੯ ਮੱਘਰ ੨੦੧੫ ਬਿਕ੍ਰਮੀ ਗੁਰ ਨਾਨਕ ਬਗੀਚੀ ਗੁਰਦਵਾਰਾ ਮਥਰਾ ਸ਼ਹਿਰ
ਪਾਰਬ੍ਰਹਮ ਸਰਬ ਸੁਖਦਾਤਾ, ਏਕਾ ਏਕ ਅਖਵਾਇੰਦਾ। ਆਪੇ ਪਿਤਾ ਆਪੇ ਮਾਤਾ, ਗੁਰਸਿਖ ਬਾਲ ਅਞਾਣੇ ਗੋਦ ਉਠਾਇੰਦਾ। ਆਪੇ ਦੇਵਣਹਾਰਾ ਨਾਮ ਦਾਤਾ, ਦਾਨੀ ਦਾਤਾ ਝੋਲੀ ਪਾਇੰਦਾ। ਆਪੇ ਬਣਿਆ ਭੈਣ ਭਰਾਤਾ, ਸਗਲਾ ਸੰਗ ਆਪ ਨਿਭਾਇੰਦਾ। ਆਪੇ ਬਖ਼ਸ਼ਣਹਾਰਾ ਚਰਨ ਨਾਤਾ, ਚਰਨ ਕਵਲ ਮਸਤਕ ਧੂੜ ਇਕ ਵਖਾਇੰਦਾ। ਆਪੇ ਮੇਟਣਹਾਰਾ ਅੰਧੇਰੀ ਰਾਤਾ, ਕਾਇਆ ਮੰਦਰ ਅੰਦਰ ਖੋਜ ਖੁਜਾਇੰਦਾ। ਆਪੇ ਦੇਵੇ ਅੰਮ੍ਰਿਤ ਆਤਮ ਬੂੰਦ ਸਵਾਂਤਾ, ਜਗਤ ਤ੍ਰਿਸ਼ਨਾ ਆਪ ਮਿਟਾਇੰਦਾ। ਆਪੇ ਦੱਸੇ ਧੁਨੀ ਨਾਦ ਅਨਹਦ ਸਾਚੀ ਗਾਥਾ, ਆਪ ਆਪਣਾ ਤਾਲ ਵਜਾਇੰਦਾ। ਆਪੇ ਲਹਿਣ ਦੇਣ ਚੁਕਾਏ ਮਸਤਕ ਮਾਥਾ, ਪੂਰਬ ਪੂਰਬ ਵੇਖ ਵਖਾਇੰਦਾ। ਆਪ ਨਿਭਾਏ ਸਗਲਾ ਸਾਥਾ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਆਪੇ ਰੱਖੇ ਦੇ ਕਰ ਹਾਥਾ, ਆਪ ਆਪਣੀ ਦਇਆ ਕਮਾਇੰਦਾ। ਸਰਬ ਕਲਾ ਆਪੇ ਸਮਰਥਾ, ਸਮਰਥ ਪੁਰਖ ਨਾਉਂ ਧਰਾਇੰਦਾ।
ਸਗਲ ਵਸੂਰਾ ਹਰਿਜਨ ਲਾਥਾ, ਜੋ ਜਨ ਨੇਤਰ ਲੋਚਣ ਦਰਸ਼ਨ ਪਾਇੰਦਾ। ਲਹਿਣਾ ਦੇਣ ਚੁਕਾਏ ਆਣ ਬਾਟਾ, ਲੱਖ ਚੁਰਾਸੀ ਫੰਦ ਕਟਾਇੰਦਾ। ਨਾਮ ਵਣਜ ਕਰਾਏ ਸਾਚੇ ਹਾਟਾ, ਚੌਦਾਂ ਲੋਕ ਫੋਲ ਫੁਲਾਇੰਦਾ। ਸਰ ਸਰੋਵਰ ਵਖਾਏ ਇਕ ਤੀਰਥ ਤਾਟਾ, ਕਾਇਆ ਡੂੰਘੀ ਕੰਦਰ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾਇੰਦਾ। ਜਗਤ ਵਿਛੋੜਾ ਜੁਗ ਜੁਗ, ਹਰਿ ਹਰਿ ਆਪ ਕਰਾਈਆ। ਬੰਧਨ ਭਾਈ ਸੁਤ ਸੈਣ ਸਾਕ, ਭਗਤ ਸਗਲਾ ਸੰਗ ਨਾ ਕੋਈ ਨਿਭਾਈਆ। ਲੱਖ ਚੁਰਾਸੀ ਵੇਖੇ ਮਾਰ ਝਾਤ, ਆਦਿ ਜੁਗਾਦਿ ਵੱਡੀ ਵਡਿਆਈਆ। ਜੋ ਜਨ ਦਿਵਸ ਰੈਣ ਰਹੇ ਅਰਾਧ, ਮਾਨਸ ਮਾਨੁੱਖ ਲੇਖੇ ਲਾਈਆ। ਨਾ ਕੋਈ ਪੁੱਛੇ ਜ਼ਾਤ ਪਾਤ, ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਧਾਮ ਸੁਹਾਈਆ। ਜਿਸ ਜਨ ਮਿਲਿਆ ਕਮਲਾਪਾਤ, ਕਲਜੁਗ ਸਹਿੰਸਾ ਰੋਗ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਜਨ ਸਾਜਣ ਵੇਖ ਵਖਾਈਆ। ਕਿਰਪਾ ਕਰ ਹਰਿ ਭਗਵਾਨ, ਜਗਤ ਦੁੱਖ ਮੇਟ ਮਿਟਾਇੰਦਾ। ਇਕ ਵਖਾਏ ਸਚ ਨਿਸ਼ਾਨ, ਧਰਮ ਦਵਾਰੇ ਆਪ ਝੁਲਾਇੰਦਾ। ਨਾਮ ਭੰਡਾਰ ਪੀਣ ਖਾਣ, ਤ੍ਰਿਸ਼ਨਾ ਭੁੱਖ ਮਿਟਾਇੰਦਾ। ਭਗਤ ਭਗਵੰਤ ਏਕਾ ਥਾਨ, ਥਾਨ ਥਨੰਤਰ ਇਕ ਸੁਹਾਇੰਦਾ। ਜਿਸ ਜਨ ਬਖ਼ਸ਼ੇ ਆਤਮ ਬ੍ਰਹਮ ਗਿਆਨ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਲੇਖਾ ਚੁੱਕੇ ਜੀਵ ਜਹਾਨ, ਜੋਤੀ ਜੋਤ ਜਗਾਇੰਦਾ। ਅਨਹਦ ਰਾਗ ਸੁਣਾਏ ਕਾਨ, ਤਾਲ ਤਲਵਾੜਾ ਆਪ ਵਜਾਇੰਦਾ। ਸ਼ਬਦ ਨਿਰਾਲਾ ਮਾਰੇ ਬਾਣ, ਬਜ਼ਰ ਕਪਾਟੀ ਚੀਰ ਚਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪੇ ਹੋਇਆ ਨਿਗਹਬਾਨ, ਵੇਖ ਵਖਾਏ ਦੋ ਜਹਾਨ, ਲੋਆਂ ਪੁਰੀਆਂ ਹੋ ਪ੍ਰਧਾਨ, ਗੁਰਮੁਖ ਗੁਰਸਿਖ ਗੁਰ ਪੂਰਾ ਵੇਖ ਵਖਾਇੰਦਾ।
੯ ਮੱਘਰ ੨੦੧੫ ਬਿਕ੍ਰਮੀ ਅਮੀਰ ਚੰਦ ਗੁਲਾਟੀ ਦੇ ਘਰ ਪਲਵਲ ਸ਼ਹਿਰ
ਹਰਿ ਭਗਤ ਹਰਿ ਜਾਣਿਆ, ਆਤਮ ਬ੍ਰਹਮ ਵਿਚਾਰ। ਤਨ ਮੰਦਰ ਵੇਖ ਵਖਾਣਿਆ, ਮਹੱਲ ਅਟੱਲ ਉਚ ਮਿਨਾਰ। ਰਾਮ ਰਾਮਾ ਰੂਪ ਪਛਾਣਿਆ, ਨਿਰਗੁਣ ਖੇਲ ਅਗੰਮ ਅਪਾਰ। ਦਰ ਦਵਾਰ ਹੋਏ ਪ੍ਰਵਾਨਿਆ, ਆਦਿ ਪੁਰਖ ਨਿਰੰਜਣ ਪਾਵੇ ਸਾਰ। ਦੇਵੇ ਨਾਮ ਸਚ ਨਿਸ਼ਾਨਿਆਂ, ਲੋਕਮਾਤ ਦੀਪ ਉਜਿਆਰ। ਏਕ ਸੁਣਾਏ ਸਾਚੀ ਬਾਣੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਵਖਾਏ ਦਰ ਦਵਾਰ। ਹਰਿ ਭਗਤ ਹਰਿ ਰੰਗ ਹੈ, ਰਾਮ ਰੂਪ ਅਪਾਰ। ਨਾਮ ਮੰਗੇ ਏਕਾ ਮੰਗ ਹੈ, ਸਚ ਵਸਤ ਸਚ ਦਰਬਾਰ। ਮਾਨਸ ਜਨਮ ਨਾ ਹੋਏ ਭੰਗ ਹੈ, ਲੱਖ ਚੁਰਾਸੀ ਉਤਰੇ ਪਾਰ। ਅੰਮ੍ਰਿਤ ਧਾਰਾ ਵਹੇ ਸਾਚੀ ਗੰਗ ਹੈ, ਮਿਲ ਪੀਓ ਠੰਡਾ ਠਾਰ। ਦੋ ਜਹਾਨਾਂ ਕਟੇ ਭੁੱਖ ਨੰਗ ਹੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਭਗਤੀ ਪਾਵੇ ਸਾਰ। ਭਗਤੀ ਹਰਿ ਹਰਿ ਦਰ ਸੁਹਾਇਆ, ਭਗਤਨ ਰੂਪ ਅਪਾਰ। ਨੇਤਰ ਨੈਣ ਇਕ ਖੁਲ੍ਹਾਇਆ, ਮਿਟਿਆ ਅੰਧ ਅੰਧਿਆਰ। ਜੋਤ ਨਿਰੰਜਣ ਆਪ ਜਗਾਇਆ, ਵੇਖੇ ਵਿਗਸੇ ਕਰੇ ਵਿਚਾਰ। ਕਾਇਆ ਮੰਦਰ ਡੇਰਾ ਲਾਇਆ, ਧਰਮ ਸੁਹਾਏ ਦਸਮ ਦਵਾਰ। ਨਿਰਗੁਣ ਜੋਤ ਕਰੇ ਰੁਸ਼ਨਾਇਆ, ਆਪ ਆਪਣੀ ਕਿਰਪਾ ਧਾਰ। ਹਰਿਜਨ ਵਿਰਲੇ ਬੂਝ ਬੁਝਾਇਆ, ਲੱਖ ਚੁਰਾਸੀ
