ਪੁਸਤਕਾਲਾਭਾਗ ੭

੨੧ ਸਾਵਣ ੨੦੧੫ ਬਿਕ੍ਰਮੀ ਸੇਵਾ ਸਿੰਘ ਦੇ ਘਰ ਪਿੰਡ ਗੋਲੇ ਵਾਲੀ ਪੰਡੋਰੀ ਜ਼ਿਲਾ ਅੰਮ੍ਰਿਤਸਰ

ਹਰਿ ਸਤਿਗੁਰ ਪੁਰਖ ਮਨਾਇਆ, ਆਤਮ ਭਇਆ ਅਨੰਦ। ਗੁਰ ਮੰਤਰ ਨਾਮ ਦ੍ਰਿੜਾਇਆ, ਮਿਟਾਈ ਸਗਲੀ ਚਿੰਦ। ਗੁਰਮੁਖ ਸਾਜਨ ਬੂਝ ਬੁਝਾਇਆ, ਹਰਿਜਨ ਬਣਾਈ ਬਣਤ। ਮਨਮੁਖਾਂ ਦਿਸ ਨਾ ਆਇਆ, ਜਗ ਮਾਇਆ ਪਾਈ ਬੇਅੰਤ। ਹਰਿ ਜੋਤੀ ਨੂਰ ਉਪਾਇਆ, ਸ਼ਬਦ ਮਿਲਾਵਾ ਸਾਚੇ ਕੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਆਦਿ ਅੰਤ। ਗੁਰ ਸਤਿਗੁਰ ਪੂਰਾ ਸੇਵਿਆ, ਨਾਮ ਨਿਰੰਜਣ ਦੇਵ। ਗੁਰ ਪਾਇਆ ਅਲੱਖ ਅਭੇਵਿਆ, ਘਰ ਲੱਗਾ ਸਾਚਾ ਨੇਂਹ। ਕਲਜੁਗ ਗਾਇਆ ਰਸਨਾ ਜਿਹਵਿਆ, ਦਰ ਪਾਇਆ ਸਾਚਾ ਥਾਉਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਦਰ, ਘਰ ਸਾਚੇ ਘਨੇਰਾ ਚਾਓ। ਹਰਿ ਸਤਿਗੁਰ ਸਾਚਾ ਪਾਰਬ੍ਰਹਮ, ਆਦਿ ਪੁਰਖ ਅਬਿਨਾਸ਼ਾ। ਆਦਿ ਜੁਗਾਦੀ ਜਾਣੇ ਕਰਮ, ਆਵੇ ਜਾਵੇ ਵੇਖੇ ਖੇਲ ਤਮਾਸ਼ਾ। ਲੱਖ ਚੁਰਾਸੀ ਤੇਰੇ ਕਰਮ, ਤੇਰੇ ਕਰਮ ਬਲ ਬਲ ਜਾਸਾ। ਨੌਂ ਖੰਡ ਵੇਖੇ ਚਾਰੇ ਵਰਨ, ਕਵਣ ਦਵਾਰ ਦਾਸੀ ਦਾਸਾ। ਭਗਤਨ ਮੇਲਾ ਇਕ ਪਿਆਰ, ਹਰਿ ਸ਼ਬਦ ਸੱਚਾ ਭਰਵਾਸਾ। ਮਨਮੁਖ ਭੁੱਲੇ ਜੀਵ ਗਵਾਰ, ਨਿਰਮਲ ਜੋਤ ਨਾ ਦੀਪ ਪਰਕਾਸ਼ਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪੇ ਵੇਖੇ ਆਪਣੀ ਰਾਸਾ। ਹਰਿ ਸਤਿਗੁਰ ਸਾਜਨ ਪਾਇਆ, ਘਰ ਘਰ ਵੱਜੀ ਵਧਾਈਆ। ਗੁਰ ਪੂਰੇ ਮੇਲ ਮਿਲਾਇਆ, ਵਿਛੜ ਕਦੇ ਨਾ ਜਾਈਆ। ਗੁਰਮੁਖ ਸਾਚੇ ਮੰਗਲ ਗਾਇਆ, ਧੁਨ ਅਨਾਦੀ ਇਕ ਵਜਾਈਆ। ਮਨਮੁਖ ਮੂੜ੍ਹੇ ਜਨਮ ਗਵਾਇਆ, ਨੇਤਰ ਨੈਣ ਦਰਸ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਹਰ ਘਟ ਥਾਈਂਆ। ਪਾਰਬ੍ਰਹਮ ਹਰਿ ਬੇਅੰਤ, ਗੁਰ ਪੂਰੇ ਰਾਹ ਸਾਚਾ ਦੱਸਿਆ। ਮੇਲ ਮਿਲਾਵਾ ਸਾਚੇ ਸੰਤ, ਗੁਰਸਿਖ ਦਵਾਰੇ ਆਵੇ ਨੱਸਿਆ। ਭਰਮ ਭੁਲੇਖਾ ਜੀਵ ਜੰਤ, ਮਨਮੁਖ ਵੇਖੇ ਰੈਣ ਅੰਧੇਰੀ ਮੱਸਿਆ। ਮਿਲੇ ਮੇਲ ਨਾ ਸਾਚੇ ਕੰਤ, ਮਾਇਆ ਮਮਤਾ ਬਹਿ ਬਹਿ ਹੱਸਿਆ। ਝੂਠ ਵਿਕਾਰਾ ਬਣਿਆ ਸੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਮਹਿਮਾ ਆਪੇ ਜਾਣੇ ਖੇਲੇ ਖੇਲ ਆਦਿ ਅੰਤ। ਹਰਿ ਹਰਿ ਸਤਿਗੁਰ ਸਾਜਨ ਮੀਤਾ, ਪਰਮ ਪੁਰਖ ਅਖਵਾਇਆ। ਗੁਰ ਗੁਰ ਭਾਣਾ ਲਾਗਾ ਮੀਠਾ, ਧੁਰ ਫ਼ਰਮਾਣਾ ਰਿਹਾ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਜੋਤ ਧਰ, ਦਰ ਦਵਾਰਾ ਇਕ ਖੁਲ੍ਹਾਇਆ। ਹਰਿ ਦਵਾਰਾ ਸਾਚਾ ਦਰ, ਹਰਿ ਸਾਚਾ ਆਪ ਖੁਲ੍ਹਾਇੰਦਾ। ਸਤਿਗੁਰ ਪੂਰਾ ਦੇਵਣਹਾਰਾ ਵਰ, ਪੂਰਨ ਇਛਿਆ ਆਪ ਕਰਾਇੰਦਾ। ਗੁਰੂ ਗੁਰ ਮੇਲਾ ਦਏ ਕਰ, ਵਿਛੜ ਕਦੇ ਨਾ ਜਾਇੰਦਾ। ਗੁਰਮੁਖ ਚੁਕਾਏ ਆਵਣ ਜਾਵਣ ਡਰ, ਲੱਖ ਚੁਰਾਸੀ ਫੰਦ ਕਟਾਇੰਦਾ। ਮਨਮੁਖ ਜੀਵ ਆਪਣਾ ਕੀਤਾ ਲੈਣ ਭਰ, ਰਾਏ ਧਰਮ ਵੇਖ ਵਖਾਇੰਦਾ। ਚਾਰੋਂ ਕੁੰਟ ਆਵੇ ਡਰ, ਦਹਿ ਦਿਸ਼ਾ ਸਰਬ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ ਤੇਰਾ ਖੇਲ ਖਿਲਾਇੰਦਾ। ਹਰਿ ਸਤਿਗੁਰ ਹਰਿ ਪਾਰਬ੍ਰਹਮ, ਹਰਿ ਹਰਿ ਪੁਰਖ ਅਬਿਨਾਸ਼ਾ। ਗੁਰ ਕਰਤਾ ਗੁਰ ਸਚ ਕਰਮ, ਗੁਰ ਖੇਲੇ ਖੇਲ ਤਮਾਸ਼ਾ। ਗੁਰਸਿਖ ਸਾਚਾ ਨਾ ਜਨਮੇ ਨਾ ਮਰਦਾ, ਮਿਲਿਆ ਮੇਲ ਸ਼ਾਹੋ ਸ਼ਬਾਸ਼ਾ। ਮਨਮੁਖ ਜੀਵ ਲਹਿਣਾ ਦੇਣਾ ਆਪਣਾ ਆਪੇ ਭਰਦਾ, ਨਾ ਕੋਈ ਘਟਾਏ ਤੋਲਾ ਮਾਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਪ੍ਰਿਥਮੀ ਅਕਾਸ਼ਾ। ਹਰਿ ਕਾ ਖੇਲ ਹਰਿ ਅਵੱਲਾ, ਸਤਿਗੁਰ ਆਪ ਕਰਾਇਆ। ਗੁਰ ਗੁਰ ਵੇਖੇ ਇਕ ਅਕੱਲਾ, ਦਰਸ ਦਰਸੀ ਕਿਸੇ ਨਾ ਆਇਆ। ਗੁਰਮੁਖ ਸਾਚੇ ਦਰ ਘਰ ਸਾਚਾ ਮੱਲਾ, ਥਿਰ ਘਰ ਨਾਉਂ ਰਖਾਇਆ। ਮਨਮੁਖ ਜੀਵ ਮੁਖ ਪਾਇਆ ਪੱਲਾ, ਨੇਤਰ ਨੈਣ ਨਾ ਕੋਈ ਖੁਲ੍ਹਾਇਆ। ਪੰਚ ਵਿਕਾਰਾ ਮਾਰੇ ਹੱਲਾ, ਦਿਵਸ ਰੈਣ ਰਿਹਾ ਤੜਫਾਇਆ। ਭਾਗ ਨਾ ਲੱਗਾ ਕਾਇਆ ਕੁੱਲਾ, ਅੰਧ ਅੰਧੇਰਾ ਛਾਇਆ। ਅੰਤਮ ਵੇਲੇ ਨਾ ਪਏ ਕੋਈ ਮੁੱਲਾ, ਰਾਏ ਧਰਮ ਦਏ ਸਜ਼ਾਇਆ। ਗੁਰਮੁਖ ਸਾਜਣ ਸੰਤ ਸੁਹੇਲਾ ਪੂਰੇ ਤੋਲ ਏਕਾ ਤੁਲਾ, ਤੋਲਣਹਾਰ ਆਪ ਰਘੁਰਾਇਆ। ਲੋਕਮਾਤ ਫਲਿਆ ਫੁਲਾ, ਭਗਤ ਭਗਤੀ ਵੇਖ ਵਖਾਇਆ। ਮੱਲਿਆ ਧਾਮ ਨਿਹਚਲ ਇਕ ਅਟੱਲਾ, ਊਚੋ ਊਚ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਵੇਖ ਵਖਾਇਆ। ਹਰਿਜਨ ਵੇਖੇ ਆਪਣੇ ਨੇਤਰ, ਆਪਣੀ ਦਇਆ ਕਮਾਈਆ। ਭਾਗ ਲਗਾਏ ਕਾਇਆ ਖੇਤਰ, ਦਿਵਸ ਰੈਣ ਵੱਜੀ ਵਧਾਈਆ। ਰੁੱਤ ਬਸੰਤ ਰਹੇ ਚੇਤਰ, ਫਲ ਫੁਲਵਾੜੀ ਇਕ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਜੋਤੀ ਸ਼ਬਦੀ ਮੇਲ ਮਿਲਾਈਆ। ਜੋਤੀ ਸ਼ਬਦ ਹਰਿ ਪਿਆਰਾ, ਨਿਰਗੁਣ ਰੂਪ ਸਮਾਇਆ। ਸਰਗੁਣ ਮੇਲਾ ਵਿਚ ਸੰਸਾਰਾ, ਆਪਣਾ ਆਪ ਕਰਾਇਆ। ਆਪੇ ਵੇਖੇ ਪਰਖੇ ਪਰਖਣਹਾਰਾ, ਨਾਮ ਕਸਵਟੀ ਇਕ ਲਗਾਇਆ। ਗੁਰਮੁਖ ਸਾਚੇ ਰੱਖੇ ਰੱਖਣਹਾਰਾ, ਜੁਗ ਜੁਗ ਰੱਖਦਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਤੇਰਾ ਲਹਿਣਾ ਦੇਣਾ ਮਾਨਸ ਦੇਹੀ ਮੂਲ ਚੁਕਾਇਆ। ਮਾਨਸ ਦੇਹੀ ਮਾਨੁਖ ਜਿਤ, ਮਨ ਤਨ ਹੋਏ ਬੈਰਾਗਿਆ। ਹਰਿ ਚਰਨ ਪ੍ਰੀਤੀ ਸਾਚਾ ਹਿਤ, ਸੋਇਆ ਉਠੇ ਜਾਗਿਆ। ਸਤਿਗੁਰ ਪੂਰਾ ਸਾਚਾ ਮਿਤ, ਦੁਰਮਤ ਮੈਲ ਧੋਵੇ ਦਾਗ਼ਿਆ। ਦਰਸ ਦਿਖਾਏ ਨਿਤ ਨਵਿਤ, ਸਰਨ ਸਰਨਾਈ ਜੋ ਜਨ ਲਾਗਿਆ। ਆਪੇ ਮਾਤਾ ਆਪੇ ਪਿਤ, ਆਪੇ ਨਾਰੀ ਕੰਤ ਸੁਹਾਗਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਸ਼ਬਦ ਗੁਰ ਗੁਰ ਸ਼ਬਦ ਸ਼ਬਦ ਸਰੂਪੀ ਫਿਰੇ ਭਾਜਿਆ। ਚਰਨ ਕਵਲ ਸਚ ਦਵਾਰਾ, ਗੁਰਮੁਖ ਵਿਰਲਾ ਪਾਇੰਦਾ। ਜੋ ਜਨ ਮੰਗੇ ਬਣ ਭਿਖਾਰਾ, ਦੇਵਣਹਾਰ ਦਇਆ ਕਮਾਇੰਦਾ। ਗੁਰ ਕਾ ਸ਼ਬਦ ਅਪਰ ਅਪਾਰਾ, ਕਿਸੇ ਹੱਟ ਹੱਥ ਨਾ ਆਇੰਦਾ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਆਪਣਾ ਵਰ, ਨਾਮ ਨਿਧਾਨਾ ਝੋਲੀ ਪਾਇੰਦਾ। ਗੁਰ ਕਾ ਚਰਨ ਜਗਤ ਭਰਵਾਸਾ, ਗੁਰ ਪੂਰਾ ਆਪ ਦ੍ਰਿੜਾਇੰਦਾ। ਜੋ ਜਨ ਤਜਾਏ ਮਦਿਰਾ ਮਾਸਾ, ਹਰਿ ਸਾਚਾ ਦਰਸ ਦਿਖਾਇੰਦਾ। ਕਾਇਆ ਮੰਦਰ ਅੰਦਰ ਵੇਖੇ ਨਿਰਮਲ ਜੋਤੀ ਕਰ ਪਰਕਾਸ਼ਾ, ਨੂਰੋ ਨੂਰ ਡਗਮਗਾਇੰਦਾ। ਸ਼ਬਦ ਭੰਡਾਰਾ ਭਰੇ ਮਾਟੀ ਦੇਹੀ ਕਾਸਾ, ਅਤੋਟ ਅਤੁਟ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਸਤਿਗੁਰ ਸਾਜਨ ਮੀਤਾ, ਏਕਾ ਏਕ ਅਖਵਾਇਆ। ਅੱਠੇ ਪਹਿਰ ਪਰਖੇ ਨੀਤਾ, ਅੰਗ ਸੰਗ ਹੋ ਜਾਇਆ। ਨਾ ਮਰੇ ਨਾ ਕਦੇ ਜੀਤਾ, ਏਕਾ ਰੰਗ ਰੰਗਾਇਆ। ਵੇਖੇ ਵਿਗਸੇ ਹਸਤ ਕੀਟਾ, ਊਚਾਂ ਨੀਚਾਂ ਦਇਆ ਕਮਾਇਆ। ਨਾਮ ਨਿਧਾਨਾ ਜਿਸ ਜਨ ਪੀਤਾ, ਗੁਰਚਰਨ ਚਿਤ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਆਪਣਾ ਨਾਮ ਵਰ, ਲੱਖ ਚੁਰਾਸੀ ਬੰਧਨ ਤੋੜ ਤੁੜਾਇਆ। ਚਰਨ ਪ੍ਰੀਤੀ ਨਾਤਾ ਜੋੜ, ਹਰਿ ਸ਼ਬਦੀ ਸ਼ਬਦ ਸੁਣਾਇੰਦਾ। ਸ਼ਬਦ ਚੜ੍ਹਾਏ ਸਾਚੇ ਘੋੜ, ਲੋਆਂ ਪੁਰੀਆਂ ਪਾਰ ਕਰਾਇੰਦਾ। ਧੁਰ ਦਰਗਾਹੀ ਆਪੇ ਬੌਹੜ, ਆਪ ਆਪਣਾ ਕਰਮ ਕਮਾਇੰਦਾ। ਜੀਵ ਜੰਤ ਵੇਖੇ ਮਿੱਠਾ ਕੌੜ, ਆਤਮ ਰਸ ਇਕ ਚਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਨਾਮ ਵਰ, ਸੋਹੰ ਮੰਤਰ ਇਕ ਸੁਣਾਇੰਦਾ। ਭਵ ਸਾਗਰ ਜਨ ਉਤਰੇ ਪਾਰ, ਮਿਲੇ ਹਰਿ ਮੀਤ। ਕਾਇਆ ਗਾਗਰ ਡੂੰਘਾ ਤਾਲ, ਗੁਰ ਬੈਠਾ ਇਕ ਅਤੀਤ। ਗੁਰਸਿਖ ਵਰੋਲੇ ਮਾਰ ਉਛਾਲ, ਕਰੇ ਪਤਤ ਪੁਨੀਤ। ਸੋਹੰ ਸ਼ਬਦ ਸਚ ਦਲਾਲ, ਆਪ ਚਲਾਏ ਆਪਣੀ ਰੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਲਏ ਵਰ, ਏਕਾ ਘਾਟ ਉਤਾਰੇ ਹਸਤ ਕੀਟ। ਕਲਜੁਗ ਸਾਗਰ ਪਾਰ ਕਿਨਾਰਾ, ਦਿਸ ਕਿਸੇ ਨਾ ਆਇਆ। ਮਨਮੁਖ ਡੁੱਬੇ ਵਿਚ ਮੰਝਧਾਰਾ, ਨਾ ਕੋਈ ਪਾਰ ਚੜ੍ਹਾਇਆ। ਗੁਰਮੁਖ ਵਿਰਲੇ ਮਿਲਿਆ ਗੁਰ ਕਰਤਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਨਾਮ ਵਰ, ਫੜ ਬਾਂਹੋਂ ਪਾਰ ਕਰਾਇਆ।

੨੧ ਸਾਵਣ ੨੦੧੫ ਬਿਕ੍ਰਮੀ ਚਰਨ ਸਿੰਘ ਦੇ ਘਰ ਤਰਨ ਤਾਰਨ ਅੰਮ੍ਰਿਤਸਰ

ਨਿਰਗੁਣ ਫੂਲ ਨਿਰਗੁਣ ਰੰਗ, ਨਿਰਗੁਣ ਆਪ ਰੰਗਾਇਆ। ਨਿਰਗੁਣ ਸੇਜ ਨਿਰਗੁਣ ਪਲੰਘ, ਨਿਰਗੁਣ ਆਸਣ ਲਾਇਆ। ਨਿਰਗੁਣ ਵੇਖੇ ਨਿਰਗੁਣ ਸੰਗ, ਨਿਰਗੁਣ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਫੂਲਨ ਰੂਪ ਸਮਾਇਆ। ਹਰਿ ਫੂਲਨ ਫੁਲਵਾੜੀਆ, ਨਾਮ ਸ਼ਬਦ ਅਨਮੋਲ। ਪੱਤ ਵੇਖੇ ਸੱਚੀ ਡਾਲ੍ਹੀਆ, ਘਟ ਘਟ ਆਪੇ ਟੋਲ। ਕਵਣ ਸ਼ੰਗਾਰੇ ਸਾਚੀ ਲਾੜੀਆ, ਕਵਣ ਦਵਾਰੇ ਕਰੇ ਚੋਹਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਪੜਦਾ ਆਪੇ ਖੋਲ੍ਹ। ਨਿਰਗੁਣ ਡਾਲ੍ਹੀ ਨਿਰਗੁਣ ਪਾਤੀ, ਨਿਰਗੁਣ ਫੂਲ ਮਹਿਕਾਈਆ। ਨਿਰਗੁਣ ਮੇਲਾ ਕਮਲਾਪਾਤੀ, ਸਾਚਾ ਕੰਤ ਮਨਾਈਆ। ਨਿਰਗੁਣ ਮੇਟੇ ਅੰਧੇਰੀ ਰਾਤੀ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਮਲ ਦੀਵਾ ਨਿਰਮਲ ਬਾਤੀ, ਨਿਰਮਲ ਅੰਮ੍ਰਿਤ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਪੰਖੜੀ ਆਪ

ਸਮਾਈਆ। ਆਪੇ ਫੂਲ ਆਪੇ ਫੁਲਾਏ, ਨਿਰਗੁਣ ਖੇਲ ਖਿਲਾਇੰਦਾ। ਵੇਖਣਹਾਰਾ ਦਿਸ ਨਾ ਆਏ, ਅਚਰਜ ਬਣਤ ਬਣਾਇੰਦਾ। ਆਪਣਾ ਹਿੱਸਾ ਆਪ ਵੰਡਾਏ, ਆਪਣੀ ਮੰਗ ਮੰਗਾਇੰਦਾ। ਦਹਿ ਦਿਸ਼ਾ ਹਰਿ ਫੇਰੀ ਪਾਏ, ਚਾਰੋਂ ਕੁੰਟ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਮਹਿਕ ਮਹਿਕਾਇੰਦਾ। ਆਪਣਾ ਨੂਰ ਆਪ ਨੁਰਾਨਾ, ਆਪੇ ਡਗਮਗਾਈਆ। ਆਪੇ ਖੇਲੇ ਖੇਲ ਦੋ ਜਹਾਨਾਂ, ਖੇਲਣਹਾਰ ਆਪ ਅਖਵਾਈਆ। ਆਪਣਾ ਸਗਨ ਆਪ ਮਨਾਣਾ, ਆਪਣੇ ਤੰਦਨ ਤੰਦ ਬੰਧਾਈਆ। ਆਪੇ ਬੰਨੇ ਆਪਣਾ ਗਾਨਾ, ਆਪ ਆਪਣੀ ਖੁਸ਼ੀ ਮਨਾਈਆ। ਆਪੇ ਅੰਤਰ ਵੇਖੇ ਮਾਰ ਧਿਆਨਾ, ਘਰ ਮੰਦਰ ਇਕ ਸੁਹਾਈਆ। ਨਿਰਗੁਣ ਸਰੂਪ ਸਦਾ ਨੌਜਵਾਨਾ, ਬਿਰਧ ਬਾਲ ਨਾ ਕੋਈ ਜਣਾਈਆ। ਨਿਰਗੁਣ ਨਾਰੀ ਕਰ ਪਰਵਾਨਾ, ਆਪਣੀ ਸੇਜ ਵਖਾਈਆ। ਹਰਿ ਹਰਿ ਹੋਏ ਮਿਹਰਵਾਨਾ, ਆਪਣੀ ਕਿਰਪਾ ਫੂਲਨ ਬਰਖਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਫੁਲ ਮਾਲਾ ਤਨ ਸੁਹਾਇਆ। ਕਰਿਆ ਤਨ ਸ਼ੰਗਾਰ, ਕਮਲਾਪਾਤੀ ਇਕ ਮਨਾਇਆ, ਢਹਿ ਢਹਿ ਪਏ ਦਵਾਰ। ਅੰਦਰ ਝਾਕੀ ਇਕ ਵਖਾਇਆ, ਖੋਲ੍ਹੇ ਬੰਦ ਕਿਵਾੜ। ਸਾਚਾ ਸਾਕੀ ਨਾਮ ਧਰਾਇਆ, ਜਾਮ ਪਿਆਏ ਅੰਮ੍ਰਿਤ ਧਾਰ। ਸ਼ਬਦ ਰਾਕੀ ਇਕ ਦੌੜਾਇਆ, ਨਿਰਗੁਣ ਰੂਪ ਸ਼ਾਹ ਅਸਵਾਰ। ਮਾਨਸ ਮਾਟੀ ਵੇਖ ਵਖਾਇਆ, ਵੇਖੇ ਵਿਗਸੇ ਕਰ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣੇ ਰੰਗ ਸਮਾਇਆ। ਫੂਲਨ ਹਾਰ ਸਾਚੀ ਮਾਲਣ, ਹਰਿ ਹਰਿ ਏਕਾ ਏਕ ਉਠਾਈਆ। ਸੇਵਾ ਲੱਗੀ ਜੋਤ ਅਕਾਲਣ, ਆਪਣੀ ਇਛਿਆ ਪੂਰ ਕਰਾਈਆ। ਗੁਰਮੁਖ ਸਾਜਨ ਚਲੀ ਭਾਲਣ, ਆਪ ਆਪਣਾ ਵੇਸ ਵਟਾਈਆ। ਨਾ ਕੋਈ ਰੱਖਿਆ ਵਿਚ ਦਲਾਲਣ, ਨਾ ਕੋਈ ਪੁਛ ਪੁਛਾਈਆ। ਨੂਰੀ ਜੋਤ ਇਕ ਜਮਾਲਣ, ਅੱਠੇ ਪਹਿਰ ਡਗਮਗਾਈਆ। ਸਾਚੀ ਵੇਖੇ ਇਕ ਧਰਮ ਧਰਮਸਾਲਣ, ਹਰਿ ਬੈਠਾ ਬੇਪਰਵਾਹੀਆ। ਦਿਵਸ ਰੈਣ ਏਕ ਚਾਨਣ, ਅੰਧ ਅੰਧੇਰ ਦਿਸ ਨਾ ਆਈਆ। ਦਰ ਆਪਣੇ ਘਰ ਆਪਣੇ ਰੰਗ ਆਪਣਾ ਮਾਨਣ, ਆਪ ਆਪਣੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਫੂਲਨ ਖਾਰੀ ਇਕ ਵਖਾਈਆ। ਫੂਲਨ ਖਾਰੀ ਸਾਚਾ

