੨੧ ਫੱਗਣ ੨੦੧੪ ਬਿਕ੍ਰਮੀ ਮੇਜਰ ਕਰਮ ਸਿੰਘ ਦੇ ਘਰ ਮੇਰਠ ਛਾਉਣੀ
ਹਰਿ ਮੰਦਰ ਘਰ ਪਾਇਆ, ਘਰ ਦੀਪ ਪਰਕਾਸ਼। ਹਰਿ ਜੰਦਰ ਆਪ ਤੁੜਾਇਆ, ਅਗਿਆਨ ਅੰਧੇਰ ਵਿਨਾਸ। ਡੂੰਘੀ ਕੰਦਰ ਵੇਖ ਵਖਾਇਆ, ਗੁਣਵੰਤਾ ਸਰਬ ਗੁਣਤਾਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਰਾਸ। ਹਰਿ ਮੰਦਰ ਹਰਿ ਮੇਲਿਆ, ਕਿਰਪਾ ਕਰ ਅਪਾਰ। ਧੰਨ ਗੁਰੂ ਧੰਨ ਚੇਲਿਆ, ਧੰਨ ਸੋਹੇ ਬੰਕ ਦਵਾਰ। ਧੰਨ ਸਾਜਨ ਸਚ ਸੁਹੇਲਿਆ, ਧੰਨ ਧਰਨੀ ਕਰੇ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਨਾਮ ਭੰਡਾਰ। ਨਾਮ ਭੰਡਾਰਾ ਵਸਤ ਅਨਮੁਲ, ਸਤਿਗੁਰ ਹੱਥ ਵਡਿਆਈਆ। ਦੇਵਣਹਾਰ ਜਗਤ ਅਡੋਲ, ਆਦਿ ਅੰਤ ਨਾ ਕੋਈ ਡੁਲਾਈਆ। ਹਰਿਜਨ ਉਧਾਰੇ ਸਾਚੀ ਕੁਲ, ਕੁਲ ਕੁਲਵੰਤਾ ਵੇਖ ਵਖਾਈਆ। ਤੋਲਣਹਾਰਾ ਸਾਚੇ ਤੋਲ, ਨਾਮ ਕੰਡੇ ਆਪ ਤੁਲਾਈਆ। ਬਜਰ ਕਿਵਾੜਾ ਦੇਵੇ ਖੋਲ੍ਹ, ਆਪ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਕਰਮਾ ਜਨਮ ਜਨਮਾ ਜੀਵ ਕਰਮਾ ਜਨ ਲਹਿਣਾ ਝੋਲੀ ਪਾਈਆ। ਪੂਰਬ ਕਰਮਾਂ ਸ਼ਬਦ ਸ਼ੰਗਾਰ, ਜਨ ਮੇਲਾ ਹਰਿ ਗੋਬਿੰਦ। ਮਾਨਸ ਜਨਮ ਉਧਰੇ ਪਾਰ, ਮਿਟੇ ਸਗਲੀ ਚਿੰਦ। ਜਗਤ ਕਰਮਾ ਪਾਵੇ ਸਾਰ, ਹਰਿਜਨ ਬਣਾਏ ਸਾਚੀ ਬਿੰਦ। ਏਕਾ ਬਖ਼ਸ਼ੇ ਚਰਨ ਪਿਆਰ, ਵਡ ਦਾਤਾ ਗੁਣੀ ਗਹਿੰਦ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰ, ਨਿਝਰ ਧਾਰਾ ਸਾਗਰ ਸਿੰਧ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਹਰਿ ਸਦਾ ਬਖ਼ਸ਼ਿੰਦ। ਜਨ ਜਨਨੀ ਜਨ ਜਾਇਆ, ਘਰ ਮੰਦਰ ਵਧਾਈ। ਰਾਗ ਅਨਾਦੀ ਏਕਾ ਗਾਇਆ, ਉਪਜੀ ਧੁਨ ਰਘੁਰਾਈ। ਢੋਲ ਮਰਦੰਗ ਇਕ ਸੁਣਾਇਆ, ਅਨਹਦ ਸੇਵਾ ਲਾਈ। ਦੀਪਕ ਜੋਤੀ ਇਕ ਜਗਾਇਆ, ਦਿਵਸ ਰੈਣ ਰਹੇ ਰੁਸ਼ਨਾਈ। ਮਿਲ ਸਖੀਆਂ ਮੰਗਲ ਗਾਇਆ, ਪੰਚਮ ਮੇਲਾ ਚਾਈਂ ਚਾਈਂ। ਘਰ ਸਾਜਨ ਸਚ ਸੁਹਾਇਆ, ਮਿਲਿਆ ਮੇਲ ਸਾਚੇ ਮਾਹੀ। ਭਾਂਡਾ ਭਰਮ ਭੌ ਭੰਨਾਇਆ, ਏਕਾ ਦੂਜਾ ਭੇਵ ਚੁਕਾਈ। ਧਰਮ ਦਵਾਰਾ ਇਕ ਵਖਾਇਆ, ਸਤਿ ਸੰਤੋਖੀ ਡੇਰਾ ਲਾਈ। ਵਰਨ ਬਰਨ ਨਾ ਕੋਈ ਜਣਾਇਆ, ਰੂਪ ਅਨੂਪਾ ਹਰਿ ਰਘੁਰਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਮ ਕਰਮਾ ਵੇਖ ਵਖਾਈ। ਕੱਕਾ ਕਰਮ ਵਿਚਾਰ, ਦਇਆ ਕਮਾਇੰਦਾ। ਪੰਜ ਤਤ ਵਿਕਾਰਾ ਦੇਵੇ ਮਾਰ, ਧੀਰਜ ਧੀਰ ਧਰਾਇੰਦਾ। ਏਕਾ ਬਖ਼ਸ਼ੇ ਸਾਚੀ ਧਾਰ, ਬਸਤਰ ਚੀਰ ਤਨ ਪਹਿਨਾਇੰਦਾ। ਸਾਚੇ ਸ਼ਬਦ ਤਨ ਸ਼ੰਗਾਰ, ਸਚ ਕਟਾਰ ਇਕ ਵਖਾਇੰਦਾ। ਨੇਤਰ ਨੈਣਾਂ ਇਕ ਪਿਆਰ, ਨਿਜਾ ਨੰਦ ਰੂਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਹਰਿ ਸਾਚਾ ਵੇਖ ਵਖਾਇੰਦਾ। ਰਾਰਾ ਰੇਖ ਵੇਖ, ਵੇਖੇ ਜਗਤ ਤਕਦੀਰਿਆ। ਨੇਤਰ ਆਪਣੇ ਆਪੇ ਪੇਖ, ਆਪੇ ਜਾਣੇ
ਖੇਲ ਅਖੀਰਿਆ। ਆਪੇ ਦੇਵਣਹਾਰਾ ਸਚ ਸੰਦੇਸ਼, ਸ਼ਬਦ ਸ਼ਬਦੀ ਧੁੰਨ ਉਪਜਾ ਰਿਹਾ। ਆਪੇ ਹੋਏ ਰਿਖੀ ਕੇਸ਼, ਗਵਰਧਨ ਭਾਰ ਆਪ ਉਠਾ ਰਿਹਾ। ਆਪੇ ਦਾਤਾ ਦਾਨੀ ਦਸ ਦਸਮੇਸ਼, ਅਕਾਲ ਪੁਰਖ ਇਕ ਮਨਾ ਰਿਹਾ। ਅਕਾਲ ਮੂਰਤ ਨਰ ਨਰੇਸ਼, ਨਿਰਗੁਣ ਰੂਪ ਵਟਾ ਰਿਹਾ। ਵੇਖ ਵਖਾਣੇ ਧਾਰੀ ਕੇਸ, ਏਕਾ ਧਰਮ ਆਪ ਕਮਾ ਰਿਹਾ। ਆਪੇ ਧਰਿਆ ਆਪਣਾ ਵੇਸ, ਵੇਸ ਅਨੇਕਾ ਆਪ ਵਟਾ ਰਿਹਾ। ਜਨ ਭਗਤਾਂ ਮਸਤਕ ਲਾਏ ਸਾਚੀ ਮੇਖ, ਨਾ ਕੋਈ ਮੇਟੇ ਮੇਟ ਮਿਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਜ ਜੋਗ ਸ਼ਾਹ ਸੁਲਤਾਨ ਜਗਤ ਜਹਾਨ ਹਰਿ ਭਗਵਾਨ ਜਨ ਹਰਿ ਹਰਿਜਨ ਵੇਖ ਵਖਾ ਰਿਹਾ। ਮੰਮਾ ਮੋਹ ਚੁਕਾ, ਭਰਮ ਗਵਾਇੰਦਾ। ਏਕਾ ਮਦਿ ਨਾਮ ਪਿਆ, ਸਤਿ ਸਰੂਰ ਸਮਾਇੰਦਾ। ਏਕਾ ਅੱਖਰ ਨਾਮ ਵਖਾ, ਜਾਗਰਤ ਜੋਤ ਜਗਾਇੰਦਾ। ਏਕਾ ਸੱਥਰ ਦਏ ਵਿਛਾ, ਪੰਚ ਵਿਕਾਰਾ ਮੋਹ ਮਿਟਾਇੰਦਾ। ਏਕਾ ਅੱਖਰ ਦਏ ਪੜ੍ਹਾ, ਦੋ ਜਹਾਨਾਂ ਬੂਝ ਬੁਝਾਇੰਦਾ। ਬਜਰ ਕਪਾਟੀ ਪੱਥਰ ਦਏ ਤੁੜਾ, ਜਿਸ ਜਨ ਆਪਣੇ ਸੰਗ ਰਖਾਇੰਦਾ। ਨੇਤਰ ਅੱਥਰ ਦਏ ਵਗਾ, ਨਾਮ ਵੈਰਾਗ ਇਕ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈ ਤ੍ਰੈ ਅੱਖਰ ਤ੍ਰੈਗੁਣ ਵੇਖ ਪੰਚਮ ਸੰਗ ਨਿਭਾਇੰਦਾ। ਕੱਕਾ ਕਾਲੀ ਧਾਰ, ਕਲਜੁਗ ਸ਼ਾਹੀਆ। ਰਾਰਾ ਰਾਮ ਰਹੀਮ ਕਰਤਾਰ, ਕਰਤਾ ਪੁਰਖ ਅਖਵਾਈਆ। ਮੰਮਾ ਮੇਲਾ ਵਿਚ ਸੰਸਾਰ, ਜਗ ਵਿਛੜੇ ਮੇਲ ਮਿਲਾਈਆ। ਕਰਮ ਕਰਮਾਂ ਪਾਵੇ ਸਾਰ, ਕਰਮੀ ਕਰਮ ਵੱਡੀ ਵਡਿਆਈਆ। ਸਾਚਾ ਧਰਮ ਅਪਰ ਅਪਾਰ, ਆਪ ਆਪਣੀ ਬੂਝ ਬੁਝਾਈਆ। ਲੇਖੇ ਲਾਏ ਹੱਡ ਮਾਸ ਨਾੜੀ ਚਰਮ, ਰੱਤ ਤਤ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰੈਗੁਣ ਤੇਰਾ ਰੰਗ ਅਪਾਰ, ਲੱਖ ਚੁਰਾਸੀ ਕਰ ਪਸਾਰ, ਪੰਜ ਤਤ ਦੇਹ ਅਧਾਰ, ਨਿਰਗੁਣ ਸਰਗੁਣ ਜੋੜ ਜੁੜਾਈਆ। ਸੱਸਾ ਸਤਿਗੁਰ ਮੀਤ, ਸੰਗ ਨਿਭਾਇਆ। ਆਪ ਜਣਾਏ ਅਚਰਜ ਰੀਤ, ਲੇਖਾ ਲਿਖਤ ਵਿਚ ਨਾ ਆਇਆ। ਇਕ ਸੁਣਾਏ ਸੁਹਾਗੀ ਗੀਤ, ਜਗਤ ਅਤੀਤ ਸਦਾ ਰਖਾਇਆ। ਪੱਤਤ ਪਾਵਨ ਸਾਚਾ ਮੀਤ, ਪਤਿ ਪਰਮੇਸ਼ਵਰ ਆਪ ਅਖਵਾਇਆ। ਜਨ ਭਗਤਾਂ ਆਤਮ ਰਿਹਾ ਜੀਤ, ਆਪ ਆਪਣਾ ਡੌਰੂ ਵਾਹਿਆ। ਏਕਾ ਰੰਗ ਰੰਗਾਏ ਹਸਤ ਕੀਟ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਸਾਚਾ ਘਰ, ਸੱਸਾ ਸਿਖਿਆ ਇਕ ਸਿਖਾਇਆ। ਘੱਘਾ ਘੋੜਾ ਕਰ ਤਿਆਰ, ਸ਼ਬਦੀ ਰੰਗ ਰੰਗਾਇੰਦਾ। ਗੁਰਮੁਖ ਸਾਚੇ ਵੇਖ ਵਿਚਾਰ, ਕਰਮੀ ਕਰਮ ਕਮਾਇੰਦਾ। ਫੜ ਫੜ ਬਾਂਹੋਂ ਲਾਏ ਪਾਰ, ਚਰਨ ਪ੍ਰੀਤੀ ਸੇਵ ਕਮਾਇੰਦਾ। ਆਪੇ ਬੈਠਾ ਅਧਵਿਚਕਾਰ, ਦਸਮ ਦਵਾਰੀ ਡੇਰਾ ਲਾਇੰਦਾ। ਸੁਰਤ ਸਵਾਣੀ ਪਾਵੇ ਸਾਰ, ਅੱਠੇ ਪਹਿਰ ਰਾਹ ਤਕਾਇੰਦਾ। ਸ਼ਬਦ ਗੁਰ ਲਏ ਅਵਤਾਰ, ਜਨ ਜਨਨੀ ਵੇਖ ਵਖਾਇੰਦਾ। ਰੂਪ ਰੰਗ ਅਗੰਮ ਅਪਰ ਅਪਾਰ, ਹੱਡ ਮਾਸ ਨਾੜੀ ਚੰਮ ਨਾ ਕੋਈ ਰਖਾਇੰਦਾ। ਲੇਖੇ ਲਾਏ ਰਸਨਾ ਗਾਇਆ ਦਮ ਦਮਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਘਰ ਏਕਾ ਏਕ ਸੁਹਾਇੰਦਾ। ਪੰਚਮ ਘਰ ਪੰਚਮ ਪਿਆਰ, ਪੰਚਮ ਸੰਗ ਰਖਾਇਆ। ਪੰਚਮ ਨਾਤਾ ਮੋਹ ਪਿਆਰ, ਪੰਚਮ ਜੋੜ ਜੁੜਾਇਆ। ਪੰਚਮ ਮੇਟੇ ਅੰਧੇਰੀ ਰਾਤਾ ਵਿਚ ਸੰਸਾਰ, ਪੰਚਮ ਰਾਹ ਵਖਾਇਆ। ਪੰਚਮ ਦੇਵੇ ਦਾਤਾ ਹਰਿ ਨਾਮ ਸੱਚੀ ਸਰਕਾਰ, ਪੰਚਮ ਸੋ ਮਨਾਇਆ। ਹੰ ਹੰਗਤਾ ਕਰੇ ਖਵਾਰ, ਪੰਚਮ ਮੇਲਾ ਸਹਿਜ ਸੁਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ
ਸਾਜਣ ਲਏ ਮਿਲਾਇਆ। ਪੰਚਮ ਮੀਤਾ ਪੰਚਮ ਪਿਆਰਾ, ਪੰਚਮ ਧਿਆਨ ਲਗਾਇੰਦਾ। ਪੰਚਮ ਲਗਾਏ ਏਕਾ ਨਾਅਰਾ, ਪੰਚਮ ਆਪ ਸੁਣਾਇੰਦਾ। ਪੰਚਮ ਦੇਵੇ ਸ਼ਬਦ ਸਹਾਰਾ, ਪੰਚਮ ਮੋਹ ਚੁਕਾਇੰਦਾ। ਪੰਚਮ ਬੰਨੇ ਏਕਾ ਧਾਰਾ, ਪੰਚਮ ਧਾਰ ਵਹਾਇੰਦਾ। ਪੰਚਮ ਤੋੜੇ ਗੜ੍ਹ ਹੰਕਾਰਾ, ਪੰਚਮ ਜੜ੍ਹ ਉਖੜਾਇੰਦਾ। ਪੰਚਮ ਚੜ੍ਹ ਚੜ੍ਹ ਵੇਖੇ ਉਚ ਮਹੱਲ ਅਟੱਲ ਮੁਨਾਰਾ, ਪੰਚਮ ਰਾਗ ਅਨਾਦੀ ਧੁਨ ਆਤਮਕ ਇਕ ਸੁਣਾਇੰਦਾ। ਪੰਚਮ ਕਰਾਏ ਹਾਹਾਕਾਰਾ, ਪੰਚਮ ਨੇਤਰ ਰੋ ਰੋ ਨੀਰ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਮੰਤਰ ਗਿਆਨ ਇਕ ਦ੍ਰਿੜਾਇੰਦਾ। ਸਿੰਘ ਕਰਮ ਕਰਮ ਜਨ ਜਾਗ, ਜੋਗ ਜੁਗਤ ਰਘੁਰਾਇਆ। ਆਪੇ ਧੋਵਣਹਾਰਾ ਦਾਗ਼, ਦੁਰਮਤ ਮੈਲ ਗਵਾਇਆ। ਆਤਮ ਅੰਤਰ ਉਪਜਾਏ ਸਾਚਾ ਰਾਗ, ਅਨਹਦ ਆਪ ਸੁਣਾਇਆ। ਫੜ ਫੜ ਹੰਸ ਬਣਾਏ ਕਾਗ, ਚਰਨ ਚਰਨੋਦਕ ਮੁਖ ਚੁਆਇਆ। ਦੀਪਕ ਜੋਤੀ ਜਗੇ ਚਿਰਾਗ, ਅੰਧ ਅੰਧੇਰ ਮਿਟਾਇਆ। ਮੇਲ ਮਿਲਾਏ ਕੰਤ ਸੁਹਾਗ, ਨਾਰੀ ਕੰਤਾ ਵੇਖ ਵਖਾਇਆ। ਪੰਜ ਤਤ ਵਿਕਾਰਾ ਬੁਝੇ ਆਗ, ਤ੍ਰੈਗੁਣ ਮਾਇਆ ਨੇੜ ਨਾ ਆਇਆ। ਆਪਣੇ ਨੇਤਰ ਆਪੇ ਰਿਹਾ ਜਾਗ, ਆਲਸ ਨਿੰਦਰਾ ਵਿਚ ਨਾ ਆਇਆ। ਗੁਰਮੁਖ ਵਿਰਲਾ ਕਲਜੁਗ ਅੰਤਮ ਜਾਏ ਜਾਗ, ਜਨ ਜਨਨੀ ਲੇਖੇ ਲਾਇਆ। ਦੋ ਜਹਾਨਾਂ ਪਕੜੇ ਵਾਗ, ਲੋਕਮਾਤੀ ਫੇਰਾ ਪਾਇਆ। ਚਰਨ ਧੂੜ ਬਖ਼ਸ਼ੇ ਮਜਨ ਮਾਘ, ਸਾਚੀ ਹਾਟੀ ਇਕ ਵਖਾਇਆ। ਧੰਨ ਧੰਨ ਧੰਨ ਗੁਰਮੁਖ ਗੁਰਸਿਖ ਗਏ ਜਾਗ, ਗੁਰ ਆਪਣਾ ਘਰ ਆਪਣੇ ਪਾਇਆ। ਘਰ ਆਪਣਾ ਗੁਰ ਵਸਿਆ, ਹਰਿ ਮੰਦਰ ਅਪਾਰ। ਸਚ ਮਹੱਲੇ ਬਹਿ ਬਹਿ ਹੱਸਿਆ, ਜੋਤੀ ਸ਼ਬਦੀ ਕਰ ਪਿਆਰ। ਦੋ ਜਹਾਨੀ ਫਿਰੇ ਨੱਸਿਆ, ਲੋਕਮਾਤ ਰਿਹਾ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਲਹਿਣਾ ਅੱਗੇ ਧਰ, ਅਪਣਾ ਕਰਜ਼ ਰਿਹਾ ਉਤਾਰ।
੨੧ ਫੱਗਣ ੨੦੧੪ ਬਿਕ੍ਰਮੀ ਰੇਛਮ ਸਿੰਘ ਦੇ ਘਰ ਮੇਰਠ ਛਾਉਣੀ
ਪਾਰ ਉਤਾਰਨਹਾਰ, ਆਦਿ ਪੁਰਖ ਅਬਿਨਾਸ਼ਿਆ। ਹਰਿਜਨ ਸਾਚੇ ਲਏ ਉਧਾਰ, ਹਰਿ ਸਾਜਨ ਸ਼ਾਹੋ ਸ਼ਬਾਸ਼ਿਆ। ਸਾਚਾ ਸਚ ਵਖਾਏ ਇਕ ਦਰਬਾਰ, ਪਾਰ ਕਿਨਾਰਾ ਪ੍ਰਿਥਮੀ ਅਕਾਸ਼ਿਆ। ਆਪ ਬੈਠ ਸੱਚੀ ਸਰਕਾਰ, ਆਪੇ ਵੇਖੇ ਰੰਗ ਤਮਾਸ਼ਿਆ। ਲੱਖ ਚੁਰਾਸੀ ਆਪ ਉਭਾਰ, ਆਪੇ ਕਰਣਹਾਰ ਨਾਸਿਆ। ਆਪੇ ਖੰਡਾ ਤੇਜ਼ ਕਟਾਰ, ਸ਼ਸਤਰ ਬਸਤਰ ਆਪ ਉਠਾਸਿਆ। ਆਪੇ ਚਿੱਲਾ ਤੀਰ ਕਮਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦਰ ਕਰੇ ਪਰਵਾਨ। ਹਰਿਜਨ ਦਰ ਪਰਵਾਨਿਆ, ਆਦਿ ਜੁਗਾਦਿ ਬ੍ਰਹਿਮਾਦਿ। ਜਨ ਮੇਲਾ ਗੁਣ ਨਿਧਾਨਿਆ, ਦੇਵੇ ਨਾਮ ਸਾਚੀ ਦਾਦ। ਏਕਾ ਦਰ ਸੁਹਾਏ ਹਰਿ ਭਗਵਾਨਿਆ, ਸ਼ਬਦ ਅਨਾਦੀ ਵੱਜੇ ਨਾਦ। ਨਿਰਮਲ ਜੋਤੀ ਨੂਰ ਕਰੇ ਮਹਾਨਿਆ, ਹਰਿ ਮੋਹਣ ਮਾਧਵ ਮਾਧ। ਘਰ ਸੁਹੰਜਣਾ ਇਕ ਸੁਹਾਨਿਆ, ਸ਼ਬਦ ਜਣਾਈ ਬੋਧ ਅਗਾਧ। ਆਪ ਆਪਣਾ ਮੂਲ ਪਛਾਨਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਲਾਧ। ਹਰਿ ਸਾਜਨ ਹਰਿ ਲਾਧਿਆ, ਪਾਇਆ ਪੁਰਖ ਅਗੰਮ। ਮਨਮਤ ਮਨੂਆ ਲਾਧਿਆ, ਲੇਖੇ ਲਾਏ ਸਵਾਸੀ ਦਮ। ਅੰਮ੍ਰਿਤ ਆਤਮ ਪੀਵੇ ਸਾਚੀ ਮਧਿਆ, ਏਕਾ ਖਾਏ ਨਾਮ ਤਾਮ। ਸਤਿਗੁਰ ਪੂਰੇ ਹਰਿ ਸਾਜਨ ਘਰ ਸਾਚੇ ਲੱਧਿਆ,
ਨਾ ਮਰੇ ਨਾ ਪਏ ਜੰਮ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣਾ ਕੰਮ। ਹਰਿ ਜੋਬਨ ਹਰਿ ਰਤਿਆ, ਰਾਮ ਰੂਪ ਅਪਾਰ। ਆਪੇ ਵੇਖਣਹਾਰਾ ਚੇਤਨ ਸਤਿਆ, ਸਤਿ ਪੁਰਖ ਕਰਤਾਰ। ਆਪੇ ਹੋਏ ਕਮਲਾਪਤਿਆ, ਕੰਤ ਕੰਤੂਹਲਾ ਮੀਤ ਮੁਰਾਰ। ਆਪੇ ਦੇਵੇ ਧੀਰਜ ਜਤਿਆ, ਸਤਿ ਸੰਤੋਖ ਕਰਮ ਵਿਚਾਰ। ਆਪੇ ਵੇਖੇ ਤੀਰਥ ਤਟਿਆ, ਸਰ ਸਰੋਵਰ ਪਾਵੇ ਸਾਰ। ਆਪੇ ਖੇਲੇ ਖੇਲ ਬਾਜ਼ੀਗਰ ਨਟਿਆ, ਨਟ ਨਟੂਆ ਖੇਲ ਅਪਾਰ। ਆਪ ਆਪਣੀ ਕਾਇਆ ਪਲਟਿਆ, ਪਾਰਬ੍ਰਹਮ ਸੱਚੀ ਸਰਕਾਰ। ਜੁਗ ਜੁਗ ਖੋਲ੍ਹੇ ਸਾਚੀ ਹੱਟੀਆ, ਕਰਾਏ ਨਾਮ ਵਣਜ ਵਪਾਰ। ਜਨ ਭਗਤਾਂ ਪੜ੍ਹਾਏ ਏਕਾ ਪੱਟੀਆ, ਘਰ ਸ਼ਬਦ ਨਿਰਗੁਣ ਧਾਰ। ਦੀਪ ਜੋਤ ਜਗਾਏ ਲਟ ਲਟਿਆ, ਅੰਧ ਅੰਧੇਰ ਮਿਟਾਏ ਕੂੜ ਕੁੜਿਆਰ। ਹਰਿਜਨ ਲਾਹਾ ਘਰ ਸਾਚੇ ਏਕਾ ਖੱਟਿਆ, ਮਿਲਿਆ ਮੇਲ ਹਰਿ ਨਿਰੰਕਾਰ। ਨਾ ਕੋਈ ਦੀਵਾ ਨਾ ਕੋਈ ਬੱਤੀਆ, ਨਾ ਕੋਈ ਕਿਰਤ ਨਾ ਕੋਈ ਪਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਨੇਤਰ ਪੇਖੇ ਆਤਮ ਦਰਸੀ ਦਰਸ ਅਪਾਰ। ਹਰਿਜਨ ਹਰਿ ਹਰਿ ਬੌਹੜਿਆ, ਦਿਵਸ ਰੈਣ ਪਰਭਾਤ। ਗੁਰ ਸਤਿਗੁਰ ਪੂਰਾ ਆਪੇ ਬੌਹੜਿਆ, ਮੇਟ ਮਿਟਾਏ ਅੰਧੇਰੀ ਰਾਤ। ਫਲ ਮਿਠਾ ਕਰੇ ਕੌੜਿਆ, ਅੰਮ੍ਰਿਤ ਦੇਵੇ ਬੂੰਦ ਸਵਾਂਤ। ਧੁਰਦਰਗਾਹੀ ਆਇਆ ਦੌੜਿਆ, ਚਰਨ ਕਵਲ ਬੰਧਾਏ ਸਾਚਾ ਨਾਤ। ਪੂਤ ਸਪੂਤਾ ਬ੍ਰਹਿਮਣ ਗੌੜਿਆ, ਜਨ ਪੁੱਛਣਹਾਰਾ ਵਾਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਕਮਲਾਪਾਤ। ਹਰਿਜਨ ਹਰਿ ਹਰਿ ਸਾਥ ਹੈ, ਸਗਲਾ ਸੰਗ ਨਿਭਾਏ। ਪਰਗਟ ਹੋਏ ਤ੍ਰਿਲੋਕੀ ਨਾਥ ਹੈ, ਦੀਨਾਂ ਬੰਧਪ ਦਇਆ ਕਮਾਏ। ਇਕ ਸੁਣਾਏ ਕਹਾਣੀ ਅਕਥਨਾ ਅਕੱਥ ਹੈ, ਕਥਨੀ ਕਥ ਨਾ ਸਕੇ ਰਾਏ। ਜੁਗ ਜੁਗ ਚਲਾਏ ਆਪਣਾ ਰਥ ਹੈ, ਰਥ ਰਥਵਾਹੀ ਹਰਿ ਰਘੁਰਾਏ। ਲੱਖ ਚੁਰਾਸੀ ਪਾਏ ਨੱਥ ਹੈ, ਸ੍ਰਿਸ਼ਟ ਸਬਾਈ ਵੇਖ ਵਖਾਏ। ਮਨਮੁਖ ਜੀਵਾਂ ਦੇਵੇ ਮਥ ਹੈ, ਵੇਲੇ ਅੰਤਮ ਦਏ ਸਜਾਏ। ਗੁਰ ਪੂਰਾ ਜਿਉਂ ਰਾਮਾ ਘਰ ਦਸਰਥ ਹੈ, ਕਾਹਨਾ ਕ੍ਰਿਸ਼ਨਾ ਰੂਪ ਵਟਾਏ। ਸਗਲ ਵਿਸੂਰਾ ਜਾਏ ਲਥ ਹੈ, ਨਾਨਕ ਗੋਬਿੰਦ ਦਰਸ਼ਨ ਪਾਏ। ਲਹਿਣਾ ਦੇਣਾ ਚੁੱਕੇ ਸੀਆਂ ਸਾਢੇ ਤਿੰਨ ਹੱਥ ਹੈ, ਰਾਮਦਾਸਾ ਵੇਖ ਵਖਾਏ। ਕਾਇਆ ਮੰਦਰ ਜਾਏ ਢੱਠ ਹੈ, ਥਿਰ ਕੋਈ ਰਹਿਣ ਨਾ ਪਾਏ। ਹਰਿ ਗੇੜਨਹਾਰਾ ਉਲਟੀ ਲੱਠ ਹੈ, ਆਦਿ ਜੁਗਾਦੀ ਆਪ ਅਖਵਾਏ। ਚਰਨ ਦਵਾਰੇ ਸਚ ਅਕੱਠ ਹੈ, ਹਰਿਜਨ ਸਾਚੇ ਮੇਲ ਮਿਲਾਏ। ਕਲਜੁਗ ਅਗਨੀ ਜਲੇ ਮੱਠ ਹੈ, ਤ੍ਰੈਗੁਣ ਮਾਇਆ ਰਹੀ ਤਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਜਨ ਵੇਖ ਵਖਾਏ। ਹਰਿ ਸਾਜਨ ਗਲ ਪਲੜਾ, ਰੋ ਰੋ ਨੇਤਰ ਨੀਰ ਵਹਾਏ। ਪੁਰਖ ਅਬਿਨਾਸ਼ੀ ਇਕ ਅਕੱਲੜਾ, ਲੱਖ ਚੁਰਾਸੀ ਵੇਖ ਵਖਾਏ। ਕਲਜੁਗ ਅੰਤਮ ਭਾਰਾ ਪੱਲੜਾ, ਕੂੜ ਕੁੜਿਆਰਾ ਸੰਗ ਰਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਜਨ ਬੂਝ ਬੁਝਾਏ। ਹਰਿ ਸਾਜਨ ਹਰਿਜਨ ਵੇਖ ਵਖਾਣਿਆ, ਦੇਵੇ ਨਾਮ ਅਧਾਰ। ਜੁਗ ਜੁਗ ਚਲੇ ਆਪਣੇ ਭਾਣਿਆ, ਰਾਮ ਰਾਮ ਆਪ ਕਰਤਾਰ। ਆਪੇ ਵੇਖੇ ਸੁਘੜ ਸਿਆਣਿਆ, ਗ਼ਰੀਬ ਨਿਮਾਣੇ ਪਾਵੇ ਸਾਰ। ਆਪੇ ਜਾਣੇ ਰਾਜ ਰਾਜਾਣਿਆ, ਸ਼ਾਹ ਸੁਲਤਾਨਾ ਵਡ ਸਿਕਦਾਰ। ਆਪੇ ਖੇਲੇ ਖੇਲ ਦੋ ਜਹਾਨਿਆ, ਆਵਣ ਜਾਵਣ ਖੇਲ ਅਪਾਰ। ਕਲਜੁਗ ਅੰਤਮ ਜੋਤੀ ਨੂਰ ਕਰੇ ਉਜਿਆਰ ਮਹਾਨਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਬੰਨੇ ਧਾਰ। ਹਰਿਜਨ ਹਰਿ ਹਰਿ ਪਾਵਨਾ, ਪਾਰਬ੍ਰਹਮ ਬੇਅੰਤ। ਰਸਨਾ ਜਿਹਵਾ
ਏਕਾ ਗਾਵਣਾ, ਪੂਰਨ ਗੁਰ ਹਰਿ ਭਗਵੰਤ। ਏਕਾ ਨਾਮ ਫੜਾਏ ਦਾਮਨਾ, ਦੇਵੇ ਵਡਿਆਈ ਸਾਚੇ ਸੰਤ। ਧੁਰਦਰਗਾਹੀ ਸਾਚਾ ਜ਼ਾਮਨਾ, ਆਦਿ ਨਿਰੰਜਣ ਸਾਚਾ ਕੰਤ। ਮੇਟ ਮਿਟਾਏ ਕਾਮਨੀ ਕਾਮਨਾ, ਨੇੜ ਨਾ ਆਏ ਚਿਖਾ ਚਿੰਤ। ਏਕਾ ਰੂਪ ਵਟਾਏ ਰਾਮਾ ਰਾਮਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਸਦਾ ਅਚਿੰਤ। ਚਿੰਤਾ ਰੋਗ ਹਰਿਜਨ ਜਾਏ, ਰਸਨਾ ਗਾਇਆ ਹਰਿ ਗੋਬਿੰਦ। ਆਤਮ ਤ੍ਰਿਸਨਾ ਭੁੱਖ ਮਿਟਾਏ, ਹਰਿ ਦਾਤਾ ਗੁਣੀ ਗਹਿੰਦ। ਸਹਿਜੇ ਸਹਿਜ ਸੁੱਖ ਉਪਜਾਏ, ਆਤਮ ਅੰਤਰ ਪਰਮਾਨੰਦ। ਹਉਮੇ ਹੰਗਤਾ ਰੋਗ ਮਿਟਾਏ, ਬਜਰ ਕਪਾਟੀ ਤੋੜੇ ਜਿੰਦ। ਦਾਤਾ ਦਾਨੀ ਦਰਸ ਅਮੋਘ ਵਖਾਏ, ਅੰਮ੍ਰਿਤ ਬੂੰਦ ਵਹਾਏ ਸਾਗਰ ਸਿੰਧ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਸਾਚੇ ਘਰ, ਮਨਮੁਖ ਲਗਾਏ ਆਪਣੀ ਨਿੰਦ। ਮਨਮੁਖ ਮੂੜ ਗਵਾਰ, ਭੇਵ ਨਾ ਰਾਇਆ। ਭਰਮ ਭੁੱਲੇ ਜੀਵ ਗਵਾਰ, ਕਲਜੁਗ ਮਾਇਆ ਪੜਦਾ ਪਾਇਆ। ਪੰਜ ਤਤ ਤਨ ਪਿਆਰ, ਕਾਮ ਕਰੋਧ ਲੋਭ ਮੋਹ ਹੰਕਾਮ ਸਤਾਇਆ। ਮਨਮਤ ਕਰ ਰਹੀ ਵਿਚਾਰ, ਵਿਚਾਰ ਗੁਰਮਤ ਭੇਵ ਨਾ ਰਾਇਆ। ਜੂਠਾ ਝੂਠਾ ਕਰ ਪਿਆਰ, ਜਗਤ ਨਾਤਾ ਬੰਧ ਬੰਧਾਇਆ। ਹਉਮੇ ਹੰਗਤਾ ਰਹੀ ਸਾੜ, ਸਾਚੀ ਸੰਗਤਾ ਮੂਲ ਨਾ ਭਾਇਆ। ਭੁੱਖਾ ਨੰਗਤਾ ਫਿਰੇ ਦਰ ਦਵਾਰ, ਨਾਮ ਵਸਤ ਨਾ ਕੋਈ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਮਨਮੁਖਾਂ ਦਏ ਸਜਾਇਆ। ਮਨਮੁਖ ਕੂੜਾ ਕੂੜ ਕੂੜਿਆਰ, ਕੂੜੇ ਧੰਦੇ ਲਾਇਆ। ਅੱਠੇ ਪਹਿਰ ਰੋਵੇ ਜ਼ਾਰੋ ਜ਼ਾਰ, ਸਤਿ ਸੰਤੋਖ ਨਾ ਕੋਈ ਰਖਾਇਆ। ਪੰਚ ਵਿਕਾਰਾ ਮਾਰੇ ਮਾਰ, ਦਿਵਸ ਰੈਣ ਰਿਹਾ ਹਲਕਾਇਆ। ਮਿਲਿਆ ਮੇਲ ਨਾ ਹਰਿ ਕਰਤਾਰ, ਕਾਇਆ ਕੂੜ ਕੱਪੜ ਹੰਢਾਇਆ। ਮਰੇ ਮਰ ਜੰਮੇ ਵਾਰੋ ਵਾਰ, ਲੱਖ ਚੁਰਾਸੀ ਨਾ ਕੋਈ ਕਟਾਇਆ। ਧਰਮ ਰਾਏ ਦੇ ਦਰ ਦਰਬਾਰ, ਲੇਖਾ ਲੇਖ ਨਾ ਕੋਈ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਨਮੁਖਾਂ ਵੇਖ ਵਖਾਇਆ। ਮਨਮੁਖ ਮੂਰਖ ਮੂੜ੍ਹ ਅੰਧ, ਭਰਮੇ ਭਰਮ ਭੁਲਾਇਆ। ਰਸਨਾ ਲਗਾਇਆ ਮਦਿਰਾ ਮਾਸ ਗੰਦ, ਹਰਿ ਕਾ ਸ਼ਬਦ ਦਿਸ ਨਾ ਆਇਆ। ਜੋਤ ਨਿਰੰਜਣ ਨਾ ਚੜ੍ਹਿਆ ਸਾਚਾ ਚੰਦ, ਅਗਿਆਨ ਅੰਧੇਰ ਨਾ ਕੋਈ ਮਿਟਾਇਆ। ਏਕਾ ਏਕ ਨਾ ਮਿਲਿਆ ਪਰਮਾਨੰਦ, ਪਰਮ ਪੁਰਖ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਨਮੁਖ ਜੀਵਾਂ ਦਏ ਸਜਾਇਆ। ਮਨਮੁਖ ਮੂੜ, ਜਗਤ ਮਾਇਆ ਮੋਹ ਬੰਧਾਇਆ। ਕਲਜੁਗ ਨਾਤਾ ਕੂੜੋ ਕੂੜ, ਘਰ ਸਾਚਾ ਦਿਸ ਨਾ ਆਇਆ। ਮਸਤਕ ਨਾ ਲੱਗੇ ਗੁਰਚਰਨ ਧੂੜ, ਤਿਲਕ ਲਿਲਾਟ ਨਾ ਕੋਈ ਵਖਾਇਆ। ਕਾਇਆ ਚੋਲੀ ਰੰਗ ਨਾ ਚੜ੍ਹੇ ਗੂੜ੍ਹ, ਨਾ ਕੋਈ ਰੰਗਨ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਵੇਖਣ ਆਇਆ। ਲੱਖ ਚੁਰਾਸੀ ਤੇਰੀ ਰਾਸ, ਹਰਿ ਸਾਚਾ ਮੋਖ ਰਖਾਇੰਦਾ। ਧਰਤ ਧਵਲ ਧਰਨੀ ਵੇਖ ਅਕਾਸ, ਪਰਕਾਸ਼ ਰੂਪ ਵਟਾਇੰਦਾ। ਹਰਿਜਨ ਵੇਖੇ ਜੋ ਗਾਇਣ ਸਵਾਸ ਸਵਾਸ, ਸਵਾਸ ਸਵਾਸਾ ਲੇਖੇ ਲਾਇੰਦਾ। ਮਨਮੁਖ ਜੀਵ ਮੁਖ ਰਖਾਏ ਮਦਿਰਾ ਮਾਸ, ਮਾਇਆ ਮਮਤਾ ਮੋਹ ਬੰਧਾਇੰਦਾ। ਵੇਲੇ ਅੰਤਮ ਹੋਣਾ ਨਾਸ, ਗੁਰ ਪੀਰ ਨਾ ਕੋਈ ਸੰਗ ਰਖਾਇੰਦਾ। ਗੁਰਚਰਨ ਦਵਾਰੇ ਦਾਸੀ ਦਾਸ ਦੋਏ ਜੋੜ ਸੀਸ ਨਿਵਾਇੰਦਾ। ਭਗਤ ਜਨਾਂ ਸਦ ਵਸਿਆ ਪਾਸ ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਅਖਵਾਇੰਦਾ।