ਪਹਿਲੀ ਸਾਵਣ ੨੦੧੫ ਬਿਕ੍ਰਮੀ ਦਰਬਾਰ ਵਿਚ ਜੇਠੂਵਾਲ
ਪ੍ਰੇਮ ਵਿਛੌਣਾ ਸ਼ਬਦ ਸਿੰਘਾਸਣ, ਗੁਰਮੁਖਾਂ ਬੰਕ ਦਵਾਰ। ਆਪ ਵਿਛਾਏ ਪੁਰਖ ਅਬਿਨਾਸ਼ਨ, ਸੇਵਕ ਸੇਵਾਦਾਰ। ਖੇਲੇ ਖੇਲ ਸ਼ਾਹੋ ਸ਼ਬਾਸਨ, ਨਿਰਗੁਣ ਰੂਪ ਨਿਰੰਕਾਰ। ਭੇਵ ਨਾ ਪਾਏ ਪ੍ਰਿਥਮੀ ਅਕਾਸ਼ਨ, ਗਗਨ ਪਤਾਲ ਰਹੇ ਵਿਚਾਰ। ਕਰੋੜ ਤੇਤੀਸਾ ਦਾਸੀ ਦਾਸਨ, ਸ਼ਿਵ ਸ਼ੰਕਰ ਕਰਨ ਨਿਮਸਕਾਰ। ਬ੍ਰਹਮਾ ਵੇਤਾ ਹੋਏ ਉਦਾਸਨ, ਨੇਤਰ ਵੇਖੇ ਖੋਲ੍ਹ ਉਘਾੜ। ਗੁਰਮੁਖ ਸਾਜਨ ਸਾਚੇ ਮੀਤ ਘਰ ਸੱਚੇ ਤੇਰਾ ਆਸਣ, ਮਿਲਿਆ ਪੁਰਖ ਅਗੰਮ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੇਲਣਹਾਰ ਵਿਚ ਸੰਸਾਰ। ਘਰ ਸੇਜਾ ਹਰਿ ਸੁੱਤੜਾ, ਨੈਨਣ ਨੈਣ ਮੁੰਧਾਰ। ਗੁਰਸਿਖ ਮਨਾਇਆ ਰੁਠੜਾ, ਸੁਹਾਇਆ ਬੰਕ ਦਵਾਰ। ਪਾਰਬ੍ਰਹਮ ਪੁਰਖ ਪੁਰਖ ਅਨਡਿਠੜਾ, ਲੋਕਮਾਤੀ ਰਿਹਾ ਪੈਜ ਸਵਾਰ। ਲੱਖ ਚੁਰਾਸੀ ਰੱਖੇ ਏਕਾ ਮੁਠੜਾ, ਬ੍ਰਹਿਮੰਡ ਖੰਡ ਪਾਵੇ ਸਾਰ। ਲੁਕਿਆ ਰਹਿਣ ਨਾ ਦੇਵੇ ਕੋਈ ਗੁਠੜਾ, ਲੇਖਾ ਲਿਖਿਆ ਧੁਰ ਦਰਬਾਰ। ਪਾਰਬ੍ਰਹਮ ਅਬਿਨਾਸ਼ੀ ਅਚੁਤੜਾ, ਚੇਤਨ ਰੂਪ ਸੱਚੀ ਸਰਕਾਰ। ਕਲਜੁਗ ਅੰਤ ਸੁਹਾਈ ਰੁਤੜਾ, ਨਿਹਕਲੰਕਾ ਲਏ ਅਵਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਵਿਚ ਸੰਸਾਰ। ਆਤਮ ਸੇਜਾ ਹਰਿ ਸੁਹੌਣੀ, ਹਰਿ ਮੂਰਤ ਅਕਾਲਾ। ਹਰਿਜਨ ਪੂਰ ਕਰਾਏ ਭਾਵਨੀ, ਪਾਰਬ੍ਰਹਮ ਪ੍ਰਭ ਦੀਨ ਦਿਆਲਾ। ਨੇੜ ਨਾ ਆਏ ਕਾਮਨ ਕਾਮਨੀ, ਤੋੜ ਤੁੜਾਏ ਜਗਤ ਜੰਜਾਲਾ। ਅੰਤ ਮੇਟੇ ਰੈਣ ਅੰਧੇਰੀ ਸ਼ਾਮਨੀ, ਸੇਵਾ ਲਾਏ ਜੋਤ ਜਵਾਲਾ। ਧੁਰਦਰਗਾਹੀ ਆਪ ਬੰਧਾਏ ਆਪਣੀ ਦਾਮਨੀ, ਕਾਲ ਮਹਾਂਕਾਲ ਹੋਏ ਰਖਵਾਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੁਹਾਏ ਦਇਆ ਕਮਾਏ, ਮੇਲ ਮਿਲਾਏ ਸੱਚੀ ਧਰਮਸਾਲਾ। ਸਾਚਾ ਮੰਦਰ ਸਾਚਾ ਘਰ, ਹਰਿ ਹਰਿ ਆਪ ਸੁਹਾਇਆ। ਗੁਰਮੁਖ ਸਾਜਨ ਮਿਲਿਆ ਵਰ, ਘਰ ਸਾਚੇ ਆਪ ਦਵਾਇਆ। ਪੁਰਖ ਪੁਰਖੋਤਮ ਮਿਲਿਆ ਨਰ, ਨਰਾਇਣ ਨਰ ਨਾਉਂ ਧਰਾਇਆ। ਆਵਣ ਜਾਵਣ ਚੁੱਕਿਆ ਡਰ, ਸਗਲਾ ਭੌ ਗਵਾਇਆ। ਕਰਤਾ ਕਰਨੀ ਰਿਹਾ ਕਰ, ਜੁਗ ਜੁਗ ਕਰਦਾ ਆਇਆ। ਜਨ ਭਗਤਾਂ ਭੰਡਾਰੇ ਰਿਹਾ ਭਰ, ਦੇਵਣਹਾਰ ਸ੍ਰਿਸ਼ਟ ਸਬਾਇਆ। ਇਕ ਸੁਹਾਏ ਸਾਚਾ ਸਰ, ਚਰਨ ਧੂੜੀ ਤਾਲ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਸਾਚੇ ਘਰ, ਘਰ ਸਾਚੇ ਮੇਲ ਮਿਲਾਇਆ। ਮੇਲ ਮਿਲਾਵਾ ਸ਼ਾਹੋ ਸ਼ਬਾਸ, ਘਰ ਮੰਦਰ ਵੱਜੇ ਵਧਾਈਆ । ਪੂਰ ਕਰਾਏ ਘਰ ਘਰ ਆਸ, ਨਿਰਾਸ ਨਾ ਕੋਈ ਰਖਾਈਆ। ਜਿਸ ਜਨ ਗਾਇਆ ਸਵਾਸ ਸਵਾਸ, ਦਸ ਮਾਸ ਨਾ ਫੇਰਾ ਪਾਈਆ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ ਪਰਭਾਸ, ਡੂੰਘੀ ਕੰਦਰ ਫੇਰਾ ਪਾਈਆ। ਹਰ ਘਟ ਅੰਦਰ ਪਾਵੇ ਰਾਸ, ਨਿਰਗੁਣ ਦਾਤਾ ਬੇਪਰਵਾਹੀਆ। ਸਦਾ ਸੁਹੇਲਾ ਵਸਿਆ ਪਾਸ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਨ ਮੇਲ ਘਰ, ਘਰ ਸਾਚੇ ਵੱਜੇ ਵਧਾਈਆ। ਸਾਚੇ ਘਰ ਨਾਦ ਅਨਾਦਾ, ਹਰਿ ਹਰਿ ਆਪ ਵਜਾਇਆ। ਜੀਓ ਪਿੰਡ ਖੋਜ ਬ੍ਰਹਿਮਾਦਾ, ਗੁਰਮੁਖ ਮੇਲ ਮਿਲਾਇਆ। ਹਰਿਜਨ ਮੇਲਾ ਆਦਿ ਜੁਗਾਦਾ, ਹਰਿ ਕਰਤਾ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਘਰ ਮੰਦਰ ਇਕ ਸੁਹਾਇਆ। ਘਰ ਮੰਦਰ ਢੋਲ ਮਰਦੰਗਾ, ਹਰਿ ਸਾਚਾ ਆਪ ਵਜਾਇੰਦਾ। ਰੂਪ ਅਨੂਪ ਸੂਰਾ ਸਰਬੰਗਾ, ਸਚ ਸਿਤਾਰ ਹਿਲਾਇੰਦਾ। ਰੂਪ ਰੇਖ ਨਾ ਕੋਈ
ਅਨਰੰਗਾ, ਨਾਦ ਅਨਾਦੀ ਵੇਖ ਵਖਾਇੰਦਾ। ਜੋਤੀ ਸ਼ਬਦੀ ਸਦਾ ਹਰਿ ਸੰਗਾ, ਸਗਲਾ ਸੰਗ ਨਿਭਾਇੰਦਾ। ਗੁਰਮੁਖ ਦਾਨ ਏਕਾ ਮੰਗਾ, ਨਾਮ ਭੰਡਾਰਾ ਝੋਲੀ ਪਾਇੰਦਾ। ਲੇਖੇ ਲਾਏ ਕਾਇਆ ਕਾਚੀ ਵੰਗਾ, ਕੰਚਨ ਗੜ੍ਹ ਸੁਹਾਇੰਦਾ। ਮਾਨਸ ਜਨਮ ਨਾ ਹੋਏ ਭੰਗਾ, ਜੋ ਜਨ ਆਏ ਦਰਸ਼ਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਏਕਾ ਘਰ, ਘਰ ਸਾਚਾ ਮੇਲ ਮਿਲਾਇੰਦਾ। ਸਾਚਾ ਮੇਲਾ ਧੁਰਦਰਗਾਹ, ਹਰਿ ਹਰਿ ਆਪ ਕਰਾਇਆ। ਹਰਿ ਹਰਿ ਦੇਵੇ ਸ਼ਬਦ ਸਲਾਹ, ਨਾ ਕੋਈ ਦੂਸਰ ਵਿਚ ਰਖਾਇਆ। ਸ਼ਬਦ ਗੁਰ ਗੁਰ ਬਣ ਮਲਾਹ, ਸਤਿਗੁਰ ਨਾਮ ਧਰਾਇਆ। ਪਕੜ ਉਠਾਏ ਫੜ ਫੜ ਬਾਂਹ, ਘਰ ਘਰ ਫੇਰਾ ਪਾਇਆ। ਗੁਰਸਿਖ ਕਰੇ ਨਾ ਕੋਈ ਨਾਹ, ਦਾਤਾ ਭਿਖਾਰੀ ਏਕਾ ਆਇਆ। ਵੇਖ ਵਖਾਏ ਥਾਉਂ ਥਾਂ, ਦਿਵਸ ਰੈਣ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਨ ਲਏ ਵਰ, ਘਰ ਸਾਚਾ ਇਕ ਦਰਸਾਇਆ। ਸਾਚਾ ਘਰ ਸਚ ਟਿਕਾਣਾ, ਹਰਿ ਸਾਚਾ ਆਪ ਸੁਹਾਇੰਦਾ। ਸ਼ਬਦ ਸਰੂਪੀ ਇਕ ਬਿਬਾਨਾ, ਗੁਰਮੁਖਾਂ ਰਾਹ ਤਕਾਇੰਦਾ। ਏਕਾ ਵਸੇ ਆਪਣੇ ਭਾਣਾ, ਨਾ ਦੂਸਰ ਵੇਖ ਵਖਾਇੰਦਾ। ਹਰਿਜਨ ਸਾਚਾ ਸ਼ਾਹ ਸੁਲਤਾਨਾ, ਦੋ ਜਹਾਨਾਂ ਮਾਣ ਰਖਾਇੰਦਾ। ਦਰ ਦਰਬਾਨ ਫਿਰੇ ਦਰਬਾਨਾ, ਦਰ ਦਰਵੇਸ਼ ਅਖਵਾਇੰਦਾ। ਗੁਰਸਿਖ ਬੰਨੇ ਹੱਥੀ ਗਾਨਾਂ, ਸਾਚਾ ਸਗਨ ਮਨਾਇੰਦਾ। ਸੋਹੰ ਦੇਵੇ ਤੀਰ ਕਮਾਨਾ, ਗੁਰ ਗੋਬਿੰਦ ਸੰਗ ਰਲਾਇੰਦਾ। ਪਰਗਟ ਹੋਇਆ ਜੋਧਾ ਸੂਰ ਬਲੀ ਬਲਵਾਨਾ, ਪੁਰਖ ਅਕਾਲਾ ਨਾਉਂ ਧਰਾਇੰਦਾ। ਲੱਖ ਚੁਰਾਸੀ ਲੋਆਂ ਪੁਰੀਆਂ ਇਕ ਨਿਸ਼ਾਨਾ, ਨਾ ਕੋਈ ਮੇਟ ਮਿਟਾਇੰਦਾ। ਹਰਿ ਭਗਤਨ ਦੇਵੇ ਨਾਮ ਗਿਆਨਾ, ਬ੍ਰਹਮ ਗਿਆਨ ਜਣਾਇੰਦਾ। ਹਰਿ ਹਰਿ ਸ਼ਬਦ ਧੁਰ ਫ਼ਰਮਾਣਾ, ਹਰਿ ਹਰਿ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਮੇਲਾ ਸਾਚੇ ਘਰ, ਘਰ ਸਾਚਾ ਇਕ ਵਡਿਆਇੰਦਾ। ਪੰਜ ਤਤ ਪੰਜ ਮਕਾਨਾ, ਹਰਿ ਸਾਚੇ ਆਸਣ ਲਾਇਆ। ਅੰਦਰ ਵੜਿਆ ਗੁਣ ਨਿਧਾਨਾ, ਗੁਣਵੰਤਾ ਨਾਮ ਧਰਾਇਆ। ਆਪੇ ਜਾਣੇ ਪੀਣਾ ਖਾਣਾ, ਦਾਨਾ ਬੀਨਾ ਆਪ ਅਖਵਾਇਆ। ਆਪੇ ਕਰੇ ਠਾਂਡਾ ਸੀਨਾ, ਸੀਤਲ ਧਾਰ ਵਹਾਇਆ। ਆਪਣਾ ਨਾਮ ਆਪੇ ਚੀਨਾ, ਆਪਣੀ ਰਸਨਾ ਆਪੇ ਗਾਇਆ। ਆਪਣਾ ਰੰਗ ਆਪੇ ਮਾਣੇ ਭੀਨਾ, ਭਿੰਨੜੀ ਰੈਣ ਸੁਹਾਇਆ। ਆਪੇ ਮਰਨਾ ਆਪੇ ਜੀਣਾ, ਜੀਵਤ ਮਰਤ ਨਾਮ ਧਰਾਇਆ। ਆਪੇ ਵਰਤੇ ਲੋਕਾਂ ਤੀਨਾਂ, ਤੀਨਾ ਲੋਕਾਂ ਵੇਖ ਵਖਾਇਆ। ਆਪੇ ਆਪਣਾ ਆਪ ਵੱਖ ਕੀਨਾ, ਹੱਥ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਆਪੇ ਕਰ, ਘਰ ਸਾਚਾ ਵੇਖ ਵਖਾਇਆ। ਸਾਚਾ ਘਰ ਰੁੱਤ ਬਸੰਤ, ਫੁਲ ਫੁਲੀ ਫੁਲਵਾੜੀ ਆ। ਗੁਰਮੁਖ ਨਾਰੀ ਹਰਿ ਹਰਿ ਮੇਲਾ ਸਾਚਾ ਕੰਤ, ਮਿਲਿਆ ਮੇਲ ਸਤਾਰਾਂ ਹਾੜੀ ਆ। ਮਾਨਸ ਲੱਗਾ ਲੇਖੇ ਜੀਵ ਜੰਤ, ਜਿਸ ਚਰਨ ਛੁਹਾਈ ਦਾਹੜੀ ਆ। ਸੋਹੰ ਸ਼ਬਦ ਹੋਇਆ ਮਣੀਆਂ ਮੰਤ, ਲੱਖ ਚੁਰਾਸੀ ਆਰ ਪਾਰੀ ਆ। ਪਾਰਬ੍ਰਹਮ ਆਦਿ ਪੁਰਖ ਗੁਰਸਿਖ ਤੇਰਾ ਸਾਚਾ ਸੰਤ, ਆਵੇ ਜਾਵੇ ਨਾ ਵਿਚ ਸੰਸਾਰੀ ਆ। ਚੌਥੇ ਜੁਗ ਆਪ ਬਣਾਈ ਆਪਣੀ ਬਣਤ, ਜੋਤੀ ਜਾਮਾ ਨਿਹਕਲੰਕ ਨਰਾਇਣ ਨਰ ਅਵਤਾਰੀ ਆ। ਪੂਰਨ ਜੋਤੀ ਜਗੇ ਭਗਵੰਤ, ਪਾਰਬ੍ਰਹਮ ਸੱਚਾ ਸਿਕਦਾਰੀ ਆ। ਖੇਲੇ ਖੇਲ ਆਦਿ ਅੰਤ, ਏਕਾ ਏਕ ਏਕੰਕਾਰੀ ਆ। ਜੁਗ ਜੁਗ ਮਹਿਮਾ ਹਰਿ ਬੇਅੰਤ, ਨਾ ਕੋਈ ਲਿਖੇ ਲੇਖ ਲਿਖਾਰੀ ਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਵੇਖੇ ਦਰ ਦਵਾਰੀ ਆ। ਗੁਰਸਿਖ ਤੇਰਾ
ਠਾਂਡਾ ਦਵਾਰ, ਹਰਿ ਆਇਆ ਬੰਕ ਦਵਾਰੀ ਆ। ਪਰਗਟ ਹੋ ਨਰ ਅਵਤਾਰ, ਖੇਲੇ ਖੇਲ ਅਪਰ ਅਪਾਰੀਆ। ਨਾਨਕ ਗੋਬਿੰਦ ਪਾਏ ਸਾਰ, ਨਿਰਗੁਣ ਜੋਤ ਕਰੀ ਉਜਿਆਰੀਆ। ਚੰਡ ਚੰਡਕਾ ਖ਼ਬਰਦਾਰ, ਹਰਿ ਸਿੰਘ ਕਰੇ ਅਸਵਾਰੀਆ। ਆਦਿ ਸ਼ਕਤ ਵਾਰੋ ਵਾਰ, ਖੇਲੇ ਖੇਲ ਨਿਆਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰੇ ਸਾਚੇ ਘਰ, ਕਲਜੁਗ ਆਇਆ ਅੰਤਮ ਵਾਰੀਆ। ਕਲਜੁਗ ਤੇਰਾ ਅੰਤਮ ਲਹਿਣਾ, ਹਰਿ ਸਾਚੇ ਆਪ ਚੁਕਾਇਆ। ਗੁਰ ਸੰਗਤ ਗਲ ਪਾਇਆ ਗਹਿਣਾ, ਆਪ ਖਾਲੀ ਤਨ ਰਖਾਇਆ। ਆਪਣੇ ਬੰਦ ਕਰਾਏ ਨੈਣਾ, ਗੁਰਮੁਖਾਂ ਨੈਣ ਖੁਲ੍ਹਾਇਆ। ਗੁਰਚਰਨ ਪ੍ਰੀਤੀ ਸਾਚਾ ਭਾਣਾ ਸਹਿਣਾ, ਸਾਚੀ ਸੇਵ ਕਮਾਇਆ। ਪੁਰਖ ਅਕਾਲ ਦੀ ਗੋਦੀ ਬਹਿਣਾ, ਦੂਸਰ ਧਾਮ ਨਾ ਕੋਈ ਬਣਾਇਆ। ਗੁਰ ਗੋਬਿੰਦ ਬਣਿਆ ਸਾਚਾ ਸਾਕ ਸੱਜਣ ਸੈਣਾ, ਮਾਤ ਪਿਤ ਆਪ ਅਖਵਾਇਆ। ਪੂਤ ਸਪੂਤੇ ਸਾਚੇ ਰਹਿਣਾ, ਸਾਚਾ ਰਾਹ ਵਖਾਇਆ। ਚਾਰੇ ਕੁੰਟਾ ਉਚੇ ਮੰਦਰ ਦਰ ਦਰ ਘਰ ਘਰ ਢਹਿਣਾ, ਗੁਰਸਿਖ ਤੇਰਾ ਘਰ ਸੁਹਾਇਆ। ਤੇਰਾ ਮੰਦਰ ਕਿਲਾ ਕੋਟ ਚਾਰ ਜੁਗ ਲੋਕਮਾਤ ਰਹਿਣਾ, ਪ੍ਰਭ ਸਾਚੇ ਲੇਖ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਤੇਰਾ ਏਕਾ ਘਰ, ਏਕਾ ਧਾਮ ਸੁਹਾਇਆ। ਗੁਰਸਿਖ ਤੇਰਾ ਧਾਮ ਅਵੱਲਾ, ਪੰਜ ਤਤ ਮਕਾਨਾ। ਮਿਲੇ ਮੇਲ ਪ੍ਰਭ ਇਕ ਅਕੱਲਾ, ਨਾ ਦੂਸਰ ਕੋਈ ਨਿਸ਼ਾਨਾ। ਦੂਈ ਦਵੈਤੀ ਮੇਟੇ ਸੱਲਾ, ਦੇਵੇ ਨਾਮ ਨਿਧਾਨਾ। ਪੰਜ ਤਤ ਨਾ ਕਰੇ ਹੱਲਾ, ਮਾਰੇ ਤੀਰ ਕਮਾਨਾ। ਦੀਪਕ ਜੋਤੀ ਏਕਾ ਬੱਲਾ, ਅਗਿਆਨ ਅੰਧੇਰ ਮਿਟਾਨਾ। ਅੰਮ੍ਰਿਤ ਆਤਮ ਦੇਵੇ ਸਾਚਾ ਚੁਲਾ, ਤ੍ਰਿਸਨਾ ਭੁੱਖ ਗਵਾਨਾ। ਸ਼ਬਦੀ ਜੋਤੀ ਜੋਤੀ ਸ਼ਬਦੀ ਗੁਰਸਿਖ ਰੱਲਾ, ਮਿਲਿਆ ਮੇਲ ਭਗਵਾਨਾ। ਦਰ ਦਵਾਰ ਹਰਿ ਨਿਰੰਕਾਰ ਏਕਾ ਮੱਲਾ, ਵਿਛੜ ਨਾ ਜਾਏ ਦੋ ਜਹਾਨਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਸਾਚਾ ਘਰ, ਕਰੇ ਮਾਤ ਪਰਵਾਨਾ। ਘਰ ਮੰਦਰ ਹਰਿ ਵਸਿਆ, ਨਾਉਂ ਨਿਰੰਜਣ ਰੂਪ। ਸਚ ਸਿੰਘਾਸਣ ਬਹਿ ਬਹਿ ਹੱਸਿਆ, ਸ਼ਾਹ ਸੁਲਤਾਨਾ ਵੱਡਾ ਭੂਪ। ਰਾਹ ਸੱਚਾ ਏਕਾ ਦੱਸਿਆ, ਏਕਾ ਪਰੋਏ ਧਾਗੇ ਸੂਤ। ਧੁਰਦਰਗਾਹੀ ਆਏ ਨੱਸਿਆ, ਪਕੜ ਉਠਾਏ ਗੋਬਿੰਦ ਪੂਤ ਸਪੂਤ। ਕਲਜੁਗ ਮਿਟੇ ਰੈਣ ਅੰਧੇਰੀ ਮੱਸਿਆ, ਵੇਖ ਵਖਾਏ ਚਾਰੋਂ ਕੂਟ। ਮਾਇਆ ਰਾਣੀ ਜਗਤ ਡੱਸਿਆ, ਡੰਗ ਲਗਾਇਆ ਜੂਠ ਝੂਠ। ਕਲਜੁਗ ਮੰਦਰ ਅੰਤਮ ਢੱਠਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਸਾਚਾ ਘਰ, ਏਕਾ ਵੇਖਾ ਸਾਚਾ ਸੂਚ। ਗੁਰਮੁਖ ਧਾਮ ਧਰਤ ਨਿਰਾਲਾ, ਧਰਨੀ ਧਰਤ ਸੁਹਾਇਆ। ਮਿਲਿਆ ਮੇਲ ਪੁਰਖ ਅਕਾਲਾ, ਜੁਗਤੀ ਜਗਤ ਤਰਾਇਆ। ਦਇਆ ਕਮਾਏ ਦੀਨ ਦਿਆਲਾ, ਭਗਤੀ ਨਾਂ ਸ਼ਕਤ ਵਖਾਏ। ਸਚ ਮੰਦਰ ਸੱਚੀ ਧਰਮਸਾਲਾ, ਕਾਇਆ ਇਕ ਦਰਸਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰੇ ਸਾਚੇ ਘਰ, ਬੈਠਾ ਆਸਣ ਲਾਏ। ਕਾਇਆ ਸਾਚਾ ਮੱਠ, ਹਰਿ ਸਾਚੇ ਆਪ ਬਣਾਇਆ। ਜਗਤ ਤਤ ਨਾ ਜਾਏ ਢੱਠ, ਮਨਮਤ ਨਾ ਕੋਇ ਦ੍ਰਿੜਾਇਆ। ਪੰਚਮ ਵਿਕਾਰ ਕਰੇ ਨਾ ਅਕੱਠ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਇਆ। ਨਾ ਕੋਈ ਤ੍ਰਿਸਨਾ ਤੀਰਥ ਤਟ, ਅਠਸਠ ਨਾ ਫੇਰੀ ਪਾਇਆ। ਨਾ ਕੋਈ ਪੂਜਾ ਨਾ ਕੋਈ ਪਾਠ, ਨਾ ਕੋਈ ਹਵਨ ਕਰਾਇਆ। ਜਿਸ ਜਨ ਸਤਿਗੁਰ ਪੂਰਾ ਜਾਏ ਤੁਠ, ਜਰਮ ਕਰਮ ਧਰਮ ਲੇਖੇ ਲਾਇਆ। ਦਰਸ ਵਖਾਏ ਦਇਆ ਕਮਾਏ ਧੁਰਦਰਗਾਹੀ ਏਕਾ ਵਥ, ਦੂਸਰ ਹੱਥ ਕਿਸੇ ਨਾ ਆਇਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਮੰਦਰ ਵੇਖੇ ਘਰ, ਆਪ ਆਪਣਾ ਡੇਰਾ ਲਾਇਆ। ਮੰਦਰ ਡੇਰਾ ਸਚ ਸੁਲਤਾਨ, ਆਪਣਾ ਆਪ ਕਰਾਇਆ। ਨਿਰਗੁਣ ਬੈਠ ਸ੍ਰੀ ਭਗਵਾਨ, ਸਤਿ ਸਰੂਪ ਸਰੂਪ ਸਮਾਇਆ। ਦਿਸ ਨਾ ਆਏ ਕੋਈ ਨਿਸ਼ਾਨ, ਨਾ ਹੱਥ ਕਿਸੇ ਫੜਾਇਆ। ਲਿਖ ਲਿਖ ਥੱਕੇ ਵੇਦ ਪੁਰਾਨ, ਖਾਣੀ ਬਾਣੀ ਗਾਇਆ। ਗੁਰਮੁਖ ਸਾਚੇ ਸਦ ਕੁਰਬਾਣ, ਜਿਸ ਸਤਿਗੁਰ ਪੂਰਾ ਪਾਇਆ। ਸਤਿਗੁਰ ਪੂਰਾ ਸਦ ਮਿਹਰਵਾਨ, ਹਰਿ ਸਾਚੇ ਦਏ ਮਿਲਾਇਆ। ਹਰਿ ਸਾਚਾ ਦੇਵੇ ਜੀਆ ਦਾਨ, ਦਾਤਾ ਦਾਨੀ ਆਪ ਅਖਵਾਇਆ। ਇਕ ਜਣਾਈ ਧੁਰ ਫ਼ਰਮਾਣ, ਬੋਧ ਅਗਾਧ ਸ਼ਬਦ ਸੁਣਾਇਆ। ਆਪੇ ਬੈਠ ਕਾਇਆ ਮੰਦਰ ਸਚ ਮਕਾਨ, ਧੁੰਨ ਅਨਾਦੀ ਨਾਦ ਵਜਾਇਆ। ਪੰਚਮ ਸ਼ਬਦ ਰਾਗ ਇਕ ਸੁਣਾਣ, ਅਨਹਦ ਸੇਵਾ ਲਾਇਆ। ਸੁਰਤੀ ਸੁੱਤੀ ਉਠੀ ਨੌਜਵਾਨ, ਆਪ ਆਪਣਾ ਤਨ ਸੁਹਾਇਆ। ਬਸਤਰ ਭੂਸ਼ਨ ਪਾਇਆ ਇਕ ਮਹਾਨ, ਤਾਮਸ਼ ਤ੍ਰਿਸ਼ਨਾ ਮਗਰੋਂ ਲਾਹਿਆ। ਨੇਤਰ ਖੋਲ੍ਹੇ ਵਡ ਰਕਾਨ, ਨੈਣਾ ਕੱਜਲ ਪਾਇਆ। ਪਰੇ ਹਟਾਏ ਪੰਜ ਸ਼ਤਾਨ, ਏਕਾ ਡੰਡਾ ਲਾਇਆ। ਸੇਵਾ ਲੱਗੀ ਪਵਣ ਮਸਾਣ, ਇਕ ਸੁਗੰਧ ਰਖਾਇਆ। ਏਕਾ ਜੋਤੀ ਜਗੀ ਮਹਾਨ, ਜੋਤ ਨਿਰੰਜਣ ਵੇਖ ਵਖਾਇਆ। ਜੋਤ ਨਿਰੰਜਣ ਹੋ ਪਰਧਾਨ, ਅੱਗੇ ਲੱਗੀ ਵਾਹੋ ਦਾਹਿਆ। ਇਕ ਵਖਾਏ ਸਚ ਨਿਸ਼ਾਨ, ਹਰਿ ਕਾ ਸ਼ਬਦ ਫੜਾਇਆ। ਦੋਹਾਂ ਮੇਲਾ ਸਚ ਮਕਾਨ, ਕਾਇਆ ਮੰਦਰ ਇਕ ਸੁਹਾਇਆ। ਕਾਇਆ ਸੁਰਤੀ ਕਰ ਕੁਰਬਾਨ, ਆਪਣੀ ਭੇਟ ਚੜ੍ਹਾਇਆ। ਅੱਗੇ ਵੇਖੇ ਹਰਿ ਭਗਵਾਨ, ਕਵਣ ਕੂਟੇ ਡੇਰਾ ਲਾਇਆ। ਅੰਮ੍ਰਿਤ ਜਲ ਮਿਲਿਆ ਪੀਣ ਖਾਣ, ਅਧਵਿਚਕਾਰੇ ਆਪ ਸੁਹਾਇਆ। ਆਪਣਾ ਕੀਤਾ ਆਪ ਅਸਨਾਨ, ਦੁਰਮਤ ਮੈਲ ਗਵਾਇਆ। ਬਦਲਿਆ ਚੋਲਾ ਖੇਲ ਮਹਾਨ, ਕਾਗੀ ਹੰਸ ਸੁਹਾਇਆ। ਚੁਕਿਆ ਡੋਲਾ ਗੁਣ ਨਿਧਾਨ, ਰਾਹ ਆਪਣਾ ਆਪ ਚਲਾਇਆ। ਅੱਗੇ ਬੈਠ ਤਖ਼ਤ ਸੁਲਤਾਨ, ਮੁਖ ਘੁੰਘਟ ਆਪਣਾ ਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਵੇਖ ਘਰ, ਸਾਚਾ ਸਗਨ ਮਨਾਇਆ। ਘਰ ਸਾਚੇ ਮੰਗਲਾਚਾਰ, ਸਤਿਗੁਰ ਆਪ ਕਰਾਇੰਦਾ। ਗੁਰਮੁਖ ਨਾਰੀ ਕਰ ਤਿਆਰ, ਗੁਰ ਪੂਰਾ ਆਪ ਪਰਨਾਇੰਦਾ। ਸੋਲਾ ਕਰੇ ਤਨ ਸ਼ੰਗਾਰ, ਸਾਚਾ ਵੇਸ ਵਟਾਇੰਦਾ। ਹੱਥੀਂ ਮਹਿੰਦੀ ਲਾਲ ਅਪਾਰ, ਚੂੜਾ ਪ੍ਰੇਮ ਖੜਕਾਇੰਦਾ। ਸ਼ਬਦ ਭੂਸ਼ਨ ਕਰ ਤਿਆਰ, ਸ਼ਬਦੀ ਸੇਹਰਾ ਸੀਸ ਲਟਕਾਇੰਦਾ। ਚਿੱਟੇ ਅਸਵ ਹੋ ਅਸਵਾਰ, ਦੱਖਣ ਦਿਸ਼ਾ ਫੇਰਾ ਪਾਇੰਦਾ। ਪੂਰਬ ਪੱਛਮ ਬੰਦ ਕਿਵਾੜ, ਉਤਰ ਵੇਖ ਵਖਾਇੰਦਾ। ਕਾਇਆ ਵੇਖੇ ਸਚ ਅਖਾੜ, ਰਾਗ ਰਾਗਨੀ ਇਕ ਅਲਾਇੰਦਾ । ਧੁਰਦਰਗਾਹੀ ਸਾਚਾ ਲਾੜ, ਹਰਿ ਸਾਚਾ ਆਪ ਅਖਵਾਇੰਦਾ। ਗੁਰਮੁਖ ਤੇਰੀ ਬਜਰ ਕਪਾਟੀ ਜਾਏ ਪਾਟ, ਤੇਰੇ ਅੰਦਰ ਡੇਰਾ ਲਾਇੰਦਾ। ਵਾ ਨਾ ਲੱਗੇ ਤੱਤੀ ਹਾੜ, ਸਤਾਰਾਂ ਹਾੜੀ ਖ਼ੁਸ਼ੀ ਮਨਾਇੰਦਾ। ਆਪੇ ਹੋਏ ਪਿੱਛੇ ਅਗਾੜ, ਗੁਰਸਿਖ ਲਾੜੀ ਆਪ ਪਰਨਾਇੰਦਾ। ਸਾਚੇ ਪੌੜੇ ਦੇਵੇ ਚਾੜ੍ਹ, ਸੋਹੰ ਡੰਡਾ ਹੱਥ ਫੜਾਇੰਦਾ। ਨਾਤਾ ਤੋੜੇ ਪੰਜ ਤਤ ਹੱਡ ਮਾਸ ਨਾੜੀ ਨਾੜ, ਨਿਰਗੁਣ ਸਰਗੁਣ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਵੇਖਣ ਘਰ, ਲੋਕਮਾਤ ਫੇਰਾ ਪਾਇੰਦਾ। ਵੇਖਣ ਆਇਆ ਗੁਰਸਿਖ ਡੇਰਾ, ਕਵਣ ਮਕਾਨੇ ਲਾਇਆ। ਰਕਤ ਬੂੰਦ ਪਾਇਆ ਘੇਰਾ, ਪੰਜ ਤਤ ਮਹੱਲ ਬਣਾਇਆ। ਮਨੂਆ ਬੈਠਾ ਹੋ ਦਲੇਰਾ, ਆਪਣਾ ਡੰਕ ਵਜਾਇਆ। ਬੁੱਧੀ ਵਸੀ ਨੇਰਾ ਨੇਰਾ, ਨਿਝ ਘਰ ਰਾਹ ਤਕਾਇਆ। ਮਤ ਸਵਾਣੀ ਢਾਹਿਆ ਡੇਰਾ, ਨਾ ਬੇੜਾ ਕੋਈ ਉਠਾਇਆ। ਪੰਜ ਵਿਕਾਰਾ ਛਿੜਿਆ ਝੇੜਾ, ਮਾਇਆ ਮੋਹ ਵਧਾਇਆ।
ਕਿਸੇ ਨਾ ਦਿਸੇ ਕਾਇਆ ਖੇੜਾ, ਨਾ ਕੋਈ ਦਏ ਵਸਾਇਆ। ਕਲਜੁਗ ਗੇੜੇ ਆਪਣਾ ਗੇੜਾ, ਵੇਲਾ ਅੰਤਮ ਆਇਆ। ਪਾਰਬ੍ਰਹਮ ਕਰੇ ਹੱਕ ਨਿਬੇੜਾ, ਜੁਗ ਜੁਗ ਕਰਦਾ ਆਇਆ ਗੁਰਸਿਖ ਤੇਰੀ ਕਾਇਆ ਮੰਦਰ ਤੇਰਾ ਖੁਲ੍ਹਾ ਵੇਹੜਾ, ਹਰਿ ਸਾਚਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਦਏ ਸੁਹਾਇਆ। ਸਾਚਾ ਘਰ ਸਚ ਸਲਾਹ, ਹਰਿ ਸਾਚੇ ਇਕ ਰਖਾਈਆ। ਏਕਾ ਅੱਖਰ ਦਏ ਪੜ੍ਹਾ, ਏਕਾ ਨਾਮ ਜਪਾਈਆ। ਏਕਾ ਪੱਥਰ ਦਏ ਤੁੜਾ, ਏਕਾ ਖੰਡਾ ਲਾਈਆ। ਏਕਾ ਸੱਥਰ ਦਏ ਵਿਛਾ, ਏਕਾ ਕਰੇ ਸਫਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਤੇਰਾ ਵੇਖੇ ਘਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਗੁਣ ਜੋਤ ਕਰ ਉਜਾਲਾ, ਜਾਗਰਤ ਜੋਤ ਜਗਾਈਆ। ਦਰਸ ਦਿਖਾਏ ਗੁਰ ਗੋਪਾਲਾ, ਹਰਿ ਗੋਬਿੰਦ ਮੇਲ ਮਿਲਾਈਆ। ਏਕਾ ਦੇਵੇ ਨਾਮ ਸੁਖਾਲਾ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਤੋੜੀ ਆਇਆ ਜਗਤ ਜੰਜਾਲਾ, ਹੰ ਹੰਗਤਾ ਦਏ ਮਿਟਾਈਆ । ਭਾਗ ਲਗਾਏ ਸੱਚੀ ਧਰਮਸਾਲਾ, ਧਰਮ ਧਰਮੀ ਰਿਹਾ ਕਮਾਈਆ। ਫਲ ਲਗਾਏ ਕਾਇਆ ਡਾਲਾ, ਅੰਮ੍ਰਿਤ ਮੇਵਾ ਇਕ ਖਵਾਈਆ। ਸ਼ਬਦ ਗੁਰ ਬਣ ਦਲਾਲਾ, ਲੋਕਮਾਤ ਆਇਆ ਕਰ ਕਰ ਧਾਈਆ। ਸੇਵ ਲਗਾਏ ਪੁਰਖ ਅਕਾਲਾ, ਗੁਰ ਗੋਬਿੰਦ ਲੇਖ ਲਿਖਾਈਆ। ਸ਼ਕਤੀ ਮੰਗੇ ਜੋਤ ਜਵਾਲਾ, ਆਦਿ ਸ਼ਕਤ ਕੁਰਲਾਈਆ । ਵਿਸ਼ਨੂੰ ਵੰਸੀ ਹੋਏ ਬੇਹਾਲਾ, ਏਕਾ ਕਰੇ ਸੁਣਾਈਆ। ਬ੍ਰਹਮਾ ਵਜਾਏ ਆਪਣਾ ਤਾਲਾ, ਆਪਣਾ ਰਾਗ ਅਲਾਈਆ। ਭੋਲੇ ਨਾਥ ਵੇਖੇ ਖੇਲ ਨਿਰਾਲਾ, ਬਾਸ਼ਕ ਤਸ਼ਕ ਗਲ ਲਟਕਾਈਆ। ਕਰੋੜ ਤੇਤੀਸਾ ਹਾਲ ਬੇਹਾਲਾ, ਸੁਰਪਤ ਰਾਜਾ ਇੰਦ ਦਏ ਦੁਹਾਈਆ। ਲੋਕਮਾਤ ਅਵੱਲੜੀ ਚਾਲਾ, ਜੋਤੀ ਜਾਮਾ ਭੇਖ ਵਟਾਈਆ। ਕਿਸੇ ਹੱਥ ਨਾ ਆਏ ਮੰਦਰ ਮਸਜਿਦ ਮੱਠ ਸ਼ਿਵਦਵਾਲਾ, ਤੀਰਥ ਤਟ ਨਾ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਤੇਰੇ ਘਰ, ਆਪੇ ਰਿਹਾ ਸਮਾਈਆ। ਹਰਿ ਸਮਾਇਆ ਸਹਿਜ ਸੁਖ ਸਾਗਰ, ਅਨੰਦ ਅਨੰਦ ਗੁਣੀ ਗਹੀਰਾ। ਭਾਗ ਲਗਾਏ ਗੁਰਸਿਖ ਤੇਰੀ ਕਾਇਆ ਗਾਗਰ, ਅੰਮ੍ਰਿਤ ਭਰਿਆ ਨੀਰਾ। ਨਿਰਮਲ ਕਰਮ ਹੋਏ ਉਜਾਗਰ, ਸੀਸ ਬੰਧਾਇਆ ਸੋਹੰ ਸਾਚਾ ਚੀਰਾ। ਨਾਮ ਕਰਾਇਆ ਵਣਜ ਸੁਦਾਗਰ, ਕੱਟੀ ਹਉਮੇ ਪੀੜਾ। ਦੇਵੇ ਸਚ ਰੱਤੀ ਰਤਨਾਗਰ, ਲੇਖੇ ਲਾਏ ਹਸਤ ਕੀੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪੇ ਚੁੱਕਣ ਆਇਆ ਬੇੜਾ। ਆਪਣਾ ਬੇੜਾ ਆਪੇ ਚੁੱਕ, ਆਪਣੇ ਕੰਧ ਉਠਾਇੰਦਾ। ਕਲਜੁਗ ਪੈਂਡਾ ਰਿਹਾ ਮੁੱਕ, ਨਾ ਕੋਈ ਧੀਰ ਧਰਾਇੰਦਾ। ਚਾਰੋਂ ਕੁੰਟ ਪਏ ਥੁੱਕ, ਸਚ ਸੁੱਚ ਨਾ ਕੋਈ ਵਰਤਾਇੰਦਾ। ਜੂਠ ਝੂਠ ਰਿਹਾ ਸੁੱਕ, ਅੰਮ੍ਰਿਤ ਸਿੰਚ ਨਾ ਹਰਿਆ ਕੋਈ ਕਰਾਇੰਦਾ। ਭਗਤ ਨਾ ਜਨਨੀ ਰੱਖੇ ਕੁੱਖ, ਭਗਵੰਤ ਨਾ ਮੇਲ ਮਿਲਾਇੰਦਾ। ਉਜਲ ਹੋਵੇ ਨਾ ਕਿਸੇ ਮੁਖ, ਕਲਜੁਗ ਸੰਗ ਰਲਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਆਦਿ ਨਿਰੰਜਣ ਲੋਕਮਾਤ ਜੋਤੀ ਜਾਮਾ ਬੈਠਾ ਲੁਕ, ਦਿਸ ਕਿਸੇ ਨਾ ਆਇੰਦਾ। ਗੁਰਮੁਖ ਵਿਰਲੇ ਸੰਤ ਸੁਹੇਲੇ ਇਕ ਅਕੇਲੇ ਲੱਗੀ ਭੁੱਖ, ਨੇਤਰ ਲੋਚਨ ਨੈਣ ਦਰਸ਼ਨ ਪਾਇੰਦਾ। ਦਰ ਦਵਾਰ ਦਰ ਦਰਬਾਰ ਹਰਿਜਨ ਸਾਚਾ ਜਾਏ ਝੁਕ, ਬੇਮੁਖ ਦਰ ਦੁਰਕਾਇੰਦਾ। ਅੰਤਮ ਅੰਤ ਕਾਲ ਆਪਣੀ ਗੋਦੀ ਲਏ ਚੁੱਕ, ਚਤੁਰਭੁਜ ਆਪਣੀ ਸੇਵਾ ਲਾਇੰਦਾ। ਗੁਰਸਿਖ ਭੇਵ ਰਹੇ ਨਾ ਗੁਝ, ਗੋਬਿੰਦ ਲੇਖ ਲਿਖਾਇੰਦਾ। ਚਰਨ ਕਵਲ ਜੋ ਜਨ ਜਾਏ ਝੁਕ, ਇਕ ਪ੍ਰੀਤ ਸਿਖਾਇੰਦਾ। ਸੋ ਜਨ ਮੇਰਾ ਮੇਰਾ ਲਏ ਬੁਝ, ਮੇਰਾ ਤੇਰਾ ਭੇਵ ਚੁਕਾਇੰਦਾ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰੇ ਸਾਚੇ ਘਰ ਆਪਣਾ ਆਪ ਛੁਪਾਇੰਦਾ। ਆਪਣਾ ਆਪ ਹਰਿ ਛੁਪਾ, ਚੋਰੀ ਚੋਰ ਕਮਾਇੰਦਾ। ਮੂਰਖ ਮੂੜ੍ਹੇ ਧੰਦੇ ਲਾ, ਝੂਠੀ ਕਿਰਿਆ ਇਕ ਵਖਾਇੰਦਾ। ਪਾਪੀ ਗੰਦੇ ਦਏ ਖਪਾ, ਧੀਰਨ ਧੀਰ ਨਾ ਕੋਈ ਰਖਾਇੰਦਾ। ਮਾਇਆ ਧਾਰੀ ਆਤਮ ਅੰਧੇ ਦਏ ਮੁਕਾ, ਰਾਜ ਰਾਜਾਨਾ ਖ਼ਾਕ ਮਿਲਾਇੰਦਾ। ਸਦ ਬਖ਼ਸਿੰਦੇ ਨਾਮ ਧਰਾ, ਗਊ ਗ਼ਰੀਬ ਨਿਮਾਣੇ ਆਪ ਉਠਾਇੰਦਾ। ਏਕਾ ਅਲਫੀ ਏਕਾ ਚੋਲੀ ਗਲ ਦੇਵੇ ਪਾ, ਏਕਾ ਬਸਤਰ ਤਨ ਸਜਾਇੰਦਾ। ਏਕਾ ਡੋਲੀ ਦਏ ਸੁਹਾ, ਏਕਾ ਕੰਧ ਉਠਾਇੰਦਾ। ਏਕਾ ਗੋਲੀ ਦਏ ਬਣਾ, ਏਕਾ ਘਰ ਵਸਾਇੰਦਾ। ਹੌਲੀ ਹੌਲੀ ਆਪਣੀ ਬੋਲੀ ਦਏ ਸਮਝਾ, ਲਿਖਣ ਪੜ੍ਹਨ ਵਿਚ ਨਾ ਆਇੰਦਾ। ਗੁਰਸਿਖ ਚੋਲੀ ਰੰਗ ਰੰਗਾ, ਰੰਗਣਹਾਰ ਆਪ ਹੋ ਜਾਇੰਦਾ। ਮੌਲੀ ਮਹਿੰਦੀ ਸਗਨ ਮਨਾ, ਸਾਚਾ ਸੀਸ ਗੁੰਦਾਇੰਦਾ। ਆਪਣੀ ਕਰਵਟ ਆਪ ਬਦਲਾ, ਵੇਖਣਹਾਰ ਆਪ ਹੋ ਜਾਇੰਦਾ। ਆਪਣੀ ਸਿਖੀ ਆਪ ਬਣਾ, ਸਖਾ ਸਖਾਈ ਨਾਉਂ ਧਰਾਇੰਦਾ। ਧੁਰ ਦੀ ਲਿਖੀ ਰੇਖ ਦਏ ਮਿਟਾ, ਜੋ ਜਨ ਸਰਨਾਈ ਆਇੰਦਾ। ਨੇਤਰ ਨੈਣ ਜਾਏ ਦਰਸ਼ਨ ਪਾ, ਧਰਮ ਰਾਏ ਮੁਖ ਛੁਪਾਇੰਦਾ। ਚਰਨ ਕਵਲ ਮਸਤਕ ਲਏ ਟਿਕਾ, ਬ੍ਰਹਮਾ ਹੌਲੀ ਹੌਲੀ ਸੀਸ ਝੁਕਾਇੰਦਾ। ਵਿਸ਼ਨੂੰ ਵੰਸੀ ਤੱਕੇ ਰਾਹ, ਗੁਰਸਿਖ ਤੇਰਾ ਰਾਹ ਤਕਾਇੰਦਾ। ਪਾਰਬ੍ਰਹਮ ਪ੍ਰਭ ਬੇਪਰਵਾਹ, ਸ਼ਬਦ ਸ਼ਬਦੀ ਸੇਵਾ ਲਾਇੰਦਾ। ਕਲਜੁਗ ਅੰਤਮ ਬਣਿਆ ਮਲਾਹ, ਸੋਹੰ ਨਾਉਂ ਧਰਾਇੰਦਾ। ਸਾਚੇ ਪੌੜੇ ਦਏ ਚੜ੍ਹਾ, ਏਕਾ ਚੱਪੂ ਰਖਾਇੰਦਾ। ਚੌਥੇ ਪਦ ਜਾਏ ਸਮਾ, ਹਰਿਸੰਗਤ ਵਡ ਵਡਿਆਇੰਦਾ। ਕਾਗੋਂ ਹੰਸ ਦਏ ਬਣਾ, ਹੰਸਾ ਬੰਸਾ ਆਪ ਅਖਵਾਇੰਦਾ। ਸੋਹੰ ਚੋਗ ਦਏ ਚੁਗਾ, ਆਪ ਆਪਣੀ ਝੋਲੀ ਪਾਇੰਦਾ। ਦਰਸ ਅਮੋਘ ਦਏ ਵਖਾ, ਜੋਤੀ ਨੂਰ ਦਰਸਾਇੰਦਾ। ਜਗਤ ਰੋਗ ਦਏ ਕਟਾ, ਆਵਣ ਜਾਵਣ ਫੰਦ ਕਟਾਇੰਦਾ। ਸਹਿਸਾ ਰੋਗ ਦਏ ਮਿਟਾ, ਸਤਿਗੁਰ ਪੂਰਾ ਦਇਆ ਕਮਾਇੰਦਾ। ਲੋਕ ਪਰਲੋਕ ਹੋਏ ਸਹਾ, ਸਦਾ ਸਹਾਇਕ ਨਾਮ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਵੇਖ ਘਰ, ਸਿਰ ਆਪਣਾ ਚੀਰ ਬੰਧਾਇੰਦਾ। ਆਪਣੇ ਸਿਰ ਬੱਧਾ ਚੀਰਾ, ਪੰਜ ਤਤ ਸੁਹਾਇਆ। ਗੁਰਸਿਖ ਸਾਚਾ ਵੇਖਣ ਆਇਆ ਵੀਰਾ, ਸਰਸੇ ਜੋ ਰੁੜ੍ਹਾਇਆ। ਮੇਲ ਮਿਲਾਇਆ ਅੰਮ੍ਰਿਤ ਨੀਰਾ, ਨੀਰ ਨੀਰ ਸਮਾਇਆ। ਬਹੱਤਰ ਕਰੋੜ ਸੁਟਾਇਆ ਸਾਚਾ ਹੀਰਾ, ਅਰਬ ਖ਼ਰਬ ਨਾ ਕੋਈ ਲਿਖਾਇਆ। ਗੁਰ ਗੋਬਿੰਦ ਗਾਇਆ ਵਡ ਪੀਰਨ ਪੀਰਾ, ਪੁਰਖ ਅਕਾਲ ਮਨਾਇਆ। ਕਲਜੁਗ ਅੰਤਮ ਦੇਵੇ ਧੀਰਾ, ਤੇਰੀ ਆਸ ਤਕਾਇਆ। ਇਕ ਰਵਦਾਸੇ ਭੇਟ ਚੜ੍ਹਾਇਆ ਕਸੀਰਾ, ਕੰਗਨ ਹੱਥ ਫੜਾਇਆ। ਸਰਸਾ ਤੇਰੀ ਪਈ ਵਹੀਰਾ, ਤੇਰਾ ਤੇਰੀ ਝੋਲੀ ਪਾਇਆ। ਲਾੜੀ ਮੌਤ ਨਾ ਬੰਨਿਆ ਕਲੀਰਾ, ਨਾ ਕੋਈ ਸਗਨ ਮਨਾਇਆ। ਨਾਲ ਰਖਾਇਆ ਭੱਥਾ ਤੀਰਾ, ਤਨ ਕਟਾਰ ਸਜਾਇਆ। ਕਰੇ ਅਰਜੋਈ ਖਵਾਜਾ ਖਿਜਰ ਪੀਰਾ, ਦੋਏ ਜੋੜ ਸੀਸ ਨਿਵਾਇਆ। ਸੁਰਪਤ ਰਾਜਾ ਇੰਦ ਆਏ ਕਰ ਕਰ ਵਹੀਰਾ, ਰੋ ਰੋ ਨੀਰ ਵਹਾਇਆ। ਗੁਰ ਗੋਬਿੰਦਾ ਜੋਧਾ ਸੂਰਬੀਰਾ, ਸਭ ਦੀ ਆਸਾ ਪੂਰੀ ਰਿਹਾ ਕਰਾਇਆ। ਆਪ ਆਪਣਾ ਕਰ ਵਹੀਰਾ, ਬੇੜਾ ਪਾਰ ਲੰਘਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਵੇਖਣ ਘਰ, ਕਲਜੁਗ ਅੰਤਮ ਆਇਆ। ਕਲਜੁਗ ਤੇਰਾ ਤੇਰਾ ਮੂਲ, ਤੇਰੇ ਹੱਥ ਰਖਾਇਆ। ਸਤਿਗੁਰ ਪੂਰਾ ਕਦੇ ਨਾ ਜਾਏ ਭੂਲ, ਆਵਣ ਜਾਵਣ ਖੇਲ ਖਿਲਾਇਆ। ਗੁਰਸਿਖ ਸਵਾਏ ਸਾਚੀ ਸੇਜ ਨਾ ਕੋਈ ਪਾਵਾ ਨਾ ਕੋਈ ਚੂਲ, ਨਾ ਕੋਈ ਬਸਤਰ ਹੇਠ ਵਿਛਾਇਆ।
