ਪੁਸਤਕਾਲਾਭਾਗ ੭

੨੯ ਅੱਸੂ ੨੦੧੫ ਬਿਕ੍ਰਮੀ ਅਯੁਧਿਆ ਬ੍ਰਹਮ ਕੁੰਡ ਸਰਜੂ ਨਦੀ ਕੰਢੇ

ਤ੍ਰੈ ਕਾਲ ਦਰਸੀ ਤ੍ਰੈਗੁਣ ਧਾਰ, ਤ੍ਰੈ ਤ੍ਰੈ ਰੂਪ ਸਮਾਈਆ। ਨਿਰਗੁਣ ਜੋਤੀ ਨੂਰ ਅਪਾਰ, ਸ਼ਬਦੀ ਸ਼ਬਦ ਵਡਿਆਈਆ। ਵਿਸ਼ਨੂੰ ਵਿਸ਼ਨ ਕਰ ਅਕਾਰ, ਵਾਸਤਕ ਰੂਪ ਸਮਾਈਆ। ਤ੍ਰੈ ਤ੍ਰੈ ਮਿਲਿਆ ਵਿਚ ਸੰਸਾਰ, ਤ੍ਰੈ ਤ੍ਰੈ ਦੇਸ਼ਾ ਆਪ ਜਣਾਈਆ। ਪਰਮ ਪੁਰਖ ਸਦਾ ਆਦੇਸਾ, ਸਾਂਤਕ ਸਤਿ ਅਖਵਾਈਆ। ਨਿਰਗੁਣ ਰੂਪ ਨਰ ਨਰੇਸ਼ਾ, ਸਹਿਜ ਸਹਿਜ ਸੁਖਦਾਈਆ। ਬ੍ਰਹਮਾ ਭੇਖ ਖੇਲ ਹਮੇਸ਼ਾ, ਆਦਿ ਅੰਤ ਕਰਾਈਆ। ਸਨਕ ਸੰਤ ਦਏ ਗਣੇਸ਼ਾ, ਸਾਖਯਾਤ ਵਡਿਆਈਆ। ਆਪੇ ਕਰੇ ਵੇਸ ਅਨੇਕਾ, ਅਕਲ ਕਲਾ ਅਖਵਾਈਆ। ਆਪੇ ਹੋਏ ਜਗਤ ਬਬੇਕਾ, ਗਿਆਨ ਗੁਰੂ ਆਪ ਅਖਵਾਈਆ। ਆਪ ਆਪਣੀ ਬਣੇ ਰੇਖਾ, ਆਪੇ ਦਏ ਮਟਾਈਆ। ਆਪੇ ਰੂਪ ਧਾਰੇ ਧਾਰੀ ਕੇਸਾ, ਮੁੱਛ ਦਾੜ੍ਹੀ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਇਕ ਗੁਣ ਗਾਈਆ। ਆਦਿ ਨਾ ਅੰਤ ਹਰਿ ਨਿਰੰਕਾਰ, ਤ੍ਰੈ ਤ੍ਰੈ ਵੇਸ ਵਟਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਰੂਪ ਅਪਾਰ, ਆਦਿ ਆਦੀ ਮੇਲ ਮਿਲਾਇੰਦਾ। ਨਿਰਗੁਣ ਨਿਰਗੁਣ ਬੰਨੇ ਧਾਰ, ਨਿਰਗੁਣ ਚਲਤ ਚਲਾਇੰਦਾ। ਸ਼ਬਦੀ ਸ਼ਬਦ ਡੰਕ ਅਪਾਰ, ਸ਼ਬਦੀ ਹੁਕਮ ਸੁਣਾਇੰਦਾ। ਤਖ਼ਤ ਤਾਜ ਬੈਠ ਸੁਲਤਾਨ, ਥਿਰ ਘਰ ਵੇਖ ਵਖਾਇੰਦਾ। ਸ਼ਾਹੋ ਭੂਪ ਹਰਿ ਰਾਜ ਰਾਜਾਨ, ਰਾਮ ਰੂਪ ਆਪ ਹੋ ਜਾਇੰਦਾ। ਆਪੇ ਹੋਏ ਮੰਤਰੀ ਪ੍ਰਧਾਨ, ਆਪ ਆਪਣਾ ਮਾਰਗ ਲਾਇੰਦਾ। ਆਪ ਆਪਣਾ ਫੜ ਨਿਸ਼ਾਨ, ਆਪ ਆਪਣੇ ਧਾਮ ਝੁਲਾਇੰਦਾ। ਆਪ ਆਪਣਾ ਹਰਿ ਦਰਬਾਨ, ਆਪ ਆਪਣਾ ਸੀਸ ਝੁਕਾਇੰਦਾ। ਆਪ ਆਪਣਾ ਦਏ ਫ਼ਰਮਾਣ, ਆਪ ਆਪਣਾ ਹੁਕਮ ਸੁਣਾਇੰਦਾ। ਆਪ ਆਪਣਾ ਵੇਖੇ ਮਾਰ ਧਿਆਨ, ਲੋਆਂ ਪੁਰੀਆਂ ਫੇਰੀ ਪਾਇੰਦਾ। ਆਪ ਆਪਣਾ ਹੋਏ ਜਾਣੀ ਜਾਣ, ਲੋਕਮਾਤ ਡੇਰਾ ਲਾਇੰਦਾ। ਆਪ ਆਪਣਾ ਬਣ ਵੇਦ ਪੁਰਾਨ, ਆਪ ਆਪਣਾ ਖੇਲ ਖਿਲਾਇੰਦਾ। ਆਪ ਆਪਣਾ ਦੇਵੇ ਦਾਨ, ਗੁਰੂ ਗੁਰ ਰੂਪ ਹੋ ਜਾਇੰਦਾ। ਆਪ ਆਪਣਾ

ਰੱਖੇ ਮਾਣ, ਸਾਧਾਂ ਸੰਤਾਂ ਇਕ ਧਿਆਨ ਵਖਾਇੰਦਾ। ਆਪ ਆਪਣਾ ਕਰ ਪ੍ਰਧਾਨ, ਆਪ ਆਪਣੀ ਕਲਾ ਚਲਾਇੰਦਾ। ਆਪ ਆਪਣਾ ਵੇਖੇ ਹਾਣੀ ਹਾਣ, ਆਪ ਆਪਣਾ ਆਪ ਪ੍ਰਨਾਇੰਦਾ। ਆਪ ਆਪਣੇ ਬੈਠ ਮਕਾਨ, ਆਪ ਆਪਣਾ ਦਰ ਸੁਹਾਇੰਦਾ। ਆਪ ਆਪਣੀ ਸੁਹਾਏ ਭੂਮਕਾ ਅਸਥਾਨ, ਭੇਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਆਪ ਅਖਵਾਇੰਦਾ। ਆਦਿ ਪੁਰਖ ਹਰਿ ਮਿਹਰਵਾਨ, ਏਕਾ ਏਕ ਅਖਵਾਇਆ। ਤ੍ਰੈਗੁਣ ਮੇਟੇ ਜਗਤ ਨਿਸ਼ਾਨ, ਤ੍ਰੈ ਤ੍ਰੈ ਸੇਵਾ ਲਾਇਆ। ਤਿੰਨਾਂ ਲੋਕਾਂ ਹੋ ਮਿਹਰਵਾਨ, ਦਾਤਾ ਦਾਨੀ ਝੋਲੀ ਪਾਇਆ। ਰਾਜ ਜੁਗੀਸ਼ਰ ਜਗਤ ਗਿਆਨ, ਨਮੋ ਦੇਵ ਰੂਪ ਸਮਾਇਆ। ਆਦਿ ਸ਼ਕਤ ਖੇਲ ਮਹਾਨ, ਨਾਰੀ ਨਾਰਾ ਰੂਪ ਵਟਾਇਆ। ਨਾ ਕੋਈ ਲਿੰਗ ਨਾ ਕੋਈ ਨਿਸ਼ਾਨ, ਨਾ ਕੋਈ ਚਿੰਨ ਬਣਾਇਆ। ਆਪੇ ਵਸਿਆ ਸਭ ਤੋਂ ਭਿੰਨ, ਘਟ ਘਟ ਮੇਂ ਡੇਰਾ ਲਾਇਆ। ਆਦਿ ਜੁਗਾਦੀ ਜਾਣੇ ਏਕਾ ਗੁਣ, ਗੁਣੀ ਗਹਿੰਦਾ ਆਪ ਅਖਵਾਇਆ। ਖੇਲ ਕਰਾਏ ਖਿੰਨ ਖਿੰਨ, ਵੇਸ ਅਨੇਕਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਪ ਅਖਵਾਇਆ। ਆਦਿ ਪੁਰਖ ਹਰਿ ਕਰਤਾਰ, ਤ੍ਰੈ ਤ੍ਰੈ ਰੰਗ ਰੰਗਾਇਆ। ਏਕਾ ਜੋਤੀ ਕਰ ਉਜਿਆਰ, ਨੂਰੋ ਨੂਰ ਸਮਾਇਆ। ਸ਼ਬਦ ਡੰਕਾ ਅਪਰ ਅਪਾਰ, ਬ੍ਰਹਿਮੰਡਾਂ ਖੰਡਾਂ ਰਿਹਾ ਸੁਣਾਇਆ। ਬ੍ਰਹਮ ਰੂਪ ਕਰ ਪਸਾਰ, ਘਟ ਘਟ ਡੇਰਾ ਲਾਇਆ। ਨਿਹਚਲ ਧਾਮ ਅਗੰਮ ਅਪਾਰ, ਦਿਸ ਕਿਸੇ ਨਾ ਆਇਆ। ਧੁਰਦਰਗਾਹੀ ਸਾਚਾ ਲਾੜ, ਘਰ ਬੈਠਾ ਬੰਕ ਸੁਹਾਇਆ। ਹੱਡ ਮਾਸ ਨਾ ਕੋਈ ਨਾੜੀ ਨਾੜ, ਪੰਜ ਤਤ ਨਾ ਕੋਈ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੂਪ ਦਰਸਾਇਆ। ਹਰਿ ਰੂਪ ਅਪਾਰ, ਭੇਵ ਕੋਈ ਨਾ ਪਾਇੰਦਾ। ਤ੍ਰੈ ਤ੍ਰੈ ਖੇਲੇ ਖੇਲ ਅਪਾਰ, ਲੇਖਾ ਲਿਖਤ ਨਾ ਕੋਈ ਲਿਖਾਇੰਦਾ। ਅਕਾਲ ਮੂਰਤ ਨਿਰਗੁਣ ਧਾਰ, ਨਿਰਵੈਰ ਆਪ ਅਖਵਾਇੰਦਾ। ਅਜੂਨੀ ਰਹਿਤ ਸਰਬ ਪਸਾਰ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਚਲਤ ਚਲਾਇੰਦਾ। ਕਰਨੇਹਾਰ ਹਰਿ ਸਮਰਥ, ਹਰਿ ਹਰਿ ਆਪ ਅਖਵਾਇਆ। ਆਪੇ ਜਾਣੇ ਆਪਣੀ ਵਥ, ਆਪਣੇ ਘਰ ਟਿਕਾਇਆ। ਆਪੇ ਸ਼ਬਦ ਬਾਣੀ ਅਕੱਥਨਾ ਅਕੱਥ ਕਥ ਕਥਨੀ ਨਾ ਕੋਈ ਲਿਖਾਇਆ। ਆਦਿ ਜੁਗਾਦੀ ਚਲਾਏ ਸਾਚੀ ਗਥ, ਨਾਮ ਨਾਮਾ ਇਕ ਵਖਾਇਆ। ਤ੍ਰੈ ਤ੍ਰੈ ਲੋਕਾਂ ਆਪੇ ਦੇਵੇ ਆਪਣਾ ਰਥ, ਰਥ ਰਥਵਾਹੀ ਸੇਵਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਕਰੇ ਰੁਸ਼ਨਾਇਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਅਚੁੱਤ, ਆਪ ਅਖਵਾਇੰਦਾ। ਆਪ ਸੁਹਾਏ ਆਪਣੀ ਰੁੱਤ, ਤ੍ਰੈਗੁਣ ਵੇਸ ਵਟਾਇੰਦਾ। ਪੰਜ ਤਤ ਸੁਹਾਏ ਕਾਇਆ ਰੁੱਤ, ਘਟ ਘਟ ਡੇਰਾ ਲਾਇੰਦਾ। ਪਾਰਬ੍ਰਹਮ ਬ੍ਰਹਮ ਪਿਆ ਫੁੱਟ, ਆਪਣੀ ਧਾਰ ਰਖਾਇੰਦਾ। ਅੰਮ੍ਰਿਤ ਆਪੇ ਆਪਣਾ ਸੁੱਟ, ਹਰ ਘਟ ਤਾਲ ਭਰਾਇੰਦਾ। ਆਪੇ ਚੜ੍ਹਾਏ ਬੈਠਾ ਚੋਟ, ਘਰ ਘਰ ਵਿਚ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਖੇਲ ਖਲਾਇੰਦਾ। ਜੁਗ ਜੁਗ ਵੇਸ ਹਰਿ ਨਿਰੰਕਾਰ, ਆਪਣਾ ਆਪ ਕਰਾਇਆ। ਆਪੇ ਲੇਖਾ ਲੇਖ ਅਪਾਰ, ਆਪਣਾ ਬੰਧਨ ਪਾਇਆ। ਨਿਰਗੁਣ ਜੋਤੀ ਕਰ ਉਜਿਆਰ, ਨਿਰਗੁਣ ਡੇਰਾ ਲਾਇਆ। ਸਤਿਜੁਗ ਵੇਖੇ ਵਾਰ ਅਠਾਰ, ਤ੍ਰੇਤਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇਆ। ਸਤਿਜੁਗ ਤੇਰਾ ਸਾਚਾ ਰੰਗ, ਹਰਿ ਸਾਚੇ

