ਪੁਸਤਕਾਲਾਭਾਗ ੭

੨੧ ਕੱਤਕ ੨੦੧੫ ਬਿਕ੍ਰਮੀ ਟੋਪਨ ਰਾਮ ਦੇ ਘਰ ਕਿਰਕੀ ਪੂਨਾ

ਸੰਗਮ ਤੀਰਥ ਤੱਟ ਕਿਨਾਰ, ਸਾਗਰ ਧਰਨੀ ਧਰਤ ਸੁਹਾਇਆ। ਅਲੱਖ ਅਗੋਚਰ ਅਗੰਮ ਅਪਾਰ, ਬੇਅੰਤ ਬੇਅੰਤ ਹਰਿ ਹਰਿ ਰਘੁਰਾਇਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਆਦਿ ਨਿਰੰਜਣ ਵੇਸ ਵਟਾਇਆ। ਹਰੀ ਹਰਿ ਜੋਤ ਉਜਿਆਰ, ਆਦਿ ਪੁਰਖ ਅਖਵਾਇਆ। ਲੋਆਂ ਪੁਰੀਆਂ ਪਸਰ ਪਸਾਰ, ਮਾਤ ਪਤਾਲ ਅਕਾਸ਼ ਵੇਖ ਵਖਾਇਆ। ਅੰਡਜ ਜੇਰਜ ਉਤਭੁਜ ਸੇਤਜ ਪਾਏ ਸਾਰ, ਚੌਦਾਂ ਹੱਟ ਵੇਖ ਵਖਾਇਆ। ਸਾਗਰ ਸਿੰਧ ਰੂਪ ਕਰਤਾਰ, ਅਨਭਵ ਰੂਪ ਦ੍ਰਿਸ਼ਟਾਇਆ। ਜੋਤੀ ਜੋਤ ਕਰ ਉਜਿਆਰ, ਤ੍ਰੈ ਭਵਨ ਵੇਖ ਵਖਾਇਆ। ਮੂਰਤ ਅਕਾਲ ਏਕੰਕਾਰ ਅਕਲ ਕਲ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਂ ਖੰਡ ਵੇਖ ਵਖਾਇਆ। ਨੌਂ ਖੰਡ ਸਾਗਰ ਸਤਿ, ਸਤਿ ਸਤਿ ਅਖਵਾਇੰਦਾ। ਇੰਡ ਪਿੰਡ ਬ੍ਰਹਿਮੰਡ ਖੰਡ, ਨਿਰਗੁਣ ਵੰਡ ਵੰਡਾਇੰਦਾ। ਵੇਖੇ ਰੰਗ ਹਰਿ ਬ੍ਰਹਿਮੰਡ, ਪਾਰਬ੍ਰਹਮ ਭੇਵ ਛੁਪਾਇੰਦਾ। ਆਦਿ ਜੁਗਾਦਿ ਆਪਣੀ ਵੰਡ, ਆਪਣੇ ਹੱਥ ਰਖਾਇੰਦਾ। ਲੱਖ ਚੁਰਾਸੀ ਨੰਗੀ ਕੰਡ, ਸਮਰਥ ਹੱਥ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਅਬਿਨਾਸ਼ੀ ਕਰਤਾ, ਏਕੰਕਾਰਾ ਵੇਸ ਵਟਾਇੰਦਾ। ਏਕੰਕਾਰਾ ਅਕਾਲ ਮੂਰਤ, ਨੂਰੋ ਨੂਰ ਸਮਾਇਆ। ਅਜੂਨੀ ਰਹਿਤ ਨਾਦ ਤੂਰਤ, ਨਾਮ ਨਾਦ ਵਜਾਇਆ। ਅਬਿਨਾਸ਼ੀ ਕਰਤਾ ਸਾਚੀ ਸੂਰਤ, ਏਕਾ ਤਤ ਵਖਾਇਆ। ਆਪੇ ਵਸੇ ਨੇੜੇ ਦੂਰਤ, ਨੇੜਾ ਦੂਰ ਨਾ ਕੋਈ ਜਣਾਇਆ। ਸਦਾ ਸੁਹੇਲਾ ਹਾਜ਼ਰ ਹਜ਼ੂਰਤ, ਹਰਿ ਹਿਰਦੇ ਡੇਰਾ ਲਾਇਆ। ਹਰਿਜਨ ਆਸਾ ਮਨਸਾ ਪੂਰਤ, ਮਨਮੁਖਾਂ ਦਏ ਸਜਾਇਆ। ਨਾਤਾ ਤੋੜੇ ਕੂੜੋ ਕੂੜਤ, ਕਾਇਆ ਗੜ੍ਹ ਸੁਹਾਇਆ। ਬਖ਼ਸ਼ਣਹਾਰਾ ਚਰਨ ਧੂੜਤ, ਮਸਤਕ ਟਿੱਕਾ ਤਿਲਕ ਲਗਾਇਆ। ਚਤੁਰ ਸੁਘੜ ਬਣਾਏ ਮੂਰਖ ਮੂੜਤ, ਆਪ ਆਪਣਾ ਰੂਪ ਦਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰ ਕਰ ਪਸਾਰ, ਅਬਿਨਾਸ਼ੀ ਕਰਤਾ ਏਕਾ ਧਾਰ, ਏਕਾ ਰੰਗ ਰੰਗਾਇਆ। ਰੰਗ ਰੰਗੀਲਾ ਏਕੰਕਾਰ, ਏਕਾ ਰੂਪ ਦਰਸਾਇੰਦਾ। ਆਦਿ ਨ ਅੰਤਾ ਲਏ ਅਵਤਾਰ, ਜੁਗ ਜੁਗ ਵੇਸ ਵਟਾਇੰਦਾ। ਧਰਨੀ ਧਰਤ ਦਏ ਸਹਾਰ, ਅਕਾਸ਼ ਪ੍ਰਕਾਸ਼ ਟਿਕਾਇੰਦਾ। ਆਪੇ ਵਸੇ ਸਭ ਤੋਂ ਬਾਹਰ, ਲੱਖ ਚੁਰਾਸੀ ਦਿਸ ਨਾ ਆਇੰਦਾ। ਨਾਮ ਖੰਡਾ ਤੇਜ ਕਟਾਰ, ਸਮਰਥ ਹੱਥ ਉਠਾਇੰਦਾ। ਖੰਡਾ ਤੀਰ ਅਪਰ ਅਪਾਰ, ਜੀਵ ਜੰਤ ਨਾ ਭਾਰ ਚੁਕਾਇੰਦਾ। ਅਗੰਮ ਅਗੰਮੜਾ ਭੇਵ ਨਿਆਰ, ਨਾੜ ਚੰਮੜਾ ਨਾ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਸਤਰ ਏਕਾ ਬਾਣ, ਬ੍ਰਹਿਮੰਡ ਖੰਡ ਵੇਖੇ ਮਾਰ ਧਿਆਨ,

ਏਕਾ ਰਾਹ ਤਕਾਇੰਦਾ। ਨਾਮ ਧਨੁਖ ਸ਼ਬਦ ਚਿੱਲਾ ਰਸਨ ਕਮਾਨ, ਨਾਮ ਨਾਮੇ ਉਠਾਈਆ। ਪਾਰਬ੍ਰਹਮ ਜੋਧਾ ਸੂਰਬੀਰ ਬਲੀ ਬਲਵਾਨ, ਰਾਮ ਰਾਮਾ ਵੇਖ ਵਖਾਈਆ। ਸ੍ਰਿਸ਼ਟ ਸਬਾਈ ਸਾਚਾ ਕਾਹਨ, ਅਕਾਲ ਮੂਰਤ ਇਕ ਦਰਸਾਈਆ। ਹਰਿਜਨ ਸਾਚੇ ਲਏ ਪਛਾਣ, ਆਦਿ ਅੰਤ ਵੱਡੀ ਵਡਿਆਈਆ। ਆਤਮ ਜੋਤੀ ਬ੍ਰਹਮ ਗਿਆਨ, ਏਕਾ ਬੂਝ ਬੁਝਾਈਆ। ਅੰਮ੍ਰਿਤ ਆਤਮ ਪੀਣ ਖਾਣ, ਤ੍ਰਿਸ਼ਨਾ ਭੁੱਖ ਗਵਾਈਆ। ਨੇਤਰ ਲੋਚਣ ਨੈਣ ਦਰਸ ਮਹਾਨ, ਸਾਂਤਕ ਸਤਿ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਸਾਚਾ ਘਰ, ਘਰ ਮੰਦਰ ਕਾਇਆ ਅੰਦਰ ਆਤਮ ਸੇਜਾ ਸ਼ਬਦ ਸਿੰਘਾਸਣ ਪੁਰਖ ਅਬਿਨਾਸ਼ਣ, ਨਿਰੰਕਾਰ ਧਾਰ ਏਕੰਕਾਰ ਬੈਠਾ ਆਸਣ ਲਾਈਆ। ਨਿਰਗੁਣ ਰੂਪ ਆਦਿ ਨਿਰੰਕਾਰ, ਆਦਿ ਜੁਗਾਦਿ ਸਮਾਇਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਭੇਵ ਕੋਈ ਨਾ ਰਾਇਆ। ਇਕ ਇਕੱਲਾ ਏਕੰਕਾਰ, ਅਕਲ ਕਲਾ ਅਖਵਾਇਆ। ਜੋਤੀ ਨੂਰ ਕਰ ਉਜਿਆਰ, ਨੂਰੋ ਨੂਰ ਡਗਮਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾਇਆ। ਆਦਿ ਪੁਰਖ ਹਰਿ ਕਰਤਾਰਾ, ਏਕਾ ਏਕੰਕਾਰਿਆ। ਆਦਿ ਜੁਗਾਦੀ ਲਏ ਅਵਤਾਰਾ, ਕਰੇ ਪਸਰ ਪਸਾਰਿਆ। ਏਕਾ ਸ਼ਬਦ ਇਕ ਜੈਕਾਰਾ, ਏਕਾ ਨਾਅਰਾ ਲਾ ਲਿਆ। ਆਪੇ ਵੇਖੇ ਵੇਖਣਹਾਰਾ, ਦੂਸਰ ਕੋਈ ਦਿਸ ਨਾ ਆ ਰਿਹਾ। ਪਾਰਬ੍ਰਹਮ ਬ੍ਰਹਮ ਗੁਰ ਅਵਤਾਰਾ, ਆਪ ਆਪਣਾ ਨਾਉਂ ਧਰਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਪ ਅਖਵਾ ਰਿਹਾ। ਆਦਿ ਪੁਰਖ ਆਦਿ ਨਿਰੰਜਣ, ਹਰਿ ਹਰਿ ਆਪ ਅਖਵਾਇੰਦਾ। ਆਪ ਆਪਣਾ ਸਾਚਾ ਸੱਜਣ, ਆਪ ਆਪਣਾ ਸੰਗ ਨਿਭਾਇੰਦਾ। ਆਪ ਆਪਣਾ ਪਰਦਾ ਕੱਜਣ, ਆਪ ਆਪਣਾ ਵੇਖ ਵਖਾਇੰਦਾ। ਆਪ ਆਪਣਾ ਕਰੇ ਮਜਨ, ਆਪ ਆਪਣੀ ਮੈਲ ਗਵਾਇੰਦਾ। ਆਪ ਆਪਣਾ ਚਲਾਏ ਜਹਾਜ਼ਨ, ਆਪ ਆਪਣਾ ਵੇਖ ਵਖਾਇੰਦਾ। ਆਪ ਆਪਣਾ ਰਚਿਆ ਕਾਜਨ, ਲੇਖਾ ਲਿਖਤ ਨਾ ਕੋਈ ਮਿਟਾਇੰਦਾ। ਆਪ ਆਪਣਾ ਰਾਜ ਰਾਜਨ, ਸ਼ਾਹ ਸੁਲਤਾਨ ਆਪ ਅਖਵਾਇੰਦਾ। ਆਪ ਆਪਣਾ ਗ਼ਰੀਬ ਨਿਵਾਜਨ, ਆਪ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਲਾਇੰਦਾ। ਇਕ ਇਕੱਲਾ ਏਕੰਕਾਰ, ਅਕਲ ਕਲਾ ਅਖਵਾਇਆ। ਪੁਰਖ ਅਗੰਮ ਅਗੰਮੜੀ ਕਾਰ, ਭੇਵ ਕੋਈ ਨਾ ਰਾਇਆ। ਹੱਡ ਮਾਸ ਨਾੜੀ ਚਮੜਾ ਨਾ ਕੋਈ ਅਕਾਰ, ਰਕਤ ਬੂੰਦ ਨਾ ਕੋਈ ਉਪਾਇਆ। ਮਾਤ ਪਿਤ ਭੈਣ ਭਾਈ ਨਾ ਕੋਈ ਵਿਚਾਰ, ਸਾਕ ਸੱਜਣ ਨਾ ਕੋਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਅਬਿਨਾਸ਼ੀ ਕਰਤਾ, ਆਪ ਆਪਣਾ ਨਾਉਂ ਧਰਾਇਆ। ਅਬਿਨਾਸ਼ੀ ਕਰਤਾ ਹਰਿ ਗੋਪਾਲ, ਏਕਾ ਏਕ ਅਖਵਾਇੰਦਾ। ਦੀਨਾਂ ਬੰਧਪ ਦੀਨ ਦਿਆਲ, ਦਇਆਨਿਧ ਨਾਮ ਧਰਾਇੰਦਾ। ਜੁਗ ਜੁਗ ਚਲੇ ਅਵੱਲੜੀ ਚਾਲ, ਭੇਵ ਕੋਇ ਨਾ ਪਾਇੰਦਾ। ਦੀਪਕ ਜੋਤੀ ਆਪ ਆਪਣਾ ਬਾਲ, ਆਪਣਾ ਮੁਖ ਵਖਾਇੰਦਾ। ਥਿਰ ਘਰ ਬੈਠ ਸੱਚੀ ਧਰਮਸਾਲ, ਘਰ ਸਾਚਾ ਇਕ ਸੁਹਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬਣਤ ਬਣਾਇੰਦਾ। ਆਪਣੀ ਬਣਤ ਹਰਿ ਬਨਵਾਰੀ, ਆਪੇ ਆਪ ਬਣਾਇੰਦਾ। ਨਿਰਗੁਣ ਜੋਤ ਕਰ ਉਜਿਆਰੀ, ਦੀਪਕ ਇਕ ਜਗਾਇੰਦਾ। ਅਟੱਲ ਮਹੱਲ ਉਚ ਅਟਾਰੀ, ਸਚ ਸਿੰਘਾਸਣ ਡੇਰਾ ਲਾਇੰਦਾ। ਪ੍ਰਭ ਅਬਿਨਾਸ਼ੀ ਖੇਲ ਨਿਆਰੀ, ਆਪ ਆਪਣੀ ਕਿਰਤ ਕਮਾਇੰਦਾ। ਜੋਧਾ ਸੂਰਬੀਰ ਬਲਕਾਰੀ, ਸ਼ਾਹ ਸੁਲਤਾਨਾ