ਗੁਰ ਗੋਬਿੰਦ ਏਕਾ ਰਸਨਾ ਬਰਖੇ ਫੂਲ, ਫੂਲਨ ਬਰਖਾ ਏਕਾ ਲਾਇਆ। ਅੰਤਮ ਪਰਗਟ ਹੋਏ ਕੰਤ ਕੰਤੂਹਲ, ਤੇਰਾ ਮੇਰਾ ਲਹਿਣਾ ਦੇਣਾ ਦਏ ਚੁਕਾਇਆ। ਗੁਰਸਿਖਾਂ ਕਰੇ ਸੂਲੀਉਂ ਸੂਲ, ਸਿਰ ਮੇਰੇ ਭਾਰ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਵੇਖਣ ਘਰ, ਦੂਰ ਦੁਰਾਡਾ ਨੇੜੇ ਆਇਆ। ਗੁਰਸਿਖ ਤੇਰਾ ਵੱਡਾ ਭਾਰ, ਹਰਿ ਮੇਰੇ ਸਿਰ ਟਿਕਾਇਆ। ਪੂਤ ਸਪੂਤਾ ਕਰ ਤਿਆਰ, ਮੇਰਾ ਨਾਉਂ ਧਰਾਇਆ। ਵਲੀਆ ਛਲੀਆ ਆਪ ਕਰਤਾਰ, ਵਲ ਛਲ ਰਿਹਾ ਕਰਾਇਆ। ਸੀਸ ਬੰਨ ਸੱਚੀ ਦਸਤਾਰ, ਸ਼ਸਤਰਧਾਰੀ ਨਾਮ ਧਰਾਇਆ। ਪੰਜ ਕੱਕੇ ਕਰ ਤਿਆਰ, ਕਰਮਾਂ ਵੇਖ ਵਖਾਇਆ। ਕੱਕਾ ਕਰਤਾ ਕਰਣੇਨਹਾਰ, ਭੇਵ ਕਿਸੇ ਨਾ ਆਇਆ। ਕਲਜੁਗ ਅੰਤਮ ਲੈ ਅਵਤਾਰ, ਕਲਜੁਗ ਕਿਰਿਆ ਦਏ ਮਿਟਾਇਆ। ਕੂੜ ਕੁੜਿਆਰਾ ਅੰਧ ਅੰਧਿਆਰ, ਚਾਰੋਂ ਕੁੰਟ ਅੰਧੇਰਾ ਛਾਇਆ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਮਹਾਂਸਾਰਥੀ ਆਪ ਅਖਵਾਇਆ। ਰਥ ਚਲਾਏ ਅਪਰ ਅਪਾਰ, ਦੋ ਜਹਾਨਾਂ ਆਪ ਚਲਾਇਆ। ਸਰਬ ਕਲਾ ਸਮਰਥ ਪਰਗਟ ਹੋਵੇ ਵਿਚ ਸੰਸਾਰ, ਨਿਹਕਲੰਕਾ ਨਾਉਂ ਧਰਾਇਆ। ਮੇਟ ਮਿਟਾਏ ਤੀਰਥ ਅਠਸਠ, ਪੂਜਾ ਪਾਠ ਨਾ ਕੋਈ ਕਰਾਇਆ। ਏਕਾ ਪੱਲੇ ਬੰਨੇ ਨਾਮ ਗੱਠ, ਗਾਇਤਰੀ ਮੰਤਰ ਨਾ ਕੋਈ ਗਾਇਆ। ਸਤਿਜੁਗ ਸਾਚੀ ਕਰੇ ਚੱਠ, ਦਰ ਦਰ ਸਤਿਗੁਰ ਪੂਰਾ ਹੋਏ ਸਹਾਇਆ। ਗੁਰਸਿਖ ਮੇਲ ਮਿਲਾਏ ਨੱਠ ਨੱਠ, ਤੇਰਾ ਮੇਰਾ ਝੋਲੀ ਪਾਇਆ। ਅੰਤਮ ਕਰੇ ਹਾੜ ਸਤਾਰਾਂ ਅਕੱਠ, ਸਾਚੀ ਹਾੜੀ ਆਪ ਵਢਾਇਆ। ਕਲਜੁਗ ਉਲਟੀ ਗੇੜੇ ਲੱਠ, ਗੇੜਣਹਾਰ ਆਪ ਅਖਵਾਇਆ। ਲੱਖ ਚੁਰਾਸੀ ਹੋਏ ਭੱਠ, ਥਿਰ ਕੋਈ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਵੇਖਣ ਘਰ, ਜੋਤ ਅਕਾਲਾ ਰੂਪ ਵਟਾਇਆ। ਗੁਰ ਗੋਬਿੰਦ ਸੇਵਾ ਲਾ, ਆਪਣੀ ਰਸਨ ਅਲਾਈਆ। ਪੁਰਖ ਅਬਿਨਾਸ਼ੀ ਤੇਰਾ ਨਾਂ, ਤੂ ਹੀ ਰਿਹਾ ਜਪਾਈਆ। ਤੇਰਾ ਭਾਣਾ ਵਰਤੇ ਹਰਿ ਹਰਿ ਥਾਂ, ਕੋਈ ਮੇਟ ਨਾ ਸਕੇ ਰਾਈਆ। ਤੂਹੀ ਪਿਤਾ ਤੂਹੀ ਮਾਂ, ਤੂਹੀ ਭੈਣ ਭਰਾਤਾ ਸਰਬ ਸੁਖਦਾਈਆ। ਤੇਰੀ ਮਾਣਾ ਸਦਾ ਛਾਂ, ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵਣਹਾਰਾ ਵਰ, ਏਕਾ ਬੂਝ ਬੁਝਾਈਆ। ਏਕਾ ਬੋਲ ਹਰਿ ਜੈਕਾਰਾ, ਗੁਰ ਗੋਬਿੰਦ ਆਪ ਸਮਝਾਇਆ। ਫਤਿਹ ਡੰਕ ਅਪਰ ਅਪਾਰਾ, ਪੁਰਖ ਅਕਾਲਾ ਰਿਹਾ ਵਜਾਇਆ। ਵਾਹ ਵਾਹ ਗੁਰੂ ਚਰਨ ਬਲਹਾਰਾ, ਚਰਨ ਕਵਲ ਚਿਤ ਲਾਇਆ। ਕਰੇ ਖੇਲ ਅਪਰ ਅਪਾਰਾ, ਖੇਲਣਹਾਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਏਕਾ ਕੰਨ, ਏਕਾ ਨਾਦ ਏਕਾ ਧੁਨ, ਏਕਾ ਰਾਗ ਅਲਾਇਆ। ਏਕਾ ਰਾਗ ਹਰਿ ਅਲਾ, ਆਪਣਾ ਭੇਵ ਖੁਲ੍ਹਾਇੰਦਾ। ਗੁਰ ਗੋਬਿੰਦ ਦਏ ਸਲਾਹ, ਸਾਚਾ ਸ਼ਬਦ ਜਣਾਇੰਦਾ। ਤੇਰਾ ਨਾਮ ਹੋਏ ਮਲਾਹ, ਜਗਤ ਵਿਚੋਲਾ ਆਪ ਕਰਾਇੰਦਾ। ਇਕ ਸੁਹਾਏ ਸਾਚਾ ਥਾਂ, ਥਾਨ ਥਨੰਤਰ ਵੇਖ ਵਖਾਇੰਦਾ। ਆਪੇ ਪਕੜੇ ਤੇਰੀ ਬਾਂਹ, ਸਾਚੇ ਮੰਦਰ ਡੇਰਾ ਲਾਇੰਦਾ। ਸਾਢੇ ਤਿੰਨ ਤਿੰਨ ਹੱਥ ਕਰੇ ਨਿਆਂ ਨਿਉਂ ਨਿਉਂ ਵੇਖ ਵਖਾਇੰਦਾ। ਵੱਖ ਵੱਖ ਕਰੇ ਹੰਸ ਕਾਂ, ਕਾਗੋਂ ਹੰਸ ਉਡਾਇੰਦਾ। ਆਪੇ ਦੇਵਣਹਾਰਾ ਠੰਡੀ ਛਾਂ, ਸਿਰ ਆਪਣਾ ਹੱਥ ਰਖਾਇੰਦਾ। ਆਪ ਜਪਾਏ ਆਪਣਾ ਨਾਂ, ਆਪਣਾ ਨਾਉਂ ਆਪ ਧਰਾਇੰਦਾ। ਸੋ ਪੁਰਖ ਨਿਰੰਜਣ ਸੋ ਸੋ ਰਿਹਾ ਜਣਾ, ਸੋ ਸਤਿ ਸਤਿ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਮੇਲਾ ਏਕਾ ਘਰ, ਗੁਰਸਿਖ ਵੇਖ ਵਖਾਇੰਦਾ। ਗੁਰਸਿਖ ਬੋਲ ਸ਼ਬਦ ਜੈਕਾਰਾ, ਗੋਬਿੰਦ
ਨਾਮ ਧਰਾਇਆ। ਗੋਬਿੰਦ ਪੂਤ ਸੁਤ ਦੁਲਾਰਾ, ਸਾਚੇ ਘਰ ਵਸਾਇਆ। ਸਾਚੇ ਘਰ ਮੇਲ ਅਪਾਰਾ, ਵਿਛੜ ਕਦੇ ਨਾ ਜਾਇਆ। ਨਾਨਕ ਗੁਰ ਦਏ ਹੁਲਾਰਾ, ਇਕ ਹੁਲਾਰ ਵਖਾਇਆ। ਆਪੇ ਵੇਖੇ ਪਾਰ ਕਿਨਾਰਾ, ਦੂਸਰ ਦਿਸ ਕਿਸੇ ਨਾ ਆਇਆ। ਏਕਾ ਅੱਖਰ ਕਰ ਵਿਚਾਰਾ, ਏਕਾ ਦੂਜਾ ਰਿਹਾ ਪੜ੍ਹਾਇਆ। ਏਕਾ ਨਾਮ ਏਕਾ ਧਾਰਾ, ਏਕਾ ਰਿਹਾ ਜਣਾਇਆ। ਲੱਖ ਚੁਰਾਸੀ ਕਰ ਵਿਚਾਰਾ, ਏਕਾ ਕਰਮ ਕਮਾਇਆ। ਏਕਾ ਕਲਜੁਗ ਅੰਤਮ ਲੈ ਅਵਤਾਰਾ, ਆਪ ਆਪਣਾ ਲਏ ਵਟਾਇਆ। ਸ਼ਬਦ ਖੰਡਾ ਤੇਜ ਕਟਾਰਾ, ਸ਼ਬਦ ਸ਼ਬਦੀ ਲਏ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਮੇਲਾ ਸਾਚੇ ਘਰ ਗੁਰਮੁਖ ਮੇਲਾ ਸਹਿਜ ਸੁਭਾਇਆ। ਗੋਬਿੰਦ ਪਾਇਆ ਪਾਰਬ੍ਰਹਮ, ਘਰ ਸਾਚੇ ਵੱਜੀ ਵਧਾਈਆ। ਸਾਚੇ ਘਰ ਗਿਆ ਜੰਮ, ਨਾ ਮਰੇ ਨਾ ਜਾਈਆ। ਗਗਨ ਪਤਾਲੀ ਦਿਤਾ ਥੰਮ, ਨਾ ਸਕੇ ਕੋਈ ਹਿਲਾਈਆ। ਲੱਖ ਚੁਰਾਸੀ ਪੁਰਖ ਅਕਾਲ ਦੀਨ ਦਿਆਲ ਆਪ ਜਪਾਏ ਦਮਾ ਦਮ, ਨਾ ਦੂਸਰ ਕੋਈ ਰਸਨਾ ਗਾਈਆ। ਦੋ ਜਹਾਨੀ ਆਪਣਾ ਆਪੇ ਕਰੇ ਕੰਮ, ਨਾ ਦੂਸਰ ਵੇਖ ਵਖਾਈਆ। ਆਪਣੀ ਆਪੇ ਖਾਏ ਤਮ, ਤ੍ਰਿਸਨਾ ਭੁੱਖ ਮਿਟਾਈਆ। ਹੱਡ ਮਾਸ ਨਾੜੀ ਨਾ ਕੋਈ ਚੰਮ, ਰਕਤ ਬੂੰਦ ਨਾ ਕੋਇ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਦੇਵੇ ਵਡ ਵਡਿਆਈਆ। ਗੁਰਮੁਖ ਤੇਰਾ ਦਰ ਦਰਵਾਜਾ, ਹਰਿ ਹਰਿ ਆਪ ਮੁਕਾਇਆ। ਦਰ ਦਰਵੇਸ਼ਾ ਆਪ ਗ਼ਰੀਬ ਨਿਵਾਜਾ, ਨਿਉਂ ਨਿਉਂ ਸੀਸ ਝੁਕਾਇਆ। ਗੁਰ ਗੋਬਿੰਦ ਸਾਜਣ ਸਾਜਾ, ਸਾਚਾ ਮਾਰਗ ਲਾਇਆ। ਨਾਨਕ ਕਬੀਰ ਵਜਾਏ ਅਨਹਦ ਵਾਜਾ, ਰਾਗ ਰਾਗਨੀ ਰਹੇ ਅਲਾਇਆ। ਨੌਂ ਖੰਡ ਪ੍ਰਿਥਮੀ ਸ੍ਰਿਸ਼ਟ ਸਬਾਈ ਖੋਲ੍ਹੇ ਪਾਜਾ, ਜੂਠ ਝੂਠ ਰਹਿਣ ਨਾ ਪਾਇਆ। ਸਤਿਜੁਗ ਚਲਾਏ ਸਚ ਜਹਾਜ਼ਾ, ਚਾਰ ਵਰਨਾਂ ਲਏ ਚੜ੍ਹਾਇਆ। ਪਰਗਟ ਹੋਏ ਦੇਸ ਮਾਝਾ, ਸੰਬਲ ਨਗਰੀ ਨਾਉਂ ਧਰਾਇਆ। ਕਰਤਾ ਪੁਰਖ ਵਡ ਰਾਜਨ ਰਾਜਾ, ਸ਼ਾਹ ਸੁਲਤਾਨ ਹੋ ਆਇਆ। ਗੁਰਸਿਖਾਂ ਸਵਾਰੇ ਆਪੇ ਕਾਜਾ, ਜੋਗ ਅਭਿਆਸ ਨਾ ਕੋਈ ਕਰਾਇਆ। ਰਾਤੀ ਸੁੱਤਿਆਂ ਘਰ ਘਰ ਜਾਏ ਮਾਰੇ ਵਾਜਾਂ, ਰੁੱਠਿਆਂ ਰਿਹਾ ਮਨਾਇਆ। ਸ਼ਬਦ ਅਗੰਮੀ ਚੜ੍ਹਿਆ ਤਾਜਾ, ਚਾਰੇ ਵਾਗਾਂ ਰਿਹਾ ਉਠਾਇਆ। ਲੋਆਂ ਪੁਰੀਆਂ ਫਿਰੇ ਭਾਜਾ, ਨੌਂ ਸੱਤ ਫੇਰਾ ਪਾਇਆ। ਨਾਲ ਲਿਆਇਆ ਸੋਹੰ ਦਾਜਾ, ਗੁਰਮੁਖ ਤੇਰੀ ਝੋਲੀ ਪਾਇਆ। ਕਲਜੁਗ ਅੰਤਮ ਰਚਿਆ ਕਾਜਾ, ਅਨੰਦ ਮੰਗਲ ਇਕ ਗਾਇਆ। ਦਰ ਦਵਾਰੇ ਜੋ ਭੁੱਲ ਭੁੱਲ ਆਏ ਭਾਜਾ, ਪ੍ਰਭ ਸਾਚਾ ਲਏ ਉਠਾਇਆ। ਚਾਰੋਂ ਕੁੰਟ ਗੁਰਸਿਖ ਗੁਰਮੁਖ ਉਚੀ ਬਾਂਹ ਕਰ ਮਾਰੋ ਵਾਜਾਂ, ਪਾਰਬ੍ਰਹਮ ਪ੍ਰਭ ਆਇਆ। ਆਪੇ ਜਾਣੇ ਰੋਜ਼ਾ ਬਾਂਗ ਨਿਮਾਜਾ, ਜਗਤ ਮਸੱਲਾ ਹੱਥ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਵੇਸ ਕਰ, ਇਕ ਅਕੱਲਾ ਗੁਰਮੁਖ ਤੇਰਾ ਸਚ ਮਹੱਲਾ, ਧੁਰਦਰਗਾਹੀ ਵੇਖਣ ਆਇਆ। ਧੁਰਦਰਗਾਹੀ ਸਾਚਾ ਲਾੜਾ, ਪਾਰਬ੍ਰਹਮ ਪਰਮੇਸ਼ਵਰ। ਗੁਰਮੁਖ ਤੇਰਾ ਵੇਖਣ ਆਇਆ ਅਖਾੜਾ, ਜਗਤ ਪਿਤ ਜਗਤੇਸ਼ਵਰ। ਦੇਵਤ ਸੁਰ ਮੁਨ ਜਨ ਗਣ ਗਧੰਰਬ ਲੋਚਣ ਮੰਗਣ ਦਿਨ ਸਤਾਰਾਂ ਹਾੜਾ, ਪ੍ਰਭ ਸਾਚੇ ਮੂਲ ਨਾ ਭਾਇਆ। ਬ੍ਰਹਮਾ ਸ਼ਿਵ ਗਣੇਸ਼ ਕੱਢਣ ਹਾੜਾ, ਲੋਕਮਾਤ ਰਾਹ ਤਕਾਇਆ। ਗੁਰ ਪੂਰਾ ਮਿਹਰਵਾਨ ਮਿਹਰਵਾਨ ਮਿਹਰਵਾਨ ਜਨ ਭਗਤਾਂ ਦੇਵੇ ਜੀਆ ਦਾਨ ਧੁਰ ਫ਼ਰਮਾਣ ਜੋਤ ਜਗਾਏ ਬਹੱਤਰ ਨਾੜਾ, ਅੰਧ ਅੰਧੇਰ ਮਿਟਾਇਆ। ਤ੍ਰੈਗੁਣ ਮਾਇਆ ਤੇਰਾ ਤਤ ਗੁਰਸਿਖ ਦਵਾਰੇ ਆਪਣੀ ਹੱਥੀਂ ਸਾੜਾ, ਇਕੀ ਜੇਠ ਦਿਵਸ ਸੁਹਾਇਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਵੇਖਣ ਘਰ, ਘਰ ਆਪਣਾ ਖੋਲ੍ਹ ਵਖਾਇਆ। ਪਹਿਲਾ ਘਰ ਆਪਣਾ ਖੋਲ੍ਹ, ਦੂਜਾ ਗੁਰਮੁਖ ਰਾਹ ਤਕਾਇੰਦਾ। ਪਹਿਲੋਂ ਘਰ ਆਪਣੇ ਬੋਲ, ਦੂਜੇ ਗੁਰਮੁਖ ਫੇਰ ਸੁਣਾਇੰਦਾ। ਪਹਿਲੋਂ ਆਪਣੇ ਘਰ ਤੋਲੇ ਤੋਲ, ਦੂਜੇ ਗੁਰਮੁਖਾਂ ਫੇਰ ਤੁਲਾਇੰਦਾ। ਪਹਿਲੋਂ ਘਰ ਆਪਣੇ ਬਦਲਿਆ ਚੋਲ, ਗੁਰਮੁਖਾਂ ਚੋਲਾ ਫਿਰ ਬਦਲਾਇੰਦਾ। ਪਹਿਲੋਂ ਘਰ ਆਪਣੇ ਆਪਣੀ ਜੋਤੀ ਗਿਆ ਮੌਲ, ਦੂਜੇ ਗੁਰਮੁਖਾਂ ਜੋਤ ਜਗਾਇੰਦਾ। ਪਹਿਲਾਂ ਆਪਣਾ ਘਰ ਸੁਹਾਏ ਉਤੇ ਧਰਤੀ ਧਵਲ, ਦੂਜਾ ਗੁਰਮੁਖਾਂ ਘਰ ਧਰਤ ਧਵਲ ਸੁਹਾਇੰਦਾ। ਪਹਿਲੋਂ ਆਪਣੇ ਘਰ ਆਪਣੇ ਕਵਲ ਗਿਆ ਆਪੇ ਫੁਲ, ਦੂਜੇ ਗੁਰਮੁਖਾਂ ਘਰ ਫੁਲ ਫੁਲਵਾੜੀ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਵੇਖਣ ਆਇਆ ਘਰ, ਘਰ ਸੁਹੰਜਣਾ ਇਕ ਰਖਾਇੰਦਾ। ਘਰ ਸੁਹੰਜਣਾ ਹਰਿ ਕਰਤਾਰਾ, ਏਕਾ ਏਕ ਸੁਹਾਇਆ। ਨਿਰਗੁਣ ਜੋਤੀ ਨੂਰ ਉਜਿਆਰਾ, ਨੂਰੋ ਨੂਰ ਰਖਾਇਆ। ਸ਼ਬਦੀ ਧੁਨ ਸ਼ਬਦੀ ਰਾਗ ਅਪਰ ਅਪਾਰਾ, ਸ਼ਬਦੀ ਤਾਲ ਵਜਾਇਆ। ਸ਼ਬਦੀ ਗੁਰ ਸੁਨਣੇਹਾਰਾ, ਸੁਨਣੇਹਾਰ ਆਪ ਹੋ ਜਾਇਆ। ਗੁਰਮੁਖ ਸਾਚੇ ਸੰਤ ਕਰ ਪਿਆਰਾ, ਕਿਰਿਆ ਕਰਮਾ ਦਏ ਮਿਟਾਇਆ। ਰਸਨਾ ਨਾਉਂ ਜਿਸ ਉਚਾਰਾ, ਕਰ ਕਿਰਪਾ ਪਾਰ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰਾ ਦਵਾਰਾ, ਬਿਨ ਸਤਿਗੁਰ ਪੂਰੇ ਕਿਸੇ ਹੱਥ ਨਾ ਆਇਆ। ਕੋਟਨ ਕੋਟ ਬ੍ਰਹਮਾ ਸ਼ਿਵ ਵਿਸ਼ਨ ਮਹੇਸ਼ ਮੰਗਨ ਦਰ ਦਵਾਰ, ਬੈਠੇ ਸੀਸ ਝੁਕਾਇਆ। ਕੋਟਨ ਕੋਟ ਰਾਮ ਕ੍ਰਿਸ਼ਨ ਲੈ ਅਵਤਾਰ, ਆਵਣ ਜਾਵਣ ਖੇਲ ਰਚਾਇਆ। ਕੋਟਨ ਕੋਟ ਸਾਧ ਸੰਤ ਰਹੇ ਪੁਕਾਰਾ, ਦਿਵਸ ਰੈਣ ਰਸਨ ਅਲਾਇਆ। ਕੋਟਨ ਕੋਟ ਰਿਖ ਮੁਨ ਰਹੇ ਧਿਆ, ਧਿਆਨ ਵਿਚ ਕਿਸੇ ਨਾ ਆਇਆ। ਕੋਟਨ ਕੋਟ ਕਰ ਰਹੇ ਗਿਆਨ, ਗਿਆਨ ਨਾਮ ਮੰਤਰ ਨਾ ਕਿਸੇ ਦ੍ਰਿੜਾਇਆ। ਕੋਟਨ ਕੋਟ ਕਰ ਰਹੇ ਅਸ਼ਨਾਨ, ਹਰਿ ਚਰਨ ਅਸ਼ਨਾਨ ਨਾ ਕੋਇ ਵਖਾਇਆ। ਕੋਟਨ ਕੋਟ ਰਸਨਾ ਰਸ ਕਰਨ ਪਾਨ, ਅੰਮ੍ਰਿਤ ਰਸ ਨਾ ਕਿਸੇ ਚਖਾਇਆ। ਕੋਟਨ ਕੋਟ ਜੋਧੇ ਸੂਰ ਬਲੀ ਬਲਵਾਨ, ਬੀੜਾ ਧਰਮ ਕਰਮ ਨਾ ਕਿਸੇ ਉਠਾਇਆ। ਕੋਟਨ ਕੋਟ ਝੁੱਲਦੇ ਪਏ ਨਿਸ਼ਾਨ, ਪਾਰਬ੍ਰਹਮ ਤੇਰਾ ਨਿਸ਼ਾਨ ਨਾ ਕਿਸੇ ਝੁਲਾਇਆ। ਨਾਨਕ ਗੋਬਿੰਦ ਦਿਤਾ ਇਕ ਗਿਆਨ, ਏਕਾ ਮੰਤਰ ਦ੍ਰਿੜਾਇਆ। ਏਕਾ ਏਕ ਸ੍ਰੀ ਭਗਵਾਨ, ਗੁਰ ਗੋਬਿੰਦ ਰਿਹਾ ਸੀਸ ਝੁਕਾਇਆ। ਆਦਿ ਜੁਗਾਦਿ ਰਹੇ ਨਿਸ਼ਾਨ, ਦੋ ਜਹਾਨ ਨਾ ਕੋਈ ਮੇਟੇ ਮੇਟ ਮਿਟਾਇਆ। ਸਦ ਅਬਿਨਾਸ਼ ਨਾ ਬਿਰਧ ਬਾਲ ਜਵਾਨ, ਏਕਾ ਰੰਗ ਸਮਾਇਆ। ਘਟ ਘਟ ਅੰਦਰ ਰੱਖੇ ਵਾਸ, ਨਾ ਮਰੇ ਨਾ ਜਾਇਆ। ਗੁਰਮੁਖਾਂ ਜਨ ਭਗਤਾਂ ਹੋਏ ਦਾਸੀ ਦਾਸ, ਸੀਸ ਆਪਣਾ ਭੇਟ ਚੜ੍ਹਾਇਆ। ਮੰਡਲ ਮੰਡਪ ਪਾਵੇ ਰਾਸ, ਗੋਪੀ ਕਾਹਨ ਰੂਪ ਵਟਾਇਆ। ਗੁਰਸਿਖ ਗੁਰਸਿਖ ਅੰਤਮ ਪੂਰੀ ਕਰੇ ਆਸ, ਨਿਹਕਲੰਕਾ ਨਾਉਂ ਧਰਾਇਆ। ਹਉਂ ਸੇਵਕ ਸਦਾ ਵਸਾਂ ਪਾਸ, ਵਿਛੜ ਕਦੇ ਨਾ ਜਾਇਆ। ਸਤਿਗੁਰ ਸਰਨਾਈ ਗੁਰਮੁਖ ਨਾ ਹੋਏ ਕਦੇ ਨਿਰਾਸ, ਹਰਿ ਸਾਚਾ ਵੇਖ ਵਖਾਇਆ। ਸਿੰਘ ਗੋਬਿੰਦ ਸਦ ਬਲ ਬਲ ਜਾਸ, ਗੁਰ ਪੂਰੇ ਮੇਲ ਮਿਲਾਇਆ। ਅੰਤਮ ਆਇਆ ਕਰਨ ਬੰਦ ਖਲਾਸ, ਲੱਖ ਚੁਰਾਸੀ ਗੇੜ ਕਟਾਇਆ। ਸਾਚੀ ਭਗਤ ਰਖਾਈ ਰਸਨ ਤਜੌਣਾ ਮਦਿਰਾ ਮਾਸ, ਭਗਤ ਭਗਤੀ ਲੇਖੇ ਲਾਇਆ। ਨਿਝ ਘਰ ਆਤਮ ਰਖੇ ਵਾਸ, ਜਗਤ ਤ੍ਰਿਸਨਾ ਚਾਹ ਮਿਟਾਇਆ। ਆਪੇ ਹੋਇਆ ਸਵਾਸ ਸਵਾਸ, ਅਜਪਾ ਜਾਪ ਆਪ ਹੋ ਜਾਇਆ। ਸਦਾ ਸੁਹੇਲਾ ਸਹਾਈ ਪ੍ਰਿਥਮੀ ਅਕਾਸ਼, ਤਿੰਨਾਂ ਲੋਕਾਂ ਪਾਰ ਕਰਾਇਆ। ਸਚ ਦਵਾਰੇ ਕਰ ਨਿਵਾਸ, ਗੁਰਮੁਖ
ਸਾਚੇ ਲਏ ਤਰਾਇਆ। ਜੋਤੀ ਜੋਤ ਕਰੇ ਪਰਕਾਸ਼, ਅੰਤਮ ਜੋਤੀ ਮੇਲ ਮਿਲਾਇਆ। ਕਰਣਹਾਰ ਸਰਬ ਗੁਣ ਤਾਸ, ਆਪਣੀ ਕਰਨੀ ਰਿਹਾ ਕਰਾਇਆ। ਜੁਗ ਜੁਗ ਪੂਰਨ ਕਰਦਾ ਆਸ, ਕਲਜੁਗ ਅੰਤਮ ਦਏ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਵੇਖਣ ਘਰ, ਪੌੜੀ ਪੌੜੀ ਚੜ੍ਹਦਾ ਆਇਆ। ਪਹਿਲੇ ਪੌੜੇ ਆਪੇ ਚੜ੍ਹ, ਆਪਣਾ ਰਾਹ ਤਕਾਇਆ। ਦੂਜੇ ਪੌੜੇ ਗੁਰਮੁਖ ਸੁਰਤੀ ਲਏ ਫੜ, ਚਰਨ ਦਵਾਰ ਵਖਾਇਆ। ਤੀਜੇ ਪੌੜੇ ਅੱਗੇ ਖੜ, ਹਰਿਸੰਗਤ ਮੇਲ ਮਿਲਾਇਆ। ਚੌਥੇ ਪੌੜੇ ਫੜਾਇਆ ਲੜ, ਵਿਛੜ ਕਦੇ ਨਾ ਜਾਇਆ। ਆਪਣਾ ਘਾੜਨ ਆਪੇ ਘੜ, ਆਪਣਾ ਰੰਗ ਰੰਗਾਇਆ। ਆਪਣੀ ਲੜਾਈ ਆਪੇ ਲੜ, ਆਪਣਾ ਸੱਤਰੂ ਆਪ ਮਿਟਾਇਆ। ਆਪਣੀ ਪੜ੍ਹਾਈ ਆਪੇ ਪੜ੍ਹ, ਆਪਣਾ ਨਾਉਂ ਰਿਹਾ ਅਲਾਇਆ। ਆਪਣੀ ਜੋਤੀ ਆਪਣੀ ਅਗਨੀ ਆਪਣੇ ਹਵਨ ਆਪੇ ਸੜ, ਆਪੇ ਧੂੰਆਂਧਾਰ ਮਿਟਾਇਆ। ਆਪਣਾ ਸੀਸ ਆਪਣਾ ਧੜ, ਆਪੇ ਲਏ ਕਟਾਇਆ। ਆਪੇ ਚੋਟੀ ਆਪੇ ਜੜ, ਅਧਵਿਚਕਾਰ ਆਪ ਸਮਾਇਆ। ਆਪੇ ਗੁਰਸਿਖ ਵਸਿਆ ਤੇਰੀ ਕਾਇਆ ਗੜ੍ਹ, ਪੰਜ ਤਤ ਡੇਰਾ ਲਾਇਆ। ਪੰਚ ਵਿਕਾਰ ਦਰ ਦਵਾਰ ਨਾ ਸਕੇ ਅੜ, ਏਕਾ ਖੰਡਾ ਰਿਹਾ ਵਖਾਇਆ। ਕਲਜੁਗ ਵਹਿਣ ਵਹਾਏ ਹੜ, ਮਨਮੁਖ ਮਾਇਆ ਦਏ ਰੁੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਵੇਖਣ ਘਰ, ਨਿਰਾਕਾਰ ਉਠ ਉਠ ਧਾਇਆ। ਨਿਰੰਕਾਰ ਸ਼ਬਦ ਅਡੋਲ, ਸਤਿਗੁਰ ਰੂਪ ਸਮਾਇੰਦਾ। ਕਰਨ ਆਇਆ ਪੂਰਾ ਕੀਤਾ ਕੌਲ, ਪੂਰਨ ਕਰਮ ਕਮਾਇੰਦਾ। ਜੋਤੀ ਜਾਮਾ ਉਪਰ ਧਵਲ, ਪੰਜ ਤਤ ਸਮਾਇੰਦਾ। ਸ੍ਰਿਸ਼ਟ ਸਬਾਈ ਕਰੇ ਮਖੌਲ, ਦਿਸ ਕਿਸੇ ਨਾ ਆਇੰਦਾ। ਗੁਰਮੁਖਾਂ ਅੰਦਰ ਵੱਜੇ ਮਰਦੰਗਾ ਢੋਲ, ਪ੍ਰਭ ਸਾਚਾ ਆਪ ਵਜਾਇੰਦਾ। ਹੌਲੀ ਹੌਲੀ ਆਪੇ ਰਿਹਾ ਬੋਲ, ਆਪ ਆਪਣਾ ਨਾਮ ਜਪਾਇੰਦਾ। ਤੋਲਣਹਾਰਾ ਸਾਚਾ ਤੋਲ, ਤੋਲਾ ਮਾਸ਼ਾ ਨਾ ਕੋਈ ਘਟਾਇੰਦਾ। ਕਿਸੇ ਹੱਥ ਨਾ ਆਏ ਪੰਡਤ ਪਾਂਧੇ ਰੌਲ, ਜਗਤ ਵਿਦਿਆ ਭੇਵ ਨਾ ਪਾਇੰਦਾ। ਹਰਿਜਨ ਕਾਇਆ ਗਿਆ ਮੌਲ, ਮੌਲਾ ਰੂਪ ਅਖਵਾਇੰਦਾ। ਸਾਵਲ ਸੁੰਦਰ ਹੋਏ ਸਵਲ, ਮੋਹਣ ਮਾਧਵ ਲੇਖ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਬੰਕ ਦਵਾਰਾ, ਹਰਿ ਵਸਿਆ ਏਕੰਕਾਰਾ, ਘਾੜਨ ਭੰਨਣਹਾਰਾ ਸਮਰਥ ਪੁਰਖ ਆਪ ਅਖਵਾਇੰਦਾ। ਸਮਰਥ ਪੁਰਖ ਸਰਬ ਗੁਣਵੰਤਾ, ਗਿਆਨ ਬੋਧ ਗਿਆਤਾ। ਮੇਲ ਮਿਲਾਏ ਗੁਰਮੁਖ ਸਾਚੇ ਸੰਤਾ, ਦੇਵੇ ਨਾਮ ਸੱਚੀ ਸੁਗਾਤਾ। ਸੇਜ ਸੁਹਾਈ ਨਾਰੀ ਕੰਤਾ, ਮਿਟੀ ਅੰਧੇਰੀ ਰਾਤਾ। ਧੀ ਜਵਾਈ ਬਣਾਏ ਬਣਤਾ, ਸੁਰਤੀ ਸ਼ਬਦੀ ਨਾਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਪੁਰਖ ਬਿਧਾਤਾ। ਖੇਲੇ ਖੇਲ ਸਰਬ ਘਟ ਅੰਤਰ, ਕਰਨ ਕਰਾਵਣ ਜੋਗ। ਸੋਹੰ ਸ਼ਬਦ ਸੱਚਾ ਗੁਰ ਮੰਤਰ, ਅੰਮ੍ਰਿਤ ਆਤਮ ਰਸਨਾ ਭੋਗ। ਇੰਦਰ ਰੋਵੇ ਵੇਖ ਮਨਵੰਤਰ, ਸ਼ਿਵ ਬ੍ਰਹਮਾ ਪਿਆ ਸੋਗ। ਹਰਿ ਹਰਿ ਖੇਲ ਜੁਗਾਂ ਜੁਗੰਤਰ, ਖੇਲੇ ਖੇਲ ਸਦਾ ਤ੍ਰੈਲੋਕ। ਸਰਬ ਥਾਨ ਆਪ ਨਿਰੰਤਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵੇਖੇ ਸਾਚਾ ਘਰ, ਦੇਵੇ ਦਰਸ ਅਮੋਘ। ਦਰਸ ਅਮੋਘ ਅਜੂਨੀ ਰਹਿਣਾ, ਨਿਰਭੈ ਰੂਪ ਸਮਾਇਆ। ਆਪਣੀ ਬਾਣੀ ਆਪੇ ਕਹਿਣਾ, ਆਪਣਾ ਨਾਮ ਧਰਾਇਆ। ਆਪਣਾ ਭਾਣਾ ਆਪੇ ਸਹਿਣਾ, ਸਹਿਣ ਜੋਗ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਵੇਖਣ ਘਰ, ਕਲਜੁਗ ਰੈਣ ਅੰਧੇਰਾ ਰਿਹਾ ਮਿਟਾਇਆ। ਕਲਜੁਗ ਮੇਟ ਅੰਧੇਰੀ ਰਾਤਾ, ਸਤਿਜੁਗ ਚੰਦ ਚੜ੍ਹਾਇੰਦਾ। ਗੁਰਮੁਖਾਂ
ਦੇਵੇ ਸਾਚੀ ਦਾਤਾ, ਧੁਰਦਰਗਾਹੀ ਵੰਡ ਵੰਡਾਇੰਦਾ। ਨਾਦੀ ਦਰਸ ਇਕ ਅਕਾਂਤਾ, ਨਾਦੀ ਸੁੱਤ ਰੂਪ ਵਟਾਇੰਦਾ। ਖੇਲੇ ਖੇਲ ਬਹੁ ਬਿਧ ਭਾਂਤਾ, ਭਰਮੀ ਭਰਮ ਭੁਲਾਇੰਦਾ। ਕੂੜੀ ਕਿਰਿਆ ਜ਼ਾਤ ਪਾਤਾ, ਜ਼ਾਤ ਜ਼ਾਤੀ ਵੇਖ ਵਖਾਇੰਦਾ। ਮਨ ਮਤ ਨਾਰ ਕਮਜ਼ਾਤਾ, ਘਰ ਘਰ ਤਾਲ ਵਜਾਇੰਦਾ। ਗੁਰਮੁਖ ਵਿਰਲੇ ਮਾਤ ਪਛਾਤਾ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੱਸੇ ਸਾਚਾ ਘਰ ਘਰ ਸਾਚਾ ਇਕ ਵਖਾਇੰਦਾ। ਸਾਚਾ ਘਰ ਇਕ ਅਪਾਰ, ਏਕਾ ਏਕ ਸੁਹਾਇਆ। ਨਾ ਕੋਈ ਦੀਸੇ ਚਾਰ ਦਵਾਰ, ਛੰਪਰ ਛੰਨ ਨਾ ਕੋਈ ਜਣਾਇਆ। ਰਵ ਸਸ ਨਾ ਕੋਈ ਚਮਤਕਾਰ, ਤਾਰਾ ਮੰਡਲ ਨਾ ਕੋਈ ਦਿਸਾਇਆ। ਗਗਨ ਪਤਾਲ ਨਾ ਕੋਈ ਅਕਾਰ, ਪੁਰੀ ਲੋਅ ਨਾ ਕੋਈ ਦਿਸਾਇਆ। ਬ੍ਰਹਮਾ ਸ਼ਿਵ ਨਾ ਕੋਈ ਸਹਾਰ, ਵਿਸ਼ਨੂੰ ਵੇਸ ਨਾ ਕੋਇ ਵਟਾਇਆ। ਤ੍ਰੈਗੁਣ ਮਾਇਆ ਨਾ ਕੋਈ ਭੰਡਾਰ, ਰਾਜਸ ਤਾਜਸ ਸਾਂਤਕ ਨਾ ਮੇਲ ਮਿਲਾਇਆ। ਨਾਭੀ ਕਵਲ ਨਾ ਕੋਈ ਉਜਿਆਰ, ਪਾਰਬ੍ਰਹਮ ਨਾ ਬ੍ਰਹਮ ਉਪਾਇਆ। ਧਰਤ ਧਵਲ ਨਾ ਕੋਈ ਪਸਾਰ, ਜਲ ਬਿੰਬ ਨਾ ਕੋਈ ਉਪਾਇਆ। ਲੱਖ ਚੁਰਾਸੀ ਨਾ ਕੋਈ ਧਾਰ, ਨਾ ਕੋਈ ਰੂਪ ਦਰਸਾਇਆ। ਇਕ ਅਕੱਲਾ ਏਕੰਕਾਰ, ਏਕ ਘਰ ਵਸਾਇਆ। ਜੁਗ ਜੁਗ ਆਪਣੀ ਧਾਰ, ਸ਼ਬਦੀ ਸ਼ਬਦ ਲਏ ਉਪਾਇਆ। ਸ਼ਬਦ ਵੰਡ ਸਿਰਜਣਹਾਰ, ਬ੍ਰਹਿਮੰਡ ਖੰਡ ਉਪਾਇਆ। ਬ੍ਰਹਿਮੰਡ ਖੰਡ ਵੇਖ ਵਿਚਾਰ, ਆਪਣੀ ਰਚਨ ਰਚਾਇਆ। ਸੇਵਕ ਸੇਵਾ ਲਾਏ ਸੇਵਾਦਾਰ, ਜੋਤੀ ਜੋਤ ਕਰੇ ਰੁਸ਼ਨਾਇਆ। ਅਲੱਖ ਅਗੰਮ ਅਥਾਹ ਸਿਰਜਣਹਾਰ, ਸਿਰ ਸਿਰ ਦੇਵੇ ਰਿਜ਼ਕ ਸਬਾਇਆ। ਆਪੇ ਵਸਿਆ ਸਭ ਤੋਂ ਬਾਹਰ, ਹਰ ਘਟ ਆਪ ਸਮਾਇਆ। ਲੋਕਮਾਤੀ ਲੈ ਅਵਤਾਰ, ਜੁਗ ਜੁਗ ਵੇਖ ਵਖਾਇਆ। ਸੰਤ ਸੁਹੇਲੇ ਲਾਏ ਪਾਰ, ਆਪਣਾ ਨਾਮ ਦ੍ਰਿੜਾਇਆ। ਕਲਜੁਗ ਅੰਤਮ ਵੇਖ ਵਿਚਾਰ, ਗੁਰਸਿਖ ਸਾਚੇ ਲਏ ਜਗਾਇਆ। ਏਕਾ ਬਖ਼ਸ਼ੇ ਚਰਨ ਪਿਆਰ, ਚਰਨ ਪ੍ਰੀਤੀ ਇਕ ਸਿਖਾਇਆ। ਦੂਈ ਦਵੈਤੀ ਘੁੰਘਟ ਦਏ ਉਤਾਰ, ਮਸਤਕ ਕਾਲੀ ਸ਼ਾਹੀ ਟਿੱਕਾ ਦਏ ਗਵਾਇਆ। ਨੂਰੋ ਨੂਰ ਨੂਰ ਜੋਤ ਚਮਤਕਾਰ, ਮਸਤਕ ਮਸਤਕ ਭਾਗ ਲਗਾਇਆ। ਮਸਤਕ ਫੋੜ ਖੋਲ੍ਹ ਕਿਵਾੜ, ਬਿੰਦਰਾਬਨ ਦਰਸਾਇਆ। ਗੋਕਲ ਮਥਰਾ ਕਰ ਵਿਚਾਰ, ਕਾਹਨਾ ਬੰਸਰੀ ਇਕ ਵਜਾਇਆ। ਨਾਮ ਬੰਸਰੀ ਅਪਰ ਅਪਾਰ, ਧੁਨ ਆਤਮਕ ਰਿਹਾ ਉਪਜਾਇਆ। ਉਪਜੇ ਧੁਨ ਸੁਣੇ ਸੁਨਣੇਹਾਰ, ਜਿਸ ਜਨ ਆਪਣੀ ਬੂਝ ਬੁਝਾਇਆ। ਗੁਰਸਿਖ ਸਾਜਨ ਗੁਣ ਅਵਗੁਣ ਨਾ ਰਿਹਾ ਵਿਚਾਰ, ਜੋ ਜਨ ਸਰਨਾਈ ਆਇਆ ਛਾਣ ਪੁਣ ਵੇਖ ਸ੍ਰਿਸ਼ਟ ਸਬਾਈ ਸੰਸਾਰ, ਹੀਰਾ ਲਾਲ ਅਮੋਲਕ ਗੁਰਸਿਖ ਇਕ ਸਾਚੇ ਹੱਟ ਵਿਕਾਇਆ। ਘਰ ਘਰ ਵੱਜਦੇ ਢੋਲਕ ਛੈਣੇ, ਅਨਹਦ ਤਾਲ ਨਾ ਕੋਈ ਵਜਾਇਆ। ਗੁਰਦਰ ਮੰਦਰ ਗੁਰੂ ਗ੍ਰੰਥ ਅੱਗੇ ਰੱਖੀ ਗੋਲਕ, ਸਚ ਭੰਡਾਰ ਨਾ ਕਿਸੇ ਭਰਾਇਆ। ਗੁਰ ਅਰਜਨ ਦਿਤਾ ਨਾਮ ਅਮੋਲਕ, ਧੁਰ ਖਜ਼ਾਨਾ ਨਾਨਕ ਹੱਥ ਫੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਵੇਖਣ ਆਇਆ ਘਰ, ਜਗਤ ਵਿਛੋੜਾ ਦਏ ਤਜਾਇਆ। ਜਗਤ ਵਿਛੋੜਾ ਦਿਤਾ ਤਜ, ਹਰਿ ਸਾਚੇ ਸ਼ਬਦ ਜਣਾਈਆ। ਗੁਰ ਸੰਗਤ ਹਰਿਸੰਗਤ ਘਰ ਆਪਣੇ ਔਣਾ ਭੱਜ, ਘਰ ਬੈਠਾ ਰਿਹਾ ਰਾਹ ਤਕਾਈਆ। ਲੋਕ ਲੱਜਿਆ ਸਿੰਘ ਨਰਾਇਣ ਦੇਣੀ ਤਜ, ਪ੍ਰਭ ਹੱਥ ਵੱਡੀ ਵਡਿਆਈਆ। ਦੋ ਜਹਾਨਾਂ ਪੜਦੇ ਰਿਹਾ ਕੱਜ, ਸਿਰ ਆਪਣਾ ਹੱਥ ਟਿਕਾਈਆ। ਝੂਠਾ ਤਾਲ ਰਿਹਾ ਵੱਜ, ਜੂਠ ਝੂਠ ਡੰਕਾ ਲਾਈਆ। ਗੁਰ ਗੋਬਿੰਦ ਸਿੰਘ ਸੂਰਾ ਹਾਜ਼ਰ ਹਜ਼ੂਰਾ ਗੁਰਸਿਖ ਮੰਦਰ
ਅੰਦਰ ਬੈਠਾ ਸਜ, ਦਿਸ ਕਿਸੇ ਨਾ ਆਈਆ। ਘਰ ਘਰ ਸੁੱਤਿਆਂ ਅੰਮ੍ਰਿਤ ਆਤਮ ਪਿਆਏ ਰਜ ਰਜ, ਸ਼ਬਦ ਕ੍ਰਿਪਾਨ ਸੀਸ ਜਗਦੀਸ਼ ਤਨ ਗਾਤਰੇ ਆਪ ਲਟਕਾਈਆ। ਏਕਾ ਸ਼ਬਦ ਇਕ ਹਦੀਸ, ਪੁਰਖ ਅਕਾਲ ਮਨਾਈਆ। ਗਾ ਗਾ ਥੱਕੇ ਰਾਗ ਛੱਤੀਸ, ਭੇਵ ਕੋਈ ਨਾ ਪਾਈਆ। ਪਰਗਟ ਹੋਇਆ ਸ਼ਾਹੋ ਸ਼ਬੀਸ, ਗੁਰ ਗੋਬਿੰਦ ਸੰਗ ਰਲਾਈਆ। ਖੇਲੇ ਖੇਲ ਬੀਸ ਇਕੀਸ, ਸਿਰ ਆਪਣੇ ਛਤਰ ਝੁਲਾਈਆ। ਮੂਰਖ ਮੁਗਧ ਅਜਾਣ ਨਾਦਾਨ ਗੁਰ ਗੋਬਿੰਦ ਤੇਰੀ ਕਰਨ ਰੀਸ, ਹੱਥ ਆਪਣੇ ਸ਼ਸਤਰ ਉਠਾਈਆ। ਅੰਤਮ ਮਾਇਆ ਮਮਤਾ ਜਾਣ ਪੀਸ, ਕਲਜੁਗ ਚੱਕੀ ਰਿਹਾ ਚਲਾਈਆ। ਸਾਧ ਸੰਤ ਹੋਏ ਜਿਨ ਖਵੀਸ, ਪੂਜਾ ਧਾਨ ਬੇੜਾ ਰਿਹਾ ਡੁਬਾਈਆ। ਗੁਰ ਕੀ ਸੇਵਾ ਹਰਿ ਕੀ ਪੌੜੀ ਕਿਸੇ ਨਾ ਰੱਖੀ ਸੀਸ, ਨਾ ਕੋਈ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਸਿਖ ਤੇਰਾ ਵੇਖਣ ਘਰ, ਚੋਰੀ ਚੋਰੀ ਆਈਆ। ਚੋਰੀ ਚੋਰ ਕਰੇ ਨਿਤ ਚਾਕਰ, ਜੁਗ ਜੁਗ ਕਰਦਾ ਆਇਆ। ਕਲਜੁਗ ਅੰਤਮ ਸਾਚੇ ਘੋੜੇ ਪਾਏ ਪਾਖਰ, ਨੀਲਾ ਨੀਲੀ ਧਾਰੋਂ ਪਾਰ ਕਰਾਇਆ। ਖੇਲੇ ਖੇਲ ਕਲਜੁਗ ਤੇਰੀ ਅੰਤ ਆਖਰ, ਨਾ ਕੋਈ ਮੇਟ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਵੇਖਣ ਘਰ, ਆਪਣਾ ਕੁੰਡਾ ਰਿਹਾ ਖੁਲ੍ਹਾਇਆ। ਆਪਣਾ ਕੁੰਡਾ ਖੋਲ੍ਹ ਤਾਕੀ, ਹਰਿ ਨੇਤਰ ਨੈਣ ਉਘਾੜਿਆ। ਗੁਰਮੁਖਾਂ ਦਿਤੀ ਲੋਕਮਾਤ ਬਾਕੀ, ਲਹਿਣਾ ਚੁਕਿਆ ਸਤਾਰਾਂ ਹਾੜਿਆ। ਲੇਖੇ ਲੌਣਾ ਜਨਮ ਖ਼ਾਕੀ, ਖ਼ਾਕੀ ਖ਼ਾਕ ਪਾਰ ਉਤਾਰਿਆ। ਅੰਮ੍ਰਿਤ ਪਿਆਲਾ ਦੇਵੇ ਬਣ ਬਣ ਸਾਕੀ, ਆਤਮ ਅੰਤਰ ਪੰਜ ਪਿਆਰਿਆ। ਪੈਜ ਰੱਖੇ ਜਨ ਜੀਵ ਜਾਂ ਕੀ, ਜਿਸ ਦਿਤਾ ਨਾਮ ਅਧਾਰਿਆ। ਜੁਗ ਜੁਗ ਚਾਲ ਰੱਖੀ ਬਾਂਕੀ, ਹਰਿ ਸੱਚਾ ਸ਼ਾਹ ਅਸਵਾਰਿਆ। ਕਲਜੁਗ ਅੰਤਮ ਸਾਚੇ ਅਸਵ ਏਕਾ ਚੜ੍ਹਿਆ ਮਾਰ ਪਲਾਕੀ, ਸੋਲਾਂ ਕਲੀਆਂ ਆਸਣ ਪਾ ਰਿਹਾ। ਆਪਣਾ ਜਾਣੇ ਆਪੇ ਭਵਿਖਤ ਵਾਕੀ, ਆਪੇ ਲੇਖਾ ਲਿਖਾ ਰਿਹਾ। ਆਪਣਾ ਪੜਦਾ ਆਪੇ ਰਿਹਾ ਢਾਕੀ, ਆਪੇ ਮੁਖ ਛੁਪਾ ਰਿਹਾ। ਧੁਰਦਰਗਾਹੀ ਅਛਲ ਅਛੇਦ ਕਲਜੁਗ ਅੰਤਮ ਕਰਨ ਆਇਆ ਇਕ ਚਲਾਕੀ, ਬੇਮੁਖਾਂ ਦਿਸ ਨਾ ਆ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਵੇਖ ਘਰ, ਸੋਇਆ ਸੁਤ ਉਠਾ ਰਿਹਾ। ਸੋਇਆ ਸੁਤ ਆਪ ਉਠਾਇਆ, ਦਿਤਾ ਧੁਰ ਫ਼ਰਮਾਣਾ। ਫੜਕੇ ਬਾਂਹੋਂ ਰਾਹੇ ਪਾਇਆ, ਮਾਰਿਆ ਤੀਰ ਨਿਸ਼ਾਨਾ। ਜੋਧਾ ਸੂਰਾ ਲੜਨੇ ਆਇਆ, ਰਾਮਦਾਸ ਤੇਰੇ ਵਿਚ ਮੈਦਾਨਾ। ਸਾਚਾ ਖੰਡਾ ਹੱਥ ਫੜਕੇ ਆਇਆ, ਕੱਢਿਆ ਬਾਹਰ ਮਿਆਨਾ। ਏਕਾ ਅੱਖਰ ਪੜ੍ਹ ਕੇ ਆਇਆ, ਬੋਲੇ ਨੌਜਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਵੇਖਣ ਘਰ, ਖੇਲੇ ਖੇਲ ਮਹਾਨਾ। ਏਕਾ ਅੱਖਰ ਰਸਨਾ ਬੋਲ, ਜਗਤ ਹੰਕਾਰਾ ਛਾਇਆ। ਤੇਰਾ ਖੋਲ੍ਹਣ ਆਇਆ ਪੋਲ, ਹਰਿ ਮੰਦਰ ਵੇਖ ਵਖਾਇਆ। ਗੁਰ ਬਾਣੀ ਗੁਰ ਕਰੇ ਮਖੌਲ, ਗੁਰ ਕਾ ਭੇਵ ਨਾ ਪਾਇਆ। ਹਰਿ ਹਰਿ ਅੱਗੋਂ ਕਹਿੰਦਾ ਬੋਲ, ਹਰਿ ਹਰਿ ਸ਼ਬਦ ਸੁਣਾਇਆ। ਹਰਿ ਪੂਰਾ ਤੋਲਣ ਆਇਆ ਤੋਲ, ਅਗੰਮ ਅਥਾਹ ਬੇਪਰਵਾਹ ਨਾਮ ਧਰਾਇਆ। ਆਦਿ ਅੰਤ ਨਾ ਜਾਏ ਕਦੇ ਡੋਲ, ਡੋਲਣਹਾਰ ਸ੍ਰਿਸ਼ਟ ਸਬਾਇਆ। ਸਿੰਘ ਸੰਗਤ ਤੇਰਾ ਪੂਰਾ ਕਰਨ ਆਇਆ ਕੀਤਾ ਪਿਛਲਾ ਕੌਲ, ਗੜ੍ਹੀ ਚਮਕੌਰ ਜੋ ਕਰਾਇਆ। ਆਪਣਾ ਤਾਜ ਤੇਰਾ ਸੀਸ ਉਪਰ ਧੌਲ, ਮੇਰਾ ਤੇਰਾ ਰੂਪ ਵਟਾਇਆ। ਹੌਲੀ ਹੌਲੀ ਪੜਦਾ ਦੇਵੇ ਖੋਲ੍ਹ, ਪਿਛਲਾ ਜਨਮ ਦਏ ਦਰਸਾਇਆ। ਤੇਰੇ ਅੰਦਰ ਤੇਰਾ ਆਪੇ ਪਏ ਬੋਲ, ਤੇਰਾ ਤੇਰੀ ਝੋਲੀ
ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਵੇਖਣ ਘਰ, ਹਰਿ ਬਾਲ ਅਞਾਣਾ ਲਏ ਧੁਰ ਫ਼ਰਮਾਣਾ, ਹੱਸਦਾ ਖਿਡੰਦਾ ਵੇਖਦਾ ਵਿਖੰਦਾ ਲੋਕਮਾਤ ਆਇਆ।