ਪੁਸਤਕਾਲਾਭਾਗ ੭

੧੮ ਭਾਦਰੋਂ ੨੦੧੫ ਬਿਕ੍ਰਮੀ ਹਾਕਮ ਸਿੰਘ ਦੇ ਘਰ ਪਿੰਡ ਸਮਾਲ ਸਰ ਜ਼ਿਲਾ ਫ਼ਿਰੋਜ਼ਪੁਰ

ਤ੍ਰੈਗੁਣ ਮਾਇਆ ਰੂਪ ਅਪਾਰ, ਹਰਿ ਹਰਿ ਬਣਤ ਬਣਾਈਆ। ਬ੍ਰਹਮਾ ਵਿਸ਼ਨ ਸ਼ਿਵ ਲਾਏ ਸੇਵਾਦਾਰ, ਸੇਵਕ ਸੇਵ ਕਮਾਈਆ। ਪੰਚ ਤਤ ਕਰ ਪਿਆਰ, ਪੰਚਮ ਜੋੜ ਜੁੜਾਈਆ। ਰਕਤ ਬੂੰਦ ਹੱਡ ਮਾਸ ਨਾੜੀ ਚੰਮ ਮੇਲ ਅਪਾਰ, ਹਾਡੀ ਹਾਡੀ ਜੋੜ ਜੁੜਾਈਆ। ਮਨ ਮਤ ਕਰ ਤਿਆਰ, ਬੁੱਧੀ ਸੰਗ ਰਲਾਈਆ। ਨੂਰੋ ਨੂਰ ਹਰਿ ਉਜਿਆਰ, ਜੋਤੀ ਜੋਤ ਜਗਾਈਆ। ਨੌਂ ਦਰ ਖੋਲ੍ਹੇ ਆਪ ਕਿਵਾੜ, ਦਸਵਾਂ ਬੰਦ ਕਰਾਈਆ। ਮਾਨੁਖ ਮਾਨੁਸ ਮੇਲ ਸੰਸਾਰ, ਮਾਤਲੋਕ ਵਡਿਆਈਆ। ਆਲਸ ਨਿੰਦਰਾ ਦੇ ਵਿਚਾਰ, ਜਾਗਰਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਦੇਵੇ ਧਰਤ ਵਡਿਆਈਆ। ਪੰਚਮ ਤਤ ਤਨ ਬਣਾ, ਹਰਿ ਹਰਿ ਜੋਤ ਜਗਾਈਆ। ਜੀਵ ਜੰਤ ਅਗਣਤ ਗਣਾ, ਭੇਵ ਅਭੇਦ ਭੇਵ ਛੁਪਾਈਆ। ਸਾਚੇ ਸੰਤਾਂ ਹਿੱਸਾ ਦਏ ਵੰਡਾ, ਆਪਣੀ ਵੰਡ ਵੰਡਾਈਆ। ਦਹਿ ਦਿਸ਼ਾ ਚਾਰੇ ਕੁੰਟਾਂ ਫੇਰਾ ਪਾ, ਦਿਵਸ ਰੈਣ ਕਰੇ ਰੁਸ਼ਨਾਈਆ। ਰਵ ਸਸ ਸੂਰਜ ਚੰਨ ਰਹੇ ਸ਼ਰਮਾ, ਨੇਤਰ ਨੈਣ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਤਨ ਵੇਖ ਵਖਾਈਆ। ਗੁਰਮੁਖ ਸਾਜਣ ਤੇਰੀ ਰਾਸ, ਹਰਿ ਸਾਚੇ ਆਪ ਬਣਾਈਆ। ਵੇਖ ਵਖਾਣੇ ਪ੍ਰਿਥਮੀ ਅਕਾਸ਼, ਗਗਨ ਮੰਡਲ ਵਡ ਵਡਿਆਈਆ। ਖੇਲੇ ਖੇਲ ਸਰਬ ਗੁਣਤਾਸ, ਗੁਣ ਦਾਤਾ ਬੇਪਰਵਾਹੀਆ। ਆਦਿ ਜੁਗਾਦਿ ਜਗਤ ਤਮਾਸ਼, ਵੇਖਣਹਾਰ ਹਰ ਘਟ ਥਾਈਂਆ। ਲੇਖਾ ਜਾਣੇ ਪਵਣ ਸਵਾਸ, ਆਪਣੀ ਜਿਹਵਾ ਵੇਖ ਵਖਾਈਆ। ਵਾਸਨਾ ਵੇਖੇ ਨਾਸਕਾ ਨਾਸ, ਸਰਵਨ ਕੰਨ ਸੁਣੇ ਸ਼ਨਵਾਈਆ। ਦੰਦ ਬਤੀਸਾ ਕਰੇ ਹਾਸ, ਮੁਖੜਾ ਮੁਖ ਬਿਗਸਾਈਆ। ਨੇਤਰ ਨੈਣਾਂ ਵਸੇ ਪਾਸ, ਨਿਝ ਨੇਤਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਵੇਖ ਵਖਾਈਆ। ਗੁਰਮੁਖ ਸਾਜਣ ਤੇਰੀ ਧਾਰ, ਹਰਿ ਹਰਿ ਆਪ ਚਲਾਈਆ। ਪੰਚ ਤਤ ਤੱਤ ਕਰ ਪਿਆਰ, ਆਤਮ ਬ੍ਰਹਮ ਜਣਾਈਆ। ਹਉਮੇ ਹੰਗਤਾ ਰੋਗ ਨਿਵਾਰ, ਚਿੰਤਾ ਸੋਗ ਮਿਟਾਈਆ। ਮਾਇਆ ਮਮਤਾ ਦਏ ਦੁਰਕਾਰ, ਦਰ ਦਵਾਰ ਰਹਿਣ ਨਾ ਪਾਈਆ। ਆਸਾ ਮਨਸਾ ਤ੍ਰਿਸ਼ਨਾ ਦੇਵੇ ਮਾਰ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਈਆ। ਮਨ ਮਨਸਾ ਨਾ ਕਹੇ ਲਲਕਾਰ, ਏਕਾ ਖੰਡਾ ਰਿਹਾ ਵਖਾਈਆ।

ਮਤ ਮਤਵਾਲੀ ਕਰੇ ਵਿਚਾਰ, ਏਕਾ ਵਿਦਿਆ ਸਚ ਪੜ੍ਹਾਈਆ। ਬੁੱਧ ਬਬੇਕੀ ਵਿਚ ਸੰਸਾਰ, ਏਕਾ ਏਕੀ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੱਜਣ ਸਾਚੇ ਤੇਰੀ ਰਿਹਾ ਬਣਤ ਬਣਾਈਆ। ਪੰਜ ਤਤ ਹਰਿ ਸਮਰਥ, ਆਪਣਾ ਆਪ ਟਿਕਾਇੰਦਾ। ਹਰਿਜਨ ਰਾਖੇ ਦੇ ਕਰ ਹੱਥ, ਹਰਿ ਆਪੇ ਵੇਖ ਵਖਾਇੰਦਾ। ਸ਼ਬਦ ਜਣਾਈ ਅਕੱਥਨਾ ਅਕੱਥ, ਕਥਨੀ ਕਥ ਕਥ ਨਾ ਕੋਈ ਸੁਣਾਇੰਦਾ। ਨਾਮ ਚੜ੍ਹਾਏ ਸਾਚੇ ਰਥ, ਰਥ ਰਥਵਾਹੀ ਆਪ ਅਖਵਾਇੰਦਾ। ਪੰਚ ਵਿਕਾਰਾ ਪਾਏ ਨੱਥ, ਏਕਾ ਡੋਰੀ ਨਾਮ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਵੇਖ ਵਖਾਇੰਦਾ। ਗੁਰਮੁਖ ਸੱਜਣ ਕਾਇਆ ਚੋਲਾ, ਗੁਰ ਸਤਿਗੁਰ ਆਪ ਰੰਗਾਇਆ। ਪੰਜ ਤਤ ਦਵਾਰੇ ਹੋਇਆ ਗੋਲਾ, ਦਿਵਸ ਰੈਣ ਵੇਖ ਵਖਾਇਆ। ਨਾਦੀ ਸ਼ਬਦ ਵਜਾਏ ਸਾਚਾ ਢੋਲਾ, ਏਕਾ ਮੰਗਲ ਗਾਇਆ। ਦਰ ਦਵਾਰਾ ਏਕਾ ਖੋਲ੍ਹਾ, ਏਕਾ ਭਿਛਿਆ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਵੇਖ ਵਖਾਇਆ। ਗੁਰਸਿਖ ਸਾਚੇ ਤੇਰੀ ਪ੍ਰੀਤ, ਹਰਿ ਹਰਿ ਆਪ ਉਪਾਈਆ। ਆਪੇ ਵੇਖੇ ਹਸਤ ਕੀਟ, ਊਚਾਂ ਨੀਚਾਂ ਆਪ ਸਮਾਈਆ। ਆਪੇ ਜਾਣੇ ਆਪਣੀ ਰੀਤ, ਹਰਿਜਨ ਸਾਚੇ ਰਿਹਾ ਸਮਝਾਈਆ। ਸਦਾ ਸੁਹੇਲਾ ਹੋਏ ਪਤਤ ਪੁਨੀਤ, ਪਤਤ ਪਾਵਣ ਪਤਤ ਪਾਪੀ ਰਿਹਾ ਤਰਾਈਆ। ਇਕ ਵਖਾਏ ਧਾਮ ਅਨਡੀਠ, ਹਰਿ ਸਾਚੇ ਜੋਤ ਜਗਾਈਆ। ਦਿਵਸ ਰੈਣ ਅੱਠੇ ਪਹਿਰ ਲੱਖ ਚੁਰਾਸੀ ਪਰਖੇ ਨੀਤ, ਲੇਖਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਵੇਖੇ ਸਹਿਜ ਸੁਭਾਈਆ। ਗੁਰਸਿਖ ਸਾਜਣ ਤੇਰਾ ਬਾਣਾ, ਹਰਿ ਹਰਿ ਆਪ ਸੁਹਾਇਆ। ਕੋਟਨ ਕੋਟ ਕੋਟੀ ਤਰਸੇ ਰਾਜਾ ਰਾਣਾ, ਹੱਥ ਕਿਸੇ ਨਾ ਆਇਆ। ਕੋਟਨ ਕੋਟ ਵਸਣ ਜਗਤ ਮਕਾਨਾ, ਉਚ ਮਹੱਲਾ ਨਜ਼ਰ ਨਾ ਆਇਆ। ਗੁਰਮੁਖਾਂ ਦੇਵੇ ਨਾਮ ਬਬਾਨਾ, ਘਰ ਘਰ ਫੇਰਾ ਪਾਇਆ। ਮੂਰਖ ਮੂੜ ਮੁਗਧ ਬਣਾਏ ਚਤੁਰ ਸੁਘੜ ਸਿਆਣਾ, ਏਕਾ ਮੰਤਰ ਨਾਮ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਤੇਰੀ ਸੇਵਾ ਸੇਵਕ ਆਪ ਕਮਾਇਆ। ਗੁਰਮੁਖ ਸਾਚਾ ਸੱਜਣ ਸ਼ਾਹ, ਹਰਿ ਸੋਹੇ ਬੰਕ ਦਵਾਰ। ਦਰ ਦਰ ਮੰਗੇ ਬੇਪਰਵਾਹ, ਭੇਖੀ ਭੇਖ ਅਪਾਰ। ਸਿਫ਼ਤੀ ਸਿਫ਼ਤ ਕਰੇ ਸਲਾਹ, ਲੇਖਾ ਲਿਖ ਲਿਖੇ ਵਿਚ ਸੰਸਾਰ, ਦੋ ਜਹਾਨੀ ਬਣ ਮਲਾਹ, ਬੇੜਾ ਕਰਨ ਆਇਆ ਪਾਰ। ਨਿਥਾਵਿਆਂ ਦੇਵੇ ਸਾਚਾ ਥਾਂ, ਸਾਚਾ ਧਾਮ ਚਰਨ ਦਵਾਰ। ਆਪੇ ਪਿਤਾ ਆਪੇ ਮਾਂ, ਗੁਰਮੁਖ ਉਠਾਏ ਬਾਲ ਅੰਞਾਣ। ਸਦਾ ਸੁਹੇਲਾ ਦੇਵੇ ਠੰਡੀ ਛਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਵੇਖੇ ਦਰ, ਦਰ ਸਾਚਾ ਘਰ ਸਾਚਾ ਹਰਿ ਹਰਿ ਕਰੇ ਪਰਵਾਨ। ਗੁਰਮੁਖ ਤੇਰਾ ਸਾਚਾ ਰਾਜ, ਹਰਿ ਹਰਿ ਚਰਨ ਦਵਾਰਿਆ। ਕਲਜੁਗ ਅੰਤਮ ਧਰੂ ਪ੍ਰਹਿਲਾਦ ਆਵੇ ਲਾਜ, ਨਿਉਂ ਨਿਉਂ ਵੇਖਣ ਨੈਣ ਉਘਾੜਿਆ। ਪਾਰਬ੍ਰਹਮ ਪ੍ਰਭ ਲੋਕਮਾਤ ਰਚਿਆ ਕਾਜ, ਕਵਣ ਦਵਾਰੇ ਜੋਤ ਜਗਾ ਰਿਹਾ। ਕਵਣ ਭਗਤ ਕਵਣ ਗੁਰਸਿਖ ਕਵਣ ਸੰਤ ਕਵਣ ਗੁਰਮੁਖ ਮਾਰੇ ਵਾਜ, ਸੋਏ ਆਪ ਉਠਾ ਰਿਹਾ। ਧੁਰਦਰਗਾਹੀ ਸੋਹੰ ਸ਼ਬਦ ਦੇਵੇ ਸਾਚੀ ਦਾਤ, ਦਾਤਾ ਦਾਨੀ ਝੋਲੀ ਪਾ ਰਿਹਾ। ਹਰਿਸੰਗਤ ਬਣਾਏ ਸਚ ਬਰਾਤ, ਗੁਰਮੁਖ ਆਤਮ ਨਾਰੀ ਇਕ ਪਰਨਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਮਲਾਪਾਤੀ ਸਗਨ ਮਨਾ ਰਿਹਾ। ਕਮਲਾਪਾਤੀ ਸਾਜਣ ਹਰਿ, ਹਰਿ ਰਚਨ ਰਚਾਇੰਦਾ। ਆਪੇ ਫੂਲਣ ਮਾਲਾ ਹਾਰ ਪਾਏ ਗਲ, ਆਪੇ ਵੇਖ ਵਖਾਇੰਦਾ। ਆਪ ਸੀਸ ਸੇਹਰਾ ਲਏ ਧਰ, ਆਪ ਵਾਗ

