੨ ਕੱਤਕ ੨੦੧੫ ਬਿਕ੍ਰਮੀ ਗੁਰਦਵਾਰਾ ਗੁਰੂ ਕਾ ਬਾਗ ਪਟਨਾ ਸਹਿਬ
ਪੁਰਖ ਅਕਾਲ ਅਕਲ ਕਲ ਧਾਰ, ਲੋਕਮਾਤ ਪ੍ਰਵਰਿਓ। ਜੋਤੀ ਨੂਰ ਜਲਵਾ ਜਲਾਲ, ਪਾਰਬ੍ਰਹਮ ਹਰਿ ਕਰਿਓ। ਅਬਿਨਾਸ਼ੀ ਪੁਰਖ ਖੇਲ ਕਮਾਲ, ਰੂਪ ਅਨੂਪ ਸਤਿ ਸਰੂਪ ਧਰਿਓ। ਸ਼ਬਦ ਗੁਰ ਬਣ ਦਲਾਲ, ਆਪ ਆਪਣਾ ਆਪੇ ਵਰਿਓ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪੇ ਕਰਿਓ। ਅਕਾਲ ਪੁਰਖ ਮੂਰਤ ਅਕਾਲ, ਆਪਣੀ ਕਲ ਵਰਤਾਈਆ। ਆਪਣੀ ਕਰ ਆਪ ਪ੍ਰਿਤਪਾਲ, ਪਰਮ ਪੁਰਖ ਅਖਵਾਈਆ। ਆਪਣੀ ਵੇਖ ਵਸਿਆ ਧਰਮਸਾਲ, ਧਰਮ ਦਵਾਰੇ ਬੈਠਾ ਡੇਰਾ ਲਾਈਆ। ਆਪਣੀ ਕਰਨੀ ਆਪਣੀ ਚਲੇ ਚਾਲ, ਜੁਗ ਜੁਗ ਵੇਸ ਵਟਾਈਆ। ਆਪਣੀ ਜੋਤ ਆਪਣੀ ਜੋਤੀ ਆਪੇ ਬਾਲ, ਆਪ ਕਰੇ ਰੁਸ਼ਨਾਈਆ। ਆਪਣਾ ਵਰਨ ਆਪਣੀ ਗੋਤੀ ਆਪੇ ਪਾਲ, ਆਪ ਆਪਣਾ ਬੰਧ ਬੰਧਾਈਆ। ਆਪਣਾ ਸ਼ਬਦ ਆਪਣੀ ਸੋਟੀ ਆਪ ਸੰਭਾਲ, ਆਪੇ ਲਏ ਉਠਾਈਆ। ਆਪਣੇ ਘਰ ਆਪਣੀ ਜੋਤੀ ਆਪੇ ਬਾਲ, ਆਪ ਕਰੇ ਰੁਸ਼ਨਾਈਆ। ਆਪਣੇ ਘਰ ਆਪਣੀ ਚੋਟੀ ਸ਼ਾਹ ਕੰਗਾਲ, ਆਪੇ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ
ਧਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪ ਅਖਵਾਈਆ। ਨਰ ਨਰਾਇਣ ਹਰਿ ਭਗਵਾਨਾ, ਭਗਵਨ ਵੇਸ ਵਟਾਇਆ। ਜੋਤੀ ਸ਼ਬਦੀ ਸਚ ਤਰਾਨਾ, ਦੋ ਜਹਾਨਾਂ ਮੇਲ ਮਿਲਾਇਆ। ਬ੍ਰਹਿਮੰਡ ਖੰਡ ਖੇਲ ਖਿਲਾਣਾ, ਭੇਵ ਅਭੇਦ ਭੇਵ ਛੁਪਾਇਆ। ਲੋਕਮਾਤ ਕਰ ਧਿਆਨਾ, ਆਪ ਆਪਣਾ ਵੇਸ ਵਟਾਇਆ। ਸ਼ਬਦ ਗੁਰ ਵਡ ਬਲਵਾਨਾ, ਗੋਬਿੰਦ ਨਾਉਂ ਰਖਾਇਆ। ਹਰਿ ਮੰਦਰ ਅੰਦਰ ਨਾ ਕੋਈ ਪਚਾਣਾ, ਜਗਤ ਨੇਤਰ ਬੰਦ ਕਰਾਇਆ। ਬਾਲ ਬਾਲਾ ਖੇਲ ਮਹਾਨਾ, ਚਰਨ ਕਵਲ ਛੁਹਾਇਆ। ਤੀਰਥ ਤੱਟ ਘਾਟ ਵਖਾਨਾ, ਘਟ ਘਟ ਡੇਰਾ ਲਾਇਆ। ਬਾਗ ਬਗੀਚਾ ਸਗਲ ਜਹਾਨਾ, ਮਾਲਕ ਮਾਲੀ ਆਪ ਹੋ ਜਾਇਆ। ਲੱਖ ਚੁਰਾਸੀ ਵੇਖੇ ਜਗਤ ਦੁਕਾਨਾ, ਪੰਜ ਤਤ ਬੰਦੀਖ਼ਾਨਾ ਇਕ ਬਣਾਇਆ। ਦੀਪਕ ਜੋਤ ਨਾ ਕੋਈ ਜਗਾਣਾ, ਘਰ ਘਰ ਤੇਲ ਬਾਤੀ ਰਹੇ ਟਿਕਾਇਆ । ਅੰਮ੍ਰਿਤ ਜਲ ਨਾ ਕਿਸੇ ਵਖਾਣਾ, ਜਗਤ ਸਰੋਵਰ ਰਹੇ ਭਰਾਇਆ। ਅਮਰਾਪਦ ਨਾ ਕੋਈ ਪਾਣਾ, ਪੜ੍ਹ ਪੜ੍ਹ ਸੰਤ ਹੋਏ ਹਲਕਾਇਆ। ਅਨਹਦ ਰਾਗ ਨਾ ਸੁਣਿਆ ਸਾਚਾ ਗਾਣਾ, ਜਗਤ ਤਾਲ ਰਹੇ ਵਜਾਇਆ। ਪਾਇਆ ਦਰਸ ਨਾ ਹਰਿ ਭਗਵਾਨਾ, ਗੁਰਦਰ ਮੰਦਰ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਰੂਪ ਧਰ, ਸ਼ਬਦ ਸ਼ਬਦੀ ਜਨਮ ਦਵਾਇਆ। ਸ਼ਬਦ ਗੁਰ ਸ਼ਬਦ ਦਸਮੇਸ਼, ਸ਼ਬਦ ਵੱਜੀ ਵਧਾਈਆ। ਸ਼ਬਦ ਮੁੱਛ ਦਾੜ੍ਹੀ ਸ਼ਬਦ ਕੇਸ, ਸ਼ਬਦ ਬਸਤਰ ਸ਼ਸਤਰ ਚੋਲਾ ਤਨ ਸਜਾਈਆ। ਸ਼ਬਦ ਖੰਡਾ ਰਹੇ ਹਮੇਸ਼, ਸ਼ਬਦ ਗਾਤਰੇ ਆਪ ਲਟਕਾਈਆ। ਸ਼ਬਦ ਕੜਾ ਰਿਹਾ ਵੇਖ, ਸ਼ਬਦ ਕਰਨੀ ਕਿਰਤ ਕਮਾਈਆ। ਸ਼ਬਦ ਕੰਘਾ ਸਚ ਨਰੇਸ਼, ਸੀਸ ਜਗਦੀਸ਼ ਬੈਠਾ ਆਸਣ ਲਾਈਆ। ਸ਼ਬਦ ਕੱਛ ਹੋ ਪ੍ਰਵੇਸ਼, ਧੀਰਜ ਯਤ ਸਤਿ ਧਰਾਈਆ। ਗੁਰ ਗੋਬਿੰਦ ਕਰੇ ਆਦੇਸ਼, ਪੁਰਖ ਅਕਾਲ ਮਨਾਈਆ। ਆਦਿ ਜੁਗਾਦਿ ਰਹੇ ਹਮੇਸ਼, ਨਾ ਮਰੇ ਨਾ ਜਾਈਆ। ਸ੍ਰਿਸ਼ਟ ਸਬਾਈ ਰਿਹਾ ਵੇਖ, ਨੇਤਰ ਇਕ ਖੁਲ੍ਹਾਈਆ। ਵੇਖ ਵਖਾਏ ਗਣਪਤ ਗਣੇਸ਼, ਸ਼ਿਵ ਸ਼ੰਕਰ ਪੂਜ ਪੁਜਾਈਆ। ਬ੍ਰਹਮਾ ਵਿਸ਼ਨੂੰ ਆਦਿ ਸ਼ਕਤ ਹਮੇਸ਼, ਦਰ ਦਰ ਸੀਸ ਝੁਕਾਈਆ। ਗਵਰਧਨ ਧਾਰ ਰਿਖੀ ਕੇਸ਼, ਜਗਤ ਜੁਗੀਸ਼ਰ ਫੋਲ ਫੁਲਾਈਆ। ਰਾਮ ਰਮਈਆ ਸੰਤ ਸੰਦੇਸ਼, ਸੁਰਤੀ ਸੁਰਤ ਸੁਣਾਈਆ। ਥਿਰ ਘਰ ਬੈਠਾ ਖੇਲੇ ਖੇਲ ਕਰ ਕਰ ਵੇਸ, ਵੇਸ ਅਨੇਕਾ ਆਪ ਕਰਾਈਆ। ਕਲਜੁਗ ਅੰਤਮ ਜੋਤ ਜਗਾਏ ਮਾਝੇ ਦੇਸ, ਸੰਬਲ ਨਗਰ ਡੇਰਾ ਲਾਈਆ। ਪਟ ਪਟਨਾ ਵੇਖੇ ਆਪਣੇ ਨੇਤਰ ਆਪੇ ਪੇਖ, ਘਰ ਮੰਦਰ ਖੋਜ ਖੁਜਾਈਆ। ਲਿਖਣਹਾਰਾ ਸਾਚੇ ਲੇਖ, ਲੇਖਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਉਪਾਈਆ। ਸ਼ਬਦ ਗੁਰ ਹਰਿ ਬਲਵਾਨ, ਏਕਾ ਏਕ ਉਪਾਇੰਦਾ। ਸ਼ਬਦ ਚਿੱਲਾ ਤੀਰ ਕਮਾਨ, ਸ਼ਬਦ ਸ਼ਬਦੀ ਹੱਥ ਉਠਾਇੰਦਾ। ਸ਼ਬਦ ਖੰਡਾ ਸ਼ਬਦ ਮਿਆਨ, ਸ਼ਬਦ ਗਾਤਰੇ ਆਪ ਲਟਕਾਇੰਦਾ। ਸ਼ਬਦ ਭੱਥਾ ਹਰਿ ਮਿਹਰਬਾਨ, ਸ਼ਬਦ ਸ਼ਬਦੀ ਭਾਰ ਉਠਾਇੰਦਾ। ਸ਼ਬਦ ਮਾਰੇ ਇਕ ਨਿਸ਼ਾਨ, ਸ਼ਬਦੀ ਚਿੱਲਾ ਆਪ ਚਲਾਇੰਦਾ। ਸ਼ਬਦ ਸ਼ਬਦੀ ਖੇਲੇ ਦੋ ਜਹਾਨ, ਦੋ ਜਹਾਨਾਂ ਵੇਖ ਵਖਾਇੰਦਾ। ਸ਼ਬਦ ਰਾਜਾ ਸ਼ਬਦ ਰਾਜਾਨ, ਸ਼ਬਦ ਸ਼ਾਹ ਸੁਲਤਾਨ ਅਖਵਾਇੰਦਾ। ਸ਼ਬਦ ਤਖ਼ਤ ਸ਼ਬਦ ਸੁਲਤਾਨ, ਸ਼ਬਦ ਤਾਜ ਸੀਸ ਟਿਕਾਇੰਦਾ। ਸ਼ਬਦ ਦਾਤਾ ਸ਼ਬਦ ਜੀਅ ਸ਼ਬਦ ਦਾਨ, ਸ਼ਬਦ ਸ਼ਬਦੀ ਝੋਲੀ ਪਾਇੰਦਾ। ਸ਼ਬਦ ਗੋਪੀ ਸ਼ਬਦ ਕਾਹਨ, ਸ਼ਬਦ ਮੰਡਲ ਸ਼ਬਦ ਰਾਸ, ਸ਼ਬਦ ਧਾਮ ਸੁਹਾਇੰਦਾ। ਸ਼ਬਦ ਸੀਤਾ ਸ਼ਬਦ ਰਾਮ, ਸ਼ਬਦ ਪੂਜਾ ਦੋ ਜਹਾਨ, ਸ਼ਬਦ ਸ਼ਬਦੀ ਆਪ ਕਰਾਇੰਦਾ। ਸ਼ਬਦ ਬ੍ਰਹਮਾ ਸ਼ਬਦ
ਵਿਸ਼ਨੂੰ ਸ਼ਬਦ ਮਹੇਸ਼ ਸ਼ਬਦ ਗਨੇਸ਼, ਸ਼ਬਦ ਸ਼ਬਦੀ ਸੇਵਾ ਲਾਇੰਦਾ। ਸ਼ਬਦ ਪੁਰਖ ਸ਼ਬਦ ਨਰੇਸ਼, ਸ਼ਬਦ ਸ਼ਬਦੀ ਵੇਖ ਵਿਖਾਇੰਦਾ। ਸ਼ਬਦ ਸਤਿ ਸ਼ਬਦ ਅਸਤਿ ਸ਼ਬਦ ਮਨ ਸ਼ਬਦ ਮੱਤ ਸ਼ਬਦ ਨਾਉਂ ਸ਼ਬਦ ਰੱਤ, ਸ਼ਬਦ ਸ਼ਬਦੀ ਇਕ ਬੂੰਦ ਉਪਾਇੰਦਾ। ਸ਼ਬਦ ਤੀਰ ਸ਼ਬਦ ਹੱਥ, ਸ਼ਬਦ ਸ਼ਬਦੀ ਖੇਲ ਸਮਰਥ, ਸ਼ਬਦ ਸ਼ਬਦੀ ਜੋੜ ਜੁੜਾਇੰਦਾ। ਸ਼ਬਦ ਦਵਾਰ ਨੌਂ ਇਕੱਠ, ਸ਼ਬਦ ਸ਼ਬਦੀ ਸਾਚਾ ਹੱਠ, ਸ਼ਬਦ ਸ਼ਬਦੀ ਆਪ ਉਪਾਇੰਦਾ। ਸ਼ਬਦ ਦਵਾਰ ਦਸਮ ਘਰ ਬਾਰ, ਸ਼ਬਦ ਕਿਵਾੜ ਆਪ ਲਗਾਇੰਦਾ। ਸ਼ਬਦ ਜੋਤ ਅਗੰਮ ਅਪਾਰ, ਸ਼ਬਦ ਧੁਨ ਸੱਚੀ ਧੁਨਕਾਰ, ਸ਼ਬਦ ਨਾਦੀ ਨਾਦ ਵਜਾਇੰਦਾ। ਸ਼ਬਦ ਕਵਲ ਸ਼ਬਦ ਪਿਆਰ, ਸ਼ਬਦ ਧਵਲ ਸ਼ਬਦ ਉਸਾਰ, ਸ਼ਬਦ ਆਕਾਸ਼ ਪਰਕਾਸ਼ ਵਿਖਾਇੰਦਾ। ਸ਼ਬਦ ਮਾਇਆ ਸ਼ਬਦ ਛਾਇਆ ਸ਼ਬਦ ਹੋਏ ਰੂਪ ਵਟਾਇਆ, ਸ਼ਬਦ ਤ੍ਰਿਸ਼ਨਾ ਭੁੱਖ ਉਪਾਇੰਦਾ। ਸ਼ਬਦ ਪਿਤਾ ਸ਼ਬਦ ਮਾਇਆ, ਸ਼ਬਦ ਜਨਨੀ ਜਨ ਜਾਇਆ, ਸ਼ਬਦ ਗੋਦੀ ਆਪ ਟਿਕਾਇੰਦਾ। ਸ਼ਬਦ ਦਾਈ ਸ਼ਬਦ ਦਾਇਆ, ਸ਼ਬਦ ਘਰ ਮੰਗਲ ਗਾਇਆ, ਸ਼ਬਦ ਵਧਾਈ ਸ਼ਬਦ ਵਜਾਇੰਦਾ। ਸ਼ਬਦ ਸਗਨ ਸ਼ਬਦ ਮਨਾਇਆ, ਸ਼ਬਦ ਕੰਗਨ ਸ਼ਬਦ ਬਣਾਇਆ, ਸ਼ਬਦ ਰੰਗਣ ਸ਼ਬਦ ਚੜ੍ਹਾਇਆ, ਸ਼ਬਦ ਸ਼ਬਦੀ ਵੇਖ ਵਿਖਾਇੰਦਾ। ਸ਼ਬਦ ਜੋੜਾ ਸ਼ਬਦ ਘੋੜਾ ਸ਼ਬਦ ਗੁਰ ਆਪੇ ਬੌਹੜਾ, ਸ਼ਬਦ ਸ਼ਬਦੀ ਡੰਕ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਉਂ ਧਰਾਇੰਦਾ। ਸ਼ਬਦ ਗੁਰ ਸ਼ਬਦ ਦਾਤਾਰ, ਹਰਿ ਸ਼ਬਦ ਵੱਡੀ ਵਡਿਆਈਆ । ਸ਼ਬਦ ਨਾਮ ਸ਼ਬਦ ਭੰਡਾਰ, ਸ਼ਬਦ ਰਿਹਾ ਵਰਤਾਈਆ। ਸ਼ਬਦ ਬੰਕ ਸ਼ਬਦ ਦਵਾਰ, ਹਰਿ ਸ਼ਬਦ ਰਿਹਾ ਸੁਹਾਈਆ। ਸ਼ਬਦ ਰੂਪ ਸ਼ਬਦ ਕਰਤਾਰ, ਸ਼ਬਦ ਭੂਪ ਸਹਾਈਆ। ਸ਼ਬਦ ਸ਼ਾਹ ਸ਼ਬਦ ਸਿਕਦਾਰ, ਸ਼ਬਦ ਰਾਜ ਕਮਾਈਆ। ਸ਼ਬਦ ਜੋਗ ਸ਼ਬਦ ਭੋਗ ਸ਼ਬਦ ਵਿਹਾਰ, ਹਰਿ ਸ਼ਬਦੀ ਸ਼ਬਦ ਕਮਾਈਆ। ਸ਼ਬਦ ਮੀਤ ਸ਼ਬਦ ਮੁਰਾਰ, ਸ਼ਬਦ ਗੀਤ ਸੁਹਾਗੀ ਗਾਈਆ। ਸ਼ਬਦ ਕੰਤ ਸ਼ਬਦ ਨਾਰ, ਸ਼ਬਦ ਸ਼ਬਦੀ ਸੇਜ ਹੰਢਾਈਆ। ਸ਼ਬਦ ਸੁਤ ਸ਼ਬਦ ਦੁਲਾਰ, ਸ਼ਬਦ ਲਾਲ ਲਾਲਨ ਨਾਉਂ ਰਖਾਈਆ। ਸ਼ਬਦ ਰੁੱਤ ਸ਼ਬਦ ਬਹਾਰ, ਸ਼ਬਦ ਫੁਲ ਫੁਲਵਾੜੀ ਆਪ ਉਗਾਈਆ। ਸ਼ਬਦ ਰੂਪ ਸ਼ਬਦ ਸੰਸਾਰ, ਸ਼ਬਦ ਤ੍ਰੈਗੁਣ ਬਣਤ ਬਣਾਈਆ। ਸ਼ਬਦ ਤਤ ਸ਼ਬਦ ਪਿਆਰ, ਸ਼ਬਦ ਪੰਜ ਤਤ ਅਖਵਾਈਆ। ਸ਼ਬਦ ਬੀਜ ਸ਼ਬਦ ਵਤ, ਹਰਿ ਬੀਜੇ ਸਹਿਜ ਸੁਭਾਈਆ। ਸ਼ਬਦ ਨਾਮ ਸ਼ਬਦ ਲੱਠ, ਹਰਿ ਸਮਰਥ ਆਪ ਅਖਵਾਈਆ । ਸ਼ਬਦ ਮੰਦਰ ਸ਼ਬਦ ਤੀਰਥ ਅਠਸਠ, ਸ਼ਬਦ ਸ਼ਬਦੀ ਵਿਚ ਸਮਾਈਆ। ਸ਼ਬਦ ਗੁਰੂਦਵਾਰ ਸ਼ਬਦ ਵੇਖੇ ਨੱਠ ਨੱਠ, ਸ਼ਬਦ ਸ਼ਬਦੀ ਖਿਚ ਲਗਾਈਆ। ਸ਼ਬਦ ਖੇੜਾ ਸ਼ਬਦ ਭੱਠ, ਸ਼ਬਦ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਦਏ ਵਡਿਆਈਆ। ਸ਼ਬਦ ਗੁਰ ਸ਼ਬਦ ਸ਼ਾਹ, ਹਰਿ ਸਾਚੇ ਆਪ ਉਪਾਇਆ। ਸ਼ਬਦ ਗੁਰ ਸ਼ਬਦ ਮਲਾਹ, ਲੋਕਮਾਤ ਆਪ ਰਖਾਇਆ। ਸ਼ਬਦ ਦਾਤਾ ਸ਼ਬਦ ਬੇਪਰਵਾਹ, ਭੇਵ ਕੋਈ ਨਾ ਪਾਇਆ। ਸ਼ਬਦ ਨਾਉਂ ਨਿਰੰਕਾਰਾ ਆਪ ਰਖਾ, ਵਾਸਦੇਵ ਰੂਪ ਵਟਾਇਆ। ਸ਼ਬਦ ਜੈਕਾਰਾ ਆਪ ਲਗਾ, ਨਿਉਂ ਨਿਉਂ ਸੀਸ ਝੁਕਾਇਆ। ਸ਼ਬਦ ਭੰਡਾਰਾ ਇਕ ਭਰਾ, ਇਸ਼ਟ ਦ੍ਰਿਸ਼ਟ ਇਕ ਵਿਖਾਇਆ। ਸ਼ਬਦ ਵਰਤਾਰਾ ਆਪ ਬਣਾ, ਸ੍ਰਿਸ਼ਟ ਸਬਾਈ ਵੇਖ ਵਿਖਾਇਆ। ਸ਼ਬਦ ਸ਼ਿੰਗਾਰਾ ਆਪ ਕਰਾ, ਲੱਖ ਚੁਰਾਸੀ ਲਏ ਪ੍ਰਨਾਇਆ। ਸ਼ਬਦ ਬ੍ਰਹਮ ਸ਼ਬਦ ਅੰਗ ਕਟਾ, ਸ਼ਬਦ ਸ਼ਬਦੀ ਡੰਕ ਵਜਾਇਆ। ਸ਼ਬਦ ਹੰ ਗਿਆ ਸਮਾ, ਬ੍ਰਹਮ ਹੰ ਇਕ ਕਰਾਇਆ। ਸ਼ਬਦ ਪਾਰਬ੍ਰਹਮ ਸ਼ਬਦ ਉਚ ਅਗੰਮ, ਸ਼ਬਦ
ਬੇਅੰਤ ਅਥਾਹ ਨਾਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਕਰੇ ਰੁਸ਼ਨਾਇਆ। ਸ਼ਬਦ ਗੁਰ ਦਾਤਾਰ, ਹਰਿ ਹਰਿ ਰੂਪ ਸਮਾਇੰਦਾ। ਸ਼ਬਦ ਗੁਰ ਹਰਿ ਨਿਰੰਕਾਰ, ਹਰਿ ਹਰਿ ਰੂਪ ਵਟਾਇੰਦਾ। ਸ਼ਬਦ ਗੁਰ ਖੇਲ ਅਪਾਰ, ਹਰਿ ਹਰਿ ਆਪ ਕਰਾਇੰਦਾ। ਸ਼ਬਦ ਗੁਰ ਤੇਜ਼ ਕਟਾਰ, ਹਰਿ ਨਰ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸ਼ਬਦੀ ਨਾਉਂ ਧਰਾਇੰਦਾ। ਸ਼ਬਦ ਗੁਰ ਵਡ ਬਲਕਾਰ, ਏਕਾ ਏਕੰਕਾਰਿਆ। ਸ਼ਬਦ ਗੁਰ ਖੇਲ ਨਿਆਰ, ਖੇਲੇ ਖੇਲ ਵਿਚ ਸੰਸਾਰਿਆ। ਸ਼ਬਦ ਗੁਰ ਲੈ ਅਵਤਾਰ, ਗੁਰ ਗੋਬਿੰਦ ਵੇਖ ਵਖਾ ਰਿਹਾ। ਸ਼ਬਦ ਗੁਰ ਪਾਵੇ ਸਾਰ, ਬ੍ਰਹਿਮੰਡਾਂ ਖੰਡਾਂ ਫੋਲ ਫੁਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਵਟਾ ਲਿਆ। ਵੇਸ ਅਵੱਲਾ ਹਰਿ ਨਿਰੰਕਾਰ, ਸ਼ਬਦੀ ਸ਼ਬਦ ਉਪਾਇਆ । ਜੋਤੀ ਜੋਤ ਜਗੇ ਸੰਸਾਰ, ਵਰਨ ਗੋਤੀ ਨਾ ਕੋਈ ਰਖਾਇਆ। ਮਾਣਕ ਮੋਤੀ ਗੁਰਮੁਖ ਸਾਚੇ ਲਏ ਉਭਾਰ, ਆਪ ਆਪਣੇ ਕੰਠ ਲਗਾਇਆ। ਚੜ੍ਹ ਚੜ੍ਹ ਚੋਟੀ ਪਾਵੇ ਸਾਰ, ਸ਼ਬਦ ਸੋਟੀ ਲਏ ਜਗਾਇਆ। ਕੋਟਨ ਕੋਟੀ ਕਰ ਖਵਾਰ, ਤੇੜ ਲੰਗੋਟੀ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਘਰ ਘਰ, ਹਰਿ ਦਰ ਮੰਦਰ ਅੰਦਰ ਫੇਰਾ ਪਾਇਆ। ਹਰਿ ਨਰਾਇਣ ਪੁਰਖ ਅਬਿਨਾਸ਼, ਜੋਤੀ ਜੋਤ ਜਗਾਈਆ। ਗੋਬਿੰਦ ਵੇਖੇ ਜਗਤ ਤਮਾਸ਼, ਹਰਿ ਸਾਚੇ ਸੇਵਾ ਲਾਈਆ। ਕਲਜੁਗ ਅੰਤਮ ਜਨ ਭਗਤਾਂ ਦੇਵੇ ਇਕ ਧਰਵਾਸ, ਚਰਨ ਕਵਲ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਸੁਹਾਈਆ। ਸ਼ਬਦ ਗੁਰ ਬਾਲੀ ਬਾਲਾ, ਹਰਿ ਹਰਿ ਆਪ ਉਪਾਇਆ। ਪਾਰਬ੍ਰਹਮ ਬਣ ਮਾਤ ਦਲਾਲਾ, ਸਾਚੀ ਸੇਵ ਕਮਾਇਆ। ਚਰਨ ਰਖਾਏ ਕਾਲ ਮਹਾਂਕਾਲਾ, ਦਿਵਸ ਰੈਣ ਰਹੇ ਸੀਸ ਝੁਕਾਇਆ। ਗੁਰ ਸਿਖਾਂ ਤੋੜੇ ਜਗਤ ਜੰਜਾਲਾ, ਜਗਤ ਜੁਆਰੀ ਏਕਾ ਆਇਆ। ਫਲ ਲਗਾਏ ਕਾਇਆ ਡਾਲਾ, ਬਾਗ ਬਗੀਚਾ ਇਕ ਸੁਹਾਇਆ। ਹਉਮੇ ਹੰਗਤਾ ਤੋੜੇ ਤਾਲਾ, ਤ੍ਰਬੈਣੀ ਨੈਣੀ ਦਰਸ ਸਰ ਸਰੋਵਰ ਇਕ ਨੁਹਾਇਆ। ਹਰਿ ਮੰਦਰ ਅੰਦਰ ਮਾਰੇ ਛਾਲਾਂ, ਗੁਰਮੁਖ ਸਾਚਾ ਹਰਿ ਹਰਿ ਗਾਇਆ। ਸਤਿਗੁਰ ਪੂਰਾ ਆਪੇ ਭਾਲਾ, ਹਠ ਜੋਗ ਨਾ ਕੋਇ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਖਲਾਇਆ। ਕਲਜੁਗ ਤੇਰੀ ਅੰਤਮ ਵਰ, ਹਰਿ ਹਰਿ ਜੋਤ ਜਗਾਈਆ। ਵੀਹ ਸੌ ਪੰਦਰਾਂ ਕਰ ਪਿਆਰ, ਤੀਰਥ ਤੱਟਾਂ ਵੇਖ ਵਖਾਈਆ। ਮੰਦਰ ਅੰਦਰ ਹੋ ਉਜਿਆਰ, ਅਕਾਲ ਮੂਰਤੀ ਮੂਰਤੀ ਵਿਚ ਸਮਾਈਆ। ਗੰਗਾ ਜਮਨਾ ਸੁਰਸਤੀ ਕਰ ਪਨਿਹਾਰ, ਚਰਨਾਂ ਵਿਚ ਬਹਾਈਆ। ਸ਼ਿਵਦਵਾਲੇ ਮੱਠ ਕਰ ਪਸਾਰ, ਰਘਵੰਸਾ ਜੋਤ ਮਿਲਾਈਆ। ਨਾਨਕ ਗੋਬਿੰਦ ਇਕ ਅਧਾਰ, ਏਕਾ ਰੂਪ ਦਰਸਾਈਆ। ਪੰਡਤ ਕਾਸ਼ੀ ਕਰ ਖਵਾਰ, ਸ੍ਰਿਸ਼ਟ ਸਬਾਈ ਕਰੇ ਹਲਕਾਈਆ। ਪਟਨਾ ਵੇਖ ਸੱਚਾ ਘਰ ਬਾਰ, ਹਰਿ ਮੰਦਰ ਚਰਨ ਛੁਹਾਈਆ। ਪਹਿਲੀ ਕੱਤਕ ਦਿਵਸ ਵਿਚਾਰ, ਆਪਣਾ ਸਗਨ ਮਨਾਈਆ। ਭਰਮੇ ਭੁੱਲਾ ਭਰਮ ਸੰਸਾਰ, ਮਾਇਆ ਪਰਦਾ ਏਕਾ ਪਾਈਆ। ਗੁਰਮੁਖ ਸਾਚੇ ਲਏ ਉਭਾਰ, ਆਪ ਆਪਣੀ ਦਇਆ ਕਮਾਈਆ। ਫੇਰਾ ਪਾਏ ਦੂਜੀ ਵਾਰ, ਵੀਹ ਸਦ ਇਕੀ ਰੁੱਤ ਸੁਹਾਈਆ। ਜੋਤੀ ਨੂਰ ਹੋਏ ਉਜਿਆਰ, ਸਾਢੇ ਤਿੰਨ ਹੱਥ ਜੀਵ ਜੰਤ ਕੋਈ ਨੇੜ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਮਾਤ ਧਰ, ਸਾਚੀ ਬਣਤ ਬਣਾਈਆ। ਸ਼ਬਦ ਗੁਰ ਸਚ ਸਲਾਹ, ਹਰਿ ਹਰਿ
ਆਪ ਕਰਾਇੰਦਾ। ਧੁਰਦਰਗਾਹੀ ਬਣ ਮਲਾਹ, ਦਰ ਘਰ ਵੇਖ ਵਿਖਾਇੰਦਾ। ਨਾ ਕੋਈ ਪਿਤਾ ਨਾ ਕੋਈ ਮਾਂ, ਨਾ ਕੋਈ ਗੋਦ ਉਠਾਇੰਦਾ। ਨਾ ਕੋਈ ਫਿਰੇ ਫੜ ਫੜ ਬਾਂਹ, ਨਾ ਉਂਗਲੀ ਕੋਈ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜੋਤੀ ਸ਼ਬਦੀ ਭੇਖ ਧਰ, ਨਿਹਕਲੰਕ ਨਰਾਇਣ ਨਰ, ਆਪ ਆਪਣਾ ਕਰਮ ਕਮਾਇੰਦਾ।
