ਪੁਸਤਕਾਲਾਭਾਗ ੭

ਪਹਿਲੀ ਮੱਘਰ ਵੀਹ ਸੌ ਪੰਦਰਾਂ ਬਿਕ੍ਰਮੀ ਗੌਤਮ ਰਿਖੀ ਦੀ ਗੁਫਾ ਗੋਦਾਵਰੀ ਤਟ ਨਨਦੇੜ

ਸਤਿ ਤਪ ਸਤਿ ਵਰਤਾਰ, ਸਤਿ ਸਤਿ ਸਤਿ ਸਮਾਈਆ। ਸਤਿ ਸਤਿ ਖੇਲ ਕਰਤਾਰ, ਸਤਿ ਸਤਿ ਕਰਾਈਆ। ਸਤਿ ਸਤਿ ਮੇਲ ਸੰਸਾਰ, ਸਤਿ ਸਤਿ ਅਖਵਾਈਆ। ਸਤਿ ਸਤਿ ਜੋਤ ਅਕਾਰ, ਸਤਿ ਸਤਿ ਕਰੇ ਰੁਸ਼ਨਾਈਆ। ਸਤਿ ਸਤਿ ਹਰਿ ਭੰਡਾਰ, ਸਤਿ ਸਤਿ ਵਰਤਾਈਆ। ਸਤਿ ਸਤਿ ਸ਼ਬਦ ਜੈਕਾਰ, ਸਤਿ ਸਤਿ ਸੁਣਾਈਆ। ਸਤਿ ਸਤਿ ਕਰੇ ਪਿਆਰ, ਸਤਿ ਸਤਿ ਬੂਝ ਬੁਝਾਈਆ। ਸਤਿ ਸਤਿ ਲਏ ਉਭਾਰ, ਸਤਿ ਸਤਿ ਵੇਖ ਵਖਾਈਆ। ਸਤਿ ਸਤਿ ਖ਼ਬਰਦਾਰ, ਸਤਿ ਸਤਿ ਜਗਾਈਆ। ਸਤਿ ਸਤਿ ਮੁਰਾਰ, ਸਤਿ ਸਤਿ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਰੂਪ ਆਪ ਹੋ ਜਾਈਆ। ਸਤਿ ਸਤਿ ਹਰਿ ਭਗਵੰਤ, ਸਤਿ ਸਤਿ ਉਪਾਇਆ। ਸਤਿ ਸਤਿ ਲੇਖਾ ਜੁਗਾ ਜੁਗੰਤ, ਸਤਿ ਸਤਿ ਵਰਤਾਇਆ। ਸਤਿ ਸਤਿ ਮੇਲਾ ਨਾਰੀ ਕੰਤ, ਸਤਿ ਸਤਿ ਧਾਮ ਸੁਹਾਇਆ। ਸਤਿ ਸਤਿ ਬਣਾਏ ਸਾਚੀ ਬਣਤ, ਸਤਿ ਸਤਿ ਵੇਖ ਵਖਾਇਆ। ਸਤਿ ਸਤਿ ਆਦਿ ਅੰਤ, ਸਤਿ ਸਤਿ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਮੇਲ ਮਿਲਾਇਆ। ਸਤਿ ਪੁਰਖ ਸਤਿ ਸੁਲਤਾਨ, ਸਤਿ ਸਤਿ ਸਮਾਈਆ। ਸਤਿ ਸਤਿ ਵੇਖ ਨਿਸ਼ਾਨ, ਸਤਿ ਸਤਿ ਝੁਲਾਈਆ। ਸਤਿ ਸਤਿ ਖੇਲ ਮਹਾਨ, ਸਤਿ ਸਤਿ ਆਪ ਕਰਾਈਆ। ਸਤਿ ਸਤਿ ਸ਼ਬਦ ਬਿਬਾਨ, ਸਤਿ ਸਤਿ ਨਾਮ ਉਡਾਈਆ। ਸਤਿ ਸਤਿ ਵੇਖੇ ਮਾਰ ਧਿਆਨ, ਸਤਿ ਪੁਰਖ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਕਰੇ ਕੁੜਮਾਈਆ। ਸਤਿ ਸਤਿ ਸਾਚਾ ਰੰਗ, ਸਤਿ ਸਤਿ ਆਪ ਚੜ੍ਹਾਇਆ। ਸਤਿ ਸਤਿ ਵਸਿਆ ਸੰਗ, ਸਤਿ ਸਤਿ ਸਗਲਾ ਸੰਗ ਰਖਾਇਆ। ਸਤਿ ਸਤਿ ਮੰਗੀ ਮੰਗ, ਸਤਿ ਸਤਿ ਧਰਮ ਇਕ ਰਖਾਇਆ, ਸਤਿ ਸਤਿ ਨੁਹਾਇਆ ਸਾਚੀ ਗੰਗ, ਸਰ ਸਰੋਵਰ ਇਕ ਜਣਾਇਆ। ਸਤਿ ਸਤਿ ਲਾਇਆ ਅੰਗ, ਸਤਿ ਸਤਿ ਅੰਗੀਕਾਰ ਆਪ ਕਰਾਇਆ। ਸਤਿ ਸਤਿ ਵਖਾਏ ਸਚ ਪਲੰਘ, ਸਤਿ ਸਤਿ ਆਪ ਵਿਛਾਇਆ। ਸਤਿ ਸਤਿ ਵਜਾਏ ਇਕ ਮਰਦੰਗ, ਸਚ ਮਰਦੰਗਾ ਹੱਥ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਵੇਸ ਵਟਾਇਆ। ਸਤਿ ਪੁਰਖ ਸਤਿ ਅਕਾਲ, ਸਤਿ ਜੋਤ ਜਗਾਈਆ। ਸਤਿ ਸਤਿ ਸਤਿ ਰਖਵਾਲ, ਸਤਿ ਮੇਲਾ ਸਹਿਜ ਸੁਖਦਾਈਆ। ਸਤਿ ਕਾਲ ਸਤਿ ਮਹਾਂਕਾਲ, ਦੀਨ ਦਿਆਲ ਸਤਿ ਅਖਵਾਈਆ। ਸਤਿ ਤਤ ਸਤਿ ਲਏ ਭਾਲ, ਸਤਿ ਸਤਿ ਵੇਖ ਵਖਾਈਆ। ਸਤਿ ਸੂਰਤ ਸਤਿ ਮੂਰਤ ਸਤਿ ਲਾਲ, ਸਤਿ ਸਤਿ ਸੰਤੋਖ ਜਣਾਈਆ। ਸਤਿ ਸ਼ਾਹ ਸਤਿ ਕੰਗਾਲ, ਸਤਿ ਵਣਜਾਰਾ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਦਏ ਵਡਿਆਈਆ ।

ਸਤਿ ਨਾਮ ਸਤਿ ਭੰਡਾਰ, ਸਤਿ ਸ਼ਬਦ ਵਰਤਾਈਆ। ਸਤਿ ਰੂਪ ਆਪ ਕਰਤਾਰ, ਸਤਿ ਸਤਿ ਵਿਚ ਸਮਾਈਆ। ਸਤਿ ਜੋਗ ਸਤਿ ਸ਼ਿੰਗਾਰ, ਸਤਿ ਇਕ ਜਣਾਈਆ । ਸਤਿ ਭੋਗ ਸਤਿ ਪਿਆਰ, ਸਤਿ ਵੇਸ ਇਕ ਕਰਾਈਆ। ਸਤਿ ਸੋਭਾਵੰਤੀ ਹੋਏ ਨਾਰ, ਸਤਿ ਕੰਤ ਇਕ ਰਖਾਈਆ। ਸਤਿ ਸਤਿ ਸਤਿ ਮੁਰਾਰ, ਸਾਂਤਕ ਸਤਿ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਸਾਜਣ ਹਰਿ ਰਘੁਰਾਈਆ। ਸਤਿ ਸਾਜਣ ਸਤਿ ਮੀਤਾ, ਸਤਿ ਸਤਿ ਆਪ ਅਖਵਾਇਆ। ਸਤਿ ਹਸਤ ਸਤਿ ਕੀਟਾ, ਸਤਿ ਏਕੰਕਾਰਾ ਰੰਗ ਰੰਗਾਇਆ। ਸਤਿ ਕੌੜਾ ਸਤਿ ਮੀਠਾ, ਸਤਿ ਠਾਂਡਾ ਠਾਰ ਜਣਾਇਆ। ਸਤਿ ਪਤਿਤ ਸਤਿ ਪੁਨੀਤਾ, ਪਤਿਤ ਪਾਵਣ ਸਤਿ ਹੋ ਜਾਇਆ। ਸਤਿ ਚਲਾਏ ਆਪਣੀ ਰੀਤਾ, ਸਤਿ ਸਤਿ ਵੇਖ ਵਖਾਇਆ। ਸਚ ਮੰਦਰ ਸਚ ਅਤੀਤਾ, ਸਚ ਬੈਠਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਵੇਖ ਵਖਾਇਆ। ਸਤਿ ਰੂਪ ਸਤਿ ਮਹਾਨ, ਸਤਿ ਸਤਿ ਜਣਾਈਆ। ਸਤਿ ਬ੍ਰਹਮ ਸਤਿ ਗਿਆਨ, ਸਤਿ ਬੂਝ ਬੁਝਾਈਆ। ਸਤਿ ਪਾਰਬ੍ਰਹਮ ਹੋ ਮਿਹਰਬਾਨ, ਸਤਿ ਸਤਿ ਵੇਖ ਵਖਾਈਆ। ਸਤਿਜੁਗ ਸਾਚੇ ਕਰ ਪਰਵਾਨ, ਆਪ ਆਪਣਾ ਖੇਲ ਖਲਾਈਆ। ਦਰ ਦਰਵੇਸ਼ ਸ੍ਰੀ ਭਗਵਾਨ, ਭੇਵ ਅਭੇਦ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਅੱਖਰ ਜਗਤ ਵੱਖਰ ਏਕਾ ਸਤਿ ਪੜ੍ਹਾਈਆ। ਸਤਿ ਸੁਰ ਸਤਿ ਨਿਧਾਨ, ਸਤਿ ਜੋਤ ਜਗਾਈਆ। ਸਤਿ ਭਗਤ ਸਤਿ ਬ੍ਰਹਮ, ਸਤਿ ਰੂਪ ਦਰਸਾਈਆ। ਸਤਿ ਸੋਹੰ ਸਤਿ ਵਰਤ, ਸਤਿ ਗੁਰੂ ਜਣਾਈਆ। ਸਤਿ ਓਅੰ ਸਤਿ ਕਰਨੀ ਕਰਨ, ਕਰਨਹਾਰ ਸਤਿ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਸਤਿ ਦਏ ਵਡਿਆਈਆ। ਸਤਿ ਸੰਜਮ ਸਤਿ ਨੇਮ, ਸਤਿ ਬਣਤ ਬਣਾਇੰਦਾ। ਸਤਿ ਵੇਖੇ ਸਤਿ ਬ੍ਰਹਮ, ਸਤਿ ਸਤਿ ਮੇਲ ਮਿਲਾਇੰਦਾ। ਸਤਿ ਰੂਪ ਸਤਿ ਕਾਮਧੇਨ, ਸਤਿ ਧਾਰਾ ਦੂਧ ਸਤਿ ਵਹਾਇੰਦਾ। ਸਤਿ ਦੋਹਨ ਸਤਿ ਮੋਹਨ, ਸਤਿ ਸਤਿ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਵੇਖ ਵਖਾਇੰਦਾ। ਸਤਿ ਤਪ ਸਤਿ ਜਾਪ, ਸਤਿ ਹੱਠ ਵਖਾਈਆ। ਸਤਿ ਵੇਖੇ ਆਪਣਾ ਆਪ, ਆਪ ਆਪਣੀ ਬੂਝ ਬੁਝਾਈਆ। ਸਤਿ ਪੁੰਨ ਸਤਿ ਪਾਪ, ਸਤਿ ਸਤਿ ਮੇਟ ਮਿਟਾਈਆ। ਸਤਿ ਥਾਪਨਾ ਰਿਹਾ ਥਾਪ, ਸਤਿ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਸਤਿ ਕਰੇ ਰੁਸ਼ਨਾਈਆ। ਸਤਿ ਜੋਤ ਸਤਿ ਨਿਰੰਜਣ, ਸਤਿ ਵੇਸ ਵਟਾਇਆ। ਸਤਿ ਪੁਰਖ ਖੇਲ ਅਪਾਰ, ਸਤਿ ਸੰਤਨ ਵਿਚ ਸਮਾਇਆ। ਸਤਿ ਸੰਤ ਸਤਿ ਕੰਤ, ਸਤਿ ਨਾਰੀ ਰੂਪ ਦਰਸਾਇਆ। ਸਤਿ ਮੇਲਾ ਸ੍ਰੀ ਭਗਵੰਤ, ਸਤਿ ਸੇਜਾ ਇਕ ਵਿਛਾਇਆ । ਸਤਿ ਖੇਲੇ ਖੇਲ ਆਦਿ ਜੁਗਾਦਿ ਅਨੰਤ, ਸਤਿ ਜੁਗ ਜੁਗ ਵੇਸ ਵਟਾਇਆ। ਸਤਿ ਭੋਗੀ ਸਤਿ ਰਸੀਆ ਮਣੀਆ ਮੰਤ, ਸਤਿ ਰਸਕ ਰਸਕ ਝਿਰਨਾ ਸਤਿ ਝਿਰਾਇਆ । ਸਤਿ ਜੋਗੀ ਜੋਗ ਜੁਗੀਸ਼ਰ ਸੰਤ, ਸਤਿ ਜਗਤ ਸਤਿ ਜੁਗਤ ਸਤਿ ਮੋਖਸ਼ ਪਦ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਸਤਿ ਲਏ ਉਪਾਇਆ। ਸਤਿ ਧਾਰ ਸਤਿ ਉਜਿਆਰ, ਸਤਿ ਸਤਿ ਵੇਖ ਵਖਾਈਆ। ਸਤਿ ਰੂਪ ਸਤਿ ਸੰਸਾਰ, ਸਤਿ ਸਤਿ ਬੈਠਾ ਆਸਣ ਲਾਈਆ। ਸਤਿ ਚਰਨ ਸਤਿ ਕਵਲ ਸਤਿ ਧਵਲ ਖੇਲ ਨਿਆਰ, ਸਤਿ ਸਤਿ ਆਪ ਕਰਾਈਆ। ਸਤਿ ਸੰਤ ਸਾਧਕ ਲਿਵ ਲਾਏ ਤਾਰ, ਸਤਿ ਨੇਤਰ ਨੈਣ ਸਤਿ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਸਤਿ ਲਏ ਉਪਜਾਈਆ। ਸਤਿ