ਹਰਿ ਹਰਿ ਹਰਿ ਰੰਗ ਰੰਗਾਇਆ। ਨਿਰਗੁਣ ਰੂਪ ਕਰ ਪਿਆਰਾ, ਨਿਰਗੁਣ ਤਨ ਛੁਹਾਇਆ। ਨਿਰਗੁਣ ਵੇਖੇ ਅੰਦਰ ਬਾਹਰਾ, ਗੁਪਤ ਜ਼ਾਹਰਾ ਆਪ ਹੋ ਆਇਆ। ਨਿਰਗੁਣ ਖੇਲ ਏਕੰਕਾਰਾ, ਅਕਲ ਕਲਾ ਵਰਤਾਇਆ। ਨਿਰਗੁਣ ਰੂਪ ਪਾਰਬ੍ਰਹਮ ਕਰਤਾਰਾ, ਕਰਤਾ ਪੁਰਖ ਨਾਉਂ ਧਰਾਇਆ। ਨਿਰਗੁਣ ਭਰੇ ਇਕ ਭੰਡਾਰਾ, ਵਡ ਭੰਡਾਰੀ ਨਾਮ ਧਰਾਇਆ। ਆਦਿਨ ਅੰਤਾ ਹੋ ਵਰਤਾਰਾ, ਜੁਗ ਜੁਗ ਵਰਤੌਦਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਮਾਲਾ ਵੇਖ ਵਖਾਇਆ। ਘਰ ਮਾਲਾ ਫੂਲਨ ਫੁਲਿਆ, ਵੇਖੇ ਹਰਿ ਬਸੰਤ। ਸਾਚੇ ਕੰਡੇ ਸਾਚਾ ਤੁਲਿਆ, ਮਹਿਮਾ ਗਣਤ ਅਗਣਤ। ਲੱਖ ਕਰੋੜੀ ਪਾਏ ਨਾ ਕੋਈ ਮੁਲਿਆ, ਭੇਵ ਨਾ ਜਾਣੇ ਕੋਈ ਜੀਵ ਜੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲੇ ਖੇਲ ਭਗਵੰਤ। ਨਿਰਗੁਣ ਹਾਰ ਹਰਿ ਸ਼ਬਦ ਸ਼ੰਗਾਰਾ, ਹਰਿ ਜੋਤੀ ਭੇਟ ਚੜ੍ਹਾਈਆ। ਕਲੀ ਕਲੀ ਪਾਵੇ ਸਾਰਾ, ਪੰਖੜੀ ਵੇਖ ਵਖਾਈਆ। ਕਵਣ ਕੂਟੇ ਭਵਰ ਉਠੇ ਹੁਲਾਰਾ, ਆਪਣੀ ਗੂੰਜ ਗੁੰਜਾਈਆ। ਆਪੇ ਵੇਖੇ ਵੇਖਣਹਾਰਾ, ਨਿਰਗੁਣ ਵਡ ਵਡਿਆਈਆ। ਖੇਲੇ ਖੇਲ ਅਗੰਮ ਅਪਾਰਾ, ਅਗੰਮੜੇ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ

ਲੜ ਗੁੰਦਾਈਆ । ਲੜ ਗੁੰਦਾਇਆ ਦਇਆ ਕਮਾਇਆ, ਏਕਾ ਧਾਰ ਚਲਾਇੰਦਾ। ਨਿਰਗੁਣ ਸੇਵਕ ਸੇਵਾ ਲਾਇਆ, ਨਿਰਗੁਣ ਸੇਵ ਕਮਾਇੰਦਾ। ਨਿਰਗੁਣ ਨਾਰੀ ਨਾਲ ਪਰਨਾਇਆ, ਨਿਰਗੁਣ ਕੰਤ ਹੰਢਾਇੰਦਾ। ਨਿਰਗੁਣ ਕਜਲਾ ਧਾਰ ਬੰਧਾਇਆ, ਨਿਰਗੁਣ ਵੇਖ ਵਖਾਇੰਦਾ। ਨਿਰਗੁਣ ਆਪਣਾ ਸ਼ਬਦ ਚਲਾਇਆ, ਨਿਰਗੁਣ ਰਾਗ ਅਲਾਇੰਦਾ। ਨਿਰਗੁਣ ਸੇਜਾ ਦਏ ਸੁਹਾਇਆ, ਨਿਰਗੁਣ ਫੂਲ ਬਰਸਾਇੰਦਾ। ਨਿਰਗੁਣ ਨਿਰਗੁਣ ਵਿਚ ਦਏ ਟਿਕਾਇਆ, ਨਿਰਗੁਣ ਨਿਰਗੁਣ ਆਪ ਉਪਜਾਇੰਦਾ। ਨਿਰਗੁਣ ਦਾਈ ਨਿਰਗੁਣ ਦਾਇਆ, ਨਿਰਗੁਣ ਪੂਤ ਸਪੂਤਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਸੇਹਰਾ ਇਕ ਵਖਾਇੰਦਾ। ਸਾਚਾ ਸੇਹਰਾ ਹਰਿ ਜਗਦੀਸ਼, ਏਕਾ ਏਕ ਸੁਹਾਇਆ। ਆਪੇ ਕਰੇ ਆਪਣਾ ਆਦੇਸ਼, ਨਾ ਕੋਈ ਦੂਸਰ ਸੰਗ ਰਖਾਇਆ। ਆਪਣਾ ਛਤਰ ਝੁਲਾਏ ਆਪਣੇ ਸੀਸ, ਆਪ ਆਪਣਾ ਛਤਰ ਝੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਲਏ ਉਪਜਾਇਆ। ਸਾਚਾ ਸੇਹਰਾ ਬੰਨ ਡੋਰ, ਕਲੀ ਕਲੀ ਗੁੰਦਾਈਆ। ਆਪੇ ਚੜ੍ਹਿਆ ਆਪਣੇ ਘੋੜ, ਆਪਣਾ ਸਗਨ ਮਨਾਈਆ। ਆਪ ਉਠਾਇਆ ਆਪਣਾ ਪੌੜ, ਆਪਣੇ ਘਰ ਦਏ ਟਿਕਾਈਆ। ਆਪਣੇ ਘਰ ਆਪੇ ਬੌਹੜ, ਆਪਣਾ ਕੁੰਡਾ ਦੇਵੇ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਘਰ ਬੇਪਰਵਾਹੀਆ। ਆਪਣੇ ਘਰ ਆਪੇ ਆ, ਆਪਣਾ ਰਾਹ ਤਕਾਇਆ । ਆਪਣੀ ਨਾਰੀ ਆਪੇ ਵੇਖ ਵਖਾ, ਆਪਣਾ ਵੇਖ ਵਖਾਇਆ। ਜੋਤੀ ਜੋਤ ਲਈ ਪਰਨਾ, ਨਾਤਾ ਇਕ ਬੰਧਾਇਆ। ਵਰਨ ਗੋਤੀ ਗਿਆ ਸਮਾ। ਏਕਾ ਏਕ ਅਖਵਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਸੇਹਰਾ ਆਪਣੇ ਹੱਥ ਉਠਾਇਆ। ਸਾਚਾ ਸੇਹਰਾ ਜਗਤ ਹਾਰ, ਭਗਤੀ ਦਰ ਸੁਹਾਇੰਦਾ। ਸ਼ਬਦ ਵਿਚੋਲਾ ਕਰ ਪਿਆਰ, ਦੋਹਾਂ ਮੇਲ ਮਿਲਾਇੰਦਾ। ਹੋਇਆ ਗੋਲਾ ਦਰ ਦਰਬਾਰ, ਏਕਾ ਮੰਗ ਮੰਗਾਇੰਦਾ। ਕਾਇਆ ਚੋਲਾ ਰੰਗ ਕਰਤਾਰ, ਦੁਰਮਤ ਮੈਲ ਗਵਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਫੂਲਨਹਾਰ ਵੇਖ ਵਖਾਇੰਦਾ। ਫੂਲਨ ਮਾਲਾ ਜੋਤ ਜਵਾਲਾ, ਆਦਿ ਸ਼ਕਤ ਭਵਾਨੀਆ। ਦੇਵਣਹਾਰਾ ਸਾਚਾ ਦਾਨਾ, ਵਡ ਦਾਤਾ ਦਾਨੀ ਮਿਹਰਵਾਨੀਆ। ਜੁਗ ਜੁਗ ਕਰੇ ਆਪ ਪਛਾਨਾ, ਆਪੇ ਵੇਖੇ ਵਡ ਨਿਗਹਬਾਨੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਪਣਾ ਕਰ, ਖੇਲੇ ਖੇਲ ਆਪ ਮਹਾਨੀਆ। ਫੂਲਨਹਾਰ ਕਵਣ ਮੁੱਲ, ਕਵਣ ਤੋਲ ਤੁਲਾਇਆ। ਕਵਣ ਦਵਾਰੇ ਜਾਏ ਰੁਲ, ਕਵਣ ਕਰਤਾ ਕੀਮਤ ਪਾਇਆ । ਕਵਣ ਦਵਾਰੇ ਜਾਏ ਭੁੱਲ, ਬੰਧੀ ਬੰਧਨ ਤੋੜ ਤੁੜਾਇਆ। ਕਵਣ ਦਵਾਰੇ ਫਲ ਫੁਲਵਾੜੀ ਜਾਏ ਹੁਲ, ਪੱਤ ਡਾਲ੍ਹੀ ਰਹਿਣ ਨਾ ਪਾਇਆ। ਭਾਗ ਲਗਾਏ ਕਵਣ ਦਵਾਰੇ ਸਾਚੀ ਕੁਲ, ਭਗਤ ਭਗਵੰਤੀ ਮੇਲ ਮਿਲਾਇਆ। ਕਵਣ ਦਵਾਰੇ ਅੰਮ੍ਰਿਤ ਆਤਮ ਜਾਏ ਡੁੱਲ, ਤ੍ਰਿਸਨਾ ਭੁੱਖ ਗਵਾਇਆ। ਕਵਣ ਦਵਾਰਾ ਜਾਏ ਖੁੱਲ੍ਹ, ਹਰਿ ਸ਼ਬਦੀ ਸ਼ਬਦ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗ ਫੂਲਨ ਵੇਖ ਵਖਾਇਆ। ਜਗ ਫੂਲਨ ਜਗ ਮੌਲਿਆ, ਜਗਤ ਖਿੜੀ ਗੁਲਜਾਰ। ਕਵਣ ਕਰੇ ਉਲਟਾ ਕਵਲਿਆ, ਅੰਮ੍ਰਿਤ ਭਰੇ ਭੰਡਾਰ। ਜਗਤ ਵਡਿਆਈ ਉਪਰ ਝੂਠੀ ਧਵਲਿਆ, ਥਿਰ ਘਰ ਮਿਲੇ ਨਾ ਕੋਈ ਦਰਬਾਰ। ਆਪਣੀ ਸੁਰਤੀ ਆਪਣੀ ਕਾਇਆ ਗੁਰ ਕੇ ਸ਼ਬਦ ਕਵਲ ਮੌਲਿਆ, ਕਵਣ ਚਾੜ੍ਹੇ ਰੰਗ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਕਵਣ ਅਪਾਰ।

ਫਲ ਫਲਿਆ ਜਗ ਵੇਖਿਆ, ਜਗਤ ਹੋਇਆ ਉਜਾਲਾ। ਗੁਰਮਤ ਗੁਰ ਪੂਰੇ ਲਿਖਿਆ ਲੇਖਿਆ, ਹਰਿ ਬੈਠ ਸੱਚੀ ਧਰਮਸਾਲਾ। ਲੋਕਮਾਤੀ ਭਰਮ ਭੁਲੇਖਿਆ, ਭੇਵ ਨਾ ਜਾਣੇ ਜੋਤ ਅਕਾਲਾ। ਜਿਸ ਜਨ ਨੇਤਰ ਲੋਚਨ ਨੈਣ ਆਪਣੇ ਪੇਖਿਆ, ਤਿਸ ਜਨ ਮਿਲਿਆ ਦੀਨ ਦਿਆਲਾ। ਧੁਰਦਰਗਾਹੋਂ ਲਿਖੀ ਰੇਖਿਆ, ਜਨ ਬਖ਼ਸ਼ੇ ਫੂਲਨ ਮਾਲਾ। ਮਸਤਕ ਲਾਏ ਮੇਖਿਆ, ਸੁਹਾਏ ਦਰ ਸ਼ਾਹ ਕੰਗਾਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਚਲੇ ਅਵੱਲੜੀ ਚਾਲਾ। ਫੂਲਨ ਫਲ ਕੱਚਾ ਤੰਦ, ਜੋੜੀ ਜੋੜ ਜੁੜਾਇੰਦਾ। ਹਰਿ ਹਰਿਜਨ ਮੇਲਾ ਹਰਿ ਹਰਿ ਖ਼ੁਸ਼ੀ ਬੰਦ ਬੰਦ, ਤ੍ਰਿਸਨਾ ਅਗਨ ਬੁਝਾਇੰਦਾ। ਗਾ ਗਾ ਥੱਕੇ ਬੱਤੀ ਦੰਦ, ਬੱਤੀ ਧਾਰ ਨਾ ਕੋਈ ਬਖ਼ਸ਼ਾਇੰਦਾ । ਵਿਸਰਿਆ ਜਨ ਪਰਮਾਨੰਦ, ਨਿਜਾਨੰਦ ਨਾ ਕੋਈ ਦਰਸਾਇੰਦਾ। ਗਗਨ ਮੰਡਲ ਨਾ ਚੜ੍ਹਿਆ ਚੰਦ, ਸੀਤਲ ਧਾਰ ਨਾ ਕੋਈ ਸਮਾਇੰਦਾ। ਅਨਹਦ ਰਾਗੀ ਅਨਾਦੀ ਧੁਨ ਨਾ ਸੁਣਿਆ ਸਾਚਾ ਛੰਦ, ਤਾਲ ਤਲਵਾੜਾ ਨਾ ਕੋਈ ਵਜਾਇੰਦਾ। ਦੂਈ ਦਵੈਤੀ ਭਰਮਾ ਕੰਧ, ਪੜਦਾ ਕੋਈ ਨਾ ਲਾਹਿੰਦਾ। ਜੂਠ ਝੂਠ ਰਸਨਾ ਗੰਦ, ਸਚ ਸੁੱਚ ਜਾਮ ਨਾ ਕੋਈ ਪਿਆਇੰਦਾ। ਗੁਰਮੁਖ ਵਿਰਲਾ ਮੁਕਾਏ ਆਪਣਾ ਪੰਧ, ਘਰ ਆਪਣੇ ਰਾਹ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਨ ਲਏ ਵਰ, ਆਪ ਆਪਣੀ ਦਇਆ ਕਮਾਇੰਦਾ। ਗੁਰਮੁਖ ਸਾਜਨ ਘਰ ਨਿਜ ਵੇਖੇ, ਨਿਜ ਘਰ ਵੱਜੇ ਵਧਾਈਆ। ਗੁਰ ਕਿਰਪਾ ਕੱਢੇ ਭਰਮ ਭੁਲੇਖੇ, ਭਰਮੇ ਗੜ੍ਹ ਤੁੜਾਈਆ। ਸਤਿਗੁਰ ਸ਼ਬਦ ਨੇਤਰ ਪੇਖੇ, ਸਵੱਛ ਸਰੂਪੀ ਉਤੋਂ ਆਈਆ। ਮੁੱਛ ਦਾੜ੍ਹੀ ਨਾ ਦਿਸੇ ਕੇਸੇ, ਨਾ ਕੋਈ ਮੂੰਡ ਮੁੰਡਾਈਆ। ਸੋ ਪੁਰਖ ਸਦਾ ਅਦੇਸੇ, ਨਿਉਂ ਨਿਉਂ ਸੀਸ ਝੁਕਾਈਆ। ਗੁਰਮੁਖਾਂ ਮੇਲ ਮਿਲਾਏ ਕਰ ਕਰ ਵੇਸੇ, ਹਰਿ ਵਿਚ ਵੱਡੀ ਵਡਿਆਈਆ। ਕੋਟਨ ਕੋਟ ਨਚਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ੇ, ਦਰ ਬੈਠੇ ਅਲੱਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਮਾਲਾ ਆਪਣੇ ਹੱਥ ਰਖਾਈਆ। ਆਪਣੀ ਮਾਲਾ ਆਪਣੇ ਹੱਥ ਉਠਾ, ਚਾਰੋਂ ਕੁੰਟ ਵੇਖ ਵਖਾਇੰਦਾ। ਗੁਰਮੁਖ ਜੋ ਜਨ ਦਿਸੇ ਰੁੱਠਾ, ਫੜ ਬਾਂਹੋਂ ਆਪ ਮਨਾਇੰਦਾ। ਨਿਰਗੁਣ ਰੂਪ ਆਪੇ ਤੁੱਠਾ, ਆਪੇ ਵੇਖ ਵਖਾਇੰਦਾ। ਲੁਕਿਆ ਕੋਈ ਨਾ ਰਹੇ ਗੁੱਠਾ, ਹਰ ਘਟ ਮੰਦਰ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਫੂਲਣਹਾਰ ਵਿਚ ਸੰਸਾਰ ਗੁਰਮੁਖਾਂ ਕਰ ਪਿਆਰ, ਪਿਆਰ ਭੇਟ ਇਕ ਚੜ੍ਹਾਇੰਦਾ।

੨੧ ਸਾਵਣ ੨੦੧੫ ਬਿਕ੍ਰਮੀ ਸੁਰੈਣ ਸਿੰਘ ਦੇ ਘਰ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ

ਹਰਿ ਹਰਿ ਰੂਪ ਆਪ ਸਮਾ, ਹਰਿ ਹਰਿ ਨਾਉਂ ਧਰਾਇਆ। ਸਤਿਗੁਰ ਪੂਰਾ ਜੋਤ ਜਗਾ, ਜੋਤੀ ਨੂਰ ਕਰੇ ਰੁਸ਼ਨਾਇਆ। ਗੁਰ ਗੁਰ ਇਸ਼ਟ ਇਕ ਜਣਾ, ਏਕਾ ਰੂਪ ਦਰਸਾਇਆ। ਗੁਰਸਿਖ ਸਾਜਣ ਲਏ ਜਗਾ, ਜਾਗਰਤ ਦਿਸ਼ਾ ਵਖਾਇਆ। ਮੂਰਖ ਮੂੜ੍ਹੇ ਦਏ ਭੁੱਲਾ, ਮਨਮੁਖਤਾ ਨਾਲ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਰਚਾਇਆ। ਹਰਿ ਸੁਲਤਾਨ ਤਖ਼ਤ ਤਾਜਾ, ਧੁਰ ਦਰਗਾਹ ਸਮਾਏ। ਸਤਿਗੁਰ ਸਾਜਨ ਗ਼ਰੀਬ ਨਿਵਾਜਾ, ਆਪਣੀ ਦਇਆ ਕਮਾਏ। ਗੁਰ ਗੁਰ ਰੱਖਣਹਾਰਾ ਲਾਜਾ ਗੁਰ ਕਰਣਹਾਰ ਕਰਾਏ।

ਗੁਰਮੁਖ ਸਾਚੇ ਮਾਰੇ ਵਾਜਾ, ਸੋਈ ਸੁਰਤ ਉਠਾਏ। ਮਨਮੁਖ ਦਰ ਤੋਂ ਜਾਏ ਭਾਜਾ, ਨੇਤਰ ਨੈਣ ਛੁਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਏ। ਹਰਿ ਰਾਜਨ ਸ਼ਾਹ ਭੂਪ, ਸਚ ਸੱਚਾ ਸਿਕਦਾਰਾ। ਸਤਿਗੁਰ ਪੂਰਾ ਸਤਿ ਸਰੂਪ, ਜੋਤੀ ਜੋਤ ਨੂਰ ਚਮਤਕਾਰਾ। ਗੁਰ ਗੁਰ ਵੇਖੇ ਚਾਰੇ ਕੂਟ, ਦਹਿ ਦਿਸ਼ਾ ਪਾਵੇ ਸਾਰਾ। ਗੁਰਮੁਖ ਨਾਤਾ ਤੋੜੇ ਜੂਠ ਝੂਠ, ਏਕਾ ਸ਼ਬਦ ਕਰੇ ਪਿਆਰਾ। ਮਨਮੁਖ ਜੀਵ ਗਏ ਰੁੱਠ, ਵਿਸਰਿਆ ਕਰਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਸੁਹਾਏ ਬੰਕ ਦਵਾਰਾ। ਹਰਿ ਸਾਜਨ ਹਰਿ ਭਾਲਿਆ ਹਰਿ ਹਰਿ ਵੇਖ ਵਖਾਏ। ਸਤਿਗੁਰ ਪੂਰਾ ਚਲੇ ਨਾਲ ਨਾਲਿਆ, ਵਿਛੜ ਕਦੇ ਨਾ ਜਾਏ। ਗੁਰ ਗੁਰ ਸ਼ਾਹ ਕੰਗਾਲਿਆ, ਸ਼ਾਹ ਕੰਗਾਲਾ ਨਾਉਂ ਧਰਾਏ। ਗੁਰਮੁਖਾਂ ਦੇਵੇ ਨਾਮ ਧਨ ਸੱਚਾ ਖਜਾਨਿਆ, ਸਚ ਖਜ਼ਾਨਾ ਇਕ ਖੁਲ੍ਹਾਏ। ਮਨਮੁਖ ਭੁੱਲੇ ਜੀਵ ਨਿਧਾਨਿਆ, ਮਾਇਆ ਭਰਮੀ ਭਰਮ ਭੁਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਖੇਲੇ ਖੇਲ ਖਿਲਾਏ। ਹਰਿ ਹਰਿ ਮੀਤ ਸਚ ਗੋਬਿੰਦ, ਰੂਪ ਅਨੂਪ ਦਰਸਾਇਆ। ਸਤਿਗੁਰ ਪੂਰਾ ਮੇਟੇ ਸਗਲੀ ਚਿੰਦ, ਹਰਖ ਸੋਗ ਰਹਿਣ ਨਾ ਪਾਇਆ। ਗੁਰ ਗੁਰ ਹੋਏ ਸਦਾ ਬਖ਼ਸ਼ਿੰਦ, ਆਪਣੀ ਬਖ਼ਸ਼ਿਸ਼ ਹੱਥ ਰਖਾਇਆ। ਗੁਰਮੁਖਾਂ ਮੇਲਾ ਗੁਣੀ ਗਹਿੰਦ, ਘਰ ਸਾਚਾ ਸਾਜਨ ਪਾਇਆ। ਮਨਮੁਖ ਲਗਾਏ ਆਪਣੀ ਨਿੰਦ, ਕੂੜੇ ਧੰਦੇ ਮੋਹ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਬੰਧਨ ਪਾਇਆ। ਹਰਿ ਬੰਧਨ ਹਰਿ ਬੰਧਿਆ, ਡੋਰੀ ਨਾਮ ਕਰਤਾਰ। ਸਤਿਗੁਰ ਪੂਰਾ ਵੇਖੇ ਸਾਚਾ ਚੰਦਿਆ, ਨੂਰੋ ਨੂਰ ਹੋਏ ਉਜਿਆਰ। ਗੁਰ ਗੁਰ ਏਕਾ ਸ਼ਬਦ ਗੁਰ ਸਾਚਾ ਮੰਨਿਆ, ਆਦਿ ਅੰਤ ਲਏ ਅਵਤਾਰ। ਗੁਰਮੁਖਾਂ ਕੱਢੇ ਤਨ ਜਨਿਆ, ਦੇਵੇ ਨਾਮ ਅਧਾਰ। ਮਨਮੁਖ ਜਾਏ ਦਰ ਤੋਂ ਭੰਨਿਆ, ਮਾਨਸ ਜਨਮ ਆਈ ਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਖੇਲੇ ਖੇਲ ਅਪਾਰ। ਹਰਿ ਸਾਜਨ ਹਰਿ ਖੇਲਿਆ, ਖੇਲੇ ਖੇਲ ਅਗੰਮ ਅਪਾਰ। ਸਤਿਗੁਰ ਪੂਰੇ ਮੇਲਨ ਮੇਲਿਆ, ਹੱਡ ਮਾਸ ਨਾੜੀ ਨਾ ਚੰਮ। ਗੁਰ ਗੁਰ ਪਾਇਆ ਸੱਜਣ ਸੁਹੇਲਿਆ, ਪਵਣ ਸਵਾਮੀ ਲਏ ਨਾ ਦਮ। ਗੁਰਮੁਖ ਮੇਲਾ ਇਕ ਇਕੇਲਿਆ, ਆਪ ਸਵਾਰੇ ਆਪਣਾ ਕੰਮ। ਮਨਮੁਖਾਂ ਦਿਸੇ ਵਕ਼ਤ ਦੁਹੇਲਿਆ, ਨੇਤਰ ਨੀਰ ਵਹਾਇਨ ਛੰਮ ਛੰਮ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਭਿੰਨ ਭਿੰਨ। ਖੇਲੇ ਖੇਲ ਹਰਿ ਭਗਵਾਨਾ, ਜੁਗ ਜੁਗ ਖੇਲ ਖਿਲਾਇੰਦਾ। ਜੋਤੀ ਜੋਤ ਜਗੇ ਮਹਾਨਾ, ਨਿਰਗੁਣ ਰੂਪ ਡਗਮਗਾਇੰਦਾ। ਆਪ ਆਪਣਾ ਕਰ ਪਛਾਨਾ, ਆਪ ਆਪਣਾ ਵੇਖ ਵਖਾਇੰਦਾ। ਆਪ ਆਪਣਾ ਕਰ ਪਰਧਾਨਾ, ਆਪ ਆਪਣਾ ਹੁਕਮ ਚਲਾਇੰਦਾ। ਆਪ ਆਪਣਾ ਬਣ ਨਿਸ਼ਾਨਾ, ਆਪ ਆਪਣਾ ਆਪ ਝੁਲਾਇੰਦਾ। ਆਪ ਆਪਣਾ ਦੇਵੇ ਧੁਰ ਫ਼ਰਮਾਣਾ, ਆਪ ਆਪਣਾ ਰਾਜ ਕਮਾਇੰਦਾ। ਆਪੇ ਆਪਣਾ ਵੇਖੇ ਤਖ਼ਤ ਸ਼ਾਹ ਸੁਲਤਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਇੰਦਾ। ਜੋਤੀ ਜਾਮਾ ਹਰਿ ਭਗਵੰਤ, ਆਪਣਾ ਆਪ ਉਪਾਇਆ। ਭੇਵ ਨਾ ਜਾਣੇ ਕੋਈ ਸੰਤ, ਦਿਸ ਕਿਸੇ ਨਾ ਆਇਆ। ਕਲਜੁਗ ਮਾਇਆ ਪਾਏ ਬੇਅੰਤ, ਚਾਰੋਂ ਕੁੰਟ ਅੰਧੇਰਾ ਛਾਇਆ। ਮਾਇਆ ਭਰਮੇ ਜੀਵ ਜੰਤ, ਹਉਮੇ ਹੰਗਤਾ ਰੋਗ ਵਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲੇ ਖੇਲ ਸ੍ਰਿਸ਼ਟ ਸਬਾਇਆ। ਨਿਰਗੁਣ ਖੇਲ ਖੇਲਣਹਾਰਾ, ਆਦਿ ਪੁਰਖ ਅਖਵਾਇਆ। ਆਦਿ ਨਿਰੰਜਣ ਪਾਵੇ ਸਾਰਾ, ਭੇਵ ਕੋਈ

