ਪਹਿਲੀ ਚੇਤ ੨੦੧੫ ਬਿਕਰਮੀ ਦਰਬਾਰ ਵਿਚ ਜੇਠੂਵਾਲ
ਹਰਿ ਸ਼ਬਦ ਬਲਵਾਨ, ਜੁਗ ਜੁਗ ਅਖਵਾਇਆ। ਲੋਆਂ ਪੁਰੀਆਂ ਵੇਖੇ ਮਾਰ ਧਿਆਨ, ਧਰਤ ਧਵਲ ਸੁਹਾਇਆ। ਲੱਖ ਚੁਰਾਸੀ ਨਿਗਹਬਾਨ, ਹਰ ਘਟ ਮੰਦਰ ਅੰਦਰ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਭੇਸ ਵਟਾਇਆ। ਹਰਿ ਸ਼ਬਦ ਹਰਿ ਰੰਗ, ਹਰਿ ਹਰਿ ਉਪਾਇਆ। ਆਪ ਆਪਣਾ ਰੱਖਿਆ ਸੰਗ, ਆਪ ਆਪਣਾ ਸੰਗ ਨਿਭਾਇਆ। ਆਪ ਆਪਣੀ ਭਿਛਿਆ ਆਪੇ ਮੰਗ, ਆਪ ਆਪਣੀ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਅਖਵਾਇਆ। ਨਿਰਗੁਣ ਰੂਪ ਹਰਿ ਨਿਰੰਕਾਰ, ਏਕਾ ਏਕ ਅਖਵਾਇਆ। ਜੋਤੀ ਨੂਰ ਕਰ ਅਕਾਰ, ਏਕਾ ਏਕ ਅਖਵਾਇਆ। ਇਕ ਅਕੱਲਾ ਕਰ ਪਸਾਰ, ਏਕਾ ਏਕੰਕਾਰਾ ਰੂਪ ਅਖਵਾਇਆ। ਆਪ ਆਪਣਾ ਕਰ ਪਿਆਰ, ਏਕਾ ਆਪਣੀ ਸੇਜ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਬਿਨਾਸ਼ੀ ਕਰਤਾ ਆਦਿ ਨਿਰੰਜਣ ਆਪ ਅਖਵਾਇਆ। ਪੁਰਖ ਅਬਿਨਾਸ਼ੀ ਆਦਿ ਨਿਰੰਜਣ, ਏਕਾ ਏਕ ਅਖਵਾਇਆ । ਆਪ ਆਪਣਾ ਕਰੇ ਮਜਨ, ਆਪ ਆਪਣੀ ਮੈਲ ਗਵਾਇਆ। ਆਪ ਆਪਣਾ ਹੋਇਆ ਪੜਦੇ ਕੱਜਣ, ਏਕਾ ਪੜਦਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਇਆ। ਖੇਲੇ ਖੇਲ ਅਪਰ ਅਪਾਰ, ਦਿਸ ਕਿਸੇ ਨਾ ਆਇਆ। ਅਕਲ ਕਲਾ ਕਲ ਆਪੇ ਧਾਰ, ਅਕਲ ਕਲਾ ਅਖਵਾਇਆ। ਸਤਿਜੁਗ ਤ੍ਰੇਤਾ ਦੁਆਪਰ ਲਾਏ ਪਾਰ, ਕਲਜੁਗ ਵੇਖ ਵਖਾਇਆ। ਨਾਨਕ ਗੋਬਿੰਦ ਬਣ ਲਿਖਾਰ, ਆਪਣਾ ਵੇਸ ਵਟਾਇਆ। ਸੰਬਲ ਨਗਰੀ ਅਪਰ ਅਪਾਰ, ਸਾਚਾ ਆਸਣ ਲਾਇਆ। ਰਾਓ ਰੰਕਾਂ ਇਕ ਪਿਆਰ, ਏਕਾ ਦਰ ਸੁਹਾਇਆ। ਇਕ ਸੁਹਾਏ ਬੰਕ ਦਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਦਿ ਪੁਰਖ ਨਿਰੰਜਣ ਆਪ ਅਖਵਾਇਆ। ਕਰਨਹਾਰ ਕਰਤਾਰ, ਏਕਾ ਏਕ ਅਖਵਾਇੰਦਾ। ਜੁਗ ਜੁਗ ਪਾਵਣਹਾਰਾ ਸਾਰ, ਜੁਗ ਜੁਗ ਬਣਤ ਬਣਾਇੰਦਾ। ਜੂਠ ਝੂਠ ਜਗਤ ਪਸਾਰ, ਕੂੜ ਕੁੜਿਆਰਾ ਡੰਕ ਵਜਾਇੰਦਾ। ਸਾਧਾਂ ਸੰਤਾਂ ਆਈ ਹਾਰ, ਸੇਵਕ ਸੇਵਾ ਨਾ ਕੋਈ ਕਮਾਇੰਦਾ। ਪੁਰਖ ਅਬਿਨਾਸ਼ੀ ਕਰ ਵਿਚਾਰ, ਆਪ ਆਪਣਾ ਭੇਖ ਵਟਾਇੰਦਾ। ਕਲਜੁਗ ਅੰਤਮ ਵੇਲਾ ਪਾਏ ਸਾਰ, ਆਪ ਆਪਣੀ ਜੋਤ ਜਗਾਇੰਦਾ। ਨਿਹਕਲੰਕਾ ਲਏ ਅਵਤਾਰ, ਆਪਣਾ ਕਰਮ ਕਮਾਇੰਦਾ। ਚਾਰੋਂ ਕੁੰਟ ਧੂੰਆਂਧਾਰ, ਕਲਜੁਗ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਜੋਤ ਜਗਾਇੰਦਾ। ਗੁਰ ਗੋਬਿੰਦ ਗਿਆ ਸਮਝਾ, ਏਕਾ ਏਕ ਜਣਾਈਆ। ਆਪ ਆਪਣਾ ਲਿਆ ਸਮਾ, ਪਾਰਬ੍ਰਹਮ ਵੱਡੀ ਵਡਿਆਈਆ। ਏਕਾ ਦੂਜਾ ਭੌ ਚੁਕਾ, ਏਕਾ ਰੰਗ ਸਮਾਈਆ। ਦੋਏ ਜੋੜ ਕਰੇ ਸਰਨਾ, ਸਰਨਗਤ ਵੱਡੀ ਵਡਿਆਈਆ। ਤੇਰਾ ਭਾਣਾ ਲਿਆ ਜਣਾ, ਹਰਿ ਭਾਣੇ ਖ਼ੁਸ਼ੀ ਮਨਾਈਆ। ਪੰਥ ਖਾਲਸਾ ਲਿਆ ਰਚਾ, ਸੀਸ ਦਸਤਾਰ ਬੰਧਾਈਆ। ਪੰਚਮ ਸ਼ਸਤਰ ਤਨ ਸਜਾ, ਅੰਮ੍ਰਿਤ ਜਾਮ ਪਿਆਈਆ। ਸਾਚਾ ਖੰਡਾ ਤਨ ਲਟਕਾ, ਏਕਾ ਬੂਝ ਬੁਝਾਈਆ। ਅਕਾਲ ਪੁਰਖ ਗੁਰ ਲਏ ਮਨਾਂ, ਨਾ ਕੋਈ ਦੂਸਰ ਸੀਸ ਨਿਵਾਈਆ। ਰੰਗ ਰੂਪ ਲੇਖ ਨਾ ਸਕੇ ਕੋਈ ਲਿਖਾ, ਅਨਭਵ ਪਰਕਾਸ਼ ਸਮਾਈਆ। ਪੰਚਮ ਮੀਤਾ ਸਹਿਜ ਸੁਭਾ, ਆਪ ਆਪਣਾ ਵੇਸ ਵਟਾਈਆ। ਗੁਰਮੁਖ ਸਾਚੇ ਮਾਤ ਉਪਾ, ਆਪ ਆਪਣੀ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਜੋਤ ਧਰ, ਹਰਿ ਗੋਬਿੰਦ ਵੇਖ ਵਖਾਈਆ। ਗੋਬਿੰਦ ਹਰਿ ਮਲਾਹ, ਪਾਰਬ੍ਰਹਮ ਸਰਨਾਇਆ। ਪੁਰਖ ਅਬਿਨਾਸ਼ੀ ਤੇਰਾ ਨਾਂ, ਤੇਰਾ ਮੇਰਾ ਰੂਪ ਸਮਾਇਆ। ਆਪੇ ਪਕੜਨਹਾਰਾ ਬਾਂਹ, ਆਪ ਆਪਣਾ ਹੱਥ ਸੀਸ ਟਿਕਾਇਆ। ਸਦਾ ਸੁਹੇਲਾ ਦੇਵੇ ਠੰਡੀ ਛਾਂ, ਏਕਾ ਓਟ ਤਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਬੂਝ ਬੁਝਾਇਆ। ਗੁਰ ਗੋਬਿੰਦ ਸ਼ਬਦ ਧੁਨ ਅਨਾਦਾ, ਹਰਿ ਹਰਿ ਆਪ ਸੁਣਾਇੰਦਾ। ਸ਼ਬਦ ਜਣਾਈ ਬੋਧ ਅਗਾਧਾ, ਆਪ ਆਪਣਾ ਭੇਵ ਖੁਲ੍ਹਾਇੰਦਾ। ਏਕਾ ਮਾਲਿਕ ਸਾਚਾ ਲਾਧਾ, ਸਤਿ ਪੁਰਖਾਂ ਰੂਪ ਸਮਾਇੰਦਾ। ਪੁਰਖ ਅਬਿਨਾਸ਼ੀ ਆਦਿ ਜੁਗਾਦਾ, ਗੁਰ ਸਤਿਗੁਰ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਵੇਖ ਵਖਾਇੰਦਾ। ਗੋਬਿੰਦ ਮੇਲਾ ਹਰਿ ਕਰਤਾਰ, ਹਰਿ ਹਰਿ ਰੰਗ ਸਮਾਇਆ। ਏਕਾ ਰੂਪ ਅਗੰਮ ਅਪਾਰ, ਏਕਾ ਦਰ ਸੁਹਾਇਆ। ਇਕ ਅਕੱਲਾ ਇਕ ਏਕੰਕਾਰ, ਏਕਾ ਦਰ ਵਖਾਇਆ। ਅਛਲ ਅਛੱਲਾ ਅਪਰ ਅਪਾਰ, ਵਲ ਛਲ ਧਾਰੀ ਆਪ ਅਖਵਾਇਆ। ਮੰਗੇ ਮੰਗ ਦਰ ਭਿਖਾਰ, ਅੱਗੇ ਪੱਲੂ ਡਾਹਿਆ। ਦੇਵਣਹਾਰਾ ਹਰਿ ਦਾਤਾਰ, ਸਮਰਥ ਪੁਰਖ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਵ ਚੁਕਾਇਆ। ਗੁਰ ਗੋਬਿੰਦ ਹਰਿ ਸਾਚਾ ਪਾਇਆ, ਪਾਰਬ੍ਰਹਮ ਸਰਨਾਈਆ। ਦੁਸ਼ਟ ਦਮਨ ਲੇਖੇ ਲਾਇਆ, ਲੋਕਮਾਤ ਵੱਜੀ ਵਧਾਈਆ। ਮਾਤ ਪਿਤ ਪੂਤ ਲੇਖੇ ਲਾਇਆ, ਅਨਾਥਾਂ ਹੋਏ ਸਹਾਈਆ। ਖਾਲਸ ਖਾਲਸਾ ਇਕ ਰਚਾਇਆ, ਖੇਲੇ ਖੇਲ ਹਰਿ ਰਘੁਰਾਈਆ । ਏਕਾ ਧੁਰ ਫ਼ਰਮਾਣ ਜਣਾਇਆ, ਅਕਾਲ ਪੁਰਖ ਸੱਚੀ ਸਰਨਾਈਆ। ਹਉਂ ਸੇਵਕ ਸੇਵਾ ਕਰਨੇ ਆਇਆ, ਗੁਰਮੁਖਾਂ ਰਿਹਾ ਸੇਵ ਕਮਾਈਆ। ਦੇਵੀ ਦੇਵਾ ਨਾ ਕੋਈ ਇਸ਼ਟ ਮਨਾਇਆ, ਬ੍ਰਹਮਾ ਵਿਸ਼ਨ ਸ਼ਿਵ ਰਹੇ ਸ਼ਰਮਾਈਆ। ਅਕਾਲ ਮੂਰਤ ਹਰਿ ਨਜ਼ਰੀ ਆਇਆ, ਏਕਾ ਨੇਤਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਸੰਗ ਨਿਭਾਈਆ। ਗੁਰ ਗੋਬਿੰਦ ਸਗਲਾ ਸਾਥਾ, ਹਰਿ ਹਰਿ ਇਕ ਅਖਵਾਇੰਦਾ। ਆਪੇ ਰਾਖੇ ਦੇ ਕਰ ਹਾਥਾ, ਏਕਾ ਬੂਝ ਬੁਝਾਇੰਦਾ। ਸ਼ਬਦ ਗੁਰ ਸਾਚਾ ਸਾਥਾ, ਸਗਲਾ ਸੰਗ ਨਿਭਾਇੰਦਾ। ਕਲਜੁਗ ਅੰਤਮ ਚਲਾਏ ਏਕਾ ਰਾਥਾ, ਰਥ ਰਥਵਾਹੀ ਆਪ ਅਖਵਾਇੰਦਾ। ਲੱਖ ਚੁਰਾਸੀ ਵੰਡ ਵੰਡਾਏ ਸੀਆਂ ਸਾਢੇ ਤਿੰਨ ਤਿੰਨ ਹਾਥਾ, ਲਹਿਣਾ ਦੇਣਾ ਮੂਲ ਚੁਕਾਇੰਦਾ। ਇਕ ਜਣਾਈ ਪੂਜਾ ਪਾਠਾ, ਏਕਾ ਬ੍ਰਹਮ ਗਿਆਨ ਦ੍ਰਿੜਾਇੰਦਾ। ਏਕਾ ਤੀਰਥ ਏਕਾ ਤਾਟਾ, ਏਕਾ ਘਾਟ ਵਖਾਇੰਦਾ। ਏਕਾ ਜੋਤੀ ਜਗੇ ਲਿਲਾਟਾ, ਗੁਰਮੁਖ ਸਾਜਣ ਸੋ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਗੋਬਿੰਦ ਮੇਲਾ ਸਾਚੇ ਘਰ, ਰਾਜਨ ਰਾਜ ਆਪ ਅਖਵਾਇੰਦਾ। ਰਾਜਨ ਰਾਜ ਸ਼ਾਹੋ ਭੂਪਾ, ਆਦਿ ਪੁਰਖ ਅਪਾਰਾ। ਵੇਖ ਵਖਾਣੇ ਚਾਰੇ ਕੂਟਾ, ਦਹਿ ਦਿਸ਼ ਪਾਵੇ ਸਾਰਾ। ਆਪਣਾ ਦਰ ਆਪੇ ਲੂਟਾ, ਆਪੇ ਵੇਖਣਹਾਰਾ ਘਰ ਬਾਰਾ। ਆਪੇ ਕਰੇ ਆਪਣਾ ਮੂਧਾ ਠੂਠਾ, ਆਪੇ ਭਰੇ ਭੰਡਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਦਏ ਧੁਨਕਾਰਾ। ਹਰਿ ਜੋਤ ਨਿਰੰਕਾਰ, ਹਰਿ ਰੰਗ ਸਮਾਇਆ। ਆਦਿਨ ਅੰਤਾ ਗੁਰ ਅਵਤਾਰ, ਏਕਾ ਏਕ ਅਖਵਾਇਆ। ਅਗੰਮ ਅਗੰਮੜਾ ਅਗੰਮੜੀ ਜਾਣੇ ਆਪੇ ਕਾਰ, ਦਿਸ ਕਿਸੇ ਨਾ ਆਇਆ। ਏਕਾ ਏਕ ਕਰੇ ਉਜਿਆਰ, ਏਕਾ ਰੂਪ ਦਰਸਾਇਆ। ਆਪ ਆਪਣਾ ਵੇਖ ਵਿਚਾਰ, ਆਪ ਆਪਣੀ ਸੇਵ ਕਮਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹਾਇਆ। ਆਪ ਆਪਣਾ ਦਰ ਸੁਹਾਏ,
ਆਦਿ ਪੁਰਖ ਨਿਰੰਜਣਾ। ਆਪ ਆਪਣੀ ਜੋਤ ਜਗਾਏ, ਆਪ ਆਪਣਾ ਦਰਦ ਦੁੱਖ ਭੈ ਭੰਜਨਾ। ਆਪ ਆਪਣਾ ਵੇਖ ਵਖਾਏ, ਆਪ ਆਪਣਾ ਪਾਏ ਨੇਤਰ ਅੰਜਣਾ। ਆਪ ਆਪਣਾ ਸੰਗ ਨਿਭਾਏ, ਆਪ ਆਪਣਾ ਹੋਏ ਸੱਜਣਾ। ਆਪ ਆਪਣਾ ਲਏ ਉਪਾਏ, ਨਾ ਘੜਿਆ ਨਾ ਭੱਜਣਾ। ਆਪ ਆਪਣਾ ਥਾਨ ਸੁਹਾਏ, ਥਿਰ ਘਰ ਸਾਚੇ ਬਹਿ ਬਹਿ ਸਜਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਧੁਨ ਅਨਾਦੀ ਆਪੇ ਗੱਜਣਾ। ਆਪ ਆਪਣਾ ਕਰ ਅਕਾਰਾ, ਆਪਣੀ ਕਲ ਵਰਤਾਈਆ। ਆਪ ਆਪਣਾ ਕਰ ਪਸਾਰਾ, ਵੇਖਣਹਾਰ ਆਪ ਹੋ ਜਾਈਆ। ਆਪ ਆਪਣੀ ਪਾਵੇ ਸਾਰਾ, ਆਪ ਆਪਣੀ ਬੂਝ ਬੁਝਾਈਆ। ਆਪ ਆਪਣਾ ਕਰੇ ਪਿਆਰਾ, ਆਪ ਆਪਣਾ ਵੇਖ ਵਖਾਈਆ। ਆਪੇ ਨਾਰੀ ਕੰਤ ਭਤਾਰਾ, ਆਪ ਆਪਣੀ ਸੇਜ ਹੰਢਾਈਆ। ਜੋਤੀ ਸੁਤ ਦਏ ਹੁਲਾਰਾ, ਸ਼ਬਦੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਾਚੀ ਖੇਲ ਖਿਲਾਈਆ। ਨਿਰਗੁਣ ਰੂਪ ਹਰਿ ਅਥਾਹ, ਏਕਾ ਏਕ ਅਖਵਾਇੰਦਾ। ਆਪੇ ਦਾਤਾ ਬੇਪਰਵਾਹ, ਬੇਅੰਤ ਆਪ ਹੋ ਜਾਇੰਦਾ। ਆਪੇ ਜਾਣੇ ਆਪਣਾ ਨਾਂ, ਸਾਧ ਸੰਤ ਨਾ ਕੋਇ ਰਖਾਇੰਦਾ। ਆਪ ਸੁਹਾਏ ਆਪਣਾ ਥਾਂ, ਥਾਨ ਥਨੰਤਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦੇਵੇ ਵਰ, ਗਗਨ ਗਗਨੰਤਰ ਆਪ ਸੁਹਾਇੰਦਾ। ਸ਼ਬਦ ਸੁਤ ਕਰ ਤਿਆਰ, ਹਰਿ ਆਪਣਾ ਆਪ ਉਪਾਇਆ। ਪਿਤਾ ਪੁਰਖ ਅਗੰਮ ਅਪਾਰ, ਪੰਜ ਤਤ ਨਾ ਕੋਈ ਰਖਾਇਆ। ਪੰਜ ਤਤ ਨਾ ਕੋਈ ਪਿਆਰ, ਹੱਡ ਮਾਸ ਨਾੜੀ ਚੰਮ ਨਾ ਕੋਈ ਦਿਸਾਇਆ। ਆਪ ਆਪਣੀ ਬੰਨੇ ਧਾਰ, ਆਪ ਆਪਣਾ ਬੀਜ ਬਿਜਾਇਆ। ਆਪ ਆਪਣਾ ਧਾਮ ਨਿਆਰ, ਏਕਾ ਏਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਆਪ ਅਖਵਾਇਆ। ਨਿਰਗੁਣ ਰੂਪ ਹਰਿ ਨਿਰੰਕਾਰ, ਏਕਾ ਏਕ ਅਖਵਾਇੰਦਾ। ਆਪੇ ਖੇਲੇ ਖੇਲ ਅਪਾਰ, ਆਪ ਆਪਣੀ ਬਣਤ ਬਣਾਇੰਦਾ। ਗਗਨ ਪਤਾਲਾਂ ਅਕਾਸ਼ ਪਰਕਾਸ਼, ਬ੍ਰਹਿਮੰਡ ਖੰਡ ਸਾਚੀ ਰਚਨ ਰਚਾਇੰਦਾ। ਸ਼ਬਦ ਸੁਤ ਸਚ ਦੁਲਾਰ, ਵੰਡੇ ਵੰਡ ਭੇਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਗੰਮ ਅਗੰਮੜੇ ਧਾਮ ਸੁਹਾਇੰਦਾ। ਅਗੰਮ ਅਗੰਮੜੇ ਧਾਮ ਸੁਹਾ, ਆਪਣੀ ਰਚਨ ਰਚਾਇੰਦਾ। ਆਪ ਆਪਣਾ ਵੇਸ ਵਟਾ, ਵੇਸ ਅਨੇਕਾ ਆਪ ਅਖਵਾਇੰਦਾ। ਅਲਖ ਦੇਸ ਹਰਿ ਫੇਰਾ ਪਾ, ਅਲਖ ਨਿਰੰਜਣ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਰੂਪ ਸਮਾਇੰਦਾ। ਸਤਿ ਪੁਰਖ ਹਰਿ ਕਰਤਾਰਾ, ਸਤਿ ਸਤਿ ਸਮਾਇਆ। ਇਕ ਅਕੱਲਾ ਏਕੰਕਾਰਾ, ਏਕਾ ਰੰਗ ਵਖਾਇਆ। ਏਕਾ ਜੋਤੀ ਇਕ ਉਜਿਆਰਾ, ਇਕ ਪਰਕਾਸ਼ ਕਰਾਇਆ। ਏਕਾ ਗੋਤੀ ਇਕ ਪਿਆਰਾ, ਨਾ ਕੋਈ ਵਰਨ ਰਖਾਇਆ ,। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹਾਇਆ। ਸਾਚਾ ਦਰ ਹਰਿ ਸੁਹੰਜਣਾ, ਆਦਿ ਪੁਰਖ ਅਬਿਨਾਸ਼ਾ। ਜਗੇ ਜੋਤ ਇਕ ਆਦਿ ਨਿਰੰਜਣਾ, ਆਪੇ ਵੇਖਣਹਾਰ ਤਮਾਸ਼ਾ। ਆਪਣਾ ਦਰ ਆਪਣਾ ਦਵਾਰ ਆਪੇ ਤਜਨਾ, ਆਪੇ ਪਾਏ ਮੰਡਲ ਹਾਸਾ। ਆਪਣੇ ਨਗਾਰੇ ਆਪੇ ਵੱਜਣਾ, ਆਪ ਸੁਣਾਏ ਪ੍ਰਿਥਮੀ ਅਕਾਸ਼ਾ। ਆਪਣਾ ਪੜਦਾ ਆਪੇ ਕੱਜਣਾ, ਕੱਜਣਹਾਰ ਸ਼ਾਹੋ ਸ਼ਬਾਸ਼ਾ। ਆਪੇ ਘਰ ਆਪੇ ਸਜਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰ ਸਾਚਾ ਦਰ, ਆਦਿ ਅੰਤ ਨਾ ਕਦੇ ਵਿਨਾਸਾ। ਸਚਖੰਡ ਹਰਿ ਏਕਾ ਜੋਤ, ਸਚ ਸੁੱਚ ਵਰਤਾਇਆ। ਆਪੇ ਵੇਖਣਹਾਰਾ ਕੋਟੀ ਕੋਟ, ਕੋਟ ਬ੍ਰਹਿਮੰਡ
ਵੇਖ ਵਖਾਇਆ। ਆਪ ਚੜ੍ਹਾਇਆ ਸਾਚੀ ਚੋਟੀ ਚੋਟ, ਅਨਭਵ ਪਰਕਾਸ਼ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਦਵਾਰਾ ਇਕ ਸੁਹਾਇਆ। ਸਚ ਮਹੱਲਾ ਹਰਿ ਦਵਾਰਾ, ਏਕਾ ਏਕ ਸੁਹਾਇੰਦਾ। ਆਪੇ ਬੈਠਾ ਇਕ ਅਕੱਲਾ, ਨਾ ਕੋਈ ਦੂਸਰ ਸੰਗ ਰਖਾਇੰਦਾ। ਵੇਖ ਵਖਾਣੇ ਜਲ ਥਲਾਂ, ਉਚੇ ਪਰਬਤ ਫੋਲ ਫੋਲਾਇੰਦਾ। ਸਚ ਸਿੰਘਾਸਣ ਏਕਾ ਮੱਲਾ, ਪਾਵਾ ਚੂਲ ਨਾ ਕੋਈ ਰਖਾਇੰਦਾ। ਸ਼ਬਦੀ ਸ਼ਬਦ ਜਗ ਕਰੇ ਹੱਲਾ, ਹਰਿ ਸ਼ਬਦੀ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਇੰਦਾ। ਆਪ ਆਪਣਾ ਨਾਮ ਰੱਖ, ਆਪਣੀ ਦਇਆ ਕਮਾਈਆ। ਆਪ ਆਪਣਾ ਕਰ ਪਰਤੱਖ, ਆਪ ਆਪਣਾ ਵੇਖ ਵਖਾਈਆ। ਆਪ ਆਪਣਾ ਮੁੱਲ ਪਾਏ ਲੱਖ, ਆਪ ਲੱਖੋਂ ਕੱਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਕਰੇ ਵਡਿਆਈਆ। ਸ਼ਬਦ ਸੁਤ ਸਚ ਦੁਲਾਰਾ, ਨਿਰਗੁਣ ਜੋਤੀ ਨੂਰ ਆਪ ਉਪਾਇਆ। ਏਕਾ ਬਖ਼ਸ਼ੇ ਧੁਰ ਦਰਬਾਰਾ, ਆਦਿ ਜੁਗਾਦੀ ਵੇਖ ਵਖਾਇਆ। ਸ੍ਰਿਸ਼ਟ ਸਬਾਈ ਕਰ ਪਸਾਰਾ, ਲੋਆਂ ਪੁਰੀਆਂ ਬਣਤ ਬਣਾਇਆ। ਤ੍ਰੈਗਣ ਮਾਇਆ ਕਰ ਤਿਆਰਾ, ਸਾਚਾ ਵੇਸ ਵਟਾਇਆ। ਕਵਲ ਕਵਲਾ ਕਰ ਉਜਿਆਰਾ, ਪਾਰਬ੍ਰਹਮ ਬ੍ਰਹਮ ਅਖਵਾਇਆ। ਸੋ ਪੁਰਖ ਨਿਰੰਜਣ ਖੇਲ ਅਪਰ ਅਪਾਰਾ, ਆਪ ਆਪਣਾ ਵੇਖ ਵਖਾਇਆ। ਆਪ ਆਪਣਾ ਕਰ ਦੋ ਫਾੜਾ, ਆਪ ਆਪਣੀ ਰਚਨ ਰਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਸ਼ਬਦ ਦਏ ਉਪਾਇਆ। ਸਾਚਾ ਸ਼ਬਦ ਹਰਿ ਨਿਰੰਕਾਰਾ, ਏਕਾ ਏਕ ਉਪਾਇੰਦਾ। ਏਕਾ ਧੁਨ ਇਕ ਜੈਕਾਰਾ, ਏਕਾ ਏਕ ਲਾਇੰਦਾ। ਏਕਾ ਬ੍ਰਹਮ ਪਾਏ ਸਾਰਾ, ਪਾਰਬ੍ਰਹਮ ਸਮਝਾਇੰਦਾ। ਰੂਪ ਅਨੂਪ ਹਰਿ ਕਰਤਾਰਾ, ਮਨਮਤ ਨਾ ਕੋਈ ਰਖਾਇੰਦਾ । ਬੁੱਧੀ ਭੇਵ ਨਾ ਪਾਏ ਸਾਰਾ, ਗਿਆਨ ਧਿਆਨ ਨਾ ਕੋਈ ਦ੍ਰਿੜਾਇੰਦਾ। ਵੇਦ ਕਤੇਬ ਨਾ ਕੋਈ ਲਿਖਾਰਾ, ਵੇਦ ਸ਼ਾਸਤਰ ਨਾ ਕੋਈ ਰਖਾਇੰਦਾ। ਖਾਣੀ ਬਾਣੀ ਨਾ ਕੋਈ ਕਰੇ ਵਿਚਾਰਾ, ਅੰਜੀਲ ਕੁਰਾਨ ਨਾ ਕੋਈ ਸੁਣਾਇੰਦਾ। ਸ਼ਬਦੀ ਸ਼ਬਦ ਕਰ ਉਜਿਆਰਾ, ਹਰਿ ਨਿਰਗੁਣ ਖੇਲ ਖਿਲਾਇੰਦਾ। ਸਾਚਾ ਸੁਤ ਕਰ ਪਿਆਰਾ, ਦੇ ਮਤ ਆਪ ਸਮਝਾਇੰਦਾ। ਬ੍ਰਹਮਾ ਦੇਵੇ ਇਕ ਹੁਲਾਰਾ, ਤ੍ਰੈਗੁਣ ਝੋਲੀ ਪਾਇੰਦਾ। ਪੰਜ ਤਤ ਕਰ ਪਿਆਰਾ, ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਸੁਹਾਇੰਦਾ। ਮਨ ਮਤ ਬੁਧ ਦਏ ਸਹਾਰਾ, ਹਰਿ ਲੇਖ ਲਿਖਤ ਨਾ ਕੋਈ ਲਿਖਾਇੰਦਾ। ਬਹੱਤਰ ਨਾੜੀ ਕਰ ਤਿਆਰਾ, ਤਿੰਨ ਸੌ ਸੱਠ ਹਾਡੀ ਜੋੜ ਜੁੜਾਇੰਦਾ। ਇਕ ਵਖਾਏ ਨੌਂ ਦਵਾਰਾ, ਤਨ ਸ਼ੰਗਾਰਾ ਕਰਾਇੰਦਾ। ਉਚ ਮਹੱਲ ਅਟੱਲ ਮੁਨਾਰਾ, ਘਰ ਸਾਚਾ ਆਪ ਸੁਹਾਇੰਦਾ। ਦਸਮ ਦਵਾਰੀ ਖੇਲ ਅਪਾਰਾ, ਹਰਿ ਆਪਣਾ ਆਪ ਛੁਪਾਇੰਦਾ। ਬਜਰ ਕਪਾਟੀ ਲਾਏ ਤਾਲਾ, ਨਾ ਕੋਈ ਤੋੜ ਤੁੜਾਇੰਦਾ। ਸੁਖਮਨ ਵੇਖੇ ਜੰਗਲ ਜੂਹ ਉਜਾੜ ਪਹਾੜਾ, ਡੂੰਘੀ ਕੰਦਰ ਵੇਖ ਵਖਾਇੰਦਾ। ਮਗਰ ਲਗਾਏ ਪੰਚਮ ਧਾੜਾ, ਪੰਜ ਪੰਜੀ ਮੇਲ ਮਿਲਾਇੰਦਾ। ਘਰ ਸਾਚੇ ਵਸਿਆ ਪੁਰਖ ਅਗੰਮੀ ਸਾਚਾ ਲਾੜਾ, ਸ਼ਬਦੀ ਨਾਉਂ ਧਰਾਇੰਦਾ। ਅਨਹਦ ਵੱਜੇ ਏਕਾ ਤਾੜਾ, ਆਪਣਾ ਰਾਗ ਆਪ ਅਲਾਇੰਦਾ। ਸਾਚੀ ਸਖੀਆਂ ਸਾਚਾ ਮੇਲਾ ਇਕ ਅਖਾੜਾ, ਸਾਚਾ ਧਰਮ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਸੇਵਾ ਲਾਇੰਦਾ। ਆਪ ਆਪਣੀ ਸੇਵਾ ਲਾ, ਆਪਣਾ ਵੇਸ ਵਟਾਇਆ। ਵਿਸ਼ਨੂੰ ਵੰਸੀ ਆਪ ਅਖਵਾ, ਲਛਮੀ ਮੇਲ ਮਿਲਾਇਆ। ਸ਼ਿਵ ਸ਼ਕਤ ਆਪ ਟਿਕਾ, ਧੂੰਆਂਧਾਰ ਵਖਾਇਆ। ਬਾਸ਼ਕ ਤਸ਼ਕਾ ਗਲ ਲਟਕਾ, ਇਕ ਸ਼ੰਗਾਰ ਕਰਾਇਆ। ਆਪਣੀ ਦਇਆ