ਉਤਪਤ, ਸਤਿ ਸਮਾਇਆ। ਸਤਿ ਗਣੇਸ਼ ਗਣਪਤ, ਸਤਿ ਬ੍ਰਹਮਾ ਸ਼ਿਵ ਸਤਿ ਵੇਖ ਵਖਾਇਆ। ਸਤਿ ਕਰੋੜ ਤੇਤੀਸਾ ਉਠੇ ਸੱਤ, ਸਤਿ ਸੁਰਪਤ ਰਾਜਾ ਇੰਦ ਦਏ ਮਿਲਾਇਆ। ਸਤਿ ਨਾਮ ਚਲਾਏ ਸਾਚਾ ਰਥ, ਸਤਿ ਦੋ ਜਹਾਨਾਂ ਵੇਖ ਵਖਾਇਆ। ਸਤਿ ਜਣਾਈ ਅਕਥਨਾ ਅਕੱਥ, ਸਤਿ ਭੇਵ ਨਾ ਕੋਈ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਨਾਮ ਸਤਿ, ਸਾਚਾ ਬੀਜ ਬਿਜਾਇਆ। ਨਾਮ ਸਤਿ ਸਤਿ ਉਤਪਤ, ਹਰਿ ਹਰਿ ਖੇਲ ਖਲਾਈਆ। ਆਪੇ ਮੇਲਾ ਕਮਲਾਪਾਤਾ, ਆਪਣੀ ਬਣਤ ਬਣਾਈਆ। ਸਪਤਮ ਮੇਲ ਪੁਰਖ ਬਿਧਾਤਾ, ਸਪਤਮ ਸਪਤਮ ਸਹਿਜ ਸੁਖਦਾਈਆ। ਸਪਤਮ ਹੋਏ ਉਤਮ ਜ਼ਾਤਾ, ਦਰ ਦਵਾਰਾ ਇਕ ਵਖਾਈਆ। ਏਕਾ ਚਰਨ ਏਕਾ ਨਾਤਾ, ਏਕਾ ਰਿਹਾ ਬੰਧਾਈਆ। ਏਕਾ ਧਰਤ ਏਕਾ ਮਾਤਾ, ਏਕਾ ਧਵਲ ਸੁਹਾਈਆ। ਏਕਾ ਸ਼ਬਦ ਏਕਾ ਗਾਥਾ, ਏਕਾ ਨਾਮ ਪੜ੍ਹਾਈਆ। ਸੋਹੰ ਸਾਚੀ ਪੂਜਾ ਪਾਠਾ, ਗੌਤਮ ਮੁਖ ਰਖਾਈਆ। ਗੱਗਾ: ਗੋਬਿੰਦ ਟੇਕੇ ਮਾਥਾ, ਤੱਤਾ ਤਮਾ ਗਵਾਈਆ। ਮੰਮਾ ਮਹਿਮਾ ਅਗਣਤ, ਮਿਲਿਆ ਮੇਲ ਸਾਚੇ ਮਾਹੀਆ। ਮਾਰਗ ਲਾਏ ਜੀਓ ਪਿੰਡ ਬਣਾਇਆ ਤਨ ਤਨ ਕਾਚਾ, ਨਗਰ ਖੇੜਾ ਇਕ ਦਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਈਆ। ਜਗਤ ਗੋਦਾਵਰੀ ਜਗਤ ਘਾਟ, ਸਤਿ ਸਤਿ ਵਰਤਾਇਆ। ਨੌਂ ਨੌਂ ਨੇਜੇ ਵੇਖੇ ਪਾਟ, ਡੂੰਘੀ ਕੰਦਰ ਡੇਰਾ ਲਾਇਆ। ਧਰਤ ਮਾਤ ਸਾਚੀ ਖਾਟ, ਸਤਿ ਵਿਛੌਣਾ ਇਕ ਵਿਛਾਇਆ। ਕਾਇਆ ਵੇਖੇ ਸਾਚਾ ਹਾਟ, ਮੰਦਰ ਅੰਦਰ ਖੋਜ ਖੁਜਾਇਆ। ਸਰ ਸਰੋਵਰ ਵੇਖੇ ਤੀਰਥ ਤਾਟ, ਧਰਨੀ ਉਪਰ ਸੀਸ ਟਿਕਾਇਆ। ਜੋਤੀ ਅਗਨੀ ਇਕ ਲਲਾਟ, ਜੋਤ ਨਿਰੰਜਣ ਦਰਸ਼ਨ ਪਾਇਆ। ਆਪਣਾ ਲਾਹਾ ਆਪੇ ਖਾਟ, ਘਰ ਆਪਣੇ ਮੰਗਲ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਮੇਲਾ ਸਹਿਜ ਸੁਭਾਇਆ। ਨੌਂ ਦਰ ਤੇਰਾ ਡੂੰਘਾ ਘਾਟ, ਨੌਂ ਨੌਂ ਨੇਜ਼ ਵਖਾਈਆ। ਆਪੇ ਖੋਲ੍ਹਣਹਾਰਾ ਤਾਕ, ਧਰਨੀ ਝਿਰਨਾ ਇਕ ਝਿਰਾਈਆ। ਅੰਮ੍ਰਿਤ ਆਤਮ ਦੇਵੇ ਮਾਟ, ਕਾਇਆ ਪੋਚ ਪੋਚਾਈਆ। ਜੋਤ ਨੁਰਾਨੀ ਦਿਸੇ ਲਾਟ, ਲਿਲਾਟ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ੇ ਸਚ ਸੱਚੀ ਸਰਨਾਈਆ। ਸੋਹੰ ਸ਼ਬਦ ਉਜਾਲਾ, ਗੌਤਮ ਮੁਖ ਸੁਹਾਇਆ। ਰਸਨਾ ਗਾਏ ਗੁਰ ਗੋਪਾਲਾ, ਏਕਾ ਦੂਜਾ ਭੌ ਚੁਕਾਇਆ। ਏਕਾ ਪਾਈ ਸਾਚੀ ਮਾਲਾ, ਰਤਨ ਅਮੋਲਕ ਗਲ ਲਟਕਾਇਆ। ਆਪੇ ਤੋੜ ਜਗਤ ਜੰਜਾਲਾ, ਆਪ ਆਪਣਾ ਲੇਖ ਚੁਕਾਇਆ। ਸਤੀ ਸਤਿ ਜਗਤ ਉਬਾਲਾ, ਖੇਲਣਹਾਰ ਖੇਲ ਖਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇਆ। ਧਰਨੀ ਧਵਲ ਕਰ ਪਿਆਰ, ਨੌਂ ਨੌਂ ਨੂਰ ਸਮਾਈਆ। ਜੋਤੀ ਨੂਰ ਕਰ ਉਜਿਆਰ, ਸਾਚਾ ਮੰਦਰ ਫੋਲ ਫੁਲਾਈਆ। ਗੋਦਾਵਰੀ ਤੇਰੀ ਠਾਂਡੀ ਧਾਰ, ਸਤਿਜੁਗ ਰੂਪ ਸੁਹਾਈਆ। ਰਿਖੀ ਰਖੇਸ਼ਰ ਲੰਘ ਦਵਾਰ, ਦੋਏ ਜੋੜ ਸੀਸ ਝੁਕਾਈਆ। ਅੰਤਮ ਨਾਤਾ ਤੁੱਟੇ ਵਿਚ ਸੰਸਾਰ, ਪੰਜ ਤਤ ਰਹਿਣ ਨਾ ਪਾਈਆ। ਮੰਡਲ ਉਪਰ ਹੋ ਉਜਿਆਰ, ਲੱਖ ਚੁਰਾਸੀ ਵੇਖ ਵਖਾਈਆ। ਤਿੰਨਾਂ ਲੋਕਾਂ ਇਕ ਪਿਆਰ, ਸਾਚਾ ਵਣਜ ਇਕ ਕਰਾਈਆ। ਸਚਖੰਡ ਦਵਾਰਾ ਕਵਣ ਦਵਾਰ, ਕਵਣ ਘਰ ਸੱਚੀ ਸ਼ਰਨਾਈਆ। ਪੁਰਖ ਅਬਿਨਾਸ਼ੀ ਕਿਰਪਾ ਕਰ, ਤੇਰੀ ਜੋਤ ਮੇਰਾ ਵਰਨ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਸ਼ਬਦ ਸੁਣਾਈਆ। ਸ਼ਬਦ ਸੁਨੇਹੁੜਾ ਹਰਿ ਭਗਵਾਨ, ਹਰਿਜਨ ਆਪ ਸੁਣਾਇੰਦਾ। ਤ੍ਰੇਤਾ ਦੁਆਪਰ

