ਪੁਸਤਕਾਲਾਭਾਗ ੮

੨੫ ਮਾਘ ੨੦੧੫ ਬਿਕ੍ਰਮੀ ਦਲੀਪ ਸਿੰਘ ਦੇ ਘਰ ਦੁਰਾਂਗਲਾ ਜ਼ਿਲਾ ਗੁਰਦਾਸਪੁਰ

ਨਿਰਗੁਣ ਜੋਤ ਹਰਿ ਨਿਰੰਕਾਰ, ਆਦਿ ਪੁਰਖ ਅਬਿਨਾਸ਼ਿਆ। ਅਗੰਮ ਅਗੰਮੜਾ ਅਗੰਮੜੀ ਕਾਰ, ਅਲਖ ਅਲਖਣਾ ਖੇਲ ਤਮਾਸ਼ਿਆ। ਥਿਰ ਘਰ ਬੈਠ ਸੱਚੇ ਦਰਬਾਰ, ਪੁਰਖ ਸੁਲਤਾਨ ਸ਼ਾਹੋ ਸ਼ਬਾਸਿਆ। ਕਰੇ ਕਰਾਏ ਆਪਣੀ ਕਾਰ, ਆਪਣੇ ਮੰਡਲ ਪਾਵੇ ਰਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਪ੍ਰਿਥਮੀ ਅਕਾਸਿਆ। ਨਿਰਗੁਣ ਰੂਪ ਸਰਬ ਗੁਣਵੰਤਾ, ਹਰਿ ਹਰਿ ਆਪ ਅਖਵਾਇੰਦਾ। ਪੂਰਨ ਜੋਤ ਸ੍ਰੀ ਭਗਵੰਤਾ, ਆਪ ਆਪਣੀ ਕਲ ਵਰਤਾਇੰਦਾ। ਆਦਿ ਜੁਗਾਦੀ ਵੇਸ ਵਟੰਤਾ, ਜੁਗ ਜੁਗ ਭੇਖ ਧਰਾਇੰਦਾ। ਲੱਖ ਚੁਰਾਸੀ ਭੇਵ ਖੁਲ੍ਹੰਤਾ, ਹਰ ਘਟ ਆਸਣ ਲਾਇੰਦਾ। ਗੁਰਮੁਖ ਸਾਜਣ ਆਪ ਉਠੰਤਾ, ਆਪਣੀ ਦਇਆ ਕਮਾਇੰਦਾ। ਮੇਲ ਮਿਲਾਏ ਸਾਚੇ ਸੰਤਾ, ਸ਼ਬਦ ਅਨਾਦੀ ਇਕ ਸੁਣਾਇੰਦਾ। ਸ਼ਬਦ ਅਨਾਦੀ ਬਣਾਏ ਬਣਤਾ, ਗੁਰ ਸਤਿਗੁਰ ਵੇਖ ਵਖਾਇੰਦਾ। ਤੋੜੇ ਗੜ੍ਹ ਹਉਮੇ ਹੰਗਤਾ, ਪੰਚ ਵਿਕਾਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਖੇਲ ਕਰਾਇੰਦਾ। ਖੇਲਣਹਾਰ ਪੁਰਖ ਸਮਰਥ, ਏਕਾ ਏਕ ਏਕੰਕਾਰਿਆ। ਹਰਿਜਨ ਰੱਖੇ ਦੇ ਕਰ ਹੱਥ, ਦੇਵੇ ਨਾਮ ਭੰਡਾਰਿਆ। ਧੁਰ ਦਰਗਾਹੀ ਸਾਚੀ ਵੱਥ, ਹਰਿਜਨ ਸਾਚੀ ਝੋਲੀ ਪਾ ਰਿਹਾ। ਆਪ ਚੜ੍ਹਾਏ ਆਪਣੇ ਰਥ, ਨੌ ਦਵਾਰੇ ਪਾਰ ਕਰਾ ਰਿਹਾ। ਪੰਚ ਵਿਕਾਰਾ ਦੇਵੇ ਮੱਥ, ਜਗਤ ਤ੍ਰਿਸਨਾ ਮੋਹ ਚੁਕਾ ਰਿਹਾ। ਮਾਇਆ ਮਮਤਾ ਪਾਏ ਨੱਥ, ਸਾਚਾ ਮਾਰਗ ਇਕ ਚਲਾ ਰਿਹਾ। ਦੂਈ ਦਵੈਤੀ ਕਰੇ ਭੱਠ, ਜੂਠ ਝੂਠ ਮੇਟ ਮਿਟਾ ਰਿਹਾ। ਸੰਤਨ ਮੇਲਾ ਨੱਠ ਨੱਠ, ਗੁਰਮਤ ਗੁਰ ਆਪ ਕਰਾ ਰਿਹਾ। ਕਾਇਆ ਮੰਦਰ ਸਚ ਅਕੱਠ, ਦਰ ਦਵਾਰ ਇਕ ਵਖਾ ਰਿਹਾ। ਅੰਮ੍ਰਿਤ ਸਰ ਸਰੋਵਰ ਨੁਹਾਏ ਤੀਰਥ ਅਠਸਠ, ਜਲ ਧਾਰਾ ਮੁਖ ਚੁਆ ਰਿਹਾ। ਅਨਹਦ ਸ਼ਬਦ ਨਗਾਰੇ ਲਾਏ ਸੱਟ, ਪੰਚਮ ਤਾਲ ਆਪ ਵਜਾ ਰਿਹਾ। ਸਚ ਕਿਵਾੜ ਖੋਲ੍ਹੇ ਹੱਟ, ਦਰ ਸਾਚਾ ਆਪ ਖੁਲਾ ਲਿਆ। ਬਜਰ ਕਪਾਟੀ ਜਾਏ ਢੱਠ, ਆਪ ਆਪਣਾ ਪੜਦਾ ਲਾਹ ਰਿਹਾ। ਆਤਮ ਸੇਜਾ ਸਾਚਾ ਸਤਿ, ਸਤਿ ਸਰੂਪੀ ਆਪ ਵਖਾ ਰਿਹਾ। ਮੇਲ ਮਿਲਾਏ ਕਮਲਾਪਤ, ਸੁਰਤੀ ਸ਼ਬਦੀ ਸ਼ਬਦ ਮਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗ ਜੁਗ ਜਨ ਭਗਤਾਂ ਸੰਗ ਨਿਭਾ ਰਿਹਾ। ਭਗਤਨ ਮੀਤਾ ਇਕ ਅਕੱਲਾ, ਆਦਿ ਜੁਗਾਦਿ ਸਮਾਇਆ। ਵਸਣਹਾਰਾ ਸਚ ਮਹੱਲਾ, ਨੇਹਚਲ ਅਟੱਲ ਧਾਮ ਸੁਹਾਇਆ। ਵੇਖ ਵਖਾਏ ਜਲਾਂ ਥਲਾਂ, ਡੂੰਘੇ ਸਾਗਰ ਫੋਲ ਫੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਕਿਰਤ ਕਮਾਇਆ। ਕਰੇ ਕਰਾਏ ਕਰਨੇਹਾਰਾ, ਏਕਾ ਜੋਤ ਜਗਾਈਆ। ਜੁਗ ਜੁਗ ਖੇਲੇ ਖੇਲ ਅਪਾਰਾ, ਲੋਕਮਾਤ ਵੇਖ ਵਖਾਈਆ। ਧੁਰ ਦਰਗਾਹੀ ਸ਼ਬਦ ਅਪਾਰਾ, ਆਪ ਆਪਣਾ ਨਾਦ ਵਜਾਈਆ। ਅਲੱਖ ਅਗੋਚਰ ਖੇਲ ਨਿਆਰਾ, ਭੇਵ ਅਭੇਦ ਛੁਪਾਈਆ। ਹਰਿ ਸੰਤਨ ਖੋਲ੍ਹੇ ਬੰਦ ਕਿਵਾੜਾ, ਆਪ ਆਪਣਾ ਦਰਸ ਦਿਖਾਈਆ। ਕਰੇ ਪਰਕਾਸ਼ ਬਹੱਤਰ ਨਾੜਾ, ਅੰਧ ਅੰਧੇਰ ਮਿਟਾਈਆ। ਮੇਟ ਮਿਟਾਏ ਪੰਚਮ ਧਾੜਾ, ਕੂੜੀ ਕਿਰਿਆ ਰਹਿਣ ਨਾ ਪਾਈਆ। ਸਚ ਵਖਾਏ ਧਰਮ ਅਖਾੜਾ, ਸਾਚੀ ਸਿਖਿਆ ਮੰਗਲ ਗਾਈਆ। ਸ਼ਬਦ ਗੁਰੂ ਗੁਰ ਸਾਚਾ ਲਾੜਾ, ਹਰਿਜਨ ਸਾਚੇ ਲਏ ਪਰਨਾਈਆ। ਆਪਣੇ ਮੰਦਰ ਆਪੇ ਵਾੜਾ, ਆਪੇ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਖਣਹਾਰਾ ਦਰ, ਦਰ ਘਰ

ਘਰ ਵਿਚ ਫੇਰਾ ਪਾਈਆ। ਘਰ ਘਰ ਗੁਰਮੁਖ ਮੇਲਿਆ, ਘਰ ਘਰ ਵੱਜੀ ਵਧਾਈਆ। ਗੁਰ ਸ਼ਬਦੀ ਗੁਰੂ ਗੁਰ ਚੇਲਿਆ, ਰੂਪ ਰੰਗ ਨਾ ਕੋਈ ਜਣਾਈਆ। ਸਾਜਣ ਮੀਤ ਸੱਜਣ ਸਹੇਲਿਆ, ਨਿਰਗੁਣ ਨੂਰੋ ਨੂਰ ਸਮਾਈਆ। ਜੋਤ ਨਿਰੰਜਣ ਚਾੜ੍ਹੇ ਤੇਲਿਆ, ਲੋਕਮਾਤ ਸਗਨ ਮਨਾਈਆ। ਅਚਰਜ ਖੇਲ ਅਬਿਨਾਸ਼ੀ ਕਰਤਾ ਆਪਣਾ ਆਪੇ ਖੇਲਿਆ, ਭੇਵ ਕੋਇ ਨਾ ਪਾਈਆ। ਗੁਰਸਿਖਾਂ ਧਰਮ ਰਾਏ ਦੀ ਕੱਟੇ ਜੇਲਿਆ, ਲੱਖ ਚੁਰਾਸੀ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਮੇਲ ਕਰ, ਏਕਾ ਘਰ ਬਹਾਈਆ। ਸਾਚਾ ਘਰ ਸਚ ਮਕਾਨ, ਹਰਿ ਸਾਚਾ ਸਚ ਸੁਹਾਇੰਦਾ। ਗੁਰਮੁਖਾਂ ਦੇਵੇ ਧੁਰ ਫ਼ਰਮਾਣ, ਬੋਧ ਅਗਾਧੀ ਸ਼ਬਦ ਸੁਣਾਇੰਦਾ। ਆਤਮ ਅੰਤਰ ਇਕ ਗਿਆਨ, ਏਕਾ ਬੂਝ ਬੁਝਾਇੰਦਾ। ਧੁਨੀ ਨਾਦ ਸ਼ਬਦ ਧੁਨਕਾਨ, ਰਾਗ ਅਨਾਦੀ ਆਪ ਸੁਣਾਇੰਦਾ। ਅੰਮ੍ਰਿਤ ਆਤਮ ਪੀਣ ਖਾਣ, ਸਰ ਸਰੋਵਰ ਇਕ ਵਖਾਇੰਦਾ। ਕਾਗੀ ਕਾਗ ਹੰਸ ਬਣ ਜਾਣ, ਦੁਰਮਤ ਮੈਲ ਗਵਾਇੰਦਾ। ਦੇਵਣਹਾਰਾ ਨਾਮ ਨਿਧਾਨ, ਸੰਤਨ ਅੱਖਰ ਵੱਖਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਜਣ ਵੇਖਿਆ, ਗੁਰ ਸਤਿਗੁਰ ਕਿਰਪਾ ਧਾਰ। ਪੂਰਬ ਲਹਿਣਾ ਜਾਣੇ ਲੇਖਿਆ, ਮਾਨਸ ਜਨਮਾ ਪਾਵੇ ਸਾਰ। ਵੇਖ ਵਖਾਣੇ ਧਾਰੀ ਕੇਸਿਆ, ਮੂੰਡ ਮੁੰਡਾਏ ਇਕ ਗਿਆਨ। ਨਿਰਗੁਣ ਜੋਤੀ ਹਰ ਘਟ ਪਰਵੇਸਿਆ, ਵਸਿਆ ਕਾਇਆ ਮੰਦਰ ਮਕਾਨ। ਆਪੇ ਜਾਣੇ ਆਪਣਾ ਭੇਖਿਆ, ਭੇਖਾਧਾਰੀ ਸ੍ਰੀ ਭਗਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਨਾਮ ਵਸਤ ਅੰਦਰ ਧਰ, ਮੂਰਖ ਮੂੜ੍ਹ ਬਣਾਏ ਚਤੁਰ ਸੁਜਾਨ। ਨਾਮ ਵਸਤ ਸਚ ਭੰਡਾਰਾ, ਗੁਰ ਸਤਿਗੁਰ ਆਪ ਵਰਤਾਈਆ। ਗੁਰਮੁਖਾਂ ਲੋਕਮਾਤ ਕਰ ਪਿਆਰਾ, ਆਤਮ ਝੋਲੀ ਰਿਹਾ ਭਰਾਈਆ। ਤਨ ਕਰਾਏ ਇਕ ਸ਼ਿੰਗਾਰਾ, ਬਸਤਰ ਗਹਿਣਾ ਸ਼ਬਦ ਵਖਾਈਆ। ਨੇਤਰ ਨੈਣਾਂ ਦਰਸ ਗਿਰਧਾਰਾ, ਲੋਚਣ ਏਕਾ ਏਕ ਖੁਲ੍ਹਾਈਆ। ਦੀਵਾ ਬਾਤੀ ਕਰ ਉਜਿਆਰਾ, ਕਮਲਾਪਾਤੀ ਸਗਨ ਮਨਾਈਆ। ਸੁਖਮਨ ਟੇਢੀ ਪਾਰ ਕਿਨਾਰਾ, ਹਰਿ ਸੱਜਣ ਆਪ ਕਰਾਈਆ। ਸਤਿਗੁਰ ਆਏ ਬੰਕ ਦਵਾਰਾ, ਸ਼ਬਦੀ ਲੜ ਫੜਾਈਆ। ਦਿਸ ਨਾ ਆਏ ਵਿਚ ਸੰਸਾਰਾ, ਭਰਮੇ ਭੁੱਲੀ ਸਰਬ ਲੋਕਾਈਆ। ਹਰਿਜਨ ਵਿਰਲਾ ਪਾਵੇ ਸਾਰਾ, ਜਿਸ ਜਨ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਘਰ ਸਾਚਾ ਇਕ ਸੁਹਾਈਆ। ਸਾਚਾ ਘਰ ਨਰ ਨਰੇਸ਼, ਨਿਰਗੁਣ ਆਪ ਅਖਵਾਇੰਦਾ। ਸਤਿਗੁਰ ਗੁਰ ਸ਼ਬਦ ਸੰਦੇਸ਼, ਜਨ ਭਗਤਾਂ ਆਪ ਸੁਣਾਇੰਦਾ। ਆਪਣੇ ਨੇਤਰ ਆਪੇ ਵੇਖ, ਸੋਏ ਮਾਤ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਜਨ ਹਰਿ ਗੁਰ ਸਤਿਗੁਰ ਮੇਲਾ ਏਕਾ ਘਰ, ਸ਼ਬਦ ਸ਼ਬਦੀ ਆਪ ਕਰਾਇੰਦਾ।

ਹਰਿ ਸ਼ਬਦ ਰੂਪ ਅਪਾਰ, ਹਰੀ ਹਰਿ ਆਪ ਚਲਾਇਆ। ਭਗਤਨ ਦੇਵੇ ਵਿਚ ਸੰਸਾਰ, ਜੁਗ ਜੁਗ ਵੇਸ ਵਟਾਇਆ। ਅੰਤਰ ਆਤਮ ਇਕ ਆਧਾਰ, ਏਕਾ ਬ੍ਰਹਮ ਜਣਾਇਆ। ਪਾਰਬ੍ਰਹਮ ਖੇਲ ਅਪਾਰ, ਨਿਰਗੁਣ ਸਰਗੁਣ ਲਏ ਜਗਾਇਆ। ਜੋਤ ਨਿਰੰਜਣ ਕਰ ਉਜਿਆਰ, ਅੰਧ

