੨੫ ਅੱਸੂ ੨੦੧੫ ਬਿਕ੍ਰਮੀ ਬਿਸ਼ਨ ਸਿੰਘ ਦੇ ਘਰ ਗੁੜਗਾਉਂ
ਤਖ਼ਤ ਤਾਜ ਜਗਤ ਨਿਸ਼ਾਨ, ਥਿਰ ਰਹਿਣ ਨਾ ਪਾਈਆ। ਜੁਗ ਜੁਗ ਖੇਲੇ ਖੇਲ ਮਹਾਨ, ਸਮਰਥ ਪੁਰਖ ਵਡਿਆਈਆ। ਸ਼ਾਹੋ ਭੂਪ ਹਰਿ ਮਿਹਰਵਾਨ, ਸਚ ਸਿਕਦਾਰ ਅਖਵਾਈਆ। ਸਤਿ ਸਰੂਪ ਨਿਗਹਬਾਨ, ਸਾਂਤਕ ਸਤਿ ਸਮਾਈਆ। ਜੋਤੀ ਨੂਰ ਨੂਰ ਮਹਾਨ, ਨਿਰਗੁਣ ਧਾਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤ ਇਕ ਅਖਵਾਈਆ। ਜਗਤ ਨਿਸ਼ਾਨਾ ਜਗਤ ਤਾਜ, ਜਗਤ ਦਿਸ ਨਾ ਆਈਆ। ਜਗਤ ਕੁੜਿਆਰਾ ਰਿਹਾ ਭਾਜ, ਕੂੜੀ ਕਿਰਿਆ ਰਹਿਣ ਨਾ ਪਾਈਆ। ਜਗਤ ਜੁਗੀਸ਼ਰ ਰੱਖੇ ਲਾਜ, ਜਾਗਰਤ ਜੋਤ
ਜਗਾਈਆ। ਜਗਤ ਜੁਗਤ ਰਚੇ ਕਾਜ, ਜੋਗ ਜੁਗਤ ਇਕ ਵਖਾਈਆ। ਲੱਖ ਚੁਰਾਸੀ ਸਾਜਣ ਸਾਜ, ਸਾਚੀ ਬਣਤ ਬਣਾਈਆ। ਅਗੰਮ ਅਗੰਮੜਾ ਮਾਰੇ ਅਵਾਜ, ਅਗੰਮੜਾ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਦਏ ਗਵਾਹੀਆ। ਸਚ ਸੁਲਤਾਨਾ ਸ਼ਾਹੋ ਭੂਪ, ਹਰਿ ਹਰਿ ਆਪ ਅਖਵਾਇਆ। ਵੇਖ ਵਖਾਏ ਚਾਰੋਂ ਕੁੰਟ, ਦਹਿ ਦਿਸ਼ਾ ਲੋਆਂ ਪੁਰੀਆਂ ਫੇਰਾ ਪਾਇਆ। ਮਨਮੁਖਾਂ ਹੱਥ ਖ਼ਾਲੀ ਠੂਠਾ, ਮੰਗਣ ਭਿੱਖ ਨਾ ਪਾਇਆ। ਮਾਇਆ ਮਮਤਾ ਜੀਵ ਜਹਾਨੀ ਢੱਠਾ, ਹਉਮੇ ਹੰਗਤਾ ਗੜ੍ਹ ਸੁਹਾਇਆ। ਦਿਵਸ ਰੈਣ ਭੁੱਖਾ ਨੰਗਤਾ, ਘਰ ਘਰ ਅਲੱਖ ਰਿਹਾ ਜਗਾਇਆ। ਲੋਭ ਹੰਕਾਰ ਝੋਲੀ ਰੰਗਦਾ, ਆਸਾ ਤ੍ਰਿਸ਼ਨਾ ਨਾਲ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਬੰਧਾਇਆ। ਰਾਜ ਤਾਜ ਜਗਤ ਆਧਾਰ, ਹਰਿ ਹਰਿ ਵਡਿਆਈਆ। ਜੀਵ ਜੰਤ ਸਾਜਣ ਸਾਜ, ਸਾਚੀ ਬਣਤ ਬਣਾਈਆ। ਆਪੇ ਰੱਖਣਹਾਰਾ ਲਾਜ, ਆਪੇ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਖੇਲੇ ਖੇਲ ਵੇਖ ਵਖਾਏ ਸ੍ਰਿਸ਼ਟ ਸਬਾਈਆ। ਸ੍ਰਿਸ਼ਟ ਸਬਾਈ ਵੇਖਣਹਾਰਾ, ਏਕਾ ਏਕੰਕਾਰਿਆ। ਜੋਤ ਸਰੂਪੀ ਭੇਵ ਨਿਆਰਾ, ਭੇਤ ਕੋਈ ਨਾ ਪਾ ਰਿਹਾ। ਸ਼ਬਦੀ ਡੰਕ ਅਪਰ ਅਪਾਰਾ, ਦਿਵਸ ਰੈਣ ਵਜਾ ਰਿਹਾ। ਚਾਰੋਂ ਕੁੰਟ ਹਾਹਾਕਾਰਾ, ਧੀਰਜ ਧੀਰ ਨਾ ਕੋਈ ਧਰਾ ਰਿਹਾ। ਰਾਜ ਰਾਜਾਨ ਸ਼ਾਹ ਸੁਲਤਾਨ ਰੋਵਣ ਜ਼ਾਰੋ ਜ਼ਾਰਾ, ਜ਼ਰ ਦਰ ਨਾ ਕੋਈ ਸੁਹਾ ਰਿਹਾ। ਧਰਮ ਕਰਮ ਕਰੇ ਪੁਕਾਰਾ, ਹਰਿ ਕਿਰਤੀ ਮੁਖ ਛੁਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਵੇਖ ਵਿਖਾ ਰਿਹਾ। ਜੁਗਾ ਜੁਗੰਤਰ ਏਕਾ ਮੀਤ, ਹਰਿ ਹਰਿ ਆਪ ਅਖਵਾਈਆ । ਆਦਿ ਜੁਗਾਦੀ ਸਾਚੀ ਰੀਤ, ਹਰਿ ਸਾਚਾ ਆਪ ਚਲਾਈਆ। ਕਰੇ ਕਰਾਏ ਪਤਿਤ ਪੁਨੀਤ, ਜਿਸ ਜਨ ਦਇਆ ਕਮਾਈਆ। ਮਾਨਸ ਦੇਹੀ ਜਾਏ ਜੀਤ, ਜੀਉੜਾ ਅਗਨ ਤਤ ਨਾ ਜਲਾਈਆ। ਏਕਾ ਗਾਏ ਸੁਹਾਗੀ ਗੀਤ, ਤ੍ਰਿਸ਼ਨਾ ਭੁੱਖ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਬੂਝ ਬੁਝਾਈਆ। ਕਿਰਪਾ ਕਰ ਹਰਿ ਨਿਰੰਕਾਰ, ਹਰਿਜਨ ਆਪ ਜਗਾਇੰਦਾ। ਆਤਮ ਅੰਤਰ ਕਰ ਪਿਆਰ, ਏਕਾ ਬੂਝ ਬੁਝਾਇੰਦਾ। ਜਗਤ ਤ੍ਰਿਸ਼ਨਾ ਤੋੜ ਹੰਕਾਰ, ਮਾਇਆ ਮੋਹ ਚੁਕਾਇੰਦਾ। ਭਰਮੀ ਭਰਮ ਨਾ ਪਾਵੇ ਸਾਰ, ਭਰਮੀ ਭਰਮ ਭੁਲਾਇੰਦਾ। ਗੁਰਮੁਖ ਸੱਜਣ ਢਹਿ ਪਏ ਦਵਾਰ, ਦੂਈ ਦਵੈਤੀ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਸ ਵਟਾਇੰਦਾ। ਵੇਸ ਅਵੱਲਾ ਹਰਿ ਕਰਤਾਰਾ, ਆਪਣਾ ਆਪ ਕਰਾਈਆ। ਅਛਲ ਅਛੱਲ ਖੇਲ ਨਿਆਰ, ਖੇਲੇ ਸ੍ਰਿਸ਼ਟ ਸਬਾਈਆ। ਖੇਵਟ ਖੇਟ ਵੇਖ ਪਾਰ ਕਿਨਾਰ, ਡੂੰਘੀ ਭਵਰੀ ਨੱਯਾ ਰਿਹਾ ਚਲਾਈਆ। ਸਾਗਰ ਡੂੰਘਾ ਵਡ ਸੰਸਾਰ, ਪਾਰ ਕਿਨਾਰਾ ਦਿਸ ਨਾ ਆਈਆ। ਸ੍ਰਿਸ਼ਟ ਸਬਾਈ ਵਸੇ ਮੰਝਧਾਰ, ਸਾਗਰ ਸਿੰਧ ਵਹਾਈਆ। ਗੁਰਮੁਖਾਂ ਦੇਵੇ ਚਰਨ ਪਿਆਰ, ਆਤਮ ਬ੍ਰਹਮ ਜਣਾਈਆ। ਸ਼ਬਦੀ ਧੁਨ ਅਨਾਹਦ ਧਾਰ, ਅਨਹਦ ਰੂਪ ਸਮਾਈਆ। ਤ੍ਰੈ ਲੋਕਾਂ ਦਰਸੀ ਪਾਵੇ ਸਾਰ, ਤਿੰਨਾਂ ਲੋਕਾਂ ਵੇਖ ਵਖਾਈਆ। ਚੌਦਾਂ ਹੱਟਾਂ ਖੋਲ੍ਹ ਕਿਵਾੜ, ਗੁਰਮੁਖਾਂ ਵੰਡ ਵੰਡਾਈਆ। ਲੋਆਂ ਪੁਰੀਆਂ ਪਾਰ ਕਿਨਾਰ, ਸਾਚੇ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਨਾਤਾ ਮੋਹ ਚੁਕਾਈਆ। ਜਗਤ ਨਾਤਾ ਜਾਏ ਤੁੱਟ, ਮਮਤਾ ਮੋਹ ਚੁਕਾਈਆ । ਆਸਾ ਤ੍ਰਿਸ਼ਨਾ ਜਾਏ ਛੁੱਟ, ਸਗਲਾ ਸੰਗ ਨਾ ਕੋਈ ਵਖਾਈਆ। ਹਉਮੇ ਹੰਗਤਾ ਜੜ੍ਹ ਦੇਵੇ ਪੁੱਟ, ਸਤਿਗੁਰ
ਪੂਰੇ ਹੱਥ ਵਡਿਆਈਆ। ਨੇਤਰ ਲੋਚਣ ਨੈਣ ਦਰਸ ਲਾਹਾ ਲੈਣ ਖੱਟ, ਮਾਨਸ ਦੇਹ ਵਡ ਵਡਿਆਈਆ। ਦੂਈ ਦਵੈਤੀ ਕੱਢਣ ਫੱਟ, ਏਕਾ ਧਰਮ ਰਖਾਈਆ। ਅੰਮ੍ਰਿਤ ਆਤਮ ਪੀਣਾ ਗਟ ਗਟ, ਦੁਰਮਤ ਮੈਲ ਗਵਾਈਆ। ਤਨ ਨਗਾਰੇ ਲਾਏ ਚੋਟ, ਸ਼ਬਦੀ ਸ਼ਬਦ ਉਪਾਈਆ। ਪੰਚ ਵਿਕਾਰਾ ਕੱਢੇ ਖੋਟ, ਨਿਰਮਲ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਏਕਾ ਬੂਝ ਬੁਝਾਈਆ। ਗੁਰਮੁਖ ਸੱਜਣ ਸੱਚਾ ਸ਼ਾਹ, ਸਤਿਗੁਰ ਆਪ ਸਮਾਇਆ। ਜਗਤ ਵਿਚੋਲਾ ਬੇਪਰਵਾਹ, ਗੁਰ ਸ਼ਬਦੀ ਨਾਉਂ ਧਰਾਇਆ। ਦੇਵਣਹਾਰਾ ਇਕ ਸਲਾਹ, ਦੂਜਾ ਦਰ ਨਾ ਕੋਈ ਵਖਾਇਆ। ਤੀਜੇ ਨੇਤਰ ਪਾਵੇ ਰਾਹ, ਚੌਥੇ ਪਦ ਟਿਕਾਇਆ। ਪੰਚਮ ਮੇਲਾ ਸਹਿਜ ਸੁਭਾ, ਵਿਛੜ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਵੇਖ ਵਖਾਇਆ। ਹਰਿ ਸੱਜਣ ਰੰਗ ਰੱਤਿਆ, ਰਾਮ ਰਤਨ ਅਪਾਰ। ਆਪੇ ਦੇ ਸਮਝਾਵੇ ਮੱਤਿਆ, ਪੂਰਨ ਕਿਰਪਾ ਧਾਰ। ਚਰਨ ਕਵਲ ਬੰਧਾਏ ਨਤਿਆ, ਬਖ਼ਸ਼ੇ ਇਕ ਪਿਆਰ। ਪੰਚਮ ਵਿਕਾਰਾ ਕਰੇ ਹੱਤਿਆ, ਪੰਚਮ ਦੇਵੇ ਮਾਰ। ਆਪ ਜਗਾਏ ਚੇਤਨ ਸਤਿਆ, ਚੇਤਨ ਰੂਪ ਕਰਤਾਰ। ਨੇਤਨ ਨੇਤਨ ਹੋ ਹੋ ਵਸਿਆ, ਦੂਰ ਦੁਰਾਡਾ ਪੰਧ ਨਿਵਾਰ। ਹਰਿਸੰਗਤ ਦਵਾਰੇ ਆਵੇ ਨੱਸਿਆ, ਆਦਿ ਜੁਗਾਦੀ ਸਾਚੀ ਕਾਰ। ਤੀਰ ਨਿਰਾਲਾ ਏਕਾ ਕਸਿਆ, ਸ਼ਬਦ ਸਰੂਪੀ ਨਾਮ ਕਮਾਨ। ਮੇਟੇ ਰੈਣ ਅੰਧੇਰੀ ਮੱਸਿਆ, ਸਚ ਸੁੱਚ ਕਰੇ ਪਰਧਾਨ। ਧੁਰਦਰਗਾਹੀ ਆਏ ਨੱਸਿਆ, ਗੁਰਮੁਖ ਸਾਚੇ ਲਏ ਪਛਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਭਗਤੀ ਰਾਹ ਏਕਾ ਦੱਸਿਆ ਆਪਣਾ ਦੇਵੇ ਨਾਮ ਨਿਸ਼ਾਨ। ਭਗਤ ਮੀਤਾ ਆਦਿ ਨਿਰੰਜਣ, ਆਦਿ ਪੁਰਖ ਅਬਿਨਾਸ਼ਿਆ। ਨੇਤਰ ਪਾਏ ਨਾਮ ਅੰਜਨ, ਅਗਿਆਨ ਅੰਧੇਰ ਵਿਨਾਸਿਆ। ਸਖਾ ਸੁਹੇਲਾ ਸਾਚਾ ਸੱਜਣ, ਹਰ ਘਟ ਅੰਦਰ ਰੱਖੇ ਵਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਨਾਮ ਦਾਨ, ਚਰਨ ਕਵਲ ਸੱਚਾ ਭਰਵਾਸਿਆ। ਚਰਨ ਕਵਲ ਸਾਚੀ ਓਟ, ਹਰਿਜਨ ਆਪ ਰਖਾਇੰਦਾ। ਮਾਇਆ ਮਮਤਾ ਕੱਢੇ ਖੋਟ, ਦੁਰਮਤ ਮੈਲ ਗਵਾਇੰਦਾ। ਇਕ ਵਖਾਏ ਸਾਚੀ ਪੋਟ, ਨਾਮ ਪਾਸ ਹੱਥ ਫੜਾਇੰਦਾ। ਜਗਤ ਸਾਗਰ ਤਰਸ਼ਨ ਕੋਟੀ ਕੋਟ, ਹੱਥ ਕਿਸੇ ਨਾ ਆਇੰਦਾ। ਲੱਖ ਚੁਰਾਸੀ ਆਲਣਿਉਂ ਡਿੱਗੇ ਬੋਟ, ਫੜ ਕੋਈ ਨਾ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਮੰਤਰ ਦੇਵੇ ਨਾਮ ਨਿਧਾਨ, ਜਗਤ ਨਿਧਾਨਾ ਆਪ ਅਖਵਾਇੰਦਾ। ਜਗਤ ਨਿਧਾਨਾ ਹਰਿ ਭਗਵੰਤ, ਜਗਤ ਨੇਤਰ ਬੰਦ ਕਰਾਈਆ। ਆਪੇ ਜਾਣੇ ਆਪਣੀ ਬਣਤ, ਆਪਣੇ ਹੱਥ ਰੱਖੇ ਵਡਿਆਈਆ। ਗੁਰਮੁਖਾਂ ਧੀਰਜ ਦੇਵੇ ਸਾਚੇ ਸੰਤ, ਸਦ ਭਾਣੇ ਵਿਚ ਸਮਾਈਆ। ਮਨਮੁਖਾਂ ਆਪਣੀ ਮਾਇਆ ਪਾਏ ਬੇਅੰਤ, ਜੀਵ ਜੰਤ ਸਰਬ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਰੰਗ ਰੰਗਾਈਆ। ਰੰਗ ਰੰਗਾਏ ਹਰਿ ਅਵੱਲਾ, ਰੰਗੇ ਰੰਗ ਅਮੋਲ। ਖੇਲੇ ਖੇਲ ਇਕ ਇਕੱਲਾ, ਸ੍ਰਿਸ਼ਟ ਸਬਾਈ ਤੋਲੇ ਤੋਲ। ਵੇਖ ਵਖਾਏ ਜਲਾ ਥਲਾ, ਉਚੇ ਪਰਬਤ ਵੇਖ ਅਡੋਲ। ਕਰੇ ਖੇਲ ਘੜੀ ਘੜੀ ਪਲ ਪਲਾ, ਸ਼ਬਦ ਜੈਕਾਰਾ ਏਕਾ ਬੋਲ। ਸ਼ਬਦ ਗੁਰ ਕਰਨਹਾਰਾ ਹੱਲਾ, ਸ੍ਰਿਸ਼ਟ ਸਬਾਈ ਵੇਖੇ ਕੋਲ। ਹਰਿਜਨ ਤੇਰਾ ਭਾਰਾ ਪੱਲਾ, ਹਰਿ ਵਸਿਆ ਸਦਾ ਕੋਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਖਾਏ ਸਾਚਾ ਦਰ, ਸਚ ਦਵਾਰਾ ਆਪੇ ਖੋਲ੍ਹ। ਖੁਲ੍ਹਾ ਦਰ ਹਰਿ ਦਰਵਾਜ਼ਾ, ਆਪਣੀ ਦਇਆ ਕਮਾਈਆ। ਮੇਲ ਮਿਲਾਏ
ਗ਼ਰੀਬ ਨਿਵਾਜ਼ਾ, ਗ਼ਰੀਬ ਨਿਮਾਣੇ ਗਲੇ ਲਗਾਈਆ। ਸ਼ਬਦੀ ਦੇਵੇ ਸਾਚਾ ਦਾਜਾ, ਸੁਰਤੀ ਗੰਢ ਬੰਧਾਈਆ। ਆਤਮ ਅੰਤਰ ਰਚਿਆ ਕਾਜਾ, ਪਾਰਬ੍ਰਹਮ ਕੁੜਮਾਈਆ। ਆਪਣੀ ਮਾਰੇ ਆਪੇ ਵਾਜਾ, ਆਪੇ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਹੰਜਣਾ ਏਕਾ ਧਾਮ ਸੁਹਾਈਆ । ਏਕਾ ਧਾਮ ਧੁਰ ਦਰਗਾਹ, ਹਰਿ ਹਰਿ ਆਪ ਸਮਾਇੰਦਾ। ਦੂਸਰ ਕੋਈ ਦਿਸੇ ਨਾ, ਨਾ ਕੋਈ ਸੰਗ ਰਖਾਇੰਦਾ। ਨਾ ਕੋਈ ਪਕੜੇ ਕਿਸੇ ਬਾਂਹ, ਨਾ ਕੋਈ ਕੋਲ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਨਾਮ ਵਰ, ਵਰਭੰਡੀ ਵੇਖ ਵਖਾਇੰਦਾ। ਵਰਭੰਡੀ ਤੇਰਾ ਜਗਤ ਤੋਲ, ਹਰਿ ਕੰਡੇ ਨਾਮ ਤੁਲਾਇਆ। ਸ਼ਬਦ ਜੈਕਾਰਾ ਏਕਾ ਬੋਲ, ਚੰਡ ਪ੍ਰਚੰਡ ਆਪ ਅਖਵਾਇਆ। ਨਾਮ ਮਰਦੰਗਾ ਵੱਜੇ ਢੋਲ, ਹਰ ਘਟ ਆਪ ਰਿਹਾ ਸੁਣਾਇਆ। ਤੇਰੇ ਖੇਲੇ ਹੌਲੀ ਹੌਲ, ਆਪ ਆਪਣਾ ਪੰਧ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰਥ ਚਲਾਇਆ। ਰਥ ਰਥਵਾਹੀ ਹਰਿ ਸਮਰਥ, ਆਪਣਾ ਰਥ ਚਲਾਇੰਦਾ। ਮਹਿਮਾ ਅਗਣਤ ਅਗਣਤਾ ਕਥਨਾ ਅਕਥ, ਕਥ ਨਾ ਕੋਈ ਕਥਾਇੰਦਾ। ਰਾਜ ਰਾਜਾਨਾ ਪਾਏ ਨੱਥ, ਏਕਾ ਡੋਰੀ ਹੱਥ ਰਖਾਇੰਦਾ। ਖੇਲੇ ਖੇਲ ਅਠਸਠ, ਅਠਸਠ ਫੇਰੀ ਪਾਇੰਦਾ। ਤਖ਼ਤ ਤਾਜ ਕਰੇ ਭੱਠ, ਜਗਤ ਸਿੰਘਾਸਣ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਪੁਰਖ ਅਬਿਨਾਸ਼ਣ, ਕਰਤਾ ਪੁਰਖ ਆਪ ਅਖਵਾਇੰਦਾ। ਕਰਤਾ ਪੁਰਖ ਸਰਬ ਗੁਣ ਠਾਕਰ, ਨਿਰਭੈ ਰੂਪ ਸਮਾਇਆ। ਜਨ ਭਗਤ ਕਰੇ ਕਰਮ ਉਜਾਗਰ, ਏਕਾ ਨਾਮ ਦਿੜ੍ਰਾਇਆ। ਵਣਜ ਕਰਾਏ ਸਚ ਸੌਦਾਗਰ, ਨਾਮ ਖ਼ਜ਼ਾਨਾ ਇਕ ਲੁਟਾਇਆ। ਭਾਗ ਲਗਾਏ ਕਾਇਆ ਗਾਗਰ, ਅੰਮ੍ਰਿਤ ਤਾਲ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਚੇ ਲਏ ਜਗਾਇਆ। ਉਠ ਜਾਗ ਜਗਤ ਨਿਧਾਨ, ਹਰਿ ਸਾਚੇ ਵਡ ਵਡਿਆਈਆ। ਖੇਲੇ ਖੇਲ ਦੋ ਜਹਾਨ, ਭੇਵ ਅਭੇਦ ਛੁਪਾਈਆ। ਜੋਤੀ ਨੂਰ ਜੋਤ ਮਹਾਨ, ਜੋਤੀ ਜੋਤ ਉਪਾਈਆ। ਜੋਧਾ ਸੂਰਬੀਰ ਬਲਵਾਨ, ਸ਼ਬਦੀ ਨਾਉਂ ਰਖਾਈਆ। ਸਚ ਸੁੱਚ ਉਠਾਏ ਇਕ ਨਿਸ਼ਾਨ, ਭਰਮੀ ਭਰਮ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਨਾਮ ਵਰ, ਨਾਮ ਦਾਤ ਝੋਲੀ ਪਾਈਆ। ਨਾਮ ਵਰ ਸਾਚਾ ਪਾਇਆ, ਦਰ ਪਾਇਆ ਪੁਰਖ ਅਗੰਮਾ। ਧੁਰਦਰਗਾਹੀ ਮਿਲਿਆ ਵਰ, ਪੂਰਨ ਹੋਇਆ ਕਮਾ। ਆਵਣ ਜਾਵਣ ਚੁੱਕਿਆ ਡਰ, ਨਾ ਮਰਿਆ ਨਾ ਜੰਮਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖਣਹਾਰਾ, ਗੁਰਮੁਖ ਤੇਰਾ ਤਮਾ। ਤਮਾ ਤ੍ਰਿਸ਼ਨਾ ਜਗਤ ਚਾਟੜੀ, ਦਿਵਸ ਰੈਣ ਰਹੀ ਕੁਰਲਾਈਆ। ਜਨ ਭਗਤਾਂ ਕਰੇ ਹਰਿ ਸਾਚਾ ਰਾਖੜੀ, ਅੱਠੇ ਪਹਿਰ ਸੇਵ ਕਮਾਈਆ। ਜਗਤ ਤ੍ਰਿਸ਼ਨਾ ਜਾਏ ਨਾਠੜੀ, ਦਰ ਦਵਾਰ ਮੁਖ ਸ਼ਰਮਾਈਆ। ਏਕਾ ਜਾਣੇ ਪੂਜਾ ਪਾਠੜੀ, ਪੂਰਬ ਦਿਸ਼ਾ ਵਖਾਈਆ। ਲਾਲ ਵਿਰੋਲੇ ਕਾਇਆ ਗਾਠੜੀ, ਆਪਣੀ ਗੰਢ ਵਖਾਈਆ। ਆਪੇ ਹੋਏ ਚਾਤਰੀ, ਵਰਨ ਬਰਨ ਨਾ ਕੋਈ ਰਖਾਈਆ। ਮਿਟੇ ਰੈਣ ਅੰਧੇਰ ਰਾਤੜੀ, ਸਾਚਾ ਚੰਨ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਰ ਸੁਹਾਈਆ। ਏਕਾ ਦਰ ਸਾਚਾ ਘਰ, ਸਾਚਾ ਆਪ ਰਖਾਇੰਦਾ। ਹਰਿਜਨ ਮੰਗੇ ਏਕਾ ਵਰ, ਦੂਜਾ ਦਰ ਨਾ ਕੋਈ ਪਾਇੰਦਾ। ਤੀਜੇ ਲੋਚਣ ਦਰਸ ਕਰ, ਤ੍ਰਿਸ਼ਨਾ ਭੁੱਖ ਮਿਟਾਇੰਦਾ। ਚੌਥੇ ਮੰਦਰ ਆਪੇ ਵੜ, ਆਪਣਾ ਧਾਮ ਸੁਹਾਇੰਦਾ । ਪੰਚਮ ਮੀਤਾ ਪੰਚਮ ਪਿਆਰਾ ਆਪੇ ਕਰ, ਪੰਚਮ ਮੋਹ ਮਿਟਾਇੰਦਾ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਵੇਖੇ ਸਾਚਾ ਘਰ, ਕਾਇਆ ਕੰਚਨ ਗੜ੍ਹ ਸੁਹਾਇੰਦਾ। ਕੰਚਨ ਗੜ੍ਹ ਸਾਚੀ ਲੰਕਾ, ਰਾਵਣ ਮਨ ਬਣਾਈਆ। ਦਿਵਸ ਰੈਣ ਵਜਾਏ ਡੰਕਾ, ਪੰਚਾਂ ਨਾਲ ਰਲਾਈਆ। ਆਵੇ ਜਾਵੇ ਬਾਰ ਅਨਕਾ, ਅਨਕ ਬਾਰ ਸਹਾਈਆ। ਲੱਖ ਚੁਰਾਸੀ ਜੀਵ ਜੰਤਾ, ਦਿਵਸ ਰੈਣ ਰਿਹਾ ਤੜਫਾਈਆ। ਨਾਨਕ ਗੋਬਿੰਦ ਬਣਿਆ ਮੰਗਤਾ, ਪ੍ਰਭ ਅੱਗੇ ਝੋਲੀ ਡਾਹੀਆ। ਰੋਗ ਨਿਵਾਰੇ ਸਾਚੀ ਸੰਗਤਾ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਤੇਰਾ ਸਾਚਾ ਘਰ, ਰਾਮਾ ਰਾਮ ਰੂਪ ਸਮਾਈਆ । ਲੰਕਾ ਗੜ੍ਹ ਤੁੱਟੇ ਹੰਕਾਰ, ਹਰਿਜਨ ਵੱਜੇ ਵਧਾਈਆ। ਰਾਮਾ ਸੀਤਾ ਸੁਰਤੀ ਕਰ ਪਿਆਰ, ਆਪਣੇ ਦਰ ਦਏ ਬਹਾਈਆ। ਅਕਾਲ ਮੂਰਤੀ ਇਕ ਨਿਰੰਕਾਰ, ਨਿਰਗੁਣ ਰੂਪ ਸਮਾਈਆ। ਧਰਤ ਧਵਲ ਨਾ ਕੋਈ ਪਸਾਰ, ਜਲ ਬਿੰਬ ਨਾ ਕੋਈ ਉਪਾਈਆ। ਖਾਣੀ ਬਾਣੀ ਨਾ ਕੋਈ ਅਧਾਰ, ਜੇਰਜ ਅੰਡ ਉਤਭੁਜ ਸੇਤਜ ਨਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸੁਹਾਏ ਸਾਚਾ ਘਰ, ਘਰ ਸਾਚਾ ਵੇਖ ਵਖਾਈਆ। ਕੰਚਨ ਗੜ੍ਹ ਸਾਚਾ ਮੰਦਰ, ਹਰਿ ਹਰਿ ਆਪ ਸੁਹਾਇਆ। ਰਾਮ ਰਾਮਾ ਵਸਿਆ ਅੰਦਰ, ਅੰਦਰ ਮੰਦਰ ਕੁੰਡਾ ਲਾਹਿਆ। ਆਪੇ ਤੋੜਣਹਾਰਾ ਜੰਦਰ, ਸ਼ਬਦ ਖੰਡਾ ਹੱਥ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੰਕ ਦਵਾਰਾ ਇਕ ਸੁਹਾਇਆ। ਬੰਕ ਦਵਾਰ ਸੁਰਤ ਗਿਆਨ, ਸ਼ਬਦੀ ਬਣਤ ਬਣਾਈਆ। ਸ਼ਾਹ ਭਬੀਖ਼ਣ ਕਰ ਪਛਾਣ, ਗੁਰਮੁਖ ਨਾਉਂ ਰਖਾਈਆ। ਮੇਲ ਮਿਲਾਵਾ ਵਿਚ ਜਹਾਨ, ਸੱਤਿਆ ਸੱਤਿਆ ਵਿਚ ਟਿਕਾਈਆ। ਦੇਵੇ ਮੱਤ ਧੁਰ ਫ਼ਰਮਾਣ, ਏਕਾ ਤਤ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਉਪਾਈਆ। ਸਾਚਾ ਘਰ ਉਚ ਮੁਨਾਰਾ, ਹਰਿ ਹਰਿ ਆਪ ਸੁਹਾਇਆ। ਰਾਮ ਰੂਪ ਲਏ ਅਵਤਾਰਾ, ਰਘਵੰਸਾ ਨਾਉਂ ਰਖਾਇਆ। ਸਮੁੰਦਰ ਸੀ ਖਾਈ ਚਾਰ ਦਵਾਰਾ, ਆਪਣਾ ਗੜ੍ਹ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵੇਖੇ ਅੱਗੇ ਖੜ੍ਹ, ਦੂਰ ਦੁਰਾਡਾ ਨੇੜੇ ਆਇਆ। ਰਾਵਣ ਗੜ੍ਹ ਅਪਰ ਅਪਾਰਾ, ਕਲਜੁਗ ਆਪ ਬਣਾਈਆ। ਚਾਰੋਂ ਕੁੰਟ ਸਮੁੰਦ ਖਾਰਾ, ਚੌਥਾ ਜੁਗ ਵੱਡੀ ਵਡਿਆਈਆ। ਅੰਦਰ ਵਸਿਆ ਕਾਮ ਕਰੋਧ ਲੋਭ ਮੋਹ ਹੰਕਾਰਾ, ਸੈਨਾਪਤੀ ਮਨ ਅਖਵਾਈਆ। ਬੁੱਧੀ ਰੋਵੇ ਖੜ ਦਵਾਰਾ, ਨੇਤਰ ਨੈਣ ਨੀਰ ਵਹਾਈਆ। ਮਤ ਮਤਵਾਲੀ ਢਹਿ ਪਏ ਦਵਾਰਾ, ਧੀਰਜ ਧੀਰ ਨਾ ਕੋਈ ਰਖਾਈਆ। ਸ਼ਾਹ ਭਬੀਖ਼ਣ ਮੀਤ ਮੁਰਾਰਾ, ਗੁਰਸਿਖ ਗੁਰਮੁਖ ਆਸਾ ਆਪ ਉਠਾਈਆ। ਪਾਰਬ੍ਰਹਮ ਪ੍ਰਭ ਆਏ ਦਵਾਰਾ, ਏਕਾ ਸ਼ਬਦ ਅਲਾਈਆ। ਅਲੱਖ ਨਿਰੰਜਣ ਲਏ ਅਵਤਾਰਾ, ਲੋਕਮਾਤ ਵੇਖ ਵਖਾਈਆ। ਸੰਮਤ ਸੰਮਤੀ ਪਾਵੇ ਸਾਰਾ, ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਰਚਾਈਆ। ਗੁਰਸਿਖ ਤੇਰਾ ਸੱਚਾ ਪਾਸ, ਹਰਿ ਸਾਚੇ ਹੱਥ ਰਖਾਇਆ। ਸਤਿਗੁਰ ਪੂਰਾ ਮਨਮੁਖਤਾ ਨਾ ਹੋਇਆ ਕਦੇ ਦਾਸ, ਨਾ ਅੱਗੇ ਸੀਸ ਝੁਕਾਇਆ। ਨਿਝ ਆਤਮ ਰੱਖਣਹਾਰਾ ਵਾਸ, ਸੋ ਕਿਉਂ ਮਨੋ ਭੁਲਾਇਆ। ਜੋਤੀ ਨੂਰ ਕਰ ਪਰਕਾਸ਼, ਲੋਕਮਾਤ ਉਠ ਧਾਇਆ। ਆਦਿ ਅੰਤ ਨਾ ਹੋਏ ਵਿਨਾਸ, ਲੋਆਂ ਪੁਰੀਆਂ ਫੇਰਾ ਪਾਇਆ। ਸ਼ਬਦ ਡੋਰੀ ਵਿਚ ਆਕਾਸ਼, ਗਗਨ ਪਤਾਲਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਉਲਟੀ ਰਾਸ, ਆਪਣਾ ਮੰਡਲ ਦਏ ਸੁਹਾਇਆ। ਜਗਤ ਕਿਨਾਰਾ ਔਖਾ ਘਾਟ, ਹਰਿ
ਹਰਿ ਆਪ ਰਖਾਇੰਦਾ। ਗੁਰਸਿਖ ਵਿਕੇ ਨਾ ਕਿਸੇ ਹਾਟ, ਨਾ ਕੋਈ ਮੁੱਲ ਪਵਾਇੰਦਾ। ਆਪਣਾ ਰਸ ਲਏ ਚਾਟ, ਆਪਣਾ ਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ ਅਵਤਾਰ ਹਰਿ ਦਾਤਾਰ, ਜੋਤੀ ਧਾਰ ਸ਼ਬਦੀ ਪਿਆਰ ਵਿਚ ਸੰਸਾਰ, ਆਪਣੀ ਰਚਨ ਰਚਾਇੰਦਾ। ਕਵਣ ਲੰਕਾ ਕਵਣ ਗੜ੍ਹ, ਕਵਣ ਡੰਕ ਵਜਾਈਆ। ਕਵਣ ਵੇਖੇ ਉਪਰ ਖੜ, ਕਵਣ ਅੰਦਰ ਡੇਰਾ ਲਾਈਆ। ਕਵਣ ਹਨਵੰਤਾ ਅਗਨੀ ਗਿਆ ਸੜ, ਕਵਣ ਤਤ ਜਲਾਈਆ। ਕਵਣ ਰਾਮਾ ਲਿਆ ਫੜ, ਕਵਣ ਸੀਸ ਟਿਕਾਈਆ। ਕਵਣ ਵਿਦਿਆ ਗਿਆ ਪੜ੍ਹ, ਕਵਣ ਵੇਦ ਸੁਣਾਈਆ। ਕਵਣ ਸ਼ਾਸਤਰ ਰਿਹਾ ਲੜ, ਕਵਣ ਭੇਦ ਖੁਲ੍ਹਾਈਆ। ਕਵਣ ਅਸਤਰ ਤੋੜੇ ਗੜ੍ਹ, ਕਵਣ ਚੱਕਰ ਚਲਾਈਆ। ਕਵਣ ਉਖੇੜੇ ਲੱਗੀ ਜੜ੍ਹ, ਕਵਣ ਮੇਟ ਮਿਟਾਈਆ। ਕਵਣ ਲਹਿਣਾ ਦੇਣਾ ਚੁਕਾਏ ਸੀਸ ਧੜ, ਕਵਣ ਪੰਜ ਤਤ ਮਿਟਾਈਆ। ਕਵਣ ਦੂਰ ਦੁਰਾਡਾ ਵੇਖੇ ਖੜ, ਕਵਣ ਸਨਮੁਖ ਕਰੇ ਲੜਾਈਆ। ਕਵਣ ਹੱਥੋ ਹੱਥੀ ਲਏ ਫੜ, ਕਵਣ ਕਮੰਦ ਉਠਾਈਆ। ਕਵਣ ਅੱਗੇ ਰਿਹਾ ਅੜ, ਕਵਣ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣਾ ਖੇਲ, ਭੇਵ ਕੋਈ ਨਾ ਪਾਈਆ। ਜਗਤ ਖੇਲ ਕਰ ਤਿਆਰ, ਜਗਤ ਰਿਹਾ ਭੁਲਾਈਆ। ਜਗਤ ਵੇਖੇ ਜਗਤ ਨਿਆਰ, ਜਗਤ ਸਾਗਰ ਜਗਤ ਤਰਾਈਆ। ਜਗਤ ਡੁੱਬਾ ਵਿਚ ਮੰਝਧਾਰ, ਜਗਤ ਰਿਹਾ ਰੁੜਾਈਆ। ਜਗਤ ਦਏ ਨਾ ਕੋਈ ਸਹਾਰ, ਜਗਤ ਨਾ ਪਾਰ ਕਰਾਈਆ। ਜਗਤ ਰੋਵੇ ਜ਼ਾਰੋ ਜ਼ਾਰ, ਬਿਨ ਗੁਰ ਜੁਗਤ ਕਿਸੇ ਹੱਥ ਨਾ ਆਈਆ। ਕਲਜੁਗ ਅੰਤਮ ਲਏ ਅਵਤਾਰ, ਸਮਰਥ ਪੁਰਖ ਕਰੇ ਮਾਤ ਲੜਾਈਆ। ਸ਼ਬਦ ਖੰਡਾ ਤੇਜ਼ ਕਟਾਰ, ਹੱਥ ਫੜਿਆ ਧੁਰਦਰਗਾਹੀਆ। ਤੁਟੇ ਗੜ੍ਹ ਲੰਕਾ ਹੰਕਾਰਾ, ਚਾਰ ਦਿਵਾਰ ਰਹਿਣ ਨਾ ਪਾਈਆ। ਗੁਰਸਿਖਾਂ ਕਰੇ ਤਨ ਸ਼ਿੰਗਾਰ, ਜੋ ਜਨ ਸੰਗ ਨਿਭਾਈਆ। ਖੇਲੇ ਖੇਲ ਅਗੰਮ ਅਪਾਰ, ਇਕ ਇਕੱਲਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਨਿਰਗੁਣ ਨਿਰਗੁਣ ਆਪ ਅਖਵਾਈਆ। ਨਿਰਗੁਣ ਕਾਰੇ ਆਪੇ ਲਾ, ਨਿਰਗੁਣ ਕਰਮ ਕਮਾਇਆ। ਨਿਰਗੁਣ ਵੇਖੇ ਥਾਉਂ ਥਾਂ, ਨਿਰਗੁਣ ਡੇਰਾ ਲਾਇਆ। ਨਿਰਗੁਣ ਪਕੜਣਹਾਰਾ ਬਾਂਹ, ਨਿਰਗੁਣ ਦਿਸ ਕਿਸੇ ਨਾ ਆਇਆ। ਨਿਰਗੁਣ ਕਰਨਹਾਰਾ ਠੰਡੀ ਛਾਂ, ਨਿਰਗੁਣ ਬੈਠਾ ਮੁਖ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲਣਹਾਰ ਆਪ ਕਰਤਾਰ, ਜੁਗ ਜੁਗ ਆਪਣੀ ਖੇਲ ਖਿਲਾਇਆ।
੨੬ ਅੱਸੂ ੨੦੧੫ ਬਿਕ੍ਰਮੀ ਸ੍ਰੀ ਵਿਸ਼ਵ ਨਾਥ ਗੋਪਾਲ ਮੰਦਰ ਕਾਨਪੁਰ ਸ਼ਹਿਰ
ਹਰਿ ਅਦੇਸ਼ ਅਗੰਮ ਅਥਾਹ, ਦਿਸ ਕਿਸੇ ਨਾ ਆਇਆ। ਪਾਰਬ੍ਰਹਮ ਬੈਠਾ ਇਕ ਬੇਪਰਵਾਹ, ਜੋਤੀ ਨੂਰ ਕਰ ਰੁਸ਼ਨਾਇਆ। ਅਗੰਮੜਾ ਧਾਮ ਰਿਹਾ ਸੁਹਾ, ਅਗੰਮੜੇ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇਆ। ਵਿਸ਼ਵ ਨਾਥ ਜਗਤ ਵਿਸ਼ੰਮਬਰ, ਪਰਮ ਪੁਰਖ ਉਪਾਇਆ। ਆਪ ਕਰਾਇਆ ਆਪ ਉਪਾਇਆ ਮਾਤ ਸਵੰਬਰ, ਆਪੇ ਵੇਖ ਵਖਾਇਆ। ਆਪੇ ਧਰਤ ਧਵਲ ਕਰ ਅਡੰਬਰ, ਆਪੇ ਮੇਟ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਧਾਰਾ ਤੇਰੀ
ਵੇਖ ਵਖਾਇਆ। ਜਗਤ ਨਾਥ ਜਗਤ ਨਰਾਇਣ, ਜੁਗ ਜੁਗ ਵੇਖ ਵਖਾਇਆ। ਪੰਡਤ ਪਾਂਧੇ ਮੰਦਰ ਰਹਿਣ, ਮਨ ਪ੍ਰਬੋਧ ਨਾ ਕੋਈ ਵਖਾਈਆ। ਇਕੱਠੇ ਹੋ ਹੋ ਸਾਰੇ ਬਹਿਣ, ਪਾਰਬ੍ਰਹਮ ਭੇਵ ਨਾ ਰਾਈਆ। ਤਨ ਪਾਇਆ ਕਾਇਆ ਮਾਟੀ ਗਹਿਣ, ਦਮ ਦਮ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਪਾਲ ਵੇਖ ਵਖਾਈਆ। ਗੁਰ ਗੋਪਾਲ ਹਰਿ ਰਘੁਨਾਥ, ਘਟ ਘਟ ਵੇਖ ਵਖਾਇਆ। ਵੇਦ ਵਿਦਾਂਤ ਆਪ ਚਲਾਈ ਆਪਣੀ ਗਾਥ, ਜਗਤ ਰਾਹ ਵਖਾਇਆ। ਪੁਰਾਨ ਪੁਰਾਨਾ ਦੇਵੇ ਸਾਥ, ਗੀਤਾ ਗਿਆਨ ਦ੍ਰਿੜਾਇਆ। ਸ਼ਾਸਤਰ ਸਿਮਰਤ ਵੇਖੇ ਨਾਥ, ਨਾਥ ਤ੍ਰਲੋਕੀ ਆਇਆ। ਹਰਿ ਹਰਿ ਨਾਉਂ ਵਿਕੇ ਨਾ ਕਿਸੇ ਹਾਟ, ਮੰਦਰ ਅੰਦਰ ਨਾ ਕਿਸੇ ਟਿਕਾਇਆ। ਕਰ ਕਰ ਥੱਕੇ ਪੂਜਾ ਪਾਠ, ਪੂਰਨ ਬ੍ਰਹਮ ਨਾ ਕੋਇ ਜਣਾਇਆ। ਆਤਮ ਜੋਤੀ ਬੁਝੇ ਲਿਲਾਟ, ਜਗਤ ਲਿਲਾਟ ਰਹਿਣ ਨਾ ਪਾਇਆ। ਸੰਮਤ ਸੰਮਤੀ ਆਵੇ ਘਾਟ, ਹਰਿ ਸਾਚਾ ਮਾਣ ਗਵਾਇਆ। ਬੀਸ ਬੀਸਾ ਨੇੜੇ ਰੱਖੇ ਏਕਾ ਵਾਟ, ਏਕਾ ਘਾਟ ਹਰਿ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵਣਹਾਰਾ ਵਰ, ਆਪੇ ਮੂਲ ਚੁਕਾਇਆ । ਕਲਜੁਗ ਮੂਲ ਜਾਏ ਚੁੱਕ, ਮੰਦਰ ਚਾਰ ਦਿਵਾਰਿਆ। ਜਗਤ ਬੂਟਾ ਰਿਹਾ ਸੁੱਕ, ਨਾ ਕੋਈ ਦੇਵੇ ਅੰਮ੍ਰਿਤ ਜਲ ਸਿੰਚ ਕਿਆਰਿਆ। ਪੰਡਤ ਪਾਂਧੇ ਰਹੇ ਥੁੱਕ, ਮੁਖ ਖਾਣ ਪਾਨ ਸਪਾਰੀਆ। ਆਪਣਾ ਭਾਰ ਨਾ ਸਕੇ ਕੋਈ ਚੁੱਕ, ਜੀਵਾਂ ਜੰਤਾਂ ਕਰਨ ਖ਼ਵਾਰਿਆ। ਅੰਤਮ ਵੇਲਾ ਰਿਹਾ ਢੁਕ, ਖ਼ਾਲੀ ਕਰੇ ਦਰ ਦਵਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਹਰਿ ਨਿਰੰਕਾਰ, ਅਛਲ ਅਛੱਲ ਵਿਚ ਸੰਸਾਰ, ਖੇਲੇ ਖੇਲ ਅਗੰਮ ਅਪਾਰਿਆ। ਮੰਦਰ ਅੰਦਰ ਖੋਜੇ ਖੋਜ, ਜੋਤੀ ਜੋਤ ਜਗਾਈਆ। ਜਗਤ ਵਿਕਾਰਾ ਬੱਝਾ ਬੋਝ, ਨਾ ਸਕੇ ਕੋਈ ਉਠਾਈਆ। ਹਰਿ ਕਾ ਭੇਵ ਨਾ ਜਾਣੇ ਕੋਈ ਗੋਹਝ, ਗੁਰ ਕਾ ਗਿਆਨ ਦਿਸ ਨਾ ਆਈਆ। ਤਿਲਕ ਲਲਾਟੀ ਲਾਇਆ ਰੋਜ਼, ਤਿਲਕ ਲਲਾਟ ਨਾ ਕੋਇ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਦਰ ਦਰ, ਜਗ ਮੰਦਰ ਫੋਲ ਫੁਲਾਈਆ। ਜਗ ਮੰਦਰ ਚਰਨ ਛੁਹਾ, ਠਾਕਰ ਕਰਤਾ ਆਇਆ। ਕਲਜੁਗ ਵੇਲਾ ਰਿਹਾ ਸੁਹਾ, ਆਪਣੀ ਧਾਰ ਬੰਧਾਇਆ। ਸਤਿ ਸਤਿ ਕਿਸੇ ਰਹੇ ਨਾ, ਅਸਤਿ ਅਸਤਿ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਪੁਰ ਕਾਹਨ ਮਾਰ ਧਿਆਨ, ਵਿਸ਼ਵ ਨਾਥ ਹਰਿ ਗੋਪਾਲ ਪਰਾਗ ਮੰਦਰ ਬਣ ਦਲਾਲ, ਨੈਣ ਨੇਤਰ ਵੇਖ ਵੇਖ ਵਖਾਇਆ।
੨੬ ਅੱਸੂ ੨੦੧੫ ਬਿਕ੍ਰਮੀ ਅਵਤਾਰ ਸਿੰਘ ਦੇ ਘਰ ਕਾਨਪੁਰ
ਥਿਰ ਘਰ ਸਾਚਾ ਹਰਿ ਕਰਤਾਰ, ਆਪਣਾ ਆਪ ਉਪਾਇਆ। ਛੱਪਰ ਛੰਨ ਨਾ ਕੋਈ ਚਾਰ ਦੀਵਾਰ, ਦਰ ਦਰਵਾਜ਼ਾ ਦਿਸ ਨਾ ਆਇਆ। ਜੋਤ ਸਰੂਪੀ ਕਰ ਪਸਾਰ, ਸ਼ਬਦੀ ਰਚਨ ਰਚਾਇਆ। ਅਕਾਲ ਮੂਰਤ ਖੇਲ ਅਪਾਰ, ਨਿਰਗੁਣ ਧਾਮ ਸੁਹਾਇਆ। ਪਾਰਬ੍ਰਹਮ ਪ੍ਰਭ ਬੈਠ ਕਰਤਾਰ, ਕਰਨੀ ਕਿਰਤ ਕਮਾਇਆ। ਅਬਿਨਾਸ਼ੀ ਕਰਤਾ ਮੀਤ ਮੁਰਾਰ, ਅਲੱਖ ਅਗੰਮ ਵੇਖ ਵਖਾਇਆ। ਰੰਗ ਮਹੱਲ ਉਚ ਮੁਨਾਰ, ਅਟੱਲ ਅਚੱਲ ਦਰਸਾਇਆ। ਦੀਪਕ ਜੋਤੀ ਕਰ ਉਜਿਆਰ, ਪ੍ਰਕਾਸ਼ ਪ੍ਰਕਾਸ਼ ਟਿਕਾਇਆ। ਸਚ ਸਿੰਘਾਸਣ ਅਪਰ ਅਪਾਰ, ਪਾਵਾ ਚੂਲ ਨਾ ਕੋਈ ਰਖਾਇਆ।