ਗੁੰਦਾਇੰਦਾ। ਆਪੇ ਰਾਂਗਲੀ ਮਹਿੰਦੀ ਹੱਥ ਲਾਲ ਲਏ ਕਰ, ਆਪੇ ਗਾਨਾ ਤੰਦ ਰਖਾਇੰਦਾ। ਸ਼ਬਦ ਵਿਚੋਲਾ ਵੇਖੇ ਦੋਵੇਂ ਦਰ, ਏਕਾ ਦੂਜੇ ਘਰ ਫੇਰੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰਸ ਦਿਖਾਇੰਦਾ। ਸ਼ਬਦ ਰੰਗੀਲਾ ਸਾਚਾ ਲਾੜਾ, ਹਰਿ ਸਾਚੇ ਆਪ ਸਜਾਇਆ। ਆਪਣੇ ਘੋੜੇ ਆਪੇ ਚਾੜ੍ਹਾ, ਆਪੇ ਵੇਖਣ ਆਇਆ। ਬਹੱਤਰ ਨਾੜੀ ਵੱਜੇ ਤਾੜਾ, ਸਾਚਾ ਵਾਜਾ ਇਕ ਵਜਾਇਆ। ਪੰਚਮ ਸਖੀਆਂ ਲਾਇਆ ਅਖਾੜਾ, ਗੀਤ ਸੁਹਾਗੀ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸਗਨ ਮਨਾਇਆ। ਸੁਰਤ ਸਵਾਣੀ ਕਰ ਪਿਆਰੀ, ਗੁਰਮੁਖ ਘਰ ਵਧਾਈਆ। ਚੜ੍ਹਿਆ ਤੇਲ ਹਾਣੀਆਂ ਹਾਣੀ, ਏਕਾ ਵਟਨਾ ਲਾਈਆ। ਹੱਥ ਕਲੀਰੇ ਬੈਠੀ ਬੰਨ੍ਹ ਸਵਾਣੀ, ਸਾਚਾ ਸਗਨ ਮਨਾਇਆ। ਮਾਤਾ ਉਤੋਂ ਵਾਰੇ ਪਾਣੀ, ਅੰਮ੍ਰਿਤ ਧਾਰਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਆਪਣਾ ਆਪ ਸੁਹਾਈਆ। ਸਾਚਾ ਲਾੜਾ ਹੋ ਤਿਆਰ, ਸੀਸ ਦਸਤਾਰ ਟਿਕਾਇੰਦਾ। ਪੁਰਖ ਅਗੰਮਾ ਕਰ ਪਿਆਰ, ਆਪਣੇ ਰਾਹੇ ਪਾਇੰਦਾ। ਆਪੇ ਹੋਇਆ ਅਸਵ ਅਸਵਾਰ, ਸ਼ਾਹ ਅਸਵਾਰਾ ਨਾਉਂ ਧਰਾਇੰਦਾ। ਲੋਆਂ ਪੁਰੀਆਂ ਆਇਆ ਬਾਹਰ, ਲੋਕਮਾਤ ਵੇਖ ਵਖਾਇੰਦਾ। ਗੁਰਮੁਖ ਵੇਖੇ ਤੇਰਾ ਇਕ ਦਵਾਰ, ਦਰ ਦਵਾਰੇ ਡੇਰਾ ਲਾਇੰਦਾ। ਸ਼ਬਦ ਵਿਚੋਲਾ ਖ਼ਬਰਦਾਰ, ਘਰ ਸੁਤਿਆਂ ਜਾ ਜਗਾਇੰਦਾ। ਬਾਹਰ ਬੈਠਾ ਹਰਿ ਨਿਰੰਕਾਰ, ਆਪਣੇ ਨੂਰ ਸਮਾਇੰਦਾ। ਜੋਤੀ ਚਮਕੇ ਅਪਰ ਅਪਾਰ, ਭੇਵ ਕੋਈ ਨਾ ਪਾਇੰਦਾ। ਲਸ਼ਕਰ ਫੌਜ ਨਾ ਕੋਈ ਸ਼ਾਹੀ ਦਰਬਾਰ, ਦਰ ਦਰਬਾਨ ਨਾ ਕੋਈ ਵਖਾਇੰਦਾ। ਬਰਛੀ ਤੀਰ ਨਾ ਕੋਈ ਕਟਾਰ, ਖੰਡਾ ਖੜਗ ਨਾ ਕੋਈ ਚਮਕਾਇੰਦਾ। ਇਕ ਇਕੱਲਾ ਏਕਾ ਏਕੰਕਾਰ, ਆਪ ਆਪਣੀ ਕਲ ਵਰਤਾਇੰਦਾ। ਆਦਿ ਨਿਰੰਜਣ ਲੈ ਅਵਤਾਰ, ਜੋਤ ਨਿਰੰਜਣ ਵੇਖਣ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਵਿਚੋਲਾ ਏਹ ਸਮਝਾਇੰਦਾ। ਸ਼ਬਦ ਵਿਚੋਲਾ ਧੁਰ ਸੰਦੇਸ਼ਾ ਏਕਾ ਏਕ ਸੁਣਾਈਆ। ਦਰ ਦਵਾਰ ਆਇਆ ਹਰਿ ਨਰ ਨਰ ਨਰੇਸ਼ਾ, ਸੀਸ ਸੇਹਰਾ ਇਕ ਬੰਧਾਈਆ। ਸਰਬਾਲਾ ਬਣਿਆ ਗੁਰ ਦਸਮੇਸ਼ਾ, ਦੋਹਾਂ ਜੋੜ ਜੁੜਾਈਆ। ਲੱਖ ਚੁਰਾਸੀ ਕਿਸੇ ਨਾ ਦੇਖਾ, ਨਾ ਕੋਈ ਸੀਸ ਝੁਕਾਈਆ । ਪੰਡਤ ਪਾਂਧਾ ਨਾ ਕੋਈ ਦੱਸੇ ਰੇਖਾ, ਨਾ ਕੋਈ ਦਿਵਸ ਸੁਹਾਈਆ। ਨਾ ਕੋਈ ਮੁੱਛ ਦਾੜ੍ਹੀ ਨਾ ਰੱਖੇ ਕੇਸਾ, ਨਾ ਕੋਈ ਮੂੰਡ ਮੁੰਡਾਈਆ। ਤਿਸ ਪੁਰਖ ਕੋ ਸਦਾ ਅਦੇਸਾ, ਨਿਰਗੁਣ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਏ ਸੁਨੇਹੜਾ ਕਾਇਆ ਘਰ, ਘਰ ਸਾਚਾ ਆਪ ਸੁਹਾਈਆ। ਕਾਇਆ ਘਰ ਵੇਖ ਮਹੱਲਾ, ਸੁਰਤੀ ਸੁਰਤ ਜਗਾਈਆ। ਵਰੁਨ ਆਇਆ ਇਕ ਅਕੱਲਾ, ਬਾਹਰ ਬੈਠਾ ਬੇਪਰਵਾਹੀਆ। ਆਪਣੇ ਤਨ ਵਟਨਾ ਆਪੇ ਮਲਾ, ਆਪੇ ਮੈਲ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਸਖੀਆਂ ਰਿਹਾ ਉਠਾਈਆ। ਸਾਚੀ ਸਖੀ ਉਠ ਨਿਧਾਨ, ਸ਼ਬਦੀ ਸ਼ਬਦ ਜਣਾਇਆ। ਬਸਤਰ ਕਰ ਤਨ ਪਰਵਾਨ, ਸੋਲਾਂ ਸ਼ਿੰਗਾਰ ਵਖਾਇਆ। ਨੇਤਰ ਕਜਲਾ ਨਾਮ ਦਾਨ, ਏਕਾ ਧਾਰ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੁਰਤ ਸਵਾਣੀ ਦਏ ਵਖਾਇਆ। ਸੁਰਤ ਸਵਾਣੀ ਲੈ ਅੰਗੜਾਈ, ਆਪਣਾ ਨੈਣ ਉਘਾੜਿਆ। ਸਾਚੇ ਘਰ ਹੋਈ ਕੁੜਮਾਈ, ਕੰਤ ਵੇਖਿਆ ਹਾਣੀ ਹਾਣੀਆਂ। ਮਾਪਿਆਂ ਘਰ ਬੈਠੀ ਧੀ ਬਾਹਰ ਬੈਠਾ ਇਕ ਜਵਾਈ, ਨਾ ਮੰਗੇ ਪੀਣਾ ਖਾਣਿਆਂ। ਨਾ ਬੋਲੇ ਕਿਸੇ ਨਾਲ ਚਾਚੀ ਤਾਈ, ਭੈਣ ਭਾਈ ਨਾ ਕੋਈ ਸਿਆਣਿਆਂ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਵਿਚੋਲਾ ਵੇਖ ਵਖਾਣਿਆਂ। ਜਗਤ ਵਿਚੋਲਾ ਸ਼ਬਦ ਗੁਰ, ਏਕਾ ਏਕ ਰਖਾਇਆ। ਦੋਹਾਂ ਮਿਲਾਵਾ ਕਰੇ ਧੁਰ, ਸਾਚਾ ਰਾਹ ਜਣਾਇਆ। ਸਾਚੀ ਜੋੜੀ ਜਾਏ ਜੁੜ, ਵਿਛੜ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇਆ। ਕੰਤ ਭਤਾਰਾ ਹਰਿ ਭਗਵੰਤ, ਵੇਖੇ ਦਰ ਦਰਵਾਜਿਆ। ਕਵਣ ਦਵਾਰੇ ਸਾਜਣ ਸੰਤ, ਗੁਰਮੁਖ ਗ਼ਰੀਬ ਨਿਵਾਜ਼ਿਆ। ਆਪੇ ਜਾਣੇ ਆਪਣੀ ਖੇਲ ਭੇਵ ਨਾ ਜਾਣੇ ਜੀਵ ਜੰਤ, ਖੇਲੇ ਖੇਲ ਆਦਿ ਜੁਗਾਦਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਪਾਰਬ੍ਰਹਮ ਬ੍ਰਹਮ ਬ੍ਰਹਿਮਾਦਿਆ। ਸੁਰਤ ਸਵਾਣੀ ਕਰ ਸ਼ਿੰਗਾਰ, ਨੇਤਰ ਨੈਣ ਰਹੀ ਸ਼ਰਮਾਈਆ। ਆਪਣੇ ਅੰਦਰੋਂ ਆਈ ਬਾਹਰ, ਨੌਂ ਦਵਾਰੇ ਦਏ ਤਜਾਈਆ। ਮਿਲੇ ਮੇਲ ਮੀਤ ਮੁਰਾਰ, ਏਕਾ ਆਸ ਰਖਾਈਆ। ਪੁਰਖ ਅਬਿਨਾਸ਼ੀ ਪਾਵੇ ਸਾਰ, ਆਪ ਆਪਣੀ ਭੁਜਾਂ ਉਠਾਈਆ। ਅੰਦਰ ਮੰਦਰ ਖੋਲ੍ਹ ਕਿਵਾੜ, ਏਕਾ ਧਾਮ ਰਖਾਈਆ। ਸਾਚੀ ਸੇਜਾ ਕਰ ਪਿਆਰ, ਆਤਮ ਵੇਖ ਵਖਾਈਆ। ਮੇਲ ਮਿਲਾਵਾ ਹਰਿ ਮੀਤ ਮੁਰਾਰ, ਕੰਤ ਕੰਤੂਹਲਾ ਨਾਉਂ ਧਰਾਈਆ। ਸ਼ਬਦ ਝੂਲਾ ਝੁਲਾਏ ਅਪਰ ਅਪਾਰ, ਇਕ ਹੁਲਾਰਾ ਰਿਹਾ ਦਵਾਈਆ। ਨਿਰਮਲ ਜੋਤੀ ਜਗੇ ਅਗੰਮ ਅਪਾਰ, ਦੀਵਾ ਬਾਤੀ ਨਾ ਕੋਈ ਰਖਾਈਆ। ਗੁਰਮੁਖ ਨਾਰੀ ਕਰ ਪਿਆਰ, ਹਰਿ ਹਰਿ ਕੰਤ ਰਹੀ ਹੰਢਾਈਆ। ਮਿਲਿਆ ਮੇਲ ਵਿਚ ਸੰਸਾਰ, ਲੋਕਮਾਤ ਵੱਜੀ ਵਧਾਈਆ। ਕਲਜੁਗ ਅੰਤਮ ਲੈ ਅਵਤਾਰ, ਨਿਹਕਲੰਕ ਵੱਡੀ ਵਡਿਆਈਆ। ਗੁਰਮੁਖਾਂ ਸੁਹਾਏ ਬੰਕ ਦਵਾਰ, ਦਰ ਦਵਾਰਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਿਰਪਾਨਿਧ ਨਾਉਂ ਰਖਾਈਆ। ਹਰਿ ਚਰਨ ਦਵਾਰਾ ਸਚ ਹੈ, ਸਾਚੋ ਸਾਚ ਸਮਾਏ। ਕਾਇਆ ਮਾਟੀ ਭਾਂਡਾ ਕੱਚ ਹੈ, ਥਿਰ ਰਹਿਣ ਨਾ ਪਾਏ। ਨੌਂ ਦਵਾਰੇ ਰਿਹਾ ਨੱਚ ਹੈ, ਮਨ ਮਨੂਆ ਹੋ ਹਲਕਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਲਏ ਤਰਾਏ। ਹਰਿ ਚਰਨ ਦਵਾਰਾ ਹਰਿ ਰੰਗ, ਹਰਿ ਹਰਿ ਰੰਗ ਰੰਗਾਇੰਦਾ। ਗੁਰਮੁਖ ਮੰਗੀ ਸਾਚੀ ਮੰਗ, ਪ੍ਰਭ ਪੂਰਨ ਭਿਛਿਆ ਪਾਇੰਦਾ। ਆਤਮ ਵਖਾਏ ਸਚ ਪਲੰਘ, ਸਚ ਸਿੰਘਾਸਣ ਆਸਣ ਲਾਇੰਦਾ। ਏਕਾ ਸ਼ਬਦ ਇਕ ਤਰੰਗ, ਏਕਾ ਧਾਰ ਵਹਾਇੰਦਾ। ਏਕਾ ਤੀਰਥ ਏਕਾ ਤਟ, ਏਕਾ ਗੋਦਾਵਰੀ ਏਕਾ ਗੰਗ, ਏਕਾ ਜਲ ਸਮਾਇੰਦਾ। ਏਕਾ ਰੂਪ ਏਕਾ ਰੰਗ ਕੱਟਣਹਾਰਾ ਭੁੱਖ ਨੰਗ, ਜਨ ਭਗਤਾਂ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਦਵਾਰ ਇਕ ਵਖਾਇੰਦਾ । ਚਰਨ ਦਵਾਰ ਹਰਿ ਰੰਗ ਰਾਤਾ, ਗੁਰਮੁਖਾਂ ਮੁਖ ਸਲਾਹੀਆ। ਮੇਟ ਮਿਟਾਏ ਅੰਧੇਰੀ ਰਾਤਾ, ਏਕਾ ਚੰਦ ਚੜ੍ਹਾਈਆ। ਚਰਨ ਕਵਲ ਬੰਧਾਏ ਸਾਚਾ ਨਾਤਾ, ਦੋ ਜਹਾਨਾਂ ਵੇਖ ਵਖਾਈਆ। ਦਰਸ ਦਿਖਾਏ ਇਕ ਇਕਾਂਤਾ, ਏਕਾ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਦਵਾਰਾ ਏਕਾ ਬੂਝ ਬੁਝਾਈਆ । ਚਰਨ ਦਵਾਰ ਹਰਿ ਸਾਚਾ ਸੱਜਣ, ਗੁਰਮੁਖਾਂ ਮੇਲ ਮਿਲਾਇੰਦਾ। ਨੇਤਰ ਨੈਣ ਪਾਏ ਕੱਜਲ, ਅੰਧ ਅੰਧੇਰ ਗਵਾਇੰਦਾ। ਦੁਰਮਤ ਮੈਲ ਧਵਾਏ ਕਰਾਏ ਮਜਨ, ਸਾਚਾ ਧਾਮ ਸੁਹਾਇੰਦਾ। ਆਦਿ ਜੁਗਾਦੀ ਆਇਆ ਪਰਦੇ ਕੱਜਣ, ਨਾਮ ਪਰਦਾ ਏਕਾ ਪਾਇੰਦਾ। ਕਾਲ ਨਗਾਰੇ ਘਰ ਘਰ ਸਿਰ ਸਿਰ ਵੱਜਣ, ਧਰਮ ਰਾਏ ਡੌਰੂ ਵਾਇੰਦਾ । ਕਿਸੇ ਨਾ ਮੇਲ ਕੋਈ ਸੱਜਣ, ਨਾ ਕੋਈ ਮੇਲ ਮਿਲਾਇੰਦਾ। ਲਾੜੀ ਮੌਤ ਚਾਰੇ ਕੁੰਟ ਆਏ ਨੱਚਣ, ਲੋਕਮਾਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਦਵਾਰ ਹਰਿ ਨਿਰੰਕਾਰ ਏਕਾ