ਆਪ ਚੜ੍ਹਾਇਆ। ਪਾਰਬ੍ਰਹਮ ਮੰਗੀ ਮੰਗ, ਸੰਤ ਕੁਮਾਰ ਲੇਖ ਲਿਖਾਇਆ। ਏਕਾ ਵੇਖੇ ਹਰਿ ਹਰਿ ਰੰਗ, ਦੂਸਰਾ ਰੰਗ ਨਾ ਕੋਈ ਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪਲੰਘ ਇਕ ਵਿਛਾਇਆ। ਸਤਿ ਰੰਗ ਸੂਤਰ ਧਾਰ, ਹਰਿ ਹਰਿ ਆਪ ਰੂਪ ਵਿਛਾਇਆ। ਬਸਤਰ ਵਿਛੌਣਾ ਅਪਰ ਅਪਾਰ, ਸਤਿ ਸੰਤੋਖ ਵਿਛਾਈਆ। ਸਚ ਸੁੱਚ ਕਰ ਤਿਆਰ, ਤਾਣਾ ਪੇਟਾ ਚਲਾਈਆ। ਲੋਆਂ ਪੁਰੀਆਂ ਵੇਖ ਵਿਚਾਰ, ਆਪਣੀ ਹੱਥੀਂ ਬੰਧਨ ਬੰਧ ਬੰਧਾਈਆ। ਆਪੇ ਬੈਠਾ ਕਰ ਸ਼ਿੰਗਾਰ, ਚੌਦਾਂ ਹੱਟਾਂ ਖੋਲ੍ਹ ਖੁਲ੍ਹਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰਨ ਵਿਚਾਰ, ਨੇਤਰ ਨੈਣ ਰਹੇ ਉਠਾਈਆ। ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਖੋਲ੍ਹੇ ਹੱਥੀਂ ਹਾਰ, ਦਰ ਦਵਾਰੇ ਵੇਖ ਵਿਖਾਈਆ। ਗਣ ਗੰਧਰਬ ਸੁਣ ਰਹੇ ਵਿਚਾਰ, ਪੁਸ਼ਪ ਬਰਖ਼ਾ ਰਹੇ ਲਾਈਆ। ਬ੍ਰਹਮਾ ਭੇਵ ਨਾ ਪਾਏ ਕੋਈ ਵਿਚ ਸੰਸਾਰ, ਲੱਖ ਚੁਰਾਸੀ ਦਿਸ ਨਾ ਆਈਆ। ਸੰਤ ਕੁਮਾਰ ਰਿਹਾ ਪੁਕਾਰ, ਏਕਾ ਧਾਮ ਸੁਹਾਈਆ। ਸਰਜੂ ਕਿਨਾਰਾ ਹਰਿ ਗਿਰਧਾਰ, ਲਹਿੰਦੀ ਦਿਸ਼ਾ ਡੇਰਾ ਲਾਈਆ। ਚੜ੍ਹਦੀ ਕੂਟੇ ਪਾਵੇ ਸਾਰ, ਜੋਤੀ ਜੋਤ ਕਰ ਰੁਸ਼ਨਾਈਆ। ਪੂਤ ਸਪੂਤਾ ਸੁਤ ਦੁਲਾਰ, ਮਾਤ ਪਿਤ ਮਿਲੇ ਵਡਿਆਈਆ। ਰਾਮ ਰੂਪ ਹੋ ਕਰਤਾਰ, ਪੰਜ ਤਤ ਕਰੇ ਕੁੜਮਾਈਆ। ਸ਼ਸਤਰ ਬਸਤਰ ਅਪਰ ਅਪਾਰ, ਤੀਰ ਕਮਾਨ ਇਕ ਉਠਾਈਆ। ਹੰਕਾਰ ਵਿਕਾਰੀ ਕਰੇ ਖਵਾਰ, ਗ਼ਰੀਬ ਨਿਮਾਣੇ ਲਏ ਤਰਾਈਆ। ਰਾਵਣ ਨਿਵਾਰੇ ਗੜ੍ਹ ਲੰਕਾ ਹੰਕਾਰ, ਹਨਵੰਤਾ ਸੰਗ ਪੜ੍ਹਾਈਆ। ਤ੍ਰੈ ਤ੍ਰੈ ਵੇਸ ਕਰ ਕਰ ਜਾਏ ਹਾਰ, ਅੰਤਮ ਆਪਣੀ ਪਤਿ ਗਵਾਈਆ। ਧੰਨ ਧੰਨਵੰਤ ਨਾ ਕੋਇ ਸਹਾਰ, ਜਸ ਦਸਰਥ ਕੋਇ ਨਾ ਗਾਈਆ। ਢਹਿ ਢਹਿ ਪਏ ਮਹੱਲ ਮੁਨਾਰ, ਅਚੱਲ ਅਟੱਲ ਰਹਿਣ ਨਾ ਪਾਈਆ। ਆਪ ਆਪ ਵਹਾਏ ਜਲ ਜਲਧਾਰ, ਜਲਧਾਰਾ ਰੂਪ ਸਮਾਈਆ। ਜੁਗ ਜੁਗ ਵੇਸ ਆਪ ਕਰਤਾਰ, ਆਪ ਆਪਣਾ ਰਿਹਾ ਕਰਾਈਆ। ਤ੍ਰੇਤਾ ਤ੍ਰੀਆ ਵੇਸ ਅਪਾਰ, ਹਰਿ ਸਾਚਾ ਆਪ ਕਰਾਈਆ। ਜੋਤੀ ਜਾਮਾ ਧਰ ਧਰ ਭੇਸ, ਆਪ ਆਪਣਾ ਵੇਸ ਵਟਾਈਆ। ਜਗਤ ਅਯੁਧਿਆ ਲੱਗੀ ਮੇਖ, ਭਗਤ ਨਿਸ਼ਾਨਾ ਦਿਸ ਨਾ ਆਇੰਦਾ। ਕਲਜੁਗ ਅੰਤਮ ਨਾਨਕ ਗੁਰ ਹੋ ਦਰਵੇਸ਼, ਦਰ ਦਵਾਰੇ ਫੇਰੀ ਪਾਇੰਦਾ। ਨੇਤਰ ਖੋਲ੍ਹੇ ਦਸ ਦਸਮੇਸ਼, ਆਪ ਆਪਣਾ ਰਾਹ ਵਖਾਇੰਦਾ। ਪਾਰਬ੍ਰਹਮ ਹਰਿ ਬੇਅੰਤ ਤੇਰੇ ਦਰ ਤੇਰੇ ਘਰ ਕਿਸੇ ਨਾ ਚਲੇ ਕੋਈ ਪੇਸ਼, ਆਦਿ ਅੰਤ ਨਾ ਕੋਈ ਜਣਾਇੰਦਾ। ਲੱਭ ਲੱਭ ਥੱਕੇ ਰਿਖੀ ਕੇਸ, ਗਵਰਧਨ ਧਾਰੀ ਮੁਖ ਛੁਪਾਇੰਦਾ। ਦੋ ਜਹਾਨਾਂ ਨਰ ਨਰੇਸ਼, ਨੇਤਰ ਨੈਣ ਨਜ਼ਰ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਅਗੰਮ ਅਗੰਮੀ ਧਾਰ, ਨਾਨਕ ਗੋਬਿੰਦ ਕਰ ਪਿਆਰ, ਅੰਤਰ ਮੰਤਰ ਇਕ ਜਣਾਇੰਦਾ। ਨਾਨਕ ਗੁਰ ਸ਼ਬਦ ਸਲਾਹ, ਹਰਿ ਹਰਿ ਆਪ ਜਣਾਈਆ। ਗੋਬਿੰਦ ਗੁਰ ਬਣ ਮਲਾਹ, ਬੇੜਾ ਲਏ ਉਠਾਈਆ। ਪਾਰਬ੍ਰਹਮ ਪ੍ਰਭ ਬੇਪਰਵਾਹ, ਅੰਤਮ ਬੰਨੇ ਲਏ ਲਗਾਈਆ। ਅਯੁਧਿਆ ਚਰਨ ਛਹਾਏ ਆਪੇ ਆ, ਨਿਹਕਲੰਕਾ ਨਾਉਂ ਰਖਾਈਆ। ਮੰਦਰ ਅੰਦਰ ਕਰੇ ਖ਼ਾਲੀ ਥਾਂ, ਸਚ ਵਸਤ ਰਹੇ ਨਾ ਰਾਈਆ। ਘਰ ਘਰ ਉਡਦੇ ਦਿਸਣ ਕਾਂ, ਪੰਛੀ ਡਾਰ ਨਾ ਕੋਈ ਵਿਖਾਈਆ। ਜਨ ਭਗਤਾਂ ਬਣੇ ਪਿਤਾ ਮਾਂ, ਆਪ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਜੋਤ ਕਰੇ ਰੁਸ਼ਨਾਈਆ। ਨਾਨਕ ਗੁਰ ਸ਼ਬਦ ਜੈਕਾਰਾ, ਹਰਿ ਹਰਿ ਆਪ ਸੁਣਾਇੰਦਾ। ਪਾਰਬ੍ਰਹਮ ਤੇਰਾ ਭੇਵ ਨਿਆਰਾ, ਤੇਰਾ ਭੇਵ ਕੋਈ ਨਾ ਪਾਇੰਦਾ। ਜੁਗ ਜੁਗ ਕਰੇ ਖੇਲ ਅਪਾਰਾ, ਆਪ ਆਪਣੀ ਸੇਵ ਕਮਾਇੰਦਾ। ਆਦਿ ਅੰਤ ਇਕ