ਨਾ ਰਾਇਆ। ਅਗੰਮ ਅਗੰਮੜਾ ਕਰੇ ਕਾਰਾ, ਅਗੰਮੜਾ ਥਾਨ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜੋਤੀ ਨੂਰ ਕਰੇ ਰੁਸ਼ਨਾਇਆ। ਜੋਤੀ ਨੂਰ ਹਰਿ ਦਾਤਾਰ, ਆਪਣਾ ਆਪ ਕਰਾਈਆ। ਆਪੇ ਬੈਠ ਸੱਚੇ ਦਰਬਾਰ, ਸਾਚਾ ਮਤਾ ਪਕਾਈਆ। ਕਲਜੁਗ ਵੇਖੇ ਅੰਤਮ ਵਾਰ, ਲੱਖ ਚੁਰਾਸੀ ਦਏ ਦੁਹਾਈਆ। ਸਾਧ ਸੰਤ ਨਾਰ ਹੋਈ ਵਿਭਚਾਰ, ਹਰਿ ਹਰਿ ਕੰਤ ਨਾ ਕੋਈ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਆਵੇ ਕਰ ਕਰ ਧਾਈਆ। ਲੋਕਮਾਤ ਹਰਿ ਉਠ ਉਠ ਧਾਇਆ, ਘਰ ਸਾਚੇ ਵੱਜੀ ਵਧਾਈਆ। ਅਗੰਮ ਅਗੰਮੜਾ ਅਲੱਖ ਅਲੱਖਣਾ ਆਪਣਾ ਲੇਖਾ ਵੇਖ ਵਖਾਇਆ, ਦੂਸਰ ਜਾਣੇ ਕੋਈ ਨਾ ਰਾਈਆ। ਸਚਖੰਡ ਦਵਾਰਾ ਫੋਲ ਫੋਲਾਇਆ, ਸਾਧ ਸੰਤ ਕੋਈ ਨਜ਼ਰ ਨਾ ਆਈਆ। ਆਪਣਾ ਰਾਹ ਆਪ ਤਕਾਇਆ, ਲੋਆਂ ਪੁਰੀਆਂ ਫੇਰਾ ਪਾਈਆ। ਬ੍ਰਹਮ ਬਾਂਹੋਂ ਫੜ ਹਿਲਾਇਆ, ਅੱਠੇ ਨੇਤਰ ਦਏ ਖੁਲ੍ਹਾਈਆ। ਕਲਜੁਗ ਅੰਤਮ ਵੇਲਾ ਆਇਆ, ਹਰਿ ਵੇਖੇ ਕਾਲੀ ਸ਼ਾਹੀਆ। ਸ਼ਿਵ ਸ਼ੰਕਰ ਨੇਤਰ ਇਕ ਖੁਲ੍ਹਾਇਆ, ਲੋਆਂ ਪੁਰੀਆਂ ਫੇਰਾ ਪਾਈਆ। ਬਾਸ਼ਕ ਤਸ਼ਕਾ ਜਿਸ ਲਟਕਾਇਆ, ਦੇਵੇ ਗਲੋਂ ਲਾਹੀਆ। ਬਾਰ ਅੰਕਾ ਖੇਲ ਖਿਲਾਇਆ, ਜੁਗ ਜੁਗ ਵੱਡੀ ਵਡਿਆਈਆ। ਆਦਿ ਜੁਗਾਦੀ ਨਾਮ ਧਰਾਇਆ, ਆਦਿ ਨਿਰੰਜਣ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਦਰਸਾਈਆ। ਵਿਸ਼ਨੂੰ ਰੂਪ ਵਿਸ਼ਨ ਅਕਾਰਾ, ਆਪਣਾ ਆਪ ਕਰਾਇਆ। ਆਪਣਾ ਦਏ ਆਪ ਹੁਲਾਰਾ, ਆਪੇ ਰਿਹਾ ਜਗਾਇਆ। ਆਪਣੀ ਪਾਵੇ ਆਪੇ ਸਾਰਾ, ਆਪਣਾ ਦਰ ਸੁਹਾਇਆ। ਆਪਣੀ ਲਾਏ ਆਪੇ ਕਾਰਾ, ਕਰਨ ਕਰਾਵਣਹਾਰ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਥਾਉਂ ਥਾਂਇਆ। ਕਰੋੜ ਤੇਤੀਸਾ ਲਏ ਉਠਾ, ਸੁਰਪਤ ਇੰਦ ਸੰਗ ਰਲਾਇਆ। ਏਕਾ ਅੱਖਰ ਦਏ ਪੜ੍ਹਾ, ਭੁੱਲ ਰਹੇ ਨਾ ਰਾਇਆ। ਏਕਾ ਡੰਡਾ ਦੇਵੇ ਲਾ, ਧਰਤ ਧਵਲ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖਣ ਆਇਆ। ਆਪ ਆਪਣਾ ਵੇਖਣਹਾਰਾ, ਲੋਕਮਾਤ ਉਠ ਧਾਇਆ। ਕਲਜੁਗ ਵੇਖੇ ਕੂੜ ਪਸਾਰਾ, ਚਾਰੋਂ ਕੁੰਟ ਅੰਧੇਰਾ ਛਾਇਆ। ਨਾਉਂ ਧਰਾਏ ਨਰ ਨਿਰੰਕਾਰਾ, ਨਿਰਗੁਣ ਰੂਪ ਅਖਵਾਇਆ। ਸਰਗੁਣ ਮੇਲਾ ਅਪਰ ਅਪਾਰਾ, ਭੇਵ ਅਭੇਦਾ ਭੇਵ ਰਖਾਇਆ। ਖੇਲੇ ਖੇਲ ਵਿਚ ਸੰਸਾਰਾ, ਲੇਖਾ ਲੇਖ ਨਾ ਕੋਈ ਜਣਾਇਆ। ਚਾਰ ਵਰਨ ਹਾਹਾਕਾਰਾ, ਬਰਨੀ ਬਰਨ ਰਹੇ ਕੁਰਲਾਇਆ। ਗੁਰਮੁਖ ਵਿਰਲਾ ਦਿਸੇ ਸੰਤ ਦੁਲਾਰਾ, ਜਿਸ ਹਰਿ ਹਰਿ ਰਸਨਾ ਗਾਇਆ। ਮਨਮੁਖ ਜੀਵ ਰੁਲੇ ਜਗਤ ਪੰਚ ਵਿਕਾਰਾ, ਪੰਚਮ ਮੋਹ ਵਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਵੇਖੇ ਪਾਰ ਕਿਨਾਰਾ, ਵੇਖਣਹਾਰ ਅਕਾਲ ਪੁਰਖ ਅਕਾਲਾ। ਜੁਗ ਜੁਗ ਵੇਖੇ ਜਗਤ ਦਵਾਰਾ, ਦੀਪਕ ਜੋਤੀ ਇਕ ਜਵਾਲਾ। ਲੋਆਂ ਪੁਰੀਆਂ ਗਗਨ ਪਤਾਲਾਂ ਦਿਸੇ ਨਿਆਰਾ, ਖੇਲੇ ਖੇਲ ਹਰਿ ਗੋਪਾਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪੇ ਚਲੇ ਚਾਲ ਨਿਰਾਲਾ। ਚਾਲ ਅਵੱਲੜੀ ਹਰਿ ਨਿਰੰਕਾਰ, ਲੋਕਮਾਤ ਚਲਾਈਆ। ਵੇਦ ਪੁਰਾਨ ਨਾ ਪਾਇਣ ਸਾਰ, ਅੰਜੀਲ ਕੁਰਾਨ ਨਾ ਕੋਈ ਦ੍ਰਿੜਾਈਆ। ਸ਼ਾਸਤਰ ਸਿਮਰਤ ਹੋਏ ਖਵਾਰ, ਲੇਖਾ ਲੇਖ ਨਾ ਕੋਈ ਜਣਾਈਆ। ਖਾਣੀ ਬਾਣੀ ਵਸਿਆ ਬਾਹਰ, ਵਡ ਦਾਤਾ ਬੇਪਰਵਾਹੀਆ। ਆਵਣ ਜਾਣ ਖੇਲ ਮਹਾਨ, ਆਪ ਆਪਣੀ

