤ ਹੈ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਕਾਇਆ ਮੰਦਰ ਸਾਚੇ ਅੰਦਰ ਧਾਮ ਸੁਹੇਲੇ ਏਕਾ ਬਹਿਣਾ। ਇਕ ਸੁਣਾਏ ਸੁਹਾਗੀ ਗੀਤ ਹੈ, ਬੈਠਾ ਰਹੇ ਸਦਾ ਅਤੀਤ ਹੈ, ਦਿਵਸ ਰੈਣ ਪਰਖੇ ਨੀਤ ਹੈ, ਆਪ ਚੁਕਾਏ ਲਹਿਣਾ ਦੇਣਾ। ਗੁਰਮੁਖ ਸਾਚੇ ਮਾਨਸ ਦੇਹੀ ਜਾਣਾ ਜੀਤ ਹੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵੇ ਨਾਮ ਵਰ, ਸ਼ਬਦ ਪਹਿਨਾਏ ਸਾਚਾ ਗਹਿਣਾ। ਸ਼ਬਦ ਗਹਿਣਾ ਤਨ ਪਹਿਨਾਏ, ਕਰੇ ਤਨ ਸ਼ਿੰਗਾਰੀ। ਗੁਰਮੁਖ ਸਾਚੇ ਸੰਤ ਜਗਾਏ, ਦੇਵੇ ਸ਼ਬਦ ਭੰਡਾਰੀ। ਆਪ ਆਪਣੀ ਸਰਨ ਰਖਾਏ, ਪਾਰਬ੍ਰਹਮ ਬ੍ਰਹਮ ਭੇਵ ਨਿਆਰੀ। ਮਾਨਸ ਜਨਮ ਲੇਖੇ ਲਾਏ, ਜਗੇ ਜੋਤ ਅਗੰਮ ਅਪਾਰੀ। ਪੂਰਬ ਕਰਮਾਂ ਵੇਖੇ ਧਰਮਾਂ, ਇਕ ਇਕੱਲਾ ਆਪੇ ਵਸੇ ਸਚ ਮਹੱਲਾ, ਦਿਸ ਨਾ ਆਏ ਜਲ ਥਲਾ, ਸਚ ਟਿਕਾਣਾ ਦਸਮ ਦਵਾਰੀ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਨਾਮ ਵਰ, ਇਕ ਬਹਾਏ ਸ਼ਬਦ ਬਿਬਾਣੇ, ਲੋਆਂ ਪੁਰੀਆਂ ਪਾਰ ਕਰਾਨਾ, ਮੇਲ ਮਿਲਾਏ ਜੋਤ ਨਿਰੰਕਾਰੀ। ਜੋਤ ਨਿਰੰਕਾਰੀ ਮੇਲ ਮਿਲਾਏ, ਕਰੇ ਖੇਲ ਅਵੱਲਾ। ਸ਼ਬਦ ਜੈਕਾਰੀ ਇਕ ਕਰਾਏ ਏਕਾ ਹੱਲਾ। ਵਣਜ ਵਾਪਾਰੀ ਭਗਤ ਕਰਾਏ, ਦੇਵੇ ਨਾਮ ਧਨ ਸਾਚਾ ਧਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਸ਼ਬਦ ਵਰ, ਪੰਜਾਂ ਦੇਵੇ ਆਪੇ ਡੰਨਾ। ਪੰਚਾਂ ਦੇਵੇ ਡੰਨ, ਸ਼ਬਦ ਜਣਾਈਆ। ਭਾਂਡਾ ਭਰਮ ਦੇਵੇ ਭੰਨ, ਆਤਮ ਅੰਤਰ ਅਗਨ ਬੁਝਾਈਆ। ਹੋਏ ਪਰਕਾਸ਼ ਆਤਮ ਅੰਨ੍ਹ, ਅਗਿਆਨ ਅੰਧੇਰਾ ਦਏ ਮਿਟਾਈਆ। ਆਪ ਚੜ੍ਹਾਏ ਸਾਚਾ ਚੰਨ, ਜੋਤ ਲਿਲਾਟੀ ਰਿਹਾ ਜਗਾਈਆ। ਦੋ ਜਹਾਨੀ ਬੇੜਾ ਦੇਵੇ ਬੰਨ੍ਹ, ਔਖੀ ਘਾਟੀ ਪਾਰ ਕਰਾਈਆ। ਸਾਚਾ ਘਰ ਇਕ ਵਖਾਏ ਨਾ ਕੋਈ ਛੱਪਰੀ ਨਾ ਕੋਈ ਛੰਨ, ਜੋਤ ਸਰੂਪੀ ਡਗਮਗਾਈਆ। ਦੋ ਜਹਾਨੀ ਬੇੜਾ ਦੇਵੇ ਬੰਨ੍ਹ, ਔਖੀ ਘਾਟੀ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਵੇਖੇ ਦਰ, ਸੰਤ

ਅਸੰਤਾ ਭੇਵ ਅਭੇਦਾ ਆਤਮ ਭੇਵ ਰਿਹਾ ਖੁਲ੍ਹਾਈਆ। ਵੇਖੇ ਸੰਤ ਸਾਜਣ ਕਵਣ ਧਨ ਕਵਣ ਮਾਲ, ਕਵਣ ਸ਼ਾਹ ਕਵਣ ਕੰਗਾਲ, ਕਵਣ ਜਗਤ ਭਗਤ ਦਲਾਲ, ਦੇਵੇ ਵਡ ਵਡਿਆਈਆ। ਕਾਇਆ ਫ਼ਲ ਪਰਖੇ ਡਾਲ੍ਹ, ਅੰਮ੍ਰਿਤ ਆਤਮ ਵੇਖੇ ਤਾਲ, ਸ਼ਬਦ ਸਰੂਪੀ ਮਾਰੇ ਛਾਲ, ਦਹਿ ਦਿਸ਼ਾ ਵੇਖ ਵਖਾਈਆ। ਮਾਇਆ ਤੋੜੇ ਜਗਤ ਜੰਜ਼ਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਰ ਘਰ ਘਰ ਆਪੇ ਵੇਖੇ, ਲੋਚਨ ਨੇਤਰ ਸਾਚੇ ਪੇਖੇ, ਕਰੇ ਖੇਲ ਬੇਪਰਵਾਹੀਆ। ਵੇਖੇ ਵਖਾਏ ਥਾਉਂ ਥਾਂ, ਕਰੇ ਖੇਲ ਮਹਾਨਾ। ਦਰ ਦਰ ਘਰ ਘਰ ਉਡਣੇ ਕਾਂ, ਉਚ ਮਹੱਲ ਅਟੱਲ ਰਹਿਣ ਨਾ ਪਾਨਾ। ਨਾ ਕੋਈ ਦੀਸੇ ਪਿਤਾ ਮਾਂ, ਨਾਤਾ ਤੁੱਟੇ ਭੈਣ ਭਰਾਨਾ। ਏਕਾ ਏਕ ਪ੍ਰਭ ਸਾਚੇ ਤੇਰਾ ਨਾਂ, ਝੁਲੇ ਧਰਮ ਨਿਸ਼ਾਨਾ। ਪੁਰਖ ਅਬਿਨਾਸ਼ੀ ਪਰਗਟ ਹੋਏ ਪਕੜੇ ਬਾਂਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਬੰਨ੍ਹੇ ਹੱਥੀਂ ਨਾਮ ਗਾਨਾ। ਗੁਰ ਸੰਗਤ ਧੰਨ ਕਮਾਈ, ਧੰਨ ਹਰਿ ਨਾਮਾ ਪਾਇਆ। ਸਾਚੇ ਘਰ ਵੱਜੀ ਵਧਾਈ, ਮੰਗਲਾਚਾਰ ਰਸਨਾ ਗਾਇਆ। ਨਾਤਾ ਤੁੱਟੇ ਜਗਤ ਜੁਦਾਈ, ਪੁਰਖ ਅਬਿਨਾਸ਼ੀ ਸਾਚਾ ਪਾਇਆ। ਹੋਏ ਸਹਾਈ ਸਭਨੀਂ ਥਾਂਈ, ਘਟ ਘਟ ਵਾਸੀ ਘਟ ਘਟ ਨਜ਼ਰੀ ਆਇਆ। ਪਾਰ ਉਤਾਰੇ ਫੜ ਫੜ ਬਾਂਹੀ, ਅੰਤਮ ਬੇੜਾ ਬੰਨ੍ਹੇ ਲਾਇਆ। ਸਦਾ ਸੁਹੇਲਾ ਦੇਵੇ ਠੰਢੀ ਛਾਂਈ, ਜਿਸ ਜਨ ਆਏ ਦਰ ਦਰਸਨ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਲਾਏ ਆਇਆ ਜਾਇਆ। ਆਏ ਦਰ ਪਰਵਾਨ, ਆਤਮ ਮੰਨਿਆ। ਦੇਵੇ ਵਰ ਧੁਰ ਫ਼ਰਮਾਣ, ਸਾਚਾ ਰਾਗ ਸੁਣਾਏ ਕੰਨਿਆ। ਮਨਮੁਖ ਮੂਰਖ ਮੁਗਧ ਅੰਞਾਣ, ਚਰਨ ਕਵਲ ਇਕ ਧਿਆਨ, ਭਾਂਡਾ ਭਰਮ ਦਰ ਘਰ ਭੰਨਿਆ। ਗੁਰਮੁਖ ਸਾਚੇ ਚਤੁਰ ਸੁਜਾਨ, ਮਿਲੇ ਦਾਤ ਜੀਆ ਦਾਨ, ਚੜ੍ਹੇ ਚੰਨ ਸਾਚਾ ਚੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਦੇਵੇ ਜਗਤ ਵਰ, ਦਿਸ ਨਾ ਆਏ ਆਤਮ ਅੰਨ੍ਹਿਆ। ਆਤਮ ਅੰਧ ਅੰਧ ਅਗਿਆਨ। ਭਾਗਾਂ ਮੰਦ ਜਗਤ ਨਿਧਾਨ। ਆਤਮ ਵਿਕਾਰਾ ਜਗਤ ਹੰਕਾਰਾ, ਬੰਦ ਬੰਦ ਮਾਇਆ ਮਮਤਾ ਮਾਣ ਤਾਨ। ਅੰਤ ਖੁਆਰਾ ਦੁਸ਼ਟ ਦੁਰਾਚਾਰਾ, ਹਾਹਾਕਾਰਾ ਜੀਵ ਕੁਰਲਾਨ। ਹਰਿਜਨ ਸਾਚੇ ਚਰਨ ਪਿਆਰਾ, ਮਿਲੇ ਨਾਮ ਸ਼ਬਦ ਅਧਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਹਾਂ ਵੇਖੇ ਇਕ ਦਰ ਆਪੇ ਜਾਣੇ ਜਾਨਣਹਾਰ। ਲੱਗੇ ਭੋਗ ਸ਼ਬਦ ਭਗਵਾਨ। ਰਸਨਾ ਚੋਗ ਜੀਵ ਜਹਾਨ। ਲਿਖਿਆ ਲੇਖਾ ਧੁਰ ਸੰਜੋਗ, ਕਲ ਮੇਲਾ ਮਿਲਿਆ ਆਣ। ਜਗਤ ਨਾਤਾ ਹੋਏ ਵਿਜੋਗ, ਨਾਮ ਰਖਾਏ ਸਾਚੀ ਆਣ। ਦਰ ਦਵਾਰੇ ਦਰਸ ਅਮੋਘ, ਨਾਮ ਜੋਗ ਸਾਚਾ ਪੀਣ ਖਾਣ। ਦੂਈ ਦਵੈਤੀ ਹਉਮੇ ਮਿਟੇ ਰੋਗ, ਸ਼ਰਅ ਸ਼ਰਾਇਤੀ ਕਾਇਆ ਮੰਦਰ ਅੰਦਰ ਇਕ ਮਕਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸੰਗਤ ਦੇਵੇ ਸ਼ਬਦ ਵਰ, ਦੇਵਤ ਦੇਵਤ ਦੇਵਤ ਜੀਆ ਦਾਨ। ਜੀਆ ਦਾਨ ਜਗਤ ਆਸ, ਪ੍ਰਭ ਪੂਰਨ ਆਪ ਕਰਾਈਆ। ਲੇਖੇ ਲਾਏ ਸਵਾਸ ਸਵਾਸ, ਰਸਨਾ ਗੋਬਿੰਦ ਗੋਬਿੰਦ ਗਾਈਆ। ਜੋ ਜਨ ਤਜਾਏ ਮਦਿਰਾ ਮਾਸ, ਪ੍ਰਭ ਸਗਲੀ ਚਿੰਤ ਮਿਟਾਈਆ। ਲੇਖੇ ਲਾਏ ਹੱਡ ਨਾੜੀ ਮਾਸ, ਪ੍ਰਿਥਮੀ ਆਕਾਸ਼ ਕਾਇਆ ਮੰਡਲ ਸਾਚੇ ਗਗਨ ਆਪੇ ਆਪ ਚੜ੍ਹਾਈਆ। ਜੋਤ ਸਰੂਪੀ ਪਾਏ ਰਾਸ, ਪੁਰਖ ਅਗੰਮਾ ਸਦਾ ਅਬਿਨਾਸ, ਆਤਮ ਸੇਜਾ ਬੈਠਾ ਆਸਣ ਲਾਈਆ। ਹਰਿਜਨ ਸਾਚੇ ਵਸੇ ਪਾਸ, ਦਿਵਸ ਰੈਣ ਨਾ ਹੋਏ ਉਦਾਸ, ਰਾਗ ਅਨਾਦ ਅਨਾਹਦ ਧੁਨ, ਅਨਹਦ ਸਾਚਾ ਰਾਗ ਸੁਣਾਈਆ। ਦਰ ਘਰ ਸਾਚੇ ਰਿਹਾ ਸੁਣ, ਸੰਤ ਸੁਹੇਲੇ ਆਪੇ ਚੁਣ, ਜੋਗੀ

ਜੁਗਤਾ ਜਾਣੇ ਗੁਣ ਅਵਗੁਣ, ਸ੍ਰਿਸ਼ਟ ਸਬਾਈ ਛਾਣ ਪੁਣ, ਅੱਖਰ ਵਖਰ ਧਾਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਸ਼ਬਦ ਵਰ, ਸ਼ਬਦ ਸਿੰਘਾਸਣ ਇਕ ਅਪਾਰ, ਜੋਤ ਨਿਰੰਜਣ ਸਚ ਆਕਾਰ, ਸ਼ਬਦ ਕਰਾਏ ਜੈ ਜੈਕਾਰ, ਆਪ ਆਪਣਾ ਰਾਗ ਸੁਣਾਈਆ। ਸ਼ਬਦ ਸਿੰਘਾਸਣ ਹਰਿ ਬਿਰਾਜੇ, ਦਿਸ ਕਿਸੇ ਨਾ ਆਇਆ। ਸੀਸ ਰਖਾਏ ਏਕਾ ਤਾਜੇ, ਹਰਿ ਜਗਦੀਸ ਅਖਵਾਇਆ। ਲੋਆਂ ਪੁਰੀਆਂ ਕਰੇ ਕਾਜੇ, ਪਰਗਟ ਹੋਏ ਦੇਸ ਮਾਝੇ, ਸੰਬਲ ਨਗਰੀ ਡੰਕ ਵਜਾਇਆ। ਭਗਤ ਜਨਾਂ ਪ੍ਰਭ ਰਖੇ ਲਾਜੇ, ਸ਼ਬਦ ਸਰੂਪੀ ਮਾਰੇ ਅਵਾਜ਼ੇ, ਅੰਦਰੇ ਅੰਦਰ ਰਿਹਾ ਜਗਾਇਆ। ਮਨਮੁਖ ਜੀਵ ਜਾਇਣ ਭਾਜੇ, ਜੂਠਾ ਝੂਠਾ ਸਾਜਨ ਸਾਜੇ, ਪੰਚਮ ਚੋਰ ਅੰਦਰ ਗਾਜੇ, ਬੰਕ ਦਵਾਰਾ ਦਿਸ ਨਾ ਆਇਆ। ਹਰਿ ਹਰਿ ਸਾਚਾ ਰਾਜਨ ਰਾਜੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਿੰਘਾਸਣ ਸਾਚੇ ਬਹਿਣਾ, ਆਪ ਆਪਣਾ ਰੰਗ ਵੇਖਣ ਆਇਆ। ਵੇਖੇ ਰੰਗ ਅਪਾਰ, ਖੇਲ ਸਬਾਇਆ। ਸ੍ਰਿਸ਼ਟ ਸਬਾਈ ਹਾਹਾਕਾਰ, ਗੁਣਵੰਤਾ ਹਰਿ ਗੁਣ ਭਤਾਰ, ਕੰਤ ਨਾਰੀ ਦਿਸ ਨਾ ਆਇਆ। ਗੁਰਮੁਖ ਸਾਚਾ ਮੀਤ ਮੁਰਾਰ, ਆਤਮ ਭਰਿਆ ਸ਼ਬਦ ਭੰਡਾਰ, ਮਾਇਆ ਮਮਤਾ ਮੋਹ ਗਵਾਇਆ। ਜਿਸ ਜਨ ਬਖ਼ਸ਼ੇ ਚਰਨ ਪਿਆਰ, ਅੰਮ੍ਰਿਤ ਆਤਮ ਠੰਢੀ ਧਾਰ, ਕਵਲ ਨਾਭੀ ਮੁਖ ਚੁਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਸ਼ਬਦ ਵਰ, ਆਤਮ ਅੰਦਰ ਕਾਇਆ ਸੇਜਾ ਆਪ ਆਪਣਾ ਚਰਨ ਛੁਹਾਇਆ। ਸ਼ਬਦ ਸਿੰਘਾਸਣ ਹਰਿ ਬਣਾਇਆ, ਨਾਮ ਚੜ੍ਹਾਏ ਫੂਲ। ਪੁਰਖ ਅਬਿਨਾਸ਼ੀ ਆਸਣ ਲਾਇਆ, ਆਪੇ ਕੰਤ ਆਪ ਕੰਤੂਹਲ। ਦੂਸਰ ਕੋਇ ਦਿਸ ਨਾ ਆਇਆ, ਨਾ ਕੋਈ ਪਾਵਾ ਨਾ ਕੋਈ ਚੂਲ। ਗਗਨ ਮੰਡਲ ਵਿਚ ਸਮਾਇਆ। ਆਪੇ ਜਾਣੇ ਆਪਣਾ ਮੂਲ। ਜੋਤੀ ਜੋਤ ਸਰੂਪ ਹਰਿ, ਸ਼ਬਦ ਸੁਨੇਹੜਾ ਲੈ ਕੇ ਆਇਆ, ਸੱਤਵੇਂ ਅੰਦਰ ਬਹਿ ਕੇ ਆਇਆ, ਗੁਰਮੁਖ ਸਾਜਣ ਸਾਚੇ ਸੰਤ ਹੋਏ ਵਿਭਚਾਰੀ, ਸਾਚਾ ਕੰਤ ਦਿਸ ਨਾ ਆਇਆ। ਜਗਤ ਤ੍ਰਿਸ਼ਨਾ ਚੜ੍ਹੀ ਖੁਮਾਰੀ, ਆਦਿ ਅੰਤ ਅੰਤ ਆਦਿ ਭੇਵ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਬੰਕ ਦਵਾਰੀ, ਫੜੇ ਸ਼ਬਦ ਸਚ ਕਟਾਰੀ, ਚਾਰੋਂ ਕੁੰਟ ਰਿਹਾ ਚਲਾਇਆ।।