ਅੰਧੇਰਾ ਦਏ ਮਿਟਾਇਆ। ਸ਼ਬਦੀ ਸ਼ਬਦ ਧੁਰ ਫ਼ਰਮਾਨ, ਧੁਨੀ ਧੁਨ ਉਪਜਾਇਆ। ਰਾਗ ਨਾਦ ਸਾਰੇ ਗਾਨ, ਗੁਰ ਕਾ ਸ਼ਬਦ ਸ਼ਬਦ ਸਲਾਹਿਆ। ਆਪ ਵਸਾਏ ਸਚ ਮਕਾਨ, ਸਾਢੇ ਤਿੰਨ ਹੱਥ ਕਾਇਆ ਬਣਤ ਬਣਾਇਆ। ਅੰਮ੍ਰਿਤ ਸਰੋਵਰ ਪੀਣ ਖਾਣ, ਕਵਲ ਨਾਭੀ ਮੁਖ ਭਵਾਇਆ। ਦਰਸ ਦਿਖਾਏ ਜਨ ਪਛਾਣ, ਜਾਨਣਹਾਰ ਭੇਵ ਨਾ ਰਾਇਆ। ਘਟ ਘਟ ਅੰਦਰ ਖੇਲ ਮਹਾਨ, ਹਰ ਬੈਠਾ ਬੇਪਰਵਾਹਿਆ। ਜਿਸ ਜਨ ਦੇਵੇ ਭਗਤੀ ਦਾਨ, ਆਪਣੇ ਮਾਰਗ ਆਪੇ ਲਾਇਆ। ਚਰਨ ਧੂੜ ਸੱਚਾ ਅਸ਼ਨਾਨ, ਸਤਿਗੁਰ ਪੂਰਾ ਮੁਖ ਛੁਹਾਇਆ। ਜੋਤ ਲਲਾਟੀ ਸਚ ਨਿਸ਼ਾਨ, ਆਪ ਆਪਣਾ ਦਏ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗ ਲਹਿਣਾ ਲਹਿਣਾ ਝੋਲੀ ਪਾਇਆ। ਆਤਮ ਅੰਤਰ ਨੇਤਰ ਖੋਲ੍ਹ, ਹਰਿਜਨ ਆਪ ਜਗਾਈਆ। ਸ਼ਬਦ ਅਗੰਮੀ ਆਪੇ ਬੋਲ, ਆਪ ਆਪਣਾ ਰਾਗ ਅਲਾਈਆ। ਅਨਹਦ ਵਜਾਏ ਸਾਚਾ ਢੋਲ, ਤਾਲ ਤਲਵਾੜਾ ਇਕ ਵਖਾਈਆ। ਪੰਚ ਵਿਕਾਰ ਨਾ ਕਰੇ ਘੋਲ, ਜਿਸ ਸਿਰ ਸਮਰਥ ਹੱਥ ਟਿਕਾਈਆ। ਆਪਣੇ ਸ਼ਬਦ ਆਪੇ ਜਾਏ ਮੌਲ, ਜੋਤੀ ਨੂਰ ਕਰੇ ਰੁਸ਼ਨਾਈਆ। ਉਲਟਾ ਕਰੇ ਨਾਭ ਕੌਲ, ਝਿਰਨਾ ਅੰਮ੍ਰਿਤ ਬੂੰਦ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਆਤਮ ਦਰਸੀ ਦਰਸ ਦਿਖਾਈਆ। ਆਤਮ ਦਰਸੀ ਸਚ ਮਕਾਨਾ, ਕਾਇਆ ਗੜ੍ਹ ਸੁਹਾਇਆ। ਹਰਿਜਨ ਮਾਰੇ ਤੀਰ ਨਿਸ਼ਾਨਾ, ਬਜਰ ਕਪਾਟੀ ਤੋੜ ਤੁੜਾਇਆ। ਦੂਈ ਦਵੈਤੀ ਮੇਟ ਮਿਟਾਨਾ, ਏਕਾ ਰੰਗ ਰੰਗਾਇਆ । ਦੇਵੇ ਨਾਮ ਇਕ ਗਿਆਨਾ, ਬ੍ਰਹਮ ਪਾਰਬ੍ਰਹਮ ਸਮਾਇਆ। ਪੁਰਖ ਅਬਿਨਾਸ਼ੀ ਖੇਲ ਮਹਾਨਾ, ਹਰਿਜਨ ਸਾਚੇ ਲਏ ਤਰਾਇਆ। ਹੱਥੀਂ ਬੰਨ੍ਹੇ ਏਕਾ ਗਾਨਾ, ਲੋਕਮਾਤੀ ਸਗਨ ਮਨਾਇਆ। ਲੱਖ ਚੁਰਾਸੀ ਫੰਦ ਕਟਾਨਾ, ਦਸ ਦਸ ਮਾਸਾ ਗੇੜ ਰਹੇ ਨਾ ਰਾਇਆ। ਦਰਗਹਿ ਸਾਚੀ ਮੇਲ ਮਿਲਾਨਾ, ਆਪ ਆਪਣਾ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਸ਼ਬਦ ਬਬਾਣੇ ਲਏ ਚੜ੍ਹਾਇਆ। ਕਿਰਪਾ ਕਰ ਕਰ ਮੇਲਿਆ, ਆਪ ਆਪਣੀ ਕਿਰਪਾ ਧਾਰ। ਸ਼ਬਦ ਗੁਰੂ ਗੁਰਸਿਖ ਚੇਲਿਆ, ਦੋਏ ਸੋਹਣ ਇਕ ਦਵਾਰ। ਏਥੇ ਓਥੇ ਸੱਜਣ ਸੁਹੇਲਿਆ, ਮੇਲ ਮਿਲਾਏ ਵਿਚ ਸੰਸਾਰ। ਸਦ ਵਸੇ ਰੰਗ ਨਵੇਲਿਆ, ਜਨ ਭਗਤਾਂ ਕਰੇ ਪਿਆਰ। ਅਚਰਜ ਖੇਲ ਨਿਤ ਨਵਿਤ ਖੇਲਿਆ, ਜੀਵ ਜੰਤ ਨਾ ਪਾਏ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਲਾਏ ਪਾਰ। ਕਰ ਕਿਰਪਾ ਹਰਿ ਜਾਣਿਆ, ਜੁਗ ਜੁਗ ਵਿਛੜਿਆ ਜਨ। ਆਪ ਆਪਣਾ ਮੂਲ ਪਛਾਨਿਆ, ਰਾਮ ਨਾਮ ਵੇਖਿਆ ਸਾਚਾ ਧਨ। ਏਕਾ ਰੀਤੀ ਇਕ ਗਿਆਨਿਆ, ਏਕਾ ਰਾਗ ਏਕਾ ਕੰਨ। ਏਕਾ ਦਰਸ ਸ੍ਰੀ ਭਗਵਾਨਿਆ, ਦੂਈ ਦਵੈਤੀ ਭਾਂਡਾ ਭੰਨ। ਸੁਣੇ ਸੁਣਾਏ ਧੁਰ ਫ਼ੁਰਮਾਨਿਆ, ਜੋਤੀ ਨੂਰ ਨਿਰਗੁਣ ਚੰਨ। ਜਾਨਣਹਾਰਾ ਅਨਹਦ ਬਾਣੀਆ, ਭਾਗ ਲਗਾਏ ਕਾਇਆ ਤਨ। ਅੰਮ੍ਰਿਤ ਦੇਵੇ ਠੰਡਾ ਪਾਣੀਆ, ਆਪ ਆਪਣਾ ਆਪੇ ਜਾਏ ਮੰਨ। ਵਡ ਦਾਤਾ ਗੁਣ ਨਿਧਾਨੀਆ, ਕਾਮ ਕਰੋਧ ਲੋਭ ਮੋਹ ਹੰਕਾਰ ਪੰਚਾਂ ਦੇਵੇ ਡੰਨ। ਜਗਤ ਤ੍ਰਿਸਨਾ ਵੇਖ ਵਖਾਨੀਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲਣਹਾਰਾ ਸਾਚੇ ਦਰ, ਦਰ ਸਾਚਾ ਇਕ ਵਖਾਨੀਆ। ਦਰ ਘਰ ਸੱਚਾ ਹਰਿ ਦਵਾਰ, ਹਰਿ ਸਾਚੇ ਆਪ ਸੁਹਾਇਆ। ਕਾਇਆ ਮੰਦਰ ਖੇਲ ਅਪਾਰ, ਘਰ ਘਰ ਵਿਚ ਡੇਰਾ ਲਾਇਆ। ਨਿਰਗੁਣ ਜੋਤੀ ਕਰ ਉਜਿਆਰ, ਬੈਠਾ ਦੀਪ ਜਗਾਇਆ। ਆਤਮ ਸੇਜਾ ਹੋ ਤਿਆਰ, ਏਕਾ ਰਾਹ ਦਿਖਾਇਆ। ਸ਼ਬਦ ਗੁਰ

ਵਡ ਬਲਕਾਰ, ਬਜਰ ਕਪਾਟੀ ਤੋੜ ਤੁੜਾਇਆ। ਸੁਖਮਨ ਨਾੜੀ ਡੂੰਘੀ ਗਾਰ, ਆਪ ਆਪਣਾ ਵੇਖ ਵਖਾਇਆ। ਪਿੰਗਲਾ ਈੜਾ ਕਰਨ ਨਿਮਸਕਾਰ, ਦੋਏ ਜੋੜ ਸੀਸ ਝੁਕਾਇਆ। ਪੰਚਮ ਵਿਕਾਰਾ ਮਾਰੇ ਮਾਰ, ਨਾਮ ਖੰਡਾ ਇਕ ਚਮਕਾਇਆ। ਸੁਰਤ ਸਵਾਣੀ ਕਰ ਪਿਆਰ, ਆਪਣੇ ਲੜ ਬੰਧਾਇਆ। ਨੌ ਦਵਾਰੇ ਕੱਢੇ ਬਾਹਰ, ਦਸਵੇਂ ਮੇਲ ਮਿਲਾਇਆ। ਅੰਦਰ ਬਾਹਰ ਗੁਪਤ ਜਾਹਰ, ਏਕਾ ਰੂਪ ਨਜ਼ਰੀ ਆਇਆ। ਜਨ ਭਗਤਾਂ ਭਰੇ ਨਾਮ ਭੰਡਾਰ, ਤੋਟ ਰਹੇ ਨਾ ਰਾਇਆ। ਵਰਤੇ ਵਰਤਾਵੇ ਵਿਚ ਸੰਸਾਰ, ਸਚ ਖ਼ਜ਼ਾਨਾ ਹੱਥ ਫੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਦਇਆ ਕਮਾਇਆ।

੨੫ ਮਾਘ ੨੦੧੫ ਬਿਕ੍ਰਮੀ ਬਚਨ ਸਿੰਘ ਦੇ ਘਰ ਪਿੰਡ ਕਾਣਾ ਕੌਟਾ ਜ਼ਿਲਾ ਗੁਰਦਾਸ ਪੁਰ

ਨਿਰਗੁਣ ਧਾਰ ਸ਼ਬਦ ਭੰਡਾਰਾ, ਪੁਰਖ ਅਕਾਲ ਰਖਾਇੰਦਾ। ਰੂਪ ਅਨੂਪ ਹਰਿ ਕਰਤਾਰਾ, ਸ਼ਾਹੋ ਭੂਪ ਅਖਵਾਇੰਦਾ। ਸਾਚੇ ਤਖ਼ਤ ਸਚ ਸਿਕਦਾਰਾ, ਸਾਚਾ ਰਾਜ ਕਮਾਇੰਦਾ। ਏਕਾ ਏਕ ਏਕੰਕਾਰਾ, ਆਪਣੀ ਕਲ ਵਰਤਾਇੰਦਾ। ਨਾਮ ਅਗੰਮੀ ਸਤਿ ਸਤਾਰਾ, ਆਪਣੀ ਆਪ ਵਜਾਇੰਦਾ। ਦੀਪਕ ਦੀਪਕ ਕਰ ਉਜਿਆਰਾ, ਜੋਤੀ ਜੋਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਖਿਲਾਇੰਦਾ। ਸ਼ਬਦ ਗੁਰ ਸਰਬ ਜੀਆ ਦਾਤਾ, ਹਰਿ ਸਾਚਾ ਆਪ ਉਪਾਇਆ। ਆਪੇ ਪਿਤਾ ਆਪੇ ਮਾਤਾ, ਬਾਲ ਬਾਲਾ ਰੂਪ ਵਟਾਇਆ। ਆਪੇ ਬੰਨੇ ਸਾਚੇ ਨਾਤਾ, ਆਪੇ ਵੇਖ ਵਖਾਇਆ। ਆਪੇ ਰਿਹਾ ਇਕ ਇਕਾਂਤਾ, ਹਰ ਘਟ ਆਪ ਸਮਾਇਆ । ਆਪ ਆਪਣੀ ਅੰਧੇਰੀ ਰਾਤਾ, ਆਪ ਆਪਣਾ ਪਰਕਾਸ਼ ਰਖਾਇਆ। ਆਪੇ ਜਾਣੇ ਆਪਣੀ ਗਾਥਾ, ਆਪੇ ਆਪਣਾ ਰਾਗ ਅਲਾਇਆ। ਆਪ ਚਲਾਏ ਆਪਣਾ ਰਾਥਾ, ਰਥ ਰਥਵਾਹੀ ਬੇਪਰਵਾਹਿਆ। ਆਪੇ ਹੋਏ ਤ੍ਰਿਲੋਕੀ ਨਾਥਾ, ਆਪ ਆਪਣਾ ਖੇਲ ਖਿਲਾਇਆ। ਆਪੇ ਖੋਲ੍ਹ ਚੌਦਾਂ ਹਾਟਾ, ਆਪਣਾ ਵਣਜ ਕਰਾਇਆ। ਆਪੇ ਸਰਬ ਕਲਾ ਪੁਰਖ ਸਮਰਾਥਾ, ਪਾਰਬ੍ਰਹਮ ਆਪ ਅਖਵਾਇਆ। ਆਪ ਸਹਾਈ ਨਾਥ ਅਨਾਥਾ, ਨਾਥ ਅਨਾਥਾ ਗਲੇ ਲਗਾਇਆ। ਆਪ ਨਿਭਾਏ ਸਗਲਾ ਸਾਥਾ, ਜੁਗ ਜੁਗ ਵੇਸ ਵਟਾਇਆ। ਆਪੇ ਜਾਣੇ ਲਹਿਣਾ ਦੇਣਾ ਮਸਤਕ ਮਾਥਾ, ਆਪੇ ਲੇਖ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਖੇਲ ਖਿਲਾਇਆ। ਸ਼ਬਦ ਗੁਰ ਹਰਿ ਮਿਹਰਵਾਨਾ, ਸ਼ਬਦੀ ਤੀਰ ਚਲਾਇੰਦਾ। ਏਕਾ ਜੋਧਾ ਸੂਰਬੀਰ ਬਲੀ ਬਲਵਾਨਾ, ਏਕਾ ਨਾਮ ਉਪਾਇੰਦਾ। ਏਕਾ ਸ਼ਸਤਰ ਤੀਰ ਕਮਾਨਾ, ਏਕਾ ਖੰਡਾ ਹੱਥ ਉਠਾਇੰਦਾ। ਏਕਾ ਵੇਖੇ ਮਾਰ ਧਿਆਨਾ, ਏਕਾ ਖੇਲ ਖਿਲਾਇੰਦਾ। ਏਕਾ ਲੋਆਂ ਪੁਰੀਆਂ ਦੇਵੇ ਦਾਨਾ, ਏਕਾ ਮੂਲ ਚੁਕਾਇੰਦਾ। ਏਕਾ ਲੱਖ ਚੁਰਾਸੀ ਬੰਨੇ ਗਾਨਾ, ਏਕਾ ਸਗਨ ਮਨਾਇੰਦਾ। ਏਕਾ ਹੋਏ ਜਾਣੀ ਜਾਣਾ, ਜਾਨਣਹਾਰ ਇਕ ਅਖਵਾਇੰਦਾ। ਏਕਾ ਤਨ ਦਰ ਰਹੇ ਨਿਮਾਣਾ, ਜੁਗ ਜੁਗ ਖੇਲ ਖਿਲਾਇੰਦਾ। ਏਕਾ ਤਖ਼ਤ ਏਕਾ ਰਾਜਾ ਏਕਾ ਰਾਣਾ, ਸ਼ਾਹੋ ਭੂਪ ਇਕ ਅਖਵਾਇੰਦਾ। ਏਕਾ ਹੁਕਮ ਇਕ ਫ਼ਰਮਾਣਾ, ਸਿਫ਼ਤ ਸਲਾਹ ਇਕ ਰਖਾਇੰਦਾ। ਏਕਾ ਰਾਗ ਏਕਾ ਗਾਣਾ, ਏਕਾ ਤਾਲ ਵਜਾਇੰਦਾ। ਏਕਾ ਪਦ ਵਖਾਏ ਨਿਰਬਾਨਾ, ਥਿਰ ਘਰ ਬੈਠਾ ਆਪ ਸੁਹਾਇੰਦਾ। ਆਦਿ ਜੁਗਾਦਿ ਜੁਗ ਜੁਗ ਖੇਲ ਮਹਾਨਾ, ਆਪ ਆਪਣਾ ਖੇਲ ਖਿਲਾਇੰਦਾ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਧਾਰ ਚਲਾਇੰਦਾ। ਨਿਰਗੁਣ ਧਾਰ ਹਰਿ ਕਰਨੇਹਾਰਾ, ਕਰਤਾ ਪੁਰਖ ਅਖਵਾਇਆ । ਵਰਤੇ ਵਰਤਾਵੇ ਵਿਚ ਸੰਸਾਰਾ, ਲੋਆਂ ਪੁਰੀਆਂ ਮੇਲ ਮਿਲਾਇਆ। ਮੰਡਲ ਮੰਡਪ ਦਏ ਸਹਾਰਾ, ਸ਼ਬਦੀ ਸ਼ਬਦ ਟਿਕਾਇਆ। ਸ਼ਬਦੀ ਸ਼ਬਦ ਜੈ ਜੈ ਜੈਕਾਰਾ, ਸ਼ਬਦੀ ਸ਼ਬਦ ਉਪਾਇਆ। ਸ਼ਬਦੀ ਸ਼ਬਦ ਹਰਿ ਭੰਡਾਰਾ, ਸ਼ਬਦੀ ਆਪ ਵਰਤਾਇਆ। ਸ਼ਬਦੀ ਪੁਰਖ ਸ਼ਬਦੀ ਨਾਰਾ, ਨਰ ਨਰਾਇਣ ਸ਼ਬਦ ਅਖਵਾਇਆ। ਸ਼ਬਦ ਗੁਰ ਸ਼ਬਦ ਅਵਤਾਰਾ, ਸ਼ਬਦ ਪੰਜ ਤੱਤ ਉਪਜਾਇਆ। ਸ਼ਬਦ ਮੀਤ ਸ਼ਬਦ ਮੁਰਾਰਾ, ਸ਼ਬਦ ਵਿਛੋੜਾ ਵੇਖ ਵਖਾਇਆ। ਸ਼ਬਦ ਮਹੱਲ ਸ਼ਬਦ ਮੁਨਾਰਾ, ਸ਼ਬਦ ਬੈਠਾ ਆਸਣ ਲਾਇਆ। ਸ਼ਬਦੀ ਸ਼ਬਦ ਹਰਿ ਨਿਰੰਕਾਰਾ, ਨਿਰਗੁਣ ਜੋਤ ਕਰੇ ਰੁਸ਼ਨਾਇਆ। ਜੋਤੀ ਜੋਤ ਕਰ ਪਸਾਰਾ, ਸ਼ਬਦ ਸ਼ਬਦੀ ਜੋੜ ਜੁੜਾਇਆ। ਆਦਿ ਨਿਰੰਜਣ ਕਰ ਅਕਾਰਾ, ਜੋਤ ਨਿਰੰਜਣ ਮੂੰਡ ਮੁੰਡਾਇਆ। ਜੋਤ ਨਿਰੰਜਣ ਸੇਵਾਦਾਰਾ, ਘਟ ਘਟ ਦੀਪ ਵਖਾਇਆ। ਸ਼ਬਦੀ ਸ਼ਬਦ ਸ਼ਬਦ ਧੁਨਕਾਰਾ, ਘਰ ਮੰਦਰ ਆਪ ਸੁਹਾਇਆ। ਤਾਲ ਅਨਾਦੀ ਅਪਰ ਅਪਾਰਾ, ਗੁਰ ਸਤਿਗੁਰ ਆਪ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਵੇਖ ਘਰ, ਨੂਰੋ ਨੂਰ ਕਰੇ ਰੁਸ਼ਨਾਇਆ। ਨੂਰ ਰੁਸ਼ਨਾਈ ਲੋਕਮਾਤ, ਜੋਤੀ ਜੋਤ ਜਗਾਈਆ। ਜੁਗ ਜੁਗ ਵੇਖੇ ਮਾਰ ਝਾਤ, ਆਤਮ ਝੋਲੀ ਆਪ ਭਰਾਈਆ। ਅੰਤਮ ਵੇਲੇ ਪੁੱਛੇ ਵਾਤ, ਘਰ ਲੇਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਈਆ। ਨਾਉਂ ਨਿਰੰਜਣ ਹਰਿ ਨਿਰੰਕਾਰ, ਅਗਾਧ ਬੋਧ ਅਖਵਾਇੰਦਾ। ਅਕਲ ਕਲਾ ਕਲ ਪਸਾਰ, ਆਪੇ ਵੇਖ ਵਖਾਇੰਦਾ। ਜਲ ਥਲ ਮਹੀਅਲ ਡੂੰਘੀ ਧਾਰ, ਨਿਝਰ ਧਾਰ ਆਪ ਚਲਾਇੰਦਾ। ਦੋ ਜਹਾਨਾਂ ਦਏ ਸਹਾਰ, ਆਪ ਆਪਣਾ ਰੰਗ ਰੰਗਾਇੰਦਾ। ਗੁਰ ਗੁਰ ਵੇਸ ਅਪਰ ਅਪਾਰ, ਸਰਗੁਣ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਵ ਖੁਲਾਇੰਦਾ। ਆਪਣਾ ਭੇਵ ਆਪੇ ਖੋਲ੍ਹ, ਆਪੇ ਸ਼ਬਦ ਜਣਾਈਆ। ਏਕਾ ਅੱਖਰ ਸ਼ਬਦ ਬੋਲ, ਹਉਮੇ ਬੂਝ ਬੁਝਾਈਆ। ਸਾਚੇ ਕੰਡੇ ਆਪੇ ਤੋਲ, ਆਪੇ ਵੰਡ ਵੰਡਾਈਆ। ਸਤਿਜੁਗ ਵਜਾ ਸਾਚਾ ਢੋਲ, ਲੋਕਮਾਤ ਕਰੇ ਜਣਾਈਆ। ਤ੍ਰੇਤਾ ਤ੍ਰੀਆ ਰਿਹਾ ਮੌਲ, ਤੇਰਾ ਮੇਰਾ ਰੂਪ ਵਟਾਈਆ। ਦੁਆਪਰ ਖੇਲੇ ਏਕਾ ਹੋਲ, ਲਾਲ ਗੁਲਾਲਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਪਾਰ, ਹਰਿ ਸਾਚੇ ਪਾਰ ਉਤਾਰਿਆ। ਕਲਜੁਗ ਲੋਕਮਾਤ ਲਏ ਅਵਤਾਰ, ਧਰਨੀ ਧਰਤ ਆਪ ਸੁਹਾ ਰਿਹਾ। ਦਰ ਦਰਵੇਸਾ ਮੰਗੇ ਮੰਗ ਭਿਖਾਰ, ਘਰ ਸਾਚੇ ਆਪ ਸੁਹਾ ਰਿਹਾ। ਕੂੜਾ ਕੂੜਾ ਕਰ ਪਸਾਰ, ਤੇਰਾ ਭਾਰ ਆਪ ਉਠਾ ਲਿਆ। ਜੂਠ ਝੂਠ ਨਾਲ ਪਿਆਰ, ਮਾਇਆ ਮਮਤਾ ਸੰਗ ਨਿਭਾ ਲਿਆ। ਹਉਮੇ ਹੰਗਤਾ ਗੜ੍ਹ ਹੰਕਾਰ, ਮਾਇਆ ਬੁਰਜ ਬਣਾ ਰਿਹਾ। ਭੁੱਖਾ ਨੰਗਤਾ ਦਰ ਭਿਖਾਰ, ਚਾਰੋਂ ਕੁੰਟ ਵੇਸ ਵਟਾ ਲਿਆ। ਤੇਰੀ ਮਦਦ ਚਾਰ ਯਾਰ, ਸੰਗ ਮੁਹੰਮਦ ਇਕ ਰਖਾ ਲਿਆ। ਬੇਐਬ ਖ਼ੁਦਾਈ ਪਰਵਰਦਿਗਾਰ, ਖ਼ੁਦੀ ਖ਼ੁਦਾਈ ਮੇਲ ਮਿਲਾ ਰਿਹਾ। ਅੱਲਾ ਰਾਣੀ ਕਰ ਤਿਆਰ, ਹੂ ਹੂ ਨਾਅਰਾ ਇਕ ਵਖਾ ਲਿਆ। ਬਿਸਮਲ ਤੇਰਾ ਰੂਪ ਅਪਾਰ, ਆਪ ਆਪਣੇ ਵਿਚ ਸਮਾ ਲਿਆ। ਏਕਾ ਕਲਮਾ ਕਰ ਤਿਆਰ, ਨਬੀ ਰਸੂਲਾਂ ਆਪ ਪੜ੍ਹਾ ਲਿਆ। ਸ਼ਰਅ ਸ਼ਰੀਅਤ ਖ਼ਬਰਦਾਰ, ਜਗਤ ਮਸੱਲਾ ਹੱਥ ਫੜਾ ਲਿਆ। ਵੁਜ਼ੂ ਬਾਂਗ ਕਰ ਉਜਿਆਰ, ਨਾਅਰਾ ਐਨਲਹੱਕ

ਵਖਾ ਲਿਆ। ਖ਼ਲਕ ਖ਼ੁਦਾਈ ਵਸਿਆ ਬਾਹਰ, ਖ਼ਾਲਕ ਖ਼ਲਕ ਭੇਵ ਨਾ ਪਾ ਲਿਆ। ਦੋਹਾਂ ਮੇਲਾ ਵਿਚ ਸੰਸਾਰ, ਹਰਿ ਸਾਚੇ ਆਪ ਕਰਾ ਲਿਆ। ਸ਼ਰਅ ਸ਼ਰੀਅਤ ਆਪਣਾ ਡੰਕ ਵਜਾ ਲਿਆ। ਰਾਮ ਨਾਮ ਕਰ ਖੁਵਾਰ, ਚਾਰੋਂ ਕੁੰਟ ਫੇਰਾ ਪਾ ਲਿਆ। ਗਰੀਬ ਨਿਮਾਣੇ ਹਾਹਾਕਾਰ, ਜੀਵ ਜੰਤ ਸਰਬ ਕੁਰਲਾ ਰਿਹਾ। ਕਲਜੁਗ ਕੂੜਾ ਖ਼ਬਰਦਾਰ, ਆਪ ਆਪਣਾ ਡੰਕ ਵਜਾ ਰਿਹਾ। ਮੁਹੰਮਦ ਹੋਇਆ ਪਹਿਰੇਦਾਰ, ਆਪਣੀ ਸੇਵਾ ਆਪ ਕਮਾ ਰਿਹਾ। ਦੋ ਜਹਾਨਾਂ ਮੇਲਾ ਹਰਿ ਕਰਤਾਰ, ਹਰਿ ਸਾਚਾ ਇਹ ਸਮਝਾ ਰਿਹਾ। ਅੰਤਮ ਔਣਾ ਦਰ ਦਵਾਰ, ਆਪ ਆਪਣਾ ਹੁਕਮ ਸੁਣਾ ਲਿਆ। ਮੁਹੰਮਦ ਮੰਗੇ ਬਣ ਭਿਖਾਰ, ਅੱਗੇ ਝੋਲੀ ਆਪਣੀ ਡਾਹ ਰਿਹਾ। ਚੌਦਾਂ ਤਬਕਾਂ ਇਕ ਪਿਆਰ, ਏਕਾ ਘਰ ਵਸਾ ਲਿਆ। ਚੌਦਾਂ ਸਦ ਕਰ ਉਜਿਆਰ, ਲੋਕਮਾਤ ਰਾਜ ਕਮਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਖੇਲ ਆਪ ਖਿਲਾ ਰਿਹਾ। ਚੌਦਾਂ ਸਦ ਵਰ ਘਰ ਪਾ, ਮੁਹੰਮਦ ਖ਼ੁਸ਼ੀ ਮਨਾਈਆ। ਪ੍ਰਭ ਅਬਿਨਾਸ਼ੀ ਬੇਪਰਵਾਹ, ਜੀਆਂ ਜੰਤਾਂ ਵੇਖੇ ਥਾਉਂ ਥਾਈਂਆ। ਗਰੀਬ ਨਿਮਾਣੇ ਰਹੇ ਕੁਰਲਾ, ਦਿਵਸ ਰੈਣ ਮਾਰੇ ਧਾਈਆ। ਨਿਰਗੁਣ ਜੋਤੀ ਨੂਰ ਆਪ ਜਗਾ, ਆਪਣੀ ਕਰੇ ਆਪ ਰੁਸ਼ਨਾਈਆ। ਨਾਨਕ ਸਤਿਗੁਰ ਲੋਕਮਾਤ ਉਪਾ, ਸ਼ਬਦ ਸੁਨੇਹੁੜਾ ਇਕ ਸੁਣਾਈਆ। ਸਤਿ ਨਾਮ ਦਏ ਦ੍ਰਿੜਾ, ਸਾਚੀ ਸਿਖਿਆ ਇਕ ਪੜ੍ਹਾਈਆ। ਹਿੰਦੂ ਮੁਸਲਮ ਨਾ ਕੋਈ ਵਖਾ, ਏਕਾ ਬ੍ਰਹਮ ਜਣਾਈਆ। ਦੂਈ ਦਵੈਤੀ ਪੜਦਾ ਲਾਹ, ਏਕਾ ਘਰ ਬਹਾਈਆ। ਮੁਲਾ ਸ਼ੇਖ਼ ਪੀਰ ਦਸਤਗੀਰ ਦਏ ਸਮਝਾ, ਸ਼ਾਹ ਸੁਲਤਾਨਾ ਹੁਕਮ ਜਣਾਈਆ। ਨੂਰੀ ਜਲਵਾ ਆਪ ਵਖਾ, ਜਲਵਾ ਜਲਾਲ ਆਪ ਖ਼ੁਦਾਈਆ। ਏਕਾ ਸਜਦਾ ਦਏ ਕਰਾ, ਸਾਚਾ ਕਾਅਬਾ ਵੇਖ ਵਖਾਈਆ। ਦੋ ਦੋ ਆਬ ਮੇਲ ਮਿਲਾ, ਹੱਕ ਜਨਾਬਾ ਵਡ ਵਡਿਆਈਆ। ਸਚ ਰਬਾਬਾ ਇਕ ਵਜਾ, ਨਿਰੰਕਾਰ ਨਿਰੰਕਾਰ ਰਿਹਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਜੋਤੀ ਨੂਰ ਕਰ, ਨਾਨਕ ਨਿਰਗੁਣ ਵੇਸ ਵਟਾਈਆ। ਨਾਨਕ ਸਤਿਗੁਰ ਏਕਾ ਆਇਆ, ਸ੍ਰਿਸ਼ਟ ਸਬਾਈ ਕਰੇ ਜਣਾਈਆ। ਏਕਾ ਜੋਤੀ ਪੂਤ ਸਪੂਤਾ ਹਰਿ ਆਪੇ ਜਾਇਆ, ਗੁਰ ਗੋਬਿੰਦ ਨਾਉਂ ਰਖਾਈਆ। ਸਿੰਘ ਰੂਪ ਹੋ ਸਿੰਘ ਸਜਾਇਆ, ਨਾਮ ਖੰਡਾ ਤਨ ਲਟਕਾਈਆ। ਕਲਗੀ ਤੋੜਾ ਸੀਸ ਟਿਕਾਇਆ, ਪੰਚਮ ਹੱਥ ਵਖਾਈਆ। ਪੰਚਮ ਮੇਲਾ ਆਪ ਕਰਾਇਆ, ਪੰਚਮ ਗਿਆ ਆਪ ਸਮਾਈਆ। ਅੰਤਮ ਆਪਣਾ ਖੇਲ ਖਿਲਾਇਆ, ਆਪਣੀ ਸੇਵਾ ਆਪ ਕਰਾਈਆ। ਬੰਸ ਸਰਬੰਸਾ ਲੇਖੇ ਲਾਇਆ, ਪੁਰਖ ਅਕਾਲ ਖ਼ੁਸ਼ੀ ਮਨਾਈਆ। ਦੀਨ ਦਿਆਲ ਦਇਆ ਕਮਾਇਆ, ਆਪੇ ਸਿਫ਼ਤੀ ਸਿਫ਼ਤ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਤੇਰਾ ਸਾਚਾ ਘਰ, ਹਰਿ ਸਾਚਾ ਵੇਖ ਵਖਾਈਆ। ਗੋਬਿੰਦ ਸਿੰਘ ਸਿੰਘ ਬਲਕਾਰਾ, ਹਰਿ ਹਰਿ ਆਪ ਉਪਾਇਆ। ਪੰਚਮ ਮੀਤਾ ਪੰਚਮ ਕਰ ਪਿਆਰਾ, ਪੰਚਮ ਏਕਾ ਰੰਗ ਰੰਗਾਇਆ। ਗੁਰੂ ਗ੍ਰੰਥ ਗੁਰੂਦਵਾਰਾ, ਗੁਰ ਗੁਰ ਆਪ ਸਮਝਾਇਆ। ਜੀਵ ਜੰਤ ਨਾ ਭੁੱਲੇ ਕੋਈ ਸੰਸਾਰਾ, ਸਾਚਾ ਮਾਰਗ ਇਕ ਵਖਾਇਆ। ਅੰਤਮ ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਜੋਤੀ ਜਾਮਾ ਭੇਖ ਵਟਾਇਆ। ਸੰਬਲ ਨਗਰੀ ਧਾਮ ਨਿਆਰਾ, ਹਰਿ ਸਾਚਾ ਦਏ ਵਸਾਇਆ। ਉਚ ਅਟੱਲ ਅਟੱਲ ਮੁਨਾਰਾ, ਨਿਰਗੁਣ ਜੋਤ ਕਰੇ ਰੁਸ਼ਨਾਇਆ। ਸ੍ਰਿਸ਼ਟ ਸਬਾਈ ਪਾਵੇ ਸਾਰਾ, ਲੋਆਂ ਪੁਰੀਆਂ ਵੇਖ ਵਖਾਇਆ। ਬ੍ਰਹਮਾ ਵਿਸ਼ਨ ਸ਼ਿਵ ਦਏ ਹੁਲਾਰਾ, ਸੋਏ ਆਪ ਜਗਾਇਆ। ਖੜਗ ਖੰਡਾ ਤੇਜ਼ ਕਟਾਰਾ, ਚੰਡ ਪਰਚੰਡ ਹੱਥ ਚਮਕਾਇਆ। ਰਾਜ

