ਪੁਸਤਕਾਲਾਭਾਗ ੭

੨੬ ਕੱਤਕ ੨੦੧੫ ਬਿਕ੍ਰਮੀ ਬੀਬੀ ਅੰਮ੍ਰਿਤ ਦੇ ਨਵਿਤ ਪ੍ਰੇਮ ਧਾਰ ਵਿਚ ਬੰਬਈ ਸ਼ਹਿਰ ਗੁਰਦਵਾਰਾ ਸਿੰਘ ਸਭਾ

ਪੁਰਖ ਅਕਾਲ ਏਕੰਕਾਰ, ਅਕਲ ਕਲਾ ਅਖਵਾਇਆ। ਆਦਿ ਜੁਗਾਦੀ ਲੈ ਅਵਤਾਰ, ਜੋਤੀ ਜਾਮਾ ਵੇਸ ਵਟਾਇਆ। ਅਲੱਖ ਨਿਰੰਜਣ ਅਗੰਮ ਅਪਾਰ, ਭੇਵ ਕਿਸੇ ਨਾ ਰਾਇਆ। ਨਿਰਗੁਣ ਜੋਤੀ ਕਰ ਉਜਿਆਰ, ਲੋਕਮਾਤ ਕਰੇ ਰੁਸ਼ਨਾਇਆ। ਸ਼ਬਦ ਸ਼ਬਦੀ ਡੰਕ ਅਪਾਰ, ਲੋਆਂ ਪੁਰੀਆਂ ਆਪ ਤਜਾਇਆ। ਸਾਧਾਂ ਸੰਤਾਂ ਲਏ ਉਭਾਰ, ਹਰਿਜਨ ਸਾਚੇ ਵੇਖ ਵਖਾਇਆ। ਭਗਤ ਭਗਤੀ ਕਰ ਪਸਾਰ, ਆਤਮ ਬ੍ਰਹਮ ਜਣਾਇਆ। ਗੁਰਮੁਖਾਂ ਬਖ਼ਸ਼ੇ ਚਰਨ ਪਿਆਰ, ਏਕਾ ਦੂਜਾ ਭੇਵ ਮਿਟਾਇਆ। ਨੇਤਰ ਨੈਣ ਖੋਲ੍ਹ ਕਿਵਾੜ, ਆਤਮ ਦਰਸੀ ਦਰਸ ਦਿਖਾਇਆ। ਮੇਟ ਮਿਟਾਏ ਪੰਚਮ ਧਾੜ, ਹਉਮੇ ਗੜ੍ਹ ਤੁੜਾਇਆ। ਏਕਾ ਸ਼ਬਦ ਸੱਚੀ ਸਰਕਾਰ, ਅੰਦਰ ਮੰਦਰ ਤਾਲ ਵਜਾਇਆ। ਨਿਰਗੁਣ ਜੋਤੀ ਦੀਪ ਦੇਵੇ ਬਾਲ, ਭਗਤਾਂ ਅੰਦਰ ਬ੍ਰਹਮ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਹਰਿ ਭਗਵੰਤਾ, ਆਪ ਆਪਣੇ ਰੰਗ ਰੰਗਾਇਆ। ਗੁਰਮੁਖ ਸਾਜਣ ਸਚ ਦੁਲਾਰ, ਹਰਿ ਹਰਿ ਮੇਲ ਮਿਲਾਈਆ। ਆਪ ਸੁਹਾਏ ਬੰਕ ਦਵਾਰ, ਕਾਇਆ ਅੰਦਰ ਮੰਦਰ ਵੇਖ ਵਖਾਈਆ।

ਮਹੱਲ ਅਟੱਲ ਉਚ ਮਿਨਾਰ, ਬੈਠਾ ਬੇਪਰਵਾਹੀਆ। ਦਿਸ ਨਾ ਆਏ ਵਿਚ ਸੰਸਾਰ, ਭਰਮੇ ਭੁੱਲੀ ਸਰਬ ਲੋਕਾਈਆ। ਇਕ ਇਕੱਲਾ ਖੇਲ ਨਿਆਰ, ਹਰਿ ਕੰਤ ਬੈਠਾ ਬੇਪਰਵਾਹੀਆ। ਜਲਾਂ ਥਲਾਂ ਪਾਵੇ ਸਾਰ, ਊਚੇ ਟਿੱਲੇ ਪਰਬਤ ਫੋਲ ਫੁਲਾਈਆ। ਗੁਰਮੁਖਾਂ ਵੇਖੇ ਸਚ ਮਹੱਲਾ , ਘਰ ਸਾਜਣ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਗੁਣ ਜੋਤੀ ਕਰ ਉਜਿਆਰ, ਏਕਾ ਏਕ ਅਖਵਾਇਆ। ਲੋਆਂ ਪੁਰੀਆਂ ਪਾਵੇ ਸਾਰ, ਖੰਡਾਂ ਬ੍ਰਹਿਮੰਡਾਂ ਵੇਖ ਵਖਾਇਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਨੌਂ ਖੰਡ ਫੋਲ ਫੁਲਾਇਆ। ਲੱਖ ਚੁਰਾਸੀ ਪਾਰ ਕਿਨਾਰ, ਗੁਰਮੁਖ ਸਾਜਣ ਲਏ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣੇ ਮੇਲ ਮਿਲਾਇਆ। ਘਰ ਆਪਣੇ ਮੇਲ ਮਿਲਾਇਆ, ਪਾਰਬ੍ਰਹਮ ਆਤਮ ਵੱਜੀ ਵਧਾਈਆ। ਲੇਖੇ ਲਾਏ ਮਾਨਸ ਜਨਮ, ਜੀਵਾਂ ਜੰਤਾਂ ਬੂਝ ਬੁਝਾਈਆ। ਜਗਤ ਵਿਛੋੜਾ ਮਿਟੇ ਕਰਮ, ਕਰਮੀ ਕਰਮ ਦਸਾਈਆ। ਵੇਖ ਵਖਾਏ ਸਾਚਾ ਧਰਮ, ਹਰਿ ਹਰਿ ਸੱਚੀ ਸਚ ਸਰਨਾਈਆ। ਨਾ ਕੋਈ ਗੋਤ ਨਾ ਕੋਈ ਵਰਨ, ਪਾਰਬ੍ਰਹਮ ਵੱਡੀ ਵਡਿਆਈਆ। ਮੇਟ ਮਿਟਾਏ ਜੂਠ ਝੂਠ ਭਰਮ, ਭਾਂਡਾ ਭਰਮ ਭੰਨਾਈਆ। ਤਰਨੀ ਤਰਨ, ਤਾਰਨਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਮੇਲਣਹਾਰ, ਦਰ ਦਵਾਰ ਇਕ ਖੁਲ੍ਹਾਈਆ। ਦਰ ਦਰਬਾਰ ਸਚ ਦਰਗਾਹ, ਹਰਿ ਹਰਿ ਆਪ ਖੁਲਾਇੰਦਾ। ਗੁਰ ਸ਼ਬਦ ਪਾਰ ਕਰਾਏ ਬਣ ਮਲਾਹ, ਪੂਤ ਸਪੂਤਾ ਗੋਦ ਉਠਾਇੰਦਾ। ਇਕ ਜਪਾਏ ਸਾਚਾ ਨਾਂ, ਸੋ ਪੁਰਖ ਨਿਰੰਜਣ ਆਪ ਉਪਾਇੰਦਾ। ਆਪੇ ਪਿਤਾ ਆਪੇ ਮਾਂ, ਆਪ ਆਪਣੀ ਗੋਦ ਉਠਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਂ, ਥਾਨ ਥਨੰਤਰ ਇਕ ਵਖਾਇੰਦਾ। ਫੜ ਫੜ ਹੰਸ ਬਣਾਏ ਕਾਂ, ਜੋ ਜਨ ਰਸਨ ਧਿਆਇੰਦਾ। ਸਮਰਥ ਪੁਰਖ ਸਿਰ ਦੇਵਣਹਾਰਾ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਇੰਦਾ। ਪਾਰ ਕਰਾਏ ਫੜ ਫੜ ਬਾਂਹ, ਭਵ ਸਾਗਰ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਏਕਾ ਤਤ ਏਕਾ ਬ੍ਰਹਮ, ਏਕਾ ਰੂਪ ਦਰਸਾਇੰਦਾ। ਏਕਾ ਬ੍ਰਹਮ ਇਕ ਗਿਆਨਾ, ਏਕਾ ਸ਼ਬਦ ਜਣਾਈਆ। ਏਕਾ ਚਰਨ ਇਕ ਧਿਆਨ, ਏਕਾ ਕਵਲ ਅਖਵਾਈਆ । ਏਕ ਰਾਗ ਏਕਾ ਕਾਨ, ਏਕਾ ਕਾਨ ਸੁਣਾਈਆ। ਏਕਾ ਪੁਰਖ ਇਕ ਸੁਲਤਾਨ, ਸ਼ਾਹੋ ਭੂਪ ਇਕ ਅਖਵਾਈਆ। ਏਕਾ ਮੀਤਾ ਦੋ ਜਹਾਨ, ਤ੍ਰੈਲੋਕ ਕਰੇ ਰੁਸ਼ਨਾਈਆ । ਆਦਿ ਪੁਰਖ ਸਦਾ ਮਿਹਰਬਾਨ, ਅਕਾਲ ਮੂਰਤ ਆਪ ਅਖਵਾਈਆ। ਰੂਪ ਰੰਗ ਨਾ ਕੋਈ ਵੇਖ ਵਖਾਣ, ਸਚ ਸਿੰਘਾਸਣ ਬੈਠਾ ਬੇਪਰਵਾਹੀਆ। ਕਾਇਆ ਮਹੱਲ ਅਟੱਲ ਉਚ ਮਕਾਨ, ਘਰ ਘਰ ਵਿਚ ਜੋਤ ਜਗਾਈਆ। ਗੁਰਸਿਖ ਸਾਜਣ ਕਰ ਪ੍ਰਧਾਨ, ਆਪ ਆਪਣੇ ਅੰਗ ਲਗਾਈਆ। ਦਾਤਾ ਦਾਨੀ ਦੇਵੇ ਨਾਮ ਗੁਣ ਨਿਧਾਨ, ਗੁਣਵੰਤਾ ਆਪ ਅਖਵਾਈਆ। ਧਰਮ ਵਖਾਏ ਇਕ ਸਚ ਨਿਸ਼ਾਨ, ਸਚਖੰਡ ਦਵਾਰ ਆਪ ਝੁਲਾਈਆ। ਆਵਣ ਜਾਵਣ ਚੁੱਕੇ ਕਾਨ, ਗੁਰਮੁਖਾਂ ਲੱਖ ਚੁਰਾਸੀ ਮੇਟ ਮਿਟਾਈਆ। ਧਰਮ ਰਾਏ ਨੇਤਰ ਨੈਣ ਸ਼ਰਮਾਣ, ਚਿਤਰ ਗੁਪਤ ਨਾ ਲੇਖ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜਿਸ ਜਨ ਆਪਣੀ ਬੂਝ ਬੁਝਾਈਆ। ਆਪ ਆਪਣਾ ਦੇਵੇ ਵਰ, ਆਪਣੇ ਹੱਥ ਰੱਖੇ ਵਡਿਆਈਆ। ਗੁਰਮੁਖਾਂ ਦੇਵੇ ਸਾਚਾ ਘਰ, ਚੌਥੇ ਪਦ ਸਮਾਈਆ। ਸ਼ਬਦ ਸਰੂਪੀ ਵੱਜੇ ਨਦ, ਅਨਹਦ ਧੁਨ ਉਪਜਾਈਆ। ਮੇਲ ਮਿਲਾਵਾ

ਬ੍ਰਹਮ ਬ੍ਰਹਿਮੰਡ, ਪਾਰਬ੍ਰਹਮ ਵੱਡੀ ਵਡਿਆਈਆ। ਨੌਂ ਦਵਾਰੇ ਪਾਰ ਹੱਦ, ਦਸਮ ਦਵਾਰ ਇਕ ਸੁਹਾਈਆ। ਗੁਰਸਿਖ ਤੇਰੀ ਸਾਚੀ ਯਦ, ਅਕਾਲ ਪੁਰਖ ਆਪ ਉਪਾਈਆ। ਲੱਖ ਚੁਰਾਸੀ ਵਿਚੋਂ ਕੱਢ, ਆਪ ਆਪਣੀ ਜੋਤ ਮਿਲਾਈਆ। ਦਿਵਸ ਰੈਣ ਅੱਠੇ ਪਹਿਰ ਲਡਾਏ ਲਡ, ਆਪ ਆਪਣੀ ਗੋਦ ਉਠਾਈਆ। ਜਗਤ ਵਿਕਾਰ ਲੋਭ ਮੋਹ ਕਾਮ ਕਰੋਧ ਹੰਕਾਰ ਦੇਵੇ ਕੱਢ, ਨਾਮ ਖੰਡਾ ਇਕ ਚਮਕਾਈਆ। ਲੇਖੇ ਲਾਏ ਕਾਇਆ ਮਾਟੀ ਮਾਸ ਨਾੜੀ ਹੱਡ, ਪੰਜ ਤਤ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਨਾਮ ਵਰ, ਵਰ ਦਾਤਾ ਆਪ ਅਖਵਾਈਆ। ਨਾਮ ਦਾਤਾ ਭਗਤ ਭਗਵਾਨਨ, ਏਕਾ ਏਕ ਅਖਵਾਇਆ। ਏਕੰਕਾਰਾ ਦੇਵੇ ਬ੍ਰਹਮ ਗਿਆਨਨ, ਪਾਰਬ੍ਰਹਮ ਨਾਉਂ ਧਰਾਇਆ। ਆਤਮ ਅੰਤਰ ਏਕਾ ਜਾਨਣ, ਏਕਾ ਦਰ ਖੁਲ੍ਹਾਇਆ। ਧੁਰਦਰਗਾਹੀ ਸਾਚਾ ਜਾਮਨ, ਸ਼ਬਦ ਗੁਰ ਆਪ ਅਖਵਾਇਆ। ਨੇੜ ਨਾ ਆਏ ਕਾਮਨੀ ਕਾਮਨ, ਤ੍ਰਿਸ਼ਨਾ ਤ੍ਰਿਖਾ ਰਹੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਵਖਾਏ ਸਾਚਾ ਘਰ, ਘਰ ਸਾਚਾ ਇਕ ਸੁਹਾਇਆ। ਸਾਚਾ ਘਰ ਥਿਰ ਦਰਬਾਰ, ਹਰਿ ਹਰਿ ਵੱਜੇ ਵਧਾਈਆ। ਨਾ ਕੋਈ ਦਿਸੇ ਚਾਰ ਦਿਵਾਰ, ਛੱਪਰ ਛੰਨ ਨਾ ਕੋਈ ਰਖਾਈਆ। ਏਕੰਕਾਰਾ ਬੈਠਾ ਕਰ ਪਸਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਅਗੰਮ ਅਗੋਚਰ ਅਲੱਖ ਅਲੱਖਣਾ ਅਲੱਖ ਅਪਾਰ, ਅਗੰਮ ਅਗੰਮੜੇ ਧਾਮ ਸੁਹਾਈਆ। ਹੱਡ ਮਾਸ ਨਾੜੀ ਚੰਮ ਨਾ ਕੋਈ ਆਕਾਰ, ਨਿਰਾਕਾਰ ਆਪ ਹੋ ਜਾਈਆ। ਪੁਰਖ ਨਿਰੰਜਣ ਖੇਲ ਅਪਾਰ, ਜੋਤੀ ਜੋਤ ਡਗਮਗਾਈਆ। ਵਰਨ ਗੋਤੀ ਵਸਿਆ ਬਾਹਿਰ, ਬਰਨ ਅਠਾਰਾਂ ਨਾ ਕੋਈ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਖਾਇਆ ਸਾਚਾ ਘਰ, ਕਾਇਆ ਅੰਦਰ ਮੰਦਰ ਖੋਜ ਖੁਜਾਈਆ। ਕਾਇਆ ਮੰਦਰ ਡੂੰਘਾ ਸਾਗਰ, ਹਰਿ ਹਰਿ ਤਾਲ ਭਰਾਇਆ। ਜਿਸ ਜਨ ਨਿਰਮਲ ਕਰਮ ਕਰਿਆ ਉਜਾਗਰ, ਆਪ ਆਪਣਾ ਮੇਲ ਮਿਲਾਇਆ। ਦੇਵੇ ਨਾਮ ਰੱਤੀ ਰਤਨਾਗਰ, ਰੱਤ ਰੱਤੀ ਰੰਗ ਰੰਗਾਇਆ। ਚਰਨ ਦਵਾਰ ਬਣਾਏ ਸਚ ਸੌਦਾਗਰ, ਸੋ ਪੁਰਖ ਵਡ ਵਡਿਆਇਆ। ਨਿਰਮਲ ਬਾਤੀ ਜੋਤ ਜਗੀ ਕਾਇਆ ਗਾਗਰ, ਅਕਾਸ਼ ਅਕਾਸ਼ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਵੇਖ ਵਖਾਏ ਸਾਚਾ ਘਰ, ਆਦਿ ਨਿਰੰਜਣ ਜਗੇ ਜੋਤ, ਜੋਤ ਨਿਰੰਜਣ ਮੇਲ ਮਿਲਾਇਆ। ਜੋਤੀ ਮੇਲਾ ਸ਼ਬਦ ਧੁਨਕਾਰ, ਹਰਿ ਹਰਿ ਖੇਲ ਖਲਾਇੰਦਾ। ਅੰਦਰ ਬਾਹਰ ਗੁਪਤ ਜ਼ਾਹਰ, ਆਪ ਆਪਣੀ ਧਾਰ ਚਲਾਇੰਦਾ। ਨਿਰਗੁਣ ਸਰਗੁਣ ਹੋ ਉਜਿਆਰ, ਲੋਕਮਾਤ ਵੇਖ ਵਖਾਇੰਦਾ। ਖੰਡ ਬ੍ਰਹਿਮੰਡ ਪਾਵੇ ਸਾਰ, ਜੇਰਜ ਅੰਡ ਫੋਲ ਫੁਲਾਇੰਦਾ। ਲੋਆਂ ਪੁਰੀਆਂ ਇਕ ਸਹਾਰ, ਬ੍ਰਹਿਮੰਡ ਖੰਡ ਡੇਰਾ ਲਾਇੰਦਾ। ਗੁਰਮੁਖ ਸਾਜਣ ਲਏ ਉਭਾਰ, ਆਤਮ ਅੰਤਰ ਵੇਖ ਵਖਾਇੰਦਾ । ਚਰਨ ਪ੍ਰੀਤੀ ਬਖ਼ਸ਼ੇ ਇਕ ਪਿਆਰ, ਦਿਸ ਕਿਸੇ ਨਾ ਆਇੰਦਾ। ਲੱਖ ਚੁਰਾਸੀ ਵਿਚੋਂ ਵਸਿਆ ਬਾਹਰ, ਹਰ ਘਟ ਆਪੇ ਡੇਰਾ ਲਾਇੰਦਾ। ਆਪੇ ਸਾਜਣ ਮੀਤ ਮੁਰਾਰ, ਸਗਲਾ ਸੰਗ ਆਪ ਨਿਭਾਇੰਦਾ। ਆਪੇ ਪੁਰਖ ਆਪੇ ਨਾਰ, ਕੰਤ ਸੁਹਾਗੀ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਣ ਲਏ ਵਰ, ਘਰ ਸਾਚਾ ਇਕ ਰਖਾਇੰਦਾ। ਵਰ ਘਰ ਸਾਚਾ ਆਦਿ ਨਿਰੰਜਣ, ਏਕਾ ਏਕ ਰਖਾਇਆ। ਗੁਰਮੁਖਾਂ ਨੇਤਰ ਪਾਏ ਨਾਮ ਅੰਜਨ, ਅਗਿਆਨ ਅੰਧੇਰ ਮਿਟਾਇਆ। ਦਾਤਾ ਦਾਨੀ ਦਰਦ ਦੁੱਖ ਭੈ ਭੰਜਨ, ਭਵ ਸਾਗਰ ਪਾਰ ਕਰਾਇਆ। ਚਰਨ ਧੂੜ ਕਰਾਏ ਸਾਚਾ

ਮਜਨ, ਦੁਰਮਤ ਮੈਲ ਗਵਾਇਆ। ਕਲਜੁਗ ਅੰਤਮ ਆਇਆ ਪਰਦੇ ਕੱਜਣ, ਗੁਰਮੁਖ ਬਾਲ ਅਞਾਣੇ, ਆਪ ਆਪਣੇ ਗਲੇ ਲਗਾਇਆ। ਲੱਖ ਚੁਰਾਸੀ ਭਾਂਡੇ ਭੱਜਣ, ਥਿਰ ਕੋਈ ਰਹਿਣ ਨਾ ਪਾਇਆ। ਕਲਜੁਗ ਨਗਾਰੇ ਨੌਂ ਖੰਡ ਧਰਤ ਵੱਜਣ, ਜੀਵ ਜੰਤ ਹੋਇਆ ਹਲਕਾਇਆ। ਬੰਕ ਦਵਾਰ ਸ਼ਾਹ ਸੁਲਤਾਨ ਅੰਤਮ ਤਜਣ, ਤਖ਼ਤ ਤਾਜ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਮੇਲਾ ਸਾਚੇ ਘਰ, ਚਰਨ ਦਵਾਰ ਹਰਿ ਨਿਰੰਕਾਰ, ਏਕੰਕਾਰ ਇਕ ਦਰਸਾਇਆ। ਏਕਾ ਘਰ ਇਕ ਦਰਵਾਜ਼ਾ, ਏਕਾ ਬੂਝ ਬੁਝਾਈਆ। ਏਕਾ ਏਕ ਗ਼ਰੀਬ ਨਿਵਾਜ਼ਾ, ਏਕਾ ਵੇਖ ਵਖਾਈਆ। ਏਕਾ ਅਸਵ ਏਕਾ ਤਾਜਾ, ਏਕਾ ਨਾਮ ਦ੍ਰਿੜਾਈਆ। ਏਕਾ ਰੱਖਣਹਾਰਾ ਲਾਜਾ, ਏਕਾ ਵੇਖ ਵਖਾਈਆ। ਏਕਾ ਸ਼ਾਹੋ ਭੂਪ ਸੁਲਤਾਨ ਰਾਜਨ ਰਾਜਾ, ਰਾਜਨ ਰਾਜ ਇਕ ਅਖਵਾਈਆ। ਇਕ ਸ਼ਾਹ ਇਕ ਨਵਾਬਾ, ਪੀਰ ਦਸਤਗੀਰ ਇਕ ਅਖਵਾਈਆ। ਏਕਾ ਮੱਕਾ ਏਕਾ ਕਾਅਬਾ, ਤੀਰਥ ਤੱਟ ਇਕ ਜਣਾਈਆ। ਵੇਖਣਹਾਰਾ ਦੋ ਦੋ ਆਬਾ, ਭੇਵ ਕੋਈ ਨਾ ਪਾਈਆ। ਸ਼ਬਦ ਘੋੜੇ ਚਰਨ ਦੇ ਰਕਾਬਾ, ਸੋਲਾਂ ਕਲੀਆਂ ਆਸਣ ਲਾਈਆ। ਖੇਲੇ ਖੇਲ ਅੰਤਮ ਕਲਜੁਗ ਮਾਝਾ, ਸੰਬਲ ਨਗਰੀ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਵੇਖ ਵਖਾਈਆ। ਸੱਜਣ ਮੀਤਾ ਹਰਿ ਨਿਰੰਕਾਰ, ਜੁਗ ਜੁਗ ਵੇਸ ਵਟਾਈਆ। ਕਲਜੁਗ ਅੰਤਮ ਲਏ ਅਵਤਾਰ, ਗੁਰਮੁਖ ਸਾਚੇ ਲਏ ਉਠਾਈਆ। ਸ਼ਬਦ ਅਗੰਮੜੀ ਮਾਰੇ ਮਾਰ, ਅੰਤ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੰਤ ਪਾਰਬ੍ਰਹਮ ਅਬਿਨਾਸ਼ੀ ਅਚੁਤ ਆਪੇ ਵੇਖੇ ਆਪਣੀ ਰੁੱਤ, ਆਪ ਆਪਣੇ ਗਲੇ ਲਗਾਈਆ। ਬਾਲ ਬਿਰਧ ਨੌਜਵਾਨ, ਹਰਿ ਹਰਿ ਰੂਪ ਸਮਾਇਆ। ਜਿਸ ਜਨ ਬਖ਼ਸ਼ੇ ਚਰਨ ਧਿਆਨ, ਏਕਾ ਏਕ ਰੂਪ ਦਰਸਾਇਆ। ਏਕਾ ਦੇਵੇ ਧੁਰ ਫ਼ਰਮਾਣ, ਤੀਜਾ ਨੈਣ ਆਪ ਖੁਲ੍ਹਾਇਆ। ਚੌਥੇ ਪਦ ਸ੍ਰੀ ਭਗਵਾਨ, ਬ੍ਰਹਮ ਪਾਰਬ੍ਰਹਮ ਸਮਾਇਆ। ਪੰਚਮ ਖੇਲੇ ਖੇਲ ਮਹਾਨ, ਪੰਚਮ ਮੇਲਾ ਸਹਿਜ ਸਭਾਇਆ। ਛੇਵੇਂ ਛੱਪਰ ਛੰਨ ਮਹਾਨ, ਨਾ ਕੋਈ ਬਾਢੀ ਬਣਤ ਬਣਾਇਆ। ਅੱਠ ਤਤ ਨਾ ਕੋਈ ਨਿਸ਼ਾਨ, ਰਕਤ ਬੂੰਦ ਨਾ ਕੋਈ ਵੇਖ ਵਖਾਇਆ। ਨੌਂ ਦਵਾਰੇ ਜੀਵ ਜਹਾਨ, ਲੱਖ ਚੁਰਾਸੀ ਹੋਏ ਹਲਕਾਇਆ। ਦਸਮ ਦਵਾਰੀ ਸਚ ਮਕਾਨ, ਗੁਰਮੁਖ ਸਾਚੇ ਵੰਡ ਵੰਡਾਇਆ। ਮਿਲੇ ਮੇਲ ਗੁਣ ਨਿਧਾਨ, ਆਤਮ ਸੇਜਾ ਵੇਖ ਵਖਾਇਆ। ਇਕ ਸੁਣਾਏ ਸੱਚੀ ਧੁੰਨਕਾਨ, ਅਨਹਦ ਰਾਗ ਇਕ ਸੁਣਾਇਆ। ਅੰਮ੍ਰਿਤ ਆਤਮ ਇਕ ਇਸ਼ਨਾਨ, ਸਰ ਸਰੋਵਰ ਇਕ ਸੁਹਾਇਆ। ਆਵਣ ਜਾਵਣ ਛੁੱਟੇ ਕਾਨ, ਲੱਖ ਚੁਰਾਸੀ ਪੰਧ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜਿਸ ਜਨ ਦੇਵੇ ਆਪਣਾ ਨਾਮ, ਸੋ ਪੁਰਖ ਨਿਰੰਜਣ ਆਪ ਜਪਾਇਆ। ਸੋ ਪੁਰਖ ਨਿਰੰਜਣ ਹਰਿ ਭਗਵਾਨ, ਅਕਲ ਕਲਾ ਅਖਵਾਈਆ। ਹੰ ਬ੍ਰਹਮ ਖੇਲ ਮਹਾਨ, ਦੋਅੰ ਦੋਆ ਭੇਵ ਚੁਕਾਈਆ। ਏਕਾ ਰੂਪ ਦੋ ਜਹਾਨ, ਮਾਤ ਪਤਾਲ ਅਕਾਸ਼ ਦਿਸਾਈਆ। ਲੋਆਂ ਪੁਰੀਆ ਸ਼ਬਦ ਨਿਸ਼ਾਨ, ਬ੍ਰਹਿਮੰਡ ਖੰਡ ਵਡਿਆਈਆ। ਗੁਰਮੁਖ ਆਤਮ ਸੇਜਾ ਕਰ ਪਰਵਾਨ, ਬੈਠਾ ਆਸਣ ਲਾਈਆ। ਕੋਟਨ ਕੋਟ ਲਾ ਲਾ ਵੇਖਣ ਅੰਤਰ ਧਿਆਨ, ਹਰਿ ਹਰਿ ਰੂਪ ਦਿਸ ਨਾ ਆਈਆ। ਕੋਟਨ ਕੋਟ ਰਸਨਾ ਗਾਨ, ਰਸ ਰਸਨਾ ਹੋਏ ਹਲਕਾਈਆ। ਕੋਟਨ ਕੋਟ ਤੀਰਥ ਨਹਾਨ, ਅਠਸਠ ਫੇਰਾ ਪਾਈਆ। ਕੋਟਨ ਕੋਟ ਜੰਗਲ ਜੂਹ ਉਜਾੜ ਡੇਰਾ ਲਾਈਆ। ਕੋਟਨ ਕੋਟ ਖ਼ਾਕੀ ਖ਼ਾਕ ਰਹੇ ਛਾਣ, ਸੀਸ