੩ ਕੱਤਕ ੨੦੧੫ ਬਿਕ੍ਰਮੀ ਮੈਣੀ ਸਾਹਿਬ ਗੁਰਦਵਾਰਾ ਪਟਨਾ ਸਾਹਿਬ
ਪਰਮ ਪੁਰਖ ਹਰਿ ਕਰਤਾਰ, ਆਦਿ ਅੰਤ ਅਖਵਾਇੰਦਾ। ਜੋਤੀ ਨੂਰ ਕਰ ਉਜਿਆਰ, ਨਿਰਗੁਣ ਵੇਸ ਵਟਾਇੰਦਾ। ਅਗੰਮ ਅਗੰਮੜਾ ਅਗੰਮੜੀ ਕਾਰ, ਲੋਕਮਾਤ ਕਰਾਇੰਦਾ। ਨਾਮ ਵੰਡ ਅਪਰ ਅਪਾਰ, ਬ੍ਰਹਿਮੰਡ ਖੰਡ ਆਪ ਵੰਡਾਇੰਦਾ। ਜੇਰਜ ਅੰਡ ਵੇਖ ਵਿਚਾਰ, ਉਤਭੁਜ ਸੇਤਜ ਫੋਲ ਫੁਲਾਇੰਦਾ। ਸ਼ਬਦ ਅਨਾਦੀ ਬੋਲ ਜੈਕਾਰ, ਹਰਿਜਨ ਮਾਤ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਕਰਤਾ ਘਰ ਮੰਦਰ ਇਕ ਸੁਹਾਇੰਦਾ। ਘਰ ਮੰਦਰ ਹਰਿ ਨਿਰੰਕਾਰਾ, ਹਰਿ ਹਰਿ ਜੋਤ ਜਗਾਈਆ। ਦਿਵਸ ਰੈਣ ਕਰ ਉਜਿਆਰਾ, ਨੂਰੋ ਨੂਰ ਡਗਮਗਾਈਆ। ਮੇਟ ਮਿਟਾਏ ਅੰਧ ਅੰਧਿਆਰਾ, ਜਿਸ ਜਨ ਆਪਣੀ ਦਇਆ ਕਮਾਈਆ। ਨੌਂ ਦਵਾਰੇ ਪਾਰ ਕਿਨਾਰਾ, ਮਹੱਲ ਅਟੱਲ ਅਚੱਲ ਇਕ ਸੁਹਾਈਆ। ਅਨਹਦ ਸ਼ਬਦ ਸੱਚੀ ਧੁਨਕਾਰਾ, ਆਤਮ ਅੰਤਰ ਆਪ ਸੁਣਾਈਆ। ਅੰਮ੍ਰਿਤ ਆਤਮ ਠੰਡੀ ਧਾਰਾ, ਨਿਝਰ ਮੁਖ ਚੁਆਈਆ। ਬਜ਼ਰ ਕਪਾਟੀ ਖੋਲ੍ਹ ਕਿਵਾੜਾ, ਘਰ ਮੰਦਰ ਇਕ ਸੁਹਾਈਆ। ਦਸਮ ਦਵਾਰੀ ਖੇਲ ਨਿਰਾਲਾ, ਨਿਰਗੁਣ ਬੈਠਾ ਬੇਪਰਵਾਹੀਆ। ਆਤਮ ਸੇਜਾ ਕਰ ਸ਼ਿੰਗਾਰਾ, ਕਜਲ ਧਾਰ ਇਕ ਵਹਾਈਆ। ਅਲੱਖ ਅਗੋਚਰ ਅਗੰਮ ਅਪਾਰਾ, ਆਪ ਅਪਰੰਪਰ ਸਾਚਾ ਮਾਹੀਆ। ਹਰਿ ਸੱਜਣ ਵੇਖੇ ਮੀਤ ਮੁਰਾਰਾ, ਗੁਰਮੁਖਾਂ ਰਾਹ ਤਕਾਈਆ। ਭਰਮੇ ਭੁੱਲੇ ਭਰਮ ਸੰਸਾਰਾ, ਮਾਇਆ ਮਮਤਾ ਮੋਹ ਹਲਕਾਈਆ। ਬਿਨ ਸਤਿਗੁਰ ਪੂਰੇ ਕੋਇ ਨਾ ਕਰੇ ਪਾਰ ਕਿਨਾਰਾ, ਲੱਖ ਚੁਰਾਸੀ ਨਾ ਕੋਈ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਅਬਿਨਾਸ਼ੀ ਕਰਤਾ ਸਮਰਥ ਪੁਰਖ ਆਪ ਅਖਵਾਈਆ। ਸਮਰਥ ਪੁਰਖ ਆਪ ਕਰਤਾਰਾ, ਹਰਿ ਹਰਿ ਰੂਪ ਸਮਾਇੰਦਾ। ਹਰਿਜਨ ਰੱਖੇ ਦੇ ਕਰ ਹੱਥ ਵਿਚ ਸੰਸਾਰਾ, ਜਿਸ ਜਨ ਆਪਣੀ ਦਇਆ ਕਮਾਇੰਦਾ। ਲਹਿਣਾ ਦੇਣਾ ਚੁਕਾਏ ਮਸਤਕ ਮਾਥ ਜੋਤੀ ਨੂਰ ਕਰ ਉਜਿਆਰਾ, ਅੰਧ ਅੰਧੇਰ ਮਿਟਾਇੰਦਾ। ਨਾਮ ਚੜ੍ਹਾਏ ਸਾਚੇ ਰਥ ਆਪ ਕਰਾਏ ਪਾਰ ਕਿਨਾਰਾ, ਮੰਝਧਾਰ ਨਾ ਕੋਈ ਰੁੜ੍ਹਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਨਿਰੰਜਣ ਅਗੰਮ ਅਥਾਹ ਬੇਪਰਵਾਹ ਆਪ ਅਖਵਾਇੰਦਾ। ਬੇਪਰਵਾਹ ਪੁਰਖ ਅਬਿਨਾਸ਼ਾ, ਪਾਰਬ੍ਰਹਮ ਅਖਵਾਇਆ। ਜੁਗ ਜੁਗ ਵੇਖੇ ਜਗਤ ਤਮਾਸ਼ਾ, ਜੋਤੀ ਜਾਮਾ ਭੇਖ ਵਟਾਇਆ। ਮੰਡਲ ਮੰਡਪ ਪਾਵੇ ਰਾਸਾ, ਬ੍ਰਹਿਮੰਡ ਖੰਡ ਵੇਖ ਵਖਾਇਆ। ਵੇਖ ਵਖਾਏ ਪ੍ਰਿਥਮੀ ਆਕਾਸ਼ਾ, ਗਗਨ ਪਤਾਲਾਂ ਵਿਚ ਸਮਾਇਆ। ਗੁਰਮੁਖ ਸਾਚੇ ਬਲ ਬਲ ਜਾਸਾ, ਬਲਿਹਾਰੀ ਗੁਰ ਰਾਸਾ ਪਾਇਆ। ਲੇਖੇ ਲੱਗੇ ਸਵਾਸ ਸਵਾਸਾ, ਹਰਿਜਨ ਹਰਿ ਹਰਿ ਰਸਨਾ ਗਾਇਆ। ਅੰਤ ਨਾ ਆਵੇ ਹਾਰ ਪਾਸਾ, ਧਰਮ ਰਾਏ ਨਾ ਦਏ ਸਜਾਇਆ। ਹਉਮੇ ਹੰਗਤਾ ਰੋਗ ਦੁਖੜਾ ਨਾਸਾ, ਸੋ ਪੁਰਖ ਨਿਰੰਜਣ ਨਜ਼ਰੀ
ਆਇਆ। ਪ੍ਰਭ ਪੂਰਨ ਕਰਨਹਾਰਾ ਆਸਾ, ਆਦਿ ਜੁਗਾਦੀ ਵੇਖ ਵਖਾਇਆ। ਭਗਤ ਵਛਲ ਦਾਸੀ ਦਾਸਾ, ਸੇਵਕ ਸੇਵਾ ਰਿਹਾ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੂਪ ਵਟਾਇਆ। ਰੂਪ ਅਵੱਲਾ ਹਰਿ ਕਰਤਾਰ, ਆਪਣਾ ਆਪ ਕਰਾਈਆ। ਅਛਲ ਅਛੱਲ ਵਿਚ ਸੰਸਾਰ, ਜੁਗ ਜੁਗ ਵੇਸ ਵਟਾਈਆ । ਨਿਹਚਲ ਧਾਮ ਅਟੱਲ ਮਹੱਲ ਉਸਾਰ, ਨਿਰਗੁਣ ਬੈਠਾ ਆਸਣ ਲਾਈਆ। ਨਿਰਗੁਣ ਮੇਲਾ ਮੀਤ ਮੁਰਾਰ, ਸਤਿ ਪੁਰਖ ਵੱਡੀ ਵਡਿਆਈਆ। ਸਤਿਗੁਰ ਪੂਰਾ ਹੋ ਉਜਿਆਰ, ਲੋਕਮਾਤ ਕਰੇ ਰੁਸ਼ਨਾਈਆ। ਗ਼ਰੀਬ ਨਿਮਾਣਿਆਂ ਪਾਵੇ ਸਾਰ, ਹੰਕਾਰੀਆਂ ਗੜ੍ਹ ਤੁੜਾਈਆ। ਨਾਮ ਖੰਡਾ ਤੇਜ਼ ਕਟਾਰ, ਤਨ ਗਾਤਰੇ ਇਕ ਲਟਕਾਈਆ। ਅੰਮ੍ਰਿਤ ਆਤਮ ਠੰਡੀ ਠਾਰ, ਨਿਝਰ ਧਾਰਾ ਮੁਖ ਚੁਆਈਆ। ਚਰਨ ਕਵਲ ਕਰ ਪਿਆਰ, ਉਪਰ ਧਵਲ ਦਏ ਵਡਿਆਈਆ। ਸਾਵਲ ਸਵਲ ਕ੍ਰਿਸ਼ਨ ਮੁਰਾਰ, ਰਾਮ ਰਾਮਾ ਆਪ ਅਖਵਾਈਆ। ਨਾਨਕ ਗੋਬਿੰਦ ਜੋਤ ਉਜਿਆਰ, ਪੂਰਨ ਬ੍ਰਹਮ ਜਣਾਈਆ। ਪਾਰਬ੍ਰਹਮ ਸੱਚੀ ਸਰਕਾਰ, ਸਚ ਸਿੰਘਾਸਣ ਬੈਠਾ ਆਸਣ ਲਾਈਆ। ਆਦਿਨ ਅੰਤਾ ਏਕੰਕਾਰ, ਗਹਿਰ ਗੰਭੀਰ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਨਿਰੰਜਣ ਨਾਉਂ ਧਰਾਈਆ। ਆਦਿ ਨਿਰੰਜਣ ਹਰਿ ਭਗਵੰਤਾ, ਹਰਿ ਹਰਿ ਰੂਪ ਸਮਾਇੰਦਾ। ਹਰਿਜਨ ਵੇਖੇ ਸਾਚੇ ਸੰਤਾ, ਦਰ ਸਾਚਾ ਵੇਖ ਵਖਾਇੰਦਾ। ਮੇਲ ਮਿਲਾਵਾ ਨਾਰੀ ਕੰਤਾ, ਆਤਮ ਸੇਜਾ ਡੇਰਾ ਲਾਇੰਦਾ। ਕਾਇਆ ਚੋਲੀ ਰੰਗ ਚਾੜ੍ਹੇ ਬਸੰਤਾ, ਉਤਰ ਕਦੇ ਨਾ ਜਾਇੰਦਾ। ਤੋੜੇ ਗੜ੍ਹ ਹਉਮੇ ਹੰਗਤਾ, ਕਾਮ ਕਰੋਧ ਲੋਭ ਮੋਹ ਹੰਕਾਰ, ਨੇੜ ਨਾ ਆਇੰਦਾ। ਜੋ ਜਨ ਦਵਾਰੇ ਆਏ ਮੰਗਤਾ, ਬ੍ਰਹਮ ਪਾਰਬ੍ਰਹਮ ਮੇਲ ਮਿਲਾਇੰਦਾ। ਗੁਰਸਿਖ ਅੰਗ ਲਗਾਏ ਜਿਉਂ ਨਾਨਕ ਅੰਗਦਾ, ਅੰਗੀਕਾਰ ਆਪ ਅਖਵਾਇੰਦਾ। ਸਾਚੇ ਮੰਦਰ ਅੰਦਰ ਆਪੇ ਲੰਘਦਾ, ਦਸਮ ਦਵਾਰੀ ਕੁੰਡਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਜਾਮਾ ਭੇਖ ਧਰ, ਜੋਤੀ ਜੋਤ ਡਗਮਗਾਇੰਦਾ। ਜੋਤੀ ਨੂਰ ਹਰਿ ਉਜਾਲਾ, ਰੂਪ ਅਨੂਪ ਸਮਾਇਆ। ਪਾਰਬ੍ਰਹਮ ਪ੍ਰਭ ਗੁਰ ਗੋਪਾਲਾ, ਭੇਵ ਕੋਈ ਨਾ ਪਾਇਆ। ਗੁਰਮੁਖਾਂ ਗੁਰਸਿਖਾਂ ਜਨ ਭਗਤਾਂ ਵੇਖੇ ਕਾਇਆ ਮੰਦਰ ਅੰਦਰ ਸੱਚੀ ਧਰਮਸਾਲਾ, ਅੰਦਰ ਬੈਠਾ ਡੇਰਾ ਲਾਇਆ। ਨੇੜ ਨਾ ਆਏ ਕਾਲ ਮਹਾਂਕਾਲਾ, ਜਗਤ ਜੰਜਾਲਾ ਤੋੜ ਵਖਾਇਆ। ਆਪੇ ਸ਼ਾਹ ਆਪੇ ਕੰਗਾਲਾ, ਹਰਿ ਭਗਤਨ ਮੇਲ ਮਿਲਾਇਆ । ਜੁਗ ਜੁਗ ਚਲੇ ਅਵੱਲੜੀ ਚਾਲਾ, ਕਲਜੁਗ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਦੇਵੇ ਨਾਮ ਵਰ, ਨਾਮ ਭੰਡਾਰਾ ਹਰਿ ਨਿਰੰਕਾਰਾ, ਪੁਰਖ ਅਗੰਮ ਅਥਾਹ ਬੇਪਰਵਾਹ ਅਕਾਲ ਮੂਰਤ ਅਜੂਨੀ ਰਹਿਤ ਜਨ ਜਨ ਤਨ ਤਨ ਅਨਭਵ ਪ੍ਰਕਾਸ਼ ਕਰਾਇਆ।
੩ ਕੱਤਕ ੨੦੧੫ ਬਿਕ੍ਰਮੀ ਲਛਮਣ ਸਿੰਘ ਦੇ ਘਰ ਦਾਨਾ ਪੁਰ ਪਟਨਾ