ਰਾਜਾਨਾ ਕਰੇ ਖੁਵਾਰਾ, ਸ਼ਾਹ ਸੁਲਤਾਨ ਕੋਈ ਰਹਿਣ ਨਾ ਪਾਇਆ। ਏਕਾ ਨਾਮ ਇਕ ਜੈਕਾਰਾ, ਏਕਾ ਫਤਿਹ ਡੰਕ ਵਜਾਇਆ। ਏਕਾ ਘਰ ਇਕ ਘਰ ਬਾਰਾ, ਧੁਰ ਦਰਬਾਰਾ ਇਕ ਸੁਹਾਇਆ। ਬੀਸ ਬੀਸਾ ਹੋਏ ਖ਼ਬਰਦਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਆਪ ਆਪਣਾ ਵੇਖ ਵਖਾਇਆ। ਕਲਜੁਗ ਤੇਰਾ ਅੰਤਮ ਲਹਿਣਾ, ਹਰਿ ਸਾਚਾ ਆਪ ਚੁਕਾਈਆ। ਚਾਰ ਯਾਰੀ ਬਸਤਰ ਗਹਿਣਾ, ਏਕਾ ਏਕ ਪਹਿਨਾਈਆ। ਅੱਲਾ ਰਾਣੀ ਨੇਤਰ ਰੋਵੇ ਨੈਣਾਂ, ਧੀਰ ਨਾ ਕੋਈ ਧਰਾਈਆ। ਨਬੀ ਰਸੂਲਾ ਮਿਲੇ ਨਾ ਬਹਿਣਾ, ਸ਼ਰਅ ਸ਼ਰੀਅਤ ਰਹੀ ਤਪਾਈਆ। ਸ਼ਾਹ ਸਿਕਦਾਰ ਝੂਠੇ ਵਹਿਣ ਵਹਿਣਾ, ਧੀਰਜ ਧੀਰ ਨਾ ਕੋਈ ਧਰਾਈਆ। ਅਮਾਮ ਅਮਾਮਾਂ ਨਾਲ ਖਹਿਣਾ, ਖਹਿ ਖਹਿ ਅਗਨ ਜਲਾਈਆ। ਪੁਰਖ ਅਬਿਨਾਸ਼ੀ ਚੁਕਾਏ ਲਹਿਣਾ ਦੇਣਾ, ਚੌਦਾਂ ਚੌਦਾਂ ਵੇਖ ਵਖਾਈਆ। ਨਾਤਾ ਤੁੱਟੇ ਭਾਈ ਭੈਣਾ, ਸਗਲਾ ਸੰਗ ਨਾ ਕੋਈ ਨਿਭਾਈਆ। ਵਰ ਮੰਗੇ ਲਾੜੀ ਮੌਤ ਡੈਣਾ, ਲਾਲ ਮਹਿੰਦੀ ਹੱਥੀਂ ਲਾਈਆ। ਧਰਮ ਰਾਏ ਅੱਗੇ ਹੋ ਹੋ ਬਹਿਣਾ, ਆਪ ਆਪਣਾ ਘਰ ਵਖਾਈਆ। ਚਿਤਰ ਗੁਪਤ ਉਚੀ ਕੂਕ ਕਹਿਣਾ, ਮੇਰਾ ਲੇਖਾ ਜਾਏ ਮੁਕਾਈਆ। ਹਰਿ ਕਾ ਭਾਣਾ ਸਹਿਣਾ ਪੈਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਨਾਨਕ ਗੁਰ ਵੇਖੇ ਆਪਣੇ ਨੈਣਾਂ, ਆਪਣੇ ਨੈਣਾਂ ਆਪੇ ਗਏ ਲਗਾਈਆ। ਗੁਰਮੁਖ ਵਿਰਲੇ ਮਾਤ ਰਹਿਣਾ, ਜਿਸ ਸਿਰ ਹੱਥ ਸਮਰਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਗੁਣ ਜੋਤੀ ਹਰਿ ਹਰਿ ਜਾਮਾ, ਹਰਿ ਹਰਿ ਖੇਲ ਖਿਲਾਇੰਦਾ। ਆਪੇ ਰਾਮ ਰਮਈਆ ਰਾਮਾ, ਕਾਹਨਾ ਕ੍ਰਿਸ਼ਨਾ ਨਾਮ ਧਰਾਇੰਦਾ । ਆਪੇ ਖੇਲੇ ਖੇਲ ਦੋ ਜਹਾਨਾਂ, ਜੁਗ ਜੁਗ ਧਾਰ ਚਲਾਇੰਦਾ। ਆਪੇ ਈਸਾ ਮੂਸਾ ਧੁਰ ਫ਼ਰਮਾਨਾ, ਆਪਣਾ ਆਪ ਸੁਣਾਇੰਦਾ। ਆਪੇ ਮਜ਼੍ਹਬ ਦੀਨ ਹੋਏ ਇਸਲਾਮਾ, ਆਪ ਆਪਣੀ ਵੰਡ ਵੰਡਾਇੰਦਾ। ਆਪੇ ਨਿਰਗੁਣ ਜੋਤੀ ਅੰਤਰਜਾਮਾ, ਆਪੇ ਭਰਮ ਭੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਭੇਖ ਵਟਾਇੰਦਾ। ਭੇਖ ਵਟਾਇਆ ਹਰਿ ਨਿਰੰਕਾਰ, ਨਿਰਗੁਣ ਜੋਤ ਜਗਾਈਆ। ਪੰਜ ਤੱਤ ਨਾ ਕੋਇ ਆਕਾਰ, ਹੱਡ ਮਾਸ ਨਾੜੀ ਰੱਤ ਨਾ ਕੋਇ ਦਸਾਈਆ। ਮਨ ਮਤ ਬੁਧ ਨਾ ਕੋਇ ਆਧਾਰ, ਬ੍ਰਹਮ ਬ੍ਰਹਮ ਨਾ ਨਜ਼ਰੀ ਆਈਆ। ਪਾਰਬ੍ਰਹਮ ਬੇਐਬ ਪਰਵਰਦਿਗਾਰ, ਏਕਾ ਏਕ ਨੂਰ ਇਲਾਹੀਆ। ਗੋਬਿੰਦ ਤੇਰੀ ਸਾਚੀ ਧਾਰ, ਸਿੰਘ ਰੂਪ ਆਪ ਸਮਾਈਆ। ਨਾਨਕ ਤੇਰਾ ਸਚ ਭੰਡਾਰ, ਸੋਹੰ ਸ਼ਬਦ ਦਏ ਵਰਤਾਈਆ। ਚਾਰ ਯਾਰੀ ਖੋਲ੍ਹ ਕਿਵਾੜ, ਲਹਿਣਾ ਦਏ ਮੁਕਾਈਆ। ਥਿਤ ਸੁਹਾਏ ਸਤਾਰਾਂ ਹਾੜ, ਪ੍ਰਭ ਸਾਚੇ ਵਡ ਵਡਿਆਈਆ। ਲੱਗੇ ਅੱਗ ਨਾੜ ਨਾੜ, ਨਾ ਸਕੇ ਕੋਇ ਬੁਝਾਈਆ। ਆਪੇ ਜਾਣੇ ਆਪਣੀ ਅਗੰਮੜੀ ਧਾੜ, ਆਪਣੇ ਹੱਥ ਰੱਖੇ ਵਡਿਆਈਆ। ਜ਼ਿਮੀ ਅਸਮਾਨਾ ਪੜਦਾ ਦੇਵੇ ਪਾੜ, ਪਾਰਬ੍ਰਹਮ ਭੇਵ ਨਾ ਰਾਈਆ। ਨੌ ਖੰਡ ਪ੍ਰਿਥਮੀ ਬਣਾਏ ਇਕ ਅਖਾੜ, ਸੱਤਾਂ ਦੀਪਾਂ ਨਾਲ ਰਲਾਈਆ। ਫਿਰੇ ਦੁਹਾਈ ਜੰਗਲ ਜੂਹ ਉਜਾੜ ਪਹਾੜ, ਰਾਜ ਮੰਦਰ ਨਾ ਕੋਇ ਸੁਹਾਈਆ। ਰਾਜੇ ਰਾਣੇ ਹੋਣ ਖੁਆਰ, ਤਖ਼ਤ ਤਾਜ ਨਾ ਕੋਇ ਹੰਢਾਈਆ। ਸਖੀਆ ਮੰਗਲ ਨਾ ਮੰਗਲਾਚਾਰ, ਘਰ ਘਰ ਸਗਨ ਨਾ ਕੋਇ ਮਨਾਈਆ। ਨਾ ਕੋਈ ਸਾਜਣ ਮੀਤ ਮੁਰਾਰ, ਸਖਾ ਸਹਾਈ ਨਾ ਕੋਈ ਅਖਵਾਈਆ। ਪਿਤਾ ਪੂਤ ਨਾ ਕੋਈ ਪਿਆਰ, ਭੱਜਣ ਵਾਹੋ ਦਾਹੀਆ। ਖੇਲੇ ਖੇਲ ਆਪ ਕਰਤਾਰ, ਕਲਜੁਗ ਵੇਖੇ ਝੂਠੀ ਸ਼ਾਹੀਆ। ਕੂੜਾ ਰੂਪ ਹੋਇਆ ਸਿਕਦਾਰ, ਕੂੜੀ ਕਿਰਿਆ ਨਾਲ ਰਲਾਈਆ।

