੨੪ ਮੱਘਰ ੨੦੧੫ ਬਿਕ੍ਰਮੀ ਮਹਿੰਗਾ ਸਿੰਘ ਦੇ ਘਰ ਪਿੰਡ ਹਰੀ ਪੁਰ ਜ਼ਿਲਾ ਜਲੰਧਰ
ਅਜੂਨੀ ਰਹਿਤ ਮੂਰਤ ਅਕਾਲ, ਏਕਾ ਏਕੰਕਾਰਿਆ। ਆਦਿ ਪੁਰਖ ਨਿਰੰਜਣ ਦੀਨ ਦਿਆਲ, ਆਦਿ ਜੁਗਾਦੀ ਨਾਉਂ ਧਰਾ ਲਿਆ। ਪਾਰਬ੍ਰਹਮ ਪ੍ਰਭ ਖੇਲ ਅਪਾਰ, ਜੁਗ ਜੁਗ ਵੇਸ ਵਟਾ ਲਿਆ। ਇਕ ਇਕੱਲਾ ਕਰ ਅਕਾਰ, ਆਪ ਆਪਣਾ ਵੇਸ ਵਟਾ ਰਿਹਾ। ਮਹੱਲ ਅਟੱਲ ਉਚ ਮਿਨਾਰ, ਥਿਰ ਘਰ ਵਾਸੀ ਡੇਰਾ ਲਾ ਲਿਆ। ਜੋਤ ਪ੍ਰਕਾਸ਼ੀ ਦੀਪ ਉਜਿਆਰ, ਏਕਾ ਏਕ ਡਗਮਗਾ ਰਿਹਾ। ਸਰਬ ਘਟ ਵਾਸੀ ਹਰਿ ਨਿਰੰਕਾਰ, ਨਿਰਗੁਣ ਧਾਰਾ ਆਪ ਚਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾ ਰਿਹਾ। ਆਦਿ ਪੁਰਖ ਸ੍ਰੀ ਭਗਵਾਨਾ, ਹਰਿ ਹਰੀ ਆਪ ਅਖਵਾਇੰਦਾ। ਆਦਿ ਜੁਗਾਦੀ ਖੇਲ ਮਹਾਨਾ, ਜੁਗ ਜੁਗ ਵੇਸ ਵਟਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨਾ, ਏਕਾ ਏਕ ਅਖਵਾਇੰਦਾ। ਏਕਾ ਘਰ ਇਕ ਟਿਕਾਣਾ, ਇਕ ਸਿੰਘਾਸਣ ਆਸਣ ਲਾਇੰਦਾ। ਇਕ ਮਹੱਲ ਇਕ ਮਕਾਨਾ, ਏਕਾ ਆਸਣ ਲਾਇੰਦਾ। ਖੇਲੇ ਖੇਲ ਦੋ ਜਹਾਨਾਂ, ਦੋ ਜਹਾਨੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨੂਰ ਦਰਸਾਇੰਦਾ। ਜੋਤੀ ਨੂਰ ਹਰਿ ਅਪਾਰ, ਏਕਾ ਏਕ ਉਪਾਈਆ। ਨਿਰਗੁਣ ਨੂਰੋ ਨੂਰ ਉਜਿਆਰ, ਆਪ ਆਪਣਾ ਖੇਲ ਖਿਲਾਈਆ। ਆਪ ਆਪਣਾ ਕਰ ਪਿਆਰ, ਆਪ ਆਪਣਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਵਡ ਵਡਿਆਈਆ। ਆਦਿ ਨਿਰੰਜਣ ਹਰਿ ਭਗਵੰਤਾ, ਏਕਾ ਰੂਪ ਸਮਾਇੰਦਾ। ਖੇਲੇ ਖੇਲ ਜੁਗਾ ਜੁਗੰਤਾ, ਜੁਗ ਜੁਗ ਵੇਸ ਵਟਾਇੰਦਾ। ਆਪੇ ਨਾਰੀ ਆਪੇ ਕੰਤਾ, ਆਪ ਆਪਣੀ ਸੇਜ ਹੰਢਾਇੰਦਾ। ਆਪਣੀ ਚੋਲੀ ਚਾੜ੍ਹੇ ਰੰਗ ਬਸੰਤਾ, ਉਤਰ ਕਦੇ ਨਾ ਜਾਇੰਦਾ। ਆਪਣੇ ਘਰ ਰਹੇ ਮੰਗਤਾ, ਆਪਣੀ ਝੋਲੀ ਆਪ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਹਰਿ ਭਗਵੰਤਾ ਆਪ ਅਖਵਾਇੰਦਾ। ਆਦਿ ਅੰਤਾ ਹਰਿ ਮਿਹਰਵਾਨਾ, ਏਕਾ ਏਕੰਕਾਰਿਆ। ਖੇਲੇ ਖੇਲ ਸ੍ਰੀ ਭਗਵਾਨਾ, ਦਿਸ ਕਿਸੇ ਨਾ ਆ ਰਿਹਾ। ਸਾਚਾ ਮੀਤ ਇਕ ਸੁਲਤਾਨਾ, ਏਕਾ ਨਾਉਂ ਉਪਾ ਰਿਹਾ। ਸ਼ਬਦੀ ਸ਼ਬਦ ਸ਼ਬਦ ਬਲਵਾਨਾ, ਆਪ ਆਪਣਾ ਆਪ ਉਠਾ ਰਿਹਾ। ਏਕਾ ਰਾਗ ਇਕ ਤਰਾਨਾ, ਏਕਾ ਘਰ ਸੁਣਾ ਰਿਹਾ। ਏਕਾ ਮਰਦ ਇਕ ਮਰਦਾਨਾ, ਏਕਾ ਵੇਖ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਨਾਉਂ ਉਪਾ ਰਿਹਾ। ਜੁਗ ਕਰਤਾ ਪੁਰਖ ਅਬਿਨਾਸ਼ਾ, ਏਕਾ ਰੂਪ ਸਮਾਈਆ। ਆਦਿ ਜੁਗਾਦੀ ਖੇਲ ਤਮਾਸ਼ਾ, ਜੁਗ ਜੁਗ ਬਣਤ ਬਣਾਈਆ। ਮੰਡਲ ਮੰਡਪ ਪਾਵੇ ਰਾਸਾ, ਰਵ ਸਸ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮੰਡ ਖੰਡ ਜੇਰਜ ਅੰਡ ਧਰਤ ਧਵਲ ਪੁਰੀਆਂ ਲੋਆਂ ਅਕਾਸ਼ ਪ੍ਰਕਾਸ਼ ਆਪ ਰਖਾਈਆ। ਬ੍ਰਹਿਮੰਡ
ਖੰਡ ਹਰਿ ਬ੍ਰਹਿਮਾਦ, ਏਕਾ ਜੋਤ ਜਗਾਇੰਦਾ। ਸ਼ਬਦ ਤੂਰ ਅਨਾਦੀ ਨਾਦ ਏਕਾ ਏਕ ਸੁਣਾਇੰਦਾ। ਦੇਵਣਹਾਰਾ ਦਾਦ, ਆਪ ਆਪਣੀ ਵੰਡ ਵੰਡਾਇੰਦਾ। ਏਕਾ ਸ਼ਬਦ ਆਦਿ ਜੁਗਾਦਿ, ਜੁਗ ਜੁਗ ਵੇਸ ਵਟਾਇੰਦਾ। ਆਪੇ ਜਾਣੇ ਬੋਧ ਅਗਾਧ, ਦੂਸਰ ਭੇਵ ਕੋਈ ਨਾ ਪਾਇੰਦਾ। ਏਕਾ ਜੋਬਨ ਮਾਧਵ ਮਾਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਸੰਗ ਨਿਭਾਇੰਦਾ। ਸਗਲਾ ਸੰਗ ਹਰਿ ਕਰਤਾਰ, ਆਪਣਾ ਆਪ ਰਖਾਈਆ। ਆਪਣੀ ਕਿਰਿਆ ਕਰ ਵਿਚਾਰ, ਆਪਣੀ ਬੂਝ ਬੁਝਾਈਆ। ਆਪੇ ਬੰਨ੍ਹੇ ਆਪਣੀ ਧਾਰ, ਆਪਣਾ ਬੰਧਨ ਆਪੇ ਪਾਈਆ। ਆਪਣਾ ਕਰ ਸ਼ਬਦ ਜੈਕਾਰ, ਆਪੇ ਰਿਹਾ ਸੁਣਾਈਆ। ਲੋਕਮਾਤ ਹੋ ਤਿਆਰ, ਆਵੇ ਜਾਵੇ ਫੇਰਾ ਪਾਈਆ। ਕਲਜੁਗ ਅੰਤਮ ਖੇਲ ਨਿਆਰ, ਕਰਤਾ ਕਾਦਰ ਆਪ ਕਰਾਈਆ। ਨੂਰ ਇਲਾਹੀ ਬੇਐਬ ਪਰਵਰਦਿਗਾਰ, ਨੂਰੋ ਨੂਰ ਸਮਾਈਆ । ਖ਼ਲਕ ਖ਼ੁਦਾਈ ਪਾਏ ਸਾਰ, ਖ਼ਾਲਕ ਰੂਪ ਆਪ ਵਟਾਈਆ। ਹੱਕ ਹਕੀਕਤ ਵੇਖ ਵਿਚਾਰ, ਚੌਦਾਂ ਤਬਕਾਂ ਡੇਰਾ ਢਾਹੀਆ। ਲਾਸ਼ਰੀਕ ਸਾਂਝਾ ਯਾਰ, ਏਕਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਤੇਰਾ ਅੰਤਮ ਕਾਮ, ਹਰਿ ਹਰਿ ਆਪ ਕਰਾਵਣਾ। ਆਪੇ ਸੀਤਾ ਆਪੇ ਰਾਮ, ਰਾਮ ਰੂਪ ਆਪ ਸਮਝਾਵਣਾ। ਆਪੇ ਕ੍ਰਿਸ਼ਨਾ ਆਪੇ ਕਾਹਨ, ਸਾਚੀ ਗੋਪੀ ਆਪ ਨਚਾਵਣਾ। ਆਪੇ ਅੰਮ੍ਰਿਤ ਆਪੇ ਜਾਮ, ਹਰਿ ਭਗਤਾਂ ਆਪ ਪਿਆਵਣਾ। ਆਪੇ ਦੀਨ ਆਪ ਇਸਲਾਮ, ਈਸਾ ਮੂਸਾ ਆਪ ਅਖਵਾਵਣਾ। ਆਪੇ ਜਾਣੇ ਆਪਣੀ ਕਲਾਮ, ਕਲਮਾ ਨਬੀ ਆਪ ਪੜ੍ਹਾਵਣਾ। ਆਪ ਆਪਣੀ ਮੇਟੇ ਅੰਧੇਰੀ ਸ਼ਾਮ, ਸਾਚਾ ਚੰਦ ਇਕ ਚੜ੍ਹਾਵਣਾ। ਆਪੇ ਲੱਖ ਚੁਰਾਸੀ ਕਰੇ ਤਾਮ, ਜੀਵ ਜੰਤ ਆਪ ਉਪਜਾਵਣਾ। ਆਪੇ ਨਗਰ ਆਪ ਗਰਾਮ, ਕਾਇਆ ਖੇੜਾ ਆਪ ਵਸਾਵਣਾ। ਆਪੇ ਨਿਰਗੁਣ ਬੈਠਾ ਧਾਮ, ਸਰਗੁਣ ਪੰਜ ਤਤ ਆਪ ਸੁਹਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਵਣਾ। ਵੇਖਣਹਾਰਾ ਹਰਿ ਸਮਰਥ, ਏਕਾ ਏਕ ਅਖਵਾਈਆ। ਜਗਤ ਚਲਾਏ ਆਪਣਾ ਰਥ, ਹਰਿ ਵਡ ਵੱਡੀ ਵਡਿਆਈਆ। ਲੱਖ ਚੁਰਾਸੀ ਪਾਏ ਨੱਥ, ਦਹਿ ਦਿਸ਼ਾ ਆਪ ਭਵਾਈਆ। ਸ਼ਬਦ ਜਣਾਈ ਅਕੱਥਨਾ ਅਕੱਥ, ਹਰੀ ਹਰਿ ਜਗਤ ਸੁਣਾਈਆ। ਜਗਤ ਵਿਕਾਰਾ ਦੇਵੇ ਮਥ, ਨਾਮ ਖੰਡਾ ਹੱਥ ਉਠਾਈਆ। ਲਹਿਣਾ ਦੇਣ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹੱਥ, ਥਿਰ ਘਰ ਵਾਸੀ ਫੇਰਾ ਪਾਈਆ। ਸਗਲ ਵਿਸੂਰੇ ਜਾਇਣ ਲੱਥ, ਜੋ ਜਨ ਦਰਸ਼ਨ ਪਾਈਆ। ਕਾਇਆ ਗੜ੍ਹ ਜਾਏ ਢੱਠ, ਹਉਮੇ ਰੋਗ ਰਹੇ ਨਾ ਰਾਈਆ। ਲਹਿਣਾ ਦੇਣ ਚੁਕਾਏ ਤੀਰਥ ਅਠਸਾਠ, ਕਾਇਆ ਮੰਦਰ ਇਕ ਸੁਹਾਈਆ। ਇਕ ਵਖਾਏ ਪੂਜਾ ਪਾਠ, ਇਕ ਕਰੇ ਪੜ੍ਹਾਈਆ। ਅੰਮ੍ਰਿਤ ਆਤਮ ਸਰ ਸਰੋਵਰ ਮਾਰੇ ਠਾਠ, ਜਲ ਕਵਲ ਆਪ ਭਰਾਈਆ। ਨਾਮ ਵਿਕਾਏ ਸਾਚੇ ਹਾਟ, ਏਕਾ ਵਣਜ ਕਰਾਈਆ। ਇਕ ਉਤਾਰੇ ਪਾਰ ਔਖੇ ਘਾਟ, ਕਲਜੁਗ ਬੇੜਾ ਰਿਹਾ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਫੇਰਾ ਪਾਈਆ। ਕਲਜੁਗ ਅੰਤਮ ਫੇਰਾ ਪਾ, ਹਰਿ ਹਰਿ ਜੋਤ ਜਗਾਇੰਦਾ। ਧੁਨ ਅਨਾਦੀ ਸ਼ਬਦ ਜਣਾ, ਆਤਮ ਬ੍ਰਹਮ ਵਖਾਇੰਦਾ। ਦੂਈ ਦਵੈਤੀ ਪਰਦਾ ਲਾਹ, ਏਕਾ ਨੈਣ ਖੁਲ੍ਹਾਇੰਦਾ। ਨਾਨਕ ਨਿਰਗੁਣ ਮੇਲ ਮਿਲਾ, ਸਰਗੁਣ ਧਾਰ ਬੰਧਾਇੰਦਾ। ਪੁਰਖ ਅਬਿਨਾਸ਼ੀ ਬੇਪਰਵਾਹ, ਦਿਸ ਕਿਸੇ ਨਾ ਆਇੰਦਾ। ਹਰਿਜਨ ਵੇਖੇ ਥਾਉਂ ਥਾਂ, ਲੱਖ ਚੁਰਾਸੀ ਫੋਲ ਫੁਲਾਇੰਦਾ। ਫੜ ਫੜ ਹੰਸ ਬਣਾਏ ਕਾਂ, ਸਾਚੀ ਚੋਗ ਚੁਗਾਇੰਦਾ। ਸਦਾ ਸੁਹੇਲਾ ਦੇਵਣਹਾਰਾ
ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਇੰਦਾ। ਆਪੇ ਪਿਤਾ ਆਪੇ ਮਾਂ, ਹਰਿਜਨ ਸਾਚੇ ਬਾਲ ਅਞਾਣੇ ਗੋਦ ਉਠਾਇੰਦਾ। ਜੁਗ ਜੁਗ ਕਰੇ ਸਚ ਨਿਆਂ, ਆਪ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗ਼ਰੀਬ ਨਿਮਾਣੇ ਪਕੜੇ ਬਾਂਹ, ਰਾਜ ਰਾਜਾਨਾਂ ਖ਼ਾਕ ਮਿਲਾਇੰਦਾ। ਕਲਜੁਗ ਮੀਤਾ ਹਰਿ ਨਿਰੰਕਾਰ, ਏਕਾ ਰੂਪ ਸਮਾਇੰਦਾ। ਜੋਤੀ ਦੀਪ ਕਰ ਉਜਿਆਰ, ਅਕਾਸ਼ ਪ੍ਰਕਾਸ਼ ਵਖਾਇੰਦਾ। ਦਿਵਸ ਰੈਣ ਏਕਾ ਧਾਰ, ਅੱਠੇ ਪਹਿਰ ਡਗਮਗਾਇੰਦਾ। ਗੋਬਿੰਦ ਮੇਲਾ ਵਿਚ ਸੰਸਾਰ, ਅੰਤਮ ਵੇਖ ਵਖਾਇੰਦਾ। ਸ਼ਬਦੀ ਸ਼ਬਦ ਸ਼ਬਦ ਕਟਾਰ, ਤਨ ਗਾਤਰੇ ਆਪ ਲਟਕਾਇੰਦਾ । ਆਪੇ ਵਸਿਆ ਸਭ ਤੋਂ ਬਾਹਿਰ, ਹਰ ਘਟ ਡੇਰਾ ਆਪੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਮੂਲ ਆਪ ਚੁਕਾਇੰਦਾ। ਕਲਜੁਗ ਤੇਰੀ ਅੰਤਮ ਵਰ, ਆਪਣਾ ਮੂਲ ਆਪ ਚੁਕਾਵਣਾ, ਬ੍ਰਹਮਾ ਵੇਤਾ ਚਾੜ੍ਹੇ ਫੂਲ, ਚਾਰੇ ਮੁਖ ਏਕਾ ਗਾਵਣਾ, ਸ਼ਿਵ ਸ਼ੰਕਰ ਸੁੱਟੇ ਹੱਥ ਤ੍ਰਸੂਲ, ਬਾਸ਼ਕ ਤਸ਼ਕਾ ਸੀਸ ਲਟਕਾਵਣਾ। ਵਿਸ਼ਨੂੰ ਵੰਸੀ ਆਪ ਚੁਕਾਏ ਆਪਣਾ ਮੂਲ, ਆਪ ਆਪਣਾ ਦਰ ਸੁਹਾਵਣਾ। ਸ਼ਬਦ ਸਿੰਘਾਸਣ ਨਾ ਕੋਈ ਪਾਵਾ ਨਾ ਕੋਈ ਚੂਲ, ਪੁਰਖ ਅਬਿਨਾਸ਼ੀ ਡੇਰਾ ਲਾਵਣਾ, ਸਚ ਪੰਘੂੜਾ ਰਿਹਾ ਝੂਲ, ਦੋ ਜਹਾਨਾਂ ਆਪ ਝੁਲਾਵਣਾ। ਆਪੇ ਕੰਤ ਆਪੇ ਕੰਤਹੂਲ, ਨਾਰੀ ਕੰਤ ਆਪ ਨਾਮ ਧਰਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਖੇਲ ਆਪ ਕਰਾਵਣਾ। ਖੇਲੇ ਖੇਲ ਖੇਲਣਹਾਰ, ਇਕ ਪੁਰਖ ਅਖਵਾਇਆ। ਜੋਤੀ ਜਾਮਾ ਭੇਖ ਨਿਆਰ, ਵੇਸ ਅਨੇਕਾ ਵੇਸ ਵਟਾਇਆ। ਸ਼ਬਦ ਖੰਡਾ ਤੇਜ ਕਟਾਰ, ਆਪ ਆਪਣੇ ਹੱਥ ਉਠਾਇਆ। ਪੁਰੀਆਂ ਲੋਆਂ ਮਾਰੇ ਮਾਰ, ਨੌਂ ਸਤ ਰਿਹਾ ਜਗਾਇਆ। ਰਾਜ ਰਾਜਾਨਾਂ ਕਰੇ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਇਆ। ਸਾਧਾਂ ਸੰਤਾਂ ਦਏ ਹੁਲਾਰ, ਨਾਮ ਹੁਲਾਰਾ ਇਕ ਰਖਾਇਆ। ਗੁਰਮੁਖਾਂ ਕਰਿਆ ਮਾਤ ਪਿਆਰ, ਆਪ ਆਪਣਾ ਬਿਰਦ ਰਖਾਇਆ। ਸ਼ਬਦ ਜਣਾਈ ਸੱਚੀ ਧੁਨਕਾਰ, ਅਨਹਦ ਤਾਲ ਵਜਾਇਆ। ਰਾਗ ਰਾਗਨੀ ਢਹਿ ਢਹਿ ਪੈਣ ਚਰਨ ਦਵਾਰ, ਬੈਠੇ ਸੀਸ ਨਿਵਾਇਆ। ਘਰ ਸੱਜਣ ਮੇਲਾ ਮੀਤ ਮੁਰਾਰ, ਆਤਮ ਸੇਜਾ ਇਕ ਸੁਹਾਇਆ। ਨਿਰਗੁਣ ਨੂਰ ਹਰਿ ੳਿੁਜਆਰ, ਬੈਠਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਖਿਲਾਇਆ। ਆਪਣਾ ਖੇਲ ਆਪੇ ਖੇਲ, ਆਪਣੇ ਹੱਥ ਰੱਖੇ ਵਡਿਆਈਆ। ਦੋ ਜਹਾਨੀ ਸੱਜਣ ਸੁਹੇਲ, ਜੁਗ ਜੁਗ ਖੇਲ ਖਿਲਾਈਆ। ਆਪੇ ਵਸਿਆ ਰੰਗ ਨਵੇਲ, ਹਰ ਘਟ ਆਪੇ ਰਿਹਾ ਸਮਾਈਆ। ਆਪੇ ਗੁਰੂ ਗੁਰ ਚੇਲ, ਗੁਰ ਚੇਲਾ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਖ ਵਖਾਈਆ। ਆਪਣਾ ਆਪ ਆਪੇ ਵੇਖ, ਹਰਿ ਆਪਣੀ ਬਣਤ ਬਣਾਇੰਦਾ। ਆਪੇ ਲਿਖਣਹਾਰਾ ਲੇਖ, ਆਪੇ ਪੂਰ ਕਰਾਇੰਦਾ। ਆਪਣੇ ਨੇਤਰ ਆਪੇ ਪੇਖ, ਆਪਣੀ ਤ੍ਰਿਸ਼ਨਾ ਆਪ ਬੁਝਾਇੰਦਾ। ਆਪਣਾ ਧਾਰੇ ਆਪੇ ਭੇਖ, ਆਪਣੀ ਕਲ ਆਪ ਵਰਤਾਇੰਦਾ। ਆਪੇ ਮੁੱਛ ਦਾੜ੍ਹੀ ਰੱਖੇ ਕੇਸ, ਆਪੇ ਸੀਸ ਜਗਦੀਸ਼ ਮੁੰਡਾਇੰਦਾ। ਆਪੇ ਦਾਤਾ ਦਾਨੀ ਦਰ ਦਰਵੇਸ਼, ਅਲੱਖ ਨਿਰੰਜਣ ਆਪਣੀ ਅਲੱਖ ਆਪ ਜਗਾਇੰਦਾ। ਅਗੰਮ ਅਗੰਮੜਾ ਨਰ ਨਰੇਸ਼, ਹੱਡ ਮਾਸ ਨਾੜੀ ਚਮੜਾ ਨਾ ਕੋਈ ਜਣਾਇੰਦਾ। ਸ਼ਬਦੀ ਜੋਤੀ ਜੋਤ ਪ੍ਰਵੇਸ਼, ਜੋਤ ਨਿਰੰਜਣ ਆਦਿ ਨਿਰੰਜਣ ਵਿਚ ਟਿਕਾਇੰਦਾ। ਭੇਵ ਨਾ ਪਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਵੇਦ ਕਤੇਬ ਨਾ
ਕੋਇ ਰਖਾਇੰਦਾ। ਪੁਰਾਨ ਅਠਾਰਾਂ ਰਹੇ ਵੇਖ, ਹਰਿ ਕਾ ਰੂਪ ਦਿਸ ਨਾ ਆਇੰਦਾ। ਅੰਜੀਲ ਕੁਰਾਨਾ ਲਿਖੇ ਲੇਖ, ਏਕਾ ਦੋਆਂ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਰੰਗ ਵਟਾਇੰਦਾ। ਆਪਣਾ ਰੰਗ ਆਪੇ ਰੰਗ, ਆਪਣੇ ਹੱਥ ਰੱਖੀ ਵਡਿਆਈਆ। ਆਪਣੀ ਮੰਗ ਆਪੇ ਮੰਗ, ਆਪੇ ਵੇਖ ਵਖਾਈਆ। ਆਪਣੀ ਸੇਜ ਮਾਣੇ ਆਪ ਪਲੰਘ, ਆਪੇ ਬੈਠਾ ਆਸਣ ਲਾਈਆ। ਆਪਣਾ ਦਰ ਦਰਵਾਜਾ ਆਪੇ ਲੰਘ, ਵਡ ਦਾਤਾ ਬੇਪਰਵਾਹੀਆ। ਆਪਣੀ ਕੱਟਣਹਾਰਾ ਭੁੱਖ ਨੰਗ, ਲੋਕਮਾਤ ਫੇਰਾ ਪਾਈਆ। ਸ਼ਬਦ ਵਜਾਏ ਇਕ ਮਰਦੰਗ, ਸ੍ਰਿਸ਼ਟ ਸਬਾਈ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਾਉਂ ਰਖਾਈਆ। ਨਿਹਕਲੰਕ ਹਰਿ ਨਿਰੰਕਾਰ, ਨਿਰਗੁਣ ਰੂਪ ਉਪਾਇਆ। ਮਾਤ ਪਿਤ ਨਾ ਕੋਈ ਪਿਆਰ, ਭਾਈ ਭੈਣ ਨਾ ਕੋਈ ਰਖਾਇਆ। ਸੁਤ ਗੋਦ ਨਾ ਕੋਈ ਦੁਲਾਰ, ਸਾਕ ਸੈਣ ਨਾ ਕੋਈ ਜਣਾਇਆ। ਅਬਿਨਾਸ਼ੀ ਅਚੁੱਤ ਖੇਲ ਅਪਾਰ, ਆਪ ਆਪਣਾ ਵੇਖ ਵਿਖਾਇਆ। ਆਪ ਸੁਹਾਏ ਆਪਣੀ ਰੁੱਤ, ਜੁਗ ਜੁਗ ਆਪਣਾ ਨਾਉਂ ਧਰਾਇਆ। ਆਪੇ ਹਰ ਘਟ ਬੈਠਾ ਲੁਕ, ਆਪ ਆਪਣਾ ਮੁਖ ਛੁਪਾਇਆ। ਆਪੇ ਸੰਤ ਸੁਹੇਲੇ ਆਪਣੀ ਗੋਦੀ ਲਏ ਚੁੱਕ, ਆਪ ਆਪਣਾ ਪਰਦਾ ਲਾਹਿਆ। ਕਲਜੁਗ ਪੈਂਡਾ ਰਿਹਾ ਮੁੱਕ, ਹਰਿ ਸਾਚਾ ਵੇਖ ਵਖਾਇਆ। ਮਨਮੁਖਾਂ ਮੁਖ ਪੈਣਾ ਥੁੱਕ, ਨਾ ਸਕੇ ਕੋਈ ਬਚਾਇਆ। ਹਰਿ ਕਾ ਭਾਣਾ ਨਾ ਸਕੇ ਰੁਕ, ਹਰਿ ਸਾਚੇ ਆਪ ਵਰਤਾਇਆ। ਗੁਰਮੁਖ ਵਿਰਲਾ ਕਰੇ ਸੁਫਲ ਮਾਤ ਕੁੱਖ, ਜਿਸ ਜਨ ਹਰਿ ਹਰਿ ਰਸਨਾ ਗਾਇਆ। ਦੂਈ ਦਵੈਤੀ ਮਿਟੇ ਦੁੱਖ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਖੇਲ ਖਿਲਾਇਆ।
੨੫ ਮੱਘਰ ੨੦੧੫ ਬਿਕ੍ਰਮੀ ਲਾਲ ਸਿੰਘ ਦੇ ਘਰ ਪਿੰਡ ਹੇਰ ਤਹਿਸੀਲ ਨਕੋਦਰ ਜ਼ਿਲਾ ਜਲੰਧਰ
ਜੈ ਦੇਵ ਜੈ ਜੈਕਾਰ, ਏਕਾ ਦਰ ਵਡਿਆਈਆ। ਏਕਾ ਅੱਖਰ ਪਾਵੇ ਸਾਰ, ਏਕਾ ਵਿਦਿਆ ਬ੍ਰਹਮ ਵਡਿਆਈਆ। ਏਕਾ ਪੱਥਰ ਦੇਵੇ ਪਾੜ, ਹੰ ਹੰਗਤਾ ਰਹੇ ਨਾ ਰਾਈਆ। ਇਕ ਵਖਾਏ ਸਚ ਅਖਾੜ, ਸਚਖੰਡ ਵੱਜੀ ਵਧਾਈਆ। ਗੁਰਸਿਖ ਸਾਚਾ ਸਾਚਾ ਲਾੜ, ਹਰਿ ਸੱਜਣ ਵੇਖ ਵਖਾਈਆ। ਆਪੇ ਹੋਏ ਪਿੱਛੇ ਅਗਾੜ, ਦੋ ਜਹਾਨਾਂ ਸੇਵ ਕਮਾਈਆ। ਜੋਤ ਜਗਾਏ ਬਹੱਤਰ ਨਾੜ, ਸੁਰਤੀ ਸੁਰਤ ਆਪ ਭਵਾਈਆ। ਵਾ ਨਾ ਲੱਗੇ ਤੱਤੀ ਹਾੜ, ਪੰਜ ਤਤ ਨਾ ਕੋਈ ਸਤਾਈਆ। ਦਰ ਘਰ ਠਾਂਡੇ ਦੇਵੇ ਵਾੜ, ਅੰਮ੍ਰਿਤ ਜਲ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੈ ਜੈ ਜੈਕਾਰ, ਹਰਿ ਹਰਿ ਆਪ ਕਰਾਈਆ। ਜੈ ਜੈ ਜੈਕਾਰ ਹਰੀ ਹਰਿ ਦੇਵ, ਆਤਮ ਬ੍ਰਹਮ ਜਣਾਇਆ। ਅਗੰਮ ਅਗੋਚਰ ਅਲੱਖ ਅਭੇਵ, ਆਦਿ ਜੁਗਾਦੀ ਵੇਖ ਵਖਾਇਆ। ਗੁਰਸਿਖਾਂ ਕਾਇਆ ਫਲ ਲਗਾਏ ਮੇਵ, ਆਪ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਫੁਲ ਫੁਲਵਾੜੀ ਵੇਖ ਵਖਾਇਆ। ਜੈ ਜੈ ਜੈਕਾਰ ਦੇਵ, ਗੁਰ ਇਸ਼ਟ ਸਤਿ ਸਰੂਪ ਸਮਾਈਆ। ਅਬਿਨਾਸ਼ੀ ਕਰਤਾ ਵੇਖ ਸ੍ਰਿਸ਼ਟ, ਲੋਕਮਾਤ ਖੇਲ ਖਿਲਾਈਆ। ਗੁਰਮੁਖ ਵਿਰਲੇ ਆਪ ਖੁਲ੍ਹਾਏ ਅੰਤਰ ਦ੍ਰਿਸ਼ਟ, ਭਰਮੇ ਭੁੱਲੀ ਸਰਬ ਲੋਕਾਈਆ ।
