ਪੁਸਤਕਾਲਾਭਾਗ ੮

੨੮ ਪੋਹ ੨੦੧੫ ਬਿਕ੍ਰਮੀ ਜਸਬੀਰ ਸਿੰਘ ਦੇ ਘਰ ਪਿੰਡ ਭੋਲੇਕੇ ਜ਼ਿਲਾ ਗੁਰਦਾਸ ਪੁਰ

ਹਰਿ ਜੋਤ ਹਰਿ ਪਰਕਾਸ਼, ਹਰਿ ਹਰਿ ਆਪ ਕਰਾਈਆ। ਹਰਿ ਪੁਰਖ ਇਕ ਅਬਿਨਾਸ਼, ਏਕੰਕਾਰਾ ਨਾਉਂ ਧਰਾਈਆ। ਹਰ ਘਟ ਅੰਦਰ ਰੱਖਣਹਾਰਾ ਵਾਸ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਹਰਿ ਮੰਡਲ ਮੰਡਪ ਪਾਵੇ ਰਾਸ, ਆਦਿ ਜੁਗਾਦਿ ਵੱਡੀ ਵਡਿਆਈਆ। ਹਰਿ ਪ੍ਰਿਥਮੀ ਹਰਿ ਅਕਾਸ਼, ਗਗਨ ਮੰਡਲ ਹਰਿ ਸੁਹਾਈਆ। ਹਰਿ ਪਵਣ ਹਰਿ ਸਵਾਸ, ਹਰਿ ਸ਼ਬਦੀ ਸ਼ਬਦ ਚਲਾਈਆ। ਹਰਿ ਸੇਵਕ ਹਰਿ ਦਾਸੀ ਦਾਸ, ਜੁਗ ਜੁਗ ਆਪਣੀ ਸੇਵ ਕਮਾਈਆ। ਹਰਿ ਪੂਰਨ ਕਰਨਹਾਰਾ ਆਸ, ਪਾਰਬ੍ਰਹਮ ਵੱਡੀ ਵਡਿਆਈਆ। ਹਰਿ ਵੇਖਣਹਾਰਾ ਇਕ ਤਮਾਸ਼, ਜੁਗ ਕਰਤਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਜੋਤ ਨੂਰ ਰੁਸ਼ਨਾਈਆ । ਹਰਿ ਜੋਤ ਹਰਿ ਪੁਰਖ ਅਕਾਲ, ਏਕਾ ਰੰਗ ਸਮਾਇਆ। ਹਰਿ ਸਤਿਗੁਰ ਹਰਿ ਦੀਨ ਦਿਆਲ, ਹਰਿ ਗੁਰੂ ਗੁਰ ਵੇਸ ਵਟਾਇਆ। ਹਰਿ ਨਾਮ ਧਨ ਸੱਚਾ ਧਨ ਮਾਲ, ਹਰਿ ਖਜ਼ਾਨਾ ਇਕ ਭਰਾਇਆ। ਹਰਿ ਹਰਿ ਮੰਦਰ ਹਰਿ ਹਰਿ ਗੁਰੂ ਦਵਾਰ, ਹਰਿ ਧਰਮਸਾਲ, ਥਿਰ ਘਰ ਸਾਚਾ ਹਰਿ ਸੁਹਾਇਆ। ਹਰਿ ਦੀਪਕ ਹਰਿ ਹਰਿ ਜੋਤੀ ਹਰਿ ਜੋਤ ਦੇਵੇ ਬਾਲ, ਹਰਿ ਨਿਰਗੁਣ ਡਗਮਗਾਇਆ। ਹਰਿ ਅੰਮ੍ਰਿਤ ਹਰਿ ਸੁਹਾਏ ਤਾਲ, ਹਰਿ ਸਾਚੇ ਆਪ ਭਰਾਇਆ। ਹਰੀ ਹਰਿ ਕਰਨ ਆਇਆ ਸਰਬ ਪ੍ਰਿਤਪਾਲ, ਪ੍ਰਿਤਪਾਲਕ ਨਾਉਂ ਧਰਾਇਆ। ਆਪੇ ਸ਼ਾਹ ਆਪੇ ਕੰਗਾਲ, ਆਪੇ ਲੇਖਾ ਮੰਗ ਮੰਗਾਇਆ। ਆਪੇ ਬਣਿਆ ਜਗਤ ਦਲਾਲ, ਜਗਤ ਵਿਚੋਲਾ ਨਾਮ ਧਰਾਇਆ । ਆਪੇ ਚਲੇ ਅਵੱਲੜੀ ਚਾਲ, ਹਰਿ ਹਰਿ ਭੇਵ ਕਿਸੇ ਨਾ ਪਾਇਆ। ਹਰਿਜਨ ਤੋੜਣਹਾਰਾ ਜਗਤ ਜੰਜਾਲ, ਜਾਗਰਤ ਜੋਤ ਇਕ ਜਗਾਇਆ। ਹਰਿ ਹਰਿ ਵੇਖੇ ਅਨਮੁਲੜੇ ਲਾਲ, ਹਰਿ ਸੱਜਣ ਮੇਲ ਮਿਲਾਇਆ। ਹਰਿ ਆਪ ਆਪਣੇ ਲਏ ਭਾਲ, ਸੰਤ ਸੁਹੇਲੇ ਅੰਗ ਲਗਾਇਆ। ਹਰਿ ਮਾਰਨਹਾਰਾ ਸਚ ਉਛਾਲ, ਮਾਣਕ ਮੋਤੀ ਬਾਹਰ ਕਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਜੋਤੀ ਖੇਲ ਖਿਲਾਇਆ। ਹਰਿ ਜੋਤ ਅਨਭਵ ਪਰਕਾਸ਼, ਹਰਿ ਸਾਚੇ ਵਡ ਵਡਿਆਈਆ। ਆਦਿ ਅੰਤ ਨਾ ਜਾਏ ਵਿਨਾਸ, ਜੁਗ ਜੁਗ ਖੇਲ ਖਿਲਾਇਆ। ਆਪੇ ਪਾਵਣਹਾਰਾ ਰਾਸ, ਆਪੇ ਵੇਖ ਵਖਾਈਆ। ਆਪ ਉਪਾਏ ਬਰਖ ਦਿਵਸ ਮਾਸ, ਘੜੀ ਪਲ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਆਪਣਾ ਖੇਲ ਖਿਲਾਈਆ। ਹਰਿ ਸਾਚਾ ਖੇਲ ਖਿਲੰਦੜਾ, ਆਦਿਨ ਅੰਤਾ ਏਕਾ ਏਕੰਕਾਰ। ਹਰਿ ਆਪਣਾ ਭੇਖ ਵਟੰਦੜਾ, ਨਿਰਗੁਣ ਜੋਤੀ ਕਰ ਉਜਿਆਰ। ਹਰਿ ਸਾਚਾ ਸ਼ਬਦ ਚਲੰਦੜਾ, ਪੁਰਖ ਅਗੰਮੜਾ ਅਗੰਮੜੀ ਕਾਰ। ਹਰਿ ਸਾਚਾ ਧਾਮ ਸੁਹੰਦੜਾ, ਥਿਰ ਘਰ ਬੈਠ ਸੱਚੇ ਦਰਬਾਰ। ਹਰਿ ਸਾਚਾ ਸਚ ਸਿੰਘਾਸਣ ਆਪ ਵਖੰਦੜਾ, ਸ਼ਾਹੋ ਭੂਪ

ਸੱਚੀ ਸਰਕਾਰ। ਹਰਿ ਸਾਚਾ ਹੁਕਮ ਚਲੰਦੜਾ, ਸ਼ਬਦ ਸ਼ਬਦੀ ਸੇਵਾਦਾਰ। ਹਰਿ ਸਾਚਾ ਦਰ ਖੁਲੰਦੜਾ, ਏਕਾ ਦੋ ਪੁਰਖ ਕਰਤਾਰ। ਹਰਿ ਦਾਤਾ ਗੁਣੀ ਗਹਿੰਦੜਾ, ਗੁਣਵੰਤਾ ਬੇਸ਼ੁਮਾਰ। ਹਰਿ ਦਾਤਾ ਸਦ ਬਖ਼ਸ਼ਿੰਦੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਖੇਲ ਕਰ, ਜੋਤੀ ਜੋਤ ਕਰੇ ਉਜਿਆਰ। ਹਰਿ ਜੋਤ ਉਜਾਲ ਬੈਠੀ ਜਗ ਅੰਦਰ, ਆਦਿ ਜੁਗਾਦਿ ਸਮਾਈਆ। ਆਪੇ ਵਸੇ ਸਾਢੇ ਤਿੰਨ ਹੱਥ ਮੰਦਰ, ਨੌ ਦਰ ਆਪੇ ਰਿਹਾ ਖੁਲ੍ਹਾਈਆ। ਆਪੇ ਧੂੰਆਂਧਾਰ ਅੰਧੇਰੀ ਕੰਦਰ, ਸੁਨ ਸਮਾਧ ਆਪ ਹੋ ਜਾਈਆ। ਆਪੇ ਚੇਤਨ ਆਪੇ ਅੰਧੜ, ਆਪੇ ਬੈਠਾ ਸੱਥਰ ਵਛਾਈਆ। ਆਪੇ ਵਾਸਨਾ ਆਪੇ ਗੰਦੜ, ਆਪੇ ਰਿਹਾ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਵੇਖ ਘਰ, ਹਰਿ ਸਾਚੀ ਖੇਲ ਖਿਲਾਈਆ। ਹਰਿ ਸਾਚਾ ਪ੍ਰਭ ਏਕ ਹੈ, ਏਕਾ ਰੂਪ ਸਮਾਏ। ਹਰਿ ਸਾਚਾ ਸਾਚੀ ਏਕ ਹੈ, ਸਤਿਗੁਰ ਨਾਮ ਧਰਾਏ। ਹਰਿ ਸਾਚਾ ਬੁਧ ਬਿਬੇਕ ਹੈ, ਮੂਰਖ ਆਪ ਹੋ ਜਾਏ। ਹਰਿ ਸਾਚਾ ਲਿਖੇ ਲੇਖ ਹੈ, ਲੇਖਾ ਲਿਖਣਹਾਰ ਆਪ ਹੋ ਜਾਏ। ਹਰਿ ਸਾਚਾ ਨਰ ਨਰੇਸ਼ ਹੈ, ਨਿਰਗੁਣ ਭੂਪ ਨਾਮ ਧਰਾਏ। ਹਰਿ ਸਾਚਾ ਹਰ ਘਟ ਰਿਹਾ ਵੇਖ ਹੈ, ਆਪ ਆਪਣਾ ਮੁਖ ਛੁਪਾਏ। ਹਰਿ ਸਾਚਾ ਨਾ ਕੋਈ ਮੁੱਛ ਦਾੜ੍ਹੀ ਨਾ ਕੇਸ ਹੈ, ਪੰਜ ਤੱਤ ਨਾ ਕੋਈ ਜਾਏ। ਹਰਿ ਸਾਚਾ ਦਰ ਦਰਵੇਸ਼ ਹੈ, ਅਲਖ ਅਲਖਣਾ ਅਲਖ ਜਗਾਏ। ਹਰਿ ਸਾਚਾ ਅਗੰਮੜਾ ਵੇਸ ਹੈ, ਧਾਮ ਅਗੰਮੜੇ ਡੇਰਾ ਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਏਕੰਕਾਰ, ਆਦਿ ਜੁਗਾਦੀ ਕਰ ਪਿਆਰ, ਹਰਿ ਜੋਤ ਕਰੇ ਰੁਸ਼ਨਾਏ। ਹਰਿ ਜੋਤੀ ਨੂਰ ਹਰਿ ਉਜਾਲਾ, ਹਰਿ ਹਰਿ ਡਗਮਗਾਈਆ। ਹਰਿ ਹਰਿ ਖੇਲੇ ਖੇਲ ਨਿਰਾਲਾ, ਲੇਖਾ ਲਿਖਤ ਨਾ ਕੋਈ ਲਿਖਾਈਆ। ਹਰਿ ਹਰਿ ਚਲੇ ਅਵੱਲੜੀ ਚਾਲਾ, ਹਰਿਜਨ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਸਿਆ ਆਪਣੇ ਨਗਰ ਨਗਰ ਸੁਹੰਜਣਾ, ਜਗੇ ਜੋਤ ਆਦਿ ਨਿਰੰਜਣਾ, ਨਿਰਗੁਣ ਬੈਠਾ ਬੇਪਰਵਾਹੀਆ। ਨਿਰਗੁਣ ਨੂਰ ਸਾਚਾ ਹਰਿ, ਏਕਾ ਜੋਤ ਜਗਾਇੰਦਾ। ਨਾ ਜੰਮੇ ਨਾ ਜਾਏ ਮਰ, ਮਾਤ ਗਰਭ ਨਾ ਕੋਈ ਟਿਕਾਇੰਦਾ। ਨਾ ਕੋਈ ਗੋਤ ਨਾ ਕੋਈ ਵਰਨ, ਜ਼ਾਤ ਪਾਤ ਨਾ ਕੋਈ ਰਖਾਇੰਦਾ। ਨਾ ਕੋਈ ਧਰਨੀ ਨਾ ਕੋਈ ਧਰਨ, ਧਰਤ ਧਵਲ ਨਾ ਕੋਈ ਜਣਾਇੰਦਾ। ਨਾ ਕੋਈ ਸਰਨੀ ਨਾ ਕੋਈ ਸਰਨ, ਨਾ ਕੋਈ ਸੀਸ ਝੁਕਾਇੰਦਾ। ਨਾ ਕੋਈ ਹਰਨੀ ਨਾ ਕੋਈ ਫਰਨੀ ਨਾ ਕੋਈ ਖੋਲ੍ਹੇ ਹਰਨ ਫਰਨ, ਨੇਤਰ ਨੈਣ ਨਾ ਕੋਈ ਖੁਲ੍ਹਾਇੰਦਾ। ਆਪਣੀ ਕਰਨੀ ਕਰਤਾ ਆਪੇ ਕਰਨ, ਕਰਨਹਾਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਏਕਾ ਵੇਸ ਵਟਾਇੰਦਾ। ਨਿਰਗੁਣ ਰੂਪ ਹਰਿ ਹਰਿ ਦਾਤਾ, ਸਮਰਥ ਪੁਰਖ ਅਖਵਾਇੰਦਾ। ਆਪੇ ਜਾਣੇ ਆਪਣੀ ਗਾਥਾ, ਜੁਗ ਜੁਗ ਆਪ ਚਲਾਇੰਦਾ। ਆਪ ਚਲਾਏ ਆਪਣਾ ਰਾਥਾ, ਰਥ ਰਥਵਾਹੀ ਫੇਰਾ ਪਾਇੰਦਾ। ਆਪੇ ਜਾਣੇ ਪੂਜਾ ਪਾਠਾ, ਆਪੇ ਨਾਮ ਦ੍ਰਿੜਾਇੰਦਾ। ਆਪੇ ਮਾਰੇ ਸਰੋਵਰ ਠਾਠਾ, ਅੰਮ੍ਰਿਤ ਜਲ ਆਪ ਭਰਾਇੰਦਾ। ਆਪੇ ਤੀਰਥ ਹੋਏ ਅਠ ਸਾਠਾ, ਆਪੇ ਦੁਰਮਤ ਮੈਲ ਮਿਟਾਇੰਦਾ। ਆਪੇ ਦੋ ਜਹਾਨਾ ਫਿਰੇ ਨਾਠਾ, ਲੋਆਂ ਪੁਰੀਆਂ ਫੇਰਾ ਪਾਇੰਦਾ। ਆਪੇ ਲੱਖ ਚੁਰਾਸੀ ਆਏ ਆਨ ਬਾਟਾ, ਆਪੇ ਦਸ ਦਸ ਵੇਖ ਵਖਾਇੰਦਾ। ਆਪੇ ਬੈਠਾ ਚੌਦਾਂ ਹਾਟਾ, ਚੌਦਾਂ ਤਬਕਾਂ ਡੇਰਾ ਲਾਇੰਦਾ। ਆਪੇ ਖੇਲੇ ਖੇਲ ਨਟੂਆ ਨਾਟਾ, ਸਵਾਂਗੀ ਸਵਾਂਗ ਰਚਾਇੰਦਾ। ਆਪੇ ਆਦਿ ਸ਼ਕਤ ਜੋਤ ਲਿਲਾਟਾ, ਆਪੇ ਨੂਰੋ ਨੂਰ ਉਪਾਇੰਦਾ। ਆਪੇ ਬ੍ਰਹਿਮੰਡਾਂ