ਬੂਝ ਬੁਝਾਇੰਦਾ। ਚਰਨ ਦਵਾਰ ਹਰਿ ਗੋਬਿੰਦ, ਹਰਿ ਹਰਿ ਨਜ਼ਰੀ ਆਇਆ। ਮੇਟ ਮਿਟਾਏ ਸਗਲੀ ਚਿੰਦ, ਚਿੰਤਾ ਚਿਖਾ ਗਵਾਇਆ। ਗੁਰਮੁਖ ਉਪਜਾਏ ਆਪਣੀ ਬਿੰਦ, ਆਪ ਆਪਣੀ ਰਕਤ ਤਰਾਇਆ। ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧ, ਗਹਿਰ ਗੰਭੀਰ ਸਮਾਇਆ। ਮਨਮੁਖ ਲਗਾਏ ਆਪਣੀ ਨਿੰਦ, ਨਿੰਦਕ ਨਿੰਦਿਆ ਮੁਖ ਭਰਾਇਆ। ਜੋਧਾ ਸੂਰਾ ਵਡ ਮਰਗਿੰਦ, ਗੁਰਮੁਖ ਲਏ ਉਠਾਇਆ। ਦਾਤਾ ਦਾਨੀ ਦੇਵੇ ਦਾਨ ਗੁਣੀ ਗਹਿੰਦ, ਨਾਮ ਝੋਲੀ ਦਏ ਭਰਾਇਆ। ਪ੍ਰਗਟ ਹੋਏ ਧਰਤ ਧਵਲ ਹਿੰਦ, ਭਾਰਤ ਖੰਡੀ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਨਾਤਾ ਇਕ ਬੰਧਾਇਆ। ਚਰਨ ਨਾਤਾ ਧੁਰ ਸੰਜੋਗ, ਗੁਰਮੁਖ ਵਡ ਵਡਿਆਈਆ। ਆਦਿ ਜੁਗਾਦਿ ਨਾ ਹੋਏ ਵਿਜੋਗ, ਨਾ ਕੋਈ ਮੁਖ ਭਵਾਈਆ। ਆਤਮ ਰਸ ਸਾਚਾ ਭੋਗੇ ਭੋਗ, ਰਸ ਰਸੀਆ ਆਪ ਅਖਵਾਈਆ। ਸ਼ਬਦ ਚੁਗਾਏ ਸਾਚੀ ਚੋਗ, ਮਾਣਕ ਮੋਤੀ ਹੰਸ ਸੁਹਾਈਆ। ਏਕਾ ਦੇਵੇ ਸਾਚਾ ਜੋਗ, ਚਰਨ ਪ੍ਰੀਤੀ ਇਕ ਸਿਖਾਈਆ। ਪ੍ਰਗਟ ਹੋ ਦਰਸ ਦੇਵੇ ਹਰਿ ਅਮੋਘ, ਗੁਰਮੁਖਾਂ ਵੱਜੇ ਵਧਾਈਆ। ਦੂਈ ਦਵੈਤੀ ਹਉਂਮੇ ਹੰਗਤਾ ਕਟੇ ਰੋਗ, ਮਹੱਲ ਅਟੱਲ ਅਚਲ ਉਚ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਕਵਲ ਉਪਰ ਧਵਲ, ਜਨ ਭਗਤਾਂ ਮੇਲ ਮਿਲਾਈਆ। ਧਰਤ ਧਵਲ ਸਹਾਰਾ, ਬ੍ਰਹਿਮੰਡਾਂ ਰਾਹ ਤਕਾਈਆ। ਗਗਨ ਮੰਡਲ ਰੋਵੇ ਜ਼ਾਰੋ ਜ਼ਾਰਾ, ਨੇਤਰ ਨੀਰ ਵਹਾਈਆ। ਬ੍ਰਹਮਾ ਚਾਰੇ ਮੁਖ ਕਰੇ ਪੁਕਾਰਾ, ਅੱਠੇ ਪਹਿਰ ਗਾਈਆ। ਸ਼ਿਵ ਸ਼ੰਕਰ ਮੁੰਡੀਆਂ ਪਾਵੇ ਹਾਰਾ, ਸੀਸ ਆਪਣਾ ਭੇਟ ਚੜ੍ਹਾਈਆ। ਕਰੋੜ ਤੇਤੀਸਾ ਕਰੇ ਵਿਚਾਰਾ, ਸੁਰਪਤ ਰਾਜਾ ਇੰਦ ਵੇਖ ਵਖਾਈਆ। ਨੌਂ ਖੰਡ ਪ੍ਰਿਥਮੀ ਕਰੇ ਕਾਰਾ, ਕਰਨ ਕਾਰਨ ਆਪ ਹੋ ਜਾਈਆ। ਲੱਖ ਚੁਰਾਸੀ ਜਨਮ ਹਾਰਾ, ਜੂਏ ਜਨਮ ਗਵਾਈਆ। ਗੁਰਮੁਖ ਵਿਰਲੇ ਪਾਵੇ ਸਾਰਾ, ਜਿਸ ਜਨ ਬੂਝ ਬੁਝਾਈਆ। ਚਰਨ ਕਵਲ ਕਵਲ ਚਰਨ ਢਹਿ ਪਏ ਦਵਾਰਾ, ਮੋਖ ਮੁਕਤ ਗੁਰਚਰਨ ਹੇਠਾਂ ਰਹੀ ਸ਼ਰਮਾਈਆ। ਗੁਰਮੁਖ ਤੇਰਾ ਉਚ ਮੁਨਾਰਾ, ਦਿਸ ਕਿਸੇ ਨਾ ਆਈਆ। ਭਰਿਆ ਰਹੇ ਹਰਿ ਭੰਡਾਰਾ, ਪ੍ਰਭ ਸਾਚਾ ਆਪ ਵਰਤਾਈਆ। ਦੀਪਕ ਜੋਤੀ ਜਗੇ ਅਪਾਰਾ, ਨੂਰੋ ਨੂਰ ਸਮਾਈਆ। ਇਕ ਇਕੱਲਾ ਬੈਠਾ ਏਕਾ ਏਕੰਕਾਰਾ, ਗੁਰਮੁਖਾਂ ਰਾਹ ਤਕਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਜੁਗ ਪਾਵੇ ਸਾਰਾ, ਦਰ ਦਰ ਘਰ ਘਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਦਵਾਰਾ ਸਾਚਾ ਘਰ, ਘਰ ਸਾਚਾ ਇਕ ਸੁਹਾਈਆ। ਚਰਨ ਦਵਾਰ ਹਰਿਜਨ ਵੇਖ, ਆਪਣਾ ਮੂਲ ਚੁਕਾਈਆ। ਨੇਤਰ ਲੋਚਣ ਨੈਣ ਪੇਖ, ਤ੍ਰਿਸ਼ਨਾ ਤ੍ਰਿਪਤ ਕਰਾਇਆ। ਮੇਟਣਹਾਰਾ ਬਿਧਨਾ ਲੇਖ, ਲੇਖਾ ਲੇਖੇ ਲਏ ਲਗਾਇਆ। ਵੇਖ ਵਖਾਏ ਦੇਸ ਪ੍ਰਦੇਸ਼, ਦੂਰ ਨੇੜ ਨਾ ਕੋਈ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਵੇਖ ਵਖਾਈਆ।

ਪਾਰਬ੍ਰਹਮ ਪੁਰਖ ਅਬਿਨਾਸ਼ਾ, ਘਟ ਘਟ ਆਪ ਸਮਾਇਆ। ਖੇਲੇ ਖੇਲ ਪ੍ਰਿਥਮੀ ਆਕਾਸ਼ਾ, ਅਕਾਸ਼ ਅਕਾਸ਼ਾ ਵਿਚ ਸਮਾਇਆ। ਭਗਤ ਸੁਹੇਲਾ ਹੋਏ ਦਾਸਨ ਦਾਸਾ, ਲੋਕਮਾਤ ਫੇਰਾ ਪਾਇਆ। ਨਿਝ ਘਰ ਆਤਮ ਰੱਖੇ ਵਾਸਾ, ਦਰ ਦਰਵਾਜ਼ਾ ਵੇਖ ਵਖਾਇਆ। ਸ਼ਾਹੋ ਭੂਪ ਹਰਿ ਗ਼ਰੀਬ ਨਿਵਾਜ਼ਾ, ਸ਼ਾਹ ਸੁਲਤਾਨਾ ਆਪ ਅਖਵਾਇਆ। ਸ਼ਬਦ ਅਨਾਦੀ ਧੁਨ ਵਜਾਏ ਅਨਹਦ ਵਾਜਾ, ਰਾਗ ਰਾਗਨੀ ਸੇਵਾ ਲਾਇਆ। ਸ਼ਬਦ ਰੱਖੇ ਚਿੱਟਾ ਅਸਵ ਤਾਜਾ, ਸਚ ਸਿੰਘਾਸਣ ਆਸਣ ਲਾਇਆ। ਜਨ ਭਗਤ ਸਵਾਰੇ ਆਪੇ ਕਾਜਾ, ਪੁਰਖ ਅਬਿਨਾਸ਼ੀ ਡੇਰਾ ਲਾਇਆ। ਸ਼ਬਦ

ਸ਼ਬਦੀ ਮਾਰੇ ਵਾਜਾ, ਦਿਵਸ ਰੈਣ ਰਿਹਾ ਜਗਾਇਆ। ਕਲਜੁਗ ਜੋਤ ਅੰਤਮ ਪ੍ਰਗਟਾਏ ਦੇਸ ਮਾਝਾ, ਸੰਬਲ ਨਗਰੀ ਧਾਮ ਸੁਹਾਇਆ। ਧੁਰਦਰਗਾਹੀ ਆਇਆ ਭਾਜਾ, ਰਾਮ ਰਾਮਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਲੇਖ ਲਿਖਾਇਆ। ਪਾਰਬ੍ਰਹਮ ਪ੍ਰਭ ਪੁਰਖ ਸੁਲਤਾਨਾ, ਏਕਾ ਏਕੰਕਾਰਿਆ। ਜੋਤੀ ਨੂਰ ਜਗੇ ਮਹਾਨਾ, ਜੋਤੀ ਜੋਤ ਡਗਮਗਾ ਰਿਹਾ। ਸ਼ਬਦੀ ਸ਼ਬਦ ਇਕ ਤਰਾਨਾ, ਏਕਾ ਨਾਦ ਵਜਾ ਰਿਹਾ। ਲੋਆਂ ਪੁਰੀਆਂ ਵੇਖ ਵਖਾਣਾ, ਬ੍ਰਹਿਮੰਡਾਂ ਖੰਡਾਂ ਆਪ ਸਮਾ ਰਿਹਾ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਦੇਵੇ ਦਾਨਾ, ਨਾਮ ਭਿਛਿਆ ਝੋਲੀ ਪਾ ਰਿਹਾ। ਲੱਖ ਚੁਰਾਸੀ ਕਰ ਪਛਾਣਾ, ਗੁਰਮੁਖ ਸੋਏ ਮਾਤ ਉਠਾ ਰਿਹਾ। ਆਦਿ ਜੁਗਾਦਿ ਜੁਗ ਜੁਗ ਜਨ ਭਗਤਾਂ ਹੱਥੀਂ ਬੰਨ੍ਹੇ ਗਾਨਾ, ਭਗਤ ਵਛਲ ਨਾਮ ਧਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾ ਰਿਹਾ। ਪਾਰਬ੍ਰਹਮ ਹਰਿ ਦਾਤਾਰ, ਨਿਰਗੁਣ ਰੂਪ ਸਮਾਇਆ। ਨਿਰਗੁਣ ਖੇਲ ਅਪਰ ਅਪਾਰ, ਵੇਦ ਕਤੇਬ ਭੇਵ ਨਾ ਰਾਇਆ। ਇਕ ਇਕੱਲਾ ਏਕੰਕਾਰ, ਅਕਲ ਕਲਾ ਸਮਾਇਆ। ਆਵੇ ਜਾਵੇ ਵਿਚ ਸੰਸਾਰ, ਆਪ ਆਪਣਾ ਵੇਸ ਵਟਾਇਆ। ਜਲਾਂ ਥਲਾਂ ਪਾਵੇ ਸਾਰ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਫੋਲ ਫੁਲਾਇਆ। ਲੱਖ ਚੁਰਾਸੀ ਮੀਤ ਮੁਰਾਰ, ਘਟ ਘਟ ਬੈਠਾ ਆਸਣ ਲਾਇਆ। ਭਰਮ ਭੁਲਾਏ ਜੀਵ ਗਵਾਰ, ਮਾਇਆ ਮਮਤਾ ਮੋਹ ਰਖਾਇਆ। ਹਉਮੇ ਹੰਗਤਾ ਗੜ੍ਹ ਹੰਕਾਰ, ਤਨ ਅੰਦਰ ਇਕ ਟਿਕਾਇਆ। ਗੁਰਮੁਖ ਸਾਚੇ ਕਰ ਉਜਿਆਰ, ਮਨ ਮਨੂਆ ਬੰਧ ਬੰਧਾਇਆ। ਮਤ ਬੁੱਧ ਕਰ ਪਿਆਰ, ਏਕਾ ਬੂਝ ਬੁਝਾਇਆ। ਸ਼ਬਦ ਧੁਨ ਸੱਚੀ ਧੁਨਕਾਰ, ਅੰਦਰ ਮੰਗਲ ਏਕਾ ਗਾਇਆ। ਗਾਵਤ ਗਾਏ ਮੀਤ ਮੁਰਾਰ, ਪੰਚਮ ਪੰਚਮ ਵੇਖ ਵਖਾਇਆ। ਜੋਤ ਨਿਰੰਜਣ ਸੇਵਾਦਾਰ, ਜੋਤੀ ਨੂਰ ਕਰੇ ਰੁਸ਼ਨਾਇਆ। ਆਪੇ ਖੋਲਣਹਾਰਾ ਬੰਦ ਕਵਾੜ, ਆਪੇ ਕੁੰਡਾ ਲਾਹਿਆ। ਗੁਰਮੁਖ ਸਾਜਣ ਸੰਤ ਸੁਹੇਲੇ ਕਰ ਪਿਆਰ, ਆਪ ਆਪਣਾ ਰਾਹ ਰਖਾਇਆ। ਜੁਗ ਜੁਗ ਜੋਤੀ ਜਗੇ ਅਪਾਰ, ਦਸਮ ਦਵਾਰੀ ਡੇਰਾ ਲਾਇਆ। ਅਲੱਖ ਅਗੋਚਰ ਭੇਵ ਨਿਆਰ, ਹੱਥ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਤਮ ਸੇਜਾ ਇਕ ਸੁਹਾਇਆ। ਆਤਮ ਸੇਜਾ ਸਚ ਸਿੰਘਾਸਣ, ਹਰਿ ਸਾਚੀ ਜੋਤੀ ਜੋਤ ਜਗਾਈਆ। ਬੈਠਾ ਇਕ ਪੁਰਖ ਅਬਿਨਾਸ਼ਣ, ਪਾਰਬ੍ਰਹਮ ਵੱਡੀ ਵਡਿਆਈਆ। ਸਾਚੇ ਮੰਡਲ ਪਾਵੇ ਰਾਸਨ, ਗੋਪੀ ਕਾਹਨ ਆਪ ਅਖਵਾਈਆ। ਖੇਲੇ ਖੇਲ ਸ਼ਾਹੋ ਸ਼ਬਾਸ਼ਣ, ਤਖ਼ਤ ਤਾਜ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਹਰਿ ਭਗਵੰਤਾ, ਭਗਵਨ ਰੂਪ ਆਪ ਹੋ ਜਾਈਆ। ਆਦਿ ਪੁਰਖ ਸ਼ਾਹ ਸੁਲਤਾਨਾ, ਨਰ ਨਰਾਇਣ ਅਖਵਾਇਆ। ਖੇਲੇ ਖੇਲ ਦੋ ਜਹਾਨਾਂ, ਪਤਿਤ ਪਾਵਣ ਨਾਮ ਧਰਾਇਆ। ਨੌਂ ਖੰਡ ਪ੍ਰਿਥਮੀ ਵੇਖੇ ਮਾਰ ਧਿਆਨਾ, ਸੱਤਾਂ ਦੀਪਾਂ ਡੇਰਾ ਲਾਇਆ। ਲੱਖ ਚੁਰਾਸੀ ਕਰ ਪਰਧਾਨਾ, ਤ੍ਰੈਗੁਣ ਮਾਇਆ ਜੋੜ ਜੁੜਾਇਆ। ਪੰਚਮ ਮੇਲਾ ਖੇਲ ਮਹਾਨਾ, ਪੰਚਮ ਪੰਚਮ ਵੇਖ ਵਖਾਇਆ। ਦਰ ਘਰ ਬੈਠਾ ਹਰਿ ਭਗਵਾਨਾ, ਦਿਸ ਕਿਸੇ ਨਾ ਆਇਆ। ਗੁਰਮੁਖ ਵਿਰਲਾ ਚਤੁਰ ਸੁਜਾਨਾ, ਜਿਸ ਜਨ ਆਪਣੀ ਬੂਝ ਬੁਝਾਇਆ। ਆਤਮ ਅੰਤਰ ਦੇਵੇ ਨਾਮ ਨਿਧਾਨਾ, ਰਸਨਾ ਜਿਹਵਾ ਨਾ ਕੋਈ ਹਿਲਾਇਆ। ਏਕਾ ਰਾਗ ਇਕ ਤਰਾਨਾ, ਏਕਾ ਕਾਨ ਸੁਣਾਇਆ। ਏਕਾ ਘਰ ਇਕ ਟਿਕਾਣਾ, ਏਕਾ ਏਕ ਹਰਿ ਹਰਿ ਨਜ਼ਰੀ ਆਇਆ। ਏਕਾ ਸ਼ਬਦ ਇਕ ਬਿਬਾਨਾ, ਏਕਾ ਰਿਹਾ ਚੜ੍ਹਾਇਆ। ਭੇਵ ਨਾ ਪਾਏ ਕੋਈ ਰਾਜਾ ਰਾਣਾ, ਰਾਜ