ਮੇਲ ਮਿਲਾਵਾ ਰਾਮਾ ਵਸ਼ਿਸ਼ਟ, ਵਿਸ਼ਨੂੰ ਰੂਪ ਆਪ ਸਮਾਈਆ। ਥਿਤ ਵਾਰ ਨਾ ਜਾਣੇ ਕੋਈ ਧਨਿਸ਼ਟ, ਕਾਦਰ ਕਰਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੈ ਜੈ ਜੈਕਾਰ ਨਾਮ ਧਰਾਈਆ। ਜੈ ਜੈਕਾਰ ਹਰਿ ਹਰਿ ਨਾਉਂ, ਆਦਿ ਅੰਤ ਕਰਾਇੰਦਾ। ਗੁਰਮੁਖ ਮੇਲਾ ਸਾਚੇ ਥਾਉਂ, ਘਰ ਘਰ ਵਿਚ ਡੇਰਾ ਲਾਇੰਦਾ। ਕਰਨਹਾਰ ਸਚ ਨਿਆਉਂ, ਜੁਗ ਜੁਗ ਵੇਸ ਵਟਾਇੰਦਾ। ਗ਼ਰੀਬ ਨਿਮਾਣੇ ਪਕੜੇ ਬਾਹੋਂ, ਆਪ ਆਪਣੇ ਅੰਗ ਸਮਾਇੰਦਾ। ਫੜ ਫੜ ਹੰਸ ਬਣਾਏ ਕਾਉਂ, ਦੁਰਮਤ ਮੈਲ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਗੁਰਮੁਖ ਸਾਚਾ ਲਾਲ ਅਨਮੁਲਾ, ਹਰਿ ਹਰਿ ਵੇਖ ਵਖਾਇੰਦਾ। ਸ਼ਬਦ ਕੰਡੇ ਏਕਾ ਤੁਲਾ, ਜਗਤ ਕੀਮਤ ਕੋਈ ਨਾ ਪਾਇੰਦਾ। ਭਾਗ ਲਗਾਏ ਸਾਚੀ ਕੁਲਾ, ਕੁਲ ਕੁਲਵੰਤਾ ਆਪ ਅਖਵਾਇੰਦਾ। ਲੱਖ ਚੁਰਾਸੀ ਮਾਨਸ ਜਨਮ ਨਾ ਰੁਲਾ, ਸਤਿਗੁਰ ਪੂਰਾ ਲੇਖੇ ਲਾਇੰਦਾ। ਧਰਤ ਧਵਲ ਫਲਿਆ ਫੁਲਾ, ਫਲ ਫੁਲਵਾੜੀ ਆਪ ਸੁਹਾਇੰਦਾ। ਚਰਨ ਪ੍ਰੀਤੀ ਘੋਲ ਘੁਲਾ, ਮਸਤਕ ਟਿੱਕਾ ਧੂੜੀ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਾਲ ਤਰਾਇੰਦਾ। ਲਾਲ ਲਾਲੜਾ ਲਾਲ ਗੁਲਾਲ, ਤ੍ਰਲੋਕੀ ਨਾਮ ਚੜ੍ਹਾਈਆ। ਸ਼ਬਦ ਵਿਚੋਲਾ ਗੁਰ ਦਲਾਲ, ਲੋਕਮਾਤ ਕਰੇ ਕੁੜਮਾਈਆ। ਭਾਗ ਲਗਾਏ ਕਾਇਆ ਮਾਟੀ ਖਾਲ, ਤਤਵ ਤਤ ਪੰਜ ਸਮਾਈਆ। ਨੂਰੀ ਜਲਵਾ ਇਕ ਜਲਾਲ, ਜੋਤ ਨਿਰੰਜਣ ਨੂਰ ਇਲਾਹੀਆ। ਦੀਪਕ ਬਾਤੀ ਸਾਚੀ ਬਾਲ, ਅਗਿਆਨ ਅੰਧੇਰ ਮਿਟਾਈਆ। ਗਗਨ ਮਸਤਕ ਏਕਾ ਥਾਲ, ਬ੍ਰਹਿਮੰਡ ਵੇਖ ਵਖਾਈਆ। ਸੁਤ ਦੁਲਾਰੇ ਆਪੇ ਭਾਲ, ਆਪ ਆਪਣੀ ਬੂਝ ਬੁਝਾਈਆ। ਚਲੇ ਬੇਹੰਗਮ ਏਕਾ ਚਾਲ, ਸੁਰਤੀ ਸ਼ਬਦ ਸ਼ਬਦ ਸੁਰਤੀ ਆਪ ਸਮਾਈਆ। ਤੋੜਣਹਾਰਾ ਜਗਤ ਜੰਜਾਲ, ਵਡ ਦਾਤਾ ਬੇਪਰਵਾਹੀਆ। ਸਦਾ ਸੁਹੇਲਾ ਵਸੇ ਨਾਲ, ਵਿਛੜ ਕਦੇ ਨਾ ਜਾਈਆ। ਲਹਿਣਾ ਦੇਣ ਚੁਕਾਏ ਕਾਲ ਮਹਾਂਕਾਲ, ਰਾਏ ਧਰਮ ਨਾ ਦਏ ਸਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਆਪੇ ਭਾਲ, ਆਪ ਆਪਣਾ ਮੇਲ ਮਿਲਾਈਆ। ਮਿਲਿਆ ਮੇਲਾ ਧੁਰਦਰਗਹਿ, ਹਰਿ ਸੱਜਣ ਹਰਿ ਹਰਿ ਪਾਇਆ। ਇਕ ਜਪਾਇਆ ਸਾਚਾ ਨਾਂ, ਦੂਜਾ ਭੇਵ ਚੁਕਾਇਆ। ਤੀਜੇ ਨੈਣ ਦਰਸ ਦਰਸਾ, ਆਤਮ ਬ੍ਰਹਮ ਵਿਖਾਇਆ। ਚੌਥੇ ਪਦ ਡੇਰਾ ਲਾ, ਪੰਚਮ ਮੋਹ ਚੁਕਾਇਆ। ਪੰਚਮ ਮੇਲਾ ਸਹਿਜ ਸੁਭਾ, ਘਰ ਸਾਚੇ ਮੰਗਲ ਗਾਇਆ। ਅਨਹਦ ਤਾਲ ਅਨਾਦੀ ਆਪ ਵਜਾ, ਬ੍ਰਹਮ ਪਾਰਬ੍ਰਹਮ ਸਮਾਇਆ। ਬੋਧ ਅਗਾਧੀ ਭੇਵ ਖੁਲ੍ਹਾ, ਮੰਦਰ ਅੰਦਰ ਕੁੰਡਾ ਲਾਹਿਆ। ਦਸਮ ਦੁਆਰੀ ਦੀਪ ਜਗਾ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਅੰਮ੍ਰਿਤ ਠਾਂਡੀ ਧਾਰ ਵਹਾ, ਕਵਲ ਕਵਲਾ ਮੁਖ ਭਵਾਇਆ। ਆਤਮ ਸੇਜਾ ਰਿਹਾ ਸੁਹਾ, ਸਚ ਸਿੰਘਾਸਣ ਡੇਰਾ ਲਾਇਆ। ਪ੍ਰਿਥਮੀ ਅਕਾਸ਼ ਫੇਰਾ ਪਾ, ਗਗਨ ਪਤਾਲਾਂ ਵੇਖ ਵਖਾਇਆ। ਲੱਖ ਚੁਰਾਸੀ ਫੋਲ ਫੁਲਾ, ਮਾਨਸ ਮਾਨੁਖ ਆਪ ਜਗਾਇਆ। ਸੰਤ ਸੁਹੇਲੇ ਲਏ ਉਠਾ, ਗੁਰ ਗੁਰ ਚੇਲੇ ਰੰਗ ਰੰਗਾਇਆ। ਨਾਮ ਮੰਤਰ ਇਕ ਦ੍ਰਿੜਾ, ਏਕਾ ਰੂਪ ਵਖਾਇਆ। ਜਗਤ ਸਹਿਸਾ ਰੋਗ ਮਿਟਾ, ਹਉਮੇ ਗੜ੍ਹ ਤੁੜਾਇਆ। ਸੋਹੰ ਸਾਚੀ ਚੋਗ ਚੁਗਾ, ਹੰ ਬ੍ਰਹਮ ਭੇਵ ਨਾ ਰਾਇਆ। ਸਤਿ ਸਰੂਪੀ ਗਿਆ ਸਮਾ, ਸਾਂਤਕ ਸਤਿ ਵਰਤਾਇਆ। ਆਦਿ ਨਿਰੰਜਣ ਖੇਲ ਖਿਲਾ, ਜੋਤ ਨਿਰੰਜਣ ਵੇਖ ਵਖਾਇਆ। ਜਗਤ ਵਿਕਾਰਾ ਭੱਠ ਤਪਾ, ਨੇਤਰ ਨੈਣਾਂ ਨੀਰ ਵਹਾਇਆ। ਭਾਣਾ ਸਹਿਣਾ ਹੁਕਮ ਜਣਾ, ਏਕਾ ਬੂਝ ਬੁਝਾਇਆ। ਲਹਿਣਾ ਦੇਣਾ ਮੂਲ ਚੁਕਾ, ਲਾਲ ਦਲਾਲ ਨਾਮ
ਘਸਵਟੀ ਏਕਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਦੇਵਣਹਾਰਾ ਸਾਚਾ ਵਰ, ਜੈ ਦੇਵ ਲਗਾ ਨਿਉਂ ਕਾਇਆ ਬਿਰਖ, ਨਾ ਕੋਈ ਸੋਗ ਨਾ ਕੋਈ ਹਰਖ, ਅੰਮ੍ਰਿਤ ਆਤਮ ਏਕਾ ਬਰਖ, ਧੀਰਜ ਯਤ ਸੰਤੋਖ ਸਤਿ ਆਤਮ ਬ੍ਰਹਮ ਸਾਚਾ ਧਰਮ ਏਕਾ ਕਰਮ, ਨੇਤਰ ਨੈਣ ਦਰਸ਼ਨ ਹਰਿ ਹਰਿ ਪਾਇਆ।
ਆਸਰਾ ਇਕ ਪੁਰਖ ਅਕਾਲ, ਗੁਰਮੁਖ ਸਾਚਾ ਰਿਹਾ ਰਖਾਈਆ। ਦੀਨਾ ਬੰਧਪ ਦੀਨ ਦਿਆਲ, ਭਵ ਸਾਗਰ ਪਾਰ ਕਰਾਈਆ। ਤੋੜਣਹਾਰਾ ਜਗਤ ਜੰਜਾਲ, ਜਾਗਰਤ ਜੋਤ ਇਕ ਜਗਾਈਆ। ਕਾਇਆ ਮੰਦਰ ਵੇਖ ਸੱਚੀ ਧਰਮਸਾਲ, ਘਰ ਬੈਠਾ ਬੇਪਰਵਾਹੀਆ। ਦੇਵੇ ਨਾਮ ਸੱਚਾ ਧਨ ਮਾਲ, ਚੋਰ ਯਾਰ ਲੁੱਟ ਕੋਇ ਨਾ ਜਾਈਆ। ਚਰਨ ਪ੍ਰੀਤੀ ਘਾਲਣ ਲਈ ਘਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਏਕਾ ਵਰ, ਨਾਮ ਨਾਮਾ ਇਕ ਜਣਾਈਆ। ਭਗਤਨ ਮੰਗ ਅਪਾਰ, ਜੁਗ ਜੁਗ ਵਡਿਆਈਆ। ਚਰਨ ਕਵਲ ਇਕ ਪਿਆਰ, ਏਕਾ ਓਟ ਰਖਾਈਆ। ਏਕਾ ਨੇਤਰ ਇਕ ਗਿਆਨ, ਏਕਾ ਰਿਹਾ ਬੁਝਾਈਆ। ਏਕਾ ਸ਼ਬਦ ਦਰ ਪਰਵਾਨ, ਏਕਾ ਰਿਹਾ ਬੁਝਾਈਆ। ਏਕਾ ਰੂਪ ਸ੍ਰੀ ਭਗਵਾਨ, ਹਰ ਘਟ ਅੰਦਰ ਨਜ਼ਰੀ ਆਈਆ। ਚਤੁਰ ਸੁਘੜ ਜਨ ਸੁਜਾਣ, ਜਿਸ ਜਨ ਆਪਣੀ ਬੂਝ ਬੁਝਾਈਆ। ਦੇਵਣਹਾਰਾ ਦਾਨੀ ਦਾਨ, ਬ੍ਰਹਮ ਗਿਆਨ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਚ ਸੁੱਚ ਰਿਹਾ ਵਰਤਾਈਆ।
ਜਗਤ ਵਿਛੋੜਾ ਅੱਗ ਹੈ, ਹਰਿ ਭਗਤਨ ਮੀਤ ਮੁਰਾਰ। ਸ਼ਬਦ ਘੋੜਾ ਸੂਰਾ ਸਰਬੱਗ ਹੈ, ਹਰਿ ਸੱਜਣ ਸ਼ਾਹ ਅਸਵਾਰ। ਗੁਰਮੁਖ ਹੰਸ ਬਣਾਏ ਕੱਗ ਹੈ, ਅੰਮ੍ਰਿਤ ਬਖ਼ਸ਼ੇ ਠੰਡੀ ਠਾਰ। ਦੀਪਕ ਜੋਤੀ ਜਾਣਾ ਜਗ ਹੈ, ਜਿਸ ਜਨ ਮੇਲਾ ਵਿਚ ਸੰਸਾਰ। ਦਰਸ ਦਿਖਾਏ ਉਪਰ ਸ਼ਾਹ ਰਗ ਹੈ, ਲਹਿਣਾ ਚੁੱਕੇ ਨੌਂ ਦਵਾਰ। ਪੰਜ ਤਤ ਵਿਕਾਏ ਬੁਝਾਏ ਅੱਗ ਹੈ, ਨੇੜ ਨਾ ਆਏ ਕਾਮ ਕ੍ਰੋਧ ਲੋਭ ਮੋਹ ਹੰਕਾਰ। ਸਰਨ ਸਰਨਾਈ ਜੋ ਜਨ ਗਿਆ ਲੱਗ ਹੈ, ਫੜ ਬਾਹੋਂ ਲਾਏ ਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਰਿਹਾ ਉਭਾਰ। ਹਰਿ ਸੱਜਣ ਹਰਿ ਮੇਲਿਆ, ਗੁਰਮੁਖ ਬ੍ਰਹਮ ਵਿਚਾਰ। ਆਪੇ ਗੁਰੂ ਗੁਰੂ ਗੁਰ ਚੇਲਿਆ, ਆਪੇ ਰਿਹਾ ਪੈਜ ਸਵਾਰ। ਦੋ ਜਹਾਨਾਂ ਸਚ ਸੁਹੇਲਿਆ, ਵਰਭੰਡੀ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਾਏ ਲੜ, ਨਿਹਕਲੰਕ ਨਰ ਅਵਤਾਰ।