ਅਵਤਾਰਾ, ਸੋ ਪੁਰਖ ਨਿਰੰਜਣ ਨਜ਼ਰੀ ਆਇੰਦਾ। ਏਕਾ ਦਰ ਸੱਚਾ ਦਰਬਾਰਾ, ਘਰ ਸਾਚਾ ਆਪ ਸੁਹਾਇੰਦਾ। ਪ੍ਰਗਟ ਹੋਏ ਵਿਚ ਸੰਸਾਰਾ, ਨਿਹਕਲੰਕਾ ਨਾਉਂ ਰਖਾਇੰਦਾ। ਵਜਾਏ ਡੰਕਾ ਅਪਰ ਅਪਾਰਾ, ਸ਼ਾਹ ਸੁਲਤਾਨ ਆਪ ਉਠਾਇੰਦਾ। ਜਗਤ ਨਿਸ਼ਾਨਾ ਬੈਠੇ ਵਿਚ ਸੰਸਾਰਾ, ਆਪਣੀ ਧਾਰ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਕਿਨਾਰਾ ਇਕ ਵਖਾਇੰਦਾ। ਜਗਤ ਕਿਨਾਰਾ ਕਲਜੁਗ ਘਾਟ, ਹਰਿ ਸਾਚਾ ਵੇਖ ਵਖਾਇੰਦਾ। ਪ੍ਰਗਟ ਹੋ ਨਰ ਅਵਤਾਰ, ਲੋਆਂ ਪੁਰੀਆਂ ਫੇਰਾ ਪਾਇੰਦਾ। ਸਰਬ ਕਲ ਆਪੇ ਸਮਰਥ, ਅਕਲ ਕਲਾ ਹੋ ਜਾਇੰਦਾ। ਸ਼ਬਦ ਚਲਾਏ ਏਕਾ ਰਥ, ਰਥ ਰਥਵਾਹੀ ਆਪ ਦੌੜਾਇੰਦਾ। ਵੇਖ ਵਖਾਏ ਅਠਸਠ, ਤੱਟ ਕਿਨਾਰੇ ਫੋਲ ਫੁਲਾਇੰਦਾ। ਮੰਦਰ ਅੰਦਰ ਵੇਖੇ ਪੂਜਾ ਪਾਠ, ਰਸਨਾ ਜਿਹਵਾ ਕਵਣ ਗੁਣ ਗਾਇੰਦਾ । ਕਵਣ ਜੋਤੀ ਜਗੇ ਲਲਾਟ, ਅੰਧ ਅੰਧੇਰ ਕਵਣ ਮਿਟਾਇੰਦਾ। ਕਵਣ ਕਪਾਟੀ ਬਜ਼ਰ ਗਿਆ ਪਾਟ, ਕਵਣ ਮੁਖ ਭਵਾਇੰਦਾ। ਕਵਣ ਖੁਲ੍ਹੇ ਸਾਚਾ ਹਾਟ, ਕਵਣ ਗੜ੍ਹੀ ਡੇਰਾ ਲਾਇੰਦਾ। ਦਰ ਦਰ ਵੇਖੇ ਖੇਲ ਬਾਜ਼ੀਗਰ ਨਾਟ, ਨੱਟ ਨੱਟੂਆ ਸਵਾਂਗ ਵਰਤਾਇੰਦਾ। ਕੋਇ ਨਾ ਚੜ੍ਹਿਆ ਸਾਚੇ ਘਾਟ, ਜੂਠਾ ਝੂਠਾ ਮਸਤਕ ਨਜ਼ਰੀ ਆਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜਗਤ ਸਮਗਰੀ ਇਕ ਅਕਗਰੀ ਇਕ ਅਕਾਲਾ ਦੀਨ ਦਿਆਲਾ ਖੇਲੇ ਖੇਲ ਜਗਤ ਨਿਰਾਲਾ, ਆਪ ਆਪਣੀ ਝੋਲੀ ਪਾਇੰਦਾ। ਜਗਤ ਸਮਗਰੀ ਕਰ ਇਕੱਠ, ਚਰਨ ਕਵਲ ਲਗਾਈਆ। ਵੇਖ ਵਖਾਏ ਅਠਸਠ, ਮੰਦਰ ਅੰਦਰ ਫੇਰਾ ਪਾਈਆ। ਭਗਤ ਭਗਵਾਨਾ ਗਿਆ ਤੁਠ, ਭਗਤਨ ਮੇਲ ਮਿਲਾਈਆ। ਕਲਜੁਗ ਗੇੜੀ ਉਲਟੀ ਲੱਠ, ਧਰਤ ਧਵਲ ਵਡਿਆਈਆ। ਅੰਤਮ ਸਭ ਨੇ ਹੋਣਾ ਭੱਠ, ਨਾਲ ਕੋਈ ਨਾ ਜਾਈਆ। ਨਾ ਕੋਈ ਸਹਾਈ ਅਠਸਠ, ਸਿਰ ਹੱਥ ਨਾ ਕੋਈ ਟਿਕਾਈਆ। ਲੇਖਾ ਚੁੱਕੇ ਮੰਦਰ ਮੱਠ, ਪੂਜਸ ਸਿਲਾ ਨਾ ਕੋਈ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਵੱਥ, ਸਾਚਾ ਸਾਚੀ ਝੋਲੀ ਪਾਈਆ। ਮੁੱਕੇ ਝੇੜਾ ਤੱਟ ਕਿਨਾਰ, ਜਗਤ ਵਿਛੋੜਾ ਪਾਇਆ। ਰਾਮ ਰਾਮਾ ਮਿਲਿਆ ਵਿਚ ਕਰਤਾਰ, ਲੋਕਮਾਤ ਨਾ ਫੇਰਾ ਪਾਇਆ। ਕ੍ਰਿਸ਼ਨਾ ਕਾਹਨਾ ਮੀਤ ਮੁਰਾਰ, ਹਰਿ ਰੰਗ ਰੰਗਣ ਵਿਚ ਸਮਾਇਆ। ਗੁਰ ਨਾਨਕ ਲੇਖਾ ਅਪਰ ਅਪਾਰ, ਲਿਖਿਆ ਲੇਖ ਨਾ ਕਿਸੇ ਮਿਟਾਇਆ। ਗੋਬਿੰਦ ਗੁਰ ਵੇਖੇ ਸਾਚੇ ਘਾਟ, ਹਰਿ ਕਾ ਰੂਪ ਨਾ ਕੋਇ ਜਗਤ ਵਖਾਇਆ। ਦੋ ਜਹਾਨਾਂ ਨੇੜੇ ਵਾਟ, ਏਕਾ ਘਰ ਸੁਹਾਇਆ। ਅੰਤਮ ਕਲ ਆਪਣੇ ਤਟ ਆਪੇ ਉਪਜੇ ਆਪਣਾ ਪੜ ਜਾਏ ਪਾਟ, ਦੂਈ ਦਵੈਤੀ ਪਰਦਾ ਪਾਇਆ। ਲਹਿਣਾ ਦੇਣਾ ਚੁਕਾਏ ਅਠਸਠ, ਆਪਣਾ ਭਾਰ ਆਪ ਉਠਾਇਆ। ਗੁਰਸਿਖਾਂ ਜਨ ਭਗਤਾਂ ਹਰਿ ਸੰਤਾਂ ਮੇਲ ਮਿਲਾਏ ਨੱਠ ਨੱਠ, ਏਕਾ ਇਕੀ ਸਾਚੀ ਸਿਖੀ, ਆਪਣੀ ਹੱਥੀ ਲਿਖੀ, ਗੁਰ ਗੋਬਿੰਦ ਜਲ ਧਾਰ ਗਿਆ ਭੇਟ ਚੜ੍ਹਾਇਆ। ਮਾਣ ਗਵਾਏ ਮੁਨੀ ਰਿਖੀ, ਪੰਡਤ ਪਾਂਧੇ ਜਗਤ ਭੇਖੀ, ਚੋਟੀਆਂ ਮੁੰਨਣ ਵੇਖੋ ਵੇਖੀ, ਚੋਟੀ ਚੜ੍ਹ ਦਰਸ ਕਿਸੇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਇਕੀ ਸਿਖਾਂ ਦੇਵੇ ਜੀਆ ਦਾਨ, ਗੁਰ ਗੋਬਿੰਦ ਵੇਖੇ ਮਾਰ ਧਿਆਨ, ਆਪਣੀ ਹੱਥੀਂ ਜੋ ਗਿਆ ਰੁੜ੍ਹਾਇਆ। ਸਾਚਾ ਮਿਲੇ ਧੁਰ ਫ਼ੁਰਮਾਣ, ਪਵਣ ਪਵਣੀ ਸਾਰੇ ਗਾਣ, ਸੁਣੇ ਸੁਣਾਏ ਗੁਣ ਨਿਧਾਨ, ਧਰਮ ਝੁਲਾਏ ਇਕ ਨਿਸ਼ਾਨ, ਆਪ ਆਪਣਾ ਰੰਗ ਰੰਗਾਇਆ। ਅਮਰਾਪਦ ਗੁਰਮੁਖ ਸਾਚੇ ਸਾਰੇ ਗਾਣ, ਜਿਸ ਜਨ ਸਾਚਾ ਸੰਗ

ਰਖਾਇਆ। ਆਵਣ ਜਾਵਣ ਛੁੱਟਾ ਵਿਚ ਜਹਾਨ, ਜਗਤ ਸਵਾਂਗ ਗੁਰਸਿਖ ਚਰਨਾਂ ਹੇਠ ਦਬਾਇਆ। ਧੁਰ ਦਰਗਾਹੀ ਮਿਲੇ ਇਕ ਮਕਾਨ, ਨਾਤਾ ਛੁੱਟੇ ਪੀਣ ਖਾਣ, ਕੰਨ ਨਾ ਸੁਣੇ ਕੋਈ ਕਾਨ, ਨੇਤਰ ਨਾ ਲਾਇਨ ਕੋਈ ਧਿਆਨ ਬੁੱਧ ਨਾ ਜਾਣੇ ਕੋਈ ਗਿਆਨ, ਮਨ ਨਾ ਦਿਸੇ ਕੋਈ ਸ਼ੈਤਾਨ, ਬ੍ਰਹਮ ਨਾ ਹੋਏ ਤਨ ਪ੍ਰਧਾਨ, ਪਾਰਬ੍ਰਹਮ ਗੁਰਸਿਖ ਆਪ ਉਪਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਚ ਖੰਡ ਖੰਡ ਸਚ ਦਵਾਰ, ਇਕ ਸੁਹਾਇਆ।