ਰਾਜਾਨਾਂ ਦਿਸ ਨਾ ਆਇਆ। ਮੇਲ ਮਿਲਾਏ ਗ਼ਰੀਬ ਨਿਮਾਣਾ, ਗ਼ਰੀਬ ਨਿਵਾਜ਼ਾ ਨਾਉਂ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗ ਜੁਗ ਆਪ ਆਪਣਾ ਵੇਸ ਵਟਾਇਆ। ਵੇਸ ਵਟਾਏ ਹਰਿ ਨਿਰੰਕਾਰ, ਅਕਲ ਕਲਾ ਅਖਵਾਇਆ। ਜੁਗ ਜੁਗ ਲੋਕਮਾਤ ਲੈ ਅਵਤਾਰ, ਆਪ ਆਪਣੀ ਰਚਨ ਰਚਾਈਆ। ਨਿਰਗੁਣ ਸਰਗੁਣ ਕਰ ਉਜਿਆਰ, ਧਰਤ ਮਾਤ ਵੇਖ ਵਖਾਈਆ। ਚਾਰ ਕੁੰਟ ਦਹਿ ਦਿਸ਼ਾ ਪਾਵੇ ਸਾਰ, ਅਗੰਮ ਅਥਾਹ ਬੇਪਰਵਾਹ ਖੇਲੇ ਖੇਲ ਹਰ ਘਟ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਦਿ ਨਿਰੰਜਣ ਦਾਤਾ ਦਾਨੀ ਦਰਦ ਦੁੱਖ ਭੈ ਭੰਜਨ, ਸਗਲਾ ਸੰਗ ਨਿਭਾਈਆ। ਸਗਲ ਸੰਗ ਸਗਲ ਹਰਿ ਸਾਥਾ, ਆਪਣੀ ਕਲ ਵਰਤਾਈਆ। ਆਪੇ ਪੂਤ ਸਪੂਤਾ ਰਾਮਾ ਦਸਰਾਥਾ, ਲੰਕਾ ਗੜ੍ਹ ਆਪ ਤੁੜਾਈਆ। ਆਪੇ ਹੋਏ ਮੁਕੰਦ ਮਨੋਹਰ ਲਖ਼ਮੀ ਨਰਾਇਣ ਰਥ ਰਥਵਾਹੀ ਆਪ ਅਖਵਾਈਆ। ਆਪੇ ਨਾਨਕ ਗੋਬਿੰਦ ਗਾਏ ਗਾਥਾ, ਗੁਰ ਗੁਰ ਵੱਡੀ ਵਡਿਆਈਆ। ਆਪੇ ਪੂਜਾ ਆਪੇ ਪਾਠਾ, ਆਪੇ ਮੰਤਰ ਨਾਮ ਦ੍ਰਿੜਾਈਆ। ਆਪੇ ਸਰ ਸਰੋਵਰ ਮਾਰੇ ਠਾਠਾ, ਜਲ ਧਾਰਾ ਆਪ ਵਹਾਈਆ। ਆਪੇ ਖੇਲੇ ਖੇਲ ਬਾਜ਼ੀਗਰ ਨਾਟਾ, ਨਟੂਆ ਸਾਂਗ ਵਰਤਾਈਆ। ਆਪੇ ਜੋਤ ਜਵਾਲਾ ਅਗਨੀ ਲਟ ਲਾਟਾ, ਆਦਿ ਸ਼ਕਤ ਆਪ ਅਖਵਾਈਆ। ਆਪੇ ਜੁਗ ਜੁਗ ਪੂਰਾ ਕਰਣਹਾਰਾ ਘਾਟਾ, ਜੀਵਾਂ ਜੰਤਾਂ ਵੇਖ ਵਖਾਈਆ। ਵੇਖ ਵਖਾਣੇ ਤੀਰਥ ਤਾਟਾ, ਤੱਟ ਕਿਨਾਰਾ ਵੇਖ ਵਖਾਈਆ। ਚੌਦਾਂ ਲੋਕਾਂ ਖੋਲ੍ਹੇ ਹਾਟਾ, ਲੁਕਿਆ ਕੋਈ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਆਪ ਅਖਵਾਈਆ। ਜੁਗ ਕਰਤਾ ਹਰਿ ਕਰਨੇਹਾਰਾ, ਏਕਾ ਏਕ ਅਖਵੰਤਿਆ। ਆਦਿ ਅੰਤ ਲੈ ਅਵਤਾਰਾ, ਖੇਲੇ ਖੇਲ ਸੂਰਾ ਸਰਬੰਗਿਆ। ਚਲੇ ਚਲਾਏ ਆਪਣੀ ਧਾਰਾ, ਆਪੇ ਸ਼ਾਹ ਕੰਗਾਲ ਆਪੇ ਭੁੱਖਾ ਨੰਗਿਆ। ਆਪੇ ਰਾਜ ਜੋਗ ਸ਼ਾਹ ਸੁਲਤਾਨ ਸਚ ਸਿਕਦਾਰਾ, ਆਪਣਾ ਦਰ ਆਪੇ ਮੰਗਿਆ। ਆਪੇ ਲੋਆਂ ਪੁਰੀਆਂ ਆਪੇ ਖੰਡ ਮੰਡਲ ਬ੍ਰਹਿਮੰਡ ਜੇਰਜ ਅੰਡ ਉਤਭੁਜ ਸੇਤਜ ਦੇ ਸਹਾਰਾ, ਆਪੇ ਵੇਖ ਵਿਖੰਤਿਆ। ਆਪੇ ਜਾਣੇ ਆਪਣਾ ਆਰ ਪਾਰ ਕਿਨਾਰਾ, ਡੂੰਘਾ ਸਾਗਰ ਖੋਜ ਖੁਜੰਤਿਆ। ਜੋਤੀ ਨੂਰ ਕਰ ਉਜਿਆਰਾ, ਖੇਲੇ ਖੇਲ ਸ੍ਰੀ ਭਗਵੰਤਿਆ। ਭਗਤਨ ਮੀਤਾ ਵਿਚ ਸੰਸਾਰਾ, ਦੇਵੇ ਨਾਮ ਸਚ ਸੁਗੰਤਿਆ। ਕਲਜੁਗ ਤੇਰੀ ਅੰਤਮ ਵਾਰਾ, ਸ੍ਰਿਸ਼ਟ ਸਬਾਈ ਵੇਖ ਵਖੰਤਿਆ। ਚਾਰ ਵਰਨ ਲਗਾਇਣ ਆਪਣਾ ਨਾਅਰਾ, ਏਕਾ ਸ਼ਬਦ ਨਾ ਕੋਈ ਰਖੰਤਿਆ। ਪਾਰਬ੍ਰਹਮ ਪ੍ਰਭ ਲੈ ਅਵਤਾਰਾ, ਲੱਖ ਚੁਰਾਸੀ ਬੂਝ ਬੁਝੰਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭੇਵ ਖੁਲ੍ਹਾਏ ਸਾਚੇ ਸੰਤਿਆ। ਸਾਚਾ ਸੰਤ ਹਰਿ ਰੰਗ ਰਾਤਾ, ਦਿਵਸ ਰੈਣ ਪ੍ਰਭਾਤ। ਹੋਏ ਸਹਾਈ ਪਿਤਾ ਮਾਤਾ, ਮੇਟ ਮਿਟਾਏ ਜਾਤ ਪਾਤ। ਸ਼ਬਦ ਦੇਵੇ ਸਾਚੀ ਦਾਤਾ, ਬੈਠਾ ਰਹੇ ਇਕ ਇਕਾਂਤ। ਚਾਰ ਵਰਨ ਬੰਧਾਏ ਏਕਾ ਨਾਤਾ, ਅੰਮ੍ਰਿਤ ਆਤਮ ਪਿਆਏ ਬੂੰਦ ਸਵਾਂਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਵਾਟ। ਕਲਜੁਗ ਅੰਤਮ ਅੰਧੇਰੀ ਰੈਣ, ਜਗਤ ਅੰਧੇਰਾ ਛਾਇਆ। ਰਸਨਾ ਕਿਸੇ ਨਾ ਸਕੇ ਕਹਿਣ, ਨਾ ਕੋਈ ਲੇਖ ਲਿਖਾਇਆ। ਗੁਰਮੁਖ ਆਤਮ ਪਾਏ ਵੈਣ, ਨੇਤਰ ਰੋ ਰੋ ਨੀਰ ਵਹਾਇਆ। ਨਾਤਾ ਤੁਟਾ ਮਾਤ ਪਿਤ ਭਾਈ ਭੈਣ ਸਾਕ ਸੱਜਣ ਸੈਣ, ਸਤਿਗੁਰ ਪੂਰਾ ਦਿਸ ਨਾ ਆਇਆ। ਮੰਦਰ ਮਸਜਿਦ ਗੁਰੂਦੁਆਰੇ ਸਾਰੇ ਬਹਿਣ, ਗੁਰ ਕਾ ਸ਼ਬਦ ਨਾ ਕਿਸੇ ਕਮਾਇਆ। ਖਾਣੀ ਬਾਣੀ ਵੇਖੇ ਨੈਣ, ਨੈਣ ਨੈਣਾਂ ਇਕ ਦਰਸਾਇਆ। ਕਲਜੁਗ ਮਾਇਆ ਮਮਤਾ

ਲੋਭ ਮੋਹ ਹੰਕਾਰ ਕਿਸੇ ਲੈਣ ਨਾ ਦੇਵੇ ਚੈਨ, ਚਾਰੋਂ ਕੁੰਟ ਫਿਰੇ ਦੁਹਾਇਆ। ਵਰ ਵੇਖੇ ਲਾੜੀ ਮੌਤ ਡੈਣ, ਉਚੇ ਟਿੱਲੇ ਡੇਰਾ ਲਾਇਆ। ਧਰਮ ਰਾਏ ਚੁਕਾਏ ਲਹਿਣ ਦੇਣ, ਲੇਖਾ ਆਪਣਾ ਵੇਖ ਵਖਾਇਆ। ਚਿਤਰ ਗੁਪਤ ਅੱਗੇ ਹੋ ਸਾਰੇ ਕਹਿਣ, ਨਾ ਕੋਈ ਮੇਟੇ ਮੇਟ ਮਿਟਾਇਆ। ਕਲਜੁਗ ਤੇਰੀ ਅੰਤਮ ਧਾਰ, ਕਲਜੁਗ ਵਰਤੀ ਵਿਚ ਸੰਸਾਰ, ਪੁਰਖ ਅਬਿਨਾਸ਼ੀ ਆਇਆ ਲੈਣ, ਜੋਤੀ ਜਾਮਾ ਭੇਖ ਵਟਾਇਆ। ਜੋਤੀ ਜਾਮਾ ਹਰਿ ਭਗਵਾਨਾ, ਜੋਤੀ ਜੋਤ ਜਗਾਈਆ। ਸ਼ਬਦ ਖੰਡਾ ਸ਼ਬਦ ਤੀਰ ਕਮਾਨਾ, ਸ਼ਬਦ ਗੁਰ ਰਿਹਾ ਉਠਾਈਆ। ਸ਼ਬਦ ਜੋਧਾ ਸ਼ਬਦ ਸੂਰਬੀਰ ਬਲਵਾਨਾ, ਸ਼ਬਦ ਸ਼ਬਦੀ ਨਾਉਂ ਉਪਾਈਆ। ਸ਼ਬਦੀ ਆਏ ਵਿਚ ਮੈਦਾਨਾ, ਸ਼ਬਦ ਸ਼ਬਦ ਕਰੇ ਕੁੜਮਾਈਆ। ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਹੋਈ ਨਿਧਾਨਾ, ਕਲਜੁਗ ਕੂੜਾ ਰਿਹਾ ਸਵਾਈਆ। ਰਾਜ ਰਾਜਾਨਾ ਸ਼ਾਹ ਸੁਲਤਾਨਾ ਭੁੱਲੇ ਪੀਣਾ ਖਾਣਾ, ਮਦਿਰਾ ਜਾਮ ਇਕ ਪਿਆਈਆ। ਅੰਦਰ ਮੰਦਰ ਨਾ ਸੁਣਿਆ ਗਾਣਾ, ਰਾਗ ਤਾਲ ਰਹੇ ਵਜਾਈਆ। ਪਾਇਆ ਪਦ ਨਾ ਇਕ ਨਿਰਬਾਣਾ, ਭਰਮੇ ਭੁੱਲੀ ਸਰਬ ਲੋਕਾਈਆ। ਜਗਤ ਭੇਖ ਨਾ ਪਾਰ ਕਰਾਨਾ, ਬਿਨ ਗੁਰ ਪੂਰੇ ਨਾ ਕੋਈ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਡੰਕਾ ਰਿਹਾ ਵਜਾਈਆ। ਏਕਾ ਡੰਕਾ ਹਰਿ ਨਿਰੰਕਾਰ, ਆਪਣਾ ਆਪ ਵਜਾਇੰਦਾ। ਲੋਆਂ ਪੁਰੀਆਂ ਕਰੇ ਖ਼ਬਰਦਾਰ, ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਸੋਇਆ ਕੋਈ ਰਹਿਣ ਨਾ ਪਾਇੰਦਾ। ਸੱਤਾਂ ਦੀਪਾਂ ਨੌਆਂ ਖੰਡਾਂ ਬੰਨ੍ਹੇ ਧਾਰ, ਏਕਾ ਨਾਅਰਾ ਲਾਇੰਦਾ। ਵਰਨਾਂ ਬਰਨਾਂ ਰਿਹਾ ਵੇਖ ਵਿਚਾਰ, ਚਾਰ ਯਾਰੀ ਫੋਲ ਫੁਲਾਇੰਦਾ। ਸੰਗ ਮੁਹੰਮਦ ਚੁੱਕਣਾ ਪਏ ਭਾਰ, ਵੇਲਾ ਅੰਤਮ ਆਇੰਦਾ। ਅੱਲਾ ਰਾਣੀ ਕਰੇ ਵਿਚਾਰ, ਨੇਤਰ ਰੋ ਰੋ ਨੀਰ ਵਹਾਇੰਦਾ। ਪ੍ਰਗਟ ਹੋਇਆ ਬੇਐਬ ਪਰਵਰਦਿਗਾਰ, ਹੱਕ ਹਕੀਕਤ ਵੇਖ ਵਖਾਇੰਦਾ। ਖ਼ਲਕ ਖ਼ੁਦਾਈ ਸਾਂਝਾ ਯਾਰ, ਖ਼ਾਲਕ ਖ਼ਲਕ ਵਿਚ ਸਮਾਇੰਦਾ। ਐਨਲਹੱਕ ਨਾ ਕਰੇ ਕੋਈ ਪੁਕਾਰ, ਮੁਕਾਮੇ ਹੱਕ ਨਾ ਕੋਈ ਵਖਾਇੰਦਾ। ਪੜ੍ਹ ਪੜ੍ਹ ਥੱਕੇ ਅੰਜੀਲ ਕੁਰਾਨ, ਕਾਇਆ ਕੁਰਾ ਨਾ ਕੋਈ ਪਾਰ ਕਰਾਇੰਦਾ।

