੧੭ ਚੇਤ ੨੦੧੩ ਬਿਕ੍ਰਮੀ ਜਸਵੰਤ ਸਿੰਘ ਦੇ ਗ੍ਰਹਿ ਕਰਤਾਰ ਪੁਰ ਮਹੱਲਾ ਚਰਖੜੀ ਜ਼ਿਲਾ ਜਲੰਧਰ
ਸੋਭਾਵੰਤੀ ਨਾਰ ਗੁਰਮੁਖ ਸਚ ਸਵਾਣੀਆ। ਪ੍ਰਭ ਪਾਇਆ ਪੁਰਖ ਭਤਾਰ, ਮਿਲਿਆ ਮੇਲ ਸਾਚੇ ਹਾਣੀਆ। ਆਤਮ ਜੋਤੀ ਜਗੇ ਅਪਾਰ, ਤੁਟੇ ਜਮ ਕੀ ਕਾਣੀਆ। ਵਰਨ ਗੋਤੀ ਦਏ ਨਿਵਾਰ, ਦੁਰਮਤ ਮੈਲ ਜਾਏ ਧੋਤੀ, ਅੰਮ੍ਰਿਤ ਆਤਮ ਦੇਵੇ ਠੰਢਾ ਪਾਣੀਆ। ਹਰਿ ਜਨ ਬਣਾਏ ਦਰ ਦਵਾਰੇ ਸਾਚੇ ਮੋਤੀ, ਇਕ ਸੁਣਾਏ ਸਾਚੀ ਬਾਣੀਆ। ਸ੍ਰਿਸ਼ਟ ਸਬਾਈ ਰਹੀ ਰੋਤੀ, ਖਾਲੀ ਹੋਈ ਜੇਰਜ ਖਾਣੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਦੇਵੇ ਦਾਤ ਵਡ ਵਡ ਦਾਨੀਆ। ਦਾਨੀ ਦਾਤਾ ਆਪ, ਧੁਰ ਦਰਗਾਹੀਆ। ਮੇਟ ਮਿਟਾਏ ਅੰਧੇਰੀ ਰਾਤ, ਜਿਸ ਜਨ ਦਇਆ ਕਮਾਈਆ। ਮੇਲ ਮਿਲਾਵਾ ਕਮਲਾਪਾਤ, ਪਤ ਪਤਵੰਤਾ ਪੂਰਨ ਭਗਵੰਤਾ ਸਾਚੇ ਸੰਤਾਂ ਦਰਸ ਦਿਖਾਈਆ। ਮਹਿੰਮਾ ਜਗਤ ਭਗਤ ਭਗਵੰਤਾ, ਆਪੇ ਬਣਤ ਬਨਾਵਣਹਾਰ ਆਪ ਅਖਵਾਈਆ। ਦੇਵੇ ਵਡਿਆਈ ਜੀਵਾਂ ਜੰਤਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੇਤਰ ਅੰਜਨ ਨਾਮ ਸਾਚਾ ਆਪਣੀ ਹੱਥੀਂ ਪਾਈਆ। ਨੇਤਰ ਨਾਮ ਸਾਚਾ ਕੱਜਲ ਗੁਰਮੁਖ ਸਾਚੇ ਪਾਇਆ। ਮਿਲਿਆ ਮੇਲ ਪ੍ਰਭ ਸਾਚੇ ਸੱਜਣ, ਭਾਂਡਾ ਭਰਮ ਭੰਨਾਇਆ। ਆਤਮ ਤਾਲ ਘਰ ਸਾਚੇ ਵੱਜਣ, ਰਾਗ ਅਨਾਦੀ ਏਕਾ ਰਾਗ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਚਰਨ ਧੂੜ ਕਰਾਏ ਸਾਚਾ ਮਜਨ, ਜੋ ਜਨ ਚਰਨ ਸਰਨ ਸੱਚੀ ਸਰਨਾਈ ਆਇਆ। ਚਰਨ ਧੂੜ ਮਸਤਕ ਰੇਖਾ, ਗੁਰਮੁਖ ਵਿਰਲੇ ਲਾਈਆ। ਆਪੇ ਜਾਣੇ ਅਗਲਾ ਪਿਛਲਾ ਲੇਖਾ, ਜੀਵ ਜੰਤ ਸਾਰ ਨਾ ਪਾਈਆ। ਕਲਜੁਗ ਮਾਇਆ ਭਰਮੇ ਭੁੱਲੇ ਮੁਗਧ ਗਵਾਰੀ, ਨੇਤਰ ਗੁਰ ਗੁਰ ਨੇਤਰ
ਕਿਸੇ ਨਾ ਦੇਖਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਸ਼ਬਦ ਵਰ, ਆਤਮ ਤ੍ਰਿਸ਼ਨਾ ਹੰਗਤਾ ਰੋਗ ਗਵਾਈਆ। ਜਗਤ ਵਿਜੋਗ ਝੂਠਾ ਨਾਤਾ ਜਾਏ ਛੁੱਟ, ਪ੍ਰਭ ਸਾਚਾ ਦਇਆ ਕਮਾਈਆ। ਪੰਜਾਂ ਚੋਰਾਂ ਕੱਢੇ ਕੁੱਟ, ਸ਼ਬਦ ਚੋਟ ਇਕ ਲਗਾਈਆ। ਜੂਠ ਝੂਠ ਕਾਇਆ ਮੰਦਰ ਦੇਵੇ ਜੜ੍ਹ ਪੁੱਟ, ਏਕਾ ਨਾਮ ਸਚ ਫੁਲਵਾੜੀ ਆਪੇ ਦਏ ਲਗਾਈਆ। ਦਰ ਦਵਾਰੇ ਜਾਏ ਵਾੜੀ, ਸ਼ਬਦ ਘੋੜੇ ਜਾਏ ਚਾੜ੍ਹੀ, ਆਪੇ ਹੋਏ ਪਿਛੇ ਅਗਾੜੀ, ਵਾਗ ਆਪਣੇ ਹੱਥ ਰਖਾਈਆ। ਹਰਿਜਨ ਲਾਜ ਰਖਾਏ ਚਰਨ ਛੁਹਾਏ ਦਾਹੜੀ, ਮਾਇਆ ਮਮਤਾ ਅਗਨ ਤ੍ਰਿਸ਼ਨਾ ਦੇਵੇ ਸਾੜੀ, ਏਕਾ ਲਗਨ ਗੁਰ ਚਰਨ ਧਿਆਨ ਰਖਾਈਆ। ਦੀਪਕ ਜੋਤੀ ਸਾਚੇ ਜਗਣ, ਦਰ ਦਵਾਰਾ ਏਕਾ ਏਕ ਜੋ ਜਨ ਮੰਗਣ, ਨਾਮ ਭਿਛਿਆ ਪੂਰਨ ਇਛਿਆ ਪ੍ਰਭ ਸਾਚੇ ਆਪ ਕਰਾਈਆ। ਮਨਮੁਖ ਜੀਵ ਭੌਂਦੇ ਨਗਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਸ਼ਬਦ ਵਰ, ਆਪਣੇ ਅੰਗਣ ਆਪ ਰਖਾਈਆ। ਆਪ ਆਪਣੇ ਅੰਗ ਸਮਾਈਆ, ਗੁਰਮੁਖ ਸੰਤ ਜਗਾਏ। ਕਾਇਆ ਚੋਲੀ ਰੰਗ ਵਖਾਇਆ, ਨੀਚੋਂ ਊਚ ਬਣਾਏ। ਸ਼ਬਦ ਘੋੜੇ ਤੰਗ ਕਸਾਇਆ, ਸੂਚੋ ਸੂਚ ਆਪ ਹੋ ਜਾਏ। ਭੁੱਖ ਨੰਗ ਦਏ ਕਟਾਇਆ, ਏਕਾ ਦੂਜਾ ਭਉ ਚੁਕਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਸ਼ਬਦ ਵਰ, ਆਪਣੇ ਅੰਗਣ ਆਪ ਰਖਾਏ। ਦਰਸ ਪੇਖਤ ਨੈਨਣ ਨੈਣ ਲੋਚਨ, ਜਗਤ ਗਿਆ ਵਿਕਾਰਾ। ਦਰ ਦਵਾਰੇ ਮਿਟੀ ਲਿਖੀ ਰੇਖਨ, ਮਿਲੇ ਮੀਤ ਸ਼ਬਦ ਭੰਡਾਰਾ। ਮਨਮੁਖ ਜੂਠੇ ਝੂਠੇ ਦਰ ਦਵਾਰੇ ਵੇਖਣ, ਦਿਸ ਨਾ ਆਏ ਨਰ ਨਿਰੰਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਸ਼ਬਦ ਵਰ, ਏਕਾ ਰੰਗ ਰੰਗਾਏ, ਸ਼ਬਦ ਡੋਲੀ ਵਿਚ ਬਿਠਾਏ, ਸਾਚੀ ਗੋਲੀ ਆਪ ਹੋ ਜਾਏ, ਦੋ ਜਹਾਨੀ ਪਾਰ ਕਿਨਾਰਾ। ਦੋ ਜਹਾਨੀ ਉਧਰੇ ਪਾਰ, ਜਿਸ ਜਨ ਸੇਵ ਕਮਾਈਆ। ਸ਼ਬਦ ਨਿਸ਼ਾਨੀ ਵਿਚ ਸੰਸਾਰ, ਪਾਰਬ੍ਰਹਮ ਬ੍ਰਹਮ ਮੇਲ ਮਿਲਾਈਆ। ਗੁਣ ਨਿਧਾਨੀ ਕਿਰਪਾ ਕਰੇ ਅਪਰ ਅਪਾਰ, ਜਾਣੀ ਜਾਣ ਆਪ ਅਖਵਾਈਆ। ਖਾਲੀ ਭਰੇ ਭਗਤ ਭੰਡਾਰ, ਵੇਖ ਵਖਾਏ ਵਾਰੋ ਵਾਰ, ਜੁਗਾ ਜੁਗੰਤ ਸਾਧ ਸੰਤ ਪੂਰਨ ਭਗਵੰਤ ਸਾਚੀ ਬਣਤ ਬਣਾਈਆ। ਮਾਇਆ ਪਾਏ ਜਗਤ ਬੇਅੰਤ, ਹਰਿਜਨ ਵਿਰਲੇ ਮੇਲ ਮਿਲਾਵਾ ਸਾਚੇ ਕੰਤ, ਨਾਰ ਸੁਹਾਗਣ ਤਨ ਮਨ ਬੈਰਾਗਣ ਏਕਾ ਮੀਤਾ ਹਰਿ ਹਰਿ ਸਦਾ ਰੱਖੇ ਚੀਤਾ, ਦੂਜਾ ਨੇਤਰ ਦਿਸ ਨਾ ਆਈਆ। ਮਿਲਿਆ ਮੀਤ ਹਰਿ ਮੁਰਾਰ, ਦਰ ਘਰ ਸਾਚਾ ਪਾਇਆ। ਸੋਲਾਂ ਕਰ ਤਨ ਸ਼ਿੰਗਾਰ, ਪ੍ਰਭ ਅਬਿਨਾਸ਼ੀ ਘਰ ਮਨਾਇਆ। ਮਿਲਿਆ ਮੇਲ ਪੁਰਖ ਭਤਾਰ, ਏਕੰਕਾਰ ਏਕਾ ਚੋਲਾ ਤਨ ਪਹਿਨਾਇਆ। ਸ਼ਬਦ ਕਰਾਏ ਜੈ ਜੈਕਾਰ, ਸਾਚਾ ਢੋਲਾ ਰਿਹਾ ਗਾਇਆ। ਅਗਿਆਨ ਅੰਧੇਰਾ ਮਿਟੇ ਧੁੰਦੂਕਾਰ, ਦੀਪਕ ਜੋਤ ਰਿਹਾ ਜਗਾਇਆ। ਜਿਸ ਜਨ ਬਖ਼ਸ਼ੇ ਚਰਨ ਪਿਆਰ, ਸੋ ਜਨ ਉਧਰੇ ਵਿਚ ਸੰਸਾਰ, ਏਕਾ ਰੰਗਣ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਦੂਜਾ ਦਰ ਨਾ ਮੰਗਣ ਜਾਇਆ। ਜਿਸ ਜਨ ਮਿਲਿਆ ਮੇਲ, ਹਰਿ ਭਗਵੰਤਿਆ। ਸ਼ਬਦ ਚੜ੍ਹਾਏ ਸਾਚਾ ਤੇਲ, ਕਾਇਆ ਚੋਲੀ ਰੰਗੇ ਰੰਗ ਬਸੰਤਿਆ। ਧਰਮ ਰਾਏ ਦੀ ਕਟੇ ਜੇਲ੍ਹ, ਦਿਵਸ ਰੈਣ ਰੈਣ ਦਿਵਸ ਅੱਠੇ ਪਹਿਰ ਸੁਣੇ ਬੇਨੰਤਿਆ। ਆਪੇ ਹੋਏ ਸੱਜਣ ਸੁਹੇਲ, ਸਦਾ ਸੁਹੇਲਾ ਸਦ ਵਸੇ ਰੰਗ ਨਵੇਲ, ਏਕਾ ਧਾਮ ਇਕ ਅਖਵੰਤਿਆ। ਆਪੇ ਗੁਰ ਆਪੇ ਚੇਲ, ਆਪ ਆਪਣਾ ਕਰੇ ਮੇਲ, ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਏਕਾ ਦੇਵੇ ਸ਼ਬਦ ਵਰ, ਪੁਰਖ
ਅਬਿਨਾਸ਼ੀ ਘਟ ਘਟ ਵਾਸੀ ਪਿਤ ਹਿਤ ਪਤੀ ਪਤਵੰਤਿਆ। ਪਤ ਰੱਖਣਹਾਰ ਸ੍ਰਿਸ਼ਟ ਸਬਾਈਆ। ਸ੍ਰਿਸ਼ਟ ਸਬਾਈ ਆਏ ਡਰ, ਨਾ ਹੋਏ ਕੋਈ ਸਹਾਈਆ। ਲੱਖ ਚੁਰਾਸੀ ਆਵੇ ਜਾਵੇ ਜਨਮੇ ਜਾਏ ਮਰ, ਨਾ ਕੋਈ ਫੰਦ ਕਟਾਈਆ। ਗੁਰ ਗੋਬਿੰਦ ਗੋਬਿੰਦ ਗੋਬਿੰਦ ਤੇਰਾ ਏਕਾ ਦਰ, ਸਾਚਾ ਘਰ ਦਏ ਵਖਾਈਆ। ਮਿਲੇ ਮੇਲ ਪ੍ਰਭ ਸਾਚੇ ਹਰਿ, ਆਤਮ ਤ੍ਰਿਸ਼ਨਾ ਭੁੱਖ ਮਿਟਾਈਆ। ਅੰਮ੍ਰਿਤ ਆਤਮ ਨੁਹਾਏ ਸਾਚੇ ਸਰ, ਦੁਰਮਤ ਮੈਲ ਰਹਿਣ ਨਾ ਪਾਈਆ। ਆਪ ਆਪਣੀ ਕਿਰਪਾ ਕਰ, ਜੋਤੀ ਜੋਤ ਸਰੂਪ ਹਰਿ, ਜਿਸ ਜਨ ਦੇਵੇ ਸ਼ਬਦ ਵਰ, ਏਕਾ ਘਰ ਰਿਹਾ ਵਸਾਈਆ। ਵਸਿਆ ਘਰ ਹਰਿ ਗੋਬਿੰਦਾ, ਸ਼ਬਦ ਸਿੰਘਾਸਣ ਪਾਇਆ। ਸਗਲ ਉਤਰੀ ਤਨ ਮਨ ਚਿੰਦਾ, ਪੁਰਖ ਅਬਿਨਾਸ਼ੀ ਨਜ਼ਰੀ ਆਇਆ। ਹਰਿਜਨ ਉਪਜੇ ਸਾਚੀ ਬਿੰਦਾ, ਮਾਤ ਕੁੱਖ ਸੁਫਲ ਕਰਾਇਆ। ਜੀਵ ਜੰਤ ਕਲ ਕਰੇ ਨਿੰਦਾ, ਮੁਖ ਕਾਲਖ ਟਿਕਾ ਲਾਇਆ। ਜਿਸ ਜਨ ਮੇਲਾ ਗੁਣੀ ਗਹਿੰਦਾ, ਆਤਮ ਧਾਰ ਵਹਾਏ ਸਾਗਰ ਸਿੰਧਾ, ਨੇਤਰ ਲੋਚਨ ਨੈਣ ਬੰਦ ਕਿਵਾੜੀ ਦਏ ਖੁਲ੍ਹਾਇਆ। ਆਪੇ ਤੋੜੇ ਵੱਜਾ ਜੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸ਼ਬਦ ਵਰ, ਦਸਮ ਦਵਾਰੀ ਜੋਤ ਨਿਰੰਕਾਰੀ ਸ਼ਬਦ ਧਾਰੀ ਏਕਾ ਧਾਰ ਰਿਹਾ ਵਹਾਇਆ। ਦਸਮ ਦਵਾਰੀ ਦਰ ਦਰਵਾਜ਼ਾ, ਪ੍ਰਭ ਸਾਚੇ ਆਪ ਸੁਹਾਇਆ। ਆਪੇ ਵਸੇ ਗਰੀਬ ਨਿਵਾਜਾ ਦਿਸ ਕਿਸੇ ਨਾ ਆਇਆ। ਜਿਸ ਜਨ ਤੇਰਾ ਸਾਜਨ ਸਾਜਾ, ਤੇਰੇ ਮੰਦਰ ਅੰਦਰ ਵਿਚ ਸੁਹਾਇਆ। ਆਪ ਸਵਾਰੇ ਤੇਰਾ ਆਪਣਾ ਕਾਜਾ, ਚਰਨ ਕਵਲ ਕਵਲ ਚਰਨ ਉਪਰ ਧਵਲ ਦੋਏ ਜੋੜ ਸੀਸ ਨਿਵਾਇਆ। ਕਾਇਆ ਫੁੱਲਵਾੜੀ ਜਾਏ ਮਵਲ, ਮਿਲੇ ਮੇਲ ਸਾਵਲ ਸਵਲ, ਆਤਮ ਸੇਜਾ ਸਾਚੀ ਬੈਠਾ ਆਸਣ ਲਾਇਆ। ਉਲਟੀ ਕਰੇ ਨਾਭ ਕਵਲ, ਜੋਤੀ ਜੋਤ ਸਰੂਪ ਹਰਿ, ਜਿਸ ਜਨ ਦੇਵੇ ਸ਼ਬਦ ਵਰ, ਨਾਮ ਭੰਡਾਰਾ ਦੇਵੇ ਭਰ, ਅਤੋਟ ਅਤੁਟ ਅਖੁਟ ਆਪ ਅਖਵਾਇਆ। ਨਾਮ ਭੰਡਾਰ ਹਰਿ ਭਰਪੂਰ, ਤੋਟ ਰਹੇ ਨਾ ਰਾਈਆ। ਜਨ ਭਗਤਾਂ ਸਦ ਹਾਜ਼ਰ ਹਜ਼ੂਰ, ਬੇਮੁਖਾਂ ਦਿਸ ਨਾ ਆਈਆ। ਸ਼ਬਦ ਉਪਜਾਏ ਅਨਾਹਦ ਸਾਚੀ ਤੂਰ, ਅਨਹਦ ਸਾਚਾ ਰਾਗ ਸੁਣਾਈਆ। ਜੋਤੀ ਬਖ਼ਸ਼ੇ ਸਾਚਾ ਨੂਰ, ਨਿਰਮਲ ਜੋਤ ਆਕਾਰ ਕਰਾਈਆ। ਜਗਤ ਨਾਤਾ ਕੂੜੋ ਕੂੜ, ਅੰਤਮ ਕੋਈ ਰਹਿਣ ਨਾ ਪਾਈਆ। ਜਿਸ ਜਨ ਬਖ਼ਸ਼ੇ ਚਰਨ ਧੂੜ, ਲੱਖ ਚੁਰਾਸੀ ਫੰਦ ਕਟਾਈਆ। ਚਤੁਰ ਸੁਜਾਨ ਬਣਾਏ ਮੂੜ੍ਹ, ਜੋ ਜਨ ਬੱਤੀ ਦੰਦ ਗਾਈਆ। ਏਕਾ ਰੰਗ ਚੜ੍ਹਾਏ ਗੂੜ੍ਹ, ਮਦਿਰਾ ਮਾਸ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਸ਼ਬਦ ਵਰ, ਆਪ ਆਪਣਾ ਦਰਸ ਦਿਖਾਈਆ। ਦਰਸ ਦਿਖਾਏ ਤੀਜੇ ਨੈਣਾ, ਗੁਰਮਤ ਬੂਝ ਬੁਝਾਈਆ। ਕਲਜੁਗ ਵਹਿਣ ਵਹੇ ਵਹਿਣਾ, ਮਨ ਮਤ ਫਿਰੇ ਹਲਕਾਈਆ। ਨਾ ਕੋਈ ਦਿਸੇ ਸਾਕ ਸੱਜਣ ਸੈਣਾ, ਭੈਣਾਂ ਭਈਆਂ ਸਾਰ ਨਾ ਰਾਈਆ। ਆਪੇ ਹੋਏ ਸਾਕ ਸੱਜਣ ਸੈਣਾ, ਜੁਗ ਜੁਗ ਚੁਕਾਏ ਲਹਿਣਾ ਦੇਣਾ, ਦੇਵਣਹਾਰ ਸਭਨੀਂ ਥਾਈਂਆ। ਹਰਿ ਜਨ ਤੇਰਾ ਏਕਾ ਨਾਉਂ ਮਾਤ ਰਹਿਣਾ, ਦੂਸਰ ਕੋਈ ਦਿਸ ਨਾ ਆਈਆ। ਸ਼ਬਦ ਸੰਤੋਖੀ ਆਤਮ ਏਕਾ ਭਾਣਾ ਆਤਮ ਘਰ ਸਾਚੇ ਸਹਿਣਾ, ਜੋਤੀ ਜੋਤ ਸਰੂਪ ਹਰਿ, ਜਿਸ ਜਨ ਦੇਵੇ ਸ਼ਬਦ ਵਰ, ਉਜਲ ਮੁਖ ਰਿਹਾ ਮਾਤ ਕਰਾਈਆ। ਉਜਲ ਮੁਖੜਾ ਹੋਏ ਮਾਤ, ਹਰਿ ਹਰਿ ਹਿਰਦੇ ਵਾਚਾ। ਉਤਰੇ ਦੁੱਖੜਾ ਜਗਤ ਤੁੱਟੇ ਨਾਤਾ। ਬੂਝ ਬੁਝਾਏ ਜੀਉ ਪਿੰਡ ਲੇਖਾ ਚੁੱਕੇ ਜ਼ਾਤ ਪਾਤਾ। ਉਤਮ ਜ਼ਾਤ ਮਿਲੇ ਮੇਲ ਪ੍ਰਭ ਕਮਲਾਪਾਤ, ਏਕਾ ਨਾਂਓ ਵਖਾਣੇ ਸਾਚੋ ਸਾਚਾ। ਆਪ ਬਣਾਏ ਪਾਰਜ਼ਾਤ, ਕੌਸਤਕ ਮਨੀਆ ਸਾਚਾ ਟਿੱਕਾ ਲਾਏ
ਮਸਤਕ ਮਾਥ, ਧੁਰ ਦਰਗਾਹੀ ਦੇਵੇ ਸਚ ਸੁਗਾਤਾ। ਸ਼ਬਦ ਚੜ੍ਹਾਏ ਸਾਚੇ ਰਾਥ, ਮੇਲ ਮਿਲਾਏ ਤ੍ਰੈਲੋਕੀ ਨਾਥ, ਆਪ ਚਲਾਏ ਆਪਣੀ ਗਾਥਾ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਲੇਖਾ ਚੁਕੇ ਸੀਆਂ ਸਾਢੇ ਤਿੰਨ ਹਾਥਾ। ਨਾਮ ਵਿਹੂਣਾ ਜਗ, ਮਾਤ ਬੌਰਾਨਿਆ। ਮਾਇਆ ਤ੍ਰਿਸ਼ਨਾ ਲਗੀ ਅੱਗ, ਹੋਏ ਸੁੰਞ ਮਸਾਣਿਆ। ਅੰਤਮ ਹੰਸ ਬਣੇ ਕੱਗ, ਏਕਾ ਭੁੱਲੇ ਗੁਣ ਨਿਧਾਨਿਆ। ਦਿਸ ਨਾ ਆਏ ਉਪਰ ਸ਼ਾਹ ਰਗ, ਦਰ ਘਰ ਸਾਚੇ ਏਕਾ ਸ਼ਾਹ ਸੁਲਤਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਦੋ ਜਹਾਨਿਆ। ਦੋ ਜਹਾਨੀ ਵੇਖੇ ਖੇਲ, ਲੋਆਂ ਪੁਰੀਆਂ ਵਾਸਾ। ਲੱਖ ਚੁਰਾਸੀ ਘੱਲੇ ਧਰਮ ਰਾਏ ਦੀ ਜੇਲ੍ਹ, ਪਰਗਟ ਜੋਤ ਪੁਰਖ ਅਬਿਨਾਸ਼ਾ। ਪਕੜ ਉਠਾਏ ਫੜ ਫੜ ਗੁਰ ਚੇਲ, ਝੂਠੀ ਨਾ ਕੋਈ ਪਾਏ ਰਾਸਾ। ਜਨ ਭਗਤ ਚੜ੍ਹਾਏ ਆਤਮ ਅੰਤਰ ਤੇਲ, ਨਾਮ ਵਸਤ ਪਾਏ ਕਾਇਆ ਕਾਸਾ। ਆਪ ਆਪਣਾ ਕਰੇ ਮੇਲ, ਵੇਖ ਵਖਾਣੇ ਪ੍ਰਿਥਮੀ ਆਕਾਸ਼ਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਏਕ ਸ਼ਬਦ ਚਲਾਏ ਹਰਿਜਨ ਸਾਚੇ ਸਵਾਸ ਸਵਾਸਾ। ਸਵਾਸ ਸਵਾਸ ਰਸਨ ਗੁਣ ਗਾਇਆ। ਲੇਖੇ ਲਾਏ ਕਾਇਆ ਹੱਡ ਨਾੜੀ ਮਾਸ, ਆਪ ਆਪਣੀ ਦਇਆ ਕਮਾਇਆ। ਗੁਰਮੁਖ ਸਾਚੇ ਬਲ ਬਲ ਜਾਸਨ, ਮਿਲਿਆ ਮੇਲ ਹਰਿ ਸ਼ਾਹੋ ਸ਼ਾਬਾਸਨ, ਕਾਇਆ ਮੰਦਰ ਜੋਤ ਜਗਾਇਆ। ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ਨ, ਪੰਜਾਂ ਤੱਤਾਂ ਵਿਚ ਸਮਾਇਆ। ਆਦਿ ਅੰਤ ਨਾ ਹੋਏ ਵਿਨਾਸਨ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਲੇਖਾ ਰਿਹਾ ਲਿਖਾਇਆ। ਪੁਰਖ ਅਬਿਨਾਸ਼ੀ ਸਾਚਾ ਕੰਤਾ। ਨੌਂ ਖੰਡ ਪ੍ਰਿਥਮੀ ਵੇਖ ਵਖਾਏ, ਲੱਖ ਚੁਰਾਸੀ ਜੀਵ ਜੰਤਾ। ਬ੍ਰਹਿਮੰਡ ਖੰਡ ਪ੍ਰਭ ਵੰਡ ਕਰਾਏ, ਕਿਸੇ ਦਿਸ ਨਾ ਆਏ, ਸਾਧਨ ਸੰਤਾ। ਸ਼ਬਦ ਖੰਡਾ ਪ੍ਰਭ ਹੱਥ ਉਠਾਏ, ਵੱਢੇ ਵਡ ਵਡ ਦੰਤਾ। ਮਨਮੁਖ ਹੋਏ ਨਾਰ ਦੁਹਾਗਣ ਕੋਈ ਰਹਿਣ ਨਾ ਪਾਏ, ਹਉਮੇ ਰੋਗ ਗਵਾਏ ਹੰਗਤਾ। ਪੰਚ ਵਿਕਾਰਾ ਖੰਡ ਖੰਡਤਾ, ਜਿਸ ਜਨ ਮਿਲਾਏ ਸਾਚੀ ਸੰਗਤਾ। ਜੇਰਜ ਅੰਡ ਕਟ ਵਖਾਏ, ਸਾਚੀ ਰੰਗਣ ਨਾਮ ਰੰਗਤਾ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਆਪ ਆਪਣੀ ਗੋਦ ਉਠਾਏ ਜਿਉਂ ਨਾਨਕ ਅੰਗਦਾ। ਗੁਰਮੁਖ ਸਾਚਾ ਗੋਦ ਉਠਾਏ, ਧੁਰ ਦਰਗਾਹੀ ਬਾਲ ਅੰਞਾਨਾ। ਅਗਾਧ ਬੋਧ ਪ੍ਰਭ ਸ਼ਬਦ ਜਣਾਏ, ਇਕ ਸੁਣਾਏ ਧੁਰ ਫ਼ਰਮਾਣਾ। ਦਾਤਾ ਜੋਧਾ ਆਪ ਅਖਵਾਏ, ਹਰਿ ਸੂਰਬੀਰ ਬਲਵਾਨਾ। ਹਿਰਦੇ ਸੋਧ ਗੁਰ ਮੰਤਰ ਨਾਮ ਜਪਾਏ, ਸ਼ਬਦ ਚੜ੍ਹਾਏ ਸਚ ਬਿਬਾਣਾ। ਕਾਇਆ ਅੰਤਰ ਜਗਤ ਬਸੰਤਰ ਆਪ ਬੁਝਾਏ, ਆਤਮ ਦੇਵੇ ਬ੍ਰਹਮ ਗਿਆਨਾ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਮਾਰੇ ਤੀਰ ਸ਼ਬਦ ਨਿਸ਼ਾਨਾ। ਸ਼ਬਦ ਨਿਸ਼ਾਨਾ ਵੱਜੇ ਤੀਰ, ਬਜਰ ਕਪਾਟੀ ਪਾਰ ਕਰਾਈਆ। ਅੰਮ੍ਰਿਤ ਆਤਮ ਬਖ਼ਸ਼ੇ ਸੀਰ, ਕਾਇਆ ਠੰਡੀ ਠਾਰ ਕਰਾਈਆ। ਦੂਈ ਦਵੈਤੀ ਕੱਢੇ ਪੀੜ, ਸ਼ਬਦ ਧਾਰਾ ਇਕ ਚਲਾਈਆ। ਆਦਿ ਅੰਤ ਪ੍ਰਭ ਬੰਨ੍ਹੇ ਬੀੜ, ਜੋਤ ਅਕਾਰਾ ਨਰ ਨਿਰੰਕਾਰਾ ਕਾਇਆ ਮੰਦਰ ਉਚ ਮੁਨਾਰਾ ਆਪਣਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਹਰਿ, ਏਕਾ ਜੋਤ ਸ਼ਬਦ ਜੈਕਾਰਾ, ਦੋ ਜਹਾਨੀ ਉਤਰੇ ਪਾਰਾ, ਪੱਲੂ ਸਾਚਾ ਨਾਮ ਫੜਾਈਆ। ਸਾਚਾ ਪੱਲੂ ਨਾਮ ਫੜਾਏ, ਦੋ ਜਹਾਨਾਂ ਵਾਲੀ। ਗੁਰਮੁਖ ਸਾਚੇ ਮਾਤ ਉਠਾਏ, ਜਗਾਏ ਜੋਤ ਇਕ ਅਕਾਲੀ। ਆਪ ਆਪਣੇ ਰੰਗ ਰੰਗਾਏ, ਦੇਵੇ ਸ਼ਬਦ ਸੱਚਾ ਧਨ ਮਾਲੀ। ਸ਼ਬਦ ਘੋੜੇ ਤੰਗ ਕਸਾਏ, ਸ਼ਾਹ ਅਸਵਾਰਾ ਹਰਿ ਨਿਰੰਕਾਰਾ ਵੇਖ ਵਖਾਏ ਕਾਇਆ ਡਾਲ੍ਹੀ, ਜੋਤੀ ਜੋੜੇ ਮੇਲ ਮਿਲਾਏ, ਜਿਸ
ਜਨ ਦੇਵੇ ਨਾਮ ਆਧਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਹਰਿ, ਨਿਹਕਲੰਕੀ ਜਾਮਾ ਪਾਏ। ਨਿਹਕਲੰਕ ਕਲ ਜਾਮਾ ਪਾਇਆ, ਜੋਤ ਸਰੂਪੀ ਰਾਮਾ। ਨੌਂ ਖੰਡ ਪ੍ਰਿਥਮੀ ਦਿਸ ਨਾ ਆਇਆ, ਸ਼ਬਦ ਵਜਾਏ ਇਕ ਦਮਾਮਾ। ਗੁਰਮੁਖ ਸਾਚਾ ਲੋਕਮਾਤ ਸਾਚਾ ਹਿਸਾ ਰਿਹਾ ਵੰਡਾਇਆ, ਲੱਖ ਚੁਰਾਸੀ ਲਾੜੀ ਮੌਤ ਕਰੇ ਧਿਆਨਾ। ਰਾਜ ਰਾਜਾਨਾਂ ਖਾਲੀ ਖ਼ੀਸਾ ਕਰ ਵਖਾਇਆ, ਪਰਗਟ ਹੋਏ ਸ਼ਾਹ ਸੁਲਤਾਨਾਂ। ਕੁਰਾਨ ਹਦੀਸਾ ਰਹਿਣ ਨਾ ਪਾਇਆ। ਵੇਦ ਪੁਰਾਨਾਂ ਵਕਤ ਚੁਕਾਇਆ। ਇਕ ਚਲਾਏ ਸ਼ਬਦ ਹਦੀਸਾ, ਊਚਾਂ ਨੀਚਾਂ ਭੇਵ ਮਿਟਾਇਆ। ਰਾਓ ਰੰਕਾਂ ਵਿਚ ਸਮਾਇਆ। ਏਕਾ ਛਤਰ ਝੁਲਾਏ ਸੀਸਾ, ਸੋਹੰ ਖੰਡਾ ਹੱਥ ਰਖਾਇਆ। ਵਰਭੰਡੀ ਹਰਿ ਰਿਹਾ ਚਲਾਇਆ। ਸਾਚਾ ਡੰਡਾ ਨਾਮ ਲਗਾਇਆ। ਦੂਸਰ ਕੋਈ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਦਰ, ਭਾਣੇ ਅੰਦਰ ਸਦ ਸਮਾਇਆ। ਹਰਿ ਭਾਣਾ ਬਲਵਾਨ, ਕਿਸੇ ਨਾ ਜਾਣਿਆ। ਭੁੱਲੇ ਜੀਵ ਨਾਦਾਨ, ਮਾਇਆ ਰੁਲਾਏ ਰਾਜੇ ਰਾਣਿਆਂ। ਗੁਰਮੁਖਾਂ ਆਤਮ ਉਪਜੇ ਬ੍ਰਹਮ ਗਿਆਨ, ਜਿਸ ਜਨ ਆਤਮ ਦੇਵੇ ਬ੍ਰਹਮ ਗਿਆਨਿਆ। ਚਰਨ ਪ੍ਰੀਤੀ ਬਖ਼ਸ਼ੇ ਸਾਚਾ ਧਿਆਨ, ਦੀਪਕ ਜੋਤੀ ਜਗੇ ਮਹਾਨਿਆ। ਰਸਨਾ ਨਾਉਂ ਹਰਿ ਹਰਿ ਥਾਉਂ ਦੇਵੇ ਪੀਣ ਖਾਣ, ਜਗਤ ਤ੍ਰਿਸ਼ਨਾ ਅਗਨ ਬੁਝਾਨਿਆ। ਸ਼ਬਦ ਚੜ੍ਹਾਏ ਜਗਤ ਬਿਬਾਣ, ਪਤਾਲ ਅਕਾਸ਼ਾਂ ਇਕ ਉਡਾਨਿਆ। ਧਰਮ ਝੁਲਾਏ ਮਾਤ ਨਿਸ਼ਾਨ, ਲੇਖਾ ਲਿਖੇ ਸ੍ਰੀ ਭਗਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਜੀਆ ਦਾਨ, ਹੱਥੀਂ ਬੰਨ੍ਹੇ ਨਾਮ ਸੱਚਾ ਗਾਨਿਆ। ਨਾਮ ਗਾਨਾ ਬੰਨ੍ਹੇ ਹੱਥ, ਹਰਿ ਦਾਤਾ ਧੁਰ ਦਰਗਾਹੀਆ। ਸ਼ਬਦ ਚੜ੍ਹਾਏ ਸਾਚੇ ਰਥ, ਪਿਤਾ ਮਾਤ ਆਪ ਅਖਵਾਈਆ। ਸਗਲ ਵਸੂਰੇ ਜਾਇਣ ਲੱਥ, ਜੋ ਜਨ ਆਏ ਦਰਸ਼ਨ ਪਾਈਆ। ਜਗਤ ਵਿਕਾਰਾ ਦੇਵੇ ਮਥ, ਏਕਾ ਅੱਖਰ ਵੱਖਰ ਪੜ੍ਹਾਈਆ। ਸ੍ਰਿਸ਼ਟ ਸਬਾਈ ਪਾਏ ਨੱਥ, ਸ਼ਬਦ ਡੋਰੀ ਨਾਲ ਬੰਧਾਈਆ। ਮਹਿੰਮਾ ਜਗਤ ਚਲਾਏ ਅਕੱਥ, ਅਕੱਥ ਨਾ ਕਥਿਆ ਜਾਈਆ। ਸਰਬ ਕਲਾ ਆਪੇ ਸਮਰਥ, ਹਰ ਘਟ ਮੇਂ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਏਕਾ ਮੇਲਾ ਆਪਣਾ ਆਪ ਮਿਲਾਈਆ। ਆਪ ਆਪਣਾ ਮੇਲ ਮਿਲਾਇਆ, ਦੇਵੇ ਸ਼ਬਦ ਅਧਾਰਾ। ਗੁਰਮੁਖ ਸਾਚਾ ਸੇਵਾ ਲਾਇਆ, ਚਰਨ ਕਵਲ ਕਵਲ ਚਰਨ ਏਕਾ ਬਖ਼ਸ਼ੇ ਨਾਮ ਪਿਆਰਾ। ਉਲਟੀ ਨਭੀ ਮਵਲੇ ਕਵਲ, ਉਪਰ ਧਵਲ ਸਾਚੀ ਖਿੜੇ ਮਾਤ ਗੁਲਜ਼ਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤੇਰੀ ਸਤਿ ਫੁਲਵਾੜੀ ਵੇਖਣ ਆਇਆ ਬਸੰਤ ਬਹਾਰਾ। ਸਤਿਜੁਗ ਤੇਰੀ ਸਚ ਫੁਲਵਾੜੀ, ਪ੍ਰਭ ਸਾਚੇ ਮਾਤ ਲਗਾਈਆ। ਕੀਆ ਵਿਹਾਰ ਸਤਾਰਾਂ ਹਾੜੀ, ਅੰਮ੍ਰਿਤ ਆਤਮ ਬਖ਼ਸ਼ੀ ਦਾਤ ਸਾਚੀ ਵਸਤ ਝੋਲੀ ਪਾਈਆ। ਆਪੇ ਹੋਏ ਪਿੱਛੇ ਅਗਾੜੀ, ਨੇੜ ਨਾ ਆਏ ਮੌਤ ਲਾੜੀ, ਸ਼ਬਦ ਬਿਬਾਣਾ ਰਿਹਾ ਉਠਾਈਆ। ਮੇਟ ਮਿਟਾਏ ਪੰਚਮ ਧਾੜੀ, ਜੋਤ ਜਗਾਏ, ਬਹੱਤਰ ਨਾੜੀ, ਅੰਧ ਅੰਧੇਰ ਮਿਟਾਈਆ। ਦਰ ਘਰ ਸਾਚੇ ਦੇਵੇ ਵਾੜੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਇਕ ਅਧਾਰਾ, ਜੋਤ ਨਿਰੰਕਾਰਾ ਸ਼ਬਦ ਵਣਜਾਰਾ ਏਕਾ ਵਣਜ ਕਰਾਈਆ। ਸਾਚਾ ਵਣਜ ਕਰਾਵਣ ਆਇਆ, ਏਕਾ ਨਾਮ ਅਮੋਲਾ। ਹਰਿਜਨ ਸਾਚਾ ਦਰ ਘਰ ਸਾਚੇ ਲਾਹਾ ਲੈਣ ਆਇਆ, ਦਰ ਦਵਾਰੇ ਬਣਿਆ ਗੋਲਾ। ਮਨਮੁਖ ਜੀਵਾਂ ਪੁਰਖ ਅਬਿਨਾਸ਼ੀ ਲੋਕਮਾਤ ਚੜ੍ਹ ਲੈਣ ਆਇਆ, ਧਰਮ ਦਵਾਰੇ ਬਣਿਆ ਸਾਚਾ
ਤੋਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ੍ਰਿਸ਼ਟ ਸਬਾਈ ਵੇਖ ਹਰਿ, ਲੱਖ ਚੁਰਾਸੀ ਜੂਠੀ ਝੂਠੀ ਮਾਇਆ ਲੂਠੀ ਸ਼ਬਦ ਹਥੌੜੇ ਭੰਨਣ ਆਇਆ ਮੌਲਾ। ਧੁਰ ਦਰਗਾਹੀ ਬਾਣ, ਧੁਰ ਦਰਗਾਹੀਆ। ਧੁਰ ਦਰਗਾਹੀ ਸਚ ਫ਼ਰਮਾਣ, ਧੁਰ ਦਰਗਾਹੀ ਰਿਹਾ ਸੁਣਾਈਆ। ਧੁਰ ਦਰਗਾਹੀ ਏਕਾ ਆਣ, ਸ੍ਰਿਸ਼ਟ ਸਬਾਈ ਰਿਹਾ ਪਾਈਆ। ਧੁਰ ਦਰਗਾਹੀ ਸ਼ਬਦ ਬਿਬਾਣ, ਲੋਕਮਾਤੀ ਰਿਹਾ ਉਡਾਈਆ। ਧੁਰ ਦਰਗਾਹੀ ਇਕ ਨਿਸ਼ਾਨ, ਸਾਚਾ ਝੰਡਾ ਨਾਮ ਝੁਲਾਈਆ। ਧੁਰ ਦਰਗਾਹੀ ਰਾਜ ਰਾਜਾਨ, ਸ਼ਾਹ ਸੁਲਤਾਨਾਂ ਰਿਹਾ ਮਿਟਾਈਆ। ਧੁਰ ਦਰਗਾਹੀ ਹਰਿ ਭਗਵਾਨ, ਜੋਤੀ ਜਾਮਾ ਭੇਖ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਦਾਤ ਵਡੀ ਵਡਿਆਈਆ। ਧੁਰ ਦਰਗਾਹੀ ਸਾਚਾ ਰਾਣਾ, ਲੋਕਮਾਤ ਕਲ ਆਇਆ। ਜਨ ਭਗਤਾਂ ਮੇਲਾ ਪੁਰਖ ਬਿਧਾਤਾ, ਵਲ ਛਲ ਕਰ ਕਰ ਜਗਤ ਭੁਲਾਇਆ। ਹਰਿਜਨ ਮਿਟੇ ਅੰਧੇਰੀ ਰਾਤਾ, ਦੀਪਕ ਜੋਤੀ ਜਾਏ ਬਲ ਅਗਿਆਨ ਅੰਧੇਰ ਗਵਾਇਆ। ਨਾ ਕੋਈ ਵੇਖੇ ਪਰਖੇ ਜ਼ਾਤਾ ਪਾਤਾ, ਊਚਾਂ ਨੀਚਾਂ ਸ਼ਾਹ ਸੁਲਤਾਨਾਂ ਏਕਾ ਰਾਹ ਵਖਾਇਆ। ਬੈਠਾ ਰਹੇ ਇਕ ਇਕਾਤਾ, ਸ੍ਰਿਸ਼ਟ ਸਬਾਈ ਪਿਤਾ ਮਾਤਾ, ਦਿਸ ਕਿਸੇ ਨਾ ਆਇਆ। ਹਰਿਜਨ ਮੇਲਾ ਕਮਲਾਪਾਤਾ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਬਣਾਇਆ ਸ਼ਬਦ ਵਿਚੋਲਾ, ਸਾਚਾ ਚਪੂ ਨਾਮ ਲਗਾਇਆ। ਸ਼ਬਦ ਵਿਚੋਲਾ ਆਪ ਬਣਾਇਆ, ਸਾਚੀ ਬਣਤ ਬਣਾਈਆ। ਸੋਹੰ ਢੋਲਾ ਕੰਨ ਸੁਣਾਇਆ, ਅਗਣਤ ਗਣੀ ਨਾ ਜਾਈਆ। ਧੁਰ ਦਰਗਾਹੀ ਆਇਆ ਤੋਲਾ, ਸੰਤ ਅਸੰਤਾ ਰਿਹਾ ਤੁਲਾਈਆ। ਬਜਰ ਕਪਾਟੀ ਪੜਦਾ ਖੋਲ੍ਹਾ, ਦਸਮ ਦਵਾਰੀ ਬੂਝ ਬੁਝਾਈਆ। ਨੌਂ ਦਵਾਰੇ ਕਾਇਆ ਮਾਟੀ ਝੂਠਾ ਡੋਲਾ, ਮਨਮੁਖ ਜੀਵ ਫਿਰੇ ਹਲਕਾਈਆ। ਪਰਗਟ ਹੋਏ ਪ੍ਰਭ ਕਲਾ ਸੋਲਾ, ਆਪਣੀ ਕਲ ਰਿਹਾ ਵਰਤਾਈਆ। ਜਨ ਭਗਤਾਂ ਦੇਵੇ ਸ਼ਬਦ ਝਕੋਲਾ, ਪਾਰ ਕਿਨਾਰਾ ਇਕ ਵਖਾਈਆ। ਸਚ ਦਵਾਰਾ ਏਕਾ ਖੋਲ੍ਹਾ, ਅੰਮ੍ਰਿਤ ਆਤਮ ਧਾਰਾ ਰਿਹਾ ਮੁਖ ਚੁਆਈਆ। ਦਰ ਦਵਾਰੇ ਕਰੇ ਕਰਾਏ ਗੋਲਾ, ਮਾਨਸ ਦੇਹੀ ਉਜਲ ਮੁਖ ਹਰਿਜਨ ਸਾਚੇ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਾਤ ਗਰਭ ਨਾ ਉਲਟਾ ਰੁਖ਼, ਆਵਣ ਜਾਵਣ ਪਤਤ ਪਾਵਨ ਲੇਖਾ ਰਿਹਾ ਮਿਟਾਈਆ। ਆਵਣ ਜਾਵਣ ਚੁੱਕੇ ਝੇੜਾ, ਮਿਲੇ ਮੇਲ ਪੁਰਖ ਅਬਿਨਾਸ਼ਾ। ਦੋ ਜਹਾਨੀ ਬੰਨ੍ਹੇ ਬੇੜਾ, ਹਰਿ ਹਰਿ ਸਾਚਾ ਦਾਸਨ ਦਾਸਾ। ਭਾਗ ਲਗਾਏ ਕਾਇਆ ਖੇੜਾ, ਜੋਤ ਜਗਾਏ ਪ੍ਰਿਥਮੀ ਆਕਾਸਾ। ਲੱਖ ਚੁਰਾਸੀ ਦੇਵੇ ਗੇੜਾ, ਭੰਨ ਵਖਾਏ ਕਾਇਆ ਕਾਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਕਰੇ ਹੱਕ ਨਿਬੇੜਾ, ਜਨ ਭਗਤਾਂ ਵਸੇ ਆਸ ਪਾਸਾ। ਆਸ ਪਾਸ ਦੋ ਜਹਾਨੀ, ਦੇਵੇ ਸ਼ਬਦ ਨਿਸ਼ਾਨਿਆ। ਮਾਰੇ ਤੀਰ ਤਿੱਖੀ ਕਾਨੀ, ਇਕ ਸੁਣਾਏ ਸਾਚੀ ਬਾਣੀਆ। ਸਰਬ ਜੀਆਂ ਪ੍ਰਭ ਜਾਣ ਜਾਣੀ, ਕਰੇ ਕਰਾਏ ਆਪ ਪਛਾਣਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਦੋ ਜਹਾਨਿਆ। ਦੋ ਜਹਾਨੀ ਵੇਖੇ ਖੇਲ, ਸਰਬ ਜੀਆਂ ਪ੍ਰਭ ਗਿਆਤਾ। ਪਰਖਣ ਆਇਆ ਗੁਰੂ ਚੇਲ, ਕਵਣ ਦਵਾਰੇ ਸੰਤ ਦੁਲਾਰੇ ਬੱਧਾ ਸੱਚਾ ਨਾਤਾ। ਮਾਇਆ ਮਮਤਾ ਕਵਣ ਵਣਜਾਰੇ, ਹਉਮੇ ਹੰਗਤਾ ਭਰੇ ਭੰਡਾਰੇ, ਸਾਚੇ ਨੁਹਾਵਣ ਕਵਣ ਨਹਾਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਇਕ ਪਛਾਤਾ। ਮਹਾਂਬਲੀ ਬਲਵਾਨ, ਨਰ ਨਿਰੰਕਾਰਿਆ। ਵਲ ਛਲ ਛਲੀ ਜਹਾਨ, ਅਛਲ ਅਛੱਲ ਆਪ ਕਰਾ ਰਿਹਾ। ਵੇਖ ਵਖਾਣੇ ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਗਲੀ ਗਲੀ, ਪੁਰੀਆਂ ਲੋਆਂ ਇਕ ਧਿਆਨ ਲਗਾ ਰਿਹਾ। ਜੋਤ