ਸੁੱਤੀ ਪੈਰ ਪਸਾਰ। ਕਲਜੁਗ ਮਾਇਆ ਪਰਦਾ ਪਾਇਆ, ਨੇਤਰ ਨੈਣ ਨਾ ਸਕੇ ਕੋਈ ਉਘਾੜ। ਕਾਮ ਕਰੋਧ ਲੋਭ ਮੋਹ ਹਲਕਾਇਆ, ਦੁਰਮਤ ਮੈਲ ਨਾ ਸਕੇ ਉਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਭਗਤੀ ਵਰ, ਨਾਮ ਭਗਤੀ ਭਰੇ ਭੰਡਾਰ। ਨਾਮ ਭਗਤੀ ਸਚ ਖ਼ਜ਼ਾਨਾ, ਭਗਵੰਤ ਹੱਥ ਰਖਾਈਆ। ਜਨ ਭਗਤਾਂ ਦੇਵੇ ਦੋ ਜਹਾਨਾਂ, ਆਦਿ ਜੁਗਾਦਿ ਨਾਉਂ ਧਰਾਈਆ। ਜੁਗ ਜੁਗ ਖੇਲੇ ਖੇਲ ਮਹਾਨਾ, ਸਤਿਜੁਗ ਤ੍ਰੇਤਾ ਦੁਆਪਰ ਵੇਖ ਵਖਾਈਆ। ਅਛਲ ਅਛੱਲ ਆਪ ਪਛਾਨਾ, ਕਲ ਬਾਵਨ ਭੇਖ ਵਟਾਈਆ। ਅੰਸਾ ਬੰਸਾ ਜੋਤ ਮਹਾਨਾ, ਨਰ ਨਰਾਇਣ ਰੂਪ ਦਰਸਾਈਆ। ਰਾਮ ਸੀਤਾ ਹੋ ਪ੍ਰਧਾਨਾ, ਤ੍ਰੈ ਤ੍ਰੈ ਵੇਖ ਵਖਾਈਆ। ਖੇਲੇ ਖੇਲ ਕ੍ਰਿਸ਼ਨਾ ਕਾਹਨਾ, ਨਾਮ ਬੰਸਰੀ ਇਕ ਵਜਾਈਆ। ਕਲਜੁਗ ਅੰਤਮ ਖੇਲ ਮਹਾਨਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨੌਂ ਖੰਡ ਪ੍ਰਿਥਮੀ ਵੇਖੇ ਮਾਰ ਧਿਆਨਾ, ਸੱਤਾਂ ਦੀਪਾਂ ਕਰੇ ਰੁਸ਼ਨਾਈਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਮੇਲ ਮਿਲਾਨਾ, ਥਾਨ ਥਨੰਤਰ ਇਕ ਸੁਹਾਈਆ। ਜਨ ਭਗਤਾਂ ਬੰਨ੍ਹੇ ਨਾਮ ਗਾਨਾ, ਸਤਿ ਸੰਤੋਖੀ ਡੋਰੀ ਏਕਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਸਾਚਾ ਦਰ, ਦਰ ਦਵਾਰਾ ਇਕ ਖੁਲ੍ਹਾਈਆ। ਆਤਮ ਅੰਤਰ ਸਚ ਦਵਾਰ, ਹਰਿਜਨ ਆਪ ਖੁਲ੍ਹਾਇਆ। ਨੇਤਰ ਨੈਣ ਇਕ ਉਘਾੜ, ਆਪ ਆਪਣਾ ਦਰਸ ਦਿਖਾਇਆ। ਪੰਚਮ ਘਰ ਪੰਚਮ ਦੇਵੇ ਵਾੜ, ਬੰਦ ਕਿਵਾੜਾ ਆਪੇ ਲਾਹਿਆ। ਕਰੇ ਪ੍ਰਕਾਸ਼ ਬਹੱਤਰ ਨਾੜ, ਅੰਧ ਅੰਧੇਰ ਮਿਟਾਇਆ। ਨੇੜ ਨਾ ਆਏ ਮੌਤ ਲਾੜ, ਰਾਏ ਧਰਮ ਨਾ ਦਏ ਸਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਦੇਵੇ ਭਗਤੀ ਵਰ, ਭਗਵਨ ਭਗਵੰਤ ਰੂਪ ਸਮਾਇਆ।
੧੦ ਮੱਘਰ ੨੦੧੫ ਬਿਕ੍ਰਮੀ ਪ੍ਰੀਤਮ ਸਿੰਘ ਦੇ ਘਰ ਕਰੋਲ ਬਾਗ ੧੨ ਏ ੧੬ ਡਬਲਯੂ ਈ ਏ ਨਵੀਂ ਦਿੱਲੀ
ਗ੍ਰਹਿ ਮੰਦਰ ਹਰਿ ਭਾਇਆ, ਨਿਰਗੁਣ ਜੋਤ ਉਜਿਆਰ। ਦੀਵਾ ਬਾਤੀ ਇਕ ਰਖਾਇਆ, ਪੁਰਖ ਅਬਿਨਾਸ਼ੀ ਖੇਲ ਅਪਾਰ। ਆਤਮ ਤਾਕੀ ਇਕ ਖੁਲ੍ਹਾਇਆ, ਆਪ ਆਪਣੀ ਕਿਰਪਾ ਧਾਰ। ਲਹਿਣਾ ਦੇਣਾ ਬਾਕੀ ਮੂਲ ਚੁਕਾਇਆ, ਜੁਗ ਜੁਗ ਲਏ ਮਾਤ ਅਵਤਾਰ। ਤਨ ਖ਼ਾਕੀ ਲੇਖੇ ਲਾਇਆ, ਵੇਖ ਵਖਾਏ ਕਰ ਵਿਚਾਰ । ਅੰਮ੍ਰਿਤ ਸਾਕੀ ਜਾਮ ਪਿਆਇਆ, ਨਿਝਰ ਝਿਰਨਾ ਠੰਡੀ ਠਾਰ। ਨਾਮ ਰਾਕੀ ਆਪ ਚੜ੍ਹਾਇਆ, ਦਿਵਸ ਰੈਣ ਖ਼ਬਰਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ। ਗ੍ਰਹਿ ਮੰਦਰ ਹਰਿ ਵਸਿਆ, ਪਾਰਬ੍ਰਹਮ ਕਰਤਾਰ। ਮੇਟੇ ਰੈਣ ਅੰਧੇਰੀ ਮੱਸਿਆ, ਨਿਰਗੁਣ ਜੋਤ ਕਰ ਉਜਿਆਰ। ਘਰ ਸਾਚੇ ਬਹਿ ਬਹਿ ਹੱਸਿਆ, ਨੂਰ ਇਲਾਹੀ ਬੇਐਬ ਪਰਵਰਦਿਗਾਰ। ਦੂਰ ਦੁਰਾਡਾ ਫਿਰੇ ਨੱਸਿਆ, ਲੋਆਂ ਪੁਰੀਆਂ ਪਾਵੇ ਸਾਰ। ਗੁਰਮੁਖ ਵਿਰਲੇ ਮਾਰਗ ਆਪਣਾ ਦੱਸਿਆ, ਲੱਖ ਚੁਰਾਸੀ ਪਸਰ ਪਸਾਰ। ਤੀਰ ਨਿਰਾਲਾ ਏਕਾ ਕਸਿਆ, ਰਸਨਾ ਚਿੱਲਾ ਮਾਰੇ ਮਾਰ। ਹਰਿਜਨ ਹਿਰਦੇ ਅੰਦਰ ਆਪੇ ਵਸਿਆ, ਰੂਪ ਅਨੂਪ ਸ਼ਾਹੋ ਸਰਕਾਰ। ਜਗਤ ਵਿਕਾਰਾ ਦੇਵੇ ਝੱਸਿਆ, ਤ੍ਰਲੋਕੀ ਨੰਦਨ ਪਾਵੇ ਭਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਹੋਏ ਉਜਿਆਰ। ਗ੍ਰਹਿ ਮੰਦਰ ਘਰ ਸੁਹੰਞਣਾ, ਜੋਤੀ ਦੀਪ ਅਪਾਰ। ਸ਼ਬਦ ਅਨਾਦੀ ਏਕਾ ਵੱਜਣਾ, ਧੁਨ ਅਨਾਦ ਸੱਚੀ ਧੁਨਕਾਰ। ਮੇਲ ਮਿਲਾਵਾ ਹਰਿ ਹਰਿ ਸੱਜਣਾ, ਗੁਰ
ਸਤਿਗੁਰ ਮੀਤ ਮੁਰਾਰ। ਅੰਮ੍ਰਿਤ ਆਤਮ ਪੀ ਪੀ ਰੱਜਣਾ, ਹਉਮੇ ਦੁੱਖੜਾ ਰੋਗ ਨਿਵਾਰ। ਤਨ ਪਰਦਾ ਏਕਾ ਕੱਜਣਾ, ਤਨ ਬਸਤਰ ਦੇਵੇ ਸ਼ਬਦ ਅਪਾਰ। ਆਪ ਮਿਟਾਏ ਲੋਕ ਲਜਨਾ, ਦੇਵੇ ਦਰਸ ਅਗੰਮ ਅਪਾਰ। ਜਗਤ ਨਗਾਰਾ ਏਕਾ ਵੱਜਣਾ, ਲੱਖ ਚੁਰਾਸੀ ਖ਼ਬਰਦਾਰ। ਜੋ ਘੜਿਆ ਸੋ ਭੱਜਣਾ, ਆਦਿ ਜੁਗਾਦੀ ਏਕਾ ਕਾਰ। ਗੁਰਮੁਖ ਵਿਰਲੇ ਹਰਿ ਚਰਨ ਦਵਾਰੇ ਬਹਿ ਬਹਿ ਸਜਣਾ, ਆਪ ਵਖਾਏ ਸਚ ਦਰਬਾਰ। ਨਾਮ ਚੜ੍ਹਾਏ ਸਚ ਜਹਾਜਨਾ, ਦੋ ਜਹਾਨੀ ਪਾਰ ਉਤਾਰ। ਸ਼ਾਹੋ ਭੂਪ ਵਡ ਰਾਜ ਰਾਜਨਾ, ਰਾਓ ਰੰਕ ਇਕ ਪਿਆਰ। ਗ਼ਰੀਬ ਨਿਮਾਣਿਆਂ ਕਰੇ ਕਾਜਨਾ, ਸੇਵਕ ਸੇਵਕ ਸੇਵਾਦਾਰ। ਸਚ ਸੁਗਾਤੀ ਦੇਵੇ ਦਾਜਣਾ, ਧੁਰਦਰਗਾਹ ਨਾ ਕਰੇ ਉਧਾਰ। ਖੇਲੇ ਖੇਲ ਦੇਸ ਮਾਝਨਾ, ਕਲਜੁਗ ਤੇਰੀ ਅੰਤਮ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਵਖਾਏ ਸਾਚਾ ਘਰ ਬਾਰ। ਘਰ ਮੰਦਰ ਹਰਿ ਮੇਲਿਆ, ਰੂਪ ਅਗੰਮ ਅਥਾਹ। ਇਕ ਦੁਆਰਾ ਗੁਰੂ ਗੁਰ ਚੇਲਿਆ, ਗੁਰ ਸਤਿਗੁਰ ਬੇਪਰਵਾਹ। ਆਪਣਾ ਖੇਲ ਆਪੇ ਖੇਲਿਆ, ਆਪੇ ਬਣਿਆ ਜਗਤ ਮਲਾਹ। ਘਰ ਸਾਚੇ ਸੱਜਣ ਸੁਹੇਲਿਆ, ਇਕ ਜਪਾਏ ਸਾਚਾ ਨਾਂ। ਸਦ ਵਸੇ ਰੰਗ ਨਵੇਲਿਆ, ਨਿਥਾਵਿਆਂ ਦੇਵਣਹਾਰਾ ਥਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਪਕੜਣਹਾਰਾ ਬਾਂਹ। ਘਰ ਮੰਦਰ ਉਚ ਅਟਾਰੀਆ, ਹਰਿ ਹਰਿ ਬਣਤ ਬਣਾਈਆ। ਜਗੇ ਜੋਤ ਇਕ ਨਿਰੰਕਾਰਿਆ, ਨਿਰਗੁਣ ਨੂਰੋ ਨੂਰ ਸਮਾਈਆ। ਖੇਲੇ ਖੇਲ ਅਗੰਮ ਅਪਾਰੀਆ, ਆਦਿ ਜੁਗਾਦਿ ਵੱਡੀ ਵਡਿਆਈਆ। ਸ਼ਾਹੋ ਭੂਪ ਸੱਚਾ ਸਰਦਾਰੀਆ, ਤਖ਼ਤ ਤਾਜ ਵੇਖ ਵਖਾਈਆ। ਰਾਜ ਜੋਗ ਇਕ ਜਣਾ ਰਿਹਾ, ਏਕਾ ਬੂਝ ਬੁਝਾਈਆ। ਰਸਨਾ ਭੋਗ ਇਕ ਲਗਾ ਰਿਹਾ, ਆਤਮ ਰਸ ਵੱਡੀ ਵਡਿਆਈਆ। ਧੁਰ ਸੰਜੋਗ ਮੇਲ ਮਿਲਾ ਰਿਹਾ, ਜਗਤ ਵਿਛੋੜਾ ਫੰਦ ਕਟਾਈਆ। ਦਰਸ ਅਮੋਘ ਦਰ ਦਿਖਾ ਰਿਹਾ, ਨਾਮ ਚੋਗ ਇਕ ਚੁਗਾਈਆ। ਦੋ ਜਹਾਨਾਂ ਰੋਗ ਮਿਟਾ ਰਿਹਾ, ਪਤਿਤ ਪੁਨੀਤਾ ਆਪ ਕਰਾਈਆ। ਤਿੰਨਾਂ ਲੋਕਾਂ ਪਾਰ ਰਖਾ ਰਿਹਾ, ਸਚਖੰਡ ਦਵਾਰਾ ਇਕ ਜਣਾਈਆ। ਏਕਾ ਸ਼ਬਦ ਸਲੋਕ ਸੁਣਾ ਰਿਹਾ, ਸੋਹੰ ਸ਼ਬਦ ਵੱਡੀ ਵਡਿਆਈਆ। ਲੱਖ ਚੁਰਾਸੀ ਤੇਰਾ ਭੋਗ ਪਾ ਰਿਹਾ, ਕਲਜੁਗ ਅੰਤਮ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਵੇਖੇ ਬੇਪਰਵਾਹੀਆ। ਘਰ ਮੰਦਰ ਉਚ ਅਟੱਲ ਮਹੱਲਾ, ਹਰਿ ਹਰਿ ਜੋਤ ਜਗਾਈਆ। ਅਬਿਨਾਸ਼ੀ ਕਰਤਾ ਦਰ ਬੈਠਾ ਇਕ ਇਕੱਲਾ, ਏਕਾ ਏਕ ਸਮਾਈਆ। ਪਾਵੇ ਸਾਰ ਜਲਾ ਥਲਾ, ਜਲ ਥਲ ਮਹੀਅਲ ਆਪ ਹੋ ਜਾਈਆ। ਸਚ ਦਰ ਗੁਰਮੁਖ ਵਿਰਲੇ ਮੱਲਾ, ਜਿਸ ਜਨ ਆਪਣੀ ਬੂਝ ਬੁਝਾਈਆ। ਜਗਤ ਦਵੈਤੀ ਮੇਟੇ ਸੱਲਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਈਆ। ਚਰਨ ਪ੍ਰੀਤੀ ਘੋਲ ਘੁੱਲਾ, ਦਰਗਹਿ ਸਾਚੀ ਧਾਮ ਸੁਹਾਈਆ। ਲੱਖ ਚੁਰਾਸੀ ਆਪ ਭੁਲਾਏ ਕਰ ਕਰ ਵਲ ਛਲਾ, ਅਛਲ ਅਛੱਲ ਖੇਲ ਖਲਾਈਆ। ਪੁਰਖ ਅਗੰਮਾ ਦੀਪਕ ਏਕਾ ਬਲਾ, ਲੋਆਂ ਪੁਰੀਆਂ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਮੰਦਰ ਵੇਖ ਵਖਾਈਆ। ਗ੍ਰਹਿ ਮੰਦਰ ਪਤਿਤ ਪਾਵਣ, ਆਪਣਾ ਆਪ ਕਰਾਈਆ। ਭੇਖਾਧਾਰੀ ਭੇਖ ਬਾਵਨ, ਬਲ ਰਾਜਾ ਸੰਗ ਨਿਭਾਈਆ। ਆਪ ਫੜਾਇਆ ਆਪਣਾ ਦਾਮਨ, ਦ੍ਰਿਸ਼ਟ ਅਗੋਚਰ ਵੇਖ ਵਖਾਈਆ। ਦਰਗਹਿ ਸਾਚੀ ਸਾਚਾ ਜ਼ਾਮਨ, ਜਮ ਜੰਦਾਰ ਨੇੜ ਨਾ ਆਈਆ। ਅੰਮ੍ਰਿਤ ਮੇਘ ਬਰਸੇ ਸਾਵਣ, ਸਾਂਤਕ ਸਤਿ ਵਰਤਾਈਆ। ਜਗਤ ਹੰਕਾਰਾ ਤੁੱਟੇ ਗੜ੍ਹ ਲੰਕਾ ਰਾਵਣ, ਰਾਮ ਰਾਮਾ ਹੋਏ ਸਹਾਈਆ। ਧੁਰਦਰਗਾਹੀ ਸਾਚਾ
ਜ਼ਾਮਨ, ਏਕਾ ਪੱਲਾ ਨਾਮ ਫੜਾਈਆ। ਗੁਰਸਿਖ ਸੱਜਣ ਸੁਹੇਲ ਚਰਨ ਧੂੜੀ ਸੱਚਾ ਨਹਾਵਣ, ਅੱਠ ਸੱਠ ਮੂਲ ਚੁਕਾਈਆ। ਏਕਾ ਸ਼ਬਦ ਅਨਾਦੀ ਗਾਵਣ, ਸੋ ਪੁਰਖ ਨਿਰੰਜਣ ਜੋ ਰਹੇ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸੱਚਾ ਬੰਕ ਸੁਹਾਈਆ। ਗ੍ਰਹਿ ਮੰਦਰ ਸਾਚਾ ਬੰਕ, ਹਰਿ ਹਰਿ ਆਪ ਸੁਹੰਨਿਆ। ਗੁਰਮੁਖ ਵਿਰਲੇ ਜੋਤੀ ਸ਼ਬਦੀ ਲਾਏ ਤਨਕ, ਪੰਚਮ ਦੇਵਣਹਾਰਾ ਡੰਨਿਆ। ਮੇਲ ਮਿਲਾਵਾ ਵਾਸੀ ਪੁਰੀ ਘਨਕ, ਸੰਬਲ ਨਗਰੀ ਬੇੜਾ ਬੰਨ੍ਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਚੜ੍ਹਾਏ ਸਾਚੇ ਚੰਨਿਆ। ਚੰਨ ਸੂਰਜ ਰਵ ਸਸ, ਆਦਿ ਜੁਗਾਦਿ ਪ੍ਰਕਾਸ਼ਿਆ। ਹਰਿ ਸੱਜਣ ਮੇਲਾ ਬੀਸ ਬੀਸ, ਗੁਰਮੁਖ ਸੱਚਾ ਭਰਵਾਸਿਆ। ਦਰਸ ਦਖਾਏ ਨੱਸ ਨੱਸ, ਪਾਵੇ ਸਾਰ ਪ੍ਰਿਥਮੀ ਅਕਾਸ਼ਿਆ। ਹਿਰਦੇ ਅੰਦਰ ਵਸ ਵਸ, ਲੇਖਾ ਲਾਏ ਬਿਨ ਸਵਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਹਰਿ ਸਾਚਾ ਸ਼ਾਹੋ ਸ਼ਾਬਾਸਿਆ। ਗ੍ਰਹਿ ਮੰਦਰ ਵਸਿਆ ਸ਼ਾਹੋ ਭੂਪ, ਰੂਪ ਰੰਗ ਨਾ ਰਾਇਆ। ਜੋਤੀ ਨੂਰ ਸਤਿ ਸਰੂਪ, ਸ਼ਬਦ ਸ਼ਬਦੀ ਨਾਉਂ ਧਰਾਇਆ। ਵੇਖਣਹਾਰਾ ਚਾਰੇ ਕੂਟ, ਦਹਿ ਦਿਸ਼ਾ ਫੇਰਾ ਪਾਇਆ। ਲਹਿਣਾ ਦੇਣਾ ਚੁਕਾਏ ਜੂਠ ਝੂਠ, ਸਚ ਸੁੱਚ ਕਰੇ ਵਰਤਾਇਆ। ਜਿਸ ਜਨ ਆਪੇ ਜਾਏ ਤੁਠ, ਜਗਤ ਦਵਾਰਾ ਇਕ ਸੁਹਾਇਆ। ਅੰਮ੍ਰਿਤ ਦੇਵੇ ਸਾਚਾ ਘੁੱਟ, ਅੰਤਰ ਆਤਮ ਇਕ ਪਿਆਇਆ। ਪੰਚ ਵਿਕਾਰਾ ਕੱਢੇ ਕੁੱਟ, ਆਪ ਆਪਣਾ ਸ਼ਬਦ ਉਠਾਇਆ। ਗੁਰਮੁਖ ਵਿਰਲੇ ਲਾਹਾ ਰਹੇ ਲੁੱਟ, ਮਨਮੁਖਾਂ ਜੀਵਾਂ ਦਿਸ ਨਾ ਆਇਆ। ਲੱਖ ਚੁਰਾਸੀ ਕਲਜੁਗ ਅੰਦਰ ਡੂੰਘੀ ਜੜ੍ਹ ਦੇਵੇ ਪੁੱਟ, ਸ਼ੌਹ ਦਰਿਯਾਏ ਆਪ ਰੁੜ੍ਹਾਇਆ। ਵਹਿੰਦੇ ਵਹਿਣਾਂ ਦੇਵੇ ਸੁੱਟ, ਏਕਾ ਧੱਕਾ ਨਾਮ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਸਾਚੇ ਘਰ, ਚਾਰ ਦਿਵਾਰ ਨਾ ਕੋਈ ਰਖਾਇਆ। ਗ੍ਰਹਿ ਮੰਦਰ ਹਰਿ ਦਵਾਰ, ਹਰਿ ਹਰਿ ਵੇਖ ਵਿਖਾਨਿਆ। ਛੱਪਰ ਛੰਨ ਨਾ ਪਾਵੇ ਸਾਰ, ਬਾਢੀ ਬਣਤ ਨਾ ਕੋਈ ਬਣਾਨਿਆ। ਲੇਖਾ ਲਿਖੇ ਨਾ ਕੋਈ ਸੰਸਾਰ, ਵੇਦ ਕਤੇਬ ਹੋਏ ਪ੍ਰਧਾਨਿਆ। ਗੁਰਮੁਖ ਸਾਚੇ ਕਰੇ ਪਿਆਰ, ਜਿਸ ਜਨ ਬਖ਼ਸ਼ੇ ਚਰਨ ਧਿਆਨਿਆ। ਘਰ ਵਿਚ ਘਰ ਘਰ ਖੇਲ ਅਪਾਰ, ਖੇਲੇ ਖੇਲ ਸ੍ਰੀ ਭਗਵਾਨਿਆ। ਕੋਟਨ ਕੋਟ ਰਵ ਸਸ ਕਰਨ ਨਿਮਸਕਾਰ, ਬ੍ਰਹਮਾ ਵਿਸ਼ਨ ਸ਼ਿਵ ਨਿਉਂ ਨਿਉਂ ਸੀਸ ਝੁਕਾਨਿਆ। ਗੁਰਮੁਖ ਮੇਲਾ ਸਚ ਭਤਾਰ, ਹਰਿ ਕੰਤਾ ਰੂਪ ਵਟਾਨਿਆ। ਨਾਰੀ ਸੇਜਾ ਏਕਾ ਧਾਰ, ਏਕਾ ਜੋਤ ਮਿਲਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਮੰਦਰ ਤਨ ਅੰਦਰ ਦਰ ਘਰ ਹਰਿ ਨਰ ਨਰਾਇਣ, ਹਰੀ ਹਰਿ ਕਰੇ ਪਰਵਾਨਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਜੁਗ ਵੇਸ ਅਨੇਕ ਨਾ ਕੋਈ ਰੂਪ ਨਾ ਕੋਈ ਰੇਖ, ਪੰਜ ਤਤ ਨਾਮ ਜਗਤ ਕਰੇ ਪ੍ਰਧਾਨਿਆ। ਨਾਮ ਵਸਤ ਹਰਿ ਉਪਾ, ਆਪਣੇ ਹੱਥ ਰਖਾਈਆ। ਜਨ ਭਗਤਾਂ ਦੇਵੇ ਕਰ ਪਿਆਰ, ਆਦਿ ਜੁਗਾਦਿ ਵੱਡੀ ਵਡਿਆਈਆ। ਸਾਧ ਸੰਤ ਲਏ ਉਭਾਰ, ਪੰਜ ਤਤ ਕਰੇ ਰੁਸ਼ਨਾਈਆ। ਦੇਵੇ ਦਰਸ ਅਗੰਮ ਅਪਾਰ, ਆਪ ਆਪਣਾ ਰੂਪ ਵਟਾਈਆ। ਅਲੱਖ ਨਿਰੰਜਣ ਭੇਵ ਨਿਆਰ, ਅਬਿਨਾਸ਼ੀ ਕਰਤਾ ਖੇਲ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਨਾਮ ਵਰ, ਆਤਮ ਬ੍ਰਹਮ ਕਰੇ ਜਣਾਈਆ। ਹਰਿ ਨਾਮ ਸ਼ਬਦ ਭੰਡਾਰ, ਹਰਿਜਨ ਆਪ ਵਰਤਾਈਆ। ਜੁਗ ਜੁਗ ਲਏ ਲੋਕਮਾਤ ਅਵਤਾਰ, ਗੁਰਮੁਖ ਸਾਚੇ ਵੇਖ ਵਖਾਈਆ। ਆਤਮ ਅੰਤਰ ਪਾਵੇ ਸਾਰ, ਬ੍ਰਹਮ ਪਾਰਬ੍ਰਹਮ ਮੇਲ
ਮਿਲਾਈਆ। ਦੀਵਾ ਬਾਤੀ ਕਰ ਉਜਿਆਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਅੰਮ੍ਰਿਤ ਬੂੰਦ ਸਵਾਂਤੀ ਦੇਵੇ ਠੰਡੀ ਠਾਰ, ਗਿਰਧਾਰਾ ਮੁਖ ਚੁਆਈਆ। ਅਨਹਦ ਸ਼ਬਦ ਸੁਣਾਏ ਸੱਚੀ ਧੁਨਕਾਰ, ਤਾਲ ਤਲਵਾੜਾ ਇਕ ਵਜਾਈਆ। ਬਜ਼ਰ ਕਪਾਟੀ ਪਰਦਾ ਪਾੜ, ਦੂਈ ਦਵੈਤੀ ਕੁੰਡਾ ਲਾਹੀਆ। ਦਸਮ ਦੁਆਰੀ ਅੰਦਰ ਵੜ, ਨੌਂ ਦਰ ਪਾਰ ਕਰਾਈਆ। ਮੇਟ ਮਿਟਾਏ ਪੰਚਮ ਧਾੜ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਈਆ। ਆਤਮ ਸੇਜਾ ਸਚ ਪਿਆਰ, ਹਰਿ ਹਰਿਜਨ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਏਕਾ ਰੰਗ ਰੰਗਾਈਆ। ਨਾਮ ਰੰਗ ਅਪਰ ਅਪਾਰ, ਹਰਿਜਨ ਤਨ ਚੜ੍ਹਾਈਆ। ਏਕਾ ਦੂਜਾ ਭੇਵ ਨਿਵਾਰ, ਤੀਜਾ ਨੈਣ ਇਕ ਖੁਲ੍ਹਾਈਆ। ਚੌਥੇ ਦਰ ਪਾਵੇ ਸਾਰ, ਆਪ ਆਪਣਾ ਸੰਗ ਨਿਭਾਈਆ। ਪੰਚਮ ਮੇਲਾ ਮੀਤ ਮੁਰਾਰ, ਪੰਚਮ ਮੋਹ ਚੁਕਾਈਆ। ਛੇਵੇਂ ਛੱਪਰ ਛੰਨ ਨਾ ਕੋਈ ਪਸਾਰ, ਹਰਿ ਬੈਠਾ ਬੇਪਰਵਾਹੀਆ। ਸੱਤਵੇਂ ਸਤਿ ਪੁਰਖ ਨਿਰੰਜਣ ਆਦਿਨ ਅੰਤਾ ਏਕੰਕਾਰ, ਅਕਲ ਕਲਾ ਵਰਤਾਈਆ। ਅੱਠਾਂ ਤੱਤਾਂ ਵਸਿਆ ਬਾਹਿਰ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮਨ ਮਤ ਬੁੱਧ ਨਾ ਕੋਇ ਰਖਾਈਆ। ਜੀਵ ਜੰਤ ਨੌਂ ਦਰ ਖਵਾਰ, ਜਗਤ ਤ੍ਰਿਸ਼ਨਾ ਬੰਦ ਕਰਾਈਆ। ਦਸਵੇਂ ਖੇਲੇ ਖੇਲ ਨਿਆਰ, ਖੇਲਣਹਾਰ ਦਿਸ ਨਾ ਆਈਆ। ਗੁਰਮੁਖ ਵਿਰਲਾ ਪਾਵੇ ਸਾਰ, ਜਿਸ ਜਨ ਦਇਆ ਕਮਾਈਆ। ਖੋਲਣਹਾਰਾ ਬੰਦ ਕਿਵਾੜ, ਆਪ ਆਪਣਾ ਮੁਖ ਵਖਾਈਆ । ਧੁਰਦਰਗਾਹੀ ਸਾਚਾ ਲਾੜ, ਘਰ ਘਰ ਵਿਚ ਬੈਠਾ ਸੇਜ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਨਾਮ ਵਰ, ਨਾਮ ਨਾਮਾ ਵੇਖ ਵਖਾਈਆ। ਨਾਮ ਵਸਤ ਜਗਤ ਅਮੋਲ, ਹਰਿਜਨ ਵੰਡ ਵੰਡਾਇੰਦਾ। ਪੁਰਖ ਅਬਿਨਾਸ਼ੀ ਤੋਲਣਹਾਰਾ ਸਾਚਾ ਤੋਲ, ਏਕਾ ਕੰਡਾ ਹੱਥ ਉਠਾਇੰਦਾ। ਸ਼ਬਦ ਨਿਸ਼ਅੱਖਰ ਆਪੇ ਬੋਲ, ਧੁਨ ਅਨਾਦੀ ਆਪ ਸੁਣਾਇੰਦਾ। ਸਦਾ ਸੁਹੇਲਾ ਵਸੇ ਕੋਲ, ਕਾਇਆ ਮੰਦਰ ਅੰਦਰ ਡੇਰਾ ਲਾਇੰਦਾ। ਆਪ ਆਪਣਾ ਪਰਦਾ ਹਰਿਜਨ ਆਪੇ ਲਏ ਖੋਲ੍ਹ, ਬ੍ਰਹਮ ਬ੍ਰਹਮ ਦਰਸਾਇੰਦਾ। ਭਾਗ ਲਗਾਏ ਕਾਇਆ ਚੋਲ, ਹੱਡ ਮਾਸ ਰਕਤ ਬੂੰਦ ਨਾੜੀ ਰੱਤ ਵੇਖ ਵਖਾਇੰਦਾ। ਜੋਤ ਸਰੂਪ ਰਿਹਾ ਮੌਲ, ਨਿਰਗੁਣ ਸਰਗੁਣ ਖੇਲ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਜਗਤ ਵਣਜਾਰਾ ਆਪ ਅਖਵਾਇੰਦਾ। ਨਾਮ ਦਾਤ ਧੁਰ ਦਰਗਾਹ, ਹਰਿ ਹਰਿ ਇਕ ਰਖਾਇਆ। ਲੋਕਮਾਤ ਬਣ ਮਲਾਹ, ਜੁਗ ਜੁਗ ਆਪ ਵਰਤਾਇਆ। ਨਿਥਾਵਿਆਂ ਦੇਵਣਹਾਰ ਥਾਂ, ਦਰ ਘਰ ਸਾਚਾ ਇਕ ਸੁਹਾਇਆ। ਜਨ ਭਗਤਾਂ ਫੜੇ ਸਾਚੀ ਬਾਂਹ, ਆਪ ਆਪਣਾ ਸੰਗ ਨਿਭਾਇਆ। ਫੜ ਫੜ ਹੰਸ ਬਣਾਏ ਕਾਂ, ਦੁਰਮਤ ਮੈਲ ਗਵਾਇਆ। ਸ਼ਬਦ ਸੁਹੇਲਾ ਦੇਵੇ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਇਆ। ਆਪੇ ਪਿਤਾ ਆਪੇ ਮਾਂ, ਗੁਰਸਿਖ ਬਾਲ ਅਞਾਣੇ ਗੋਦ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਨਾਮ ਵਰ, ਭਗਤ ਭੰਡਾਰ ਆਪ ਵਰਤਾਇਆ। ਨਾਮ ਭਗਤੀ ਭਗਤ ਭੰਡਾਰ, ਹਰਿਜਨ ਝੋਲੀ ਪਾਈਆ। ਦਿਵਸ ਰੈਣ ਰਹੇ ਖੁਮਾਰ, ਅੱਠ ਪਹਿਰ ਲਿਵ ਲਾਈਆ। ਦਰਸ ਦਖਾਏ ਪੁਰਖ ਅਪਾਰ, ਏਕੰਕਾਰਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਨਾਮ ਵਰ, ਘਰ ਸਾਚਾ ਬੰਕ ਸੁਹਾਈਆ। ਨਾਮ ਰੰਗ ਰੰਗ ਚਲੂਲ, ਗੁਰਮੁਖ ਤਨ ਚੜ੍ਹਾਇਆ। ਮੇਲ ਮਿਲਾਵਾ ਕੰਤ ਕੰਤੂਹਲ, ਘਰ ਸੱਜਣ ਵੇਖ ਵਖਾਇਆ। ਆਦਿ ਅੰਤ ਨਾ ਜਾਏ ਭੂਲ, ਜੁਗ ਜੁਗ ਵੇਸ ਵਟਾਇਆ।
