੨੮ ਮਾਘ ੨੦੧੫ ਬਿਕ੍ਰਮੀ ਪਿੰਡ ਤਾਰਾ ਚੱਕ
ਨਿਰਗੁਣ ਰੂਪ ਭਗਤਨ ਮੀਤਾ, ਆਦਿ ਜੁਗਾਦਿ ਸਮਾਇਆ। ਇਕ ਅਕੱਲਾ ਏਕਉਂਕਾਰਾ ਬੈਠਾ ਰਹੇ ਅਤੀਤਾ, ਆਪ ਆਪਣਾ ਧਾਮ ਸੁਹਾਇਆ। ਜੁਗ ਜੁਗ ਚਲਾਏ ਆਪਣੀ ਰੀਤਾ, ਆਪ ਆਪਣੀ ਧਾਰ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਭਗਤਨ ਮੀਤਾ ਹਰਿ ਨਿਰੰਕਾਰ, ਏਕਾ ਏਕਉਂਕਾਰਿਆ। ਪਾਰਬ੍ਰਹਮ ਪ੍ਰਭ ਖੇਲ ਅਪਾਰ, ਭੇਵ ਅਭੇਦਾ ਆਪ ਰਖਾ ਲਿਆ। ਨਿਰਗੁਣ ਜੋਤ ਕਰ ਉਜਿਆਰ, ਨੂਰੋ ਨੂਰ ਡਗਮਗਾ ਰਿਹਾ। ਸ਼ਬਦ ਅਨਾਦ ਸੱਚੀ ਧੁਨਕਾਰ, ਕਰਨੀ ਕਰਤਾ ਆਪ ਸੁਣਾ ਰਿਹਾ। ਬ੍ਰਹਿਮੰਡਾਂ ਖੰਡਾਂ ਇਕ ਜੈਕਾਰ, ਲੋਆਂ ਪੁਰੀਆਂ ਨਾਅਰਾ ਲਾ ਲਿਆ। ਏਕਾ ਘਰ ਸੱਚਾ ਦਰਬਾਰ, ਦਰ ਘਰ ਸਾਚਾ ਆਪ ਸੁਹਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਨਾਉਂ ਉਪਾ ਲਿਆ। ਨਿਰਗੁਣ ਨਾਉਂ ਹਰਿ ਨਿਰੰਕਾਰਾ, ਏਕਾ ਏਕ ਅਖਵਾਇੰਦਾ। ਸਤਿ ਸਰੂਪ ਸੱਚੀ ਸਰਕਾਰਾ, ਘਰ ਸਾਚੇ ਆਪ ਸੁਹਾਇੰਦਾ। ਅਲਖ ਅਗੋਚਰ ਅਗੰਮ ਅਪਾਰਾ, ਅਗਾਧ ਬੋਧ ਅਖਵਾਇੰਦਾ। ਆਦਿ ਜੁਗਾਦਿ ਅਗੰਮੜੀ ਕਾਰਾ, ਲੇਖਾ ਲੇਖ ਨਾ ਕੋਇ ਜਣਾਇੰਦਾ। ਸ਼ਬਦੀ ਸ਼ਬਦ ਭਰ ਭੰਡਾਰਾ, ਹਰਿ ਸਾਚਾ ਆਪ ਵਰਤਾਇੰਦਾ। ਨਿਰਗੁਣ ਰੂਪ ਮੇਲ ਸੰਸਾਰਾ, ਸਰਗੁਣ ਵੇਖ ਵਖਾਇੰਦਾ। ਪਾਰਬ੍ਰਹਮ ਪ੍ਰਭ ਖੇਲ ਨਿਆਰਾ, ਬ੍ਰਹਮ ਬ੍ਰਹਮ ਬ੍ਰਹਮ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਆਪੇ ਕਰ, ਆਪੇ ਵੇਸ ਵਟਾਇੰਦਾ। ਵੇਸ ਵਟਾਏ ਇਕ ਅਕੱਲਾ, ਏਕਾ ਏਕਉਂਕਾਰਿਆ। ਵਸਣਹਾਰਾ ਸਚ ਮਹੱਲਾ, ਲੱਖ ਚੁਰਾਸੀ ਆਪ ਪਸਾਰਿਆ। ਪਾਵੇ ਸਾਰ ਜਲਾਂ ਥਲਾਂ, ਜੰਗਲ ਜੂਹ ਪਹਾੜ ਡੂੰਘੀ ਗਾਰਿਆ। ਆਪਣੇ ਦੀਪਕ ਆਪੇ ਬਲਾ, ਆਪ ਆਪਣਾ ਕਰ ਉਜਿਆਰਿਆ।
ਘਟ ਘਟ ਆਸਣ ਆਪੇ ਮੱਲਾ, ਆਪ ਆਪਣਾ ਥਾਨ ਸੁਹਾ ਲਿਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰੋ ਨੂਰ ਉਪਾ ਲਿਆ। ਨਿਰਗੁਣ ਰੂਪ ਹਰਿ ਹਰਿ ਸੱਜਣ, ਏਕਾ ਏਕ ਅਖਵਾਇੰਦਾ। ਆਪ ਕਰਾਏ ਆਪਣਾ ਮਜਨ, ਹਰਿ ਸੰਤਨ ਵੇਖ ਵਖਾਇੰਦਾ। ਸ਼ਬਦ ਅਨਾਦੀ ਤਾਲ ਵੱਜਣ, ਧੁਨ ਅਨਾਦੀ ਇਕ ਰਖਾਇੰਦਾ। ਆਦਿ ਜੁਗਾਦੀ ਪੜਦੇ ਕੱਜਨ, ਆਪਣਾ ਨਾਉਂ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਏਕਾ ਦਰ, ਏਕਾ ਘਰ ਸੁਹਾਇੰਦਾ। ਸਰਗੁਣ ਮੇਲਾ ਨਿਰਗੁਣ ਧਾਰ, ਜੋਤੀ ਜੋਤ ਰੁਸ਼ਨਾਈਆ। ਸ਼ਬਦੀ ਸ਼ਬਦ ਸ਼ਬਦ ਜੈਕਾਰ, ਹਰਿ ਸਾਚਾ ਸਚ ਕਰਾਈਆ। ਅੰਦਰ ਮੰਦਰ ਖੋਲ੍ਹ ਕਿਵਾੜ, ਆਪ ਆਪਣੀ ਬੂਝ ਬੁਝਾਈਆ। ਮੇਟ ਮਿਟਾਏ ਪੰਚਮ ਧਾੜ, ਕੂੜੀ ਕਿਰਿਆ ਦਏ ਮਿਟਾਈਆ। ਧਰਮ ਵਖਾਏ ਇਕ ਅਖਾੜ, ਘਰ ਸਾਚੇ ਵੱਜੇ ਵਧਾਈਆ। ਕਰੇ ਪਰਕਾਸ਼ ਬਹੱਤਰ ਨਾੜ, ਜੋਤ ਨਿਰੰਜਣ ਸੇਵਾ ਲਾਈਆ। ਮੇਟ ਮਿਟਾਏ ਅੰਧ ਅੰਧਿਆਰ, ਆਪ ਆਪਣੀ ਦਇਆ ਕਮਾਈਆ। ਹਰਿਜਨ ਮੀਤਾ ਹਰਿ ਨਿਰੰਕਾਰ, ਨਿਤ ਨਵਿਤ ਵੇਖ ਵਖਾਈਆ। ਅੰਮ੍ਰਿਤ ਦੇਵੇ ਠੰਡੀ ਠਾਰ, ਨਿਝਰ ਝਿਰਨਾ ਆਪ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਮੇਲ ਕਰ, ਏਕਾ ਥਾਨ ਸੁਹਾਈਆ। ਥਾਨ ਥਨੰਤਰ ਹਰਿ ਹਰਿ ਵਸਿਆ, ਆਦਿ ਪੁਰਖ ਅਬਿਨਾਸ਼ਾ। ਜਨ ਭਗਤਾਂ ਮਾਰਗ ਆਪੇ ਦੱਸਿਆ, ਸ੍ਰਿਸ਼ਟ ਸਬਾਈ ਵੇਖੇ ਤਮਾਸ਼ਾ। ਸਾਚੇ ਮੰਦਰ ਬਹਿ ਬਹਿ ਹੱਸਿਆ, ਮੰਡਲ ਮੰਡਪ ਪਾਵੇ ਰਾਸਾ। ਆਪੇ ਹੋਏ ਰੈਣ ਅੰਧੇਰੀ ਮੱਸਿਆ, ਆਪੇ ਨਿਰਗੁਣ ਜੋਤ ਕਰੇ ਪਰਕਾਸ਼ਾ। ਹਰਿ ਘਟ ਘਟ ਆਪੇ ਵਸਿਆ, ਆਪੇ ਲੇਖਾ ਜਾਣੇ ਦਸ ਦਸ ਮਾਸਾ। ਜਨ ਭਗਤਾਂ ਦਵਾਰੇ ਫਿਰੇ ਨੱਸਿਆ, ਪਾਰ ਕਰਾਏ ਪ੍ਰਿਥਮੀ ਅਕਾਸ਼ਾ। ਕੋਟਨ ਕੋਟ ਬ੍ਰਹਿਮੰਡ ਚਰਨਾ ਹੇਠ ਝੱਸਿਆ, ਬ੍ਰਹਮਾ ਸ਼ਿਵ ਦਾਸੀ ਦਾਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਮੇਲਾ ਸਰਗੁਣ ਘਰ, ਹਰਿ ਸਾਚੇ ਅੰਦਰ ਵਸਿਆ। ਸਾਚਾ ਮੰਦਰ ਉਚ ਅਟਾਰੀ, ਹਰਿ ਸਾਚਾ ਆਪ ਸੁਹਾਇੰਦਾ। ਨਿਰਗੁਣ ਜੋਤ ਜਗੇ ਨਿਰੰਕਾਰੀ, ਦੀਵਾ ਬਾਤੀ ਨਾ ਕੋਈ ਰਖਾਇੰਦਾ। ਕਮਲਾਪਾਤੀ ਮੀਤ ਮੁਰਾਰੀ, ਆਪ ਆਪਣਾ ਵੇਖ ਵਖਾਇੰਦਾ। ਗਾਵਤ ਗਾਵਤ ਗਾਏ ਸਾਚੀ ਨਾਰੀ, ਨਰ ਨਰਾਇਣ ਨਾਮ ਰਖਾਇੰਦਾ। ਆਦਿ ਨਿਰੰਜਣ ਵਡ ਬਲਕਾਰੀ, ਆਪ ਆਪਣਾ ਬਲ ਧਰਾਇੰਦਾ। ਸ਼ਾਹੋ ਭੂਪ ਸੱਚੀ ਸਿਕਦਾਰੀ, ਸ਼ਾਹ ਸੁਲਤਾਨ ਆਪ ਅਖਵਾਇੰਦਾ। ਜੁਗ ਜੁਗ ਖੇਲੇ ਖੇਲ ਨਿਆਰੀ, ਆਪ ਆਪਣੀ ਚਾਲ ਚਲਾਇੰਦਾ। ਜਨ ਭਗਤਾਂ ਪੈਜ ਰਿਹਾ ਸਵਾਰੀ, ਭਗਤ ਭਗਤੀ ਲੇਖੇ ਲਾਇੰਦਾ। ਦਰ ਦਰਵੇਸਾ ਬਣੇ ਭਿਖਾਰੀ, ਦਰ ਦਰ ਅਲਖ ਜਗਾਇੰਦਾ। ਸੇਵਕ ਸੇਵਾ ਕਰੇ ਅਪਾਰੀ, ਸੇਵਾਦਾਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਹਰਿ ਮੇਲਿਆ, ਗੁਰ ਸਤਿਗੁਰ ਕਿਰਪਾ ਧਾਰ। ਪਾਰਬ੍ਰਹਮ ਪ੍ਰਭ ਸੱਜਣ ਸੁਹੇਲਿਆ, ਮੇਲ ਮਿਲਾਵਾ ਮੀਤ ਮੁਰਾਰ। ਦਰਸ਼ਨ ਪਾਇਆ ਇਕ ਅਕੇਲਿਆ, ਵਿਛੜਿਆ ਸੰਸਾਰ। ਦਰ ਘਰ ਸਾਚੇ ਚੜ੍ਹੇ ਤੇਲਿਆ, ਖ਼ੁਸ਼ੀ ਮਨਾਈ ਆਪ ਕਰਤਾਰ। ਅਚਰਜ ਖੇਲ ਆਦਿ ਜੁਗਾਦਿ ਜੁਗ ਜੁਗ ਪਾਰਬ੍ਰਹਮ ਪ੍ਰਭ ਖੇਲਿਆ, ਲੋਕਮਾਤ ਲਏ ਅਵਤਾਰ। ਆਪੇ ਵਸੇ ਰੰਗ ਨਵੇਲਿਆ, ਸੁਹਾਏ ਬੰਕ ਦਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਕਰ, ਕਰੇ ਕਰਾਏ ਆਪਣੀ ਕਾਰ। ਕਾਰ ਕਰੰਤਾ ਹਰਿ ਭਗਵਾਨਾ, ਆਦਿ ਜੁਗਾਦਿ ਅਖਵਾਇੰਦਾ। ਖੇਲੇ
ਖੇਲ ਦੋ ਜਹਾਨਾਂ, ਤ੍ਰਿਲੋਕੀ ਨੰਦਨ ਵੇਸ ਵਟਾਇੰਦਾ। ਏਕਾ ਏਕ ਇਕ ਨਿਸ਼ਾਨਾ, ਏਕਾ ਤੀਰ ਚਲਾਇੰਦਾ। ਦੋਏ ਦੋਏ ਰੂਪ ਸ੍ਰੀ ਭਗਵਾਨਾ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਤੀਜਾ ਨੇਤਰ ਇਕ ਧਿਆਨਾ, ਏਕਾ ਰੰਗ ਰੰਗਾਇੰਦਾ। ਚੌਥਾ ਪਦ ਪਦ ਨਿਰਬਾਨਾ, ਹਰਿ ਸਾਚਾ ਆਪ ਸੁਹਾਇੰਦਾ। ਪੰਚਮ ਪੰਚਮ ਪੰਚ ਤਰਾਨਾ, ਪੰਚਮ ਰਾਗ ਅਲਾਇੰਦਾ। ਛੇਵੇਂ ਛੱਪਰ ਛੰਨ ਨਾ ਕੋਈ ਮਕਾਨਾ, ਘਰ ਸਾਚੇ ਆਸਣ ਲਾਇੰਦਾ। ਸੱਤਵੇਂ ਸਤਿ ਪੁਰਖ ਨਿਰੰਜਣ ਸਦ ਮਿਹਰਵਾਨਾ, ਸਤਿ ਸਤਿਵਾਦੀ ਆਪ ਅਖਵਾਇੰਦਾ। ਅੱਠਵੇਂ ਅੱਠਾਂ ਤੱਤਾਂ ਕਰੇ ਪਰਧਾਨਾ, ਆਪ ਆਪਣਾ ਤੱਤ ਜਣਾਇੰਦਾ। ਨੌ ਦਰ ਖੋਲ੍ਹ ਜਗਤ ਮਕਾਨਾ, ਕਾਇਆ ਹੱਟ ਚਲਾਇੰਦਾ। ਦਸਵੇਂ ਬੈਠ ਸਾਚਾ ਕਾਹਨਾ, ਨਾਮ ਬੰਸਰੀ ਇਕ ਵਜਾਇੰਦਾ। ਸੇਵਕ ਸੇਵਾ ਰਵ ਸਸ ਭਾਨਾ, ਸੂਰਜ ਚੰਨ ਵੇਖ ਵਖਾਇੰਦਾ। ਜੁਗ ਜੁਗ ਖੇਲੇ ਖੇਲ ਮਹਾਨਾ, ਆਪ ਆਪਣੀ ਕਲ ਵਰਤਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨਾ, ਬਲ ਆਪਣਾ ਆਪ ਉਪਾਇੰਦਾ। ਖੜਗ ਖੰਡਾ ਤੀਰ ਕਮਾਨਾ, ਸ਼ਬਦੀ ਨਾਉਂ ਰਖਾਇੰਦਾ। ਮਾਰਨਹਾਰਾ ਸਚ ਨਿਸ਼ਾਨਾ, ਏਕਾ ਵਾਰ ਚਲਾਇੰਦਾ। ਭਗਤਨ ਮੀਤਾ ਗੁਣ ਨਿਧਾਨਾ, ਗੁਣਵੰਤਾ ਵੇਖ ਵਖਾਇੰਦਾ। ਆਪ ਉਠਾਏ ਬਾਲ ਨਿਧਾਨਾ, ਲੋਕਮਾਤ ਆਪ ਜਗਾਇੰਦਾ। ਦਰ ਘਰ ਸਾਚੇ ਕਰ ਪਰਵਾਨਾ, ਆਪ ਆਪਣਾ ਮੇਲ ਮਿਲਾਇੰਦਾ। ਸਤਿਗੁਰ ਪੂਰਾ ਹੋ ਪਰਧਾਨਾ, ਸਦਾ ਸੁਹੇਲਾ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਜੋਤ ਜਗਾਇੰਦਾ। ਸੰਤ ਸੁਹੇਲੇ ਲਏ ਵਰ, ਆਪਣੇ ਸ਼ਬਦ ਕਰੇ ਕੁੜਮਾਈਆ। ਜਗਤ ਜੰਜਾਲਾ ਚੁੱਕੇ ਡਰ, ਏਕਾ ਦੂਜਾ ਮੇਟ ਮਿਟਾਈਆ। ਅੰਮ੍ਰਿਤ ਵੇਖੇ ਸਾਚਾ ਸਰ, ਸਰ ਸਰੋਵਰ ਏਕਾ ਨਹਾਈਆ। ਏਕਾ ਅੱਖਰ ਜਾਏ ਪੜ੍ਹ, ਜਗਤ ਵਿਦਿਆ ਮੂਲ ਨਾ ਭਾਈਆ। ਸਾਚੇ ਪੌੜੇ ਜਾਏ ਚੜ੍ਹ, ਨਾਮ ਡੰਡਾ ਹੱਥ ਫੜਾਈਆ। ਆਪਣੇ ਅੰਦਰ ਜਾਏ ਵੜ, ਘਰ ਮੇਲਾ ਬੇਪਰਵਾਹੀਆ। ਜਗਤ ਅਗਨ ਨਾ ਜਾਏ ਸੜ, ਪੰਚ ਵਿਕਾਰ ਨਾ ਕੋਈ ਸਤਾਈਆ। ਦਰਸ਼ਨ ਦੇਵੇ ਅੱਗੇ ਖੜ, ਗੁਰ ਪੂਰੇ ਹੱਥ ਵਡਿਆਈਆ। ਨਾ ਕੋਈ ਸੀਸ ਨਾ ਕੋਈ ਧੜ, ਹਰ ਘਟ ਬੈਠਾ ਆਸਣ ਲਾਈਆ। ਅਗਨੀ ਹਵਨ ਨਾ ਜਾਏ ਸੜ, ਮੜੀ ਗੋਰ ਨਾ ਕੋਈ ਦਬਾਈਆ। ਹਰਿਜਨ ਫੜਾਏ ਆਪਣਾ ਲੜ, ਆਪ ਆਪਣੇ ਲੜ ਬੰਧਾਈਆ। ਜੁਗ ਜੁਗ ਆਪਣਾ ਵੇਸ ਕਰ, ਆਪ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਮੇਲਾ ਸਾਚੇ ਘਰ, ਘਰ ਸਾਚੇ ਵੱਜੇ ਵਧਾਈਆ। ਸਾਚੇ ਘਰ ਸਚ ਵਧਾਈ, ਸਤਿਗੁਰ ਸਾਚਾ ਆਪ ਵਜਾਇੰਦਾ। ਸੁਰਤ ਸ਼ਬਦ ਕਰੇ ਕੁੜਮਾਈ, ਸਾਚਾ ਸਗਨ ਮਨਾਇੰਦਾ। ਪੰਚਮ ਸਖੀਆਂ ਗਾਇਣ ਚਾਈਂ ਚਾਈਂ, ਸਾਚਾ ਮੰਗਲ ਇਕ ਅਲਾਇੰਦਾ। ਆਪੇ ਪਕੜਨਹਾਰਾ ਬਾਹੀਂ, ਆਪ ਆਪਣੀ ਭੁਜਾ ਉਠਾਇੰਦਾ। ਫੜ ਫੜ ਹੰਸ ਬਣਾਏ ਕਾਂਈ, ਏਕਾ ਸਾਚੀ ਚੋਗ ਚੁਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਮੇਲ ਮਿਲਾਵਾ ਸੱਜਣ ਸ਼ਾਹ, ਪਾਇਆ ਪੁਰਖ ਅਪਾਰਿਆ। ਗੁਰਮੁਖ ਮਿਲਿਆ ਗੁਰ ਮਲਾਹ, ਦੇਵੇ ਨਾਮ ਸਹਾਰਿਆ। ਸ਼ਬਦ ਜਣਾਈ ਸਚ ਸਲਾਹ, ਸਾਚਾ ਮਾਰਗ ਲਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਕਰ, ਸੰਤਨ ਮੀਤਾ ਇਕ ਅਤੀਤਾ, ਪਤਤ ਪੁਨੀਤਾ ਨਾਮ ਧਰਾ ਲਿਆ। ਪਤਤ ਪੁਨੀਤਾ ਆਦਿ ਨਿਰੰਜਣ, ਏਕਾ ਰੂਪ ਸਮਾਈਆ। ਹਸਤ ਕੀਟਾਂ ਸਾਚਾ ਸੱਜਣ, ਊਚਾਂ ਨੀਚਾਂ ਵਿਚ ਸਮਾਈਆ। ਜਨ ਭਗਤਾਂ ਕਰਾਏ ਆਪਣਾ ਮਜਨ,