ਆਪ ਕਮਾ, ਤ੍ਰੈਗੁਣ ਤੇਰਾ ਸੰਗ ਨਿਭਾਇਆ। ਆਪ ਆਪਣਾ ਰਿਹਾ ਛੁਪਾ, ਦਿਸ ਕਿਸੇ ਨਾ ਆਇਆ । ਪਾਰਬ੍ਰਹਮ ਦਾਤਾ ਵਡ ਬੇਪਰਵਾਹ, ਆਪਣੀ ਰਚਨ ਰਚਾਇਆ। ਸਾਚੇ ਸੁਤ ਸਿਖਿਆ ਇਕ ਸਿਖਾ, ਬ੍ਰਹਮੇ ਬ੍ਰਹਮ ਗਿਆਨ ਜਣਾਇਆ। ਸ਼ਬਦ ਸੁਤ ਰਿਹਾ ਉਪਾ, ਏਕਾ ਮੰਤਰ ਏਕਾ ਗੁਣ ਵਖਾਇਆ। ਚਾਰੇ ਵੇਦਾਂ ਲਿਆ ਲਿਖਾ, ਹਰਿ ਹਰਿ ਭੇਵ ਨਾ ਕੋਈ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵਣਹਾਰਾ ਵਰ, ਲੱਖ ਚੁਰਾਸੀ ਲਏ ਉਪਾਇਆ। ਲੱਖ ਚੁਰਾਸੀ ਆਪ ਉਪਾ, ਆਪਣੀ ਜੋਤ ਜਗਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾ, ਸਾਚੀ ਸੇਵ ਕਮਾਇੰਦਾ। ਵਡ ਦੇਵੀ ਦੇਵਾ ਆਪ ਅਖਵਾ, ਘਰ ਸਾਚੇ ਆਪ ਸੁਹਾਇੰਦਾ। ਅਲਖ ਅਭੇਵ ਭੇਵ ਨਾ ਰਾ, ਅਭੇਵ ਅਭੇਦਾ ਕੋਈ ਨਾ ਪਾਇੰਦਾ। ਆਪ ਆਪਣੀ ਜੋਤ ਜਗਾ, ਜੁਗ ਜੁਗ ਵੇਸ ਵਟਾਇੰਦਾ। ਸਤਿਜੁਗ ਤ੍ਰੇਤਾ ਮਾਣੇ ਠਾਂਡੀ ਛਾਂ, ਦੁਆਪਰ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਵਟਾਇੰਦਾ। ਆਪ ਆਪਣਾ ਰੂਪ ਵਟਾਏ, ਪਾਰਬ੍ਰਹਮ ਅਬਿਨਾਸ਼ਾ। ਜੋਤੀ ਸ਼ਬਦੀ ਖੇਲ ਖਿਲਾਏ, ਖੇਲੇ ਖੇਲ ਪ੍ਰਿਥਮੀ ਅਕਾਸ਼ਾ। ਗਗਨ ਪਾਤਾਲਾ ਫੇਰੀ ਪਾਏ, ਮੰਡਲ ਮੰਡਪ ਸਾਚੀ ਰਾਸਾ। ਜੀਆਂ ਜੰਤਾਂ ਆਪ ਜਗਾਏ, ਏਕਾ ਦੇਵੇ ਧੁਰ ਭਰਵਾਸਾ। ਸਾਚੇ ਸੰਤਾਂ ਮੇਲ ਮਿਲਾਏ, ਲੇਖ ਚੁਕਾਏ ਦਸ ਦਸ ਮਾਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖੇ ਜਗਤ ਤਮਾਸ਼ਾ। ਕਲਜੁਗ ਕੂੜਾ ਕੂੜ ਪਸਾਰਾ, ਕੂੜਾ ਡੰਕ ਵਜਾਈਆ। ਮਿਲਿਆ ਮੇਲ ਸੰਗ ਮੁਹੰਮਦ ਚਾਰ ਯਾਰਾ, ਅੱਲਾ ਰਾਣੀ ਨਾਲ ਪਰਨਾਈਆ। ਐਨਲਹੱਕ ਏਕਾ ਨਾਅਰਾ, ਮੁਕਾਮੇ ਹੱਕ ਪੁਜਾਈਆ। ਖੇਲੇ ਖੇਲ ਹਰਿ ਨਿਰੰਕਾਰਾ, ਭੇਵ ਕੋਈ ਨਾ ਪਾਈਆ। ਚੌਦਾਂ ਤਬਕਾ ਦਏ ਹੁਲਾਰਾ, ਚੌਦਾਂ ਲੋਕਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਹਰਿ ਰਘੁਰਾਈਆ। ਕਲਜੁਗ ਕੂੜਾ ਕੂੜੀ ਧਾਰ, ਚਾਰੋਂ ਕੁੰਟ ਪਸਾਰਿਆ। ਵੇਖ ਵਖਾਣੇ ਮੁਹੰਮਦੀ ਯਾਰ, ਅਮਾਮ ਮਹਿੰਦੀ ਰੂਪ ਵਟਾ ਰਿਹਾ। ਕਾਲਾ ਸੂਸਾ ਤਨ ਸ਼ੰਗਾਰਾ, ਮੁਖ ਨਕ਼ਾਬ ਇਕ ਰਖਾ ਰਿਹਾ। ਮੱਕਾ ਮਦੀਨਾ ਪਾਵੇ ਸਾਰ, ਆਪ ਆਪਣਾ ਚਰਨ ਛੁਹਾ ਰਿਹਾ। ਚੀਨਾ ਰੂਸਾ ਲਏ ਉਭਾਰ, ਸ਼ਾਹ ਅਬਨੂਸਾ ਸੰਗ ਰਲਾ ਰਿਹਾ। ਈਸਾ ਮੂਸਾ ਰਹਿਣਾ ਖ਼ਬਰਦਾਰ, ਹਰਿ ਸਾਚਾ ਆਪ ਜਗਾ ਰਿਹਾ। ਸੰਮਤ ਸੰਮਤੀ ਪੈਣੀ ਮਾਰ, ਨਾ ਦੂਸਰ ਕੋਈ ਬਚਾ ਰਿਹਾ। ਮੰਗੀ ਮੰਗ ਮੁਹੰਮਦ ਯਾਰ, ਆਪਣਾ ਲਹਿਣਾ ਝੋਲੀ ਪਾ ਰਿਹਾ। ਅੱਲਾ ਰਾਣੀ ਰੋਵੇ ਜ਼ਾਰੋ ਜ਼ਾਰ, ਨੇਤਰ ਨੀਰ ਵਹਾ ਰਿਹਾ। ਆਬ ਹਯਾਤ ਨਾ ਮਿਲੇ ਠੰਡਾ ਪਾਣੀ ਵਿਚ ਸੰਸਾਰ, ਸਦੀ ਚੌਧਵੀ ਵੇਖ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾ ਰਿਹਾ। ਕਲਜੁਗ ਕੂੜਾ ਕੂੜਾ ਰਾਗ, ਚਾਰੋਂ ਕੁੰਟ ਅਲਾਈਆ। ਅੱਲਾ ਰਾਣੀ ਧੋਵੇ ਦਾਗ, ਨੇਤਰ ਨੈਣ ਉਠਾਈਆ। ਚਾਰ ਯਾਰੀ ਨਾ ਕੋਈ ਪਕੜੇ ਤੇਰੀ ਵਾਗ, ਨਬੀ ਰਸੂਲਾਂ ਪਈ ਦੁਹਾਈਆ। ਮਾਨਸ ਮਾਨੁਖ ਹੋਏ ਕਾਗ, ਉਮਤ ਉਮਤੀ ਰਹੀ ਰੁੜਾਈਆ। ਦੀਪਕ ਜੋਤ ਨਾ ਜਗੇ ਚਿਰਾਗ, ਨਾ ਦੀਸੇ ਕੋਈ ਰੁਸ਼ਨਾਈਆ। ਚਾਰੋਂ ਕੁੰਟ ਲੱਗੀ ਆਗ, ਪੰਜ ਤਤ ਰਹੇ ਲੜਾਈਆ। ਹਰਿ ਪੂਰ ਕਰਾਏ ਲਿਖਿਆ ਵਾਕ, ਨਾ ਸਕੇ ਕੋਈ ਮਿਟਾਈਆ। ਏਕਾ ਅਸਵ ਚੜ੍ਹੇ ਰਾਕ, ਸ਼ਾਹ ਸੁਲਤਾਨਾਂ ਲਏ ਉਠਾਈਆ। ਸ਼ਬਦ ਨਕੇਲ ਪਾਏ ਨਾਕ, ਕਲਜੁਗ ਵੇਲਾ ਅੰਤਮ ਆਈਆ। ਅੰਤਮ ਮੇਟੇ ਖ਼ਾਕੀ ਖ਼ਾਕ, ਖ਼ਾਕੀ ਖ਼ਾਕ ਸਮਾਈਆ। ਏਕਾ ਅੱਲਾ ਅਲਾਹੀ ਨੂਰ ਪਾਕੀ ਪਾਕ, ਬੇਐਬ ਪਰਵਰਦਿਗਾਰ ਆਪ
ਅਖਵਾਈਆ। ਕਲਜੁਗ ਨਾਤਾ ਤੋੜੇ ਝੂਠੇ ਸਾਕ, ਮੜ੍ਹੀ ਗੋਰ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਫੇਰਾ ਪਾਈਆ। ਕਲਜੁਗ ਕੂੜ ਕੂੜਿਆਰਾ ਕਾਲਾ, ਚਾਰੋਂ ਕੁੰਟ ਪਸਾਰਿਆ। ਮੁੱਲਾਂ ਸ਼ੇਖ਼ ਮਸਾਇਕ ਪੀਰ ਗਲ ਤਸਬੀ ਪਾਇਣ ਮਾਲਾ, ਹੱਕ ਹਕੀਕਤ ਨਾ ਕੋਈ ਵਿਚਾਰਿਆ। ਹੱਥ ਮਸਲਾ ਬਗਲ ਕੁਰਾਨਾ, ਦੀਨ ਈਮਾਨਾ ਭੇਵ ਨਾ ਪਾ ਰਿਹਾ। ਪਰਗਟ ਹੋਏ ਹਰਿ ਮਿਹਰਵਾਨਾ, ਇਕ ਨਿਸ਼ਾਨਾ ਤੀਰ ਚਲਾ ਰਿਹਾ। ਜੋਧਾ ਸੂਰ ਬਲੀ ਬਲਵਾਨਾ, ਹਰਿ ਸ਼ਬਦੀ ਇਕ ਅਖਵਾ ਰਿਹਾ। ਪੀਰ ਫ਼ਕੀਰ ਸ਼ਾਹ ਹਕੀਰ ਮਾਰੇ ਜਗਤ ਅਫਗਾਨਾ, ਸਦੀ ਚੌਧਵੀਂ ਫੇਰਾ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਰੂਪ ਵਟਾ ਰਿਹਾ। ਕਲਜੁਗ ਤੇਰਾ ਤੇਰਾ ਰੰਗ, ਹਰਿ ਹਰਿ ਆਪ ਵਖਾਨਿਆ। ਨਾਨਕ ਗੁਰ ਵਜਾਏ ਸਚ ਮਰਦੰਗ, ਮੇਲ ਮਿਲਾਏ ਇਕ ਮਰਦਾਨਿਆ। ਸ਼ਬਦ ਘੋੜੇ ਕੱਸਿਆ ਤੰਗ, ਫੇਰੀ ਪਾਏ ਦੋ ਜਹਾਨਿਆ। ਗਊ ਗ਼ਰੀਬਾਂ ਕਟੇ ਭੁੱਖ ਨੰਗ, ਦੇਵੇ ਨਾਮ ਸਤਿ ਇਕ ਤਰਾਨਿਆ। ਏਕਾ ਮੰਗਣ ਧੁਰਦਰਗਾਹੀ ਦਾਤਾ ਰਿਹਾ ਮੰਗ, ਹਰਿ ਸ਼ਬਦ ਸੱਚਾ ਤਰਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਗੁਰ ਕਰੇ ਪਰਵਾਨਿਆ। ਨਾਨਕ ਗੁਰ ਹਰਿ ਉਪਾ, ਆਪਣਾ ਭੇਵ ਖੁਲ੍ਹਾਇਆ। ਆਪ ਆਪਣਾ ਦਰ ਬੁਲਾ, ਆਪ ਆਪਣਾ ਸੰਗ ਨਿਭਾਇਆ। ਅਕਾਲ ਮੂਰਤ ਆਪ ਅਖਵਾ, ਆਪ ਆਪਣਾ ਵੇਸ ਵਟਾਇਆ। ਸਚ ਪਰਕਾਸ਼ ਹਰਿ ਕਰਾ, ਇਕ ਗਿਆਨ ਦ੍ਰਿੜਾਇਆ। ਸਾਚਾ ਨਾਮ ਝੋਲੀ ਪਾ, ਗੁਰ ਮੰਤਰ ਇਹ ਸਮਝਾਇਆ। ਨਾਮ ਸਤਿ ਸ੍ਰਿਸ਼ਟ ਦਾਤਾ, ਚਾਰ ਵਰਨਾਂ ਵੇਖ ਵਖਾਇਆ। ਨਾਨਕ ਗੁਰ ਬੈਠਾ ਸੀਸ ਝੁਕਾ, ਪਾਰਬ੍ਰਹਮ ਤੇਰੀ ਸਚ ਸੱਚੀ ਸਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਬਚਨ ਅਲਾਇਆ। ਸੋ ਪੁਰਖ ਹੋ ਮਿਹਰਵਾਨ, ਨਾਨਕ ਗੁਰ ਜਣਾਇੰਦਾ। ਸੋ ਪੁਰਖ ਹਰਿ ਭਗਵਾਨ, ਸਤਿ ਸਰੂਪ ਸਮਾਇੰਦਾ। ਹੰ ਜੀਵ ਜਗਤ ਸ਼ੈਤਾਨ, ਆਪਣਾ ਅੰਗ ਕਟਾਇੰਦਾ। ਸੋਹੰ ਸ਼ਬਦ ਕਰ ਪਰਵਾਨ, ਤੇਰਾ ਮੇਰਾ ਭੇਵ ਚੁਕਾਇੰਦਾ। ਏਕਾ ਰੂਪ ਏਕਾ ਨੂਰ ਏਕਾ ਜੋਤ ਇਕ ਗਿਆਨ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਨਿਰਗੁਣ ਵੇਖ ਵਖਾਇੰਦਾ। ਨਾਨਕ ਨਿਰਗੁਣ ਮੇਲ ਮਿਲਾ, ਸਰਗੁਣ ਜੋਤ ਜਗਾਈਆ। ਸਰਗੁਣ ਵੇਖੇ ਸਾਚੇ ਥਾਂ, ਲੋਕਮਾਤ ਫੇਰਾ ਪਾਈਆ। ਹਰਿਜਨ ਸਾਚੇ ਲਏ ਜਗਾ, ਆਪ ਆਪਣੀ ਦਇਆ ਕਮਾਈਆ। ਮੂਰਖ ਮੂੜ੍ਹ ਲਏ ਸਮਝਾ, ਏਕਾ ਸ਼ਬਦ ਜਣਾਈਆ। ਸਚ ਸਤਾਰ ਰਿਹਾ ਵਜਾ, ਅਹਿਬਾਬ ਰਬਾਬ ਇਕ ਫੜਾਈਆ। ਏਕਾ ਰਾਗ ਰਿਹਾ ਅਲ੍ਹਾ, ਧੁਨ ਆਤਮਕ ਇਕ ਜਣਾਈਆ। ਏਕਾ ਮਾਰਗ ਰਿਹਾ ਵਖਾ, ਚਾਰ ਵਰਨ ਵੱਡੀ ਵਡਿਆਈਆ। ਜ਼ਾਤ ਪਾਤ ਕੋਈ ਦਿਸੇ ਨਾ, ਵਰਨ ਗੋਤ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਜੋਤ ਜਗਾਈਆ। ਨਾਨਕ ਗੁਰ ਜਗਤ ਸਮਝਾ, ਚਾਰੋਂ ਕੁੰਟ ਫੇਰਾ ਪਾਇਆ। ਮੂਰਖ ਮੁਗਧ ਕੋਈ ਜਾਣੇ ਨਾ, ਗੁਰਮੁਖ ਸਾਚੇ ਲਏ ਤਰਾਇਆ। ਸਤਿਗੁਰ ਪੂਰੇ ਰੰਗ ਸਾਚਾ ਕੋਈ ਮਾਣੇ ਨਾ, ਨਿੰਦਕ ਨਿੰਦਿਆ ਮੁਖ ਲਗਾਇਆ। ਚਲੇ ਚਲਾਏ ਕੋਈ ਸਾਚੇ ਭਾਣੇ ਨਾ, ਹਰਿ ਭਾਣਾ ਮੂਲ ਨਾ ਭਾਇਆ। ਰਾਜਾ ਰਾਣਾ ਕੋਈ ਪਛਾਣੇ ਨਾ, ਬੰਦੀਖਾਨੇ ਬੰਦ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਗੁਰ ਮੇਲ ਕਰ, ਘਰ ਸੁਹੰਜਣਾ ਜਗੇ ਜੋਤ ਆਦਿ ਨਿਰੰਜਣਾ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸਾਚੇ ਅੰਦਰ ਮੰਦਰ ਮੇਲ ਮਿਲਾਇਆ। ਨਾਨਕ ਗੁਰ ਸਾਚਾ ਮੇਲਾ, ਹਰਿ ਆਪਣਾ
ਆਪ ਕਰਾਇੰਦਾ। ਆਪੇ ਹੋਇਆ ਸੱਜਣ ਸੁਹੇਲਾ, ਸਾਚਾ ਸੰਗ ਨਿਭਾਇੰਦਾ। ਆਪੇ ਵਸਿਆ ਸਦਾ ਅਕੇਲਾ, ਸਗਲਾ ਸੰਗ ਰਖਾਇੰਦਾ। ਅਚਰਜ ਖੇਲ ਪਾਰਬ੍ਰਹਮ ਕਲ ਖੇਲਾ, ਅਭੇਵ ਭੇਦ ਨਾ ਕੋਈ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਗੁਰ ਇਹ ਸਮਝਾਇੰਦਾ। ਨਾਨਕ ਗੁਰ ਚਾਰ ਕੁੰਟ ਦਹਿ ਦਿਸ਼ਾ, ਏਕਾ ਨਾਮ ਦ੍ਰਿੜਾਇੰਦਾ। ਗੁਰਮੁਖ ਸਾਚੇ ਪਾਇਆ ਹਿੱਸਾ, ਰਿਖ ਮੁਨ ਮੁਖ ਛੁਪਾਇੰਦਾ। ਦਰ ਦਰਬਾਰ ਸਚ ਘਰ ਬਾਰ ਕਿਸੇ ਨਾ ਦਿਸਾ, ਮੂਰਖ ਮੂੜ੍ਹੇ ਮਾਇਆ ਧੰਦੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸਤਿਗੁਰ ਸਾਚਾ ਮੇਲ ਹਰਿ, ਹਰਿ ਸਾਚਾ ਮੇਲ ਮਿਲਾਇੰਦਾ। ਸਤਿਗੁਰ ਨਾਨਕ ਸਤਿ ਸਮਾ, ਸਤਿਗੁਰ ਰੂਪ ਵਟਾਇਆ। ਪੁਰਖ ਅਬਿਨਾਸ਼ੀ ਰਿਹਾ ਜਣਾ, ਤੇਰਾ ਮੇਰਾ ਭੇਵ ਨਾ ਰਾਇਆ। ਵੇਖ ਵਖਾਣੇ ਸਭਨੀ ਥਾਂ, ਗਗਨ ਪਤਾਲਾਂ ਫੇਰਾ ਪਾਇਆ। ਤ੍ਰੈਗੁਣ ਅਗਨੀ ਦਿਆਂ ਬੁਝਾ, ਪੰਜ ਤਤ ਸਾਂਤਕ ਸਤਿ ਵਖਾਇਆ। ਆਦਿ ਨਿਰੰਜਣ ਜੋਤ ਜਗਾ, ਜੁਗ ਜੁਗ ਮੇਲ ਮਿਲਾਇਆ। ਸਾਚੀ ਮੰਗੀ ਮੰਗ ਹਰਿ ਦਵਾਰ, ਹਰਿ ਦੇਵੇ ਝੋਲੀ ਪਾਇਆ। ਸਤਿਗੁਰ ਨਾਨਕ ਏਕਾ ਸ਼ਬਦ ਰਿਹਾ ਜਣਾ, ਪ੍ਰਭ ਸਾਚੇ ਹੋਏ ਸਹਾਇਆ। ਕਲਜੁਗ ਕੂੜ ਕੁੜਿਆਰਾ ਰਿਹਾ ਛਾ, ਸਚ ਸੁੱਚ ਦਿਸ ਨਾ ਆਇਆ, ਪੁਰਖ ਅਬਿਨਾਸ਼ੀ ਰਿਹਾ ਜਣਾ। ਆਪਣਾ ਲੇਖਾ ਆਪਣੇ ਹੱਥ ਰਖਾਇਆ, ਤੇਰੀ ਜੋਤੀ ਜੋਤ ਦਏ ਜਗਾ, ਜਾਗਰਤ ਜੋਤ ਇਕ ਵਖਾਇਆ। ਗੁਰ ਗੋਬਿੰਦੇ ਲੜ ਦਏ ਫੜਾ, ਏਕਾ ਮਾਰਗ ਦਏ ਵਖਾਇਆ। ਗੁਣੀ ਗਹਿੰਦੇ ਖੇਲ ਰਚਾ, ਆਪ ਆਪਣਾ ਮੂਲ ਚੁਕਾਇਆ। ਮਾਛੂਵਾੜੇ ਸੱਥਰ ਵਿਛਾ, ਇਕ ਸੁਨੇਹੜਾ ਰਿਹਾ ਘਲਾਇਆ। ਮਿੱਤਰ ਪਿਆਰੇ ਤੇਰਾ ਥਾਂ, ਸੂਲਾਂ ਸੇਜ ਹੰਢਾਇਆ। ਨਾਨਕ ਜੋਤੀ ਲਈ ਜਗਾ, ਗੋਬਿੰਦ ਵੇਖ ਵਖਾਇਆ। ਗੋਬਿੰਦ ਮੇਲਾ ਬੇਪਰਵਾਹ, ਭੇਵ ਕੋਈ ਨਾ ਪਾਇਆ। ਤੇਰਾ ਲਹਿਣਾ ਤੇਰੀ ਝੋਲੀ ਪਾ, ਤੇਰਾ ਸੰਗ ਰਖਾਇਆ। ਬਸਤਰ ਗਹਿਣਾ ਤਨ ਛੁਹਾ, ਸਚ ਸ਼ੰਗਾਰ ਵਖਾਇਆ। ਨੇਤਰ ਨੈਣਾਂ ਦਰਸ ਦਿਖਾ, ਅਕਾਲ ਮੂਰਤ ਰਘੁਰਾਇਆ। ਨਾ ਕੋਈ ਦੂਸਰ ਇਸ਼ਟ ਲਿਆ ਧਿਆ, ਬ੍ਰਹਮਾ ਵਿਸ਼ਨ ਸ਼ਿਵ ਗਣੇਸ਼ ਨਾ ਕੋਈ ਮਨਾਇਆ। ਸਾਰੀ ਸ੍ਰਿਸ਼ਟ ਵੇਖ ਵਖਾ, ਤੇਰਾ ਲੜ ਬੰਧਾਇਆ। ਕੂੜ ਕੁੜਿਆਰਾ ਪਕੜਨਹਾਰਾ ਬਾਂਹ, ਚਾਰੋਂ ਕੁੰਟਾਂ ਹੋਏ ਦੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵਣਹਾਰਾ ਵਰ, ਨਾਨਕ ਗੁਰ ਮੇਲ ਮਿਲਾਇਆ। ਪਾਰਬ੍ਰਹਮ ਪ੍ਰਭ ਕਰਨੇਹਾਰਾ, ਨਾਨਕ ਗੁਰ ਸਮਝਾਇੰਦਾ। ਜੁਗ ਜੁਗ ਲਏ ਮਾਤ ਅਵਤਾਰਾ, ਤੇਰਾ ਮੇਰਾ ਰੂਪ ਵਟਾਇੰਦਾ। ਇਕ ਅਕੱਲਾ ਏਕੰਕਾਰਾ, ਅਕਲ ਕਲਾ ਸਮਾਇੰਦਾ। ਕਲਜੁਗ ਅੰਤਮ ਹੋਏ ਧੁੰਧੂਕਾਰਾ, ਸੰਗ ਮੁਹੰਮਦ ਵੇਖ ਵਖਾਇੰਦਾ। ਸਦੀ ਚੌਧਵੀ ਮਾਰੇ ਮਾਰਾ, ਨਾਮ ਖੰਡਾ ਇਕ ਰਖਾਇੰਦਾ। ਪਰਗਟੇ ਜੋਤ ਨਿਹਕਲੰਕ ਨਰਾਇਣ ਨਰ ਅਵਤਾਰਾ, ਵਰਨ ਗੋਤ ਨਾ ਕੋਈ ਰਖਾਇੰਦਾ। ਗੁਰ ਗੋਬਿੰਦ ਮਿਲਿਆ ਸਚ ਦੁਲਾਰਾ, ਘਰ ਸਾਚੇ ਆਪ ਸੁਹਾਇੰਦਾ। ਸੰਬਲ ਨਗਰੀ ਧਾਮ ਨਿਆਰਾ, ਸਾਢੇ ਤਿੰਨ ਹੱਥ ਬਣਤ ਬਣਾਇੰਦਾ। ਉਚ ਮਹੱਲੇ ਚੜ੍ਹੇ ਅਟੱਲ ਮੁਨਾਰਾ, ਨਿਰਗੁਣ ਵੇਖ ਵਖਾਇੰਦਾ। ਵੀਹ ਸੌ ਬਿਕ੍ਰਮੀ ਆਪ ਕਰਾਏ ਆਪਣੀ ਕਾਰਾ, ਲੇਖਾ ਆਪਣਾ ਹੱਥ ਰਖਾਇੰਦਾ। ਸੰਮਤ ਚੌਦਾਂ ਦਏ ਹੁਲਾਰਾ, ਚੌਦਸ ਚੌਦਾਂ ਫੇਰਾ ਪਾਇੰਦਾ। ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾ ਕਰੇ ਖ਼ਬਰਦਾਰਾ, ਸੋਏ ਕੋਇ ਰਹਿਣ ਨਾ ਪਾਇੰਦਾ। ਸਾਧਾ ਸੰਤਾਂ ਦਏ ਹੁਲਾਰਾ, ਗੁਰੂਆਂ ਪੀਰਾਂ ਆਪ ਉਠਾਇੰਦਾ। ਵੇਦ ਪੁਰਾਨਾ ਕਰੇ ਵਿਚਾਰਾ, ਵੇਦ ਪੁਰਾਨੀ ਆਪ ਅਖਵਾਇੰਦਾ। ਅੰਜੀਲ ਕੁਰਾਨਾ ਕਰੇ ਕਿਨਾਰਾ, ਕਲਜੁਗ ਵੇਲਾ ਅੰਤਮ ਆਇੰਦਾ।
ਖਾਣੀ ਬਾਣੀ ਜਗਤ ਸਹਾਰਾ, ਹਰਿ ਸਾਚੀ ਸੇਵਾ ਲਾਇੰਦਾ। ਚਾਰ ਵਰਨ ਸੁਹਾਏ ਇਕ ਦਵਾਰਾ, ਏਕਾ ਧਾਮ ਰਖਾਇੰਦਾ। ਜ਼ਾਤ ਪਾਤ ਨਾ ਕੋਈ ਵਿਚਾਰਾ, ਊਚ ਨੀਚ ਨਾ ਵੇਖ ਵਖਾਇੰਦਾ। ਵੀਹ ਸੌ ਪੰਦਰਾਂ ਬਿਕ੍ਰਮੀ ਸ੍ਰਿਸ਼ਟ ਸਬਾਈ ਦਏ ਹੁਲਾਰਾ, ਆਪ ਆਪਣੀ ਕਲ ਵਰਤਾਇੰਦਾ। ਸ਼ਬਦ ਗੁਰ ਲੈ ਅਵਤਾਰਾ, ਗੋਬਿੰਦ ਨਾਉਂ ਧਰਾਇੰਦਾ। ਪੰਜ ਤਤ ਨਾ ਕੋਈ ਅਕਾਰਾ, ਹੱਡ ਮਾਸ ਨਾੜੀ ਰੱਤ ਨਾ ਕੋਈ ਵਖਾਇੰਦਾ। ਸ਼ਬਦ ਖੰਡਾ ਤੇਜ਼ ਕਟਾਰਾ, ਆਪਣੇ ਹੱਥ ਉਠਾਇੰਦਾ। ਸਚਖੰਡ ਹਰਿ ਪਾਵੇ ਸਾਰਾ, ਪਹਿਲੀ ਚੇਤਰ ਜੋਤ ਜਗਾਇੰਦਾ। ਦੂਜਾ ਤੀਜਾ ਇਕ ਦਵਾਰਾ, ਚੌਥੇ ਪਦ ਸਮਾਇੰਦਾ। ਪੰਚਮ ਮੇਲਾ ਹਰਿ ਨਿਰੰਕਾਰਾ, ਨਿਰਗੁਣ ਵੇਖ ਵਖਾਇੰਦਾ। ਛੇਵੇਂ ਛੱਪਰ ਛੰਨ ਨਾ ਕੋਈ ਪਸਾਰਾ, ਚਾਰ ਦਿਵਾਰ ਨਾ ਕੋਈ ਰਖਾਇੰਦਾ। ਮੰਦਰ ਮਸਜਿਦ ਸ਼ਿਵਦਵਾਲਾ ਮੱਠ ਨਾ ਗੁਰੂਦਵਾਰਾ, ਨਿਰਮਲ ਜੋਤੀ ਜੋਤ ਪਰਕਾਸ਼ ਕਰਾਇੰਦਾ। ਸੱਤਵੇਂ ਸਤਿ ਪੁਰਖ ਨਿਰੰਜਣ ਖੇਲ ਅਪਰ ਅਪਾਰਾ, ਅਗੰਮ ਅਗੰਮੜੇ ਧਾਮ ਸੁਹਾਇੰਦਾ। ਅੱਠਾਂ ਤੱਤਾਂ ਵਸੇ ਬਾਹਰਾ, ਆਪ ਆਪਣਾ ਮੁਖ ਛੁਪਾਇੰਦਾ। ਨੌਂ ਦਵਾਰੇ ਜਗਤ ਗਵਾਰਾ, ਤਨ ਕੁਹਾੜਾ ਆਪ ਲਗਾਇੰਦਾ। ਗੁਰਮੁਖ ਮੇਲਾ ਦਸਮ ਦਵਾਰਾ, ਆਤਮ ਸੇਜਾ ਇਕ ਸੁਹਾਇੰਦਾ। ਸਾਚਾ ਮੇਲਾ ਕੰਤ ਭਤਾਰਾ, ਕੰਤ ਸੁਹਾਗ ਇਕ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਵਟਾਇੰਦਾ। ਨਾਨਕ ਗੁਰ ਲੇਖ ਲਿਖਾ, ਏਕਾ ਅਲਖ ਜਗਾਈਆ। ਪੁਰਖ ਅਬਿਨਾਸ਼ੀ ਫੇਰਾ ਦੇਵੇ ਪਾ, ਲੋਕਮਾਤ ਵੇਖ ਵਖਾਈਆ। ਏਕਾ ਡੰਕਾ ਦਏ ਵਜਾ, ਸੋਹੰ ਸਾਚਾ ਜਾਪ ਜਪਾਈਆ। ਰਾਓ ਰੰਕਾਂ ਰਿਹਾ ਸਮਝਾ, ਭੁੱਲ ਰਹੇ ਨਾ ਰਾਈਆ। ਲੰਕਾ ਗੜ੍ਹ ਹੰਕਾਰੀ ਦਏ ਤੁੜਾ, ਪੰਦਰਾਂ ਕੱਤਕ ਚਰਨ ਛੁਹਾਈਆ। ਰਾਸ਼ਟਰਪਤ ਲੜ ਦਏ ਫੜਾ, ਸੁਰਤ ਸਵਾਣੀ ਲਏ ਉਠਾਈਆ। ਧਾਮ ਸੁਹੰਜਣਾ ਵੇਖ ਵਖਾ, ਪਟਨੇ ਜੋਤ ਕਰੇ ਰੁਸ਼ਨਾਈਆ। ਪਹਿਲੀ ਕੱਤਕ ਲੇਖਾ ਦਏ ਲਿਖਾ, ਵੀਹ ਸੌ ਪੰਦਰਾਂ ਬਿਕ੍ਰਮੀ ਰਹੀ ਕੁਰਲਾਈਆ। ਪੰਥ ਖਾਲਸਾ ਭੁੱਲ ਰਹੇ ਨਾ ਰਾ, ਨਿਹਕਲੰਕ ਜੋਤ ਕਰੇ ਰੁਸ਼ਨਾਈਆ। ਘਰ ਘਰ ਡੰਕਾ ਦਏ ਵਜਾ, ਪੰਜ ਤਤ ਦਏ ਉਠਾਈਆ। ਵਾਸੀ ਪੁਰੀ ਘਨਕਾ ਆਪ ਅਖਵਾ, ਕਾਹਨਾ ਕ੍ਰਿਸ਼ਨਾ ਰੂਪ ਅਖਵਾਈਆ। ਗੁਰਮੁਖ ਸਾਚੇ ਜਨਕਾ ਲਏ ਜਗਾ, ਜੁਗ ਜੁਗ ਵੱਡੀ ਵਡਿਆਈਆ। ਮਨ ਕਾ ਮਨਕਾ ਦਏ ਫਿਰਾ, ਮਾਣ ਅਭਮਾਣ ਤੋੜ ਤੁੜਾਈਆ। ਸੰਮਤ ਸੋਲਾਂ ਲੇਖਾ ਦਏ ਮੁੱਕਾ, ਹਾੜ ਸਤਾਰਾਂ ਵੱਜੇ ਵਧਾਈਆ। ਸ੍ਰਿਸ਼ਟ ਸਬਾਈ ਚਰਨ ਦਵਾਰਾ ਤੱਕਣਾ ਰਾਹ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਾਧਾਂ ਸੰਤਾਂ ਆਤਮ ਹੋਏ ਸੱਖਣਾ ਚਾਰੋਂ ਕੁੰਟ ਰੋਵਣ ਮਾਰਨ ਧਾ, ਜਮਨ ਕਿਨਾਰਾ ਦਏ ਵਖਾਈਆ। ਗੁਰ ਸਤਿਗੁਰ ਪੂਰਾ ਗੁਰਮੁਖਾਂ ਪਕੜੇ ਆਪੇ ਬਾਂਹ, ਅੰਦਰ ਮੰਦਰ ਮੇਲ ਮਿਲਾਈਆ। ਸਦਾ ਸੁਹੇਲਾ ਦੇਵੇ ਠੰਡੀ ਛਾਂ, ਜੁਗ ਜੁਗ ਵੱਡੀ ਵਡਿਆਈਆ । ਫੜ ਫੜ ਹੰਸ ਬਣਾਏ ਕਾਂ, ਜੋ ਜਨ ਰਹੇ ਸਰਨਾਈਆ। ਆਪੇ ਪਿਤਾ ਆਪੇ ਮਾਂ, ਗੁਰਮੁਖ ਬਾਲ ਅਞਾਣੇ ਗੋਦ ਉਠਾਈਆ। ਮਨਮੁਖ ਜੀਵ ਕੋਈ ਜਾਣੇ ਨਾ, ਮਾਇਆ ਪੜਦਾ ਏਕਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸੇਵਕ ਸੇਵਾ ਰਿਹਾ ਕਮਾਈਆ। ਹਰਿ ਸੇਵਕ ਸੇਵਾਦਾਰ, ਜੁਗ ਜੁਗ ਆਪ ਅਖਵਾਇਆ। ਜਨ ਭਗਤਾਂ ਪਹਿਰੇਦਾਰ, ਦਿਵਸ ਰੈਣ ਵੇਖ ਵਖਾਇਆ। ਕਲਜੁਗ ਤੇਰੀ ਅੰਤਮ ਵਾਰ, ਸਾਕ ਸੈਣ ਸਰਬ ਤਜਾਇਆ। ਜੋਤੀ ਜਾਮਾ ਭੇਖ ਨਿਆਰ, ਆਪ ਆਪਣਾ ਵੇਸ ਵਟਾਇਆ। ਗੁਰਮੁਖ ਸਾਜਣ ਮੀਤ ਮੁਰਾਰ, ਮੀਤ ਮੁਰਾਰਾ ਲਏ ਮਿਲਾਇਆ। ਗੀਤ ਸੁਹਾਗੀ ਗਾਏ ਸਭਾਗੀ ਨਾਰ, ਜਿਸ