੧੯ ਭਾਦਰੋਂ ੨੦੧੫ ਬਿਕ੍ਰਮੀ ਸਾਧੂ ਸਿੰਘ ਦੇ ਘਰ ਪਿੰਡ ਰੋਡੇ ਜ਼ਿਲਾ ਫ਼ਿਰੋਜ਼ਪੁਰ

ਹਰਿ ਦਾਤਾ ਮਿਹਰਵਾਨ, ਆਦਿ ਜੁਗਾਦਿ ਸਮਾਇਆ। ਜੋਤੀ ਨੂਰ ਹਰਿ ਭਗਵਾਨ, ਏਕਾ ਏਕ ਅਖਵਾਇਆ। ਪਾਰਬ੍ਰਹਮ ਪੁਰਖ ਸੁਲਤਾਨ, ਸਤਿਗੁਰ ਨਾਮ ਧਰਾਇਆ। ਆਦਿ ਨਿਰੰਜਣ ਇਕ ਨਿਸ਼ਾਨ, ਏਕਾ ਰਿਹਾ ਝੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨੂਰ ਉਪਾਇਆ। ਜੋਤੀ ਨੂਰ ਹਰਿ ਕਰ ਕਰਤਾਰ, ਕਰਤਾ ਪੁਰਖ ਨਾਉਂ ਧਰਾਈਆ। ਅਲੱਖ ਅਗੋਚਰ ਅਗੰਮ ਅਪਾਰ, ਅਗੰਮੜੇ ਧਾਮ ਸੁਹਾਈਆ। ਮਹੱਲ ਅਟੱਲ ਉਚ ਮਿਨਾਰ, ਨਿਹਚਲ ਧਾਮ ਸੁਹਾਈਆ। ਕਰੇ ਖੇਲ ਖੇਲਣਹਾਰ, ਖੇਲ ਖਲੰਤਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਹਰਿ ਰੂਪ ਸਮਾਈਆ। ਹਰਿ ਰੂਪ ਹਰਿ ਰਤੜਾ, ਹਰਿ ਹਰਿ ਪੁਰਖ ਸੁਜਾਨ। ਵਸੇ ਏਕਾ ਧਾਮ ਅਨਡੀਠੜਾ, ਨਾ ਲੇਖਾ ਲਿਖੇ ਕੋਈ ਜਹਾਨ। ਦਾਤਾ ਦਾਨੀ ਹਰਿ ਬਸੀਠੜਾ, ਪਰਮ ਪੁਰਖ ਸੁਲਤਾਨ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਜੋਤ ਧਰ, ਆਦਿ ਅੰਤ ਏਕਾ ਕਾਹਨ। ਆਦਿ ਪੁਰਖ ਹਰਿ ਅਬਿਨਾਸ਼ਾ, ਪਰਮ ਪੁਰਖ ਸੁਲਤਾਨਿਆ। ਜੋਤੀ ਨੂਰ ਖੇਲ ਤਮਾਸ਼ਾ, ਨੂਰੋ ਨੂਰ ਕਰੇ ਮਹਾਨਿਆ। ਆਪਣਾ ਵੇਖੇ ਆਪ ਤਮਾਸ਼ਾ, ਆਪਣਾ ਮੰਡਲ ਆਪ ਸੁਹਾਨਿਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਉਪਾਏ ਜਗਾਏ ਇਕ ਭਗਵਾਨਿਆਂ। ਜੋਤੀ ਨੂਰ ਕਰੇ ਉਜਾਲਾ, ਹਰਿ ਨੂਰ ਕਰੇ ਰੁਸ਼ਨਾਈਆ। ਦੀਨਾਂ ਬੰਧਪ ਦੀਨ ਦਿਆਲਾ, ਦਇਆਨਿਧ ਅਖਵਾਈਆ। ਥਿਰ ਘਰ ਵੇਖ ਸੱਚੀ ਧਰਮਸਾਲਾ, ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਡਗਮਗਾਈਆ। ਜੋਤੀ ਜੋਤ ਹਰਿ ਗੋਬਿੰਦ, ਆਪਣੀ ਆਪ ਉਪਾਇੰਦਾ। ਆਪ ਆਪਣੀ ਮੇਟੇ ਚਿੰਦ, ਆਪ ਆਪਣਾ ਦੁੱਖ ਗਵਾਇੰਦਾ। ਆਪ ਆਪਣਾ ਬਣੇ ਬਖ਼ਸ਼ਿੰਦ, ਆਪ ਆਪਣੀ ਭਿਛਿਆ ਝੋਲੀ ਪਾਇੰਦਾ। ਆਪ ਆਪਣੀ ਉਪਜਾਏ ਬਿੰਦ, ਜੋਤੀ ਜੋਤ ਸੇਜ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਨਾਉਂ ਧਰਾਇੰਦਾ। ਆਦਿ ਪੁਰਖ ਹਰਿ ਪੁਰਖ ਅਕਾਲਾ, ਨਿਰਗੁਣ ਰੂਪ ਸਮਾਈਆ। ਆਪੇ ਚਲੇ ਆਪਣੀ ਚਾਲਾ, ਚਾਲ ਅਵਲੜੀ ਇਕ ਰਖਾਈਆ। ਆਪਣੇ ਫਲ ਲਾਏ ਡਾਲਾ, ਫਲ ਫੁਲਵਾੜੀ ਆਪ ਸੁਹਾਈਆ। ਆਪਣੇ ਦਰ ਸੁਹਾਏ ਤਾਲਾ, ਅੰਮ੍ਰਿਤ ਤਾਲ ਭਰਾਈਆ। ਆਪਣੇ ਦਰ ਵਖਾਏ ਜੋਤ ਜਵਾਲਾ, ਆਦਿ ਸ਼ਕਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਵਿਚ ਸਮਾਈਆ। ਨਿਰਗੁਣ ਰੂਪ ਹਰਿ ਕਰਤਾਰ, ਏਕਾ ਏਕ ਅਖਵਾਇਆ। ਇਕ ਇਕੱਲਾ ਏਕੰਕਾਰ, ਏਕਾ ਨਾਮ ਧਰਾਇਆ। ਏਕਾ ਵਸੇ ਧਾਮ ਨਿਆਰ, ਧਾਮ ਅਵੱਲੜਾ ਆਪ ਸੁਹਾਇਆ। ਨਾ ਕੋਈ ਦੂਸਰ ਦਿਸੇ ਮੀਤ ਮੁਰਾਰ, ਸਗਲਾ ਸੰਗ ਨਾ ਕੋਈ ਰਖਾਇਆ। ਗੁਰ ਪੀਰ ਨਾ ਕੋਈ ਅਵਤਾਰ, ਸਾਧ ਸੰਤ ਨਾ ਕੋਈ ਜਣਾਇਆ। ਬ੍ਰਹਮਾ ਵਿਸ਼ਨ ਸ਼ਿਵ ਨਾ ਕਰੇ ਕੋਈ ਪਿਆਰ, ਕਰੋੜ ਤੇਤੀਸਾ ਨਾ ਵੇਸ ਵਟਾਇਆ। ਬ੍ਰਹਿਮੰਡ ਖੰਡ ਨਾ ਕੋਈ ਅਧਾਰ, ਉਤਭੁਜ ਸੇਤਜ ਨਾ ਬਣਤ ਬਣਾਇਆ। ਰਵ ਸਸ ਨਾ ਕੋਈ ਉਜਿਆਰ, ਮੰਡਲ ਮੰਡਪ ਨਾ ਕੋਈ ਸਹਾਇਆ। ਲੱਖ ਚੁਰਾਸੀ ਨਾ ਪਸਰ ਪਸਾਰ, ਤ੍ਰੈਗੁਣ ਮਾਇਆ ਨਾ ਕੋਈ ਉਪਾਇਆ। ਪੰਜ ਤਤ ਨਾ ਕੋਈ ਅਧਾਰ, ਨਾ ਕੋਈ ਪੰਜੀ ਮੇਲ ਮਿਲਾਇਆ। ਅਪ ਵਾਏ ਤੇਜ ਪ੍ਰਿਥਮੀ ਅਕਾਸ਼ ਨਾ ਕੋਈ ਕਰੇ ਖ਼ਬਰਦਾਰ, ਮਨ ਮਤ ਬੁੱਧ ਨਾ ਕੋਇ ਟਿਕਾਇਆ। ਨੌਂ ਦਵਾਰ ਨਾ ਪਾਰ ਕਿਨਾਰ, ਦਸਵਾਂ ਗੁਪਤ ਨਾ ਕੋਈ ਰਖਾਇਆ। ਨਾ ਕੋਈ ਰਸਨਾ ਜਿਹਵਾ ਗਾਏ ਰਾਗ ਮਲਾਰ, ਬੱਤੀ ਦੰਦ ਨਾ ਕੋਈ ਹਿਲਾਇਆ। ਨਾ ਕੋਈ ਸਰ ਸਰੋਵਰ ਤੀਰਥ ਤਟ ਕਿਨਾਰ, ਨਾ ਕੋਈ ਨੁਹੌਣੀ ਨੁਹਾਵਣ ਜਾਇਆ। ਚੌਦਾਂ ਲੋਕ ਚੌਦਾਂ ਤਬਕ ਨਾ ਹੱਟ ਬਜ਼ਾਰ, ਨਾ ਕੋਈ ਵੇਸੀ ਵੇਸ ਵਟਾਇਆ। ਖਾਣੀ ਬਾਣੀ ਨਾ ਕੋਈ ਰਿਹਾ ਉਚਾਰ, ਵੇਦ ਪੁਰਾਨ ਨਾ ਕੋਈ ਲਿਖਾਇਆ। ਸ਼ਾਸਤਰ ਸਿਮਰਤ ਨਾ ਬੰਨ੍ਹੇ ਧਾਰ, ਅੰਜੀਲ ਕੁਰਾਨ ਨਾ ਕੋਈ ਗਾਇਆ। ਮੰਦਰ ਮਸਜਿਦ ਨਾ ਕੋਈ ਗੁਰੂਦੁਆਰ, ਸ਼ਿਵਦੁਆਲਾ ਮੱਠ ਨਾ ਕੋਈ ਰਖਾਇਆ। ਥਿਰ ਘਰ ਬੈਠ ਸੱਚੀ ਸਰਕਾਰ, ਆਪ ਆਪਣਾ ਕਰਮ ਕਮਾਇਆ। ਇਕ ਇਕੱਲਾ ਏਕੰਕਾਰ, ਏਕਾ ਰਿਹਾ ਰਾਹ ਵਖਾਇਆ। ਜੋਤੀ ਜੋਤ ਕਰ ਉਜਿਆਰ, ਜੋਤੀ ਨੂਰ ਕਰੇ ਰੁਸ਼ਨਾਇਆ। ਧਰਿਆ ਨਾਉਂ ਨਰ ਨਿਰੰਕਾਰ, ਨਿਰਗੁਣ ਵੇਸ ਵਟਾਇਆ। ਜੋਤੀ ਸੇਜਾ ਕਰ ਪਿਆਰ, ਆਪੇ ਰਿਹਾ ਹੰਢਾਇਆ। ਸ਼ਬਦ ਸੁਤ ਜਨ ਦੁਲਾਰ, ਆਪਣਾ ਵੇਸ ਵਟਾਇਆ। ਆਪ ਸੁਣਾਏ ਕਰੇ ਖ਼ਬਰਦਾਰ, ਏਕਾ ਬੂਝ ਬੁਝਾਇਆ। ਪਿਤਾ ਪੂਤ ਇਕ ਪਿਆਰ, ਪਾਰਬ੍ਰਹਮ ਸਮਝਾਇਆ। ਅਕਾਲ

ਪੁਰਖ ਤੇਰੀ ਬੰਨ੍ਹੇ ਧਾਰ, ਅਕਾਲ ਮੂਰਤ ਨਜ਼ਰੀ ਆਇਆ। ਨਾਦ ਤੂਰਤ ਵਿਚ ਅਪਰ ਅਪਾਰ, ਹਰਿ ਸਾਚਾ ਰਿਹਾ ਵਜਾਇਆ। ਆਪੇ ਨੇੜੇ ਦੂਰਤ ਦਰ ਘਰ ਸਚ ਦਰਬਾਰ, ਦਰ ਦਰਵਾਜ਼ਾ ਇਕ ਵਖਾਇਆ। ਆਸਾ ਮਨਸਾ ਪੂਰਤ ਹਰਿ ਨਿਰੰਕਾਰ, ਸਿਰ ਆਪਣਾ ਹੱਥ ਟਿਕਾਇਆ। ਸ਼ਬਦ ਸੁਤ ਉਠ ਬਲਕਾਰ, ਆਪਣਾ ਸੀਸ ਰਿਹਾ ਝੁਕਾਇਆ। ਪਾਰਬ੍ਰਹਮ ਪ੍ਰਭ ਢਹਿ ਪਿਆ ਦਵਾਰ, ਤੇਰਾ ਤੇਰੀ ਸੇਵ ਕਮਾਇਆ। ਕਰਤਾ ਪੁਰਖ ਕਰੇ ਖ਼ਬਰਦਾਰ, ਏਕਾ ਹੁਕਮ ਸੁਣਾਇਆ। ਸਚ ਤਖ਼ਤ ਬੈਠ ਸੁਲਤਾਨ, ਸਤਿ ਸਰੂਪਾ ਵੇਖ ਵਖਾਇਆ। ਨਾਦੀ ਸੁਤ ਦੇਵੇ ਧੁਰ ਫ਼ਰਮਾਣ, ਲੇਖਾ ਲਿਖਤ ਵਿਚ ਨਾ ਆਇਆ। ਰਚਨਾ ਆਪ ਕਰੇ ਹੋ ਮਿਹਰਵਾਨ, ਬ੍ਰਹਿਮੰਡ ਖੰਡ ਰਿਹਾ ਉਪਾਇਆ। ਲੋਕ ਪਰਲੋਕ ਕਰ ਪਰਧਾਨ, ਪਤਿਪਰਮੇਸ਼ਵਰ ਵੇਖ ਵਖਾਇਆ। ਵੇਖੇ ਖੇਲ ਧਰਤ ਧਵਲ ਜਲ ਬਿੰਬ ਜ਼ਿਮੀ ਅਸਮਾਨ, ਅਕਾਸ਼ ਅਕਾਸ਼ ਪ੍ਰਕਾਸ਼ ਰਖਾਇਆ। ਤ੍ਰੈਗੁਣ ਮਾਇਆ ਕਰ ਪਰਵਾਨ, ਤ੍ਰੈ ਤ੍ਰੈ ਵੇਸ ਵਟਾਇਆ। ਆਪ ਆਪਣਾ ਦਰ ਪਛਾਣ, ਦਰ ਸਾਚੇ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਸੁਤ ਦਿਤਾ ਵਰ, ਸ਼ਬਦ ਸੁਤ ਇਕ ਉਪਜਾਇਆ। ਸ਼ਬਦ ਸੁਤ ਵਡ ਬਲਕਾਰਾ, ਏਕਾ ਏਕ ਅਖਵਾਇੰਦਾ। ਆਪਣਾ ਕਰੇ ਆਪ ਵਿਹਾਰਾ, ਆਪ ਆਪਣੀ ਰਚਨ ਰਚਾਇੰਦਾ। ਕਵਲ ਕਵਲਾ ਦੇਵੇ ਧਾਰਾ, ਅੰਮ੍ਰਿਤ ਮੁਖ ਚੁਆਇੰਦਾ। ਪਾਰਬ੍ਰਹਮ ਬ੍ਰਹਮ ਕਰ ਪਸਾਰਾ, ਬ੍ਰਹਮੇ ਝੋਲੀ ਪਾਇੰਦਾ। ਲੱਖ ਚੁਰਾਸੀ ਕਰ ਉਜਿਆਰਾ, ਆਪ ਆਪਣਾ ਵਿਚ ਟਿਕਾਇੰਦਾ। ਖੇਲੇ ਖੇਲ ਵਿਚ ਸੰਸਾਰਾ, ਹਰ ਘਟ ਆਸਣ ਲਾਇੰਦਾ। ਆਪੇ ਜਾਣੇ ਆਪਣੀ ਕਾਰਾ, ਆਪ ਆਪਣਾ ਧਰਮ ਧਰਾਇੰਦਾ। ਸ਼ਬਦ ਸੁਤ ਬਣ ਲਿਖਾਰਾ, ਬ੍ਰਹਮ ਏ ਸਮਝਾਇੰਦਾ। ਵੇਦ ਵੇਦਾ ਕਰ ਉਜਿਆਰਾ, ਚਾਰੇ ਜੁਗ ਵੰਡਾਇੰਦਾ। ਸਤਿਜੁਗ ਤੇਰਾ ਸੋਹੇ ਦਵਾਰਾ, ਹਰਿ ਨਿਰੰਕਾਰਾ ਵਾਰ ਅਠਾਰਾਂ ਮੇਲ ਮਿਲਾਇੰਦਾ। ਤ੍ਰੇਤਾ ਤੇਰਾ ਰੂਪ ਅਪਾਰਾ, ਦੋਏ ਧਾਰਾ ਆਪ ਰਖਾਇੰਦਾ। ਜਨ ਭਗਤਾਂ ਕਰੇ ਪਾਰ ਕਿਨਾਰਾ, ਹੰਕਾਰੀ ਗੜ੍ਹ ਤੁੜਾਇੰਦਾ। ਦੁਆਪਰ ਤੇਰੀ ਬੰਨੇ ਧਾਰਾ, ਪੁਰਾਨ ਅਠਾਰਾਂ ਵੇਖ ਵਖਾਇੰਦਾ। ਵੇਦ ਵਿਆਸਾ ਮੀਤ ਮੁਰਾਰਾ, ਏਕਾ ਗੁਣ ਸੁਣਾਇੰਦਾ। ਕਾਹਨਾ ਕ੍ਰਿਸ਼ਨਾ ਖੇਲ ਨਿਆਰਾ, ਨਾਮ ਬੰਸਰੀ ਇਕ ਵਜਾਇੰਦਾ। ਦੂਤਾਂ ਦੁਸ਼ਟਾਂ ਕਰ ਸੰਘਾਰਾ, ਬੰਸ ਸਰਬੰਸਾ ਆਪ ਆਪਣਾ ਮੇਟ ਮਿਟਾਇੰਦਾ। ਕਲਜੁਗ ਵੇਖੇ ਤੇਰੀ ਧਾਰਾ, ਤੇਰੇ ਰੰਗ ਸਮਾਇੰਦਾ। ਈਸਾ ਮੂਸਾ ਕਰ ਪਿਆਰਾ, ਏਕਾ ਬੂਝ ਬੁਝਾਇੰਦਾ। ਵੇਖ ਵਖਾਵੇ ਮੁਹੰਮਦੀ ਯਾਰਾ, ਚਾਰ ਯਾਰੀ ਸੰਗ ਰਖਾਇੰਦਾ। ਆਪੇ ਲਾਏ ਆਪਣਾ ਨਾਅਰਾ, ਹੱਕ ਬਹੱਕ ਆਪ ਜਣਾਇੰਦਾ। ਆਪੇ ਪਾਵਣਹਾਰਾ ਸਾਰਾ ਆਪੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਧਾਰ ਬੰਧਾਇੰਦਾ। ਕਲਜੁਗ ਤੇਰੀ ਕਾਲੀ ਧਾਰ, ਚਾਰੋਂ ਕੁੰਟ ਅੰਧੇਰਾ ਛਾਈਆ। ਨਾਨਕ ਗੁਰ ਹਰਿ ਕਰ ਪਿਆਰ, ਪੰਜ ਤਤ ਕਰੇ ਕੁੜਮਾਈਆ। ਸ਼ਬਦ ਖੰਡਾ ਤੇਜ ਕਟਾਰ, ਨਾਮ ਸਤਿ ਹੱਥ ਫੜਾਈਆ। ਹਉਮੇ ਹੰਗਤਾ ਕਰ ਖਵਾਰ, ਦੂਈ ਦਵੈਤੀ ਮੇਟ ਮਿਟਾਈਆ। ਰੰਗਨ ਰੰਗ ਚਾੜ੍ਹੇ ਜਗਤ ਅਪਾਰ, ਰੰਗਣਹਾਰਾ ਆਪ ਅਖਵਾਈਆ। ਚਾਰੋਂ ਕੁੰਟ ਦਹਿ ਦਿਸ਼ਾ ਕਰੇ ਵਿਚਾਰ, ਦਰ ਦਰ ਫੇਰੀ ਪਾਈਆ। ਏਕਾ ਜੋਤੀ ਨੂਰ ਦਸ ਕਰ ਉਜਿਆਰ, ਗੋਬਿੰਦ ਧਾਰ ਇਕ ਬੰਧਾਈਆ। ਸ਼ਸਤਰ ਬਸਤਰ ਕਰ ਤਿਆਰ, ਤਨ ਗਾਤਰਾ ਇਕ ਸਜਾਈਆ। ਏਕਾ ਰੱਖੇ ਖੰਡੇ ਧਾਰ, ਤਿਖੀ ਸਿਖੀ ਬਣਤ ਬਣਾਈਆ। ਲੇਖਾ ਲਿਖੇ ਅਪਰ ਅਪਾਰ, ਅੰਤਮ ਸਰਸੇ ਗਿਆ ਰੁੜਾਈਆ। ਦੇਵੇ ਸੁਨੇਹੜਾ ਸਾਚੇ ਯਾਰ, ਸੱਥਰ ਹੇਠ ਵਿਛਾਈਆ। ਅਕਾਲ ਪੁਰਖ ਪ੍ਰਭ ਸੁਣ

ਪੁਕਾਰ, ਵੇਖੇ ਰਾਹ ਵਾਹੋ ਦਾਹੀਆ। ਤੇਰਾ ਮੇਰਾ ਇਕ ਪਿਆਰ, ਪੂਤ ਸਪੂਤਾ ਏਕਾ ਜਾਈਆ। ਤੇਰਾ ਸੋਹੇ ਬੰਕ ਦਵਾਰ, ਦਰ ਦਵਾਰਾ ਵੇਖ ਵਖਾਈਆ। ਭਰਿਆ ਰਹੇ ਜਗਤ ਭੰਡਾਰ, ਨਾ ਖ਼ਾਲੀ ਕੋਈ ਕਰਾਈਆ। ਪਹਿਰੇਦਾਰ ਆਪ ਕਰਤਾਰ, ਤੇਰੀ ਸੇਵਾ ਰਿਹਾ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦਰ ਸਾਚਾ ਵੇਖ ਵਿਖਾਈਆ। ਸਾਚਾ ਘਰ ਧੁਰ ਦਰਬਾਰਾ, ਹਰਿ ਏਕਾ ਏਕ ਵਿਖਾਨਿਆਂ । ਆਦਿ ਪੁਰਖ ਆਦਿ ਨਿਰੰਜਣ ਜਗੇ ਜੋਤ ਅਗੰਮ ਅਪਾਰਾ, ਜੋਤੀ ਨੂਰੋ ਨੂਰ ਮਹਾਨਿਆਂ। ਸ਼ਬਦ ਸੁਤ ਵਡ ਸਿਕਦਾਰਾ, ਖੇਲੇ ਖੇਲ ਵਿਚ ਜਹਾਨਿਆਂ। ਆਦਿ ਜੁਗਾਦਿ ਜੁਗ ਜੁਗ ਆਵੇ ਵਾਰੋ ਵਾਰ, ਲੋਕਮਾਤ ਹੋ ਪਰਧਾਨਿਆਂ। ਗੁਰ ਗੋਬਿੰਦ ਲਿਖਿਆ ਲੇਖ ਅਪਾਰਾ, ਲੇਖਾ ਲਿਖਤ ਨਾ ਕੋਈ ਮਿਟਾਨਿਆਂ। ਪ੍ਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਸ਼ਬਦ ਖੰਡਾ ਇਕ ਚਮਕਾਨਿਆਂ। ਲੋਆਂ ਪੁਰੀਆਂ ਬ੍ਰਹਮਾ ਵਿਸ਼ਨ ਸ਼ਿਵ ਦਏ ਹੁਲਾਰਾ, ਸ੍ਰਿਸ਼ਟ ਸਬਾਈ ਪੁਣ ਛਾਣ ਕਰਾਨਿਆਂ। ਲੱਖ ਚੁਰਾਸੀ ਵੇਖੇ ਪਰਖੇ ਜੀਵ ਜੰਤ ਗਵਾਰਾ, ਅੰਦਰ ਮੰਦਰ ਫੋਲ ਫੁਲਾਨਿਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਜੋਤ ਸ਼ਬਦ ਸੁਣਾਏ ਸਚ ਤਰਾਨਿਆਂ। ਸ਼ਬਦ ਗਾਣਾ ਸਾਚਾ ਰਾਗ, ਹਰਿ ਸਾਚਾ ਆਪ ਗਾਈਆ। ਹਰਿਜਨ ਸੋਏ ਜਾਇਣ ਜਾਗ, ਮਨਮਤ ਗੂੜ੍ਹੀ ਨੀਂਦ ਸਵਾਈਆ । ਜਨ ਭਗਤਾਂ ਬੁਝਾਏ ਤ੍ਰਿਸ਼ਨਾ ਆਗ, ਮਨਮੁਖਾਂ ਰਹੀ ਸਤਾਈਆ। ਗੁਰਸਿਖ ਬਣਾਏ ਫੜ ਫੜ ਹੰਸ ਕਾਗ, ਗੁਰ ਪੂਰੇ ਹੱਥ ਵਡਿਆਈਆ। ਦੀਪਕ ਜੋਤੀ ਜਗੇ ਚਿਰਾਗ, ਅੰਧ ਅੰਧੇਰ ਗਵਾਈਆ। ਸ਼ਬਦ ਕਵਾੜਾ ਖੋਲ੍ਹੇ ਤਾਕ, ਆਪਣੀ ਬੂਝ ਬੁਝਾਈਆ। ਭਗਤ ਸੁਹੇਲਾ ਵੇਖੇ ਮਾਰੇ ਝਾਕ, ਏਕਾ ਦੂਜਾ ਪਰਦਾ ਲਾਹੀਆ। ਤੀਜੇ ਨੈਣ ਮਿਲੇ ਪਾਕੀ ਪਾਕ, ਚੌਥੇ ਪਦ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲੇ ਖੇਲ ਸ੍ਰਿਸ਼ਟ ਸਬਾਈਆ। ਸ੍ਰਿਸ਼ਟ ਸਬਾਈ ਤੇਰਾ ਖੇਲ, ਹਰਿ ਸਾਚੇ ਸਚ ਖਿਲਾਇਆ। ਆਦਿ ਜੁਗਾਦੀ ਕਰਿਆ ਮੇਲ, ਜਗਤ ਵਿਛੋੜਾ ਆਪ ਕਟਾਇਆ। ਆਪੇ ਹੋਏ ਸੱਜਣ ਸੁਹੇਲ, ਆਪੇ ਬੈਠਾ ਮੁਖ ਭਵਾਇਆ। ਆਪੇ ਵਸਿਆ ਰੰਗ ਨਵੇਲ, ਹਰ ਘਟ ਆਪੇ ਡੇਰਾ ਲਾਇਆ। ਆਪੇ ਗੁਰੂ ਗੁਰ ਚੇਲ, ਗੁਰ ਚੇਲਾ ਨਾਮ ਧਰਾਇਆ। ਆਪੇ ਕੱਟਣਹਾਰਾ ਧਰਮ ਰਾਏ ਦੀ ਜੇਲ, ਫੰਦਨ ਫੰਦ ਨਾ ਕੋਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਡੰਕ ਵਜਾਇਆ। ਸ਼ਬਦ ਡੰਕ ਹਰਿ ਨਿਰੰਕਾਰ, ਜੁਗ ਜੁਗ ਆਪ ਵਜਾਇੰਦਾ। ਕਲਜੁਗ ਅੰਤਮ ਹੋ ਤਿਆਰ, ਜੋਤੀ ਜਾਮਾ ਭੇਖ ਵਟਾਇੰਦਾ। ਨਿਰਗੁਣ ਰੂਪ ਖੇਲ ਅਪਾਰ, ਨਿਰਗੁਣ ਧਾਰਾ ਇਕ ਚਲਾਇੰਦਾ। ਨਿਰਗੁਣ ਖੰਡਾ ਤੇਜ਼ ਕਟਾਰ, ਨਿਰਗੁਣ ਆਪਣੇ ਹੱਥ ਉਠਾਇੰਦਾ। ਨਿਰਗੁਣ ਬ੍ਰਹਿਮੰਡਾਂ ਪਾਵਣਹਾਰਾ ਸਾਰ, ਜੇਰਜ ਅੰਡਾਂ ਵੇਖ ਵਖਾਇੰਦਾ। ਨਿਰਗੁਣ ਭੇਖ ਪਖੰਡਾ ਦਏ ਨਿਵਾਰ, ਏਕਾ ਖੰਡਾ ਆਪ ਉਠਾਇੰਦਾ। ਨਿਰਗੁਣ ਉਚਾ ਡੰਡਾ ਲਾਏ ਅਪਰ ਅਪਾਰ, ਸੋ ਪੁਰਖ ਨਿਰੰਜਣ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸ਼ਬਦ ਉਪਜਾਇੰਦਾ। ਸ਼ਬਦ ਗੁਰ ਜਗਤ ਅਵਤਾਰਾ, ਹਰਿ ਹਰਿ ਆਪ ਕਰਾਇਆ। ਹਰਿ ਹਰਿ ਬਣਿਆ ਮੀਤ ਮੁਰਾਰਾ, ਏਕਾ ਧਾਮ ਸੁਹਾਇਆ। ਦੋਹਾਂ ਮੇਲਾ ਵਿਚ ਸੰਸਾਰਾ, ਭੇਵ ਕੋਈ ਨਾ ਰਾਇਆ। ਵੇਦ ਕਤੇਬ ਨਾ ਕਿਸੇ ਵਿਚਾਰਾ, ਨਾ ਕੋਈ ਲੇਖਾ ਲੇਖ ਲਿਖਾਇਆ। ਰਸਨਾ ਜਿਹਵ ਕਿਸੇ ਨਾ ਗਾਇਆ, ਨਾ ਪਾਇਆ ਧੁਰ ਦਰਬਾਰਾ। ਕਲਜੁਗ ਮਾਇਆ ਪਾਇਆ ਛਾਇਆ, ਭੁੱਲਿਆ