ਦੁਰਮਤ ਮੈਲ ਗਵਾਈਆ। ਆਪੇ ਹੋਏ ਪੜਦੇ ਕੱਜਣ, ਨਾਮ ਦੋਸ਼ਾਲਾ ਹੱਥ ਉਠਾਈਆ। ਅਨਹਦ ਤਾਲ ਤਲਵਾੜੇ ਵੱਜਣ, ਸਾਚਾ ਢੋਲਾ ਸਾਚੇ ਮਾਹੀਆ। ਹੰਕਾਰੀ ਗੜ੍ਹ ਭਾਂਡੇ ਭੱਜਣ, ਭਰਮ ਗੜ੍ਹ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਈਆ। ਵੇਸ ਵਟੰਦੜਾ ਪੁਰਖ ਅਕਾਲਾ, ਅਕਲ ਕਲਾ ਅਖਵਾਇਆ। ਹਰਿਜਨ ਸਾਚੇ ਮੇਲ ਮਿਲੰਦੜਾ ਦੀਨ ਦਿਆਲਾ, ਦਇਆ ਨਿਧ ਵੇਖ ਵਖਾਇਆ। ਦਰ ਘਰ ਸਾਚਾ ਵੇਖ ਵਖੰਦੜਾ ਗੁਰਮੁਖ ਉਠਾਏ ਸਾਚਾ ਲਾਲਾ, ਆਪ ਆਪਣੀ ਗੋਦ ਉਠਾਇਆ। ਜਗਤ ਵਿਛੋੜਾ ਆਪ ਕਟੰਦੜਾ ਮੇਲ ਮਿਲਾਏ ਸੱਚੀ ਧਰਮਸਾਲਾ, ਸਚਖੰਡ ਦਵਾਰਾ ਇਕ ਸੁਹਾਇਆ। ਰਾਜ ਜੋਗ ਇਕ ਵਖੰਦੜਾ ਫਲ ਲਗਾਏ ਕਾਇਆ ਡਾਲ੍ਹਾ, ਨਾਮ ਸਤਿਨਾਮ ਮੰਤਰ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਕਰ, ਸਤਿਜੁਗ ਤ੍ਰੇਤਾ ਦੁਆਪਰ ਆਪ ਹੰਢਾਇਆ। ਸਤਿਜੁਗ ਤ੍ਰੇਤਾ ਦੁਆਪਰ ਹਰਿ ਹਰਿ ਵੇਸ, ਆਪਣਾ ਰੂਪ ਵਟਾਈਆ। ਸ਼ਾਹੋ ਭੂਪ ਵਡ ਨਰੇਸ਼, ਨਿਰਗੁਣ ਭੇਵ ਕੋਈ ਨਾ ਪਾਈਆ। ਆਪਣੀ ਕਰੇ ਆਪ ਅਦੇਸ, ਆਪੇ ਸੀਸ ਝੁਕਾਈਆ। ਕੋਟਨ ਕੋਟੀ ਦਰ ਦਰਵੇਸ, ਬ੍ਰਹਮਾ ਵਿਸ਼ਨ ਮਹੇਸ਼ ਬੈਠੇ ਆਸਣ ਲਾਈਆ। ਆਪੇ ਵਸਿਆ ਸੇਜਾ ਸ਼ੇਸ਼, ਸਾਂਗੋ ਪਾਂਗ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਬੰਧਾਈਆ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਪਾਰ, ਕਲਜੁਗ ਜੋਤ ਜਗਾਇੰਦਾ। ਪੁਰਖ ਅਗੰਮੜਾ ਅਗੰਮੜੀ ਕਾਰ, ਅਲਖ ਅਗੋਚਰ ਭੇਵ ਨਾ ਆਇੰਦਾ। ਮਰੇ ਨਾ ਜਨਮੇ ਵਿਚ ਸੰਸਾਰ, ਆਵਣ ਜਾਵਣ ਖੇਲ ਖਿਲਾਇੰਦਾ । ਮਾਤ ਪਿਤ ਨਾ ਕੋਈ ਸਹਾਰ, ਭੈਣ ਭਾਈ ਨਾ ਕੋਇ ਰਖਾਇੰਦਾ। ਨਾ ਕੋਈ ਸੱਜਣ ਮੀਤ ਮੁਰਾਰ, ਏਕੰਕਾਰਾ ਆਪਣੀ ਕਾਰ ਕਮਾਇੰਦਾ। ਥਿਰ ਘਰ ਬੈਠ ਸੱਚੇ ਦਰਬਾਰ, ਸਚ ਸਿੰਘਾਸਣ ਆਸਣ ਲਾਇੰਦਾ। ਦੀਪਕ ਜੋਤ ਜੋਤ ਉਜਿਆਰ, ਨੂਰੋ ਨੂਰ ਅਖਵਾਇੰਦਾ। ਬੇਐਬ ਖ਼ੁਦਾਈ ਪਰਵਰਦਿਗਾਰ, ਆਪ ਆਪਣਾ ਨਾਉਂ ਧਰਾਇੰਦਾ। ਲੋਕਮਾਤ ਪਾਵੇ ਸਾਰ, ਪੰਚਮ ਤੱਤ ਤੱਤ ਵਖਾਇੰਦਾ। ਈਸਾ ਮੂਸਾ ਨਾਰ ਭਤਾਰ, ਆਪਣਾ ਸੰਗ ਰਖਾਇੰਦਾ। ਅੱਲਾ ਰਾਣੀ ਕੰਨਿਆ ਕੁਵਾਰ, ਏਕਾ ਹੁਕਮ ਆਪ ਪੜ੍ਹਾਇੰਦਾ। ਕਾਇਨਾਤ ਕਰ ਉਜਿਆਰ, ਬਿਸਮਲ ਰੂਪ ਸਮਾਇੰਦਾ। ਸੰਗ ਮੁਹੰਮਦ ਹੋ ਉਜਿਆਰ, ਚਾਰ ਯਾਰੀ ਰੰਗ ਰੰਗਾਇੰਦਾ। ਨਿਰਗੁਣ ਰੂਪ ਅਪਰ ਅਪਾਰ, ਨਾਨਕ ਜੋਤੀ ਆਪ ਟਿਕਾਇੰਦਾ। ਏਕਾ ਜੋਤੀ ਦਸ ਅਵਤਾਰ, ਦਹਿ ਦਿਸ਼ਾ ਵੇਖ ਵਖਾਇੰਦਾ। ਲੋਆਂ ਪੁਰੀਆਂ ਪਾਵੇ ਸਾਰ, ਨਾ ਕੋਈ ਭੇਵ ਛੁਪਾਇੰਦਾ। ਮਿਲਿਆ ਮੇਲ ਹਰਿ ਨਿਰੰਕਾਰ, ਵਿਛੜ ਕਦੇ ਨਾ ਜਾਇੰਦਾ। ਸਰਬ ਜੀਆਂ ਦਾ ਸਾਂਝਾ ਯਾਰ, ਏਕਾ ਏਕ ਅਖਵਾਇੰਦਾ। ਵਰਨ ਗੋਤੀ ਵਸਿਆ ਬਾਹਰ, ਜਾਤ ਪਾਤ ਨਾ ਕੋਈ ਰਖਾਇੰਦਾ। ਕੋਟੀ ਕੋਟ ਮੰਗਣ ਬਣ ਭਿਖਾਰ, ਘਟ ਘਟ ਭਿਛਿਆ ਆਪੇ ਪਾਇੰਦਾ। ਚੋਟੀ ਚੜ੍ਹ ਗੁਰਮੁਖ ਵਿਰਲਾ ਪਾਏ ਸਾਰ, ਸਚ ਗੇੜਾ ਆਪ ਦ੍ਰਿੜਾਇੰਦਾ। ਨਾਮ ਸਤਿ ਸਤਿ ਵਰਤਾਰ, ਕਲਜੁਗ ਆਪ ਕਰਾਇੰਦਾ। ਖੜਗ ਖੰਡਾ ਤੇਜ਼ ਕਟਾਰ, ਚੰਡ ਪਰਚੰਡ ਆਪ ਚਮਕਾਇੰਦਾ। ਵੰਡਣਹਾਰਾ ਸਾਚੀ ਵੰਡ, ਪੰਚਮ ਮੇਲ ਮਿਲਾਇੰਦਾ। ਜੂਠ ਝੂਠ ਮੇਟੇ ਭੇਖ ਪਖੰਡ, ਅੰਮ੍ਰਿਤ ਧਾਰਾ ਮੁਖ ਚਵਾਇੰਦਾ। ਗੁਰਸਿਖ ਨਾਰ ਨਾ ਹੋਏ ਰੰਡ, ਸਾਚਾ ਕੰਤ ਸੁਹਾਗੀ ਇਕ ਵਖਾਇੰਦਾ। ਪਾਵੇ ਸਾਰ ਜੇਰਜ ਅੰਡ, ਉਤਭੁਜ ਸੇਤਜ ਫੋਲ ਫੋਲਾਇੰਦਾ। ਸਤਿਗੁਰ ਪੂਰਾ ਪਾਏ ਵੰਡ, ਗੁਰ ਗੋਬਿੰਦ ਨਾਉਂ ਰਖਾਇੰਦਾ। ਕਲਜੁਗ ਅੰਤਮ ਦੇਵੇ ਦੰਡ, ਆਪਣਾ ਲੇਖ ਲਿਖਾਇੰਦਾ। ਲੱਖ
