ਪੁਸਤਕਾਲਾਭਾਗ ੭

੧੯ ਮੱਘਰ ੨੦੧੫ ਬਿਕ੍ਰਮੀ ਨਿਰੰਜਣ ਸਿੰਘ ਦੇ ਘਰ ਉਚੀ ਅਬਾਦੀ ਲੁਧਿਆਣਾ ਸ਼ਹਿਰ

ਗੁਰ ਕਿਰਪਾ ਸਚ ਨਾਮ ਹੈ, ਹਰਿਜਨ ਆਪ ਜਣਾਏ। ਅੰਮ੍ਰਿਤ ਸਾਚਾ ਜਾਮ ਹੈ, ਸਤਿਗੁਰ ਆਪ ਪਿਆਏ। ਪੂਰਨ ਕਰਨਹਾਰਾ ਕਾਮ ਹੈ, ਨਿਰਗੁਣ ਨਿਰਗੁਣ ਵੇਖ ਵਖਾਏ। ਆਪੇ ਵਸੇ ਆਪਣੇ ਧਾਮ ਹੈ, ਜਗਤ ਨੇਤਰ ਦਿਸ ਨਾ ਆਏ। ਮੇਟਣਹਾਰਾ ਅੰਧੇਰੀ ਸ਼ਾਮ ਹੈ, ਸਚ ਚੰਨ ਚੜ੍ਹਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੰਤਰ ਨਾਮ ਦ੍ਰਿੜਾਏ। ਸਾਚਾ ਨਾਮ ਹਰਿ ਦਵਾਰ, ਸਤਿਗੁਰ ਬੂਝ ਬੁਝਾਇੰਦਾ। ਜਿਸ ਜਨ ਦੇਵੇ ਕਰ ਪਿਆਰ, ਹਉਮੇ ਰੋਗ ਗਵਾਇੰਦਾ। ਕਾਇਆ ਕਰੇ ਠੰਡੀ ਠਾਰ, ਪੰਜ ਤਤ ਨਾ ਕੋਈ ਸਤਾਇੰਦਾ। ਨੌਂ ਦਵਾਰੇ ਕਰ ਪਿਆਰ, ਸੁਖਮਨ ਵੇਖ ਵਖਾਇੰਦਾ। ਟੇਢੀ ਬੰਕ ਤੇਰੀ ਧਾਰ, ਤੇਰਾ ਸੰਗ ਰਖਾਇੰਦਾ। ਪਾਵਣਹਾਰਾ ਸਾਚੀ ਸਾਰ, ਆਪ ਆਪਣਾ ਖੇਲ ਖਲਾਇੰਦਾ। ਧੁਨ ਅਨਾਦੀ ਸਾਚੀ ਧਾਰ, ਗੁਰ ਪੂਰਾ ਆਪ ਵਜਾਇੰਦਾ। ਪੰਚਮ ਮੇਲਾ ਏਕਾ ਬਾਰ, ਏਕਾ ਦਰ ਸੁਹਾਇੰਦਾ। ਡੂੰਘੀ ਭਵਰੀ ਕਰ ਕਰ ਪਾਰ, ਕਾਇਆ ਕਵਰੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਨਾਮ ਵਰ, ਏਕਾ ਨਾਮ ਦ੍ਰਿੜਾਇੰਦਾ। ਏਕਾ ਨਾਮ ਸ਼ਬਦ ਅਪਾਰ, ਹਰਿ ਹਰਿ ਆਪ ਜਣਾਇੰਦਾ। ਸਤਿਗੁਰ ਪੂਰਾ ਬਖ਼ਸ਼ੇ ਚਰਨ ਪਿਆਰ, ਦੂਈ ਦਵੇਤੀ ਮੇਟ ਮਿਟਾਇੰਦਾ। ਕਾਇਆ ਮੰਦਰ ਇਕ ਮਕਾਨ, ਨੇਤਰ ਲੋਚਣ ਇਕ ਖੁਲਾਇੰਦਾ। ਸਾਚਾ ਸ਼ਬਦ ਸੱਚੀ ਧੁਨਕਾਨ, ਆਪਣਾ ਰਾਗ ਸੁਣਾਇੰਦਾ। ਅੰਮ੍ਰਿਤ ਆਤਮ ਪੀਣ ਖਾਣ, ਤ੍ਰਿਸ਼ਨਾ ਭੁੱਖ ਮਿਟਾਇੰਦਾ। ਸਰ ਸਰੋਵਰ ਇਕ ਮਹਾਨ, ਕਵਲ ਨੈਣ ਆਪ ਬਣਾਇੰਦਾ। ਸੁਰਤੀ ਬਾਲੀ ਫੜ ਨਿਧਾਨ, ਆਪ ਆਪਣੇ ਅੰਗ ਲਗਾਇੰਦਾ। ਸ਼ਬਦੀ ਸ਼ਬਦ ਸ਼ਬਦ ਮਿਹਰਬਾਨ, ਸਾਚਾ ਰੂਪ ਵਟਾਇੰਦਾ। ਬਜ਼ਰ ਕਪਾਟੀ ਤੋੜ ਤੁੜਾਨ, ਏਕਾ ਘਰ ਵਖਾਇੰਦਾ। ਆਤਮ ਸੇਜਾ ਹੋ ਪਰਧਾਨ, ਏਕਾ ਦਰ ਸੁਹਾਇੰਦਾ। ਜੋਤੀ ਨੂਰ ਦੀਪ ਨੁਰਾਨ, ਨੂਰੋ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵੇਖ ਵਖਾਇੰਦਾ। ਨਾਮ ਸ਼ਬਦ ਸਚ ਭੰਡਾਰਾ, ਹਰਿ ਹਰਿ ਆਪ ਵਰਤਾਇੰਦਾ। ਸਤਿਗੁਰ ਪੂਰਾ ਬਣ ਵਣਜਾਰਾ, ਲੋਕਮਾਤ ਵੇਖ ਵਖਾਇੰਦਾ। ਭਗਤ ਵਛੱਲ ਕਰ ਪਿਆਰਾ, ਸਾਧਾਂ ਸੰਤਾਂ ਝੋਲੀ ਪਾਇੰਦਾ। ਗੁਰਸਿਖ ਢਹਿ ਪਏ ਦਵਾਰਾ, ਕਰ ਕਿਰਪਾ ਵੇਖ ਵਖਾਇੰਦਾ। ਮੇਟ ਮਿਟਾਏ ਅੰਧ ਅੰਧਿਆਰਾ, ਕੂੜੀ ਕਿਰਿਆ ਰਹਿਣ ਨਾ ਪਾਇੰਦਾ। ਸਤਿ ਸੰਤੋਖੀ ਦੀਪ ਉਜਿਆਰਾ, ਇਕ ਪ੍ਰਕਾਸ਼ ਕਰਾਇੰਦਾ।

ਦੇਵੇ ਦਰਸ ਅਗੰਮ ਅਪਾਰਾ, ਸਾਚਾ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਵਰ ਏਕਾ ਮੰਤਰ ਬੂਝ ਬੁਝਾਇੰਦਾ। ਨਾਮ ਮੰਤਰ ਸਚ ਦ੍ਰਿੜਾ, ਆਪਣਾ ਕਰਮ ਕਮਾਇਆ। ਹਰਿਜਨ ਸਾਚਾ ਵੇਖ ਵਖਾ, ਅੱਖਰ ਵੱਖਰ ਇਕ ਪੜ੍ਹਾਇਆ। ਬਜ਼ਰ ਕਪਾਟੀ ਤੋੜ ਤੁੜਾ, ਪੰਚ ਵਿਕਾਰ ਸੱਥਰ ਹੇਠ ਵਿਛਾਇਆ। ਸਾਚੇ ਪੌੜੇ ਆਪ ਚੜ੍ਹਾ, ਚੌਥੇ ਪਦ ਸਮਾਇਆ। ਆਤਮ ਬ੍ਰਹਮ ਵੇਖ ਵਖਾ, ਪਾਰਬ੍ਰਹਮ ਸਰਨਾਇਆ। ਪੂਰਨ ਕੰਮ ਆਪ ਕਰਾ, ਕਰਨੀ ਕਰਤਾ ਨਾਉਂ ਰਖਾਇਆ। ਵੇਖ ਵਖਾਣੇ ਦੋ ਜਹਾਨ, ਆਪ ਆਪਣਾ ਬਿਰਧ ਕਮਾਇਆ। ਦੇਵਣਹਾਰਾ ਸਾਚਾ ਥਾਂ, ਅਗੰਮ ਅਗੰਮੜਾ ਥਾਨ ਸੁਹਾਇਆ। ਅਲੱਖ ਅਗੋਚਰ ਬੇਪਰਵਾਹ, ਆਪ ਆਪਣਾ ਮੇਲ ਮਿਲਾਇਆ। ਹਰਿਜਨ ਮੇਲਾ ਸਾਚੇ ਥਾਂ, ਸਚ ਦਵਾਰਾ ਇਕ ਵਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਨਾਮ ਵਰ, ਜਗਤ ਵਿਦਿਆ ਨਾ ਕੋਇ ਪੜ੍ਹਾਇਆ। ਨਾਮ ਦਾਤ ਵਡ ਕਰਾਮਾਤ, ਹਰਿਜਨ ਝੋਲੀ ਪਾਈਆ। ਦੇਵਣਹਾਰਾ ਸਾਚੀ ਦਾਤ, ਬ੍ਰਹਮ ਵੱਡੀ ਵਡਿਆਈਆ। ਚਰਨ ਕਵਲ ਬੰਧਾਏ ਸਾਚਾ ਨਾਤ, ਸਾਚੀ ਸਿਖਿਆ ਇਕ ਸਮਝਾਈਆ। ਵਰਨ ਗੋਤ ਨਾ ਕੋਈ ਜ਼ਾਤ ਪਾਤ, ਰਾਜ ਰਾਜਾਨ ਰਾਓ ਰੰਕ ਨਾ ਕੋਇ ਅਖਵਾਈਆ। ਵੇਖਣਹਾਰਾ ਇਕ ਇਕਾਂਤ, ਘਰ ਘਰ ਵੇਖੇ ਫੇਰਾ ਪਾਈਆ। ਦਿਵਸ ਰੈਣ ਰਿਹਾ ਝਾਤ, ਆਲਸ ਨਿੰਦਰਾ ਵਿਚ ਨਾ ਆਈਆ। ਖੋਲ੍ਹਣਹਾਰਾ ਏਕਾ ਹਾਟ, ਬੰਦ ਕਿਵਾੜਾ ਆਪ ਖੁਲ੍ਹਾਈਆ। ਆਪੇ ਹੋਏ ਪਾਕੀ ਪਾਕ, ਪਤਿਤ ਪਾਵਣ ਨਾਉਂ ਧਰਾਈਆ। ਦੋ ਜਹਾਨਾਂ ਸੱਜਣ ਸਾਕ, ਸਾਕ ਸੈਣ ਆਪ ਹੋ ਜਾਈਆ। ਸ਼ਬਦ ਚੜ੍ਹਾਏ ਸਾਚੇ ਰਾਕ, ਏਕਾ ਅਸਵ ਆਪ ਦੌੜਾਈਆ। ਗੁਰਮੁਖ ਚੜ੍ਹੇ ਮਾਰ ਪਲਾਕ, ਆਪ ਆਪਣੇ ਸੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਏਕਾ ਨਾਮ ਆਪੇ ਰਿਹਾ ਸੁਣਾਈਆ। ਸਾਚਾ ਨਾਮ ਕਾਇਆ ਮੰਦਰ, ਹਰਿ ਹਰਿ ਆਪ ਟਿਕਾਇਆ । ਕਿਸੇ ਹੱਥ ਨਾ ਆਏ ਗੋਰਖ ਮਛੰਦਰ, ਉਚੇ ਟਿੱਲੇ ਫੇਰਾ ਪਾਇਆ। ਲੱਖ ਚੁਰਾਸੀ ਭੌਂਦੀ ਬੰਦਰ, ਨਾਨਕ ਕਬੀਰਾ ਵੇਖ ਵਖਾਇਆ। ਕਰੇ ਪ੍ਰਕਾਸ਼ ਅੰਧੇਰੀ ਕੰਦਰ, ਇਕ ਗਿਆਨ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਦਵਾਰਾ ਇਕ ਸੁਹਾਇਆ। ਨਾਮ ਦਾਤ ਧੁਰਦਰਗਾਹ, ਏਕਾ ਏਕ ਵਖਾਈਆ । ਸਤਿਗੁਰ ਪੂਰਾ ਦੇਵੇ ਸਚ ਸਲਾਹ, ਸਾਚੇ ਘਰ ਵੱਜੇ ਵਧਾਈਆ। ਜਗਤ ਕਤੇਬਾ ਸਿਫ਼ਤ ਸਲਾਹ, ਸਲਾਹੀ ਸਲਾਹ ਜਣਾਈਆ। ਬਿਨ ਸਤਿਗੁਰ ਪੂਰੇ ਕੋਈ ਨਾ ਸਕੇ ਵਖਾ, ਭੁੱਲੀ ਸਰਬ ਲੋਕਾਈਆ। ਕਾਇਆ ਮੰਦਰ ਆਪ ਟਿਕਾ, ਆਪੇ ਬੈਠਾ ਕੁੰਡਾ ਲਾਈਆ। ਆਪਣੀ ਹੱਥੀਂ ਆਪ ਦਏ ਵਰਤਾ, ਜੁਗ ਜੁਗ ਵੱਡੀ ਵਡਿਆਈਆ। ਸੰਤ ਸੁਹੇਲੇ ਆਪ ਉਠਾ, ਆਪਣੀ ਰਚਨ ਜਣਾਈਆ। ਰਾਗ ਅਨਾਦੀ ਇਕ ਅਲਾ, ਅਕਲ ਕਲਾ ਹੋ ਜਾਈਆ। ਬ੍ਰਹਮ ਬ੍ਰਹਿਮਾਦੀ ਖੋਜ ਖੁਜਾ, ਪਾਰਬ੍ਰਹਮ ਵੇਖ ਵਖਾਈਆ। ਮੋਹਣ ਮਾਧਵ ਮਾਧੀ ਭੇਵ ਖੁਲ੍ਹਾ, ਹਰਿਜਨ ਸਾਚੇ ਲਏ ਤਰਾਈਆ। ਰਸਨ ਵਿਵਾਦੀ ਆਪੇ ਗਾ, ਹਰਿ ਕਾ ਨਾਮ ਭੇਵ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਆਪਣਾ ਵਰ, ਏਕਾ ਨਾਮ ਝੋਲੀ ਪਾਈਆ। ਨਾਮ ਵਸਤ ਸ਼ਬਦ ਅਨਮੋਲ, ਸਤਿਗੁਰ ਪੂਰਾ ਹੱਥ ਵਖਾਇੰਦਾ। ਆਪਣੇ ਕੰਡੇ ਆਪੇ ਤੋਲ, ਹਰਿਜਨ ਝੋਲੀ ਪਾਇੰਦਾ। ਆਪਣਾ ਜੰਦਰ ਆਪੇ ਖੋਲ੍ਹ, ਆਪੇ ਵੇਖ ਵਖਾਇੰਦਾ। ਆਪ ਵਜਾਏ ਆਪਣਾ ਢੋਲ, ਆਪੇ ਆਪ ਸੁਣਾਇੰਦਾ। ਆਪਣਾ ਅੱਖਰ ਆਪੇ ਬੋਲ, ਆਪ ਆਪਣੇ ਵਿਚ ਟਿਕਾਇੰਦਾ। ਗੁਰਸਿਖ