ਹਰਿ ਸੰਗਤ ਹਰਿ ਨਾਮ ਪਿਆਰ, ਫੂਲਣ ਬਰਖ਼ਾ ਲਾਈਆ। ਪਾਰਬ੍ਰਹਮ ਪ੍ਰਭ ਰੂਪ ਕਰਤਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸੰਤ ਸੁਹੇਲਾ ਮੀਤ ਮੁਰਾਰ, ਏਕੰਕਾਰ ਆਪ ਅਖਵਾਈਆ। ਨਿਰਗੁਣ ਖੇਲ ਅਗੰਮ ਅਪਾਰ, ਭੇਵ ਅਭੇਦ ਭੇਵ ਛੁਪਾਈਆ। ਸਰਗੁਣ ਮੇਲਾ ਵਿਚ ਸੰਸਾਰ, ਜੁਗ ਜੁਗ ਵੇਖੇ ਬੇਪਰਵਾਹੀਆ। ਸਾਜਣ ਮੀਤ ਜੋਤ ਅਧਾਰ, ਘਟ ਘਟ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਹਰਿਸੰਗਤ ਵੇਖ ਵਖਾਈਆ। ਫੂਲਣ ਬਰਖ਼ਾ ਧੁਰ ਦਰਗਾਹ, ਹਰਿ ਹਰਿ ਆਪ ਸੁਹਾਈਆ। ਸ਼ਬਦੀ ਸ਼ਬਦ ਸ਼ਬਦ ਮਲਾਹ, ਗੁਰ ਗੁਰ ਰੂਪ ਵਟਾਈਆ। ਨਾਮ ਅਮੋਲਾ ਸਚ ਸਲਾਹ, ਹਰਿਜਨ ਮਾਤ ਵਡਿਆਈਆ। ਪੁਰਖ ਪੁਰਖੋਤਮ ਬਣ ਮਲਾਹ, ਬੇੜਾ ਰਹੇ ਚਲਾਈਆ। ਜਾਗਰਤ ਜੋਤ ਇਕ ਜਗਾ, ਅੰਦਰ ਮੰਦਰ ਖੋਜ ਖੁਜਾਈਆ। ਅੰਧ ਅੰਧੇਰ ਦਏ ਮਿਟਾ, ਜੋ ਜਨ ਦਰਸ਼ਨ ਪਾਈਆ। ਸੰਞ ਸਵੇਰ ਇਕ ਕਰਾ, ਏਕਾ ਜੋਤ ਕਰੇ ਰੁਸ਼ਨਾਈਆ। ਅਨਹਦ ਸਾਚਾ ਤਾਲ ਵਜਾ, ਧੁਨ ਆਤਮਕ ਨਾਮ ਸੁਣਾਈਆ। ਪੰਚਮ ਸਖੀਆਂ ਮੰਗਲ ਗਾ, ਏਕਾ ਰਾਗ ਅਲਾਈਆ। ਬਜ਼ਰ ਕਪਾਟੀ ਦਏ ਤੁੜਾ, ਦੂਈ ਦਵੈਤੀ ਮੇਟ ਮਿਟਾਈਆ। ਦਸਮ ਦੁਆਰੀ ਆਸਣ ਲਾ, ਸ਼ਬਦ ਸਿੰਘਾਸਣ ਸੇਜ ਵਿਛਾਈਆ। ਆਤਮ ਅੰਤਰ ਮੇਲ ਮਿਲਾ, ਮਾਇਆ ਮਮਤਾ ਮੋਹ ਚੁਕਾਈਆ। ਜਗਤ ਬਸੰਤਰ ਦਏ ਬੁਝਾ, ਤ੍ਰਿਸ਼ਨਾ ਭੁੱਖ ਗਵਾਈਆ। ਗਗਨ ਗਗਨੰਤਰ ਪਾਰ ਕਰਾ, ਗਗਨ ਮੰਡਲ ਇਕ ਵਖਾਈਆ। ਆਤਮ ਅੰਤਰ ਬੇਪਰਵਾਹ, ਹਰਿਜਨ ਹਰਿ ਮੰਦਰ ਬੈਠਾ ਡੇਰਾ ਲਾਈਆ। ਦੇਵਣਹਾਰਾ ਸਾਚਾ ਥਾਂ, ਵਡ ਦਾਤਾ ਬੇਪਰਵਾਹੀਆ। ਆਪੇ ਪਿਤਾ ਆਪੇ ਮਾਂ, ਗੁਰਮੁਖ ਸਾਚੇ ਗੋਦ ਉਠਾਈਆ। ਜਿਉਂ ਨਾਨਕ ਅੰਗਦ ਅੰਗ ਲਿਆ ਲਗਾ, ਅੰਗੀਕਾਰ ਕਰੇ ਸਹਿਜ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਮੇਲ ਮਿਲਾਈਆ। ਫੂਲਨ ਬਰਖ਼ਾ ਨਿਝਰ ਧਾਰ, ਹਰਿਜਨ ਵੇਖ ਵਿਖਾਇੰਦਾ। ਅਲੱਖ ਅਗੋਚਰ ਅਗੰਮ ਅਪਾਰ, ਪਾਰਬ੍ਰਹਮ ਅਖਵਾਇੰਦਾ। ਜੋਤੀ ਜੋਤ ਕਰ ਉਜਿਆਰ, ਦਰ ਸਾਚੇ ਤੋਟ ਨਾ ਕੋਈ ਰਖਾਇੰਦਾ। ਆਪੇ ਵਸਿਆ ਸਭ ਤੋਂ ਬਾਹਿਰ, ਹਰ ਘਟ ਆਪੇ ਆਸਣ ਲਾਇੰਦਾ। ਬ੍ਰਹਿਮੰਡ ਖੰਡ ਪਾਵੇ ਸਾਰ, ਉਤਭੁਜ ਸੇਤਜ ਜੇਰਜ ਅੰਡ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਵੇਖੇ ਸਾਚੇ ਘਰ, ਘਰ ਸਾਚਾ ਵੇਖ ਵਖਾਇੰਦਾ। ਫੂਲਣ ਬਰਖਾ ਹਰਿ ਦਵਾਰ, ਹਰਿਜਨ ਮਾਤ ਲਗਾਈਆ। ਆਪ ਸੁਹਾਏ ਬੰਕ ਦਵਾਰ, ਦਰ ਦਵਾਰ ਖੋਲ੍ਹ ਵਖਾਈਆ। ਗ਼ਰੀਬ ਨਿਵਾਜ਼ਾ ਪਾਵੇ ਸਾਰ, ਗ਼ਰੀਬ ਨਿਮਾਣੇ ਗਲੇ ਲਗਾਈਆ। ਅਸਵ ਘੋੜਾ ਤਾਜਾ ਧੁਰਦਰਗਾਹੀ ਹੋ ਅਸਵਾਰ, ਲੋਕਮਾਤ ਵੇਖ ਵਖਾਈਆ। ਲੋਆਂ ਪੁਰੀਆਂ ਫਿਰੇ ਭਾਜਾ, ਬ੍ਰਹਮਾ ਵਿਸ਼ਨੂੰ ਸ਼ਿਵ ਦੇਵਤ ਸੁਰ ਆਪ ਅਲਾਈਆ। ਲੱਖ ਚੁਰਾਸੀ ਰਚਿਆ ਕਾਜਾ, ਨੌਂ ਖੰਡ ਵੱਜੀ ਵਧਾਈਆ। ਸੱਤਾਂ ਦੀਪਾਂ ਏਕਾ ਧਾਰ , ਏਕਾ ਸ਼ਬਦ ਸੁਣਾਈਆ। ਧੁਨ ਅਗੰਮ ਮਾਰੇ ਵਾਜਾ, ਦਿਸ ਕਿਸੇ ਨਾ ਆਈਆ। ਸ਼ਾਹੋ ਭੂਪ ਵਡ ਬਲਵਾਨਾ ਰਾਜਨ ਰਾਜਾ, ਸ਼ਾਹ ਸੁਲਤਾਨ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਵੇਖ ਵਿਖਾਈਆ। ਫੂਲਣ ਬਰਖ਼ਾ ਉਪਰ ਧਵਲ, ਹਰਿਜਨ ਮਾਤ ਲਗਾਈਆ। ਮੇਲ ਮਿਲਾਵਾ ਸਾਵਲ ਸਵਲ, ਰਾਮ ਰਮਈਆ ਨਜ਼ਰੀ ਆਈਆ। ਉਲਟੀ ਕਰੇ ਨਾਭ ਕਵਲ, ਅੰਮ੍ਰਿਤ ਆਤਮ ਮੁਖ ਚੁਆਈਆ। ਸੁਰਤ ਸਵਾਣੀ ਹੋਏ ਬਵਲ, ਹਰਿ ਸ਼ਬਦੀ ਵੇਖ ਵਖਾਈਆ। ਸ਼ਬਦੀ ਜੋਤੀ ਜਾਏ ਮਵਲ, ਏਕਾ ਰੰਗ ਰੰਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਮੇਲ ਮਿਲਾਈਆ। ਫੂਲਣ ਬਰਖਾ ਸ਼ਬਦ ਸ਼ਿੰਗਾਰ, ਹਰਿ ਹਰਿ ਆਪ ਕਰਾਇੰਦਾ। ਭਗਤ ਸੁਹੇਲਾ ਮੀਤ ਮੁਰਾਰ, ਜੁਗ ਜੁਗ ਵੇਸ ਵਟਾਇੰਦਾ। ਇਕ ਇਕੱਲਾ ਏਕੰਕਾਰ, ਅਕਲ ਕਲਾ ਅਖਵਾਇੰਦਾ। ਜੁਗ ਜੁਗ ਖੇਲੇ ਖੇਲ ਸਰਬ ਸੰਸਾਰ, ਸ੍ਰਿਸ਼ਟ ਸਬਾਈ ਵੇਖ ਵਖਾਇੰਦਾ। ਹਉਮੇ ਹੰਗਤਾ ਤੋੜੇ ਗੜ੍ਹ ਹੰਕਾਰ, ਮਾਇਆ ਮਮਤਾ ਮੋਹ ਚੁਕਾਇੰਦਾ। ਗੁਰਮੁਖਾਂ ਬਖ਼ਸ਼ੇ ਚਰਨ ਪਿਆਰ, ਆਦਿ ਜੁਗਾਦੀ
ਦਇਆ ਕਮਾਇੰਦਾ। ਭਗਤ ਵਛਲ ਹਰਿ ਗਿਰਧਾਰ, ਭਗਤ ਭਗਤੀ ਸੇਵਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਵੇਖ ਵਖਾਇੰਦਾ। ਹਰਿ ਫੂਲਣ ਬਰਖ਼ਾ ਇੰਦ ਇੰਦ੍ਰਾਸਨ, ਸਾਚੇ ਧਾਮ ਲਗਾਈਆ। ਖੇਲੇ ਖੇਲ ਪ੍ਰਿਥਮੀ ਅਕਾਸ, ਪਾਰਬ੍ਰਹਮ ਵੱਡੀ ਵਡਿਆਈਆ। ਗਣ ਗਧੰਰਬ ਵੇਖ ਤਮਾਸ਼, ਲੋਕਮਾਤ ਵੱਜੀ ਵਧਾਈਆ। ਪ੍ਰਗਟ ਹੋਏ ਸ਼ਾਹੋ ਸ਼ਾਬਾਸ਼, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜਨ ਭਗਤਾਂ ਲੇਖੇ ਲਾਏ ਰਸਨ ਸਵਾਸ, ਜੋ ਜਨ ਰਸਨਾ ਰਹੇ ਗਾਈਆ। ਲਹਿਣਾ ਦੇਣਾ ਚੁਕਾਏ ਦਸ ਦਸ ਮਾਸ, ਮਾਤ ਗਰਭ ਰਹਿਣ ਨਾ ਪਾਈਆ। ਪੂਰ ਕਰਾਏ ਦਰ ਦਰ ਆਸ, ਆਪ ਆਪਣੀ ਅਲੱਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਮੇਲਾ ਸਹਿਜ ਸੁਭਾਈਆ। ਪੁਰਖ ਅਕਾਲ ਜੋਤ ਅਕਾਲਣ, ਹਰਿ ਹਰਿ ਆਪ ਉਠਾਇੰਦਾ। ਜਨ ਭਗਤਾਂ ਦੇਵੇ ਨਾਮ ਦਾਨਨ, ਭਗਤ ਭੰਡਾਰਾ ਆਪ ਵਰਤਾਇੰਦਾ। ਸ਼ਬਦੀ ਸ਼ਬਦ ਬਣ ਸਵਾਲਣ, ਏਕਾ ਭਿਛਿਆ ਮੰਗ ਮੰਗਾਇੰਦਾ। ਆਦਿ ਅੰਤ ਕਰੇ ਸਦਾ ਪ੍ਰਿਤਪਾਲਣ, ਪ੍ਰਿਤਪਾਲਕ ਨਾਮ ਧਰਾਇੰਦਾ। ਤੋੜਣਹਾਰਾ ਜਗਤ ਜੰਜਾਲਣ, ਲੱਖ ਚੁਰਾਸੀ ਫੰਦ ਕਟਾਇੰਦਾ। ਦੇਵੇ ਨਾਮ ਸੱਚਾ ਧਨ ਮਾਲਣ, ਧਨ ਧਨਵੰਤਾ, ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਵੇਖ ਵਖਾਇੰਦਾ। ਫੂਲਣ ਬਰਖ਼ਾ ਹਰਿ ਫੁਲਵਾੜੀ, ਹਰਿ ਹਰਿ ਆਪ ਲਗਾਈਆ। ਆਪੇ ਖੇਲੇ ਖੇਲ ਨਿਆਰੀ, ਜੁਗ ਜੁਗ ਵੇਸ ਵਟਾਈਆ। ਇਕ ਇਕੱਲਾ ਏਕੰਕਾਰੀ, ਰੂਪ ਅਨੂਪ ਸਮਾਈਆ। ਜਲ ਥਲ ਮਹੀਅਲ ਪਾਵੇ ਸਾਰੀ, ਜਲ ਥਲ ਇਕ ਦਰਸਾਈਆ। ਖੇਲੇ ਖੇਲ ਜੰਗਲ ਜੂਹ ਉਜਾੜ ਪਹਾੜੀ, ਡੂੰਘੇ ਸਾਗਰ ਫੋਲ ਫੁਲਾਈਆ। ਜਨ ਭਗਤਾਂ ਗੁਰਮੁਖਾਂ ਰੱਖੇ ਲਾਜ, ਚਰਨ ਛੁਹਾਈ ਦਾੜ੍ਹੀ, ਸਿਰ ਆਪਣਾ ਹੱਥ ਟਿਕਾਈਆ। ਆਪੇ ਫਿਰੇ ਪਿੱਛੇ ਅਗਾੜੀ, ਦੋ ਜਹਾਨਾਂ ਪਾਰ ਕਰਾਈਆ। ਕਰਮਾਂ ਫਲ ਪੱਕੇ ਹਾੜੀ, ਧਰਮੀ ਧਰਮ ਇਕ ਜਣਾਈਆ। ਜੋਤ ਜਗਾਏ ਬਹੱਤਰ ਨਾੜੀ, ਦਿਵਸ ਰੈਣ ਕਰੇ ਰੁਸ਼ਨਾਈਆ। ਮਮਤਾ ਤ੍ਰਿਸ਼ਨਾ ਦੇਵੇ ਸਾੜੀ, ਅਗਨੀ ਤਤ ਨਾ ਕੋਈ ਜਲਾਈਆ। ਸਾਚੇ ਮੰਦਰ ਦਸਮ ਦਵਾਰੀ, ਬੈਠਾ ਕੁੰਡਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਵੇਖ ਵਖਾਈਆ। ਫੂਲਣ ਬਰਖ਼ਾ ਕੰਤ ਸੁਹਾਗ, ਹਰਿ ਹਰਿ ਵੇਖ ਵਖਾਇੰਦਾ। ਜਨ ਭਗਤਾਂ ਦੇਵੇ ਨਾਮ ਵੈਰਾਗ, ਆਤਮ ਅੰਤਰ ਇਕ ਜਣਾਇੰਦਾ। ਫੜ ਹੰਸ ਬਣਾਏ ਕਾਗ, ਮਾਣਕ ਮੋਤੀ ਨਾਮ ਚੋਗ ਚੁਗਾਇੰਦਾ। ਦੀਪਕ ਜੋਤੀ ਜਗੇ ਚਿਰਾਗ, ਅੰਧ ਅੰਧੇਰ ਗਵਾਇੰਦਾ। ਬੰਦ ਕਿਵਾੜੀ ਖੋਲ੍ਹੇ ਤਾਕ, ਬਜ਼ਰ ਕਪਾਟੀ ਤੋੜ ਤੁੜਾਇੰਦਾ। ਲੇਖੇ ਲਾਏ ਤਨ ਖ਼ਾਕ, ਖ਼ਾਕੀ ਖ਼ਾਕ ਸਮਾਇੰਦਾ। ਪੰਜ ਤਤ ਵਿਕਾਰਾ ਨਾ ਹੋਏ ਆਕ, ਨਾਮ ਖੰਡਾ ਇਕ ਚਮਕਾਇੰਦਾ । ਸੱਜਣ ਸੁਹੇਲਾ ਸਾਚਾ ਸਾਕ, ਪਾਰਬ੍ਰਹਮ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਵੇਖ ਵਿਖਾਇੰਦਾ। ਫੂਲਣ ਬਰਖਾ ਉਚ ਅਥਾਹ, ਹਰਿ ਹਰਿ ਆਪ ਲਗਾਈਆ। ਸ਼ਬਦ ਸਿੰਘਾਸਣ ਸ਼ਬਦ ਬੇਪਰਵਾਹ, ਥਿਰ ਘਰ ਸਾਚਾ ਰਿਹਾ ਸੁਹਾਈਆ। ਜੋਤੀ ਨੂਰ ਇਕ ਕਰਾ, ਨੂਰੋ ਨੂਰ ਡਗਮਗਾਈਆ। ਸ਼ਬਦ ਨਾਦੀ ਆਪ ਸੁਣਾ, ਧੁਨ ਅਨਾਦੀ ਇਕ ਸੁਣਾਈਆ। ਨਿਹਕਰਮੀ ਕਰਮ ਕਮਾ, ਲੋਕਮਾਤ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਲਏ ਜਗਾਈਆ। ਫੂਲਣ ਰੁੱਤ ਹਰਿ ਬਸੰਤ, ਆਪਣੀ ਆਪ ਲਗਾਈਆ। ਗੁਰਮੁਖ ਮੇਲਾ ਨਾਰੀ ਕੰਤ, ਵਿਛੜ ਕਦੇ ਨਾ ਜਾਈਆ। ਸੁਹੰਜਣੀ ਰੈਣ ਮੇਲ ਮਿਲਾਵਾ ਸਾਚੇ
ਸੰਤ, ਘਰ ਸਾਚੇ ਮੰਗਲ ਗਾਈਆ। ਮਨਮੁਖਾਂ ਮਾਇਆ ਪਾਏ ਬੇਅੰਤ, ਜਗਤ ਰੈਣ ਅੰਧੇਰੀ ਛਾਈਆ। ਭਰਮੇ ਭੁੱਲੇ ਜੀਵ ਜੰਤ, ਹਰਿ ਕਾ ਭੇਵ ਕੋਈ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਨਾਮ ਵੱਡੀ ਵਡਿਆਈਆ। ਫੂਲਣ ਬਰਖ਼ਾ ਹਰਿ ਦਾਤਾਰ, ਆਪਣੀ ਆਪ ਲਗਾਇੰਦਾ। ਭਗਤਨ ਮੀਤ ਵਿਚ ਸੰਸਾਰ, ਨਿਤ ਨਵਿਤ ਜੋਤ ਜਗਾਇੰਦਾ। ਵਾਰ ਥਿਤ ਨਾ ਕੋਈ ਵਿਚਾਰ, ਆਦਿ ਜੁਗਾਦੀ ਖੇਲ ਖਿਲਾਇੰਦਾ। ਸ੍ਰਿਸ਼ਟ ਸਬਾਈ ਸਾਚਾ ਪਿਤ, ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਵੇਖੇ ਸਾਚਾ ਘਰ, ਘਰ ਸਾਚਾ ਇਕ ਸੁਹਾਇੰਦਾ। ਸਾਚਾ ਘਰ ਹਰਿ ਸੁਹੰਜਣਾ, ਏਕਾ ਏਕ ਸੁਹਾਇਆ। ਜਗੇ ਜੋਤ ਆਦਿ ਨਿਰੰਜਣਾ, ਨਿਰਭੈ ਰੂਪ ਅਖਵਾਇਆ। ਗੁਰਮੁਖਾਂ ਚਰਨ ਧੂੜ ਕਰਾਏ ਸਾਚਾ ਮਜਨਾ, ਦੁਰਮਤ ਮੈਲ ਗਵਾਇਆ। ਜੋ ਘੜਿਆ ਸੋ ਭੱਜਣਾ, ਥਿਰ ਰਹਿਣ ਨਾ ਪਾਇਆ। ਬਿਨ ਸਤਿਗੁਰ ਪੂਰੇ ਤੇਰਾ ਪਰਦਾ ਕਿਸੇ ਨਾ ਕੱਜਨਾ, ਲੱਖ ਚੁਰਾਸੀ ਦਏ ਕਟਾਇਆ। ਕਾਲ ਨਗਾਰਾ ਸਿਰ ਤੇ ਵੱਜਣਾ, ਧਰਮ ਰਾਏ ਡੌਰੂ ਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿ ਸੱਜਣ ਵੇਖ ਵਖਾਇਆ। ਸੱਜਣ ਸਾਚਾ ਮੀਤੜਾ, ਮਿਲਿਆ ਮੇਲ ਕਰਤਾਰ। ਕਾਇਆ ਚੋਲੀ ਰੰਗੇ ਚੀਥੜਾ, ਰੰਗਣ ਰੰਗ ਅਪਾਰ। ਦੇਵੇ ਨਾਮ ਸ਼ਬਦ ਅਨਡੀਠੜਾ, ਲੇਖਾ ਲਿਖ ਨਾ ਸਕੇ ਕੋਈ ਵਿਚ ਸੰਸਾਰ। ਆਦਿ ਜੁਗਾਦਿ ਜੁਗ ਜੁਗ ਜਾਣੇ ਆਪਣੀ ਰੀਤੜਾ, ਇਕ ਇਕੱਲਾ ਏਕੰਕਾਰ। ਮੰਦਰ ਮਸਜਿਦ ਵਿਖਾਏ ਦੇਹੁਰਾ ਸਚ ਮਸੀਤੜਾ, ਨੌਂ ਦਵਾਰੇ ਕਰ ਕਰ ਪਾਰ। ਮਿੱਠਾ ਕਰੇ ਕੌੜਾ ਰੀਠੜਾ, ਜਿਸ ਜਨ ਬਖ਼ਸ਼ੇ ਚਰਨ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਮੇਲਾ ਸੱਜਣ ਸੁਹੇਲਾ ਇਕ ਇਕੇਲਾ ਪਾਵੇ ਸਾਰ। ਇਕ ਇਕੱਲਾ ਏਕੰਕਾਰ, ਏਕਾ ਧਾਰ ਚਲਾਈਆ। ਆਦਿ ਨਿਰੰਜਣ ਖੇਲ ਅਪਾਰ, ਜੁਗ ਜੁਗ ਵੇਸ ਵਟਾਈਆ। ਆਦਿ ਨਿਰੰਜਣ ਪੁਰਖ ਗਿਰਧਾਰ, ਅਬਿਨਾਸ਼ੀ ਕਰਤਾ ਨਾਉਂ ਰਖਾਈਆ। ਆਦਿ ਸ਼ਕਤ ਜੋਤ ਉਜਿਆਰ, ਅਨਭਵ ਪ੍ਰਕਾਸ਼ ਕਰਾਈਆ। ਅਗੰਮ ਅਗੰਮੜਾ ਖੇਲ ਅਪਾਰ, ਅਗੰਮੜੀ ਕਾਰ ਕਮਾਈਆ। ਹੱਡ ਮਾਸ ਨਾੜੀ ਚੰਮੜਾ ਪੰਜ ਤਤ ਨਾ ਕੋਈ ਅਕਾਰ, ਮਨ ਮਤ ਬੁੱਧ ਨਾ ਕੋਈ ਰਖਾਈਆ। ਮਹੱਲ ਅਟੱਲ ਉਚ ਮੁਨਾਰ, ਥਿਰ ਘਰ ਬੈਠਾ ਆਸਣ ਲਾਈਆ। ਸ਼ਬਦ ਸ਼ਬਦੀ ਸੁਤ ਦੁਲਾਰ, ਪੂਤ ਸਪੂਤਾ ਏਕਾ ਜਾਈਆ। ਲੋਆਂ ਪੁਰੀਆਂ ਪਾਵੇ ਸਾਰ, ਤ੍ਰੈਗੁਣ ਵੇਖ ਵਖਾਈਆ। ਪੰਜ ਤਤ ਤੋੜ ਹੰਕਾਰ, ਸਾਂਤਕ ਸਤਿ ਵਰਤਾਈਆ। ਜਨ ਭਗਤਾਂ ਦੇਵੇ ਨਾਮ ਅਧਾਰ, ਨਾਮ ਨਾਮਾ ਝੋਲੀ ਪਾਈਆ। ਇਕ ਕਰਾਏ ਵਣਜ ਵਪਾਰ, ਸਚ ਵਸਤ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਦੇਵੇ ਵਰ, ਫੂਲਣ ਬਰਖ਼ਾ ਹਰਿਜਨ ਉਪਰ ਲਾਈਆ। ਗੁਰਮੁਖ ਦਰਸ ਅਪਾਰ, ਹਰਿ ਹਰਿ ਦਵਾਰਿਆ। ਛੁੱਟਿਆ ਸਰਬ ਸੰਸਾਰ, ਪਾਇਆ ਪੁਰਖ ਅਗੰਮ ਅਪਾਰਿਆ। ਸੁਹਾਏ ਘਰ ਸੱਚਾ ਘਰ ਬਾਰ, ਬੰਕ ਦਵਾਰੀ ਪੈਜ ਰਖਾ ਰਿਹਾ। ਨਿਰਗੁਣ ਮੇਲਾ ਵਿਚ ਸੰਸਾਰ, ਸਰਗੁਣ ਚੇਲਾ ਰੂਪ ਵਟਾ ਲਿਆ। ਸੱਜਣ ਸੁਹੇਲਾ ਹਰਿ ਨਿਰੰਕਾਰ, ਇਕ ਇਕੇਲਾ ਫੇਰੀ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾ ਰਿਹਾ। ਗੁਰਮੁਖ ਸਾਜਣ ਸਾਚਾ ਮੀਤ, ਹਰਿ ਦਰ ਮਿਲੀ ਵਡਿਆਈਆ। ਗਾਇਆ ਨਾਮ ਸੁਹਾਗੀ ਗੀਤ, ਮਿਲਿਆ ਦਾਤਾ ਬੇਪਰਵਾਹੀਆ। ਨਾਮ ਨਰਾਇਣ ਵਸਿਆ ਚੀਤ, ਚਿਤਵਿਤ ਠਗੌਰੀ
ਨਾ ਪਾਈਆ। ਆਪ ਜਣਾਈ ਆਪਣੀ ਰੀਤ, ਕਾਇਆ ਕਵਰੀ ਫੋਲ ਫੁਲਾਈਆ। ਸਾਚਾ ਦੇਹੁਰਾ ਗੁਰੂਦਵਾਰ ਮੰਦਰ ਮਸੀਤ, ਕਾਇਆ ਮੰਦਰ ਇਕ ਵਖਾਈਆ। ਸ਼ਬਦ ਅਨਾਦੀ ਗਾਏ ਗੀਤ, ਅਨਹਦ ਰਾਗ ਅਲਾਈਆ । ਏਕਾ ਰੰਗ ਰੰਗਾਇਆ ਹਸਤ ਕੀਟ, ਊਚ ਨੀਚ ਨਾ ਕੋਈ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਦੇਵੇ ਨਾਮ ਵਡਿਆਈਆ । ਨਾਮ ਰਤਨ ਰਤਨ ਅਮੋਲ, ਗੁਰਮੁਖ ਝੋਲੀ ਪਾਇੰਦਾ। ਸ਼ਬਦ ਕੰਡੇ ਆਪੇ ਤੋਲ, ਨਾਮ ਬੋਲ ਸੁਣਾਇੰਦਾ। ਚਰਨ ਪ੍ਰੀਤੀ ਜੋ ਜਨ ਰਿਹਾ ਘੋਲ, ਘੋਲੀ ਘੋਲ ਵੇਖ ਵਖਾਇੰਦਾ। ਅਗੰਮ ਅਗੰਮੜਾ ਵਸਿਆ ਕੋਲ, ਦਿਵਸ ਰੈਣ ਦਰਸ ਦਿਖਾਇੰਦਾ। ਆਪਣਾ ਮੰਦਰ ਆਪੇ ਖੋਲ੍ਹ, ਸਵਛ ਸਰੂਪੀ ਨਜ਼ਰੀ ਆਇੰਦਾ। ਆਤਮ ਅੰਤਰ ਰਿਹਾ ਮੌਲ, ਏਕਾ ਦੂਜਾ ਭੌ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸੱਜਣ ਵੇਖ ਵਖਾਇੰਦਾ। ਗੁਰਸਿਖ ਸੱਜਣ ਸਚ ਦਵਾਰ, ਪਾਇਆ ਹਰਿ ਨਿਰੰਕਾਰ। ਏਕਾ ਦੂਜਾ ਭੌ ਨਿਵਾਰ, ਸੋਹੇ ਬੰਕ ਦਵਾਰ। ਨੈਣ ਤੀਜਾ ਇਕ ਉਘਾੜ, ਨਿਰਗੁਣ ਜੋਤ ਕਰੇ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਲਾਏ ਪਾਰ। ਗੁਰਮੁਖ ਸੱਜਣ ਜਗਤ ਮੀਤ, ਹਰਿ ਜੀ ਆਪ ਉਪਜਾਇਆ। ਆਪੇ ਪਰਖਣਹਾਰਾ ਨੀਤ, ਨਿਤ ਨਵਿਤ ਫੇਰਾ ਪਾਇਆ। ਵਸਣਹਾਰਾ ਜਗਤ ਮਸੀਤ, ਦਿਵਸ ਰੈਣ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਨਗਰ ਖੇੜਾ ਵੇਖੇ ਘਰ, ਘਰ ਸਾਚਾ ਇਕ ਸੁਹਾਇਆ। ਲੱਲਾ: ਲਿਖਤ ਅਪਾਰ, ਲੇਖ ਲਿਖਾਇਆ। ਛੱਛਾ: ਛੱਲ ਸੰਸਾਰ, ਜਗਤ ਭੁਲਾਇਆ। ਮੰਮਾ: ਮੋਹ ਪਿਆਰ, ਚਰਨ ਕਵਲ ਚਿਤ ਲਾਇਆ । ਨੰਨਾ: ਨਿਰਗੁਣ ਰੂਪ ਅਪਾਰ, ਨਰ ਹਰਿ ਸੱਚਾ ਵੇਖ ਵਿਖਾਇਆ। ਸੱਸਾ: ਸਾਖਯਾਤ ਜੋਤ ਉਜਿਆਰ, ਸਾਂਤਕ ਸਤਿ ਵਰਤਾਇਆ। ਸਿਹਾਰੀ ਟੇਢੀ ਬੰਕ ਦਵਾਰ, ਪਾਰ ਕਿਨਾਰਾ ਦਏ ਕਰਾਇਆ। ਟਿੱਪੀ ਉਪਰ ਡੂੰਘੀ ਗਾਰ, ਆਪ ਆਪਣੀ ਵੇਖ ਵਖਾਇਆ। ਘੱਘਾ: ਘੋੜਾ ਸ਼ਬਦ ਅਪਾਰ, ਪ੍ਰਭ ਸਾਚੇ ਇਕ ਰਖਾਇਆ। ਜੋਤੀ ਜੋੜਾ ਨਾਮ ਨਿਰੰਕਾਰ, ਦੋ ਜਹਾਨਾਂ ਵੇਖ ਵਿਖਾਇਆ। ਲੋਕਮਾਤ ਆਏ ਦੌੜਾ ਆਪਣੀ ਵਾਰ, ਗੁਰਮੁਖ ਸਾਚੇ ਲਏ ਚੜ੍ਹਾਇਆ। ਲਛਮਣ ਸਿੰਘ ਦਏ ਪਿਆਰ, ਪ੍ਰਭ ਅੰਦਰੇ ਅੰਦਰ ਮੇਲ ਮਿਲਾਇਆ। ਜਗੇ ਜੋਤ ਅਗੰਮ ਅਪਾਰ, ਤੇਲ ਬਾਤੀ ਨਾ ਕੋਇ ਰਖਾਇਆ। ਨਾਮ ਸ਼ਬਦ ਭੰਡਾਰਾ ਭਰੇ ਭੰਡਾਰ, ਚੋਰ ਯਾਰ ਲੁੱਟ ਕੋਈ ਨਾ ਜਾਇਆ। ਦਰਸ ਦਿਖਾਏ ਆਪ ਕਰਤਾਰ, ਨਿਰਗੁਣ ਸਰਗੁਣ ਵੇਸ ਵਟਾਇਆ। ਨਾਨਕ ਗੁਰ ਗੋਬਿੰਦ ਵੇਖੇ ਇਕ ਦਵਾਰ, ਏਕਾ ਸਤਿਗੁਰ ਨਜ਼ਰੀ ਆਇਆ । ਅੰਮ੍ਰਿਤ ਆਤਮ ਬਰਖ਼ੇ ਠੰਡੀ ਠਾਰ, ਨਿਝਰ ਧਾਰਾ ਮੁਖ ਚੁਆਇਆ। ਲੱਖ ਚੁਰਾਸੀ ਉਤਰੇ ਪਾਰ, ਆਵਣ ਜਾਵਣ ਪਤਿਤ ਪਾਵਣ ਗੇੜ ਕਟਾਇਆ। ਇਕ ਵਖਾਏ ਸਚ ਸੱਚਾ ਦਵਾਰ, ਥਿਰ ਘਰ ਬੈਠਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਤ ਨਵਿਤ ਗੁਰਮੁਖ ਹਿੱਤ, ਆਦਿ ਜੁਗਾਦਿ ਜੁਗ ਜੁਗ ਵੇਸ ਵਟਾਇਆ। ਸਿੰਘ ਸਿਖ ਗੁਰਮੁਖ ਸੁਜਾਨ, ਹਰਿ ਨਾਮੇ ਹਰਿ ਲਿਵ ਲਾਈਆ। ਆਤਮ ਅੰਤਰ ਇਕ ਧਿਆਨ, ਏਕਾ ਬੂਝ ਬੁਝਾਇਆ। ਪਾਰਬ੍ਰਹਮ ਪ੍ਰਭ ਕਰ ਪਛਾਣ, ਪੂਰਬ ਵੇਖ ਵਿਖਾਈਆ। ਸਾਚਾ ਮੇਲਾ ਗੋਪੀ ਕਾਹਨ, ਸੀਤਾ ਸੁਰਤੀ ਰਿਹਾ ਪ੍ਰਨਾਈਆ। ਚੇਲਾ ਗੁਰ ਦਰ ਦਰਬਾਨ, ਏਕਾ ਧਾਮ ਸੁਹਾਈਆ। ਸਤਿਗੁਰ ਪੂਰਾ ਸਦ ਮਿਹਰਵਾਨ, ਗੁਰਮੁਖਾਂ ਦਏ ਵਡਿਆਈਆ। ਜੀਵਾਂ ਜੰਤਾਂ ਜੀਆ ਦਾਨ, ਏਕੰਕਾਰਾ ਝੋਲੀ ਪਾਈਆ। ਜਗੀ ਜੋਤ ਪੁਰਖ ਸੁਲਤਾਨ, ਦੋ ਜਹਾਨਾਂ ਕਰੇ ਰੁਸ਼ਨਾਈਆ ।
ਬ੍ਰਹਮਾ ਨੇਤਰ ਖੋਲ੍ਹ ਮਾਰੇ ਧਿਆਨ, ਕਵਣ ਕੂਟ ਹੋਏ ਰੁਸ਼ਨਾਈਆ। ਸ਼ਿਵ ਸ਼ੰਕਰ ਬਾਸ਼ਕ ਤਸ਼ਕ ਗਲ ਲਟਕਾਨ, ਆਪ ਆਪਣੀ ਲਏ ਅੰਗੜਾਈਆ। ਵਿਸ਼ਨੂੰ ਖੇਲੇ ਖੇਲ ਮਹਾਨ, ਰੂਪ ਅਨੂਪਾ ਵੇਸ ਵਟਾਈਆ। ਸੁਰਪਤ ਰਾਜਾ ਇੰਦ ਹੋਏ ਹੈਰਾਨ, ਕਰੋੜ ਤੇਤੀਸਾ ਦਏ ਸਾਲਾਹੀਆ। ਖੇਲੇ ਖੇਲ ਸ੍ਰੀ ਭਗਵਾਨ, ਲੋਕਮਾਤ ਵੱਜੀ ਵਧਾਈਆ। ਨੌਂ ਸਤ ਹੋ ਪਰਧਾਨ, ਧਰਤ ਧਵਲ ਸੁਹਾਈਆ। ਖੇਲੇ ਖੇਲ ਦੋ ਜਹਾਨ, ਆਪ ਆਪਣੀ ਰਚਨ ਰਚਾਈਆ। ਸਾਢੇ ਤਿੰਨ ਹੱਥ ਵੇਖ ਇਕ ਮਕਾਨ, ਸੰਬਲ ਨਗਰੀ ਆਸਣ ਲਾਈਆ। ਜੋਧਾ ਸੂਰਬੀਰ ਨੌਜਵਾਨ, ਪੂਤ ਸਪੂਤਾ ਬ੍ਰਹਮਣ ਗੌੜਾ ਨਾਉਂ ਰਖਾਈਆ। ਉਚੇ ਟਿੱਲੇ ਪਰਬਤ ਵੇਖੇ ਮਾਰ ਧਿਆਨ, ਬਜ਼ਰ ਕਪਾਟੀ ਸਿਲਾ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਗੁਣ ਜੋਤ ਨੂਰੀ ਅੱਲਾ, ਰਾਮ ਰਹੀਮ ਅਖਵਾਇਆ। ਪਰਵਰਦਿਗਾਰ ਇਕ ਇਕੱਲਾ, ਏਕਾ ਰਚਨ ਰਚਾਇਆ। ਖੇਲੇ ਖੇਲ ਜਲਾ ਥਲਾ, ਜੰਗਲ ਜੂਹ ਉਜਾੜ ਪਹਾੜ ਡੇਰਾ ਲਾਇਆ। ਲੱਖ ਚੁਰਾਸੀ ਦੂਈ ਦਵੈਤੀ ਮੇਟੇ ਸਲਾ, ਆਪ ਆਪਣਾ ਕਰਮ ਕਮਾਇਆ। ਪੰਜ ਤਤ ਵਿਕਾਰਾ ਮਾਰੇ ਹੱਲਾ, ਨੌਂ ਦਰ ਹੋਏ ਹਲਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਇਆ ਅਛਲ ਅਛੱਲਾ, ਭੇਵ ਕੋਈ ਨਾ ਪਾਇਆ। ਗੁਰਮੁਖ ਸਾਚਾ ਸੋਹੇ ਬੰਕ, ਪਾਇਆ ਪੁਰਖ ਅਥਾਹ। ਲੇਖਾ ਚੁੱਕੇ ਰਾਓ ਰੰਕ, ਨਾ ਕੋਈ ਦਿਸੇ ਰਾਜ ਰਾਜਾਨ ਸ਼ਾਹ। ਨਾਮ ਵੱਜੇ ਸਾਚਾ ਡੰਕ, ਆਪ ਸੁਹਾਏ ਥਾਉਂ ਥਾਂ। ਖੇਲੇ ਖੇਲ ਵਾਸੀ ਪੁਰੀ ਘਨਕ, ਨਿਹਕਲੰਕਾ ਨਾਉਂ ਰਖਾ। ਗੁਰਮੁਖ ਉਠਾਏ ਜਿਉਂ ਜਨ ਜਨਕ, ਆਪ ਆਪਣੀ ਪਕੜੇ ਬਾਂਹ। ਸ਼ਬਦ ਸ਼ਬਦੀ ਲਾਏ ਤਨਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਦੇਵੇ ਠੰਡੀ ਛਾਂ। ਸਿਰ ਹੱਥ ਸਮਰਥ, ਗੁਰਸਿਖ ਆਪ ਰਖਾਇਆ। ਦੇਵੇ ਨਾਮ ਸਾਚੀ ਵੱਥ, ਅੰਦਰ ਮੰਦਰ ਇਕ ਭਰਾਇਆ। ਕਾਇਆ ਚਲਾਏ ਜਗਤ ਰਥ, ਰਥ ਰਥਵਾਹੀ ਨਾਮ ਧਰਾਇਆ। ਬੋਧ ਅਗਾਧ ਅਗਾਧ ਜਣਾਈ ਅਕੱਥ, ਕਥਨੀ ਕਥ ਨਾ ਸਕੇ ਰਾਇਆ। ਸਗਲ ਵਿਸੂਰੇ ਜਾਇਣ ਲੱਥ, ਨੇਤਰ ਨੈਣ ਜਿਸ ਜਨ ਦਰਸ਼ਨ ਪਾਇਆ। ਲਹਿਣਾ ਦੇਣਾ ਚੁੱਕੇ ਸਾਢੇ ਤਿੰਨ ਹੱਥ, ਰਵਦਾਸ ਚੁਮਾਰੇ ਮੂਲ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਵਖਾਏ ਤੀਰਥ ਤੱਟ ਅਠਸਠ, ਅੰਮ੍ਰਿਤ ਆਤਮ ਸੁਹਾਇਆ । ਅੰਮ੍ਰਿਤ ਆਤਮ ਸਾਚਾ ਤਾਲ, ਗੁਰ ਗੁਰ ਆਪ ਭਰਾਇੰਦਾ। ਗੁਰਮੁਖ ਸਾਚਾ ਮਾਰੇ ਛਾਲ, ਦੁਰਮਤ ਮੈਲ ਗਵਾਇੰਦਾ। ਆਪ ਬਣਾਏ ਅਨਮੁਲੜਾ ਲਾਲ, ਗਤ ਮਿਤ ਨਾ ਕੋਈ ਜਣਾਇੰਦਾ। ਚੌਦਾਂ ਲੋਕ ਬਣ ਦਲਾਲ, ਚੌਦਾਂ ਤਬਕਾਂ ਫੇਰੀ ਪਾਇੰਦਾ। ਖੇਲੇ ਖੇਲ ਹੱਕ ਹਲਾਲ, ਹੱਕ ਹਕੀਕਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਗੁਰਸਿਖ ਸੱਜਣ ਮੀਤ ਮੁਰਾਰ ਕਰ ਪਿਆਰ, ਦਰਸ ਦਰਸ ਸੇਵਕ ਸੇਵਾ ਲੇਖੇ ਲਾਇੰਦਾ।
੪ ਕੱਤਕ ੨੦੧੫ ਬਿਕ੍ਰਮੀ ਬੋਧ ਅਵਤਾਰ ਦੇ ਮੰਦਰ ਗਯਾ ਸ਼ਹਿਰ
ਅਬਿਨਾਸ਼ ਅਬਿਨਾਸ਼ੀ ਆਦਿ ਜੁਗਾਦਿ, ਨਿਰਗੁਣ ਨੂਰ ਨੁਰਾਨਿਆਂ। ਪ੍ਰਿਥਮੀ ਆਕਾਸ਼ ਖੇਲ ਬ੍ਰਹਿਮਾਦ, ਜੁਗ ਜੁਗ ਵੇਸ ਵਟਾਨਿਆਂ। ਸਰਬ