ਉਪਰ ਬੈਠ ਸੱਚੀ ਸਰਕਾਰ, ਸਾਚਾ ਤਖ਼ਤ ਸੁਹਾਇਆ। ਸਰਗੁਣ ਮੇਲਾ ਹਰਿ ਨਿਰੰਕਾਰ, ਹਰੀ ਹਰਿ ਆਪ ਅਖਵਾਇਆ। ਗੁਰਮੁਖਾਂ ਕਰੇ ਮਾਤਲੋਕ ਪਿਆਰ, ਆਪ ਆਪਣਾ ਨਾਮ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚਾ ਇਕ ਸੁਹਾਇਆ। ਥਿਰ ਘਰ ਸਾਚਾ ਸ਼ਬਦ ਅਟਾਰੀ, ਹਰਿ ਹਰਿ ਆਪ ਵਸਾਈਆ। ਨਿਰਗੁਣ ਜੋਤ ਜਗੇ ਨਿਰੰਕਾਰੀ, ਅੰਧ ਅੰਧੇਰ ਮਿਟਾਈਆ। ਗੁਰਮੁਖਾਂ ਦੇਵੇ ਨਾਮ ਖੁਮਾਰੀ, ਸ਼ਬਦੀ ਸ਼ਬਦ ਉਪਜਾਈਆ। ਧੁਨੀ ਨਾਦ ਏਕੰਕਾਰੀ, ਏਕਾ ਰਿਹਾ ਵਜਾਈਆ। ਤੋੜੇ ਹਉਮੇ ਗੜ੍ਹ ਹੰਕਾਰੀ, ਮਾਇਆ ਮਮਤਾ ਮੋਹ ਚੁਕਾਈਆ। ਦੇਵੇ ਦਰਸ ਦਰ ਦਵਾਰੀ, ਦਰ ਦਰਵੇਸ਼ਾ ਫੇਰਾ ਪਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਖ਼ਵਾਰੀ, ਗ਼ਰੀਬ ਨਿਮਾਣੇ ਗਲੇ ਲਗਾਈਆ। ਆਦਿਨ ਅੰਤਾ ਸਾਧਨ ਸੰਤਾ, ਸਖਾ ਸੁਹੇਲਾ ਜੋਧਾ ਸੂਰਬੀਰ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰ ਘਟ ਬੈਠਾ ਆਸਣ ਲਾਈਆ। ਥਿਰ ਘਰ ਸਾਚਾ ਸਚ ਦਰਵਾਜ਼ਾ, ਹਰਿ ਸਾਚਾ ਆਪ ਖੁਲ੍ਹਾਇੰਦਾ। ਜਨ ਭਗਤਾਂ ਮਾਰੇ ਅਨਹਦ ਵਾਜਾ, ਧੁਨੀ ਨਾਦ ਵਜਾਇੰਦਾ। ਅਸਵ ਘੋੜਾ ਰੱਖੇ ਤਾਜਾ, ਲੋਆਂ ਪੁਰੀਆਂ ਆਪ ਦੌੜਾਇੰਦਾ। ਸ਼ਾਹੋ ਭੂਪ ਵਡ ਰਾਜਨ ਰਾਜਾ, ਸਚ ਸਿਕਦਾਰ ਆਪ ਅਖਵਾਇੰਦਾ। ਜੁਗਾ ਜੁਗੰਤਰ ਲੋਕਮਾਤ ਰਚਿਆ ਕਾਜਾ, ਭੇਖਾਧਾਰੀ ਭੇਖ ਵਟਾਇੰਦਾ। ਕਲਜੁਗ ਅੰਤਮ ਖੇਲ ਕਰਾਏ ਦੇਸ ਮਾਝਾ, ਦੇਸ ਦਿਸੰਤਰ ਫੋਲ ਫੁਲਾਇੰਦਾ। ਗੁਰਮੁਖ ਸਾਚੇ ਰੱਖੇ ਲਾਜਾ, ਮਾਇਆ ਮਮਤਾ ਮੋਹ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵਖਾਏ ਸਾਚਾ ਘਰ, ਥਿਰ ਘਰ ਨਾਉਂ ਰਖਾਇੰਦਾ। ਥਿਰ ਘਰ ਹਰਿ ਅਪਾਰਾ, ਹਰਿ ਹਰਿ ਜੋਤ ਜਗਾਈਆ। ਇਕ ਇਕੱਲਾ ਕਰ ਪਸਾਰਾ, ਬੈਠਾ ਆਸਣ ਲਾਈਆ। ਜਨ ਭਗਤਾਂ ਦੇਵੇ ਨਾਮ ਅਧਾਰਾ, ਜੁਗ ਜੁਗ ਵੱਡੀ ਵਡਿਆਈਆ। ਚਰਨ ਕਵਲ ਬਖ਼ਸ਼ੇ ਸਚ ਪਿਆਰਾ, ਚਰਨ ਚਰਨੋਦਕ ਮੁਖ ਚੁਆਈਆ। ਅੰਮ੍ਰਿਤ ਆਤਮ ਠੰਡੀ ਧਾਰਾ, ਨਿਝਰ ਰਸ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਸ਼ਬਦ ਭੰਡਾਰਾ ਇਕ ਵਰਤਾਈਆ। ਸ਼ਬਦ ਭੰਡਾਰਾ ਹਰਿ ਨਿਰੰਕਾਰਾ, ਸਤਿਗੁਰ ਰੂਪ ਸਮਾਇੰਦਾ। ਸੰਤ ਸੁਹੇਲੇ ਪਾਵੇ ਸਾਰਾ, ਗੁਰ ਗੁਰ ਚੇਲੇ ਮੇਲ ਮਿਲਾਇੰਦਾ। ਅਚਰਜ ਖੇਲੇ ਖੇਲ ਵਿਚ ਸੰਸਾਰਾ, ਭੇਖਾਧਾਰੀ ਭੇਖ ਵਟਾਇੰਦਾ। ਆਦਿ ਨਿਰੰਜਣ ਜੋਤ ਅਕਾਰਾ, ਨਿਰਗੁਣ ਰੂਪ ਸਰਗੁਣ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਾਚੇ ਘਰ, ਥਿਰ ਘਰ ਸਾਚਾ ਇਕ ਸੁਹਾਇੰਦਾ। ਸਾਚਾ ਘਰ ਹਰਿ ਸੁਹੰਜਣਾ, ਹਰਿ ਵੱਡੀ ਵਡਿਆਈਆ । ਮਿਲਿਆ ਮੇਲ ਦਰਦ ਦੁੱਖ ਭੈ ਭੰਜਨਾ, ਭਵ ਸਾਗਰ ਪਾਰ ਕਰਾਈਆ। ਨੇਤਰ ਨੈਣ ਸ਼ਬਦ ਗਿਆਨ ਪਾਏ ਅੰਜਨਾ, ਅੰਧ ਅੰਧੇਰ ਮਿਟਾਈਆ। ਚਰਨ ਧੂੜ ਕਰਾਏ ਸਾਚਾ ਮਜਨਾ, ਦੁਰਮੱਤ ਮੈਲ ਗਵਾਈਆ। ਜੋ ਘੜਿਆ ਸੋ ਭੱਜਣਾ, ਥਿਰ ਕੋਈ ਰਹਿਣ ਨਾ ਪਾਈਆ। ਗੁਰਮੁਖ ਸਾਚੇ ਤੇਰੀ ਰੱਖੇ ਲੱਜਣਾ, ਨਾਮ ਪਰਦਾ ਉਪਰ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਵਖਾਏ ਸਾਚਾ ਘਰ, ਥਿਰ ਘਰ ਬੈਠਾ ਬੇਪਰਵਾਹੀਆ। ਥਿਰ ਘਰ ਬੈਠਾ ਬੇਪਰਵਾਹ, ਨੂਰੋ ਨੂਰ ਦਰਸਾਇੰਦਾ। ਆਪੇ ਵਸੇ ਆਪਣੇ ਥਾਂ, ਦੂਸਰ ਕੋਈ ਦਿਸ ਨਾ ਆਇੰਦਾ। ਨਾ ਕੋਈ ਪਿਤਾ ਨਾ ਕੋਈ ਮਾਂ, ਸਖਾ ਸਖਾਈ ਨਾ ਕੋਈ ਰਖਾਇੰਦਾ। ਜਨ ਭਗਤਾਂ ਦੇਵੇ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਇੰਦਾ। ਆਤਮ ਅੰਤਰ ਜਪਾਏ ਏਕਾ ਨਾਂ, ਅਜਪਾ ਜਾਪ ਕਰਾਇੰਦਾ। ਫੜ ਫੜ ਪਾਰ ਕਰਾਏ ਬਾਂਹ,
ਭਵ ਸਾਗਰ ਨਾ ਕੋਈ ਰੁੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਸਾਚੇ ਘਰ, ਸੋ ਘਰ ਦਵਾਰਾ ਇਕ ਖੁਲ੍ਹਾਇੰਦਾ।
੨੭ ਅੱਸੂ ੨੦੧੫ ਬਿਕ੍ਰਮੀ ਤ੍ਰਬੈਣੀ ਸੰਗਮ ਇਲਾਹਬਾਦ
ਕੈਲਾਸ਼ ਪਰਬਤ, ਕੇਸ਼ੋ ਧਾਰ ਬਹਾਈਆ। ਭੋਲੇ ਨਾਥ ਸਗਲਾ ਸਾਥ, ਜਟਾ ਜੂਟ ਅਖਵਾਈਆ। ਸਤਿ ਸੁਰਸਤੀ ਮਾਰ ਠਾਠ, ਚਰਨ ਕਵਲ ਉਠ ਧਾਈਆ। ਸਾਗਰ ਸਪੁਤਰੀ ਜਮਨਾ ਨਾਥ, ਜਮ ਪੁਰ ਰਹੀ ਤਜਾਈਆ। ਸਾਚਾ ਮੇਲਾ ਲੋਕਮਾਤ, ਹਰਿ ਸਾਚਾ ਆਪ ਕਰਾਈਆ। ਰਜੋ ਤਮੋ ਸਤੋ ਤ੍ਰੈਗੁਣ ਧਾਰ ਏਕਾ ਘਾਟ, ਏਕਾ ਰੂਪ ਦਰਸਾਈਆ। ਏਕਾ ਬ੍ਰਹਮ ਵਿਕੀ ਹਾਟ, ਕੀਮਤ ਕਰਤੇ ਪਾਈਆ। ਏਕਾ ਜੋਬਨ ਮਾਰੇ ਠਾਠ, ਏਕਾ ਲਏ ਅੰਗੜਾਈਆ। ਏਕਾ ਗਾਏ ਹਰਿ ਹਰਿ ਪਾਠ, ਏਕਾ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਧਾਰ ਵਹਾਈਆ। ਅੰਮ੍ਰਿਤ ਧਾਰ ਸਾਚਾ ਰਸ, ਗਰੜ ਚੁੰਜ ਭਰਾਇੰਦਾ । ਲੋਕਮਾਤ ਆਇਆ ਨੱਸ, ਦੇਵਤਿਆਂ ਤੜਫਾਇੰਦਾ। ਇੰਦ ਇੰਦਰਾਸਨ ਰਹੇ ਨੱਸ, ਰਾਹ ਖੇੜਾ ਦਿਸ ਨਾ ਆਇੰਦਾ। ਪਾਰਬ੍ਰਹਮ ਪ੍ਰਭ ਰਾਹ ਰਿਹਾ ਦੱਸ, ਲੋਕਮਾਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਧਾਰ ਵਹਾਇੰਦਾ। ਗੰਗਾ ਜਲ ਉਜਲ ਨੀਰ, ਨਿਰਮਲ ਆਪ ਕਰਾਇਆ। ਭਗਤ ਵਛਲ ਗਹਿਰ ਗੰਭੀਰ, ਗੁਰ ਮੰਤਰ ਵਿਚ ਸਮਾਇਆ। ਸਾਂਤਕ ਕਰੇ ਸਤਿ ਸਰੀਰ, ਦੁਰਮਤ ਮੈਲ ਗਵਾਇਆ। ਭਗਤੀ ਕੱਢੇ ਜਗਤ ਪੀੜ, ਏਕਾ ਮਾਰਗ ਲਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਇਆ। ਸਚ ਸੁਰਸਤੀ ਸਾਚੀ ਧਾਰ, ਸਚ ਸਚ ਆਪ ਵਹਾਈਆ। ਛੱਤੀ ਰਾਗਾਂ ਰਹੀ ਉਚਾਰ, ਆਪਣਾ ਮੁਖ ਸਾਲਾਹੀਆ। ਨੇਤਰ ਰੋਵੇ ਜ਼ਾਰੋ ਜ਼ਾਰ, ਹਰਿ ਵਿਛੋੜਾ ਬੇਪਰਵਾਹੀਆ। ਖੁਲ੍ਹੀ ਮੈਂਹਡੀ ਛੁਟਾ ਸ਼ਿੰਗਾਰ, ਸਚ ਸ਼ਿੰਗਾਰ ਨਾ ਕੋਈ ਵਖਾਈਆ। ਜੰਗਲ ਜੂਹ ਉਜਾੜ ਪਹਾੜ, ਵੈਂਹਦੀ ਆਏ ਡੂੰਘੀ ਗਾਰ, ਜਲ ਧਾਰ ਨਾਮ ਰਖਾਈਆ। ਜਮਨ ਸਪੁਤਰੀ ਹੋ ਤਿਆਰ, ਆਪ ਆਪਣੀ ਲਏ ਅੰਗੜਾਈਆ । ਮੰਗੇ ਮੰਗ ਵਰ ਭਤਾਰ, ਪ੍ਰਭ ਆਏ ਝੋਲੀ ਪਾਈਆ। ਵੇਖਿਆ ਲੋਕਮਾਤ ਸੰਸਾਰ, ਧਰਤ ਧਵਲ ਸੁਹਾਈਆ। ਸੰਤ ਸੁਹੇਲੇ ਮੀਤ ਮੁਰਾਰ, ਦਰ ਦਰ ਮੁਖ ਸੁਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰਾਹ ਵਿਖਾਈਆ। ਗੰਗਾ ਉਠੀ ਬਾਲ ਨਿਧਾਨ, ਨੇਤਰ ਨੈਣ ਉਘਾੜਿਆ। ਸੁਰਸਤੀ ਕਰ ਹਰਿ ਪਛਾਣ, ਰੋਵੇ ਜ਼ਾਰੋ ਜ਼ਾਰਿਆ। ਜਮਨਾ ਢਹਿ ਪਈ ਦਵਾਰ, ਕਰ ਕਿਰਪਾ ਹਰਿ ਕਰਤਾਰਿਆ। ਤੇਰਾ ਦਰ ਸੋਹੇ ਇਕ ਦਵਾਰ, ਸਾਚਾ ਬੰਕ ਇਕ ਸੁਹਾ ਰਿਹਾ। ਲੋਕਮਾਤ ਆਵੇ ਡਰ, ਪੰਜ ਤਤ ਜੀਵ ਹੰਕਾਰਿਆ। ਦੁਰਮਤ ਮੈਲ ਦੇਵਣ ਭਰ, ਅੰਮ੍ਰਿਤ ਜਲ ਨਾ ਕੋਈ ਵਖਾ ਰਿਹਾ। ਜਗਤ ਵਿਭਚਾਰਨ ਨਾਰੀ ਨਰ, ਨਰ ਨਰਾਇਣ ਨਾ ਸੰਗ ਰਖਾ ਲਿਆ। ਆਪਣੀ ਕਿਰਪਾ ਕਰ, ਆਪਣਾ ਮੰਤਰ ਆਪ ਦ੍ਰਿੜਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵਣਹਾਰਾ ਵਰ, ਵਰ ਦਾਤਾ ਆਪ ਅਖਵਾ ਰਿਹਾ। ਸੋ ਪੁਰਖ ਨਿਰੰਜਣ ਦੇਵੇ ਵਰ, ਆਪਣੀ ਦਇਆ ਕਮਾਈਆ।
ਧਰਨੀ ਧਰਤ ਧਵਲ ਉਪਰ ਧਰ, ਧਰਤ ਧਵਲ ਸੁਹਾਈਆ। ਜਲਧਾਰਾ ਨਾਮ ਸਾਚੇ ਭਰ, ਏਕਾ ਵੰਡ ਵੰਡਾਈਆ। ਬ੍ਰਹਮਾ ਵਿਸ਼ਨ ਵੇਖੇ ਖੜ, ਵਿਸ਼ਨੂੰ ਹੱਥ ਵਡਿਆਈਆ। ਚਤੁਰਭੁਜ ਰਿਹਾ ਲੜ, ਚੱਕਰ ਗਦਾ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਖਲਾਈਆ। ਜਮਨਾ ਤੇਰਾ ਸਾਚਾ ਰੂਪ, ਹਰਿ ਹਰਿ ਆਪ ਉਪਾਇਆ। ਸੁਰਸਤੀ ਤੇਰਾ ਕੂਟ, ਦਿਸ ਕਿਸੇ ਨਾ ਆਇਆ। ਗੰਗਾ ਧਾਰ ਰਹੀ ਲੂਟ, ਬੇਮੁਖ ਰਹੀ ਰੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈ ਤ੍ਰੈ ਬੰਧਨ ਏਕਾ ਪਾਇਆ । ਤ੍ਰੈ ਤ੍ਰੈ ਬੰਧਨ ਏਕਾ ਪਾ, ਏਕਾ ਰੰਗ ਰੰਗਾਈਆ। ਤ੍ਰੈਗੁਣ ਵੇਸ ਰਿਹਾ ਵਟਾ, ਏਕਾ ਥਾਨ ਸੁਹਾਈਆ। ਰਵ ਸਸ ਵਿਚ ਗਿਆ ਸਮਾ, ਸਾਂਤਕ ਸਤਿ ਵਰਤਾਈਆ। ਜਲ ਜਲਧਾਰਾ ਜਾਏ ਆਪ ਲਟਕਾ, ਜਲ ਜਲ ਨੀਰ ਵਹਾਈਆ। ਜਲ ਥਲ ਪਾਰ ਕਿਨਾਰਾ ਆਪ ਕਰਾ, ਆਪੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾਈਆ। ਸਾਚੀ ਖੇਲ ਹਰਿ ਖਿਲੰਦਾ, ਆਦਿ ਅੰਤ ਏਕੰਕਾਰਾ। ਮੇਲ ਮਿਲਾਏ ਜੁਗਾ ਜੁਗੰਤਾ, ਜੁਗ ਜੁਗ ਵੇਖ ਕਿਨਾਰਾ । ਸਾਚਾ ਭੋਗੀ ਭੋਗ ਭੁਗੰਤਾ, ਸਾਚਾ ਘਰ ਕਰ ਪਿਆਰਾ। ਸਾਚਾ ਬਾਲਕ ਇਕ ਉਪਜੰਤਾ, ਨਾਰਦ ਸੁਤ ਦੁਲਾਰਾ। ਬ੍ਰਹਮਾ ਵੇਤਾ ਵੇਖ ਵਖੰਤਾ, ਹੋਏ ਮਾਤ ਉਜਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵਣਹਾਰ ਭੰਡਾਰਾ। ਗੰਗਾ ਗੰਗੋਤਰੀ ਭਰ ਭੰਡਾਰਾ, ਏਕਾ ਧਾਰ ਚਲਾਈਆ। ਸਚ ਸਪੁਤਰੀ ਕਰ ਤਿਆਰ, ਜਮਨਾ ਡੇਰਾ ਲਾਈਆ। ਸੁਰਸਤੀ ਉਠੇ ਅੱਧਵਿਚਕਾਰ, ਨੇਤਰ ਨੈਣ ਰਹੇ ਸ਼ਰਮਾਈਆ। ਵਿਸ਼ਨੂੰ ਵੰਸੀ ਕਰ ਪਿਆਰ, ਆਪਣਾ ਵੇਸ ਵਟਾਈਆ। ਲਛਮੀ ਸੋਹੇ ਦਰ ਦਵਾਰ, ਬਸਤਰ ਭੂਸ਼ਨ ਲਾਲ ਰੰਗਾਈਆ। ਨੇਤਰ ਨੈਣਾਂ ਕਰ ਸ਼ਿੰਗਾਰ, ਕੱਜਲ ਰਹੀ ਪਾਈਆ। ਦੂਰ ਦੁਰਾਡੀ ਆਵੇ ਵਾਰੋ ਵਾਰ, ਵਹਿੰਦੀ ਧਾਰ ਵਹਾਈਆ। ਅੰਤਮ ਮੇਲਾ ਵਿਚ ਸੰਸਾਰ, ਏਕਾ ਸੰਗਮ ਰਹੀ ਬਣਾਈਆ। ਜੋਗੀ ਜਤੀ ਜੰਗਮ ਗਏ ਹਾਰ, ਸਨਿਆਸੀ ਬੈਰਾਗੀ ਤਿਆਗੀ ਕਰ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਭਿਛਿਆ ਆਪੇ ਪਾਈਆ। ਸਾਚੀ ਭਿਛਿਆ ਹਰਿ ਹਰਿ ਪਾ, ਲੋਕਮਾਤ ਵਡਿਆਇਆ। ਪੂਰਨ ਇਛਿਆ ਆਪ ਕਰਾ, ਸਤਿਜੁਗ ਵੇਖ ਵਖਾਇਆ। ਹੰਸ ਰੂਪ ਡੇਰਾ ਲਾ, ਸੰਗਮ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਦਰ ਸੁਹਾਇਆ। ਤ੍ਰੈ ਤ੍ਰੈ ਤੇਰੀ ਤਿਰਿਆ ਧਾਰ, ਹਰਿ ਸਾਚੇ ਆਪ ਚਲਾਈਆ। ਰਾਮ ਰਾਮਾ ਹੋ ਅਵਤਾਰ, ਗਿਆ ਫੇਰੀ ਪਾਈਆ। ਵਸ਼ਿਸ਼ਟ ਗੁਰ ਨਾਲ ਪਿਆਰ, ਬੈਠਾ ਸੀਸ ਝੁਕਾਈਆ। ਹੱਥ ਫੜ ਤੀਰ ਕਮਾਨ, ਸ਼ਸਤਰ ਵਿਦਿਆ ਇਕ ਜਣਾਈਆ। ਜੋਧਾ ਸੂਰ ਹੋਏ ਬਲਵਾਨ, ਸੀਤਾ ਸਵਾਣੀ ਲਏ ਪ੍ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵੇਖੇ ਥਾਉਂ ਥਾਈਂਆ। ਰਾਮ ਰਾਮਾ ਹੋ ਤਿਆਰ, ਸੰਗਮ ਡੇਰਾ ਲਾਇੰਦਾ। ਆਇਆ ਆਪਾ ਕਰ ਪਿਆਰ, ਆਪਾ ਵੇਖ ਵਖਾਇੰਦਾ। ਥਾਪਨ ਥਾਪਾ ਕਰ ਅਪਾਰ, ਥਾਪਣਹਾਰਾ ਭੇਵ ਨਾ ਪਾਇੰਦਾ। ਰਾਮਾ ਵੇਖੇ ਗੜ੍ਹ ਹੰਕਾਰ, ਲੰਕਾ ਰੂਪ ਵਟਾਇੰਦਾ। ਰਾਮਾ ਬੋਲੇ ਇਕ ਜੈਕਾਰ, ਸ਼ਾਸਤਰ ਵੇਦ ਭੇਵ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਕਾਰਾ ਦੇਵੇ ਹਰ, ਰਾਮ ਰਾਮਾ ਇਕ ਜਣਾਇੰਦਾ। ਰਾਮ ਜਣਾਈ ਹਰਿ ਕਰਤਾਰ, ਆਪਣੀ ਆਪ ਜਣਾਈਆ। ਚੌਦਾਂ ਚੌਦਾਂ ਵਸਣ ਬਾਹਰ, ਚੌਦਾਂ ਘਰ ਤਜਾਈਆ। ਹਨਵੰਤਾ ਮੇਲਾ ਮੀਤ ਮੁਰਾਰ, ਆਪੇ ਦਏ ਤਰਾਈਆ। ਬਾਲੀ