੧੫ ਚੇਤ ੨੦੧੩ ਬਿਕ੍ਰਮੀ ਨਿਰੰਜਣ ਸਿੰਘ ਦੇ ਗ੍ਰਹਿ ਪਿੰਡ ਬਦੋਵਾਲ ਜ਼ਿਲਾ ਲੁਧਿਆਣਾ

ਹਰਿਜਨ ਮਾਤ ਵਡਿਆਈਆ, ਦੇਵਣਹਾਰ ਦਾਤਾਰ। ਆਪੇ ਵੇਖ ਵਖਾਈਆ, ਵੇਖ ਵਖਾਏ ਪਰਖਣਹਾਰ। ਦਰ ਦਵਾਰਾ ਬੰਕ ਸੁਹਾਈਆ, ਲੇਖਾ ਲਿਖੇ ਲਿਖਣਹਾਰ। ਆਪ ਆਪਣੇ ਅੰਕ ਸਮਾਈਆ, ਬਖ਼ਸ਼ੇ ਚਰਨ ਕਵਲ ਪਿਆਰ। ਸਾਜਣ ਮੀਤ ਸਰਬ ਸੁਖਦਾਈਆ, ਦੇਵੇ ਨਾਮ ਸ਼ਬਦ ਭੰਡਾਰ। ਅਚਰਜ ਕਲਜੁਗ ਰੀਤ ਚਲਾਈਆ, ਏਕਾ ਰੰਗਣ ਰੰਗ ਰੰਗੇ ਕਰਤਾਰ। ਗੁਰਮੁਖ ਸਾਚੇ ਕਾਇਆ ਤੀਰਥ ਇਕ ਵਖਾਈਆ, ਮੰਗੇ ਮੰਗ ਦਰ ਦਵਾਰ। ਸੀਤਲ ਧਾਰਾ ਅੰਮ੍ਰਿਤ ਮੁਖ ਚੁਆਈਆ, ਜਗਤ ਤ੍ਰਿਸ਼ਨਾ ਦਏ ਨਿਵਾਰ। ਆਪ ਆਪਣੀ ਗੋਦ ਉਠਾਈਆ, ਸਾਚਾ ਦੇਵੇ ਨਾਮ ਹੁਲਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫੜ ਫੜ ਬਾਹੋਂ ਲਾਏ ਪਾਰ। ਸੋਹੇ ਬੰਕ ਦਵਾਰ, ਚਰਨ ਛੁਹਾਇਆ। ਚਰਨ ਕਵਲ ਪ੍ਰਭ ਸਾਚੀ ਧਾਰ, ਰਾਓ ਰੰਕਾਂ ਭੇਵ ਮਿਟਾਇਆ। ਮਿਟੇ ਭੇਵ ਵਿਚ ਸੰਸਾਰ, ਏਕਾ ਰੰਗ ਰਿਹਾ ਵਖਾਇਆ। ਏਕਾ ਰੰਗ ਏਕੰਕਾਰ,

ਸਚ ਮਹੱਲਾ ਰਿਹਾ ਵਸਾਇਆ। ਸਚ ਮਹੱਲਾ ਜੋਤ ਨਿਰੰਕਾਰ, ਸ਼ਬਦ ਪੱਲਾ ਰਿਹਾ ਫੜਾਇਆ। ਸ਼ਬਦ ਪੱਲਾ ਮੀਤ ਮੁਰਾਰ, ਔਖੀ ਘਾਟੀ ਰਿਹਾ ਚੜ੍ਹਾਇਆ। ਔਖੀ ਘਾਟੀ ਡੂੰਘੀ ਗਾਰ, ਬਜਰ ਕਪਾਟੀ ਪੜਦਾ ਲਾਹਿਆ। ਜੋਤੀ ਜੋਤ ਸਰੂਪ ਹਰਿ, ਹਰਿਜਨ ਵੇਖ ਸਚ ਘਰ, ਸਾਚੀ ਹਾਟੀ ਸਾਚਾ ਵਣਜ ਕਰਾਇਆ। ਵਣਜ ਕਰਾਏ ਲੇਖੇ ਲਾਏ ਕਾਇਆ ਚਾਮ, ਸੱਜਣ ਸੈਣ ਸਈਆ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਰਿਹਾ ਕਟਾਈਆ।।

੧੫ ਚੇਤ ੨੦੧੩ ਕਰਤਾਰ ਸਿੰਘ ਦੇ ਗ੍ਰਹਿ ਲੁਧਿਆਣਾ

ਕਾਇਆ ਗੜ੍ਹ ਅਪਾਰ ਹਰਿ ਬਣਾਇਆ। ਕੋਇ ਨਾ ਵੇਖੇ ਉਪਰ ਚੜ੍ਹ, ਸ੍ਰਿਸ਼ਟ ਸਬਾਈ ਭਰਮ ਭੁਲਾਇਆ। ਨੌਂ ਦਵਾਰੇ ਰਹੇ ਖੜ, ਦਸਵਾਂ ਦਿਸ ਕਿਸੇ ਨਾ ਆਇਆ। ਰਸਨਾ ਵਖਾਣੀ ਰਹੇ ਪੜ੍ਹ, ਹਿਸਾ ਨਾਮ ਨਾ ਕਿਸੇ ਵੰਡਾਇਆ। ਮਾਇਆ ਮਮਤਾ ਰਹੇ ਸੜ, ਦਹਿ ਦਿਸ਼ਾ ਨਾ ਪੜਦਾ ਲਾਹਿਆ। ਪੰਜਾਂ ਚੋਰਾਂ ਰਹੇ ਲੜ, ਲੜ ਸਚ ਨਾ ਕਿਸੇ ਫੜਾਇਆ। ਦਰ ਘਰ ਸਾਚੇ ਨਾ ਲੱਗੀ ਜੜ੍ਹ, ਜੜ੍ਹ ਆਪਣੀ ਆਪ ਉਖੜਾਇਆ। ਕਲਜੁਗ ਵਹਿਣ ਰਹੇ ਹੜ੍ਹ, ਮਨਮੁਖ ਆਪਣਾ ਆਪ ਰੁੜ੍ਹਾਇਆ। ਗੁਰਮੁਖ ਸਾਚਾ ਏਕਾ ਅੱਖਰ ਜਾਏ ਪੜ੍ਹ, ਗੁਰ ਮੰਤਰ ਸ਼ਬਦ ਜਣਾਇਆ। ਲੇਖਾ ਚੁੱਕੇ ਮੜ੍ਹੀ ਮੜ੍ਹ, ਘਰ ਸਾਚੇ ਦਏ ਬਹਾਇਆ। ਦਰਸ ਦਿਖਾਏ ਦਇਆ ਕਮਾਏ ਨਾ ਕੋਈ ਸੀਸ ਨਾ ਕੋਈ ਧੜ, ਹਰਿ ਜਗਦੀਸਾ ਦਇਆ ਕਮਾਇਆ। ਸ਼ਬਦ ਮਾਰੇ ਕਾੜ ਕਾੜ, ਦੂਤੀ ਦੁਸ਼ਟਾਂ ਦਏ ਦੁਰਕਾਇਆ। ਸਾਚਾ ਘਾੜਨ ਰਿਹਾ ਘੜ, ਘੜਨ ਭੰਨਣਹਾਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਆਸਣ ਡੇਰਾ ਲਾਇਆ। ਸਾਚੇ ਆਸਣ ਹਰਿ ਬਿਰਾਜੇ, ਦਿਸ ਕਿਸੇ ਨਾ ਆਇਆ। ਸ਼ਬਦ ਸਿੰਘਾਸਣ ਦੇਸ ਮਾਝੇ, ਵੇਸੀ ਵੇਸ ਕਮਾਇਆ। ਰਾਜ ਰਾਜਾਨੇ ਲਾਹੇ ਸੀਸ ਤਾਜੇ, ਨਰ ਨਰੇਸ਼ੀ ਰਹਿਣ ਨਾ ਪਾਇਆ। ਆਪਣਾ ਸਾਜਨ ਆਪੇ ਸਾਜੇ, ਦਸ ਦਸਮੇਸ਼ ਭੇਖ ਵਟਾਇਆ। ਆਪ ਸਵਾਰੇ ਆਪਣੇ ਕਾਜੇ, ਬ੍ਰਹਮਾ ਵਿਸ਼ਨ ਮਹੇਸ਼ ਸੇਵ ਕਮਾਇਆ। ਭਗਤ ਜਨਾਂ ਹਰਿ ਰੱਖੇ ਲਾਜੇ, ਦੇਵਤ ਦੇਵੀ ਦੇਵ ਆਪ ਅਖਵਾਇਆ। ਸ਼ਬਦ ਸਰੂਪੀ ਮਾਰੇ ਆਵਾਜ਼ੇ, ਨੇਤਰ ਨੈਣਾ ਨੇਂਹ ਲਗਾਇਆ। ਜਗਤ ਕਰਾਏ ਸਾਚਾ ਹਾਜੇ, ਹਾਜਨ ਹਾਜੇ ਆਬੇ ਹਯਾਤ, ਅੰਮ੍ਰਿਤ ਆਤਮ ਮੇਘ ਮੀਂਹ ਬਰਸਾਇਆ। ਸਾਧਾਂ ਸੰਤਾਂ ਖੋਲ੍ਹੇ ਪਾਜੇ, ਕਾਇਆ ਮਾਟੀ ਖੇਹ ਉਡਾਇਆ। ਸ਼ਬਦ ਘੋੜੇ ਚੜ੍ਹਿਆ ਸਾਚੇ ਤਾਜੇ, ਨੌਂ ਖੰਡ ਪ੍ਰਿਥਮੀ ਆਪੇ ਵੇਖ ਵਖਾਇਆ। ਨਾਮ ਬਣਾਏ ਸਤਿ ਜਹਾਜੇ, ਸੋਹੰ ਅੱਖਰ ਵਖਰ ਇਕ ਰਖਾਇਆ। ਦੋ ਜਹਾਨੀ ਰਾਜਨ ਰਾਜੇ, ਸ਼ਾਹ ਸੁਲਤਾਨਾ ਆਪ ਅਖਵਾਇਆ। ਵੇਖੇ ਖੇਲ ਕਲ ਕਿ ਆਜੇ, ਭੇਵ ਕਿਸੇ ਨਾ ਆਇਆ। ਜੀਵ ਜੰਤ ਸਾਧ ਸੰਤ ਚਾਰੋਂ ਕੁੰਟ ਫਿਰਨ ਭਾਜੇ, ਭਾਣਾ ਰਾਣਾ ਆਪਣੇ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਿੰਘਾਸਣ ਜੋਤੀ ਆਸਣ ਲਾਇਆ। ਜੋਤ ਬਿਰਾਜੇ ਸ਼ਬਦ ਸਿੰਘਾਸਣ, ਅੰਤ ਲਏ ਅੰਗੜਾਈਆ। ਪਰਗਟ ਹੋਏ ਸਰਬ ਗੁਣਤਾਸਨ, ਸ਼ਬਦ ਕਰੇ ਕੁੜਮਾਈਆ। ਵੇਖ ਵਖਾਣੇ ਪ੍ਰਿਥਮੀ ਆਕਾਸ਼ਨ, ਸਾਚੀ ਨਾਮ ਕਰੇ ਚੜ੍ਹਾਈਆ। ਪਰਗਟ ਹੋਏ ਘਨਕਪੁਰ ਵਾਸਨ, ਮੰਦਰ ਮੁਨਾਰੇ ਦੇਵੇ ਢਾਹੀਆ। ਮੇਟ ਮਿਟਾਏ