ਸਾਧ ਸੰਤ ਨਾ ਕੋਇ ਪਿਆਰ, ਸਾਚਾ ਘਰ ਨਾ ਕੋਇ ਸਹਾਈਆ। ਕਲਜੁਗ ਜੀਵ ਹੋਏ ਵਿਭਚਾਰ, ਹਰਿ ਕਾ ਰੂਪ ਦਿਸ ਨਾ ਆਈਆ। ਮਨਮਤ ਹੋਈ ਦੁਹਾਗਣ ਨਾਰ, ਪਤਤ ਪਾਪੀ ਲਏ ਪਰਨਾਈਆ। ਸੰਤ ਕੰਤ ਮੀਤ ਭਤਾਰ, ਗੁਰਮੁਖ ਵਿਰਲਾ ਨਜ਼ਰੀ ਆਈਆ। ਗੁਰ ਨਾਨਕ ਮੇਲਾ ਇਕ ਦਵਾਰ, ਗੁਰ ਗੋਬਿੰਦ ਵੇਖ ਵਖਾਈਆ। ਦੂਸਰ ਦਿਸੇ ਨਾ ਕੋਇ ਧਾਰ, ਸਾਚੀ ਧਾਰਾ ਆਪ ਬੰਧਾਈਆ। ਸਤਿਜੁਗ ਸਾਚਾ ਕਰੇ ਉਜਿਆਰ, ਸਚ ਸੁੱਚ ਵੱਡੀ ਵਡਿਆਈਆ। ਦਿਲੀ ਤਖ਼ਤ ਸੁਹਾਏ ਦਰ ਦਰਬਾਰ, ਸੀਸ ਗੰਜ ਨਾਮ ਰਖਾਈਆ। ਗੁਰ ਤੇਗ਼ ਬਹਾਦਰ ਤੇਰੀ ਧਾਰ, ਗ਼ਰੀਬ ਨਿਮਾਣੇ ਲਏ ਤਰਾਈਆ। ਕਲਜੁਗ ਅੰਤਮ ਹੋ ਉਜਿਆਰ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਪੁਰਖ ਅਬਿਨਾਸ਼ੀ ਪਾਵੇ ਸਾਰ, ਵਡ ਦਾਤਾ ਬੇਪਰਵਾਹੀਆ। ਆਦਿ ਜੁਗਾਦੀ ਜਾਣੇ ਆਪਣੀ ਕਾਰ, ਬੀਸ ਬੀਸਾ ਨਾਉਂ ਧਰਾਈਆ। ਜਗਤ ਜਗਦੀਸਾ ਭੇਸ ਨਿਆਰ, ਭੇਖ ਅਵੱਲਾ ਇਕ ਵਖਾਈਆ। ਸ਼ਬਦੀ ਡੰਕ ਡੰਕ ਸੰਸਾਰ, ਆਪਣਾ ਆਪ ਸੁਣਾਈਆ। ਨਿਹਕਲੰਕ ਹਰਿ ਲੈ ਅਵਤਾਰ, ਨਿਰਗੁਣ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲੇਖਾ ਤੇਰੀ ਝੋਲੀ ਪਾਈਆ। ਕਲਜੁਗ ਲੇਖਾ ਰਿਹਾ ਚੁੱਕ, ਪ੍ਰਭ ਸਾਚਾ ਆਪ ਚੁਕਾਈਆ। ਸੰਮਤ ਸੰਮਤੀ ਪੈਂਡਾ ਰਿਹਾ ਮੁੱਕ, ਨੇੜੇ ਪੰਧ ਵਖਾਈਆ। ਸਾਲ ਬਸਾਲਾ ਰਿਹਾ ਢੁਕ, ਆਪਣਾ ਰਾਹ ਤਕਾਈਆ। ਪੁਰਖ ਅਕਾਲ ਦੀਨ ਦਿਆਲ ਸੰਤ ਸੁਹੇਲੇ ਵੇਖੇ ਝੁਕ, ਲੋਕਮਾਤ ਰਹੇ ਕੁਰਲਾਈਆ। ਕਲਜੁਗ ਸ਼ੇਰ ਰਿਹਾ ਬੁੱਕ, ਚਾਰੋਂ ਕੁੰਟ ਢਕ ਬਣਾਈਆ। ਹਰਿਆ ਬੂਟਾ ਰਿਹਾ ਸੁੱਕ, ਮਾਨਸ ਅੰਮ੍ਰਿਤ ਨਾ ਮੁੱਖ ਚਵਾਈਆ। ਘਰ ਘਰ ਬਣੀ ਅੰਤਮ ਫੁੱਟ, ਨਾ ਕੋਈ ਮੇਲ ਮਿਲਾਈਆ। ਭਾਈਆਂ ਭਾਈ ਰਹੇ ਲੁੱਟ, ਪਿਤਾ ਪੂਤ ਲੜਾਈਆ। ਮਦਿਰਾ ਜਾਮ ਪੀ ਪੀ ਘੁੱਟ, ਹਰਿ ਕਾ ਨਾਮ ਭੁਲਾਈਆ। ਨਾਨਕ ਗੋਬਿੰਦ ਤੇਰਾ ਲੜ ਨਾ ਜਾਏ ਛੁੱਟ, ਸ਼ਬਦ ਵਿਚੋਲਾ ਢੋਲਾ ਗਾਈਆ। ਹਰਿਜਨ ਵਿਰਲੇ ਲਾਹਾ ਰਹੇ ਲੁੱਟ, ਆਤਮ ਅੰਤਰ ਇਕ ਪ੍ਰੀਤ ਵਖਾਈਆ। ਅੰਮ੍ਰਿਤ ਪਿਆਏ ਸਾਚਾ ਘੁੱਟ, ਅਗਨੀ ਤੱਤ ਬੁਝਾਈਆ। ਲੱਖ ਚੁਰਾਸੀ ਜਾਏ ਛੁੱਟ, ਜਿਸ ਮਿਲਿਆ ਬੇਪਰਵਾਹੀਆ। ਕਲਜੁਗ ਅੰਤਮ ਕੂੜ ਕੁੜਿਆਰਾ ਜੜ ਦੇਵੇ ਪੁੱਟ, ਲੋਕਮਾਤ ਰਹਿਣ ਨਾ ਪਾਈਆ। ਸਤਿਜੁਗ ਧਰਤ ਮਾਤ ਆਪਣੀ ਗੋਦੀ ਲਏ ਚੁੱਕ, ਆਪ ਆਪਣੀ ਖ਼ੁਸ਼ੀ ਮਨਾਈਆ। ਹਰਿ ਕਾ ਭਾਣਾ ਨਾ ਜਾਏ ਰੁਕ, ਨਾ ਕੋਈ ਮੇਟੇ ਮੇਟ ਮਿਟਾਈਆ। ਨਿਰਗੁਣ ਜੋਤੀ ਬੈਠਾ ਲੁਕ, ਸ਼ਬਦੀ ਰਿਹਾ ਜਗਾਈਆ। ਪਾਰਬ੍ਰਹਮ ਸਤਿਗੁਰ ਪੂਰਾ ਨਾ ਮਾਨਸ ਨਾ ਦਿਸੇ ਮਾਨੁਖ, ਨਿਰਗੁਣ ਸਰਗੁਣ ਵਿਚ ਸਮਾਈਆ। ਮਾਤ ਗਰਭ ਨਾ ਉਲਟਾ ਰੁੱਖ, ਦਸ ਦਸ ਮਾਸ ਨਾ ਅਗਨ ਤਪਾਈਆ। ਨਾ ਕੋਈ ਤ੍ਰਿਸਨਾ ਨਾ ਕੋਈ ਭੁੱਖ, ਆਸ ਨਿਰਾਸ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲਹਿਣਾ ਦੇਣਾ ਦਏ ਚੁਕਾਈਆ। ਹਰਿ ਸੰਗਤ ਹਰਿ ਰੰਗ ਹੈ, ਹਰਿ ਦੇਵੇ ਨਾਮ ਭੰਡਾਰ। ਜੋ ਜਨ ਮੰਗੇ ਨਾਮ ਮੰਗ ਹੈ, ਆਤਮ ਅੰਤਰ ਦੇਵੇ ਧਾਰ। ਮੇਲ ਮਿਲਾਏ ਸੂਰੇ ਸਰਬੰਗ ਹੈ, ਦਰਸ ਦਿਖਾਏ ਨਾਨਕ ਗੁਰ ਅਵਤਾਰ। ਸਚ ਮਹੱਲਾ ਵਖਾਏ ਪਲੰਘ ਹੈ, ਨਿਰਗੁਣ ਜੋਤ ਨੂਰ ਉਜਿਆਰ। ਨਾਮ ਵਜਾਏ ਸੱਚਾ ਮਰਦੰਗ ਹੈ, ਕਾਇਆ ਮੰਦਰ ਸੱਚੀ ਧੁਨਕਾਰ। ਅੰਮ੍ਰਿਤ ਪਿਆਏ ਧਾਰਾ ਗੰਗ ਹੈ, ਸਰ ਸਰੋਵਰ ਇਕ ਵਖਾਲ। ਕੱਟਣਹਾਰਾ ਭੁੱਖ ਨੰਗ ਹੈ, ਲੋਕਮਾਤ ਗੁਰ ਸ਼ਬਦ ਦਲਾਲ। ਨਾਮ ਡੋਰੀ ਬੰਨ੍ਹੇ ਪਤੰਗ ਹੈ, ਸੁਰਤੀ ਸੁਰਤ ਕਰੇ ਸੰਭਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਵਸੇ ਨਾਲ ਨਾਲ।

ਹਰਿ ਸੰਗਤ ਹਰਿ ਵਸਿਆ, ਸਤਿਗੁਰ ਮੀਤ ਮੁਰਾਰ। ਰਾਹ ਏਕਾ ਸੱਚਾ ਦੱਸਿਆ, ਨਾਤਾ ਛੁੱਟੇ ਨੌ ਦਵਾਰ। ਮੇਟੇ ਰੈਣ ਅੰਧੇਰੀ ਮੱਸਿਆ, ਕੋਟਨ ਰਵ ਸਸ ਕਰੇ ਉਜਿਆਰ। ਦਰ ਘਰ ਸਾਚੇ ਆਏ ਨੱਸਿਆ, ਦੇਵੇ ਦਰਸ ਖੋਲ੍ਹ ਕਿਵਾੜ। ਤੀਰ ਨਿਰਾਲਾ ਏਕਾ ਕਸਿਆ, ਸੋਹੰ ਮੁੱਖੀ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਮੇਲਾ ਸਾਚੇ ਘਰ, ਸੁਹਾਏ ਬੰਕ ਦਵਾਰ। ਹਰਿ ਸੰਗਤ ਹਰਿ ਜਾਣਿਆ, ਪਰਮ ਪੁਰਖ ਕਰਤਾਰ। ਆਪ ਚਲਾਏ ਆਪਣੇ ਭਾਣਿਆ, ਦੇਵੇ ਨਾਮ ਆਧਾਰ। ਚਰਨ ਪ੍ਰੀਤੀ ਬਖ਼ਸ਼ੇ ਇਕ ਧਿਆਨਿਆ, ਏਕਾ ਪੈਜ ਸੁਆਰ। ਸ਼ਬਦ ਜਣਾਈ ਬ੍ਰਹਮ ਗਿਆਨਿਆ, ਭਾਂਡਾ ਭਰਮ ਨਿਵਾਰ। ਦਾਤਾ ਦਾਨੀ ਦੇਵੇ ਦਾਨਿਆ, ਦੇਵਣਹਾਰ ਸਰਬ ਸੰਸਾਰ। ਸਤਿ ਸੰਤੋਖੀ ਬੰਨ੍ਹੇ ਗਾਨਿਆ, ਗੁਰ ਮੂਰਤ ਕਰੇ ਸ਼ੰਗਾਰ। ਜੋਨੀ ਰਹਿਤ ਸ੍ਰੀ ਭਗਵਾਨਿਆ, ਏਕਉਂਕਾਰਾ ਅਕਲ ਪਸਾਰ। ਕਲਜੁਗ ਅੰਤਮ ਵੇਖ ਵਖਾਨਿਆ, ਜੋਤੀ ਜਾਮਾ ਭੇਖ ਅਪਾਰ। ਚਾਰ ਵਰਨਾਂ ਦੇਵੇ ਧੁਰ ਫ਼ਰਮਾਨਿਆ, ਸ਼ਬਦ ਸੁਨੇਹੜਾ ਮੀਤ ਮੁਰਾਰ। ਸਤਿਜੁਗ ਸਾਚੀ ਧਾਰ ਬੰਧਾਨਿਆ, ਬੀਸ ਬੀਸਾ ਖ਼ਬਰਦਾਰ। ਸਤ ਰੰਗ ਝੁਲਾਏ ਇਕ ਨਿਸ਼ਾਨਿਆ, ਸ਼ਾਹੋ ਭੂਪ ਸੱਚੀ ਸਰਕਾਰ। ਨੌ ਖੰਡ ਸਖੀ ਇਕ ਵਖਾਨਿਆ, ਸੱਤਾਂ ਦੀਪਾਂ ਇਕ ਪਿਆਰ। ਹਰਿ ਸੰਗਤ ਤੇਰਾ ਰੂਪ ਹਰਿ ਸਾਚਾ ਵੇਖ ਵਖਾਨਿਆ, ਜੋਤੀ ਨੂਰ ਆਪ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਨਾਮ ਵਰ, ਜਗਤ ਭੰਡਾਰੇ ਦੇਵੇ ਭਰ, ਜੋ ਜਨ ਆਏ ਦਰ ਦਵਾਰ। ਦਰ ਦਵਾਰ ਗੁਰ ਦਰਸ਼ਨ ਪਾ, ਆਤਮ ਤ੍ਰਿਖਾ ਬੁਝਾਈਆ। ਸਤਿਗੁਰ ਪੂਰਾ ਹੋਏ ਸਹਾ, ਸਗਲੀ ਚਿੰਤ ਮਿਟਾਈਆ। ਨਿਥਾਵਿਆਂ ਦੇਵੇ ਏਕਾ ਥਾਂ, ਸਾਚੀ ਦਰਗਹਿ ਆਪ ਬਹਾਈਆ। ਲਾਡ ਲਡਾਏ ਜਿਉਂ ਪੁਤਰਾਂ ਮਾਂ, ਆਪਣੀ ਗੋਦ ਉਠਾਈਆ। ਫੜ ਫੜ ਹੰਸ ਬਣਾਏ ਕਾਂ, ਸਾਚੀ ਚੋਗ ਨਾਮ ਚੁਗਾਈਆ। ਸਿਰ ਰੱਖੇ ਹੱਥ ਦੇ ਕਰ ਠੰਡੀ ਛਾਂ, ਸਚ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਦੇਵੇ ਸਾਚਾ ਵਰ, ਘਰ ਘਰ ਵੱਜਦੀ ਰਹੇ ਵਧਾਈਆ।

੨੬ ਮਾਘ ੨੦੧੫ ਬਿਕ੍ਰਮੀ ਸੰਤ ਸਿੰਘ ਦੇ ਘਰ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ

ਨਿਰਗੁਣ ਜੋਤ ਹਰਿ ਭਗਵਾਨ, ਪਾਰਬ੍ਰਹਮ ਅਵਤਾਰਿਆ। ਧਰਮ ਝੁਲਾਏ ਇਕ ਨਿਸ਼ਾਨ, ਲੋਆਂ ਪੁਰੀਆਂ ਅਗੰਮ ਅਪਾਰਿਆ। ਸ੍ਰਿਸ਼ਟ ਸਬਾਈ ਏਕਾ ਗਿਆਨ, ਏਕਾ ਮੰਤਰ ਨਾਮ ਦ੍ਰਿੜਾ ਰਿਹਾ। ਖੇਲੇ ਖੇਲ ਦੋ ਜਹਾਨ, ਲੋਕਮਾਤ ਵੇਖ ਵਖਾ ਲਿਆ। ਦਾਤਾ ਜੋਧਾ ਸੂਰ ਬਲੀ ਬਲਵਾਨ, ਆਪ ਆਪਣਾ ਵੇਸ ਵਟਾ ਲਿਆ। ਸ਼ਬਦ ਅਨਾਦੀ ਧੁਰ ਫ਼ਰਮਾਣ, ਸਚ ਨਗਾਰਾ ਇਕ ਵਜਾ ਲਿਆ। ਲੱਖ ਚੁਰਾਸੀ ਵੇਖੇ ਮਾਰ ਧਿਆਨ, ਬਨ ਖੰਡ ਫੇਰਾ ਆਪੇ ਪਾ ਲਿਆ। ਮੰਦਰ ਮਸਜਿਦ ਵੇਖ ਜਗਤ ਮਕਾਨ, ਤੀਰਥ ਤਟ ਕਿਨਾਰਾ ਚਰਨ ਛੁਹਾ ਲਿਆ। ਪੂਜਾ ਪਾਠ ਜਗਤ ਗਿਆਨ, ਨੇਮ ਧਰਮ ਫੋਲ ਫੁਲਾ ਰਿਹਾ। ਸ਼ਬਦੀ ਸ਼ਬਦ ਹੋ ਪਰਧਾਨ, ਦਹਿ ਦਿਸ਼ਾ ਅਲਖ ਜਗਾ ਰਿਹਾ। ਹਰਿਜਨ ਵੇਖੇ ਚਤਰ ਸੁਜਾਨ, ਸਚ ਦਵਾਰੇ ਆਪ ਸੁਹਾ ਰਿਹਾ। ਭਗਤਨ ਭਗਤੀ ਕਰ ਪਰਵਾਨ, ਆਪਣੇ ਲੇਖੇ ਆਪੇ ਲਾ ਲਿਆ। ਸਾਧਾਂ ਸੰਤਾਂ ਹੋ ਮਿਹਰਵਾਨ, ਸਾਰੰਗ ਧਰ ਮੇਲ ਮਿਲਾ ਲਿਆ। ਸੀਤਾ ਸੁਰਤੀ ਸਾਚਾ ਕਾਹਨ, ਰਾਮਾ ਕ੍ਰਿਸ਼ਨਾ ਰੰਗ ਸਮਾ ਲਿਆ। ਨਾਨਕ ਨਿਰਗੁਣ ਪਦ ਨਿਰਬਾਨ, ਸਚਖੰਡ ਦਵਾਰਾ ਇਕ ਵਖਾ