ਤੇਰੀ ਨਾ ਕਰੇ ਕੋਈ ਪਛਾਣ, ਨਾ ਕੋਈ ਮੇਲ ਮਿਲਾਇੰਦਾ। ਹੋਏ ਸਿੰਘਾਸਣ ਜ਼ਿਮੀਂ ਅਸਮਾਨ, ਗਗਨ ਮੰਡਲ ਡੇਰਾ ਲਾਇੰਦਾ। ਪੁਰਖ ਅਬਿਨਾਸ਼ੀ ਖੇਲ ਮਹਾਨ, ਭੇਵ ਕੋਈ ਨਾ ਪਾਇੰਦਾ। ਕਲਜੁਗ ਅੰਤਮ ਜੋਤ ਜਗੇ ਸ੍ਰੀ ਭਗਵਾਨ, ਲੋਕਮਾਤ ਵੇਖ ਵਖਾਇੰਦਾ। ਨਿਹਕਲੰਕ ਬਲੀ ਬਲਵਾਨ, ਲਹਿਣਾ ਦੇਣਾ ਝੋਲੀ ਪਾਇੰਦਾ। ਏਕਾ ਹਰਿ ਮਿਹਰਵਾਨ, ਇਕ ਧਿਆਨ ਲਗਾਇੰਦਾ। ਸੋਹੰ ਸਾਚਾ ਨੌਜਵਾਨ, ਸਤਿ ਸਤਿ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੋਟਨ ਕੋਟੀ ਵੇਖ ਵਖਾਇੰਦਾ। ਸੋਹੰ ਸ਼ਬਦ ਸਚ ਸਿੰਘਾਸਣ, ਹਰਿ ਹਰਿ ਸੇਜ ਵਿਛਾਈਆ। ਸਾਚਾ ਮੇਲਾ ਸ਼ਾਹੋ ਸ਼ਾਬਾਸ਼ਣ, ਪੁਰਖ ਅਬਿਨਾਸ਼ਣ ਵੇਖ ਵਖਾਈਆ। ਲਹਿਣਾ ਦੇਣਾ ਚੁੱਕੇ ਪ੍ਰਿਥਮੀ ਅਕਾਸ਼ਨ, ਸਚਖੰਡ ਧਾਰ ਇਕ ਵਖਾਈਆ। ਚਰਨ ਕਵਲ ਕਵਲ ਚਰਨ ਪੁਰਖ ਅਬਿਨਾਸ਼ਣ, ਆਪਣਾ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਪਤਮ ਸਾਚਾ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਜੁਗ ਲਹਿਣਾ ਜੁਗ ਦੇਣਾ ਜੁਗ ਪੂਰ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਤਤ ਨਾ ਕੋਈ ਬੁਝਾਈਆ।

ਸੰਗਤ ਧੂੜ ਹਰਿਜਨ ਖ਼ਾਕ, ਹਰਿ ਹਰਿ ਸੀਸ ਉਠਾਈਆ। ਪਾਪੀ ਪਤਿਤ ਕਰੇ ਪਾਕੀ ਪਾਕ, ਦੁਰਮਤ ਮੈਲ ਧਵਾਈਆ। ਗੋਦਾਵਰੀ ਤੇਰਾ ਨਾਤਾ ਤੁੱਟਾ ਸਾਕ, ਚੌਥੇ ਜੁਗ ਰਹਿਣ ਨਾ ਪਾਈਆ। ਸੰਤ ਸੁਹੇਲੇ ਜੋ ਜਨ ਬੈਠੇ ਰਹੇ ਝਾਕ, ਗੁਰ ਗੋਬਿੰਦ ਵੇਖ ਵਖਾਈਆ। ਸਚਖੰਡ ਦਵਾਰਾ ਖੋਲ੍ਹ ਤਾਕ, ਚਰਨ ਕਵਲ ਬਖ਼ਸ਼ੇ ਸਚ ਸ਼ਰਨਾਈਆ। ਸ਼ਬਦ ਘੋੜਾ ਦੇਵੇ ਸਾਚਾ ਰਾਕ, ਦੋ ਜਹਾਨਾਂ ਪਾਰ ਕਰਾਈਆ। ਗੁਰਮੁਖ ਮਾਰਨ ਇਕ ਪਲਾਕ, ਵਾਗ ਗੁਰ ਪੂਰੇ ਹੱਥ ਉਠਾਈਆ। ਧੁਰਦਰਗਾਹੀ ਧੁਰ ਫ਼ਰਮਾਣਾ ਧੁਰ ਸ਼ਬਦ ਲੈ ਕੇ ਆਇਆ ਡਾਕ, ਸੋਹੰ ਸਤਾਰ ਇਕ ਹਿਲਾਈਆ। ਸ੍ਰਿਸ਼ਟ ਸਬਾਈ ਭਾਣਾ ਮੰਨੇ ਏਕਾ ਵਾਕ, ਲੇਖਾ ਲਿਖਤ ਨਾ ਕੋਈ ਮਿਟਾਈਆ । ਕਲਜੁਗ ਨਕੇਲ ਪਾਏ ਨਾਕ, ਚਾਰੋਂ ਕੁੰਟ ਆਪ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਪਤਮ ਤੇਰਾ ਵੇਖੇ ਦਰ, ਗਿਰਧਾਰ ਸਿੰਘ ਕਰ ਪਿਆਰ, ਹਰਿ ਹਰਿ ਹਰਿ ਨਰ ਨਰ ਨਰ ਸਰ ਸਰ ਸਰ ਕਿਰਪਾ ਕਰ, ਦੇਣਾ ਦੇਣਾ ਝੋਲੀ ਪਾਈਆ।

ਪਹਿਲੀ ਮੱਘਰ ੨੦੧੫ ਬਿਕ੍ਰਮੀ ਹੈਡ ਪੁਜਾਰੀ ਜੁਗਿੰਦਰ ਸਿੰਘ ਅਤੇ ਉਸ ਦੇ ਪਿਤਾ ਪ੍ਰਤਾਪ ਸਿੰਘ ਦੇ ਕਮਰੇ (ਚੁਬਾਰੇ) ਵਿਚ
ਸਚਖੰਡ ਗੁਰਦਵਾਰਾ ਹਜ਼ੂਰ ਸਾਹਿਥ ਨਨਦੇੜ

ਪੁਰਖ ਅਕਾਲ ਹਰਿ ਸਮਰਥ, ਏਕਾ ਏਕੰਕਾਰਿਆ। ਗੁਰਮੁਖਾਂ ਦੇਵੇ ਨਾਮ ਵੱਥ, ਗੁਰ ਗੋਬਿੰਦ ਵੇਖ ਵਖਾ ਰਿਹਾ। ਲਹਿਣਾ ਦੇਣਾ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹੱਥ, ਜੋ ਜਨ ਆਏ ਦਰਸ਼ਨ ਪਾ ਰਿਹਾ। ਵੇਖ ਵਖਾਏ ਮਸਤਕ ਮੱਥ, ਜੋਤ ਲਿਲਾਟੀ ਆਪ ਜਗਾ ਰਿਹਾ। ਵਸਣਹਾਰਾ ਘਟ ਘਟ, ਹਰ ਘਟ ਮੇਂ ਆਪ ਸਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਖੇਲ ਖਿਲਾ ਰਿਹਾ।

ਨਿਰਗੁਣ ਰੂਪ ਹਰਿ ਨਿਰੰਕਾਰ, ਏਕਾ ਏਕ ਅਖਵਾਈਆ। ਨਾਨਕ ਗੁਰ ਮੀਤ ਮੁਰਾਰ, ਸ਼ਬਦ ਮਿਲਾਵਾ ਇਕ ਵਖਾਈਆ। ਸਤਿਨਾਮ ਕਰ ਉਜਿਆਰ, ਚਾਰ ਵਰਨ ਕਰੇ ਜਣਾਈਆ। ਰਾਓ ਰੰਕਾਂ ਇਕ ਪਿਆਰ, ਨਾਤਾ ਬਿਧਾਤਾ ਇਕ ਬੰਧਾਈਆ। ਸ਼ਾਹ ਸੁਲਤਾਨਾਂ ਕਰਿਆ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਈਆ। ਪੂਰਾ ਗੁਰ ਜੋਧਾ ਬਲਕਾਰ, ਸ਼ਬਦ ਖੰਡਾ ਹੱਥ ਉਠਾਈਆ। ਬ੍ਰਹਿਮੰਡਾਂ ਖੰਡਾਂ ਪਾਵੇ ਸਾਰ, ਪੁਰੀਆਂ ਲੋਆਂ ਵੇਖ ਵਖਾਈਆ। ਰਵ ਸਸ ਕਰੇ ਨਿਮਸਕਾਰ, ਦਰ ਦਰ ਬੈਠੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਗੁਣ ਜੋਤੀ ਕਰ ਉਜਿਆਰ, ਰੂਪ ਅਨੂਪ ਸਮਾਇੰਦਾ। ਨਾਨਕ ਸਤਿਗੁਰ ਪਾਵੇ ਸਾਰ, ਲੇਖਾ ਲਿਖਤ ਵਿਚ ਨਾ ਆਇੰਦਾ । ਏਕਾ ਜੋਤੀ ਦਸ ਅਵਤਾਰ, ਗੁਰ ਗੋਬਿੰਦ ਵੇਖ ਵਖਾਇੰਦਾ। ਸੁਤ ਦੁਲਾਰ ਅਪਰ ਅਪਾਰ, ਆਪ ਆਪਣਾ ਸੁਤ ਉਪਜਾਇੰਦਾ। ਪੁਰਖ ਅਕਾਲਾ ਸਿਰਜਣਹਾਰ, ਸ੍ਰਿਸ਼ਟ ਸਬਾਈ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਘਰ ਸਾਚਾ ਇਕ ਸੁਹਾਇੰਦਾ। ਗੁਰ ਗੋਬਿੰਦ ਸੁਤ ਦੁਲਾਰਾ, ਹਰਿ ਹਰਿ ਰੂਪ ਸਮਾਇਆ। ਵੇਖੇ ਵਿਗਸੇ ਕਰ ਵਿਚਾਰਾ, ਦੋ ਜਹਾਨਾਂ ਮੇਲ ਮਿਲਾਇਆ। ਸ੍ਰਿਸ਼ਟ ਸਬਾਈ ਬੰਨ੍ਹੇ ਧਾਰਾ, ਆਪ ਆਪਣਾ ਮਾਰਗ ਲਾਇਆ। ਚਾਰ ਵਰਨ ਇਕ ਪਿਆਰਾ, ਏਕਾ ਰਾਹ ਵਿਖਾਇਆ। ਏਕਾ ਦਰ ਇਕ ਦਵਾਰਾ, ਏਕਾ ਮੇਲ ਮਿਲਾਇਆ। ਏਕਾ ਨਾਮ ਇਕ ਭੰਡਾਰਾ, ਏਕਾ ਰਿਹਾ ਵਰਤਾਇਆ। ਏਕਾ ਸ਼ਬਦ ਇਕ ਸ਼ਿੰਗਾਰਾ, ਏਕ ਤਨ ਕਰਾਇਆ। ਏਕਾ ਸ਼ਬਦ ਕਰ ਪਿਆਰਾ ਗੁਰਮੁਖਾਂ ਆਪ ਵਰਤਾਇਆ। ਪੰਚਮ ਮੀਤਾ ਹੋ ਉਜਿਆਰਾ, ਪੰਚਮ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਮੇਲ ਮਿਲਾਇਆ। ਗੁਰ ਗੋਬਿੰਦ ਸੂਰਬੀਰ, ਹਰਿ ਜੋਤ ਜਗਾਈਆ। ਸ਼ਬਦ ਨਿਸ਼ਾਨਾ ਏਕਾ ਤੀਰ, ਗੁਰਮੁਖਾਂ ਆਤਮ ਲਾਈਆ। ਬਜ਼ਰ ਕਪਾਟੀ ਦੇਵੇ ਚੀਰ, ਦੂਈ ਦਵੈਤ ਮੇਟ ਮਿਟਾਈਆ। ਅੰਮ੍ਰਿਤ ਆਤਮ ਦੇਵੇ ਠਾਂਡਾ ਸੀਰ, ਹਉਮੇ ਰਹਿਣ ਨਾ ਪਾਈਆ। ਮਾਇਆ ਮਮਤਾ ਕੱਢੇ ਪੀੜ, ਚਿੰਤਾ ਦੁੱਖ ਰਹੇ ਨਾ ਰਾਈਆ। ਆਪੇ ਚੋਟੀ ਚੜ੍ਹ ਅਖੀਰ, ਗੁਰਮੁਖ ਸਾਚੇ ਲਏ ਮਿਲਾਈਆ। ਸ਼ਾਹ ਸ਼ਹਾਨਾ ਵਡ ਪੀਰਨ ਪੀਰ, ਦਸਤਗੀਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਮੇਲਾ ਸਾਚੇ ਘਰ, ਸਿੰਘ ਸਿੰਘ ਵੱਡੀ ਵਡਿਆਈਆ। ਸਿੰਘ ਗੋਬਿੰਦ ਸਾਚਾ ਸ਼ੇਰ, ਸ਼ਬਦ ਖੰਡਾ ਹੱਥ ਉਠਾਇੰਦਾ। ਦੋ ਜਹਾਨਾਂ ਬਣ ਦਲੇਰ, ਦੋ ਜਹਾਨਾਂ ਵੇਖ ਵਖਾਇੰਦਾ। ਆਪੇ ਵਸਿਆ ਨੇਰਨ ਨੇਰ, ਨੇੜ ਦੂਰ ਆਪ ਅਖਵਾਇੰਦਾ। ਸ਼ਬਦ ਸੁਹੇਲਾ ਜਾਏ ਘੇਰ, ਸ਼ਬਦ ਡੋਰੀ ਬੰਦ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਬੰਧਨ ਪਾਇੰਦਾ। ਗੁਰ ਗੋਬਿੰਦ ਹਰਿ ਹਰਿ ਮੀਤਾ, ਹਰਿ ਹਰਿ ਵੇਖ ਵਖਾਇਆ। ਪੁਰਖ ਅਕਾਲ ਇਕ ਅਤੀਤਾ, ਥਿਰ ਘਰ ਬੈਠਾ ਆਸਣ ਲਾਇਆ। ਆਦਿ ਅੰਤ ਠੰਡਾ ਸੀਤਾ, ਏਕ ਰੰਗ ਰੰਗਾਇਆ। ਇਕ ਸੁਣਾਏ ਸੁਹਾਗੀ ਗੀਤਾ, ਵਹਿਗੁਰੂ ਅੱਖਰ ਜਾਪ ਜਪਾਇਆ। ਕਰੇ ਕਰਾਏ ਪਤਿਤ ਪੁਨੀਤਾ, ਪਤਿਤ ਪਾਵਣ ਨਾਮ ਧਰਾਇਆ। ਆਪ ਆਪਣੀ ਚਲਾਈ ਰੀਤਾ, ਆਪ ਆਪਣਾ ਦਰਸ ਦਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਮੇਲਾ ਸਾਚੇ ਘਰ, ਦੂਜਾ ਇਸ਼ਟ ਨਾ ਕੋਈ ਵਖਾਇਆ। ਅਕਾਲ ਪੁਰਖ ਇਕ ਗੁਰਦੇਵ, ਗੁਰ ਗੋਬਿੰਦ ਬਣਾਈਆ। ਦਾਤਾ ਦਾਨੀ ਅਲੱਖ ਅਭੇਵ, ਆਦਿ ਨਿਰੰਜਣ ਵੇਖ ਵਖਾਈਆ। ਅੰਮ੍ਰਿਤ ਲਾਇਆ ਰਸਨਾ

ਜਿਹਵ, ਦੁਰਮਤ ਮੈਲ ਕਟਾਈਆ। ਫਲ ਖਵਾਏ ਸਾਚਾ ਮੇਵ, ਪੁਰਖ ਅਗੰਮਾ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਮੇਲਾ ਸਾਚਾ ਘਰ, ਘਰ ਸਾਚੇ ਵੱਜੇ ਵਧਾਈਆ। ਸਾਚੇ ਘਰ ਸ਼ਬਦ ਧੁਨਕਾਰ, ਸ਼ਬਦ ਤਾਲ ਵਜਾਇਆ। ਪੰਚਮ ਮੇਲਾ ਮੀਤ ਮੁਰਾਰ, ਪੰਚਮ ਸਖੀਆਂ ਮੰਗਲ ਗਾਇਆ। ਪੰਚਮ ਸਚਾ ਕਰ ਪਿਆਰ, ਗੁਰਮੁਖ ਸਾਚੇ ਲਏ ਜਗਾਇਆ। ਤੀਰ ਤੁਫੰਗ ਨੇਜ਼ਾ ਤੁਬਕ ਕਟਾਰ, ਨਾਮ ਖੰਡਾ ਹੱਥ ਉਠਾਇਆ। ਅੰਦਰ ਬਾਹਰ ਪਾਵੇ ਸਾਰ, ਗੁਪਤ ਜ਼ਾਹਿਰ ਭੇਵ ਨਾ ਰਾਇਆ। ਖੇਲੇ ਖੇਲ ਵਿਚ ਸੰਸਾਰ, ਪੁਰਖ ਅਕਾਲਾ ਵੇਸ ਵਟਾਇਆ। ਅਸਵ ਘੋੜਾ ਕਰ ਤਿਆਰ, ਨੀਲਾ ਨੀਲੀ ਧਾਰੋਂ ਪਾਰ ਕਰਾਇਆ। ਜੋਤੀ ਸ਼ਬਦੀ ਕਲਗੀ ਤੋੜਾ, ਮਸਤਕ ਸੀਸ ਟਿਕਾਇਆ। ਗੁਰਮੁਖਾਂ ਗੁਰਸਿਖਾਂ ਆਪੇ ਬੌਹੜਾ, ਆਪ ਆਪਣਾ ਵੇਸ ਵਟਾਇਆ। ਲੱਖ ਚੁਰਾਸੀ ਜੀਵ ਪਰਖੇ ਮਿੱਠੇ ਕੌੜਾ, ਨਾਮ ਘਸਵਟੀ ਏਕਾ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਮੇਲਾ ਸਾਚੇ ਘਰ, ਗੁਰ ਪੂਰਾ ਵੇਖ ਵਿਖਾਇਆ। ਗੁਰ ਪੂਰਾ ਸਤਿਗੁਰ ਰੂਪ, ਸਤਿ ਪੁਰਖ ਆਪ ਅਖਵਾਇੰਦਾ। ਆਪੇ ਸ਼ਾਹੋ ਆਪੇ ਭੂਪ, ਰਾਓ ਰੰਕ ਆਪ ਹੋ ਜਾਇੰਦਾ। ਵੇਖਣਹਾਰਾ ਚਾਰੇ ਕੂਟ, ਦਹਿ ਦਿਸ਼ਾ ਫੇਰੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਦਰ ਸੁਹਾਇੰਦਾ। ਸਤਿਗੁਰ ਗੋਬਿੰਦ ਸਚ ਦੁਲਾਰ, ਹਰਿ ਹਰਿ ਜੋਤ ਜਗਾਈਆ। ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਰਾਈਆ। ਨਾ ਕੋਈ ਦਿਸੇ ਕੰਢਾ ਪਾਰ, ਇਕਵੰਜਾ ਬਵੰਜਾ ਆਪੇ ਗਾਈਆ। ਆਪੇ ਵਸਿਆ ਸਭ ਤੋਂ ਬਾਹਰ, ਹਰ ਘਟ ਆਪੇ ਜੋਤ ਜਗਾਈਆ। ਗੁਰਸਿਖਾਂ ਕਰੇ ਸਚ ਪਿਆਰ, ਅੰਮ੍ਰਿਤ ਆਤਮ ਜਾਮ ਪਿਆਈਆ। ਖੰਡਾ ਵੇਖੇ ਤਿਖੀ ਧਾਰ, ਹਉਮੇ ਰੋਗ ਗਵਾਈਆ। ਕੱਛ ਕੜਾ ਕ੍ਰਿਪਾਨ, ਕੇਸ ਸੀਸ ਜਗਦੀਸ਼ ਵੱਜੀ ਵਧਾਈਆ। ਰੂਪ ਅਨੂਪ ਸੱਚੀ ਸਰਕਾਰ, ਸਤਿ ਸਰੂਪ ਸਮਾਈਆ। ਆਪ ਆਪਣੇ ਅੱਗੇ ਢਹਿ ਪਿਆ ਦਵਾਰ, ਗੁਰਸਿਖਾਂ ਦਏ ਵਡਿਆਈਆ। ਏਕਾ ਜੋਤੀ ਨੂਰ ਉਜਿਆਰ, ਨੀਚਾਂ ਵਿਚ ਗਿਆ ਸਮਾਈਆ। ਭਰਨਹਾਰ ਆਪ ਭੰਡਾਰ, ਆਪੇ ਰਿਹਾ ਵਰਤਾਈਆ । ਜੁਗ ਜੁਗ ਖੇਲੇ ਖੇਲ ਨਿਆਰ, ਸਮਰਥ ਹੱਥ ਵੱਡੀ ਵਡਿਆਈਆ। ਕਲਜੁਗ ਮੇਟੇ ਕੂੜ ਕੁੜਿਆਰ, ਕੂੜੀ ਕਿਰਿਆ ਰਹਿਣ ਨਾ ਪਾਈਆ। ਚਾਰ ਵਰਨਾਂ ਸੁਹਾਏ ਇਕ ਦਵਾਰ, ਸ਼ੂਦਰ ਵੈਸ਼ ਸ਼ੱਤ੍ਰੀ ਏਕਾ ਧਾਮ ਸੁਹਾਈਆ। ਏਕਾ ਘਰ ਇਕ ਦਰਬਾਰ, ਏਕਾ ਦਰ ਵਖਾਈਆ। ਇਕ ਸ਼ਬਦ ਇਕ ਜੈਕਾਰ, ਏਕਾ ਨਾਅਰਾ ਲਾਈਆ। ਏਕਾ ਬਸਤਰ ਕਰ ਤਿਆਰ, ਏਕਾ ਨੈਣ ਸਮਾਈਆ। ਤ੍ਰੈਗੁਣ ਤੇਰਾ ਦੂਰ ਕਿਨਾਰ, ਪੰਜ ਤਤ ਮੋਹ ਚੁਕਾਈਆ। ਆਤਮ ਤੋੜੇ ਗੜ੍ਹ ਹੰਕਾਰ, ਜੋ ਜਨ ਰਹੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਮੇਲਾ ਸਾਚੇ ਘਰ, ਆਪ ਆਪਣਾ ਮੇਲ ਮਿਲਾਈਆ। ਪੁਰੀ ਅਨੰਦ ਪਰਮਾਨੰਦ, ਹਰਿ ਹਰਿ ਰੂਪ ਵਖਾਇਆ। ਸੁਤ ਦੁਲਾਰ ਚੜ੍ਹਿਆ ਚੰਦ, ਏਕਾ ਅਸਮਾਨ ਕਰੇ ਰੁਸ਼ਨਾਇਆ। ਗੁਰਮੁਖਾਂ ਖ਼ੁਸ਼ੀ ਕਰਾਏ ਬੰਦ ਬੰਦ, ਏਕਾ ਦਰ ਸੁਹਾਇਆ। ਮਾਇਆ ਮਮਤਾ ਨਾਤਾ ਤੋੜੇ ਘਮੰਡ, ਤ੍ਰਿਖਾ ਤ੍ਰਿਸ਼ਨਾ ਰਹੇ ਨਾ ਰਾਇਆ। ਦੂਈ ਦਵੈਤੀ ਸਦਾ ਬਖ਼ਸ਼ਿੰਦ, ਬਖ਼ਸ਼ਣਹਾਰ ਨਾਉਂ ਧਰਾਇਆ। ਪੰਥ ਖ਼ਾਲਸਾ ਮੇਟੇ ਪੰਧ, ਜੋ ਦਰ ਆਏ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਵੇਖ ਵਖਾਇਆ। ਗੁਰ ਗੋਬਿੰਦ ਹਰਿ ਨਿਰੰਕਾਰ, ਆਪਣੀ ਕਲ ਕਲਧਾਰਿਆ। ਏਕਾ ਜੋਤੀ ਕਰ ਚਮਤਕਾਰ, ਖੇਲੇ ਖੇਲ ਅਪਰ ਅਪਾਰਿਆ। ਅੰਗਦ ਕਰਿਆ ਅੰਗੀਕਾਰ, ਅਮਰਦਾਸ

ਸੋਹੇ ਬੰਕ ਦਵਾਰਿਆ। ਰਾਮ ਦਾਸ ਸੱਚੀ ਸਰਕਾਰ, ਅੰਮ੍ਰਿਤ ਭਰੇ ਨਾਮ ਭੰਡਾਰਿਆ। ਗੁਰ ਅਰਜਨ ਖੇਲ ਅਗੰਮ ਅਪਾਰ, ਬੋਧ ਗਿਆਨ ਆਪ ਜਣਾ ਲਿਆ। ਗੁਰੂ ਗ੍ਰੰਥ ਕਰ ਤਿਆਰ, ਸੰਤ ਭਗਤ ਸਤਿਗੁਰ ਮੇਲ ਮਿਲਾ ਲਿਆ। ਜੀਆਂ ਜੰਤਾਂ ਦਏ ਆਧਾਰ, ਏਕਾ ਇਸ਼ਟ ਵਖਾ ਲਿਆ। ਦੂਜਾ ਦਿਸੇ ਨਾ ਕੋਈ ਦਵਾਰ, ਨਾ ਕੋਈ ਧਾਮ ਸੁਹਾ ਲਿਆ। ਨਿਰਗੁਣ ਜੋਤੀ ਜੋਤ ਉਜਿਆਰ, ਸਰਗੁਣ ਵੇਸ ਵਟਾ ਰਿਹਾ। ਨਾਮ ਖੰਡਾ ਤੇਜ ਕਟਾਰ, ਆਪ ਆਪਣੇ ਗਲੇ ਲਟਕਾ ਲਿਆ। ਸ਼ੱਤਰੂ ਮਾਰੇ ਤੋੜੇ ਹੰਕਾਰ, ਆਪਣੀ ਧਾਰ ਬੰਧਾ ਲਿਆ। ਹਰਿਰਾਏ ਹੋ ਉਜਿਆਰ, ਹਰੀ ਹਰਿ ਕਾ ਰੰਗ ਵਖਾ ਲਿਆ। ਬਾਲ ਅਵਸਥਾ ਖੇਲ ਅਪਾਰ, ਜੋਤੀ ਜੋਤ ਜਗਾ ਲਿਆ। ਤੇਗ ਬਹਾਦਰ ਸੱਚੀ ਸਰਕਾਰ, ਸਾਚੀ ਥਿਤ ਸੁਹਾ ਲਿਆ। ਆਪ ਆਪਣਾ ਦਿਤਾ ਵਾਰ, ਗ਼ਰੀਬ ਨਿਮਾਣੇ ਗਲੇ ਲਗਾ ਲਿਆ। ਗੁਰ ਗੋਬਿੰਦ ਸੁਤ ਦੁਲਾਰ, ਪੁਰਖ ਅਕਾਲ ਆਪ ਉਪਾ ਲਿਆ । ਨਾਮ ਖੰਡਾ ਤੇਜ਼ ਕਟਾਰ, ਬ੍ਰਹਿਮੰਡਾਂ ਵੇਖ ਵਖਾ ਲਿਆ। ਭੇਖ ਪਖੰਡਾ ਦਏ ਨਿਵਾਰ, ਸਾਚਾ ਡੰਡਾ ਇਕ ਉਠਾ ਲਿਆ। ਗੁਰਮੁਖ ਆਤਮ ਰੰਡਾ ਨਾ ਰੋਵੇ ਜ਼ਾਰੋ ਜ਼ਾਰ, ਅੰਮ੍ਰਿਤ ਜਾਮ ਇਕ ਪਿਆ ਲਿਆ। ਕਲਜੁਗ ਅੰਤਮ ਪਾਈ ਤੇਰੀ ਵੰਡਾ, ਆਪ ਆਪਣਾ ਵਿਚ ਟਿਕਾ ਲਿਆ। ਨਾ ਕੋਈ ਪੂਜੇ ਕਰੀਰ ਜੰਡਾ, ਮੜ੍ਹੀ ਗੋਰ ਨਾ ਸੀਸ ਨਿਵਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਸੰਗ ਨਿਭਾ ਲਿਆ। ਸਾਚਾ ਸੱਜਣ ਏਕੰਕਾਰ, ਏਕਾ ਏਕ ਅਖਵਾ ਰਿਹਾ। ਅਲੱਖ ਅਗੋਚਰ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆ ਰਿਹਾ। ਜੋਤੀ ਜਗੇ ਅਗੰਮ ਅਪਾਰ, ਨੂਰੋ ਨੂਰ ਦਰਸਾ ਲਿਆ। ਸੋਹੇ ਸਚਖੰਡ ਸੱਚਾ ਦਰਬਾਰ, ਦਰ ਦਵਾਰਾ ਆਪ ਖੁਲ੍ਹਾ ਲਿਆ। ਸ਼ਬਦ ਸਿੰਘਾਸਣ ਅਪਰ ਅਪਾਰ, ਪਾਵਾ ਚੂਲ ਨਾ ਕੋਈ ਰਖਾ ਲਿਆ। ਪੁਰਖ ਅਬਿਨਾਸ਼ੀ ਬੈਠ ਸੱਚੀ ਸਰਕਾਰ, ਸਿਫ਼ਤੀ ਸਲਾਹ ਆਪਣਾ ਹੁਕਮ ਜਣਾ ਲਿਆ। ਦਾਤਾ ਦਾਨੀ ਬੇਪਰਵਾਹ, ਭੇਵ ਅਭੇਦ ਭੇਵ ਖੁਲ੍ਹਾ ਲਿਆ। ਗੁਰ ਗੋਬਿੰਦ ਦੇਵੇ ਜਗਤ ਸਲਾਹ, ਪਾਰਬ੍ਰਹਮ ਆਪ ਸਮਝਾ ਲਿਆ। ਗੁਰ ਸੰਗਤ ਬਣੇ ਆਪ ਮਲਾਹ, ਪੁਰਖ ਅਕਾਲ ਇਕ ਮਨਾ ਲਿਆ। ਜਗਤ ਨਾਤਾ ਲਏ ਤੁੜਾ, ਆਪ ਆਪਣਾ ਖੇਲ ਵਖਾ ਲਿਆ। ਲਹਿਣਾ ਦੇਣਾ ਮਾਤ ਚੁਕਾ, ਧਰਤ ਧਵਲ ਸੁਹਾ ਲਿਆ। ਪੰਚਮ ਆਪ ਦਏ ਤਜਾ, ਪੰਚਮ ਮੋਹ ਚੁਕਾ ਲਿਆ। ਆਪਣਾ ਵੇਖੇ ਆਪੇ ਥਾਂ, ਜੁਗ ਜੁਗ ਵੇਸ ਵਟਾ ਲਿਆ। ਸਤਿਜੁਗ ਤ੍ਰੇਤਾ ਪਕੜੇ ਬਾਂਹ, ਦੁਆਪਰ ਗੁਣ ਹਰਿ ਹਰਿ ਗਾ ਲਿਆ। ਕਲਜੁਗ ਕਰੇ ਸਚ ਨਿਆਂ, ਗੁਰ ਨਾਨਕ ਲੇਖ ਲਿਖਾ ਲਿਆ। ਗੁਰ ਗੋਬਿੰਦ ਬੇਪਰਵਾਹ, ਆਪ ਆਪਣਾ ਆਸਣ ਲਾ ਲਿਆ। ਸਚਖੰਡ ਸੁਹਾਏ ਸਾਚਾ ਥਾਂ, ਹਰਿਸੰਗਤ ਮੇਲ ਮਿਲਾ ਲਿਆ। ਸੰਮਤ ਸੰਮਤੀ ਜਾਣੇ ਜੀਵ ਜਹਾਨਾਂ, ਜੀਵਾਂ ਜੰਤਾਂ ਭੇਵ ਨਾ ਪਾ ਲਿਆ। ਗੁਰਮੁਖਾਂ ਬੱਧਾ ਸੱਚਾ ਗਾਨਾ, ਨਾ ਕੋਈ ਤੋੜ ਤੁੜਾ ਰਿਹਾ। ਧਰਮ ਝੁਲਾਏ ਇਕ ਨਿਸ਼ਾਨਾ, ਬ੍ਰਹਿਮੰਡਾਂ ਵੇਖ ਵਖਾ ਰਿਹਾ। ਇਕ ਭਗੌਤੀ ਕਰ ਪ੍ਰਧਾਨਾ, ਸਾਚੀ ਸਿਖਿਆ ਇਕ ਸਮਝਾ ਰਿਹਾ। ਏਕਾ ਇਸ਼ਟ ਗੁਰਦੇਵ ਰਖਾਣਾ, ਨਾ ਕੋਈ ਵੇਖ ਵਖਾ ਰਿਹਾ। ਹਰਿ ਕਾ ਸ਼ਬਦ ਸਦ ਬਲਵਾਨਾ, ਆਦਿ ਜੁਗਾਦੀ ਵੇਸ ਵਟਾ ਲਿਆ। ਦੇਵਣਹਾਰ ਧੁਰ ਫ਼ਰਮਾਣਾ, ਨਾਮ ਜੈਕਾਰਾ ਏਕਾ ਲਾ ਲਿਆ। ਵਹਿਗੁਰੂ ਫਤਹਿ ਦੋ ਜਹਾਨਾਂ, ਸਾਚਾ ਡੰਕ ਵਜਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਨੇਹੜਾ ਏਕਾ ਏਕ, ਅੰਤਮ ਸੁਣਾ ਲਿਆ। ਸ਼ਬਦ ਸੁਨੇਹੁੜਾ ਹਰਿ ਹਰਿ ਆਪ, ਆਪਣਾ ਆਪ ਉਪਾਈਆ। ਗੁਰ ਗੋਬਿੰਦ ਸਿੰਘ ਸਤਿਗੁਰ ਪੂਰੇ ਤੇਰਾ

ਵਡ ਵਡ ਪ੍ਰਤਾਪ, ਤੇਰਾ ਤੇਰਾ ਵੇਖ ਵਖਾਈਆ। ਤੇਰਾ ਨਾਮ ਤੇਰਾ ਜਾਪ, ਤੇਰਾ ਸੰਗ ਨਿਭਾਈਆ। ਕਲਜੁਗ ਕੂੜੀ ਕਿਰਿਆ ਰਹੀ ਕਾਂਪ, ਖੜਗ ਖੰਡਾ ਇਕ ਦਿਸਾਈਆ। ਆਪਣੀ ਥਾਪਣ ਆਪੇ ਥਾਪ, ਪੁਰਖ ਅਕਾਲ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਨੇਹੁੜਾ ਦੇਵੇ ਵਰ, ਸ੍ਰਿਸ਼ਟ ਸਬਾਈ ਦਿਸ ਨਾ ਆਈਆ। ਸ਼ਬਦ ਸੁਨੇਹੁੜਾ ਸਚ ਦੁਲਾਰ, ਹਰਿ ਹਰਿ ਦਵਾਇਆ। ਅਜੂਨੀ ਰਹਿਤ ਮੂਰਤ ਅਕਾਲ, ਨਿਰਭੌ ਰੂਪ ਸਮਾਇਆ। ਦੀਨਾਂ ਬੰਧਪ ਦੀਨ ਦਿਆਲ ਦਇਆ ਨਿਧ ਆਪ ਅਖਵਾਇਆ। ਆਪੇ ਵੇਖੇ ਗੋਬਿੰਦ ਲਾਲ, ਸੁਤ ਦੁਲਾਰਾ ਆਪ ਉਪਾਇਆ। ਆਪੇ ਕਾਲ ਆਪੇ ਮਹਾਂਕਾਲ, ਜਗਤ ਨਗਾਰਾ ਇਕ ਵਜਾਇਆ । ਆਪੇ ਖੇਲੇ ਖੇਲ ਕਮਾਲ, ਖੇਲਣਹਾਰ ਭੇਵ ਨਾ ਰਾਇਆ। ਆਪੇ ਵੇਖੇ ਧਰਮ ਸੱਚੀ ਧਰਮਸਾਲ, ਦਰ ਦਵਾਰ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਨੇਹੁੜਾ ਦੇਵੇ ਵਰ, ਏਕਾ ਰੰਗ ਰੰਗਾਇਆ। ਸ਼ਬਦ ਸੁਨੇਹੜਾ ਧੁਰ ਦਰਗਾਹ, ਹਰਿ ਹਰਿ ਘਲਾਇੰਦਾ। ਸਤਿਗੁਰ ਪੂਰਾ ਤੱਕੇ ਰਾਹ, ਏਕਾ ਏਕ ਨਜ਼ਰੀ ਆਇੰਦਾ। ਦੂਸਰ ਨਾ ਕੋਈ ਦਿਸੇ ਥਾਂ, ਸਚਖੰਡ ਦਵਾਰਾ ਇਕ ਸੁਹਾਇੰਦਾ। ਸਤਿਗੁਰ ਨਾਨਕ ਪਕੜੀ ਬਾਂਹ, ਆਪ ਆਪਣਾ ਮੇਲ ਮਿਲਾਇੰਦਾ । ਜੋਤੀ ਜੋਤ ਜੋਤ ਵਸੇ ਇਕ ਗਿਰਾਂ, ਏਕਾ ਘਰ ਸੁਹਾਇੰਦਾ। ਨਾ ਕੋਈ ਪਿਤਾ ਨਾ ਕੋਈ ਮਾਂ, ਬਾਲ ਅਞਾਣਾ ਨਾ ਕੋਈ ਗੋਦ ਉਠਾਇੰਦਾ। ਸਦਾ ਸੁਹੇਲਾ ਦੇਵਣਹਾਰਾ ਠੰਡੀ ਛਾਂ, ਏਕੰਕਾਰਾ ਵਿਚ ਸਮਾਇੰਦਾ। ਅਨਭਵ ਪ੍ਰਕਾਸ਼ ਆਪ ਕਰਾ, ਆਪ ਆਪਣਾ ਚੋਜ ਕਰਾਇੰਦਾ। ਸ਼ਬਦ ਸੰਦੇਸ਼ਾ ਇਕ ਸੁਣਾ, ਸਾਚਾ ਵੇਸ ਸਾਚੇ ਮਾਹੀ, ਆਪ ਆਪਣਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਤਮ ਵੇਖੇ ਸਾਚਾ ਘਰ, ਘਰ ਠਾਂਡਾ ਇਕ ਸੁਹਾਇੰਦਾ। ਸਚਖੰਡ ਸਚ ਦਵਾਰ, ਸਚ ਦਰਬਾਰ, ਗੁਰ ਗੋਬਿੰਦ ਜੋਤ ਜਗਾਈਆ। ਅੰਤਮ ਵੇਲੇ ਹੋ ਉਜਿਆਰ, ਗੁਰਸਿਖਾਂ ਏਹ ਬੁਝਾਈਆ। ਗੁਰ ਗੱਦੀ ਬਖ਼ਸ਼ੇ ਕਰ ਪਿਆਰ, ਗੁਰੂ ਗ੍ਰੰਥ ਮਨਾਈਆ। ਪੰਥ ਖ਼ਾਲਸਾ ਰਹੇ ਤਿਆਰ, ਧੁਰ ਦਰਬਾਰ ਵੇਖ ਵਖਾਈਆ। ਖੇਲੇ ਖੇਲ ਅਗੰਮ ਅਪਾਰ, ਅਗੰਮੜੀ ਕਾਰ ਕਰਾਈਆ। ਹੱਡ ਮਾਸ ਨਾੜੀ ਚੰਮੜੇ ਨਾ ਕਰਨਾ ਕੋਈ ਪਿਆਰ, ਪੰਜ ਤਤ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਵੇਖੇ ਸਹਿਜ ਸੁਭਾਈਆ। ਗੋਬਿੰਦ ਗੁਰ ਸ਼ਬਦ ਜੈਕਾਰ, ਏਕਾ ਕਰ ਪਿਆਰ ਦੇ ਮਤ ਸਮਝਾਇਆ। ਏਕਾ ਸ਼ਬਦ ਗੁਰ ਪਾਵੇ ਸਾਰ, ਪਾਰਬ੍ਰਹਮ ਭੇਵ ਨਾ ਰਾਇਆ। ਏਕੰਕਾਰਾ ਕਰ ਪਸਾਰ, ਲੋਕਮਾਤ ਵੇਖ ਵਖਾਇਆ। ਨਿਰਗੁਣ ਸਰਗੁਣ ਬੰਨ੍ਹੇ ਧਾਰ, ਆਪ ਅਪਣੀ ਜੋਤ ਜਗਾਇਆ। ਅੰਤਮ ਵੇਲੇ ਕਰ ਉਜਿਆਰ, ਆਪ ਸੱਜਣ ਮੀਤ ਮੁਰਾਰ ਆਪ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਪੂਰਾ ਦਏ ਵਡਿਆਇਆ। ਗੁਰ ਪੂਰਾ ਹਰਿ ਰੰਗ ਰਤੜਾ, ਦੇਵੇ ਨਾਮ ਵਧਾਈਆ। ਗੁਰਮੁਖਾਂ ਦੇਵੇ ਸਾਚੀ ਮਤੜਾ, ਸਾਚਾ ਸ਼ਬਦ ਜਣਾਈਆ। ਆਤਮ ਬੀਜੇ ਬੀਜ ਸਾਚੇ ਵਤੜਾ, ਅੰਤਮ ਫਲ ਖਵਾਈਆ। ਕਾਇਆ ਚੋਲਾ ਏਕਾ ਰਤੜਾ, ਨਾਮ ਰੰਗਣ ਇਕ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਵੇਖੇ ਥਾਉਂ ਥਾਈਂਆ। ਗੁਰ ਗੋਬਿੰਦ ਸਾਚਾ ਗੁਰ, ਨਾਨਕ ਰੂਪ ਸਮਾਇਆ। ਲੇਖਾ ਲਿਖਿਆ ਆਇਆ ਧੁਰ, ਨਾ ਕੋਈ ਮੇਟ ਮਿਟਾਇਆ। ਜੋਤੀ ਜੋਤ ਜਾਏ ਜੁੜ, ਜੋਤੀ ਜੋਤ ਵਿਚ ਸਮਾਇਆ। ਅੰਤਮ ਵੇਲੇ ਜਾਏ ਬੌਹੜ, ਕਲਜੁਗ ਕੂਕੇ ਦਏ ਦੁਹਾਇਆ। ਕਿਸੇ ਹੱਥ ਨਾ ਆਏ ਬ੍ਰਹਿਮਣ ਗੌੜ,