ਸਤਿਗੁਰ ਪੂਰਾ ਸਤਿ ਹੈ, ਸਤਿ ਸਤਿ ਸਮਾਏ। ਏਕਾ ਦੇਵੇ ਬ੍ਰਹਮ ਮਤ ਹੈ, ਮਨਮਤ ਰਹਿਣ ਨਾ ਪਾਏ। ਬਹੱਤਰ ਨਾੜ ਨਾ ਉਬਲੇ ਰੱਤ ਹੈ, ਧੀਰਜ ਯਤ ਇਕ ਧਰਾਏ। ਚਰਨ ਕਵਲ ਬੰਧਾਏ ਨਤ ਹੈ, ਨਾਤਾ ਬਿਧਾਤਾ ਆਪ ਹੋ ਜਾਏ। ਦੇਵੇ ਨਾਮ ਸਾਚੀ ਵਥ ਹੈ, ਚੌਦਾਂ ਲੋਕ ਹੱਥ ਨਾ ਆਏ। ਜੁਗ ਜੁਗ ਚਲਾਏ ਸਾਚਾ ਰਥ ਹੈ, ਗੁਰਮੁਖ ਸਾਚੇ ਲਏ ਚੜ੍ਹਾਏ। ਸਰਬ ਕਲਾ ਆਪੇ ਸਮਰਥ ਹੈ, ਏਕੰਕਾਰਾ ਨਾਉਂ ਧਰਾਏ।
ਲਹਿਣਾ ਦੇਣਾ ਚੁਕਾਏ ਤੀਰਥ ਅਠ ਸਠ ਹੈ, ਚਰਨ ਧੂੜ ਜੋ ਜਨ ਨੁਹਾਏ। ਸਾਚਾ ਮੰਦਰ ਸ਼ਿਵਦੁਆਲਾ ਮੱਠ ਹੈ, ਕਾਇਆ ਗੁਰੂਦਵਾਰ ਇਕ ਜਣਾਏ। ਵੇਖਣਹਾਰਾ ਘਟ ਘਟ ਹੈ, ਹਰ ਘਟ ਬੈਠਾ ਆਸਣ ਲਾਏ। ਖੇਲੇ ਖੇਲ ਬਾਜ਼ੀਗਰ ਨਟ ਹੈ, ਕਲਜੁਗ ਸਵਾਂਗੀ ਸਵਾਂਗ ਵਰਤਾਏ। ਆਤਮ ਅੰਤਰ ਏਕਾ ਤੀਰਥ ਤੱਟ ਹੈ, ਅੰਮ੍ਰਿਤ ਸਰ ਸਰੋਵਰ ਆਪ ਭਰਾਏ। ਗੁਰਮੁਖ ਵਿਰਲਾ ਰਸਨਾ ਰਿਹਾ ਚਟ ਹੈ, ਮਨਮੁਖਾਂ ਹੱਥ ਨਾ ਆਏ। ਸੰਤ ਸੁਹੇਲਾ ਲਾਹਾ ਲਏ ਖਟ ਹੈ, ਲੱਖ ਚੁਰਾਸੀ ਰਹੀ ਕੁਰਲਾਏ। ਭਾਗ ਲੱਗੇ ਕਾਇਆ ਮਟ ਹੈ, ਨਿਰਗੁਣ ਜੋਤ ਕਰੇ ਰੁਸ਼ਨਾਏ। ਲਹਿਣਾ ਦੇਣਾ ਚੁਕਾਏ ਆਨ ਬਾਟ ਹੈ, ਮਾਤ ਗਰਭ ਫੇਰ ਨਾ ਆਏ। ਅੱਗੇ ਨੇੜੇ ਦਿਸੇ ਵਾਟ ਹੈ, ਕਲਜੁਗ ਕੂੜਾ ਮੁਖ ਸ਼ਰਮਾਏ। ਆਪ ਉਤਾਰੇ ਸਾਚੇ ਘਾਟ ਹੈ, ਹਰਿ ਬੇੜਾ ਰਿਹਾ ਚਲਾਏ। ਬਜ਼ਰ ਕਪਾਟੀ ਜਾਏ ਪਾਟ ਹੈ, ਜਿਸ ਜਨ ਪਰਦਾ ਆਪਣਾ ਲਾਹੇ। ਅੰਤਰ ਆਤਮ ਸਾਚੀ ਖਾਟ ਹੈ, ਹਰਿ ਬੈਠਾ ਆਸਣ ਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਾਲ ਤਰਾਏ। ਲਾਲ ਅਨਮੁਲਾ ਹਰਿ ਭਗਵੰਤਾ, ਏਕਾ ਏਕ ਅਖਵਾਈਆ। ਹੱਥ ਫੜਾਏ ਧਰਮ ਨਿਸ਼ਾਨਾ, ਦੋ ਜਹਾਨਾਂ ਆਪ ਝੁਲਾਈਆ। ਵੇਖੇ ਖੇਲ ਗੋਪੀ ਕਾਹਨਾ, ਮੰਡਲ ਰਾਸ ਆਪ ਨਚਾਈਆ। ਸਰਬ ਜੀਆਂ ਪ੍ਰਭ ਜਾਣੀ ਜਾਣਾ, ਜਾਨਣਹਾਰ ਦਿਸ ਨਾ ਆਈਆ। ਸੰਤ ਸੁਹੇਲੇ ਕਰ ਪਛਾਣ, ਆਦਿ ਜੁਗਾਦਿ ਮੇਲ ਮਿਲਾਈਆ। ਅੰਮ੍ਰਿਤ ਆਤਮ ਦੇਵੇ ਪੀਣ ਖਾਣ, ਜਗ ਤ੍ਰਿਸ਼ਨਾ ਭੁੱਖ ਮਿਟਾਈਆ। ਮੇਲ ਮਿਲਾਵਾ ਗੁਣ ਨਿਧਾਨ, ਆਦਿ ਨਿਰੰਜਣ ਵਡ ਵਡਿਆਈਆ। ਏਕਾ ਸ਼ਬਦ ਧੁਰ ਫ਼ਰਮਾਣ, ਗੁਰਮੁਖ ਸਾਚੇ ਆਪ ਸੁਣਾਈਆ। ਧੁਨੀ ਨਾਦ ਸੱਚੀ ਧੁਨਕਾਨ, ਅਨਹਦ ਸੇਵ ਕਮਾਈਆ। ਪੰਚਮ ਸਖੀਆਂ ਏਕਾ ਗਾਣ, ਮੰਗਲ ਰਾਗ ਇਕ ਅਲਾਈਆ। ਛੱਤੀ ਰਾਗ ਭੇਵ ਨਾ ਪਾਣ, ਪਾਰਬ੍ਰਹਮ ਵੱਡੀ ਵਡਿਆਈਆ। ਜੋਧਾ ਸੂਰਬੀਰ ਬਲੀ ਬਲਵਾਨ, ਘਰ ਬੈਠਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵਣਹਾਰਾ ਵਰ, ਏਕਾ ਬੂਝ ਬੁਝਾਈਆ। ਸ਼ਬਦ ਸੁਰਤ ਸਚ ਗਿਆਨ, ਹਰਿਜਨ ਆਪ ਦ੍ਰਿੜਾਇੰਦਾ। ਚਰਨ ਕਵਲ ਹਰਿ ਧਿਆਨ, ਦੂਸਰ ਨਾ ਕੋਈ ਵਖਾਇੰਦਾ। ਸਤਿਗੁਰ ਪੂਰਾ ਮਿਹਰਵਾਨ, ਸਿਰ ਆਪਣਾ ਹੱਥ ਟਿਕਾਇੰਦਾ। ਦਰਗਹਿ ਸਾਚੀ ਦੇਵੇ ਮਾਣ, ਥਿਰ ਘਰ ਵਾਸੀ ਵੇਖ ਵਖਾਇੰਦਾ। ਸੰਤ ਸੁਹੇਲੇ ਕਰ ਪਛਾਣ, ਆਪ ਆਪਣੇ ਰੰਗ ਰੰਗਾਇੰਦਾ। ਮਾਰਨਹਾਰਾ ਨਾਮ ਬਾਣ, ਰਸਨਾ ਚਿਲਾ ਇਕ ਚੜ੍ਹਾਇੰਦਾ। ਲੱਖ ਚੁਰਾਸੀ ਫੰਦ ਕਟਾਨ, ਧਰਮ ਰਾਏ ਮੁਖ ਭਵਾਇੰਦਾ। ਲਾੜੀ ਮੌਤ ਨੈਣ ਸ਼ਰਮਾਣ, ਜੋ ਜਨ ਚਰਨੀ ਸੀਸ ਝੁਕਾਇੰਦਾ। ਸ਼ਬਦ ਅਨਮੁਲਾ ਦੇਵੇ ਬਿਬਾਣ, ਅੰਤਮ ਵੇਲੇ ਆਪ ਉਠਾਇੰਦਾ। ਲੋਆਂ ਪੁਰੀਆਂ ਪਾਰ ਮਕਾਨ, ਸਚਖੰਡ ਦਵਾਰਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਲੇਖੇ ਲਾਏ ਦਰ, ਆਤਮ ਘਰ ਇਕ ਸੁਹਾਇੰਦਾ। ਆਤਮ ਘਰ ਹਰਿ ਨਿਰੰਕਾਰ, ਏਕਾ ਏਕ ਉਪਾਇਆ। ਜੋਤੀ ਨੂਰ ਕਰ ਉਜਿਆਰ, ਦਿਵਸ ਰੈਣ ਡਗਮਗਾਇਆ। ਪੰਜ ਤਤ ਨਾ ਕੋਈ ਵਿਕਾਰ, ਪੰਚਮ ਮੋਹ ਨਾ ਕੋਈ ਰਖਾਇਆ। ਪੰਚ ਸ਼ਬਦ ਸੱਚੀ ਧੁਨਕਾਰ, ਧੁਨ ਅਨਾਦ ਆਪ ਵਜਾਇਆ। ਖੋਲ੍ਹੇ ਸੁਨ ਅਪਰ ਅਪਾਰ, ਆਪ ਆਪਣਾ ਰੂਪ ਦਰਸਾਇਆ। ਗੁਰਮੁਖ ਸਾਚੇ ਚੁਣ ਵਿਚ ਸੰਸਾਰ, ਗੁਣਵੰਤਾ ਲੇਖੇ ਲਾਇਆ। ਭੇਵ ਨਾ ਪਾਇਣ ਰਿਖ ਮੁਨ, ਸਾਧ ਸੰਤ ਰਹੇ ਕੁਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਪੁਕਾਰ ਰਿਹਾ ਸੁਣ, ਸੁਨਣਹਾਰ ਦਿਸ ਨਾ ਆਇਆ। ਗੁਰਮੁਖ ਤੇਰੀ ਸਾਚੀ ਧਾਰ, ਆਤਮ ਆਪ
ਚਲਾਈਆ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਨਿਰਗੁਣ ਸਰਗੁਣ ਦੇਵੇ ਵਡ ਵਡਿਆਈਆ। ਨਿਰਗੁਣ ਜੋਤੀ ਇਕ ਜਗਾ, ਸਰਗੁਣ ਵੇਖ ਵਖਾਈਆ। ਨਿਰਗੁਣ ਨਾਮ ਇਕ ਉਪਾ, ਸਰਗੁਣ ਝੋਲੀ ਆਪ ਭਰਾਈਆ। ਨਿਰਗੁਣ ਦੀਪਕ ਇਕ ਜਗਾ, ਸਰਗੁਣ ਵਿਚ ਟਿਕਾਈਆ। ਨਿਰਗੁਣ ਸ਼ਬਦ ਆਪ ਉਪਾ, ਸਰਗੁਣ ਰਿਹਾ ਸਮਾਈਆ। ਨਿਰਗੁਣ ਪੰਜ ਤਤ ਆਪ ਰਚਾ, ਸਰਗੁਣ ਮੇਲ ਮਿਲਾਵਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਵਰ, ਜਗ ਕਰਤਾ ਨਾਉਂ ਧਰਾਈਆ। ਜਗ ਕਰਤਾ ਹਰਿ ਸਿਰਜਣਹਾਰ, ਨਰ ਨਰਾਇਣ ਆਪ ਅਖਵਾਇਆ। ਲੋਕਮਾਤ ਲਏ ਅਵਤਾਰ, ਆਪ ਆਪਣਾ ਨਾਉਂ ਧਰਾਇਆ। ਕਲਜੁਗ ਤੇਰੀ ਪਾਵੇ ਸਾਰ, ਖੰਡ ਬ੍ਰਹਿਮੰਡ ਜੇਰਜ ਅੰਡ ਵੇਖ ਵਖਾਇਆ। ਲੋਆਂ ਪੁਰੀਆਂ ਦਏ ਹੁਲਾਰ, ਬ੍ਰਹਮਾ ਵਿਸ਼ਨ ਸ਼ਿਵ ਵੇਖ ਵਖਾਇਆ। ਸੱਤਾਂ ਦੀਪਾਂ ਹੋ ਉਜਿਆਰ, ਜੋਤੀ ਨੂਰ ਕਰੇ ਰੁਸ਼ਨਾਇਆ। ਮਾਨਸ ਮਾਨੁਖ ਵੇਖ ਵਿਚਾਰ, ਗੁਰਮੁਖ ਸਾਚੇ ਰਿਹਾ ਉਠਾਇਆ। ਸ਼ਬਦ ਸ਼ਬਦੀ ਤੇਜ ਕਟਾਰ, ਨਾਮ ਖੰਡਾ ਹੱਥ ਉਠਾਇਆ। ਦੂਤੀ ਦੁਸ਼ਟ ਦੇਵੇ ਮਾਰ, ਪੰਚ ਵਿਕਾਰ ਰਹਿਣ ਨਾ ਪਾਇਆ। ਮਨ ਮਤ ਏਕਾ ਧਾਰ, ਕਲਜੁਗ ਤੇਰੇ ਵਹਿਣ ਰੁੜ੍ਹਾਇਆ। ਗੁਰਮੁਖ ਸਾਚਾ ਕਰ ਉਜਿਆਰ, ਚਾਰ ਵਰਨਾਂ ਦਏ ਸਮਝਾਇਆ। ਸ਼ੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਇਕ ਪਿਆਰ, ਏਕਾ ਰੰਗ ਰੰਗਾਇਆ। ਏਕਾ ਘਰ ਇਕ ਦਵਾਰ, ਦਰ ਦਰਵਾਜ਼ਾ ਇਕ ਖੁਲ੍ਹਾਇਆ। ਏਕਾ ਰੂਪ ਅਗੰਮ ਅਪਾਰ, ਸ਼ਾਹੋ ਭੂਪ ਇਕ ਅਖਵਾਇਆ। ਚਾਰੇ ਕੂਟ ਪਾਵੇ ਸਾਰ, ਦਹਿ ਦਿਸ਼ਾ ਫੇਰੀ ਪਾਇਆ। ਸ਼ਬਦ ਪੰਘੂੜਾ ਰਿਹਾ ਝੂਟ, ਨਿਰਗੁਣ ਨਿਰਗੁਣ ਆਪ ਹਿਲਾਇਆ। ਸਰਗੁਣ ਉਪਰ ਆਪੇ ਤੁਠ, ਆਪ ਆਪਣੇ ਵਿਚ ਟਿਕਾਇਆ। ਅੰਮ੍ਰਿਤ ਦੇਵੇ ਏਕਾ ਘੁੱਟ, ਨਿਝਰ ਝਿਰਨਾ ਇਕ ਝਿਰਾਇਆ। ਬਜ਼ਰ ਕਪਾਟੀ ਜਾਏ ਟੁੱਟ, ਸ਼ਬਦ ਖੰਡਾ ਏਕਾ ਵਾਹਿਆ। ਆਵਣ ਜਾਵਣ ਜਾਏ ਛੁੱਟ, ਜੋ ਜਨ ਸਰਨਾਈ ਆਇਆ। ਜੰਗਲ ਜੂਹ ਉਜਾੜ ਪਹਾੜ ਗੁਰਮੁਖ ਵੇਖੇ ਤੀਰਥ ਤੱਟ ਕੋਟੀ ਕੋਟ, ਹਰਿ ਕਾ ਰੂਪ ਦਿਸ ਨਾ ਆਇਆ। ਕੋਟੀ ਕੋਟ ਬੰਨ੍ਹ ਲੰਗੋਟ, ਅਗਨੀ ਤਨ ਰਹੇ ਤਪਾਇਆ। ਕੋਟੀ ਕੋਟ ਬੋਲਣ ਜੂਠ ਝੂਠ, ਮਾਇਆ ਮਮਤਾ ਮੋਹ ਰਖਾਇਆ। ਅਬਿਨਾਸ਼ੀ ਕਰਤਾ ਗਿਆ ਰੁਠ, ਨਾ ਸਕੇ ਕੋਈ ਮਨਾਇਆ। ਕਲਜੁਗ ਖਾਲੀ ਦਿਸਣ ਠੂਠ, ਨਾਮ ਭੰਡਾਰ ਨਾ ਕੋਈ ਵਰਤਾਇਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਲੱਖ ਚੁਰਾਸੀ ਵਿਚੋਂ ਏਕਾ ਮੁੱਠ, ਆਪ ਆਪਣੇ ਲਏ ਉਠਾਇਆ। ਲੁਕਿਆ ਰਹਿਣ ਨਾ ਦੇਵੇ ਕਿਸੇ ਗੁਠ, ਆਪ ਆਪਣਾ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਉਪਰ ਧਵਲ ਸਾਵਲ ਸਵਲ ਰੂਪ ਵਟਾਇਆ। ਧਰਤ ਧਵਲ ਹਰਿ ਵਿਚਾਰ, ਵੇਖੇ ਸਰਬ ਲੋਕਾਈਆ। ਕੂੜੀ ਕਿਰਿਆ ਰਹੀ ਹਾਰ, ਸਤਿ ਸੰਤੋਖ ਨਾ ਕੋਈ ਜਣਾਈਆ। ਸਾਧਾਂ ਸੰਤਾਂ ਆਈ ਹਾਰ, ਧੀਰਜ ਯਤ ਗਵਾਈਆ। ਆਤਮ ਬ੍ਰਹਮ ਨਾ ਪਾਵੇ ਸਾਰ, ਏਕਾ ਰੂਪ ਨਾ ਕੋਈ ਜਣਾਈਆ। ਨੀਚ ਕਰਮ ਹੋਏ ਵਿਭਚਾਰ, ਕਾਮ ਕਰੋਧ ਲੋਭ ਮੋਹ ਹਲਕਾਈਆ। ਖੜਗ ਖੰਡਾ ਨਾ ਕੋਈ ਕਟਾਰ, ਦੂਈ ਦਵੈਤੀ ਨਾ ਕੋਈ ਮਿਟਾਈਆ। ਨਾਮ ਮਰਦੰਗ ਨਾ ਵਜਾਏ ਕੋਈ ਸੰਸਾਰ, ਸਚ ਸਾਰੰਗੀ ਨਾ ਕੋਈ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਨੂਰ ਕਰੇ ਰੁਸ਼ਨਾਈਆ।
ਸਤਿ ਪੁਰਖ ਨਿਰੰਜਣ ਸਤਿ ਸਤਿਵਾਦ, ਏਕਾ ਏਕੰਕਾਰਿਆ। ਖੇਲੇ ਖੇਲ ਆਦਿ ਜੁਗਾਦਿ, ਜੋਤੀ ਜੋਤ ਨੂਰ ਉਜਿਆਰਿਆ। ਪਾਰਬ੍ਰਹਮ ਪੁਰਖ ਅਬਿਨਾਸ਼, ਆਪ ਆਪਣੀ ਕਲ ਵਰਤਾ ਰਿਹਾ। ਆਦਿ ਨਿਰੰਜਣ ਹੋ ਪ੍ਰਕਾਸ਼, ਆਦਿ ਸ਼ਕਤ ਵੇਸ ਵਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬਣਤ ਬਣਾ ਰਿਹਾ।
ਹਰਿ ਸ਼ਬਦ ਅਪਾਰ, ਸਤਿਗੁਰ ਵਿਚ ਟਿਕਾਈਆ। ਸਤਿਗੁਰ ਸ਼ਬਦ ਜੈਕਾਰ, ਗੁਰਮੁਖ ਲਏ ਜਗਾਈਆ। ਗੁਰਮੁਖ ਸ਼ਬਦ ਪਿਆਰ, ਸੁਰਤੀ ਸ਼ਬਦ ਸਮਾਈਆ । ਮਨਮੁੱਖ ਸੁੱਤੇ ਪੈਰ ਪਸਾਰ, ਕਲਜੁਗ ਰੈਣ ਅੰਧੇਰੀ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਹਰਿ ਸ਼ਬਦ ਸ਼ਬਦ ਅਥਾਹ, ਸਤਿਗੁਰ ਵਿਚ ਟਿਕਾਇੰਦਾ। ਸਤਿਗੁਰ ਸ਼ਬਦ ਭਗਤ ਮਲਾਹ, ਗੁਰਮੁਖ ਆਪ ਤਰਾਇੰਦਾ। ਗੁਰਮੁਖ ਮੇਲਾ ਸਾਚੇ ਨਾਉਂ, ਏਕਾ ਨਾਉਂ ਰਸਨਾ ਗਾਇੰਦਾ। ਬੇਮੁਖਾਂ ਦਿਸੇ ਨਾ ਕੋਈ ਥਾਉਂ, ਦਰ ਦਵਾਰ ਨਾ ਕੋਈ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ । ਹਰਿ ਸ਼ਬਦ ਸ਼ਬਦ ਬੇਅੰਤ, ਹਰਿ ਹਰਿ ਆਪ ਉਪਾਇੰਦਾ। ਸਤਿਗੁਰ ਸ਼ਬਦ ਸਾਚਾ ਕੰਤ, ਗੁਰਮੁਖ ਨਾਰੀ ਆਪ ਪ੍ਰਨਾਇੰਦਾ। ਗੁਰਸਿਖ ਬਣਾਏ ਸਾਚੀ ਬਣਤ, ਲੋਕਮਾਤ ਵੇਖ ਵਖਾਇੰਦਾ। ਭਰਮੇ ਭੁੱਲੇ ਜੀਵ ਜੰਤ, ਭਰਮ ਗੜ੍ਹ ਨਾ ਕੋਈ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਧਾਰ ਬੰਧਾਇੰਦਾ। ਸਤਿਗੁਰ ਸ਼ਬਦ ਠਾਂਡਾ ਸੀਤ, ਗੁਰਮੁਖਾਂ ਕਰੇ ਪਿਆਰਿਆ। ਗੁਰਮੁਖ ਪਰਖੇ ਸਾਚੀ ਨੀਤ, ਏਕਾ ਰੂਪ ਸਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾ ਰਿਹਾ। ਹਰਿ ਸ਼ਬਦ ਬਲਵਾਨ, ਸਤਿਗੁਰ ਹੱਥ ਵਡਿਆਈਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਗੁਰਮੁਖਾਂ ਝੋਲੀ ਪਾਈਆ। ਗੁਰਮੁਖ ਸਾਚਾ ਚਤੁਰ ਸੁਜਾਨ, ਆਪਣੇ ਰੰਗ ਰੰਗਾਈਆ। ਮਨਮੁਖ ਭੁੱਲੇ ਜੀਵ ਨਿਧਾਨ, ਹਰਿ ਕਾ ਭੇਵ ਕੋਈ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਈਆ। ਹਰਿ ਸ਼ਬਦ ਸ਼ਾਹੋ ਭੂਪ, ਸਤਿਗੁਰ ਵਿਚ ਟਿਕਾਇਆ। ਸਤਿਗੁਰ ਪੂਰਾ ਸਤਿ ਸਰੂਪ, ਗੁਰਮੁਖ ਸਾਚੇ ਲਏ ਤਰਾਇਆ। ਗੁਰਸਿਖ ਨਾਤਾ ਤੋੜੇ ਜੂਠ ਝੂਠ, ਸਚ ਸੁੱਚ ਪ੍ਰਨਾਇਆ। ਮਨਮੁਖ ਜੀਵ ਗਏ ਰੂਠ, ਦੂਸਰ ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਫੇਰਾ ਪਾਇਆ। ਹਰਿ ਸ਼ਬਦ ਹਰਿ ਨਿਸ਼ਾਨ, ਸਤਿਗੁਰ ਹੱਥ ਉਠਾਈਆ। ਸਤਿਗੁਰ ਵੇਖੇ ਦੋ ਜਹਾਨ, ਗੁਰਮੁਖਾਂ ਮੇਲ ਮਿਲਾਈਆ। ਏਕਾ ਬਖ਼ਸ਼ੇ ਚਰਨ ਧਿਆਨ, ਏਕਾ ਬ੍ਰਹਮ ਵਖਾਈਆ। ਮਨਮੁੱਖ ਭੁੱਲੇ ਜੀਵ ਨਿਧਾਨ, ਪੰਜ ਵਿਕਾਰ ਰਸਨ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਖੇਲ ਖਲਾਈਆ। ਹਰਿ ਸ਼ਬਦ ਸੱਚਖੰਡ, ਸਤਿਗੁਰ ਝੋਲੀ ਪਾਇੰਦਾ। ਸਤਿਗੁਰ ਗੁਰਮੁਖਾਂ ਆਪੇ ਰਿਹਾ ਵੰਡ, ਲੋਕਮਾਤ ਵੇਖ ਵਖਾਇੰਦਾ। ਗੁਰਸਿਖ ਨੰਗੀ ਹੋਏ ਨਾ ਕੰਡ, ਸਤਿਗੁਰ ਪੂਰਾ ਦਇਆ ਕਮਾਇੰਦਾ। ਮਨਮੁਖ ਨਾਰ ਦੁਹਾਗਨ ਰੰਡ, ਸਾਚਾ ਕੰਤ ਨਾ ਕੋਈ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਭੇਖ ਪਖੰਡਾ ਮੇਟ ਮਿਟਾਇੰਦਾ। ਹਰਿ ਸ਼ਬਦ
ਹਰਿ ਨਰਾਇਣ, ਸਤਿਗੁਰ ਪੂਰਾ ਵੇਖ ਵਖਾਇੰਦਾ । ਸਤਿਗੁਰ ਪੂਰਾ ਚੁਕਾਏ ਲਹਿਣ ਦੇਣ, ਗੁਰਮੁਖਾਂ ਝੋਲੀ ਪਾਇੰਦਾ। ਗੁਰਮੁਖ ਧਾਮ ਅਵੱਲੇ ਏਕਾ ਬਹਿਣ, ਨੌਂ ਦਵਾਰੇ ਪਾਰ ਕਰਾਇੰਦਾ। ਮਨਮੁੱਖ ਡੁੱਬੇ ਮਾਇਆ ਵਹਿਣ, ਮੰਝਧਾਰ ਨਾ ਕੋਈ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਇੰਦਾ। ਹਰਿ ਸ਼ਬਦ ਹਰਿ ਰੂਪ, ਸਤਿਗੁਰ ਵਿਚ ਸਮਾਈਆ। ਸਤਿਗੁਰ ਪੂਰਾ ਵੇਖਣਹਾਰਾ ਚਾਰੇ ਕੂਟ, ਗੁਰਮੁਖ ਆਪ ਉਠਾਈਆ। ਗੁਰਮੁਖ ਉਪਰ ਆਪੇ ਤੁਠ, ਆਪਣੀ ਬੂਝ ਬੁਝਾਈਆ। ਮਨਮੁਖਾਂ ਮੁਖ ਰਖਾਇਆ ਜੂਠ ਝੂਠ, ਰਸਨਾ ਕਾਗ ਵਾਂਗ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਇਕ ਬੰਧਾਈਆ। ਹਰਿ ਸ਼ਬਦ ਨਿਰਗੁਣ ਧਾਰ, ਸਤਿਗੁਰ ਆਪ ਚਲਾਇੰਦਾ। ਸਤਿਗੁਰ ਸਾਚਾ ਕਰ ਪਿਆਰ, ਗੁਰਮੁਖਾਂ ਬੂਝ ਬੁਝਾਇੰਦਾ। ਗੁਰਮੁਖ ਸਾਚਾ ਵੇਖ ਵਿਚਾਰ, ਆਪਣਾ ਮੋਹ ਚੁਕਾਇੰਦਾ। ਮਨਮੁਖ ਮਾਨਸ ਜਨਮ ਗਏ ਹਾਰ, ਲੱਖ ਚੁਰਾਸੀ ਨਾ ਕੋਇ ਛੁਡਾਇੰਦਾ। ਆਪ ਆਪਣੀ ਬੰਨ੍ਹੇ ਧਾਰ, ਆਪ ਆਪਣਾ ਸ਼ਬਦ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸ਼ਬਦ ਅਲਾਇੰਦਾ। ਹਰਿ ਸ਼ਬਦ ਹਰਿ ਸਾਰ, ਸਾਰ ਸ਼ਬਦ ਆਪ ਅਖਵਾਈਆ। ਗੁਰ ਸ਼ਬਦ ਗੁਰ ਅਧਾਰ, ਗੁਰ ਗੁਰ ਰਿਹਾ ਟਿਕਾਈਆ । ਨਾਮ ਸ਼ਬਦ ਸ਼ਬਦ ਪਿਆਰ, ਗੁਰਮੁਖ ਸਾਚੇ ਰਿਹਾ ਕਮਾਈਆ। ਮੂਰਖ ਮੂੜ੍ਹੇ ਭੁੱਲੇ ਜੀਵ ਗਵਾਰ, ਮਨ ਮਤ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਚਲਤ ਚਲਾਈਆ। ਹਰਿ ਸ਼ਬਦ ਸਚ ਜੈਕਾਰ, ਏਕਾ ਨਾਅਰਾ ਲਾਇੰਦਾ। ਸਾਧਾਂ ਸੰਤਾਂ ਪਾਵੇ ਸਾਰ, ਦਰ ਸੋਇਆ ਕੋਈ ਰਹਿਣ ਨਾ ਪਾਇੰਦਾ। ਵੇਖੇ ਮਹੱਲ ਅਟੱਲ ਉਚ ਮੁਨਾਰ, ਇੰਡ ਪਿੰਡ ਬ੍ਰਹਿਮੰਡ ਖੋਜ ਖੁਜਾਇੰਦਾ। ਬ੍ਰਹਿਮੰਡ ਖੰਡ ਖੇਲ ਨਿਆਰ, ਜੇਰਜ ਅੰਡ ਫੇਰੀ ਪਾਇੰਦਾ। ਸ਼ਬਦ ਖੰਡਾ ਤੇਜ ਕਟਾਰ, ਆਪਣੇ ਹੱਥ ਰਖਾਇੰਦਾ। ਤਿਖੀਆਂ ਰੱਖੇ ਦੋਵੇਂ ਧਾਰ, ਦੋ ਜਹਾਨਾਂ ਆਪ ਚਲਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦਏ ਹੁਲਾਰ, ਆਪ ਆਪਣਾ ਕਰਮ ਕਮਾਇੰਦਾ। ਕਰੋੜ ਤੇਤੀਸਾ ਕਰ ਖ਼ਵਾਰ, ਸੁਰਪਤ ਰਾਜਾ ਇੰਦ ਸੰਗ ਰਖਾਇੰਦਾ। ਸ਼ਬਦ ਸੁਤ ਕਰ ਉਜਿਆਰ, ਜੋਤੀ ਨੂਰ ਇਕ ਚਮਕਾਇੰਦਾ। ਗੁਰਮੁਖ ਸਾਜਣ ਮੀਤ ਮੁਰਾਰ, ਆਪ ਆਪਣਾ ਮੇਲ ਮਿਲਾਇੰਦਾ। ਕਲਜੁਗ ਅੰਤਮ ਪਾਰ ਕਿਨਾਰ, ਤੀਰਥ ਤੱਟ ਨਾ ਕੋਈ ਤਰਾਇੰਦਾ। ਵੇਦ ਪੁਰਾਨ ਕਰਨ ਪੁਕਾਰ, ਅੰਜੀਲ ਕੁਰਾਨ ਮਤਾ ਪਕਾਇੰਦਾ। ਖਾਣੀ ਬਾਣੀ ਏਕਾ ਧਾਰ, ਆਪ ਆਪਣਾ ਦਰ ਸੁਹਾਇੰਦਾ। ਲੇਖ ਲਿਖਾਏ ਬਣ ਲਿਖਾਰ, ਵੇਦ ਵਿਆਸਾ ਲੇਖੇ ਲਾਇੰਦਾ। ਰਾਮ ਰਮਈਆ ਕ੍ਰਿਸ਼ਨ ਮੁਰਾਰ, ਸਹੰਸਾ ਬੰਸਾ ਆਪ ਹੋ ਜਾਇੰਦਾ। ਈਸਾ ਮੂਸਾ ਖ਼ਬਰਦਾਰ, ਏਕਾ ਨਾਅਰਾ ਲਾਇੰਦਾ। ਸੰਗ ਮੁਹੰਮਦ ਚਾਰ ਯਾਰ, ਹੱਕ ਹਕੀਕਤ ਵੇਖ ਵਖਾਇੰਦਾ। ਐਨਲਹੱਕ ਵੇਖ ਘਰ ਬਾਰ, ਅੱਲਾ ਰਾਣੀ ਮੇਲ ਮਿਲਾਇੰਦਾ। ਨਾਨਕ ਨਾਮ ਸਤਿ ਜੈਕਾਰ, ਸ਼ਬਦ ਸਾਰ ਧੁਨ ਉਪਜਾਇੰਦਾ। ਗੁਰਮੁਖ ਸ਼ਬਦ ਮੀਤ ਮੁਰਾਰ, ਸਗਲਾ ਸੰਗ ਨਿਭਾਇੰਦਾ। ਏਕਾ ਜੋਤੀ ਗੁਰ ਅਵਤਾਰ, ਹਰਿ ਹਰਿ ਰੂਪ ਵਟਾਇੰਦਾ। ਕਲਜੁਗ ਤੇਰਾ ਕੂੜ ਪਸਾਰ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਨਾ ਕੋਈ ਸੱਜਣ ਮੀਤ ਮੁਰਾਰ, ਸਾਧ ਸੰਤ ਦਿਸ ਨਾ ਆਇੰਦਾ। ਨਾ ਕੋਈ ਚੁੱਕੇ ਕਿਸੇ ਭਾਰ, ਆਪਣਾ ਭਾਰ ਨਾ ਕੋਈ ਉਠਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ, ਗੁਰ ਦਰ ਮੰਦਰ ਮਸਜਿਦ ਡੇਰਾ ਲਾਇੰਦਾ। ਏਕਾ ਭੁੱਲਿਆ ਹਰਿ ਨਿਰੰਕਾਰ, ਗੀਤ ਗੋਬਿੰਦ ਨਾ ਕੋਈ ਗਾਇੰਦਾ। ਅਗਨੀ ਲੱਗੀ ਤੱਤੀ ਹਾੜ,
ਤ੍ਰੈਗੁਣ ਵੇਖ ਵਖਾਇੰਦਾ। ਰਜੋ ਤਮੋ ਤੇਰਾ ਅਖਾੜ, ਸਤੋ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਆਪ ਤਰਾਇੰਦਾ।
੨੬ ਮੱਘਰ ੨੦੧੫ ਬਿਕ੍ਰਮੀ ਨਸੀਬ ਸਿੰਘ ਦੇ ਘਰ ਪਿੰਡ ਬੋਪਾ ਰਾਏ ਜ਼ਿਲਾ ਜਲੰਧਰ
ਆਤਮ ਸ਼ਬਦ ਹਰਿਜਨ ਹਰਿ ਹਰਿ ਜਾਣਿਆ, ਜਾਨਣਹਾਰ ਕਰਤਾਰ। ਪੰਜ ਤਤ ਤੱਤ ਪਛਾਣਿਆ, ਆਤਮ ਬ੍ਰਹਮ ਵਿਚਾਰ। ਸ਼ਬਦੀ ਸ਼ਬਦ ਸ਼ਬਦ ਪਰਧਾਨਿਆ, ਹਰਿ ਸ਼ਬਦ ਨਾਉਂ ਜੈਕਾਰ। ਜੋਤੀ ਜੋਤ ਜੋਤ ਨੂਰ ਮਹਾਨਿਆ, ਨਿਰਮਲ ਨੂਰ ਹੋਏ ਉਜਿਆਰ। ਅਕੱਥ ਕਥਾ ਕਥ ਕਹਾਣੀਆ, ਆਪ ਸੁਣਾਏ ਸੁਣਾਵਣਹਾਰ। ਜਲ ਜਲ ਖੰਡਾ ਜਲ ਪਾਨਿਆ, ਅੰਮ੍ਰਿਤ ਬਖ਼ਸ਼ੇ ਠੰਡੀ ਠਾਰ। ਨੇਤਰ ਨੈਣ ਨੀਰ ਇਕ ਖੁਲਾਨਿਆ, ਆਪ ਆਪਣੀ ਕਿਰਪਾ ਧਾਰ। ਸਾਕ ਸੈਣ ਇਕ ਵਖਾਨਿਆ, ਏਕਾ ਮੀਤ ਮੁਰਾਰ। ਏਕਾ ਏਕ ਹੋਏ ਜਾਣੀ ਜਾਣਿਆ, ਜਾਨਣਹਾਰ ਰੂਪ ਗਿਰਧਾਰ। ਆਪ ਸੁਣਾਏ ਆਪਣੀ ਬਾਣੀਆ, ਅੱਖਰ ਵੱਖਰ ਸ਼ਬਦ ਉਚਾਰ। ਲਹਿਣਾ ਚੁੱਕੇ ਜੇਰਜ ਖਾਣੀਆ, ਲੱਖ ਚੁਰਾਸੀ ਉਤਰੇ ਪਾਰ। ਮੇਲ ਮਿਲਾਵਾ ਸਾਚੇ ਹਾਣੀਆ, ਸਤਿਗੁਰ ਕੰਤ ਭਤਾਰ। ਦਰਗਹਿ ਸਾਚੀ ਸਾਚੀ ਰਾਣੀਆ, ਆਪ ਬਹਾਏ ਮਹੱਲ ਅਟਾਰ। ਥਿਰ ਘਰ ਸਾਚੇ ਭਾਗ ਲਗਾਨਿਆ, ਇਕ ਇਕੱਲਾ ਏਕੰਕਾਰ। ਸਚਖੰਡ ਦਵਾਰ ਪਦ ਨਿਰਬਾਣਿਆ, ਗੁਰਮੁਖ ਵਿਰਲਾ ਪਾਵੇ ਵਿਚ ਸੰਸਾਰ। ਦਾਤਾ ਦਾਨੀ ਗੁਣ ਨਿਧਾਨਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਾਏ ਪਾਰ। ਪੰਜ ਤਤ ਤਨ ਚੋਲਾ, ਹਰਿ ਹਰਿ ਬਣਤ ਬਣਾਈਆ। ਆਪੇ ਰੱਖੇ ਪਰਦਾ ਉਹਲਾ, ਆਪੇ ਬੈਠਾ ਆਸਣ ਲਾਈਆ। ਆਪੇ ਗਾਏ ਸਾਚਾ ਢੋਲਾ, ਆਪੇ ਰਾਗ ਅਲਾਈਆ। ਆਪੇ ਬਣਿਆ ਹਰਿ ਹਰਿ ਤੋਲਾ, ਤੋਲਣਹਾਰ ਸ੍ਰਿਸ਼ਟ ਸਬਾਈਆ। ਆਦਿ ਜੁਗਾਦੀ ਖੇਲੇ ਹੋਲਾ, ਜੁਗ ਜੁਗ ਵੇਸ ਵਟਾਈਆ। ਜਨ ਭਗਤਾਂ ਆਤਮ ਅੰਤਰ ਆਪੇ ਮੌਲਾ, ਆਪ ਆਪਣਾ ਵਿਚ ਟਿਕਾਈਆ। ਉਲਟਾ ਕਰੇ ਨਾਭ ਕਵਲਾ, ਅੰਮ੍ਰਿਤ ਝਿਰਨਾ ਮੁਖ ਝਿਰਾਈਆ। ਜਗਤ ਵਡਿਆਈ ਉਪਰ ਧਵਲਾ, ਦਰਗਹਿ ਸਾਚੀ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਉਠਾਈਆ। ਪੰਜ ਤਤ ਤੱਤ ਪਿਆਰ, ਆਤਮ ਬ੍ਰਹਮ ਜਣਾਈਆ। ਹੱਡ ਮਾਸ ਨਾੜੀ ਰੱਤ ਪਾਵੇ ਸਾਰ, ਰਕਤ ਬੂੰਦ ਵੇਖ ਵਖਾਈਆ । ਮਨ ਪੰਖੀ ਨਾ ਉਡੇ ਦਹਿ ਦਿਸ਼ ਧਾਰ, ਗੁਰ ਡੋਰੀ ਸ਼ਬਦ ਬੰਧਾਈਆ। ਮਤੀ ਮੱਤ ਦਏ ਸਹਾਰ, ਏਕਾ ਬੂਝ ਬੁਝਾਈਆ। ਬੁੱਧੀ ਬਿਬੇਕ ਰਹੇ ਸੰਸਾਰ, ਸਾਂਤਕ ਸਤਿ ਵਰਤਾਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕ ਲੋਕਮਾਤ ਨਾ ਹੋਏ ਖਵਾਰ, ਆਪ ਆਪਣੇ ਅੰਗ ਸਮਾਈਆ। ਦੀਵਾ ਬਾਤੀ ਕਰ ਉਜਿਆਰ, ਕਮਲਾਪਾਤੀ ਵੇਖ ਵਖਾਈਆ। ਰੈਣ ਅੰਧੇਰੀ ਮਿਟੇ ਰਾਤੀ ਅੰਧ ਅੰਧਿਆਰ, ਸਚ ਸੁੱਚ ਗਿਆਨ ਦ੍ਰਿੜਾਈਆ। ਨਾਮ ਵਸਤ ਸ਼ਬਦ ਭੰਡਾਰ, ਹਰਿ ਦਾਤਾ ਆਪ ਵਰਤਾਈਆ। ਪੁਰਖ ਅਕਾਲ ਇਕ ਜੈਕਾਰ, ਅੰਦਰ ਮੰਦਰ ਆਪ ਲਗਾਈਆ। ਸੋ ਪੁਰਖ ਨਿਰੰਜਣ ਆਪ ਉਪਜਾਏ ਸੱਚੀ ਧੁੰਨਕਾਰ, ਹੰ ਬ੍ਰਹਮ ਆਪ ਵਖਾਈਆ। ਰਾਗੀ ਨਾਦੀ ਰਾਗ ਅਲਾਏ ਆਪ ਸੁਣਾਏ ਸੁਨਣੇਹਾਰ, ਦੂਸਰ ਦਿਸ ਕਿਸੇ ਨਾ ਆਈਆ। ਸਚ ਸਮਗਰੀ ਜੋਤ ਉਜਗਰੀ ਕਰ ਉਜਿਆਰ, ਨੂਰੋ ਨੂਰ
