ਪਹਿਲੀ ਮਾਘ ੨੦੧੪ ਬਿਕ੍ਰਮੀ ਦਰਬਾਰ ਵਿਚ ਲਿਖਤ ਹੋਈ ਜੇਠੂਵਾਲ
ਹਰਿ ਜੋਤੀ ਨੂਰ ਅਕਾਰ, ਹਰਿ ਹਰਿ ਰੂਪ ਸਮਾਇਆ। ਹਰਿ ਹਰਿ ਰੂਪ ਅਪਾਰ, ਭੇਵ ਕਿਸੇ ਨਾ ਪਾਇਆ। ਹਰਿ ਹਰਿ ਨਾਮ ਅਧਾਰ, ਨਾਮ ਅਧਾਰ ਆਪ ਅਖਵਾਇਆ। ਹਰਿ ਹਰਿ ਸ਼ਬਦ ਅਪਾਰ, ਹਰਿ ਸ਼ਬਦੀ ਸ਼ਬਦ ਉਪਾਇਆ। ਖੇਲੇ ਖੇਲ ਖੇਲਣਹਾਰ, ਆਪ ਆਪਣਾ ਖੇਲ ਖਿਲਾਇਆ। ਅਗੰਮ ਅਗੰਮੜਾ ਅਗੰਮੜੀ ਕਾਰ, ਜੁਗ ਜੁਗ ਕਰਦਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੂਪ ਸਮਾਇਆ। ਆਪ ਆਪਣਾ ਰੂਪ ਉਪਾ, ਆਪ ਆਪਣਾ ਵੇਖ ਵਖਾਈਆ। ਆਪ ਆਪਣਾ ਨਾਉਂ ਧਰਾ, ਆਪ ਆਪਣਾ ਨਾਉਂ ਜਣਾਈਆ। ਆਪ ਆਪਣਾ ਸੰਗ ਰਖਾ, ਆਪ ਆਪਣਾ ਸੰਗ ਨਿਭਾਈਆ। ਆਪ ਆਪਣੇ ਅੰਗ ਲਗਾ, ਆਪ ਆਪਣੀ ਸੇਜ ਹੰਢਾਈਆ। ਆਪ ਆਪਣਾ ਮਰਦੰਗ ਵਜਾ, ਆਪ ਆਪਣਾ ਰਿਹਾ ਸੁਣਾਈਆ। ਆਪ ਆਪਣਾ ਮੰਗ ਮੰਗਾ, ਆਪ ਆਪਣੀ ਝੋਲੀ ਪਾਈਆ । ਆਪ ਆਪਣਾ ਤੰਗ ਕਸਾ, ਆਪ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਆਪ ਕਰੇ ਵਡਿਆਈਆ। ਆਪ ਆਪਣਾ ਹਰਿ ਉਭਾਰ, ਆਪ ਆਪਣੀ ਕਲ ਵਰਤਾਈਆ। ਆਪ ਆਪਣਾ ਕਰ ਸ਼ੰਗਾਰ, ਆਪ ਆਪਣਾ ਵੇਖ ਵਖਾਈਆ। ਆਪ ਆਪਣੀ ਪਾਵੇ ਸਾਰ, ਆਪ ਆਪਣੀ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਈਆ। ਆਪ ਆਪਣਾ ਵੇਖਣਹਾਰਾ ਆਪ ਆਪਣੇ ਵਿਚ ਸਮਾਇਆ। ਆਪ ਆਪਣਾ ਲੇਖ ਲਿਖਣਹਾਰਾ, ਆਪ ਆਪਣਾ ਲੇਖ ਲਿਖਾਇਆ। ਆਪ ਆਪਣਾ ਵੇਖਣਹਾਰਾ, ਆਪ ਆਪਣਾ ਲਏ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਧੰਦੇ ਆਪਣਾ ਆਪ ਆਪੇ ਲਾਇਆ। ਆਪ ਆਪਣਾ ਰਚਿਆ ਕਾਜਾ, ਆਪ ਆਪਣੀ ਰਚਨ ਰਚਾਈਆ। ਆਪੇ ਹੋ ਗ਼ਰੀਬ ਨਿਵਾਜਾ, ਗ਼ਰੀਬ ਨਿਵਾਜ ਆਪ ਅਖਵਾਈਆ। ਆਪ ਆਪਣੀ ਰੱਖੇ ਲਾਜਾ, ਆਪ ਆਪਣੀ ਪੈਜ ਧਰਾਈਆ। ਆਪ ਆਪਣੀ ਮਾਰੇ ਵਾਜਾ, ਆਪੇ ਰਿਹਾ ਸੁਣਾਈਆ। ਆਪ ਆਪਣਾ ਸਾਜਨ ਸਾਜਾ, ਆਪ ਆਪਣਾ ਮਤਾ ਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪ ਉਪਾਈਆ। ਆਪਣੀ ਇਛਿਆ
ਆਦਿ ਨਿਰੰਜਣ, ਆਪਣੀ ਆਪ ਉਪਾਈਆ। ਆਪੇ ਹੋਇਆ ਦਰਦ ਦੁੱਖ ਭੈ ਭੰਜਨ, ਦਇਆਵਾਨ ਆਪ ਅਖਵਾਈਆ। ਆਪ ਆਪਣਾ ਬਣਿਆ ਸੱਜਣ, ਆਪ ਆਪਣਾ ਸੰਗ ਨਿਭਾਈਆ। ਆਪ ਆਪਣਾ ਕਰਿਆ ਮਜਨ, ਆਪ ਆਪਣੀ ਮੈਲ ਗਵਾਈਆ। ਆਪ ਆਪਣਾ ਹੋਇਆ ਪੜਦੇ ਕਜਨ, ਆਪਣੀ ਲੱਜਿਆ ਆਪ ਰਖਾਈਆ। ਆਪ ਚਲਾਇਆ ਆਪਣਾ ਜਹਾਜਨ, ਆਪੇ ਵੇਖ ਵਖਾਈਆ। ਆਪੇ ਹੋਏ ਨਾਰ ਬਾਂਝਨ, ਪੂਤ ਸਪੂਤਾ ਆਪ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਲਏ ਉਪਾਈਆ। ਆਪ ਆਪਣਾ ਹਰਿ ਉਪਾ, ਆਪ ਆਪਣਾ ਨਾਉਂ ਧਰਾਇੰਦਾ। ਨਰ ਨਿਰੰਕਾਰ ਆਪ ਅਖਵਾ, ਸਰਬ ਪਸਾਰਾ ਆਪ ਕਰਾਇੰਦਾ। ਅਗੰਮ ਅਗੰਮ ਆਪ ਅਖਵਾ, ਅਲੱਖ ਅਲੱਖ ਸਮਾਇੰਦਾ। ਆਪ ਆਪਣਾ ਅੰਗ ਕਟਾ, ਆਪ ਆਪਣੀ ਜੋਤ ਜਗਾਇੰਦਾ। ਆਦਿ ਸ਼ਕਤੀ ਮਾਤ ਬਣਾ, ਪੂਤ ਸਪੂਤਾ ਗੋਦ ਉਠਾਇੰਦਾ। ਸ਼ਬਦ ਸੁਤ ਹਰਿ ਗੋਦ ਟਿਕਾ, ਅੰਮ੍ਰਿਤ ਸੀਰ ਪਿਆਇੰਦਾ। ਨਾ ਕੋਈ ਦੂਸਰ ਵੇਖ ਵਖਾ, ਦਿਸ ਕਿਸੇ ਨਾ ਆਇੰਦਾ। ਨਾ ਕੋਈ ਅੱਖਰ ਵੱਖਰ ਲਿਆ ਪੜ੍ਹਾ, ਨਾ ਕੋਈ ਵਿਦਿਆ ਬੂਝ ਬੁਝਾਇੰਦਾ। ਆਪ ਆਪਣੀ ਦਇਆ ਕਮਾ, ਆਪ ਆਪਣਾ ਸੰਗ ਨਿਭਾਇੰਦਾ। ਏਕਾ ਸਿਖਿਆ ਦਏ ਸਮਝਾ, ਚਰਨ ਧਿਆਨ ਰਖਾਇੰਦਾ। ਲੋਆਂ ਪੁਰੀਆਂ ਦਏ ਰਚਾ, ਬ੍ਰਹਿਮੰਡਾਂ ਵਿਚ ਸਮਾਇੰਦਾ। ਬ੍ਰਹਮਾ ਵਿਸ਼ਨੂੰ ਸ਼ਿਵ ਸੇਵਾ ਲਾ, ਸਾਚੀ ਸੇਵ ਕਮਾਇੰਦਾ। ਅਲੱਖ ਅਭੇਵਾ ਆਪ ਅਖਵਾ, ਅਲੱਖ ਨਿਰਜੰਣ ਜੋਤ ਜਗਾਇੰਦਾ। ਸੁਰਪਤ ਦੇਵਾ ਸੰਗ ਰਲਾ, ਕਰੋੜ ਤੇਤੀਸਾ ਧਾਮ ਸੁਹਾਇੰਦਾ। ਲੱਖ ਚੁਰਾਸੀ ਬਣਤ ਬਣਾ, ਜੀਵਾਂ ਜੰਤਾਂ ਵਿਚ ਸਮਾਇੰਦਾ। ਸਾਧਾਂ ਸੰਤਾਂ ਮਾਣ ਦਵਾ, ਆਤਮ ਅੰਤਰ ਗਿਆਨ ਜਣਾਇੰਦਾ। ਨਾਦੀ ਧੁਨ ਇਕ ਵਜਾ, ਬ੍ਰਹਿਮਾਦੀ ਆਪ ਵਜਾਇੰਦਾ। ਮੋਹਣ ਮਾਧਵ ਮਾਧੋ ਮਾਧੀ ਦਇਆ ਕਮਾ, ਬੋਧ ਅਗਾਧੀ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਵੇਖ ਵਖਾਇੰਦਾ। ਲੋਕਮਾਤ ਹਰਿ ਖੇਲ ਅਪਾਰਾ, ਸਾਚੀ ਰਚਨ ਰਚਾਈਆ। ਆਪੇ ਦੁਸ਼ਟ ਹੋਏ ਹੰਕਾਰਾ, ਆਪੇ ਗੜ੍ਹ ਸੁਹਾਈਆ। ਆਪ ਆਪਣਾ ਲਏ ਅਵਤਾਰਾ, ਆਪੇ ਕਰੇ ਲੜਾਈਆ। ਸਤਿਜੁਗ ਖੇਲ ਅਪਰ ਅਪਾਰਾ, ਵਡ ਵੱਡੀ ਵਡਿਆਈਆ। ਆਵੇ ਜਾਵੇ ਵਾਰੋ ਵਾਰਾ, ਲੇਖ ਨਾ ਲਿਖਿਆ ਜਾਈਆ। ਖੇਲੇ ਖੇਲਣਹਾਰਾ, ਪੁਰਖ ਅਕਾਲਾ ਆਪ ਅਖਵਾਈਆ। ਆਪੇ ਤੋੜੇ ਜਗਤ ਜੰਜਾਲਾ, ਆਪੇ ਫੰਦਨ ਪਾਈਆ। ਤ੍ਰੈਗੁਣ ਮਾਇਆ ਕਰੇ ਮਾਲੋ ਮਾਲਾ, ਸਚ ਭੰਡਾਰਾ ਆਪ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬਣਤ ਬਣਾਈਆ। ਸਤਿਜੁਗ ਤੇਰਾ ਖੇਲ ਅਪਾਰਾ, ਹਰਿ ਸਾਚੀ ਜੋਤ ਜਗਾਇੰਦਾ। ਵਾਰ ਅਠਾਰਾਂ ਲਏ ਅਵਤਾਰਾ, ਧਰਨੀ ਧਰਤ ਸੁਹਾਇੰਦਾ। ਰੂਪ ਅਨੂਪਾ ਹਰਿ ਕਰਤਾਰਾ, ਸਤਿ ਸਰੂਪਾ ਵੇਸ ਵਟਾਇੰਦਾ। ਇਕ ਅਕੱਲਾ ਏਕੰਕਾਰਾ, ਅਕਲ ਕਲਾ ਸਮਾਇੰਦਾ। ਆਪ ਆਪਣੀ ਬੰਨੇ ਧਾਰਾ, ਆਪ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚਾ ਪਾਰ ਕਰਾਇੰਦਾ। ਸਤਿਜੁਗ ਸਾਚੇ ਪਾਰ ਕਿਨਾਰਾ, ਹਰਿ ਸਾਚੀ ਦਇਆ ਕਮਾਈਆ। ਖੇਲੇ ਖੇਲ ਵਿਚ ਸੰਸਾਰਾ, ਅਚਰਜ ਬਣਤ ਬਣਾਈਆ। ਆਪੇ ਹੋਏ ਦੁਸ਼ਟ ਦੁਰਾਚਾਰਾ, ਕੁਕਰਮੀ ਕਰਮ ਕਮਾਈਆ। ਆਪੇ ਭਗਤੀ ਭਰ ਭੰਡਾਰਾ, ਭਵ ਸਾਗਰ ਪਾਰ ਕਰਾਈਆ। ਆਪੇ ਖੰਡਾ ਤੇਜ਼ ਕਟਾਰਾ, ਤੀਰ ਕਮਾਨ ਆਪ ਉਠਾਈਆ। ਆਪੇ ਜੋਧਾ ਸੂਰ ਬਲੀ ਬਲਕਾਰਾ, ਸੂਰਬੀਰ ਆਪ ਅਖਵਾਈਆ। ਆਪੇ ਹੋਏ ਸ਼ਾਹ ਸਵਾਰਾ, ਸ਼ਾਹ ਅਸਵਾਰ ਆਪ ਅਖਵਾਈਆ। ਆਪੇ ਜੇਰਜ
ਅੰਡਾਂ ਕਰ ਪਸਾਰਾ, ਉਤਭੁਜ ਸੇਤਜ ਵਿਚ ਸਮਾਈਆ। ਆਪੇ ਬ੍ਰਹਿਮੰਡਾਂ ਕਰ ਜੈਕਾਰਾ, ਆਪੇ ਰਿਹਾ ਸੁਣਾਈਆ। ਆਪੇ ਲੋਆਂ ਪੁਰੀਆਂ ਦਏ ਅਧਾਰਾ, ਆਪੇ ਮੇਟ ਮਿਟਾਈਆ। ਆਪੇ ਗਗਨ ਪਤਾਲਾਂ ਲਾਏ ਨਾਅਰਾ, ਆਪੇ ਮੁਖ ਭਵਾਈਆ। ਆਪੇ ਕਰੇ ਹਾਹਾਕਾਰਾ, ਆਪੇ ਜੈ ਜੈਕਾਰ ਕਰਾਈਆ। ਆਪੇ ਕਰੇ ਸਚ ਪਿਆਰਾ, ਆਪੇ ਦਰ ਦੁਰਕਾਈਆ। ਆਪੇ ਹੋਏ ਨਾਮ ਅਧਾਰਾ, ਆਪੇ ਰਿਹਾ ਸਮਝਾਈਆ। ਆਪੇ ਸ਼ਸਤਰ ਬਸਤਰ ਤੇਜ਼ ਕਟਾਰਾ, ਆਪੇ ਹੱਥ ਰਖਾਈਆ। ਆਪੇ ਅੰਦਰ ਆਪੇ ਬਾਹਰਾ, ਗੁਪਤ ਜ਼ਾਹਿਰਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਖੇਲੇ ਖੇਲ ਸ੍ਰਿਸ਼ਟ ਸਬਾਈਆ। ਤ੍ਰੇਤਾ ਤੇਰਾ ਕਰਿਆ ਵੇਸ, ਤੇਰੀ ਧਾਰ ਚਲਾਈਆ। ਆਪੇ ਹੋਏ ਨਰ ਨਰੇਸ਼, ਨਰ ਨਰਾਇਣ ਆਪ ਅਖਵਾਈਆ। ਆਪੇ ਹੋਏ ਦੇਸ ਪਰਦੇਸ਼, ਦਹਿ ਦਿਸ਼ਾ ਫੇਰੀ ਪਾਈਆ। ਆਪੇ ਪੂਜੇ ਗਣਪਤ ਗਣੇਸ਼, ਸ਼ਿਵ ਸ਼ੰਕਰ ਆਪ ਮਨਾਈਆ। ਆਪੇ ਬ੍ਰਹਮਾ ਵਿਸ਼ਨ ਮਹੇਸ਼, ਦਰ ਦਰਵੇਸ਼ ਆਪ ਅਖਵਾਈਆ। ਆਪੇ ਹੋਏ ਧਾਰੀ ਕੇਸ, ਆਪੇ ਮੂੰਡ ਮੁੰਡਾਈਆ। ਆਪੇ ਜਾਣੇ ਆਪਣਾ ਵੇਸ, ਭੇਖਾਧਾਰੀ ਆਪ ਹੋ ਜਾਈਆ। ਆਪੇ ਰੱਖੇ ਖੁਲ੍ਹੜੇ ਕੇਸ, ਆਪੇ ਨੇਤਰ ਰੋ ਰੋ ਨੀਰ ਵਹਾਈਆ। ਆਪ ਆਪਣੀ ਕਰੇ ਅਦੇਸ਼, ਘਰ ਆਪਣੇ ਅਲੱਖ ਜਗਾਈਆ। ਆਪੇ ਜੋਤੀ ਕਰ ਪਰਵੇਸ਼, ਆਪੇ ਲਏ ਬੁਝਾਈਆ। ਆਪੇ ਸੁੱਤਾ ਬਾਸ਼ਕ ਸੇਜ, ਸਾਗੋ ਪਾਂਗ ਹੰਢਾਈਆ। ਆਪ ਆਪਣੇ ਨੇਤਰ ਰਿਹਾ ਵੇਖ, ਨੈਣ ਮੁੰਧਾਰਾ ਆਪ ਅਖਵਾਈਆ। ਆਪੇ ਲਿਖਣਹਾਰਾ ਲੇਖ, ਆਪੇ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਤ੍ਰੇਤੇ ਹੋਏ ਸਹਾਈਆ। ਜੁਗ ਤ੍ਰੇਤਾ ਰਾਮ ਰਮਈਆ, ਰਾਮਾ ਰਾਮ ਅਖਵਾਇਆ। ਆਪੇ ਹੋਏ ਸੱਜਣ ਸਈਆ, ਸਗਲਾ ਸੰਗ ਨਿਭਾਇਆ। ਆਪ ਚਲਾਏ ਆਪਣੀ ਨਈਆ, ਸਾਚਾ ਨਾਮ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗਊ ਗ਼ਰੀਬ ਨਿਮਾਣੇ ਪਾਰ ਕਰਾਇਆ। ਗ਼ਰੀਬ ਨਿਮਾਣੇ ਪਾਵੇ ਸਾਰ, ਹਰਿਜਨ ਗਲੇ ਲਗਾਈਆ। ਏਕਾ ਦੇਵੇ ਨਾਮ ਆਧਾਰ, ਨੇਤਰ ਲੋਚਣ ਦਰਸ਼ਨ ਸਹਿਜ ਸਬਾਈਆ। ਜੋ ਜਨ ਰਸਨਾ ਰਹੇ ਉਚਾਰ, ਮੇਲ ਮਿਲਾਏ ਸਹਿਜ ਸੁਖਦਾਈਆ। ਆਪਣਾ ਬਖ਼ਸ਼ੇ ਆਪ ਪਿਆਰ, ਆਦਿ ਅੰਤ ਹੋਏ ਸਹਾਈਆ। ਤ੍ਰੇਤਾ ਤ੍ਰੀਆ ਵੇਸ ਕਰਤਾਰ, ਆਪ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬਣਤ ਬਣਾਈਆ। ਦੁਆਪਰ ਦੂਆ ਦੋਏ ਵੇਖ, ਹਰਿ ਵੇਖੇ ਦੋ ਜਹਾਨਾ। ਆਪੇ ਲਿਖਣਹਾਰਾ ਲੇਖ, ਪਾਰਬ੍ਰਹਮ ਸ੍ਰੀ ਭਗਵਾਨਾ। ਆਪਣੇ ਨੇਤਰ ਆਪੇ ਪੇਖ, ਆਪੇ ਗੋਪੀ ਆਪੇ ਕਾਹਨਾ। ਆਪੇ ਹੋਏ ਰਿਖੀ ਰਿਖੇਸ਼, ਆਪੇ ਗਵਰਧਨ ਹੱਥ ਟਿਕਾਨਾ। ਆਪੇ ਹੋਏ ਨਰ ਨਰੇਸ਼, ਆਪੇ ਮਾਰੇ ਕੰਸ ਬਲਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਜਗਤ ਜਹਾਨਾ। ਦੁਆਪਰ ਤੇਰਾ ਖੇਲ ਮਹਾਨਾ, ਹਰਿ ਆਪਣੀ ਕਲ ਵਰਤਾਈਆ। ਪਰਗਟ ਹੋ ਵਿਚ ਜਹਾਨਾ, ਕਾਹਨਾ ਕ੍ਰਿਸ਼ਨਾ ਰੂਪ ਵਟਾਈਆ। ਜਗਤ ਨਿਮਾਣੇ ਦੇਵੇ ਮਾਣਾ, ਬਿਪਰ ਸੁਦਾਮਾ ਗਲੇ ਲਗਾਈਆ। ਅੰਤਮ ਵੇਖੇ ਖੇਲ ਮੈਦਾਨਾ, ਦੋ ਧੜ ਆਪ ਕਰਾਈਆ। ਪਕੜੇ ਉਠਾਏ ਜੋਧੇ ਸੂਰਬੀਰ ਬਲੀ ਬਲਵਾਨਾ, ਆਦਿ ਅੰਤ ਇਕ ਜਣਾਈਆ। ਨਾ ਕੋਈ ਚਿੱਲਾ ਤੀਰ ਕਮਾਨਾ, ਖੰਡਾ ਸ਼ਸਤਰ ਨਾ ਹੱਥ ਉਠਾਈਆ। ਖੇਲੇ ਖੇਲ ਸ੍ਰੀ ਭਗਵਾਨਾ, ਰਥ ਰਥਵਾਹੀ ਆਪ ਅਖਵਾਈਆ। ਗੀਤਾ ਗਿਆਨ ਇਕ ਮਹਾਨਾ, ਦੇ ਅਰਜਨ ਮਤ ਸਮਝਾਈਆ। ਗੜ੍ਹ ਹੰਕਾਰੀ ਤੋੜ ਤੁੜਾਨਾ, ਦਰਯੋਧਨ ਦਏ ਸਜ਼ਾਈਆ। ਕਲਜੁਗ ਵੇਖੇ ਮਾਰ ਧਿਆਨਾ,
ਦੂਰ ਦੁਰਾਡਾ ਮੁਖ ਉਠਾਈਆ। ਦੁਆਪਰ ਸੁੱਤਾ ਵਿਚ ਮੈਦਾਨਾ, ਦੋਏ ਪੈਰ ਵਿਛਾਈਆ। ਜੀਵ ਜੰਤ ਸਭ ਲੇਖੇ ਲਾਨਾ, ਅਖਸ਼ੂਨੀ ਅਠਾਰਾਂ ਰਿਹਾ ਭਰਾਈਆ। ਇਕ ਅਖਸ਼ੂਨੀ ਅਠਾਈ ਲੱਖ ਲਿਖਾਨਾ, ਲੇਖਾ ਆਪਣੇ ਹੱਥ ਰਖਾਈਆ। ਯਾਦੂ ਬੰਸੀ ਭੇਟ ਚੜ੍ਹਾਨਾ, ਦੁਰਬਾਸਾ ਦਏ ਵਧਾਈਆ। ਆਪ ਆਪਣਾ ਕਰ ਪਰਵਾਨਾ, ਆਪ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਖੇਲੇ ਖੇਲ ਦਿਸ ਕਿਸੇ ਨਾ ਆਈਆ। ਕਲਜੁਗ ਕੂੜਾ ਵਡ ਬਲਕਾਰਾ, ਲੋਕਮਾਤ ਉਠ ਧਾਇਆ। ਧਰਤ ਮਾਤ ਤੇਰਾ ਸੁਤ ਦੁਲਾਰਾ, ਆਪ ਆਪਣੀ ਲਏ ਅੰਗੜਾਇਆ। ਜੂਠ ਝੂਠ ਕਰੇ ਤਨ ਸ਼ੰਗਾਰਾ, ਮਾਇਆ ਮਮਤਾ ਬਸਤਰ ਪਾਇਆ। ਕਾਮ ਕਰੋਧ ਲੋਭ ਮੋਹ ਹੰਕਾਰ, ਸਚ ਕਿਨਾਰ ਤਨ ਸਾਚੇ ਰਿਹਾ ਸਜਾਇਆ। ਹਉਮੇ ਹੰਗਤਾ ਹੋ ਅਸਵਾਰ, ਜੋਧਾ ਬੀਰ ਅਖਵਾਇਆ। ਭੁੱਖਾ ਨੰਗਾ ਕਰੇ ਹਾਹਾਕਾਰ ਚਾਰੋਂ ਕੁੰਟ ਰਿਹਾ ਕੁਰਲਾਇਆ। ਦਹਿ ਦਿਸ਼ਾ ਵੇਖੇ ਅੱਖ ਉਘਾੜ, ਆਪ ਆਪਣਾ ਰੂਪ ਵਟਾਇਆ। ਸੰਗ ਰਖਾਈ ਪੰਚਮ ਧਾੜ, ਲੱਖ ਚੁਰਾਸੀ ਰਿਹਾ ਸੁਣਾਇਆ। ਅੱਠੇ ਪਹਿਰ ਫਿਰੇ ਵਾਹੋ ਦਾਹੀ ਜੰਗਲ ਜੂਹ ਉਜਾੜ ਪਹਾੜ, ਉਚੇ ਟਿੱਲੇ ਫੇਰਾ ਪਾਇਆ। ਜੀਵਾਂ ਜੰਤਾਂ ਸਾਧਾਂ ਸੰਤਾਂ ਟੋਹੇ ਨਾੜ ਨਾੜ, ਸਤਿ ਧਰਮ ਰਹਿਣ ਨਾ ਪਾਇਆ। ਅੱਗ ਲਗਾਏ ਬਹੱਤਰ ਨਾੜ, ਪੰਚਮ ਤਤ ਜਲਾਇਆ। ਤ੍ਰੈਗੁਣ ਮਾਇਆ ਰਹੀ ਸਾੜ, ਨਾ ਦਿਸੇ ਕੋਈ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਖੇਲ ਖਿਲਾਇਆ। ਕਲਜੁਗ ਜੋਧਾ ਸੂਰ ਬਲਕਾਰਾ, ਏਕਾ ਏਕ ਅਖਵਾਇਆ। ਏਕਾ ਮਾਰੇ ਆਪਣਾ ਨਾਅਰਾ, ਜੈ ਜੈ ਜੈਕਾਰ ਕਰਾਇਆ। ਨਾਲ ਮੰਗੇ ਮੰਗ ਅਪਰ ਅਪਾਰਾ, ਸੰਗ ਮੁਹੰਮਦ ਚਾਰ ਯਾਰਾ ਅੱਲਾ ਰਾਣੀ ਲਏ ਪਰਨਾਇਆ। ਦੋਹਾਂ ਮੇਲਾ ਵਿਚ ਸੰਸਾਰਾ, ਐੜਾ ਅਥਰਬਣ ਖੇਲ ਅਪਾਰਾ, ਐਨਲਹੱਕ ਨਾਅਰਾ ਲਾਇਆ। ਖ਼ੁਦੀ ਖ਼ੁਦਾਈ ਕਰ ਉਜਿਆਰਾ, ਪਰਵਰਦਿਗਾਰ ਬੇਪਰਵਾਹੀ ਦਏ ਸਹਾਰਾ, ਮੇਲ ਮਿਲਾਏ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਕਲਮਾ ਰਿਹਾ ਪੜ੍ਹਾਈਆ। ਏਕਾ ਕਲਮਾ ਹੱਕ ਹਕੀਕਤ ਹਰਿ ਸਾਚੇ ਸ਼ਬਦ ਜਣਾਈਆ। ਸਚ ਖ਼ੁਦਾਏ ਲਾਸ਼ਰੀਕ, ਲਾਸ਼ਰੀਕ ਕਵਣ ਅਖਵਾਈਆ। ਕਲਜੁਗ ਰੱਖੀ ਇਕ ਉਡੀਕ, ਹਰਿ ਮੁਹੰਮਦ ਸੰਗ ਰਖਾਈਆ। ਅਹਿਮਦ ਮੰਗੇ ਇਕ ਤਾਰੀਖ, ਕਲਜੁਗ ਅੰਤਮ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਤ ਰਿਹਾ ਸਮਝਾਈਆ। ਮੁਹੰਮਦ ਤੇਰੀ ਪੂਰੀ ਆਸ, ਪ੍ਰਭ ਸਾਚਾ ਆਪ ਕਰਾਇੰਦਾ। ਚਾਰ ਯਾਰੀ ਕਰ ਪਰਕਾਸ਼, ਅੱਲਾ ਰਾਣੀ ਮਤਾ ਪਕਾਇੰਦਾ। ਪੀਰ ਦਸਤਗੀਰ ਖੇਲ ਤਮਾਸ਼, ਦੀਨ ਅਲਾਹੀ ਵੇਖ ਵਖਾਇੰਦਾ। ਚੌਦਾਂ ਤਬਕਾਂ ਜ਼ਿਮੀ ਅਸਮਾਨ ਅਕਾਸ਼, ਤੇਰੀ ਧਾਰ ਚਲਾਇੰਦਾ। ਗੋਰ ਦਬੌਣਾ ਹੱਡ ਮਾਸ, ਧਰਤ ਧਵਲ ਸੁਹਾਇੰਦਾ। ਏਕਾ ਕਲਮਾ ਰਸਨ ਸਵਾਸ, ਮੁਕਾਮੇ ਹੱਕ ਪੁਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਤ ਆਪ ਸਮਝਾਇੰਦਾ। ਮੁਹੰਮਦ ਮੰਗੀ ਏਕਾ ਮੰਗ, ਪ੍ਰਭ ਅੱਗੇ ਝੋਲੀ ਡਾਹੀਆ। ਪਾਰਬ੍ਰਹਮ ਪ੍ਰਭ ਤੇਰਾ ਸੰਗ, ਲੋਕਮਾਤ ਵੇਖ ਵਖਾਈਆ। ਕਲਜੁਗ ਵੱਜੇ ਇਕ ਮਰਦੰਗ, ਚਾਰੋਂ ਕੁੰਟ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਏਕ ਰਿਹਾ ਸੁਣਾਈਆ। ਕਲਜੁਗ ਅੰਤਮ ਅੰਤਮ ਔਣਾ, ਹਰਿ ਸਾਚਾ ਅੰਤ ਕਰਾਈਆ। ਸਚ ਮਹੱਲਾ ਮੇਲ ਮਿਲੌਣਾ, ਪੂਰਨ ਆਸ ਕਰਾਈਆ। ਸੰਮਤ ਚੌਦਾਂ ਚੌਦਾਂ ਲੋਕ ਸੁਹੌਣਾ, ਚੌਦਾਂ ਤਬਕਾ ਵੱਜੇ ਵਧਾਈਆ। ਤ੍ਰੈਲੋਕ ਪ੍ਰਭ ਆਪ ਉਠੌਣਾ, ਰਵ ਸਸ ਰਹੇ ਕੁਰਲਾਈਆ।
ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਆਪ ਰਵੌਣਾ, ਨੇਤਰ ਰੋ ਰੋ ਨੀਰ ਵਹਾਈਆ। ਲੱਖ ਚੁਰਾਸੀ ਹਾਹਾਕਾਰ ਕਰੌਣਾ, ਵਰਭੰਡੀ ਦਏ ਦੁਹਾਈਆ। ਇਕ ਮੁਹੰਮਦ ਤੇਰਾ ਸੰਗ ਨਿਭੌਣਾ, ਸਦੀ ਚੌਧਵੀਂ ਦਏ ਵਡਿਆਈਆ। ਅਮਾਮ ਮਹਿੰਦੀ ਹਰਿ ਨਾਉਂ ਰਖੌਣਾ, ਪਰਗਟ ਹੋਏ ਨੂਰੋ ਨੂਰ ਅਲਾਹੀਆ। ਮੁਖ ਨਕ਼ਾਬ ਇਕ ਰਖੌਣਾ, ਏਕਾ ਪੜਦਾ ਪਾਈਆ। ਕਾਲਾ ਸੂਸਾ ਤਨ ਛੁਹੌਣਾ, ਮੱਕਾ ਮਦੀਨਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੁਹੰਮਦੀ ਦੀਨਾ ਦਏ ਮਿਟਾਈਆ। ਦੀਨ ਮੁਹੰਮਦੀ ਤੇਰੀ ਧਾਰ, ਕਲ ਕਲਜੁਗ ਆਪ ਚਲਾਈਆ। ਸਦੀ ਚੌਧਵੀ ਦੇਵੇ ਮਾਰ, ਖ਼ੁਦੀ ਖ਼ੁਦਾਈ ਮਿਟਾਈਆ। ਅਗੈਬ ਅਗੈਬੀ ਹੋ ਤਿਆਰ, ਅਜ਼ਮਤ ਇਕ ਵਖਾਈਆ। ਪੁਨ ਸਵਾਬ ਨਾ ਕਰੇ ਵਿਚਾਰ, ਦੋ ਦੋ ਆਬ ਪਾਰ ਕਰਾਈਆ। ਸ਼ਾਹ ਨਵਾਬ ਹਰਿ ਕਰਤਾਰ, ਦੇਵੇ ਅਜ਼ਾਬ ਅੰਤ ਸਜ਼ਾਈਆ। ਪਰਗਟ ਹੋ ਹੱਕ ਜਨਾਬ, ਹੱਕ ਹਕੀਕਤ ਵੇਖ ਵਖਾਈਆ। ਆਪੇ ਹੋਏ ਮਹਿਬੂਬ ਅਹਿਬਾਬ, ਏਕਾ ਕਲਮਾ ਅੱਲਾ ਅਲਾਹੀਆ। ਸਦੀ ਚੌਧਵੀ ਸੁਣੇ ਫਰਯਾਦ, ਸਦੀ ਚੌਧਵੀਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵਾਂ ਜੰਤਾਂ ਦਏ ਵਰ, ਰੋਗ ਸੋਗ ਚਿੰਤ ਮਿਟਾਈਆ। ਜੀਵ ਜੰਤ ਰਹੇ ਕੁਰਲਾ, ਦਿਵਸ ਰੈਣ ਕਰਨ ਪੁਕਾਰਾ। ਧਰਤ ਮਾਤ ਮਾਰੇ ਧਾ, ਨੇਤਰ ਰੋਵੇ ਜ਼ਾਰੋ ਜ਼ਾਰਾ। ਪੁਰਖ ਅਬਿਨਾਸ਼ੀ ਬੇਪਰਵਾਹ, ਸੁਣੇ ਸੁਣਾਏ ਸੁਨਣੇਹਾਰਾ। ਆਪੇ ਪਕੜਨਹਾਰਾ ਬਾਂਹ, ਆਪੇ ਦਏ ਸਹਾਰਾ। ਸਾਧਾਂ ਸੰਤਾਂ ਭੁਲਿਆ ਨਾਂ, ਨਾ ਕੋਈ ਦਿਸੇ ਪਾਰ ਕਿਨਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਪਰ ਅਪਾਰਾ। ਖੇਲੇ ਖੇਲ ਹਰਿ ਕਰਤਾਰ, ਆਪਣੀ ਦਇਆ ਕਮਾਈਆ। ਨਾਨਕ ਨਾਮੇ ਲੈ ਅਵਤਾਰ, ਨਿਰਗੁਣ ਜੋਤ ਜਗਾਈਆ। ਨਿਰਗੁਣ ਸਰਗੁਣ ਕਰ ਪਿਆਰ, ਸਹਿਜ ਸਹਿਜ ਸਮਾਈਆ। ਅੰਦਰ ਮੰਦਰ ਕਰ ਉਜਿਆਰ, ਦੀਪਕ ਜੋਤ ਜਗਾਈਆ। ਸ਼ਬਦੀ ਸ਼ਬਦ ਭਰੇ ਭੰਡਾਰ, ਸ਼ਬਦੀ ਸ਼ਬਦ ਉਪਾਈਆ। ਸ਼ਬਦੀ ਮੇਲਾ ਕੰਤ ਭਤਾਰ, ਸ਼ਬਦੀ ਸ਼ਬਦ ਸਮਾਈਆ। ਸ਼ਬਦ ਗੁਰ ਪਾਵੇ ਸਾਰ, ਗੁਰ ਸ਼ਬਦ ਵੱਡੀ ਵਡਿਆਈਆ। ਨਾਨਕ ਦੇਵੇ ਇਕ ਅਧਾਰ, ਹਰਿ ਆਪਣੀ ਬੂਝ ਬੁਝਾਈਆ। ਆਪੇ ਬਖ਼ਸ਼ੇ ਚਰਨ ਪਿਆਰ, ਆਪਣਾ ਨਾਤਾ ਆਪ ਜੁੜਾਈਆ। ਨਾਨਕ ਔਣਾ ਦਰ ਦਰਬਾਰ, ਬੋਧ ਅਗਾਧਾ ਕਰੇ ਸੁਣਾਈਆ। ਦਰ ਦਵਾਰੇ ਬਣ ਭਿਖਾਰ, ਮੰਗਣਾ ਸਾਚਾ ਮਾਹੀਆ। ਦੇਵੇ ਵਸਤ ਹਰਿ ਅਪਾਰ, ਦਿਸ ਕਿਸੇ ਨਾ ਆਈਆ। ਨਾਨਕ ਦਰ ਦਰਵੇਸ਼ਾ ਗਿਆ ਘਰ ਸੱਚੀ ਸਰਕਾਰ, ਏਕਾ ਅਲੱਖ ਜਗਾਈਆ। ਆਦਿ ਨਿਰੰਜਣ ਜੈ ਜੈਕਾਰ, ਜੈਕਾਰਾ ਇਕ ਸੁਣਾਈਆ। ਪੁਰਖ ਅਬਿਨਾਸ਼ੀ ਜੋਤ ਨਿਰੰਕਾਰ, ਨਿਰਗੁਣ ਵੇਖ ਵਖਾਈਆ। ਆਪਣੀ ਧੁਨ ਆਪੇ ਕਰੇ ਜੈਕਾਰ, ਆਪਣਾ ਰਾਗ ਅਲਾਈਆ। ਨਾਨਕ ਦਰਵੇਸ਼ੀ ਹੋਣਾ ਖ਼ਬਰਦਾਰ, ਪਾਰਬ੍ਰਹਮ ਕਰੇ ਜਣਾਈਆ। ਸੋ ਪੁਰਖ ਨਿਰੰਜਣ ਸੱਚੀ ਸਰਕਾਰ, ਹੰ ਨਾਨਕ ਵਿਚ ਸਮਾਈਆ। ਹੰ ਅੰਗ ਇਕ ਨਿਰੰਕਾਰ, ਸਾਚਾ ਸੰਗ ਨਿਭਾਈਆ। ਸੋਹੰ ਸ਼ਬਦ ਤੇਰੀ ਆਤਮ ਧਾਰ, ਤੇਰਾ ਮੇਰਾ ਰੂਪ ਸਮਾਈਆ। ਖੇਲਾਂ ਖੇਲ ਅਪਰ ਅਪਾਰ, ਭੇਵ ਅਭੇਦਾ ਦਏ ਖੁਲ੍ਹਾਈਆ। ਪੁਰਖ ਅਬਿਨਾਸ਼ੀ ਕਰ ਪਿਆਰ, ਆਪ ਆਪਣੇ ਗਲੇ ਲਗਾਈਆ। ਨਾਨਕ ਗੁਰ ਢਹਿ ਪਿਆ ਚਰਨ ਦਵਾਰ, ਹਰਿ ਸਚ ਤੇਰੀ ਸਰਨਾਈਆ। ਮੰਗਣ ਆਇਆ ਭਿਖਿਆ ਤੇਰੇ ਠਾਂਡੇ ਦਰ ਦਰਬਾਰ, ਪੂਰਨ ਇਛਿਆ ਦਈਂ ਕਰਾਈਆ। ਕਰਤਾ ਪੁਰਖ ਸੁਣੇ ਪੁਕਾਰ, ਦੇ ਮਤ ਨਾਨਕ ਸਮਝਾਈਆ । ਨਾਨਕ ਤੇਰੀ ਵਸਤ ਅਪਾਰ, ਤੇਰੀ ਝੋਲੀ ਪਾਈਆ। ਜੀਵਾਂ ਜੰਤਾਂ ਪੌਣੀ ਸਾਰ, ਚਾਰ ਵਰਨ ਇਕ ਜਣਾਈਆ।
ਊਚਾਂ ਨੀਚਾਂ ਇਕ ਅਧਾਰ, ਏਕਾ ਘਰ ਸੁਹਾਈਆ । ਨਾਮ ਸਤਿ ਜਗ ਅਪਰ ਅਪਾਰ, ਏਕਾ ਮੰਤਰ ਨਾਮ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਨਾਮਾ ਝੋਲੀ ਪਾਈਆ। ਸਤਿ ਨਾਮ ਹਰਿ ਮੰਤਰ ਦ੍ਰਿੜਾ, ਨਾਨਕ ਗੁਰ ਸਮਝਾਇੰਦਾ। ਜੀਵਾਂ ਜੰਤਾਂ ਰਾਹੇ ਪਾ, ਕਲਜੁਗ ਦੁੱਖ ਮਿਟਾਇੰਦਾ। ਮੂਰਖ ਧੰਦੇ ਦੇਵੇ ਲਾ, ਸਚ ਸਮਗਰੀ ਇਕ ਵਖਾਇੰਦਾ। ਪਾਪੀ ਗੰਦੇ ਫੜ ਫੜ ਬਾਂਹ, ਅੰਮ੍ਰਿਤ ਜਾਮ ਪਿਆਇੰਦਾ। ਸਦ ਬਖ਼ਸ਼ਿੰਦੇ ਓਟ ਤਕਾ, ਤੇਰਾ ਸੰਗ ਰਖਾਇੰਦਾ। ਤਨ ਚੋਟ ਨਗਾਰੇ ਇਕ ਲਗਾ, ਸਾਚਾ ਤਾਲ ਆਪ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਨਿਰਗੁਣ ਇਹ ਸਮਝਾਇੰਦਾ। ਸਚ ਵਸਤ ਹਰਿ ਝੋਲੀ ਪਾ, ਨਾਨਕ ਵੱਜੀ ਵਧਾਈਆ। ਪੁਰਖ ਅਬਿਨਾਸ਼ੀ ਚਰਨੀ ਡਿਗਾ ਆ, ਦੋਏ ਜੋੜ ਪੜਾ ਸਰਨਾਈਆ। ਪਾਰਬ੍ਰਹਮ ਤੇਰਾ ਵੇਖਾ ਰਾਹ, ਲੋਕਮਾਤ ਰਾਹ ਤਕਾਈਆ। ਨਾਮ ਸਤਿ ਦਿਆਂ ਜਪਾ, ਜਾਗਰਤ ਜੋਤ ਜਗਾਈਆ । ਕਲਜੁਗ ਜੀਵ ਕਰਨ ਜੋ ਨਾਂਹ, ਤੇਰੇ ਭਾਣੇ ਵਿਚ ਸਮਾਈਆ । ਆਦਿ ਅੰਤ ਕੋਈ ਜਾਣੇ ਨਾਂ, ਤੂੰ ਦਾਤਾ ਬੇਪਰਵਾਹੀਆ। ਕਲਜੁਗ ਨਿਥਾਵਿਆਂ ਦੇਵੇ ਸਾਚਾ ਥਾਂ, ਤੇਰੀ ਓਟ ਤਕਾਈਆ। ਪਾਰਬ੍ਰਹਮ ਤੂੰ ਬੇਪਰਵਾਹ, ਤੇਰਾ ਅੰਤ ਕੋਈ ਨਾ ਪਾਈਆ। ਆਪੇ ਪਿਤਾ ਆਪੇ ਮਾਂ, ਬਾਲ ਅੰਞਾਣੇ ਗੋਦ ਉਠਾਈਆ। ਨਾਨਕ ਮੰਗੇ ਤੇਰੀ ਠਾਂਡੀ ਛਾਂ, ਤੇਰੇ ਚਰਨਾਂ ਸੀਸ ਟਿਕਾਈਆ। ਪਾਰਬ੍ਰਹਮ ਪ੍ਰਭ ਦਏ ਸਹਾਰਾ, ਨਾਨਕ ਧੀਰ ਧਰਾਇੰਦਾ। ਨਾਨਕ ਗੁਰ ਲੈ ਅਵਤਾਰਾ, ਤੇਰਾ ਰੂਪ ਵਟਾਇੰਦਾ। ਨਾਮ ਸਤਿ ਜਗਤ ਜੈਕਾਰਾ, ਤੇਰੀ ਰਸਨਾ ਗਾਇੰਦਾ। ਤੇਰਾ ਮੇਰਾ ਇਕ ਪਿਆਰਾ, ਸੋਹੰ ਵਿਚੋਲਾ ਵਿਚ ਰਖਾਇੰਦਾ। ਦੋ ਜਹਾਨਾਂ ਵਸਨਾ ਬਾਹਰਾ, ਸਾਚਾ ਢੋਲਾ ਆਪ ਉਪਾਇੰਦਾ। ਚਰਨ ਗੋਲਾ ਮੰਗੇ ਮੰਗ ਭਿਖਾਰਾ, ਸਾਚਾ ਤੋਲਾ ਤੋਲ ਤੁਲਾਇੰਦਾ। ਦਸ ਜਾਮੇ ਤੇਰੀ ਬੰਨੇ ਧਾਰਾ, ਤੇਰਾ ਰੰਗ ਰੰਗਾਇੰਦਾ। ਆਪੇ ਨਾਮ ਆਪੇ ਖੰਡਾ ਹੋਏ ਦੋ ਧਾਰਾ, ਆਪੇ ਸਾਂਤਕ ਸਤਿ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਨਾਨਕ ਇਹ ਸਮਝਾਇੰਦਾ। ਨਾਨਕ ਗੁਰ ਮੰਗੇ ਦਾਨਾ, ਪ੍ਰਭ ਅੱਗੇ ਝੋਲੀ ਡਾਹੀਆ। ਸਤਿ ਪੁਰਖ ਤੇਰਾ ਸਤਿ ਪਰਵਾਨਾ, ਹਰਿ ਹਿਰਦੇ ਗਿਆ ਵਸਾਈਆ। ਲੋਕਮਾਤ ਬੰਨਾਂ ਸਾਚਾ ਗਾਨਾ, ਨਾਮ ਸਤਿ ਤੰਦ ਵਖਾਈਆ। ਕਲਜੁਗ ਜੋਧਾ ਸੂਰ ਬੜਾ ਬਲਵਾਨਾ, ਪੰਜੇ ਸ਼ਸਤਰ ਰਿਹਾ ਉਠਾਈਆ। ਪਰਗਟ ਹੋਇਆ ਵਿਚ ਮੈਦਾਨਾ, ਐੜਾ ਅਥਰਬਣ ਨਾਲ ਰਲਾਈਆ। ਐੜਾ ਅੱਲਾ ਰਾਣੀ ਹੋਏ ਪਰਧਾਨਾ, ਤੇਰਾ ਕਲਮਾ ਰਹੀ ਗਾਈਆ। ਸਤਿ ਧਰਮ ਗਿਆ ਨਿਸ਼ਾਨਾ, ਨਾ ਕੋਈ ਧੀਰ ਧਰਾਈਆ। ਨਾ ਕੋਈ ਖੰਡਾ ਤੀਰ ਕਮਾਨਾ, ਨਾਨਕ ਯੁਧ ਨਾ ਕੋਈ ਕਰਾਈਆ। ਬਾਲ ਅਞਾਣਾ ਤੇਰਾ ਬਾਲ ਨਿਧਾਨਾ, ਹਉਂ ਮੂਰਖ ਸਾਰ ਨਾ ਰਾਈਆ। ਪਾਰਬ੍ਰਹਮ ਪ੍ਰਭ ਗੁਣ ਨਿਧਾਨਾ, ਸਿਰ ਨਾਨਕ ਹੱਥ ਟਿਕਾਈਆ। ਤੇਰਾ ਝੂਲੇ ਧਰਮ ਨਿਸ਼ਾਨਾ, ਪ੍ਰਭ ਸਾਚਾ ਆਪ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਹੱਥ ਟਿਕਾਈਆ । ਨਾਨਕ ਗੁਰ ਵਰ ਘਰ ਪਾ, ਆਤਮ ਵੱਜੀ ਵਧਾਈਆ। ਪਾਰਬ੍ਰਹਮ ਤੇਰੀ ਸਾਚੀ ਸਰਨਾ, ਭੁੱਲ ਰਹੇ ਨਾ ਰਾਈਆ। ਤੇਰਾ ਨਾਮ ਇਕ ਜਪਾ, ਜਪਤ ਜਪਤ ਸੁੱਖ ਪਾਈਆ। ਤੇਰਾ ਅੰਤਮ ਵੇਖਾਂ ਲੋਕਮਾਤ ਰਾਹ, ਕਵਣ ਦਵਾਰੇ ਮੇਲਾ ਸਹਿਜ ਸਭਾਈਆ। ਪੁਰਖ ਅਬਿਨਾਸ਼ੀ ਰਿਹਾ ਸੁਣਾ, ਗੁਰ ਨਾਨਕ ਦਏ ਜਣਾਈਆ। ਕਲਜੁਗ ਵੇਲਾ ਅੰਤਮ ਜਾਏ ਆ, ਸਾਚੀ ਜੋਤ ਹੋਏ ਰੁਸ਼ਨਾਈਆ। ਨਿਹਕਲੰਕੀ ਜਾਮਾ ਪਾ, ਤੇਰਾ ਤੇਰੇ ਗੋਦ ਲਏ ਉਠਾਈਆ। ਏਕਾ ਨਾਮ ਦਏ ਜਪਾ, ਤੇਰੇ ਅੰਦਰ ਜੋ ਟਿਕਾਈਆ।