ਹਰਿ ਕੰਤ ਕੰਤੂਹਲਾ ਪਾਇਆ। ਆਤਮ ਸੋਈ ਜਾਗੀ ਵਿਚ ਸੰਸਾਰ, ਜਿਸ ਜਨ ਆਪਣੀ ਦਇਆ ਕਮਾਇਆ। ਇਕ ਵੈਰਾਗੀ ਗੁਰਚਰਨ ਪਿਆਰ, ਦੂਜਾ ਥਾਨ ਨਾ ਕੋਈ ਵਖਾਇਆ। ਮਜਨ ਮਾਘੀ ਅਪਰ ਅਪਾਰ, ਦੁਰਮਤ ਮੈਲ ਦਏ ਗਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਸ ਵਟਾਇਆ। ਕਲਜੁਗ ਅੰਤਮ ਵੇਸ ਕਰਤਾਰਾ, ਆਪਣਾ ਆਪ ਕਰਾਇੰਦਾ। ਨੂਰੋ ਨੂਰ ਨੂਰ ਕਰ ਉਜਿਆਰਾ, ਨੂਰੋ ਨੂਰ ਦਰਸਾਇੰਦਾ। ਕੂੜ ਕੂੜਾ ਮੇਟੇ ਪਸਰ ਪਸਾਰਾ, ਕੂੜੀ ਕਿਰਿਆ ਰਹਿਣ ਨਾ ਪਾਇੰਦਾ। ਬੀਸ ਬੀਸਾ ਖੇਲੇ ਖੇਲ ਅਪਰ ਅਪਾਰਾ, ਜਗਤ ਜਗਦੀਸਾ ਆਪ ਅਖਵਾਇੰਦਾ। ਨੌਂ ਖੰਡ ਪ੍ਰਿਥਮੀ ਬੰਨੇ ਏਕਾ ਧਾਰਾ, ਸੱਤਾਂ ਦੀਪਾਂ ਏਕਾ ਰੰਗ ਰੰਗਾਇੰਦਾ। ਇਕ ਸ਼ਬਦ ਇਕ ਜੈਕਾਰਾ, ਏਕਾ ਨਾਉਂ ਅਲਾਇੰਦਾ। ਏਕਾ ਵਣਜ ਇਕ ਵਪਾਰਾ, ਏਕਾ ਵਸਤ ਝੋਲੀ ਪਾਇੰਦਾ। ਏਕਾ ਹੱਟ ਇਕ ਵਣਜਾਰਾ, ਏਕਾ ਨਾਮ ਵਖਾਇੰਦਾ। ਏਕਾ ਤਟ ਇਕ ਕਿਨਾਰਾ, ਸਰ ਸਰੋਵਰ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵਣਹਾਰਾ ਵਰ, ਜੁਗ ਜੁਗ ਆਪ ਅਖਵਾਇੰਦਾ। ਹਰਿਜਨ ਸਾਚੇ ਸਾਚਾ ਲਹਿਣਾ, ਜੁਗ ਜੁਗ ਝੋਲੀ ਪਾਇਆ। ਨੇਤਰ ਲੋਚਣ ਦਰਸ਼ਨ ਨੈਣਾਂ, ਆਤਮ ਤ੍ਰਿਸ਼ਨ ਮਿਟਾਇਆ। ਸ਼ਬਦ ਬਸਤਰ ਤਨ ਪਾਏ ਗਹਿਣਾ, ਸੋਲਾਂ ਸ਼ੰਗਾਰ ਕਰਾਇਆ। ਸਾਧ ਸੰਗਤ ਸਚ ਸਾਚੀ ਬਹਿਣਾ, ਏਕਾ ਨਾਮ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਨਾਮ ਧਰਾਇਆ। ਨਿਹਕਲੰਕ ਹਰਿ ਕਰਤਾਰਾ, ਕਰਤਾ ਪੁਰਖ ਅਖਵਾਈਆ। ਕਲਜੁਗ ਅੰਤਮ ਲਏ ਅਵਤਾਰਾ, ਗੁਰਮੁਖਾਂ ਰਿਹਾ ਉਠਾਈਆ। ਸ਼ਬਦੀ ਸ਼ਬਦ ਕਰੇ ਜੈਕਾਰਾ, ਸ਼ਬਦੀ ਨਾਦ ਵਜਾਈਆ। ਜੋਤੀ ਜੋਤ ਜੋਤ ਉਜਿਆਰਾ, ਜੋਤ ਨੂਰ ਕਰੇ ਰੁਸ਼ਨਾਈਆ। ਸਾਚਾ ਅਸਵ ਕਰ ਤਿਆਰਾ, ਸੋਲਾਂ ਕਲੀਆਂ ਆਸਣ ਪਾਈਆ। ਸ਼ਸਤਰ ਬਸਤਰ ਅਪਰ ਅਪਾਰਾ, ਆਪ ਆਪਣਾ ਰਿਹਾ ਉਠਾਈਆ। ਕਲਗੀ ਤੋੜਾ ਸੀਸ ਦਸਤਾਰਾ, ਜੋਤੀ ਜੋੜਾ ਜੋੜ ਜੁੜਾਈਆ। ਗੁਰ ਸ਼ਬਦ ਸ਼ਬਦ ਗੁਰ ਜੁਗ ਜੁਗ ਅਵਤਾਰਾ, ਨਾ ਮਰੇ ਨਾ ਜਾਈਆ। ਆਦਿ ਪੁਰਖ ਅਕਾਲ ਮੂਰਤ ਪੀਆ ਪਿਆਰਾ, ਸ਼ਬਦ ਗੋਬਿੰਦ ਨਾਮ ਧਰਾਈਆ। ਸੰਬਲ ਨਗਰੀ ਧਾਮ ਨਿਆਰਾ, ਆਪਣੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਵੇਖ ਵਖਾਈਆ।
ਚਰਨ ਕਵਲ ਜਨ ਨਾਤਾ ਜੋੜ, ਗੁਰਮੁਖ ਮੇਲ ਮਿਲਾਇੰਦਾ। ਸ਼ਬਦ ਚੜ੍ਹਾਏ ਸਾਚੇ ਘੋੜ, ਸਾਚਾ ਧਾਮ ਸੁਹਾਇੰਦਾ। ਧੁਰਦਰਗਾਹੀ ਆਇਆ ਦੌੜ, ਲੋਕਮਾਤ ਵੇਖ ਵਖਾਇੰਦਾ। ਵੇਖੇ ਪਰਖੇ ਮਿਠਾ ਕੌੜ, ਸ਼ਬਦ ਹਥੌੜਾ ਹੱਥ ਉਠਾਇੰਦਾ। ਪੂਤ ਸਪੂਤਾ ਬ੍ਰਹਿਮਣ ਗੌੜ, ਵਰਨ ਅਵਰਨਾ ਵੇਖ ਵਖਾਇੰਦਾ। ਦੋ ਜਹਾਨਾਂ ਲਾਏ ਏਕਾ ਪੌੜ, ਏਕਾ ਡੰਡਾ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਮੇਲਾ ਸਚ ਦਰਗਾਹ, ਗੁਰ ਸਤਿਗੁਰ ਆਪ ਕਰਾਇਆ। ਗੁਰ ਸ਼ਬਦੀ ਬਣਿਆ ਜਗਤ ਮਲਾਹ, ਜਨ ਬੇੜਾ ਬੰਨੇ ਲਾਇਆ। ਏਕਾ ਨਾਮ ਰਿਹਾ ਜਪਾ, ਅਕਾਲ ਮੂਰਤ ਦਰਸਾਇਆ। ਪੰਜ ਤਤ ਨਾ ਕੋਈ ਵਖਾ, ਮੜੀ ਗੋਰ ਨਾ ਕੋਈ ਮਨਾਇਆ। ਸਾਚਾ
ਇਸ਼ਟ ਲਿਆ ਉਪਾ, ਸਚ ਸੱਚੀ ਬਖ਼ਸ਼ੇ ਸਰਨਾਇਆ। ਨਿਰਮਲ ਦੀਪਕ ਜੋਤ ਜਗਾ, ਘਰ ਘਰ ਕਰੇ ਰੁਸ਼ਨਾਇਆ। ਘਰ ਮੰਦਰ ਘਰ ਡੇਰਾ ਲਾ, ਘਰ ਖੇਲੇ ਸਹਿਜ ਸਭਾਇਆ। ਧੁਨ ਅਨਾਦੀ ਇਕ ਸੁਣਾ, ਬ੍ਰਹਿਮਾਦੀ ਖੋਜ ਖੁਜਾਇਆ। ਆਦਿ ਜੁਗਾਦੀ ਮੇਲ ਮਿਲਾ, ਜੁਗ ਵਿਛੜੇ ਜਗ ਲਏ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਾਜਨ ਵੇਖ ਵਖਾਇਆ। ਹਰਿ ਸਾਜਨ ਹਰਿ ਮੀਤੜਾ, ਪਾਰਬ੍ਰਹਮ ਕਰਤਾਰ। ਗੁਰਸਿਖ ਰੰਗੇ ਕਾਇਆ ਚੀਥੜਾ, ਨਾਮ ਮਜੀਠੀ ਅਪਰ ਅਪਾਰ। ਕਾਇਆ ਕਰੇ ਠੰਡੀ ਸੀਤੜਾ, ਅੰਮ੍ਰਿਤ ਦੇਵੇ ਠੰਡੀ ਠਾਰ। ਮਿਠਾ ਕਰੇ ਕੌੜਾ ਰੀਠੜਾ, ਆਪ ਆਪਣੀ ਕਿਰਪਾ ਧਾਰ। ਦੇਵੇ ਨਾਮ ਸ਼ਬਦ ਅਨਡੀਠੜਾ, ਦਿਸ ਆਏ ਨਾ ਵਿਚ ਸੰਸਾਰ। ਆਪ ਆਪਣੇ ਜੇਹਾ ਗੁਰਮੁਖ ਸਾਜਨ ਹਰਿ ਹਰਿ ਕੀਤੜਾ, ਏਕਾ ਦੂਜਾ ਭੌ ਨਿਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਕੰਤ ਭਤਾਰ। ਹਰਿਜਨ ਮੇਲਾ ਕੰਤ ਭਤਾਰਾ, ਆਤਮ ਸੇਜ ਵਿਛਾਈਆ। ਸ਼ਬਦ ਸਿੰਘਾਸਣ ਕਰ ਤਿਆਰਾ, ਬੈਠਾ ਆਸਣ ਲਾਈਆ। ਆਪ ਆਪਣਾ ਕਰੇ ਪਿਆਰਾ, ਗੁਰਮੁਖਾਂ ਰਾਹ ਤਕਾਈਆ। ਆਪੇ ਖੋਲ੍ਹੇ ਬੰਦ ਕਿਵਾੜਾ, ਅੰਦਰ ਮੰਦਰ ਕੁੰਡਾ ਲਾਹੀਆ। ਮੇਟ ਮਿਟਾਏ ਪੰਚਮ ਧਾੜਾ, ਪੰਚਮ ਮੁਖ ਭਵਾਈਆ। ਬਹੱਤਰ ਨਾੜੀ ਵੱਜੇ ਤਾੜਾ, ਅਨਹਦ ਰਾਗ ਅਲਾਈਆ। ਸਾਚੀ ਸਖੀਆਂ ਮੇਲਾ ਧਰਮ ਅਖਾੜਾ, ਕਰਮ ਖੰਡ ਜਣਾਈਆ। ਗੁਰਮੁਖ ਸਾਜਨ ਸੋਹੇ ਬੰਕ ਦਵਾਰਾ, ਘਰ ਸਾਚਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਾਜਨ ਵੇਖ ਵਖਾਈਆ। ਗੁਰਮੁਖ ਸਾਜਣ ਵਰ ਘਰ ਪਾਇਆ, ਆਤਮ ਵੱਜੀ ਵਧਾਈਆ। ਗੁਰ ਸ਼ਬਦੀ ਸਾਚਾ ਸਗਨ ਮਨਾਇਆ, ਰਸਨਾ ਜਿਹਵਾ ਹਰਿ ਹਰਿ ਗਾਈਆ। ਕੌਸਤਕ ਮਣੀਆ ਮਸਤਕ ਥੇਵਾ ਇਕ ਲਗਾਇਆ, ਜੋਤ ਲਿਲਾਟੀ ਰਿਹਾ ਜਗਾਈਆ। ਸਾਚੀ ਸੇਵਾ ਆਪ ਕਮਾਇਆ, ਸੇਵਕ ਸੇਵਾਦਾਰ ਅਖਵਾਈਆ। ਕਲਜੁਗ ਅੰਤਮ ਫੇਰਾ ਪਾਇਆ, ਹਰਿ ਗੋਬਿੰਦ ਰੂਪ ਵਟਾਈਆ। ਆਦਿ ਨਿਰੰਜਣ ਅਲਖ ਅਭੇਵਾ ਦਿਸ ਨਾ ਆਇਆ, ਨਿਰਗੁਣ ਸਰਗੁਣ ਭੇਵ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਮੇਲਾ ਬੇਪਰਵਾਹੀਆ। ਦਰ ਮੇਲਾ ਘਰ ਮੇਲਿਆ, ਧੰਨ ਸਬਾਈ ਰੈਣ। ਆਪੇ ਗੁਰੂ ਗੁਰੂ ਗੁਰ ਚੇਲਿਆ, ਆਪੇ ਵੇਖੇ ਆਪਣੇ ਨੈਣ। ਆਪੇ ਹੋਇਆ ਸੱਜਣ ਸੁਹੇਲਿਆ, ਆਪ ਚੁਕਾਏ ਲਹਿਣ ਦੇਣ। ਆਪਣਾ ਖੇਲ ਆਪੇ ਖੇਲਿਆ, ਆਪ ਵਹਾਏ ਆਪਣਾ ਵਹਿਣ। ਜਨ ਭਗਤਾਂ ਕੱਟਣ ਆਇਆ ਧਰਮ ਰਾਏ ਦੀ ਜੇਲਿਆ, ਲਾੜੀ ਮੌਤ ਨਾ ਖਾਏ ਡੈਣ। ਜੋਤ ਨਿਰੰਜਣ ਚਾੜ੍ਹੇ ਤੇਲਿਆ, ਸੁਰਤ ਸ਼ਬਦ ਏਕਾ ਧਾਮ ਅਕੱਠੇ ਰਹਿਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਆਪੇ ਜਾਣੇ ਆਪਣਾ ਵੇਲਿਆ। ਹਰਿਜਨ ਮੇਲਾ ਸਾਚੇ ਸ਼ਾਹ, ਮਿਲੇ ਮੇਲ ਬਨਵਾਰਿਆ। ਏਕਾ ਮਾਰਗ ਰਿਹਾ ਪਾ, ਇਕ ਅਕੱਲਾ ਏਕੰਕਾਰਿਆ। ਬ੍ਰਹਮਾ ਵਿਸ਼ਨ ਸ਼ਿਵ ਰਿਹਾ ਜਗਾ, ਕਰੋੜ ਤੇਤੀਸਾ ਆਪ ਉਠਾ ਰਿਹਾ। ਲੋਕਮਾਤੀ ਫੇਰਾ ਪਾ, ਜੀਵ ਜੰਤ ਜਗਾ ਰਿਹਾ। ਸਾਧਾਂ ਸੰਤਾਂ ਦਏ ਹਿਲਾ, ਆਤਮ ਬੂਝ ਬੁਝਾ ਰਿਹਾ। ਰਾਜ ਰਾਜਾਨਾ ਦਏ ਮਿਟਾ, ਸੀਸ ਤਾਜ ਨਾ ਕੋਈ ਟਿਕਾ ਰਿਹਾ। ਸ਼ਬਦ ਡੰਕਾ ਇਕ ਵਜਾ, ਗੁਰ ਗੋਬਿੰਦ ਸੇਵਾ ਲਾ ਰਿਹਾ। ਸ਼ਬਦ ਗੋਬਿੰਦ ਆਪ ਅਖਵਾ, ਹਰਿ ਜੋਤੀ ਪੁਰਖ ਅਕਾਲ ਆਪ ਮਨਾ ਰਿਹਾ। ਵਰਨ ਗੋਤ ਨਾ ਲਈ ਕੋਈ ਬਣਤ ਬਣਾ, ਊਚ ਨੀਚ ਨਾ ਕੋਈ ਵਖਾ ਲਿਆ। ਸਾਧ ਸੰਤ ਸੋਏ ਲਏ ਜਗਾ, ਜਿਸ ਤੇਰਾ ਭਾਣਾ ਸੀਸ ਮਸਤਕ ਆਪ ਟਿਕਾ ਲਿਆ। ਵੇਖ ਵਖਾਣੇ ਥਾਉਂ
ਥਾਂ, ਹਰ ਘਟ ਆਸਣ ਲਾ ਲਿਆ। ਜੁਗ ਵਿਛੜੇ ਜਗ ਪਕੜ ਉਠਾਏ ਬਾਂਹ, ਆਪ ਆਪਣਾ ਮੂਲ ਪਛਾਨਿਆ। ਸਦਾ ਸੁਹੇਲਾ ਦੇਵਣਹਾਰਾ ਠੰਡੀ ਛਾਂ, ਹਰਿਜਨ ਬਖ਼ਸ਼ੇ ਚਰਨ ਧਿਆਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਮੇਲਾ ਸਾਚੇ ਘਰ, ਘਰ ਸੁਹੰਜਣਾ ਇਕ ਵਖਾ ਲਿਆ। ਘਰ ਸੁਹੰਜਣਾ ਜੋਤ ਨਿਰੰਜਣਾ, ਏਕਾ ਬਾਤੀ ਰਿਹਾ ਵਖਾਈਆ। ਸਰ ਸਰੋਵਰ ਸਾਚਾ ਮਜਨਾ, ਲਹਿਣਾ ਦੇਣਾ ਬਾਕੀ ਰਿਹਾ ਚੁਕਾਈਆ। ਆਵਣ ਜਾਵਣ ਲੱਖ ਚੁਰਾਸੀ ਗੁਰਮੁਖ ਸਾਚੇ ਤਜਣਾ, ਪੱਤਤ ਪਾਵਣ ਵਿਚ ਸਮਾਈਆ। ਜੋ ਘੜਿਆ ਸੋ ਭੱਜਣਾ, ਥਿਰ ਰਹਿਣ ਨਾ ਪਾਈਆ। ਹਰਿਜਨ ਹਰਿ ਹਰਿ ਆਦਿ ਜੁਗਾਦਿ ਜੁਗ ਜੁਗ ਰੱਖੇ ਲਜਣਾ, ਲਾਜਾਵੰਤ ਆਪ ਅਖਵਾਈਆ। ਕਲਜੁਗ ਅੰਤਮ ਪੜਦਾ ਕੱਜਣਾ, ਨਾਮ ਦੋਸ਼ਾਲਾ ਉਪਰ ਪਾਈਆ। ਕਾਲ ਨਗਾਰਾ ਸ੍ਰਿਸ਼ਟ ਸਬਾਈ ਵੱਜਣਾ, ਕਾਲ ਮਹਾਂਕਾਲ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਚਾਈਂ ਚਾਈਂਆ। ਹਰਿਜਨ ਹਰਿ ਹਰਿ ਪਾਇਆ, ਪਾਇਆ ਹਰਿ ਗੋਬਿੰਦ। ਸਹਿੰਸਾ ਰੋਗ ਮਿਟਾਇਆ, ਉਤਰੀ ਸਗਲੀ ਚਿੰਦ। ਹਉਮੇ ਰੋਗ ਜਲਾਇਆ, ਹਰਿ ਪਾਇਆ ਸਦ ਬਖ਼ਸ਼ਿੰਦ। ਤਾਮਸ ਤ੍ਰਿਸਨ ਗਵਾਇਆ, ਮਿਲਿਆ ਮੇਲ ਗੁਣੀ ਗਹਿੰਦ। ਏਕਾ ਰੰਗ ਰੰਗਾਇਆ, ਗੁਰਮੁਖ ਉਪਜਾਏ ਆਪ ਆਪਣੀ ਸਾਚੀ ਬਿੰਦ। ਜੋਤੀ ਜਾਮਾ ਭੇਖ ਵਟਾਇਆ, ਭਾਗ ਲਗਾਇਆ ਭਾਰਤ ਹਿੰਦ। ਸੰਬਲ ਨਗਰੀ ਧਾਮ ਸੁਹਾਇਆ, ਮਨਮੁਖ ਲਗਾਏ ਆਪਣੀ ਨਿੰਦ। ਗੁਰਮੁਖ ਨਿਰਮਲ ਜੋਤ ਕਰੇ ਰੁਸ਼ਨਾਇਆ, ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧ। ਹਉਮੇ ਹੰਗਤਾ ਦੇਵੇ ਗੜ੍ਹ ਤੁੜਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਸ ਵਟਾਇਆ। ਕਲਜੁਗ ਅੰਤਮ ਨੈਣ ਉਘਾੜਾ, ਨੇਤਰ ਨੀਰ ਵਹਾਇੰਦਾ। ਚਾਰੋਂ ਕੁੰਟ ਜੂਠੀ ਝੂਠੀ ਧਾੜਾ, ਨਾ ਕੋਈ ਸੰਗ ਨਿਭਾਇੰਦਾ। ਫਿਰੇ ਦਰੋਹੀ ਜੰਗਲ ਜੂਹ ਉਜਾੜ ਪਹਾੜਾ, ਏਕਾ ਨਾਅਰਾ ਲਾਇੰਦਾ। ਖ਼ੁਦੀ ਖ਼ੁਦਾਈ ਵੇਖ ਵਿਚਾਰਾ, ਭੇਖਾਧਾਰੀ ਭੇਖ ਵਟਾਇੰਦਾ। ਮੁੱਲਾਂ ਸ਼ੇਖ਼ ਮੁਸਾਇਕ ਪੀਰ ਦਸਤਗੀਰ ਗਏ ਹਾਰਾ, ਨਾ ਕੋਈ ਧੀਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਲਏ ਵਰ, ਦਰ ਸਾਚਾ ਇਕ ਸੁਹਾਇੰਦਾ । ਘਰ ਪਾਇਆ ਪੁਰਖ ਅਗੰਮ, ਸਗਲੀ ਚਿੰਤ ਮਿਟਾਈਆ। ਨਾ ਮਰੇ ਨਾ ਪਏ ਜੰਮ, ਮਾਤ ਗਰਭ ਨਾ ਫੇਰੀ ਪਾਈਆ। ਪਵਣ ਸਵਾਸੀ ਲਏ ਨਾ ਦਮ, ਨਾ ਨੇਤਰ ਨੀਰ ਵਹਾਈਆ। ਜੁਗ ਜੁਗ ਆਪੇ ਜਾਣੇ ਆਪਣਾ ਕੰਮ, ਕਰਤਾ ਕਰਨਹਾਰ ਆਪ ਅਖਵਾਈਆ। ਜਨ ਭਗਤਾਂ ਦੇਵੇ ਸ਼ਬਦ ਸਰੂਪੀ ਸਾਚਾ ਤਮ, ਤ੍ਰਿਸਨਾ ਭੁੱਖ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿ ਗੋਬਿੰਦ ਰੂਪ ਸਮਾਈਆ। ਹਰਿ ਸ਼ਬਦ ਅਪਾਰ, ਗੋਬਿੰਦ ਨਾਮ ਧਰਾਇਆ। ਪਰਗਟ ਹੋ ਵਿਚ ਸੰਸਾਰ, ਸਾਚਾ ਡੰਕ ਵਜਾਇਆ। ਭੇਖ ਪਖੰਡਾ ਦਏ ਨਿਵਾਰ, ਜੂਠ ਝੂਠ ਰਹਿਣ ਨਾ ਪਾਇਆ। ਆਪੇ ਤੋੜੇ ਗੜ੍ਹ ਹੰਕਾਰ, ਸਾਚਾ ਖੰਡਾ ਹੱਥ ਉਠਾਇਆ। ਜੇਰਜ ਅੰਡਾ ਪਾਵੇ ਸਾਰ, ਉਤਭੁਜ ਸੇਤਜ ਵੇਖ ਵਖਾਇਆ। ਬ੍ਰਹਿਮੰਡਾਂ ਖੋਜੇ ਹਰਿ ਨਿਰੰਕਾਰ, ਆਪ ਆਪਣੀ ਕਲ ਵਰਤਾਇਆ। ਬ੍ਰਹਮਾ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਇਆ। ਵਿਸ਼ਨੂੰ ਵੰਸੀ ਕਰੇ ਹਾਹਾਕਾਰ, ਭਗਵਨ ਜੋਤੀ ਵੇਸ ਵਟਾਇਆ। ਸ਼ਿਵ ਸ਼ੰਕਰ ਕਰ ਰਿਹਾ ਪੁਕਾਰ, ਭੋਲੇ ਨਾਥ ਸੁਧ ਨਾ ਰਾਇਆ। ਕਰੋੜ ਤੇਤੀਸਾ ਰੋਵੇ ਧਾਹਾਂ ਮਾਰ, ਸੁਰਪਤ ਰਾਜਾ ਇੰਦ ਰਿਹਾ ਕੁਰਲਾਇਆ। ਰਵ ਸਸ ਕਰਨ ਪੁਕਾਰ, ਤਾਰਾ ਮੰਡਲ ਰਿਹਾ ਸ਼ਰਮਾਇਆ। ਗਗਨ
ਪਤਾਲਾਂ ਆਈ ਹਾਰ, ਗਗਨ ਗਗਨੰਤਰ ਵੇਖ ਵਖਾਇਆ। ਲੱਗੀ ਬਸੰਤਰ ਵਿਚ ਸੰਸਾਰ, ਤ੍ਰੈਗੁਣ ਮਾਇਆ ਜਾਲ ਵਿਛਾਇਆ। ਪੰਚਮ ਤਤ ਹਾਹਾਕਾਰ, ਕਾਮ ਕਰੋਧ ਲੋਭ ਮੋਹ ਹੰਕਾਰ ਸੁਣਾਇਆ। ਮਨਮਤ ਮਨਮੁਖ ਜੀਵਾਂ ਕਰ ਪਿਆਰ, ਝੂਠੇ ਧੰਦੇ ਲਾਇਆ। ਗੁਰਮਤ ਭੁੱਲੇ ਜੀਵ ਗਵਾਰ, ਗੁਰ ਪੂਰਾ ਦਿਸ ਨਾ ਆਇਆ। ਨਾਨਕ ਗੋਬਿੰਦ ਹਰਿ ਅਵਤਾਰ, ਜੋਤੀ ਸ਼ਬਦੀ ਵੇਸ ਵਟਾਇਆ। ਅੰਗਦ ਅੰਗੀ ਕਰਿਆ ਕਾਰ, ਅਮਰਦਾਸੇ ਸੇਵਾ ਲਾਇਆ। ਰਾਮਦਾਸ ਹਰਿ ਕਰ ਪਿਆਰ, ਸਰ ਸਰੋਵਰ ਵੇਖ ਵਖਾਇਆ। ਅੰਮ੍ਰਿਤ ਬਖ਼ਸ਼ੀ ਸਾਚੀ ਧਾਰ, ਸੇਵਕ ਸੇਵਾ ਰਿਹਾ ਕਮਾਇਆ। ਗੁਰ ਅਰਜਨ ਮਿਲਿਆ ਮੀਤ ਮੁਰਾਰ, ਮੀਤ ਮੁਰਾਰਾ ਆਪ ਅਖਵਾਇਆ। ਅਗਾਧ ਬੋਧ ਸ਼ਬਦ ਉਚਾਰ, ਬੋਧ ਅਗਾਧਾ ਗਿਆਨ ਦ੍ਰਿੜਾਇਆ। ਗੁਰੂ ਗ੍ਰੰਥ ਗ੍ਰੰਥ ਗੁਰ ਕਰ ਤਿਆਰ, ਗੁਰ ਸਾਚਾ ਹੱਟ ਵਖਾਇਆ। ਤੀਰਥ ਤੱਟਾਂ ਪਾਰ ਕਿਨਾਰ, ਦੇਵੀ ਦੇਵ ਨਾ ਕੋਈ ਮਨਾਇਆ। ਸਾਚਾ ਲਾਹਾ ਗੁਰਮੁਖ ਵਿਰਲਾ ਪਾਵੇ ਸਾਰ, ਜਿਸ ਜਨ ਗੁਰ ਕਾ ਸ਼ਬਦ ਹਿਰਦੇ ਹਰਿ ਵਸਾਇਆ। ਦੀਪਕ ਜੋਤ ਜਗਾਏ ਲਟ ਲਟਾ, ਅਗਿਆਨ ਅੰਧੇਰ ਮਿਟਾਇਆ। ਆਪਣੀ ਵਸਤ ਵੇਖੇ ਆਪਣੇ ਚੌਦਾਂ ਹੱਟਾਂ, ਕਾਇਆ ਮੰਦਰ ਸਚ ਦਵਾਰਾ ਹਰਿ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸ਼ਬਦ ਦਏ ਵਡਿਆਇਆ। ਗੁਰ ਸ਼ਬਦ ਸਤਿਗੁਰ ਪੂਰਾ, ਆਦਿ ਅੰਤ ਅਖਵਾਇਆ। ਆਪ ਵਜਾਏ ਆਪਣੀ ਤੂਰਾ, ਆਪੇ ਰਾਗ ਅਲਾਇਆ। ਆਪੇ ਹੋਏ ਸਰਬ ਕਲ ਭਰਪੂਰਾ, ਸਮਰਥ ਪੁਰਖ ਅਖਵਾਇਆ। ਆਪੇ ਵਸੇ ਨੇੜੇ ਦੂਰਾ, ਹਾਜ਼ਰ ਹਜ਼ੂਰ ਆਪ ਹੋ ਆਇਆ। ਆਪੇ ਜੋਤੀ ਜੋਤ ਜਗਾਏ ਸ਼ਬਦ ਕੋਹਤੂਰਾ, ਨੂਰੋ ਨੂਰ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਅਰਜਨ ਦਿਤਾ ਇਕ ਵਰ, ਇਕ ਗਿਆਨ ਦ੍ਰਿੜਾਇਆ। ਇਕ ਗਿਆਨਾ ਇਕ ਧਿਆਨਾ, ਏਕਾ ਸ਼ਬਦ ਜਣਾਈਆ। ਏਕਾ ਹਰਿ ਏਕਾ ਵਰ ਧੁਰ ਫ਼ਰਮਾਣਾ, ਏਕਾ ਬੂਝ ਬੁਝਾਈਆ। ਏਕਾ ਰਸਨਾ ਏਕਾ ਚਿਲਾ ਤੀਰ ਕਮਾਨਾ, ਗੁਰ ਸ਼ਬਦੀ ਆਪ ਚਲਾਈਆ। ਸ੍ਰਿਸ਼ਟ ਸਬਾਈ ਬੱਧਾ ਗਾਨਾ, ਆਤਮ ਤੰਦ ਬੰਧਾਈਆ। ਅਨਹਦ ਰਾਗ ਸੁਣਾਏ ਸਾਚਾ ਗਾਨਾ, ਜਿਸ ਜਨ ਆਤਮ ਅੰਤਰ ਲਿਵ ਲਾਈਆ। ਇਕ ਉਪਜਾਏ ਸਚ ਤਰਾਨਾ, ਸਹਿਜ ਧੁੰਨ ਸਮਾਈਆ। ਅੰਮ੍ਰਿਤ ਆਤਮ ਦੇਵੇ ਪੀਣਾ ਖਾਣਾ, ਗੁਰ ਪੂਰੇ ਹੱਥ ਵਡਿਆਈਆ। ਗੁਰੂ ਗ੍ਰੰਥ ਇਹ ਭੇਵ ਖੁਲ੍ਹਾਣਾ, ਏਕਾ ਗੁਰ ਅਖਵਾਈਆ। ਏਕਾ ਇਸ਼ਟ ਦੇਵ ਸ੍ਰੀ ਭਗਵਾਨਾ, ਦੂਸਰ ਕੋਈ ਦਿਸ ਨਾ ਆਈਆ। ਜਲ ਥਲ ਮਹੀਅਲ ਆਪ ਸਮਾਣਾ, ਹਰ ਘਟ ਬੈਠਾ ਆਸਣ ਲਾਈਆ। ਗੁਰਮੁਖ ਸਾਜਨ ਕਰ ਪਰਵਾਨਾ, ਆਪ ਆਪਣੀ ਬੂਝ ਬੁਝਾਈਆ। ਇਕ ਵਖਾਏ ਧਰਮ ਨਿਸ਼ਾਨਾ, ਦੋ ਜਹਾਨਾ ਰਿਹਾ ਝੁਲਾਈਆ। ਜੋਤੀ ਨੂਰ ਹਰਿ ਮਿਹਰਵਾਨਾ, ਵੇਸ ਅਨੇਕਾ ਆਪ ਕਰਾਈਆ। ਆਪੇ ਹੋਇਆ ਜਾਣੀ ਜਾਣਾ, ਜਾਨਣਹਾਰ ਸ੍ਰਿਸ਼ਟ ਸਬਾਈਆ। ਕਲਜੁਗ ਖੇਲੇ ਖੇਲ ਮਹਾਨਾ, ਆਪਣੀ ਇਛਿਆ ਆਪੇ ਪੂਰ ਕਰਾਈਆ। ਗੁਰ ਗੋਬਿੰਦ ਕਰਿਆ ਦਰ ਪਰਵਾਨਾ, ਸਾਚੀ ਭਿਛਿਆ ਝੋਲੀ ਪਾਈਆ। ਪਰਗਟ ਹੋਏ ਨਿਹਕਲੰਕ ਬਲੀ ਬਲਵਾਨਾ, ਨੌਂ ਖੰਡ ਪ੍ਰਿਥਮੀ ਸ੍ਰਿਸ਼ਟ ਸਬਾਈ ਕਰੇ ਲੜਾਈਆ। ਸ਼ਬਦ ਖੰਡਾ ਤੇਜ਼ ਕਟਾਰ ਤੀਰ ਤਫੰਗ ਨਾ ਕੋਈ ਹੱਥ ਉਠਾਨਾ, ਨਾਮ ਖੰਡਾ ਇਕ ਚਲਾਈਆ। ਗੁਰਮੁਖਾਂ ਬਖ਼ਸ਼ੇ ਚਰਨ ਧਿਆਨਾ, ਸਾਚਾ ਯੁੱਧ ਇਕ ਕਰਾਈਆ। ਆਪਣੀ ਖਿਚੇ ਆਪ ਕਿਰਪਾਨਾ, ਆਪੇ ਰਿਹਾ ਚਲਾਈਆ। ਸੀਸ ਧੜ ਵੱਖ ਵੱਖ ਕਰਾਨਾ, ਅਪਣੇ ਹੱਥ ਰੱਖੇ ਵਡਿਆਈਆ। ਸਿਖ ਸਿੰਘ ਨਾ ਕੋਈ ਲੜਾਨਾ, ਪਿਛਲਾ ਲੇਖਾ ਪੂਰਾ ਰਿਹਾ ਕਰਾਈਆ। ਪਰਗਟ
ਹੋਏ ਜੋਧਾ ਸੂਰ ਬਲੀ ਬਲਵਾਨਾ, ਸ਼ਾਹ ਸੁਲਤਾਨਾ ਆਪ ਅਖਵਾਈਆ। ਆਪੇ ਆਏ ਵਿਚ ਮੈਦਾਨਾ, ਸ੍ਰਿਸ਼ਟ ਸਬਾਈ ਲਏ ਉਠਾਈਆ। ਦੋ ਧੜ ਹਰਿ ਵੇਖ ਵਖਾਨਾ, ਈਸਾ ਮੂਸਾ ਸੰਗ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜਨ ਭਗਤਾਂ ਸੇਵਾ ਰਿਹਾ ਕਮਾਈਆ। ਭਗਤ ਜਨਾਂ ਹਰਿ ਸਾਚਾ ਮੀਤਾ, ਸਾਚੀ ਸੇਵ ਕਮਾਇੰਦਾ। ਜੁਗ ਜੁਗ ਜਾਣੇ ਆਪਣੀ ਰੀਤਾ, ਆਪਣੀ ਕਾਰ ਕਮਾਇੰਦਾ। ਆਪੇ ਰਾਮਾ ਆਪੇ ਸੀਤਾ, ਆਪੇ ਦੁਸ਼ਟ ਹੰਕਾਰੀ ਰਾਵਣ ਮਾਰ ਮੁਕਾਇੰਦਾ। ਆਪ ਸੁਣਾਏ ਅਰਜਨ ਅਠਾਰਾਂ ਧਿਆਏ ਗੀਤਾ, ਰਥ ਰਥਵਾਹੀ ਆਪ ਅਖਵਾਇੰਦਾ। ਆਪੇ ਨਾਨਕ ਨਾਮ ਪਿਆਲਾ ਪੀਤਾ, ਆਪ ਆਪਣਾ ਰਸ ਵਖਾਇੰਦਾ। ਆਪੇ ਗੋਬਿੰਦ ਹੋਏ ਪੂਤ ਸਪੂਤਾ, ਆਪ ਆਪਣਾ ਸੰਗ ਰਖਾਇੰਦਾ। ਆਪੇ ਵੇਖਣਹਾਰਾ ਚਾਰੇ ਕੂਟਾਂ, ਦਹਿ ਦਿਸ਼ਾ ਫੇਰੀ ਪਾਇੰਦਾ। ਆਪੇ ਮੇਟਣਹਾਰਾ ਭੇਖ ਪਖੰਡਾ ਜੂਠਾ ਝੂਠਾ, ਆਪੇ ਰਚਨ ਰਚਾਇੰਦਾ। ਆਪੇ ਰਾਜ ਰਾਜਨ ਸ਼ਾਹ ਸੁਲਤਾਨ ਹੱਥ ਫੜਾਏ ਖਾਲੀ ਠੂਠਾ, ਵੇਲਾ ਅੰਤਮ ਆਇੰਦਾ। ਗੁਰਸਿਖ ਮਨਾਏ ਦਇਆ ਕਮਾਏ ਜੋ ਪੁਰੀ ਅਨੰਦ ਗਿਆ ਰੂਠਾ, ਲਿਖਿਆ ਲੇਖ ਆਪ ਮਿਟਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਗੁਰ ਗੋਬਿੰਦੇ ਆਪੇ ਤੁਠਾ, ਆਪੇ ਵੇਖ ਵਖਾਇੰਦਾ। ਸਾਚੀ ਸਿਖੀ ਕਰੇ ਏਕਾ ਮੁੱਠਾ, ਦੂਜਾ ਦਰ ਰਹਿਣ ਨਾ ਪਾਇੰਦਾ। ਲੁਕਿਆ ਰਹਿਣ ਨਾ ਦੇਵੇ ਕੋਈ ਗੁਠਾ, ਗੁਰ ਪੀਰ ਨਾ ਕੋਈ ਅਖਵਾਇੰਦਾ। ਗੁਰ ਨਾਨਕ ਤੇਰਾ ਸਾਚਾ ਘਰ ਲੋਕਮਾਤ ਜਾਣੇ ਨਾ ਝੂਠਾ, ਹਰਿ ਸਾਚਾ ਭਾਗ ਲਗਾਇੰਦਾ। ਗੁਰ ਗੋਬਿੰਦ ਲਾਇਆ ਬੂਟਾ, ਪੰਥ ਖਾਲਸਾ ਵੇਖ ਵਖਾਇੰਦਾ। ਆਪੇ ਦੇਵਣ ਆਇਆ ਹੂਟਾ, ਸ਼ਬਦ ਹੁਲਾਰੇ ਆਪ ਚੜ੍ਹਾਇੰਦਾ। ਆਪੇ ਸੁੱਤਾ ਦੇ ਕਰ ਪਿੱਠਾ, ਆਪੇ ਮੁਖ ਭਵਾਇੰਦਾ। ਗੁਰ ਕਾ ਸ਼ਬਦ ਹਰਿ ਕਾ ਨਾਉਂ ਧੁਰਦਰਗਾਹੀ ਚਿਠਾ, ਹਰਿ ਸੇਵਕ ਸੇਵ ਕਮਾਇੰਦਾ। ਪੰਚ ਵਿਕਾਰਾ ਰਹਿਣ ਨਾ ਦੇਵੇ ਕੌੜਾ ਰੀਠਾ, ਇਕ ਪਿਆਲਾ ਨਾਮ ਪਿਆਇੰਦਾ। ਗੁਰਮੁਖ ਸਾਜਣ ਰਸ ਸਾਚਾ ਮਿਠਾ, ਘਰ ਸਾਚੇ ਆਪ ਵਖਾਇੰਦਾ। ਕਲਜੁਗ ਮਾਇਆ ਜੂਠਾ ਝੂਠਾ ਪੀਸਣ ਪੀਠਾ, ਮਾਇਆ ਮਮਤਾ ਚੱਕੀ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵੇਖ ਸਾਚੀ ਸਿਖੀ, ਸਾਚੇ ਮੰਡਲ ਰਾਸ ਰਚਾਇੰਦਾ। ਸਾਚੀ ਸਿਖੀ ਸਾਚਾ ਕਾਹਨ, ਹਰਿ ਸ਼ਬਦ ਅਪਾਰਾ। ਖੇਲੇ ਖੇਲ ਦੋ ਜਹਾਨ, ਆਵਣ ਜਾਵਣ ਖੇਲ ਨਿਆਰਾ। ਏਕਾ ਸਈਆ ਮੰਗਲ ਗਾਨ, ਏਕਾ ਰਾਗ ਅਪਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦਰ ਦਰ ਹੋਏ ਆਪ ਭਿਖਾਰਾ। ਗੁਰਮੁਖ ਵਡਿਆਈ ਧੰਨ, ਗੁਰ ਸਤਿਗੁਰ ਪੂਰਾ ਪਾਇਆ। ਗੁਰਮੁਖ ਵਡਿਆਈ ਧੰਨ, ਹਰਿ ਹਰਿ ਰਸਨਾ ਗਾਇਆ। ਗੁਰਮੁਖ ਵਡਿਆਈ ਧੰਨ, ਰਵ ਸਸ ਸੂਰਜ ਚੰਨ, ਰਹੇ ਸ਼ਰਮਾਇਆ। ਗੁਰਮੁਖ ਵਡਿਆਈ ਧੰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਹਰਿ ਹਰਿ ਰੂਪ ਸਮਾਇਆ।