ਕਾਇਆ ਕਰੇ ਚੋਹਲ, ਕਾਇਆ ਚੋਲੀ ਫੋਲ ਫੁਲਾਇੰਦਾ। ਸੁਰਤੀ ਸ਼ਬਦੀ ਜਾਏ ਮੌਲ, ਸਾਚਾ ਨਾਮ ਆਪ ਉਪਾਇੰਦਾ। ਉਲਟਾ ਕਰੇ ਨਾਭ ਕਵਲ, ਹਰਿ ਅੰਮ੍ਰਿਤ ਝਿਰਨਾ ਮੁਖ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਨਾਮ ਆਪ ਵਰਤਾਇੰਦਾ। ਨਾਮ ਅਨਮੋਲ ਉਚ ਮਿਨਾਰ, ਹਰਿ ਹਰਿ ਆਪ ਟਿਕਾਇਆ। ਵੇਖੇ ਵਿਗਸੇ ਪਾਵੇ ਸਾਰ, ਅਲੱਖ ਅਗੋਚਰ ਭੇਸ ਵਟਾਇਆ। ਨੇਤਰ ਦਿਸੇ ਨਾ ਵਿਚ ਸੰਸਾਰ, ਜਗਤ ਨੈਣਾਂ ਦਿਸ ਨਾ ਆਇਆ। ਰੱਤੀ ਕੇਸਰ ਨਾ ਕੋਈ ਧਾਰ, ਤਿਲਕ ਲਲਾਟ ਨਾ ਕੋਈ ਵਖਾਇਆ। ਨਿਉਂ ਨਿਉਂ ਕਰੇ ਨਾ ਕੋਈ ਨਿਮਸਕਾਰ, ਪੰਜ ਤਤ ਸੀਸ ਨਾ ਕੋਈ ਝੁਕਾਇਆ। ਮਨ ਮਤ ਨਾ ਹਾਹਾਕਾਰ, ਬੁੱਧ ਬਿਬੇਕ ਨਾ ਵੇਖ ਵਖਾਇਆ। ਪੰਜਾਂ ਤੱਤਾਂ ਵਸਿਆ ਬਾਹਿਰ, ਤ੍ਰੈਗੁਣ ਪੱਲੂ ਨਾ ਕਿਸੇ ਫੜਾਇਆ। ਬ੍ਰਹਮਾ ਵਿਸ਼ਨ ਰਹੇ ਵਿਚਾਰ, ਸ਼ਿਵ ਸ਼ੰਕਰ ਸੀਸ ਝੁਕਾਇਆ। ਕਰੋੜ ਤੇਤੀਸਾ ਹਾਹਾਕਾਰ, ਦਿਵਸ ਰੈਣ ਰਹੇ ਕੁਰਲਾਇਆ। ਲੱਖ ਚੁਰਾਸੀ ਵਹਿੰਦੀ ਧਾਰ, ਹਰਿ ਕਾ ਰੂਪ ਦਿਸ ਨਾ ਆਇਆ। ਪਾਰਬ੍ਰਹਮ ਬੇਅੰਤ ਬੇਐਬ ਪਰਵਰਦਿਗਾਰ, ਰਾਮ ਰਹੀਮ ਆਪ ਅਖਵਾਇਆ। ਸਤਿ ਪੁਰਖ ਨਿਰੰਜਣ ਸਾਚੀ ਕਾਰ, ਕਰਤਾ ਪੁਰਖ ਆਪ ਕਰਾਇਆ। ਨਾਮ ਕਰਾਏ ਇਕ ਵਪਾਰ, ਵਣਜ ਵਪਾਰਾ ਨਾਉਂ ਧਰਾਇਆ। ਜੋਤੀ ਸੁਤ ਕਰ ਉਜਿਆਰ, ਸ਼ਬਦੀ ਨਾਉਂ ਧਰਾਇਆ। ਸ਼ਬਦ ਗੁਰ ਸਚ ਜੈਕਾਰ, ਨਿਰਗੁਣ ਧਾਰ ਆਪ ਵਹਾਇਆ। ਸਰਗੁਣ ਸਾਚੇ ਕਰ ਪਿਆਰ, ਕਾਇਆ ਮੰਦਰ ਮੇਲ ਮਿਲਾਇਆ। ਦਿਸ ਨਾ ਆਏ ਨੌਂ ਦਵਾਰ, ਜੀਵ ਜੰਤ ਹੋਏ ਹਲਕਾਇਆ। ਜੋ ਜਨ ਸਤਿਗੁਰ ਪੂਰੇ ਢਹਿ ਪਏ ਦਵਾਰ, ਕਰ ਕਿਰਪਾ ਮੇਲ ਮਿਲਾਇਆ। ਨਾਮ ਵਸਤ ਹੱਟ ਬਜ਼ਾਰ, ਚੌਦਾਂ ਲੋਕ ਫੋਲ ਫੁਲਾਇਆ। ਅਵਣ ਗਵਣ ਪਾਵੇ ਸਾਰ, ਤ੍ਰੈਭਵਨ ਡੇਰਾ ਢਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਬ੍ਰਹਮ ਜਣਾਇਆ। ਨਾਮ ਧੰਨ ਸਚ ਖ਼ਜ਼ੀਨਾ, ਹਰਿ ਹਰਿ ਹੱਥ ਰਖਾਇਆ। ਸਤਿਗੁਰ ਪੂਰਾ ਦੇਵੇ ਹੋ ਮਿਹਰਵਾਨਾ, ਲੋਕਮਾਤ ਵੇਖ ਵਖਾਇਆ। ਧਰਮੀ ਧਰਮ ਝੁਲਾਏ ਇਕ ਨਿਸ਼ਾਨਾ, ਬ੍ਰਹਿਮੰਡਾਂ ਖੰਡਾਂ ਫੇਰਾ ਪਾਇਆ। ਆਪੇ ਹੋਏ ਜਾਣੀ ਜਾਣਾ, ਜਾਨਣਹਾਰ ਨਾਉਂ ਰਖਾਇਆ। ਆਪਣੇ ਨਾਮ ਕਰੇ ਆਪ ਪਛਾਣਾ, ਰੂਪ ਰੰਗ ਨਾ ਕੋਈ ਵਖਾਇਆ। ਏਕਾ ਧੁਨ ਇਕ ਤਰਾਨਾ, ਏਕਾ ਰਾਗ ਅਲਾਇਆ। ਏਕਾ ਮਸਤੀ ਮਸਤ ਮਸਤਾਨਾ, ਆਪ ਆਪਣਾ ਦਰ ਸੁਹਾਇਆ। ਆਪੇ ਬੰਨ੍ਹਣਹਾਰਾ ਗਾਨਾ, ਏਕਾ ਸਗਨ ਮਨਾਇਆ। ਸਾਚੇ ਮੰਦਰ ਹੋ ਪ੍ਰਧਾਨਾ, ਦਸਮ ਦੁਆਰੀ ਡੇਰਾ ਲਾਇਆ। ਸ਼ਾਹੋ ਭੂਪ ਹਰਿ ਸੁਲਤਾਨਾ, ਸਚ ਸਿੰਘਾਸਣ ਇਕ ਵਿਛਾਇਆ। ਦੀਪਕ ਜੋਤੀ ਜਗੇ ਮਹਾਨਾ, ਅੱਠੇ ਪਹਿਰ ਡਗਮਗਾਇਆ। ਸੁਨ ਅਗੰਮੀ ਵੇਖ ਵਖਾਨਾ, ਆਪ ਆਪਣਾ ਰੂਪ ਵਿਖਾਇਆ। ਸਚਖੰਡ ਹੋ ਪਰਧਾਨਾ, ਏਕਾ ਰਾਗ ਅਲਾਇਆ। ਅਲੱਖ ਅਗੋਚਰ ਖੇਲ ਮਹਾਨਾ, ਆਪ ਆਪਣਾ ਰਿਹਾ ਕਰਾਇਆ। ਅਗੰਮ ਅਗੰਮੜਾ ਦੋ ਜਹਾਨਾਂ, ਨਾੜੀ ਚੰਮੜਾ ਨਾ ਕੋਈ ਬਣਾਇਆ, ਸਤਿ ਪੁਰਖ ਨਿਰੰਜਣ ਸ਼ਾਹ ਸੁਲਤਾਨਾ, ਆਪ ਆਪਣਾ ਖੇਲ ਖਿਲਾਇਆ। ਏਕਾ ਨਾਮ ਕਰ ਪ੍ਰਧਾਨਾ, ਲੱਖ ਚੁਰਾਸੀ ਮੰਦਰ ਅੰਦਰ ਆਪ ਟਿਕਾਇਆ। ਸੁਰਤ ਸਵਾਣੀ ਬਾਲੀ ਬਾਲਾ, ਬਾਲੀ ਬਾਲਾ ਰਹੇ ਤਰਾਇਆ। ਜੋਤ ਨਿਰੰਜਣ ਜੋਤ ਜਵਾਲਾ, ਅਗਨੀ ਤਤ ਵਿਖਾਇਆ। ਲਹਿਣਾ ਦੇਣ ਚੁਕਾਏ ਕਾਲ ਮਹਾਂਕਾਲਾ, ਜਗਤ ਭੰਡਾਰ ਭਰਾਇਆ। ਸਾਚਾ ਨਾਮ ਸਤਿਗੁਰ ਸਚ ਦੋਸ਼ਾਲਾ, ਗੁਰਮੁਖ ਵਿਰਲੇ ਤਨ ਪਹਿਨਾਇਆ। ਫਲ ਲਗਾਏ ਕਾਇਆ ਡਾਲਾ, ਅੰਮ੍ਰਿਤ ਮੇਵਾ ਇਕ ਖਵਾਇਆ।

