੨੩ ਮਾਘ ੨੦੧੫ ਬਿਕ੍ਰਮੀ ਮੁਨਸ਼ਾ ਸਿੰਘ ਦੇ ਘਰ ਪਿੰਡ ਨੌਸ਼ਹਿਰਾ ਗੁਰਦਾਸ ਪੁਰ
ਸਤਿਗੁਰ ਪੂਰਾ ਸਰਬੰਗ ਪੁਰਖ ਅਕਾਲ ਅਖਵਾ ਰਿਹਾ। ਨਿਰਗੁਣ ਜੋਤ ਨੂਰ ਉਜਾਲਾ, ਏਕਾ ਏਕ ਏਕੰਕਾਰਿਆ। ਪਰਗਟ ਹੋਏ
ਗੁਰ ਗੋਪਾਲਾ, ਸ਼ਬਦੀ ਡੰਕ ਵਜਾ ਰਿਹਾ। ਆਦਿ ਜੁਗਾਦੀ ਖੇਲ ਨਿਰਾਲਾ, ਭੇਵ ਕੋਈ ਨਾ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਵੇਖ ਵਖਾ ਰਿਹਾ। ਨਿਰਗੁਣ ਜੋਤ ਮੂਰਤ ਅਕਾਲ, ਅਜੂਨੀ ਰਹਿਤ ਅਖਵਾਇੰਦਾ। ਸਚ ਘਰ ਬੈਠ ਸੱਚੀ ਧਰਮਸਾਲ, ਥਿਰ ਘਰ ਸਾਚੇ ਆਸਣ ਲਾਇੰਦਾ। ਸ਼ਬਦੀ ਸ਼ਬਦ ਵਜਾਏ ਤਾਲ, ਨਾਦ ਅਨਾਦੀ ਇਕ ਵਜਾਇੰਦਾ। ਆਪੇ ਚਲੇ ਆਪਣੀ ਚਾਲ, ਚਾਲ ਅਵੱਲੜੀ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰੋ ਨੂਰ ਡਗਮਗਾਇੰਦਾ। ਨਿਰਗੁਣ ਰੂਪ ਸ਼ਾਹੋ ਭੂਪ, ਹਰਿ ਪੁਰਖ ਸੁਲਤਾਨਿਆ। ਵੇਖਣਹਾਰਾ ਚਾਰੇ ਕੂਟ, ਦਹਿ ਦਿਸ਼ਾ ਫੋਲ ਫੁਲਾਨਿਆ। ਆਪਣੀ ਜੋਤੀ ਆਪੇ ਰਿਹਾ ਫੂਟ, ਪਾਰਬ੍ਰਹਮ ਸ੍ਰੀ ਭਗਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲੇ ਖੇਲ ਦੋ ਜਹਾਨਿਆ। ਨਿਰਗੁਣ ਖੇਲ ਪੁਰਖ ਸਮਰਥ, ਹਰਿ ਹਰਿ ਵੱਡੀ ਵਡਿਆਈਆ। ਜੁਗ ਜੁਗ ਚਲਾਏ ਆਪਣਾ ਰਥ, ਰਥ ਰਥਵਾਹੀ ਬੇਪਰਵਾਹੀਆ। ਜਗਤ ਵਿਕਾਰਾ ਦੇਵੇ ਮੱਥ, ਸ਼ਬਦ ਖੰਡਾ ਹੱਥ ਉਠਾਈਆ। ਜਨ ਭਗਤਾਂ ਦੇਵੇ ਨਾਮ ਵੱਥ, ਅੰਤਰ ਮੰਤਰ ਇਕ ਜਣਾਈਆ। ਸਗਲ ਵਿਸੂਰੇ ਜਾਇਣ ਲੱਥ, ਜਿਸ ਜਨ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਬੰਧਾਈਆ। ਜੁਗ ਜੁਗ ਧਾਰ ਹਰਿ ਕਰਤਾਰ, ਆਪਣੀ ਆਪ ਬੰਧਾਇਆ। ਅਲਖ ਅਗੋਚਰ ਅਗੰਮ ਅਪਾਰ, ਬੇਪਰਵਾਹ ਆਪ ਅਖਵਾਇਆ। ਅਕਲ ਕਲ ਏਕੰਕਾਰ, ਅਕਲ ਕਲ ਸਮਾਇਆ। ਨਾ ਕੋਈ ਦੂਸਰ ਮੀਤ ਮੁਰਾਰ, ਨਾ ਕੋਈ ਸੰਗ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਇਆ। ਕਲ ਵਰਤੰਤਾ ਹਰਿ ਭਗਵੰਤਾ, ਏਕਾ ਪੁਰਖ ਅਕਾਲਿਆ। ਖੇਲੇ ਖੇਲ ਜੁਗਾ ਜੁਗੰਤਾ, ਦੀਨਾਂ ਬੰਧਪ ਦੀਨ ਦਿਆਲਿਆ। ਮੇਲ ਮਿਲਾਵਾ ਸਾਚੇ ਸੰਤਾ, ਘਰ ਸਾਚਾ ਇਕ ਸੁਹਾ ਲਿਆ। ਆਪਣੀ ਮਹਿਮਾ ਜਾਣੇ ਅਗਣਤਾ, ਲੇਖਾ ਲਿਖਤ ਨਾ ਕਿਸੇ ਵਖਾ ਲਿਆ। ਆਪੇ ਨਾਰੀ ਆਪੇ ਕੰਤਾ, ਪੂਤ ਸਪੂਤਾ ਆਪ ਅਖਵਾ ਲਿਆ। ਆਪੇ ਲੱਖ ਚੁਰਾਸੀ ਵਸਿਆ ਜੀਆਂ ਜੰਤਾ, ਅਜੂਨੀ ਰਹਿਤ ਨਾਮ ਧਰਾ ਲਿਆ। ਆਪੇ ਰਸਨਾ ਜੇਹਵਾ ਮਣੀਆ ਮੰਤਾ, ਪਵਣ ਸਵਾਸੀ ਆਪ ਚਲਾ ਲਿਆ। ਆਪੇ ਹਉਮੇ ਗੜ੍ਹ ਹੰਗਤਾ, ਆਪੇ ਮਾਇਆ ਮੋਹ ਫਸਾ ਲਿਆ। ਆਪੇ ਭੁੱਖਾ ਆਪੇ ਨੰਗਤਾ, ਆਪੇ ਦਰ ਦਰ ਅਲਖ ਜਗਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਧਰਾ ਲਿਆ। ਆਪਣਾ ਜੁਗ ਜੁਗ ਖੇਲ ਆਪੇ ਕਰ, ਆਪਣੀ ਕਲ ਵਰਤਾਇੰਦਾ। ਸਤਿਜੁਗ ਤ੍ਰੇਤਾ ਗਿਆ ਹਰ, ਦੁਆਪਰ ਪਾਰ ਵਖਾਇੰਦਾ। ਕਲਜੁਗ ਸਾਜਣ ਘਾੜਨ ਘੜ, ਲੋਕਮਾਤ ਵਖਾਇੰਦਾ। ਵਰਨ ਬਰਨਾਂ ਵੇਖੇ ਖੜ, ਜੀਵ ਜੰਤ ਕੁਰਲਾਇੰਦਾ। ਅਗਨੀ ਅਗਨ ਰਹੇ ਸੜ, ਸਾਂਤਕ ਸਤਿ ਨਾ ਕੋਈ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਵਟਾਇੰਦਾ। ਪਰਗਟ ਹੋਇਆ ਹਰਿ ਨਿਹਕਲੰਕ, ਲੋਕਮਾਤ ਵੱਜੀ ਵਧਾਈਆ। ਆਪ ਉਠਾਏ ਰਾਓ ਰੰਕ, ਸਾਹ ਸੁਲਤਾਨਾਂ ਆਪ ਜਗਾਈਆ। ਨਾਉਂ ਧਰਾਏ ਵਾਸੀ ਪੁਰੀ ਘਨਕ, ਸੰਬਲ ਡੇਰਾ ਲਾਈਆ। ਗੁਰਸਿਖ ਉਧਾਰੇ ਜਿਉਂ ਜਨ ਜਨਕ, ਜਨ ਜਨਨੀ ਲੇਖੇ ਲਾਈਆ। ਜੋਤੀ ਸ਼ਬਦੀ ਲਾਏ ਤਨਕ, ਏਕਾ ਏਕ ਵਖਾਈਆ। ਗੁਰਸਿਖਾਂ ਸੁਹਾਏ ਦਵਾਰ ਬੰਕ, ਸਤਿਗੁਰ ਪੂਰੇ ਹੱਥ ਵਡਿਆਈਆ । ਜਿਸ ਜਨ ਆਪ ਫਿਰਾਏ ਮਨ ਕਾ ਮਨਕ, ਸੋ ਜਨ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ
ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਕਰੇ ਰੁਸ਼ਨਾਈਆ। ਨਿਹਕਲੰਕ ਜੋਤੀ ਜਾਮਾ, ਹਰਿ ਹਰਿ ਆਪੇ ਪਾਇੰਦਾ। ਸੋਹੰ ਵੱਜੇ ਸਚ ਦਮਾਮਾ, ਲੋਆਂ ਪੁਰੀਆਂ ਆਪ ਸੁਣਾਇੰਦਾ। ਆਪੇ ਜਾਣੇ ਆਪਣਾ ਕੰਮਾ, ਕਰਨਹਾਰ ਆਪ ਅਖਵਾਇੰਦਾ। ਆਪੇ ਕ੍ਰਿਸ਼ਨ ਆਪੇ ਰਾਮਾ, ਰੂਪ ਰਾਮ ਆਪ ਵਖਾਇੰਦਾ। ਨਾਨਕ ਗੋਬਿੰਦ ਹੋ ਪਰਧਾਨਾ, ਕਲਜੁਗ ਅੰਤਮ ਵੇਖ ਵਖਾਇੰਦਾ। ਨਾਮ ਸਤਿ ਧੁਰ ਫ਼ਰਮਾਣਾ, ਜੀਆਂ ਜੰਤਾਂ ਆਪ ਸੁਣਾਇੰਦਾ। ਚਾਰ ਵਰਨਾਂ ਦੇਵੇ ਇਕ ਗਿਆਨਾ, ਏਕਾ ਬੂਝ ਬੁਝਾਇੰਦਾ। ਸਤਿ ਪੁਰਖ ਨਿਰੰਜਣ ਮੇਲ ਮਿਲਾਨਾ, ਏਕਾ ਰੰਗ ਰੰਗਾਇੰਦਾ। ਸਤਿ ਸੰਤੋਖੀ ਬੰਨੇ ਗਾਨਾ, ਧੀਰਜ ਜਤ ਧਰਾਇੰਦਾ। ਚਰਨ ਧੂੜ ਕਰਾਏ ਸਚ ਅਸਨਾਨਾ, ਸਤਿਗੁਰ ਨਾਨਕ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ ਨਾਉਂ ਰਖਾਇੰਦਾ। ਸਤਿਗੁਰ ਨਾਨਕ ਨਿਰਗੁਣ ਧਾਰ, ਲੋਕਮਾਤ ਆਪ ਚਲਾਈਆ। ਲੋਕਮਾਤ ਕਰ ਉਜਿਆਰ, ਚਾਰੋਂ ਕੁੰਟ ਫੇਰਾ ਪਾਈਆ। ਵਰਨਾਂ ਬਰਨਾਂ ਇਕ ਅਧਾਰ, ਏਕਾ ਬੂਝ ਬੁਝਾਈਆ। ਕਰੇ ਕਰਾਏ ਏਕਾ ਕਾਰ, ਏਕਾ ਵੇਖ ਵਖਾਈਆ। ਜੁਗ ਜੁਗ ਬੰਨੇ ਸਾਚੀ ਧਾਰ, ਸਾਚੇ ਵਡ ਵਡਿਆਈਆ। ਪਾਰਬ੍ਰਹਮ ਬ੍ਰਹਮ ਕਰ ਪਸਾਰ, ਵੇਖਣਹਾਰਾ ਸਹਿਜ ਸਬਾਈਆ। ਪੰਜ ਤੱਤ ਕਰ ਅਕਾਰ, ਮਨ ਮਤ ਬੁਧ ਵਿਚ ਟਿਕਾਈਆ। ਕਲਜੁਗ ਕਾਇਆ ਦਏ ਅਧਾਰ, ਏਕਾ ਗੜ੍ਹ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਏਕਾ ਕਰ, ਏਕਾ ਅਲਖ ਜਗਾਈਆ।
ਨਿਰਗੁਣ ਜੋਤ ਸੱਚੇ ਪਾਤਸ਼ਾਹ, ਪੰਜ ਤੱਤ ਨਾ ਕੋਈ ਰਖਾਈਆ। ਹਰਿ ਸ਼ਬਦ ਚਲਾਏ ਸਾਚਾ ਰਥ, ਹਰਿ ਵੱਡਾ ਵਡ ਵਡਿਆਈਆ। ਪੁਰਖ ਅਕਾਲ ਜਪਾਏ ਏਕਾ ਨਾਂ, ਨਾ ਕੋਈ ਪੂਜ ਪੁਜਾਈਆ। ਸ੍ਰਿਸ਼ਟ ਸਬਾਈ ਪਿਤਾ ਮਾਂ, ਏਕਾ ਏਕ ਅਖਵਾਈਆ। ਚਾਰ ਵਰਨਾਂ ਪਕੜੇ ਬਾਂਹ, ਅਠਾਰਾਂ ਵਰਨ ਦਏ ਸਰਨਾਈਆ। ਨਾਨਕ ਨਿਰਗੁਣ ਗਿਆ ਸਮਝਾ, ਊਚ ਨੀਚ ਨਾ ਕੋਈ ਦਿਸਾਈਆ। ਗੁਰ ਗੋਬਿੰਦ ਅੰਮ੍ਰਿਤ ਗਿਆ ਪਿਆ, ਇਕ ਪਿਆਲਾ ਭਰ ਵਖਾਈਆ। ਗੁਰੂ ਗ੍ਰੰਥ ਵਿਚੋਲਾ ਵਿਚ ਧਰਾ, ਸਤਿਗੁਰ ਅਰਜਨ ਲੇਖ ਲਿਖਾਈਆ। ਦੂਈ ਦਵੈਤੀ ਨਾ ਵਸੇ ਕਿਸੇ ਥਾਂ, ਜੋ ਜਨ ਸ਼ਬਦੀ ਖੋਜ ਖੋਜਾਈਆ। ਸ੍ਰਿਸ਼ਟ ਸਬਾਈ ਨਾਤਾ ਤੁਟੇ ਭੈਣ ਭਰਾ, ਏਕਾ ਅੱਖਰ ਵਖਾਈਆ। ਦੁਰਮਤ ਮੈਲ ਦਏ ਗਵਾ, ਜੋ ਜਨ ਨਾਨਕ ਮਾਰਗ ਪਾਈਆ। ਗੁਰ ਗੋਬਿੰਦ ਦਰਸ ਦਏ ਦਿਖਾ, ਪੰਚਮ ਪੰਚਮ ਮੋਹ ਚੁਕਾਈਆ। ਸ੍ਰਿਸ਼ਟ ਸਬਾਈ ਹਰਿ ਕਾ ਨਾਮ ਗਈ ਭੁਲਾ, ਘਰ ਘਰ ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਆਸਾ ਤ੍ਰਿਸਨਾ ਲਈ ਵਧਾ, ਸਾਂਤਕ ਸਤਿ ਨਾ ਕੋਈ ਵਸਾਈਆ। ਅਕਾਲ ਪੁਰਖ ਪ੍ਰਭ ਬੇਪਰਵਾਹ, ਆਦਿ ਜੁਗਾਦਿ ਵੇਖੇ ਵੇਖ ਵਖਾਈਆ। ਕਲਜੁਗ ਅੰਤਮ ਪਰਗਟ ਹੋਵੇ ਆਪੇ ਜਾਣੇ ਆਪਣਾ ਨਾਂ, ਆਪਣੇ ਹੱਥ ਰੱਖੇ ਵਡਿਆਈਆ। ਸਤਿਗੁਰ ਨਾਨਕ ਗੋਬਿੰਦ ਜੋ ਜੋ ਲਿਖਤ ਗਏ ਕਰਾ, ਉਸ ਦਾ ਪੂਰਨਾ ਰਿਹਾ ਪਾਈਆ। ਭਰਮ ਭੁਲੇਖਾ ਕੋਈ ਰੱਖੇ ਨਾ, ਏਕਾ ਜੋਤ ਆਦਿ ਜੁਗਾਦਿ ਸਮਾਈਆ। ਗੁਰੂ ਗ੍ਰੰਥ ਗੁਰ ਇਸ਼ਟ ਮਨਾ, ਸ੍ਰਿਸ਼ਟ ਸਬਾਈ ਰਿਹਾ ਸਮਝਾਈਆ। ਦੂਜਾ ਪੁਰਖ ਅਕਾਲ ਲੈਣਾ ਮਨਾ, ਜੋ ਗੋਬਿੰਦ ਲੇਖ ਲਿਖਾਈਆ। ਸੁੱਤ ਦੁਲਾਰਾ ਆਪ ਅਖਵਾ, ਦੁਸ਼ਟ ਦਮਨ ਸੇਵ ਕਮਾਈਆ। ਤਨ ਬਸਤਰ ਸੰਗਾਰ ਆਪ ਕਰਾ, ਕੰਘਾ ਕਛ ਕੜਾ ਕਿਰਪਾਨ ਸੀਸ ਜਗਦੀਸ ਇਕ
ਸੁਹਾਈਆ। ਅੰਮ੍ਰਿਤ ਧਾਰਾ ਮੁਖ ਚੁਆ, ਚਾਰ ਵਰਨਾਂ ਏਕਾ ਜਾਮ ਪਿਆਈਆ। ਆਪਣਾ ਅੱਗੇ ਦਿਤਾ ਸੀਸ ਝੁਕਾ, ਹਰਿ ਸੰਗਤ ਵਡ ਵਡਿਆਈਆ। ਕਲਜੁਗ ਅੰਤਮ ਕਰੇ ਸਚ ਨਿਆ, ਹਰਿ ਦਾਤਾ ਬੇਪਰਵਾਹੀਆ। ਗੁਰ ਗੋਬਿੰਦ ਵੇਖੇ ਥਾਉਂ ਥਾਂ, ਨਿਥਾਵਿਆਂ ਥਾਨ ਦਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਵੇਖੇ ਘਰ ਅੰਤਮ ਪੂਰਾ ਦਏ ਕਰ, ਜੋ ਨਾਨਕ ਗਿਆ ਲਿਖਾਈਆ। ਨਾਨਕ ਗੋਬਿੰਦ ਲੇਖ ਲਿਖਾਇਆ, ਭੁੱਲ ਰਹੇ ਨਾ ਰਾਈਆ। ਅੰਗਦ ਅੰਗੀਕਾਰ ਕਰਾਇਆ, ਏਕਾ ਅੰਗ ਸਮਾਈਆ। ਅਮਰੂ ਅਮਰਾ ਪਦ ਬਹਾਇਆ, ਘਰ ਸਾਚੇ ਵੱਜੀ ਵਧਾਈਆ। ਆਤਮ ਅੰਤਰ ਇਕ ਨੁਹਾਇਆ, ਅੰਮ੍ਰਿਤ ਸਰ ਵਖਾਈਆ। ਰਾਮਦਾਸ ਗੁਰ ਸੇਵਾ ਲਾਇਆ, ਸਾਚਾ ਧਾਮ ਸੁਹਾਈਆ। ਗੁਰ ਅਰਜਨ ਸ਼ਬਦ ਬੋਧ ਅਗਾਧ ਜਣਾਇਆ, ਗੁਰੂ ਗ੍ਰੰਥ ਉਪਜਾਈਆ। ਸੰਤਾਂ ਭਗਤਾਂ ਗੁਰਮੁਖਾਂ ਗੁਰਸਿਖਾਂ ਗੁਰ ਸਤਿਗੁਰ ਏਕਾ ਰੰਗ ਰੰਗਾਇਆ, ਜੋ ਖੋਜੇ ਸੋ ਪਾਈਆ। ਹਰਿ ਮੰਦਰ ਅੰਦਰ ਆਪ ਟਿਕਾਇਆ, ਉਤਰ ਪੂਰਬ ਪੱਛਮ ਦੱਖਣ ਚਾਰੇ ਦਿਸ਼ਾ ਖੁਲ੍ਹਾਈਆ। ਆਪ ਆਪਣਾ ਖੇਲ ਖਿਲਾਇਆ, ਹਰਿ ਗੋਬਿੰਦ ਜੋਤ ਰੁਸ਼ਨਾਈਆ। ਦੋਏ ਧਾਰਾਂ ਆਪ ਬੰਧਾਇਆ, ਦੇਹ ਜੋਤ ਕਰੇ ਕੁੜਮਾਈਆ। ਸ਼ਬਦ ਗੁਰ ਵੰਡ ਵੰਡਾਇਆ, ਗੁਰੂ ਗ੍ਰੰਥ ਸਹਾਈਆ। ਆਪਣਾ ਭੇਵ ਨਾ ਕਿਸੇ ਜਣਾਇਆ, ਹਰਿਰਾਏ ਇਹ ਸਮਝਾਈਆ। ਰਾਮ ਰਾਏ ਅਗਨੀ ਤੱਤ ਜਲਾਇਆ, ਭੁੱਲ ਰਹੇ ਨਾ ਰਾਈਆ। ਹਰਿ ਕ੍ਰਿਸ਼ਨਾ ਏਕਾ ਤੱਤ ਵਖਾਇਆ, ਬਾਲ ਬਾਲਾ ਵਿਚ ਟਿਕਾਈਆ। ਆਪ ਆਪਣਾ ਭੇਟ ਚੜ੍ਹਾਇਆ, ਸਿਖੀ ਸਾਚੀ ਸਿਫ਼ਤ ਸਲਾਹੀਆ। ਪੁਰਖ ਅਬਿਨਾਸ਼ੀ ਵੇਖ ਵਖਾਇਆ, ਆਪ ਆਪਣਾ ਰੰਗ ਰੰਗਾਈਆ। ਪੂਤ ਸਪੂਤਾ ਸੁੱਤ ਦੁਲਾਰਾ ਨਾਮ ਧਰਾਇਆ, ਗੁਰ ਗੋਬਿੰਦ ਵੱਜੀ ਵਧਾਈਆ। ਸਿੰਘ ਰੂਪ ਹੋ ਦਰਸ ਦਿਖਾਇਆ, ਸਾਚਾ ਵੇਸ ਵਟਾਈਆ। ਸਾਚਾ ਖੰਡਾ ਹੱਥ ਫੜਾਇਆ, ਸ੍ਰੀ ਭਗੌਤੀ ਆਪ ਸਹਾਈਆ। ਬ੍ਰਹਿਮੰਡਾਂ ਖੰਡਾਂ ਖੋਜ ਖੁਜਾਇਆ, ਗੁਰ ਗੋਬਿੰਦ ਹਰਿ ਤੁਧ ਬਿਨ ਅਵਰ ਨਾ ਦੀਸੇ ਕੌਣ ਦੋ ਜਹਾਨਾਂ ਕਰੇ ਰੁਸ਼ਨਾਈਆ। ਕੇਸ ਸੀਸ ਜਗਦੀਸ ਆਪ ਉਪਾਇਆ, ਸਚ ਦਸਤਾਰ ਆਪ ਟਿਕਾਈਆ। ਸਾਚਾ ਖੰਡਾ ਇਕ ਵਖਾਇਆ, ਤਨ ਗਾਤਰੇ ਰਿਹਾ ਲਟਕਾਈਆ।
ਹਰਿ ਸ਼ਬਦੀ ਸ਼ਬਦ ਬਲਵਾਨਾ, ਗੁਰ ਸਤਿਗੁਰ ਨਾਉਂ ਰਖਾਈਆ। ਪਾਰਬ੍ਰਹਮ ਪੁਰਖ ਸੁਲਤਾਨਾ, ਸੂਰਬੀਰ ਵਡ ਵਡਿਆਈਆ। ਮੂਰਤ ਅਕਾਲ ਗੁਣ ਨਿਧਾਨਾ, ਗੁਣਵੰਤਾ ਸਹਿਜ ਸੁਖਦਾਈਆ। ਆਦਿ ਨਿਰੰਜਣ ਦੋ ਜਹਾਨਾਂ, ਹਰਿ ਸਾਚਾ ਖੇਲ ਖਲਾਈਆ। ਨਾਮ ਖੰਡਾ ਤੀਰ ਕਮਾਨਾ, ਘਰ ਸਾਚੇ ਆਪ ਉਠਾਈਆ। ਲੋਆਂ ਪੁਰੀਆਂ ਇਕ ਨਿਸ਼ਾਨਾ, ਬ੍ਰਹਿਮੰਡ ਖੰਡ ਪਾਰ ਕਰਾਈਆ। ਲੱਖ ਚੁਰਾਸੀ ਵੇਖੇ ਮਾਰ ਧਿਆਨਾ, ਥਿਰ ਘਰ ਬੈਠਾ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਈਆ। ਸ਼ਬਦ ਗੁਰ ਸਚ ਸਿਕਦਾਰਾ, ਸਾਚਾ ਕਰਮ ਕਮਾਇੰਦਾ। ਲੱਖ ਚੁਰਾਸੀ ਬੰਨ੍ਹੇ ਧਾਰਾ, ਮਾਰਗ ਆਪਣਾ ਲਾਇੰਦਾ। ਨਿਰਗੁਣ ਸਰਗੁਣ ਖੇਲ ਅਪਾਰਾ, ਪੰਜ ਤੱਤ ਡੇਰਾ ਲਾਇੰਦਾ। ਦੀਵਾ ਬਾਤੀ ਕਰ ਉਜਿਆਰਾ, ਕਾਇਆ ਗੜ੍ਹ ਸੁਹਾਇੰਦਾ। ਸਾਧਾਂ ਸੰਤਾਂ ਕਰ ਪਿਆਰਾ, ਸਾਚੀ ਬੂਝ ਬੁਝਾਇੰਦਾ। ਕਵਲਾਪਤ ਹਰਿ ਮੀਤ ਮੁਰਾਰਾ, ਪਰਮ ਪੁਰਖ ਅਖਵਾਇੰਦਾ। ਨਾਮ ਅਨਾਦੀ ਧੁਰ ਜੈਕਾਰਾ, ਨਰ ਨਿਰੰਕਾਰਾ ਆਪ ਲਗਾਇੰਦਾ। ਪਾਰਬ੍ਰਹਮ ਗੁਰ ਲੈ ਅਵਤਾਰਾ, ਜੁਗ ਜੁਗ
ਵੇਸ ਧਰਾਇੰਦਾ। ਵੇਖਣਹਾਰਾ ਜਗਤ ਕਿਨਾਰਾ, ਆਰ ਪਾਰਾ ਡੇਰਾ ਲਾਇੰਦਾ। ਭੇਵ ਨਾ ਪਾਏ ਜੀਵ ਗਵਾਰਾ, ਵੇਦ ਕਤੇਬ ਨਾ ਕੋਇ ਲਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਲੇਖ ਲਿਖਾਇੰਦਾ। ਸ਼ਬਦ ਗੁਰ ਸਦਾ ਮਿਹਰਵਾਨਾ, ਸਾਚੇ ਤਖ਼ਤ ਸੁਹਾਈਆ। ਖੇਲੇ ਖੇਲ ਰਾਜ ਰਾਜਾਨਾ, ਤ੍ਰੈਗੁਣ ਵਸਿਆ ਸਰਬ ਲੋਕਾਈਆ। ਭਗਤਨ ਦੇਵੇ ਇਕ ਗਿਆਨਾ, ਆਤਮ ਬ੍ਰਹਮ ਜਣਾਈਆ। ਮੰਦਰ ਵਸਾਏ ਇਕ ਮਕਾਨਾ, ਘਰ ਵਿਚ ਘਰ ਰੁਸ਼ਨਾਈਆ। ਸਤਿ ਸੰਤੋਖੀ ਬੰਨ੍ਹੇ ਗਾਨਾ, ਸਤਿਗੁਰ ਪੂਰਾ ਦਇਆ ਕਮਾਈਆ। ਅਨਹਦ ਸੁਣਾਏ ਆਪਣਾ ਗਾਨਾ, ਛੱਤੀ ਰਾਗ ਭੇਵ ਨਾ ਰਾਈਆ। ਸ਼ਬਦੀ ਸ਼ਬਦੀ ਸਚ ਤਰਾਨਾ, ਹਰਿ ਸੱਜਣ ਆਪ ਸੁਣਾਈਆ । ਏਕਾ ਰੰਗ ਰੰਗੇ ਸ੍ਰੀ ਭਗਵਾਨਾ, ਹਰਿਜਨ ਸਾਚੇ ਆਪ ਰੰਗਾਈਆ। ਪੁਰਖ ਅਬਿਨਾਸ਼ੀ ਬੀਨਾ ਦਾਨਾ, ਦਾਤਾ ਦਾਨਾ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਮੇਟੇ ਕੂੜੀ ਸ਼ਾਹੀਆ। ਸਤਿਗੁਰ ਸੱਚਾ ਸ਼ਹਿਨਸ਼ਾਹ, ਸ਼ਬਦ ਗੁਰੂ ਗੁਰ ਦੇਵ। ਪਾਰਬ੍ਰਹਮ ਪ੍ਰਭ ਬੇਪਰਵਾਹ, ਆਦਿ ਨਿਰੰਜਣ ਅਲਖ ਅਭੇਵ। ਕਲਜੁਗ ਅੰਤਮ ਬਣੇ ਮਲਾਹ, ਹਰਿਜਨ ਲਾਏ ਸਾਚੀ ਸੇਵ। ਸ਼ਬਦ ਸੁਨੇਹੁੜਾ ਦਏ ਸੁਣਾ, ਅੰਮ੍ਰਿਤ ਆਤਮ ਸਾਚਾ ਮੇਵ। ਜਨ ਜਮ ਕਾ ਜੇੜਾ ਦਏ ਕਟਾ, ਜੋ ਗਾਏ ਰਸਨਾ ਜਿਹਵ। ਨਗਰ ਖੇੜਾ ਦਏ ਵਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕ ਅਨੇਕ ਏਕ ਨਿਹਕੇਵ। ਸ਼ਬਦ ਗੁਰ ਗੁਰ ਸਾਖਯਾਤ, ਕਲਜੁਗ ਜੋਤ ਜਗਾਈਆ। ਗੁਰਸਿਖ ਬਣਾਏ ਪਾਰਜਾਤ, ਘਰ ਮੇਲਾ ਸਹਿਜ ਸੁਭਾਈਆ। ਦੀਨਾਂ ਬੰਧਪ ਦੀਨਾਂ ਨਾਥ, ਹੋਏ ਸਹਾਈ ਅਨਾਥਾਂ ਨਾਥ, ਸਿਰ ਆਪਣਾ ਹੱਥ ਟਿਕਾਈਆ। ਸੱਜਣ ਸੁਹੇਲਾ ਸਗਲਾ ਸਾਥ, ਤ੍ਰਿਲੋਕੀ ਨੰਦਨ ਆਪ ਅਖਵਾਈਆ। ਆਪ ਸੁਣਾਏ ਸਤਿਜੁਗ ਗਾਥ, ਸੋਹੰ ਸ਼ਬਦ ਪੜ੍ਹਾਈਆ। ਲਹਿਣਾ ਦੇਣ ਚੁਕਾਏ ਮਸਤਕ ਮਾਥ, ਹਿੰਦੂ ਮੁਸਲਮ ਸਿਖ ਨਾ ਕੋਇ ਵਖਾਈਆ। ਦੁਰਮਤ ਮੈਲ ਦੇਵੇ ਕਾਟ, ਜੋ ਜਨ ਆਏ ਸਰਨਾਈਆ। ਚੌਦਾਂ ਲੋਕ ਵਖਾਏ ਏਕਾ ਹਾਟ, ਪ੍ਰਭ ਬੈਠਾ ਆਪ ਖੁਲ੍ਹਾਈਆ। ਕਲਜੁਗ ਖੇਲ ਬਾਜ਼ੀਗਰ ਨਟੂਆ ਨਾਟ, ਘਰ ਘਰ ਬੈਠਾ ਸਾਂਗ ਵਰਤਾਈਆ। ਕੋਇ ਨਾ ਉਤਰੇ ਪੂਰੇ ਘਾਟ, ਜੂਠੇ ਝੂਠੇ ਰਹੇ ਕੁਰਲਾਈਆ । ਗੁਰਮੁਖ ਵਿਰਲੇ ਬਜਰ ਕਪਾਟੀ ਜਾਏ ਪਾਟ, ਨੌ ਦਵਾਰੇ ਪੰਧ ਮੁਕਾਈਆ। ਏਕਾ ਸ਼ਬਦ ਸਿੰਘਾਸਣ ਵੇਖੇ ਖਾਟ, ਹਰਿ ਸੁੱਤਾ ਬੇਪਰਵਾਹੀਆ। ਨਿਰਗੁਣ ਜੋਤੀ ਜਗੇ ਲਲਾਟ, ਅੱਠੇ ਪਹਿਰ ਰੁਸ਼ਨਾਈਆ। ਗੁਰਸਿਖਾਂ ਨੇੜ ਰਖਾਏ ਵਾਟ, ਜਗਤ ਜਹਾਨਾਂ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲੇਖਾ ਰਿਹਾ ਮੁਕਾਈਆ। ਕਲਜੁਗ ਲੇਖਾ ਅੰਤ ਮੁਕੌਣਾ, ਹਰਿ ਸਾਚਾ ਜੋਤ ਜਗਾਇੰਦਾ। ਚਾਰ ਵਰਨ ਏਕਾ ਮਾਰਗ ਲੌਣਾ, ਏਕਾ ਰਾਹ ਵਖਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਸੇਵਾ ਲੌਣਾ, ਸੋਇਆ ਕੋਇ ਰਹਿਣ ਨਾ ਪਾਇੰਦਾ। ਜਗਤ ਅੰਧੇਰਾ ਅੰਤ ਮਿਟੌਣਾ, ਨਾਮ ਸਾਚਾ ਚੰਨ ਚੜ੍ਹਾਇੰਦਾ। ਲੱਖ ਚੁਰਾਸੀ ਬਸਤਰ ਤਨ ਇਕ ਪਹਿਨੌਣਾ, ਸ਼ਬਦ ਸ਼ਬਦੀ ਜੜਤ ਜੜਾਇੰਦਾ। ਰਾਜਾ ਰਾਣਾ ਤਖ਼ਤੋਂ ਲੌਹਣਾ, ਸੀਸ ਤਾਜ ਨਾ ਕੋਇ ਟਿਕਾਇੰਦਾ। ਗਿਆਨੀਆਂ ਧਿਆਨੀਆਂ ਮਾਣ ਗਵੌਣਾ, ਦਰ ਦਵਾਰੇ ਆਪ ਭਵਾਇੰਦਾ। ਮੁੱਲਾਂ ਸ਼ੇਖ਼ ਮੁਸਾਇਕ ਪੀਰ ਦਸਤਗੀਰ ਕੋਈ ਰਹਿਣ ਨਾ ਪੌਣਾ, ਹਰਿ ਜੋਤੀ ਜੋਤ ਖਚਾਇੰਦਾ। ਪੰਡਤ ਪਾਂਧੇ ਮਸਤਕ ਤਿਲਕ ਨਾ ਕਿਸੇ ਲਗੌਣਾ, ਜਗਤ ਰੀਤੀ ਵੇਖ ਵਖਾਇੰਦਾ। ਏਕਾ ਢੋਲਾ ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਗੌਣਾ, ਪ੍ਰਭ ਸਾਚਾ ਆਪ ਸੁਣਾਇੰਦਾ।
ਚਰਨ ਕਵਲ ਸਚ ਸਰੋਵਰ ਸ੍ਰਿਸ਼ਟ ਸਬਾਈ ਨਹੌਣਾ, ਅਠਸਠ ਮੂਲ ਚੁਕਾਇੰਦਾ। ਪਾਰਬ੍ਰਹਮ ਪ੍ਰਭ ਇਕ ਮਨੌਣਾ, ਇਸ਼ਟ ਦੇਵ ਆਪ ਅਖਵਾਇੰਦਾ। ਰਾਮਾ ਕ੍ਰਿਸ਼ਨ ਨਜ਼ਰੀ ਔਣਾ, ਈਸਾ ਮੂਸਾ ਸੰਗ ਰਖਾਇੰਦਾ। ਨਾਨਕ ਗੋਬਿੰਦ ਜੋਤ ਜਗੌਣਾ, ਨੂਰੋ ਨੂਰ ਸਮਾਇੰਦਾ। ਕਾਇਨਾਤ ਕਲਮਾ ਇਕ ਪੜ੍ਹੌਣਾ, ਸ਼ਰਅ ਸ਼ਰੀਅਤ ਇਕ ਵਖਾਇੰਦਾ। ਗਿਆਨ ਧਿਆਨ ਇਕ ਦ੍ਰਿੜੋਣਾ, ਏਕਾ ਮਾਰਗ ਲਾਇੰਦਾ। ਹੱਠ ਤਪ ਜੋਗ ਸਨਿਆਸ ਬੈਰਾਗ ਇਕ ਰਖੌਣਾ, ਏਕਾ ਰਾਹ ਚਲਾਇੰਦਾ। ਮੰਦਰ ਮਸੀਤ ਗੁਰੂਦਵਾਰਾ ਸ਼ਿਵਦਵਾਲਾ ਮੱਠ ਆਪ ਸੁਹੌਣਾ, ਏਕਾ ਰੰਗ ਰੰਗਾਇੰਦਾ। ਜੀਵਾਂ ਜੰਤਾਂ ਸਾਧਾਂ ਸੰਤਾਂ ਹੰਕਾਰੀ ਗੜ੍ਹ ਭਾਂਡਾ ਭਰਮ ਆਪ ਭੰਨੌਣਾ, ਦੂਈ ਦਵੈਤੀ ਮੇਟ ਮਿਟਾਇੰਦਾ। ਗੁਰਸਿਖ ਕਾਗੋਂ ਹੰਸ ਬਨੌਣਾ, ਸੋਹੰ ਚੋਗ ਚੁਗਾਇੰਦਾ। ਊਚਾਂ ਨੀਚਾਂ ਏਕਾ ਧਾਮ ਬਹੌਣਾ, ਜ਼ਾਤ ਪਾਤ ਨਾ ਕੋਇ ਰਖਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਮਿਟੌਣਾ, ਜਗਤ ਤ੍ਰਿਸਨਾ ਅੱਗ ਬੁਝਾਇੰਦਾ। ਜੋਧਾ ਸੂਰਬੀਰ ਹਰਿ ਆਪ ਅਖਵੌਣਾ, ਲੋਆਂ ਪੁਰੀਆਂ ਫੋਲ ਫੋਲਾਇੰਦਾ। ਸਚ ਤਖ਼ਤ ਹਰਿ ਸੁਲਤਾਨ ਪੁਰਖ ਅਬਿਨਾਸ਼ੀ ਆਸਣ ਲੌਣਾ, ਪਾਰਬ੍ਰਹਮ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕੂੜ ਕੂੜਾ ਮੇਟ ਮਿਟਾਇੰਦਾ। ਕਲਜੁਗ ਮੇਟੇ ਕੂੜੀ ਸ਼ਾਹੀ, ਹਰਿ ਦਾਤਾ ਵਡ ਮਿਹਰਵਾਨਿਆ। ਜਨ ਭਗਤਾਂ ਦੇਵੇ ਆਪ ਗਵਾਹੀ, ਸ਼ਬਦ ਗੁਰ ਦਰ ਦਰਬਾਨਿਆ। ਮਨਮੁਖਾਂ ਅੰਤਮ ਪਾਏ ਫਾਹੀ, ਰਾਏ ਧਰਮ ਰਾਹ ਤਕਾਨਿਆ। ਲਾੜੀ ਮੌਤ ਕਰੇ ਕੁੜਮਾਈ, ਹੱਥੀਂ ਬੰਨ੍ਹੇ ਮਾਇਆ ਗਾਨਿਆ। ਘਰ ਘਰ ਕਾਗ ਰਹੀ ਉਡਾਈ, ਮਨ ਮਤ ਦਿਸੇ ਸੁੰਜ ਮਸਾਣਿਆ। ਗੁਰਮਤ ਵੇਖੇ ਥਾਉਂ ਥਾਈਂ, ਹਰਿ ਦਾਤਾ ਗੁਣ ਨਿਧਾਨਿਆ। ਸੰਤ ਸੁਹੇਲਾ ਪਕੜੇ ਬਾਂਹੀਂ, ਆਪ ਆਪਣਾ ਰੂਪ ਪਛਾਨਿਆ। ਮਨਮੁਖਾਂ ਅੰਤਮ ਦਏ ਸਜ਼ਾਈਂ, ਸ਼ੌਹ ਦਰਿਆਏ ਆਪ ਰੁੜ੍ਹਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੇਖੇ ਤੇਰਾ ਕੂੜ ਪਸਾਰਾ ਚਾਰੋਂ ਕੁੰਟ ਜਗਤ ਹੰਕਾਰਾ, ਸੀਤਲ ਸਤਿ ਨਾ ਕੋਇ ਰਖਾ ਲਿਆ। ਕਲਜੁਗ ਕੂੜ ਜਗਤ ਹੰਕਾਰ, ਮਨਮਤ ਰਹੀ ਕੁਰਲਾਈਆ। ਨਾਰ ਦੁਹਾਗਣ ਕਰ ਸ਼ਿੰਗਾਰ, ਮਨਮਤ ਫਿਰਦੀ ਵਾਹੋ ਦਾਹੀਆ। ਜੂਠ ਝੂਠ ਨਾਲ ਪਿਆਰ, ਆਪ ਆਪਣੇ ਲੜ ਬੰਧਾਈਆ। ਜਗਤ ਤ੍ਰਿਸਨਾ ਹੋਈ ਖੁਆਰ, ਘਰ ਘਰ ਅਲਖ ਜਗਾਈਆ। ਮਨਮੁਖ ਸੁੱਤੇ ਪੈਰ ਪਸਾਰ, ਕਲਜੁਗ ਗੂੜ੍ਹੀ ਨੀਂਦ ਸੁਆਈਆ। ਪਾਰਬ੍ਰਹਮ ਪ੍ਰਭ ਲੈ ਅਵਤਾਰ, ਲੋਕਮਾਤ ਜੋਤੀ ਜਾਮਾ ਭੇਖ ਵਟਾਈਆ। ਗੁਰਸਿਖ ਸਾਚੇ ਲਏ ਉਭਾਰ, ਪੂਰਬ ਲਹਿਣਾ ਝੋਲੀ ਪਾਈਆ। ਦੇਵਣਹਾਰਾ ਦਰਸ ਅਪਾਰ, ਅਗੰਮ ਅਗੰਮੜੀ ਕਾਰ ਕਰਾਈਆ। ਕਿਸੇ ਹੱਥ ਨਾ ਆਏ ਹੱਟ ਬਾਜ਼ਾਰ, ਕੋਟੀ ਕੋਟ ਵੇਖ ਵਖਾਈਆ। ਕੋਈ ਫੜ ਨਾ ਸਕੇ ਤਟ ਕਿਨਾਰ, ਅਠਸਠ ਬੈਠੇ ਧੂਣੀਆਂ ਤਾਈਆ। ਜਟਾ ਜੂਟ ਹੋ ਖੁਆਰ, ਜੰਗਲ ਜੂਹ ਉਜਾੜ ਪਹਾੜ ਬੈਠੇ ਰਾਹ ਤਕਾਈਆ। ਗੁਰਮੁਖਾਂ ਮੇਲ ਮਿਲਾਏ ਕਿਰਪਾ ਧਾਰ, ਕਲਜੁਗ ਸੋਏ ਆਪ ਜਗਾਈਆ। ਨੀਚਾਂ ਅੰਦਰ ਨੀਚ ਕਰੇ ਪਿਆਰ, ਨੀਚੋ ਨੀਚ ਆਪ ਅਖਵਾਈਆ। ਸਚ ਸੁੱਚ ਸ਼ਬਦੀ ਧਾਰ, ਤਨ ਸਾਚੇ ਆਪ ਟਿਕਾਈਆ। ਕਾਦਰ ਕਰੀਮ ਕਰੇ ਉਦਾਰ, ਦੇਵੇ ਰਿਜਕ ਸਬਾਹੀਆ। ਖ਼ਾਲਕ ਖ਼ਲਕ ਇਕ ਆਧਾਰ, ਖੇਲੇ ਖੇਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਰੇਖਾ ਵੇਖ ਵਖਾਈਆ। ਕਲਜੁਗ ਤੇਰੀ ਕੂੜੀ ਰੇਖਾ, ਕੂੜਾ ਕਰਮ ਕਮਾਈਆ। ਵਰਨਾਂ ਬਰਨਾਂ ਭਰਮ ਭੁਲੇਖਾ, ਭਰਮੀ ਭਰਮ ਲੋਕਾਈਆ। ਸ਼ਾਹੋ ਭੂਪ ਹਰਿ ਨਰ ਨਰੇਸ਼ਾ, ਹਰ
