੨੨ ਮੱਘਰ ੨੦੧੫ ਬਿਕ੍ਰਮੀ ਬਿਸ਼ਨ ਸਿੰਘ ਗਿਆਨੀ ਪਿੰਡ ਸੁਹਾਨਾ ਜ਼ਿਲਾ ਅੰਬਾਲਾ
ਨਿਰਗੁਣ ਜੋਤ ਹਰਿ ਨਿਰੰਕਾਰ, ਏਕਾ ਏਕੰਕਾਰਿਆ। ਆਦਿ ਜੁਗਾਦੀ ਖੇਲ ਅਪਾਰ, ਜੁਗ ਜੁਗ ਵੇਸ ਵਟਾ ਰਿਹਾ। ਪਾਰਬ੍ਰਹਮ ਰੂਪ ਨਿਰੰਕਾਰ, ਨਿਰਗੁਣ ਨੂਰੋ ਨੂਰ ਸਮਾ ਰਿਹਾ। ਸ਼ਬਦੀ ਸ਼ਬਦ ਸ਼ਬਦ ਜੈਕਾਰ, ਬ੍ਰਹਿਮੰਡਾਂ ਖੰਡਾਂ ਵੇਖ ਵਖਾ ਰਿਹਾ। ਜੇਰਜ ਅੰਡਾਂ ਪਾਵੇ ਸਾਰ, ਉਤਭੁਜ ਸੇਤਜ ਮੇਲ ਮਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਹਰਿ ਭਗਵੰਤਾ, ਆਪ ਆਪਣੀ ਕਲ ਵਰਤਾਇਆ। ਆਦਿ ਜੁਗਾਦੀ ਖੇਲ ਅਪਾਰਾ, ਹਰਿ ਹਰਿ ਬਣਤ ਬਣਾਈਆ। ਕਲਜੁਗ ਅੰਤਮ ਵੇਖ ਕਿਨਾਰਾ, ਪੰਜ ਤਤ ਕਰੇ ਕੁੜਮਾਈਆ। ਨਿਰਗੁਣ ਸਰਗੁਣ ਕੰਤ ਭਤਾਰਾ, ਨਾਰੀ ਕੰਤਾ ਰੂਪ ਸਮਾਈਆ। ਸਾਚੇ ਸੰਤਾ ਕਰ ਪਿਆਰਾ, ਏਕਾ ਬੂਝ ਬੁਝਾਈਆ। ਆਤਮ ਅੰਤਰ ਇਕ ਅਧਾਰਾ, ਏਕਾ ਸ਼ਬਦ ਜਣਾਈਆ। ਰਾਗੀ ਨਾਦੀ ਅਗੰਮ ਅਪਾਰਾ, ਅਨਹਦ ਰਾਗ ਸੁਣਾਈਆ। ਅੰਮ੍ਰਿਤ ਆਤਮ ਠੰਡੀ ਠਾਰਾ, ਦਰ ਠਾਂਡੇ ਆਪ ਪਿਆਈਆ। ਜੋਤੀ ਦੀਪਕ ਕਰ ਉਜਿਆਰਾ, ਜੋਤ ਨਿਰੰਜਣ ਸੇਵਾ ਲਾਈਆ। ਪੰਚਮ ਮਾਰੇ ਮੋਹ ਹੰਕਾਰਾ, ਕਾਮ ਕਰੋਧ ਲੋਭ ਨਾ ਹੋਏ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਕਲਜੁਗ ਆਪਣੀ ਖੇਲ ਖਿਲਾਈਆ। ਆਦਿ
ਪੁਰਖ ਆਦਿ ਨਿਰੰਜਣ, ਏਕਾ ਰੂਪ ਸਮਾਇਆ। ਦਾਤਾ ਦਾਨੀ ਦਰਦ ਦੁੱਖ ਭੈ ਭੰਜਣ, ਜੋਤੀ ਜੋਤ ਜਗਾਇਆ। ਭਗਤ ਸੁਹੇਲਾ ਸਾਚਾ ਸੱਜਣ, ਲੋਕਮਾਤ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਾਚੇ ਨੈਣ ਵਖਾਇਆ। ਸੰਤਨ ਮੀਤਾ ਹਰਿ ਕਰਤਾਰ, ਆਦਿ ਜੁਗਾਦਿ ਸਮਾਇੰਦਾ। ਨਿਤ ਨਵਿਤ ਖੇਲ ਅਪਾਰ, ਏਕਾ ਏਕ ਖੇਲ ਖਲਾਇੰਦਾ। ਸਾਚਾ ਮੀਤਾ ਵਿਚ ਸੰਸਾਰ, ਸੁਰਤੀ ਸ਼ਬਦੀ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਮੇਲਾ ਸਾਚੇ ਦਰ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਆਤਮ ਬ੍ਰਹਮ ਸ਼ਬਦ ਗਿਆਨ, ਆਤਮ ਹਰਿ ਲਿਵ ਲਾਈਆ। ਏਕਾ ਏਕ ਸ੍ਰੀ ਭਗਵਾਨ, ਨੇਤਰ ਨੈਣ ਦਰਸ਼ਨ ਪਾਈਆ। ਗਾਏ ਗੁਣ ਗੁਣ ਨਿਧਾਨ, ਸਾਚੀ ਕਰਨੀ ਕਿਰਤ ਕਮਾਈਆ। ਦਰਸ਼ਨ ਨੇਤਰ ਨੈਣ ਮਹਾਨ, ਆਪ ਆਪਣਾ ਵੇਖ ਵਖਾਈਆ। ਮੇਲ ਮਿਲਾਵਾ ਸਾਚੇ ਕਾਹਨ, ਘਰ ਵੇਖੇ ਬੇਪਰਵਾਹੀਆ। ਸਗਲਾ ਸੰਗ ਦੋ ਜਹਾਨ, ਪੁਰਖ ਅਬਿਨਾਸ਼ੀ ਇਕ ਨਿਭਾਈਆ। ਪੰਜ ਤਤ ਬੈਠਾ ਜਗਤ ਮਕਾਨ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਬਣਤ ਬਣਾਈਆ। ਦਿਸ ਨਾ ਆਏ ਜੀਵ ਨਿਧਾਨ, ਭਰਮੇ ਭੁੱਲੀ ਸਰਬ ਲੋਕਾਈਆ। ਹਰਿ ਸੰਤਾਂ ਦੇਵੇ ਬ੍ਰਹਮ ਗਿਆਨ, ਹਰਿ ਸਾਚੀ ਬੂਝ ਬੁਝਾਈਆ। ਏਕਾ ਚਰਨ ਇਕ ਧਿਆਨ, ਏਕਾ ਓਟ ਤਕਾਈਆ। ਏਕਾ ਖੇਲ੍ਹੇ ਖੇਲ ਮਹਾਨ, ਭੇਦ ਅਭੇਦ ਛੁਪਾਈਆ। ਧੁਰਦਰਗਾਹੀ ਇਕ ਫ਼ਰਮਾਣ, ਦੇਵਣਹਾਰ ਨੂਰ ਇਲਾਹੀਆ। ਰਾਮ ਰਮਈਆ ਹੋ ਮਿਹਰਬਾਨ, ਆਪ ਆਪਣੀ ਚਲਤ ਚਲਾਈਆ। ਕਲਜੁਗ ਮੇਟੇ ਝੂਠ ਦੁਕਾਨ, ਭੇਖ ਪਖੰਡਾ ਰਹਿਣ ਨਾ ਪਾਈਆ। ਵਡ ਜੋਧਾ ਸੂਰ ਬਲੀ ਬਲਵਾਨ, ਜੋਤੀ ਜਾਮਾ ਭੇਖ ਵਟਾਈਆ। ਨੌਂ ਖੰਡ ਪ੍ਰਿਥਮੀ ਵੇਖੇ ਮਾਰ ਧਿਆਨ, ਸੱਤਾਂ ਦੀਪਾਂ ਫੇਰਾ ਪਾਈਆ। ਗਗਨ ਮੰਡਲ ਹੋਣ ਹੈਰਾਨ, ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਹਰਿ ਸੰਤਨ ਮੇਲ ਮਿਲਾਈਆ। ਸੰਤਨ ਮੇਲਾ ਏਕੰਕਾਰ, ਏਕਾ ਰੂਪ ਸਮਾਇਆ। ਸੰਤ ਮਨੀ ਸਿੰਘ ਸੁਤ ਦੁਲਾਰ, ਪੁਰਖ ਅਬਿਨਾਸ਼ੀ ਸਾਚੇ ਜਾਇਆ। ਆਪ ਆਪਣਾ ਕਰ ਪਿਆਰ, ਆਪ ਆਪਣੀ ਬੂਝ ਬੁਝਾਇਆ। ਏਕਾ ਰਾਗ ਸੱਚੀ ਧੁਨਕਾਰ, ਏਕਾ ਸ਼ਬਦੀ ਸ਼ਬਦ ਸੁਣਾਇਆ। ਕਮਲਾਪਾਤੀ ਕਰ ਉਜਿਆਰ, ਆਤਮ ਸੇਜਾ ਬੈਠਾ ਆਸਣ ਲਾਇਆ। ਦਿਵਸ ਰਾਤੀ ਏਕਾ ਧਾਰ, ਆਲਸ ਨਿੰਦਰਾ ਵਿਚ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸੰਤ ਸੁਹੇਲਾ ਇਕ ਇਕੇਲਾ ਅਬਿਨਾਸ਼ੀ ਕਰਤਾ, ਆਪ ਆਪਣਾ ਮੇਲ ਮਿਲਾਇਆ। ਹਰਿ ਅਲੱਖ ਅਗੰਮ, ਆਦਿ ਅੰਤ ਨਾ ਕੋਈ ਜਣਾਈਆ। ਆਪੇ ਜਾਣੇ ਆਪਣਾ ਕੰਮ, ਜੁਗ ਜੁਗ ਆਪਣੇ ਹੱਥ ਰੱਖੇ ਵਡਿਆਈਆ। ਨਾ ਕੋਈ ਤ੍ਰਿਸ਼ਨਾ ਨਾ ਕੋਈ ਤਮ, ਦੁੱਖ ਭੁੱਖ ਨਾ ਕੋਈ ਸਤਾਈਆ। ਆਪੇ ਮਰੇ ਆਪੇ ਪਏ ਜੰਮ, ਆਪੇ ਜੋਤੀ ਜੋਤ ਕਰੇ ਰੁਸ਼ਨਾਈਆ। ਨਾ ਕੋਈ ਖ਼ੁਸ਼ੀ ਨਾ ਕੋਈ ਗ਼ਮ, ਆਲਸ ਨਿੰਦਰਾ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੰਤਨ ਵੇਖ ਵਖਾਈਆ। ਸੰਤ ਮਨੀ ਸਿੰਘ ਦੁੱਖ ਮਿਟਾਇਆ, ਏਕਾ ਆਤਮ ਵੱਜੀ ਵਧਾਈਆ। ਪੁਰਖ ਅਬਿਨਾਸ਼ੀ ਰਸਨਾ ਗਾਇਆ, ਏਕਾ ਹਰਿ ਲਿਵ ਲਾਈਆ। ਏਕਾ ਦੂਜਾ ਭੌ ਚੁਕਾਇਆ, ਤੀਜਾ ਨੈਣ ਖੁਲ੍ਹਾਈਆ। ਚੌਥੇ ਪਦ ਵੇਖ ਵਖਾਈਆ, ਮੇਲ ਮਿਲਾਵਾ ਸਾਚੇ ਮਾਹੀਆ। ਪੰਚਮ ਰਾਗ ਅਨਾਦੀ ਗਾਇਆ, ਆਪ ਆਪਣੀ ਖ਼ੁਸ਼ੀ ਮਨਾਈਆ। ਡੂੰਘੀ ਕੰਦਰ ਆਪ ਜਗਾਇਆ, ਨੂਰੋ ਨੂਰ