੩੦ ਅੱਸੂ ੨੦੧੫ ਬਿਕ੍ਰਮੀ ਗੁਰਦਵਾਰਾ ਗੁਰੂ ਕਾ ਬਾਗ ਕਾਂਸ਼ੀ

ਅਨਭਵ ਭਗਤ ਭੰਡਾਰ, ਜਗਤ ਗਿਆਨ ਹੱਥ ਨਾ ਆਇਆ। ਭਗਵੰਤ ਸੰਤ ਰੂਪ ਅਪਾਰ, ਨਾ ਕੋਈ ਵੇਖ ਵਖਾਇਆ। ਅਲੱਖ ਅਗੰਮ ਬੇਐਬ ਪਰਵਰਦਿਗਾਰ, ਉਚ ਅਥਾਹ ਅਖਵਾਇਆ। ਨਿਰਗੁਣ ਜੋਤੀ ਕਰ ਉਜਿਆਰ, ਨਿਰਗੁਣ ਰੂਪ ਰਿਹਾ ਸਮਾਇਆ। ਸਤਿਗੁਰ ਰੂਪ ਵਿਚ ਸੰਸਾਰ, ਸਤਿਗੁਰ ਨਾਮ ਧਰਾਇਆ। ਸ਼ਬਦ ਵਿਚੋਲਾ ਅਪਰ ਅਪਾਰ, ਡੰਕਾ ਨਾਮ ਵਜਾਇਆ। ਲੋਆਂ ਪੁਰੀਆਂ ਕਰੇ ਖ਼ਬਰਦਾਰ, ਬ੍ਰਹਿਮੰਡ ਖੰਡ ਜੇਰਜ ਅੰਡ, ਉਤਭੁਜ ਸੇਤਜ ਵੇਖ ਵਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਵੇਸ ਵਟਾਇਆ। ਆਦਿ ਪੁਰਖ ਪੁਰਖ ਅਕਾਲਾ, ਏਕਾ ਪੁਰਖ ਅਖਵਾਇੰਦਾ। ਦੀਨਾ ਬੰਧਪ ਦੀਨ ਦਿਆਲਾ, ਦਇਆਨਿਧ ਆਪ ਹੋ ਜਾਇੰਦਾ। ਲੋਕਮਾਤ ਬਣ ਦਲਾਲਾ, ਸ਼ਬਦ ਸ਼ਬਦੀ ਵੇਸ ਵਟਾਇੰਦਾ। ਚਲੇ ਚਲਾਏ ਅਵਲੜੀ ਚਾਲਾ, ਅਭੇਵ ਅਭੇਦਾ ਭੇਵ ਕੋਈ ਨਾ ਪਾਇੰਦਾ। ਪੰਜ ਤਤ ਬਣਾਏ ਧਰਮ ਸੱਚੀ ਧਰਮਸਾਲਾ, ਸਚ ਸਿੰਘਾਸਣ ਆਸਣ ਲਾਇੰਦਾ। ਦੀਪਕ ਜੋਤੀ ਕਰ ਉਜਾਲਾ, ਗੁਰ ਗਿਆਨ ਅੰਧੇਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਅਬਿਨਾਸ਼ੀ ਕਰਤਾ ਆਪ ਆਪਣਾ ਵੇਸ ਵਟਾਇੰਦਾ। ਆਪ ਆਪਣਾ ਵੇਸ ਵਟਾਏ, ਹਰਿ ਹਰਿ ਵੱਡੀ ਵਡਿਆਈਆ। ਸਤਿਗੁਰ ਸਾਚਾ ਦਏ ਜਣਾਏ, ਆਪ ਆਪਣੇ ਵਿਚ ਟਿਕਾਈਆ। ਏਕਾ ਜੋਤੀ ਡਗਮਗਾਏ, ਦੂਸਰ ਵਸਤ ਨਾ ਕੋਈ ਰਖਾਈਆ। ਸ਼ਬਦ ਧੁਨ ਨਾਦ ਵਜਾਏ, ਅਨਹਦ ਤਾਰ ਹਿਲਾਈਆ। ਪੰਚਮ ਘਰ ਬਹਿ ਬਹਿ ਗਾਏ, ਸਾਚਾ ਮੰਗਲ ਇਕ ਸੁਣਾਈਆ। ਆਦਿ ਜੁਗਾਦੀ ਖੇਲ ਕਰਾਏ, ਭੇਵ ਕੋਈ ਨਾ ਪਾਈਆ। ਨਾਨਕ ਨਿਰਗੁਣ ਰਿਹਾ ਧਿਆਏ, ਪ੍ਰਭ ਹੱਥ ਵੱਡੀ ਵਡਿਆਈਆ। ਨਿਰਗੁਣ ਮੇਲਾ ਸਹਿਜ ਸੁਭਾਏ, ਘਰ ਸਾਚਾ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੂਰਤ ਅਕਾਲ ਦੀਨ ਦਿਆਲ, ਬਿਨ ਗੁਰ ਪੂਰੇ ਨਜ਼ਰ ਨਾ ਆਈਆ। ਦੀਨ ਦਿਆਲ ਹਰਿ ਬੇਅੰਤਾ, ਹਰਿ ਹਰਿ ਰੂਪ ਅਖਵਾਇੰਦਾ। ਖੇਲੇ ਖੇਲ ਜੁਗਾ ਜੁਗੰਤਾ, ਜੁਗ ਜੁਗ ਵੇਸ ਵਟਾਇੰਦਾ। ਮੇਲ ਮਿਲਾਵਾ ਸਾਚੇ ਸੰਤਾ, ਆਪ ਆਪਣੀ ਬੂਝ ਬੁਝਾਇੰਦਾ। ਲੱਖ ਚੁਰਾਸੀ ਪਾਵੇ ਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸਤਿਗੁਰ ਰੂਪ ਸ਼ਾਹੋ ਭੂਪ ਤਰਾਇੰਦਾ। ਆਦਿ ਪੁਰਖ ਹਰਿ ਨਿਰੰਕਾਰ, ਏਕਾ ਏਕ ਅਖਵਾਇਆ। ਸਤਿਗੁਰ ਰੂਪ ਵਿਚ ਸੰਸਾਰ, ਪੰਜ ਤਤ ਸਮਾਇਆ। ਜਨ ਭਗਤਾਂ ਦੇਵੇ ਨਾਮ ਅਧਾਰ, ਸ਼ਬਦੀ ਡੰਕ ਵਜਾਇਆ। ਮਨਮੁਖ ਸੁੱਤੇ ਪੈਰ ਪਸਾਰ, ਦਿਸ ਕਿਸੇ ਨਾ ਆਇਆ। ਆਪੇ ਵਸਿਆ ਸਭ ਤੋਂ ਬਾਹਰ,

ਹਰ ਘਟ ਬੈਠਾ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਵੇਖ ਵਿਖਾਇਆ। ਨਿਰਗੁਣ ਰੂਪ ਹਰਿ ਅਕੱਲਾ, ਅਕਲ ਕਲਾ ਅਖਵਾਇੰਦਾ । ਸਤਿਗੁਰ ਵੇਖੇ ਪੰਜ ਤਤ ਮਹੱਲਾ, ਆਪ ਆਪਣਾ ਆਸਣ ਲਾਇੰਦਾ। ਜਨ ਭਗਤਾਂ ਦਰਸ ਦਿਖਾਏ ਜਲਾਂ ਥਲਾਂ, ਡੂੰਘੀ ਕੰਦਰ ਫੋਲ ਫੁਲਾਇੰਦਾ। ਮਨਮੁਖਾਂ ਦੂਈ ਦਵੈਤੀ ਮੇਟੇ ਸੱਲਾ, ਹਰਿ ਕਾ ਭੇਵ ਕੋਈ ਨਾ ਪਾਇੰਦਾ। ਆਪੇ ਹੋਏ ਅਛਲ ਅਛੱਲਾ, ਅਛਲ ਅਛੱਲ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਜੁਗ ਕਰਤਾ ਕਰਤਾ ਪੁਰਖ ਨਾਉਂ ਧਰਾਇੰਦਾ। ਕਰਤਾ ਪੁਰਖ ਆਦਿ ਨਿਰੰਜਣ, ਹਰਿ ਹਰਿ ਆਪ ਅਖਵਾਇਆ। ਸਤਿਗੁਰ ਪੂਰਾ ਦਰਦ ਦੁੱਖ ਭੈ ਭੰਜਣ, ਭਵ ਸਾਗਰ ਪਾਰ ਕਰਾਇਆ। ਜਨ ਭਗਤਾਂ ਨੇਤਰ ਪਾਏ ਅੰਜਨ, ਨਾਮ ਨਿਧਾਨਾ ਇਕ ਰਖਾਇਆ। ਮਨਮੁਖ ਜੀਵ ਦਰ ਤੋਂ ਭੱਜਣ, ਦਰ ਦਵਾਰ ਦਿਸ ਨਾ ਆਇਆ। ਸ੍ਰਿਸ਼ਟ ਸਬਾਈ ਸਾਂਝਾ ਸੱਜਣ, ਲੋਕਮਾਤ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵੇਖੇ ਸਾਚਾ ਵਰ, ਲੋਕਮਾਤ ਫੇਰਾ ਪਾਇਆ। ਆਦਿ ਪੁਰਖ ਹਰਿ ਅਬਿਨਾਸ਼ਾ, ਏਕਾ ਏਕੰਕਾਰਿਆ। ਸਤਿਗੁਰ ਪੂਰਾ ਵੇਖੇ ਮਾਤ ਤਮਾਸ਼ਾ, ਆਵੇ ਜਾਵੇ ਵਾਰੋ ਵਾਰਿਆ। ਸਾਧਾਂ ਸੰਤਾਂ ਹੋਏ ਦਾਸੀ ਦਾਸਾ, ਸੇਵਕ ਸੇਵਾ ਆਪ ਕਮਾ ਰਿਹਾ। ਮਨਮੁਖਾਂ ਆਏ ਹਾਰ ਪਾਸਾ, ਸਾਚਾ ਦਰ ਨਾ ਕੋਈ ਖੁਲ੍ਹਾ ਰਿਹਾ। ਬ੍ਰਹਿਮੰਡ ਖੰਡ ਪਾਵੇ ਰਾਸਾ, ਮੰਡਲ ਮੰਡਪ ਆਪ ਸੁਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਜੋਤੀ ਆਪ ਅਖਵਾ ਰਿਹਾ। ਅਜੂਨੀ ਰਹਿਤ ਆਪ ਕਰਤਾਰ, ਏਕਾ ਏਕ ਨਿਰਾਕਾਰਿਆ। ਸਤਿਗੁਰ ਰੂਪ ਵਿਚ ਸੰਸਾਰ, ਖੇਲ ਅਗੰਮ ਅਪਾਰਿਆ। ਭਗਤੀ ਭਗਤ ਭਗਤ ਅਧਾਰ, ਨਾਮ ਕਰਾਏ ਵਣਜ ਵਣਜਾਰਿਆ। ਮਨਮੁਖਾਂ ਡੋਬੇ ਵਿਚ ਮੰਝਧਾਰ, ਬੇੜਾ ਕੋਇ ਨਾ ਪਾਰ ਕਰਾਇਆ। ਖੇਲੇ ਖੇਲ ਅਪਰ ਅਪਾਰ, ਭੇਦ ਅਭੇਵ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਘਰ ਇਕ ਮਕਾਨ, ਏਕਾ ਏਕ ਰਖਾਇਆ। ਅਜੂਨੀ ਰਹਿਤ ਹਰਿ ਗਿਰਧਾਰਾ, ਹਰਿ ਹਰਿ ਰੂਪ ਸਮਾਇਆ। ਲੋਕਮਾਤ ਕਰ ਉਜਿਆਰਾ, ਸਤਿਗੁਰ ਰੂਪ ਸਮਾਇਆ । ਗੁਰਸਿਖ ਬਹਾਏ ਸਚ ਦਵਾਰਾ, ਆਪ ਆਪਣੀ ਦਇਆ ਕਮਾਇਆ। ਮਨਮੁਖ ਨਾ ਜਾਣੇ ਜੀਵ ਗਵਾਰਾ, ਹਉਮੇ ਹੰਗਤਾ ਗੜ੍ਹ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਵਟਾਇਆ। ਹਰਿ ਜੂ ਹਰਿ ਹਰਿ ਵੇਸ ਅਵੱਲਾ, ਹਰਿ ਹਰਿ ਆਪ ਕਰਾਇੰਦਾ । ਸਤਿਗੁਰ ਪੂਰਾ ਇਕ ਇਕੱਲਾ, ਲੋਕਮਾਤ ਵੇਖ ਵਿਖਾਇੰਦਾ। ਜਨ ਭਗਤਾਂ ਜੋਤੀ ਸ਼ਬਦੀ ਰਲਾ, ਸੁਰਤੀ ਸ਼ਬਦੀ ਮੇਲ ਮਿਲਾਇੰਦਾ। ਮਨਮੁਖਾਂ ਪੰਚ ਵਿਕਾਰਾ ਕਰੇ ਹੱਲਾ, ਦਿਵਸ ਰੈਣ ਸਤਾਇੰਦਾ। ਵਸਿਆ ਨਿਹਚਲ ਧਾਮ ਅਟੱਲਾ, ਅਗੰਮ ਅਗੋਚਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਮੇਲ ਮਿਲਾਇੰਦਾ। ਨਿਰਗੁਣ ਦਾਤਾ ਬੇਪਰਵਾਹ, ਏਕਾ ਏਕ ਅਖਵਾਇਆ। ਸਤਿਗੁਰ ਪੂਰਾ ਬਣ ਮਲਾਹ, ਲੋਕਮਾਤ ਉਠ ਧਾਇਆ। ਗੁਰਮੁਖਾਂ ਦੱਸੇ ਸਾਚਾ ਰਾਹ, ਨਾਮ ਮੰਤਰ ਇਕ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰੰਗਨ ਰੰਗ ਚੜ੍ਹਾਇਆ। ਏਕਾ ਰੰਗ ਅਕਾਲ ਮੂਰਤ, ਆਪਣਾ ਆਪ ਚੜ੍ਹਾਈਆ। ਸ਼ਬਦ ਅਨਾਦੀ ਸਾਚੀ ਤੂਰਤ, ਧੁਰਦਰਗਾਹੀ ਆਪ ਵਜਾਈਆ। ਸਤਿਗੁਰ ਪੂਰਾ ਨਾਤਾ ਤੋੜੇ ਕੂੜੋ ਕੂੜਤ, ਸੁੱਚ ਸੰਜਮ ਮੇਲ ਮਿਲਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹਤ, ਦੇ ਮਤ ਗਿਆਨ ਸਮਝਾਈਆ।