ਤੇਰੀ ਸਤਾਰ ਦਏ ਵਜਾ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਹੰ ਹੰਗਤਾ ਦਏ ਮਿਟਾ, ਗੁਰਮੁਖਾਂ ਪੈਜ ਰਖਾਈਆ। ਸਾਚੀ ਸੰਗਤਾ ਲਏ ਬਣਾ, ਸੋਹੰ ਸਾਚਾ ਜਾਪ ਜਪਾਈਆ। ਏਕਾ ਰੰਗਣ ਰੰਗ ਦਏ ਚੜ੍ਹਾ, ਉਤਰ ਕਦੇ ਨਾ ਜਾਈਆ। ਨਾਮ ਖੰਡਾ ਇਕ ਵਖਾ, ਤਨ ਗਾਤਰੇ ਦਏ ਲਟਕਾਈਆ। ਸਾਚੇ ਪੌੜੇ ਆਪ ਚੜ੍ਹਾ, ਸਾਚਾ ਧਾਮ ਸੁਹਾਈਆ। ਏਕਾ ਅੱਖਰ ਦਏ ਪੜ੍ਹਾ, ਜਗਤ ਵਿਦਿਆ ਮਾਣ ਗਵਾਈਆ। ਪੰਜਾਂ ਤੱਤਾਂ ਨਾਲ ਦਏ ਲੜਾ, ਗੁਰਮਤ ਇਕ ਬੁਝਾਈਆ। ਗੜ੍ਹ ਹੰਕਾਰੀ ਦਏ ਤੁੜਾ, ਕਿਲਾ ਕੋਟ ਰਹਿਣ ਨਾ ਪਾਈਆ। ਤਨ ਚੋਟ ਨਗਾਰੇ ਇਕ ਲਗਾ, ਧੁੰਨ ਆਤਮ ਦਏ ਵਜਾਈਆ। ਸਾਚਾ ਰਾਗ ਇਕ ਸੁਣਾ, ਸ਼ਬਦ ਅਨਾਦੀ ਆਪੇ ਗਾਈਆ। ਗੁਰਮੁਖ ਸਾਚੇ ਲਏ ਮਿਲਾ, ਨਿਹਕਲੰਕ ਵੱਡੀ ਵਡਿਆਈਆ। ਨਿਰਮਲ ਬਾਤੀ ਦੀਪਕ ਜੋਤੀ ਦਏ ਜਗਾ, ਅੱਠੇ ਪਹਿਰ ਕਰੇ ਰੁਸ਼ਨਾਈਆ । ਵਰਨ ਗੋਤੀ ਦਏ ਮਿਟਾ, ਜ਼ਾਤ ਪਾਤ ਰਹਿਣ ਨਾ ਪਾਈਆ। ਨਾ ਕੋਈ ਪੁਸਤਕ ਪੋਥੀ ਲਏ ਪੜ੍ਹਾ, ਪੂਜਾ ਪਾਠ ਨਾ ਕੋਈ ਰਖਾਈਆ। ਏਕਾ ਰਸਨਾ ਨਾਮ ਜਪਾ, ਨਰ ਨਿਰੰਕਾਰਾ ਝੋਲੀ ਪਾਈਆ। ਏਕੰਕਾਰਾ ਮੇਲ ਮਿਲਾ, ਇਕ ਅਕੱਲਾ ਹੋਏ ਸਹਾਈਆ। ਸ਼ਬਦ ਜੈਕਾਰਾ ਸਾਚਾ ਲਾ, ਸਾਚੇ ਧਾਮ ਬਹਾਈਆ। ਦਸਮ ਦਵਾਰੀ ਦਏ ਸੁਹਾ, ਆਪਣੀ ਗੋਦ ਉਠਾਈਆ। ਦਸਮ ਦਵਾਰੀ ਬਾਹਰ ਕਢਾ, ਸਾਚੇ ਮਾਰਗ ਲਾਈਆ। ਸਾਚਾ ਮਾਰਗ ਆਪ ਚਲਾ, ਆਪੇ ਵੇਖ ਵਖਾਈਆ। ਸੋਹੰ ਦੇਸ਼ ਦਏ ਵਸਾ, ਗੁਰਮੁਖ ਸਾਚੇ ਹੋਏ ਸਹਾਈਆ। ਸੁਰਤ ਸ਼ਬਦ ਇਕ ਰੰਗ ਸਮਾ, ਏਕਾ ਲਿਵ ਲਾਈਆ। ਪੰਜ ਤਤ ਕੋਈ ਦੀਸੇ ਨਾ, ਹੱਡ ਮਾਸ ਨਾੜੀ ਰੱਤ ਰਹਿਣ ਨਾ ਪਾਈਆ। ਸ਼ਬਦ ਮਹੱਲਾ ਸਾਚਾ ਥਾਂ, ਹਰਿ ਸਾਚਾ ਆਪ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਈਆ। ਨਾਨਕ ਸੁਣਿਆ ਸਾਚਾ ਢੋਲਾ, ਸਚ ਘਰ ਵੱਜੇ ਵਧਾਈਆ। ਪੁਰਖ ਅਗੰਮੜੇ ਤੇਰਾ ਬੋਲਾ, ਤੇਰੀ ਧਾਰ ਚਲਾਈਆ। ਨਿਰਗੁਣ ਬਣਿਆ ਆਪੇ ਤੋਲਾ, ਸ੍ਰਿਸ਼ਟ ਸਬਾਈ ਤੋਲ ਤੁਲਾਈਆ। ਲੋਆਂ ਪੁਰੀਆਂ ਖੇਲੇ ਹੋਲਾ, ਨੌਂ ਖੰਡ ਕਰੇ ਕੁੜਮਾਈਆ। ਸੱਤਾਂ ਦੀਪਾਂ ਬਦਲੇ ਚੋਲਾ, ਚੋਲੀ ਰੰਗਣ ਇਕ ਰੰਗਾਈਆ। ਲੱਖ ਚੁਰਾਸੀ ਕਾਇਆ ਫੋਲਾ, ਪੜਦਾ ਉਹਲਾ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਨਾਨਕ ਬੂਝ ਬੁਝਾਈਆ। ਨਾਨਕ ਪਾਇਆ ਸਚ ਦਵਾਰਾ, ਸਾਚਾ ਘਰ ਸੁਹਾਇੰਦਾ। ਪਾਰਬ੍ਰਹਮ ਤੇਰਾ ਖੇਲ ਅਪਾਰਾ, ਤੇਰਾ ਭੇਵ ਕੋਈ ਨਾ ਪਾਇੰਦਾ। ਔਣਾ ਜਾਣਾ ਵਾਰੋ ਵਾਰਾ, ਆਪ ਆਪਣਾ ਰੰਗ ਰੰਗਾਇੰਦਾ। ਜੁਗ ਜੁਗ ਲਏ ਮਾਤ ਅਵਤਾਰਾ, ਧਰਤ ਧਵਲ ਸੁਹਾਇੰਦਾ। ਸਤਿਜੁਗ ਤ੍ਰੇਤਾ ਪਾਰ ਕਿਨਾਰਾ, ਦੁਆਪਰ ਮੇਟ ਮਿਟਾਇੰਦਾ। ਕਲਜੁਗ ਆਏ ਅੰਤਮ ਵਾਰਾ, ਸਾਚੀ ਬਣਤ ਬਣਾਇੰਦਾ। ਨਿਹਕਲੰਕ ਲਏ ਅਵਤਾਰਾ, ਸ੍ਰਿਸ਼ਟ ਸਬਾਈ ਵੇਖ ਵਖਾਇੰਦਾ। ਚੌਦਾਂ ਤਬਕਾਂ ਦਏ ਹੁਲਾਰਾ, ਚੌਦਾਂ ਲੋਕਾਂ ਆਪ ਹਿਲਾਇੰਦਾ। ਅਵਣ ਗਵਣ ਪ੍ਰਭ ਪਾਵੇ ਸਾਰਾ, ਪਵਣੀ ਪਵਣ ਸੁਹਾਇੰਦਾ। ਰਵ ਸਸ ਕਰਨ ਹਾਹਾਕਾਰਾ, ਤਾਰਾ ਮੰਡਲ ਸਰਬ ਹਿਲਾਇੰਦਾ ਆਕਾਸ਼ ਪਰਕਾਸ਼ ਨਾ ਬੰਨੇ ਧਾਰਾ, ਧਰਤ ਧਵਲ ਭਵਾਇੰਦਾ। ਜ਼ਿਮੀ ਅਸਮਾਨਾ ਤੁਟੇ ਪਾੜਾ, ਨਾ ਕੋਈ ਮੇਲ ਮਿਲਾਇੰਦਾ। ਵੇਖ ਵਖਾਣੇ ਜੰਗਲ ਜੂਹ ਉਜਾੜ ਪਹਾੜਾ, ਡੂੰਘੀ ਕੰਦਰ ਫੇਰਾ ਪਾਇੰਦਾ। ਲੱਖ ਚੁਰਾਸੀ ਆਪ ਚਬਾਏ ਆਪਣੀ ਦਾੜ੍ਹਾ, ਆਪਣੇ ਮੁਖ ਰਖਾਇੰਦਾ। ਲੋਕਮਾਤ ਸੁਹਾਏ ਦਿਵਸ ਸਤਾਰਾਂ ਹਾੜਾ, ਸਤਿਜੁਗ ਸਾਚੀ ਨੀਂਹ ਰਖਾਇੰਦਾ। ਗੁਰਮੁਖ ਬਣਾਏ ਸਾਚਾ ਲਾੜਾ, ਸਾਚਾ ਸੇਹਰਾ ਸੀਸ ਬੰਧਾਇੰਦਾ। ਜੋਤ ਜਗਾਏ ਬਹੱਤਰ ਨਾੜਾ,
ਅੰਧ ਅੰਧੇਰ ਮਿਟਾਇੰਦਾ। ਨੇੜ ਨਾ ਆਏ ਪੰਚਮ ਧਾੜਾ, ਪੰਚਮ ਮੋਹ ਮਿਟਾਇੰਦਾ। ਪੰਚਮ ਵਖਾਏ ਇਕ ਅਖਾੜਾ, ਪੰਚਮ ਰਾਗ ਅਲਾਇੰਦਾ। ਪੰਚਮ ਪੰਚਮ ਪਾਵੇ ਸਾਰਾ, ਪੰਚਮ ਜੋੜ ਜੁੜਾਇੰਦਾ। ਪੰਚਮ ਸ਼ਬਦ ਪੰਚਮ ਧੁਨਕਾਰਾ, ਪੰਚਮ ਸਖੀਆਂ ਮਿਲ ਮਿਲ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਨਾਨਕ ਮੇਲ ਮਿਲਾਇੰਦਾ। ਨਾਨਕ ਮੇਲਾ ਸਚ ਘਰ, ਘਰ ਸਾਚਾ ਹਰਿ ਨਿਰੰਕਾਰਿਆ। ਖੁਲ੍ਹਾ ਰੱਖੇ ਸਦਾ ਦਰ, ਆਵੇ ਜਾਵੇ ਵਿਚ ਸੰਸਾਰਿਆ। ਨਾ ਜਨਮੇ ਨਾ ਜਾਏ ਮਰ, ਮੜੀ ਗੋਰ ਨਾ ਕੋਈ ਦਬਾ ਰਿਹਾ। ਆਪਣੀ ਕਰਨੀ ਆਪੇ ਰਿਹਾ ਕਰ, ਕਰਤਾ ਪੁਰਖ ਆਪ ਅਖਵਾ ਰਿਹਾ। ਨਾਨਕ ਗੁਰ ਭੰਡਾਰਾ ਭਰ, ਸ਼ਬਦ ਭੰਡਾਰਾ ਆਪ ਵਰਤਾ ਰਿਹਾ। ਆਪਣੀ ਕਰਨੀ ਆਪੇ ਕਰ, ਕਿਰਿਆ ਕਿਰਤ ਇਕ ਸਮਝਾ ਰਿਹਾ। ਧਰਨੀ ਉਪਰ ਜੋਤ ਧਰ, ਧਰਤ ਧਵਲ ਸੁਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾ ਰਿਹਾ। ਨਾਨਕ ਰਸਨਾ ਹਰਿ ਹਰਿ ਗਾ, ਏਕਾ ਅਲੱਖ ਜਗਾਈਆ। ਪਾਰਬ੍ਰਹਮ ਤੇਰੀ ਸਚ ਸਰਨਾ, ਤੇਰੀ ਓਟ ਰਖਾਈਆ। ਲੋਕਮਾਤ ਮੇਰੀ ਪਕੜੀ ਬਾਂਹ, ਹੋਣਾ ਸਦਾ ਸਹਾਈਆ। ਤੇਰਾ ਪਾਇਆ ਏਕਾ ਨਾ, ਤੇਰੇ ਵਿਚ ਸਮਾਈਆ। ਸਤਿਗੁਰ ਪੂਰੇ ਬਲ ਬਲ ਜਾਂ, ਗੁਰ ਪੂਰੇ ਹੱਥ ਵਡਿਆਈਆ। ਪਾਰਬ੍ਰਹਮ ਗੁਰ ਇਕ ਅਖਵਾ, ਸਤਿਗੁਰ ਸਾਚਾ ਸ਼ਾਹ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਜੋਤ ਕਰੇ ਰੁਸ਼ਨਾਈਆ। ਨਾਨਕ ਜੋਤੀ ਆਤਮ ਚਾਨਣ, ਸ਼ਬਦ ਸੱਚੀ ਧੁਨਕਾਰਾ। ਪੁਰਖ ਨਿਰੰਜਣ ਮਿਲਿਆ ਸਾਚਾ ਜਾਮਨ, ਦੋ ਜਹਾਨਾਂ ਦਏ ਸਹਾਰਾ। ਮੇਟ ਮਿਟਾਏ ਕਾਮਨੀ ਕਾਮਨ, ਪੰਚਾਂ ਤੱਤਾਂ ਕਰੇ ਖਵਾਰਾ। ਆਪ ਫੜਾਏ ਆਪਣਾ ਦਾਮਨ, ਭਰੇ ਨਾਮ ਭੰਡਾਰਾ। ਆਪੇ ਸੀਤਾ ਆਪੇ ਰਾਮਨ, ਆਪੇ ਤੋੜੇ ਗੜ੍ਹ ਹੰਕਾਰਾ। ਆਪੇ ਸੁੰਦਰ ਘਨਈਆ ਸ਼ਾਮ ਸ਼ਾਮਨ, ਆਪੇ ਅਰਜਨ ਕਰੇ ਪਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਬਖ਼ਸ਼ੇ ਇਕ ਅਧਾਰਾ। ਨਾਨਕ ਦਰ ਵੱਜੇ ਵਧਾਈ, ਪਾਇਆ ਹਰਿ ਗੋਬਿੰਦਾ। ਸਾਚੇ ਸ਼ਬਦ ਹੋਈ ਕੁੜਮਾਈ, ਮਿਟੀ ਸਗਲੀ ਚਿੰਦਾ। ਅਕਾਲ ਪੁਰਖ ਤੇਰੀ ਇਕ ਸਰਨਾਈ, ਹੋਏ ਸਹਾਈ ਗੁਣੀ ਗਹਿੰਦਾ। ਜੋਗ ਜੁਗਤ ਪ੍ਰਭ ਇਕ ਜਣਾਈ, ਏਕਾ ਧਾਰ ਵਖੰਦਾ। ਜੋ ਜਨ ਸਤਿਗੁਰ ਪੂਰੇ ਰਹੇ ਸਰਨਾਈ, ਸੋ ਜਨ ਪਾਰ ਕਰੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਸਰਬ ਬਖ਼ਸ਼ਿੰਦਾ। ਨਾਨਕ ਤੇਰਾ ਸਾਚਾ ਰੰਗ, ਹਰਿ ਸਾਚੇ ਮਾਤ ਚੜ੍ਹਾਵਣਾ। ਲਹਿਣਾ ਲੌਣਾ ਤੇਰੇ ਅੰਗ, ਗਹਿਣਾ ਤਨ ਪਹਿਨਾਵਣਾ। ਅਮਰਦਾਸ ਮੰਗੀ ਮੰਗ, ਅੰਤਮ ਮੇਲ ਮਿਲਾਵਣਾ। ਰਾਮਦਾਸ ਨੁਹਾਏ ਸਾਚੀ ਗੰਗ, ਸਰ ਸਰੋਵਰ ਇਕ ਸੁਹਾਵਣਾ। ਅਰਜਨ ਵਜਾਏ ਹਰਿ ਮਰਦੰਗ, ਸ਼ਬਦ ਢੋਲਾ ਏਕਾ ਗਾਵਨਾ। ਹਰਿਗੋਬਿੰਦਾ ਕੱਸੇ ਤੰਗ, ਸਾਚਾ ਖੰਡਾ ਇਕ ਚਮਕਾਵਣਾ। ਹਰਿ ਰਾਏ ਸਮਾਏ ਪਰਮਾਨੰਦ, ਪਰਮ ਪੁਰਖ ਸਮਾਵਣਾ। ਹਰਿ ਕ੍ਰਿਸ਼ਨ ਖ਼ੁਸ਼ੀ ਬੰਦ ਬੰਦ, ਬਾਲੀ ਬੁਧ ਮਿਲਾਵਣਾ। ਗੁਰ ਤੇਗ ਬਹਾਦਰ ਵੰਡੀ ਵੰਡ, ਕਲਜੁਗ ਅੰਤ ਖਪਾਵਣਾ। ਗੁਰ ਗੋਬਿੰਦਾ ਕਰੇ ਖੰਡ ਖੰਡ, ਦੂਤੀ ਦੁਸ਼ਟ ਰਹਿਣ ਨਾ ਪਾਵਣਾ। ਪਾਰਬ੍ਰਹਮ ਤੇਰੀ ਚੰਡ ਪਰਚੰਡ, ਏਕਾ ਹਵਨ ਕਰਾਵਣਾ। ਪੁਰੀ ਅਨੰਦ ਜਾਣਾ ਛੱਡ, ਸਰਸੇ ਭੇਟ ਚੜ੍ਹਾਵਣਾ। ਗਿਆਰਾ ਲੱਖ ਜੋ ਲਿਖਿਆ ਛੰਦ, ਕਲਮ ਬੰਦ ਆਪ ਕਰਾਵਣਾ। ਕੋਈ ਨਾ ਗਾਏ ਬੱਤੀ ਦੰਦ, ਰਸਨਾ ਜਿਹਵਾ ਨਾ ਕੋਈ ਵਖਾਵਣਾ। ਜੀਵ ਜੰਤ ਭੁੱਲਣ ਮਦਿਰਾ ਮਾਸੀ ਪਾਪੀ ਗੰਦ, ਗੁਰ ਕੋਈ ਨਾ ਦਿਸੇ ਜ਼ਾਮਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਪੂਤ ਸਪੂਤਾ ਇਹ ਸਮਝਾਵਣਾ। ਪੂਤ ਸਪੂਤਾ ਸਾਚਾ ਲਾਲ, ਹਰਿ ਗੋਬਿੰਦ ਆਪ ਉਪਾਇਆ। ਫਲ ਲਗਾਇਆ ਸਾਚੇ ਡਾਲ, ਫਲ ਫੁਲਵਾੜੀ ਵੇਖ ਵਖਾਇਆ। ਅੰਮ੍ਰਿਤ ਨੁਹਾਏ ਸਾਚਾ ਤਾਲ, ਸਰ ਸਰੋਵਰ ਇਕ ਵਖਾਇਆ। ਸਾਚਾ ਅੰਮ੍ਰਿਤ ਮਾਰੇ ਉਛਾਲ, ਅਮਰ ਅਮਰ ਸਮਾਇਆ। ਦਰ ਦੁਰਕਾਏ ਕਾਲ ਮਹਾਂਕਾਲ, ਮਹਾਂ ਕਾਲਕਾ ਲਏ ਮਨਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਮੇਲਾ ਸਹਿਜ ਸਭਾਇਆ। ਗੋਬਿੰਦ ਸਗਲਾ ਸੰਗ ਤਜਾ, ਪਿਤਾ ਪੂਤ ਜਗ ਵਾਰਿਆ। ਸ਼ਬਦ ਸਿੰਘਾਸਣ ਸਾਚਾ ਰਾਜ ਜੋਗ ਰਿਹਾ ਕਮਾ, ਇਕ ਧਿਆਨ ਲਗਾ ਰਿਹਾ। ਪਾਰਬ੍ਰਹਮ ਤੇਰੀ ਸਚ ਸਰਨਾ, ਅਕਾਲ ਮੂਰਤ ਵੇਖ ਵਖਾ ਰਿਹਾ। ਅਜੂਨੀ ਰਹਿਤ ਤੂੰ ਬੇਪਰਵਾਹ, ਅਨਭਵ ਪਰਕਾਸ਼ ਕਰਾ ਰਿਹਾ। ਗੋਬਿੰਦ ਗੋਪਾਲਾ ਤੇਰਾ ਨਾਂ, ਗੋਬਿੰਦ ਪੈਜ ਰਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਤ ਸਪੂਤਾ ਇਹ ਸਮਝਾ ਰਿਹਾ। ਗੋਬਿੰਦ ਤੇਰੀ ਫੁਲ ਫੁਲਵਾੜੀ, ਲੋਕਮਾਤ ਆਪ ਲਗਾਈਆ। ਲੱਗਾ ਫਲ ਸਤਾਰਾਂ ਹਾੜੀ, ਵੀਹ ਸੌ ਬਿਕ੍ਰਮੀ ਵੇਖ ਵਖਾਈਆ। ਰੱਖੇ ਲਾਜ ਤੇਰੀ ਕੇਸ ਦਾੜ੍ਹੀ, ਹਰਿ ਚਰਨ ਜੋ ਲਏ ਛੁਹਾਈਆ। ਆਪੇ ਹੋਏ ਪਿੱਛੇ ਅਗਾੜੀ, ਚਾਰੋਂ ਕੁੰਟ ਫੇਰਾ ਪਾਈਆ। ਗੁਰਸਿਖਾਂ ਘਰ ਨੇੜ ਨਾ ਆਏ ਮੌਤ ਲਾੜੀ, ਜਿਸ ਜਨ ਆਪਣੀ ਦਇਆ ਕਮਾਈਆ। ਲੱਖ ਚੁਰਾਸੀ ਪਾਰ ਕਿਨਾਰੀ, ਸ਼ਬਦ ਕਟਾਰੀ ਤਨ ਪਹਿਨਾਈਆ। ਵੇਲੇ ਅੰਤਮ ਪਾਵੇ ਸਾਰੀ, ਪਰਗਟ ਜੋਤ ਕਰੇ ਰੁਸ਼ਨਾਈਆ। ਨਿਹਕਲੰਕਾ ਲਏ ਅਵਤਾਰੀ, ਸਾਚਾ ਡੰਕਾ ਆਪ ਵਜਾਈਆ। ਤੇਰਾ ਸੁਹਾਏ ਬੰਕ ਦਵਾਰੀ, ਸੰਬਲ ਨਗਰੀ ਨਾਉਂ ਧਰਾਈਆ। ਸੋਹੰ ਸ਼ਬਦ ਜੈ ਜੈਕਾਰੀ, ਨਾਨਕ ਰਸਨਾ ਗਾਈਆ। ਨਾਨਕ ਗੋਬਿੰਦ ਬਣ ਭਿਖਾਰੀ, ਦੋਵੇ ਮੰਗਣ ਬੇਪਰਵਾਹੀਆ। ਅਕਾਲ ਮੂਰਤ ਪੁਰਖ ਅਕਾਲਾ ਦੀਨ ਦਿਆਲਾ ਤੇਰੇ ਦਰ ਦਵਾਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਨਾਮ ਇਕ ਪਿਆਲਾ। ਗੋਬਿੰਦ ਪੀਤਾ ਨਾਮ ਪਿਆਲਾ, ਮਿਲੇ ਜੋਤ ਅਕਾਲੀਆ। ਆਪੇ ਤੋੜ ਜਗਤ ਜੰਜਾਲਾ, ਫੜ ਵੇਖੇ ਆਪੇ ਡਾਲ੍ਹੀਆ। ਆਪੇ ਹੋਏ ਕਾਲ ਮਹਾਂਕਾਲਾ, ਆਪੇ ਕਰੇ ਦਵਾਰਾ ਖਾਲੀਆ। ਆਪੇ ਅੰਮ੍ਰਿਤ ਮਾਰੇ ਸਰ ਸਰੋਵਰ ਇਕ ਉਛਾਲਾ, ਆਪ ਸੁਹਾਏ ਸਾਚਾ ਤਾਲੀਆ। ਆਪੇ ਗੋਬਿੰਦ ਹੋਇਆ ਸਾਚਾ ਬਾਲਾ, ਹਰਿ ਗੋਬਿੰਦ ਆਪ ਸਮਾ ਰਿਹਾ। ਆਪੇ ਚਲੇ ਅਵਲੱੜੀ ਚਾਲਾ, ਜੁਗ ਜੁਗ ਆਪ ਚਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਲਹਿਣਾ ਮੂਲ ਚੁਕਾ ਰਿਹਾ। ਕਲਜੁਗ ਤੇਰੀ ਅੰਤਮ ਵਾਰ, ਹਰਿ ਜੋਤ ਕਰੇ ਰੁਸ਼ਨਾਈਆ। ਨਾਨਕ ਗੋਬਿੰਦ ਮੇਲ ਕਰਤਾਰ, ਕਰ ਕਿਰਪਾ ਮੇਲ ਮਿਲਾਈਆ। ਪਰਗਟ ਹੋ ਵਿਚ ਸੰਸਾਰ, ਕੂੜੀ ਕਿਰਿਆ ਦਏ ਮਿਟਾਈਆ। ਚਾਰ ਵਰਨਾਂ ਇਕ ਪਿਆਰ, ਊਚਾਂ ਨੀਚਾਂ ਮੇਲ ਮਿਲਾਈਆ। ਰਾਜ ਰਾਜਾਨਾਂ ਕਰੇ ਖ਼ਬਰਦਾਰ, ਸ਼ਾਹ ਸੁਲਤਾਨਾ ਮੇਟ ਮਿਟਾਈਆ। ਸ਼ਬਦ ਨਿਸ਼ਾਨਾ ਅਪਰ ਅਪਾਰ, ਗੁਣ ਨਿਧਾਨਾ ਦਏ ਲਗਾਈਆ। ਰਸਨਾ ਚਿੱਲਾ ਤੀਰ ਕਮਾਨ, ਹਰਿ ਭਗਵਾਨ ਆਪ ਉਠਾਈਆ। ਵੇਖ ਵਖਾਏ ਦੋ ਜਹਾਨ, ਲੋਆਂ ਪੁਰੀਆਂ ਫੇਰਾ ਪਾਈਆ। ਸ੍ਰਿਸ਼ਟ ਸਬਾਈ ਹੋਏ ਵੈਰਾਨ, ਲੱਖ ਚੁਰਾਸੀ ਦਏ ਦੁਹਾਈਆ। ਮਨਮੁਖ ਜੀਵ ਸਰਬ ਪਛਤਾਨ, ਕਲਜੁਗ ਕੂਕੇ ਦਏ ਦੁਹਾਈਆ। ਮੰਦਰ ਮਸਜਦ ਗੁਰਦਵਾਰ ਬਹਿ ਬਹਿ ਸਾਰੇ ਗਾਣ, ਗੁਰ ਪੂਰਾ ਕੋਈ ਨਾ ਪਾਈਆ। ਅੰਮ੍ਰਿਤ ਵੇਲੇ ਉਠ ਕਰ ਅਸ਼ਨਾਨ, ਨਹਾਵਨ ਨਹੌਣੀ ਰਹੇ ਨਹਾਈਆ। ਆਤਮ ਉਪਜੇ ਨਾ ਕਿਸੇ ਬ੍ਰਹਮ ਗਿਆਨ, ਪਾਰਬ੍ਰਹਮ ਨਾ ਕੋਇ ਜਣਾਈਆ। ਚਿੱਟੇ ਬਸਤਰ ਸਾਰੇ ਪਾਣ, ਦੁਰਮਤ ਮੈਲ ਨਾ ਕੋਈ
ਗਵਾਈਆ। ਵੇਦ ਪਾਠ ਪੁਰਾਨ ਸੁਨਣ ਕਾਨ, ਅਨਹਦ ਰਾਗ ਨਾ ਕੋਈ ਸੁਣਾਈਆ। ਜਲ ਭੋਜਨ ਸਾਰੇ ਪੀਣ ਖਾਣ, ਅੰਮ੍ਰਿਤ ਆਤਮ ਜਾਮ ਨਾ ਕੋਈ ਪਿਲਾਈਆ। ਤੀਰਥ ਤਟਾਂ ਕਰਨ ਦਾਨ, ਜੀਅ ਦਾਨ ਨਾ ਕੋਇ ਕਰਾਈਆ। ਜਗਤ ਹੱਟਾਂ ਵੇਖ ਰਹੇ ਮਕਾਨ, ਕਾਇਆ ਮੰਦਰ ਨਾ ਖੋਜ ਖੁਜਾਈਆ। ਜੰਗਲ ਜੂਹ ਫਿਰਨ ਉਜਾੜ ਪਹਾੜ ਸਰਬ ਪਛਤਾਨ, ਪਾਂਧੀ ਪੰਧ ਨਾ ਕੋਇ ਮੁਕਾਈਆ। ਸਾਧਾਂ ਸੰਤਾਂ ਕਰਨ ਪਛਾਨ, ਸਤਿਗੁਰ ਪ੍ਰੀਖਿਆ ਵਿਚ ਨਾ ਆਈਆ। ਮੰਡਲ ਰਾਸ ਗੋਪੀ ਕਾਹਨ, ਮਥਰਾ ਬਿੰਦਰਾਬਨ ਗੋਕਲ ਰਾਸ ਰਚਾਈਆ। ਕਵਲ ਨੈਣ ਨਾ ਕਰੇ ਦਰ ਪਰਵਾਨ, ਸੁੰਦਰ ਕੁੰਡਲ ਮੁਕਟ ਬੈਨ ਮੁਕੰਦ ਮਨੋਹਰ ਲਖਮੀ ਨਰਾਇਣ ਦਿਸ ਨਾ ਆਈਆ। ਰਾਮ ਸੀਤਾ ਸਾਰੇ ਕਹਿਣ, ਸੀਤਾ ਸੁਰਤੀ ਨਾ ਰਾਮ ਵਿਆਹੀਆ। ਗਣਪਤ ਗਣੇਸ਼ ਧਿਆਨ ਲਗਾਇਣ, ਸੀਸ ਭੇਟ ਨਾ ਕੋਈ ਕਰਾਈਆ। ਸ਼ਿਵ ਸ਼ੰਕਰ ਦਵਾਰੇ ਸਾਰੇ ਪਾਇਣ, ਸ਼ੰਕਰ ਬਰਨ ਨਾ ਕੋਇ ਜਣਾਈਆ। ਬ੍ਰਹਮ ਬ੍ਰਹਮ ਬ੍ਰਹਮ ਰਹੇ ਵਖਾਨ, ਬ੍ਰਹਮ ਭੇਵ ਨਾ ਰਾਈਆ। ਵਿਸ਼ਨੂੰ ਵੰਸੀ ਕੁਲ ਜਹਾਨ, ਅਛਲ ਅਛਲ ਕਰਾਈਆ । ਸਤਿਜੁਗ ਸਾਚੇ ਹੋ ਬਲਵਾਨ, ਸ਼ਾਮ ਕਰੇ ਕੁੜਮਾਈਆ। ਰਿਗ ਦੇਵੇ ਹਰਿ ਸਾਚਾ ਦਾਨ, ਤ੍ਰੇਤਾ ਝੋਲੀ ਪਾਈਆ। ਯੁਜਰ ਕਰੇ ਇਕ ਵਖਿਆਨ, ਸਾਵਲ ਸੁੰਦਰ ਰੂਪ ਸਮਾਈਆ। ਕਲਜੁਗ ਜੋਧਾ ਸੂਰ ਬਲੀ ਬਲਵਾਨ, ਸੰਗ ਮੁਹੰਮਦ ਚਾਰ ਯਾਰ ਸੰਗ ਰਖਾਈਆ। ਅੱਲਾ ਰਾਣੀ ਨਾਰ ਰਕਾਨ, ਜੋਬਨ ਰਹੀ ਹੰਢਾਈਆ। ਖੇਲਣ ਖੇਲ ਪੰਜ ਸ਼ੈਤਾਨ, ਜੀਵ ਜਹਾਨ ਰਹੇ ਖਪਾਈਆ। ਨਾਨਕ ਗੁਰ ਹੋ ਮਿਹਰਵਾਨ, ਆਪਣੀ ਦਇਆ ਕਮਾਈਆ। ਏਕਾ ਬਖ਼ਸ਼ੇ ਹਰਿ ਧਿਆਨ, ਅਮਰਾਪਦ ਸਮਾਈਆ। ਨਾਨਕ ਨਾਨਕ ਸਾਰੇ ਗਾਨ, ਨਾਨਕ ਹੱਥ ਕਿਸੇ ਨਾ ਆਈਆ। ਮਦਿਰਾ ਮਾਸ ਪੀਣ ਖਾਣ, ਮਨ ਮਤ ਰਹੀ ਕੁਰਲਾਈਆ। ਅੰਤਮ ਪੀੜੇ ਕੋਹਲੂ ਘਾਣ, ਨਾ ਸਕੇ ਕੋਈ ਬਚਾਈਆ। ਪੁਰਖ ਅਬਿਨਾਸ਼ੀ ਜਾਣੀ ਜਾਣ, ਹਰ ਘਟ ਵੇਖੇ ਥਾਉਂ ਥਾਈਂਆ। ਗੁਰਮੁਖ ਸਾਚੇ ਬਾਲ ਅੰਞਾਣ, ਆਪ ਆਪਣੀ ਗੋਦ ਉਠਾਈਆ। ਦੇਵੇ ਨਾਮ ਧੁਰ ਫ਼ਰਮਾਣ, ਜੁਗ ਜੁਗ ਵੱਡੀ ਵਡਿਆਈਆ। ਗੁਰ ਗੋਬਿੰਦਾ ਕਰ ਪਰਵਾਨ, ਗੁਰ ਗੋਬਿੰਦ ਮੇਲ ਮਿਲਾਈਆ। ਅਕਾਲ ਪੁਰਖ ਹਰਿ ਤਖ਼ਤ ਮਹਾਨ, ਲੋਕਮਾਤ ਨਾ ਕੋਈ ਜਣਾਈਆ। ਆਪੇ ਬੈਠ ਹਰਿ ਮਿਹਰਵਾਨ, ਆਪ ਆਪਣੀ ਕਰੇ ਰੁਸ਼ਨਾਈਆ। ਲੋਆਂ ਪੁਰੀਆਂ ਖੰਡ ਮੰਡਲ ਬ੍ਰਹਿਮੰਡ ਵਰਭੰਡ ਜੇਰਜ ਅੰਡ ਉਤਭੁਜ ਸੇਤਜ ਰਚਨ ਰਚਾਈਆ। ਲੱਖ ਚੁਰਾਸੀ ਵੰਡੀ ਵੰਡ, ਨੌ ਦਸ ਗਿਆਰਾਂ ਬੀਸ ਤੀਸ ਚਾਰ ਲੱਖ ਲੇਖ ਲਿਖਾਈਆ। ਆਪੇ ਕਰੇ ਖੰਡ ਖੰਡ, ਖੰਡਨਹਾਰ ਆਪ ਅਖਵਾਈਆ। ਕਲਜੁਗ ਅੰਤਮ ਫੜੇ ਹੱਥ ਚੰਡ ਪਰਚੰਡ, ਸੋਹੰ ਖੰਡਾ ਨਾਉਂ ਰਖਾਈਆ। ਮਨਮੁਖ ਜੀਵਾਂ ਦੇਵੇ ਦੰਡ, ਲੇਖਾ ਕੋਈ ਰਹਿਣ ਨਾ ਪਾਈਆ। ਕਲਜੁਗ ਜੀਵ ਨਾਰ ਦੁਹਾਗਣ ਰੰਡ, ਕੰਤ ਸੁਹਾਗ ਨਾ ਕੋਈ ਹੰਢਾਈਆ। ਚਾਰੋਂ ਕੁੰਟ ਦਹਿ ਦਿਸ਼ਾ ਵਧਿਆ ਭੇਖ ਪਖੰਡ, ਗੁਰ ਪੀਰ ਸਾਧ ਸੰਤ ਘਰ ਘਰ ਬੈਠੇ ਧੂਣੀਆਂ ਤਾਈਆ। ਜੂਠ ਝੂਠ ਪੌਦੇ ਡੰਡ, ਹਰਿ ਕਾ ਨਾਮ ਹੱਥ ਨਾ ਆਈਆ। ਪਾਰਬ੍ਰਹਮ ਪ੍ਰਭ ਸੁੱਤਾ ਦੇ ਕਰ ਕੰਡ, ਆਤਮ ਸੇਜਾ ਮੁਖ ਭਵਾਈਆ। ਗੁਰਮੁਖ ਵਿਰਲੇ ਮੰਗੀ ਸਾਚੀ ਮੰਗ, ਗੁਰਚਰਨ ਸੱਚੀ ਸਰਨਾਈਆ। ਦੂਈ ਦਵੈਤੀ ਢਾਹੀ ਕੰਧ, ਏਕਾ ਘਰ ਸੁਹਾਈਆ। ਜੋਤ ਨਿਰੰਜਣ ਚਾੜ੍ਹੇ ਚੰਦ, ਅੱਠੇ ਪਹਿਰ ਕਰੇ ਰੁਸ਼ਨਾਈਆ। ਸੁਰਤ ਸਵਾਣੀ ਮੁੱਕੇ ਪੰਧ, ਸ਼ਬਦੀ ਸ਼ਬਦ ਸਮਾਈਆ। ਸਤਿਗੁਰ ਪੂਰਾ ਸੁਣਾਏ ਏਕਾ ਛੰਦ, ਨਾਦ ਅਨਾਦੀ ਧੁਨ ਵਜਾਈਆ। ਗਾ ਨਾ ਸਕੇ ਬੱਤੀ ਦੰਦ, ਰਸਨਾ ਭੇਵ ਨਾ ਪਾਈਆ। ਮਨਮੁਖ ਜੀਵ ਭਾਗਾਂਮੰਦ, ਬੈਠੇ ਮੁਖ ਸਰਮਾਈਆ। ਕਲਜੁਗ ਅੰਧੇਰਾ
ਜਗਤ ਅੰਧ, ਨਾ ਕੋਈ ਅੰਧੇਰ ਮਿਟਾਈਆ। ਜਗਤ ਵਿਕਾਰਾ ਮੁਖ ਲੱਗਾ ਗੰਦ, ਹਉਮੇ ਹੰਗਤਾ ਰੋਗ ਵਧਾਈਆ। ਗੁਰਮੁਖ ਵਿਰਲੇ ਪਾਇਆ ਪਰਮਾਨੰਦ, ਨਿਜਾ ਨੰਦ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਅਖਵਾਈਆ। ਵਿਸ਼ਨੂੰ ਭਗਵਾਨ ਹਰਿ ਭਗਵੰਤਾ, ਭਗਵਨ ਮੇਲ ਮਿਲਾਇੰਦਾ। ਖੇਲੇ ਖੇਲ ਆਦਿਨ ਅੰਤਾ, ਆਦਿ ਜੁਗਾਦੀ ਆਪ ਅਖਵਾਇੰਦਾ। ਗੁਰਮੁਖ ਉਭਾਰੇ ਸਾਚੇ ਸੰਤਾ, ਗੁਰਮਤ ਗੁਰ ਦਇਆ ਕਮਾਇੰਦਾ। ਤੋੜੇ ਗੜ੍ਹ ਹਉਮੇ ਹੰਗਤਾ, ਕਾਇਆ ਮੰਦਰ ਚੜ੍ਹ ਵੇਖ ਵਖਾਇੰਦਾ। ਦਰ ਦਵਾਰੇ ਜੋ ਜਨ ਹੋਏ ਮੰਗਤਾ, ਪ੍ਰਭ ਸਾਚੀ ਭਿਛਿਆ ਨਾਮ ਝੋਲੀ ਪਾਇੰਦਾ। ਕਾਇਆ ਚੀਥੜਾ ਆਪੇ ਰੰਗਤਾ, ਰੰਗ ਮਜੀਠੀ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਨ ਸਾਚਾ ਮੇਲਾ, ਸਾਚੇ ਹਰਿ ਵਿਛੜ ਕਦੇ ਨਾ ਜਾਇੰਦਾ ।
ਦਰਸ ਨਾਮ ਅਮੋਲ, ਨਾ ਕੋਈ ਹੱਟ ਵਿਕਾਇੰਦਾ। ਦਰਸ ਨਾਮ ਅਨਭੋਲ, ਤੀਰਥ ਤਟ ਨਾ ਕੋਈ ਰਖਾਇੰਦਾ। ਦਰਸ ਨਾਮ ਅਡੋਲ, ਮਸਜਿਦ ਮੰਦਰ ਮੱਠ ਕੋਈ ਨਾ ਪਾਇੰਦਾ। ਦਰਸ਼ਨ ਨਾਮ ਅਤੋਲ, ਅਠਸਠ ਨਾ ਕੋਈ ਤੁਲਾਇੰਦਾ। ਗੁਰ ਪੂਰਾ ਜਿਸ ਜਨ ਪੜਦੇ ਦੇਵੇ ਖੋਲ੍ਹ, ਗੁਰ ਮੰਦਰ ਅੰਦਰ ਦਰਸ ਦਿਖਾਇੰਦਾ। ਦਰਸ ਗੁਰ ਜਗਤ ਜੁਗ ਮੀਤਾ, ਨਿਤ ਨਿਤ ਆਪ ਵਖਾਇਆ। ਦਰਸ ਗੁਰ ਜਨ ਰਚਨ ਰਚੀਤਾ, ਚੇਤਨ ਰੂਪ ਦ੍ਰਿੜਾਇਆ। ਦਰਸ ਗੁਰ ਜਿਸ ਕਾਇਆ ਕੀਤਾ, ਹਰਿ ਹਰਿ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ਼ਨ ਦਰਸ ਆਪ ਅਖਵਾਇਆ। ਦਰਸ਼ਨ ਗੁਰ ਜੋਗ ਨਿਰਾਲਾ, ਗੁਰਮੁਖ ਵਿਰਲਾ ਪਾਇੰਦਾ। ਦਰਸ਼ਨ ਗੁਰ ਜੋਤ ਅਕਾਲਾ, ਅਕਾਲ ਪੁਰਖ ਮਿਲਾਇੰਦਾ। ਦਰਸ ਗੁਰ ਹੋਏ ਰਖਵਾਲਾ, ਅੱਠੇ ਪਹਿਰ ਸੇਵ ਕਮਾਇੰਦਾ। ਦਰਸ਼ਨ ਗੁਰ ਹੋਏ ਕਾਇਆ ਮੰਦਰ ਸੱਚੀ ਧਰਮਸਾਲਾ, ਗੁਰ ਪੂਰਾ ਆਪ ਵਖਾਇੰਦਾ। ਦਰਸ਼ਨ ਗੁਰ ਕਰੇ ਹਾਲ ਬੇਹਾਲਾ, ਸੁਰਤੀ ਸੁਰਤ ਭਵਾਇੰਦਾ। ਦਰਸ਼ਨ ਗੁਰ ਫੰਦ ਕਟਾਏ ਕਾਲ ਮਹਾਂਕਾਲਾ, ਦੀਨ ਦਿਆਲਾ ਵੇਖ ਵਖਾਇੰਦਾ। ਦਰਸ਼ਨ ਗੁਰ ਫਲ ਲਗਾਏ ਕਾਇਆ ਡਾਲਾ, ਸਿੰਚ ਕਿਆਰੀ ਹਰੀ ਕਰਾਇੰਦਾ। ਦਰਸ਼ਨ ਗੁਰ ਤੋੜੇ ਜਗਤ ਜੰਜਾਲਾ, ਮਾਇਆ ਮਮਤਾ ਮੋਹ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਦਰਸ਼ਨ ਵੇਖ ਵਖਾਇੰਦਾ। ਦਰਸ਼ਨ ਗੁਰ ਆਤਮ ਜੋਤੀ, ਜੋਤੀ ਨੂਰ ਉਪਾਇਆ । ਦਰਸ਼ਨ ਗੁਰ ਮੇਟ ਮਿਟਾਏ ਵਰਨ ਗੋਤੀ, ਸਾਚੀ ਸੂਰਤ ਇਕ ਵਖਾਇਆ। ਦਰਸ਼ਨ ਗੁਰ ਗੁਰਮੁਖ ਵਿਰਲਾ ਪਾਏ ਵਿਚੋਂ ਕੋਟਨ ਕੋਟੀ, ਕੋਟਨ ਕੋਟ ਰਹੇ ਧਿਆਨ ਲਗਾਇਆ। ਦਰਸ਼ਨ ਗੁਰ ਆਪ ਚੜ੍ਹਾਏ ਉਪਰ ਚੋਟੀ, ਬੇੜਾ ਬੰਨੇ ਲਾਇਆ। ਦਰਸ਼ਨ ਗੁਰ ਕੱਢੇ ਵਾਸਨਾ ਖੋਟੀ, ਦੁਰਮਤ ਮੈਲ ਧੁਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਨੈਣਾ ਦਰਸ ਦਿਖਾਇਆ। ਦਰਸ਼ਨ ਗੁਰ ਸਾਚੇ ਨੈਣ, ਗੁਰਮੁਖ ਵਿਰਲਾ ਪਾਇੰਦਾ। ਦਰਸ਼ਨ ਗੁਰ ਨਾ ਰਸਨਾ ਸਕੇ ਕਹਿਣ, ਮਹਿਮਾ ਅਗਣਤ ਨਾ ਕੋਈ ਗਣਾਇੰਦਾ। ਦਰਸ਼ਨ ਗੁਰ ਚੁਕਾਏ ਲਹਿਣ ਦੇਣ, ਆਵਣ ਜਾਵਣ ਪੰਧ ਮੁਕਾਇੰਦਾ। ਦਰਸ਼ਨ ਗੁਰ ਸਾਕ ਸੱਜਣ ਸੈਣ, ਭਾਈ ਭੈਣ ਅਖਵਾਇੰਦਾ। ਦਰਸ਼ਨ ਗੁਰ
ਬਸਤਰ ਪਾਏ ਤਨ ਸਾਚਾ ਗਹਿਣ, ਹਾਰ ਸ਼ੰਗਾਰ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਦਰਸ਼ਨ ਦਰਦ ਮਿਟਾਇੰਦਾ। ਦਰਸ਼ਨ ਗੁਰ ਸਾਖਿਆਤ, ਗੁਰਮੁਖ ਵਿਰਲੇ ਪਾਇਆ। ਦਰਸ਼ਨ ਗੁਰ ਕਰੇ ਪਾਰਜਾਤ, ਗੁਰਮੁਖ ਲਏ ਤਰਾਇਆ। ਦਰਸ਼ਨ ਗੁਰ ਬੰਨੇ ਨਾਤ, ਨਾਤਾ ਚਰਨ ਇਕ ਰਖਾਇਆ। ਦਰਸ਼ਨ ਗੁਰ ਵਡ ਕਰਾਮਾਤ, ਭੇਵ ਕੋਈ ਨਾ ਰਾਇਆ। ਦਰਸ਼ਨ ਗੁਰ ਬੂੰਦ ਸਵਾਂਤ, ਤ੍ਰਿਸਨਾ ਭੁੱਖ ਮਿਟਾਇਆ। ਦਰਸ਼ਨ ਗੁਰ ਇਕ ਇਕਾਂਤ, ਏਕਾ ਲਿਵ ਲਾਇਆ। ਦਰਸ਼ਨ ਗੁਰ ਮੇਟ ਮਿਟਾਏ ਅੰਧੇਰੀ ਰਾਤ, ਸਾਚਾ ਚੰਦ ਚੜ੍ਹਾਇਆ। ਦਰਸ਼ਨ ਗੁਰ ਪੁੱਛੇ ਵਾਤ, ਗੁਰ ਸਤਿਗੁਰ ਹੋਏ ਸਹਾਇਆ। ਦਰਸ਼ਨ ਗੁਰ ਸਾਚੀ ਦਾਤ, ਧੁਰ ਮਸਤਕ ਲਹਿਣਾ ਝੋਲੀ ਪਾਇਆ। ਦਰਸ਼ਨ ਗੁਰ ਮਿਲੇ ਕਮਲਾਪਾਤ, ਕੰਤ ਕੰਤੂਹਲਾ ਮੇਲ ਮਿਲਾਇਆ। ਦਰਸ਼ਨ ਗੁਰ ਵੇਖੇ ਮਾਰ ਝਾਤ, ਝਿਰਨਾ ਨਿਝਰ ਦਏ ਝਿਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਨਾ ਫਰਨਾ ਦਏ ਖੁਲ੍ਹਾਇਆ। ਦਰਸ਼ਨ ਗੁਰ ਵੱਡੀ ਵਡਿਆਈ, ਹਰਿ ਹਰਿ ਮੇਲ ਮਿਲਾਇੰਦਾ। ਦਰਸ਼ਨ ਗੁਰ ਸਹਿਜ ਧੁਨ ਉਪਜਾਈ, ਧੁਨੀ ਰਾਗ ਅਲਾਇੰਦਾ। ਸ਼ਬਦ ਗੁਰ ਸਗਲੀ ਚਿੰਦ ਮਿਟਾਈ, ਸਗਲਾ ਸੰਗ ਤਜਾਇੰਦਾ। ਦਰਸ਼ਨ ਗੁਰ ਆਤਮ ਘਰ ਵੱਜੇ ਵਧਾਈ, ਮੰਗਲਾਚਾਰ ਕਰਾਇੰਦਾ। ਦਰਸ਼ਨ ਗੁਰ ਨੇਤਰ ਕੱਜਲ ਧਾਰ ਬੰਧਾਈ, ਤੀਜਾ ਨੈਣ ਖੁਲ੍ਹਾਇੰਦਾ। ਦਰਸ਼ਨ ਗੁਰ ਮੇਲਾ ਪਾਰਬ੍ਰਹਮ ਗੋਸਾਈਂ, ਗਹਿਰ ਗੰਭੀਰ ਸਮਾਇੰਦਾ। ਦਰਸ਼ਨ ਗੁਰ ਚਾਈਂ ਚਾਈਂ, ਗੁਰਮੁਖ ਵਿਰਲਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਦਰਸੀ ਦਰਸ ਦਿਖਾਇੰਦਾ। ਦਰਸ਼ਨ ਗੁਰ ਸਾਚਾ ਮੇਵਾ, ਗੁਰਮੁਖ ਵਿਰਲੇ ਪਾਇਆ। ਦਰਸ਼ਨ ਗੁਰ ਮਸਤਕ ਮਣੀਆਂ ਕੌਸਤਕ ਥੇਵਾ, ਹਰਿ ਸਾਚੇ ਆਪ ਲਗਾਇਆ। ਦਰਸ਼ਨ ਗੁਰ ਰਸਨਾ ਜਿਹਵਾ, ਅਜਪਾ ਜਾਪ ਜਪਾਇਆ। ਦਰਸ਼ਨ ਗੁਰ ਅਲੱਖ ਅਭੇਵਾ, ਆਦਿ ਨਿਰੰਜਣ ਦਰਸ਼ਨ ਗੁਰ ਸਾਚੀ ਸੇਵਾ, ਨਿਰਭੌ ਸਾਚਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦਰਸ ਦਿਖਾਇਆ। ਦਰਸ਼ਨ ਗੁਰ ਹਰਿ ਭਗਵੰਤਾ, ਹਰਿ ਹਰਿ ਸੰਗ ਨਿਭਾਏ। ਦਰਸ਼ਨ ਗੁਰ ਸਾਚੇ ਸੰਤਾ, ਸਤਿਗੁਰ ਮੇਲ ਮਿਲਾਏ। ਦਰਸ਼ਨ ਗੁਰ ਨਾਰੀ ਕੰਤਾ, ਏਕਾ ਸੇਜ ਸੁਹਾਏ। ਦਰਸ਼ਨ ਗੁਰ ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਉਤਰ ਕਦੇ ਨਾ ਜਾਏ। ਦਰਸ਼ਨ ਗੁਰ ਸਾਚਾ ਧਾਮ ਸੁਹੰਤਾ, ਥਿਰ ਘਰ ਇਕ ਰਖਾਏ। ਦਰਸ਼ਨ ਗੁਰ ਦੇਵੇ ਨਾਮ ਸੁਗੰਧਤਾ, ਸਾਚਾ ਹਵਨ ਕਰਾਏ। ਦਰਸ਼ਨ ਗੁਰ ਪਾਰ ਕਰਾਏ ਜਿਉਂ ਨਾਨਕ ਅੰਗਦਾ, ਅੰਗੀਕਾਰ ਅਖਵਾਏ। ਦਰਸਨ ਗੁਰ ਰਲਾਏ ਸਾਚੀ ਸੰਗਤਾ, ਜੋ ਜਨ ਮੰਗਤਾ ਦਰ ਦਵਾਰੇ ਆਏ। ਦਰਸ਼ਨ ਗੁਰ ਤੋੜੇ ਗੜ੍ਹ ਹੰਕਾਰ ਹੰਗਤਾ, ਹਉਮੇ ਰੋਗ ਰਹਿਣ ਨਾ ਪਾਏ। ਦਰਸ ਗੁਰ ਮੇਟ ਮਿਟਾਏ ਭੁੱਖਾ ਨੰਗਤਾ, ਨੰਗਾ ਭੁੱਖਾ ਨਾ ਕੋਈ ਦਿਸਾਏ। ਦਰਸ ਗੁਰ ਅੰਮ੍ਰਿਤ ਧਾਰ ਵਹਾਏ ਹੰਗਤਾ, ਗੰਗਾ ਗੋਦਾਵਰੀ ਰਹੀ ਸ਼ਰਮਾਏ। ਦਰਸ਼ਨ ਗੁਰ ਦੋ ਜਹਾਨਾਂ ਪਾਰ ਲੰਘਤਾ, ਸ਼ੌਹ ਦਰਯਾ ਨਾ ਕੋਈ ਰੁੜ੍ਹਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਮੇਲ ਮਿਲਾਏ। ਦਰਸ਼ਨ ਗੁਰ ਵਡ ਸਿੰਧ ਸਾਗਰ, ਗਹਿਰ ਗੰਭੀਰ ਅਖਵਾਇਆ। ਦਰਸ਼ਨ ਗੁਰ ਜੋਤ ਜਗਾਏ ਕਾਇਆ ਗਾਗਰ, ਨੂਰੋ ਨੂਰ ਉਪਾਇਆ। ਦਰਸ ਗੁਰ ਗੁਰਮੁਖ ਵਿਰਲਾ ਬਣੇ ਸੁਦਾਗਰ, ਮਨਮੁਖ ਝੂਠੇ ਧੰਦੇ ਲਾਇਆ। ਗੁਰ ਕਾ ਸ਼ਬਦ ਰੱਤੀ ਰਤਨਾਗਰ, ਨਾਮ ਰੱਤੀ ਰੱਤ ਦਏ ਰੰਗਾਇਆ। ਗੁਰ ਕਾ ਸ਼ਬਦ ਨਿਰਮਲ ਕਰਮ ਕਰੇ ਉਜਾਗਰ, ਜੋਗ ਜੁਗਤ ਇਕ ਬਤਾਇਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਸੀ ਦਾਸ ਆਪ ਅਖਵਾਇਆ। ਗੁਰ ਕਾ ਦਰਸ ਸ਼ਬਦ ਗੁਰ ਮੰਤਰ, ਆਤਮ ਹਰਿ ਲਿਵ ਲਾਈਆ। ਗੁਰ ਕਾ ਸ਼ਬਦ ਬੁਝਾਏ ਬਸੰਤਰ, ਅਗਨੀ ਅੱਗ ਰਹਿਣ ਨਾ ਪਾਈਆ। ਗੁਰ ਕਾ ਸ਼ਬਦ ਜੋਗ ਜੁਗੰਤਰ, ਜੁਗ ਜੁਗ ਆਪ ਕਰਾਈਆ। ਗੁਰ ਕਾ ਸ਼ਬਦ ਜਾਣੇ ਬਿਧ ਅੰਤਰ, ਆਤਮ ਬੂਝ ਬੁਝਾਈਆ। ਗੁਰ ਕਾ ਸ਼ਬਦ ਸਰਬ ਵਰਤੰਤਰ, ਹਰ ਘਟ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਕਰੇ ਕੁੜਮਾਈਆ। ਗੁਰ ਕਾ ਸ਼ਬਦ ਜਗਤ ਸਚ ਜੋਗ, ਜੁਗਤ ਆਪਣੇ ਹੱਥ ਰਖਾਈਆ। ਗੁਰ ਕਾ ਸ਼ਬਦ ਸੱਚਾ ਸਚ ਭੋਗ, ਜਨ ਭਗਤਾਂ ਰਿਹਾ ਕਰਾਈਆ। ਗੁਰ ਕਾ ਸ਼ਬਦ ਧੁਰ ਸੰਜੋਗ, ਧੁਰ ਵਿਛੜੇ ਮੇਲ ਮਿਲਾਈਆ। ਗੁਰ ਕਾ ਸ਼ਬਦ ਦਰਸ ਅਮੋਘ, ਆਪ ਆਪਣਾ ਦਏ ਕਰਾਈਆ। ਗੁਰ ਕਾ ਸ਼ਬਦ ਆਤਮ ਚੋਗ, ਮਾਣਕ ਮੋਤੀ ਮੁਖ ਖਵਾਈਆ। ਗੁਰ ਕਾ ਸ਼ਬਦ ਕਟੇ ਰੋਗ, ਚਿੰਤਾ ਸੋਗ ਮਿਟਾਈਆ। ਗੁਰ ਕਾ ਸ਼ਬਦ ਪਾਰ ਕਰਾਏ ਤੀਨਾਂ ਲੋਕ, ਤ੍ਰੈਗੁਣ ਮਾਇਆ ਫੰਦ ਕਟਾਈਆ। ਗੁਰ ਕਾ ਸ਼ਬਦ ਸਚ ਸਲੋਕ, ਸੋਹੰ ਸ਼ਬਦ ਵੱਡੀ ਵਡਿਆਈਆ। ਗੁਰ ਕਾ ਸ਼ਬਦ ਨਾ ਸਕੇ ਕੋਈ ਰੋਕ, ਬ੍ਰਹਮਾ ਵਿਸ਼ਨ ਸ਼ਿਵ ਬੈਠੇ ਸੀਸ ਝੁਕਾਈਆ। ਗੁਰ ਕਾ ਸ਼ਬਦ ਸਾਚੀ ਮੋਖ, ਆਤਮ ਬੂਝ ਬੁਝਾਈਆ। ਗੁਰ ਕਾ ਸ਼ਬਦ ਨਾ ਹਰਖ ਨਾ ਸੋਗ, ਆਲਸ ਨਿੰਦਰਾ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਡਿਆਈਆ। ਗੁਰ ਕਾ ਸ਼ਬਦ ਸਚ ਖਜ਼ਾਨਾ, ਗੁਰ ਪੂਰੇ ਆਪ ਭਰਾਇਆ। ਗੁਰ ਕਾ ਸ਼ਬਦ ਬੀਨਾ ਦਾਨਾ, ਦਾਨਾ ਬੀਨਾ ਆਪ ਅਖਵਾਇਆ। ਗੁਰ ਕਾ ਸ਼ਬਦ ਕਰੇ ਠਾਂਡਾ ਸੀਨਾ, ਅੰਮ੍ਰਿਤ ਧਾਰ ਚੁਆਇਆ। ਗੁਰ ਕਾ ਸ਼ਬਦ ਸਦਾ ਰਸ ਭੀਨਾ, ਰਸ ਰਸਨਾ ਇਕ ਜਣਾਇਆ। ਗੁਰ ਕਾ ਸ਼ਬਦ ਜਿਸ ਜਨ ਚੀਨਾ, ਚੇਤਨ ਚਿਤ ਵਖਾਇਆ। ਗੁਰ ਕਾ ਸ਼ਬਦ ਜਿਉਂ ਜਲ ਮੀਨਾ, ਗੁਰਮੁਖ ਸਾਚੇ ਲਏ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਮੰਤਰ ਨਾਮ ਦ੍ਰਿੜਾਇਆ। ਗੁਰ ਕਾ ਸ਼ਬਦ ਸ਼ਬਦ ਅਨੁਰਾਗ, ਰਾਗ ਵੇਦ ਨਾ ਗਾਇਆ। ਗੁਰ ਕਾ ਸ਼ਬਦ ਵੱਡੇ ਵਡ ਭਾਗ, ਵਡ ਭਾਗੀ ਗੁਰਮੁਖ ਪਾਇਆ। ਗੁਰ ਕਾ ਸ਼ਬਦ ਕੰਤ ਸੁਹਾਗ, ਗੁਰ ਮੰਦਰ ਦਏ ਸੁਹਾਇਆ। ਗੁਰ ਕਾ ਸ਼ਬਦ ਸਚ ਚਿਰਾਗ, ਜੋਤੀ ਨੂਰ ਕਰੇ ਰੁਸ਼ਨਾਇਆ। ਗੁਰ ਕਾ ਸ਼ਬਦ ਬੁਝਾਏ ਤ੍ਰਿਸਨਾ ਆਗ, ਤ੍ਰਿਖਾ ਰਹਿਣ ਨਾ ਪਾਇਆ। ਗੁਰ ਕਾ ਸ਼ਬਦ ਬਣਾਏ ਹੰਸ ਕਾਗ, ਕਾਗੋਂ ਹੰਸ ਬਣਾਇਆ। ਗੁਰ ਕਾ ਸ਼ਬਦ ਧੋਵੇ ਦਾਗ, ਮਾਨਸ ਜਨਮ ਲੇਖੇ ਲਾਇਆ। ਗੁਰ ਕਾ ਸ਼ਬਦ ਸਦਾ ਸਦ ਰਿਹਾ ਜਾਗ, ਗੁਰ ਕਾ ਸ਼ਬਦ ਰਿਹਾ ਜਗਾਇਆ। ਗੁਰ ਕਾ ਸ਼ਬਦ ਜਿਸ ਜਨ ਗਿਆ ਲਾਗ, ਮਨ ਮਨੂਆ ਬੰਧ ਬੰਧਾਇਆ। ਗੁਰ ਕਾ ਸ਼ਬਦ ਬੰਨ੍ਹੇ ਤਨ ਸਾਚਾ ਤਾਗ, ਮਨ ਮਤ ਦੂਰ ਕਰਾਇਆ। ਗੁਰ ਕਾ ਸ਼ਬਦ ਪਕੜੇ ਜਨ ਵਾਗ, ਬੁੱਧੀ ਬੋਧ ਨਾ ਗਿਆਨ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਇਆ । ਗੁਰ ਕਾ ਸ਼ਬਦ ਸਾਚਾ ਸੱਜਣ, ਸਾਚਾ ਸੰਗ ਨਿਭਾਇੰਦਾ। ਗੁਰ ਕਾ ਸ਼ਬਦ ਸਾਚਾ ਮਜਨ, ਸਾਚਾ ਧਾਮ ਸੁਹਾਇੰਦਾ। ਗੁਰ ਕਾ ਸ਼ਬਦ ਸਾਚਾ ਹਜਨ, ਹਾਜੀ ਹੱਜ ਵਖਾਇੰਦਾ। ਗੁਰ ਕਾ ਸ਼ਬਦ ਸਾਚਾ ਰਾਜਨ, ਸ਼ਾਹ ਸੁਲਤਾਨ ਆਪ ਅਖਵਾਇੰਦਾ। ਗੁਰ ਕਾ ਸ਼ਬਦ ਪਰਗਟ ਹੋਇਆ ਦੇਸ ਮਾਝਨ, ਕਲਜੁਗ ਸੋਇਆ ਆਪ ਉਠਾਇੰਦਾ। ਗੁਰ ਕਾ ਸ਼ਬਦ ਸੱਚਾ ਸਚ ਤਾਜਨ, ਸ਼ਾਹ ਅਸਵਾਰ ਆਪ ਹੋ ਜਾਇੰਦਾ। ਗੁਰ ਕਾ ਸ਼ਬਦ ਰੱਖੇ ਸਦ
ਲਾਜਨ, ਲਾਜਾਵੰਤ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਨਗਾਰਾ ਇਕ ਵਜਾਇੰਦਾ। ਗੁਰ ਕਾ ਸ਼ਬਦ ਸਚ ਨਗਾਰਾ, ਗੁਰ ਪੂਰੇ ਆਪ ਵਜਾਇਆ। ਗੁਰਸਿਖ ਸੋਇਆ ਰਿਹਾ ਨਾ ਕੋਈ ਨੌਂ ਦਵਾਰਾ, ਦਸਵਾਂ ਬੂਝ ਬੁਝਾਇਆ। ਗੁਰ ਕਾ ਸ਼ਬਦ ਵਸੇ ਉਚੇ ਅਟੱਲ ਮਹੱਲ ਮੁਨਾਰਾ, ਥਿਰ ਘਰ ਨਾਉਂ ਰਖਾਇਆ। ਗੁਰ ਕਾ ਸ਼ਬਦ ਨਾ ਦਿਸੇ ਮੰਦਰ ਮਸਜਿਦ ਗੁਰਦਵਾਰਾ, ਗੁਰਮੁਖ ਹਿਰਦੇ ਵਿਚ ਸਮਾਇਆ। ਗੁਰ ਕਾ ਸ਼ਬਦ ਬੰਦ ਨਾ ਹੋਏ ਚਾਰ ਦਿਵਾਰਾ, ਛੱਪਰ ਛੰਨ ਨਾ ਕੋਈ ਟਿਕਾਇਆ। ਗੁਰ ਕਾ ਸ਼ਬਦ ਅੰਤ ਨਾ ਪਾਰਾ ਵਾਰਾ, ਭੇਵ ਅਭੇਦਾ ਨਾ ਕੋਈ ਲਿਖਾਇਆ। ਗੁਰ ਕਾ ਸ਼ਬਦ ਗੁਰੂ ਗੁਰ ਕਰਤਾਰਾ, ਕਰਤਾ ਪੁਰਖ ਅਖਵਾਇਆ। ਗੁਰ ਕਾ ਸ਼ਬਦ ਨਾਰੀ ਨਾਰਾ, ਨਰ ਨਰਾਇਣ ਆਪ ਹੋ ਜਾਇਆ। ਗੁਰ ਕਾ ਸ਼ਬਦ ਮੀਤ ਮੁਰਾਰਾ, ਪੀਤ ਪੀਤੰਬਰ ਸੀਸ ਸੁਹਾਇਆ। ਗੁਰ ਕਾ ਸ਼ਬਦ ਗੁਰ ਅਵਤਾਰਾ, ਗੁਰ ਗੋਬਿੰਦ ਮੇਲ ਮਿਲਾਇਆ। ਗੁਰ ਕਾ ਸ਼ਬਦ ਗੁਰ ਭਰੇ ਭੰਡਾਰਾ, ਸੰਬਲ ਨਗਰੀ ਆਪ ਟਿਕਾਇਆ। ਗੁਰ ਕਾ ਸ਼ਬਦ ਗੁਪਤ ਜ਼ਾਹਿਰਾ, ਅੰਦਰ ਬਾਹਰ ਸਮਾਇਆ। ਗੁਰ ਕਾ ਸ਼ਬਦ ਏਕਾ ਨਾਅਰਾ, ਏਕੰਕਾਰਾ ਰਿਹਾ ਲਗਾਇਆ। ਗੁਰ ਕਾ ਸ਼ਬਦ ਸਚ ਜੈਕਾਰਾ, ਸੋ ਪੁਰਖ ਨਿਰੰਜਣ ਆਪ ਜਣਾਇਆ। ਗੁਰ ਕਾ ਸ਼ਬਦ ਖੰਡਾ ਦੋ ਧਾਰਾ, ਦੋ ਜਹਾਨਾਂ ਰਿਹਾ ਹਿਲਾਇਆ। ਗੁਰ ਕਾ ਸ਼ਬਦ ਹਰਿ ਰੂਪ ਅਪਾਰਾ, ਹਰਿ ਹਰਿ ਆਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਉਪਾਇਆ। ਗੁਰ ਕਾ ਸ਼ਬਦ ਵਡ ਬਲਕਾਰਾ, ਖੇਲੇ ਖੇਲ ਦੋ ਜਹਾਨਾਂ। ਗੁਰ ਕਾ ਸ਼ਬਦ ਤਿਖੀ ਧਾਰਾ, ਮਾਰੇ ਮਾਰ ਜੋਧੇ ਸੂਰ ਨੌਜਵਾਨਾ। ਗੁਰ ਕਾ ਸ਼ਬਦ ਤੇਜ਼ ਕਟਾਰਾ, ਗੁਰ ਕਾ ਸ਼ਬਦ ਤੀਰ ਕਮਾਨਾ। ਗੁਰ ਕਾ ਸ਼ਬਦ ਆਰ ਪਾਰਾ, ਗੁਰ ਕਾ ਸ਼ਬਦ ਵਿਚ ਮਿਆਨਾ। ਗੁਰ ਕਾ ਸ਼ਬਦ ਪਾਰ ਕਿਨਾਰਾ, ਗੁਰ ਕਾ ਸ਼ਬਦ ਵਹਿਣ ਵਹਾਣਾ। ਗੁਰ ਕਾ ਸ਼ਬਦ ਪਰਗਟ ਵਿਚ ਸੰਸਾਰਾ, ਗੁਰ ਕਾ ਸ਼ਬਦ ਹੋਏ ਤਰਾਨਾ। ਗੁਰ ਕਾ ਸ਼ਬਦ ਨਾਮ ਅਧਾਰਾ, ਗੁਰ ਕਾ ਸ਼ਬਦ ਸਹਿਜ ਮੇਲ ਮਿਲਾਨਾ। ਗੁਰ ਕਾ ਸ਼ਬਦ ਨਿਹਕਲੰਕ ਨਰਾਇਣ ਨਰ ਅਵਤਾਰਾ, ਖੇਲੇ ਖੇਲ ਸ੍ਰੀ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵਰਤੇ ਆਪਣਾ ਭਾਣਾ। ਗੁਰ ਕਾ ਸ਼ਬਦ ਸਾਚਾ ਭਾਣਾ, ਹਰਿ ਭਾਣੇ ਵਿਚ ਸਮਾਇਆ। ਨਾ ਕੋਈ ਜਾਣੇ ਚਤਰ ਸੁਘੜ ਸਿਆਣਾ, ਗਿਆਨੀ ਧਿਆਨੀ ਭੇਵ ਨਾ ਰਾਇਆ । ਨਾ ਕੋਈ ਜਾਣੇ ਵਡ ਵਿਦਵਾਨਾ, ਪੜ੍ਹ ਪੜ੍ਹ ਪੁਸਤਕ ਮੋਹ ਵਧਾਇਆ। ਨਾ ਕੋਈ ਜਾਣੇ ਰਾਜ ਰਾਜਾਨਾ, ਲੇਖਾ ਲੇਖ ਨਾ ਕੋਈ ਸਿਖਾਇਆ। ਨਾ ਕੋਈ ਜਾਣੇ ਸ਼ਾਹ ਸੁਲਤਾਨਾ, ਗੁਰ ਸ਼ਬਦੀ ਭੇਖ ਵਟਾਇਆ। ਗੁਰ ਕਾ ਸ਼ਬਦ ਮਰਦ ਮਰਦਾਨਾ, ਚੇਲਾ ਗੁਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦੀ ਨਾਉਂ ਧਰਾਇਆ। ਸ਼ਬਦੀ ਗੁਰ ਸਚ ਮਹੱਲਾ, ਏਕਾ ਏਕ ਵਸਾਇਆ। ਸ਼ਬਦ ਗੁਰ ਵਸੇ ਇਕ ਅਕੱਲਾ, ਏਕੰਕਾਰਾ ਰੂਪ ਵਟਾਇਆ। ਸਤਿਗੁਰ ਸਾਚਾ ਧਾਮ ਬੈਠਾ ਮੱਲਾ, ਦਿਸ ਕਿਸੇ ਨਾ ਆਇਆ। ਸ਼ਬਦ ਗੁਰ ਅਛਲ ਅਛੱਲਾ, ਅਛਲ ਅਛਲ ਕਰਾਇਆ। ਸ਼ਬਦ ਗੁਰ ਬੋਲੇ ਹੱਲਾ, ਕਲਜੁਗ ਵੇਲਾ ਅੰਤਮ ਆਇਆ । ਨੌਂ ਖੰਡ ਪ੍ਰਿਥਮੀ ਪਏ ਤ੍ਰਥੱਲਾ, ਸੱਤਾਂ ਦੀਪਾਂ ਲਏ ਹਿਲਾਇਆ। ਹਾਹਾਕਾਰੀ ਜਲਾਂ ਥਲਾ, ਉਚੇ ਟਿੱਲੇ ਦੇਣ ਦੁਹਾਇਆ। ਜਨ ਭਗਤਾਂ ਮੇਟੇ ਦੂਈ ਦਵੈਤੀ ਸੱਲਾ, ਏਕਾ ਦੂਜਾ ਭੌ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸ਼ਬਦੀ ਨਾਉਂ ਧਰਾਇਆ। ਸ਼ਬਦ ਗੁਰ ਸਾਚਾ ਨਾਮਾ,
ਹਰਿ ਨਾਮੇ ਵਡ ਵਡਿਆਈਆ। ਸ਼ਬਦ ਗੁਰ ਅੰਤਰਜਾਮਾ, ਹਰ ਘਟ ਬੂਝ ਬੁਝਾਈਆ। ਸ਼ਬਦ ਗੁਰ ਦੇਵੇ ਸਾਚਾ ਤਾਮਾ, ਅੰਮ੍ਰਿਤ ਆਤਮ ਜਾਮ ਪਿਆਈਆ। ਸ਼ਬਦ ਗੁਰ ਪੂਰਨ ਕਰਾਏ ਕਾਮਾ, ਜਿਸ ਜਨ ਆਸ ਤਕਾਈਆ। ਸ਼ਬਦ ਗੁਰ ਪੱਲੇ ਬੰਨੇ ਸਾਚਾ ਦਾਮਾ, ਠੱਗ ਚੋਰ ਯਾਰ ਲੁੱਟ ਕੋਈ ਨਾ ਜਾਈਆ। ਸ਼ਬਦ ਗੁਰ ਵਡ ਨਾਮ ਨਾਮਾ, ਗੁਰ ਸ਼ਬਦੀ ਸ਼ਬਦ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖਾਂ ਰਿਹਾ ਵਰਤਾਈਆ। ਗੁਰ ਸ਼ਬਦ ਗੁਰ ਭੰਡਾਰਾ, ਗੁਰ ਪੂਰੇ ਆਪ ਵਰਤਾਇਆ। ਜੋ ਜਨ ਮੰਗਣ ਆਏ ਦਵਾਰਾ, ਆਤਮ ਝੋਲੀ ਦਏ ਭਰਾਇਆ। ਆਪੇ ਖੋਲ੍ਹੇ ਬੰਦ ਕਿਵਾੜਾ, ਬਜਰ ਕਪਾਟੀ ਪੜਦਾ ਲਾਹਿਆ। ਵਾ ਨਾ ਲੱਗੇ ਤੱਤੀ ਹਾੜਾ, ਜਿਸ ਜਨ ਚਰਨੀ ਸੀਸ ਝੁਕਾਇਆ। ਮੇਟ ਮਿਟਾਏ ਪੰਚਮ ਧਾੜਾ, ਪੰਚਮ ਮੋਹ ਚੁਕਾਇਆ। ਧਰਮ ਵਖਾਏ ਸਚ ਅਖਾੜਾ, ਸਾਚਾ ਮੇਲ ਮਿਲਾਇਆ। ਕਰੇ ਪਰਕਾਸ਼ ਬਹੱਤਰ ਨਾੜਾ, ਜੋਤੀ ਨੂਰ ਸਵਾਇਆ। ਗੁਰਮੁਖ ਸਾਜਨ ਸਾਚਾ ਲਾੜਾ, ਸਾਚੇ ਘੋੜੇ ਆਪ ਚੜ੍ਹਾਇਆ। ਦਰਗਹਿ ਸਾਚੀ ਸਾਚੇ ਘਰ ਆਪੇ ਵਾੜਾ, ਸਾਚਾ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਨਾਮ ਜਪਾਇਆ। ਗੁਰ ਕਾ ਸ਼ਬਦ ਨਾਮ ਪਰਭਾਤੀ, ਅੰਮ੍ਰਿਤ ਵੇਲਾ ਸੁਹਾਇਆ। ਏਕਾ ਰੰਗ ਰੰਗਾਏ ਦਿਵਸ ਰਾਤੀ, ਰੈਣ ਅੰਧੇਰੀ ਰਹਿਣ ਨਾ ਪਾਇਆ। ਨਾ ਕੋਈ ਦੀਵਾ ਬਾਤੀ ਦੀਪਕ ਜੋਤੀ ਇਕ ਜਗਾਇਆ। ਜਿਸ ਜਨ ਬਖ਼ਸ਼ੇ ਸਾਚੀ ਦਾਤੀ, ਦਰ ਦਵਾਰਾ ਦਏ ਸੁਹਾਇਆ। ਦੇਵੇ ਦਰਸ ਬਹੁ ਬਹੁ ਭਾਂਤੀ, ਬਿਧਨਾਨਾ ਮੇਲ ਮਿਲਾਇਆ। ਜਨ ਭਗਤਾਂ ਅੰਤਮ ਦੇਵਣ ਆਇਆ ਬਾਕੀ, ਨਿਹਕਲੰਕਾ ਜਾਮਾ ਪਾਇਆ। ਅੰਮ੍ਰਿਤ ਜਾਮ ਪਿਆਏ ਸਾਚਾ ਸਾਕੀ, ਸਚ ਪਿਆਲਾ ਇਕ ਰਖਾਇਆ। ਆਤਮ ਅੰਦਰ ਖੋਲ੍ਹੇ ਤਾਕੀ, ਨਿਰਮਲ ਜੋਤ ਕਰੇ ਰੁਸ਼ਨਾਇਆ। ਸ਼ਬਦ ਗੁਰ ਵਡ ਪਾਕਨ ਪਾਕੀ, ਪਾਕੀ ਪਾਕ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਖੁਲ੍ਹਾਏ ਏਕਾ ਦਰ, ਏਕਾ ਮੰਤਰ ਨਾਮ ਦ੍ਰਿੜਾਇਆ। ਚਾਰ ਵਰਨ ਇਕ ਦਵਾਰਾ, ਏਕਾ ਨਾਮ ਜਣਾਈਆ। ਏਕਾ ਸ਼ਬਦ ਇਕ ਪਿਆਰਾ, ਏਕਾ ਧੁਨ ਉਪਜਾਈਆ । ਏਕਾ ਪਵਣ ਇਕ ਹੁਲਾਰਾ, ਏਕਾ ਝੂਲਾ ਰਿਹਾ ਝੁਲਾਈਆ। ਏਕਾ ਸਵਨ ਏਕਾ ਧਾਰਾ, ਏਕਾ ਮੇਘਾ ਰਿਹਾ ਬਰਸਾਈਆ। ਏਕਾ ਬਾਵਨ ਏਕਾ ਬਵਨ, ਏਕਾ ਭੇਖੀ ਭੇਖ ਵਟਾਈਆ। ਏਕਾ ਰਾਮਾ ਏਕਾ ਰਾਵਨ, ਏਕਾ ਸੀਤਾ ਲਏ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦੀ ਸ਼ਬਦ ਕਰੇ ਚੜ੍ਹਾਈਆ । ਗੁਰ ਸ਼ਬਦ ਚੜ੍ਹਾਈ ਨੌਂ ਖੰਡ, ਸੱਤ ਦੀਪ ਵੱਜੇ ਨਗਾਰਾ। ਲੋਆਂ ਪੁਰੀਆਂ ਵੰਡੀ ਵੰਡ, ਕਲਜੁਗ ਤੇਰੀ ਅੰਤਮ ਵਾਰਾ। ਲੱਖ ਚੁਰਾਸੀ ਖੰਡ ਖੰਡ, ਨਾ ਦੀਸੇ ਕੋਈ ਸਹਾਰਾ। ਸਿਰ ਉਠਾਈ ਪਾਪਾਂ ਪੰਡ, ਕਲਜੁਗ ਜੀਆਂ ਬੱਧਾ ਭਾਰਾ। ਨਾਰ ਦੁਹਾਗਣ ਦਿਸੇ ਰੰਡ, ਚਾਰੋਂ ਕੁੰਟ ਹਾਹਾਕਾਰਾ। ਮਨਮੁਖ ਜੀਵਾਂ ਵੱਢੇ ਕੰਡ, ਮਾਰ ਖੰਡਾ ਸੋਹੰ ਦੋ ਧਾਰਾ। ਖੇਲੇ ਖੇਲ ਵਿਚ ਬ੍ਰਹਿਮੰਡ, ਨਿਹਕਲੰਕ ਨਰਾਇਣ ਨਰ ਅਵਤਾਰਾ। ਗੁਰ ਗੋਬਿੰਦੇ ਮੰਗੀ ਮੰਗ, ਪ੍ਰਭ ਬਖ਼ਸ਼ੇ ਸਚ ਪਿਆਰਾ। ਕਾਇਆ ਚੋਲੀ ਚਾੜ੍ਹੇ ਰੰਗ, ਦੇਵੇ ਸ਼ਬਦ ਸਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਗੁਰਮੁਖ ਦੇਵੇ ਵਰ, ਜਿਸ ਜਨ ਬਖ਼ਸ਼ੇ ਚਰਨ ਪਿਆਰਾ।
੫ ਮਾਘ ੨੦੧੪ ਬਿਕ੍ਰਮੀ ਸੂਬੇਦਾਰ ਵਤਨ ਸਿੰਘ ਦੇ ਘਰ ਪਿੰਡ ਸ਼ਰੀਂਹ ਪੁਰ ਤਹਿਸੀਲ ਦਸੂਹਾ ਜ਼ਿਲਾ ਹੁਸ਼ਿਆਰਪੁਰ
ਹਰਿ ਜੋਤੀ ਸ਼ਬਦ ਧਾਰ, ਹਰਿ ਹਰਿ ਆਪ ਵਹਾਈਆ। ਹਰਿ ਹਰਿ ਸ਼ਬਦ ਅਪਾਰ, ਭੇਵ ਕੋਈ ਨਾ ਪਾਈਆ। ਹਰਿ ਕਾ ਸ਼ਬਦ ਰੂਪ ਕਰਤਾਰ, ਕਰਤਾ ਪੁਰਖ ਆਪ ਅਖਵਾਈਆ। ਹਰਿ ਕਾ ਸ਼ਬਦ ਹਰਿ ਨਿਰੰਕਾਰ, ਨਿਰਗੁਣ ਨਾਮ ਧਰਾਈਆ। ਹਰਿ ਕਾ ਸ਼ਬਦ ਖੇਲ ਅਪਾਰ, ਹਰਿ ਹਰਿ ਵਿਚ ਰਿਹਾ ਸਮਾਈਆ। ਹਰਿ ਕਾ ਸ਼ਬਦ ਹਰਿ ਪਿਆਰ, ਹਰਿ ਹਰਿ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦ ਦਏ ਵਡਿਆਈਆ। ਹਰਿ ਸ਼ਬਦ ਸਚ ਸੁਲਤਾਨਾ, ਹਰਿ ਸਾਚੇ ਆਪ ਬਣਾਇਆ। ਸਚ ਸ਼ਬਦ ਵਡ ਮਿਹਰਵਾਨਾ, ਮਿਹਰਵਾਨ ਆਪ ਅਖਵਾਇਆ। ਹਰਿ ਸ਼ਬਦ ਵਡ ਦਾਨੀ ਦਾਨਾ, ਦੇਵਣਹਾਰ ਆਪ ਅਖਵਾਇਆ। ਹਰਿ ਸ਼ਬਦ ਸਾਚਾ ਗਾਣਾ, ਹਰਿ ਸਾਚੇ ਆਪ ਅਲਾਇਆ। ਹਰਿ ਸ਼ਬਦ ਸਚ ਤਰਾਨਾ, ਹਰਿ ਸਾਚੇ ਆਪ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦੀ ਸ਼ਬਦ ਉਪਾਇਆ। ਹਰਿ ਸ਼ਬਦ ਸੱਚਾ ਸ਼ਾਹ, ਏਕਾ ਏਕ ਅਖਵਾਇੰਦਾ। ਹਰਿ ਸ਼ਬਦ ਬੇਪਰਵਾਹ, ਭੇਵ ਕੋਈ ਨਾ ਪਾਇੰਦਾ। ਹਰਿ ਸ਼ਬਦ ਬਣਾਏ ਆਪਣਾ ਨਾਂ, ਨਾਮ ਨਾਮਾ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦੀ ਸ਼ਬਦ ਜਣਾਇੰਦਾ। ਸ਼ਬਦ ਸੁਤ ਵਡ ਬਲਕਾਰਾ, ਏਕਾ ਏਕ ਅਖਵਾਇਆ। ਪਾਰਬ੍ਰਹਮ ਅਬਿਨਾਸ਼ੀ ਅਚੁੱਤਾ, ਖੇਲੇ ਖੇਲ ਖੇਲਣਹਾਰਾ ਆਪ ਅਖਵਾਇਆ। ਜੁਗ ਜੁਗ ਸੁਹਾਏ ਆਪਣੀ ਰੁੱਤਾ, ਆਪਣੇ ਭਾਣੇ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦੀ ਸ਼ਬਦ ਉਪਾਇਆ। ਸ਼ਬਦ ਸੁਤ ਵਡ ਬਲਵਾਨਾ, ਹਰਿ ਏਕਾ ਏਕ ਰਖਾਇਆ। ਖੇਲੇ ਖੇਲ ਦੋ ਜਹਾਨਾਂ, ਜੁਗ ਜੁਗ ਆਪ ਖਿਲਾਇਆ। ਮੇਲੇ ਮੇਲ ਸ੍ਰੀ ਭਗਵਾਨਾ, ਭਗਵਨ ਰੂਪ ਸਮਾਇਆ। ਆਦਿ ਅੰਤ ਨੌਜਵਾਨਾ, ਨਾ ਮਰੇ ਨਾ ਜਾਇਆ। ਜਨ ਭਗਤਾਂ ਕਰੇ ਮਾਤ ਪਛਾਨਾ, ਵੇਖਣਹਾਰ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦੀ ਸ਼ਬਦ ਉਪਾਇਆ। ਸ਼ਬਦ ਗੁਰ ਸਾਚਾ ਸੂਰਾ, ਸਤਿਗੁਰ ਆਪ ਉਪਾਇਆ। ਆਪੇ ਰਾਗ ਅਨਾਦੀ ਤੂਰਾ, ਆਪੇ ਨਾਦ ਵਜਾਇਆ। ਆਪੇ ਹੋਏ ਸਰਬ ਗੁਣ ਭਰਪੂਰਾ, ਗੁਣ ਭਰਪੂਰ ਆਪ ਅਖਵਾਇਆ। ਆਪੇ ਬਖ਼ਸ਼ੇ ਚਰਨ ਧੂੜਾ, ਆਪੇ ਮਸਤਕ ਟਿੱਕਾ ਲਾਇਆ। ਆਪੇ ਚਾੜ੍ਹੇ ਰੰਗ ਗੂੜ੍ਹਾ, ਕਾਇਆ ਰੰਗਣਹਾਰ ਆਪ ਅਖਵਾਇਆ। ਆਪੇ ਨਾਤਾ ਤੋੜੇ ਕੂੜੋ ਕੂੜਾ, ਆਪੇ ਲਏ ਲੜ ਲਗਾਇਆ। ਆਪੇ ਚਤੁਰ ਸੁਘੜ ਬਣਾਏ ਮੂਰਖ ਮੂੜਾ, ਜਿਸ ਜਨ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦ ਦਏ ਵਡਿਆਇਆ। ਹਰਿ ਸ਼ਬਦ ਵੱਡੀ ਵਡਿਆਈ, ਹਰਿ ਵੱਡਾ ਵਡ ਪਾਇਆ। ਲੋਆਂ ਪੁਰੀਆਂ ਕਰ ਕੁੜਮਾਈ, ਪਾਰਬ੍ਰਹਮ ਬ੍ਰਹਮ ਸਮਝਾਇਆ। ਏਕਾ ਧੁਨ ਇਕ ਜਣਾਈ, ਏਕਾ ਨਾਦ ਵਜਾਇਆ। ਏਕਾ ਗੁਣ ਇਕ ਰਘੁਰਾਈ, ਏਕਾ ਵੇਖ ਵਖਾਇਆ। ਇਕ ਪੁਕਾਰ ਰਿਹਾ ਸੁਣ ਸਰਬ ਘਟ ਥਾਈਂ, ਆਦਿ ਅੰਤ ਇਕ ਸਮਾਇਆ। ਏਕਾ ਵੇਖੇ ਚਾਈਂ ਚਾਈਂ, ਜੁਗ ਜੁਗ ਮਾਤ ਫੇਰਾ ਪਾਇਆ। ਏਕਾ ਪਕੜ ਉਠਾਏ ਫੜ ਫੜ ਬਾਹੀਂ, ਹਰਿਜਨ ਦੇਵੇ ਮਾਤ ਮਿਲਾਇਆ। ਏਕਾ ਦੇਵੇ ਠੰਡੀਆਂ ਛਾਈਂ, ਹਉਮੇ ਦੁਖੜੇ ਰੋਗ ਗਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚਾ ਸਾਚਾ ਸੁਤ ਸ਼ਬਦੀ ਸ਼ਬਦ ਤਰਾਇਆ। ਸਤਿਗੁਰ ਸਾਚਾ
ਸੂਰਾ, ਹਰਿ ਹਰਿ ਨਾਮ ਰਖਾਇਆ। ਆਸਾ ਮਨਸਾ ਜੁਗ ਜੁਗ ਪੂਰਾ, ਜੁਗ ਜੁਗ ਵੇਸ ਵਟਾਇਆ। ਭਗਤ ਦਵਾਰੇ ਹਾਜ਼ਰ ਹਜ਼ੂਰਾ, ਹਰਿਜਨ ਆਪ ਹੋ ਆਇਆ। ਆਪੇ ਨੇਰਨ ਆਪੇ ਦੂਰਾ, ਦੂਰੋ ਦੂਰ ਆਪ ਅਖਵਾਇਆ। ਆਪੇ ਜੋਤੀ ਆਪੇ ਨੂਰਾ, ਨੂਰੋ ਨੂਰ ਆਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਉਂ ਉਪਾਇਆ। ਆਪ ਆਪਣਾ ਨਾਉਂ ਧਰਾਏ, ਆਪਣੀ ਕਲ ਵਰਤਾਈਆ। ਰਾਗ ਅਨਾਦੀ ਏਕਾ ਗਾਏ, ਗਾਵਣਹਾਰ ਆਪ ਅਖਵਾਈਆ। ਬ੍ਰਹਿਮਾਦੀ ਬ੍ਰਹਮ ਖੋਜ ਖੁਜਾਏ, ਪਾਰਬ੍ਰਹਮ ਵੱਡੀ ਵਡਿਆਈਆ। ਆਦਿ ਜੁਗਾਦੀ ਭੇਖ ਵਟਾਏ, ਭੇਖਾਧਾਰੀ ਆਪ ਅਖਵਾਈਆ। ਮੋਹਣ ਮਾਧਵ ਮਾਧੀ ਨਾਮ ਧਰਾਏ, ਨਰ ਨਰਾਇਣ ਹਰਿ ਰਘੁਰਾਈਆ। ਬੋਧ ਅਗਾਧੀ ਸ਼ਬਦ ਜਣਾਏ, ਹਰਿ ਸ਼ਬਦ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਵੇਖੇ ਵੇਖਣਹਾਰਾ ਖੇਲ, ਹਰਿਜਨ ਸਾਚੇ ਲਏ ਜਗਾਈਆ। ਹਰਿਜਨ ਸਾਚਾ ਆਪ ਜਗੌਣਾ, ਹਰਿ ਹੱਥ ਰਖਾ ਵਡਿਆਈਆ। ਆਤਮ ਬ੍ਰਹਮ ਗਿਆਨ ਦਵੌਣਾ, ਏਕਾ ਤਾਲ ਸੁਣਾਈਆ। ਅਨਹਦ ਵਾਜਾ ਇਕ ਵਜੌਣਾ, ਪੰਚਮ ਸੇਵਾ ਲਾਈਆ। ਪੰਚਮ ਬਹਿ ਬਹਿ ਘਰ ਸਾਚੇ ਗੌਣਾ, ਆਤਮ ਘਰ ਵੱਜੇ ਵਧਾਈਆ। ਆਤਮ ਸਰ ਇਕ ਨਹੌਣਾ, ਸਰ ਸਰੋਵਰ ਇਕ ਵਖਾਈਆ। ਆਤਮ ਕੁੰਡਾ ਆਪੇ ਲੌਹਣਾ, ਬਜਰ ਕਪਾਟ ਤੁੜਾਈਆ। ਦਸਮ ਦਵਾਰੀ ਭੇਵ ਖਲੌਣਾ, ਆਤਮ ਸੇਜ ਵਿਛਾਈਆ। ਨਿਰਮਲ ਜੋਤੀ ਦੀਪ ਜਗੌਣਾ, ਅੱਠੇ ਪਹਿਰ ਕਰੇ ਰੁਸ਼ਨਾਈਆ। ਆਪ ਆਪਣਾ ਮੇਲ ਮਿਲੌਣਾ, ਆਪ ਆਪਣੇ ਅੰਗ ਲਗਾਈਆ। ਨਾਰੀ ਕੰਤਾ ਏਕਾ ਧਾਮ ਸੁਹੌਣਾ, ਸਾਚਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦੀ ਦੇਵੇ ਸਾਚਾ ਵਰ, ਗੁਰਮੁਖ ਵੱਡੀ ਵਡਿਆਈਆ। ਗੁਰਸਿਖ ਗੁਰ ਦੀਨ ਦਿਆਲਾ, ਗੁਰ ਗੋਬਿੰਦ ਰੂਪ ਸਮਾਈਆ। ਗੁਰ ਪਾਰਬ੍ਰਹਮ ਸਰਬ ਰਖਵਾਲਾ, ਹਰ ਘਟ ਬੈਠਾ ਆਸਣ ਲਾਈਆ। ਗੁਰ ਸਤਿਗੁਰ ਤੋੜੇ ਜਗਤ ਜੰਜਾਲਾ, ਜੋ ਜਨ ਆਏ ਸਰਨਾਈਆ। ਗੁਰ ਪਾਰ ਕਰਾਏ ਨੇੜ ਨਾ ਆਏ ਕਾਲ ਮਹਾਂਕਾਲਾ, ਸਿਰ ਆਪਣਾ ਹੱਥ ਟਿਕਾਈਆ। ਗੁਰ ਗੁਰਸਿਖ ਉਪਾਏ ਬਣਾਏ ਸਾਚੇ ਲਾਲਾ, ਲਾਲ ਅਨਮੁਲੜੇ ਨਾਉਂ ਧਰਾਈਆ। ਫਲ ਲਗਾਏ ਕਾਇਆ ਡਾਲ੍ਹਾ, ਅੰਮ੍ਰਿਤ ਆਤਮ ਮੁਖ ਚੁਆਈਆ। ਜੁਗ ਜੁਗ ਚਲੇ ਅਵਲੱੜੀ ਚਾਲਾ, ਚਾਲ ਨਿਰਾਲੀ ਆਪ ਅਖਵਾਈਆ। ਹਰਿਜਨ ਮੇਲ ਮਿਲਾਏ ਕਾਇਆ ਧਰਮ ਸੱਚੀ ਧਰਮਸਾਲਾ, ਦਰ ਘਰ ਸਾਚਾ ਇਕ ਸੁਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਵਡ ਵਡਿਆਈ ਹਰਿ ਸਮਰਥ, ਜੁਗ ਜੁਗ ਆਪ ਰਖਾਈਆ। ਆਪੇ ਜਾਣੇ ਮਹਿਮਾ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਸਤਿਜੁਗ ਤ੍ਰੇਤਾ ਦੁਆਪਰ ਚਲਿਆ ਏਕਾ ਰਥ, ਰਥ ਰਥਵਾਹੀ ਆਪ ਅਖਵਾਈਆ। ਕਲਜੁਗ ਕੂੜ ਕੁੜਿਆਰਾ ਰਿਹਾ ਮਥ, ਲੱਖ ਚੁਰਾਸੀ ਦਏ ਦੁਹਾਈਆ। ਪੰਚ ਵਿਕਾਰੇ ਪਾਈ ਨੱਥ, ਮਨ ਮਤ ਹੋਈ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰ ਸ਼ਬਦੀ ਬਣਤ ਬਣਾਈਆ। ਗੁਰ ਸ਼ਬਦ ਸੁਣਾਏ ਸਾਚਾ ਢੋਲਾ, ਹਰਿ ਸਾਚੇ ਵਡ ਵਡਿਆਈਆ। ਏਕਾ ਨਾਮ ਇਕ ਜੈਕਾਰਾ ਏਕੰਕਾਰਾ ਏਕਾ ਬੋਲਾ, ਏਕਾ ਤਾਲ ਵਜਾਈਆ। ਇਕ ਭੰਡਾਰਾ ਸਚ ਦਵਾਰਾ ਏਕਾ ਖੋਲ੍ਹਾ, ਆਪੇ ਰਿਹਾ ਵਰਤਾਈਆ। ਜੁਗ ਜੁਗ ਬਣਿਆ ਸਾਚਾ ਤੋਲਾ, ਤੋਲਣਹਾਰ ਆਪ ਅਖਵਾਈਆ। ਦੁਆਪਰ ਪਰਗਟੇ ਕਲਾ ਸੋਲਾਂ, ਕਲਜੁਗ ਅੰਤਮ ਅਨੰਤ ਕਲ ਅਖਵਾਈਆ। ਜਨ
ਭਗਤਾਂ ਬਜਰ ਕਪਾਟੀ ਪੜਦਾ ਖੋਲ੍ਹਾ, ਆਪ ਆਪਣਾ ਦਰਸ ਦਿਖਾਈਆ। ਮਨਮੁਖਾਂ ਰੱਖਿਆ ਪੜਦਾ ਉਹਲਾ, ਜੋਤ ਨਿਰੰਜਣ ਦੀਪ ਜਗਾਈਆ। ਭੇਖੀ ਭੇਖ ਵਟਾਏ ਕਾਇਆ ਚੋਲਾ, ਸ਼ਬਦੀ ਸ਼ਬਦ ਸਮਾਈਆ। ਇਕ ਸ਼ਬਦ ਇਕ ਜੈਕਾਰਾ ਚਾਰ ਵਰਨ ਸਾਚਾ ਬੋਲਾ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਹੰ ਹੰਗਤਾ ਹੋਏ ਗੋਲਾ, ਹਉਮੇ ਰੋਗ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸ਼ਬਦੀ ਸ਼ਬਦ ਗੁਰ ਗੁਰ ਸ਼ਬਦੀ ਸ਼ਬਦ ਰੂਪ ਅਖਵਾਈਆ। ਹਰਿ ਸ਼ਬਦ ਗੁਰ ਦੇਵ ਦੇਵਾ, ਆਦਿ ਪੁਰਖ ਅਪਾਰਾ। ਹਰਿ ਸ਼ਬਦ ਜੋਗ ਜੁਗਤ ਜਗ ਕਰੇ ਸੇਵਾ, ਲੋਕਮਾਤ ਲਏ ਅਵਤਾਰਾ। ਹਰਿ ਸ਼ਬਦ ਅਲੱਖ ਅਭੇਵਾ, ਵੇਖ ਵਖਾਏ ਲੋਆਂ ਪੁਰੀਆਂ ਨੌ ਖੰਡ ਤੇਰਾ ਪਸਰ ਪਸਾਰਾ। ਹਰਿ ਕਾ ਸ਼ਬਦ ਰਸਨਾ ਜਿਹਵਾ, ਜਿਸ ਜਨ ਰਸਨ ਉਚਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਮੇਲ ਮਿਲਾਏ ਵਿਚ ਸੰਸਾਰਾ। ਹਰਿ ਕਾ ਸ਼ਬਦ ਹਰਿ ਅਗੰਮ, ਅਗੰਮੜੇ ਧਾਮ ਸੁਹਾਇਆ। ਨਾ ਮਰੇ ਨਾ ਪਏ ਜੰਮ, ਆਵਣ ਜਾਵਣ ਵਿਚ ਨਾ ਆਇਆ। ਨਾ ਕੋਈ ਪਵਣ ਸਵਾਸੀ ਵੇਖੇ ਦਮ, ਨੇਤਰ ਨੀਰ ਨਾ ਕੋਈ ਵਹਾਇਆ। ਜੁਗ ਜੁਗ ਜਾਣੇ ਆਪਣਾ ਕੰਮ, ਕਰਤਾ ਪੁਰਖ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਏਕ ਅਖਵਾਇਆ। ਏਕਾ ਏਕ ਆਦਿ ਨਿਰੰਜਣ, ਏਕਾ ਜੋਤ ਜਗਾਈਆ। ਸਤਿਗੁਰ ਸ਼ਬਦ ਹੋਏ ਦਰਦ ਦੁੱਖ ਭੰਜਨ, ਭਵ ਸਾਗਰ ਪਾਰ ਕਰਾਈਆ। ਜਨ ਭਗਤਾਂ ਬਖ਼ਸ਼ੇ ਨੇਤਰ ਅੰਜਨ, ਨਾਮ ਨਾਮਾ ਝੋਲੀ ਪਾਈਆ। ਚਰਨ ਧੂੜ ਕਰਾਏ ਸਾਚਾ ਮਜਨ, ਦੁਰਮਤ ਮੈਲ ਗਵਾਈਆ। ਪਰਗਟ ਹੋਏ ਹਰਿ ਸਾਚਾ ਸੱਜਣ, ਨਿਰਮਲ ਜੋਤ ਕਰੇ ਰੁਸ਼ਨਾਈਆ। ਭਗਤ ਸੁਹੇਲਾ ਆਇਆ ਪੜਦੇ ਕੱਜਨ, ਇਕ ਦੋਸ਼ਾਲਾ ਉਪਰ ਪਾਈਆ। ਜੋ ਘੜਿਆ ਸੋ ਅੰਤਮ ਭੱਜਣ, ਥਿਰ ਕੋਈ ਰਹਿਣ ਨਾ ਪਾਈਆ। ਕਲਜੁਗ ਜੀਵ ਦਰ ਦਰ ਘਰ ਘਰ ਛੱਡ ਛੱਡ ਭੱਜਣ, ਨਿਹਕਲੰਕ ਵੱਡੀ ਵਡਿਆਈਆ। ਕਾਲ ਨਗਾਰੇ ਚਾਰੋਂ ਕੁੰਟ ਦਹਿ ਦਿਸ਼ਾ ਵੱਜਣ, ਕਲਜੁਗ ਰਿਹਾ ਵਜਾਈਆ। ਕੋਈ ਨਾ ਕਿਸੇ ਰੱਖੇ ਲੱਜਣ, ਸਾਧ ਸੰਤ ਬੈਠੇ ਮੁਖ਼ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਚੌਦਾਂ ਕਰੇ ਰੁਸ਼ਨਾਈਆ। ਸੰਮਤ ਚੌਦਾਂ ਚੌਦਾਂ ਲੋਕ, ਹਰਿ ਏਕਾ ਹੱਟ ਖੁਲ੍ਹਾਇਆ। ਏਕਾ ਸ਼ਬਦ ਇਕ ਸਲੋਕ, ਏਕਾ ਨਾਅਰਾ ਲਾਇਆ। ਹਰਿ ਕਾ ਭਾਣਾ ਨਾ ਸਕੇ ਕੋਈ ਰੋਕ, ਕਲਜੁਗ ਵੇਲਾ ਅੰਤਮ ਆਇਆ। ਲੱਖ ਚੁਰਾਸੀ ਦੇਵੇ ਝੋਕ, ਰਾਏ ਧਰਮ ਦਏ ਸਜ਼ਾਇਆ। ਜਨ ਭਗਤਾਂ ਬਖ਼ਸ਼ੇ ਅੰਤਮ ਮੋਖ, ਜਗਤ ਵਡ ਵਡਿਆਇਆ। ਨਾ ਹਰਖ ਨਾ ਕਦੇ ਸੋਗ, ਚਿੰਤਾ ਦੁੱਖ ਨਾ ਕੋਈ ਰਖਾਇਆ। ਚਾਰ ਵਰਨ ਤੇਰਾ ਏਕਾ ਜੋਗ, ਪ੍ਰਭ ਸਾਚਾ ਦਏ ਵਖਾਇਆ। ਸੋਹੰ ਸ਼ਬਦ ਸਾਚਾ ਭੋਗ, ਆਤਮ ਸੇਜਾ ਦਏ ਕਰਾਇਆ। ਦੋ ਜਹਾਨਾਂ ਨਾ ਹੋਏ ਵਿਜੋਗ, ਮੇਲੀ ਮੇਲਾ ਦੋ ਜਹਾਨ ਮੇਲ ਮਿਲਾਇਆ। ਆਤਮ ਦਰਸੀ ਦਰਸ ਦੇਵੇ ਅਮੋਘ, ਆਪ ਆਪਣਾ ਰੂਪ ਵਟਾਇਆ। ਏਕਾ ਸਾਚੀ ਚੋਗ, ਸੋਹੰ ਹੰਸਾ ਮੁਖ ਪੁਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਡੰਕਾ ਰਿਹਾ ਵਜਾਇਆ। ਏਕਾ ਡੰਕਾ ਹਰਿ ਭਗਵੰਤਾ, ਆਪਣਾ ਆਪ ਵਜਾਇੰਦਾ। ਆਪ ਉਠਾਏ ਸਾਧਨ ਸੰਤਾ, ਰਾਜ ਰਾਜਾਨਾ ਆਪ ਉਠਾਇੰਦਾ। ਕਲਜੁਗ ਜੀਵਾਂ ਮਾਇਆ ਪਾਏ ਬੇਅੰਤਾ, ਗੂੜ੍ਹੀ ਨੀਂਦੇ ਸਵਾਇੰਦਾ। ਗੁਰਮੁਖਾਂ ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਉਤਰ ਕਦੇ ਨਾ ਜਾਇੰਦਾ।