ਸਰਬ ਸੰਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖਣਹਾਰ ਪਸਾਰਾ। ਜੋਤੀ ਨੂਰੀ ਹਰਿ ਦਾਤਾਰ, ਆਪਣੀ ਆਪ ਜਗਾਈਆ। ਕਲਜੁਗ ਕੂੜਾ ਵੇਖ ਸੰਸਾਰ, ਲੋਕਮਾਤ ਕਰੇ ਰੁਸ਼ਨਾਈਆ। ਮਨਮਤ ਹੋਈ ਖਵਾਰ, ਬੁੱਧੀ ਰਹੀ ਸ਼ਰਮਾਈਆ। ਧੀਰਜ ਯਤ ਸਤਿ ਸੰਤੋਖ ਨਾ ਕੋਈ ਅਧਾਰ, ਸਾਂਤਕ ਸਤਿ ਨਾ ਕੋਈ ਕਰਾਈਆ। ਹਉਮੇ ਹੰਗਤਾ ਗੜ੍ਹ ਹੰਕਾਰ, ਜੀਵਾਂ ਜੰਤਾਂ ਵੰਡ ਵੰਡਾਈਆ। ਸਾਧ ਸੰਤ ਹੋਏ ਨਾਰ ਵਿਭਚਾਰ, ਹਰਿ ਹਰਿ ਕੰਤ ਨਾ ਕੋਈ ਹੰਢਾਈਆ। ਖਾਲੀ ਹੋਏ ਨਾਮ ਭੰਡਾਰ, ਨਾਮ ਭੰਡਾਰ ਨਾ ਕੋਈ ਵਰਤਾਈਆ। ਦਰ ਦਰ ਮੰਗਣ ਬਣ ਭਿਖਾਰ, ਸਾਧ ਸੰਤ ਨਾ ਕੋਈ ਵਡਿਆਈਆ। ਮਿਲਿਆ ਮੇਲ ਨਾ ਹਰਿ ਮੀਤ ਮੁਰਾਰ, ਨੇਤਰ ਨੈਣ ਨਾ ਦਰਸ਼ਨ ਪਾਈਆ। ਮਾਨਸ ਜਨਮ ਨਾ ਲਿਆ ਸਵਾਰ, ਲੱਖ ਚੁਰਾਸੀ ਫੰਦ ਨਾ ਤੋੜ ਤੁੜਾਈਆ। ਗੁਰ ਕਾ ਸ਼ਬਦ ਅਪਰ ਅਪਾਰ, ਗੁਰਮੁਖਾਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਡੰਕ ਵਜਾਈਆ। ਨਿਹਕਲੰਕ ਡੰਕ ਅਪਾਰ, ਹਰਿ ਹਰਿ ਆਪ ਵਜਾਇਆ। ਰਾਓ ਰੰਕਾਂ ਕਰੇ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਇਆ। ਵਾਸੀ ਪੁਰੀ ਘਨਕਾ ਹੋ ਤਿਆਰ, ਸੰਬਲ ਨਗਰੀ ਡੇਰਾ ਲਾਇਆ। ਜਨਨੀ ਜਨ ਜਨ ਗਾ ਲਏ ਅਧਾਰ, ਭਗਤ ਵਛਲ ਆਪ ਅਖਵਾਇਆ । ਜੋਤੀ ਸ਼ਬਦੀ ਤਿਨਕਾ ਇਕ ਹੁਲਾਰ, ਸ੍ਰਿਸ਼ਟ ਸਬਾਈ ਦਏ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਮਰਦੰਗ ਰਿਹਾ ਵਜਾਇਆ। ਸ਼ਬਦ ਮਰਦੰਗਾ ਵਜਾਇਆ ਢੋਲ, ਸਤਿਗੁਰ ਪੂਰਾ ਆਪ ਵਜਾਇੰਦਾ। ਸ੍ਰਿਸ਼ਟ ਸਬਾਈ ਪਰਦੇ ਖੋਲ੍ਹ, ਲੁਕਿਆ ਕੋਈ ਰਹਿਣ ਨਾ ਪਾਇੰਦਾ। ਲੱਖ ਚੁਰਾਸੀ ਖੇਲੇ ਹੋਲ, ਹੌਲੀ ਹੌਲੀ ਬਣਤ ਬਣਾਇੰਦਾ। ਨਾਮ ਕੰਡੇ ਦੇਵੇ ਤੋਲ, ਤੋਲਣਹਾਰ ਆਪ ਅਖਵਾਇੰਦਾ। ਰਾਜ ਰਾਜਾਨ ਸ਼ਾਹ ਸੁਲਤਾਨ ਸੁੱਤੇ ਅਨਭੋਲ, ਮਾਇਆ ਪਰਦਾ ਏਕਾ ਪਾਇੰਦਾ। ਸੰਮਤ ਸੋਲਾਂ ਰਚਿਆ ਘੋਲ, ਵੇਖਣਹਾਰਾ ਵੇਖ ਵਖਾਇੰਦਾ। ਨਾਮ ਵਸਤ ਜਿਸ ਜਨ ਸਾਚੇ ਕੋਲ, ਅੱਗੇ ਹੋ ਹੋ ਦਰਸ਼ਨ ਪਾਇੰਦਾ। ਮਨ ਮਤ ਮਾਇਆ ਜਗਤ ਕਰੇ ਮਖੌਲ, ਹਰਿ ਕਾ ਭੇਵ ਕੋਈ ਨਾ ਪਾਇੰਦਾ। ਨਾਨਕ ਗੋਬਿੰਦ ਕੀਤਾ ਕੌਲ, ਹਰਿ ਜੋਤੀ ਪੂਰ ਕਰਾਇੰਦਾ। ਜਨ ਭਗਤਾਂ ਆਤਮ ਅੰਤਰ ਪਰਦੇ ਦੇਵੇ ਖੋਲ੍ਹ, ਬਜ਼ਰ ਕਪਾਟੀ ਕੁੰਡਾ ਲਾਹਿੰਦਾ। ਅਨਹਦ ਸ਼ਬਦ ਅਨਾਦੀ ਧੁਨ ਵਜਾਏ ਢੋਲ, ਅਨਹਦ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਬ੍ਰਹਮ ਬ੍ਰਹਮ ਫੋਲ ਫੁਲਾਇੰਦਾ। ਪਾਰਬ੍ਰਹਮ ਵੇਖ ਬ੍ਰਹਿਮਾਦ, ਆਪਣਾ ਰੂਪ ਵਟਾਇਆ। ਸ਼ਬਦ ਵਜਾਏ ਸਾਚਾ ਨਾਦ, ਅਨਾਦੀ ਧੁਨ ਰਖਾਇਆ। ਲੇਖ ਲਿਖਾਏ ਬੋਧ ਅਗਾਧ, ਬੋਧ ਅਗਾਧ ਆਪ ਅਖਵਾਇਆ। ਜੀਵਾਂ ਜੰਤਾਂ ਲੱਖ ਚੁਰਾਸੀ ਦੇਵੇ ਦਾਦ, ਕਲਜੁਗ ਅੰਤਮ ਵੰਡ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਾਮ ਰਖਾਇਆ। ਨਿਹਕਲੰਕ ਹਰਿ ਅਕਾਲਾ, ਏਕਾ ਏਕ ਅਖਵਾਇਆ। ਦੂਜਾ ਵਸਾਏ ਸਚ ਮਹੱਲਾ, ਤੀਜਾ ਦਰ ਸੁਹਾਇਆ। ਚੌਥੇ ਪਦ ਆਪੇ ਮਲਾ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਪੰਚਮ ਮੇਟੇ ਦਵੈਤੀ ਸਲਾ, ਸਾਲਸ ਨਾਮ ਰਖਾਇਆ। ਛੇਵੇਂ ਵਸਿਆ ਨਾ ਛੱਪਰ ਛੰਨਾ, ਛੱਪਰ ਛੰਨ ਨਾ ਕੋਈ ਸੁਹਾਇਆ। ਸਤਿ ਪੁਰਖ ਨਿਰੰਜਣ ਸਤਿ ਸਤਿ ਸਤਿ ਕਰ ਆਪ ਆਪਣਾ ਆਪੇ ਮੰਨਾ, ਨਾ ਕੋਈ ਦੂਸਰ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ

ਨਰਾਇਣ ਨਰ, ਹਰਿਜਨ ਸਾਚੇ ਲਏ ਜਗਾਇਆ। ਹਰਿਜਨ ਸਾਚੇ ਜਗਾਵਣਹਾਰਾ, ਏਕਾ ਪੁਰਖ ਅਕਾਲਿਆ। ਆਵੇ ਜਾਵੇ ਵਿਚ ਸੰਸਾਰਾ, ਦੀਨਾਂ ਬੰਧਪ ਦੀਨ ਦਿਆਲਿਆ। ਦੇਵੇ ਨਾਮ ਸੱਚਾ ਸਹਾਰਾ, ਸ਼ਬਦ ਸਹਾਰਾ ਦੋ ਜਹਾਨਿਆਂ। ਇਕ ਵਖਾਏ ਪਾਰ ਕਿਨਾਰਾ, ਮੰਝਧਾਰ ਨਾ ਕੋਈ ਰੁੜਾਨਿਆਂ। ਚਾਰ ਵਰਨ ਸੁਹਾਏ ਇਕ ਦਵਾਰਾ, ਊਚਾਂ ਨੀਚਾਂ ਭੇਵ ਮਿਟਾਨਿਆਂ। ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਭੀਖ ਮੰਗਾਏ, ਘਰ ਘਰ ਫੇਰ ਫਿਰਾਨਿਆਂ। ਗੁਰਮੁਖ ਸੁਹਾਏ ਬੰਕ ਦਵਾਰਾ, ਬੰਕ ਦਵਾਰੀ ਹਰਿ ਭਗਵਾਨਿਆਂ। ਨਾਮ ਖੰਡਾ ਸ਼ਸਤਰ ਬਣ ਕਟਾਰਾ, ਅੰਮ੍ਰਿਤ ਆਤਮ ਇਕ ਪਿਆਨਿਆਂ। ਕਾਇਆ ਕਰੇ ਠੰਡੀ ਠਾਰਾ, ਸੀਤਲ ਸਾਂਤਕ ਧਾਰ ਵਹਾਨਿਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਖੇਲੇ ਖੇਲ ਜਗਤ ਜਹਾਨਿਆਂ। ਜਗਤ ਜਹਾਨਾਂ ਹਰਿ ਭਗਵਾਨਾ, ਆਪ ਆਪਣਾ ਖੇਲ ਖਲਾਇੰਦਾ। ਸ਼ਬਦ ਚਿੱਲਾ ਤੀਰ ਕਮਾਨਾ, ਰਸਨਾ ਆਪ ਚਲਾਇੰਦਾ। ਜੋਧਾ ਸੂਰ ਬਲੀ ਬਲਵਾਨਾ, ਬਲ ਧਾਰੀ ਆਪ ਅਖਵਾਇੰਦਾ। ਲੋਆਂ ਪੁਰੀਆਂ ਕਰੇ ਇਕ ਨਿਸ਼ਾਨਾ, ਰਾਹ ਵਿਚ ਨਾ ਕੋਈ ਅਟਕਾਇੰਦਾ। ਸ੍ਰਿਸ਼ਟ ਸਬਾਈ ਵੇਖ ਵਖਾਣਾ, ਵੇਖਣਹਾਰ ਦਿਸ ਨਾ ਆਇੰਦਾ। ਗੁਰਮੁਖਾਂ ਵੇਖੇ ਕਾਇਆ ਮੰਦਰ ਅੰਦਰ ਸਚ ਮਕਾਨਾ, ਘਰ ਘਰ ਵਿਚ ਆਪ ਬਣਾਇੰਦਾ। ਜੋਤੀ ਨੂਰ ਜਗੇ ਮਹਾਨਾ, ਜੋਤ ਨਿਰੰਜਣ ਸੇਵਾ ਲਾਇੰਦਾ। ਪੰਚਮ ਸਖੀਆਂ ਏਕਾ ਗਾਣਾ, ਏਕਾ ਰਾਗ ਅਲਾਇੰਦਾ। ਆਤਮ ਸੇਜਾ ਧਾਮ ਸੁਹਾਨਾ, ਸਚ ਸੁਹੰਜਣੀ ਸੇਜ ਵਿਛਾਇੰਦਾ। ਸ਼ਬਦ ਸਰੂਪੀ ਗੁਰ ਬੰਨੇ ਗਾਨਾ, ਦਿਸ ਕਿਸੇ ਨਾ ਆਇੰਦਾ। ਅੰਮ੍ਰਿਤ ਆਤਮ ਸਰ ਸਰੋਵਰ ਇਕ ਕਰਾਏ ਅਸ਼ਨਾਨਾ, ਦੁਰਮਤ ਮੈਲ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਰਚਨ ਰਚਾਇੰਦਾ। ਕਲਜੁਗ ਤੇਰਾ ਕਾਲਾ ਵੇਸ, ਹਰਿ ਸਾਚਾ ਵੇਖ ਵਖਾਇੰਦਾ। ਚਾਰੋਂ ਕੁੰਟ ਦਰ ਦਰਵੇਸ਼, ਦਰ ਦਰ ਫੇਰੀ ਪਾਇੰਦਾ। ਭਰਮੇ ਭੁੱਲੇ ਨਰ ਨਰੇਸ਼, ਰਾਜ ਰਾਜਾਨ ਨਾ ਕੋਈ ਉਠਾਇੰਦਾ। ਜੋਤੀ ਜੋਤ ਜਗੇ ਦਸ ਦਸਮੇਸ਼, ਦਹਿਸਰ ਰਾਵਣ ਕਲਜੁਗ ਰਾਮਾ ਮੇਟ ਮਿਟਾਇੰਦਾ। ਆਦਿ ਜੁਗਾਦਿ ਜੁਗ ਜੁਗ ਖੇਲੇ ਖੇਲ ਹਮੇਸ਼, ਆਦਿ ਜੁਗਾਦੀ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਆਪ ਚਮਕਾਇੰਦਾ। ਜੋਤੀ ਨੂਰ ਹਰਿ ਚਮਤਕਾਰ, ਜੁਗ ਚੌਥੇ ਆਪ ਚਮਕਾਇਆ। ਸ੍ਰਿਸ਼ਟ ਸਬਾਈ ਹੋਏ ਉਜਿਆਰ, ਨਾ ਕੋਈ ਪਰਦਾ ਸਕੇ ਪਾਇਆ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਬੰਨੇ ਧਾਰ, ਏਕਾ ਧਰਮ ਵਖਾਇਆ। ਏਕਾ ਰੰਗ ਰੰਗੇ ਕਰਤਾਰਾ, ਕਰਤਾ ਕਰਨੀ ਰਿਹਾ ਕਰਾਇਆ। ਏਕਾ ਦਰ ਭਰੇ ਭੰਡਾਰਾ, ਚਾਰ ਵਰਨ ਮੰਗਣ ਆਇਆ। ਅਠਾਰਾਂ ਬਰਨ ਪਾਰ ਕਿਨਾਰਾ, ਨੀਚ ਊਚ ਨਾ ਕੋਈ ਵਖਾਇਆ। ਬ੍ਰਹਮ ਬ੍ਰਹਮ ਕਰ ਪਸਾਰਾ, ਹੱਡ ਮਾਸ ਨਾੜੀ ਚੰਮ ਇੱਟਾਂ ਗਾਰਾ ਲਾਇਆ। ਆਦਿ ਪੁਰਖ ਅਬਿਨਾਸ਼ੀ ਕਰਤਾ ਨਾ ਮਰੇ ਨਾ ਪਏ ਜੰਮ, ਜੁਗ ਜੁਗ ਵੇਸ ਵਟਾਇਆ। ਨਾ ਕੋਈ ਤ੍ਰਿਸ਼ਨਾ ਨਾ ਕੋਈ ਤਮ, ਨਾ ਕੋਈ ਆਲਸ ਨਿੰਦਰਾ ਰਿਹਾ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦੋਏ ਧਾਰ ਵੇਖ ਵਖਾਇਆ। ਦੋਏ ਧਾਰ ਹਰਿ ਨਿਰੰਕਾਰ, ਆਪਣੇ ਹੱਥ ਰਖਾਈਆ। ਕਲਜੁਗ ਕੂੜਾ ਮੇਟ ਪਸਾਰ, ਕੂੜੀ ਕਿਰਿਆ ਦਏ ਗਵਾਈਆ। ਸਤਿਜੁਗ ਸਾਚੇ ਕਰ ਪਿਆਰ, ਸੋਇਆ ਸੁਤ ਲਏ ਉਠਾਈਆ। ਦੇਹਾਂ ਮੇਲਾ ਵਿਚ ਸੰਸਾਰ, ਅੰਤਮ ਦਏ ਕਰਾਈਆ। ਕਲਜੁਗ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਸਤਿਜੁਗ ਸਾਚਾ ਹੋ ਉਜਿਆਰ,