ਆਪ ਅਖਵਾਇੰਦਾ। ਏਕਾ ਖੰਡਾ ਤੇਜ਼ ਕਟਾਰੀ, ਆਪ ਆਪਣੇ ਹੱਥ ਉਠਾਇੰਦਾ। ਲੋਆਂ ਪੁਰੀਆਂ ਪਾਵੇ ਸਾਰੀ, ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਵੇਖ ਵਖਾਇੰਦਾ। ਆਵੇ ਜਾਵੇ ਵਾਰੋ ਵਾਰੀ, ਜੁਗ ਜੁਗ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਨਾਉਂ ਧਰਾਇੰਦਾ। ਆਦਿ ਪੁਰਖ ਪੁਰਖ ਬਿਧਾਤਾ, ਏਕਾ ਏਕ ਅਖਵਾਇਆ। ਉਤਮ ਰੱਖੇ ਆਪਣੀ ਜ਼ਾਤਾ, ਵਰਨ ਬਰਨ ਨਾ ਕੋਈ ਜਣਾਇਆ। ਨਾ ਕੋਈ ਪਿਤਾ ਨਾ ਕੋਈ ਮਾਤਾ, ਬਾਲਕ ਗੋਦ ਨਾ ਕੋਈ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਨੂਰ ਕਰੇ ਰੁਸ਼ਨਾਇਆ। ਆਪਣਾ ਨੂਰ ਆਪ ਉਪਾ, ਆਪਣੀ ਕਲ ਵਰਤਾਈਆ। ਆਪਣੀ ਜੋਤੀ ਆਪ ਜਗਾ, ਆਪੇ ਵੇਖ ਵਖਾਈਆ। ਆਪਣੇ ਮੰਦਰ ਆਪ ਟਿਕਾ, ਆਪੇ ਵੇਖੇ ਬੇਪਰਵਾਹੀਆ। ਆਪਣਾ ਸਗਨ ਆਪ ਮਨਾ, ਆਪਣਾ ਗੀਤ ਆਪੇ ਗਾਈਆ। ਆਪਣੀ ਰੰਗਨ ਆਪ ਰੰਗਾ, ਆਪਣਾ ਰੰਗ ਰੰਗਾਈਆ। ਆਪਣੀ ਮੰਗ ਆਪ ਮੰਗਾ, ਆਪਣੀ ਝੋਲੀ ਅੱਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਰੇ ਕੁੜਮਾਈਆ। ਆਪੇ ਜੋਤੀ ਨੂਰ ਧਰ, ਆਪੇ ਕਰਮ ਕਮਾਇਆ। ਆਪ ਆਪਣਾ ਲਿਆ ਵਰ, ਆਪ ਆਪਣਾ ਘਰ ਸੁਹਾਇਆ। ਆਪ ਅਪਣੀ ਧਰਨੀ ਲਿਆ ਧਰ, ਆਪ ਆਪਣਾ ਦਰ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਮੇਲ ਮਿਲਾਇਆ। ਆਪਣਾ ਮੇਲ ਆਪੇ ਮੇਲ, ਆਪੇ ਮੇਲ ਮਿਲਾਈਆ। ਆਪ ਆਪਣਾ ਖੇਲੇ ਖੇਲ, ਅਚਰਜ ਖੇਲ ਖਲਾਈਆ। ਆਪ ਆਪਣਾ ਸੱਜਣ ਸੁਹੇਲ, ਆਪ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬਣਤ ਬਣਾਈਆ। ਆਪ ਆਪਣੀ ਬਣਤ ਬਣਾ, ਆਪਣਾ ਅੰਗ ਕਟਾਇਆ। ਜੋਤੀ ਜੋਤ ਜੋਤ ਜਗਾ, ਜੋਤੀ ਜੋਤ ਰੁਸ਼ਨਾਇਆ। ਵਰਨ ਗੋਤੀ ਨਾ ਲਿਆ ਉਪਾ, ਰੂਪ ਰੰਗ ਨਾ ਕੋਈ ਜਣਾਇਆ। ਮਹਿਮਾ ਅਗਣਤ ਗਣਾ, ਬੇਅੰਤ ਬੇਪਰਵਾਹਿਆ। ਏਕੰਕਾਰਾ ਗਿਆ ਸਮਾ, ਨਿਰਗੁਣ ਸਰਗੁਣ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਦਰਸਾਇਆ। ਜੋਤੀ ਜੋਤ ਹਰਿ ਜਗਾ, ਆਪਣੀ ਕਲ ਵਰਤਾਈਆ। ਆਪਣੀ ਵਸਤ ਆਪੇ ਪਾ, ਆਪੇ ਦਏ ਵਡਿਆਈਆ। ਆਪਣੀ ਸ਼ਕਤ ਆਪ ਭਰਾ, ਆਦਿ ਸ਼ਕਤ ਨਾਉਂ ਧਰਾਈਆ। ਆਪਣੀ ਥਿਤ ਆਪ ਸੁਹਾ, ਆਪੇ ਵੇਖ ਵਖਾਈਆ। ਨਿਤ ਨਵਿਤ ਖੇਲ ਖਿਲਾ, ਜੁਗ ਜੁਗ ਵੱਡੀ ਵਡਿਆਈਆ। ਆਦਿ ਜੁਗਾਦੀ ਭੇਸ ਵਟਾ, ਥਿਰ ਘਰ ਬੈਠਾ ਬੇਪਰਵਾਹੀਆ। ਸ਼ਬਦ ਅਨਾਦੀ ਸੁਤ ਉਪਾ, ਏਕਾ ਨਾਉਂ ਧਰਾਈਆ। ਆਪਣੇ ਦਰ ਆਪ ਬਹਾ, ਆਪਣੀ ਖੋਜ ਆਪ ਖੁਜਾ, ਪਾਰਬ੍ਰਹਮ ਵੱਡੀ ਵਡਿਆਈਆ। ਏਕਾ ਰਾਗੀ ਰਾਗ ਸੁਣਾ, ਏਕਾ ਤਾਲ ਵਜਾਈਆ। ਦੂਜਾ ਥਿਰ ਘਰ ਡੇਰਾ ਲਿਆ ਲਾ, ਦੂਸਰ ਦਰ ਨਾ ਕੋਈ ਸੁਹਾਈਆ। ਸ਼ਬਦ ਸਿੰਘਾਸਣ ਲਿਆ ਸਜਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਪਾਰਬ੍ਰਹਮ ਬੈਠਾ ਸ਼ਹਿਨਸ਼ਾਹ, ਰਾਮ ਰਾਮਾ ਰੂਪ ਅਖਵਾਈਆ। ਆਪਣਾ ਮਤਾ ਆਪ ਪਕਾ, ਆਪੇ ਦਏ ਸਲਾਹੀਆ। ਸਾਚਾ ਸੁਤ ਦਰ ਬੁਲਾ, ਦਰ ਦਰਬਾਨ ਵਖਾਈਆ। ਇਕ ਇਕੱਲਾ ਸੱਜਣ ਸੁਹੇਲਾ ਰਿਹਾ ਸੁਣਾ, ਭੁੱਲ ਰਹੇ ਨਾ ਰਾਈਆ। ਲੋਆਂ ਪੁਰੀਆਂ ਰਚਨ ਰਚਾ, ਬ੍ਰਹਿਮੰਡ ਖੰਡ ਡੇਰਾ ਲਾਈਆ। ਗਗਨ ਪਾਤਾਲਾਂ ਵੇਖ ਵਖਾ, ਰਵ ਸਸ ਕਰੇ ਰੁਸ਼ਨਾਈਆ। ਤ੍ਰੈਗੁਣ ਤਤ ਝੋਲੀ ਪਾ, ਏਕਾ ਮਾਰਗ ਵਖਾਈਆ। ਕਵਲ ਕਵਲੀ ਆਪ ਉਲਟਾ ਨਾਭੀ ਫੂਲ ਫੁਲਾਈਆ। ਨਿਰਗੁਣ ਸਰਗੁਣ ਵੇਸ ਵਟਾ, ਪੰਜ