ਘਰ ਮੰਦਰ ਅੰਦਰ ਰਿਹਾ ਸਮਾਈਆ। ਗੁਰਸਿਖ ਵਿਰਲੇ ਨੇਤਰ ਪੇਖਾ, ਜਿਸ ਜਨ ਮਾਇਆ ਮੋਹ ਚੁਕਾਈਆ। ਵੇਖਣਹਾਰਾ ਧਾਰੀ ਕੇਸਾ, ਮੂੰਡ ਮੁੰਡਾਏ ਗਲੇ ਲਗਾਈਆ। ਆਪੇ ਜਾਣੇ ਆਪਣਾ ਲੇਖਾ, ਬ੍ਰਹਮਾ ਲੇਖਾ ਰਿਹਾ ਸਮਝਾਈਆ। ਸਤਿ ਪੁਰਖ ਸਦ ਆਦੇਸਾ, ਸਤਿ ਵਜਦੀ ਰਹੇ ਵਧਾਈਆ। ਜੋਤੀ ਜਾਮਾ ਜੋਤ ਪਰਵੇਸਾ, ਲੋਕਮਾਤ ਵੇਖ ਵਖਾਈਆ। ਬੰਕ ਦਵਾਰੇ ਗਣਪਤ ਗਣੇਸ਼ਾ, ਸ਼ਿਵ ਵਿਸ਼ਨ ਰਹੇ ਸੀਸ ਝੁਕਾਈਆ। ਨਿਉਂ ਨਿਉਂ ਵੇਖੇ ਬ੍ਰਹਮਾ ਵੇਤਾ, ਹਰਿ ਸਾਚਾ ਕਵਣ ਕੂਟੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲਹਿਣਾ ਤੇਰੀ ਝੋਲੀ ਪਾਈਆ। ਕਲਜੁਗ ਤੇਰਾ ਲਹਿਣਾ ਕੂੜ ਪਸਾਰਾ, ਚਾਰ ਕੁੰਟ ਉਠ ਧਾਇਆ। ਸ਼ਾਹ ਸੁਲਤਾਨਾ ਹਾਹਾਕਾਰਾ, ਗਰੀਬ ਨਿਮਾਣੇ ਨਾ ਕੋਈ ਸਹਾਇਆ। ਅੱਲਾ ਰਾਣੀ ਏਕਾ ਨਾਅਰਾ, ਹੂ ਹੂ ਰਾਗ ਅਲਾਇਆ। ਖੇਲੇ ਖੇਲ ਮੁਹੰਮਦੀ ਯਾਰਾ, ਚਾਰ ਯਾਰੀ ਮਤਾ ਪਕਾਇਆ। ਈਸਾ ਮੂਸਾ ਖ਼ਬਰਦਾਰਾ, ਏਕਾ ਰਿਹਾ ਉਠਾਇਆ। ਕਲਜੁਗ ਸਾਚਾ ਮੀਤ ਮੁਰਾਰਾ, ਘਰ ਆਪਣਾ ਵੇਖਣ ਆਇਆ। ਚੌਦਾਂ ਤਬਕਾਂ ਇਕ ਹੁਲਾਰਾ, ਹਰਿ ਸਾਚਾ ਇਕ ਹਿਲਾਇਆ। ਮੰਗੀ ਮੰਗ ਅੰਤਮ ਵਾਰਾ, ਚੌਦਾਂ ਸਦ ਪੂਰ ਕਰਾਇਆ। ਨਾਨਕ ਗਾਈ ਤੇਰਾਂ ਧਾਰਾ, ਤੇਰਾਂ ਤੇਰੀ ਝੋਲੀ ਪਾਈਆ। ਪਰਗਟ ਹੋਇਆ ਬੇਐਬ ਪਰਵਰਦਿਗਾਰਾ, ਜੋਤੀ ਨੂਰ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੇਖੇ ਖੇਲ ਥਾਉਂ ਥਾਈਂਆ। ਕਲਜੁਗ ਰੂਪ ਨੌ ਖੰਡ, ਸੱਤ ਦੀਪ ਦੇਵੇ ਰੁਸ਼ਨਾਇਆ। ਜੀਵ ਜੰਤ ਭੇਖ ਪਖੰਡ, ਕਾਲਾ ਸੂਸਾ ਤਨ ਹੰਢਾਇਆ। ਆਪਣੀ ਆਪਣੀ ਕਰਨ ਵੰਡ, ਹਰਿ ਕਾ ਭੇਵ ਕਿਸੇ ਨਾ ਪਾਇਆ। ਲੱਖ ਚੁਰਾਸੀ ਖੰਡ ਖੰਡ, ਖੜਗ ਖੰਡਾ ਇਕ ਚਮਕਾਇਆ। ਪੱਲੇ ਨਾ ਕਿਸੇ ਨਾਮ ਗੰਢ, ਚਾਰੇ ਕੰਨੀਆਂ ਰਹੇ ਝੜਾਇਆ। ਵੇਖਣਹਾਰਾ ਜੇਰਜ ਅੰਡ, ਲੋਕਮਾਤ ਫੇਰਾ ਪਾਇਆ। ਕਲਜੁਗ ਅੰਤਮ ਏਕਾ ਅੱਖਰ ਦੇਵੇ ਵੰਡ, ਨਾਮ ਨਾਮਾ ਝੋਲੀ ਪਾਇਆ। ਹੰ ਬ੍ਰਹਮ ਪਾਵੇ ਠੰਡ, ਪਾਰਬ੍ਰਹਮ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਜੋਤੀ ਨੂਰ ਕਰੇ ਰੁਸ਼ਨਾਇਆ ।
੨੪ ਮਾਘ ੨੦੧੫ ਬਿਕ੍ਰਮੀ ਚਰਨ ਸਿੰਘ ਦੇ ਘਰ ਪਿੰਡ ਸੁਲਤਾਨੀ
ਨਿਰਗੁਣ ਰੂਪ ਹਰਿ ਨਿਰੰਕਾਰ, ਆਦਿ ਜੁਗਾਦਿ ਸਮਾਇਆ। ਇਕ ਅਕੱਲਾ ਏਕੰਕਾਰ, ਅਕਲ ਕਲਾ ਅਖਵਾਇਆ। ਆਦਿ ਨਿਰੰਜਣ ਭੇਵ ਅਪਾਰ, ਭੇਵ ਕਿਸੇ ਨਾ ਪਾਇਆ। ਅਗੰਮ ਅਗੰਮੜਾ ਅਗੰਮੜੀ ਕਾਰ, ਹਰਿ ਆਪਣੀ ਆਪ ਕਰਾਇਆ। ਨਿਰਗੁਣ ਜੋਤੀ ਨੂਰ ਉਜਿਆਰ, ਨੂਰੋ ਨੂਰ ਡਗਮਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇਆ। ਆਦਿ ਪੁਰਖ ਪੁਰਖ ਅਬਿਨਾਸ਼ਾ, ਏਕਾ ਏਕੰਕਾਰਿਆ। ਜੁਗ ਜੁਗ ਖੇਲੇ ਖੇਲ ਤਮਾਸ਼ਾ, ਖੇਲਣਹਾਰ, ਆਪ ਅਖਵਾ ਰਿਹਾ। ਲੋਆਂ ਪੁਰੀਆਂ ਮੰਡਲ ਮੰਡਪ ਪਾਵੇ ਰਾਸਾ, ਗਗਨ ਪਤਾਲਾ ਜੋਤ ਜਗਾ ਰਿਹਾ। ਸ਼ਬਦੀ ਸ਼ਬਦ ਸ਼ਬਦ ਭਰਵਾਸਾ, ਹਰਿ ਸ਼ਬਦੀ ਬਣਤ ਬਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਰੂਪ ਉਪਾ ਰਿਹਾ। ਨਿਰਗੁਣ ਰੂਪ ਅਪਰ ਅਪਾਰ, ਰੂਪ ਰੰਗ ਨਾ ਰੇਖਿਆ। ਇਕ ਅਕੱਲਾ ਪਾਵੇ ਸਾਰ, ਆਪ ਆਪਣਾ
ਜਾਣੇ ਭੇਖਿਆ। ਆਪਣੀ ਕਲ ਆਪੇ ਧਾਰ, ਆਪੇ ਲਿਖਣਹਾਰਾ ਲੇਖਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਆਪੇ ਵੇਖਿਆ। ਨਿਰਗੁਣ ਨੂਰ ਹਰਿ ਅਕੱਲਾ, ਏਕਾ ਧਾਮ ਸੁਹਾਈਆ। ਆਦਿ ਜੁਗਾਦੀ ਅਛਲ ਅਛੱਲਾ, ਅਛਲ ਅਛੱਲ ਵਖਾਈਆ। ਲੱਖ ਚੁਰਾਸੀ ਹਰ ਘਟ ਆਸਣ ਆਪੇ ਮੱਲਾ, ਆਪ ਆਪਣਾ ਮੁਖ ਛੁਪਾਈਆ। ਵਸਣਹਾਰਾ ਜਲਾਂ ਥਲਾਂ, ਬੇਅੰਤ ਨਾਮ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਏਕਾ ਦਰ ਘਰ ਸਾਚਾ ਇਕ ਸੁਹਾਈਆ। ਸਾਚਾ ਘਰ ਥਿਰ ਦਰਬਾਰਾ, ਹਰਿ ਸਾਚਾ ਆਪ ਸੁਹਾਇੰਦਾ। ਨਿਰਗੁਣ ਨੂਰ ਕਰ ਉਜਿਆਰਾ, ਨੂਰੋ ਨੂਰ ਡਗਮਗਾਇੰਦਾ । ਸਚ ਸਿੰਘਾਸਣ ਅਪਰ ਅਪਾਰਾ, ਪਾਵਾ ਚੂਲ ਨਾ ਕੋਈ ਰਖਾਇੰਦਾ। ਤਖ਼ਤ ਤਾਜ ਸੱਚਾ ਸਿਕਦਾਰਾ, ਏਕਾ ਏਕੰਕਾਰਾ ਨਾਉਂ ਧਰਾਇੰਦਾ। ਬ੍ਰਹਿਮੰਡ ਖੰਡ ਦਏ ਸਹਾਰਾ, ਜੇਰਜ ਅੰਡ ਆਪ ਸੁਹਾਇੰਦਾ। ਉਤਭੁਜ ਸੇਤਜ ਕਰ ਪਿਆਰਾ, ਆਪ ਆਪਣਾ ਬੰਧਨ ਪਾਇੰਦਾ। ਸ਼ਬਦੀ ਸ਼ਬਦ ਸ਼ਬਦ ਜੈਕਾਰਾ, ਲੋਆਂ ਪੁਰੀਆਂ ਆਪ ਸੁਣਾਇੰਦਾ। ਜੁਗ ਜੁਗ ਵੇਸ ਨੂਰ ਜੋਤੀ ਕਰ ਉਜਿਆਰਾ, ਲੋਕਮਾਤ ਫੇਰਾ ਪਾਇੰਦਾ। ਸਾਧਾਂ ਸੰਤਾਂ ਨਾਮ ਪਿਆਰਾ, ਵਣਜ ਵਪਾਰਾ ਇਕ ਵਖਾਇੰਦਾ। ਸ਼ਬਦ ਅਨਾਦੀ ਧੁਨੀ ਧੁਨਕਾਰਾ, ਅਨਹਦ ਤਾਲ ਵਜਾਇੰਦਾ। ਜੋਤ ਨਿਰੰਜਣ ਕਰ ਉਜਿਆਰਾ, ਅਗਿਆਨ ਅੰਧੇਰ ਮਿਟਾਇੰਦਾ। ਅੰਮ੍ਰਿਤ ਆਤਮ ਠੰਡੀ ਠਾਰਾ, ਨਿਝਰ ਝਿਰਨਾ ਆਪ ਝਿਰਾਇੰਦਾ। ਤੋੜਨਹਾਰਾ ਬੰਦ ਕਿਵਾੜਾ, ਬਜਰ ਕਪਾਟੀ ਕੁੰਡਾ ਲਾਹਿੰਦਾ। ਦਸਮ ਦਵਾਰਾ ਸੱਚਾ ਘਰ ਬਾਰਾ, ਹਰਿਜਨ ਸਾਚੇ ਆਪ ਵਖਾਇੰਦਾ। ਆਤਮ ਸੇਜਾ ਹੋ ਉਜਿਆਰਾ, ਸਚ ਸਿੰਘਾਸਣ ਆਸਣ ਲਾਇੰਦਾ। ਸੁਰਤੀ ਸ਼ਬਦੀ ਮੇਲ ਕੰਤ ਭਤਾਰਾ, ਘਰ ਸਾਚਾ ਬੰਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਪੇ ਕਰ, ਸਰਗੁਣ ਮੇਲ ਮਿਲਾਇੰਦਾ। ਸਰਗੁਣ ਮੇਲਾ ਵਿਚ ਸੰਸਾਰ, ਹਰਿ ਸਾਚਾ ਆਪ ਕਰਾਈਆ। ਪਾਰਬ੍ਰਹਮ ਮੀਤ ਮੁਰਾਰ, ਸਾਚਾ ਸੰਗ ਨਿਭਾਈਆ। ਆਦਿ ਜੁਗਾਦੀ ਗੁਰ ਅਵਤਾਰ, ਪਰਮ ਪੁਰਖ ਅਖਵਾਈਆ। ਸ਼ਬਦ ਡੰਕਾ ਇਕ ਨਿਰੰਕਾਰ, ਆਪਣਾ ਆਪ ਵਜਾਈਆ। ਲੱਖ ਚੁਰਾਸੀ ਕਰੇ ਖ਼ਬਰਦਾਰ, ਸਾਧਾਂ ਸੰਤਾਂ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਚਲਾਈਆ। ਜੁਗ ਜੁਗ ਧਾਰ ਹਰਿ ਕਰਤਾਰ, ਆਪਣੀ ਆਪ ਚਲਾਇੰਦਾ। ਪਰਮ ਪੁਰਖ ਪੁਰਖ ਖੇਲ ਅਪਾਰ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਸ਼ਬਦ ਵਿਚੋਲਾ ਵਿਚ ਸੰਸਾਰ, ਜੋਤੀ ਜੋਤ ਡਗਮਗਾਇੰਦਾ। ਵਰਨ ਬਰਨ ਇਕ ਪਿਆਰ, ਸਾਚੀ ਸਰਨ ਇਕ ਰਖਾਇੰਦਾ। ਊਚ ਨੀਚ ਰਾਓ ਰੰਕ ਇਕ ਘਰ ਬਾਰ, ਸਾਚਾ ਧਾਮ ਆਪ ਸੁਹਾਇੰਦਾ। ਭਗਤ ਭਗਵੰਤ ਮੀਤ ਮੁਰਾਰ, ਸਾਚੀ ਭਗਤੀ ਨਾਮ ਦ੍ਰਿੜਾਇੰਦਾ। ਸਾਧ ਸੰਤ ਨਾਰ ਕੰਤ ਭਤਾਰ, ਆਪ ਆਪਣੇ ਅੰਗ ਲਗਾਇੰਦਾ। ਗੁਰਮੁਖ ਗੁਰਸਿਖ ਕਰ ਉਜਿਆਰ, ਆਪ ਆਪਣਾ ਮਾਰਗ ਲਾਇੰਦਾ। ਮੇਲ ਮਿਲਾਵਾ ਇਕ ਗਿਰਧਾਰ, ਏਕਾ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਪੁਰਖ ਅਬਿਨਾਸ਼ਾ ਘਟ ਘਟ ਵੇਖੇ ਆਪ ਤਮਾਸ਼ਾ, ਘਰ ਘਰ ਵਿਚ ਆਸਣ ਲਾਇੰਦਾ। ਘਰ ਮੰਦਰ ਉਚ ਅਟਾਰੀ, ਹਰਿ ਸਾਚਾ ਆਪ ਸੁਹਾਇੰਦਾ। ਨਿਰਗਣ ਜੋਤ ਕਰ ਉਜਿਆਰੀ, ਹਰਿਜਨ ਮੇਲ ਮਿਲਾਇੰਦਾ। ਸੰਤ ਮਿਲਾਵਾ ਵਿਚ ਸੰਸਾਰੀ, ਸਾਚਾ ਘਰ ਸੁਹਾਇੰਦਾ। ਏਕਾ ਰੰਗ ਰੰਗੇ ਕਰਤਾਰੀ, ਕਰਤਾ ਪੁਰਖ ਆਪ ਅਖਵਾਇੰਦਾ। ਆਦਿ ਜੁਗਾਦੀ ਖੇਲ ਨਿਆਰੀ, ਸਤਿਜੁਗ ਤ੍ਰੇਤਾ ਦੁਆਪਰ ਧਾਰ ਬੰਧਾਇੰਦਾ।
ਰਾਮ ਰੂਪ ਕ੍ਰਿਸ਼ਨ ਮੁਰਾਰੀ, ਆਪ ਆਪਣੀ ਰਚਨ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਪੇ ਕਰ, ਸਰਗੁਣ ਮੂਲ ਚੁਕਾਇੰਦਾ।
੨੪ ਮਾਘ ੨੦੧੫ ਬਿਕ੍ਰਮੀ ਬੂੜ ਸਿੰਘ ਦੇ ਘਰ ਵਜ਼ੀਰ ਪੁਰ
ਸਤਿਗੁਰ ਪੂਰਾ ਹਰਿ ਮਿਹਰਵਾਨ, ਪਾਰਬ੍ਰਹਮ ਬੇਅੰਤ। ਖੇਲੇ ਖੇਲ ਦੋ ਜਹਾਨ, ਮਹਿਮਾ ਅਗਣਤ ਅਗਣਤ। ਲੱਖ ਚੁਰਾਸੀ ਜਾਣੀ ਜਾਣ, ਮੇਲ ਮਿਲਾਵਾ ਸਾਚੇ ਸੰਤ। ਸ਼ਬਦੀ ਸ਼ਬਦ ਸ਼ਬਦ ਨਿਧਾਨ, ਆਪ ਚਲਾਏ ਜੁਗਾ ਜੁਗੰਤ। ਥਿਰ ਘਰ ਵਾਸੀ ਹਰਿ ਸੁਲਤਾਨ, ਪਰਉਪਕਾਰੀ ਜੀਆ ਜੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਬਣਤ। ਸਤਿਗੁਰ ਪੂਰਾ ਹਰਿ ਨਿਰੰਕਾਰ, ਏਕਾ ਪੁਰਖ ਅਕਾਲਿਆ। ਸਤਿ ਸਰੂਪ ਸਤਿ ਵਰਤਾਰ, ਖੇਲੇ ਖੇਲ ਨਿਰਾਲਿਆ। ਜੁਗਾ ਜੁਗੰਤਰ ਬੰਨੇ ਧਾਰ, ਸ਼ਬਦ ਸ਼ਬਦੀ ਬੰਧਨ ਪਾ ਲਿਆ। ਨਿਰਗੁਣ ਨਿਰਗੁਣ ਨੂਰ ਨੂਰ ਉਜਿਆਰ, ਜੋਤੀ ਜੋਤ ਡਗਮਗਾ ਲਿਆ। ਬ੍ਰਹਿਮੰਡ ਖੰਡ ਮਹੱਲ ਉਸਾਰ, ਲੋਆਂ ਪੁਰੀਆਂ ਡੇਰਾ ਲਾ ਲਿਆ। ਰਵ ਸਸ ਮੇਲ ਸਤਾਰ, ਗਗਨ ਮੰਡਲ ਆਪ ਬਣਾ ਲਿਆ। ਲੱਖ ਚੁਰਾਸੀ ਕਰ ਪਿਆਰ, ਹਰ ਘਟ ਆਸਣ ਲਾ ਲਿਆ। ਨਾਮ ਨਾਮਾਂ ਅਪਰ ਅਪਾਰ, ਆਪਣਾ ਆਪ ਉਪਾ ਲਿਆ। ਧੁਨ ਅਨਾਦਿ ਸੱਚੀ ਧੁਨਕਾਰ, ਘਰ ਸਾਚੇ ਆਪ ਸੁਹਾ ਲਿਆ। ਅਗੰਮ ਅਗੰਮੜਾ ਖੇਲ ਨਿਆਰ, ਅਲਖ ਨਿਰੰਜਣ ਲੇਖ ਲਿਖਾ ਲਿਆ। ਸਚਖੰਡ ਦਵਾਰਾ ਭਰ ਭੰਡਾਰ, ਹਰਿ ਸਾਚਾ ਆਪ ਸੁਹਾ ਰਿਹਾ। ਸੰਤ ਸੁਹੇਲੇ ਪਾਵੇ ਸਾਰ, ਲੋਕਮਾਤੀ ਮੇਲ ਮਿਲਾ ਲਿਆ। ਗੁਰ ਚੇਲਾ ਸੋਹੇ ਇਕ ਦਵਾਰ, ਦਰ ਦਰਵਾਜ਼ਾ ਇਕ ਖੁਲ੍ਹਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾ ਲਿਆ। ਸਤਿਗੁਰ ਪੂਰਾ ਹਰਿ ਸਮਰਥ, ਏਕਾ ਏਕ ਏਕੰਕਾਰਿਆ। ਜੁਗ ਜੁਗ ਦੇਵੇ ਨਾਮ ਵੱਥ, ਆਪਣੀ ਵਸਤ ਝੋਲੀ ਪਾ ਰਿਹਾ। ਜੁਗ ਜੁਗ ਚਲਾਏ ਆਪਣਾ ਰਥ, ਰਥ ਰਥਵਾਹੀ ਨਾਉਂ ਧਰਾ ਰਿਹਾ। ਸ਼ਬਦ ਜਣਾਈ ਅਕਥਨਾ ਅਕੱਥ, ਕਥਨੀ ਕਥਾ ਨਾ ਕਿਸੇ ਗਾ ਲਿਆ। ਸ੍ਰਿਸ਼ਟ ਸਬਾਈ ਪਾਏ ਨੱਥ, ਲੱਖ ਚੁਰਾਸੀ ਬੰਧ ਬੰਧਾ ਲਿਆ ਆਪ ਉਪਾਏ ਆਪੇ ਦੇਵੇ ਮਥ, ਦੂਸਰ ਸੰਗ ਨਾ ਕੋਈ ਰਖਾ ਲਿਆ। ਸੰਤ ਸੁਹੇਲੇ ਰੱਖੇ ਦੇ ਕਰ ਹੱਥ, ਆਪ ਆਪਣੀ ਦਇਆ ਕਮਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਉਂ ਧਰਾ ਲਿਆ। ਸਤਿਗੁਰ ਨਾਉਂ ਹਰਿ ਨਿਰੰਕਾਰ, ਏਕਾ ਸ਼ਬਦ ਜਣਾਈਆ। ਲੋਆਂ ਪੁਰੀਆਂ ਕਰ ਅਕਾਰ, ਬ੍ਰਹਮਾ ਵਿਸ਼ਨ ਸ਼ਿਵ ਸੇਵ ਲਗਾਈਆ। ਕਰੋੜ ਤੇਤੀਸਾ ਇਕ ਅਧਾਰ, ਸੁਰਪਤ ਰਾਜਾ ਇੰਦ ਜਗਾਈਆ। ਧਰਤ ਧਵਲ ਦਏ ਸਹਾਰ, ਜਲ ਬਿੰਬ ਆਪ ਟਿਕਾਈਆ। ਇਕ ਅਕੱਲਾ ਏਕੰਕਾਰ, ਆਪਣੀ ਕਲ ਵਰਤਾਈਆ। ਆਦਿ ਨਿਰੰਜਣ ਜੋਤ ਉਜਿਆਰ, ਜੋਤ ਨਿਰੰਜਣ ਵਡ ਵਡਿਆਈਆ। ਲੋਕਮਾਤ ਖੇਲ ਅਪਾਰ, ਹਰਿ ਸਾਚਾ ਆਪ ਕਰਾਈਆ। ਆਦਿ ਜੁਗਾਦੀ ਇਕ ਅਵਤਾਰ, ਏਕਾ ਗੁਰ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਅਲਖ ਜਗਾਈਆ। ਸਤਿਗੁਰ ਪੂਰਾ ਪਾਰਬ੍ਰਹਮ ਹਰਿ, ਹਰੀ ਹਰਿ ਰੂਪ ਵਟਾਇੰਦਾ। ਆਪੇ ਕਰਨੀ ਆਪੇ ਕਰ, ਆਪੇ ਵੇਖ ਵਖਾਇੰਦਾ।
