੪ ਮੱਘਰ ੨੦੧੫ ਬਿਕ੍ਰਮੀ ਜਸਵੰਤ ਸਿੰਘ ਦੇ ਘਰ ਅਟਾਰਸੀ ਸ਼ਹਿਰ ਮਧਿਆ ਪ੍ਰਦੇਸ਼
ਨਿਰਗੁਣ ਜੋਤ ਹਰਿ ਨਿਰੰਕਾਰ, ਏਕਾ ਰੂਪ ਸਮਾਈਆ। ਆਦਿਨ ਅੰਤਾ ਖੇਲ ਅਪਾਰ, ਜੁਗ ਜੁਗ ਵੇਸ ਵਟਾਈਆ। ਪੁਰਖ ਅਕਾਲਾ ਹੋ ਉਜਿਆਰ, ਆਦਿ ਸ਼ਕਤ ਸਮਾਈਆ। ਲੱਖ ਚੁਰਾਸੀ ਪਸਰ ਪਸਾਰ, ਆਪ ਆਪਣਾ ਆਸਣ ਲਾਈਆ। ਪਾਰਬ੍ਰਹਮ ਪ੍ਰਭ ਭੇਵ ਨਿਆਰ, ਏਕਾ ਵੇਖ ਵਖਾਈਆ। ਸੋ ਪੁਰਖ ਨਿਰੰਜਣ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਈਆ। ਹੰ ਬ੍ਰਹਮ ਕਰ ਉਜਿਆਰ, ਓਅੰ ਰੂਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਨਿਰਗੁਣ ਨੂਰ ਬੇਪਰਵਾਹ, ਏਕਾ ਏਕ ਅਖਵਾਇੰਦਾ।
ਜੁਗ ਜੁਗ ਲੋਕਮਾਤ ਬਣ ਮਲਾਹ, ਜਨ ਭਗਤਾਂ ਆਪ ਤਰਾਇੰਦਾ। ਸ਼ਬਦੀ ਸ਼ਬਦ ਦੇਵੇ ਸਚ ਸਲਾਹ, ਆਤਮ ਬ੍ਰਹਮ ਜਣਾਇੰਦਾ। ਆਪ ਵਖਾਏ ਸਾਚਾ ਥਾਂ, ਪੰਜ ਤਤ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਆਪਣੀ ਦਇਆ ਕਮਾਇੰਦਾ। ਪੰਜ ਤਤ ਕਾਇਆ ਗਾਗਰ, ਹਰਿ ਹਰਿ ਬਣਤ ਬਣਾਈਆ। ਗੁਰਮੁਖ ਵਿਰਲਾ ਬਣੇ ਨਾਮ ਸੁਦਾਗਰ, ਜੀਵ ਜੰਤ ਆਪਣੀ ਬੂਝ ਬੁਝਾਈਆ। ਦੇਵੇ ਰੱਤੀ ਨਾਮ ਰਤਨਾਗਰ, ਰੱਤੀ ਰੱਤ ਰਹਿਣ ਨਾ ਪਾਈਆ। ਨਿਰਮਲ ਕਰਮ ਕਰੇ ਉਜਾਗਰ, ਘਰ ਘਰ ਵੇਖੇ ਸੇਜ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਖੇਲ ਖਲਾਈਆ। ਜੁਗ ਜੁਗ ਵੇਸ ਅਵੱਲਾ, ਆਪੇ ਆਪ ਕਰਾਇੰਦਾ। ਕਾਇਆ ਮੰਦਰ ਉਚ ਅਟੱਲਾ, ਦਰ ਘਰ ਸਾਚੇ ਆਸਣ ਲਾਇੰਦਾ। ਬੈਠਾ ਆਪੇ ਇਕ ਇਕੱਲਾ, ਦਿਸ ਕਿਸੇ ਨਾ ਆਇੰਦਾ। ਆਤਮ ਸੇਜਾ ਸਚ ਸਿੰਘਾਸਣ ਏਕਾ ਮੱਲਾ, ਨਿਰਗਣ ਜੋਤ ਜਗਾਇੰਦਾ। ਸ਼ਬਦ ਭੰਡਾਰ ਬੰਨ੍ਹੇ ਪੱਲਾ, ਗੁਰਮੁਖ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਧਾਰ ਚਲਾਇੰਦਾ। ਜੋਤੀ ਸ਼ਬਦੀ ਹਰਿ ਹਰਿ ਨਾਤਾ, ਗੁਰਮੁਖ ਮੇਲ ਮਿਲਾਇੰਦਾ। ਭਗਤ ਵਛਲ ਹਰਿ ਪੁਰਖ ਬਿਧਾਤਾ, ਆਪ ਆਪਣਾ ਨਾਉਂ ਜਪਾਇੰਦਾ। ਮੇਟ ਮਿਟਾਏ ਅੰਧੇਰੀ ਰਾਤਾ, ਏਕਾ ਬੂਝ ਬੁਝਾਇੰਦਾ। ਅੰਮ੍ਰਿਤ ਦੇਵੇ ਬੂੰਦ ਸਵਾਂਤਾ, ਨਿਝਰ ਝਿਰਨਾ ਇਕ ਝਿਰਾਇੰਦਾ। ਅੰਤਮ ਵੇਲੇ ਪੁੱਛੇ ਵਾਤਾ, ਸਗਲਾ ਸੰਗ ਨਿਭਾਇੰਦਾ। ਆਪੇ ਪਿਤਾ ਆਪੇ ਮਾਤਾ, ਹਰਿਜਨ ਬਾਲ ਅਞਾਣੇ ਗੋਦ ਉਠਾਇੰਦਾ। ਨਾਮ ਅੱਖਰ ਜਗਤ ਵੱਖਰ, ਆਪਣੀ ਵਿਦਿਆ ਆਪ ਪੜ੍ਹਾਇੰਦਾ। ਬਜ਼ਰ ਕਪਾਟੀ ਪਾੜੇ ਪੱਥਰ, ਦੂਈ ਦਵੈਤੀ ਮੇਟ ਮਿਟਾਇੰਦਾ। ਪੰਚ ਵਿਕਾਰਾ ਕਰੇ ਸੱਥਰ, ਹਉਮੇ ਗੜ੍ਹ ਤੁੜਾਇੰਦਾ। ਨੇਤਰ ਨੀਰ ਵਿਰੋਲੇ ਅੱਥਰ, ਧੂਆਂਧਾਰ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਆਪਣਾ ਵਰ, ਏਕਾ ਮੰਤਰ ਇਕ ਸੁਣਾਇੰਦਾ। ਏਕਾ ਸ਼ਬਦ ਇਕ ਧਿਆਨ, ਏਕਾ ਰੂਪ ਦਰਸਾਈਆ। ਏਕਾ ਰੂਪ ਹਰਿ ਨਿਰੰਕਾਰ, ਨਿਰਗੁਣ ਜੋਤ ਜਗਾਈਆ। ਜੋਤ ਨਿਰੰਜਣ ਕਰ ਉਜਿਆਰ, ਕਾਇਆ ਮੰਦਰ ਅੰਦਰ ਆਪ ਜਗਾਈਆ। ਧੁਨ ਅਨਾਦ ਸੱਚੀ ਧੁਨਕਾਰ, ਅਨਹਦ ਤਾਲ ਵਜਾਈਆ। ਦੁਰਮਤ ਮੈਲ ਦਏ ਉਤਾਰ, ਸਰ ਸਰੋਵਰ ਇਕ ਨੁਹਾਈਆ। ਮੇਲ ਮਿਲਾਵਾ ਸਾਚੇ ਯਾਰ, ਡੂੰਘੀ ਭਵਰੀ ਫੇਰਾ ਪਾਈਆ। ਸ਼ਬਦ ਗੁਰ ਹੋ ਤਿਆਰ, ਆਪ ਆਪਣਾ ਰੂਪ ਵਟਾਈਆ। ਫੜ ਫੜ ਬਾਹੋਂ ਲਾਏ ਪਾਰ, ਜੋ ਜਨ ਰਹੇ ਸ਼ਰਨਾਈਆ। ਆਦਿਨ ਅੰਤਾ ਏਕੰਕਾਰ, ਏਕਾ ਗੁਰ ਅਖਵਾਈਆ। ਸਾਧਾਂ ਸੰਤਾਂ ਦੇਵੇ ਦਰਸ ਅਪਾਰ, ਓਅੰ ਰੂਪ ਅਖਵਾਈਆ। ਰਾਮ ਰਾਮਾ ਹੋ ਅਵਤਾਰ, ਕਾਹਨਾ ਕ੍ਰਿਸ਼ਨਾ ਰੂਪ ਵਟਾਈਆ। ਈਸਾ ਮੂਸਾ ਖ਼ਬਰਦਾਰ, ਸੰਗ ਮੁਹੰਮਦ ਚਾਰ ਯਾਰ ਕਰੇ ਕੁੜਮਾਈਆ। ਨਾਨਕ ਗੋਬਿੰਦ ਵਿਚ ਸੰਸਾਰ, ਏਕਾ ਕੰਤ ਮਨਾਈਆ। ਆਤਮ ਸੇਜਾ ਸੁੱਤਾ ਪੈਰ ਪਸਾਰ, ਆਲਸ ਨਿੰਦਰਾ ਵਿਚ ਨਾ ਆਈਆ। ਜਿਸ ਜਨ ਬਖ਼ਸ਼ੇ ਚਰਨ ਪਿਆਰ, ਧਵਲ ਕਵਲ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਵੇਖੇ ਸਹਿਜ ਸਭਾਈਆ। ਲੱਖ ਚੁਰਾਸੀ ਬੰਧਨ ਤੋੜ, ਹਰਿ ਹਰਿ ਮੇਲ ਮਿਲਾਇੰਦਾ। ਹਰਿਜਨ ਸਾਜਣ ਸਾਚੇ ਲੋੜ, ਆਪ ਆਪਣੇ ਮਾਰਗ ਲਾਇੰਦਾ। ਨਾਮ ਚੜ੍ਹਾਏ ਸਾਚੇ ਘੋੜ, ਦੋ ਜਹਾਨਾਂ ਵੇਖ ਵਖਾਇੰਦਾ। ਲੋਕਮਾਤ ਵੇਖੇ ਦੌੜ ਦੌੜ, ਅਗੰਮ ਅਗੰਮੜਾ ਅਗੰਮੜਾ ਖੇਲ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ
ਮੇਲ ਕਰ, ਘਰ ਸਾਚਾ ਇਕ ਸੁਹਾਇੰਦਾ । ਜੋਤੀ ਨੂਰ ਹਰਿ ਉਜਾਲਾ, ਗੁਰਮੁਖ ਬੂਝ ਬੁਝਾਈਆ। ਸ਼ਬਦ ਬਣਾਏ ਸਚ ਦਲਾਲਾ, ਹਰਿਜਨ ਪਾਰ ਕਰਾਈਆ। ਨੇੜ ਨਾ ਆਏ ਕਾਲ ਮਹਾਂਕਾਲਾ, ਰਾਏ ਧਰਮ ਨਾ ਦਏ ਸਜਾਈਆ। ਲਾੜੀ ਮੌਤ ਨਾ ਦਏ ਦੋਸ਼ਾਲਾ, ਨੇਤਰ ਨੀਰ ਰਹੀ ਵਹਾਈਆ। ਅੰਤਮ ਤੋੜੇ ਜਗਤ ਜੰਜਾਲਾ, ਜਿਸ ਜਨ ਸਿਰ ਹੱਥ ਟਿਕਾਈਆ। ਭਾਗ ਲਗਾਏ ਕਾਇਆ ਮਾਟੀ ਖਾਲਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਫਲ ਲਗਾਏ ਸਾਚੇ ਡਾਲਾ, ਅੰਮ੍ਰਿਤ ਫਲ ਇਕ ਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਸਾਚਾ ਦਰ, ਜੁਗ ਜੁਗ ਆਪਣਾ ਵੇਸ ਵਟਾਈਆ। ਮੇਲਣਹਾਰਾ ਹਰਿ ਗੋਬਿੰਦ, ਏਕਾ ਏਕ ਅਖਵਾਇੰਦਾ। ਮੇਟ ਮਿਟਾਏ ਸਗਲੀ ਚਿੰਦ, ਆਪਣੀ ਬੂਝ ਬੁਝਾਇੰਦਾ। ਸਰਬ ਜੀਆਂ ਆਪੇ ਬਖ਼ਸ਼ਿੰਦ, ਹਰਿਜਨ ਆਪ ਤਰਾਇੰਦਾ। ਗਹਿਰ ਗੰਭੀਰ ਸਾਗਰ ਸਿੰਧ, ਸਾਚੀ ਧਾਰਾ ਆਪ ਚਲਾਇੰਦਾ। ਮਨਮੁਖ ਲਗਾਏ ਆਪਣੀ ਨਿੰਦ, ਹਰਿ ਗੋਬਿੰਦ ਸਾਚਾ ਨਾਮ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸਾਧ ਸੰਤ ਏਕਾ ਬ੍ਰਹਮ ਦ੍ਰਿੜਾਇੰਦਾ। ਏਕਾ ਬ੍ਰਹਮ ਇਕ ਵਿਚਾਰ, ਏਕਾ ਬੂਝ ਬੁਝਾਈਆ। ਏਕਾ ਸ਼ਬਦ ਇਕ ਆਧਾਰ, ਏਕਾ ਨਾਮ ਦ੍ਰਿੜਾਈਆ। ਏਕਾ ਚਰਨ ਕਵਲ ਪਿਆਰ, ਏਕਾ ਹਰਿ ਰਘੁਰਾਈਆ। ਏਕਾ ਵੇਖੇ ਵਿਗਸੇ ਕਰੇ ਵਿਚਾਰ, ਏਕਾ ਏਕ ਅੰਗ ਸਮਾਈਆ। ਏਕਾ ਏਕ ਦੂਜਾ ਭੇਵ ਦਏ ਨਿਵਾਰ, ਆਪ ਆਪਣੀ ਦਇਆ ਕਮਾਈਆ। ਏਕਾ ਨੇਤਰ ਨੈਣ ਦਏ ਉਘਾੜ, ਦੋਏ ਲੋਚਣ ਬੰਦ ਕਰਾਈਆ। ਏਕਾ ਚੌਥੇ ਪਦ ਦੇਵੇ ਵਾੜ, ਏਕਾ ਆਪਣੇ ਅੰਗ ਸਮਾਈਆ। ਏਕਾ ਪੰਚਮ ਮੇਟੇ ਝੂਠੀ ਧਾੜ, ਏਕਾ ਸ਼ਬਦ ਕਰੇ ਸ਼ਨਵਾਈਆ। ਇਕ ਵਖਾਏ ਸਚ ਅਖਾੜ, ਘਟ ਮੰਦਰ ਇਕ ਸੁਹਾਈਆ। ਜੋਤ ਜਗਾਏ ਬਹੱਤਰ ਨਾੜ, ਅੰਦਰ ਮੰਦਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕ ਅੱਖਰ ਜਗਤ ਵੱਖਰ, ਗੁਰਮੁਖ ਝੋਲੀ ਪਾਈਆ। ਹਰਿ ਕਾ ਨਾਮ ਜਗਤ ਉਪਦੇਸ਼, ਜੁਗ ਜੁਗ ਆਪ ਉਪਾਇੰਦਾ। ਆਪੇ ਪੂਜਾ ਗਣਪਤ ਗਣੇਸ਼, ਬ੍ਰਹਮਾ ਵਿਸ਼ਨ ਆਪ ਹੋ ਜਾਇੰਦਾ। ਆਪੇ ਰਾਮ ਕ੍ਰਿਸ਼ਨਾ ਕਰ ਕਰ ਵੇਸ, ਆਪ ਆਪਣਾ ਨਾਉਂ ਧਰਾਇਆ । ਆਪੇ ਦਾਤਾ ਗੋਬਿੰਦ ਦਸ ਦਸਮੇਸ਼, ਜੋਤੀ ਜੋਤ ਆਪ ਜਗਾਇੰਦਾ। ਆਦਿ ਪੁਰਖ ਹਰਿ ਸਦਾ ਆਦੇਸ, ਆਦਿ ਨਿਰੰਜਣ ਨਾਉਂ ਧਰਾਇੰਦਾ। ਮੁੱਛ ਦਾੜ੍ਹੀ ਨਾ ਕੋਈ ਕੇਸ, ਨਾ ਕੋਈ ਮੂੰਡ ਮੁੰਡਾਇੰਦਾ। ਨਿਰਗੁਣ ਜੋਤ ਜੋਤ ਹਮੇਸ਼, ਜੋਤੀ ਜੋਤ ਜਗਾਇੰਦਾ। ਸੰਤ ਸੁਹੇਲੇ ਰਹੇ ਵੇਖ, ਆਪ ਆਪਣੀ ਬੂਝ ਬੁਝਾਇੰਦਾ। ਲਹਿਣਾ ਦੇਣਾ ਚੁਕਾਏ ਮਸਤਕ ਰੇਖ, ਵਸਤ ਏਕਾ ਝੋਲੀ ਪਾਇੰਦਾ। ਸ਼ਬਦ ਸੁਨੇਹੜਾ ਸਚ ਸੰਦੇਸ਼, ਆਪ ਆਪਣਾ ਆਪ ਅਲਾਇੰਦਾ। ਕਲਜੁਗ ਅੰਤਮ ਕਰਿਆ ਵੇਸ, ਜੋਤੀ ਜਾਮਾ ਭੇਖ ਵਟਾਇੰਦਾ। ਗੁਰਮੁਖ ਸਾਜਣ ਵਿਚ ਪ੍ਰਵੇਸ, ਅਲੱਖ ਨਿਰੰਜਣ ਅਲਖ ਜਗਾਇੰਦਾ। ਅਗੰਮ ਅਗੰਮੜਾ ਦਰ ਦਰਵੇਸ਼, ਜਨ ਭਗਤ ਦਵਾਰੇ ਫੇਰੀ ਪਾਇੰਦਾ। ਦੋ ਜਹਾਨਾਂ ਨਰ ਨਰੇਸ਼, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਆਤਮ ਬ੍ਰਹਮ ਇਕ ਜਣਾਇੰਦਾ। ਆਤਮ ਬ੍ਰਹਮ ਸਾਚਾ ਘਰ, ਹਰਿ ਹਰਿ ਬੂਝ ਬੁਝਾਈਆ। ਮੇਲ ਮਿਲਾਵਾ ਹਰੀ ਹਰਿ, ਹਰਿ ਹਰਿ ਵਿਚ ਸਮਾਈਆ। ਆਪੇ ਪਾਰ ਕਰਾ ਨੌਂ ਦਰ, ਨੂਰੋ ਨੂਰ ਆਪ ਅਖਵਾਈਆ। ਆਪਣਾ ਘਾੜਣ ਆਪੇ ਘੜ, ਆਪੇ ਵੇਖ ਵਖਾਈਆ। ਗੁਰਮੁਖਾਂ ਮੰਦਰ ਆਪੇ ਚੜ੍ਹ, ਆਪੇ ਕੁੰਡਾ ਲਾਹੀਆ। ਦਸਮ ਦਵਾਰੀ ਅੰਦਰ ਵੜ, ਗੁਰਮੁਖ ਖੋਜ ਖੁਜਾਈਆ। ਜਿਸ ਜਨ
ਫੜਾਏ ਆਪਣਾ ਲੜ, ਅੱਧਵਿਚਕਾਰ ਨਾ ਕੋਈ ਡੁਬਾਈਆ। ਅਗਨੀ ਹਵਨ ਨਾ ਜਾਏ ਸੜ, ਮੜੀ ਗੌਰ ਨਾ ਕੋਈ ਦਬਾਈਆ। ਏਕਾ ਅੱਖਰ ਜਾਏ ਪੜ੍ਹ, ਸੋ ਪੁਰਖ ਵੱਡੀ ਵਡਿਆਈਆ। ਨਾ ਕੋਈ ਸੀਸ ਨਾ ਕੋਈ ਧੜ, ਸਿੰਘ ਸਿੰਘਾਸਣ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਅੱਖਰ ਸ਼ਬਦ ਗੁਣ, ਗੁਣਵੰਤਾ ਆਪ ਜਣਾਈਆ। ਸ਼ਬਦ ਗੁਣ ਸਾਚਾ ਨਾਮ, ਹਰਿ ਹਰਿ ਆਪ ਜਪਾਇਆ। ਗੁਰਮੁਖਾਂ ਪੂਰਨ ਕਰੇ ਕਾਮ, ਦਿਵਸ ਰੈਣ ਹੋਏ ਸਹਾਇਆ। ਅੰਮ੍ਰਿਤ ਪਿਆਏ ਸਾਚਾ ਜਾਮ, ਠਾਂਡਾ ਠਾਰ ਵਖਾਇਆ। ਨੇੜ ਨਾ ਆਏ ਕਾਮਨੀ ਕਾਮ, ਲੋਭ ਮੋਹ ਨਾ ਹੋਏ ਹਲਕਾਇਆ। ਲਹਿਣਾ ਦੇਣਾ ਚੁੱਕੇ ਤ੍ਰਿਸ਼ਨਾ ਤਾਮ, ਏਕਾ ਨਾਦ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਸਾਚਾ ਘਰ, ਬ੍ਰਹਮ ਬ੍ਰਹਿਮਾਦ ਖੋਜ ਖੁਜਾਇਆ। ਬ੍ਰਹਮ ਬ੍ਰਹਿਮਾਦ ਆਦਿ ਜੁਗਾਦਿ, ਜੁਗ ਜੁਗ ਖੇਲ ਖਿਲਾਇਆ। ਵੇਖਣਹਾਰਾ ਸੰਤ ਸਾਧ, ਸਤਿਗੁਰ ਨਾਮ ਧਰਾਇਆ। ਸ਼ਬਦ ਜਣਾਈ ਬੋਧ ਅਗਾਧ, ਲੇਖੇ ਆਪਣੇ ਹੱਥ ਰਖਾਇਆ। ਜਨ ਭਗਤਾਂ ਮੇਟ ਮਿਟਾਏ ਵਾਦ ਵਿਵਾਦ, ਹਉਮੇ ਹੰਗਤਾ ਰੋਗ ਗਵਾਇਆ। ਦੇਵਣਹਾਰਾ ਸਾਚੀ ਦਾਦ, ਧੁਰਦਰਗਾਹੀ ਨਾਮ ਲੈ ਕੇ ਆਇਆ। ਮੋਹਣ ਮਾਧਵ ਮਾਧ, ਆਪ ਆਪਣਾ ਵੇਸ ਕਰਾਇਆ। ਸੁਣੇ ਸੁਣਾਏ ਸਰਬ ਫਰਿਯਾਦ, ਲੱਖ ਚੁਰਾਸੀ ਸ਼ਬਦ ਸੁਨੇਹੁੜਾ ਇਕ ਘਲਾਇਆ। ਧੁਰਦਰਗਾਹੀ ਇਕ ਵਜਾਏ ਅਨਹਦ ਨਾਦ, ਅੰਦਰ ਮੰਦਰ ਤਾਲ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਨ ਬ੍ਰਹਮ ਆਪ ਆਪਣਾ ਰੂਪ ਦਰਸਾਇਆ। ਪੂਰਨ ਬ੍ਰਹਮ ਬ੍ਰਹਮ ਜਣਾ, ਪਾਰਬ੍ਰਹਮ ਜਣਾਈਆ। ਆਪੇ ਵੇਖੇ ਬਣਤ ਬਣਾ, ਨੇੜੇ ਦੂਰ ਨਾ ਕੋਈ ਰਖਾਈਆ। ਦੋ ਜਹਾਨਾਂ ਖੇਵਟ ਖੇਟਾ, ਰਥ ਰਥਵਾਹੀ ਆਪ ਹੋ ਜਾਈਆ। ਭਗਤ ਜਨਾਂ ਹਰਿ ਮਾਂ ਪਿਓ ਬੇਟਾ, ਆਪ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਵਖਾਏ ਆਪਣਾ ਘਰ, ਏਕਾ ਦੂਜਾ ਭੌ ਚੁਕਾਈਆ। ਵੇਖੇ ਘਰ ਹਰਿ ਨਿਰੰਕਾਰਾ, ਹਰਿ ਹਰਿ ਬੂਝ ਬੁਝਾਈਆ। ਗੁਰਮੁਖਾਂ ਮੇਲਾ ਦੀਨ ਦਿਆਲਾ, ਵਿਛੜ ਕਦੇ ਨਾ ਜਾਈਆ। ਦਿਵਸ ਰੈਣ ਕਰੇ ਪ੍ਰਿਤਪਾਲਾ, ਅੱਠੇ ਪਹਿਰ ਸਹਾਈਆ। ਕਾਇਆ ਅੰਦਰ ਚਲਾਏ ਸੱਚਾ ਹਲ, ਏਕਾ ਬੀਜ ਬਿਜਾਈਆ। ਅੰਮ੍ਰਿਤ ਭਰੇ ਸਰੋਵਰ ਤਾਲ, ਆਪ ਆਪਣਾ ਭੇਵ ਖੁਲ੍ਹਾਈਆ। ਫੂਲਣ ਪਾਏ ਸਾਚੀ ਮਾਲਾ, ਨਾਮ ਡੋਰੀ ਇਕ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਏਕਾ ਵਰ, ਪੂਰਬ ਲਹਿਣਾ ਝੋਲੀ ਪਾਈਆ। ਪੂਰਬ ਲਹਿਣਾ ਜਰਮ ਰੇਖ, ਪੂਰਬ ਵੇਖ ਵਖਾਇੰਦਾ। ਆਪਣੇ ਨੇਤਰ ਆਪੇ ਪੇਖ, ਹਰਿਜਨ ਸੋਏ ਮਾਤ ਆਪ ਉਠਾਇੰਦਾ। ਹਰ ਘਟ ਆਪੇ ਰਿਹਾ ਵੇਖ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਆਤਮ ਬ੍ਰਹਮ ਜਣਾਇੰਦਾ। ਆਤਮ ਬ੍ਰਹਮ ਸਾਚੀ ਸਿਕ, ਹਰਿ ਹਰਿ ਆਪ ਜਣਾਇੰਦਾ। ਧੁਰਦਰਗਾਹੀ ਲੇਖਾ ਲਿਖ, ਲੋਕਮਾਤ ਵੇਖ ਵਖਾਇੰਦਾ। ਅੰਤਰ ਆਤਮ ਪਾਈ ਖਿਚ, ਝੋਲੀ ਨਾਮ ਭਰਾਇੰਦਾ। ਜਗਤ ਵਿਕਾਰਾ ਲੱਥੀ ਵਿਸ, ਏਕਾ ਰੰਗ ਚੜ੍ਹਾਇੰਦਾ। ਜਿਸ ਜਨ ਦੇਵੇ ਨਾਮ ਅਨਡਿਠ, ਆਪ ਆਪਣੇ ਸੰਗ ਨਿਭਾਇੰਦਾ। ਮਨਮੁਖਾਂ ਸੁੱਤਾ ਦੇ ਕਰ ਪਿੱਠ, ਨੇਤਰ ਨੈਣ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਆਪਣਾ ਦੇਵੇ ਵਰ, ਏਕਾ ਰਾਹ ਵਖਾਇੰਦਾ। ਏਕਾ ਰਾਹ ਹਰਿ ਕਰਤਾਰ, ਆਪਣਾ ਆਪ ਚਲਾਇੰਦਾ। ਚਾਰ ਵਰਨਾਂ ਸਚ ਪਿਆਰ, ਦੂਜਾ ਭੇਵ ਨਾ ਕੋਈ
ਰਖਾਇੰਦਾ। ਰਾਜ ਰਾਜਾਨ ਸ਼ਾਹ ਸੁਲਤਾਨ ਸੋਹਣ ਇਕ ਦਵਾਰ, ਏਕਾ ਵੇਖ ਵਖਾਇੰਦਾ। ਏਕਾ ਮੰਗੇ ਬਣ ਭਿਖਾਰ, ਨਾਮ ਝੋਲੀ ਆਪ ਭਰਾਇੰਦਾ। ਜੋ ਜਨ ਢਹਿ ਪਏ ਦਵਾਰ, ਆਵਣ ਜਾਵਣ ਫੰਦ ਕਟਾਇੰਦਾ। ਲੱਖ ਚੁਰਾਸੀ ਕਰੇ ਪਾਰ, ਮਾਤ ਗਰਭ ਫੇਰ ਨਾ ਆਇੰਦਾ। ਦਸ ਦਸ ਮਾਸ ਨਾ ਕੋਈ ਹੁਲਾਰ, ਉਲਟਾ ਮੁਖ ਨਾ ਕੋਈ ਰਖਾਇੰਦਾ। ਘਰ ਆਏ ਹਰਿ ਜੀ ਜਾਏ ਤਾਰ, ਆਪ ਆਪਣਾ ਵੇਸ ਵਟਾਇੰਦਾ । ਇਕ ਇਕੱਲਾ ਏਕੰਕਾਰ, ਨਿਰਗੁਣ ਜੋਤ ਜਗਾਇੰਦਾ। ਨਿਰਗੁਣ ਜੋਤ ਕਰ ਪਿਆਰ, ਸਰਗੁਣ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਖਾਏ ਸਾਚਾ ਘਰ, ਸਾਚਾ ਘਰ ਆਪ ਦਰਸਾਇੰਦਾ। ਅਲੱਖ ਅਲੱਖ ਅਲੱਖਣਾ, ਅਗੰਮ ਅਗੰਮ ਅਪਾਰ। ਖੇਲੇ ਖੇਲ ਪੁਰਖ ਸਮਰਥਨਾ, ਲੇਖਾ ਲਿਖੇ ਨਾ ਕੋਇ ਵਿਚਾਰ। ਹਰਿ ਕਾ ਭੇਵ ਅਕੱਥ ਅਕੱਥਨਾ, ਕਥਨੀ ਕਥ ਨਾ ਸਕੇ ਨਾ ਪਾਏ ਸਾਰ। ਆਦਿ ਜੁਗਾਦੀ ਆਪ ਚਲਾਏ ਆਪਣਾ ਰਥਨਾ, ਰਥ ਰਥਵਾਹੀ ਬੇਐਬ ਪਰਵਰਦਿਗਾਰ। ਆਪੇ ਹੋਏ ਆਪਣੀ ਹੱਥੀ ਸੱਖਣਾ, ਸ੍ਰਿਸ਼ਟ ਸਬਾਈ ਪਾਏ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਦਰ ਮੰਦਰ ਵੇਖ ਵਖਾਇਆ। ਅਲੱਖ ਅਲੇਖ ਹਰਿ ਹਰਿ ਜੋਗ, ਹਰਿ ਹਰਿ ਰੂਪ ਸਮਾਇਆ। ਦੋ ਜਹਾਨਾਂ ਸੰਜੋਗ ਵਿਜੋਗ, ਭੋਗ ਆਪ ਕਰਾਇਆ। ਆਪੇ ਹੋਏ ਹਉਮੇ ਰੋਗ, ਮਾਇਆ ਮਮਤਾ ਆਪ ਸਮਾਇਆ। ਆਪ ਚੁਗਾਏ ਸਾਚੀ ਚੋਗ, ਤ੍ਰਿਸ਼ਨਾ ਭੁੱਖ ਮਿਟਾਈਆ। ਆਪੇ ਹੋਏ ਰੋਗ ਸੋਗ, ਚਿੰਤਾ ਦੁੱਖ ਆਪ ਅਖਵਾਇਆ। ਆਪੇ ਹੋਏ ਤ੍ਰੈਲੋਕ, ਚੌਦਾਂ ਹੱਟਾਂ ਆਪੇ ਫੇਰਾ ਪਾਇਆ। ਆਪ ਜਪਾਏ ਸਚ ਸਲੋਕ, ਸ਼ਬਦ ਸ਼ਬਦੀ ਨਾਉਂ ਧਰਾਇਆ। ਆਪੇ ਦੇਵਣਹਾਰਾ ਮੋਖ, ਅਜੂਨੀ ਰਹਿਤ ਆਪ ਹੋ ਜਾਇਆ। ਆਪਣੀ ਸੰਖਿਆ ਆਪੇ ਲਏ ਘੋਖ, ਆਪਣੀ ਵਿਦਿਆ ਆਪ ਪੜ੍ਹਾਇਆ। ਨਾ ਕੋਈ ਹਰਖ ਨਾ ਕੋਈ ਸੋਗ, ਚਿੰਤਾ ਗਮ ਨਾ ਕੋਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਲਖ ਅਭੇਵ ਆਪ ਹੋ ਜਾਇਆ। ਅਲਖ ਅਭੇਵ ਆਪ ਕਰਤਾਰ, ਲੇਖਾ ਲਿਖਤ ਵਿਚ ਨਾ ਆਇੰਦਾ। ਅਲੱਖ ਅਗੋਚਰ ਅਗੰਮ ਅਪਾਰ, ਜੋਤੀ ਨੂਰ ਦਰਸਾਇੰਦਾ। ਹੱਡ ਮਾਸ ਨਾੜੀ ਚੰਮ ਨਾ ਕੋਈ ਪਿਆਰ, ਪੰਜ ਤਤ ਨਾ ਕੋਇ ਰਖਾਇੰਦਾ। ਰਕਤ ਬੂੰਦ ਨਾ ਕੋਇ ਸਹਾਰ, ਮਨ ਮਤ ਬੁੱਧ ਨਾ ਕੋਈ ਦਰਸਾਇੰਦਾ। ਆਪੇ ਵਸਿਆ ਸਭ ਤੋਂ ਬਾਹਿਰ, ਹਰ ਘਟ ਆਪ ਅਖਵਾਇੰਦਾ। ਏਕਾ ਮੰਦਰ ਹੋ ਉਜਿਆਰ, ਰੂਪ ਅਨੂਪ ਦਰਸਾਇੰਦਾ। ਦਰ ਦਰਵੇਸ਼ ਖੇਲ ਅਪਾਰ, ਜੁਗਾ ਜੁਗੰਤਰ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰਾਹ ਚਲਾਇੰਦਾ। ਲੇਖਾ ਅਲੱਖ ਕਰਤਾਰ, ਭੇਵ ਨਾ ਪਾਇਆ। ਪੁਰਖ ਅਬਿਨਾਸ਼ੀ ਬੰਨ੍ਹੇ ਧਾਰ, ਦਿਸ ਨਾ ਆਇਆ। ਪੂਰਨ ਬ੍ਰਹਮ ਆਪ ਵਿਚਾਰ, ਪਾਰਬ੍ਰਹਮ ਸੋ ਜਨ ਸਾਚਾ ਪਾਇਆ। ਰਾਗੀ ਨਾਦੀ ਰਹੇ ਵਿਚਾਰ, ਏਕਾ ਸ਼ਬਦ ਅਲਾਇਆ। ਬ੍ਰਹਮ ਬ੍ਰਹਿਮਾਦੀ ਖੇਲ ਅਪਾਰ, ਖੇਲਣਹਾਰਾ ਦਿਸ ਨਾ ਆਇਆ। ਏਕਾ ਕਰਮ ਏਕਾ ਧਰਮ ਵਿਚ ਸੰਸਾਰ, ਏਕਾ ਲੇਖਾ ਦਏ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖ ਆਪ ਹੋ ਜਾਇਆ। ਲੇਖਾ ਦੱਸੇ ਹਰਿ ਭਗਵੰਤਾ, ਭਗਵਨ ਰੂਪ ਸਮਾਇਆ। ਸ਼ਬਦ ਜਣਾਈ ਸਾਧਨ ਸੰਤਾ, ਦੂਸਰ ਕਿਸੇ ਦਿਸ ਨਾ ਆਇਆ। ਆਪੇ ਨਾਰੀ ਆਪੇ ਕੰਤਾ, ਗੁਰਮੁਖ ਸਾਚੀ ਸੇਜ ਹੰਢਾਇਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਉਤਰ ਕਦੇ ਨਾ ਜਾਇਆ। ਆਪ ਬਣਾਏ ਆਪਣੀ ਬਣਤਾ, ਆਪੇ ਜਿਹਵਾ ਰਿਹਾ ਹਿਲਾਇਆ। ਆਪੇ ਮਹਿਮਾ ਗਣਤ ਅਗਣਤਾ, ਲੇਖਾ