ਨਿਰੰਜਣ ਕਰ ਪਰਕਾਸ਼ ਦੀਪਕ ਸਾਚੀ ਮਾਤ ਬਲੀ, ਮੇਟ ਮਿਟਾਏ ਅੰਧ ਅੰਧਿਆਰਿਆ। ਪਵਣ ਉਨੰਜਾ ਛਤਰ ਝੁਲਾਰ, ਦਰ ਦਰਬਾਰ ਸਾਚੇ ਬਲੀ, ਬ੍ਰਹਮੇ ਵੇਤਾ ਮੁਖ ਉਘਾੜਿਆ। ਜੋਤੀ ਜੋਤ ਸਰੂਪ ਹਰਿ, ਏਕਾ ਲਾਏ ਸ਼ਬਦ ਝੱੜੀ, ਵੱਖ ਕਰਾਏ ਸੀਸ ਧੜੀ, ਨਗਰ ਖੇੜਾ ਕੋਈ ਦਿਸ ਨਾ ਆ ਰਿਹਾ। ਬ੍ਰਹਮਾ ਵੇਤਾ ਬ੍ਰਹਮ ਵਿਚਾਰ, ਆਤਮ ਦਏ ਦੁਹਾਈਆ। ਪਰਗਟ ਹੋਏ ਨਰ ਨਿਰੰਕਾਰ, ਪੁਰੀ ਬ੍ਰਹਮ ਹੋਏ ਜੁਦਾਈਆ। ਸ਼ਬਦ ਚਲੇ ਤੀਰ ਅਪਰ ਅਪਾਰ, ਗੁਰਮੁਖ ਸਾਚੇ ਵਿਚ ਸਮਾਈਆ। ਲੋਆਂ ਪੁਰੀਆਂ ਕਰੇ ਖੁਆਰ, ਸ਼ਬਦ ਸਿੰਘਾਸਣ ਡੇਰਾ ਲਾਈਆ। ਪਾਰਬ੍ਰਹਮ ਕਰੇ ਕਰਾਏ ਆਪਣੀ ਕਾਰ, ਬ੍ਰਹਮ ਬ੍ਰਹਮ ਬ੍ਰਹਮ ਭੇਵ ਨਾ ਰਾਈਆ। ਇਕ ਇਕੱਲਾ ਜੈ ਜੈਕਾਰ, ਸ਼ਬਦ ਮਰਦੰਗ ਰਿਹਾ ਵਜਾਈਆ। ਗੁਰਮੁਖ ਵਿਰਲਾ ਸੁਣੇ ਸੱਚੀ ਧੁਨਕਾਰ, ਕਾਇਆ ਰੰਗਣ ਜਿਸ ਜਨ ਏਕਾ ਰੰਗ ਰੰਗਾਈਆ। ਮਨਮੁਖ ਜੀਵਾਂ ਦਰ ਦਰ ਘਰ ਘਰ ਹਾਹਾਕਾਰ, ਦਿਵਸ ਰੈਣ ਦਏ ਦੁਹਾਈਆ। ਹਰਿ ਸੰਤ ਸੁਹੇਲਾ ਸਚ ਸੁਹਾਗੀ ਏਕਾ ਨਾਰ, ਪ੍ਰਭ ਸਾਚਾ ਕੰਤ ਹੰਢਾਈਆ। ਜਗਤ ਦੁਹਾਗਣ ਹੋਏ ਵਿਭਚਾਰ, ਪ੍ਰਭ ਅਬਿਨਾਸ਼ੀ ਦਿਸ ਨਾ ਆਈਆ। ਗੁਰਮੁਖ ਵਿਰਲੇ ਆਤਮ ਸੋਈ ਜਾਗੀ, ਉਪਜਿਆ ਮਨ ਇਕ ਵੈਰਾਗੀ, ਸ਼ਬਦ ਧਾਰਾ ਰਿਹਾ ਚਲਾਈਆ। ਆਪ ਬਣਾਏ ਹੰਸ ਕਾਗੀ, ਦੁਰਮਤ ਮੈਲ ਧੋਵੇ ਦਾਗੀ, ਅੰਮ੍ਰਿਤ ਆਤਮ ਸਚ ਸਰੋਵਰ ਇਕ ਇਸ਼ਨਾਨ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਕਰੀ ਕੁੜਮਾਈਆ। ਲੱਖ ਚੁਰਾਸੀ ਤੇਰਾ ਨਾਤਾ, ਪ੍ਰਭ ਸਾਚਾ ਜੋੜ ਜੁੜਾਇੰਦਾ। ਬੈਠਾ ਰਹੇ ਇਕ ਇਕਾਂਤਾ, ਆਪ ਆਪਣੇ ਰੰਗ ਸਮਾਇੰਦਾ। ਭਗਤ ਜਨਾਂ ਦੇਵੇ ਸਾਚੀ ਦਾਤਾ, ਆਤਮ ਝੋਲੀ ਇਕ ਭਰਾਇੰਦਾ। ਆਪੇ ਪਿਤਾ ਆਪੇ ਮਾਤਾ, ਆਪਣੀ ਗੋਦ ਉਠਾਇੰਦਾ। ਸਤਿ ਪੁਰਖ ਨਿਰੰਜਣ ਸਾਂਤਕ ਸਾਂਤਾ, ਅੰਮ੍ਰਿਤ ਸਾਚਾ ਸੀਰ ਪਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਚਲਾਏ ਸ਼ਬਦ ਤੀਰ, ਚਾਰੋਂ ਕੁੰਟ ਕਰੇ ਵਹੀਰ, ਨਾ ਕੋਈ ਦਿਸੇ ਔਲੀਆ ਪੀਰ ਫ਼ਕੀਰ, ਸ਼ਾਹ ਸੁਲਤਾਨਾਂ ਖ਼ਾਕ ਰਲਾਇੰਦਾ। ਸਾਹ ਸੁਲਤਾਨਾਂ ਦੇਵੇ ਖ਼ਾਕ ਰੁਲਾਈ, ਪ੍ਰਭ ਸਾਚੇ ਜੋਤ ਜਗਾਈਆ। ਚਾਰੋਂ ਕੁੰਟ ਪਏ ਦੁਹਾਈ, ਨਾ ਸਕੇ ਕੋਈ ਛੁਡਾਈਆ। ਨਾਤਾ ਤੁੱਟੇ ਭੈਣਾਂ ਭਾਈ, ਪਿਤਾ ਪੂਤ ਨਾ ਕੋਈ ਗੋਦ ਉਠਾਈਆ। ਨਾ ਕੋਈ ਦਿਸੇ ਧੀ ਜਵਾਈ, ਕਲਜੁਗ ਤੇਰੀ ਵਾਰੀ ਅੰਤਮ ਆਈ, ਲਾੜੀ ਮੌਤ ਖ਼ੁਸ਼ੀ ਮਨਾਈਆ। ਧਰਮ ਰਾਏ ਘਰ ਆਈ ਚਾਈਂ ਚਾਈਂ, ਵੇਖ ਵਖਾਣੇ ਥਾਉਂ ਥਾਈਂ, ਨੌਂ ਖੰਡ ਪ੍ਰਿਥਮੀ ਪਾਏ ਵੰਡਾਂ, ਮੇਟ ਮਿਟਾਏ ਭੇਖ ਪਖੰਡਾ, ਸੋਹੰ ਫੜੇ ਹੱਥ ਵਿਚ ਡੰਡਾ, ਲੁੱਕਿਆ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਦੇਵੇ ਵਰ, ਲਾੜੀ ਮੌਤ ਕਰੇ ਕੁੜਮਾਈਆ। ਲਾੜੀ ਮੌਤ ਕਰੇ ਸ਼ਿੰਗਾਰ, ਏਕਾ ਦਰ ਸੁਹਾਇਆ। ਧਰਮ ਰਾਏ ਦੇ ਦਰ ਦਰਬਾਰ ਮੰਗੇ ਵਰ, ਕਿਰਪਾ ਧਾਰ ਦੇ ਦੇ ਵਰ, ਲੋਕਮਾਤੀ ਰਹੀ ਰਾਹ ਤਕਾਇਆ। ਕਲਜੁਗ ਅੰਤਮ ਆਏ ਡਰ, ਵੇਖ ਵਖਾਏ ਘਰ ਘਰ, ਨਾਰੀ ਕੰਤ ਨਾ ਸਕੇ ਕੋਇ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਸ਼ਬਦ ਵਰ, ਧੁਰ ਦਰਗਾਹੀ ਸਾਚਾ ਦਰ ਇਕ ਖੁਲ੍ਹਾਇਆ। ਸਾਚਾ ਦਰ ਇਕ ਖੁਲ੍ਹਾਏ, ਚਾਰ ਵਰਨ ਚਾਰ ਮੀਤਾ। ਸਾਚਾ ਘਰ ਇਕ ਵਖਾਏ, ਏਕਾ ਅੱਖਰ ਨਾਮ ਪੜ੍ਹਾਏ, ਮਾਣ ਰਖਾਏ ਅਠਾਰਾਂ ਧਿਆਏ ਗੀਤਾ। ਬਜਰ ਕਪਾਟੀ ਪਾੜ ਵਖਾਏ ਝੂਠਾ ਪੱਥਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਵਿਕਾਏ ਸਾਚੀ ਹਾਟੀ, ਕਿਸੇ ਹੱਥ ਨਾ
ਆਏ ਤੀਰਥ ਤਾਟੀ, ਜੀਵ ਜੰਤ ਸਾਧ ਸੰਤ ਫਿਰਨ ਹਲਕਾਏ। ਨਾਮ ਵਸਤ ਤਨ ਸਾਚੀ ਹਾਟੀ, ਪ੍ਰਭ ਸਾਚਾ ਆਪ ਟਿਕਾਇਆ ਏ। ਗੁਰਮੁਖ ਵਿਰਲਾ ਖੋਲ੍ਹੇ ਆਤਮ ਬੰਦ ਤਾਕੀ, ਜਿਸ ਜਨ ਆਪਣੀ ਦਇਆ ਕਮਾਇਆ ਏ। ਅੰਮ੍ਰਿਤ ਆਤਮ ਦੇਵੇ ਸਾਚਾ ਸਾਕੀ, ਪ੍ਰੇਮ ਪਿਆਲਾ ਇਕ ਪਿਆਇਆ ਏ। ਮਨਮੁਖ ਭੁੱਲੇ ਬੰਦੇ ਖ਼ਾਕੀ, ਦੀਨ ਦਿਆਲਾ ਦਿਸ ਨਾ ਆਇਆ ਏ। ਪੰਚਮ ਚੋਰ ਹੋਏ ਆਕੀ, ਸ਼ਬਦ ਖੰਡਾ ਨਾ ਕਿਸੇ ਹੱਥ ਫੜਾਇਆ ਏ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਜਨ ਭਗਤਾਂ ਲਹਿਣਾ ਦੇਣਾ ਚੁਕਾਵਣ ਆਇਆ ਬਾਕੀ, ਆਪ ਆਪਣੇ ਰੰਗ ਰੰਗਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤ ਸੁਹੇਲਾ ਇਕ ਇਕੇਲਾ, ਆਤਮ ਜੋਤੀ ਸ਼ਬਦੀ ਮੇਲਾ, ਪਵਣ ਸਵਾਸੀ ਇਕ ਕਰਾਇਆ ਏ। ਪਵਣ ਸਵਾਸ ਸਾਚਾ ਮੇਲਾ, ਆਤਮ ਜੋਤ ਜਗਾਈਆ। ਗੁਰਮੁਖਾਂ ਹੋਇਆ ਵਕਤ ਸੁਹੇਲਾ, ਦੁਰਮਤ ਮੈਲ ਕਾਇਆ ਦੂਰ ਕਰਾਈਆ। ਮਿਲੇ ਮੇਲ ਪ੍ਰਭ ਸਾਚੇ ਗੁਰ ਗੁਰ ਚੇਲਾ, ਰੰਗ ਨਵੇਲਾ ਧਾਮ ਸੁਹਾਈਆ। ਅਚਰਜ ਖੇਲ ਪਾਰਬ੍ਰਹਮ ਕਲ ਖੇਲਾ, ਨਾਮ ਨਾਮਾ ਸ਼ਬਦ ਫੜਾਏ ਸਚਾ ਦਾਮਾ, ਪਲੂ ਆਪਣੇ ਹੱਥ ਰਖਾਈਆ। ਸਰਬ ਜੀਆਂ ਪ੍ਰਭ ਅੰਤਰਜਾਮਾ, ਮੇਟ ਮਿਟਾਏ ਰੈਣ ਅੰਧੇਰੀ ਸ਼ਾਮਾ, ਅਗਿਆਨ ਅੰਧੇਰਾ ਅੰਧ ਮਿਟਾਈਆ। ਲੱਖ ਚੁਰਾਸੀ ਕਰੇ ਏਕਾ ਤਾਮਾ, ਵੱਜੇ ਸ਼ਬਦ ਜਗਤ ਦਮਾਮਾ, ਕਲਜੁਗ ਅੰਤਮ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਕਿਰਪਾ ਦੇਵੇ ਕਰ, ਲੱਖ ਚੁਰਾਸੀ ਫੰਦ ਕਟਾਈਆ। ਲੱਖ ਚੁਰਾਸੀ ਤੁੱਟੇ ਨਾਤਾ, ਮਿਲੇ ਮੇਲ ਹਰਿ ਭਗਵਾਨਾ। ਏਕਾ ਰੰਗ ਪੁਰਖ ਬਿਧਾਤਾ, ਧੁਰ ਦਰਗਾਹੀ ਦੇਵੇ ਸ਼ਬਦ ਨਿਸ਼ਾਨਾ। ਸਾਚਾ ਸ਼ਬਦ ਜਗਤ ਬਿਬਾਣ, ਮਿਲੇ ਮੇਲ ਹਰਿ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸ਼ਬਦ ਵਰ, ਦੀਪਕ ਜੋਤੀ ਜਗੇ ਮਹਾਨਾ। ਸ਼ਬਦ ਗੁਰ ਅਪਾਰ ਹੈ, ਹਰਿਜਨ ਰਿਦੇ ਵਸਾਏ। ਦੋ ਜਹਾਨੀ ਉਤਰੇ ਪਾਰ ਹੈ, ਧਰਮ ਰਾਏ ਨਾ ਦਏ ਸਜਾਏ। ਜਿਸ ਜਨ ਬਖ਼ਸ਼ੇ ਚਰਨ ਪਿਆਰ ਹੈ, ਅੰਤਮ ਮੇਲਾ ਮੇਲ ਮਿਲਾਏ, ਹਉਮੇ ਦੁੱਖੜਾ ਰੋਗ ਉਤਰੇ ਪਾਰ ਹੈ, ਉਜਲ ਮੁੱਖੜਾ ਆਪ ਕਰਾਏ। ਆਤਮ ਸੁਖੜਾ ਹਰਿ ਸ਼ਬਦ ਸ਼ਿੰਗਾਰ ਹੈ, ਮਿਲੇ ਵਰ ਘਰ ਮੇਲਾ ਸਹਿਜ ਸੁਭਾਏ। ਉਲਟਾ ਰੁਖ਼ੜਾ ਗਰਭਵਾਸ ਹੈ, ਲੱਖ ਚੁਰਾਸੀ ਫੰਦ ਕਟਾਏ। ਕਾਇਆ ਮਾਟੀ ਅੰਤਮ ਹੋਣੀ ਨਾਸ ਹੈ, ਨਾ ਸਕੇ ਕੋਇ ਛੁਡਾਏ। ਜੋ ਜਨ ਪ੍ਰਭ ਚਰਨ ਹੋਏ ਦਾਸਨ ਦਾਸ ਹੈ, ਦੇਵੇ ਦਰਸ ਹਰਿ ਰਘੁਰਾਏ। ਜੋਤੀ ਜੋਤ ਸਰੂਪ ਹਰਿ, ਸਭ ਘਟ ਰੱਖੇ ਵਾਸ ਹੈ, ਦਿਸ ਕਿਸੇ ਨਾ ਆਏ। ਰੋਗ ਵਿਜੋਗ ਦੋਵੇਂ ਤਨ, ਹੋਏ ਧੁੰਦੂਕਾਰਾ। ਸ਼ਬਦ ਰਾਗ ਗੁਰ ਸੁਣਨਾ ਕੰਨ, ਕਰੇ ਪਾਰ ਉਤਾਰਾ। ਧੂੰਆਂ ਧੁੱਖੇ ਕਾਇਆ ਮਨ, ਸੁਣੇ ਸੁਣਾਏ ਨਾ ਕੋਈ ਪੁਕਾਰਾ। ਭਰਮੇ ਭਰਮ ਜਗਤ ਮਨ, ਹੋਇਆ ਧੁੰਦੂਕਾਰਾ। ਆਪਣਾ ਬੇੜਾ ਲਏ ਬੰਨ੍ਹ, ਪੰਚ ਵਿਕਾਰਾ ਪ੍ਰਭ ਦੇਵੇ ਡੰਨ, ਸਚ ਕਰਾਏ ਵਣਜ ਵਾਪਾਰਾ। ਸੱਚਾ ਦੇਵੇ ਮਾਲ ਧੰਨ, ਨਾ ਕੋਈ ਲਾਏ ਮਾਤ ਸੰਨ੍ਹ, ਭਰਿਆ ਰਹੇ ਭੰਡਾਰਾ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਆਉਣਾ ਜਾਣਾ ਲੇਖੇ ਲਾਏ, ਰੋਗ ਸੋਗ ਚਿੰਤ ਮਿਟਾਏ, ਕਾਇਆ ਕੁੱਖੜੀ ਸੁਖਲਾ ਕਿਸ਼ਨਾ ਪੱਖ ਲਏ ਰੱਖ, ਦੇਵੇ ਚਰਨ ਸਹਾਰਾ। ਬੁਧ ਬਲ ਪ੍ਰਭ ਸਾਚੇ ਹੱਥ, ਜਿਸ ਜਨ ਬਣਤ ਬਣਾਈਆ। ਆਪੇ ਰੱਖੇ ਦੇ ਕਰ ਹੱਥ, ਕਾਇਆ ਅੰਦਰ ਰਿਹਾ ਸਮਾਈਆ। ਸਰਬ ਕਲ ਕਰੇ ਸਮਰਥ, ਕਾਇਆ ਰੰਗਣ ਰੰਗ ਚੜ੍ਹਾਈਆ। ਸ਼ਬਦ ਡੰਡਾ ਫੜਾਏ ਹੱਥ, ਅਵੱਲੜੀ ਚਾਲ ਰਿਹਾ ਚਲਾਈਆ। ਗੁਰਸਿਖ ਨਾ ਹਾਰੇ ਮਾਤ ਹੱਠ, ਕਾਇਆ ਮਾਟੀ ਉਲਟੀ