ਆਪਣੀ ਧਰਨੀ ਆਪੇ ਧਰ, ਆਪੇ ਧਵਲ ਸੁਹਾਇੰਦਾ। ਆਪਣੀ ਤਰਨੀ ਆਪੇ ਤਰ, ਤਾਰਨਹਾਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬਣਤ ਬਣਾਇੰਦਾ। ਸਤਿਗੁਰ ਪੂਰਾ ਬਣਤ ਬਣਾਏ, ਆਪਣੇ ਹੱਥ ਰੱਖੇ ਵਡਿਆਈਆ। ਦੂਸਰ ਕੋਈ ਭੇਵ ਨਾ ਪਾਏ, ਕੋਟਨ ਕੋਟ ਬ੍ਰਹਮਾ ਬੈਠੇ ਸੀਸ ਨਿਵਾਈਆ। ਅਲਖ ਅਲਖਣਾ ਲੇਖ ਲਿਖਾਏ, ਵਿਸ਼ਨੂੰ ਵੰਸਾ ਸੰਗ ਰਖਾਈਆ। ਬਾਸ਼ਕ ਤਸ਼ਕਾ ਗਲ ਲਟਕਾਏ, ਸ਼ਿਵ ਸ਼ੰਕਰ ਮੇਲ ਮਿਲਾਈਆ। ਥਿਰ ਘਰ ਬੈਠਾ ਬੇਪਰਵਾਹੇ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਵੇਦ ਕਤੇਬ ਕੋਈ ਭੇਵ ਨਾ ਪਾਏ, ਹਰਿ ਸਾਚੀ ਵਡ ਵਡਿਆਈਆ। ਆਦਿ ਪੁਰਖ ਨਿਰੰਜਣ ਆਦਿ ਜੁਗਾਦੀ ਖੇਲ ਖਿਲਾਏ, ਆਦਿ ਸ਼ਕਤ ਰੰਗ ਵਟਾਈਆ। ਰੂਪ ਰੰਗ ਨਾ ਰੇਖ ਵਖਾਏ, ਅਨਭਵ ਪਰਕਾਸ਼ ਸਮਾਈਆ । ਜੂਨੀ ਰਹਿਤ ਆਪ ਹੋ ਜਾਏ, ਅਕਾਲ ਮੂਰਤ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਈਆ। ਸਤਿਗੁਰ ਪੂਰਾ ਇਕ ਇਕੱਲਾ, ਏਕਾ ਘਰ ਸੁਹਾਇੰਦਾ। ਥਿਰ ਘਰ ਵੇਖੇ ਸਚ ਮਹੱਲਾ, ਸਚ ਸਿੰਘਾਸਣ ਇਕ ਰਖਾਇੰਦਾ। ਨਿਰਗੁਣ ਦੀਪਕ ਜੋਤੀ ਏਕਾ ਬੱਲਾ, ਇਕ ਪਰਕਾਸ਼ ਕਰਾਇੰਦਾ। ਸ਼ਬਦ ਅਨਾਦੀ ਗਾਏ ਢੋਲਾ, ਆਪ ਆਪਣਾ ਆਪ ਸੁਣਾਇੰਦਾ। ਧੁਰਦਰਗਾਹੀ ਸਾਚਾ ਤੋਲਾ, ਨਾਮ ਖੰਡਾ ਹੱਥ ਉਠਾਇੰਦਾ। ਆਦਿ ਅੰਤ ਹਰਿ ਅਡੋਲਾ, ਏਕਾ ਧਾਮ ਵਖਾਇੰਦਾ। ਆਪਣੀ ਸ਼ਕਤੀ ਆਪੇ ਮੌਲਾ, ਪਰਵਰਦਿਗਾਰ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹਾਇੰਦਾ। ਸਤਿਗੁਰ ਪੂਰਾ ਸੁਹਾਏ ਦਰ, ਦਰ ਸਾਚਾ ਇਕ ਸੁਹਾਈਆ। ਥਿਰ ਘਰ ਵਸੇਰਾ ਏਕਾ ਘਰ, ਛੱਪਰ ਛੰਨ ਨਾ ਕੋਇ ਬਣਾਈਆ। ਨਾ ਕੋਈ ਵਸੇ ਚਾਰ ਦੀਵਾਰ, ਨਾ ਕੋਈ ਬਾਢੀ ਵੇਖ ਵਖਾਈਆ। ਨਾ ਕੋਈ ਦਿਸੇ ਨਾਰੀ ਨਰ, ਪੰਜ ਤੱਤ ਨਾ ਕੋਇ ਕੁੜਮਾਈਆ। ਪਾਰਬ੍ਰਹਮ ਬੇਪਰਵਾਹ ਨਿਰਗੁਣ ਜੋਤੀ ਬੈਠਾ ਧਰ, ਅੱਠੇ ਪਹਿਰ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਕਰਤਾ ਘਰ ਸਾਚਾ ਇਕ ਸੁਹਾਈਆ। ਸਤਿਗੁਰ ਪੂਰਾ ਸੁਹਾਏ ਦਰ ਦਰਵਾਜ਼ਾ, ਏਕਾ ਬੰਕ ਦਵਾਰਿਆ। ਬੇਪਰਵਾਹ ਗ਼ਰੀਬ ਨਿਵਾਜ਼ਾ, ਬੇਐਬ ਖ਼ੁਦਾ ਪਰਵਰਦਿਗਾਰਿਆ। ਆਪ ਆਪਣਾ ਸਾਜਣ ਸਾਜਾ, ਆਪ ਬਣਿਆ ਮੀਤ ਮੁਰਾਰਿਆ । ਸ਼ਾਹੋ ਭੂਪ ਵਡ ਰਾਜਨ, ਰਾਜਾ ਪਾਰਬ੍ਰਹਮ ਆਪ ਅਖਵਾ ਰਿਹਾ। ਆਪੇ ਜਾਣੇ ਆਪਣਾ ਕਾਜਾ, ਜੁਗ ਜੁਗ ਵੇਸ ਵਟਾ ਰਿਹਾ। ਲੱਖ ਚੁਰਾਸੀ ਚਲਾਏ ਜਹਾਜ਼ਾ, ਲੋਕਮਾਤ ਆਪ ਧਰਾ ਰਿਹਾ। ਜਨ ਭਗਤਾਂ ਮਾਰੇ ਅਗੰਮੀ ਵਾਜਾ, ਸ਼ਬਦ ਸੁਨੇਹੜਾ ਇਕ ਘਲਾ ਰਿਹਾ। ਅਸਵ ਘੋੜਾ ਰੱਖੇ ਤਾਜਾ, ਸੋਲਾਂ ਕਲੀਆਂ ਆਸਣ ਪਾ ਰਿਹਾ। ਲੋਆਂ ਪੁਰੀਆਂ ਫਿਰੇ ਭਾਜਾ, ਆਪ ਆਪਣੀ ਸੇਵ ਕਮਾ ਰਿਹਾ। ਗੁਰਸਿਖ ਰੱਖਣਹਾਰਾ ਲਾਜਾ, ਲਾਜਾਵੰਤ ਵੇਸ ਵਟਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਚ ਸਰ, ਸਚ ਸਰੋਵਰ ਇਕ ਸੁਹਾ ਲਿਆ। ਸਰ ਸਰੋਵਰ ਸਾਚਾ ਸਰ, ਗੁਰ ਸਤਿਗੁਰ ਚਰਨ ਦਵਾਰਿਆ। ਪੁਰਖ ਅਬਿਨਾਸ਼ੀ ਭੰਡਾਰਾ ਦਿਤਾ ਭਰ, ਜੁਗ ਜੁਗ ਬਣੇ ਆਪ ਵਰਤਾਰਿਆ। ਸੰਤ ਸੁਹੇਲੇ ਸਾਚੀ ਤਰਨੀ ਗਏ ਤਰ, ਮਨਮੁਖ ਡੁੱਬੇ ਅਧਵਿਚਕਾਰਿਆ। ਆਪਣੀ ਕਰਨੀ ਆਪੇ ਕਰ, ਆਪੇ ਪਾਵੇ ਸਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾ ਲਿਆ। ਸਤਿਗੁਰ ਪੂਰਾ ਰੰਗੇ ਰੰਗ, ਗੁਰ ਸਤਿਗੁਰ ਹੱਥ ਵਡਿਆਈਆ। ਸਾਚੇ ਬੈਠਾ ਇਕ ਪਲੰਘ, ਸ਼ਬਦ ਸਿੰਘਾਸਣ ਡੇਰਾ ਲਾਈਆ। ਬ੍ਰਹਮਾ ਵਿਸ਼ਨ
ਸ਼ਿਵ ਰਹੇ ਮੰਗ, ਦੋਏ ਜੋੜ ਸੀਸ ਝੁਕਾਈਆ। ਭਗਤਨ ਮੇਲਾ ਅੰਗੀ ਅੰਗ, ਅੰਗੀ ਕਾਰ ਆਪ ਸਮਾਈਆ। ਸ਼ਬਦ ਡੋਰੀ ਨਾਮ ਪਤੰਗ, ਹਰਿ ਸੱਜਣ ਰਿਹਾ ਉਡਾਈਆ। ਦਰ ਦਰਵਾਜ਼ਾ ਆਪੇ ਲੰਘ, ਸੰਤ ਸੁਹੇਲਾ ਲਏ ਉਠਾਈਆ। ਲਹਿਣਾ ਦੇਣਾ ਚੁਕਾਏ ਕਾਇਆ ਮਾਟੀ ਕਾਚੀ ਵੰਗ, ਭਾਂਡਾ ਭਰਮ ਭੰਨਾਈਆ। ਅਨਹਦ ਸ਼ਬਦ ਵਜਾਏ ਸੱਚਾ ਮਰਦੰਗ, ਤਾਲ ਤਲਵਾੜਾ ਆਪ ਖੜਕਾਈਆ। ਅੰਮ੍ਰਿਤ ਆਤਮ ਸਚ ਸਰੋਵਰ ਦੇਵੇ ਸਾਚੀ ਗੰਗ, ਦੁਰਮਤ ਮੈਲ ਗਵਾਈਆ। ਸਦਾ ਸੁਹੇਲਾ ਵਸੇ ਸੰਗ, ਸਤਿਗੁਰ ਪੂਰੇ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਵੇਸ ਵਟਾਈਆ। ਜੁਗ ਕਰਤਾ ਹਰਿ ਕਰਨੇਹਾਰਾ, ਸਤਿਗੁਰ ਨਾਮ ਧਰਾਇਆ। ਲੋਕਮਾਤ ਲੈ ਅਵਤਾਰਾ, ਆਪ ਆਪਣਾ ਬਿਰਧ ਰਖਾਇਆ। ਜੀਵਾਂ ਜੰਤਾਂ ਦਏ ਸਹਾਰਾ, ਸਾਚਾ ਮੰਤਰ ਨਾਮ ਦ੍ਰਿੜਾਇਆ। ਇਕ ਵਖਾਏ ਹਰਿ ਦਵਾਰਾ, ਦੂਜਾ ਦਰ ਨਾ ਕੋਇ ਸੁਹਾਇਆ। ਸਤਿ ਸੰਤੋਖ ਸਚ ਭਰ ਭੰਡਾਰਾ, ਸਚ ਸਮਗਰੀ ਸੰਗ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਖੇਲ ਕਰ, ਜੁਗ ਜੁਗ ਆਪਣੀ ਕਿਰਤ ਕਰਾਇਆ। ਜੁਗ ਜੁਗ ਕਾਰ ਹਰਿ ਕਰੰਦੜਾ, ਪਰਮ ਪੁਰਖ ਕਰਤਾਰ। ਸਤਿਗੁਰ ਪੂਰਾ ਆਪ ਅਖਵੰਦੜਾ, ਨਿਰਗੁਣ ਸਰਗੁਣ ਮੇਲ ਕੰਤ ਭਤਾਰ। ਲੋਕਮਾਤ ਵੇਸ ਵਟੰਦੜਾ, ਪੰਜ ਤੱਤ ਨਾ ਕਰ ਪਿਆਰ। ਧੁਰਦਰਗਾਹੀ ਸ਼ਬਦ ਇਕ ਸੁਨੰਦੜਾ, ਆਪ ਆਪਣਾ ਕਰ ਉਜਿਆਰ। ਹਰਿਜਨ ਸਾਚੇ ਵੇਖ ਵਖੰਦੜਾ, ਅੰਦਰ ਮੰਦਰ ਖੋਲ੍ਹ ਕਿਵਾੜ। ਆਪ ਆਪਣਾ ਭੇਵ ਖੁਲ੍ਹੰਦੜਾ, ਲੇਖ ਚੁਕਾਏ ਨੌ ਦਵਾਰ। ਬਜਰ ਕਪਾਟੀ ਤੋੜ ਤੁੜੰਦੜਾ, ਮਾਰ ਸ਼ਬਦ ਤੇਜ਼ ਕਟਾਰ। ਦਸਮ ਦਵਾਰੀ ਮੇਲ ਮਲੰਦੜਾ, ਏਕਾ ਦੂਜਾ ਭੌ ਨਵਾਰ। ਤੀਜਾ ਨੇਤਰ ਇਕ ਖੁਲ੍ਹੰਦੜਾ, ਨਿਰਗੁਣ ਨੂਰ ਕਰੇ ਉਜਿਆਰ। ਆਤਮ ਸੇਜਾ ਸਚ ਸੁਹੰਦੜਾ, ਸੋ ਪੁਰਖ ਨਿਰੰਜਣ ਕਰ ਪਿਆਰ। ਹੰ ਬ੍ਰਹਮ ਇਕ ਵਖੰਦੜਾ, ਪਾਰਬ੍ਰਹਮ ਖੇਲ ਨਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਦੇਵਣਹਾਰਾ ਵਰ, ਜੁਗ ਜੁਗ ਭੇਖ ਵਟੰਦੜਾ। ਭੇਖ ਵਟਾਏ ਪੁਰਖ ਅਬਿਨਾਸ਼ਾ, ਹਰਿ ਹਰਿ ਵੱਡੀ ਵਡਿਆਈਆ। ਖੇਲੇ ਖੇਲ ਜਗਤ ਤਮਾਸ਼ਾ, ਖ਼ਾਲਕ ਖ਼ਲਕ ਭੇਵ ਨਾ ਰਾਈਆ। ਮੰਡਲ ਮੰਡਪ ਪਾਵੇ ਰਾਸਾ, ਚੌਦਾਂ ਲੋਕ ਵੇਖ ਵਖਾਈਆ। ਚੌਦਾਂ ਤਬਕਾਂ ਪੂਰਨ ਆਸਾ, ਪੂਰਾ ਰਿਹਾ ਕਰਾਈਆ। ਵੇਖਣਹਾਰਾ ਅਕਾਸ਼ ਅਕਾਸ਼ਾ, ਅਕਾਸ਼ ਭੇਵ ਨਾ ਰਾਈਆ। ਜਨ ਭਗਤਾਂ ਕਰੇ ਪੂਰੀ ਆਸਾ, ਨਿਤ ਨਵਿਤ ਵੇਖ ਵਖਾਈਆ। ਸੰਤ ਸੁਹੇਲਾ ਦਾਸੀ ਦਾਸਾ, ਸੇਵਕ ਸੇਵ ਕਮਾਈਆ। ਜੋ ਜਨ ਰਹੇ ਦਰਸ ਪਿਆਸਾ, ਕਰ ਕਿਰਪਾ ਦਰਸ ਦਿਖਾਈਆ। ਨਿਝ ਘਰ ਆਤਮ ਰੱਖੇ ਵਾਸਾ, ਆਪ ਆਪਣਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਬਣਤ ਬਣਾਈਆ। ਜੁਗ ਜੁਗ ਆਪਣੀ ਬਣਤ ਬਣਾ, ਆਪਣਾ ਰੰਗ ਰੰਗਾਇਆ। ਸਤਿਜੁਗ ਸਾਚਾ ਵੇਖ ਵਖਾ, ਤ੍ਰੇਤਾ ਪਾਰ ਕਰਾਇਆ। ਦੁਆਪਰ ਤੇਰੇ ਅੰਕ ਸਮਾ, ਆਪਣੇ ਅੰਗ ਲਗਾਇਆ। ਕਲਜੁਗ ਲੋਕਮਾਤ ਧਰਾ, ਸਾਚੀ ਸੇਵਾ ਲਾਇਆ। ਧੁਰ ਫ਼ਰਮਾਣਾ ਆਪ ਜਣਾ, ਆਪਣੇ ਭਾਣੇ ਆਪ ਸਮਾਇਆ। ਸਾਚਾ ਰਾਣਾ ਆਪ ਅਖਵਾ, ਸਾਚਾ ਤਾਜ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਚਲਾਇਆ। ਕਲਜੁਗ ਕੂੜਾ ਬਣ ਸਿਕਦਾਰ, ਲੋਕਮਾਤ ਉਠ ਧਾਇਆ। ਮੰਗੇ ਮੰਗ ਦਰ ਭਿਖਾਰ, ਅੱਗੇ ਆਪਣੀ ਝੋਲੀ ਡਾਹਿਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਦਰ ਘਰ ਦਏ ਸੁਹਾਇਆ। ਜੂਠ ਝੂਠ ਕਰ ਤਿਆਰ, ਹਉਮੇ
