ਪੁਸਤਕਾਲਾਭਾਗ ੫

੧੭ ਹਾੜ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਹਾੜ ਸਤਾਰਾਂ ਸਤਿ ਹੈ, ਗੁਰ ਸੰਗਤ ਪੂਤ ਉਪਨਿਆ। ਏਕਾ ਜੋਗ ਜਗਤ ਸਚ ਵਤ ਹੈ, ਹਰਿ ਭਾਣਾ ਹਰਿ ਹਰਿ ਮੰਨਿਆ। ਏਕਾ ਤਾਣਾ ਪੇਟਾ ਨਾਮ ਸਾਚਾ ਸੂਤ ਹੈ, ਕਲਜੁਗ ਅੰਤਮ ਬੇੜਾ ਬੰਨ੍ਹਿਆ। ਸ਼ਬਦ ਜੈਕਾਰਾ ਚਾਰੋਂ ਕੂਟ ਹੈ, ਜੋਤੀ ਸਾਚਾ ਚੜ੍ਹਿਆ ਚੰਨਿਆ। ਗੁਰਮੁਖ ਵਿਰਲਾ ਸ਼ਬਦ ਪੰਘੂੜਾ ਰਿਹਾ ਝੂਟ ਹੈ, ਭਾਂਡਾ ਭਰਮ ਭਉ ਤਨ ਭੰਨਿਆ। ਨੌਂ ਖੰਡ ਪ੍ਰਿਥਮੀ ਤੀਰ ਨਿਰਾਲਾ ਰਿਹਾ ਛੂਟ ਹੈ, ਨਾ ਦੀਸੇ ਆਤਮ ਅੰਨ੍ਹਿਆ। ਕੁਲਾ ਖੰਡ ਇਲਾਬੁਤ ਹਰਿਵਰਖ ਕਿੰਪੁਰਖ ਭਾਰਤ ਖੰਡ ਪਾਏ ਵੰਡ, ਹਰਣਯਮਹ ਕੇਤਮਾਲ ਰਮਕ ਭਦਰ ਗੁਰਮੁਖਾਂ ਆਤਮ ਲਾਏ ਸੰਨ੍ਹਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨੌਂ ਖੰਡ ਪ੍ਰਿਥਮੀ ਦੇਵੇ ਡੰਨਿਆ। ਦਸ ਸਤ ਸਤਾਰਾਂ ਸਤਿ ਹੈ, ਹਾੜ ਸਤਾਰਾਂ ਰੀਤ। ਗੁਰ ਸ਼ਬਦ ਜਣਾਏ ਧੀਰਜ ਯਤ ਹੈ, ਕਾਇਆ ਕਰੇ ਪਤਤ ਪੁਨੀਤ। ਨਾਮ ਵਡਿਆਈ ਕਮਲਾਪਤ ਹੈ, ਆਪ ਵਸਾਏ ਕਾਇਆ ਮੰਦਰ ਮਸੀਤ। ਨਾੜ ਬਹੱਤਰ ਉਬਲੀ ਰਤ ਹੈ, ਹਸਤ ਅਸਤ ਸ਼ਸਤ ਬਣਾਏ ਕੀਟ। ਗੁਰਮੁਖ ਵਿਰਲਾ ਲਾਹਾ ਲਏ ਖੱਟ ਹੈ, ਮਾਨਸ ਦੇਹੀ ਜਾਮਾ ਜੀਤ। ਰਸਨਾ ਨਾਉਂ ਨਰਾਇਣ ਰਟ ਹੈ, ਅੱਠੇ ਪਹਿਰ ਰਾਖੇ ਚੀਤ। ਦੂਈ ਦਵੈਤੀ ਮੇਟੇ ਫੱਟ ਹੈ, ਨੇਤਰ ਲੋਚਨ ਦੋਵੇਂ ਮੀਟ। ਆਪੇ ਦਿਸੇ ਘਟ ਘਟ ਹੈ, ਸ਼ਬਦ ਜਣਾਏ ਸੁਹਾਗੀ ਗੀਤ। ਜੋਤੀ ਨੂਰ ਉਜਾਲਾ ਲਟ ਲਟ ਹੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਸਤਿਵਾਦੀ ਇਕ ਅਤੀਤ। ਸਤਿ ਸਤਿਵਾਦੀ ਕਰਮ ਕਮਾਇਆ, ਗੁਰ ਸੰਗਤ ਸੰਗ ਨਿਭਾਏ। ਸਤਿਜੁਗ ਸਾਚਾ ਮਾਰਗ ਲਾਇਆ, ਤੇਰਾਂ ਤੇਰਾਂ ਤੇਰੀ ਧਾਰ ਰੰਗਤ ਨਾਮ ਚੜ੍ਹਾਏ। ਸ਼ਬਦ ਸੁਦਾਗਰ ਇਕ ਕਰਾਇਆ, ਦੂਜੇ ਦਰ ਨਾ ਮੰਗਣ ਜਾਏ। ਕਾਇਆ ਗਾਗਰ ਵਿਚ ਸਮਾਇਆ, ਡੂੰਘਾ ਤਾਲ ਸੁਹਾਏ। ਨਿਰਮਲ ਕਰਮ

ਉਜਾਗਰ ਗੁਰਸਿਖ ਕਰਾਇਆ, ਪ੍ਰਭ ਆਪਣੀ ਬੂਝ ਬੁਝਾਏ। ਜਨਮ ਕਰਮ ਪ੍ਰਭ ਲਹਿਣਾ ਝੋਲੀ ਪਾਇਆ, ਗੁਰ ਸੰਗਤ ਦਇਆ ਕਮਾਏ। ਦੇਵਣਹਾਰ ਸਦਾ ਅਖਵਾਇਆ, ਗੁਰਮੁਖਾਂ ਭਿੱਛਿਆ ਰਿਹਾ ਪਾਏ। ਮੀਤ ਮੁਰਾਰਾ ਸਾਚਾ ਯਾਰ ਲੋਕਮਾਤੀ ਭੇਖ ਵਟਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮੇਲਾ ਧੁਰ ਦਰਬਾਰ। ਧੁਰ ਦਰਬਾਰੀ ਸਚ ਤਖ਼ਤ, ਪ੍ਰਭ ਸਾਚੇ ਜੋਤ ਜਗਾਈਆ। ਲੇਖਾ ਲਿਖੇ ਨਾ ਕੋਈ ਲਿਖਤ, ਅਲੱਖ ਅਲੱਖ ਗਏ ਗਾਈਆ। ਆਪ ਨਾ ਜਾਣੇ ਕੋਈ ਵੇਲਾ ਵਕਤ, ਹੋਏ ਪਰਤਖ ਦਰਸ ਦਿਖਾਈਆ। ਜੋਤੀ ਸ਼ਬਦੀ ਏਕਾ ਸ਼ਕਤ, ਬ੍ਰਹਿਮੰਡ ਵਿਚ ਸਮਾਈਆ। ਏਕਾ ਜਾਣੇ ਜੁਗਤੀ ਭਗਤ, ਭਗਤ ਭਗਵੰਤਾ ਹਰਿ ਰਘੁਰਾਈਆ। ਵੇਖ ਵਖਾਣੇ ਸਾਚੇ ਸੰਤ, ਆਤਮ ਘਰ ਵੱਜੇ ਵਧਾਈਆ। ਜੀਵ ਜੰਤ ਅਨੇਕ ਅਗਣਤ, ਗੁਰਮੁਖ ਵਿਰਲੇ ਬੂਝ ਬੁਝਾਈਆ। ਮਾਇਆ ਮਮਤਾ ਦੇਵ ਦੰਤ, ਜੀਵ ਜੰਤ ਰਸਨ ਹਲਕਾਈਆ। ਹਰਿਜਨ ਮੇਲਾ ਸਾਚੇ ਕੰਤ, ਸ਼ਬਦ ਸਿੰਘਾਸਣ ਇਕ ਸੁਹਾਈਆ। ਦਰ ਘਰ ਸਾਚੇ ਬਣੀ ਬਣਤ, ਸਾਚੀ ਸੇਜਾ ਆਪ ਸੁਹਾਈਆ। ਆਪੇ ਜਾਣੇ ਆਦਿ ਅੰਤ, ਕਵਣ ਪੁਰਖ ਕਵਣ ਨਾਰੀ, ਕਵਣ ਸੇਜਾ ਕੰਤ ਭਤਾਰੀ, ਕਵਣ ਰੰਗ ਰੂਪ ਸ਼ਾਮ ਮੁਰਾਰੀ, ਕਵਣ ਜੋਤ ਸਤਿ ਅਨੂਪ ਸਰੂਪ ਰਾਮ ਅਵਤਾਰੀ, ਕਵਣ ਨੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਖੇਲੇ ਖੇਲ ਵਾਰੋ ਵਾਰੀ, ਆਪੇ ਜਾਣੇ ਆਪਣੀ ਕਾਰੀ, ਗੁਰ ਸੰਗਤ ਤੇਰੀ ਸਚ ਵਿਹਾਰੀ, ਸਤਾਰਾਂ ਹਾੜੀ ਮਾਤ ਕਰਾਈਆ। ਹਾੜ ਸਤਾਰਾਂ ਆਤਮ ਰਸ, ਹਰਿ ਸਾਚਾ ਨਾਮ ਚਵੀਜੇ। ਭਗਤ ਸੁਹੇਲਾ ਹੋਇਆ ਵਸ, ਘਰ ਬੈਠਾ ਦਰ ਦਹਿਲੀਜੇ। ਗੁਰ ਸੰਗਤ ਮੇਲਾ ਹੱਸ ਹੱਸ, ਮਨ ਤਨ ਆਤਮ ਸੀਜੇ। ਦੋ ਜਹਾਨੀ ਏਕਾ ਜਸ, ਗੁਰ ਮੰਤਰ ਨਾਮ ਗਵੀਜੇ। ਪੰਚ ਵਿਕਾਰ ਜਾਏ ਨੱਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਾਰਾਂ ਹਾੜੀ ਨਾਮ ਬੀਜ ਸਾਚਾ ਬੀਜੇ। ਨਾਮ ਬੀਜ ਸਾਚਾ ਤਨ ਕਿਆਰੀ, ਪ੍ਰਭ ਆਪਣੀ ਹੱਥੀਂ ਪਾਉਣਾ। ਆਪੇ ਵੇਖੇ ਫ਼ਲ ਫੁਲਵਾੜੀ, ਬਾਗ਼ ਬਗ਼ੀਚਾ ਮਾਤ ਲਗਾਉਣਾ। ਸ਼ਬਦ ਕਰਾਏ ਸਾਚੀ ਵਾੜੀ, ਦੂਸਰ ਹੱਥ ਨਾ ਕਿਸੇ ਆਉਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਾੜ ਸਤਾਰਾਂ ਨੌਂ ਨੌਂ ਹਰਿ ਸਾਚਾ ਭੇਵ ਖੁਲ੍ਹਾਉਣਾ। ਸ਼ਬਦ ਅਭੇਦਾ ਤਾਕੀ ਬੰਦ, ਦਿਸ ਕਿਸੇ ਨਾ ਆਇਆ। ਚਾਰੇ ਵੇਦਾਂ ਰਸਨਾ ਗਾਇਆ ਬੱਤੀ ਦੰਦ, ਨਾ ਕੋਇ ਵੰਡਾਇਆ। ਪੁਰਾਨ ਕੁਰਾਨਾ ਆਤਮ ਅੰਧ, ਪੜ੍ਹ ਪੜ੍ਹ ਥੱਕੇ ਹੋਏ ਹਲਕਾਇਆ। ਆਪੇ ਸੁਤਾ ਦੇ ਕਰ ਕੰਡ, ਆਤਮ ਕੁੰਡਾ ਨਾ ਅੰਦਰੋਂ ਲਾਹਿਆ। ਵੇਸ ਅਨੇਕਾ ਵਿਚ ਬ੍ਰਹਿਮੰਡ, ਸਾਚੀ ਵੰਡ ਵੰਡਾਇਆ। ਜੀਵ ਜੰਤ ਨਾਰ ਦੁਹਾਗਣ ਦਿਸੇ ਰੰਡ, ਸਾਚਾ ਕੰਤ ਨਾ ਕੋਇ ਹੰਢਾਇਆ। ਮਨਮਤੀ ਭਰਿਆ ਇਕ ਘਮੰਡ, ਵਰਨ ਵਰਨੀ ਰੋਗ ਲਗਾਇਆ। ਪ੍ਰਭ ਫੜੇ ਹੱਥ ਸ਼ਬਦ ਪਰਚੰਡ, ਸੋਹੰ ਖੰਡਾ ਹੱਥ ਉਠਾਇਆ। ਨੌਂ ਖੰਡ ਪ੍ਰਿਥਮੀ ਵੰਡੇ ਵੰਡ, ਗੁਰਮੁਖਾਂ ਦੁੱਖ ਦਏ ਮਿਟਾਇਆ। ਸ਼ਬਦ ਸਰੂਪੀ ਪਾਏ ਠੰਢ, ਆਤਮ ਸੁਖ ਉਪਜਾਇਆ। ਪੱਲੇ ਬੰਨ੍ਹੇ ਨਾਮ ਗੰਢ, ਕਰੀਰ ਜੰਡ ਨਾ ਕੋਈ ਮਨਾਇਆ। ਮੇਟ ਮਿਟਾਏ ਭੇਖ ਪਖੰਡ, ਸਾਚਾ ਮਾਰਗ ਇਕ ਵਖਾਇਆ। ਦੇਵਣਹਾਰ ਜੁਗ ਜੁਗ ਦੰਡ, ਲੇਖਾ ਲਿਖਣਹਾਰ ਸਬਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਮੇਲੀ ਮੇਲ ਮਿਲਾਇਆ। ਹਰਿ ਸੰਗਤ ਖੋਲ੍ਹੇ ਬੰਦ ਕਿਵਾੜ, ਗੁਰ ਮੰਤਰ ਜਾਪ ਜਪਾਇੰਦਾ। ਜਗਤ ਵਿਕਾਰਾਂ ਦੇਵੇ ਝਾੜ, ਸ਼ਬਦ ਸ਼ਸਤਰ ਤਨ ਪਹਿਨਾਇੰਦਾ। ਗੁਰ ਸ਼ਬਦ ਚੜ੍ਹਾਏ ਬਣਾਏ ਸਾਚੇ ਲਾੜ, ਜੀਵ ਜੰਤ ਵਡਿਆਇੰਦਾ। ਲੇਖਾ ਚੁੱਕੇ ਪੰਚਮ ਧਾੜ, ਕੰਤ ਸੰਤ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਜੋਤ ਧਰ, ਸਾਚੀ ਬਣਤ ਬਣਾਇੰਦਾ। ਬਣਤ ਬਣਾਏ ਜੁਗੋ ਜੁਗ, ਜੁਗ ਜੁਗ ਕਾਰ ਕਮਾਇੰਦਾ। ਨਾ ਕੋਈ ਚਿੰਤਾ ਹਰਖ ਸੋਗ, ਦੁੱਖ ਸੁਖ ਏਕਾ ਰੰਗ ਸਮਾਇੰਦਾ। ਅੱਠੇ ਪਹਿਰ ਸ਼ਬਦ ਭੋਗ, ਘਰ ਸਾਚੇ ਆਪ ਲਗਾਇੰਦਾ। ਸਾਚਾ ਮੇਲਾ ਧੁਰ ਸੰਜੋਗ, ਇਕ ਇਕੇਲਾ ਆਪ ਕਰਾਇੰਦਾ। ਹਾੜ ਸਤਾਰਾਂ ਦਰਸ ਅਮੋਘ, ਗੁਰ ਚੇਲਾ ਵਕਤ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਸਨ ਚੋਗ ਇਕ ਚੁਗਾਇੰਦਾ। ਰਸਨਾ ਚੋਗ ਸ਼ਬਦ ਗੁਰ, ਗੁਰਮਤ ਵਿਚ ਸਮਾਇਆ। ਮਿਲਿਆ ਮੇਲ ਲਿਖਿਆ ਧੁਰ, ਬੁਧ ਮਤ ਸਾਰ ਨਾ ਰਾਇਆ। ਆਪੇ ਜਾਣੇ ਆਪਣੀ ਸੁਰ, ਤਾਲ ਤਲਵਾੜਾ ਇਕ ਵਜਾਇਆ। ਆਤਮ ਅੰਦਰ ਜਾਏ ਬਹੁੜ, ਅੰਧ ਅੰਧੇਰ ਜੋਤ ਜਗਾਇਆ। ਸ਼ਬਦ ਚੜ੍ਹਿਆ ਸਾਚੇ ਘੋੜ, ਲੋਆਂ ਪੁਰੀਆਂ ਪੰਧ ਮੁਕਾਇਆ। ਲੋਕਮਾਤ ਕਲ ਆਇਆ ਦੌੜ, ਭੇਖਾਧਾਰੀ ਭੇਖ ਵਟਾਇਆ। ਦਰ ਦਵਾਰਾ ਦਿਸੇ ਭੀੜਾ ਸੌੜ, ਅਗੇ ਲੰਘ ਕੋਈ ਨਾ ਦਰਸ਼ਨ ਪਾਇਆ। ਕਲਜੁਗ ਅੰਤਮ ਚੌਥਾ ਪੌੜ, ਅਸਵ ਸਾਚੇ ਆਪ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਹਿਣਾ ਦੇਣਾ ਭਗਤ ਮੂਲ ਜਗਤ ਮਾਤ ਚੁਕਾਇਆ। ਭਗਤੀ ਭਾਵਤ ਸਤਿ ਰੰਗ, ਭੈ ਨਿਰਭੈ ਸਮਾਏ। ਜਾਮਾ ਜੋਗ ਜਗਤ ਗੰਗੀ ਗੰਗ, ਏਕਾ ਰੰਗ ਵਖਾਏ। ਸਾਚੀ ਮੁਕਤੀ ਗੁਰ ਚਰਨ ਸੰਗ, ਅੰਗ ਸੰਗ ਰਹਾਏ। ਆਪ ਸਵਾਰੇ ਹਰਿ ਜਨ, ਸ਼ਬਦ ਰੰਗ ਤਨ ਚੜ੍ਹਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕੌਸਤਕ ਮਨੀ ਮਸਤਕ ਟਿੱਕਾ ਸਵਾ ਰਤੀ ਪੰਚਮ ਕੇਸਰ ਮਸਤਕ ਤਿਲਕ ਲਗਾਏ। ਤਿਲਕ ਲਗਾਏ ਰਤਾ ਕੇਸਰ, ਕੇਸਰੀ ਰੰਗ ਵਟਾਈਆ। ਚਰਨ ਛੁਹਾਏ ਵਿਚ ਥਾਨੇਸਰ, ਪੰਦਰ੍ਹਾਂ ਚੇਤਰ ਪੰਦਰ੍ਹਾਂ ਲੇਖ ਲਿਖਾਈਆ। ਵੇਖ ਵਖਾਣੇ ਸਾਚਾ ਖੇਤਰ, ਆਪਣੀ ਹੱਥੀਂ ਜਿੰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਤ ਰਤੀ ਰਿਹਾ ਜਗਾਈਆ। ਵੀਹ ਸੌ ਪੰਦਰ੍ਹਾਂ ਸੰਮਤ ਪੰਦਰ੍ਹਾਂ ਚੇਤ, ਵਰਤੇ ਕਲਜੁਗ ਧਾਰੀ। ਕਰੇ ਖੇਲ ਪ੍ਰਭ ਨੇਤਨ ਨੇਤ, ਲੇਖਾ ਲਿਖੇ ਅਪਰ ਅਪਾਰੀ। ਗੁਰਮੁਖਾਂ ਕਰੇ ਸਾਚਾ ਹੇਤ, ਦਿਸ ਨਾ ਆਏ ਨੌਂ ਦਵਾਰੀ। ਪਕੜ ਉਠਾਏ ਜਿਨ ਪ੍ਰੇਤ, ਯਖ ਗੰਧਰਬ ਵਾਰੋ ਵਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਾਏ ਜੋਧ ਸੂਰ ਬਲਕਾਰੀ। ਪੰਦਰਾਂ ਅੰਦਰ ਆਪੇ ਵੜ, ਆਪੇ ਦਏ ਜਗਾਈਆ। ਆਪੇ ਘਾੜਨ ਸਾਚਾ ਘੜ, ਸ਼ਾਹ ਸੁਲਤਾਨਾਂ ਉਲਟੀ ਪਟੀ ਦਏ ਪੜ੍ਹਾਈਆ। ਗੜ੍ਹ ਹੰਕਾਰੀ ਕਿਲ੍ਹੇ ਅੰਦਰ ਵੜ, ਸਾਰ ਪਾਸਾ ਖੇਲ ਖਿਲਾਈਆ। ਆਪੇ ਪੁਟਣਹਾਰਾ ਜੜ੍ਹ, ਨਰਦ ਨਟੀ ਸਭ ਦੀ ਪਾਈਆ। ਗੁਰਮੁਖ ਸਾਚਾ ਏਕਾ ਅੱਖਰ ਜਾਏ ਪੜ੍ਹ, ਨਾ ਹੋਏ ਮਾਤ ਜੁਦਾਈਆ। ਨਾ ਦੀਸੇ ਕਿਸੇ ਸੀਸ ਧੜ, ਨੌਂ ਨੌਂ ਵਿਚ ਸਮਾਈਆ। ਸ਼ਬਦ ਵਿਚੋਲਾ ਰਿਹਾ ਲੜ, ਜੋਤੀ ਚੰਡੀ ਹੱਥ ਉਠਾਈਆ। ਕਲਜੁਗ ਕਰਮ ਅੱਗੇ ਖੜ, ਦੇਵੇ ਮਾਤ ਦੁਹਾਈਆ। ਭਗਵਨ ਭਗਤ ਭਗੌਤੀ ਰਹੀ ਲੜ, ਖਾਲੀ ਹੱਥੀਂ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਰੀਤੀ ਮਾਤ ਚਲਾਈਆ। ਵੀਹ ਸੌ ਪੰਦਰ੍ਹਾਂ ਪੰਧ ਮੁਕਾਏ, ਗ੍ਰੰਥ ਪੰਥ ਪੁਰਾਨ। ਬੰਦ ਬੰਦ ਪ੍ਰਭ ਜੋਤ ਜਗਾਏ, ਹਰਿਜਨ ਕਾਇਆ ਸਚ ਮਕਾਨ। ਦੰਦ ਦੰਦ ਦੰਦ ਨਾ ਕੋਈ ਗਾਏ, ਏਕਾ ਨੇਤਰ ਚਰਨ ਧਿਆਨ। ਗੀਤ ਸੁਹਾਗੀ ਛੰਦ ਸੁਣਾਏ, ਸੁਣੇ ਸੁਣਾਏ ਸਾਚੇ ਕਾਨ। ਸਰਬ ਜੀਆਂ ਬਖ਼ਸ਼ੰਦ ਆਪ ਅਖਵਾਏ, ਦੇਵੇ ਜੀਆ ਦਾਨ। ਪਰਮਾਨੰਦ ਵਿਚ ਸਮਾਏ, ਪਾਰਬ੍ਰਹਮ ਬ੍ਰਹਮ ਰੂਪ ਸਮਾਨ। ਭਰਮਾ ਡੇਰਾ ਝੂਠੀ ਕੰਧ ਮਿਟਾਏ, ਇਕ ਵਖਾਏ ਸਚ ਨਿਸ਼ਾਨ। ਕਾਰਜ ਅਨੰਦ ਆਪ ਕਰਾਏ, ਗੁਰਸਿਖ ਸਾਚੀ ਸਈਆ