ਕਰੇ ਰੁਸ਼ਨਾਈਆ। ਏਕਾ ਅੰਮ੍ਰਿਤ ਮੁਖ ਚੁਆਇਆ, ਸਾਂਤਕ ਸਤਿ ਵਰਤਾਈਆ। ਬਜ਼ਰ ਕਪਾਟੀ ਕੁੰਡਾ ਲਾਹਿਆ, ਪੰਚ ਵਿਕਾਰਾ ਮਥ ਵਿਖਾਈਆ। ਆਤਮ ਸੇਜਾ ਸਚ ਸਿੰਘਾਸਣ ਡੇਰਾ ਲਾਇਆ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਸਾਚਾ ਘੋੜਾ ਇਕ ਦੁੜਾਇਆ, ਦਿਸ ਕਿਸੇ ਨਾ ਆਈਆ। ਦੋ ਜਹਾਨਾਂ ਪੌੜਾ ਇਕ ਵਿਖਾਇਆ, ਪ੍ਰਭ ਮੇਲਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਮੇਲਾ ਸਾਚੇ ਘਰ, ਘਰ ਸਾਚਾ ਵੇਖ ਵਖਾਈਆ। ਸਾਚਾ ਘਰ ਉਚ ਮਹੱਲਾ, ਹਰਿ ਹਰਿ ਜੋਤ ਜਗਾਇੰਦਾ। ਸੰਤਨ ਮੀਤਾ ਇਕ ਇਕੱਲਾ, ਆਪ ਆਪਣਾ ਆਸਣ ਲਾਇੰਦਾ। ਵੇਖ ਵਖਾਏ ਜਲਾਂ ਥਲਾਂ, ਡੂੰਘੀ ਕੰਦਰ ਜੰਗਲ ਜੂਹ ਉਜਾੜ ਪਹਾੜ ਫੇਰਾ ਪਾਇੰਦਾ। ਸ਼ਬਦੀ ਜੋਤੀ ਆਪੇ ਬਲਾ, ਆਪ ਆਪਣਾ ਪ੍ਰਕਾਸ਼ ਵਖਾਇੰਦਾ। ਆਪਣਾ ਦਰ ਆਪੇ ਮੱਲਾ, ਦੂਸਰ ਕੋਈ ਨਾ ਸੰਗ ਰਖਾਇੰਦਾ। ਆਪੇ ਖੇਲ ਖਲਾਏ ਵਲ ਛਲਾ, ਅਛਲ ਅਛੱਲ ਆਪ ਹੋ ਜਾਇੰਦਾ। ਆਪੇ ਫੜੇ ਹੱਥ ਵਿਚ ਭੱਲਾ, ਨਾਮ ਖੰਡਾ ਤੇਜ ਕਟਾਰ ਆਪ ਉਠਾਇੰਦਾ। ਆਪੇ ਬੋਲਣਹਾਰਾ ਹੱਲਾ, ਆਪ ਆਪਣਾ ਨਾਅਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਮਨੀ ਸਿੰਘ ਫੜਾਏ ਪੱਲਾ, ਲੋਕਮਾਤ ਨਾ ਕੋਈ ਛੁਡਾਇੰਦਾ। ਸੰਤ ਮਨੀ ਸਿੰਘ ਫੜਿਆ ਲੜ, ਘਰ ਸਾਚਾ ਵੇਖ ਵਖਾਇੰਦਾ। ਅੰਦਰ ਮੰਦਰ ਗਿਆ ਚੜ੍ਹ, ਦਿਸ ਕਿਸੇ ਨਾ ਆਇੰਦਾ। ਕਿਲਾ ਤੋੜ ਹੰਕਾਰੀ ਗੜ੍ਹ, ਆਸਾ ਤ੍ਰਿਸ਼ਨਾ ਮੇਟ ਮਿਟਾਇੰਦਾ। ਦਰਸ ਦਿਖਾਏ ਅੱਗੇ ਖੜ, ਪੁਰਖ ਅਬਿਨਾਸ਼ੀ ਵੇਸ ਵਟਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਆਪ ਆਪਣਾ ਵੇਖ ਵਖਾਇੰਦਾ। ਸਾਚੀ ਚੋਟੀ ਆਪੇ ਚੜ੍ਹ, ਆਪ ਆਪਣਾ ਰੂਪ ਵਟਾਇੰਦਾ। ਮੜੀ ਗੌਰ ਨਾ ਜਾਏ ਸੜ, ਜਗਤ ਹਵਨੀ ਹਵਨ ਨਾ ਕੋਇ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਮੇਲਾ ਸਾਚੇ ਘਰ, ਆਦਿ ਨਿਰੰਜਣ ਵੇਖ ਵਖਾਇੰਦਾ। ਆਦਿ ਨਿਰੰਜਣ ਹਰਿ ਭਗਵੰਤਾ, ਜੋਤੀ ਜੋਤ ਜਗਾਈਆ। ਮੇਲ ਮਿਲਾਵਾ ਸਾਚੇ ਸੰਤਾ, ਸੰਤ ਮਨੀ ਸਿੰਘ ਵੇਖ ਵਖਾਈਆ। ਸਤਿਗੁਰ ਪੂਰਾ ਬਣਾਏ ਆਪਣੀ ਬਣਤਾ, ਆਪਣੇ ਹੱਥ ਰੱਖੇ ਵਡਿਆਈਆ। ਆਪੇ ਨਾਰੀ ਆਪੇ ਕੰਤਾ, ਕੰਤ ਕਤੂਹਲ ਆਪ ਹੋ ਜਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਉਤਰ ਕਦੇ ਨਾ ਜਾਈਆ। ਤੋੜੇ ਗੜ ਹਉਮੇ ਹੰਗਤਾ, ਹੰ ਬ੍ਰਹਮ ਆਪ ਸਮਾਈਆ। ਦਰ ਦਵਾਰੇ ਆਪੇ ਮੰਗਤਾ, ਆਪ ਆਪਣੀ ਝੋਲੀ ਡਾਹੀਆ। ਦੇਵੇ ਮਾਣ ਸਾਚੀ ਸੰਗਤਾ, ਸੰਤ ਮਨੀ ਸਿੰਘ ਲੇਖ ਲਿਖਾਈਆ। ਆਪ ਮਿਟਾਏ ਆਪਣੀ ਸ਼ੰਕਾ, ਜਿਉਂ ਨਾਨਕ ਅੰਗਦ ਅੰਗ ਲਗਾਈਆ। ਲੱਖ ਚੁਰਾਸੀ ਕੋਲੋਂ ਰਹੇ ਸੰਗਦਾ, ਆਪ ਆਪਣਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਮਨੀ ਸਿੰਘ ਸਾਚੇ ਦਰ, ਦਰ ਦਵਾਰਾ ਵੇਖ ਵਖਾਈਆ। ਦਰ ਦਰਵਾਜ਼ਾ ਹਰਿ ਹਰਿ ਖੋਲ੍ਹ, ਸੰਤ ਮਨੀ ਸਿੰਘ ਆਪ ਉਠਾਇਆ। ਧੁਨ ਅਨਾਦੀ ਸ਼ਬਦੀ ਬੋਲ, ਜੈ ਜੈਕਾਰ ਕਰਾਇਆ। ਅਨਹਦ ਵਜਾਏ ਸਾਚਾ ਢੋਲ, ਆਪ ਆਪਣਾ ਤਾਲ ਵਜਾਇਆ। ਖੇਲੇ ਖੇਲ ਕਾਇਆ ਚੋਲ, ਪੰਜ ਤਤ ਆਪੇ ਮੌਲ, ਆਪਣਾ ਰੂਪ ਦਰਸਾਇਆ। ਅੰਦਰ ਮੰਦਰ ਰਿਹਾ ਬੋਲ, ਹੌਲੀ ਹੌਲੀ ਰਿਹਾ ਸੁਣਾਇਆ। ਉਲਟਾ ਕਰਿਆ ਨਾਭ ਕਵਲ, ਅੰਮ੍ਰਿਤ ਧਾਰ ਜਲ ਭਰਾਇਆ। ਮੇਲ ਮਿਲਾਵਾ ਸਾਵਲ ਸਵਲ, ਘਰ ਸਾਚੇ ਹੋਏ ਸਹਾਇਆ। ਭਾਗ ਲਗਾਏ ਸਾਚੀ ਧਵਲ, ਜਿਸ ਦਰ ਸੰਤ ਮਨੀ ਸਿੰਘ ਚਰਨ ਛੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਨ ਮੇਲਾ ਸਾਚੇ ਦਰ, ਦਰ ਦਵਾਰ ਇਕ ਵਖਾਇਆ। ਸਾਚੀ ਧਵਲ ਕਾਇਆ ਖੇੜਾ, ਸੰਤ ਮਨੀ ਸਿੰਘ ਚਰਨ ਟਿਕਾਇੰਦਾ।
ਪੁਰਖ ਅਬਿਨਾਸ਼ੀ ਬੰਨ੍ਹਣਹਾਰਾ ਬੇੜਾ, ਆਪ ਆਪਣਾ ਮੇਲ ਮਿਲਾਇੰਦਾ। ਆਵਣ ਜਾਵਣ ਚੁੱਕੇ ਗੇੜਾ, ਨੇਤਰ ਨੈਣਾਂ ਦਰਸ ਦਿਖਾਇੰਦਾ। ਕਰਨਹਾਰਾ ਹੱਕ ਨਿਬੇੜਾ, ਹੱਕ ਹਕੀਕਤ ਵੇਖ ਵਖਾਇੰਦਾ। ਕਲਜੁਗ ਅੰਤਮ ਦੇਵਣ ਆਇਆ ਗੇੜਾ, ਨੇਤਰ ਨੈਣਾਂ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਮੇਲਾ ਸਾਚੇ ਘਰ, ਘਰ ਸਾਚਾ ਇਕ ਸੁਹਾਇੰਦਾ । ਘਰ ਸਾਚਾ ਹਰਿ ਸੁਹੰਜਣਾ, ਸੰਤਨ ਵਡ ਵਡਿਆਈਆ। ਮਿਲਿਆ ਮੇਲ ਆਦਿ ਨਿਰੰਜਣਾ, ਏਕਾ ਨੇਤਰ ਨੈਣ ਖੁਲ੍ਹਾਈਆ। ਧੁਰਦਰਗਾਹੀ ਸਾਚਾ ਸੱਜਣਾ, ਲੋਕਮਾਤ ਪੰਜ ਤਤ ਬੈਠਾ ਡੇਰਾ ਲਾਈਆ। ਚਰਨ ਧੂੜ ਕਰਾਏ ਸਾਚਾ ਮਜਨਾ, ਗੁਰਮੁਖ ਵਡ ਵਡਿਆਈਆ। ਅੰਤਮ ਪਰਦਾ ਤੇਰਾ ਕੱਜਣਾ, ਜੋਤੀ ਜਾਮਾ ਭੇਖ ਵਟਾਈਆ। ਪੰਜ ਤਤ ਚੋਲਾ ਸ੍ਰਿਸ਼ਟ ਸਬਾਈ ਤਜਣਾ, ਥਿਰ ਕੋਇ ਰਹਿਣ ਨਾ ਪਾਈਆ। ਸਾਚਾ ਸ਼ਬਦ ਨਗਾਰਾ ਵੱਜਣਾ, ਸੰਤ ਮਨੀ ਸਿੰਘ ਲੇਖ ਲਿਖਾਈਆ। ਰਾਜ ਰਾਜਾਨਾ ਸ਼ਾਹ ਸੁਲਤਾਨਾ ਦਰ ਘਰ ਛੱਡਣਾ, ਸੀਸ ਤਾਜ ਨਾ ਕੋਈ ਹੰਢਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਆਪੇ ਚਲਾਏ ਆਪਣਾ ਜਹਾਜਣਾ, ਨਾਮ ਚੱਪੂ ਇਕ ਉਪਾਈਆ । ਲੋਆਂ ਪੁਰੀਆਂ ਰਚਿਆ ਕਾਜਨਾ, ਲੱਖ ਚੁਰਾਸੀ ਵੇਖ ਵਖਾਈਆ। ਚਿੱਟੇ ਅਸਵ ਚੜ੍ਹੇ ਤਾਜਨਾ, ਸਾਚਾ ਘੋੜਾ ਆਪ ਦੌੜਾਈਆ। ਬੇਐਬ ਪਰਵਰਦਿਗਾਰ ਹੋਇਆ ਸਾਚਾ ਸਾਜਨਾ, ਸੱਜਣ ਮੀਤ ਅਖਵਾਈਆ। ਸ਼ਾਹੋ ਭੂਪ ਵਡ ਰਾਜਨ ਰਾਜਨਾ, ਨਿਰਗੁਣ ਨਿਰਗੁਣ ਵੇਖ ਵਖਾਈਆ। ਖੇਲੇ ਖੇਲ ਦੇਸ ਮਾਝਨਾ, ਪੁਰੀ ਘਨਕ ਵੇਸ ਵਟਾਈਆ । ਸੰਤ ਮਨੀ ਸਿੰਘ ਮਾਰੇ ਇਕ ਅਵਾਜ਼ਨਾ, ਆਪ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਸਾਚੇ ਘਰ, ਘਰ ਸਾਚਾ ਇਕ ਦਰਸਾਈਆ। ਸਾਚੇ ਘਰ ਹਰਿ ਦਰਸ਼ਨ ਨੈਣ, ਨੇਤਰ ਨੈਣ ਉਘਾੜਿਆ। ਰੁੱਤ ਬਸੰਤ ਮਹੀਨਾ ਚੇਤ, ਖਿਲੀ ਰਹੇ ਮਾਤ ਫੁਲਵਾੜਿਆ। ਆਦਿ ਜੁਗਾਦੀ ਸਾਚਾ ਹੇਤ, ਹਰਿ ਭਗਤਾਂ ਵੇਖ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਮੇਲਾ ਸਾਚੇ ਘਰ, ਘਰ ਸਾਚੇ ਸੇਵਾ ਲਾ ਰਿਹਾ। ਸਾਚੀ ਸੇਵਾ ਹਰਿ ਪ੍ਰਭ ਲਾ, ਸੰਤ ਮਨੀ ਸਿੰਘ ਆਪ ਜਗਾਇੰਦਾ। ਲਹਿਣਾ ਲੇਖਾ ਆਪ ਲਿਖਾ, ਆਪ ਆਪਣਾ ਭੇਵ ਛੁਪਾਇੰਦਾ। ਅੰਤਮ ਲਹਿਣਾ ਦੇਣਾ ਦਏ ਚੁਕਾ, ਵੇਸਾਧਾਰੀ ਵੇਸ ਵਟਾਇੰਦਾ। ਅੰਤਮ ਚੋਲਾ ਦਏ ਤਜਾ, ਅਗਨੀ ਅੱਗ ਤਪਾਇੰਦਾ। ਤ੍ਰੈਗੁਣ ਤੇਰਾ ਲੇਖ ਮੁਕਾ, ਆਪ ਆਪਣਾ ਰੂਪ ਵਟਾਇੰਦਾ। ਦੀਪਕ ਬਾਤੀ ਇਕ ਜਗਾ, ਨਿਰਗੁਣ ਨੂਰੋ ਨੂਰ ਉਪਾਇੰਦਾ। ਹਰਿਜਨ ਸਾਚੇ ਵਿਚ ਸਮਾ, ਆਪ ਆਪਣਾ ਖੇਲ ਖਿਲਾਇੰਦਾ। ਨਾ ਕੋਈ ਪਿਤਾ ਨਾ ਕੋਈ ਮਾਂ, ਭੈਣ ਭਾਈ ਨਾ ਕੋਈ ਰਖਾਇੰਦਾ। ਚਰਨ ਨਾਤਾ ਬਖ਼ਸ਼ੇ ਇਕ ਧਿਆਨ, ਸ੍ਰਿਸ਼ਟ ਸਬਾਈ ਸੰਗ ਨਿਭਾਇੰਦਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਫੜ ਫੜ ਹੰਸ ਬਣਾਏ ਕਾਂ, ਦੁਰਮਤ ਮੈਲ ਗਵਾਇੰਦਾ। ਸੰਤ ਮਨੀ ਸਿੰਘ ਦੇਵੇ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਇੰਦਾ। ਕਲਜੁਗ ਅੰਤਮ ਕਰੇ ਸਚ ਨਿਆਂ, ਸਚ ਸੁਲਤਾਨਾਂ ਵੇਖ ਵਖਾਇੰਦਾ। ਗ਼ਰੀਬ ਨਿਮਾਣਿਆਂ ਪਕੜੇ ਬਾਂਹ, ਰਾਜ ਰਾਜਾਨਾਂ ਤਖ਼ਤੋਂ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਆਪਣਾ ਰੂਪ ਦਰਸਾਇੰਦਾ। ਸੰਤ ਮਨੀ ਸਿੰਘ ਸਾਚਾ ਤਗ, ਸਤਿ ਨਾਮ ਆਪ ਵਟਾਇਆ। ਜਗਤ ਤ੍ਰਿਸ਼ਨਾ ਬੁਝੇ ਅੱਗ, ਆਪ ਆਪਣੀ ਦਇਆ ਕਮਾਇਆ। ਮੇਲ ਮਿਲਾਏ ਉਪਰ ਸ਼ਾਹ ਰਗ, ਨੌਂ ਦਵਾਰੇ ਪਾਰ ਕਰਾਇਆ। ਸੰਤ ਸਤਿਗੁਰ ਏਕਾ ਪਗ, ਚਰਨ ਸਰਨ ਇਕ ਤਕਾਇਆ। ਦੀਪਕ ਜੋਤੀ ਜਾਏ ਜਗ, ਜੋ ਬੈਠਾ ਮੁਖ ਛੁਪਾਇਆ ।
ਦਾਤਾ ਦਾਨੀ ਸੂਰਾ ਸਰਬੱਗ, ਮਹਾਰਾਜ ਸ਼ੇਰ ਸਿੰਘ ਜੋਤੀ ਜਾਮਾ ਭੇਖ ਵਟਾਇਆ। ਸਰਨ ਸਰਨਾਈ ਏਕਾ ਲੱਗ, ਏਕਾ ਰੰਗਨ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਮੇਲ ਮਿਲਾਏ ਸਾਚੇ ਘਰ, ਭਗਤ ਵਿਛੋੜਾ ਦਏ ਕਟਾਏ, ਸੰਤ ਰੂਪ ਅਪਰ ਅਪਾਰ ਸਿੰਘ ਬਿਸ਼ਨ ਦਰਸ ਦਿਖਾਇਆ।
੨੨ ਮੱਘਰ ੨੦੧੫ ਬਿਕ੍ਰਮੀ ਮਿਹਰ ਸਿੰਘ ਦੇ ਘਰ ਪਿੰਡ ਸ਼ੇਖ਼ਪੁਰਾ ਜ਼ਿਲਾ ਅੰਬਾਲਾ
ਨਿਰਗੁਣ ਰੂਪ ਅਪਾਰ, ਹਰਿ ਹਰਿ ਹਰਿ ਨਿਰੰਕਾਰਿਆ। ਆਦਿ ਜੁਗਾਦੀ ਇਕ ਅਵਤਾਰ, ਏਕਾ ਏਕ ਅਖਵਾ ਰਿਹਾ। ਕਲਜੁਗ ਅੰਤਮ ਵੇਖ ਵਿਚਾਰ, ਜੁਗ ਚੌਥੇ ਭੇਵ ਖੁਲ੍ਹਾ ਰਿਹਾ। ਸੁਤ ਦੁਲਾਰ ਕਰੇ ਪਿਆਰ, ਗੋਬਿੰਦ ਨਾਉਂ ਧਰਾਇਆ। ਗੋਬਿੰਦ ਮੀਤਾ ਵਿਚ ਸੰਸਾਰ, ਲੋਕਮਾਤ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬੂਝ ਬੁਝਾਇਆ। ਨਾਨਕ ਗੋਬਿੰਦ ਏਕਾ ਧਾਰ, ਨਿਰਗੁਣ ਜੋਤ ਜਗਾਈਆ। ਗੋਬਿੰਦ ਸਾਚਾ ਸੁਤ ਦੁਲਾਰ, ਅਬਿਨਾਸ਼ੀ ਅਚੁੱਤ ਆਪ ਉਪਾਈਆ। ਕਾਇਆ ਸੁਹਾਏ ਸਾਚੀ ਰੁੱਤ, ਪੰਜ ਤਤ ਕਰੇ ਕੁੜਮਾਈਆ। ਪੰਚ ਵਿਕਾਰਾ ਕੱਢੇ ਕੁੱਟ, ਏਕਾ ਰੰਗ ਰੰਗਾਈਆ। ਅੰਮ੍ਰਿਤ ਪਿਆਏ ਸਾਚਾ ਘੁੱਟ, ਦੂਈ ਦਵੈਤੀ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵਣਹਾਰਾ ਸਾਚਾ ਵਰ, ਆਪੇ ਲੇਖ ਲਿਖਾਈਆ। ਲੇਖਾ ਲਿਖਿਆ ਗੁਰ ਗੋਬਿੰਦ, ਹਰਿ ਸਾਚੇ ਸਚ ਜਣਾਈਆ। ਮੇਟਣਹਾਰਾ ਸਗਲੀ ਚਿੰਦ, ਏਕਾ ਬੂਝ ਬੁਝਾਈਆ। ਆਪ ਉਪਾਏ ਆਪਣੀ ਬਿੰਦ, ਆਪੇ ਲੇਖੇ ਲਾਈਆ। ਦਾਤਾ ਦਾਨੀ ਗਹਿਰ ਗੰਭੀਰ ਸਾਗਰ ਸਿੰਧ, ਦੂਈ ਦਵੈਤ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਜੋਤ ਜਗਾਈਆ। ਲਿਖਿਆ ਲੇਖਾ ਹਰਿ ਦਵਾਰ, ਹਰਿ ਸਾਚਾ ਲੇਖ ਲਿਖਾਇੰਦਾ। ਗੋਬਿੰਦ ਗੁਰ ਭੇਖ ਅਪਾਰ, ਭੇਵ ਕੋਇ ਨਾ ਪਾਇੰਦਾ। ਸਾਚਾ ਬੰਕ ਸਚ ਦਵਾਰ, ਦਰ ਇਕ ਖੁਲ੍ਹਾਇੰਦਾ। ਪੁਰਖ ਅਬਿਨਾਸ਼ੀ ਮੀਤ ਮੁਰਾਰ, ਆਦਿ ਅੰਤ ਆਪ ਹੋ ਜਾਇੰਦਾ। ਸਾਚਾ ਕੰਤ ਨਾਰ ਭਤਾਰ, ਸਾਚੀ ਸੇਜ ਸੁਹਾਇੰਦਾ। ਰੁੱਤ ਬਸੰਤ ਅਪਰ ਅਪਾਰ, ਕਾਇਆ ਚੋਲੀ ਰੰਗ ਚੜ੍ਹਾਇੰਦਾ। ਆਪੇ ਮੰਗਤਾ ਬਣ ਭਿਖਾਰ, ਆਪਣੀ ਭਿਛਿਆ ਆਪੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਦਿਤਾ ਸਾਚਾ ਵਰ, ਏਕਾ ਸ਼ਬਦ ਜਣਾਇੰਦਾ। ਸ਼ਬਦ ਜਣਾਈ ਸਚ ਗਿਆਨ, ਆਪਣੀ ਬੂਝ ਬੁਝਾਇੰਦਾ। ਨੇਤਰ ਗੋਬਿੰਦ ਇਕ ਧਿਆਨ, ਆਪੇ ਵੇਖ ਵਖਾਇੰਦਾ। ਸਤਿ ਸਰੂਪ ਸ੍ਰੀ ਭਗਵਾਨ, ਦੂਸਰ ਦਰ ਨਾ ਕੋਈ ਵਖਾਇੰਦਾ। ਖੇਲੇ ਖੇਲ ਦੋ ਜਹਾਨ, ਜੁਗ ਜੁਗ ਵੇਸ ਵਟਾਇੰਦਾ। ਏਕਾ ਮੰਦਰ ਇਕ ਮਕਾਨ, ਏਕਾ ਆਸਣ ਲਾਇੰਦਾ। ਏਕਾ ਰਾਗ ਇਕ ਧੁਨਕਾਨ, ਏਕਾ ਰਾਗ ਸੁਣਾਇੰਦਾ। ਏਕਾ ਲੇਖਾ ਲਿਖੇ ਮਹਾਨ, ਏਕਾ ਮੇਟ ਮਿਟਾਇੰਦਾ। ਅਠ ਤੀਸ ਹੋ ਪ੍ਰਧਾਨ, ਆਪਣਾ ਭੇਵ ਖੁਲ੍ਹਾਇੰਦਾ। ਤ੍ਰੈਗੁਣ ਤੇਰਾ ਮਿਟੇ ਨਿਸ਼ਾਨ, ਅੰਤਮ ਮੇਟ ਮਿਟਾਇੰਦਾ। ਅੱਠਾਂ ਤੱਤਾਂ ਹੋ ਪ੍ਰਧਾਨ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮਨ ਮਤ ਬੁੱਧ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਸਹੰਸਰ ਵੇਖ ਵਖਾਇੰਦਾ। ਜਗਤ ਸਹੰਸਰ ਹਰਿ ਹਰਿ ਤੀਨ, ਆਪਣਾ ਰੂਪ ਉਪਾਇੰਦਾ। ਆਪ ਚੁਕਾਏ ਆਪਣੇ ਲਹਿਣਾ ਦੇਣ, ਲੇਖਾ