ਹੰਗਤਾ ਨਾਲ ਰਲਾਇਆ। ਮਾਇਆ ਮਮਤਾ ਦਏ ਅਧਾਰ, ਕਾਮ ਕ੍ਰੋਧ ਲੋਭ ਮੋਹ ਹਲਕਾਇਆ। ਆਸਾ ਤ੍ਰਿਸਨਾ ਤਨ ਸ਼ੰਗਾਰ, ਕੂੜਾ ਗਹਿਣਾ ਤਨ ਪਹਿਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵਣਹਾਰਾ ਵਰ, ਆਪੇ ਮੇਟ ਮਿਟਾਇਆ। ਦਰ ਘਰ ਸਾਚਾ ਹਰਿ ਦਰ ਪਾ, ਆਪਣੀ ਅਲਖ ਜਗਾਇੰਦਾ। ਰਾਜ ਰਾਜਾਨਾ ਦਏ ਭੁਲਾ, ਸ਼ਾਹ ਸੁਲਤਾਨ ਭਰਮ ਵਖਾਇੰਦਾ। ਆਤਮ ਗਿਆਨ ਨਾ ਸਕੇ ਕੋਈ ਜਣਾ, ਆਤਮ ਅੰਤਰ ਬੰਦ ਵਖਾਇੰਦਾ। ਧੁਨ ਅਨਾਦੀ ਨਾ ਸਕੇ ਕੋਈ ਵਜਾ, ਅਠਸਠ ਤਾਲ ਨਾ ਕੋਈ ਰਖਾਇੰਦਾ। ਸ੍ਰਿਸ਼ਟ ਸਬਾਈ ਰਿਹਾ ਭੁਲਾ, ਆਪਣਾ ਕਰਮ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਵਰ ਸਾਚਾ ਝੋਲੀ ਪਾਇੰਦਾ। ਦਰ ਘਰ ਸਾਚਾ ਹਰਿ ਅਪਣਾ, ਆਪਣਾ ਕਰਮ ਕਮਾਇੰਦਾ। ਈਸਾ ਮੂਸਾ ਸੰਗ ਰਲਾ, ਆਪ ਆਪਣੀ ਰਚਨ ਰਚਾਇੰਦਾ। ਚਾਰ ਯਾਰ ਮੁਹੰਮਦੀ ਅਪਣਾ, ਆਪ ਆਪਣੀ ਚਾਲ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਕਰ, ਆਪ ਆਪਣਾ ਖੇਲ ਖਿਲਾਇੰਦਾ। ਚਾਰ ਯਾਰੀ ਬੱਧਾ ਨਾਤਾ, ਹਰਿ ਸਾਚੀ ਰਚਨ ਰਚਾਈਆ। ਸਤਿਗੁਰ ਨਾਨਕ ਪੁਰਖ ਬਿਧਾਤਾ, ਆਪਣਾ ਰੂਪ ਵਟਾਈਆ। ਚਾਰ ਵਰਨਾਂ ਦੇਵੇ ਇਕ ਗਿਆਤਾ, ਏਕਾ ਕਰੇ ਪੜ੍ਹਾਈਆ। ਸਤਿ ਨਾਮ ਅੰਮ੍ਰਿਤ ਬੂੰਦ ਸਵਾਂਤਾ, ਹਰਿਜਨ ਮੁਖ ਚੁਆਈਆ। ਦਰਸ ਦਿਖਾਏ ਇਕ ਇਕਾਂਤਾ, ਆਪ ਆਪਣੀ ਕਲ ਵਰਤਾਈਆ। ਚਾਰੋਂ ਕੁੰਟ ਕਰੇ ਖੇਲ ਬਹੁ ਬਹੁ ਭਾਂਤਾ, ਭੇਵ ਕੋਈ ਨਾ ਪਾਈਆ। ਕਲਜੁਗ ਵੇਖੇ ਰੈਣ ਅੰਧੇਰੀ ਰਾਤਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਡਗਮਗਾਈਆ। ਨਾਨਕ ਜੋਤ ਹਰਿ ਨਿਰੰਕਾਰ, ਨਿਰਗੁਣ ਵੇਸ ਵਟਾਇਆ। ਆਪ ਆਪਣਾ ਕਰ ਪਿਆਰ, ਆਪ ਆਪਣਾ ਦਰ ਸੁਹਾਇਆ। ਆਪੇ ਪਾਵਣਹਾਰਾ ਸਾਰ, ਆਪੇ ਬੈਠਾ ਮੁਖ ਛੁਪਾਇਆ। ਸਰਬ ਜੀਆਂ ਦਾ ਸਾਝਾਂ ਯਾਰ, ਲੋਕਮਾਤ ਵੇਖ ਵਖਾਇਆ। ਚਾਰ ਵਰਨਾਂ ਏਕਾ ਧਾਰ, ਊਚ ਨੀਚ ਨਾ ਕੋਈ ਜਣਾਇਆ। ਰਾਓ ਰੰਕ ਸੋਹਿਣ ਦਰਬਾਰ, ਦਰ ਦਰਬਾਰਾ ਇਕ ਬਣਾਇਆ। ਏਕਾ ਜੋਤੀ ਦਸ ਅਵਤਾਰ, ਗੋਬਿੰਦ ਗੁਰ ਮੇਲ ਮਿਲਾਇਆ। ਗੋਬਿੰਦ ਲੇਖਾ ਅਪਰ ਅਪਾਰ, ਨਾ ਕੋਈ ਸਕੇ ਮੇਟ ਮਿਟਾਇਆ। ਸੁੱਤ ਦੁਲਾਰਾ ਖ਼ਬਰਦਾਰ, ਹਰਿ ਸਾਚੇ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਦਰ, ਦਰ ਦਰਵੇਸਾ ਫੇਰੀ ਪਾਇਆ। ਦਰ ਦਰਵੇਸਾ ਗੁਰ ਗੋਬਿੰਦ, ਸਾਚੀ ਅਲਖ ਜਗਾਇੰਦਾ। ਖੇਲੇ ਖੇਲ ਭਾਰਤ ਖੰਡ, ਭਾਂਡਾ ਭਰਮ ਭੰਨਾਇੰਦਾ। ਸਰਬ ਜੀਆਂ ਸਦਾ ਬਖ਼ਸ਼ਿੰਦ, ਜੀਆ ਦਾਨਾ ਨਾਮ ਧਰਾਇੰਦਾ। ਆਪ ਉਪਜਾਏ ਆਪਣੀ ਬਿੰਦ, ਆਪਣਾ ਨਾਉਂ ਰਖਾਇੰਦਾ। ਗਹਿਰ ਗੰਭੀਰ ਸਾਗਰ ਸਿੰਧ, ਭੇਵ ਕੋਈ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਕਰਮ ਕਮਾਇੰਦਾ। ਗੋਬਿੰਦ ਸੂਰਾ ਸਾਚਾ ਮੀਤਾ, ਸਰਬ ਜੀਆਂ ਸੁਖਦਾਈਆ। ਵਰਨਾਂ ਬਰਨਾਂ ਊਚਾਂ ਨੀਚਾਂ ਏਕਾ ਕੀਤਾ, ਏਕਾ ਅੰਮ੍ਰਿਤ ਜਾਮ ਪਿਆਈਆ। ਆਪੇ ਹੋਇਆ ਠੰਡਾ ਸੀਤਾ, ਗੁਰਮੁਖਾਂ ਸਾਂਤਕ ਸਤਿ ਵਰਤਾਈਆ। ਕਰੇ ਖੇਲ ਪਤਤ ਪੁਨੀਤਾ, ਪਤਤ ਪਾਵਣ ਭੇਵ ਨਾ ਰਾਈਆ। ਨਾ ਮਰਿਆ ਨਾ ਕਦੇ ਜੀਤਾ, ਜਨਮ ਮਰਨ ਵਿਚ ਨਾ ਆਈਆ। ਗੁਰ ਗੋਬਿੰਦ ਵਸਿਆ ਧਾਮ ਅਨਡੀਠਾ, ਸਚਖੰਡ ਦਵਾਰ ਇਕ ਸੁਹਾਈਆ। ਤ੍ਰੈਗੁਣ ਮਾਇਆ ਕਲਜੁਗ ਤਪਦਾ ਰਹੇ ਅੰਗੀਠਾ, ਪੰਜ ਤੱਤ ਅਗਨੀ ਲਾਈਆ। ਗੁਰਮੁਖਾਂ ਵਖਾਏ ਭਾਣਾ ਮੀਠਾ, ਜੋ ਸਰਸੇ
ਸੇਵ ਕਮਾਈਆ। ਆਦਿਨ ਅੰਤਾ ਵਸਿਆ ਚੀਤਾ, ਵਿਸਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਗੋਬਿੰਦ ਗੋਬਿੰਦ ਸੰਗ ਅਖਵਾਈਆ। ਗੋਬਿੰਦ ਸਿੰਘ ਸਿੰਘ ਸੂਰਬੀਰ, ਹਰਿ ਸਾਚੇ ਆਪ ਬਣਾਇਆ। ਸ਼ਬਦ ਨਿਰਾਲਾ ਦਿਤਾ ਤੀਰ, ਹੱਥ ਸਾਚੇ ਆਪ ਫੜਾਇਆ। ਦੋ ਜਹਾਨਾ ਪੈਂਡਾ ਚੀਰ, ਏਕਾ ਧਾਰ ਬੰਧਾਇਆ। ਆਪੇ ਚੋਟੀ ਚੜ੍ਹਿਆ ਅਖ਼ੀਰ, ਦਿਸ ਕਿਸੇ ਨਾ ਆਇਆ। ਪਰਗਟ ਜੋਧਾ ਪੀਰਨ ਪੀਰ, ਪੀਰ ਪੀਰਾਂ ਹੋਏ ਸਹਾਇਆ। ਆਪੇ ਬਖ਼ਸ਼ੇ ਆਪਣਾ ਸੀਰ, ਨੀਰ ਸੀਰ ਸ਼ਬਦ ਸਮਾਇਆ। ਦੂਈ ਦਵੈਤੀ ਪੜਦਾ ਚੀਰ, ਗੁਰਸਿਖ ਏਕਾ ਰੰਗ ਰੰਗਾਇਆ। ਚਰਨ ਕਵਲ ਦਵਾਰਾ ਬਖ਼ਸ਼ੀ ਧੀਰ, ਪੁਰੀ ਅਨੰਦ ਸੁਹਾਇਆ। ਹਉਮੇ ਹੰਗਤਾ ਕੱਢੀ ਪੀੜ, ਚਾਰ ਵਰਨ ਭੈਣਾਂ ਭਾਈ ਆਪ ਜਣਾਇਆ। ਬ੍ਰਹਿਮਣ ਛੱਤਰੀ ਸ਼ੂਦਰ ਵੈਸ਼ ਨਾ ਕੋਇ ਲਕੀਰ, ਏਕਾ ਦਰ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਦੇਵਣਹਾਰਾ ਵਰ, ਕਲਜੁਗ ਅੰਤਮ ਵੇਖ ਵਖਾਇਆ। ਗੋਬਿੰਦ ਗੁਰ ਵਡ ਬਲਕਾਰਾ, ਨਾਮ ਕਟਾਰਾ ਹੱਥ ਉਠਾਇੰਦਾ। ਪੰਚਮ ਮੀਤਾ ਪੰਚ ਪਿਆਰਾ, ਪੰਚਮ ਮੋਹ ਚੁਕਾਇੰਦਾ। ਪੰਚਮ ਕਰੇ ਤਨ ਸ਼ਿੰਗਾਰਾ, ਪੰਚਮ ਸੰਗ ਰਖਾਇੰਦਾ। ਪੰਚਮ ਦੇਵੇ ਇਕ ਅਧਾਰਾ, ਪੰਚਮ ਜੋੜ ਜੁੜਾਇੰਦਾ। ਪੰਚਮ ਕਰੇ ਦਰ ਭਿਖਾਰਾ, ਪੰਚਮ ਦਰ ਦੁਰਕਾਇੰਦਾ। ਪੰਚਮ ਭਰ ਨਾਮ ਭੰਡਾਰਾ, ਪੰਚਮ ਹਰਿ ਵਰਤਾਇੰਦਾ। ਪੰਚਮ ਗੁਰ ਬਣ ਲਿਖਾਰਾ, ਗੁਰੂ ਗ੍ਰੰਥ ਸੁਹਾਇੰਦਾ। ਏਕਾ ਗੁਰੂ ਜਗਤ ਜ਼ਾਹਰਾ, ਦੂਸਰ ਕੋਇ ਨਜ਼ਰ ਨਾ ਆਇੰਦਾ। ਏਕਾ ਜੋਤੀ ਦਸ ਅਵਤਾਰਾ, ਗੁਰੂ ਗ੍ਰੰਥ ਵਿਚ ਸਮਾਇੰਦਾ। ਪੜ੍ਹੇ ਸ਼ਬਦ ਪਾਵੇ ਸਾਰਾ, ਸੋ ਜਨ ਮੋਹੇ ਭਾਇੰਦਾ। ਖੋਜਤ ਖੋਜਤ ਕਰੇ ਪਿਆਰਾ, ਮਾਇਆ ਮੋਹ ਚੁਕਾਇੰਦਾ। ਬੋਲਤ ਬੋਲਤ ਵਧੇ ਵਿਕਾਰਾ, ਸਤਿਗੁਰ ਪੂਰੇ ਮੂਲ ਨਾ ਭਾਇੰਦਾ। ਕਾਇਆ ਗੋਲਕ ਕਰ ਤਿਆਰਾ, ਨਾਮ ਖ਼ਜਾਨਾ ਵਿਚ ਟਿਕਾਇੰਦਾ। ਪੰਥ ਅਮੋਲਕ ਕਰ ਤਿਆਰਾ, ਸਾਚੀ ਸਿਖਿਆ ਇਹ ਸਮਝਾਇੰਦਾ। ਅਕਾਲ ਪੁਰਖ ਪ੍ਰਭ ਭੇਵ ਨਿਆਰਾ, ਭੇਵ ਕੋਇ ਨਾ ਪਾਇੰਦਾ। ਅਗੰਮ ਅਗੰਮੜਾ ਕਰੇ ਅਗੰਮੜੀ ਕਾਰਾ, ਲੇਖਾ ਲਿਖਤ ਨਾ ਕੋਇ ਲਿਖਾਇੰਦਾ। ਵਸੇ ਸਦਾ ਧਾਮ ਨਿਆਰਾ, ਧਾਮ ਅਵੱਲੜਾ ਇਕ ਸੁਹਾਇੰਦਾ। ਜੋਤੀ ਜਗੇ ਅਗੰਮ ਅਪਾਰਾ, ਏਕ ਨੂਰ ਦਰਸਾਇੰਦਾ। ਪਿਤਾ ਪੂਤ ਪੂਤ ਪਿਤ ਮੇਲ ਸਚ ਦਵਾਰਾ, ਘਰ ਸਾਚਾ ਮੋਹੇ ਭਾਇੰਦਾ। ਏਕਾ ਰੰਗ ਰਵੇ ਨਿਰੰਕਾਰਾ, ਦੂਸਰ ਰੰਗ ਨਾ ਕੋਇ ਰੰਗਾਇੰਦਾ। ਆਦਿ ਜੁਗਾਦਿ ਜੁਗ ਜੁਗ ਆਪੇ ਬੰਨ੍ਹੇ ਧਾਰਾ, ਆਪਣੀ ਧਾਰਾ ਆਪ ਚਲਾਇੰਦਾ। ਲੱਖ ਚੁਰਾਸੀ ਕਰ ਤਿਆਰਾ, ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਜੋੜ ਜੁੜਾਇੰਦਾ। ਮਨ ਮਤ ਬੁਧ ਦਏ ਅਧਾਰਾ, ਨਿਰਗੁਣ ਤੱਤ ਵਖਾਇੰਦਾ। ਘਰ ਵਿਚ ਘਰ ਕਰ ਉਜਿਆਰਾ, ਆਪ ਆਪਣਾ ਚਲਤ ਚਲਾਇੰਦਾ। ਬ੍ਰਹਮ ਬ੍ਰਹਮ ਕਰ ਪਸਾਰਾ, ਪਾਰਬ੍ਰਹਮ ਭੇਵ ਰਖਾਇੰਦਾ। ਮਰੇ ਨਾ ਪਏ ਜੰਮ, ਆਵਣ ਜਾਵਣ ਪਤਤ ਪਾਵਨ ਕਰਮ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਤੇਰਾ ਲੇਖ ਚੁਕਾਇੰਦਾ। ਕਲਜੁਗ ਤੇਰਾ ਲੇਖ ਚੁਕੌਣਾ, ਸਤਿਗੁਰ ਪੂਰੇ ਲੇਖ ਲਿਖਾਇਆ। ਆਦਿ ਜੁਗਾਦੀ ਇਕ ਅਖਵੌਣਾ, ਏਕਾ ਨਾਮ ਧਰਾਇਆ। ਵੇਸ ਅਨੇਕਾ ਆਪ ਕਰੌਣਾ, ਜੋਤੀ ਸ਼ਬਦੀ ਜੋੜ ਜੁੜਾਇਆ। ਡੰਕ ਅਨਾਦੀ ਇਕ ਵਜੌਣਾ, ਨਾਮ ਤਰਾਨਾ ਇਕ ਸੁਣਾਇਆ। ਗੁਰ ਗੋਬਿੰਦ ਤੇਰਾ ਭੇਵ ਖੁਲ੍ਹੌਣਾ, ਕਲਜੁਗ ਅੰਤਮ ਦਏ ਸੁਹਾਇਆ। ਸੰਬਲ ਨਗਰੀ ਡੇਰਾ ਲੌਣਾ, ਸਾਢੇ ਤਿੰਨ ਹੱਥ ਰਚਨ ਰਚਾਇਆ। ਪੂਤ ਸਪੂਤਾ ਆਪ ਉਠੌਣਾ, ਬ੍ਰਹਿਮਣ ਗੌੜਾ, ਵੇਸ
ਵਟਾਇਆ। ਉਚੇ ਟਿੱਲੇ ਪਰਬਤ ਫੋਲ ਫੁਲੌਣਾ, ਡੂੰਘੀ ਕੰਦਰ ਭੇਵ ਨਾ ਰਾਇਆ। ਜਲਾਂ ਥਲਾਂ ਆਪ ਸਮੌਣਾ, ਘਟ ਘਟ ਆਪਣਾ ਆਪ ਵਖਾਇਆ। ਆਪਣਾ ਕੀਤਾ ਆਪ ਪਾਉਣਾ, ਨਾ ਕੋਈ ਦੂਸਰ ਵੇਖ ਵਖਾਇਆ। ਧਰੂ ਪ੍ਰਹਿਲਾਦ ਲੇਖ ਚੁਕੌਣਾ, ਪੂਰਬ ਲਹਿਣਾ ਝੋਲੀ ਪਾਇਆ। ਬ੍ਰਹਮਾ ਵੇਤਾ ਜੋਤ ਸਮੌਣਾ, ਜੋਤੀ ਜੋਤ ਟਿਕਾਇਆ। ਵਿਸ਼ਨੂੰ ਵੰਸੀ ਸੇਵ ਕਮੌਣਾ, ਆਪ ਆਪਣੀ ਸੇਵਾ ਲਾਇਆ। ਸ਼ਿਵ ਸ਼ੰਕਰ ਤੇਰਾ ਦਰ ਸੁਹੌਣਾ, ਗੁਰਮੁਖ ਸਾਜਣ ਮੇਲ ਮਿਲਾਇਆ। ਸੁਰਪਤ ਤੇਰਾ ਰੰਗ ਰੰਗੌਣਾ, ਛੋਟਾ ਬਾਲਾ ਲਏ ਉਠਾਇਆ। ਸੱਤ ਰੰਗ ਨਿਸ਼ਾਨਾ ਆਪ ਝੁਲੌਣਾ, ਸੱਤਾਂ ਦੀਪਾਂ ਵੇਖ ਵਖੌਣਾ, ਪੁਸ਼ਕਰ ਕਰੌਚ ਆਪ ਉਠੌਣਾ, ਲੱਖਣ ਵੇਖ ਵਖਾਈਆ। ਜੰਬੂ ਦੀਪ ਖੇਲ ਖਲੌਣਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਲਮਲ ਤੇਰਾ ਭਾਰ ਵੰਡੌਣਾ, ਸਾਨ ਖ਼ਾਕੀ ਖ਼ਾਕ ਸਮਾਈਆ। ਕੁਸ਼ਾ ਤੇਰਾ ਲੇਖ ਲਿਖ਼ੌਣਾ, ਭੁੱਲ ਰਹੇ ਨਾ ਰਾਈਆ। ਗੋਬਿੰਦ ਸੂਰਾ ਲੋਕਮਾਤ ਵੇਖ ਵਖੌਣਾ, ਆਪ ਆਪਣਾ ਲਏ ਉਪਜਾਈਆ। ਨੀਲਾ ਨੀਲੀ ਧਾਰੋਂ ਪਾਰ ਕਰੌਣਾ, ਸਾਚਾ ਅਸਵ ਰਿਹਾ ਦੌੜਾਈਆ। ਕਲਗੀ ਤੋੜਾ ਨਾਮ ਚਮਕੌਣਾ, ਸੋ ਪੁਰਖ ਵੱਡੀ ਵਡਿਆਈਆ। ਸਚ ਸਿੰਘਾਸਣ ਆਸਣ ਲੌਣਾ, ਦਿਸ ਕਿਸੇ ਨਾ ਆਈਆ। ਸੰਬਲ ਨਗਰੀ ਮਾਣ ਦਵੌਣਾ, ਤ੍ਰੈਲੋਕ ਵੱਜੇ ਵਧਾਈਆ। ਸ਼ਬਦ ਖੰਡਾ ਹੱਥ ਫੜੌਣਾ, ਲੋਆਂ ਪੁਰੀਆਂ ਆਪ ਫਿਰਾਈਆ। ਲੱਖ ਚੁਰਾਸੀ ਤੇਰਾ ਲਹਿਣਾ ਦੇਣ ਚਕੌਣਾ, ਲੇਖਾ ਰਹੇ ਨਾ ਰਾਈਆ। ਰਾਏ ਧਰਮ ਸੁੱਤਾ ਆਪ ਉਠੌਣਾ, ਸ਼ਬਦ ਹਲੂਣਾ ਆਪ ਲਗਾਈਆ । ਲਾੜੀ ਮੌਤ ਘਰ ਘਰ ਫਿਰੌਣਾ, ਕਲਜੁਗ ਅੰਤਮ ਸਗਨ ਮਨਾਈਆ। ਲਾਲ ਮੈਂਹਦੀ ਰੰਗ ਰੰਗੌਣਾ, ਅਠਾਰਾਂ ਅਠਾਈ ਖ਼ੁਸ਼ੀ ਮਨਾਈਆ। ਮਨਮੁਖ ਜੀਵ ਕੰਤ ਸਰਬ ਬਣੌਣਾ, ਏਕਾ ਘਰ ਹੋਏ ਕੁੜਮਾਈਆ। ਗੁਰਮੁਖ ਵਿਰਲੇ ਸ਼ਬਦ ਅਨਾਦੀ ਗੌਣਾ, ਏਕਾ ਓਟ ਪੁਰਖ ਅਕਾਲ ਰਖਾਈਆ। ਦੀਨ ਇਸਲਾਮ ਵੇਖ ਵਖੌਣਾ, ਪੀਰ ਦਸਤਗੀਰ ਸ਼ਾਹ ਹਕੀਰ ਔਲੀਏ ਸ਼ੇਖ਼ ਮੁਸਾਇਕ ਪੀਰ ਭੇਵ ਨਾ ਰਾਈਆ। ਪੰਡਤ ਪਾਂਧੇ ਭੇਵ ਖਲੌਣਾ, ਜੋਤ ਲਿਲਾਟੀ ਫੋਲ ਫੁਲਾਈਆ। ਗਰੀਬ ਨਿਮਾਣੇ ਗਲੇ ਲਗੌਣਾ, ਦਿਵਸ ਰੈਣ ਰਹੇ ਕੁਰਲਾਈਆ। ਰਾਜਿਆਂ ਰਾਣਿਆਂ ਤਖ਼ਤੋਂ ਲਾਹਉਣਾ, ਸੀਸ ਤਾਜ ਨਾ ਕੋਈ ਟਿਕਾਈਆ। ਜੰਗਲ ਜੂਹ ਉਜਾੜ ਪਹਾੜ ਫਿਰੌਣਾ, ਦਰ ਮੰਗਿਆਂ ਭਿਛ ਨਾ ਪਾਈਆ । ਗੁਰਮੁਖ ਕਾਗੋਂ ਹੰਸ ਬਣੌਣਾ, ਸੋਹੰ ਚੋਗ ਚੁਗਾਈਆ। ਨਾਨਕ ਸਤਿਗੁਰ ਨਾਮ ਵਡਿਔਣਾ, ਜੋ ਰਸਨਾ ਗਿਆ ਗਾਈਆ। ਹੰ ਬ੍ਰਹਮ ਵਿਚ ਸਮੌਣਾ, ਪਾਰਬ੍ਰਹਮ ਸੱਚੀ ਸਰਨਾਈਆ। ਹਿੰਦੂ ਮੁਸਲਮ ਸਿਖ ਈਸਾਈ ਏਕਾ ਧਾਮ ਬਹੌਣਾ, ਚਾਰ ਵਰਨ ਅਠਾਰਾਂ ਵਰਨ ਏਕਾ ਢੋਲਾ ਰਹੇ ਸੁਣਾਈਆ। ਨੌ ਖੰਡ ਪ੍ਰਿਥਮੀ ਏਕੋ ਰੰਗ ਰੰਗੌਣਾ, ਏਕਾ ਹੁਕਮ ਜਣਾਈਆ। ਸਤਿਗੁਰ ਪੂਰਾ ਹਰਿ ਅਖਵਾਉਣਾ, ਸਿਆਸਤ ਵਰਾਸਤ ਨਾ ਕੋਈ ਰਖਾਈਆ। ਆਸਤਕ ਨਾਸਤਕ ਏਕਾ ਧਾਮ ਬਹੌਣਾ, ਏਕਾ ਧੀਰ ਧਰਾਈਆ । ਦੇਵ ਆਤਮ ਦਰਸ ਦਿਖੌਣਾ, ਵਾਸਤਕ ਵਾਸਤਕ ਰੂਪ ਸਮਾਈਆ। ਫਤਿਹ ਡੰਕਾ ਇਕ ਵਜੌਣਾ, ਵਾਹਿਗੁਰੂ ਨਾਮ ਸਹਾਈਆ। ਰਾਮ ਰਾਮਾ ਦਰਸ ਦਿਖੌਣਾ, ਸੀਤਾ ਸੁਰਤੀ ਲਏ ਪਰਨਾਈਆ। ਕਾਹਨਾ ਕ੍ਰਿਸ਼ਨਾ ਮੋਰ ਮੁਕਟ ਸੀਸ ਟਿਕੌਣਾ, ਕਵਲ ਨੈਣ ਲਏ ਮਟਕਾਈਆ। ਐਨਲਹੱਕ ਨਾਅਰਾ ਏਕਾ ਲੌਣਾ, ਅੱਲਾ ਰਾਣੀ ਵੇਖ ਵਖਾਈਆ। ਅੰਤਮ ਧਾਮ ਇਕ ਸੁਹੌਣਾ, ਘਰ ਸਾਚੇ ਵੱਜੇ ਵਧਾਈਆ। ਨਿਹਕਲੰਕ ਪ੍ਰਭ ਨਾਮ ਧਰੌਣਾ, ਮਾਨਸ ਤੱਤ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਹਰੀ ਹਰਿ, ਆਪਣੀ ਕਿਰਪਾ ਦੇਵੇ ਕਰ, ਸਤਿਗੁਰ ਪੂਰਾ ਸਹਿਜ ਸੁਭਾਈਆ।