ਆਪਣੇ ਭਸਮ ਪਵਾਈਆ। ਕੋਟਨ ਕੋਟ ਨੱਕ ਮੂੰਹ ਨੈਣ ਰਹੇ ਮੁੰਦਾਨ, ਜੋਤ ਨਿਰੰਜਣ ਨਜ਼ਰ ਨਾ ਆਈਆ। ਕੋਟਨ ਕੋਟ ਛੱਡੀ ਬੈਠੇ ਪੀਣ ਖਾਣ, ਸੁਨ ਸਮਾਧ ਨਾ ਇਕ ਵਖਾਈਆ। ਕੋਟਨ ਕੋਟ ਬਹਿ ਬਹਿ ਸੁਣਨ ਕਾਨ, ਅਨਹਦ ਤਾਲ ਨਾ ਕੋਈ ਵਜਾਈਆ। ਕੋਟਨ ਕੋਟ ਬੈਠੇ ਮੜ੍ਹੀ ਮਸਾਨ, ਕੋਟਨ ਕੋਟ ਗੋਰ ਫੋਲ ਫੁਲਾਈਆ। ਕੋਟਨ ਕੋਟ ਬੰਨਦੇ ਫਿਰਨ ਪੰਜ ਸ਼ੈਤਾਨ, ਪੰਚ ਵਿਕਾਰਾ ਨਾ ਕੋਈ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਪ੍ਰਭ ਦਾਤਾ ਦਾਨੀ ਵਡ ਮਿਹਰਬਾਨ, ਗੁਰਮੁਖਾਂ ਦਇਆ ਕਮਾਈਆ। ਜਿਸ ਜਨ ਬਖ਼ਸ਼ੇ ਚਰਨ ਧਿਆਨ, ਆਤਮ ਬ੍ਰਹਮ ਜਣਾਈਆ। ਦਹਿ ਦਿਸ਼ ਨਾ ਭਰਮੇ ਮਨੂਆ ਮਨ ਸ਼ੈਤਾਨ, ਸ਼ਬਦ ਡੋਰ ਡੋਰੀ ਏਕਾ ਪਾਈਆ। ਆਤਮ ਅੰਤਰ ਦੇਵੇ ਇਕ ਗਿਆਨ, ਏਕਾ ਬੂਝ ਬੁਝਾਈਆ। ਏਕਾ ਰਾਗ ਏਕਾ ਕਾਨ, ਨਾਦੀ ਧੁਨ ਇਕ ਵਜਾਈਆ। ਮਿਲੇ ਮੇਲ ਸ੍ਰੀ ਭਗਵਾਨ, ਨਿਰੰਜਣ ਜੋਤੀ ਜੋਤ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸੱਜਣ ਸਾਚੇ ਮੀਤ, ਜਗਤ ਅਵੱਲੜੀ ਦਿਸੇ ਰੀਤ, ਬੈਠਾ ਰਹੇ ਇਕ ਅਤੀਤ, ਏਕਾ ਰੰਗ ਰੰਗਾਇਆ।

੨੭ ਕੱਤਕ ੨੦੧੫ ਬਿਕ੍ਰਮੀ ਸੰਤ ਨਰ ਹਰੀ ਨਰਾਇਣ ਸਿੰਘ ਪੰਡਤ ਗੋਦਾਵਰੀ ਘਾਟ, ਨਾਸ਼ਕ ਸ਼ਹਿਰ

ਆਦਿ ਪੁਰਖ ਏਕੰਕਾਰ, ਅਕਲ ਕਲਾ ਅਖਵਾਈਆ। ਨਿਰਗੁਣ ਜੋਤੀ ਨੂਰ ਉਜਿਆਰ, ਨੂਰੋ ਨੂਰ ਸਮਾਈਆ। ਅਕਾਲ ਮੂਰਤ ਖੇਲ ਅਪਾਰ, ਅਨਭਵ ਪ੍ਰਕਾਸ਼ ਰਖਾਈਆ। ਜੁਗਾ ਜੁਗੰਤ ਵੇਖ ਵਿਚਾਰ, ਆਪ ਆਪਣੀ ਬਣਤ ਬਣਾਈਆ। ਖੇਲੇ ਖੇਲ ਅਗੰਮ ਅਪਾਰ, ਅਭੇਦ ਅਭੇਵ ਬੁਝਾਈਆ। ਲੋਆਂ ਪੁਰੀਆਂ ਬੰਨੇ ਧਾਰ, ਗਗਨ ਪਤਾਲਾਂ ਵੇਖ ਵਖਾਈਆ। ਰਵ ਸਸ ਕਰ ਉਜਿਆਰ, ਮੰਡਲ ਮੰਡਪ ਆਪ ਸੁਹਾਈਆ। ਥਿਰ ਘਰ ਬੈਠ ਸੱਚੀ ਸਰਕਾਰ, ਨਿਰਗੁਣ ਰੂਪ ਇਕ ਜਣਾਈਆ। ਆਦਿ ਜੁਗਾਦੀ ਏਕਾ ਕਾਰ, ਅਕਲ ਕਲਾ ਅਖਵਾਈਆ। ਪਾਰਬ੍ਰਹਮ ਰੂਪ ਅਪਾਰ, ਨੇਤਰ ਨੈਣ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਈਆ। ਆਦਿ ਪੁਰਖ ਪੁਰਖ ਅਬਿਨਾਸ਼ਾ, ਏਕਾ ਏਕ ਅਖਵਾਇੰਦਾ। ਜੁਗ ਜੁਗ ਖੇਲਣਹਾਰ ਤਮਾਸ਼ਾ, ਆਪ ਆਪਣੀ ਬਣਤ ਬਣਾਇੰਦਾ। ਆਪ ਆਪਣੀ ਪਾਵੇ ਰਾਸਾ, ਆਪ ਆਪਣਾ ਵੇਖ ਵਖਾਇੰਦਾ। ਖੇਲੇ ਖੇਲ ਪ੍ਰਿਥਮੀ ਅਕਾਸ਼ਾ, ਗਹਿਰ ਗੰਭੀਰ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਆਪ ਅਖਵਾਇੰਦਾ। ਆਦਿ ਨਿਰੰਜਣ ਹਰਿ ਕਰਤਾਰ, ਏਕਾ ਏਕੰਕਾਰਿਆ। ਲੋਕਮਾਤ ਲਏ ਅਵਤਾਰ, ਖੇਲੇ ਖੇਲ ਸਰਬ ਸੰਸਾਰਿਆ। ਪਾਵੇ ਲੱਖ ਚੁਰਾਸੀ ਸਾਰ, ਜੀਵਾਂ ਜੰਤਾਂ ਵੇਖ ਵਿਖਾ ਰਿਹਾ। ਜੇਰਜ ਅੰਡਾਂ ਕਰ ਉਜਿਆਰ, ਉਤਭੁਜ ਸੇਤਜ ਰੂਪ ਵਟਾ ਰਿਹਾ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਦਏ ਅਧਾਰ, ਕਰੋੜ ਤੇਤੀਸਾ ਸੰਗ ਰਲਾਇਆ। ਆਪੇ ਵਸਿਆ ਸਭ ਤੋਂ ਬਾਹਿਰ, ਹਰ ਘਟ ਮੰਦਰ ਆਪ ਸੁਹਾਇਆ। ਜੋਤੀ ਨੂਰ ਕਰ ਉਜਿਆਰ, ਦੀਪਕ ਜੋਤੀ ਇਕ ਜਗਾਇਆ। ਜੋਤ ਨਿਰੰਜਣ ਖੇਲ ਨਿਆਰ, ਅੰਧ ਅੰਧੇਰ ਮਿਟਾਇਆ। ਸ਼ਬਦੀ ਧੁਨ ਸੱਚੀ ਧੁਨਕਾਰ, ਆਤਮਕ ਆਪ ਉਪਜਾਇਆ। ਪੰਚਮ ਗਾਇਣ ਵਾਰੋ ਵਾਰ, ਮੀਤ ਮੁਰਾਰਾ ਸੇਵਾ ਲਾਇਆ। ਬਜ਼ਰ ਕਪਾਟੀ ਬੰਦ ਕਿਵਾੜ, ਆਪ ਆਪਣਾ ਬੰਦ