ਜਿਸ ਜਨ ਬਖ਼ਸ਼ੇ ਚਰਨ ਧੂੜਤ, ਦੁਰਮਤ ਮੈਲ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਬਿਨਾਸ਼ੀ ਕਰਤਾ ਸਤਿਗੁਰ ਪੂਰਾ ਦੇਵੇ ਮਾਤ ਵਡਿਆਈਆ। ਸਤਿਗੁਰ ਪੂਰਾ ਸਤਿ ਸਰੂਪ, ਹਰਿ ਹਰਿ ਆਪ ਅਖਵਾਇੰਦਾ। ਰਾਜਨ ਰਾਜ ਸ਼ਾਹੋ ਭੂਪ, ਥਿਰ ਘਰ ਡੇਰਾ ਲਾਇੰਦਾ। ਵੇਖ ਵਖਾਏ ਚਾਰੇ ਕੂਟ, ਦਹਿ ਦਿਸ਼ਾ ਫੇਰੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਧਾਰ ਚਲਾਇੰਦਾ। ਜੁਗ ਜੁਗ ਧਾਰ ਹਰਿ ਕਰਤਾਰ, ਆਪਣੀ ਆਪ ਚਲਾਈਆ। ਸਤਿਜੁਗ ਤ੍ਰੇਤਾ ਪਾਰ ਕਿਨਾਰ, ਦੁਆਪਰ ਵੇਖ ਵਖਾਈਆ। ਰਾਮਾ ਕ੍ਰਿਸ਼ਨਾ ਰੂਪ ਅਪਾਰ, ਰੂਪ ਅਨੂਪ ਦਰਸਾਈਆ। ਕਲਜੁਗ ਤੇਰੀ ਕਾਲੀ ਧਾਰ, ਚਾਰੋਂ ਕੁੰਟ ਅੰਧੇਰਾ ਛਾਈਆ। ਨਾਨਕ ਗੁਰ ਗੁਰ ਅਵਤਾਰ, ਆਪ ਆਪਣੀ ਜੋਤ ਜਗਾਈਆ। ਬ੍ਰਹਮ ਬ੍ਰਹਮ ਕਰੇ ਪਿਆਰ, ਪਾਰਬ੍ਰਹਮ ਸਮਾਈਆ। ਨਾਰੀ ਕੰਤ ਹਰਿ ਭਤਾਰ, ਸਚ ਸੁੱਚ ਪੜ੍ਹਾਈਆ। ਮਾਇਆ ਪਾਇਆ ਹਰਿ ਹਰਿ ਨਿਰੰਕਾਰ, ਏਕਾ ਅੰਕ ਸਮਾਈਆ। ਨਾਮ ਸਤਿ ਲਏ ਅਧਾਰ, ਲੋਕਮਾਤ ਵੱਜੀ ਵਧਾਈਆ। ਲੱਖ ਚੁਰਾਸੀ ਪਾਵੇ ਸਾਰ, ਜੀਵਾਂ ਜੰਤਾਂ ਮਿਲੇ ਜਣਾਈਆ। ਹਉਮੇ ਹੰਗਤਾ ਤੋੜ ਹੰਕਾਰ, ਸਾਚੀ ਸੰਗਤਾ ਲਏ ਬਣਾਈਆ। ਵੇਖੇ ਵੇਖ ਕਰ ਵਿਚਾਰ, ਨਦਰੀ ਨਦਰ ਆਪ ਕਰਾਈਆ। ਕਰਮਾਂ ਕਰਮ ਰਿਹਾ ਵਿਚਾਰ, ਕਰਤਾ ਪੁਰਖ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਹਰਿ ਜੋਤ ਧਰ, ਨਾਨਕ ਨਿਰਗੁਣ ਰੂਪ ਸਮਾਈਆ। ਨਾਨਕ ਵਰ ਘਰ ਹਰਿ ਹਰਿ ਪਾਇਆ, ਸਾਚੀ ਵੱਜੀ ਵਧਾਈਆ। ਸਾਚੀ ਸਖੀਆਂ ਮੰਗਲ ਗਾਇਆ, ਸਾਚਾ ਢੋਲਾ ਇਕ ਸੁਣਾਈਆ। ਸਾਚੇ ਦਰ ਡੇਰਾ ਲਾਇਆ, ਏਕਾ ਦੂਜਾ ਭੌ ਚੁਕਾਈਆ। ਅਕਾਲ ਪੁਰਖ ਪ੍ਰਭ ਨਜ਼ਰੀ ਆਇਆ, ਜੋਤੀ ਨੂਰੋ ਨੂਰ ਸਮਾਈਆ। ਨਾਨਕ ਨਿਰਗੁਣ ਦਰਸ਼ਨ ਪਾਇਆ, ਸੋਹੰ ਰਸਨਾ ਗਾਈਆ। ਏਕਾ ਚੋਲੀ ਰੰਗ ਰੰਗਾਇਆ, ਪੰਜ ਤਤ ਨਾ ਕੋਈ ਹੰਢਾਈਆ। ਅੰਦਰ ਮੰਦਰ ਹਰਿ ਬਹਾਇਆ, ਅੱਠੇ ਪਹਿਰ ਸਮਾਈਆ। ਏਕਾ ਡੇਰਾ ਸਚਾ ਲਾਇਆ, ਵਿਛੜ ਕਦੇ ਨਾ ਜਾਈਆ। ਏਕਾ ਰਸਨਾ ਏਕਾ ਗੁਣ ਗਾਇਆ, ਏਕਾ ਵੱਜੀ ਵਧਾਈਆ। ਏਕਾ ਅੰਗਦ ਅੰਗ ਲਗਾਇਆ, ਅੰਗੀਕਾਰ ਆਪ ਹੋ ਜਾਈਆ। ਏਕਾ ਅਮਰ ਨਿਥਾਵਾਂ ਪਾਰ ਕਰਾਇਆ, ਅਮਰਾਪਦ ਸਮਾਈਆ। ਰਾਮਦਾਸ ਸਿਰ ਹੱਥ ਟਿਕਾਇਆ, ਘਰ ਸਾਚੇ ਰਿਹਾ ਜਗਾਈਆ। ਗੁਰ ਅਰਜਨ ਲੇਖਾ ਆਪ ਲਿਖਾਇਆ, ਗਿਆਨ ਬੋਧ ਬੋਧ ਰਿਹਾ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮੀਤਾ ਵਸਿਆ ਏਕਾ ਘਰ, ਪੰਚਮ ਮੇਲਾ ਸਹਿਜ ਸੁਭਾਈਆ। ਪੰਚਮ ਗੁਰ ਹਰਿ ਹਰਿ ਗਾਏ, ਰਸਨਾ ਨਾਮ ਵਖਾਨਿਆ। ਨਾਨਕ ਨਿਰਗੁਣ ਨਜ਼ਰੀ ਆਏ, ਚਲੇ ਚਲਾਏ ਆਪਣੇ ਭਾਣਿਆ। ਏਕਾ ਦੂਜਾ ਭੇਸ ਵਟਾਇਆ, ਤੀਜੇ ਚੌਥੇ ਡੇਰਾ ਲਾਏ ਪਾਰਬ੍ਰਹਮ ਆਪ ਪਛਾਣਿਆਂ। ਪੰਚਮ ਸਾਚੀ ਬਾਣੀ ਗਾਏ, ਉਪਜੇ ਰਾਗ ਧੁਨ ਤਰਾਨਿਆਂ। ਲੇਖਾ ਲਿਖਤ ਆਪ ਲਿਖਾਏ, ਆਪ ਸੁਣਾਏ ਧੁਰ ਫ਼ਰਮਾਣਿਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮੀਤਾ ਵਸਿਆ ਏਕਾ ਘਰ, ਪੰਚਮ ਮੇਲਾ ਸਹਿਜ ਸੁਭਾਈਆ । ਸਤਿਗੁਰ ਪੂਰਾ ਹਰਿ ਸਮਰਥ, ਏਕਾ ਇਕ ਅਖਵਾਇੰਦਾ। ਗੁਰਮੁਖਾਂ ਰੱਖੇ ਦੇ ਕਰ ਹੱਥ, ਆਪਣੀ ਦਇਆ ਕਮਾਇੰਦਾ। ਸਗਲ ਵਸੂਰੇ ਜਾਇਣ ਲੱਥ, ਜੋ ਨੇਤਰ ਲੋਚਣ ਦਰਸ ਪਾਇੰਦਾ। ਸ਼ਬਦ ਜਣਾਈ ਕਾਇਆ ਮੰਦਰ ਕਥਨੀ ਕਥਾ ਕਥ, ਕਥਾ ਆਪ ਸੁਣਾਇੰਦਾ। ਨਾਮ ਚੜ੍ਹਾਏ ਸਾਚੇ ਰਥ, ਰਥ ਰਥਵਾਹੀ ਆਪ ਅਖਵਾਇੰਦਾ। ਪੰਚ ਵਿਕਾਰਾ ਦੇਵੇ ਮਥ, ਜਿਸ ਸਿਰ ਹੱਥ ਆਪ ਟਿਕਾਇੰਦਾ।