ਮਦਿਰਾ ਮਾਸਨ, ਮਨਮੁਖਾਂ ਮਸਤਕ ਕਾਲੀ ਛਾਹੀਆ। ਜਨ ਭਗਤਾਂ ਹੋਵੇ ਦਾਸ ਦਾਸਨ, ਦੇਵੇ ਜਗਤ ਜੁਗਤ ਵਡਿਆਈਆ। ਕਾਇਆ ਮੰਡਲ ਵੇਖੇ ਰਾਸਨ, ਆਤਮ ਘਰ ਵੱਜੇ ਵਧਾਈਆ। ਸਰਨ ਰਖਾਏ ਸ਼ਬਦ ਸਵਾਸਨ, ਸਾਚੀ ਬਣਤਾ ਰਿਹਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚੇ ਆਸਣ ਲਾਏ, ਸ਼ਬਦ ਸਿੰਘਾਸਣ ਇਕ ਸਜਾਈਆ। ਪ੍ਰੇਮ ਸਿੰਘ ਬਿਲਾਸਨ, ਪਰਮ ਸੁਖ ਪਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪਣੇ ਹੱਥ ਰਖਾਇਆ। ਸ਼ਬਦ ਸਿੰਘਾਸਣ ਸ਼ਾਹ ਸੁਲਤਾਨ, ਹਰਿ ਸਾਚਾ ਆਪ ਸੁਹਾਇੰਦਾ। ਅਠੇ ਪਹਿਰ ਨੌਂ ਜਵਾਨ, ਅਸਤਰ ਸ਼ਸਤਰ ਏਕਾ ਸ਼ਬਦ ਤਨ ਸੁਹਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡ ਖੰਡ ਵੇਖੇ ਮਾਰ ਧਿਆਨ, ਆਪ ਆਪਣਾ ਹੁਕਮ ਸੁਣਾਇੰਦਾ। ਸ਼ਬਦ ਉਡਾਏ ਇਕ ਬਿਬਾਣ, ਨਾ ਕੋਈ ਜਾਣੇ ਜੀਵ ਜਹਾਨ, ਚਾਰੋਂ ਕੁੰਟ ਵੇਖ ਵਖਾਇੰਦਾ। ਲੱਖ ਚੁਰਾਸੀ ਕਰੇ ਪੁਣ ਛਾਣ, ਏਕਾ ਕੰਡਾ ਪੁਰਖ ਅਬਿਨਾਸ਼ੀ ਵੰਡਾ, ਸੋਹੰ ਡੰਡਾ ਨਾਮ ਰਖਾਇੰਦਾ। ਜਗਤ ਝੁਲਾਏ ਇਕ ਨਿਸ਼ਾਨ, ਪਰਗਟ ਹੋਏ ਸ੍ਰੀ ਭਗਵਾਨ, ਜਨ ਭਗਤਾਂ ਦੇਵੇ ਜੀਆ ਦਾਨ, ਦਾਤਾ ਦਾਨੀ ਆਪ ਅਖਵਾਇੰਦਾ। ਸੋ ਪੁਰਖ ਨਿਰੰਜਣ ਮਿਹਰਬਾਨ, ਨੇਤਰ ਅੰਜਨ ਬ੍ਰਹਮ ਗਿਆਨ, ਚਰਨ ਮਜਨ ਧੂੜ ਇਸ਼ਨਾਨ, ਦੁਰਮਤ ਮੈਲ ਗਵਾਇੰਦਾ। ਸਾਚਾ ਸੱਜਣ ਦੋ ਜਹਾਨ, ਭਾਂਡੇ ਭਰਮ ਭੱਜਣ ਜੋ ਜਨ ਸਾਚੀ ਸੇਵ ਕਮਾਨ। ਜਗਤ ਵਿਕਾਰਾ ਰਸਨ ਤਜਣ, ਦਰ ਦਵਾਰੇ ਸਾਚੇ ਸੱਜਣ, ਅੰਮ੍ਰਿਤ ਆਤਮ ਪੀ ਪੀ ਰੱਜਣ, ਆਤਮ ਤ੍ਰਿਸ਼ਨਾ ਭੁੱਖ ਮਿਟਾਨ। ਜਨ ਭਗਤਾਂ ਆਇਆ ਪੜਦੇ ਕੱਜਣ, ਰੱਖੇ ਲਾਜੀ ਲਾਜ ਲੱਜਣ। ਲਾਜਾਵੰਤ ਹਰਿ ਭਗਵੰਤ, ਜਗਤ ਅਧਾਰੇ ਸਾਚੇ ਸੰਤ, ਕਿਰਪਾ ਕਰ ਅਪਰ ਅਪਾਰੇ। ਆਪ ਬਣਾਏ ਆਪਣੀ ਬਣਤਾ, ਦੇਵਣਹਾਰ ਸ੍ਰਿਸ਼ਟ ਸਬਾਈਆ। ਦੇਵਣਹਾਰ ਅਗੰਮ ਅਗੰਮਾ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਕਾਇਆ ਮਾਟੀ ਵੇਖੇ ਚੰਮਾ, ਦਰ ਦਵਾਰਾ ਕੋਈ ਰਹਿਣ ਨਾ ਪਾਈਆ। ਆਪੇ ਜਾਣੇ ਆਪਣਾ ਕੰਮਾ, ਜੋਤ ਨਿਰੰਕਾਰਾ ਕਰ ਆਕਾਰ, ਸ੍ਰਿਸ਼ਟ ਸਬਾਈ ਵਿਚ ਸਮਾਈਆ। ਕਲਜੁਗ ਤੇਰਾ ਧੁੰਦੂਕਾਰ, ਜੀਵਾਂ ਜੰਤਾਂ ਸਾਧਾਂ ਸੰਤਾਂ ਆਤਮ ਹੋਇਆ ਇਕ ਹੰਕਾਰਾ, ਸ਼ਬਦ ਆਧਾਰਾ ਕੋਈ ਦਿਸ ਨਾ ਆਈਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਸ਼ਬਦ ਖੰਡਾ ਫੜ ਦੋ ਧਾਰਾ, ਮਾਰੀ ਜਾਏ ਵਾਰੋ ਵਾਰਾ, ਨਾ ਸਕੇ ਕੋਈ ਛੁਡਾਈਆ। ਮੰਦਰ ਅੰਦਰ ਹਾਹਾਕਾਰਾ, ਗੁਰਦਵਾਰਾ ਨਾ ਕੋਈ ਸਹਾਰਾ, ਜੋਤੀ ਜੋਤ ਸਰੂਪ ਹਰਿ, ਆਪਣੀ ਕਲ ਰਿਹਾ ਵਰਤਾਈਆ। ਆਪਣੀ ਕਲ ਆਪੇ ਵਰਤੇ, ਕਲਜੁਗ ਅੰਤਮ ਆਇਆ। ਵੇਖੇ ਖੇਲ ਉਪਰ ਧਰਤੇ, ਸਾਧ ਸੰਤ ਕੋਈ ਰਹਿਣ ਨਾ ਪਾਇਆ। ਰਾਜ ਰਾਜਾਨ ਸ਼ਾਹ ਸੁਲਤਾਨ ਫਿਰਨ ਭਿਖਾਰੀ ਦਰ ਦਰ ਮੰਗਤੇ, ਆਤਮ ਇਛਿਆ ਪੂਰਨ ਭਿਛਿਆ ਨਾ ਕੋਈ ਪਾਇਆ। ਮਨਮੁਖ ਜੀਵ ਨਾਮ ਵਿਹੂਣੇ ਜਗਤ ਨੰਗਤੇ, ਕਾਇਆ ਪੜਦਾ ਸ਼ਬਦ ਦੁਸ਼ਾਲਾ ਕਿਸੇ ਹੱਥ ਨਾ ਆਇਆ। ਹਰਿ ਜਨ ਸਾਚਾ ਪ੍ਰਭ ਅਬਿਨਾਸ਼ੀ ਤੇਰੀ ਮਾਣੇ ਸਾਚੀ ਸੰਗਤੇ, ਜੁਗਾ ਜੁਗੰਤ ਸ਼ਬਦ ਘੋੜੇ ਸਾਚੇ ਚਾੜ੍ਹ, ਸਾਚੇ ਮਾਰਗ ਪਾਇਆ। ਆਤਮ ਰੰਗਣ ਏਕਾ ਰੰਗਤੇ, ਏਕਾ ਅੱਖਰ ਗੁਰਮੁਖ ਪੜ੍ਹਨਾ, ਭਾਣਾ ਸਹਿਣਾ ਰੋਗ ਗਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਦਰਸ ਅਮੋਘ ਧੁਰ ਸੰਜੋਗ ਆਪਣਾ ਮੇਲ ਮਿਲਾਇਆ।

੧੬ ਚੇਤ ੨੦੧੩ ਬਿਕ੍ਰਮੀ ਸਰੂਪ ਸਿੰਘ ਦੇ ਗ੍ਰਹਿ ਪਿੰਡ ਮੁਧ ਜ਼ਿਲਾ ਜਲੰਧਰ