ਕਰਾਇਆ। ਵੇਖਣਹਾਰ ਪੰਚਮ ਧਾੜ, ਪੰਚਮ ਮੋਹ ਵਧਾਇਆ। ਹਰਿ ਸੰਤਾਂ ਫਿਰੇ ਪਿੱਛੇ ਅਗਾੜ, ਆਪ ਆਪਣਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਇਆ। ਆਦਿ ਨ ਅੰਤਾ ਹਰਿ ਨਿਰੰਕਾਰ, ਏਕਾ ਏਕ ਅਖਵਾਇਆ। ਜੁਗ ਜੁਗ ਲਏ ਮਾਤ ਅਵਤਾਰ, ਆਪ ਆਪਣਾ ਵੇਸ ਵਟਾਇਆ। ਸਤਿਜੁਗ ਸਾਚੇ ਬੰਨ੍ਹੇ ਧਾਰ, ਸਤਿ ਸਰੂਪ ਸਮਾਇਆ। ਤ੍ਰੀਆ ਤ੍ਰੇਤਾ ਤੇਰਾ ਲੇਖ ਅਪਾਰ, ਤ੍ਰੈ ਤ੍ਰੈ ਰੂਪ ਦਰਸਾਇਆ। ਦੁਆਪਰ ਖੇਲ ਅਗੰਮ ਅਪਾਰ, ਮੁਕੰਦ ਮਨੋਹਰ ਨਾਮ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾਇਆ। ਖੇਲਣਹਾਰ ਹਰਿ ਸਮਰਥ, ਏਕਾ ਏਕੰਕਾਰਿਆ। ਜਗਤ ਮਹਿੰਮਾ ਅਕਥਨਾ ਅਕੱਥ, ਕਥ ਸਕੇ ਨਾ ਕੋਈ ਜੀਵ ਗਵਾਰਿਆ। ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਨਾਮ ਧਰਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਜੋਤ ਜਗਾ ਰਿਹਾ। ਜੋਤੀ ਜੋਤ ਹਰਿ ਉਜਿਆਰ, ਏਕਾ ਏਕ ਕਰਾਇੰਦਾ। ਕਲਜੁਗ ਅੰਤਮ ਲੈ ਅਵਤਾਰ, ਆਪ ਆਪਣਾ ਰੂਪ ਵਟਾਇੰਦਾ। ਈਸਾ ਮੂਸਾ ਕਰ ਪਿਆਰ, ਸੰਗ ਮੁਹੰਮਦ ਸੰਗ ਰਖਾਇੰਦਾ। ਚਾਰ ਯਾਰਾਂ ਕਰ ਤਿਆਰ, ਅੱਲਾ ਰਾਣੀ ਨਾਲ ਪ੍ਰਨਾਇੰਦਾ। ਹੱਕ ਹਕੀਕਤ ਖ਼ਬਰਦਾਰ, ਲਾਸ਼ਰੀਕ ਵੇਖ ਵਖਾਇੰਦਾ। ਬੇਐਬ ਪਰਵਰਦਿਗਾਰ, ਆਪ ਆਪਣਾ ਰੂਪ ਵਟਾਇੰਦਾ। ਆਪੇ ਲਾਏ ਐਨਲਹੱਕ ਸਾਚਾ ਨਾਅਰ, ਮੁਕਾਮੇ ਹੱਕ ਖ਼ੁਦਾਏ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਖੇਲ ਖਲਾਇੰਦਾ। ਕਲਜੁਗ ਕੂੜ ਕੁੜਿਆਰ , ਹਰਿ ਹਰਿ ਆਪ ਰਖਾਇਆ। ਭਰਮੇ ਭੁੱਲਾ ਹਸਤ ਕੀਟਾ, ਊਚਾਂ ਨੀਚਾਂ ਦਿਸ ਨਾ ਆਇਆ। ਆਪਣਾ ਮੰਨ ਕਿਸੇ ਨਾ ਜੀਤਾ, ਹਉਮੇ ਹੰਗਤਾ ਗੜ੍ਹ ਸੁਹਾਇਆ। ਨੇਤਰ ਦਰਸ ਗੁਰੂ ਨਾ ਕੀਤਾ, ਗੁਰ ਮੰਤਰ ਨਾਮ ਨਾ ਦ੍ਰਿੜਾਇਆ। ਪਾਰਬ੍ਰਹਮ ਇਕ ਅਤੀਤਾ, ਆਦਿ ਜੁਗਾਦਿ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਧੀਰ ਧਰਾਇਆ। ਪਾਰਬ੍ਰਹਮ ਹਰਿ ਕਰਤਾਰ, ਆਪਣੀ ਦਇਆ ਕਮਾਈਆ। ਪੰਜ ਤਤ ਕਰ ਉਜਿਆਰ, ਨਾਨਕ ਜੋਤ ਕਰੇ ਰੁਸ਼ਨਾਈਆ। ਮੇਲ ਮਿਲਾਏ ਦਰ ਦਰਬਾਰ, ਦਰ ਦਰਵੇਸ਼ਾ ਵੇਖ ਵਖਾਈਆ। ਮੰਗੇ ਮੰਗ ਬਣ ਭਿਖਾਰ, ਆਤਮ ਅੰਤਰ ਝੋਲੀ ਡਾਹੀਆ। ਨਿਰਗੁਣ ਰੂਪ ਪਾਵੇ ਸਾਰ, ਨਰ ਹਰਿ ਵੱਡੀ ਵਡਿਆਈਆ। ਦੇਵੇ ਨਾਮ ਸਤਿ ਅਧਾਰ, ਨਾਮ ਨਾਮਾ ਵੱਜੀ ਵਧਾਈਆ। ਨਾਨਕ ਢਹਿ ਪਿਆ ਦਵਾਰ, ਨਿਉਂ ਨਿਉਂ ਸੀਸ ਝੁਕਾਈਆ। ਸਾਚਾ ਮੇਲਾ ਮੀਤ ਮੁਰਾਰ, ਵਿਛੜ ਕਦੇ ਨਾ ਜਾਈਆ। ਦੋ ਜਹਾਨਾਂ ਪਾਵੇ ਸਾਰ, ਤ੍ਰੈਗੁਣ ਫੰਦ ਕਟਾਈਆ। ਪੰਚਮ ਜੋਤੀ ਕਰ ਉਜਿਆਰ, ਮਾਇਆ ਮੋਹ ਚੁਕਾਈਆ। ਵਰਨ ਗੋਤੀ ਨਾ ਕੋਈ ਪਿਆਰ, ਏਕਾ ਰੰਗ ਰੰਗਾਈਆ। ਸਾਚੀ ਸੋਟੀ ਹੱਥ ਕਰਤਾਰ, ਲੋਕਮਾਤ ਫੜਾਈਆ। ਚੜ੍ਹਿਆ ਚੋਟੀ ਇਕ ਦਵਾਰ, ਦਸਮ ਦੁਆਰੀ ਕੁੰਡਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਨਾਨਕ ਵੇਖ ਵਖਾਈਆ। ਨਾਨਕ ਮਿਲਿਆ ਹਰਿ ਮਲਾਹ, ਘਰ ਸਾਚੇ ਵੱਜੀ ਵਧਾਈਆ। ਸੰਤਾਂ ਦੇਵੇ ਸ਼ਬਦ ਸਲਾਹ, ਏਕਾ ਰਾਗ ਜਣਾਈਆ। ਅੱਖਰ ਵੱਖਰ ਇਕ ਸਮਝਾ, ਏਕਾ ਬੂਝ ਬੁਝਾਈਆ। ਬਜ਼ਰ ਕਪਾਟੀ ਪੱਥਰ ਦਏ ਤੁੜਾ, ਜਿਸ ਜਨ ਦਇਆ ਕਮਾਈਆ। ਸਾਚੇ ਪੌੜੇ ਦਏ ਚੜ੍ਹਾ, ਸਿਰ ਹੱਥ ਸਮਰਥ ਟਿਕਾਈਆ। ਭੇਵ ਅਭੇਦਾ ਦਏ ਵਿਖਾ, ਚਾਰ ਵਰਨਾਂ ਇਕ ਜਣਾਈਆ। ਰਾਓ ਰੰਕਾਂ ਦੇ ਸਮਝਾ, ਏਕਾ ਧਰਮ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਸ਼ਬਦ ਗਿਆਨ, ਖੇਲੇ ਖੇਲ ਦੋ ਜਹਾਨ, ਨਾਨਕ ਨਾਮ ਵੱਡੀ ਵਡਿਆਈਆ। ਨਾਨਕ ਗੁਰ ਚਾਰ ਕੁੰਟ, ਚਾਰ ਵਰਨ ਜਣਾਈਆ। ਸ੍ਰਿਸ਼ਟ ਸਬਾਈ ਰਹੀ ਲੁੱਟ, ਮਨ ਮਤ ਹੋਈ ਹਲਕਾਈਆ। ਜਗਤ ਵਿਕਾਰਾ ਜੂਠ ਝੂਠ, ਹਉਮੇ ਹੰਗਤਾ ਰੋਗ ਜਲਾਈਆ। ਗੁਰਮੁਖ ਵਿਰਲਾ ਪੀਵੇ ਅੰਮ੍ਰਿਤ ਆਤਮ ਘੁੱਟ, ਨਿਝਰ ਧਾਰ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਈਆ। ਨਾਨਕ ਗੁਰ ਸਦਿ ਬਲਿਹਾਰ, ਹਰਿ ਹਰਿ ਰਸਨਾ ਗਾਇਆ। ਚਾਰੋਂ ਕੁੰਟ ਦਹਿ ਦਿਸ਼ਾ ਕਰ ਪਿਆਰ, ਏਕਾ ਮੰਤਰ ਨਾਮ ਦ੍ਰਿੜਾਇਆ। ਜੀਵ ਜੰਤ ਨਾ ਪਾਇਣ ਸਾਰ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਇਆ। ਅੰਤਮ ਵੇਖੇ ਵਿਗਸੇ ਕਰ ਵਿਚਾਰ, ਨੌਂ ਖੰਡ ਫੇਰਾ ਪਾਇਆ। ਪੁਰਖ ਅਬਿਨਾਸ਼ੀ ਅੱਗੇ ਕਰੇ ਪੁਕਾਰ, ਤੇਰਾ ਭਾਣਾ ਤੇਰੇ ਸਿਰ ਰਖਾਇਆ। ਕਲਜੁਗ ਕੂੜਾ ਕੂੜ ਕੁੜਿਆਰ, ਜੂਠਾ ਝੂਠਾ ਰਿਹਾ ਡੰਕ ਵਜਾਇਆ। ਚਾਰੋਂ ਕੁੰਟ ਅੰਧ ਅੰਧਿਆਰ, ਅੰਧ ਅੰਧੇਰ ਨਾ ਕੋਈ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਨੇਹੜਾ ਦੇਵੇ ਵਰ, ਏਕਾ ਬੂਝ ਬੁਝਾਇਆ। ਪਾਰਬ੍ਰਹਮ ਸ਼ਬਦ ਜਣਾਈ, ਨਾਨਕ ਬੂਝ ਬੁਝਾਈਆ। ਜੁਗ ਜੁਗ ਖੇਲੇ ਖੇਲ ਬੇਪਰਵਾਹੀਆ। ਨਾਨਕ ਤੇਰੀ ਸੱਚੀ ਸ਼ਾਹੀ, ਚਾਰ ਵਰਨ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਈਆ । ਕਲਜੁਗ ਅੰਤਮ ਕਾਲੀ ਧਾਰ, ਹਰਿ ਹਰਿ ਵੇਖ ਵਖਾਇੰਦਾ। ਨਿਰਗੁਣ ਜੋਤੀ ਕਰ ਉਜਿਆਰ, ਜੋਤੀ ਜਾਮਾ ਭੇਖ ਵਟਾਇੰਦਾ। ਸ਼ਬਦ ਖੰਡਾ ਅਪਰ ਅਪਾਰ, ਸਮਰਥ ਹੱਥ ਉਠਾਇੰਦਾ। ਬ੍ਰਹਿਮੰਡ ਖੰਡ ਕਰੇ ਖ਼ਬਰਦਾਰ, ਲੋਆਂ ਪੁਰੀਆਂ ਆਪ ਉਠਾਇੰਦਾ। ਭੇਖ ਪਖੰਡਾ ਦਏ ਨਿਵਾਰ, ਝੂਠ ਜੂਠ ਰਹਿਣ ਨਾ ਪਾਇੰਦਾ। ਨਿਹਕਲੰਕ ਲਏ ਅਵਤਾਰ, ਆਪ ਆਪਣਾ ਨਾਉਂ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਮੇਲਾ ਮੇਲ ਮਿਲਾਇੰਦਾ। ਨਾਨਕ ਨਿਰਗੁਣ ਸ਼ਬਦ ਸੁਣ, ਆਤਮ ਦਰ ਸਾਲਾਹੀਆ। ਕਵਣ ਜਾਣੇ ਪ੍ਰਭ ਤੇਰੇ ਗੁਣ, ਤੇਰੀ ਵਡ ਵਡਿਆਈਆ। ਸ੍ਰਿਸ਼ਟ ਸਬਾਈ ਛਾਣ ਪੁਣ, ਹਰਿਜਨ ਸਾਚੇ ਲਏ ਜਗਾਈਆ। ਆਤਮ ਅੰਤਰ ਵਜਾਏ ਏਕਾ ਧੁਨ, ਏਕਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੂਜਾ ਭੇਵ ਮਿਟਾਈਆ। ਏਕਾ ਜੋਤੀ ਇਕ ਉਜਿਆਰ, ਦਸ ਦਸ ਰੂਪ ਵਟਾਇਆ। ਗੁਰ ਗੋਬਿੰਦ ਮੀਤ ਮੁਰਾਰ, ਆਪਣੇ ਰੰਗ ਰੰਗਾਇਆ। ਸਾਚਾ ਮੇਲਾ ਸੁਤ ਦੁਲਾਰ, ਗੁਰ ਚੇਲਾ ਰੂਪ ਸਮਾਇਆ। ਅਕਾਲ ਪੁਰਖ ਨਿਰਗੁਣ ਜੋਤੀ ਕਰ ਉਜਿਆਰ, ਜੋਤੀ ਜੋਤ ਜਗਾਇਆ। ਸ਼ਬਦ ਡੰਕ ਅਪਰ ਅਪਾਰ, ਤਨ ਨਗਾਰਾ ਰਣਜੀਤ ਵਜਾਈਆ। ਪੰਚਮ ਮੀਤਾ ਖ਼ਬਰਦਾਰ, ਪੰਚਮ ਵੇਖ ਵਖਾਇਆ । ਅਚਰਜ ਰੀਤਾ ਵਿਚ ਸੰਸਾਰ, ਆਪ ਆਪਣੀ ਦਏ ਚਲਾਇਆ। ਦੇਹੁਰਾ ਮੰਦਰ ਮਸੀਤਾ ਨਾ ਕੋਈ ਗੁਰੂਦੁਆਰ, ਗੁਰਮੁਖ ਕਾਇਆ ਮੰਦਰ ਅੰਦਰ ਦੀਪਕ ਜੋਤੀ ਜੋਤ ਜਗਾਇਆ। ਅੱਠੇ ਪਹਿਰ ਰਹੇ ਉਜਿਆਰ, ਅੰਧ ਅੰਧੇਰ ਨਾ ਕੋਈ ਵਖਾਇਆ। ਮਿਲੇ ਮੇਲ ਸਾਚੇ ਯਾਰ, ਮੀਤ ਮੁਰਾਰ ਸਾਚਾ ਪਾਇਆ। ਸਾਚੀ ਸੇਜਾ ਕਰ ਪਿਆਰ, ਆਪਣਾ ਰੰਗ ਰੰਗਾਇਆ। ਨਾਰੀ ਕੰਤ ਬਣ ਭਤਾਰ, ਨਰ ਨਰਾਇਣ ਰੂਪ ਹੋ ਜਾਇਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਉਤਰ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਦਿਤਾ ਏਕਾ ਵਰ, ਘਰ ਸਾਚੇ ਮੇਲ ਮਿਲਾਇਆ। ਗੋਬਿੰਦ ਗੁਰ ਗੁਰ ਵਡਿਆਈ, ਹਰਿ ਹਰਿ ਮੇਲ ਮਿਲਾਇੰਦਾ । ਦੋਹਾਂ

ਜਹਾਨਾਂ ਮਿਲੇ ਵਧਾਈ, ਲੋਕਮਾਤ ਵੇਖ ਵਖਾਇੰਦਾ। ਪੰਜ ਤਤ ਕਰ ਕੁੜਮਾਈ, ਸ਼ਬਦੀ ਸ਼ਬਦ ਪ੍ਰਨਾਇੰਦਾ। ਏਕਾ ਆਸਣ ਰਿਹਾ ਵਿਛਾਈ, ਸ਼ਬਦ ਸਿੰਘਾਸਣ ਨਾਉਂ ਧਰਾਇੰਦਾ। ਪਕੜ ਉਠਾਏ ਫੜ ਫੜ ਬਾਹੀਂ, ਗੁਰਮੁਖ ਸਾਚੇ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਆਤਮ ਸਾਚਾ ਤਾਲ ਇਕ ਸੁਹਾਇੰਦਾ। ਅੰਮ੍ਰਿਤ ਸਰੋਵਰ ਸਾਚਾ ਤਾਲ, ਹਰਿ ਹਰਿ ਆਪ ਭਰਾਈਆ। ਭਾਗ ਲਗਾਏ ਕਾਇਆ ਖਾਲ, ਮਾਇਆ ਮੋਹ ਚੁਕਾਈਆ। ਤੋੜਣਹਾਰਾ ਜਗਤ ਜੰਜਾਲ, ਜਾਗਰਤ ਜੋਤ ਇਕ ਵਖਾਈਆ। ਨੇੜ ਨਾ ਆਏ ਕਾਲ ਮਹਾਂਕਾਲ, ਪਾਰਬ੍ਰਹਮ ਸੱਚੀ ਸ਼ਰਨਾਈਆ। ਗੁਰਮੁਖ ਸਾਜਣ ਆਪੇ ਭਾਲ, ਆਪ ਆਪਣੀ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਈਆ। ਆਪਣਾ ਰੰਗ ਰੰਗੇ ਕਰਤਾਰ, ਗੋਬਿੰਦ ਵੇਖ ਵਖਾਇਆ। ਗੁਰਮੁਖ ਸਾਚੇ ਕਰ ਤਿਆਰ, ਆਪ ਆਪਣਾ ਸੀਸ ਝੁਕਾਇਆ। ਪੰਚਮ ਮੀਤਾ ਹੋ ਉਜਿਆਰ, ਠਾਂਡਾ ਸੀਤਾ ਨਾਮ ਧਰਾਇਆ। ਹਸਤ ਕੀਟਾ ਇਕ ਦਵਾਰ, ਚਾਰ ਵਰਨਾਂ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਦਿਤਾ ਏਕਾ ਵਰ, ਆਪ ਆਪਣੀ ਬੂਝ ਬੁਝਾਇਆ। ਵਰ ਦਾਤਾ ਹਰਿ ਨਿਰੰਕਾਰ, ਆਦਿ ਪੁਰਖ ਅਖਵਾਈਆ। ਗੁਰ ਗੁਰ ਪਾਏ ਸਾਚੀ ਸਾਰ, ਸਤਿਗੁਰ ਮੇਲ ਮਿਲਾਈਆ। ਹਰੀ ਹਰਿ ਖੇਲ ਅਪਾਰ, ਹਰਿ ਹਰਿ ਰੂਪ ਵਟਾਈਆ। ਜੋਤੀ ਸ਼ਬਦੀ ਇਕ ਪਿਆਰ, ਨਿਰਗੁਣ ਸਰਗੁਣ ਵੇਖ ਵਖਾਈਆ। ਗੁਰ ਚੇਲਾ ਸੋਹੇ ਇਕ ਦਵਾਰ, ਗੁਰ ਗੋਬਿੰਦ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸ਼ਬਦ ਜਣਾਈਆ। ਗੁਰ ਗੋਬਿੰਦ ਭਾਣਾ ਮੰਨ, ਆਪਾ ਆਪ ਵਾਰਿਆ। ਸਾਚੇ ਘਰ ਚੜ੍ਹਿਆ ਚੰਨ, ਵੇਖ ਵਖਾਏ ਸਚਖੰਡ ਦਵਾਰਿਆ। ਜੂਠਾ ਝੂਠਾ ਭਾਂਡਾ ਭੰਨ, ਭਰਮ ਕੱਢ ਨਿਵਾਰਿਆ। ਜਗਤ ਵਿਕਾਰਾ ਦਿਤਾ ਡੰਨ, ਨਾਮ ਖੰਡਾ ਇਕ ਚਮਕਾ ਰਿਹਾ। ਜਨਨੀ ਜਣਿਆ ਸਾਚਾ ਜਨ, ਜਨ ਜਣੇਂਦੀ ਲੇਖੇ ਲਾ ਰਿਹਾ। ਆਪ ਆਪਣਾ ਬੇੜਾ ਬੰਨ੍ਹ, ਗੁਰਮੁਖਾਂ ਭਾਰ ਉਠਾ ਰਿਹਾ। ਏਕਾ ਵਸਤ ਨਾਮ ਧਨ, ਧੁਰਦਰਗਾਹੀ ਆਪ ਵਰਤਾ ਰਿਹਾ। ਏਕਾ ਰਾਗ ਸਾਚਾ ਕੰਨ, ਵਾਹ ਵਾਹ ਗੁਰੂ ਆਪ ਅਲ੍ਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਭਾਣੇ ਆਪ ਸਮਾ ਰਿਹਾ। ਭਾਣਾ ਹਰਿ ਬਲਵਾਨ, ਹਰਿ ਹਰਿ ਰੂਪ ਸਮਾਈਆ। ਹਰਿ ਜੋਧਾ ਸੂਰਬੀਰ ਬਲਵਾਨ, ਹਰਿ ਹਰਿ ਨਾਉਂ ਧਰਾਈਆ। ਹਰਿ ਹਰਿ ਮੇਲਾ ਦੋ ਜਹਾਨ, ਦੋ ਜਹਾਨਾਂ ਵਡ ਵਡਿਆਈਆ। ਹਰਿ ਹਰਿ ਪਾਏ ਆਪਣੀ ਆਣ, ਹਰਿ ਹਰਿ ਪੂਰ ਕਰਾਈਆ। ਹਰਿ ਹਰਿ ਦੇਵੇ ਧੁਰ ਫ਼ਰਮਾਣ, ਅਗਾਧ ਬੋਧ ਸ਼ਬਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿਦ ਸੰਗ ਰਖਾਈਆ। ਗੋਬਿੰਦ ਤੇਰਾ ਸਾਚਾ ਸੰਗ, ਹਰਿ ਹਰਿ ਆਪ ਨਿਭਾਇੰਦਾ। ਨਾਮ ਡੋਰੀ ਕਸਿਆ ਤੰਗ, ਅਕਾਸ਼ ਪ੍ਰਕਾਸ਼ ਦੁੜਾਇੰਦਾ । ਏਕਾ ਮੰਗ ਰਿਹਾ ਮੰਗ, ਦੋਏ ਜੋੜ ਸੀਸ ਝੁਕਾਇੰਦਾ। ਤੇਰਾ ਤੇਰਾ ਨਾ ਹੋਏ ਨੰਗ, ਤੇਰੀ ਲਜਿਆ ਤੇਰੇ ਘਰ ਵਖਾਇੰਦਾ। ਤੇਰੇ ਨਾਮ ਵੱਜੇ ਮਰਦੰਗ, ਕਲਜੁਗ ਅੰਤਮ ਕੂੜਾ ਮੰਡਪ ਮਾੜੀ ਆਪੇ ਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰੀ ਇਛਿਆ ਆਪ ਕਰਾਇੰਦਾ। ਆਦਿ ਪੁਰਖ ਹਰਿ ਨਿਰੰਕਾਰ, ਆਪਣੀ ਦਇਆ ਕਮਾਈਆ। ਸ਼ਬਦ ਸਰੂਪੀ ਖੇਲ ਅਪਾਰ, ਦਿਸ ਕਿਸੇ ਨਾ ਆਈਆ। ਸੰਗ ਗੋਬਿੰਦ ਕਰ ਪਿਆਰ, ਏਕਾ ਜੋਤੀ ਜੋਤ ਜਗਾਈਆ। ਵਰਨ ਗੋਤੀ ਵਸਿਆ ਬਾਹਿਰ, ਆਲਸ ਨਿੰਦਰਾ ਵਿਚ ਨਾ ਆਈਆ। ਸ਼ਬਦ ਸੁਨੇਹੁੜਾ

ਸੱਚੀ ਸਰਕਾਰ, ਆਪ ਆਪਣਾ ਰਿਹਾ ਘਲਾਈਆ। ਬੰਨ੍ਹੇ ਬੇੜਾ ਵਿਚ ਸੰਸਾਰ, ਕਲਜੁਗ ਅੰਤਮ ਵੇਖ ਵਖਾਈਆ। ਨਿਹਕਲੰਕ ਲਏ ਅਵਤਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਪੰਜ ਤਤ ਨਾ ਕੋਈ ਪਿਆਰ, ਮਾਤ ਪਿਤ ਨਾ ਕੋਈ ਬਣਾਈਆ। ਭਾਈ ਭੈਣ ਨਾ ਕੋਈ ਆਧਾਰ, ਸਾਕ ਕੁਟੰਬ ਨਾ ਕੋਈ ਰਖਾਈਆ। ਗੁਰਸਿਖਾਂ ਕਰੇ ਸਚ ਪਿਆਰ, ਸਾਚੇ ਸੁਤ ਵੇਖ ਵਖਾਈਆ। ਨਾਰੀ ਕੰਤਾ ਇਕ ਭਤਾਰ, ਏਕੰਕਾਰ ਆਪ ਅਖਵਾਈਆ। ਧਾਮ ਸੁਹੰਤਾ ਜੋਤ ਉਜਿਆਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਦਿਤਾ ਸਾਚਾ ਵਰ, ਦਰ ਸਾਚਾ ਇਕ ਸੁਹਾਈਆ। ਗੁਰ ਗੋਬਿੰਦ ਧੁਰ ਫ਼ਰਮਾਣ, ਹਰਿ ਘਰ ਸਾਚੇ ਪਾਇਆ। ਆਪ ਆਪਣਾ ਕਰ ਪਰਵਾਨ, ਆਪ ਆਪਣਾ ਦਰ ਸੁਹਾਇਆ। ਆਪ ਆਪਣਾ ਜਾਣੀ ਜਾਣ, ਆਪ ਆਪਣੀ ਬੂਝ ਬੁਝਾਇਆ। ਆਪ ਆਪਣਾ ਰੱਖਿਆ ਮਾਣ, ਨਿਮਾਣਿਆਂ ਮਾਣ ਆਪ ਹੋ ਜਾਇਆ। ਆਪ ਆਪਣਾ ਮਾਰਿਆ ਬਾਣ, ਆਪ ਆਪਣਾ ਮੇਟ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਖਲਾਇਆ। ਕਲਜੁਗ ਕੂੜਾ ਕੂੜ ਕੁੜਿਆਰ, ਚਾਰ ਕੁੰਟ ਅੰਧੇਰਾ ਛਾਈਆ। ਪਾਰਬ੍ਰਹਮ ਪ੍ਰਭ ਭੇਵ ਨਿਆਰ, ਜੁਗ ਜੁਗ ਵੱਡੀ ਵਡਿਆਈਆ। ਆਦਿਨ ਅੰਤਾ ਏਕੰਕਾਰ, ਅਕਲ ਕਲਾ ਅਖਵਾਈਆ। ਜੋਤੀ ਜਾਮਾ ਭੇਖ ਅਪਾਰ, ਦਿਸ ਕਿਸੇ ਨਾ ਆਈਆ। ਸੰਮਤ ਸੰਮਤੀ ਕਰੇ ਖਵਾਰ, ਧਰਤ ਮਾਤ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਤਨ ਰਿਹਾ ਜਗਾਈਆ। ਸੰਤ ਸੁਹੇਲਾ ਹਰਿ ਨਿਰੰਕਾਰ, ਏਕਾ ਏਕ ਅਖਵਾਇਆ। ਆਪ ਆਪਣਾ ਕਰ ੳਜਿਆਰ, ਲੋਕਮਾਤ ਉਠ ਧਾਇਆ। ਅਠਸਠ ਤੀਰਥ ਵੇਖੇ ਤੱਟ ਕਿਨਾਰ, ਗੰਗਾ ਗੋਦਾਵਰੀ ਫੇਰਾ ਪਾਇਆ। ਉਚ ਮਹੱਲ ਅਟੱਲ ਮਿਨਾਰ, ਕਵਣ ਦਵਾਰਾ ਰਿਹਾ ਸੁਹਾਇਆ। ਕਵਣ ਗੁਰ ਕਵਣ ਜੋਤ ਹੋਏ ਉਜਿਆਰ, ਕਵਣ ਰੂਪ ਵਟਾਇਆ। ਕਵਣ ਸੁਣੇ ਸੁਣਾਏ ਸ਼ਬਦ ਸੱਚੀ ਧੁਨਕਾਰ, ਅਨਹਦ ਤਾਲ ਕਵਣ ਵਜਾਇਆ। ਕਵਣ ਖੋਲ੍ਹੇ ਬੰਦ ਕਿਵਾੜ, ਬਜ਼ਰ ਕਪਾਟੀ ਕਵਣ ਤੁੜਾਇਆ। ਕਵਣ ਨੇਤਰ ਨੈਣ ਲੋਚਣ ਵੇਖੇ ਦਸਮ ਦਵਾਰ, ਨਿਰਗੁਣ ਨਿਰਗੁਣ ਵਿਚ ਸਮਾਇਆ। ਕਵਣ ਸੁਰਤੀ ਮੇਲ ਮਿਲਾਵਾ ਰਾਮ ਪਿਆਰ, ਕਵਣ ਕਾਹਨਾ ਬੰਸਰੀ ਰਿਹਾ ਵਜਾਇਆ। ਕਵਣ ਸੇਜਾ ਸੁੱਤਾ ਪੈਰ ਪਸਾਰ, ਕਵਣ ਲਏ ਅੰਗੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਸੰਮਤੀ ਵੇਖ ਵਖਾਇਆ। ਸੰਮਤ ਪੰਦਰਾਂ ਉਚ ਅਗੰਮ, ਹਰਿ ਹਰਿ ਖੇਲ ਖਲਾਈਆ। ਨਾ ਮਰੇ ਨਾ ਪਏ ਜੰਮ, ਜੁਗ ਜੁਗ ਵੇਸ ਵਟਾਈਆ। ਪਵਣ ਸਵਾਸੀ ਲਏ ਨਾ ਦਮ, ਨੇਤਰ ਨੀਰ ਨਾ ਕੋਈ ਵਹਾਈਆ। ਆਪੇ ਜਾਣੇ ਆਪਣਾ ਕੰਮ, ਆਪ ਆਪਣੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਗੁਣ ਜੋਤ ਕਰ ਉਜਾਲਾ, ਪੰਜ ਤਤ ਰੂਪ ਸਮਾਇਆ। ਗੁਰਮੁਖ ਕਾਇਆ ਵੇਖੇ ਧਰਮ ਸੱਚੀ ਧਰਮਸਾਲਾ, ਦਿਵਸ ਰੈਣ ਡੇਰਾ ਲਾਇਆ। ਆਪੇ ਸ਼ਾਹ ਆਪੇ ਕੰਗਾਲਾ, ਨੀਚੋ ਨੀਚ ਆਪ ਹੋ ਜਾਇਆ। ਜਿਸ ਜਨ ਦੇਵੇ ਨਾਮ ਸੱਚਾ ਧੰਨ ਮਾਲਾ, ਚੋਰ ਯਾਰ ਲੁੱਟ ਕੋਇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਸ਼ਬਦੀ ਖੇਲ ਖਲਾਇਆ। ਵੀਹ ਸੌ ਪੰਦਰਾਂ ਬਿਕ੍ਰਮੀ ਏਕੰਕਾਰ, ਜੋਤੀ ਜੋਤ ਜਗਾਈਆ। ਸ੍ਰਿਸ਼ਟ ਸਬਾਈ ਕਰੇ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਈਆ। ਖੇਲੇ ਖੇਲ ਅਗੰਮ

ਅਪਾਰ, ਆਦਿ ਜੁਗਾਦਿ ਵੱਡੀ ਵਡਿਆਈਆ। ਆਏ ਚਲ ਜਗਤ ਦਵਾਰ, ਗੰਗਾ ਗੋਦਾਵਰੀ ਫੋਲ ਫੁਲਾਈਆ। ਸੰਤ ਕੰਤ ਵੇਖ ਭਤਾਰ, ਨਾਰੀ ਰੂਪ ਸਮਾਈਆ। ਜੀਵ ਜੰਤ ਅੰਧ ਅੰਧਿਆਰ, ਅੰਧ ਅੰਧੇਰ ਨਾ ਕੋਈ ਗਵਾਈਆ। ਮਨਮੁਖ ਸੁੱਤੇ ਪੈਰ ਪਸਾਰ, ਕਲਜੁਗ ਪਰਦਾ ਰਿਹਾ ਪਾਈਆ। ਮਨਮੁਖ ਝੂਠੇ ਜੀਵ ਗਵਾਰ, ਸ਼ਬਦ ਗੁਰ ਨਾ ਕੋਈ ਮਨਾਈਆ। ਜਿਸ ਜਨ ਤੁਠੇ ਆਪ ਕਰਤਾਰ, ਆਪ ਆਪਣਾ ਦਰਸ ਦਖਾਈਆ। ਅੰਮ੍ਰਿਤ ਆਤਮ ਦੇਵੇ ਏਕਾ ਘੁੱਟੇ, ਦੁਰਮਤ ਮੈਲ ਮਿਟਾਈਆ। ਹਰਿ ਕਾ ਸ਼ਬਦ ਤੀਰ ਨਿਰਾਲਾ ਏਕਾ ਛੁੱਟੇ, ਨਵਾਂ ਖੰਡਾਂ ਸੱਤਾਂ ਦੀਪਾਂ ਦਏ ਹਿਲਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਲੁਕਿਆ ਰਹੇ ਨਾ ਕੋਈ ਗੁੱਠੇ, ਤਖ਼ਤ ਤਾਜ ਆਪ ਹਿਲਾਈਆ। ਸੰਤ ਸੁਹੇਲੇ ਕਰੇ ਏਕਾ ਮੁੱਠੇ, ਏਕਾ ਨਾਮ ਕਰੇ ਕੁੜਮਾਈਆ। ਮਨਮੁਖ ਦਰ ਦਵਾਰ ਟੰਗੇ ਪੁੱਠੇ, ਦੇਵੇ ਆਪ ਸਜਾਈਆ। ਲਾੜੀ ਮੌਤ ਘਰ ਘਰ ਪ੍ਰਭ ਲੁੱਟੇ, ਆਪ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੀਹ ਸੌ ਪੰਦਰਾਂ ਰਿਹਾ ਵਰ, ਸੰਤ ਸੁਹੇਲੇ ਵੇਖ ਥਾਉਂ ਥਾਈਂਆ। ਸੰਤ ਸੁਹੇਲਾ ਹਰਿ ਗੋਬਿੰਦ, ਏਕਾ ਏਕ ਅਖਵਾਇਆ। ਜਨ ਭਗਤਾਂ ਮੇਟੇ ਸਗਲੀ ਚਿੰਦ, ਚਿੰਤਾ ਰੋਗ ਰਹੇ ਨਾ ਰਾਇਆ। ਆਪ ਬਣਾਏ ਆਪਣੀ ਬਿੰਦ, ਮਾਤ ਪਿਤ ਆਪ ਅਖਵਾਇਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਸਮਾਇਆ। ਮਨਮੁਖ ਲਗਾਏ ਆਪਣੀ ਨਿੰਦ, ਨੇਤਰ ਨੈਣਾਂ ਦਿਸ ਨਾ ਆਇਆ। ਸੰਮਤ ਪੰਦਰਾਂ ਸ਼ਬਦ ਘੋੜੇ ਆਪੇ ਚੜ੍ਹ, ਚਾਰੋਂ ਕੁੰਟ ਫੇਰਾ ਪਾਇਆ। ਸ਼ਬਦ ਘੋੜਾ ਹਰਿ ਦਾਤਾਰ, ਏਕਾ ਏਕ ਰਖਾਈਆ। ਸੋਲਾਂ ਕਲੀਆਂ ਆਸਣ ਕਰ ਤਿਆਰ, ਸਚ ਸਿੰਘਾਸਣ ਇਕ ਵਿਛਾਈਆ। ਨਿਰਗੁਣ ਜੋਤ ਕਰ ਪਸਾਰ, ਨਿਰਾਕਾਰ ਆਪ ਹੋ ਜਾਈਆ। ਸ਼ਾਹੋ ਭੂਪ ਸੱਚੀ ਸਰਕਾਰ, ਰੂਪ ਰੰਗ ਨਾ ਕੋਈ ਜਣਾਈਆ। ਲੋਆਂ ਪੁਰੀਆਂ ਬੰਨ੍ਹੇ ਧਾਰ, ਗਗਨ ਪਤਾਲਾ ਫੇਰਾ ਪਾਈਆ। ਨੀਲਾ ਨੀਲੀ ਛੱਤੋਂ ਕਰੇ ਪਾਰ, ਕਲਗੀ ਤੋੜਾ ਨਾਮ ਜਗਦੀਸ਼ ਸੀਸ ਟਿਕਾਈਆ। ਸੰਮਤ ਸੋਲਾਂ ਕਰੇ ਖ਼ਬਰਦਾਰ, ਪਹਿਲੀ ਚੇਤਰ ਰੁੱਤ ਸੁਹਾਈਆ । ਦੀਨ ਮੁਹੰਮਦੀ ਦਏ ਹੁਲਾਰ, ਸੰਗ ਮੁਹੰਮਦ ਅੱਲਾ ਰਾਣੀ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਿਖਿਆ ਲੇਖ ਵੇਖ ਵਖਾਈਆ । ਸੰਮਤ ਸੋਲਾਂ ਹਰਿ ਕਰਤਾਰ, ਆਪਣੀ ਕਲ ਵਰਤਾਈਆ। ਸ੍ਰਿਸ਼ਟ ਸਬਾਈ ਹੋਏ ਖ਼ਵਾਰ, ਰਾਜ ਰਾਜਾਨ ਨਾ ਕੋਈ ਸਹਾਈਆ। ਧਰਤ ਮਾਤ ਰਹੀ ਪੁਕਾਰ, ਨੇਤਰ ਰੋ ਰੋ ਨੀਰ ਵਹਾਈਆ। ਸਾਧਾਂ ਸੰਤਾਂ ਮੀਤ ਮੁਰਾਰ, ਵੇਖ ਵਖਾਏ ਥਾਉਂ ਥਾਈਂਆ। ਨੇਤਰ ਨੈਣ ਇਕ ਉਘਾੜ, ਸਵਛ ਸਰੂਪੀ ਦਰਸ ਦਖਾਈਆ। ਸ਼ਬਦ ਅਗੰਮੀ ਫੌਜ ਆਪੇ ਚਾੜ੍ਹ, ਆਪੇ ਕਰੇ ਲੜਾਈਆ। ਸੰਮਤ ਸਤਾਰਾਂ ਉਠੇ ਧਾੜ, ਚਾਰੇ ਕੂਟਾਂ ਦਏ ਹੁਲਾਰ, ਦਹਿ ਦਿਸ਼ਾ ਹੋਏ ਖਵਾਰ, ਨੌਂ ਖੰਡ ਮੇਟ ਮਿਟਾਈਆ। ਅਠ ਅਠਾਰਾਂ ਲੇਖ ਕਰਤਾਰ, ਜਲਧਾਰਾ ਇਕ ਚਲਾਈਆ। ਵੀਹ ਸੌ ਉਨੀ ਮੀਤ ਮੁਰਾਰ, ਮੀਤ ਮੁਰਾਰਾ ਭੇਵ ਖੁਲ੍ਹਾਈਆ। ਮੁਸਲਮ ਸੁੰਨੀ ਨਾ ਹੋਏ ਉਜਿਆਰ, ਐਨਲਹੱਕ ਨਾਅਰਾ ਕੋਈ ਨਾ ਲਾਈਆ। ਐਲੀ ਅੱਲਾ ਆਪ ਚਲਾਏ ਆਪਣੀ ਧਾਰ, ਨੂਰ ਇਲਾਹੀ ਵਡ ਵਡਿਆਈਆ। ਬੀਸ ਬੀਸਾ ਸਾਂਝਾ ਯਾਰ, ਪੰਦਰਾਂ ਕੱਤਕ ਰੁੱਤ ਦਏ ਸੁਹਾਈਆ। ਪ੍ਰਗਟ ਹੋਏ ਵਿਚ ਸੰਸਾਰ, ਦਿਲੀ ਦਰਬਾਰੇ ਫੇਰਾ ਪਾਈਆ। ਸ਼ਾਹੋ ਭੂਪ ਸੱਚੀ ਸਰਕਾਰ, ਏਕੰਕਾਰ ਆਪ ਅਖਵਾਈਆ। ਚਾਰ ਵਰਨਾਂ ਕਰੇ ਇਕ ਪਿਆਰ, ਊਚ ਨੀਚ ਨਾ ਕੋਈ ਦਸਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਸੋਹਿਣ ਇਕ ਦਵਾਰ, ਰਾਓ ਰੰਕ ਮੇਲ ਮਿਲਾਈਆ। ਨੌਂ ਖੰਡ ਸੱਤ ਦੀਪ ਹੋ ਉਜਿਆਰ, ਸ਼ਬਦ ਡੰਕਾ ਇਕ ਵਜਾਈਆ। ਏਕਾ

ਘਰ ਏਕਾ ਮੰਗਲਾਚਾਰ, ਏਕਾ ਤਾਲ ਵਜਾਈਆ। ਏਕਾ ਚਰਨ ਕਵਲ ਕਰ ਪਿਆਰ, ਏਕਾ ਇਸ਼ਟ ਜਣਾਈਆ। ਏਕਾ ਦੇਵ ਏਕਾ ਸੇਵ ਏਕਾ ਰਹੇ ਭਿਖਾਰ, ਏਕਾ ਭੀਖਕ ਭਿਛਿਆ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵਡਿਆਈਆ । ਬੀਸ ਬੀਸਾ ਹਰਿ ਹਰਿ ਸ਼ਾਹ, ਏਕਾ ਏਕ ਅਖਵਾਈਆ। ਚਾਰ ਵਰਨ ਬਣ ਮਲਾਹ, ਆਪ ਆਪਣਾ ਰੂਪ ਵਟਾਈਆ। ਏਕਾ ਸ਼ਬਦ ਦਏ ਸੁਣਾ, ਧੁਰ ਫ਼ਰਮਾਣਾ ਹਰਿ ਅਲਾਈਆ। ਆਪ ਵਖਾਏ ਨਗਰ ਗਰਾਂ, ਕਾਇਆ ਖੇੜਾ ਇਕ ਵਖਾਈਆ। ਮਾਇਆ ਮਮਤਾ ਝੂਠੇ ਲਏ ਵਸਾ, ਕਾਮ ਕੋਧ ਲੋਭ ਮੋਹ ਹੰਕਾਰ ਹਲਕਾਈਆ। ਮਨ ਮਤ ਬੁੱਧ ਏਕਾ ਰੰਗ ਰੰਗਾ, ਨਾਮ ਰੰਗਣ ਇਕ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੀਹ ਸੌ ਇਕੀ ਸਾਚੀ ਸਿਖੀ ਧਾਰੋਂ ਤਿੱਖੀ ਆਪ ਬਣਾਈਆ। ਨੌਂ ਖੰਡ ਜਾਣੇ ਗੜ੍ਹੀ ਨਿੱਕੀ, ਨੀਕਨ ਨੀਕਾ ਡੇਰਾ ਲਾਇੰਦਾ। ਭੇਵ ਖੁਲ੍ਹਾਏ ਮੁਨੀ ਰਿਖੀ, ਖੋਲ੍ਹਣਹਾਰ ਆਪ ਹੋ ਜਾਇੰਦਾ। ਲੇਖੇ ਲਾਏ ਧਾਰੀ ਕੇਸੀ, ਮੂੰਡ ਮੁੰਡਾਏ ਸੰਗ ਰਲਾਇੰਦਾ। ਆਪੇ ਹੋਏ ਦਸ ਦਸਮੇਸੀ, ਨਾਨਕ ਨਿਰਗੁਣ ਆਪ ਅਖਵਾਇੰਦਾ। ਸਾਰ ਪਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ੀ, ਕਰੋੜ ਤੇਤੀਸਾ ਫੋਲ ਫੁਲਾਇੰਦਾ। ਅਹਿਮਦ ਮੁਹੰਮਦ ਦਰ ਦਰਵੇਸ਼ੀ, ਖ਼ਲਕ ਖ਼ਾਲਕ ਖ਼ੁਦਾ ਆਪ ਹੋ ਜਾਇੰਦਾ। ਈਸਾ ਮੂਸਾ ਨਰ ਨਰੇਸ਼ੀ, ਏਕਾ ਰੰਗ ਰੰਗਾਇੰਦਾ। ਆਪਣੇ ਨੇਤਰ ਆਪਣੀ ਧਾਰ ਆਪੇ ਵੇਖੀ, ਦੂਸਰ ਕੋਇ ਸਾਰ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਜਾਮਾ ਭੇਖ ਧਰ, ਕਲਜੁਗ ਤੇਰੀ ਅੰਤਮ ਵਰ, ਸ੍ਰਿਸ਼ਟ ਸਬਾਈ ਕਰ ਕੁੜਮਾਈ, ਗੁਰਮੁਖ ਮਨਮੁਖ, ਮਨਮੁਖ ਗੁਰਮੁਖ ਧਾਰ ਚਲਾਇੰਦਾ।

