੨੬ ਮੱਘਰ ੨੦੧੫ ਬਿਕ੍ਰਮੀ ਸਰੂਪ ਸਿੰਘ ਦੇ ਘਰ ਪਿੰਡ ਮੂਧ ਜ਼ਿਲਾ ਜਲੰਧਰ
ਨਾਮ ਮੰਤਰ ਸ਼ਬਦ ਗਿਆਨ, ਹਰਿ ਹਰਿ ਆਪ ਉਪਾਈਆ। ਸ੍ਰਿਸ਼ਟ ਸਬਾਈ ਇਕ ਧਿਆਨ, ਏਕਾ ਇਸ਼ਟ ਜਣਾਈਆ। ਏਕਾ ਪੁਰਖ ਇਕ ਸੁਲਤਾਨ, ਏਕਾ ਨਾਉਂ ਧਰਾਈਆ। ਏਕਾ ਮੰਦਰ ਇਕ ਮਕਾਨ, ਏਕਾ ਬੈਠਾ ਆਸਣ ਲਾਈਆ। ਏਕਾ ਜੋਤੀ ਜੋਤ ਮਹਾਨ, ਏਕਾ ਏਕ
ਡਗਮਗਾਈਆ। ਏਕਾ ਖੇਲੇ ਖੇਲ ਨਿਧਾਨ, ਗੁਣਵੰਤਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਨਾਮ ਰੱਖੇ ਵਡਿਆਈਆ। ਹਰਿ ਸ਼ਬਦ ਹਰਿ ਹਰਿ ਰੰਗ, ਹਰਿ ਹਰਿ ਆਪ ਚੜ੍ਹਾਇੰਦਾ। ਆਪਣੀ ਵਸਤ ਆਪੇ ਮੰਗ, ਆਪਣਾ ਦਰ ਸੁਹਾਇੰਦਾ। ਲੋਆਂ ਪੁਰੀਆਂ ਗਗਨ ਪਤਾਲਾ ਆਪੇ ਲੰਘ, ਪ੍ਰਿਥਮੀ ਅਕਾਸ਼ ਵੇਖ ਵਖਾਇੰਦਾ। ਬ੍ਰਹਿਮੰਡ ਖੰਡ ਵਜਾਏ ਇਕ ਮਰਦੰਗ, ਏਕਾ ਨਾਅਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸ਼ਬਦੀ ਬਣਤ ਬਣਾਇੰਦਾ। ਸ਼ਬਦ ਨਾਮ ਹਰਿ ਭੰਡਾਰ, ਆਪਣੇ ਹੱਥ ਰਖਾਈਆ। ਆਦਿ ਜੁਗਾਦੀ ਲਏ ਅਵਤਾਰ, ਜੁਗ ਜੁਗ ਮਾਤ ਧਰਾਈਆ। ਲੱਖ ਚੁਰਾਸੀ ਹੋ ਉਜਿਆਰ, ਹਰ ਘਟ ਬੈਠਾ ਬੇਪਰਵਾਹੀਆ। ਖੇਲੇ ਖੇਲ ਅਗੰਮ ਅਪਾਰ, ਅਲੱਖ ਨਿਰੰਜਣ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਚਲਾਈਆ। ਨਾਮ ਸ਼ਬਦ ਸਚ ਜੈਕਾਰ, ਹਰਿ ਹਰਿ ਆਪ ਲਗਾਇੰਦਾ। ਆਪੇ ਸੁਣੇ ਸੁਣਾਏ ਸੁਨਣੇਹਾਰ, ਭੇਵ ਅਭੇਦਾ ਭੇਵ ਕੋਈ ਨਾ ਪਾਇੰਦਾ। ਸ੍ਰਿਸ਼ਟ ਸਬਾਈ ਕਰੇ ਵਣਜ ਵਪਾਰ, ਏਕਾ ਵਸਤ ਟਿਕਾਇੰਦਾ। ਲੱਖ ਚੁਰਾਸੀ ਵੇਖ ਘਰ ਬਾਰ, ਆਪਣੇ ਕੰਡੇ ਆਪ ਤੁਲਾਇੰਦਾ। ਆਪੇ ਨਰਾਇਣ ਨਰ ਹੋ ਅਵਤਾਰ, ਆਪੇ ਵੇਸ ਵਟਾਇੰਦਾ। ਵਿਸ਼ਨੂੰ ਵੰਸੀ ਕਰ ਪਿਆਰ, ਬ੍ਰਹਮਾ ਵੇਖ ਵਿਖਾਇੰਦਾ। ਬ੍ਰਹਮਾ ਵੇਤਾ ਇਕ ਅਧਾਰ, ਸ਼ਿਵ ਸ਼ੰਕਰ ਮੇਲ ਮਿਲਾਇੰਦਾ। ਕਰੋੜ ਤੇਤੀਸਾ ਬੰਨ੍ਹੇ ਧਾਰ, ਸੁਰਪਤ ਆਪ ਜਗਾਇੰਦਾ। ਪ੍ਰਿਥਮੀ ਅਕਾਸ਼ ਹੋ ਉਜਿਆਰ, ਆਪਣੀ ਕਲ ਵਰਤਾਇੰਦਾ। ਆਦਿ ਪੁਰਖ ਅਬਿਨਾਸ਼ੀ ਕਰਤਾ ਖੇਲ ਅਗੰਮ ਅਪਾਰ, ਆਦਿ ਸ਼ਕਤੀ ਨਾਉਂ ਧਰਾਇੰਦਾ। ਦੀਵਾ ਬਾਤੀ ਕਰ ਉਜਿਆਰ, ਨੂਰੋ ਨੂਰ ਅਖਵਾਇੰਦਾ। ਸ਼ਬਦੀ ਸ਼ਬਦ ਭਰ ਭੰਡਾਰ, ਆਪਣਾ ਆਪ ਵਰਤਾਇੰਦਾ। ਵਰਭੰਡ ਖੇਲੇ ਖੇਲ ਨਿਆਰ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਇੰਦਾ। ਜੁਗ ਜੁਗ ਆਪਣਾ ਨਾਉਂ ਧਰ, ਆਪਣੇ ਹੱਥ ਰੱਖੇ ਵਡਿਆਈਆ। ਆਪਣੀ ਕਰਨੀ ਆਪੇ ਕਰ, ਕਾਦਰ ਕਰਤਾ ਆਪ ਹੋ ਜਾਈਆ। ਧਰਨੀ ਧਰਤ ਧਵਲ ਜੋਤ ਧਰ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਸੰਤ ਸੁਹੇਲੇ ਦੇਵੇ ਵਰ, ਆਤਮ ਬ੍ਰਹਮ ਜਣਾਈਆ। ਸੁਰਤੀ ਸ਼ਬਦ ਲਏ ਫੜ, ਏਕਾ ਰਾਹ ਵਖਾਈਆ। ਸ਼ਬਦ ਸਿੰਘਾਸਣ ਆਪੇ ਖੜ, ਆਤਮ ਸੇਜਾ ਆਪ ਟਿਕਾਈਆ। ਪੰਚ ਵਿਕਾਰੇ ਆਪੇ ਲੜ, ਆਪਣਾ ਖੰਡਾ ਆਪ ਉਠਾਈਆ। ਨਾ ਕੋਈ ਸੀਸ ਨਾ ਕੋਈ ਧੜ, ਪਾਰਬ੍ਰਹਮ ਵੱਡੀ ਵਡਿਆਈਆ। ਮਹੱਲ ਅਟੱਲ ਉਚ ਮਿਨਾਰ ਆਪੇ ਖੜ, ਦਸਮ ਦੁਆਰੀ ਬੈਠਾ ਸਚ ਮਹੱਲੇ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਵਾਸੀ ਵੇਸ ਵਟਾਈਆ। ਥਿਰ ਘਰ ਵਾਸੀ ਹਰਿ ਨਿਰੰਕਾਰ, ਆਦਿ ਪੁਰਖ ਅਖਵਾਇਆ। ਕਲਜੁਗ ਅੰਤਮ ਲਏ ਅਵਤਾਰ, ਆਪ ਆਪਣਾ ਨਾਉਂ ਧਰਾਇਆ। ਸ਼ਬਦੀ ਸ਼ਬਦ ਸ਼ਬਦ ਪਸਾਰ, ਹਰਿ ਸ਼ਬਦੀ ਵੇਖ ਵਖਾਇਆ। ਭਗਤਨ ਮੇਲਾ ਵਿਚ ਸੰਸਾਰ, ਦਰ ਠਾਂਡਾ ਇਕ ਸੁਹਾਇਆ। ਦੀਪਕ ਬਾਤੀ ਕਰ ਉਜਿਆਰ, ਅਗਿਆਨ ਅੰਧੇਰ ਮਿਟਾਇਆ। ਖਾਣੀ ਬਾਣੀ ਮੀਤ ਮੁਰਾਰ, ਆਪ ਆਪਣਾ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਮੰਤਰ ਨਾਮ ਦ੍ਰਿੜਾਇਆ। ਏਕਾ ਮੰਤਰ ਗੁਰ ਗੁਰ ਗਿਆਨ, ਏਕਾ ਬੂਝ ਬੁਝਾਈਆ। ਏਕਾ ਧਰਮ ਇਕ ਨਿਸ਼ਾਨ, ਏਕਾ ਰਿਹਾ ਝੁਲਾਈਆ। ਏਕਾ ਅੰਮ੍ਰਿਤ ਆਤਮ ਪੀਣ ਖਾਣ, ਏਕਾ ਵਸਤ ਰਿਹਾ ਵਰਤਾਈਆ। ਏਕਾ ਰਾਗ ਸੁਣਾਏ
ਏਕਾ ਕਾਨ, ਏਕਾ ਨਾਦ ਵਜਾਈਆ। ਏਕਾ ਤੀਰ ਨਿਰਾਲਾ ਮਾਰੇ ਬਾਣ, ਹਉਮੇ ਹੰਗਤਾ ਰੋਗ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਅਲਖ ਜਗਾਈਆ। ਏਕਾ ਅਲਖ ਅਲੱਖ ਜਗਾ, ਅਲੱਖਣਾ ਅਲੱਖ ਅਖਵਾਇਆ। ਜੋਤੀ ਨੂਰ ਪ੍ਰਤੱਖ ਕਰਾ, ਆਪ ਆਪਣਾ ਨਾਉਂ ਧਰਾਇਆ। ਲੱਖ ਚੁਰਾਸੀ ਵੱਖ ਕਰਾ, ਆਪੇ ਬੈਠਾ ਡੇਰਾ ਲਾਇਆ। ਆਪਣਾ ਨੈਣ ਆਪ ਖੁਲ੍ਹਾ, ਆਪੇ ਵੇਖ ਵਖਾਇਆ। ਆਪਣਾ ਬਸਤਰ ਗਹਿਣਾ ਤਨ ਛੁਹਾ, ਸ਼ਬਦੀ ਸ਼ਬਦ ਸ਼ਿੰਗਾਰ ਕਰਾਇਆ। ਆਪਣੇ ਅੰਗਣ ਆਪ ਸੁਹਾ, ਆਪ ਆਪਣਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਚਾਰ ਵਰਨ ਇਕ ਗਿਆਨ, ਏਕਾ ਸ਼ਬਦ ਇਕ ਧਿਆਨ ਰਖਾਇਆ। ਸ਼ਬਦ ਗਿਆਨ ਸੱਚਾ ਗੁਰ ਮੰਤਰ, ਚਾਰ ਵਰਨ ਜਣਾਈਆ। ਤ੍ਰੈਗੁਣ ਮਾਇਆ ਬੁਝੇ ਬਸੰਤਰ, ਪੰਜ ਤਤ ਨਾ ਕੋਈ ਹਲਕਾਈਆ। ਸਰਬ ਜੀਆਂ ਬਿਧ ਜਾਣੇ ਅੰਤਰ, ਘਟ ਬੈਠਾ ਡੇਰਾ ਲਾਈਆ। ਖੇਲੇ ਖੇਲ ਜੁਗਾ ਜੁਗੰਤਰ, ਕਲਜੁਗ ਵੱਜੀ ਵਧਾਈਆ। ਸਤਿਜੁਗ ਬਣਾਏ ਸਾਚੀ ਬਣਤਰ, ਸਚ ਸੁੱਚ ਕਰੇ ਰੁਸ਼ਨਾਈਆ। ਖੇਲੇ ਖੇਲ ਗਗਨ ਗਗਨੰਤਰ, ਅਕਾਸ਼ ਪ੍ਰਕਾਸ਼ ਡੇਰਾ ਲਾਈਆ। ਏਕਾ ਨਾਮ ਏਕਾ ਮੰਤਰ, ਏਕਾ ਰਿਹਾ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਤਿ ਭੂਮਕਾ ਸਚ ਅਸਥਾਨ, ਹਰਿ ਸਾਚੇ ਦਇਆ ਕਮਾਈਆ। ਜੋਤੀ ਨੂਰ ਸ੍ਰੀ ਭਗਵਾਨ, ਏਕਾ ਨੂਰ ਰੁਸ਼ਨਾਈਆ। ਸਰਬ ਸ੍ਰਿਸ਼ਟ ਕਾ ਏਕ ਗਿਆਨ, ਏਕਾ ਰੂਪ ਦਰਸਾਈਆ। ਜੀਵ ਜੰਤ ਇਕ ਧਿਆਨ, ਏਕਾ ਇਸ਼ਟ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਦਵਾਰਾ ਵੇਖ ਵਖਾਈਆ। ਸਚ ਦਵਾਰ ਸਾਚਾ ਹਰਿ ਮੰਦਰ, ਹਰਿ ਸਾਚੀ ਜੋਤ ਜਗਾਈਆ। ਲੱਖ ਚੁਰਾਸੀ ਵਸਿਆ ਕੰਦਰ, ਆਪ ਆਪਣਾ ਭੇਵ ਛੁਪਾਈਆ। ਆਪੇ ਲਾਇਆ ਆਪਣਾ ਜੰਦਰ, ਆਪੇ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖੇ ਸਰਬ ਲੋਕਾਈਆ। ਆਪਣਾ ਮੰਦਰ ਆਪੇ ਖੋਲ੍ਹ, ਆਪਣੀ ਦਇਆ ਕਮਾਇੰਦਾ। ਆਪਣਾ ਸ਼ਬਦ ਆਪੇ ਬੋਲ, ਆਪਣੀ ਬੂਝ ਬੁਝਾਇੰਦਾ। ਆਪੇ ਵਸਣਹਾਰਾ ਕੋਲ, ਆਪ ਆਪਣਾ ਮੁਖ ਵਖਾਇੰਦਾ। ਦਿਵਸ ਰੈਣ ਕਰੇ ਚੋਹਲ, ਸਗਲਾ ਸੰਗ ਨਿਭਾਇੰਦਾ। ਅਨਹਦ ਵਜਾਏ ਏਕਾ ਢੋਲ, ਸੋਹੰ ਰਾਗ ਸੁਣਾਇੰਦਾ। ਅੰਮ੍ਰਿਤ ਆਤਮ ਸਾਚੀ ਪੌਲ, ਚਾਰ ਵਰਨਾਂ ਆਪ ਪਿਆਇੰਦਾ। ਕਾਇਆ ਖੇੜਾ ਜਾਏ ਮੌਲ, ਫਲ ਫੁਲਵਾੜੀ ਵੇਖ ਵਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਘਰ, ਘਰ ਸਾਚਾ ਘਰ ਹਰਿ ਹਰਿ ਮੰਦਰ, ਹਰਿ ਸਾਚਾ ਡੇਰਾ ਲਾਇੰਦਾ। ਤੋੜਣਹਾਰਾ ਜਗਤ ਜੰਦਰ, ਜਾਗਰਤ ਜੋਤ ਇਕ ਜਗਾਇੰਦਾ। ਖੇਲੇ ਖੇਲ ਆਪਣੀ ਕੁੰਦਰ, ਆਪਣਾ ਨੂਰ ਰੁਸ਼ਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਮੰਤਰ ਨਾਮ ਦ੍ਰਿੜਾਇੰਦਾ।
੨੭ ਮੱਘਰ ੨੦੧੫ ਬਿਕ੍ਰਮੀ ਸੂਬੇਦਾਰ ਤਾਰੂ ਸਿੰਘ ਪਿੰਡ ਜੰਡੀਰੇ ਜ਼ਿਲਾ ਜਲੰਧਰ
ਹਰਿ ਪ੍ਰਕਾਸ਼ ਸਰਬ ਘਟ ਅੰਦਰ, ਆਦਿ ਜੁਗਾਦਿ ਰਖਾਈਆ। ਆਪ ਬਣਾਏ ਆਪਣਾ ਮੰਦਰ, ਆਪੇ ਬੈਠਾ ਆਸਣ ਲਾਈਆ। ਆਪ
ਲਗਾਏ ਆਪਣਾ ਜੰਦਰ, ਨਾ ਕੋਈ ਦੂਸਰ ਸਕੇ ਤੁੜਾਈਆ। ਖੇਲੇ ਖੇਲ ਡੂੰਘੀ ਕੰਦਰ, ਆਪ ਆਪਣਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਵੇਖ ਵਖਾਈਆ। ਨਿਰਗੁਣ ਸਰਗੁਣ ਏਕਾ ਧਾਰ, ਹਰਿ ਹਰਿ ਆਪ ਚਲਾਇੰਦਾ। ਆਦਿਨ ਅੰਤਾ ਏਕੰਕਾਰ, ਆਪਣੀ ਕਲ ਵਰਤਾਇੰਦਾ। ਪੁਰਖ ਅਬਿਨਾਸ਼ੀ ਬੇਅੰਤ ਬੇਐਬ ਪਰਵਰਦਿਗਾਰ, ਰੂਪ ਅਨੂਪ ਨਾ ਕੋਈ ਦਰਸਾਇੰਦਾ। ਇਕ ਇਕੱਲਾ ਖੇਲ ਨਿਆਰ, ਅਕਲ ਕਲ ਵਰਤਾਇੰਦਾ। ਸਚ ਮਹੱਲਾ ਉਚ ਮਿਨਾਰ, ਥਿਰ ਘਰ ਵਾਸੀ ਡੇਰਾ ਲਾਇੰਦਾ। ਦਿਸ ਨਾ ਆਏ ਵਿਚ ਸੰਸਾਰ, ਨੇਤਰ ਨੈਣ ਨਾ ਕੋਈ ਦਰਸਾਇੰਦਾ। ਅਲੱਖ ਅਗੋਚਰ ਅਗੰਮ ਅਪਾਰ, ਅਗੰਮ ਅਗੰਮੜੇ ਧਾਮ ਸੁਹਾਇੰਦਾ। ਦੀਵਾ ਬਾਤੀ ਇਕ ਉਜਿਆਰ, ਨਿਰਗੁਣ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਖੇਲਣਹਾਰਾ ਹਰਿ ਸਮਰਥ, ਏਕਾ ਰੂਪ ਸਮਾਈਆ। ਆਦਿ ਜੁਗਾਦੀ ਮਹਿਮਾ ਅਕੱਥ, ਰਸਨਾ ਕਥ ਨਾ ਸਕੇ ਰਾਈਆ। ਜੁਗ ਜੁਗ ਦੇਵਣਹਾਰਾ ਵੱਥ, ਨਾਮ ਦਾਨ ਝੋਲੀ ਪਾਈਆ। ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਵਡ ਵਡਿਆਈਆ। ਹਰਿ ਕਾ ਮੰਦਰ ਨਾ ਜਾਏ ਢੱਠ, ਚਾਰ ਦਿਵਾਰ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਈਆ। ਵੇਖਣਹਾਰ ਹਰਿ ਨਿਰੰਕਾਰ, ਨਿਰਗੁਣ ਜੋਤ ਜਗਾਇੰਦਾ। ਸ਼ਬਦੀ ਸ਼ਬਦ ਸ਼ਬਦ ਧੁਨਕਾਰ, ਸਾਚੀ ਧੁਨ ਉਪਜਾਇੰਦਾ। ਅਨਹਦ ਸਾਚੀ ਸੇਵਾਦਾਰ, ਸੇਵਕ ਸੇਵਾ ਲਾਇੰਦਾ। ਪੰਚਮ ਪੰਚਮ ਇਕ ਪਿਆਰ, ਏਕਾ ਰੰਗ ਸਮਾਇੰਦਾ। ਸਾਚੇ ਮੰਦਰ ਖੇਲ ਨਿਆਰ, ਨਿਰਗੁਣ ਸਰਗੁਣ ਆਪ ਖਿਲਾਇੰਦਾ। ਜੋਤ ਨਿਰੰਜਣ ਕਰ ਉਜਿਆਰ, ਆਪੇ ਵੇਖ ਵਿਖਾਇੰਦਾ। ਘਰ ਵਿਚ ਘਰ ਆਪ ਉਸਾਰ, ਆਪਣਾ ਆਸਣ ਲਾਇੰਦਾ। ਪੁਰਖ ਅਬਿਨਾਸ਼ੀ ਹੋ ਉਜਿਆਰ, ਏਕਾ ਨੂਰ ਦਰਸਾਇੰਦਾ। ਅੰਮ੍ਰਿਤ ਪੀਓ ਠੰਡੀ ਧਾਰ, ਨਿਝਰ ਧਾਰਾ ਆਪ ਵਹਾਇੰਦਾ। ਕਮਲਾਪਾਤੀ ਮੀਤ ਮੁਰਾਰ, ਪਤਿਤ ਪਾਵਣ ਨਾਉਂ ਧਰਾਇੰਦਾ। ਅਚਰਜ ਰੀਤਾ ਵਿਚ ਸੰਸਾਰ, ਜੁਗ ਜੁਗ ਆਪ ਚਲਾਇੰਦਾ। ਮੰਦਰ ਮਸੀਤਾ ਖੋਲ੍ਹ ਕਿਵਾੜ, ਆਪੇ ਵੇਖ ਵਖਾਇੰਦਾ। ਵੇਦ ਪੁਰਾਨਾ ਪਾਵੇ ਸਾਰ, ਅੰਜੀਲ ਕੁਰਾਨਾ ਫੋਲ ਫੁਲਾਇੰਦਾ। ਖਾਣੀ ਬਾਣੀ ਸਾਂਝਾ ਯਾਰ, ਇਕ ਇਕੱਲਾ ਨਾਉਂ ਧਰਾਇੰਦਾ। ਸ਼ਬਦ ਹਾਣੀ ਇਕ ਉਜਿਆਰ, ਏਕਾ ਰੂਪ ਦਰਸਾਇੰਦਾ। ਲੱਖ ਚੁਰਾਸੀ ਪਸਰ ਪਸਾਰ, ਦਰ ਦਰ ਘਰ ਘਰ ਡੇਰਾ ਲਾਇੰਦਾ। ਜੋਤ ਪ੍ਰਕਾਸ਼ ਹਰਿ ਉਜਿਆਰ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਮੰਡਲ ਰਾਸੀ ਹੋ ਤਿਆਰ, ਗੋਪੀ ਕਾਹਨ ਆਪ ਨਚਾਇੰਦਾ। ਸੀਤਾ ਰਾਮ ਆਪ ਪਿਆਰ, ਸੀਤਾ ਸੁਰਤੀ ਇਕ ਪ੍ਰਨਾਇੰਦਾ। ਸਦਾ ਅਤੀਤਾ ਏਕੰਕਾਰ, ਆਪਣਾ ਘਰ ਸੁਹਾਇੰਦਾ। ਆਪਣਾ ਭਾਣਾ ਮੀਠਾ ਜਾਣੇ ਆਪ ਗਿਰਧਾਰ, ਆਪਣੇ ਭਾਣੇ ਆਪ ਰਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਖੇਲੇ ਖੇਲ ਵਿਚ ਬ੍ਰਹਿਮਾਦਿ, ਸ਼ਬਦ ਨਾਦ ਇਕ ਵਜਾਇੰਦਾ। ਸ਼ਬਦ ਨਾਦ ਸਾਚੀ ਤੂਰ, ਹਰਿ ਹਰਿ ਆਪ ਉਪਜਾਇੰਦਾ। ਆਪੇ ਹੋਏ ਹਾਜ਼ਰ ਹਜ਼ੂਰ, ਨੇੜਾ ਦੂਰ ਆਪ ਅਖਵਾਇੰਦਾ। ਲੱਖ ਚੁਰਾਸੀ ਆਸਾ ਮਨਸਾ ਪੂਰ, ਮੁਕੰਦ ਮਨੋਹਰ ਡੇਰਾ ਲਾਇੰਦਾ। ਤੋੜਣਹਾਰਾ ਨਾਤਾ ਕੂੜ, ਸਚ ਸੁੱਚ ਦਰਸਾਇੰਦਾ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਆਪ ਆਪਣੀ ਦਇਆ ਕਮਾਇੰਦਾ । ਕਾਇਆ ਚੋਲੀ ਰੰਗਨ ਚਾੜ੍ਹੇ ਗੂੜ, ਨਾਮ ਮਜੀਠੀ ਇਕ ਚੜ੍ਹਾਇੰਦਾ। ਜਿਸ ਜਨ ਬਖ਼ਸ਼ੇ ਚਰਨ ਧੂੜ, ਦੋ ਜਹਾਨਾਂ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ
ਸਰਗੁਣ ਲੇਖ ਲਿਖਾਇੰਦਾ। ਨਿਰਗੁਣ ਸਰਗੁਣ ਹਰਿ ਹਰਿ ਮੇਲਾ, ਆਪੇ ਆਪ ਕਰਾਈਆ। ਆਪੇ ਗੁਰੂ ਗੁਰੂ ਗੁਰ ਚੇਲਾ, ਗੁਰ ਚੇਲਾ ਨਾਉਂ ਧਰਾਈਆ। ਆਪੇ ਸੱਜਣ ਆਪ ਸੁਹੇਲਾ, ਆਪੇ ਮੇਲ ਮਿਲਾਈਆ। ਆਪੇ ਵਸੇ ਇਕ ਅਕੇਲਾ, ਹਰ ਘਟ ਬੈਠਾ ਆਪੇ ਆਸਣ ਲਾਈਆ। ਆਪੇ ਕੱਟਣਹਾਰਾ ਧਰਮ ਰਾਏ ਦੀ ਜੇਲਾ, ਲੱਖ ਚੁਰਾਸੀ ਆਪ ਭਵਾਈਆ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜੋਤ ਨਿਰੰਜਣ ਪੁਰਖ ਅਬਿਨਾਸ਼ੀ ਚਾੜ੍ਹੇ ਤੇਲਾ, ਆਦਿ ਨਿਰੰਜਣ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਸਰਗੁਣ ਵੇਖ ਵਖਾਈਆ। ਨਿਰਗੁਣ ਸਰਗੁਣ ਸਾਚੀ ਧਾਰ, ਹਰਿ ਹਰਿ ਆਪ ਚਲਾਇੰਦਾ। ਆਦਿ ਜੁਗਾਦੀ ਏਕੰਕਾਰ, ਜੁਗ ਜੁਗ ਵੇਸ ਵਟਾਇੰਦਾ। ਸ਼ਬਦੀ ਸ਼ਬਦ ਕਰ ਪਿਆਰ, ਏਕਾ ਰਾਗ ਅਲਾਇੰਦਾ। ਬ੍ਰਹਮ ਬ੍ਰਹਿਮਾਦੀ ਪਾਵੇ ਸਾਰ, ਪਾਰਬ੍ਰਹਮ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਏਕਾ ਰੰਗ ਰੰਗਾਇੰਦਾ। ਨਿਰਗੁਣ ਸਰਗੁਣ ਹਰਿ ਹਰਿ ਰੰਗ, ਏਕਾ ਰੰਗ ਰੰਗਾਇਆ। ਆਪ ਸੁਹਾਏ ਆਪਣੀ ਸੇਜ ਪਲੰਘ, ਕਾਇਆ ਮੰਦਰ ਡੇਰਾ ਲਾਇਆ। ਅੰਮ੍ਰਿਤ ਧਾਰ ਵਹਾਏ ਗੰਗ, ਕਵਲ ਕਵਲਾ ਆਪ ਉਲਟਾਇਆ। ਬਜ਼ਰ ਕਪਾਟੀ ਤੋੜੇ ਜੰਦਰ, ਆਪ ਆਪਣਾ ਮੁਖ ਖੁਲ੍ਹਾਇਆ। ਅਨਹਦ ਸ਼ਬਦ ਵਜਾਏ ਮਰਦੰਗ, ਤਾਲ ਤਲਵਾੜਾ ਇਕ ਵਿਖਾਇਆ। ਆਪੇ ਕੱਟਣਹਾਰਾ ਭੁੱਖ ਨੰਗ, ਹਰਿਜਨ ਸਾਚੇ ਵੇਖ ਵਖਾਇਆ। ਪੰਚ ਵਿਕਾਰਾ ਵੇਖੇ ਜੰਗ, ਕਾਮ ਕਰੋਧ ਲੋਭ ਮੋਹ ਹੰਕਾਰ ਹੋਏ ਹਲਕਾਇਆ। ਸਦਾ ਸੁਹੇਲਾ ਵਸੇ ਸੰਗ, ਆਦਿ ਜੁਗਾਦਿ ਵਿਛੜ ਕਦੇ ਨਾ ਜਾਇਆ। ਜੁਗ ਜੁਗ ਮੰਗਣਹਾਰਾ ਆਪਣੀ ਮੰਗ, ਆਪਣੀ ਭਿਛਿਆ ਆਪਣੀ ਝੋਲੀ ਆਪੇ ਪਾਇਆ। ਦਾਤਾ ਦਾਨੀ ਸੂਰਾ ਸਰਬੰਗ, ਗੁਰ ਸਤਿਗੁਰ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਅਪਣਾ ਵੇਸ ਵਟਾਇਆ। ਵੇਸ ਅਨੇਕਾ ਹਰਿ ਕਰਤਾਰ, ਆਦਿ ਜੁਗਾਦਿ ਕਰਾਇੰਦਾ। ਨਿਰਗੁਣ ਜੋਤੀ ਨੂਰ ਉਜਿਆਰ, ਨੂਰੋ ਨੂਰ ਸਮਾਇੰਦਾ। ਸ਼ਬਦੀ ਡੰਕ ਅਪਰ ਅਪਾਰ, ਪੁਰੀਆਂ ਲੋਆਂ ਆਪ ਸੁਣਾਇੰਦਾ। ਅਲੱਖ ਅਗੋਚਰ ਅਗੰਮ ਅਪਾਰ, ਸਚਖੰਡ ਦਵਾਰਾ ਵੇਖ ਵਖਾਇੰਦਾ। ਥਿਰ ਘਰ ਬੈਠ ਸੱਚੀ ਸਰਕਾਰ, ਸਚ ਸਿੰਘਾਸਣ ਇਕ ਵਿਛਾਇੰਦਾ। ਨਾ ਕੋਈ ਦਿਸੇ ਚੋਬਦਾਰ, ਨਾ ਕੋਈ ਸੀਸ ਝੁਕਾਇੰਦਾ। ਖੜਗ ਖੰਡਾ ਨਾ ਕੋਈ ਕਟਾਰ, ਨਾ ਕੋਈ ਕਮਾਨ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਵੇਖ ਵਖਾਇੰਦਾ। ਆਦਿ ਜੁਗਾਦੀ ਧਰਨੀ ਧਰ, ਧਰਤ ਧਵਲ ਸੁਹਾਇੰਦਾ। ਆਪਣੀ ਕਰਨੀ ਆਪੇ ਕਰ, ਆਪੇ ਵੇਖ ਵਖਾਇੰਦਾ। ਨਾ ਜਨਮੇ ਨਾ ਜਾਏ ਮਰ, ਅਜੂਨੀ ਰਹਿਤ ਨਾਉਂ ਰਖਾਇੰਦਾ। ਅਕਾਲ ਮੂਰਤ ਚੁੱਕੇ ਡਰ, ਨਿਰਭੈ ਰੂਪ ਦਰਸਾਇੰਦਾ। ਆਪ ਨੁਹਾਏ ਸਾਚੇ ਸਰ, ਸਰ ਸਰੋਵਰ ਇਕ ਸੁਹਾਇੰਦਾ। ਆਪਣਾ ਘਾੜਣ ਆਪੇ ਘੜ, ਆਪੇ ਬਣਤ ਬਣਾਇੰਦਾ। ਆਪਣੇ ਮੰਦਰ ਆਪੇ ਚੜ੍ਹ, ਆਪੇ ਵੇਖ ਵਖਾਇੰਦਾ। ਆਪਣੀ ਜੋਤੀ ਆਪੇ ਸੜ, ਆਪੇ ਰੂਪ ਵਟਾਇੰਦਾ। ਆਪਣੀ ਵਿਦਿਆ ਆਪੇ ਪੜ੍ਹ, ਅੱਖਰ ਵੱਖਰ ਆਪ ਚਲਾਇੰਦਾ। ਆਪਣਾ ਕੋਟ ਸੁਹਾਏ ਗੜ੍ਹ, ਚਾਰ ਦਿਵਾਰ ਨਾ ਕੋਈ ਬਣਾਇੰਦਾ। ਹਰ ਘਟ ਮੰਦਰ ਆਪੇ ਵੜ, ਆਪਣਾ ਆਸਣ ਲਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਪੁਰਖ ਅਬਿਨਾਸ਼ੀ ਖੇਲ ਖਿਲਾਇੰਦਾ। ਆਪ ਲਗਾਏ ਸਭ ਦੀ ਜੜ੍ਹ, ਆਪੇ ਆਪ ਉਖੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਨਾਉਂ ਰਖਾਇੰਦਾ। ਆਪਣਾ ਨਾਉਂ ਆਪੇ ਰੱਖ, ਆਪੇ ਰਿਹਾ ਸੁਣਾਈਆ। ਸ਼ਬਦ ਸਰੂਪੀ ਹੋ ਪ੍ਰਤੱਖ, ਸ਼ਬਦੀ ਅਵਾਜ਼ ਲਗਾਈਆ। ਲੱਖ ਚੁਰਾਸੀ ਭਾਂਡੇ ਸੱਖ, ਘਰ ਘਰ ਵੇਖ ਵਖਾਈਆ। ਸੰਤ ਸੁਹੇਲੇ ਕਰੇ ਵੱਖ, ਜੁਗ ਜੁਗ ਵੱਡੀ ਵਡਿਆਈਆ। ਕਰਨਹਾਰਾ ਕੱਖੋਂ ਲੱਖ, ਲੱਖੋਂ ਕੱਖ ਕਰਾਈਆ। ਆਪ ਚਲਾਏ ਆਪਣਾ ਰਥ, ਵਡ ਦਾਤਾ ਬੇਪਰਵਾਹੀਆ। ਲਹਿਣਾ ਦੇਣ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹੱਥ, ਰਾਮਦਾਸ ਚੁਮਿਆਰਾ ਆਸ ਤਕਾਈਆ। ਸ੍ਰਿਸ਼ਟ ਸਬਾਈ ਕਰੇ ਭੱਠ, ਥਿਰ ਕੋਇ ਰਹਿਣ ਨਾ ਪਾਈਆ। ਜੋ ਉਪਜੇ ਸੋ ਜਾਏ ਢੱਠ, ਹਰਿ ਸਾਚੇ ਰਚਨ ਰਚਾਈਆ। ਲਹਿਣਾ ਦੇਣਾ ਚੁਕਾਏ ਤੀਰਥ ਅਠਸਠ, ਗੁਰ ਦਰ ਮੰਦਰ ਮਸਜਿਦ ਸ਼ਿਵਦਵਾਲਾ ਮੱਠ ਵੇਖ ਵਖਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਹਰਿ ਦਵਾਰ ਵਖਾਏ ਏਕਾ ਇਕੱਠ, ਚਰਨ ਕਵਲ ਵੱਡੀ ਵਡਿਆਈਆ। ਲੋਆਂ ਪੁਰੀਆਂ ਵੇਖ ਵਖਾਏ ਨੱਠ ਨੱਠ, ਬ੍ਰਹਮਾ ਵਿਸ਼ਨ ਦੇਵਤ ਸੁਰ ਰਿਹਾ ਜਗਾਈਆ। ਇਕ ਖੁਲ੍ਹਾਏ ਸਾਚਾ ਹੱਟ, ਚੌਦਾਂ ਲੋਕ ਵਣਜ ਕਰਾਈਆ। ਚੌਦਾਂ ਤਬਕਾਂ ਮਾਰੇ ਸੱਟ, ਆਪ ਆਪਣੀ ਬਣਤ ਬਣਾਈਆ। ਏਕਾ ਜੋਤੀ ਨੂਰ ਪ੍ਰਕਾਸ਼ ਘਟ ਘਟ, ਨੂਰ ਇਲਾਹੀ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖ਼ਾਲਕ ਖ਼ਲਕ ਵਿਚ ਸਮਾਈਆ। ਖ਼ਾਲਕ ਖ਼ਲਕ ਹਰਿ ਰਹਿਮਾਨ, ਏਕਾ ਨੂਰ ਸਮਾਇੰਦਾ। ਆਪ ਆਪਣਾ ਕਰ ਪ੍ਰਧਾਨ, ਆਪੇ ਵੇਖ ਵਖਾਇੰਦਾ। ਆਪ ਆਪਣਾ ਦਏ ਗਿਆਨ, ਆਪ ਆਪਣੀ ਬੂਝ ਬੁਝਾਇੰਦਾ। ਆਪ ਆਪਣੀ ਕਰ ਪਛਾਣ, ਆਪ ਆਪੇ ਵੇਸ ਵਟਾਇੰਦਾ। ਆਪ ਆਪਣਾ ਰੱਖੇ ਮਾਣ, ਆਪ ਆਪਣਾ ਮਾਣ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਮੇਲਾ ਸਾਚੇ ਘਰ, ਸਰਗੁਣ ਡੇਰਾ ਲਾਇੰਦਾ। ਨਿਰਗੁਣ ਸਰਗੁਣ ਸ਼ਬਦ ਕੁੜਮਾਈ, ਹਰਿ ਹਰਿ ਆਪ ਕਰਾਈਆ। ਘਰ ਵਿਚ ਘਰ ਵੱਜੇ ਵਧਾਈ, ਘਰ ਸਾਚਾ ਮੰਗਲ ਗਾਈਆ। ਘਰ ਵਿਚ ਘਰ ਸਗਨ ਮਨਾਈ, ਏਕਾ ਨੇਤਰ ਕਜਲ ਪਾਈਆ। ਘਰ ਬਸਤਰ ਭੂਸ਼ਨ ਚੀਰ ਵਖਾਈ, ਸੋਲਾਂ ਕਲੀਆਂ ਆਪ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਵੇਖ ਵਖਾਇਆ। ਨਿਰਗੁਣ ਸਰਗੁਣ ਹਰਿ ਹਰਿ ਨਾਤਾ, ਆਪੇ ਜੋੜ ਜੁੜਾਇੰਦਾ। ਖੇਲੇ ਖੇਲ ਪੁਰਖ ਬਿਧਾਤਾ, ਗੁਣ ਅਵਗੁਣ ਨਾ ਕੋਈ ਵਖਾਇੰਦਾ। ਆਪੇ ਦਿਵਸ ਆਪੇ ਰਾਤਾ, ਮਾਸ ਬਰਸ ਆਪ ਹੋ ਜਾਇੰਦਾ। ਆਪੇ ਪਿਤਾ ਆਪੇ ਮਾਤਾ, ਆਪੇ ਖੇਲ ਖਲਾਇੰਦਾ। ਆਪੇ ਦੇਵਣਹਾਰਾ ਦਾਤਾ, ਆਪੇ ਵੰਡ ਵੰਡਾਇੰਦਾ। ਆਪੇ ਜਾਣੇ ਆਪਣੀ ਗਾਥਾ, ਆਪੇ ਆਪ ਸੁਣਾਇੰਦਾ। ਆਪੇ ਹੋ ਤ੍ਰਲੋਕੀ ਨਾਥਾ, ਤ੍ਰੈ ਲੋਕਾਂ ਵੇਖ ਵਖਾਇੰਦਾ। ਆਪੇ ਪੂਜਾ ਆਪੇ ਪਾਠਾ, ਆਪੇ ਰਸਨਾ ਗਾਇੰਦਾ। ਆਪੇ ਤੀਰਥ ਆਪੇ ਤਾਟਾ, ਆਪ ਅਸ਼ਨਾਨ ਕਰਾਇੰਦਾ। ਆਪੇ ਵੇਖੇ ਚੌਦਾਂ ਹਾਟਾ, ਚੌਦਾਂ ਲੋਕਾਂ ਫੇਰੀ ਪਾਇੰਦਾ। ਆਪੇ ਖੇਲੇ ਖੇਲ ਬਾਜ਼ੀਗਰ ਨਾਟਾ, ਜੁਗ ਜੁਗ ਵੇਸ ਵਟਾਇੰਦਾ। ਅੰਮ੍ਰਿਤ ਵੇਖੇ ਕਾਇਆ ਬਾਟਾ, ਆਪੇ ਮੁਖ ਲਗਾਇੰਦਾ। ਆਪੇ ਪੂਰਾ ਕਰਨਹਾਰਾ ਘਾਟਾ, ਆਪਣੇ ਕੰਡੇ ਆਪ ਤੁਲਾਇੰਦਾ। ਆਪੇ ਨੇੜੇ ਰੱਖੇ ਵਾਟਾ, ਦੂਰ ਦੁਰੇਡਾ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਸਰਗੁਣ ਖੇਲ ਕਰ, ਘਰ ਸਾਚਾ ਇਕ ਸੁਹਾਇੰਦਾ। ਨਿਰਗੁਣ ਸਰਗੁਣ ਏਕਾ ਧਾਰ, ਹਰਿ ਹਰਿ ਆਪ ਖਲਾਈਆ। ਮੇਲ ਮਿਲਾਵਾ ਗ਼ਰੀਬ ਨਿਵਾਜ਼ਾ, ਘਰ ਸਾਚੇ ਮੇਲਾ ਸਹਿਜ ਸੁਭਾਈਆ। ਸ਼ਬਦ ਅਗੰਮੀ ਮਾਰੇ ਵਾਜਾ, ਸੁੰਨ ਸਮਾਧੀ
ਆਪ ਵਿਖਾਈਆ। ਚਿੱਟਾ ਅਸਵ ਘੋੜਾ ਤਾਜਾ, ਆਪੇ ਰਿਹਾ ਦੌੜਾਈਆ। ਪੁਰਖ ਅਗੰਮਾ ਆਇਆ ਭਾਜਾ, ਨੇਤਰ ਨੈਣ ਦਿਸ ਨਾ ਆਈਆ। ਸ਼ਾਹੋ ਭੂਪ ਵਡ ਰਾਜਨ ਰਾਜਾ, ਪੁਰਖ ਅਬਿਨਾਸ਼ਾ ਨਾਉਂ ਰਖਾਈਆ। ਆਪੇ ਰਚਿਆ ਆਪਣਾ ਕਾਜਾ, ਆਪੇ ਮੰਗਲ ਗਾਈਆ। ਆਪੇ ਹਾਜੀ ਆਪੇ ਹਾਜਾ, ਮੱਕਾ ਕਾਅਬਾ ਵੇਖ ਵਖਾਈਆ। ਆਪੇ ਵੇਖੇ ਖੇਲ ਦੋ ਦੋ ਆਬਾ, ਪੁਨ ਸਵਾਬ ਨਾ ਕੋਈ ਰਖਾਈਆ। ਆਪੇ ਚਰਨ ਟਿਕਾਏ ਵਿਚ ਰਕਾਬਾ, ਸ਼ਾਹ ਅਸਵਾਰ ਆਪ ਹੋ ਜਾਈਆ। ਆਪੇ ਅੰਮ੍ਰਿਤ ਬਖ਼ਸ਼ੇ ਕਵਲ ਨਾਭਾ, ਆਪੇ ਫੁੱਲ ਖਿਲਾਈਆ। ਆਪ ਵਜਾਏ ਬਹੱਤਰ ਨਾੜ ਤਨ ਰਬਾਬਾ, ਸਾਰਿੰਗ ਸਾਰਿੰਗ ਇਕ ਵਖਾਈਆ। ਆਪ ਜਣਾਏ ਸ਼ਬਦ ਅਗਾਧਾ, ਆਪ ਆਪਣੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਸਰਗੁਣ ਵਿਚ ਸਮਾਈਆ। ਨਿਰਗੁਣ ਸਰਗੁਣ ਆਪ ਸਮਾ, ਆਪਣੀ ਖੇਲ ਖਿਲਾਈਆ। ਆਪਣਾ ਤੇਲ ਆਪ ਚੜ੍ਹਾ, ਆਪੇ ਵੇਖ ਵਖਾਈਆ। ਆਪਣਾ ਬੰਧਨ ਆਪੇ ਪਾ, ਆਪੇ ਤੋੜ ਤੁੜਾਈਆ। ਸਦ ਬਖ਼ਸ਼ਿੰਦਨ ਨਾਮ ਧਰਾ, ਧੁਰ ਦਾਤਾ ਵਡ ਬੇਪਰਵਾਹੀਆ । ਸਾਚੀ ਗਾਥਾ ਆਪ ਪੜ੍ਹਾ, ਸੋ ਪੁਰਖ ਨਿਰੰਜਣ ਆਪ ਸੁਣਾਈਆ। ਹੰ ਹੰਗਤਾ ਮੇਟ ਮਿਟਾ, ਨਾਨਕ ਅੰਗਦ ਅੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਹੰ ਬ੍ਰਹਮ ਸੋਹੰ ਸੋ ਓਮ ਓਅੰਕਾਰ ਨਿਰੰਕਾਰ ਨਿਰਾਕਾਰ ਸਾਕਾਰ ਆਪ ਅਖਵਾਈਆ।
੨੮ ਮੱਘਰ ੨੦੧੫ ਬਿਕ੍ਰਮੀ ਬਚਨ ਸਿੰਘ ਦੇ ਘਰ ਪਿੰਡ ਮਾਂਗਾ ਸਰਾਏ ਜ਼ਿਲਾ ਅੰਮ੍ਰਿਤਸਰ
ਤੀਰਥ ਤੱਟ ਚਰਨ ਦਵਾਰ, ਹਰਿ ਹਰਿ ਇਕ ਵਖਾਈਆ। ਵਸਣਹਾਰਾ ਘਟ ਘਟ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਦੁਰਮਤ ਮੈਲ ਦੇਵੇ ਕੱਟ, ਜੋ ਜਨ ਰਹੇ ਸਰਨਾਈਆ। ਤਨ ਪਹਿਨਾਏ ਨਾਮ ਪੱਟ, ਉਤਰ ਕਦੇ ਨਾ ਜਾਈਆ। ਇਕ ਵਖਾਏ ਸਾਚਾ ਹੱਟ, ਕਾਇਆ ਮੰਦਰ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਜੋਤ ਜਗਾਈਆ। ਤੀਰਥ ਤੱਟ ਗੁਰਚਰਨ ਦਵਾਰ, ਹਰਿ ਹਰਿ ਆਪ ਰਖਾਇੰਦਾ। ਇਕ ਇਕੱਲਾ ਏਕੰਕਾਰ, ਆਦਿ ਜੁਗਾਦਿ ਸਮਾਇੰਦਾ। ਜੁਗ ਜੁਗ ਲੋਕਮਾਤ ਲਏ ਅਵਤਾਰ, ਆਪ ਆਪਣਾ ਖੇਲ ਖਿਲਾਇੰਦਾ। ਭੇਵ ਅਭੇਦਾ ਭੇਵ ਨਿਵਾਰ, ਵਾਰ ਥਿਤ ਨਾ ਕੋਇ ਜਣਾਇੰਦਾ। ਅਛਲ ਅਛੇਦਾ ਵਿਚ ਸੰਸਾਰ, ਆਪਣੀ ਕਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਦਵਾਰਾ ਇਕ ਵਖਾਇੰਦਾ। ਤੀਰਥ ਤੱਟ ਹਰਿ ਘਰ, ਹਰਿਜਨ ਆਪ ਬੁਝਾਈਆ। ਆਪ ਨੁਹਾਏ ਸਾਚੇ ਸਰ, ਸਰ ਸਰੋਵਰ ਇਕ ਵਖਾਈਆ। ਲੱਖ ਚੁਰਾਸੀ ਜਾਏ ਹਰ, ਜਨਮ ਮਰਨ ਫੰਦ ਕਟਾਈਆ। ਦੋ ਜਹਾਨਾਂ ਦੇਵੇ ਵਰ, ਘਰ ਸਾਚੇ ਮੇਲ ਮਿਲਾਈਆ। ਆਵਣ ਜਾਵਣ ਚੁੱਕੇ ਡਰ, ਰਾਏ ਧਰਮ ਨਾ ਦਏ ਸਜਾਈਆ। ਗੁਰਮੁਖ ਸਾਚੇ ਆਪੇ ਫੜ, ਆਪੇ ਲਏ ਉਠਾਈਆ। ਆਪਣੀ ਵਿਦਿਆ ਆਪੇ ਪੜ੍ਹ, ਆਪੇ ਰਿਹਾ ਪੜ੍ਹਾਈਆ। ਆਪੇ ਤੋੜ ਹੰਕਾਰੀ ਗੜ੍ਹ, ਸਾਚਾ ਮੰਦਰ ਇਕ ਸੁਹਾਈਆ। ਦਰਸ ਦਿਖਾਏ ਅੱਗੇ ਖੜ, ਪਾਰਬ੍ਰਹਮ ਵੱਡੀ ਵਡਿਆਈਆ। ਹਰਿਸੰਗਤ ਲਾਏ ਆਪੇ ਜੜ੍ਹ, ਲੱਖ ਚੁਰਾਸੀ ਰਿਹਾ ਉਖੜਾਈਆ। ਮਾਇਆ ਮਮਤਾ ਆਪ ਵਹਾਏ ਹੜ੍ਹ,
ਜੂਠ ਝੂਠ ਦਏ ਰੁੜਾਈਆ। ਏਕਾ ਅਗਨੀ ਜਾਇਣ ਸੜ, ਜੋਤੀ ਲੰਬੂ ਆਪੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ ਆਪ ਅਖਵਾਈਆ।
ਘਰ ਸੱਜਣ ਸੁਲਤਾਨ, ਹਰੀ ਹਰਿ ਹਰਿ ਨਿਰੰਕਾਰਿਆ। ਦਾਤਾ ਦਾਨੀ ਮਿਹਰਬਾਨ, ਭਰੇ ਨਾਮ ਸ਼ਬਦ ਭੰਡਾਰਿਆ। ਆਦਿਨ ਅੰਤਾ ਕਰ ਪਛਾਣ, ਗੁਰਮੁਖ ਸਾਚੇ ਲਏ ਉਭਾਰਿਆ। ਆਤਮ ਅੰਤਰ ਇਕ ਧਿਆਨ, ਏਕਾ ਰੂਪ ਜਣਾ ਰਿਹਾ। ਏਕਾ ਸ਼ਬਦ ਇਕ ਬਿਬਾਣ, ਏਕਾ ਪੁਰਖ ਬਿਠਾ ਲਿਆ। ਏਕਾ ਮੰਤਰ ਇਕ ਗਿਆਨ, ਏਕਾ ਬੂਝ ਬੁਝਾ ਲਿਆ। ਏਕਾ ਅੰਮ੍ਰਿਤ ਪੀਣ ਖਾਣ, ਏਕਾ ਮੁਖ ਚੁਆ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖ ਵਖਾ ਰਿਹਾ। ਕਲਜੁਗ ਤੇਰਾ ਸਾਚਾ ਨਿਯਮ ਨੇਮ, ਹਰਿ ਹਰਿ ਬਣਤ ਬਣਾਈਆ। ਅਬਿਨਾਸ਼ੀ ਕਰਤਾ ਇਕ ਪ੍ਰੇਮ, ਆਪਣਾ ਆਪ ਜਣਾਈਆ। ਦੇਵਣਹਾਰਾ ਲਹਿਣਾ ਦੇਣ, ਜੁਗ ਜੁਗ ਵੇਸ ਵਟਾਈਆ। ਸ੍ਰਿਸ਼ਟ ਸਬਾਈ ਸਾਕ ਸੱਜਣ ਸੈਣ, ਅਗੰਮ ਅਗੰਮੜਾ ਆਪ ਅਖਵਾਈਆ। ਜਨ ਹਰਿ ਹਰਿਜਨ ਦਰਸ ਦਿਖਾਏ ਆਪਣੇ ਨੈਣ, ਜਗਤ ਨੇਤਰ ਮੂੰਧ ਮੁੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਠਾਂਡਾ ਇਕ ਸੁਹਾਈਆ। ਠਾਂਡਾ ਘਰ ਥਿਰ ਦਰਬਾਰ, ਹਰਿ ਹਰਿ ਬਣਤ ਬਣਾਈਆ। ਇਕ ਇਕੱਲਾ ਏਕੰਕਾਰ, ਹਰਿ ਬੈਠਾ ਬੇਪਰਵਾਹੀਆ। ਨਿਰਗੁਣ ਜੋਤੀ ਜੋਤ ਉਜਿਆਰ, ਕਮਲਾਪਾਤੀ ਆਪ ਉਪਾਈਆ। ਸ਼ਬਦੀ ਸ਼ਬਦ ਸ਼ਬਦ ਜੈਕਾਰ, ਅਨਭਵ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰੇ ਵਿਚ ਸੰਸਾਰ, ਮੂਰਤ ਅਕਾਲ ਵੱਡੀ ਵਡਿਆਈਆ। ਦੀਨ ਦਿਆਲਾ ਪਾਵੇ ਸਾਰ, ਜੀਆਂ ਦਾਤਾ ਵੇਸ ਵਟਾਈਆ। ਵੇਖ ਵਖਾਏ ਮੰਦਰ ਸੱਚੀ ਧਰਮਸਾਲ, ਨਾ ਕੋਈ ਚਾਰ ਦਿਵਾਰ ਛੱਪਰ ਛੰਨ ਨਾ ਕੋਈ ਸੁਹਾਈਆ। ਸੰਤਨ ਮੀਤਾ ਹੋ ਉਜਿਆਰ, ਆਪ ਆਪਣੀ ਕਲ ਵਰਤਾਈਆ। ਪਤਿਤ ਪੁਨੀਤਾ ਕਰੇ ਬ੍ਰਹਮ ਪਿਆਰ, ਪਾਰਬ੍ਰਹਮ ਵੱਡੀ ਵਡਿਆਈਆ। ਸਦਾ ਅਤੀਤਾ ਏਕਾ ਧਾਰ, ਨਿਰਗੁਣ ਸਰਗੁਣ ਵਿਚ ਸਮਾਈਆ । ਲੱਖ ਚੁਰਾਸੀ ਆਪੇ ਜੀਤਾ, ਨਾ ਮਰੇ ਨਾ ਜਾਈਆ। ਕਰੇ ਕਰਾਏ ਪਤਿਤ ਪੁਨੀਤਾ, ਪਤਿਤ ਪਾਵਨ ਨਾਉਂ ਧਰਾਈਆ। ਏਕਾ ਨਾਉਂ ਏਕਾ ਗੀਤਾ, ਇਕ ਪੁਰਾਨ ਪੜ੍ਹਾਈਆ। ਏਕਾ ਮੰਦਰ ਇਕ ਮਸੀਤਾ, ਗੁਰਦਵਾਰ ਇਕ ਜਣਾਈਆ। ਏਕਾ ਨਾਮ ਸ਼ਬਦ ਅਨਡੀਠਾ, ਹਰਿਜਨ ਝੋਲੀ ਪਾਈਆ। ਕਾਇਆ ਕਰੇ ਮਿਠਾ ਰੀਠਾ, ਕੂੜੀ ਕਿਰਿਆ ਮੇਟ ਮਿਟਾਈਆ। ਆਦਿ ਜੁਗਾਦੀ ਸਾਚੀ ਰੀਤਾ, ਜੁਗ ਜੁਗ ਆਪ ਚਲਾਈਆ। ਊਚਾਂ ਨੀਚਾਂ ਹਸਤ ਕੀਟਾਂ ਸਾਚਾ ਮੀਤਾ, ਸਾਚੀ ਪੈਜ ਰਖਾਈਆ। ਨਾਮ ਨਿਧਾਨਾ ਗੁਰਮੁਖ ਵਿਰਲੇ ਮਾਤ ਪੀਤਾ, ਭਰਮੇ ਭੁੱਲੀ ਸਰਬ ਲੋਕਾਈਆ। ਦਿਵਸ ਰੈਣ ਰਖਾਏ ਠੰਡਾ ਸੀਤਾ, ਨਿਝਰ ਧਾਰਾ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਸਾਚੇ ਘਰ, ਥਿਰ ਘਰ ਸਾਚਾ ਵੇਖ ਵਖਾਈਆ। ਥਿਰ ਘਰ ਸਾਚਾ ਸਚ ਮਹੱਲਾ, ਨਿਰਗੁਣ ਜੋਤ ਜਗਾਇੰਦਾ। ਏਕੰਕਾਰ ਇਕ ਇਕੱਲਾ, ਏਕੰਕਾਰਾ ਓਅੰਕਾਰਾ ਰੂਪ ਵਟਾਇੰਦਾ। ਵਿਸ਼ਨੂੰ ਵੰਸੀ ਕਰ ਪਿਆਰਾ, ਵਿਸ਼ਨੂੰ ਰੂਪ ਸਮਾਇੰਦਾ। ਦੇਸ ਦਿਸੰਤਰ ਹੋ ਉਜਿਆਰਾ, ਨੌਂ ਸਤ ਫੇਰਾ ਪਾਇੰਦਾ। ਬ੍ਰਹਿਮੰਡ ਖੰਡ ਦਏ ਉਧਾਰਾ, ਜੇਰਜ ਅੰਡ ਵਖਾਇੰਦਾ। ਵਰਭੰਡੀ ਖੇਲੇ ਖੇਲ ਨਿਆਰਾ, ਆਦਿਨ ਅੰਤਾ
ਭੇਵ ਛੁਪਾਇੰਦਾ। ਭੇਖ ਪਖੰਡਾ ਪਾਰ ਕਿਨਾਰਾ, ਨਾਮ ਖੰਡਾ ਹੱਥ ਚਮਕਾਇੰਦਾ। ਨਾਮ ਦਾਨ ਰਿਹਾ ਵੰਡ ਹਰਿ ਗਿਰਧਾਰਾ, ਗੁਰਮੁਖ ਵਿਰਲਾ ਝੋਲੀ ਡਾਹਿੰਦਾ। ਸ੍ਰਿਸ਼ਟ ਸਬਾਈ ਹੋਏ ਖ਼ਵਾਰਾ, ਚਾਰੇ ਕੁੰਟ ਕੁਰਲਾਇੰਦਾ। ਦਹਿ ਦਿਸ਼ਾ ਹਾਹਾਕਾਰਾ, ਸਤਿ ਸੰਤੋਖ ਨਾ ਕੋਈ ਧਰਾਇੰਦਾ। ਆਤਮ ਅੰਦਰ ਮੰਦਰ ਧੂਆਂਧਾਰਾ, ਸਚ ਜੋਤ ਨਾ ਕੋਈ ਜਗਾਇੰਦਾ। ਕਲਜੁਗ ਤੇਰਾ ਕੂੜ ਪਸਾਰਾ, ਰੈਣ ਅੰਧੇਰਾ ਛਾਇੰਦਾ। ਕਿਸੇ ਨਾ ਦਿਸੇ ਸਚ ਦਵਾਰਾ, ਸਤਿ ਪੁਰਖ ਨਿਰੰਜਣ ਨੇਤਰ ਨੈਣ ਨਾ ਦਰਸ਼ਨ ਪਾਇੰਦਾ। ਆਦਿਨ ਅੰਤਾ ਕਰ ਪਸਾਰਾ, ਅਕਲ ਕਲ ਵਰਤਾਇੰਦਾ। ਖੇਲੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਨਾਉਂ ਧਰਾਇੰਦਾ। ਜੋਤੀ ਜੋਤ ਉਜਿਆਰਾ, ਸ਼ਬਦੀ ਸ਼ਬਦ ਡੰਕ ਵਜਾਇੰਦਾ। ਦੋ ਜਹਾਨਾਂ ਖੇਲ ਨਿਆਰਾ, ਤ੍ਰੈਗੁਣ ਆਪ ਸਮਾਇੰਦਾ। ਚੌਦਾਂ ਹੱਟਾਂ ਖੋਲ੍ਹ ਕਿਵਾੜਾ, ਲੋਆਂ ਪੁਰੀਆਂ ਫੇਰਾ ਪਾਇੰਦਾ। ਵੇਖ ਵਖਾਏ ਜੰਗਲ ਜੂਹ ਉਜਾੜ ਪਹਾੜਾ, ਜਲਾਂ ਥਲਾਂ ਆਪ ਵਹਾਇੰਦਾ। ਗੁਰਮੁਖ ਸਾਜਣ ਸਾਚਾ ਲਾੜਾ, ਘਰ ਸਾਚਾ ਸਗਨ ਮਨਾਇੰਦਾ। ਪੰਚਮ ਸਖੀਆਂ ਲਾਇਆ ਅਖਾੜਾ, ਗੀਤ ਸੁਹਾਗੀ ਮੰਗਲ ਗਾਇੰਦਾ। ਨਾੜ ਬਹੱਤਰ ਵੱਜੇ ਤਾੜਾ, ਏਕਾ ਤਾਲ ਰਖਾਇੰਦਾ। ਆਪੇ ਹੋਏ ਪਿਛੇ ਅਗਾੜਾ, ਅੱਗੇ ਪਿੱਛੇ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਥਿਰ ਘਰ ਵਾਸੀ ਲੇਖ ਲਿਖਾਇੰਦਾ। ਥਿਰ ਘਰ ਵਾਸੀ ਏਕੰਕਾਰ, ਅਕਲ ਕਲਾ ਵਰਤਾਈਆ। ਸ੍ਰਿਸ਼ਟ ਸਬਾਈ ਕਰ ਪਿਆਰ, ਘਰ ਘਰ ਆਸਣ ਲਾਈਆ। ਆਪੇ ਉਤਪਤ ਕਰ ਸੰਸਾਰ, ਆਪੇ ਮੇਟ ਮਿਟਾਈਆ। ਆਪੇ ਨਾਮ ਕਰ ਜੈਕਾਰ, ਆਪੇ ਰਿਹਾ ਸੁਣਾਈਆ। ਆਪੇ ਦੀਪਕ ਬਾਤੀ ਹੋ ਉਜਿਆਰ, ਆਪੇ ਲਏ ਬੁਝਾਈਆ। ਆਪੇ ਮਹੱਲ ਅਟੱਲ ਉਚ ਮਿਨਾਰ, ਆਪੇ ਡੇਰਾ ਲਾਈਆ। ਆਪੇ ਖੜਗ ਖੰਡਾ ਬਣ ਕਟਾਰ, ਆਪੇ ਰਿਹਾ ਚਮਕਾਈਆ। ਆਪੇ ਸੀਸ ਧੜ ਆਪਾ ਵਾਰ, ਆਪੇ ਪੰਜ ਤਤ ਕਰੇ ਕੁੜਮਾਈਆ। ਆਪੇ ਰਕਤ ਮਿਝ ਲਹੂ ਗਾਰ, ਹੱਡ ਮਾਸ ਜੋੜ ਜੁੜਾਈਆ। ਆਪੇ ਵਸੇ ਸਭ ਤੋਂ ਬਾਹਿਰ, ਦਿਸ ਕਿਸੇ ਨਾ ਆਈਆ । ਆਪੇ ਖੇਲੇ ਖੇਲ ਅਗੰਮ ਅਪਾਰ, ਅੰਤ ਸੰਤ ਸਮਾਈਆ। ਕਾਮ ਕਰੋਧ ਲੋਭ ਮੋਹ ਹੰਕਾਰ, ਸਗਲਾ ਸੰਗ ਨਿਭਾਈਆ। ਮਨ ਮਤ ਬੁੱਧ ਮੇਲ ਅਪਾਰ, ਸਗਲਾ ਸੰਗ ਨਿਭਾਈਆ। ਰਜੋ ਤਮੋ ਸਤੋ ਤੇਰਾ ਵੇਖ ਦਵਾਰ, ਲੋਕਮਾਤ ਫੇਰਾ ਪਾਈਆ। ਬ੍ਰਹਮਾ ਵੇਤਾ ਕਰੇ ਪਿਆਰ, ਨੇਤਰ ਨੈਣ ਆਪ ਉਠਾਈਆ। ਸ਼ਿਵ ਸ਼ੰਕਰ ਦਰ ਕੱਢੇ ਹਾੜ, ਨੇਤਰ ਰੋ ਰੋ ਨੀਰ ਵਹਾਈਆ। ਕਰੋੜ ਤੇਤੀਸਾ ਅੱਗੇ ਭਾੜ, ਸਚ ਵਸਤ ਨਾ ਕੋਈ ਵਖਾਈਆ। ਪੁਰਖ ਅਗੰਮਾ ਲੁੱਟੀ ਜਾਏ ਦਿਨ ਦਿਹਾੜ, ਔਂਦਾ ਜਾਂਦਾ ਦਿਸ ਨਾ ਆਈਆ। ਕਲਜੁਗ ਤੇਰਾ ਸਚ ਅਖਾੜ, ਹਰਿ ਸਾਚੀ ਰਚਨ ਰਚਾਈਆ। ਦਿਵਸ ਸੁਹਾਏ ਸਤਾਰਾਂ ਹਾੜ, ਸੁੱਖ ਸਹਿਜ ਸਹਿਜ ਸਮਾਈਆ। ਰਿਖੀ ਮੁਨੀ ਨਾ ਪਾਵੇ ਕੋਈ ਸਾਰ, ਜਪ ਤਪ ਹੱਠ ਨਾ ਕੋਈ ਵਖਾਈਆ। ਮੰਦਰ ਅੰਦਰ ਇਕ ਉਜਿਆਰ, ਏਕਾ ਏਕ ਸ਼ਬਦ ਜਣਾਈਆ। ਨੌਂ ਦਵਾਰੇ ਪਾਰ ਕਿਨਾਰ, ਦਰ ਦਰਬਾਰ ਇਕ ਵਡਿਆਈਆ। ਅੰਦਰ ਵੜ ਜੋ ਜਨ ਚਰਨ ਸਰਨ ਕਰੇ ਨਿਮਸਕਾਰ, ਦਸਮ ਦੁਆਰੀ ਇਕ ਸੁਹਾਈਆ। ਸਚ ਸਿੰਘਾਸਣ ਬੈਠਾ ਹਰਿ ਨਿਰੰਕਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਾਢੇ ਤਿੰਨ ਹੱਥ ਪਲੰਘ ਅਪਾਰ, ਆਪ ਆਪਣਾ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜਨ ਭਗਤਾਂ ਦਏ ਜਗਤ ਵਡਿਆਈਆ। ਭਗਤ ਵਛਲ ਹਰਿ ਗਿਰਧਾਰ, ਏਕਾ ਏਕ ਅਖਵਾਇੰਦਾ। ਸਾਜਣ ਸਾਚਾ ਮੀਤ ਮੁਰਾਰ, ਸਗਲਾ ਸੰਗ ਨਿਭਾਇੰਦਾ। ਸਾਚੇ
ਮੰਦਰ ਕਰ ਪਿਆਰ, ਸਚ ਸਿੰਘਾਸਣ ਲਾਇੰਦਾ। ਆਪੇ ਪੁਰਖ ਆਪੇ ਨਾਰ, ਕੰਤ ਸੁਹਾਗੀ ਆਪ ਅਖਵਾਇੰਦਾ। ਆਪ ਉਪਾਏ ਸੁਤ ਦੁਲਾਰ, ਸ਼ਬਦੀ ਸ਼ਬਦ ਨਾਉਂ ਰਖਾਇੰਦਾ। ਦੋਹਾਂ ਵਿਚੋਲਾ ਅਪਰ ਅਪਾਰ, ਆਪਣੀ ਧਾਰ ਬੰਧਾਇੰਦਾ। ਆਪਣੇ ਰੰਗ ਰਵੇ ਕਰਤਾਰ, ਕਰਨੀ ਕਰਤਾ ਕਰਮ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਖਿਲਾਇੰਦਾ। ਖੇਲਣਹਾਰਾ ਹਰਿ ਸਮਰਥਾ, ਵਡ ਵੱਡੀ ਵਡਿਆਈਆ । ਸ਼ਬਦ ਜਣਾਈ ਅਕੱਥਨਾ ਅਕੱਥਾ, ਲੇਖਾ ਲਿਖ ਨਾ ਸਕੇ ਰਾਈਆ। ਦੋ ਜਹਾਨ ਚਲਾਏ ਆਪਣਾ ਰਥਾ, ਰਥ ਰਥਵਾਹੀ ਨਾਉਂ ਧਰਾਈਆ। ਸ਼ਬਦ ਨਿਰਾਲਾ ਫੜਿਆ ਭੱਥਾ, ਏਕਾ ਚਿਲਾ ਤੀਰ ਕਮਾਨ ਉਠਾਈਆ। ਵੇਖ ਵਖਾਏ ਅਠਸਠਾ, ਆਪ ਆਪਣਾ ਰੂਪ ਵਟਾਈਆ। ਭਗਤ ਦਵਾਰੇ ਫਿਰੇ ਨੱਠਾ, ਦਿਵਸ ਰੈਣ ਸੇਵ ਕਮਾਈਆ । ਕਲਜੁਗ ਬੁਰਜ ਅੰਤਮ ਢੱਠਾ, ਉਚ ਮਹੱਲ ਨਾ ਕੋਈ ਦਿਸਾਈਆ। ਆਪਣੀ ਗੇੜੇ ਆਪੇ ਲੱਠਾ, ਗੇੜਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਗੁਣ ਜੋਤੀ ਨੂਰ ਉਜਾਲਾ, ਹਰਿ ਹਰਿ ਰੂਪ ਵਟਾਇਆ। ਪਰਮ ਪੁਰਖ ਦੀਨ ਦਿਆਲਾ, ਅਲੱਖ ਨਿਰੰਜਣ ਵੇਸ ਵਟਾਇਆ। ਸਰਬ ਜੀਆਂ ਕਰੇ ਪ੍ਰਿਤਪਾਲਾ, ਪ੍ਰਿਤਪਾਲਕ ਆਪ ਹੋ ਜਾਇਆ। ਸੰਗ ਰਖਾਏ ਕਾਲ ਮਹਾਂਕਾਲਾ, ਕਾਲ ਮਹਾਂਕਾਲ ਆਪ ਹੋ ਜਾਇਆ। ਕਲਜੁਗ ਤੇਰਾ ਫਲ ਲੱਗਾ ਵੇਖੇ ਡਾਲਾ, ਪਤ ਡਾਲੀ ਫੋਲ ਫੁਲਾਇਆ। ਜਗਤ ਬੰਧਨ ਤੋੜ ਲੱਖ ਚੁਰਾਸੀ ਜੰਜਾਲਾ, ਬੰਧਨ ਬੰਧ ਰਹੇ ਨਾ ਰਾਇਆ। ਮੇਲ ਮਿਲਾਵਾ ਦਰ ਘਰ ਸੱਚਾ ਸੱਚੀ ਧਰਮਸਾਲਾ, ਦਰ ਮੰਦਰ ਇਕ ਖੁਲ੍ਹਾਇਆ। ਇਕ ਬੇਹੰਗਮ ਚਲੇ ਚਾਲਾ, ਦੂਈ ਧਾਰ ਨਾ ਕੋਇ ਬੰਧਾਇਆ। ਸੋਹੰ ਸ਼ਬਦ ਗਲ ਪਾਈ ਮਾਲਾ, ਅਜੱਪਾ ਜਾਪ ਜਪ ਜਪ ਆਪਣੇ ਹੱਥ ਰਖਾਇਆ। ਆਪਣੀ ਹੱਥੀਂ ਤ੍ਰੈਗੁਣ ਲੱਗਾ ਖੋਲ੍ਹੇ ਤਾਲਾ, ਨਾਮ ਕੁੰਜੀ ਆਪ ਭਵਾਇਆ। ਸੁਰਤ ਸਵਾਣੀ ਹੋਏ ਹਾਲ ਬੇਹਾਲਾ, ਸ਼ਬਦ ਹਾਣੀ ਦਰਸ਼ਨ ਪਾਇਆ। ਦੋਹਾਂ ਮੇਲਾ ਆਤਮ ਸੇਜਾ ਰਾਹ ਸੁਖਾਲਾ, ਘਰ ਸਾਚਾ ਵੇਖ ਵਖਾਇਆ। ਦੀਨ ਦਿਆਲਾ ਸਤਿਗੁਰ ਮਿਲਿਆ ਗੁਰ ਗੋਪਾਲਾ, ਗੁਰ ਸ਼ਬਦ ਰੂਪ ਵਟਾਇਆ। ਦਿਵਸ ਰੈਣ ਅੱਠ ਪਹਿਰ ਮਾਸ ਬਰਸ ਚਲੇ ਨਾਲ ਨਾਲਾ, ਵਿਛੜ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਦੇਵਣਹਾਰਾ ਸਾਚਾ ਵਰ, ਅਠਸਠ ਲਹਿਣਾ ਮੂਲ ਚੁਕਾਇਆ।
੨੮ ਮੱਘਰ ੨੦੧੫ ਬਿਕਰਮੀ ਸਰੈਣ ਸਿੰਘ ਦੇ ਘਰ ਮਾਂਗਾ ਸਰਾਏ ਜ਼ਿਲਾ ਅੰਮ੍ਰਿਤਸਰ