ਰਚਨ ਰਚਾਈਆ। ਸ਼ਬਦ ਨਿਧਾਨੀ ਕਰ ਤਿਆਰ, ਆਪਣੀ ਦਇਆ ਕਮਾਈਆ। ਧੁਰ ਫ਼ਰਮਾਨੀ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਈਆ। ਆਪਣੀ ਕਰ ਆਪ ਕੁਰਬਾਨੀ, ਹਰਿ ਆਪਣਾ ਭੇਟ ਚੜ੍ਹਾਈਆ। ਗੁਰਮੁਖਾਂ ਵਖਾਏ ਪਦ ਨਿਰਬਾਨੀ, ਮਨਮੁਖਾਂ ਦਿਸ ਨਾ ਆਈਆ। ਹਰ ਘਟ ਅੰਦਰ ਜਾਣ ਜਾਣੀ, ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਮੇਟੇ ਕੂੜੀ ਸ਼ਾਹੀਆ। ਕੂੜੀ ਸ਼ਾਹੀ ਕੂੜ ਪਸਾਰਾ, ਕੂੜੋ ਕੂੜ ਕਮਾਇੰਦਾ। ਕੂੜ ਰਾਜ ਕੂੜ ਸਿਕਦਾਰਾ, ਕੂੜਾ ਕਰਮ ਕਮਾਇੰਦਾ। ਕੂੜਾ ਘਰ ਕੂੜ ਦਰਬਾਰਾ, ਕੂੜਾ ਹੁਕਮ ਸੁਣਾਇੰਦਾ। ਕੂੜੋ ਕੂੜ ਕਰ ਪਸਾਰਾ, ਕੂੜੀ ਕਿਰਿਆ ਵਿਚ ਟਿਕਾਇੰਦਾ। ਪੁਰਖ ਅਬਿਨਾਸ਼ੀ ਪਾਵੇ ਸਾਰਾ, ਉਚ ਅਗੰਮਾ ਵੇਖ ਵਖਾਇੰਦਾ। ਲੋਕਮਾਤ ਲੈ ਅਵਤਾਰਾ, ਲੱਖ ਚੁਰਾਸੀ ਧਾਰ ਬੰਧਾਇੰਦਾ। ਨਿਹਕਲੰਕ ਨਰਾਇਣ ਨਰ ਜੋਤੀ ਨੂਰ ਕਰ ਉਜਿਆਰਾ, ਸ਼ਬਦੀ ਡੰਕ ਵਜਾਇੰਦਾ। ਆਪੇ ਜਾਣੇ ਆਰ ਪਾਰ ਕਿਨਾਰਾ, ਮੰਝਧਾਰ ਆਪ ਰੁੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰ ਚੇਲੇ ਵੇਖ ਵਖਾਇੰਦਾ। ਗੁਰ ਚੇਲਾ ਜਗ ਜਾਣਿਆ, ਹਰਿ ਸਾਚੇ ਮੂਲ ਪਛਾਨ। ਚਲੇ ਚਲਾਏ ਆਪਣੇ ਭਾਣਿਆ, ਦੇਵੇ ਨਾਮ ਨਿਧਾਨ। ਇਕ ਸੁਣਾਏ ਸਾਚਾ ਗਾਣਿਆ, ਧੁਨ ਅਨਾਦੀ ਧੁਰ ਫ਼ਰਮਾਣ। ਦਰ ਦਵਾਰੇ ਦੇਵੇ ਮਾਣਿਆ, ਨਿਮਾਣਿਆਂ ਦੇਵੇ ਮਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜਨ ਹਰਿ ਕਰੇ ਪਰਵਾਨ। ਹਰਿਸੰਗਤ ਹਰਿ ਮੇਲਿਆ, ਹਰਿਜਨ ਰੂਪ ਕਰਤਾਰ। ਪੂਰ ਕਰਾਏ ਲੇਖਾ ਗੁਰ ਗੁਰ ਚੇਲਿਆ, ਚੇਲਾ ਗੁਰ ਇਕ ਦਵਾਰ। ਹਰਿ ਹੋਏ ਸੱਜਣ ਸੁਹੇਲਿਆ, ਦਰ ਠਾਂਡੇ ਦਰਬਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਮੇਲੇ ਵਿਚ ਸੰਸਾਰ। ਹਰਿਸੰਗਤ ਹਰਿ ਵੇਖਿਆ, ਨੇਤਰ ਲੋਚਨ ਖੋਲ੍ਹ। ਹਰਿਸੰਗਤ ਹਰਿ ਪੇਖਿਆ, ਆਪ ਆਪਣਾ ਵੇਖਿਆ ਕੌਲ। ਹਰਿਸੰਗਤ ਲਿਖੇ ਲੇਖਿਆ, ਆਦਿ ਅੰਤ ਨਾ ਜਾਏ ਡੋਲ। ਹਰਿਸੰਗਤ ਹਰਿ ਲਾਏ ਮੇਖਿਆ, ਜੜ੍ਹ ਲਗਾਏ ਉਪਰ ਧੌਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਜੋਤੀ ਜਾਏ ਮੌਲ। ਹਰਿਸੰਗਤ ਹਰਿ ਪਾਇਆ, ਸਾਗਰ ਗਹਿਰ ਗੰਭੀਰ। ਹਰਿਸੰਗਤ ਹਰਿ ਗਾਇਆ, ਠਾਂਡਾ ਤਨ ਸਰੀਰ। ਹਰਿਸੰਗਤ ਦਰ ਸੁਹਾਇਆ, ਕੱਢੇ ਹਉਮੇ ਪੀੜ। ਹਰਿਸੰਗਤ ਦਰ ਮਨਾਇਆ, ਸ਼ਾਹ ਸੁਲਤਾਨਾ ਪੀਰਨ ਪੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਦੇਵੇ ਸਾਚੀ ਧੀਰ। ਹਰਿਸੰਗਤ ਧੀਰਜ ਜਤ, ਏਕਾ ਏਕ ਅਖਵਾਇਆ। ਹਰਿਸੰਗਤ ਦੇਵਣਹਾਰਾ ਮਤ, ਏਕਾ ਬੂਝ ਬੁਝਾਇਆ। ਹਰਿਸੰਗਤ ਵੇਖੇ ਏਕਾ ਤੱਤ, ਏਕਾ ਧਾਰ ਚਲਾਇਆ। ਹਰਿਸੰਗਤ ਲੇਖੇ ਲਾਏ ਰੱਤ, ਦਸ ਪੰਜ ਮੇਲ ਮਿਲਾਇਆ। ਪੰਜ ਦਸ ਬੀਜੇ ਵਤ, ਆਪ ਆਪਣਾ ਹਲ ਚਲਾਇਆ। ਵੇਖੇ ਫਲ ਫੁਲਵਾੜੀ ਪੱਤ, ਡਾਲ੍ਹੀ ਡਾਲ੍ਹੀ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਲਏ ਤਰਾਇਆ। ਹਰਿਸੰਗਤ ਹਰਿ ਤਾਰਨਾ, ਤਰਨ ਤਾਰਨ ਸਮਰਥ। ਏਕਾ ਬਖ਼ਸ਼ੇ ਚਰਨ ਪਿਆਰਨਾ, ਸਦਾ ਰੱਖੇ ਦੇ ਕਰ ਹੱਥ। ਮੂਰਖ ਮੁਗਧ ਪਾਰ ਉਤਾਰਨਾ, ਜਿਸ ਜਨ ਜਣਾਏ ਆਪਣੀ ਗਾਥ। ਘਰ ਸਾਚਾ ਇਕ ਸਵਾਰਨਾ, ਲਹਿਣਾ ਚੁੱਕੇ ਸਾਢੇ ਤਿੰਨ ਤਿੰਨ ਹੱਥ। ਕਰ ਕਿਰਪਾ ਪਾਰ ਉਤਰਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਦੇਵੇ ਸਾਚੀ ਵੱਥ। ਸਾਚੀ ਵੱਥ ਸਾਚੀ ਵੱਖਰ, ਨਾਮ ਗਿਆਨ ਦ੍ਰਿੜਾਈਆ। ਬਜਰ ਕਪਾਟੀ ਪਾੜੇ ਪੱਥਰ, ਏਕਾ ਚੋਟ ਲਗਾਈਆ। ਪੰਚ ਵਿਕਾਰਾ

ਕਰੇ ਸੱਥਰ, ਪੰਚਾਂ ਮੋਹ ਵਧਾਈਆ। ਗੁਰਮੁਖ ਨੇਤਰ ਨੀਰ ਨਾ ਵਿਰੋਲੇ ਅੱਥਰ, ਰੋਗ ਸੋਗ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮਤ ਰਿਹਾ ਸਮਝਾਈਆ। ਨਾ ਕੋਈ ਹਰਖ ਨਾ ਕੋਈ ਸੋਗ, ਹਰਿਸੰਗਤ ਵਿਚ ਵਿਆਪਿਆ। ਏਕਾ ਮਾਂਗੇ ਦਰਸ ਅਮੋਘ, ਹਰਿ ਰਸਨਾ ਜਿਹਵਾ ਜਾਪਿਆ। ਸ਼ਬਦ ਚੁਗੇ ਸਾਚੀ ਚੋਗ, ਆਪ ਆਪਣਾ ਥਾਪਨ ਥਾਪਿਆ। ਨਾਤਾ ਤੋੜੇ ਤੀਨੋ ਲੋਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਕਰੇ ਵਡ ਪਰਤਾਪਿਆ। ਹਰਿਸੰਗਤ ਹਰਿ ਤੇਰਾ ਮੂਲ, ਕਲਜੁਗ ਅੰਤਮ ਚੁਕਾਵਣਾ। ਮਾਤਲੋਕ ਨਾ ਜਾਣਾ ਭੂਲ, ਲਿਖਿਆ ਲੇਖ ਨਾ ਕਿਸੇ ਮਿਟਾਵਣਾ। ਸੰਮਤ ਪੰਦਰਾਂ ਸਾਵਨ ਸੁਰਤੀ ਕਰੇ ਸੂਲੀਉਂ ਸੂਲ, ਏਕਾ ਇਕੀ ਪਾਵਣਾ। ਏਕਾ ਇਕੀ ਪਾਵਾ ਚੂਲ, ਸ਼ਬਦ ਸਿੰਘਾਸਣ ਆਪ ਟਿਕਾਵਣਾ। ਉਪਰ ਬੈਠ ਕੰਤ ਕੰਤੂਹਲ, ਸਾਚੀ ਸਖੀਆਂ ਮੇਲ ਮਿਲਾਵਣਾ। ਸਾਚੀ ਸਖੀਆਂ ਬਰਖਨ ਫੂਲ, ਨੇਤਰ ਨੀਰ ਮਾਣਕ ਮੋਤੀ ਆਪ ਵਖਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਤੇਰਾ ਮੂਲ, ਚੁਕਾਵਣਾ। ਹਰਿਸੰਗਤ ਤੇਰਾ ਸਚ ਪਿਆਰਾ, ਹਰਿ ਸਾਚਾ ਆਪ ਨਿਭਾਇੰਦਾ। ਏਕਾ ਇਕੀ ਕਰ ਤਿਆਰਾ, ਸਾਚੀ ਸਿਖੀ ਨਾਉਂ ਧਰਾਇੰਦਾ। ਧਾਰੋਂ ਤਿਖੀ ਵਿਚ ਸੰਸਾਰਾ, ਨਿੱਕੀ ਨਿੱਕੀ ਦਿਸ ਨਾ ਪਾਇੰਦਾ। ਲੇਖ ਲਿਖੀ ਧੁਰ ਦਰਬਾਰਾ, ਨਾ ਕੋਈ ਮੇਟ ਮਿਟਾਇੰਦਾ। ਨੇਤਰ ਪੇਖੀ ਹਰਿ ਗਿਰਧਾਰਾ, ਆਪ ਆਪਣਾ ਰੰਗ ਰੰਗਾਇੰਦਾ। ਮਰੇ ਨਾ ਜਨਮੇ ਵਿਚ ਸੰਸਾਰਾ, ਜਲ ਧਾਰਾ ਨਾ ਕੋਈ ਰੁੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਦੇਵਣਹਾਰਾ ਵਰ, ਏਕਾ ਬੇੜੇ ਪਾਰ ਕਰਾਇੰਦਾ। ਏਕਾ ਬੇੜਾ ਕਰ ਤਿਆਰ, ਹਰਿਸੰਗਤ ਲਏ ਚੜ੍ਹਾਈਆ। ਜਗਤ ਖੇੜਾ ਕਰ ਖ਼ਵਾਰ, ਉਚੇ ਮੰਦਰ ਦੇਵੇ ਢਾਹੀਆ। ਕਰੇ ਨਿਬੇੜਾ ਸਿਰਜਣਹਾਰ, ਦੋ ਜਹਾਨਾਂ ਬਣ ਮਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਦੇਵੇ ਸਚ ਸਲਾਹੀਆ। ਸਚ ਸਲਾਹੀ ਦੇਵਣਹਾਰਾ, ਆਪਣਾ ਕਰਮ ਕਮਾਇੰਦਾ। ਵੇਖੇ ਵਿਗਸੇ ਕਰੇ ਵਿਚਾਰਾ, ਭੁੱਲ ਵਿਚ ਕਦੇ ਨਾ ਆਇੰਦਾ। ਭਾਣਾ ਵਰਤੇ ਅਪਰ ਅਪਾਰਾ, ਭੇਵ ਅਭੇਦਾ ਭੇਵ ਛੁਪਾਇੰਦਾ। ਸਤਿਜੁਗ ਬੇੜਾ ਕਰ ਤਿਆਰਾ, ਗੁਰਮੁਖ ਸਾਚੇ ਆਪ ਚੜ੍ਹਾਇੰਦਾ। ਆਪੇ ਲਾਏ ਪਾਰ ਕਿਨਾਰਾ, ਏਕਾ ਚੱਪੂ ਵਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਵੇਖ ਵਖਾਇੰਦਾ। ਹਰਿਸੰਗਤ ਵੇਖਣਹਾਰ ਦਿਆਲਾ, ਏਕਾ ਏਕ ਅਖਵਾਇਆ। ਆਦਿ ਜੁਗਾਦਿ ਸਦਾ ਰਖਵਾਲਾ, ਸਚ ਸਚ ਸੇਵ ਕਮਾਇਆ। ਨਾਮ ਪਾਏ ਗਲ ਸਾਚੀ ਮਾਲਾ, ਅਜੱਪਾ ਜਾਪ ਜਪਾਇਆ। ਧੁਨ ਅਨਾਦੀ ਵੱਜੇ ਤਾਲਾ, ਤਾਲ ਤਲਵਾੜਾ ਰਿਹਾ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਵੇਖੇ ਸਾਚਾ ਦਰ, ਦਰ ਸਾਚਾ ਹਰਿ ਸੁਹਾਇਆ।

ਪਾਰਬ੍ਰਹਮ ਗੁਰ ਅਵਤਾਰਾ, ਹਰਿ ਹਰਿ ਆਪ ਅਖਵਾਇੰਦਾ। ਖੇਲੇ ਖੇਲ ਅਗੰਮ ਅਪਾਰਾ, ਅਗੰਮ ਅਗੰਮੜੀ ਕਾਰ ਕਮਾਇੰਦਾ। ਅਲੱਖ ਨਿਰੰਜਣ ਜੋਤ ਉਜਿਆਰਾ, ਜੋਤੀ ਨੂਰ ਦਰਸਾਇੰਦਾ। ਜੋਤ ਨਿਰੰਜਣ ਕਰ ਪਸਾਰਾ, ਹਰ ਘਟ ਆਪ ਜਗਾਇੰਦਾ। ਏਕੰਕਾਰਾ ਬੰਨੇ ਧਾਰਾ, ਅਕਲ ਕਲਾ ਅਖਵਾਇੰਦਾ। ਆਦਿ ਪੁਰਖ ਹਰਿ ਕਰਤਾਰਾ, ਕਰਨੀ ਕਰਤਾ ਨਾਉਂ ਧਰਾਇੰਦਾ। ਆਦਿ ਜੁਗਾਦੀ ਖੇਲ ਨਿਆਰਾ, ਆਪੇ ਖੇਲ ਖਿਲਾਇੰਦਾ। ਲੋਆਂ ਪੁਰੀਆਂ ਪਾਵੇ ਸਾਰਾ, ਬ੍ਰਹਿਮੰਡ ਖੰਡ ਰਹਾਇੰਦਾ। ਉਤਭੁਜ ਸੇਤਜ ਜੇਰਜ ਅੰਡ ਕਰ ਅਧਾਰਾ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਆਪੇ

ਵਸੇ ਸਭ ਤੋਂ ਬਾਹਰਾ, ਹਰ ਘਟ ਆਪ ਟਿਕਾਇੰਦਾ। ਪੰਜ ਤਤ ਕਰ ਪਿਆਰਾ, ਤ੍ਰੈਗੁਣ ਮੇਲ ਮਿਲਾਇੰਦਾ। ਮਨ ਮਤ ਬੁੱਧ ਬੰਨੇ ਧਾਰਾ, ਨੌਂ ਦਰ ਸੁਹਾਇੰਦਾ। ਅੰਗ ਸੰਗ ਹਰਿ ਕਰਤਾਰਾ, ਨਿਝ ਘਰ ਆਸਣ ਲਾਇੰਦਾ। ਮੰਦਰ ਅੰਦਰ ਉਚ ਮੁਨਾਰਾ, ਸਾਢੇ ਤਿੰਨ ਹੱਥ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਕਰਮ ਕਮਾਇੰਦਾ। ਕਾਇਆ ਮੰਦਰ ਸਚ ਦਵਾਰ, ਹਰਿ ਸਾਚਾ ਆਪ ਸੁਹਾਇੰਦਾ। ਅੰਦਰ ਬੈਠ ਸੱਚੀ ਸਰਕਾਰ, ਸਾਚਾ ਤਖ਼ਤ ਸੁਹਾਇੰਦਾ। ਨਿਰਗੁਣ ਜੋਤੀ ਕਰ ਉਜਿਆਰ, ਨੂਰੋ ਨੂਰ ਉਪਾਇੰਦਾ। ਅੱਠੇ ਪਹਿਰ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਇੰਦਾ। ਆਪੇ ਵੇਖੇ ਖੋਲ੍ਹ ਬੰਦ ਕਿਵਾੜ, ਆਪੇ ਮੁਖ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨੂਰ ਦਰਸਾਇੰਦਾ। ਪੰਜ ਤਤ ਕਰ ਪਿਆਰਾ, ਜੋਤੀ ਜੋਤ ਧਰਾਇਆ। ਸ਼ਬਦ ਧੁਨ ਅਨਾਦ ਅਨਾਦੀ ਧਾਰਾ, ਆਪੇ ਰਿਹਾ ਸੁਣਾਇਆ। ਜੀਉ ਪਿੰਡ ਖੋਜ ਨਿਰੰਕਾਰਾ, ਆਪਣਾ ਵੇਖ ਵਖਾਇਆ। ਵਸੇ ਘਰ ਸਚ ਦਵਾਰਾ, ਦਰ ਦਰਵਾਜਾ ਦਿਸ ਨਾ ਆਇਆ। ਭਰੇ ਨਾਮ ਸੱਚਾ ਭੰਡਾਰਾ, ਸ਼ਬਦ ਭੰਡਾਰੀ ਆਪ ਹੋ ਆਇਆ। ਵਰਤੇ ਵਰਤਾਵੇ ਵਿਚ ਸੰਸਾਰਾ, ਅਤੋਟ ਅਤੁਟ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਇਆ ਮੰਦਰ ਦਏ ਸੁਹਾਇਆ। ਕਾਇਆ ਮੰਦਰ ਸਾਚਾ ਗੜ੍ਹ, ਹਰਿ ਜੋਤ ਕਰੇ ਰੁਸ਼ਨਾਈਆ। ਆਪੇ ਵੇਖੇ ਉਪਰ ਚੜ੍ਹ, ਵਡ ਦਾਤਾ ਬੇਪਰਵਾਹੀਆ। ਕਰੇ ਪਰਕਾਸ਼ ਬਹੱਤਰ ਨੜ, ਅੱਠੇ ਪਹਿਰ ਡਗਮਗਾਈਆ। ਨਾ ਕੋਈ ਸੀਸ ਨਾ ਕੋਈ ਧੜ, ਗੁਰ ਸ਼ਬਦ ਵੱਡੀ ਵਡਿਆਈਆ। ਪੰਜਾਂ ਚੋਰਾਂ ਨਾਲ ਰਿਹਾ ਲੜ, ਆਪ ਆਪਣੀ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਭਗਤਨ ਮੇਲ ਮਿਲਾਈਆ। ਹਰਿ ਭਗਤ ਹਰਿ ਭਗਵਾਨਨਾ, ਹਰਿ ਹਰਿ ਰੂਪ ਸਮਾਇਆ। ਸਤਿਗੁਰ ਕਰੇ ਪਛਾਨਨਾ, ਅਕਾਲ ਮੂਰਤ ਵੇਖ ਵਖਾਇਆ। ਆਦਿ ਸ਼ਕਤ ਦੇਵੇ ਚਾਨਨਾ, ਅੰਧ ਅੰਧੇਰ ਗਵਾਇਆ। ਗੁਰ ਕਾ ਸ਼ਬਦ ਹਰਿ ਹਰਿ ਗਿਆਨਨਾ, ਗੁਰਮੁਖ ਵਿਰਲੇ ਪਾਇਆ। ਜੋਤੀ ਨੂਰ ਤੇਜ਼ ਕੋਟਨ ਭਾਨਨਾ, ਰਵ ਸਸ ਰਹੇ ਸ਼ਰਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਹਰਿ ਸਾਚੇ ਲਏ ਉਠਾਇਆ। ਪਾਰਬ੍ਰਹਮ ਪੁਰਖ ਅਬਿਨਾਸ਼ਾ ਸ਼ਾਹ ਸੁਲਤਾਨ, ਘਟ ਘਟ ਅੰਦਰ ਰੱਖੇ ਵਾਸਾ। ਨਾ ਦੀਸੇ ਕੋਈ ਨਿਸ਼ਾਨ, ਸਾਚੇ ਮੰਡਲ ਪਾਵੇ ਰਾਸਾ। ਆਪੇ ਗੋਪੀ ਆਪੇ ਕਾਹਨ, ਸੀਤਾ ਸੁਰਤੀ ਨਾ ਹੋਏ ਉਦਾਸਾ। ਮੇਲ ਮਿਲੇ ਰਮਈਆ ਰਾਮ, ਨਿਝ ਘਰ ਆਤਮ ਰੱਖੇ ਵਾਸਾ। ਲੇਖੇ ਲਾਏ ਕਾਇਆ ਮਾਟੀ ਚਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਸਾਚਾ ਨਾਮ। ਸਾਚਾ ਨਾਮ ਧੁਰਦਰਗਾਹੀ ਰੰਗ, ਹਰਿ ਸਾਚਾ ਆਪ ਰੰਗਾਇੰਦਾ। ਜੋ ਜਨ ਆਤਮ ਮੰਗੇ ਮੰਗ, ਪੂਰਨ ਇਛਿਆ ਆਪ ਕਰਾਇੰਦਾ। ਮਾਨਸ ਜਨਮ ਨਾ ਹੋਏ ਭੰਗ, ਲੱਖ ਚੁਰਾਸੀ ਫੰਦ ਕਟਾਇੰਦਾ। ਰਸਨਾ ਗਾਏ ਬੱਤੀ ਦੰਦ, ਦੁਰਮਤ ਮੈਲ ਧਵਾਇੰਦਾ। ਆਤਮ ਉਪਜਾਏ ਪਰਮਾਨੰਦ, ਪਰਮ ਪੁਰਖ ਅਖਵਾਇੰਦਾ। ਜੋ ਜਨ ਤਜਾਏ ਮਦਿਰਾ ਮਾਸ ਗੰਦ, ਹਰਿ ਸਾਚਾ ਦਰਸ ਦਿਖਾਇੰਦਾ। ਸੋਹੰ ਸ਼ਬਦ ਸੁਹਾਗੀ ਛੰਦ, ਜਨ ਭਗਤਾਂ ਝੋਲੀ ਪਾਇੰਦਾ। ਬਜਰ ਕਪਾਟੀ ਤੋੜੇ ਜੰਦ, ਆਪ ਆਪਣੀ ਦਇਆ ਕਮਾਇੰਦਾ। ਦੂਈ ਦਵੈਤੀ ਢਾਹੇ ਕੰਧ, ਵਰਨ ਬਰਨ ਨਾ ਕੋਈ ਰਖਾਇੰਦਾ। ਦਾਤਾ ਦਾਨੀ ਸਦਾ ਬਖ਼ਸ਼ੰਦ, ਬਖ਼ਸ਼ਣਹਾਰ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਕਰਮ ਕਮਾਇੰਦਾ। ਹਰਿ ਨਾਮ ਹਰਿ ਰੰਗ ਰਾਤਾ, ਹਰਿ ਹਰਿ ਕਰੇ ਜਣਾਈਆ। ਹਰਿ ਕਾ

ਸ਼ਬਦ ਪਿਤਾ ਮਾਤਾ, ਗੁਰ ਗੁਰ ਰੂਪ ਵਟਾਈਆ। ਗੁਰਮੁਖ ਹੋਏ ਉਤਮ ਜਾਤਾ, ਜਿਸ ਜਨ ਬੂਝ ਬੁਝਾਈਆ। ਚਰਨ ਕਵਲ ਬੰਧਾਏ ਸਾਚਾ ਨਾਤਾ, ਸਾਵਲ ਸੁੱਤਾ ਆਪ ਅਖਵਾਈਆ। ਦਰਸ ਦਿਖਾਏ ਇਕ ਅਕਾਂਤਾ, ਆਪ ਆਪਣਾ ਵੇਖ ਵਖਾਈਆ। ਅੰਦਰ ਬਹਿ ਬਹਿ ਮਾਰੇ ਝਾਤਾ, ਲੁਕਿਆ ਬੇਪਰਵਾਹੀਆ। ਆਤਮ ਸੇਜ ਸੁਹਾਈ ਸਾਚੀ ਖਾਟਾ, ਪਾਵਾ ਚੂਲ ਨਾ ਕੋਈ ਰਖਾਈਆ। ਨਾ ਕੋਈ ਤਾਣਾ ਨਾ ਕੋਈ ਪੇਟਾ, ਆਰ ਪਾਰ ਨਾ ਕੋਈ ਜਣਾਈਆ। ਸ਼ਬਦ ਰੰਗੀਲੇ ਪਟ ਲਪੇਟਾ, ਸਚ ਸਿੰਘਾਸਣ ਇਕ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਨਾਮ ਹਰਿ ਮੰਤਰ ਨਾਮ ਦ੍ਰਿੜਾਈਆ। ਨਾਮ ਮੰਤਰ ਸ਼ਬਦ ਗਿਆਨ, ਗੁਰਮੁਖ ਵਿਰਲੇ ਪਾਇਆ। ਜਿਸ ਜਨ ਬਖ਼ਸ਼ੇ ਚਰਨ ਧਿਆਨ, ਚਰਨ ਚਰਨੋਦਕ ਮੁਖ ਛੁਹਾਇਆ। ਅੰਧ ਅੰਧੇਰ ਸਰਬ ਮਿਟ ਜਾਣ, ਭਰਮੀ ਭਰਮ ਗੜ੍ਹ ਤੁੜਾਇਆ। ਧਰਮ ਰਖਾਏ ਇਕ ਨਿਸ਼ਾਨ, ਜਾਤ ਪਾਤ ਨਾ ਕੋਇ ਵਡਿਆਇਆ। ਚਾਰ ਵਰਨਾਂ ਇਕ ਭਗਵਾਨ, ਊਚਾਂ ਨੀਚਾਂ ਵਿਚ ਸਮਾਇਆ। ਜੀਆਂ ਦਾਤਾ ਦੇਵੇ ਦਾਨ, ਦਾਤਾ ਦਾਨੀ ਨਾਮ ਧਰਾਇਆ। ਸੋ ਪੁਰਖ ਨਿਰੰਜਣ ਰਾਗ ਸੁਣਾਏ ਕਾਨ, ਅਨਹਦ ਤਾਲ ਵਜਾਇਆ। ਕਾਇਆ ਮੰਦਰ ਬੈਠ ਮਕਾਨ, ਹਰਿ ਮੰਦਰ ਦਏ ਸੁਹਾਇਆ। ਦੀਪਕ ਜੋਤੀ ਜਗੇ ਮਹਾਨ, ਦਿਵਸ ਰੈਣ ਡਗਮਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਨਾਮ ਵਰ, ਨਾਮ ਨਿਧਾਨਾ ਝੋਲੀ ਪਾਇਆ। ਨਾਮ ਨਿਧਾਨਾ ਹਰਿਜਨ ਅਤੁਟ, ਏਕਾ ਏਕ ਵਖਾਈਆ। ਜਗਤ ਜਗਿਆਸੂ ਖੋਲ੍ਹੇ ਦ੍ਰਿਸ਼ਟ, ਜੋਗ ਜੁਗਤ ਆਪਣੇ ਹੱਥ ਰਖਾਈਆ। ਭਰਮੇ ਭੁੱਲੀ ਸਰਬ ਸ੍ਰਿਸ਼ਟ, ਹਰਿ ਕਾ ਭੇਵ ਕੋਈ ਨਾ ਪਾਈਆ। ਆਪੇ ਰਾਮਾ ਆਪੇ ਗੁਰ ਵਸ਼ਿਸਟ, ਆਪੇ ਸਿਖਿਆ ਰਿਹਾ ਸਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਕਰੇ ਆਪਣੀ ਆਪ ਪੜ੍ਹਾਈਆ। ਹਰਿ ਕਾ ਸ਼ਬਦ ਸ਼ਾਹ ਸੁਲਤਾਨ, ਸ਼ਾਹੋ ਭੂਪ ਅਖਵਾਇਆ। ਖੇਲੇ ਖੇਲ ਦੋ ਜਹਾਨ, ਦਿਸ ਕਿਸੇ ਨਾ ਆਇਆ। ਸਤਿਗੁਰ ਪੂਰਾ ਹੋ ਮਿਹਰਵਾਨ, ਲੋਕਮਾਤ ਉਠ ਉਠ ਧਾਇਆ। ਨਿਰਗੁਣ ਨਿਰਗੁਣ ਕਰ ਪਛਾਣ, ਨਿਰਗੁਣ ਖੇਲ ਕਰੇ ਰਘੁਰਾਇਆ। ਸਰਗੁਣ ਮੇਲਾ ਵਿਚ ਜਹਾਨ, ਆਪ ਆਪਣਾ ਲਏ ਕਰਾਇਆ। ਕਾਇਆ ਮੰਦਰ ਅੰਦਰ ਬੈਠ ਮਕਾਨ, ਦਸਮ ਦਵਾਰੀ ਡੇਰਾ ਲਾਇਆ। ਧੁਨ ਅਨਾਦੀ ਦੇਵੇ ਧੁਰ ਫ਼ਰਮਾਣ, ਅਨਹਦ ਸੇਵਾ ਲਾਇਆ। ਜੋਤ ਨਿਰੰਜਣ ਜਗੇ ਮਹਾਨ, ਅੰਧ ਅੰਧੇਰਾ ਦਏ ਮਿਟਾਇਆ। ਨੇੜ ਨਾ ਆਇਣ ਪੰਜ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਏਕਾ ਨਾਮ ਦ੍ਰਿੜਾਇਆ। ਨਾਮ ਜਪਤ ਜਗਤ ਸੁਖ ਸਾਗਰ, ਗਹਿਰ ਗੰਭੀਰ ਅਖਵਾਇੰਦਾ। ਭਾਗ ਲਗਾਏ ਕਾਇਆ ਗਾਗਰ, ਨਿਰਮਲ ਨੀਰ ਵਹਾਇੰਦਾ। ਜੋ ਜਨ ਬਣੇ ਸਚ ਸੌਦਾਗਰ, ਹਰਿ ਮਾਣਕ ਝੋਲੀ ਪਾਇੰਦਾ। ਨਿਰਮਲ ਕਰਮ ਹੋਏ ਉਜਾਗਰ, ਲਹਿਣਾ ਦੇਣਾ ਮੂਲ ਚੁਕਾਇੰਦਾ। ਮਿਲੇ ਨਾਮ ਰੱਤੀ ਰਤਨਾਗਰ, ਕਾਇਆ ਚੋਲੀ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਦਇਆ ਕਮਾਇੰਦਾ। ਕਾਇਆ ਕੰਚਨ ਨਾਮ ਸੁਹਾਗਾ, ਗੁਰ ਪੂਰੇ ਆਪ ਲਗਾਇਆ। ਦੁਰਮਤ ਮੈਲ ਧੋਵੇ ਦਾਗ਼ਾ, ਹਉਮੇ ਰੋਗ ਜਲਾਇਆ। ਇਕ ਸੁਣਾਏ ਸਾਚਾ ਰਾਗਾ, ਤਾਰ ਸਤਾਰ ਆਪ ਹਿਲਾਇਆ। ਅਗੰਮ ਅਗੰਮੀ ਮਾਰੇ ਵਾਜਾ, ਸ਼ਬਦੀ ਸ਼ਬਦ ਉਠਾਇਆ। ਲੋਕਮਾਤ ਰੱਖੇ ਲਾਜਾ, ਜਿਸ ਜਨ ਆਪਣੇ ਅੰਗ ਲਗਾਇਆ। ਕਰੇ ਕਰਾਏ ਸਾਚਾ ਕਾਜਾ, ਕਰਤੇ ਕਾਰਜ ਆਪ ਕਰਾਇਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਜੋਤ ਧਰ, ਸ਼ਬਦ ਨਾਮ ਜਗਤ ਅਨਮੋਲ, ਪੁਰਖ ਅਬਿਨਾਸ਼ੀ ਆਪਣੇ ਕੰਡੇ ਆਪੇ ਤੋਲ, ਮਾਸਾ ਤੋਲਾ ਰੱਤੀ ਨਾ ਕੋਈ ਰਖਾਇਆ। ਨਾ ਕੋਈ ਮਾਸਾ ਨਾ ਕੋਈ ਤੋਲਾ, ਨਾ ਰੱਤੀ ਰੱਤ ਵਖਾਈਆ। ਆਪੇ ਕੰਡੇ ਰਿਹਾ ਚੜ੍ਹਾਈਆ। ਜਨ ਭਗਤ ਦਵਾਰੇ ਹੋਇਆ ਗੋਲਾ, ਦਰ ਦਰਵੇਸ਼ਾ ਫੇਰੀ ਪਾਈਆ। ਸੋਹੰ ਸ਼ਬਦ ਸੁਣਾਏ ਸਾਚਾ ਢੋਲਾ, ਹੰ ਹੰਗਤਾ ਦਏ ਮਿਟਾਈਆ। ਸਾਚੇ ਮੰਦਰ ਸਾਚਾ ਬੋਲਾ, ਸਚ ਜੈਕਾਰਾ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਨਾਮ ਵਰ, ਵਰ ਭਿਛਿਆ ਝੋਲੀ ਪਾਈਆ। ਭਿਛਿਆ ਪਾ ਹਰਿ ਹਰਿ ਨਾਮਾ, ਨਾਮਾ ਵਣਜ ਕਰਾਇਆ। ਕਰੇ ਕਰਾਏ ਪੂਰਨ ਕਾਮਾ, ਜਿਸ ਜਨ ਰਸਨਾ ਗਾਇਆ। ਕੋਈ ਨਾ ਲੱਗੇ ਹਰਿ ਘਰ ਦਾਮਾ, ਨਾ ਕੋਈ ਮੂਲ ਚੁਕਾਇਆ। ਘਟ ਘਟ ਅੰਤਰਜਾਮਾ, ਘਟ ਘਟ ਵੇਖ ਵਖਾਇਆ। ਕਲਜੁਗ ਬਸੰਤਰ ਪੰਜ ਸ਼ੈਤਾਨਾ, ਜੀਵਾਂ ਜੰਤਾਂ ਰਹੇ ਸਤਾਇਆ। ਗੁਰ ਪੂਰਾ ਮਾਰੇ ਤੀਰ ਨਿਸ਼ਾਨਾ, ਸ਼ਬਦ ਚਿੱਲਾ ਇਕ ਉਠਾਇਆ। ਗੁਰਮੁਖਾਂ ਬੰਨੇ ਹੱਥੀਂ ਗਾਨਾ, ਸਾਚਾ ਸਗਨ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵੇ ਸਾਚਾ ਵਰ, ਨਾਮ ਮੰਤਰ ਧੁਰ ਫ਼ਰਮਾਣ, ਆਤਮ ਬ੍ਰਹਮ ਪਾਰਬ੍ਰਹਮ ਮਿਲਾਇਆ। ਟੇਕ ਏਕ ਰਘੁਨਾਥ, ਤ੍ਰਿਲੋਕੀ ਨਾਥਿਆ। ਕਰੇ ਬੁਧ ਬਿਬੇਕ, ਸਗਲਾ ਸਾਥਿਆ। ਕਾਇਆ ਤਨ ਨਾ ਲਾਗੇ ਸੇਕ, ਲੇਖਾ ਲਿਖੇ ਮਸਤਕ ਮਾਥਿਆ। ਆਪਣੇ ਲੋਚਨ ਨੈਣਾਂ ਵੇਖ, ਸੋਹੰ ਗੌਣੀ ਸਾਚੀ ਗਾਥਿਆ। ਨਾ ਕੋਈ ਮੁੱਛ ਦਾੜ੍ਹੀ ਨਾ ਕੇਸ, ਜੋਤੀ ਨੂਰ ਪੁਰਖ ਸਮਰਾਥਿਆ। ਮੂੰਡ ਮੁੰਡਾਏ ਨਾ ਕਦੇ ਹਮੇਸ਼, ਸ਼ਬਦ ਸਰੂਪੀ ਚੜ੍ਹਿਆ ਸਾਚੇ ਰਾਥਿਆ। ਜੁਗ ਜੁਗ ਕਰੇ ਆਪਣਾ ਵੇਸ, ਦੋ ਜਹਾਨਾਂ ਫਿਰੇ ਨਾਠਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵੇ ਪੂਜਾ ਪਾਠਿਆ। ਏਕਾ ਟੇਕ ਸਗਲਾ ਸੰਗ, ਹਰਿ ਚਰਨ ਵੱਡੀ ਵਡਿਆਈਆ। ਕਾਇਆ ਚੋਲੀ ਚੜ੍ਹੇ ਰੰਗ, ਉਤਰ ਕਦੇ ਨਾ ਜਾਈਆ। ਅੰਮ੍ਰਿਤ ਆਤਮ ਨਹੌਣਾ ਸਾਚੀ ਗੰਗ, ਸਾਚੀ ਸੁਰਸਤੀ ਵੇਖ ਵਖਾਈਆ। ਮੰਦਰ ਬੈਠ ਦਰ ਪਲੰਘ, ਸੀਤਲ ਸੇਜਾ ਇਕ ਵਿਛਾਈਆ। ਆਪਣਾ ਦਵਾਰਾ ਆਪੇ ਜਾਏ ਲੰਘ, ਅੱਗੇ ਮਿਲੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਮੇਟੇ ਕਾਲੀ ਸ਼ਾਹੀਆ। ਇਕ ਟੇਕ ਚਰਨ ਦਵਾਰ, ਹਰਿਜਨ ਆਪ ਰਖਾਈਆ। ਮੰਗੇ ਮੰਗ ਬਣ ਭਿਖਾਰ, ਅੱਗੇ ਝੋਲੀ ਆਪਣੀ ਡਾਹੀਆ। ਦੇਵੇ ਨਾਮ ਸ਼ਬਦ ਭੰਡਾਰ, ਕਿਰਪਾਨਿਧ ਦਇਆ ਕਮਾਈਆ। ਸੋਲਾਂ ਕਰਾਏ ਤਨ ਸ਼ੰਗਾਰ, ਸੋਲਾਂ ਇਛਿਆ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਿਛਲਾ ਲਿਖਿਆ ਅੱਗੇ ਵੇਖ ਵਖਾਈਆ। ਲੇਖਾ ਲਿਖਣਹਾਰ ਨਿਰੰਜਣ, ਆਦਿ ਪੁਰਖ ਅਖਵਾਇਆ। ਭਗਤ ਸੁਹੇਲਾ ਸਦਾ ਦਰਦ ਦੁੱਖ ਭੈ ਭੰਜਨ, ਭਵ ਸਾਗਰ ਪਾਰ ਕਰਾਇਆ। ਨੇਤਰ ਪਾਏ ਏਕਾ ਅੰਜਨ, ਨਾਮ ਨਾਮਾ ਆਪ ਰਖਾਇਆ। ਸਾਚਾ ਬਣੇ ਹਰਿ ਹਰਿ ਸੱਜਣ, ਸਚ ਸੁਨੇਹੜਾ ਰਿਹਾ ਘਲਾਇਆ। ਸ਼ਬਦ ਨਗਾਰੇ ਭਗਤ ਦਵਾਰੇ ਵੱਜਣ, ਸਾਚਾ ਤਾਲ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਨੁਹਾਏ ਆਪਣੇ ਮਜਨ, ਤੀਰਥ ਤਟ ਕਿਨਾਰਾ ਇਕ ਵਖਾਇਆ। ਚਰਨ ਟੇਕ ਸਾਚਾ ਟਿੱਕਾ, ਧੁਰ ਦੀਬਾਣ ਰਖਾਈਆ। ਰਸਨਾ ਰਸ ਤਜੌਣਾ ਫਿਕਾ, ਆਤਮ ਰਸ ਵਖਾਈਆ। ਨਾ ਕੋਈ ਵੱਡਾ ਵੱਡਾ ਨਿੱਕਾ, ਨਾਮ ਨਾਮਾ ਤੋਲ ਤੁਲਾਈਆ। ਤੋਲਾ ਬਣਿਆ ਜੀ ਜੀ ਕਾ, ਜੀਵਣ ਦਾਤਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੱਚਾ ਦੇਵੇ ਨਾਮ ਵਰ, ਸੱਚੀ ਸਿਖਿਆ ਇਕ ਸਿਖਾਈਆ।