ਜੁਗ ਜੁਗ ਚਲੇ ਅਵੱਲੜੀ ਚਾਲਾ, ਚਾਲ ਨਿਰਾਲੀ ਇਕ ਰਖਾਇਆ। ਸਾਚੀ ਵੇਖ ਧਰਮ ਧਰਮਸਾਲਾ, ਧੁਰ ਮੰਦਰ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਨਾਮ ਵਰ, ਕਿਰਪਾਨਿਧ ਕਿਰਪਾ ਦਏ ਕਰ, ਛਿੰਨ ਛਿੰਨ ਪਾਰ ਉਤਾਰ ਆਪ ਕਰਾਇਆ। ਸਤਿਗੁਰ ਪੂਰਾ ਹਰਿ ਸਮਰਥ, ਸਤਿਗੁਰ ਪੂਰਾ ਆਪ ਅਖਵਾਇੰਦਾ। ਦੇਵਣਹਾਰ ਨਾਮ ਵੱਥ, ਜਨ ਭਗਤਾਂ ਝੋਲੀ ਪਾਇੰਦਾ। ਨਾਮ ਜਣਾਈ ਮਹਿਮਾ ਅਕੱਥ, ਕਥਨੀ ਕਥ ਨਾ ਕੋਈ ਕਥਾਇੰਦਾ। ਆਪ ਚੜ੍ਹਾਏ ਸਾਚੇ ਰਥ, ਰਥ ਰਥਵਾਹੀ ਨਾਉਂ ਧਰਾਇੰਦਾ। ਪੰਚ ਵਿਕਾਰਾ ਦੇਵੇ ਮਥ, ਨਾਮ ਖੰਡਾ ਇਕ ਚਮਕਾਇੰਦਾ। ਹਉਮੇ ਹੰਗਤਾ ਜੂਠਾ ਝੂਠਾ ਬੁਰਜ ਜਾਏ ਢੱਠ, ਸਾਚਾ ਮੰਦਰ ਇਕ ਸੁਹਾਇੰਦਾ। ਲਹਿਣਾ ਦੇਣਾ ਚੁਕਾਏ ਤੀਰਥ ਅਠਸਠ, ਪੂਜਾ ਪਾਠ ਨਾ ਕੋਈ ਰਖਾਇੰਦਾ। ਉਲਟੀ ਗੇੜੇ ਆਪੇ ਲੱਠ, ਮਨ ਪੰਖੀ ਦਹਿ ਦਿਸ਼ਾ ਨਾ ਧਾਇੰਦਾ। ਵਸਣਹਾਰਾ ਘਟ ਘਟ, ਘਟ ਭੀਤਰ ਵੇਖ ਵਖਾਇੰਦਾ। ਤ੍ਰੈਗੁਣ ਨਾ ਤਪੇ ਅਗਨੀ ਮੱਠ, ਪੰਜ ਤਤ ਮੇਟ ਮਿਟਾਇੰਦਾ। ਏਕਾ ਦੇਵੇ ਧੀਰਜ ਜਤ, ਸਤਿ ਸੰਤੋਖ ਰਖਾਇੰਦਾ। ਰੱਖਣਹਾਰਾ ਸਾਚੀ ਪੱਤ, ਕਮਲਾਪਤ ਨਾਉਂ ਰਖਾਇੰਦਾ। ਅੰਤਮ ਬੀਜ ਬੀਜੇ ਸਾਚੇ ਵਤ, ਕਾਇਆ ਖੇੜਾ ਵੇਖ ਵਖਾਇੰਦਾ। ਲੇਖੇ ਲਾਏ ਬੂੰਦ ਰਕਤ ਰੱਤ, ਜਿਸ ਜਨ ਦਇਆ ਕਮਾਇੰਦਾ । ਅੰਮ੍ਰਿਤ ਆਤਮ ਸਾਚਾ ਝੱਟ, ਸਿੰਚ ਕਿਆਰੀ ਹਰੀ ਕਰਾਇੰਦਾ। ਦੂਈ ਦਵੈਤੀ ਮੇਟੇ ਫੱਟ, ਏਕਾ ਬ੍ਰਹਮ ਵਖਾਇੰਦਾ। ਹਰਿਜਨ ਵਖਾਏ ਸਾਚੇ ਹੱਟ, ਕੀਮਤ ਕਰਤਾ ਆਪੇ ਪਾਇੰਦਾ। ਜਗੇ ਜੋਤ ਕਾਇਆ ਮੱਟ, ਜੋਤ ਨਿਰੰਜਣ ਸੇਵਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਆਤਮ ਝੋਲੀ ਬ੍ਰਹਮ ਪਾਰਬ੍ਰਹਮ ਆਪ ਭਰਾਇੰਦਾ। ਜੋ ਜਨ ਮੰਗੇ ਬਣ ਭਿਖਾਰ, ਆਤਮ ਬ੍ਰਹਮ ਜਣਾਈਆ। ਸ਼ਬਦੀ ਦੇਵੇ ਸ਼ਬਦ ਭੰਡਾਰ, ਮੁਲ ਕੋਇ ਨਾ ਲਾਈਆ। ਅੰਤਰ ਆਤਮ ਇਕ ਪਿਆਰ, ਚਰਨ ਕਵਲ ਦਰਸਾਈਆ। ਨਾਤਾ ਤੁੱਟੇ ਜਗਤ ਮੀਤ ਮੁਰਾਰ, ਮਾਤ ਪਿਤ ਭਾਈ ਭੈਣ, ਸਾਕ ਸੈਣ ਕੋਈ ਦਿਸ ਨਾ ਆਈਆ। ਨਜ਼ਰੀ ਆਵੇ ਸਾਂਝਾ ਘਰ, ਬੈਠਾ ਅਲਖ ਜਗਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਢਹਿ ਢਹਿ ਪੈਣ ਚਰਨ ਦਵਾਰ, ਮਨ ਮਤ ਰਹੀ ਸ਼ਰਮਾਈਆ। ਜਗਤ ਤ੍ਰਿਸ਼ਨਾ ਭੁੱਖ ਦਏ ਨਿਵਾਰ, ਸਾਂਤਕ ਸਤਿ ਸਤਿ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਨਾਮ ਵਰ, ਆਪ ਆਪਣੇ ਵਿਚ ਮਿਲਾਈਆ। ਮਿਲੇ ਮੇਲ ਹਰਿ ਗੋਬਿੰਦ, ਗੁਰ ਪੂਰਾ ਦਇਆ ਕਮਾਇੰਦਾ। ਮਿਟਾਵਣਹਾਰਾ ਸਗਲੀ ਚਿੰਦ, ਚਿੰਤਾ ਚਿੱਖਾ ਨਾ ਕੋਈ ਵਖਾਇੰਦਾ। ਗੁਰਮੁਖ ਉਪਜਾਏ ਆਪਣੀ ਬਿੰਦ, ਸੁਤ ਅਨਾਦੀ ਨਾਉਂ ਧਰਾਇੰਦਾ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਸਮਾਇੰਦਾ। ਆਦਿ ਜੁਗਾਦਿ ਸਦਾ ਬਖ਼ਸ਼ਿੰਦ, ਪਤਿਤ ਪਾਪੀ ਆਪ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਸਚਖੰਡ ਦਵਾਰ ਇਕ ਸੁਹਾਇੰਦਾ। ਨਾਮ ਵਰ ਧੁਰ ਫ਼ਰਮਾਣਾ, ਹਰਿਜਨ ਆਪ ਜਣਾਈਆ। ਮੇਲ ਮਿਲਾਏ ਸ੍ਰੀ ਭਗਵਾਨਾ, ਵਿਛੜ ਕਦੇ ਨਾ ਜਾਈਆ। ਏਕਾ ਮੰਦਰ ਇਕ ਮਕਾਨਾ, ਏਕਾ ਬੈਠਾ ਆਸਣ ਲਾਈਆ। ਵੇਖਣਹਾਰਾ ਦੋ ਜਹਾਨਾਂ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਬੰਨ੍ਹੇ ਸਾਚਾ ਨਾਮ ਗਾਨਾ, ਤੰਦਨ ਤੰਦ ਨਾ ਕੋਈ ਤੁੜਾਈਆ।

ਮਾਨਸ ਜਨਮ ਲੇਖੇ ਜਾਏ ਲੱਗ, ਹਰਿਸੰਗਤ ਆਪ ਤਰਾਈਆ। ਫੜ ਫੜ ਹੰਸ ਬਣਾਏ ਕੱਗ, ਜੋ ਜਨ ਆਏ ਸਰਨਾਈਆ। ਸਾਚਾ ਦੀਪਕ ਜੋਤ ਰਿਹਾ ਜੱਗ, ਨਾ ਸਕੇ ਕੋਇ ਬੁਝਾਈਆ। ਜਗਤ ਤ੍ਰਿਸ਼ਨਾ ਮੇਟੇ ਅੱਗ, ਬਖ਼ਸ਼ੇ ਚਰਨ ਸਰਨ ਸੱਚੀ ਸਰਨਾਈਆ। ਸੋਹੰ ਸ਼ਬਦ ਬੰਨ੍ਹੇ ਗਲ ਸਾਚਾ ਤਗ, ਉਪਰ ਸ਼ਾਹ ਰਗ ਆਪ ਹੋ ਜਾਈਆ। ਜਿਸ ਦਰ ਸੁਹਾਏ ਆਪਣਾ ਪਗ, ਪਤਿਤ ਪਾਪੀ ਸੰਗ ਤਰਾਈਆ। ਹਰਿਜਨ ਸਾਚੀ ਮੰਗ ਰਹੇ ਮੰਗ, ਦਿਵਸ ਰੈਣ ਰਾਹ ਤਕਾਈਆ। ਲੇਖੇ ਲਾਏ ਸੂਰਾ ਸਰਬਗ, ਆਪਣੇ ਹੱਥ ਰੱਖੇ ਵਡਿਆਈਆ। ਦੇਵੇ ਮਾਣ ਜਗਤ ਜਗ, ਦਰਗਹਿ ਸਾਚੀ ਹੋਏ ਸਹਾਈਆ। ਗੁਰਮੁਖ ਹੀਰਾ ਸਾਚਾ ਨਗ, ਸੀਸ ਤਾਜ ਆਪ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਵੇਖ ਵਖਾਈਆ। ਹਰਿਸੰਗਤ ਹਰਿ ਜਾਏ ਤਾਰ, ਲੋਕਮਾਤ ਵੱਜੇ ਵਧਾਈਆ। ਜਨ ਭਗਤਾਂ ਸੁਣੇ ਦਰ ਪੁਕਾਰ, ਦਿਵਸ ਰੈਣ ਵੇਖ ਵਖਾਈਆ। ਸਗਲਾ ਮੀਤ ਏਕੰਕਾਰ, ਨਿਰਗੁਣ ਨੂਰ ਆਪ ਦਰਸਾਈਆ। ਪਾਰਬ੍ਰਹਮ ਗੁਰ ਲਏ ਅਵਤਾਰ, ਆਦਿ ਜੁਗਾਦਿ ਵੇਸ ਵਟਾਈਆ। ਸਾਚੇ ਸੱਜਣ ਮੀਤ ਮੁਰਾਰ, ਚੌਥੇ ਜੁਗ ਕਰੇ ਕੁੜਮਾਈਆ। ਸ਼ਬਦ ਵਿਚੋਲਾ ਧੁਰ ਦਰਬਾਰ, ਏਕਾ ਦਏ ਸਲਾਹੀਆ। ਨਾਮ ਢੋਲਾ ਸਚ ਜੈਕਾਰ, ਸੋਹੰ ਆਪ ਸੁਣਾਈਆ। ਏਕਾ ਤੋਲਾ ਬੇਐਬ ਪਰਵਰਦਿਗਾਰ, ਆਪੇ ਤੋਲੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਬੇੜਾ ਬੰਨ੍ਹੇ ਲਾਈਆ। ਹਰਿਸੰਗਤ ਬੇੜਾ ਆਪੇ ਬੰਨ੍ਹ, ਆਪਣੇ ਕੰਧ ਉਠਾਇੰਦਾ। ਧਰਮ ਰਾਏ ਨਾ ਦੇਵੇ ਡੰਨ, ਚਿਤਰ ਗੁਪਤ ਨਾ ਹਿਸਾਬ ਵਖਾਇੰਦਾ। ਲਾੜੀ ਮੌਤ ਨਾ ਚਾੜ੍ਹੇ ਚੰਨ, ਜਗਤ ਦਵਾਰ ਨਾ ਸਗਨ ਮਨਾਇੰਦਾ। ਮੇਲ ਮਿਲਾਵਾ ਸਾਚੇ ਤਨ, ਪੰਚ ਤਤ ਆਪ ਸੁਹਾਇੰਦਾ। ਜਿਸ ਜਨ ਕੱਢੇ ਆਪਣਾ ਜਨ, ਜਨ ਜਨਨੀ ਲੇਖੇ ਲਾਇੰਦਾ। ਰਾਗ ਸੁਣਾਏ ਏਕਾ ਕੰਨ, ਜਗਤ ਵੈਰਾਗ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਕਲ ਵਰਤਾਇੰਦਾ। ਕਲ ਵਰਤੰਤਾ ਹਰਿ ਭਗਵੰਤਾ, ਏਕਾ ਨੂਰ ਜਗਾਈਆ। ਹਰਿਸੰਗਤ ਵਖਾਏ ਸਾਚੀ ਸੰਗਤਾ, ਸਤਿ ਸਰੂਪ ਸਮਾਈਆ। ਆਪ ਬਣਾਏ ਆਪਣੀ ਬਣਤਾ, ਪਾਰਬ੍ਰਹਮ ਵੱਡੀ ਵਡਿਆਈਆ। ਗੁਰਸਿਖ ਦੂਜੇ ਦਰ ਨਾ ਹੋਏ ਮੰਗਤਾ, ਮੰਗਣ ਭਿਖਿਆ ਦਰ ਨਾ ਜਾਈਆ। ਕਾਇਆ ਚੋਲੀ ਸਤਿਗੁਰ ਪੂਰਾ ਆਪੇ ਰੰਗਦਾ, ਰੰਗਣਹਾਰਾ ਸਾਚਾ ਮਾਹੀਆ। ਤੋੜਨਹਾਰਾ ਗੜ੍ਹ ਹੰਗਤਾ, ਸੋ ਪੁਰਖ ਨਿਰੰਜਣ ਨਾਉਂ ਰਖਾਈਆ। ਮਾਨਸ ਜਨਮ ਨਾ ਹੋਏ ਭੰਗਤਾ, ਜੋ ਜਨ ਨੇਤਰ ਲੋਚਣ ਨੈਣ ਦਰਸ਼ਨ ਪਾਈਆ। ਮੇਲ ਮਿਲਾਵਾ ਸਾਚੀ ਸੰਗਤਾ, ਰਿਖੀ ਮੁਨੀ ਰਹੇ ਰਾਹ ਤਕਾਈਆ। ਜਿਉਂ ਨਾਨਕ ਅੰਗ ਲਾਇਆ ਅੰਗਦਾ, ਹਰਿਸੰਗਤ ਆਪ ਲਗਾਈਆ। ਅੰਮ੍ਰਿਤ ਧਾਰ ਵਹਾਏ ਸਾਚਾ ਗੰਗਤਾ, ਗੰਗਾ ਗੋਦਾਵਰੀ ਰਹੀ ਸ਼ਰਮਾਈਆ। ਜੋ ਜਨ ਦਰ ਦਵਾਰੇ ਆਏ ਮੰਗਤਾ, ਪੂਰਨ ਇਛਿਆ ਪੂਰਨ ਗੁਰ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਗਲਾ ਸੰਗ ਨਿਭਾਈਆ। ਸਗਲਾ ਸੰਗ ਹਰਿ ਰਘੁਨਾਥ, ਹਰਿਸੰਗਤ ਸੰਗ ਨਿਭਾਇੰਦਾ। ਨਾਮ ਚੜ੍ਹਾਏ ਸਾਚੇ ਰਾਥ, ਕਲਜੁਗ ਅੰਤਮ ਆਪ ਚਲਾਇੰਦਾ। ਲਹਿਣਾ ਦੇਣਾ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹਾਥ, ਪੂਰਬ ਲਹਿਣਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ ਦਿਖਾਏ ਸਾਚੇ ਨੈਣਾਂ, ਨੈਣ ਨੈਣਾਂ ਵਿਚ ਟਿਕਾਇੰਦਾ। ਨੈਣ ਵੇਖੇ ਸਾਚੇ ਨੈਣਾਂ, ਜੋਤੀ ਜੋਤ ਸਮਾਈਆ। ਆਦਿ ਜੁਗਾਦਿ ਏਕਾ ਰਹਿਣਾ, ਏਕਾ ਹੱਥ ਵਡਿਆਈਆ। ਹਰਿਸੰਗਤ

ਹਰਿ ਚਰਨ ਦਵਾਰੇ ਬਹਿਣਾ, ਸਚਖੰਡ ਦਵਾਰਾ ਇਕ ਵਖਾਈਆ। ਲੋਕਮਾਤ ਗੁਰ ਸਤਿਗੁਰ ਸ਼ਬਦੀ ਮੰਨਿਆ ਕਹਿਣਾ, ਸਗਲੀ ਵਸਤ ਤਜਾਈਆ। ਸਾਚੇ ਮੰਦਰ ਧਾਮ ਇਕੱਠੇ ਏਕਾ ਬਹਿਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਦਿਤਾ ਏਕਾ ਵਰ, ਆਵਣ ਜਾਵਣ ਲੱਖ ਚੁਰਾਸੀ ਜਮ ਕੀ ਫਾਸੀ, ਫੰਦਨ ਫੰਦ ਕਟਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ, ਅਚਰਜ ਕਲ ਆਪਣੀ ਆਪ ਵਰਤਾਈਆ।

੨੦ ਮੱਘਰ ੨੦੧੫ ਬਿਕ੍ਰਮੀ ਲਾਲ ਸਿੰਘ ਦੇ ਘਰ ਲੁਧਿਆਣਾ ਸ਼ਹਿਰ

ਹਰਿ ਨਾਮ ਰਸ ਪਾਇਆ, ਹਰਿ ਹਰਿ ਚਰਨ ਦਵਾਰ। ਸਹਿੰਸਾ ਰੋਗ ਚੁਕਾਇਆ, ਮਿਟਿਆ ਅੰਧ ਅੰਧਿਆਰ। ਕਾਇਆ ਮੰਦਰ ਇਕ ਸੁਹਾਇਆ, ਦੀਪਕ ਬਾਤੀ ਕਰ ਉਜਿਆਰ। ਏਕਾ ਦੂਜਾ ਭੌ ਚੁਕਾਇਆ, ਤੀਜਾ ਨੈਣ ਉਘਾੜ। ਚੌਥੇ ਪਦ ਸਮਾਇਆ, ਮੇਟ ਮਿਟਾਏ ਪੰਚਮ ਧਾੜ। ਛੇਵਾਂ ਘਰ ਵਖਾਇਆ, ਸਤਵੇਂ ਸਤਿ ਪੁਰਖ ਨਿਰੰਜਣ ਪੌੜੇ ਦੇਵੇ ਚਾੜ੍ਹ। ਅੱਠਾਂ ਤੱਤਾਂ ਲੇਖਾ ਮੁਕਾਇਆ, ਨੌਂ ਦਰ ਕਰਾਏ ਪਾਰ। ਦਸਮ ਦਵਾਰੀ ਆਪ ਖੁਲ੍ਹਾਇਆ, ਆਪ ਆਪਣੀ ਕਿਰਪਾ ਧਾਰ। ਅੰਮ੍ਰਿਤ ਆਤਮ ਜਲ ਭਰਾਇਆ, ਸਾਂਤਕ ਸਤਿ ਸਤਿ ਵਰਤਾਰ। ਸਾਚੀ ਸੇਜਾ ਵੇਖ ਵਖਾਇਆ, ਆਤਮ ਅੰਤਰ ਇਕ ਪਿਆਰ। ਜਗਤ ਬਸੰਤਰ ਮੇਟ ਮਿਟਾਇਆ, ਮੇਲ ਮਿਲਾਵਾ ਮੀਤ ਮੁਰਾਰ। ਆਪ ਆਪਣਾ ਰੂਪ ਦਰਸਾਇਆ, ਨਿਰਗੁਣ ਜੋਤੀ ਕਰ ਉਜਿਆਰ। ਸਰਗੁਣ ਸਰਗੁਣ ਸਤਿਗੁਰ ਲੇਖੇ ਲਾਇਆ, ਸਚ ਧਰਮ ਇਕ ਜੈਕਾਰ। ਕਰਮ ਕੁਕਰਮਾਂ ਮੇਟ ਮਿਟਾਇਆ, ਜਨਮ ਜਨਮਾਂ ਦਏ ਸੁਧਾਰ। ਵਰਨ ਗੋਤ ਨਾ ਕੋਈ ਉਪਾਇਆ, ਆਤਮ ਬ੍ਰਹਮ ਇਕ ਪਸਾਰ। ਕਾਇਆ ਚੋਟ ਤਨ ਲਗਾਇਆ, ਸ਼ਬਦ ਸ਼ਬਦੀ ਇਕ ਧੁਨਕਾਰ। ਬ੍ਰਹਿਮੰਡਾਂ ਖੋਜ ਖੁਜਾਇਆ, ਲੋਆਂ ਪੁਰੀਆਂ ਪਾਵੇ ਸਾਰ। ਕਲਜੁਗ ਅੰਤਮ ਵੇਸ ਵਟਾਇਆ, ਨਿਹਕਲੰਕੀ ਲਏ ਅਵਤਾਰ। ਰਾਓ ਰੰਕਾਂ ਆਪ ਉਠਾਇਆ, ਸ੍ਰਿਸ਼ਟ ਸਬਾਈ ਕਰੇ ਖ਼ਬਰਦਾਰ। ਹਰਿਜਨ ਸਾਚੇ ਮੇਲ ਮਿਲਾਇਆ, ਇਕ ਸੁਹਾਏ ਬੰਕ ਦਵਾਰ। ਪੂਰਨ ਲਹਿਣਾ ਝੋਲੀ ਪਾਇਆ, ਸਾਚਾ ਭਰਿਆ ਨਾਮ ਭੰਡਾਰ। ਤਖ਼ਤ ਤਾਜ ਇਕ ਵਖਾਇਆ, ਨਿਰਗੁਣ ਰੂਪ ਨਿਰੰਕਾਰ। ਸੀਸ ਤਾਜ ਇਕ ਸੁਹਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਘਰ ਮੇਲਾ ਕੰਤ ਭੰਤਾਰ। ਕੰਤ ਭਤਾਰ ਮੀਤੜਾ, ਏਕਾ ਏਕੰਕਾਰ। ਗੁਰਮੁਖਾਂ ਵਸਿਆ ਚੀਤੜਾ, ਦਿਵਸ ਰੈਣ ਪਿਆਰ। ਅੱਠੇ ਪਹਿਰ ਠੰਡਾ ਸੀਤੜਾ, ਸਾਂਤਕ ਸਤਿ ਰੂਪ ਕਰਤਾਰ। ਵਸੇ ਧਾਮ ਇਕ ਅਤੀਤੜਾ, ਥਿਰ ਘਰ ਸੱਚੇ ਦਰਬਾਰ। ਕਰੇ ਕਰਾਏ ਪਤਿਤ ਪੁਨੀਤੜਾ, ਪਤਿਤ ਪਾਵਨ ਕਿਰਪਾ ਧਾਰ। ਨਾ ਕੋਈ ਮੰਦਰ ਨਾ ਮਸੀਤੜਾ, ਕਾਇਆ ਮੱਠ ਗੁਰੂਦਵਾਰ। ਦੇਵੇ ਨਾਮ ਸ਼ਬਦ ਅਨਡੀਠੜਾ, ਲੇਖਾ ਲਿਖ ਨਾ ਸਕੇ ਵਿਚ ਕੋਈ ਸੰਸਾਰ। ਮਾਤ ਜਨਮ ਹਰਿਜਨ ਜੀਤੜਾ, ਨੇਤਰ ਨੈਣ ਲੋਚਣ ਕਰੇ ਦਰਸ ਦੀਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ। ਅਗੰਮ ਅਗੰਮੜਾ ਹਰਿ ਹਰਿ ਖੇਲਾ, ਹਰਿ ਹਰਿ ਆਪ ਜਣਾਈਆ। ਅਬਿਨਾਸ਼ੀ ਕਰਤਾ ਸਤਿਗੁਰ ਮੇਲਾ, ਗੁਰ ਗੁਰ ਵੇਸ ਵਟਾਈਆ। ਆਦਿ ਜੁਗਾਦੀ ਸਾਚਾ ਚੇਲਾ, ਸ਼ਬਦੀ ਸੁਤ

ਉਪਜਾਈਆ। ਦੋ ਜਹਾਨਾਂ ਸਚ ਸੁਹੇਲਾ, ਨਿਰਗੁਣ ਨੂਰ ਦਰਸਾਈਆ। ਬ੍ਰਹਿਮੰਡਾਂ ਖੰਡਾਂ ਇਕ ਅਕੇਲਾ, ਜੇਰਜ ਅੰਡਾਂ ਡੇਰਾ ਲਾਈਆ। ਆਪੇ ਜਾਣੇ ਆਪਣਾ ਵੇਲਾ, ਆਪਣੀ ਰਚਨਾ ਆਪ ਰਚਾਈਆ। ਆਪਣੇ ਦਰ ਆਪੇ ਚਾੜ੍ਹੇ ਤੇਲਾ, ਆਪ ਆਪਣਾ ਸਗਨ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰਨੀ ਕਰਤਾ ਨਾਉਂ ਰਖਾਈਆ। ਕਰਨੀ ਕਰਤਾ ਹਰਿ ਨਿਰੰਕਾਰ, ਕਰਨਹਾਰ ਅਖਵਾਇੰਦਾ। ਹਰਿਜਨ ਸਾਚੇ ਪਾਵੇ ਸਾਰ, ਘਰ ਸਾਚਾ ਵੇਖ ਵਖਾਇੰਦਾ। ਮਹੱਲ ਅਟੱਲ ਉਚ ਮਿਨਾਰ, ਆਪ ਆਪਣੀ ਬਣਤ ਬਣਾਇੰਦਾ। ਸੰਤ ਸਾਜਣ ਮੀਤ ਮੁਰਾਰ, ਗ਼ਰੀਬ ਨਿਵਾਜਣ ਵੇਖ ਵਖਾਇੰਦਾ। ਦੇਸ ਮਾਝਨ ਹੋ ਉਜਿਆਰ, ਆਪ ਆਪਣੀ ਖੇਲ ਖਿਲਾਇੰਦਾ। ਲੱਖ ਚੁਰਾਸੀ ਰਚਿਆ ਕਾਜਨ, ਸਾਚਾ ਦਰ ਸੁਹਾਇੰਦਾ। ਗੁਰਸਿਖ ਸਾਚੇ ਮਾਰੇ ਵਾਜਨ, ਸੁਰਤੀ ਸੁਰਤ ਸ਼ਬਦ ਉਠਾਇੰਦਾ। ਸ਼ਾਹੋ ਭੂਪ ਵਡ ਰਾਜ ਰਾਜਨ, ਸਚ ਸਿਕਦਾਰ ਆਪ ਅਖਵਾਇੰਦਾ। ਹਰਿਜਨ ਸਾਚੇ ਰੱਖੇ ਲਾਜਣ, ਸਿਰ ਸਮਰਥ ਹੱਥ ਟਿਕਾਇੰਦਾ। ਆਪ ਚਲਾਏ ਜਗਤ ਜਹਾਜ਼ਨ, ਚਾਰ ਵਰਨਾਂ ਆਪ ਚੜ੍ਹਾਇੰਦਾ। ਭੇਖ ਪਖੰਡਾ ਖੋਲ੍ਹੇ ਪਾਜਨ, ਜੂਠ ਝੂਠ ਮੇਟ ਮਿਟਾਇੰਦਾ। ਚਿੱਟੇ ਅਸਵ ਚੜ੍ਹਿਆ ਤਾਜਨ, ਲੋਆਂ ਪੁਰੀਆਂ ਆਪ ਦੌੜਾਇੰਦਾ। ਆਪੇ ਸ਼ਾਹ ਬਾਣੀਆਂ ਹੋਏ ਮਹਾਜਨ, ਹੱਟ ਹਟਵਾਨਾ ਨਾਉਂ ਰਖਾਇੰਦਾ। ਆਪੇ ਮਸਜਿਦ ਬਾਂਗ ਦਏ ਨਿਮਾਜਨ, ਆਪ ਆਪਣੀ ਸੇਵਾ ਲਾਇੰਦਾ। ਆਪੇ ਤਿਲਕ ਲਿਲਾਟੀ ਰਚਿਆ ਕਾਜਨ, ਕਾਇਆ ਮਾਟੀ ਵੇਖ ਵਖਾਇੰਦਾ । ਆਪੇ ਹੋਏ ਤੀਰਥ ਤਾਟਨ, ਤੱਟ ਕਿਨਾਰਾ ਫੇਰੀ ਪਾਇੰਦਾ। ਆਪੇ ਗ੍ਰੰਥ ਪੰਥ ਔਖਾ ਘਾਟਨ, ਆਪ ਆਪਣਾ ਰਾਹ ਚਲਾਇੰਦਾ। ਆਪੇ ਜਾਣੇ ਆਪਣੀ ਵਾਟਨ, ਆਪੇ ਪੰਧ ਮੁਕਾਇੰਦਾ। ਗੁਰਮੁਖ ਵਿਰਲੇ ਅੰਮ੍ਰਿਤ ਆਤਮ ਰਸ ਏਕਾ ਚਾਟਨ, ਅੰਮ੍ਰਿਤ ਧਾਰ ਮੁਖ ਚੁਆਇੰਦਾ। ਦੂਈ ਦਵੈਤੀ ਪਰਦੇ ਪਾਟਨ, ਨੈਣ ਇਕ ਖੁਲ੍ਹਾਇੰਦਾ। ਚੌਥੇ ਘਰ ਸ਼ਾਹੋ ਸ਼ਾਬਾਸ਼ਣ, ਸ਼ਾਹ ਸੁਲਤਾਨਾਂ ਮੇਲ ਮਿਲਾਇੰਦਾ। ਪੰਚਮ ਮੀਤ ਪੁਰਖ ਅਬਿਨਾਸ਼ਣ, ਪਾਰਬ੍ਰਹਮ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਡੰਕ ਵਜਾਇੰਦਾ। ਏਕਾ ਡੰਕ ਹਰਿ ਭਗਵਾਨਾ, ਏਕਾ ਏਕ ਵਜਾਈਆ। ਆਪ ਸੁਣਾਏ ਦੋ ਜਹਾਨਾਂ, ਆਪ ਆਪਣੀ ਕਲ ਵਰਤਾਈਆ। ਲੋਆਂ ਪੁਰੀਆਂ ਖੇਲ ਮਹਾਨਾ, ਨੌਂ ਖੰਡ ਵੇਖ ਵਖਾਈਆ। ਸ੍ਰਿਸ਼ਟ ਸਬਾਈ ਹੋ ਪ੍ਰਧਾਨਾ, ਏਕਾ ਨਾਅਰਾ ਲਾਈਆ। ਵੇਖ ਵਖਾਏ ਵੇਦ ਪੁਰਾਨਾ, ਅੰਜੀਲ ਕੁਰਾਨਾਂ ਫੋਲ ਫੁਲਾਈਆ। ਖਾਣੀ ਬਾਣੀ ਇਕ ਨਿਸ਼ਾਨਾ, ਏਕਾ ਰਿਹਾ ਉਠਾਈਆ। ਸ਼ਬਦੀ ਸ਼ਬਦ ਧੁਰ ਫ਼ਰਮਾਣਾ, ਦੇਵਣਹਾਰ ਨਾਮ ਖ਼ੁਦਾਈਆ । ਕਲਮਾ ਨਾਮ ਹੋ ਨਿਧਾਨਾ, ਉਮਤ ਉਮਤੀ ਰਿਹਾ ਸੁਣਾਈਆ। ਸ਼ਾਹ ਰਫ਼ੀਕ ਮਿਹਰਬਾਨਾ, ਰਬਾਬ ਅਹਿਬਾਬ ਆਪ ਵਜਾਈਆ। ਰਾਮ ਰਹੀਮ ਇਕ ਟਿਕਾਣਾ, ਏਕਾ ਘਰ ਬਹਾਈਆ। ਨਾਮ ਸਤਿ ਨੌਜਵਾਨਾ, ਸਾਚੀ ਫਤਿਹ ਗਜਾਈਆ। ਸੋ ਪੁਰਖ ਨਿਰੰਜਣ ਵਡ ਬਲਵਾਨਾ, ਹੰ ਬ੍ਰਹਮ ਆਪ ਹੋ ਜਾਈਆ। ਚਾਰ ਵਰਨਾਂ ਏਕਾ ਰੂਪ ਦ੍ਰਿਸ਼ਟਾਨਾ, ਦੂਜੀ ਵਸਤ ਨਾ ਕੋਈ ਰਖਾਈਆ। ਖੇਲੇ ਖੇਲ ਗੋਪੀ ਕਾਹਨਾ, ਮੰਡਲ ਮੰਡਪ ਰਾਸ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਅਲੱਖ ਨਿਰੰਜਣ ਏਕਾ ਆਪਣੀ ਅਲਖ ਜਗਾਈਆ। ਆਪਣੀ ਜਗਾ ਆਪ ਅਲੱਖ, ਆਪੇ ਆਪ ਸੁਣਾਇੰਦਾ। ਆਪਣੇ ਘਰ ਹੋ ਪ੍ਰਤੱਖ, ਆਪ ਆਪਣਾ ਵੇਖ ਵਖਾਇੰਦਾ। ਆਪ ਆਪਣਾ ਲਏ ਰੱਖ, ਆਪ ਆਪਣਾ ਮਾਰਗ ਲਾਇੰਦਾ। ਆਪ ਆਪਣਾ ਕਰਿਆ ਵੱਖ, ਲੋਕਮਾਤ ਰਾਹ ਤਕਾਇੰਦਾ । ਗੁਰਮੁਖਾਂ ਭਾਂਡਾ ਭਰੇ ਖ਼ਾਲੀ ਸੱਖ,

ਨਾਮ ਭੰਡਾਰ ਇਕ ਵਰਤਾਇੰਦਾ। ਲੱਖ ਚੁਰਾਸੀ ਮਾਰੇ ਝੱਖ, ਗੁਰ ਦਰ ਨਾ ਕੋਈ ਦਰਸਾਇੰਦਾ। ਪੰਚ ਵਿਕਾਰਾ ਨਕੇਲ ਨੱਕ, ਚਾਰੋਂ ਕੁੰਟ ਫਿਰਾਇੰਦਾ। ਤੀਰਥ ਤੱਟਾਂ ਰਹੇ ਤੱਕ, ਨਿਰਮਲ ਨੀਰ ਨਾ ਕੋਈ ਪਿਆਇੰਦਾ। ਜਗਤ ਅਭਿਆਸ ਗਿਆ ਥੱਕ, ਡੂੰਘੀ ਭਵਰ ਨਾ ਕੋਈ ਲੰਘਾਇੰਦਾ। ਸਨਿਆਸ ਵੈਰਾਗ ਫਲ ਗਿਆ ਪੱਕ, ਨਾ ਕੋਈ ਤੋੜ ਤੁੜਾਇੰਦਾ। ਪ੍ਰਗਟ ਹੋ ਦਾਤਾ ਸੂਰਾ ਸਰਬੱਗ, ਆਪ ਆਪਣਾ ਕਰਮ ਕਮਾਇੰਦਾ। ਗੁਰਸਿਖਾਂ ਏਕਾ ਰਾਹ ਸਾਚਾ ਦੱਸ, ਜਗਤ ਕਿਰਿਆ ਮੇਟ ਮਿਟਾਇੰਦਾ। ਹਿਰਦੇ ਅੰਦਰ ਆਪੇ ਵਸ, ਚਰਨ ਪ੍ਰੀਤੀ ਇਕ ਸਿਖਾਇੰਦਾ। ਵੇਖ ਵਖਾਏ ਨੱਸ ਨੱਸ, ਨੌਂ ਦਵਾਰੇ ਪੰਧ ਮੁਕਾਇੰਦਾ। ਆਪੇ ਰੂਪ ਕੋਟਨ ਕੋਟ ਰਵ ਸਸ, ਆਪ ਆਪਣਾ ਨੈਣ ਖੁਲ੍ਹਾਇੰਦਾ। ਹਰਿਜਨ ਹਰਿ ਹਰਿ ਹੋਇਆ ਵਸ, ਦਰ ਦਰਵੇਸ਼ਾ ਫੇਰੀ ਪਾਇੰਦਾ। ਕਰਮ ਕਾਂਡ ਦੇਵੇ ਝੱਸ, ਆਪੇ ਚਰਨਾਂ ਹੇਠ ਦਬਾਇੰਦਾ। ਤ੍ਰੈਗੁਣ ਮਾਇਆ ਨਾ ਲਏ ਡੱਸ, ਮਮਤਾ ਮੋਹ ਚੁਕਾਇੰਦਾ। ਇਕ ਪਿਆਏ ਸਾਚਾ ਰਸ, ਆਪਣੇ ਹੱਥ ਜਾਮ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਏਕਾ ਸ਼ਬਦ ਸੁਣਾਇੰਦਾ। ਏਕਾ ਸ਼ਬਦ ਚੌਥਾ ਪਦ, ਸਤਿ ਪੁਰਖ ਨਿਰੰਜਣ ਆਪ ਰਖਾਇਆ। ਹੰ ਬ੍ਰਹਮ ਪਾਰ ਹੱਦ, ਜਿਸ ਜਨ ਰਸਨਾ ਗਾਇਆ। ਸਚਖੰਡ ਦਵਾਰੇ ਆਪੇ ਸੱਦ, ਚਰਨ ਕਵਲ ਆਪ ਬਹਾਇਆ। ਅੰਮ੍ਰਿਤ ਪਿਆਈ ਸਾਚੀ ਮਦਿ, ਦਿਵਸ ਰੈਣ ਖ਼ੁਮਾਰ ਰਖਾਇਆ। ਵਿਸ਼ਨੂੰ ਵੰਸੀ ਸਾਚੀ ਯਦ, ਏਕਾ ਬ੍ਰਹਮ ਦਰਸਾਇਆ। ਆਪਣਾ ਭਾਰ ਆਪੇ ਲੱਦ, ਗੁਰਮੁਖ ਸਾਚੇ ਰਿਹਾ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਮੰਤਰ ਨਾਮ ਦ੍ਰਿੜਾਇਆ। ਸੱਸਾ ਸ਼ਬਦ ਪੁਰਖ ਸੁਲਤਾਨ, ਏਕਾ ਰੂਪ ਦਰਸਾਇੰਦਾ। ਦਾਤਾ ਦਾਨੀ ਮਿਹਰਬਾਨ, ਏਕਾ ਘਰ ਵਖਾਇੰਦਾ। ਉਪਰ ਹੋੜਾ ਧਰ ਨਿਸ਼ਾਨ, ਪਾਰਬ੍ਰਹਮ ਆਪ ਚਲਾਇੰਦਾ। ਹਾਹਾ ਹਰਸ ਮਿਟੇ ਜਹਾਨ, ਸੱਸਾ ਸਤਿਗੁਰ ਵੇਖ ਵਖਾਇੰਦਾ। ਟਿੱਪੀ ਬਣੇ ਇਕ ਮਹਾਨ, ਚਾਰੋਂ ਕੁੰਟ ਮੁਖ ਬੰਦ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੋਏ ਦੋਏ ਅੱਖਰ ਵੇਖ ਵਖਾਇੰਦਾ। ਦੋਏ ਅੱਖਰ ਦੋਏ ਧਾਰ, ਦੋਏ ਰੂਪ ਸਮਾਇਆ। ਨਿਰਗੁਣ ਨਿਰਗੁਣ ਇਕ ਪਿਆਰ, ਏਕਾ ਘਰ ਵਸਾਇਆ। ਸਤਿਗੁਰ ਖੇਲੇ ਖੇਲ ਅਗੰਮ ਅਪਾਰ, ਗੁਰ ਗੁਰ ਵੇਸ ਵਟਾਇਆ। ਗੁਰ ਗੁਰ ਮੰਗੇ ਮੰਗ ਭਿਖਾਰ, ਸਤਿਗੁਰ ਝੋਲੀ ਪਾਇਆ। ਦੋਹਾਂ ਵਿਚੋਲਾ ਆਪ ਕਰਤਾਰ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਸ਼ਬਦ ਢੋਲਾ ਅਪਰ ਅਪਾਰ, ਆਪ ਆਪਣਾ ਆਪੇ ਗਾਇਆ। ਨਾਨਕ ਤੋਲਾ ਹਰਿ ਗਿਰਧਾਰ, ਸਚਖੰਡ ਦਵਾਰੇ ਇਕ ਵਖਾਇਆ। ਬਦਲਿਆ ਚੋਲਾ ਅੰਤਮ ਵਾਰ, ਕਲਜੁਗ ਵੇਸ ਵਟਾਇਆ। ਅੰਤਮ ਮੌਲਾ ਸਰਬ ਸੰਸਾਰ, ਦਿਸ ਕਿਸੇ ਨਾ ਆਇਆ। ਧਰਨੀ ਧਰਤ ਧਵਲ ਹੋ ਉਜਿਆਰ, ਗੁਰਮੁਖ ਸਾਚੇ ਲਏ ਜਗਾਇਆ। ਅੰਮ੍ਰਿਤ ਆਤਮ ਪੌਹਲ ਖੰਡੇ ਧਾਰ, ਗੁਰ ਗੋਬਿੰਦ ਆਪ ਪਿਆਇਆ। ਸਾਚੀ ਸਿਖੀ ਕਰ ਤਿਆਰ, ਵਾਲੋਂ ਨਿੱਕੀ ਆਪ ਜਣਾਇਆ। ਮੁਨੀ ਰਿਖੀ ਨਾ ਪਾਵਣ ਸਾਰ, ਹਰਿ ਕਾ ਸ਼ਬਦ ਦਿਸ ਨਾ ਆਇਆ। ਧੁਰ ਦੀ ਲੇਖ ਲਿਖੀ ਆਪ ਕਰਤਾਰ, ਆਪੇ ਵੇਖਣ ਆਇਆ। ਸੋਹੰ ਸ਼ਬਦ ਸ਼ਬਦ ਜੈਕਾਰ, ਗੁਰ ਚੇਲਾ ਰੂਪ ਵਟਾਇਆ। ਹੰ ਬ੍ਰਹਮ ਇਕ ਅਧਾਰ, ਗੋਬਿੰਦ ਪੁਰਖ ਅਕਾਲ ਮਨਾਇਆ। ਨਾਨਕ ਢਹਿ ਪਏ ਦਵਾਰ, ਨਿਰਗੁਣ ਦਰਸ਼ਨ ਪਾਇਆ। ਏਕਾ ਸ਼ਬਦ ਆਪ ਵਿਚਾਰ, ਰਸਨਾ ਜਿਹਵਾ ਨਾ ਕੋਇ ਹਿਲਾਇਆ। ਬੱਤੀ ਦੰਦ ਨਾ ਕੋਈ ਧਾਰ, ਪੰਜ ਤਤ ਨਾ ਕੋਈ ਉਪਾਇਆ। ਸਚਖੰਡ ਦਵਾਰੇ ਰਿਹਾ ਪੁਕਾਰ, ਮੈਂ ਤੇਰਾ ਤੂੰ

ਮੇਰਾ, ਤੇਰਾ ਮੇਰਾ ਭੇਵ ਨਾ ਰਾਇਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਗੁਰ ਨਾਨਕ ਏਹ ਜਣਾਇਆ। ਤੇਰਾ ਮੇਰਾ ਸਚ ਪਿਆਰ, ਸਚ ਸਿੰਘਾਸਣ ਆਸਣ ਲਾਇਆ। ਕਲਜੁਗ ਜੀਵ ਨਾ ਪਾਇਣ ਸਾਰ, ਭਗਤੀ ਭਗਤ ਨਾ ਕੋਈ ਦ੍ਰਿੜਾਇਆ। ਅੰਤਮ ਕਲਜੁਗ ਵੇਖ ਵਿਚਾਰ, ਆਪ ਆਪਣਾ ਰੂਪ ਵਟਾਇਆ। ਨਿਹਕਲੰਕ ਲਏ ਅਵਤਾਰ, ਸ਼ਬਦੀ ਸ਼ਬਦ ਸਮਾਇਆ। ਸ਼ਬਦ ਗੁਣ ਅਪਰ ਅਪਾਰ, ਹਰਿ ਸਾਚਾ ਵੇਖ ਵਖਾਇਆ। ਗੁਰਮੁਖਾਂ ਦੇਵੇ ਲੋਕਮਾਤ ਕਰ ਉਜਿਆਰ, ਆਪ ਆਪਣਾ ਮੁਖ ਛੁਪਾਇਆ। ਖਿੱਚੀ ਜਾਏ ਵਾਰੋ ਵਾਰ, ਔਂਦਾ ਜਾਂਦਾ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਏਕ ਗੁਰ, ਲੇਖਾ ਲਿਖਣਹਾਰ ਧੁਰ, ਲੋਕਮਾਤ ਮਾਰ ਝਾਤ, ਇਕ ਇਕਾਂਤ, ਸੰਜੋਗ ਵਿਜੋਗ ਆਤਮ ਰਸ ਸਾਚਾ ਭੋਗ, ਪਾਰ ਕਰਾਏ ਤਿੰਨਾਂ ਲੋਕ, ਸੋਹੰ ਸਚ ਸਲੋਕ, ਜਿਸ ਜਨ ਰਸਨਾ ਗਾਇਆ।

੨੦ ਮੱਘਰ ੨੦੧੫ ਬਿਕ੍ਰਮੀ ਧੰਨਾ ਸਿਘ ਦੇ ਘਰ ਪਿੰਡ ਢਹਿ ਪਈ ਜ਼ਿਲਾ ਲੁਧਿਆਣਾ

ਪੁਰਖ ਅਕਾਲ ਸਰਬ ਜਗ ਮੀਤਾ, ਏਕਾ ਏਕੰਕਾਰਿਆ। ਆਦਿ ਜੁਗਾਦਿ ਜੁਗ ਜੁਗ ਰੀਤਾ, ਕਰਤਾ ਪੁਰਖ ਆਪ ਚਲਾ ਰਿਹਾ। ਬੈਠਾ ਰਹੇ ਇਕ ਅਤੀਤਾ, ਅਬਿਨਾਸ਼ੀ ਪੁਰਖ ਨਾਉਂ ਧਰਾ ਰਿਹਾ। ਨਾ ਕੋਈ ਦੇਹੁਰਾ ਮੰਦਰ ਮਸੀਤਾ, ਥਿਰ ਘਰ ਸਾਚੇ ਡੇਰਾ ਲਾ ਰਿਹਾ। ਏਕਾ ਰੂਪ ਠਾਂਡਾ ਸੀਤਾ, ਸਤਿ ਸੰਤੋਖ ਸਮਾ ਰਿਹਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਅੰਕ ਸਮਾ ਰਿਹਾ। ਇਕ ਇਕੱਲਾ ਏਕੰਕਾਰ, ਅਕਲ ਕਲਾ ਅਖਵਾਈਆ। ਆਦਿ ਜੁਗਾਦੀ ਹਰਿ ਅਵਤਾਰ, ਪਾਰਬ੍ਰਹਮ ਵੇਸ ਵਟਾਈਆ। ਨਰ ਨਰਾਇਣ ਖੇਲ ਅਪਾਰ, ਆਦਿ ਨਿਰੰਜਣ ਵਡ ਵਡਿਆਈਆ। ਜੋਤੀ ਨੂਰ ਕਰ ਉਜਿਆਰ, ਦਰਦ ਦੁੱਖ ਭੈ ਭੰਜਨ ਨਾਉਂ ਰਖਾਈਆ। ਸ੍ਰਿਸ਼ਟ ਸਬਾਈ ਸਾਚਾ ਸੱਜਣ, ਏਕਾ ਏਕ ਆਪ ਹੋ ਜਾਈਆ। ਲੱਖ ਚੁਰਾਸੀ ਕਰਾਏ ਮਜਨ, ਚਰਨ ਧੂੜ ਆਪ ਵਖਾਈਆ। ਸੰਤ ਸੁਹੇਲਾ ਪਰਦਾ ਕੱਜਨ, ਆਵੇ ਜਾਵੇ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਨਿਰਗੁਣ ਦਾਤਾ ਹਰਿ ਬੇਅੰਤ, ਏਕਾ ਰੂਪ ਸਮਾਇੰਦਾ। ਆਪ ਉਪਾਏ ਸਾਚੇ ਸੰਤ, ਸੰਤ ਸੁਹੇਲਾ ਆਪ ਅਖਵਾਇੰਦਾ। ਆਪ ਬਣਾਏ ਸਾਚੀ ਬਣਤ, ਆਪ ਆਪਣਾ ਕਰਮ ਕਮਾਇੰਦਾ। ਆਪ ਚਲਾਏ ਆਪਣਾ ਮੰਤ, ਆਪ ਆਪਣਾ ਨਾਮ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਿਲਾਇੰਦਾ। ਖੇਲੇ ਖੇਲ ਹਰਿ ਭਗਵਾਨਾ, ਅਕਲ ਕਲਾ ਕਲ ਧਾਰਿਆ। ਆਦਿ ਪੁਰਖ ਮਿਹਰਬਾਨਾ, ਦੋ ਜਹਾਨਾ ਪਾਵੇ ਸਾਰਿਆ। ਅਗੰਮ ਅਗੰਮੜਾ ਧਾਮ ਸੁਹਾਨਾ, ਅਲੱਖ ਨਿਰੰਜਣ ਵੇਖ ਵਿਖਾ ਰਿਹਾ। ਸਚਖੰਡ ਦਵਾਰੇ ਬੈਠ ਮਰਦਾਨਾ, ਆਪ ਆਪਣਾ ਵੇਖ ਵਖਾ ਰਿਹਾ। ਲੋਆਂ ਪੁਰੀਆਂ ਇਕ ਬਿਬਾਨਾ, ਏਕਾ ਆਪ ਉਡਾ ਰਿਹਾ। ਏਕਾ ਸ਼ਬਦ ਇਕ ਤਰਾਨਾ, ਏਕਾ ਰਾਗ ਸੁਣਾ ਰਿਹਾ। ਏਕਾ ਵਿਸ਼ਨ ਖੇਲ ਮਹਾਨਾ, ਅਕਾਰ ਸਾਕਾਰ ਬਣਾ ਰਿਹਾ। ਬ੍ਰਹਮਾ ਵੇਖੇ ਮਾਰ ਧਿਆਨਾ, ਨਾਭੀ ਕਵਲ ਕੁਮਲਾ ਰਿਹਾ। ਅੰਮ੍ਰਿਤ ਆਤਮ ਪੀਣਾ ਖਾਣਾ, ਤ੍ਰਿਸ਼ਨਾ ਭੁੱਖ ਮਿਟਾ ਰਿਹਾ। ਆਤਮ ਅੰਤਰ ਇਕ ਗਿਆਨਾ, ਏਕਾ ਨਾਮ ਜਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾ ਰਿਹਾ। ਵੇਸ ਵਟੰਤਾ

ਧੁੰਧੂਕਾਰ, ਨਿਰਗੁਣ ਨੂਰ ਉਪਾਇਆ। ਸ਼ਿਵ ਸ਼ੰਕਰ ਹਰਿ ਕਰ ਪਿਆਰ, ਜਟਾ ਜੂਟ ਵੇਖ ਵਖਾਇਆ। ਬਾਸ਼ਕ ਤਸ਼ਕਾ ਗਲ ਗਲ ਹਾਰ, ਹੱਥ ਤ੍ਰਸੂਲ ਫੜਾਇਆ। ਵੇਖੇ ਵਿਗਸੇ ਪਾਵੇ ਸਾਰ, ਨਾਦ ਅਨਾਦੀ ਆਪ ਹੋ ਜਾਇਆ। ਬ੍ਰਹਮ ਬ੍ਰਹਿਮਾਦੀ ਖੇਲੇ ਖੇਲ ਅਪਾਰ, ਪਾਰਬ੍ਰਹਮ ਵਡ ਵਡਿਆਇਆ। ਆਦਿ ਜੁਗਾਦੀ ਸਾਚੀ ਧਾਰ, ਜੁਗ ਜੁਗ ਆਪ ਕਰਾਇਆ। ਦੇਵੇ ਦਾਦ ਨਾਮ ਅਧਾਰ, ਏਕਾ ਵਸਤ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮੇਲਾ ਸਾਚੇ ਘਰ, ਤ੍ਰੈ ਤ੍ਰੈ ਵੇਸ ਵਟਾਇਆ। ਤ੍ਰੈ ਤ੍ਰੈ ਤੇਰਾ ਸਾਚਾ ਵੇਸ, ਤ੍ਰਲੋਕੀ ਆਪ ਬਣਾਈਆ। ਪਾਰਬ੍ਰਹਮ ਪ੍ਰਭ ਸਦਾ ਅਦੇਸ, ਆਪਣੇ ਹੱਥ ਰੱਖੇ ਵਡਿਆਈਆ। ਜੋਤ ਨਿਰੰਜਣ ਹਰਿ ਪ੍ਰਵੇਸ, ਆਪਣੀ ਬਣਤ ਬਣਾਈਆ। ਆਪੇ ਜਾਣੇ ਆਪਣਾ ਵੇਸ, ਆਪਣਾ ਆਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਈਆ। ਕਲ ਦਾਨਾ ਹਰਿ ਮਿਹਰਬਾਨਾ, ਏਕਾ ਏਕੰਕਾਰਿਆ। ਕਲਜੁਗ ਖੇਲੇ ਖੇਲ ਮਹਾਨਾ, ਪੰਚਮ ਮੇਲ ਮਿਲਾ ਰਿਹਾ। ਪੰਚਮ ਪੰਚਮ ਕਰ ਪ੍ਰਧਾਨਾ, ਪੰਚਮ ਸਾਚਾ ਜੋੜ ਜੁੜਾ ਰਿਹਾ। ਪੰਚਮ ਰਾਗ ਇਕ ਤਰਾਨਾ, ਏਕਾ ਦਰ ਵਖਾ ਰਿਹਾ। ਪੰਚਮ ਵੇਖੇ ਪਦ ਨਿਰਬਾਨਾ, ਏਕਾ ਮੁਖ ਸੁਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧੀਰ ਧਰਾ ਰਿਹਾ। ਜੁਗ ਜੁਗ ਧੀਰ ਹਰਿ ਧਰੰਤਾ, ਧਰਨੀ ਧਵਲ ਸੁਹਾਇੰਦਾ। ਮੇਲ ਮਿਲਾਵਾ ਸਾਚੇ ਸੰਤਾ, ਸੰਤ ਸੁਹੇਲਾ ਆਪ ਅਖਵਾਇੰਦਾ। ਲੱਖ ਚੁਰਾਸੀ ਮਾਇਆ ਪਾਏ ਬੇਅੰਤਾ, ਦਿਸ ਕਿਸੇ ਨਾ ਆਇੰਦਾ। ਮਹਿਮਾ ਜਗਤ ਗਣਤ ਅਗਣਤਾ, ਲੇਖਾ ਲਿਖਤ ਨਾ ਕੋਈ ਰਖਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਬਣਾਈ ਬਣਤਾ, ਕਲਜੁਗ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਇਕ ਮਰਦੰਗ ਸਾਚਾ ਸ਼ਬਦ ਵਜਾਇੰਦਾ। ਨਾਮ ਮਰਦੰਗ ਸਾਚਾ ਢੋਲਾ, ਹਰਿ ਹਰਿ ਆਪ ਸੁਣਾਈਆ। ਪੁਰੀਆਂ ਲੋਆਂ ਪਰਦਾ ਖੋਲ੍ਹਾ, ਪਾਰਬ੍ਰਹਮ ਵੱਡੀ ਵਡਿਆਈਆ। ਗੁਰ ਨਾਨਕ ਬਣਿਆ ਸਾਚਾ ਤੋਲਾ, ਏਕਾ ਕੰਡਾ ਹੱਥ ਉਠਾਈਆ। ਕੂੜ ਕੁੜਿਆਰਾ ਕੱਢੇ ਪੋਲਾ, ਭੇਖ ਪਖੰਡਾ ਰਹੇ ਨਾ ਰਾਈਆ। ਜੋਤੀ ਜਾਮਾ ਬਦਲਿਆ ਚੋਲਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਭਗਤ ਸੁਹੇਲਾ ਵਸਿਆ ਕੋਲਾ, ਵਿਛੜ ਕਦੇ ਨਾ ਜਾਈਆ। ਮਨਮੁਖਾਂ ਵਸੇ ਸਦਾ ਉਹਲਾ, ਦਿਵਸ ਰੈਣ ਨਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖੇ ਸਰਬ ਲੋਕਾਈਆ। ਕਲਜੁਗ ਤੇਰਾ ਸਾਚਾ ਰਾਹ, ਹਰਿ ਹਰਿ ਵੇਖ ਵਖਾਇੰਦਾ। ਸ਼ਬਦ ਗੁਰ ਬੇਪਰਵਾਹ, ਆਪਣਾ ਆਪ ਰੂਪ ਵਟਾਇੰਦਾ। ਨੌਂ ਖੰਡ ਪ੍ਰਿਥਮੀ ਵੇਖੇ ਥਾਉਂ ਥਾਂ, ਸੱਤਾਂ ਦੀਪਾਂ ਫੇਰੀ ਪਾਇੰਦਾ। ਚਾਰ ਵਰਨਾਂ ਲਏ ਜਗਾ, ਬਰਨ ਅਠਾਰਾਂ ਆਪ ਹਿਲਾਇੰਦਾ। ਸਾਧਾਂ ਸੰਤਾਂ ਅੱਖ ਖੁਲ੍ਹਾ, ਆਲਸ ਨਿੰਦਰਾ ਮੂਲ ਚੁਕਾਇੰਦਾ। ਏਕਾ ਢੋਲਾ ਸਾਚਾ ਗਾ, ਏਕਾ ਸ਼ਬਦ ਸੁਣਾਇੰਦਾ। ਆਪਣਾ ਨਾਉਂ ਮੌਲਾ ਆਪ ਧਰਾ, ਅੱਲਾ ਰਾਣੀ ਮੇਲ ਮਿਲਾਇੰਦਾ। ਪਰਵਰਦਿਗਾਰ ਬੇਐਬ ਖ਼ੁਦਾ, ਹੱਕ ਹਕੀਕਤ ਵੇਖ ਵਖਾਇੰਦਾ। ਚੌਦਾਂ ਤਬਕ ਨਾ ਹੋਏ ਜੁਦਾ, ਖ਼ਾਲਕ ਖ਼ਲਕ ਵਿਚ ਸਮਾਇੰਦਾ। ਆਪਣਾ ਫਰਜ਼ ਕਰੇ ਅਦਾ, ਸਚ ਅਦਾਲਤ ਇਕ ਵਖਾਇੰਦਾ। ਰਾਮ ਨਾਮਾ ਰੂਪ ਵਟਾ, ਆਪ ਆਪਣਾ ਵੇਸ ਧਰਾਇੰਦਾ। ਨਾਮ ਬੰਸਰੀ ਇਕ ਵਜਾ, ਕਾਹਨਾ ਕ੍ਰਿਸ਼ਨਾ ਖੇਲ ਖਲਾਇੰਦਾ। ਚਾਰ ਯਾਰੀ ਸੰਗ ਮੁਹੰਮਦ ਲਏ ਰਲਾ, ਈਸਾ ਮੂਸਾ ਆਪ ਸਮਾਇੰਦਾ। ਨਾਮ ਸਤਿ ਮੰਤਰ ਦ੍ਰਿੜਾ, ਨਾਨਕ ਸਤਿਗੁਰ ਸੋਝੀ ਪਾਇੰਦਾ। ਸਾਚੇ ਪੌੜੇ ਆਪ ਚੜ੍ਹਾ, ਚਾਰ ਵਰਨਾਂ ਮੇਲ ਮਿਲਾਇੰਦਾ।