੧੮ ਚੇਤ ੨੦੧੫ ਬਿਕ੍ਰਮੀ ਦੀਦਾਰ ਸਿੰਘ ਦੇ ਘਰ ਪਿੰਡ ਜੱਟਾ ਜ਼ਿਲਾ ਅੰਮ੍ਰਿਤਸਰ ਨਿਰਗੁਣ ਜੋਤ ਅਨਕ ਰੂਪ ਵਿਚ
ਹਰਿ ਕਿਰਪਾ ਹਰਿ ਜਾਣਿਆ, ਹਰਿਜਨ ਮੇਲ ਮਿਲਾਏ। ਪੂਰਨ ਬ੍ਰਹਮ ਪਛਾਨਿਆ, ਹਉਮੇ ਰੋਗ ਜਲਾਏ। ਏਕਾ ਬਖ਼ਸ਼ੇ ਚਰਨ ਧਿਆਨਿਆ, ਅੰਤਰ ਨਾਮ ਵਰ ਕਰਾਏ। ਏਕਾ ਰਾਗ ਸੁਣਾਏ ਕਾਨਿਆ, ਅਨਹਦ ਤਾਲ ਵਜਾਏ। ਸ਼ਬਦ ਜਣਾਈ ਧੁਰ ਫ਼ਰਮਾਣਿਆ, ਜਨ ਸਾਚੇ ਲਏ ਜਗਾਏ।
ਜੁਗ ਜੁਗ ਵਰਤੇ ਆਪਣਾ ਭਾਣਿਆ, ਸਦ ਭਾਣੇ ਵਿਚ ਸਮਾਏ। ਕਲਜੁਗ ਅੰਤਮ ਵੇਖ ਵਖਾਨਿਆ, ਜੋਤੀ ਜਾਮਾ ਭੇਖ ਵਟਾਏ। ਪਕੜ ਉਠਾਏ ਸੁਘੜ ਸਿਆਣਿਆ, ਰਾਜ ਰਾਜਾਨਾ ਦਏ ਹਿਲਾਏ। ਇਕ ਝੁਲਾਏ ਧਰਮ ਨਿਸ਼ਾਨਿਆ, ਦੋ ਜਹਾਨਾਂ ਵੇਖ ਵਖਾਏ। ਪਰਗਟ ਹੋਏ ਸ੍ਰੀ ਭਗਵਾਨਿਆ, ਸਤਿਜੁਗ ਸਾਚਾ ਮਾਰਗ ਲਾਏ। ਚਾਰ ਵਰਨ ਦੇਵੇ ਮਾਣਿਆ, ਏਕਾ ਦੂਜਾ ਭੌ ਚੁਕਾਏ। ਏਕਾ ਨਾਮ ਗੁਣ ਨਿਧਾਨਿਆ, ਗੁਣਵੰਤਾ ਆਪ ਰਖਾਏ। ਗੁਰਮੁਖ ਸਾਜਣ ਵੇਖ ਵਖਾਣਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਜਗਾਏ। ਹਰਿ ਰੰਗ ਹਰਿ ਹਰਿ ਵੇਖਿਆ, ਪੂਰਨ ਬ੍ਰਹਮ ਵਿਚਾਰ। ਹਰਿ ਸਤਿਗੁਰ ਸਾਚਾ ਪੇਖਿਆ, ਦਰਸ ਅਗੰਮ ਅਪਾਰ। ਜੁਗ ਜੁਗ ਲਿਖਣਹਾਰਾ ਲੇਖਿਆ, ਆਦਿ ਅੰਤਾ ਏਕੰਕਾਰ। ਆਪੇ ਜਾਣੇ ਆਪਣਾ ਵੇਸਿਆ, ਆਪ ਆਪਣੀ ਪਾਏ ਸਾਰ। ਆਪਣੀ ਜੋਤੀ ਆਪ ਪਰਵੇਸ਼ਿਆ, ਆਪੇ ਸ਼ਬਦ ਹੋਏ ਜੈਕਾਰ। ਆਪੇ ਹੋਏ ਦਰ ਦਰਵੇਸਿਆ, ਆਪੇ ਮੰਗਣਹਾਰ ਭਿਖਾਰ। ਆਪੇ ਲਾਵਣਹਾਰਾ ਮੇਖਿਆ, ਗੁਰਮੁਖ ਸਾਜਣ ਲਏ ਉਭਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਕਰੇ ਉਜਿਆਰ। ਹਰਿ ਸਾਜਣ ਹਰਿ ਮੀਤੜਾ, ਹਰਿ ਹਰਿ ਰੰਗ ਸਮਾਏ। ਹਰਿ ਚਲਾਏ ਜਗਤ ਅਨਡੀਠੜਾ, ਦਿਸ ਕਿਸੇ ਨਾ ਆਏ। ਆਪਣਾ ਭਾਣਾ ਜਾਣੇ ਮੀਠੜਾ, ਜੁਗ ਜੁਗ ਰਿਹਾ ਵਰਤਾਏ। ਕਲਜੁਗ ਕਾਇਆ ਕੌੜਾ ਰੀਠੜਾ, ਅੰਤਮ ਭੰਨ ਵਖਾਏ। ਗੁਰਮੁਖ ਕਾਇਆ ਚੋਲੀ ਚਾੜ੍ਹੇ ਰੰਗ ਮਜੀਠੜਾ, ਉਤਰ ਕਦੇ ਨਾ ਜਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਕਰੇ ਰੁਸ਼ਨਾਏ। ਹਰਿ ਸਾਜਣ ਹਰਿ ਰੰਗ ਰਤਿਆ, ਹਰਿ ਹਰਿ ਮੂਲ ਪਛਾਨ। ਆਪੇ ਦੇਵਣਹਾਰਾ ਮਤਿਆ, ਆਪੇ ਦੇਵੇ ਜੀਆ ਦਾਨ। ਸਤਿ ਸੰਤੋਖ ਧੀਰਜ ਸਤਿਆ, ਚਰਨ ਧੂੜ ਸੱਚਾ ਅਸ਼ਨਾਨ। ਲਹਿਣਾ ਦੇਣਾ ਚੁਕਾਏ ਤੀਰਥ ਅਠਸਠਿਆ, ਨੇਤਰ ਨੈਣ ਲੋਚਣ ਜੋ ਜਨ ਦਰਸ਼ਨ ਪਾਣ। ਜੋਤੀ ਕਰੇ ਰੁਸ਼ਨਾਈ ਲਟ ਲਟਿਆ, ਸੁਣੇ ਸੁਣਾਏ ਸ਼ਬਦ ਸੱਚੀ ਧੁਨਕਾਨ। ਭਾਗ ਲਗਾਏ ਕਾਇਆ ਮਟਿਆ, ਹਰਿ ਸ਼ਬਦ ਗੁਰ ਮਿਹਰਵਾਨ। ਹਰਿਜਨ ਆਵਣ ਜਾਵਣ ਕੱਟਿਆ, ਜਿਸ ਮਿਲਿਆ ਨਾਮ ਨਿਸ਼ਾਨ। ਕੂੜ ਮੁਨਾਰਾ ਕਲਜੁਗ ਢੱਠਿਆ, ਸਤਿਜੁਗ ਵੇਖੇ ਮਾਰ ਧਿਆਨ। ਪ੍ਰਭ ਗੇੜਨਹਾਰਾ ਉਲਟੀ ਲੱਠਿਆ, ਨਾ ਕੋਈ ਜਾਣੇ ਵੇਦ ਪੁਰਾਨ। ਪੰਜ ਤਤ ਘਰ ਘਰ ਅਗਨੀ ਲੱਗੀ ਮੱਠਿਆ, ਨਾ ਕੋਈ ਸਹਾਈ ਅੰਜੀਲ ਕੁਰਾਨ। ਖੇਲੇ ਖੇਲ ਹਰ ਘਟ ਘਟਿਆ, ਹਰ ਘਟ ਵੇਖੇ ਮਾਰ ਧਿਆਨ। ਗੁਰਮੁਖ ਵਿਰਲੇ ਲਾਹਾ ਖੱਟਿਆ, ਜਿਸ ਜਨ ਬਖ਼ਸ਼ੇ ਚਰਨ ਧਿਆਨ। ਕਲਜੁਗ ਖੇਲ ਬਾਜ਼ੀਗਰ ਨਟਿਆ, ਸਵਾਂਗੀ ਸਵਾਂਗ ਕਰੇ ਭਗਵਾਨ। ਲੋਕਮਾਤ ਆਇਆ ਨੱਠਿਆ, ਜੋਤੀ ਜੋਤ ਜਗੇ ਮਹਾਨ। ਅੰਮ੍ਰਿਤ ਆਤਮ ਹਰਿਜਨ ਝੱਟਿਆ, ਦਾਤਾ ਦਾਨੀ ਵਡ ਮਿਹਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਝੁਲਾਏ ਸਚ ਨਿਸ਼ਾਨ। ਸਚ ਨਿਸ਼ਾਨਾ ਸਚ ਘਰ, ਹਰਿ ਸਾਚਾ ਆਪ ਝੁਲਾਇੰਦਾ। ਆਪੇ ਦੇਵਣਹਾਰਾ ਵਰ, ਆਪਣੀ ਝੋਲੀ ਪਾਇੰਦਾ। ਆਪੇ ਨਾਰੀ ਆਪੇ ਨਰ, ਨਰ ਨਰਾਇਣ ਆਪ ਹੋ ਜਾਇੰਦਾ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਆਪ ਅਖਵਾਇੰਦਾ। ਆਪ ਆਪਣਾ ਜਾਣੇ ਡਰ, ਨਿਰਭੌ ਅਪਣਾ ਰੂਪ ਵਟਾਇੰਦਾ। ਆਪ ਆਪਣਾ ਵੇਖੇ ਸਰ, ਸਰ ਸਰੋਵਰ ਇਕ ਸੁਹਾਇੰਦਾ। ਜੁਗ ਜੁਗ ਸਾਚਾ ਘਾੜਨ ਘੜ, ਸਤਿਗੁਰ ਭੇਖ ਵਟਾਇੰਦਾ। ਹਰ ਘਟ ਅੰਦਰ ਆਪੇ ਵੜ, ਹਰਿਜਨ ਵੇਖ ਵਖਾਇੰਦਾ। ਲੱਖ ਚੁਰਾਸੀ ਆਪੇ ਲੜ, ਆਪੇ ਮੇਟ ਮਿਟਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਆਪ ਫੜਾਏ ਆਪਣਾ ਲੜ, ਬੰਧਨ ਬੰਧ ਬੰਧਾਇੰਦਾ। ਤ੍ਰੈਲੋਕ
ਉਪਾਏ ਕਿਲਾ ਗੜ੍ਹ, ਦਿਸ ਕਿਸੇ ਨਾ ਆਇੰਦਾ। ਚੌਦਾਂ ਲੋਕਾਂ ਅੱਗੇ ਖੜ, ਆਪ ਆਪਣਾ ਹੁਕਮ ਚਲਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਪੰਜ ਤਤ ਨਾ ਕੋਈ ਰਖਾਇੰਦਾ। ਸਾਚੇ ਮੰਦਰ ਆਪੇ ਚੜ੍ਹ, ਨਾਮ ਸਿੰਘਾਸਣ ਆਸਣ ਲਾਇੰਦਾ। ਜਨ ਭਗਤਾਂ ਜੋਤ ਜਗਾਏ ਬਹੱਤਰ ਨਾੜ, ਅਗਿਆਨ ਅੰਧੇਰ ਮਿਟਾਇੰਦਾ। ਅਗਨੀ ਹਵਨ ਨਾ ਜਾਏ ਸੜ, ਮੜੀ ਗੋਰ ਨਾ ਕੋਈ ਦਬਾਇੰਦਾ। ਆਪ ਆਪਣੀ ਲਾਏ ਜੜ, ਆਪਣੀ ਆਪ ਆਪ ਉਖੜਾਇੰਦਾ। ਆਪਣਾ ਅੱਖਰ ਆਪੇ ਪੜ੍ਹ, ਜੁਗ ਜੁਗ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਵੇਸ ਵਟਾਇੰਦਾ। ਜੋਤੀ ਜਾਮਾ ਆਦਿ ਨਿਰੰਜਣ, ਪਾਰਬ੍ਰਹਮ ਅਬਿਨਾਸ਼ਾ। ਭਗਤ ਸੁਹੇਲਾ ਸਾਚਾ ਸੱਜਣ, ਆਦਿ ਅੰਤ ਨਾ ਕਦੇ ਵਿਨਾਸਾ। ਕਲਜੁਗ ਅੰਤਮ ਆਇਆ ਪੜਦੇ ਕੱਜਣ, ਵੇਖ ਵਖਾਣੇ ਪ੍ਰਿਥਮੀ ਅਕਾਸ਼ਾ। ਨੌਂ ਖੰਡ ਪ੍ਰਿਥਮੀ ਸਤਿ ਦੀਪ ਖੰਡ ਬ੍ਰਹਿਮੰਡ ਜੇਰਜ ਅੰਡ ਉਤਭੁਜ ਸੇਤਜ ਕਾਲ ਨਗਾਰੇ ਵੱਜਣ, ਹਰਿ ਖੇਲੇ ਖੇਲ ਤਮਾਸ਼ਾ। ਲੱਖ ਚੁਰਾਸੀ ਭਾਂਡੇ ਭੱਜਣ, ਲਹਿਣਾ ਦੇਣ ਚੁਕਾਏ ਦਸ ਦਸ ਮਾਸਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਗੁਰਚਰਨ ਦਵਾਰੇ ਬਹਿ ਬਹਿ ਸੱਜਣ, ਸਚ ਮੰਡਲ ਪਾਵੇ ਰਾਸਾ। ਰਾਜ ਰਾਜਾਨ ਸ਼ਾਹ ਸੁਲਤਾਨ ਦਰ ਦਵਾਰ ਘਰ ਘਰ ਤਜਣ, ਕਿਸੇ ਹੱਥ ਨਾ ਆਏ ਮਾਟੀ ਕਾਸਾ। ਕਲਜੁਗ ਕੂੜ ਚਲਾਏ ਆਪਣਾ ਜਹਾਜਨ, ਮਨਮੁਖ ਜੀਵਾਂ ਅੰਦਰ ਕਰੇ ਵਾਸਾ। ਜੂਠਾ ਝੂਠਾ ਮਿਲਿਆ ਤਾਜਨ, ਮਾਇਆ ਮਮਤਾ ਪਾਈ ਰਾਸਾ। ਸਤਿਗੁਰ ਪੂਰਾ ਪਾਰਬ੍ਰਹਮ ਅਬਿਨਾਸ਼ੀ ਕਰਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਰਾਸਾ। ਆਪ ਆਪਣੀ ਜੋਤ ਜਗਾ, ਆਪਣੀ ਕਲ ਵਰਤਾਈਆ। ਨਿਰਗੁਣ ਸਰਗੁਣ ਖੇਲ ਖਿਲਾ, ਗੁਰ ਚੇਲਾ ਰੂਪ ਅਖਵਾਈਆ। ਪੰਜ ਤਤ ਗਿਆ ਸਮਾ, ਦਿਸ ਕਿਸੇ ਨਾ ਆਈਆ। ਗੁਰ ਗੋਬਿੰਦ ਮੇਲਾ ਸਹਿਜ ਸੁਭਾ, ਹਰਿ ਸਾਚਾ ਰਿਹਾ ਕਰਾਈਆ। ਕਲਗੀ ਤੋੜਾ ਨਾਮ ਲਗਾ, ਜੋਤੀ ਜੋੜਾ ਵੇਖ ਵਖਾਈਆ। ਸਾਚੇ ਘੋੜੇ ਰਿਹਾ ਚੜ੍ਹਾ, ਨੀਲੇ ਵਾਲਾ ਬੇਪਰਵਾਹੀਆ। ਦੋ ਜਹਾਨੀ ਪੌੜਾ ਏਕਾ ਲਾ, ਲੋਕਮਾਤ ਫੇਰਾ ਪਾਈਆ। ਪੂਤ ਸਪੂਤਾ ਬ੍ਰਹਿਮਣ ਗੌੜਾ ਵੇਖ ਵਖਾ, ਵੇਦ ਵਿਆਸਾ ਲਏ ਜਗਾਈਆ। ਸੰਬਲ ਨਗਰੀ ਡੇਰਾ ਲਾ, ਸਾਢੇ ਤਿੰਨ ਹੱਥ ਦਏ ਸੁਹਾਈਆ। ਮਿੱਠਾ ਕੌੜਾ ਵੇਖ ਵਖਾ, ਲੱਖ ਚੁਰਾਸੀ ਫੋਲ ਫੋਲਾਈਆ। ਜਨ ਭਗਤਾਂ ਆਤਮ ਅੰਤਰ ਲੱਗੀ ਔੜਾ ਦਏ ਬੁਝਾ, ਅੰਮ੍ਰਿਤ ਮੇਘ ਇਕ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਰਿਹਾ ਸਮਾਈਆ। ਜੋਤੀ ਨੂਰ ਕਰ ਪਰਕਾਸ਼, ਖੇਲੇ ਖੇਲ ਖੇਲਣਹਾਰਾ। ਸਰਬ ਜੀਆਂ ਹਰਿ ਕਰਿਆ ਵਾਸ, ਅੰਦਰ ਬਾਹਰ ਗੁਪਤ ਜ਼ਾਹਰਾ। ਜੁਗ ਜੁਗ ਜਨ ਭਗਤਾਂ ਪੂਰੀ ਕਰਦਾ ਆਇਆ ਆਸ, ਆਦਿ ਅੰਤ ਇਕ ਅਵਤਾਰਾ। ਲੇਖੇ ਲਾਏ ਸਵਾਸ ਸਵਾਸ, ਨਿਰਗੁਣ ਰੂਪ ਨਾਨਕ ਨਿਰੰਕਾਰਾ। ਸਾਚੇ ਮੰਡਲ ਪਾਵੇ ਰਾਸ, ਏਕਾ ਨੂਰ ਕਰੇ ਉਜਿਆਰਾ। ਪਰਗਟ ਹੋਇਆ ਸ਼ਾਹੋ ਸ਼ਬਾਸ, ਨਿਹਕਲੰਕ ਨਰਾਇਣ ਨਰ ਅਵਤਾਰਾ। ਆਪੇ ਜਾਣੇ ਰੁੱਤ ਮਾਹ ਦਿਵਸ ਮਾਸ, ਆਪੇ ਵੇਖ ਵਖਾਣੇ ਜਗਤ ਪਸਾਰਾ। ਆਪੇ ਕਰਨੇਹਾਰਾ ਨਾਸ, ਦੇਵਣਹਾਰਾ ਸਰਬ ਭੰਡਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਪਰ ਅਪਾਰਾ। ਅਪਰ ਅਪਾਰਾ ਹਰਿ ਹਰਿ ਖੇਲ, ਜੁਗ ਜੁਗ ਆਪ ਖਿਲਾਇਆ। ਕਲਜੁਗ ਮੇਲਾ ਗੁਰੂ ਗੁਰ ਚੇਲ, ਗੁਰ ਚੇਲਾ ਰੂਪ ਸਮਾਇਆ। ਸਖਾ ਸਹਾਈ ਸੱਜਣ ਸੁਹੇਲ, ਏਕਾ ਏਕ ਅਖਵਾਇਆ। ਆਪੇ ਵਸਿਆ ਰੰਗ ਨਵੇਲ, ਰੰਗ ਰਾਤਾ ਹਰਿ ਰਘੁਰਾਇਆ। ਜਨ ਭਗਤਾਂ ਧਰਮ ਰਾਏ ਦੀ ਕਟੇ ਜੇਲ, ਆਵਣ ਜਾਵਣ ਫੰਦ ਕਟਾਇਆ। ਸ਼ਬਦ
ਦਵਾਰੇ ਸਾਚਾ ਮੇਲ, ਸੁਰਤੀ ਸੁਰਤ ਸਮਾਇਆ। ਜੋਤ ਨਿਰੰਜਣ ਚਾੜ੍ਹੇ ਤੇਲ, ਪੰਚਮ ਸਖੀਆਂ ਮੰਗਲ ਗਾਇਆ। ਅਨਹਦ ਮੇਲਾ ਆਪੇ ਮੇਲ, ਧੁਨ ਅਨਾਦੀ ਇਕ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇਆ। ਆਪਣਾ ਵੇਖਣਹਾਰ ਸਮਰਥਾ, ਹਰਿ ਹਰਿ ਆਪ ਅਖਵਾਇੰਦਾ। ਜੁਗ ਜੁਗ ਚਲਾਏ ਆਪਣਾ ਰਥਾ, ਰਥ ਰਥਵਾਹੀ ਆਪ ਹੋ ਜਾਇੰਦਾ। ਲੱਖ ਚੁਰਾਸੀ ਪਾਏ ਨੱਥਾ, ਸ਼ਬਦ ਡੋਰੀ ਤੰਦ ਬੰਧਾਇੰਦਾ। ਆਪ ਚਲਾਏ ਆਪਣੀ ਕਥਾ, ਅਕਥ ਕਥਾ ਨਾ ਕੋਈ ਲੇਖ ਲਿਖਾਇੰਦਾ। ਹਰਿਜਨ ਰਾਖੇ ਦੇ ਕਰ ਹੱਥਾ, ਸੀਸ ਆਪਣਾ ਹੱਥ ਟਿਕਾਇੰਦਾ। ਧੁਰਦਰਗਾਹੀ ਨਾਮ ਵੱਥਾ, ਸ੍ਰਿਸ਼ਟ ਸਬਾਈ ਲੇਖ ਲਿਖਾਏ ਮਸਤਕ ਮੱਥਾ, ਲਹਿਣਾ ਦੇਣਾ ਮੂਲ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇੰਦਾ। ਰੰਗ ਰੰਗਾਏ ਹਰਿ ਚਲੂਲ, ਏਕਾ ਏਕੰਕਾਰਿਆ। ਪਰਗਟ ਹੋਏ ਕੰਤ ਕੰਤੂਹਲ, ਜਨ ਸਾਜਨ ਮੀਤ ਮੁਰਾਰਿਆ। ਸਚ ਪੰਘੂੜਾ ਜਾਏ ਝੂਲ, ਗੁਰਮੁਖ ਦੇਵੇ ਇਕ ਹੁਲਾਰਿਆ। ਨਾਮ ਫੜਾਏ ਸਚ ਤ੍ਰਿਸੂਲ, ਪੰਚ ਵਿਕਾਰਾ ਕਰੇ ਖ਼ਵਾਰਿਆ। ਲਹਿਣਾ ਦੇਣਾ ਆਪ ਚੁਕਾਏ ਮੂਲ, ਕਲਜੁਗ ਅੰਤਮ ਲਏ ਅਵਤਾਰਿਆ। ਗੁਰ ਗੋਬਿੰਦ ਤੇਰੀ ਫੁਲਵਾੜੀ ਜਾਏ ਫੂਲ, ਹਰਿ ਵੇਖੇ ਸਿਰਜਣਹਾਰਿਆ। ਤੇਰਾ ਤੇਰੇ ਗਏ ਭੂਲ, ਤੇਰਾ ਅੰਤ ਨਾ ਪਾਰਾਵਾਰਿਆ। ਸਚ ਸਿੰਘਾਸਣ ਹਰਿ ਬਿਰਾਜੇ ਨਾ ਕੋਈ ਪਾਵਾ ਨਾ ਕੋਈ ਚੂਲ, ਅਕਾਲ ਤਖ਼ਤ ਇਕ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਅੰਗ ਲਗਾ ਲਿਆ। ਅੰਗੀਕਾਰ ਆਪਣਾ ਕਰ, ਏਕਾ ਸੰਗ ਨਿਭਾਇੰਦਾ। ਸਾਚਾ ਸੰਗੀ ਸਾਚਾ ਹਰਿ, ਸਾਚਾ ਧਾਮ ਸੁਹਾਇੰਦਾ। ਨਾਮ ਕਟਾਰ ਕਰ ਨੰਗੀ ਵੇਖੇ ਦਰ ਦਰ, ਕਲਜੁਗ ਅੰਤਮ ਫੇਰਾ ਪਾਇੰਦਾ। ਇਕ ਵਜਾਏ ਮਰਦੰਗੀ ਉਪਰ ਚੜ੍ਹ, ਲੋਆਂ ਪੁਰੀਆਂ ਆਪ ਉਠਾਇੰਦਾ। ਬ੍ਰਹਮਾ ਨੇਤਰ ਨੀਰ ਵਰੋਲੇ ਜ਼ਾਰੋ ਜ਼ਾਰ, ਲੋਕਮਾਤ ਰਾਹ ਤਕਾਇੰਦਾ। ਸ਼ਿਵ ਸ਼ੰਕਰ ਅੱਠੇ ਪਹਿਰ ਰਿਹਾ ਖੜ੍ਹ, ਬਾਸ਼ਕ ਤਸ਼ਕਾ ਮੁਖ ਭਵਾਇੰਦਾ। ਕਰੋੜ ਤੇਤੀਸਾ ਰਿਹਾ ਲੜ, ਅੰਮ੍ਰਿਤ ਜਾਮ ਨਾ ਕੋਈ ਪਿਆਇੰਦਾ। ਸੁਰਪਤ ਰਾਜਾ ਇੰਦ ਹਰਿ ਸ਼ਬਦ ਸਰੂਪੀ ਆਪੇ ਫੜ, ਵੇਲਾ ਅੰਤ ਵਖਾਇੰਦਾ। ਤ੍ਰੈਲੋਕ ਵੇਖੇ ਆਪੇ ਖੜ, ਵੇਖਣਹਾਰ ਦਿਸ ਨਾ ਆਇੰਦਾ। ਲੋਕਮਾਤ ਨੌਂ ਖੰਡ ਸ੍ਰਿਸ਼ਟ ਸਬਾਈ ਹੋਇਆ ਹੰਕਾਰੀ ਗੜ੍ਹ, ਲੱਖ ਚੁਰਾਸੀ ਵਿਚ ਵਸਾਇੰਦਾ। ਕਲਜੁਗ ਅੰਤਮ ਲਏ ਫੜ, ਨਾ ਕੋਈ ਕਿਸੇ ਬਚਾਇੰਦਾ। ਰਾਜ ਰਾਜਾਨ ਵਹੇ ਹੜ, ਧੀਰਜ ਧੀਰ ਨਾ ਕੋਈ ਧਰਾਇੰਦਾ। ਗੁਰੂਦਵਾਰੇ ਮੰਦਰ ਮਸਜਿਦ ਅੰਦਰ ਮੁੱਲਾਂ ਸ਼ੇਖ਼ ਪੰਡਤ ਪਾਂਧੇ ਗ੍ਰੰਥੀ ਪੰਥੀ ਰਹੇ ਪੜ੍ਹ, ਹਰਿ ਸਚ ਦਿਸ ਨਾ ਆਇੰਦਾ। ਗੁਰ ਗੋਬਿੰਦ ਫੜਿਆ ਸਾਚਾ ਲੜ, ਹਰਿ ਸਾਚਾ ਮੇਲ ਮਿਲਾਇੰਦਾ। ਵਾਹਿਗੁਰੂ ਅੱਖਰ ਏਕਾ ਪੜ੍ਹ, ਏਕੰਕਾਰ ਰੂਪ ਸਮਾਇੰਦਾ। ਦੋ ਜਹਾਨੀ ਆਪੇ ਰਿਹਾ ਲੜ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਸੰਮਤੀ ਫੇਰਾ ਪਾਇੰਦਾ। ਸੱਚਾ ਸਤਿਗੁਰ ਮਿਹਰਵਾਨ, ਸ਼ਬਦ ਗੁਰ ਅਨਾਦੀਆ। ਹਰਿ ਹਰਿ ਦੇਵੇ ਜੀਆ ਦਾਨ, ਵੇਖ ਵਖਾਏ ਬ੍ਰਹਮ ਬ੍ਰਹਿਮਾਦੀਆ। ਜੁਗ ਜੁਗ ਖੇਲੇ ਖੇਲ ਮਹਾਨ, ਧੁਰ ਦੀ ਬਾਣ ਆਦਿ ਜੁਗਾਦੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪਣੀ ਵਸਤ ਆਪੇ ਲਾਧੀਆ। ਹਰਿ ਸ਼ਬਦ ਹਰਿ ਰੂਪ, ਹਰਿ ਸਮਾਇਆ। ਸਤਿਗੁਰ ਸ਼ਾਹੋ ਭੂਪ, ਗੁਰਮੁਖ ਵੇਖੇ ਚਾਰੇ ਕੂਟ, ਦਹਿ ਦਿਸ਼ਾ ਫੇਰਾ ਪਾਇਆ। ਮਨਮੁਖ ਨਾਤਾ ਜੂਠ ਝੂਠ, ਨਿੰਦਕ ਨਿੰਦਿਆ ਮੁਖ ਰਖਾਇਆ। ਕਲਜੁਗ ਅੰਤਮ
ਗਿਆ ਤੂਠ, ਹਰਿ ਗੋਬਿੰਦ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਵਿਚ ਸਮਾਇਆ। ਹਰਿ ਸ਼ਬਦ ਹਰਿ ਧਾਰ, ਹਰਿ ਹਰਿ ਆਪ ਚਲਾਈਆ। ਸਤਿਗੁਰ ਪੂਰਾ ਪਾਵੇ ਸਾਰ, ਵਡ ਵੱਡੀ ਵਡਿਆਈਆ। ਗੁਰਮੁਖ ਸਾਜਨ ਲਏ ਉਭਾਰ, ਬਖ਼ਸ਼ੇ ਚਰਨ ਸੱਚੀ ਸਰਨਾਈਆ। ਮਨਮੁਖ ਡੋਬੇ ਵਿਚ ਮੰਝਧਾਰ, ਕਲਜੁਗ ਕੂਕੇ ਦਏ ਦੁਹਾਈਆ। ਪਰਗਟ ਹੋ ਵਿਚ ਸੰਸਾਰ, ਏਕਾ ਡੰਕਾ ਰਿਹਾ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਖੇਲ ਖਿਲਾਈਆ। ਹਰਿ ਸ਼ਬਦ ਹਰਿ ਸੰਗ, ਹਰਿ ਉਪਾਇਆ। ਸਤਿਗੁਰ ਪੂਰਾ ਨਾਮ ਵਜਾਏ ਮਰਦੰਗ, ਲੋਆਂ ਪੁਰੀਆਂ ਰਿਹਾ ਸੁਣਾਇਆ। ਗੁਰਮੁਖ ਮੰਗੇ ਸਾਚੀ ਮੰਗ, ਏਕਾ ਝੋਲੀ ਨਾਮ ਭਰਾਇਆ। ਮਨਮੁਖ ਜੀਵ ਹੋਏ ਨੰਗ, ਸ਼ਬਦ ਬਸਤਰ ਨਾ ਤਨ ਹੰਢਾਇਆ। ਸਤਿਗੁਰ ਪੂਰਾ ਚਾੜ੍ਹੇ ਰੰਗ, ਜਿਸ ਜਨ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਵੇਖ ਵਖਾਇਆ। ਹਰਿ ਸ਼ਬਦ ਹਰਿ ਮੀਤ, ਹਰਿ ਹਰਿ ਮੇਲ ਮਿਲਾਇਆ। ਸਤਿਗੁਰ ਗਾਏ ਸੁਹਾਗੀ ਗੀਤ, ਏਕਾ ਰਾਗ ਅਲਾਇਆ। ਹਰਿਜਨ ਬੈਠਾ ਰਹੇ ਅਤੀਤ, ਇਕ ਧਿਆਨ ਲਗਾਇਆ। ਮਨਮੁਖਾਂ ਵੇਲਾ ਰਿਹਾ ਬੀਤ, ਵੇਲਾ ਗਿਆ ਹੱਥ ਨਾ ਆਇਆ। ਸਤਿਗੁਰ ਪੂਰਾ ਕਾਇਆ ਕਰੇ ਠੰਡੀ ਸੀਤ, ਜਿਸ ਜਨ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਖੋਜ ਖੁਜਾਇਆ। ਹਰਿ ਹਰਿ ਸ਼ਬਦ ਮਲਾਹ, ਹਰਿ ਹਰਿ ਆਪ ਉਪਾਇਆ। ਗੁਰ ਪੂਰਾ ਦਏ ਨਾਮ ਸਲਾਹ, ਏਕਾ ਮੰਤਰ ਨਾਮ ਦ੍ਰਿੜਾਇਆ। ਗੁਰਮੁਖ ਸਾਜਨ ਪਕੜੇ ਬਾਂਹ, ਕਲ ਬੇੜਾ ਪਾਰ ਕਰਾਇਆ। ਮਨਮੁਖ ਜੀਵ ਕਰ ਬੈਠੇ ਨਾਂਹ, ਰਾਏ ਧਰਮ ਦਏ ਸਜਾਇਆ। ਸਤਿਗੁਰ ਪੂਰਾ ਦੇਵੇ ਸਾਚਾ ਥਾਂ, ਥਿਰ ਘਰ ਸਾਚਾ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਹੋਏ ਸਹਾਇਆ। ਹਰਿ ਹਰਿ ਸ਼ਬਦ ਅਤੁੱਟ, ਹਰਿ ਹਰਿ ਆਪ ਵਰਤਾਇੰਦਾ। ਸਤਿਗੁਰ ਪੂਰਾ ਲਾਹਾ ਲੁੱਟ, ਏਕਾ ਰੂਪ ਸਮਾਇੰਦਾ। ਗੁਰਮੁਖਾਂ ਦੇਵੇ ਨਾਮ ਘੁੱਟ, ਏਕਾ ਜਾਮ ਪਿਲਾਇੰਦਾ। ਮਨਮੁਖ ਦਰ ਦਵਾਰਿਉਂ ਕੱਢੇ ਕੁੱਟ, ਸਾਚੀ ਵਸਤ ਨਾ ਕੋਈ ਵਖਾਇੰਦਾ। ਸਤਿਗੁਰ ਪੂਰਾ ਜਾਏ ਤੁਠ, ਹਰਿਜਨ ਸਾਚੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਰੰਗ ਰੰਗਾਇੰਦਾ। ਹਰਿ ਸ਼ਬਦ ਹਰਿ ਭੰਡਾਰ, ਹਰਿ ਹਰਿ ਆਪ ਵਰਤਾਇਆ । ਸਤਿਗੁਰ ਪੂਰਾ ਲੈ ਅਵਤਾਰ, ਜੁਗ ਜੁਗ ਵੇਸ ਵਟਾਇਆ। ਗੁਰਮੁਖ ਸਾਜਨ ਲਾਏ ਪਾਰ, ਸਾਚਾ ਬੇੜਾ ਲਏ ਚਲਾਇਆ। ਮਨਮੁਖ ਰੋਵਣ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਈ ਧਰਾਇਆ। ਸਤਿਗੁਰ ਪੂਰਾ ਹਰਿ ਨਿਰੰਕਾਰ, ਏਕਾ ਏਕ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਸੰਗ ਨਿਭਾਇਆ। ਹਰਿ ਸ਼ਬਦ ਹਰਿ ਧਾਰ, ਹਰਿ ਹਰਿ ਆਪ ਚਲਾਈਆ। ਸਤਿਗੁਰ ਪੂਰਾ ਪਾਵੇ ਸਾਰ, ਸਚ ਸੁੱਚ ਵੱਡੀ ਵਡਿਆਈਆ। ਗੁਰਮੁਖ ਸਾਜਨ ਢਹਿ ਪਏ ਦਵਾਰ, ਮੇਲ ਮਿਲਾਏ ਬੇਪਰਵਾਹੀਆ। ਮਨਮੁਖ ਜੀਵ ਹੋਏ ਖ਼ਵਾਰ, ਥਾਇਨ ਨਾ ਕੋਈ ਪਾਈਆ। ਸਤਿਗੁਰ ਪੂਰਾ ਸਿਰਜਣਹਾਰ, ਸਭਨਾ ਦੇਵੇ ਰਿਜਕ ਸਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਏਕਾ ਧਾਮ ਸੁਹਾਈਆ। ਨਿਰਗੁਣ ਧਾਮ ਹਰਿ ਨਿਰੰਕਾਰ, ਏਕਾ ਏਕ ਸੁਹਾਇਆ। ਜੋਤੀ ਜੋਤ ਅਗੰਮ ਅਪਾਰ, ਨਾ ਕੋਈ ਲੇਖਾ ਲੇਖ ਲਿਖਾਇਆ। ਨਾ ਕੋਈ ਮੰਦਰ ਚਾਰ ਦਿਵਾਰ, ਗਗਨ ਪਤਾਲ ਨਾ