ਨੂਰ ਦਰਸਾਈਆ। ਅਕਾਲ ਮੂਰਤ ਖੇਲ ਅਪਾਰ, ਅਜੂਨੀ ਰਹਿਤ ਵੱਡੀ ਵਡਿਆਈਆ। ਭਗਤ ਵਛਲ ਆਪ ਗਿਰਧਾਰ, ਗਿਰਧਰ ਰੂਪ ਆਪ ਵਟਾਈਆ। ਲੱਖ ਚੁਰਾਸੀ ਪਾਵੇ ਸਾਰ, ਚਾਰੇ ਖਾਣੀ ਵੇਖ ਵਖਾਈਆ। ਆਪੇ ਵਸਿਆ ਸਭ ਤੋਂ ਬਾਹਿਰ, ਜੁਗ ਜੁਗ ਵੱਡੀ ਵਡਿਆਈਆ। ਕਰਤਾ ਕਾਦਰ ਕਰੀਮ ਕਰਨੇਹਾਰ, ਰਾਮ ਰਹੀਮ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਵੇਖੇ ਦਰ, ਆਪ ਆਪਣਾ ਭੇਵ ਖੁਲ੍ਹਾਈਆ। ਭਗਤਨ ਮੀਤਾ ਹਰਿ ਭਗਵਾਨਾ, ਭਗਤਨ ਹਰਿ ਹਰਿ ਰੱਤਿਆ। ਆਪੇ ਦੇਵੇ ਧੁਰ ਫ਼ਰਮਾਣਾ, ਵੇਖ ਵਖਾਏ ਚੇਤਨ ਸਤਿਆ। ਨਾਦ ਅਨਾਦੀ ਧੁਨ ਤਰਾਨਾ, ਸਤਿ ਸੰਤੋਖੀ ਏਕਾ ਰੱਖਿਆ। ਏਕਾ ਦਰ ਇਕ ਦਰਬਾਨਾ, ਨਾ ਠੰਡਾ ਨਾ ਤੱਤਿਆ। ਏਕਾ ਪੁਰਖ ਸ਼ਾਹੋ ਸੁਲਤਾਨਾ, ਆਦਿ ਜੁਗਾਦਿ ਕਰੇ ਨਾ ਹੱਤਿਆ। ਹਰਿਜਨ ਮੇਲਾ ਦੋ ਜਹਾਨਾਂ, ਬੀਜ ਬੀਜੇ ਆਤਮ ਵਤਿਆ। ਕਲਜੁਗ ਅੰਤਮ ਫਲ ਖਲਾਣਾ ਲਾਲ ਗੁਲਾਲਾ ਨਾਮੇ ਰੱਤਿਆ। ਆਪੇ ਵਰਤੇ ਆਪਣਾ ਭਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਏ ਨੌਂ ਖੰਡ ਸ੍ਰਿਸ਼ਟ ਸਬਾਈ ਤੇਰਾ ਖਾਤਿਆ। ਭਗਤੀ ਰੂਪ ਹਰਿ ਚੜ੍ਹਾਇਆ, ਹਰਿਜਨ ਵੱਡੀ ਵਡਿਆਈਆ। ਕਾਇਆ ਚੋਲਾ ਇਕ ਰੰਗਾਇਆ, ਹਰਿ ਸਾਚੇ ਵਡ ਵਡਿਆਈਆ। ਨਾਮ ਜੈਕਾਰਾ ਬੋਲਾ ਇਕ ਸੁਣਾਇਆ, ਸੋਹੰ ਢੋਲਾ ਰਸਨਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਵਿਹਾਰ ਹਰਿ ਕਰਤਾਰ, ਏਕੰਕਾਰ ਆਪ ਕਰਾਈਆ। ਸ਼ਬਦੀ ਸ਼ਬਦ ਸ਼ਬਦ ਜੈਕਾਰ, ਸ਼ਬਦ ਸ਼ਬਦੀ ਨਾਅਰਾ ਲਾਇੰਦਾ। ਰਾਮ ਨਾਮ ਵਣਜ ਵਪਾਰ, ਨਾਮ ਨਾਮਾ ਵੇਖ ਵਖਾਇੰਦਾ। ਸਾਚੀ ਵਸਤ ਵਿਚ ਸੰਸਾਰ, ਧੁਰਦਰਗਾਹੀ ਆਪ ਟਿਕਾਇੰਦਾ। ਆਪਣਾ ਖੋਲ੍ਹ ਆਪ ਭੰਡਾਰ, ਲੋਕਮਾਤ ਆਪ ਵਰਤਾਇੰਦਾ। ਕਲਜੁਗ ਅੰਤਮ ਖੇਲ ਨਿਆਰ, ਖੇਲਣਹਾਰ ਦਿਸ ਨਾ ਆਇੰਦਾ। ਏਕਾ ਪਦ ਕਰ ਪਿਆਰ, ਏਕਾ ਘਰ ਸੁਹਾਇੰਦਾ। ਵੱਜੇ ਨਦ ਸ਼ਬਦ ਜੈਕਾਰ, ਸੋਹੰ ਨਾਅਰਾ ਲਾਇੰਦਾ। ਘਰ ਘਰ ਪਾਵੇ ਸਾਰ, ਜੋ ਜਨ ਰਸਨਾ ਗਾਇੰਦਾ। ਵਿਸ਼ਨੂੰ ਪਦ ਖੇਲ ਅਪਾਰ, ਭਗਵਾਨ ਜੋਤੀ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਚੌਥਾ ਪਦ ਸੋਹੰ ਧਾਰ, ਆਤਮ ਹੋਏ ਜਣਾਈਆ। ਪਾਰਬ੍ਰਹਮ ਕੰਤ ਭਤਾਰ, ਸਾਚੀ ਸੇਜ ਸੁਹਾਈਆ। ਪੰਜ ਤਤ ਨਾ ਕੋਈ ਅਕਾਰ, ਹੱਡ ਮਾਸ ਨਾੜੀ ਨਾ ਕੋਈ ਰਖਾਈਆ। ਨਿਰਮਲ ਜੋਤੀ ਕਰ ਉਜਿਆਰ, ਏਕਾ ਨੂਰ ਕਰੇ ਰੁਸ਼ਨਾਈਆ। ਸ਼ਾਹੋ ਭੂਪ ਸੱਚੀ ਸਰਕਾਰ, ਪੁਰਖ ਅਬਿਨਾਸ਼ੀ ਬੈਠਾ ਆਸਣ ਲਾਈਆ। ਰੂਪ ਰੰਗ ਨਾ ਸਕੇ ਕੋਈ ਵਿਚਾਰ, ਲੇਖਾ ਲਿਖਤ ਵਿਚ ਨਾ ਆਈਆ। ਸਾਚੇ ਮੰਦਰ ਸਚ ਪਸਾਰ, ਆਪ ਆਪਣਾ ਵੇਖ ਵਿਖਾਈਆ। ਆਪ ਆਪਣਾ ਕਰ ਪਿਆਰ, ਵਿਸ਼ਨ ਬ੍ਰਹਮਾ ਸ਼ਿਵ ਲੜ ਫੜਾਈਆ। ਆਪ ਸੁਹਾਏ ਸਚ ਦਵਾਰ, ਥਿਰ ਘਰ ਵਾਸੀ ਵਡ ਵਡਿਆਈਆ। ਸੁਨ ਅਗੰਮੀ ਅੱਧਵਿਚਕਾਰ, ਆਪੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਉਚ ਮਹੱਲ ਅਟੱਲ ਮਿਨਾਰ, ਬੈਠਾ ਬੇਪਰਵਾਹੀਆ। ਮਹੱਲ ਅਟੱਲ ਸਚ ਸਿੰਘਾਸਣ, ਹਰਿ ਹਰਿ ਆਸਣ ਲਾਇੰਦਾ। ਪਾਰਬ੍ਰਹਮ ਪੁਰਖ ਅਬਿਨਾਸ਼ਣ, ਦਰ ਸਾਚਾ ਇਕ ਸੁਹਾਇੰਦਾ। ਨਾ ਕੋਈ ਜ਼ਿਮੀ ਨਾ ਅਸਮਾਨਨ, ਰਵ ਸਸ ਨਾ ਕੋਈ ਵਖਾਇੰਦਾ। ਨਿਰਗੁਣ ਨੂਰੀ ਏਕਾ ਚਾਨਣ, ਰਵ ਸਸ ਰੈਣ ਨਾ ਕੋਈ ਬਣਾਇੰਦਾ। ਆਪੇ ਰਵ ਸਸ ਹੋਏ ਭਾਨਣ, ਕਿਸ਼ਨਾ ਸੁਖਲਾ ਪਖ ਨਾ ਕੋਈ ਮਿਟਾਇੰਦਾ। ਸ਼ਬਦੀ ਸ਼ਬਦ ਨਾ ਕੋਈ ਧੁਨਕਾਨਨ, ਰਾਗ ਨਾਦ ਨਾ ਕੋਈ ਅਲਾਇੰਦਾ। ਖਾਣੀ ਬਾਣੀ ਨਾ ਕੋਈ ਵੈਰਾਗਣ,
ਵੇਦ ਪੁਰਾਨ ਅੰਜੀਲ ਕੁਰਾਨ ਨਾ ਕੋਈ ਵਖਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਵੇਖੇ ਮਾਰ ਧਿਆਨਨ, ਕਰੋੜ ਤੇਤੀਸਾ ਦਿਸ ਨਾ ਆਇੰਦਾ। ਨਾ ਕੋਈ ਬੇੜਾ ਨਾ ਜਹਾਜ਼ਨ, ਨਾ ਚੱਪੂ ਕੋਈ ਲਗਾਇੰਦਾ। ਨਾ ਕੋਈ ਰਾਜ ਨਾ ਕੋਈ ਰਾਜਨ, ਸ਼ਾਹ ਸੁਲਤਾਨ ਨਾ ਕੋਈ ਅਖਵਾਇੰਦਾ। ਨਾ ਕੋਈ ਸਵਾਲ ਨਾ ਜਵਾਬਣ, ਪੁੱਛ ਗਿੱਛ ਨਾ ਕੋਈ ਕਰਾਇੰਦਾ। ਨਾ ਕੋਈ ਘੋੜਾ ਨਾ ਰਕਾਬਣ, ਸੋਲਾਂ ਕਲੀਆਂ ਆਸਣ ਕੋਈ ਨਾ ਲਾਇੰਦਾ। ਨਾ ਕੋਈ ਗ਼ਰੀਬ ਨਾ ਗ਼ਰੀਬ ਨਿਵਾਜਣ, ਪ੍ਰਿਤਪਾਲਕ ਨਾ ਕੋਈ ਅਖਵਾਇੰਦਾ। ਬਾਣੀਆਂ ਸ਼ਾਹ ਨਾ ਕੋਈ ਮਹਾਜਣ, ਨਾ ਤਰਾਜੂ ਤੋਲ ਤੁਲਾਇੰਦਾ। ਨਾਰੀ ਕੰਤ ਨਾ ਕੋਈ ਕਾਜਨ, ਨਾ ਕੋਈ ਮੇਲ ਮਿਲਾਇੰਦਾ। ਨਾਮ ਧਨ ਨਾ ਬੰਨ੍ਹੇ ਕੋਈ ਦਾਜਨ, ਸਗਲਾ ਸੰਗ ਨਾ ਕੋਈ ਨਿਭਾਇੰਦਾ। ਨਾ ਕੋਈ ਰੱਖਣਹਾਰਾ ਲਾਜਣ, ਨਾ ਕੋਈ ਵੇਖ ਵਖਾਇੰਦਾ। ਖੇਲੇ ਖੇਲ ਪੁਰਖ ਅਬਿਨਾਸ਼ਣ, ਆਪ ਆਪਣਾ ਘਰ ਸੁਹਾਇੰਦਾ। ਜੋਤੀ ਨੂਰ ਕਰ ਪ੍ਰਕਾਸ਼ਣ, ਆਪ ਆਪਣਾ ਪ੍ਰਕਾਸ਼ ਵਿਖਾਇੰਦਾ। ਸ਼ਾਹੋ ਭੂਪ ਸ਼ਾਹੋ ਸ਼ਾਬਾਸ਼ਣ, ਸ਼ਾਹ ਸੁਲਤਾਨਾ ਨਾਉਂ ਰਖਾਇੰਦਾ। ਚੰਮ ਨਾੜੀ ਨਾ ਕੋਈ ਮਾਸਣ, ਪੰਜ ਤਤ ਨਾ ਕੋਇ ਬਣਾਇੰਦਾ। ਜਨ ਭਗਤਾਂ ਹੋਏ ਦਾਸੀ ਦਾਸਣ, ਜੁਗ ਜੁਗ ਵੇਸ ਵਟਾਇੰਦਾ। ਸਾਚੇ ਮੰਡਲ ਪਾਵੇ ਰਾਸਨ, ਆਪ ਆਪਣੀ ਕਿਰਤ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਸਚ ਸੁੱਚ ਗਿਆਨ, ਸੋਹੰ ਸ਼ਬਦ ਧੁਰ ਫ਼ਰਮਾਣ, ਆਤਮ ਅੰਤਰ ਮਾਰੇ ਬਾਣ, ਦੂਈ ਦਵੈਤੀ ਮੇਟ ਮਿਟਾਇੰਦਾ। ਆਤਮ ਅੰਤਰ ਸ਼ਬਦ ਨਿਸ਼ਾਨਾ, ਹਰਿ ਹਰਿ ਆਪ ਲਗਾਇੰਦਾ। ਗੁਰਮੁਖ ਸਾਚਾ ਚਤੁਰ ਸੁਜਾਣਾ, ਆਪ ਆਪਣਾ ਮੇਲ ਮਿਲਾਇੰਦਾ। ਦੇਵਣਹਾਰਾ ਜੀਆਂ ਦਾਨਾ, ਜਾਗਰਤ ਜੋਤ ਇਕ ਜਗਾਇੰਦਾ। ਹੱਥੀਂ ਬੰਨ੍ਹੇ ਸਾਚਾ ਗਾਨਾ, ਨਾਮ ਸਤਿ ਤੰਦ ਰਖਾਇੰਦਾ। ਆਪੇ ਪਾਏ ਆਪਣੀ ਆਣਾ, ਆਪਣੇ ਬੰਧਨ ਆਪੇ ਬੰਧਾਇੰਦਾ। ਖੇਲੇ ਖੇਲ ਦੋ ਜਹਾਨਾਂ, ਲੋਕਮਾਤ ਵੇਖ ਵਖਾਇੰਦਾ। ਕਲਜੁਗ ਅੰਤਮ ਹੋ ਪ੍ਰਧਾਨਾ, ਆਪ ਆਪਣਾ ਖੇਲ ਖਿਲਾਇੰਦਾ। ਜੁਗ ਜੁਗ ਖੇਲੇ ਖੇਲ ਮਹਾਨਾ, ਭਗਵਨ ਭਗਤੀ ਵੇਖ ਵਖਾਇੰਦਾ। ਗੁਰਮੁਖ ਸਾਚਾ ਚਤੁਰ ਸੁਜਾਨਾ, ਆਪ ਆਪਣੇ ਅੰਗ ਲਗਾਇੰਦਾ। ਸ਼ਬਦ ਬਿਠਾਏ ਇਕ ਬਿਬਾਨਾ, ਲੋਆਂ ਪੁਰੀਆਂ ਪਾਰ ਕਰਾਇੰਦਾ। ਆਤਮ ਅੰਤਰ ਪੀਣਾ ਖਾਣਾ, ਸਚ ਸਮਗਰੀ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਚੁਕਾਏ ਜਗਤ ਡਰ, ਏਕਾ ਦਰ ਸੁਹਾਇੰਦਾ। ਏਕਾ ਰੂਪ ਹਰਿ ਨਿਰੰਕਾਰ, ਗੁਰਮੁਖਾਂ ਆਪ ਬੁਝਾਈਆ। ਏਕਾ ਲਾਏ ਸ਼ਬਦ ਧੁਨਕਾਰ, ਆਤਮ ਅੰਤਰ ਆਪ ਵਹਾਈਆ। ਏਕਾ ਨਾਉਂ ਸਚ ਪਿਆਰ, ਨੌਂ ਅਠਾਰਾਂ ਸੇਵ ਕਮਾਈਆ। ਏਕਾ ਗਾਉਂ ਨਗਰ ਅਪਾਰ, ਕਾਇਆ ਖੇੜਾ ਆਪ ਸੁਹਾਈਆ। ਏਕਾ ਥਾਉਂ ਬੇਐਬ ਪਰਵਰਦਿਗਾਰ, ਸਚ ਮਹੱਲਾ ਵੇਖ ਵਖਾਈਆ। ਚੜ੍ਹਿਆ ਚਾਓ ਨੇਤਰ ਨੈਣ ਦਰਸ ਅਪਾਰ, ਸਚ ਗੁਲਜ਼ਾਰ ਆਪ ਖਿਲਾਈਆ। ਫੂਲਣ ਬਰਖ਼ਾ ਅਪਰ ਅਪਾਰ, ਗਣ ਗਧੰਰਬ ਰਹੇ ਬਰਸਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਪੁਕਾਰ, ਹਰਿ ਭਗਤ ਵੱਡੀ ਵਡਿਆਈਆ। ਖਾਣੀ ਬਾਣੀ ਦਏ ਸਹਾਰ, ਜਿਸ ਮਿਲਿਆ ਬੇਪਰਵਾਹੀਆ। ਸਾਚੀ ਰਾਣੀ ਸੁਰਤ ਪਿਆਰ, ਕੰਤ ਮਿਲਾਵਾ ਸ਼ਬਦ ਸਲਾਹੀਆ। ਆਤਮ ਸੇਜਾ ਮੀਤ ਮੁਰਾਰ, ਬੈਠਾ ਰਾਹ ਤਕਾਈਆ। ਏਕ ਏਕਾ ਨਿਰਗੁਣ ਧਾਰ, ਨੂਰੋ ਨੂਰ ਅਖਵਾਈਆ । ਠਾਂਡਾ ਸੀਤਾ ਦਰ ਦਰਬਾਰ, ਸਾਂਤਕ ਸਤਿ ਰਿਹਾ ਵਰਤਾਈਆ। ਨੇਤਨ ਨੇਤਾ ਪਾਵੇ ਸਾਰ, ਸਚ ਸਿੰਘਾਸਣ ਰਿਹਾ ਸੁਹਾਈਆ। ਆਪਣੀ ਰੀਤਾ ਕਰ ਵਿਚਾਰ, ਹਰਿਜਨ ਸਾਚੇ ਲਏ ਉਠਾਈਆ। ਵਸਿਆ ਚੀਤਾ ਸਿਰਜਣਹਾਰ,