ਲਿਖ ਨਾ ਸਕੇ ਕੋਈ ਰਾਇਆ। ਆਪੇ ਵਸਿਆ ਜੀਆਂ ਜੰਤਾ, ਆਪੇ ਹਰ ਘਟ ਡੇਰਾ ਲਾਇਆ। ਆਪ ਬਣਾਏ ਤੇਰੀ ਬਣਤਾ, ਆਪੇ ਮੇਟ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਆਪ ਹੋ ਜਾਇਆ।
੪ ਮੱਘਰ ੨੦੧੫ ਬਿਕ੍ਰਮੀ ਹਰਦਿਤ ਸਿੰਘ ਦੇ ਘਰ ਸ਼ਬਦ ਲਿਖਾਏ ਇਟਾਰਸੀ ਸ਼ਹਿਰ
ਹਰਿ ਹਰਿ ਖੇਲ ਮਹਾਨ, ਹਰੀ ਹਰਿ ਵੱਡੀ ਵਡਿਆਈਆ। ਸਤਿਗੁਰ ਪੂਰਾ ਹੋ ਮਿਹਰਬਾਨ, ਸਤਿ ਪੁਰਖਾ ਨਾਉਂ ਧਰਾਈਆ। ਗੁਰਮੁਖ ਸਾਚਾ ਚਤੁਰ ਸੁਜਾਨ, ਦਰ ਸਾਚਾ ਵੇਖ ਵਖਾਈਆ। ਆਤਮ ਅੰਤਰ ਇਕ ਗਿਆਨ, ਏਕਾ ਬੂਝ ਬੁਝਾਈਆ। ਮਨਮੁੱਖ ਭੁੱਲੇ ਜੀਵ ਨਿਧਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਪੰਚ ਵਿਕਾਰਾ ਪੰਚ ਸ਼ੈਤਾਨ, ਪੰਚਮ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਥਾਉਂ ਥਾਈਂਆ। ਹਰਿ ਸੱਜਣ ਸੱਚਾ ਪਾਤਸ਼ਾਹ, ਏਕਾ ਏਕੰਕਾਰ। ਸਤਿਗੁਰ ਪੂਰਾ ਦੱਸੇ ਰਾਹ, ਦੋ ਜਹਾਨਾਂ ਕਿਰਪਾ ਧਾਰ। ਗੁਰਮੁਖ ਸਾਚੇ ਪਕੜੇ ਬਾਂਹ, ਮੇਲ ਮਿਲਾਵਾ ਵਿਚ ਸੰਸਾਰ। ਮਨਮੁਖਾਂ ਮਿਲੇ ਨਾ ਕੋਈ ਥਾਂ, ਕਲ ਸੁੱਤੇ ਪੈਰ ਪਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ। ਹਰਿ ਸਾਜਣ ਹਰਿ ਜਾਣਿਆ, ਹਰਿ ਹਰਿ ਰੂਪ ਅਪਾਰ। ਸਤਿਗੁਰ ਪੂਰਾ ਕਰੇ ਪਛਾਣਿਆਂ, ਅਲਖ ਅਗੋਚਰ ਅਗੰਮ ਅਪਾਰ। ਗੁਰਮੁਖ ਸਾਜਣ ਦੇਵੇ ਮਾਣਿਆ, ਆਪ ਆਪਣੀ ਕਿਰਪਾ ਧਾਰ। ਮਨਮੁਖ ਹੋਏ ਜੀਵ ਅਞਾਣਿਆਂ, ਹਰਿ ਗੋਬਿੰਦ ਨਾ ਪਾਇਣ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਨਾਮ ਅਧਾਰ। ਨਾਮ ਅਧਾਰ ਹਰਿ ਅਨਮੁਲਾ, ਏਕਾ ਏਕ ਰਖਾਇੰਦਾ। ਦੂਸਰ ਤੋਲ ਕਿਸੇ ਨਾ ਤੁਲਾ, ਨਾ ਕੋਈ ਵਣਜ ਕਰਾਇੰਦਾ। ਦਰ ਦਵਾਰੇ ਜੋ ਜਨ ਆਏ ਭੁੱਲਾ, ਆਪ ਆਪਣਾ ਰੰਗ ਰੰਗਾਇੰਦਾ। ਭਾਗ ਲਗਾਏ ਸਾਚੀ ਕੁੱਲਾ, ਕੁਲ ਕੁਲਵੰਤਾ ਨਾਉਂ ਧਰਾਇੰਦਾ। ਫਲ ਫੁੱਲਵਾੜੀ ਵੇਖੇ ਫੁੱਲਾ, ਰੁੱਤ ਬਸੰਤੀ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਵੇਖ ਵਖਾਇੰਦਾ। ਗੁਰਸਿਖ ਸਾਜਣ ਜਗਤ ਭਿਖਾਰ, ਆਤਮ ਅੰਤਰ ਵੇਖ ਵਖਾਇੰਦਾ। ਖੇਲੇ ਖੇਲ ਪੁਰਖ ਕਰਤਾਰ, ਕਰਨੀ ਕਰਤਾ ਆਪ ਕਮਾਇੰਦਾ। ਨਿਰਗੁਣ ਸਰਗੁਣ ਜੋਤ ਉਜਿਆਰ, ਜੋਤੀ ਜੋਤ ਡਗਮਗਾਇੰਦਾ। ਸ਼ਬਦ ਸ਼ਬਦੀ ਸੱਚੀ ਧੁਨਕਾਰ, ਧੁਨ ਅਨਾਦੀ ਤਾਲ ਵਜਾਇੰਦਾ। ਮਹੱਲ ਅਟੱਲ ਉਚ ਮੁਨਾਰ, ਕਾਇਆ ਮੰਦਰ ਆਪ ਸੁਹਾਇੰਦਾ। ਦੀਵਾ ਬਾਤੀ ਇਕ ਉਜਿਆਰ, ਕਮਲਾਪਾਤੀ ਆਪ ਜਗਾਇੰਦਾ। ਬੂੰਦ ਸਵਾਂਤੀ ਠੰਡੀ ਠਾਰ, ਨਿਝਰ ਧਾਰਾ ਮੁਖ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚਾ ਇਕ ਸੁਹਾਇੰਦਾ। ਦਰ ਦਵਾਰ ਪੁਰਖ ਅਥਾਹ, ਪਾਰਬ੍ਰਹਮ ਜਣਾਈਆ। ਜਿਸ ਜਨ ਬਣਾਏ ਸ਼ਬਦ ਮਲਾਹ, ਭਵ ਸਾਗਰ ਪਾਰ ਕਰਾਈਆ। ਆਪ ਜਪਾਏ ਆਪਣਾ ਨਾਉਂ, ਆਪ ਆਪਣੀ ਬੂਝ ਬੁਝਾਈਆ। ਨਿਥਾਵਿਆਂ ਦੇਵੇ ਸਾਚਾ ਥਾਉਂ, ਦਰਗਹਿ ਸਾਚੀ ਵਡ ਵਡਿਆਈਆ। ਫੜ ਫੜ ਹੰਸ ਬਣਾਏ ਕਾਉਂ, ਮਾਣਕ ਮੋਤੀ ਚੋਗ ਚੁਗਾਈਆ। ਅੰਤਮ ਵੇਲੇ ਪਕੜੇ ਬਾਹੋਂ, ਸਵੱਛ ਸਰੂਪੀ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ਼ਰੀਬ ਨਿਮਾਣੇ ਵੇਖ ਵਖਾਈਆ। ਜਗਤ ਨਿਮਾਣੇ ਹਰਿ ਲਾਏ ਅੰਗ, ਏਕਾ ਰੂਪ ਸਮਾਇਆ।
ਅੰਮ੍ਰਿਤ ਧਾਰ ਵਹਾਏ ਗੰਗ, ਨਿਰਮਲ ਨੀਰ ਧਰਾਇਆ। ਸ਼ਬਦੀ ਸ਼ਬਦ ਵੱਜੇ ਮਰਦੰਗ, ਤਾਲ ਤਲਵਾੜਾ ਇਕ ਵਜਾਇਆ। ਕੱਟਣਹਾਰਾ ਭੁੱਖ ਨੰਗ, ਲੋਕਮਾਤ ਵੇਖ ਵਖਾਇਆ। ਮਾਨਸ ਜਨਮ ਨਾ ਹੋਏ ਭੰਗ, ਜਿਸ ਜਨ ਚਰਨੀ ਸੀਸ ਝੁਕਾਇਆ। ਦਾਤਾ ਦਾਨੀ ਸੂਰਾ ਸਰਬੰਗ, ਆਪ ਆਪਣਾ ਵੇਖ ਵਖਾਇਆ। ਜਗਤ ਦਵਾਰਾ ਆਪੇ ਲੰਘ, ਧਰਮ ਦਵਾਰਾ ਆਪ ਖੁਲ੍ਹਾਇਆ। ਆਤਮ ਸੇਜਾ ਸਚ ਪਲੰਘ, ਬੈਠਾ ਆਸਣ ਲਾਇਆ। ਨਾਮ ਵਸਤ ਜੋ ਜਨ ਰਹੇ ਮੰਗ, ਦੇਵਣਹਾਰ ਸ੍ਰਿਸ਼ਟ ਸੁਬਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰ ਕਿਰਪਾ ਵੇਖ ਵਖਾਇਆ। ਵੇਖਣਹਾਰਾ ਹਰਿ ਸਮਰਥ, ਆਦਿ ਅੰਤ ਅਖਵਾਇੰਦਾ। ਜਿਸ ਜਨ ਰੱਖੇ ਦੇ ਕਰ ਹੱਥ, ਦੋ ਜਹਾਨਾਂ ਪਾਰ ਕਰਾਇੰਦਾ। ਪੰਚ ਵਿਕਾਰਾ ਪਾਏ ਨੱਥ, ਸ਼ਬਦ ਡੋਰੀ ਤੰਦ ਬੰਧਾਇੰਦਾ। ਆਪ ਉਪਾਏ ਸ਼ਬਦ ਜਣਾਏ ਪੂਜਾ ਪਾਠ, ਏਕਾ ਨਾਮ ਦ੍ਰਿੜਾਇੰਦਾ। ਸਚ ਸਰੋਵਰ ਮਾਰੇ ਠਾਠ, ਏਕਾ ਤਾਲ ਵਖਾਇੰਦਾ। ਧੁਰਦਰਗਾਹੀ ਆਇਆ ਨਾਠ, ਲੋਕਮਾਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਨਾਮ ਨਾਮਾ ਦ੍ਰਿੜਾਇੰਦਾ। ਨਾਮ ਨਾਮਾ ਵਸਤ ਅਨਮੋਲ, ਹਰਿਜਨ ਝੋਲੀ ਪਾਈਆ। ਸ਼ਬਦ ਭੰਡਾਰਾ ਆਪੇ ਖੋਲ੍ਹ, ਆਪੇ ਰਿਹਾ ਵਰਤਾਈਆ। ਸੁੰਨ ਅਗੰਮੋਂ ਆਪੇ ਬੋਲ, ਆਪੇ ਕਰੇ ਜਣਾਈਆ। ਤੋਲਣਹਾਰਾ ਸਾਚੇ ਤੋਲ, ਨਾਮ ਕੰਡਾ ਹੱਥ ਉਠਾਈਆ। ਸਚ ਸੁੱਚ ਵਜਾਏ ਢੋਲ, ਜੂਠ ਝੂਠ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਗੁਰਸਿਖ ਦਏ ਵਡਿਆਈਆ। ਗੁਰਸਿਖ ਸਾਚੇ ਸਚ ਦਵਾਰ, ਵੇਖੇ ਖੇਲ ਅਪਾਰਿਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਸੁਹਾਏ ਬੰਕ ਦਵਾਰਿਆ। ਆਵਣ ਜਾਵਣ ਮਿਟੇ ਸੰਸਾਰ, ਲੱਖ ਚੁਰਾਸੀ ਫੰਦ ਕਟਾ ਲਿਆ। ਪਤਿਤ ਪਾਵਨ ਆਪ ਕਰਤਾਰ, ਪਤਿਤ ਪਾਪੀ ਪਾਰ ਕਰਾ ਰਿਹਾ। ਵਡ ਪ੍ਰਤਾਪੀ ਖੇਲ ਨਿਆਰ, ਭੇਵ ਅਭੇਦ ਭੇਵ ਛੁਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਲੇਖੇ ਲਾ ਰਿਹਾ। ਲੇਖਾ ਲਿਖਣਹਾਰ ਏਕਾ ਏਕੰਕਾਰਿਆ। ਆਦਿ ਜੁਗਾਦੀ ਪਾਵੇ ਸਾਰ, ਲੋਕਮਾਤ ਵੇਖ ਵਖਾ ਰਿਹਾ। ਭਗਤ ਵਛਲ ਆਪ ਗਿਰਧਾਰ, ਮੁਕੰਦ ਮਨੋਹਰ ਆਪ ਅਖਵਾ ਰਿਹਾ। ਦਰ ਦਰ ਵੇਖੇ ਹੋ ਉਜਿਆਰ, ਦੀਪਕ ਜੋਤੀ ਆਪ ਜਗਾ ਲਿਆ। ਹਰ ਘਟ ਬੈਠਾ ਕਰ ਪਸਾਰ, ਆਪ ਆਪਣਾ ਮੁਖ ਛੁਪਾ ਲਿਆ। ਗੁਰਮੁਖ ਸਾਚੇ ਕਰ ਪਿਆਰ, ਆਪ ਆਪਣੇ ਅੰਗ ਲਗਾ ਲਿਆ। ਧਰਮ ਦਵਾਰੇ ਧਰਮ ਜੈਕਾਰ, ਪੁਰਖ ਨਿਰੰਜਣ ਏਕਾ ਨਾਅਰਾ ਲਾ ਲਿਆ। ਹੰ ਬ੍ਰਹਮ ਏਕਾ ਧਾਰ, ਪਾਰਬ੍ਰਹਮ ਰੂਪ ਸਮਾ ਰਿਹਾ। ਕੰਤ ਸੰਤ ਭਗਵੰਤ ਧਾਮ ਨਿਆਰ, ਸ਼ਬਦ ਸਿੰਘਾਸਣ ਆਸਣ ਲਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਵਣ ਜਾਵਣ ਚੁਕਾਏ ਡਰ, ਜਿਸ ਦਰ ਦਵਾਰੇ ਚਰਨ ਛੁਹਾ ਲਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਨਿਰਗੁਣ ਜੋਤੀ ਨਾ ਕੋਈ ਵਰਨ ਨਾ ਕੋਈ ਗੋਤੀ, ਕੋਟਨ ਕੋਟੀ ਜੀਵ ਤਰਾ ਲਿਆ।
੪ ਮੱਘਰ ੨੦੧੫ ਬਿਕ੍ਰਮੀ ਸੁਰਿੰਦਰ ਸਿੰਘ ਦੇ ਘਰ ਇਟਾਰਸੀ
ਪਾਰਬ੍ਰਹਮ ਸਰਬ ਘਟ ਅੰਤਰ, ਹਰਿ ਹਰਿ ਜੋਤ ਜਗਾਈਆ। ਖੇਲੇ ਖੇਲ ਜੁਗਾ ਜੁਗੰਤਰ, ਜੁਗ ਜੁਗ ਵੇਸ ਵਟਾਈਆ। ਆਪ ਜਣਾਏ
ਆਪਣਾ ਮੰਤਰ, ਏਕਾ ਸ਼ਬਦ ਉਪਾਈਆ। ਆਪ ਬੁਝਾਏ ਲੱਗੀ ਬਸੰਤਰ, ਸਾਂਤਕ ਸਤਿ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹੀਆ। ਜੋਗ ਜੁਗਤ ਹੱਥ ਕਰਤਾਰ, ਅਕਲ ਕਲਾ ਅਖਵਾਇੰਦਾ। ਖੇਲੇ ਖੇਲ ਅਗੰਮ ਅਪਾਰ, ਅਲੱਖ ਅਲੱਖਣਾ ਵੇਸ ਵਟਾਇੰਦਾ। ਆਦਿ ਜੁਗਾਦੀ ਏਕਾ ਕਾਰ, ਕਰਤਾ ਪੁਰਖ ਆਪ ਕਰਾਇੰਦਾ। ਸ਼ਬਦ ਅਨਾਦ ਸੱਚੀ ਧੁਨਕਾਰ, ਪੁਰੀਆਂ ਲੋਆਂ ਆਪ ਸੁਣਾਇੰਦਾ। ਲੱਖ ਚੁਰਾਸੀ ਪਸਰ ਪਸਾਰ, ਦੀਪਕ ਜੋਤੀ ਆਪ ਜਗਾਇੰਦਾ। ਪੰਜ ਤਤ ਕਰ ਪਿਆਰ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਮਨ ਮੱਤ ਬੁੱਧ ਦਏ ਅਧਾਰ, ਤ੍ਰੈਗੁਣ ਰੰਗ ਰੰਗਾਇੰਦਾ। ਨੌਂ ਦਰ ਵੇਖੇ ਬੰਦ ਕਿਵਾੜ, ਆਪ ਆਪਣੀ ਬਣਤ ਬਣਾਇੰਦਾ। ਦਸਵੇਂ ਸਾਚਾ ਘਾੜਣ ਘਾੜ, ਸਮਰਥ ਪੁਰਖ ਆਪ ਘੜਾਇੰਦਾ। ਆਪ ਆਪਣਾ ਅੰਦਰ ਵਾੜ, ਆਪੇ ਬੰਦ ਕਰਾਇੰਦਾ। ਆਪ ਸੁਹਾਏ ਸਚ ਅਖਾੜ, ਸਚਖੰਡ ਦਵਾਰਾ ਥਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਵੇਸ ਵਟਾਇੰਦਾ। ਜੁਗ ਜੁਗ ਹਰਿ ਨਿਰੰਕਾਰਾ, ਆਪਣੀ ਜੋਤ ਜਗਾਇੰਦਾ। ਆਦਿ ਜੁਗਾਦੀ ਲੈ ਅਵਤਾਰਾ, ਜੁਗ ਜੁਗ ਵੇਸ ਵਟਾਇੰਦਾ। ਕਲਜੁਗ ਅੰਤਮ ਖੇਲ ਨਿਆਰਾ, ਨਿਰਗੁਣ ਸਰਗੁਣ ਅਖਵਾਇੰਦਾ। ਹਰਿ ਸ਼ਬਦ ਖੰਡਾ ਹਰਿ ਪਾਵੇ ਸਾਰਾ, ਲੋਆਂ ਪੁਰੀਆਂ ਫੇਰਾ ਪਾਇੰਦਾ। ਜੇਰਜ ਅੰਡਾ ਹੋ ਉਜਿਆਰਾ, ਉਤਭੁਜ ਸੇਤਜ ਵੇਖ ਵਖਾਇੰਦਾ। ਸ਼ਬਦ ਖੰਡਾ ਤੇਜ ਕਟਾਰਾ, ਆਪ ਆਪਣੇ ਹੱਥ ਉਠਾਇੰਦਾ। ਤਿੱਖੀ ਰੱਖੇ ਦੋਵੇਂ ਧਾਰਾ, ਰਵ ਸਸ ਸੀਸ ਨਿਵਾਇੰਦਾ। ਆਪੇ ਜੋਧਾ ਸੂਰਬੀਰ ਬਲੀ ਬਲਕਾਰਾ, ਆਪੇ ਸਤਿ ਪੁਰਖ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨੂਰ ਉਪਾਇੰਦਾ। ਨੂਰੋ ਨੂਰ ਹਰਿ ਉਜਾਲਾ, ਜੋਤੀ ਜੋਤ ਜਗਾਈਆ। ਦੀਨਾਂ ਬੰਧਪ ਦੀਨ ਦਿਆਲਾ, ਗੁਰ ਗੁਰ ਰੂਪ ਸਮਾਈਆ। ਖੇਲੇ ਖੇਲ ਜਗਤ ਨਿਰਾਲਾ, ਹਰਿਜਨ ਭੇਵ ਨਾ ਰਾਈਆ। ਚਾਰ ਵਰਨਾਂ ਵਖਾਏ ਇਕ ਦਵਾਰਾ, ਏਕਾ ਬੂਝ ਬੁਝਾਈਆ। ਏਕ ਨਾਮ ਏਕਾ ਜੈਕਾਰਾ, ਏਕਾ ਸ਼ਬਦ ਜਣਾਈਆ। ਏਕਾ ਦਰ ਇਕ ਭੰਡਾਰਾ, ਏਕਾ ਰਿਹਾ ਵਰਤਾਈਆ। ਏਕਾ ਸ਼ਾਹੋ ਭੂਪ ਇਕ ਸਿਕਦਾਰਾ, ਰਾਜ ਰਾਜਾਨ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹੀਆ। ਬੇਪਰਵਾਹ ਹਰਿ ਨਿਰੰਕਾਰਾ, ਸ਼ਬਦ ਸਿੰਘਾਸਣ ਡੇਰਾ ਲਾਇਆ। ਪੁਰਖ ਅਬਿਨਾਸ਼ੀ ਖੇਲ ਅਪਾਰਾ, ਥਿਰ ਘਰ ਬੈਠਾ ਵੇਸ ਵਟਾਇਆ। ਸ਼ਬਦ ਸੁਤ ਸਚ ਦੁਲਾਰਾ, ਆਪ ਅਪਣਾ ਲਏ ਜਗਾਇਆ। ਚਾਰ ਕੁੰਟ ਦਏ ਹੁਲਾਰਾ, ਨੌਂ ਸੱਤ ਫੇਰੀ ਪਾਇਆ। ਰਾਜ ਰਾਜਾਨਾਂ ਕਰੇ ਖ਼ਬਰਦਾਰਾ, ਸ਼ਾਹ ਸੁਲਤਾਨਾਂ ਲਏ ਮਿਲਾਇਆ। ਕੂੜ ਕੁੜਿਆਰਾ ਮੇਟ ਪਸਾਰਾ, ਜਗਤ ਅੰਧੇਰਾ ਦਏ ਗਵਾਇਆ। ਸਤਿ ਪੁਰਖ ਹੋ ਉਜਿਆਰਾ, ਨਾਮ ਨਾਮਾ ਦਏ ਵਖਾਇਆ। ਮੇਟ ਮਿਟਾਏ ਕਾਮ ਕਰੋਧ ਲੋਭ ਮੋਹ ਹੰਕਾਰਾ, ਮਨ ਮਤ ਰਹੇ ਨਾ ਰਾਇਆ। ਹਉਮੇ ਤ੍ਰਿਸ਼ਨਾ ਦਏ ਨਿਵਾਰਾ, ਅਗਨੀ ਅੱਗ ਨਾ ਕੋਈ ਜਲਾਇਆ। ਕਲਜੁਗ ਕੂੜਾ ਕਰੇ ਖ਼ਵਾਰਾ, ਜੂਠ ਝੂਠ ਮੇਟ ਮਿਟਾਇਆ। ਸਚ ਸੁੱਚ ਕਰੇ ਪਿਆਰਾ, ਧੁਰਦਰਗਾਹੀ ਆਪ ਵਰਤਾਇਆ। ਬੇਐਬ ਪਰਵਰਦਿਗਾਰਾ, ਨੂਰ ਇਲਾਹੀ ਆਪ ਅਖਵਾਇਆ। ਰਾਮ ਰਾਮਾ ਹੋ ਤਿਆਰਾ, ਲੋਕਮਾਤ ਫੇਰਾ ਪਾਇਆ। ਕਾਹਨਾ ਕ੍ਰਿਸ਼ਨਾ ਖੇਲ ਅਪਾਰਾ, ਨਾਨਕ ਗੋਬਿੰਦ ਵੇਸ ਵਟਾਇਆ। ਨਿਹਕਲੰਕਾ ਲਏ ਅਵਤਾਰਾ, ਨਾਮ ਡੰਕਾ ਇਕ ਵਜਾਇਆ। ਜੀਵਾਂ ਜੰਤਾਂ ਮਾਰੇ ਮਾਰਾ, ਸਾਧਾਂ ਸੰਤਾਂ ਲਏ ਉਠਾਇਆ। ਭੇਖ ਪਖੰਡਾ ਦਏ ਨਿਵਾਰਾ, ਕੂੜੀ ਕਿਰਿਆ ਰਹੇ ਨਾ ਰਾਇਆ। ਸਚਖੰਡ ਸੁਹਾਏ
ਇਕ ਦਵਾਰਾ, ਆਪ ਆਪਣਾ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲਾ ਦੀਨ ਦਿਆਲਾ ਸ੍ਰਿਸ਼ਟ ਸਬਾਈ ਕਰੇ ਪ੍ਰਿਤਪਾਲਾ, ਆਪ ਆਪਣੀ ਸੇਵ ਕਮਾਇਆ। ਕਲਜੁਗ ਅੰਤਮ ਤੇਰਾ ਰੰਗ, ਹਰਿ ਹਰਿ ਵੇਖ ਵਖਾਇੰਦਾ। ਸ਼ਬਦ ਸਿੰਘਾਸਣ ਬੈਠ ਪਲੰਘ, ਆਪ ਆਪਣਾ ਘਰ ਸੁਹਾਇੰਦਾ। ਦੋ ਜਹਾਨ ਵਜਾਏ ਇਕ ਮਰਦੰਗ, ਸੁਰ ਤਾਲ ਇਕ ਵਖਾਇੰਦਾ। ਆਪਣਾ ਦਵਾਰਾ ਆਪੇ ਰਿਹਾ ਮੰਗ, ਦੂਸਰ ਕੋਇ ਦਿਸ ਨਾ ਆਇੰਦਾ। ਜਨ ਭਗਤਾਂ ਕਟੇ ਭੁੱਖ ਨੰਗ, ਨਾਮ ਵਸਤ ਝੋਲੀ ਪਾਇੰਦਾ। ਸਚ ਸਰੋਵਰ ਨੁਹਾਏ ਗੰਗ, ਤਾਲ ਅੰਮ੍ਰਿਤ ਇਕ ਭਰਾਇੰਦਾ। ਕਾਇਆ ਮਾਟੀ ਕਾਚੀ ਵੰਗ, ਕੰਚਨ ਗੜ੍ਹ ਸੁਹਾਇੰਦਾ। ਨੌਂ ਖੰਡ ਪ੍ਰਿਥਮੀ ਵੇਖੇ ਜੰਗ, ਜੋਧਾ ਸੂਰਬੀਰ ਖੇਲ ਖਲਾਇੰਦਾ। ਚਿੱਟੇ ਅਸਵ ਕਸਿਆ ਤੰਗ, ਸੋਲਾਂ ਕਲੀਆਂ ਆਸਣ ਪਾਇੰਦਾ। ਪੁਰੀਆਂ ਲੋਆਂ ਆਪੇ ਲੰਘ, ਬ੍ਰਹਮਾ ਵਿਸ਼ਨ ਸ਼ਿਵ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਦਰ ਸੁਹਾਇੰਦਾ। ਸ਼ਬਦ ਘੋੜਾ ਹਰਿ ਦੁੜਾ, ਏਕਾ ਏਕ ਰਖਾਈਆ। ਸ਼ਾਹੋ ਭੂਪ ਹੋ ਅਸਵਾਰ, ਚਾਰੋਂ ਕੁੰਟ ਫੇਰਾ ਪਾਈਆ। ਦਹਿ ਦਿਸ਼ਾ ਦਏ ਹੁਲਾਰ, ਸ੍ਰਿਸ਼ਟ ਸਬਾਈ ਵੇਖ ਵਖਾਈਆ। ਮੁਲਾ ਸ਼ੇਖ਼ ਮੁਸਾਇਕ ਦਸਤਗੀਰ ਲਏ ਉਭਾਰ, ਆਪ ਆਪਣਾ ਵੇਖ ਵਖਾਈਆ। ਗ੍ਰੰਥੀ ਪੰਥੀ ਬੰਨ੍ਹੇ ਧਾਰ, ਦਿਵਸ ਰੈਣ ਕਰੇ ਜਣਾਈਆ। ਲੱਖ ਚੁਰਾਸੀ ਪਸਰ ਪਸਾਰ, ਹਰ ਘਟ ਬੈਠਾ ਆਸਣ ਲਾਈਆ। ਆਪੇ ਵਸਿਆ ਸਭ ਤੋਂ ਬਾਹਿਰ, ਦਿਸ ਕਿਸੇ ਨਾ ਆਈਆ। ਬ੍ਰਹਮ ਪਾਰਬ੍ਰਹਮ ਕਰੇ ਪਛਾਣ, ਹਰਿ ਹਰਿ ਵੇਖ ਵਖਾਈਆ। ਪੂਤ ਸਪੂਤਾ ਹਰਿ ਬਲਵਾਨ, ਏਕਾ ਝੰਡਾ ਰਿਹਾ ਝੁਲਾਈਆ। ਧਰਮ ਖੰਡਾ ਫੜ ਕਮਾਨ, ਕਰਮ ਕੁਰਮਾਂ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਬਣਤ ਬਣਾਈਆ। ਬਣਤ ਬਣਾ ਹਰਿ ਬਨਵਾਰੀ, ਆਪਣੀ ਬਣਤ ਬਣਾਇੰਦਾ। ਨਿਰਗੁਣ ਜੋਤ ਕਰ ਉਜਿਆਰੀ, ਗੁਰਮੁਖ ਵੇਖ ਵਖਾਇੰਦਾ। ਮਾਇਆ ਮਮਤਾ ਕਰੇ ਖ਼ਵਾਰੀ, ਦੁਰਮਤ ਮੈਲ ਗਵਾਇੰਦਾ। ਸਾਜਣ ਸਾਚਾ ਮੀਤ ਮੁਰਾਰੀ, ਮਾਇਆ ਮੋਹ ਚੁਕਾਇੰਦਾ। ਚਾਰ ਵਰਨ ਸੁਹਾਏ ਇਕ ਦਵਾਰੀ, ਏਕਾ ਮਾਰਗ ਲਾਇੰਦਾ। ਏਕਾ ਗੁਰ ਇਕ ਅਵਤਾਰੀ, ਏਕਾ ਨਾਅਰਾ ਲਾਇੰਦਾ। ਏਕਾ ਭੂਪ ਇਕ ਸਿਕਦਾਰੀ, ਚੋਬਦਾਰੀ ਇਕ ਵਖਾਇੰਦਾ। ਏਕਾ ਜੋਤ ਜਗਤ ਨਿਰੰਕਾਰੀ, ਆਦਿ ਸ਼ਕਤ ਰੂਪ ਵਟਾਇੰਦਾ। ਏਕਾ ਨੂਰ ਨੂਰ ਹੋ ਉਜਿਆਰੀ, ਏਕਾ ਨੂਰ ਆਪ ਹੋ ਜਾਇੰਦਾ। ਬੇਐਬ ਪਰਵਰਦਿਗਾਰੀ, ਖ਼ਲਕ ਖ਼ੁਦਾਈ ਵੇਖ ਵਖਾਇੰਦਾ। ਸਰਬ ਜੀਆਂ ਦਾ ਸਾਂਝਾ ਯਾਰੀ, ਯਾਰ ਯਾਰਾਂ ਡੇਰਾ ਲਾਇੰਦਾ। ਐਨਲਹੱਕ ਰਿਹਾ ਲਲਕਾਰੀ, ਏਕਾ ਮੁਕਾਮੇ ਹੱਕ ਵਖਾਇੰਦਾ। ਰਾਮ ਰਾਮ ਅਵਤਾਰੀ, ਕਲਜੁਗ ਵੇਸ ਵਟਾਇੰਦਾ। ਕਾਹਨਾ ਕ੍ਰਿਸ਼ਨਾ ਮੁਕੰਦ ਮਨੋਹਰ ਅਗੰਮ ਅਪਾਰੀ, ਤ੍ਰਲੋਕੀ ਨਾਥ ਸਾਥ ਵਖਾਇੰਦਾ। ਨਾਨਕ ਸਤਿਗੁਰ ਬੰਨ੍ਹੇ ਧਾਰੀ, ਏਕਾ ਰਾਹ ਤਕਾਇੰਦਾ। ਗੁਰ ਗੋਬਿੰਦ ਪੈਜ ਸਵਾਰੀ, ਸੱਚਾ ਮਾਰਗ ਲਾਇੰਦਾ। ਅੰਤਮ ਕਲ ਪ੍ਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰੀ, ਵੇਦ ਵਿਆਸਾ ਵੇਖ ਵਖਾਇੰਦਾ। ਬ੍ਰਹਮ ਪਾਰਬ੍ਰਹਮ ਤੇਰੀ ਪਾਏ ਸਾਰੀ, ਹੰ ਬ੍ਰਹਮ ਆਪ ਸਮਾਇੰਦਾ। ਹਰਿ ਨਾਮ ਖੰਡਾ ਤੇਜ ਪ੍ਰਚੰਡਾ ਪਾਏ ਵੰਡ ਸ੍ਰਿਸ਼ਟ ਸਬਾਈ ਹਾਹਾਕਾਰੀ, ਭੇਵ ਕੋਈ ਨਾ ਪਾਇੰਦਾ। ਜਨ ਭਗਤਾਂ ਆਪ ਸੁਹਾਏ ਘਰ ਸੱਚਾ ਦਰਬਾਰੀ, ਦਰ ਦਰਵਾਜ਼ਾ ਇਕ ਖੁਲ੍ਹਾਇੰਦਾ। ਆਦਿ ਜੁਗਾਦੀ ਖੇਲ ਅਪਾਰੀ, ਕਲਜੁਗ ਫੇਰਾ ਆਪੇ ਪਾਇੰਦਾ। ਨਾਮ ਮਦਿ ਪਿਆਏ ਜਾਮ ਪਹਿਲੀ ਵਾਰੀ, ਸ਼ਬਦ
ਪਿਆਲਾ ਹੱਥ ਉਠਾਇੰਦਾ। ਦੁਰਮਤ ਮੈਲ ਰਿਹਾ ਉਤਾਰੀ, ਬਸਤਰ ਸ਼ਸਤਰ ਤਨ ਸਜਾਇੰਦਾ। ਹਰਿਜਨ ਵੇਖੇ ਚਰਨ ਦਵਾਰੀ, ਚਰਨ ਦਵਾਰ ਇਕ ਸੁਹਾਇੰਦਾ। ਕਾਲ ਮਹਾਂਕਾਲ ਕਰੇ ਰਖਵਾਰੀ, ਸਿਰ ਸਮਰਥ ਹੱਥ ਟਿਕਾਇੰਦਾ। ਰਾਏ ਧਰਮ ਰੋਵੇ ਧਾਹਾਂ ਮਾਰੀ, ਦਰ ਦਰਬਾਰਾ ਵੇਖ ਵਖਾਇੰਦਾ। ਚਿਤਰ ਗੁਪਤ ਨਾ ਬਣੇ ਲਿਖਾਰੀ, ਆਪ ਆਪਣਾ ਲੇਖ ਲਿਖਾਇੰਦਾ। ਲਾੜੀ ਮੌਤ ਨਾ ਕਰੇ ਸ਼ਿੰਗਾਰੀ, ਤਨ ਵੇਸ ਨਾ ਕੋਈ ਕਰਾਇੰਦਾ। ਸੁਹਾਏ ਬੰਕ ਦਰ ਦਵਾਰੀ, ਸਚਖੰਡ ਸਾਚੀ ਸੇਜ ਸੁਹਾਇੰਦਾ। ਸਾਚਾ ਧਾਮ ਪੁਰਖ ਅਪਾਰੀ, ਅਗੰਮੜਾ ਧਾਮ ਸੁਹਾਇੰਦਾ। ਮਾਨਸ ਜਨਮ ਨਾ ਕੋਈ ਹਾਰੀ, ਜੋ ਜਨ ਚਰਨ ਧਿਆਨ ਰਖਾਇੰਦਾ। ਹਰ ਘਟ ਜੋਤ ਕਰ ਉਜਿਆਰੀ, ਸਰਗੁਣ ਡੇਰਾ ਲਾਇੰਦਾ। ਲੱਖ ਚੁਰਾਸੀ ਪਾਵੇ ਸਾਰੀ, ਘਟ ਘਟ ਵੇਖ ਵਖਾਇੰਦਾ। ਕਲਜੁਗ ਤੇਰੀ ਕਰੇ ਕਾਰੀ, ਤ੍ਰੈਗੁਣ ਵੇਖ ਵਖਾਇੰਦਾ। ਸੰਮਤ ਸੰਮਤੀ ਪਾਵੇ ਸਾਰੀ, ਸਾਧ ਸੰਤ ਆਪ ਉਠਾਇੰਦਾ। ਸੁਰਤ ਵਿਆਹੇ ਜਨਕ ਸਪੁਤਰੀ ਹਰਿ ਦੁਲਾਰੀ, ਰਾਮ ਰਾਮਾ ਨਾਉਂ ਰਖਾਇੰਦਾ। ਆਦਿ ਜੁਗਾਦਿ ਏਕਾ ਦਰਬਾਰੀ, ਕਲਜੁਗ ਖੇਲ ਖਲਾਇੰਦਾ। ਏਕਾ ਸ਼ਬਦ ਕਰ ਉਜਿਆਰੀ, ਸੋਹੰ ਨਾਉਂ ਧਰਾਇੰਦਾ। ਚਾਰ ਵਰਨਾਂ ਕਰੇ ਪਿਆਰੀ, ਜ਼ਾਤ ਪਾਤ ਨਾ ਕੋਈ ਰਖਾਇੰਦਾ। ਕਰਮ ਧਰਮ ਨਾ ਹੋਏ ਖਵਾਰੀ, ਏਕਾ ਬ੍ਰਹਮ ਜਣਾਇੰਦਾ। ਦੇਵੇ ਨਾਮ ਸੱਚੀ ਖੁਮਾਰੀ, ਕਲਜੁਗ ਅੰਤਮ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਅੰਤਮ ਮੂਲ ਚੁਕਾਇੰਦਾ। ਕਲਜੁਗ ਕੂੜਾ ਰਿਹਾ ਰੋ, ਅੰਤਮ ਅੰਤ ਆਇਆ। ਦੁਰਮਤ ਮੈਲ ਮੁਖੜਾ ਧੋ, ਚਾਰੋਂ ਕੁੰਟ ਵੇਖ ਵਖਾਇਆ। ਜੂਠ ਝੂਠ ਸੰਗ ਨਾ ਦਿਸੇ ਕੋ, ਸਗਲਾ ਸੰਗ ਨਾ ਕੋਈ ਨਿਭਾਇਆ। ਮਾਇਆ ਮਮਤਾ ਝੂਠਾ ਮੋਹ, ਸਾਚਾ ਦਰ ਨਾ ਕਿਸੇ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਫੇਰਾ ਪਾਇਆ। ਕਲਜੁਗ ਤੇਰੀ ਅੰਤਮ ਧਾਰ, ਧਰਤ ਮਾਤ ਰਹੀ ਕੁਰਲਾਈਆ। ਦਿਵਸ ਰੈਣ ਕਰੇ ਪੁਕਾਰ, ਨੇਤਰ ਰੋ ਰੋ ਨੀਰ ਵਹਾਈਆ। ਖੁਲ੍ਹੜੇ ਕੇਸ ਧਾਹਾਂ ਰਹੀ ਮਾਰ, ਦਰ ਦਰ ਦਏ ਦੁਹਾਈਆ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਆਪਣੇ ਹੱਥ ਰੱਖੀ ਵਡਿਆਈਆ। ਧਰਨੀ ਧਰਤ ਧਵਲ ਦਏ ਸਹਾਰ, ਏਕਾ ਬੂਝ ਬੁਝਾਈਆ। ਜੂਠ ਝੂਠ ਦਏ ਨਿਵਾਰ, ਸਚ ਸੁੱਚ ਕਰੇ ਕੁੜਮਾਈਆ। ਸ਼ਬਦੀ ਸ਼ਬਦ ਸ਼ਬਦ ਪਿਆਰ, ਸ਼ਬਦ ਧੁਨ ਉਪਜਾਈਆ। ਬੋਧ ਅਗਾਧੀ ਖੇਲ ਅਪਾਰ, ਬੋਧ ਅਗਾਧ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰ ਧਰਨੀ ਲੇਖੇ ਲਾਈਆ। ਸਾਧ ਸੰਤ ਗਏ ਹਾਰ, ਦਿਵਸ ਰੈਣ ਕੁਰਲਾਏ। ਸ਼ਾਹ ਸੁਲਤਾਨ ਨਾ ਪਾਇਣ ਸਾਰ, ਬੈਠੇ ਜਗਤ ਮੁਖ ਛੁਪਾਏ। ਰਾਜ ਤਾਜ ਗਏ ਸੰਸਾਰ, ਹਰਿ ਕਾ ਨਾਮ ਨਾ ਕੋਈ ਧਿਆਏ। ਕਾਮ ਕਰੋਧ ਤਨ ਸ਼ਿੰਗਾਰ, ਹਉਮੇ ਅਗਨ ਜਲਾਏ। ਕਾਇਆ ਅੰਧੇਰਾ ਦਿਸੇ ਅਪਾਰ, ਸਚ ਮਹੱਲ ਨਾ ਕੋਈ ਜਣਾਏ। ਮਗਰ ਲੱਗੀ ਪੰਚਮ ਧਾੜ, ਬਿਨ ਗੁਰ ਪੂਰੇ ਕੋਇ ਨਾ ਪਾਰ ਕਰਾਏ। ਲੱਗੀ ਅੱਗ ਬਹੱਤਰ ਨਾੜ, ਜਗਤ ਬਸੰਤਰ ਨਾ ਕੋਈ ਬੁਝਾਏ। ਬਜ਼ਰ ਕਪਾਟੀ ਦੇਵੇ ਪਾੜ, ਦਰ ਦਵਾਰ ਨਾ ਕੋਈ ਸੁਹਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿ ਸੰਤਨ ਮੇਲ ਮਿਲਾਏ। ਸੰਤਨ ਰੋ ਰੋ ਆਤਮ ਪੁਕਾਰੇ, ਏਕਾ ਏਕ ਜੁਦਾਈਆ। ਵੇਖਣਹਾਰਾ ਜੰਗਲ ਜੂਹ ਉਜਾੜ ਪਹਾੜੇ, ਡੂੰਘੀ ਕੰਦਰ ਫੇਰਾ ਪਾਈਆ। ਖੇਲੇ ਖੇਲ ਅਗੰਮ ਅਪਾਰੇ, ਲੱਖ ਚੁਰਾਸੀ ਫੋਲ ਫੋਲਾਈਆ। ਸ੍ਰਿਸ਼ਟ ਸਬਾਈ ਲੁੱਟੀ ਜਾਏ ਦਿਨ ਦਿਹਾੜੇ, ਕਲਜੁਗ ਮਾਇਆ ਪਰਦਾ ਪਾਈਆ। ਮਨਮੁਖਾਂ
ਵੇਖ ਵਖਾਏ ਮੌਤ ਲਾੜੇ, ਸਾਚਾ ਸਗਨ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਕਰਮ ਕਮਾਈਆ। ਆਪਣੀ ਕਰਨੀ ਆਪੇ ਕਰ, ਆਪਣੇ ਹੱਥ ਰੱਖੇ ਵਡਿਆਈਆ। ਆਪਣੀ ਜੋਤੀ ਆਪੇ ਧਰ, ਜੋਤੀ ਜੋਤ ਆਪ ਜਗਾਈਆ। ਵਰਨ ਗੋਤੀ ਵਸਿਆ ਬਾਹਿਰ, ਅਲੱਖ ਨਿਰੰਜਣ ਵਡ ਵਡਿਆਈਆ। ਸ੍ਰਿਸ਼ਟ ਸਬਾਈ ਚੁੱਕੇ ਡਰ, ਦੂਈ ਦਵੈਤੀ ਰਹਿਣ ਨਾ ਪਾਈਆ। ਆਪੇ ਕਰੇ ਆਪਣੀ ਮਿਹਰ, ਪ੍ਰਭ ਹੱਥ ਵੱਡੀ ਵਡਿਆਈਆ। ਕਲਜੁਗ ਜੀਵ ਜਗਤ ਤ੍ਰਿਸ਼ਨਾ ਗਏ ਸੜ, ਅਗਨੀ ਅਗਨੀ ਅੱਗ ਸਤਾਈਆ। ਪੰਚਮ ਵਿਕਾਰੇ ਰਹੇ ਸੜ, ਦਿਵਸ ਰੈਣ ਲੜਾਈਆ। ਸੰਤ ਸੁਹੇਲੇ ਏਕਾ ਅੱਖਰ ਗਏ ਪੜ੍ਹ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਆਪੇ ਲਾਵਣਹਾਰਾ ਜੜ੍ਹ, ਵੇਖਣਹਾਰਾ ਆਪ ਹੋ ਜਾਈਆ। ਚੌਥੇ ਘਰ ਆਪੇ ਚੜ੍ਹ, ਘਰ ਸਾਚਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਲਜੁਗ ਤੇਰਾ ਬਸਤਰ ਅੰਤਮ ਤੇਰੇ ਤਨ ਪਹਿਨਾਈਆ। ਕਲਜੁਗ ਤੇਰਾ ਜਗਤ ਸਿੰਗਾਰ, ਹਰਿ ਹਰਿ ਵੇਖ ਵਖਾਇੰਦਾ। ਚਾਰੋਂ ਕੁੰਟ ਕੂੜ ਕੁੜਿਆਰ, ਸਚ ਸੁੱਚ ਨਾ ਕੋਈ ਜਣਾਇਆ। ਜੂਠਾ ਝੂਠਾ ਮੀਤ ਮੁਰਾਰ, ਸ਼ਾਹ ਸੁਲਤਾਨ ਵਡ ਜਰਵਾਨਾ ਅਖਵਾਇੰਦਾ। ਨਾ ਕੋਈ ਕੰਤ ਨਾ ਕੋਈ ਨਾਰ, ਸੁਤ ਦੁਲਾਰ ਨਾ ਕੋਈ ਅਖਵਾਇੰਦਾ। ਬੇਟੀ ਬੇਟਾ ਨਾ ਕੋਈ ਪਿਆਰ, ਮਾਤ ਪਿਤ ਨਾ ਮੇਲ ਮਿਲਾਇੰਦਾ। ਜਗਤ ਨਈਆ ਡੁੱਬੀ ਵਿਚ ਮੰਝਧਾਰ, ਸਾਚਾ ਬੇੜਾ ਨਾ ਕੋਈ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਜਗਾਇੰਦਾ। ਨਿਰਗੁਣ ਜੋਤ ਹਰਿ ਪ੍ਰਧਾਨ, ਹਰਿ ਹਰਿ ਵੇਖ ਵਖਾਈਆ। ਕਲਜੁਗ ਤੇਰਾ ਕੂੜ ਨਿਸ਼ਾਨ, ਚਾਰੋਂ ਕੁੰਟ ਰਿਹਾ ਝੁਲਾਈਆ। ਅੰਤਮ ਵੇਖੇ ਇਕ ਮੈਦਾਨ, ਨੌਂ ਖੰਡ ਰਿਹਾ ਉਠਾਈਆ। ਰਕਤ ਬੂੰਦ ਪੰਜ ਸ਼ੈਤਾਨ, ਸਾਚਾ ਸੰਗ ਨਿਭਾਈਆ। ਤ੍ਰਿਸ਼ਨਾ ਤ੍ਰਿਖਾ ਪੀਣ ਖਾਣ, ਹਉਮੇ ਰਹੀ ਸਤਾਈਆ। ਦੂਈ ਦਵੈਤੀ ਲੱਗਾ ਬਾਣ, ਨਾ ਕੋਈ ਮੇਟ ਮਿਟਾਈਆ। ਹਰਿ ਕਾ ਰੂਪ ਨਾ ਸਕੇ ਕੋਈ ਪਛਾਣ, ਸਤਿ ਸਰੂਪ ਅਖਵਾਈਆ। ਪੜ੍ਹ ਪੜ੍ਹ ਥੱਕੇ ਵੇਦ ਪੁਰਾਨ, ਪਾਰਬ੍ਰਹਮ ਦਿਸ ਨਾ ਆਈਆ। ਰਾਗੀ ਨਾਦੀ ਸਾਰੇ ਗਾਣ, ਧੁਨੀ ਨਾਦ ਨਾ ਕੋਈ ਵਜਾਈਆ। ਗ੍ਰੰਥੀ ਪੰਥੀ ਕਰਨ ਗਿਆਨ, ਗੁਰ ਗੋਬਿੰਦ ਨਾ ਕੋਈ ਮਿਲਾਈਆ। ਅੰਜੀਲ ਕੁਰਾਨ ਸਰਬ ਕਰਨ ਐਲਾਨ, ਸਚ ਖ਼ੁਦਾ ਨਾ ਕੋਈ ਵਖਾਈਆ। ਗੁਰਮੁਖ ਵਿਰਲਾ ਕਰੇ ਪਛਾਣ, ਜਿਸ ਜਨ ਬੂਝ ਬੁਝਾਈਆ। ਦਾਤਾ ਦਾਨੀ ਹਰਿ ਮਿਹਰਬਾਨ, ਕਲਜੁਗ ਅੰਤਮ ਖੇਲੇ ਖੇਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਧਾਮ ਅਵੱਲੜਾ ਇਕ ਇਕੱਲੜਾ, ਬੈਠਾ ਆਸਣ ਲਾਈਆ। ਸ਼ਬਦ ਸਿੰਘਾਸਣ ਹਰਿ ਅਪਾਰ, ਏਕਾ ਧਾਮ ਸੁਹਾਇਆ। ਨਿਰਗੁਣ ਜੋਤੀ ਕਰ ਉਜਿਆਰ, ਆਪਣਾ ਆਸਣ ਲਾਇਆ। ਬ੍ਰਹਿਮੰਡਾਂ ਖੰਡਾਂ ਪਾਵੇ ਸਾਰ, ਲੋਆਂ ਪੁਰੀਆਂ ਫੋਲ ਫੁਲਾਇਆ। ਅੰਤਮ ਵੇਲੇ ਦਏ ਹੁਲਾਰ, ਧਰਨੀ ਧਵਲ ਸੁਹਾਇਆ। ਰਾਜ ਰਾਜਾਨਾ ਕਰੇ ਖਵਾਰ, ਸ਼ਾਹ ਸੁਲਤਾਨ ਰਹਿਣ ਨਾ ਪਾਇਆ। ਦਰ ਦਰ ਮੰਗਣ ਭਿੱਖ ਦਵਾਰ, ਘਰ ਘਰ ਵੇਖ ਵਿਖਾਇਆ। ਜਗਤ ਨਵਾਬਾ ਵਿਚ ਉਜਾੜ, ਚਰਨ ਭਰਵਾਸਾ ਜਿਸ ਗਵਾਇਆ। ਆਪ ਚਬਾਏ ਆਪਣੀ ਦਾਹੜ, ਆਪ ਆਪਣਾ ਵੇਸ ਵਟਾਇਆ। ਲੱਗੇ ਅੱਗ ਸਤਾਰਾਂ ਹਾੜ, ਸਾਚਾ ਦਿਵਸ ਸੁਹਾਇਆ। ਧਰਤ ਮਾਤ ਤੇਰਾ ਇਕ ਅਖਾੜ, ਹਰਿ ਸਾਚਾ ਵੇਖ ਵਖਾਇਆ। ਆਪ ਉਠਾਏ ਅਗੰਮੀ ਧਾੜ, ਨੇਤਰ ਨੈਣਾਂ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ
ਤੇਰਾ ਖੇਲ ਖਲਾਇਆ। ਕਲਜੁਗ ਤੇਰਾ ਰੰਗ ਚਲੂਲ, ਹਰਿ ਹਰਿ ਵੇਖ ਵਖਾਇੰਦਾ। ਹਰਿ ਕਾ ਭਾਣਾ ਨਾ ਜਾਏ ਭੂਲ, ਆਪਣਾ ਭਾਣਾ ਆਪ ਵਰਤਾਇੰਦਾ । ਸ਼ਬਦ ਸ਼ਸਤਰ ਹੱਥ ਉਠਾਏ ਤ੍ਰਸੂਲ, ਆਪਣੀ ਦਇਆ ਕਮਾਇੰਦਾ। ਸ਼ੰਕਰ ਸ਼ਿਵ ਕੰਤ ਕੰਤੂਹਲ, ਬ੍ਰਹਮਾ ਵੇਤਾ ਸੇਵਾ ਲਾਇੰਦਾ। ਸਚ ਸਿੰਘਾਸਣ ਨਾ ਕੋਈ ਪਾਵਾ ਨਾ ਕੋਈ ਚੂਲ, ਵਿਸ਼ਨੂੰ ਵੇਸਾ ਵੇਸ ਵਟਾਇੰਦਾ। ਬਾਸ਼ਕ ਸੇਜਾ ਬਰਸੇ ਫੂਲ, ਸਾਂਗੋ ਪਾਂਗ ਹੰਢਾਇੰਦਾ। ਜੁਗ ਜੁਗ ਚੁਕਾਏ ਜਗਤ ਮੂਲ, ਲਹਿਣਾ ਦੇਣਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਤੁਰਭੁਜ ਕਹਾਇੰਦਾ।
੪ ਮੱਘਰ ੨੦੧੫ ਬਿਕਰਮੀ ਇਟਾਰਸੀ ਸ਼ਹਿਰ
ਮਨਮਤ ਜਗਤ ਵਿਭਚਾਰ, ਗੁਰਮਤ ਹਰਿ ਸ਼ਰਨਾਈਆ। ਪੰਜ ਤਤ ਵਿਕਾਰਾ ਜਗਤ ਹੰਕਾਰ, ਨਾਮ ਵੱਥ ਵੱਡੀ ਵਡਿਆਈਆ। ਜੂਠ ਝੂਠ ਮੋਹ ਪਿਆਰ, ਚਰਨ ਕਵਲ ਸਹਿਜ ਸੁਖਦਾਈਆ। ਗੁਰਸਿਖ ਸਾਚੀ ਸਚ ਵਿਚਾਰ, ਅੰਤਰ ਮੰਤਰ ਹਰਿ ਲਿਵ ਲਾਈਆ। ਮੇਟੇ ਗੜ੍ਹ ਕਾਇਆ ਹੰਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੁਰਮਤ ਮੈਲ ਧਵਾਈਆ। ਮਨ ਅੰਧਲਾ ਮਾਇਆ ਮਤ, ਦਿਵਸ ਰੈਣ ਅੰਧੇਰਾ। ਗੁਰ ਸਤਿਗੁਰ ਪੂਰਾ ਜਾਣੇ ਮਿਤ ਗਤ, ਸਦ ਵਸੇ ਨੇਰਨ ਨੇਰਾ। ਜਿਸ ਜਨ ਦਇਆ ਕਮਾਏ ਕਰਾਏ ਸਾਚਾ ਹਿੱਤ, ਚੁਕਾਏ ਹੇਰਾ ਫੇਰਾ। ਦਰਸ ਦਿਖਾਏ ਨਿਤ ਨਵਿਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਤਾਰੇ ਕਰ ਕਰ ਮਿਹਰਾ। ਮਿਹਰਵਾਨ ਮਿਹਰਵਾਨ ਮਿਹਰਵਾਨ ਹਰੀ ਹਰਿ ਆਪ ਅਖਵਾਇਆ। ਜਿਸ ਜਨ ਦੇਵੇ ਨਾਮ ਦਾਨ, ਜਗਤ ਵਿਕਾਰਾ ਮੋਹ ਮਿਟਾਇਆ। ਕਾਇਆ ਮੰਦਰ ਸਚ ਮਕਾਨ, ਨੌਂ ਦਵਾਰੇ ਪਾਰ ਕਰਾਇਆ। ਜੋਤ ਨਿਰੰਜਣ ਖੇਲ ਮਹਾਨ, ਦਿਵਸ ਰੈਣ ਡਗਮਗਾਇਆ। ਧੁਨੀ ਨਾਦ ਸੱਚੀ ਧੁਨਕਾਨ, ਅਨਹਦ ਏਕਾ ਤਾਲ ਵਜਾਇਆ। ਸ਼ਬਦੀ ਗੁਰ ਪਵਣ ਮਸਾਣ, ਕਵਰੀ ਭਵਰੀ ਫੋਲ ਫੁਲਾਇਆ। ਪੰਚ ਵਿਕਾਰਾ ਮੇਟ ਸ਼ੈਤਾਨ, ਸਚ ਸੁੱਚ ਵਰਤਾਇਆ। ਆਤਮ ਬ੍ਰਹਮ ਬ੍ਰਹਮ ਗਿਆਨ, ਚਰਨ ਧਿਆਨ ਰਖਾਇਆ। ਰਾਗੀ ਰਾਗ ਸੁਣਾਏ ਕਾਨ, ਆਪ ਆਪਣਾ ਆਪ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਤਤ ਬੁਝਾਇਆ। ਤਤ ਗਿਆਨ ਸ਼ਬਦ ਪ੍ਰਵੇਸ਼, ਜੋਤੀ ਜੋਤ ਜਗਾਈਆ। ਹਰਿ ਹਰਿ ਸਾਜਣ ਸਚ ਸੰਦੇਸ਼, ਹਰਿਜਨ ਆਪ ਸੁਣਾਈਆ । ਆਪਣੇ ਨੇਤਰ ਆਪੇ ਵੇਖ, ਆਪੇ ਬੂਝ ਬੁਝਾਈਆ। ਆਪੇ ਹੋਏ ਰਿਖੀ ਕੇਸ, ਜਗਤ ਗਵਰਧਨ ਆਪ ਉਠਾਈਆ। ਆਪੇ ਦਾਤਾ ਦਸ ਦਸਮੇਸ਼, ਗੋਬਿੰਦ ਆਪ ਅਖਵਾਈਆ। ਪ੍ਰਗਟ ਹੋਏ ਨਰ ਨਰੇਸ਼, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜਗਤ ਤਮਾਸ਼ੇ ਆਪੇ ਵੇਖ, ਆਪ ਆਪਣੇ ਗਲੇ ਲਗਾਈਆ। ਲੇਖੇ ਲਾਏ ਚਰਨ ਛੁਹਾਈ ਦਾੜ੍ਹੀ ਕੇਸ, ਤੱਤੀ ਵਾ ਨਾ ਲੱਗੇ ਰਾਈਆ। ਮਸਤਕ ਲਾਏ ਸਾਚੀ ਮੇਖ, ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਨਾਮ ਵਰ, ਦੁਰਮਤ ਮੈਲ ਮਿਟਾਈਆ। ਅੰਮ੍ਰਿਤ ਆਤਮ ਠਾਂਡਾ ਨੀਰ, ਅੰਮ੍ਰਿਤ ਜਾਮ ਪਿਆਇਆ। ਸਾਂਤਕ ਸਤਿ ਕਰੇ ਸਰੀਰ, ਤ੍ਰਿਸ਼ਨਾ ਤ੍ਰਿਖਾ ਮਿਟਾਇਆ। ਸ਼ਬਦ ਪਹਿਨਾਏ ਸਾਚਾ ਚੀਰ, ਏਕਾ ਏਕ ਬਸਤਰ ਹੱਥ ਰਖਾਇਆ। ਦੂਈ ਦਵੈਤੀ ਕੱਢੇ ਪੀੜ, ਹਉਮੇ ਹੰਗਤਾ ਮਾਰ ਮੁਕਾਇਆ। ਚੋਟੀ ਚਾੜ੍ਹੇ ਆਪ ਅਖ਼ੀਰ, ਸ਼ਬਦ
ਪੱਲੂ ਲੜ ਫੜਾਇਆ। ਅੰਤਮ ਬੰਨਣਹਾਰਾ ਬੀੜ, ਘਰ ਸਾਚੇ ਫੇਰਾ ਪਾਇਆ। ਏਕਾ ਰੰਗ ਰੰਗਾਏ ਹਸਤ ਕੀਟ, ਊਚ ਨੀਚ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰਤਾ ਕਰਨੇਹਾਰ ਕਰਨੀ ਕਿਰਤ ਰਿਹਾ ਕਮਾਇਆ। ਗੁਰ ਕਿਰਪਾ ਹਰਿ ਜਾਣਿਆ, ਮੇਲਾ ਬੇਪਰਵਾਹ। ਮੂਰਖ ਮੁਗਧ ਮਨ ਮਾਨਿਆ, ਲੇਖਾ ਲਿਖੇ ਸ਼ਾਹ। ਹੋਏ ਚਤੁਰ ਸੁਘੜ ਸਿਆਣਿਆ, ਜਪੇ ਜਪਾਵੇ ਸਾਚਾ ਨਾਂ। ਨਾਮ ਦੇਵੇ ਵੰਞ ਮੁਹਾਣਿਆ, ਸ਼ੌਹ ਦਰਯਾਏ ਬੇੜਾ ਪਾਰ ਕਰਾ। ਸ਼ਬਦੀ ਸ਼ਬਦ ਸਚ ਬਿਬਾਣਿਆ, ਗੁਰਮੁਖ ਸਾਚੇ ਲਏ ਚੜ੍ਹਾ। ਕਰੇ ਕਰਾਏ ਪੁਣ ਛਾਣਿਆ, ਲੱਖ ਚੁਰਾਸੀ ਜਗਤ ਨਿਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਘਰ, ਅੰਤਮ ਪਕੜੇ ਆਪ ਆਪਣੀ ਬਾਂਹ।