ਮਿੱਠੇ ਕੌੜੇ ਰਸ ਬਣਾ, ਅੰਮ੍ਰਿਤ ਆਤਮ ਜਾਮ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਖਿਲਾਇੰਦਾ। ਨਾਮ ਸ਼ਬਦ ਵਸਤ ਅਪਾਰ, ਨਾਨਕ ਹੱਥ ਰਖਾਈਆ। ਚਾਰ ਵਰਨਾਂ ਹਰਿ ਭੰਡਾਰ, ਏਕਾ ਰਿਹਾ ਵਰਤਾਈਆ। ਏਕਾ ਜੋਤੀ ਦੀਪ ਉਜਿਆਰ, ਏਕਾ ਕਰੇ ਰੁਸ਼ਨਾਈਆ। ਵਰਨ ਗੋਤੀ ਵਸਿਆ ਬਾਹਿਰ, ਸਾਚੀ ਜੋਤੀ ਇਕ ਵਖਾਈਆ। ਤਨ ਲੰਗੋਟੀ ਨਾ ਕੋਈ ਭਿਖਾਰ, ਤਿਲਕ ਲਲਾਟ ਨਾ ਕੋਈ ਵਿਖਾਈਆ। ਸਾਚੀ ਹਾਟੀ ਵਣਜ ਵਪਾਰ, ਏਕਾ ਸ਼ਬਦ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਬੂਝ ਬੁਝਾਈਆ। ਏਕਾ ਨਾਮ ਇਕ ਵਪਾਰ, ਏਕਾ ਗੁਰ ਕਰਾਇੰਦਾ। ਏਕਾ ਸ਼ਬਦ ਇਕ ਜੈਕਾਰ, ਏਕਾ ਹਰਿ ਹਰਿ ਲਾਇੰਦਾ। ਏਕਾ ਜੋਤ ਇਕ ਉਜਿਆਰ, ਏਕਾ ਦੀਪ ਜਗਾਇੰਦਾ। ਏਕ ਰੂਪ ਦਸ ਅਵਤਾਰ, ਗੋਬਿੰਦ ਨਾਉਂ ਧਰਾਇੰਦਾ । ਏਕਾ ਖੰਡਾ ਤੇਜ ਕਟਾਰ, ਚੰਡ ਪ੍ਰਚੰਡ ਵਖਾਇੰਦਾ। ਏਕਾ ਬਸਤਰ ਤਨ ਸ਼ਿੰਗਾਰ, ਪੰਚਮ ਮੇਲ ਮਿਲਾਇੰਦਾ। ਏਕਾ ਅੰਮ੍ਰਿਤ ਕਰ ਤਿਆਰ, ਚਰਨ ਚਰਨੋਦਕ ਮੁਖ ਚੁਆਇੰਦਾ। ਏਕਾ ਪੰਚਮ ਸਚ ਪਿਆਰ, ਊਚਾਂ ਨੀਚਾਂ ਮੇਲ ਮਿਲਾਇੰਦਾ। ਅੰਤਮ ਢਹਿ ਪਏ ਦਵਾਰ, ਆਪ ਆਪਣਾ ਸੀਸ ਝੁਕਾਇੰਦਾ। ਪੁਰਖ ਅਬਿਨਾਸ਼ੀ ਤੇਰਾ ਸੁਤ ਦੁਲਾਰ, ਤੇਰੀ ਕਿਰਿਆ ਵੇਖ ਵਖਾਇੰਦਾ। ਤੇਰਾ ਰੂਪ ਕਰ ਤਿਆਰ, ਮੁੱਛ ਦਾੜ੍ਹੀ ਕੇਸ ਲਗਾਇੰਦਾ। ਆਪੇ ਵਸਿਆ ਸਭ ਤੋਂ ਬਾਹਿਰ, ਦਿਸ ਕਿਸੇ ਨਾ ਆਇੰਦਾ। ਵੇਖਣਹਾਰਾ ਸਿਰਜਣਹਾਰ, ਆਪ ਆਪਣਾ ਨੈਣ ਖੁਲ੍ਹਾਇੰਦਾ। ਕਲਜੁਗ ਅੰਤਮ ਉਤਰੇ ਪਾਰ, ਝੂਠਾ ਜਗਤ ਕੁਰਲਾਇੰਦਾ। ਸ੍ਰਿਸ਼ਟ ਸਬਾਈ ਧੁੰਧੂਕਾਰ, ਅੰਧ ਅੰਧੇਰ ਵਖਾਇੰਦਾ। ਮਾਤਾ ਪੁੱਤਰ ਸੇਜ ਭਤਾਰ, ਨਾਰੀ ਕੰਤ ਰੂਪ ਵਿਖਾਇੰਦਾ। ਭੈਣ ਭਈਆ ਨਾ ਕੋਈ ਪਿਆਰ, ਦੁਰਾਚਾਰ ਸਰਬ ਵਰਤਾਇੰਦਾ। ਨਾਰੀ ਨਰ ਹੋਏ ਵਿਭਚਾਰ, ਸਾਚੀ ਸੇਜ ਨਾ ਕੋਇ ਹੰਢਾਇੰਦਾ। ਜੋਧਾ ਸੂਰਬੀਰ ਨਾ ਕੋਇ ਬਲਕਾਰ, ਧਰਮ ਜੈਕਾਰ ਨਾ ਕੋਈ ਲਗਾਇੰਦਾ। ਸਾਚਾ ਵਰਨ ਨਾ ਦਿਸੇ ਵਿਚ ਸੰਸਾਰ, ਸ਼ੰਕਰ ਬਰਨ ਇਕ ਜਣਾਇੰਦਾ। ਰਾਓ ਰੰਕ ਹੋਏ ਖ਼ਵਾਰ, ਸ਼ਾਹ ਸੁਲਤਾਨ ਨਾ ਧੀਰ ਧਰਾਇੰਦਾ। ਰਾਜ ਰਾਜਾਨਾ ਝੂਠ ਦਰਬਾਰ, ਸਚ ਸੁੱਚ ਨਾ ਕੋਇ ਵਰਤਾਇੰਦਾ। ਕਾਮ ਕਰੋਧ ਲੋਭ ਮੋਹ ਹੋਏ ਹੰਕਾਰ, ਪੰਜ ਤਤ ਕੁਰਲਾਇੰਦਾ। ਆਸਾ ਤ੍ਰਿਸ਼ਨਾ ਕੱਢੇ ਹਾੜਾ, ਨੇਤਰ ਰੋ ਰੋ ਨੀਰ ਵਹਾਇੰਦਾ। ਸਾਧ ਸੰਤ ਨਾ ਕੋਇ ਸਹਾਈ ਜੰਗਲ ਜੂਹ ਉਜਾੜ ਪਹਾੜ, ਗੁਰ ਦਰ ਮੰਦਰ ਮਸਜਿਦ ਮੱਠ ਦਰ ਦਵਾਰ ਵੇਖ ਵਖਾਇੰਦਾ। ਫੇਰੀ ਪਾਏ ਅਠਸਠ ਆਪ, ਆਪਣਾ ਸਤਿ ਰਖਾਇੰਦਾ। ਪਾਰਬ੍ਰਹਮ ਪੂਰਬ ਕਰ ਇਕੱਠ, ਕਲਜੁਗ ਅੰਤਮ ਵੇਖ ਵਖਾਇੰਦਾ। ਜੁਗ ਜੁਗ ਗੇੜਣਹਾਰਾ ਲੱਠ, ਆਪਣਾ ਗੇੜਾ ਆਪ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇੰਦਾ। ਕਲਜੁਗ ਅੰਤਮ ਝੂਠ ਪਸਾਰ, ਚਾਰੋਂ ਕੁੰਟ ਅੰਧਿਆਰਿਆ। ਨਾ ਕੋਈ ਦਿਸੇ ਸਚ ਵਿਹਾਰ, ਮਾਇਆ ਮੋਹ ਹੰਕਾਰਿਆ। ਸਾਧ ਸੰਤ ਨਾ ਕੋਈ ਧਾਰ, ਆਤਮ ਬ੍ਰਹਮ ਨਾ ਕੋਈ ਜਣਾ ਰਿਹਾ। ਨਾ ਕੋਈ ਖੋਲ੍ਹੇ ਬੰਦ ਕਿਵਾੜ, ਤੀਜਾ ਨੈਣ ਨਾ ਕੋਈ ਉਘਾੜਿਆ। ਚੌਥੇ ਪਦ ਨਾ ਦੇਵੇ ਵਾੜ, ਪਾਰਬ੍ਰਹਮ ਨਾ ਕੋਇ ਮਿਲਾ ਰਿਹਾ। ਅਨਹਦ ਨਾ ਕੋਈ ਧੁਨਕਾਰ, ਰਾਗ ਅਨਾਦੀ ਨਾ ਕੋਈ ਅਲਾ ਰਿਹਾ। ਅੰਮ੍ਰਿਤ ਜਲ ਨਾ ਠੰਡੀ ਠਾਰ, ਸਰ ਸਰੋਵਰ ਨਾ ਕੋਈ ਵਖਾ ਰਿਹਾ। ਬਜ਼ਰ ਕਪਾਟੀ ਨਾ ਦੇਵੇ ਕੋਈ ਪਾੜ, ਮੰਦਰ ਅੰਦਰ ਕੁੰਡਾ ਕੋਈ ਨਾ ਲਾਹ ਰਿਹਾ। ਦਸਮ ਦੁਆਰੀ ਕਰ ਸ਼ਿੰਗਾਰ, ਆਤਮ ਸੇਜਾ ਨਾ ਕੋਈ ਸੁਹਾ

ਰਿਹਾ। ਸ਼ਬਦ ਗੁਰ ਨਾ ਪਾਵੇ ਸਾਰ, ਸੁਰਤ ਸਵਾਣੀ ਨਾ ਮੇਲ ਮਿਲਾ ਰਿਹਾ। ਬਿਨ ਨਾਮੇ ਹੋਏ ਹਾਹਾਕਾਰ, ਜਗਤ ਤ੍ਰਿਸ਼ਨਾ ਮੋਹ ਚੁਕਾ ਲਿਆ। ਗੁਰਮੁਖ ਵਿਰਲਾ ਪਾਵੇ ਸਾਰ, ਜਿਸ ਜਨ ਦੂਈ ਦਵੈਤੀ ਪਰਦਾ ਆਪ ਚੁਕਾ ਲਿਆ। ਕਾਇਆ ਤੋੜ ਗੜ੍ਹ ਹੰਕਾਰ, ਆਤਮ ਚੜ੍ਹ ਦਰ ਬਹਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਡੰਕ ਵਜਾ ਲਿਆ। ਸ਼ਬਦ ਡੰਕ ਅਪਰ ਅਪਾਰ, ਏਕਾ ਏਕ ਵਜਾਇੰਦਾ। ਸ੍ਰਿਸ਼ਟ ਸਬਾਈ ਕਰੇ ਖ਼ਬਰਦਾਰ, ਲੋਕਮਾਤ ਆਪ ਉਠਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਪਾਵੇ ਸਾਰ, ਲੋਆਂ ਪੁਰੀਆਂ ਆਪ ਹਿਲਾਇੰਦਾ। ਨੌਂ ਸੱਤ ਹੋ ਉਜਿਆਰ, ਜੋਤੀ ਨੂਰ ਇਕ ਚਮਕਾਇੰਦਾ। ਨਾਮ ਖੰਡਾ ਤੇਜ ਕਟਾਰ, ਆਪਣੇ ਹੱਥ ਉਠਾਇੰਦਾ। ਬ੍ਰਹਿਮੰਡਾਂ ਪਾਵਣਹਾਰਾ ਸਾਰ, ਜੇਰਜ ਅੰਡਾਂ ਵੇਖ ਵਖਾਇੰਦਾ। ਉਤਭੁਜ ਸੇਤਜ ਦਏ ਅਧਾਰ, ਆਪ ਆਪਣੀ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕਾ ਨਾਉਂ ਰਖਾਇੰਦਾ। ਨਿਹਕਲੰਕਾ ਹਰਿ ਬਲਵਾਨਾ, ਏਕਾ ਰੂਪ ਦਰਸਾਇੰਦਾ। ਏਕਾ ਤੀਰ ਇਕ ਕਮਾਨਾ, ਏਕਾ ਚਿੱਲਾ ਆਪ ਉਠਾਇੰਦਾ। ਏਕਾ ਮਾਰੇ ਦੋ ਜਹਾਨਾਂ, ਦੋ ਜਹਾਨਾਂ ਵੇਖ ਵਖਾਇੰਦਾ। ਲੱਖ ਚੁਰਾਸੀ ਭੇਖ ਮਿਟਾਣਾ, ਕਲਜੁਗ ਅੰਤਮ ਫੇਰੀ ਪਾਇੰਦਾ। ਆਤਮ ਬ੍ਰਹਮ ਕਰੇ ਪਛਾਣਾ, ਪਾਰਬ੍ਰਹਮ ਨਾ ਕੋਈ ਭਰਮਾਇੰਦਾ। ਵੇਖ ਵਖਾਏ ਅੰਜੀਲ ਕੁਰਾਨਾ, ਵੇਦ ਪੁਰਾਨਾ ਸੰਗ ਨਿਭਾਇੰਦਾ। ਖਾਣੀ ਬਾਣੀ ਪਦ ਨਿਰਬਾਣਾ, ਏਕਾ ਦਰ ਬਹਾਇੰਦਾ। ਏਕਾ ਸ਼ਬਦ ਧੁਰ ਨਿਸ਼ਾਨਾ, ਲੋਕਮਾਤ ਝੁਲਾਇੰਦਾ। ਚਾਰ ਵਰਨ ਇਕ ਗਿਆਨਾ, ਏਕਾ ਬੂਝ ਬੁਝਾਇੰਦਾ। ਪਾਰਬ੍ਰਹਮ ਪ੍ਰਭ ਸ਼ਾਹ ਸੁਲਤਾਨਾ, ਸ਼ਾਹੋ ਭੂਪ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਸੰਮਤੀ ਵੇਖ ਵਖਾਇੰਦਾ। ਸੰਮਤੀ ਸੰਮਤ ਹਰਿ ਕਰਤਾਰ, ਆਪਣੀ ਕਲ ਵਰਤਾਈਆ। ਬੀਸ ਸਦ ਪੰਦਰਾਂ ਹੋ ਤਿਆਰ, ਭਾਰਤ ਖੰਡ ਵੰਡ ਵੰਡਾਈਆ। ਜੰਬੂ ਦੀਪ ਹੋ ਉਜਿਆਰ, ਆਪਣਾ ਮਤਾ ਪਕਾਈਆ। ਸੰਤ ਸੁਹੇਲਾ ਕਰ ਪਿਆਰ, ਇਕ ਇਕੇਲਾ ਵੇਖ ਵਖਾਈਆ। ਗੁਰ ਚੇਲਾ ਸੋਹੇ ਬੰਕ ਦਵਾਰ, ਹਰਿ ਸੱਜਣ ਮੇਲ ਮਿਲਾਈਆ। ਪਤਿ ਪਤਿਵੰਤਾ ਮੀਤ ਮੁਰਾਰ, ਪਾਰਬ੍ਰਹਮ ਸਹਿਜ ਸੁਖਦਾਈਆ। ਨਾਰੀ ਕੰਤਾ ਇਕ ਪਿਆਰ, ਏਕਾ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਸ੍ਰਿਸ਼ਟ ਸਬਾਈ ਵੇਖ ਵਖਾਏ, ਲੱਖ ਚੁਰਾਸੀ ਥਾਉਂ ਥਾਈਂਆ।