ਸਾਚਾ ਮੰਗਲ ਗਾਨ। ਸ਼ਬਦ ਪ੍ਰਤੇਜ ਚੰਦ ਚੜ੍ਹਾਏ, ਪੁਰ ਅਨੰਦ ਚਰਨ ਛੁਹਾਏ, ਗੜ੍ਹ ਕੇਸ ਕਰ ਧਿਆਨ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਦਸ ਦਸਮੇਸ ਹਰਿ ਮਿਹਰਵਾਨ। ਕੇਸ ਗੜ੍ਹ ਕੇਸਾਧਾਰੀ, ਪਵਣ ਚਵਰ ਝੁਲਾਰ। ਆਪੇ ਲਾਈ ਮਾਤ ਜੜ੍ਹ, ਆਪੇ ਲਏ ਉਖਾੜ। ਸੰਗਤ ਪੰਗਤ ਰਹੀ ਸੜ, ਮਾਇਆ ਮਮਤਾ ਤ੍ਰਿਸ਼ਨਾ ਲੱਗੀ ਮਗਰ ਝੂਠੀ ਧਾੜ। ਪੁਰਖ ਅਬਿਨਾਸ਼ੀ ਬਾਂਹ ਲਏ ਫੜ, ਦਰ ਦਵਾਰੇ ਸਾਚੇ ਦੇਵੇ ਵਾੜ। ਲੇਖਾ ਚੁਕੇ ਗੋਰ ਮੜ੍ਹ, ਜਗੇ ਜੋਤ ਬਹੱਤਰ ਨਾੜ। ਸ੍ਰਿਸ਼ਟ ਸਬਾਈ ਰਿਹਾ ਲੜ, ਫੜ ਸ਼ਬਦ ਖੰਡਾ ਦੋ ਧਾਰ। ਦੇਵੀ ਨੈਣ ਵਹਾਏ ਜਲ ਧਾਰਾ, ਹਰਿ ਖੇਲੇ ਖੇਲ ਮਾਤ ਮਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਦਰ੍ਹਾਂ ਪੰਦਰ੍ਹਾਂ ਪੰਦਰ੍ਹਾਂ ਆਏ ਵਿਚ ਮੈਦਾਨ। ਆਏ ਮੈਦਾਨ ਸ਼ਬਦ ਬਲਕਾਰੀ, ਫੜ ਨਾਮ ਤੀਰ ਕਮਾਨਾ। ਮਾਰੇ ਰਾਜ ਰਾਜਾਨ ਸ਼ਾਹ ਸੁਲਤਾਨ ਹੰਕਾਰੀ, ਵੇਖੇ ਨੌਜਵਾਨਾ। ਤਿੱਖੀ ਰੱਖੇ ਇਕ ਕਟਾਰੀ, ਚਲਾਏ ਵਾਲੀ ਦੋ ਜਹਾਨਾਂ। ਲਾੜੀ ਮੌਤ ਦਏ ਬਹਾਰੀ, ਲੱਗੇ ਜਗਤ ਨਿਸ਼ਾਨਾ। ਗੁਰਮੁਖਾਂ ਪੈਜ ਰਿਹਾ ਸਵਾਰੀ, ਆਪਣੀ ਹੱਥੀਂ ਬੰਨ੍ਹੇ ਗਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਗਤ ਸਦ ਸਦ ਸਦ ਸਦ ਬਲਿਹਾਰੀ, ਮਿਲਿਆ ਨਾਮ ਧੁਰ ਫ਼ਰਮਾਨਾ। ਧੁਰ ਫ਼ਰਮਾਣਾ ਨਾਮ ਸੰਦੇਸ਼, ਹਰਿ ਸ਼ਬਦੀ ਮਾਤ ਜਣਾਇੰਦਾ। ਕਿਸੇ ਹੱਥ ਨਾ ਆਏ ਬ੍ਰਹਮਾ ਸ਼ਿਵ ਗਣੇਸ਼, ਨਰ ਨਰੇਸ਼ ਨਾ ਕੋਈ ਪਾਇੰਦਾ। ਕਾਇਆ ਮਾਟੀ ਗੁਰ ਦਸਮੇਸ, ਸਾਚੀ ਹਾਟੀ ਸ਼ਬਦ ਵਿਕਾਇੰਦਾ। ਆਪੇ ਬੈਠਾ ਧਾਰੀ ਕੇਸ, ਆਪੇ ਮੂੰਡ ਮੁੰਡਾਇੰਦਾ। ਆਪੇ ਜਾਣੇ ਆਪਣਾ ਵੇਸ, ਗੁਰਮੁਖ ਸਾਚੇ ਢੂੰਡ ਢੁੰਡਾਇੰਦਾ। ਪਰਗਟ ਹੋਇਆ ਮਾਝੇ ਦੇਸ, ਸੰਬਲ ਨਗਰੀ ਰੁੱਤ ਸੁਹਾਇੰਦਾ। ਸਾਢੇ ਤਿੰਨ ਹੱਥ ਸੀਆਂ ਇਕ ਵਰੇਸ, ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਭਿਛਿਆ ਝੋਲੀ ਪਾਇੰਦਾ। ਪਾਏ ਭਿੱਛਿਆ ਗਰੀਬ ਨਿਵਾਜ਼, ਗਊ ਗਰੀਬ ਨਿਮਾਣਿਆ। ਕਰੇ ਰੱਖਿਆ ਸੀਸ ਸੋਹੇ ਤਾਜ, ਦਰ ਦਰ ਫਿਰਾਏ ਰਾਜੇ ਰਾਣਿਆ। ਜਨ ਭਗਤਾਂ ਰੱਖੇ ਅੰਤਮ ਲਾਜ, ਦੇਵੇ ਸ਼ਬਦ ਬਿਬਾਣਿਆ। ਸਾਚਾ ਸਾਜਣ ਰਿਹਾ ਸਾਜ, ਆਪੇ ਜਾਣੇ ਆਪਣੇ ਭਾਣਿਆ। ਕਲਜੁਗ ਅੰਤਮ ਰਚਿਆ ਕਾਜ, ਲੱਖ ਚੁਰਾਸੀ ਲਾਹੇ ਆਪ ਮੁਕਾਣਿਆ। ਮਾਇਆ ਮਮਤਾ ਜੂਠਾ ਝੂਠਾ ਦੇਵੇ ਦਾਜ, ਧਰਮ ਰਾਏ ਦਇਆ ਕਮਾਏ, ਅਠਾਈ ਕੁੰਡਾਂ ਏਕਾ ਰਾਹ ਵਖਾਣਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਬਖ਼ਸ਼ੇ ਚਰਨ ਸਰਨ ਸਰਨਾਏ, ਦੇਵੇ ਜਗਤ ਨਿਸ਼ਾਨਿਆ। ਵਡ ਵਡ ਵਡ ਪਰਤਾਪ, ਬੋਧ ਅਗਾਧ ਗਿਆਨੀਆ। ਵਡ ਵਡ ਵਡ ਜਗਤ ਸੰਤਾਪ, ਘਰ ਪੰਚਮ ਚੋਰ ਸ਼ੈਤਾਨੀਆ। ਵਡ ਵਡ ਵਡ ਪ੍ਰਭ ਅੰਤਮ ਜਾਪ, ਹਰਿ ਮੇਲਾ ਦੋ ਜਹਾਨੀਆ। ਵਡ ਵਡ ਵਡ ਕਲਜੁਗ ਪਾਪ, ਜੂਠ ਝੂਠ ਹੋਏ ਪ੍ਰਧਾਨੀਆ। ਵਡ ਵਡ ਵਡ ਪ੍ਰਭ ਆਪੇ ਆਪ, ਆਪੇ ਜਾਣੇ ਸਚ ਨਿਸ਼ਾਨੀਆ। ਵਡ ਵਡ ਵਡ ਜਗ ਤੀਨੋ ਤਾਪ, ਲੱਖ ਚੁਰਾਸੀ ਰਿੜਕੇ ਵਾਂਗ ਮਧਾਨੀਆ। ਵਡ ਵਡ ਵਡ ਪ੍ਰਭ ਆਪੇ ਆਪ, ਜੋਤੀ ਨੂਰ ਸ੍ਰੀ ਭਗਵਾਨੀਆ। ਨੀਕਨ ਨੀਕਾ ਆਪ ਹਰਿ, ਨਿੱਜ ਘਰ ਨਿਕਟ ਸਮਾਏ। ਫੀਕਨ ਫੀਕਾ ਜਗਤ ਦਰ, ਰਸ ਕਿਸੇ ਨਾ ਆਏ। ਭੇਵ ਜਾਣੇ ਜਨ ਜੀਅ ਕਾ, ਆਪਣੀ ਦਇਆ ਕਮਾਏ। ਕਲਜੁਗ ਮਾਇਆ ਜਗਤ ਸ਼ਰੀਕਾ, ਅੰਤਮ ਝਗੜਾ ਪਾਏ। ਹਾੜ ਸਤਾਰਾਂ ਸਚ ਤਾਰੀਕਾ, ਪ੍ਰਭ ਸਾਚਾ ਲੇਖ ਲਿਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ੍ਰਿਸ਼ਟ ਸਬਾਈ ਮਾਤ ਹਿਲਾਏ। ਹਾੜ ਸਤਾਰਾਂ ਸਚ ਤਾਰੀਕ, ਲੱਖ ਚੁਰਾਸੀ ਕਲਜੁਗ ਪਾਈਆ। ਏਕਾ ਵਾਹਦ ਲਾਸ਼ਰੀਕ,

ਨਾ ਦੇਵੇ ਕੋਈ ਕਿਸੇ ਸਫਾਈਆ। ਗੁਰਮੁਖਾਂ ਮੰਗੀ ਨਾਮ ਭੀਖ, ਗੁਰਮੁਖਾਂ ਆਤਮ ਝੋਲੀ ਪਾਈਆ। ਜਗਤ ਹੰਕਾਰਾ ਤਪੀ ਸੀਖ, ਮਾਇਆ ਮਮਤਾ ਅਗਨ ਜਲਾਈਆ। ਆਪੇ ਕਰੇ ਕਰਾਏ ਪ੍ਰੀਖਿਆ ਪ੍ਰੀਖ, ਸਾਧ ਸੰਤ ਜੀਵ ਜੰਤ ਡੋਰੀ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਮੇਲਾ ਮੇਲੇ ਸ਼ਾਹ ਭੀਖਮ ਭੀਖ, ਘਰ ਗੁਜ਼ਰਾਂ ਜਨਮ ਦਵਾਈਆ। ਭੀਖਮ ਸ਼ਾਹ ਜਗਤ ਮਲਾਹ, ਲੋਕਮਾਤ ਉਪਾਇਆ। ਸਤਾਰਾਂ ਹਾੜੀ ਮਿਲਿਆ ਸਾਚਾ ਰਾਹ, ਸਾਚਾ ਸੁਤ ਉਪਾਇਆ। ਇਕ ਜਪਾਏ ਏਕਾ ਨਾਂ, ਹੂ ਅਲ੍ਹਾ ਦਏ ਮਿਟਾਇਆ। ਆਪੇ ਵੇਖੇ ਥਾਂ ਥਾਂ, ਜਲ ਥਲਾਂ ਵਿਚ ਸਮਾਇਆ। ਘਰ ਘਰ ਅੰਤਮ ਉਡਣੇ ਕਾਂ, ਗਲੀ ਮਹੱਲਾ ਨਾ ਕੋਇ ਸੁਹਾਇਆ। ਨਾ ਕੋਈ ਪੰਖੀ ਪੰਛੀ ਦਿਸੇ ਕਿਸੇ ਕਿਲੇ ਗਰਾਂ, ਉਚੇ ਟਿੱਲੇ ਪਰਬਤ ਢਾਹਿਆ। ਪਿਤਾ ਪੂਤ ਨਾ ਜਾਣੇ ਮਾਂ, ਭੈਣ ਭਾਈ ਧੀ ਜਵਾਈ ਨਾਤਾ ਮਾਤ ਤੁੜਾਇਆ। ਗੁਰਮੁਖਾਂ ਦੇਵੇ ਠੰਡੀ ਛਾਂ, ਸਾਚੇ ਸੂਰੇ ਨਾਮ ਰੰਗ ਚੜ੍ਹਾਇਆ। ਪਰਗਟ ਹੋਏ ਪਕੜੇ ਬਾਂਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖ ਚੁਕਾਏ ਮਨਸੂਰ ਐਨਲਹਕ ਆਸਾ ਮਨਸਾ ਪੂਰ ਕਰਾਈਆ। ਐਨਲਹਕ ਹੱਕ ਹਲਾਲ, ਮਹਿਬੂਬ ਰੰਗ ਰੰਗੀਲਾ। ਨੂਰੀ ਜਲਵਾ ਸਚ ਜਲਾਲ, ਬਾਹਰ ਵਸੇ ਤ੍ਰੈਗੁਣ ਤੀਨਾ। ਏਕਾ ਹੱਥ ਫੜੀ ਮਸਾਲ, ਦੀਨ ਦਿਆਲ ਜੋਤ ਅਕਾਲ ਇਕ ਵਖਾਏ ਮਜ਼੍ਹਬੀ ਦੀਨਾ। ਮਨਸੂਰ ਹੋਏ ਮਾਤ ਬੇਹਾਲ, ਆਪੇ ਤਾਰੇ ਆਪਣਾ ਲਾਲ, ਸ਼ਬਦ ਪਾਏ ਸਚ ਦੁਸ਼ਾਲ, ਠਾਂਢਾ ਕਰੇ ਸੀਨਾ। ਜਗਤ ਅਵੱਲੜੀ ਚਲੇ ਚਾਲ, ਸ੍ਰਿਸ਼ਟ ਸਬਾਈ ਖਾਏ ਕਾਲ, ਚਰਨ ਛੁਹਾਏ ਪ੍ਰਭ ਮੱਕਾ ਮਦੀਨਾ। ਅਰਬੀ ਫਾਰਸੀ ਵੇਖੇ ਤਾਲ, ਅਜਮਤੋ ਕਸਮਤੋ ਅਜ਼ਿਬਵਹਾ ਅਤਿਲਹੇ ਰੂਪ ਰੰਗ ਬੇਮਿਸਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਹਦੀਸ ਜਗਤ ਵਰ, ਬੀਸ ਇਕੀਸ ਸਾਚਾ ਦਰ, ਦਰ ਦਰਵੇਸਾ ਦਏ ਵਖਾਲ। ਪੁਰਖ ਅਗੰਮ ਅਗੰਮੜਾ, ਅਗੰਮੜੀ ਕਾਰ। ਨਾ ਮਰੇ ਨਾ ਕਦੇ ਜੰਮੜਾ, ਆਦਿ ਅੰਤ ਏਕਾ ਧਾਰ। ਪੱਲੇ ਰੱਖੇ ਨਾ ਕੋਈ ਦਮੜਾ, ਦੇਵਣਹਾਰ ਸਰਬ ਸੰਸਾਰ। ਸ੍ਰਿਸ਼ਟ ਸਬਾਈ ਮਾਈ ਬਾਪ ਅੰਮੜਾ, ਪਿਤਾ ਪੂਤ ਪਿਆਰ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਪਹਿਲੀ ਚੇਤਰ ਕਰੇ ਵਿਹਾਰ। ਪਹਿਲੀ ਚੇਤਰ ਜਗਤ ਵਿਹਾਰਾ, ਪ੍ਰਭ ਸਾਚੇ ਮਾਤ ਕਰਾਇਆ। ਰਾਜ ਰਾਜਾਨਾ ਵੇਖੇ ਦਵਾਰਾ, ਸ਼ਾਹ ਸੰਗਰੂਰ ਆਪ ਉਠਾਇਆ। ਵੇਖੇ ਖੇਲ ਧਰਮ ਜੈਕਾਰਾ, ਪਟ ਪਟਿਆਲਾ ਦਏ ਹਿਲਾਇਆ। ਕੋਟ ਫਰੀਦਾ ਧੁੰਦੂਕਾਰਾ, ਪ੍ਰਭ ਮੇਟੇ ਮੇਟਣ ਆਇਆ। ਸਿੰਘ ਈਸ਼ਰ ਝੂਠਾ ਵਣਜ ਵਪਾਰਾ, ਘਰ ਨਾਨਕ ਲਾਜ ਲਗਾਇਆ। ਸਿੰਘ ਰਣਧੀਰ ਨਾ ਮਿਲਿਆ ਗੁਰ ਪਿਆਰਾ, ਰਸ ਰਸਨ ਵਿਕਾਰ ਚਲਾਇਆ। ਸਿੰਘ ਮੇਹਰ ਲੱਗੀ ਅੱਗ ਬਹੱਤਰ ਨਾੜਾ, ਮਾਇਆ ਮਮਤਾ ਤ੍ਰਿਸ਼ਨ ਜਲਾਇਆ। ਥਲ ਕਪੂਰ ਪ੍ਰਭ ਚਰਨ ਪਿਆਰਾ, ਸੰਮਤ ਸੋਲਾਂ ਦਏ ਟਿਕਾਇਆ। ਆਪੇ ਵੇਖੇ ਬਿਆਸ ਕਿਨਾਰਾ, ਸਿੰਘ ਜੈਮਲ ਸੰਗ ਰਲਾਇਆ। ਸਿੰਘ ਤੇਜਾ ਵੇਖ ਨੌਂ ਦਵਾਰਾ, ਘਰ ਸਾਚਾ ਦਿਸ ਨਾ ਆਇਆ। ਸਿੰਘ ਲਾਭ ਤਨ ਹਾਹਾਕਾਰਾ, ਕਾਇਆ ਕਾਅਬਾ ਹੱਜ ਨਾ ਮਾਤ ਕਰਾਇਆ। ਹਰਨਾਮ ਦਾਸ ਨਾ ਧਰਮ ਵਿਚਾਰਾ, ਆਪ ਆਪਣਾ ਤੱਤ ਗਵਾਇਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਵੇਖ ਵਖਾਣੇ ਥਾਉਂ ਥਾਈਂਆ। ਰੱਖੇ ਸੰਗ ਸਗਨ ਅਪਾਰਾ, ਸੰਤ ਸੁਹੇਲੇ ਖੋਜ ਖੁਜਾਈਆ। ਲੱਖ ਚੁਰਾਸੀ ਜੀਵ ਗਵਾਰਾ, ਮਹੱਲ ਅਟੱਲ ਅਚੱਲ ਕੋਈ ਦਿਸ ਨਾ ਆਈਆ। ਇਕ ਨਰੇਲ ਰਤੀ ਕੇਸਰ, ਕਿਸ ਅਗੇ ਦਏ ਟਿਕਾਈਆ। ਅੰਤਮ ਵੇਲਾ ਵਿਚ ਥਾਨੇਸਰ, ਪੰਦਰਾਂ ਚੇਤਰ ਸੰਮਤ ਪੰਦਰ੍ਹਾਂ ਪ੍ਰਭ ਦੇਵੇ ਭੇਵ ਖੁਲ੍ਹਾਈਆ।

ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨਿਹਕਲੰਕ ਨਰਾਇਣ ਨਰ, ਗੁਰ ਚੇਲਾ ਮੇਲ ਮਿਲਾਈਆ। ਗੁਰ ਚੇਲਾ ਮੇਲਣਹਾਰ ਆਪ ਅਖਵਨਿਆ। ਦੇਵੇ ਸ਼ਬਦ ਸੱਚਾ ਭੰਡਾਰ, ਵਡ ਦਾਤਾ ਧੰਨ ਧੰਨਿਆ। ਇਕ ਕਰਾਏ ਵਣਜ ਵਾਪਾਰ, ਸੁਣਾਏ ਰਾਗ ਨਾਦ ਅਨਾਦਿਆ। ਪੰਚ ਵਿਕਾਰਾ ਦੇਵੇ ਮਾਰ, ਜਨ ਭਗਤਾਂ ਬੇੜਾ ਬੰਨ੍ਹਿਆ। ਜੁਗਾ ਜੁਗੰਤ ਲਾਹੇ ਉਧਾਰ, ਭੇਵ ਨਾ ਜਾਣੇ ਅੰਤਮ ਅੰਨ੍ਹਿਆ। ਪਰਗਟ ਹੋਏ ਵਿਚ ਸੰਸਾਰ, ਲੋਕਮਾਤ ਚੜ੍ਹਾਏ ਚੰਨ੍ਹਿਆ। ਕਲਜੁਗ ਮੇਟੇ ਧੁੰਦੂਕਾਰ, ਸ੍ਰਿਸ਼ਟ ਸਬਾਈ ਹੰਨਿਆ ਬੰਨ੍ਹਿਆ। ਸ਼ਬਦ ਸਰੂਪੀ ਪਹਿਰੇਦਾਰ, ਗੁਰਮੁਖਾਂ ਬੇੜਾ ਬੰਨ੍ਹਿਆ। ਧਾਰੇ ਭੇਖ ਅਪਰ ਅਪਾਰ, ਲੱਖ ਚੁਰਾਸੀ ਦੇਵੇ ਡੰਨਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰ ਚੇਲਾ ਆਪ ਕਰਾਏ ਆਪਣਾ ਮੇਲਾ, ਜਗਤ ਚੁਕਾਏ ਝੂਠਾ ਜਨਿਆ। ਸਚ ਵਿਹਾਰਾ ਜਗਤ ਮਾਤ, ਪ੍ਰਭ ਆਪਣੇ ਹੱਥ ਰਖਾਇਆ। ਪਰਗਟ ਹੋਏ ਕਮਲਾਪਾਤ, ਮਨਮੁਖਾਂ ਦਿਸ ਨਾ ਆਇਆ। ਵਸੇ ਬਾਹਰ ਜ਼ਾਤ, ਵਰਨੀ ਅਵਰਨੀ ਰਿਹਾ ਉਪਾਇਆ। ਇਕ ਬੰਧਾਏ ਚਰਨ ਨਾਤ, ਸਾਚਾ ਸੁਹਲਾ ਰਾਗ ਸੁਣਾਇਆ। ਸ਼ਬਦ ਵਿਕਾਏ ਸਾਚੇ ਹਾਟ, ਲੋਕਮਾਤੀ ਰਿਹਾ ਖੁਲ੍ਹਾਇਆ। ਨਾ ਕੋਈ ਦੀਸੇ ਤੀਰਥ ਤਾਟ, ਅਠਸਠ ਲੇਖਾ ਰਿਹਾ ਚੁਕਾਇਆ। ਗੁਰਮੁਖ ਵਿਰਲਾ ਅੰਮ੍ਰਿਤ ਆਤਮ ਰਸ ਰਿਹਾ ਚਾਟ, ਪ੍ਰਭ ਸਾਚੇ ਮੁਖ ਲਗਾਇਆ। ਆਪੇ ਖੋਲ੍ਹੇ ਬਜਰ ਕਪਾਟ, ਮੁਖ ਸਗਨ ਸ਼ਬਦ ਲਗਾਇਆ। ਗੁਰ ਸੰਗਤ ਨੇੜੇ ਆਈ ਵਾਟ, ਨਿਹਕਲੰਕ ਜੋਤ ਜਗਾਇਆ। ਵੇਖੇ ਖੇਲ ਕਾਇਆ ਮਾਟ, ਪ੍ਰਭ ਸੁੱਤਾ ਸੇਜ ਵਿਛਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰ ਚੇਲਾ ਮੇਲ ਇਕ ਦਰ, ਗੋਬਿੰਦ ਗੋਬਿੰਦ ਗੋਬਿੰਦ ਰੂਪ ਵਟਾਇਆ। ਗੁਰ ਸੰਗਤ ਤੇਰੀ ਦਾਤ, ਸਾਚੀ ਮਾਤ ਰਖਾਈਆ। ਅੰਤਮ ਪੁਛਣ ਆਇਆ ਵਾਤ, ਲੱਖ ਚੁਰਾਸੀ ਪਈ ਦੁਹਾਈਆ। ਜੂਠਾ ਝੂਠਾ ਮਾਇਆ ਨਾਤ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਰਿਹਾ ਪਾਈਆ। ਕੋਈ ਨਾ ਰੱਖੇ ਕਲਜੁਗ ਪਾਤ, ਆਪ ਆਪਣਾ ਦਿਸ ਨਾ ਆਈਆ। ਮਾਇਆ ਮਮਤਾ ਅੰਧੇਰੀ ਰਾਤ, ਅਗੰਮ ਅਗੰਮਾ ਬੈਠਾ ਮੁਖ ਛੁਪਾਈਆ। ਲੇਖ ਚੁਕਾਏ ਜ਼ਾਤ ਪਾਤ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਦਰ, ਆਪ ਆਪਣਾ ਭੇਖ ਵਟਾਈਆ। ਭੇਖ ਵਟਾਇਆ ਸਤਿਗੁਰ, ਗੁਰ ਸੰਗਤ ਰਿਹਾ ਜਣਾਏ। ਸਾਚਾ ਮੇਲਾ ਲਿਖਿਆ ਧੁਰ, ਅੰਤਰ ਮੇਲ ਮਿਲਾਏ। ਜਗਤ ਪ੍ਰੀਤੀ ਗਈ ਥੁੜ, ਚਰਨ ਪ੍ਰੀਤੀ ਇਕ ਬੰਧਾਏ। ਗੁਰ ਗੋਬਿੰਦਾ ਗਿਆ ਬਹੁੜ, ਤਖ਼ਤ ਅਕਾਲਾ ਇਕ ਸਜਾਏ। ਚੜ੍ਹਿਆ ਰਹੇ ਸਾਚੇ ਘੋੜ, ਨੀਲਾ ਉਪਰ ਰਿਹਾ ਦੁੜਾਏ। ਆਪ ਉਠਾਇਆ ਪਹਿਲਾ ਪੌੜ, ਲੋਕਮਾਤੀ ਰਾਹ ਤਕਾਇਆ। ਜਨ ਭਗਤਾਂ ਅੰਤਮ ਗਿਆ ਬਹੁੜ, ਜੋਤ ਸਰੂਪੀ ਦਰਸ ਦਿਖਾਇਆ। ਵੇਖੇ ਪਰਖੇ ਮਿੱਠਾ ਕੌੜ, ਹੰਕਾਰੀ ਵਿਕਾਰੀ ਦਰ ਦੁਰਕਾਇਆ। ਸਾਢੇ ਤਿੰਨ ਹੱਥ ਕਲਜੁਗ ਸੀਆਂ ਜਗਤ ਲੇਖਾ ਲੰਮਾ ਚੌੜ, ਪੂਰੇ ਗੁਰ ਬਿਨ ਨਾ ਮੁਕਾਇਆ। ਪਰਗਟ ਹੋਇਆ ਬ੍ਰਹਿਮਣ ਗੌੜ, ਵੇਦ ਵਿਆਸਾ ਗਿਆ ਲਿਖਾਇਆ। ਗੁਰ ਗੋਬਿੰਦਾ ਆਇਆ ਦੌੜ, ਆਪਣਾ ਭੇਖ ਵਟਾਇਆ। ਗੁਰਮੁਖਾਂ ਲੱਗੀ ਆਤਮ ਔੜ, ਅੰਮ੍ਰਿਤ ਮੇਘ ਬਰਸਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣਾ ਰੰਗ ਵਖਾਇਆ। ਗੁਰ ਸੰਗਤ ਤੇਰਾ ਸਤਿ ਰੰਗ, ਪ੍ਰਭ ਸਾਚੇ ਆਪ ਰੰਗਾਇਆ। ਚਵੀ ਹੱਥ ਜਗਤ ਪਤੰਗ, ਸ਼ਬਦ ਡੰਡਾ ਨਾਮ ਚੜ੍ਹਾਇਆ। ਸਤਾਂ ਦੀਪਾਂ ਵੰਡੀ ਵੰਡ, ਦਿਸ ਕਿਸੇ ਨਾ ਆਇਆ। ਆਪੇ ਸੁੱਤਾ ਦੇ ਕਰ ਕੰਡ, ਨਾਰ ਦੁਹਾਗਣ ਦਿਸੇ ਰੰਡ, ਲੱਖ ਚੁਰਾਸੀ ਦਏ ਦੁਹਾਇਆ। ਗੁਰਮੁਖਾਂ ਮੇਲਾ ਵਿਚ ਬ੍ਰਹਿਮੰਡ, ਮੇਟ

ਮਿਟਾਏ ਜੇਰਜ ਅੰਡ, ਲਹਿਣਾ ਦੇਣਾ ਰਿਹਾ ਚੁਕਾਇਆ। ਕਲਜੁਗ ਕਾਲ ਉਠਾਈ ਪੰਡ, ਪਾਪਾਂ ਦਏ ਦੁਹਾਇਆ। ਜਨ ਭਗਤਾਂ ਆਤਮ ਪਾਏ ਠੰਢ, ਸੰਮਤ ਸੋਲਾਂ ਸੋਲਾਂ ਕਲ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਭੇਖ ਧਰ, ਕਲਜੁਗ ਤੇਰਾ ਅੰਤਮ ਹੋਲਾ ਆਪ ਖਿਲਾਇਆ। ਸੰਗਤ ਤੇਰੀ ਸਾਚੀ ਮਤ, ਬੁਧੀ ਤਨ ਬਿਬੇਕ। ਲੇਖੇ ਲੱਗੀ ਕਾਇਆ ਰਤ, ਪ੍ਰਭ ਚਰਨ ਰਖਣੀ ਸਾਚੀ ਟੇਕ। ਆਪੇ ਜਾਣੇ ਮਿਤ ਗਤ, ਸ੍ਰਿਸ਼ਟ ਸਬਾਈ ਰਿਹਾ ਵੇਖ। ਚਰਨ ਕਵਲ ਬੰਧਾਏ ਸਾਚਾ ਨਾਤ ਆਪੇ ਜਾਣੇ ਧੀਰਜ ਯਤ, ਲੋਚਨ ਨੇਤਰ ਸਾਚੇ ਪੇਖ। ਸਦਾ ਸੁਹੇਲਾ ਵਸੇ ਕਾਇਆ ਮਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਵੇਖੇ ਇਕ ਦਰ, ਕਲਜੁਗ ਮਾਇਆ ਨਾ ਲਾਏ ਸੇਕ। ਗੁਰ ਸੰਗਤ ਤੇਰੀ ਧੁਰ ਦਰਗਾਹ, ਏਕਾ ਵੰਡ ਵੰਡਾਈਆ। ਜੋਤੀ ਜਾਮਾ ਹਰਿ ਮਲਾਹ, ਨੌਂ ਖੰਡ ਵੰਡ ਵੰਡਾਈਆ। ਕੁਲਾਖੰਡ ਪ੍ਰਭ ਵੇਖੇ ਥਾਂ, ਇਲਾ ਬੁਤ ਸੰਗ ਰਲਾਈਆ। ਹਰਿਵਰਖ ਪ੍ਰਭ ਠੰਢੀ ਛਾਂ, ਕਿੰਪੁਰਖ ਆਪ ਦੁਵਾਈਆ। ਭਾਰਤ ਖੰਡ ਪਕੜੇ ਬਾਂਹ, ਨਿਹਕਲੰਕੀ ਜੋਤ ਜਗਾਈਆ। ਹਰਣਯਮਹ ਸਾਚਾ ਨਾਉਂ, ਏਕਾ ਜਾਪ ਜਪਾਈਆ। ਕੇਤਮਾਲ ਤੇਰਾ ਸਾਚਾ ਰਾਹ, ਸੋਹੰ ਸਾਚਾ ਢੋਲਾ ਗਾਈਆ। ਰਮਕ ਰਾਮ ਰਿਹਾ ਸਮਾ, ਨਿਸ਼ਅੱਖਰ ਸ਼ਬਦ ਜਣਾਈਆ। ਭਦਰ ਭਰਮ ਦਏ ਮਿਟਾ, ਸਾਚਾ ਡੰਕਾ ਇਕ ਵਜਾਈਆ। ਸੱਤਾਂ ਦੀਪਾਂ ਲੇਖਾ ਲਿਖਾ, ਲਿਖਣਹਾਰਾ ਆਪ ਅਖਵਾਈਆ। ਸ੍ਰਿਸ਼ਟ ਸਬਾਈ ਪਿਤਾ ਮਾਂ, ਲੱਖ ਚੁਰਾਸੀ ਗੋਦ ਉਠਾਈਆ। ਆਪੇ ਵੇਖੇ ਥਾਉਂ ਥਾਂ, ਦਿਸ ਕਿਸੇ ਨਾ ਆਈਆ। ਲੱਖਣ ਦੀਪ ਉਡੇ ਕਾਂ, ਪ੍ਰਭ ਸਾਚੀ ਰਚਨ ਰਚਾਈਆ। ਪੁਸ਼ਕਰ ਨਾਤਾ ਤੁਟੇ ਪਿਤਾ ਮਾਂ, ਬਾਲ ਬਿਰਧ ਸਾਰ ਨਾ ਰਾਈਆ। ਕਰੌਚ ਵੇਖੇ ਸਾਚਾ ਨਾ, ਗੁਣਵੰਤੇ ਲਏ ਉਪਜਾਈਆ। ਜੰਬੂ ਦੀਪ ਪਕੜੇ ਬਾਂਹ, ਬੀਸ ਬੀਸਾ ਦਇਆ ਕਮਾਈਆ। ਸਾਨ ਸੁਰਤੀ ਦਏ ਭੁਲਾ, ਰਾਜ ਰਾਜਾਨਾਂ ਖ਼ਾਕ ਰੁਲਾਈਆ। ਸਲਮਲ ਰੋਵੇ ਮਾਰ ਧਾਹ, ਨਾ ਹੋਵੇ ਕੋਈ ਸਹਾਈਆ। ਕੁਸ਼ਾ ਦੀਪ ਪ੍ਰਭ ਵੇਖੇ ਥਾਂ, ਗੁਰਸਿਖ ਸਾਚੇ ਲਏ ਜਗਾਈਆ। ਕਲਜੁਗ ਅੰਤਮ ਪਕੜੇ ਬਾਂਹ, ਜੋਤੀ ਜਾਮਾ ਭੇਖ ਵਟਾਈਆ। ਆਪੇ ਜਾਣੇ ਆਪਣਾ ਨਾਂ, ਵੇਦ ਪੁਰਾਨਾਂ ਭੇਵ ਨਾ ਰਾਈਆ। ਵੇਦ ਵਿਆਸਾ ਪੁਰਾਨ ਅਠਾਰਾਂ ਲਿਖਾ, ਚਾਰ ਲੱਖ ਸਤਾਰਾਂ ਹਜ਼ਾਰ ਸਲੋਕ ਬਣਾਈਆ। ਬ੍ਰਹਮਾ ਚਾਰੇ ਮੁਖ ਰਿਹਾ ਉਠਾ, ਚਾਰੇ ਜੁਗਾਂ ਰਚਨ ਰਚਾਈਆ। ਵੇਲੇ ਅੰਤਮ ਰੋਵੇ ਮਾਰ ਧਾਹ, ਪ੍ਰਭ ਅਚਰਜ ਖੇਲ ਰਚਾਈਆ। ਪੁਰੀ ਬ੍ਰਹਮ ਨਾ ਮਿਲੇ ਥਾਂ, ਵੇਲਾ ਅੰਤਮ ਰਿਹਾ ਜਗਾਈਆ। ਅੰਤਮ ਜੋਤੀ ਜਾਏ ਸਮਾ, ਭੰਨਣਹਾਰ ਸਰਬ ਰਘੁਰਾਈਆ। ਹਰਿ ਬਿਨ ਅਵਰ ਦੀਸੇ ਕੋਈ ਨਾ, ਸ਼ਿਵ ਸ਼ੰਕਰ ਖ਼ਾਕ ਰੁਲਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣਾ ਵੇਖ ਘਰ, ਬੀਸ ਬੀਸਾ ਦਏ ਦੁਹਾਈਆ। ਗੁਰ ਸੰਗਤ ਧੰਨ ਕਮਾਈ, ਹਰਿ ਧੰਨ ਪਾਇਆ। ਮਿਲੇ ਮਾਤ ਜਗਤ ਵਡਿਆਈ, ਗੁਰ ਪੂਰੇ ਦਰਸ ਦਿਖਾਇਆ। ਗੁਰ ਸ਼ਬਦ ਹੋਏ ਕੁੜਮਾਈ, ਪ੍ਰਭ ਸਾਚਾ ਸਗਨ ਮੁਖ ਲਗਾਇਆ। ਰਲ ਮਿਲ ਸਖੀਆਂ ਮੰਗਲ ਗਾਈ, ਗੋਬਿੰਦ ਜਾਮਾ ਭੇਖ ਵਟਾਇਆ। ਗੁਰਸਿਖ ਬਣਾਏ ਛੀਂਬੇ ਨਾਈ, ਗਊ ਗਰੀਬਾਂ ਮਾਣ ਦਵਾਇਆ। ਆਪੇ ਪਕੜਨ ਆਇਆ ਬਾਹੀਂ, ਧੁਰ ਲੇਖਾ ਆਪ ਲਿਖਾਇਆ। ਸਦਾ ਸੁਹੇਲਾ ਦੇਵੇ ਠੰਢੀਆਂ ਛਾਈਂ, ਜੁਗਾ ਜੁਗੰਤਰ ਰਚਨ ਰਚਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣਾ ਵੇਖ ਘਰ, ਸਾਚੀ ਨਗਰੀ ਧਾਮ ਸੁਹਾਇਆ। ਸਾਚੀ ਨਗਰੀ ਧਾਮ ਅਵੱਲਾ, ਗੁਰ ਪੂਰੇ ਮਾਤ ਵਖਾਇਆ। ਹਰਿ ਜੀ ਵਸੇ ਇਕ ਇਕੱਲਾ, ਦੂਸਰ ਦਿਸ ਕਿਸੇ ਨਾ ਆਇਆ।

ਨਾ ਕੋਈ ਜਾਣੇ ਜਲ ਥਲਾ, ਸਾਗਰ ਸਿੰਧ ਸਾਰ ਨਾ ਪਾਇਆ। ਸਤਿ ਸਰੋਵਰ ਡੂੰਘੀ ਡੱਲਾ, ਚੌਦਾਂ ਤਬਕਾਂ ਭੇਵ ਨਾ ਰਾਇਆ। ਇਤਲ ਵਿਤਲ ਸਿਤਲ ਨਾ ਮਿਲਾ, ਪ੍ਰਭ ਸਾਚਾ ਦਿਸ ਨਾ ਆਇਆ। ਤਲਾਤਲ ਮਹਾਤਲ ਰਸਾਤਲ ਇਕੱਲਾ, ਚਰਨਾਂ ਹੇਠ ਦਬਾਇਆ। ਪਾਤਾਲ ਦਿਸਾਏ ਜਲਾ ਥਲਾ, ਜਲ ਧਰਤੀ ਉਪਰ ਟਿਕਾਇਆ। ਆਪੇ ਜਾਣੇ ਆਪਣਾ ਹੱਲਾ, ਲੋਆਂ ਪੁਰੀਆਂ ਰਿਹਾ ਹਿਲਾਇਆ। ਦੀਪਕ ਜੋਤੀ ਏਕਾ ਬਲਾ, ਲੋਕਮਾਤੀ ਚੰਦ ਚੜ੍ਹਾਇਆ। ਲੇਖਾ ਚੁਕੇ ਗੋਬਿੰਦ ਡੱਲਾ, ਸੰਮਤ ਚੌਦਾਂ ਲਹਿਣਾ ਦੇਣਾ ਦਏ ਚੁਕਾਇਆ। ਕਲਜੁਗ ਮੇਟੇ ਤੇਰਾ ਸਲਾ, ਸਤਿਜੁਗ ਸਾਚਾ ਗਹਿਣਾ ਸ਼ਬਦ ਤਨ ਦਏ ਪਹਿਨਾਇਆ। ਸਚ ਦਵਾਰਾ ਪੁਰਖ ਅਬਿਨਾਸ਼ੀ ਏਕਾ ਮੱਲਾ, ਗੁਰਮੁਖਾਂ ਦਏ ਜਣਾਈਆ। ਗੁਰ ਸੰਗਤ ਜੋ ਸਾਚੀ ਰੱਲਾ, ਹਾੜ ਸਤਾਰਾਂ ਰੁੱਤ ਸੁਹਾਈਆ। ਦਰਸ ਦਿਖਾਏ ਘੜੀ ਘੜੀ ਪਲ ਪਲਾ, ਪੰਦਰ੍ਹਾਂ ਕੱਤਕ ਸੰਮਤ ਸੋਲਾਂ ਆਤਮ ਪੜਦਾ ਦੇਵੇ ਲਾਹੀਆ। ਜਗਤ ਭੁਲਾਇਆ ਕਰ ਕਰ ਵਲ ਛਲਾ, ਆਪੇ ਵਸਿਆ ਨਿਹਚਲ ਧਾਮ ਅਟੱਲਾ, ਜੋਤੀ ਨੂਰ ਸਵਾਈਆ। ਸ਼ਬਦ ਸੁਨੇਹੜਾ ਜੁਗਾ ਜੁਗੰਤ ਘੱਲਾ, ਦਸ ਜਾਮੇ ਰੂਪ ਵਟਾਈਆ। ਗੁਰ ਗੋਬਿੰਦੇ ਦਰ ਦਵਾਰਾ ਏਕਾ ਮੱਲਾ, ਪਿਤਾ ਪੂਤ ਅਖਵਾਈਆ। ਪੁਰਖ ਅਬਿਨਾਸ਼ੀ ਇਕ ਚੜ੍ਹਾਇਆ ਰਸਨਾ ਚਿਲਾ, ਨੈਣਾ ਦੇਵੀ ਦਰਸ ਦਿਖਾਈਆ। ਕਿਲ੍ਹਾ ਕੋਟ ਗੜ੍ਹ ਕਰੇ ਢਿਲਾ, ਕਲਜੁਗ ਅੰਤਮ ਖੇਲ ਰਚਾਇਆ। ਸੰਮਤ ਅਠਾਰਾਂ ਵੇਖੇ ਬੂਰਾ ਕੱਕਾ ਬਿੱਲਾ, ਸ਼ਾਹ ਇੰਗਲਸਤਾਨਾ ਦਏ ਹਿਲਾਇਆ। ਜਨ ਭਗਤਾਂ ਪਾੜੇ ਬਜਰ ਕਪਾਟੀ ਲੱਗੀ ਸਿਲਾ, ਸਾਚਾ ਨਿਰਮਲ ਰੂਪ ਰਖਾਇਆ। ਦਸਮ ਦਵਾਰੀ ਮਹੱਲ ਅੰਦਰ ਅਚੱਲਾ, ਦਿਸ ਕਿਸੇ ਨਾ ਆਇਆ। ਅੰਮ੍ਰਿਤ ਆਤਮ ਸਚ ਸਰੋਵਰ ਗੁਰਮੁਖ ਵਿਰਲੇ ਮਿਲਾ, ਪੁਰਖ ਅਬਿਨਾਸ਼ੀ ਆਪਣੀ ਝੋਲੀ ਆਪੇ ਪਾਇਆ। ਦਰ ਦਵਾਰੇ ਆਪੇ ਫਿਰੇ ਕਰ ਕਰ ਹੱਲਾ, ਸ਼ਾਹ ਸੁਲਤਾਨਾਂ ਸੰਤ ਨਿਧਾਨਾ ਕਿਸੇ ਹੱਥ ਨਾ ਲਾਇਆ। ਗੁਰ ਸੰਗਤ ਸਚ ਦਵਾਰਾ ਮੱਲਾ, ਸਤਾਰਾਂ ਹਾੜੀ ਦਰਸ ਦਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਮੇਲਾ ਇਕ ਦਰ, ਆਪਣਾ ਭਾਣਾ ਰਿਹਾ ਲਿਖਾਇਆ। ਸਾਚਾ ਭਾਣਾ ਹਰਿ ਬਲਵਾਨ, ਆਪਣੇ ਹੱਥ ਹਰਿ ਰਖਾਇਆ। ਫੜੇ ਸ਼ਬਦ ਤੀਰ ਕਮਾਨ, ਚਿਲ੍ਹਾ ਨਾਮ ਚੜ੍ਹਾਇਆ। ਪਰਗਟ ਹੋਏ ਦੋ ਜਹਾਨ, ਭੇਵ ਕੋਇ ਨਾ ਪਾਇਆ। ਮੇਟ ਮਿਟਾਏ ਮਾਤ ਨਿਸ਼ਾਨ, ਲੱਖ ਚੁਰਾਸੀ ਦਏ ਦੁਹਾਇਆ। ਗੁਰਮੁਖ ਸਾਚੇ ਚਤੁਰ ਸੁਜਾਨ, ਆਪ ਆਪਣੇ ਰੰਗ ਰਿਹਾ ਰੰਗਾਇਆ। ਏਕਾ ਦੇਵੇ ਚਰਨ ਧਿਆਨ, ਨਾਤਾ ਬਿਧਾਤਾ ਆਪਣਾ ਰਿਹਾ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਧਰ, ਗੁਰ ਸੰਗਤ ਲਹਿਣਾ ਦੇਣਾ ਆਪੇ ਰਿਹਾ ਚੁਕਾਇਆ। ਗੁਰ ਸੰਗਤ ਸਤਿਗੁਰ ਰੂਪ ਹੈ, ਸਤਿਗੁਰ ਵਿਚ ਸਮਾਇਆ। ਹਰਿ ਆਪੇ ਦਾਤਾ ਵਡਾ ਸ਼ਾਹੋ ਭੂਪ ਹੈ, ਸਚ ਸੁਲਤਾਨਾ ਆਪ ਅਖਵਾਇਆ। ਵੇਖ ਵਖਾਣੇ ਚਾਰੇ ਕੂਟ ਹੈ, ਦਹਿ ਦਿਸ਼ਾ ਫੇਰਾ ਪਾਇਆ। ਨੌਂ ਖੰਡ ਪ੍ਰਿਥਮੀ ਨੌਂ ਦਵਾਰੇ ਰਿਹਾ ਲੂਟ ਹੈ, ਦਰ ਦਰਬਾਰਾ ਇਕ ਰਖਾਇਆ। ਸ਼ਬਦ ਸਿੰਘਾਸਣ ਰਿਹਾ ਝੂਟ ਹੈ, ਸਾਢੇ ਤਿੰਨ ਹੱਥ ਆਪ ਸਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਲਹਿਣਾ ਦੇਵੇ ਵਰ, ਭੇਖਾਧਾਰੀ ਭੇਖ ਵਟਾਇਆ। ਗੁਰ ਸੰਗਤ ਸੋਹੇ ਬੰਕ ਦਵਾਰ, ਪ੍ਰਭ ਸਾਚਾ ਤਖ਼ਤ ਬਿਰਾਜਿਆ। ਸ਼ਬਦ ਡੰਕ ਅਪਰ ਅਪਾਰ, ਗੁਰਮੁਖਾਂ ਮਾਰੇ ਆਵਾਜ਼ਿਆ। ਰਾਓ ਰੰਕਾਂ ਕਰੇ ਖ਼ਬਰਦਾਰ, ਚੜ੍ਹਿਆ ਚਿੱਟੇ ਅਸਵ ਸਾਚੇ ਤਾਜਿਆ। ਚਾਰ ਯਾਰਾਂ ਪੈਣੀ ਮਾਰ, ਨਾ ਕੋਈ ਦੀਸੇ ਮੁਹੰਮਦੀ ਗਾਜ਼ੀਆ। ਪਰਗਟ ਹੋਏ ਨਿਹਕਲੰਕ

ਨਰਾਇਣ ਨਰ ਅਵਤਾਰ, ਆਪਣੀ ਸਾਜਣ ਰਿਹਾ ਸਾਜਿਆ। ਆਪਣੀ ਸਾਜਣ ਆਪੇ ਸਾਜੇ, ਗੋਬਿੰਦ ਗੋਬਿੰਦ ਰਾਮਾ। ਕਰੇ ਖੇਲ ਦੇਸ ਮਾਝੇ, ਸ਼ਬਦ ਵਜਾਏ ਇਕ ਦਮਾਮਾ। ਪਕੜ ਉਠਾਏ ਰਾਜਨ ਰਾਜੇ, ਕਲਜੁਗ ਵੇਖੇ ਅੰਧੇਰੀ ਸ਼ਾਮਾ। ਸੀਸ ਨਾ ਕਿਸੇ ਦਿਸੇ ਤਾਜੇ, ਮਧਰ ਨਾ ਪੀਏ ਕੋਈ ਜਾਮਾ। ਨਾ ਕੋਈ ਮੱਕਾ ਕਾਅਬਾ ਹਾਜਨ ਹਾਜੇ, ਨਾ ਕੋਈ ਪੜ੍ਹੇ ਅੰਜ਼ੀਲ ਕੁਰਾਨਾ। ਨਾ ਕੋਈ ਔਲੀਆ ਪੀਰ ਸ਼ੇਖ਼ ਮੁਸਾਇਕ ਚੜ੍ਹੇ ਸਾਚੇ ਤਾਜੇ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰ ਗੋਬਿੰਦਾ ਵੇਖ ਘਰ, ਕਰੇ ਖੇਲ ਇਕ ਮਹਾਨਾ। ਕਰੇ ਖੇਲ ਇਕ ਮਹਾਨ, ਪ੍ਰਭ ਸਾਚੀ ਬਣਤ ਬਣਾਈਆ। ਛਾਣੇ ਪੁਣੇ ਵੇਦ ਪੁਰਾਨ, ਵੇਦ ਵਿਆਸਾ ਗਿਆ ਲਿਖਾਈਆ। ਆਪੇ ਵੇਖੇ ਬ੍ਰਹਮ ਪੁਰਾਨ, ਬੀਸ ਹਜ਼ਾਰ ਸਲੋਕ ਗਿਣਾਈਆ। ਪਦਮ ਵੇਖੇ ਸਚ ਨਿਸ਼ਾਨ, ਹਜ਼ਾਰ ਪਚਵੰਜਾ ਭੇਵ ਖੁਲ੍ਹਾਈਆ। ਵਿਸ਼ਨੂੰ ਵੇਖੇ ਕਰ ਧਿਆਨ, ਹਜ਼ਾਰ ਤੀਸ ਲੇਖ ਲਿਖਾਇਆ। ਸ਼ਿਵ ਜੀ ਕਰੇ ਇਕ ਗਿਆਨ, ਚਵੀ ਹਜ਼ਾਰ ਗਿਣਾਈਆ। ਸ੍ਰੀ ਮਧ ਭਗਵਤ ਚਤੁਰ ਸੁਜਾਨ, ਹਜ਼ਾਰ ਅਠਾਰਾਂ ਬਣਤ ਬਣਾਈਆ। ਨਾਰਦ ਵੇਖੇ ਜਗਤ ਨਿਸ਼ਾਨ, ਹਜ਼ਾਰ ਪੰਝੀ ਗਣਤ ਗਿਣਾਈਆ। ਅਗਨੀ ਵਰੋਲੇ ਸ਼ਬਦ ਮਧਾਣ, ਪੰਦਰ੍ਹਾਂ ਹਜ਼ਾਰ ਸੌ ਚਾਰ ਗਿਣਾਈਆ। ਭਗਤਨ ਵੇਖੇ ਗਣ ਨਿਧਾਨ, ਨੌਂ ਹਜ਼ਾਰ ਪੜਦਾ ਰਿਹਾ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੌਂ ਨੌਂ ਵੇਖੇ ਇਕ ਘਰ, ਨੌਵਾਂ ਭੇਦ ਛੁਪਾਈਆ। ਨੌਂ ਦਵਾਰੇ ਨੌਂ ਖੰਡ, ਨਿਜ ਘਰ ਆਤਮ ਵਾਸਿਆ। ਸ਼ਬਦ ਵੇਖ ਜਗਤ ਪਰਚੰਡ, ਫੜੇ ਹੱਥ ਪੁਰਖ ਅਬਿਨਾਸ਼ਿਆ। ਮਨਮੁਖ ਜੀਵਾਂ ਵੱਢੇ ਕੰਡ, ਗੁਰਮੁਖਾਂ ਦੇਵੇ ਜਗਤ ਧਰਵਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਉਡੇ ਉਡਾਏ, ਪ੍ਰਿਥਮੀ ਆਕਾਸਿਆ। ਦੁਸ਼ਟ ਸੰਘਾਰੇ ਦੁਸ਼ਟ ਦਮਨ, ਪ੍ਰਭ ਸਾਚੇ ਸੇਵਾ ਲਾਈਆ। ਆਪੇ ਜਾਣੇ ਕਾਮਨੀ ਕਮਨ, ਅਵਣ ਗਵਣ ਵਿਚ ਸਮਾਈਆ। ਸਾਚੀ ਚਮਕੇ ਦਾਮਨੀ ਦਮਨ, ਸਾਚੀ ਚੰਡੀ ਹੱਥ ਉਠਾਈਆ। ਹਰਿ ਬਿਨ ਅਵਰ ਨਾ ਜਾਣੇ ਕਵਣ, ਸਾਚੀ ਸੇਵਾ ਮਾਤ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਵਸਤੂ ਝੋਲੀ ਪਾਈਆ। ਸਾਚੀ ਵਸਤ ਸਾਚੀ ਦਾਤ, ਪ੍ਰਭ ਸਾਚਾ ਝੋਲੀ ਪਾਇੰਦਾ। ਭਾਣਾ ਮੰਨਣਾ ਵਡ ਕਰਾਮਾਤ, ਉਤਮ ਜ਼ਾਤ ਰਖਾਇੰਦਾ। ਕਲਜੁਗ ਅੰਤਮ ਮੇਲਾ ਕਮਲਾਪਾਤ, ਲਹਿਣਾ ਦੇਣਾ ਮੂਲ ਚੁਕਾਇੰਦਾ। ਵੇਖੇ ਖੇਲ ਨਵ ਸਾਤ, ਸਤਿ ਸਤਵੰਤਾ ਬਣਤ ਬਣਾਇੰਦਾ। ਕੋਈ ਨਾ ਦਿਸੇ ਜਗਤ ਘਾਟ, ਸ਼ਬਦ ਸਿੰਘਾਸਣ ਡੇਰਾ ਲਾਇੰਦਾ। ਕੋਈ ਨਾ ਦੀਸੇ ਮਾਤ ਹਾਟ, ਨਾਮ ਵਣਜ ਨਾ ਕੋਈ ਕਰਾਇੰਦਾ। ਦੀਪਕ ਜੋਤ ਨਾ ਜਗੇ ਲਿਲਾਟ, ਔਖੀ ਘਾਟੀ ਨਾ ਕੋਇ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣਾ ਰੰਗ ਵਟਾਇੰਦਾ। ਲੇਖਾ ਲਿਖਣਹਾਰ ਹਰਿ ਰਘੁਰਾਈਆ। ਹਰਿ ਮਨ ਵਿਕਾਰਾ ਦਰ ਦਵਾਰ, ਮਨਮੁਖਾਂ ਨਾਉਂ ਉਪਜਾਈਆ। ਗੁਰਸਿਖ ਆਪਣਾ ਘਰ ਵਿਚਾਰ, ਹਰਿ ਸਾਚਾ ਦਰ ਸਰਨਾਈਆ। ਆਏ ਕਰਨਾ ਸੱਚਾ ਵਣਜ ਵਪਾਰ, ਹਰਿ ਨਾਉਂ ਵਸਤ ਪਰਾਈਆ। ਵੇਲੇ ਅੰਤਮ ਕਰੇ ਪਾਰ, ਮਾਤ ਪਿਤ ਨਾ ਕੋਈ ਸਹਾਈਆ। ਨਾਤਾ ਤੁਟੇ ਮੀਤ ਮੁਰਾਰ, ਨਾਰੀ ਖੌਂਤ ਹੋਏ ਜੁਦਾਈਆ। ਗੁਰ ਚਰਨ ਸਦ ਸਦ ਬਲਿਹਾਰ, ਲੱਖ ਚੁਰਾਸੀ ਦਏ ਕਟਾਈਆ। ਏਕਾ ਬਖ਼ਸ਼ੇ ਚਰਨ ਪਿਆਰ, ਜੋ ਜਨ ਆਏ ਦਰਸ਼ਨ ਪਾਈਆ। ਹਉਮੇ ਹੰਗਤਾ ਰੋਗ ਨਿਵਾਰ, ਸਾਚੀ ਸੰਗਤਾ ਮੇਲ ਮਿਲਾਈਆ। ਭਰਮੇ ਭੁੱਲੇ ਜੀਵ ਗਵਾਰ, ਜਗਤ ਅਗਨੀ ਤਨ ਵਧਾਈਆ। ਜੋਤੀ ਜੋਤ ਸਰੂਪ ਹਰਿ, ਸਾਚੀ ਸਿਖਿਆ ਦੇਵੇ ਵਰ, ਅੰਤਮ ਬੇੜਾ ਬੰਨ੍ਹੇ ਲਾਈਆ। ਗੁਰ ਸ਼ਬਦ

ਜਗਤ ਜੈਕਾਰ ਵਿਚ ਬ੍ਰਹਿਮੰਡਿਆ। ਆਪੇ ਪਾਵਣਹਾਰਾ ਸਾਰ, ਕਿਆ ਕੋਈ ਕਰੇ ਭੇਖ ਪਖੰਡਿਆ। ਵਸਿਆ ਅੰਦਰ ਗੁਪਤ ਜ਼ਾਹਿਰ, ਆਪ ਬੈਠਾ ਦੇ ਕਰ ਕੰਡਿਆ। ਹਰਿਜਨ ਸਾਚੇ ਜਨਮ ਸਵਾਰ, ਮਾਨਸ ਦੇਹੀ ਵੇਲਾ ਹੰਢਿਆ। ਚਰਨ ਪ੍ਰੀਤੀ ਇਕ ਅਪਾਰ, ਸ਼ਬਦ ਚੜ੍ਹਾਏ ਸਾਚੇ ਡੰਡਿਆ। ਲੱਖ ਚੁਰਾਸੀ ਉਤਰੇ ਪਾਰ, ਨੌਂ ਦਵਾਰੇ ਉਪਰ ਅੰਮ੍ਰਿਤ ਆਤਮ ਠੰਢਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸਾਚੀ ਵੰਡਣ ਆਪੇ ਵੰਡਿਆ। ਕਲਜੁਗ ਸਾਚੀ ਵੰਡ ਵੰਡਾਈ, ਵੰਡਣਹਾਰਾ ਆਪੇ। ਜੀਓ ਪਿੰਡ ਹਰਿ ਖੋਜ ਖੁਜਾਈ, ਬ੍ਰਹਿਮੰਡ ਕਿਸੇ ਨਾ ਜਾਪੇ। ਖੰਡ ਖੰਡ ਪ੍ਰਭ ਕਰ ਵਿਖਾਈ, ਸੰਗ ਰਲਾਏ ਤੀਨੋ ਤਾਪੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਵਡ ਪਰਤਾਪੇ। ਵਡ ਪਰਤਾਪ ਦੀਨ ਦਿਆਲ ਆਪਣਾ ਆਪ ਕਰਾਇਆ। ਚਰਨ ਰਖਾਏ ਕਾਲ ਮਹਾਂਕਾਲ, ਸ਼ਬਦ ਦਲਾਲ ਵਿਚ ਰਖਾਇਆ। ਜਗਤ ਜੰਜ਼ਾਲਾ ਤੋੜ, ਸ਼ਬਦ ਚੜ੍ਹਾਏ ਸਾਚੇ ਘੋੜ, ਇਕ ਰਖਵਾਲਾ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਦੋ ਜਹਾਨਾਂ ਖੇਲ ਰਚਾਇਆ। ਦੋ ਜਹਾਨਾਂ ਸਾਚਾ ਮੇਲਾ, ਸਾਚੀ ਬਣਤ ਬਣਾਈਆ। ਗੁਰ ਗੋਬਿੰਦ ਬਣਿਆ ਚੇਲਾ, ਪੁਰਖ ਅਬਿਨਾਸ਼ੀ ਗੁਰੂ ਬਣਾਈਆ। ਸਤਿਗੁਰ ਮਿਲਿਆ ਸੱਜਣ ਸੁਹੇਲਾ, ਸਤਿ ਪੁਰਖਾ ਨਾਉਂ ਰਖਾਈਆ। ਆਪੇ ਵਸੇ ਸਦਾ ਅਕੇਲਾ, ਸ਼ਬਦ ਡੋਰੀ ਨਾਲ ਬੰਧਾਈਆ। ਪਰਗਟ ਕੀਆ ਜਗਤ ਚੇਲਾ, ਸਾਚਾ ਵੇਲਾ ਰਿਹਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਦੇਵੇ ਮਾਤ ਜਗਤ ਵਡਿਆਈਆ। ਪੁਰਖ ਅਬਿਨਾਸ਼ੀ ਸਤਿਗੁਰ ਸਾਚਾ, ਗੁਰ ਗੋਬਿੰਦੇ ਪਾਇਆ। ਸ਼ਬਦ ਦਵਾਰੇ ਸਾਚਾ ਤਾਜਾ, ਅਨਹਦ ਰਾਗ ਸੁਣਾਇਆ। ਏਕਾ ਅੱਖਰ ਏਕਾ ਵਾਚਾ, ਏਕੰਕਾਰ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਸ ਕਰ, ਪੰਜ ਤੱਤੀ ਬਣਤ ਬਣਾਇਆ। ਗੋਬਿੰਦ ਗੋਬਿੰਦ ਗੋਬਿੰਦ ਗੜ੍ਹ, ਪ੍ਰਭ ਸਾਚੇ ਮਾਤ ਉਸਾਰਿਆ। ਤੇਗ ਬਹਾਦਰ ਲਾਈ ਜੜ੍ਹ, ਪਿਤਾ ਪੂਤ ਪਿਆਰਿਆ। ਜੋਤ ਸਰੂਪੀ ਅੱਗੇ ਖੜ, ਦੇਵੇ ਦਰਸ ਅਪਾਰਿਆ। ਭਾਗ ਲਗਾਏ ਕਾਇਆ ਧੜ, ਜਗਤ ਮਹੱਲ ਚੁਬਾਰਿਆ। ਸ਼ਬਦ ਸਰੂਪੀ ਅੰਦਰ ਵੜ, ਮੇਲ ਮਿਲਾਏ ਪੁਰਖ ਭਤਾਰਿਆ। ਏਕਾ ਰਾਗ ਬਹੱਤਰ ਨਾੜ, ਬਹੱਤਰ ਤਾੜਾ ਆਪ ਵਜਾ ਰਿਹਾ। ਸੱਜ ਸਿੰਘਾਸਣ ਆਪੇ ਚੜ੍ਹ, ਪੁਰਖ ਅਬਿਨਾਸ਼ੀ ਡੇਰਾ ਲਾ ਲਿਆ। ਗੁਰ ਗੋਬਿੰਦਾ ਬਾਹੋਂ ਫੜ, ਵਿਚ ਮਾਤ ਹਰਿ ਜਗਾ ਲਿਆ। ਜੋਤੀ ਜੋਤ ਸਰੂਪ ਹਰਿ, ਨਾ ਕੋਈ ਦੀਸੇ ਸੀਸ ਧੜ, ਸਾਚਾ ਸੰਗ ਇਕ ਰਖਾ ਲਿਆ। ਗੋਬਿੰਦ ਤੇਰਾ ਕਾਇਆ ਕੋਟ, ਸ਼ਬਦ ਮਹੱਲ ਉਸਾਰਿਆ। ਪੁਰਖ ਅਬਿਨਾਸ਼ੀ ਲਾਏ ਚੋਟ, ਉਪਰ ਸਚ ਦਵਾਰਿਆ। ਚੜ੍ਹ ਚੜ੍ਹ ਥੱਕੇ ਕੋਟੀ ਕੋਟ, ਬਿਨ ਨਾਨਕ ਕਿਸੇ ਨਾ ਪਾ ਲਿਆ। ਸਾਧ ਸੰਤ ਆਲ੍ਹਣਿਓ ਡਿਗੇ ਬੋਟ, ਇਕ ਕਬੀਰਾ ਗੋਦ ਉਠਾ ਲਿਆ। ਪੁਰਖ ਅਬਿਨਾਸ਼ੀ ਗੁਰ ਗੋਬਿੰਦ ਤੇਰੀ ਭਰੇ ਪੋਟ, ਅੰਮ੍ਰਿਤ ਧਾਰਾ ਇਕ ਵਹਾ ਰਿਹਾ। ਨੌਂ ਦਰ ਨਾ ਦਿਸੇ ਕੋਟੀ ਕੋਟ, ਏਕਾ ਰੰਗ ਸਮਾ ਰਿਹਾ। ਸ਼ਬਦ ਨਗਾਰਾ ਸਾਚੀ ਚੋਟ, ਅੱਠੇ ਪਹਿਰ ਲਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਰੂਪ ਵਟਾ ਰਿਹਾ। ਤੇਗ ਬਹਾਦਰ ਤੇਰਾ ਲਾਲ, ਗੋਬਿੰਦ ਨਾਮ ਰਖਾਈਆ। ਪ੍ਰਭ ਸ਼ਬਦ ਪਾਈ ਸਚ ਦੁਸ਼ਾਲ, ਆਪਣਾ ਮੁਖ ਛੁਪਾਈਆ। ਨੂਰੀ ਜਲਵਾ ਜਗਤ ਜਲਾਲ, ਹੱਕ ਹਲਾਲ ਸਰਬ ਖ਼ੁਦਾਈਆ। ਗ਼ਨੀਮ ਗ਼ਨੀਮਾ ਬੇਮਿਸਾਲ, ਅਜ਼ਮਤ ਕਿਸੇ ਹੱਥ ਨਾ ਆਈਆ। ਸ਼ਾਹ ਭੀਖਮ ਕਰੇ ਜਗਤ ਮਲਾਹ, ਪ੍ਰਭ ਸਾਚੇ ਬੂਝ ਬੁਝਾਈਆ। ਵੇਖੇ ਖੇਲ ਅੰਤ ਤਮਾਮ, ਸਾਚਾ ਸੰਗ ਨਿਭਾਈਆ। ਸੰਮਤ