ਤਤ ਕਰੇ ਕੁੜਮਾਈਆ। ਮਨ ਮਤ ਬੁੱਧ ਵਿਚ ਟਿਕਾ, ਦਿਸ ਕਿਸੇ ਨਾ ਆਈਆ। ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਦਏ ਸਜਾ, ਰਕਤ ਬੂੰਦ ਉਪਾਈਆ। ਨੌਂ ਦਵਾਰੇ ਦਏ ਲਗਾ, ਬੰਕ ਦਵਾਰਾ ਇਕ ਵਖਾਈਆ। ਬਜ਼ਰ ਕਪਾਟੀ ਪਰਦਾ ਪਾ, ਬੈਠਾ ਮੁਖ ਛੁਪਾਈਆ। ਢੋਲ ਮਰਦੰਗਾ ਇਕ ਰਖਾ, ਅਨਹਦ ਰਿਹਾ ਵਜਾਈਆ। ਆਤਮ ਬੈਠਾ ਬੇਪਰਵਾਹ, ਭੇਵ ਨਾ ਜਾਣੇ ਕੋਈ ਰਾਈਆ। ਦਸਮ ਦਵਾਰੀ ਮਹੱਲ ਸੁਹਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਈਆ। ਪੰਜ ਕਰ ਪਿਆਰਾ, ਆਪਣਾ ਆਪ ਉਪਾਇਆ। ਸ਼ਬਦੀ ਸ਼ਬਦ ਸੁਤ ਦੁਲਾਰਾ, ਸ਼ਬਦ ਸ਼ਬਦੀ ਧੁਨ ਉਪਜਾਇਆ। ਸੁਣੇ ਸੁਣਾਏ ਸੁਨਣੇਹਾਰ, ਦੂਸਰ ਕੋਇ ਨਾ ਸੰਗ ਰਖਾਇਆ। ਇਕ ਇਕੱਲਾ ਏਕੰਕਾਰ, ਅਕਲ ਕਲਾ ਅਖਵਾਇਆ। ਰੂਪ ਅਗੰਮ ਅਗੰਮੜੀ ਕਾਰ, ਭੇਵ ਅਭੇਦ ਛੁਪਾਇਆ। ਰੰਗ ਮਹੱਲ ਅਟੱਲ ਉਚ ਮੁਨਾਰ, ਬੈਠਾ ਡੇਰਾ ਲਾਇਆ। ਪਾਰਬ੍ਰਹਮ ਲਏ ਉਭਾਰ, ਬ੍ਰਹਮ ਬ੍ਰਹਮ ਨਾਉਂ ਧਰਾਇਆ। ਬ੍ਰਹਮ ਬ੍ਰਹਮ ਕਰ ਵਿਚਾਰ, ਪਾਰਬ੍ਰਹਮ ਵੇਖ ਵਖਾਇਆ। ਪਾਰਬ੍ਰਹਮ ਖੇਲ ਅਪਰ ਅਪਾਰ, ਬ੍ਰਹਮ ਬ੍ਰਹਮ ਭੇਵ ਖੁਲ੍ਹਾਇਆ। ਬ੍ਰਹਮ ਬ੍ਰਹਮ ਨੇਤਰ ਨੈਣ ਉਘਾੜ, ਲੋਚਣ ਨੈਣ ਦਰਸ਼ਨ ਪਾਇਆ। ਪਾਰਬ੍ਰਹਮ ਵੇਖ ਵਖਾਏ ਇਕ ਅਖਾੜ, ਹਰਿ ਹਰਿ ਸਾਚਾ ਮੰਗਲ ਗਾਇਆ। ਬ੍ਰਹਮ ਬ੍ਰਹਮ ਨੇਤਰ ਰੋਵੇ ਜ਼ਾਰੋ ਜ਼ਾਰ, ਰੋ ਰੋ ਅੱਗੇ ਸੀਸ ਝੁਕਾਇਆ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਆਪ ਆਪਣੀ ਦਇਆ ਕਮਾਇਆ। ਦੋਹਾਂ ਵਿਚੋਲਾ ਅਪਰ ਅਪਾਰ, ਹਰਿ ਸ਼ਬਦੀ ਮੇਲ ਮਿਲਾਇਆ। ਹਰਿ ਕਾ ਸ਼ਬਦ ਹਰਿ ਜੈਕਾਰ, ਲੋਆਂ ਪੁਰੀਆਂ ਦਏ ਸੁਹਾਇਆ। ਬ੍ਰਹਮਾ ਵੇਤਾ ਕਰ ਖਵਾਰ, ਆਪ ਅਪਣੀ ਬੂਝ ਬੁਝਾਇਆ। ਚਾਰੋਂ ਕੁੰਟ ਪਾਵੇ ਸਾਰ, ਚਾਰੇ ਮੁਖ ਖੁਲ੍ਹਾਇਆ। ਵਜਾਏ ਡੰਕ ਅਪਰ ਅਪਾਰ, ਅਨੰਦ ਮੰਗਲ ਏਕਾ ਗਾਇਆ। ਊਚ ਅਗੰਮ ਅਪਾਰ ਪਰਵਰਦਿਗਾਰ, ਮਹੱਲ ਅਟੱਲ ਇਕ ਸੁਹਾਇਆ। ਨਿਰਗੁਣ ਜੋਤੀ ਕਰ ਉਜਿਆਰ, ਦੀਵਾ ਬਾਤੀ ਇਕ ਜਗਾਇਆ। ਖੇਲੇ ਖੇਲ ਅਪਰ ਅਪਾਰ, ਵੇਖਣਹਾਰ ਦਿਸ ਨਾ ਆਇਆ। ਸ਼ਬਦੀ ਧੁਨ ਅਪਰ ਅਪਾਰ, ਅਨਹਦ ਸਾਚੀ ਸੇਵ ਕਮਾਇਆ। ਕੰਦਰ ਡੂੰਘੀ ਨਾ ਪਾਇਨ ਸਾਰ, ਬਹੱਤਰ ਤਲਵਾੜਾ ਨਾ ਕੋਈ ਗਾਇਆ। ਗਾਵਤ ਗਾਏ ਨਾ ਕੋਈ ਸੰਸਾਰ, ਰਸਨਾ ਜਿਹਵਾ ਨਾ ਕੋਈ ਹਿਲਾਇਆ। ਬੱਤੀ ਦੰਦ ਨਾ ਕੋਈ ਅਕਾਰ, ਮੁਖ ਗੁੰਗ ਨਾ ਕੋਈ ਦਿਸਾਇਆ। ਪਾਰਬ੍ਰਹਮ ਕਰਤਾ ਕਰਨੇਹਾਰ, ਆਦਿ ਜੁਗਾਦਿ ਇਕ ਅਖਵਾਇਆ। ਪੂਰਨ ਬ੍ਰਹਮ ਹਰਿ ਵਿਚਾਰ, ਬ੍ਰਹਮ ਏਹ ਸਮਝਾਇਆ। ਸ਼ਬਦ ਸ਼ਬਦੀ ਸਚ ਦੁਲਾਰ, ਸਾਚਾ ਮਾਰਗ ਲਾਇਆ। ਏਕਾ ਸ਼ਬਦ ਨਾਮ ਆਧਾਰ, ਦੂਸਰ ਓਟ ਨਾ ਕੋਈ ਤਕਾਇਆ । ਸ੍ਰਿਸ਼ਟ ਸਬਾਈ ਬੰਨੇ ਧਾਰ, ਮਾਤ ਪਤਾਲ ਅਕਾਸ਼ ਵੇਖ ਵਖਾਇਆ। ਤੇਰਾ ਰੂਪ ਅਪਾਰ, ਸ਼ਿਵ ਸ਼ੰਕਰ ਦਏ ਉਭਾਰ, ਵਿਸ਼ਨੂੰ ਰੂਪ ਨਿਰਗੁਣ ਧਾਰ, ਸਰਗੁਣ ਵੇਸ ਵਟਾਇਆ। ਤਿੰਨਾਂ ਮੇਲਾ ਆਪ ਕਰਤਾਰ, ਆਪ ਆਪਣਾ ਰੰਗ ਰੰਗਾਇਆ। ਆਪੇ ਵਸਿਆ ਸਭ ਤੋਂ ਬਾਹਰ, ਨੇਤਰ ਨੈਣਾਂ ਦਿਸ ਨਾ ਆਇਆ। ਬ੍ਰਹਮਾ ਸੇਵਕ ਸੇਵਾ ਕਰੇ ਅਪਰ ਅਪਾਰ, ਹਰਿ ਸਾਚੇ ਸ਼ਬਦ ਜਣਾਇਆ। ਲੇਖਾ ਲਿਖੇ ਨਰ ਨਿਰੰਕਾਰ, ਨਰ ਨਰਾਇਣ ਨਜ਼ਰੀ ਆਇਆ। ਅੱਠੇ ਨੇਤਰ ਲਏ ਉਘਾੜ, ਚਾਰੇ ਮੁਖ ਚਾਰੇ ਜੁਗ ਪ੍ਰਨਾਇਆ। ਪੰਜ ਤਤ ਲਏ ਉਸਾਰ, ਬਾਹੂ ਬਲ ਵਖਾਇਆ। ਖੇਲੇ ਖੇਲ ਹਰਿ ਕਰਤਾਰ, ਤਤਵ ਤਤ ਸਮਾਇਆ। ਰੱਤੀ ਰੱਤ ਨਾ ਹੋਏ ਉਜਿਆਰ, ਸਾਚੀ ਵਸਤ ਸਤਿ ਸਤਿਵਾਦ ਇਕ ਟਿਕਾਇਆ। ਸ਼ਬਦ ਨਾਦ ਅਪਰ ਅਪਾਰ, ਪਾਰਬ੍ਰਹਮ ਵਜਾਇਆ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਕਰਨੀ ਕਰ, ਕਰਤਾ ਪੁਰਖ ਨਾਉਂ ਧਰਾਇਆ। ਕਰਤਾ ਪੁਰਖ ਹਰਿ ਅਬਿਨਾਸ਼, ਏਕਾ ਏਕ ਅਖਵਾਇੰਦਾ। ਆਦਿ ਜੁਗਾਦਿ ਖੇਲੇ ਖੇਲ ਤਮਾਸ਼, ਜੁਗ ਜੁਗ ਵੇਸ ਵਟਾਇੰਦਾ। ਮੰਡਲ ਮੰਡਪ ਪਾਵੇ ਰਾਸ, ਗੋਪੀ ਕਾਹਨ ਨਾਉਂ ਧਰਾਇੰਦਾ। ਆਪੇ ਵਸੇ ਪਵਣ ਸਵਾਸ, ਆਪ ਆਪਣਾ ਮੇਲ ਮਿਲਾਇੰਦਾ। ਆਪੇ ਕਰਣਹਾਰ ਵਿਨਾਸ, ਉਤਪਤ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਪਰੰਪਰ ਸਵਾਮੀ, ਆਦਿ ਜੁਗਾਦੀ ਨਾਉਂ ਧਰਾਇੰਦਾ। ਆਦਿ ਜੁਗਾਦੀ ਨਾਉਂ ਧਰ, ਏਕਾ ਜੋਤ ਕਰੇ ਰੁਸ਼ਨਾਈਆ। ਜੁਗ ਜੁਗ ਵੇਸ ਮਾਤ ਕਰ, ਲੋਕਮਾਤ ਕਰੇ ਕੁੜਮਾਈਆ। ਚੌਦਾਂ ਲੋਕ ਵੇਖੇ ਖੜ੍ਹ, ਤ੍ਰੈ ਤ੍ਰੈ ਵੱਜੀ ਵਧਾਈਆ। ਗਗਨ ਪਤਾਲਾ ਫੜਾਏ ਲੜ, ਦੂਰ ਦੁਰਾਡਾ ਬੇਪਰਵਾਹੀਆ। ਸਾਚੇ ਘੋੜੇ ਆਪੇ ਚੜ੍ਹ, ਨੌਂ ਖੰਡ ਹੋਏ ਸਹਾਈਆ। ਸੱਤਾਂ ਦੀਪਾਂ ਲਾਏ ਜੜ੍ਹ, ਆਪਣੇ ਹੱਥ ਰੱਖੇ ਵਡਿਆਈਆ । ਆਪਣੀ ਵਿਦਿਆ ਆਪੇ ਪੜ੍ਹ, ਆਪੇ ਕਰੇ ਪੜ੍ਹਾਈਆ। ਆਪਣੀ ਅਗਨੀ ਆਪੇ ਸੜ, ਜੋਤੀ ਜੋਤ ਸਮਾਈਆ। ਆਪਣਾ ਘਾੜਨ ਆਪੇ ਘੜ, ਘੜਨ ਭੰਨਣਹਾਰ ਆਪ ਅਖਵਾਈਆ। ਆਪੇ ਤੋੜਣਹਾਰਾ ਆਪਣਾ ਗੜ੍ਹ, ਆਪੇ ਕਰੇ ਚੜ੍ਹਾਈਆ। ਆਪਣੀ ਸ੍ਰਿਸ਼ਟੀ ਆਪੇ ਰਿਹਾ ਲੜ, ਆਪੇ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਪ ਅਖਵਾਈਆ। ਆਦਿ ਪੁਰਖ ਪ੍ਰਭ ਹਰਿ ਨਰਾਇਣ, ਏਕਾ ਏਕ ਅਖਵਾਇਆ। ਰਸਨਾ ਕੋਈ ਨਾ ਸਕੇ ਕਹਿਣ, ਲੇਖਾ ਲਿਖਤ ਵਿਚ ਨਾ ਆਇਆ। ਨਾ ਕੋਈ ਸਾਕ ਸੱਜਣ ਦਿਸੇ ਸੈਣ ਭਾਈ ਭੈਣ, ਮਾਤ ਪਿਤ ਨਾ ਕੋਈ ਅਖਵਾਇਆ। ਨਾ ਕੋਈ ਦਿਵਸ ਨਾ ਕੋਈ ਰੈਣ, ਰਵ ਸਸ ਨਾ ਕੋਈ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇਆ। ਆਪਣਾ ਰੰਗ ਰੰਗ ਕਰਤਾਰ, ਆਪਣੀ ਕਾਰ ਕਮਾਈਆ। ਵਲ ਛਲ ਅਪਰ ਅਪਾਰ, ਜੁਗ ਜੁਗ ਵੇਖ ਵਖਾਈਆ। ਨਿਹਚਲ ਧਾਮ ਅਟੱਲ ਮਿਨਾਰ, ਬੈਠਾ ਬੇਪਰਵਾਹੀਆ। ਸ਼ਬਦ ਸਾਚੀ ਮਾਰੇ ਮਾਰ, ਦਿਸ ਕਿਸੇ ਨਾ ਆਈਆ। ਨਿਰਗੁਣ ਜੋਤ ਨਾ ਮਰੇ ਨਾ ਜੰਮੇ ਵਿਚ ਸੰਸਾਰ, ਦੋ ਜਹਾਨਾਂ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਜੁਗਾ ਜੁਗੰਤ, ਆਪਣੇ ਹੱਥ ਰੱਖੇ ਵਡਿਆਈਆ। ਜੁਗਾ ਜੁਗੰਤ ਹਰਿ ਹਰਿ ਖੇਲ, ਆਪਣਾ ਆਪ ਕਰਾਇੰਦਾ। ਆਪ ਆਪਣਾ ਕਰ ਕਰ ਮੇਲ, ਆਪ ਆਪਣਾ ਭੇਵ ਖੁਲ੍ਹਾਇੰਦਾ। ਆਪ ਆਪਣਾ ਚਾੜ੍ਹੇ ਤੇਲ, ਜੋਤ ਨਿਰੰਜਣ ਸੇਵਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਇਕ ਸੁਹਾਇੰਦਾ। ਸਚਖੰਡ ਸਚ ਦਰਬਾਰ, ਹਰਿ ਹਰਿ ਜੋਤ ਜਗਾਈਆ। ਇਕ ਇਕੱਲਾ ਕਰ ਅਕਾਰ, ਬੈਠਾ ਆਸਣ ਲਾਈਆ। ਲੋਆਂ ਪੁਰੀਆਂ ਪਾਵੇ ਸਾਰ, ਬ੍ਰਹਮਾ ਵਿਸ਼ਨ ਸ਼ਿਵ ਵੇਖ ਵਖਾਈਆ। ਕਰੋੜ ਤੇਤੀਸਾ ਦਰ ਭਿਖਾਰ, ਸੁਰਪਤ ਰਾਜਾ ਇੰਦ ਬੈਠਾ ਝੋਲੀ ਡਾਹੀਆ। ਲੱਖ ਚੁਰਾਸੀ ਢਹਿ ਪਏ ਦਵਾਰ, ਪਸ਼ੂ ਪ੍ਰੇਤ ਨਾ ਕੋਇ ਵਡਿਆਈਆ। ਸਾਧ ਸੰਤ ਭਗਤ ਭਗਵੰਤ ਏਕਾ ਪਿਆਰ, ਨਿਉਂ ਨਿਉਂ ਸੀਸ ਝੁਕਾਈਆ। ਸਤਿਜੁਗ ਤ੍ਰੇਤਾ ਰੂਪ ਅਪਾਰ, ਸਾਚੀ ਬਣਤ ਬਣਾਈਆ। ਪੰਜ ਤਤ ਕਰ ਉਜਿਆਰ, ਪਾਰਬ੍ਰਹਮ ਬ੍ਰਹਮ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋ ਪੁਰਖ ਨਿਰੰਜਣ ਦਿਤਾ ਵਰ, ਹੰ ਹੰਗਤਾ ਵਿਚ ਸਮਾਈਆ। ਸੋ ਪੁਰਖ ਨਿਰਗੁਣ ਰੂਪ, ਹਰਿ ਹਰਿ ਆਪ ਅਖਵਾਇਆ। ਸਚ ਸੁਲਤਾਨ ਸ਼ਾਹੋ ਭੂਪ, ਭੇਵ ਕਿਸੇ ਨਾ ਪਾਇਆ। ਵੇਖ ਵਖਾਏ ਚਾਰੇ ਕੂਟ, ਦਹਿ ਦਿਸ਼ਾ ਡੇਰਾ ਲਾਇਆ।