ਆਵਣ ਜਾਵਣ ਲੱਖ ਚੁਰਾਸੀ ਧਰਮ ਰਾਏ ਗੇੜਾ ਪਾਏ ਭੱਠ, ਦੋ ਜਹਾਨਾਂ ਪੰਧ ਮੁਕਾਇੰਦਾ। ਗੁਰਮੁਖਾਂ ਮੇਲਾ ਨੱਠ ਨੱਠ, ਆਦਿ ਜੁਗਾਦੀ ਜੁਗ ਜੁਗ ਵੇਸ ਵਟਾਇੰਦਾ। ਸ਼ਬਦ ਬ੍ਰਹਿਮਾਦੀ ਇਕ ਰਖਾਏ ਸਾਚੇ ਰਥ, ਚਰਨ ਕਵਲ ਧਿਆਨ ਲਗਾਇੰਦਾ। ਲੇਖੇ ਲੱਗੇ ਜੋਗ ਅਭਿਆਸ, ਮੰਤਰ ਗਿਆਨ ਧਿਆਨ ਇਸ਼ਨਾਨ ਪੂਜਾ ਪਾਠ, ਜਿਸ ਜਨ ਆਪਣੀ ਗੋਦ ਉਠਾਇੰਦਾ। ਕਲਜੁਗ ਕੂੜ ਕੁੜਿਆਰਾ ਮਾਰੇ ਠਾਠ, ਮਾਇਆ ਮਮਤਾ ਧਾਰ ਵਹਾਇੰਦਾ। ਸਤਿ ਸੰਤੋਖ ਅੰਤਮ ਮੋਖ ਨਾ ਦਿਸੇ ਕਿਸੇ ਤੀਰਥ ਤੱਟ, ਪੰਡਤ ਪਾਂਧਾ ਨਾ ਕੋਈ ਪਾਰ ਕਰਾਇੰਦਾ। ਮਨ ਮਤਵਾਲਾ ਫੇਰੀ ਉਲਟੀ ਲੱਠ, ਬੁੱਧ ਬਬੇਕ ਨਾ ਕੋਈ ਵਿਖਾਇੰਦਾ। ਜਿਸ ਜਨ ਸਤਿਗੁਰ ਪੂਰਾ ਲੋਕਮਾਤ ਲਏ ਰੱਖ, ਏਕ ਏਕ ਏਕਾ ਨੇਤਰ ਗਿਆਨ ਖੁਲ੍ਹਾਇੰਦਾ। ਸ੍ਰਿਸ਼ਟ ਸਬਾਈ ਨਾਲੋਂ ਕਰੇ ਵੱਖ, ਆਪਣਾ ਦਰਸ ਦਿਖਾਇੰਦਾ। ਨਾਨਕ ਗੋਬਿੰਦ ਪ੍ਰਗਟ ਹੋਏ ਦਰਸ ਦਿਖਾਏ ਆਪ ਪ੍ਰਤੱਖ, ਪ੍ਰੀਖਿਆ ਵਿਚ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੋਬਿੰਦ ਦੇਵੇ ਸਾਚਾ ਵਰ, ਨਾਨਕ ਸੋਹੇ ਬੰਕ ਦਵਾਰ, ਸੰਬਲ ਨਗਰ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੋਹੰ ਸਾਚਾ ਡੰਕ ਵਜਾਇੰਦਾ। ਸੋ ਪੁਰਖ ਨਿਰੰਜਣ ਆਪ ਕਰਤਾਰ, ਨਾਨਕ ਨਿਰਗੁਣ ਆਪ ਰਸਨਾ ਗਾਇਆ। ਹਉਮੇ ਹੰਗਤਾ ਦੇਵੇ ਮਾਰ, ਜਿਸ ਜਨ ਆਪਣਾ ਦਰ ਬੁਝਾਇਆ। ਜਨ ਭਗਤਾਂ ਦਰ ਹੋਏ ਮੰਗਤਾ, ਜੁਗ ਜੁਗ ਫੇਰੀ ਪਾਇਆ। ਗੁਰਸਿਖ ਮਿਲਾਏ ਜਿਉਂ ਨਾਨਕ ਅੰਗਦ, ਆਪ ਆਪਣੇ ਗਲੇ ਲਗਾਇਆ। ਧੁਰਦਰਗਾਹੀ ਮਜੀਠੀ ਰੰਗ, ਚੋਲੀ ਨਾਮ ਰੰਗ ਦੋ ਜਹਾਨ ਉਤਰ ਨਾ ਜਾਇਆ। ਔਂਦਾ ਜਾਂਦਾ ਕਦੇ ਨਾ ਸੰਗਦਾ, ਲੋਕ ਲੱਜਿਆ ਨਾ ਕੋਈ ਰਖਾਇਆ। ਲੇਖਾ ਚੁਕਾਏ ਭੇਖ ਪਖੰਡ ਦਾ, ਕੂੜੀ ਕਿਰਿਆ ਦਏ ਮਟਾਇਆ। ਨਾਨਕ ਦਵਾਰ ਗੁਰੂ ਬਾਗ ਸਚ ਸਿੰਘਾਸਣ ਅਕਾਲ ਪੁਰਖ ਅਜੂਨੀ ਰਹਿਤ ਕਰਤੇ ਪੁਰਖ ਸਰਬੰਗ ਦਾ, ਸਰਬ ਘਟ ਵੇਖੇ ਵੇਖ ਵਖਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਡਤ ਪਾਂਧਾ ਬਣ ਹੰਕਾਰ, ਸੁਕਰ ਦ੍ਰਿਸ਼ਟੀ ਦਏ ਵਿਚਾਰ, ਗਿਆਨ ਰੂਪ ਪੰਜ ਤਤ ਅਕਾਰ, ਸਤਿ ਸਰੂਪ ਆਪ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਵੇਸ ਅਨੇਕ ਆਪ ਕਰਾਇਆ।

੩੦ ਅੱਸੂ ੨੦੧੫ ਬਿਕ੍ਰਮੀ ਵਿਸ਼ਵ ਨਾਥ ਮੰਦਰ ਕਾਸ਼ੀ

ਮਾਤ ਗਰਭ ਦਸ ਦਸ ਮਾਸ, ਹਰਿ ਹਰਿ ਆਸ ਰਖਾਈਆ। ਆਏ ਬਾਹਰ ਜਗਤ ਪਿਆਸ, ਤ੍ਰਿਸ਼ਨਾ ਹੋਏ ਹਲਕਾਈਆ। ਨਾਤਾ ਜੁੜਿਆ ਰਸਨ ਸਵਾਸ, ਰਾਮਾ ਨਾਮ ਭੁਲਾਈਆ। ਮਾਤ ਪਿਤਾ ਘਰ ਕਰਿਆ ਵਾਸ, ਬੰਧਨ ਜਗਤ ਬੰਧਾਈਆ। ਹੋਇਆ ਵਿਛੋੜਾ ਪੁਰਖ ਅਬਿਨਾਸ਼, ਮਾਤਲੋਕ ਵਡਿਆਈਆ। ਸਚ ਵਸਤ ਨਾ ਕਿਸੇ ਪਾਸ, ਜਗਤ ਵਣਜ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬਾਲ ਬਾਲਾ ਵੇਖ ਵਖਾਈਆ। ਬਾਲ ਅਵਸਥਾ ਹੋ ਪਰਧਾਨ, ਜਗਤ ਜੁਗ ਵਡਿਆਈਆ। ਪੰਜ ਤਤ ਨੌਜਵਾਨ, ਪੰਜ ਤਤ ਕੁੜਮਾਈਆ। ਪੰਚਮ ਮੀਤ ਹੋਏ ਸ਼ੈਤਾਨ, ਪੰਚਮ ਮੋਹ ਬੰਧਾਈਆ। ਪੰਚਮ ਰੂਪ ਹਰਿ ਪ੍ਰਧਾਨ, ਪੰਚਮ ਰਿਹਾ ਗਾਈਆ। ਜੂਠਾ ਝੂਠਾ ਫੜ ਨਿਸ਼ਾਨ, ਧਰਤ ਧਵਲ ਰਹੇ ਝੁਲਾਈਆ। ਉਚੇ ਮੰਦਰ ਵੇਖ ਮਕਾਨ, ਭੁੱਲਿਆ ਹਰਿ ਰਘੁਰਾਈਆ। ਮਾਇਆ ਮਮਤਾ ਖੋਲ੍ਹ ਦੁਕਾਨ, ਆਪ ਆਪਣਾ ਰਹੇ ਲੁਟਾਈਆ।

ਰਸਨਾ ਜਿਹਵਾ ਪੀਣ ਖਾਣ, ਤ੍ਰਿਸ਼ਨਾ ਭੁੱਖ ਵਧਾਈਆ। ਭਰਮੇ ਭੁੱਲੇ ਜੀਵ ਨਿਧਾਨ, ਭਰਮ ਗੜ੍ਹ ਨਾ ਕੋਈ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਜ ਤਤ ਬੈਠਾ ਡੇਰਾ ਲਾਈਆ। ਪੰਜ ਪੰਜੀ ਕਰ ਪਿਆਰ, ਪੰਚਮ ਮੇਲ ਮਿਲਾਇੰਦਾ। ਮਨ ਬੁੱਧ ਕਰ ਤਿਆਰ, ਮਤੀ ਮੱਤ ਸਮਝਾਇੰਦਾ। ਨੌਂ ਦਵਾਰੇ ਖੋਲ੍ਹ ਕਵਾੜ, ਦਰ ਦਰਵਾਜ਼ੇ ਵੇਖ ਵਖਾਇੰਦਾ। ਦਸਮ ਮਹੱਲ ਉਚ ਮੁਨਾਰ, ਘਰ ਘਰ ਵਿਚ ਆਪ ਟਿਕਾਇੰਦਾ। ਜੋਤ ਨਿਰੰਜਣ ਕਰ ਉਜਿਆਰ, ਦੀਪਕ ਦੀਆ ਇਕ ਰਖਾਇੰਦਾ। ਸ਼ਬਦੀ ਧੁੰਨ ਅਪਰ ਅਪਾਰ, ਆਤਮ ਧੁੰਨ ਅਲਾਇੰਦਾ। ਪੰਚਮ ਗਾਏ ਵਾਰੋ ਵਾਰ, ਪੰਚਮ ਮੀਤਾ ਆਪ ਹੋ ਜਾਇੰਦਾ। ਨੇਤਰ ਨੈਣ ਖੋਲ੍ਹ ਕਿਵਾੜ, ਆਪ ਆਪਣਾ ਰਾਹ ਵਿਖਾਇੰਦਾ। ਸੁਖਮਨ ਨਾੜੀ ਡੂੰਘੀ ਗਾਰ, ਟੇਢੀ ਬੰਕ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਬੰਧਨ ਪਾਇੰਦਾ। ਜਗਤ ਬੰਧਨ ਹਰਿ ਹਰਿ ਪਾਇਆ, ਭੇਵ ਕੋਈ ਨਾ ਪਾਇੰਦਾ। ਪੰਜ ਤਤ ਜੋੜ ਜੁੜਾਇਆ, ਹੱਡ ਮਾਸ ਨਾੜੀ ਰੱਤ ਵੇਖ ਵਿਖਾਇੰਦਾ। ਭੈਣ ਭਾਈ ਸਾਕ ਸੈਣ ਕੁਟੰਭ ਬਣਾਇਆ, ਨਾਰੀ ਕੰਤ ਮੇਲ ਮਿਲਾਇੰਦਾ। ਧੀਆਂ ਪੁੱਤਰ ਦਏ ਵਡਿਆਇਆ, ਮਾਇਆ ਮੋਹ ਅਖਵਾਇੰਦਾ। ਆਪ ਆਪਣਾ ਰਾਹ ਭੁਲਾਇਆ, ਝੂਠੇ ਧੰਦੇ ਸਰਬ ਲਗਾਇੰਦਾ। ਕਲਜੁਗ ਕੂੜਾ ਕੁੜਿਆਰਾ ਡੰਕਾ ਰਿਹਾ ਵਜਾਇਆ, ਆਪਣਾ ਡੌਰੂ ਆਪ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਧਾਰ ਚਲਾਇੰਦਾ। ਆਤਮ ਲਿਵ ਛੁਟਾ ਨਾਤਾ, ਧਰਤ ਧਵਲ ਸੁਹਾਇੰਦਾ। ਭੁਲਿਆ ਦਰ ਪੁਰਖ ਬਿਧਾਤਾ, ਨਾਭੀ ਕਵਲ ਨਾ ਕੋਈ ਭਵਾਇੰਦਾ। ਅਨਹਦ ਮਿਲੀ ਨਾ ਸਾਚੀ ਗਾਥਾ, ਜਗਤ ਰਾਗ ਚਿਤ ਲੁਭਾਇੰਦਾ। ਮਿਲਿਆ ਮੇਲ ਨਾ ਸਾਚੇ ਨਾਥਾ, ਜਗਤ ਅਨਾਥਾ ਆਪ ਸਤਾਇੰਦਾ। ਜਗਤ ਵਿਕਾਰਾ ਮਾਰੇ ਠਾਠਾ, ਡੂੰਘੀ ਧਾਰ ਵਹਾਇੰਦਾ। ਹਰਿ ਕਾ ਸ਼ਬਦ ਨਾ ਪਾਇਆ ਕਰ ਕਰ ਥੱਕੇ ਪੂਜਾ ਪਾਠਾ, ਪੂਜਾ ਪਾਠ ਨਾ ਕੋਈ ਵਖਾਇੰਦਾ। ਅੱਠ ਅਠੋਤਰੀ ਫੇਰੀ ਮਾਲਾ ਵੇਖ ਵਖਾਏ ਅਠਸਾਠਾ, ਤੀਰਥ ਤੱਟ ਕਿਨਾਰਾ ਡੇਰਾ ਲਾਇੰਦਾ। ਚੌਦਾਂ ਲੋਕ ਖੋਲ੍ਹ ਹਾਟਾ, ਨੱਟ ਨਟੂਆ ਰਾਹ ਚਲਾਇੰਦਾ। ਬਿਨ ਹਰਿ ਨਾਮੇ ਕੋਈ ਨਾ ਕਰੇ ਪੂਰਾ ਘਾਟਾ, ਲਹਿਣਾ ਲਹਿਣਾ ਨਾ ਕੋਇ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਮੰਤਰ ਸ਼ਬਦ ਗਿਆਨ, ਏਕਾ ਨੇਤਰ ਇਕ ਧਿਆਨ, ਨਾਨਕ ਗੁਰ ਦ੍ਰਿੜਾਇੰਦਾ। ਨਾਨਕ ਗੁਰ ਸ਼ਬਦ ਸੰਦੇਸ਼ਾ, ਲੋਕਮਾਤ ਸੁਣਾਇਆ। ਪੰਜ ਤਤ ਕਰ ਪ੍ਰਵੇਸਾ, ਸਾਚਾ ਡੰਕ ਵਜਾਇਆ। ਆਪੇ ਵੇਖੇ ਧਾਰੀ ਕੇਸਾ, ਗੋਬਿੰਦ ਰੂਪ ਵਟਾਇਆ। ਆਪੇ ਹੋਏ ਦਸ ਦਸਮੇਸਾ, ਦਹਿ ਦਿਸ਼ਾ ਫੇਰੀ ਪਾਇਆ। ਆਪੇ ਹੋਏ ਨਰ ਨਰੇਸ਼ਾ, ਸਾਚੇ ਤਖ਼ਤ ਸਿੰਘਾਸਣ ਆਸਣ ਲਾਇਆ। ਆਪੇ ਵੇਖੇ ਗਣਪਤ ਗਣੇਸ਼ਾ, ਬ੍ਰਹਮਾ ਵਿਸ਼ਨ ਸ਼ਿਵ ਸੀਸ ਰਹੇ ਝੁਕਾਇਆ। ਸਤਿ ਪੁਰਖ ਸਦਾ ਆਦੇਸ਼ਾ, ਘਰ ਸਾਚਾ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਮ ਜਪਾਇਆ। ਨਾਮ ਮੰਤਰ ਸਤਿ ਕਰਤਾਰ, ਸ੍ਰਿਸ਼ਟ ਸਬਾਈ ਜਣਾਇੰਦਾ। ਦਾਤਾ ਦਾਨੀ ਧੁਰ ਦਰਬਾਰ, ਆਪ ਆਪਣਾ ਕਰਮ ਕਮਾਇੰਦਾ। ਵਰਤੇ ਵਰਤਾਵੇ ਵਿਚ ਸੰਸਾਰ, ਅਤੋਟ ਅਤੁਟ ਰਖਾਇੰਦਾ। ਜਗਤ ਜੁਗਤੀ ਰੱਖੇ ਆਪਣੇ ਹੱਥ ਕਰਤਾਰ, ਭੇਵ ਕੋਇ ਨਾ ਪਾਇੰਦਾ। ਜੀਵ ਜੰਤ ਕਰਨ ਵਿਚਾਰ, ਜੀਅ ਦਾਨ ਨਾ ਕੋਈ ਕਰਾਇੰਦਾ। ਸੰਤ ਭਗਤ ਭਗਵੰਤ ਮੇਲ ਅਪਾਰ, ਕਾਇਆ ਖੇੜਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਬੀਜੇ ਸਾਚੇ ਘਰ,