ਉਨੀ ਪਿਆਏ ਸਾਚਾ ਜਾਮ, ਵਿਚ ਮਦੀਨੇ ਲਏ ਜਗਾਈਆ। ਪਹਿਨੇ ਬਸਤਰ ਕਾਲੇ ਸ਼ਾਮ, ਅਰਸ਼ੋਂ ਕੁਰਸੋਂ ਜੋਤ ਜਗਾਈਆ। ਆਪ ਰਹੀਮ ਆਪ ਰਹਿਮਾਨ, ਸ਼ਬਦ ਕੁਰਾਨ ਜਗਤ ਜੁਦਾਈਆ। ਨਾ ਕੋਈ ਦੀਸੇ ਬੇਈਮਾਨ ਸ਼ੈਤਾਨ, ਹਾਜ਼ੀ ਕਾਜ਼ੀ ਨਜ਼ਰ ਨਾ ਆਈਆ। ਇਕ ਸੁਣਾਏ ਧੁਰ ਫ਼ਰਮਾਣ, ਗਰੀਬ ਨਿਵਾਜ਼ੀ ਦਇਆ ਕਮਾਈਆ। ਸੋਹੰ ਅੱਖਰ ਮਾਤ ਪ੍ਰਧਾਨ, ਸੱਤ ਰੰਗਾ ਚੜ੍ਹੇ ਮਾਤ ਨਿਸ਼ਾਨ, ਪ੍ਰਭ ਸਾਚੀ ਬਣਤ ਬਣਾਈਆ। ਤਿੰਨ ਅੱਸੂ ਦੇਵੇ ਭਾਰਤ ਖੰਡੀ ਆਪ ਜਵਾਨ, ਸ਼ਾਹ ਸੁਲਤਾਨਾ ਹੱਥ ਫੜਾਈਆ। ਸ਼ਬਦ ਰਖਾਏ ਏਕਾ ਆਣ, ਨਾ ਕੋਈ ਮੇਟ ਮਿਟਾਈਆ। ਸੋਹੰ ਫੜੇ ਤੀਰ ਕਮਾਨ, ਖੇਵਟ ਖੇਟ ਹਰਿ ਰਘੁਰਾਈਆ। ਗੋਬਿੰਦ ਗੋਬਿੰਦ ਗੋਬਿੰਦ ਬਲੀ ਬਲਵਾਨ, ਪਿਤਾ ਪੂਤ ਆਪ ਅਖਵਾਈਆ। ਸਰਬ ਜੀਆਂ ਪ੍ਰਭ ਜਾਣੀ ਜਾਣ, ਸ਼ਾਹ ਰੂਸ ਚੀਨ ਹਿਲਾਈਆ। ਸੰਮਤ ਸੋਲਾਂ ਵੇਖੇ ਮਾਰ ਧਿਆਨ, ਨਾਮ ਬਿਬਾਣਾ ਜਗਤ ਟਿਕਾਈਆ। ਗੋਬਿੰਦ ਗੋਬਿੰਦ ਗੋਬਿੰਦ ਸਾਰੇ ਗਾਣ, ਗ੍ਰੰਥੀ ਪੰਥੀ ਭਰਮ ਚੁਕਾਈਆ। ਨਾ ਕੋਈ ਪੂਜੇ ਮੜ੍ਹੀ ਮਸਾਣ, ਓਅੰਕਾਰਾ ਦੇਸ਼ ਵਧਾਈਆ। ਨਿਹਕਲੰਕਾ ਖੇਲ ਮਹਾਨ, ਸ਼ਬਦ ਜੈਕਾਰਾ ਇਕ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਬਲ ਨਗਰੀ ਭਾਗ ਲਗਾਈਆ। ਸੰਬਲ ਨਗਰੀ ਜਾਗੇ ਭਾਗ, ਗੁਰ ਗੋਬਿੰਦੇ ਲੇਖ ਲਿਖਾਇਆ ਏ। ਹਰਿ ਜੋਤੀ ਜਗਿਆ ਇਕ ਚਿਰਾਗ, ਸ਼ਬਦ ਚਲਾਈ ਸਾਚੀ ਨਈਆ ਏ। ਜਨ ਭਗਤਾਂ ਪਕੜੇ ਆਪੇ ਵਾਗ, ਆਪੇ ਮਾਤ ਪਿਤ ਭੈਣ ਭਈਆ ਏ। ਦੁਰਮਤ ਮੈਲ ਧੋਵੇ ਦਾਗ਼, ਜੁਗਾ ਜੁਗੰਤਰ ਸਾਚਾ ਸਈਆ ਏ। ਹੰਸ ਬਣਾਏ ਫੜ ਫੜ ਕਾਗ, ਲੇਖਾ ਪਾੜੇ ਧਰਮ ਰਾਏ ਕਲ ਵਹੀਆ ਏ। ਮਸਤਕ ਲਿਖੇ ਸਾਚੇ ਮਾਥ, ਪ੍ਰਭ ਲਿਖਣਹਾਰ ਅਖਵਾਈਆ ਏ। ਜਗਤ ਚਲਾਏ ਸਾਚੀ ਗਾਥ, ਸੋਹੰ ਨਾਂਓ ਰਖਾਈਆ ਏ। ਸਾਢੇ ਤਿੰਨ ਹੱਥ ਤੇਰਾ ਚੁੱਕੇ ਸਾਥ, ਗੁਰ ਸੰਗਤ ਮਾਣ ਦਵਈਆ ਏ। ਨੌਂ ਦਵਾਰੇ ਹਾਥੋ ਹਾਥ, ਪ੍ਰਭ ਲੇਖਾ ਆਪ ਲਿਖਈਆ ਏ। ਦਸਵੇਂ ਬੈਠਾ ਸਗਲਾ ਸਾਥ, ਲਜ ਪਤ ਆਪ ਰਖਈਆ ਏ। ਅਨਹਦ ਧੁਨੀ ਸਾਚੀ ਗਾਥ, ਆਤਮ ਘਰ ਸੁਣਈਆ ਏ। ਸੰਮਤ ਸੋਲਾਂ ਸ਼ਬਦ ਸਰੂਪੀ ਸਾਚੀ ਠਾਠ, ਅੰਮ੍ਰਿਤ ਧਾਰਾ ਉਪਰ ਵਹਈਆ ਏ। ਲੇਖਾ ਚੁੱਕੇ ਅੱਠ ਸੱਠ, ਸਾਚਾ ਨਾਹਵਣ ਇਕ ਨਵ੍ਹਈਆ ਏ। ਗੁਰ ਸ਼ਬਦ ਨਾ ਜਲੇ ਕਾਇਆ ਕਾਠ, ਅਗਨੀ ਪੋਹੇ ਨਾ ਰਾਈਆ ਏ। ਚਰਨ ਪ੍ਰੀਤੀ ਸਾਚਾ ਪਾਠ, ਧੁਰ ਦਰਗਾਹੀ ਮੇਲ ਮਿਲਈਆ ਏ। ਨੇਤਰ ਦਰਸ਼ਨ ਸਾਚਾ ਹਾਠ, ਜਪ ਤਪ ਸਤਿ ਆਪਣੇ ਆਪ ਰਖਈਆ ਏ। ਜਨ ਭਗਤਾਂ ਪਕੜੇ ਆਪੇ ਲਾਠ, ਗੇੜਾ ਆਪਣੇ ਹੱਥ ਰਖਈਆ ਏ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰ ਗੋਬਿੰਦ ਮਾਣ ਦਵਈਆ ਏ। ਗੁਰ ਗੋਬਿੰਦ ਸਾਚਾ ਮੀਤਾ, ਏਕਾ ਏਕ ਅਕਾਲਿਆ। ਜੁਗ ਜੁਗ ਚਲਾਏ ਆਪਣੀ ਰੀਤਾ, ਦੀਨਾ ਬੰਧੂ ਦੀਨ ਦਿਆਲਿਆ। ਆਪ ਬਣਾਏ ਮੰਦਰ ਮਸੀਤਾ, ਆਪ ਉਪਾਏ ਗੁਰਦਵਾਰੇ ਸ਼ਿਵਦਵਾਲਿਆ। ਆਪੇ ਵਸੇ ਕਾਇਆ ਚੀਤਾ, ਹਰਿ ਮੰਦਰ ਇਕ ਸੁਹਾ ਲਿਆ। ਏਕਾ ਸ਼ਬਦ ਸੁਣਾਏ ਧਿਆਏ ਅਠਾਰਾਂ ਗੀਤਾ, ਪੁਰਖ ਅਬਿਨਾਸ਼ੀ ਜਿਸ ਜਨ ਦਰਸ਼ਨ ਪਾ ਲਿਆ। ਹਰਿ ਕ੍ਰਿਸ਼ਨ ਮੁਰਾਰੀ ਸਾਚਾ ਮੀਤਾ, ਰਾਮ ਰਮਈਆ ਆਪ ਅਖਵਾ ਲਿਆ। ਆਪੇ ਰਾਧਾ ਆਪੇ ਸੀਤਾ, ਆਪੇ ਕੰਤ ਸੁਹਾਗ ਹੰਢਾ ਲਿਆ। ਆਪੇ ਹੋਏ ਪਤਤ ਪੁਨੀਤਾ, ਗੁਰਮੁਖਾਂ ਅੰਦਰ ਡੇਰਾ ਲਾ ਲਿਆ। ਆਪੇ ਬੈਠਾ ਰਹੇ ਅਤੀਤਾ, ਆਪਣਾ ਭੇਵ ਛੁਪਾ ਰਿਹਾ। ਜੁਗ ਜੁਗ ਧਾਰੇ ਆਪਣੀ ਰੀਤਾ, ਆਪਣਾ ਰੰਗ ਵਖਾ ਲਿਆ। ਨਾ ਕੋਈ ਜਾਣੇ ਹਸਤ ਕੀਟਾ, ਊਚਾਂ ਨੀਚਾਂ ਵਿਚ ਸਮਾ ਰਿਹਾ। ਜੋਤੀ ਜੋਤ ਸਰੂਪ

ਹਰਿ, ਜੋਤੀ ਜਾਮਾ ਭੇਖ ਧਰ, ਗੁਰ ਗੋਬਿੰਦੇ ਮਾਣ ਦਵਾ ਲਿਆ। ਗੁਰ ਗੋਬਿੰਦ ਸਾਚਾ ਯਾਰ, ਹਰਿ ਹਰਿ ਨੈਣ ਮੁਧਾਰਾ। ਪਰਗਟ ਹੋਏ ਵਿਚ ਸੰਸਾਰ, ਨਿਹਕਲੰਕ ਨਰਾਇਣ ਨਰ ਅਵਤਾਰਾ। ਸੰਬਲ ਨਗਰੀ ਅਪਰ ਅਪਾਰ, ਵਿਚ ਵੱਸਿਆ ਏਕੰਕਾਰਾ। ਜੋਤੀ ਨੂਰ ਅਪਰ ਅਪਾਰ, ਕੰਚਨ ਬਸਤਰ ਧਾਰਾ। ਸ਼ਬਦ ਫੜੇ ਪ੍ਰਭ ਹੱਥ ਕਟਾਰ, ਸਤਾਰਾਂ ਹਾੜੀ ਦਿਵਸ ਵਿਚਾਰਾ। ਗੁਰ ਸੰਗਤ ਤੇਰਾ ਪਹਿਰੇਦਾਰ, ਅਠੇ ਪਹਿਰ ਖ਼ਬਰਦਾਰਾ। ਨੇੜ ਨਾ ਆਏ ਠੱਗ ਚੋਰ ਯਾਰ, ਪੰਜਾਂ ਚੋਰਾਂ ਦਏ ਦੁਰਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਤੇਰੀ ਰੰਗਤ ਦਰ ਕਰੇ ਖੇਲ ਅਪਰ ਅਪਾਰਾ। ਗੋਬਿੰਦ ਤੇਰੀ ਧਾਰ, ਪੁਰਖ ਅਬਿਨਾਸ਼ੀ ਆਪ ਬਣਾਈਆ। ਆਪੇ ਜਾਣੇ ਆਪਣੀ ਕਾਰ, ਸਾਚਾ ਸ਼ਬਦ ਹੁਕਮ ਜਣਾਈਆ। ਪਿਤਾ ਪੂਤ ਮਾਤ ਦਰ ਕੀਨੀ ਸ਼ਬਦ ਕੁੜਮਾਈਆ। ਮਿਲਿਆ ਮੀਤ ਇਕ ਮੁਰਾਰ, ਛੁਟੀ ਜਗਤ ਜੁਦਾਈਆ। ਸਾਚਾ ਕੀਤਾ ਕੌਲ ਇਕਰਾਰ, ਵੇਲੇ ਅੰਤਮ ਹੋਏ ਸਹਾਈਆ। ਕਲਜੁਗ ਬੇੜਾ ਲਾਏ ਪਾਰ, ਫ਼ਲ ਫੁਲਵਾੜੀ ਆਪਣੀ ਹੱਥੀਂ ਲਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰ ਗੋਬਿੰਦੇ ਮੇਲ ਮਿਲਾਈਆ। ਗੁਰ ਗੋਬਿੰਦੇ ਵਰ ਘਰ ਪਾਇਆ, ਹੋਇਆ ਜਗਤ ਸੁਹਾਗੀ। ਪ੍ਰਭ ਅਬਿਨਾਸ਼ੀ ਦਰਸ ਦਿਖਾਇਆ, ਇਕ ਸੁਣਾਇਆ ਨਾਦ ਅਨਾਦੀ। ਰੂਪ ਰੰਗ ਕੋਈ ਦਿਸ ਨਾ ਆਇਆ, ਸਤਿ ਪੁਰਖ ਸਦਾ ਸਤਿਵਾਦੀ। ਬੋਧ ਅਗਾਧਾ ਸ਼ਬਦ ਜਣਾਇਆ, ਸਦਾ ਰਹੇ ਵਿਸਮਾਦੀ। ਆਪ ਆਪਣੀ ਗੋਦ ਉਠਾਇਆ, ਹਰਿ ਮੇਲਾ ਮਾਧਵ ਮਾਧੀ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਦੇਵੇ ਧੁਰ ਦਰਗਾਹੀ ਸਾਚੀ ਦਾਦੀ। ਧੁਰ ਦਰਗਾਹੀ ਸਾਚੀ ਦਾਤ, ਗੁਰ ਗੋਬਿੰਦੇ ਝੋਲੀ ਪਾਈਆ। ਏਕਾ ਗੇੜਾ ਨਵ ਸਾਤ, ਨੌਂ ਖੰਡਾਂ ਸਤਾਂ ਦੀਪਾਂ ਰਿਹਾ ਦਵਾਈਆ। ਆਪੇ ਵੇਖੇ ਖੇਲ ਮਾਤ, ਕਮਲਾਪਾਤ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰ ਸ਼ਬਦ ਵੇਖੇ ਇਕ ਘਰ, ਏਕਾ ਰੰਗ ਰੰਗਾਈਆ। ਗੁਰ ਗੋਬਿੰਦ ਸਾਚਾ ਮੀਤਾ, ਪ੍ਰਭ ਸਾਚੀ ਜੋਤ ਜਗਾਈਆ। ਆਪ ਕਰਾਇਆ ਆਪਣਾ ਮੇਲਾ, ਵਰਨ ਗੋਤ ਮਿਟਾਈਆ। ਧੁਰ ਦਰਗਾਹੀ ਸੱਜਣ ਸੁਹੇਲਾ, ਆਪਣੇ ਅੰਗ ਲਗਾਈਆ। ਆਪੇ ਗੁਰ ਆਪੇ ਚੇਲਾ, ਗੁਰ ਗੋਬਿੰਦੇ ਭੇਵ ਖੁਲ੍ਹਾਈਆ। ਕੋਈ ਨਾ ਜਾਣੇ ਸਾਚਾ ਰਹਿਬਰ, ਕਿਸ ਵੇਲੇ ਬਣਤ ਬਣਾਈਆ। ਸ਼ਬਦ ਚੜ੍ਹਾਏ ਸਾਚਾ ਤੇਲਾ, ਜੋਤੀ ਅੰਜਨ ਨੇਤਰ ਪਾਈਆ। ਜੋਤੀ ਜੋਤ ਸਰੂਪ ਹਰਿ, ਆਪੇ ਹੋਏ ਇਕ ਇਕੇਲਾ, ਸ਼ਬਦ ਘੋੜੇ ਵਾਗ ਗੁੰਦਾਈਆ। ਸ਼ਬਦ ਘੋੜੇ ਗੁੰਦੇ ਵਾਗ, ਪ੍ਰਭ ਸਾਚੇ ਖੇਲ ਖਿਲਾਇਆ। ਧੁਰ ਦਰਗਾਹੀ ਆਇਆ ਭਾਗ, ਗੁਰ ਗੋਬਿੰਦੇ ਮੇਲ ਮਿਲਾਇਆ। ਜਗਤ ਤ੍ਰਿਸ਼ਨਾ ਬੁਝੀ ਆਗ, ਪ੍ਰਭ ਚਰਨ ਕਵਲ ਚਿਤ ਲਾਇਆ। ਦੋ ਜਹਾਨੀ ਵਡ ਵਡਭਾਗ, ਗੁਰ ਚੇਲਾ ਏਕਾ ਧਾਮ ਸੁਹਾਇਆ। ਆਪੇ ਪਕੜੇ ਹੱਥ ਆਪਣੇ ਵਾਗ, ਡੋਰੀ ਚੋਰੀ ਚੋਰ ਬਣਾਇਆ। ਹੰਸ ਬਣਾਏ ਜਗਤ ਕਾਗ, ਮੋਰੀ ਤੋਰੀ ਭੇਵ ਮਿਟਾਇਆ। ਬਾਸ਼ਕ ਨਾਗਾ ਤਸ਼ਕਾ ਨਾਗ, ਸਾਗੋਂ ਪਾਂਗ ਸੇਜ ਵਿਛਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਢੇ ਤਿੰਨ ਕੋਸ ਸਹੰਸ ਮੁਖ ਏਕਾ ਧਰਵਾਸ ਆਪਣਾ ਵਾਜ ਲਗਾਇਆ। ਸਹੰਸਰ ਮੁਖ ਮਿਟਾਏ ਦੁੱਖ, ਪ੍ਰਭ ਅਬਿਨਾਸ਼ੀ ਖੇਲ ਅਪਾਰਾ। ਸਾਢੇ ਤਿੰਨ ਹੱਥ ਸ਼ਬਦ ਸਿੰਘਾਸਣ ਆਪ ਬਣਾਏ, ਵਿਚ ਟਿਕਾਏ ਦਿੱਲੀ ਦਰਬਾਰਾ। ਸੰਮਤ ਵੀਹ ਸੌ ਸਤਾਰਾਂ ਖ਼ੁਸ਼ੀ ਮਨਾਏ, ਨਿਹਕਲੰਕ ਨਰਾਇਣ ਨਰ ਅਵਤਾਰਾ। ਸੰਮਤ ਤੇਰਾਂ ਲਿਆ ਲਿਖਾਏ, ਪਰਗਟ ਹੋਏ ਗੁਰ ਗੋਬਿੰਦ ਵਿਚ ਸੰਸਾਰਾ। ਵਾਲੀ ਹਿੰਦ ਚਿੰਤ ਮਿਟਾਏ, ਫੜ ਸ਼ਬਦ ਤੇਜ ਕਟਾਰਾ। ਸਾਗਰ