ਆਪਣਾ ਸ਼ਬਦ ਪੰਘੂੜਾ ਆਪੇ ਰਿਹਾ ਝੂਟ, ਆਪੇ ਦਏ ਹਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇਆ। ਸਤਿਜੁਗ ਸਾਚੇ ਤੇਰੀ ਧਾਰ, ਹਰਿ ਸਾਚੇ ਮਾਤ ਚਲਾਈਆ। ਸੋ ਪੁਰਖ ਨਿਰੰਜਣ ਖੇਲ ਅਪਾਰ, ਹੰ ਬ੍ਰਹਮ ਇਕ ਵਖਾਈਆ। ਹੰ ਬ੍ਰਹਮ ਪਾਵੇ ਸਾਰ, ਏਕਾ ਦੂਜਾ ਭੌ ਚੁਕਾਈਆ। ਤੀਜਾ ਨੈਣ ਖੋਲ੍ਹ ਉਘਾੜ, ਅਗਿਆਨ ਅੰਧੇਰ ਮਿਟਾਈਆ। ਨੇੜ ਨਾ ਆਏ ਪੰਚਮ ਧਾੜ, ਮਾਇਆ ਮੋਹ ਨਾ ਕੋਈ ਹਲਕਾਈਆ। ਤਤ ਅਗਨੀ ਦੇਵੇ ਸਾੜ, ਤ੍ਰੈਗੁਣ ਬੰਧ ਬੰਧਾਈਆ। ਧਰਤੀ ਲੱਗਾ ਇਕ ਅਖਾੜ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਚ ਦਵਾਰੇ ਦੇਵੇ ਵਾੜ, ਹਰਿ ਵੱਡੀ ਵਡਿਆਈਆ। ਸ਼ਬਦ ਘੋੜੇ ਆਪੇ ਚਾੜ੍ਹ, ਡੋਰ ਆਪਣੀ ਰਿਹਾ ਉਠਾਈਆ। ਸੰਤ ਸੁਹੇਲਾ ਸਾਚਾ ਲਾੜ, ਭਗਤਨ ਮੀਤਾ ਆਪ ਅਖਵਾਈਆ। ਆਪੇ ਹੋਏ ਪਿਛੇ ਅਗਾੜ, ਜੁਗ ਜੁਗ ਵੱਡੀ ਵਡਿਆਈਆ। ਹਉਮੇ ਹੰਗਤਾ ਚਬਾਏ ਆਪਣੇ ਦਾੜ੍ਹ, ਮਾਣ ਮੋਹ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਤੇਰੀ ਧਾਰ, ਏਕਾ ਮੁਖ ਲਗਾਈਆ। ਇਕ ਹੁਲਾਰਾ ਇਕ ਅਕਾਰਾ, ਏਕਾ ਰੂਪ ਵਟਾਇਆ। ਏਕਾ ਹਰਿ ਇਕ ਜੈਕਾਰਾ, ਏਕਾ ਨਾਮ ਧਰਾਇਆ। ਏਕਾ ਵਰਨ ਇਕ ਪਿਆਰਾ, ਏਕਾ ਏਕ ਕਰਾਇਆ। ਏਕਾ ਬਰਨ ਏਕਾ ਸਰਨ ਇਕ ਪਿਆਰਾ, ਦੂਸਰ ਹੋਰ ਨਾ ਕੋਈ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਸੰਤ ਭਗਵੰਤ ਵੇਖ ਵਖਾਇਆ। ਚਾਰ ਵਰਨ ਏਕਾ ਨਾਤਾ, ਸਤਿਜੁਗ ਧਾਰ ਚਲਾਇੰਦਾ। ਪਾਰਬ੍ਰਹਮ ਪ੍ਰਭ ਪੁਰਖ ਬਿਧਾਤਾ, ਏਕਾ ਮਾਰਗ ਲਾਇੰਦਾ। ਏਕਾ ਪਿਤਾ ਏਕਾ ਮਾਤਾ, ਗੁਰਮੁਖ ਅਞਾਣੇ ਗੋਦ ਉਠਾਇੰਦਾ। ਏਕਾ ਦੇਵੇ ਨਾਮ ਸੁਗਾਤਾ, ਏਕਾ ਨਾਮ ਝੋਲੀ ਪਾਇੰਦਾ। ਅੰਮ੍ਰਿਤ ਆਤਮ ਦੇਵੇ ਬੂੰਦ ਸਵਾਂਤਾ, ਨਿਝਰ ਧਾਰ ਮੁਖ ਚੁਆਇੰਦਾ। ਦਰਸ ਦਖਾਏ ਇਕ ਇਕਾਂਤਾ, ਏਕਾ ਮੁਖ ਵਖਾਇੰਦਾ। ਸ਼ਬਦ ਗਿਆਨੀ ਆਪ ਗਿਆਤਾ, ਬ੍ਰਹਮ ਗਿਆਨ ਆਪ ਸਮਝਾਇੰਦਾ। ਆਪ ਬੰਧਾਏ ਸਾਚਾ ਨਾਤਾ, ਨਾ ਕੋਈ ਤੋੜ ਤੁੜਾਇੰਦਾ। ਮੇਟੇ ਰੈਣ ਅੰਧੇਰੀ ਰਾਤਾ, ਸਚ ਸੁੱਚ ਪ੍ਰਕਾਸ਼ ਵਖਾਇੰਦਾ। ਲਹਿਣਾ ਦੇਣਾ ਚੁਕਾਏ ਮਸਤਕ ਮਾਥਾ, ਪੂਰਬ ਲਹਿਣਾ ਝੋਲੀ ਪਾਇੰਦਾ। ਪਾਰਬ੍ਰਹਮ ਪ੍ਰਭ ਸਗਲਾ ਸਾਥਾ, ਤ੍ਰਲੋਕੀ ਨਾਥਾ ਆਪ ਅਖਵਾਇੰਦਾ। ਆਪ ਚਲਾਏ ਆਪਣੀ ਗਾਥਾ, ਆਪਣਾ ਨਾਮ ਧਰਾਇੰਦਾ। ਸਤਿਜੁਗ ਚਲਾਏ ਸਾਚਾ ਰਾਥਾ, ਰਥ ਰਥਵਾਹੀ ਵੇਖ ਵਖਾਇੰਦਾ। ਏਕਾ ਪੂਜਾ ਏਕਾ ਪਾਠਾ, ਏਕਾ ਰਾਗ ਅਲਾਇੰਦਾ। ਏਕਾ ਗੇੜਣਹਾਰਾ ਉਲਟੀ ਲਾਠਾ, ਗੇੜਾ ਆਪਣੇ ਹੱਥ ਰਖਾਇੰਦਾ। ਸਚ ਸਰੋਵਰ ਮਾਰੇ ਠਾਠਾਂ, ਇਕ ਅਸ਼ਨਾਨ ਕਰਾਇੰਦਾ। ਧੁਰਦਰਗਾਹੀ ਆਏ ਨਾਠਾ, ਲੋਕਮਾਤ ਫੇਰਾ ਪਾਇੰਦਾ। ਲੋਆਂ ਪੁਰੀਆਂ ਖੁਲ੍ਹਾਏ ਏਕਾ ਹਾਟਾ, ਬ੍ਰਹਮਾ ਸ਼ਿਵ ਵੇਖ ਵਖਾਇੰਦਾ। ਕਰੋੜ ਤੇਤੀਸਾ ਵੇਖੇ ਤਾਟਾ, ਦਰ ਦਵਾਰੇ ਫੇਰੀ ਪਾਇੰਦਾ। ਨੌਂ ਖੰਡ ਪ੍ਰਿਥਮੀ ਆਨ ਬਾਟਾ, ਲੱਖ ਚੁਰਾਸੀ ਫੋਲ ਫੁਲਾਇੰਦਾ। ਆਪੇ ਜਾਣੇ ਆਪਣੀ ਵਾਟਾ, ਦੂਰ ਨੇੜੇ ਨਾ ਕੋਈ ਰਖਾਇੰਦਾ। ਜਨ ਭਗਤਾਂ ਪੂਰਾ ਕਰਣਹਾਰ ਘਾਟਾ, ਨਾਮ ਕੰਡੇ ਤੋਲ ਤੁਲਾਇੰਦਾ। ਸ਼ਬਦ ਅਗੰਮੀ ਮਾਰੇ ਸੱਟ, ਬਜ਼ਰ ਕਪਾਟੀ ਤੋੜ ਤੁੜਾਇੰਦਾ। ਦੂਈ ਦਵੈਤੀ ਮੇਟੇ ਫੱਟ, ਏਕਾ ਰੰਗ ਰੰਗਾਇੰਦਾ। ਜੋਤ ਪ੍ਰਕਾਸ਼ ਕਾਇਆ ਮਟ, ਏਕਾ ਧਾਰ ਵਖਾਇੰਦਾ। ਸ਼ਬਦ ਲਪੇਟੇ ਸਾਚੇ ਪੱਟ, ਆਪ ਆਪਣੀ ਗੋਦ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤੇਰੀ ਸਾਚੀ ਧਾਰ, ਚਾਰ ਵਰਨਾਂ ਇਕ ਪਿਆਰ, ਏਕੰਕਾਰ ਪਾਵੇ ਸਾਰ, ਇਕ ਖ਼ੁਦਾਈ ਪਰਵਰਦਿਗਾਰ, ਰਾਮ ਰਾਮਾ ਰੂਪ ਆਪ ਨਿਰੰਕਾਰ, ਕਾਹਨਾ

ਕ੍ਰਿਸ਼ਨਾ ਵੇਖ ਵਖਾਇੰਦਾ।

ਜੁਗ ਜੁਗ ਧਾਰ ਹਰਿ ਨਿਰੰਕਾਰ, ਆਪਣੀ ਆਪ ਚਲਾਈਆ। ਸਤਿਜੁਗ ਤ੍ਰੇਤਾ ਪਾਵੇ ਸਾਰ, ਦੁਆਪਰ ਵੇਖ ਵਖਾਈਆ। ਕਲਜੁਗ ਤੇਰਾ ਰੂਪ ਅਪਾਰ, ਲੋਕਮਾਤ ਵੱਜੀ ਵਧਾਈਆ। ਮਿਲਿਆ ਮੇਲ ਮੀਤ ਮੁਰਾਰ, ਸੰਗ ਮੁਹੰਮਦ ਇਕ ਰਖਾਈਆ। ਚਾਰ ਯਾਰਾਂ ਕਰ ਤਿਆਰ, ਅੱਲਾ ਰਾਣੀ ਨਾਲ ਪ੍ਰਨਾਈਆ। ਬੇਐਬ ਪਰਵਰਦਿਗਾਰ ਪਾਵੇ ਸਾਰ, ਮੁਕਾਮੇ ਹੱਕ ਦਿਸੇ ਖ਼ੁਦਾਈਆ। ਐਨਲਹੱਕ ਰਿਹਾ ਲਲਕਾਰ, ਏਕਾ ਨਾਅਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬਣਤ ਬਣਾਈਆ। ਆਪਣੀ ਬਣਤ ਆਪ ਬਣਾ, ਆਪੇ ਲੇਖ ਲਿਖਾਇੰਦਾ। ਆਪਣਾ ਲੇਖਾ ਆਪ ਗਣਾ, ਆਪੇ ਵੇਖ ਵਖਾਇੰਦਾ। ਆਪਣੀ ਜੰਤਾ ਆਪ ਜਗਾ, ਆਪੇ ਗੂੜ੍ਹੀ ਨੀਂਦ ਸਵਾਇੰਦਾ। ਜੁਗ ਜੁਗ ਦਾਤੇ ਦਾਨੀ ਦਿਤਾ ਵਰ, ਦਰ ਦਰਵੇਸ਼ਾ ਫੇਰੀ ਪਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ, ਗਣਪਤ ਗਣੇਸ਼ਾ ਆਪ ਉਠਾਇੰਦਾ। ਅਲੱਖ ਨਿਰੰਜਣ ਆਪਣੀ ਅਲੱਖ ਕਰ, ਨਾਮ ਵਸਤ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਧਾਰ ਤੇਰੇ ਰੰਗ ਰੰਗਾਇੰਦਾ। ਤੇਰਾ ਭੇਵ ਲੱਖ ਚਾਰ ਹਜ਼ਾਰ, ਬੱਤੀ ਹਜ਼ਾਰ ਬੱਤੀ ਬੱਤੀ ਦੰਦ ਗਣਾਇਆ। ਭੇਵ ਨਾ ਪਾਵੇ ਕੋਈ ਸੰਸਾਰ, ਪਾਰਬ੍ਰਹਮ ਨਾ ਭੇਵ ਖੁਲ੍ਹਾਇਆ। ਆਦਿ ਅੰਤ ਏਕੰਕਾਰ, ਭਾਣੇ ਆਪਣੇ ਆਪ ਸਮਾਇਆ। ਗੁਰਮੁਖ ਵਿਰਲਾ ਪਾਵੇ ਸਾਰ, ਜਿਸ ਜਨ ਬੂਝ ਬੁਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਮ ਧਰਾਇਆ। ਕਲਜੁਗ ਧਾਰ ਹਰਿ ਨਿਰੰਕਾਰ, ਆਪਣੀ ਆਪ ਚਲਾਈਆ। ਜੋਤ ਸਰੂਪ ਕਰ ਅਕਾਰ, ਨਾਨਕ ਗਿਆ ਸਮਾਈਆ। ਨਾਨਕ ਸਰਗੁਣ ਕਰ ਵਿਚਾਰ, ਅੱਠੇ ਪਹਿਰ ਧਿਆਈਆ। ਏਕਾ ਲਿਵ ਏਕਾ ਧਾਰ, ਏਕਾ ਦਰ ਇਕ ਦਵਾਰ, ਏਕਾ ਬੈਠਾ ਬੇਪਰਵਾਹੀਆ। ਏਕਾ ਮੰਗਣ ਮੰਗ ਬਣ ਭਿਖਾਰ, ਆਪ ਆਪਣੀ ਝੋਲੀ ਡਾਹੀਆ। ਆਪ ਆਪਣੀ ਅਬਿਨਾਸ਼ੀ ਕਰਤਾ ਪਾਵੇ ਸਾਰ, ਨਿਰਗੁਣ ਮੇਲਾ ਮੇਲ ਮਿਲਾਈਆ। ਸਚ ਮਹੱਲੇ ਬੈਠਾ ਏਕੰਕਾਰ, ਆਪਣਾ ਥਾਨ ਸੁਹਾਈਆ। ਨਾਨਕ ਢਹਿ ਪਏ ਦਵਾਰ, ਮੰਗੇ ਚਰਨ ਧੂੜ ਮਸਤਕ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਪਣੀ ਇਛਿਆ ਪਾਈ ਭਿਛਿਆ, ਤੋਟ ਰਹੇ ਨਾ ਰਾਈਆ। ਹਰਿ ਹਰਿ ਹਰਿ ਬੇਅੰਤ, ਬੇਅੰਤ ਆਪ ਅਖਵਾਇਆ। ਸਤਿਗੁਰ ਮੇਲਾ ਸਾਜਣ ਸੰਤ, ਸਾਚਾ ਦਰ ਆਪ ਸੁਹਾਇਆ। ਆਦਿ ਪੁਰਖ ਏਕਾ ਕੰਤ, ਏਕਾ ਨਾਰੀ ਵੇਖ ਵਖਾਇਆ। ਇਕ ਸੁਣਾਏ ਸੁਹਾਗੀ ਛੰਤ, ਏਕਾ ਧੀਰ ਧਰਾਇਆ। ਆਦਿ ਜੁਗਾਦੀ ਮਹਿਮਾ ਅਗਣਤ, ਭੇਵ ਨਾ ਕੋਈ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਮੇਲਾ ਸਾਚੇ ਘਰ, ਘਰ ਸਾਚਾ ਵਿਛੜ ਕਦੇ ਨਾ ਜਾਇਆ।

੨੧ ਕੱਤਕ ੨੦੧੫ ਬਿਕਰਮੀ ਸਤਿਪਾਲ ਦੇ ਘਰ ਪੂਨਾ

ਆਸਾ ਮਨਸਾ ਪੂਰ ਕਰ, ਹਰਿਜਨ ਦਇਆ ਕਮਾਈਆ। ਪੁਰਖ ਬਿਧਾਤਾ ਵੇਖੇ ਦਰ, ਦਰ ਦਵਾਰੇ ਫੇਰਾ ਪਾਈਆ। ਆਪਣੀ ਕਿਰਪਾ ਆਪੇ ਕਰ, ਆਪ ਆਪਣਾ ਮੇਲ ਮਿਲਾਈਆ। ਆਪ ਨੁਹਾਏ ਆਤਮ ਸਰ, ਅੰਮ੍ਰਿਤ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਂਆ। ਹਰਿਜਨ ਹਰਿ ਰੰਗ ਮਾਣਿਆ, ਪਰਮ ਪੁਰਖ ਕਰਤਾਰ। ਚਲੇ ਚਲਾਏ ਸਤਿਗੁਰ ਭਾਣਿਆ, ਸਾਚਾ ਮੇਲਾ ਵਿਚ ਸੰਸਾਰ। ਦਰਗਹਿ ਸਾਚੀ ਦੇਵੇ ਮਾਣਿਆ, ਚਰਨ ਕਵਲ ਇਕ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਦੁਖੜਾ ਦਏ ਨਿਵਾਰ। ਜਗਤ ਦੁੱਖੜਾ ਜਗਤ ਸੋਗ, ਜਗਤ ਚਿੰਤ ਮਿਟਾਈਆ। ਆਤਮ ਨਾਮ ਸਾਚਾ ਜੋਗ, ਏਕਾ ਦਰ ਵਖਾਈਆ। ਦੇਵੇ ਦਰਸ ਹਰਿ ਅਮੋਘ, ਤ੍ਰਿਸ਼ਨਾ ਭੁੱਖ ਗਵਾਈਆ। ਨਾਮ ਜਪਾਵੇ ਸਾਚੀ ਚੋਗ, ਆਪ ਆਪਣੀ ਬੂਝ ਬੁਝਾਈਆ। ਹਉਮੇ ਦੂਈ ਦਵੇਤੀ ਕੱਢੇ ਰੋਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੇਲਾ ਸਾਚੇ ਦਰ, ਹਰਿ ਸੱਜਣ ਵੇਖ ਵਖਾਈਆ । ਭਗਤਨ ਮੀਤਾ ਹਰਿ ਗਿਰਧਾਰ, ਨਿਰਵੈਰ ਰੂਪ ਸਮਾਇਆ। ਆਪੇ ਬੰਨੇ ਆਪਣੀ ਧਾਰ, ਜੁਗ ਵਿਛੜੇ ਜਗ ਮੇਲ ਮਿਲਾਇਆ। ਆਤਮ ਅੰਤਰ ਇਕ ਪਿਆਰ, ਬ੍ਰਹਮ ਪਾਰਬ੍ਰਹਮ ਸਮਾਇਆ। ਸਾਚੇ ਮੰਦਰ ਖੋਲ੍ਹ ਕਿਵਾੜ, ਦੀਵਾ ਬਾਤੀ ਇਕ ਜਗਾਇਆ। ਵਾ ਨਾ ਲੱਗੇ ਤੱਤੀ ਹਾੜ, ਪੰਜ ਤਤ ਨਾ ਹੋਏ ਹਲਕਾਇਆ। ਦਰ ਘਰ ਸਾਚੇ ਦੇਵੇ ਵਾੜ, ਆਪ ਆਪਣਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮਿਤ ਨਿਤ ਨਵਿਤ ਅਬਿਨਾਸ਼ੀ ਅਚੁੱਤ ਦਰ ਦਰਵੇਸ਼ ਸ਼ਾਹ ਨਰੇਸ਼, ਲੋਕਮਾਤ ਆਵੇ ਜਾਵੇ ਫੇਰੀ ਪਾਇਆ।

੨੧ ਕੱਤਕ ੨੦੧੫ ਬਿਕਰਮੀ ਠਾਕਰ ਸਿੰਘ ਦੇ ਘਰ ਪੂਨਾ

ਹਰਿ ਸੱਜਣ ਹਰਿ ਦਰ ਮੇਲੜਾ, ਪਰਮ ਪੁਰਖ ਕਰਤਾਰ। ਆਬਿਨਾਸ਼ੀ ਕਰਤਾ ਇਕ ਅਕੇਲੜਾ, ਖੇਲੇ ਖੇਲ ਸਰਬ ਸੰਸਾਰ। ਵੇਖ ਵਖਾਏ ਗੁਰੂ ਗੁਰ ਚੇਲੜਾ, ਸੁਹਾਏ ਬੰਕ ਦਵਾਰ। ਵਸੇ ਧਾਮ ਸਦ ਨਵੇਲੜਾ, ਅਗੰਮ ਅਗੰਮੜੀ ਕਰੇ ਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਉਭਾਰ। ਹਰਿਜਨ ਹਰਿ ਹਰਿ ਪਾਇਆ, ਆਤਮ ਬ੍ਰਹਮ ਗਿਆਨ। ਗੁਰ ਪੂਰਾ ਵੇਖ ਵਖਾਇਆ, ਸ਼ਬਦੀ ਸ਼ਬਦ ਨਿਸ਼ਾਨ। ਧੁਨ ਆਤਮਕ ਰਾਗ ਅਲਾਇਆ, ਆਪ ਸੁਣਾਏ ਸਾਚੇ ਕਾਨ। ਦਰ ਮੰਦਰ ਇਕ ਸੁਹਾਇਆ, ਪੰਜ ਤਤ ਮਹੱਲ ਮਕਾਨ। ਨਿਰਗੁਣ ਬਾਤੀ ਦੀਪ ਜਗਾਇਆ, ਵੇਖਣਹਾਰ ਗੁਣ ਨਿਧਾਨ। ਤ੍ਰੈਗੁਣ ਮਾਇਆ ਭੇਵ ਨਾ ਰਾਇਆ, ਮੇਟ ਮਿਟਾਏ ਪੰਜ ਸ਼ੈਤਾਨ। ਪੰਚਮ ਸੇਵਾ ਸਾਚੀ ਲਾਇਆ, ਅਨਹਦ ਵਜਾਏ ਸਾਚਾ ਤਾਨ। ਘਰ ਮੰਗਲ ਏਕਾ ਗਾਇਆ, ਮਿਲਿਆ ਮੇਲ ਸ੍ਰੀ ਭਗਵਾਨ। ਬਜ਼ਰ ਕਪਾਟੀ ਤੋੜ ਤੁੜਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਕਰ ਪਰਵਾਨ। ਹਰਿਜਨ ਹਰਿ ਭੇਟਿਆ, ਪਾਰਬ੍ਰਹਮ ਕਰਤਾਰ। ਸਤਿਗੁਰ ਪੂਰਾ ਖੇਵਟ ਖੇਟਿਆ, ਗੁਰਮੁਖ ਸਾਚੇ ਲਾਏ ਪਾਰ। ਮਾਤ ਪਿਤ ਉਪਾਏ ਬੇਟੀ ਬੇਟਿਆ, ਬਖ਼ਸ਼ਣਹਾਰ ਚਰਨ ਕਵਲ ਪਿਆਰ। ਸ਼ਬਦ ਦੋਸ਼ਾਲੇ ਆਪ ਲਪੇਟਿਆ, ਲੱਖ ਚੁਰਾਸੀ ਉਤਰੇ ਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਣ ਲਏ ਉਭਾਰ। ਗੁਰਮੁਖ ਸਾਚਾ ਮੀਤੜਾ, ਹਰਿ ਹਰਿ ਮੇਲ ਮਿਲੰਨ। ਕਾਇਆ ਚੋਲੀ ਰੰਗੇ ਚੀਥੜਾ, ਦੇਵੇ ਨਾਮ ਧਨ। ਸ਼ਬਦ ਅਨਾਦੀ ਸੁਣਾਏ ਗੀਤੜਾ, ਰਾਗ ਅਨਾਦੀ ਏਕਾ ਕੰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਬੇੜਾ ਦੇਵੇ ਬੰਨ੍ਹ। ਬੇੜਾ ਬੰਨਣਹਾਰ ਸਮਰਥ, ਏਕਾ ਏਕੰਕਾਰਿਆ।

ਜਨ ਭਗਤਾਂ ਰੱਖੇ ਦੇ ਕਰ ਹੱਥ, ਜੁਗ ਜੁਗ ਲੋਕਮਾਤ ਲਏ ਅਵਤਾਰਿਆ। ਆਪ ਚਲਾਏ ਆਪਣੀ ਗਾਥ, ਆਪ ਆਪਣਾ ਮਾਰਗ ਲਾ ਰਿਹਾ। ਆਪ ਨਿਭਾਏ ਆਪਣਾ ਸਾਥ, ਸਗਲਾ ਸੰਗ ਆਪ ਰਖਾ ਰਿਹਾ। ਦੇਵਣਹਾਰਾ ਸੱਚੀ ਵੱਥ, ਨਾਮ ਦਾਨ ਝੋਲੀ ਪਾ ਰਿਹਾ। ਪੰਜ ਤਤ ਵਿਕਾਰਾ ਕਰ ਇਕੱਠ, ਜੋਤੀ ਲੰਬੂ ਲਾ ਰਿਹਾ। ਤ੍ਰੈਗੁਣ ਮਾਇਆ ਤੇਰਾ ਭੱਠ, ਹਰਿ ਸਾਚੇ ਵੇਖ ਵਖਾ ਰਿਹਾ। ਕਾਮ ਕਰੋਧ ਲੋਭ ਮੋਹ ਹੰਕਾਰਾ ਦੇਵੇ ਮੱਥ, ਜੀਵ ਜੰਤਾਂ ਆਪ ਮਿਲਾ ਰਿਹਾ। ਗੁਰਮੁਖ ਵਿਰਲੇ ਬਖ਼ਸ਼ੇ ਏਕਾ ਹਠ, ਸਚ ਵਸਤ ਇਕ ਬੁਝਾ ਰਿਹਾ। ਦਰਸ ਦਖਾਏ ਨੱਠ ਨੱਠ, ਅਬਿਨਾਸ਼ੀ ਕਰਤਾ ਖੇਲ ਖਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾ ਰਿਹਾ। ਮਿਲਿਆ ਮੇਲ ਹਰਿ ਨਿਰੰਕਾਰ, ਹਰਿਜਨ ਵੱਡੀ ਵਡਿਆਈਆ। ਨਾਤਾ ਮੇਟੇ ਸਰਬ ਸੰਸਾਰ, ਕੂੜੀ ਕਿਰਿਆ ਰਹਿਣ ਨਾ ਪਾਈਆ। ਕਲਜੁਗ ਮੇਟੇ ਅੰਧ ਅੰਧਿਆਰ, ਦੀਵਾ ਬਾਤੀ ਇਕ ਜਗਾਈਆ। ਸ਼ਬਦ ਉਪਜਾਏ ਸੱਚੀ ਧੁਨਕਾਰ, ਅੰਦਰ ਮੰਦਰ ਮੰਗਲ ਗਾਈਆ। ਦਰਗਹਿ ਸਾਚੀ ਕਰ ਪਰਵਾਨ, ਆਪ ਆਪਣਾ ਸੰਗ ਰਖਾਈਆ। ਧਰਮ ਵਖਾਏ ਇਕ ਨਿਸ਼ਾਨ, ਗੁਣ ਨਿਧਾਨਾ ਆਪ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਲਏ ਮਿਲਾਈਆ। ਧਾਮ ਅਵੱਲੜਾ ਹਰਿ ਨਿਰੰਕਾਰ, ਏਕਾ ਏਕ ਰਖਾਇਆ। ਇਕ ਇਕੱਲਾ ਖੇਲੇ ਖੇਲ ਅਪਾਰ, ਦਿਸ ਕਿਸੇ ਨਾ ਆਇਆ। ਸਚਖੰਡ ਦਵਾਰਾ ਆਪੇ ਮਲੜਾ, ਸ਼ਬਦ ਸਿੰਘਾਸਣ ਡੇਰਾ ਲਾਇਆ। ਦੂਰ ਦੁਰਾਡਾ ਧੁਰਦਰਗਾਹੀ ਖਲੜਾ, ਲੋਕਮਾਤ ਵੇਖ ਵਖਾਇਆ। ਗੁਰਮੁਖਾਂ ਭਾਰੀ ਕਰੇ ਪੱਲੜਾ, ਹਰਿ ਨਾਮ ਝੋਲੀ ਪਾਇਆ। ਕਰਨੀ ਕਰਤਾ ਕੀਮਤ ਕੋਈ ਨਾ ਲਾਏ ਦਮੜਾ, ਆਪ ਅਪਣਾ ਅੰਗ ਕਟਾਇਆ । ਹੱਡ ਮਾਸ ਨਾੜੀ ਨਾ ਕੋਈ ਚੰਮੜਾ, ਲਹਿਣਾ ਦੇਣਾ ਮੂਲ ਚੁਕਾਇਆ । ਮਾਤ ਪਿਤ ਨਾ ਅੰਮੀ ਅੰਮੜਾ, ਭੈਣ ਭਾਈ ਨਾ ਕੋਈ ਦਿਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਲਏ ਤਰਾਇਆ। ਤਾਰਨਹਾਰ ਪੁਰਖ ਅਬਿਨਾਸ਼ਾ, ਏਕਾ ਏਕ ਅਖਵਾਇੰਦਾ। ਜੁਗ ਜੁਗ ਵੇਖੇ ਜਗਤ ਤਮਾਸ਼ਾ, ਭੇਖਾਧਾਰੀ ਭੇਖ ਵਟਾਇੰਦਾ। ਚੌਦਾਂ ਲੋਕਾਂ ਖੋਲ੍ਹੇ ਹਾਟਾ, ਹੱਟ ਵਣਜਾਰਾ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵਖਾਏ ਸਾਚਾ ਦਰ, ਦਰ ਦਵਾਰਾ ਇਕ ਸੁਹਾਇੰਦਾ। ਦਰ ਦਵਾਰ ਪਰਵਰਦਿਗਾਰ, ਏਕਾ ਏਕੰਕਾਰਿਆ। ਸ਼ਬਦ ਸੁਹੇਲਾ ਮੀਤ ਮੁਰਾਰ, ਜੁਗ ਜੁਗ ਵੇਸ ਵਟਾਇਆ। ਆਦਿਨ ਅੰਤਾ ਏਕੰਕਾਰ, ਲਿਖਿਆ ਲੇਖ ਨਾ ਕੋਈ ਮਿਟਾਇਆ। ਭਗਤ ਵਛਲ ਆਪ ਗਿਰਧਾਰ, ਏਕਾ ਏਕ ਅਖਵਾਇਆ। ਦਾਤਾ ਦਾਨੀ ਦਰ ਭਿਖਾਰ, ਦਰ ਦਵਾਰੇ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਲਏ ਜਗਾਇਆ। ਹਰਿ ਸੱਜਣ ਹਰਿ ਜਾਗਰਤ ਜੋਤ, ਏਕਾ ਏਕ ਜਗਾਇੰਦਾ। ਨਾ ਕੋਈ ਵਰਨ ਨਾ ਕੋਈ ਗੋਤ, ਦੂਸਰ ਰੰਗ ਨਾ ਕੋਈ ਵਖਾਇੰਦਾ। ਦੁਰਮਤ ਮੈਲ ਰਿਹਾ ਧੋਤ, ਨਿਰਮਲ ਨੀਰ ਆਤਮ ਜਲ ਪਿਆਇੰਦਾ। ਲੱਭ ਲੱਭ ਥੱਕੇ ਕੋਟੀ ਕੋਟ, ਕੋਟਨ ਕੋਟ ਨੇਤਰ ਨੈਣ ਦਰਸ ਨਾ ਕੋਈ ਪਾਇੰਦਾ। ਜਿਸ ਤਨ ਨਗਾਰੇ ਲਾਏ ਸ਼ਬਦ ਚੋਟ, ਆਪ ਆਪਣੀ ਬੂਝ ਬੁਝਾਇੰਦਾ। ਹਉਮੇ ਮਮਤਾ ਮਾਇਆ ਕੱਢੇ ਖੋਟ, ਗਿਆਨ ਧਿਆਨ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚਾ ਸਾਚੇ ਮਾਰਗ ਲਾਇੰਦਾ। ਸਾਚਾ ਮਾਰਗ ਹਰਿ ਕਰਤਾਰ, ਜੁਗ ਜੁਗ ਆਪ ਕਰਾਇਆ। ਆਪ ਆਪਣੀ ਬੰਨ੍ਹੇ ਧਾਰ, ਦੂਸਰ ਸੰਗ ਨਾ ਕੋਈ ਰਲਾਇਆ। ਏਕਾ ਦੂਜਾ