ਲਿਆ। ਗੋਬਿੰਦ ਅੰਮ੍ਰਿਤ ਪੀਣ ਖਾਣ, ਨਾਮ ਪਿਆਲਾ ਜਾਮ ਪਿਆ ਲਿਆ। ਪੁਰਖ ਅਕਾਲ ਘਟ ਘਟ ਜਾਣੀ ਜਾਣ, ਹਰ ਘਟ ਆਪੇ ਵੇਖ ਵਖਾ ਲਿਆ । ਰਾਗੀ ਨਾਦ ਸ਼ਬਦ ਧੁਨ ਕਾਨ, ਪਵਣ ਪਾਣੀ ਰੰਗ ਰੰਗਾ ਲਿਆ। ਤੇਜ ਪਰਕਾਸ਼ ਕੋਟਨ ਭਾਨ, ਅੰਧ ਅੰਧੇਰ ਮਿਟਾ ਲਿਆ। ਚੌਦਾਂ ਲੋਕ ਇਕ ਦੁਕਾਨ, ਏਕਾ ਹੱਟ ਵਖਾ ਲਿਆ। ਬ੍ਰਹਮਾ ਵੇਤਾ ਲੇਖ ਲਖਾਨ, ਚਾਰੇ ਜੋੜ ਜੁੜਾ ਰਿਹਾ। ਵੇਦ ਵਿਆਸਾ ਬਣ ਪਰਧਾਨ, ਅੱਠ ਅਠਾਰਾਂ ਅੰਕ ਸਮਾ ਲਿਆ। ਅਰਜਨ ਗੀਤਾ ਇਕ ਗਿਆਨ, ਏਕਾ ਘਰ ਸੁਹਾ ਲਿਆ। ਅੰਜੀਲ ਕੁਰਾਨਾਂ ਖੇਲ ਮਹਾਨ, ਸਾਚਾ ਨਾਅਰਾ ਇਕ ਵਖਾ ਲਿਆ। ਨਾਨਕ ਦੇਵੇ ਧੁਰ ਫ਼ਰਮਾਨ, ਸ਼ਬਦ ਜਣਾਈ ਹਰਿ ਜਣਾ ਰਿਹਾ। ਅਰਜਨ ਗੁਰ ਚੁਕਾਏ ਮਾਣ, ਬੋਧ ਅਗਾਧ ਟਿਕਾ ਲਿਆ। ਇਕ ਵਖਾਏ ਦਰ ਦਰਬਾਨ, ਦਰ ਦਰਵੇਸ਼ਾ ਇਕ ਬਹਾ ਲਿਆ। ਏਕਾ ਮੰਦਰ ਇਕ ਮਕਾਨ, ਏਕਾ ਥਾਨ ਸੁਹਾ ਲਿਆ। ਮਿਲਿਆ ਮੇਲ ਸ੍ਰੀ ਭਗਵਾਨ, ਸਰ ਸਰੋਵਰ ਸਾਚੇ ਨਹਾ ਲਿਆ। ਕਲਜੁਗ ਆਏ ਮੰਗੇ ਦਾਨ, ਦੋਏ ਜੋੜ ਸੀਸ ਝੁਕਾ ਲਿਆ। ਉਤਰ ਪੂਰਬ ਪੱਛਮ ਦੱਖਣ ਚਾਰੇ ਦਿਸ਼ਾ ਇਕ ਨਿਸ਼ਾਨ, ਮੇਰਾ ਮੇਰਾ ਹੱਥ ਉਠਾ ਲਿਆ। ਅਰਜਨ ਮਾਰ ਨਿਰਾਲਾ ਬਾਣ, ਸ਼ਬਦੀ ਸ਼ਬਦ ਅਲਾ ਲਿਆ। ਤੇਰਾ ਅੰਤਮ ਮੇਲਾ ਹੋਏ ਵਿਚ ਜਹਾਨ, ਹਰਿ ਸਾਚਾ ਵੇਖ ਵਖਾ ਲਿਆ। ਅੰਤਮ ਪਰਗਟ ਹੋਏ ਨਿਹਕਲੰਕ ਬਲੀ ਬਲਵਾਨ, ਕੂੜੀ ਕਿਰਿਆ ਲੇਖੇ ਲਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾ ਲਿਆ। ਪਾਰਬ੍ਰਹਮ ਸਰਬ ਜੀਅ ਦਾਤਾ, ਜਾਗਰਤ ਜੋਤ ਜਗਾਇੰਦਾ। ਘਟ ਘਟ ਅੰਦਰ ਦੇ ਗਿਆਤਾ, ਆਪੇ ਵੇਖ ਵਖਾਇੰਦਾ। ਲੱਖ ਚੁਰਾਸੀ ਪਿਤਾ ਮਾਤਾ, ਬਾਲ ਬਾਲਾ ਗੋਦ ਉਠਾਇੰਦਾ। ਬੈਠਾ ਰਹੇ ਇਕ ਇਕਾਂਤਾ, ਅਕਲ ਕਲ ਵਰਤਾਇੰਦਾ। ਥਿਰ ਘਰ ਬੈਠਾ ਮਾਰੇ ਝਾਤਾ, ਦਿਸ ਕਿਸੇ ਨਾ ਆਇੰਦਾ। ਕਲਜੁਗ ਚਲਾਏ ਆਪਣਾ ਰਾਥਾ, ਰਥ ਰਥਵਾਹੀ ਸੇਵ ਕਮਾਇੰਦਾ। ਕੂੜੀ ਕਿਰਿਆ ਕੂੜੀ ਗਾਥਾ, ਕੂੜਾ ਕਰਮ ਕਮਾਇੰਦਾ। ਬਿਨ ਹਰਿ ਕੋਇ ਨਾ ਦਿਸੇ ਸਗਲਾ ਸਾਥਾ, ਸਾਚਾ ਸੰਗ ਨਾ ਕੋਇ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰੋ ਨੂਰ ਡਗਮਗਾਇੰਦਾ। ਨਿਰਗੁਣ ਜੋਤੀ ਨੂਰ ਅਕਾਲ, ਅਕਲ ਕਲਾ ਸਮਾਈਆ। ਕਲਜੁਗ ਬਣ ਸ਼ਬਦ ਦਲਾਲ, ਨਾਮ ਵਣਜਾਰਾ ਇਕ ਵਖਾਈਆ। ਨਵ ਸਤ ਅਵੱਲੜੀ ਚਾਲ, ਬ੍ਰਹਮ ਮਤ ਇਕ ਪੜ੍ਹਾਈਆ। ਏਕਾ ਤੱਤ ਦਏ ਵਖਾਲ, ਰੰਗਣ ਰੰਗ ਰੰਗਾਈਆ। ਕਮਲਾਪਤ ਦੀਨ ਦਿਆਲ, ਹਰਿਜਨ ਸਾਚੇ ਲਏ ਉਠਾਈਆ। ਆਪ ਆਪਣਾ ਬਿਰਧ ਸੰਭਾਲ, ਲੋਕਮਾਤ ਲਏ ਅੰਗੜਾਈਆ। ਵੇਖ ਵਖਾਏ ਸ਼ਾਹ ਕੰਗਾਲ, ਗਰੀਬ ਨਿਮਾਣੇ ਅੰਕ ਸਮਾਈਆ। ਦਹਿ ਦਿਸ਼ਾ ਚਾਰੇ ਕੂਟਾਂ ਆਪੇ ਭਾਲ, ਡੋਰੀ ਨਾਮ ਤੰਦ ਬੰਧਾਈਆ। ਜੁਗ ਜੁਗ ਜਨਮ ਜਨਮ ਜੋ ਜਨ ਘਾਲਨਾ ਰਹੇ ਘਾਲ, ਅੰਤਮ ਲੇਖੇ ਲਾਈਆ। ਫਲ ਲਗਾਏ ਕਾਇਆ ਡਾਲ੍ਹ, ਅੰਮ੍ਰਿਤ ਆਤਮ ਮੇਵਾ ਇਕ ਖਵਾਈਆ। ਆਪੇ ਚਲੇ ਨਾਲ ਨਾਲ, ਸਗਲਾ ਸੰਗੀ ਸੰਗ ਰਖਾਈਆ। ਨੇੜ ਨਾ ਆਏ ਕਾਲ ਮਹਾਂਕਾਲ, ਜਿਸ ਜਨ ਆਪਣੇ ਲੜ ਬੰਧਾਈਆ। ਸਰ ਸਰੋਵਰ ਦਏ ਨੁਹਾਲ, ਚਰਨ ਧੂੜੀ ਮਜਨ ਮਾਘ ਆਪ ਕਰਾਈਆ। ਇਕ ਵਖਾਏ ਸੱਚੀ ਧਰਮਸਾਲ, ਘਰ ਬੈਠਾ ਬੇਪਰਵਾਹੀਆ। ਜਨ ਭਗਤਾਂ ਕਰੇ ਸਦਾ ਪ੍ਰਿਤਪਾਲ, ਪਾਰਬ੍ਰਹਮ ਸੇਵ ਕਮਾਈਆ। ਲੋਕਮਾਤ ਮਾਰੇ ਇਕ ਉਛਾਲ, ਕਲਜੁਗ ਡੂੰਘਾ ਸਾਗਰ ਗੁਰਮੁਖ ਲਾਲ ਬਾਹਰ ਕਢਾਈਆ। ਵੇਖਣਹਾਰਾ ਹੱਕ ਹਲਾਲ, ਹੱਕ ਹਕੀਕਤ ਫੋਲ ਫੋਲਾਈਆ। ਜਲਵਾ ਨੂਰੀ ਨੂਰ ਜਲਾਲ, ਨੂਰੋ ਨੂਰ ਨੂਰ ਰੁਸ਼ਨਾਈਆ। ਲੋਆਂ

ਪੁਰੀਆਂ ਆਪ ਵਜਾਏ ਆਪਣਾ ਤਾਲ, ਸੋਹੰ ਸ਼ਬਦ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਆਪਣੀ ਖੇਲ ਖਿਲਾਈਆ। ਕਲਜੁਗ ਤੇਰਾ ਅੰਤਮ ਵੇਲਾ, ਹਰਿ ਸਾਚਾ ਜੋਤ ਜਗਾਇੰਦਾ। ਸ੍ਰਿਸ਼ਟ ਸਬਾਈ ਸੱਜਣ ਸੁਹੇਲਾ, ਮਨਮਤ ਗੁਰਮਤ ਵੇਖ ਵਖਾਇੰਦਾ। ਦੋ ਜਹਾਨਾਂ ਬਣਿਆ ਤੋਲਾ, ਸੋਹੰ ਕੰਡਾ ਹੱਥ ਉਠਾਇੰਦਾ। ਸਚ ਜੈਕਾਰਾ ਏਕਾ ਬੋਲਾ, ਬ੍ਰਹਮਾ ਆਪਣਾ ਨੇਤਰ ਸ਼ਰਮਾਇੰਦਾ। ਵਿਸ਼ਨੂੰ ਵੰਸੀ ਬਣੇ ਵਿਚੋਲਾ, ਆਪਣਾ ਰਾਗ ਅਲਾਇੰਦਾ। ਸ਼ਿਵ ਸ਼ੰਕਰ ਵੇਖੇ ਨਾਥ ਭੋਲਾ, ਭੋਲੇ ਨਾਥ ਆਪ ਉਠਾਇੰਦਾ। ਕਰੋੜ ਤੇਤੀਸਾ ਆਪੇ ਮੌਲਾ, ਸੁਰਪਤ ਰਾਜਾ ਨਾਲ ਰਲਾਇੰਦਾ। ਨੌ ਖੰਡ ਪ੍ਰਿਥਮੀ ਡਾਂਵਾਂ ਡੋਲਾ, ਨਾ ਕੋਈ ਧੀਰ ਧਰਾਇੰਦਾ। ਜੀਵਾਂ ਜੰਤਾਂ ਪਿਆ ਰੌਲਾ, ਦਿਵਸ ਰੈਣ ਸਰਬ ਕੁਰਲਾਇੰਦਾ। ਨੂਰ ਇਲਾਹੀ ਭੁੱਲਿਆ ਮੌਲਾ, ਮੌਲਾ ਰੂਪ ਨਾ ਕੋਇ ਦਸਾਇੰਦਾ। ਕੂੜ ਕੁੜਿਆਰਾ ਭਾਰ ਨਾ ਚੁੱਕੇ ਧਰਤੀ ਧੌਲਾ, ਧਰਤ ਮਾਤ ਦੁੱਖ ਨਾ ਕੋਇ ਵੰਡਾਇੰਦਾ। ਵੇਖ ਵਖਾਏ ਸਾਵਲ ਸਵਲਾ, ਸਾਵਲ ਸੁੰਦਰ ਰੂਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਖੇਲ ਖਿਲਾਇੰਦਾ। ਕਲਜੁਗ ਅੰਤਮ ਕੂੜਾ ਭਾਰ, ਧਰਤ ਰਹੀ ਕੁਰਲਾਈਆ। ਹਰਿ ਬਿਨ ਕੋਇ ਨਾ ਪਾਵੇ ਸਾਰ, ਸਾਧ ਸੰਤ ਬੈਠੇ ਮੁਖ ਛੁਪਾਈਆ। ਪੀਰ ਫ਼ਕੀਰ ਗਏ ਹਾਰ, ਸ਼ਾਹ ਹਕੀਰ ਨਾ ਕੋਇ ਜਣਾਈਆ। ਨੌ ਨੌ ਨਾਥ ਕਰਨ ਵਿਚਾਰ, ਸਿਧ ਚੁਰਾਸੀ ਦੇਣ ਦੁਹਾਈਆ। ਪੰਡਤ ਪਾਂਧੇ ਹਾਹਾਕਾਰ, ਵੇਦ ਕਤੇਬ ਨਾ ਕੋਇ ਛੁਡਾਈਆ। ਅੰਜੀਲ ਕੁਰਾਨ ਕਰਨ ਵਿਚਾਰ, ਬਹਿ ਬਹਿ ਮਤਾ ਪਕਾਈਆ। ਤੀਸ ਬਤੀਸਾ ਏਕਾ ਧਾਰ, ਛਤੀਸਾ ਘਰ ਰੁਸ਼ਨਾਈਆ। ਜਗਤ ਅੰਧੇਰਾ ਧੂੰਆਂਧਾਰ, ਸਾਚਾ ਚੰਦ ਨਾ ਕੋਇ ਵਖਾਈਆ। ਰਵ ਸਸ ਕਰਨ ਪੁਕਾਰ, ਨੇਤਰ ਆਪਣਾ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਕਰੇ ਰੁਸ਼ਨਾਈਆ। ਧਰਤ ਧਵਲ ਹਾਹਾਕਾਰ, ਨੇਤਰ ਨੀਰ ਵਹਾਇਆ। ਚੁੱਕਿਆ ਨਾ ਜਾਏ ਧਰਨੀ ਭਾਰ, ਜੂਠ ਝੂਠ ਸਿਰ ਟਿਕਾਇਆ। ਨਾਰ ਦੁਹਾਗਣ ਹੋਈ ਵਿਭਚਾਰ, ਸ੍ਰਿਸ਼ਟ ਸਬਾਈ ਸਤਿ ਗਵਾਇਆ। ਨਾਮ ਨਾ ਦੀਸੇ ਵਣਜ ਵਪਾਰ, ਨਾਨਕ ਗੁਰਮਤ ਗਏ ਭੁਲਾਇਆ। ਧੀਆਂ ਭੈਣਾਂ ਕਰਨ ਵਪਾਰ, ਗੁਰ ਗੁਰ ਹੱਟੋ ਹੱਟ ਵਿਕਾਇਆ। ਕਿਸੇ ਤਨ ਨਾ ਦੀਸੇ ਖੜਗ ਕਟਾਰ, ਧੀਰਜ ਜਤ ਨਾ ਕੋਇ ਸਹਾਇਆ। ਮੰਤਰ ਵੇਦ ਰਹੇ ਉਚਾਰ, ਮਨ ਕਾ ਮੰਤਰ ਦਿਸ ਨਾ ਆਇਆ। ਕਲਜੁਗ ਕੂੜਾ ਹੋ ਉਜਿਆਰ, ਚਾਰੋਂ ਕੁੰਟ ਕਰੇ ਰੁਸ਼ਨਾਇਆ। ਧਰਤੀ ਦੱਬੀ ਪਾਪਾਂ ਭਾਰ, ਬਿਨ ਹਰਿ ਸਾਚੇ ਕੋਇ ਨਾ ਭਾਰ ਵੰਡਾਇਆ। ਨਾਨਕ ਸਤਿਗੁਰ ਪਾਵੇ ਸਾਰ, ਆਪਣਾ ਲੇਖਾ ਗਿਆ ਲਿਖਾਇਆ। ਗੋਬਿੰਦ ਕਰੇ ਇਕ ਪਿਆਰ, ਵੇਲਾ ਅੰਤ ਸੁਹਾਇਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਸੰਬਲ ਨਗਰੀ ਡੇਰਾ ਲਾਇਆ। ਕੂੜੀ ਕਿਰਿਆ ਦਏ ਨਵਾਰ, ਜੂਠ ਝੂਠ ਰਹਿਣ ਨਾ ਪਾਇਆ। ਸਚ ਸੁੱਚ ਕਰੇ ਵਰਤਾਰ, ਸਤਿਜੁਗ ਸਾਚਾ ਮਾਰਗ ਲਾਇਆ। ਬੀਸ ਬੀਸਾ ਹਰਿ ਨਿਰੰਕਾਰ, ਜਗਤ ਜਗਦੀਸਾ ਵੇਸ ਵਟਾਇਆ। ਚੌਦਾਂ ਚੌਦਾਂ ਖ਼ਬਰਦਾਰ, ਹਰਿਜਨ ਸਾਚੇ ਲਏ ਉਠਾਇਆ। ਪੰਦਰਾਂ ਪੰਦਰਾਂ ਅੰਦਰ ਮਾਰ, ਮਾਇਆ ਮਮਤਾ ਮੋਹ ਚੁਕਾਇਆ। ਨਿਰਗੁਣ ਸਰਗੁਣ ਕਰ ਪਿਆਰ, ਨਿਰਗੁਣ ਦਰਸ ਦਿਖਾਇਆ। ਹਉਮੇ ਹੰਗਤਾ ਤੋੜ ਹੰਕਾਰ, ਕਾਇਆ ਗੜ੍ਹ ਸੁਹਾਇਆ। ਕੰਤ ਮਿਲਾਵਾ ਸਾਚੀ ਨਾਰ, ਸੰਤ ਸੁਹਾਗੀ ਵੇਖ ਵਖਾਇਆ। ਨਾਮ ਭੰਡਾਰਾ ਬਣ ਵਰਤਾਰ, ਸ਼ਬਦ ਅਤੁੱਟ ਵਰਤਾਇਆ।