ਕੋਈ ਸੁਹਾਇਆ। ਮੰਡਲ ਮੰਡਪ ਨਾ ਕੋਈ ਪਸਾਰ, ਅਕਾਸ਼ ਪਰਕਾਸ਼ ਨਾ ਕੋਈ ਦਸਾਇਆ। ਧਰਤ ਧਵਲ ਨਾ ਕੋਈ ਅਕਾਰ, ਰਵ ਸਸ ਨਾ ਕੋਈ ਰੁਸ਼ਨਾਇਆ। ਬ੍ਰਹਿਮੰਡ ਖੰਡ ਨਾ ਕੋਈ ਵਿਚਾਰ, ਜੇਰਜ ਅੰਡ ਨਾ ਕੋਈ ਬਣਾਇਆ। ਸਾਚੇ ਘਰ ਸੱਚੀ ਸਰਕਾਰ, ਆਪ ਆਪਣਾ ਆਸਣ ਲਾਇਆ। ਆਪੇ ਜਾਣੇ ਆਪਣੀ ਕਾਰ, ਜੁਗ ਜੁਗ ਕਰਦਾ ਆਇਆ। ਬ੍ਰਹਮਾ ਵਿਸ਼ਨ ਸ਼ਿਵ ਸੇਵਾਦਾਰ, ਸੇਵਕ ਸੇਵਾ ਰਿਹਾ ਕਮਾਇਆ। ਆਪੇ ਲੇਖਾ ਲੇਖ ਲਿਖਾਰ, ਬ੍ਰਹਮਾ ਬ੍ਰਹਮ ਜਣਾਇਆ। ਪਾਰਬ੍ਰਹਮ ਪੂਰਨ ਗੁਰ ਅਵਤਾਰ, ਆਦਿ ਜੁਗਾਦੀ ਆਪ ਅਖਵਾਇਆ। ਆਪੇ ਖੰਡਾ ਤੇਜ਼ ਕਟਾਰ, ਆਪ ਆਪਣੇ ਤਨ ਲਟਕਾਇਆ। ਆਪੇ ਮਾਰਨਹਾਰਾ ਮਾਰ, ਬ੍ਰਹਿਮੰਡਾਂ ਖੋਜ ਖੋਜਾਇਆ। ਰੂਪ ਅਨੂਪਾ ਹਰਿ ਕਰਤਾਰ, ਨਿਰਗੁਣ ਵੇਸ ਵਟਾਇਆ। ਸਤਿਜੁਗ ਤ੍ਰੇਤਾ ਕਰਿਆ ਪਾਰ, ਦੁਆਪਰ ਮੂਲ ਚੁਕਾਇਆ। ਕਲਜੁਗ ਅੰਤਮ ਵੇਖ ਵਿਚਾਰ, ਜੋਤੀ ਜਾਮਾ ਭੇਖ ਵਟਾਇਆ। ਬਿਪਰ ਸੁਦਾਮਾ ਲਾਏ ਪਾਰ, ਆਪ ਆਪਣੇ ਅੰਗ ਲਗਾਇਆ। ਨਾਮ ਨਾਮਾ ਇਕ ਅਧਾਰ, ਨਿਰਮਲ ਜੋਤੀ ਦੀਪ ਜਗਾਇਆ। ਕ੍ਰਿਸ਼ਨਾ ਸ਼ਾਮਾ ਹਰਿ ਕਰਤਾਰ, ਰਘਵੰਸਾ ਵੇਖ ਵਖਾਇਆ। ਵੇਖ ਵਖਾਏ ਸੰਗ ਮੁਹੰਮਦ ਚਾਰ ਯਾਰ, ਈਸਾ ਮੂਸਾ ਸੰਗ ਰਲਾਇਆ। ਅੱਲਾ ਰਾਣੀ ਸੁਣ ਪੁਕਾਰ, ਪਰਵਰਦਿਗਾਰ ਵੇਸ ਵਟਾਇਆ। ਐਨਲਹੱਕ ਰਹੀ ਪੁਕਾਰ, ਏਕਾ ਨਾਅਰਾ ਲਾਇਆ। ਮੁਕਾਮੇ ਹੱਕ ਖ਼ਬਰਦਾਰ, ਆਪੇ ਆਪ ਹੋ ਆਇਆ। ਅੰਤ ਨਬੀ ਰਸੂਲਾਂ ਨਕੇਲ ਪਾਏ ਨੱਕ, ਏਕਾ ਡੋਰੀ ਰਿਹਾ ਉਠਾਇਆ। ਮੱਕਾ ਮਦੀਨਾ ਵੇਖੇ ਢਕ, ਉਨੀ ਉਨੀਸਾ ਫੇਰੀ ਪਾਇਆ। ਅਮਾਮ ਮਹਿੰਦੀ ਰਹੇ ਰਾਹ ਤੱਕ, ਅਗੈਬ ਅਗੈਬੀ ਹੋਏ ਸੁਹਾਇਆ। ਮੁਖ ਨਕ਼ਾਬ ਏਕਾ ਰੱਖ, ਦੂਈ ਦਵੈਤੀ ਪੜਦਾ ਦੇਵੇ ਲਾਹਿਆ। ਵੇਖ ਵਖਾਏ ਹਕੀਕਤ ਹੱਕ, ਲਾਸ਼ਰੀਕ ਆਪ ਖ਼ੁਦਾਇਆ। ਕਲਜੁਗ ਅੰਤਮ ਫਲ ਗਿਆ ਪੱਕ, ਸਦੀ ਚੌਧਵੀਂ ਦਏ ਖਵਾਇਆ। ਹਰਿਜਨ ਸਾਚੇ ਲਏ ਰੱਖ, ਆਪ ਆਪਣਾ ਦਰਸ ਦਿਖਾਇਆ। ਪਰਗਟ ਹੋ ਹਰਿ ਪਰਤੱਖ, ਜੋਤੀ ਜੋਤ ਕਰੇ ਰੁਸ਼ਨਾਇਆ। ਸਰਬ ਕਲਾ ਆਪੇ ਸਮਰਥ, ਨਿਹਕਲੰਕ ਅਖਵਾਇਆ । ਸੀਤਾ ਸੁਰਤੀ ਸਵਾਣੀ ਚੜ੍ਹਾਏ ਸੋਹੰ ਸਾਚੇ ਰਥ, ਰਾਮ ਰਾਮਾ ਫੇਰਾ ਪਾਇਆ। ਮੋਹਣ ਮਾਧਵ ਲਖਮੀ ਨਰਾਇਣ ਖੇਲ ਕਰੇ ਅਕਥਨਾ ਅਕੱਥ, ਰਥ ਰਥਵਾਹੀ ਇਕ ਅਖਵਾਇਆ। ਨਾਨਕ ਅੰਗਦ ਲਾਏ ਗੁਰਮੁਖ ਸਾਚੇ ਲਏ ਤਰਾਇਆ। ਅਮਰਦਾਸ ਜਗ ਕਰਿਆ ਵੱਖ, ਏਕਾ ਧਾਮ ਸੁਹਾਇਆ। ਰਾਮ ਦਾਸ ਭੰਡਾਰੇ ਭਰੇ ਸਖ, ਅੰਮ੍ਰਿਤ ਤਾਲ ਸੁਹਾਇਆ। ਗੁਰ ਅਰਜਨ ਪੱਤ ਲਈ ਰੱਖ, ਗੋਝ ਗਿਆਨ ਬੋਧ ਅਗਾਧ ਜਣਾਇਆ। ਗੁਰ ਗੋਬਿੰਦੇ ਹੋ ਪਰਤੱਖ, ਹਰਿ ਗੋਬਿੰਦ ਰੂਪ ਵਟਾਇਆ। ਹਰਿਰਾਏ ਅਲਖਨਾ ਅਲੱਖ, ਲੇਖਾ ਲੇਖ ਲਿਖਾਇਆ। ਹਰਿਕ੍ਰਿਸ਼ਨ ਬਾਲ ਅਵਸਥਾ ਗਿਆ ਨੱਠ, ਹਰਿਕ੍ਰਿਸ਼ਨਾ ਹਰਿ ਸਮਾਇਆ। ਗੁਰ ਤੇਗ ਬਹਾਦਰ ਜਗਤ ਮੁਨਾਰਾ ਗਿਆ ਢੱਠ, ਧਰਮ ਮੁਨਾਰਾ ਦਏ ਉਪਾਇਆ। ਬੀਸ ਬੀਸਾ ਹਰਿ ਜਗਦੀਸਾ ਨੌਂ ਖੰਡ ਪ੍ਰਿਥਮੀ ਗੇੜੇ ਆਪੇ ਲੱਠ, ਦਰ ਦਿੱਲੀ ਫੇਰਾ ਪਾਇਆ। ਗੁਰ ਗੋਬਿੰਦੇ ਕਰਿਆ ਅਕੱਠ, ਸਾਚਾ ਧਾਮ ਸੁਹਾਇਆ। ਤ੍ਰੈਗੁਣ ਮਾਇਆ ਅਗਨੀ ਮੱਠ, ਪੰਚਮ ਝੋਲੀ ਪਾਇਆ। ਲਹਿਣਾ ਦੇਣਾ ਚੁਕਾਏ ਤੀਰਥ ਅਠਸਠ, ਜਿਸ ਜਨ ਸਤਿਗੁਰ ਪੂਰੇ ਦਰਸ਼ਨ ਪਾਇਆ। ਕਲਜੁਗ ਕੂੜ ਕੁੜਿਆਰਾ ਪਾਏ ਭੱਠ, ਏਕਾ ਅਗਨ ਹਵਨ ਨੈਣਾਂ ਨੈਣ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਮੇਲ ਮਿਲਾਇਆ। ਸਰਗੁਣ ਮੇਲਾ ਸਾਚੇ ਘਰ, ਹਰਿ ਸਾਚਾ ਆਪ ਕਰਾਇੰਦਾ। ਆਪੇ ਕਰੇ ਬੰਦ ਦਰ, ਆਪੇ ਖੋਲ੍ਹ ਖੁਲ੍ਹਾਇੰਦਾ।
ਆਪੇ ਬੈਠਾ ਅੰਦਰ ਵੜ੍ਹ, ਆਪੇ ਮੁਖ ਛੁਪਾਇੰਦਾ। ਆਪ ਫੜਾਏ ਆਪਣਾ ਲੜ, ਆਪੇ ਸੰਗ ਤੁੜਾਇੰਦਾ। ਆਪੇ ਉਪਾਏ ਕਿਲੇ ਗੜ੍ਹ, ਆਪੇ ਮੇਟ ਮਿਟਾਇੰਦਾ। ਆਪੇ ਬੈਠਾ ਅਨੰਦ ਪੁਰੀ ਚੜ੍ਹ, ਆਪੇ ਮੁਖ ਭਵਾਇੰਦਾ। ਏਕਾ ਅੱਖਰ ਸਾਚਾ ਪੜ੍ਹ, ਜਗਤ ਵਿਦਿਆ ਮੂਲ ਚੁਕਾਇੰਦਾ। ਏਕਾ ਜੋਤੀ ਸਾਚੇ ਹਰਿ, ਏਕਾ ਹਰਿ ਗੁਣ ਗਾਇੰਦਾ। ਵਰਨ ਗੋਤੀ ਚੁੱਕਿਆ ਡਰ, ਚਾਰ ਵਰਨਾਂ ਮੇਟ ਮਿਟਾਇੰਦਾ। ਪੰਚਮ ਪੰਚਮ ਆਪਣਾ ਆਪੇ ਧਰ, ਪੰਚਮ ਜੋਤ ਜਗਾਇੰਦਾ। ਪੰਚਮ ਨੁਹਾਏ ਸਾਚੇ ਸਰ, ਪੰਚਮ ਅੰਮ੍ਰਿਤ ਜਾਮ ਪਿਆਇੰਦਾ। ਪੰਚਮ ਲੇਖੇ ਲਾਏ ਸੀਸ ਧੜ, ਖੰਡਾ ਖੜਗ ਇਕ ਚਮਕਾਇੰਦਾ। ਪੰਚਮ ਆਪੇ ਲਏ ਫੜ, ਗੁਰ ਸੰਗਤ ਮੁਖ ਰਖਾਇੰਦਾ। ਪੰਚਮ ਚਰਨੀ ਆਪੇ ਗਿਆ ਪੜ, ਆਪਣੀ ਝੋਲੀ ਅੱਗੇ ਡਾਹਿੰਦਾ। ਇਕ ਅਕੱਲਾ ਸ੍ਰਿਸ਼ਟ ਸਬਾਈ ਵੇਖੇ ਖੜ, ਸਚ ਮਹੱਲਾ ਇਕ ਵਸਾਇੰਦਾ। ਅਕਾਲ ਮੂਰਤ ਨਾ ਕੋਈ ਹਾਡੀ ਮਾਸ ਨੜ, ਸੀਸ ਧੜ ਨਾ ਕੋਈ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਸੁਹਾਏ ਸਾਚਾ ਦਰ, ਸਚ ਦਰਵਾਜਾ ਗਰੀਬ ਨਿਵਾਜਾ ਏਕਾ ਏਕ ਸੁਹਾਇੰਦਾ। ਏਕਾ ਅਸਵ ਘੋੜਾ ਤਾਜਾ, ਏਕਾ ਗੁਰ ਚੜ੍ਹਾਇਆ। ਏਕਾ ਰੱਖਣਹਾਰਾ ਲਾਜਾ, ਜੁਗ ਜੁਗ ਆਪ ਅਖਵਾਇਆ। ਅੰਤਮ ਪਰਗਟ ਹੋਏ ਦੇਸ ਮਾਝਾ, ਜੋਤੀ ਜਾਮਾ ਭੇਖ ਵਟਾਇਆ। ਸੰਬਲ ਨਗਰ ਸਾਚੋ ਸਾਚਾ, ਭੇਵ ਕੋਈ ਨਾ ਪਾਇਆ। ਜਨ ਭਗਤਾਂ ਰੱਖਣ ਆਇਆ ਲਾਜਾ, ਜੁਗ ਜੁਗ ਆਪ ਅਖਵਾਇਆ। ਲੱਖ ਚੁਰਾਸੀ ਰਚਿਆ ਕਾਜਾ, ਸਾਚਾ ਸਗਨ ਮਨਾਇਆ। ਜੂਠ ਝੂਠ ਦੇਵੇ ਦਾਜਾ, ਮਨਮੁਖ ਜੀਵਾਂ ਦੇਵੇ ਗੰਢ ਬੰਧਾਇਆ। ਲਾੜੀ ਮੌਤ ਦਿਵਸ ਰੈਣ ਮਾਰੇ ਵਾਜਾ, ਕਾਲ ਦਵਾਰੇ ਫੇਰਾ ਰਿਹਾ ਪਾਇਆ। ਜੂਠ ਝੂਠ ਚਲਿਆ ਇਕ ਜਹਾਜ਼ਾ, ਕਲਜੁਗ ਕੂੜਾ ਲਏ ਚਲਾਇਆ। ਸਤਿਜੁਗ ਲੋਕਮਾਤ ਆਏ ਭਾਜਾ, ਬੀਸ ਬੀਸਾ ਰਾਹ ਤਕਾਇਆ। ਕਿਸੇ ਸੀਸ ਨਾ ਦਿਸੇ ਕੋਈ ਤਾਜਾ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਕ ਮਿਲਾਇਆ। ਚਾਰ ਵਰਨ ਏਕਾ ਸਰਨ ਏਕਾ ਏਕ ਹੋਏ ਗਰੀਬ ਨਿਵਾਜਾ, ਗਰੀਬ ਨਿਮਾਣੇ ਗਲੇ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਸਰਗੁਣ ਹੋਏ ਸਹਾਇਆ। ਨਿਰਗੁਣ ਰੂਪ ਹਰਿ ਨਿਰੰਕਾਰ, ਏਕਾ ਏਕ ਅਖਵਾਇਆ। ਸਰਗੁਣ ਦੇਵੇ ਸ਼ਬਦ ਧਾਰ, ਸ਼ਬਦੀ ਸ਼ਬਦ ਉਪਾਇਆ। ਆਪੇ ਆਪਣਾ ਕਰ ਪਿਆਰ, ਆਪਣੀ ਕਾਰਾ ਰਿਹਾ ਕਮਾਇਆ। ਭਰਮ ਭੁੱਲਾ ਸਰਬ ਸੰਸਾਰ, ਭਰਮ ਗੜ੍ਹ ਨਾ ਕੋਈ ਤੁੜਾਇਆ। ਉਚੀ ਕੂਕ ਰਹੇ ਵਿਚਾਰ, ਨੇਤਰ ਨੈਣ ਉਠਾਇਆ। ਗੁਰ ਗੋਬਿੰਦ ਤੇਰਾ ਦਰਸ ਅਪਾਰ, ਜਪ ਤਪ ਸੰਜਮ ਸਚ ਇਕ ਵਖਾਇਆ। ਏਕਾ ਖੰਡਾ ਇਕ ਕਟਾਰ, ਤਨ ਗਾਤਰੇ ਆਪ ਲਟਕਾਇਆ। ਪੰਚਮ ਮੀਤਾ ਸੁਹਾਏ ਬੰਕ ਦਵਾਰ, ਆਤਮ ਦਰਸੀ ਦਰਸ ਦਿਖਾਇਆ। ਹਸਤ ਕੀਟ ਰਿਹਾ ਵਿਚਾਰ, ਊਚਾਂ ਨੀਚਾਂ ਲਏ ਮਿਲਾਇਆ। ਚਾਰ ਵਰਨ ਅਠਾਰਾਂ ਬਰਨ ਕਰੇ ਖ਼ਬਰਦਾਰ, ਪੰਡਤ ਪਾਂਧਾ ਸੋਇਆ ਕੋਈ ਰਹਿਣ ਨਾ ਪਾਇਆ। ਇਕ ਅਕੱਲਾ ਸ਼ਬਦ ਮਹੱਲਾ ਰਿਹਾ ਉਸਾਰ, ਲੱਖ ਚੁਰਾਸੀ ਦਏ ਵਸਾਇਆ। ਜਲਾਂ ਥਲਾਂ ਪਾਵੇ ਸਾਰ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਹੋਏ ਸਹਾਇਆ। ਸਾਧ ਸੰਤ ਲਏ ਉਭਾਰ, ਆਪ ਆਪਣਾ ਕਰਮ ਕਮਾਇਆ। ਏਕਾ ਲਿਵ ਇਕ ਜੋਤ, ਏਕਾ ਵਰਨ ਏਕਾ ਗੋਤ, ਸ੍ਰਿਸ਼ਟ ਸਬਾਈ ਹਰਿ ਸ਼ਬਦ ਲਾਗੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਕਰੇ ਕੁੜਮਾਈਆ। ਚਾਰ ਵਰਨ ਇਕ ਦਵਾਰਾ, ਇਕ ਭੰਡਾਰਾ ਵਰਤਾਇਆ। ਇਕ ਸ਼ਬਦ ਇਕ ਪਿਆਰਾ, ਏਕਾ ਰਾਹ ਵਖਾਇਆ।
ਏਕਾ ਮੀਤ ਇਕ ਮੁਰਾਰਾ, ਏਕਾ ਮਾਰਗ ਲਾਇਆ। ਏਕਾ ਗੀਤ ਇਕ ਸੁਨਾਰਾ, ਏਕਾ ਤਾਲ ਵਜਾਇਆ। ਏਕਾ ਰੀਤ ਵਿਚ ਸੰਸਾਰਾ, ਸਤਿਗੁਰ ਪੂਰਾ ਦਏ ਚਲਾਇਆ। ਨੌਂ ਖੰਡ ਪ੍ਰਿਥਮੀ ਸ੍ਰਿਸ਼ਟ ਸਬਾਈ ਬੰਨੇ ਸੀਸ ਦਸਤਾਰਾ, ਨਾ ਕੋਈ ਮੂੰਡ ਮੁੰਡਾਇਆ। ਪਰਗਟ ਹੋਏ ਨਿਹਕਲੰਕ ਨਰਾਇਣ ਚਵੀਆਂ ਅਵਤਾਰਾ, ਗੁਰ ਗੋਬਿੰਦ ਲਿਖਿਆ ਲੇਖ ਬੀਸ ਬੀਸਾ ਕਰੇ ਕਰਾਏ ਖ਼ਬਰਦਾਰਾ, ਆਪ ਆਪਣਾ ਡੰਕ ਵਜਾਇਆ। ਇਕ ਸੁਣਾਏ ਸਚ ਜੈਕਾਰਾ, ਦੋ ਜਹਾਨਾਂ ਆਪ ਅਲਾਇਆ। ਪਾਰਬ੍ਰਹਮ ਤੇਰਾ ਅੰਤ ਨਾ ਪਾਰਾਵਾਰਾ, ਆਦਿ ਅੰਤ ਨਾ ਕਿਸੇ ਪਾਇਆ। ਜੁਗ ਜੁਗ ਆਪਣਾ ਲੈ ਅਵਤਾਰਾ, ਜੁਗ ਜੁਗ ਵੇਸ ਵਟਾਇਆ। ਕਲਜੁਗ ਸਾਚਾ ਵੇਖੇ ਇਕ ਦਵਾਰਾ, ਵੇਲਾ ਅੰਤਮ ਆਇਆ। ਕਵਣ ਕੂਟੇ ਹਰਿ ਲਏ ਅਵਤਾਰਾ, ਕਵਣ ਰੂਪ ਹੋਏ ਰੁਸ਼ਨਾਇਆ। ਕਵਣ ਝੂਟਾ ਦਏ ਸੰਸਾਰਾ, ਕਵਣ ਬੇੜਾ ਪਾਰ ਕਰਾਇਆ। ਜੂਠਾ ਝੂਠਾ ਬੂਟਾ ਹੋਇਆ ਤਿਆਰਾ, ਫਲ ਫੁਲਵਾੜੀ ਵੇਖ ਵਖਾਇਆ। ਸੰਮਤ ਸੋਲਾਂ ਕਰੇ ਪਿਆਰਾ, ਪਰਵਰਦਿਗਾਰ ਆਪ ਅਖਵਾਇਆ। ਨੂਰ ਅਲਾਹੀ ਏਕਾ ਨਾਅਰਾ, ਨਰ ਨਰਾਇਣ ਨਰ ਦਏ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਨਿਰਗੁਣ ਸਰਗੁਣ ਇਕ ਕਰ, ਏਕਾ ਘਰ ਵਸਾਇਆ। ਗੁਰਮੁਖ ਵਡਿਆਈ ਧੰਨ, ਹਰਿ ਨਾਮਾ ਧਨ ਪਾਇਆ। ਗੁਰਸਿਖ ਵਡਿਆਈ ਧੰਨ, ਹਰਿਜਨ ਮੇਲ ਮਿਲਾਇਆ। ਗੁਰਸਿਖ ਵਡਿਆਈ ਧੰਨ, ਹਰਿ ਹਰਿ ਵੇਖ ਵਖਾਇਆ। ਗੁਰਸਿਖ ਵਡਿਆਈ ਧੰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਬ ਲਹਿਣਾ ਝੋਲੀ ਪਾਇਆ। ਗੁਰਸਿਖ ਵਡਿਆਈ ਧੰਨ, ਪੂਰਨ ਆਸ ਕਰਾਇਆ। ਗੁਰਸਿਖ ਵਡਿਆਈ ਧੰਨ, ਪ੍ਰਿਥਮੀ ਆਕਾਸ਼ ਹਰਿ ਸੁਹਾਇਆ। ਗੁਰਸਿਖ ਵਡਿਆਈ ਧੰਨ, ਸਾਚਾ ਮੰਦਰ ਇਕ ਸੁਹਾਇਆ । ਗੁਰਸਿਖ ਵਡਿਆਈ ਧੰਨ, ਸਵਾਸ ਸਵਾਸ ਲੇਖੇ ਲਾਇਆ। ਗੁਰਸਿਖ ਵਡਿਆਈ ਧੰਨ, ਦਸ ਦਸ ਮਾਸ ਨਾ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਦਰ ਦਵਾਰ ਦਰਸ ਦੀਦਾਰ ਸਿੰਘ ਦਿਦਾਰ ਇਕ ਵਖਾਇਆ।
੧੮ ਚੇਤ ੨੦੧੫ ਬਿਕ੍ਰਮੀ ਜਰਨੈਲ ਸਿੰਘ ਦੇ ਘਰ ਪਿੰਡ ਸ਼ਾਹਵਾਲਾ ਜ਼ਿਲਾ ਫਿਰੋਜ਼ਪੁਰ ਨਿਰਗੁਣ ਜੋਤ ਅਨਕ ਰੂਪ ਵਿਚ
ਨਿਰਗੁਣ ਹਰਿ ਹਰਿ ਨਿਰੰਕਾਰਾ, ਏਕਾ ਏਕ ਅਖਵਾਇੰਦਾ। ਆਦਿ ਜੁਗਾਦੀ ਕਰ ਪਸਾਰਾ, ਅਭੇਵ ਅਭੇਦ ਰਖਾਇੰਦਾ। ਸ਼ਬਦ ਅਨਾਦੀ ਹਰਿ ਜੈਕਾਰਾ, ਏਕਾ ਏਕ ਅਲਾਇੰਦਾ। ਆਪ ਆਪਣੀ ਪਾਵੇ ਸਾਰਾ, ਆਪ ਆਪਣੀ ਬੂਝ ਬੁਝਾਇੰਦਾ। ਆਪ ਆਪਣਾ ਕਰ ਪਸਾਰਾ, ਆਪ ਆਪਣਾ ਵੇਖ ਵਖਾਇੰਦਾ। ਆਪ ਆਪਣਾ ਕਰ ਪਿਆਰਾ, ਆਪ ਆਪਣਾ ਸੰਗ ਰਖਾਇੰਦਾ। ਆਪ ਆਪਣਾ ਕਰ ਵਣਜਾਰਾ, ਆਪ ਆਪਣੀ ਮੰਗ ਮੰਗਾਇੰਦਾ। ਆਪ ਆਪਣਾ ਬਣ ਭਿਖਾਰਾ, ਆਪ ਆਪਣੀ ਝੋਲੀ ਡਾਹਿੰਦਾ। ਆਪ ਆਪਣਾ ਬਣ ਵਰਤਾਰਾ, ਆਪ ਆਪਣੀ ਭਿਛਿਆ ਪਾਇੰਦਾ। ਆਪ ਆਪਣਾ ਸੁਹਾਏ ਦਵਾਰਾ, ਆਪ ਆਪਣਾ ਵੇਖ ਵਖਾਇੰਦਾ। ਆਪ ਆਪਣਾ ਖੇਲੇ ਖੇਲ ਨਿਆਰਾ, ਖੇਲਣਹਾਰ ਆਪ ਅਖਵਾਇੰਦਾ। ਆਪ ਆਪਣਾ ਕਰ ਉਜਿਆਰਾ, ਆਪ ਆਪਣਾ ਵੇਸ ਵਟਾਇੰਦਾ। ਆਪ ਆਪਣਾ ਸਾਜਣ ਸਾਜਣਹਾਰਾ, ਸਾਜਣਹਾਰ ਆਪ ਅਖਵਾਇੰਦਾ। ਆਪ
ਆਪਣਾ ਕਰੇ ਨਾਮ ਅਪਾਰਾ, ਆਪ ਆਪਣਾ ਆਧਾਰ ਰਖਾਇੰਦਾ। ਆਪ ਆਪਣਾ ਲਾਏ ਨਾਅਰਾ, ਆਪ ਆਪਣਾ ਰਾਗ ਸੁਣਾਇੰਦਾ। ਆਪ ਆਪਣੀ ਕਰੇ ਪੁਕਾਰਾ, ਆਪੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਆਪ ਉਪਾਇੰਦਾ। ਆਪਣਾ ਆਪ ਹਰਿ ਉਪਾ, ਆਪਣੀ ਕਲ ਵਰਤਾਈਆ। ਨਾ ਕੋਈ ਦੂਸਰ ਲਿਆ ਸੰਗ ਰਲਾ, ਨਾ ਕੋਈ ਵੇਖ ਵਖਾਈਆ। ਆਪ ਆਪਣੀ ਮੰਗ ਮੰਗਾ, ਆਪ ਆਪਣਾ ਸੰਗ ਨਿਭਾਈਆ। ਆਪ ਆਪਣਾ ਅੰਗ ਲਗਾ, ਆਪ ਆਪਣੀ ਸੇਜ ਹੰਢਾਈਆ। ਆਪ ਆਪਣਾ ਪਲੰਘ ਵਿਛਾ, ਥਿਰ ਘਰ ਬੈਠਾ ਆਸਣ ਲਾਈਆ। ਆਪ ਆਪਣੇ ਰੰਗ ਰੰਗਾ, ਰੰਗਣਹਾਰ ਆਪ ਹੋ ਜਾਈਆ। ਆਪ ਆਪਣਾ ਦਰ ਦਏ ਸੁਹਾ, ਸੋਭਾਵੰਤ ਆਪ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੇ ਵਡਿਆਈਆ। ਆਪ ਆਪਣਾ ਹਰਿ ਉਪਾਇਆ, ਆਪਣਾ ਜੋਗ ਕਮਾਇੰਦਾ। ਸਚ ਮਹੱਲਾ ਰਿਹਾ ਵਖਾਇਆ, ਸਾਚੀ ਬਣਤ ਬਣਾਇੰਦਾ। ਚਾਰ ਦਿਵਾਰਾ ਨਾ ਕੋਈ ਰਖਾਇਆ, ਛੱਪਰ ਛੰਨ ਨਾ ਕੋਈ ਵਖਾਇੰਦਾ। ਨਾ ਕੋਈ ਬਾਢੀ ਸੰਗ ਰਲਾਇਆ, ਨਾ ਕੋਈ ਲੇਖਾ ਲੇਖ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਦਰ ਸੁਹਾਇੰਦਾ। ਆਪ ਆਪਣਾ ਦਰ ਸੁਹਾਏ, ਆਦਿ ਪੁਰਖ ਅਬਿਨਾਸ਼ਾ। ਮਹੱਲ ਅਟੱਲ ਇਕ ਬਣਾਏ, ਆਪੇ ਵੇਖੇ ਖੇਲ ਤਮਾਸ਼ਾ। ਵਲ ਛਲ ਆਪਣਾ ਆਪ ਕਰਾਏ, ਆਪ ਆਪਣੇ ਅੰਦਰ ਕਰੇ ਵਾਸਾ। ਆਪਣਾ ਦੀਪਕ ਜੋਤੀ ਆਪ ਜਗਾਏ, ਨਾ ਕੋਈ ਉਪਾਏ ਪ੍ਰਿਥਮੀ ਅਕਾਸ਼ਾ। ਜਲ ਥਲ ਨਾ ਕੋਈ ਦਿਸਾਏ, ਨਾ ਕੋਈ ਮੰਡਲ ਰਾਸਾ। ਸੂਰਜ ਚੰਨ ਨਾ ਕੋਈ ਉਪਾਏ, ਸਾਲ ਬਰਸ ਦਿਵਸ ਰੈਣ ਨਾ ਕੋਈ ਰੱਖੇ ਆਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਕਰੇ ਭਰਵਾਸਾ। ਆਪ ਆਪਣਾ ਨੂਰ ਉਪਾ, ਆਪੇ ਵੇਖ ਵਖਾਈਆ। ਆਪ ਆਪਣੀ ਤੂਰ ਵਜਾ, ਆਪ ਆਪਣਾ ਰਾਗ ਅਲਾਈਆ। ਆਪੇ ਹਾਜ਼ਰ ਹਜ਼ੂਰ ਅਖਵਾ, ਕਰਤਾ ਪੁਰਖ ਨਾਉਂ ਧਰਾਈਆ। ਪਾਰਬ੍ਰਹਮ ਵੇਸ ਵਟਾ, ਪਰਮ ਪੁਰਖ ਅਖਵਾਈਆ। ਅਗੰਮ ਅਗੰਮੜੇ ਧਾਮ ਸੁਹਾ, ਬੈਠਾ ਆਸਣ ਲਾਈਆ। ਅਲਖਣਾ ਅਲਖ ਏਕਾ ਅਲਖ ਰਿਹਾ ਜਗਾ, ਦਰ ਦਰਵੇਸ਼ ਆਪ ਅਖਵਾਈਆ। ਆਪਣੀ ਜੋਤ ਪਰਤੱਖ ਆਪ ਪਰਗਟਾ, ਰੂਪ ਅਨੂਪ ਸਤਿ ਸਰੂਪ ਸ਼ਾਹੋ ਭੂਪ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਹੋਏ ਸਹਾਈਆ। ਆਪ ਆਪਣਾ ਹੋਏ ਸਹਾਇਆ, ਏਕਾ ਏਕ ਏਕੰਕਾਰਾ। ਆਪ ਆਪਣਾ ਵੇਖ ਵਖਾਇਆ, ਆਪੇ ਜਾਣੇ ਆਪਣੀ ਕਾਰਾ। ਲੇਖਾ ਲਿਖਤ ਲੇਖ ਨਾ ਕੋਈ ਲਿਖਾਇਆ, ਨਾ ਕੋਈ ਲੇਖ ਲਿਖਣਹਾਰਾ। ਅਭੇਵ ਅਭੇਦਾ ਭੇਵ ਛੁਪਾਇਆ, ਰੂਪ ਰੰਗ ਹਰਿ ਨਿਆਰਾ। ਅਛਲ ਅਛੇਦਾ ਆਪ ਅਖਵਾਇਆ, ਆਪ ਆਪਣਾ ਲਏ ਅਵਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸੁਹਾਏ ਬੰਕ ਦਵਾਰਾ। ਬੰਕ ਦਵਾਰਾ ਹਰਿ ਨਿਰੰਕਾਰਾ, ਏਕਾ ਏਕ ਸੁਹਾਇੰਦਾ। ਨਿਰਮਲ ਜੋਤੀ ਕਰ ਉਜਿਆਰਾ, ਇਕ ਪਰਕਾਸ਼ ਵਖਾਇੰਦਾ। ਸਤਿ ਸਰੂਪ ਹਰਿ ਸਿਰਜਣਹਾਰਾ, ਸਤਿ ਪੁਰਖ ਆਪ ਅਖਵਾਇੰਦਾ। ਆਪ ਆਪਣਾ ਕਰਮ ਰਿਹਾ ਵਿਚਾਰਾ, ਆਪ ਆਪਣਾ ਜਨਮ ਦਵਾਇੰਦਾ। ਆਪ ਆਪਣਾ ਭਰਮ ਨਿਵਾਰਾ, ਆਪ ਆਪਣਾ ਧਰਮ ਧਰਾਇੰਦਾ। ਆਪ ਆਪਣਾ ਵਰਨ ਲਿਆ ਵਿਚਾਰਾ, ਆਪ ਆਪਣੀ ਗੋਤ ਉਪਾਇੰਦਾ। ਆਪ ਆਪਣੀ ਸਰਨ ਹੋਏ ਕਰਤਾਰਾ, ਸਰਨਗਤ ਆਪ ਅਖਵਾਇੰਦਾ। ਆਪੇ ਹੋਇਆ ਕਰਨੀ ਕਰਨਹਾਰਾ, ਨਿਰੰਕਾਰ ਕਰਨਹਾਰ
ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਧਾਰ ਚਲਾਇੰਦਾ। ਆਪਣੀ ਧਾਰ ਆਪ ਚਲਾਏ, ਪਾਰਬ੍ਰਹਮ ਬੇਅੰਤਾ। ਨਿਰਗੁਣ ਨਿਰਗੁਣ ਰੂਪ ਵਟਾਏ, ਹਰਿ ਸਾਜਨ ਨਾਰੀ ਕੰਤਾ। ਆਪ ਆਪਣਾ ਲੇਖ ਲਿਖਾਏ, ਆਪ ਆਪਣਾ ਹੋਏ ਮੰਗਤਾ। ਆਪ ਆਪਣੀ ਅਲਖ ਜਗਾਏ, ਆਪਣੇ ਦਰ ਹੋਏ ਭੁੱਖਾ ਨੰਗਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਚੋਲੀ ਆਪੇ ਰੰਗਤਾ। ਨਿਰਗੁਣ ਹਰਿ ਉਪਾਇਆ, ਆਪਣੀ ਕਲ ਧਾਰੀਆ। ਨਾ ਕੋਈ ਦੂਸਰ ਵੇਖ ਵਖਾਇਆ, ਨਾ ਕੋਈ ਮਿਲਿਆ ਮੀਤ ਮੁਰਾਰੀਆ। ਨਾ ਕੋਈ ਚੇਲਾ ਗੁਰ ਬਣਾਇਆ, ਨਾ ਕੋਈ ਕਰੇ ਨਿਮਸਕਾਰੀਆ। ਸੱਜਣ ਸੁਹੇਲਾ ਨਾ ਕੋਈ ਅਖਵਾਇਆ, ਨਾ ਕੋਈ ਦੀਸੇ ਦਰ ਦਰਬਾਰੀਆ। ਇਕ ਅਕੇਲਾ ਡੇਰਾ ਲਾਇਆ, ਰੂਪ ਅਨੂਪ ਸੱਚੀ ਸਰਕਾਰੀਆ। ਸ਼ਾਹੋ ਭੂਪ ਆਪ ਅਖਵਾਇਆ, ਜੋਧਾ ਸੂਰ ਬਲੀ ਬਲਕਾਰੀਆ। ਆਪਣਾ ਸ਼ਸਤਰ ਆਪੇ ਰਿਹਾ ਉਪਾਇਆ, ਨਾਮ ਖੰਡਾ ਤੇਜ਼ ਕਟਾਰੀਆ। ਆਪਣਾ ਬਸਤਰ ਆਪਣੇ ਤਨ ਰਿਹਾ ਛੁਹਾਇਆ, ਆਪੇ ਸਚ ਸ਼ੰਗਾਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਹੋਏ ਉਜਿਆਰੀਆ। ਜੋਤੀ ਨੂਰ ਹਰਿ ਉਜਾਲਾ, ਹਰਿ ਘਰ ਆਪ ਸਮਾਇਆ। ਦੀਨਾ ਬੰਧਪ ਦੀਨ ਦਿਆਲਾ, ਦਇਆ ਨਿਧ ਅਖਵਾਇਆ। ਸ਼ਬਦ ਉਪਾਏ ਪੂਤ ਸਪੂਤਾ ਸਾਚਾ ਲਾਲਾ, ਜੋਤੀ ਮਾਤਾ ਝੋਲੀ ਪਾਇਆ। ਆਪੇ ਹੋਏ ਸਦਾ ਰਖਵਾਲਾ, ਆਪੇ ਵੇਖ ਵਖਾਇਆ। ਆਪਣਾ ਆਪ ਬਣਾਏ ਹਰਿ ਦਲਾਲਾ, ਆਪ ਆਪਣੀ ਬਣਤ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਵੇਖ ਵਖਾਇਆ। ਨਿਰਗੁਣ ਰੂਪ ਹਰਿ ਅਗੰਮ, ਆਪਣਾ ਆਪ ਉਪਾਇਆ। ਨਾ ਮਰੇ ਨਾ ਪਏ ਜੰਮ, ਆਵਣ ਜਾਵਣ ਨਾ ਵੇਖ ਵਖਾਇਆ। ਨਾ ਕੋਈ ਪਵਣ ਸਵਾਸੀ ਲਏ ਦਮ, ਹੱਡ ਮਾਸ ਨਾੜੀ ਨਾ ਕੋਈ ਰਖਾਇਆ। ਰਕਤ ਬੂੰਦ ਨਾ ਕੋਈ ਚੰਮ, ਨਾ ਕੋਈ ਅਕਾਸ਼ ਪਰਕਾਸ਼ ਸਮਾਇਆ। ਆਦਿ ਜੁਗਾਦੀ ਸ਼ਬਦ ਬ੍ਰਹਿਮਾਦੀ ਹਰਿ ਅਨਾਦੀ ਆਪੇ ਜਾਣੇ ਆਪਣਾ ਕੰਮ, ਆਪਣੀ ਰਾਸ ਆਪਣੇ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਖ ਹਰਿ ਆਪ ਆਪਣੀ ਖ਼ੁਸ਼ੀ ਮਨਾਇਆ। ਨਿਰਗੁਣ ਰੂਪ ਹਰਿ ਸਲਾਹ, ਆਪਣਾ ਮਤਾ ਪਕਾਇਆ। ਆਪ ਆਪਣਾ ਬਣ ਮਲਾਹ, ਆਪਣਾ ਬੇੜਾ ਰਿਹਾ ਚਲਾਇਆ। ਆਪ ਆਪਣਾ ਨਾਉਂ ਧਰਾ, ਨਰ ਨਿਰੰਕਾਰ ਅਖਵਾਇਆ। ਆਪਣੀ ਪਕੜੇ ਆਪੇ ਬਾਂਹ, ਸਮਰਥ ਪੁਰਖ ਹਰਿ ਰਘੁਰਾਇਆ। ਆਪ ਆਪਣੀ ਰੱਖੇ ਛਾਂ, ਸਿਰ ਆਪਣਾ ਛਤਰ ਝੁਲਾਇਆ। ਆਪ ਆਪਣੀ ਬਣਿਆ ਪਿਤਾ ਮਾਂ, ਆਪ ਆਪਣਾ ਗੋਦ ਉਠਾਇਆ। ਆਪ ਆਪਣਾ ਵੇਖੇ ਥਾਂ, ਥਿਰ ਘਰ ਸਾਚਾ ਦਏ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਗੰਮ ਅਥਾਹ ਸਾਚਾ ਰਾਹ ਵੇਖ ਵਖਾਇਆ। ਨਿਰਗੁਣ ਰੂਪ ਅਗੰਮ ਅਥਾਹ, ਬੇਪਰਵਾਹ ਅਖਵਾਇੰਦਾ। ਆਪ ਸੁਹਾਏ ਆਪਣਾ ਥਾਂ, ਥਾਨ ਥਨੰਤਰ ਵੇਖ ਵਖਾਇੰਦਾ। ਆਪ ਜਪਾਏ ਆਪਣਾ ਨਾਂ, ਗਗਨ ਗਗਨੰਤਰ ਆਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਸੁਤ ਦੇਵੇ ਵਰ, ਸ਼ਬਦ ਸ਼ਬਦੀ ਮੇਲ ਮਿਲਾਇੰਦਾ। ਸ਼ਬਦ ਸੁਤ ਹਰਿ ਬਲਵਾਨਾ, ਏਕਾ ਏਕ ਉਪਾਇਆ। ਏਕਾ ਦੇਵੇ ਗੁਣ ਗੁਣ ਨਿਧਾਨਾ, ਗੁਣਵੰਤਾ ਝੋਲੀ ਪਾਇਆ। ਏਕਾ ਹੁਕਮ ਧੁਰ ਫ਼ਰਮਾਣਾ, ਸਚ ਸੰਦੇਸ਼ ਸੁਣਾਇਆ। ਏਕਾ ਰਾਗ ਇਕ ਤਰਾਨਾ, ਪੁਰਖ ਅਨਾਦੀ ਏਕਾ ਗਾਇਆ। ਏਕਾ ਘਰ ਇਕ ਮਕਾਨਾ, ਏਕਾ ਦਰ ਸੁਹਾਇਆ। ਆਪੇ ਹੋਇਆ ਜਾਣੀ ਜਾਣਾ, ਜਾਨਣਹਾਰ
ਆਪ ਹਰਿ ਆਇਆ। ਆਪੇ ਦੇਵਣਹਾਰਾ ਮਾਣਾ, ਆਪ ਆਪਣੇ ਗਲੇ ਲਗਾਇਆ। ਆਪ ਆਪਣਾ ਵਰਤੇ ਭਾਣਾ, ਹਰਿ ਭਾਣੇ ਵਿਚ ਸਮਾਇਆ। ਸ਼ਬਦ ਸੁਤ ਦਰ ਕਰੇ ਪਰਵਾਨਾ, ਦੋਏ ਜੋੜ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦਿਤਾ ਸਚ ਵਰ, ਵਰ ਦਾਤਾ ਆਪ ਅਖਵਾਇਆ। ਸਾਚਾ ਵਰ ਦੇਵਣਹਾਰਾ, ਆਦਿ ਪੁਰਖ ਅਬਿਨਾਸ਼ਾ। ਸ਼ਬਦ ਸੁਤ ਸੋਹੇ ਦਰ, ਰੱਖੇ ਚਰਨ ਕਵਲ ਭਰਵਾਸਾ। ਮੇਲ ਮਿਲਾਇਆ ਨਾਰੀ ਨਰ, ਆਪੇ ਰੱਖਿਆ ਅੰਦਰ ਵਾਸਾ। ਚਰਨ ਚਰਨੋਦਕ ਨੁਹਾਇਆ ਸਾਚੇ ਸਰ, ਦੇਵੇ ਨਾਮ ਦਲਾਸਾ। ਆਪਣਾ ਭੰਡਾਰਾ ਆਪੇ ਭਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦਏ ਵਰ, ਏਕਾ ਮੰਡਲ ਏਕਾ ਰਾਸਾ। ਏਕਾ ਮੰਡਲ ਹਰਿ ਦਵਾਰਾ, ਆਪਣਾ ਆਪ ਸੁਹਾਇਆ। ਏਕਾ ਜੋਤੀ ਕਰ ਉਜਿਆਰਾ, ਏਕਾ ਦੀਪ ਜਗਾਇਆ। ਨਾ ਕੋਈ ਰਵ ਸਸ ਚੰਦ ਸਤਾਰਾ, ਮੰਡਲ ਮੰਡਪ ਨਾ ਕੋਈ ਰਖਾਇਆ। ਇਕ ਅਕੱਲਾ ਏਕੰਕਾਰਾ, ਏਕੰਕਾਰਾ ਰੂਪ ਵਟਾਇਆ। ਸਚ ਸਿੰਘਾਸਣ ਬੈਠਾ ਕਰੇ ਵਿਚਾਰਾ, ਆਲਸ ਨਿੰਦਰਾ ਵਿਚ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦਿਤਾ ਵਰ, ਵਰ ਘਰ ਸਾਚਾ ਏਕਾ ਪਾਇਆ। ਵਰ ਘਰ ਸਾਚਾ ਹਰਿ ਹਰਿ ਪਾ, ਸ਼ਬਦ ਵੱਜੀ ਵਧਾਈਆ। ਧੁਰਦਰਗਾਹੀ ਲਹਿਣਾ ਰਿਹਾ ਦਵਾ, ਲਹਿਣੇਦਾਰ ਇਕ ਅਖਵਾਈਆ। ਲੋਆਂ ਪੁਰੀਆਂ ਗਗਨ ਪਤਾਲ ਅਕਾਸ਼ ਪਰਕਾਸ਼ ਗਿਆ ਸਮਾ, ਬ੍ਰਹਿਮੰਡ ਖੰਡ ਗਿਆ ਸਮਾਈਆ। ਪਾਰਬ੍ਰਹਮ ਪ੍ਰਭ ਵੰਡ ਵੰਡਾ, ਬੈਠਾ ਝੋਲੀ ਡਾਹੀਆ। ਪੁਰਖ ਅਬਿਨਾਸ਼ੀ ਆਪਣਾ ਆਪ ਲਿਆ ਮਨਾ, ਆਪ ਆਪਣੀ ਕਰੇ ਵਡਿਆਈਆ। ਆਪ ਆਪਣੀ ਸੇਜਾ ਰਿਹਾ ਹੰਢਾ, ਆਪ ਆਪਣਾ ਬਲਾਸ ਕਰਾਈਆ। ਕਵਲ ਕਵਲਾ ਲਏ ਉਪਾ, ਕਵਲ ਮੁਖ ਹਰਿ ਰਘੁਰਾਈਆ। ਪਾਰਬ੍ਰਹਮ ਬ੍ਰਹਮ ਲਏ ਕਟਾ, ਆਪ ਆਪਣਾ ਵੱਖ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦਿਤਾ ਵਰ, ਆਪਣੀ ਰਚਨਾ ਰਿਹਾ ਰਚਾਈਆ। ਸ਼ਬਦ ਸੁਤ ਰਚਨਹਾਰਾ, ਆਪਣੀ ਰਚਨ ਰਚਾਇੰਦਾ। ਪਾਰਬ੍ਰਹਮ ਬ੍ਰਹਮ ਕਰੇ ਨਿਆਰਾ, ਭੇਵ ਕੋਈ ਨਾ ਪਾਇੰਦਾ। ਆਪਣੀ ਜੋਤੀ ਆਪੇ ਪਏ ਜੰਮ, ਮਾਤ ਪਿਤ ਨਾ ਕੋਈ ਅਖਵਾਇੰਦਾ। ਆਪ ਸਵਾਰਨਹਾਰਾ ਆਪਣਾ ਕੰਮ, ਆਪੇ ਲੇਖ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਸ ਅਨੇਕ ਏਕ ਕਰਾਇੰਦਾ।
ਨਿਰਪਖ ਨਿਰਲਜ, ਹਰਿ ਨਿਰੰਕਾਰਿਆ। ਜਨ ਭਗਤਾਂ ਪੜਦੇ ਲਏ ਕੱਜ, ਜੁਗ ਜੁਗ ਖੇਲ ਅਪਾਰਿਆ। ਸ੍ਰਿਸ਼ਟ ਸਬਾਈ ਲੱਖ ਚੁਰਾਸੀ ਦੇਵੇ ਤਜ, ਹਰਿਜਨ ਸੁਹਾਏ ਬੰਕ ਦਵਾਰਿਆ। ਆਤਮ ਸੇਜਾ ਚੜ੍ਹੇ ਭਜ, ਮੇਲ ਮਿਲਾਏ ਦਸਮ ਦਵਾਰਿਆ। ਅਨਹਦ ਤਾਲ ਧੁਨ ਆਤਮਕ ਅਨਾਦੀ ਰਿਹਾ ਵੱਜ, ਵਜਾਵਣਹਾਰ ਸਿਰਜਣਹਾਰਿਆ। ਹਰਿਸੰਗਤ ਹਰਿ ਦਵਾਰ ਰਹੀ ਸਜ, ਜਿਨ ਮਿਲਿਆ ਹਰਿ ਮੀਤ ਮੁਰਾਰਿਆ। ਕਲਜੁਗ ਕਾਲ ਨਗਾਰਾ ਰਿਹਾ ਵੱਜ, ਚਾਰੋਂ ਕੁੰਟ ਅੰਧ ਅੰਧਿਆਰਿਆ। ਜੋ ਘੜਿਆ ਸੋ ਜਾਏ ਭੱਜ, ਥਿਰ ਕੋਈ ਰਹਿਣ ਨਾ ਪਾ ਰਿਹਾ। ਕਾਲ ਮਹਾਂਕਾਲ ਦੋਵੇਂ ਰਹੇ ਗੱਜ, ਗੁਰ ਗੋਬਿੰਦ ਵੇਖ ਵਖਾ ਰਿਹਾ। ਪਰਗਟ ਜੋਤ ਦੇਸ ਮਾਝ, ਸੰਬਲ ਨਗਰੀ ਧਾਮ ਸੁਹਾ ਰਿਹਾ। ਦੋ ਜਹਾਨੀ ਰਚਿਆ ਕਾਜ, ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਵੇਖ ਵਖਾ ਰਿਹਾ। ਜੀਵ ਜੰਤ ਸਾਧ ਸੰਤ ਨਾਰ ਦੋਹਾਗਣ ਹੋਈ ਰੰਡ, ਸਾਚਾ ਕੰਤ ਨਾ ਕੋਈ ਹੰਢਾ ਰਿਹਾ। ਪੰਚ ਵਿਕਾਰਾ ਚਾਰ ਕੁੰਟ ਦਹਿ ਦਿਸ਼ਾ ਪਾਏ ਡੰਡ, ਜੂਠ ਝੂਠ ਡੰਕ ਵਜਾ ਰਿਹਾ। ਮਾਇਆ ਮਮਤਾ ਭੇਖ ਪਖੰਡ, ਹਉਮੇ ਹੰਗਤਾ ਰੋਗ ਵਧਾ ਲਿਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਇਕ ਘਰ, ਘਰ ਸੁਹੰਜਣਾ, ਜਗੇ ਜੋਤ ਨਿਰੰਜਣਾ, ਅਲਖ ਅਲਖਣਾ ਮੇਲ ਮਿਲਾ ਲਿਆ। ਅਲਖ ਅਲਖਣਾ ਹਰਿ ਪਰਤੱਖ, ਏਕਾ ਏਕ ਅਖਵਾਇੰਦਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਲਏ ਰੱਖ, ਆਦਿ ਜੁਗਾਦੀ ਭੇਖ ਵਟਾਇੰਦਾ। ਮਨਮੁਖ ਜੀਵ ਕਾਇਆ ਭਾਂਡੇ ਹੋਏ ਸਖ, ਨਾਮ ਵਸਤ ਨਾ ਕੋਈ ਟਿਕਾਇੰਦਾ। ਜਗਤ ਵਿਦਿਆ ਕਰੋੜੀ ਲੱਖ, ਨਾਮ ਧਨ ਨਾ ਕੋਈ ਜਣਾਇੰਦਾ। ਭਗਤ ਸੁਹੇਲੇ ਕਰੇ ਵਖ, ਆਪ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਚ ਘਰ, ਦਰ ਦਵਾਰਾ ਇਕ ਸੁਹਾਇੰਦਾ। ਹਰਿਜਨ ਮੇਲਾ ਹਰਿ ਦਵਾਰ, ਹਰਿ ਹਰਿ ਆਪ ਕਰਾਇਆ। ਆਪੇ ਖੋਲ੍ਹੇ ਬੰਦ ਕਿਵਾੜ, ਅੰਦਰ ਮੰਦਰ ਕੁੰਡਾ ਲਾਹਿਆ। ਮੇਟ ਮਿਟਾਏ ਪੰਚਮ ਧਾੜ, ਪੰਚ ਵਿਕਾਰਾ ਨੇੜ ਨਾ ਆਇਆ। ਤ੍ਰੈਗੁਣ ਮਾਇਆ ਦੇਵੇ ਸਾੜ, ਸਤਿ ਸੰਤੋਖ ਸਮਾਇਆ। ਗੁਰਮੁਖ ਵੇਖੇ ਸਾਚੇ ਲਾੜ, ਵੇਖਣਹਾਰ ਦਿਸ ਨਾ ਆਇਆ। ਆਪੇ ਹੋਏ ਪਿੱਛੇ ਅਗਾੜ, ਸੁਖਮਨ ਬੰਕਾ ਪਾਰ ਕਰਾਇਆ। ਅਨਹਦ ਵੱਜੇ ਸਾਚਾ ਤਾੜ, ਤਾਲ ਤਲਵਾੜਾ ਇਕ ਵਖਾਇਆ। ਦੂਈ ਦਵੈਤੀ ਪੜਦਾ ਪਾੜ, ਏਕਾ ਧਾਮ ਸੁਹਾਇਆ। ਜੋਤ ਜਗਾਏ ਬਹੱਤਰ ਨਾੜ, ਅੰਧ ਅੰਧੇਰ ਮਿਟਾਇਆ। ਸਾਚੇ ਮੰਦਰ ਦੇਵੇ ਵਾੜ, ਨਿਰਮਲ ਜੋਤ ਕਰੇ ਰੁਸ਼ਨਾਇਆ। ਸ਼ਬਦ ਸਿੰਘਾਸਣ ਅਪਰ ਅਪਾਰ, ਆਤਮ ਸੇਜਾ ਦਏ ਸੁਹਾਇਆ। ਸਾਚੀ ਬਰਖਾ ਨਾਮ ਗੁਲਜ਼ਾਰ, ਫਲ ਫੁਲਵਾੜੀ ਵੇਖ ਵਖਾਇਆ। ਗੁਰਮੁਖ ਆਤਮ ਸੁਹਾਗਣ ਨਾਰ, ਘਰ ਸਾਚੇ ਮੇਲ ਮਿਲਾਇਆ। ਪੰਚਮ ਸਖੀਆਂ ਵੇਖਣ ਵਾਰੋ ਵਾਰ, ਸਾਚਾ ਮੰਗਲ ਏਕਾ ਗਾਇਆ। ਸਾਚੀ ਸੇਜਾ ਹਰਿ ਕੰਤ ਭਤਾਰ, ਆਪ ਆਪਣੀ ਰਿਹਾ ਸੁਹਾਇਆ। ਏਕਾ ਮੇਲਾ ਇਕ ਦਵਾਰ, ਏਕਾ ਰੂਪ ਵਟਾਇਆ। ਏਕਾ ਰੰਗ ਰੰਗੇ ਕਰਤਾਰ, ਰੰਗਣਹਾਰ ਸਰਬ ਸੁਖਦਾਇਆ। ਦਸਮ ਦਵਾਰੀ ਕਰ ਪਿਆਰ, ਹਰਿਜਨ ਹਰਿ ਮੰਦਰ ਦਏ ਸੁਹਾਇਆ। ਹਰਿ ਮੰਦਰ ਖੋਲ੍ਹੇ ਆਪ ਕਿਵਾੜ, ਸੁੰਨ ਅਗੰਮੋਂ ਪਾਰ ਕਰਾਇਆ। ਸੋ ਪੁਰਖ ਨਿਰੰਜਣ ਕਿਰਪਾ ਧਾਰ, ਹੰ ਹੰਗਤਾ ਮੇਟ ਮਿਟਾਇਆ। ਆਪ ਆਪਣਾ ਕਰ ਪਿਆਰ, ਹਰਿਜਨ ਸਾਚੇ ਲਏ ਤਰਾਇਆ। ਸੋਹੰ ਦੇਸ਼ ਹਰਿ ਨਿਰੰਕਾਰ, ਏਕਾ ਦੂਜਾ ਭੌ ਚੁਕਾਇਆ। ਤੀਜੇ ਦਰ ਪਾਵੇ ਸਾਰ, ਸਰ ਸਰੋਵਰ ਇਕ ਨੁਹਾਇਆ। ਚੌਥਾ ਪਦ ਨਰ ਨਿਰਬਾਨ, ਸਾਚਾ ਧਾਮ ਸੁਹਾਇਆ। ਪੰਚਮ ਮੇਲਾ ਹਰਿ ਭਗਵਾਨ, ਸਚ ਸੁੱਚ ਗੁਣ ਗਾਇਆ। ਛੇਵੇਂ ਛੱਪਰ ਛੰਨ ਨਾ ਕੋਈ ਮਕਾਨ, ਨਿਰਮਲ ਜੋਤ ਕਰੇ ਰੁਸ਼ਨਾਇਆ। ਸੱਤਵੇਂ ਸਤਿ ਪੁਰਖ ਨਿਰੰਜਣ ਵੇਖੇ ਮਾਰ ਧਿਆਨ, ਅਗੰਮ ਅਗੰਮੜੇ ਧਾਮ ਸੁਹਾਇਆ। ਅੱਠਵੇਂ ਅੱਠਾਂ ਤੱਤਾਂ ਕਰ ਪਰਵਾਨ, ਮਨ ਮਤ ਬੁਧ ਮੇਟ ਮਿਟਾਇਆ। ਨੌਂ ਦਰ ਵਖਾਏ ਜਗਤ ਮਕਾਨ, ਮਿਹਰਵਾਨ ਦਿਸ ਨਾ ਆਇਆ। ਦਸਵੇਂ ਮੇਲਾ ਦਰ ਦਰਬਾਨ, ਦਰ ਦਰਵੇਸਾ ਰਿਹਾ ਫੇਰੀ ਪਾਇਆ। ਇਕ ਅਕੱਲਾ ਖੇਲੇ ਖੇਲ ਮਹਾਨ, ਖੇਲਣਹਾਰ ਸ੍ਰਿਸ਼ਟ ਸਬਾਇਆ। ਲੱਖ ਚੁਰਾਸੀ ਜਾਣੀ ਜਾਣ, ਜਾਨਣਹਾਰ ਭੇਵ ਨਾ ਪਾਇਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਸੁਰਪਤ ਰਾਜਾ ਇੰਦ ਸਰਬ ਕੁਰਲਾਣ, ਨੇਤਰ ਲੋਚਣ ਨੈਣ ਦਰਸ ਦਰਸ ਤਰਸਾਇਆ। ਕਲਜੁਗ ਅੰਤਮ ਭਗਤ ਵਛਲ ਜਨ ਭਗਤ ਕਰ ਪਰਵਾਨ, ਦਰ ਦਵਾਰੇ ਆਇਆ ਫੇਰਾ ਪਾਇਆ। ਦੇਵੇ ਵਡਿਆਈ ਦੋ ਜਹਾਨ, ਸਿਰ ਆਪਣਾ ਹੱਥ ਟਿਕਾਇਆ। ਆਵਣ ਜਾਵਣ ਚੁੱਕੇ ਕਾਨ, ਜਿਸ ਜਨ ਦਰ ਆਏ ਦਰਸ਼ਨ ਪਾਇਆ। ਲੱਖ ਚੁਰਾਸੀ ਫੰਦ ਕਟਾਨ, ਰਾਏ ਧਰਮ ਨਾ ਦਏ ਸਜ਼ਾਇਆ। ਲਾੜੀ ਮੌਤ ਨੇਤਰ ਨੈਣ ਦੋਏ ਸ਼ਰਮਾਣ, ਰੋ ਰੋ ਰਹੀ ਨੀਰ
ਵਹਾਇਆ। ਚਿਤਰ ਗੁਪਤ ਨਾ ਲੇਖ ਲਿਖਾਨ, ਬੈਠਾ ਮੁਖ ਭਵਾਇਆ। ਜਿਸ ਜਨ ਮਿਲਿਆ ਨਿਰਗੁਣ ਰੂਪ ਨਰ ਨਰਾਇਣ ਸ੍ਰੀ ਭਗਵਾਨ, ਮਹਾਰਾਜ ਸ਼ੇਰ ਸਿੰਘ ਵੇਖ ਵਖਾਇਆ। ਰਸਨਾ ਗੁਣ ਸਕੇ ਨਾ ਕਿਸੇ ਕਹਿਣ, ਨਾਨਕ ਗੋਬਿੰਦ ਵੇਖ ਵਖਾਇਆ। ਆਪੇ ਆਇਆ ਲਹਿਣ ਦੇਣ ਚੁਕੌਣ, ਮੂਲ ਸਿਰ ਆਪਣਾ ਹੱਥ ਟਿਕਾਇਆ। ਰਾਜ ਰਾਜਾਨ ਸ਼ਾਹ ਸੁਲਤਾਨ ਕਿਸੇ ਨਾ ਦੇਵੇ ਸਚ ਸਿੰਘਾਸਣ ਸੌਣ, ਸ਼ਬਦ ਖੰਡਾ ਰਿਹਾ ਉਠਾਇਆ। ਵੇਖ ਵਖਾਏ ਤ੍ਰੈਭਵਨ ਧਨੀ ਤ੍ਰਿਭੌਣ, ਬ੍ਰਹਿਮੰਡਾਂ ਖੋਜ ਖੋਜਾਇਆ। ਹਰਿ ਕਾ ਭੇਵ ਜਾਣੇ ਕੌਣ, ਵੇਦ ਪੁਰਾਨ ਕਤੇਬ ਅੰਜੀਲ ਕੁਰਾਨ ਰਸਨਾ ਰਹੇ ਗਾਇਆ। ਗੁਰ ਗੋਬਿੰਦੇ ਸ਼ਬਦ ਸੁਨੇਹੜਾ ਦਿਤਾ ਪਵਣ, ਧੁਰਦਰਗਾਹੀ ਆਪ ਪੁਚਾਇਆ। ਆਪ ਸੰਘਾਰੇ ਦੁਸ਼ਟ ਰਵਣ, ਰਾਮਾ ਰੂਪ ਵਟਾਇਆ। ਆਪੇ ਭੰਨੇ ਦਰਯੋਧਨ ਹੰਕਾਰੀ ਧੌਣ, ਮੁਕੰਦ ਮਨੋਹਰ ਲਖਮੀ ਨਰਾਇਣ ਰਥ ਰਥਵਾਹੀ ਹੋਏ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਿੰਘ ਜਰਨੈਲ ਕਾਇਆ ਅੰਦਰ ਕਰੇ ਸੈਲ, ਸਿੰਘ ਗੁਰਦਾਸ ਸੰਗ ਰਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਜੀਆ ਦਾਨ, ਹਰਿਸੰਗਤ ਅੰਗ ਲਗਾਏ ਜਿਉਂ ਨਾਨਕ ਅੰਗਦ ਪੂਰਨ ਇਛਿਆ ਪਾਏ ਭਿਛਿਆ, ਰਸਨ ਸਵਾਸ ਲੇਖੇ ਲਾਇਆ।
੧੯ ਚੇਤ ੨੦੧੫ ਬਿਕ੍ਰਮੀ ਸੂਬੇਦਾਰ ਰਾਮ ਸਿੰਘ ਦੇ ਘਰ ਮਕਾਨ ਨੰ੦ ੩੮੬ ਗਵਾਲ ਟੋਲੀ ਫਿਰੋਜ਼ਪੁਰ ਛਾਉਂਣੀ
ਨਿਰਗੁਣ ਜੋਤ ਅਨੇਕ ਸਰੂਪ ਵਿਚ
ਹਰਿ ਸ਼ਬਦ ਵਡ ਬਲਕਾਰੀ, ਪਾਰਬ੍ਰਹਮ ਰਘੁਰਾਇਆ। ਆਪ ਆਪਣੀ ਜਾਣੇ ਧਾਰੀ, ਨਿਰਗੁਣ ਵੇਖ ਵਖਾਇਆ। ਆਪ ਆਪਣੀ ਰਿਹਾ ਪੈਜ ਸਵਾਰੀ, ਨਾ ਕੋਈ ਦੂਸਰ ਸੰਗ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸ਼ਬਦੀ ਸ਼ਬਦ ਉਪਾਇਆ। ਸ਼ਬਦੀ ਸੁਤ ਵਡ ਬਲਵਾਨਾ, ਏਕਾ ਏਕ ਰਖਾਇੰਦਾ। ਪਰਗਟ ਹੋ ਸ੍ਰੀ ਭਗਵਾਨਾ, ਆਪਣਾ ਆਪ ਵੇਖ ਵਖਾਇੰਦਾ। ਏਕਾ ਚਿਲਾ ਤੀਰ ਕਮਾਨਾ, ਏਕਾ ਖੰਡਾ ਹੱਥ ਉਠਾਇੰਦਾ। ਖੇਲੇ ਖੇਲ ਦੋ ਜਹਾਨਾ, ਬ੍ਰਹਿਮੰਡਾਂ ਖੋਜ ਖੋਜਾਇੰਦਾ। ਮਾਰਨਹਾਰਾ ਇਕ ਨਿਸ਼ਾਨਾ, ਲੋਆਂ ਪੁਰੀਆਂ ਪਾਰ ਕਰਾਇੰਦਾ। ਵੇਖ ਵਖਾਏ ਜ਼ਿਮੀ ਅਸਮਾਨਾ, ਗਗਨ ਪਾਤਾਲਾਂ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸੰਗ ਰਖਾਇੰਦਾ। ਆਪ ਆਪਣਾ ਸਗਲਾ ਸਾਥ, ਹਰਿ ਹਰਿ ਆਪ ਰਖਾਇਆ। ਆਪੇ ਹੋ ਤ੍ਰਿਲੋਕੀ ਨਾਥ, ਤੀਨਾਂ ਲੋਕਾਂ ਵੇਖ ਵਖਾਇਆ। ਆਪ ਜਣਾਏ ਆਪਣੀ ਗਾਥ, ਅਕਥਨਾ ਅਕੱਥ ਆਪ ਅਖਵਾਇਆ। ਆਪ ਚਲਾਏ ਆਪਣਾ ਰਾਥ, ਜੁਗ ਜੁਗ ਰਥਵਾਹੀ ਆਪ ਹੋ ਆਇਆ। ਆਪੇ ਲਹਿਣਾ ਦੇਣ ਲਿਖਾਏ ਮਸਤਕ ਮਾਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸ਼ਬਦ ਦੇਵੇ ਸਾਚਾ ਵਰ, ਹਰਿ ਸਾਜਨ ਵੇਖ ਵਖਾਇਆ। ਹਰਿ ਸ਼ਬਦ ਹਰਿ ਸਾਚਾ ਸੂਰਾ, ਏਕਾ ਏਕ ਉਪਾਇੰਦਾ। ਧੁਨ ਅਨਾਦੀ ਦੇਵੇ ਸਾਚੀ ਤੂਰਾ, ਏਕਾ ਰਾਗ ਅਲਾਇੰਦਾ। ਸਰਬ ਕਲਾ ਆਪੇ ਭਰਪੂਰਾ, ਪੁਰਖ ਅਬਿਨਾਸ਼ੀ ਅਖਵਾਇੰਦਾ। ਆਪੇ ਨੇੜੇ ਆਪੇ ਦੂਰਾ, ਹਾਜ਼ਰ ਹਜ਼ੂਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇੰਦਾ। ਆਪ ਆਪਣਾ ਵੇਖਣਹਾਰਾ, ਆਦਿ ਪੁਰਖ ਅਬਿਨਾਸ਼ਾ। ਨਿਰਮਲ ਜੋਤੀ ਕਰ ਉਜਿਆਰਾ, ਖੇਲੇ ਖੇਲ