ਭੇਵ ਨਿਵਾਰ, ਤੀਜੇ ਨੇਤਰ ਵੇਖ ਵਖਾਇਆ। ਚੌਥੇ ਪਦ ਸੱਚੀ ਸਰਕਾਰ, ਆਪ ਆਪਣਾ ਮਾਰਗ ਲਾਇਆ। ਪੰਚਮ ਮੇਲਾ ਮੀਤ ਮੁਰਾਰ, ਛੇਵੇਂ ਛੱਪਰ ਛੰਨ ਨਾ ਕੋਈ ਰਖਾਇਆ। ਸੱਤਵੇਂ ਸਤਿ ਪੁਰਖ ਕਰ ਪਸਾਰ, ਇਕ ਇਕੱਲਾ ਬੈਠਾ ਹਰਿ ਘਟ ਡੇਰਾ ਲਾਇਆ। ਲੱਖ ਚੁਰਾਸੀ ਮਹੱਲ ਉਸਾਰ, ਨਿਰਗੁਣ ਧਾਰਾ ਜੋਤ ਜਗਾਇਆ। ਮਨਮੁਖ ਸੁੱਤੇ ਪੈਰ ਪਸਾਰ, ਦਰ ਘਰ ਸਾਚਾ ਨਾ ਕੋਈ ਵਖਾਇਆ। ਗੁਰਮੁਖ ਵਿਰਲਾ ਉਤਰੇ ਪਾਰ, ਜਿਸ ਜਨ ਆਪਣੀ ਦਇਆ ਕਮਾਇਆ। ਮੇਲ ਮਿਲਾਵਾ ਸਿਰਜਣਹਾਰ, ਆਤਮ ਅੰਤਰ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਦਰ ਸੁਹਾਇਆ। ਆਤਮ ਦਰ ਦਵਾਰਾ ਖੋਲ੍ਹ, ਆਪਣੀ ਦਇਆ ਕਮਾਇੰਦਾ। ਸ਼ਬਦ ਅਨਾਦੀ ਅਨਹਦ ਬੋਲ, ਗੁਰਮੁਖ ਸੋਏ ਉਠਾਇੰਦਾ। ਸਾਚਾ ਮੀਤਾ ਵਸੇ ਕੋਲ, ਆਪ ਆਪਣਾ ਮੂਲ ਚੁਕਾਇੰਦਾ। ਆਤਮ ਅੰਤਰ ਜਾਏ ਮੌਲ, ਭੇਦ ਅਭੇਦ ਭੇਵ ਖੁਲ੍ਹਾਇੰਦਾ। ਉਲਟਾ ਕਰੇ ਨਾਭ ਕਵਲ, ਅੰਮ੍ਰਿਤ ਧਾਰਾ ਮੁਖ ਚੁਆਇੰਦਾ। ਸੁੰਦਰ ਸਾਵਲ ਸਵਲ, ਰਾਮ ਰਾਮਾ ਆਪ ਹੋ ਜਾਇੰਦਾ। ਗੋਬਿੰਦ ਮੇਲਾ ਉਪਰ ਧਵਲ, ਧਰਤ ਧਵਲ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਸਾਚੇ ਦਰ, ਦਰ ਦਵਾਰਾ ਇਕ ਵਖਾਇੰਦਾ। ਕਾਇਆ ਮਹੱਲ ਅਟੱਲ ਉਚ ਮੁਨਾਰ, ਹਰਿ ਹਰਿ ਆਪ ਸੁਹਾਇਆ। ਦੀਵਾ ਬਾਤੀ ਕਰ ਉਜਿਆਰ, ਆਪ ਆਪਣੀ ਜੋਤ ਜਗਾਇਆ। ਕਮਲਾਪਾਤੀ ਖੇਲ ਨਿਆਰ, ਘਰ ਬੈਠਾ ਆਸਣ ਲਾਇਆ। ਗੁਰਮੁਖ ਵਿਰਲਾ ਪਾਵੇ ਸਾਰ, ਜਿਸ ਜਨ ਦੂਈ ਦਵੈਤੀ ਮੇਟ ਮਿਟਾਇਆ। ਆਤਮ ਸੇਜਾ ਕਰ ਪਿਆਰ, ਸਾਚਾ ਮੀਤ ਮੁਰਾਰ ਨਜ਼ਰੀ ਆਇਆ। ਹਸਤ ਕੀਟ ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇਆ। ਹਰਿਜਨ ਸਾਚਾ ਵੇਖਣਹਾਰਾ, ਏਕਾ ਏਕ ਅਖਵਾਇੰਦਾ। ਆਪੇ ਕਰੇ ਬੰਦ ਕਿਵਾੜਾ, ਆਪੇ ਕੁੰਡਾ ਲਾਹਿੰਦਾ। ਆਪੇ ਮੰਦਰ ਮਹੱਲ ਉਸਾਰਾ, ਆਪੇ ਅੰਤਮ ਢਾਹਿੰਦਾ। ਆਪੇ ਦੀਪਕ ਜੋਤੀ ਕਰ ਉਜਿਆਰਾ, ਆਪੇ ਗੁਲ ਕਰਾਇੰਦਾ। ਆਪੇ ਖੇਲੇ ਖੇਲ ਵਿਚ ਸੰਸਾਰਾ, ਖੇਲਣਹਾਰ ਦਿਸ ਨਾ ਆਇੰਦਾ। ਅਲੱਖ ਅਗੋਚਰ ਅਗੰਮ ਅਪਾਰਾ, ਭੇਵ ਕੋਇ ਨਾ ਪਾਇੰਦਾ। ਆਦਿ ਜੁਗਾਦੀ ਏਕੰਕਾਰਾ, ਅਕਲ ਕਲਾ ਅਖਵਾਇੰਦਾ। ਲੋਕਮਾਤ ਲਏ ਅਵਤਾਰਾ, ਜੋਤੀ ਜੋਤ ਜਗਾਇੰਦਾ। ਸੰਤ ਸੁਹੇਲਾ ਮੀਤ ਮੁਰਾਰਾ, ਹਰਿ ਭਗਤੀ ਵੇਖ ਵਖਾਇੰਦਾ। ਗੁਰਮੁਖ ਸਾਜਣ ਸੋਹੇ ਦਵਾਰਾ, ਸਾਚਾ ਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਾਚੇ ਘਰ, ਦਰ ਸਾਚਾ ਇਕ ਵਖਾਇੰਦਾ। ਸਾਚਾ ਦਰ ਹਰਿ ਦਰਵਾਜ਼ਾ, ਆਪਣਾ ਆਪ ਵਖਾਇਆ। ਪ੍ਰਗਟ ਹੋ ਗ਼ਰੀਬ ਨਿਵਾਜ਼ਾ, ਨੇਤਰ ਨੈਣਾਂ ਵੇਖ ਵਖਾਇਆ। ਸ਼ਬਦ ਘੋੜਾ ਅਸਵ ਤਾਜਾ, ਗੁਰਮੁਖ ਸਾਚੇ ਆਪ ਜਗਾਇਆ। ਸ਼ਬਦ ਅਗੰਮੀ ਮਾਰੇ ਵਾਜਾ, ਅਨਹਦ ਸੇਵਾ ਲਾਇਆ। ਸ਼ਾਹੋ ਭੂਪ ਵਡ ਰਾਜਨ ਰਾਜਾ, ਸਚ ਸੁਲਤਾਨ ਆਪ ਅਖਵਾਇਆ। ਲੋਕਮਾਤ ਰਚਿਆ ਕਾਜਾ, ਲੱਖ ਚੁਰਾਸੀ ਵੇਖਣ ਆਇਆ। ਜਨ ਭਗਤਾਂ ਦੇਵੇ ਨਾਮ ਦਾਜਾ, ਸਾਚੀ ਵੱਥ ਹਰਿ ਸਮਰਥ ਹੱਥ ਫੜਾਇਆ। ਵੇਲੇ ਅੰਤਮ ਰੱਖੇ ਲਾਜਾ, ਰਾਏ ਧਰਮ ਨਾ ਦਏ ਸਜਾਇਆ। ਗਊ ਗ਼ਰੀਬਾਂ ਆਪ ਨਿਵਾਜਾ, ਸਿਰ ਆਪਣਾ ਹੱਥ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਸਾਚੀ ਦਾਦਾ, ਘਰ ਸਾਚਾ ਇਕ ਸੁਹਾਇਆ। ਦਰ ਘਰ ਸਾਚਾ ਹਰਿ ਨਿਰੰਕਾਰ, ਆਪਣੀ ਬਣਤ ਬਣਾਈਆ।

ਗੁਰਮੁਖ ਨਾਰੀ ਕਰ ਪਿਆਰ, ਹਰਿਜਨ ਮੇਲ ਮਿਲਾਈਆ। ਏਕਾ ਸੇਜਾ ਕਰ ਉਜਿਆਰ, ਏਕਾ ਰੂਪ ਵਟਾਈਆ। ਏਕਾ ਮੀਤਾ ਮੀਤ ਮੁਰਾਰ, ਵਿਛੜ ਕਦੇ ਨਾ ਜਾਈਆ। ਧੰਨ ਧੰਨਵੰਤਾ ਖੇਲ ਅਪਾਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਹਰਿਜਨ ਮੇਲਾ ਵਿਚ ਸੰਸਾਰ, ਕਰਤਾ ਪੁਰਖ ਵੱਡੀ ਵਡਿਆਈਆ। ਗੁਰਮੁਖਾਂ ਮੇਲਾ ਹੋਏ ਇਕ ਦਵਾਰ, ਸਚਖੰਡ ਦਵਾਰਾ ਇਕ ਸੁਹਾਈਆ। ਥਿਰ ਘਰ ਬੈਠ ਸੱਚੀ ਸਰਕਾਰ, ਆਪ ਆਪਣਾ ਵੇਖ ਵਖਾਈਆ। ਅਲੱਖ ਨਿਰੰਜਣ ਪਾਵੇ ਸਾਰ, ਲੇਖਾ ਲਿਖਤ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਘਰ ਸਾਚੇ ਵੱਜੀ ਵਧਾਈਆ। ਵੱਜੀ ਵਧਾਈ ਮੰਗਲਾਚਾਰ, ਹਰਿ ਹਰਿ ਸੱਜਣ ਪਾਇਆ। ਸੁਰਤ ਸਵਾਣੀ ਹੋਈ ਖ਼ਬਰਦਾਰ, ਚਰਨ ਕਵਲ ਧਿਆਨ ਲਗਾਇਆ। ਸ਼ਬਦ ਗੁਰ ਮੀਤ ਮੁਰਾਰ, ਆਪ ਆਪਣਾ ਲੜ ਫੜਾਇਆ। ਡੂੰਘੀ ਭਵਰੀ ਕਰੇ ਪਾਰ, ਪੰਜ ਤਤ ਨੇੜ ਨਾ ਆਇਆ। ਅਨਹਦ ਰਾਗ ਸਾਚਾ ਤਾਲ, ਤਾਲ ਤਲਵਾੜਾ ਇਕ ਵਖਾਇਆ। ਮੰਦਰ ਅੰਦਰ ਸੱਚੀ ਸਰਕਾਰ, ਦਰ ਦਰਵਾਜ਼ਾ ਇਕ ਖੁਲ੍ਹਾਇਆ। ਸੁਹਾਏ ਅੰਮ੍ਰਿਤ ਸਾਚਾ ਤਾਲ, ਸਰ ਸਰੋਵਰ ਵੇਖ ਵਖਾਇਆ। ਗੁਰਮੁਖ ਸਾਚੇ ਲਏ ਸੰਭਾਲ, ਕਾਗੋਂ ਹੰਸ ਬਣਾਇਆ। ਮਾਣਕ ਮੋਤੀ ਮਾਰ ਉਛਾਲ, ਏਕਾ ਚੋਗ ਚੁਗਾਇਆ। ਲੱਖ ਚੁਰਾਸੀ ਤੋੜ ਜੰਜਾਲ, ਆਪ ਆਪਣਾ ਬੰਧ ਬੰਧਾਇਆ। ਆਪੇ ਸ਼ਾਹ ਆਪੇ ਕੰਗਾਲ, ਰਾਜ ਰਾਜਾਨ ਆਪ ਅਖਵਾਇਆ। ਕਾਇਆ ਮੰਦਰ ਵੇਖ ਮਕਾਨ, ਘਰ ਘਰ ਵਿਚ ਡੇਰਾ ਲਾਇਆ। ਸਚ ਦਵਾਰੇ ਹੋ ਮਿਹਰਵਾਨ, ਨਿਰਗੁਣ ਜੋਤ ਕਰੇ ਰੁਸ਼ਨਾਇਆ। ਹਰਿਜਨ ਸਾਚੇ ਕਰ ਪਰਵਾਨ, ਆਪ ਆਪਣੇ ਦਰ ਸੁਹਾਇਆ। ਆਵਣ ਜਾਵਣ ਛੁੱਟੀ ਕਾਨ, ਮਾਤ ਗਰਭ ਨਾ ਫੇਰਾ ਪਾਇਆ। ਮਿਲਿਆ ਮੇਲ ਸ੍ਰੀ ਭਗਵਾਨ, ਵਿਛੜ ਕਦੇ ਨਾ ਜਾਇਆ। ਪਾਰਬ੍ਰਹਮ ਏਕਾ ਰੂਪ ਮਹਾਨ, ਏਕਾ ਨੂਰ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵਣਹਾਰਾ ਵਰ, ਆਦਿ ਜੁਗਾਦਿ ਫੇਰਾ ਪਾਇਆ। ਆਦਿ ਜੁਗਾਦਿ ਪੁਰਖ ਅਗੰਮਾ, ਅਗੰਮੜੀ ਕਾਰ ਕਮਾਇੰਦਾ। ਨਾ ਮਰੇ ਨਾ ਕਦੇ ਜੰਮਾ, ਮਾਤ ਗਰਭ ਨਾ ਫੇਰਾ ਪਾਇੰਦਾ। ਪਵਣ ਸਵਾਸ ਨਾ ਲਏ ਦਮਾ, ਨੇਤਰ ਨੀਰ ਨਾ ਕੋਈ ਵਹਾਇੰਦਾ। ਆਪੇ ਜਾਣੇ ਆਪਣਾ ਕੰਮਾ, ਹਰਿਜਨ ਸਾਚੇ ਵੇਖ ਵਖਾਇੰਦਾ। ਲੇਖੇ ਲਾਏ ਕਾਇਆ ਮਾਟੀ ਹੱਡ ਮਾਸ ਨਾੜੀ ਚੰਮਾ, ਨੌਂ ਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਵਰ, ਵਰ ਦਾਤਾ ਆਪ ਅਖਵਾਇੰਦਾ। ਗੁਰਮੁਖ ਵਡ ਵਡਿਆਈ, ਵਡ ਵੱਡਾ ਹਰਿ ਹਰਿ ਪਾਇਆ। ਜਗਤ ਸਗਲੀ ਚਿੰਤ ਮਿਟਾਈ, ਲਹਿਣਾ ਦੇਣਾ ਮੂਲ ਚੁਕਾਇਆ। ਤਨ ਮੰਦਰ ਵੱਜੀ ਵਧਾਈ, ਸਈਆਂ ਮੰਗਲ ਸਾਚਾ ਗਾਇਆ। ਸਰਬ ਮਿਥਿਆ ਜਗਤ ਲੋਕਾਈ, ਪੁਰਖ ਬਿਧਾਤਾ ਨਜ਼ਰੀ ਆਇਆ। ਗੁਰ ਸ਼ਬਦ ਕਰੀ ਕੁੜਮਾਈ, ਸਾਚਾ ਮੰਗਲ ਗਾਇਆ। ਮਿਲਿਆ ਮੇਲ ਸਾਚੇ ਮਾਹੀ, ਵਿਛੜ ਕਦੇ ਨਾ ਜਾਇਆ। ਨੌਂ ਦਵਾਰ ਨਾ ਠੰਡੀਆਂ ਛਾਈਂ, ਸਾਚਾ ਸੰਗ ਨਾ ਕੋਈ ਜਣਾਇਆ। ਸਤਿਗੁਰ ਪੂਰਾ ਪਕੜੇ ਬਾਹੀਂ, ਆਪ ਆਪਣਾ ਦਰ ਖੁਲ੍ਹਾਇਆ। ਆਤਮ ਸੇਜਾ ਗੁਰਮੁਖ ਚੜ੍ਹਿਆ ਚਾਈਂ ਚਾਈਂ, ਗੁਰ ਪੂਰਾ ਨਜ਼ਰੀ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਵਿਚ ਦੀਵਾ ਘਰ ਵਿਚ ਬਾਤੀ, ਘਰ ਮੇਲਾ ਕਮਲਾਪਾਤੀ, ਹਰਿਜਨ ਵੇਖ ਵਖਾਇਆ। ਘਰ ਜੋਤੀ ਘਰ ਪ੍ਰਕਾਸ਼, ਘਰ ਘਰ ਆਪ ਕਰਾਈਆ। ਘਰ ਘਰ ਪੁਰਖ ਅਬਿਨਾਸ਼, ਆਪਣਾ ਬੈਠਾ ਮੁਖ ਛੁਪਾਈਆ। ਘਰ ਘਰ ਵੇਖੇ ਸਰਬ ਗੁਣਤਾਸ, ਵੇਖਣਹਾਰਾ ਦਿਸ ਨਾ ਆਈਆ।

ਆਦਿ ਜੁਗਾਦਿ ਜੁਗ ਜੁਗ ਨਾ ਜਾਏ ਵਿਨਾਸ, ਕਰਤੇ ਕਰਨੀ ਕੀਮਤ ਕਿਸੇ ਨਾ ਪਾਈਆ। ਭਗਤਾਂ ਸੰਤਾਂ ਗੁਰਮੁਖਾਂ ਗੁਰਸਿਖਾਂ ਸੰਗ ਕਾਇਆ ਮੰਦਰ ਅੰਦਰ ਮੰਡਲ ਮੰਡਪ ਪਾਵੇ ਰਾਸ, ਰਵ ਸਸ ਸਤਾਰ, ਸੂਰਜ ਚੰਨ ਸੇਵਾ ਲਾਈਆ। ਖੇਲੇ ਖੇਲ ਪ੍ਰਿਥਮੀ ਆਕਾਸ਼, ਗਗਨ ਪਤਾਲਾਂ ਵੇਖ ਵਖਾਈਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਦਏ ਸਰਬ ਧਰਵਾਸ, ਨਿਰਗੁਣ ਜੋਤੀ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵੇਖੇ ਸਾਚੇ ਘਰ, ਘਰ ਸਾਚਾ ਇਕ ਸੁਹਾਈਆ।

੨੧ ਕੱਤਕ ੨੦੧੫ ਬਿਕਰਮੀ ਹਰਬੰਸ ਸਿੰਘ ਦੇ ਘਰ ਕਿਰਕੀ ਪੂਨਾ

ਨਾਮ ਦਾਨ ਹਰਿ ਭੰਡਾਰ, ਜੁਗ ਜੁਗ ਆਪ ਵਰਤਾਇੰਦਾ। ਹਰਿਜਨ ਦੇਵੇ ਕਰ ਪਿਆਰ, ਵਰਨ ਬਰਨ ਨਾ ਕੋਈ ਰਖਾਇੰਦਾ। ਚਰਨ ਕਵਲ ਜਗਤ ਅਧਾਰ, ਨਾਤਾ ਬਿਧਾਤਾ ਆਪ ਬੰਧਾਇੰਦਾ। ਭਵ ਸਾਗਰ ਕਰਣਹਾਰਾ ਪਾਰ, ਆਪ ਆਪਣਾ ਮੇਲ ਮਿਲਾਇੰਦਾ। ਕਾਇਆ ਗਾਗਰ ਜੋਤ ਉਜਿਆਰ, ਨਿਰਗੁਣ ਰੂਪ ਦਰਸਾਇੰਦਾ । ਸ਼ਬਦ ਖੜਗ ਖੰਡਾ ਤੇਜ ਕਟਾਰ, ਸਚ ਗਾਤਰੇ ਆਪ ਲਟਕਾਇੰਦਾ। ਅੱਠੇ ਪਹਿਰ ਖ਼ਬਰਦਾਰ, ਦਿਵਸ ਰੈਣ ਆਪ ਜਗਾਇੰਦਾ। ਪੰਚ ਵਿਕਾਰਾ ਮਾਰੇ ਮਾਰ, ਹਉਮੇ ਹੰਗਤਾ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਦਇਆ ਕਮਾਇੰਦਾ। ਦਇਆ ਕਮਾਏ ਦੀਨ ਦਿਆਲਾ, ਹਰਿ ਹਰਿ ਆਪ ਅਖਵਾਇਆ। ਭਗਤ ਵਛਲ ਜਗਤ ਕਿਰਪਾਲਾ, ਭਗਤ ਭਗਵੰਤਾ ਵੇਖ ਵਖਾਇਆ। ਤੋੜਣਹਾਰਾ ਜਗਤ ਜੰਜਾਲਾ, ਜੀਵਣ ਦਾਤਾ ਜੀਵਾਂ ਜੰਤਾਂ ਲਏ ਤਰਾਇਆ। ਦੇਵੇ ਨਾਮ ਸੱਚਾ ਧਨ ਮਾਲਾ, ਸਾਚੀ ਸ਼ਕਤੀ ਤਨ ਵਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੰਗ ਰੰਗਾਏ ਸ਼ਾਹ ਕੰਗਾਲਾ, ਭੇਵ ਨਾ ਰਾਇਆ। ਸ਼ਾਹ ਕੰਗਾਲਾ ਗਹਿਰ ਗੰਭੀਰ, ਹਰਿ ਹਰਿ ਆਪ ਸੁਹਾਇੰਦਾ। ਜਨ ਭਗਤਾਂ ਕਰੇ ਸਾਂਤ ਸਰੀਰ, ਅੰਮ੍ਰਿਤ ਆਤਮ ਮੁਖ ਚੁਆਇੰਦਾ। ਹਉਮੇ ਹੰਗਤਾ ਕੱਢੇ ਪੀੜ, ਹਉਮੇ ਹੰਗਤਾ ਮੇਟ ਮਿਟਾਇੰਦਾ। ਬਜ਼ਰ ਕਪਾਟੀ ਪਰਦਾ ਚੀਰ, ਆਪ ਆਪਣਾ ਮੁਖ ਦਰਸਾਇੰਦਾ। ਸ਼ਾਹ ਸੁਲਤਾਨਾ ਸੱਚਾ ਪੀਰ, ਪੀਰ ਪੀਰਾਂ ਆਪ ਅਖਵਾਇੰਦਾ। ਏਕਾ ਰੰਗ ਰੰਗਾਏ ਹਸਤ ਕੀਟ, ਕੀਟ ਕੀਟਾਂ ਡੇਰਾ ਲਾਇੰਦਾ। ਨਾ ਕੋਈ ਦੇਹੁਰਾ ਮੰਦਰ ਮਸੀਤ, ਕਾਇਆ ਮੰਦਰ ਅੰਦਰ ਵੇਖ ਵਖਾਇੰਦਾ। ਜਿਸ ਜਨ ਸਾਜਣ ਰੱਖਿਆ ਚੀਤ, ਸਵਛ ਸਰੂਪ ਦਰਸ ਦਖਾਇੰਦਾ। ਜੁਗ ਜੁਗ ਚਲੇ ਅਵੱਲੜੀ ਰੀਤ, ਆਦਿ ਜੁਗਾਦੀ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵਿਰਲਾ ਲਏ ਵਰ, ਚਰਨ ਪ੍ਰੀਤ ਇਕ ਰਖਾਇੰਦਾ। ਚਰਨ ਪ੍ਰੀਤੀ ਨਾਤਾ ਜੋੜ, ਆਪਣੀ ਦਇਆ ਕਮਾਇੰਦਾ। ਜਗਤ ਜੰਜਾਲਾ ਦੇਵੇ ਤੋੜ, ਏਕਾ ਨਾਮ ਜਪਾਇੰਦਾ। ਸ਼ਬਦ ਚੜ੍ਹਾਏ ਸਾਚੇ ਘੋੜ, ਲੋਆਂ ਪੁਰੀਆਂ ਬਾਹਰ ਕਰਾਇੰਦਾ। ਪੁਰਖ ਅਗੰਮਾ ਆਪੇ ਬੌਹੜ, ਆਪ ਆਪਣਾ ਮੇਲ ਮਿਲਾਇੰਦਾ। ਵੇਖੇ ਪਰਖੇ ਮਿੱਠਾ ਕੌੜ, ਲੱਖ ਚੁਰਾਸੀ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਵੇਖ ਦਰ, ਕਰ ਕਿਰਪਾ ਭੇਵ ਖੁਲ੍ਹਾਇੰਦਾ। ਖੋਲ੍ਹੇ ਭੇਵ ਦਰ ਦਰਵੇਸ਼, ਆਪ ਆਪਣੀ ਕਲ ਧਾਰੀਆ। ਨਿਰਗੁਣ ਜੋਤੀ ਕਰ ਕਰ ਵੇਸ, ਖੇਲੇ ਖੇਲ ਅਗੰਮ ਅਪਾਰੀਆ। ਆਪੇ ਵਸਿਆ ਆਪਣੇ