ਵਿਛੜ ਕਦੇ ਨਾ ਜਾਈਆ। ਨਾ ਕੋਈ ਮੰਦਰ ਮਸੀਤਾ ਗੁਰੂਦਵਾਰ, ਕਾਇਆ ਖੇੜਾ ਆਪ ਸੁਹਾਈਆ। ਸੁਰਤੀ ਸੀਤਾ ਕਰ ਪਿਆਰ, ਰਾਮ ਰਾਮਾ ਲਏ ਪ੍ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਚੁਕਾਏ ਜਗਤ ਡਰ, ਭੈ ਭੰਜਣ ਭਵ ਸਾਗਰ ਪਾਰ ਕਰਾਈਆ। ਭੈ ਭੰਜਣ ਹਰਿ ਭਗਵੰਤ, ਪੂਰਨ ਪੁਰਖ ਸੁਲਤਾਨਿਆ। ਆਦਿ ਜੁਗਾਦੀ ਏਕਾ ਕੰਤ, ਸ੍ਰਿਸ਼ਟ ਸਬਾਈ ਆਪ ਅਖਵਾਨਿਆ। ਹਰਿਜਨ ਕਾਇਆ ਚੋਲੀ ਰੰਗੇ ਰੰਗ ਬਸੰਤ, ਲੇਖਾ ਜਾਣੇ ਦੋ ਜਹਾਨਿਆ। ਆਪੇ ਮਨ ਮਨੂਆ ਆਪੇ ਮੰਤ, ਆਪੇ ਸ਼ਬਦੀ ਸ਼ਬਦ ਗੁਣ ਨਿਧਾਨਿਆ। ਆਪੇ ਜੇਵੜਾ ਆਪੇ ਜੰਤ, ਆਪੇ ਗੁਰ ਸਤਿਗੁਰ ਰੂਪ ਵਟਾਨਿਆ। ਆਪੇ ਸਾਧ ਸੰਤ ਹੋਏ ਮਹੰਤ, ਪੀਰ ਫ਼ਕੀਰ ਦਸਤਗੀਰ ਆਪ ਅਖਵਾਨਿਆ। ਆਪੇ ਵੇਦ ਪੁਰਾਨ ਬਣਾਏ ਬਣਤ, ਸ਼ਾਸਤਰ ਸਿਮਰਤ ਆਪ ਲਿਖਾਨਿਆ। ਆਪੇ ਅੰਜੀਲ ਕੁਰਾਨ ਗਣਾਏ ਗਣਤ, ਤੀਸ ਬਤੀਸ ਆਪ ਪ੍ਰਧਾਨਿਆ। ਆਪੇ ਖਾਣੀ ਬਾਣੀ ਵਜਾਏ ਸੰਖ, ਨਾਦ ਧੁਨ ਆਪ ਸੁਣਾਨਿਆ। ਆਪੇ ਦੀਨ ਮਜ਼੍ਹਬ ਇਸਲਾਮ ਪੰਥ, ਊਚ ਨੀਚ ਆਪ ਹੋ ਜਾਨਿਆ। ਆਪੇ ਪੂਜਾ ਪਾਠ ਗ੍ਰੰਥ, ਆਪੇ ਰਸਨਾ ਨਾਉਂ ਵਖਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਆਪੇ ਕਰ, ਵੇਖਣਹਾਰ ਆਪ ਅਖਵਾਨਿਆ। ਵੇਖਣਹਾਰ ਹਰਿ ਨਿਰੰਕਾਰ, ਆਪਣੀ ਰਚਨ ਰਚਾਈਆ। ਆਦਿ ਜੁਗਾਦੀ ਗੁਰ ਅਵਤਾਰ, ਏਕਾ ਏਕ ਅਖਵਾਈਆ। ਰੂਪ ਅਨੂਪ ਨਾ ਪਾਵੇ ਸਾਰ, ਲੇਖਾ ਲਿਖਤ ਨਾ ਕੋਈ ਜਣਾਈਆ। ਨਾਦ ਅਨਾਦੀ ਇਕ ਜੈਕਾਰ, ਏਕਾ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਸਾਚੇ ਘਰ, ਦੇਵਣਹਾਰ ਵਡ ਵਡਿਆਈਆ। ਹਰਿਜਨ ਤੇਰੀ ਸਤਿ ਵਡਿਆਈ, ਵੇਦ ਪੁਰਾਨੀ ਗਾਇਆ। ਅੰਜੀਲ ਕੁਰਾਨ ਦਏ ਦੁਹਾਈ, ਨੂਰੋ ਨੂਰ ਖ਼ੁਦੀ ਖ਼ੁਦਾਈ ਇਕ ਦਸਾਇਆ। ਸ਼ਬਦ ਬਾਣੀ ਕਰ ਕੁੜਮਾਈ, ਹਰਿ ਭਗਤਨ ਮੇਲ ਮਿਲਾਇਆ। ਨਿਰਗੁਣ ਮੇਲਾ ਸਹਿਜ ਸੁਬਾਈ, ਨਾਨਕ ਹਰਿ ਪਾਇਆ। ਸਾਚੇ ਸੰਤਾਂ ਕਰ ਜਣਾਈ, ਏਕਾ ਮਾਰਗ ਪਾਇਆ। ਘਟ ਭੀਤਰ ਖੋਜੋ ਹਰਿਜਨ ਭਾਈ, ਸਤਿਗੁਰ ਬੈਠਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਰੀਤੀ ਦਏ ਚਲਾਇਆ। ਕਾਇਆ ਮੰਦਰ ਸਚ ਮਕਾਨ, ਨਾਨਕ ਜੋਤੀ ਇਕ ਜਗਾਈਆ। ਸ੍ਰਿਸ਼ਟ ਸਬਾਈ ਇਕ ਗਿਆਨ, ਏਕਾ ਗਿਆ ਸਮਝਾਈਆ। ਪੁਰਖ ਅਬਿਨਾਸ਼ੀ ਸ੍ਰੀ ਭਗਵਾਨ, ਘਟ ਘਟ ਬੈਠਾ ਆਸਣ ਲਾਈਆ। ਸ਼ਬਦ ਅਨਾਦੀ ਧੁਰ ਫ਼ਰਮਾਣ, ਅਨਹਦ ਰਾਗ ਰਿਹਾ ਅਲਾਈਆ। ਪੰਚਮ ਬਹਿ ਬਹਿ ਸਾਰੇ ਗਾਣ, ਪੰਚਮ ਮੀਤਾ ਆਪ ਅਖਵਾਈਆ। ਅੰਤਰ ਆਤਮ ਪੀਣ ਖਾਣ, ਸਰ ਸਰੋਵਰ ਆਪ ਉਪਾਈਆ। ਘਰ ਵਿਚ ਘਰ ਘਰ ਮਕਾਨ, ਹਰਿ ਸਾਚੀ ਰਚਨ ਰਚਾਈਆ। ਡੂੰਘੀ ਕੰਦਰ ਇਕ ਨਿਸ਼ਾਨ, ਬੈਠਾ ਆਪ ਲਗਾਈਆ। ਆਪਣੀ ਖੋਲ੍ਹ ਆਪ ਦੁਕਾਨ, ਆਪਣੀ ਵਸਤ ਆਪ ਟਿਕਾਈਆ। ਜਿਸ ਜਨ ਬਖ਼ਸ਼ੇ ਚਰਨ ਧਿਆਨ, ਸੋ ਜਨ ਬੂਝ ਬੁਝਾਈਆ। ਦਾਤਾ ਦਾਨੀ ਮਿਹਰਵਾਨ, ਆਦਿ ਜੁਗਾਦਿ ਅਖਵਾਈਆ। ਕਲਜੁਗ ਅੰਤਮ ਹੋ ਪ੍ਰਧਾਨ, ਆਪ ਆਪਣੀ ਬਣਤ ਬਣਾਈਆ। ਗੁਰਮੁਖਾਂ ਦੇਵੇ ਇਕ ਗਿਆਨ, ਜਗਤ ਵਿਦਿਆ ਨਾ ਕੋਈ ਪੜ੍ਹਾਈਆ। ਏਕਾ ਪਦ ਪਦ ਨਿਰਬਾਣ, ਏਕਾ ਘਰ ਸੁਹਾਈਆ। ਸਾਢੇ ਤਿੰਨ ਹੱਥ ਮੰਦਰ ਸਚ ਮਕਾਨ, ਹਰਿ ਸਾਚੇ ਬਣਤ ਬਣਾਈਆ। ਆਪੇ ਕਰੇ ਕਰਾਏ ਆਪ ਪਛਾਣ, ਆਪ ਆਪਣਾ ਦਰ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਰਾਗ ਸ਼ਬਦ
ਸੁਣਾਈਆ। ਸਾਚਾ ਮੰਦਰ ਸਾਚਾ ਪਾਠ, ਦਿਵਸ ਰੈਣ ਸੁਣਾਈਆ। ਸਾਚੇ ਅੰਦਰ ਤੀਰਥ ਤਾਟ, ਅਠਸਠ ਮੂਲ ਚੁਕਾਈਆ। ਸਾਚੇ ਮੰਦਰ ਸਾਚਾ ਘਾਟ, ਹਰਿ ਸਾਚਾ ਆਪ ਸੁਹਾਈਆ। ਸਾਚੇ ਮੰਦਰ ਅੰਮ੍ਰਿਤ ਰਸ ਚਾਟ, ਰਸ ਰਸਨਾ ਰਸ ਤਜਾਈਆ। ਸਾਚੇ ਮੰਦਰ ਸਾਚਾ ਹਾਟ, ਚੌਦਾਂ ਲੋਕ ਆਪ ਖੁਲ੍ਹਾਈਆ। ਸਾਚੇ ਮੰਦਰ ਸਾਚੀ ਖਾਟ, ਹਰਿ ਸਾਚੇ ਆਪ ਵਿਛਾਈਆ। ਸਾਚੇ ਮੰਦਰ ਸਾਚੀ ਲਾਟ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਸਾਚੇ ਮੰਦਰ ਜਗਤ ਦਵੈਤੀ ਜਾਏ ਪਾਟ, ਬਜ਼ਰ ਸਿਲਾ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਮੰਦਰ ਇਕ ਸੁਹਾਈਆ। ਮੰਦਰ ਮੱਠ ਨਾ ਸ਼ਿਵਦਵਾਲਾ, ਚਾਰ ਦਿਵਾਰ ਨਾ ਕੋਈ ਬਣਾਈਆ। ਸਾਢੇ ਤਿੰਨ ਹੱਥ ਤੇਰੀ ਕਰੇ ਪ੍ਰਿਤਪਾਲਾ, ਅੰਦਰ ਬੈਠਾ ਬੇਪਰਵਾਹੀਆ। ਦਿਵਸ ਰੈਣ ਹੋਏ ਰਖਵਾਲਾ, ਆਪ ਆਪਣੀ ਸੇਵ ਕਮਾਈਆ। ਆਦਿ ਸ਼ਕਤੀ ਜੋਤ ਜਵਾਲਾ, ਪੁਰਖ ਅਕਾਲਾ ਆਪ ਹੋ ਜਾਈਆ। ਸਾਚਾ ਧਰਮ ਸੱਚੀ ਧਰਮਸਾਲਾ, ਬੰਕ ਦਵਾਰਾ ਇਕ ਵਖਾਈਆ। ਆਪੇ ਚਲੇ ਨਾਲ ਨਾਲਾ, ਵਡ ਦਾਤਾ ਰਥ ਰਥਵਾਹੀਆ। ਆਪੇ ਸ਼ਾਹ ਆਪੇ ਕੰਗਾਲਾ, ਆਪ ਭੰਡਾਰਾ ਰਿਹਾ ਭਰਾਈਆ। ਆਪੇ ਸਤਿਗੁਰ ਆਪ ਦਲਾਲਾ, ਆਪੇ ਸ਼ਬਦੀ ਸ਼ਬਦ ਜਗਾਈਆ। ਆਪੇ ਫਲ ਲਗਾਏ ਕਾਇਆ ਡਾਲਾ, ਆਪੇ ਵੇਖ ਵਖਾਈਆ। ਧਰਮ ਰਾਏ ਨਾ ਮੰਗੇ ਹਾਲਾ, ਲਾੜੀ ਮੌਤ ਨਾ ਕਰੇ ਕੁੜਮਾਈਆ। ਸਾਚਾ ਦੱਸਿਆ ਰਾਹ ਸੁਖਾਲਾ, ਚਾਰ ਵਰਨਾਂ ਇਕ ਪੜ੍ਹਾਈਆ। ਕਲਜੁਗ ਤੇਰਾ ਕੱਢੇ ਦਿਵਾਲਾ, ਹਰਿ ਸਾਚੇ ਹੱਥ ਵਡਿਆਈਆ। ਨੇੜ ਨਾ ਆਏ ਕਾਲ ਮਹਾਂਕਾਲਾ, ਸੋਹੰ ਜੋ ਜਨ ਰਸਨਾ ਗਾਈਆ। ਤਨ ਪਾਈ ਪ੍ਰਭ ਸਾਚੀ ਮਾਲਾ, ਅਠ ਅਠੋਤਰੀ ਵੇਖ ਵਖਾਈਆ। ਪੰਜ ਤਤ ਵਿਕਾਰ ਕਰੇ ਨਿਵਾਲਾ, ਆਪ ਆਪਣੀ ਦਾੜ੍ਹ ਚਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਮਾਰਗ ਏਕਾ ਲਾਈਆ । ਸਾਚਾ ਮਾਰਗ ਹਰਿ ਹਰਿ ਲਾਇਆ, ਲਾਵਣਹਾਰ ਭਗਵਾਨਾ। ਸਾਚੇ ਮੰਦਰ ਰਾਗ ਸੁਣਾਇਆ, ਧੁਨ ਅਨਾਦੀ ਇਕ ਤਰਾਨਾ। ਪੂਜਾ ਪਾਠ ਨਾ ਕੋਈ ਵਖਾਇਆ, ਜੋਗ ਅਭਿਆਸ ਨਾ ਕੋਈ ਕਮਾਨਾ। ਨਿਓਲੀ ਕਰਮ ਨਾ ਕੋਈ ਕਮਾਇਆ, ਠੰਡੀ ਧਾਰ ਨਾ ਜਲ ਰੁੜਾਣਾ। ਅਗਨੀ ਮੱਠ ਨਾ ਕੋਈ ਤਪਾਇਆ, ਤੀਰਥ ਤੱਟ ਨਾ ਕੋਈ ਅਸ਼ਨਾਨਾ। ਕਾਇਆ ਗੜ੍ਹ ਇਕ ਸੁਹਾਇਆ, ਸਚ ਸੱਚਾ ਇਕ ਮਕਾਨਾ। ਅੰਦਰ ਵੜ ਗੁਰਸਿਖ ਜਗਾਇਆ, ਸੁਣਾਇਆ ਧੁਰ ਫ਼ਰਮਾਣਾ। ਸ੍ਰਿਸ਼ਟ ਸਬਾਈ ਦਿਸ ਨਾ ਆਇਆ, ਭੁੱਲੇ ਭਰਮ ਜੀਵ ਨਿਧਾਨਾ। ਨਿਹਕਰਮੀ ਹਰਿ ਕਰਮ ਕਮਾਇਆ, ਗਾਇਆ ਸਾਚਾ ਗਾਣਾ। ਮਾਨਸ ਜਨਮ ਲੇਖੇ ਲਾਇਆ, ਚੁਕਿਆ ਆਵਣ ਜਾਣਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਮਰਥ ਪੁਰਖ ਸ਼ਬਦ ਅਕੱਥ, ਜਗਤ ਰਥ ਚਾਰ ਵਰਨਾ ਆਪ ਚੜ੍ਹਾਨਾ।