ਤੋੜੇ ਗੜ੍ਹ ਹੰਕਾਰੀ ਹੰਗਤਾ, ਸੋ ਪੁਰਖ ਨਿਰੰਜਣ ਮੇਲ ਮਿਲਾਇੰਦਾ। ਮਨਮੁਖ ਜੀਵ ਭੁੱਖਾ ਨੰਗਤਾ, ਨੌ ਦਰ ਸਦਾ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਮੇਲੇ ਸਾਚੇ ਘਰ ਘਰ ਘਰ ਵਿਚ ਆਪ ਕਰਾਇੰਦਾ। ਕਲਜੁਗ ਤੇਰਾ ਅੰਤਮ ਨਿਸ਼ਾਨਾ, ਪ੍ਰਭ ਸਾਚੇ ਇਕ ਰਖਾਇਆ। ਲੋਆਂ ਪੁਰੀਆਂ ਵੇਖੇ ਮਾਰ ਧਿਆਨਾ, ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਲਏ ਜਗਾਇਆ। ਨੌਂ ਖੰਡ ਪ੍ਰਿਥਮੀ ਇਕ ਬਿਬਾਣਾ, ਸੱਤਾਂ ਦੀਪਾਂ ਰਿਹਾ ਫਿਰਾਇਆ। ਲੱਖ ਚੁਰਾਸੀ ਪਾਵੇ ਆਣਾ, ਏਕਾ ਨਾਮ ਧਰਾਇਆ। ਜਨ ਭਗਤਾਂ ਬੰਨੇ ਆਤਮ ਅੰਦਰ ਸਾਚਾ ਗਾਨਾ, ਏਕਾ ਤੰਦ ਬੰਧਾਇਆ। ਸ਼ਬਦ ਸੁਣਾਏ ਸਾਚਾ ਗਾਣਾ, ਅਨਹਦ ਤਾਲ ਵਜਾਇਆ। ਕਰੇ ਕਰਾਏ ਦਰ ਪਰਵਾਨਾ, ਪਾਰਬ੍ਰਹਮ ਪਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਮਾਰਗ ਲਾਇਆ। ਏਕਾ ਮਾਰਗ ਏਕਾ ਰਾਹ, ਏਕਾ ਜੋਤ ਜਗਾਈਆ। ਏਕਾ ਸ਼ਬਦ ਗੁਰ ਬੇਪਰਵਾਹ, ਏਕਾ ਵੇਖੇ ਥਾਉਂ ਥਾਈਂਆ। ਨਿਤ ਨਵਿਤਾ ਕਰੇ ਸਚ ਨਿਆਉਂ, ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਜੋਤ ਕਰੇ ਰੁਸ਼ਨਾਈਆ। ਕਲਜੁਗ ਅੰਤਮ ਰੈਣ ਅੰਧੇਰਾ, ਚਾਰੋਂ ਕੁੰਟ ਪਸਾਰਿਆ। ਪਾਰਬ੍ਰਹਮ ਪ੍ਰਭ ਪਾਏ ਫੇਰਾ, ਖੇਲੇ ਖੇਲ ਅਪਰ ਅਪਾਰਿਆ। ਆਪੇ ਢਾਏ ਭਰਮਾਂ ਡੇਰਾ, ਮਨਮੁਖ ਜੀਵਾਂ ਤੋੜੇ ਗੜ੍ਹ ਹੰਕਾਰਿਆ । ਚਾਰ ਵਰਨ ਕਰਾਏ ਏਕਾ ਸੰਝ ਸਵੇਰਾ, ਸਤਿਜੁਗ ਸਾਚਾ ਸਚ ਦਵਾਰਿਆ। ਆਪ ਚੁਕਾਏ ਮੇਰਾ ਤੇਰਾ, ਤੇਰਾ ਮੇਰਾ ਰੂਪ ਵਖਾ ਰਿਹਾ। ਚੌਥੇ ਜੁਗ ਦੇਵੇ ਗੇੜਾ, ਉਲਟੀ ਲੱਠ ਗਿੜਾ ਰਿਹਾ। ਨੌਂ ਖੰਡ ਪ੍ਰਿਥਮੀ ਕਰੇ ਨਿਬੇੜਾ, ਹੱਕ ਹਕੀਕਤ ਵੇਖ ਵਖਾ ਰਿਹਾ। ਕਿਸੇ ਨਾ ਦਿਸੇ ਕਾਇਆ ਨਗਰ ਖੇੜਾ, ਮਹੱਲ ਅਟੱਲ ਨਾ ਕੋਈ ਜਣਾ ਰਿਹਾ। ਜਨ ਭਗਤਾਂ ਬੰਨਣਹਾਰਾ ਬੇੜਾ, ਜੁਗ ਜੁਗ ਆਪ ਬੰਨ੍ਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਰੂਪ ਵਟਾ ਰਿਹਾ।
ਸਤਿਗੁਰ ਸਾਚਾ ਮੀਤ, ਸਤਿ ਪੁਰਖ ਅਖਵਾਇਆ। ਜਿਸ ਜਨ ਬਖ਼ਸ਼ੇ ਚਰਨ ਪ੍ਰੀਤ, ਨਾਤਾ ਬਿਧਾਤਾ ਤੋੜ ਨਿਭਾਇਆ। ਏਕਾ ਰੰਗ ਰੰਗਾਏ ਹਸਤ ਕੀਟ, ਊਚਾਂ ਨੀਚਾਂ ਭੇਵ ਮਿਟਾਇਆ। ਦੇਵੇ ਨਾਮ ਸ਼ਬਦ ਅਨਡੀਠ, ਲਿਖਣ ਪੜ੍ਹਣ ਵਿਚ ਨਾ ਆਇਆ। ਮਿੱਠਾ ਕਰੇ ਕੌੜਾ ਰੀਠ, ਜਿਸ ਜਨ ਆਪਣੀ ਦਇਆ ਕਮਾਇਆ। ਮਨਮੁਖਾਂ ਸੁੱਤਾ ਦੇ ਕਰ ਪੀਠ, ਆਤਮ ਅੰਤਰ ਦਿਸ ਨਾ ਆਇਆ। ਗੁਰਸਿਖ ਕਾਇਆ ਚੋਲੀ ਚਾੜ੍ਹੇ ਰੰਗ ਮਜੀਠ, ਉਤਰ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਤਿਗੁਰ ਆਪ ਅਖਵਾਇਆ। ਸਤਿਗੁਰ ਸਾਜਨ ਸਚਾ ਮੀਤਾ, ਏਕਾ ਏਕ ਅਖਵਾਇਆ। ਆਪੇ ਜਾਣੇ ਆਪਣੀ ਰੀਤਾ, ਜੁਗ ਜੁਗ ਆਪ ਚਲਾਇਆ। ਗੁਰਮੁਖ ਵਿਰਲੇ ਨਾਮ ਨਿਧਾਨ ਏਕਾ ਪੀਤਾ, ਹਉਮੇ ਰੋਗ ਗਵਾਇਆ। ਏਕਾ ਸ਼ਬਦ ਦਏ ਅਤੀਤਾ, ਤ੍ਰੈਗੁਣ ਮੋਹ ਚੁਕਾਇਆ। ਪੰਜ ਤਤ ਕਰਾਏ ਠਾਂਡਾ ਸੀਤਾ, ਸਾਂਤਕ ਸਤਿ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਤਿਗੁਰ ਨਾਉਂ ਧਰਾਇਆ। ਸਤਿਗੁਰ ਨਾਉਂ ਹਰਿ ਨਿਰੰਕਾਰ, ਸ਼ਬਦੀ
ਸ਼ਬਦ ਧਰਾਇਆ। ਆਪ ਆਪਣਾ ਕਰ ਜੈਕਾਰ, ਆਪ ਆਪਣਾ ਨਾਅਰਾ ਲਾਇਆ। ਆਪ ਆਪਣੀ ਬੰਨੇ ਧਾਰ, ਆਪੇ ਮਾਰਗ ਪਾਇਆ। ਆਪ ਆਪਣੇ ਲਏ ਉਭਾਰ, ਆਪ ਆਪਣੀ ਦਇਆ ਕਮਾਇਆ। ਆਪੇ ਦੇਵੇ ਅੰਮ੍ਰਿਤ ਧਾਰ, ਆਪੇ ਦੇਵੇ ਮੁਖ ਚੁਆਇਆ। ਆਪੇ ਖੰਡਾ ਤਨ ਸ਼ੰਗਾਰ, ਤਨ ਗਾਤਰੇ ਆਪ ਲਟਕਾਇਆ। ਆਪੇ ਬ੍ਰਹਿਮੰਡਾਂ ਪਾਵੇ ਸਾਰ, ਜੇਰਜ ਅੰਡਾਂ ਉਤਭੁਜ ਸੇਤਜ ਵੇਖ ਵਖਾਇਆ। ਆਪੇ ਭੇਖ ਪਖੰਡਾ ਦਏ ਨਿਵਾਰ, ਕਲਜੁਗ ਅੰਤਮ ਰਹਿਣ ਨਾ ਪਾਇਆ। ਆਪੇ ਖੰਡਾ ਰਿਹਾ ਹੁਲਾਰ, ਸੋ ਪੁਰਖ ਨਿਰੰਜਣ ਹੱਥ ਉਠਾਇਆ। ਹੰ ਹੰਗਤਾ ਦੇਵੇ ਮਾਰ, ਦੁਰਮਤ ਰਹਿਣ ਨਾ ਪਾਇਆ। ਹਰਿਜਨ ਮੰਗਤਾ ਆਏ ਦਰ ਦਵਾਰ, ਆਤਮ ਝੋਲੀ ਨਾਮ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਮਤ ਗੁਰ ਭੇਖ ਵਟਾਇਆ। ਗੁਰ ਮਤ ਗੁਰ ਸਾਚਾ ਸ਼ਬਦ ਵਿਚੋਲਾ, ਦੋ ਜਹਾਨਾਂ ਵਾਲੀ। ਆਪ ਸੁਣਾਏ ਆਪਣਾ ਢੋਲਾ, ਜਗੇ ਜੋਤ ਅਕਾਲੀ। ਕਲਜੁਗ ਅੰਤਮ ਬਣਿਆ ਤੋਲਾ, ਨਾਨਕ ਧਾਰ ਚਲਾ ਲੀ। ਗੋਬਿੰਦ ਗੁਰ ਵੇਖੇ ਹੋਲਾ, ਹੱਥ ਕਮਾਨ ਉਠਾ ਲੀ। ਕਲਜੁਗ ਜੀਵ ਬਣਿਆ ਗੋਲਾ, ਮਾਇਆ ਮਮਤਾ ਮੋਹ ਰਖਾ ਲੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮਤ ਗੁਰ ਭੇਖ ਵਟਾ ਲੀ। ਗੁਰ ਸਤਿਗੁਰ ਸਾਚਾ ਸਚ ਮਰਦੰਗਾ, ਏਕਾ ਨਾਮ ਜਪਾਇਆ। ਗੁਰਮੁਖ ਚਰਨ ਦਵਾਰ ਵਹਾਏ ਕੋਟਨ ਗੰਗਾ, ਅਠਸਠ ਤੀਰਥ ਮਾਣ ਗਵਾਇਆ। ਅੰਜੀਲ ਕੁਰਾਨਾ ਕਰੇ ਭੰਗਾ, ਅੱਲਾ ਹੂ ਹੂ ਨਾਅਰਾ ਕਦੇ ਨਾ ਲਾਇਆ। ਚਿੱਟੇ ਅਸਵ ਕਸਿਆ ਤੰਗਾ, ਪੁਰਖ ਅਬਿਨਾਸ਼ੀ ਸ਼ਬਦ ਸਿੰਘਾਸਣ ਆਸਣ ਲਾਇਆ। ਲੋਆਂ ਪੁਰੀਆਂ ਆਪੇ ਲੰਘਾ, ਲੋਕਮਾਤ ਵੇਖ ਵਖਾਇਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਭੁੱਖਾ ਨੰਗਾ, ਨਾਮ ਵਸਤ ਕੋਇ ਨਾ ਝੋਲੀ ਪਾਇਆ। ਕਾਮ ਕਰੋਧ ਲੋਭ ਮੋਹ ਹੰਕਾਰ ਪੰਜ ਵਿਕਾਰ ਲੱਗਾ ਦੰਗਾ, ਮਨ ਮਤ ਬੁਧ ਰਹੀ ਕੁਰਲਾਇਆ। ਅੰਤਮ ਵੇਲੇ ਨਾ ਦਿਸੇ ਕੋਈ ਸੰਗਾ, ਨਾ ਕੋਈ ਸੰਗ ਨਿਭਾਇਆ। ਕੂੜ ਕੁੜਿਆਰਾ ਲੱਗਾ ਚੰਗਾ, ਨਾਮ ਨਿਧਾਨ ਦਿਸ ਨਾ ਆਇਆ। ਕਲਜੁਗ ਝੂਠਾ ਛੱਡਣਾ ਪੈਣਾ ਧੰਦਾ, ਵੇਲਾ ਅੰਤਮ ਆਇਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਰਹਿਣ ਨਾ ਦੇਵੇ ਕੋਈ ਮਦਿਰਾ ਮਾਸੀ ਗੰਦਾ, ਨਿਹਕਲੰਕੀ ਜਾਮਾ ਪਾਇਆ। ਗੁਰਮੁਖ ਸਾਚਾ ਸਤਿਜੁਗ ਚਾੜ੍ਹੇ ਚੰਦ ਨੌਚੰਦਾ, ਸੀਤਲ ਸਾਚੀ ਧਾਰ ਵਹਾਇਆ। ਕਲਜੁਗ ਜੀਵ ਆਤਮ ਅੰਧਾ, ਅੰਤਮ ਡੂੰਘੇ ਵਹਿਣ ਦਏ ਰੁੜ੍ਹਾਇਆ। ਜਨ ਭਗਤਾਂ ਬਖ਼ਸ਼ੇ ਪਰਮਾਨੰਦਾ, ਨਿਝਰ ਧਾਰਾ ਮੁਖ ਚੁਆਇਆ। ਆਦਿ ਜੁਗਾਦਿ ਸਦਾ ਬਖ਼ਸ਼ਿੰਦਾ, ਗੁਰ ਸ਼ਬਦੀ ਆਪ ਅਖਵਾਇਆ। ਲੱਖ ਚੁਰਾਸੀ ਆਪ ਉਪਾਏ ਆਪਣੀ ਬਿੰਦਾ, ਅੰਤਮ ਆਪੇ ਮੇਟ ਮਿਟਾਇਆ। ਦਾਤਾ ਦਾਨੀ ਵਡ ਗੁਣੀ ਗਹਿੰਦਾ, ਗੋਬਿੰਦ ਰੂਪ ਸਮਾਇਆ। ਸਿੰਘ ਸਵਰਨ ਤੇਰੀ ਮੇਟੇ ਚਿੰਦਾ, ਆਤਮ ਦਰਸੀ ਦਰਸ ਦਿਖਾਇਆ। ਆਤਮ ਦਰਸ ਧੁਰ ਸੰਜੋਗਾ, ਹਰਿ ਸਾਚਾ ਮੇਲ ਮਿਲਾਇੰਦਾ। ਕਲਜੁਗ ਮਾਇਆ ਕਟੇ ਰੋਗਾ, ਜੋਤ ਨਿਰੰਜਣ ਤੇਲ ਚੜ੍ਹਾਇੰਦਾ। ਆਦਿ ਅੰਤ ਨਾ ਹੋਏ ਵਿਜੋਗਾ, ਦੋ ਜਹਾਨੀ ਸੰਗ ਨਿਭਾਇੰਦਾ। ਆਤਮ ਸੇਜਾ ਸਾਚਾ ਭੋਗਾ, ਸੁਰਤ ਸਵਾਣੀ ਸੰਗ ਕਰਾਇੰਦਾ। ਨਾ ਕੋਈ ਜਾਣੇ ਬਾਂਗ ਰੋਜ਼ਾ, ਨਾ ਪੰਜ ਤਤ ਨਿਮਾਜ਼ ਅਲ੍ਹਾਇੰਦਾ। ਪ੍ਰਭ ਕਾ ਭੇਵ ਸਦਾ ਸਦ ਗੂਝਾ, ਵੇਦ ਕਤੇਬ ਕੋਈ ਨਾ ਪਾਇੰਦਾ। ਜਿਸ ਜਨ ਬਖ਼ਸ਼ੇ ਆਪਣੀ ਸੂਝਾ, ਆਪਣਾ ਦਰ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਵੇਖ ਵਖਾਇੰਦਾ। ਗੁਰਮੁਖ ਸਾਜਨ ਸਾਚਾ ਲਾੜਾ, ਹਰਿ ਸਾਚੇ ਆਪ ਸ਼ੰਗਾਰਿਆ।
ਨੇੜ ਨਾ ਆਏ ਪੰਚਮ ਧਾੜਾ, ਦਰ ਦਵਾਰ ਦਏ ਦੁਰਕਾਰਿਆ। ਜੋਤ ਜਗਾਏ ਬਹੱਤਰ ਨਾੜਾ, ਦਿਵਸ ਰੈਣ ਕਰੇ ਉਜਿਆਰਿਆ। ਚਰਨ ਕਵਲ ਵਖਾਏ ਸਚ ਅਖਾੜਾ, ਗੁਰ ਮੰਤਰ ਏਕਾ ਨਾਮ ਉਚਾਰਿਆ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜਾ, ਡੂੰਘੀ ਕੰਦਰ ਸੁਖਮਨ ਨਾੜਾ ਪਾਰ ਕਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਪਾਵੇ ਸਾਰਿਆ। ਕਲਜੁਗ ਤੇਰੀ ਅੰਤਮ ਧਾਰ, ਪ੍ਰਭ ਆਪਣੇ ਹੱਥ ਰੱਖੀ ਵਡਿਆਈਆ। ਗੁਰਮੁਖ ਸਾਚੇ ਲਏ ਉਭਾਰ, ਮਨਮੁਖਾਂ ਦਏ ਸਜ਼ਾਈਆ। ਚਾਰ ਵਰਨਾਂ ਇਕ ਪਿਆਰ, ਊਚਾਂ ਨੀਚਾਂ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਤਰਾਈਆ। ਨੌ ਦਵਾਰੇ ਲਹਿਣਾ ਚੁੱਕੇ, ਪ੍ਰਭ ਸਾਚਾ ਆਪ ਚੁਕਾਇੰਦਾ। ਗੁਰਮੁਖ ਤੇਰਾ ਪੈਂਡਾ ਮੁੱਕੇ, ਆਵਣ ਜਾਵਣ ਪੰਧ ਮੁਕਾਇੰਦਾ। ਹਰੇ ਕਰਾਏ ਬੂਟੇ ਸੁਕੇ, ਅੰਮ੍ਰਿਤ ਆਤਮ ਸੇਜ ਫੁਲ ਫੁਲਵਾੜੀ ਆਪ ਲਗਾਇੰਦਾ। ਆਪ ਆਪਣੀ ਹੱਥੀਂ ਚੁੱਕੇ, ਗੁਰ ਗੋਬਿੰਦ ਭੇਖ ਵਟਾਇੰਦਾ। ਲੁਕਿਆ ਰਹਿਣ ਨਾ ਦੇਵੇ ਕੋਈ ਗੁਠੇ, ਜੋ ਜਨ ਸਰਸੇ ਤੇਰੀ ਸੇਵ ਲਗਾਇੰਦਾ। ਪੁਰੀ ਅਨੰਦ ਜੋ ਗਏ ਰੁੱਠੇ, ਕਲਜੁਗ ਅੰਤਮ ਮੇਲ ਮਿਲਾਇੰਦਾ। ਸਤਿਗੁਰ ਪੂਰਾ ਜੁਗ ਜੁਗ ਤੁੱਠੇ, ਦਿਆਲ ਪੁਰਖ ਆਪ ਅਖਵਾਇੰਦਾ। ਹਰਿ ਭਗਤ ਬੰਧਾਏ ਏਕਾ ਮੁੱਠੇ, ਆਪ ਆਪਣੀ ਗੰਢ ਦਵਾਇੰਦਾ। ਮੇਟ ਮਿਟਾਏ ਜੂਠੇ ਝੂਠੇ, ਕਲਜੁਗ ਤੇਰੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਵੀਹ ਸੌ ਚੌਦਾਂ ਵੇਖ ਵਖਾਇੰਦਾ। ਵੀਹ ਸੌ ਚੌਦਾਂ ਤੇਰੀ ਧਾਰ, ਪ੍ਰਭ ਹੱਥ ਰੱਖੀ ਵਡਿਆਈਆ। ਨੌਂ ਖੰਡ ਪ੍ਰਿਥਮੀ ਪਾਵੇ ਸਾਰ, ਸੱਤਾਂ ਦੀਪਾਂ ਰਿਹਾ ਜਗਾਈਆ। ਰਾਜ ਰਾਜਾਨਾਂ ਕਰੇ ਖ਼ਬਰਦਾਰ, ਸ਼ਾਹ ਸੁਲਤਾਨਾ ਰਿਹਾ ਹਿਲਾਈਆ। ਸ਼ਬਦ ਖੰਡਾ ਤੇਜ਼ ਕਟਾਰ, ਆਪਣੇ ਹੱਥ ਉਠਾਈਆ। ਸੰਬਲ ਨਗਰੀ ਹੋ ਤਿਆਰ, ਆਪ ਆਪਣੀ ਲਏ ਅੰਗੜਾਈਆ। ਸਾਚਾ ਘੋੜਾ ਰਿਹਾ ਸ਼ੰਗਾਰ, ਸੋਲਾਂ ਕਲੀਆਂ ਆਸਣ ਪਾਈਆ। ਕਲਗੀ ਤੋੜਾ ਨਾਮ ਅਪਾਰ, ਜੋਤੀ ਜੋੜਾ ਮੇਲ ਮਿਲਾਈਆ। ਪਹਿਲਾ ਪੌੜਾ ਅਪਰ ਅਪਾਰ, ਸੱਸਾ ਕਿਲਾ ਬਣਾਈਆ। ਉਪਰ ਹੋੜਾ ਵੇਖ ਸੰਸਾਰ, ਨਿਰਗੁਣ ਸਰਗੁਣ ਖੇਲ ਖਿਲਾਈਆ। ਇਕ ਅਕੱਲਾ ਏਕੰਕਾਰ, ਅਕਲ ਕਲਾ ਵਰਤਾਈਆ। ਅਛਲ ਅਛੱਲਾ ਪਰਵਰਦਿਗਾਰ, ਬੇਐਬ ਆਪ ਅਖਵਾਈਆ। ਖ਼ੁਦੀ ਖ਼ੁਦਾਈ ਦੇਵੇ ਮਾਰ, ਐਨਲਹਕ ਜਣਾਈਆ। ਮੁਕਾਮੇ ਹੱਕ ਸਾਚਾ ਯਾਰ, ਸਾਚੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਕਲਮਾ ਰਿਹਾ ਪੜ੍ਹਾਈਆ। ਏਕਾ ਕਲਮਾ ਹਰਿ ਕਾਇਨਾਤ, ਹਰਿ ਆਪਣਾ ਆਪ ਉਪਾਇਆ। ਨਬੀ ਰਸੂਲਾਂ ਵੇਖੇ ਮਾਰ ਝਾਤ, ਚਾਰ ਯਾਰੀ ਵੇਖ ਵਖਾਇਆ। ਸਦੀ ਚੌਧਵੀ ਅੰਧੇਰੀ ਰਾਤ, ਮੱਕਾ ਮਦੀਨਾ ਫੋਲ ਫੁਲਾਇਆ। ਸੰਮਤ ਪੰਦਰਾਂ ਚੜ੍ਹੇ ਬਰਾਤ, ਸੋਹੰ ਲਾੜਾ ਇਕ ਸਜ਼ਾਇਆ। ਨਾ ਕੋਈ ਪੁੱਛੇ ਜਾਤ ਪਾਤ, ਵਰਨ ਬਰਨ ਵਿਚ ਨਾ ਆਇਆ। ਨਾ ਕੋਈ ਪਿਤਾ ਨਾ ਕੋਈ ਮਾਤ, ਭਾਈ ਭੈਣ ਸਾਕ, ਸੱਜਣ ਨਾ ਕੋਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦੀ ਸ਼ਬਦ ਉਠਾਇਆ। ਗੁਰ ਸ਼ਬਦੀ ਵਡ ਬਲਵਾਨਾ, ਏਕਾ ਏਕ ਅਖਵਾਇੰਦਾ। ਸੋਹੰ ਚਿੱਲਾ ਤੀਰ ਕਮਾਨਾ, ਹਰਿ ਆਪਣਾ ਆਪ ਉਠਾਇੰਦਾ। ਸੰਮਤ ਪੰਦਰਾਂ ਆਏ ਵਿਚ ਮੈਦਾਨਾ, ਘਰ ਸਾਚਾ ਵੇਖ ਵਖਾਇੰਦਾ। ਪਰਗਟ ਹੋਏ ਗੁਣ ਨਿਧਾਨਾ, ਗੁਣਵੰਤਾ ਆਪ ਅਖਵਾਇੰਦਾ। ਪਕੜ ਉਠਾਏ ਜੀਵ ਸ਼ੈਤਾਨਾ, ਪੰਚਮ ਪੰਚ ਹਿਲਾਇੰਦਾ। ਪੰਚਮ ਬੰਨੇ ਹੱਥੀਂ ਗਾਨਾ, ਪੰਚਮ ਮੋਹ ਚੁਕਾਇੰਦਾ। ਪੰਚਮ
ਕਲ ਕਰ ਪਰਧਾਨਾ, ਪੰਚਮ ਕਾਲ ਪਰਨਾਇੰਦਾ। ਪੰਚਮ ਬਖ਼ਸ਼ੇ ਚਰਨ ਧਿਆਨਾ, ਪੰਚਮ ਮਹਾਂਕਾਲ ਨੇੜ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਦਇਆ ਕਮਾਇੰਦਾ। ਹਰਿਜਨ ਸਾਚੇ ਏਕਾ ਓਟ, ਏਕਾ ਏਕ ਰਖਾਈਆ। ਤਨ ਨਗਾਰੇ ਲੱਗੇ ਚੋਟ, ਗੁਰ ਸ਼ਬਦੀ ਆਪ ਲਗਾਈਆ। ਮਾਇਆ ਮਮਤਾ ਕੱਢੇ ਖੋਟ, ਹੰਗਤਾ ਗੜ੍ਹ ਤੁੜਾਈਆ। ਮਨਮੁਖ ਜੀਵ ਆਲਣਿਉਂ ਡਿਗੇ ਬੋਟ, ਨਾ ਸਕੇ ਕੋਈ ਉਠਾਈਆ। ਅਠਸਠ ਤੀਰਥ ਸਾਧ ਸੰਤ ਬੈਠੇ ਬੰਨ ਲੰਗੋਟ, ਧੀਰਜ ਧੀਰ ਨਾ ਕੋਈ ਧਰਾਈਆ। ਗੁਰ ਦਰ ਮੰਦਰ ਮਸਜਿਦ ਨਾ ਭਰੀ ਪੋਟ, ਮਾਇਆ ਰਾਣੀ ਹੋਈ ਹਲਕਾਈਆ। ਕਲਜੁਗ ਕਿਰਿਆ ਦੇਵੇ ਵੋਟ, ਕੂੜੀ ਕਿਰਤ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਉਠਾਈਆ। ਗੁਰਮੁਖ ਸਾਚੇ ਉਠ ਉਠ ਜਾਗ, ਕਲਜੁਗ ਰੈਣ ਅੰਧੇਰੀ ਛਾਈਆ। ਸੰਬਲ ਨਗਰ ਲੱਗਾ ਭਾਗ, ਗੁਰ ਗੋਬਿੰਦ ਜੋਤ ਜਗਾਈਆ। ਏਕਾ ਸ਼ਬਦ ਏਕਾ ਨਾਦ, ਏਕਾ ਤਾਲ ਵਜਾਈਆ। ਖੇਲੇ ਖੇਲ ਵਿਚ ਬ੍ਰਹਮਾਦਿ, ਖੇਲੇ ਖੇਲ ਸ੍ਰਿਸ਼ਟ ਸਬਾਈਆ। ਆਦਿਨ ਅੰਤਾ ਆਦਿ ਜੁਗਾਦਿ, ਜੁਗ ਜੁਗ ਰਚਨਾ ਰਿਹਾ ਰਚਾਈਆ। ਗੁਰਮੁਖ ਸਾਚੇ ਸੱਜਣ ਸੁਹੇਲੇ ਆਪੇ ਲਏ ਲਾਧ, ਆਪ ਆਪਣਾ ਮੇਲ ਮਿਲਾਈਆ। ਏਕਾ ਧੁਨ ਜਣਾਈ ਸ਼ਬਦ ਬੋਧ ਅਗਾਧ, ਸੁਨ ਸਮਾਧ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਂਆ। ਹਰਿਜਨ ਸਾਚੇ ਸਚ ਟਿਕਾਣਾ, ਏਕਾ ਏਕ ਰਖਾਇਆ। ਗੁਰ ਸਤਿਗੁਰ ਸਾਚੇ ਚਰਨ ਧਿਆਨਾ, ਜਪ ਤਪ ਨਾ ਕੋਈ ਕਮਾਇਆ। ਮਿਲੇ ਮੇਲ ਸ੍ਰੀ ਭਗਵਾਨਾ, ਸਤਿ ਸਰੂਪ ਸਮਾਇਆ। ਜੋਤੀ ਦੀਪਕ ਜਗੇ ਮਹਾਨਾ, ਨੂਰੋ ਨੂਰ ਦਰਸਾਇਆ। ਆਤਮ ਅੰਤਰ ਉਪਜਾਏ ਸਚ ਤਰਾਨਾ, ਅਨਹਦ ਤਾਲ ਵਜਾਇਆ। ਪੰਚਮ ਬਹਿ ਬਹਿ ਗਾਇਣ ਗਾਣਾ, ਅਟੱਲ ਮਹੱਲ ਸੁਹਾਇਆ। ਆਪੇ ਬਖ਼ਸ਼ੇ ਪਦ ਨਿਰਬਾਨਾ, ਪਰਮਾਨੰਦ ਸਮਾਇਆ। ਜੋਤੀ ਸ਼ਬਦੀ ਮੇਲ ਮਿਲਾਣਾ, ਸੁਰਤੀ ਸੁਰਤ ਵਟਾਇਆ। ਏਕਾ ਸੇਜਾ ਧਾਮ ਸੁਹਾਨਾ, ਏਕਾ ਅੰਗਨ ਲਾਇਆ। ਏਕਾ ਦੂਜਾ ਭੌ ਚੁਕਾਣਾ, ਏਕਾ ਇਕ ਰਖਾਇਆ। ਚੌਥੇ ਘਰ ਕਰ ਪਰਵਾਨਾ, ਪੰਚਮ ਦਰ ਸੁਹਾਇਆ। ਛੇਵੇਂ ਛੱਪਰ ਛੰਨ ਨਾ ਕੋਈ ਰਖਾਣਾ, ਦੇਹੁਰਾ ਮੰਦਰ ਮਸੀਤ ਨਾ ਕੋਈ ਰਖਾਇਆ। ਸੱਤਵੇਂ ਸਤਿ ਪੁਰਖ ਨਿਰੰਜਣ ਹਰਿ ਭਗਵਾਨਾ, ਹਰਿ ਹਰਿ ਰੂਪ ਅਖਵਾਇਆ। ਅੱਠਾਂ ਤੱਤਾਂ ਕਰ ਪਰਵਾਨਾ, ਆਪਣੇ ਲੇਖੇ ਲਾਇਆ। ਨੌਂ ਦਰ ਵੇਖੇ ਜੀਵ ਸ਼ੈਤਾਨਾ, ਜੀਵ ਜੰਤ ਹਲਕਾਇਆ। ਦਸਵੇਂ ਮੇਲ ਗੁਰਮੁਖ ਚਤੁਰ ਸੁਜਾਨਾ, ਜਿਸ ਜਨ ਆਸ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਨ ਲਏ ਵਰ, ਆਤਮ ਪਿਆਸ ਮਿਟਾਇਆ। ਆਤਮ ਪਿਆਸ ਦਿਵਸ ਰਾਤ, ਅੱਠੇ ਪਹਿਰ ਕੁਰਲਾਈਆ। ਜਿਸ ਜਨ ਬਖ਼ਸ਼ੇ ਬੂੰਦ ਸਵਾਂਤ, ਅੰਮ੍ਰਿਤ ਮੁਖ ਚੁਆਈਆ। ਚਰਨ ਕਵਲ ਬੰਧਾਏ ਸਾਚਾ ਨਾਤ, ਨਾ ਕੋਈ ਤੋੜ ਤੁੜਾਈਆ। ਨਾਤਾ ਤੋੜੇ ਜ਼ਾਤ ਪਾਤ, ਵਰਨ ਬਰਨ ਨਾ ਕੋਇ ਦਿਸਾਈਆ। ਗੁਰਮੁਖ ਤੇਰੀ ਉਤਮ ਜ਼ਾਤ, ਗੁਰ ਸ਼ਬਦ ਕਰੇ ਕੁੜਮਾਈਆ। ਸਤਿਗੁਰ ਪੂਰਾ ਦੇਵੇ ਸਾਚੀ ਦਾਤ, ਸੋਹੰ ਝੋਲੀ ਪਾਈਆ। ਅੱਠੇ ਪਹਿਰ ਰਹੇ ਪਰਭਾਤ, ਜਗਤ ਅੰਧੇਰ ਦਿਸ ਨਾ ਆਈਆ। ਵੇਲੇ ਅੰਤਮ ਪੁੱਛੇ ਵਾਤ, ਪਰਗਟ ਹੋ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਨ ਸਾਚੇ ਮੇਲੇ ਗੁਰੂ ਗੁਰ ਚੇਲੇ ਰੂਪ ਸਮਾਈਆ। ਹਰਿ ਪੁਰਖ ਨਿਰੰਜਣ ਆਦਿ, ਆਪਣੇ ਹੱਥ ਰੱਖੀ ਵਡਿਆਈਆ। ਖੇਲੇ ਖੇਲ ਆਦਿ ਜੁਗਾਦਿ,
ਜਾਗਰਤ ਜੋਤ ਜਗਾਈਆ। ਬ੍ਰਹਿਮੰਡ ਖੰਡ ਵਜਾਏ ਆਪਣਾ ਨਾਦ, ਆਪਣੀ ਧੁਨ ਉਪਜਾਈਆ। ਸੰਤ ਸੁਹੇਲੇ ਆਪੇ ਲਾਧ, ਆਪ ਆਪਣੀ ਬੂਝ ਬੁਝਾਈਆ। ਹਰਿਜਨ ਹਰਿ ਹਰਿ ਰਹੇ ਅਰਾਧ, ਸੇਵਕ ਸੇਵਾ ਰਹੇ ਕਮਾਈਆ। ਮਿਲੇ ਮੇਲ ਹਰਿ ਮਾਧਵ ਮਾਧ, ਮੇਲਣਹਾਰ ਸਹਿਜ ਸਭਾਈਆ। ਪੰਚ ਵਿਕਾਰਾ ਦੇਵੇ ਬਾਂਧ, ਹਰਿ ਸ਼ਬਦੀ ਡੋਰ ਬੰਧਾਈਆ। ਸਦਾ ਸਦ ਸੁਣੇ ਫ਼ਰਯਾਦ, ਧਰਨੀ ਧਰਤ ਧਵਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਉਪਾਏ ਆਪੇ ਦਏ ਮਿਟਾਈਆ। ਚਾਰ ਯੁਗ ਮਾਤ ਧਰ, ਆਪਣੀ ਦਇਆ ਕਮਾਇੰਦਾ। ਆਪ ਆਪਣਾ ਵੇਸ ਕਰ, ਆਪੇ ਵੇਖ ਵਖਾਇੰਦਾ। ਆਪੇ ਹੋਏ ਦਰ ਦਰਵੇਸ਼ ਦਰ, ਆਪੇ ਅਲੱਖ ਜਗਾਇੰਦਾ। ਆਪੇ ਨਰ ਨਰੇਸ਼ ਘਰ, ਆਪੇ ਧਾਮ ਸੁਹਾਇੰਦਾ। ਆਪੇ ਬ੍ਰਹਮਾ ਵਿਸ਼ਨ ਮਹੇਸ਼ ਕਰ, ਵਿਸ਼ਨੂੰ ਵੰਸੀ ਆਪ ਅਖਵਾਇੰਦਾ। ਆਪੇ ਲੇਖਾ ਲੇਖ ਕਰ, ਤ੍ਰੈਗੁਣ ਮਾਇਆ ਸੰਗ ਨਿਭਾਇੰਦਾ। ਆਪੇ ਪੰਜ ਤਤ ਉਪਦੇਸ਼ ਕਰ, ਆਪੇ ਮੋਹ ਵਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਬਣਤ ਬਣਾਇੰਦਾ। ਚਾਰ ਯੁਗ ਪ੍ਰਭ ਸੇਵਾ ਲਾ, ਏਕਾ ਬਾਜ਼ੀ ਲਾਈਆ। ਸਤਿਜੁਗ ਤੇਰੀ ਵੰਡ ਵੰਡਾ, ਸਤਾਰਾਂ ਲੱਖ ਹਜ਼ਾਰ ਅਠਾਈ ਆਯੂ ਆਪ ਲਿਖਾਈਆ। ਤ੍ਰੇਤਾ ਤੇਰਾ ਵੇਖ ਵਖਾ, ਹਜ਼ਾਰ ਛਿਆਨਵੇ ਲੱਖ ਬਾਰਾਂ, ਬਾਰਮ ਬਾਰ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਉਪਾਏ ਆਪ ਮਿਲਾਏ, ਆਪ ਮਨਾਏ ਆਪਣੇ ਹੱਥ ਰੱਖੇ ਵਡਿਆਈਆ। ਦੁਆਪਰ ਤੇਰੀ ਬੰਨੀ ਧਾਰ, ਖੇਲੇ ਖੇਲ ਮਹਾਨਾ। ਅੱਠ ਲੱਖ ਚੌਠ ਹਜ਼ਾਰ, ਮਿਲਿਆ ਧੁਰ ਫ਼ਰਮਾਨਾ। ਜੀਵਾਂ ਜੰਤਾਂ ਕਰਮ ਵਿਚਾਰ, ਪਰਗਟ ਹੋਏ ਹਰਿ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਜੀਵ ਜਹਾਨਾ। ਆਪੇ ਖੇਲ ਖਿਲਾਵਣਹਾਰਾ, ਪਾਰਬ੍ਰਹਮ ਅਬਿਨਾਸ਼ੀ। ਆਪੇ ਮਾਰੇ ਮਾਰ ਜਵਾਲਣਹਾਰਾ, ਆਪੇ ਮੰਡਲ ਪਾਵੇ ਰਾਸੀ। ਆਪੇ ਚੰਦ ਸੂਰਜ ਹੋਏ ਤਾਰਾ, ਖੇਲੇ ਖੇਲ ਪ੍ਰਿਥਮੀ ਅਕਾਸੀ। ਆਪੇ ਸ਼ਬਦ ਧੁਨ ਹੋਏ ਜੈਕਾਰਾ, ਆਪੇ ਨਿਰਮਲ ਜੋਤ ਕਰੇ ਪਰਕਾਸ਼ੀ। ਆਪੇ ਹੋਏ ਧੁੰਧੂਕਾਰਾ, ਆਪ ਆਪਣਾ ਵੇਖ ਵਖਾਸੀ। ਕਲਜੁਗ ਲਿਖਾਇਆ ਲੇਖ ਅਪਾਰਾ, ਚਾਰ ਲੱਖ ਬੱਤੀ ਹਜ਼ਾਰਾ, ਗੁਰਮੁਖ ਜੋਬਨ ਵਿਰਲਾ ਹੰਢਾਸੀ। ਮਨਮੁਖ ਜੀਵ ਮੂਰਖ ਮੁਗਧ ਗਵਾਰਾ, ਹਰਿ ਕਾ ਨਾਉਂ ਭੁਲਾਸੀ। ਧਰਤ ਮਾਤ ਕਰੇ ਪੁਕਾਰਾ, ਪ੍ਰਭ ਠਾਕਰ ਅੱਗੇ ਅਬਿਨਾਸ਼ੀ। ਚੁੱਕਿਆ ਨਾ ਜਾਏ ਮਾਤ ਭਾਰਾ, ਮੰਗੇ ਮੰਗ ਦਾਸ ਦਾਸੀ। ਸਾਧ ਸੰਤ ਹੋਏ ਹੈਸਿਆਰਾ, ਭਰਮੇ ਭੁੱਲੇ ਪੰਡਤ ਕਾਸ਼ੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਕਰੇ ਬੰਦ ਖੁਲਾਸੀ। ਧਰਤ ਮਾਤ ਕਰ ਪੁਕਾਰ, ਘਰ ਸਾਚੇ ਰਹੀ ਕੁਰਲਾਈਆ। ਕਲਜੁਗ ਅੰਤਮ ਇਕ ਹੁਲਾਰ, ਚਾਰੋਂ ਕੁੰਟ ਰਿਹਾ ਦਵਾਈਆ। ਨਾਲ ਰਲਾਇਆ ਸੰਗ ਮੁਹੰਮਦ ਚਾਰ ਯਾਰ, ਸਾਚਾ ਸੰਗ ਨਿਭਾਈਆ। ਮੰਗੇ ਮੰਗ ਧੁਰ ਦਰਬਾਰ, ਚੌਦਾਂ ਸਦੀ ਵੇਖ ਵਖਾਈਆ। ਅੱਲਾ ਰਾਣੀ ਜੈ ਜੈਕਾਰ, ਹੂ ਹੂ ਨਾਅਰਾ ਲਾਈਆ। ਚਾਰੋਂ ਕੁੰਟ ਦਰ ਪਸਾਰ, ਕੂੜ ਕਿਰਿਆ ਰਹੀ ਕਮਾਈਆ। ਖੇਲੇ ਖੇਲ ਪਰਵਰਦਿਗਾਰ, ਖੇਲਣਹਾਰ ਸ੍ਰਿਸ਼ਟ ਸਬਾਈਆ। ਪੁਰਖ ਅਬਿਨਾਸ਼ੀ ਕਰ ਵਿਚਾਰ, ਆਪ ਆਪਣੀ ਦਇਆ ਕਮਾਈਆ। ਸ਼ਬਦ ਸੁਤ ਕਰ ਤਿਆਰ, ਲੋਕਮਾਤ ਲਏ ਜਗਾਈਆ। ਪੰਜ ਤਤ ਕਰ ਪਿਆਰ, ਨਾਨਕ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਤ ਆਪ ਸਮਝਾਈਆ। ਨਾਨਕ ਹਰਿ ਜੋਤ ਜਗਾ, ਨਿਰਗੁਣ ਰੂਪ ਵਖਾਇਆ। ਆਪ ਆਪਣੇ ਦਰ ਬੁਲਾ, ਆਪ ਆਪਣਾ ਅੰਗ
ਵਖਾਇਆ। ਆਪ ਆਪਣਾ ਪੜਦਾ ਲਾਹ, ਆਪ ਆਪਣਾ ਨੂਰ ਦਰਸਾਇਆ। ਆਪ ਆਪਣੀ ਦਇਆ ਕਮਾ, ਆਪ ਆਪਣੇ ਚਰਨ ਛੁਹਾਇਆ। ਨਾਨਕ ਨਿਰਗੁਣ ਦਰਸ਼ਨ ਪਾ, ਦੋਏ ਜੋੜ ਸੀਸ ਝੁਕਾਇਆ। ਪੁਰਖ ਅਬਿਨਾਸ਼ੀ ਬੇਪਰਵਾਹ, ਜੋਤ ਜੋਤ ਡਗਮਗਾਇਆ। ਅਟੱਲ ਮਹੱਲ ਵੇਖੇ ਅਗੰਮ ਅਥਾਹ, ਉਚੋ ਊਚ ਵਖਾਇਆ। ਅਲੱਖ ਨਿਰੰਜਣ ਏਕਾ ਅਲੱਖ ਰਿਹਾ ਜਗਾ, ਏਕਾ ਭਿਛਿਆ ਝੋਲੀ ਪਾਇਆ। ਹੋਏ ਪਰਤੱਖ ਪ੍ਰਭ ਦਰਸ ਦਿਖਾ, ਸਤਿ ਸਰੂਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਦਿਤਾ ਨਾਮ ਵਰ, ਏਕਾ ਏਕ ਝੋਲੀ ਪਾਇਆ। ਏਕਾ ਨਾਮ ਏਕਾ ਦਾਤਾ, ਏਕਾ ਏਕ ਭੰਡਾਰੀ। ਏਕਾ ਪਿਤਾ ਏਕਾ ਮਾਤਾ, ਏਕਾ ਵਡ ਸੰਸਾਰੀ। ਏਕਾ ਸੁਤ ਏਕਾ ਸਈਆ, ਏਕਾ ਰਾਜ ਦਵਾਰੀ। ਏਕਾ ਕਰੇ ਸਦਾ ਹਿਤਾ, ਏਕਾ ਜੋਤ ਜਗੇ ਨਿਰੰਕਾਰੀ। ਏਕਾ ਦਿਸੇ ਸੂਹਾ ਚਿੱਟਾ, ਏਕਾ ਰੂਪ ਅਧਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰੂ ਨਾਨਕ ਦਏ ਪਿਆਰੀ। ਨਾਨਕ ਗੁਰ ਸੁਣ ਅਰਦਾਸ, ਨੇਤਰ ਨੈਣ ਨਿਵਾਇਆ। ਪੁਰਖ ਅਬਿਨਾਸ਼ੀ ਵਸਿਆ ਪਾਸ, ਦਰਸੀ ਦਰਸ਼ਨ ਪਾਇਆ। ਖੇਲੇ ਖੇਲ ਪ੍ਰਿਥਮੀ ਅਕਾਸ਼, ਗਗਨ ਪਾਤਾਲਾਂ ਵੇਖ ਵਖਾਇਆ। ਲੋਆਂ ਪੁਰੀਆਂ ਸਾਚੀ ਰਾਸ, ਮੰਡਲ ਮੰਡਪ ਡੇਰਾ ਲਾਇਆ। ਆਦਿ ਅੰਤ ਨਾ ਜਾਏ ਵਿਨਾਸ, ਸਚ ਸਿੰਘਾਸਣ ਵੇਖ ਵਖਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਨੂਰ ਕਰੇ ਰੁਸ਼ਨਾਇਆ। ਜੋਤੀ ਨੂਰ ਹਰਿ ਚਮਤਕਾਰਾ, ਏਕਾ ਏਕ ਵਖਾਇੰਦਾ। ਮੰਗੇ ਮੰਗ ਨਾਨਕ ਦਵਾਰਾ, ਅੱਗੇ ਝੋਲੀ ਡਾਇੰਦਾ। ਪੁਰਖ ਅਬਿਨਾਸ਼ੀ ਕਰ ਪਿਆਰਾ, ਸਾਚੀ ਭਿਛਿਆ ਝੋਲੀ ਪਾਇੰਦਾ। ਇਕ ਸ਼ਬਦ ਇਕ ਜੈਕਾਰਾ, ਤੇਰਾ ਮੇਰਾ ਰੂਪ ਸਮਾਇੰਦਾ। ਨਿਰਗੁਣ ਲੇਖਾ ਅਪਰ ਅਪਾਰਾ, ਲੇਖਾ ਲਿਖਤ ਵਿਚ ਨਾ ਆਇੰਦਾ। ਸਰਗੁਣ ਸਾਚਾ ਕਰ ਪਸਾਰਾ, ਸਤਿਗੁਰ ਰੂਪ ਵਟਾਇੰਦਾ। ਦੋਹਾਂ ਵਿਚੋਲਾ ਹਰਿ ਨਿਰੰਕਾਰਾ, ਸ਼ਬਦੀ ਬਣਤ ਬਣਾਇੰਦਾ। ਨਾਨਕ ਤੇਰਾ ਰਸਨ ਜੈਕਾਰਾ, ਸੋਹੰ ਸ਼ਬਦ ਸੁਣਾਇੰਦਾ। ਸ੍ਰਿਸ਼ਟ ਸਬਾਈ ਦਏ ਭੰਡਾਰਾ, ਨਾਮ ਸਤਿ ਝੋਲੀ ਪਾਇੰਦਾ। ਪੰਜ ਤਤ ਕਰ ਵਰਤਾਰਾ, ਕਿਰਿਆ ਕਿਰਤ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਨਾਮ ਜਣਾਇੰਦਾ। ਨਾਨਕ ਨਾਮਾ ਹਰਿ ਹਰਿ ਪਾ, ਆਤਮ ਰੰਗ ਚੜ੍ਹਾਇਆ। ਏਕਾ ਦੂਜਾ ਸੰਗ ਤੁੜਾ, ਤੀਜਾ ਵੇਖ ਵਖਾਇਆ। ਚੌਥੇ ਘਰ ਗਿਆ ਸਮਾ, ਪੰਚਮ ਮੇਲ ਮਿਲਾਇਆ। ਛੇਵਾਂ ਮਿਲਿਆ ਸਾਚਾ ਸ਼ਾਹ, ਅਤੁਟ ਭੰਡਾਰ ਰਖਾਇਆ। ਸੱਤਵੇਂ ਬੈਠ ਬੇਪਰਵਾਹ, ਸਤਿ ਪੁਰਖ ਅਖਵਾਇਆ। ਗੁਰ ਸ਼ਬਦ ਬਣਾਏ ਜਗਤ ਮਲਾਹ, ਨਾਨਕ ਨਾਮ ਧਰਾਇਆ। ਆਪ ਆਪਣੀ ਦਇਆ ਕਮਾ, ਆਪੇ ਮਾਰਗ ਲਾਇਆ। ਆਪੇ ਮੰਤਰ ਲਿਆ ਸਿਖਾ, ਆਪੇ ਰਿਹਾ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਲੇਖਾ ਲੇਖ ਲਿਖਾਇਆ। ਨਾਨਕ ਲਿਖਿਆ ਲੇਖਾ ਅਪਾਰਾ, ਕਲਜੁਗ ਅੰਤਮ ਵਾਰੀ। ਖੇਲੇ ਖੇਲ ਵਿਚ ਸੰਸਾਰਾ, ਚਾਰੋਂ ਕੁੰਟ ਦਹਿ ਦਿਸ਼ਾ ਲਾਏ ਉਡਾਰੀ। ਲੱਖ ਚੁਰਾਸੀ ਪੇਖਣਹਾਰਾ, ਆਤਮ ਅਗੰਮੜੀ ਜਾਣੇ ਧਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਨਾਮ ਅਧਾਰੀ। ਨੱਨਾ ਨਿਰਗੁਣ ਰੂਪ ਨਰ ਨਿਰੰਕਾਰਿਆ। ਨੱਨਾ ਨਾਨਕ ਪਾਈ ਸਾਰ, ਵਿਚ ਸੰਸਾਰਿਆ। ਕੱਕਾ ਕਰਮਾਂ ਰਿਹਾ ਵਿਚਾਰ, ਕਲਜੁਗ ਜੀਵਾਂ ਪਾਸਾ ਹਾਰਿਆ। ਤੋਲਣਹਾਰਾ ਤੋਲੇ ਅਪਰ ਅਪਾਰ, ਮੋਦੀਖਾਨਾ ਆਪ ਚਲਾ ਰਿਹਾ। ਸੋਹੰ ਬੋਲੇ ਜੈ ਜੈਕਾਰ, ਰਸਨਾ ਜਿਹਵਾ ਨਾ ਕੋਈ ਹਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਦਿਤਾ
ਏਕਾ ਵਰ, ਸ੍ਰਿਸ਼ਟ ਸਬਾਈ ਵੇਖ ਵਖਾ ਰਿਹਾ। ਨਾਨਕ ਤੋਲਾ ਤੋਲਣਹਾਰਾ, ਤੋਲੇ ਸ੍ਰਿਸ਼ਟ ਸਬਾਈਆ। ਏਕਾ ਅੰਕ ਬੋਲਣਹਾਰਾ, ਬੋਲੇ ਜਗਤ ਲੋਕਾਈਆ। ਇਕ ਭੰਡਾਰਾ ਖੋਲਣਹਾਰਾ, ਖੋਲ੍ਹੇ ਸ੍ਰਿਸ਼ਟ ਸਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਸੇਵ ਲਗਾਈਆ। ਨਾਨਕ ਤੋਲਾ ਬਣ ਵਣਜਾਰਾ, ਸਾਚਾ ਹੱਟ ਚਲਾਇਆ। ਪਾਰਬ੍ਰਹਮ ਪ੍ਰਭ ਦਏ ਹੁਲਾਰਾ, ਸ਼ਬਦੀ ਸ਼ਬਦ ਸੁਣਾਇਆ। ਲੱਖ ਚੁਰਾਸੀ ਕਰਮ ਕੁਕਰਮ ਤੇਰਾ ਅੰਤ ਵਿਚਾਰਾ, ਧਰਤ ਮਾਤ ਦਏ ਦੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਦਏ ਨਿਭਾਇਆ। ਕਲਜੁਗ ਜੀਵ ਕਰਮ ਕਮੌਣਾ ਜੀਵ ਕਮਜ਼ਾਤਾ, ਦੋਹਾਗਣ ਨਾਰ ਇਕ ਅਖਵਾਈਆ। ਮਿਲੇ ਨਾਮ ਨਾ ਸਾਚੀ ਦਾਤਾ, ਮਨ ਵੈਰਾਗੀ ਨਾ ਕੋਈ ਕਰਾਈਆ। ਜੂਠਾ ਝੂਠਾ ਬੱਧਾ ਨਾਤਾ, ਵਿਸ਼ੇ ਵਿਕਾਰਾ ਜਾਗ ਖੁਲ੍ਹਾਈਆ। ਭਰਮ ਭੁਲਾਇਆ ਜ਼ਾਤ ਪਾਤਾ, ਵਰਨਾਂ ਬਰਨਾਂ ਪਈ ਲੜਾਈਆ। ਮਿਲੇ ਮੇਲ ਨਾ ਇਕ ਇਕਾਂਤਾ, ਜੋਗ ਆਭਿਆਸ ਸੁਨ ਸਮਾਧ ਕੋਟਨ ਕੋਟ ਬੈਠੇ ਧੂਣੀਆਂ ਤਾਈਆ। ਜਪ ਤਪ ਹਠ ਸਤਿ ਰਸਨਾ ਅਰਾਧਾ, ਰਾਧਾ ਕ੍ਰਿਸ਼ਨ ਨਾ ਰੂਪ ਸਮਾਈਆ। ਸਤਿਗੁਰ ਪੂਰਾ ਕਿਸੇ ਨਾ ਲਾਧਾ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਕਲਜੁਗ ਤੇਰੀ ਸੁਣੇ ਅੰਤ ਫ਼ਰਿਆਦਾ, ਸੰਗ ਮੁਹੰਮਦ ਵੇਖ ਵਖਾਈਆ। ਗੁਰ ਗੋਬਿੰਦੇ ਦੇਵੇ ਦਾਦਾ, ਮੰਗੀ ਮੰਗ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਈਆ। ਫਲ ਫੁਲਵਾੜੀ ਗੁਰ ਗੋਬਿੰਦ ਲਾ, ਅੰਤਮ ਹੋਏ ਹੈਰਾਨਿਆ। ਜੰਗਲ ਉਜਾੜੀ ਡੇਰਾ ਲਾ, ਬਿਰਹੋਂ ਸੁਣਾਏ ਇਕ ਤਰਾਨਿਆ। ਸਾਚੇ ਮਾਹੀ ਆਪ ਸੁਣਾ, ਆਪ ਆਪਣਾ ਭੇਵ ਖੁਲ੍ਹਾਨਿਆ। ਮਾਛੂਵਾੜੇ ਬੈਠਾ ਸੱਥਰ ਵਿਛਾ, ਸੂਲ ਸੁਰਾਹੀ ਖੰਜਰ ਪਿਆਲਿਆ। ਤੇਰੀ ਮੰਨੀ ਇਕ ਰਜ਼ਾ, ਪਾਰਬ੍ਰਹਮ ਪੁਰਖ ਅਕਾਲਿਆ। ਹੱਥੀਂ ਬੂਟਾ ਦਿਤਾ ਲਾ, ਕਰੇ ਕੌਣ ਸੰਭਾਲਿਆ। ਕਲਜੁਗ ਜੜ ਰਿਹਾ ਉਖੜਾ, ਚਲੇ ਅੰਧੇਰੀ ਕਾਲਿਆ। ਫੜ ਫੜ ਸਰਸੇ ਲਏ ਰੁੜਾ, ਚਮਕੌਰ ਵੇਖ ਵਖਾ ਲਿਆ। ਨੀਹਾਂ ਹੇਠ ਲਏ ਚਣਾ, ਤੇਰਾ ਭਾਣਾ ਮੀਠਾ ਗਾ ਲਿਆ। ਤੇਗ ਬਹਾਦਰ ਸੇਵ ਕਮਾ, ਧਰਤ ਮਾਤ ਹੋਏ ਰਖਵਾਲਿਆ। ਬੰਸ ਸਰਬੰਸਾ ਤੇਰੀ ਚਰਨੀ ਭੇਟ ਚੜ੍ਹਾ, ਕਲਜੁਗ ਕਟੇ ਜਗਤ ਜੰਜਾਲਿਆ। ਹੌਲਾ ਭਾਰ ਰਿਹਾ ਕਰਾ, ਲੱਖ ਚਾਰ ਬੱਤੀ ਹਜ਼ਾਰ ਆਪ ਕਰਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦੇ ਇਹ ਸਮਝਾ ਲਿਆ। ਗੁਰ ਗੋਬਿੰਦ ਹਰਿ ਜਣਾ, ਆਪਣੀ ਦਇਆ ਕਮਾਈਆ। ਤੇਰਾ ਲਹਿਣਾ ਤੇਰੀ ਝੋਲੀ ਦੇਵੇ ਪਾ, ਤੇਰਾ ਸੰਗ ਨਿਭਾਈਆ। ਮੁਹੰਮਦ ਅੰਤਮ ਰੋਵੇ ਮਾਰੇ ਧਾ, ਸਦੀ ਚੌਧਵੀ ਦਏ ਦੁਹਾਈਆ। ਤੇਰੀ ਜੋਤੀ ਦਏ ਜਗਾ, ਜੋਤੀ ਜੋਤ ਜਗਾਈਆ। ਸ਼ਬਦੀ ਡੰਕਾ ਦਏ ਵਜਾ, ਰਣਜੀਤ ਨਗਾਰਾ ਇਕ ਵਖਾਈਆ। ਰਾਓ ਰੰਕਾਂ ਦਏ ਉਠਾ, ਸੋਇਆ ਕੋਈ ਰਹਿਣ ਨਾ ਪਾਈਆ। ਹਿੰਦੂ ਮੁਸਲਮ ਸਿਖ ਈਸਾਈ ਏਕਾ ਧਾਮ ਦਏ ਬਹਾ, ਆਪ ਆਪਣੀ ਖੇਲ ਵਰਤਾਈਆ। ਕਲਜੁਗ ਜੜ੍ਹ ਦਏ ਉਖੜਾ, ਤੇਰੇ ਬਾਲੇ ਭੇਟ ਚੜ੍ਹਾਈਆ। ਸਤਿਜੁਗ ਲੜ ਦਏ ਫੜਾ, ਸਤਿ ਧਰਮ ਵੱਡੀ ਵਡਿਆਈਆ। ਸਾਚੇ ਪੌੜੇ ਦਏ ਚੜ੍ਹਾ, ਉਚਾ ਡੰਡਾ ਹੱਥ ਰਖਾਈਆ। ਸੋ ਪੁਰਖ ਨਿਰੰਜਣ ਦਇਆ ਕਮਾ, ਜਗ ਹਿੰਸਾ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਬੂਝ ਬੁਝਾਈਆ। ਗੁਰ ਗੋਬਿੰਦਾ ਕਰ ਪਰਵਾਨ, ਦੋਏ ਜੋੜ ਕਰੇ ਨਿਮਸਕਾਰਾ। ਪੁਰਖ ਅਬਿਨਾਸ਼ੀ ਤੇਰਾ ਚਰਨ ਧਿਆਨ, ਅੱਠੇ ਪਹਿਰ ਰਹੇ ਦਿਦਾਰਾ। ਏਕਾ ਮੰਗੇ ਸਾਚਾ ਦਾਨ, ਨਾਮ ਜਗਤ ਭੰਡਾਰਾ। ਨਾ ਕੋਈ ਚਿੱਲਾ ਨਾ
ਕੋਈ ਤੀਰ ਕਮਾਨ, ਨਾ ਦੇਖਾਂ ਸ਼ਸਤਰ ਧਾਰਾ। ਤੇਰਾ ਖੰਡਾ ਇਕ ਮਹਾਨ, ਹਰਿ ਬਖ਼ਸ਼ ਸੱਚੇ ਦਵਾਰਾ। ਤਨ ਗਾਤਰਾ ਬਣੇ ਮਿਆਨ, ਵਿਚ ਲਟਕੇ ਅਪਰ ਅਪਾਰਾ। ਦੋ ਜਹਾਨੀ ਦੇਵੇ ਮਾਣ, ਵਿਛੜ ਨਾ ਜਾਏ ਵਿਚ ਸੰਸਾਰਾ। ਨਾ ਕੋਈ ਜਾਣੇ ਜੀਵ ਜਹਾਨ, ਨੇਤਰ ਸਕੇ ਨਾ ਵੇਖ ਪਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਰ ਧੁਰ ਦਰਬਾਰਾ। ਧੁਰ ਦਰਬਾਰੀ ਸਾਚਾ ਸੱਜਣ, ਆਦਿ ਜੋਤ ਅਕਾਲੀ। ਗੁਰ ਗੋਬਿੰਦੇ ਕਰਾਇਆ ਏਕਾ ਮਜਨ, ਖੇਲੇ ਖੇਲ ਜਗਤ ਨਿਰਾਲੀ। ਕਲਜੁਗ ਕਾਲ ਨਗਾਰੇ ਅੰਤਮ ਵੱਜਣ, ਗੁਰ ਪੀਰ ਦੇਵੇ ਨਾ ਕੋਈ ਦਲਾਲੀ। ਸਚ ਧਰਮ ਸਰਬ ਜਨ ਤਜਣ, ਜੂਠ ਝੂਠ ਨਿਮਕ ਹਲਾਲੀ। ਪੁਰਖ ਅਬਿਨਾਸ਼ੀ ਆਏ ਪੜਦੇ ਕੱਜਣ, ਗੁਰਮੁਖਾਂ ਫਲ ਲਗਾਏ ਕਾਇਆ ਡਾਲ੍ਹੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦੇ ਦੇਵੇ ਵਰ, ਤੇਰਾ ਬਣੇ ਅੰਤਮ ਮਾਲੀ। ਗੁਰ ਗੋਬਿੰਦੇ ਵਰ ਘਰ ਪਾਇਆ, ਘਰ ਸਾਚੇ ਵੱਜੀ ਵਧਾਈਆ। ਅੰਤਮ ਵੇਲੇ ਜੋਤ ਜਗਾਇਆ, ਹਰਿ ਜੋਤ ਕਰੇ ਰੁਸ਼ਨਾਈਆ। ਸੰਬਲ ਨਗਰੀ ਧਾਮ ਸੁਹਾਇਆ, ਸਾਢੇ ਤਿੰਨ ਹੱਥ ਬਣਤ ਬਣਾਈਆ। ਉਚ ਮਹੱਲ ਅਟੱਲ ਸੁਹਾਇਆ, ਇੱਟ ਗਾਰਾ ਨਾ ਕੋਈ ਲਗਾਈਆ। ਬਸਤਰ ਸ਼ਸਤਰ ਇਕ ਪਹਿਨਾਇਆ, ਵੇਖਣਹਾਰ ਆਪ ਅਖਵਾਈਆ। ਨਾਮ ਜੈਕਾਰਾ ਏਕਾ ਲਾਇਆ, ਏਕਾ ਰਿਹਾ ਸੁਣਾਈਆ। ਸਤਿਜੁਗ ਸਾਚੀ ਧਾਰ ਬੰਧਾਇਆ, ਚਾਰ ਵਰਨ ਕਰੇ ਕੁੜਮਾਈਆ। ਜੋਤੀ ਸ਼ਬਦੀ ਜੋੜ ਜੁੜਾਇਆ, ਸੁਰਤ ਸਵਾਣੀ ਲਏ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦੇ ਦੇਵੇ ਵਰ, ਘਰ ਸੁਹੰਜਣਾ ਇਕ ਸੁਹਾਈਆ। ਸਾਚਾ ਘਰ ਹਰਿ ਸੁਹੰਜਣਾ, ਹਰਿ ਹਰਿ ਬਣਤ ਬਣਾਈਆ। ਜਗੇ ਜੋਤ ਪੁਰਖ ਨਿਰੰਜਣਾ, ਦਿਵਸ ਰੈਣ ਕਰੇ ਰੁਸ਼ਨਾਈਆ। ਕਲਜੁਗ ਕੂੜ ਕੁੜਿਆਰਾ ਅੰਤਮ ਭੱਜਣਾ, ਨਿਹਕਲੰਕ ਡੰਕ ਵਜਾਈਆ। ਸੰਮਤ ਚੌਦਾਂ ਗੁਰਮੁਖਾਂ ਮੇਲਾ ਸਾਚੇ ਸੱਜਣਾ, ਏਕਾ ਇਕੀ ਰਿਹਾ ਪਾਈਆ। ਸੰਮਤ ਪੰਦਰਾਂ ਜਗਤ ਨਗਾਰਾ ਏਕਾ ਵੱਜਣਾ, ਸ੍ਰਿਸ਼ਟ ਸਬਾਈ ਰਿਹਾ ਉਠਾਈਆ। ਸੰਮਤ ਸੋਲਾਂ ਰਾਹ ਭੁੱਲੇ ਹਾਜੀ ਹੱਜਨਾ, ਮੱਕਾ ਕਾਅਬਾ ਦਏ ਦੁਹਾਈਆ। ਸੰਮਤ ਸਤਾਰਾਂ ਸਰ ਅੰਮ੍ਰਿਤ ਛੱਡ ਛੱਡ ਭੱਜਣਾ, ਨਾ ਦੀਸੇ ਕੋਈ ਸਹਾਈਆ। ਸੰਮਤ ਅਠਾਰਾਂ ਕਾਲ ਨਗਾਰਾ ਘਰ ਘਰ ਵੱਜਣਾ, ਪ੍ਰਭ ਸਾਚਾ ਦਏ ਰੁੜ੍ਹਾਈਆ। ਉਨੀ ਉਨੀਸਾ ਅੱਲਾ ਰਾਣੀ ਤੇਰੀ ਕੋਈ ਨਾ ਰੱਖੇ ਲੱਜਨਾ, ਮੁਖ ਘੁੰਗਟ ਰੋ ਰੋ ਨੀਰ ਵਹਾਈਆ। ਸੰਮਤ ਬੀਸਾ ਏਕਾ ਗੱਜਣਾ, ਜਗਤ ਜਗਦੀਸਾ ਆਪ ਅਖਵਾਈਆ। ਰਾਜ ਰਾਜਾਨਾ ਸ਼ਾਹ ਸੁਲਤਾਨਾ ਤਖ਼ਤ ਤਾਜ ਸਭ ਤਜਨਾ, ਨੌ ਖੰਡ ਨਾ ਕੋਈ ਦਿਸਾਈਆ। ਸੋਹੰ ਸ਼ਬਦ ਚਲਾਏ ਸਚ ਜਹਾਜਨਾ, ਸ੍ਰਿਸ਼ਟ ਸਬਾਈ ਲਏ ਚੜ੍ਹਾਈਆ। ਪੁਰਖ ਅਗੰਮਾ ਅਗੰਮੜੀ ਮਾਰੇ ਵਾਜਨਾ, ਅਗੰਮੜੇ ਧਾਮ ਸੁਹਾਈਆ। ਪਰਗਟ ਹੋਏ ਵਡ ਸ਼ਾਹੋ ਰਾਜਨ ਰਾਜਨਾ, ਸ਼ਾਹੋ ਭੂਪ ਆਪ ਅਖਵਾਈਆ। ਸਤਿਜੁਗ ਸਾਚਾ ਰਚਿਆ ਕਾਜਨਾ, ਸਾਚਾ ਚੰਦ ਚੜ੍ਹਾਈਆ। ਲੇਖਾ ਚੁਕੇ ਮੱਕਾ ਕਾਅਬਾ ਹਾਜੀ ਹਾਜਨਾ, ਉਮਤ ਰਸੂਲਾਂ ਪੰਧ ਮੁਕਾਈਆ। ਨਾ ਕੋਈ ਪੜ੍ਹੇ ਵੇਦ ਕਤੇਬਨਾ, ਪੁਰਾਨ ਅਠਾਰਾਂ ਨਾ ਕੋਈ ਗਾਈਆ। ਅੰਜੀਲ ਕੁਰਾਨ ਨਾ ਕੋਈ ਹਿਸਾਬਨਾ, ਤੀਸ ਬਤੀਸ ਦਏ ਦੁਹਾਈਆ। ਆਪੇ ਜਾਣੇ ਸ਼ਾਹ ਨਵਾਬਨਾ, ਪੁਨ ਸਵਾਬ ਨਾ ਕੋਈ ਰਖਾਈਆ। ਜੋਤੀ ਨੂਰ ਨਾ ਝੱਲੇ ਕੋਈ ਤਾਬਨਾ, ਭਾਰਤ ਖੰਡ ਵੱਜੇ ਵਧਾਈਆ। ਦਿਲੀ ਤਖ਼ਤ ਹਰਿ ਬਰਾਜਨਾ, ਪੰਚਮ ਮੁਖ ਤਾਜ ਸੀਸ ਟਿਕਾਈਆ। ਸਤ ਰੰਗ ਨਿਸ਼ਾਨ ਰਚਾਇਆ ਜਗਤ ਕਾਜਨਾ, ਲੱਖਣ ਕਰੌਚ ਪੁਸ਼ਕਰ ਜੰਬੂ ਸਲਮਲ ਸਾਨ ਕੁਸ਼ਾ ਦਏ ਵਖਾਈਆ। ਨੌਂ ਖੰਡ ਕਰਾਏ
ਏਕਾ ਜਾਪਨਾ, ਕੁਲਾਖੰਡ ਕੇਤ ਮਾਲ ਇਲਾਬੁਤ ਕਿੰ ਪੁਰਖ ਹਰਿਵਰਖ ਕਰੇ ਰੁਸ਼ਨਾਈਆ। ਹਰਣਯਮਹ ਤੋੜੇ ਤਾਪਨਾ, ਭਦਰ ਰਮਕ ਦਏ ਜਣਾਈਆ। ਭਾਰਤ ਖੰਡ ਪ੍ਰਭ ਜੋਤ ਕਰੇ ਵਡ ਪਰਤਾਪਨਾ, ਸਾਚਾ ਮਾਰਗ ਸੁਣਾਈਆ। ਚੌਦਾਂ ਲੋਕਾਂ ਵੇਖ ਵਖਾਵਨਾ, ਆਪ ਆਪਣਾ ਫੇਰਾ ਪਾਈਆ। ਭੂਅ ਦੂਵਹ ਲੋਕ ਦੇਵੇ ਦਾਨਨਾ, ਸਵਰਗ ਮਹਰਰ ਕਰੇ ਕੁੜਮਾਈਆ। ਜਪ ਤਪ ਇਕ ਵੈਰਾਗਨਾ, ਸਤਿ ਸਤਿ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਜਣਾਈਆ। ਏਕਾ ਸ਼ਬਦ ਹਰਿ ਜਣਾ, ਅਤਲ ਵਿਤਲ ਸਿਤਲ ਪਾਵੇ ਸਾਰਾ। ਤਲਾਤਲ ਮਹਾਤਲ ਸਹਾਤਲ ਰਸਾਤਲ ਏਕਾ ਨਾਮ ਰਖਾਇਆ। ਪਾਤਾਲ ਕਰਾਏ ਜੈ ਜੈਕਾਰਿਆ ਬਾਸ਼ਕ ਸੇਜਾ ਆਪ ਸੁਹਾ, ਸਾਂਗੋ ਪਾਂਗ ਦਏ ਹੁਲਾਰਾ। ਲਛਮੀ ਲਹਿਣਾ ਝੋਲੀ ਪਾ, ਚਤੁਰਭੁਜ ਖੇਲ ਅਪਾਰਾ। ਨਰ ਨਰਾਇਣ ਭੇਖ ਵਟਾ, ਲੋਕਮਾਤ ਲਏ ਅਵਤਾਰਾ। ਸਤਿਜੁਗ ਸਾਚੀ ਜੋਤ ਜਗਾ, ਚਾਰ ਵਰਨ ਸੁਹਾਏ ਇਕ ਦਵਾਰਾ। ਏਕਾ ਜਾਪ ਦਏ ਜਪਾ, ਏਕਾ ਨਾਮ ਅਧਾਰਾ। ਸੋਹੰ ਮੇਲਾ ਮੇਲ ਮਿਲਾ, ਸੋ ਪੁਰਖ ਨਿਰੰਜਣ ਪਾਵੇ ਸਾਰਾ। ਗੁਰ ਚੇਲਾ ਚੇਲਾ ਗੁਰ ਆਪ ਅਖਵਾ, ਇਕ ਸੁਹਾਏ ਬੰਕ ਦਵਾਰਾ। ਜੋਤ ਨਿਰੰਜਣ ਤੇਲਾ ਦਏ ਚੜ੍ਹਾ, ਸਗਨ ਮਨਾਏ ਵਾਰੋ ਵਾਰਾ। ਗੁਰਮੁਖ ਸਾਚੇ ਲਏ ਜਗਾ, ਅਨਹਦ ਵੱਜੇ ਤਾਲ ਤਲਵਾੜਾ। ਅੰਮ੍ਰਿਤ ਆਤਮ ਸਰ ਦਏ ਨੁਹਾ, ਨਾ ਕੋਈ ਦੀਸੇ ਦੇਹੁਰਾ ਮੰਦਰ ਗੁਰੂਦਵਾਰਾ। ਦੀਪਕ ਜੋਤੀ ਦਏ ਜਗਾ, ਨਿਰਮਲ ਸਾਚਾ ਕਰ ਉਜਿਆਰਾ। ਵਰਨ ਗੋਤੀ ਦਏ ਮਿਟਾ, ਏਕਾ ਸ਼ਬਦ ਕਰਾਏ ਵਣਜ ਵਪਾਰਾ। ਨੇਤੀ ਧੋਤੀ ਮਸਤਕ ਤਿਲਕ ਨਾ ਸਕੇ ਕੋਈ ਲਾ, ਖੇਲੇ ਖੇਲ ਹਰਿ ਨਿਰੰਕਾਰਾ। ਸਾਚੀ ਸਿਖਿਆ ਬ੍ਰਹਮ ਵਿਦਿਆ ਆਤਮ ਬ੍ਰਹਮ ਇਕ ਪੜ੍ਹਾ, ਮੇਲ ਮਿਲਾਏ ਪਾਰਬ੍ਰਹਮ ਨਿਰੰਕਾਰਾ। ਆਤਮ ਸੇਜਾ ਇਕ ਵਿਛਾ, ਗੁਰਮੁਖ ਸੁਹਾਏ ਤੇਰਾ ਬੰਕ ਦਵਾਰਾ। ਹੌਲੀ ਹੌਲੀ ਚਰਨ ਟਿਕਾ, ਖੋਲ੍ਹੇ ਬੰਦ ਕਿਵਾੜਾ। ਆਪ ਆਪਣਾ ਲੜ ਫੜਾ, ਮੇਲ ਮਿਲਾਏ ਕੰਤ ਭਤਾਰਾ। ਸਾਚੀ ਨਾਰੀ ਲਏ ਪਰਨਾ, ਏਕਾ ਕਰੇ ਪ੍ਰੇਮ ਪਿਆਰਾ। ਆਪ ਆਪਣਾ ਵਿਚ ਸਮਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲੇਖਾ ਦਰ ਦਰਵੇਸ਼ਾ ਚਾਰ ਲੱਖ ਬੱਤੀ ਹਜ਼ਾਰ ਆਪੇ ਦਏ ਮਿਟਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਬ੍ਰਹਿਮੰਡ ਖੰਡ ਜੇਰਜ ਅੰਡ, ਲੋਆਂ ਪੁਰੀਆਂ ਗਗਨ ਪਤਾਲਾਂ ਆਪਣੀ ਜੈ ਜੈ ਜੈ ਦਏ ਕਰਾ। ਸ਼ਬਦ ਭੋਗ ਸਚ ਘਰ, ਗੁਰਮੁਖਾਂ ਰਿਹਾ ਜਗਾਈਆ। ਸੁਰਤੀ ਸ਼ਬਦ ਲਏ ਵਰ, ਸ਼ਬਦ ਗੁਰ ਕਰੇ ਕੁੜਮਾਈਆ। ਸ਼ਬਦ ਸੁਰਤੀ ਅੱਗੇ ਧਰ, ਸ਼ਬਦੀ ਰਾਗ ਸੁਣਾਈਆ। ਸੁਰਤ ਸ਼ਬਦ ਲਏ ਫੜ, ਸ਼ਬਦੀ ਸੁਰਤ ਮਿਲਾਈਆ। ਸੁਰਤ ਸ਼ਬਦ ਲੱਗੇ ਲੜ, ਸ਼ਬਦ ਸੁਰਤ ਹੰਢਾਈਆ। ਸ਼ਬਦ ਗੁਰ ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਅਕਾਰ ਰਖਾਈਆ। ਅੱਠੇ ਪਹਿਰ ਰਿਹਾ ਲੜ, ਪੰਚਮ ਮੇਟ ਮਿਟਾਈਆ। ਨਾਮ ਬੀਜੇ ਲਾਏ ਜੜ੍ਹ, ਕਾਇਆ ਖੇਤ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਨ ਸਾਚੇ ਘਰ, ਏਕਾ ਭੋਗ ਵਖਾਈਆ। ਆਤਮ ਭੋਗ ਸਾਚਾ ਰਸ, ਗੁਰਮੁਖ ਵਿਰਲੇ ਪਾਇਆ। ਸਤਿਗੁਰ ਪੂਰਾ ਰਾਹ ਜਾਏ ਦੱਸ, ਮੰਤਰ ਇਕ ਨਾਮ ਦ੍ਰਿੜਾਇਆ। ਤੀਰ ਨਿਰਾਲਾ ਮਾਰੇ ਕਸ, ਬਜਰ ਕਪਾਟ ਤੁੜਾਇਆ। ਹਿਰਦੇ ਅੰਦਰ ਜਾਣਾ ਵਸ, ਜਿਸ ਜਨ ਰਸਨ ਹਰਿ ਰਸ ਖਾਇਆ। ਕੋਟਨ ਕੋਟ ਪਰਕਾਸ਼ ਕਰੇ ਰਵ ਸਸ, ਦੀਪਕ ਜੋਤ ਜਗਾਇਆ। ਮਿਟੇ ਰੈਣ ਅੰਧੇਰੀ ਮੱਸ, ਜਗਤ ਜੰਜਾਲਾ ਤੋੜ ਵਖਾਇਆ। ਪੰਚ ਵਿਕਾਰਾ ਦੇਵੇ ਝੱਸ, ਪੰਚਮ ਦਏ
ਹਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਭੋਗ ਧੁਰ ਸੰਜੋਗ, ਸਾਚਾ ਮੇਲ ਮਿਲਾਇਆ। ਸਾਚਾ ਭੋਗ ਹਰਿ ਭਗਵਾਨਾ, ਸ਼ਬਦੀ ਮੁਖ ਰਖਾਇੰਦਾ। ਹਰਿਸੰਗਤ ਬੰਨੇ ਸਾਚਾ ਗਾਨਾ, ਸਾਚੀ ਧੀਰ ਧਰਾਇੰਦਾ। ਸੋਹੰ ਦੇਵੇ ਧੁਰ ਫ਼ਰਮਾਨਾ, ਧੁਰਦਰਗਾਹੀ ਆਪ ਸੁਹਾਇੰਦਾ। ਧੁਨ ਆਤਮਕ ਸੁਣਾਏ ਸਚ ਤਰਾਨਾ, ਨਾਦ ਅਨਾਦੀ ਧੁਨ ਉਪਜਾਇੰਦਾ। ਚਰਨ ਧੂੜ ਸੱਚਾ ਅਸ਼ਨਾਨਾ, ਹਰਿਜਨ ਸਾਚੇ ਆਪ ਕਰਾਇੰਦਾ। ਮਿਲੇ ਮੇਲ ਪਰਮ ਪੁਰਖ ਸੁਲਤਾਨਾ, ਬ੍ਰਹਮ ਪਾਰਬ੍ਰਹਮ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੋਗੀ ਭੋਗ ਭੁਗਾਇੰਦਾ। ਸਾਚਾ ਭੋਗ ਨਾਮ ਵਸਤ, ਰਸਨਾ ਹਰਿ ਹਰਿ ਚਾਖਿਆ। ਮਿਲੇ ਵਸਤ ਦਸਤ ਬਦਸਤ, ਪਰਗਟ ਹੋਏ ਸਤਿਗੁਰ ਸਾਖਿਆ। ਲੇਖੇ ਲਾਏ ਕੀਟ ਹਸਤ, ਜੋ ਜਨ ਚਰਨ ਛੁਹਾਏ ਮਸਤਕ ਮਾਥਿਆ। ਤਨ ਪਹਿਨਾਏ ਏਕਾ ਬਸਤ, ਸ਼ਬਦ ਚੜ੍ਹਾਏ ਸਾਚੇ ਰਾਥਿਆ। ਅੱਠੇ ਪਹਿਰ ਰੱਖੇ ਮਸਤ, ਜਗਤ ਵਿਸੂਰਾ ਸਗਲਾ ਲਾਥਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਸ ਆਪੇ ਚਾਖਿਆ। ਆਪਣਾ ਰਸ ਆਪੇ ਚਾਖ, ਗੁਰਮੁਖਾਂ ਆਪ ਵਖਾਇੰਦਾ। ਨੇਤਰ ਲੋਚਣ ਨੈਣ ਸਾਚੇ ਪੇਖ, ਆਤਮ ਦਰਸੀ ਦਰਸ ਦਿਖਾਇੰਦਾ। ਆਪੇ ਲਿਖਣਹਾਰਾ ਲੇਖ, ਆਪੇ ਮੇਟ ਮਿਟਾਇੰਦਾ। ਲੇਖੇ ਲਾਏ ਧਾਰੀ ਕੇਸ, ਮੂੰਡ ਮੁੰਡਾਏ ਸੰਗ ਨਿਭਾਇੰਦਾ। ਆਪੇ ਦਾਤਾ ਜੋਧਾ ਸੂਰ ਦਸ ਦਸਮੇਸ, ਦਰ ਦਰਵੇਸ਼ ਆਪ ਅਖਵਾਇੰਦਾ। ਆਪੇ ਜਾਣੇ ਆਪਣਾ ਵੇਸ, ਕਲਜੁਗ ਅੰਤ ਵਟਾਇੰਦਾ। ਪਰਗਟ ਹੋਏ ਨਰ ਨਰੇਸ਼, ਨਿਰਗੁਣ ਧਾਰ ਚਲਾਇੰਦਾ। ਕਿਸੇ ਹੱਥ ਨਾ ਆਏ ਖੂੰਡੀ ਮੋਡੇ ਭੂਰੀ ਖੇਸ, ਗੁਰਮੁਖਾਂ ਪਾਲੀ ਸਾਚੀ ਪਾਲਣਾ ਆਪ ਕਰਾਇੰਦਾ। ਪੰਡਤ ਪਾਂਧੇ ਫਿਰਦੇ ਰਿਖੀ ਕੇਸ਼, ਗਵਰਧਨ ਧਾਰੀ ਦਿਸ ਨਾ ਆਇੰਦਾ। ਪੂਤ ਸਪੂਤਾ ਬ੍ਰਹਿਮਣ ਗੌੜਾ ਉਚੇ ਟਿੱਲੇ ਪਰਬਤ ਕਵਣ ਭੂਮਕਾ ਰਹੇ ਹਮੇਸ਼, ਕਵਣ ਦਵਾਰੇ ਸੀਸ ਝੁਕਾਇੰਦਾ। ਸਤਿਗੁਰ ਸਾਚੇ ਪਾਰਬ੍ਰਹਮ ਗੁਰ ਸਦਾ ਆਦੇਸ਼, ਹਰਿ ਘਰ ਸਾਚੇ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਸੰਗਤ ਸੰਗ ਨਿਭਾਇੰਦਾ। ਹਰਿਸੰਗਤ ਹਰਿ ਸਾਚਾ ਸੰਗ, ਅੰਦਰ ਮੰਦਰ ਆਪ ਕਰਾਇਆ। ਆਪਣਾ ਦਰਵਾਜ਼ਾ ਆਪੇ ਲੰਘ, ਆਪਣਾ ਕੁੰਡਾ ਲਾਹਿਆ। ਆਪਣਾ ਆਪ ਵਜਾਏ ਮਰਦੰਗ, ਸੁਨਣੇਹਾਰ ਆਪ ਅਖਵਾਇਆ। ਆਪਣੀ ਧਾਰਾ ਆਪੇ ਚਾੜ੍ਹੇ ਗੰਗ, ਨੁਹਾਵਣਹਾਰਾ ਆਪ ਹੋ ਜਾਇਆ। ਆਪ ਆਪਣੀ ਭਿਛਿਆ ਆਪੇ ਮੰਗ, ਆਪ ਆਪਣੀ ਝੋਲੀ ਪਾਇਆ। ਆਪ ਆਪਣੀ ਸੇਜ ਵੇਖੇ ਰੰਗੀਲ ਪਲੰਘ, ਪਾਵਾ ਚੂਲ ਨਾ ਕੋਈ ਬਣਾਇਆ। ਘਰ ਵਿਚ ਘਰ ਮੰਦਰ ਦਿਤਾ ਟੰਗ, ਬਿਨ ਗੁਰ ਪੂਰੇ ਦਰ ਨਾ ਕੋਈ ਖੁਲ੍ਹਾਇਆ। ਜੂਠੇ ਝੂਠੇ ਹੋਏ ਨੰਗ, ਨਾ ਕੋਈ ਪੜਦਾ ਲਾਹਿਆ। ਹਰਿਜਨ ਮੰਗੇ ਸਾਚੀ ਮੰਗ, ਪ੍ਰਭ ਪੂਰੀ ਇਛਿਆ ਦਏ ਕਰਾਇਆ। ਸ਼ਬਦ ਘੋੜੇ ਕਸੇ ਤੰਗ, ਡੂੰਘੀ ਭਵਰੇ ਰਿਹਾ ਦੌੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਦੇਵੇ ਨਾਮ, ਜੋ ਜਨ ਆਤਮ ਆਸ ਰਖਾਇਆ। ਜੋ ਜਨ ਆਇਆ ਦਰਸ ਪਿਆਸਾ, ਨੇਤਰ ਨੈਣ ਉਘਾੜਿਆ। ਚਰਨ ਕਵਲ ਬਖ਼ਸ਼ੇ ਸਚ ਭਰਵਾਸਾ, ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜਿਆ। ਜਨ ਭਗਤਾਂ ਦਵਾਰੇ ਦਾਸੀ ਦਾਸਾ, ਸੇਵਕ ਸੇਵਾਦਾਰ ਆਪ ਅਖਵਾ ਰਿਹਾ। ਜੋਤ ਜਗਾਏ ਪਰਗਟਾਏ ਪੁਰਖ ਅਬਿਨਾਸ਼ਾ, ਘਟ ਘਟ ਵੇਖ ਵਖਾ ਰਿਹਾ। ਦੋ ਜਹਾਨੀ ਪਾਵੇ ਆਪਣੀ ਰਾਸਾ, ਗੋਪੀ ਕਾਹਨ ਆਪ ਅਖਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਹਰਿ
ਹਰਿ ਦੇਵੇ ਵਰ, ਹਰਿ ਨਾਮਾ ਝੋਲੀ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵੰਤ ਸੰਤ ਕੰਤ ਅੰਤ ਜੀਵ ਜੰਤ ਭਗਤ ਭਗਤੀ ਲੇਖੇ ਲਾ ਰਿਹਾ।
ਹਰਿਜਨ ਬੇੜਾ ਬੰਨ, ਪਾਰ ਕਰਾਇੰਦਾ। ਚੋਟ ਲਗਾਏ ਕਾਇਆ ਤਨ, ਨਾਮ ਨਗਾਰਾ ਇਕ ਵਜਾਇੰਦਾ। ਗੜ੍ਹ ਹੰਕਾਰੀ ਦੇਵੇ ਭੰਨ, ਸ਼ਬਦ ਖੰਡਾ ਇਕ ਰਖਾਇੰਦਾ। ਪੰਚ ਵਿਕਾਰਾ ਦੇਵੇ ਡੰਨ, ਜੋ ਜਨ ਰਸਨਾ ਗਾਇੰਦਾ। ਨਾਮ ਖਜ਼ਾਨਾ ਦੇਵੇ ਧਨ, ਲੁੱਟ ਨਾ ਕੋਈ ਲੈ ਜਾਇੰਦਾ। ਜੋਤ ਨਿਰੰਜਣ ਚਾੜ੍ਹੇ ਚੰਨ, ਅੰਧ ਅੰਧੇਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸੰਗ ਨਿਭਾਇੰਦਾ। ਆਤਮ ਗੜ੍ਹ ਜਗਤ ਹੰਕਾਰਾ, ਪੰਜ ਤਤ ਸਮਾਇਆ । ਮਾਇਆ ਮੋਹ ਸੰਗ ਪਿਆਰਾ, ਰੱਤੀ ਰੱਤ ਮੁਕਾਇਆ। ਦਰ ਦਰ ਘਰ ਘਰ ਹਾਹਾਕਾਰਾ, ਗੁਰਮਤ ਨਾ ਕੋਈ ਜਣਾਇਆ। ਗੁਰਮੁਖ ਵਿਰਲੇ ਫਲ ਲਾਏ ਹਰਿ ਨਿਰੰਕਾਰਾ, ਏਕਾ ਤਤ ਬੁਝਾਇਆ। ਏਕਾ ਸ਼ਬਦ ਇਕ ਧੁਨਕਾਰਾ, ਏਕਾ ਰਾਗ ਅਲਾਇਆ। ਏਕਾ ਨਾਮ ਇਕ ਜੈਕਾਰਾ, ਏਕਾ ਹਰਿ ਗੁਣ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਲੇਖੇ ਦਏ ਲਗਾਇਆ। ਹਰਿਜਨ ਸਾਚਾ ਸ਼ਬਦ ਸਵਾਲੀ, ਮੰਗੇ ਦਰ ਦਵਾਰਿਆ। ਫਲ ਲਗਾਏ ਕਾਇਆ ਡਾਲ੍ਹੀ, ਬਖ਼ਸ਼ੇ ਚਰਨ ਪਿਆਰਿਆ। ਦੀਪਕ ਜੋਤੀ ਜਗੇ ਨਿਰਾਲੀ, ਮੇਟ ਮਿਟਾਏ ਅੰਧ ਅੰਧਿਆਰਿਆ। ਦਰ ਆਇਆ ਨਾ ਜਾਏ ਖਾਲੀ, ਦੇਵਣਹਾਰ ਆਪ ਕਰਤਾਰਿਆ। ਸੋਹੰ ਸ਼ਬਦ ਪਹਿਨਾਏ ਸਾਚੀ ਮਾਲੀ, ਮਨ ਮਨਕਾ ਆਪ ਫਿਰਾ ਲਿਆ। ਕਰੇ ਪਰਕਾਸ਼ ਗਗਨ ਪਤਾਲੀ, ਗਗਨ ਗਗਨੰਤਰ ਵੇਖ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਬੂਝ ਬੁਝਾ ਰਿਹਾ। ਆਤਮ ਬੂਝ ਸ਼ਬਦ ਗਿਆਨਾ, ਸਤਿਗੁਰ ਵੱਡੀ ਵਡਿਆਈਆ। ਏਕਾ ਦੇਵੇ ਧੁਰ ਫ਼ਰਮਾਨਾ, ਏਕਾ ਦੂਜਾ ਭੌ ਚੁਕਾਈਆ। ਤੀਜੇ ਨੇਤਰ ਦਰਸ ਮਹਾਨਾ, ਤ੍ਰੈਗੁਣ ਮੂਲ ਚੁਕਾਈਆ। ਚੌਥੇ ਘਰ ਪਦ ਨਿਰਬਾਨਾ, ਪਰਮ ਪੁਰਖ ਸਮਾਈਆ। ਪੰਚਮ ਮੇਲਾ ਹਰਿ ਭਗਵਾਨਾ, ਪਾਰਬ੍ਰਹਮ ਸਰਨਾਈਆ। ਗੁਰਮੁਖ ਸਾਚਾ ਚਤੁਰ ਸੁਜਾਨਾ, ਆਤਮ ਅੰਤਰ ਹਰਿ ਲਿਵ ਲਾਈਆ। ਮਿਲੇ ਮੇਲ ਹਰਿ ਗੁਣ ਨਿਧਾਨਾ, ਅੱਠੇ ਪਹਿਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਸਾਚੀ ਓਟ ਚਰਨ ਸਹਾਰਾ, ਜਨ ਭਗਤਾਂ ਆਪ ਦਵਾਇੰਦਾ। ਆਪ ਕਰਾਏ ਪਾਰ ਕਿਨਾਰਾ, ਭਵ ਜਲ ਆਪ ਤਰਾਇੰਦਾ। ਆਪੇ ਦੇਵੇ ਨਾਮ ਸਹਾਰਾ, ਆਪੇ ਮਾਰਗ ਲਾਇੰਦਾ। ਆਪੇ ਰੰਗ ਰੰਗੇ ਕਰਤਾਰਾ, ਰੰਗਣਹਾਰ ਆਪ ਅਖਵਾਇੰਦਾ। ਆਪੇ ਮੰਗ ਮੰਗੇ ਦਰਬਾਰਾ, ਆਪੇ ਭਿਛਿਆ ਪਾਇੰਦਾ। ਇਕ ਅਕੱਲਾ ਨਰ ਨਿਰੰਕਾਰਾ, ਨਿਰਗੁਣ ਰੂਪ ਸਮਾਇੰਦਾ। ਜੁਗ ਜੁਗ ਲਏ ਮਾਤ ਅਵਤਾਰਾ, ਆਪਣੀ ਬਣਤ ਬਣਾਇੰਦਾ। ਸਾਧਾਂ ਸੰਤਾਂ ਪਾਵੇ ਸਾਰਾ, ਜਨ ਭਗਤਾਂ ਸੰਗ ਨਿਭਾਇੰਦਾ। ਆਪ ਆਪਣਾ ਕਰੇ ਜੈਕਾਰਾ, ਜੈ ਜੈ ਕਾਰ ਆਪ ਕਰਾਇੰਦਾ। ਸ਼ਬਦ ਅਗੰਮੀ ਸਾਚਾ ਨਾਅਰਾ, ਨਾ ਕੋਈ ਲੇਖ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਮੇਲ ਮਿਲਾਇੰਦਾ। ਹਰਿਜਨ ਮੇਲਾ ਆਦਿ ਜੁਗਾਦੀ, ਆਪਣਾ ਆਪ ਕਰਾਇਆ। ਖੋਜੇ ਖੋਜ ਸ਼ਬਦ ਬ੍ਰਹਿਮਾਦੀ, ਲੋਆਂ ਪੁਰੀਆਂ ਫੇਰਾ ਪਾਇਆ। ਸ਼ਬਦ ਜਣਾਈ ਬੋਧ ਅਗਾਧੀ,
ਧੁਰ ਫ਼ਰਮਾਣਾ ਇਕ ਰਖਾਇਆ। ਜੁਗ ਮੇਲਾ ਜਗ ਮਾਧਵ ਮਾਧੀ, ਹਰਿਜਨ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਗੜ੍ਹ ਤੁੜਾਇਆ। ਕਾਇਆ ਗੜ੍ਹ ਉਚ ਮਹੱਲਾ, ਦਿਸ ਕਿਸੇ ਨਾ ਆਇਆ। ਸਤਿਗੁਰ ਬੈਠਾ ਇਕ ਅਕੱਲਾ, ਥਿਰ ਘਰ ਡੇਰਾ ਲਾਇਆ। ਆਪੇ ਹੋਏ ਅਛਲ ਅਛੱਲਾ, ਅਛਲ ਅਛੱਲ ਕਰਾਇਆ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਆਪਣਾ ਮੱਲਾ, ਆਪ ਆਪਣਾ ਧਾਮ ਸੁਹਾਇਆ। ਆਪਣਾ ਦੀਪਕ ਆਪੇ ਬੱਲਾ, ਆਪ ਆਪਣੀ ਜੋਤ ਜਗਾਇਆ। ਜੋਤੀ ਸ਼ਬਦੀ ਆਪੇ ਰੱਲਾ, ਸ਼ਬਦੀ ਸ਼ਬਦ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਉਠਾਇਆ। ਹਰਿਜਨ ਸਾਚੇ ਆਪ ਜਗਾ, ਆਤਮ ਧੁਨ ਵਜਾਈਆ । ਫੜ ਫੜ ਬਾਂਹੋਂ ਰਾਹੇ ਪਾ, ਏਕਾ ਗੁਣ ਵਖਾਈਆ। ਏਕਾ ਨਾਮ ਦਏ ਜਪਾ, ਜੁਗ ਜੁਗ ਵੱਡੀ ਵਡਿਆਈਆ। ਕਾਇਆ ਮੰਦਰ ਡੇਰਾ ਲਾ, ਸਚ ਦਵਾਰਾ ਲਏ ਖੁਲ੍ਹਾਈਆ। ਪੌੜੇ ਪੌੜੇ ਦਏ ਚੜ੍ਹਾ, ਅੱਗੇ ਪਿਛੇ ਦਏ ਸੁਹਾਈਆ। ਬ੍ਰਹਿਮਣ ਗੌੜੇ ਮੇਲ ਮਿਲਾ, ਪੂਤ ਸਪੂਤੇ ਵਡ ਵਡਿਆਈਆ। ਸਾਚੇ ਘੋੜੇ ਆਪ ਚੜ੍ਹਾ, ਵਾਗ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਹੋਏ ਸਹਾਈਆ। ਆਏ ਮੰਗਣ ਦਵਾਰ, ਹਰਿ ਬਨਵਾਰਿਆ। ਪਾਰਬ੍ਰਹਮ ਅਬਿਨਾਸ਼ਾ, ਜਿਸ ਜਨ ਬਖ਼ਸ਼ੇ ਚਰਨ ਪਿਆਰਿਆ। ਹੋਏ ਦਾਸੀ ਦਾਸਾ, ਖੋਲ੍ਹੇ ਬੰਦ ਕਵਾੜਿਆ। ਸਾਚੇ ਮੰਡਲ ਪਾਵੇ ਰਾਸਾ, ਨੇੜ ਨਾ ਆਏ ਪੰਜਮ ਧਾੜਿਆ। ਵੇਖੇ ਖੇਲ ਪ੍ਰਿਥਮੀ ਅਕਾਸ਼ਾ, ਜੋਤ ਜਗਾਏ ਬਹੱਤਰ ਨਾੜਿਆ। ਨਾਮ ਜਪਾਏ ਰਸਨ ਸਵਾਸਾ, ਸਾਚੇ ਘੋੜੇ ਆਪੇ ਚਾੜ੍ਹਿਆ। ਗੁਰਮੁਖ ਸਾਚੇ ਬਲ ਬਲ ਜਾਸਾ, ਜਿਸ ਜਨ ਸੋਹੇ ਬੰਕ ਦਵਾਰਿਆ। ਜਿਸ ਮਿਲਿਆ ਹਰਿ ਸਰਬ ਗੁਣ ਤਾਸਾ, ਬੰਕ ਦਵਾਰਾ ਸਾਚਾ ਪੌੜਾ, ਹਰਿ ਆਪਣਾ ਆਪ ਲਗਾਇਆ। ਨਾ ਕੋਈ ਜਾਣੇ ਲੰਮਾ ਚੌੜਾ, ਦਿਸ ਕਿਸੇ ਨਾ ਆਇਆ। ਏਕਾ ਫਲ ਰੱਖੇ ਮਿੱਠਾ ਨਾ ਕੌੜਾ, ਰਸ ਰਸਨਾ ਵਿਚ ਸਮਾਇਆ। ਬੰਕ ਦਵਾਰੇ ਸਤਿਗੁਰ ਪੂਰਾ ਦਇਆ ਕਮਾ, ਚਰਨ ਧਿਆਨ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਇਆ। ਬੰਕ ਦਵਾਰਾ ਸਚ ਟਿਕਾਣਾ, ਗੁਰਮੁਖ ਵਿਰਲਾ ਪਾਇੰਦਾ। ਜਿਸ ਜਨ ਦੇਵੇ ਨਾਮ ਬਬਾਣਾ, ਆਪੇ ਉਪਰ ਚੜ੍ਹਾਇੰਦਾ। ਭੇਵ ਨਾ ਪਾਏ ਰਾਜਾ ਰਾਣਾ, ਸ਼ਾਹ ਸੁਲਤਾਨ ਨਾ ਕੋਈ ਵਖਾਇੰਦਾ। ਗੁਰਮੁਖ ਵਿਰਲੇ ਦੇਵੇ ਮਾਣਾ, ਜਿਸ ਜਨ ਆਪਣੀ ਦਇਆ ਕਮਾਇੰਦਾ। ਸੋ ਜਨ ਹੋਏ ਚਤੁਰ ਸੁਘੜ ਸਿਆਣਾ, ਜਿਸ ਜਨ ਆਪਣਾ ਗਾਣਾ ਆਪ ਸੁਣਾਇੰਦਾ। ਬੰਦ ਦਵਾਰਾ ਦਰ ਸੁਹਾਣਾ, ਸਾਚਾ ਦਰ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਪੜਦਾ ਪਾਇੰਦਾ। ਆਪੇ ਬੋਲੇ ਬੋਲ, ਅਨਹਦ ਗਾਣਿਆ। ਵੱਜੇ ਸਚ ਮਰਦੰਗਾ, ਢੋਲ ਸ੍ਰੀ ਭਗਵਾਨਿਆ। ਅਧਵਿਚਕਾਰੀ ਆਪੇ ਟੰਗਾ, ਨਾ ਜਾਣੇ ਜੀਵ ਨਿਧਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਆਪ ਮਹਾਨਿਆ। ਕੱਕਾ ਕਰਮ ਵਿਚਾਰ, ਕਲ ਵਰਤਾਇੰਦਾ। ਗੁਰਮੁਖ ਸਾਜਨ ਕਰ ਪਿਆਰ, ਬੂਝ ਬੁਝਾਇੰਦਾ। ਦੇਵੇ ਦਰਸ ਅਪਾਰ, ਦੋਖ ਮਿਟਾਇੰਦਾ। ਸਹਿਸਾ ਰੋਗ ਨਿਵਾਰ, ਸੁਖ ਉਪਜਾਇੰਦਾ। ਹਉਮੇ ਹੰਗਤਾ ਮਾਰ, ਸੰਗ ਰਖਾਇੰਦਾ। ਭੁੱਖਾ ਨੰਗਾ ਦਰ ਦਰਬਾਰ, ਫੇਰੀ ਪਾਇੰਦਾ। ਤੀਜਾ ਕਰੇ ਬੰਦ ਕਿਵਾੜ, ਕੁੰਡਾ ਲਾਹਿੰਦਾ। ਆਪ ਖੋਲ੍ਹੇ ਖੋਲਣਹਾਰ, ਆਪ ਸੁਹਾਇੰਦਾ। ਹਰਿਜਨ ਸਾਚੇ ਵੇਖ ਵਿਚਾਰ, ਸੁਰਤ ਦਿਵਾਇੰਦਾ। ਸੁਰਤੀ ਸ਼ਬਦ ਪਿਆਰ, ਜੋੜ ਜੁੜਾਇੰਦਾ। ਸ਼ਬਦ ਗੁਰ ਆਪ ਕਰਤਾਰ,
ਕਰ ਕਿਰਪਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਬੰਕ ਸੁਹਾਇੰਦਾ । ਦੱਦਾ ਦਰਵਾਜ਼ਾ ਹਰਿ ਖੁਲ੍ਹਾਇਆ। ਖੇਲੇ ਖੇਲ ਗ਼ਰੀਬ ਨਿਵਾਜ਼ਾ, ਖੇਲ੍ਹਣਹਾਰ ਆਪ ਅਖਵਾਇਆ। ਆਪੇ ਰਚਿਆ ਆਪਣਾ ਕਾਜਾ, ਆਪੇ ਆਪਣੀ ਕਾਰ ਕਮਾਇਆ । ਆਪੇ ਮਾਰਨਹਾਰਾ ਵਾਜਾ, ਆਪੇ ਗੂੜ੍ਹੀ ਨੀਂਦ ਸਵਾਇਆ। ਆਪੇ ਰੱਖਣਹਾਰਾ ਲਾਜਾ, ਆਪੇ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਬੂਝ ਬੁਝਾਇਆ। ਐੜਾ ਅੱਖ ਉਘਾੜ, ਦਇਆ ਕਮਾਇੰਦਾ। ਦਰਸ ਦਿਖਾਏ ਸਾਚਾ ਲਾੜ, ਰੂਪ ਵਟਾਇੰਦਾ। ਕਰੇ ਪਰਕਾਸ਼ ਨਾੜ ਨਾੜ, ਅੰਧ ਮਿਟਾਇੰਦਾ। ਸਾਚੇ ਪੌੜੇ ਦੇਵੇ ਚਾੜ੍ਹ, ਪੰਧ ਮੁਕਾਇੰਦਾ। ਧਰਮ ਰਖਾਏ ਇਕ ਅਖਾੜ, ਭਰਮ ਗਵਾਇੰਦਾ। ਜਗਤ ਤ੍ਰਿਸਨਾ ਦੇਵੇ ਸਾੜ, ਕਰਮ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਥਾਨ ਸੁਹਾਇੰਦਾ। ਰਾਰਾ ਰਾਗ ਅਨਾਦ, ਇਕ ਅਲਾਇਆ। ਸੁਣੇ ਸੁਣਾਏ ਵਿਚ ਬ੍ਰਹਿਮਾਦਿ, ਪਾਰਬ੍ਰਹਮ ਅਖਵਾਇਆ। ਆਪੇ ਦੇਵਣਹਾਰਾ ਦਾਦ, ਜਨ ਭਗਤਾਂ ਝੋਲੀ ਪਾਇਆ। ਦੋ ਜਹਾਨ ਸੁਣੇ ਫ਼ਰਯਾਦ, ਹਰਿਜਨ ਸਾਚੇ ਲਏ ਤਰਾਇਆ। ਸ਼ਬਦ ਜਣਾਈ ਬੋਧ ਅਗਾਧ, ਬੋਧ ਅਗਾਧ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਇਆ। ਆਪ ਆਪਣਾ ਵੇਖ ਦਵਾਰ, ਆਪਣਾ ਬੰਕ ਸੁਹਾਈਆ। ਆਪੇ ਹੋਏ ਪਹਿਰੇਦਾਰ, ਰਾਓ ਰੰਕ ਆਪ ਅਖਵਾਈਆ। ਆਪੇ ਹੋਏ ਖ਼ਬਰਦਾਰ, ਆਪ ਆਪਣੀ ਸੇਵ ਕਮਾਈਆ। ਆਪੇ ਬਣਿਆ ਮੀਤ ਮੁਰਾਰ, ਆਪ ਆਪਣਾ ਸੰਗ ਨਿਭਾਈਆ। ਗੁਰਮੁਖ ਸਾਚੇ ਕਰ ਪਿਆਰ, ਕਾਇਆ ਚੋਲੀ ਰੰਗ ਰੰਗਾਈਆ। ਅੰਦਰ ਮੰਦਰ ਵੇਖ ਘਰ ਬਾਰ, ਘਰ ਬਾਰਾ ਦਏ ਸੁਹਾਈਆ। ਗੁਰਸਿਖ ਤੇਰਾ ਬੰਕ ਦਵਾਰ, ਦਵਾਰ ਬੰਕਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਿਵਸ ਰੈਣ ਰੈਣ ਦਿਵਸ ਰਿਹਾ ਸੇਵ ਕਮਾਈਆ। ਨਗਰ ਖੇੜਾ ਸਚ ਗ੍ਰਹਿ, ਹਰਿ ਕਾਇਆ ਆਪ ਵਸਾਇਆ। ਅੱਠੇ ਪਹਿਰ ਅੰਦਰ ਬਹਿ, ਆਪ ਆਪਣਾ ਮੁਖ ਛੁਪਾਇਆ। ਸਾਚੀ ਸੇਜਾ ਸੋਇਆ ਰਹੇ, ਆਪ ਆਪਣਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇੜਾ ਦਏ ਸੁਹਾਇਆ। ਸਾਚਾ ਖੇੜਾ ਕਾਇਆ ਵਤਨ, ਵਤਨ ਸਿੰਘ ਹਰਿ ਪਾਇਆ। ਨਾਮ ਅਮੋਲਕ ਸਾਚਾ ਰਤਨ ਪ੍ਰਭ ਸਾਚੇ ਝੋਲੀ ਪਾਇਆ। ਸਾਧ ਸੰਤ ਕਰ ਕਰ ਥੱਕੇ ਜਤਨ, ਘਰ ਸਾਚਾ ਦਿਸ ਨਾ ਆਇਆ। ਕੋਟਨ ਕੋਟ ਬੈਠੇ ਨੌ ਦਵਾਰੇ ਮੱਲੀ ਪਤਨ, ਵੰਝ ਮਹਾਨਾ ਨਾ ਕੋਈ ਲਗਾਇਆ। ਕੋਟਨ ਕੋਟ ਆਸ ਰਹੇ ਤੱਕਣ, ਉਚੇ ਟਿੱਲੇ ਆਸਣ ਲਾਇਆ। ਕੋਟੀ ਕੋਟ ਜੰਗਲ ਜੂਹ ਉਜਾੜ ਬੈਠੇ ਢੱਕਨ, ਕਾਇਆ ਢੱਕ ਨਾ ਕੋਈ ਪਾਰ ਕਰਾਇਆ। ਕੋਟਨ ਕੋਟ ਬੈਠੇ ਕੁੱਲੀ ਕੱਖਨ, ਕਾਇਆ ਕੁਲਾ ਨਾ ਫੋਲ ਫੋਲਾਇਆ। ਕੋਟਨ ਕੋਟ ਪੂਜਾ ਪਾਠ ਕਰ ਕਰ ਥੱਕਨ, ਪਰਮ ਪੁਰਖ ਦਿਸ ਨਾ ਆਇਆ। ਕੋਟਨ ਕੋਟ ਫਿਰਦੇ ਹਾਜੀ ਹੱਜਨ, ਸਾਚਾ ਹੱਜ ਨਾ ਕੋਈ ਕਰਾਇਆ। ਕੋਟਨ ਕੋਟ ਘਰ ਬਾਰ ਤਜਣ, ਸਾਚਾ ਦਰ ਦਿਸ ਨਾ ਆਇਆ। ਕੋਟਨ ਕੋਟੀ ਗੁਰਦਵਾਰੇ ਮੰਦਰ ਮਸਜਿਦ ਸ਼ਿਵਦਵਾਲੇ ਬਹਿ ਬਹਿ ਸਜਣ, ਨੇਤਰ ਦਰਸ ਕੋਈ ਨਾ ਪਾਇਆ। ਕੋਟਨ ਕੋਟ ਤੀਰਥ ਜਲ ਪੀ ਪੀ ਰੱਜਣ, ਕਾਇਆ ਤ੍ਰਿਪਤ ਨਾ ਕੋਈ ਕਰਾਇਆ। ਕੋਟਨ ਕੋਟ ਵਿਚ ਸੱਥ ਨੱਚਣ, ਕਾਹਨਾ ਕ੍ਰਿਸ਼ਨਾ ਦਿਸ ਨਾ ਆਇਆ। ਕੋਟਨ ਕੋਟ ਭੋਗ ਲਗੌਣ ਮੱਖਣ, ਮੁਕੰਦ ਮਨੋਹਰ ਲੱਖਮੀ ਨਰਾਇਣ ਰੂਪ ਨਾ ਕੋਈ ਵਖਾਇਆ। ਕਲਜੁਗ ਜੀਵਾਂ ਭਾਂਡੇ ਹੋਏ ਸੱਖਣ, ਨਾਮ ਵਸਤ ਨਾ
ਕੋਈ ਦਿਸਾਇਆ। ਜੂਠ ਝੂਠ ਮਾਰਨ ਝੱਖਣ, ਨਿਜ ਰਸ ਕੋਈ ਨਾ ਪਾਇਆ। ਕਲਜੁਗ ਅੰਤਮ ਪਾਰਬ੍ਰਹਮ ਅਬਿਨਾਸ਼ੀ ਕਰਤਾ ਜਨ ਭਗਤਾਂ ਲੱਜਿਆ ਆਇਆ ਰੱਖਣ, ਜੋਤੀ ਜਾਮਾ ਭੇਖ ਵਟਾਇਆ। ਮਿਲਿਆ ਮੇਲ ਹਰਿ ਸਾਚੇ ਸੱਜਣ, ਵਿਛੜ ਕਦੇ ਨਾ ਜਾਇਆ। ਅਨਹਦ ਤਾਲ ਨਗਾਰੇ ਵੱਜਣ, ਧੁਨ ਆਪਣੇ ਹੱਥ ਰਖਾਇਆ। ਚਰਨ ਧੂੜ ਕਰਾਇਆ ਸਾਚਾ ਮਜਨ, ਲੱਖ ਚੁਰਾਸੀ ਫੰਦ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਖੇੜਾ ਰਿਹਾ ਵਸਾਇਆ। ਕਾਇਆ ਖੇੜਾ ਸਾਚਾ ਮੰਦਰ, ਹਰਿ ਜੋਤ ਕਰੇ ਰੁਸ਼ਨਾਈਆ। ਮੇਲ ਮਿਲਾਏ ਅੰਦਰੇ ਅੰਦਰ, ਸੁਰਤ ਸ਼ਬਦ ਕਰੇ ਕੁੜਮਾਈਆ। ਆਪੇ ਤੋੜਣਹਾਰਾ ਜੰਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਭਾਗ ਲਗਾਏ ਡੂੰਘੀ ਕੰਦਰ, ਆਪ ਆਪਣੀ ਦਇਆ ਕਮਾਈਆ। ਕਿਸੇ ਹੱਥ ਨਾ ਆਏ ਗੋਰਖ ਮਛੰਦਰ, ਉਚੇ ਟਿੱਲੇ ਬੈਠੇ ਧੂਣੀਆਂ ਤਾਈਆ। ਮਨਮੁਖ ਜੀਵ ਭੌਦੇ ਬੰਦਰ, ਸੁਰਤ ਸਵਾਣੀ ਹੋਈ ਹਲਕਾਈਆ। ਮਾਇਆ ਮਮਤਾ ਆਤਮ ਅੰਧੜ, ਅੰਧ ਅਗਿਆਨ ਨਾ ਕੋਈ ਗਵਾਈਆ। ਮਦਿਰਾ ਮਾਸੀ ਪਾਪੀ ਗੰਦੜ, ਹਰਿ ਰਸ ਰਸਨ ਕੋਇ ਨਾ ਲਾਈਆ। ਜਗਤ ਵਿਕਾਰਾ ਪਿਆ ਧੰਧੜ, ਝੂਠੇ ਧੰਦੇ ਰਿਹਾ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਏ ਥਾਉਂ ਥਾਈਂਆ। ਕਾਇਆ ਨਗਰ ਸਚ ਅਸਥਾਨਾ, ਹਰਿ ਸਾਚੇ ਆਪ ਸੁਹਾਇਆ। ਦੀਪਕ ਜੋਤੀ ਜਗੇ ਮਹਾਨਾ, ਨਿਰਮਲ ਨੂਰ ਕਰਾਇਆ। ਸ਼ਬਦ ਉਪਜਾਏ ਸਚ ਤਰਾਨਾ, ਸਾਚਾ ਤਾਲ ਸੁਣਾਇਆ। ਆਤਮ ਅੰਤਰ ਏਕਾ ਗਾਣਾ, ਏਕਾ ਰਾਗ ਅਲਾਇਆ। ਗੁਰਮੁਖ ਸਾਚਾ ਕਰ ਪਰਵਾਨਾ, ਲਹਿਣਾ ਲਹਿਣੇ ਝੋਲੀ ਪਾਇਆ। ਮਿਲਿਆ ਮੇਲ ਸ੍ਰੀ ਭਗਵਾਨਾ, ਘਰ ਸਾਚਾ ਇਕ ਸੁਹਾਇਆ। ਆਪੇ ਦੇਵੇ ਜੀਆ ਦਾਨਾ, ਦਾਨਾ ਬੀਨਾ ਆਪ ਅਖਵਾਇਆ। ਧਰਮ ਦਵਾਰੇ ਦੇਵੇ ਮਾਣਾ, ਜਗਤ ਅਭਿਮਾਨਾ ਤੋੜ ਤੁੜਾਇਆ। ਸੁਰਤ ਸਵਾਣੀ ਬੰਨੇ ਗਾਨਾ, ਗੁਰ ਸ਼ਬਦੀ ਸ਼ਬਦ ਲਏ ਪਰਨਾਇਆ। ਸਾਚੀ ਸਿਖਿਆ ਮੰਗਲ ਗਾਣਾ, ਸਾਚਾ ਥਾਨ ਸੁਹਾਇਆ। ਆਤਮ ਸੇਜਾ ਗੁਣ ਨਿਧਾਨਾ, ਗੁਣਵੰਤਾ ਆਪ ਅਖਵਾਇਆ। ਗੁਰਮੁਖ ਪਾਇਆ ਪਦ ਨਿਰਬਾਨਾ, ਪਰਮ ਪੁਰਖ ਸਮਾਇਆ। ਆਵਣ ਜਾਵਣ ਚੁੱਕੇ ਕਾਣਾ, ਲੇਖਾ ਲੇਖੇ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਦਵਾਰ ਬਣ ਭਿਖਾਰ ਮੰਗੇ ਭਿਖਿਆ, ਪੂਰੀ ਕਰੇ ਇਛਿਆ, ਦੇਵੇ ਨਾਮ ਸਿਖਿਆ, ਸੋਹੰ ਸ਼ਬਦ ਜੈ ਜੈਕਾਰਿਆ। ਜੈ ਜੈਕਾਰ ਜਗਤ ਗੁਰ ਦਾਤਾ, ਆਪਣੀ ਆਪ ਕਰਾਇੰਦਾ। ਚਰਨ ਕਵਲ ਬੰਧਾਏ ਸਾਚਾ ਨਾਤਾ, ਚਰਨ ਚਰਨੋਦਕ ਮੁਖ ਛੁਹਾਇੰਦਾ। ਮੇਟ ਮਿਟਾਏ ਅੰਧੇਰੀ ਰਾਤਾ, ਸਚ ਸੁੱਚ ਗਿਆਨ ਦ੍ਰਿੜਾਇੰਦਾ। ਆਪੇ ਹੋਏ ਪਿਤਾ ਮਾਤਾ, ਗੁਰਮੁਖ ਬਾਲ ਅਞਾਣੇ ਗੋਦ ਉਠਾਇੰਦਾ। ਭੇਵ ਚੁਕਾਏ ਜਾਤਾ ਪਾਤਾ, ਊਚਾਂ ਨੀਚਾਂ ਆਪ ਸਮਾਇੰਦਾ। ਗੁਰਮੁਖ ਤੇਰੀ ਉਤਮ ਜ਼ਾਤਾ, ਵਰਨ ਬਰਨ ਨਾ ਕੋਈ ਰਖਾਇੰਦਾ। ਮਿਲਿਆ ਮੇਲ ਇਕ ਅਕਾਂਤਾ, ਏਕਾ ਰੰਗ ਰੰਗਾਇੰਦਾ। ਆਤਮ ਅੰਮ੍ਰਿਤ ਬੂੰਦ ਸਵਾਂਤਾ, ਸੀਤਲ ਧਾਰ ਵਹਾਇੰਦਾ। ਅੱਠੇ ਪਹਿਰ ਰਹੇ ਪਰਭਾਤਾ, ਆਪ ਆਪਣੀ ਦਇਆ ਕਮਾਇੰਦਾ। ਆਦਿ ਜੁਗਾਦੀ ਸ਼ਬਦ ਗੁਰ ਗੁਰ ਸ਼ਬਦੀ ਪੁੱਛੇ ਵਾਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਲੇਖੇ ਲਾਇੰਦਾ। ਤਨ ਸ਼ੰਗਾਰ ਬਸਤਰ ਗਹਿਣਾ, ਗੁਰਮੁਖ ਆਪ ਕਰਾਇਆ। ਦਰਸ ਅਪਾਰ ਨੇਤਰ ਨੈਣਾਂ, ਵਰ ਘਰ ਸਾਚਾ ਪਾਇਆ। ਏਕਾ ਸੇਜਾ ਏਕਾ ਧਾਮ ਅਕੱਠੇ ਰਹਿਣਾ, ਏਕਾ ਰਾਮ ਮਿਲਾਇਆ। ਏਕਾ ਮੰਦਰ
ਏਕਾ ਘਰ ਏਕਾ ਨਰ ਏਕਾ ਦਰ ਦਵਾਰੇ ਬਹਿਣਾ, ਏਕਾ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵੇਖੇ ਕਾਇਆ ਮੰਦਰ, ਸਾਚਾ ਘਰ ਘਰ ਕਰੇ ਰੁਸ਼ਨਾਇਆ। ਘਰ ਦੀਪਕ ਘਰ ਪਰਕਾਸ਼, ਘਰ ਘਰ ਜੋਤ ਜਗਾਈਆ। ਘਰ ਪੁਰਖ ਘਰ ਅਬਿਨਾਸ਼, ਘਰ ਘਰ ਵੱਜੇ ਵਧਾਈਆ। ਘਰ ਭੂਪ ਘਰ ਸ਼ਾਹੋ ਸ਼ਾਬਾਸ਼, ਘਰ ਤਖ਼ਤ ਤਾਜ ਸੁਹਾਈਆ। ਘਰ ਰੂਪ ਘਰ ਗੁਣਤਾਸ, ਘਰ ਸਤਿ ਸਰੂਪ ਅਖਵਾਈਆ। ਘਰ ਮੰਡਲ ਘਰ ਰਾਸ, ਘਰ ਘਰ ਵੱਜੇ ਵਧਾਈਆ। ਘਰ ਪ੍ਰਿਥਮੀ ਘਰ ਆਕਾਸ਼, ਘਰ ਅਪ ਤੇਜ਼ ਵਾਏ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਸਾਚਾ ਘਰ, ਘਰ ਕਰੇ ਰੁਸ਼ਨਾਈਆ। ਘਰ ਦਵਾਰ ਘਰ ਮੰਦਰ, ਘਰ ਘਰ ਹੋਏ ਜੈਕਾਰਾ। ਘਰ ਹਵਨ ਘਰ ਪਵਨ, ਘਰ ਦੀਪ ਘਰ ਘਿਰਤ ਘਰ ਘਰ ਕਰੇ ਉਜਿਆਰਾ। ਘਰ ਅੰਮ੍ਰਿਤ ਘਰ ਮੇਘ ਸਵਨ, ਘਰ ਸਾਚੀ ਧਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਸਾਚਾ ਦਰ ਦਵਾਰ ਆਪ ਨਿਰੰਕਾਰਾ।
੬ ਮਾਘ ੨੦੧੪ ਬਿਕ੍ਰਮੀ ਠਾਣੇਦਾਰ ਸ਼ਿਵਦੇਵ ਸਿੰਘ ਦੇ ਘਰ ਪਿੰਡ ਅਸਮਾਨ ਸ਼ਹੀਦ
ਤਹਿਸੀਲ ਦਸੂਹਾ ਜ਼ਿਲਾ ਹੁਸ਼ਿਆਰ ਪੁਰ
ਪੁਰਖ ਅਗੰਮੜਾ ਅਗੰਮ, ਅਗੰਮ ਸਮਾਇਆ। ਹੱਡ ਮਾਸ ਨਾੜੀ ਨਾ ਕੋਈ ਚੰਮ, ਪੰਜ ਤਤ ਨਾ ਨੱਤ ਬੰਧਾਇਆ। ਪਵਣ ਸਵਾਸ ਨਾ ਕੋਈ ਦਮ, ਰਸਨਾ ਜਿਹਵਾ ਨਾ ਕੋਈ ਰਖਾਇਆ। ਆਪੇ ਜਾਣੇ ਆਪਣਾ ਨਾਮ, ਆਪ ਆਪਣਾ ਨਾਉਂ ਧਰਾਇਆ। ਆਪੇ ਜਾਣੇ ਆਪਣਾ ਕੰਮ, ਆਪ ਆਪਣੀ ਕਾਰ ਕਮਾਇਆ। ਨਾ ਮਰੇ ਨਾ ਪਏ ਜੰਮ, ਮਾਤ ਪਿਤ ਨਾ ਕੋਈ ਰਖਾਇਆ। ਨੇਤਰ ਨੀਰ ਨਾ ਵਹਾਏ ਛੰਮ ਛੰਮ, ਆਲਸ ਨਿੰਦਰਾ ਵਿਚ ਨਾ ਆਇਆ। ਆਪੇ ਵਸਿਆ ਧਾਮ ਅਗੰਮ, ਅਗੰਮੜਾ ਰੂਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਲਏ ਪਰਗਟਾਏ, ਆਪ ਆਪਣੀ ਜੋਤ ਜਗਾਇਆ। ਆਪ ਆਪਣਾ ਨਾਉਂ ਧਰਾ, ਆਪ ਆਪਣਾ ਨਾਉਂ ਅਲਾਈਆ। ਆਪ ਆਪਣਾ ਥਾਉਂ ਸੁਹਾ, ਥਾਨ ਸੁਹਾਵਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਇਆ ਬੇਪਰਵਾਹੀਆ। ਆਪ ਆਪਣਾ ਬਣ ਮਲਾਹ, ਆਪਣਾ ਆਪ ਉਪਾਇਆ। ਆਪ ਆਪਣਾ ਜਾਣੇ ਰਾਹ, ਆਪ ਆਪਣੇ ਧੰਦੇ ਲਾਇਆ। ਆਪ ਆਪਣਾ ਜਾਣੇ ਨਾਂ, ਆਪ ਆਪਣੇ ਵਿਚ ਸਮਾਇਆ। ਆਪ ਆਪਣੀ ਰੱਖੇ ਛਾਂ, ਆਪ ਆਪਣਾ ਛੱਪਰ ਛਾਇਆ। ਆਪ ਆਪਣਾ ਸੁਹਾਏ ਥਾਂ, ਥਿਰ ਘਰ ਨਾਉਂ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਵਟਾਇਆ। ਆਪ ਆਪਣਾ ਰੰਗ ਰੰਗਾ, ਆਪਣੀ ਕਲ ਧਾਰੀਆ। ਆਪ ਆਪਣਾ ਸੰਗ ਰਖਾ, ਆਪ ਆਪਣੀ ਪੈਜ ਸਵਾਰੀਆ। ਆਪ ਆਪਣਾ ਬੰਕ ਸੁਹਾ, ਆਪ ਆਪਣਾ ਹੋਏ ਦਵਾਰੀਆ। ਆਪ ਆਪਣਾ ਡੰਕ ਵਜਾ, ਆਪੇ ਸੁਣੇ ਸੁਨਣੇਹਾਰੀਆ। ਆਪੇ ਰਾਓ ਰੰਕ ਅਖਵਾ, ਸ਼ਾਹੋ ਭੂਪ ਆਪ ਅਖਵਾ ਰਿਹਾ। ਆਪੇ ਜੋਤੀ ਦੀਪਕ ਜਗਾ, ਆਪੇ ਨਿਰਮਲ ਨੂਰ ਕਰੇ ਉਜਿਆਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਕਾਰੀਆ। ਆਪਣੀ ਕਾਰ ਆਪ ਕਰ,
ਆਪਣਾ ਕਰਮ ਕਮਾਇਆ। ਜੋਤੀ ਖੇਲ ਕਰ ਮਹਾਨ, ਮਹਿਮਾ ਰੂਪ ਸਮਾਇਆ। ਆਪ ਆਪਣਾ ਦੇਵੇ ਦਾਨ, ਆਪ ਆਪਣੀ ਝੋਲੀ ਪਾਇਆ। ਆਪ ਆਪਣਾ ਕਰ ਅਸ਼ਨਾਨ, ਆਪ ਆਪਣੇ ਤੀਰਥ ਨਹਾਇਆ। ਆਪ ਆਪਣਾ ਦੇਵੇ ਮਾਣ, ਆਪ ਆਪਣਾ ਸੰਗ ਰਖਾਇਆ। ਆਪ ਆਪਣੀ ਜਾਣੇ ਆਣ, ਆਪ ਆਪਣੀ ਰਿਹਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇਆ । ਆਪੇ ਖੇਲੇ ਖੇਲ ਖਿਲੰਤਾ, ਨਿਰਗੁਣ ਹਰਿ ਨਿਰੰਕਾਰਾ। ਆਪ ਆਪਣਾ ਦਰ ਸੁਹੰਤਾ, ਆਪ ਸੁਹਾਏ ਮਹੱਲ ਮੁਨਾਰਾ। ਆਪ ਆਪਣਾ ਨਾਦ ਵਜੰਤਾ, ਆਪੇ ਹੋਏ ਵਜਾਵਣਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਪਾਵੇ ਸਾਰਾ। ਆਪ ਆਪਣੀ ਪਾਵੇ ਸਾਰ, ਆਦਿ ਪੁਰਖ ਅਬਿਨਾਸ਼ਾ। ਆਪ ਆਪਣਾ ਮਹੱਲ ਉਸਾਰ, ਆਪੇ ਖੇਲੇ ਖੇਲ ਤਮਾਸ਼ਾ। ਸਚ ਸਿੰਘਾਸਣ ਕਰ ਤਿਆਰ, ਆਪੇ ਹੋਏ ਦਾਸੀ ਦਾਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਸ਼ਾਹੋ ਸ਼ਬਾਸਾ। ਸ਼ਾਹੋ ਸ਼ਬਾਸ ਹਰਿ ਸੁਲਤਾਨਾ, ਏਕਾ ਏਕ ਰਖਾਇਆ। ਸਚ ਸਿੰਘਾਸਣ ਹਰਿ ਮਿਹਰਵਾਨਾ, ਜੋਤੀ ਆਸਣ ਲਾਇਆ। ਪੁਰਖ ਅਬਿਨਾਸ਼ੀ ਬੰਨੇ ਗਾਨਾ, ਸਾਚਾ ਸਗਨ ਮਨਾਇਆ। ਨਾ ਕੋਈ ਚਿੱਲਾ ਨਾ ਤੀਰ ਕਮਾਨਾ, ਨਾ ਕੋਈ ਸ਼ਸਤਰ ਸੰਗ ਰਖਾਇਆ। ਨਾ ਕੋਈ ਜੋਧਾ ਸੂਰਬੀਰ ਬਲੀਵਾਨਾ, ਕੇਸਾਧਾਰੀ ਦਿਸ ਨਾ ਆਇਆ। ਨਾ ਕੋਈ ਨਾਨਕ ਗੋਬਿੰਦ ਗਾਏ ਤੇਰਾ ਇਕ ਤਰਾਨਾ, ਨਾ ਕੋਈ ਰਾਗ ਅਲਾਇਆ। ਪਾਰਬ੍ਰਹਮ ਤੇਰਾ ਸਚ ਨਿਸ਼ਾਨਾ, ਤੇਰਾ ਤੇਰੇ ਵਿਚ ਸਮਾਇਆ। ਆਦਿ ਪੁਰਖ ਜੋਤ ਮਹਾਨਾ, ਆਦਿ ਸ਼ਕਤ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਆਸਣ ਡੇਰਾ ਲਾਇਆ। ਆਪਣੇ ਆਸਣ ਡੇਰਾ ਲਾ, ਹਰਿ ਆਪਣੀ ਕਲ ਵਰਤਾਈਆ। ਆਪ ਆਪਣਾ ਵੇਖ ਵਖਾ, ਘਰ ਆਪਣੇ ਖ਼ੁਸ਼ੀ ਮਨਾਈਆ। ਦੂਸਰ ਕੋਈ ਦਿਸੇ ਨਾ, ਨਾ ਕੋਈ ਰਚਨ ਰਚਾਈਆ। ਜੋਤੀ ਨੂਰ ਅਗੰਮ ਅਥਾਹ, ਬੇਪਰਵਾਹ ਆਪ ਅਖਵਾਈਆ। ਆਪ ਆਪਣਾ ਬਣ ਮਲਾਹ, ਆਪ ਆਪਣਾ ਬੇੜਾ ਰਿਹਾ ਚਲਾਈਆ। ਆਪ ਆਪਣੀ ਦਏ ਸਲਾਹ, ਆਪ ਆਪਣਾ ਮਤਾ ਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਬੈਠਾ ਜੋਤ ਜਗਾਈਆ। ਥਿਰ ਘਰ ਸਾਚਾ ਸਚ ਦਵਾਰਾ, ਹਰਿ ਸਾਚੇ ਆਪ ਸੁਹਾਇਆ। ਨਾ ਕੋਈ ਦੀਸੇ ਚਾਰ ਦੀਵਾਰਾ, ਛੱਪਰ ਛੰਨ ਨਾ ਕੋਈ ਰਖਾਈਆ। ਨਾ ਕੋਈ ਕਰੇ ਬੰਦ ਕਿਵਾੜਾ, ਨਾ ਕੋਈ ਮੁਖ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਦਰ ਸੁਹਾਇਆ। ਆਪ ਆਪਣਾ ਦਰ ਸੁਹਾ, ਆਪਣੀ ਜੋਤ ਜਗਾਈਆ। ਆਪ ਆਪਣੀ ਅਲੱਖ ਜਗਾ, ਅਲੱਖ ਨਿਰੰਜਣ ਆਪ ਅਖਵਾਈਆ। ਆਪ ਆਪਣਾ ਮਜਨ ਕਰਾ, ਆਪ ਆਪਣਾ ਧਾਮ ਸੁਹਾਈਆ। ਆਪ ਆਪਣਾ ਸੱਜਣ ਅਖਵਾ, ਆਪ ਆਪਣਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕੰਕਾਰਾ, ਪਾਰਬ੍ਰਹਮ ਲੈ ਅਵਤਾਰਾ, ਪੂਰਨ ਜੋਤ ਕਰੇ ਰੁਸ਼ਨਾਈਆ। ਪਾਰਬ੍ਰਹਮ ਪੁਰਖ ਅਬਿਨਾਸ਼ਾ, ਪਰਮ ਪੁਰਖ ਅਖਵਾਇਆ। ਆਦਿ ਅੰਤ ਨਾ ਕਦੇ ਵਿਨਾਸਾ, ਨਾ ਮਰੇ ਨਾ ਜਾਇਆ। ਸਰਬ ਗੁਣਾਂ ਗੁਣ ਆਪੇ ਤਾਸਾ, ਗੁਣਵੰਤਾ ਨਾਉਂ ਰਖਾਇਆ। ਆਪ ਆਪਣਾ ਦੇ ਭਰਵਾਸਾ, ਆਪ ਆਪਣੀ ਧੀਰ ਧਰਾਇਆ। ਆਪ ਆਪਣੇ ਘਰ ਰੱਖਿਆ ਵਾਸਾ, ਆਪ ਆਪਣਾ ਵੇਖ ਵਖਾਇਆ। ਆਪੇ ਭਰਿਆ ਆਪਣਾ ਕਾਸਾ, ਆਪਣੀ ਭਿਛਿਆ ਆਪੇ ਪਾਇਆ। ਆਪੇ ਮੰਡਲ ਪਾਏ ਰਾਸਾ, ਵੇਖਣਹਾਰ ਆਪ ਅਖਵਾਇਆ।
ਆਪ ਆਪਣਾ ਹੋਏ ਦਾਸੀ ਦਾਸਾ, ਆਪ ਆਪਣੀ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਘਰ ਵਸਾਇਆ। ਘਰ ਵਸਾਏ ਆਦਿ ਨਿਰੰਜਣ, ਆਪਣੀ ਜੋਤ ਜਗਾਈਆ। ਆਪਣੇ ਨੇਤਰ ਆਪਣਾ ਪਾਇਆ ਅੰਜਨ, ਆਪ ਆਪਣਾ ਵੇਖ ਵਖਾਈਆ। ਆਪ ਆਪਣਾ ਹੋਇਆ ਦਰਦ ਦੁੱਖ ਭੈ ਭੰਜਨ, ਆਪ ਆਪਣਾ ਸੰਗ ਰਖਾਈਆ। ਆਪ ਆਪਣਾ ਪੜਦਾ ਆਇਆ ਕੱਜਣ, ਆਪ ਆਪਣਾ ਮੁਖ ਲੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚੇ ਸੇਜ ਵਿਛਾਈਆ। ਥਿਰ ਘਰ ਸਾਚਾ ਸਚ ਮਹੱਲਾ, ਹਰਿ ਸਾਚੇ ਆਪ ਉਸਾਰਿਆ। ਆਪੇ ਵਸਿਆ ਇਕ ਅਕੱਲਾ, ਨਾ ਦੂਸਰ ਨਾਉਂ ਧਰਾਇਆ। ਨਾ ਕੋਈ ਦੀਸੇ ਜੰਗਲ ਜੂਹ ਉਜਾੜ ਪਹਾੜ ਡੂੰਘੀ ਡੱਲਾ, ਜਲ ਥਲ ਨਾ ਕੋਈ ਕਿਨਾਰਿਆ। ਨਾ ਕੋਈ ਪ੍ਰਿਥਮੀ ਅਕਾਸ਼, ਨਾ ਕੋਇ ਸੋਹੇ ਬੰਕ ਦਵਾਰਿਆ। ਨਾ ਕੋਈ ਵਿਸ਼ਨੂੰ ਵੰਸੀ ਰੱਖੇ ਆਸ, ਬ੍ਰਹਮਾ ਸ਼ਿਵ ਤ੍ਰੈਗੁਣ ਮਾਇਆ ਨਾ ਕੋਈ ਪਸਾਰਿਆ। ਖੇਲੇ ਖੇਲ ਹਰਿ ਅਬਿਨਾਸ਼, ਆਪੇ ਸੋਹੇ ਬੰਕ ਦਵਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਾਏ ਜੋਤ ਇਕ ਨਿਰੰਕਾਰਿਆ। ਇਕ ਅਕੱਲਾ ਏਕੰਕਾਰਾ, ਏਕਾ ਰੰਗ ਸਮਾਇਆ। ਆਪ ਆਪਣੀ ਬੰਨੇ ਧਾਰਾ, ਆਪ ਆਪਣੀ ਧਾਰ ਚਲਾਇਆ। ਆਪ ਆਪਣਾ ਕਰ ਜੈਕਾਰਾ, ਆਪ ਆਪਣਾ ਨਾਅਰਾ ਲਾਇਆ। ਆਪ ਆਪਣਾ ਵੇਖ ਦਵਾਰਾ, ਆਪੇ ਦਏ ਸੁਹਾਇਆ। ਥਿਰ ਘਰ ਤੇਰਾ ਧਾਮ ਅਪਾਰਾ, ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਸੁਣੇ ਪੁਕਾਰਾ। ਆਪ ਆਪਣੀ ਕਰ ਪੁਕਾਰ, ਹਰਿ ਆਪੇ ਰਿਹਾ ਸੁਣਾਈਆ। ਆਪ ਆਪਣਾ ਕਰ ਉਜਿਆਰ, ਆਪ ਆਪਣੀ ਕਰੇ ਰੁਸ਼ਨਾਈਆ। ਆਪ ਆਪਣਾ ਮੀਤ ਮੁਰਾਰ, ਆਪ ਆਪਣਾ ਸੰਗ ਰਖਾਈਆ। ਆਪ ਆਪਣਾ ਕਰ ਪਿਆਰ, ਆਪ ਆਪਣੀ ਸੇਜ ਹੰਢਾਈਆ। ਆਪ ਆਪਣੀ ਬਣਿਆ ਨਾਰ, ਆਪੇ ਕੰਤ ਅਖਵਾਈਆ। ਆਪੇ ਪਾਏ ਸਾਚੇ ਹਾਰ, ਸਚ ਸੁਗੰਧਤਾ ਆਪ ਵਖਾਈਆ। ਆਪ ਆਪਣਾ ਕਰੇ ਅੰਗੀਕਾਰ, ਆਪ ਆਪਣੇ ਅੰਗ ਲਗਾਈਆ। ਸਚ ਪਲੰਘੀ ਬੈਠ ਨਿਰੰਕਾਰ, ਆਪ ਆਪਣਾ ਮਰਦੰਗ ਵਜਾਈਆ। ਨਾ ਕੋਈ ਦਿਸੇ ਮਰਦਾਨੇ ਤੇਰੀ ਸਤਾਰ, ਨਾ ਕੋਈ ਜਨਮ ਦਵਾਈਆ। ਆਦਿ ਪੁਰਖ ਕਰਨੀ ਕਰਤਾ ਕਰਤਾਰ, ਕਰਨਹਾਰ ਆਪ ਹੋ ਜਾਈਆ। ਆਪੇ ਬੈਠ ਸੱਚੇ ਦਰਬਾਰ, ਸਚ ਸੁੱਚ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਆਸਣ ਰਿਹਾ ਸੁਹਾਈਆ। ਹਰਿ ਹਰਿ ਆਸਣ ਸੋਭਾਵੰਤ, ਮਹਿਮਾ ਗਣੀ ਨਾ ਜਾਇਆ। ਜਗੇ ਜੋਤ ਇਕ ਭਗਵੰਤ, ਨੂਰੋ ਨੂਰ ਸਮਾਇਆ। ਨਾ ਕੋਈ ਸਾਧ ਨਾ ਕੋਈ ਸੰਤ, ਨਾ ਕੋਈ ਜੀਵ ਨਾ ਕੋਈ ਜੰਤ, ਗੁਰ ਪੀਰ ਅਵਤਾਰ ਨਾ ਕੋਈ ਦਿਸਾਇਆ। ਆਪੇ ਨਾਰੀ ਆਪੇ ਕੰਤ, ਥਿਰ ਘਰ ਬੈਠ ਸੇਜ ਵਛਾਇਆ। ਆਪ ਹੰਢਾਏ ਆਪਣੀ ਰੁੱਤ ਬਸੰਤ, ਫਲ ਫੁਲਵਾੜੀ ਵੇਖ ਵਖਾਇਆ। ਆਪੇ ਆਪਣਾ ਕਰਿਆ ਮੰਤ, ਆਪ ਆਪਣਾ ਨਾਮ ਦ੍ਰਿੜਾਇਆ। ਆਪ ਆਪਣੀ ਮਹਿਮਾ ਜਾਣੇ ਅਗਣਤ, ਲੇਖਾ ਲੇਖ ਨਾ ਕੋਈ ਦਿਸਾਇਆ। ਆਪੇ ਆਦਿ ਆਪੇ ਅੰਤ, ਆਦਿ ਜੁਗਾਦਿ ਆਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਬੈਠਾ ਆਸਣ ਲਾਇਆ। ਘਰ ਮਹੱਲਾ ਸਚ ਟਿਕਾਣਾ, ਹਰਿ ਸਾਚੇ ਜੋਤ ਜਗਾਈਆ। ਨਾ ਕੋਈ ਪਵਨ ਨਾ ਕੋਈ ਮਸਾਣਾ, ਨਾ ਕੋਈ ਰਾਗ ਧੁਨ ਉਪਜਾਈਆ। ਨਾ ਕੋਈ ਰਾਗ ਨਾ ਕੋਈ ਗਾਣਾ, ਨਾ ਕੋਈ ਤਾਰ ਸਤਾਰ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਨਿਰਗੁਣ ਰੂਪ ਆਪ ਅਖਵਾਈਆ। ਨਿਰਗੁਣ ਰੂਪ ਹਰਿ ਨਿਰਵੈਰਾ, ਏਕਾ ਰੰਗ ਸਮਾਇਆ। ਆਪ ਆਪਣੀ ਕਰੇ ਮਿਹਰਾ, ਮਿਹਰਵਾਨ ਆਪ ਅਖਵਾਇਆ। ਆਪੇ ਗੁਰੂ ਆਪੇ ਚੇਰਾ, ਚੇਰਾ ਗੁਰ ਆਪ ਅਖਵਾਇਆ। ਆਪੇ ਸੰਝ ਆਪ ਸਵੇਰਾ, ਦਿਵਸ ਰੈਣ ਆਪ ਹੋ ਜਾਇਆ। ਆਪਣਾ ਕਰੇ ਆਪ ਨਿਬੇੜਾ, ਨਾ ਕੋਈ ਸਾਲਸ ਹੋਰ ਰਖਾਇਆ। ਆਪ ਵਸਾਏ ਆਪਣਾ ਖੇੜਾ, ਘਰ ਆਪਣੇ ਆਸਣ ਲਾਇਆ। ਆਪੇ ਜਾਣੇ ਆਪਣਾ ਗੇੜਾ, ਭੇਵ ਕੋਈ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚਾ ਇਕ ਸੁਹਾਇਆ। ਥਿਰ ਘਰ ਸਾਚਾ ਸਚ ਅਟਾਰੀ, ਹਰਿ ਸਾਚੀ ਜੋਤ ਜਗਾਈਆ। ਖੇਲੇ ਖੇਲ ਅਗੰਮ ਅਪਾਰੀ, ਦਿਸ ਕਿਸੇ ਨਾ ਆਈਆ। ਆਪ ਆਪਣੀ ਪਾਵੇ ਸਾਰੀ, ਆਪ ਆਪਣਾ ਭੇਵ ਖੁਲ੍ਹਾਈਆ। ਨਾ ਕੋਈ ਦੇਹਿਰਾ ਮੰਦਰ ਮੱਠ ਗੁਰ ਦਵਾਰੀ, ਸ਼ਿਵਦਵਾਲਾ ਨਾ ਕੋਈ ਰਖਾਈਆ। ਐਨਲਹੱਕ ਨਾ ਰਿਹਾ ਕੋਈ ਪੁਕਾਰੀ, ਨਾ ਕੋਈ ਸਦਾ ਲਗਾਈਆ। ਆਪਣੇ ਘਰ ਵਸਿਆ ਹਰਿ ਨਿਰੰਕਾਰੀ, ਆਦਿ ਪੁਰਖ ਆਪ ਅਖਵਾਈਆ। ਨਾ ਕੋਈ ਬ੍ਰਹਮਾ ਵੇਤਾ ਚਾਰ ਵੇਦ ਰਹੇ ਲਿਖਾਰੀ, ਵੇਦ ਵਿਆਸਾ ਪੁਰਾਨ ਅਠਾਰਾਂ ਨਾ ਕੋਈ ਲਿਖਾਈਆ। ਪਾਰਬ੍ਰਹਮ ਪ੍ਰਭ ਵਡ ਸਿਕਦਾਰੀ, ਖੇਲੇ ਖੇਲਣਹਾਰ ਆਪ ਅਖਵਾਈਆ। ਆਪ ਆਪਣੀ ਕਰੇ ਜੋਤ ਉਜਿਆਰੀ, ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਘਰ ਸੁਹਾਈਆ। ਪੂਰਬ ਲਹਿਣਾ ਵੇਖ, ਗੁਰਮੁਖ ਜਗਾਇਆ। ਆਪੇ ਲਿਖਣਹਾਰਾ ਲੇਖ, ਆਪੇ ਲਏ ਮਿਟਾਇਆ। ਆਪੇ ਦਾਤਾ ਦਸ ਦਸਮੇਸ, ਦਰ ਦਰਵੇਸ਼ ਆਪ ਅਖਵਾਇਆ। ਆਪੇ ਹੋਏ ਨਰ ਨਰੇਸ਼, ਨਰ ਨਿਰੰਕਾਰਾ ਆਪ ਅਖਵਾਇਆ। ਆਪੇ ਹੋਏ ਗਵਰਧਨ ਧਾਰੀ ਰਿਖੀ ਕੇਸ, ਕਾਹਨਾ ਕ੍ਰਿਸ਼ਨਾ ਆਪ ਅਖਵਾਇਆ। ਆਪੇ ਰਾਮ ਰਮਈਆ ਕਰੇ ਆਦੇਸ, ਰਾਮ ਰਾਮਾ ਵਿਚ ਸਮਾਇਆ। ਆਪੇ ਪਾਰਬ੍ਰਹਮ ਪ੍ਰਭ ਵਸਿਆ ਆਪਣੇ ਦੇਸ, ਆਪੇ ਵੇਸ ਵਟਾਇਆ। ਆਪੇ ਸੇਵਾ ਲਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਸ਼ਿਵ ਸ਼ੰਕਰ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਇਆ। ਹਰਿਜਨ ਸਾਚੇ ਸਚ ਗਿਆਨਾ, ਏਕਾ ਨਾਮ ਦ੍ਰਿੜਾਇਆ। ਆਪੇ ਬਖ਼ਸ਼ੇ ਚਰਨ ਧਿਆਨਾ, ਇਕ ਬਿਬਾਨ ਚੜ੍ਹਾਇਆ। ਆਤਮ ਅੰਤਰ ਧੁਰ ਫ਼ਰਮਾਣਾ, ਧੁਨ ਅਨਾਦੀ ਆਪ ਸੁਣਾਇਆ। ਇਕ ਸੁਣਾਏ ਸਾਚਾ ਗਾਣਾ, ਅਨਹਦ ਤਾਲ ਵਜਾਇਆ। ਹਉਮੇ ਹੰਗਤਾ ਰੋਗ ਗਵਾਨਾ, ਜਿਸ ਜਨ ਚਰਨੀ ਸੀਸ ਝੁਕਾਇਆ। ਏਕਾ ਮੰਗਿਆ ਸਾਚਾ ਦਾਨਾ, ਹਰਿ ਨਾਮਾ ਝੋਲੀ ਪਾਇਆ। ਦੋ ਜਹਾਨੀ ਮਿਲੇ ਮਾਣਾ, ਆਵਣ ਜਾਵਣ ਫੰਦ ਕਟਾਇਆ। ਰਾਏ ਧਰਮ ਮੁਖ ਛੁਪਾਨਾ, ਚਿਤਰ ਗੁਪਤ ਨਾ ਲੇਖ ਵਖਾਇਆ। ਅੰਤਮ ਮੇਲਾ ਸ੍ਰੀ ਭਗਵਾਨਾ, ਹਰਿ ਸਾਚੇ ਮੇਲ ਮਿਲਾਇਆ। ਆਵਣ ਜਾਵਣ ਚੁੱਕੀ ਕਾਣਾ, ਚਰਨ ਧੂੜ ਅਸ਼ਨਾਨ ਕਰਾਇਆ । ਥਿਰ ਘਰ ਵਖਾਏ ਸਚ ਮਕਾਨਾ, ਗੁਰਮੁਖ ਸਾਚੇ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਨੈਣਾਂ ਦਰਸ ਦਿਖਾਇਆ। ਨੇਤਰ ਨੈਣਾਂ ਦਰਸ਼ਨ ਕਰ, ਆਤਮ ਤ੍ਰਿਖਾ ਬੁਝਾਈਆ। ਏਕਾ ਦੇਵਣਹਾਰਾ ਵਰ, ਬ੍ਰਹਿਮੰਡ ਕਰੇ ਕੁੜਮਾਈਆ। ਇਕ ਨੁਹਾਏ ਸਾਚੇ ਸਰ, ਦੁਰਮਤ ਮੈਲ ਗਵਾਈਆ । ਗੁਰਮੁਖ ਸਾਚਾ ਸਾਚੀ ਤਰਨੀ ਗਿਆ ਤਰ, ਦੋਏ ਜੋੜ ਸੀਸ ਝੁਕਾਈਆ। ਗੁਰ ਪੂਰਾ ਸ਼ਬਦ ਭੰਡਾਰਾ ਦੇਵੇ ਭਰ, ਤੋਟ ਰਹੇ ਨਾ ਰਾਈਆ। ਆਪੇ ਘਾੜਨ ਰਿਹਾ ਘੜ, ਆਪੇ ਸਾਜਨ ਸਾਜ ਅਖਵਾਈਆ। ਆਪੇ ਅੰਦਰ ਬੈਠਾ ਵੜ, ਆਪੇ ਕੁੰਡਾ ਲਾਹੀਆ। ਉਚ ਮਹੱਲੇ ਆਪੇ ਚੜ੍ਹ, ਆਪਣੀ ਜੋਤ