ਖੰਡਾਂ ਕੱਟੇ ਵਾਟਾ, ਆਪੇ ਆਪਣਾ ਪੰਧ ਮੁਕਾਇੰਦਾ। ਆਪੇ ਆਪਣਾ ਪੂਰਨ ਕਰਨਹਾਰਾ ਘਾਟਾ, ਆਪਣੇ ਕੰਡੇ ਆਪ ਤੁਲਾਇੰਦਾ। ਆਪੇ ਜਾਗਰਤ ਜੋਤ ਆਪ ਆਪਣਾ ਆਪੇ ਜਾਤਾ, ਜੋਤੀ ਜੋਤ ਆਪ ਜਗਾਇੰਦਾ। ਆਪੇ ਹੋ ਤ੍ਰਿਲੋਕੀ ਨਾਥਾ, ਆਪ ਆਪਣਾ ਕਰਮ ਕਮਾਇੰਦਾ। ਆਪੇ ਬਣੇ ਸਗਲਾ ਸਾਥਾ, ਸਗਲਾ ਸੰਗ ਨਿਭਾਇੰਦਾ। ਆਪੇ ਲਹਿਣ ਦੇਣਾ ਚੁਕਾਏ ਮਸਤਕ ਮਾਥਾ, ਪੂਰਬ ਲਹਿਣਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਸਚ ਮਹੱਲਾ ਉਚ ਮਿਨਾਰ। ਇਕ ਅਕੱਲਾ ਕਰ ਪਸਾਰ, ਏਕਾ ਏਕੰਕਾਰਾ ਜੋਤੀ ਧਾਰ ਜੋਤੀ ਨੂਰ ਰਖਾਇੰਦਾ। ਜੋਤੀ ਨੂਰ ਬੇਪਰਵਾਹ, ਪਾਰਬ੍ਰਹਮ ਅਖਵਾਇੰਦਾ। ਆਪੇ ਜਾਣੇ ਸਿਫ਼ਤ ਸਲਾਹ, ਆਪੇ ਹੁਕਮ ਚਲਾਇੰਦਾ। ਆਪੇ ਬਣੇ ਜਗਤ ਮਲਾਹ, ਆਪੇ ਚੱਪੂ ਲਾਇੰਦਾ । ਆਪੇ ਬੇੜੇ ਦਏ ਚੜ੍ਹਾ, ਆਪੇ ਪਾਰ ਕਰਾਇੰਦਾ। ਆਪੇ ਨੇਤਰ ਨਾਮ ਦਏ ਦ੍ਰਿੜਾ, ਹਰਿ ਆਪਣੀ ਜੇਹਵਾ ਆਪ ਹਿਲਾਇੰਦਾ। ਆਪੇ ਆਪਣੀ ਵਿਦਿਆ ਲਏ ਪੜ੍ਹਾ, ਆਪ ਆਪਣੀ ਦਇਆ ਕਮਾਇੰਦਾ। ਆਪ ਆਪਣੇ ਪੌੜੇ ਲਏ ਚੜ੍ਹਾ, ਸਾਚਾ ਪੌੜਾ ਇਕ ਵਖਾਇੰਦਾ। ਆਪੇ ਕੌੜੇ ਮਿਠੇ ਲਏ ਬਣਾ, ਆਪ ਆਪਣਾ ਰੰਗ ਰੰਗਾਇੰਦਾ। ਆਪੇ ਵਸਾਏ ਅਨਡਿਠੇ ਥਾਂ, ਸਚਖੰਡ ਦਵਾਰਾ ਇਕ ਸੁਹਾਇੰਦਾ। ਆਪੇ ਪਿਤਾ ਆਪੇ ਮਾਂ, ਲੱਖ ਚੁਰਾਸੀ ਆਪਣੀ ਗੋਦ ਉਠਾਇੰਦਾ। ਆਪੇ ਪਕੜਨਹਾਰਾ ਬਾਂਹ, ਆਪੇ ਸਤਿਗੁਰ ਨਾਉਂ ਉਪਾਇੰਦਾ। ਆਪੇ ਦੇਵਣਹਾਰ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਇੰਦਾ। ਆਪੇ ਹੰਸ ਬਣਾਏ ਕਾਂ, ਆਪੇ ਮੋਤੀ ਚੋਗ ਚੁਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਦਰ, ਦਰ ਦਰਵਾਜਾ ਇਕ ਸੁਹਾਇੰਦਾ। ਨਿਰਗੁਣ ਤੇਰਾ ਸਚ ਦਰਵਾਜਾ, ਸਾਚੀ ਬਣਤ ਬਣਾਈਆ। ਏਕਾ ਵਸਿਆ ਗਰੀਬ ਨਿਵਾਜਾ, ਨਾ ਕੋਈ ਦੂਸਰ ਸੰਗ ਰਖਾਈਆ। ਏਕਾ ਰਚਿਆ ਆਪਣਾ ਕਾਜਾ, ਏਕਾ ਵੇਖ ਵਖਾਈਆ। ਏਕਾ ਰੱਖਣਹਾਰਾ ਲਾਜਾ, ਏਕਾ ਨਾਮ ਖ਼ੁਦਾਈਆ। ਇਕ ਵਜਾਏ ਸਾਚਾ ਵਾਜਾ, ਅਨਹਦ ਨਾਉਂ ਧਰਾਈਆ। ਏਕਾ ਚੜ੍ਹਿਆ ਅਸਵ ਤਾਜਾ, ਸਾਚਾ ਘੋੜਾ ਆਪ ਦੌੜਾਈਆ। ਆਪ ਚਲਾਏ ਸਚ ਜਹਾਜਾ, ਜੁਗ ਜੁਗ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਘਰ, ਹਰਿ ਮੰਦਰ ਅੰਦਰ ਡੇਰਾ ਲਾਈਆ। ਹਰਿ ਮੰਦਰ ਹਰਿ ਬਣਤ ਬਣਾ, ਆਪਣਾ ਦਰ ਸੁਹਾਈਆ। ਆਪਣੀ ਗਣਤ ਆਪ ਗਣਾ, ਆਪੇ ਲੇਖਾ ਰਿਹਾ ਚੁਕਾਈਆ। ਆਪਣੇ ਅੰਗ ਆਪ ਕਰਾ, ਆਪੇ ਲਏ ਉਪਜਾਈਆ। ਆਪਣੀ ਬਣਤ ਆਪ ਬਣਾ, ਆਪੇ ਪੂਜ ਪੁਜਾਈਆ। ਆਪਣੀ ਵੰਡ ਆਪ ਵੰਡਾ, ਆਪੇ ਰੱਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਏਕੰਕਾਰ, ਅਕਾਲ ਮੂਰਤ ਭੇਵ ਨਿਆਰ, ਪਵਣ ਰਹਿਤ ਵੱਡੀ ਵਡਿਆਈਆ। ਅਜੂਨੀ ਰਹਿਤ ਪੁਰਖ ਅਕਾਲਾ, ਏਕਾ ਰੂਪ ਸਮਾਇੰਦਾ। ਆਪੇ ਕਾਲ ਆਪੇ ਮਹਾਂਕਾਲਾ, ਆਪੇ ਆਪਣੀ ਰਚਨ ਰਚਾਇੰਦਾ। ਆਪੇ ਦੀਨ ਆਪੇ ਦਿਆਲਾ, ਆਪੇ ਦੋਏ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਏਕਾ ਘਰ, ਸਚ ਮਹੱਲਾ ਉਚ ਅਟੱਲਾ ਏਕਾ ਏਕ ਸੁਹਾਇੰਦਾ। ਸਚ ਮਹੱਲਾ ਉਚ ਅਟੱਲ ਮਿਨਾਰ, ਹਰਿ ਸਾਚਾ ਆਪ ਉਪਾਈਆ। ਇਕ ਅਕੱਲਾ ਕਰ ਪਸਾਰ, ਬੈਠਾ ਬੇਪਰਵਾਹੀਆ। ਨਿਰਗੁਣ ਬਾਤੀ ਕਰ ਉਜਿਆਰ, ਕਮਲਾਪਾਤੀ ਆਪ ਕਰਾਈਆ। ਨਾ ਕੋਈ ਤਾਕੀ ਨਾ ਕਿਵਾੜ, ਛੱਪਰ ਛੰਨ ਨਾ ਕੋਈ ਰਖਾਈਆ। ਨਾ ਕੋਈ ਦਿਸੇ ਚਾਰ ਦਿਵਾਰ, ਨਾ ਕੋਈ ਬਾਢੀ ਬਣਤ ਬਣਾਈਆ। ਅਕਾਲ ਮੂਰਤ ਭੇਵ ਨਿਆਰ,

ਅਨਭਵ ਪਰਕਾਸ਼ ਵਖਾਈਆ। ਜੋਤੀ ਜੋਤ ਜਗੇ ਅਪਾਰ, ਅਲਖ ਅਗੋਚਰ ਅਗੰਮ ਵਡ ਵਡਿਆਈਆ। ਨਾ ਕੋਈ ਦੂਸਰ ਮੀਤ ਮੁਰਾਰ, ਨਾ ਕੋਈ ਸਈਆਂ ਮੰਗਲ ਗਾਈਆ। ਨਾ ਕੋਈ ਸ਼ਬਦ ਧੁਨੀ ਧੁਨਕਾਰ, ਧੁਨ ਅਨਾਦ ਨਾ ਕੋਇ ਸੁਣਾਈਆ। ਇਕ ਅਕੱਲਾ ਏਕਾ ਧਾਰ, ਏਕਾ ਰਿਹਾ ਚਲਾਈਆ। ਜਲਾਂ ਥਲਾਂ ਰਿਹਾ ਪਸਾਰ, ਆਪ ਆਪਣਾ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਹਰਿ ਭਗਵੰਤਾ, ਏਕਾ ਰੰਗ ਰੰਗਾਈਆ। ਹਰਿ ਭਗਵੰਤਾ ਹਰਿ ਹਰਿ ਮੀਤ, ਏਕਾ ਨਾਉਂ ਧਰਾਇੰਦਾ। ਆਦਿ ਜੁਗਾਦੀ ਆਪਣੀ ਰੀਤ, ਆਪੇ ਆਪ ਚਲਾਇੰਦਾ। ਬੈਠਾ ਰਹੇ ਇਕ ਅਤੀਤ, ਮਮਤਾ ਮੋਹ ਨਾ ਕੋਈ ਰਖਾਇੰਦਾ। ਨਾ ਠੰਡਾ ਹੋਏ ਸੀਤ, ਅਗਨੀ ਤੱਤ ਨਾ ਕੋਈ ਰਖਾਇੰਦਾ। ਨਾ ਕੋਈ ਹਸਤ ਨਾ ਕੋਈ ਕੀਟ, ਏਕਾ ਰੂਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰੀ ਹਰਿ ਹਰਿ ਆਪ ਅਖਵਾਇੰਦਾ। ਹਰੀ ਹਰਿ ਹਰਿ ਨਰਾਇਣ, ਏਕਾ ਜੋਤ ਜਗਾਈਆ। ਏਕਾ ਬੈਨ ਏਕਾ ਨੈਨ, ਏਕਾ ਸੈਨ ਅਖਵਾਈਆ। ਏਕਾ ਬਸਤਰ ਏਕਾ ਬੈਨ, ਏਕਾ ਤਨ ਛੁਹਾਈਆ। ਏਕਾ ਚੁਕਾਏ ਲਹਿਣ ਦੇਣ, ਏਕਾ ਏਕ ਵੱਡੀ ਵਡਿਆਈਆ। ਏਕਾ ਏਕ ਆਦਿ ਜੁਗਾਦੀ ਸਾਰੇ ਕਹਿਣ, ਅਕਲ ਕਲਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਰੰਗ ਹਰਿ ਰਤੜਾ, ਹਰਿ ਮੇਲਾ ਬੇਪਰਵਾਹੀਆ। ਹਰਿ ਰੰਗ ਹਰਿ ਚਲੂਲ, ਹਰਿ ਆਪਣਾ ਆਪ ਰੰਗਾਇੰਦਾ। ਆਪੇ ਨਾਰੀ ਆਪੇ ਕੰਤ ਕੰਤੂਹਲ, ਆਪੇ ਆਪਣੀ ਸੇਜ ਹੰਢਾਇੰਦਾ। ਸਚ ਸਿੰਘਾਸਣ ਨਾ ਕੋਈ ਪਾਵਾ ਨਾ ਕੋਈ ਚੂਲ, ਥਿਰ ਘਰ ਸਾਚੇ ਆਪੇ ਡਾਹਿੰਦਾ। ਨਿਰਗੁਣ ਸ਼ਬਦ ਹੁਲਾਰੇ ਰਿਹਾ ਝੂਲ, ਸਚ ਹੁਲਾਰਾ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੁਤੇ ਪਰਕਾਸ਼ ਆਪ ਕਰਾਇੰਦਾ। ਸੁਤੇ ਪਰਕਾਸ਼ ਹਰਿ ਹਰਿ ਹੋਇਆ, ਆਪਣੀ ਧਾਰ ਬੰਧਾਈਆ। ਹਰਿ ਬਿਨ ਅਵਰ ਨਾ ਜਾਣੇ ਕੋਆ, ਨਾ ਕੋਈ ਲੇਖ ਲਿਖਾਈਆ। ਨਾ ਮਰਿਆ ਨਾ ਜੰਮਿਆ ਮੋਆ, ਮਾਤ ਗਰਭ ਨਾ ਕੋਈ ਟਿਕਾਈਆ। ਆਲਸ ਨਿੰਦਰਾ ਵਿਚ ਨਾ ਸੋਇਆ, ਨਾ ਕੋਈ ਖਾਟ ਹੇਠ ਰਖਾਈਆ। ਆਦਿ ਜੁਗਾਦੀ ਨਵਾਂ ਨਰੋਆ, ਏਕਾ ਏਕ ਅਖਵਾਈਆ। ਆਪ ਲਿਆਏ ਆਪਣਾ ਢੋਆ, ਦਰ ਆਪਣੇ ਸੋਭਾ ਪਾਈਆ। ਏਕਾ ਅੰਮ੍ਰਿਤ ਆਪੇ ਚੋਆ, ਆਪੇ ਮੁਖ ਭਰਾਈਆ। ਆਪੇ ਕਰੇ ਆਪਣੀ ਲੋਆ, ਆਪ ਆਪਣਾ ਅੰਧੇਰ ਗਵਾਈਆ। ਆਪ ਆਪਣਾ ਬੀਜ ਆਪੇ ਬੋਇਆ, ਆਪਣੀ ਗੋਦੀ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਾਚੇ ਵਡ ਵਡਿਆਈਆ। ਹਰਿ ਵੱਡਾ ਸਚਿਆਰ, ਏਕਾ ਨੂਰ ਅਕਾਲਿਆ। ਖੇਲੇ ਖੇਲ ਅਗੰਮ ਅਪਾਰ, ਅਲਖ ਅਗੋਚਰ ਭੇਵ ਨਿਰਾਲਿਆ। ਆਦਿ ਜੁਗਾਦੀ ਬੰਨੇ ਧਾਰ, ਕਰੇ ਕਰਾਏ ਸੱਚੀ ਪ੍ਰਿਤਪਾਲਿਆ। ਏਕਾ ਏਕ ਹੋ ਉਜਿਆਰ, ਏਕਾ ਆਪਣਾ ਮਾਰਗ ਲਾ ਲਿਆ। ਸ਼ਬਦੀ ਸ਼ਬਦ ਅਪਰ ਅਪਾਰ, ਏਕਾ ਸੁੱਤ ਰਖਾ ਲਿਆ। ਸਚ ਸ਼ਬਦ ਸੱਚੀ ਸਰਕਾਰ, ਘਰ ਸਾਚੇ ਆਪ ਜਣਾ ਲਿਆ। ਠਾਂਡਾ ਵੇਖ ਇਕ ਦਰਬਾਰ, ਸਾਂਤਕ ਸਤਿ ਕਰਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਮੇਲਾ ਨਾ ਕੋਈ ਗੁਰੂ ਨਾ ਕੋਈ ਚੇਲਾ, ਨਾ ਕੋਈ ਵੇਖ ਵਖਾ ਰਿਹਾ। ਆਪੇ ਗੁਰੂ ਆਪੇ ਚੇਲਾ, ਆਪਣੀ ਬਣਤ ਬਣਾਇੰਦਾ। ਆਪੇ ਸੱਜਣ ਆਪੇ ਸੁਹੇਲਾ, ਆਪੇ ਮੇਲ ਮਿਲਾਇੰਦਾ। ਆਪੇ ਵਸਿਆ ਸਦਾ ਅਕੇਲਾ, ਆਪੇ ਆਪਣੇ ਰੰਗ ਰੰਗਾਇੰਦਾ। ਆਪੇ ਜਾਣੇ ਆਪਣਾ ਵੇਲਾ, ਥਿਤ ਵਾਰ ਨਾ ਕੋਈ ਰਖਾਇੰਦਾ। ਅਚਰਜ ਖੇਲ ਪਾਰਬ੍ਰਹਮ

ਕਲ ਖੇਲਾ, ਲਿਖਣ ਪੜ੍ਹਨ ਵਿਚ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਹਰਿ ਭਗਵੰਤਾ, ਜੁਗਾ ਜੁਗੰਤਾ ਵੇਖ ਵਖਾਇੰਦਾ। ਆਦਿਨ ਅੰਤਾ ਏਕਾ ਕਾਹਨ, ਏਕਾ ਰੂਪ ਸਮਾਈਆ। ਏਕਾ ਵੇਖੇ ਮਾਰ ਧਿਆਨ, ਏਕਾ ਨੈਣ ਉਠਾਈਆ। ਏਕਾ ਕਰਨਹਾਰ ਪਛਾਨ, ਭੁੱਲ ਰਹੇ ਨਾ ਰਾਈਆ। ਏਕਾ ਦੇਵਣਹਾਰਾ ਦਾਨ, ਜੀਆ ਦਾਨ ਝੋਲੀ ਪਾਈਆ। ਏਕਾ ਨਿਰਗੁਣ ਸਚ ਮਕਾਨ, ਥਿਰ ਘਰ ਸਾਚਾ ਆਸਣ ਲਾਈਆ। ਏਕਾ ਤਖ਼ਤ ਇਕ ਸੁਲਤਾਨ, ਸ਼ਾਹੋ ਭੂਪ ਇਕ ਹੋ ਜਾਈਆ। ਏਕਾ ਹੁਕਮ ਇਕ ਫ਼ਰਮਾਣ, ਏਕਾ ਰਿਹਾ ਸੁਣਾਈਆ। ਏਕਾ ਜੋਧਾ ਸੂਰਬੀਰ ਬਲੀ ਬਲਵਾਨ, ਏਕਾ ਡੰਕ ਵਜਾਈਆ। ਏਕਾ ਏਕ ਇਕ ਰਾਜਾਨ, ਏਕਾ ਰਈਅਤ ਵਿਚ ਸਮਾਈਆ। ਏਕਾ ਤੀਰ ਇਕ ਕਮਾਨ, ਏਕਾ ਚਿੱਲਾ ਰਿਹਾ ਚੜ੍ਹਾਈਆ। ਏਕਾ ਘਰ ਇਕ ਮਕਾਨ, ਚੌਦਾਂ ਹੱਟਾਂ ਇਕ ਵਖਾਈਆ। ਏਕਾ ਨੇਤਰ ਇਕ ਗਿਆਨ, ਏਕਾ ਸ਼ਬਦ ਪੜ੍ਹਾਈਆ। ਏਕਾ ਰਵ ਸਸ ਉਪਾਏ ਕੋਟਨ ਭਾਨ, ਕੋਟੀ ਕੋਟ ਕਰੇ ਰੁਸ਼ਨਾਈਆ। ਏਕਾ ਹੋਇਆ ਜਾਣੀ ਜਾਣ, ਏਕਾ ਏਕ ਵੱਡੀ ਵਡਿਆਈਆ। ਏਕਾ ਲੇਖਾ ਲਿਖੇ ਮਹਾਨ, ਲਿਖਣਹਾਰ ਭੁੱਲ ਨਾ ਰਾਈਆ। ਨਿਰਗੁਣ ਜੋਤ ਸ੍ਰੀ ਭਗਵਾਨ, ਘਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਮੰਗ ਮੰਗਾਈਆ। ਆਪਣੀ ਮੰਗ ਆਪੇ ਮੰਗ, ਆਪਣੀ ਝੋਲੀ ਅੱਗੇ ਡਾਹੀਆ। ਆਪਣਾ ਲਾਇਆ ਆਪੇ ਰੰਗ, ਘਰ ਆਪਣੇ ਖ਼ੁਸ਼ੀ ਮਨਾਈਆ। ਆਪਣਾ ਦਰਵਾਜਾ ਆਪੇ ਲੰਘ, ਆਪੇ ਮੇਲ ਮਿਲਾਈਆ। ਆਪ ਆਪਣੇ ਚੜ੍ਹਿਆ ਪਲੰਘ, ਆਪ ਆਪਣੀ ਸੇਜ ਸੁਹਾਈਆ। ਆਪ ਵਜਾਇਆ ਆਪਣਾ ਮਰਦੰਗ, ਆਪੇ ਰਿਹਾ ਸੁਣਾਈਆ। ਆਪੇ ਦਾਤਾ ਦਾਨੀ ਸੂਰ ਸਰਬੰਗ, ਆਪ ਆਪਣੀ ਲਏ ਅੰਗੜਾਈਆ। ਆਪੇ ਧਾਰ ਵਹਾਏ ਅੰਮ੍ਰਿਤ ਗੰਗ, ਸਰ ਸਰੋਵਰ ਆਪ ਉਪਾਈਆ। ਆਪੇ ਭੁੱਖ ਆਪੇ ਨੰਗ, ਆਪੇ ਰਾਜ ਜੋਗ ਸਮਾਈਆ। ਆਪੇ ਹੋਇਆ ਪਰਮਾਨੰਦ, ਪਰਮ ਪੁਰਖ ਵੱਡੀ ਵਡਿਆਈਆ। ਆਪੇ ਵਸਣਹਾਰਾ ਬੰਦ ਬੰਦ, ਆਪ ਆਪਣੀ ਖ਼ੁਸ਼ੀ ਕਰਾਈਆ। ਆਪੇ ਸੂਰਜ ਆਪੇ ਚੰਦ, ਆਪੇ ਕਰੇ ਰੁਸ਼ਨਾਈਆ। ਆਪੇ ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਏਕਾ ਏਕ ਅਖਵਾਈਆ। ਹਰਿ ਵੇਲਾ ਹਰਿ ਜਾਣਿਆ, ਆਦਿ ਅੰਤ ਉਜਿਆਰ। ਪ੍ਰਭ ਆਪਣਾ ਆਪ ਪਛਾਣਿਆ, ਆਪੇ ਵੇਖੇ ਕਰੇ ਵਿਚਾਰ। ਆਪੇ ਚਲੇ ਆਪਣੇ ਭਾਣਿਆ, ਭਾਣਾ ਭਾਵੀ ਦਰ ਦਵਾਰ। ਰੰਗ ਆਪਣਾ ਆਪੇ ਮਾਣਿਆ, ਘਰ ਸਾਚੇ ਕਰ ਪਿਆਰ। ਆਪੇ ਹੋਇਆ ਬਾਲ ਅੰਞਾਣਿਆ, ਆਪੇ ਆਪਣਾ ਦਏ ਸਹਾਰ। ਆਪੇ ਦੇਵਣਹਾਰਾ ਮਾਣਿਆ, ਆਪ ਆਪਣਾ ਚੁੱਕੇ ਭਾਰ। ਆਪੇ ਗਾਏ ਆਪਣਾ ਗਾਣਿਆ, ਸੁਣਾਏ ਧੁਨ ਅਪਰ ਅਪਾਰ। ਆਪੇ ਪਵਣ ਪਾਣੀ ਪਵਣ ਮਸਾਣਿਆ, ਆਪੇ ਹੋਇਆ ਧੂੰਆਂਧਾਰ। ਆਪੇ ਅੰਧ ਅੰਧੇਰ ਵਖਾਣਿਆ, ਆਪੇ ਬੈਠਾ ਵਿਚ ਉਜਿਆਰ। ਆਪੇ ਪੀਣਾ ਆਪੇ ਖਾਣਿਆ, ਆਪੇ ਭਰਨਹਾਰ ਭੰਡਾਰ। ਆਪੇ ਅੰਨ ਆਪੇ ਦਾਣਿਆ, ਆਪੇ ਦੇਵਣਹਾਰ ਸਹਾਰ। ਆਦਿ ਪੁਰਖ ਆਪ ਅਖਵਾਨਿਆ, ਹਰਿ ਸਾਚਾ ਮੀਤ ਮੁਰਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵਸਿਆ ਸਾਚੇ ਘਰ, ਘਰ ਸਾਚੇ ਇਕ ਪਿਆਰ। ਸਚ ਪਿਆਰਾ ਹਰਿ ਦਵਾਰਾ, ਹਰਿ ਹਰਿ ਜੋਤ ਜਗਾਇੰਦਾ। ਆਪ ਆਪਣਾ ਕਰ ਪਿਆਰਾ, ਆਪੇ ਵੇਖ ਵਖਾਇੰਦਾ। ਆਦਿ ਜੁਗਾਦੀ ਏਕੰਕਾਰਾ, ਏਕਾ ਕਿਰਤ ਕਮਾਇੰਦਾ। ਸ਼ਬਦ ਬ੍ਰਹਿਮਾਦੀ ਖੇਲ ਨਿਆਰਾ, ਬ੍ਰਹਮ ਬ੍ਰਹਿਮੰਡ ਟਿਕਾਇੰਦਾ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇੰਦਾ। ਹਰਿ ਨਿਰੰਕਾਰ ਵੇਸ ਅਵੱਲਾ, ਆਪਣਾ ਆਪ ਕਰਾਈਆ। ਆਪਣੇ ਦਰ ਆਪੇ ਖੱਲਾ, ਆਪੇ ਵੇਖ ਵਖਾਈਆ। ਨੇਹਚਲ ਧਾਮ ਵੇਖੇ ਉਚ ਅਟੱਲਾ, ਆਪੇ ਲਿਆ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੇ ਵਡਿਆਈਆ। ਹੱਥ ਵਡਿਆਈ ਪੁਰਖ ਸਮਰਥ, ਸਰਬ ਕਲਾ ਭਰਪੂਰਿਆ। ਹਰਿ ਕਾ ਮੰਦਰ ਨਾ ਜਾਏ ਢੱਠ, ਨਾ ਦੂਰ ਨਾ ਨੇੜਿਆ। ਇੱਟ ਗਾਰਾ ਨਾ ਲਾਈ ਕਾਠ, ਖੇਲੇ ਖੇਲ ਹਾਜਰ ਹਜ਼ੂਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਦੇਵੇ ਵਰ, ਜੁਗ ਜੁਗ ਲੋਕਮਾਤ ਖੇਲ ਅਪਾਰਾ, ਹਰਿ ਹਰਿ ਆਪ ਕਰਾਇੰਦਾ। ਪਾਰਬ੍ਰਹਮ ਪ੍ਰਭ ਗੁਰ ਅਵਤਾਰ, ਸਤਿਗੁਰ ਰੂਪ ਦਰਸਾਇੰਦਾ। ਜੋਤੀ ਜੋਤ ਜੋਤ ਉਜਿਆਰ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਸਰਗੁਣ ਭਰੇ ਸ਼ਬਦ ਭੰਡਾਰਾ, ਨਿਰਗੁਣ ਆਪ ਵਰਤਾਇੰਦਾ। ਸਰਗੁਣ ਚੋਲਾ ਕਰ ਪਿਆਰਾ, ਆਪ ਆਪਣਾ ਵਿਚ ਛੁਪਾਇੰਦਾ। ਸਰਗੁਣ ਰਸਨਾ ਬੋਲ ਜੈਕਾਰਾ, ਨਿਰਗੁਣ ਸ਼ਬਦ ਸੁਣਾਇੰਦਾ। ਸਰਗੁਣ ਤੇਰਾ ਨੌ ਦਵਾਰਾ, ਨਿਰਗੁਣ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਹਰਿ ਕਰਨੇਹਾਰਾ ਕਰਨਹਾਰ ਅਖਵਾਇੰਦਾ। ਨਿਰਗੁਣ ਸਰਗੁਣ ਬੰਨੇ ਧਾਰ, ਸਾਖਯਾਤ ਰੂਪ ਵਟਾਇਆ। ਸ਼ਬਦ ਡੰਕ ਅਪਰ ਅਪਾਰ, ਲੋਕਮਾਤ ਵਜਾਇਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਕਰ ਤਿਆਰ, ਆਪ ਆਪਣੀ ਸੇਵਾ ਲਾਇਆ। ਤ੍ਰੈਗੁਣ ਮਾਇਆ ਤੇਰਾ ਸਚ ਵਿਹਾਰ, ਪੰਜ ਤੱਤ ਨਾਲ ਰਲਾਇਆ। ਨਿਰਗੁਣ ਨਿਰਗੁਣ ਆਪਣੀ ਧਾਰ, ਮਨ ਮਤ ਬੁਧ ਦਏ ਦਰਸਾਇਆ। ਕਾਮ ਕਰੋਧ ਲੋਭ ਮੋਹ ਹੰਕਾਰ, ਆਸਾ ਤ੍ਰਿਸਨਾ ਮੇਲ ਮਿਲਾਇਆ। ਹਉਮੇ ਹੰਗਤਾ ਗੜ੍ਹ ਤਿਆਰ, ਰਕਤ ਬੂੰਦ ਆਪ ਮਿਟਾਇਆ। ਘਰ ਵਿਚ ਘਰ ਹਰਿ ਉਸਾਰ, ਆਪ ਆਪਣਾ ਆਸਣ ਲਾਇਆ। ਆਪੇ ਕਰੇ ਬੰਦ ਕਿਵਾੜ, ਨਾ ਕੋਈ ਖੋਲ੍ਹੇ ਖੋਲ੍ਹ ਖੁਲ੍ਹਾਇਆ। ਦਸਮ ਦਵਾਰੀ ਬੈਠਾ ਜੰਦਰ ਮਾਰ, ਬਜਰ ਕਪਾਟੀ ਅੱਗੇ ਡਾਹਿਆ। ਕਰੇ ਵਸੇਰਾ ਬਹੱਤਰ ਨਾੜ, ਤਿੰਨ ਸੌ ਸਠ ਹਾਡੀ ਜੋੜ ਜੁੜਾਇਆ। ਆਪਣਾ ਘੜਨ ਆਪੇ ਘਾੜ, ਘੜਣਹਾਰ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਕਰਤਾ ਨਿਰਗੁਣ ਸਰਗੁਣ ਵੇਖ ਵਖਾਇਆ। ਨਿਰਗੁਣ ਸਰਗੁਣ ਸਾਚਾ ਮੀਤਾ, ਸਾਚੀ ਬਣਤ ਬਣਾਈਆ। ਆਪ ਚਲਾਏ ਆਪਣੀ ਰੀਤਾ, ਆਪ ਆਪਣੀ ਵੰਡ ਵੰਡਾਈਆ। ਸਤਿਜੁਗ ਤ੍ਰੇਤਾ ਦੁਆਪਰ ਹਰਿ ਆਪੇ ਜੀਤਾ, ਆਪ ਆਪਣਾ ਨਾਉਂ ਚਲਾਈਆ। ਹੰ ਬ੍ਰਹਮ ਆਪ ਅਨਡੀਠਾ, ਸੋਹੰ ਰੂਪ ਆਪ ਹੋ ਜਾਈਆ। ਗੁਰ ਇਸ਼ਟ ਦੇਵ ਆਪੇ ਨੀਕਨ ਨੀਕਾ, ਸਰਬ ਸ੍ਰਿਸ਼ਟ ਰਿਹਾ ਸਮਾਈਆ। ਆਪੇ ਭੇਵ ਜਾਣੇ ਜੀਵ ਜੀਅ ਕਾ, ਹਰ ਘਟ ਵੇਖੇ ਬੇਪਰਵਾਹੀਆ। ਆਪੇ ਰਾਮ ਨਾਮ ਕੀਆ ਮੀਠਾ, ਆਪੇ ਕਰੇ ਪੜ੍ਹਾਈਆ । ਆਪੇ ਮੇਲਾ ਸੁਰਤ ਸੁਵਾਣੀ ਸਾਚੀ ਸੀਤਾ, ਸਾਚੇ ਦਰ ਮਿਲਾਈਆ। ਆਪੇ ਕਾਹਨ ਕ੍ਰਿਸ਼ਨ ਚਲਾਈ ਰੀਤਾ, ਸਖੀਆਂ ਮੰਗਲ ਮੇਲ ਮਿਲਾਈਆ। ਆਪੇ ਕਲਜੁਗ ਵਸਿਆ ਚੀਤਾ, ਆਪ ਆਪਣੀ ਧਾਰ ਬੰਧਾਈਆ। ਆਪ ਉਪਾਏ ਮੰਦਰ ਮਸੀਤਾ, ਆਪ ਆਪਣੀ ਚਲਤ ਚਲਾਈਆ। ਈਸਾ ਮੂਸਾ ਆਪੇ ਜੀਤਾ, ਸੰਗ ਮੁਹੰਮਦ ਚਾਰ ਯਾਰ ਕਰੀ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗ ਜੁਗ ਨਿਰਗੁਣ ਸਰਗੁਣ ਵਿਚ ਸਮਾਈਆ। ਨਿਰਗੁਣ ਸਰਗੁਣ ਏਕਾ ਧਾਰ, ਏਕਾ ਰੰਗ ਰੰਗਾਇਆ। ਨਾਨਕ ਨਾਮ ਹੋ ਉਜਿਆਰ, ਲੋਕਮਾਤ ਫੇਰਾ ਪਾਇਆ। ਮਿਲਿਆ ਮੇਲ ਸਚ ਦਰਬਾਰ, ਵਿਛੜ

ਕਦੇ ਨਾ ਜਾਇਆ। ਆਪ ਸੁਹਾਏ ਬੰਕ ਦਵਾਰ, ਸਾਚੇ ਮੰਦਰ ਡੇਰਾ ਲਾਇਆ। ਏਕਾ ਸ਼ਬਦ ਸੱਚੀ ਧੁਨਕਾਰ, ਏਕਾ ਰਾਗ ਅਲਾਇਆ। ਮਿਲਿਆ ਮੀਤ ਹਰਿ ਨਿਰੰਕਾਰ, ਸਾਚਾ ਦਰ ਸੁਹਾਇਆ। ਵੱਜੀ ਵਧਾਈ ਅਪਰ ਅਪਾਰ, ਮੰਗਲਾਚਾਰ ਗਾਇਆ। ਸੋ ਪੁਰਖ ਨਿਰੰਜਣ ਕਿਰਪਾ ਧਾਰ, ਹਰਿ ਹਰਿ ਆਪ ਹੋ ਜਾਇਆ। ਏਕਾ ਬ੍ਰਹਮ ਹੋ ਉਜਿਆਰ, ਪਾਰਬ੍ਰਹਮ ਮਾਤ ਅਖਵਾਇਆ । ਨੱਨਾ ਨਿਰਗੁਣ ਏਕਾ ਕਾਰ, ਏਕਾ ਰਿਹਾ ਜਣਾਇਆ। ਨਰ ਨਰਾਇਣ ਪਾਵੇ ਸਾਰ, ਮਹੱਲ ਅਟੱਲ ਡੇਰਾ ਲਾਇਆ। ਕਲਜੁਗ ਕਰੇ ਪਾਰ, ਆਪ ਆਪਣਾ ਰੰਗ ਰੰਗਾਇਆ । ਮੁਕਤਾ ਸਿਆਰੀ ਔਂਕੜ ਤੇਰੀ ਧਾਰ, ਏਕਾ ਨਾਨਕ ਨਾਮ ਰਖਾਇਆ। ਏਕਾ ਜੋਤੀ ਹੋ ਉਜਿਆਰ, ਦਸ ਦਸ ਵੇਸ ਵਟਾਇਆ। ਕਾਇਆ ਨਾਤਾ ਤੋੜ ਸੰਸਾਰ, ਜੋਤੀ ਜੋਤ ਜਗਾਇਆ। ਸਾਚਾ ਗੁਰੂ ਕਰ ਤਿਆਰ, ਏਕਾ ਸ਼ਬਦ ਧਰਾਇਆ। ਪੰਚਮ ਲਾਏ ਸਚ ਆਵਾਜ਼, ਸਾਚੀ ਨੀਂਹ ਰਖਾਇਆ। ਆਪੇ ਸੁੱਤਾ ਪੈਰ ਪਸਾਰ, ਦਿਸ ਕਿਸੇ ਨਾ ਆਇਆ। ਖੇਲੇ ਖੇਲ ਅਗੰਮ ਅਪਾਰ, ਕਲਜੁਗ ਅੰਤਮ ਡੇਰਾ ਢਾਹਿਆ। ਪਰਗਟ ਹੋ ਵਿਚ ਸੰਸਾਰ, ਨਿਹਕਲੰਕਾ ਨਾਉਂ ਰਖਾਇਆ। ਸੰਬਲ ਨਗਰੀ ਧਾਮ ਨਿਆਰ, ਸਾਢੇ ਤਿੰਨ ਹੱਥ ਆਪ ਬਣਾਇਆ। ਨਾ ਕੋਈ ਦਿਸੇ ਠੱਗ ਚੋਰ ਯਾਰ, ਕਾਮ ਕਰੋਧ ਮੋਹ ਨਾ ਕੋਈ ਹਲਕਾਇਆ। ਸਾਚਾ ਮੰਦਰ ਕਰ ਤਿਆਰ, ਹਰਿ ਸਾਚਾ ਵੇਖ ਵਖਾਇਆ। ਹਰਿ ਮੰਦਰ ਤੇਰਾ ਖੇਲ ਅਪਾਰ, ਹਰਿ ਜੂ ਆਪੇ ਮੇਲ ਮਿਲਾਇਆ। ਆਪੇ ਜਾਣੇ ਆਪਣੀ ਕਾਰ, ਜੁਗ ਜੁਗ ਕਰਦਾ ਆਇਆ। ਸਤਿਗੁਰ ਪੂਰਾ ਪੁਰਖ ਕਰਤਾਰ, ਕਰਤਾ ਪੁਰਖ ਨਾਉਂ ਰਖਾਇਆ। ਅਕਾਲ ਮੂਰਤ ਭੇਵ ਨਿਆਰ, ਵੇਦ ਕਤੇਬ ਨਾ ਕਿਸੇ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਜੁਗਾ ਜੁਗੰਤ ਨਿਤ ਨਵਿਤ ਜਨ ਭਗਤਾਂ ਵੇਸ ਵਟਾਇਆ। ਭਗਤਨ ਮੀਤਾ ਏਕੰਕਾਰ, ਆਪਣੀ ਕਲ ਵਰਤਾਇੰਦਾ। ਆਦਿ ਜੁਗਾਦਿ ਪਾਵੇ ਸਾਰ, ਜੁਗ ਜੁਗ ਨਾਉਂ ਰਖਾਇੰਦਾ। ਮੇਟਣਹਾਰਾ ਕੂੜ ਪਸਾਰ, ਸਾਚਾ ਮਾਰਗ ਲਾਇੰਦਾ। ਕਲਜੁਗ ਵੇਖੇ ਧੂੰਆਂਧਾਰ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਜੀਵ ਜੰਤ ਆਪ ਆਪਣਾ ਗਏ ਹਾਰ, ਨਾ ਕੋਈ ਧੀਰ ਧਰਾਇੰਦਾ। ਪਿਤਾ ਪੂਤ ਨਾ ਕੋਈ ਪਿਆਰ, ਭੈਣ ਭਾਈ ਨਾ ਕੋਈ ਅਖਵਾਇੰਦਾ। ਜਤ ਸਤਿ ਛੁੱਟਾ ਸੰਸਾਰ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਏ ਕਰਾਇੰਦਾ। ਮਿਲਿਆ ਮੇਲ ਨਾ ਮੀਤ ਮੁਰਾਰ, ਮੰਦਰ ਮਸੀਤ ਗੁਰੂ ਦਵਾਰ ਨਾ ਕੋਈ ਜਣਾਇੰਦਾ। ਗਾ ਗਾ ਰਾਗ ਗਏ ਹਾਰ, ਅਨਹਦ ਰਾਗ ਨਾ ਕੋਈ ਅਲਾਇੰਦਾ। ਰਸਨਾ ਲਾ ਲਾ ਥੱਕੇ ਸਵਾਦ, ਆਤਮ ਰਸ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਕਲਜੁਗ ਕੂੜਾ ਵੇਖ ਪਸਾਰਾ, ਹਰਿ ਹਰਿ ਜੋਤ ਜਗਾਈਆ। ਰਾਜਾ ਰਾਣਾ ਨਾ ਕੋਈ ਸਿਕਦਾਰਾ, ਸਾਚੀ ਸਿਖਿਆ ਨਾ ਕੋਈ ਸਿਖਾਈਆ। ਗੁਰ ਦਰ ਮੰਦਰ ਮਸਜਿਦ ਹੋਏ ਵਿਭਚਾਰਾ, ਨਾਰ ਵੇਸਵਾ ਰਹੇ ਹੰਢਾਈਆ। ਸੰਖ ਬਾਂਗ ਧੁਨ ਨਾ ਕੋਈ ਜੈਕਾਰਾ, ਪੁਰਖ ਅਕਾਲ ਨਾ ਕੋਈ ਮਨਾਈਆ। ਮਾਇਆ ਮਮਤਾ ਭੁੱਲਾ ਸਰਬ ਸੰਸਾਰਾ, ਨਾਨਕ ਸਿਖਿਆ ਹੱਥ ਨਾ ਆਈਆ। ਗੁਰ ਗੋਬਿੰਦ ਜੈਕਾਰ ਨਾ ਕਰਿਆ ਕੋਈ ਪਿਆਰਾ, ਪੰਜ ਕੱਕੇ ਨਾ ਕੋਈ ਸਮਾਈਆ। ਮੁਸਲਮ ਸੁੰਨੀ ਐਨਲਹੱਕ ਨਾ ਲਾਇਆ ਨਾਅਰਾ, ਮੁਕਾਮੇ ਹੱਕ ਨਾ ਮੇਲਾ ਖ਼ੁਦਾਈਆ। ਪੰਡਤ ਪਾਂਧੇ ਗਏ ਹਾਰਾ, ਜੂਠਾ ਝੂਠਾ ਤਿਲਕ ਲਗਾਈਆ। ਕੋਈ ਨਾ ਖੋਲ੍ਹੇ ਬੰਦ ਕਿਵਾੜਾ, ਰਾਮ ਕ੍ਰਿਸ਼ਨ ਨਾ ਕੋਈ ਮਿਲਾਈਆ। ਨਾਤਾ ਤੁਟਾ ਸੰਗ ਮੁਹੰਮਦ ਚਾਰ ਯਾਰਾ, ਉਮਤ ਨਬੀ ਰਸੂਲ ਰਹੀ ਕੁਰਲਾਈਆ। ਹੱਕ ਹਕੀਕਤ ਪਾਵੇ ਸਾਰਾ, ਬੇਐਬ

ਪਰਵਰਦਿਗਾਰ ਵੱਡੀ ਵਡਿਆਈਆ। ਗੁਰ ਗੋਬਿੰਦ ਤੇਰਾ ਸਚ ਨਾ ਦਿਸੇ ਕੋਈ ਦੁਲਾਰਾ, ਨਾਮ ਖੰਡਾ ਜੋ ਚਮਕਾਈਆ। ਭੇਖ ਪਖੰਡਾ ਸਰਬ ਸੰਸਾਰਾ, ਨਿਰਗੁਣ ਨੂਰ ਦਿਸ ਨਾ ਆਈਆ। ਰਾਮ ਦਾਸ ਤੇਰਾ ਅੰਮ੍ਰਿਤ ਭੰਡਾਰਾ, ਕਲਜੁਗ ਜੀਵ ਨਾ ਮੁਖ ਚੁਆਈਆ। ਧੀਆਂ ਭੈਣਾਂ ਕਰਨ ਪਿਆਰਾ, ਹਰਿ ਮੰਦਰ ਫੇਰਾ ਪਾਈਆ। ਨਾਨਕ ਨਿਰਗੁਣ ਵੇਖਣਹਾਰਾ, ਭੁੱਲ ਰਹੇ ਨਾ ਰਾਈਆ। ਆਦਿ ਜੁਗਾਦੀ ਕਰ ਪਸਾਰਾ, ਜੁਗ ਜੁਗ ਧਾਰ ਬੰਧਾਈਆ। ਗੁਰ ਗੋਬਿੰਦ ਤੇਰਾ ਸਚ ਦਵਾਰਾ, ਹਰਿ ਸਾਚਾ ਰਿਹਾ ਸਮਾਈਆ। ਖੜਗ ਖੰਡਾ ਤੇਜ਼ ਕਟਾਰਾ, ਚੰਡ ਪਰਚੰਡ ਰਖਾਈਆ। ਸ੍ਰਿਸ਼ਟ ਸਬਾਈ ਮਾਰੇ ਵਾਰੋ ਵਾਰਾ, ਨੌ ਖੰਡ ਪ੍ਰਿਥਮੀ ਵੇਖ ਵਖਾਈਆ। ਸੱਤਾਂ ਦੀਪਾਂ ਦਏ ਹੁਲਾਰਾ, ਲੱਖ ਚੁਰਾਸੀ ਆਪ ਉਠਾਈਆ। ਬ੍ਰਹਮਾ ਵੇਤਾ ਰੋਵੇ ਜ਼ਾਰੋ ਜ਼ਾਰਾ, ਉਚੀ ਕੂਕੇ ਦਏ ਦੁਹਾਈਆ। ਵਿਸ਼ਨੂੰ ਤੇਰਾ ਏਕਾ ਨਾਅਰਾ, ਏਕਾ ਦਏ ਸੁਣਾਈਆ। ਸ਼ਿਵ ਸ਼ੰਕਰ ਤੇਰਾ ਖਾਲੀ ਕਰੇ ਚੁਬਾਰਾ, ਪ੍ਰਭ ਸਾਚੇ ਹੱਥ ਵਡਿਆਈਆ । ਸੁਰਪਤ ਰਾਜਾ ਇੰਦ ਢਹਿ ਪਏ ਦਵਾਰਾ, ਸਾਚੀ ਭੁੱਲ ਨਾ ਕੋਈ ਬਖ਼ਸ਼ਾਈਆ। ਕਰੋੜ ਤੇਤੀਸਾ ਹਾਹਾਕਾਰਾ, ਦਿਵਸ ਰੈਣ ਰਹੇ ਕੁਰਲਾਈਆ। ਕਲਜੁਗ ਤੇਰਾ ਕੂੜ ਸਹਾਰਾ, ਚਾਰੋਂ ਕੁੰਟ ਡੰਕ ਵਜਾਈਆ। ਅੰਤਮ ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਨਾਨਕ ਗੋਬਿੰਦ ਗਿਆ ਲਿਖਾਈਆ। ਨਿਰਗੁਣ ਜੋਤੀ ਨੂਰ ਉਜਿਆਰਾ, ਸ਼ਬਦੀ ਨਾਉਂ ਰਖਾਈਆ। ਸੰਬਲ ਨਗਰੀ ਵਸਿਆ ਧਾਮ ਨਿਆਰਾ, ਸਾਢੇ ਤਿੰਨ ਹੱਥ ਬਣਤ ਬਣਾਈਆ। ਗੁਰਸਿਖ ਵੇਖੇ ਮੀਤ ਮੁਰਾਰਾ, ਜੁਗ ਵਿਛੜੇ ਮੇਲ ਮਿਲਾਈਆ। ਸਿੰਘ ਜਸਬੀਰ ਸਚ ਦੁਲਾਰਾ, ਪ੍ਰਭ ਆਪਣੀ ਗੋਦ ਉਠਾਈਆ। ਭਰਿਆ ਰਹੇ ਨਾਮ ਭੰਡਾਰਾ, ਅਤੋਟ ਅਤੁਟ ਰਖਾਈਆ। ਦੇਵੇ ਦਰਸ ਵਾਰੋ ਵਾਰਾ, ਦਿਵਸ ਰੈਣ ਨਾ ਕੋਈ ਜਣਾਈਆ। ਖਿੜਿਆ ਰਹੇ ਕਾਇਆ ਮੰਦਰ ਅੰਦਰ ਡੂੰਘੀ ਗਾਰਾ, ਫੜ ਬਾਂਹੋਂ ਆਪ ਉਠਾਈਆ। ਪੰਚ ਵਿਕਾਰਾ ਕਰੇ ਖ਼ਵਾਰਾ, ਨਾਮ ਖੰਡਾ ਇਕ ਚਮਕਾਈਆ। ਕਾਲੀ ਨੀਲੀ ਪਾਰ ਕਰਾਏ ਧਾਰਾ, ਪੀਲੀ ਵਿਚ ਸਮਾਈਆ। ਚਿੱਟੀ ਮੇਲਾ ਦਸਮ ਦਵਾਰਾ, ਕੰਚਨ ਵਿਚ ਸਮਾਈਆ। ਸੂਹਾ ਵੇਸ ਅਗੰਮ ਅਪਾਰਾ, ਕੰਚਨ ਰੰਗ ਰੰਗਾਈਆ। ਲਾਲ ਗੁਲਾਲ ਦੀਨ ਦਿਆਲਾ, ਆਪ ਆਪਣੇ ਵਿਚ ਟਿਕਾਈਆ। ਲੱਖਣ ਪੁਸ਼ਕਰ ਕਰੋਚ ਆਪ ਵਖਾਏ ਧਰਮਸਾਲਾ, ਧਰਮ ਧਰਮੀ ਧਰਮ ਕਮਾਈਆ। ਸਲਮਲ ਸਾਨ ਹੋਏ ਪਾਰਾ, ਕੁਸ਼ਾ ਡੇਰਾ ਢਾਹੀਆ। ਸਤਿਗੁਰ ਪੂਰਾ ਸਦਾ ਰਖਵਾਲਾ, ਗੁਰਮੁਖ ਸਾਚੇ ਸੇਵ ਕਮਾਈਆ। ਲੱਖ ਚੁਰਾਸੀ ਤੋੜ ਜੰਜਾਲਾ, ਆਵਣ ਜਾਵਣ ਫੰਦ ਕਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿ ਜੋਤ ਨਾ ਕੋਈ ਵਰਨ ਨਾ ਕੋਈ ਗੋਤ ਏਕਾ ਰੰਗ ਸਮਾਈਆ।

੨੯ ਪੋਹ ੨੦੧੫ ਬਿਕ੍ਰਮੀ ਸੋਹਣ ਸਿੰਘ ਦੇ ਘਰ ਪਿੰਡ ਭੋਲੇਕੇ ਜ਼ਿਲਾ ਗੁਰਦਾਸ ਪੁਰ

ਆਦਿ ਪੁਰਖ ਨਾਉਂ ਨਿਰੰਕਾਰ, ਅਕਲ ਕਲਾ ਅਖਵਾਈਆ। ਅਲੱਖ ਅਗੋਚਰ ਅਗੰਮ ਅਪਾਰ, ਭੇਵ ਅਭੇਦ ਸਮਾਈਆ। ਪਾਰਬ੍ਰਹਮ ਪ੍ਰਭ ਖੇਲ ਨਿਆਰ, ਏਕ ਏਕੰਕਾਰਾ ਇਕ ਖ਼ੁਦਾਈਆ। ਆਦਿ ਨਿਰੰਜਣ ਜੋਤ ਉਜਿਆਰ, ਨੂਰੋ ਨੂਰ ਸਮਾਈਆ। ਨਿਰਗੁਣ ਨਿਰਗੁਣ ਕਰ ਤਿਆਰ, ਨਿਰਗੁਣ ਨਿਰਗੁਣ ਵਿਚ ਸਮਾਈਆ। ਅਕਾਲ ਪੁਰਖ ਏਕਾ ਧਾਰ, ਏਕਾ ਰੰਗ ਰੰਗਾਈਆ। ਅਜੂਨੀ ਰਹਿਤ ਸਰਬ ਸੁਖ ਸਾਰ, ਸਤਿ ਸਤਿ

ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਆਪ ਹੋ ਜਾਈਆ। ਅਬਿਨਾਸ਼ੀ ਕਰਤਾ ਹਰਿ ਨਰਾਇਣ, ਏਕਾ ਏਕੰਕਾਰਿਆ। ਆਪੇ ਜਾਣੇ ਆਪਣਾ ਲਹਿਣ ਦੇਣ, ਆਪ ਆਪਣਾ ਸੰਗ ਰਖਾ ਲਿਆ। ਆਪੇ ਵੇਖੇ ਆਪਣਾ ਆਪਣੇ ਨੈਣ, ਦੂਜਾ ਨੈਣ ਨਾ ਕੋਈ ਰਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾ ਲਿਆ। ਅਬਿਨਾਸ਼ੀ ਕਰਤਾ ਹਰਿ ਨਿਰੰਕਾਰ, ਆਦਿ ਜੁਗਾਦਿ ਸਮਾਇਆ। ਆਪ ਆਪਣਾ ਕਰ ਉਜਿਆਰ, ਆਪੇ ਵੇਖ ਵਖਾਇਆ। ਜਾਗਰਤ ਜੋਤ ਜਗੇ ਅਪਾਰ, ਰੂਪ ਰੰਗ ਨਾ ਕੋਈ ਵਖਾਇਆ। ਸ਼ਾਹੋ ਭੂਪ ਸੱਚੀ ਸਰਕਾਰ, ਸਚ ਸੁਲਤਾਨਾ ਨਾਉਂ ਧਰਾਇਆ। ਦਾਤਾ ਦਾਨੀ ਮਿਹਰਵਾਨ, ਆਪ ਆਪਣੀ ਝੋਲੀ ਆਪ ਭਰਾਇਆ। ਆਪ ਆਪਣਾ ਹੋਏ ਨਿਗਹਬਾਨ, ਆਪ ਆਪਣੀ ਸੇਵ ਕਮਾਇਆ। ਆਪ ਆਪਣਾ ਜਾਣੀ ਜਾਣ, ਜਾਨਣਹਾਰ ਸਮਰਥ ਪੁਰਖ ਵਡਿਆਇਆ। ਆਪੇ ਵਸਿਆ ਸਚ ਮਕਾਨ, ਸਾਚਾ ਮੰਦਰ ਆਪ ਸੁਹਾਇਆ। ਉਚ ਮਹੱਲ ਅਟੱਲ ਦੋ ਜਹਾਨ, ਨਾ ਕੋਈ ਬਾਢੀ ਬਣਤ ਬਣਾਇਆ। ਇਕ ਅਕੱਲਾ ਬੈਠ ਸ੍ਰੀ ਭਗਵਾਨ, ਆਪ ਆਪਣਾ ਦਰ ਸੁਹਾਇਆ। ਜੋਤੀ ਜਗੇ ਇਕ ਮਹਾਨ, ਅੰਧ ਅੰਧੇਰ ਨਾ ਕੋਈ ਵਖਾਇਆ। ਸਚ ਸਿੰਘਾਸਣ ਲਾਏ ਆਸਣ, ਪਾਵਾ ਚੂਲ ਨਾ ਕੋਈ ਧਰਾਇਆ। ਮੰਡਲ ਆਪਣੇ ਪਾਵੇ ਰਾਸਨ, ਆਪੇ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇਆ। ਵੇਖਣਹਾਰਾ ਹਰਿ ਕਰਤਾਰਾ, ਆਪ ਆਪਣਾ ਖੇਲ ਖਿਲਾਇੰਦਾ। ਆਦਿ ਜੁਗਾਦੀ ਲੈ ਅਵਤਾਰਾ, ਆਪ ਆਪਣਾ ਵੇਸ ਵਟਾਇੰਦਾ। ਸ਼ਬਦ ਸ਼ਬਦੀ ਕਰ ਉਜਿਆਰਾ, ਸ਼ਬਦ ਡੰਕ ਵਜਾਇੰਦਾ। ਲੋਆਂ ਪੁਰੀਆਂ ਏਕਾ ਨਾਅਰਾ, ਏਕਾ ਰਾਗ ਸੁਣਾਇੰਦਾ। ਦੇਵਤ ਸੁਰ ਕਰੇ ਖ਼ਵਾਰਾ, ਬ੍ਰਹਮਾ ਵਿਸ਼ਨ ਸ਼ਿਵ ਆਪ ਉਠਾਇੰਦਾ। ਲੋਕਮਾਤ ਹੋ ਉਜਿਆਰਾ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਆਪੇ ਜਾਣੇ ਆਪਣੀ ਕਾਰਾ, ਵੇਦ ਕਤੇਬ ਨਾ ਕੋਈ ਗਿਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਨਿਰਗੁਣ ਖੇਲ ਸਰਗੁਣ ਧਾਰ, ਹਰਿ ਹਰਿ ਜੋਤ ਜਗਾਇੰਦਾ। ਏਕੰਕਾਰਾ ਕਰ ਅਕਾਰ, ਨਿਰਾਕਾਰਾ ਸਾਕਾਰ ਰੂਪ ਅਖਵਾਇੰਦਾ। ਖੇਲੇ ਖੇਲ ਅਗੰਮ ਅਪਾਰ, ਭੇਦ ਅਭੇਦਾ ਭੇਵ ਖੁਲ੍ਹਾਇੰਦਾ। ਲੱਖ ਚੁਰਾਸੀ ਵਸਿਆ ਬਾਹਰ, ਘਟ ਘਟ ਆਪੇ ਡੇਰਾ ਲਾਇੰਦਾ। ਆਪ ਉਪਾਏ ਆਪੇ ਲਏ ਮਾਰ, ਆਪ ਆਪਣੀ ਖੇਲ ਖਿਲਾਇੰਦਾ। ਆਪੇ ਸ਼ਬਦ ਗੁਰ ਪੀਰ ਅਵਤਾਰ, ਆਪੇ ਆਪਣਾ ਨਾਉਂ ਧਰਾਇੰਦਾ। ਆਪੇ ਨਾਰੀ ਪ੍ਰਭ ਕੰਤ ਭਤਾਰ, ਆਪੇ ਆਪਣੀ ਸੇਜ ਹੰਢਾਇੰਦਾ। ਆਪੇ ਪੰਜ ਤੱਤ ਨੌ ਦਵਾਰ, ਆਪੇ ਕਾਇਆ ਰਚਨ ਰਚਾਇੰਦਾ। ਆਪੇ ਮਹੱਲ ਅੰਦਰ ਮਹੱਲ ਉਸਾਰ, ਆਪੇ ਮੁਖ ਛੁਪਾਇੰਦਾ। ਆਪੇ ਕਰੇ ਬੰਦ ਕਿਵਾੜ, ਆਪੇ ਕੁੰਡਾ ਲਾਹਿੰਦਾ। ਆਪੇ ਵਸਿਆ ਦਸਮ ਦਵਾਰ, ਦਰ ਦਰਵਾਜ਼ਾ ਇਕ ਖੁਲ੍ਹਾਇੰਦਾ। ਆਪੇ ਅੰਮ੍ਰਿਤ ਠੰਡਾ ਠਾਰ, ਆਪੇ ਜਲ ਵਹਾਇੰਦਾ। ਆਪੇ ਅਨਹਦ ਧੁਨ ਸੱਚੀ ਧੁਨਕਾਰ, ਧੁਨ ਅਨਾਦੀ ਆਪ ਵਜਾਇੰਦਾ। ਆਪੇ ਸਤਿਗੁਰ ਮੀਤ ਮੁਰਾਰ, ਜੁਗ ਜੁਗ ਸਾਚਾ ਰਾਹ ਚਲਾਇੰਦਾ। ਸਾਚੀ ਸਿਖਿਆ ਇਕ ਵਿਚਾਰ, ਗੁਰ ਮਤੀ ਇਹ ਸਮਝਾਇੰਦਾ। ਨਾਮ ਧੁਨ ਕਰਾਏ ਵਣਜ ਵਪਾਰ, ਸਚ ਖ਼ਜ਼ਾਨਾ ਆਪ ਭਰਾਇੰਦਾ। ਦਾਤਾ ਦਾਨੀ ਵਿਚ ਸੰਸਾਰ, ਦੀਨਾਂ ਨਾਥਾ ਦਰ ਦਵਾਇੰਦਾ। ਨਿਰਗੁਣ ਜੋਤੀ ਕਰ ਉਜਿਆਰ, ਸਰਗੁਣ ਡਗਮਗਾਇੰਦਾ। ਸਰਗੁਣ ਪਾਵੇ ਸਾਚੀ ਸਾਰ, ਨਿਰਗੁਣ ਬੂਝ ਬੁਝਾਇੰਦਾ। ਨਿਰਗੁਣ ਸ਼ਬਦੀ ਡੰਕ ਅਪਾਰ, ਸਰਗੁਣ ਮੁਖ ਸਲਾਹਿੰਦਾ। ਸਚ ਵਿਚੋਲਾ ਆਪ ਕਰਤਾਰ,