ਘਟ ਵਾਸ ਸ਼ਬਦ ਨਾਦ, ਪੁਰੀਆਂ ਲੋਆਂ ਆਪ ਵਜਾਨਿਆਂ। ਨਾਮ ਵਾਸ ਬੋਧ ਅਗਾਧ, ਅਕਾਲ ਪੁਰਖ ਸ੍ਰੀ ਭਗਵਾਨਿਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਨਿਆਂ। ਪੁਰਖ ਅਬਿਨਾਸ਼ ਹਰਿ ਹਰਿ ਕਰਤਾਰਾ, ਕਰਨਹਾਰ ਅਖਵਾਇੰਦਾ। ਨੂਰੋ ਨੂਰ ਨੂਰ ਜੋਤ ਉਜਿਆਰਾ, ਦੀਪਕ ਦੀਪਕ ਦੀਪਕ ਆਪ ਜਗਾਇੰਦਾ। ਸ਼ਬਦ ਸ਼ਬਦ ਸ਼ਬਦ ਧੁਨਕਾਰਾ, ਅਗੰਮ ਅਗੰਮ ਆਪ ਉਪਾਇੰਦਾ। ਅਲਖ ਅਲਖ ਅਲਖ ਖੇਲ ਨਿਆਰਾ, ਪ੍ਰਤੱਖ ਪ੍ਰਤੱਖ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਧਾਰ ਬੰਧਾਇੰਦਾ। ਨਿਰੰਕਾਰ ਨਿਰੰਕਾਰ ਨਿਰੰਕਾਰ, ਹਰਿ ਆਪ ਅਖਵਾਇੰਦਾ। ਨਿਰਾਕਾਰ ਨਿਰਾਕਾਰ ਨਿਰਾਕਾਰ, ਨਿਰਗੁਣ ਵੇਸ ਵਟਾਇੰਦਾ। ਨਿਰਾਧਾਰ ਨਿਰਾਧਾਰ ਨਿਰਾਧਾਰ ਭੇਸ ਅਪਾਰ, ਭੇਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਜੂਨੀ ਰਹਿਤ ਨਾਮ ਰਖਾਇੰਦਾ। ਨਾਮ ਸਤਿ ਨਾਮ ਸਤਿ ਨਾਮ ਸਤਿ, ਨਾਮੇ ਨਾਮ ਵਡਿਆਈਆ। ਆਦਿ ਸਤਿ ਆਦਿ ਸਤਿ ਆਦਿ ਸਤਿ, ਸਤਿ ਸਤਿ ਅਖਵਾਈਆ। ਜੁਗਾਦਿ ਸਤਿ ਜੁਗਾਦਿ ਸਤਿ ਜੁਗਾਦਿ ਸਤਿ, ਸਤਿ ਸਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਈਆ। ਕਰਤਾ ਪੁਰਖ ਕਰਤਾ ਪੁਰਖ ਕਰਤਾ ਪੁਰਖ, ਕਰਨਹਾਰਾ ਅਖਵਾਇਆ। ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਚਿਖਾ ਨਾ ਕੋਈ ਸਤਾਇਆ। ਆਦਿ ਜੁਗਾਦਿ ਜੁਗ ਜੁਗ ਕਰ ਨਾ ਸਕੇ ਕੋਈ ਪਰਖ, ਪਰਖ ਪ੍ਰੀਖਿਆ ਵਿਚ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਇਆ। ਨਾਉਂ ਧਰ ਹਰਿ ਅਪਾਰ, ਆਪਣਾ ਆਪ ਉਪਾਈਆ। ਜੋਤੀ ਨੂਰ ਕਰ ਉਜਿਆਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸ਼ਬਦੀ ਡੰਕ ਹਰਿ ਅਪਾਰ, ਦੋ ਜਹਾਨਾਂ ਆਪ ਸੁਣਾਈਆ। ਸ਼ਾਹੋ ਭੂਪ ਸੱਚੀ ਸਰਕਾਰ, ਸ਼ਾਹ ਅਸਵਾਰ ਆਪ ਹੋ ਜਾਈਆ। ਖੇਲੇ ਖੇਲ ਜਗਤ ਦਵਾਰ, ਲੋਕਮਾਤ ਵੱਜੀ ਵਧਾਈਆ। ਅੰਤਰ ਆਤਮ ਇਕ ਪਿਆਰ, ਬ੍ਰਹਮ ਬ੍ਰਹਮ ਜਣਾਈਆ। ਪਾਰਬ੍ਰਹਮ ਪ੍ਰਭ ਭੇਵ ਨਿਆਰ, ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਈਆ । ਨਾਉਂ ਧਰ ਹਰਿ ਅਪਾਰ, ਆਪਣਾ ਆਪ ਉਪਾਈਆ। ਜੋਤੀ ਨੂਰ ਕਰ ਉਜਿਆਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸ਼ਬਦੀ ਡੰਕ ਹਰਿ ਅਪਾਰ, ਦੋ ਜਹਾਨਾਂ ਆਪ ਸੁਣਾਈਆ। ਸ਼ਾਹੋ ਭੂਪ ਸੱਚੀ ਸਰਕਾਰ, ਸ਼ਾਹ ਅਸਵਾਰ ਆਪ ਹੋ ਜਾਈਆ। ਖੇਲੇ ਖੇਲ ਭਗਤ ਦਵਾਰ, ਲੋਕਮਾਤ ਵੱਜੀ ਵਧਾਈਆ। ਅੰਤਰ ਆਤਮ ਇਕ ਪਿਆਰ, ਬ੍ਰਹਮ ਬ੍ਰਹਮ ਜਣਾਈਆ। ਪਾਰਬ੍ਰਹਮ ਪ੍ਰਭ ਭੇਵ ਨਿਆਰ, ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੀਵਾ ਬੱਤੀ ਇਕ ਰਖਾਈਆ। ਦੀਵਾ ਬੱਤੀ ਏਕੰਕਾਰ, ਆਪਣਾ ਆਪ ਉਪਾਇਆ। ਕਮਲਾਪਾਤੀ ਖੇਲ ਅਪਾਰ, ਆਪੇ ਖੇਲ ਖਿਲਾਇਆ। ਉਤਮ ਜ਼ਾਤੀ ਵਿਚ ਸੰਸਾਰ, ਜਨ ਭਗਤਾਂ ਆਪ ਕਰਾਇਆ। ਪਿਤਾ ਮਾਤੀ ਮੀਤ ਮੁਰਾਰ, ਪਰਮ ਪੁਰਖ ਅਖਵਾਇਆ। ਬੂੰਦ ਸਵਾਂਤੀ ਠਾਂਡੀ ਠਾਰ, ਨਿਝਰ ਮੁਖ ਚੁਆਇਆ। ਮਿਟੇ ਰੈਣ ਅੰਧੇਰੀ ਰਾਤੀ, ਪ੍ਰਕਾਸ਼ ਪ੍ਰਕਾਸ਼ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਇਆ। ਜੁਗ ਜੁਗ ਭੇਖ ਅਵੱਲਾ, ਆਪਣੀ ਧਾਰ ਚਲਾਈਆ। ਥਿਰ ਘਰ ਬੈਠ ਇਕ ਇਕੱਲਾ, ਤ੍ਰੈ ਤ੍ਰੈ ਲੋਕਾਂ ਵੇਖ ਵਖਾਈਆ। ਸਚ ਦਵਾਰਾ ਆਪੇ ਮੱਲਾ, ਲੋਕਮਾਤ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ
ਜੁਗ ਆਪਣਾ ਨਾਉਂ ਚਲਾਈਆ। ਨਾਮ ਚਲੰਤਾ ਹਰਿ ਹਰਿ ਦਾਤਾਰ, ਏਕਾ ਏਕ ਅਖਵਾਇੰਦਾ। ਖੇਲ ਖਲੰਤਾ ਅਪਰ ਅਪਾਰ, ਜੁਗਾ ਜੁਗੰਤਰ ਵੇਸ ਵਟਾਇੰਦਾ। ਨਾਮ ਧਰੰਤਾ ਆਪ ਕਰਤਾਰ, ਸਤਿਜੁਗ ਤ੍ਰੇਤਾ ਦਵਾਪਰ ਪਾਰ ਕਰਾਇੰਦਾ। ਕਲਜੁਗ ਤੇਰੀ ਨੀਂਹ ਉਸਾਰ, ਤੇਰਾ ਮਾਰਗ ਲਾਇੰਦਾ। ਧਰਤ ਧਵਲ ਦਏ ਸਹਾਰ, ਏਕਾ ਦਾਨ ਝੋਲੀ ਪਾਇੰਦਾ। ਦੂਸਰ ਵੇਖੇ ਖੇਲ ਮਹਾਨ, ਕਲਜੁਗ ਕੂੜਾ ਵੰਡ ਵੰਡਾਇੰਦਾ। ਧੁਰਦਰਗਾਹੀ ਖੋਲ੍ਹ ਦੁਕਾਨ, ਆਪਣੀ ਭਿਛਿਆ ਆਪੇ ਪਾਇੰਦਾ। ਸਾਚੇ ਮੰਦਰ ਬੈਠ ਮਕਾਨ, ਆਪ ਆਪਣੀ ਦਇਆ ਕਮਾਇੰਦਾ। ਲੇਖਾ ਚੁਕਾਏ ਗੋਪੀ ਕਾਹਨ, ਨਾਮ ਬੰਸਰੀ ਨਾ ਕੋਈ ਵਜਾਇੰਦਾ। ਗੀਤਾ ਪੜ੍ਹ ਪੜ੍ਹ ਸਰਬ ਸੁਨਾਣ, ਹਰਿ ਹਰਿ ਮੇਲ ਨਾ ਕੋਈ ਮਿਲਾਇੰਦਾ। ਪਤਿਤ ਪੁਨੀਤ ਸ੍ਰੀ ਭਗਵਾਨ, ਸ੍ਰਿਸ਼ਟ ਸਬਾਈ ਵੇਖ ਵਖਾਇੰਦਾ। ਕਲਜੁਗ ਬਾਲਾ ਹੋ ਜਵਾਨ, ਆਪ ਆਪਣਾ ਰੰਗ ਵਟਾਇੰਦਾ। ਜੂਠ ਝੂਠ ਕਰ ਪਰਧਾਨ, ਲੱਖ ਚੁਰਾਸੀ ਨਾਲ ਪ੍ਰਨਾਇੰਦਾ। ਖ਼ਾਲੀ ਦਿਸੇ ਜੀਵ ਨਿਧਾਨ, ਆਤਮ ਬ੍ਰਹਮ ਨਾ ਕੋਈ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੂਪ ਵਟਾਇੰਦਾ। ਰੂਪ ਅਨੂਪਾ ਹਰਿ ਕਰਤਾਰਾ, ਏਕਾ ਜੋਤ ਜਗਾਈਆ। ਜੁਗ ਜੁਗ ਖੇਲੇ ਖੇਲ ਅਪਾਰਾ, ਖੇਲਣਹਾਰ ਭੇਵ ਨਾ ਰਾਈਆ। ਆਦਿਨ ਅੰਤਾ ਏਕੰਕਾਰਾ, ਅਕਲ ਕਲਾ ਅਖਵਾਈਆ। ਕਲਜੁਗ ਤੇਰਾ ਵੇਖ ਅੰਧਿਆਰਾ, ਆਪ ਆਪਣਾ ਵੇਸ ਵਟਾਈਆ। ਗਿਆਨ ਨਾਮ ਕਰ ਉਜਿਆਰਾ, ਮਨ ਮਤ ਸਮਝਾਈਆ। ਬੁੱਧ ਬਬੇਕ ਏਕਾ ਧਾਰਾ, ਪੰਜ ਤਤ ਵਡਿਆਈਆ। ਸਤਿ ਸਰੂਪੀ ਖੇਲ ਨਿਆਰਾ, ਸਤਿ ਸਤਿ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬਿਧ ਰਖਾਈਆ। ਬੁੱਧੀ ਬਲ ਹਰਿ ਨਿਰੰਕਾਰ, ਏਕਾ ਏਕ ਕਰਾਇਆ। ਦੀਵਾ ਦੀਵਾ ਕਰ ਉਜਿਆਰ, ਬਾਤੀ ਬਾਤੀ ਮੇਲ ਮਿਲਾਇਆ। ਦਿਵਸ ਰੈਣ ਪ੍ਰਭਾਤੀ ਕਰ ਪਿਆਰ, ਏਕਾ ਰੰਗ ਰੰਗਾਇਆ। ਡੂੰਘੀ ਘਾਟੀ ਕਾਇਆ ਗਾਰ, ਉਚੇ ਟਿੱਲੇ ਫੜ ਬਹਾਇਆ। ਮਾਰੇ ਝਾਤੀ ਨਿਰਗੁਣ ਧਾਰ, ਆਤਮ ਤਾਕੀ ਆਪ ਖੁਲ੍ਹਾਇਆ। ਕਲਜੁਗ ਸਾਕੀ ਬਣ ਸੰਸਾਰ, ਨਾਮ ਪਿਆਲਾ ਹੱਥ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜ ਤਤ ਕਰੇ ਰੁਸ਼ਨਾਇਆ। ਪੰਜ ਤਤ ਬਾਲੀ ਬਾਲ, ਬੰਧਨ ਬੰਧ ਬੰਧਾਇੰਦਾ। ਖੇਲੇ ਖੇਲ ਗੁਰ ਗੋਪਾਲ, ਚੰਦਨ ਚੰਦ ਚੜ੍ਹਾਇੰਦਾ। ਆਪਣੇ ਫਲ ਲਾਏ ਡਾਲ, ਫਲ ਫੁਲਵਾੜੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਆਪ ਆਪਣੀ ਬੂਝ ਬੁਝਾਇੰਦਾ। ਆਪੇ ਬੂਝੇ ਕਰ ਵਿਚਾਰ, ਆਪਣੇ ਹੱਥ ਰੱਖੇ ਵਡਿਆਈਆ। ਮਾਤ ਪਿਤਾ ਘਰ ਸੁਤ ਦੁਲਾਰ, ਸੇਵਕ ਸੇਵਾ ਰਹੇ ਕਮਾਈਆ। ਸੀਰ ਪਿਆਇਆ ਕਰ ਪਿਆਰ, ਸਾਂਤਕ ਸਤਿ ਨਾ ਕੋਈ ਰਖਾਈਆ। ਤਨ ਕਰਾਇਆ ਜਗਤ ਸ਼ਿੰਗਾਰ, ਨਾਮ ਦੋਸ਼ਾਲਾ ਨਾ ਕੋਈ ਪਹਿਨਾਈਆ। ਨੈਣ ਵਖਾਇਆ ਜਗਤ ਦਰਬਾਰ, ਹਰਿ ਦਵਾਰ ਦਿਸ ਨਾ ਆਇਆ। ਬਾਲ ਅਵਸਥਾ ਹੋਈ ਪਾਰ, ਜਗਤ ਜਵਾਨੀ ਰੂਪ ਵਟਾਇਆ। ਵਿਦਵਾਨੀ ਨਾ ਲਿਖੇ ਕੋਈ ਲਿਖਾਰ, ਹਰਿ ਕਾ ਭੇਵ ਨਾ ਕੋਈ ਜਣਾਇਆ। ਬੁੱਧੀਮਾਨੀ ਭਰ ਭੰਡਾਰ, ਬੋਧ ਗਿਆਨ ਜਣਾਇਆ। ਇਕ ਗਿਆਨੀ ਏਕਾ ਧਾਰ, ਏਕਾ ਰਾਗ ਸੁਣਾਇਆ। ਚੌਦਾਂ ਭੂਮਿਕਾ ਪਾਵੇ ਸਾਰ, ਦਰ ਦਰਵੇਸ਼ਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਮਾਰਗ ਲਾਇਆ। ਜਗਤ ਬੁੱਧੀ ਮਾਇਆ ਮੋਹ, ਜਗਤ ਜੰਜਾਲ ਤੁੜਾਇਆ। ਆਪਣੀ ਜੋਤੀ ਆਪੇ ਛੋਹ, ਆਪਣਾ ਮੇਲ ਮਿਲਾਇਆ। ਆਪਣੇ ਮੰਦਰ ਆਪੇ ਅੱਗੇ