ਸਿੰਧ ਆਪ ਅਖਵਾਏ, ਜਗਤ ਵਹਾਏ ਵਹਿੰਦੀ ਧਾਰਾ। ਆਲਸ ਨਿੰਦਰਾ ਆਪ ਗਵਾਏ, ਚਰਨ ਛੁਹਾਏ ਦਿੱਲੀ ਦਰਬਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਸਤੂਆਣਾ ਖੋਲ੍ਹੇ ਨਾਮ ਭੰਡਾਰਾ। ਨਾਮ ਭੰਡਾਰਾ ਦੇਵੇ ਖੋਲ੍ਹ, ਪ੍ਰਭ ਸਾਚੇ ਬਣਤ ਬਣਾਈਆ। ਨਿਸ਼ਅੱਖਰ ਵੱਖਰ ਏਕਾ ਬੋਲ, ਰਾਜ ਰਾਜਾਨਾਂ ਰਿਹਾ ਜਗਾਈਆ। ਆਪੇ ਤੋਲਣਹਾਰਾ ਤੋਲ, ਤੋਲੇ ਸ੍ਰਿਸ਼ਟ ਸਬਾਈਆ। ਆਦਿ ਅੰਤ ਨਾ ਜਾਏ ਡੋਲ, ਦੋ ਜਹਾਨਾਂ ਬਣਤ ਬਣਾਈਆ। ਸਾਧਾਂ ਸੰਤਾਂ ਗੁਰੂਆਂ ਪੀਰਾਂ ਸੋਹੇ ਕੋਲ, ਆਤਮ ਦਰ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸ਼ਬਦ ਭੰਡਾਰਾ ਨੌਂ ਖੰਡ ਪ੍ਰਿਥਮੀ ਤੇਰਾ ਖੋਲ੍ਹ ਆਪਣੇ ਹੱਥ ਰਖਾਈਆ।

੧੭ ਹਾੜ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜੋਤ ਸਰੂਪ ਦਰਸ਼ਨ ਦੇ ਕੇ
ਦਰਸ਼ਨ ਸਿੰਘ ਦਿੱਲੀ ਵਾਲੇ ਤੋਂ ਕਿਰਪਾਨ ਮੰਗਾਈ

ਦਰਸ਼ਨ ਸਿੰਘ ਪ੍ਰਭ ਦਰਸ ਦਿਖਾਇਆ, ਮੇਲਾ ਧੁਰ ਦਰਗਾਹੀ ਦਾ। ਕੰਚਨ ਬਸਤਰ ਰੰਗ ਰੰਗਾਇਆ, ਗੁਰ ਸ਼ਬਦ ਮੇਲਾ ਸਾਚੇ ਮਾਹੀ ਦਾ। ਬਸਤਰ ਤਨ ਲਏ ਛੁਹਾਇਆ, ਗੁਰਮੁਖਾਂ ਲੇਖ ਕਟੇ ਲੱਖ ਚੁਰਾਸੀ ਫਾਹੀ ਦਾ। ਵਾਲੀ ਹਿੰਦ ਲਏ ਜਗਾਇਆ, ਨਾਤਾ ਤੁਟੇ ਝੂਠੀ ਸ਼ਾਹੀ ਦਾ। ਗੁਰ ਸੰਗਤ ਸਾਚਾ ਮਾਣ ਦਵਾਇਆ, ਸ਼ਬਦ ਦਵਾਰ ਆਪ ਅਖਵਾਇਆ, ਜਨ ਸਾਚੀ ਸੇਵ ਕਮਾਈ ਦਾ। ਸਾਚਾ ਮਾਰਗ ਇਕ ਵਖਾਇਆ, ਸੋਹੰ ਮੰਤਰ ਜਾਪ ਜਪਾਇਆ, ਦੋਵੇਂ ਨੇਤਰ ਬੰਦ ਕਰਾਇਆ, ਆਤਮ ਗਵਰਾ ਮਨ ਬੰਧਾਇਆ, ਦੀਪਕ ਜੋਤ ਜਗਾਈ ਦਾ। ਆਪਣਾ ਖੰਡਾ ਆਪਣੇ ਹੱਥ ਰਖਾਇਆ, ਸ਼ਬਦ ਸਿੰਘਾਸਣ ਹੇਠ ਦਏ ਦਬਾਇਆ, ਗੁਰਸਿਖ ਨਾ ਕੋਇ ਹੱਥ ਉਠਾਇਆ, ਏਕਾ ਸ਼ਬਦ ਖੰਡਾ ਚਾਰੋਂ ਕੁੰਟ ਵਾਹੀ ਦਾ। ਜਗਤ ਸ਼ਬਦ ਜਿਸ ਮਾਤ ਸਜਾਇਆ, ਆਪੇ ਅੰਤਮ ਹੋਏ ਸਹਾਇਆ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖਾਂ ਸਾਚਾ ਵਣਜ ਕਰਾਏ ਏਕਾ ਮੇਲਾ ਪ੍ਰਭ ਸੱਜਣ ਸੁਹੇਲਾ ਗੁਰ ਚੇਲਾ ਏਕਾ ਧਾਮ ਸੁਹਾਈ ਦਾ। ਗੁਰ ਚੇਲਾ ਸਾਚਾ ਮੀਤੜਾ, ਮਿਤਰ ਪਿਆਰੇ ਮੀਤ। ਕਿਉਂ ਕਰੇ ਜਗਤ ਚਲਿਤਰਾ, ਕਰ ਕਾਇਆ ਗੋਬਿੰਦ ਠਾਂਢੀ ਸੀਤ। ਅੰਮ੍ਰਿਤ ਆਤਮ ਸਾਚਾ ਨਿਤਰਾ, ਕਾਇਆ ਹੋਏ ਪਤਤ ਪੁਨੀਤ। ਬਾਕੀ ਵਕਤ ਰਹਿ ਗਿਆ ਕਿਤੜਾ, ਢਹਿ ਜਾਣੇ ਦਿਹੁਰੇ ਮੰਦਰ ਮਸੀਤ। ਗੁਰਮੁਖਾਂ ਮੰਤਰ ਏਕਾ ਦੀਤੜਾ, ਗਾਏ ਸ਼ਬਦ ਸੁਹਾਗੀ ਗੀਤ। ਨਾ ਕੋਈ ਵਾਰ ਨਾ ਕੋਈ ਥਿਤੜਾ, ਅੱਠੇ ਪਹਿਰ ਪਤਤ ਪੁਨੀਤ। ਬਾਕੀ ਵਕਤ ਰਹਿ ਗਿਆ ਕਿਤੜਾ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪੇ ਜਾਣੇ ਆਪਣਾ ਚੀਥੜਾ, ਗੁਰ ਸੰਗਤ ਤੇਰੀ ਸ਼ਬਦ ਨਰੇਲ, ਪ੍ਰਭ ਸਾਚੇ ਗੋਦ ਉਠਾਈਆ। ਆਪੇ ਕਰੇ ਆਪਣੀ ਮਿਹਰ, ਮਤ ਬੁਧ ਨਾ ਕੋਈ ਚਤੁਰਾਈਆ। ਚਰਨ ਲਿਆਏ ਘੇਰ ਘੇਰ, ਸ਼ਬਦ ਲਹਿਣਾ ਰਿਹਾ ਚੁਕਾਈਆ। ਦਾਤਾ ਸੂਰਾ ਸ਼ੇਰ ਦਲੇਰ, ਜੋਤੀ ਜਾਮਾ ਭੇਖ ਵਟਾਈਆ। ਸੋਹੰ ਗਰਜੇ ਸਾਚਾ ਕਿਹਰ, ਚਾਰੋਂ ਕੁੰਟ ਪਏ ਦੁਹਾਈਆ। ਲੱਖ ਚੁਰਾਸੀ ਢਹਿ ਢਹਿ ਢੇਰ, ਨੌਂ ਖੰਡੀ ਖ਼ਾਕ ਉਡਾਈਆ। ਨਾ ਕੋਈ ਦਿਸੇ ਸੰਞ ਸਵੇਰ, ਸੂਰਜ ਚੰਦ ਮੁਖ ਛੁਪਾਈਆ। ਤਾਰਾ ਮੰਡਲ ਇਕ ਅੰਧੇਰ, ਦੀਪ ਲੋਅ ਦਿਸ ਨਾ ਆਈਆ। ਗੁਰਮੁਖਾਂ ਚੁਕਾਏ ਮੇਰ ਤੇਰ, ਏਕਾ ਧਾਮ ਸੁਹਾਈਆ। ਪ੍ਰਭ ਅਬਿਨਾਸ਼ੀ ਨਾ ਲਾਏ

ਦੇਰ, ਆਤਮ ਪੜਦਾ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪਣੀ ਹੱਥੀਂ ਇਕ ਨਰੇਲ, ਪਹਿਲੀ ਚੇਤਰ ਕਾਇਆ ਖੇਤਰ ਵੇਖ ਵਖਾਈਆ। ਜਗਤ ਨਰੇਲ ਭਗਤ ਵਰ, ਗੁਰ ਸੰਗਤ ਵੰਡ ਵੰਡਾਈਆ। ਚਾਰੋਂ ਕੁੰਟ ਅਗਨੀ ਜੇਠ, ਕਲਜੁਗ ਜੀਵਾਂ ਰਹੀ ਤਪਾਈਆ। ਅੰਮ੍ਰਿਤ ਆਤਮ ਕਾਇਆ ਵੇਖ, ਕਿਸੇ ਹੱਥ ਨਾ ਆਈਆ। ਪਰਮ ਪਰਮਾਤਮ ਗੁਰਮੁਖ ਵਿਰਲਾ ਰਿਹਾ ਵੇਖ, ਜਿਸ ਜਨ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦਾ ਲਹਿਣਾ ਦੇਣਾ ਤਾਣਾ ਪੇਟਾ ਸਾਚਾ ਸੂਤਾ ਅੰਤਮ ਰਿਹਾ ਚੁਕਾਈਆ। ਗੋਬਿੰਦ ਲਹਿਣਾ ਮਾਤ ਚੁਕਾਇਆ, ਸਾਚਾ ਖੇਲ ਖਿਲਾਇਆ ਏ। ਗੁਰਮੁਖਾਂ ਗਹਿਣਾ ਤਨ ਪਹਿਨਾਇਆ, ਸ਼ਬਦ ਨਾਮ ਅਖਵਾਇਆ ਏ। ਆਪੇ ਨੇਤਰ ਤੀਜੇ ਦਰਸ ਦਿਖਾਏ, ਆਤਮ ਪੜਦਾ ਲਾਹਿਆ ਏ। ਸ਼ਬਦ ਤੂਰ ਘਰ ਰਾਗ ਅਲਾਉਣਾ, ਅੰਤਮ ਵਕਤ ਚੁਕਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਹੰ ਅੱਖਰ ਏਕਾ ਦੋ ਦੋ ਏਕਾ ਮੇਲ ਮਿਲਾਇਆ ਏ। ਕਲਜੁਗ ਕਾਇਆ ਲੱਗੇ ਸੇਕ, ਨਾ ਅੰਤ ਕਿਸੇ ਛੁਡਾਵਣਾ। ਗੁਰਸਿਖ ਵਿਰਲੇ ਵੇਖੇ ਬੁਧ ਬਿਬੇਕ, ਇਕ ਧਿਆਨ ਲਗਾਵਣਾ। ਸਾਚੇ ਨੇਤਰ ਰਿਹਾ ਵੇਖ, ਪਾਰਬ੍ਰਹਮ ਬ੍ਰਹਮ ਸਮਝਾਵਣਾ। ਨਾ ਕੋਈ ਦਿਸੇ ਔਲੀਆ ਪੀਰ ਸ਼ੇਖ਼, ਅੰਤ ਫੜਾਏ ਦਾਮਨਾ। ਅੰਤਮ ਮਿਟਣੀ ਸਭ ਦੀ ਰੇਖ, ਕਰੇ ਖੇਲ ਭੇਖਾਧਾਰੀ ਭੇਖ ਬਾਵਨ ਬਾਵਨਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰ ਸ਼ਬਦ ਦੇਵੇ ਜਗਤ ਵਰ, ਨਰ ਨਰੇਸ਼ਾ ਹੋ ਦਲੇਰ ਧੁਰ ਦਰਗਾਹੀ ਬਣਾਏ ਸਾਚਾ ਜਾਮਨਾ। ਜਗਤ ਨਰੇਲ ਮਾਤ ਵਡਿਆਈ, ਧੁਰ ਦਰਗਾਹੀ ਫ਼ਰਮਾਣਾ। ਕਰੇ ਖੇਲ ਪਹਿਲੀ ਵੇਰ, ਪੁਰਖ ਅਬਿਨਾਸ਼ੀ ਚਤੁਰ ਸੁਘੜ ਸਿਆਣਾ। ਆਪੇ ਜਾਣੇ ਅੰਡਜ ਜੇਰਜ, ਉਤਭੁਜ ਸੇਤਜ ਵਿਚ ਸਮਾਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵਰਤੇ ਅੰਤਮ ਭਾਣਾ। ਕਲਜੁਗ ਭਾਣਾ ਹੱਥ, ਪ੍ਰਭ ਸ਼ਬਦ ਡੋਰ ਬੰਧਾਈਆ। ਸਰਬ ਕਲਾ ਸਮਰਥ, ਪ੍ਰਭ ਕਲਜੁਗ ਘੋਰ ਵਖਾਈਆ। ਸ੍ਰਿਸ਼ਟ ਸਬਾਈ ਪਾਏ ਨੱਥ, ਜੋਰੂ ਜੋਰ ਨਾ ਕੋਈ ਛੁਡਾਈਆ। ਲੇਖਾ ਵੇਖੇ ਸੀਆਂ ਸਾਢੇ ਤਿੰਨ ਹੱਥ, ਪ੍ਰਭ ਲਾੜੀ ਮੌਤ ਸੰਗ ਮੰਗਾਈਆ। ਗੁਰਮੁਖਾਂ ਦੇਵੇ ਅਕਥਨਾ ਅਕੱਥ, ਪ੍ਰਭ ਸੋਹੰ ਸਾਚਾ ਜਾਪ ਜਪਾਈਆ। ਸਗਲ ਵਸੂਰੇ ਜਾਇਣ ਲੱਥ, ਜੋ ਦਰ ਦਰਸ਼ਨ ਪਾਈਆ। ਜਗਤ ਵਿਕਾਰਾ ਦਏ ਮਥ, ਗੁਰ ਸ਼ਬਦ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰ ਚੇਲਾ ਸੁਹਾਏ ਇਕ ਘਰ, ਸਾਚੀ ਬਣਤ ਬਣਾਈਆ। ਬਣਤ ਬਣਾਏ ਅੰਤ ਕਲ, ਜੁਗ ਜੁਗ ਬੇੜਾ ਬੰਨ੍ਹਣਾ। ਸ੍ਰਿਸ਼ਟ ਸਬਾਈ ਵਲ ਛਲ, ਗੁਰਮੁਖ ਵਿਰਲਾ ਮਾਤ ਮੰਨਣਾ। ਆਪ ਚਲਾਏ ਕਰਮੀ ਹਲ, ਨਿਹਕਰਮੀ ਬੀਜ ਬੀਜਣਾ। ਜਗਤ ਦਵੈਤੀ ਮਿਟੇ ਸਲ, ਦਰ ਦਵਾਰਾ ਜਿਸ ਜਨ ਮੱਲਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਨੇਹੜਾ ਏਕਾ ਘੱਲਣਾ। ਸ਼ਬਦ ਸੁਨੇਹੜਾ ਰਿਹਾ ਘਲ, ਜਗੀ ਜੋਤ ਅਕਾਲਿਆ। ਆਪੇ ਵਸੇ ਜਲ ਥਲ, ਹਰ ਘਟ ਮੇਂ ਆਪ ਸਮਾ ਲਿਆ। ਸਾਚੀ ਜੋਤੀ ਬਲ, ਕਲਜੁਗ ਰੈਣ ਅੰਧੇਰੀ ਘਟਾ ਕਾਲਿਆ। ਕਾਇਆ ਮਾਟੀ ਵੇਖੇ ਖਲ, ਸਾਚਾ ਸ਼ਬਦ ਜਗਤ ਦਲਾਲਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਪਰਗਟ ਹੋਇਆ ਵਾਲੀ ਦੋ ਜਹਾਨਿਆ। ਦੋ ਜਹਾਨਾ ਵਾਲੀ ਗੋਬਿੰਦ ਰਾਇਆ। ਦੋਹਾਂ ਹੱਥਾਂ ਰਖੇ ਖਾਲੀ, ਸ੍ਰਿਸ਼ਟ ਸਬਾਈ ਸ਼ਬਦ ਬੰਧਾਇਆ। ਗੁਰਮੁਖਾਂ ਫ਼ਲ ਵੇਖੇ ਕਾਇਆ ਡਾਲ੍ਹੀ, ਅੰਮ੍ਰਿਤ ਮੇਵਾ ਇਕ ਖੁਵਾਇਆ। ਜੁਗ ਜੁਗ ਧਾਰੇ ਭੇਖ, ਭੇਖਾਧਾਰੀ ਭੇਖ ਵਟਾਇਆ। ਨਾ ਕੋਈ ਜਾਣੇ ਕਲਜੁਗ ਅਕਾਲ ਅਕਾਲੀ, ਰੂਪ ਕਵਣ ਦਵਾਰ ਸੁਹਾਇਆ।