ਆਪਣਾ ਮੇਲ ਮਿਲਾਇੰਦਾ। ਆਪੇ ਅੰਦਰ ਆਪੇ ਬਾਹਰ, ਗੁਪਤ ਜਾਹਰ ਆਪ ਹੋ ਜਾਇੰਦਾ। ਆਪੇ ਕਲਜੁਗ ਸਤਿਜੁਗ ਤ੍ਰੇਤਾ ਪਾਏ ਸਾਰ, ਆਪੇ ਦੁਆਪਰ ਵੇਖ ਵਖਾਇੰਦਾ। ਆਪੇ ਢਹਿ ਢਹਿ ਪਏ ਦਵਾਰ, ਆਪੇ ਨਿਉਂ ਨਿਉਂ ਸੀਸ ਝੁਕਾਇੰਦਾ। ਆਪੇ ਛਤਰ ਤਾਜ ਦਏ ਹੁਲਾਰ, ਆਪੇ ਤਖ਼ਤ ਤਾਜ ਸੁਹਾਇੰਦਾ। ਆਪੇ ਰਾਜ ਜੋਗ ਅਪਾਰ, ਆਪੇ ਖ਼ਾਕੀ ਖ਼ਾਕ ਸਮਾਇੰਦਾ। ਆਪੇ ਕਾਗੀ ਕਾਗ ਹੋਏ ਉਡਾਰ, ਆਪੇ ਆਪਣੀ ਚੋਗ ਚੁਗਾਇੰਦਾ। ਆਪੇ ਪਾਰਬ੍ਰਹਮ ਗੁਰ ਅਵਤਾਰ, ਆਪੇ ਵਿਸ਼ਨੂੰ ਰੂਪ ਵਟਾਇੰਦਾ। ਆਪੇ ਸ਼ੰਕਰ ਦਏ ਹੁਲਾਰ, ਆਪੇ ਸਰਨ ਬਣਾਇੰਦਾ। ਆਪੇ ਬ੍ਰਹਮ ਕਰ ਉਜਿਆਰ, ਪਾਰਬ੍ਰਹਮ ਨਾਉਂ ਰਖਾਇੰਦਾ। ਆਪੇ ਕਰਮ ਆਪੇ ਧਰਮ ਆਪੇ ਜਰਮ, ਆਪੇ ਵਰਨ ਉਪਾਇੰਦਾ। ਆਪੇ ਹੋਇਆ ਕਰਨੀ ਕਰਨ, ਕਰਤਾ ਕਾਦਰ ਨਾਉਂ ਰਖਾਇੰਦਾ। ਆਪੇ ਨਿਰਭੌ ਆਪੇ ਡਰਨੀ ਡਰਨ, ਭੈ ਭਿਆਨਕ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਏਕੰਕਾਰ, ਆਦਿ ਜੁਗਾਦੀ ਕਰ ਪਸਾਰ, ਜੁਗ ਜੁਗ ਆਪਣੀ ਬੰਨ੍ਹੇ ਧਾਰ, ਭੇਵ ਕੋਈ ਨਾ ਪਾਇੰਦਾ। ਹਰਿ ਕਾ ਭੇਵ ਹਰਿ ਅਵੱਲਾ, ਆਪਣਾ ਆਪ ਰਖਾਈਆ। ਵਸਿਆ ਨੇਹਚਲ ਧਾਮ ਅਟੱਲਾ, ਦਿਸ ਕਿਸੇ ਨਾ ਆਈਆ। ਸ਼ਬਦੀ ਜੋਤੀ ਆਪੇ ਰੱਲਾ, ਬ੍ਰਹਿਮੰਡ ਖੰਡ ਡੇਰਾ ਲਾਈਆ। ਸਚ ਸਿੰਘਾਸਣ ਸਾਚਾ ਮੱਲਾ, ਜਲ ਥਲ ਰਿਹਾ ਸਮਾਈਆ। ਖੇਲੇ ਖੇਲ ਇਕ ਅਕੱਲਾ, ਨਿਰਗੁਣ ਸਰਗੁਣ ਖੇਲ ਖਿਲਾਈਆ। ਆਪੇ ਪੰਚ ਵਿਕਾਰਾ ਕਰੇ ਹੱਲਾ, ਆਪੇ ਸ਼ਬਦ ਖੰਡਾ ਚਮਕਾਈਆ। ਆਪੇ ਵਸੇ ਜੰਗਲ ਜੂਹ ਉਜਾੜ ਪਹਾੜ ਡੂੰਘੀ ਡੱਲਾ, ਉਚੇ ਪਰਬਤ ਆਪੇ ਡੇਰਾ ਲਾਈਆ। ਆਪੇ ਹਰਿਜਨ ਹਰਿਭਗਤ ਗੁਰਮੁਖ ਸੰਤ ਦਵਾਰੇ ਖਲਾ, ਆਪ ਆਪਣਾ ਰੂਪ ਵਟਾਈਆ। ਵੇਸ ਵਟਾਇਆ ਹਰਿ ਨਿਰੰਕਾਰ, ਏਕਾ ਗੁਰ ਦਰਸਾਇਆ । ਸਤਿਜੁਗ ਸਤਿ ਸਤਿ ਕਰ ਵਰਤਾਰ, ਅੰਤਮ ਲੇਖ ਚੁਕਾਇਆ। ਤ੍ਰੇਤਾ ਬੰਨੀ ਆਪਣੀ ਧਾਰ, ਤ੍ਰੈ ਤ੍ਰੈ ਮੇਲ ਮਿਲਾਇਆ। ਦੁਆਪਰ ਵੇਖੇ ਅਧਵਿਚਕਾਰ, ਪ੍ਰਭ ਆਪਣਾ ਖੇਲ ਖਿਲਾਇਆ। ਕਲਜੁਗ ਡਿਗਾ ਮੂੰਹ ਦੇ ਭਾਰ, ਜੂਠ ਝੂਠ ਰਿਹਾ ਕੁਰਲਾਇਆ। ਚਾਰੋਂ ਕੁੰਟ ਵੇਖ ਵਿਚਾਰ, ਚਾਰ ਯਾਰ ਸੰਗ ਮੁਹੰਮਦ ਨਾਲ ਰਲਾਇਆ। ਅੱਲਾ ਰਾਣੀ ਮਾਰੇ ਨਾਅਰ, ਹੂ ਹੂ ਏਕਾ ਨਾਅਰਾ ਲਾਇਆ। ਨਾਨਕ ਸਤਿਗੁਰ ਕਰ ਪਿਆਰ, ਸਤਿਨਾਮ ਮੰਤਰ ਦ੍ਰਿੜਾਇਆ। ਚਾਰ ਵਰਨਾਂ ਸਾਂਝਾ ਯਾਰ, ਲੋਕਮਾਤ ਫੇਰਾ ਪਾਇਆ। ਗਰੀਬ ਨਿਮਾਣਿਆਂ ਪਾਵੇ ਸਾਰ, ਊਚਾਂ ਨੀਚਾਂ ਮੇਲ ਮਿਲਾਇਆ। ਇਕ ਵਖਾਏ ਧੁਰ ਦਰਬਾਰ, ਸਚਖੰਡ ਦਵਾਰਾ ਇਕ ਸੁਹਾਇਆ। ਰਾਓ ਰੰਕ ਕਰੇ ਖ਼ਬਰਦਾਰ, ਚਾਰੋਂ ਕੁੰਟ ਫੇਰਾ ਪਾਇਆ। ਹਿੰਦੂ ਮੁਸਲਮ ਸਿੱਖ ਈਸਾਈ ਏਕਾ ਧਾਰ, ਏਕਾ ਰੰਗ ਰੰਗਾਇਆ। ਆਪੇ ਲਿਖੇ ਬਣ ਲਿਖਾਰ, ਸੇਲੀ ਟੋਪੀ ਸੀਸ ਬੰਧਾਇਆ । ਨਾਉਂ ਗਾਏ ਨਿਰੰਕਾਰ ਨਿਰੰਕਾਰ, ਨਿਰਗੁਣ ਧਾਰ ਇਕ ਚਲਾਇਆ। ਸ੍ਰਿਸ਼ਟ ਸਬਾਈ ਕਰ ਉਜਿਆਰ, ਏਕਾ ਮਾਰਗ ਰਿਹਾ ਲਗਾਇਆ। ਏਕ ਜੋਤੀ ਦਸ ਅਵਤਾਰ, ਏਕਾ ਰੂਪ ਸਮਾਇਆ। ਗੋਬਿੰਦ ਮੰਗੇ ਬਣ ਭਿਖਾਰ, ਪ੍ਰਭ ਅਬਿਨਾਸ਼ੀ ਅੱਗੇ ਝੋਲੀ ਡਾਹਿਆ। ਕਲਜੁਗ ਉਤਰੇ ਕਵਣ ਕਿਨਾਰ, ਕਵਣ ਬੇੜਾ ਰਿਹਾ ਚਲਾਇਆ। ਪੁਰਖ ਅਕਾਲ ਜੋਤ ਆਪਣੀ ਧਾਰ, ਆਪ ਆਪਣਾ ਸ਼ਬਦ ਸੁਣਾਇਆ। ਮਰੇ ਨਾ ਜੰਮੇ ਆਵੇ ਵਾਰੋ ਵਾਰ, ਜੁਗ ਜੁਗ ਵੇਸ ਵਟਾਇਆ। ਕਲਜੁਗ ਕੂੜਾ ਹੋਏ ਕੁੜਿਆਰ, ਚਾਰੋਂ ਕੁੰਟ ਅੰਧੇਰਾ ਛਾਇਆ। ਨਾ ਕੋਈ ਨਾਰੀ ਨਾ ਭਤਾਰ, ਵਿਭਚਾਰ ਸ੍ਰਿਸ਼ਟ ਸਬਾਇਆ। ਮਾਤਾ ਪੂਤ ਕਰੇ ਪਿਆਰ, ਆਪ ਆਪਣਾ ਕਰਮ ਗਵਾਇਆ। ਰਾਜ ਰਾਜਾਨਾ ਕਰੇ ਖ਼ਬਰਦਾਰ, ਸ਼ਾਹ ਸੁਲਤਾਨ ਨਾ ਕੋਈ

ਅਖਵਾਇਆ। ਮੰਦਰ ਮਸਜਿਦ ਹੋਏ ਖ਼ਵਾਰ, ਧੀਆਂ ਭੈਣਾਂ ਰਹੇ ਤਕਾਇਆ। ਜੂਠਾ ਝੂਠਾ ਵਣਜ ਵਾਪਾਰ, ਸਾਧਾਂ ਸੰਤਾਂ ਹੱਟ ਖੁਲ੍ਹਾਇਆ। ਏਕਾ ਭੁੱਲਿਆ ਏਕਾ ਏਕੰਕਾਰ, ਆਪਣਾ ਆਪੇ ਮਾਰਗ ਲਾਇਆ। ਪਾਵਣਹਾਰਾ ਸਾਚੀ ਸਾਰ, ਆਦਿ ਜੁਗਾਦਿ ਸਮਾਇਆ। ਅੰਤਮ ਪਰਗਟ ਹੋਏ ਵਿਚ ਸੰਸਾਰ, ਆਪ ਆਪਣਾ ਰੂਪ ਵਟਾਇਆ। ਮਾਤ ਪਿਤ ਨਾ ਕੋਈ ਪਿਆਰ, ਨਾ ਕੋਈ ਗੋਦ ਉਠਾਇਆ। ਨਾ ਕੋਈ ਦਾਈ ਦਾਇਆ ਦਿਸੇ ਦਵਾਰ, ਨਾ ਕੋਈ ਨੁਹਾਵਣ ਨਹਾਇਆ। ਨਾ ਕੋਈ ਥਿਤ ਨਾ ਕੋਈ ਵਾਰ, ਦਿਵਸ ਮਾਸ ਨਾ ਕੋਈ ਜਣਾਇਆ। ਨਿਤ ਨਵਿਤ ਸਾਚੀ ਕਾਰ, ਜੁਗ ਕਰਤਾ ਆਪ ਕਰਾਇਆ। ਧਰਨੀ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਇਆ। ਭਗਤਾਂ ਸੰਤਾਂ ਆਤਮ ਰਹੀ ਪੁਕਾਰ, ਦਿਵਸ ਰੈਣ ਰਾਹ ਤਕਾਇਆ। ਮਨਮੁਖ ਜੀਵ ਕਰਨ ਹੰਕਾਰ, ਮਾਇਆ ਮਮਤਾ ਮੋਹ ਵਧਾਇਆ। ਕਾਮ ਕਰੋਧ ਕਰ ਪਿਆਰ, ਆਸਾ ਤ੍ਰਿਸਨਾ ਨਾਲ ਰਲਾਇਆ। ਭੇਖ ਪਖੰਡਾ ਚਾਰ ਦੀਵਾਰ, ਕਾਇਆ ਮੰਦਰ ਆਪ ਟਿਕਾਇਆ। ਮਨੂਆ ਠੱਗ ਚੋਰ ਯਾਰ, ਸ੍ਰਿਸ਼ਟ ਸਬਾਈ ਵੇਖ ਵਖਾਇਆ। ਪਾਵਣਹਾਰ ਸਾਚੀ ਸਾਰ, ਆਪ ਆਪਣਾ ਲੇਖ ਲਿਖਾਇਆ। ਹੱਥ ਸ਼ਬਦ ਖੰਡਾ ਦੋ ਧਾਰ, ਲੋਕਮਾਤ ਫੇਰੀ ਪਾਇਆ। ਸਾਚੇ ਅਸਵ ਹੋਏ ਅਸਵਾਰ, ਲੋਆਂ ਪੁਰੀਆਂ ਪਾਰ ਕਰਾਇਆ। ਨੀਲਾ ਨੀਲੀ ਧਾਰੋਂ ਕੱਢੇ ਬਾਹਰ, ਚੌਥਾ ਪੌੜਾ ਇਕ ਉਠਾਇਆ। ਪੂਤ ਸਪੂਤਾ ਬ੍ਰਹਿਮਣ ਗੌੜਾ ਕਰ ਆਕਾਰ, ਉਚੇ ਟਿੱਲੇ ਪਰਬਤ ਵੇਖ ਵਖਾਇਆ। ਧੁਰ ਦਰਗਾਹੀ ਆਇਆ ਦੌੜ ਹਰਿ ਨਿਰੰਕਾਰ, ਆਪ ਆਪਣਾ ਤੇਜ ਦਏ ਵਧਾਇਆ। ਸ਼ਬਦ ਡੰਕਾ ਵਜਾਏ ਇਕ ਨਗਾਰ, ਲੱਖ ਚੁਰਾਸੀ ਦਏ ਉਠਾਇਆ। ਖੜਗ ਖੰਡਾ ਤੇਜ਼ ਕਟਾਰ, ਬ੍ਰਹਿਮੰਡਾਂ ਆਪ ਭਵਾਇਆ। ਜੇਰਜ ਅੰਡਾਂ ਲਏ ਉਭਾਰ, ਉਤਭੁਜ ਸੇਤਜ ਫੋਲ ਫੁਲਾਇਆ। ਕਲਜੁਗ ਤੇਰਾ ਵੇਖੇ ਪਾਰ ਕੰਢਾ, ਨਿਰਗੁਣ ਨਿਰਗੁਣ ਜੋਤ ਜਗਾਇਆ। ਮਨਮੁਖ ਜੀਵਾਂ ਵੱਢੇ ਕੰਡਾਂ, ਗੁਰਮੁਖ ਸਾਚੇ ਲਏ ਤਰਾਇਆ। ਸਤਿ ਰੰਗ ਨਿਸ਼ਾਨਾ ਝੁਲਾਏ ਨੌ ਖੰਡ ਰਖਾਏ ਏਕ ਡੰਡਾ, ਏਕਾ ਹੱਥ ਉਠਾਇਆ। ਤੋੜਨਹਾਰ ਮਾਨ ਅਭਿਮਾਨ ਘਮੰਡਾ, ਰਾਜ ਰਾਜਾਨ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਇਆ। ਨਾਉਂ ਨਿਰੰਕਾਰ ਆਪਣਾ ਰੱਖ, ਨਿਹਕਲੰਕ ਵੱਡੀ ਵਡਿਆਈਆ। ਸ਼ਬਦੀ ਜੋਤ ਹੋ ਪਰਤੱਖ, ਨੂਰੋ ਨੂਰ ਕਰੇ ਰੁਸ਼ਨਾਈਆ। ਲੱਖ ਚੁਰਾਸੀ ਵੇਖੇ ਭਾਂਡੇ ਸੱਖ, ਪੰਜ ਤੱਤ ਘਰ ਘਰ ਫੇਰੀ ਪਾਈਆ। ਸੰਤ ਸੁਹੇਲੇ ਕਰੇ ਵੱਖ, ਜੋ ਜਨ ਰਸਨਾ ਰਹੇ ਗਾਈਆ। ਜਗਤ ਅੰਗਿਆਰੇ ਜਾਣ ਭਖ, ਮਨਮਤ ਕਰੇ ਪੜ੍ਹਾਈਆ। ਏਕਾ ਰਾਹ ਆਪੇ ਦੱਸ, ਝੂਠੇ ਧੰਦੇ ਸ੍ਰਿਸ਼ਟ ਲਗਾਈਆ। ਗੁਰਮੁਖ ਵਿਰਲੇ ਦੇਵੇ ਨਾਮ ਵੱਥ, ਆਤਮ ਅੰਤਰ ਝੋਲੀ ਭਰਾਈਆ। ਜਗਤ ਜਹਾਨਾ ਹੋਏ ਸੱਥ, ਧਰਤ ਮਾਤ ਸੱਥਰ ਰਹੀ ਵਿਛਾਈਆ। ਜਗਤ ਭੰਡਾਰਾ ਹੋਏ ਭੱਠ, ਸਾਚਾ ਨਾਮ ਨਾ ਕੋਈ ਵਰਤਾਈਆ। ਲਹਿਣਾ ਦੇਣਾ ਚੁੱਕੇ ਤੀਰਥ ਤਟ, ਅਠਸਠ ਮੁਖ ਛੁਪਾਈਆ। ਵੇਖਣਹਾਰਾ ਮੰਦਰ ਮਸਜਿਦ ਗੁਰੂ ਦਵਾਰ ਮੱਠ, ਸ਼ਿਵਦਵਾਲਾ ਫੋਲ ਫੋਲਾਈਆ। ਠੱਗਾਂ ਚੋਰਾਂ ਹੋਇਆ ਅਕੱਠ, ਸਾਧਾਂ ਸੰਤਾਂ ਪਏ ਲੜਾਈਆ। ਪਰਗਟ ਹੋਏ ਹਰਿ ਸਮਰਥ, ਗੁਰ ਗੋਬਿੰਦ ਵਡ ਵਡਿਆਈਆ। ਆਪ ਚਲਾਏ ਸਾਚਾ ਰਥ, ਚਾਰ ਵਰਨਾਂ ਲਏ ਚੜ੍ਹਾਈਆ। ਦੂਈ ਦਵੈਤੀ ਮੰਦਰ ਜਾਏ ਢੱਠ, ਹਉਮੇ ਗੜ੍ਹ ਰਹਿਣ ਨਾ ਪਾਈਆ। ਗੇੜਨਹਾਰਾ ਉਲਟੀ ਲੱਠ, ਆਪੇ ਰਿਹਾ ਭਵਾਈਆ। ਵੀਹ ਸਦ ਬਿਕ੍ਰਮੀ ਕਰੇ ਚੱਠ, ਵੀਹ ਸਦ ਬੀਸ ਵੱਜੇ ਵਧਾਈਆ। ਖੇਲੇ ਖੇਲ ਨੱਠ ਨੱਠ, ਨਟੂਆ ਸਾਂਗ ਵਰਤਾਈਆ। ਜਨ ਭਗਤਾਂ ਅੰਮ੍ਰਿਤ ਆਤਮ

ਪਿਆਏ ਘੁੱਟ, ਨਿਝਰ ਧਾਰ ਵਹਾਈਆ। ਚੌਦਾਂ ਲੋਕਾਂ ਖੋਲ੍ਹੇ ਹੱਟ, ਚੌਦਾਂ ਤਬਕਾਂ ਵੇਖ ਵਖਾਈਆ। ਸਚ ਨਗਾਰੇ ਵੱਜੇ ਸੱਟ, ਰਣਜੀਤ ਨਗਾਰਾ ਇਕ ਬਣਾਈਆ। ਗੁਰਮੁਖਾਂ ਗੁਰਸਿਖਾਂ ਹਰਿ ਸ਼ਬਦ ਵਖਾਏ ਸਾਚਾ ਪੱਟ, ਸਚ ਸੰਜੋਆ ਇਕ ਬਣਾਈਆ। ਤੀਰ ਕਮਾਨ ਬਣਾਏ ਸਾਚ ਭੱਥ, ਏਕਾ ਸ਼ਬਦ ਰਸਨਾ ਗਾਈਆ। ਜਗਤ ਵਿਕਾਰਾ ਪਾਏ ਨੱਥ, ਸ਼ਬਦ ਡੋਰੀ ਨਾਲ ਬੰਧਾਈਆ। ਸਾਚਾ ਮਾਰਗ ਆਪੇ ਦੱਸ, ਸਾਚੀ ਕਰੇ ਪੜ੍ਹਾਈਆ। ਵੇਖਣਹਾਰਾ ਰਵ ਸਸ, ਮੰਡਲ ਮੰਡਪ ਫੋਲ ਫੁਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖਾਂ ਦੇਵੇ ਨਾਮ ਵਰ, ਕਾਇਆ ਕੰਦਰ ਖੋਜ ਖੁਜਾਈਆ। ਕਾਇਆ ਕੰਦਰ ਡੂੰਘੀ ਗਾਰ, ਹਰਿ ਸਾਚਾ ਵੇਖ ਵਖਾਇੰਦਾ। ਸ਼ਬਦੀ ਗੁਰ ਹੋ ਤਿਆਰ, ਆਪਣਾ ਰਾਹ ਚਲਾਇੰਦਾ। ਆਵੇ ਜਾਵੇ ਵਾਰੋ ਵਾਰ, ਜੁਗ ਜੁਗ ਵੇਸ ਵਟਾਇੰਦਾ। ਨਾਨਕ ਸਤਿਗੁਰ ਕਰ ਪਿਆਰ, ਗੁਰ ਗੋਬਿੰਦ ਵੇਖ ਵਖਾਇੰਦਾ। ਗੁਰਮੁਖ ਮਿਲਿਆ ਮੀਤ ਮੁਰਾਰ, ਵਿਛੜ ਕਦੇ ਨਾ ਜਾਇੰਦਾ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰ, ਸਾਂਤਕ ਸਤਿ ਵਰਤਾਇੰਦਾ। ਕੇਸ ਕੰਘਾ ਅਪਰ ਅਪਾਰ, ਸੀਸ ਜਗਦੀਸ ਹੰਢਾਇੰਦਾ। ਨਾਮ ਕੜਾ ਕਰ ਤਿਆਰ, ਹੱਥੀਂ ਕੰਗਨ ਬੰਨਾਇੰਦਾ। ਧੀਰਜ ਜਤ ਅਪਰ ਅਪਾਰ, ਸਤਿ ਸੰਤੋਖੀ ਕਛ ਰਖਾਇੰਦਾ। ਨਾਮ ਖੰਡਾ ਤੇਜ਼ ਕਟਾਰ, ਤਨ ਗਾਤਰੇ ਆਪ ਲਟਕਾਇੰਦਾ। ਗੁਰੂ ਗ੍ਰੰਥ ਗੁਰ ਹੋਇਆ ਖ਼ਬਰਦਾਰ, ਸ੍ਰਿਸ਼ਟ ਸਬਾਈ ਆਪ ਸਮਝਾਇੰਦਾ। ਪੰਚਮ ਮੀਤਾ ਪੰਚ ਅਧਾਰ, ਪੰਚਮ ਮੋਹ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਵਰ, ਏਕਾ ਆਪ ਦਵਾਇੰਦਾ। ਆਪੇ ਵਰ ਦਾਤਾ ਭੰਡਾਰੀ, ਆਪੇ ਭਿਛਿਆ ਪਾਇੰਦਾ। ਆਪੇ ਨਿਰਗੁਣ ਜੋਤ ਨਿਰੰਕਾਰੀ, ਆਪੇ ਸਰਗੁਣ ਮੇਲ ਮਿਲਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਕਰ ਉਜਿਆਰੀ, ਆਪੇ ਦੇਵਤ ਸੁਰ ਸੇਵਾ ਲਾਇੰਦਾ। ਆਪੇ ਲੱਖ ਚੁਰਾਸੀ ਖੇਲ ਖਿਲਾਰੀ, ਆਪੇ ਮੇਟ ਮਿਟਾਇੰਦਾ। ਆਪੇ ਪਾਰਬ੍ਰਹਮ ਆਪੇ ਬ੍ਰਹਮ ਹੋਏ ਹੰਕਾਰੀ, ਆਪ ਆਪਣਾ ਸਗਨ ਮਨਾਇੰਦਾ। ਆਪੇ ਪੰਜ ਪੰਜੀ ਸੇਵਾਦਾਰੀ, ਦਸ ਪੰਜ ਆਪ ਰਖਾਇੰਦਾ। ਆਪੇ ਤ੍ਰੈਗੁਣ ਤੇਰਾ ਕਰਮ ਕਾਰੀ, ਰਜੋ ਤਮੋ ਸਤੋ ਆਪ ਹੋ ਜਾਇੰਦਾ। ਆਪੇ ਬਣੇ ਬ੍ਰਹਮ ਬ੍ਰਹਮਚਾਰੀ, ਆਪੇ ਨਿਰਗੁਣ ਸਰਗੁਣ ਧਾਰ ਬੰਧਾਇੰਦਾ। ਆਪੇ ਰਕਤ ਬੂੰਦ ਹੱਡ ਮਾਸ ਨਾੜੀ, ਆਪੇ ਤੱਤ ਸੁਹਾਇੰਦਾ। ਆਪੇ ਖੋਲ੍ਹੇ ਨੌ ਦਵਾਰੀ, ਆਪੇ ਦਸਵੇਂ ਡੇਰਾ ਲਾਇੰਦਾ। ਆਪੇ ਸਾਧ ਸੰਤ ਗੁਰ ਪੀਰ ਅਵਤਾਰੀ, ਜੁਗ ਜੁਗ ਨਾਉਂ ਰਖਾਇੰਦਾ। ਆਪੇ ਆਦਿ ਨਿਰੰਜਣ ਜੋਤ ਨਿਰੰਕਾਰੀ, ਕਰਤਾ ਪੁਰਖ ਆਪ ਅਖਵਾਇੰਦਾ। ਆਪੇ ਅਕਾਲ ਪੁਰਖ ਕਰੇ ਸੱਚੀ ਸਿਕਦਾਰੀ, ਸਾਚਾ ਤਖ਼ਤ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਆਪਣਾ ਨਾਉਂ ਧਰਾਇੰਦਾ। ਜੁਗ ਕਰਤਾ ਹਰਿ ਭਗਵਾਨ, ਆਦਿ ਜੁਗਾਦਿ ਸਮਾਈਆ। ਧੁਰਦਰਗਾਹੀ ਦੇਵਣਹਾਰਾ ਧੁਰ ਫ਼ਰਮਾਣ, ਸ਼ਬਦ ਸੁਨੇਹੜਾ ਇਕ ਸੁਣਾਈਆ। ਗੁਰਮੁਖ ਵਿਰਲਾ ਪਾਵੇ ਮਾਨ, ਜਿਸ ਜਨ ਆਤਮ ਅੰਤਰ ਬੂਝ ਬੁਝਾਈਆ। ਧਰਮ ਵਖਾਏ ਸਚ ਨਿਸ਼ਾਨ, ਸਤਿਗੁਰ ਪੂਰਾ ਆਪ ਝੁਲਾਈਆ। ਪਾਰ ਵਖਾਏ ਜ਼ਿਮੀ ਅਸਮਾਨ, ਰਵ ਸਸ ਨਾ ਕੋਈ ਰੁਸ਼ਨਾਈਆ। ਉਚ ਮਹੱਲ ਅਟੱਲ ਮਕਾਨ, ਥਿਰ ਘਰ ਬੈਠਾ ਬੇਪਰਵਾਹੀਆ। ਲੋਕਮਾਤ ਆਵੇ ਜਾਵੇ ਵਾਲੀ ਦੋ ਜਹਾਨ, ਨਾਨਕ ਸਤਿਗੁਰ ਇਹ ਬੁਝਾਈਆ। ਗੁਰ ਗੋਬਿੰਦ ਮੇਲ ਮਿਲਾਨ, ਪੂਤ ਸਪੂਤਾ ਆਪ ਜਣਾਈਆ। ਅੰਮ੍ਰਿਤ ਆਤਮ ਪੀਣ ਖਾਣ, ਤ੍ਰਿਸਨਾ ਭੁੱਖ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਬੰਧਾਈਆ। ਬੰਨੇ ਧਾਰ ਪੁਰਖ ਬਿਧਾਤਾ,

ਆਪ ਆਪਣੇ ਰੰਗ ਰਤੜਾ। ਨਾ ਕੋਈ ਜ਼ਾਤ ਨਾ ਕੋਈ ਪਾਤਾ, ਊਚ ਨੀਚ ਨਾ ਕੋਈ ਵਖੰਦੜਾ। ਨਾ ਕੋਈ ਦਿਵਸ ਨਾ ਕੋਈ ਰਾਤਾ, ਬਾਲ ਬਿਰਧ ਨਾ ਵਖੰਦੜਾ। ਨਾ ਕੋਈ ਪਿਤਾ ਨਾ ਕੋਈ ਮਾਤਾ, ਨਾ ਕੋਈ ਗੋਦ ਉਠੰਦੜਾ। ਆਪਣਾ ਬੰਨੇ ਆਪੇ ਨਾਤਾ, ਆਪੇ ਮੇਲ ਮਿਲੰਦੜਾ। ਆਪੇ ਨਾਰੀ ਆਪੇ ਕਮਲਾਪਾਤਾ, ਆਪ ਆਪਣੀ ਸੇਜ ਹਢੰਦੜਾ। ਆਪੇ ਬੈਠਾ ਰਹੇ ਇਕ ਇਕਾਂਤਾ, ਆਪੇ ਘਟ ਘਟ ਵੇਸ ਵਟੰਦੜਾ। ਆਪੇ ਜੁਗ ਜੁਗ ਰਥ ਰਥਵਾਈ ਚਲਾਏ ਰਾਥਾ, ਆਪ ਆਪਣੀ ਸੇਵ ਕਮੰਦੜਾ। ਆਪੇ ਆਪ ਹੋਏ ਤ੍ਰਿਲੋਕੀ ਨਾਥਾ, ਸਚਖੰਡ ਦਵਾਰਾ ਆਪ ਸੁਹੰਦੜਾ। ਆਪੇ ਨਾਨਕ ਗੋਬਿੰਦ ਵੇਖੇ ਮਾਥਾ, ਆਪੇ ਮਸਤਕ ਲਹਿਣਾ ਦੇਣ ਚੁਕੰਦੜਾ। ਆਪੇ ਪੁਰਖ ਅਗੰਮ ਸਰਬ ਕਲਾ ਸਮਰਾਥਾ, ਘਰ ਸਾਚੇ ਆਪ ਵਸੰਦੜਾ। ਆਪੇ ਗਲ ਲਗਾਏ ਗਰੀਬ ਨਿਮਾਣੇ ਅਨਾਥ ਅਨਾਥਾ, ਜੁਗ ਜੁਗ ਨਾਉਂ ਧਰੰਦੜਾ। ਆਪੇ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਲਾਏ ਗਾਥਾ, ਆਪ ਆਪਣਾ ਭੇਵ ਖੁਲ੍ਹੰਦੜਾ। ਆਪੇ ਪੂਜਾ ਆਪੇ ਪਾਠਾ, ਆਪੇ ਮੰਤਰ ਗਿਆਨ ਦ੍ਰਿੜਦੰੜਾ। ਆਪੇ ਤੀਰਥ ਆਪੇ ਤਾਟਾ, ਸਰ ਸਰੋਵਰ ਆਪ ਅਖਵੰਦੜਾ। ਆਪੇ ਕਰਨਹਾਰਾ ਪੂਰਾ ਘਾਟਾ, ਗੁਰਮੁਖ ਸਾਚੇ ਮੇਲ ਮਿਲੰਦੜਾ। ਆਪੇ ਹੋਏ ਆਨ ਬਾਟਾ, ਦਸ ਦਸ ਮਾਸ ਡੇਰਾ ਲਗੰਦੜਾ। ਆਪੇ ਦੋ ਜਹਾਨਾ ਕੱਟੇ ਵਾਟਾ, ਆਪੇ ਪਾਂਧੀ ਪੰਧ ਵਖੰਦੜਾ। ਆਪੇ ਨਾਨਕ ਜੋਤ ਘਰ ਘਰ ਜਗੇ ਲਿਲਾਟਾ, ਆਪੇ ਗੋਬਿੰਦ ਖੰਡਾ ਨਾਮ ਚਮਕੰਦੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਵੇਖੇ ਸਾਚਾ ਘਰ, ਨਾਨਕ ਚੁਕਾਏ ਜਗਤ ਡਰ, ਆਪ ਸੁਹਾਏ ਬੰਕ ਦਵਾਰਾ, ਸੰਬਲ ਨਗਰੀ ਜੋਤ ਅਕਗਰੀ ਸ਼ਬਦ ਸਮਗਰੀ ਇਕ ਰਖੰਦੜਾ।