੨੮ ਕੱਤਕ ੨੦੧੫ ਬਿਕ੍ਰਮੀ ਬਾਬਾ ਹਰਨਾਮ ਸਿੰਘ ਨਾਲ ਗੁਰਦਵਾਰਾ ਲੰਗਰ ਸਾਹਿਬ ਬਾਬਾ ਨਿਧਾਨ ਸਿੰਘ ਨਨਦੇੜ ਹਜ਼ੂਰ ਸਾਹਿਬ

ਆਦਿ ਪੁਰਖ ਹਰਿ ਨਿਰੰਕਾਰ, ਅਕਲ ਕਲਾ ਅਖਵਾਈਆ। ਆਦਿ ਜੁਗਾਦੀ ਲਏ ਅਵਤਾਰ, ਸੰਤ ਸੁਹੇਲੇ ਮੇਲ ਮਿਲਾਈਆ। ਗੁਰ ਗੁਰ ਚੇਲੇ ਸੋਹਿਣ ਇਕ ਦਵਾਰ, ਸਾਚਾ ਧਾਮ ਸੁਹਾਈਆ। ਨਿਰਗੁਣ ਜੋਤੀ ਕਰ ੳਜਿਆਰ, ਦੀਪਕ ਬਾਤੀ ਇਕ ਰਖਾਈਆ। ਕਮਲਾਪਾਤੀ ਮੀਤ ਮੁਰਾਰ, ਹਰਿ ਸੱਜਣ ਵੇਖ ਵਖਾਈਆ। ਅਲੱਖ ਨਿਰੰਜਣ ਅਗੰਮ ਅਪਾਰ, ਭੇਵ ਅਭੇਦ ਭੇਵ ਨਾ ਰਾਈਆ। ਕਲਜੁਗ ਅੰਤਮ ਖੇਲੇ ਖੇਲ ਖੇਲਣਹਾਰ, ਲੋਆਂ ਪੁਰੀਆਂ ਫੋਲ ਫੁਲਾਈਆ। ਬ੍ਰਹਮਾ ਵਿਸ਼ਨ ਦੇਵਤ ਸੁਰ ਦਏ ਹੁਲਾਰ, ਲੱਖ ਚੁਰਾਸੀ ਫੋਲ ਫੁਲਾਈਆ। ਨੌਂ ਖੰਡ ਪ੍ਰਿਥਮੀ ਪਾਵੇ ਸਾਰ, ਸੱਤਾਂ ਦੀਪਾਂ ਕਰੇ ਰੁਸ਼ਨਾਈਆ। ਗੁਰਮੁਖ ਸਾਚੇ ਲਏ ਉਭਾਰ, ਆਪ ਅਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਈਆ। ਇਕ ਇਕੱਲਾ ਏਕੰਕਾਰ, ਹਰਿ ਹਰਿ ਰੰਗ ਸਮਾਇਆ। ਕਲਜੁਗ ਅੰਤਮ ਲਏ ਅਵਤਾਰ, ਨਿਰੰਜਣ ਜੋਤ ਕਰੇ ਰੁਸ਼ਨਾਇਆ। ਨਾਨਕ ਹਰਿ ਮੀਤ ਮੁਰਾਰ, ਏਕਾ ਰੰਗ ਰੰਗਾਇਆ। ਗੁਰ ਗੋਬਿੰਦ ਬੰਨੇ ਸਾਚੀ ਧਾਰ, ਅੰਮ੍ਰਿਤ ਆਤਮ ਜਾਮ ਪਿਆਇਆ। ਪੰਥ ਖ਼ਾਲਸਾ ਕਰ ਤਿਆਰ, ਸਿਰ ਜਗਦੀਸ਼ ਹੱਥ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਮੰਗਲ ਗਾਇਆ। ਥਿਰ ਘਰ ਆਦਿ ਪੁਰਖ, ਏਕਾ ਏਕ ਰਖਾਇਆ। ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਸੋਗ ਨਾ ਕੋਈ ਵਖਾਇਆ।

ਇਕ ਇਕੱਲਾ ਆਪਣਾ ਆਪ ਪਰਖ, ਸੰਤ ਸੁਹੇਲੇ ਆਪ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਮੇਲ ਮਿਲਾਇਆ। ਹਰਿ ਹਜ਼ੂਰ ਹਾਜ਼ਰ, ਹਰਿ ਹਰਿ ਜੋਤ ਜਗਾਇੰਦਾ। ਨਾ ਕੋਈ ਵਰਨ ਨਾ ਕੋਈ ਗੋਤ, ਜ਼ਾਤ ਪਾਤ ਨਾ ਕੋਈ ਰਖਾਇੰਦਾ। ਦੁਰਮਤ ਮੈਲ ਗੁਰਮੁਖਾਂ ਧੋਤ, ਨਿਰਮਲ ਨੀਰ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਸੁਤ ਉਠਾਇੰਦਾ। ਸਾਚਾ ਸੰਤ ਸੁਤ ਦੁਲਾਰ, ਹਰਿ ਹਰਿ ਮੇਲ ਮਿਲਾਇਆ। ਸੇਵਕ ਵੇਖੇ ਸੇਵਾਦਾਰ, ਕਵਣ ਰੂਪ ਸੇਵ ਕਮਾਇਆ। ਦਿਵਸ ਰੈਣ ਸੰਗਤ ਗੁਰ ਗੁਰ ਸੰਗਤ ਕਰ ਪਿਆਰ, ਆਪ ਆਪਣਾ ਮੇਲ ਮਿਲਾਇਆ। ਮੇਲ ਮਿਲਾਵਾ ਹਰਿ ਨਿਰੰਕਾਰ, ਆਦਿ ਜੁਗਾਦਿ ਕਰਾਇਆ। ਹਰਿਜਨ ਆਪਣੀ ਕਿਰਪਾ ਧਾਰ, ਆਪ ਆਪਣੇ ਰੰਗ ਰੰਗਾਇਆ। ਗੁਰ ਗੋਬਿੰਦ ਖੇਲ ਅਪਾਰ, ਭੇਵ ਕੋਈ ਨਾ ਪਾਇਆ। ਦੇਵੇ ਦਰਸ ਅਗੰਮ ਅਪਾਰ, ਆਪ ਆਪਣੀ ਦਇਆ ਕਮਾਇਆ। ਗੁਣ ਨਿਧਾਨਾ ਹਰਿ ਕਰਤਾਰ, ਆਪ ਆਪਣੀ ਦਇਆ ਕਮਾਇਆ। ਸਿੰਘ ਨਿਧਾਨ ਕਰ ਪਿਆਰ, ਆਪ ਆਪਣੇ ਅੰਗ ਲਗਾਇਆ। ਲੇਖੇ ਲਾਏ ਸੇਵ ਅਪਾਰ, ਲਹਿਣਾ ਮੂਲ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਮੇਲ ਮਿਲਾਇਆ। ਸੰਤ ਹਰਿਨਾਮ, ਹਰਿ ਨਾਮ ਆਤਮ ਝੋਲੀ ਪਾਈਆ। ਅੰਮ੍ਰਿਤ ਪੀਆ ਏਕਾ ਜਾਮ, ਏਕਾ ਬ੍ਰਹਮ ਜਣਾਈਆ। ਮੇਲ ਮਿਲਾਵਾ ਸਾਚੇ ਰਾਮ, ਰਾਮ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਦਇਆ ਕਮਾਈਆ।

੨੯ ਕੱਤਕ ੨੦੧੫ ਬਿਕ੍ਰਮੀ ਗੁਰਦਵਾਰਾ ਸੰਗਤ ਸਾਹਿਬ ਨਨਦੇੜ ਸ਼ਹਿਰ

ਪੁਰਖ ਅਕਾਲ ਅਕਲ ਕਲ ਧਾਰ, ਆਪਣੀ ਕਲ ਕਲ ਵਰਤਾਈਆ। ਗੋਬਿੰਦ ਸੁਤ ਸੁਤ ਦੁਲਾਰ, ਜੋਤੀ ਜੋਤ ਰੁਸ਼ਨਾਈਆ। ਸ਼ਬਦ ਅਤੁਟ ਨਾਮ ਭੰਡਾਰ, ਪੂਰਨ ਬ੍ਰਹਮ ਜਣਾਈਆ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਪੰਜ ਤਤ ਰੁਸ਼ਨਾਈਆ। ਮਾਤਲੋਕ ਖੇਲ ਅਪਾਰ, ਨਿਰਗੁਣ ਸਰਗੁਣ ਵੇਖ ਵਖਾਈਆ। ਦੋਹਾਂ ਮੇਲਾ ਅਪਰ ਅਪਾਰ, ਗੁਰ ਚੇਲਾ ਰੂਪ ਵਟਾਈਆ। ਤਿੰਨਾਂ ਲੋਆਂ ਵਸਿਆ ਬਾਹਿਰ, ਚੌਥੇ ਪਦ ਸਮਾਈਆ। ਪੰਚਮ ਮੇਲਾ ਮੀਤ ਮੁਰਾਰ, ਪੰਚਮ ਤਾਜ ਪਹਿਨਾਈਆ। ਛੇਵੇਂ ਛੱਪਰ ਛੰਨ ਨਾ ਕੋਈ ਮਹੱਲ ਉਸਾਰ, ਉਚ ਅਟੱਲ ਨਾ ਕੋਈ ਰਖਾਈਆ। ਸਤਵੇਂ ਸਤਿ ਪੁਰਖ ਨਿਰੰਜਣ ਆਪ ਕਰਤਾਰ, ਆਪ ਆਪਣੀ ਖੇਲ ਖਲਾਈਆ। ਅੱਠਾਂ ਤੱਤਾਂ ਕਰ ਵਿਚਾਰ, ਮਨ ਮਤ ਬੁੱਧ ਕਰੇ ਕੁੜਮਾਈਆ। ਨੌਂ ਦਰ ਵੇਖ ਸਰਬ ਸੰਸਾਰ, ਮਾਇਆ ਮਮਤਾ ਮੋਹ ਹਲਕਾਈਆ। ਦਸਵੇਂ ਬੈਠ ਆਪ ਕਰਤਾਰ, ਸਤਿ ਸਰੂਪੀ ਜੋਤ ਜਗਾਈਆ । ਜਾਗਰਤ ਜੋਤ ਆਤਮ ਅਪਾਰ, ਕੂੜੀ ਕਿਰਿਆ ਵੇਖ ਵਖਾਈਆ। ਲਸ਼ਕਰ ਸ਼ਾਹੀ ਹਾਹਾਕਾਰ, ਸ਼ਾਹ ਸ਼ਹਾਨਾ ਦਏ ਦੁਹਾਈਆ। ਆਬ ਬੇਤਾਬ ਨਾ ਪਾਏ ਸਾਰ, ਪੰਜ ਪੰਜ ਆਬ ਤਜਾਈਆ। ਵੇਖੇ ਲੇਖ ਪੁੰਨ ਸਵਾਬ, ਆਬੇਹਯਾਤ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਈਆ । ਰਚਨ ਰਚਾਈ ਹਰਿ ਗੋਬਿੰਦ, ਹਰਿ ਹਰਿ ਖੇਲ ਖਲਾਇੰਦਾ। ਮੇਟਣਹਾਰਾ ਸਗਲੀ ਚਿੰਦ, ਚਿੰਤਾ ਭੁੱਖ ਗਵਾਇੰਦਾ। ਗਹਿਰ ਗੰਭੀਰ ਸਾਗਰ ਸਿੰਧ, ਅਡੋਲ ਅਡੁਲ ਰਹਾਇੰਦਾ। ਨਿਰਗੁਣ ਵੇਖੇ ਨਾਦੀ ਬਿੰਦ, ਸਚ ਸੁੱਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਖਲਾਇੰਦਾ। ਖੇਲਣਹਾਰਾ ਹਰਿ ਭਗਵਾਨਾ, ਗੁਰ ਗੁਰ ਸ਼ਬਦ ਜਣਾਈਆ। ਸ਼ਬਦ ਸ਼ਬਦੀ ਬੰਨ੍ਹੇ ਗਾਨਾ, ਨਾਮ ਗਾਨਾ ਤੰਦ ਰਖਾਈਆ। ਆਤਮ ਅੰਤਰ ਜੋਤ ਮਹਾਨਾ, ਦਿਵਸ ਰੈਣ ਕਰੇ ਕੁੜਮਾਈਆ। ਖੇਲੇ ਖੇਲ ਵਿਚ ਮੈਦਾਨਾ, ਖੰਡਾਂ ਤੀਰ ਇਕ ਉਠਾਈਆ। ਰਸਨਾ ਚਿੱਲੇ ਚਾੜ੍ਹੇ ਤੀਰ ਕਮਾਨਾ, ਏਕਾ ਤੰਦ ਖਿਚਾਈਆ। ਜੋਧਾ ਸੂਰ ਵੇਖ ਬਲੀ ਬਲਵਾਨਾ, ਗੜ੍ਹ ਹੰਕਾਰ ਤੁੜਵਾਈਆ। ਆਪ ਆਪਣਾ ਜਾਣੇ ਭਾਣਾ, ਹਰਿ ਭਾਣੇ ਵਿਚ ਸਮਾਈਆ। ਆਪ ਆਪਣੀ ਪਾਏ ਆਣਾ, ਆਪ ਆਪਣਾ ਪੰਧ ਮੁਕਾਈਆ। ਆਪ ਆਪਣਾ ਵੇਖ ਵਖਾਨਾ, ਆਪੇ ਦਏ ਤਜਾਈਆ। ਗੋਦਾਵਰੀ ਕੰਢਾ ਇਕ ਸੁਹਾਨਾ, ਗੋਬਿੰਦ ਵੇਸ ਵਟਾਈਆ। ਗੁਰ ਸੰਗਤ ਗੁਰ ਸੰਗ ਰਖਾਨਾ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਿਰਪਾ ਆਪ ਬੁਝਾਈਆ। ਗੁਰ ਗੋਬਿੰਦਾ ਜੋਧਾ ਬਲਕਾਰ, ਹਰਿ ਹਰਿ ਖੇਲ ਖਲਾਇਆ। ਆਪ ਆਪਣੀ ਕਰ ਵਿਚਾਰ, ਆਪ ਆਪਣਾ ਦਰ ਸੁਹਾਇਆ। ਚਰਨ ਛੁਹਾਇਆ ਵਿਚ ਉਜਾੜ, ਜੰਗਲ ਜੂਹ ਪਹਾੜ ਡੇਰਾ ਲਾਇਆ। ਆਪ ਆਪਣਾ ਨੇਤਰ ਲਏ ਉਘਾੜ, ਗੁਰਮੁਖ ਵੇਖ ਵਖਾਇਆ। ਨਾਮ ਧਾਰ ਤਿਖੀ ਚਾੜ੍ਹ, ਸ਼ਬਦ ਖੰਡਾ ਇਕ ਚਮਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸ਼ਬਦ ਜਣਾਇਆ। ਗੁਰ ਸ਼ਬਦ ਸ਼ਬਦ ਜਣਾਈ, ਹਰਿਸੰਗਤ ਹਰਿ ਅਲਾਈਆ। ਜਗਤ ਨਾਤਾ ਭੈਣਾਂ ਭਾਈ, ਧੀ ਜਵਾਈ ਖ਼ੁਸ਼ੀ ਮਨਾਈਆ। ਸਾਕ ਕੁਟੰਭ ਮੇਲ ਮਿਲਾਈ, ਮੇਲ ਵਿਛੋੜਾ ਸਾਚੇ ਮਾਹੀਆ। ਵਰ ਘਰ ਪੌਣਾ ਚਾਈ ਚਾਈਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਈਆ। ਸੰਗਤ ਦਰ ਰਹੀ ਬਿਲਲਾ, ਗੋਬਿੰਦ ਵੇਖ ਵਖਾਇਆ। ਪੂਰਬ ਲਹਿਣਾ ਮਾਤ ਚੁਕਾ, ਦੇਣਾ ਦੇਣਾ ਅੱਗੇ ਆਇਆ। ਰਸਨਾ ਕਹਿਣਾ ਹੁਕਮ ਸੁਣਾ, ਹਰਿ ਕਾ ਭਾਰ ਨਾ ਕੋਈ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸੰਗਤ ਵੇਖ ਵਖਾਇਆ। ਗੁਰ ਸੰਗਤ ਵੇਖੇ ਚਰਨ ਦਵਾਰ, ਨੇਤਰ ਨੀਰ ਵਹਾਈਆ। ਢਹਿ ਢਹਿ ਮੰਗੇ ਮੰਗ ਭਿਖਾਰ, ਆਤਮ ਝੋਲੀ ਅੱਗੇ ਡਾਹੀਆ। ਦਰਸ ਤਰਸ ਅਪਰ ਅਪਾਰ, ਵਿਛੜ ਕਦੇ ਨਾ ਜਾਈਆ। ਅੰਮ੍ਰਿਤ ਮੁਖ ਬਰਸ ਕਿਰਪਾ ਧਾਰ, ਅਗਨੀ ਤਤ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਦਇਆ ਕਮਾਈਆ। ਗੁਰ ਗੋਬਿੰਦ ਸਾਚਾ ਮੀਤਾ, ਗੁਰ ਸੰਗਤ ਆਖ ਸੁਣਾਈਆ। ਕਾਇਆ ਮਾਟੀ ਠਾਂਡਾ ਸੀਤਾ, ਸਤਿ ਸੰਤੋਖ ਰਖਾਈਆ। ਹਰਿ ਰੱਖਣਹਾਰਾ ਸਾਚਾ ਮੀਤਾ, ਦੇਵੇ ਵਡ ਵਡਿਆਈਆ। ਕਰੇ ਕਰਾਏ ਪਤਿਤ ਪੁਨੀਤਾ, ਪਤਿਤ ਪਾਵਣ ਨਾਮ ਧਰਾਈਆ। ਨਾ ਕੋਈ ਦੇਹੁਰਾ ਮੰਦਰ ਮਸੀਤਾ, ਗੁਰਚਰਨ ਪ੍ਰੀਤੀ ਵੱਡੀ ਵਡਿਆਈਆ। ਦੇਵੇ ਨਾਮ ਸ਼ਬਦ ਇਕ ਅਨਡੀਠਾ, ਲਿਖਿਆ ਲੇਖ ਨਾ ਮੇਟੇ ਕੋਈ ਰਾਈਆ। ਕਾਇਆ ਬਣੇ ਨਾ ਜਗਤ ਅੰਗੀਠਾ, ਤਤਵ ਤਤ ਸਮਾਈਆ। ਮਿੱਠਾ ਕਰੇ ਕੌੜਾ ਰੀਠਾ, ਆਪ ਆਪਣਾ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵਸਤ ਆਪੇ ਝੋਲੀ ਰਿਹਾ ਭਰਾਈਆ। ਨਾਮ ਸ਼ਬਦ ਵਡ ਭੰਡਾਰ, ਗੁਰ ਗੁਰ ਆਪ ਵਰਤਾਇਆ। ਗੁਰਮੁਖ ਸਾਜਣ ਕਰ ਕਰ ਪਿਆਰ, ਸਾਚਾ ਦਰ ਸੁਹਾਇਆ। ਥਾਨ ਥਨੰਤਰ ਇਕ ਨਿਆਰਾ, ਨਿਰਗੁਣ ਸਰਗੁਣ ਵੇਖ ਵਖਾਇਆ। ਦੀਪਕ ਬਾਤੀ ਕਰ ਉਜਿਆਰਾ, ਅਗਿਆਨ ਅੰਧੇਰ ਮਿਟਾਇਆ। ਏਕਾ ਦੇਵੇ ਚਰਨ ਸਹਾਰਾ, ਦਰ ਦਰ ਆਪ ਵੇਖ ਵਖਾਇਆ। ਪੰਜ ਪੰਜ ਮੇਲਾ ਮੀਤ ਮੁਰਾਰ, ਆਬੇਹਯਾਤ ਪਿਆਇਆ। ਕਵਲ

ਨਾਭ ਕਰ ਉਜਿਆਰ, ਝਿਰਨਾ ਨਿਝਰ ਝਿਰਾਇਆ। ਚਰਨ ਰਕਾਬ ਦੇ ਸਹਾਰਾ, ਸ਼ਾਹ ਅਸਵਾਰ ਅਸਵ ਘੋੜਾ ਆਪ ਦੌੜਾਇਆ। ਨਾਨਕ ਮੇਲਾ ਮੀਤ ਮੁਰਾਰਾ, ਸਤਿਗੁਰ ਪੂਰਾ ਆਪ ਕਰਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਮ ਦਾਨ ਇਕ ਵਰਤਾਇਆ। ਨਾਮ ਦਾਨ ਸ਼ਬਦ ਅਤੁੱਟ, ਨਾਨਕ ਗੁਰ ਰਖਾਈਆ । ਗੁਰ ਗੋਬਿੰਦ ਪਿਆਏ ਆਤਮ ਘੁਟ, ਤ੍ਰਿਸ਼ਨਾ ਭੁੱਖ ਮਿਟਾਈਆ। ਗੁਰਮੁਖ ਲਾਹਾ ਰਹੇ ਲੁੱਟ, ਬੇਮੁਖ ਸਾਰ ਨਾ ਰਾਈਆ। ਤਨ ਨਗਾਰੇ ਲੱਗੇ ਚੋਟ, ਰਣਜੀਤ ਨਗਾਰਾ ਇਕ ਵਜਾਈਆ। ਵੇਖਣਹਾਰਾ ਕੋਟੀ ਕੋਟ, ਬ੍ਰਹਿਮੰਡ ਖੰਡ ਡੇਰਾ ਲਾਈਆ। ਜੇਰਜ ਅੰਡ ਨਾ ਭਰੀ ਪੋਟ, ਜਗਤ ਤ੍ਰਿਸ਼ਨਾ ਨਾ ਕੋਈ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਵਡ ਵਡਿਆਈਆ। ਗੋਬਿੰਦ ਗੁਰ ਜਗਤ ਮਲਾਹ, ਪੁਰਖ ਅਕਾਲ ਮਨਾਇਆ। ਗੁਰ ਸੰਗਤ ਦੇਵੇ ਸਚ ਸਲਾਹ, ਨਾਮ ਭੰਡਾਰਾ ਝੋਲੀ ਪਾਇਆ। ਚਰਨ ਪ੍ਰੀਤੀ ਸਾਚਾ ਥਾਂ, ਹਰਿ ਹਰਿ ਵੇਖ ਵਖਾਇਆ। ਵੇਖ ਵਖਾਏ ਨਗਰ ਗਿਰਾਂ, ਸਾਚੇ ਖੇੜੇ ਡੇਰਾ ਲਾਇਆ। ਨਿਮਾਣਿਆਂ ਦੇਵੇ ਸਾਚਾ ਥਾਂ, ਥਿਰ ਘਰ ਦਵਾਰਾ ਇਕ ਸੁਹਾਇਆ। ਮੇਲ ਮਿਲਾਵਾ ਪੁਤਰਾਂ ਮਾਂ, ਪੁਤਰ ਧੀਆਂ ਜੋੜ ਜੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਭੰਡਾਰ ਇਕ ਵਰਤਾਇਆ। ਜਗਤ ਭੰਡਾਰ ਨਾਮ ਅਤੁਟ, ਗੁਰਮੁਖਾਂ ਝੋਲੀ ਪਾਈਆ। ਨਾਨਕ ਦਵਾਰਾ ਸਦ ਖੁਲ੍ਹਾ, ਬੰਦ ਨਾ ਕੋਇ ਰਖਾਈਆ। ਸੇਵਕ ਸੇਵਾ ਚਰਨ ਪ੍ਰੀਤੀ ਜੋ ਜਨ ਘੋਲ ਘੁਲਾ, ਖ਼ਾਲਕ ਖ਼ਲਕ ਖ਼ੁਦਾਈ ਵੇਖ ਵਖਾਈਆ। ਅੰਤਮ ਵੇਲੇ ਪਾਏ ਮੁਲਾ, ਸੰਗਤ ਦਵਾਰ ਇਕ ਸੁਹਾਈਆ। ਲੋਕਮਾਤ ਗੁਰਮੁਖ ਨਾ ਰੁਲਾ, ਆਤਮ ਵੱਜੇ ਵਧਾਈਆ। ਆਪੇ ਫਲਿਆ ਆਪੇ ਫੁਲਾ, ਫੁਲ ਫੁਲਵਾੜੀ ਆਪੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਢਾਲ ਬਣ ਦਲਾਲ, ਸ਼ਬਦੀ ਸ਼ਬਦ ਭਰਾਈਆ। ਨਾਮ ਢਾਲ ਵਡ ਬਲਕਾਰ, ਮੂਰਖਾਂ ਕੋਲੋਂ ਛੁਪਾਇੰਦਾ। ਗੁਰਸਿਖ ਸਾਚੇ ਕਰ ਉਜਿਆਰ, ਸਹਿੰਸਾ ਰੋਗ ਮਿਟਾਇੰਦਾ। ਨਾਮ ਅਨਮੁੱਲਾ ਵਣਜ ਵਪਾਰ, ਨਾਨਕ ਦਰ ਕਰਾਇੰਦਾ। ਹਰਿ ਹਰਿ ਸਾਚਾ ਦੇਵਣਹਾਰ, ਘਰ ਸਾਚੇ ਵੇਖ ਵਖਾਇੰਦਾ। ਅੰਤਮ ਕਲਜੁਗ ਪਾਵੇ ਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਗੁਰ ਸਾਚਾ ਦਰ, ਹਰਿਸੰਗਤ ਬਣੀ ਮੰਗਤ, ਸਾਚੀ ਭਿਛਿਆ ਕਰੇ ਰਿਛਿਆ, ਦਹਿ ਦਿਸ਼ਾ ਝੋਲੀ ਪਾਇੰਦਾ।