ਤਮਾਸ਼ਾ। ਸ਼ਬਦ ਸਰੂਪੀ ਸ਼ਬਦ ਜੈਕਾਰਾ, ਲੋਆਂ ਪੁਰੀਆਂ ਪਾਵੇ ਰਾਸਾ। ਇਕ ਅਕੱਲਾ ਏਕੰਕਾਰਾ, ਵੇਖ ਵਖਾਏ ਪ੍ਰਿਥਮੀ ਅਕਾਸ਼ਾ। ਜਲ ਥਲ ਜੰਗਲ ਜੂਹ ਉਜਾੜ ਪਹਾੜ ਪਾਏ ਸਾਰਾ, ਲੱਖ ਚੁਰਾਸੀ ਰੱਖੇ ਵਾਸਾ। ਆਪੇ ਜਾਣੇ ਜਾਨਣਹਾਰ ਆਰ ਪਾਰ ਕਿਨਾਰਾ, ਆਦਿ ਅੰਤ ਨਾ ਕਦੇ ਵਿਨਾਸਾ। ਜੁਗ ਜੁਗ ਲੋਕਮਾਤ ਲਏ ਅਵਤਾਰਾ, ਜਨ ਭਗਤਾਂ ਹੋਏ ਦਾਸੀ ਦਾਸਾ। ਖੇਲੇ ਖੇਲ ਅਪਰ ਅਪਾਰਾ, ਹਰਿ ਸਾਜਨ ਸ਼ਾਹੋ ਸ਼ਾਬਾਸਾ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਿਨਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਆਪਣੇ ਰੱਖਿਆ ਵਾਸਾ। ਨਿਰਗੁਣ ਵਾਸ ਸਾਚੇ ਘਰ, ਥਿਰ ਘਰ ਆਪ ਸੁਹਾਇਆ। ਆਪ ਆਪਣੀ ਕਿਰਪਾ ਕਰ, ਸਚ ਮਹੱਲਾ ਰਿਹਾ ਵਸਾਇਆ। ਆਪ ਆਪਣੇ ਪੌੜੇ ਚੜ੍ਹ, ਉਚੇ ਟਿੱਲੇ ਰਿਹਾ ਵਸਾਇਆ। ਪੂਤ ਸਪੂਤੇ ਬ੍ਰਹਿਮਣ ਗੌੜੇ ਆਪੇ ਫੜ, ਜੋਤੀ ਜੋੜੇ ਜੋੜ ਜੁੜਾਇਆ। ਸ਼ਬਦ ਸਰੂਪੀ ਫੜਿਆ ਲੜ, ਆਪ ਆਪਣੇ ਅੰਗ ਬੰਧਾਇਆ। ਨਾ ਕੋਈ ਸੀਸ ਨਾ ਕੋਈ ਧੜ, ਪੰਜ ਤਤ ਨਾ ਕੋਈ ਰਖਾਇਆ। ਹੱਡ ਮਾਸ ਨਾ ਦੀਸੇ ਨੜ, ਰਕਤ ਬੂੰਦ ਨਾ ਕੋਇ ਉਪਾਇਆ। ਨਾ ਕੋਈ ਕਿਲਾ ਕੋਟ ਦੀਸੇ ਗੜ੍ਹ, ਮੰਦਰ ਮਸਜਿਦ ਗੁਰ ਦਵਾਰਾ ਨਾ ਕੋਈ ਸੁਹਾਇਆ। ਜਨ ਭਗਤਾਂ ਦਵਾਰੇ ਆਪੇ ਖੜ, ਆਪ ਆਪਣਾ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਹੋਏ ਸਹਾਇਆ। ਆਪ ਆਪਣਾ ਹੋਏ ਸਹਾਇਕ, ਅਕਲ ਕਲਾ ਬਨਵਾਰੀ। ਸ੍ਰਿਸ਼ਟ ਸਬਾਈ ਏਕਾ ਨਾਇਕ, ਪਰਗਟ ਹੋਏ ਵਡ ਸੰਸਾਰੀ। ਜਨ ਭਗਤਾਂ ਭਗਵਨ ਸਦਾ ਸੁਖਦਾਇਕ, ਨਿਰਮਲ ਜੋਤੀ ਨੂਰ ਕਰੇ ਉਜਿਆਰੀ। ਏਕਾ ਸ਼ਬਦ ਬੋਧ ਅਗਾਧ ਸੁਣਾਏ ਸਾਚਾ ਗਾਇਕ, ਅਗੰਮ ਅਗੰਮੜੇ ਧਾਮ ਰਿਹਾ ਵਿਚਾਰੀ। ਪਰਵਰਦਿਗਾਰਾ ਪਾਕੀ ਪਾਇਕ, ਨੂਰ ਅਲਾਹੀ ਹਰਿ ਨਿਰੰਕਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਪਰ ਅਪਾਰੀ। ਸਾਚੀ ਖੇਲ ਖੇਲਣਹਾਰਾ, ਏਕਾ ਏਕ ਏਕੰਕਾਰਿਆ। ਹਰਿਜਨ ਮੇਲਾ ਮੇਲਣਹਾਰਾ, ਜੁਗ ਜੁਗ ਲਏ ਅਵਤਾਰਿਆ। ਕਲਜੁਗ ਤੇਰੀ ਅੰਤਮ ਵਾਰਾ, ਚਾਰੋਂ ਕੁੰਟਾਂ ਵੇਖ ਵਖਾ ਰਿਹਾ। ਦਹਿ ਦਿਸ਼ਾ ਦਿਸੇ ਕੂੜ ਪਸਾਰਾ, ਮਾਇਆ ਮਮਤਾ ਮੋਹ ਵਧਾ ਰਿਹਾ। ਨੌਂ ਖੰਡ ਪ੍ਰਿਥਮੀ ਅੰਧ ਅੰਧਿਆਰਾ, ਸੱਤਾਂ ਦੀਪਾਂ ਮੁਖ ਛੁਪਾ ਰਿਹਾ। ਰਵ ਸਸ ਨਾ ਕੋਈ ਸਤਾਰਾ, ਮੰਡਲ ਮੰਡਪ ਨਾ ਕੋਈ ਸੁਹਾ ਰਿਹਾ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਮਾਰਨ ਨਾਅਰਾ, ਸੁਰਪਤ ਰਾਜਾ ਇੰਦ ਕੁਰਲਾ ਰਿਹਾ। ਧਰਤ ਮਾਤ ਕਰੇ ਪੁਕਾਰਾ, ਨੇਤਰ ਰੋ ਰੋ ਨੀਰ ਵਹਾ ਰਿਹਾ। ਕਲਜੁਗ ਵੇਖੇ ਇਕ ਦਵਾਰਾ, ਸੰਗ ਮੁਹੰਮਦ ਨਾਲ ਰਲਾ ਰਿਹਾ। ਚਾਰ ਯਾਰੀ ਮਾਰੇ ਧਾੜਾ, ਅੱਲਾ ਰਾਣੀ ਮੁਖ ਛੁਪਾ ਰਿਹਾ। ਲੱਖ ਚੁਰਾਸੀ ਅਗਨ ਲਗਾਈ ਬਹੱਤਰ ਨਾੜਾ, ਧੀਰਜ ਧੀਰ ਨਾ ਕੋਈ ਧਰਾ ਰਿਹਾ। ਰਾਏ ਧਰਮ ਵੇਖੇ ਇਕ ਅਖਾੜਾ, ਸਚ ਦਵਾਰਾ ਆਪ ਸੁਹਾ ਲਿਆ। ਮੌਤ ਲਾੜੀ ਜੀਵ ਜੰਤ ਮੰਗੇ ਇਕ ਲਾੜਾ, ਨੇਤਰ ਨੈਣ ਇਕ ਉਠਾ ਲਿਆ। ਪੁਰਖ ਅਗੰਮਾ ਆਪ ਉਠਾਏ ਅਗੰਮੀ ਧਾੜਾ, ਦਿਸ ਕਿਸੇ ਨਾ ਆ ਰਿਹਾ। ਖੇਲੇ ਖੇਲ ਜੰਗਲ ਜੂਹ ਉਜਾੜ ਪਹਾੜਾ, ਉਚੇ ਟਿੱਲੇ ਡੂੰਘੀ ਕੰਦਰ ਫੇਰਾ ਪਾ ਰਿਹਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਖ਼ਬਰਦਾਰਾ, ਸੋਇਆ ਕੋਇ ਰਹਿਣ ਨਾ ਪਾ ਰਿਹਾ। ਨਾਨਕ ਗੋਬਿੰਦ ਬਣ ਲਿਖਾਰਾ, ਵੇਦ ਵਿਆਸਾ ਸੰਗ ਰਲਾ ਰਿਹਾ। ਪੂਤ ਸਪੂਤਾ ਪਰਗਟ ਹੋਏ ਉਚੇ ਟਿੱਲੇ ਪਰਬਤ ਹੋਏ ਉਜਿਆਰਾ, ਨਾਮ ਡੰਕਾ ਇਕ ਵਜਾ ਰਿਹਾ। ਸਾਚਾ ਖੰਡਾ ਹੱਥ ਦੋ ਧਾਰਾ, ਨਿਰੰਕਾਰਾ ਆਪ ਉਠਾ ਰਿਹਾ। ਲੋਆਂ ਪੁਰੀਆਂ ਦਏ ਹੁਲਾਰਾ, ਕਲਜੁਗ ਅੰਤਮ ਰਾਹ ਤਕਾ ਰਿਹਾ। ਨੇਤਰ ਰੋਵੇ ਜ਼ਾਰੋ ਜ਼ਾਰਾ,
ਧੀਰਜ ਧੀਰ ਨਾ ਕੋਈ ਧਰਾ ਰਿਹਾ। ਸਤਿਜੁਗ ਸਾਚਾ ਕਰੇ ਵਿਚਾਰਾ, ਪ੍ਰਭ ਸਾਚਾ ਆਪ ਉਠਾ ਰਿਹਾ। ਇਕ ਵਖਾਏ ਧਰਮ ਦਵਾਰਾ, ਧਰਮ ਖੰਡ ਆਪ ਜਣਾ ਰਿਹਾ। ਚਾਰ ਵਰਨਾਂ ਪਾਏ ਸਾਰਾ, ਊਚਾਂ ਨੀਚਾਂ ਗਲੇ ਲਗਾ ਰਿਹਾ। ਵਰਨ ਬਰਨ ਹੋਏ ਪਾਰ ਕਿਨਾਰਾ, ਸ਼ੱਤਰੀ ਬ੍ਰਹਿਮਣ ਵੈਸ਼ ਸ਼ੂਦਰ ਨਾ ਕੋਈ ਜਣਾ ਰਿਹਾ। ਏਕਾ ਹੱਟ ਏਕਾ ਤੀਰਥ ਏਕਾ ਤਟ ਕਿਨਾਰਾ, ਏਕਾ ਮਾਰਗ ਲਾ ਰਿਹਾ। ਏਕਾ ਨਾਮ ਜਗਤ ਵਣਜਾਰਾ, ਹਰਿ ਸਾਚਾ ਆਪ ਕਰਾ ਰਿਹਾ। ਸੋਹੰ ਸ਼ਬਦ ਭਰੇ ਭੰਡਾਰਾ, ਲੱਖ ਚੁਰਾਸੀ ਝੋਲੀ ਪਾ ਰਿਹਾ। ਬ੍ਰਹਮਾ ਵੇਖੇ ਹਰਿ ਦਵਾਰਾ, ਅੱਠੇ ਨੇਤਰ ਖੋਲ੍ਹ ਖੁਲ੍ਹਾ ਰਿਹਾ। ਬਾਸ਼ਕ ਤਸ਼ਕਾ ਗਲ ਵਿਚ ਹਾਰਾ, ਸ਼ਿਵ ਸ਼ੰਕਰ ਮੁਖ ਭਵਾ ਰਿਹਾ। ਕਰੋੜ ਤੇਤੀਸਾ ਕਰੇ ਪੁਕਾਰਾ, ਨੇਤਰ ਨੀਰ ਵਹਾ ਰਿਹਾ। ਲੋਆਂ ਪੁਰੀਆਂ ਹਾਹਾਕਾਰਾ, ਕਲਜੁਗ ਵੇਲਾ ਅੰਤਮ ਆ ਰਿਹਾ । ਲੱਖ ਚੁਰਾਸੀ ਰੋਵੇ ਜ਼ਾਰੋ ਜ਼ਾਰਾ, ਕਲਜੁਗ ਕੂੜ ਕੁੜਿਆਰਾ ਜਗਤ ਡੁਲਾ ਰਿਹਾ। ਸਾਚਾ ਨਾਮ ਨਾ ਕਰੇ ਕੋਈ ਪਿਆਰਾ, ਅੰਤਰ ਮੰਤਰ ਨਾ ਜਣਾ ਰਿਹਾ। ਰਸਨਾ ਗਾ ਗਾ ਥੱਕੇ ਜੀਵ ਗਵਾਰਾ, ਜੀਵਤ ਮਰਨ ਨਾ ਕੋਈ ਸਿਖਾ ਰਿਹਾ। ਭਰਮੇ ਭੁੱਲੇ ਨਾਰੀ ਨਾਰਾ, ਨਰ ਨਰਾਇਣ ਦਿਸ ਨਾ ਆ ਰਿਹਾ। ਪਰਗਟ ਹੋਵੇ ਵਿਚ ਸੰਸਾਰਾ, ਆਪ ਆਪਣਾ ਵੇਸ ਵਟਾ ਰਿਹਾ। ਇਕ ਅਕੱਲਾ ਏਕੰਕਾਰਾ, ਅਲਖ ਨਿਰੰਜਣ ਆਪ ਅਖਵਾ ਰਿਹਾ। ਆਦਿ ਪੁਰਖ ਅਬਿਨਾਸ਼ੀ ਕਰਤਾ ਕਰੇ ਖੇਲ ਅਪਰ ਅਪਾਰਾ, ਅਗੰਮ ਅਗੋਚਰ ਭੇਵ ਨਾ ਪਾ ਰਿਹਾ। ਜਨ ਭਗਤ ਸੁਹਾਏ ਇਕ ਦਵਾਰਾ, ਦਰ ਦਰਵੇਸ਼ਾ ਫੇਰੀ ਪਾ ਰਿਹਾ। ਭੇਵ ਨਾ ਪਾਏ ਬ੍ਰਹਮਾ ਸ਼ਿਵ ਮਹੇਸ਼ਾ, ਗਣਪਤ ਗਣੇਸ਼ ਨਾ ਕੋਈ ਮਨਾ ਰਿਹਾ। ਵੇਖ ਵਖਾਣੇ ਧਾਰੀ ਕੇਸਾ, ਮੂੰਡ ਮੁੰਡਾਏ ਆਪ ਉਠਾ ਰਿਹਾ। ਆਪੇ ਹੋਏ ਦਸ ਦਸਮੇਸਾ, ਕਾਹਨਾ ਕ੍ਰਿਸ਼ਨਾ ਰੂਪ ਵਟਾ ਰਿਹਾ। ਆਪੇ ਹੋਏ ਰਿਖੀ ਕੇਸ਼ਾ, ਗਵਰਧਨ ਹੱਥ ਉਠਾ ਲਿਆ। ਆਪੇ ਹੋਏ ਨਰ ਨਰੇਸ਼ਾ, ਥਿਰ ਘਰ ਆਸਣ ਲਾ ਲਿਆ। ਆਦਿ ਅੰਤ ਹਰਿ ਰਹੇ ਹਮੇਸ਼ਾ, ਆਵਣ ਜਾਵਣ ਖੇਲ ਖਿਲਾ ਲਿਆ। ਆਪ ਆਪਣੀ ਕਰੇ ਆਦੇਸ਼ਾ, ਆਪ ਆਪਣਾ ਸੀਸ ਝੁਕਾ ਲਿਆ। ਕਲਜੁਗ ਅੰਤਮ ਕਰਿਆ ਵੇਸਾ, ਜੋਤੀ ਜਾਮਾ ਭੇਖ ਵਟਾ ਲਿਆ। ਵੇਖ ਵਖਾਏ ਹਰਿ ਜਰਵਾਣੇ ਦੇਸ ਪਰਦੇਸ਼ਾ, ਦੇਸ ਦਸੰਤਰ ਫੇਰਾ ਪਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾ ਲਿਆ। ਰੰਗ ਰੰਗਾਏ ਹਰਿ ਗੋਬਿੰਦਾ, ਹਰਿ ਹਰਿ ਵੇਖ ਵਖਾਇਆ। ਸ੍ਰਿਸ਼ਟ ਸਬਾਈ ਮਿਟੇ ਚਿੰਦਾ, ਲੋਕਮਾਤੀ ਫੇਰਾ ਪਾਇਆ। ਹਰਿਜਨ ਉਪਜਾਏ ਸਾਚੀ ਬਿੰਦਾ, ਤਿਲਕ ਲਿਲਾਟੀ ਇਕ ਲਗਾਇਆ। ਮਨਮੁਖ ਜੀਵ ਲਗਾਏ ਨਿੰਦਾ, ਨਿੰਦਕ ਨਿੰਦਿਆ ਮੁਖ ਰਖਾਇਆ। ਹਰਿਜਨ ਦੇਵੇ ਅੰਮ੍ਰਿਤ ਆਤਮ ਧਾਰ ਸਾਗਰ ਸਿੰਧਾ, ਸਰ ਸਰੋਵਰ ਇਕ ਨੁਹਾਇਆ। ਸ਼ਾਹੋ ਭੂਪ ਵਡ ਗੁਣੀ ਗਹਿੰਦਾ, ਗਹਿਰ ਗੰਭੀਰ ਸਮਾਇਆ। ਸੰਤ ਸੁਹੇਲਾ ਸਦਾ ਬਖ਼ਸ਼ਿੰਦਾ, ਸਤਿਗੁਰ ਪੁਰਖ ਅਖਵਾਇਆ। ਆਪਣਾ ਦਾਨ ਹਰਿ ਭਗਵਾਨ ਜੀਵ ਜੰਤ ਸਾਧ ਸੰਤ ਆਪੇ ਦੇਂਦਾ, ਦੇਵਣਹਾਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਡੰਕਾ ਰਿਹਾ ਵਜਾਇਆ। ਏਕਾ ਡੰਕਾ ਆਦਿ ਨਿਰੰਜਣ, ਆਪਣਾ ਆਪ ਵਜਾਇਆ। ਪਰਗਟ ਹੋਇਆ ਦਰਦ ਦੁੱਖ ਭੈ ਭੰਂਜਣ, ਸਾਧਾਂ ਸੰਤਾਂ ਰਿਹਾ ਜਗਾਇਆ। ਨੇਤਰ ਪਾਏ ਨਾਮ ਅੰਜਨ, ਅਗਿਆਨ ਅੰਧੇਰ ਮਿਟਾਇਆ। ਚਰਨ ਧੂੜ ਕਰਾਏ ਸਾਚਾ ਮਜਨ, ਅਠਸਠ ਮੂਲ ਚੁਕਾਇਆ। ਦੋ ਜਹਾਨੀ ਆਇਆ ਪੜਦੇ ਕੱਜਣ, ਸ਼ਬਦ ਦੋਸ਼ਾਲਾ ਪਟ ਪਹਿਨਾਇਆ। ਗੁਰਮੁਖ ਵਿਰਲੇ ਹਰੀ ਦਰਬਾਰੇ ਬਹਿ ਬਹਿ
ਸਜਣ, ਮਨਮੁਖ ਕੋਈ ਦਿਸ ਨਾ ਆਇਆ। ਜਨ ਭਗਤਾਂ ਰੱਖੇ ਜੁਗ ਜੁਗ ਲੱਜਣ, ਲਾਜਾਵੰਤ ਆਪ ਰਘੁਰਾਇਆ। ਮਦਿਰਾ ਮਾਸ ਜੋ ਜਨ ਤਜਣ, ਘਰ ਸਾਚੇ ਮੇਲ ਮਿਲਾਇਆ। ਘਰ ਸਾਚੇ ਬੈਠਾ ਹਰਿ ਹਰਿ ਸੱਜਣ, ਦਸਮ ਦਵਾਰੀ ਡੇਰਾ ਲਾਇਆ। ਅਨਹਦ ਤਾਲ ਤਲਵਾੜੇ ਵੱਜਣ, ਰਾਗ ਅਨਾਦੀ ਇਕ ਅਲਾਇਆ। ਆਤਮ ਸੇਜਾ ਬਹਿ ਬਹਿ ਸਜਣ, ਬੰਕ ਦਵਾਰਾ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਇਆ। ਕਲਜੁਗ ਅੰਤਮ ਵੇਖਣਹਾਰਾ, ਪਾਰਬ੍ਰਹਮ ਅਬਿਨਾਸ਼ਾ। ਸ੍ਰਿਸ਼ਟ ਸਬਾਈ ਲੇਖਾ ਲਿਖਣਹਾਰਾ, ਖੇਲੇ ਖੇਲ ਪ੍ਰਿਥਮੀ ਅਕਾਸ਼ਾ। ਲੱਖ ਚੁਰਾਸੀ ਵੇਖੇ ਵੇਖਣਹਾਰਾ, ਅੰਤਮ ਆਇਆ ਹਾਰਾ ਪਾਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤ ਪੂਰਨ ਕਰੇ ਆਸਾ। ਭਗਤ ਵਛਲ ਹਰਿ ਗਿਰਧਾਰਾ, ਆਦਿ ਅੰਤ ਅਖਵਾਇਆ। ਜੁਗ ਜੁਗ ਲਏ ਮਾਤ ਅਵਤਾਰਾ, ਮਨਮੁਖ ਦਏ ਖਪਾਇਆ। ਆਪੇ ਤੋੜੇ ਗੜ੍ਹ ਹੰਕਾਰਾ, ਗੜ੍ਹ ਹੰਕਾਰੀ ਰਹਿਣ ਨਾ ਪਾਇਆ। ਚਾੜ੍ਹੇ ਚਿਲਾ ਤੀਰ ਅਪਾਰਾ, ਇਕ ਨਿਸ਼ਾਨ ਵਖਾਇਆ। ਰਾਮ ਰਾਮਾ ਲਏ ਅਵਤਾਰਾ, ਰਾਵਣ ਰਾਮ ਖਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇਆ। ਆਪ ਆਪਣਾ ਸਗਲਾ ਸਾਥੀ, ਹਰਿ ਹਰਿ ਆਪ ਅਖਵਾਇੰਦਾ। ਆਪ ਆਪਣੀ ਦੇਵੇ ਬਾਕੀ, ਆਪਣਾ ਲਹਿਣਾ ਆਪ ਚੁਕਾਇੰਦਾ। ਆਪੇ ਹੋਏ ਬੰਦਾ ਖਾਕੀ, ਆਪੇ ਮੇਟ ਮਿਟਾਇੰਦਾ। ਆਪੇ ਬਣ ਬਣ ਸਾਚਾ ਸਾਕੀ, ਅੰਮ੍ਰਿਤ ਜਾਮ ਪਿਆਇੰਦਾ। ਆਪੇ ਖੋਲਣਹਾਰਾ ਤਾਕੀ, ਆਪੇ ਬ੍ਰਹਮ ਗਿਆਨ ਦ੍ਰਿੜਾਇੰਦਾ। ਆਪੇ ਮਾਰਨਹਾਰਾ ਝਾਕੀ, ਅੰਦਰ ਮੰਦਰ ਵੇਖ ਵਖਾਇੰਦਾ। ਆਪੇ ਚੜ੍ਹਿਆ ਸਾਚੇ ਰਾਕੀ, ਚਿੱਟਾ ਅਸਵ ਆਪ ਦੌੜਾਇੰਦਾ। ਆਪੇ ਹੋਏ ਪਾਕਨ ਪਾਕੀ, ਬੇਐਬ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹੱਕ ਦਵਾਰਾ ਵੇਖ ਵਖਾਇੰਦਾ। ਹੱਕ ਦਵਾਰਾ ਹੱਕ ਹਕੀਕਤ, ਹਰਿ ਸਾਚਾ ਵੇਖ ਵਖਾਈਆ। ਨਾ ਕੋਈ ਦੂਸਰ ਕਰੇ ਸ਼ਰੀਕਤ, ਸ਼ਰਅ ਸ਼ਰਾਇਤ ਨਾ ਕੋਈ ਜਣਾਈਆ। ਇਕ ਵਖਾਏ ਨਾਮ ਅਕੀਦਤ, ਸਚ ਦਵਾਰਾ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੱਡੀ ਵਡਿਆਈਆ। ਜੁਗ ਜੁਗ ਜੋਤੀ ਭੇਖ ਵਟਾ, ਹਰਿ ਆਪਣੀ ਕਲ ਧਾਰੀਆ। ਦੁਆਪਰ ਲੇਖਾ ਗਿਆ ਮਿਟਾ, ਕਾਹਨਾ ਕ੍ਰਿਸ਼ਨਾ ਰੂਪ ਮੁਰਾਰੀਆ। ਗੀਤਾ ਗਿਆਨ ਇਕ ਜਣਾ, ਅਰਜਨ ਦੇਵੇ ਨਾਮ ਖੁਮਾਰੀਆ। ਰਥ ਰਥਵਾਹੀ ਆਪ ਅਖਵਾ, ਮਾਰੇ ਦੁਸ਼ਟ ਹੰਕਾਰੀਆ। ਲਹਿਣਾ ਦੇਣਾ ਮੂਲ ਚੁਕਾ, ਵੇਖ ਵਖਾਏ ਸਰਬ ਸੰਸਾਰੀਆ। ਆਪ ਆਪਣਾ ਲਿਆ ਛੁਪਾ, ਪੰਜ ਤਤ ਨਾ ਕੋਈ ਪਿਆਰੀਆ। ਸਾਚੀ ਖੇਲ ਹਰਿ ਖਿਲੰਤਾ, ਖੇਲਣਹਾਰ ਨਿਹਕਾਮੀ। ਜੁਗ ਜੁਗ ਆਪਣਾ ਭੇਖ ਵਟੰਤਾ, ਪਾਰਬ੍ਰਹਮ ਸਵਾਮੀ। ਭਗਤ ਜਨਾਂ ਦਰ ਮੇਲ ਵਖੰਤਾ, ਦੇਵੇ ਸ਼ਬਦ ਅਨਾਮੀ। ਏਕਾ ਰਾਗ ਤਾਲ ਵਜੰਤਾ, ਸੁਣੇ ਸੁਣਾਏ ਸਾਚੀ ਕਾਨੀ। ਏਕਾ ਰਾਗ ਆਪ ਸੁਣੰਤਾ, ਮੇਟ ਮਿਟਾਏ ਅੰਧੇਰੀ ਸ਼ਾਮੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਇਆ ਜਾਣ ਜਾਣੀ। ਜਾਨਣਹਾਰ ਹਰਿ ਕਰਤਾਰਾ, ਅਕਲ ਕਲਾ ਅਖਵਾਇਆ। ਆਪ ਆਪਣਾ ਲੈ ਅਵਤਾਰਾ, ਆਪ ਆਪਣਾ ਵੇਸ ਵਟਾਇਆ। ਕਲਜੁਗ ਮੇਟੇ ਕੂੜ ਪਸਾਰਾ, ਜੂਠ ਝੂਠ ਰਹਿਣ ਨਾ ਪਾਇਆ। ਚਾਰੋਂ ਕੁੰਟ ਧੁੰਧੂਕਾਰਾ, ਅਕਾਸ਼ ਪਰਕਾਸ਼ ਨਾ ਕੋਈ ਸਹਾਇਆ। ਸ੍ਰਿਸ਼ਟ ਸਬਾਈ ਕਰੇ ਪੁਕਾਰਾ, ਹਾ ਹਾ ਕਰ ਰਹੀ ਕੁਰਲਾਇਆ। ਪੁਰਖ ਅਬਿਨਾਸ਼ੀ ਕਰੇ ਵਿਚਾਰਾ, ਦੂਰ ਦੁਰਾਡਾ ਵੇਖ ਵਖਾਇਆ।
ਜਨ ਭਗਤਾਂ ਦੇਵੇ ਨਾਮ ਸਹਾਰਾ, ਏਕਾ ਮੰਤਰ ਨਾਮ ਦ੍ਰਿੜਾਇਆ। ਜੀਵ ਜੰਤ ਹੋਏ ਗਵਾਰਾ, ਜੂਠੀ ਝੂਠੀ ਵੰਡ ਵੰਡਾਇਆ। ਏਕਾ ਭੁੱਲਿਆ ਸਚ ਦਵਾਰਾ, ਦਰ ਦਰਵਾਜ਼ਾ ਦਿਸ ਨਾ ਆਇਆ। ਹਰਿ ਹਰਿ ਹਰਿ ਪ੍ਰਭ ਲਏ ਅਵਤਾਰਾ, ਆਪ ਆਪਣਾ ਕਰਮ ਕਮਾਇਆ। ਸ਼ਬਦ ਡੰਕ ਵਜਾਏ ਏਕੰਕਾਰਾ, ਇਕ ਜੈਕਾਰਾ ਲਾਇਆ। ਸੋ ਪੁਰਖ ਨਿਰੰਜਣ ਖੇਲ ਨਿਆਰਾ, ਹੰ ਹੰਗਤਾ ਮੇਟ ਮਿਟਾਇਆ। ਇਕ ਵਸਾਏ ਸਚ ਸੱਚਾ ਘਰ ਬਾਰਾ, ਦੂਸਰ ਕੋਇ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਨਾਉਂ ਧਰਾਇਆ। ਆਪ ਆਪਣਾ ਨਾਉਂ ਧਰ, ਆਪਣੀ ਜੋਤ ਜਗਾਈਆ। ਆਪ ਆਪਣਾ ਖੋਲ੍ਹ ਦਰ, ਵਰਨ ਗੋਤ ਮੇਟ ਮਿਟਾਈਆ। ਆਪ ਆਪਣਾ ਨੁਹਾਏ ਸਰ, ਦੁਰਮਤ ਮੈਲ ਰਹਿਣ ਨਾ ਪਾਈਆ। ਰਾਜ ਰਾਜਾਨਾ ਸ਼ਾਹ ਸੁਲਤਾਨਾ ਚੁੱਕੇ ਡਰ, ਸੀਸ ਤਾਜ ਨਾ ਕੋਈ ਟਿਕਾਈਆ। ਵਰਨ ਬਰਨ ਅਵਰਨ ਅਬਰਨਾ ਏਕਾ ਹਰਿ, ਬਖ਼ਸ਼ੇ ਸਚ ਸੱਚੀ ਸਰਨਾਈਆ। ਧਰਨੀ ਧਰਨਾ ਧਰਤ ਧਵਲ ਦਏ ਵਰ, ਨੌਂ ਖੰਡ ਇਕ ਪੜ੍ਹਾਈਆ। ਸੱਤਾਂ ਦੀਪਾਂ ਲਾਏ ਜੜ੍ਹ, ਵੇਖਣਹਾਰਾ ਦਿਸ ਨਾ ਆਈਆ। ਹਰ ਘਟ ਅੰਦਰ ਚੁੱਕੇ ਡਰ, ਵਡ ਵੱਡੀ ਵਡਿਆਈਆ। ਜਿਸ ਜਨ ਫੜਾਏ ਆਪਣਾ ਲੜ, ਆਪਣੀ ਬੂਝ ਬੁਝਾਈਆ। ਅਗਨੀ ਹਵਨ ਨਾ ਜਾਏ ਸੜ, ਮੜ੍ਹੀ ਗੋਰ ਨਾ ਕੋਈ ਦਬਾਈਆ। ਏਕਾ ਪੌੜੇ ਜਾਏ ਚੜ੍ਹ, ਉਚ ਮਹੱਲਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਨਾਉਂ ਵੱਡੀ ਵਡਿਆਈਆ। ਹਰਿ ਹਰਿ ਨਾਉਂ ਨਿਹਕਲੰਕ, ਆਦਿ ਜੁਗਾਦਿ ਅਖਵਾਇਆ। ਸ਼ਬਦ ਵਜਾਏ ਸਾਚਾ ਡੰਕ, ਬ੍ਰਹਮ ਬ੍ਰਹਿਮਾਦਿ ਜਗਾਇਆ। ਪਕੜ ਉਠਾਏ ਰਾਓ ਰੰਕ, ਰਾਜ ਰਾਜਾਨਾ ਆਪ ਹਿਲਾਇਆ। ਲੱਖ ਚੁਰਾਸੀ ਮਿਟੇ ਸ਼ੰਕ, ਸਾਧ ਸੰਤ ਭੁੱਲ ਨਾ ਰਾਇਆ। ਆਪ ਸੁਹਾਏ ਆਪਣਾ ਬੰਕ, ਬੰਕ ਦਵਾਰੀ ਆਪ ਅਖਵਾਇਆ। ਗੁਰਮੁਖ ਤਰਾਏ ਜਿਉਂ ਜਨਕ, ਜਨ ਜਨਨੀ ਲੇਖੇ ਲਾਇਆ। ਪਰਗਟ ਹੋਏ ਵਾਸੀ ਪੁਰੀ ਘਨਕ, ਸੰਬਲ ਨਗਰੀ ਡੇਰਾ ਲਾਇਆ। ਖੇਲੇ ਖੇਲ ਬਾਰ ਅਨਕ, ਅੰਕ ਕਲ ਅਖਵਾਇਆ। ਹਰਿਜਨ ਮੇਲਾ ਜੋਤੀ ਤਨਕ, ਸ਼ਬਦ ਡੋਰੀ ਤੰਦ ਬੰਧਾਇਆ। ਵੇਖ ਵਖਾਏ ਪੂਤ ਸਪੂਤਾ ਭਗਤ ਸੰਤ, ਆਪ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਇਆ। ਆਪ ਆਪਣਾ ਨਾਉਂ ਉਪਾਏ, ਨਿਰਗੁਣ ਰੂਪ ਅਥਾਹ। ਵੇਦ ਕਤੇਬ ਨਾ ਕੋਈ ਲੇਖ ਲਿਖਾਏ, ਹਰਿ ਦਾਤਾ ਬੇਪਰਵਾਹ। ਬ੍ਰਹਮਾ ਵੇਤਾ ਮੁਖ ਸ਼ਰਮਾਏ, ਅੱਠੇ ਪਹਿਰ ਰੋਵੇ ਉਭੇ ਸਾਹ। ਤੇਰਾ ਲੇਖਾ ਨਾ ਕੋਈ ਸਕੇ ਗਣਾਏ, ਲੇਖਾ ਲਿਖਤ ਵਿਚ ਨਾ ਸਕੇ ਆ। ਤੇਰਾ ਦਰ ਨਾ ਕੋਈ ਵੇਖਣ ਪਾਏ, ਕੋਟੀ ਕੋਟ ਰਹੇ ਰਾਹ ਤਕਾ। ਨਾਨਕ ਮੇਲਾ ਸਹਿਜ ਸੁਭਾਏ, ਜਨ ਕਬੀਰਾ ਸੀਸ ਰਿਹਾ ਝੁਕਾ। ਦੂਸਰ ਕੋਈ ਥਾਂ ਨਾ ਪਾਏ ਨਾ ਮੇਲਾ ਲਏ ਮਿਲਾ। ਧਾਮ ਸੁਹੰਜਣਾ ਆਦਿ ਨਿਰੰਜਣਾ ਦਰਦ ਦੁੱਖ ਭੈ ਭੰਜਨਾ ਭਗਤ ਸੁਹੇਲਾ ਸਾਚਾ ਸੱਜਣਾ ਹਰਿਜਨ ਸਾਚੇ ਪਕੜੇ ਬਾਂਹ, ਦਿਸ ਕਿਸੇ ਨਾ ਆਏ। ਨਾ ਘੜਿਆ ਨਾ ਭੱਜਣਾ, ਨਾ ਕਾਲ ਨਗਾਰਾ ਵੱਜਣਾ, ਥਿਰ ਘਰ ਕਦੇ ਨਾ ਤਜਨਾ, ਹਰਿ ਬੈਠਾ ਡੇਰਾ ਲਾਏ। ਲੋਕਮਾਤ ਮਾਰ ਝਾਤ ਜੁਗ ਜੁਗ ਜਨ ਭਗਤਾਂ ਪੜਦਾ ਕੱਜਣਾ, ਜੋਤੀ ਜਾਮਾ ਭੇਖ ਵਟਾਏ। ਕਲਜੁਗ ਅੰਤ ਨਗਾਰਾ ਏਕਾ ਵੱਜਣਾ, ਲੱਖ ਚੁਰਾਸੀ ਰਿਹਾ ਸੁਣਾਏ। ਸਤਿਜੁਗ ਸਾਚੇ ਧਰਤ ਮਾਤ ਤੇਰੀ ਗੋਦ ਬਹਿ ਬਹਿ ਸਜਣਾ, ਬਾਲ ਨਿਧਾਨਾ ਆਪ ਅਖਵਾਏ। ਕਲਜੁਗ ਕੂੜਾ ਮਾਤ ਭੱਜਣਾ, ਮੁਖ ਕਾਲਾ ਮਸਤਕ ਛਾਹੇ। ਲਾੜੀ