ਜਗਾਈਆ। ਸੰਤ ਸਹੇਲੇ ਲਏ ਫੜ, ਜੁਗ ਜੁਗ ਵੱਡੀ ਵਡਿਆਈਆ। ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਕੋਟ ਕਿਲਾ ਗੜ੍ਹ ਗੁਰਮੁਖ ਸਾਚੇ ਤੇਰੇ ਅੰਦਰ ਬੈਠਾ ਆਸਣ ਲਾਈਆ। ਏਕਾ ਅੱਖਰ ਜਾਣਾ ਪੜ੍ਹ, ਪੰਚ ਵਿਕਾਰਾ ਜਾਏ ਸੜ, ਜਗੇ ਜੋਤ ਬਹੱਤਰ ਨੜ, ਗੁਰ ਪੂਰਾ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਸੰਗ ਨਿਭਾਈਆ। ਹਰਿਜਨ ਸਾਚੇ ਸਾਚਾ ਮੇਲਾ, ਹਰਿ ਆਪਣਾ ਆਪ ਕਰਾਇਆ। ਆਪੇ ਹੋਏ ਸੱਜਣ ਸੁਹੇਲਾ, ਸਗਲਾ ਸੰਗ ਨਿਭਾਇਆ। ਆਪੇ ਵਸੇ ਰੰਗ ਨਵੇਲਾ, ਆਪੇ ਹਰ ਘਟ ਆਸਣ ਲਾਇਆ। ਆਪੇ ਗੁਰੂ ਗੁਰ ਚੇਲਾ, ਗੁਰ ਚੇਲਾ ਰੂਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਮ ਕਰਮ ਹਰਿਜਨ ਸਾਚੇ ਵੇਖ ਵਖਾਇਆ। ਜਨਮ ਕਰਮ ਪ੍ਰਭ ਹੱਥ, ਜੁਗ ਜੁਗ ਵੱਡੀ ਵਡਿਆਈਆ। ਹਰਿਜਨ ਰੱਖੇ ਦੇ ਕਰ ਹੱਥ, ਜਿਸ ਜਨ ਸਾਚੀ ਓਟ ਰਖਾਈਆ। ਸ਼ਬਦ ਜਣਾਈ ਅਕੱਥਨਾ ਅਕੱਥ, ਅਗਾਧ ਬੋਧ ਅਖਵਾਈਆ। ਸੋਹੰ ਸ਼ਬਦ ਚੜ੍ਹਾਏ ਸਾਚੇ ਰਥ, ਪਾਰਬ੍ਰਹਮ ਰਥ ਰਥਵਾਹੀਆ। ਲਹਿਣਾ ਦੇਣਾ ਚੁਕੇ ਸੀਆਂ ਸਾਢੇ ਤਿੰਨ ਤਿੰਨ ਹੱਥ, ਘਰ ਸਾਚੇ ਵੱਜੇ ਵਧਾਈਆ। ਸਗਲ ਵਿਸੂਰੇ ਗਏ ਲੱਥ, ਸਹਿਸਾ ਰੋਗ ਰਹਿਣ ਨਾ ਪਾਈਆ। ਗੁਰ ਸ਼ਬਦ ਡੋਰੀ ਪੰਚਮ ਪਾਏ ਨੱਥ, ਪੰਚਾਂ ਲਏ ਜਗਾਈਆ। ਆਤਮ ਅੰਦਰ ਦੇਵੇ ਵੱਥ, ਗੁਰ ਵਡ ਵੱਡੀ ਵਡਿਆਈਆ। ਜੋ ਬਣਿਆ ਸੋ ਜਾਏ ਢੱਠ, ਥਿਰ ਕੋਈ ਰਹਿਣ ਨਾ ਪਾਈਆ। ਗੁਰਚਰਨ ਦਵਾਰਾ ਤੀਰਥ ਅਠਸਠ, ਸਾਚਾ ਮਜਨ ਇਕ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਕਰਮਾਂ ਦਏ ਮਿਟਾਈਆ। ਪਿਛਲਾ ਲੇਖਾ ਜਾਏ ਚੁੱਕ, ਹਰਿਜਨ ਆਏ ਚਰਨ ਦਵਾਰਾ। ਆਪ ਮਿਟਾਏ ਤ੍ਰਿਸਨਾ ਭੁੱਖ, ਅੰਮ੍ਰਿਤ ਆਤਮ ਦੇਵੇ ਨਾਮ ਅਧਾਰਾ। ਸੁਫਲ ਕਰਾਏ ਮਾਤ ਕੁੱਖ, ਜੋ ਜਨ ਮੰਗੇ ਸਚ ਦਵਾਰਾ। ਉਲਟਾ ਗਰਭ ਵਾਸ ਨਾ ਹੋਏ ਰੁੱਖ, ਦੋ ਜਹਾਨੀ ਪਾਰ ਕਿਨਾਰਾ। ਉਜਲ ਕਰੇ ਮਾਤ ਮੁੱਖ, ਗੁਰ ਪੂਰਾ ਮਾਤ ਅਵਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਨ ਲਏ ਵਰ, ਬਖ਼ਸ਼ੇ ਨਾਮ ਸੱਚਾ ਭੰਡਾਰਾ। ਆਪੇ ਵੇਖੇ ਸਗਲ ਪਸਾਰਾ, ਬ੍ਰਹਿਮਾਦੀ ਖੋਜ ਖੋਜਾਈਆ। ਅਕਲ ਕਲਾ ਕਲ ਆਪੇ ਧਾਰਾ, ਆਦਿ ਜੁਗਾਦੀ ਆਪ ਅਖਵਾਈਆ। ਨਿਹਕਲੰਕ ਨਰਾਇਣ ਨਰ ਅਵਤਾਰਾ, ਪਰਗਟ ਹੋਏ ਵਿਚ ਸੰਸਾਰਾ, ਕਲਜੁਗ ਕੂੜਾ ਕੂੜੀ ਰਾਸ, ਕੂੜੀ ਧਾਰ ਚਲਾਈਆ। ਅੰਤਮ ਵੇਲੇ ਹੋਏ ਨਾਸ, ਪ੍ਰਭ ਸਾਚਾ ਆਪ ਕਰਾਈਆ। ਪਰਗਟ ਹੋਏ ਸਰਬ ਗੁਣਤਾਸ, ਵੇਖ ਵਖਾਏ ਥਾਉਂ ਥਾਈਂਆ। ਖੇਲੇ ਖੇਲ ਪ੍ਰਿਥਮੀ ਅਕਾਸ਼, ਗਗਨ ਪਤਾਲਾਂ ਫੇਰਾ ਪਾਈਆ। ਜਨ ਭਗਤਾਂ ਹਿਰਦੇ ਅੰਦਰ ਰੱਖੇ ਵਾਸ, ਨਿਝ ਘਰ ਬੈਠਾ ਆਸਣ ਲਾਈਆ। ਰਸਨਾ ਜਿਹਵਾ ਇਕ ਸਵਾਸ, ਮਣੀਆ ਮੰਤ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਰਮਲ ਜੋਤ ਕਰੇ ਰੁਸ਼ਨਾਈਆ। ਨਿਰਮਲ ਜੋਤ ਜਗਤ ਉਜਾਗਰ, ਹਰਿ ਸਾਚੇ ਆਪ ਕਰਾਈਆ। ਨੌਂ ਖੰਡ ਵੇਖੇ ਡੂੰਘਾ ਸਾਗਰ, ਲੱਖ ਚੁਰਾਸੀ ਆਪ ਹਿਲਾਈਆ। ਹਰ ਘਟ ਵਸਿਆ ਕਾਇਆ ਗਾਗਰ, ਆਪ ਆਪਣਾ ਮੁਖ ਛੁਪਾਈਆ। ਗੁਰਮੁਖ ਹੋਏ ਨਾਮ ਸੁਦਾਗਰ, ਏਕਾ ਵਣਜ ਸੱਚਾ ਕਰਾਈਆ। ਮਿਲੇ ਨਾਮ ਰੱਤੀ ਰਤਨਾਗਰ, ਰੱਤੀ ਰੱਤ ਰਹਿਣ ਨਾ ਪਾਈਆ। ਅੱਠੇ ਪਹਿਰ ਦਿਵਸ ਰੈਣ ਇਕਾਂਤ ਇਕਾਗਰ, ਏਕਾ ਲਿਵ ਜੋਤ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਰਨ ਗੋਤ ਨਾ ਕੋਈ ਰਖਾਈਆ। ਪੰਚਮ
ਸ਼ਬਦ ਪੰਚਮ ਗਿਆਨਾ, ਪੰਚਮ ਵੱਜੇ ਵਧਾਈਆ। ਪੰਚਮ ਰਾਗੀ ਨਾਦੀ ਗਾਏ ਗਾਨਾ, ਪੰਚਮ ਤਾਰ ਹਿਲਾਈਆ। ਪੰਚਮ ਕਰੇ ਆਪ ਪਛਾਨਾ, ਪੰਚਮ ਬੂਝ ਬੁਝਾਈਆ। ਪੰਚਮ ਦੇਵੇ ਨਾਮ ਨਿਧਾਨਾ, ਪੰਚਮ ਲੇਖ ਚੁਕਾਈਆ। ਪੰਚਮ ਪਾਇਆ ਪਦ ਨਿਰਬਾਨਾ, ਪੰਚਮ ਦਰ ਸੁਹਾਈਆ। ਪੰਚਮ ਮੇਲ ਸ੍ਰੀ ਭਗਵਾਨਾ, ਪੰਚਮ ਦਏ ਮਿਟਾਈਆ। ਪੰਚਮ ਅੱਖਰ ਕਰ ਪਰਧਾਨਾ, ਪੰਚਮ ਮੋਹ ਚੁਕਾਈਆ। ਪੰਚਮ ਵਖਾਏ ਇਕ ਨਿਸ਼ਾਨਾ, ਪੰਚਮ ਆਪ ਝੁਲਾਈਆ। ਪੰਚਮ ਦੇਵੇ ਧਰਮ ਬਿਬਾਨਾ, ਪੰਚਮ ਲਏ ਚੜ੍ਹਾਈਆ। ਪੰਚਮ ਚੁਕਾਏ ਅੰਤਮ ਕਾਨਾ, ਪੰਚਮ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਵਣ ਸੁਰਤੀ ਇਕ ਗਿਆਨਾ, ਮਿਲਿਆ ਮੇਲ ਸ੍ਰੀ ਭਗਵਾਨਾ, ਅਨੰਦ ਅਨੰਦ ਅਨੰਦ ਮੰਗਲ ਗਾਈਆ। ਸਾਵਣ ਸੁਰਤੀ ਹਰਿ ਪਰਨਾ, ਸਾਚੀ ਸੇਜ ਸੁਹਾਈਆ। ਅਕਾਲ ਮੂਰਤੀ ਦਰਸ ਦਿਖਾ, ਅਕਲ ਕਲਾ ਵਖਾਈਆ। ਨਾਦ ਤੂਰਤੀ ਇਕ ਵਜਾ, ਏਕਾ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਖੁਲ੍ਹਾਈਆ। ਆਪ ਆਪਣਾ ਭੇਵ ਖੁਲ੍ਹਾਏ, ਪਾਰਬ੍ਰਹਮ ਅਬਿਨਾਸ਼ਾ। ਸਤਿਗੁਰ ਪੂਰੇ ਵਿਚ ਸਮਾਏ, ਆਪੇ ਰੱਖਣਹਾਰਾ ਵਾਸਾ। ਆਪ ਆਪਣੇ ਰੰਗ ਰੰਗਾਏ, ਆਪੇ ਖੇਲੇ ਖੇਲ ਤਮਾਸ਼ਾ। ਆਪ ਆਪਣਾ ਸੰਗ ਜਣਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਬਲ ਬਲ ਜਾਸਾ। ਸਾਵਣ ਸਈਆ ਸਾਚਾ ਪਾ, ਨਈਆ ਨਾਮ ਚਲਾਈਆ। ਏਕਾ ਲੇਖਾ ਰਿਹਾ ਲਿਖਾ, ਧੁਰ ਫ਼ਰਮਾਣ ਇਕ ਜਣਾਈਆ। ਨੇਤਰ ਨੈਣ ਨਾ ਸਕੇ ਕੋਈ ਵਖਾ, ਦਿਸ ਕਿਸੇ ਨਾ ਆਈਆ। ਆਪਣਾ ਭੇਖ ਆਪ ਵਟਾ, ਪ੍ਰਭ ਕਰੇ ਜੋਤ ਰੁਸ਼ਨਾਈਆ। ਸਾਚਾ ਡੰਕਾ ਦਏ ਵਜਾ, ਸਤਿਗੁਰ ਪੂਰਾ ਆਪ ਅਖਵਾਈਆ। ਪੁਰੀ ਘਨਕਾ ਧਾਮ ਸੁਹਾ, ਨਿਹਕਲੰਕਾ ਨਾਉਂ ਰਖਾਈਆ। ਲੱਲਾ ਲਿਪਤ ਨਾ ਰਾਈਆ। ਕੱਕਾ ਕੂੜ ਕੁੜਿਆਰਾ ਦਏ ਮਿਟਾ, ਸਾਚਾ ਮਾਰਗ ਏਕਾ ਲਾਈਆ। ਊਚਾਂ ਨੀਚਾਂ ਏਕਾ ਧਾਮ ਬਹਾ, ਏਕਾ ਬਖ਼ਸ਼ੇ ਸਚ ਸਰਨਾਈਆ। ਸਤਿਗੁਰ ਸਾਵਣ ਲੇਖਾ ਗਿਆ ਲਿਖਾ, ਚਾਰ ਸੌ ਇਕਾਠ ਪੰਨਾ ਬੂਝ ਬੁਝਾਈਆ। ਚੌਥੀ ਸੱਤਰੇ ਵੇਖਣਾ ਫੋਲ ਫੁਲਾ, ਸੱਸੇ ਉਪਰ ਹੋੜਾ ਰਿਹਾ ਟਿਕਾਈਆ। ਹਾਹੇ ਉਤੇ ਟਿੱਪੀ ਲਾ, ਪੰਜਵੀਂ ਧਾਰਾ ਆਪ ਚਲਾਈਆ। ਜਨ ਭਗਤਾਂ ਅੰਤਮ ਹੋਏ ਸਹਾ, ਪਾਰਬ੍ਰਹਮ ਵੱਡੀ ਵਡਿਆਈਆ। ਆਪਣਾ ਲੇਖਾ ਆਪੇ ਲਏ ਗਣਾ, ਦੂਸਰ ਭੇਵ ਨਾ ਜਾਣੇ ਰਾਈਆ। ਹੱਥੀਂ ਟਿੱਕਾ ਨਾ ਦਿਤਾ ਕਿਸੇ ਲਾ, ਬੰਦ ਕਿਵਾੜ ਨਾ ਕੋਈ ਖੁਲ੍ਹਾਈਆ। ਮਿਲਿਆ ਮੇਲ ਨਾ ਬੇਪਰਵਾਹ, ਗੁਰ ਪੂਰਾ ਦਿਸ ਨਾ ਆਈਆ। ਆਪ ਆਪਣਾ ਲਹਿਣਾ ਝੋਲੀ ਪਾ, ਆਪਣੀ ਹੱਥੀਂ ਗਿਆ ਲਿਖਾਈਆ। ਗੁਰ ਸ਼ਬਦ ਪਰਗਟ ਹੋਏ ਜਗਤ ਮਲਾਹ, ਏਕਾ ਬੇੜਾ ਦਏ ਚਲਾਈਆ। ਨਗਰ ਖੇੜੇ ਦੇਵੇ ਢਾਹ, ਉਚੇ ਮੰਦਰ ਰਹਿਣ ਨਾ ਪਾਈਆ। ਗੁਰਮੁਖ ਸਾਜਨ ਲਏ ਮਿਲਾ, ਆਤਮ ਜੋਤੀ ਜੋਤ ਜਗਾਈਆ। ਸਾਚਾ ਦਰ ਦਏ ਵਖਾ, ਜੋਤ ਨਿਰੰਜਣ ਸੇਵਾ ਲਾਈਆ। ਦਰਦ ਦੁੱਖ ਭੈ ਭੰਜਨ ਆਪ ਅਖਵਾ, ਪੰਚਮ ਮੇਲਾ ਸਹਿਜ ਸੁਭਾਈਆ। ਚਾਰ ਵਰਨ ਰਾਓ ਰੰਕ ਊਚ ਨੀਚ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਥਾਂ ਦਏ ਬਹਾ, ਦੇਵੇ ਨਾਮ ਵੱਡੀ ਵਡਿਆਈਆ। ਗੁਰ ਮੰਤਰ ਨਾਮ ਸਾਚਾ ਦਏ ਜਪਾ, ਸਤਿਜੁਗ ਸਾਚੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪੇ ਵੇਖੇ ਵੇਖਣਹਾਰਾ ਆਪੇ ਲਏ ਕਢਾਈਆ।
ਪੁੱਤ ਪੋਤਰਾ ਬੰਸ ਪਰਵਾਰਾ, ਮਾਇਆ ਬੰਧਨ ਪਾਇਆ। ਪਹਿਲਾ ਮੰਗੋ ਨਾਮ ਅਧਾਰਾ, ਦੂਜੇ ਦਰ ਝੋਲੀ ਪਾਇਆ। ਤੀਜੇ ਵਾਰੀ ਭਰੇ ਭੰਡਾਰਾ, ਪੂਤ ਸਪੂਤਾ ਦਏ ਉਪਾਇਆ। ਖਾਲੀ ਦਿਸੇ ਨਾ ਹਰਿ ਦਵਾਰਾ, ਤੋਟ ਰਹੇ ਨਾ ਰਾਇਆ। ਲੇਖਾ ਲਿਖਣਹਾਰ ਆਪ ਕਰਤਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਤ ਰਿਹਾ ਸਮਝਾਇਆ। ਮੰਗੋ ਨਾਮ ਦਾਨ, ਮਿਲੇ ਮੇਲ ਭਗਵਾਨਾ। ਝੋਲੀ ਬਖ਼ਸ਼ੇ ਸਾਚਾ ਬਾਲ, ਗੁਣਵੰਤਾ ਗੁਣ ਨਿਧਾਨਾ। ਕਰੇ ਕਰਾਏ ਪ੍ਰਿਤਪਾਲ, ਪ੍ਰਿਤਪਾਲਕ ਆਪ ਅਖਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵੇ ਜੀਆ ਦਾਨਾ। ਜੀਆ ਦਾਨ ਜੋ ਜਨ ਲੋੜੇ, ਪੂਰਨ ਆਸ ਕਰਾਈਆ। ਦਰ ਆਇਆ ਪ੍ਰਭ ਕਦੇ ਨਾ ਮੋੜੇ, ਜੋ ਜਨ ਬੈਠੇ ਸੀਸ ਝੁਕਾਈਆ। ਵੇਖੇ ਪਰਖੇ ਮਿੱਠੇ ਕੌੜੇ, ਵੇਖਣਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਈਆ। ਨਾਮ ਭੰਡਾਰਾ ਸਾਚਾ ਭਰਿਆ, ਗੁਰ ਪੂਰੇ ਹੱਥ ਵਡਿਆਈਆ। ਦਰਸ਼ਨ ਕਰ ਕਰ ਹਰਿਜਨ ਤਰਿਆ, ਹਰਿ ਹਰਿ ਰੰਗ ਰੰਗਾਈਆ। ਆਤਮ ਨੁਹੌਣਾ ਸਾਚੇ ਸਰਿਆ, ਦੁਰਮਤ ਮੈਲ ਗਵਾਈਆ। ਗੁਰ ਮੰਤਰ ਸ਼ਬਦ ਸਾਚਾ ਪੜ੍ਹਿਆ, ਸਾਚੇ ਘਰ ਵੱਜੇ ਵਧਾਈਆ। ਪੰਜਾਂ ਬਹਿ ਬਹਿ ਆਪੇ ਲੜਿਆ, ਆਪੇ ਕਰੇ ਲੜਾਈਆ। ਆਪੇ ਤੋੜਨਹਾਰਾ ਹੰਕਾਰੀ ਗੜ੍ਹਿਆ, ਗੜ੍ਹ ਹੰਕਾਰੀ ਰਹਿਣ ਨਾ ਪਾਈਆ। ਗੁਰਮੁਖ ਸਾਜਣ ਪੌੜੇ ਚੜ੍ਹਿਆ, ਗੁਰ ਪੂਰਾ ਹੋਏ ਸਹਾਈਆ। ਕਲਜੁਗ ਮਾਇਆ ਅਗਨੀ ਵਿਚ ਨਾ ਸੜਿਆ, ਤੱਤੀ ਵਾ ਨਾ ਲੱਗੇ ਰਾਈਆ। ਅੰਤਮ ਵੇਲੇ ਪਾਰਬ੍ਰਹਮ ਪ੍ਰਭ ਬਾਂਹੋਂ ਆਪੇ ਫੜਿਆ, ਆਪ ਆਪਣੀ ਬੂਝ ਬੁਝਾਈਆ। ਸਿੰਘ ਸ਼ਿਵ ਦੇਵ ਸਾਚਾ ਘਾੜਨ ਘੜਿਆ, ਏਕਾ ਦੂਜਾ ਭੌ ਚੁਕਾਈਆ। ਆਪ ਬੰਧਾਏ ਆਪਣੇ ਲੜਿਆ, ਸਤਿਗੁਰ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਕਰੇ ਰੁਸ਼ਨਾਈਆ। ਕਿਰਪਾ ਕਰੇ ਨਾਮ ਗੁਣਵੰਤਾ, ਆਤਮ ਵੱਜੇ ਵਧਾਈਆ। ਹਰਿਜਨ ਮੇਲਾ ਸਾਚੇ ਕੰਤਾ, ਕੰਤ ਕੰਤੂਹਲ ਹੰਢਾਈਆ। ਨਾਮ ਰੰਗਣ ਚਾੜ੍ਹੇ ਇਕ ਬਸੰਤਾ, ਕਾਇਆ ਚੋਲੀ ਰੰਗ ਰੰਗਾਈਆ। ਸਾਚਾ ਥਾਨ ਆਪ ਸੁਹੰਤਾ, ਸਾਚੇ ਦਰ ਕਰੇ ਰੁਸ਼ਨਾਈਆ। ਮਿਲੇ ਵਡਿਆਈ ਵਿਚ ਜੀਵ ਜੰਤਾ, ਦੇਵੇ ਦਰਸ ਹਰਿ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਨ ਇਛਿਆ ਆਪ ਕਰਾਈਆ। ਨਾਨਕ ਨਿਰਗੁਣ ਰੂਪ, ਨਿਰਗੁਣ ਸਮਾਇਆ। ਆਪੇ ਵੇਖੇ ਚਾਰੇ ਕੂਟ, ਦਹਿ ਦਿਸ਼ਾ ਫੇਰਾ ਪਾਇਆ। ਜਿਸ ਜਨ ਜਾਏ ਆਪੇ ਤੁੱਠ, ਦੇਵੇ ਦਰਸ ਆਪ ਰਘੁਰਾਇਆ। ਲੁਕਿਆ ਰਹਿਣ ਨਾ ਦੇਵੇ ਗੁੱਠ, ਸ਼ਬਦੀ ਸ਼ਬਦ ਲਏ ਉਪਾਇਆ। ਜੋ ਜਨ ਬੈਠੇ ਰੁਠ, ਵੇਲੇ ਅੰਤਮ ਲਏ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬੂਝ ਬੁਝਾਇਆ। ਨਾਨਕ ਗੁਰ ਨਾਮ ਨਿਧਾਨਾ, ਨਾਮੇ ਨਾਮ ਸਮਾਇਆ। ਰਸਨਾ ਗਾਇਆ ਹਰਿ ਭਗਵਾਨਾ, ਹਰਿ ਹਰਿ ਰੂਪ ਅਖਵਾਇਆ। ਜਿਸ ਜਨ ਬਖ਼ਸ਼ੇ ਚਰਨ ਧਿਆਨਾ, ਆਤਮ ਬ੍ਰਹਮ ਜਣਾਇਆ। ਏਕਾ ਦੂਜਾ ਭੌ ਮਿਟਾਨਾ, ਤੀਜਾ ਨੈਣ ਖੁਲ੍ਹਾਇਆ। ਚੌਥਾ ਘਰ ਹਰਿ ਸੁਹਾਨਾ, ਹਰਿਜਨ ਮੇਲ ਮਿਲਾਇਆ। ਰਸਨਾ ਗੌਣਾ ਸਾਚਾ ਗਾਣਾ, ਨਾਨਕ ਰਸਨ ਅਲਾਇਆ। ਸੋ ਪੁਰਖ ਨਿਰਜੰਣ ਵਡ ਮਿਹਰਵਾਨਾ, ਮਿਹਰਵਾਨ ਆਪ ਅਖਵਾਇਆ। ਆਤਮ ਦਰਸੀ ਦੇਵੇ ਦਾਨਾ, ਦਰਸ ਅਮੋਘ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਜੋਤ ਕਰੇ ਰੁਸ਼ਨਾਇਆ। ਸੋਹੰ ਸ਼ਬਦ ਰਸਨਾ ਗੌਣਾ, ਨਾਨਕ ਵੱਜੇ ਵਧਾਈਆ। ਦਸਵੇਂ
ਦਿਨ ਦਰਸ਼ਨ ਪੌਣਾ, ਦਸਮ ਦਵਾਰ ਖੁਲ੍ਹਾਈਆ। ਆਲਸ ਨਿੰਦਰਾ ਵਿਚ ਨਾ ਸੌਣਾ, ਮਾਇਆ ਮੋਹ ਚੁਕਾਈਆ। ਏਕਾ ਜਾਪ ਜਪਤ ਜਪਤ ਸੁਖ ਪੌਣਾ, ਸੋ ਪੁਰਖ ਨਿਰੰਜਣ ਮੇਲ ਮਿਲਾਈਆ। ਭੇਖਾ ਧਾਰੀ ਭੇਖ ਬਾਵਨਾ, ਅਕਲ ਕਲ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਗਟ ਹੋਏ ਦਰਸ ਦਿਖਾਏ, ਨਾਨਕ ਚੋਲਾ ਤਨ ਪਹਿਨਾਈਆ। ਨਾਨਕ ਚੋਲਾ ਪੰਜ ਤੱਤ, ਗੁਰ ਸ਼ਬਦ ਹੰਢਾਇਆ। ਆਪੇ ਵਸਿਆ ਨਾੜੀ ਰੱਤ, ਹੱਡ ਮਾਸ ਜੋੜ ਜੁੜਾਇਆ। ਆਪੇ ਦੇਵੇ ਧੀਰਜ ਜਤ, ਸਤਿ ਸੰਤੋਖ ਆਪ ਰਖਾਇਆ। ਆਪ ਲਪੇਟੇ ਸਾਚੇ ਪਟ, ਨਾਮ ਦੋਸ਼ਾਲਾ ਉਪਰ ਪਾਇਆ। ਆਪੇ ਵਸਿਆ ਘਟ ਘਟ, ਮੰਦਰ ਡੇਰਾ ਲਾਇਆ। ਗੜ੍ਹ ਹੰਕਾਰੀ ਜਾਏ ਢੱਠ, ਗੁਰ ਪੂਰਾ ਰਿਹਾ ਢਾਹਿਆ। ਮਾਇਆ ਅਗਨੀ ਹੋਏ ਮੱਠ, ਪੰਚ ਵਿਕਾਰਾ ਲੰਬੂ ਦਏ ਬੁਝਾਇਆ। ਹਰਿ ਦਵਾਰ ਰੱਖਣਾ ਏਕਾ ਹਠ, ਏਕਾ ਗੁਣ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ਼ਨ ਦੇਵੇ ਨੱਠ ਨੱਠ, ਭੇਖਾਧਾਰੀ ਭੇਖ ਵਟਾਇਆ।
ਹਰਿ ਸ਼ਬਦ ਅਪਾਰ, ਗੁਰ ਸਮਾਇਆ। ਗੁਰ ਸ਼ਬਦ ਅਧਾਰ, ਗੁਰਮੁਖ ਲਏ ਜਗਾਇਆ। ਗੁਰਮੁਖ ਪਾਵੇ ਸਾਰ, ਹਉਮੇ ਰੋਗ ਗਵਾਇਆ। ਮਨਮੁਖ ਸੁੱਤੇ ਪੈਰ ਪਸਾਰ, ਕੂੜਾ ਪੜਦਾ ਪਾਇਆ। ਪਰਗਟ ਹੋਇਆ ਹਰਿ ਕਰਤਾਰ, ਕਰਤਾ ਪੁਰਖ ਅਖਵਾਇਆ। ਨਾਮ ਖੰਡਾ ਤੇਜ਼ ਕਟਾਰ, ਤਨ ਗਾਤਰੇ ਆਪ ਲਟਕਾਇਆ। ਖੇਲੇ ਖੇਲ ਵਿਚ ਸੰਸਾਰ, ਜੋਤੀ ਜੋਤ ਕਰੇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਸਹਾਇਆ। ਹਰਿ ਕਾ ਸ਼ਬਦ ਵਡ ਬਲਵਾਨਾ, ਗੁਰ ਪੂਰੇ ਹੋਏ ਸਹਾਇਆ। ਗੁਰ ਪੂਰਾ ਨੌਜਵਾਨਾ, ਗੁਰਮੁਖ ਸਾਚੇ ਲਏ ਤਰਾਇਆ। ਗੁਰਮੁਖ ਸਾਚਾ ਚਤੁਰ ਸੁਜਾਨਾ, ਇਕ ਧਿਆਨ ਰਖਾਇਆ। ਮਨਮੁਖ ਭੁੱਲੇ ਜੀਵ ਨਾਦਾਨਾ, ਝੂਠੇ ਧੰਦੇ ਲਾਇਆ। ਪਰਗਟ ਹੋਏ ਸ੍ਰੀ ਭਗਵਾਨਾ, ਕਲਜੁਗ ਗੰਦੇ ਦਏ ਮੁਕਾਇਆ। ਖੇਲੇ ਖੇਲ ਦੋ ਜਹਾਨਾ, ਛੰਦ ਸੁਹਾਗੀ ਇਕ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਲਏ ਉਪਜਾਇਆ। ਹਰਿ ਕਾ ਸ਼ਬਦ ਸਾਚੀ ਦਾਤ, ਗੁਰ ਪੂਰੇ ਝੋਲੀ ਪਾਈਆ। ਗੁਰ ਪੂਰਾ ਬੰਨੇ ਚਰਨ ਨਾਤ, ਗੁਰਮੁਖ ਸਾਚੇ ਜੋੜ ਜੁੜਾਈਆ। ਗੁਰਮੁਖ ਸਾਚੇ ਆਤਮ ਅੰਤਰ ਵੇਖੇ ਮਾਰ ਝਾਤ, ਘਰ ਬੈਠਾ ਬੇਪਰਵਾਹੀਆ। ਮਨਮੁਖ ਜੀਵਾਂ ਹੋਏ ਅੰਧੇਰੀ ਰਾਤ, ਸਾਚਾ ਚੰਦ ਨਾ ਕੋਈ ਚੜ੍ਹਾਈਆ। ਭਰਮੇ ਭੁੱਲੇ ਜ਼ਾਤ ਪਾਤ, ਵਰਨ ਬਰਨ ਪਈ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰ ਸ੍ਰਿਸ਼ਟ ਸਬਾਈਆ। ਹਰਿ ਕਾ ਸ਼ਬਦ ਸ਼ਬਦ ਗੁਰ ਦੇਵਾ, ਗੁਰ ਪੂਰੇ ਮੇਲ ਮਿਲਾਇਆ। ਗੁਰ ਪੂਰੇ ਬਖ਼ਸ਼ੇ ਸਾਚੀ ਸੇਵਾ, ਸੇਵਕ ਸੇਵਾ ਮੁਖ ਰਖਾਇਆ। ਹਰਿਜਨ ਗਾਏ ਰਸਨਾ ਜਿਹਵਾ, ਚਿੰਤਾ ਦੁੱਖ ਮਿਟਾਇਆ। ਮਨਮੁਖ ਭੁਲਾਏ ਨਾ ਕੋਇ ਲਾਏ ਥੇਵਾ, ਅੰਧ ਅੰਧੇਰ ਨਾ ਕੋਈ ਮਿਟਾਇਆ। ਪਰਗਟ ਹੋਏ ਅਲੱਖ ਅਭੇਵਾ, ਅਲੱਖ ਨਿਰੰਜਣ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬਣਤ ਬਣਾਇਆ। ਹਰਿ ਕਾ ਸ਼ਬਦ ਸਦਾ ਅਬਿਨਾਸ਼ਾ, ਗੁਰ ਪੂਰੇ ਸੰਗ ਨਿਭਾਇਆ। ਗੁਰ ਪੂਰਾ ਹੋਏ ਸਰਬ ਗੁਣਤਾਸਾ, ਗੁਰਮੁਖ ਸਾਚੇ ਲਏ ਤਰਾਇਆ। ਗੁਰਮੁਖ ਸਾਚੇ ਬਲ ਬਲ ਜਾਸਾ, ਹਰਿ ਹਿਰਦੇ ਵਿਚ ਸਮਾਇਆ। ਮਨਮੁਖ ਵੇਖੇ ਕਲਜੁਗ ਕੂੜੀ ਰਾਸਾ, ਕੂੜੀ
ਕਿਰਿਆ ਤਨ ਪਰਨਾਇਆ। ਪਰਗਟ ਹੋਏ ਸ਼ਾਹੋ ਸ਼ਬਾਸ਼ਾ, ਸ਼ਾਹ ਸੁਲਤਾਨ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਆਪ ਕਰੇ ਰੁਸ਼ਨਾਇਆ। ਹਰਿ ਕਾ ਸ਼ਬਦ ਅਲੱਖ ਅਭੇਵਾ, ਗੁਰ ਸਤਿਗੁਰ ਝੋਲੀ ਪਾਇੰਦਾ। ਸਤਿਗੁਰ ਪੂਰਾ ਵਡ ਦੇਵੀ ਦੇਵਾ, ਗੁਰਮੁਖ ਵਿਰਲਾ ਮਾਤ ਮਨਾਇੰਦਾ। ਗੁਰਮੁਖ ਨਾ ਬਿਰਥਾ ਜਾਏ ਸੇਵਾ, ਜੋ ਜਨ ਸਚ ਕਮਾਇੰਦਾ। ਮਨਮੁਖ ਭੁਲਾਏ ਨੇਤਰ ਨੈਣ ਛੁਪਾਏ, ਭੇਖਾ ਧਾਰੀ ਭੇਖ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨੂਰ ਦਰਸਾਇੰਦਾ। ਹਰਿ ਕਾ ਸ਼ਬਦ ਸਚ ਤਰਾਨਾ, ਗੁਰ ਪੂਰੇ ਆਪ ਸੁਣਾਇਆ। ਗੁਰ ਪੂਰਾ ਹੋਏ ਸਦ ਮਿਹਰਵਾਨਾ, ਗੁਰਮੁਖਾਂ ਮੇਲ ਮਿਲਾਇਆ। ਗੁਰਮੁਖ ਸਾਚਾ ਚਤੁਰ ਸੁਜਾਨਾ, ਚਾਤਰਕ ਰੂਪ ਅਖਵਾਇਆ। ਮਨਮੁਖ ਭੁੱਲੇ ਜੀਵ ਨਿਧਾਨਾ, ਹਰਿ ਕਾ ਨਾਮ ਨਾ ਰਸਨਾ ਗਾਇਆ। ਕਲਜੁਗ ਅੰਤਮ ਕਰੇ ਪਛਾਨਾ, ਨਿਹਕਲੰਕੀ ਜਾਮਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਨੂਰ ਕਰੇ ਰੁਸ਼ਨਾਇਆ । ਹਰਿ ਕਾ ਸ਼ਬਦ ਸਚ ਸਲਾਹ, ਗੁਰ ਪੂਰੇ ਆਪ ਦਵਾਈਆ। ਗੁਰ ਪੂਰਾ ਬਣੇ ਜਗਤ ਮਲਾਹ, ਗੁਰਸਿਖ ਬੇੜਾ ਬੰਨੇ ਲਾਈਆ। ਗੁਰਮੁਖ ਮੇਲਾ ਸਾਚਾ ਸ਼ਾਹ, ਸਾਚਾ ਵਣਜ ਕਰਾਈਆ। ਮਨਮੁਖਾਂ ਨਾ ਮਿਲੇ ਕੋਈ ਥਾਂ, ਦਰ ਘਰ ਸਾਚੇ ਦਏ ਸਜਾਈਆ। ਪਰਗਟ ਹੋ ਆਪ ਜਪਾਏ ਆਪਣਾ ਨਾਂ, ਕਲਜੁਗ ਅੰਤ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਨਿਰਜੰਣ ਆਪਣੀ ਅਲੱਖ ਜਗਾਈਆ। ਹਰਿ ਕਾ ਸ਼ਬਦ ਦਾਤਾ ਸੂਰਬੀਰ, ਸਤਿਗੁਰ ਸੰਗ ਨਿਭਾਇਆ । ਸਤਿਗੁਰ ਸ਼ਬਦ ਸਾਚਾ ਤੀਰ, ਗੁਰਮੁਖ ਹਿਰਦੇ ਆਪ ਲਗਾਇਆ। ਗੁਰਮੁਖ ਬਜਰ ਕਪਾਟੀ ਜਾਏ ਚੀਰ, ਇਕ ਨਿਸ਼ਾਨਾ ਵੇਖ ਵਖਾਇਆ। ਮਨਮੁਖਾਂ ਨਾ ਬੰਨੇ ਕੋਈ ਧੀਰ, ਧੀਰਜ ਧੀਰ ਨਾ ਕੋਈ ਰਖਾਇਆ। ਪਰਗਟ ਹੋਏ ਹਰਿ ਸਾਜਨ ਸਾਚਾ ਸ਼ਾਹੋ ਫਕੀਰ, ਹਕੀਰ ਹਕੀਰਾਂ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਸੰਗ ਨਿਭਾਇਆ। ਹਰਿ ਕਾ ਸ਼ਬਦ ਸਤਿਗੁਰ ਓਟ, ਹਰਿ ਸਾਜਨ ਆਪ ਰਖਾਇੰਦਾ। ਸਤਿਗੁਰ ਸ਼ਬਦ ਲਗਾਏ ਚੋਟ, ਗੁਰਸਿਖ ਤਨ ਨਗਾਰਾ ਆਪ ਵਜਾਇੰਦਾ। ਗੁਰਮੁਖ ਵਿਰਲਾ ਵਿਚੋਂ ਕੋਟੀ ਕੋਟ, ਜੋ ਜਨ ਰਸਨਾ ਜਿਹਵਾ ਗਾਇੰਦਾ। ਕਲਜੁਗ ਜੀਵ ਆਲ੍ਹਣਿਉਂ ਡਿਗੇ ਬੋਟ, ਨਾ ਅੰਤਮ ਕੋਈ ਉਠਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਪਰਗਟ ਹੋਏ · ਜਾਮਾ
ਨਿਰਗੁਣ ਸਮਾਇੰਦਾ। ਹਰਿ ਸ਼ਬਦ ਨਿਰਗੁਣ ਧਾਰ, ਸਰਗੁਣ ਵਿਚ ਸਮਾਈਆ। ਸਰਗੁਣ ਗੁਰ ਜਗਤ ਬਲਕਾਰ, ਗੁਰਮੁਖ ਵੇਖ ਵਖਾਈਆ। ਗੁਰਮੁਖ ਸੋਹੇ ਦਰ ਦਵਾਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਪਰਗਟ ਹੋਏ ਕਲ ਕਲਕੀ ਅਵਤਾਰ, ਨਿਹਕਲੰਕਾ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਡੰਕ ਵਜਾਈਆ। ਹਰਿ ਕਾ ਸ਼ਬਦ ਸਾਚਾ ਡੰਕਾ, ਸਤਿਗੁਰ ਸਾਚਾ ਆਪ ਜਗਾਇਆ। ਸਤਿਗੁਰ ਸਾਚਾ ਪਰਗਟ ਹੋਏ ਬਾਰ ਅਨਕਾ, ਅਨਕ ਕਲਾ ਸਮਾਇਆ। ਗੁਰਮੁਖ ਸਾਚੇ ਮੇਲ ਜਿਉਂ ਜਨ ਜਨਕਾ, ਜਨ ਜਨਨੀ ਲੇਖੇ ਲਾਇਆ। ਮਨਮੁਖਾਂ ਨਾ ਦੇਵੇ ਕੋਈ ਤਨਕਾ, ਨਾ ਕੋਈ ਬੂਝ ਬੁਝਾਇਆ। ਕਲਜੁਗ ਅੰਤਮ ਪਰਗਟ ਹੋਏ ਵਾਸੀ ਪੁਰੀ ਘਨਕਾ, · ਆਪ
ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਘਰ ਵਸਾਇਆ। ਹਰਿ ਸ਼ਬਦ ਘਰ ਸਾਚੇ ਵਸਿਆ, ਸਾਚੀ ਧੁਨ ਉਪਜਾਈਆ । ਸਤਿਗੁਰ ਪੂਰਾ ਰਾਹ ਸਾਚਾ ਦੱਸਿਆ, ਛਾਣ ਪੁਣ ਸ੍ਰਿਸ਼ਟ ਸਬਾਈਆ। ਗੁਰਮੁਖ ਸਾਜਨ ਦਰ ਆਏ ਨੱਸਿਆ, ਆਤਮ ਵੱਜੇ