ਮਾਇਆਰਾਣੀ ਗੁਰ ਮੰਦਰ ਦਲਾਲੀ, ਸਾਚਾ ਭੂਪ ਮਨੋਂ ਭੁਲਾਇਆ। ਨਾ ਕੋਈ ਜਾਣੇ ਹੱਕ ਹਲਾਲੀ, ਕਲਜੁਗ ਪੜਦਾ ਪਾਇਆ। ਉਚੇ ਮੰਦਰ ਦਿਸਣ ਖਾਲੀ, ਗੁਰ ਗੋਬਿੰਦੇ ਮੁਖ ਛੁਪਾਇਆ। ਫ਼ਲ ਨਾ ਦਿਸੇ ਕਿਸੇ ਡਾਲ੍ਹੀ, ਚੂੜੀਦਾਰ ਪਜਾਮਾ ਪਾਇਆ। ਕੱਛ ਕਛਿਹਰਾ ਝੂਠੀ ਸ਼ਾਲੀ, ਤਨ ਪੜਦਾ ਨਾ ਕਿਸੇ ਲਗਾਇਆ। ਹੱਥ ਕੜਾ ਨਾ ਧੁਰ ਦਾ ਵਾਲੀ, ਸਾਚਾ ਤੰਦਨ ਤੰਦ ਨਾ ਕਿਸੇ ਬੰਧਾਇਆ। ਸ਼ਬਦ ਨਾ ਪਾਈ ਜਗਤ ਕਿਰਪਾਨ, ਅਠੇ ਪਹਿਰ ਰਹੇ ਕਾਇਆ ਵਿਚ ਮਿਆਨ, ਨਾ ਕੋਈ ਜਾਣੇ ਜੀਵ ਨਿਧਾਨੀ, ਕੰਘਾ ਕਰੇ ਮਾਤ ਸਫਾਇਆ। ਗੁਰਮੁਖ ਸਾਚੇ ਚਤੁਰ ਸੁਜਾਨੀ, ਤ੍ਰੈ ਸੌ ਸਠ ਹਾਡੀ ਨਾੜ ਬਹੱਤਰ ਜੋੜੀ ਜੋੜ ਦੂਈ ਦਵੈਤੀ ਰਹੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣਾ ਵੇਸ ਕਰ, ਗੁਰ ਗੋਬਿੰਦਾ ਵਾਲੀ ਹਿੰਦੇ ਸਦ ਬਖ਼ਸ਼ਿੰਦੇ ਏਕਾ ਮਾਰਗ ਰਿਹਾ ਲਗਾਇਆ। ਏਕਾ ਮਾਰਗ ਗੁਰ ਗੋਬਿੰਦਾ, ਗੁਰ ਨਾਨਕ ਰੀਤ ਚਲਾਈਆ। ਨਾ ਕੋਈ ਕਰੇ ਕਿਸੇ ਨਿੰਦਾ, ਵਰਨ ਅਵਰਨ ਭੈਣਾਂ ਭਾਈਆ। ਸਰਬ ਜੀਆਂ ਪੁਰਖ ਅਬਿਨਾਸ਼ੀ ਆਪ ਬਖ਼ਸ਼ਿੰਦਾ, ਅਠਾਰਾਂ ਵਰਨਾਂ ਵਿਚ ਸਮਾਈਆ। ਜੋਤੀ ਜਾਮਾ ਧਰੇ ਹਰਿ ਮਰਗਿੰਦਾ, ਗੁਰ ਦਸਵੇਂ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਏਕਾ ਮੇਲਾ ਸਚ ਘਰ, ਸੰਬਲ ਨਗਰੀ ਰੁੱਤ ਸੁਹਾਈਆ। ਸੰਬਲ ਨਗਰੀ ਰੁੱਤ ਬਸੰਤਾ, ਖਿੜੀ ਮਾਤ ਫੁਲਵਾੜੀ। ਪਰਗਟ ਹੋਇਆ ਸਾਚਾ ਕੰਤਾ, ਖੇਲ ਕਰਾਏ ਸਤਾਰਾਂ ਹਾੜੀ। ਗੁਰਮੁਖ ਸਾਚੀ ਨਾਰੀ ਆਪੇ ਹੋਏ ਪਤ ਪਤਵੰਤਾ, ਲਾਜ ਰਖਾਏ ਚਰਨ ਛੁਹਾਈ ਦਾਹੜੀ। ਮਾਣ ਦਵਾਏ ਸਾਚੇ ਸੰਤਾ, ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜੀ। ਜੁਗੋ ਜੁਗ ਮਹਿੰਮਾ ਅਗਣਤਾ, ਵੇਦ ਪੁਰਾਨ ਰਹੇ ਪੁਕਾਰੀ। ਆਪੇ ਪੁਰਖ ਅਗੰਮ ਅਗੰਮੜਾ, ਖਾਣੀ ਬਾਣੀ ਨਾ ਪਾਵੇ ਸਾਰੀ। ਨਾ ਕੋਈ ਲਏ ਦੰਮ ਦਮੜਾ, ਨਾ ਕੋਈ ਅਠੇ ਪਹਿਰ ਪਵਣ ਚਲਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਵੇਖ ਘਰ, ਭਾਗ ਲਗਾਏ ਕਾਇਆ ਮਹੱਲ ਸਚ ਅਟਾਰੀ। ਸੰਬਲ ਨਗਰੀ ਧਾਮ ਨਿਆਰਾ, ਗੋਬਿੰਦ ਆਪ ਉਪਾਇਆ। ਆਪੇ ਲਾਇਆ ਮਿਟੀ ਗਾਰਾ, ਲਹੂ ਮਿਝ ਸੰਗ ਰਲਾਇਆ। ਨਾ ਕੋਈ ਜਾਣੇ ਵੇਖਣ ਪਰਖਣਹਾਰਾ, ਸ੍ਰਿਸ਼ਟ ਸਬਾਈ ਭਰਮ ਭੁਲਾਇਆ। ਜੋਤ ਜਗਾਏ ਪੁਰਖ ਅਪਾਰਾ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਦਰ, ਸਚ ਵਿਹਾਰਾ ਰਿਹਾ ਕਰਾਇਆ। ਸ਼ਬਦ ਵਿਹਾਰ ਕਰਾਏ ਜਗਤ ਜਗਦੀਸਿਆ। ਹਰਿ ਮੰਤਰ ਧਾਰ ਚਲਾਏ ਬੀਸ ਇਕੀਸਿਆ। ਸੰਗ ਮੁਹੰਮਦ ਚਾਰ ਯਾਰ ਮਿਟਾਏ ਵਿਚ ਉਨੀਸਿਆ। ਅੱਠ ਅਠਾਰਾਂ ਜਲ ਜਲ ਧਾਰ, ਚਾਰੋਂ ਕੁੰਟ ਦੁਹਾਈ ਦੰਦ ਬਤੀਸਿਆ। ਸੰਮਤ ਸਤਾਰਾਂ ਮਾਰੇ ਮਾਰ, ਸ਼ਾਹ ਸੁਲਤਾਨਾਂ ਖਾਲੀ ਖੀਸਿਆ। ਸੰਮਤ ਸੋਲਾਂ ਹੋਏ ਉਜਿਆਰ, ਵੇਖੇ ਖੇਲ ਰਾਗ ਛਤੀਸਿਆ। ਪੰਦਰ੍ਹਾਂ ਪੰਦਰ੍ਹਾਂ ਵੇਖ ਵਿਚਾਰ, ਅੰਦਰੇ ਅੰਦਰ ਮਾਰੇ ਚੀਸਿਆ। ਚੌਦਾਂ ਚੌਦਾਂ ਹੱਟ ਵਣਜ ਵਪਾਰ, ਗੁਰਮੁਖਾਂ ਆਪ ਕਰਾਏ ਜਗਤ ਜਗਦੀਸਿਆ। ਤੇਰਾਂ ਤੇਰਾਂ ਤੇਰੀ ਧਾਰ, ਪ੍ਰਭ ਸਾਚਾ ਕਿਸੇ ਨਾ ਦੀਸਿਆ। ਸੰਬਲ ਨਗਰੀ ਅਪਰ ਅਪਾਰ, ਪ੍ਰਭ ਬੈਠਾ ਚੜ੍ਹ ਕੇ ਟੀਸਿਆ। ਨੌਂ ਦਰ ਵੇਖਣ ਜੀਵ ਗਵਾਰ, ਛਤਰ ਦਿਸੇ ਨਾ ਕਿਸੇ ਸੀਸਿਆ। ਗੁਰਮੁਖਾਂ ਬੇੜਾ ਲਾਏ ਪਾਰ, ਵਕਤ ਸੁਹਾਏ ਬੀਸ ਇਕੀਸਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸਾਚਾ ਮੇਲਾ ਇਕ ਇਕੀਸਿਆ। ਇਕ ਇਕੀਸਾ ਅਕਲ ਕਲ, ਮਾਤਲੋਕ ਵਰਤਾਇੰਦਾ। ਸੋਲਾਂ ਕਲਾਂ ਵਲ ਛਲ, ਕਾਇਆ ਭੇਖ ਵਟਾਇੰਦਾ। ਧੁਰ ਦਰਗਾਹੀ ਇਕ ਦਵਾਰਾ ਬੈਠਾ ਮਲ, ਆਵਣ ਜਾਵਣ ਬਣਤ ਬਣਾਇੰਦਾ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰੰਗ ਵਟਾਇੰਦਾ। ਰੰਗ ਵਟਾਏ ਸਤਿਗੁਰੂ, ਗੁਰ ਸਤਿਗੁਰ ਮਾਤ ਜਣਾਈਆ। ਪੁਰਖ ਅਬਿਨਾਸ਼ੀ ਏਕਾ ਸੁਰ, ਨਰ ਨਿਰੰਕਾਰਾ ਰਿਹਾ ਜਗਾਈਆ। ਲੇਖਾ ਚੁੱਕੇ ਚੇਲਾ ਗੁਰ, ਨਾਦ ਤੂਰਤ ਇਕ ਵਜਾਈਆ। ਸ਼ਬਦੀ ਜੋਤੀ ਗਿਆ ਜੁੜ, ਅਕਾਲ ਮੂਰਤ ਰੂਪ ਸਮਾਈਆ। ਸਾਚੇ ਚੜ੍ਹਿਆ ਨੀਲੇ ਘੋੜ, ਨੀਲੀ ਛਤੋਂ ਬਾਹਰ ਕਰਾਈਆ। ਤਾਰਾ ਮੰਡਲ ਰਿਹਾ ਰੁੜ੍ਹ ਚੰਦ ਸੂਰਜ ਦਏ ਦੁਹਾਈਆ। ਪ੍ਰਭ ਚਰਨੀ ਉਪਰ ਰਿਹਾ ਜੁੜ, ਹੇਠਾਂ ਭਾਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸੰਬਲ ਨਗਰੀ ਭਾਗ ਲਗਾਈਆ। ਸੰਬਲ ਨਗਰੀ ਸਚ ਨਿਥਾਨੋ, ਨਿਥਾਵਿਆਂ ਦਿਸ ਨਾ ਆਇਆ। ਪੁਰਖ ਅਬਿਨਾਸ਼ੀ ਇਕ ਗਰਾਮ, ਸਾਚਾ ਨਾਮ ਵਸਾਇਆ। ਅੰਮ੍ਰਿਤ ਪਿਆਏ ਸਾਚਾ ਜਾਮ, ਤ੍ਰਿਸ਼ਨਾ ਭੁੱਖ ਰਹੇ ਨਾ ਰਾਇਆ। ਆਪ ਸਵਾਰੇ ਆਪਣਾ ਕਾਮ, ਗੁਰ ਗੋਬਿੰਦੇ ਮਾਣ ਦੁਵਾਇਆ। ਗੁਰਮੁਖਾਂ ਪਿਆਏ ਆਤਮ ਜਾਮ, ਸਾਚਾ ਨਾਂਓ ਨਾਮ ਉਪਾਇਆ। ਗਗਨ ਪਾਤਾਲਾਂ ਸਾਚਾ ਧਾਮ, ਕਾਇਆ ਮੰਦਰ ਇਕ ਰਖਾਇਆ। ਰਾਮ ਰਹਿਮਾਨ ਸਾਚਾ ਰਾਮ ਗੁਣੀ ਗਣੀਮਾ ਆਪ ਅਖਵਾਇਆ। ਲੱਖ ਚੁਰਾਸੀ ਕਰੇ ਤਾਮ, ਲਾੜੀ ਮੌਤ ਰਿਹਾ ਸੁਣਾਇਆ। ਧਰਮ ਰਾਏ ਮੰਗੇ ਆਤਮ ਦਾਮ, ਕਲਜੁਗ ਲੇਖਾ ਰਿਹਾ ਵਖਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਵੇਖੇ ਇਕ ਦਰ, ਗੁਰ ਸੰਗਤ ਸੰਗ ਰਲਾਇਆ। ਗੁਰ ਗੋਬਿੰਦਾ ਸਾਚਾ ਚੇਲਾ, ਜੋਤੀ ਜੋਤ ਵਿਚ ਵੱਸਿਆ। ਸਚ ਦਵਾਰਾ ਏਕਾ ਮੇਲਾ, ਦਰ ਦਵਾਰਾ ਏਕਾ ਦੱਸਿਆ। ਪੁਰਖ ਅਬਿਨਾਸ਼ੀ ਇਕ ਇਕੇਲਾ, ਕਾਇਆ ਮੰਦਰ ਆਕਾਸ਼ਿਆ। ਗੁਰ ਸੰਗਤ ਸਾਚਾ ਸੱਜਣ ਸੁਹੇਲਾ, ਮੇਟਣ ਆਇਆ ਰੈਣ ਅੰਧੇਰੀ ਮੱਸਿਆ। ਜੋਤ ਸਰੂਪੀ ਜਗਤ ਅਭੇਦ, ਤੀਰ ਕਮਾਨੋ ਇਕੋ ਕਸਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰ ਗੋਬਿੰਦਾ ਇਕ ਘਰ ਗੁਰ ਪੂਰਾ ਦਰ ਘਰ ਸਾਚੇ ਏਕਾ ਵਸਿਆ। ਘਰ ਦਵਾਰਾ ਇਕ ਹੈ, ਏਕੰਕਾਰ ਬਣਾਇਆ। ਆਪੇ ਬੈਠਾ ਅੰਦਰ ਟਿਕ ਹੈ, ਦਿਸ ਕਿਸੇ ਨਾ ਆਇਆ। ਗੁਰਮੁਖ ਤੇਰੀ ਸਦ ਰੱਖੇ ਟੇਕ ਹੈ, ਹੱਥ ਕੰਡੇ ਉਪਰ ਟਿਕਾਇਆ। ਚਰਨ ਪ੍ਰੀਤੀ ਜੋ ਜਨ ਗਿਆ ਲਗ ਹੈ, ਪ੍ਰਭ ਸ਼ਬਦ ਸਿੰਘਾਸਣ ਲਏ ਬਿਠਾਇਆ। ਜਗਤ ਮਿਟਾਏ ਤ੍ਰਿਸ਼ਨਾ ਤ੍ਰਿਖ ਹੈ, ਸਾਚੀ ਸਿਖਿਆ ਸਿੱਖ ਸਿਖਾਇਆ। ਦੋ ਜਹਾਨਾਂ ਲੇਖਾ ਰਿਹਾ ਲਿੱਖ ਹੈ, ਨਾ ਸਕੇ ਕੋਈ ਮਿਟਾਇਆ। ਗੁਰ ਸੰਗਤ ਮੰਗੀ ਸਾਚੀ ਮੰਗ ਹੈ, ਪ੍ਰਭ ਆਤਮ ਝੋਲੀ ਦਏ ਭਰਾਇਆ। ਦਰਸ ਦੇਖਣਾ ਸਾਚੇ ਨੇਤਰ ਪੇਖਣਾ ਆਤਮ ਲਾਹੇ ਦੂਈ ਦਵੈਤੀ ਵਿਖ ਹੈ, ਅੰਮ੍ਰਿਤ ਆਤਮ ਜਾਮ ਪਿਆਇਆ। ਗੁਰ ਦਸਮੇਸ ਸਾਚਾ ਗੁਰ ਪੁਰਖ ਅਬਿਨਾਸ਼ੀ ਤੇਰਾ ਸਾਚਾ ਸਿੱਖ ਹੈ, ਭਾਣਾ ਉਪਰ ਸੀਸ ਟਿਕਾਇਆ। ਤੇਗ ਬਹਾਦਰ ਲੇਖ ਲਿਖਾਇਆ ਸ਼ਬਦ ਹੈ, ਦਿੱਲੀ ਸੀਸ ਲਗਾਇਆ। ਮਾਤਾ ਗੁਜਰੀ ਉਪਰ ਚੜ੍ਹ ਚੜ੍ਹ ਵੇਖੇ ਬੁਰਜ ਹੈ, ਨੇਤਰ ਦਿਸ ਨਾ ਆਇਆ। ਦਰ ਮੰਗੀ ਸਾਚੀ ਭਿਖ ਹੈ, ਲਾਲ ਗੋਦੀ ਦਏ ਬਿਠਾਇਆ। ਆਪੇ ਲੇਖਾ ਲਿਖਣਹਾਰਾ ਲੇਖ ਹੈ, ਸ਼ਬਦ ਕਲਮੀ ਕਲਮ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਵਕਤ ਸੁਹਾਇਆ। ਗੁਰ ਗੋਬਿੰਦ ਸਾਚਾ ਚੇਲਾ, ਲੋਕਮਾਤ ਅਖਵਾਇਆ। ਗੁਰ ਸੰਗਤ ਤੇਰੀ ਝੋਲੀ ਪਾਈ ਸਾਚੀ ਵੇਲਾ, ਚਾਰੇ ਪੂਤ ਸਪੂਤ ਝੋਲੀ ਪਾਇਆ। ਕਲਜੁਗ ਅੰਤਮ ਆਇਆ ਵੇਲਾ, ਚਾਰੇ ਕੂਟਾਂ ਰਿਹਾ ਜਗਾਇਆ। ਜਨ ਭਗਤਾਂ ਸਾਚਾ ਸੱਜਣ ਸੁਹੇਲਾ, ਸਾਢੇ ਤਿੰਨ ਹੱਥ ਸੀਆਂ ਰਿਹਾ ਮੇਟ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦਾ ਵੇਖ ਘਰ, ਜਗਤ ਦਿਤਾ ਸਾਚਾ

ਵਰ, ਸਿੰਘ ਮਨਜੀਤਾ ਸਦਾ ਅਤੀਤਾ ਸਾਚੀ ਸੇਵ ਲਗਾਇਆ। ਸਾਚੀ ਸੇਵਾ ਆਪ ਲਗਾਈ, ਕਲਜੁਗ ਅੰਤਮ ਵਾਰਿਆ। ਪਰਗਟ ਹੋਇਆ ਦੇਵੀ ਦੇਵਾ, ਨਿਹਕਲੰਕ ਨਰ ਅਵਤਾਰਿਆ। ਰਸਨਾ ਕੋਈ ਨਾ ਗਾਏ ਹਰਿ ਹਰਿ ਜੇਹਵਾ, ਜੋਧਾ ਸੂਰਾ ਬਲਕਾਰਿਆ। ਗੁਰਮੁਖਾਂ ਕੌਸਤਕ ਮਨੀਆ ਮਸਤਕ ਲਾਏ ਥੇਵਾ, ਨੂਰੋ ਨੂਰ ਅਪਾਰਿਆ। ਜੋਤ ਨਿਰੰਜਣ ਅਲੱਖ ਅਭੇਵਾ, ਸਾਢੇ ਤਿੰਨ ਹੱਥ ਨੀਂਹ ਉਸਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਸਾਚਾ ਵਰ, ਕਰੋੜ ਤੇਤੀਸੇ ਛੁੱਟੇ ਘਰ, ਰਾਜਾ ਇੰਦਰ ਰੋਵੇ ਧਾਹਾਂ ਮਾਰਿਆ। ਸੁਰਪਤ ਰਾਜਾ ਇੰਦ ਦਏ ਦੁਹਾਈਆ। ਕਰੋੜ ਤੇਤੀਸਾ ਮਿਟਣੀ ਚਿੰਦ, ਦੇਵੀ ਦੇਵ ਰਹਿਣ ਨਾ ਪਾਈਆ। ਸਾਚੀ ਬਿੰਦ · ਸਚ ਸਪੂਤਾ ਲੇਖੇ ਲਾਈਆ। ਵੇਖੇ

ਖੇਲ ਪ੍ਰਭ ਅਬਿਨਾਸ਼ੀ ਵਿਚ ਹਿੰਦ, ਸਾਚੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨਿਹਕਲੰਕ ਨਰਾਇਣ ਨਰ, ਗੁਰ ਚੇਲਾ ਏਕਾ ਥਾਨ ਸੁਹਾਈਆ। ਚੇਲਾ ਗੁਰੂ ਗੋਬਿੰਦ ਹਰਿ ਨਿਰੰਕਾਰ ਦਾ। ਤਨ ਮਨ ਲਾਹੇ ਆਪਣੀ ਚਿੰਦ, ਦੋਏ ਜੋੜ ਸਦਾ ਨਿਮਸਕਾਰ ਦਾ। ਲੇਖੇ ਲਾਏ ਸਾਚੀ ਬਿੰਦ, ਮਾਤ ਪਿਤ ਪਿਤਾ ਪੂਤ ਮਾਤ ਵਾਰਦਾ। ਲੱਖ ਚੁਰਾਸੀ ਕਰੇ ਨਿੰਦ, ਗੁਰਮੁਖ ਸਾਚੇ ਮਾਤ ਸ਼ਿੰਗਾਰ ਦਾ। ਜੋਤੀ ਜੋਤ ਸਰੂਪ ਹਰਿ, ਮੇਲਾ ਕਰਾਏ ਇਕ ਘਰ, ਸਾਚਾ ਵੇਲਾ ਕੌਲ ਇਕਰਾਰ ਦਾ। ਕੌਲ ਇਕਰਾਰ ਕਰਕੇ ਆਇਆ, ਦੁਸ਼ਟ ਦਮਨ ਜਗ ਦਾਤਾ। ਮੀਤ ਮੁਰਾਰ ਬਣਕੇ ਆਇਆ, ਚਾਰ ਵਰਨ ਇਕ ਜ਼ਾਤਾ। ਸ਼ਬਦ ਕਟਾਰ ਫੜ ਕੇ ਆਇਆ, ਆਪੇ ਪੁਰਖ ਬਿਧਾਤਾ। ਹਾਰ ਸ਼ਿੰਗਾਰ ਕਰ ਕੇ ਆਇਆ, ਵੇਖੇ ਖੇਲ ਮਾਤ ਤਮਾਸ਼ਾ। ਇਕ ਜੈਕਾਰ ਕਰ ਕੇ ਆਇਆ, ਮਾਣ ਰਖਾਏ ਪ੍ਰਿਥਮੀ ਆਕਾਸ਼ਾ। ਦੋਏ ਜੋੜ ਚਰਨ ਨਿਮਸਕਾਰ ਕਰਕੇ ਆਇਆ, ਮੰਗਿਆ ਦਾਨ ਹਰਿ ਭਗਵਾਨ ਅੱਗੇ ਡਾਹਿਆ ਕਾਇਆ ਕਾਸਾ। ਕਿਰਪਾ ਕਰੀ ਆਪ ਮਹਾਨ, ਸ਼ਬਦ ਖੁਲ੍ਹਾਈ ਇਕ ਦੁਕਾਨ। ਜੋਤ ਜਗਾਈ ਹਰਿ ਭਗਵਾਨ, ਕਾਇਆ ਮੰਡਲ ਪਾਈ ਰਾਸਾ। ਹੋਈ ਬੁਧ ਮਾਤ ਬਲਵਾਨ, ਗੁਣਵੰਤਾ ਕਰੇ ਸੁਧ ਜੁਵਾਨ। ਤੋੜੇ ਮਾਣ ਅਭਿਮਾਨ। ਸਤਿ ਸਰੂਪੀ ਕਰੇ ਯੁੱਧ, ਧੁਰ ਦਰਗਾਹੀ ਇਕ ਫ਼ਰਮਾਣ। ਸੱਚੇ ਘੋੜੇ ਬਹੇ ਕੁੱਦ, ਆਪੇ ਵੇਖੇ ਜ਼ਿਮੀ ਅਸਮਾਨ। ਪੁਰਖ ਅਬਿਨਾਸ਼ੀ ਕਾਰਜ ਕਰਨਹਾਰਾ ਸੁਧ, ਜਗਤ ਰਖਾਏ ਮਾਣ ਤਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਦਿਤਾ ਵਰ, ਕਲਜੁਗ ਵੇਖੇ ਮਾਰ ਧਿਆਨ। ਗੁਰ ਗੋਬਿੰਦੇ ਦਿਤਾ ਵਰ, ਪ੍ਰਭ ਆਤਮ ਬੂਝ ਬੁਝਾਈਆ। ਅੰਤਮ ਵਸਣਾ ਏਕਾ ਘਰ, ਏਕਾ ਦੂਜਾ ਭਉ ਚੁਕਾਈਆ। ਜ਼ਾਤੀ ਪਾਤੀ ਚੁੱਕਣਾ ਡਰ, ਹਰਿ ਸਾਚਾ ਸਹਿਜ ਸਮਾਈਆ। ਅੰਧੇਰੀ ਰਾਤੀ ਦਏ ਹਰਿ, ਕਲਜੁਗ ਅੰਤਮ ਕਾਜ ਰਚਾਈਆ। ਚਾਰੋਂ ਕੁੰਟਾਂ ਚੁਕਣਾ ਡਰ, ਨਾ ਕੋਈ ਲਾਜ ਰਖਾਈਆ। ਨਾ ਕੋਈ ਦਿਸੇ ਤੀਰਥ ਸਰ, ਚਾਰੋਂ ਕੁੰਟ ਪਏ ਦੁਹਾਈਆ। ਯਤ ਸਤਿ ਕਲ ਜਾਏ ਹਰ, ਨਾ ਸਕੇ ਕੋਈ ਬਚਾਈਆ। ਗੁਰਮੁਖ ਵਿਰਲਾ ਏਕਾ ਵਸੇ ਸਾਚੇ ਘਰ, ਪ੍ਰਭ ਸਾਚਾ ਦਇਆ ਕਮਾਈਆ। ਪੁਰਖ ਪੁਰਖੋਤਮ ਨਾਰੀ ਨਰ, ਆਪੇ ਪਿਤਾ ਪੂਤ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਸਰੂਪੀ ਅੰਦਰ ਵੜ, ਸਭ ਘਟ ਮੇਂ ਰਿਹਾ ਸਮਾਈਆ। ਸਤਿ ਸਰੂਪੀ ਅੰਦਰ ਵੜਿਆ, ਗੁਰ ਗੋਬਿੰਦ ਗੋਪਾਲਾ। ਲੱਖ ਚੁਰਾਸੀ ਕਿਸੇ ਨਾ ਫੜਿਆ, ਕਾਇਆ ਲਾਇਆ ਬਾਹਰ ਤਾਲਾ। ਸੰਤ ਸੁਹੇਲਾ ਆਤਮ ਚੋਟੀ ਕੋਈ ਚੜ੍ਹਿਆ, ਤੋੜੇ ਜਗਤ ਜੰਜ਼ਾਲ। ਸਿੰਘ ਪਾਲ ਪ੍ਰਭ ਸਾਚੇ ਫੜਿਆ, ਫ਼ਲ ਲਗਾ ਕਾਇਆ ਡਾਲ੍ਹਾ। ਲੋਕਮਾਤ ਕਲ ਘਾੜਨ ਘੜਿਆ, ਆਪੇ ਬਣਿਆ ਹਾਲੀ