ਆਪਣਾ ਹੱਥ ਰਖਾਇੰਦਾ। ਸ੍ਰਿਸ਼ਟ ਸਬਾਈ ਸਾਕ ਸੱਜਣ ਸੈਣ, ਧਿਆਨਾ ਧਿਆਨ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਵੇਖ ਵਖਾਇੰਦਾ। ਗੁਰ ਗੋਬਿੰਦ ਲੇਖ ਲਿਖਾ, ਹਰਿ ਸਾਚੇ ਆਪ ਲਿਖਾਇਆ। ਦਾਤਾ ਦਾਨੀ ਬੇਪਰਵਾਹ, ਆਪ ਆਪਣੇ ਰੂਪ ਸਮਾਇਆ। ਆਪੇ ਜਾਣੇ ਆਪਣਾ ਨਾਂ, ਆਪ ਆਪਣਾ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਠ ਤੀਸ ਦੰਦ ਬਤੀਸ, ਸਹੰਸ ਸਹੰਸਰ ਵੇਖ ਵਖਾਇਆ। ਪੰਜ ਤਤ ਹਰਿ ਬਲਵਾਨਾ, ਜੋਤੀ ਜੋਤ ਜਗਾਇੰਦਾ। ਤ੍ਰੈਗੁਣ ਤੇਰਾ ਸ਼ਬਦ ਨਿਸ਼ਾਨਾ, ਸ਼ਬਦੀ ਤੀਰ ਰਖਾਇੰਦਾ। ਜੋਧਾ ਸੂਰ ਬਲੀ ਬਲਵਾਨਾ, ਏਕਾ ਖੰਡਾ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਹੰਸਰ ਅਠੱਤੀ ਵੇਖੇ ਕਲਜੁਗ ਵਾ ਤੱਤੀ, ਆਪਣੇ ਲੇਖੇ ਆਪੇ ਲਾਇੰਦਾ। ਵਾ ਤੱਤੀ ਅਗਨੀ ਅੱਗ, ਕਲਜੁਗ ਆਪ ਚਲਾਈਆ। ਪਾਰਬ੍ਰਹਮ ਸੂਰਾ ਸਰਬੱਗ, ਆਪੇ ਵੇਖ ਵਖਾਈਆ। ਜੁਗਾ ਜੁਗੰਤਰ ਬੰਨ੍ਹੇ ਤਗ, ਸਾਚਾ ਸ਼ਬਦ ਤਨ ਪਾਈਆ। ਆਪੇ ਹੰਸ ਆਪੇ ਕਗ, ਕਾਗ ਹੰਸ ਆਪ ਹੋ ਜਾਈਆ। ਆਪਣੀ ਜੋਤੀ ਆਪੇ ਰਿਹਾ ਜਗ, ਅਕਾਸ਼ ਪ੍ਰਕਾਸ਼ ਆਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਸੰਤਾਂ ਵੇਖ ਵਖਾਈਆ। ਸੰਤਨ ਮੀਤਾ ਹਰਿ ਹਰਿ ਦਾਤਾ, ਏਕਾ ਰੂਪ ਸਮਾਇੰਦਾ। ਸ਼ਬਦੀ ਸ਼ਬਦ ਸ਼ਬਦ ਸੁਲਤਾਨਾ, ਪਾਰਬ੍ਰਹਮ ਰੂਪ ਵਟਾਇੰਦਾ। ਰਾਜ ਰਾਜਾਨਾਂ ਹਰਿ ਭਗਵਾਨਾ, ਸਚ ਸਿੰਘਾਸਣ ਡੇਰਾ ਲਾਇੰਦਾ। ਜੋਤੀ ਜੋਤ ਮਹਾਨਾ, ਏਕਾ ਨੂਰ ਡਗਮਗਾਇੰਦਾ। ਪਰਮ ਪੁਰਖ ਪੁਰਖ ਸੁਲਤਾਨਾ, ਆਦਿ ਨਿਰੰਜਣ ਨਾਉਂ ਧਰਾਇੰਦਾ। ਜੁਗ ਜੁਗ ਖੇਲੇ ਖੇਲ ਮਹਾਨਾ, ਆਪ ਆਪਣੀ ਬਣਤ ਬਣਾਇੰਦਾ। ਸਾਚੇ ਘਰ ਹੋ ਪ੍ਰਧਾਨਾ, ਆਪ ਆਪਣਾ ਮਤਾ ਪਕਾਇੰਦਾ। ਬਸਤਰ ਸ਼ਸਤਰ ਇਕ ਸੁਹਾਨਾ, ਜਗਤ ਨੇਤਰ ਦਿਸ ਨਾ ਆਇੰਦਾ। ਉਠੇ ਜੋਧਾ ਨੌਜਵਾਨਾ, ਗੁਰ ਗੋਬਿੰਦ ਨਾਉਂ ਰਖਾਇੰਦਾ। ਸ਼ਬਦ ਸ਼ਬਦੀ ਹੋ ਪ੍ਰਧਾਨਾ, ਆਪ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਵੇਖੇ ਏਕਾ ਵਰ, ਵਰ ਦਾਤਾ ਆਪ ਅਖਵਾਇੰਦਾ। ਦਰ ਦਵਾਰਾ ਆਪੇ ਖੋਲ੍ਹ, ਆਪਣਾ ਵੇਖ ਵਖਾਇੰਦਾ। ਆਪਣਾ ਜੈਕਾਰਾ ਆਪੇ ਬੋਲ, ਆਪੇ ਸ਼ਬਦ ਸੁਣਾਇੰਦਾ। ਆਪਣਾ ਕਰੇ ਆਪੇ ਖੇਲ, ਭੇਖਾਧਾਰੀ ਭੇਖ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਵੇਖੇ ਸਾਚਾ ਘਰ, ਘਰ ਸਾਚਾ ਇਕ ਸੁਹਾਇੰਦਾ। ਚਿੱਟੇ ਘੋੜੇ ਸ਼ਾਹ ਅਸਵਾਰ, ਏਕਾ ਏਕ ਅਖਵਾਇਆ। ਜੋਤੀ ਨੂਰ ਕਰ ਉਜਿਆਰ, ਰੂਪ ਅਨੂਪ ਆਪ ਦਰਸਾਇਆ । ਸ਼ਬਦ ਅਸਵ ਚਿੱਟਾ ਘੋੜਾ, ਚਾਰੇ ਦਿਸ਼ਾ ਵੇਖ ਵਖਾਇਆ। ਸੋਲਾਂ ਕਲੀਆਂ ਕਰ ਸ਼ਿੰਗਾਰ, ਨਿਰਗੁਣ ਜੋਤੀ ਆਸਣ ਲਾਇਆ। ਪੁਰਖ ਅਬਿਨਾਸ਼ੀ ਪਾਵੇ ਸਾਰ, ਪੁਰੀਆਂ ਲੋਆਂ ਆਪ ਫਿਰਾਇਆ। ਬ੍ਰਹਮਾ ਸ਼ਿਵ ਦਏ ਹੁਲਾਰ, ਕਰੋੜ ਤੇਤੀਸਾ ਲਏ ਉਠਾਇਆ। ਸੁਰਪਤ ਰਾਜਾ ਇੰਦ ਕਰੇ ਪੁਕਾਰ, ਵੇਲਾ ਅੰਤਮ ਆਇਆ। ਲੱਖ ਚੁਰਾਸੀ ਪਾਏ ਸਾਰ, ਨੌਂ ਖੰਡ ਪ੍ਰਿਥਮੀ ਸੇਵਾ ਲਾਇਆ। ਸੱਤਾਂ ਦੀਪਾਂ ਕਰ ਪਿਆਰ, ਆਪ ਆਪਣਾ ਭੇਖ ਵਟਾਇਆ। ਨੀਲੀ ਧਾਰੋਂ ਆਏ ਬਾਹਰ, ਪਹਿਲਾ ਪੌੜਾ ਇਕ ਉਠਾਇਆ। ਚੌਥੇ ਜੁਗ ਹੋ ਤਿਆਰ, ਲੋਕਮਾਤ ਚਰਨ ਛੁਹਾਇਆ। ਅਠ ਤੀਸ ਏਕਾ ਧਾਰ, ਦੰਦ ਬਤੀਸ ਏਕਾ ਗਾਇਆ। ਰਾਗ ਛਤੀਸ ਕਰ ਉਜਿਆਰ, ਜਗਤ ਹਦੀਸ ਇਕ ਸੁਣਾਇਆ। ਪੀਸਣ ਪੀਸ ਰਿਹਾ ਸੰਸਾਰ, ਮਾਇਆ ਚੱਕੀ ਆਪ ਚਲਾਇਆ। ਖੇਲੇ ਖੇਲ ਜਗਤ ਜਗਦੀਸ਼, ਏਕੰਕਾਰ ਨਿਰੰਕਾਰ ਵੇਖ ਵਖਾਇਆ। ਖੜਗ ਖੰਡਾ ਤੇਜ ਕਟਾਰ, ਏਕਾ ਨਾਮ ਹੱਥ ਉਠਾਇਆ।
ਹਰਿ ਮੰਦਰ ਪਾਵਣਹਾਰਾ ਸਾਰ, ਜੇਰਜ ਅੰਡਾਂ ਫੋਲ ਫੁਲਾਇਆ। ਉਤਭੁਜ ਸੇਤਜ ਰਿਹਾ ਵਿਚਾਰ, ਵੇਖਣਹਾਰਾ ਦਿਸ ਨਾ ਆਇਆ। ਕਲਜੁਗ ਅੰਤਮ ਲਏ ਅਵਤਾਰ, ਜੋਤੀ ਨੂਰ ਕਰੇ ਰੁਸ਼ਨਾਇਆ। ਸਾਚਾ ਘੋੜਾ ਬ੍ਰਹਮ ਵਿਚਾਰ, ਪਾਰਬ੍ਰਹਮ ਇਕ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪੇ ਕਰ, ਗੁਰ ਗੋਬਿੰਦ ਸੰਗ ਰਖਾਇਆ। ਗੋਬਿੰਦ ਗੁਰ ਵਡ ਬਲਵਾਨਾ, ਏਕਾ ਏਕ ਅਖਵਾਇੰਦਾ। ਖੇਲੇ ਖੇਲ ਦੋ ਜਹਾਨਾ, ਆਪ ਆਪਣਾ ਵੇਸ ਵਟਾਇੰਦਾ। ਏਕਾ ਚਿੱਲਾ ਏਕਾ ਤੀਰ ਕਮਾਨਾ, ਏਕਾ ਏਕ ਉਠਾਇੰਦਾ। ਗੁਰਮੁਖਾਂ ਦੇਵੇ ਨਾਮ ਨਿਧਾਨਾ, ਮਨਮੁਖਾਂ ਡੇਰਾ ਢਾਹਿੰਦਾ। ਸੰਮਤ ਸੰਮਤੀ ਹੋ ਪ੍ਰਧਾਨਾ, ਆਪ ਆਪਣਾ ਡੰਕ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰ ਗੋਬਿੰਦ ਰੰਗ ਰੰਗਾਇੰਦਾ।
ਸਤਿਗੁਰ ਸਾਚਾ ਸ਼ਾਹੋ ਭੂਪ, ਹਰੀ ਹਰਿ ਆਪ ਅਖਵਾਇੰਦਾ। ਵੇਖ ਵਖਾਏ ਚਾਰੇ ਕੂਟ, ਦਹਿ ਦਿਸ਼ਾ ਫੇਰੀ ਪਾਇੰਦਾ। ਕਲਜੁਗ ਪਸਾਰਾ ਮੇਟੇ ਝੂਠ ਜੂਠ, ਸਚ ਸੁੱਚ ਵਰਤਾਇੰਦਾ। ਸੰਤ ਸੁਹੇਲਾ ਆਪੇ ਜਾਏ ਤੁਠ, ਆਪ ਆਪਣਾ ਰੂਪ ਦਰਸਾਇੰਦਾ। ਗੁਰਮੁਖ ਲੁਕਿਆ ਰਹੇ ਨਾ ਕਿਸੇ ਗੁੱਠ, ਨੌਂ ਖੰਡ ਪ੍ਰਿਥਮੀ ਆਪ ਉਠਾਇੰਦਾ। ਗੁਰਮੁਖ ਹੱਥ ਫੜਾਏ ਲੱਠ, ਦਰ ਦਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਨਾਉਂ ਧਰਾਇੰਦਾ। ਕਲਜੁਗ ਕਰਤਾ ਹਰਿ ਨਿਰੰਕਾਰ, ਏਕਾ ਏਕ ਅਖਵਾਇਆ। ਖੇਲੇ ਖੇਲ ਅਗੰਮ ਅਪਾਰ, ਭੇਵ ਕਿਸੇ ਨਾ ਪਾਇਆ। ਜੋਤੀ ਨੂਰ ਕਰ ਉਜਿਆਰ, ਲੋਕਮਾਤ ਵੇਖ ਵਖਾਇਆ। ਗੋਬਿੰਦ ਮੀਤਾ ਸਚ ਸਿਕਦਾਰ, ਸ਼ਾਹ ਸੁਲਤਾਨਾ ਨਾਉਂ ਰਖਾਇਆ। ਪਾਰਬ੍ਰਹਮ ਭੇਵ ਨਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਵੇਸ ਵਟਾਇਆ। ਕਲਜੁਗ ਅੰਤਮ ਹਰਿ ਹਰਿ ਅੰਕਾ, ਏਕਾ ਨਾਮ ਧਿਆਇੰਦਾ। ਆਪ ਉਠਾਏ ਰਾਓ ਰੰਕਾ, ਸ਼ਾਹ ਸੁਲਤਾਨਾਂ ਆਪ ਹਿਲਾਇੰਦਾ। ਗੁਰਮੁਖਾਂ ਸੁਹਾਏ ਦਵਾਰ ਬੰਕਾ, ਦਰ ਦਵਾਰਾ ਵੇਖ ਵਖਾਇੰਦਾ। ਪ੍ਰਗਟ ਹੋਏ ਵਾਸੀ ਪੁਰੀ ਘਨਕਾ, ਘਨਕ ਪੁਰ ਵਾਸੀ ਵੇਖ ਵਖਾਇੰਦਾ। ਖੇਲੇ ਖੇਲ ਬਾਰ ਅਨਕਾ, ਅਨਕ ਕਲ ਹੋ ਜਾਇੰਦਾ। ਗੁਰਮੁਖ ਸਾਚੇ ਗਲ ਲਗਾਏ ਜਿਉਂ ਜਨਕਾ, ਜਨ ਜਨਨੀ ਆਪ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਖਿਲਾਇੰਦਾ। ਖੇਲਣਹਾਰ ਹਰਿ ਸਮਰਥ, ਆਦਿ ਜੁਗਾਦਿ ਸਮਾਇਆ। ਜੁਗ ਜੁਗ ਚਲਾਏ ਆਪਣਾ ਰਥ, ਰਥ ਰਥਵਾਹੀ ਨਾਉਂ ਧਰਾਇਆ । ਲੱਖ ਚੁਰਾਸੀ ਆਪੇ ਮਥ, ਆਪੇ ਲਏ ਉਪਾਇਆ। ਆਪ ਚਲਾਏ ਆਪਣੀ ਗਥ, ਆਪਣਾ ਨਾਮ ਦ੍ਰਿੜਾਇਆ। ਲਹਿਣਾ ਦੇਣਾ ਚੁਕਾਏ ਸਾਢੇ ਤਿੰਨ ਤਿੰਨ ਹੱਥ, ਕਲਜੁਗ ਅੰਤਮ ਵੇਖ ਵਖਾਇਆ। ਆਪਣੀ ਗੇੜਣਹਾਰਾ ਲੱਠ, ਭਾਣਾ ਆਪਣਾ ਆਪਣੇ ਵਿਚ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਘਰ ਸਾਚਾ ਵੇਸ ਵਟਾਇਆ। ਘਰ ਸਾਚਾ ਹਰਿ ਹਰਿ ਵੇਸ, ਏਕਾ ਏਕੰਕਾਰਿਆ। ਪੁਰਖ ਅਬਿਨਾਸ਼ੀ ਦਰ ਦਰਵੇਸ਼, ਦਰ ਦਵਾਰ ਇਕ ਸੁਹਾ ਰਿਹਾ। ਦੋ ਜਹਾਨਾਂ ਨਰ ਨਰੇਸ਼, ਨਿਰਗੁਣ ਖੇਲ ਅਪਾਰਿਆ। ਨਾ ਕੋਈ ਮੁੱਛ ਦਾੜ੍ਹੀ ਨਾ ਦਿਸੇ ਕੇਸ, ਮੂੰਡ ਮੁੰਡਾਏ ਨਾ ਕੋਈ ਰਖਾ ਰਿਹਾ। ਸ਼ਬਦੀ ਸ਼ਬਦ ਦਸ ਦਸਮੇਸ਼, ਦਹਿ ਦਿਸ਼ਾ ਫੇਰੀ ਪਾ ਲਿਆ। ਵੇਖ
ਵਖਾਏ ਗਣਪਤ ਗਣੇਸ਼, ਬ੍ਰਹਮਾ ਵਿਸ਼ਨ ਸ਼ਿਵ ਉਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਰੰਗ ਰੰਗਾ ਲਿਆ। ਆਪਣਾ ਰੰਗ ਆਪੇ ਰੰਗ, ਹਰਿ ਸਾਚਾ ਵੇਖ ਵਖਾਇੰਦਾ। ਆਪਣੇ ਬੈਠ ਆਪ ਪਲੰਘ, ਆਪਣੀ ਸੇਜਾ ਆਪ ਹੰਢਾਇੰਦਾ। ਆਪਣੀ ਭਿਛਿਆ ਆਪੇ ਮੰਗ, ਆਪਣੀ ਝੋਲੀ ਪਾਇੰਦਾ। ਲੱਖ ਚੁਰਾਸੀ ਤੇਰੀ ਕੰਧ, ਜਗਤ ਧਾਰਾ ਆਪ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਾਤਾ ਦਾਨੀ ਸੂਰਾ ਸਰਬੱਗ, ਗੁਰਮੁਖਾਂ ਵਸੇ ਅੰਗ ਸੰਗ, ਸਗਲਾ ਸੰਗ ਨਿਭਾਇੰਦਾ।
ਸਤਿਗੁਰ ਪੁਰਖ ਦਿਆਲ, ਸਰਬ ਸਹਿਜ ਸੁਖਦਾਇਆ। ਜਨ ਭਗਤਾਂ ਕਰੇ ਸਦਾ ਪ੍ਰਿਤਪਾਲ, ਆਦਿ ਜੁਗਾਦੀ ਵੇਖ ਵਖਾਇਆ। ਗੁਰਮੁਖ ਸਾਜਣ ਸਾਚੇ ਲਾਲ, ਆਪ ਆਪਣੀ ਗੋਦ ਉਠਾਇਆ। ਦੇਵਣਹਾਰਾ ਨਾਮ ਧਨ ਮਾਲ, ਤਨ ਖ਼ਜ਼ਾਨਾ ਆਪ ਭਰਾਇਆ। ਤੋੜਣਹਾਰਾ ਜਗਤ ਜੰਜਾਲ, ਲੋਕਮਾਤ ਵੇਸ ਵਟਾਇਆ। ਅੰਤ ਨੇੜ ਨਾ ਆਏ ਕਾਲ ਮਹਾਂਕਾਲ, ਜਿਸ ਜਨ ਹਰਿ ਹਰਿ ਰਸਨਾ ਗਾਇਆ। ਕਾਇਆ ਮੰਦਰ ਵਖਾਏ ਸੱਚੀ ਧਰਮਸਾਲ, ਘਰ ਬੈਠਾ ਆਸਣ ਲਾਇਆ। ਅੰਮ੍ਰਿਤ ਆਤਮ ਜਾਮ ਦਏ ਪਿਆਲ, ਜੋ ਜਨ ਸਰਨਾਈ ਆਇਆ। ਅਨਹਦ ਵਜਾਏ ਏਕਾ ਤਾਲ, ਨੇਤਰ ਨੈਣ ਜੋ ਦਰਸ਼ਨ ਪਾਇਆ। ਫਲ ਲਗਾਏ ਕਾਇਆ ਡਾਲ੍ਹ, ਅੰਮ੍ਰਿਤ ਮੇਵਾ ਇਕ ਲਗਾਇਆ। ਦੋ ਜਹਾਨਾਂ ਬਣ ਦਲਾਲ, ਲੱਖ ਚੁਰਾਸੀ ਮੇਟ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗ਼ਰੀਬ ਨਿਮਾਣੇ ਲਏ ਤਰਾਇਆ। ਸਤਿਗੁਰ ਪੂਰਾ ਹਰਿ ਸਮਰਥ, ਏਕਾ ਏਕ ਅਖਵਾਇੰਦਾ। ਗੁਰਮੁਖ ਸਾਚੇ ਲਏ ਰੱਖ, ਸਿਰ ਆਪਣਾ ਹੱਥ ਟਿਕਾਇੰਦਾ। ਦੇਵੇ ਨਾਮ ਏਕਾ ਵੱਥ, ਏਕਾ ਬੂਝ ਬੁਝਾਇੰਦਾ। ਚਾਰ ਵਰਨ ਚੜ੍ਹਾਏ ਏਕਾ ਰਥ, ਊਚ ਨੀਚ ਨਾ ਕੋਈ ਰਖਾਇੰਦਾ। ਪੰਚ ਵਿਕਾਰਾ ਦੇਵੇ ਮਥ, ਸ਼ਬਦ ਖੰਡਾ ਇਕ ਉਠਾਇੰਦਾ। ਪੱਲੇ ਬੰਨ੍ਹੇ ਨਾਮ ਗੱਠ, ਚੋਰ ਯਾਰ ਲੁੱਟ ਨਾ ਕੋਈ ਲੈ ਜਾਇੰਦਾ। ਸਤਿ ਸੰਤੋਖੀ ਧੀਰਜ ਦੇਵੇ ਸਤਿ, ਬ੍ਰਹਮ ਮਤ ਇਕ ਸਮਝਾਇੰਦਾ। ਨਾੜ ਬਹੱਤਰ ਨਾ ਉਬਲੇ ਰੱਤ, ਰੱਤੀ ਰੱਤ ਰੰਗਾਇੰਦਾ। ਚਰਨ ਕਵਲ ਬੰਧਾਏ ਸਾਚਾ ਨੱਤ, ਨਾ ਕੋਈ ਤੋੜੇ ਤੋੜ ਤੁੜਾਇੰਦਾ। ਨਾ ਕੋਈ ਪਰਖੇ ਜ਼ਾਤ ਪਾਤ, ਦੀਨ ਮਜ਼੍ਹਬ ਨਾ ਕੋਈ ਰਖਾਇੰਦਾ। ਸ੍ਰਿਸ਼ਟ ਸਬਾਈ ਪੁੱਛੇ ਵਾਤ, ਆਪ ਆਪਣਾ ਸੰਗ ਰਖਾਇੰਦਾ। ਆਪੇ ਪਿਤਾ ਆਪੇ ਮਾਤ, ਆਪ ਆਪਣੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਨਾਮ ਵਰ, ਏਕਾ ਬ੍ਰਹਮ ਵਖਾਇੰਦਾ। ਸਤਿਗੁਰ ਪੂਰਾ ਹਰਿ ਮਿਹਰਵਾਨ, ਏਕਾ ਰੂਪ ਸਮਾਇਆ। ਜਨ ਭਗਤਾਂ ਦਏ ਜੀਆ ਦਾਨ, ਏਕਾ ਨਾਮ ਝੋਲੀ ਪਾਇਆ। ਸ਼ਬਦੀ ਸ਼ਬਦ ਸ਼ਬਦ ਬਿਬਾਨ, ਗੁਰਮੁਖ ਸਾਚੇ ਆਪ ਚੜਾਇਆ। ਦੋ ਜਹਾਨ ਵਿਖਾਏ ਇਕ ਉਡਾਨ, ਲੋਆਂ ਪੁਰੀਆਂ ਪਾਰ ਕਰਾਇਆ। ਆਪੇ ਸੁਰਤੀ ਆਪੇ ਕਾਹਨ, ਸੀਤਾ ਰਾਮ ਆਪ ਹੋ ਜਾਇਆ। ਆਪੇ ਲੰਕਾ ਗੜ੍ਹ ਤੋੜ ਮਕਾਨ, ਮਨ ਰਾਵਣ ਰਹੇ ਨਾ ਰਾਇਆ। ਆਪੇ ਮਾਰੇ ਤੀਰ ਨਿਸ਼ਾਨ, ਸ਼ਬਦ ਨਿਸ਼ਾਨਾ ਇਕ ਵਖਾਇਆ। ਆਪੇ ਨਾਨਕ ਹੋ ਪ੍ਰਧਾਨ, ਮੰਤਰ ਨਾਮ ਰਸਨ ਦ੍ਰਿੜਾਇਆ। ਆਪੇ ਗੋਬਿੰਦ ਨੌਜਵਾਨ, ਅੰਮ੍ਰਿਤ ਆਤਮ ਜਾਮ ਪਿਆਇਆ। ਆਪੇ ਖੇਲੇ ਖੇਲ ਜਹਾਨ, ਦੋ ਜਹਾਨਾਂ ਵੇਸ ਵਟਾਇਆ। ਕਲਜੁਗ ਅੰਤਮ ਵੇਖੇ ਮਾਰ ਧਿਆਨ, ਨਿਹਕਲੰਕਾ ਨਾਉਂ ਰਖਾਇਆ। ਗੁਰਮੁਖ ਸਾਚੇ ਚਤੁਰ ਸੁਜਾਨ, ਆਪ ਆਪਣੇ
ਸੰਗ ਸਮਾਇਆ । ਦੇਵੇ ਨਾਮ ਦਾਨੀ ਦਾਨ, ਹਰਿਜਨ ਸਾਚੀ ਵੰਡ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਜਗਾਇਆ। ਸਤਿਗੁਰ ਪੁਰਖ ਹਰਿ ਅਬਿਨਾਸ਼, ਏਕਾ ਏਕੰਕਾਰਿਆ। ਜੁਗ ਜੁਗ ਖੇਲੇ ਖੇਲ ਤਮਾਸ਼, ਆਪ ਆਪਣਾ ਲਏ ਅਵਤਾਰਿਆ। ਆਪਣੇ ਮੰਡਲ ਮੰਡਪ ਪਾਵੇ ਰਾਸ, ਆਪ ਆਪਣਾ ਖੇਲ ਖਿਲਾ ਰਿਹਾ। ਆਪੇ ਵੇਖ ਵਖਾਏ ਗਰਭ ਵਾਸ, ਆਪ ਆਪਣਾ ਬਿਰਧ ਵਖਾ ਰਿਹਾ। ਆਪੇ ਲੇਖੇ ਲਾਏ ਸਵਾਸ ਸਵਾਸ, ਜੋ ਜਨ ਰਸਨਾ ਗਾ ਰਿਹਾ। ਆਪੇ ਪੂਰਨ ਕਰਨਹਾਰਾ ਆਸ, ਪਾਰਬ੍ਰਹਮ ਨਾਉਂ ਧਰਾ ਰਿਹਾ। ਜਨ ਭਗਤਾਂ ਸਦ ਵਸੇ ਪਾਸ, ਜਗਤ ਵਿਛੋੜਾ ਫੰਦ ਕਟਾ ਰਿਹਾ। ਹੋਏ ਸਹਾਈ ਪ੍ਰਿਥਮੀ ਅਕਾਸ਼, ਗਗਨ ਪਾਤਾਲਾ ਡੇਰਾ ਲਾ ਰਿਹਾ। ਗੁਰਮੁਖ ਸਾਚਾ ਨਾ ਹੋਏ ਨਿਰਾਸ, ਇਛਿਆ ਭਿਛਿਆ ਝੋਲੀ ਪਾ ਰਿਹਾ। ਨਿਝ ਘਰ ਆਤਮ ਰੱਖੇ ਵਾਸ, ਘਰ ਘਰ ਵਿਚ ਡੇਰਾ ਲਾ ਰਿਹਾ। ਆਦਿ ਨਿਰੰਜਣ ਸਰਬ ਗੁਣਤਾਸ, ਸਤਿ ਪੁਰਖ ਰੂਪ ਵਟਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਦੇਵੇ ਨਾਮ ਵਰ, ਸ਼ਬਦ ਗਿਆਨ ਇਕ ਦ੍ਰਿੜਾ ਰਿਹਾ। ਨਾਮ ਸ਼ਬਦ ਸਾਚੀ ਦਾਤ, ਹਰਿ ਹਰਿਜਨ ਝੋਲੀ ਪਾਈਆ। ਲੋਕਮਾਤ ਵਡ ਕਰਾਮਾਤ, ਏਕਾ ਬੂਝ ਬੁਝਾਈਆ। ਮਿਟੇ ਰੈਣ ਅੰਧੇਰੀ ਰਾਤ, ਕੂੜੀ ਕਿਰਿਆ ਰਹਿਣ ਨਾ ਪਾਈਆ। ਦਰਸ ਦਿਖਾਏ ਇਕ ਇਕਾਂਤ, ਸਵਛ ਸਰੂਪੀ ਵੇਸ ਵਟਾਈਆ। ਨਾਤਾ ਤੋੜੇ ਭੈਣ ਭਰਾਤ, ਸਾਕ ਸੱਜਣ ਸੈਣ ਨਾ ਕੋਈ ਦਿਖਾਈਆ। ਹਰ ਘਟ ਅੰਦਰ ਵੇਖੇ ਮਾਰ ਝਾਤ, ਮੰਦਰ ਬੈਠਾ ਬੇਪਰਵਾਹੀਆ। ਜਿਸ ਜਨ ਖੋਲ੍ਹੇ ਆਪਣਾ ਤਾਕ, ਆਪਣਾ ਮੁਖ ਵਖਾਈਆ। ਲੇਖਾ ਜਾਣੇ ਭਵਿਖਤ ਵਾਕ, ਭਰਮੇ ਭੁੱਲੀ ਸਰਬ ਲੋਕਾਈਆ। ਮਾਟੀ ਮਿਲਾਏ ਖ਼ਾਕੀ ਖ਼ਾਕ, ਅੰਤਮ ਖ਼ਾਕ ਰਹੇ ਸਮਾਈਆ। ਕਾਇਆ ਚੋਲਾ ਜਾਏ ਪਾਟ, ਥਿਰ ਕੋਇ ਰਹਿਣ ਨਾ ਪਾਈਆ। ਗੁਰਮੁਖ ਵਿਰਲਾ ਚੜ੍ਹੇ ਔਖੇ ਘਾਟ, ਸਤਿਗੁਰ ਪੂਰਾ ਜਿਸ ਚੜ੍ਹਾਈਆ। ਪੰਜ ਤਤ ਤੇਰੀ ਨੇੜੇ ਵਾਟ, ਬੈਠੀ ਪੰਧ ਮੁਕਾਈਆ। ਚੌਦਾਂ ਲੋਕ ਵਿਕੇ ਨਾ ਕਿਸੇ ਹਾਟ, ਕਰਤੇ ਕੀਮਤ ਨਾ ਕੋਈ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਦੇਵਣਹਾਰਾ ਨਾਮ ਵਰ, ਸ਼ਬਦ ਸ਼ਬਦੀ ਆਪ ਵਰਤਾਈਆ। ਸ਼ਬਦ ਭੰਡਾਰ ਡੂੰਘਾ ਸਾਗਰ, ਹਰਿ ਹਰਿ ਆਪ ਵਰਤਾਇੰਦਾ। ਜਨ ਭਗਤਾਂ ਕਰੇ ਨਿਰਮਲ ਕਰਮ ਉਜਾਗਰ, ਆਪ ਆਪਣਾ ਰੰਗ ਰੰਗਾਇੰਦਾ । ਵੇਖ ਵਖਾਏ ਕਾਇਆ ਗਾਗਰ, ਦੂਈ ਦਵੈਤੀ ਪਰਦਾ ਲਾਹਿੰਦਾ। ਰੱਤੀ ਨਾਮ ਰਤਨ ਰਤਨਾਗਰ, ਘਰ ਸਾਚੇ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਚਲਾਇੰਦਾ। ਮੰਗੀ ਮੰਗ ਹਰਿ ਦਵਾਰ, ਹਰਿਜਨ ਝੋਲੀ ਆਪ ਭਰਾਈਆ। ਦੇਵੇ ਦਰਸ ਅਗੰਮ ਅਪਾਰ, ਨੇਤਰ ਲੋਚਣ ਆਪ ਖੁਲ੍ਹਾਈਆ। ਸ਼ਬਦੀ ਧੁਨ ਸੱਚੀ ਧੁਨਕਾਰ, ਘਰ ਸਾਚੇ ਆਪ ਸੁਣਾਈਆ। ਮਹੱਲ ਅਟੱਲ ਉਚ ਮੀਨਾਰ, ਦੀਪਕ ਜੋਤੀ ਇਕ ਜਗਾਈਆ। ਨੂਰ ਇਲਾਹੀ ਬੇਐਬ ਪਰਵਰਦਿਗਾਰ, ਹੱਕ ਹਕੀਕਤ ਵੇਖ ਵਖਾਈਆ। ਸ੍ਰਿਸ਼ਟ ਸਬਾਈ ਸਾਂਝਾ ਯਾਰ, ਮੁਕਾਮੇ ਹੱਕ ਆਪ ਖ਼ੁਦਾਈਆ। ਨੂਰ ਇਲਾਹੀ ਮੀਤ ਮੁਰਾਰ, ਨੂਰੋ ਨੂਰ ਦਰਸਾਈਆ । ਰਾਮ ਰੂਪ ਆਪ ਕਰਤਾਰ, ਕਰਨੀ ਕਰਤਾ ਕਿਰਤ ਕਮਾਈਆ। ਸਾਵਲ ਸੁੰਦਰ ਹੋ ਤਿਆਰ, ਕਵਲ ਨੈਣ ਰਿਹਾ ਮਟਕਾਈਆ। ਬਾਸ਼ਕ ਸੇਜਾ ਸਚ ਸ਼ਿੰਗਾਰ, ਸਾਂਗੋ ਪਾਂਗ ਹੰਢਾਈਆ। ਵਿਸ਼ਨੂੰ ਵੰਸੀ ਖੇਲ ਨਿਆਰ, ਵੇਸ ਅਨੇਕ ਧਰਾਈਆ। ਬ੍ਰਹਮ ਵੇਤਾ ਰਿਹਾ ਵਿਚਾਰ, ਅੱਠੇ ਨੈਣ ਉਠਾਈਆ। ਸ਼ਿਵ ਸ਼ੰਕਰ ਬਾਸ਼ਕ ਤਸ਼ਕਾ ਪਾਏ ਹਾਰ, ਹੱਥ ਤ੍ਰਸੂਲ ਉਠਾਈਆ।
ਸੁਰਪਤ ਰਾਜਾ ਇੰਦ ਰਿਹਾ ਪੁਕਾਰ, ਆਤਮ ਅੰਤਰ ਇਕ ਲਿਵ ਲਾਈਆ। ਮਨ ਮਤ ਨਾਰ ਹੋਈ ਵਿਭਚਾਰ, ਮੱਥੇ ਟਿੱਕਾ ਕਾਲੀ ਸ਼ਾਹੀਆ। ਜੂਠ ਝੂਠ ਹੋਏ ਖ਼ਵਾਰ, ਕੂੜੀ ਕਿਰਿਆ ਕਲ ਕਮਾਈਆ। ਮਾਇਆ ਮਮਤਾ ਲੋਭ ਹੰਕਾਰ, ਕਾਮ ਕਰੋਧ ਅਗਨ ਲਗਾਈਆ। ਇਕ ਤ੍ਰਿਸ਼ਨਾ ਬਣ ਭਿਖਾਰ, ਘਰ ਘਰ ਬੈਠੀ ਅਲੱਖ ਜਗਾਈਆ। ਗੁਰਮੁਖ ਵਿਰਲਾ ਗੁਰ ਸ਼ਬਦ ਕਰੇ ਪਿਆਰ, ਘਰ ਸਾਚੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਨਾਮ ਵਰ, ਵਡ ਦਾਤਾ ਆਪ ਅਖਵਾਈਆ। ਚਾਰ ਵਰਨਾਂ ਇਕ ਗਿਆਨ, ਇਕ ਨਾਮ ਦ੍ਰਿੜਾਇਆ। ਏਕਾ ਸ਼ਬਦ ਇਕ ਬਿਬਾਣ, ਏਕਾ ਰਿਹਾ ਚੜ੍ਹਾਇਆ। ਏਕਾ ਪੁਰਖ ਇਕ ਸੁਲਤਾਨ, ਮਿਹਰਬਾਨ ਇਕ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਦਰ, ਦਰ ਸੁਹੰਜਣਾ ਇਕ ਵਖਾਇਆ। ਦਰ ਸੁਹੰਜਣਾ ਪੁਰਖ ਅਬਿਨਾਸ਼, ਹਰਿਜਨ ਆਪ ਦਰਸਾਇੰਦਾ। ਪੂਰੀ ਕਰਨਹਾਰਾ ਆਸ, ਪਰਮ ਪੁਰਖ ਆਪ ਅਖਵਾਇੰਦਾ। ਗੁਰਮੁਖਾਂ ਗੁਰਸਿਖਾਂ ਜਨ ਭਗਤਾਂ ਹੋਏ ਦਾਸੀ ਦਾਸ, ਸੇਵਕ ਸੇਵ ਆਪ ਕਮਾਇੰਦਾ। ਨਿਝ ਆਤਮ ਨਿਝ ਘਰ ਰੱਖੇ ਵਾਸ, ਘਰ ਸਾਚਾ ਇਕ ਸੁਹਾਇੰਦਾ। ਹਰਿਜਨ ਹਰਿ ਪੁਰਾਨੀ ਹਰਿ ਗਾਏ ਰਸਨ ਸਵਾਸ, ਲੇਖਾ ਲੇਖੇ ਆਪਣੇ ਪਾਇੰਦਾ। ਲਹਿਣਾ ਦੇਣਾ ਦਸ ਦਸ ਮਾਸ, ਗਰਭ ਵਾਸ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਦੇਵੇ ਸਾਚਾ ਵਰ, ਨਾਮ ਨਿਧਾਨ ਝੋਲੀ ਪਾਇੰਦਾ।
੨੩ ਮੱਘਰ ੨੦੧੫ ਬਿਕ੍ਰਮੀ ਭਜਨ ਸਿੰਘ ਦੇ ਘਰ ਪਿੰਡ ਸ਼ੇਖ਼ਪੁਰਾ ਜ਼ਿਲਾ ਅੰਬਾਲਾ
ਹਰਿ ਮੰਦਰ ਅਪਾਰ, ਹਰਿ ਹਰਿ ਸੁਹਾਇਆ। ਨਿਰਗੁਣ ਜੋਤੀ ਕਰ ਉਜਿਆਰ, ਦੀਵਾ ਬਾਤੀ ਇਕ ਜਗਾਇਆ। ਕਮਲਾਪਾਤੀ ਖੇਲ ਅਪਾਰ, ਦਿਵਸ ਰਾਤੀ ਆਪ ਖਿਲਾਇਆ। ਅੰਧੇਰੀ ਰਾਤੀ ਵੇਖ ਸੰਸਾਰ, ਲੋਕਮਾਤੀ ਫੇਰਾ ਪਾਇਆ। ਉਤਮ ਜ਼ਾਤੀ ਹਰਿਜਨ ਵਿਚਾਰ, ਅੰਮ੍ਰਿਤ ਬੂੰਦ ਸਵਾਂਤੀ, ਮੁਖ ਚੁਆਇਆ। ਲਹਿਣਾ ਦੇਣਾ ਦੇਵੇ ਬਾਕੀ ਹਰਿ ਗਿਰਧਾਰ, ਆਪ ਆਪਣਾ ਵੇਸ ਵਟਾਇਆ। ਜਗਤ ਨਿਮਾਣੇ ਪਾਵੇ ਸਾਰ, ਗਊ ਗਰੀਬਾਂ ਗਲੇ ਲਗਾਇਆ। ਰਾਜ ਰਾਜੇ ਕਰ ਖ਼ਵਾਰ, ਦਰ ਦਰ ਆਪੇ ਆਪ ਫਿਰਾਇਆ। ਸੁਘੜ ਸਿਆਣੇ ਨਾ ਪਾਇਣ ਸਾਰ, ਮਾਇਆ ਮੋਹ ਲੋਭ ਹਲਕਾਇਆ। ਜਿਸ ਜਨ ਬਖ਼ਸ਼ੇ ਚਰਨ ਧਿਆਨੇ, ਸੋ ਜਨ ਉਤਰੇ ਪਾਰ। ਆਤਮ ਅੰਤਰ ਬ੍ਰਹਮ ਗਿਆਨੇ, ਸੋਹੰ ਸ਼ਬਦ ਹਰਿ ਨਿਰੰਕਾਰ। ਅਕਾਲ ਮੂਰਤ ਇਕ ਵਿਖਾਣੇ, ਨਿਰਗੁਣ ਜੋਤੀ ਨੂਰ ਉਜਿਆਰ। ਕਰਤਾ ਪੁਰਖ ਸਰਬ ਘਟ ਜਾਣੇ, ਘਰ ਸੁੱਤਾ ਪੈਰ ਪਸਾਰ। ਨਿਰਭੌ ਆਪ ਵਖਾਣੇ, ਨਿਰਵੈਰ ਖੇਲ ਅਪਾਰ। ਜ਼ਾਤ ਪਾਤ ਨਾ ਕੋਈ ਰਖਾਣੇ, ਊਚ ਨੀਚ ਨਾ ਕੋਈ ਵਿਚਾਰ। ਘਰ ਸਾਚਾ ਇਕ ਸੁਹਾਣੇ, ਸੁਹਾਵਣਹਾਰਾ ਬੰਕ ਦਵਾਰ। ਆਤਮ ਅੰਤਰ ਇਕ ਵਖਾਣੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰ ਭੰਡਾਰ। ਨਾਮ ਭੰਡਾਰਾ ਹਰਿ ਵਰਤੰਤਾ, ਆਦਿ ਪੁਰਖ ਅਬਿਨਾਸ਼ਿਆ। ਹਰਿ ਹਰਿ ਮੇਲਾ ਹਰਿਜਨ ਸੰਤਾ, ਸਤਿਗੁਰ ਖੇਲੇ ਖੇਲ ਤਮਾਸ਼ਿਆ। ਗ਼ਰੀਬ ਨਿਮਾਣਿਆਂ ਬਣਾਏ ਬਣਤਾ, ਮੰਡਲ ਮੰਡਪ ਪਾਵੇ ਸਾਚੀ ਰਾਸਿਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਆਵਣ ਜਾਵਣ ਫੰਦ ਕਟਾਸਿਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਾਚੇ ਘਰ, ਮੇਲ ਮਿਲਾਵਾ ਏਕਾ ਘਰ, ਚਰਨ ਕਵਲ ਸੱਚਾ ਭਰਵਾਸਿਆ। ਚਰਨ ਕਵਲ ਸਾਚੀ ਧੂੜ, ਹਰਿਜਨ ਹਰਿ ਹਰਿ ਮਸਤਕ ਲਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ, ਅਗਿਆਨ ਤਤ ਰਹੇ ਨਾ ਰਾਈਆ। ਨਾਤਾ ਤੋੜੇ ਕੂੜੋ ਕੂੜ, ਪਾਰਬ੍ਰਹਮ ਵੱਡੀ ਵਡਿਆਈਆ। ਰੰਗਨ ਰੰਗ ਚੜ੍ਹਾਏ ਗੂੜ੍ਹ, ਨਾਮ ਰੰਗੀਲਾ ਮੋਹਣ ਮਾਧਵ ਪੁਰਖ ਅਬਿਨਾਸ਼ ਆਪ ਅਖਵਾਈਆ। ਆਵਣ ਜਾਵਣ ਕਟੇ ਜੂੜ, ਜੋਗ ਜੁਗਤ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਏਕਾ ਪੱਲਾ ਨਾਮ ਫੜਾਈਆ। ਏਕਾ ਪੱਲਾ ਨਾਮ ਫੜਾ, ਹਰਿਜਨ ਆਪ ਤਰਾਇੰਦਾ। ਦਰ ਦਰਵੇਸ਼ਾ ਫੇਰੀ ਪਾ, ਦਰਦੀ ਦਰਦ ਵੰਡਾਇੰਦਾ। ਜਗਤ ਨਿਮਾਣੇ ਆਪ ਉਠਾ, ਸਾਚੇ ਤਖ਼ਤ ਆਪ ਸੁਹਾਇੰਦਾ। ਦਰਗਹਿ ਸਾਚੀ ਦੇਵੇ ਥਾਂ, ਰਾਜ ਰਾਜਾਨਾਂ ਹੱਥ ਨਾ ਆਇੰਦਾ। ਆਦਿ ਜੁਗਾਦੀ ਸ਼ਬਦ ਬ੍ਰਹਿਮਾਦੀ ਦੇਵਣਹਾਰਾ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਇੰਦਾ। ਜਗਤ ਹੰਸ ਬਣਾਏ ਕਾਂ, ਸੋਹੰ ਸਾਚੀ ਚੋਗ ਚੁਗਾਇੰਦਾ। ਇਕ ਜਪਾਵੇ ਸਾਚਾ ਨਾਂ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਂ, ਸਚਖੰਡ ਦਵਾਰਾ ਇਕ ਵਖਾਇੰਦਾ। ਅੰਤਮ ਪਕੜਣਹਾਰਾ ਬਾਂਹ, ਜੋਤੀ ਜਾਮਾ ਭੇਖ ਵਟਾਇੰਦਾ। ਕਰਨਹਾਰਾ ਸਚ ਨਿਆਂ, ਜੁਗ ਜੁਗ ਵੇਸ ਵਟਾਇੰਦਾ। ਵਸੇ ਧਾਮ ਅਗੰਮ ਅਥਾਹ, ਜਗਤ ਨੇਤਰ ਦਿਸ ਨਾ ਆਇੰਦਾ। ਕਲਜੁਗ ਜੀਵ ਰਹੇ ਕੁਰਲਾ, ਕਾਗੀ ਮੁਖ ਖੁਲ੍ਹਾਇੰਦਾ। ਆਪਣਾ ਆਪ ਨਾ ਸਕਣ ਪਾ, ਆਪਣਾ ਮੂਲ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੇਲਾ ਸਾਚੇ ਦਰ, ਹਰਿ ਸਾਚਾ ਵੇਖ ਵਖਾਇੰਦਾ। ਦਰਦ ਦੁੱਖ ਹਰਿ ਹਰਿ ਨਾਥ, ਅਨਾਥਾਂ ਵਿਚ ਸਮਾਇਆ। ਆਪ ਨਿਭਾਏ ਸਗਲਾ ਸਾਥ, ਸਗਲਾ ਸੰਗੀ ਵੇਖ ਵਖਾਇਆ। ਮੇਲ ਮਿਲਾਵਾ ਤ੍ਰਲੋਕੀ ਨਾਥ, ਤ੍ਰੈ ਤ੍ਰੈ ਦੇਸ਼ਾਂ ਵੇਸ ਵਟਾਇਆ। ਸਤਿਜੁਗ ਤੇਰੀ ਸਾਚੀ ਗਾਥ, ਸਤਿਗੁਰ ਪੂਰਾ ਰਿਹਾ ਚਲਾਇਆ। ਏਕਾ ਨਾਮ ਏਕਾ ਰਾਥ, ਚਾਰ ਵਰਨਾਂ ਰਿਹਾ ਚੜ੍ਹਾਇਆ। ਏਕਾ ਪੂਜਾ ਏਕਾ ਪਾਠ, ਏਕਾ ਮੰਤਰ ਰਿਹਾ ਸੁਣਾਇਆ। ਏਕਾ ਤੀਰਥ ਏਕਾ ਤਾਟ, ਸਰ ਸਰੋਵਰ ਇਕ ਨੁਹਾਇਆ। ਏਕਾ ਵਣਜ ਇਕ ਵਪਾਰ ਏਕਾ ਹਾਟ, ਚੌਦਾਂ ਲੋਕਾਂ ਆਪ ਖੁਲ੍ਹਾਇਆ। ਏਕਾ ਨਾਓ ਏਕਾ ਘਾਟ, ਏਕਾ ਬੇੜਾ ਰਿਹਾ ਚਲਾਇਆ। ਏਕਾ ਨੇੜੇ ਦੱਸੇ ਵਾਟ, ਏਕਾ ਵੇਖ ਵਖਾਇਆ। ਜਨ ਭਗਤਾਂ ਦੁਰਮਤ ਮੈਲ ਦੇਵੇ ਕਾਟ, ਆਪ ਆਪਣਾ ਦਰਸ ਦਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਆਪਣਾ ਕਰਮ ਕਮਾਇਆ। ਆਪਣਾ ਕਰਮ ਆਪ ਕਮਾ, ਆਪਣੀ ਦਇਆ ਕਮਾਇੰਦਾ। ਗ਼ਰੀਬ ਨਿਮਾਣੇ ਆਪ ਉਠਾ, ਆਪ ਆਪਣੀ ਬੂਝ ਬੁਝਾਇੰਦਾ। ਦਰਸ ਦਰਸੀ ਦਰਸ ਦਿਖਾ, ਲੱਖ ਚੁਰਾਸੀ ਫੰਦ ਕਟਾਇੰਦਾ। ਏਕਾ ਰਾਗ ਕੰਨ ਸੁਣਾ, ਏਕਾ ਬੂਝ ਬੁਝਾਇੰਦਾ। ਏਕਾ ਮਣਕਾ ਮਨ ਕਾ ਦਏ ਫਿਰਾ, ਆਪ ਆਪਣੀ ਬਣਤ ਬਣਾਇੰਦਾ। ਸਗਲੀ ਚਿੰਦ ਦਏ ਮਿਟਾ, ਜੋ ਜਨ ਦਰਸ਼ਨ ਪਾਇੰਦਾ। ਕਾਇਆ ਮੰਦਰ ਦਏ ਤੁੜਾ, ਸ਼ਬਦ ਖੰਡਾ ਹੱਥ ਉਠਾਇੰਦਾ। ਸਾਚੀ ਬੇੜੀ ਆਪ ਚੜ੍ਹਾ, ਹਰਿਜਨ ਵੇਖ ਵਖਾਇੰਦਾ। ਗਹਿਰ ਗੰਭੀਰ ਗੁਣੀ ਗਹਿੰਦ ਪਕੜੇ ਬਾਂਹ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਾਏ ਲੜ, ਨਾ ਕੋਈ ਸੀਸ ਨਾ ਕੋਈ ਧੜ, ਦਰ ਦਵਾਰ ਹਰਿ ਨਿਰੰਕਾਰ, ਸਚਖੰਡ ਜਗਤ ਬ੍ਰਹਿਮੰਡ ਪਾਏ ਵੰਡ ਜੇਰਜ ਅੰਡ ਆਪ ਆਪਣੇ ਅੰਕ ਸਮਾਇੰਦਾ। ਅੰਗੀਕਾਰ ਆਪੇ ਕਰ,
ਆਪਣੇ ਅੰਗ ਲਗਾਈਆ। ਧਰਨੀ ਮੰਗੇ ਸਾਚਾ ਵਰ, ਦੋਏ ਜੋੜ ਪਏ ਸਰਨਾਈਆ। ਪੁਰਖ ਅਬਿਨਾਸ਼ੀ ਵੇਖੇ ਖੜ, ਚਾਰੋਂ ਕੁੰਟ ਫੇਰਾ ਪਾਈਆ। ਅਗਨੀ ਤੱਤਵ ਰਹੀ ਸੜ, ਲੱਖ ਚੁਰਾਸੀ ਜਗਤ ਲੋਕਾਈਆ। ਕੋਈ ਨਾ ਸਕੇ ਅੱਗੇ ਹੋ ਫੜ, ਸਾਧ ਸੰਤ ਬੈਠੇ ਮੁਖ ਛੁਪਾਈਆ। ਘਰ ਘਰ ਵਿਦਿਆ ਰਹੇ ਪੜ੍ਹ, ਆਤਮ ਬ੍ਰਹਮ ਨਾ ਕੋਈ ਜਣਾਈਆ। ਆਪਣਾ ਘਾੜਣ ਆਪੇ ਘੜ, ਬੈਠੇ ਧੂਣੀਆਂ ਤਾਈਆ। ਅੰਤਮ ਵੇਲੇ ਜਾਇਣ ਝੜ, ਫਲ ਡਾਲ੍ਹ ਰਹਿਣ ਨਾ ਪਾਈਆ। ਜੋ ਜਨ ਸਰਨਾਈ ਜਾਏ ਪੜ, ਹਰਿ ਲੇਖਾ ਲੇਖ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਮਰਥ ਅਕੱਥ ਰੱਖਣਹਾਰਾ ਦੇ ਕਰ ਹੱਥ, ਦਰ ਦਰਵੇਸ਼ ਨਰ ਨਰੇਸ਼ ਇਕ ਇਕੱਲਾ ਏਕੰਕਾਰ ਕਰ ਪਸਾਰ, ਸੰਤ ਭਗਤ ਆਪ ਉਧਾਰ, ਉਦਰ ਰੋਗ ਰਿਹਾ ਮਿਟਾਈਆ।
੨੩ ਮੱਘਰ ੨੦੧੫ ਬਿਕ੍ਰਮੀ ਗੁਰਦੇਵ ਸਿੰਘ ਦੇ ਘਰ ਪਿੰਡ ਦੋਸਾਂਝ ਜ਼ਿਲਾ ਜਲੰਧਰ