ਗੁਰਮੁਖਾਂ ਵੇਖ ਵਖਾਏ ਆਤਮ ਸੇਜਾ ਬਰਖ਼ਾ ਲਾਏ ਸਾਚੇ ਫੂਲ, ਨਾਮ ਸੁਗੰਧੀ ਇਕ ਵਖਾਇਆ। ਸ਼ਬਦ ਸਿੰਘਾਸਣ ਆਪ ਬਰਾਜੇ ਨਾ ਕੋਈ ਪਾਵਾ ਨਾ ਕੋਈ ਚੂਲ, ਨਾ ਕੋਈ ਬਾਢੀ ਬਣਤ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵਣਹਾਰਾ ਲਹਿਣਾ ਦੇਣਾ ਪਿਛਲਾ ਮੂਲ, ਪੂਰਬ ਲਹਿਣਾ ਝੋਲੀ ਪਾਈਆ। ਨਾਮ ਵਸਤ ਪੂਰਬ ਲਹਿਣਾ, ਹਰਿਜਨ ਆਪ ਚੁਕਾਈਆ। ਨੇਤਰ ਅੰਜਨ ਪਾਏ ਨੈਣਾਂ, ਅਗਿਆਨ ਅੰਧੇਰ ਮਿਟਾਈਆ। ਨਾਤਾ ਤੁਟੇ ਮਾਤ ਪਿਤ ਭਾਈ ਭੈਣ ਸਾਕ ਸੱਜਣ ਸੈਣਾ, ਏਕਾ ਦਰ ਵਖਾਈਆ। ਸ਼ਬਦ ਬਸਤਰ ਦਏ ਗਹਿਣਾ, ਉਤਰ ਕਦੇ ਨਾ ਜਾਈਆ। ਪੁਰਖ ਅਕਾਲਾ ਏਕਾ ਕਹਿਣਾ, ਏਕਾ ਬੂਝ ਬੁਝਾਈਆ। ਹਰਿਜਨ ਭਾਣਾ ਹਰਿ ਹਰਿ ਸਹਿਣਾ, ਹਰਿ ਨਾਮੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਰੱਤੀ ਰੱਤ ਰਹਿਣ ਨਾ ਪਾਈਆ।
੧੦ ਮੱਘਰ ੨੦੧੫ ਬਿਕ੍ਰਮੀ ਰਤਨ ਸਿੰਘ ਦੇ ਘਰ ਸ਼ਾਦੀਪੁਰ ਨਵੀਂ ਦਿਲੀ
ਭਗਤ ਵਛਲ ਆਪ ਗਿਰਧਾਰ, ਏਕਾ ਰੂਪ ਸਮਾਇਆ। ਖੇਲੇ ਖੇਲ ਅਗੰਮ ਅਪਾਰ, ਭੇਵ ਅਭੇਦ ਭੇਵ ਛੁਪਾਇਆ। ਜੁਗ ਜੁਗ ਲੋਕਮਾਤ ਲਏ ਅਵਤਾਰ, ਆਪ ਆਪਣਾ ਖੇਲ ਖਲਾਇਆ। ਹਰਿਜਨ ਸਾਚੇ ਲਏ ਉਭਾਰ, ਰੂਪ ਅਨੂਪ ਦਰਸਾਇਆ। ਫੜ ਫੜ ਬਾਹੋਂ ਲਾਏ ਪਾਰ, ਆਦਿ ਜੁਗਾਦੀ ਭੇਖ ਵਟਾਇਆ। ਏਕਾ ਬਖ਼ਸ਼ੇ ਚਰਨ ਪਿਆਰ, ਚਰਨ ਚਰਨੋਦਕ ਮੁਖ ਚੁਆਇਆ। ਹਉਮੇ ਰੋਗ ਦਏ ਨਿਵਾਰ, ਮਾਇਆ ਮੋਹ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤ ਭਗਤੀ ਵੇਖ ਵਖਾਇਆ। ਭਗਤਨ ਮੀਤਾ ਹਰਿ ਨਿਰੰਕਾਰ, ਏਕਾ ਜੋਤ ਜਗਾਈਆ। ਨਿਰਗੁਣ ਸਰਗੁਣ ਪਾਵੇ ਸਾਰ, ਲੱਖ ਚੁਰਾਸੀ ਫੋਲ ਫੁਲਾਈਆ। ਸੰਤ ਸੁਹੇਲੇ ਲਏ ਉਭਾਰ, ਗੁਰ ਚੇਲੇ ਮੇਲ ਮਿਲਾਈਆ। ਰੰਗ ਨਵੇਲੇ ਖੇਲ ਅਪਾਰ, ਅਗੰਮ ਅਗੰਮੜਾ ਖੇਲ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਹਿਜ ਸੁਭਾਈਆ। ਭਗਤਨ ਹਿੱਤ ਪੁਰਖ ਬਿਧਾਤਾ, ਏਕਾ ਏਕੰਕਾਰਿਆ। ਜੁਗ ਜੁਗ ਵੇਖੇ ਜਗਤ ਤਮਾਸ਼ਾ, ਆਵੇ ਜਾਵੇ ਵਾਰੋ ਵਾਰਿਆ। ਮੰਡਲ ਮੰਡਪ ਪਾਵੇ ਰਾਸਾ, ਲੋਆਂ ਪੁਰੀਆਂ ਪਸਰ ਪਸਾਰਿਆ। ਹਰਿਜਨ ਅੰਦਰ ਰੱਖੇ ਵਾਸਾ, ਆਪ ਆਪਣਾ ਰੂਪ ਪਲਟਾ ਰਿਹਾ। ਆਪੇ ਬਣੇ ਸਚ ਭਰਵਾਸਾ, ਆਤਮ ਬ੍ਰਹਮ ਜਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਭਗਤ ਭਗਤੀ ਲੇਖੇ ਲਾ ਰਿਹਾ। ਭਗਤਨ ਮੀਤਾ ਪੁਰਖ ਅਕਾਲਾ, ਏਕਾ ਏਕੰਕਾਰਿਆ। ਦੀਨਾ ਬੰਧਪ ਦੀਨ ਦਿਆਲਾ, ਹਰਿ ਸਾਚਾ ਤੋੜਣਹਾਰਾ ਜਗਤ ਜੰਜਾਲਾ, ਜਾਗਰਤ ਜੋਤ ਇਕ ਜਗਾ ਰਿਹਾ। ਕਾਇਆ ਮੰਦਰ ਵੇਖੇ ਸੱਚੀ ਧਰਮਸਾਲਾ, ਦੀਵਾ ਬਾਤੀ ਇਕ ਟਿਕਾ ਰਿਹਾ। ਏਕਾ ਦੇਵੇ ਨਾਮ ਸਚ ਧਨ ਮਾਲਾ, ਜਗਤ ਤ੍ਰਿਸ਼ਨਾ ਭੁੱਖ ਮਿਟਾ ਰਿਹਾ। ਸ਼ਬਦ ਪਹਿਨਾਏ ਤਨ ਦੋਸ਼ਾਲਾ, ਦੂਈ ਦਵੈਤੀ ਪਰਦਾ ਲਾਹ ਰਿਹਾ। ਆਪੇ ਸ਼ਾਹ ਆਪੇ ਕੰਗਾਲਾ, ਹਰ ਘਟ ਆਪੇ ਡੇਰਾ ਲਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਸਾਚਾ ਦਰ, ਦਰ ਸਾਚਾ ਇਕ ਸੁਹਾ ਲਿਆ। ਭਗਤਨ ਰੂਪ ਭਗਤ ਭੰਡਾਰਨ, ਨਾਮ ਨਾਮੇ ਦਰਸਾਈਆ। ਸ਼ਾਹੋ ਭੂਪ ਸੱਚੀ ਸਰਕਾਰਨ, ਹਰਿਜਨ ਵੇਖ ਵਖਾਈਆ। ਮਨਮੁਖਤਾ ਹੋਈ ਜਗਤ ਹੰਕਾਰਨ, ਦੁਰਮਤ
ਮੈਲ ਵੱਡੀ ਵਡਿਆਈਆ। ਸ੍ਰਿਸ਼ਟ ਸਬਾਈ ਫਿਰੇ ਭਿਖਾਰਨ, ਹਰਿ ਕਾ ਨਾਮ ਹੱਥ ਨਾ ਆਈਆ। ਗੁਰਮੁਖ ਨਾਰੀ ਸਚ ਵੰਜਾਰਨ, ਦਰ ਸਾਚਾ ਇਕ ਸੁਹਾਈਆ। ਪਾਇਆ ਸ਼ਾਹੋ ਪੁਰਖ ਅਪਾਰਨ, ਪੁਰਖ ਅਕਾਲਾ ਇਕ ਜਣਾਈਆ। ਦੀਨਾਂ ਨਾਥ ਦਏ ਅਧਾਰਨ, ਲੋਕਮਾਤ ਵੱਜੇ ਵਧਾਈਆ। ਕਲਜੁਗ ਅੰਤਮ ਆਇਆ ਕਾਜ ਸਵਾਰਨ, ਲੱਖ ਚੁਰਾਸੀ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਸਾਚਾ ਦਰ, ਦਰ ਸਾਚਾ ਇਕ ਵਖਾਈਆ। ਭਗਤਨ ਮੀਤਾ ਏਕੰਕਾਰ, ਅਕਲ ਕਲਾ ਅਖਵਾਈਆ। ਸ੍ਰਿਸ਼ਟ ਸਬਾਈ ਪਾਵੇ ਸਾਰ, ਲੋਆਂ ਪੁਰੀਆਂ ਵੇਖ ਵਖਾਈਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਦਏ ਹੁਲਾਰ, ਬ੍ਰਹਿਮੰਡ ਖੰਡ ਜੇਰਜ ਅੰਡ ਵੇਖ ਵਖਾਈਆ। ਨਿਰਗੁਣ ਜੋਤੀ ਕਰ ਉਜਿਆਰ, ਸਰਗੁਣ ਮੇਲਾ ਬੇਪਰਵਾਹੀਆ। ਵੇਖਣਹਾਰ ਅੰਧ ਅੰਧਿਆਰ, ਏਕਾ ਨੂਰ ਕਰੇ ਰੁਸ਼ਨਾਈਆ। ਨਾਤਾ ਤੋੜੇ ਕੂੜ ਕੁੜਿਆਰ, ਗੁਰਮੁਖ ਬੂਝ ਬੁਝਾਈਆ। ਅੰਮ੍ਰਿਤ ਆਤਮ ਉਪਜਾਏ ਠੰਡੀ ਧਾਰ, ਨਿਝਰ ਝਿਰਨਾ ਆਪ ਝਿਰਾਈਆ। ਕਵਲ ਕਵਲਾ ਦਰਸ ਅਪਾਰ, ਨੇਤਰ ਨੈਣਾਂ ਇਕ ਖੁਲ੍ਹਾਈਆ। ਧੁਨੀ ਸ਼ਬਦ ਅਨਾਹਦ ਧਾਰ, ਅਨਹਦ ਤਾਲ ਵਜਾਈਆ। ਪੰਚਮ ਮੀਤਾ ਹੋ ਤਿਆਰ, ਆਪ ਆਪਣਾ ਰੂਪ ਪ੍ਰਗਟਾਈਆ। ਸ਼ਬਦ ਸ਼ਬਦੀ ਖੇਲ ਨਿਆਰ, ਸ਼ਬਦ ਸ਼ਬਦੀ ਡੰਕ ਵਜਾਈਆ। ਰਾਓ ਰੰਕਾਂ ਕਰੇ ਖ਼ਬਰਦਾਰ, ਸ਼ਾਹ ਸੁਲਤਾਨਾਂ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਮੇਲਾ ਸਾਚੇ ਘਰ, ਘਰ ਮੇਲਾ ਸਹਿਜ ਸੁਭਾਈਆ। ਘਰ ਮੇਲਾ ਹਰਿ ਪਾਇਆ, ਪਰਮ ਪੁਰਖ ਕਰਤਾਰ। ਅਨੰਦ ਮੰਗਲ ਏਕਾ ਗਾਇਆ, ਏਕਾ ਸ਼ਬਦ ਸੱਚੀ ਧੁਨਕਾਰ। ਦਰ ਸਾਚਾ ਇਕ ਖੁਲ੍ਹਾਇਆ, ਪਾਇਆ ਦਰਸ ਰੂਪ ਅਪਾਰ। ਦੂਈ ਦਵੈਤੀ ਪਰਦਾ ਲਾਹਿਆ, ਬਜ਼ਰ ਕਪਾਟੀ ਆਰ ਪਾਰ। ਆਤਮ ਸੇਜਾ ਇਕ ਸੁਹਾਇਆ, ਬੇਐਬ ਬੈਠਾ ਪਰਵਰਦਿਗਾਰ। ਖ਼ਾਕੀ ਖ਼ਾਕ ਲੇਖੇ ਲਾਇਆ, ਖ਼ਾਲਕ ਖ਼ਲਕ ਹੋ ਤਿਆਰ। ਨਾਮ ਨਾਮਾ ਰੰਗ ਰੰਗਾਇਆ, ਕਾਇਆ ਚੋਲੀ ਤਨ ਅਪਾਰ। ਸਚ ਦਮਾਮਾ ਇਕ ਵਜਾਇਆ, ਧੁਨੀ ਨਾਦ ਏਕੰਕਾਰ। ਰੈਣ ਅੰਧੇਰੀ ਸ਼ਾਮਾ ਮੇਟ ਮਿਟਾਇਆ, ਗੁਰਮੁਖ ਸਾਚੇ ਕਰ ਪਿਆਰ। ਅੰਤਰਜਾਮੀ ਵੇਖਣ ਆਇਆ, ਨੇਤਰ ਨੈਣ ਉਘਾੜ। ਧੁਰ ਦਰਬਾਰ ਇਕ ਸੁਹਾਇਆ, ਸਚਖੰਡ ਨਿਵਾਸੀ ਸੱਚੀ ਸਰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਲਿਖਤ ਲੇਖ ਲੇਖਾ ਦਏ ਲਿਖ, ਨਾ ਸਕੇ ਕੋਈ ਮਿਟਾਇਆ।
੧੦ ਮੱਘਰ ੨੦੧੫ ਬਿਕ੍ਰਮੀ ਰੇਸ਼ਮ ਸਿੰਘ ਦੇ ਘਰ ਸ਼ਰਨ ਲਾਇਨ ੭ ਮੇਰਠ ਛਾਉਣੀ
ਹਰੀ ਹਰਿ ਹਰਿ ਨਰਾਇਣ, ਏਕਾ ਰੂਪ ਸਮਾਇਆ। ਵੇਦ ਕਤੇਬ ਸਾਰੇ ਕਹਿਣ, ਭੇਵ ਕਿਸੇ ਨਾ ਪਾਇਆ। ਹਰਿਜਨ ਵਿਰਲਾ ਵੇਖੇ ਸਾਚੇ ਨੈਣ, ਜਿਸ ਜਨ ਆਪਣਾ ਨੈਣ ਖੁਲ੍ਹਾਇਆ। ਆਪ ਚੁਕਾਏ ਲਹਿਣ ਦੇਣ, ਜੁਗ ਜੁਗ ਵੇਸ ਵਟਾਇਆ। ਗੁਰੂ ਗੁਰ ਚੇਲੇ ਏਕਾ ਧਾਮ ਇਕੱਠੇ ਬਹਿਣ, ਥਿਰ ਘਰ ਦਵਾਰਾ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇਆ। ਥਿਰ ਘਰ ਸਾਚਾ ਹਰਿ ਦਰਬਾਰ, ਨਿਰਗੁਣ ਜੋਤ ਜਗਾਈਆ। ਇਕ ਇਕੱਲਾ ਏਕੰਕਾਰ, ਹਰਿ ਬੈਠਾ ਬੇਪਰਵਾਹੀਆ। ਲੋਆਂ ਪੁਰੀਆਂ ਕਰ ਪਸਾਰ,
ਮੰਡਲ ਮੰਡਪ ਰਿਹਾ ਸੁਹਾਈਆ। ਗਗਨ ਪਤਾਲਾ ਹੋ ਉਜਿਆਰ, ਰਵ ਸਸ ਕਰੇ ਰੁਸ਼ਨਾਈਆ। ਨਿਰਗੁਣ ਸਰਗੁਣ ਖੇਲ ਅਪਾਰ, ਲੱਖ ਚੁਰਾਸੀ ਰਿਹਾ ਸਮਾਈਆ। ਹਰਿਜਨ ਸਾਚੇ ਪਾਵੇ ਸਾਰ, ਆਦਿ ਜੁਗਾਦਿ ਵੱਡੀ ਵਡਿਆਈਆ। ਭਗਤਨ ਭਗਤੀ ਦਏ ਨਾਮ ਭੰਡਾਰ, ਆਪ ਆਪਣੀ ਦਇਆ ਕਮਾਈਆ। ਦਿਵਸ ਰੈਣ ਕਰੇ ਪਿਆਰ, ਏਕਾ ਦਰ ਬੁਝਾਈਆ। ਨੇਤਰ ਨੈਣ ਕਰ ਸ਼ਿੰਗਾਰ, ਦੁਰਮਤ ਮੈਲ ਮਿਟਾਈਆ। ਅੰਮ੍ਰਿਤ ਆਤਮ ਠੰਡੀ ਠਾਰ, ਸਾਂਤਕ ਸਤਿ ਕਰਾਈਆ। ਕਰੇ ਖੇਲ ਅਗੰਮ ਅਪਾਰ, ਭੇਵ ਅਭੇਦਾ ਭੇਵ ਛੁਪਾਈਆ। ਸ੍ਰਿਸ਼ਟ ਸਬਾਈ ਯਾਂਝਾ ਯਾਰ, ਦਿਸ ਕਿਸੇ ਨਾ ਆਈਆ। ਕਲਜੁਗ ਅੰਤਮ ਵੇਖੇ ਪਾਰ ਕਿਨਾਰ, ਦੋ ਜਹਾਨਾਂ ਫੇਰਾ ਪਾਈਆ। ਸ਼ਾਹੋ ਭੂਪ ਹਰਿ ਸੁਲਤਾਨ, ਸਾਚਾ ਤਖ਼ਤ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਲਾਈਆ। ਥਿਰ ਘਰ ਸਾਚਾ ਸਚ ਮਹੱਲਾ, ਘਰ ਸਾਚੇ ਵੱਜੀ ਵਧਾਈਆ। ਪੁਰਖ ਅਬਿਨਾਸ਼ੀ ਬੈਠਾ ਇਕ ਇਕੱਲਾ, ਲੱਖ ਚੁਰਾਸੀ ਵੇਖ ਵਖਾਈਆ। ਪਾਵੇ ਸਾਰ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜ ਵੇਖ ਵਖਾਈਆ। ਗੁਰਮੁਖ ਵਿਰਲੇ ਆਪ ਫੜਾਏ ਆਪਣਾ ਪੱਲਾ, ਆਪ ਆਪਣੇ ਅੰਕ ਸਮਾਈਆ। ਜੋਤੀ ਸ਼ਬਦੀ ਆਪੇ ਰਲਾ, ਪਵਨੀ ਪਵਣ ਚਲਾਈਆ। ਦੀਪਕ ਜੋਤੀ ਆਪੇ ਬਲਾ, ਬਾਤੀ ਤੇਲ ਨਾ ਕੋਈ ਵਖਾਈਆ। ਹਰਿਜਨ ਮੇਟੇ ਦੂਈ ਦਵੈਤੀ ਸਲਾ, ਏਕਾ ਬ੍ਰਹਮ ਜਣਾਈਆ। ਨਾਮ ਫੜੇ ਸਾਚਾ ਭੱਲਾ, ਪੰਜ ਚੋਰ ਰਹੇ ਸ਼ਰਮਾਈਆ। ਸਚ ਸਿੰਘਾਸਣ ਆਤਮ ਦਰ ਗ਼ਰੀਬ ਨਿਵਾਜਾ ਆਪੇ ਖਲਾ, ਦੇਵੇ ਦਰਸ ਅਗੰਮ ਅਥਾਹੀਆ। ਇਕ ਸੁਹਾਏ ਨਿਹਚਲ ਧਾਮ ਅਟੱਲਾ, ਦਰ ਸਾਚਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬਣਤ ਬਣਾਈਆ। ਥਿਰ ਘਰ ਸੱਚਾ ਹਰਿ ਸਿਕਦਾਰ, ਏਕਾ ਏਕੰਕਾਰਿਆ। ਆਦਿ ਜੁਗਾਦੀ ਖੇਲ ਅਪਾਰ, ਲੇਖਾ ਲਿਖਤ ਵਿਚ ਨਾ ਆ ਰਿਹਾ। ਕੋਟਨ ਕੋਟ ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਖੜੇ ਦਵਾਰ, ਗੁਰ ਪੀਰ ਅਵਤਾਰ ਸੀਸ ਝੁਕਾ ਰਿਹਾ। ਸਾਧ ਸੰਤ ਢਹਿ ਢਹਿ ਪੈਣ ਦਵਾਰ, ਚਰਨ ਦਵਾਰ ਇਕ ਵਖਾ ਰਿਹਾ। ਹਰਿਜਨ ਸਾਜਣ ਮੀਤ ਮੁਰਾਰ, ਰਸਨਾ ਜਿਹਵਾ ਹਰਿ ਹਰਿ ਗਾ ਰਿਹਾ। ਗੁਰਮੁਖ ਸਾਚਾ ਖ਼ਬਰਦਾਰ, ਸੋਇਆ ਮਾਤ ਆਪ ਉਠਾ ਰਿਹਾ। ਚਾਰ ਵਰਨਾਂ ਸਾਚਾ ਯਾਰ, ਸਤਿਗੁਰ ਪੂਰਾ ਸ਼ਬਦ ਉਪਾ ਰਿਹਾ। ਵਰਨਾਂ ਬਰਨਾਂ ਵਸੇ ਬਾਹਿਰ, ਜ਼ਾਤ ਅਜ਼ਾਤੀ ਨਾਉਂ ਰਖਾ ਰਿਹਾ। ਕਰਮ ਧਰਮ ਨਾ ਕੋਈ ਵਿਚਾਰ, ਮਾਨਸ ਜਨਮ ਵੇਖ ਵਖਾ ਲਿਆ। ਆਤਮ ਬ੍ਰਹਮ ਹੋ ਉਜਿਆਰ, ਪਾਰਬ੍ਰਹਮ ਰੂਪ ਵਟਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾ ਲਿਆ। ਥਿਰ ਘਰ ਵਾਸਾ ਹਰਿ ਬ੍ਰਹਿਮੰਡ, ਜੋਤੀ ਜੋਤ ਰੁਸ਼ਨਾਈਆ। ਆਪੇ ਵਸਿਆ ਜੇਰਜ ਅੰਡ, ਉਤਭੁਜ ਸੇਤਜ ਡੇਰਾ ਲਾਈਆ। ਆਪੇ ਖੇਲੇ ਖੇਲ ਵਿਚ ਵਰਭੰਡ, ਲੱਖ ਚੁਰਾਸੀ ਬਣਤ ਬਣਾਈਆ। ਆਪੇ ਕਰਣਹਾਰਾ ਖੰਡ ਖੰਡ, ਨਾਮ ਖੰਡਾ ਹੱਥ ਉਠਾਈਆ। ਤੋੜਣਹਾਰਾ ਆਪ ਘਮੰਡ, ਰਾਜ ਰਾਜਾਨ ਸ਼ਾਹ ਸੁਲਤਾਨ ਵੇਖੇ ਝੂਠੀ ਛਾਹੀਆ। ਗੁਰਮੁਖਾਂ ਨਾਮ ਦੇਵੇ ਵੰਡ, ਧੁਰਦਰਗਾਹੀ ਸਾਚੀ ਦਾਤ ਇਕ ਵਖਾਈਆ। ਮਨਮੁਖਾਂ ਸਿਰ ਉਠਾਈ ਜੂਠੀ ਝੂਠੀ ਪੰਡ, ਚਾਰੋਂ ਕੁੰਟ ਰਹੇ ਕੁਰਲਾਈਆ। ਸਾਧ ਸੰਤ ਪਾਇਨ ਡੰਡ, ਆਤਮ ਅੰਤਰ ਨਾ ਕੋਈ ਵਖਾਈਆ। ਸਤਿ ਸੰਤੋਖ ਨੰਗੀ ਹੋਈ ਕੰਡ, ਧੀਰਜ ਯਤ ਨਾ ਕੋਈ ਜਣਾਈਆ। ਸੁਰਤ ਸਵਾਣੀ ਨਾਰ ਦੁਹਾਗਣ ਰੰਡ, ਹਰਿ ਕੰਤ ਨਾ ਕੋਈ ਹੰਢਾਈਆ। ਦਹਿ ਦਿਸ਼ਾ ਵੇਖੇ ਭੇਖ ਪਖੰਡ, ਹਰਿ ਜੋਤੀ ਨੂਰ ਰੁਸ਼ਨਾਈਆ। ਆਪ ਆਪਣੀ ਜਾਣੇ ਵੰਡ, ਨੌਂ ਖੰਡ
ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਈਆ। ਥਿਰ ਘਰ ਸਾਚਾ ਹਰਿ ਨਿਰੰਕਾਰ, ਏਕਾ ਏਕ ਸਮਾਇਆ। ਆਦਿ ਜੁਗਾਦੀ ਲਏ ਅਵਤਾਰ, ਲੋਕਮਾਤ ਫੇਰਾ ਪਾਇਆ। ਸ਼ਬਦ ਅਨਾਦੀ ਇਕ ਧੁਨਕਾਰ, ਸ਼ਬਦ ਤਾਲ ਵਜਾਇਆ। ਨਾਮ ਬੈਰਾਗੀ ਖ਼ਬਰਦਾਰ, ਕੰਤ ਸੁਹਾਗੀ ਵੇਖ ਵਖਾਇਆ। ਆਤਮ ਸਾਧੀ ਕਰ ਉਜਿਆਰ, ਹਰਿਜਨ ਲਏ ਉਪਾਇਆ। ਬੋਧ ਅਗਾਧੀ ਸ਼ਬਦ ਅਪਾਰ, ਏਕਾ ਡੰਕਾ ਰਿਹਾ ਵਜਾਇਆ। ਬ੍ਰਹਮ ਬ੍ਰਹਿਮਾਦੀ ਪਾਵੇ ਸਾਰ, ਪਾਰਬ੍ਰਹਮ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਰੂਪ ਉਪਾਇਆ। ਥਿਰ ਘਰ ਰੂਪ ਹਰਿ ਅਵੱਲਾ, ਏਕਾ ਜੋਤ ਜਗਾਈਆ। ਏਕਾ ਬੈਠਾ ਧਾਮ ਇਕੱਲਾ, ਦੂਸਰ ਸੰਗ ਨਾ ਕੋਈ ਰਖਾਈਆ। ਸਚ ਸਿੰਘਾਸਣ ਆਪੇ ਮੱਲਾ, ਪੁਰਖ ਅਬਿਨਾਸ਼ੀ ਬੇਪਰਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਸ੍ਰਿਸ਼ਟ ਸਬਾਈਆ। ਸ੍ਰਿਸ਼ਟ ਸਬਾਈ ਹਰਿ ਹਰਿ ਖੇਲ, ਆਦਿ ਅੰਤ ਕਰਾਇਆ। ਹਰਿ ਭਗਤ ਕਰਾਏ ਸਾਚਾ ਮੇਲ, ਨਿਤ ਨਵਿਤ ਵੇਖ ਵਖਾਇਆ। ਦੀਵਾ ਬਾਤੀ ਏਕਾ ਤੇਲ, ਨਿਰਗੁਣ ਸਰਗੁਣ ਲਏ ਜਗਾਇਆ। ਕੱਟਣਹਾਰਾ ਧਰਮ ਰਾਏ ਦੀ ਜੇਲ, ਲੱਖ ਚੁਰਾਸੀ ਫੰਦ ਕਟਾਇਆ। ਦੋ ਜਹਾਨਾਂ ਸੱਜਣ ਸੁਹੇਲ, ਆਦਿ ਜੁਗਾਦੀ ਵੇਸ ਵਟਾਇਆ। ਆਪੇ ਵਸਿਆ ਰੰਗ ਨਵੇਲ, ਹਰ ਘਟ ਮੰਦਰ ਆਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਰੂਪ ਸਮਾਇਆ। ਉਚ ਅਗੰਮ ਅਥਾਹ, ਹਰਿ ਨਿਰੰਕਾਰਿਆ। ਆਦਿ ਜੁਗਾਦੀ ਬੇਪਰਵਾਹ, ਲੇਖਾ ਲਿਖਤ ਵਿਚ ਨਾ ਆਇਆ। ਆਪੇ ਜਾਣੇ ਆਪਣਾ ਰਾਹ, ਜੁਗ ਜੁਗ ਮਾਰਗ ਲਾਇਆ। ਆਪ ਆਪਣਾ ਨਾਉਂ ਧਰਾ, ਵੇਸ ਅਨੇਕਾ ਰੂਪ ਵਟਾਇਆ। ਆਪ ਆਪਣਾ ਸੁਹਾਏ ਥਾਂ, ਬੰਕ ਦਵਾਰੀ ਫੇਰਾ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਾਸੀ ਪੁਰੀ ਘਨਕ, ਆਪ ਆਪਣਾ ਭੇਵ ਖੁਲ੍ਹਾ ਰਿਹਾ। ਥਿਰ ਘਰ ਵਾਸਾ ਹਰਿ ਨਿਰੰਕਾਰ, ਪੁਰਖ ਪੁਰਖੋਤਮ ਵੰਡ ਵੰਡਾਈਆ। ਪੰਜ ਤਤ ਨਾ ਕੋਈ ਅਕਾਰ, ਰਕਤ ਬੂੰਦ ਨਾ ਮੇਲ ਮਿਲਾਈਆ। ਮਾਤ ਪਿਤਾ ਨਾ ਕੋਈ ਅਧਾਰ, ਬਾਲਕ ਸੁਤ ਨਾ ਗੋਦ ਉਠਾਈਆ। ਏਕਾ ਜੋਤੀ ਨੂਰ ਉਜਿਆਰ, ਜੋਤੀ ਜੋਤ ਜਗਾਈਆ। ਪੁਰਖ ਅਕਾਲਾ ਮੀਤ ਮੁਰਾਰ, ਆਦਿ ਸ਼ਕਤ ਸੇਵ ਕਮਾਈਆ। ਸੱਜਣ ਸੁਹੇਲਾ ਕਰ ਪਿਆਰ, ਆਪਣੀ ਸੇਜਾ ਰਿਹਾ ਸੁਹਾਈਆ। ਏਕਾ ਸੇਜਾ ਖੇਲ ਅਪਾਰ, ਰੂਪ ਰੰਗ ਨਾ ਕੋਈ ਜਣਾਈਆ। ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਨਾਉਂ ਧਰਾਈਆ। ਆਪ ਆਪਣਾ ਕਰ ਉਜਿਆਰ, ਆਪ ਆਪਣਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਵਟਾਈਆ। ਸਚਖੰਡ ਹਰਿ ਪ੍ਰਵੇਸ਼, ਜੋਤੀ ਜੋਤ ਸਮਾਇੰਦਾ। ਆਦਿ ਪੁਰਖ ਸਦਾ ਆਦੇਸ, ਨਿਰਗੁਣ ਧਾਰ ਸਮਾਇੰਦਾ। ਏਕੰਕਾਰ ਨਰ ਨਰੇਸ਼, ਨਿਰਵੈਰ ਨਾਉਂ ਧਰਾਇੰਦਾ। ਲੋਆਂ ਪੁਰੀਆਂ ਰਹੇ ਹਮੇਸ਼, ਬ੍ਰਹਿਮੰਡ ਖੰਡ ਫੇਰਾ ਪਾਇੰਦਾ। ਦੀਨ ਦਿਆਲ ਸੁਹਾਏ ਸੀਸ , ਜੋਤ ਅਕਾਲਾ ਵੇਸ ਵਟਾਇੰਦਾ। ਸਰਬ ਜੀਆਂ ਕਰੇ ਪ੍ਰਿਤਪਾਲਾ ਮਾਝੇ ਦੇਸ, ਵੇਸ ਅਵੇਸਾ ਫੇਰੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਸੁੱਤਾ ਵਿਸ਼ਨੂੰ ਬਾਸ਼ਕ ਸੇਜ, ਪੰਜ ਤਤ ਸੇਜਾ ਆਪ ਹੰਢਾਇੰਦਾ। ਪੰਜ ਤਤ ਸੇਜਾ ਹਰਿ ਕਾਇਆ ਗੜ੍ਹ ਸੁਹਾਇਆ। ਨਿਰਗੁਣ ਜੋਤੀ ਕਰ ਉਜਿਆਰ, ਦੀਵਾ ਬਾਤੀ ਇਕ ਵਖਾਇਆ। ਕਮਲਾਪਾਤੀ ਖੇਲ ਅਪਾਰ, ਨੇਤਰ ਨੈਣਾਂ ਇਕ ਖੁਲ੍ਹਾਇਆ। ਨਾਮ ਨੁਰਾਨੀ