ਹੋ, ਆਪ ਆਪਣਾ ਰੂਪ ਦਰਸਾਇਆ। ਆਪਣਾ ਅੰਧੇਰੇ ਆਪੇ ਕਰੇ ਲੋ, ਅੰਧ ਅੰਧੇਰ ਆਪ ਮਿਟਾਇਆ। ਆਪਣੀ ਮੈਲ ਆਪੇ ਧੋ, ਆਪ ਆਪਣਾ ਵੇਖ ਵਖਾਇਆ। ਆਪਣਾ ਬੀਜ ਆਪੇ ਬੋ, ਆਪ ਆਪਣਾ ਫਲ ਲਗਾਇਆ। ਹਰਿ ਬਿਨ ਅਵਰ ਨਾ ਜਾਣੇ ਕੋ, ਸ੍ਰਿਸ਼ਟ ਸਬਾਈ ਭੇਵ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰਸ ਦਿਖਾਇਆ। ਬੁੱਧੀ ਬੁੱਧ ਬਬੇਕ ਇਕ ਕਰਾਈਆ। ਏਕਾ ਨੇਤਰ ਆਪਣੇ ਵੇਖ, ਏਕਾ ਬੂਝ ਬੁਝਾਈਆ। ਏਕਾ ਲਿਖਿਆ ਸੱਚਾ ਲੇਖ, ਵੇਦ ਵਿਆਸਾ ਗਿਆ ਸਮਝਾਈਆ। ਖੇਲੇ ਖੇਲ ਰਿਖੀ ਕੇਸ, ਖ਼ਾਕੀ ਖ਼ਾਕ ਖ਼ਾਕ ਰਮਾਈਆ। ਅਲੱਖ ਨਿਰੰਜਣ ਵੇਖੇ ਦਰ ਦਰਵੇਸ਼, ਧਾਮ ਭੂਮਕਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਜੋਤੀ ਜੋਤ ਜਗਾਈਆ। ਆਪਣੀ ਜੋਤੀ ਜੋਤ ਜਗਾ, ਮੰਤਰ ਨਾਮ ਦ੍ਰਿੜਾਇਆ। ਅੰਧ ਅੰਧੇਰਾ ਜਗਤ ਮਿਟਾ, ਪ੍ਰਕਾਸ਼ ਪ੍ਰਕਾਸ਼ ਸਮਾਇਆ। ਰੂਪ ਅਨੂਪ ਇਕ ਦਰਸਾ, ਨੇਤਰ ਨੈਣਾਂ ਤ੍ਰਿਖਾ ਬੁਝਾਇਆ। ਆਪਣਾ ਹਿੱਸਾ ਆਪ ਵੰਡਾ, ਏਕਾ ਹੁਕਮ ਸੁਣਾਇਆ। ਦਹਿ ਦਿਸ਼ਾ ਫੇਰੀ ਰਿਹਾ ਪਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਲੇਖ ਲਿਖਾਇਆ। ਸ਼ਬਦ ਮੰਤਰ ਨਾਮ ਗਿਆਨਾ, ਧੁਰ ਫ਼ੁਰਮਾਣਾ ਹਰਿ ਜਣਾਈਆ। ਏਕਾ ਅੱਖਰ ਵਡ ਵਿਦਵਾਨਾ, ਜੀਵਾਂ ਜੰਤਾਂ ਰਿਹਾ ਭੁਲਾਈਆ। ਏਕਾ ਤੀਰ ਇਕ ਨਿਸ਼ਾਨਾ, ਕੋਟਨ ਕੋਟ ਘਾਇਲ ਕਰਾਈਆ। ਏਕਾ ਰਾਜ ਇਕ ਰਾਜਾਨਾ, ਸ਼ਾਹ ਸੁਲਤਾਨ ਇਕ ਅਖਵਾਈਆ। ਏਕਾ ਭੂਪ ਇਕ ਮਿਹਰਬਾਨਾ, ਦੀਨਾਂ ਨਾਥ ਇਕ ਹੋ ਜਾਈਆ। ਏਕਾ ਗੋਪੀ ਏਕਾ ਕਾਹਨਾ, ਏਕਾ ਮੰਡਲ ਰਾਸ ਰਚਾਈਆ। ਏਕਾ ਖੇਲੇ ਖੇਲ ਦੋ ਜਹਾਨਾਂ, ਦੋ ਜਹਾਨਾਂ ਫੇਰਾ ਪਾਈਆ। ਏਕਾ ਦਾਤਾ ਗੁਣ ਨਿਧਾਨਾ, ਗੁਣਵੰਤਾ ਨਾਉਂ ਧਰਾਈਆ। ਏਕਾ ਏਕ ਵਿਖਾਏ ਪਦ ਨਿਰਬਾਣਾ, ਪਰਮ ਪੁਰਖ ਇਕ ਅਖਵਾਈਆ। ਏਕਾ ਏਕ ਵਿਖਾਏ ਸਚ ਟਿਕਾਣਾ, ਏਕਾ ਏਕ ਸ਼ਬਦ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗਿਆਨ ਬੋਧ ਵੱਡੀ ਵਡਿਆਈਆ। ਬੋਧ ਗਿਆਨ ਜਗਤ ਜੈਕਾਰਾ, ਹਰਿ ਹਰਿ ਆਪ ਲਗਾਇੰਦਾ। ਨਾਮ ਨਾਮਾ ਬਣ ਵਰਤਾਰਾ, ਨਰ ਨਰਾਇਣ ਵੇਸ ਵਟਾਇੰਦਾ। ਪੰਜ ਤਤ ਕਰ ਉਜਿਆਰਾ, ਧਰਤ ਧਵਲ ਸੁਹਾਇੰਦਾ। ਉਚੇ ਟਿੱਲੇ ਪਰਬਤ ਚੜ੍ਹ, ਜੰਗਲ ਜੂਹਾਂ ਫੇਰੀ ਪਾਇੰਦਾ। ਵਿਸ਼ਨੂ ਵੇਖੇ ਇਕ ਅਖਾੜਾ, ਸ਼ਿਵ ਸ਼ੰਕਰ ਨਾਮ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਪਾਰਬ੍ਰਹਮ ਅਖਵਾਇੰਦਾ। ਬ੍ਰਹਮ ਬ੍ਰਹਮ ਕਰ ਉਜਿਆਰ, ਪਾਰਬ੍ਰਹਮ ਵੱਡੀ ਵਡਿਆਈਆ। ਤ੍ਰੈ ਤ੍ਰੈ ਦੇਸਾਂ ਖੇਲ ਕਰਤਾਰ, ਤ੍ਰੈ ਤ੍ਰੈ ਲੋਕਾਂ ਖੇਲ ਨਾ ਰਾਈਆ। ਨਰ ਨਰੇਸ਼ ਸੱਚੀ ਸਰਕਾਰ, ਤਖ਼ਤ ਤਾਜ ਇਕ ਸੁਹਾਈਆ। ਸ੍ਰਿਸ਼ਟ ਸਬਾਈ ਕਰੇ ਖ਼ਬਰਦਾਰ, ਜੀਵਾਂ ਜੰਤਾਂ ਹੋਏ ਸਹਾਈਆ। ਬੁੱਧ ਬਬੇਕੀ ਅਪਰ ਅਪਾਰ, ਗਿਆਨ ਗੁਰ ਰਿਹਾ ਸਮਝਾਈਆ। ਸਾਚੀ ਟੇਕ ਹਰਿ ਨਿਰੰਕਾਰ, ਹਰਿ ਬਿਨ ਅਵਰ ਨਾ ਕੋਈ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸਿਖਿਆ ਆਪ ਪੜ੍ਹਾਈਆ। ਸਿਖ ਮਤ ਬੁੱਧ ਕਰ ਹਰਿ ਵਿਚਾਰ, ਆਪਣਾ ਆਪ ਦਰਸਾਇਆ। ਮਦਿਰਾ ਮਾਸ ਤਜ ਅਹਾਰ, ਹਰਿ ਹਰਿ ਵਿਚ ਟਿਕਾਇਆ। ਗ਼ਰੀਬ ਨਿਮਾਣੇ ਪਾਵੇ ਸਾਰ, ਅਨਾਥ ਅਨਾਥਾਂ ਮੇਲ ਮਿਲਾਇਆ। ਨਾਮ ਸੁਨੇਹੁੜਾ ਅਪਰ ਅਪਾਰ, ਸਗਲਾ ਸਾਥਾ ਆਪ ਉਪਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇਆ। ਆਦਿ ਖੇਲ ਕਲਜੁਗ ਰੂਪ, ਹਰਿ ਹਰਿ ਹਰਿ ਵਡਿਆਈਆ। ਬੋਧ ਬੋਧਾ ਸਤਿ
ਸਰੂਪ, ਸਤਿ ਪੁਰਖ ਭੇਵ ਨਾ ਰਾਈਆ। ਮਿਟੇ ਅੰਧੇਰ ਅੰਧ ਕੂਪ, ਮੇਟੇ ਰੈਣ ਅੰਧੇਰੀ ਛਾਈਆ। ਆਪਣਾ ਪੰਘੂੜਾ ਆਪੇ ਝੂਟ, ਕਰੇ ਦਰਸ ਬੇਪਰਵਾਹੀਆ। ਕਲਜੁਗ ਅੰਤਮ ਚੁੱਕੇ ਲਹਿਣਾ ਦੇਣਾ ਜੂਠ ਝੂਠ, ਵਿਕਾਰ ਹੰਕਾਰ ਰਹਿਣ ਨਾ ਪਾਈਆ। ਅਬਿਨਾਸ਼ੀ ਕਰਤਾ ਆਪੇ ਆਏ ਤੁਠ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਲੱਖ ਚੁਰਾਸੀ ਤ੍ਰੈਗੁਣ ਮਾਇਆ ਲਏ ਲੁੱਟ, ਪੰਚ ਵਿਕਾਰਾ ਰਹਿਣ ਨਾ ਪਾਈਆ। ਗੁਰਮੁਖਾਂ ਅੰਮ੍ਰਿਤ ਆਤਮ ਦੇਵੇ ਏਕਾ ਘੁੱਟ, ਜਗਤ ਤ੍ਰਿਸ਼ਨਾ ਭੁੱਖ ਗਵਾਈਆ। ਹਰਿਜਨ ਆਵਣ ਜਾਵਣ ਜਾਏ ਛੁੱਟ, ਲੱਖ ਚੁਰਾਸੀ ਫੰਦ ਕਟਾਈਆ। ਕਲਜੁਗ ਕੂੜ ਕੁੜਿਆਰਾ ਲੋਕਮਾਤ ਦੀ ਗੋਦੀ ਵਿਚੋਂ ਕੱਢੇ ਕੁੱਟ, ਨਾਮ ਖੰਡਾ ਹੱਥ ਉਠਾਈਆ। ਲਹਿਣਾ ਦੇਣਾ ਚੁਕਾਏ ਪੂਜਾ ਪਾਠ, ਪੰਜ ਤਤ ਨਾਮ ਰੱਤ ਇਕ ਸੁਹਾਈਆ। ਸ਼ਬਦੀ ਸ਼ਬਦ ਰਖਾਏ ਸਾਚਾ ਸੁੱਤ, ਲੋਆਂ ਪੁਰੀਆਂ ਆਪ ਵਡਿਆਈਆ। ਆਪੇ ਬਹੇ ਲੱਖ ਚੁਰਾਸੀ ਵਿਚੋਂ ਲੁਕ, ਦਿਸ ਕਿਸੇ ਨਾ ਆਈਆ। ਆਪਣਾ ਆਪ ਆਪਣੀ ਚੁੱਕ ਲਏ ਕੁੱਖ, ਮਾਤ ਪਿਤ ਨਾ ਕੋਈ ਅਖਵਾਈਆ। ਨਾਤਾ ਰੱਖੇ ਮਾਨਸ ਮਾਨੁਖ, ਅੰਦਰ ਵਸੇ ਬੇਪਰਵਾਹੀਆ। ਆਦਿ ਅੰਤ ਨਾ ਹਰਿਆ ਨਾ ਜਾਏ ਸੁੱਕ, ਏਕਾ ਰੰਗ ਰਹੇ, ਹਰਿ ਹਰਿ ਸੱਚਾ ਮਾਹੀਆ। ਗੁਰਸਿਖ ਸੱਜਣ ਮੀਤ ਮੁਰਾਰ ਹਰਿਜਨ ਭਗਤ ਸੁਹੇਲੇ ਆਪਣੀ ਗੋਦੀ ਲਏ ਚੁੱਕ, ਜਗਤ ਗਿਆਨ ਨਾ ਕੋਈ ਵਡਿਆਈਆ। ਆਪਣਾ ਭਾਣਾ ਸਾਚਾ ਰਾਣਾ ਆਪੇ ਵੇਖੇ ਲੋਕਮਾਤ ਨਾ ਜਾਏ ਰੁਕ, ਨਾ ਕੋਈ ਮੇਟ ਮਿਟਾਈਆ। ਮਨਮਤ ਸ੍ਰਿਸ਼ਟ ਸਬਾਈ ਮੁਖ ਪਾਏ ਥੁੱਕ, ਜੋ ਜਨ ਹਰਿ ਹਰਿ ਗਏ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਕਰੇ ਉਜਲ ਮੁੱਖ, ਜਗਤ ਚਿੰਨ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਨਿਰਗੁਣ ਨਿਰਗੁਣ ਧਾਰ, ਸਰਗੁਣ ਸਰਗੁਣ ਸਰਗੁਣ ਧਾਰ ਕਰ ਪਿਆਰ, ਅੱਧਵਿਚਕਾਰੇ ਬੈਠਾ ਡੇਰਾ ਲਾਈਆ।