ਆਪਣਾ ਵਤ ਰਖਾਇੰਦਾ। ਨਾਮ ਵਤ ਸ਼ਬਦ ਕਿਆਰੀ, ਹਰਿ ਹਰਿ ਆਪ ਉਪਾਈਆ । ਬੀਜੇ ਬੀਜ ਅਗੰਮ ਅਪਾਰੀ, ਫੁੱਲ ਫੁਲਵਾੜੀ ਵੇਖ ਵਿਖਾਈਆ। ਕਿਰਪਾ ਕਰ ਨਾਨਕ ਨਿਰੰਕਾਰੀ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਵਰ, ਘਰ ਘਰ ਵੇਖੇ ਸਹਿਜ ਸੁਬਾਈਆ। ਨਾਮ ਅਨਮੋਲ ਸਰਬ ਗੁਣਵੰਤਾ, ਹਰਿ ਹਰਿ ਆਪ ਰਖਾਇਆ। ਕਰ ਕਿਰਪਾ ਦੇਵੇ ਸਾਚੇ ਸੰਤਾ, ਜੋ ਜਨ ਮੰਗਣ ਆਇਆ। ਮੇਲ ਮਿਲਾਵਾ ਨਾਰੀ ਕੰਤਾ, ਸੁਰਤੀ ਸ਼ਬਦੀ ਮੇਲ ਮਿਲਾਇਆ। ਤੋੜੇ ਗੜ੍ਹ ਹਉਮੇ ਹੰਗਤਾ, ਨਿਰਗੁਣ ਨਿਰਗੁਣ ਵੇਖ ਵਖਾਇਆ। ਚੋਲੀ ਰੰਗਣ ਆਪੇ ਰੰਗਦਾ, ਨਾਮ ਮਜੀਠੀ ਇਕ ਚੜ੍ਹਾਇਆ। ਨੌਂ ਦਵਾਰੇ ਆਪ ਲੰਘਦਾ, ਦਸਮ ਦਵਾਰੀ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਸੁਹਾਇਆ। ਦਸਮ ਦਵਾਰੀ ਖੋਲ੍ਹ ਦਰਵਾਜ਼ਾ, ਨਿਰਗੁਣ ਜੋਤ ਕਰੇ ਰੁਸ਼ਨਾਇਆ। ਸ਼ਬਦ ਸਿੰਘਾਸਣ ਬੈਠ ਗ਼ਰੀਬ ਨਿਵਾਜ਼ਾ, ਆਪ ਆਪਣਾ ਰੂਪ ਦਰਸਾਇਆ। ਜਨ ਭਗਤਾਂ ਮਾਰੇ ਅਨਹਦ ਵਾਜਾਂ, ਧੁਨੀ ਨਾਦ ਸੁਣਾਈਆ। ਏਕਾ ਰੱਖੇ ਅਸਵ ਤਾਜਾ, ਚਾਰੋਂ ਕੁੰਟ ਰਿਹਾ ਦੁੜਾਈਆ । ਪੂਰਬ ਪੱਛਮ ਉਤਰ ਦੱਖਣ ਖੇਲੇ ਖੇਲ ਰਚਿਆ ਕਾਜਾ, ਵੇਖਣਹਾਰ ਦਿਸ ਨਾ ਆਈਆ। ਨਾਮ ਚਲਾਇਆ ਸਚ ਜਹਾਜਾ, ਪਾਰਬ੍ਰਹਮ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਸਮ ਦਵਾਰੀ ਸਾਚੇ ਮੰਦਰ ਸੱਜਣ ਸਾਚੇ ਲਏ ਮਿਲਾਈਆ। ਸਾਚਾ ਮੰਦਰ ਸਚ ਟਿਕਾਣਾ, ਹਰਿ ਹਰਿ ਆਪ ਸੁਹਾਇਆ । ਸ਼ਬਦੀ ਸ਼ਬਦ ਧੁਰ ਫ਼ਰਮਾਣਾ, ਏਕਾ ਏਕ ਗਾਇਆ। ਅਗੰਮ ਅਗੰਮੜਾ ਗਾਏ ਏਕਾ ਗਾਣਾ, ਏਕਾ ਤਾਲ ਵਜਾਇਆ। ਇਕ ਵਿਖਾਏ ਪਦ ਨਿਰਬਾਣਾ, ਦੂਜਾ ਧਾਮ ਨਾ ਕੋਈ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਮੇਲਾ ਆਪਣੇ ਦਰ, ਦਰ ਸਾਚਾ ਆਪ ਸੁਹਾਇਆ । ਸਤਿਨਾਮ ਜਗਤ ਵਡਿਆਈ, ਨਾਨਕ ਗੁਰ ਜਣਾਈਆ। ਸੋਹੰ ਸ਼ਬਦ ਰਸਨਾ ਰਹੇ ਗਾਈ, ਆਪ ਆਪਣਾ ਵਿਚ ਟਿਕਾਈਆ। ਏਕਾ ਦੂਜਾ ਭੇਵ ਚੁਕਾਈ, ਤੀਜੇ ਨੈਣ ਮੇਲ ਮਿਲਾਈਆ। ਚੌਥੇ ਘਰ ਵੱਜੇ ਵਧਾਈ, ਸਤਿ ਸਤਿ ਵੱਡੀ ਵਡਿਆਈਆ। ਪੰਚਮ ਮੇਲਾ ਚਾਈਂ ਚਾਈਂ, ਚਾਤ੍ਰਿਕ ਤ੍ਰਿਖਾ ਬੁਝਾਈਆ। ਛੇਵੇਂ ਛੱਪਰ ਛੰਨ ਨਾ ਕੋਈ ਰਖਾਈ, ਥਿਰ ਘਰ ਬੈਠਾ ਆਸਣ ਲਾਈਆ। ਸਤਵੇਂ ਸਤਿ ਪੁਰਖ ਨਿਰੰਜਣ ਖੇਲ ਰਚਾਈ, ਅਜੂਨੀ ਰਹਿਤ ਅਨਭਵ ਪ੍ਰਕਾਸ਼ ਇਕ ਵਖਾਈਆ। ਨਿਰਗੁਣ ਜੋਤ ਕਰੇ ਰੁਸ਼ਨਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਨਾਮ ਵਰ, ਜਗਤ ਤ੍ਰਿਸ਼ਨਾ ਮਾਤ ਗਰਭ ਜਮ ਕੀ ਫਾਸੀ ਲੱਖ ਚੁਰਾਸੀ ਦਏ ਮਿਟਾਈਆ।

ਪਹਿਲੀ ਕੱਤਕ ੨੦੧੫ ਬਿਕ੍ਰਮੀ ਗੁਰਦਵਾਰਾ ਹਰਿਮੰਦਰ ਸਾਹਿਬ ਪਟਨਾ ਸਾਹਿਬ ਜਨਮ ਅਸਥਾਨ

ਆਦਿ ਪੁਰਖ ਹਰਿ ਨਿਰੰਕਾਰ, ਏਕ ਏਕ ਅਖਵਾਇੰਦਾ। ਜੋਤੀ ਨੂਰ ਕਰ ਉਜਿਆਰ, ਜੁਗ ਜੁਗ ਵੇਸ ਵਟਾਇੰਦਾ। ਅਗੰਮ ਅਗੰਮੜਾ ਖੇਲ ਅਪਾਰ, ਭੇਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਨਿਰੰਜਣ ਨਾਮ ਧਰਾਇੰਦਾ। ਆਦਿ ਪੁਰਖ ਹਰਿ ਅਬਿਨਾਸ਼, ਏਕਾ ਆਪ ਅਖਵਾਇਆ। ਜੁਗ ਜੁਗ ਵੇਖਣ ਆਏ ਜਗਤ ਤਮਾਸ਼, ਗੁਰ ਗੋਬਿੰਦ ਨਾਉਂ ਰਖਾਇਆ। ਕਰੇ ਖੇਲ ਪ੍ਰਿਥਮੀ