ਬਨਸਾ ਕਰ ਖਵਾਰ, ਅੰਗਦ ਅੰਗ ਸਮਾਈਆ। ਸੀਤਾ ਸਪੁਤਰੀ ਲਏ ਉਧਾਲ, ਰਾਵਣ ਹੱਥ ਵਡਿਆਈਆ। ਜਟਾ ਜਟਾਓ ਹੋਏ ਕੰਗਾਲ, ਆਪਣਾ ਬਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਛਲ ਅਛੱਲ ਖੇਲ ਖਿਲਾਈਆ। ਗੰਗਾ ਜਮਨਾ ਸੁਰਸਤੀ ਧਾਰ, ਰਾਮਾ ਚਰਨ ਛੁਹਾਇਆ। ਆਪ ਆਪਣਾ ਕਰ ਪਿਆਰ, ਆਪਣੇ ਰੰਗ ਰੰਗਾਇਆ। ਤੋੜਣਹਾਰਾ ਜਗਤ ਜੰਜਾਲ, ਰੂਪ ਅਨੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰੈ ਤ੍ਰੈ ਤੇਰਾ ਅੰਤਮ ਖੇਲ, ਆਪਣੇ ਹੱਥ ਰਖਾਇਆ। ਜਮਨਾ ਜਾਗੀ ਸਾਰੀ ਰੈਣ, ਨੇਤਰ ਨੈਣ ਖੁਲ੍ਹਾਈਆ। ਨਾਲ ਰਲਾਈ ਸੁਰਸਤੀ ਭੈਣ, ਆਪਣੇ ਅੰਗ ਉਠਾਈਆ। ਗੰਗਾ ਚੁੱਕੇ ਲਹਿਣ ਦੇਣ, ਸਾਚਾ ਦਰ ਸੁਹਾਈਆ। ਸੰਤ ਸਾਧ ਸਾਰੇ ਕਹਿਣ, ਨੇਤਰ ਨੈਣਾਂ ਦਿਸ ਨਾ ਆਈਆ। ਨਹਾ ਨਹਾ ਥੱਕੇ ਆਪਣੇ ਵਹਿਣ, ਡੂੰਘਾ ਵਹਿਣ ਪਾਰ ਨਾ ਕੋਈ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਸ ਵਟਾਈਆ। ਸੁਰਸਤੀ ਤੇਰਾ ਸਚ ਪਿਆਰ, ਹਰਿ ਸਾਚੇ ਮੰਨ ਭਾਇੰਦਾ। ਕਾਹਨਾ ਕ੍ਰਿਸ਼ਨਾ ਰੂਪ ਅਪਾਰ, ਸੰਗ ਰੁਕਮਣੀ ਫੇਰਾ ਪਾਇੰਦਾ। ਜਮਨਾ ਮੇਲਾ ਪਹਿਲੀ ਵਾਰ, ਚਰਨ ਕਵਲ ਛੁਹਾਇੰਦਾ। ਤੀਜੇ ਘਾਟ ਉਤਰੀ ਪਾਰ, ਗੰਗਾ ਧੀਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰਬੈਣੀ ਵੇਖ ਵਖਾਇੰਦਾ। ਤ੍ਰਬੈਣੀ ਤੇਰਾ ਨੇਤਰ ਖੋਲ੍ਹ, ਰੂਪ ਵਰਾਟ ਵਟਾਇਆ। ਅਰਜਨ ਗੀਤਾ ਏਕਾ ਬੋਲ, ਨਾਮ ਗਿਆਨ ਦ੍ਰਿੜਾਇਆ। ਸਚ ਵਜਾਏ ਏਕਾ ਢੋਲ, ਕੌਰੋਂ ਰਿਹਾ ਉਠਾਇਆ। ਸ੍ਰਿਸ਼ਟ ਸਬਾਈ ਕਰਿਆ ਘੋਲ, ਛੁਪਿਆ ਕੋਈ ਰਹਿਣ ਨਾ ਪਾਇਆ। ਆਪਣੇ ਕੰਡੇ ਤੋਲਿਆ ਤੋਲ, ਤੋਲਣਹਾਰਾ ਇਕ ਅਖਵਾਇਆ। ਰਥ ਰਥਵਾਹੀ ਬੈਠ ਅਡੋਲ, ਏਕਾ ਰਥ ਚਲਾਇਆ। ਲੱਖ ਚੁਰਾਸੀ ਰਹੀ ਅਨਭੋਲ, ਭੇਵ ਕਿਸੇ ਨਾ ਪਾਇਆ। ਪੰਚਮ ਮੀਤਾ ਪੰਚਮ ਵਸਿਆ ਕੋਲ, ਦਿਵਸ ਰੈਣ ਕਰੇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਪਰਦਾ ਉਪਰ ਪਾਇਆ। ਸੁਤ ਦ੍ਰੋਪਦ ਕਰ ਪਿਆਰ, ਦਰੋਪਤੀ ਲਾਜ ਰਖਾਈਆ। ਕਪੜ ਤਨ ਹੋਏ ਸ਼ਿੰਗਾਰ, ਜਗਤ ਲਾਜ ਰਖਾਈਆ। ਕਰ ਕਿਰਪਾ ਜਗ ਜਾਏ ਤਾਰ, ਹਰਿ ਸਾਚੇ ਹੱਥ ਵਡਿਆਈਆ। ਸਚ ਸੁਰਸਤੀ ਸਾਚੀ ਮਾਰ, ਤ੍ਰੀਆ ਵੇਸ ਵਟਾਈਆ। ਲਿਖਿਆ ਲੇਖ ਵੇਦ ਵਿਆਸ, ਵਾਕ ਭਵਿਖਤ ਗਿਆ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਿਲਾਈਆ। ਖੇਲਣਹਾਰ ਹਰਿ ਭਗਵਾਨਾ, ਹਰਿ ਹਰਿ ਰੂਪ ਸਮਾਇਆ। ਗੰਗਾ ਬੰਨੇ ਹੱਥੀਂ ਗਾਨਾ, ਜਮਨਾ ਸਗਨ ਮਨਾਇਆ। ਸੁਰਸਤੀ ਮੇਲਾ ਵਿਚ ਜਹਾਨਾ, ਅੱਧਵਿਚਕਾਰੇ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰਾਹ ਤਕਾਇਆ। ਹੱਥੀਂ ਬੰਨ੍ਹ ਗਾਨਾ, ਗੰਗਾ ਖ਼ੁਸ਼ੀ ਮਨਾਈਆ। ਜਮਨਾ ਆਪਣਾ ਆਪ ਪਛਾਣਾ, ਰੂਪ ਰੰਗ ਸੁਹਾਈਆ। ਸੁਰਸਤੀ ਵੇਖ ਮਾਰ ਧਿਆਨਾ, ਏਕਾ ਵੇਖ ਵਖਾਈਆ। ਕਰੇ ਖੇਲ ਹਰਿ ਭਗਵਾਨਾ, ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਖ਼ੁਸ਼ੀ ਮਨਾਈਆ। ਕਲਜੁਗ ਅੰਤਮ ਸਾਚੀ ਧਾਰ, ਹਰਿ ਸਾਚਾ ਆਪ ਵਹਾਇੰਦਾ। ਜੋਤ ਸਰੂਪੀ ਖੇਲ ਅਪਾਰ, ਨਿਰਗੁਣ ਵੇਸ ਵਟਾਇੰਦਾ। ਸ਼ਬਦ ਡੰਕਾ ਅਪਰ ਅਪਾਰ, ਆਪਣਾ ਸਾਜ ਰਖਾਇੰਦਾ। ਸਾਚਾ ਲਾੜਾ ਹੋ ਤਿਆਰ, ਲੋਆਂ ਪੁਰੀਆਂ ਪਾਰ ਕਰਾਇੰਦਾ। ਧਰਤ ਮਾਤ ਵੇਖ ਵਿਚਾਰ, ਆਪ ਆਪਣਾ ਰੂਪ ਵਟਾਇੰਦਾ। ਸੰਤ ਸੁਹੇਲੇ ਮੀਤ ਮੁਰਾਰ, ਸਾਚਾ ਸੰਗ ਨਿਭਾਇੰਦਾ।
ਗੁਰ ਗੋਬਿੰਦਾ ਕਰ ਪਿਆਰ, ਲੋਕਮਾਤੀ ਸਗਨ ਮਨਾਇੰਦਾ। ਛੋਟਾ ਬਾਲਾ ਬਣ ਸਰਬਾਲਾ ਹੋਇਆ ਨਾਲ ਤਿਆਰ, ਸਾਚਾ ਮੰਗਲ ਏਕਾ ਗਾਇੰਦਾ। ਸਾਚੇ ਘੋੜੇ ਚੜ੍ਹਿਆ ਸ਼ਾਹ ਅਸਵਾਰ, ਸਚ ਸਿੰਘਾਸਣ ਆਸਣ ਲਾਇੰਦਾ। ਜੋਤੀ ਜੋੜੇ ਮੇਲ ਨਿਰੰਕਾਰ, ਪੁਰਖ ਅਬਿਨਾਸ਼ੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਇੰਦਾ। ਸਾਚਾ ਲਾੜਾ ਹਰਿ ਜਗਦੀਸ਼, ਏਕਾ ਏਕ ਅਖਵਾਇੰਦਾ। ਨਾਮ ਦਸਤਾਰ ਬੰਨ੍ਹੇ ਸੀਸ, ਸਾਚਾ ਰੂਪ ਸੁਹਾਇੰਦਾ। ਭਗਤ ਪਿਆਰ ਸਿਹਰਾ ਬੀਸ ਇਕੀਸ, ਆਪਣਾ ਮੁਖ ਲਟਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਕਰਮ ਕਮਾਇੰਦਾ। ਸਾਚਾ ਸਿਹਰਾ ਸਾਚੇ ਹੱਥ, ਹਰਿ ਸਾਚੇ ਖ਼ੁਸ਼ੀ ਮਨਾਈਆ। ਆਦਿ ਨਿਰੰਜਣ ਚੜ੍ਹਿਆ ਚੰਨ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਸਗਨ ਮਨਾਇਆ ਸਾਚੇ ਤਨ, ਨਾਮ ਵਟਨਾ ਏਕਾ ਲਾਈਆ। ਰਾਗ ਸੁਣਾਇਆ ਅਨਾਦੀ ਕੰਨ, ਸਾਚੀ ਸਈਆਂ ਨਾਲ ਸੁਹਾਈਆ। ਆਪਣਾ ਬਿਸਤਰ ਆਪੇ ਬੰਨ੍ਹ, ਆਪੇ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਰਚਨ ਰਚਾਈਆ। ਸਾਚਾ ਲਾੜਾ ਹੋ ਤਿਆਰ, ਲੋਕਮਾਤ ਵੇਖ ਵਖਾਇੰਦਾ। ਸ਼ਬਦ ਘੋੜਾ ਇਕ ਅਪਾਰ, ਸੋਲਾਂ ਕਲੀਆਂ ਆਸਣ ਲਾਇੰਦਾ। ਮੇਂਢੀ ਗੁੰਦੇ ਵਿਚ ਸੰਸਾਰ, ਆਪ ਆਪਣੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਗਨ ਵੇਖ ਵਿਖਾਇੰਦਾ। ਸਾਚਾ ਸਗਨ ਕਰ ਕਰ ਚਾਈਂ, ਆਪਣੀ ਖ਼ੁਸ਼ੀ ਮਨਾਈਆ। ਗੁਰਮੁਖ ਉਠਾਏ ਥਾਉਂ ਥਾਈਂ, ਆਪਣੇ ਦਰ ਬਹਾਈਆ। ਆਪੇ ਜਾਣੇ ਆਪਣਾ ਨਾਈਂ, ਆਪ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਜੰਞ ਸੁਹਾਈਆ। ਗੁਰਮੁਖ ਸਾਜਣ ਕਰ ਤਿਆਰ, ਸਾਚਾ ਰੂਪ ਦਰਸਾਇਆ। ਚਿੱਟੇ ਬਸਤਰ ਕਰ ਪਿਆਰ, ਦੁਰਮਤ ਮੈਲ ਗਵਾਇਆ। ਪੁਰਖ ਅਬਿਨਾਸ਼ੀ ਪਾਏ ਸਾਰ, ਇਕ ਇਕੱਲਾ ਸੰਗ ਰਖਾਇਆ। ਘਟ ਘਟ ਵਾਸੀ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਨਾਮ ਧਰਾਇਆ । ਵਿਸ਼ਨੂੰ ਰੂਪ ਹਰਿ ਕਰਤਾਰ, ਆਪਣੀ ਕਲ ਵਰਤਾਈਆ। ਦਾਤਾ ਭੰਡਾਰੀ ਖ਼ਬਰਦਾਰ, ਦੇਵੇ ਰਿਜ਼ਕ ਸਬਾਈਆ। ਭਗਤ ਭਗਵੰਤ ਮੇਲ ਸੰਸਾਰ, ਆਪੇ ਰਿਹਾ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਲੜ ਬੰਧਾਈਆ। ਵਿਸ਼ਨੂੰ ਵੰਸੀ ਹਰੀ ਹਰਿ, ਹਰਿ ਹਰਿ ਰੂਪ ਸਮਾਇਆ। ਆਪਣੀ ਕਿਰਪਾ ਆਪੇ ਕਰ, ਏਕਾ ਦੂਜਾ ਵੇਸ ਵਟਾਇਆ। ਆਪਣੀ ਨਾਰੀ ਆਪੇ ਲਏ ਵਰ, ਆਪਣਾ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਭੇਵ ਕਿਸੇ ਨਾ ਪਾਇਆ। ਸਾਚਾ ਦੂਲਾ ਹੋ ਤਿਆਰ, ਗੁਰਮੁਖ ਸੰਗ ਰਖਾਈਆ। ਫਲਿਆ ਫੁਲਾ ਅਪਰ ਅਪਾਰ, ਫਲ ਫੁਲਵਾੜੀ ਰਹੀ ਮਹਿਕਾਈਆ। ਨਾਮ ਝੂਲਾ ਅਪਰ ਅਪਾਰ, ਗੁਰਸਿਖਾਂ ਸੀਸ ਉਠਾਈਆ। ਕੰਤ ਕੰਤੂਹਲਾ ਹਰਿ ਭਤਾਰ, ਨਾਰ ਸੁਹਾਗੀ ਵੇਖ ਵਿਖਾਈਆ। ਆਏ ਬੈਠਾ ਤੱਟ ਕਿਨਾਰ, ਦਰ ਆਪਣੇ ਡੇਰਾ ਲਾਈਆ। ਪਹਿਲਾਂ ਵਰੇ ਗੰਗਾ ਨਾਰ, ਜਮਨਾ ਫੇਰ ਵਿਆਹੀਆ। ਚਰਨ ਦਾਸ ਸੁਰਸਤੀ ਪਿਆਰ, ਸਾਚੀ ਸੇਵ ਕਮਾਈਆ। ਤਿੰਨਾਂ ਖਿਚ ਲਿਆਏ ਚਰਨ ਦਵਾਰ, ਚਰਨ ਚਰਨੋਦਕ ਆਪਣਾ ਚਰਨ ਰਖਾਈਆ। ਖ਼ਾਲੀ ਕਰਿਆ ਭਰਿਆ ਭੰਡਾਰ, ਨਾ ਫੇਰ ਕੋਈ ਭਰਾਈਆ। ਇਕੀ ਸਿਖ ਕਰ ਉਜਿਆਰ, ਆਪ ਆਪਣਾ
ਦਏ ਜਣਾਈਆ। ਗੁਰਮੁਖਾਂ ਉਤੋਂ ਜਮਨਾ ਸੁਰਸਤੀ ਗੰਗਾ ਤਿੰਨੇ ਦੇਵੇ ਵਾਰ, ਚਰਨਾਂ ਵਿਚ ਬਹਾਈਆ। ਚਰਨ ਕਵਲ ਇਕ ਪਿਆਰ, ਏਕਾ ਏਕ ਵਖਾਈਆ। ਘਰੋਂ ਚਲੀ ਪੇਈਆ ਛੱਡੇ ਨੇਤਰ ਰੋਵੇ ਜ਼ਾਰੋ ਜ਼ਾਰ, ਭੈਣ ਭਾਈ ਮਾਤ ਪਿਤ ਨਾ ਕੋਈ ਸਹਾਈਆ। ਗੁਰਮੁਖਾਂ ਡੋਲੀ ਚੁੱਕਣੀ ਆਪਣੇ ਭਾਰ, ਲੈ ਚਲੇ ਕੰਧ ਉਠਾਈਆ। ਇਕੀ ਸਿਖ ਬਣੇ ਕਹਾਰ, ਲਾੜਾ ਸੋਹੇ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਨੈਣੀ ਆਪੇ ਲਏ ਪ੍ਰਨਾਈਆ। ਇਕੀ ਸਿਖ ਏਕਾ ਰੰਗ, ਹਰਿ ਹਰਿ ਆਪ ਰੰਗਾਇਆ। ਜਮਨਾ ਸੁਰਸਤੀ ਗੰਗਾ ਮੰਗੀ ਮੰਗ, ਪ੍ਰਭ ਦਰਸ ਤੇਰਾ ਅੰਤਮ ਪਾਇਆ। ਮੇਰਾ ਪਰਦਾ ਨਾ ਹੋਏ ਨੰਗ, ਨਾ ਦੂਸਰ ਕੋਈ ਵੇਖ ਵਿਖਾਇਆ। ਵਿਸ਼ਨੂੰ ਤੇਰੀ ਲੱਗੇ ਤੇਰੇ ਅੰਗ, ਕਲਜੁਗ ਸੇਜ ਨਾ ਕੋਈ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲੇ ਅੰਤਮ ਮੇਲ ਮਿਲਾਇਆ। ਤ੍ਰਬੈਣੀ ਨੈਣ ਰਹੀ ਉਘਾੜ, ਗੁਰਮੁਖਾਂ ਰਾਹ ਤਕਾਈਆ। ਗੁਰ ਗੋਬਿੰਦ ਕਰ ਪਿਆਰ, ਮਾਤਾ ਗੁਜ਼ਰੀ ਕੁੱਖ ਸੁਹਾਈਆ। ਉਜਲ ਮੁਖ ਵਿਚ ਸੰਸਾਰ, ਹਰਿ ਸਾਚੀ ਸਿਖਿਆ ਸਿਖ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਰੱਖੀ ਧਾਰ ਤਿਖੀ, ਭੇਵ ਕੋਇ ਨਾ ਪਾਈਆ। ਸਾਚੇ ਸਿਖ ਏਕਾ ਇਕੀ, ਲੋਕਮਾਤ ਰਖਾਇੰਦਾ। ਆਪਣੇ ਦਰ ਆਪਣੀ ਕਿਰਪਾ ਕਰ ਆਪੇ ਰੱਖੇ ਨਿੱਕੀ, ਲੋਕਮਾਤ ਵਡਿਆਇੰਦਾ। ਜਾਣੇ ਲੇਖ ਜਨ ਹਰਿ ਜੀ ਕੀ, ਲੁਕਿਆ ਕੋਈ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਇੰਦਾ। ਤੱਟ ਕਿਨਾਰਾ ਤੀਰਥ ਘਾਟ, ਹਰਿ ਹਰਿ ਵੇਖ ਵਖਾਇੰਦਾ। ਗੁਰਮੁਖਾਂ ਮਸਤਕ ਜੋਤ ਜਗਾਏ ਲਲਾਟ, ਨੇਤਰ ਨੈਣ ਖੁਲ੍ਹਾਇਆ। ਅੱਗੇ ਨੇੜੇ ਦਿਸੇ ਵਾਟ, ਪਿਛਾ ਦੂਰ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਤਿਗੁਰ ਆਪ ਅਖਵਾਇਆ।
ਵਿਸ਼ਨੂੰ ਭਗਵਾਨ ਖੇਲ ਅਪਾਰੀ, ਆਪਣਾ ਖੇਲ ਖਿਲਾਇਆ। ਨਿਹਕਲੰਕ ਜੋਤ ਨਿਰੰਕਾਰੀ, ਲੋਕਮਾਤ ਵੇਖ ਵਖਾਇਆ। ਤੀਰਥ ਤੱਟਾਂ ਪਾਵੇ ਸਾਰੀ, ਤੱਟ ਕਿਨਾਰਾ ਡੇਰਾ ਲਾਇਆ। ਸਿੰਘ ਦਰਸ਼ਨ ਬਣ ਲਿਖਾਰੀ, ਪਿਛਲਾ ਮੂਲ ਚੁਕਾਇਆ। ਪੰਜ ਪਿਆਰੇ ਬਖ਼ਸ਼ੇ ਸੱਚੀ ਸਿਕਦਾਰੀ, ਸਾਚਾ ਤਾਜ ਸੀਸ ਟਿਕਾਇਆ। ਸਤਿਜੁਗ ਤੇਰੀ ਏਕਾ ਇਕੀ ਆਈ ਵਾਰੀ, ਇਕੀ ਸਿਖਾਂ ਬੇੜਾ ਬੰਨੇ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਝੇੜਾ ਆਪੇ ਮਾਤ ਚੁਕਾਇਆ। ਆਪੇ ਜਗਤ ਪਸਾਰਾ ਕਰ, ਆਪੇ ਵੇਖ ਵਖਾਈਆ। ਆਪੇ ਜੋਤ ਜਲ ਧਾਰਾ ਧਰ, ਆਪੇ ਖਿਚ ਵਿਖਾਈਆ। ਆਪੇ ਤੀਰਥ ਤੱਟਾਂ ਉਤੇ ਵੇਖੇ ਖੜ੍ਹ, ਆਪੇ ਮੁਖ ਭਵਾਈਆ। ਆਪੇ ਗੰਗਾ ਜਮਨਾ ਸੁਰਸਤੀ ਅੰਦਰ ਬੈਠਾ ਵੜ, ਆਪੇ ਬਾਹਰ ਨਿਕਲ ਨੱਠ ਜਾਈਆ। ਆਪੇ ਦੁਰਗਾ ਮੰਤਰ ਰਿਹਾ ਪੜ੍ਹ, ਆਪੇ ਇਸ਼ਟ ਦੇਵ ਅਖਵਾਈਆ। ਆਪੇ ਹਵਨ ਪਵਨ ਰਿਹਾ ਸੜ, ਆਪੇ ਸੁਗੰਧ ਰੂਪ ਹੋ ਜਾਈਆ। ਆਪੇ ਵੇਦ ਸ਼ਾਸਤਰ ਰਿਹਾ ਲੜ, ਆਪੇ ਰਾਵਣ ਲੰਕਾ ਗੜ੍ਹ ਤੁੜਾਈਆ। ਆਪੇ ਬੀਰ ਬੈਤਾਲੇ ਰਿਹਾ ਫੜ, ਆਪੇ ਰੱਖੇ ਹੱਥ ਵਡਿਆਈਆ। ਆਪ ਭਗਤਨ ਲਾਏ ਧੁਰਦਰਗਾਹ ਜੜ੍ਹ, ਨਾ ਕੋਈ ਮੇਟੇ ਮੇਟ ਮਿਟਾਈਆ। ਗੁਰ ਗੋਬਿੰਦ ਲਿਖਿਆ ਲੇਖ ਸਤਿਜੁਗ
ਇਕੀ ਸਿਖ ਲਏ ਫੜ, ਭਾਰਤ ਖੰਡ ਵੱਜੇ ਵਧਾਈਆ। ਚਾਰੋਂ ਕੁੰਟ ਉਖੇੜੇ ਜੜ੍ਹ, ਬੂਟਾ ਕੋਈ ਰਹਿਣ ਨਾ ਪਾਈਆ। ਕੋਈ ਨਾ ਸਕੇ ਅੱਗੇ ਅੜ੍ਹ, ਸ਼ਸਤਰ ਸ਼ਬਦ ਨਾ ਕੋਈ ਉਠਾਈਆ। ਆਦਿ ਗੁਰ ਜੁਗਾਦਿ ਗੁਰ ਜੁਗ ਜੁਗ ਆਪਣਾ ਘਾੜਣ ਆਪੇ ਘੜ, ਆਪੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰਬੈਣੀ ਨੈਣੀ ਆਪਣੀ ਵਸਤ ਆਪਣੇ ਵਿਚ ਰਖਾਈਆ। ਆਪਣੀ ਵਸਤ ਆਪੇ ਰੱਖ, ਆਪੇ ਲਏ ਕਢਾਈਆ। ਆਪੇ ਕਰਣਹਾਰਾ ਵੱਖ, ਨਾ ਦੂਸਰ ਸੰਗ ਰਖਾਈਆ। ਰਵਦਾਸ ਕਬੀਰਾ ਨਾ ਹੋਏ ਲੱਖ, ਨਾ ਕੱਖੋਂ ਲੱਖ ਬਣਾਈਆ। ਕਬੀਰ ਜੰਜ਼ੀਰ ਨਾ ਕੋਇ ਕਟੇ ਹੋ ਪ੍ਰਤੱਖ, ਗੰਗਾ ਸੀਰ ਨਾ ਰਹੇ ਵਡਿਆਈਆ। ਹਰਿ ਭਾਂਡੇ ਕਰਕੇ ਚਲਿਆ ਸਖ, ਚਰਨ ਚਰਨੋਦਕ ਵਿਚ ਵਹਾਈਆ। ਭਗਤ ਭਗਵੰਤ ਭਗਤੀ ਕਰੇ ਭੱਖ, ਭਗਵਤ ਗੀਤਾ ਰਹੀ ਜਣਾਈਆ। ਪੰਡਤ ਪਾਂਧੇ ਮਾਰਨ ਝੱਖ, ਗਊ ਮੂਤਰ ਰਹੇ ਪਿਆਈਆ। ਗੁਰ ਸੰਜਮ ਰਹੇ ਰੱਖ, ਗਿਆਨ ਗੋਹਝ ਨਾ ਕੋਈ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਦਾਤ ਜਗਤ ਕਰਾਮਾਤ, ਆਪਣੇ ਹੱਥ ਆਪੇ ਰਹੇ ਖਿਚਾਈਆ।