ਅਸਵ ਘੋੜੇ ਹੋ ਸਵਾਰ, ਚਿੱਟੀ ਧਾਰੋਂ ਪਾਰ ਕਰਾਇਆ। ਮੇਲਾ ਮਿਲਿਆ ਮੀਤ ਮੁਰਾਰ, ਨਿਰਗੁਣ ਸਰਗੁਣ ਖੇਲ ਖਿਲਾਇਆ। ਸੋਲਾਂ ਕਲੀਆਂ ਤਨ ਸ਼ਿੰਗਾਰ, ਪੁਰਖ ਅਬਿਨਾਸ਼ੀ ਆਸਣ ਲਾਇਆ। ਨਾਮ ਖੰਡਾ ਫੜ ਕਟਾਰ, ਲੋਆਂ ਪੁਰੀਆਂ ਵੇਖ ਵਖਾਇਆ। ਬ੍ਰਹਮਾ ਕੀਆ ਖ਼ਬਰਦਾਰ, ਕਲਜੁਗ ਵੇਲਾ ਅੰਤਮ ਆਇਆ। ਵਿਸ਼ਨੂੰ ਲਛਮੀ ਦਏ ਆਧਾਰ, ਲਾਲ ਭੂਸ਼ਨ ਰੰਗ ਰੰਗਾਇਆ। ਆਦਿ ਸ਼ਕਤ ਰੂਪ ਅਪਾਰ, ਇਸ਼ਟ ਦੇਵ ਆਪ ਹੋ ਜਾਇਆ। ਅਲੱਖ ਅਭੇਵ ਹਰਿ ਨਿਰੰਕਾਰ, ਅਗਾਧ ਬੋਧ ਸੁਣਾਇਆ। ਸ਼ਿਵ ਸ਼ੰਕਰ ਅੰਤਮ ਦਏ ਆਧਾਰ, ਆਪ ਆਪਣੇ ਵਿਚ ਟਿਕਾਇਆ। ਸਾਚਾ ਤਖ਼ਤ ਸਚ ਸੁਲਤਾਨ, ਹਰਿ ਬੈਠ ਆਪ ਰਘੁਰਾਇਆ। ਆਪਣਾ ਸ਼ਬਦ ਧੁਰ ਫ਼ਰਮਾਣ, ਆਪੇ ਰਿਹਾ ਸੁਣਾਇਆ। ਸੋ ਪੁਰਖ ਨਿਰੰਜਣ ਵਡ ਬਲਵਾਨ, ਅਬਿਨਾਸ਼ੀ ਕਰਤਾ ਖੇਲ ਖਲਾਇਆ। ਹੰ ਬ੍ਰਹਮ ਏਕਾ ਦਾਨ, ਬ੍ਰਹਮੇ ਝੋਲੀ ਪਾਇਆ। ਲੱਖ ਚੁਰਾਸੀ ਕਰ ਪਰਵਾਨ, ਪੰਜ ਤੱਤ ਟਿਕਾਇਆ। ਮਨ ਮਤ ਬੁਧ ਜਗਤ ਗਿਆਨ, ਵਿਦਿਆ ਅੱਖਰ ਇਕ ਪੜ੍ਹਾਇਆ। ਪੰਜ ਰਲਾਏ ਨਾਲ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਵਸਾਇਆ। ਸੁਰਤੀ ਸੁਰਤ ਕਰ ਪਰਧਾਨ, ਨਿਝ ਆਤਮ ਡੇਰਾ ਲਾਇਆ। ਨਿਰਗੁਣ ਜੋਤ ਸ੍ਰੀ ਭਗਵਾਨ, ਸਚ ਸਿੰਘਾਸਣ ਵੇਖ ਵਖਾਇਆ। ਬ੍ਰਹਮੇ ਦੇਵੇ ਇਕ ਗਿਆਨ, ਮੇਰਾ ਤੇਰਾ ਤੇਰਾ ਮੇਰਾ ਤੇਰਾ ਰੂਪ ਵਟਾਇਆ। ਸੇਵਾ ਲਾਏ ਖੇਲ ਮਹਾਨ, ਭੇਵ ਅਭੇਦਾ ਭੇਵ ਛੁਪਾਇਆ। ਜੁਗਾ ਜੁਗੰਤਰ ਕਰ ਪਰਧਾਨ, ਜੁਗ ਜੁਗ ਨਾਮ ਧਰਾਇਆ। ਆਪ ਉਪਾਏ ਆਪੇ ਮੇਟੇ ਜੀਵ ਜਹਾਨ, ਨਾ ਕੋਈ ਦੂਸਰ ਸੰਗ ਰਖਾਇਆ। ਕਲਜੁਗ ਅੰਤਮ ਮਾਰ ਧਿਆਨ, ਧਰਤ ਮਾਤ ਵੇਖ ਵਖਾਇਆ। ਜੀਵ ਜੰਤ ਸਰਬ ਕੁਰਲਾਣ, ਧੀਰਜ ਧੀਰ ਨਾ ਕੋਇ ਧਰਾਇਆ। ਭਰਮੇ ਭੁੱਲੇ ਜੀਵ ਨਾਦਾਨ, ਮਾਇਆ ਪੜਦਾ ਏਕਾ ਪਾਇਆ। ਰਾਜ ਰਾਜਾਨ ਹੋਏ ਬੇਈਮਾਨ, ਗ਼ਰੀਬ ਨਿਮਾਣੇ ਨਾ ਗਲੇ ਲਗਾਇਆ। ਪਰਗਟ ਹੋਏ ਆਪ ਭਗਵਾਨ, ਨਿਰਗੁਣ ਜੋਤ ਕਰੇ ਰੁਸ਼ਨਾਇਆ। ਝੂਠੀ ਛਾਹੀ ਮੇਟੇ ਜਗਤ ਦੁਕਾਨ, ਕਲਜੁਗ ਕੂੜਾ ਰਹਿਣ ਨਾ ਪਾਇਆ। ਸੰਮਤ ਪੰਦਰਾਂ ਨੌਜਵਾਨ, ਅਠਸਠ ਤੀਰਥ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਉਠਾਇਆ। ਉਠਿਆ ਜੋਧਾ ਸੂਰ ਬਲੀ ਬਲਵਾਨਾ, ਏਕਾ ਏਕਉਂਕਾਰਿਆ। ਸ਼ਬਦ ਖੰਡਾ ਤੀਰ ਨਿਸ਼ਾਨਾ, ਲੋਆਂ ਪੁਰੀਆਂ ਆਪੇ ਮਾਰਿਆ। ਜਨ ਭਗਤਾਂ ਹੱਥੀਂ ਬੰਨ ਗਾਨਾ, ਸੰਮਤ ਪੰਦਰਾਂ ਰਾਹ ਵਿਚਾਰਿਆ। ਜੋਤੀ ਨੂਰ ਬਖ਼ਸ਼ੇ ਨੂਰ ਨੁਰਾਨਾ, ਕਾਇਆ ਮਹੱਲ ਅਟੱਲ ਉਚ ਮਨਾਰਿਆ। ਸ਼ਬਦੀ ਰਾਗ ਸੱਚੀ ਧੁਨਕਾਨਾ, ਸੋ ਪੁਰਖ ਨਿਰੰਜਣ ਆਪ ਸੁਣਾ ਰਿਹਾ। ਏਕਾ ਰਾਗ ਇਕ ਤਰਾਨਾ, ਏਕਾ ਰਸਨਾ ਗਾ ਰਿਹਾ। ਏਕਾ ਪੁਰਖ ਇਕ ਸੁਲਤਾਨਾ, ਏਕਾ ਮੇਲ ਮਿਲਾ ਰਿਹਾ। ਏਕਾ ਰਾਜ ਇਕ ਰਾਜਾਨਾ, ਏਕਾ ਰੱਯਤ ਵੇਖ ਵਖਾ ਰਿਹਾ। ਏਕ ਪੀਣਾ ਏਕਾ ਖਾਣਾ, ਏਕਾ ਜਾਮ ਪਿਆ ਰਿਹਾ। ਏਕਾ ਰਾਜਾ ਏਕਾ ਰਾਣਾ, ਗ਼ਰੀਬ ਨਿਮਾਣਾ ਏਕਾ ਧਾਮ ਬਹਾ ਰਿਹਾ। ਹਿੰਦੂ ਮੁਸਲਮ ਸਿੱਖ ਈਸਾਈ ਇਕ ਕਰਾਨਾ, ਸੰਮਤ ਸੋਲਾਂ ਨੀਂਹ ਰਖਾ ਲਿਆ। ਹਾੜ ਸਤਾਰਾਂ ਲੇਖ ਮਹਾਨਾ, ਆਪ ਆਪਣਾ ਸ਼ਬਦ ਲਿਖਾ ਲਿਆ। ਲਿਖੇ ਲੇਖ ਸ੍ਰੀ ਭਗਵਾਨਾ, ਲੇਖਾ ਲਿਖਤ ਵਿਚ ਨਾ ਆ ਰਿਹਾ। ਜਨ ਭਗਤਾਂ ਦੇਵੇ ਆਤਮ ਅੰਤਰ ਬ੍ਰਹਮ ਗਿਆਨਾ, ਏਕਾ ਜੋਤੀ ਦਰਸ਼ਨ ਪਾ ਰਿਹਾ। ਮਨਮੁਖ ਵੇਖੇ ਜੀਵ ਸ਼ੈਤਾਨਾ, ਕੂੜੀ ਕਿਰਿਆ ਫੋਲ ਫੁਲਾ ਰਿਹਾ। ਲਹਿਣਾ ਦੇਣ ਚੁਕਾਏ ਰਾਜ ਰਾਜਾਨਾ, ਪੂਰਬ ਪੂਰਬ ਵੇਖ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ

ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਜੋਤੀ ਜਾਮਾ ਭੇਖ ਵਟਾ ਲਿਆ। ਨਿਰਗੁਣ ਜਾਮਾ ਹਰਿ ਹਰਿ ਰਾਮਾ, ਰਾਮਾ ਰੂਪ ਅਖਵਾਇੰਦਾ। ਨਾਮ ਵਜਾਏ ਸਚ ਦਮਾਮਾ, ਸ੍ਰਿਸ਼ਟ ਸਬਾਈ ਆਪ ਸੁਣਾਇੰਦਾ। ਜਗਤ ਜਪਾਏ ਹਰਿ ਹਰਿ ਨਾਮਾ, ਰਸਨਾ ਜਿਹਵਾ ਆਪ ਹਲਾਇੰਦਾ। ਮੇਟਣਹਾਰ ਅੰਧੇਰੀ ਸ਼ਾਮਾ, ਜਗਤ ਅੰਧੇਰਾ ਆਪ ਚੁਕਾਇੰਦਾ। ਅੰਮ੍ਰਿਤ ਆਤਮ ਦੇਵੇ ਜਾਮਾ, ਸਾਂਤਕ ਸਤਿ ਵਰਤਾਇੰਦਾ। ਇਕ ਵਖਾਏ ਸਾਚਾ ਧਾਮਾ, ਸਚਖੰਡ ਦਵਾਰਾ ਇਕ ਸੁਹਾਇੰਦਾ। ਕਰੇ ਖੇਲ ਬਹੁ ਬਿਧ ਰੂਪ ਨਾਨਾ, ਨਿਰਗੁਣ ਆਪਣੀ ਕਲ ਵਰਤਾਇੰਦਾ। ਸਰਬ ਜੀਆਂ ਪ੍ਰਭ ਅੰਤਰ ਜਾਮਾ, ਘਟ ਘਟ ਵੇਖ ਵਖਾਇੰਦਾ। ਕਾਰਜ ਕਰਤਾ ਪੂਰਨ ਕਰੇ ਕਾਮਾ, ਕਰਤਾ ਪੁਰਖ ਆਪ ਅਖਵਾਇੰਦਾ। ਧਰਨੀ ਧਰਤਾ ਧਰਤ ਧਵਲ ਦਏ ਦਾਨਾ, ਆਪਣੀ ਭਿਛਿਆ ਝੋਲੀ ਪਾਇੰਦਾ। ਸਤਿਜੁਗ ਉਠਾਏ ਸੁੱਤ ਬਾਲ ਅੰਞਾਣਾ, ਆਪ ਆਪਣਾ ਕਰਮ ਕਮਾਇੰਦਾ। ਹੱਥੀਂ ਬੰਨ੍ਹੇ ਸਾਚਾ ਗਾਨਾ, ਗੁਰਮੁਖ ਸਾਚੇ ਸੰਗ ਵਖਾਇੰਦਾ। ਘਰ ਘਰ ਵੇਖੇ ਮਾਰ ਧਿਆਨਾ, ਲੁਕਿਆ ਕੋਇ ਰਹਿਣ ਨਾ ਪਾਇੰਦਾ। ਨਾਮ ਮਸਤੀ ਸ਼ਬਦ ਮਸਤਾਨਾ, ਮਦਿ ਪਿਆਲਾ ਇਕ ਵਖਾਇੰਦਾ। ਹੱਕ ਹਲਾਲ ਪੀਣਾ ਖਾਣਾ, ਜ਼ੋਰੂ ਜ਼ਰ ਨਾ ਕੋਇ ਚੁਰਾਇੰਦਾ। ਸ਼ਾਹੋ ਭੂਪ ਰਾਜ ਰਾਜਾਨਾ, ਸ਼ਾਹ ਸੁਲਤਾਨਾ ਏਕਾ ਏਕ ਬਣਾਇੰਦਾ। ਸ੍ਰਿਸ਼ਟ ਸਬਾਈ ਇਕ ਗਿਆਨਾ, ਸਾਚਾ ਮਾਰਗ ਆਪੇ ਲਾਇੰਦਾ। ਇਕ ਵਖਾਏ ਹਰਿ ਨਿਸ਼ਾਨਾ, ਸੱਤ ਰੰਗਾ ਆਪ ਚੜ੍ਹਾਇੰਦਾ। ਸਤਿ ਪੁਰਖ ਨਿਰੰਜਣ ਖੇਲ ਮਹਾਨਾ, ਲਾਲ ਗੁਲਾਲਾ ਆਪ ਹੋ ਜਾਇੰਦਾ। ਕੰਚਨ ਖੇਲ ਦੋ ਜਹਾਨਾਂ, ਸੂਹਾ ਵੇਸ ਵਟਾਇੰਦਾ। ਚਿੱਟੀ ਧਾਰ ਗੁਣ ਨਿਧਾਨਾ, ਆਪਣਾ ਰੰਗ ਵਖਾਇੰਦਾ। ਪੀਲਾ ਬਸਤਰ ਲੋਕਮਾਤ ਨਿਸ਼ਾਨਾ, ਆਪ ਆਪਣਾ ਵੇਖ ਵਖਾਇੰਦਾ। ਨੀਲਾ ਨੀਲੀ ਧਾਰੋਂ ਪਾਰ ਕਰਾਨਾ, ਭੇਵ ਕੋਇ ਨਾ ਪਾਇੰਦਾ। ਕਾਲਾ ਵੇਸ ਦਰ ਦਰਵੇਸ ਵੇਖ ਵਖਾਨਾ, ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ ਈਸਾ ਮੂਸਾ ਚਲੇ ਨਾ ਪੇਸ਼, ਆਪ ਆਪਣੀ ਕਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਵਟਾਇੰਦਾ। ਜੋਤੀ ਜਾਮਾ ਹਰਿ ਹਰਿ ਪਾਇਆ, ਹਰਿ ਸ਼ਬਦ ਵੱਜੀ ਵਧਾਈਆ। ਬ੍ਰਹਮਾ ਵੇਤਾ ਸਗਨ ਮਨਾਇਆ, ਚਾਰੇ ਮੁਖ ਸਲਾਹੀਆ। ਵਿਸ਼ਨੂੰ ਢੋਲਾ ਏਕਾ ਗਾਇਆ, ਮੈਂ ਤੇਰਾ ਤੂੰ ਮੇਰਾ ਮਾਹੀਆ। ਸ਼ੰਕਰ ਧੂੰਆਂਧਾਰ ਮਿਟਾਇਆ, ਬਾਸ਼ਕ ਤਸ਼ਕਾ ਗਲ ਸੁਹਾਈਆ। ਕਰੋੜ ਤੇਤੀਸਾ ਮੰਗਲ ਗਾਇਆ, ਬਰਖਾ ਫੂਲਨ ਲਾਈਆ। ਸੁਰਪਤ ਇੰਦ ਸੀਸ ਝੁਕਾਇਆ, ਦੋਏ ਜੋੜ ਰਹੇ ਸਰਨਾਈਆ। ਗਣ ਗੰਧਰਬ ਵੇਖ ਵਖਾਇਆ, ਆਪਣਾ ਤਾਣ ਸੁਣਾਈਆ। ਨਾਚ ਅਪੱਛਰਾਂ ਵੇਸ ਕਰਾਇਆ, ਏਕ ਡੌਰੂ ਵਾਈਆ। ਰਾਏ ਧਰਮ ਸੀਸ ਝੁਕਾਇਆ, ਨੇਤਰ ਦਰਸ਼ਨ ਪਾਈਆ। ਚਿਤਰ ਗੁਪਤ ਕਲਮ ਸਲਾਹਿਆ, ਲੇਖਾ ਲਿਖੇ ਵਡਿਆਈਆ। ਲਾੜੀ ਮੌਤ ਅੱਗੇ ਰੋ ਰੋ ਨੀਰ ਵਹਾਇਆ, ਬਿਨ ਤੇਰੇ ਨਾ ਕੋਇ ਸਹਾਈਆ। ਰਵ ਸਸ ਰਹੇ ਸ਼ਰਮਾਇਆ, ਆਪਣਾ ਮੁਖ ਛੁਪਾਈਆ। ਧਰਤ ਮਾਤ ਰਹੀ ਕੁਰਲਾਇਆ, ਖੁਲੜ੍ਹੇ ਕੇਸ ਦਏ ਦੁਹਾਈਆ । ਈਸਾ ਮੂਸਾ ਖੇਲ ਖਲਾਇਆ, ਚਾਰ ਯਾਰੀ ਵੰਡ ਵੰਡਾਈਆ। ਕਾਲਾ ਸੂਸਾ ਤਨ ਛੁਹਾਇਆ, ਕਾਲੀ ਨਗਰੀ ਇਕ ਵਸਾਈਆ। ਕਲਜੁਗ ਕੂੜੇ ਭਰਮ ਭੁਲਾਇਆ, ਭੁੱਲੀ ਭਰਮ ਸਰਬ ਲੋਕਾਈਆ। ਪਿਤਾ ਪੂਤ ਕੋਈ ਨਜ਼ਰ ਨਾ ਆਇਆ, ਭੈਣਾਂ ਭੱਯਾ ਸੰਗ ਨਿਭਾਈਆ। ਤ੍ਰੈਗੁਣ ਮਾਇਆ ਵੇਸ ਵਟਾਇਆ, ਘਰ ਘਰ ਨਾਚ ਵਖਾਈਆ। ਹੋਈ ਵਿਭਚਾਰ ਮੁਖ ਤੋਂ ਘੁੰਗਟ ਲਾਹਿਆ, ਲੋਕਲਾਜ ਤਜਾਈਆ। ਸਚ ਸੁੱਚ ਕਿਸੇ ਦਿਸ ਨਾ ਆਇਆ, ਕੂੜ ਅੰਧੇਰਾ ਛਾਈਆ। ਸਚ ਤਰਾਜ਼ੂ ਨਾ ਕੋਈ ਤੋਲ

ਤੁਲਾਇਆ, ਨਾਮ ਕੰਡਾ ਨਾ ਕੋਇ ਉਠਾਈਆ। ਹਉਮੇ ਗੋਲਾ ਜਗਤ ਬਣਾਇਆ, ਝੂਠਾ ਬੋਲ ਕਰੀ ਕੁੜਮਾਈਆ। ਆਤਮ ਪੜਦਾ ਕਿਸੇ ਨਾ ਫੋਲ ਫੋਲਾਇਆ, ਗੁਰ ਨਾਨਕ ਨਾਮ ਗਏ ਭੁਲਾਈਆ। ਨਾਮ ਸਤਿ ਕਿਸੇ ਨਜ਼ਰ ਨਾ ਆਇਆ, ਰਸਨਾ ਗਾ ਗਾ ਹੋਏ ਹਲਕਾਈਆ। ਗੁਰ ਗੋਬਿੰਦ ਵਿਚੋਲਾ ਦਿਸ ਨਾ ਆਇਆ, ਦੋ ਜਹਾਨਾਂ ਸਾਚਾ ਮਾਹੀਆ। ਗੋਬਿੰਦ ਅੰਤਮ ਲੇਖ ਲਿਖਾਇਆ, ਨਾ ਕੋਈ ਮੇਟੇ ਮੇਟ ਮਿਟਾਈਆ। ਲੱਖ ਚੁਰਾਸੀ ਕਲਜੁਗ ਅੰਤਮ ਤੇਰਾ ਨਾ ਹੋਏ ਕੋਈ ਸਹਾਇਆ, ਵਰਨਾਂ ਬਰਨਾਂ ਪਏ ਲੜਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਘਟ ਘਟ ਅੰਦਰ ਜੁਗ ਜੁਗ ਵੇਖ ਵਖਾਇਆ, ਭੁੱਲ ਰਹੇ ਨਾ ਰਾਈਆ। ਸੰਬਲ ਨਗਰੀ ਦੇਵੇ ਧਾਮ ਸੁਹਾਇਆ, ਨੌ ਖੰਡ ਪ੍ਰਿਥਮੀ ਹੱਥ ਨਾ ਆਈਆ। ਕੋਟਨ ਕੋਟ ਬ੍ਰਹਮਾ ਵਿਸ਼ਨ ਸ਼ਿਵ ਰਹਿਣ ਸਰਨਾਇਆ, ਦੋਏ ਜੋੜ ਸੀਸ ਝੁਕਾਈਆ। ਨਿਹਕਲੰਕ ਪ੍ਰਭ ਨਾਉਂ ਰਖਾਇਆ, ਪੰਜ ਤੱਤ ਨਾ ਕੋਇ ਵਖਾਈਆ। ਜਿਸ ਜਨ ਆਪਣਾ ਮੇਲ ਮਿਲਾਇਆ, ਸੋ ਬੂਝੇ ਹਰਿ ਰਘੁਰਾਈਆ। ਜਗਤ ਵਿਦਿਆ ਨਾ ਕਿਸੇ ਹੱਥ ਫੜਾਇਆ, ਹਰਿ ਕਾ ਰੂਪ ਦਿਸ ਨਾ ਆਈਆ। ਸਤਿਗੁਰ ਪੂਰੇ ਜਿਸ ਜਨ ਆਪਣੇ ਸ਼ਬਦ ਘੋੜੇ ਆਪ ਚੜ੍ਹਾਇਆ, ਵਾਗਾਂ ਆਪਣੇ ਹੱਥ ਉਠਾਈਆ। ਧੁਰ ਦਰਗਾਹੀ ਲੋਕਮਾਤ ਕਲਜੁਗ ਅੰਤਮ ਫੇਰਾ ਪਾਇਆ, ਘਰ ਘਰ ਪਈ ਦੁਹਾਈਆ। ਗੁਰਮੁਖਾਂ ਅੰਮ੍ਰਿਤ ਆਤਮ ਬੂੰਦ ਸਵਾਂਤ ਚੁਆਇਆ, ਜਗਤ ਤ੍ਰਿਸਨਾ ਭੁੱਖ ਮਿਟਾਈਆ। ਅਕਾਲ ਪੁਰਖ ਪ੍ਰਭ ਤੇਰੇ ਚਰਨ ਨਾਤਾ ਇਕ ਜੁੜਾਇਆ, ਨਾ ਕੋਈ ਤੋੜੇ ਤੋੜ ਤੁੜਾਈਆ। ਉਤਮ ਜ਼ਾਤਾ ਇਕ ਵਖਾਇਆ, ਚਾਰ ਵਰਨਾਂ ਭੈਣਾਂ ਭਾਈਆ। ਸ੍ਰਿਸ਼ਟ ਸਬਾਈ ਪਿਤਾ ਮਾਤਾ ਆਪ ਰਘੁਰਾਇਆ, ਆਪ ਆਪਣੀ ਗੋਦ ਸੁਹਾਈਆ । ਸਾਚੀ ਗਾਥਾ ਰਿਹਾ ਅਲਾਇਆ, ਸਤਿਗੁਰ ਨਾਨਕ ਰਸਨਾ ਗਾਈਆ। ਸੋਹੰ ਸਾਚਾ ਸ਼ਬਦ ਚਲਾਇਆ, ਸਤਿਜੁਗ ਸਾਚੀ ਵੱਜੇ ਵਧਾਈਆ। ਜਿਸ ਜਨ ਰਸਨਾ ਜਿਹਵਾ ਗਾਇਆ, ਜਨਮ ਮਰਨ ਵਿਚ ਨਾ ਆਈਆ। ਸਤਿਗੁਰ ਪੂਰੇ ਕੌਸਤਕ ਮਣੀਆ ਮਸਤਕ ਥੇਵਾ ਆਪ ਲਗਾਇਆ, ਚੌਦਾਂ ਰਤਨ ਰਹੇ ਸ਼ਰਮਾਈਆ। ਆਦਿ ਨਿਰੰਜਣ ਅਲਖ ਅਭੇਵਾ ਘਰ ਘਰ ਹਰਿ ਹਰਿ ਨਰ ਨਰ ਦਰਸ਼ਨ ਪਾਇਆ, ਨਰ ਨਾਰੀ ਸਰਬ ਤਰਾਈਆ। ਕਾਲ ਫਾਸ ਦੇ ਵਿਚ ਨਾ ਆਇਆ, ਜੋ ਜਨ ਰਹੇ ਸਰਨਾਈਆ। ਰਸਨ ਸਵਾਸ ਲੇਖੇ ਲਾਇਆ, ਜੋ ਜਨ ਰਹੇ ਗਾਈਆ। ਮਦਿਰਾ ਮਾਸ ਜਿਸ ਰਸਨ ਤਜਾਇਆ, ਪ੍ਰਭ ਮਿਲਿਆ ਬੇਪਰਵਾਹੀਆ। ਜਗਤ ਸੰਸਾ ਰੋਗ ਮਿਟਾਇਆ, ਮੇਟੀ ਭਰਮ ਕੀ ਕਾਈਆ। ਏਕਾ ਗੁਰੂ ਗ੍ਰੰਥ ਗੁਰ ਇਸ਼ਟ ਦੇਵ ਵਖਾਇਆ, ਅਕਾਲ ਪੁਰਖ ਸੱਚੀ ਕੁੜਮਾਈਆ। ਕਲਜੁਗ ਅੰਤਮ ਗੁਰਸਿਖਾਂ ਆਪੇ ਲੈਣ ਆਇਆ, ਆਪਣਾ ਡੋਲਾ ਕੰਧ ਉਠਾਈਆ। ਭੋਲੇ ਭਾ ਲਏ ਜਗਾਇਆ, ਕੋਟਨ ਧੰਨੇ ਲਏ ਬਣਾਈਆ। ਕੱਖਾਂ ਕੁੱਲੀ ਚਰਨ ਛੁਹਾਇਆ, ਮਹੱਲ ਅਟੱਲ ਉਚੇ ਮੁਨਾਰੇ ਰਿਹਾ ਢਾਹੀਆ। ਹਰਿ ਸੰਗਤ ਤੇਰਾ ਮੇਲ ਮਿਲਾਇਆ, ਵਿਚ ਵਿਚੋਲਾ ਆਪ ਅਖਵਾਈਆ। ਤੇਰਾ ਪਿਆਰ ਅੰਮ੍ਰਿਤ ਨੇਤਰ ਨੀਰ ਵਹਾਇਆ, ਬ੍ਰਹਮੇ ਵੇਤੇ ਹੱਥ ਨਾ ਆਈਆ। ਕਰੋੜ ਤੇਤੀਸ ਹੋਇਆ ਹਲਕਾਇਆ, ਅੰਮ੍ਰਿਤ ਜਾਮ ਨਾ ਕੋਇ ਪਿਆਈਆ। ਕਲਜੁਗ ਅੰਤਮ ਫੇਰਾ ਪਾਇਆ, ਗ਼ਰੀਬ ਨਿਮਾਣੇ ਗਲੇ ਲਗਾਈਆ। ਗਿਆਨੀ ਧਿਆਨੀ ਕਿਸੇ ਦਿਸ ਨਾ ਆਇਆ, ਵਿਦਵਾਨੀ ਰਹੇ ਸ਼ਰਮਾਈਆ। ਜਿਸ ਜਨ ਆਪਣਾ ਭੇਵ ਖੁਲ੍ਹਾਇਆ, ਆਪਣਾ ਪੜਦਾ ਆਪੇ ਲਾਹੀਆ। ਸਾਚੀ ਡੋਰੀ ਤੰਦ ਬੰਨਾਇਆ, ਏਕਾ ਸਗਨ ਮਨਾਈਆ। ਛੱਬੀ ਪੋਹ ਦਿਵਸ ਸੁਹਾਇਆ, ਪੰਦਰਾਂ ਪੰਦਰਾਂ ਅੰਦਰੇ ਅੰਦਰ ਵੇਖ ਵਖਾਈਆ। ਕਿਸੇ ਹੱਥ ਨਾ ਆਇਆ ਡੂੰਘੀ ਕੰਦਰਾਂ, ਉਚੇ ਟਿੱਲੇ ਬੈਠੇ ਧੂਣੀਆਂ

ਤਾਈਆ। ਗੋਰਖ ਨਾਥ ਵੇਖ ਮਛੰਦਰਾਂ, ਖ਼ਾਕੀ ਖ਼ਾਕ ਭਸਮ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਦਰ, ਹਰਿਜਨ ਸਾਚੇ ਲਏ ਵਰ, ਦਰਸ ਦਿਖਾਏ ਅੱਗੇ ਖੜ, ਮੰਦਰ ਅੰਦਰ ਆਪੇ ਚੜ੍ਹ, ਚੜ੍ਹਨਹਾਰ ਹਰਿ ਨਿਰੰਕਾਰ ਜੋਤ ਨਿਰਾਕਾਰ ਸ਼ਬਦ ਧਾਰ ਅਸਵ ਅਸਵਾਰ, ਲੋਆਂ ਪੁਰੀਆਂ ਵਸਿਆ ਬਾਹਰ, ਅਗੰਮ ਅਗੋਚਰ ਬੇਐਬ ਪਰਵਰਦਿਗਾਰ, ਗ਼ਰੀਬ ਨਿਮਾਣਿਆਂ ਜਗਤ ਨਿਤਾਣਿਆਂ ਸਾਂਝਾ ਯਾਰ, ਖ਼ਲਕ ਖ਼ੁਦਾਈ ਨੂਰ ਇਲਾਹੀ ਰਾਮ ਰਮੱਯਾ ਮੀਤ ਮੁਰਾਰ, ਕਰ ਪਿਆਰ ਨਾਨਕ ਨਿਰੰਕਾਰ, ਗੋਬਿੰਦ ਅੰਮ੍ਰਿਤ ਠੰਡੀ ਠਾਰ, ਨਿਹਕਲੰਕ ਚਰਨ ਪਿਆਰ, ਗੁਰ ਸੰਗਤ ਹਰਿ ਹਰਿ ਹਰਿ ਰੂਪ ਜਾਏ ਤਾਰ, ਅਧਵਿਚਕਾਰ ਨਾ ਕੋਇ ਡੁਬਾਈਆ।