ਆਕਾਸ਼, ਗਗਨ ਮੰਡਲ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਵੇਖ ਵਖਾਇਆ। ਪਾਰਬ੍ਰਹਮ ਹਰਿ ਬੇਅੰਤਾ, ਆਦਿਨ ਅੰਤਾ ਇਕ ਅਵਤਾਰਿਆ। ਗੁਰਮੁਖ ਵੇਖੇ ਸਾਚੇ ਸੰਤਾ, ਸੁਹਾਏ ਬੰਕ ਦਵਾਰਿਆ। ਆਦਿ ਜੁਗਾਦੀ ਮਹਿਮਾ ਅਗਣਤਾ, ਮਹਿਮਾ ਅਗਣਤ ਲੇਖਾ ਲਿਖਤ ਵਿਚ ਨਾ ਆ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਮੇਲ ਮਿਲਾ ਰਿਹਾ। ਗੋਬਿੰਦ ਮੀਤ ਹਰਿ ਕਰਤਾਰ, ਲੋਕਮਾਤ ਕਰੇ ਰੁਸ਼ਨਾਈਆ। ਗੋਬਿੰਦ ਮੇਲਾ ਗੁਰਮੁਖ ਸਾਚੇ ਲਏ ਅਧਾਰ, ਸਿਰ ਆਪਣਾ ਹੱਥ ਟਿਕਾਈਆ। ਏਕਾ ਦੇਵੇ ਨਾਮ ਆਧਾਰ, ਨਾਨਕ ਮੰਤਰ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੂਪ ਵਟਾਈਆ। ਆਦਿ ਪੁਰਖ ਦੀਨ ਦਿਆਲਾ, ਏਕਾ ਨੂਰ ਸੁਹਾਇਆ। ਜਗੀ ਜੋਤ ਇਕ ਅਕਾਲਾ, ਦਹਿ ਦਿਸ਼ਾ ਵੇਖ ਵਖਾਇਆ। ਦੀਪਕ ਜੋਤੀ ਏਕਾ ਬਾਲਾ, ਅਗਿਆਨ ਅੰਧੇਰ ਮਿਟਾਇਆ। ਜਨ ਭਗਤਾਂ ਤੋੜਣ ਆਇਆ ਜਗਤ ਜੰਜਾਲਾ, ਅੰਮ੍ਰਿਤ ਜਾਮ ਪਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਵੇਖ ਵਖਾਇਆ। ਹਰਿ ਸੱਜਣ ਹਰਿ ਮੀਤੜਾ, ਏਕਾ ਏਕੰਕਾਰ। ਜੁਗ ਜੁਗ ਜਨ ਭਗਤਾਂ ਵਸੇ ਕਾਇਆ ਚੋਲੀ ਚੀਥੜਾ, ਨਾ ਸਕੇ ਖੇਲੇ ਖੇਲ ਅਪਾਰ। ਦੇਵੇ ਨਾਮ ਸ਼ਬਦ ਅਨਡੀਠੜਾ, ਦਿਸ ਨਾ ਆਏ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਦਿਤਾ ਵਰ, ਗੁਰ ਗੋਬਿੰਦ ਖੇਲ ਅਪਾਰ। ਗੋਬਿੰਦ ਗੁਰ ਗੁਰ ਕਰਤਾਰ, ਹਰਿ ਹਰਿ ਆਪ ਅਖਵਾਇਆ। ਪੰਜ ਤਤ ਕਰ ਪਿਆਰ, ਮਾਤਲੋਕ ਜਨਮ ਦਵਾਇਆ। ਨਾਮ ਖੰਡਾ ਤੇਜ ਕਟਾਰ, ਆਪ ਆਪਣਾ ਹੱਥ ਫੜਾਇਆ। ਬ੍ਰਹਿਮੰਡਾਂ ਖੰਡਾਂ ਪਾਵੇ ਸਾਰ, ਜੇਰਜ ਅੰਡ ਉਤਭੁਜ ਸੇਤਜ ਵੇਖ ਵਖਾਇਆ। ਭੇਖ ਪਖੰਡਾ ਦਏ ਨਿਵਾਰ, ਜੂਠ ਝੂਠ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਉਂ ਉਪਾਇਆ। ਨਾਉਂ ਧਰ ਹਰਿ ਅਪਾਰ, ਗੋਬਿੰਦ ਸਿੰਘ ਵਡਿਆਈਆ। ਸ਼ਬਦ ਖੰਡਾ ਤੇਜ਼ ਕਟਾਰ, ਆਪ ਆਪਣੇ ਹੱਥ ਉਠਾਈਆ। ਪੰਚਮ ਮੀਤਾ ਕਰ ਪਿਆਰ, ਪੰਚਮ ਦੇਵੇ ਵਡ ਵਡਿਆਈਆ। ਅਚਰਜ ਰੀਤਾ ਇਕ ਅਪਾਰ, ਆਪਣੀ ਆਪ ਚਲਾਈਆ। ਜਨ ਭਗਤਾਂ ਮੇਲਾ ਵਿਚ ਸੰਸਾਰ, ਮਾਇਆ ਮੋਹ ਚੁਕਾਈਆ। ਗੁਰਮੁਖਾਂ ਬਖ਼ਸ਼ੇ ਚਰਨ ਪਿਆਰ, ਝੂਠਾ ਨਾਤਾ ਤੋੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਦਿਤੀ ਮਾਤ ਵਡਿਆਈਆ। ਗੋਬਿੰਦ ਗੁਰ ਦੀਨ ਦਿਆਲ, ਏਕ ਏਕ ਅਖਵਾਇਆ। ਗੁਰਮੁਖ ਵੇਖੇ ਸਾਚੇ ਲਾਲ, ਆਪ ਆਪਣਾ ਵੇਸ ਵਟਾਇਆ। ਨੇੜ ਨਾ ਆਏ ਕਾਲ ਮਹਾਂਕਾਲ, ਜਿਸ ਸਿਰ ਹੱਥ ਟਿਕਾਇਆ। ਸ਼ਬਦ ਬਣਾਏ ਇਕ ਦਲਾਲ, ਨਾਮ ਮੰਤਰ ਇਕ ਪੜ੍ਹਾਇਆ। ਗੁਰਮੁਖਾਂ ਤੋੜੇ ਜਗਤ ਜੰਜਾਲ, ਵੇਲੇ ਅੰਤਮ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਵਖਾਏ ਸਾਚਾ ਘਰ, ਹਰਿ ਸ਼ਬਦ ਨਾਮ ਧਰਾਇਆ। ਗੋਬਿੰਦ ਗੁਰ ਸ਼ਬਦ ਜਣਾਈ, ਲੋਕਮਾਤ ਜੈਕਾਰਿਆ। ਫਤਿਹ ਡੰਕਾ ਗਿਆ ਵਜਾਈ, ਸੁਣੇ ਸਰਬ ਸੰਸਾਰਿਆ। ਰਾਓ ਰੰਕਾਂ ਰਿਹਾ ਸਮਝਾਈ, ਕਲਜੁਗ ਅੰਤਮ ਹੋਏ ਅੰਧ ਅੰਧਿਆਰਿਆ। ਨਿਰਗੁਣ ਜੋਤ ਹੋਏ ਰੁਸ਼ਨਾਈ, ਲੋਕਮਾਤ ਲਏ ਅਵਤਾਰਿਆ। ਨੀਲੇ ਵਾਲਾ ਆਵੇ ਸਾਚਾ ਮਾਹੀ, ਖੇਲੇ ਖੇਲ ਅਗੰਮ ਅਪਾਰਿਆ। ਜੂਠੀ ਝੂਠੀ ਮੇਟੇ ਸ਼ਾਹੀ, ਸਚ ਧਰਮ ਕਰੇ ਜੈਕਾਰਿਆ। ਗੁਰਮੁਖ ਉਠਾਏ ਫੜ ਫੜ ਬਾਹੀਂ, ਜੋ ਡੁੱਬੇ ਮੰਝਧਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਸਚ ਸਿੰਘਾਸਣ ਇਕ ਸੁਹਾ ਰਿਹਾ। ਸੂਰਬੀਰ ਵਡ ਬਲਵਾਨ, ਹਰਿ ਗੋਬਿੰਦ ਨਾਮ ਧਰਾਇਆ। ਧਰਮ ਝੁਲਾਏ ਜਗਤ ਨਿਸ਼ਾਨ, ਆਪਣਾ ਲੇਖਾ ਆਪ ਲਿਖਾਇਆ। ਸੰਬਲ ਨਗਰੀ ਧਾਮ ਮਕਾਨ, ਅੰਤਮ ਡੇਰਾ ਲਏ ਲਗਾਇਆ। ਹਰਿ ਸ਼ਬਦ ਚਿਲਾ ਤੀਰ ਕਮਾਨ, ਏਕਾ ਖੰਡਾ ਦਏ ਚਮਕਾਇਆ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਵੇਖੇ ਮਾਰ ਧਿਆਨ, ਲੋਆਂ ਪੁਰੀਆਂ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਦਿਤਾ ਵਰ, ਸਿੰਘ ਸਿੰਘ ਇਕ ਅਖਵਾਇਆ। ਗੋਬਿੰਦ ਸਿੰਘ ਸਚ ਸਿਕਦਾਰਾ, ਦੋ ਜਹਾਨਾਂ ਆਪ ਅਖਵਾਇੰਦਾ। ਮਿਲਿਆ ਮੇਲ ਮੀਤ ਮੁਰਾਰਾ, ਏਕਾ ਰੰਗ ਰੰਗਾਇੰਦਾ। ਪੰਜ ਤਤ ਕਰੇ ਵਿਚਾਰਾ, ਵਿਛੜਿਆ ਸੰਸਾਰਾ ਸ਼ਬਦੀ ਸ਼ਬਦ ਉਪਾਇੰਦਾ। ਜੋਤੀ ਨੂਰ ਕਰ ਉਜਿਆਰਾ, ਲੋਕਮਾਤ ਵੇਖ ਵਖਾਇੰਦਾ। ਲੱਖ ਚੁਰਾਸੀ ਤੋੜੇ ਗੜ੍ਹ ਹੰਕਾਰਾ, ਅੰਦਰ ਵੜ ਵੜ ਮੁਖ ਵਖਾਇੰਦਾ। ਭੇਖ ਪਖੰਡਾ ਪਾਰ ਕਿਨਾਰਾ, ਕੂੜੀ ਕਿਰਿਆ ਮੇਟ ਮਿਟਾਇੰਦਾ। ਸਚ ਸੁੱਚ ਕਰੇ ਵਿਹਾਰਾ, ਸਾਚੀ ਸਿਖਿਆ ਇਕ ਸਮਝਾਇੰਦਾ। ਏਕਾ ਗੁਰ ਇਕ ਅਵਤਾਰਾ, ਅਕਾਲ ਪੁਰਖ ਆਪ ਅਖਵਾਇੰਦਾ। ਨਾ ਕੋਈ ਦੂਸਰ ਦਏ ਸਹਾਰਾ, ਨਾ ਕੋਈ ਪਾਰ ਕਰਾਇੰਦਾ। ਇਕ ਇਕੱਲਾ ਏਕੰਕਾਰਾ, ਅਕਲ ਕਲਾ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਧਾਮ ਧਾਮ ਅਵੱਲਾ, ਗੁਰ ਗੋਬਿੰਦ ਮੀਤਾ ਇਕ ਇਕੱਲਾ, ਘਰ ਸਾਚਾ ਇਕ ਸੁਹਾਇੰਦਾ। ਸਾਚਾ ਘਰ ਹਰਿ ਸਿੰਘਾਸਣ, ਹਰਿ ਮੰਦਰ ਆਪ ਉਪਾਇਆ। ਆਪੇ ਬੈਠ ਪੁਰਖ ਅਬਿਨਾਸ਼ਣ, ਗੁਰ ਗੋਬਿੰਦ ਮੇਲ ਮਿਲਾਇਆ। ਸਾਚਾ ਸ਼ਾਹੋ ਸ਼ਾਹ ਸ਼ਾਬਾਸ਼ਣ, ਗੁਰਮੁਖਾਂ ਵੇਖਣ ਆਇਆ। ਹਰਿ ਸ਼ਬਦ ਹੋਏ ਦਾਸੀ ਦਾਸਨ, ਨਿਉਂ ਨਿਉਂ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਮੰਦਰ ਅੰਦਰ ਹਰਿਸੰਗਤ ਸਤਿਗੁਰ ਦਰ ਆਈ ਮੰਗਤ, ਨਾਮ ਭਿਛਿਆ ਪੂਰੀ ਕਰੇ ਇਛਿਆ, ਦਹਿ ਦਿਸ਼ਾ ਵੇਖ ਵਖਾਇਆ।