੨੧ ਮੱਘਰ ੨੦੧੫ ਬਿਕ੍ਰਮੀ ਗੁਰਦਿਆਲ ਸਿੰਘ ਦੇ ਘਰ ਪਿੰਡ ਰੁੜਕੀ ਜ਼ਿਲਾ ਅੰਬਾਲਾ

ਅਨਾਥਾ ਨਾਥ ਹਰਿ, ਹਰੀ ਹਰਿ ਆਪ ਅਖਵਾਇਆ। ਸਗਲ ਸੁਹੇਲਾ ਸਗਲਾ ਸਾਥ, ਸਤਿਗੁਰ ਰੂਪ ਸਮਾਇਆ। ਆਪ ਚੜ੍ਹਾਏ ਆਪਣੇ ਰਾਥ, ਰਥ ਰਥਵਾਹੀ ਵੇਖ ਵਖਾਇਆ। ਸਤਿਜੁਗ ਚਲਾਈ ਸਾਚੀ ਗਾਥ, ਗ਼ਰੀਬ ਨਿਮਾਣੇ ਗਲੇ ਲਗਾਇਆ। ਮਸਤਕ ਲਹਿਣਾ ਦੇਵੇ ਮਾਥ, ਕਰਮ ਜਰਮ ਲੇਖੇ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਥ ਅਨਾਥਾਂ ਵੇਖ ਵਖਾਇਆ। ਜਗਤ ਦਲਿਦਰ ਜਗਤ ਦੁੱਖ, ਕਲਜੁਗ ਝੋਲੀ ਪਾਈਆ। ਗੁਰਮੁਖਾਂ ਕਰੇ ਉਜਲ ਮੁੱਖ, ਸਾਚਾ ਸੁੱਖ ਉਪਜਾਈਆ। ਦੋ ਜਹਾਨਾਂ ਵੇਖੇ ਝੁਕ, ਮਾਤਲੋਕ ਫੇਰਾ ਪਾਈਆ।

ਸਾਚਾ ਬੂਟਾ ਜਾਏ ਨਾ ਸੁੱਕ, ਅੰਮ੍ਰਿਤ ਆਤਮ ਛਿੜਕਾਈਆ। ਆਪਣੀ ਗੋਦੀ ਆਪੇ ਲਏ ਚੁੱਕ, ਅਰਸ ਕੁਰਸ ਸੇਜ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਵਸਾਏ ਆਪਣੇ ਘਰ, ਦੂਜਾ ਦਰ ਨਾ ਕੋਈ ਫਿਰਾਈਆ।

੨੧ ਮੱਘਰ ੨੦੧੫ ਬਿਕ੍ਰਮੀ ਨੱਥਾ ਸਿੰਘ ਦੇ ਘਰ ਪਿੰਡ ਬੜਹੇੜੀ ਜ਼ਿਲਾ ਅੰਬਾਲਾ

ਠਾਕਰ ਦਿਆਲ ਅਬਿਨਾਸ਼ੀ ਕਰਤਾ, ਏਕਾ ਜੋਤ ਜਗਾਈਆ। ਆਦਿ ਜੁਗਾਦਿ ਕਦੇ ਨਾ ਮਰਤਾ, ਆਵਣ ਜਾਵਣ ਖੇਲ ਖਲਾਈਆ। ਆਪਣੀ ਕਰਨੀ ਆਪੇ ਕਰਦਾ, ਵਡ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਹਰ ਘਟ ਥਾਈਂਆ। ਆਦਿ ਜੁਗਾਦਿ ਸਰਬ ਗੁਣ ਮੀਤਾ, ਏਕਾ ਰੂਪ ਸਮਾਇਆ। ਆਦਿ ਜੁਗਾਦਿ ਇਕ ਅਤੀਤਾ, ਨਿਰਗੁਣ ਸਰਗੁਣ ਵੇਸ ਵਟਾਇਆ। ਜੁਗ ਜੁਗ ਚਲੇ ਅਵੱਲੜੀ ਰੀਤਾ, ਆਪ ਆਪਣਾ ਖੇਲ ਖਿਲਾਇਆ । ਆਪੇ ਹੋਏ ਪਤਿਤ ਪੁਨੀਤਾ, ਪਤਿਤ ਪਾਪੀ ਲਏ ਤਰਾਇਆ। ਏਕਾ ਰੰਗ ਰੰਗਾਏ ਹਸਤ ਕੀਟਾ, ਊਚਾਂ ਨੀਚਾਂ ਆਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲ ਖਿਲਾਇਆ। ਸਤਿ ਪੁਰਖ ਕਰਤਾਰ, ਸਤਿ ਸਤਿਵਾਦ ਅਖਵਾਇਆ। ਗੁਰਮੁਖ ਅੰਮ੍ਰਿਤ ਠੰਡੀ ਠਾਰ, ਆਪਣੇ ਮੁਖ ਲਗਾਇਆ। ਦੋ ਜਹਾਨਾਂ ਉਤਰੇ ਪਾਰ, ਤ੍ਰੈਲੋਕਾਂ ਵੇਖ ਵਖਾਇਆ। ਹਰਿਜਨ ਕਾਜ ਰਿਹਾ ਸਵਾਰ, ਆਪ ਆਪਣਾ ਭੇਟ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਦੁੱਖ ਆਪਣਾ ਸੁੱਖ, ਆਪਣੀ ਝੋਲੀ ਆਪ ਭਰਾਇਆ। ਜਗਤ ਰੋਗ ਕੱਟ ਸੰਤਾਪ, ਆਪਣੀ ਝੋਲੀ ਆਪ ਭਰਾਈਆ। ਲੇਖੇ ਲਾਏ ਜਗਤ ਪਾਪ, ਪਤਿਤ ਪਾਪੀ ਆਪ ਤਰਾਈਆ। ਕਲਜੁਗ ਕਿਰਿਆ ਰਹੀ ਕਾਂਪ, ਚਾਰ ਕੁੰਟ ਰਹੀ ਕੁਰਲਾਈਆ। ਨਾ ਕੋਈ ਮਾਈ ਨਾ ਕੋਈ ਬਾਪ, ਪਿਤਾ ਪੂਤ ਨਾ ਕੋਈ ਸਹਾਈਆ। ਆਤਮ ਅੰਤਰ ਕੋਈ ਨਾ ਜਾਪ, ਰਸਨਾ ਗਾ ਗਾ ਥੱਕੀ ਸਰਬ ਲੋਕਾਈਆ। ਵੇਖਣਹਾਰਾ ਆਪੇ ਆਪ, ਲੱਖ ਚੁਰਾਸੀ ਰਿਹਾ ਸਮਾਈਆ। ਪਾਰਬ੍ਰਹਮ ਵਡ ਪ੍ਰਤਾਪ, ਜੁਗ ਜੁਗ ਆਪਣਾ ਆਪ ਕਰਾਈਆ। ਹਰਿਜਨ ਮੇਟਣਹਾਰਾ ਤੀਨੋਂ ਤਾਪ, ਜਗਤ ਦਲਿਦਰ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗ਼ਰੀਬ ਨਿਮਾਣੇ ਗਲੇ ਲਗਾਈਆ। ਗ਼ਰੀਬ ਨਿਮਾਣਾ ਗੁਰ ਗੋਪਾਲਾ, ਏਕਾ ਰੂਪ ਸਮਾਇਆ। ਭਗਤ ਵਛਲ ਦੀਨ ਦਿਆਲਾ, ਆਪ ਆਪਣਾ ਕਰਮ ਕਮਾਇਆ। ਗੁਰਮੁਖ ਉਠਾਏ ਸਾਚੇ ਲਾਲਾ, ਲਾਲ ਅਨਮੁਲੜਾ ਇਕ ਵਿਖਾਇਆ। ਲੋਕਮਾਤ ਆਪੇ ਭਾਲਾ, ਘਰ ਘਰ ਡੇਰਾ ਲਾਇਆ। ਜੁਗ ਜੁਗ ਚਲੇ ਅਵੱਲੜੀ ਚਾਲਾ, ਚਾਲ ਨਿਰਾਲੀ ਇਕ ਰਖਾਇਆ। ਸਾਚਾ ਸਤਿਗੁਰ ਹੋ ਦਿਆਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇਆ। ਹਰਿ ਸੱਜਣ ਹਰਿ ਵੇਖਿਆ, ਪਾਰਬ੍ਰਹਮ ਕਰਤਾਰ। ਆਪੇ ਲਿਖਣਹਾਰਾ ਲੇਖਿਆ, ਬੈਠ ਸਚ ਸੱਚੇ ਦਰਬਾਰ। ਆਦਿ ਜੁਗਾਦੀ ਕਰੇ ਭੇਖਿਆ, ਲੋਕਮਾਤ ਖੇਲ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਉਭਾਰ। ਗੁਰਮੁਖ ਹਰਿ ਹਰਿ ਪਾਇਆ, ਆਤਮ ਵੱਜੀ ਵਧਾਈਆ। ਸਹਿਸਾ ਰੋਗ ਕਟਾਇਆ, ਜਗਤ ਤ੍ਰਿਸ਼ਨਾ ਰਹੇ ਨਾ ਰਾਈਆ। ਸਚ ਸੰਜੋਗ ਹੰਢਾਇਆ, ਮਿਲਿਆ ਮੇਲ ਸਾਚੇ ਮਾਹੀਆ। ਕਰਮ ਵਿਜੋਗ ਗਵਾਇਆ, ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਤਰਾਇਆ। ਤਾਰਨਹਾਰਾ ਗੁਰ ਕਰਤਾਰ, ਆਪਣੀ ਦਇਆ ਕਮਾਇੰਦਾ। ਦੋ ਜਹਾਨਾਂ ਪਾਵੇ ਸਾਰ, ਲੋਕਮਾਤ ਵੇਖ ਵਖਾਇੰਦਾ। ਕਲਜੁਗ ਅੰਤਮ ਲਏ ਅਵਤਾਰ, ਆਪਣਾ ਕਰਮ ਕਮਾਇੰਦਾ। ਚਾਰ ਵਰਨਾਂ ਇਕ ਪਿਆਰ, ਊਚ ਨੀਚ ਨਾ ਕੋਇ ਦਿਸਾਇੰਦਾ। ਸ਼ਬਦੀ ਸ਼ਬਦ ਸ਼ਬਦ ਅਧਾਰ, ਜੋਤੀ ਜੋਤ ਜਗਾਇੰਦਾ। ਅੰਮ੍ਰਿਤ ਆਤਮ ਠੰਡੀ ਠਾਰ, ਏਕਾ ਮੁਖ ਚੁਆਇੰਦਾ। ਦੀਵਾ ਬਾਤੀ ਕਰ ਉਜਿਆਰ, ਅਗਿਆਨ ਅੰਧੇਰ ਮਿਟਾਇੰਦਾ। ਕਮਲਾਪਾਤੀ ਮੀਤ ਮੁਰਾਰ, ਆਪ ਆਪਣਾ ਦਰਸ ਦਖਾਇੰਦਾ। ਰੈਣ ਅੰਧੇਰੀ ਰਾਤੀ ਮੇਟੇ ਹਰਿ ਕਰਤਾਰ, ਆਪ ਕਰਨੀ ਕਿਰਤ ਕਮਾਇੰਦਾ। ਅੰਤਮ ਝਾਕੀ ਪਾਵੇ ਸਾਰ, ਆਤਮ ਸੇਜਾ ਇਕ ਸੁਹਾਇੰਦਾ। ਲਹਿਣਾ ਦੇਣਾ ਚੁਕਾਏ ਬਾਕੀ ਹਰਿ ਕਰਤਾਰ, ਪੂਰਬ ਲਹਿਣਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦੇਵੇ ਵਰ, ਏਕਾ ਬ੍ਰਹਮ ਵਿਖਾਇੰਦਾ। ਏਕਾ ਬ੍ਰਹਮ ਉਤਮ ਜ਼ਾਤੀ, ਹਰਿ ਹਰਿ ਆਪ ਰਖਾਈਆ। ਜਾਮ ਪਿਆਏ ਸਾਚਾ ਸਾਕੀ, ਕਾਇਆ ਮੰਦਰ ਆਪ ਸੁਹਾਈਆ। ਖੋਲ੍ਹਣਹਾਰਾ ਬੰਦ ਤਾਕੀ, ਮੁਖ ਗੁਰ ਇਕ ਵਖਾਈਆ। ਅਸਵ ਘੋੜੇ ਚੜ੍ਹੇ ਰਾਕੀ, ਲੋਆਂ ਪੁਰੀਆਂ ਆਪ ਵਡਿਆਈਆ। ਏਕਾ ਚਾਲ ਰੱਖੇ ਬਾਕੀ, ਵਡ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਨਾਮ ਨਿਧਾਨ ਹੋ ਮਿਹਰਬਾਨ, ਹਰਿਜਨ ਝੋਲੀ ਪਾਈਆ। ਹਰਿਜਨ ਅੰਮ੍ਰਿਤ ਧਾਰ, ਹਰਿ ਹਰਿ ਰੂਪ ਸਮਾਇਆ। ਚਰਨ ਕਵਲ ਇਕ ਪਿਆਰ, ਸਾਚਾ ਨਾਤਾ ਇਕ ਬੰਧਾਇਆ। ਧੀਰਜ ਧੀਰ ਦਏ ਸਹਾਰ, ਸਤਿ ਸੰਤੋਖ ਨਾਮ ਦ੍ਰਿੜਾਇਆ। ਸਤਿ ਪੁਰਖ ਨਿਰੰਜਣ ਸਤਿ ਸਤਿਵਾਦ ਬ੍ਰਹਮ ਬ੍ਰਹਿਮਾਦ ਢਹਿ ਪਏ ਦਵਾਰ, ਹਰਿਜਨ ਸਾਚੇ ਮੇਲ ਮਿਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁੱਖ ਭੁੱਖ ਜਗਤ ਬੰਧਨ ਜਗਤ ਰੋਗ ਸੰਗ ਜਗਤ ਵਿਜੋਗ ਆਪਣੀ ਝੋਲੀ ਆਪੇ ਪਾਇਆ।