ਹਰਿਜਨ ਆਪ ਪਛਾਣਿਆ, ਆਪ ਆਪਣੀ ਕਿਰਪਾ ਧਾਰ। ਗ਼ਰੀਬ ਨਿਮਾਣੇ ਬਾਲ ਅੰਞਾਣਿਆ, ਕਰੇ ਕਰਾਏ ਸਚ ਪਿਆਰ। ਦਾਤਾ ਦਾਨੀ ਗੁਣ ਨਿਧਾਨਿਆ, ਪੂਰਬ ਕਰਮਾਂ ਰਿਹਾ ਵਿਚਾਰ। ਚਰਨ ਕਵਲ ਦੇਵੇ ਸਾਚਾ ਮਾਣਿਆ, ਦਰ ਸੁਹਾਏ ਇਕ ਦਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਣਵੰਤਾ ਨਾਉਂ ਵਖਾਣਿਆ। ਹਰਿਜਨ ਹਰਿ ਹਰਿ ਰਤਿਆ, ਰਾਮ ਨਾਮ ਰਤਨ ਅਪਾਰ। ਆਪੇ ਦੇ ਸਮਝਾਵੇ ਮੱਤਿਆ, ਏਕਾ ਵਣਜ ਨਾਮ ਵਾਪਾਰ। ਏਕਾ ਦੇਵੇ ਸਾਚੀ ਵੱਥਿਆ, ਵਡ ਦਾਨੀ ਸ਼ਬਦ ਭੰਡਾਰ। ਲਹਿਣਾ ਦੇਣ ਚੁਕਾਏ ਹੱਥੋ ਹੱਥਿਆ, ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਾਏ ਪਾਰ। ਹਰਿਜਨ ਹਰਿ ਹਰਿ ਪਾਇਆ, ਘਰ ਘਰ ਵੱਜੀ ਵਧਾਈਆ। ਘਰ ਘਰ ਮੰਗਲ ਗਾਇਆ, ਘਰ ਘਰ ਖ਼ੁਸ਼ੀ ਮਨਾਈਆ। ਘਰ ਘਰ ਸਗਨ ਮਨਾਇਆ, ਘਰ ਘਰ ਹੋਏ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖ ਵਖਾਈਆ। ਹਰਿਜਨ ਹਰਿ ਹਰਿ ਗਾਇਆ, ਰਸਨਾ ਜਿਹਵਾ ਮੀਤ। ਸਤਿਗੁਰ ਪੂਰਾ ਇਸ਼ਟ ਮਨਾਇਆ, ਘਰ ਘਰ ਸਾਚੇ ਸਾਚੀ ਰੀਤ। ਸਤਿਗੁਰ ਪੂਰਾ ਦਇਆ ਕਮਾਇਆ, ਵੇਖਣਹਾਰਾ ਪਤਿਤ ਪੁਨੀਤ। ਅੰਤਮ ਲੇਖਾ ਲੇਖੇ ਲਾਇਆ, ਰੰਗ ਰੰਗਾਏ ਹਸਤ ਕੀਟ। ਮਸਤਕ ਰੇਖਾ ਆਪ ਲਗਾਇਆ, ਮਾਨਸ ਦੇਹੀ ਮਾਨੁਖ ਜੀਤ । ਚਰਨ ਕਵਲ ਸਰਨਾਇਆ, ਸਾਚੀ ਮੰਦਰ ਮਸੀਤ। ਭੈ ਭੰਜਨ ਘਰ ਆਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਇਕ ਅਤੀਤ। ਹਰਿਜਨ ਹਰਿ ਹਰਿ ਬੋਧਿਆ, ਬੁੱਧ ਬਿਬੇਕ ਵਿਚਾਰ। ਮਨ ਤਨ ਆਪੇ ਸੋਧਿਆ, ਰਸਨਾ ਨਾਉਂ ਉਚਾਰ। ਗੁਰਸਿਖ ਸਾਚਾ ਜੋਧਨ ਜੋਧਿਆ, ਮਾਰੇ ਦੁਸ਼ਟ ਦੂਤ ਹੰਕਾਰ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਭਾਰ। ਹਰਿਜਨ ਹਰਿ ਹਰਿ ਪੇਖਿਆ, ਨੇਤਰ ਨੈਣ ਉਘਾੜ। ਪ੍ਰਭ ਲਿਖਣਹਾਰਾ ਲੇਖਿਆ, ਦਰ ਘਰ ਸਾਚੇ ਦੇਵੇ ਵਾੜ। ਕੱਢਣਹਾਰਾ ਭਰਮ ਭੁਲੇਖਿਆ, ਮੇਟ ਮਿਟਾਏ ਪੰਚਮ ਧਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਵੇਖੇ ਸਚ ਅਖਾੜ। ਘਰ ਸਾਚਾ ਹਰਿ ਹਰਿ ਮੇਲਿਆ, ਦਿਵਸ ਰੈਣ ਪ੍ਰਭਾਤ। ਖੇਲੇ ਖੇਲ ਇਕ ਅਕੇਲਿਆ, ਪੁਰਖ ਅਬਿਨਾਸ਼ੀ ਆਦਿ ਜੁਗਾਦਿ ਹਰਿਜਨ ਮੇਲੇ ਜਗਤ ਸੁਹੇਲਿਆ। ਅੰਮ੍ਰਿਤ ਦੇਵੇ ਬੂੰਦ ਸਵਾਂਤ। ਜੋਤੀ ਸ਼ਬਦੀ ਆਪੇ ਰਲਿਆ, ਸੁਰਤ ਸਵਾਣੀ ਬੰਨ੍ਹੇ ਨਾਤ। ਆਪਣਾ ਖੇਲ ਆਪੇ ਖੇਲਿਆ, ਆਪੇ ਬਾਗ ਆਪ ਬਗਾਤ। ਆਪੇ ਪਾਵਣਹਾਰਾ ਮੁਲਿਆ, ਕੀਮਤ ਕਰਤਾ ਕਾਦਰ ਕਾਤ। ਆਪੇ ਖ਼ਾਕੀ ਖ਼ਾਕ ਰੁਲਿਆ, ਆਪੇ ਉਚ ਮਹੱਲੇ ਮਾਰੇ ਝਾਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਲੋਕਮਾਤ। ਹਰਿਜਨ ਜੋਗ ਕਮਾਇਆ, ਚਰਨ ਕਵਲ ਪਿਆਰ। ਰਸ ਰਸਨਾ ਭੋਗ ਲਗਾਇਆ, ਆਤਮ ਬ੍ਰਹਮ ਵਿਚਾਰ। ਸਚ ਸੰਜੋਗ ਸਮਾਇਆ, ਮਿਲਿਆ ਪੁਰਖ ਕਰਤਾਰ। ਆਪੇ ਚੋਗ ਚੁਗਾਇਆ, ਸੋਹੰ ਸ਼ਬਦ ਭੰਡਾਰ। ਭਗਤ ਭਗਤੀ ਇਕ ਵਖਾਇਆ। ਨੇਤਰ ਨੈਣ ਦਰਸ ਅਪਾਰ। ਸਾਚੀ ਸ਼ਕਤ ਬ੍ਰਹਮ ਜਣਾਇਆ, ਗੁਣਵੰਤਾ ਪਾਵੇ ਸਾਰ। ਪੰਚਮ ਕਰਮ ਇਕ ਬਣਾਇਆ, ਹੁਕਮੀ ਹੁਕਮ ਫ਼ਰਮਾਣ। ਦੂਜਾ ਦਰ ਨਾ ਕੋਈ ਜਣਾਇਆ, ਆਪੇ ਕਰਮ ਪਾਵੇ ਨੀਸਾਣ। ਦੋ ਜਹਾਨੀ ਹੋਏ ਸਹਾਇਆ, ਵੇਖ ਵਖਾਏ ਪਵਣ ਪਾਣੀ ਮਸਾਣ। ਨਿਥਾਵਿਆਂ ਦੇਵੇ ਥਾਂਇਆ, ਦਰਗਹਿ ਸਾਚੀ ਕਰ ਪਰਵਾਨ। ਸਚਖੰਡ ਦਵਾਰਾ ਇਕ ਸੁਹਾਇਆ, ਭਗਤ ਸੁਹੇਲਾ ਜਾਣੀ ਜਾਣ। ਆਪ ਆਪਣਾ ਬਿਰਧ ਰਖਾਇਆ, ਹਰਿ ਸੱਜਣ ਲਏ ਪਛਾਣ। ਤਾਣ ਨਿਤਾਣਿਆਂ ਆਪ ਹੋ ਜਾਇਆ, ਜੋ ਜਨ ਚਰਨੀ ਡਿੱਗੇ ਆਣ। ਜਮ ਕੀ ਫਾਸੀ ਕਾਟ ਕਟਾਇਆ, ਧਰਮ ਰਾਏ ਨਾ ਮਾਰੇ ਬਾਣ। ਪਿਛਲਾ ਲੇਖਾ ਮੂਲ ਚੁਕਾਇਆ, ਅੱਗੇ ਮੇਲਾ ਹਰਿ ਭਗਵਾਨ। ਨਰ ਨਰੇਸ਼ਾ ਫੇਰੀ ਪਾਇਆ, ਖੇਲੇ ਖੇਲ ਦੋ ਜਹਾਨ। ਜਗਤ ਅੰਦੇਸਾ ਆਪ ਮਿਟਾਇਆ, ਸ਼ਬਦ ਸੰਦੇਸ਼ਾ ਇਕ ਸੁਨਾਣ। ਗਣਪਤ ਗਨੇਸ਼ਾ ਮੋਹ ਚੁਕਾਇਆ, ਬ੍ਰਹਮਾ ਸ਼ਿਵ ਨਾ ਕੋਈ ਧਿਆਨ। ਪੁਰਖ ਅਬਿਨਾਸ਼ੀ ਨਜ਼ਰੀ ਆਇਆ, ਨਿਰਗੁਣ ਜੋਤੀ ਨੂਰ ਮਹਾਨ। ਸਤਿ ਸਤਿਗੁਰ ਭੇਟ ਚੜ੍ਹਾਇਆ, ਦੇਵਣਹਾਰਾ ਦਾਨੀ ਦਾਨ। ਸਾਚਾ ਖੇਵਟ ਖੇਟ ਆਇਆ, ਆਪ ਆਪਣਾ ਕਰ ਕੁਰਬਾਨ। ਬੇਟੀ ਬੇਟ ਲਏ
ਉਠਾਇਆ, ਗੁਰ ਸੰਗਤ ਮੇਲ ਮਿਲਾਣ। ਚੇਤਨ ਚਿਤ ਹੁਲਸਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਖੇਲ ਮਹਾਨ। ਹਰਿਜਨ ਹਰਿ ਘਰ ਵਸਿਆ, ਬ੍ਰਹਿਮੰਡ ਖੰਡ ਨਿਵਾਰ। ਪੁਰਖ ਅਬਿਨਾਸ਼ੀ ਰਾਹ ਸਾਚਾ ਏਕਾ ਦੱਸਿਆ, ਘਰ ਚੌਥੇ ਆਪੇ ਵਾੜ। ਮੇਟੇ ਰੈਣ ਅੰਧੇਰੀ ਮੱਸਿਆ, ਲਹਿਣਾ ਚੁੱਕੇ ਪੰਚਮ ਧਾੜ। ਸ਼ਾਹੋ ਭੂਪ ਸਾਚੇ ਮੰਦਰ ਬਹਿ ਬਹਿ ਹੱਸਿਆ, ਧਰਮ ਵਖਾਏ ਇਕ ਅਖਾੜ। ਡੂੰਘੀ ਕੰਦਰ ਫਿਰੇ ਨੱਸਿਆ, ਪੰਜ ਤਤ ਵੇਖ ਉਜਾੜ। ਤ੍ਰੈਗੁਣ ਨਾ ਮਾਰੇ ਡੱਸਿਆ, ਵਾ ਲੱਗੇ ਨਾ ਤੱਤੀ ਹਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਆਪੇ ਲਏ ਵਰ, ਆਪਣੀ ਦਰਗਹਿ ਆਪੇ ਵਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਆਪ ਚਬਾਏ ਆਪਣੀ ਦਾਹੜ।