ਧਰਤ ਮਾਤ ਗੋਦ ਸੁਹਾਈਆ। ਦੋਹਾਂ ਵਿਚੋਲਾ ਮੀਤ ਮੁਰਾਰ, ਹਰਿ ਸ਼ਬਦ ਆਪ ਅਖਵਾਈਆ। ਕਲਜੁਗ ਕੂੜਾ ਨੇਤਰ ਖੋਲ੍ਹ, ਚਾਰੋਂ ਕੁੰਟਾਂ ਵੇਖ ਵਖਾਈਆ। ਸਤਿਜੁਗ ਸਾਚਾ ਬੋਲੇ ਬੋਲ, ਇਕ ਜੈਕਾਰਾ ਲਾਈਆ। ਗੁਰ ਕਾ ਸ਼ਬਦ ਤੋਲਣਹਾਰਾ ਤੋਲ, ਵਿਚ ਵਿਚੋਲਾ ਇਕ ਰਖਾਈਆ। ਕਲਜੁਗ ਕੂੜਾ ਕੂੜ ਪਸਾਰਾ, ਚਾਰੋਂ ਕੁੰਟ ਵੇਖ ਵਿਚਾਰਿਆ। ਸਤਿਜੁਗ ਸਾਚਾ ਹੋ ਤਿਆਰਾ, ਅੰਦਰੋਂ ਨਿਕਲਿਆ ਬਾਹਰਿਆ। ਹਰਿ ਕਾ ਸ਼ਬਦ ਤੇਜ ਕਟਾਰਾ, ਦੇ ਮਤ ਆਪ ਸਮਝਾ ਰਿਹਾ। ਕਲਜੁਗ ਤੇਰੀ ਅੰਤਮ ਰੈਣ, ਲੋਕਮਾਤ ਜਗ ਆਈਆ। ਸਤਿਜੁਗ ਉਠਿਆ ਸਾਚਾ ਸੈਣ, ਸੱਜਣ ਮੀਤ ਸਹਿਜ ਸੁੱਖ ਦਾਈਆ। ਗੁਰ ਕਾ ਸ਼ਬਦ ਗੁਰ ਗੁਰ ਰਸਨੀ ਕਹਿਣ, ਰਸਨਾ ਜਿਹਵਾ ਨਾ ਕੋਈ ਹਿਲਾਈਆ। ਕਲਜੁਗ ਤੇਰਾ ਕੂੜ ਪਸਾਰਾ, ਅੰਤਮ ਰੂਪ ਵਟਾਇਆ। ਸਤਿਜੁਗ ਸਾਚਾ ਹੋ ਉਜਿਆਰਾ, ਲੋਕਮਾਤ ਕਰੇ ਰੁਸ਼ਨਾਇਆ। ਗੁਰ ਕਾ ਸ਼ਬਦ ਕਰੇ ਪਿਆਰਾ, ਗੁਰ ਗੁਰ ਵੇਸ ਵਟਾਇਆ। ਕਲਜੁਗ ਤੇਰਾ ਕੂੜਾ ਨਾਤਾ, ਹਰਿ ਸਾਚੇ ਤੋੜ ਤੁੜਾਵਣਾ। ਸਤਿਜੁਗ ਤੇਰੀ ਉਤਮ ਜ਼ਾਤਾ, ਲੋਕਮਾਤ ਆਪ ਧਰਾਵਨਾਂ। ਦੋਹਾਂ ਵਿਚੋਲਾ ਪੁਰਖ ਬਿਧਾਤਾ, ਵੇਲਾ ਅੰਤ ਸੁਹਾਵਣਾ। ਕਲਜੁਗ ਪੈਂਡਾ ਜਾਏ ਮੁੱਕ, ਹਰਿ ਸਾਚਾ ਆਪ ਮੁਕਾਈਆ। ਚਾਰੋਂ ਕੁੰਟ ਮੁਖ ਪੈਣੇ ਥੁੱਕ, ਸਗਲਾ ਸੰਗ ਨਾ ਕੋਈ ਰਖਾਈਆ। ਸੁਫਲ ਨਾ ਹੋਈ ਧਰਤ ਮਾਤ ਕੁੱਖ, ਕੂੜਾ ਨਾਤਾ ਜੋੜ ਜੁੜਾਈਆ। ਜਗਤ ਤ੍ਰਿਸ਼ਨਾ ਨਾ ਉਤਰੀ ਭੁੱਖ, ਜੂਠ ਝੂਠ ਨਾ ਮਾਤ ਤਜਾਈਆ। ਅੰਤਮ ਬੂਟਾ ਜਾਣਾ ਸੁੱਕ, ਹਰਿਆ ਸਿੰਚ ਨਾ ਕੋਈ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਰ ਘਰ ਘਰ ਵੇਖ ਵਖਾਈਆ। ਸਤਿਜੁਗ ਸਾਚਾ ਬਾਲ ਨਿਧਾਨਾ, ਏਕਾ ਲੈ ਅੰਗੜਾਈਆ। ਹਰਿ ਕਾ ਸ਼ਬਦ ਕਰ ਪਰਵਾਨਾ, ਨੇਤਰ ਰਿਹਾ ਖੁਲ੍ਹਾਈਆ। ਜਨ ਭਗਤਾਂ ਬੰਨੇ ਹੱਥੀਂ ਗਾਨਾ, ਲੋਕਮਾਤ ਸਗਨ ਮਨਾਈਆ। ਆਤਮ ਦੇਵੇ ਜੀਆ ਦਾਨਾ, ਆਤਮ ਬ੍ਰਹਮ ਜਣਾਈਆ। ਦਰ ਦਵਾਰ ਵਖਾਏ ਇਕ ਮਹਾਨਾ, ਏਕਾ ਘਰ ਸੁਹਾਈਆ। ਏਕਾ ਜੋਤ ਸ੍ਰੀ ਭਗਵਾਨਾ, ਪੁਰਖ ਅਕਾਲ ਇਕ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਸਤਿਜੁਗ ਵੇਖੇ ਸਾਚਾ ਦਰ, ਦਰ ਦਰਬਾਰਾ ਆਪ ਸੁਹਾਈਆ। ਦਰ ਦਰਬਾਰਾ ਹਰਿ ਹਰਿ ਲਾ, ਆਪਣਾ ਤਖ਼ਤ ਸੁਹਾਈਆ। ਕਲਜੁਗ ਕੂੜਾ ਲਿਆ ਬੁਲਾ, ਏਕਾ ਹੁਕਮ ਜਣਾਇਆ। ਝੂਠਾ ਜਗਤ ਝੂਠਾ ਮਲਾਹ, ਝੂਠਾ ਬੇੜਾ ਰਿਹਾ ਚਲਾਇਆ। ਝੂਠਾ ਧੰਧਾ ਝੂਠਾ ਰਾਹ, ਝੂਠਾ ਮਾਰਗ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਦਏ ਸਜਾਇਆ। ਬੈਠ ਤਖ਼ਤ ਹਰਿ ਸੁਲਤਾਨ, ਆਪਣੀ ਬੂਝ ਬੁਝਾਈਆ। ਸਤਿਜੁਗ ਸਾਚੇ ਦੇਵੇ ਦਾਨ, ਏਕਾ ਵਸਤ ਝੋਲੀ ਪਾਈਆ। ਚਾਰ ਵਰਨ ਇਕ ਗਿਆਨ, ਹਿੰਦੂ ਮੁਸਲਿਮ ਸਿਖ ਈਸਾਈ ਨਾ ਕੋਈ ਜਣਾਈਆ। ਏਕਾ ਮੰਦਰ ਇਕ ਮਕਾਨ, ਇਸ਼ਟ ਗੁਰਦੇਵ ਇਕ ਮਨਾਈਆ। ਏਕਾ ਪੀਣ ਏਕਾ ਖਾਣ, ਏਕਾ ਬਸਤਰ ਤਨ ਪਹਿਨਾਈਆ। ਏਕਾ ਰਾਗ ਏਕਾ ਨਾਦ ਸਾਰੇ ਗਾਣ, ਗਾਵਤ ਗਾਵਤ ਮੁਖ ਸੁਹਾਈਆ। ਚੌਦਾਂ ਹੱਟ ਵਖਾਏ ਦੁਕਾਨ, ਚੌਦਾਂ ਤਬਕ ਇਕ ਦਰ ਬਣਾਈਆ। ਵੇਖ ਵਖਾਣੇ ਲੋਆਂ ਪੁਰੀਆਂ ਜ਼ਿਮੀ ਅਸਮਾਨ, ਖੰਡਾਂ ਬ੍ਰਹਿਮੰਡਾਂ ਇਕ ਵਡਿਆਈਆ। ਏਕਾ ਗੋਪੀ ਏਕਾ ਕਾਹਨ, ਏਕਾ ਸੀਤਾ ਰਾਮ ਜਣਾਈਆ। ਏਕਾ ਅੱਲਾ ਰਾਣੀ ਕਰ ਪਰਨਾਮ, ਪਰਵਰਦਿਗਾਰ ਇਕ ਖ਼ੁਦਾਈਆ। ਏਕਾ ਬ੍ਰਹਮ ਕਰ ਪਛਾਣ, ਬ੍ਰਹਮ ਵਿਦਿਆ ਦਏ ਪੜ੍ਹਾਈਆ। ਸਤਿਜੁਗ ਸਾਚੇ ਹੋ ਮਿਹਰਵਾਨ, ਹਰਿ ਸਾਚੀ ਭਿਛਿਆ ਝੋਲੀ ਪਾਈਆ। ਉਠ ਬਾਲਕ ਬਾਲ ਨਿਧਾਨ, ਬਾਲੀ ਬੁੱਧ ਵਡਿਆਈਆ।

ਧਰਤ ਧਵਲ ਮੰਗੇ ਇਕ ਨਿਸ਼ਾਨ, ਧਰਮ ਨਿਸ਼ਾਨਾ ਇਕ ਵਖਾਈਆ। ਸਤ ਰੰਗ ਰੰਗੇ ਮਹਾਨ, ਸਤਿ ਸਤਿਵਾਦੀ ਆਪ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚੇ ਬੂਝ ਬੁਝਾਈਆ। ਕਲਜੁਗ ਨੇਤਰ ਨੀਰ ਵਹਾ, ਰੋ ਰੋ ਦਰ ਪੁਕਾਰਿਆ। ਕੋਈ ਨਾ ਪਕੜੇ ਮੇਰੀ ਬਾਂਹ, ਨਾ ਕੋਈ ਦਿਸੇ ਮੀਤ ਮੁਰਾਰਿਆ। ਨਾ ਕੋਈ ਦੇਵੇ ਠੰਡੀ ਛਾਂ, ਨਾ ਕੋਈ ਸਗਲਾ ਸੰਗ ਨਿਭਾ ਰਿਹਾ। ਜੀਵ ਜੰਤ ਬੁੱਧੀ ਹੋਈ ਕਾਂ, ਕਾਗ ਕਾਗ ਵਾਂਗ ਕੁਰਲਾ ਰਿਹਾ। ਕਿਸੇ ਹੱਥ ਨਾ ਆਏ ਸਾਚਾ ਨਾ, ਨਾਮ ਭੰਡਾਰਾ ਨਾ ਕੋਈ ਰਖਾ ਰਿਹਾ। ਮੁਖ ਲਗਾਈ ਬੈਠੇ ਸੂਰ ਗਾਂ, ਅੰਤਮ ਕੋਈ ਨਾ ਲੜ ਫੜਾ ਰਿਹਾ। ਨਾਤਾ ਤੁੱਟਾ ਪੁੱਤਰਾਂ ਮਾਂ, ਭੈਣ ਭਾਈ ਨਾ ਕੋਈ ਮਿਲਾ ਰਿਹਾ। ਦਰਗਹਿ ਸਾਚੀ ਨਾ ਮਿਲੇ ਸੱਚਾ ਥਾਂ, ਰਾਏ ਧਰਮ ਰਾਹ ਅਟਕਾ ਰਿਹਾ। ਚਿਤਰ ਗੁਪਤ ਕਰੇ ਸਚ ਨਿਆਂ, ਲਿਖਿਆ ਲੇਖ ਖੋਲ੍ਹ ਆਪ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਸਾਚਾ ਵੇਖ ਵਖਾ ਰਿਹਾ। ਸਤਿਜੁਗ ਸਾਚੇ ਤੇਰੀ ਸਾਚੀ ਰੀਤ, ਹਰਿ ਸਾਚੇ ਮਾਤ ਚਲਾਈਆ। ਨਾ ਕੋਈ ਮੰਦਰ ਨਾ ਮਸੀਤ, ਦੇਹੁਰਾ ਮੱਠ ਨਾ ਕੋਈ ਵਖਾਈਆ। ਨਾ ਕੋਈ ਹਸਤ ਨਾ ਕੋਈ ਕੀਟ, ਵਰਨ ਬਰਨ ਨਾ ਵੰਡ ਵੰਡਾਈਆ। ਦੇਵੇ ਧਾਮ ਅਵੱਲਾ ਇਕ ਅਨਡੀਠ, ਧਾਮ ਅਨਡੀਠੜਾ ਡੇਰਾ ਲਾਈਆ। ਸੰਤ ਸਹੇਲੇ ਰੱਖਣੇ ਚੀਤ, ਚਿਤ ਵਿਤ ਠਗੌਰੀ ਨਾ ਪਾਈਆ। ਸੋਹੰ ਸ਼ਬਦ ਸੁਨੌਣਾ ਸੁਹਾਗੀ ਗੀਤ, ਸਤਿਜੁਗ ਸਾਚੇ ਵੱਜੇ ਵਧਾਈਆ। ਪਾਰਬ੍ਰਹਮ ਆਪ ਚਲਾਏ ਆਪਣੀ ਰੀਤ, ਸ਼ਬਦ ਗੁਰ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲੇ ਖੇਲ ਸ੍ਰਿਸ਼ਟ ਸਬਾਈਆ।