ਹਰਿ ਦਾਤਾ ਦਾਤਾਰ ਹੈ, ਦੇਵਣਹਾਰ ਸੰਸਾਰ। ਜੀਵ ਜੰਤ ਗਵਾਰ ਹੈ, ਪ੍ਰਭ ਅਬਿਨਾਸ਼ੀ ਨਾ ਪਾਇਣ ਸਾਰ। ਜਿਸ ਜਨ ਦੇਵੇ ਕਿਰਪਾ ਧਾਰ ਹੈ, ਸੋ ਜਨ ਉਧਰੇ ਮਾਤ ਪਾਰ। ਚਰਨ ਪ੍ਰੀਤੀ ਸੱਚਾ ਇਕ ਵਿਹਾਰ ਹੈ, ਵਣਜ ਕਰਾਏ ਨਾਮ ਵਾਪਾਰ। ਜੂਠ ਝੂਠ ਚੁੱਕਣਾ ਕਲਜੁਗ ਭਾਰ ਹੈ, ਵੇਲੇ ਅੰਤਮ ਹੋਏ ਖੁਆਰ। ਖਾਲੀ ਠੂਠਾ ਕਾਇਆ ਉਜਾੜ ਹੈ, ਨਾ ਕੋਈ ਲਗਾਵੇ ਅੰਤਮ ਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਪਿਆਰੇ ਦਰ ਘਰ ਸਾਚੇ ਦੇਵੇ ਵਾੜ। ਗੁਰਮੁਖ ਸਾਚਾ ਧੰਨ, ਧੰਨ ਜਣੇਂਦੀ ਮਾਈਆ। ਆਪਣਾ ਬੇੜਾ ਆਪੇ ਲਿਆ ਬੰਨ੍ਹ, ਗਲੋਂ ਕਟੇ ਜਮ ਕੀ ਫਾਹੀਆ। ਰਸਨ ਵਿਕਾਰ ਤਜੇ ਤਨ, ਮਸਤਕ ਟਿੱਕਾ ਲਾਹੇ ਕਾਲੀ ਛਾਹੀਆ। ਧਰਮ ਰਾਏ ਨਾ ਦੇਵੇ ਡੰਨ, ਪ੍ਰਭ ਅਬਿਨਾਸ਼ੀ ਹੋਏ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਆਪ ਆਪਣੀ ਦਇਆ ਕਮਾਈਆ। ਗੁਰ ਭੰਡਾਰ ਆਤਮ ਅਨੰਦ ਹੈ, ਗੁਰ ਮੰਤਰ ਹੀਨ ਨਾ ਖਾਏ। ਨਿੱਝ ਘਰ ਆਤਮ ਪਰਮਾਨੰਦ ਹੈ, ਜਲ ਮੀਨ ਰਹੀ ਬਿਲਲਾਏ। ਝੂਠੀ ਮਾਇਆ ਭਰਮਾ ਕੰਧ ਹੈ, ਭਾਗਾਂਹੀਣ ਕੋਈ ਨਾ ਢਾਹੇ। ਮਦਿਰਾ ਮਾਸ ਬੱਤੀ ਦੰਦ ਹੈ, ਪੀਣ ਖਾਣ ਸੁੱਝ ਨਾ ਪਾਏ। ਗੁਰਮੁਖ ਸਾਚੇ ਆਤਮ ਚੜ੍ਹਿਆ ਸਾਚਾ ਚੰਦ ਹੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਰਸ ਹਰਿ ਰਘੁਰਾਏ। ਸਾਚਾ ਖਾਣ ਰਸਨਾ ਮੁਖ, ਜਗਤ ਵਿਕਾਰ ਗਵਾਵਣਾ। ਪੁਰਖ ਅਬਿਨਾਸ਼ੀ ਲਏ ਰਖ, ਨਾਮ ਅਧਾਰ ਦਵਾਵਣਾ। ਦਰਸ ਦਿਖਾਏ ਹੋ ਪਰਤਖ, ਹਰਿ ਏਕਾ ਕਰਮ ਕਮਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਆਹਾਰ ਇਕ ਕਰਾਵਣਾ। ਸ਼ਬਦ ਆਹਾਰਾ ਤਨ ਮਨ ਸੀਤਾ, ਸੀਤਲ ਧਾਰ ਵਹਾਈਆ। ਗੁਰ ਅੰਮ੍ਰਿਤ ਆਤਮ ਸਾਚਾ ਪੀਤਾ, ਠੰਢਾ ਠਾਰ ਰਖਾਈਆ। ਮਿਲੇ ਮੇਲ ਪ੍ਰਭ ਸਾਚੇ ਮੀਤਾ, ਦੇਵੇ ਪਿਆਰ ਦਰ ਦਵਾਰ ਸੱਚੀ ਸਰਨਾਈਆ। ਆਪੇ ਪਰਖੇ ਕਾਇਆ ਨੀਤਾ, ਕਾਇਆ ਮਹੱਲ ਅਟੱਲ ਉਚ ਮੁਨਾਰ ਬੈਠਾ ਆਸਣ ਲਾਈਆ। ਭਗਤ ਜਨਾਂ ਦਰ ਸਾਚੀ ਰੀਤਾ, ਸਾਚਾ ਰਾਹ ਇਕ ਵਖਾਈਆ। ਸੰਤ ਸੁਹੇਲੇ ਸਦਾ ਅਤੀਤਾ, ਨਾ ਮਰੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਵਾਰੇ ਬਖ਼ਸ਼ੇ ਘਰ, ਰਸਨਾ ਭੋਗ ਇਕ ਲਵਾਈਆ। ਜਗਤ ਖਿਲਾੜੀ ਆਪ, ਆਪ ਖਲਾਇੰਦਾ। ਦਰ ਦਰਬਾਰੀ ਆਪ, ਦਰ ਸੁਹਾਇੰਦਾ। ਨਰ ਨਿਰੰਕਾਰੀ ਆਪ, ਜੋਤ ਜਗਾਇੰਦਾ। ਸ਼ਬਦ ਅਧਾਰੀ ਆਪ, ਜਾਪ ਜਪਾਇੰਦਾ। ਕਰਮ ਵਿਹਾਰੀ ਆਪ, ਸਭ ਘਟ ਵੇਖ ਵਖਾਇੰਦਾ। ਧਰਮ ਜੈਕਾਰੀ ਆਪ, ਸਾਚਾ ਧਾਮ ਇਕ ਜਣਾਇੰਦਾ। ਜਨਮ ਅਧਾਰੀ ਆਪ, ਪੂਰਬ ਲਹਿਣਾ ਝੋਲੀ ਪਾਇੰਦਾ। ਪੈਜ ਸਵਾਰੀ ਆਪ, ਜਿਸ ਜਨ ਦਇਆ ਕਮਾਇੰਦਾ। ਨਾਮ ਖੁਮਾਰੀ ਵਡ ਪਰਤਾਪ, ਅੰਮ੍ਰਿਤ ਆਤਮ ਜਾਮ ਪਿਆਇੰਦਾ। ਆਪੇ ਹੋਏ ਮਾਈ ਬਾਪ, ਗੁਰਮੁਖ ਸਾਚੇ ਗੋਦ ਉਠਾਇੰਦਾ। ਨੇੜ ਨਾ ਆਇਣ ਤੀਨੋ ਤਾਪ, ਸ਼ਬਦ ਕਟਾਰੀ ਤਨ ਪਹਿਨਾਇੰਦਾ। ਪੰਚ ਵਿਕਾਰਾ ਰਿਹਾ ਕਾਂਪ, ਨਾਮ ਡੰਡਾ ਇਕ ਉਠਾਇੰਦਾ। ਆਦਿਨ ਅੰਤਾ ਆਪੇ ਆਪ, ਆਪ ਆਪਣੇ ਰੰਗ ਸਮਾਇੰਦਾ। ਸਾਧਨ ਸੰਤਾਂ ਵੇਖੇ ਪਾਪ, ਸਚ ਦਵਾਰਾ ਦਿਸ ਨਾ ਆਇੰਦਾ। ਨੌਂ ਖੰਡ ਪ੍ਰਿਥਮੀ ਥਾਪਨ ਰਿਹਾ ਥਾਪ, ਆਪ ਆਪਣੀ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਭੇਖਧਾਰੀ ਭੇਖ ਵਟਾਇੰਦਾ। ਭੇਖਾਧਾਰੀ ਆਪ ਭੇਖ ਵਟਾਇਆ। ਜਗਤ ਪਸਾਰੀ

ਆਪ, ਸਰਬ ਸਮਾਇਆ। ਸ਼ਬਦ ਭਿਖਾਰੀ ਆਪ, ਨਿਹਕਲੰਕ ਨਾਮ ਰਖਾਇਆ। ਵਣਜ ਵਪਾਰੀ ਆਪ, ਸਾਚਾ ਵਣਜ ਨਾਮ ਕਰਾਇਆ। ਜੋਤ ਉਜਿਆਰੀ ਆਪ, ਦੀਪਕ ਜੋਤ ਰਿਹਾ ਜਗਾਇਆ। ਸ਼ਬਦ ਉਡਾਰੀ ਆਪ, ਲੋਆਂ ਪੁਰੀਆਂ ਵਿਚ ਸਮਾਇਆ। ਬ੍ਰਹਮ ਅਧਾਰੀ ਆਪ, ਪਾਰਬ੍ਰਹਮ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਖ ਵਟਾਇਆ। ਜਗਤ ਅਨਾਦੀ ਆਪ, ਸ਼ਬਦ ਨਾਦ ਵਜਾਇਆ। ਬ੍ਰਹਮ ਬ੍ਰਹਿਮਾਦੀ ਆਪ, ਬ੍ਰਹਿਮੰਡ ਖੰਡ ਸਮਾਇਆ। ਬੋਧ ਅਗਾਧੀ ਆਪ, ਬੋਧ ਅਗਾਧਾ ਸ਼ਬਦ ਜਣਾਇਆ। ਮਾਧਵ ਮਾਧੀ ਆਪ, ਆਦਿ ਅੰਤ ਭੇਵ ਕਿਸੇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਗੀ ਜੁਗਤ ਜਗਤ ਜੁਗਾਦੀ ਆਪਣਾ ਭੇਖ ਵਟਾਇਆ। ਭੇਖਧਾਰੀ ਆਪ ਭੇਖ ਵਟਾਇੰਦਾ। ਲੇਖਾ ਲਿਖੇ ਬਣ ਲਿਖਾਰੀ, ਲਿਖਣਹਾਰ ਆਪ ਅਖਵਾਇੰਦਾ। ਲਿਖਿਆ ਲੇਖ ਮੇਟ ਸੰਸਾਰੀ, ਮੇਟਣਹਾਰ ਸਰਬ ਜਣਾਇੰਦਾ। ਵੇਖ ਵਖਾਏ ਦਰ ਦਵਾਰੀ, ਜੁਗਾ ਜੁਗੰਤਰ ਬਣਤ ਬਣਾਇੰਦਾ। ਸਤਿਜੁਗ ਦੁਆਪਰ ਤ੍ਰੇਤਾ ਪਾਵੇ ਸਾਰੀ, ਕਲਜੁਗ ਅੰਤਮ ਅੰਤ ਜਗਾਇੰਦਾ। ਦੇਵੇ ਦਾਨ ਸ਼ਬਦ ਭੰਡਾਰੀ, ਜੀਵ ਜੰਤ ਵਿਚ ਟਿਕਾਇੰਦਾ। ਆਤਮ ਕਰੇ ਸਾਚੀ ਕਾਰੀ, ਵਿਕਾਰ ਹੰਕਾਰੀ ਨਸ਼ਟ ਕਰਾਇੰਦਾ। ਆਪੇ ਧੁਨ ਸੱਚੀ ਧੁਨਕਾਰੀ, ਆਤਮ ਧੁਨ ਇਕ ਉਪਜਾਇੰਦਾ। ਸ਼ਬਦ ਫੜ ਖੰਡਾ ਦੋ ਧਾਰੀ, ਸੁਨ ਮੁਨ ਤੋੜ ਤੁੜਾਇੰਦਾ। ਆਪੇ ਵਸੇ ਹੋ ਹੋ ਬਾਹਰੀ, ਗੁਰਮੁਖ ਸਾਚੇ ਸਾਜਣ ਚੁਣ ਆਪਣਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਆਪਣੇ ਹੱਥ ਰਖਾਇੰਦਾ। ਆਪੇ ਲੇਖਾ ਲਿਖਣਹਾਰਾ, ਸ੍ਰਿਸ਼ਟ ਸਬਾਈ ਮਾਪਾ। ਆਪੇ ਪਰਖੇ ਪਰਖਣਹਾਰਾ, ਆਪੇ ਜਾਣੇ ਆਪਣਾ ਆਪ। ਆਪੇ ਰੱਖੇ ਰਖਣਹਾਰਾ, ਹਰਿਜਨ ਹੋਏ ਵਡ ਵਡ ਪਰਤਾਪਾ। ਸ੍ਰਿਸ਼ਟ ਸਬਾਈ ਮਥਨਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਪੁੰਨ ਪਾਪਾ। ਸ਼ਬਦ ਆਧਾਰ ਬ੍ਰਹਿਮੰਡ ਹੈ, ਬ੍ਰਹਿਮੰਡ ਖੰਡ ਪ੍ਰਭ ਹੋਏ। ਜੋਤ ਸਰੂਪ ਇਕ ਆਕਾਰ ਹੈ, ਪੁਰੀਆਂ ਲੋਆਂ ਜੋਤ ਬਲੋਏ। ਏਕਾ ਸ਼ਬਦ ਸੱਚੀ ਜੈਕਾਰ ਹੈ, ਜੁਗਾ ਜੁਗੰਤਰ ਪਰਗਟ ਹੋਏ। ਪ੍ਰਭ ਤਿੱਖੀ ਰਖੇ ਧਾਰ ਹੈ, ਕਾਇਆ ਅੰਤਰ ਨਾ ਵੇਖੇ ਕੋਏ। ਜਨ ਭਗਤਾਂ ਪਹਿਰੇਦਾਰ ਹੈ, ਆਪੇ ਆਪ ਉਠਾਏ ਸੋਏ। ਏਕਾ ਬਖ਼ਸ਼ੇ ਚਰਨ ਪਿਆਰ ਹੈ, ਕਲਜੁਗ ਦੁਰਮਤ ਮੈਲ ਧੋਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਨਿਰੰਜਣ ਪਰਗਟ ਹੋਏ। ਜੋਤ ਨਿਰੰਜਣ ਨਿਰਾਕਾਰ, ਜੋਤੀ ਜਾਮਾ ਪਾਇਆ। ਸ਼ਬਦ ਰੱਖੇ ਭਗਤ ਭੰਡਾਰ, ਆਪਣਾ ਕਾਮ ਆਪ ਕਰਾਇਆ। ਨੌਂ ਖੰਡ ਪ੍ਰਿਥਮੀ ਪਰਖਣਹਾਰ, ਸੱਤਾਂ ਦੀਪਾਂ ਖੇਲ ਨਿਆਰਾ, ਕਰੇ ਕਰਾਏ ਗੁਪਤ ਜ਼ਾਹਿਰਾ, ਆਪ ਆਪਣਾ ਮੁਖ ਛੁਪਾਇਆ। ਕਲਜੁਗ ਰੈਣ ਅੰਧੇਰੀ ਧੁੰਦੂਕਾਰਾ, ਗਿਆਨ ਗੁਰ ਸ਼ਬਦ ਕਿਸੇ ਹੱਥ ਨਾ ਆਇਆ। ਗੁਰਮੁਖ ਵਿਰਲੇ ਲਏ ਉਧਾਰੀ, ਆਤਮ ਜੋਤ ਜਗੇ ਨਿਰੰਕਾਰੀ, ਪਾਰਬ੍ਰਹਮ ਬ੍ਰਹਮ ਪਾਵੇ ਸਾਰੀ, ਮਿਲੇ ਮੇਲ ਪੁਰਖ ਭਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਕਰਾਏ ਭਗਤ ਵਿਹਾਰਾ। ਜਗਤ ਵਿਹਾਰ ਕਰਾਵਣ ਆਇਆ, ਪੁਰਖ ਅਬਿਨਾਸ਼ੀ ਭੇਵ ਅਭੇਦਾ। ਸ਼ਬਦ ਜੈਕਾਰ ਕਰਾਵਣ ਆਇਆ, ਆਪੇ ਆਪ ਅਛਲ ਅਛੇਦਾ। ਜੋਤ ਨਿਰੰਜਣ ਕਰ ਆਕਾਰ, ਸ਼ਬਦ ਖੰਡਾ ਫੜ ਦੋ ਧਾਰ, ਮੇਟ ਮਿਟਾਏ ਚਾਰੇ ਵੇਦਾ। ਮਨਮੁਖ ਜੀਵਾਂ ਭਰਮ ਨਿਵਾਰ, ਅੰਤਮ ਕਲਜੁਗ ਕਰੇ ਖੁਆਰ, ਸੋਹੰ ਮਾਰੇ ਤਿੱਖਾ ਨੇਜਾ। ਗੁਰਮੁਖ ਸਾਚੇ ਲਾਏ ਪਾਰ, ਆਪ ਆਪਣੀ ਕਿਰਪਾ ਧਾਰ, ਚਰਨ ਛੁਹਾਏ ਆਤਮ ਸੇਜਾ। ਆਤਮ ਸੇਜਾ ਹਰਿ ਵਿਚਾਰ,

ਜੋਤ ਸਰੂਪੀ ਕਰੇ ਆਕਾਰ, ਦਸਮ ਦਵਾਰੀ ਖੋਲ੍ਹ ਕਿਵਾੜ, ਬੈਠਾ ਰਹੇ ਦਰ ਦਹਿਲੀਜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਕਿਰਪਾ ਦੇਵੇ ਕਰ, ਤਨ ਮਨ ਕਾਇਆ ਆਤਮ ਸੇਜਾ। ਤਨ ਮਨ ਕਾਇਆ ਸੀਤਲ ਧਾਰੀ, ਪ੍ਰਭ ਦਰਸ਼ਨ ਪਾਇਆ ਨੈਣਾ। ਹਉਮੇ ਤ੍ਰਿਸ਼ਨਾ ਅਗਨ ਨਿਵਾਰੀ, ਨਾਤਾ ਤੁੱਟੇ ਭਾਈ ਭੈਣਾਂ। ਪਾਰਬ੍ਰਹਮ ਬ੍ਰਹਮ ਪਾਵੇ ਸਾਰੀ, ਏਕਾ ਏਕ ਨਜ਼ਰੀ ਆਏ ਸਾਕ ਸੱਜਣ ਸੈਣਾ। ਕਲਜੁਗ ਤੇਰੀ ਅੰਤਮ ਵਾਰੀ, ਜਗੇ ਜੋਤ ਨਰ ਨਿਰੰਕਾਰੀ, ਗੁਰਮੁਖਾਂ ਦੇਵੇ ਸ਼ਬਦ ਭੰਡਾਰੀ, ਤਨ ਪਹਿਨਾਏ ਸਾਚਾ ਗਹਿਣਾ। ਸ੍ਰਿਸ਼ਟ ਸਬਾਈ ਅੰਧ ਅੰਧਿਆਰੀ, ਅੱਠੇ ਪਹਿਰ ਰਹੇ ਦੁੱਖਿਆਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਸ਼ਬਦ ਵਰ, ਸਾਚਾ ਹੁਕਮ ਭਾਣਾ ਸਹਿਣਾ। ਹਰਿ ਭਾਣਾ ਅਡੋਲ, ਅਡੋਲ ਰਖਾਇਆ। ਸ੍ਰਿਸ਼ਟ ਸਬਾਈ ਰਿਹਾ ਤੋਲ, ਤੋਲਣਹਾਰ ਆਪ ਅਖਵਾਇਆ। ਸ਼ਬਦ ਅਟੱਲਾ ਰਿਹਾ ਬੋਲ, ਆਪ ਆਪਣਾ ਰਾਗ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚਾ ਮੇਲਾ ਕੰਤ ਸੁਹਾਗ ਮਿਲਾਇਆ। ਕੰਤ ਸੁਹਾਗੀ ਸਾਚਾ ਪਾਇਆ, ਸੁਰਤ ਸਵਾਣੀ ਜਾਗੀ। ਸ਼ਬਦ ਅਨਾਦੀ ਨਾਦ ਵਜਾਇਆ, ਦੁਰਮਤ ਮੈਲ ਭਾਗੀ। ਆਦਿ ਜੁਗਾਦੀ ਦਰਸ਼ਨ ਪਾਇਆ, ਹੰਸ ਬਣਿਆ ਕਾਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਇਕ ਘਰ, ਦੇਵੇ ਦਰਸ ਵਡ ਵਡਭਾਗੀ। ਵਡਭਾਗੀ ਵਡਭਾਗ, ਗੁਰ ਮੰਤਰ ਜਾਣਿਆ। ਆਤਮ ਦੀਪਕ ਜਗੇ ਚਿਰਾਗ, ਮਾਣ ਨਿਮਾਣਿਆ। ਕਲਜੁਗ ਕਾਇਆ ਧੋਵੇ ਦਾਗ਼, ਸਾਚਾ ਦੇਵੇ ਪੀਣ ਖਾਣਿਆ। ਜਗਤ ਤ੍ਰਿਸ਼ਨਾ ਬੁਝਾਏ ਆਗ, ਦਰ ਦਵਾਰਾ ਜਿਸ ਜਨ ਮਾਣਿਆ। ਚਰਨ ਕਵਲ ਜਨ ਜਾਏ ਲਾਗ, ਲੇਖਾ ਚੁੱਕੇ ਆਵਣ ਜਾਣਿਆ। ਮਾਇਆ ਡੱਸੇ ਨਾ ਡੱਸਣੀ ਨਾਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚੇ ਦੇਵੇ ਮਾਣਿਆ। ਦਰ ਘਰ ਸਾਚਾ ਦਰ ਦਰਬਾਰ, ਪ੍ਰਭ ਸਾਚਾ ਇਕ ਸੁਹਾਇੰਦਾ। ਲੱਖ ਚੁਰਾਸੀ ਪਾਵੇ ਸਾਰ, ਸ੍ਰਿਸ਼ਟ ਸਬਾਈ ਵੇਖ ਵਖਾਇੰਦਾ। ਜਨ ਭਗਤਾਂ ਵੇਖੇ ਕਰ ਵਿਚਾਰ, ਜਗਤ ਵਿਚੋਲਾ ਆਪ ਅਖਵਾਇੰਦਾ। ਮਨਮੁਖ ਰੋਵੇ ਧਾਹਾਂ ਮਾਰ, ਕਾਇਆ ਡੋਲਾ ਨਾ ਕੋਈ ਉਠਾਇੰਦਾ। ਧਰਮ ਰਾਏ ਕਰੇ ਖੁਆਰ, ਕਲਜੁਗ ਹੋਲਾ ਅੰਤ ਵਖਾਇੰਦਾ। ਲਾੜੀ ਮੌਤ ਕਰੇ ਖ਼ਬਰਦਾਰ, ਪੂਰਾ ਤੋਲਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲੇ ਵੇਖ ਘਰ, ਆਪ ਆਪਣਾ ਰੰਗ ਵਖਾਇੰਦਾ। ਰੰਗ ਵਖਾਏ ਸਤਿ ਸਰੂਪ, ਨਿੱਜ ਘਰ ਆਤਮ ਵੱਸਿਆ। ਹਰਿ ਹਰਿ ਵਡਾ ਸ਼ਾਹੋ ਭੂਪ, ਮਿਟਾਏ ਰੈਣ ਅੰਧੇਰੀ ਮਸਿਆ। ਜੁਗਾ ਜੁਗੰਤਰ ਮਹਿੰਮਾ ਅਨੂਪ, ਕਲਜੁਗ ਤੇਰੀ ਅੰਤਮ ਵਾਰ ਤੀਰ ਨਿਰਾਲਾ ਕੱਸਿਆ। ਪਵਣ ਉਨੰਜਾ ਦੇਵੇ ਧੂਪ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਕਿਰਪਾ ਦੇਵੇ ਕਰ, ਏਕਾ ਜੋਤ ਕਰੇ ਪਰਕਾਸ਼ ਕੋਟਨ ਕੋਟ ਰਵ ਸੱਸਿਆ। ਕੋਟਨ ਕੋਟ ਰਵ ਸੱਸ ਕਰੇ ਪਰਕਾਸ਼ਿਆ। ਏਕਾ ਰਾਹ ਸਾਚਾ ਦੇਵੇ ਦੱਸ, ਆਦਿ ਪੁਰਖ ਅਬਿਨਾਸ਼ਿਆ। ਜਨ ਭਗਤਾਂ ਮੇਲ ਮਿਲਾਏ ਨੱਸ ਨੱਸ, ਵੇਖ ਵਖਾਣੇ ਪ੍ਰਿਥਮੀ ਆਕਾਸਿਆ। ਮਨਮੁਖ ਜੀਵਾਂ ਅੰਤਮ ਰਿਹਾ ਝੱਸ, ਹੋਏ ਕਲਜੁਗ ਮਾਤ ਵਿਨਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਸ਼ਬਦ ਵਰ, ਰਸਨ ਤਜਾਏ ਮਦਿਰਾ ਮਾਸਿਆ। ਮਦਿਰਾ ਮਾਸ ਰਸਨ ਤਜਾਏ, ਆਤਮ ਬ੍ਰਹਮ ਜਣਾਈਆ। ਪ੍ਰਭ ਅਬਿਨਾਸ਼ੀ ਦਇਆ ਕਮਾਏ, ਨਿਰਮਲ ਜੋਤੀ ਆਪ ਜਗਾਈਆ। ਸਾਚੀ ਨਈਆ ਜਗਤ ਚੜ੍ਹਾਏ, ਪਾਰ ਕਿਨਾਰਾ ਇਕ ਵਖਾਈਆ। ਸਾਕ ਸੱਜਣ

ਸੈਣ ਇਕ ਅਖਵਾਏ, ਸ਼ਬਦ ਅਸਵਾਰਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਇਕ ਹੁਲਾਰਾ ਰਿਹਾ ਦਵਾਈਆ। ਇਕ ਹੁਲਾਰਾ ਸ਼ਬਦ ਝੂਲਾ, ਕਾਇਆ ਮੰਦਰ ਹਰਿ ਟਿਕਾਇਆ। ਮਿਲੇ ਮੇਲ ਕੰਤ ਕੰਤੂਹਲਾ, ਭਾਂਡਾ ਭਰਮ ਹਰਿ ਭੰਨਾਇਆ। ਪੁਰਖ ਅਬਿਨਾਸ਼ੀ ਦੂਲ੍ਹੋ ਦੂਲਾ, ਮਾਨਸ ਜਨਮ ਲੇਖੇ ਲਾਇਆ। ਮਨਮੁਖ ਜੀਵ ਮਾਇਆ ਮਮਤਾ ਭੂਲਾ, ਹਉਮੇ ਚਿੰਤਾ ਰੋਗ ਵਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚਾ ਸੰਤ ਸੁਹੇਲਾ ਧੁਰ ਸੰਜੋਗ ਮਿਲਾਇਆ। ਧੁਰ ਸੰਜੋਗੀ ਸਾਚਾ ਮੇਲਾ, ਪ੍ਰਭ ਸਾਚਾ ਆਪ ਮਿਲਾਇੰਦਾ। ਆਪੇ ਗੁਰ ਆਪੇ ਚੇਲਾ, ਗੁਰ ਮੰਤਰ ਸ਼ਬਦ ਜਣਾਇੰਦਾ। ਕਲਜੁਗ ਤੇਰਾ ਅੰਤਮ ਵੇਲਾ ਕਲਜੁਗ ਕਾਇਆ ਪੰਚ ਬਸੰਤਰ ਲੱਗੀ ਨਾ ਕੋਇ ਬੁਝਾਇੰਦਾ। ਕੋਈ ਨਾ ਦਿਸੇ ਸੱਜਣ ਸੁਹੇਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਸ਼ਬਦ ਵਰ, ਆਪ ਆਪਣੇ ਰੰਗ ਸਮਾਇੰਦਾ। ਆਪ ਆਪਣੇ ਰੰਗ ਸਮਾਇਆ, ਵਡ ਵਡ ਨੀਕਨ ਨੀਕਾ। ਰਾਓ ਰੰਕਾਂ ਰਿਹਾ ਜਗਾਇਆ, ਰਸਨਾ ਰਸ ਰਹੇ ਕਲ ਫੀਕਾ। ਏਕਾ ਡੰਕ ਰਿਹਾ ਵਜਾਇਆ, ਭੇਵ ਖੁਲ੍ਹਾਏ ਜੀਵ ਜੀਅ ਕਾ। ਗੁਰਮੁਖ ਸਾਚਾ ਭਗਤ ਜਗਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖ ਚੁਕਾਏ ਸਾਢੇ ਤਿੰਨ ਹੱਥ ਸੀਂ ਕਾ। ਜਗਤ ਗਿਆਨਾ ਗੁਰ ਸ਼ਬਦ ਹੈ, ਘਟ ਘਟ ਪਰਗਟ ਹੋਏ। ਆਪੇ ਪਿਤਾ ਆਪੇ ਮਾਤ ਹੈ, ਦੂਸਰ ਦਿਸੇ ਨਾਹੀ ਕੋਏ। ਪੁਰਖ ਅਬਿਨਾਸ਼ੀ ਆਤਮ ਦਾਤ ਹੈ, ਊਚ ਨੀਚ ਨੀਚ ਊਚ ਵਿਚ ਬਲੋਏ। ਆਪ ਬੈਠਾ ਰਹੇ ਇਕਾਂਤ ਹੈ, ਦਿਵਸ ਰੈਣ ਕਦੇ ਨਾ ਸੋਏ। ਜਨ ਭਗਤਾਂ ਦਿਵਸ ਰੈਣ ਅਠੇ ਪਹਿਰ ਰਹੇ ਪਰਭਾਤ ਹੈ, ਸ਼ਬਦ ਜਣਾਏ ਤ੍ਰੈ ਤ੍ਰੈ ਲੋਏ। ਏਕਾ ਦੇਵੇ ਧੁਰ ਦਰਗਾਹੀ ਸਾਚੀ ਦਾਤ ਹੈ, ਸ਼ਬਦ ਸੁਨੇਹੜਾ ਸਾਚਾ ਢੋਏ। ਅੰਮ੍ਰਿਤ ਆਤਮ ਦੇਵੇ ਬੂੰਦ ਸਵਾਂਤ ਹੈ, ਨਾ ਜਨਮੇ ਨਾ ਕਦੇ ਮੋਏ। ਮੇਟ ਮਿਟਾਏ ਅੰਧੇਰੀ ਰਾਤ ਹੈ, ਤਨ ਮਨ ਬੀਜ ਸਾਚਾ ਬੋਏ। ਇਕ ਚਲਾਏ ਗਾਥ ਹੈ, ਸਤਿਜੁਗ ਸਾਚਾ ਪਰਗਟ ਹੋਏ। ਸਗਲ ਵਸੂਰੇ ਜਾਣ ਲਾਥ ਹੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸ਼ਬਦ ਵਰ, ਮਿਲੇ ਮੇਲ ਤ੍ਰਿਲੋਕੀ ਨਾਥ ਹੈ। ਤ੍ਰੈਲੋਕੀ ਨਾਥਾ ਹਰਿ ਰਘੁਨਾਥਾ, ਜੋਤੀ ਜੋਤ ਜਗਾਈਆ। ਸ੍ਰਿਸ਼ਟ ਸਬਾਈ ਸਗਲਾ ਸਾਥਾ, ਲੇਖਾ ਲੇਖ ਮਸਤਕ ਮਾਥਾ, ਲਿਖਣਹਾਰ ਆਪ ਅਖਵਾਈਆ। ਜਨ ਭਗਤ ਚੜ੍ਹਾਏ ਸਾਚੇ ਰਾਥਾ, ਸ਼ਬਦ ਬਿਬਾਣਾ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਕੜ ਉਠਾਏ ਰਾਜਾ ਰਾਣਾ, ਨਾ ਕੋਈ ਦਿਸੇ ਸ਼ਾਹ ਸੁਲਤਾਨਾਂ, ਵਾਲੀ ਦੋ ਜਹਾਨਾ ਆਪਣਾ ਭਾਣਾ ਆਪਣੇ ਹੱਥ ਰਖਾਈਆ। ਸ਼ਾਹ ਸੁਲਤਾਨਾਂ ਰੰਕ ਰਾਜਾਨਾਂ, ਏਕਾ ਰੰਗ ਰੰਗਾਇੰਦਾ। ਅੱਠੇ ਪਹਿਰ ਕਰੇ ਧਿਆਨ ਦਵਾਰ ਬੰਕ, ਸਾਜਨ ਸਾਚਾ ਆਪ ਸੁਹਾਇੰਦਾ। ਗੁਰਮੁਖ ਵਿਰਲੇ ਆਤਮ ਜੋਤੀ ਲਾਏ ਤਨਕ, ਸਾਚਾ ਨਾਮ ਤਿੱਖਾ ਬਾਣ ਆਰ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਸੋਲਾਂ ਕਰ ਤਨ ਸ਼ਿੰਗਾਰ, ਸ਼ਬਦ ਭਰੇ ਨਾਮ ਭੰਡਾਰਾ ਹਉਮੇ ਤ੍ਰਿਸ਼ਨਾ ਰੋਗ ਨਿਵਾਰ, ਇਕ ਉਜਾਲਾ ਗੁਰ ਗੋਪਾਲਾ ਜੋਤ ਨਿਰੰਜਣ ਆਪਣਾ ਮੇਲ ਮਿਲਾਇੰਦਾ। ਗੁਰਮੁਖ ਸਤਿ ਸਰੂਪ ਹੈ, ਸਤਿ ਪੁਰਖ ਭਗਵਾਨ। ਨਾ ਕੋਈ ਰੰਗ ਰੂਪ ਹੈ, ਆਦਿ ਅੰਤ ਏਕਾ ਜਾਣ। ਆਪੇ ਦੀਪਕ ਜੋਤ ਸੱਚਾ ਧੂਪ ਹੈ, ਸਾਚਾ ਮੇਲਾ ਪਵਣ ਮਸਾਣ। ਜੁਗਾ ਜੁਗੰਤ ਮਹਿੰਮਾ ਅਨੂਪ ਹੈ, ਆਪੇ ਵੇਖੇ ਆਵਣ ਜਾਣ। ਮਿਲਿਆ ਮੇਲ ਹਰਿ ਸ਼ਾਹੋ ਭੂਪ ਹੈ, ਹੋਏ ਸਹਾਈ ਦੋ ਜਹਾਨ। ਦਇਆ ਕਮਾਏ ਅੰਧ ਕੂਪ ਹੈ, ਜੋਤੀ

ਜਗੇ ਜਗਤ ਮਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਆਏ ਦਇਆ ਕਮਾਏ, ਏਕਾ ਬਖ਼ਸ਼ੇ ਜੀਆ ਦਾਨ। ਜੀਆ ਦਾਨ ਦੇਵੇ ਦਾਤਾ, ਭਰਿਆ ਸ਼ਬਦ ਭੰਡਾਰਾ। ਆਤਮ ਅੰਤਰ ਬ੍ਰਹਮ ਗਿਆਤਾ, ਅੰਮ੍ਰਿਤ ਦੇਵੇ ਬੂੰਦ ਸਵਾਂਤਾ, ਕਾਇਆ ਕਰੇ ਠੰਢੀ ਠਾਰਾ। ਚਰਨ ਕਵਲ ਬੰਧਾਏ ਸਾਚਾ ਨਾਤਾ, ਉਪਰ ਧਵਲ ਚਲਾਏ ਗਾਥਾ, ਕਰਮ ਧਰਮ ਧਰਮ ਕਰਮ ਆਪਣੇ ਹੱਥ ਰਖਾਤਾ, ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਭਰਿਆ ਰਹੇ ਜਗਤ ਭੰਡਾਰਾ। ਕਲਜੁਗ ਭੰਡਾਰ ਭਰਪੂਰ, ਪ੍ਰਭ ਸਾਚਾ ਦਇਆ ਕਮਾਇੰਦਾ। ਅਠੇ ਪਹਿਰ ਹਾਜ਼ਰ ਹਜ਼ੂਰ, ਜਿਸ ਜਨ ਸਾਚੀ ਦਇਆ ਕਮਾਇੰਦਾ। ਆਪੇ ਦਾਤਾ ਜੋਧਾ ਸੂਰ, ਜੋਤੀ ਦੇਵੇ ਸਾਚਾ ਨੂਰ, ਸ਼ਬਦ ਸਾਚਾ ਨਾਦ ਵਜਾਇੰਦਾ। ਸ੍ਰਿਸ਼ਟ ਸਬਾਈ ਕੂੜੋ ਕੂੜ, ਗੁਰਮੁਖ ਸਾਚੇ ਮਸਤਕ ਧੂੜ, ਕਾਇਆ ਰੰਗਣ ਰੰਗ ਗੂੜ੍ਹ ਚੜ੍ਹਾਇੰਦਾ। ਮਨਮੁਖ ਜੀਵ ਨਾ ਜਾਨਣ ਮੂੜ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਸੁਹੇਲੇ ਇਕ ਇਕੇਲੇ ਦਰ ਦਵਾਰੇ ਆਪਣੇ ਮੇਲੇ, ਆਪ ਆਪਣਾ ਹੱਥ ਸਮਰਥ ਸਿਰ ਟਿਕਾਇੰਦਾ। ਰਖ ਹੱਥ ਸਮਰਥ, ਜਗਤ ਵਡਿਆਈਆ। ਪੰਚ ਵਿਕਾਰਾ ਦੇਵੇ ਮਥ, ਬੂੰਦ ਰਕਤ ਲੇਖੇ ਲਾਈਆ। ਸ਼ਬਦ ਜਣਾਏ ਅਕਥਨਾ ਅਕਥ, ਕਥਾ ਨਾ ਕਥਨੀ ਜਾਈਆ। ਪੰਜਾਂ ਚੋਰਾਂ ਪਾਏ ਨੱਥ, ਡੋਰ ਆਪਣੇ ਹੱਥ ਰਖਾਈਆ। ਸਗਲ ਵਸੂਰੇ ਜਾਇਣ ਲੱਥ, ਦਰ ਦਵਾਰੇ ਜੋ ਜਨ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਕਿਰਪਾ ਦੇਵੇ ਕਰ, ਬਖ਼ਸ਼ੇ ਸਰਨ ਸੱਚੀ ਸਰਨਾਈਆ।