ਦੇਸ, ਆਪ ਸੁਹਾਏ ਬੰਕ ਦਵਾਰਿਆ। ਆਪੇ ਜੋਧਾ ਦਾਤਾ ਸੂਰਬੀਰ ਨਰ ਨਰੇਸ਼, ਨਰ ਨਰਾਇਣ ਆਪ ਅਖਵਾ ਰਿਹਾ। ਆਪੇ ਨਿਰਗੁਣ ਜੋਤੀ ਦਸ ਦਸਮੇਸ਼, ਆਪ ਆਪਣੀ ਕਲ ਵਰਤਾ ਰਿਹਾ। ਆਪੇ ਵੇਖੇ ਵੇਖਣਹਾਰਾ ਧਾਰੀ ਕੇਸ, ਮੂੰਡ ਮੁੰਡਾਏ ਆਪ ਉਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਣ ਵੇਖੇ ਘਰ ਘਰ ਸੁਹੰਜਣਾ ਇਕ ਸੁਹਾ ਰਿਹਾ। ਸੁਹੰਜਣਾ ਘਰ ਹਰਿ ਗੋਬਿੰਦ, ਏਕਾ ਏਕ ਰਖਾਇਆ। ਏਕਾ ਮੇਟੇ ਸਗਲੀ ਚਿੰਦ, ਚਿੰਤਾ ਚਿਖਾ ਰਹਿਣ ਨਾ ਪਾਇਆ। ਗੁਰਮੁਖ ਉਪਜਾਏ ਸਾਚੀ ਬਿੰਦ, ਆਪ ਆਪਣਾ ਮੂਲ ਚੁਕਾਇਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਸਾਗਰ ਸਿੰਧ ਨਾਮ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੁਰ ਵੇਸ ਵਟਾਇਆ। ਗੁਰ ਗੁਰ ਵੇਸ ਗੁਰ ਗੁਰ ਦਾਨਾ, ਗੁਰ ਗੁਰ ਜੋਤ ਜਗਾਈਆ। ਪਾਰਬ੍ਰਹਮ ਪ੍ਰਭ ਵੇਖ ਵਖਾਏ ਲੋਕ ਤੀਨਾਂ, ਸ੍ਰਿਸ਼ਟ ਸਬਾਈਆ। ਨੌਂ ਖੰਡ ਪ੍ਰਿਥਮੀ ਪਾਵੇ ਸਾਰ, ਸੱਤਾਂ ਦੀਪਾਂ ਲੇਖ ਲਿਖਾਈਆ। ਲੱਖ ਚੁਰਾਸੀ ਜੋਤ ਉਜਿਆਰ, ਦੀਵਾ ਬਾਤੀ ਆਪ ਜਗਾਈਆ। ਆਪੇ ਕਰੇ ਅੰਧ ਅੰਧਿਆਰ, ਅਗਿਆਨ ਅੰਧੇਰ ਮਿਟਾਈਆ। ਆਪੇ ਮੇਲ ਮਿਲਾਏ ਮੇਲਣਹਾਰ, ਮੇਲ ਵਿਛੋੜਾ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਚੇ ਲਏ ਤਰਾਈਆ। ਤਾਰਨਹਾਰ ਪੁਰਖ ਅਕਾਲ, ਏਕਾ ਏਕੰਕਾਰਿਆ। ਗੁਰਮੁਖ ਵੇਖੇ ਕਾਇਆ ਮੰਦਰ ਧਰਮਸਾਲ, ਸਚ ਦਵਾਰਾ ਇਕ ਸੁਹਾ ਲਿਆ। ਅੰਦਰ ਮੰਦਰ ਬੈਠਾ ਦੀਨ ਦਿਆਲ, ਦਿਵਸ ਰੈਣ ਪਾਵੇ ਸਾਰਿਆ। ਜੋਤ ਨਿਰੰਜਣ ਦੀਪਕ ਬਾਲ, ਦਹਿ ਦਿਸ਼ਾ ਵੇਖ ਵਖਾ ਲਿਆ। ਅਨਹਦ ਵਜਾਏ ਸਾਚਾ ਢੋਲ, ਗੁਰਮੁਖ ਸੋਇਆ ਆਪ ਉਠਾ ਲਿਆ। ਨਾਮ ਰਤਨ ਗਲ ਪਾਏ ਹਾਰ, ਫੂਲਣ ਬਰਖ਼ਾ ਏਕਾ ਲਾ ਲਿਆ। ਸ਼ਬਦ ਵਿਚੋਲਾ ਬਣ ਦਲਾਲ, ਆਪਣਾ ਮਾਰਗ ਆਪ ਵਖਾ ਲਿਆ। ਨੇੜ ਨਾ ਆਏ ਕਾਲ ਮਹਾਂਕਾਲ, ਧਰਮ ਰਾਏ ਮੁਖ ਛੁਪਾ ਲਿਆ। ਚਿਤਰ ਗੁਪਤ ਦਰ ਬਹਾਲ, ਲਾੜੀ ਮੌਤ ਨਾ ਫੇਰਾ ਪਾ ਲਿਆ। ਸਤਿਗੁਰ ਪੂਰਾ ਲਏ ਸੰਭਾਲ, ਅੰਤਮ ਆਪਣੀ ਗੋਦ ਉਠਾ ਲਿਆ। ਲੱਖ ਚੁਰਾਸੀ ਤੋੜ ਜੰਜਾਲ, ਆਵਣ ਜਾਵਣ ਪੰਧ ਮੁਕਾ ਲਿਆ। ਦੋ ਜਹਾਨਾਂ ਬਣ ਰਖਵਾਲ, ਗੁਰਮੁਖ ਸਾਜਣ ਮੇਲ ਮਿਲਾ ਲਿਆ। ਸੁਹਾਏ ਬੰਕ ਕਾਇਆ ਧਰਮ ਸੱਚੀ ਧਰਮਸਾਲ, ਅਬਿਨਾਸ਼ੀ ਕਰਤੇ ਡੇਰਾ ਲਾ ਲਿਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਮੇਲਾ ਆਪਣੇ ਦਰ, ਦਰ ਸਾਚਾ ਇਕ ਸੁਹਾ ਲਿਆ। ਸਾਚਾ ਦਰ ਹਰਿ ਭਗਵਾਨ, ਏਕਾ ਏਕ ਰਖਾਈਆ। ਆਦਿ ਜੁਗਾਦੀ ਇਕ ਨਿਸ਼ਾਨ, ਏਕਾ ਰਿਹਾ ਝੁਲਾਈਆ। ਖੇਲੇ ਖੇਲ ਦੋ ਜਹਾਨ, ਪੁਰੀਆਂ ਲੋਆਂ ਆਪ ਸਮਾਈਆ। ਲੱਖ ਚੁਰਾਸੀ ਮਿਹਰਬਾਨ, ਜੀਆ ਦਾਨ ਝੋਲੀ ਪਾਈਆ। ਸੰਤ ਕੰਤ ਕਰ ਪਰਵਾਨ, ਆਦਿ ਅੰਤ ਮੇਲ ਮਿਲਾਈਆ। ਜੀਵ ਜੰਤ ਜਗਤ ਨਿਦਾਨ, ਸ਼ਬਦ ਹਲੂਣੇ ਰਿਹਾ ਉਠਾਈਆ। ਗੁਰਮੁਖ ਸਾਚੇ ਕਾਇਆ ਚੋਲੀ ਰੰਗੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਮਣੀਆਂ ਮੰਤ, ਮਨ ਮਨੂਆ ਬੰਦ ਬੰਧਾਈਆ। ਮਨੂਆ ਬੰਧੇ ਸ਼ਬਦ ਡੋਰ, ਗੁਰ ਪੂਰੇ ਹੱਥ ਵਡਿਆਈਆ। ਲਹਿਣਾ ਦੇਣਾ ਚੁਕਾਏ ਪੰਚਮ ਚੋਰ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਈਆ । ਅਨਹਦ ਰਾਗ ਸੁਣਾਏ ਸਾਚੀ ਘਨਘੋਰ, ਦਿਵਸ ਰੈਣ ਸ਼ਨਵਾਈਆ। ਆਪਣੇ ਸੰਗ ਆਪੇ ਲਏ ਤੋਰ, ਨਾਮ ਪੱਲਾ ਇਕ ਫੜਾਈਆ। ਹੋਏ ਸਹਾਈ ਅੰਧ ਘੋਰ, ਮੇਟੇ ਰੈਣ ਅੰਧੇਰੀ ਸ਼ਾਹੀਆ। ਹਰਿਜਨ ਅਵਰ ਨਾ ਦੀਸੇ ਹੋਰ, ਗੁਰਮੁਖ

ਪੂਰੇ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਲਏ ਤਰਾਈਆ। ਤਾਰਨਹਾਰ ਆਪ ਅਪਰੰਪਰ, ਆਦਿ ਪੁਰਖ ਅਖਵਾਇਆ। ਖੇਲੇ ਖੇਲ ਸਰਬ ਘਟ ਅੰਤਰ, ਅੰਤਰਜਾਮੀ ਭੇਵ ਨਾ ਰਾਇਆ। ਲੱਖ ਚੁਰਾਸੀ ਲੱਗੀ ਬਸੰਤਰ, ਨਾ ਸਕੇ ਕੋਈ ਬੁਝਾਇਆ। ਹਰਿ ਕਾ ਖੇਲ ਜੁਗਾ ਜੁਗੰਤਰ, ਕਲਜੁਗ ਅੰਤਮ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਜਗਾਇਆ। ਗੁਰਮੁਖ ਸਾਜਣ ਦਇਆ ਕਮਾ, ਆਪਣੀ ਬੂਝ ਬੁਝਾਈਆ। ਲਹਿਣਾ ਦੇਣਾ ਝੋਲੀ ਪਾ, ਪੂਰਬ ਗਹਿਣਾ ਤਨ ਪਹਿਨਾਈਆ । ਨੇਤਰ ਨੈਣਾਂ ਦਰਸ ਵਖਾ, ਆਤਮ ਬ੍ਰਹਮ ਜਣਾਈਆ। ਪਾਰਬ੍ਰਹਮ ਪ੍ਰਭ ਭੇਵ ਜਣਾ, ਭੇਦ ਅਭੇਦ ਸਮਾਈਆ। ਅਛਲ ਅਛੱਲ ਜਗਤ ਭੁਲਾ, ਵਲ ਛਲ ਖੇਲ ਖਲਾਈਆ। ਹਰਿ ਸੱਜਣ ਵੇਖੇ ਥਾਉਂ ਥਾਂ, ਥਾਂ ਸੁਹੰਜਣਾ ਇਕ ਵਡਿਆਈਆ। ਕਾਇਆ ਮੰਦਰ ਵੇਖੇ ਸਚ ਗਿਰਾਂ, ਨੌਂ ਦਰ ਕਰੇ ਰੁਸ਼ਨਾਈਆ। ਪੁਰਖ ਅਗੰਮਾ ਕਰੇ ਸਚ ਨਿਆਂ, ਦਰਗਹਿ ਸਾਚੀ ਦਰ ਸੁਹਾਈਆ। ਆਪੇ ਪਿਤਾ ਆਪੇ ਮਾਂ, ਗੁਰਮੁਖ ਸਾਚੇ ਗੋਦ ਉਠਾਈਆ। ਸ਼ਬਦ ਸੁਹੇਲਾ ਫੜਨਹਾਰਾ ਬਾਂਹ, ਨਿਰਗੁਣ ਸਰਗੁਣ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸੱਜਣ ਸਾਚਾ ਵੇਖ ਵਖਾਈਆ। ਗੁਰਸਿਖ ਸੱਜਣ ਸੱਚਾ ਸ਼ਾਹ, ਸ਼ਾਹ ਸੁਲਤਾਨ ਅਖਵਾਇਆ। ਮਿਲਿਆ ਦਾਤਾ ਬੇਪਰਵਾਹ, ਭਾਂਡਾ ਭਰਮ ਭੰਨਾਇਆ। ਇਕ ਵਖਾਇਆ ਸਾਚਾ ਥਾਂ, ਏਕਾ ਮੰਤਰ ਨਾਮ ਗਿਆਨ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਦੇ ਮੱਤ ਰਿਹਾ ਸਮਝਾਇਆ। ਗੁਰਮੁਖ ਸਾਜਣ ਸਾਚੀ ਮੱਤ, ਗੁਰ ਗੁਰ ਆਪ ਦਵਾਈਆ। ਏਕਾ ਬ੍ਰਹਮ ਏਕਾ ਤੱਤ, ਏਕਾ ਭੇਵ ਖੁਲ੍ਹਾਈਆ। ਏਕਾ ਜੋਤ ਸਤਿ ਅਸਿਤ, ਸਤਿ ਸਰੂਪ ਸਮਾਈਆ। ਏਕਾ ਬੀਜ ਨਾਮ ਵਤ, ਕਾਇਆ ਕਾਅਬਾ ਬੀਜ ਬਿਜਾਈਆ। ਏਕਾ ਖੋਲ੍ਹੇ ਸਾਚਾ ਹੱਟ, ਚੌਦਾਂ ਹੱਟ ਖੁਲ੍ਹਾਈਆ। ਏਕਾ ਵਣਜ ਲਏ ਖਟ, ਨਾਮ ਵਪਾਰਾ ਇਕ ਕਰਾਈਆ। ਏਕਾ ਸ਼ਬਦ ਏਕ ਪੱਟ, ਤਨ ਸ਼ਿੰਗਾਰ ਕਰਾਈਆ। ਏਕਾ ਸ਼ਬਦ ਅਗੰਮੀ ਮਾਰੇ ਸੱਟ, ਬਜ਼ਰ ਕਪਾਟ ਤੁੜਾਈਆ। ਭਾਗ ਲਗਾਏ ਕਾਇਆ ਮੱਟ, ਗੁਰ ਮੰਦਰ ਖੋਜ ਖੁਜਾਈਆ। ਸਚ ਸਰੋਵਰ ਤੀਰਥ ਤੱਟ, ਆਤਮ ਅੰਤਰ ਇਕ ਇਸ਼ਨਾਨ ਕਰਾਈਆ। ਦੁਰਮਤ ਮੈਲ ਦੇਵੇ ਕੱਟ, ਗੁਰ ਪੂਰੇ ਹੱਥ ਵਡਿਆਈਆ। ਦੂਈ ਦਵੈਤੀ ਮੇਟੇ ਫੱਟ, ਸਗਲੀ ਚਿੰਤ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਵੇਖੇ ਚਾਈਂ ਚਾਈਂਆ।