ਉਚੇ ਟਿੱਲੇ ਫੋਲ ਫੁਲਾਇਆ। ਸਚਖੰਡ ਦਵਾਰਾ ਏਕਾ ਪੌੜ, ਮਹੱਲ ਅਟੱਲ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇਆ। ਗੁਰ ਗੋਬਿੰਦ ਅੰਤਮ ਕਲ, ਆਪਣੀ ਖੇਲ ਖਲਾਈਆ। ਆਪਣਾ ਕਰਿਆ ਆਪੇ ਵਲ ਛਲ, ਆਪਣੀ ਅਗਨੀ ਆਪ ਜਲਾਈਆ। ਆਪੇ ਵਸਿਆ ਨਿਹਚਲ ਧਾਮ ਅਟੱਲ, ਆਪ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਰਚਨ ਰਚਾਈਆ। ਸਤਿਗੁਰ ਪੂਰਾ ਵਡ ਬਲਕਾਰ, ਏਕਾ ਇਕ ਅਖਵਾਇੰਦਾ। ਮਰੇ ਨਾ ਜਨਮੇ ਵਿਚ ਸੰਸਾਰ, ਮੜ੍ਹੀ ਗੋਰ ਨਾ ਕੋਈ ਦਬਾਇੰਦਾ। ਅਗਨੀ ਤਤ ਨਾ ਕਰੇ ਪਿਆਰ, ਹਵਨੀ ਕਾਠ ਨਾ ਕੋਈ ਸੜਾਇੰਦਾ। ਸਾਚੇ ਅਸਵ ਹੋ ਅਸਵਾਰ, ਸਾਚਾ ਘੋੜਾ ਨਾਮ ਦੌੜਾਇੰਦਾ। ਲੋਆਂ ਪੁਰੀਆਂ ਵਸੇ ਬਾਹਿਰ, ਤ੍ਰੈਲੋਕ ਚਰਨਾਂ ਹੇਠ ਦਬਾਇੰਦਾ। ਚੌਦਾਂ ਲੋਕਾਂ ਪਾਰ ਕਿਨਾਰ, ਬ੍ਰਹਮਾ ਵਿਸ਼ਨ ਦੇਵਤ ਸੁਰ ਰਾਹ ਤਕਾਇੰਦਾ। ਅੰਤਮ ਮੰਗੇ ਲੇਖ ਨਿਆਰ, ਭੇਵ ਅਭੇਦ ਭੇਵ ਖੁਲ੍ਹਾਇੰਦਾ। ਪ੍ਰਗਟ ਹੋ ਵਿਚ ਸੰਸਾਰ, ਧਾਮ ਨਿਆਰ ਇਕ ਸੁਹਾਇੰਦਾ। ਸੰਬਲ ਨਗਰੀ ਕਰ ਉਜਿਆਰ, ਸਾਢੇ ਤਿੰਨ ਬਣਤ ਬਣਾਇੰਦਾ। ਸ਼ਬਦ ਗੁਰ ਡੰਕ ਅਪਾਰ, ਰਾਓ ਰੰਕਾਂ ਆਪ ਸੁਣਾਇੰਦਾ। ਸ੍ਰਿਸ਼ਟ ਸਬਾਈ ਕਰੇ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਇੰਦਾ। ਪੁਰਖ ਅਕਾਲ ਦੀਨ ਦਿਆਲ ਨਿਰਗੁਣ ਜੋਤ ਨਿਹਕਲੰਕ ਨਰਾਇਣ ਨਰ, ਲੋਕਮਾਤ ਲਏ ਵਰ, ਆਪ ਆਪਣੇ ਸੰਗ ਰਖਾਇੰਦਾ। ਗੁਰਮੁਖ ਗੁਰਸਿਖ ਸੋਹਿਣ ਸਾਚੇ ਬੰਕ ਦਵਾਰ ਸਚਖੰਡ, ਸਤਿਗੁਰ ਪੂਰੇ ਪਾਈ ਵੰਡ, ਮਨਮੁੱਖ ਗੁਰਮੁਖ ਜੋ ਆਏ ਦਰ ਦਏ ਵਰ, ਏਕਾ ਰੰਗ ਰੰਗਾਇੰਦਾ।

ਪ੍ਰਤਾਪ ਸਿੰਘ ਵਲੋਂ ਸਤਿਗੁਰਾਂ ਦੇ ਗਲ ਹਾਰ ਪਾਉਣ ਤੇ

ਨਾਮ ਹਾਰ ਤਨ ਸ਼ਿੰਗਾਰ, ਗੁਰਮੁਖ ਤਨ ਸ਼ਿੰਗਾਰਿਆ। ਆਤਮ ਅੰਤਰ ਇਕ ਪਿਆਰ, ਆਤਮ ਬ੍ਰਹਮ ਵਿਚਾਰਿਆ। ਪੂਰਨ ਗੁਰ ਲਏ ਅਵਤਾਰ, ਗੁਰ ਗੋਬਿੰਦ ਪਾਵੇ ਸਾਰਿਆ। ਦਰਸ ਦਿਖਾਏ ਅਗੰਮ ਅਪਾਰ, ਨੇਤਰ ਤੀਜਾ ਲੋਇਣ ਉਘਾੜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਅੰਤ ਸਾਚਾ ਸੰਤ, ਲਾਏ ਪਾਰ ਕਿਨਾਰਿਆ। ਸਾਚਾ ਹਾਰ ਹਰਿਜਨ ਮੇਲਾ, ਹਰਿ ਹਰਿ ਆਪ ਕਰਾਈਆ। ਏਕਾ ਧਾਮ ਸੁਹਾਏ ਗੁਰੂ ਗੁਰ ਚੇਲਾ, ਗੁਰ ਸ਼ਬਦ ਵੇਖ ਵਖਾਈਆ। ਦੋ ਜਹਾਨਾਂ ਸੱਜਣ ਸੁਹੇਲਾ, ਵਿਛੜ ਕਦੇ ਨਾ ਜਾਈਆ। ਆਪੇ ਵਸਿਆ ਧਾਮ ਨਵੇਲਾ, ਗੁਰਮੁਖਾਂ ਮੰਦਰ ਅੰਦਰ ਡੇਰਾ ਲਾਈਆ। ਅਚਰਜ ਖੇਲ ਪਾਰਬ੍ਰਹਮ ਕਲਜੁਗ ਤੇਰੀ ਅੰਤਮ ਵਾਰ ਖੇਲਾ, ਖੇਲੇ ਖੇਲ ਸ੍ਰਿਸ਼ਟ ਸਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹਾਰ ਵੇਖੇ ਧੁਰਦਰਗਾਹੀਆ। ਧੁਰ ਦਰਗਾਹ ਹਰਿ ਨਿਰੰਕਾਰ, ਸ਼ਬਦੀ ਹਾਰ ਪਹਿਨਾਇਆ। ਨਿਰਗੁਣ ਜੋਤੀ ਕਰ ਉਜਿਆਰ, ਨੇਤਰ ਲੋਚਣ ਨੈਣਾਂ ਦਰਸ ਦਿਖਾਇਆ। ਆਦਿਨ ਅੰਤਾ ਖੇਲ ਅਪਾਰ, ਸਾਧਾਂ ਸੰਤਾਂ ਮੀਤ ਮੁਰਾਰ, ਜੁਗ ਜੁਗ ਵੇਸ ਵਟਾਇਆ। ਜੀਵਾਂ ਜੰਤਾਂ ਦਏ ਉਧਾਰ, ਏਕਾ ਮੰਤਰ ਨਾਮ ਦ੍ਰਿੜਾਇਆ। ਭਵਜਲ ਸਾਗਰ ਪਾਰ ਕਿਨਾਰ, ਜਿਸ ਜਨ ਦਰਸ਼ਨ ਪਾਇਆ। ਆਵਣ ਜਾਵਣ ਉਤਰੇ ਪਾਰ, ਲੱਖ ਚੁਰਾਸੀ ਫੰਦ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਨ ਦੇਵੇ ਸਾਚਾ ਵਰ,