ਹਰਿ ਭਗਵਾਨ ਸਰਬ ਗੁਣਵੰਤਾ, ਏਕਾ ਏਕੰਕਾਰਿਆ। ਖੇਲੇ ਖੇਲ ਜੁਗਾ ਜੁਗੰਤਾ, ਜੁਗ ਜੁਗ ਲਏ ਅਵਤਾਰਿਆ। ਆਪ ਬਣਾਏ ਆਪਣੀ ਬਣਤਾ, ਅਬਿਨਾਸ਼ੀ ਪੁਰਖ ਨਾਉਂ ਧਰਾ ਲਿਆ। ਆਪੇ ਨਾਰੀ ਆਪੇ ਕੰਤਾ, ਆਪ ਆਪਣੀ ਸੇਜ ਹੰਢਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾ ਰਿਹਾ। ਖੇਲਣਹਾਰ ਹਰਿ ਭਗਵਾਨ, ਏਕਾ ਏਕ ਅਖਵਾਇੰਦਾ। ਜੋਤੀ ਜੋਤ ਜੋਤ ਮਹਾਨ, ਨੂਰੋ ਨੂਰ ਸਮਾਇੰਦਾ। ਸ਼ਾਹੋ ਭੂਪ ਵਡ ਸੁਲਤਾਨ, ਰਾਜਨ ਰਾਜ ਆਪ ਹੋ ਜਾਇੰਦਾ। ਥਿਰ ਘਰ ਵਾਸੀ ਹਰਿ ਮਿਹਰਬਾਨ, ਆਪ ਆਪਣੀ ਕਲ ਵਰਤਾਇੰਦਾ। ਸ਼ਬਦੀ ਸ਼ਬਦ ਬਲਵਾਨ, ਸਾਚਾ ਸੁਤ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇੰਦਾ। ਸ਼ਬਦ ਸੁਤ ਵਡ ਬਲਵਾਨ, ਹਰਿ ਏਕਾ ਏਕ ਉਪਜਾਇੰਦਾ। ਦੇਵਣਹਾਰਾ ਧੁਰ ਫ਼ਰਮਾਣ, ਆਪ ਆਪਣਾ ਹੁਕਮ ਚਲਾਇੰਦਾ। ਆਪ ਆਪਣਾ ਦੇਵੇ ਦਾਨ, ਆਪੇ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇੰਦਾ। ਜੁਗ ਜੁਗ ਵੇਸ ਹਰਿ ਅਵੱਲਾ, ਏਕਾ ਏਕ ਕਰਾਇੰਦਾ। ਵਸਣਹਾਰਾ ਸਚ ਮਹੱਲਾ, ਦਿਸ ਕਿਸੇ ਨਾ ਆਇੰਦਾ। ਆਪੇ ਜਾਣੇ ਵਲ ਛਲਾ, ਅਛਲ ਅਛੱਲ ਆਪ ਜਣਾਇੰਦਾ। ਦੀਪਕ ਜੋਤੀ ਇਕ ਬਲਾ, ਪ੍ਰਕਾਸ਼ ਪ੍ਰਕਾਸ਼ ਰਖਾਇੰਦਾ। ਸ਼ਬਦ ਸੁਨੇਹੜਾ ਸਾਚਾ ਘੱਲਾ, ਆਪ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਇੰਦਾ। ਹਰਿ ਕਰਤਾ ਹਰਿ ਨਿਰੰਕਾਰ, ਆਪਣੀ ਬਣਤ ਬਣਾਈਆ। ਨਿਰਗੁਣ ਜੋਤੀ ਨੂਰ ਉਜਿਆਰ, ਨੂਰੋ ਨੂਰ ਸਮਾਈਆ। ਸ਼ਬਦੀ ਸ਼ਬਦ ਸ਼ਬਦ ਅਪਾਰ, ਹਰਿ ਸ਼ਬਦ ਵੱਡੀ ਵਡਿਆਈਆ। ਲੋਆਂ ਪੁਰੀਆਂ ਮਹੱਲ ਉਸਾਰ, ਰਵ ਸਸ ਸੇਵਾ ਲਾਈਆ। ਬ੍ਰਹਿਮੰਡ ਖੰਡ ਕਰ ਤਿਆਰ, ਤ੍ਰੈਗੁਣ ਬੰਧਨ ਪਾਈਆ। ਰੂਪ ਅਨੂਪ ਆਪ ਕਰਤਾਰ, ਆਪ ਆਪਣਾ ਵੇਸ ਵਟਾਈਆ। ਖੇਲੇ ਖੇਲ ਅਗੰਮ ਅਪਾਰ, ਵਿਸ਼ਨੂੰ ਰੂਪ ਆਪ ਹੋ ਜਾਈਆ। ਨਾਭੀ ਕਵਲੀ ਕਵਲ ਉਜਿਆਰ, ਫੂਲੋ ਫੂਲ ਸਮਾਈਆ। ਪਾਰਬ੍ਰਹਮ ਫੜ ਕਟਾਰ, ਆਪਣਾ ਆਪ ਕਟਾਈਆ। ਬ੍ਰਹਮ ਬ੍ਰਹਮ ਕਰ ਤਿਆਰ, ਬ੍ਰਹਮ ਬ੍ਰਹਮ ਆਪ ਹੋ ਜਾਈਆ। ਨਾ ਮਰੇ ਨਾ ਪਏ ਜੰਮ, ਮਾਤ ਗਰਭ ਨਾ ਕੋਈ
ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਧਾਰ ਆਪ ਬੰਧਾਈਆ। ਸ਼ਬਦ ਬੰਧਨ ਆਪੇ ਪਾ, ਤ੍ਰੈਗੁਣ ਜੋੜ ਜੁੜਾਇਆ। ਪਰਮ ਪੁਰਖ ਖੇਲ ਖਿਲਾ, ਪਾਰਬ੍ਰਹਮ ਵਡਿਆਇਆ। ਆਦਿ ਨਿਰੰਜਣ ਜੋਤ ਜਗਾ, ਜੋਤ ਨਿਰੰਜਣ ਕਰ ਰੁਸ਼ਨਾਇਆ। ਏਕਾ ਅੰਜਨ ਨੇਤਰ ਪਾ, ਏਕਾ ਅੱਖ ਖੁਲ੍ਹਾਇਆ। ਦਰਦ ਦੁੱਖ ਭੈ ਭੰਜਨ ਨਾਮ ਧਰਾ, ਆਪ ਆਪਣਾ ਮੇਲ ਮਿਲਾਇਆ। ਸਾਚਾ ਸੱਜਣ ਬਣ ਮਲਾਹ, ਦਰ ਸਾਚਾ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮ ਪਾਰਬ੍ਰਹਮ ਹੋ ਜਾਇਆ। ਪਾਰਬ੍ਰਹਮ ਖੇਲ ਅਪਾਰ, ਬ੍ਰਹਮ ਬ੍ਰਹਮ ਆਪ ਅਖਵਾਈਆ। ਆਪੇ ਬੰਨ੍ਹੇ ਆਪਣੀ ਧਾਰ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਹੰ ਬ੍ਰਹਮ ਇਕ ਪਿਆਰ, ਏਕਾ ਰੰਗ ਰੰਗਾਈਆ। ਏਕਾ ਦੇਵੇ ਸ਼ਬਦ ਸਹਾਰ, ਪੰਜ ਤਤ ਕਰੇ ਕੁੜਮਾਈਆ। ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਪਾਵੇ ਸਾਰ, ਤ੍ਰੈਗੁਣ ਸੇਵਾ ਲਾਈਆ। ਪੰਚਮ ਮੀਤਾ ਹਰਿ ਗਿਰਧਾਰ, ਪੰਚਮ ਖੇਲ ਖਿਲਾਈਆ। ਮਨ ਮਤ ਬੁੱਧ ਕਰ ਪਸਾਰ, ਨਿਰਗੁਣ ਜੋਤੀ ਇਕ ਜਗਾਈਆ। ਨੌਂ ਦਰ ਖੋਲ੍ਹੇ ਇਕ ਕਿਵਾੜ, ਮਾਨਸ ਮਾਨੁੱਖ ਬਣਤ ਬਣਾਈਆ। ਘਰ ਘਰ ਘਰ ਵਿਚ ਮਹੱਲ ਅਪਾਰ, ਆਪ ਆਪਣਾ ਆਪ ਉਪਾਈਆ। ਦੀਵਾ ਬਾਤੀ ਕਰ ਉਜਿਆਰ, ਦਿਵਸ ਰੈਣ ਕਰੇ ਰੁਸ਼ਨਾਈਆ। ਕਮਲਾਪਾਤੀ ਕੰਤ ਭਤਾਰ, ਬੈਠਾ ਆਸਣ ਲਾਈਆ। ਆਤਮ ਸੇਜਾ ਠੰਡੀ ਠਾਰ, ਆਪ ਆਪਣੀ ਰਿਹਾ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਈਆ। ਪੰਜ ਤਤ ਹਰਿ ਭਗਵਾਨਾ, ਬ੍ਰਹਮ ਬ੍ਰਹਮ ਉਪਾਇੰਦਾ। ਏਕਾ ਸ਼ਬਦ ਇਕ ਤਰਾਨਾ, ਏਕਾ ਰਾਗ ਸੁਣਾਇੰਦਾ। ਏਕਾ ਘਰ ਇਕ ਮਕਾਨਾ, ਏਕਾ ਦਰ ਸੁਹਾਇੰਦਾ। ਏਕਾ ਪੀਣ ਏਕਾ ਖਾਣਾ, ਏਕਾ ਅੰਮ੍ਰਿਤ ਮੁਖ ਚੁਆਇੰਦਾ। ਏਕਾ ਰੰਗ ਹਰਿ ਨਿਰੰਜਣਾ, ਰੂਪ ਰੰਗ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਡੇਰਾ ਲਾਇੰਦਾ। ਲੱਖ ਚੁਰਾਸੀ ਆਪੇ ਘੜ, ਆਪਣੀ ਬਣਤ ਬਣਾਈਆ। ਨਾ ਕੋਈ ਸੀਸ ਨਾ ਕੋਈ ਧੜ, ਹਰ ਘਟ ਬੈਠਾ ਆਸਣ ਲਾਈਆ। ਜੀਵ ਜੰਤ ਨਾ ਸਕੇ ਫੜ, ਕੋਟਨ ਕੋਟ ਰਹੇ ਤਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੇ ਵਡਿਆਈਆ। ਹੱਥ ਵਡਿਆਈ ਰੱਖ ਕਰਤਾਰ, ਆਪਣਾ ਖੇਲ ਖਿਲਾਇੰਦਾ। ਮਾਨਸ ਮਾਨੁੱਖ ਪਾਵੇ ਸਾਰ, ਆਤਮ ਬ੍ਰਹਮ ਜਣਾਇੰਦਾ। ਸੰਤ ਸੁਹੇਲੇ ਕਰ ਉਜਿਆਰ, ਆਪ ਆਪਣਾ ਦਰ ਖੁਲ੍ਹਾਇੰਦਾ। ਚੌਥੇ ਘਰ ਆਪੇ ਵੜ, ਆਪ ਆਪਣਾ ਮੇਲ ਮਿਲਾਇੰਦਾ। ਪੰਚਮ ਮੇਲਾ ਮੀਤ ਮੁਰਾਰ, ਵਿਛੜ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਘਰ, ਘਰ ਸਾਚਾ ਇਕ ਸੁਹਾਇੰਦਾ। ਲੋਕਮਾਤ ਸਾਚਾ ਘਰ, ਹਰਿ ਹਰਿ ਵੇਖ ਵਖਾਈਆ। ਲੱਖ ਚੁਰਾਸੀ ਆਪੇ ਧਰ, ਉਤਭੁਜ ਸੇਤਜ ਜੇਰਜ ਅੰਡ ਸਮਾਈਆ। ਹਉਮੇ ਹੰਗਤਾ ਵੇਖੇ ਗੜ੍ਹ, ਕਾਮ ਕਰੋਧ ਲੋਭ ਮੋਹ ਹੰਕਾਰ ਸੰਗ ਰਲਾਈਆ। ਆਸਾ ਤ੍ਰਿਸ਼ਨਾ ਬੱਧੀ ਲੜ, ਇਛਿਆ ਭਿਛਿਆ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸਿਖਿਆ ਆਪਣੇ ਹੱਥ ਰਖਾਈਆ। ਸਾਚੀ ਸਿਖਿਆ ਹਰਿ ਕਰਤਾਰ, ਆਪਣੀ ਆਪ ਚਲਾਇੰਦਾ। ਲੋਕਮਾਤੀ ਲੈ ਅਵਤਾਰ, ਪੰਜ ਤਤ ਸਮਾਇੰਦਾ। ਸ਼ਬਦੀ ਸ਼ਬਦ ਸ਼ਬਦ ਧੁਨਕਾਰ, ਸਚ ਸੰਦੇਸ਼ ਸੁਣਾਇੰਦਾ। ਜੀਵਾਂ ਜੰਤਾਂ ਕਰੇ ਖ਼ਬਰਦਾਰ, ਸੋਏ ਮਾਤ ਉਠਾਇੰਦਾ। ਵਰਨ ਗੋਤ ਨਾ ਕੋਈ ਪਿਆਰ, ਊਚ ਨੀਚ ਨਾ ਕੋਈ ਜਣਾਇੰਦਾ। ਰਾਓ ਰੰਕ ਇਕ ਦਰਬਾਰ, ਸ਼ਾਹ ਸੁਲਤਾਨ ਵੇਖ ਵਖਾਇੰਦਾ।
ਦਾਤਾ ਦਾਨੀ ਮਿਹਰਬਾਨ, ਆਪ ਆਪਣਾ ਕਰਮ ਕਮਾਇੰਦਾ। ਧੁਰਦਰਗਾਹੀ ਦੇਵੇ ਸਾਚਾ ਮਾਣ, ਜੋ ਜਨ ਰਸਨਾ ਗਾਇੰਦਾ। ਬ੍ਰਹਮ ਬ੍ਰਹਮ ਇਕ ਪਛਾਣ, ਏਕਾ ਰੂਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਹਰਿ ਨਿਰੰਕਾਰ, ਖੇਲੇ ਖੇਲ ਅਗੰਮ ਅਪਾਰ ਆਪ ਅਖਵਾਇੰਦਾ।