ਮੌਤ ਬੰਕ ਦਵਾਰਾ ਗੜ੍ਹ ਹੰਕਾਰੀ ਕੋਈ ਨਾ ਛੱਡਣਾ, ਘਰ ਘਰ ਫੇਰੀ ਪਾਏ। ਲੌਣ ਦੇਵੇ ਨਾ ਕੋਈ ਅਜ ਪਜਨਾ, ਸੰਮਤ ਸੰਮਤੀ ਰਾਹ ਤਕਾਏ। ਵੀਹ ਸਦ ਸੋਲਾਂ ਕਲਜੁਗ ਤੇਰਾ ਕੂੜ ਕੁੜਿਆਰਾ ਭਰਾਏ ਜਹਾਜ਼ਨਾ, ਮਨਮੁਖ ਜੀਵਾਂ ਦਏ ਚੜ੍ਹਾਏ। ਪਾਰਬ੍ਰਹਮ ਅਬਿਨਾਸ਼ੀ ਆਪੇ ਚੜ੍ਹੇ ਸਾਚੇ ਤਾਜਨਾ, ਸ਼ਬਦ ਘੋੜਾ ਇਕ ਦੌੜਾਏ। ਚਰਨ ਛੁਹਾਏ ਦੇਸ ਮਾਝਨਾ, ਆਪ ਆਪਣੀ ਵਾਗ ਉਠਾਏ। ਆਪੇ ਰਚਿਆ ਆਪਣਾ ਕਾਜਨਾ, ਸਾਚਾ ਕਾਜ ਰਿਹਾ ਕਰਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਏ। ਨਿਰਗੁਣ ਰੂਪ ਨਾਉਂ ਧਰਾ, ਨਿਹਕਲੰਕ ਅਖਵਾਇਆ। ਗੜ੍ਹ ਹੰਕਾਰੀ ਦਏ ਤੁੜਾ, ਜਗਤ ਵਿਦਿਆ ਮਾਣ ਗਵਾਇਆ। ਚਤੁਰ ਸੁਜਾਨ ਦਏ ਭੁਲਾ, ਵਡ ਵਿਦਵਾਨੀ ਭੇਵ ਨਾ ਰਾਇਆ। ਜਗਤ ਗਿਆਨੀ ਝੂਠੇ ਗਿਆਨ ਲਗਾ, ਰਸਨ ਵਿਵਾਦ ਵਧਾਇਆ। ਗੁਰਮੁਖਾਂ ਨਿਸ਼ਾਨੀ ਏਕਾ ਦਏ ਜਣਾ, ਆਤਮ ਬ੍ਰਹਮ ਗਿਆਨ ਦ੍ਰਿੜਾਇਆ। ਬੋਧ ਅਗਾਧਾ ਸ਼ਬਦ ਸੁਣਾ, ਧੁਨ ਆਤਮਕ ਦਏ ਵਜਾਇਆ। ਸਾਚੇ ਮੰਦਰ ਕੁੰਡਾ ਲਾਹ, ਸਾਚੇ ਪੌੜੇ ਦਏ ਚੜ੍ਹਾਇਆ। ਟੇਡੀ ਬੰਕਾ ਪਾਰ ਕਰਾ, ਸੁਖਮਨ ਵੇਖ ਵਖਾਇਆ। ਜੋਤ ਨਿਰਜੰਣ ਇਕ ਜਗਾ, ਦੀਪਕ ਲਿਲਾਟ ਦਏ ਵਖਾਇਆ। ਪੰਚਮ ਸਖੀਆਂ ਮੰਗਲ ਗਾ, ਸਚ ਸੁਹਾਗ ਦਏ ਮਿਲਾਇਆ। ਆਤਮ ਸੇਜਾ ਦਏ ਸੁਹਾ, ਫੂਲਨ ਬਰਖਾ ਲਾਇਆ। ਨਾਰੀ ਕੰਤਾ ਮੇਲ ਦਏ ਮਿਲਾ, ਏਕਾ ਰੰਗ ਰੰਗਾਇਆ। ਰੰਗ ਬਸੰਤੀ ਦਏ ਚੜ੍ਹਾ, ਉਤਰ ਕਦੇ ਨਾ ਜਾਇਆ। ਧਰਮ ਸੁਗੰਧਤੀ ਇਕ ਵਖਾ, ਏਕਾ ਰੂਪ ਸਮਾਇਆ। ਆਪਣੇ ਅੰਗ ਆਪ ਲਗਾ, ਅੰਗੀਕਾਰ ਆਪ ਹੋ ਜਾਇਆ। ਸੁਰਤ ਸਵਾਣੀ ਮੰਗਤੀ ਦਰ ਦੇਵੇ ਭਿਛਿਆ ਪਾ, ਸ਼ਬਦੀ ਸ਼ਬਦ ਭੰਡਾਰ ਭਰਾਇਆ। ਆਪ ਆਪਣੇ ਵਿਚ ਲਏ ਸਮਾ, ਏਕਾ ਦੂਜਾ ਭੌ ਮਿਟਾਇਆ। ਤੀਜਾ ਨੇਤਰ ਦਏ ਖੁਲ੍ਹਾ, ਚੌਥੇ ਪਦ ਸਮਾਇਆ। ਪੰਚਮ ਮੇਲਾ ਦਏ ਮਿਲਾ, ਵਿਛੜ ਕਦੇ ਨਾ ਜਾਇਆ। ਛੇਵੇਂ ਛੱਪਰ ਛੰਨ ਦਏ ਛੁਹਾ, ਆਪ ਆਪਣਾ ਕਰ ਰੁਸ਼ਨਾਇਆ। ਸਤਿ ਸਤਿਵਾਦੀ ਫੇਰਾ ਪਾ, ਆਦਿ ਜੁਗਾਦੀ ਵੇਖ ਵਖਾਇਆ। ਮਨ ਮਤ ਬੁਧ ਲਏ ਸਮਝਾ, ਪੰਜਾਂ ਤੱਤਾਂ ਮੂਲ ਚੁਕਾਇਆ। ਨੌਂ ਦਵਾਰੇ ਪਾਰ ਕਰਾ, ਏਕਾ ਰਾਹ ਵਖਾਇਆ। ਦਸਮ ਦਵਾਰੀ ਦਏ ਬਹਾ, ਹਰਿ ਸਾਜਨ ਸਹਿਜ ਸੁਭਾਇਆ। ਕਲਜੁਗ ਅੰਤਮ ਫੇਰੀ ਪਾ, ਆਪਣੇ ਹੱਥ ਰੱਖੇ ਵਡਿਆਈਆ। ਦੋ ਅੱਖਰ ਵੱਖਰ ਜਾਪ ਜਪਾ, ਜਾਗਰਤ ਜੋਤ ਵਖਾਈਆ। ਸੁਫਨ ਸਖੋਪਤ ਦਏ ਸੁਹਾ, ਤੁਰੀਆ ਪਦ ਸਮਾਈਆ। ਤੁਰੀਆ ਰੂਪ ਆਪ ਵਟਾ, ਅਨਭਵ ਪਰਕਾਸ਼ ਕਰਾਈਆ। ਅਨਭਵ ਭੇਵ ਨਾ ਸਕੇ ਕੋਈ ਪਾ, ਹਰਿ ਗੋਬਿੰਦ ਵੇਖ ਵਖਾਈਆ। ਹਰਿ ਗੋਬਿੰਦ ਗੋਬਿੰਦ ਗਿਆ ਸਮਾ, ਗੋਬਿੰਦ ਡੇਰਾ ਲਾਈਆ। ਰਾਮ ਰਾਮਾ ਰਾਮ ਅਖਵਾ, ਰਾਮ ਰਾਮਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਨਾਉਂ ਅਗੰਮ ਅਥਾਹੋ ਬੇਪਰਵਾਹੋ ਲੇਖਾ ਰਿਹਾ ਲਿਖਾਈਆ। ਬੇਪਰਵਾਹੋ ਨਾਉਂ ਨਿਰੰਕਾਰ, ਥਿਰ ਘਰ ਹਰਿ ਵਸੇਰਾ। ਆਦਿ ਜੁਗਾਦੀ ਏਕਾ ਕਾਰ, ਏਕਾ ਹੱਕ ਨਿਬੇੜਾ। ਇਕ ਅਕੇਲਾ ਬੰਨੇ ਧਾਰ, ਇਕ ਵਸਾਏ ਆਪਣਾ ਖੇੜਾ। ਏਕਾ ਸ਼ਬਦ ਇਕ ਜੈਕਾਰ, ਇਕ ਚਲਾਏ ਬੇੜਾ। ਕਲਜੁਗ ਕੂੜਾ ਡੋਬੇ ਵਿਚ ਮੰਝਧਾਰ, ਕਰੇ ਹੱਕ ਨਿਬੇੜਾ। ਸਤਿਜੁਗ ਸਾਚੀ ਪੈਜ ਦਏ ਸਵਾਰ, ਮਨਮਤ ਚੁਕਾਏ ਝੇੜਾ। ਗੁਰਮਤ ਜਗਤ ਕਰ ਉਜਿਆਰ, ਧਰਤ ਮਾਤ ਵੇਖ ਵਖਾਏ ਤੇਰਾ ਖੁਲ੍ਹਾ ਵੇਹੜਾ। ਏਕਾ ਸ਼ਬਦ ਗੁਰ ਸੱਚੀ ਸਰਕਾਰ, ਲੱਖ ਚੁਰਾਸੀ ਪਾਏ ਜੇੜਾ। ਸਚ ਸਿੰਘਾਸਣ ਅਪਰ ਅਪਾਰ, ਪੁਰਖ ਅਬਿਨਾਸ਼ੀ ਬੈਠਾ ਕੇਹੜਾ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵਣਹਾਰਾ ਗੇੜਾ। ਗੇੜਾ ਦੇਵਣਹਾਰ ਰਘੁਨਾਥ, ਰਘੁਪਤ ਆਪ ਅਖਵਾਇਆ। ਆਪੇ ਹੋਇਆ ਸਗਲਾ ਸਾਥ, ਸਗਲਾ ਸੰਗ ਆਪ ਡੁਬਾਇਆ। ਆਪੇ ਲੇਖਾ ਲਿਖਣਹਾਰਾ ਮਸਤਕ ਮਾਥ, ਆਪੇ ਦੇਣਾ ਮੂਲ ਚੁਕਾਇਆ। ਆਪੇ ਹੋ ਤ੍ਰਿਲੋਕੀ ਨਾਥ, ਆਪੇ ਭਗਤ ਦਵਾਰੀ ਭਿਛਿਆ ਮੰਗਣ ਆਇਆ। ਆਪੇ ਜਾਣੇ ਅਪਣੀ ਕਥਾ ਅਕਥਨੀ ਅਕਾਥ, ਕਥਨੀ ਕਥ ਨਾ ਸਕੇ ਰਾਇਆ। ਆਪੇ ਰਾਮ ਰਾਮਾ ਪੂਤ ਸਪੂਤਾ ਦਸ ਦਸਰਾਥ, ਗੋਕਲ ਨੰਦਨ ਆਪ ਹੋ ਜਾਇਆ। ਆਪੇ ਖੇਲੇ ਖੇਲ ਤਤ ਆਠ, ਪੰਜ ਪੰਜੀ ਮੇਲ ਮੇਲ ਮਿਲਾਇਆ। ਆਪ ਉਪਾਏ ਤੀਰਥ ਅੱਠ ਸਾਠ, ਗੰਗਾ ਗੋਦਾਵਰੀ ਨਹਾਵਣ ਨੁਹਾਇਆ। ਆਪ ਜਣਾਏ ਪੂਜਾ ਪਾਠ, ਗੁਰੂਦਵਾਰਾ ਮੰਦਰ ਮਸਜਿਦ ਸ਼ਿਵਦਵਾਲਾ ਆਪ ਸੁਹਾਇਆ। ਆਪੇ ਮਾਰਨਹਾਰਾ ਸਰ ਸਰੋਵਰ ਠਾਠ, ਤਟ ਕਿਨਾਰਾ ਆਪ ਅਖਵਾਇਆ। ਆਪੇ ਗੇੜਨਹਾਰਾ ਉਲਟੀ ਲਾਠ, ਕਲਜੁਗ ਵੇਲਾ ਅੰਤਮ ਆਇਆ । ਤ੍ਰੈਗੁਣ ਮਾਇਆ ਪਾਏ ਭੱਠ, ਪੰਜ ਤਤ ਵਿਕਾਰਾ ਲੰਬੂ ਲਾਇਆ। ਲੋਆਂ ਪੁਰੀਆਂ ਵੇਖੇ ਨੱਠ ਨੱਠ, ਦਿਵਸ ਰੈਣ ਸੇਵ ਕਮਾਇਆ। ਰਹਿਣ ਨਾ ਦੇਵੇ ਕਿਸੇ ਦਾ ਹੱਠ, ਮਾਣ ਅਭਿਮਾਣ ਸਰਬ ਤੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਆਪ ਅਖਵਾਇਆ। ਨਿਹਕਲੰਕ ਹਰਿ ਸ਼ਬਦ ਨਿਸ਼ਾਨ, ਏਕਾ ਏਕ ਜਣਾਈਆ। ਵੇਖ ਵਖਾਏ ਵੇਦ ਪੁਰਾਨ, ਬ੍ਰਹਮਾ ਵੇਦ ਵਿਆਸਾ ਸੰਗ ਰਲਾਈਆ। ਨਾਰਦ ਮੁਨ ਰੱਖੀ ਆਸ, ਬੈਠਾ ਰਾਹ ਤਕਾਈਆ। ਮਨੂ ਤੇਰੀ ਬੁਝਾਏ ਪਿਆਸ, ਮਨ ਮਮਤਾ ਦਏ ਚੁਕਾਈਆ। ਰਿਖੀ ਰਿਖੇਸ਼ਰ ਪੂਰੀ ਕਰੇ ਆਸ, ਜੋ ਜਨ ਬੈਠੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਬ੍ਰਹਮ ਪਾਰਬ੍ਰਹਮ ਕਰੇ ਸ਼ਬਦ ਜਣਾਈਆ। ਸ਼ਬਦ ਗਿਆਨ ਗੁਰ ਸਾਚਾ ਮੰਤਰ, ਏਕਾ ਏਕ ਰਖਾਇਆ। ਲੱਖ ਚੁਰਾਸੀ ਕਾਇਆ ਖੇਤਰ, ਪ੍ਰਭ ਸਾਚਾ ਵੇਖਣ ਆਇਆ। ਸੰਮਤ ਪੰਦਰਾਂ ਮਹੀਨਾ ਚੇਤਰ, ਭੁੱਲ ਰਹੇ ਨਾ ਰਾਇਆ। ਮਨਮੁਖਾਂ ਦਰਸ ਨਾ ਹੋਏ ਮਹੀਨਾ ਆਇਆ ਛੇਕੜ, ਗੁਰਮੁਖ ਸਾਚੇ ਲਏ ਤਰਾਇਆ। ਧਨ ਧਨਾਡ ਜੋਰੂ ਜ਼ਰ ਕਿਸੇ ਹੱਥ ਨਾ ਆਏ ਏਕੜ, ਸਾਢੇ ਤਿੰਨ ਹੱਥ ਵੰਡ ਵੰਡਾਇਆ। ਆਪਣੇ ਹੱਥ ਰੱਖਿਆ ਲੇਖ ਲੇਖਣ, ਬਿਧਨਾ ਵੇਖ ਵੇਖ ਰਹੀ ਸ਼ਰਮਾਇਆ। ਨਾ ਕੋਈ ਸਹਾਈ ਔਲੀਆ ਪੀਰ ਸ਼ੇਖ਼ਨ, ਦਸਤਗੀਰ ਨਾ ਵੇਖ ਵਖਾਇਆ। ਪੰਡਤ ਪਾਧਾਂ ਨਾ ਕੋਈ ਲਾਏ ਰੇਖਨ, ਮਸਤਕ ਰੇਖ ਨਾ ਕੋਈ ਬਣਾਇਆ। ਗ੍ਰੰਥੀ ਪੰਥੀ ਦਿਸ ਨਾ ਆਏ ਦਸ ਦਸਮੇਸ਼ਨ, ਜੋਤੀ ਜਾਮਾ ਭੇਸ ਵਟਾਇਆ। ਅੱਠੇ ਪਹਿਰ ਪੂਜਾ ਗਣਪਤ ਗਣੇਸ਼ਨ, ਸ਼ਬਦ ਤ੍ਰਿਸੂਲ ਨਾ ਕੋਈ ਫੜਾਇਆ। ਬ੍ਰਹਮਾ ਬ੍ਰਹਮ ਬ੍ਰਹਮ ਮਹੇਸ਼ਨ, ਬ੍ਰਹਮ ਨਾ ਕੋਈ ਜਣਾਇਆ। ਪਾਰਬ੍ਰਹਮ ਪ੍ਰਭ ਸਦਾ ਅਦੇਸਨ, ਗੁਰਮੁਖਾਂ ਲਏ ਮਿਲਾਇਆ। ਕਲਜੁਗ ਅੰਤਮ ਪਰਗਟਿਆ ਕਰ ਕਰ ਆਪਣਾ ਵੇਸਨ, ਜੋਤੀ ਜਾਮਾ ਭੇਖ ਵਟਾਇਆ। ਆਪੇ ਸ਼ਾਹੋ ਭੂਪ ਹਰਿ ਨਰ ਨਰੇਸ਼ਨ, ਸਚ ਸਿੰਘਾਸਣ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਰੂਪ ਹੋ ਆਇਆ। ਨਿਹਕਲੰਕਾ ਹਰਿ ਭਗਵਾਨਾ, ਅਕਲ ਕਲਾ ਅਖਵਾਇੰਦਾ। ਆਪ ਉਠਾਏ ਸਾਚੇ ਸੰਤਾਂ, ਜੁਗ ਵਿਛੜੇ ਜਗ ਮੇਲ ਮਿਲਾਇੰਦਾ। ਆਦਿ ਜੁਗਾਦਿ ਬਣਾਏ ਸਾਚੀ ਬਣਤਾ, ਅਗੰਮ ਅਗੰਮੜੇ ਧਾਮ ਸੁਹਾਇੰਦਾ। ਆਪੇ ਨਾਰੀ ਆਪੇ ਕੰਤਾ, ਕੰਤ ਕੰਤੂਹਲ ਆਪ ਹੋ ਜਾਇੰਦਾ। ਗੁਰਮੁਖ ਵਡਿਆਈ ਦੇਵੇ ਜੀਵ ਜੰਤਾ, ਜਾਨਣਹਾਰ ਭੇਵ ਕੋਈ ਨਾ ਪਾਇੰਦਾ। ਜੁਗ ਜੁਗ ਮਹਿਮਾ ਅਗਣਤ ਅਗਣਤਾ, ਲੇਖਾ
ਗਣਤ ਨਾ ਕੋਈ ਗਣਾਇੰਦਾ। ਕਲਜੁਗ ਮਾਇਆ ਪਾਏ ਬੇਅੰਤਾ, ਮੂਰਖ ਮੂੜ੍ਹੇ ਭਰਮ ਭੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਰੂਪ ਅਖਵਾਇੰਦਾ। ਨਿਰਗੁਣ ਰੂਪ ਹਰਿ ਸੁਲਤਾਨਾ, ਸਾਚੇ ਤਖ਼ਤ ਬਿਰਾਜੇ। ਪਰਗਟ ਜੋਤ ਸ੍ਰੀ ਭਗਵਾਨਾ, ਰਚਿਆ ਕਾਜ ਦੇਸ ਮਾਝੇ। ਏਕਾ ਸ਼ਬਦ ਏਕਾ ਤੀਰ ਇਕ ਨਿਸ਼ਾਨਾ, ਪਕੜ ਉਠਾਏ ਰਾਜਨ ਰਾਜੇ। ਏਕਾ ਖੰਡਾ ਆਪ ਚਮਕਾਨਾ, ਚਾਰੋਂ ਕੁੰਟ ਕਰਾਏ ਭਾਜੇ। ਆਪੇ ਆਏ ਵਿਚ ਮੈਦਾਨਾ, ਚਿੱਟੇ ਅਸਵ ਚੜ੍ਹਿਆ ਤਾਜੇ। ਧਰਮ ਝੁਲਾਏ ਇਕ ਨਿਸ਼ਾਨਾ, ਨਾਲ ਵਜਾਏ ਅਨਹਦ ਵਾਜੇ। ਏਕਾ ਰੂਪ ਪਾਰਬ੍ਰਹਮ ਮਿਹਰਵਾਨਾ, ਜੁਗ ਜੁਗ ਰਚਿਆ ਕਾਜੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਾਉਂ ਧਰਾਏ ਗ਼ਰੀਬ ਨਿਵਾਜੇ। ਗ਼ਰੀਬ ਨਿਵਾਜ ਦਇਆ ਨਿਧ ਦਾਤਾ, ਦਇਆਵਾਨ ਅਖਵਾਇਆ। ਦਰ ਦਰਵੇਸਾ ਪੁਰਖ ਬਿਧਾਤਾ, ਪਰਮ ਪੁਰਖ ਅਖਵਾਇਆ। ਜਨ ਭਗਤਾਂ ਦੇਵੇ ਨਾਮ ਸੁਗਾਤਾ, ਆਤਮ ਝੋਲੀ ਤਨ ਭਰਾਇਆ। ਨਾ ਕੋਈ ਵੇਖੇ ਪਰਖੇ ਜਾਤਾ ਪਾਤਾ, ਊਚਾਂ ਨੀਚਾਂ ਵਿਚ ਨਾ ਆਇਆ। ਮੇਟ ਮਿਟਾਏ ਅੰਧੇਰੀ ਰਾਤਾ, ਏਕਾ ਸਾਚਾ ਚੰਦ ਚੜ੍ਹਾਇਆ। ਮਨਮਤ ਨਾ ਰਹੇ ਨਾਰ ਕਮਜਾਤਾ, ਦਰ ਦਵਾਰ ਦਏ ਦੁਰਕਾਇਆ। ਏਕਾ ਸ਼ਬਦ ਚੜ੍ਹਾਏ ਸਚ ਬਰਾਤਾ, ਸੋ ਪੁਰਖ ਨਿਰੰਜਣ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਜਨ ਜਨ ਹਰਿ ਲਏ ਵਰ, ਸੁਰਤੀ ਸ਼ਬਦੀ ਮੇਲ ਮਿਲਾਇਆ।
ਹਰਿ ਕਿਰਪਾ ਹਰਿ ਜਾਣਿਆ, ਮੂਰਖ ਮੁਗਧ ਅੰਜਾਨ। ਦੇਵੇ ਨਾਮ ਧੁਰ ਫ਼ਰਮਾਨਿਆ, ਆਤਮ ਬ੍ਰਹਮ ਗਿਆਨ। ਇਕ ਵਖਾਏ ਸਚ ਨਿਸ਼ਾਨਿਆ, ਸ਼ਬਦੀ ਸ਼ਬਦ ਬਿਬਾਨ। ਮਾਰੇ ਤੀਰ ਹਰਿ ਭਗਵਾਨਿਆ, ਏਕਾ ਦੂਜਾ ਮੇਟ ਮਿਟਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਬਖ਼ਸ਼ੇ ਚਰਨ ਧਿਆਨ। ਪੰਜ ਤਤ ਪੰਚ ਪਿਆਰਾ, ਪੰਚਮ ਮੋਹ ਰਖਾਇਆ। ਹੱਡ ਮਾਸ ਨਾੜੀ ਰੱਤ ਅਪਾਰਾ, ਜਗਤ ਦਵਾਰਾ ਇਕ ਸੁਹਾਇਆ। ਮਨ ਮਤ ਬੁਧ ਕਰ ਤਿਆਰਾ, ਤ੍ਰੈਗੁਣ ਵੇਖ ਵਖਾਇਆ। ਚੇਤਨ ਸਤਾ ਵੇਖ ਧਾਰਾ, ਖੇਲੇ ਖੇਲ ਅਪਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਾਨਸ ਮਾਨੁਖ ਦਏ ਅਧਾਰਾ। ਪੰਜ ਤਤ ਹਰਿ ਬਣਤ ਬਣਾ, ਜਗਤ ਜੁਗਤ ਜਣਾਈਆ। ਆਪ ਆਪਣਾ ਮਾਰਗ ਲਾ, ਆਪੇ ਦਏ ਜਣਾਈਆ। ਆਪ ਆਪਣਾ ਨਾਮ ਉਪਾ, ਆਪੇ ਰਿਹਾ ਚਲਾਈਆ। ਆਪ ਆਪਣਾ ਦਏ ਸੁਣਾ, ਆਪ ਆਪਣਾ ਆਪੇ ਗਾਈਆ। ਆਪ ਆਪਣਾ ਭੇਵ ਖੁਲ੍ਹਾ, ਹਰਿਜਨ ਸਾਚੇ ਲਏ ਤਰਾਈਆ। ਏਕਾ ਅੱਖਰ ਦਏ ਪੜ੍ਹਾ, ਜਗਤ ਵਿਦਿਆ ਮੂਲ ਚੁਕਾਈਆ। ਸਾਚੀ ਸਿਖਿਆ ਦਏ ਸਿਖਾ, ਸਚ ਸੁੱਚ ਵੱਡੀ ਵਡਿਆਈਆ ਆਤਮ ਭਿਛਿਆ ਦੇਵੇ ਪਾ, ਆਤਮ ਅੰਤਰ ਇਕ ਲਿਵ ਲਾਈਆ। ਧੁਰ ਦਾ ਲਿਖਿਆ ਦਏ ਵਖਾ, ਲੇਖਾ ਲਿਖਣਹਾਰ ਆਪ ਅਖਵਾਈਆ। ਸ੍ਰਿਸ਼ਟ ਸਬਾਈ ਮਿਥਿਆ ਦਏ ਸਮਝਾ, ਥਿਰ ਕੋਈ ਰਹਿਣ ਨਾ ਪਾਈਆ। ਅਨਡਿਠਾ ਰੂਪ ਦਏ ਵਖਾ, ਅਨਭਵ ਪਰਕਾਸ਼ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮਾਰਗ ਇਕ ਵਖਾਈਆ। ਪੰਜ ਤਤ ਤਨ ਕਰ ਪਿਆਰਾ, ਆਤਮ ਬੂਝ ਬੁਝਾਈਆ । ਏਕਾ ਦੇਵੇ ਸਚ ਹੁਲਾਰਾ, ਵਡ ਵੱਡੀ ਵਡਿਆਈਆ। ਇਕ ਵਖਾਏ ਹੱਟ ਪਸਾਰਾ, ਚੌਦਾਂ ਹੱਟਾਂ
ਵੇਖ ਵਖਾਈਆ। ਤੀਰਥ ਤਟ ਪਾਰ ਕਿਨਾਰਾ, ਸਰ ਸਰੋਵਰ ਦਏ ਕਰਾਈਆ। ਨਿਰਗੁਣ ਨੂਰ ਕਰ ਉਜਿਆਰਾ, ਸਰਗੁਣ ਬੂਝ ਬੁਝਾਈਆ। ਕਾਇਆ ਮੰਦਰ ਅੰਦਰ ਮਹੱਲ ਅਟੱਲ ਉਚ ਮੁਨਾਰਾ, ਹਰਿ ਬੈਠਾ ਆਸਣ ਲਾਈਆ। ਹਰਿਜਨ ਵੇਖੇ ਵਾਰੋ ਵਾਰਾ, ਵੇਖਣਹਾਰ ਦਿਸ ਨਾ ਆਈਆ। ਜੋਤ ਨਿਰੰਜਣ ਕਰ ਉਜਿਆਰਾ, ਦੀਪਕ ਦੀਪ ਜਗਾਈਆ। ਡੂੰਘੀ ਕਵਰੀ ਪਾਰ ਕਿਨਾਰਾ, ਸੁਖਮਨ ਵੇਖ ਵਖਾਈਆ। ਅਨਹਦ ਤਾਲ ਵੱਜੇ ਤਲਵਾੜਾ, ਬੰਸ ਸਰਬੰਸਾ ਆਪ ਅਖਵਾਈਆ। ਇਕ ਵਖਾਏ ਸਚ ਅਖਾੜਾ, ਪੰਚਮ ਸਖੀਆਂ ਮੰਗਲ ਗਾਈਆ। ਹੋਏ ਪਰਕਾਸ਼ ਬਹੱਤਰ ਨਾੜਾ, ਅਗਿਆਨ ਅੰਧੇਰ ਮਿਟਾਈਆ। ਮੇਟ ਮਿਟਾਏ ਪੰਚਮ ਧਾੜਾ, ਸੋ ਪੁਰਖ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਤਨ ਹਰਿ ਵਸਿਆ ਘਰ, ਜਨ ਏਕਾ ਰੰਗ ਰੰਗਾਈਆ। ਹਰਿ ਸੰਤਨ ਹਰਿ ਹਰਿ ਪਾਇਆ, ਹਰਿ ਹਰਿ ਰੂਪ ਅਪਾਰ। ਏਕਾ ਦੂਜਾ ਭੌ ਚੁਕਾਇਆ, ਹਉਮੇ ਰੋਗ ਨਿਵਾਰ। ਮਾਇਆ ਮਮਤਾ ਮੋਹ ਕਟਾਇਆ, ਏਕਾ ਬਖ਼ਸ਼ੇ ਸਚ ਦਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਾਨਸ ਮਾਨੁਖ ਲਾਏ ਪਾਰ। ਮਾਨਸ ਜਨਮ ਬੂਝ ਬੁਝਾ, ਆਤਮ ਭੇਵ ਚੁਕਾਇਆ। ਆਪ ਆਪਣਾ ਦਏ ਸਮਝਾ, ਦੇਵੀ ਦੇਵ ਆਪ ਅਖਵਾਇਆ। ਸਾਚਾ ਇਸ਼ਟ ਇਕ ਜਣਾ, ਜਗਤ ਵਾਸਨਾ ਦਏ ਮਿਟਾਇਆ। ਜੀਵਨ ਦ੍ਰਿਸ਼ਟ ਦਏ ਖੁਲ੍ਹਾ, ਜੋਗ ਜੁਗਤ ਇਕ ਬਣਾਇਆ। ਰਾਮਾ ਵਸ਼ਿਸ਼ਟ ਗੁਰ ਦਏ ਮਿਲਾ, ਸ਼ਬਦ ਸ਼ਬਦੀ ਸੁਰਤ ਬੰਧਾਇਆ। ਸ੍ਰਿਸ਼ਟ ਸਬਾਈ ਆਪਣੇ ਮਾਰਗ ਦਏ ਲਾ, ਆਪੇ ਭਰਮ ਭੁਲਾਇਆ। ਗੁਰਮੁਖ ਸਾਜਨ ਸਾਚੇ ਸੰਤ ਲਏ ਜਗਾ, ਏਕਾ ਮੰਤਰ ਨਾਮ ਦ੍ਰਿੜਾਇਆ। ਅੱਖਰ ਵੱਖਰ ਦਏ ਵਖਾ, ਸੋ ਪੁਰਖ ਨਿਰੰਜਣ ਦਇਆ ਕਮਾਇਆ। ਹੰ ਹੰਗਤਾ ਰਹਿਣ ਨਾ ਪਾ, ਹਉਮੇ ਰੋਗ ਜਲਾਇਆ। ਸਾਚੀ ਸੰਗਤਾ ਲਏ ਮਿਲਾ, ਸਤਿ ਸੰਗਤ ਸਤਿ ਸਰੂਪ ਸਮਾਇਆ। ਏਕਾ ਏਕ ਏਕ ਦਏ ਵਖਾ, ਏਕਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਖਣਹਾਰਾ ਦਰ, ਹਰਿਜਨ ਮੇਲਾ ਸਾਚੇ ਘਰ, ਘਰ ਸਾਚਾ ਸੰਤਨ ਪਾਇਆ। ਸੰਤਨ ਦੇਵੇ ਧੁਰ ਫ਼ਰਮਾਨਾ, ਆਤਮ ਬ੍ਰਹਮ ਜਣਾਈਆ। ਏਕਾ ਸ਼ਬਦ ਇਕ ਗਿਆਨਾ, ਏਕਾ ਬੂਝ ਬੁਝਾਈਆ। ਏਕਾ ਨਾਮ ਇਕ ਬਿਬਾਨਾ, ਏਕਾ ਰਿਹਾ ਚੜ੍ਹਾਈਆ। ਏਕਾ ਰਾਗ ਇਕ ਤਰਾਨਾ, ਏਕਾ ਰਿਹਾ ਸੁਣਾਈਆ। ਏਕਾ ਮੰਦਰ ਇਕ ਮਕਾਨਾ, ਏਕਾ ਬੈਠਾ ਹਰਿ ਲਿਵ ਲਾਈਆ। ਏਕਾ ਜੋਤੀ ਨੂਰ ਮਹਾਨਾ, ਜੋਤੀ ਜੋਤ ਕਰੇ ਰੁਸ਼ਨਾਈਆ। ਹਰ ਘਟ ਬੈਠ ਸ੍ਰੀ ਭਗਵਾਨਾ, ਆਪ ਆਪਣਾ ਖੇਲ ਖਿਲਾਈਆ। ਗੁਰਮੁਖ ਵੇਖੇ ਚਤੁਰ ਸੁਜਾਨਾ, ਚਤੁਰਭੁਜ ਦਇਆ ਕਮਾਈਆ। ਜਨ ਵਖਾਏ ਪਦ ਨਿਰਬਾਣਾ, ਪਰਮ ਪੁਰਖ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਸਾਧਨ ਏਕਾ ਏਕ ਸੱਚੀ ਸਰਨਾਈਆ। ਹਰਿ ਭਗਤੀ ਵਰ ਮੰਗਿਆ, ਢਹਿ ਢਹਿ ਚਰਨ ਦਵਾਰ। ਗੁਰਮੁਖ ਆਤਮ ਰੰਗਿਆ, ਰੰਗੇ ਰੰਗ ਅਪਾਰ। ਸਚ ਦਵਾਰਾ ਆਪੇ ਮੰਗਿਆ, ਵੇਖੇ ਸਿਰਜਣਹਾਰ। ਜੀਵ ਜੰਤ ਭੁੱਖਾ ਨੰਗਿਆ, ਨਾ ਕੋਈ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵਣਹਾਰਾ ਇਕ ਅਧਾਰ। ਭਗਤੀ ਹਰਿਜਨ ਮੂਲ ਹੈ, ਆਤਮ ਮੂਲ ਪਛਾਨ। ਸਾਚਾ ਮੇਲਾ ਕੰਤ ਕੰਤੂਹਲ ਹੈ, ਏਕਾ ਰੂਪ ਧਿਆਨ। ਨਾਮ ਵਾਸ਼ਨਾ ਸਾਚਾ ਫੂਲ ਹੈ, ਫਲ ਫੁਲਵਾੜੀ ਸਚ ਮਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵਣਹਾਰਾ ਦਾਨ। ਭਗਤੀ ਰੂਪ ਹਰਿ ਅਨਡਿਠਾ, ਏਕਾ ਰੂਪ ਉਪਾਇਆ। ਹਰਿ ਭਾਣੇ ਰੰਗ ਲਾਗਾ ਮੀਠਾ, ਨਾ
ਕੋਈ ਦੂਸਰ ਵੇਖ ਵਖਾਇਆ। ਏਕਾ ਚੜ੍ਹਿਆ ਰੰਗ ਮਜੀਠਾ, ਉਤਰ ਕਦੇ ਨਾ ਜਾਇਆ। ਤ੍ਰੈਗੁਣ ਤਪੇ ਨਾ ਕੋਈ ਅੰਗੀਠਾ, ਪੰਜ ਤਤ ਨਾ ਕੋਈ ਸਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਪ੍ਰੀਤਾ ਇਕ ਜਣਾਇਆ। ਭਗਤ ਰੂਪ ਸਾਂਤਕ ਸੀਤਾ, ਸਤਿ ਸਤਿ ਵਰਤਾਇਆ। ਆਪ ਚਲਾਏ ਆਪਣੀ ਰੀਤਾ, ਹਰਿਜਨ ਝੋਲੀ ਪਾਇਆ। ਕਿਸੇ ਹੱਥ ਨਾ ਆਏ ਮੰਦਰ ਗੁਰੂਦਵਾਰੇ ਜਗਤ ਮਸੀਤਾ, ਮਠ ਸ਼ਿਵਦਵਾਲਾ ਕੋਈ ਨਾ ਡੇਰਾ ਲਾਇਆ। ਕੂੜਾ ਕਰੇ ਕਰਾਏ ਰੀਠਾ ਮੀਠਾ, ਜਿਸ ਜਨ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਭਗਤੀ ਦਿਤਾ ਏਕਾ ਵਰ, ਏਕਾ ਰੂਪ ਸੁਹਾਇਆ। ਹਰਿ ਭਗਤੀ ਹਰਿ ਰੂਪ ਹਰਿ, ਹਰਿ ਆਪ ਰੰਗਾਇਆ। ਜਨ ਭਗਤਾਂ ਚਾਰੋਂ ਕੂਟ ਫਿਰੇ ਦਰ, ਦਿਵਸ ਰੈਣ ਸੇਵ ਕਮਾਇਆ। ਆਪ ਆਪਣਾ ਰਹੀ ਵਰ, ਆਪ ਆਪਣਾ ਕੰਤ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਭਗਤੀ ਵੇਖੇ ਸਚ ਦਵਾਰਾ, ਸੰਤ ਦਵਾਰਾ ਥਾਨ ਸੁਹਾਇਆ। ਪਾਰਬ੍ਰਹਮ ਪੁਰਖ ਅਬਿਨਾਸ਼ਾ। ਹਰ ਘਟ ਆਪੇ ਵਸਿਆ, ਲੱਖ ਚੁਰਾਸੀ ਦਾਸੀ ਦਾਸਾ। ਮੰਦਰ ਅੰਦਰ ਬਹਿ ਬਹਿ ਹੱਸਿਆ, ਨਿਜ ਘਰ ਆਤਮ ਰੱਖੇ ਵਾਸਾ। ਮੇਟ ਮਿਟਾਏ ਰੈਣ ਅੰਧੇਰੀ ਮੱਸਿਆ, ਜੋ ਜਨ ਗਾਏ ਸਵਾਸ ਸਵਾਸਾ। ਦਰ ਦਵਾਰੇ ਆਵੇ ਨੱਸਿਆ, ਵੇਖ ਵਖਾਏ ਕਾਇਆ ਕਾਸਾ। ਅੰਮ੍ਰਿਤ ਮੇਘ ਏਕਾ ਵਸਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣਾ ਵਾਸਾ। ਪਾਰਬ੍ਰਹਮ ਬੇਅੰਤ ਬੇਅੰਤਾ, ਲੱਖ ਚੁਰਾਸੀ ਵਿਚ ਸਮਾਇਆ। ਬੂਝ ਬੁਝਾਏ ਸਾਚੇ ਸੰਤਾ, ਦੂਸਰ ਦਿਸ ਕਿਸੇ ਨਾ ਆਇਆ। ਜੁਗ ਜੁਗ ਮਾਇਆ ਪਾਏ ਬੇਅੰਤਾ, ਬੇਅੰਤ ਆਪ ਅਖਵਾਇਆ। ਹਰਿਜਨ ਮੇਲਾ ਨਾਰੀ ਕੰਤਾ, ਕੰਤ ਸੁਹਾਗ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰ ਘਟ ਵੇਖਣਹਾਰਾ, ਦਰ ਦੀਪਕ ਕਰੇ ਉਜਿਆਰਾ, ਜੋਤੀ ਨੂਰ ਹੋਏ ਰੁਸ਼ਨਾਇਆ। ਹਰਿਜਨ ਹਰਿ ਹਰਿ ਰੰਗਿਆ, ਹਰਿ ਹਰਿ ਰੂਪ ਅਪਾਰ। ਸਚ ਦਵਾਰਾ ਜਿਸ ਜਨ ਮੰਗਿਆ, ਭਰੇ ਨਾਮ ਭੰਡਾਰ। ਦੇਵੇ ਦਾਨ ਦਾਤਾ ਦਾਨੀ ਸੂਰਾ ਸਰਬੰਗਿਆ, ਅੱਠੇ ਪਹਿਰ ਰਹੇ ਵਰਤਾਰ। ਅੰਮ੍ਰਿਤ ਆਤਮ ਧਾਰ ਵਹਾਏ ਸਾਚੀ ਗੰਗਿਆ, ਅਠਸਠ ਤੀਰਥ ਪਾਰ ਕਿਨਾਰ। ਇਕ ਵਜਾਏ ਸ਼ਬਦ ਮਰਦੰਗਿਆ, ਧੁਨ ਅਨਾਦੀ ਸਿਰਜਣਹਾਰ। ਨੌਂ ਦਵਾਰੇ ਜੋ ਜਨ ਲੰਘਿਆ, ਹਰਿ ਮੇਲਾ ਦਸਮ ਦਵਾਰ। ਆਤਮ ਸੇਜਾ ਸਚ ਪਲੰਘਿਆ, ਉਪਰ ਬੈਠਾ ਮੀਤ ਮੁਰਾਰ। ਸੁਰਤ ਸਵਾਣੀ ਲਾਏ ਆਪਣੇ ਅੰਗਿਆ, ਅੰਗੀਕਾਰ ਕਰੇ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰ ਘਟ ਹਰ ਘਰ ਵੇਖਣਹਾਰ ਨਿਰਗੁਣ ਰੂਪ ਅਪਰ ਅਪਾਰ।