ਸੋਹੇ ਦਵਾਰ, ਨੂਰੋ ਨੂਰ ਦਰਸਾਇਆ। ਮਹਾਂਸਾਰਥੀ ਖ਼ਬਰਦਾਰ, ਰਥ ਰਥਵਾਹੀ ਇਕ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸਿੰਘਾਸਣ ਇਕ ਸੁਹਾਇਆ। ਆਤਮ ਸੇਜਾ ਹਰਿ ਸਿੰਘਾਸਣ, ਹਰਿਜਨ ਜੋਤ ਜਗਾਈਆ। ਮੇਲ ਮਿਲਾਵਾ ਪੁਰਖ ਅਬਿਨਾਸ਼ਣ, ਵਿਛੜ ਕਦੇ ਨਾ ਜਾਈਆ। ਦਰ ਦਵਾਰੇ ਦਾਸੀ ਦਾਸਣ, ਦਰ ਦਰ ਆਪਣਾ ਰਖਾਈਆ। ਪੂਰੀ ਕਰਨਹਾਰਾ ਆਸਨ, ਆਸਨ ਆਸਾ ਇਕ ਹੋ ਜਾਈਆ। ਨਿਝ ਘਰ ਆਤਮ ਰੱਖੇ ਵਾਸਨ, ਦਿਸ ਕਿਸੇ ਨਾ ਆਈਆ। ਸ਼ਾਹੋ ਭੂਪ ਸ਼ਾਹੋ ਸ਼ਬਾਸ਼ਣ, ਸਚ ਸੁਲਤਾਨਾ ਵੇਸ ਵਟਾਈਆ। ਖੇਲੇ ਖੇਲ ਪ੍ਰਿਥਮੀ ਅਕਾਸ਼ਨ, ਗਗਨ ਪਤਾਲਾਂ ਫੇਰਾ ਪਾਈਆ। ਸਚ ਮਹੱਲੇ ਸਾਚੀ ਰਾਸਨ, ਹਰਿਜਨ ਕਾਇਆ ਆਪ ਵਖਾਈਆ। ਲਹਿਣਾ ਦੇਣਾ ਚੁਕਾਏ ਦਸ ਦਸ ਮਾਸਨ, ਮਾਤ ਗਰਭ ਫੇਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਅਗੰਮ ਅਥਾਹ ਬੇਪਰਵਾਹ ਥਿਰ ਘਰ ਵਸੇ ਪੁਰਖ ਅਬਿਨਾਸ਼, ਇਕ ਇਕੱਲਾ ਏਕੰਕਾਰ ਕਰ ਪਸਾਰ, ਪੰਜ ਤਤ ਡੇਰਾ ਲਾਈਆ। ਪੰਜ ਤਤ ਹਰਿ ਜੋਤ ਉਜਾਲਾ, ਨੂਰੋ ਨੂਰ ਸਮਾਇਆ। ਖੇਲੇ ਖੇਲ ਜਗਤ ਨਿਰਾਲਾ, ਵੇਦ ਕਤੇਬ ਭੇਵ ਨਾ ਰਾਇਆ। ਆਦਿ ਸ਼ਕਤ ਜਗਤ ਜਵਾਲਾ, ਆਦਿ ਨਿਰੰਜਣ ਨਾਉਂ ਧਰਾਇਆ। ਸਰਬ ਜੀਆਂ ਕਰੇ ਪ੍ਰਿਤਪਾਲਾ, ਥਿਰ ਘਰ ਬੈਠਾ ਆਸਣ ਲਾਇਆ। ਕਾਇਆ ਮੰਦਰ ਸੱਚੀ ਧਰਮਸਾਲਾ, ਏਕਾ ਸ਼ਬਦ ਉਪਾਇਆ। ਅਨਹਦ ਵੱਜੇ ਸਾਚਾ ਤਾਲਾ, ਧੁਨ ਆਤਮਕ ਆਪ ਵਜਾਇਆ। ਸਤਿ ਸੰਤੋਖੀ ਦੇਵੇ ਮਾਲਾ, ਗੁਰਮੁਖਾਂ ਤਨ ਪਹਿਨਾਇਆ। ਤੋੜਣਹਾਰਾ ਜਗਤ ਜੰਜਾਲਾ, ਕਾਲ ਮਹਾਂਕਾਲ ਨੇੜ ਨਾ ਆਇਆ। ਦਿਵਸ ਰੈਣ ਹੋਏ ਰਖਵਾਲਾ, ਅੱਠੇ ਪਹਿਰ ਸੇਵ ਕਮਾਇਆ। ਤੋੜਣਹਾਰਾ ਜਗਤ ਜੰਜਾਲਾ, ਹਰਿਜਨ ਸਾਚੇ ਲਏ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸ਼ਬਦੀ ਧਾਰ ਬੰਧਾਇਆ। ਕਲਜੁਗ ਤੇਰੀ ਅੰਤਮ ਧਾਰ, ਹਰਿ ਹਰਿ ਆਪ ਚਲਾਈਆ। ਸ੍ਰਿਸ਼ਟ ਸਬਾਈ ਪਾਵੇ ਸਾਰ, ਸਤਿ ਵਸਤ ਵਿਖਾਈਆ। ਚਾਰ ਵਰਨ ਹੋਏ ਉਜਿਆਰ, ਏਕਾ ਜੋਤ ਕਰੇ ਰੁਸ਼ਨਾਈਆ। ਸ਼ਾਹ ਸੁਲਤਾਨ ਦਰ ਭਿਖਾਰ, ਦਰ ਦਰਵੇਸ਼ ਭੇਵ ਨਾ ਰਾਈਆ। ਹਰਿਜਨ ਸਾਚੇ ਲਏ ਉਭਾਰ, ਧੁਰ ਮਸਤਕ ਵੇਖ ਵਖਾਈਆ। ਜੋਤ ਨਿਰੰਜਣ ਕਰ ਉਜਿਆਰ, ਆਦਿ ਨਿਰੰਜਣ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਅਪਣਾ ਅੰਕ ਸਮਾਈਆ। ਆਪਣੇ ਰੰਗ ਹਰਿ ਰੰਗ ਰਾਤਾ, ਰੰਗਣ ਰੰਗ ਅਪਾਰਿਆ। ਪਾਰਬ੍ਰਹਮ ਪ੍ਰਭ ਪੁਰਖ ਬਿਧਾਤਾ, ਖੇਲੇ ਖੇਲ ਅਗੰਮ ਅਪਾਰਿਆ। ਚਾਰ ਕੁੰਟ ਵੇਖ ਰੈਣ ਅੰਧੇਰੀ ਰਾਤਾ, ਨਿਰਗੁਣ ਜੋਤ ਕਰੇ ਉਜਿਆਰਿਆ । ਹਰਿਜਨ ਦੇਵੇ ਸਾਚੀ ਦਾਤਾ, ਨਾਮ ਸਤਿ ਦਵਾਰੇ ਆਪ ਵਰਤਾ ਰਿਹਾ। ਸ਼ਬਦ ਜਣਾਈ ਸਾਚੀ ਗਾਥਾ, ਜਿਸ ਪੁਰਖ ਨਿਰੰਜਣ ਆਪ ਉਪਾ ਰਿਹਾ। ਮੇਲ ਮਿਲਾਵਾ ਤ੍ਰਲੋਕੀ ਨਾਥਾ, ਤ੍ਰੈਗੁਣ ਬੰਧਨ ਤੁੜਾ ਰਿਹਾ। ਲਹਿਣਾ ਦੇਣਾ ਚੁਕਾਵੇ ਮਸਤਕ ਮਾਥਾ, ਪੂਰਬ ਝੋਲੀ ਪਾ ਰਿਹਾ। ਆਪ ਨਿਭਾਏ ਸਗਲਾ ਸਾਥਾ, ਦੋ ਜਹਾਨਾਂ ਵੇਖ ਵਖਾ ਰਿਹਾ। ਨਾਮ ਚਲਾਏ ਸਾਚਾ ਰਾਥਾ, ਸੋਹੰ ਨਾਉਂ ਧਰਾ ਰਿਹਾ। ਏਕਾ ਸ਼ਬਦ ਏਕਾ ਪੂਜਾ ਪਾਠਾ, ਚਾਰ ਵਰਨਾਂ ਆਪ ਜਣਾ ਰਿਹਾ। ਅੰਮ੍ਰਿਤ ਸਰੋਵਰ ਮਾਰੇ ਠਾਠਾ, ਕਵਲ ਨਾਭ ਆਪ ਉਲਟਾ ਰਿਹਾ। ਬਜ਼ਰ ਕਪਾਟੀ ਖੋਲ੍ਹ ਗਾਠਾ, ਦੂਈ ਦਵੈਤੀ ਕੁੰਡਾ ਲਾਹ ਰਿਹਾ। ਦਸਮ ਦੁਆਰੇ ਆਏ ਨਾਠਾ, ਬੰਕ ਦੁਆਰਾ ਇਕ ਸੁਹਾ ਰਿਹਾ । ਲਹਿਣਾ ਦੇਣਾ ਚੁਕਾਏ ਤੀਰਥ ਅਠ ਸਾਠਾ, ਗੰਗਾ ਗੋਦਾਵਰੀ
ਵੇਖ ਵਖਾ ਰਿਹਾ। ਗੇੜਣਹਾਰਾ ਉਲਟੀ ਲਾਠਾ, ਮਨ ਮਨੂਆ ਆਪ ਫਿਰਾ ਰਿਹਾ। ਮਤ ਮਤਵਾਲੀ ਨਾ ਉਠਾਏ ਘਾਟਾ, ਬੁੱਧ ਬਬੇਕੀ ਆਪ ਜਣਾ ਰਿਹਾ। ਜੋਤੀ ਨੂਰ ਇਕ ਲਲਾਟਾ, ਸਤਿ ਸਤਿ ਆਪ ਵਖਾ ਰਿਹਾ। ਲਹਿਣਾ ਦੇਣਾ ਚੁਕਾਏ ਚੌਦਾਂ ਹਾਟਾ, ਚੌਦਾਂ ਲੋਕ ਫੇਰਾ ਪਾ ਰਿਹਾ। ਖੇਲੇ ਖੇਲ ਬਾਜ਼ੀਗਰ ਨਾਟਾ, ਸਵਾਂਗੀ ਸਵਾਂਗ ਆਪ ਵਰਤਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਨੂਰ ਉਪਾ ਰਿਹਾ। ਏਕਾ ਨੂਰ ਹਰਿ ਗੋਬਿੰਦ, ਸਤਿਗੁਰ ਰੂਪ ਸਮਾਇਆ। ਹਰਿਜਨ ਮੇਟੇ ਸਗਲੀ ਚਿੰਦ, ਚਿੰਤਾ ਰੋਗ ਰਹੇ ਨਾ ਰਾਇਆ। ਗਹਿਰ ਗੰਭੀਰ ਸਾਗਰ ਸਿੰਧ, ਆਪ ਆਪਣਾ ਭੇਵ ਛੁਪਾਇਆ। ਹਰਿਜਨ ਉਪਜਾਏ ਸਾਚੀ ਬਿੰਦ, ਪੂਤ ਸਪੂਤਾ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਸਰਗੁਣ ਏਕਾ ਰੰਗ ਰੰਗਾਇਆ।