ਫੂਲਣ ਬਰਖਾ ਏਕਾ ਲਾਇਆ। ਆਤਮ ਸੇਜਾ ਹਰਿਜਨ ਫੂਲ, ਹਰਿਜਨ ਆਪ ਚੜ੍ਹਾਈਆ। ਸੰਤ ਪੰਘੂੜੇ ਰਿਹਾ ਝੂਲ, ਸਚ ਸਿੰਘਾਸਣ ਇਕ ਵਿਛਾਈਆ। ਨਾ ਕੋਈ ਪਾਵਾ ਨਾ ਕੋਈ ਚੂਲ, ਉਪਰ ਬੈਠਾ ਗੋਬਿੰਦ ਸਾਚਾ ਮਾਹੀਆ। ਸ੍ਰਿਸ਼ਟ ਸਬਾਈ ਗਈ ਭੂਲ, ਨੇਤਰ ਨੈਣਾਂ ਦਿਸ ਨਾ ਆਈਆ। ਅੰਤਮ ਕਲਜੁਗ ਆਪ ਚੁਕਾਏ ਲਹਿਣਾ ਦੇਣਾ ਮੂਲ, ਜੋ ਜਨ ਰਸਨਾ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਘਰ ਸੁਹੰਜਣਾ, ਜਗੇ ਜੋਤ ਆਦਿ ਨਿਰੰਜਣਾ, ਗੁਰਮੁਖ ਜੋਤ ਨਿਰੰਜਣ ਕਰੇ ਰੁਸ਼ਨਾਈਆ। ਜੋਤ ਨਿਰੰਜਣ ਕਰ ਉਜਾਲਾ, ਗੁਰਮੁਖ ਵੇਖ ਵਖਾਇਆ। ਸਤਿਗੁਰ ਪੂਰਾ ਦੀਨ ਦਿਆਲਾ, ਦੀਨਾਂ ਬੰਧਪ ਹੋ ਜਾਇਆ। ਏਥੇ ਓਥੇ ਦੋ ਜਹਾਨੀ ਤੋੜਣਹਾਰਾ ਜਗਤ ਜੰਲਾਲਾ, ਦੇਵੇ ਨਾਮ ਆਤਮ ਤਨ ਮੰਦਰ ਅੰਦਰ ਇਕ ਟਿਕਾਇਆ। ਆਪੇ ਸ਼ਾਹ ਆਪੇ ਕੰਗਾਲਾ ਗੁਰਮੁਖ ਸਚ ਸੁਲਤਾਨ, ਮਿਹਰਬਾਨ ਆਪ ਆਪਣਾ ਆਪ ਉਪਾਇਆ। ਸਾਚੇ ਫੂਲ ਕਰ ਪ੍ਰਵਾਨ, ਧੁਰਦਰਗਾਹੀ ਲੋਕਮਾਤ ਵੇਖਣ ਆਇਆ। ਗੁਰਮੁਖ ਸਾਚੇ ਵਿਟੋਂ ਕੁਰਬਾਨ, ਜਿਸ ਜਨ ਸਤਿਗੁਰ ਸਾਚੇ ਦਰਸ਼ਨ ਪਾਇਆ। ਆਤਮ ਅੰਤਰ ਇਕ ਗਿਆਨ, ਪਾਰਬ੍ਰਹਮ ਸੱਚੀ ਸ਼ਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਹਾਰ, ਫੂਲਣਹਾਰ ਤਨ ਸ਼ਿੰਗਾਰ ਅਪਰ ਅਪਾਰ, ਚੋਲਾ ਰੰਗਣ ਨਾਮ ਮਜੀਠੀ ਇਕ ਚੜ੍ਹਾਇਆ। ਕਾਇਆ ਚੋਲਾ ਪੰਜ ਤੱਤ, ਹਰਿ ਹਰਿ ਬਣਤ ਬਣਾਈਆ। ਆਤਮ ਅੰਤਰ ਸਾਂਤਕ ਸਤਿ ਦੇਵੇ ਸਾਚੀ ਧੀਰ, ਸੰਤ ਸਤਿਗੁਰ ਇਕ ਵਰਤਾਈਆ। ਵੇਖ ਵਖਾਏ ਸ਼ਸਤਰ ਬਸਤਰ ਸਾਚੇ ਤੀਰ, ਤੀਰ ਨਿਰਾਲਾ ਦੀਨ ਦਿਆਲਾ ਰਸਨਾ ਏਕਾ ਲਾਈਆ। ਗੁਰਸਿਖ ਸਾਚੀ ਚੋਟੀ ਚੜ੍ਹੇ ਇਕ ਅਖੀਰ, ਕਾਇਆ ਮੰਦਰ ਅੰਦਰ ਸੱਚੀ ਧਰਮਸਾਲਾ, ਮਿਲੇ ਮੇਲ ਬੇਪਰਵਾਹੀਆ। ਏਕਾ ਰੰਗ ਰੰਗਾਏ ਸ਼ਾਹ ਫ਼ਕੀਰ, ਵੇਖ ਵਖਾਏ ਔਲੀਏ ਗੌਂਸ ਫ਼ਕੀਰ, ਕੁਤਬ ਕੋਇ ਰਹਿਣ ਨਾ ਪਾਈਆ। ਗੁਰਸਿਖਾਂ ਨਾਨਕ ਗੁਰ ਨਾਮ ਸ਼ਬਦ ਪਾਈ ਸਚ ਜ਼ੰਜੀਰ, ਨਾ ਕੋਈ ਤੋੜੇ ਤੋੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਫੁੱਲ ਪਾਵੇ ਮੁਲ, ਧੁਰਦਰਗਾਹ ਬੇਪਰਵਾਹ ਸਾਚੇ ਘਰ ਵੇਖ ਵਖਾਈਆ। ਸਾਚਾ ਫੁੱਲ ਸਾਚੀ ਭੇਟਾ, ਹਰਿ ਹਰਿ ਰੂਪ ਸਮਾਇਆ। ਸਤਿਗੁਰ ਪੂਰਾ ਖੇਵਟ ਖੇਟਾ, ਗੁਰਮੁਖ ਸਾਚੇ ਪਾਰ ਕਰਾਇਆ। ਮਾਤ ਪਿਤ ਆਪੇ ਹੋਏ ਬੇਟੀ ਬੇਟਾ, ਲਾਲ ਦੁਲਾਰਾ ਗੋਦ ਉਠਾਇਆ। ਆਪਣੇ ਸ਼ਬਦ ਆਪ ਲਪੇਟਾ, ਨਾਮ ਦੋਸ਼ਾਲਾ ਉਪਰ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫੂਲਣਹਾਰ ਕਰ ਪਿਆਰ, ਸਿਰਜਣਹਾਰ ਵਿਚ ਸਮਾਇਆ।

੨ ਮੱਘਰ ੨੦੧੫ ਬਿਕ੍ਰਮੀ ਗੁਰਦੁਆਰਾ ਲੰਗਰ ਸਾਹਿਬ ਨਨਦੇੜ ਸੰਤ ਹਰਨਾਮ ਸਿੰਘ ਦੇ ਸਰੋਪਾਓ ਦੇਣ ਤੇ

ਸਾਚੀ ਭੇਟ ਦਰ ਪਰਵਾਨ, ਹਰਿ ਸੰਤਨ ਮੇਲ ਮਿਲਾਈਆ। ਵੇਖ ਵਖਾਏ ਸ੍ਰੀ ਭਗਵਾਨ, ਅੱਠੇ ਪਹਿਰ ਏਕਾ ਰੰਗ ਰੰਗਾਈਆ। ਗੁਰ ਗੋਬਿੰਦ ਕਰੇ ਧਿਆਨ, ਗੁਰੂ ਗ੍ਰੰਥ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਤਨ ਵੇਖੇ ਸਾਚਾ ਘਰ, ਘਰ ਸਾਚਾ ਜਗਤ ਮਲਾਈਆ। ਸਾਚਾ ਘਰ ਸਚ ਵਡਿਆਈ, ਹਰਿ ਸਾਚਾ ਲੇਖੇ ਲਾਈਆ। ਹਰਿ ਸੰਤਨ ਮੇਲਾ ਸਹਿਜ ਸੁਭਾਈ, ਦਰ ਮੰਗਲ ਏਕਾ ਗਾਈਆ। ਸੰਗਤ ਖ਼ੁਸ਼ੀ ਇਕ ਮਨਾਈ, ਨੇਤਰ ਨੈਣ ਦਰਸ਼ਨ ਪਾਈਆ। ਦੋ ਜਹਾਨ ਮਿਲੇ ਵਡਿਆਈ, ਦੇਵਣਹਾਰਾ ਬੇਪਰਵਾਹੀਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਨ ਵੇਖੇ ਸਾਚਾ ਦਰ, ਦਰ ਸਾਚਾ ਇਕ ਸੁਹਾਈਆ। ਸਾਚੀ ਭੇਟਾ ਹਰਿ ਦਰਬਾਰ, ਹਰਿ ਹਰਿ ਆਪ ਚੜ੍ਹਾਈਆ। ਗੁਰੂ ਗ੍ਰੰਥ ਅੱਗੇ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਭਰੇ ਰਹਿਣ ਸਦਾ ਭੰਡਾਰ, ਤੋਟ ਰਹੇ ਨਾ ਰਾਈਆ। ਸਚ ਖੰਡ ਖੰਡ ਸੱਚ ਬਣੇ ਇਕ ਦਵਾਰ, ਹਰਿ ਸਾਚਾ ਵੇਖ ਵਖਾਈਆ। ਸੰਤ ਨਿਧਾਨ ਮਿਹਰਬਾਨ, ਹਰਿਸੰਗਤ ਗੁਰਮੁਖ ਗੁਰਸਿਖ ਤੇਰਾ ਪਰਵਾਰ, ਲੋਕਮਾਤ ਫਲ ਫੁਲਵਾੜੀ ਵੇਖ ਵਖਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਪਾਵਣਹਾਰਾ ਸਾਰ, ਸਿਰ ਹੱਥ ਸਮਰਥ ਆਪ ਟਿਕਾਈਆ। ਆਪ ਆਪਣਾ ਆਪਣੇ ਉਤੋਂ ਦਿਤਾ ਵਾਰ, ਸਿੰਘ ਹਰਨਾਮ ਹਰਨਾਮ ਸਿੰਘ ਸਾਚੀ ਰੀਤ ਬਤਾਈਆ। ਜਗਤ ਤਪਿਆ ਤੀਨੋਂ ਤਾਪਾ ਏਕਾ ਜਾਪਾ, ਸਾਚਾ ਜਾਪ ਕਰਾਈਆ। ਆਪ ਪਛਾਣਿਆਂ ਆਪਣਾ ਆਪ, ਹਉਮੇ ਰੋਗ ਰਿਹਾ ਨਾ ਰਾਈਆ। ਸ੍ਰਿਸ਼ਟ ਸਬਾਈ ਰਹੀ ਕਾਂਪ, ਪੂਰੇ ਸੰਤ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਨ ਕਰੇ ਵਡ ਪ੍ਰਤਾਪ, ਘਰ ਸਾਚੇ ਨੌਂ ਨਿਧ ਸ਼ਬਦ ਵੱਜੇ ਵਧਾਈਆ।

੩ ਮੱਘਰ ੨੦੧੫ ਬਿਕ੍ਰਮੀ ਸੰਤ ਨੰਦ ਸਿੰਘ ਦੇ ਨਾਲ ਬਚਨ ਬਖ਼ਸ਼ਿਸ਼ ਗੁਰਦਵਾਰਾ ਮਨਵਾੜ

ਸੋਹੰ ਸ਼ਬਦ ਸਚਖੰਡ ਜੈਕਾਰ। ਗੁਰਸਿਖ ਸਾਜਣ ਰਸਨ ਉਚਾਰ। ਪਾਰਬ੍ਰਹਮ ਪ੍ਰਭ ਪਾਏ ਸਾਰ। ਕਲਜੁਗ ਅੰਤਮ ਜਾਏ ਤਾਰ। ਲੱਖ ਚੁਰਾਸੀ ਗੇੜ ਨਿਵਾਰ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ ਦਿਖਾਏ ਗੋਬਿੰਦ ਰੂਪ ਸ਼ਾਹੋ ਭੂਪ, ਅਲੱਖ ਅਗੋਚਰ ਅਗੰਮ ਅਪਾਰ।