ਲੱਠ ਰਿਹਾ ਗਿੜਾਈਆ। ਲੇਖਾ ਲਿਖੇ ਅੱਠ ਸੱਠ ,ਧਰਮ ਦਵਾਰੇ ਇਕ ਇਕੱਠ, ਜੋਤ ਨਿਰੰਕਾਰੇ ਨੱਠ ਨੱਠ, ਗੁਰਮੁਖਾਂ ਰਿਹਾ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਸ਼ਬਦੀ ਦੇਵੇ ਨਾਮ ਵਰ, ਉਡੇ ਉਡਾਏ ਜਗਤ ਫਿਰਾਏ ਦਇਆਵਾਨ ਦਇਆ ਨਿਧ ਦਾਤਾ ਆਪਣੇ ਹੱਥ ਰੱਖੇ ਵਡਿਆਈਆ। ਸ਼ਬਦ ਵਿਚੋਲਾ ਜਿਸ ਜਨ ਦਲਾਲ। ਗੁਰ ਪੀਰ ਗਾਏ ਸਾਚਾ ਢੋਲਾ, ਏਕਾ ਰੰਗ ਸਮਾਏ ਬਿਰਧ ਬਾਲ ਜਵਾਨ। ਜਿਸ ਜਨ ਮਿਲਿਆ ਸਾਚਾ ਤੋਲਾ, ਅੱਠੇ ਪਹਿਰ ਰਹੇ ਨਿਗਾਹਬਾਨ। ਦਰ ਦਵਾਰਾ ਆਪਣਾ ਖੋਲ੍ਹਾ, ਨਾਮ ਫੜਾਏ ਸਚ ਨਿਸ਼ਾਨ। ਅੰਗ ਸੰਗ ਸੰਗ ਅੰਗ ਕਾਇਆ ਅੰਦਰ ਸਾਚੇ ਮੰਦਰ ਸਦ ਵਸੇ ਕੋਲਾ, ਨਰ ਹਰਿ ਸ੍ਰੀ ਭਗਵਾਨ। ਆਪ ਉਠਾਏ ਤੇਰਾ ਕਾਇਆ ਡੋਲ, ਸ੍ਰਿਸ਼ਟ ਸਬਾਈ ਵੇਖਾ ਹੋਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਦੇਵੇ ਬ੍ਰਹਮ ਗਿਆਨ। ਬ੍ਰਹਮ ਗਿਆਨ ਸ਼ਬਦ ਜਣਾਈ। ਪ੍ਰਭ ਆਤਮ ਜੋਤੀ ਗੁਰਸਿਖ ਪਰਨਾਈ। ਆਪ ਉਠਾਏ ਕਲਜੁਗ ਸੋਤੀ, ਮਸਤਕ ਟਿੱਕਾ ਦੁਰਮਤ ਮੈਲ ਧਵਾਏ ਕਾਲੀ ਸ਼ਾਹੀ। ਨਾਮ ਵਿਹੂਣੀ ਸੁਰਤ ਸਵਾਣੀ ਰਹੀ ਸੋਤੀ, ਕੋਈ ਨਾ ਪਕੜੇ ਅੰਤਮ ਬਾਂਹੀ। ਗੁਰਮੁਖ ਸਾਚੇ ਸੰਤ ਦੁਲਾਰੇ ਪਾਰਬ੍ਰਹਮ ਕਲ ਪਾਏ ਸਾਰ, ਸਦਾ ਸਦਾ ਦੇਵੇ ਕਲ ਠੰਢੀਆਂ ਛਾਂਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਭੰਡਾਰਾ ਦੇਵੇ ਭਰ, ਦਿਸੇ ਕਿਸੇ ਨਾਹੀ। ਮੂਰਖ ਮੁਗਧ ਗਵਾਰ, ਚਰਨ ਦਵਾਰਿਆ। ਤਨ ਰੰਗੇ ਰੰਗ ਅਪਾਰ, ਲੇਖਾ ਚੁੱਕੇ ਨੌਂ ਦਵਾਰਿਆ। ਮੰਗੇ ਮੰਗ ਸ਼ਬਦ ਅਪਾਰ, ਭੇਵ ਖੁਲ੍ਹੇ ਦਸਮ ਦਵਾਰਿਆ। ਅੰਗ ਸੰਗ ਸੰਗ ਅੰਗ ਆਤਮ ਸੇਜਾ ਸੁੱਤਾ ਪੈਰ ਪਸਾਰਿਆ। ਭੁੱਖੇ ਨੰਗੇ ਉਤਰੇ ਪਾਰ, ਸਿਰ ਹੱਥ ਰਖ ਕਰਤਾਰ, ਬੇੜਾ ਦੋ ਜਹਾਨੀ ਪਾਰ ਉਤਾਰਿਆ। ਆਦਿ ਅੰਤ ਜੁਗਾ ਜੁਗੰਤ ਭਗਤ ਭਗਵੰਤ ਸਾਚੇ ਸੰਤ ਪਾਵੇ ਸਾਰ, ਦਿਵਸ ਰੈਣ ਰਹੇ ਪਹਿਰੇਦਾਰਿਆ। ਮੇਲ ਮਿਲਾਵਾ ਸਾਚੇ ਕੰਤ, ਜਗਤ ਬਣਾਏ ਸਾਚੀ ਬਣਤ, ਮਹਿੰਮਾ ਗਿਣਾਏ ਗਣਤ ਅਗਣਤ, ਲੇਖਾ ਆਪਣੇ ਰੱਖ ਹੱਥ ਰਿਹਾ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਦੇ ਮਤ ਪੰਜ ਤੱਤ ਕਾਇਆ ਵਿਚ ਟਿਕਾ ਰਿਹਾ।
੧੭ ਚੇਤ ੨੦੧੩ ਬਿਕ੍ਰਮੀ ਤਾਰਾ ਸਿੰਘ ਦੇ ਗ੍ਰਹਿ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ
ਜਗਤ ਬੁਲਾਇਆ ਬੋਲਦਾ, ਪ੍ਰਭ ਆਪ ਬੁਲਾਵਣਹਾਰਾ। ਕਾਇਆ ਮਾਟੀ ਸਭ ਦੀ ਫੋਲਦਾ, ਕਵਣ ਸ਼ਬਦ ਵਣਜਾਰਾ। ਨਾਮ ਹਾਟੀ ਏਕਾ ਖੋਲ੍ਹਦਾ, ਭਰਿਆ ਰਹੇ ਸਚ ਭੰਡਾਰਾ। ਵੇਲਾ ਨੇੜੇ ਕਲਾ ਸੋਲ ਦਾ, ਸੰਮਤ ਸੋਲਾਂ ਖੇਲ ਅਪਾਰਾ। ਚੁੱਕਿਆ ਝੇੜਾ ਰਸਨਾ ਬੋਲ ਦਾ, ਨਾ ਕੋਈ ਕਰੇ ਬੋਲ ਵਿਕਾਰਾ। ਹਰਿਜਨ ਸਾਚੇ ਫੜ ਫੜ ਆਪੇ ਮੇਲਦਾ, ਮੇਲਣਹਾਰ ਸੱਚੀ ਸਰਕਾਰਾ। ਵੇਖੇ ਖੇਲ ਗੁਰ ਗੁਰ ਚੇਲ ਦਾ, ਦ੍ਰਿਸ਼ਟ ਇਸ਼ਟ ਵੇਖੇ ਆਤਮ ਧਾਰਾ। ਏਕਾ ਰੰਗ ਰੰਗ ਨਵੇਲ ਦਾ, ਸ੍ਰਿਸ਼ਟ ਸਬਾਈ ਦਏ ਸਹਾਰਾ। ਜਨ ਭਗਤਾਂ ਨਾਤਾ ਤੁੱਟੇ ਧਰਮ ਰਾਏ ਦੀ ਜੇਲ੍ਹ ਦਾ, ਦੇਵੇ ਦਰਸ ਅਗੰਮ ਅਪਾਰਾ। ਜੁਗਾਂ ਜੁਗਾਂ ਦੇ ਵਿਛੜੇ ਫੜ ਫੜ ਬਾਹੋਂ ਮੇਲਦਾ, ਸਾਚੇ ਸ਼ਬਦ ਕਰੇ ਵਣਜਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਰੰਗ ਨਵੇਲ ਦਾ, ਹਰਿ ਕਰਤਾ ਕਰਨਹਾਰਾ। ਜਗਤ ਨਵੇਲਾ ਵਸਿਆ ਵੱਖਰ ਸੋਹੇ ਥਾਉਂ। ਏਕਾ ਰਾਹ ਸਾਚਾ
ਦਸਿਆ, ਪੁਰਖ ਅਬਿਨਾਸ਼ੀ ਅਗੰਮ ਅਥਾਹੋ। ਸਚ ਦਵਾਰਾ ਆਪੇ ਬਹਿ ਬਹਿ ਹੱਸਿਆ, ਕਾਇਆ ਖੇੜਾ ਵੇਖੇ ਨਗਰ ਗਰਾਉਂ। ਸਚ ਵਣਜਾਰਾ ਜਗਤ ਵਸਿਆ, ਹੋਏ ਸਹਾਈ ਹਰਿਜਨ ਸਾਚੇ ਪੁਰਖ ਅਬਿਨਾਸ਼ੀ ਸਾਚੇ ਥਾਉਂ। ਏਕਾ ਤੀਰ ਨਿਰਾਲਾ ਕੱਸਿਆ, ਸੋਹੰ ਜਪਿਆ ਅਜਪਾ ਨਾਉਂ। ਮੇਟ ਮਿਟਾਏ ਰੈਣ ਅੰਧੇਰੀ ਮੱਸਿਆ, ਫੜ ਫੜ ਹੰਸ ਬਣਾਏ ਕਾਉਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਦ ਸੁਹੇਲਾ ਦੇਵੇ ਠੰਢੀ ਛਾਉਂ।