ਹਾਲਾ। ਬਹੱਤਰ ਨਾੜੀ ਤਾਣਾ ਭਣਿਆ, ਜਗਤ ਅਵੱਲੜੀ ਚਾਲਾ। ਕਾਇਆ ਬੁਤ ਮਾਤ ਪਿਤ ਜਣਿਆ, ਆਪੇ ਹੋਏ ਆਪ ਰਖਵਾਲਾ। ਅੰਤਮ ਵੇਲੇ ਕੋਇ ਨਾ ਬਣਿਆ, ਤੁੱਟਾ ਮਾਣ ਤਾਣਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਇਕ ਘਰ ਇਕ ਦਰ ਏਕਾ ਗੁਰਮੁਖ ਵਰਿਆ। ਗੁਰਮੁਖਾਂ ਵਰ ਪਾਇਆ, ਏਕਾ ਏਕ ਪੁਰਖ ਅਬਿਨਾਸਿਆ। ਘਰ ਮੰਦਰ ਇਕ ਸੁਹਾਇਆ, ਹੋਏ ਦਾਸਨ ਦਾਸਿਆ। ਆਤਮ ਜੰਦਰ ਇਕ ਤੁੜਾਇਆ, ਮੰਡਲ ਵੇਖੇ ਸਾਚੀ ਰਾਸਿਆ। ਡੂੰਘੀ ਕੰਦਰ ਹੋਏ ਰੁਸ਼ਨਾਇਆ, ਘਟ ਘਟ ਕਰੇ ਪਰਕਾਸਿਆ। ਸਾਚਾ ਮੰਦਰ ਇਕ ਸੁਹਾਇਆ, ਰਸਨਾ ਗਾਏ ਸਵਾਸ ਸਵਾਸਿਆ। ਅੰਦਰੇ ਅੰਦਰ ਮੇਲ ਮਿਲਾਇਆ, ਗੁਰ ਪੂਰੇ ਬਲ ਬਲ ਜਾਸਿਆ। ਹਰਿ ਮੰਦਰ ਨਾਮ ਰਖਾਇਆ, ਨਾ ਕੋਈ ਜਾਣੇ ਪ੍ਰਿਥਮੀ ਆਕਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਦ ਰੱਖੇ ਸਾਚਾ ਵਾਸਿਆ। ਗੁਰ ਸੰਗਤ ਤੇਰੀ ਵਸਤ, ਪ੍ਰਭ ਸਾਚੇ ਹੱਥ ਉਠਾਈਆ। ਦੇਵਣ ਆਇਆ ਦਸਤੀ ਦਸਤ, ਸਮਰਥ ਕਲ ਵਖਾਈਆ। ਅੱਠੇ ਪਹਿਰ ਮਸਤੀ ਮਸਤ, ਅੰਤਮ ਕਲ ਜੋ ਜਨ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਮਾਤ ਵਰ, ਮੁਖ ਸਗਨ ਗੁਰ ਸ਼ਬਦ ਜਗਤ ਕੁੜਮਾਈਆ। ਵਡ ਵਡਿਆਈ ਧਰਨਾ ਪਤ, ਬਖ਼ਸ਼ੇ ਚਰਨ ਸਰਨ ਸਰਨਾਈਆ। ਆਪ ਕਰਾਏ ਉਤਪਤ, ਮੇਟਣਹਾਰ ਆਪ ਅਖਵਾਈਆ। ਆਪ ਬਣਾਏ ਕਾਇਆ ਬੁੱਤ, ਆਪੇ ਅੰਤਮ ਢਾਹੀਆ। ਆਪ ਉਪਾਏ ਲੱਖ ਚੁਰਾਸੀ ਸਾਚੇ ਸੁੱਤ, ਆਪੇ ਮੇਟ ਮਿਟਾਈਆ। ਆਪ ਸੁਹਾਏ ਆਪਣੀ ਰੁੱਤ, ਰੰਗ ਬਸੰਤ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਦਿ ਅੰਤ ਰਚਨ ਰਚਾਈਆ। ਸਤਿਜੁਗ ਆਦਿ ਆਦਿ ਅਵਤਾਰਾ। ਪਾਰਬ੍ਰਹਮ ਰੂਪ ਅਨੂਪ ਅਪਾਰਾ। ਸਚ ਧਰਮ ਚਾਰ ਵਰਨ ਜੈਕਾਰਾ। ਹਰਿਜਨ ਵੇਖੇ ਆਪਣੇ ਕਰਮ, ਸਾਚਾ ਨਾਤਾ ਚਰਨ ਪਿਆਰਾ। ਉਤਮ ਜ਼ਾਤੀ ਨਾਮ ਵਰਨ, ਗੋਬਿੰਦ ਲੇਖਾ ਅਪਰ ਅਪਾਰਾ। ਸਾਚੇ ਨੇਤਰ ਹਰਨ ਫਰਨ, ਮੇਟੇ ਅੰਧ ਅੰਧਿਆਰਾ। ਲੇਖਾ ਚੁੱਕੇ ਮਰਨ ਡਰਨ, ਪ੍ਰਭ ਪਾਇਆ ਅਗੰਮ ਅਪਾਰਾ। ਸਤਿ ਸਚ ਸਰਨਾਈ ਨਿਹਕਲੰਕ ਨਰਾਇਣ ਨਰ ਅਵਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਸੁਹਾਏ ਬੰਕ ਦਵਾਰਾ। ਬੰਕ ਦਵਾਰ ਹਰਿ ਅਪਾਰ, ਆਪਣਾ ਆਪ ਸਾਜਿਆ। ਜੋਤ ਸਰੂਪੀ ਕਰ ਆਕਾਰ, ਵਸੇ ਗਰੀਬ ਨਿਵਾਜ਼ਿਆ। ਸ਼ਬਦ ਰੱਖੇ ਸਾਚੀ ਧਾਰ, ਮਾਰੇ ਸਾਚੀ ਆਵਾਜ਼ਿਆ। ਪਵਣ ਸਰੂਪੀ ਹੋ ਅਸਵਾਰ, ਸ਼ਬਦੀ ਪਵਣੀ ਅਵਣੀ ਗਵਣੀ ਆਪ ਸਵਾਰੇ ਆਪਣਾ ਕਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਬੰਨ੍ਹੇ ਧਾਰ। ਜੁਗ ਜੁਗ ਧਾਰੇ ਭੇਖ, ਭੇਖ ਵਟਾਇੰਦਾ। ਕਲਜੁਗ ਅੰਤਮ ਲਿਆ ਵੇਖ, ਰੋਗ ਸੋਗ ਚਿੰਤ ਵਿਜੋਗ ਮਾਇਆ ਭਰਮ ਭੁਲਾਇੰਦਾ। ਨਾ ਕੋਈ ਦਿਸੇ ਔਲੀਆ ਪੀਰ ਸ਼ੇਖ਼, ਲਿਖਿਆ ਅੰਤਮ ਯਾਰ ਯਾਰੀ ਆਪ ਚੁਕਾਇੰਦਾ। ਆਪੇ ਜਾਣੇ ਧਾਰੀ ਕੇਸ ਦਸ ਦਸਮੇਸ, ਪੰਚਮ ਮੀਤਾ ਆਪ ਅਖਵਾਇੰਦਾ। ਆਪੇ ਬਣੇ ਦਰ ਦਰਵੇਸ਼, ਮੂੰਡ ਮੁੰਡਾਏ ਨਰ ਨਰੇਸ਼, ਬਾਲ ਅਵਸਥਾ ਅਲੜ੍ਹ ਵਰੇਸ, ਤੇਰਾਂ ਤੇਰੀ ਧਾਰ ਵਹਾਇੰਦਾ। ਪਰਗਟ ਹੋਇਆ ਮਾਝੇ ਦੇਸ, ਸੰਬਲ ਨਗਰੀ ਸਾਚਾ ਵੇਸ, ਗੌੜ ਬ੍ਰਹਿਮਣ ਸੁਤ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਬਜਰ ਕਪਾਟੀ ਉਚਾ ਟਿੱਲਾ, ਸ਼ਬਦ ਪਹਾੜੀ ਦਿਸੇ ਕਿਲ੍ਹਾ, ਪਰਗਟ ਹੋਏ ਦਰਸ ਦਿਖਾਇੰਦਾ। ਸ਼ਬਦ ਪਹਾੜੀ ਚਾਰ ਦਿਵਾਰ, ਕਿਲਾ ਕੋਟ ਉਸਾਰਿਆ। ਅੰਦਰ ਵੜਿਆ ਹਰਿ ਨਿਰੰਕਾਰ, ਕਿਸੇ ਦਿਸ ਨਾ ਆਏ ਅੰਦਰ ਬਾਹਰ, ਸ਼ਬਦ ਵਹਾਏ ਸਾਚੀ ਧਾਰ, ਆਪੇ ਜਾਣੇ ਆਪਣੀ

ਕਾਰਿਆ। ਲੱਖ ਚੁਰਾਸੀ ਵੇਖੇ ਨੌਂ ਦਵਾਰ, ਸ਼ਬਦ ਸਿੰਘਾਸਣ ਅਪਰ ਅਪਾਰਿਆ। ਗੁਰਮੁਖਾਂ ਦੇਵੇ ਨਾਮ ਅਧਾਰ, ਏਕਾ ਰਾਗ ਸੁਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਦਰ, ਏਕਾ ਬੰਕ ਦਵਾਰ ਖੁਲ੍ਹਾ ਰਿਹਾ। ਬੰਕ ਦਵਾਰ ਇਕ ਖੁਲ੍ਹਾਏ, ਹੋਏ ਸ਼ਬਦ ਜਣਾਈਆ। ਸਾਚਾ ਸ਼ਬਦ ਮਰਦੰਗ ਵਜਾਏ, ਚਾਰੋਂ ਕੁੰਟ ਪਏ ਦੁਹਾਈਆ। ਰਾਓ ਰੰਕ ਰਿਹਾ ਉਠਾਏ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦਰ ਦਰ ਰਿਹਾ ਫਿਰਾਈਆ। ਗੁਰਮੁਖਾਂ ਬੰਨ੍ਹੇ ਹੱਥੀਂ ਗਾਨਾ, ਆਤਮ ਉਪਜੇ ਬ੍ਰਹਮ ਗਿਆਨਾ, ਨਾਮ ਦਾਤ ਝੋਲੀ ਪਾਈਆ। ਚਰਨ ਧੂੜ ਸਾਚਾ ਇਸ਼ਨਾਨਾ, ਸਾਚਾ ਨਹਾਵਣ ਅੰਮ੍ਰਿਤ ਸਾਚੇ ਆਤਮ ਨੀਰ ਨੁਹਾਈਆ। ਜੋਤੀ ਜੋਤ ਸਰੂਪ ਹਰਿ, ਆਪੇ ਗੋਪੀ ਆਪੇ ਕਾਹਨਾ, ਆਪੇ ਕਾਇਆ ਸਾਚਾ ਮੰਦਰ ਬਨ ਬਿੰਦਰਾ ਸਾਚੀ ਸੇਜ ਵਿਛਾਈਆ। ਸਾਚੀ ਸੇਜਾ ਆਤਮ ਘਰ, ਪ੍ਰਭ ਆਪਣੀ ਆਪ ਵਿਛਾਇੰਦਾ। ਗੁਰਮੁਖ ਨੁਹਾਏ ਸਾਚੇ ਸਰ, ਸਾਚਾ ਸੰਗ ਨਿਭਾਇੰਦਾ। ਆਪਣੀ ਹੱਥੀਂ ਖੋਲ੍ਹੇ ਦਰ, ਨਾਮ ਰੰਗ ਚੜ੍ਹਾਇੰਦਾ। ਆਵਣ ਜਾਵਣ ਚੁੱਕੇ ਡਰ, ਸੰਤ ਸੁਹੇਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਅੰਗੀਕਾਰ ਹਰਿ ਗਿਰਧਾਰ ਜਨ ਭਗਤਾਂ ਆਪ ਅਖਵਾਇੰਦਾ। ਭਗਤ ਸੁਹੇਲਾ ਸਾਚਾ ਮੀਤ, ਜੁਗ ਜੁਗ ਰੀਤ ਚਲਾਈਆ। ਆਪੇ ਪਰਖਣਹਾਰ ਨੀਤ, ਹਰਿਜਨ ਸਾਚੇ ਮੇਲ ਮਿਲਾਈਆ। ਬੈਠਾ ਰਹੇ ਸਦਾ ਅਤੀਤ, ਦਿਸ ਕਿਸੇ ਨਾ ਆਈਆ। ਦੋ ਜਹਾਨ ਸਦਾ ਅਤੀਤ, ਮਰ ਕਦੇ ਨਾ ਜਾਈਆ। ਸਦੀ ਬੀਸਵੀਂ ਰਹੀ ਬੀਤ, ਪ੍ਰਭ ਸਾਚੀ ਰਚਨ ਰਚਾਈਆ। ਨਾ ਕੋਈ ਦਿਹੁਰਾ ਮੰਦਰ ਮਸੀਤ, ਅਠਾਰਾਂ ਦੇਵੇ ਢਾਹੀਆ। ਸੋ ਇਕ ਸੁਣਾਏ ਸੁਹਾਗੀ ਗੀਤ, ਸੋਹੰ ਅੱਖਰ ਰਿਹਾ ਮਾਤ ਜਗਾਈਆ। ਚਰਨ ਛੁਹਾਏ ਰੋੜੀ ਸਖਰ, ਸੰਮਤ ਉਨੀ ਆਪਣੀ ਦਇਆ ਕਮਾਈਆ। ਸੰਗ ਮੁਹੰਮਦ ਚਾਰ ਯਾਰੀ ਮੱਕਾ ਮਦੀਨਾ ਚਰਨ ਹੇਠ ਛੁਹਾਈਆ। ਨੇਤਰ ਨੀਰ ਵਰੋਲੇ ਅੱਥਰ, ਉਮਤ ਨਬੀ ਰਸੂਲੇ ਦਏ ਦੁਹਾਈਆ। ਲੱਖ ਚੁਰਾਸੀ ਹੋਣੀ ਸੱਥਰ, ਧਰਤ ਮਾਤ ਸੇਜ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਦਰ, ਧਰਮ ਰਾਏ ਤੇਰੀ ਸਚ ਸਪੁੱਤਰੀ ਲਾੜੀ ਮੌਤ ਆਪਣੀ ਹੱਥੀਂ ਕਰੇ ਕੁੜਮਾਈਆ। ਕਲਜੁਗ ਤੇਰਾ ਅੰਤਮ ਵੇਲਾ, ਪ੍ਰਭ ਸਾਚਾ ਨਾਤਾ ਆਪ ਬੰਨ੍ਹਾਇੰਦਾ। ਪਰਗਟ ਹੋਇਆ ਗੁਰ ਦਰ ਚੇਲਾ, ਪੁਰਖ ਬਿਧਾਤਾ ਦਇਆ ਕਮਾਇੰਦਾ। ਆਪ ਕਰਾਇਆ ਆਪਣਾ ਮੇਲਾ, ਆਪਣਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਰੰਗ ਰੰਗਾਇੰਦਾ। ਹਰਿ ਠਾਕਰ ਅਬਿਨਾਸ਼, ਜੋਤ ਪਰਕਾਸ਼ਿਆ। ਹਰਿ ਠਾਕਰ ਅਬਿਨਾਸ਼, ਸਰਬ ਘਟ ਵਾਸਿਆ। ਹਰਿ ਠਾਕਰ ਅਬਿਨਾਸ਼, ਜਨ ਭਗਤਾਂ ਦਾਸਨ ਦਾਸਿਆ। ਹਰਿ ਠਾਕਰ ਅਬਿਨਾਸ਼, ਸਾਚੇ ਮੰਡਲ ਪਾਵੇ ਰਾਸਿਆ। ਹਰਿ ਠਾਕਰ ਅਬਿਨਾਸ਼, ਵੇਖੇ ਖੇਲ ਪੰਡਤ ਕਾਸ਼ਿਆ। ਹਰਿ ਠਾਕਰ ਅਬਿਨਾਸ਼, ਪੰਚ ਚਲਾਏ ਸ਼ਬਦ ਸਵਾਸਿਆ। ਹਰਿ ਠਾਕਰ ਅਬਿਨਾਸ਼, ਮੇਲ ਮਿਲਾਏ ਪ੍ਰਿਥਮੀ ਆਕਾਸ਼ਿਆ। ਹਰਿ ਠਾਕਰ ਅਬਿਨਾਸ਼, ਜੋਤੀ ਜੋਤ ਸਰੂਪ ਹਰਿ, ਆਦਿ ਪੁਰਖ ਪੁਰਖ ਅਬਿਨਾਸ਼ਿਆ। ਹਰਿ ਠਾਕਰ ਰਤਨਾਗਰਾ, ਹਰ ਘਟ ਜੋਤ ਬਲੋਏ। ਕਾਇਆ ਹਾਟੀ ਡੂੰਘਾ ਸਾਗਰਾ, ਸਚ ਵਸਤ ਨਾ ਜਾਣੇ ਕੋਏ। ਅੰਮ੍ਰਿਤ ਭਰਿਆ ਏਕਾ ਗਾਗਰਾ, ਹਰਿ ਬਿਨ ਅਵਰ ਨਾ ਦੇਵੇ ਕੋਇ। ਹਰਿਜਨ ਬਣੇ ਸਚ ਸੌਦਾਗਰਾ, ਦੁਰਮਤ ਮੈਲ ਪਾਪਾਂ ਧੋਏ। ਬੈਠਾ ਰਹੇ ਇਕ ਇਕਾਗਰਾ, ਨਿਰਮਲ ਜੋਤੀ ਰਿਹਾ ਬਲੋਏ। ਨਿਰਮਲ ਕਰਮ ਕਰੇ ਉਜਾਗਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮੇਲਾ ਮੇਲ ਮਿਲਾਏ ਘਰ ਇਕ

ਵਸਾਏ ਦੋਏ। ਏਕਾ ਘਰ ਏਕਾ ਵਾਸ, ਏਕਾ ਆਪ ਰਖਾਈਆ। ਏਕਾ ਮੰਡਲ ਏਕਾ ਰਾਸ, ਏਕਾ ਬੂਝ ਬੁਝਾਈਆ। ਏਕਾ ਪਵਣ ਏਕਾ ਸਵਾਸ, ਏਕਾ ਪਵਣ ਚਲਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਦਰ, ਸਾਚੀ ਰਚਨ ਰਿਹਾ ਰਚਾਈਆ।