ਵਧਾਈਆ। ਮਨਮੁਖਾਂ ਦਿਸੇ ਰੈਣ ਅੰਧੇਰੀ ਮੱਸਿਆ, ਪੰਚ ਵਿਕਾਰਾ ਜੇਵੜੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕਰੇ ਕੁੜਮਾਈਆ। ਹਰਿ ਸ਼ਬਦ ਹਰਿ ਦੀਨ ਦਿਆਲਾ, ਹਰਿ ਹਰਿ ਰੰਗ ਰੰਗਾਇਆ। ਸਤਿਗੁਰ ਸ਼ਬਦ ਹੋਏ ਕਿਰਪਾਲਾ, ਕਿਰਪਾ ਨਿਧ ਅਖਵਾਇਆ। ਗੁਰਮੁਖ ਸਾਜਨ ਸਾਚੇ ਲਾਲਾ, ਆਪ ਆਪਣੀ ਗੋਦ ਉਠਾਇਆ। ਮਨਮੁਖਾਂ ਜੀਵਾਂ ਖਾਏ ਕਾਲਾ, ਨਾ ਦੀਸੇ ਕੋਈ ਸਹਾਇਆ। ਲੱਖ ਚੁਰਾਸੀ ਪਿਆ ਜੰਜਾਲਾ, ਨਾ ਸਕੇ ਕੋਈ ਤੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਫੇਰਾ ਪਾਇਆ। ਹਰਿ ਸ਼ਬਦ ਹਰਿ ਰੰਗ ਕਰਤਾਰਾ, ਹਰਿ ਹਰਿ ਰੂਪ ਸਮਾਇਆ। ਇਕ ਅਕੱਲਾ ਏਕੰਕਾਰਾ, ਆਪਣੀ ਕਲ ਵਰਤਾਇਆ। ਸਤਿ ਪੁਰਖ ਨਿਰੰਜਣ ਮੀਤ ਮੁਰਾਰਾ, ਵੇਖੇ ਖੇਲ ਸਬਾਇਆ। ਆਪ ਸੁਹਾਏ ਆਪਣਾ ਬੰਕ ਦਵਾਰਾ, ਬੰਕ ਦਵਾਰ ਆਪ ਤਜਾਇਆ। ਛੇਵੇਂ ਖੋਲ੍ਹੇ ਬੰਦ ਕਿਵਾੜਾ, ਹਰਿ ਸ਼ਬਦੀ ਸ਼ਬਦ ਉਪਾਇਆ। ਪੰਚਮ ਦੇਵੇ ਸਚ ਹੁਲਾਰਾ, ਜੋਤੀ ਸ਼ਬਦੀ ਜੋੜ ਜੁੜਾਇਆ। ਚੌਥੇ ਘਰ ਕਰ ਪਸਾਰਾ, ਸੰਤ ਸਾਜਨ ਲਏ ਮਿਲਾਇਆ। ਦਸਮ ਦਵਾਰੀ ਅਧਵਿਚਕਾਰਾ, ਪੁਰਖ ਅਬਿਨਾਸ਼ੀ ਡੇਰਾ ਲਾਇਆ। ਜਗੇ ਜੋਤ ਅਗੰਮ ਅਪਾਰਾ, ਦੀਵਾ ਬੱਤੀ ਇਕ ਰਖਾਇਆ। ਅੰਮ੍ਰਿਤ ਆਤਮ ਠੰਡੀ ਧਾਰਾ, ਨਿਝਰ ਝਿਰਨਾ ਰਿਹਾ ਝਿਰਾਇਆ। ਗੁਰਮੁਖ ਵਿਰਲਾ ਨੁਹਾਵਣਹਾਰਾ, ਸਾਚੇ ਤਾਲ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇਆ। ਹਰਿਜਨ ਸਾਚੇ ਕੰਤ ਸੁਹਾਗੀ, ਸਾਚਾ ਮੇਲ ਮਿਲਾਇਆ। ਸੁਰਤ ਸਵਾਣੀ ਸੋਈ ਜਾਗੀ, ਵਰ ਪਾਇਆ ਹਰਿ ਹਰਿ ਰਾਇਆ। ਚਰਨ ਧੂੜ ਵਖਾਏ ਸਾਚਾ ਮਜਨ ਮਾਘੀ, ਦੁਰਮਤ ਮੈਲ ਗਵਾਇਆ। ਫੜ ਫੜ ਹੰਸ ਬਣਾਏ ਕਾਗੀ, ਜੋ ਜਨ ਸਰਨਾਈ ਆਇਆ। ਸੋਹੰ ਚੋਗ ਚੁਗੇ ਵਡਭਾਗੀ, ਸੋਹੰ ਹੰਸਾ ਰੂਪ ਵਟਾਇਆ। ਅੰਤਰ ਆਤਮ ਇਕ ਵੈਰਾਗੀ, ਇਕ ਗਿਆਨ ਦ੍ਰਿੜਾਇਆ। ਆਪੇ ਵਰਤੇ ਸਵਾਂਗ ਸਵਾਂਗੀ, ਨੱਟ ਨਟੂਆ ਖੇਲ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਮੇਲ ਮਿਲਾਇਆ। ਗੁਰਮੁਖ ਸਾਜਨ ਉਠ ਉਠ ਜਾਗ, ਹਰਿ ਸਾਚੀ ਜੋਤ ਜਗਾਈਆ। ਦੀਪਕ ਜੋਤੀ ਜਗੇ ਚਿਰਾਗ, ਨਾ ਸਕੇ ਕੋਈ ਬੁਝਾਈਆ। ਜਨਮ ਜਨਮ ਦੇ ਲਾਹੌਣ ਆਇਆ ਦਾਗ਼, ਆਪ ਆਪਣੀ ਦਇਆ ਕਮਾਈਆ। ਦੋ ਜਹਾਨੀ ਪਕੜੇ ਵਾਗ, ਅੱਗੇ ਪਿਛੇ ਹੋਏ ਸਹਾਈਆ। ਅੰਤਮ ਮੇਲਾ ਕੰਤ ਸੁਹਾਗ, ਸੋਭਾਵੰਤੀ ਨਾਰ ਅਖਵਾਈਆ। ਗੁਰਮੁਖ ਸਾਜਨ ਵਡ ਵਡ ਭਾਗ, ਪ੍ਰਭ ਪਾਇਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਥਾਉਂ ਥਾਈਂਆ। ਹਰਿਜਨ ਮੇਲਾ ਧਾਮ ਸੁਹੰਜਣਾ, ਘਰ ਸਚ ਵੱਜੇ ਵਧਾਈਆ। ਦੀਪਕ ਜੋਤ ਜਗੇ ਨਿਰੰਜਣਾ, ਅੰਧ ਅੰਧੇਰ ਮਿਟਾਈਆ। ਅਨਹਦ ਤਾਲ ਨਗਾਰਾ ਵੱਜਣਾ, ਤਾਲ ਤਲਵਾੜਾ ਆਪ ਵਜਾਈਆ। ਪੰਚ ਵਿਕਾਰਾ ਡਰ ਡਰ ਭੱਜਣਾ, ਸੁਣੇ ਸ਼ਬਦ ਸੱਚੀ ਸ਼ਨਵਾਈਆ। ਨੌ ਦਵਾਰਾ ਗੁਰਮੁਖ ਸਾਚੇ ਤਜਣਾ, ਸੁਖਮਨ ਨਾੜੀ ਸੀਸ ਝੁਕਾਈਆ। ਪਾਰ ਕਿਨਾਰੇ ਪੜਦਾ ਕੱਜਣਾ, ਸ਼ਬਦ ਗੁਰ ਵੱਡੀ ਵਡਿਆਈਆ। ਲੜ ਫੜਾਇਆ ਸਾਚੇ ਸੱਜਣਾ, ਨਾਮ ਘੋੜੇ ਦਏ ਚੜ੍ਹਾਈਆ। ਸਤਿਗੁਰ ਪੂਰੇ ਹਾਜ਼ਰ ਹਜ਼ੂਰੇ ਗੁਰਮੁਖ ਤੇਰੇ ਸੰਗ ਸਦਾ ਸਦ ਗੱਜਣਾ, ਸਾਚਾ ਨਾਅਰਾ ਏਕਾ ਲਾਈਆ। ਕਾਇਆ ਗੜ੍ਹ ਹੰਕਾਰੀ ਭੱਜਣਾ, ਆਤਮ ਕੁੰਡਾ ਦਏ ਖੁਲ੍ਹਾਈਆ। ਸਰ ਸਰੋਵਰ ਕਰਾਏ ਸਾਚਾ ਮਜਨਾ, ਇਕ ਅਸ਼ਨਾਨ ਵਖਾਈਆ। ਆਪੇ ਕਰਾਏ ਹਾਜੀ ਹਜਨਾ, ਮੱਕਾ ਕਾਅਬਾ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਨ ਮੇਲ ਮਿਲਾਈਆ। ਗੁਰਮੁਖ ਮੇਲਾ ਸਚ ਦਵਾਰ, ਗੁਰ ਪੂਰਾ ਆਪ ਕਰਾਇੰਦਾ । ਆਪੇ ਖੋਲ੍ਹੇ ਬੰਦ ਕਿਵਾੜ, ਆਪੇ ਮੁਖ ਭਵਾਇੰਦਾ। ਆਪੇ ਹੋਏ ਪਿਛੇ ਅਗਾੜ, ਸੇਵਾ ਸੇਵ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਿਲਾਇੰਦਾ। ਸਾਚਾ ਮੇਲਾ ਰੰਗ ਮਹੱਲ, ਉਚ ਅਟਾਰੀ ਡੇਰਾ ਲਾਇਆ। ਜਗੇ ਜੋਤ ਇਕ ਪਰਬਲ, ਪਰਮ ਪੁਰਖ ਜਗਾਇਆ। ਸਚ ਸਿੰਘਾਸਣ ਬੈਠਾ ਮੱਲ, ਪਾਵਾ ਚੂਲ ਨਾ ਕੋਈ ਰਖਾਇਆ। ਅੰਮ੍ਰਿਤ ਆਤਮ ਠਾਂਡਾ ਜਲ, ਅੱਠੇ ਪਹਿਰ ਡਗਮਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਨ ਲਏ ਮਿਲਾਇਆ। ਗੁਰਮੁਖ ਸਾਜਨ ਸਾਚਾ ਟਿਕਾਨਾ, ਗੁਰ ਪੂਰੇ ਆਪ ਬੁਝਾਇਆ। ਕਾਇਆ ਮੰਦਰ ਸਚ ਮਕਾਨਾ, ਆਤਮ ਸੇਜਾ ਇਕ ਵਿਛਾਇਆ। ਜੋਤੀ ਨੂਰ ਜਗੇ ਮਹਾਨਾ, ਆਪ ਆਪਣਾ ਰਿਹਾ ਜਗਾਇਆ। ਸੁਰਤ ਸਵਾਣੀ ਕਰ ਪਰਵਾਨਾ, ਆਪ ਆਪਣੇ ਅੰਗ ਲਗਾਇਆ। ਮਿਲਿਆ ਸ਼ਬਦ ਸਾਚਾ ਹਾਣੀ ਹਾਣਾ, ਸਾਚਾ ਥਾਨ ਸੁਹਾਇਆ। ਆਪ ਆਪਣਾ ਕਰ ਪਰਵਾਨਾ, ਆਪ ਆਪਣੀ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਇਆ। ਦਸਮ ਦਵਾਰੀ ਜੁੜਿਆ ਜੋੜਾ, ਹਰਿ ਸਾਚਾ ਆਪ ਜੁੜਾਇੰਦਾ। ਜਨ ਭਗਤਾਂ ਦੇਵੇ ਸਾਚਾ ਘੋੜਾ, ਫੜ ਬਾਹੋਂ ਉਪਰ ਟਿਕਾਇੰਦਾ। ਅਗੰਮ ਅਗੰਮੜਾ ਆਏ ਦੌੜਾ, ਦਿਸ ਕਿਸੇ ਨਾ ਆਇੰਦਾ। ਸਾਚੇ ਘਰ ਲਾਇਆ ਪੌੜਾ, ਏਕਾ ਹੋੜਾ ਰਾਹ ਤਕਾਇੰਦਾ। ਨਾ ਕੋਈ ਜਾਣੇ ਲੰਮਾ ਚੌੜਾ, ਲੇਖਾ ਲੇਖ ਨਾ ਕੋਈ ਲਿਖਾਇੰਦਾ। ਸੋ ਪੁਰਖ ਨਿਰੰਜਣ ਆਪੇ ਬੌਹੜਾ, ਘਰ ਸਾਚਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਮੇਲਾ ਹਰਿ ਭਗਵੰਤ, ਹਰਿ ਹਰਿ ਆਪ ਕਰਾਇਆ। ਆਪ ਬਣਾਏ ਸਾਚੇ ਸੰਤ, ਸਚ ਸਮਗਰੀ ਝੋਲੀ ਪਾਇਆ। ਤੋੜੇ ਗੜ੍ਹ ਹਉਮੇ ਹੰਗਤਾ, ਉਪਰ ਚੜ੍ਹ ਖੰਡਾ ਵਖਾਇਆ। ਪੰਚਮ ਪੰਚਮ ਕਰੇ ਜੰਗਤਾ, ਪੰਚਮ ਮੇਟ ਮਿਟਾਇਆ। ਪੰਚਮ ਹੋਇਆ ਭੁੱਖਾ ਨੰਗਤਾ, ਪੰਚਮ ਸ਼ਾਹ ਸੁਲਤਾਨ ਬਣਾਇਆ। ਪੰਚਮ ਲਾਏ ਆਪਣਾ ਅੰਗਤਾ, ਪੰਚਮ ਦਏ ਦੁਰਕਾਇਆ। ਪੰਚਮ ਕਾਇਆ ਚੋਲੀ ਰੰਗਦਾ, ਪੰਚਮ ਪੀਰ ਦਿਸ ਨਾ ਆਇਆ। ਪੰਚਮ ਪੰਚ ਦਵਾਰਾ ਆਪੇ ਮੰਗਦਾ, ਪੰਚਮ ਬੈਠਾ ਮੁਖ ਭਵਾਇਆ। ਜੋ ਜਨ ਦਰ ਦਵਾਰੇ ਆਏ ਮੰਗਤਾ, ਮਨ ਮਮਤਾ ਦਏ ਮਿਟਾਇਆ। ਮੇਲ ਮਿਲਾਏ ਸਾਚੀ ਸੰਗਤਾ, ਮਨਮਤ ਰਹਿਣ ਨਾ ਪਾਇਆ। ਤੋੜੇ ਗੜ੍ਹ ਹੰਕਾਰੀ ਹੰਗਤਾ, ਸੋ ਸਾਚਾ ਜਾਪ ਜਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਅੰਤਮ ਲਹਿਣਾ ਤੇਰੀ ਝੋਲੀ ਪਾਇਆ। ਕਲਜੁਗ ਲਹਿਣਾ ਝੋਲੀ ਪਾ, ਸਤਿਜੁਗ ਜੋਤ ਜਗਾਈਆ। ਸਤਿਜੁਗ ਬੈਠਾ ਸੀਸ ਨਿਵਾ, ਪ੍ਰਭ ਅੱਗੇ ਝੋਲੀ ਡਾਹੀਆ। ਕਲਜੁਗ ਰੋਵੇ ਮਾਰੇ ਧਾ, ਕਲਜੁਗ ਜੀਵਾਂ ਸੰਗ ਰਲਾਈਆ। ਸਤਿਜੁਗ ਸਾਚਾ ਪਕੜੇ ਬਾਂਹ, ਗੁਰਮੁਖਾਂ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜੁਗ ਵਿਛੜੇ ਜਗ ਮੇਲ ਮਿਲਾਈਆ। ਜੁਗ ਵਿਛੜੇ ਜਗ ਮੇਲਿਆ, ਜਾਗਰਤ ਜੋਤ ਜਗਾ। ਆਪੇ ਹੋਏ ਸੱਜਣ ਸੁਹੇਲਿਆ, ਸਤਿਗੁਰ ਪੂਰਾ ਦਇਆ ਕਮਾ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਿਆ, ਜੋਤੀ ਜਾਮਾ ਭੇਖ ਵਟਾ। ਗੁਰ ਗੋਬਿੰਦ ਬਣਾਏ ਸਾਚਾ ਚੇਲਿਆ, ਹਰਿ ਸਤਿਗੁਰ ਪਕੜੇ ਬਾਂਹ। ਆਪੇ ਵਸਿਆ ਰੰਗ ਨਵੇਲਿਆ, ਸੰਬਲ ਨਗਰੀ ਸੁਹਾਏ ਥਾਂ। ਜਗੇ ਜੋਤ ਇਕ ਅਕੇਲਿਆ, ਆਦਿ
ਨਿਰੰਜਣ ਬੇਪਰਵਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਉਪਾਏ ਜੁਗ ਜੁਗ ਆਪਣਾ ਨਾਂ। ਜੁਗ ਜੁਗ ਆਪਣਾ ਨਾਮ ਧਰਾ, ਆਪਣੀ ਕਲ ਵਰਤਾਇੰਦਾ। ਸਤਿਜੁਗ ਸਾਚਾ ਸੰਗ ਨਿਭਾ, ਸਗਲੀ ਚਿੰਦ ਮਿਟਾਇੰਦਾ। ਸਨਕ ਸਨੰਦਨ ਸਨਾਤਨ ਸੰਤ ਕੁਮਾਰਾ ਆਪ ਅਖਵਾ, ਬਰਾਹ ਰੂਪ ਹੋ ਜਾਇੰਦਾ। ਯਗੇ ਪੁਰਸ਼ ਯਗੈ ਰਿਹਾ ਕਰਾ, ਹਾਵ ਗਰੀਵ ਭੇਖ ਵਟਾਇੰਦਾ। ਨਰ ਨਰਾਇਣ ਜੋਤ ਜਗਾ, ਦੱਤਾ ਤ੍ਰੈ ਸਮਝਾਇੰਦਾ। ਕਪਲ ਦੇਵ ਹਰਿ ਆਪ ਅਖਵਾ, ਆਪ ਆਪਣਾ ਕਰਮ ਕਮਾਇੰਦਾ। ਰਿਖਵ ਦੇਵ ਹਰਿ ਮੇਲ ਮਿਲਾ, ਆਪਣਾ ਭੇਵ ਖੁਲ੍ਹਾਇੰਦਾ। ਪ੍ਰਿਥੂ ਨਾਮ ਜਗਤ ਧਰਾ, ਸ੍ਰਿਸ਼ਟ ਸਬਾਈ ਮਥ ਵਖਾਇੰਦਾ। ਮਤਸ ਜਾਮਾ ਆਪੇ ਪਾ, ਮੱਛ ਰੂਪ ਹੋ ਆਇੰਦਾ। ਕਛਪ ਭੇਖ ਆਪ ਵਟਾ, ਮਿੰਦਰਾ ਚਲ ਪੀਠ ਉਠਾਇੰਦਾ। ਮੋਹਣੀ ਰੂਪ ਦਏ ਦਰਸਾ, ਆਪ ਆਪਣੀ ਕਲ ਵਰਤਾਇੰਦਾ। ਵੈਦ ਧਨੰਤਰ ਲਏ ਉਪਾ, ਵਡ ਧਨਾਡੀ ਆਪ ਹੋ ਜਾਇੰਦਾ। ਹੰਸਾ ਬੰਸਾ ਆਪ ਅਖਵਾ, ਪੰਛੀ ਪੰਖੀ ਉਡਾਇੰਦਾ। ਸੰਤ ਕੁਮਾਰ ਦਏ ਸਮਝਾ, ਇਕ ਗਿਆਨ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਖ ਵਟਾਇੰਦਾ। ਨਰ ਸਿੰਘ ਰੂਪ ਵਟਾ, ਆਪਣੀ ਕਲ ਵਰਤਾਈਆ। ਹਰੀ ਹਰਿ ਹਰਿ ਆਪ ਅਖਵਾ, ਗਜ ਹੋਏ ਜਲ ਸਹਾਈਆ। ਨਰ ਨਰਾਇਣ ਭੇਖ ਵਟਾ, ਧਰੂ ਬਾਲਕ ਲਏ ਗੋਦ ਉਠਾਈਆ। ਸਤਿਜੁਗ ਰੰਗ ਤੇਰਾ ਵੇਖ ਵਖਾ, ਆਪਣੀ ਜੋਤ ਕਰੇ ਰੁਸ਼ਨਾਈਆ। ਆਪਣਾ ਪਾਸਾ ਆਪੇ ਲਏ ਉਲਟਾ, ਆਪਣੀ ਆਪ ਲਏ ਅੰਗੜਾਈਆ। ਤ੍ਰੇਤਾ ਤ੍ਰਿਆ ਵੇਸ ਵਟਾ, ਲੇਖਾ ਸਕੇ ਨਾ ਕੋਈ ਲਿਖਾਈਆ। ਪਰਸ ਰਾਮਾ ਰਾਮ ਉਪਾ, ਕਰੇ ਇਕ ਲੜਾਈਆ। ਰਾਮ ਰਾਮਾ ਜੋਤ ਜਗਾ, ਲੋਕਮਾਤ ਕਰੇ ਰੁਸ਼ਨਾਈਆ। ਜਨਕ ਸਪੁਤਰੀ ਲਏ ਪਰਨਾ, ਸੀਤਾ ਸੁਰਤੀ ਇਕ ਗਿਆਨ ਦ੍ਰਿੜਾਈਆ। ਦੁਸ਼ਟ ਹੰਕਾਰੀ ਦਏ ਖਪਾ, ਰਾਵਣ ਗੜ੍ਹ ਰਹਿਣ ਨਾ ਪਾਈਆ। ਗਰੀਬ ਨਿਮਾਣੇ ਗਲੇ ਲਗਾ, ਆਪ ਆਪਣਾ ਨਾਉਂ ਛੁਪਾਈਆ। ਭੇਖਾਧਾਰੀ ਭੇਖ ਵਟਾ, ਤ੍ਰੇਤੇ ਗਿਆ ਮੁਖ ਛੁਪਾਈਆ। ਦੁਆਪਰ ਆਪਣੀ ਅਲੱਖ ਜਗਾ, ਵੇਦ ਵਿਆਸਾ ਲਿਆ ਉਪਾਈਆ । ਵੇਦ ਵਿਆਸਾ ਆਪ ਸਮਝਾ, ਨਾਰਦ ਮੁਨ ਸੰਗ ਰਲਾਈਆ। ਸਚ ਉਪਦੇਸ਼ ਇਕ ਜਣਾ, ਬ੍ਰਹਮ ਪੁਰਾਨ ਲਿਖਾਈਆ। ਪਦਮ ਰਾਹੇ ਆਪੇ ਪਾ, ਵਿਸ਼ਨੂੰ ਭੇਵ ਖੁਲ੍ਹਾਈਆ। ਸ਼ੰਕਰ ਲੇਖਾ ਆਪ ਲਿਖਾ, ਹਰਿ ਭਗਵਤ ਜੋੜ ਜੁੜਾਈਆ। ਨਾਰਦ ਮੁਨ ਆਪ ਸਮਝਾ, ਆਪਣਾ ਲਹਿਣਾ ਝੋਲੀ ਪਾਈਆ। ਅਗਨੀ ਵੇਖੇ ਥਾਂ ਥਾਂ, ਆਪਣਾ ਮੂਲ ਰਹੀ ਚੁਕਾਈਆ। ਮਾਰਕੰਡੇ ਰਿਹਾ ਕੁਰਲਾ, ਦੇਵੇ ਸਦਾ ਦੁਹਾਈਆ। ਭਵਿਖਤ ਤੇਰਾ ਭੇਵ ਖੁਲ੍ਹਾ, ਅੰਗ ਸੰਗ ਰਖਾਈਆ। ਬਰਾਹ ਰੂਪ ਤੇਰਾ ਲੇਖਾ ਦਏ ਲਿਖਾ, ਸਕੰਦ ਵੱਜੇ ਵਧਾਈਆ। ਨਰ ਸਿੰਘ ਨਰਾਇਣ ਆਪ ਅਖਵਾ, ਆਪ ਆਪਣੀ ਕਲ ਵਰਤਾਈਆ। ਗਰੜ ਰੂਪ ਰਿਹਾ ਪੜ੍ਹਾ, ਆਪ ਆਪਣਾ ਭੇਦਾ ਦਏ ਜਣਾਈਆ। ਬ੍ਰਹਿਮੰਡ ਵਿਚ ਗਿਆ ਸਮਾ, ਬ੍ਰਹਿਮੰਡ ਖੋਜ ਖੋਜਾਈਆ। ਪੁਰਾਨ ਅਠਾਰਾਂ ਲੇਖਾ ਆਪ ਲਿਖਾ, ਚਾਰ ਲੱਖ ਹਜ਼ਾਰ ਸਤਾਰਾਂ ਸਲੋਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਅੰਗ ਸਮਾਈਆ। ਦੁਆਪਰ ਤੇਰੀ ਤੇਰਾ ਧਾਰ, ਹਰਿ ਸਾਚੀ ਜੋਤ ਜਗਾਇੰਦਾ। ਕਾਹਨਾ ਕ੍ਰਿਸ਼ਨਾ ਲਏ ਅਵਤਾਰ, ਅਰਜਨ ਗੀਤਾ ਗਿਆਨ ਦ੍ਰਿੜਾਇੰਦਾ। ਰਥ ਰਥਵਾਹੀ ਅਪਰ ਅਪਾਰ, ਸ੍ਰਿਸ਼ਟ ਸਬਾਈ ਰਥ ਚਲਾਇੰਦਾ। ਮਨਮੁਖਾਂ ਭਰੇ ਗੜ੍ਹ ਹੰਕਾਰ, ਗੁਰਮੁਖ ਸਾਚੀ ਸੇਵਾ ਲਾਇੰਦਾ। ਬਿਦਰ ਸੁਦਾਮਾ ਜਾਏ ਤਾਰ, ਦ੍ਰੋਪਦ ਲੱਜਿਆ ਆਪ ਰਖਾਇੰਦਾ। ਅੰਤਮ ਵੇਖੇ ਇਕ ਦਵਾਰ, ਰਣਭੂਮੀ ਮੇਲ
ਮਿਲਾਇੰਦਾ। ਜੋਧੇ ਸੂਰਬੀਰ ਬਲੀ ਬਲਕਾਰ, ਸ਼ਸਤਰ ਅਸਤਰ ਤਨ ਸਜਾਇੰਦਾ। ਆਪੇ ਮਾਰਨਹਾਰਾ ਦਲ ਵਲ ਛਲ ਧਾਰੀ ਛਲ ਕਰਾਇੰਦਾ। ਜੀਵ ਜੰਤ ਆਰ ਪਾਰ, ਅਠਾਰਾਂ ਅਖਸ਼ੂਨੀ ਆਪ ਭਰਾਇੰਦਾ। ਇਕ ਅਖਸ਼ੂਨੀ ਲੇਖਾ ਦਏ ਲਿਖਾਰ, ਅਠਾਈ ਲੱਖ ਗਣਤ ਗਣਾਇੰਦਾ। ਯਾਦਵ ਵੰਸੀ ਮਾਰੇ ਮਾਰ, ਦੁਰਬਾਸਾ ਮੂਲ ਚੁਕਾਇੰਦਾ। ਆਪੇ ਖੇਲੇ ਖੇਲ ਕਰਤਾਰ, ਖੇਲਣਹਾਰ ਆਪ ਅਖਵਾਇੰਦਾ। ਕਲਜੁਗ ਮਾਤ ਲਏ ਅਵਤਾਰ, ਕਲਜੁਗ ਧਾਰ ਚਲਾਇੰਦਾ। ਈਸਾ ਮੂਸਾ ਕਰ ਪਿਆਰ, ਅੱਲਾ ਰਾਣੀ ਸੰਗ ਰਲਾਇੰਦਾ। ਮਿਲਿਆ ਮੇਲ ਮੁਹੰਮਦ ਯਾਰ, ਚਾਰ ਯਾਰੀ ਵੇਖ ਵਖਾਇੰਦਾ। ਬੋਧ ਬੋਧਾ ਖੇਲ ਅਪਾਰ, ਇਕ ਗਿਆਨ ਦ੍ਰਿੜਾਇੰਦਾ। ਕਲਜੁਗ ਡੰਕਾ ਅਪਰ ਅਪਾਰ, ਕੂੜ ਕੁੜਿਆਰਾ ਆਪ ਵਜਾਇੰਦਾ। ਧਰਤ ਮਾਤ ਕਰੀ ਪੁਕਾਰ, ਜੀਵ ਜੰਤ ਸਰਬ ਕੁਰਲਾਇੰਦਾ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਸਾਧ ਸੰਤ ਨਾ ਕੋਈ ਬਚਾਇੰਦਾ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਨਾਨਕ ਗੁਰ ਆਪ ਸਮਝਾਇੰਦਾ। ਏਕਾ ਸ਼ਬਦ ਦਏ ਆਧਾਰ, ਨਾਮ ਸਤਿ ਝੋਲੀ ਪਾਇੰਦਾ। ਦਰ ਦਰਬਾਰੇ ਵਿਚ ਸੰਸਾਰ, ਚਾਰੋਂ ਕੁੰਟ ਫੇਰਾ ਪਾਇੰਦਾ। ਜੀਵ ਨਾ ਜਾਣੇ ਕੋਈ ਗਵਾਰ, ਨਾ ਕੋਈ ਬੂਝ ਬੁਝਾਇੰਦਾ। ਨਾਨਕ ਪ੍ਰਭ ਦਰ ਅੱਗੇ ਕਰੀ ਪੁਕਾਰ, ਤੇਰਾ ਭਾਣਾ ਤੇਰੇ ਵਿਚ ਸਮਾਇੰਦਾ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪ ਆਪਣੀ ਬੂਝ ਬੁਝਾਇੰਦਾ। ਕਲਜੁਗ ਕਰਮਾਂ ਮਾਰੇ ਮਾਰ, ਨਾ ਕੋਈ ਅੰਤ ਬਚਾਇੰਦਾ। ਪਰਗਟ ਹੋਏ ਵਿਚ ਸੰਸਾਰ, ਨਿਹਕਲੰਕਾ ਨਾਉਂ ਰਖਾਇੰਦਾ। ਸਤਿਜੁਗ ਸਾਚੀ ਬੰਨੇ ਧਾਰ, ਸਾਚਾ ਮਾਰਗ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪੇ ਵੇਖ ਵਖਾਇੰਦਾ। ਨਾਨਕ ਅੰਗਦ ਅੰਗ ਲਗਾ, ਅੰਗੀ ਕਾਰ ਕਰਾਇਆ। ਅਮਰਦਾਸ ਦਰ ਸੇਵ ਕਮਾ, ਅਮਰਾਪਦ ਪਾਇਆ। ਰਾਮਦਾਸ ਦਰ ਦਏ ਖੁਲ੍ਹਾ, ਸਰ ਸਰੋਵਰ ਇਕ ਸੁਹਾਇਆ। ਗੁਰ ਅਰਜਨ ਗੋਝ ਆਪ ਜਣਾ, ਬੋਧ ਅਗਾਧ ਸਮਝਾਇਆ। ਹਰਿਗੋਬਿੰਦੇ ਘੋੜੇ ਦਏ ਚੜ੍ਹਾ, ਸਾਚਾ ਖੰਡਾ ਤਨ ਪਹਿਨਾਇਆ। ਹਰਿਕ੍ਰਿਸ਼ਨਾ ਹਰਿ ਹਰਿ ਗਿਆ ਸਮਾ, ਬਾਲੀ ਬਾਲਾ ਲੇਖੇ ਲਾਇਆ। ਤੇਗ ਬਹਾਦਰ ਤੇਗ ਰਿਹਾ ਉਠਾ, ਕਲਜੁਗ ਵੇਲਾ ਅੰਤਮ ਆਇਆ। ਆਪ ਆਪਣਾ ਭੇਟ ਚੜ੍ਹਾ, ਭੇਵ ਅਭੇਦਾ ਵਿਚ ਸਮਾਇਆ। ਖੇਵਟ ਖੇਟਾ ਜਗਤ ਬਣਾ, ਗੁਰ ਗੋਬਿੰਦ ਸੇਵਾ ਲਾਇਆ। ਪੂਤ ਸਪੂਤਾ ਹਰਿ ਉਪਜਾ, ਆਪ ਆਪਣੇ ਰੰਗ ਰੰਗਾਇਆ। ਅਕਾਲ ਮੂਰਤ ਇਕ ਦਰਸਾ, ਏਕਾ ਦੂਜਾ ਭੌ ਚੁਕਾਇਆ। ਅੰਤਮ ਮੇਲਾ ਲਿਆ ਮਿਲਾ, ਮੇਲਣਹਾਰ ਆਪ ਅਖਵਾਇਆ। ਸਾਚੇ ਘਰ ਡੇਰਾ ਲਾ, ਘਰ ਸਾਚਾ ਆਪ ਸੁਹਾਇਆ। ਜਨ ਭਗਤਾਂ ਘੇਰਾ ਰਿਹਾ ਪਾ, ਸ਼ਬਦ ਡੋਰੀ ਤੰਦ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਦ ਬੀਸ ਚੌਦਾਂ ਰੁੱਤ ਆਪ ਸੁਹਾਇਆ।
ਸਤਿਗੁਰ ਪੁਰਖ ਦਿਆਲ, ਸਤਿ ਸਤਿ ਸਮਾਇਆ। ਗੁਰਮੁਖ ਵੇਖੇ ਸਾਚੇ ਲਾਲ, ਜੁਗ ਜੁਗ ਮੇਲ ਮਿਲਾਇਆ। ਸੁਹਾਏ ਕੁੰਦਰ ਸੱਚੀ ਧਰਮਸਾਲ, ਕਾਇਆ ਅੰਦਰ ਵੇਖ ਵਖਾਇਆ। ਦੀਪਕ ਜੋਤੀ ਦੇਵੇ ਬਾਲ, ਅੰਧ ਅੰਧੇਰ ਮਿਟਾਇਆ। ਤੋੜਨਹਾਰਾ ਜਗਤ ਜੰਜਾਲ, ਜੁਗਤ ਆਪਣੇ ਹੱਥ ਰਖਾਇਆ। ਆਪੇ ਸ਼ਾਹ ਆਪੇ ਕੰਗਾਲ, ਵਣਜ ਵਣਜਾਰਾ ਆਪ ਅਖਵਾਇਆ। ਗੁਰਮੁਖਾਂ ਦੇਵੇ ਨਾਮ ਸਾਚਾ ਧੰਨ ਮਾਲ, ਤਨ ਖਜ਼ੀਨਾ
ਇਕ ਭਰਾਇਆ। ਇਕ ਚਲਾਏ ਬੇਹੰਗਮ ਚਾਲ, ਚਾਲ ਨਿਰਾਲੀ ਇਕ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਇਆ। ਸਤਿਗੁਰ ਪੂਰਾ ਸਾਚੇ ਘਾਟ, ਗੁਰਮੁਖ ਸਾਚੇ ਆਪ ਚੜ੍ਹਾਇੰਦਾ। ਦੀਪਕ ਜੋਤੀ ਨੂਰ ਲਿਲਾਟ, ਆਪਣੀ ਆਪ ਟਿਕਾਇੰਦਾ। ਚਰਨ ਦਵਾਰ ਵਖਾਏ ਸਾਚਾ ਤੀਰਥ ਤਾਟ, ਸਰ ਸਰੋਵਰ ਵਖਾਇੰਦਾ। ਦੁਰਮਤ ਮੈਲ ਝੂਠੀ ਕਾਟ, ਸਚ ਸੁੱਚ ਗਿਆਨ ਦ੍ਰਿੜਾਇੰਦਾ। ਇਕ ਨਾਮ ਵਖਾਏ ਸਾਚਾ ਹਾਟ, ਚੌਦਾਂ ਹੱਟਾਂ ਮੁਖ ਭਵਾਇੰਦਾ। ਹਰਿਜਨ ਪੂਰੀ ਕਰਨ ਆਇਆ ਘਾਟ, ਦਰ ਦਵਾਰੇ ਫੇਰੀ ਪਾਇੰਦਾ। ਅੰਮ੍ਰਿਤ ਆਤਮ ਮਾਰੇ ਸਾਚੀ ਠਾਠ, ਸਚ ਉਛਾਲਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸਾਚੀ ਬੂਝ ਬੁਝਾਇੰਦਾ। ਆਤਮ ਅੰਤਰ ਸ਼ਬਦ ਗਿਆਨਾ, ਪਾਰਬ੍ਰਹਮ ਜਣਾਈਆ। ਰਾਗ ਧੁੰਨ ਇਕ ਤਰਾਨਾ, ਆਤਮ ਧੁੰਨ ਉਪਜਾਈਆ। ਅਨਹਦ ਸੁਣੇ ਸੁਣਾਏ ਸਾਚਾ ਗਾਣਾ, ਤਾਲ ਅਨਾਦੀ ਇਕ ਵਜਾਈਆ। ਪਾਰਬ੍ਰਹਮ ਪ੍ਰਭ ਪੁਰਖ ਸੁਲਤਾਨਾ, ਹਰ ਘਟ ਬੈਠਾ ਆਸਣ ਲਾਈਆ। ਭਰਮੇ ਭੁੱਲੇ ਜੀਵ ਨਿਧਾਨਾ, ਮਾਇਆ ਮਮਤਾ ਮੋਹ ਵਧਾਈਆ। ਜਿਸ ਜਨ ਗੁਰ ਪੂਰਾ ਹੋਏ ਆਪ ਮਿਹਰਵਾਨਾ, ਆਪ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਰਸ ਹਰ ਘਟ ਥਾਈਂਆ। ਦਰਸ਼ਨ ਦੇਵਣਹਾਰ ਭਗਵੰਤਾ, ਏਕਾ ਏਕ ਅਖਵਾਇਆ। ਜੁਗ ਜੁਗ ਉਧਾਰੇ ਸਾਚੇ ਸੰਤਾ, ਸਤਿਗੁਰ ਸਾਚੇ ਮੇਲ ਮਿਲਾਇਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਉਤਰ ਕਦੇ ਨਾ ਜਾਇਆ। ਆਪੇ ਤੋੜੇ ਹਉਮੇ ਹੰਗਤਾ, ਹੰਕਾਰੀ ਗੜ੍ਹ ਦਿਸ ਨਾ ਆਇਆ। ਜਿਸ ਜਨ ਰਲਾਏ ਸਾਚੀ ਸੰਗਤਾ, ਪੂਰਨ ਇਛਿਆ ਦਏ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਇਆ। ਆਪੇ ਮੰਗਣ ਦਰ ਸਵਾਲੀ, ਮਿਲੇ ਨਾਮ ਨਿਰੰਜਣਾ। ਜਗੇ ਜੋਤ ਇਕ ਅਕਾਲੀ, ਦੋ ਜਹਾਨੀ ਸਾਕ ਸੈਣ ਸੱਜਣਾ। ਧੁਰ ਦਰਗਾਹੀ ਆਇਆ ਮਾਲੀ, ਜਨ ਭਗਤਾਂ ਰੱਖੇ ਲੱਜਨਾ। ਗੁਰਮੁਖ ਦਵਾਰਾ ਕੋਈ ਨਾ ਦੀਸੇ ਖਾਲੀ, ਸ਼ਬਦ ਨਗਾਰਾ ਘਰ ਘਰ ਵੱਜਣਾ। ਫਲ ਲਗਾਏ ਕਾਇਆ ਡਾਲ੍ਹੀ, ਫਲ ਫਲਵਾੜੀ ਬਹਿ ਬਹਿ ਸਜਣਾ। ਕਲਜੁਗ ਅੰਤਮ ਚਾਲ ਨਿਰਾਲੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਘੜਿਆ ਆਪੇ ਭੱਜਣਾ। ਘੜਣ ਭੰਨਣਹਾਰ ਹਰਿ ਸਮਰਥਾ, ਸਮਰਥ ਪੁਰਖ ਅਖਵਾਇਆ। ਹਰਿ ਜੀ ਰਾਖੇ ਦੇ ਕਰ ਹੱਥਾ, ਸੀਸ ਆਪਣਾ ਹੱਥ ਟਿਕਾਇਆ। ਸ਼ਬਦ ਜਣਾਈ ਅਕੱਥ ਅਕੱਥਾ, ਕਥਨੀ ਕਥ ਨਾ ਸਕੇ ਰਾਇਆ। ਦਰ ਦਵਾਰ ਜੋ ਜਨ ਆਏ ਢੱਠਾ, ਹਰਿ ਦਰਸੀ ਦਰਸ ਦਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚੇ ਲਏ ਮਿਲਾਇਆ। ਹਰਿਜਨ ਸਾਚੇ ਪੂਰੀ ਆਸਾ, ਪ੍ਰਭ ਪੂਰੀ ਆਪ ਕਰਾਈਆ। ਚਰਨ ਕਵਲ ਦੇ ਭਰਵਾਸਾ, ਧੀਰਜ ਧੀਰ ਧਰਾਈਆ। ਏਕਾ ਨਾਮ ਸ਼ਬਦ ਸਵਾਸਾ, ਰਸਨਾ ਜਿਹਵਾ ਗਾਈਆ। ਹੋਏ ਸਹਾਈ ਪ੍ਰਭ ਪ੍ਰਿਥਮੀ ਅਕਾਸਾ, ਦਿਵਸ ਰੈਣ ਵੇਖ ਵਖਾਈਆ। ਆਦਿ ਅੰਤ ਨਾ ਕਦੇ ਵਿਨਾਸਾ, ਆਵਣ ਜਾਵਣ ਬਣਤ ਬਣਾਈਆ। ਹਰਿਜਨ ਸਾਚੇ ਬਲ ਬਲ ਜਾਸਾ, ਹਰਿਜਨ ਵੱਡੀ ਵਡਿਆਈਆ। ਮਿਲਿਆ ਮੇਲ ਸ਼ਾਹੋ ਸਰਬ ਗੁਣਤਾਸਾ, ਸਤਿਗੁਰ ਪੂਰਾ ਸਹਿਜ ਸੁਖਦਾਈਆ। ਨਿਝ ਘਰ ਆਤਮ ਰੱਖੇ ਵਾਸਾ, ਪਰਮਾਨੰਦ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ਼ਰੀਬ ਨਿਮਾਣੇ ਗਲੇ ਲਗਾਈਆ। ਗ਼ਰੀਬ ਨਿਮਾਣਾ ਜਗਤ ਨਿਧਾਨਾ, ਗੁਰਮੁਖ ਰੂਪ ਸਮਾਇਆ। ਏਕਾ ਦੇਵੇ ਧੁਰ ਫ਼ਰਮਾਣਾ, ਬੋਧ ਅਗਾਧਾ ਸ਼ਬਦ
ਜਣਾਇਆ। ਅੰਮ੍ਰਿਤ ਆਤਮ ਪੀਣਾ ਖਾਣਾ, ਤ੍ਰਿਸਨਾ ਭੁੱਖ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖੇ ਲਾਏ ਜੋ ਆਏ ਦਰ, ਮਾਤ ਕੁੱਖ ਸੁਫਲ ਕਰਾਇਆ। ਆਏ ਦਰ ਦਰ ਪਰਵਾਨਾ, ਨਰ ਹਰਿ ਸਾਚਾ ਪਾਇਆ। ਮਿਲੇ ਮੇਲ ਸ੍ਰੀ ਭਗਵਾਨਾ, ਜੀਓ ਪਿੰਡ ਕਾਚਾ ਤਨ ਤਜਾਇਆ। ਧੁਰ ਦਰਗਾਹੀ ਦੇਵੇ ਇਕ ਨਿਸ਼ਾਨਾ, ਸਾਚੋ ਸਾਚ ਸੁਣਾਇਆ। ਅਨਹਦ ਰਾਗੀ ਸਾਚਾ ਗਾਣਾ, ਤਾਲ ਤਲਵਾੜਾ ਆਪ ਵਜਾਇਆ। ਸਚ ਮੰਦਰ ਸਚ ਟਿਕਾਨਾ, ਪ੍ਰਭ ਸਾਚਾ ਥਾਂ ਸੁਹਾਇਆ। ਦੀਪਕ ਜੋਤੀ ਜਗੇ ਮਹਾਨਾ, ਨਿਰਮਲ ਨੂਰ ਕਰਾਇਆ। ਗੁਰਮੁਖ ਸਾਜਨ ਮੇਲ ਮਿਲਾਏ ਦਇਆ ਕਮਾਏ ਦੇਵੇ ਨਾਮ ਨਿਧਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਹਰਿ ਵਸਿਆ ਘਰ, ਹਰ ਘਟ ਘਟ ਅੰਦਰ ਵੇਖ ਵਖਾਇਆ। ਘਟ ਘਟ ਅੰਦਰ ਘਟ ਘਟ ਤੀਰਥ, ਘਟ ਘਟ ਪੂਜਾ ਪਾਠਾ। ਘਟ ਘਟ ਮੰਦਰ ਘਟ ਘਟ ਸੀਰਥ, ਘਟ ਘਟ ਸਰ ਸਰੋਵਰ ਮਾਰੇ ਠਾਠਾ। ਧਰੂ ਭਗਤ ਦੀ ਰੱਖ ਲਾਜ ਕਰਤੇ, ਕਰਮ ਆਪਣਾ ਆਪ ਕਮਾਇਆ ਏ। ਵੇਖ ਵਖਾਣੇ ਜ਼ਿਮੀ ਅਸਮਾਨਾ ਧਰਨੀ ਧਰਤੇ, ਧਰਤ ਧਵਲ ਆਪ ਸੁਹਾਇਆ ਏ। ਦਰ ਦਵਾਰ ਜੋ ਆਏ ਮੰਗਤੇ, ਖੈਰ ਨਾਮ ਝੋਲੀ ਆਪਣਾ ਪਾਇਆ ਏ। ਮੰਗੇ ਮੰਗ ਨਾਮ ਅਧਾਰਾ, ਆਤਮ ਹਰਿ ਲਿਵ ਲਾਈਆ। ਪੁਰਖ ਅਬਿਨਾਸ਼ੀ ਕਰ ਪਿਆਰਾ, ਦੇਵੇ ਜੋਤ ਰੁਸ਼ਨਾਈਆ। ਮੇਟ ਮਿਟਾਏ ਅੰਧ ਅੰਧਿਆਰਾ, ਧੂੰਆਂਧਾਰ ਰਹਿਣ ਨਾ ਪਾਈਆ। ਪੰਚਾਂ ਦੇਵੇ ਦਰ ਦੁਰਕਾਰਾ, ਪੰਚਮ ਮੋਹ ਚੁਕਾਈਆ। ਪੰਚਮ ਦੇਵੇ ਨਾਮ ਅਧਾਰਾ, ਪੰਚਮ ਸ਼ਬਦ ਜਣਾਈਆ। ਪੰਚਮ ਸ਼ਬਦ ਸੁਣਾਏ ਪੰਚਮ ਰਾਗ ਅਲਾਈਆ। ਪੰਚਮ ਕਰ ਸਚ ਪਿਆਰਾ, ਪੰਚਮ ਧਾਰ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਨ ਇਛਿਆ ਆਪ ਕਰਾਈਆ। ਏਕਾ ਸੰਗ ਸਗਲਾ ਸਾਥ, ਹਰਿ ਹਰਿ ਆਪ ਅਖਵਾਇਆ। ਪਰਗਟ ਹੋ ਤ੍ਰਿਲੋਕੀ ਨਾਥ, ਦਹਿ ਦਿਸ਼ਾ ਵੇਖ ਵਖਾਇਆ। ਇਕ ਸ਼ਬਦ ਜਣਾਏ ਸਾਚੀ ਗਾਥ, ਸੋ ਪੁਰਖ ਨਿਰੰਜਣ ਰਿਹਾ ਜਪਾਇਆ। ਵੇਖ ਵਖਾਏ ਤਤ ਆਠ, ਨੌ ਦਰ ਖੋਜ ਖੋਜਾਇਆ। ਆਪੇ ਗੇੜਨਹਾਰਾ ਉਲਟੀ ਲਾਠ, ਗੇੜਾ ਆਪਣੇ ਹੱਥ ਰਖਾਇਆ। ਲਹਿਣਾ ਦੇਣਾ ਚੁਕਾਏ ਪੂਜਾ ਪਾਠ, ਚਰਨ ਧਿਆਨ ਇਕ ਰਖਾਇਆ। ਆਤਮ ਅੰਦਰ ਖੋਲ੍ਹੇ ਬੱਧੀ ਗਾਠ, ਦੂਈ ਦਵੈਤੀ ਪੜਦਾ ਲਾਹਿਆ। ਲਹਿਣਾ ਦੇਣਾ ਚੁੱਕੇ ਤੀਰਥ ਤਾਟ, ਅਠਸਠ ਰਿਹਾ ਮੂਲ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਰਵਾਜ਼ਾ ਦਏ ਖੁਲ੍ਹਾਇਆ। ਦਰ ਦਰਵਾਜ਼ਾ ਆਪੇ ਖੋਲ੍ਹ, ਆਪਣੀ ਦਇਆ ਕਮਾਇੰਦਾ। ਗੁਰਮੁਖ ਅੰਦਰ ਆਪੇ ਬੋਲ, ਆਪਣਾ ਆਪ ਸੁਣਾਇੰਦਾ। ਆਪੇ ਵਸਣਹਾਰਾ ਕੋਲ, ਆਪੇ ਅੰਗ ਲਗਾਇੰਦਾ। ਦਿਵਸ ਰੈਣ ਅੱਠੇ ਪਹਿਰ ਸ਼ਬਦ ਗੁਰ ਸੁਰਤ ਸਵਾਣੀ ਨਾਲ ਕਰੇ ਚੋਲ੍ਹ, ਆਤਮ ਸੇਜਾ ਇਕ ਹੰਢਾਇੰਦਾ। ਕਾਇਆ ਧਰਤੀ ਜਾਏ ਮੌਲ, ਉਲਟਾ ਕਰੇ ਨਾਭ ਕਵਲ, ਅੰਮ੍ਰਿਤ ਧਾਰ ਮੁਖ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸੰਗ ਰਖਾਇੰਦਾ। ਸਾਚਾ ਸੰਗ ਨਿਭੇ ਤੋੜ, ਹਰਿ ਸ਼ਬਦੀ ਜੋੜ ਜੁੜਾਇਆ। ਦਰ ਆਇਆ ਨਾ ਦੇਵੇ ਮੋੜ, ਸਾਚੀ ਭਿਛਿਆ ਝੋਲੀ ਪਾਇਆ। ਨਾਮ ਚੜ੍ਹਾਏ ਸਾਚੇ ਘੋੜ, ਵਾਗ ਆਪਣੇ ਹੱਥ ਰਖਾਇਆ। ਮਿੱਠਾ ਕਰੇ ਰੀਠਾ ਕੌੜ, ਜਿਸ ਜਨ ਆਪਣੀ ਦਇਆ ਕਮਾਇਆ। ਧੁਰਦਰਗਾਹੀ ਆਇਆ ਦੌੜ, ਲੋਕਮਾਤੀ ਫੇਰਾ ਪਾਇਆ। ਸਚ ਮੰਦਰ ਲਾਇਆ ਏਕਾ ਪੌੜ, ਗੁਰਮੁਖ ਸਾਚੇ ਰਿਹਾ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਸੁਰਤ ਸੁਰਤੀ ਸੁਰਤ ਸ਼ਬਦੀ ਸ਼ਬਦ ਵਿਚ ਸਮਾਇਆ। ਸੁਰਤੀ ਸ਼ਬਦੀ ਸਾਚਾ ਨਾਤਾ, ਹਰਿ ਹਰਿ ਆਪ ਬੰਧਾਇੰਦਾ। ਦੇਵੇ ਨਾਮ ਸਚ ਸੁਗਾਤਾ, ਪੱਲੇ ਗੰਢ ਰਖਾਇੰਦਾ। ਨਾਤਾ ਤੋੜੇ ਜਾਤਾ ਪਾਤਾ, ਜਾਤ ਅਜਾਤੀ ਪਾਰ ਕਰਾਇੰਦਾ। ਹਰਿਜਨ ਹੋਏ ਆਪੇ ਪਿਤਾ ਆਪੇ ਮਾਤਾ, ਬਾਲ ਅਞਾਣੇ ਗੋਦ ਉਠਾਇੰਦਾ। ਚਰਨ ਕਵਲ ਬੰਧਾਏ ਸਾਚਾ ਨਾਤਾ, ਸਤਿਗੁਰ ਪੂਰਾ ਸਗਲਾ ਸੰਗ ਨਿਭਾਇੰਦਾ। ਲਹਿਣਾ ਦੇਣਾ ਚੁੱਕੇ ਆਣ ਬਾਟਾ, ਮਾਤ ਗਰਭ ਫੰਦ ਕਟਾਇੰਦਾ। ਲੱਖ ਚੁਰਾਸੀ ਮੁੱਕੀ ਵਾਟਾ, ਹਰਿ ਜੋਤੀ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਏ ਘਰ ਦੇਵੇ ਵਰ ਮਿਲੇ ਹਰਿ ਚੁੱਕੇ ਡਰ ਨੁਹਾਏ ਸਰ ਤਰਨੀ ਸਾਚੀ ਤਰ, ਸਰ ਸਰੋਵਰ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਭਗਵੰਤ ਸੰਤ ਕੰਤ ਅੰਤ ਅੰਤ ਆਪਣੇ ਵਿਚ ਸਮਾਇੰਦਾ।