੨੯ ਪੋਹ ੨੦੧੫ ਬਿਕ੍ਰਮੀ ਚਰਨ ਸਿੰਘ ਦੇ ਘਰ ਪਿੰਡ ਕਲਾਰ

ਭਗਤਨ ਹਰਿ ਭਗਵਾਨ, ਆਦਿ ਜੁਗਾਦਿ ਸਮਾਇਆ। ਖੇਲੇ ਖੇਲ ਦੋ ਜਹਾਨ, ਜੁਗ ਜੁਗ ਵੇਸ ਵਟਾਇਆ। ਕਲਜੁਗ ਅੰਤਮ ਮਾਰ ਧਿਆਨ, ਆਪ ਆਪਣੀ ਕਲ ਵਰਤਾਇਆ। ਜੋਧਾ ਸੂਰਬੀਰ ਬਲੀ ਬਲਵਾਨ, ਰੂਪ ਅਨੂਪ ਆਪ ਦਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਕਰੇ ਰੁਸ਼ਨਾਇਆ। ਜੋਤੀ ਨੂਰ ਪੁਰਖ ਕਰਤਾਰਾ, ਪਾਰਬ੍ਰਹਮ ਅਖਵਾਇਆ। ਖੇਲੇ ਖੇਲ ਅਗੰਮ ਅਪਾਰਾ, ਲੇਖਾ ਲੇਖ ਨਾ ਕੋਈ ਜਣਾਇਆ। ਕਲਜੁਗ ਅੰਤਮ ਲਏ ਅਵਤਾਰਾ, ਨਿਹਕਲੰਕਾ ਨਾਉਂ ਰਖਾਇਆ। ਏਕਾ ਲਾਏ ਸਾਚਾ ਨਾਅਰਾ, ਸੋ ਪੁਰਖ ਨਿਰੰਜਣ ਗਾਇਆ। ਹੰ ਹੰਗਤਾ ਪਾਰ ਕਿਨਾਰਾ, ਹੰ ਬ੍ਰਹਮ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਏਕੰਕਾਰ, ਖੇਲੇ ਖੇਲ ਅਪਰ ਅਪਾਰ, ਹਰਿ ਕਾ ਭੇਵ ਕਿਸੇ ਨਾ ਪਾਇਆ। ਆਦਿ ਜੁਗਾਦੀ ਅਛਲ ਅਛੇਦਾ, ਆਪੇ ਵਰਤੇ ਆਪਣੇ ਭਾਣਿਆ। ਪੜ੍ਹ ਪੜ੍ਹ ਥੱਕੇ ਵੇਦ ਕਤੇਬਾ, ਹਰਿ ਕਾ ਰੂਪ ਕਿਸੇ ਨਾ ਜਾਣਿਆ। ਗਾ ਗਾ ਥੱਕੇ ਰਸਨਾ ਜੇਹਵਾ, ਅੰਦਰ ਮੰਦਰ ਨਾ ਕਿਸੇ ਵਖਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਸ਼ਬਦ ਬ੍ਰਹਿਮਾਦਿ ਹਰਿਜਨ ਸਾਚੇ ਮੇਲ ਮਿਲਾਨਿਆ। ਹਰਿਜਨ ਸਾਚਾ ਮੇਲ ਮਿਲੰਨਾ, ਗੁਰ ਸਤਿਗੁਰ ਵਡ ਵਡਿਆਈਆ। ਇਕ ਚੜ੍ਹਾਏ ਸਾਚਾ ਚੰਨਾ, ਦਿਵਸ ਰੈਣ ਕਰੇ ਰੁਸ਼ਨਾਈਆ। ਰਾਗ ਸੁਣਾਏ ਅਨਹਦ ਕੰਨਾ, ਧੁਨ ਅਨਾਦੀ ਆਪ

ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਨਿਰਗੁਣ ਨੂਰ ਹਰਿ ਕਰਤਾਰਾ, ਆਪਣਾ ਆਪ ਉਪਜਾਇੰਦਾ। ਵੇਖੇ ਖੇਲ ਸਰਬ ਸੰਸਾਰਾ, ਲੱਖ ਚੁਰਾਸੀ ਫੋਲ ਫੋਲਾਇੰਦਾ। ਭਗਤਨ ਮੀਤਾ ਅੰਦਰ ਮੰਦਰ ਖੋਲ੍ਹ ਕਿਵਾੜਾ, ਡੂੰਘੀ ਕੰਦਰ ਆਸਣ ਲਾਇੰਦਾ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜਾ, ਜਲਾਂ ਥਲਾਂ ਫੋਲ ਫੋਲਾਇੰਦਾ । ਨੌ ਖੰਡ ਪ੍ਰਿਥਮੀ ਤੇਰਾ ਵੇਖੇ ਅੰਤ ਅਖਾੜਾ, ਆਪ ਆਪਣੀ ਕਲ ਵਰਤਾਇੰਦਾ। ਧੁਰ ਦਰਗਾਹੀ ਸਾਚਾ ਲਾੜਾ, ਪੁਰਖ ਅਬਿਨਾਸ਼ੀ ਆਪ ਅਖਵਾਇੰਦਾ। ਜੀਆਂ ਜੰਤਾਂ ਸਾਧਾਂ ਸੰਤਾਂ ਲੁੱਟੀ ਜਾਏ ਦਿਨ ਦਿਹਾੜਾ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖੇ ਘਰ, ਘਰ ਸੁਹੰਜਣਾ ਇਕ ਸੁਹਾਇੰਦਾ। ਘਰ ਸੁਹੰਜਣਾ ਆਤਮ ਬ੍ਰਹਮ, ਹਰਿ ਹਰਿ ਆਪ ਜਣਾਈਆ। ਆਪੇ ਜਾਣੇ ਆਪਣਾ ਕਰਮ, ਜੁਗ ਜੁਗ ਵੇਖ ਵਖਾਈਆ। ਆਪੇ ਵੇਖੇ ਸਾਚਾ ਧਰਮ, ਧਰਮ ਦਵਾਰਾ ਇਕ ਸੁਹਾਈਆ। ਨਾ ਕੋਈ ਗੋਤੀ ਨਾ ਕੋਈ ਵਰਨ, ਊਚ ਨੀਚ ਨਾ ਕੋਈ ਬਣਾਈਆ। ਪਾਰਬ੍ਰਹਮ ਤੇਰੀ ਸਾਚੀ ਸਰਨ, ਗੁਰਮੁਖ ਵਿਰਲੇ ਮਾਤ ਤਕਾਈਆ। ਆਪੇ ਖੋਲ੍ਹੇ ਹਰਨ ਫਰਨ, ਨੇਤਰ ਲੋਚਣ ਆਪ ਖੁਲ੍ਹਾਈਆ। ਕਲਜੁਗ ਜੀਵ ਮਾਇਆ ਤਰਨੀ ਝੂਠੀ ਤਰਨ, ਭਵ ਸਾਗਰ ਰਿਹਾ ਰੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗ ਜੁਗ ਵੇਸ ਕਰ, ਹਰਿ ਸੰਤਨ ਲਏ ਤਰਾਈਆ। ਸੰਤਨ ਮੀਤਾ ਇਕ ਅਕੱਲਾ, ਏਕਾ ਏਕ ਏਕੰਕਾਰਿਆ। ਵਸਣਹਾਰਾ ਸਚ ਮਹੱਲਾ, ਥਿਰ ਘਰ ਮਹੱਲ ਅਟੱਲ ਉਚ ਮੁਨਾਰਿਆ। ਘਟ ਘਟ ਅੰਦਰ ਆਪੇ ਰਲਾ, ਜੋਤੀ ਨੂਰ ਡਗਮਗਾ ਰਿਹਾ। ਸ਼ਬਦ ਸੁਨੇਹੜਾ ਜੁਗ ਜੁਗ ਆਪਣਾ ਘਲਾ, ਆਪਣਾ ਮਾਰਗ ਲਾ ਰਿਹਾ। ਮੇਟਣਹਾਰਾ ਆਪੇ ਸੱਲਾ, ਆਪੇ ਸੰਤ ਭਗਤ ਜੋਗ ਜੁਗਤ ਜਗਤ ਆਪੇ ਵੇਖ ਵਖਾ ਰਿਹਾ। ਜਾਗਰਤ ਜੋਤ ਹਰਿਜਨ ਜਗਾ, ਆਤਮ ਬ੍ਰਹਮ ਜਣਾਈਆ। ਅੰਧ ਅੰਧੇਰ ਦਏ ਮਿਟਾ, ਸਤਿਗੁਰ ਪੂਰੇ ਹੱਥ ਵਡਿਆਈਆ। ਅੰਮ੍ਰਿਤ ਜਾਮ ਦਏ ਪਿਲਾ, ਨਿਝਰ ਰਸ ਚੁਆਈਆ। ਦੁਰਮਤ ਮੈਲ ਗਵਾ, ਸਰ ਸਰੋਵਰ ਇਕ ਨੁਹਾਈਆ। ਕਾਗੋਂ ਹੰਸ ਦਏ ਬਣਾ, ਜੋ ਜਨ ਆਏ ਸਰਨਾਈਆ। ਮਾਨਸ ਦੇਹੀ ਲੇਖੇ ਲਾ, ਲੱਖ ਚੁਰਾਸੀ ਫੰਦ ਕਟਾਈਆ। ਚਰਨ ਦਾਸੀ ਆਪ ਬਣਾ, ਸਿਰ ਆਪਣਾ ਹੱਥ ਟਿਕਾਈਆ। ਨਿਝ ਘਰ ਵਾਸੀ ਨਿਝ ਆਤਮ ਡੇਰਾ ਲਾ, ਪਰਮਾਨੰਦ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਸ਼ਾਹੋ ਭੂਪ ਵਡ ਰਾਜ ਰਾਜਨ, ਆਪ ਸਵਾਰੇ ਜੁਗ ਜੁਗ ਕਾਜਨ, ਪਰਗਟੇ ਜੋਤ ਦੇਸ ਮਾਝਨ, ਕਲਜੁਗ ਤੇਰੀ ਰੁੱਤ ਸੁਹਾਈਆ। ਕਲਜੁਗ ਤੇਰੀ ਸਾਚੀ ਰੁੱਤ, ਹਰਿ ਸਾਚਾ ਆਪ ਸੁਹਾਇੰਦਾ। ਪਰਗਟ ਹੋਏ ਅਬਿਨਾਸ਼ੀ ਅਚੁਤ, ਏਕਾ ਮੰਗਲ ਗਾਇੰਦਾ। ਵਸਣਹਾਰਾ ਕਾਇਆ ਬੁੱਤ, ਦਿਸ ਕਿਸੇ ਨਾ ਆਇੰਦਾ। ਪੰਜ ਤੱਤ ਅੰਦਰ ਬੈਠਾ ਲੁਕ, ਨਿਰਗੁਣ ਧਾਰ ਚਲਾਇੰਦਾ। ਗੁਰਮੁਖ ਵਿਰਲਾ ਵੇਖੇ ਝੁਕ, ਜਿਸ ਜਨ ਹਉਮੇ ਗੜ੍ਹ ਤੁੜਾਇੰਦਾ। ਕਲਜੁਗ ਪੈਂਡਾ ਰਿਹਾ ਮੁਕ, ਨੇੜੇ ਰਾਹ ਰਖਾਇੰਦਾ। ਜੂਠਾ ਝੂਠਾ ਬੂਟਾ ਜਾਣਾ ਸੁੱਕ, ਹਰਿਆ ਸਿੰਚ ਨਾ ਕੋਈ ਕਰਾਇੰਦਾ। ਚਾਰ ਕੁੰਟਾਂ ਦਹਿ ਦਿਸ਼ਾ ਲੱਖ ਚੁਰਾਸੀ ਪਈ ਲੁਟ, ਮਾਇਆ ਮਮਤਾ ਮੋਹ ਹਲਕਾਇੰਦਾ। ਦਰ ਦਵਾਰਿਉਂ ਬੈਠੇ ਰੁਠ, ਸਾਚਾ ਇਸ਼ਟ ਦੇਵ ਗੁਰੂ ਨਾ ਕੋਈ ਮਨਾਇੰਦਾ। ਖਾਲੀ ਦਿਸੇ ਭਾਂਡੇ ਠੁਠ, ਨਾਮ ਵਸਤ ਨਾ ਕੋਈ ਟਿਕਾਇੰਦਾ। ਜੰਗਲ ਜੂਹ ਉਜਾੜ ਪਹਾੜ, ਮੰਦਰ ਅੰਦਰ ਤਟ ਕਿਨਾਰ ਲੱਭਦੇ ਫਿਰਦੇ ਕੋਟੀ ਕੋਟ, ਹਰਿ ਸਾਚਾ ਦਿਸ ਨਾ ਆਇੰਦਾ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੇਲਣਹਾਰਾ ਸਾਚੇ ਘਰ, ਗੁਰਮੁਖ ਸਾਜਨ ਲਏ ਵਰ, ਹਉਮੇ ਰੋਗ ਚੁਕਾਏ ਡਰ, ਆਪ ਆਪਣੇ ਦਰ ਬਹਾਇੰਦਾ। ਚਰਨ ਸਰਨ ਸਰਨ ਚਰਨ ਜਨ ਜਾਏ ਪੜ੍ਹ, ਜਾਗਰਤ ਜੋਤ ਇਕ ਜੋਤ ਜਗਾਇੰਦਾ। ਏਕੰਕਾਰਾ ਏਕਾ ਅੱਖਰ ਰਿਹਾ ਪੜ, ਸ੍ਰਿਸ਼ਟ ਸਬਾਈ ਵੱਖਰ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਰੰਗ ਰੰਗਾਇੰਦਾ ।