ਚੁਰਾਸੀ ਖੰਡ ਖੰਡ, ਨਾ ਕੋਈ ਮਾਤ ਬਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਕਰ, ਸੰਤਨ ਮੀਤਾ ਹਰਿ ਭਗਵਾਨਾ, ਏਕਾ ਦੇਵੇ ਧੁਰ ਫ਼ਰਮਾਨਾ, ਸ਼ਬਦ ਅਨਾਦੀ ਆਪ ਸੁਣਾਇੰਦਾ। ਸ਼ਬਦ ਅਨਾਦੀ ਸਾਚਾ ਢੋਲਾ, ਹਰਿਜਨ ਆਪ ਸੁਣਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਆਪੇ ਬੋਲਾ, ਆਪੇ ਬੂਝ ਬੁਝਾਈਆ। ਆਪੇ ਬਣਿਆ ਸਾਚਾ ਤੋਲਾ, ਨਾਨਕ ਨਿਰਗੁਣ ਵੇਸ ਵਟਾਈਆ। ਲੱਖ ਚੁਰਾਸੀ ਤੱਤ ਵਰੋਲਾ, ਏਕਾ ਕੰਡੇ ਰਿਹਾ ਪਾਈਆ। ਕਲਜੁਗ ਅੰਤਮ ਖੇਲੇ ਹੋਲਾ, ਚਾਰੋਂ ਕੁੰਟ ਵੇਖ ਵਖਾਈਆ। ਮਨ ਮਤ ਪਾਏ ਰੌਲਾ, ਗੁਰਮਤ ਸਾਰ ਨਾ ਪਾਈਆ। ਭਾਰ ਨਾ ਚੁੱਕੇ ਧਰਨੀ ਧਵਲਾ, ਦਿਵਸ ਰੈਣ ਰਹੀ ਕੁਰਲਾਈਆ। ਕਿਸੇ ਹੱਥ ਨਾ ਆਏ ਅੰਮ੍ਰਿਤ ਆਤਮ ਨਾਭੀ ਕਵਲਾ, ਸਾਧ ਸੰਤ ਬੈਠੇ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਮੇਲਾ ਏਕਾ ਦਰ, ਇਕ ਅਕੱਲਾ ਰਿਹਾ ਕਰਾਈਆ। ਸਾਚਾ ਸ਼ਬਦ ਸਚ ਜੈਕਾਰਾ, ਹਰਿ ਹਰਿ ਆਪ ਲਗਾਇੰਦਾ। ਆਦਿ ਅੰਤ ਇਕ ਅਵਤਾਰਾ, ਏਕਾ ਰੂਪ ਵਟਾਇੰਦਾ। ਪਾਰਬ੍ਰਹਮ ਪ੍ਰਭ ਭੇਵ ਨਿਆਰਾ, ਭੇਵ ਅਭੇਦਾ ਭੇਵ ਛੁਪਾਇੰਦਾ। ਲੇਖਾ ਲਿਖੇ ਵੇਦ ਚਾਰਾ, ਚਾਰ ਚਾਰਾਂ ਤੋਲ ਤੁਲਾਇੰਦਾ। ਚਾਰੇ ਕੂਟਾਂ ਪਾਵੇ ਸਾਰਾ, ਉਤਰ ਪੂਰਬ ਪੱਛਮ ਦੱਖਣ ਵੇਖ ਵਖਾਇੰਦਾ। ਆਪੇ ਲਾਏ ਆਪਣਾ ਨਾਅਰਾ, ਆਪਣਾ ਸੋਹਲਾ ਆਪੇ ਗਾਇੰਦਾ। ਕਲਜੁਗ ਤੇਰਾ ਕੂੜ ਪਸਾਰਾ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਸ੍ਰਿਸ਼ਟ ਸਬਾਈ ਹੋਈ ਵਿਭਚਾਰਾ, ਧੀਰਜ ਜਤ ਨਾ ਕੋਇ ਧਰਾਇੰਦਾ। ਭਰਮੇ ਭੁੱਲੇ ਪੁਰਖ ਨਾਰਾ, ਨਰ ਨਰਾਇਣ ਦਿਸ ਨਾ ਆਇੰਦਾ। ਬਣਿਆ ਗੜ੍ਹ ਕਾਮ ਕਰੋਧ ਲੋਭ ਮੋਹ ਹੰਕਾਰਾ, ਘਰ ਘਰ ਬੁਰਜ ਸੁਹਾਇੰਦਾ। ਜੂਠ ਝੂਠ ਦਏ ਲਲਕਾਰਾ, ਸਚ ਸੁੱਚ ਦਿਸ ਨਾ ਪਾਇੰਦਾ। ਆਸਾ ਤ੍ਰਿਸਨਾ ਕਰੇ ਵਿਚਾਰਾ, ਤ੍ਰਿਖਾ ਤ੍ਰਿਪਤ ਨਾ ਕੋਇ ਵਖਾਇੰਦਾ। ਕਿਸੇ ਨਾ ਦਿਸੇ ਪਾਰ ਕਿਨਾਰਾ, ਆਰ ਪਾਰ ਨਾ ਕੋਇ ਸੁਹਾਇੰਦਾ। ਮਾਤ ਪਿਤ ਨਾ ਕੋਇ ਪਿਆਰਾ, ਪਿਤਾ ਪੂਤ ਨਾ ਮੇਲ ਮਿਲਾਇੰਦਾ। ਧੀਆਂ ਭੈਣਾਂ ਕਰਨ ਵਪਾਰਾ, ਕਲਜੁਗ ਕਲ ਵਰਤਾਇੰਦਾ। ਗੁਰਦਰ ਮੰਦਰ ਮਸਜਿਦ ਬਣ ਅਖਾੜਾ, ਮਾਇਆ ਮਮਤਾ ਖੇਲ ਖਿਲਾਇੰਦਾ। ਨਾਨਕ ਗੋਬਿੰਦ ਬਣ ਲਿਖਾਰਾ, ਹਰਿ ਹਰਿ ਭੇਵ ਖੁਲ੍ਹਾਇੰਦਾ। ਕਲਜੁਗ ਤੇਰੀ ਅੰਤਮ ਵਾਰਾ, ਹਰਿ ਸਾਚਾ ਵੇਸ ਵਟਾਇੰਦਾ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਸੰਬਲ ਨਗਰੀ ਧਾਮ ਸੁਹਾਇੰਦਾ। ਜੋਤੀ ਜੋਤ ਜਗੇ ਪੁਰਖ ਕਰਤਾਰਾ, ਪਰਮ ਪੁਰਖ ਵੇਖ ਵਖਾਇੰਦਾ। ਸ਼ਬਦ ਸ਼ਬਦ ਸ਼ਬਦ ਜੈਕਾਰਾ, ਹਰਿ ਸ਼ਬਦੀ ਨਾਦ ਵਜਾਇੰਦਾ। ਗੁਰਸਿਖਾਂ ਵੇਖੇ ਦਰ ਦਵਾਰਾ, ਆਪ ਆਪਣਾ ਚਰਨ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਵੇਸ ਧਰ, ਹਰਿਜਨ ਬਾਂਹੋਂ ਲਏ ਫੜ, ਆਪ ਬੰਧਾਏ ਆਪਣੇ ਲੜ, ਨਾ ਕੋਈ ਤੋੜ ਤੁੜਾਇੰਦਾ।
੨੯ ਮਾਘ ੨੦੧੫ ਬਿਕ੍ਰਮੀ ਕਪਤਾਨ ਬੰਤਾ ਸਿੰਘ ਦੇ ਘਰ ਪੰਜ ਗਰਾਈ ਜ਼ਿਲਾ ਗੁਰਦਾਸਪੁਰ
ਸਤਿਗੁਰ ਪੂਰਾ ਹਰਿ ਮਿਹਰਬਾਨ, ਸਤਿ ਸਰੂਪ ਸਮਾਇਆ। ਵਸਣਹਾਰਾ ਸਚ ਮਕਾਨ, ਭੇਵ ਕਿਸੇ ਨਾ ਪਾਇਆ। ਏਕਉਂਕਾਰ ਸ੍ਰੀ ਭਗਵਾਨ, ਨਿਰਗੁਣ ਜੋਤ ਨੂਰ ਰੁਸ਼ਨਾਇਆ। ਦਾਤਾ ਦਾਨੀ ਦੋ ਜਹਾਨ, ਦੋ ਜਹਾਨਾ ਡੇਰਾ ਲਾਇਆ। ਆਦਿ ਸ਼ਕਤ ਰੂਪ ਮਹਾਨ, ਸੁਤੇ ਪਰਕਾਸ਼ ਕਰਾਇਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਆਪ ਅਖਵਾਇਆ। ਆਦਿ ਜੁਗਾਦਿ ਹਰਿ ਭਗਵਾਨਾ, ਏਕਾ ਏਕ ਅਖਵਾਇੰਦਾ। ਸਤਿਗੁਰ ਪੂਰਾ ਗੁਣ ਨਿਧਾਨਾ, ਆਪ ਆਪਣਾ ਨਾਉਂ ਰਖਾਇੰਦਾ। ਆਪੇ ਦੇਵਣਹਾਰਾ ਦਾਨਾ, ਆਪਣੀ ਝੋਲੀ ਆਪ ਭਰਾਇੰਦਾ। ਆਪੇ ਦੇਵੇ ਆਪਣਾ ਮਾਣਾ, ਦਰਗਹਿ ਸਾਚੀ ਧਾਮ ਸੁਹਾਇੰਦਾ। ਆਪ ਵਖਾਏ ਧੁਰ ਨਿਸ਼ਾਨਾ, ਸਚ ਨਿਸ਼ਾਨਾ ਆਪ ਝੁਲਾਇੰਦਾ। ਆਪੇ ਸ਼ਾਹੋ ਭੂਪ ਸੁਲਤਾਨਾ, ਰਾਜ ਰਾਜਾਨ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਖੇਲ ਖਿਲਾਇੰਦਾ। ਆਦਿ ਜੁਗਾਦੀ ਏਕਉਂਕਾਰਾ, ਏਕਾ ਰੂਪ ਸਮਾਈਆ। ਆਪ ਆਪਣਾ ਕਰ ਪਸਾਰਾ, ਆਪੇ ਵੇਖ ਵਖਾਈਆ। ਨਿਰਗੁਣ ਦੀਪਕ ਕਰ ਉਜਿਆਰਾ, ਸਚ ਮਹੱਲ ਕਰੇ ਰੁਸ਼ਨਾਈਆ। ਥਿਰ ਘਰ ਬੈਠਾ ਇਕ ਦਵਾਰਾ, ਏਕਾ ਘਰ ਵਸਾਈਆ। ਸਚ ਸਿੰਘਾਸਣ ਭੇਵ ਅਪਾਰਾ, ਹਰਿ ਸਾਚੀ ਬਣਤ ਬਣਾਈਆ। ਨਾ ਕੋਈ ਦੀਸੇ ਚੋਬਦਾਰਾ, ਨਾ ਕੋਈ ਅਲਖ ਜਗਾਈਆ। ਨਾ ਕੋਈ ਸੱਜਣ ਮੀਤ ਮੁਰਾਰਾ, ਸਖਾ ਸਖਾਈ ਨਾ ਕੋਇ ਵਖਾਈਆ। ਨਾ ਕੋਈ ਸੱਜਣ ਮੀਤ ਮੁਰਾਰਾ, ਭੈਣ ਭਾਈ ਨਾ ਕੋਇ ਉਪਜਾਈਆ। ਮਾਤ ਪਿਤ ਨਾ ਸੁੱਤ ਦੁਲਾਰਾ, ਜਨਣੀ ਗੋਦ ਨਾ ਕੋਇ ਉਠਾਈਆ। ਨਾ ਕੋਈ ਦੇਵੇ ਪਵਣ ਹੁਲਾਰਾ, ਜਲ ਧਾਰ ਨਾ ਕੋਇ ਵਗਾਈਆ। ਨਾ ਕੋਈ ਦੀਸੇ ਰਵ ਸਸ ਸਤਾਰਾ, ਗਗਨ ਮੰਡਲ ਨਾ ਕੋਇ ਜਣਾਈਆ। ਨਾ ਕੋਈ ਧਰਤ ਧਵਲ ਦਏ ਸਹਾਰਾ, ਨਾ ਕੋਇ ਸ਼ੇਸ਼ ਮੁਖ ਖੁਲ੍ਹਾਈਆ। ਨਾ ਕੋਈ ਬ੍ਰਹਮਾ ਵੇਦ ਵਿਚਾਰਾ, ਨਾ ਵਿਸ਼ਨੂੰ ਰਿਜ਼ਕ ਸਬਾਈਆ। ਨਾ ਕੋਈ ਸ਼ੰਕਰ ਕਰੇ ਸੰਘਾਰਾ, ਦੇਵਤ ਸੁਰ ਨਾ ਕੋਇ ਗਾਈਆ। ਨਾ ਕੋਈ ਇੰਦਰ ਬਰਖੇ ਧਾਰਾ, ਨਾ ਕੋਈ ਛਹਿਬਰ ਵੇਖ ਵਖਾਈਆ। ਗਣ ਗੰਧਰਬ ਨਾ ਕੋਈ ਅਖਾੜਾ, ਅਪੱਛਰਾਂ ਨਾਚ ਨਾ ਕੋਇ ਨਚਾਈਆ। ਤ੍ਰੈਗੁਣ ਮਾਇਆ ਨਾ ਕੋਇ ਪਸਾਰਾ, ਰਾਜਸ ਤਾਮਸ ਸਤਿ ਨਾ ਕੋਇ ਜਣਾਈਆ। ਨਾ ਕੋਈ ਪੰਚਮ ਮੋਹ ਪਿਆਰਾ, ਪੰਚਮ ਜੜਤ ਨਾ ਕੋਇ ਜੜਾਈਆ। ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼, ਮਨ ਮਤ ਬੁਧ ਨਾ ਕੋਇ ਵਖਾਈਆ। ਨਾ ਕੋਈ ਦੀਸੇ ਨੌ ਦਵਾਰਾ, ਦਸਵੇਂ ਆਸਣ ਕੋਇ ਨਾ ਲਾਈਆ। ਨਾ ਕੋਈ ਉਤਭੁਜ ਸੇਤਜ ਜੇਰਜ ਅੰਡ ਵਰਤਾਰਾ, ਨਾ ਕੋਈ ਖਾਣੀ ਰਚਨ ਰਚਾਈਆ। ਨਾ ਕੋਈ ਸ਼ਬਦ ਨਾ ਧੁਨਕਾਰਾ, ਨਾ ਕੋਈ ਤਾਲ ਵਜਾਈਆ। ਨਾ ਕੋਈ ਰਾਮ ਕ੍ਰਿਸ਼ਨ ਅਵਤਾਰਾ, ਨਾ ਕੋਈ ਤੱਤਵ ਤੱਤ ਸਮਾਈਆ। ਨਾ ਕੋਈ ਵੇਦ ਵਿਆਸ ਬਣੇ ਲਿਖਾਰਾ, ਆਪ ਆਪਣੀ ਕਰ ਵਡਿਆਈਆ। ਨਾ ਕੋਈ ਗੀਤਾ ਗਿਆਨ ਉਜਿਆਰਾ, ਵਿਸ਼ਨ ਵਰਾਟ ਨਾ ਕੋਇ ਉਪਾਈਆ। ਈਸਾ ਮੂਸਾ ਨਾ ਕੋਈ ਸਹਾਰਾ, ਅਹਿਮਦ ਮੁਹੰਮਦ ਨਾ ਕੋਇ ਕੁੜਮਾਈਆ। ਨਾ ਕੋਈ ਨਿਰਗੁਣ ਤੱਤ ਕਰੇ ਪਿਆਰਾ, ਨਾਨਕ ਨਾਮ ਨਾ ਕੋਇ ਧਰਾਈਆ। ਨਾ ਕੋਈ ਗੋਬਿੰਦ ਬੋਲ ਜੈਕਾਰਾ, ਫਤਹਿ ਡੰਕ ਵਜਾਈਆ। ਲੋਆਂ ਪੁਰੀਆਂ ਨਾ ਕੋਇ ਮੁਨਾਰਾ, ਨੌ ਖੰਡ ਨਾ ਰਚਨ ਰਚਾਈਆ। ਸੱਤ ਦੀਪ ਨਾ ਕੋਇ ਸਹਾਰਾ, ਸਤਿ ਸਫ਼ੈਦ ਨਾ ਕੋਇ ਰਖਾਈਆ। ਛੱਤੀ ਰਾਗ ਨਾ ਕੋਇ ਗਾਣਾ, ਗਾਵਣਹਾਰ ਦਿਸ ਨਾ ਆਈਆ। ਨਾ ਕੋਈ ਪਵਣੀ ਪਵਣ ਮਸਾਣਾ, ਅਕਾਸ਼ ਪਰਕਾਸ਼ ਨਾ ਕੋਇ ਟਿਕਾਈਆ। ਅਵਨ ਗਵਨ ਨਾ ਕੋਇ ਨਗਾਰਾ, ਨਾ ਕੋਈ ਤਾਲ ਵਜਾਈਆ। ਚਿਤਰ ਗੁਪਤ ਨਾ ਕੋਇ ਲਿਖਾਰਾ, ਰਾਏ ਧਰਮ ਨਾ ਦਏ ਸਜ਼ਾਈਆ। ਲਾੜੀ ਮੌਤ ਨਾ ਕਰੇ ਸ਼ੰਗਾਰਾ, ਨਾ ਕੋਈ ਘੁੰਗਟ ਮੁਖ ਤੇ ਪਾਈਆ। ਨਰਕ ਸੁਰਗ ਨਾ ਕੋਇ ਵਿਹਾਰਾ, ਨਾ ਕੋਈ ਰਾਹ ਵਖਾਈਆ। ਗੁਰ ਪੀਰ ਨਾ ਕੋਇ ਅਵਤਾਰਾ, ਸਾਧ ਸੰਤ ਨਾ ਕੋਇ ਜਣਾਈਆ। ਅਬਿਨਾਸ਼ੀ ਕਰਤਾ
ਇਕ ਅਕੱਲਾ ਏਕਉਂਕਾਰਾ, ਆਪ ਆਪਣਾ ਰੂਪ ਉਪਾਈਆ। ਜੋਤੀ ਨੂਰ ਨੂਰ ਉਜਿਆਰਾ, ਨੂਰ ਨੂਰ ਵਿਚ ਸਮਾਈਆ। ਆਦਿ ਨਿਰੰਜਣ ਖੇਲ ਅਪਾਰਾ, ਖੇਲੇ ਖੇਲ ਬੇਪਰਵਾਹੀਆ। ਅਲਖ ਅਗੋਚਰ ਭੇਵ ਨਿਆਰਾ, ਅਲੱਖ ਅਲੱਖਣਾ ਲਖਿਆ ਨਾ ਜਾਈਆ। ਪਾਰਬ੍ਰਹਮ ਪ੍ਰਭ ਪੁਰਖ ਅਪਾਰਾ, ਪਰਮ ਪੁਰਖ ਅਖਵਾਈਆ। ਆਪੇ ਜਾਣੇ ਆਪਣੀ ਕਾਰਾ, ਆਪ ਆਪਣੀ ਰਚਨ ਰਚਾਈਆ । ਆਪ ਆਪਣਾ ਕਰ ਪਸਾਰਾ, ਆਪੇ ਵੇਖ ਵਖਾਈਆ। ਲੋਆਂ ਪੁਰੀਆਂ ਦਏ ਸਹਾਰਾ, ਲੋਕਮਾਤ ਵੰਡ ਵੰਡਾਈਆ। ਜੁਗ ਜੁਗ ਲੈ ਆਪ ਅਵਤਾਰਾ, ਖੇਲੇ ਖੇਲ ਹਰਿ ਘਟ ਥਾਈਂਆ। ਸ਼ਬਦੀ ਸ਼ਬਦ ਸ਼ਬਦ ਜੈਕਾਰਾ, ਗੁਰ ਸ਼ਬਦੀ ਨਾਉਂ ਧਰਾਈਆ। ਸਾਧਾਂ ਸੰਤਾਂ ਕਰ ਪਿਆਰਾ, ਆਪ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਵੇਸ ਕਰ, ਜੁਗ ਜੁਗ ਆਪਣਾ ਰਾਹ ਤਕਾਈਆ। ਆਤਮ ਅੰਤਰ ਹਰਿ ਹਰਿ ਜਾਣ, ਆਪੇ ਬੂਝ ਬੁਝਾਇੰਦਾ। ਸੁਰਤੀ ਅੰਦਰ ਸੁਰਤ ਧਿਆਨ, ਸੁਰਤੀ ਸੁਰਤ ਸਮਾਇੰਦਾ। ਸ਼ਬਦੀ ਸ਼ਬਦ ਸ਼ਬਦ ਨਿਗਹਬਾਨ, ਸ਼ਬਦੀ ਨਾਮ ਦ੍ਰਿੜਾਇੰਦਾ। ਅੰਦਰ ਮੰਦਰ ਮੰਗੇ ਦਾਨ, ਡੂੰਘੀ ਕੰਦਰ ਵੇਖ ਵਖਾਇੰਦਾ। ਸੁਣੇ ਸੁਣਾਏ ਆਪਣੇ ਕਾਨ, ਰਾਗ ਅਨਾਦੀ ਤਾਲ ਅਲਾਇੰਦਾ। ਅਨਹਦ ਸੁਨੇਹੜਾ ਸਚ ਮਕਾਨ, ਆਪਣਾ ਆਪ ਜਣਾਇੰਦਾ। ਬੰਨੇ ਬੇੜਾ ਵਿਚ ਜਹਾਨ, ਸਾਚਾ ਖੇੜਾ ਆਪ ਵਸਾਇੰਦਾ। ਦਰ ਦਵਾਰੇ ਬਖ਼ਸ਼ੇ ਮਾਣ, ਆਤਮ ਭਿਛਿਆ ਇਛਿਆ ਝੋਲੀ ਪਾਇੰਦਾ। ਸਾਚਾ ਲੇਖਾ ਧੁਰ ਫ਼ਰਮਾਣ, ਅਗਾਧ ਬੋਧ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਤਮ ਅੰਤਰ ਵਸੇ ਘਰ, ਘਰ ਸਾਚਾ ਇਕ ਸੁਹਾਇੰਦਾ। ਆਤਮ ਅੰਤਰ ਹਰਿਜਨ ਆਸ, ਆਪਣੀ ਆਪ ਉਪਜਾਈਆ। ਆਪ ਬੁਝਾਏ ਜਗਤ ਪਿਆਸ, ਜਗਤ ਪਿਆਸ ਆਪ ਬੁਝਾਈਆ। ਦਾਤਾ ਦਾਨੀ ਸਰਬ ਗੁਣਤਾਸ, ਦਇਆਵਾਨ ਅਖਵਾਈਆ। ਵੇਖਣਹਾਰਾ ਪ੍ਰਿਥਮੀ ਅਕਾਸ਼, ਕਾਇਆ ਡੂੰਘੀ ਕੰਦਰ ਫੋਲ ਫੋਲਾਈਆ। ਕਰੇ ਕਰਾਏ ਪੂਰੀ ਆਸ, ਸਤਿਗੁਰ ਪੂਰੇ ਹੱਥ ਵਡਿਆਈਆ। ਮਾਇਆ ਮਮਤਾ ਮੋਹ ਦਏ ਨਿਵਾਸ, ਮਨ ਡੋਰੀ ਸ਼ਬਦ ਬੰਨਾਈਆ। ਬੁਧ ਬਿਬੇਕੀ ਕਰ ਪਰਕਾਸ਼, ਅਗਿਆਨ ਅੰਧੇਰ ਮਿਟਾਈਆ। ਮਤ ਮਤਵਾਲੀ ਪਾਵੇ ਰਾਸ, ਰਸ ਰਸੀਆ ਵੇਖ ਵਖਾਈਆ। ਵਸਣਹਾਰਾ ਵਿਚ ਸਵਾਸ ਸਵਾਸ, ਪਵਣ ਪਵਣ ਰੂਪ ਹੋ ਜਾਈਆ। ਬਾਲ ਅੰਞਾਣੀ ਜਗਤ ਨਿਮਾਣੀ ਨਾ ਰਹੇ ਉਦਾਸ, ਕਿਰਪਾ ਕਰੇ ਕਰਨੇਹਾਰ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਸੋਝੀ ਪਾਈਆ। ਘਰ ਸੁਝਿਆ ਹਰਿ ਹਰਿ ਬੁਝਿਆ, ਆਪਣਾ ਮੂਲ ਪਛਾਨ। ਲਹਿਣਾ ਦੇਣ ਚੁਕਾਏ ਭੇਵ ਗੁਝਿਆ, ਗੁਰਮੁਖ ਸਕੇ ਨਾ ਰਸਨਾ ਗਾਣ। ਚਰਨ ਪ੍ਰੀਤੀ ਆਤਮ ਨੀਤੀ ਸਾਚੀ ਰੀਤੀ ਜੋ ਜਨ ਲੁਝਿਆ, ਅੰਮ੍ਰਿਤ ਮਿਲੇ ਪੀਣ ਖਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੇਖਾ ਜਾਣੇ ਬਾਲ ਨਿਧਾਨ। ਬਾਲ ਬਾਲਾ ਬਾਲੀ ਬੁਧ, ਰਸਨ ਕਹਿਣ ਨਾ ਜਾਈਆ। ਅੰਦਰ ਵਸੇ ਦੇਵੇ ਸੁਧ, ਆਪਣੀ ਬੂਝ ਬੁਝਾਈਆ। ਸਚ ਸਿੰਘਾਸਣ ਆਤਮ ਸੇਜਾ ਬਹੇ ਕੁੱਦ, ਗੁਰ ਸ਼ਬਦ ਵੱਡੀ ਵਡਿਆਈਆ। ਪੰਚ ਵਿਕਾਰਾ ਕਰੇ ਯੁੱਧ, ਸ਼ਬਦ ਖੰਡੇ ਭੇਟ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਜੀਓ ਪਿੰਡ ਇੰਡ ਬ੍ਰਹਿਮੰਡੇ ਖੋਜ ਖੋਜਾਈਆ। ਕਾਇਆ ਮੰਦਰ ਆਤਮ ਝਾਕੀ, ਹਰਿ ਹਰਿ ਖੋਲ੍ਹਣਹਾਰਾ ਤਾਕੀ, ਦੂਈ ਦਵੈਤੀ ਪੜਦਾ ਲਾਹੀਆ । ਪਤਤ ਪੁਨੀਤ ਕਰੇ ਪਾਕਨ ਪਾਕੀ, ਪਤਤ ਪਵਣ ਆਪ ਅਖਵਾਇਆ। ਸਤਿਗੁਰ ਪੂਰਾ ਸੱਜਣ ਸਾਕੀ,
ਸਗਲਾ ਸੰਗ ਰਖਾਇਆ। ਏਕਾ ਰੱਖੇ ਚਾਲ ਬਾਂਕੀ, ਬੇਹੰਗਮ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਆਪਣਾ ਵਰ, ਪੂਰਨ ਆਸਾ ਜਗਤ ਭਰਵਾਸਾ ਸ਼ਬਦ ਦਿਲਾਸਾ ਕਾਇਆ ਮੰਦਰ ਸਾਚੇ ਅੰਦਰ ਕਰ ਪਿਆਰ, ਹਰਿ ਨਿਰੰਕਾਰ ਜਨ ਪਾਏ ਸਾਰ, ਆਰ ਪਾਰ ਅਧਵਿਚਕਾਰ ਵੇਖ ਵਖਾਇਆ।
੨੯ ਮਾਘ ੨੦੧੫ ਬਿਕ੍ਰਮੀ ਅਮੀਰ ਚੰਦ ਗੁਲਾਟੀ ਦੇ ਘਰ ਬਟਾਲਾ ਜ਼ਿਲਾ ਗੁਰਦਾਸਪੁਰ
ਆਦਿ ਨਿਰੰਜਣ ਅਕਲ ਕਲਧਾਰੀ, ਏਕਾ ਏਕ ਏਕੰਕਾਰਿਆ। ਨਿਰਗੁਣ ਜੋਤੀ ਜੋਤ ਉਜਿਆਰੀ, ਰੂਪ ਅਗੰਮ ਅਪਾਰਿਆ। ਪਾਰਬ੍ਰਹਮ ਪ੍ਰਭ ਖੇਲ ਨਿਆਰੀ, ਭੇਵ ਅਭੇਦ ਖੁਲ੍ਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਆਪ ਅਖਵਾ ਰਿਹਾ। ਅਬਿਨਾਸ਼ੀ ਕਰਤਾ ਹਰਿ ਕਰਤਾਰ, ਏਕਾ ਰੂਪ ਸਮਾਈਆ। ਏਕਾ ਨੂਰ ਕਰ ਉਜਿਆਰ, ਏਕਾ ਡਗਮਗਾਈਆ। ਆਦਿਨ ਅੰਤਾ ਕਰ ਪਸਾਰ, ਆਪੇ ਵੇਖ ਵਖਾਈਆ। ਜੁਗਾ ਜੁਗੰਤਰ ਸਾਚੀ ਕਾਰ, ਹਰਿ ਸਾਚੇ ਆਪ ਕਰਾਈਆ। ਆਪ ਆਪਣੀ ਪਾਵੇ ਸਾਰ, ਘਰ ਸਾਚੇ ਬੇਪਰਵਾਹੀਆ। ਨਾ ਕੋਈ ਦੂਸਰ ਮੀਤ ਮੁਰਾਰ, ਨਾ ਕੋਈ ਸੰਗ ਵਖਾਈਆ। ਇਕ ਅਕੱਲਾ ਏਕਾ ਧਾਰ, ਏਕਾ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਸ਼ਕਤ ਰੂਪ ਵਟਾਈਆ। ਆਦਿ ਸ਼ਕਤ ਹਰਿ ਭਗਵਾਨਾ, ਹਰੀ ਹਰਿ ਹਰਿ ਆਪ ਅਖਵਾਇੰਦਾ। ਏਕਾ ਵਸਿਆ ਸਚ ਮਕਾਨਾ, ਘਰ ਸਾਚਾ ਆਪ ਸੁਹਾਇੰਦਾ। ਦੀਪਕ ਜੋਤ ਇਕ ਵਖਾਨਾ, ਇਕ ਪਰਕਾਸ਼ ਕਰਾਇੰਦਾ। ਦਾਤਾ ਦਾਨੀ ਗੁਣ ਨਿਧਾਨਾ, ਗਹਿਰ ਗੰਭੀਰ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਇਕ ਅਖਵਾਇੰਦਾ। ਆਦਿ ਅੰਤਾ ਹਰਿ ਭਗਵਾਨਾ, ਆਪਣੀ ਕਲ ਵਰਤਾਈਆ। ਖੇਲੇ ਖੇਲ ਦੋ ਜਹਾਨਾ, ਸ਼ਾਹੋ ਭੂਪ ਸਹਿਜ ਸੁਖਦਾਈਆ। ਆਪੇ ਪਾਏ ਆਪਣੀ ਆਣਾ, ਆਪਣੇ ਭਾਣੇ ਆਪ ਸਮਾਈਆ। ਆਪੇ ਹੋਇਆ ਜਾਣੀ ਜਾਣਾ, ਜਾਨਣਹਾਰ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਖੇਲ ਖਿਲਾਈਆ। ਖੇਲਣਹਾਰ ਹਰਿ ਸਮਰਥ, ਏਕਾ ਏਕ ਅਖਵਾਈਆ । ਜੁਗ ਜੁਗ ਮਹਿਮਾ ਅਕਥਨਾ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਆਪ ਚਲਾਏ ਆਪਣਾ ਰਥ, ਰਥਵਾਹੀ ਆਪ ਅਖਵਾਈਆ। ਆਪੇ ਜਾਣੇ ਆਪਣੀ ਗਾਥ, ਆਪੇ ਰਾਗ ਅਲਾਈਆ। ਆਪ ਨਿਭਾਏ ਆਪਣਾ ਸਾਥ, ਸਗਲਾ ਸੰਗ ਆਪ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਈਆ । ਨਿਰਗੁਣ ਨੂਰ ਹਰਿ ਗੋਬਿੰਦ, ਏਕਾ ਰੰਗ ਰੰਗਾਈਆ। ਦਾਤਾ ਦਾਨੀ ਸਾਗਰ ਸਿੰਧ, ਘਰ ਆਸਣ ਲਾਈਆ। ਨਾ ਕੋਈ ਖ਼ੁਸ਼ੀ ਨਾ ਕੋਈ ਚਿੰਦ, ਆਲਸ ਨਿੰਦਰਾ ਨਾ ਕੋਈ ਰਖਾਈਆ। ਨਾ ਕੋਈ ਮਾਤ ਪਿਤਾ ਉਪਜਾਏ ਬਿੰਦ, ਨਾ ਕੋਈ ਬਾਲਕ ਗੋਦ ਉਠਾਈਆ। ਆਪ ਆਪਣਾ ਬਣ ਬਖ਼ਸ਼ਿੰਦ, ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਵੇਸ ਵਟਾਈਆ। ਨਿਰਗੁਣ ਰੂਪ ਪਾਰਬ੍ਰਹਮ, ਆਦਿ ਪੁਰਖ ਅਖਵਾਇਆ। ਨਾ ਮਰੇ ਨਾ ਪਏ ਜੰਮ, ਮਾਤ ਗਰਭ ਨਾ ਵੇਸ ਵਟਾਇਆ। ਆਪੇ ਜਾਣੇ ਆਪਣਾ ਕੰਮ, ਕਰਨੀ ਕਰਤਾ ਆਪ ਅਖਵਾਇਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਪੇ ਕਰ, ਆਪ ਆਪਣਾ ਰੂਪ ਵਟਾਇਆ। ਨਿਰਗੁਣ ਰੂਪ ਮੂਰਤ ਅਕਾਲ, ਏਕਾ ਅੰਕ ਸਮਾਈਆ। ਆਪੇ ਹੋਏ ਦੀਨ ਦਿਆਲ, ਦਇਆਨਿਧ ਵਡ ਵਡਿਆਈਆ। ਆਪ ਆਪਣਾ ਬਣ ਦਲਾਲ, ਆਪ ਆਪਣਾ ਵਣਜ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਕਰਤਾ ਏਕਾ ਏਕੰਕਾਰ, ਏਕਾ ਕਰਮ ਕਮਾਈਆ। ਏਕੰਕਾਰ ਪੁਰਖ ਅਬਿਨਾਸ਼ਾ, ਆਪਣੀ ਕਲ ਵਰਤਾਇੰਦਾ। ਆਪਣੇ ਮੰਦਰ ਕਰੇ ਵਾਸਾ, ਆਪੇ ਬਣਤ ਬਣਾਇੰਦਾ। ਆਪੇ ਸਾਹੋ ਭੂਪ ਰਾਜ ਰਾਜਾਨ ਸ਼ਾਹ ਸ਼ਬਾਸ਼ਾ, ਸ਼ਾਹ ਸੁਲਤਾਨ ਆਪ ਅਖਵਾਇੰਦਾ। ਆਪਣੇ ਮੰਡਲ ਪਾਵੇ ਰਾਸਾ, ਥਾਨ ਥਨੰਤਰ ਆਪ ਸੁਹਾਇੰਦਾ। ਆਪੇ ਪ੍ਰਿਥਮੀ ਆਪੇ ਅਕਾਸ਼ਾ, ਗਗਨ ਗਗਨੰਤਰ ਆਪ ਸੁਹਾਇੰਦਾ। ਜੁਗ ਜੁਗ ਖੇਲੇ ਖੇਲ ਤਮਾਸ਼ਾ, ਵੇਖਣਹਾਰ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਵੇਸ ਹਰਿ, ਵੇਸ ਅਨੇਕਾ ਆਪ ਕਰਾਇੰਦਾ। ਵੇਸ ਅਨੇਕਾ ਹਰਿ ਹਰਿ ਜੋਤ, ਆਪਣੀ ਕਲ ਵਰਤਾਈਆ। ਨਾ ਕੋਈ ਵਰਨ ਨਾ ਕੋਈ ਗੋਤ, ਜ਼ਾਤ ਪਾਤ ਨਾ ਕੋਈ ਰਖਾਈਆ। ਸ਼ਬਦ ਨਗਾਰੇ ਲੱਗੇ ਚੋਟ, ਏਕਾ ਧੁਨ ਉਪਜਾਈਆ। ਆਪੇ ਵਸਿਆ ਕੋਟੀ ਕੋਟ, ਕੋਟਨ ਕੋਟੀ ਬੈਠਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਪੇ ਕਰ, ਆਪ ਆਪਣੇ ਰੰਗ ਸਮਾਈਆ। ਅੰਕ ਸਮਾਇਆ ਇਕ ਅਕੱਲਾ, ਏਕਾ ਘਰ ਸੁਹਾਇੰਦਾ। ਆਪੇ ਵਸਿਆ ਸਚ ਮਹੱਲਾ, ਘਰ ਸਾਚਾ ਆਪ ਉਪਾਇੰਦਾ। ਸਚ ਸਿੰਘਾਸਣ ਏਕਾ ਮੱਲਾ, ਆਪ ਆਪਣਾ ਆਸਣ ਲਾਇੰਦਾ। ਜੋਤੀ ਸ਼ਬਦੀ ਆਪੇ ਰੱਲਾ, ਆਪੇ ਹੁਕਮ ਅਲਾਇੰਦਾ। ਸ਼ਬਦ ਸੁਨੇਹੜਾ ਏਕਾ ਘੱਲਾ, ਏਕਾ ਡੰਕ ਵਜਾਇੰਦਾ। ਵਸਣਹਾਰਾ ਜਲਾਂ ਥਲਾਂ, ਘਟ ਘਟ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਜੁਗ ਜੁਗ ਆਪਣੀ ਧਾਰ ਚਲਾਇੰਦਾ। ਜੁਗ ਜੁਗ ਧਾਰ ਹਰਿ ਕਰਤਾਰ, ਆਪਣੀ ਆਪ ਚਲਾਇੰਦਾ। ਲੱਖ ਚੁਰਾਸੀ ਪਸਰ ਪਸਾਰ, ਪਾਰਬ੍ਰਹਮ ਪ੍ਰਭ ਵੇਖ ਵਖਾਇੰਦਾ। ਆਪੇ ਨਿਰਗੁਣ ਬੰਨੇ ਧਾਰ, ਆਪੇ ਸਰਗੁਣ ਸਗਲਾ ਸੰਗ ਰਖਾਇੰਦਾ। ਆਪੇ ਗੁਪਤ ਆਪੇ ਜਾਹਰ, ਬੰਦ ਕਿਵਾੜ ਮੁਖ ਛੁਪਾਇੰਦਾ। ਆਪੇ ਦੀਵਾ ਬਾਤੀ ਕਰ ਉਜਿਆਰ, ਕਮਲਾਪਾਤੀ ਨਾਉਂ ਰਖਾਇੰਦਾ। ਅੰਮ੍ਰਿਤ ਬੂੰਦ ਸਵਾਂਤੀ ਭਰ ਭੰਡਾਰ, ਆਪੇ ਹਰਿ ਵਰਤਾਇੰਦਾ। ਇਕ ਇਕਾਂਤੀ ਖ਼ਬਰਦਾਰ, ਆਪ ਆਪਣੀ ਦਇਆ ਕਮਾਇੰਦਾ। ਮਾਰੇ ਝਾਕੀ ਸਰਬ ਸੰਸਾਰ, ਭੁੱਲਿਆ ਕੋਇ ਰਹਿਣ ਨਾ ਪਾਇੰਦਾ। ਦੇਵੇ ਬਾਕੀ ਅਪਰ ਅਪਾਰ, ਦੇਵਣਹਾਰਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਹਰਿ ਭਗਵੰਤਾ ਆਪ ਆਪਣਾ ਖੇਲ ਖਿਲਾਇੰਦਾ। ਹਰਿ ਭਗਵੰਤ ਹਰਿ ਵਡਿਆਈ, ਹਰਿ ਹਰਿ ਬੂਝ ਬੁਝਾਇੰਦਾ। ਹਰਿ ਜੋਤ ਹਰਿ ਰੁਸ਼ਨਾਈ, ਹਰਿ ਹਰਿ ਵੇਖ ਵਖਾਇੰਦਾ। ਹਰ ਘਰ ਹਰਿ ਬੈਠਾ ਆਸਣ ਲਾਈ, ਹਰਿ ਹਰਿ ਸੰਗ ਰਲਾਇੰਦਾ। ਹਰਿ ਹਰਿ ਹੁਕਮ ਰਿਹਾ ਚਲਾਈ, ਹਰੀ ਹਰਿ ਹਰਿ ਸੇਵ ਕਮਾਇੰਦਾ। ਹਰਿ ਹਰਿ ਬੈਠਾ ਬੇਪਰਵਾਹੀ, ਹਰਿ ਹਰਿ ਅਲਖ ਜਗਾਇੰਦਾ। ਹਰਿ ਹਰਿ ਕਰੇ ਸਚ ਨਿਆਈਂ, ਸਾਚਾ ਤਖ਼ਤ ਸੁਲਤਾਨ ਸੁਹਾਇੰਦਾ। ਹਰਿ ਹਰਿ ਵਸਿਆ ਥਾਉਂ ਥਾਈਂ, ਹਰਿ ਹਰਿ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਪ ਅਖਵਾਇੰਦਾ। ਆਦਿ ਪੁਰਖ ਸਦਾ ਨਿਰਭੈ, ਏਕਾ ਰੂਪ ਸਮਾਈਆ। ਧਾਮ ਅਵੱਲੇ ਏਕਾ ਰਹੇ, ਥਿਰ ਘਰ ਆਸਣ ਲਾਈਆ।
ਆਪ ਉਪਾਏ ਆਪੇ ਕਰੇ ਖੈ, ਆਪ ਆਪਣਾ ਮਾਰਗ ਲਾਈਆ। ਆਪਣਾ ਭਾਣਾ ਆਪੇ ਸਹੇ, ਆਪਣੇ ਭਾਣੇ ਸਰਬ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਇਕ ਰਘੁਰਾਈਆ। ਇਕ ਰਘੁਰਾਈ ਇਕ ਰਘੁਨਾਥ, ਏਕਾ ਰੂਪ ਸਮਾਇੰਦਾ। ਇਕ ਰਖਾਏ ਆਪਣਾ ਸਾਥ, ਏਕਾ ਸੰਗ ਨਿਭਾਇੰਦਾ। ਇਕ ਚਲਾਏ ਸਾਚਾ ਰਾਥ, ਏਕਾ ਵੇਖ ਵਖਾਇੰਦਾ। ਇਕ ਉਪਜਾਏ ਆਪਣੀ ਗਾਥ, ਏਕਾ ਢੋਲਾ ਗਾਇੰਦਾ। ਏਕਾ ਰੂਪ ਤ੍ਰਿਲੋਕੀ ਨਾਥ, ਤ੍ਰੈ ਤ੍ਰੈ ਲੋਕਾਂ ਮੇਟ ਮਿਟਾਇੰਦਾ। ਏਕਾ ਲਹਿਣ ਦੇਣ ਚੁਕਾਏ ਮਸਤਕ ਮਾਥ, ਜੋਤ ਲਲਾਟੀ ਵੇਖ ਵਖਾਇੰਦਾ। ਏਕਾ ਉਤਾਰੇ ਆਪਣੇ ਘਾਟ, ਪਾਰ ਕਿਨਾਰਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਉਂਕਾਰਾ ਕਰ ਪਸਾਰਾ ਆਪ ਆਪਣਾ ਪੜਦਾ ਲਾਹਿੰਦਾ। ਆਪਣਾ ਪੜਦਾ ਆਪੇ ਖੋਲ੍ਹ, ਹਰਿ ਸ਼ਬਦ ਕਰੇ ਰੁਸ਼ਨਾਈਆ। ਸ਼ਬਦ ਅਗੰਮੀ ਆਪੇ ਬੋਲ, ਆਪਣਾ ਨਾਅਰਾ ਲਾਈਆ। ਸਾਚੇ ਕੰਡੇ ਆਪੇ ਤੋਲ, ਤੋਲਣਹਾਰ ਆਪ ਅਖਵਾਈਆ। ਆਪਣੀ ਸ਼ਕਤੀ ਆਪੇ ਮੌਲ, ਫੁਲ ਫੁਲਵਾੜੀ ਆਪ ਉਗਾਈਆ। ਆਪ ਉਪਾਏ ਧਰਨੀ ਧੌਲ, ਧਰਤ ਧਵਲ ਆਪ ਸੁਹਾਈਆ। ਆਪੇ ਕਰੇ ਪੂਰਾ ਆਪਣਾ ਕੌਲ, ਭੁੱਲ ਕਦੇ ਨਾ ਜਾਈਆ। ਆਪੇ ਸੁੰਦਰ ਸਾਂਵਲ ਖੇਲੇ ਖੇਲ ਅਨਭੋਲ, ਭਗਵਨ ਜੋਤੀ ਨੂਰ ਰੁਸ਼ਨਾਈਆ। ਰਾਮ ਰਾਮਾ ਸਦਾ ਅਡੋਲ, ਅਡੋਲ ਅਡੋਲ ਅਖਵਾਈਆ। ਆਪੇ ਲੱਖ ਚੁਰਾਸੀ ਕਰੇ ਘੋਲ, ਆਪੇ ਸੁੱਤਾ ਸੇਜ ਵਿਛਾਈਆ। ਆਪੇ ਘਟ ਘਟ ਪੜਦੇ ਰਿਹਾ ਫੋਲ, ਬੰਦ ਕਿਵਾੜਾ ਆਪ ਕਰਾਈਆ। ਆਪੇ ਜੁਗ ਜੁਗ ਵਜਾਏ ਆਪਣਾ ਢੋਲ, ਡੌਰੂ ਡੰਕਾ ਇਕ ਵਜਾਈਆ। ਆਪੇ ਕੂੜ ਕੁੜਿਆਰਾ ਕੱਢੇ ਪੋਲ, ਅੰਦਰ ਮੰਦਰ ਖੋਜ ਖੋਜਾਈਆ। ਆਪੇ ਹੋਏ ਕਲਾ ਸੋਲ, ਆਪੇ ਨਿਰਧਨ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਈਆ। ਆਪਣੀ ਰਚਨਾ ਆਪੇ ਰਚ, ਆਪੇ ਵੇਖ ਵਖਾਇੰਦਾ। ਸ਼ਬਦ ਉਪਾਇਆ ਸਾਚੋ ਸਚ, ਸ਼ਬਦੀ ਬਣਤ ਰਖਾਇੰਦਾ। ਲੋਆਂ ਪੁਰੀਆਂ ਆਪੇ ਨੱਚ, ਆਪਣਾ ਰਾਗ ਸੁਣਾਇੰਦਾ। ਆਪ ਉਪਾਏ ਕਾਇਆ ਮਾਟੀ ਭਾਂਡਾ ਕੱਚ, ਪੰਚਮ ਜੋੜ ਜੁੜਾਇੰਦਾ। ਆਪ ਤ੍ਰੈਗੁਣ ਅੰਦਰ ਗਿਆ ਰਚ, ਆਪ ਆਪਣਾ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਵੇਸ ਧਰਾਇੰਦਾ। ਵੇਸ ਅਨੇਕਾ ਹਰਿ ਨਿਰੰਕਾਰ, ਜੁਗ ਜੁਗ ਆਪ ਕਰਾਇੰਦਾ। ਬ੍ਰਹਮਾ ਬ੍ਰਹਮ ਪਾਵੇ ਸਾਰ, ਪਾਰਬ੍ਰਹਮ ਰੂਪ ਵਟਾਇੰਦਾ। ਵਿਸ਼ਨੂੰ ਵੰਸੀ ਇਕ ਆਧਾਰ, ਏਕਾ ਰੰਗ ਰੰਗਾਇੰਦਾ। ਅੰਮ੍ਰਿਤ ਭਰਿਆ ਹਰਿ ਭੰਡਾਰ, ਸਾਚਾ ਤਾਲ ਸੁਹਾਇੰਦਾ। ਸ਼ਿਵ ਸ਼ੰਕਰ ਕਰ ਇਕ ਪਿਆਰ, ਭੋਲੇ ਨਾਥ ਗਲੇ ਲਗਾਇੰਦਾ। ਬਾਸ਼ਕ ਤਸ਼ਕਾ ਪਾਇਆ ਹਾਰ, ਹੱਥ ਤ੍ਰਿਸੂਲ ਫੜਾਇੰਦਾ। ਆਪੇ ਵਸਿਆ ਸਭ ਤੋਂ ਬਾਹਰ, ਆਪ ਆਪਣਾ ਸੰਗ ਨਿਭਾਇੰਦਾ। ਰੂਪ ਰੰਗ ਨਾ ਕੋਇ ਸੰਸਾਰ, ਦਿਸ ਕਿਸੇ ਨਾ ਆਇੰਦਾ। ਦਾਤਾ ਸੂਰਾ ਸਰਬੰਗ ਹਰਿ ਸਿਰਜਣਹਾਰ, ਸਮਰਥ ਪੁਰਖ ਅਖਵਾਇੰਦਾ। ਵੇਦ ਕਤੇਬ ਨਾ ਪਾਇਣ ਸਾਰ, ਲੇਖਾ ਲਿਖਤ ਵਿਚ ਨਾ ਆਇੰਦਾ। ਰਾਗ ਨਾਦ ਨਾ ਸਕੇ ਉਚਾਰ, ਗਾ ਗਾ ਸੀਸ ਝੁਕਾਇੰਦਾ। ਪਾਰਬ੍ਰਹਮ ਅਪਰੰਪਰ ਆਪ ਬੇਐਬ ਖ਼ੁਦਾਈ ਪਰਵਰਦਿਗਾਰ, ਨੂਰੋ ਨੂਰ ਸਮਾਇੰਦਾ। ਨੂਰ ਉਜਾਲਾ ਅਪਰ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਖੇ ਸਾਚਾ ਘਰ, ਘਰ ਸਾਚਾ ਇਕ ਸੁਹਾਇੰਦਾ। ਸਾਚਾ ਘਰ ਹਰਿ ਸੁਹੰਜਣਾ, ਏਕਾ ਏਕ ਉਪਾਇਆ। ਜਗੇ ਜੋਤ ਆਦਿ ਪੁਰਖ ਨਿਰੰਜਣਾ, ਪਾਰਬ੍ਰਹਮ ਪ੍ਰਭ ਵੇਖ ਵਖਾਇਆ। ਮੀਤ ਮੁਰਾਰਾ ਸਾਚਾ ਸੱਜਣਾ,
ਸਾਚਾ ਸਤਿਗੁਰ ਨਾਉਂ ਰਖਾਇਆ। ਆਦਿ ਜੁਗਾਦੀ ਆਪਣਾ ਆਪੇ ਪੜਦਾ ਕਜਨਾ, ਆਪੇ ਦਏ ਲਾਇਆ। ਲੱਖ ਚੁਰਾਸੀ ਜੋ ਘੜਿਆ ਸੋ ਭੱਜਣਾ, ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਰਹਿਣ ਨਾ ਪਾਇਆ। ਆਪ ਆਪਣਾ ਸਭ ਨੇ ਤਜਣਾ, ਹਰਿ ਸਾਚੇ ਭੇਵ ਨਾ ਰਾਇਆ। ਏਕਾ ਸ਼ਬਦ ਹਰਿ ਹਰਿ ਆਦਿ ਜੁਗਾਦਿ ਗੱਜਣਾ, ਨਾ ਮਰੇ ਨਾ ਜਾਇਆ। ਦਰਗਹਿ ਸਾਚੀ ਤਾਲਾ ਕਦੇ ਨਾ ਵੱਜਣਾ, ਘਰ ਬੈਠਾ ਬੇਪਰਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਆਪੇ ਕਰ, ਆਪ ਆਪਣਾ ਵੇਖ ਵਖਾਇਆ। ਨਿਰਗੁਣ ਧਾਰ ਜੋਤ ਨਿਰੰਕਾਰੀ, ਹਰਿ ਹਰਿ ਆਪ ਉਪਾਈਆ। ਆਪੇ ਕਰੇ ਹਿਤ ਹਿਤਕਾਰੀ, ਨਿਤ ਨਵਿਤ ਮੇਲ ਮਿਲਾਈਆ। ਅਬਿਨਾਸ਼ੀ ਅਚੁੱਤ ਪਹਿਰੇਦਾਰੀ, ਸੇਵਕ ਸੇਵਾ ਰਿਹਾ ਕਮਾਈਆ। ਨਾ ਕੋਈ ਪੰਜ ਤੱਤ ਦਿਸੇ ਬੁੱਤ, ਨਾ ਕੋਈ ਕਾਇਆ ਗੜ੍ਹ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਪੇ ਕਰ, ਜੁਗ ਕਰਤਾ ਨਾਉਂ ਰਖਾਈਆ। ਜੁਗ ਜੁਗ ਕਰਤਾ ਹਰਿ ਕਰਤਾਰਾ, ਕਰਨਹਾਰ ਅਖਵਾਇਆ। ਆਪ ਆਪਣਾ ਲੈ ਅਵਤਾਰਾ, ਨਿਰਗੁਣ ਸਰਗੁਣ ਵੇਸ ਵਟਾਇਆ। ਸ਼ਬਦੀ ਸ਼ਬਦ ਭਰ ਭੰਡਾਰਾ, ਲੋਕਮਾਤ ਆਪ ਧਰਾਇਆ। ਆਪੇ ਬਣੇ ਆਪ ਵਰਤਾਰਾ, ਆਪੇ ਰਿਹਾ ਵਰਤਾਇਆ। ਜਨ ਭਗਤਾਂ ਕਰਾਏ ਵਣਜ ਵਪਾਰਾ, ਆਤਮ ਅੰਤਰ ਆਪ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਮੇਲਾ ਸਰਗੁਣ ਕਰ, ਸਰਗੁਣ ਸਾਚਾ ਲਏ ਉਪਜਾਇਆ। ਨਿਰਗੁਣ ਜੋਤੀ ਸਰਗੁਣ ਧਾਰ, ਹਰਿ ਸਾਚੇ ਆਪ ਟਿਕਾਈਆ। ਸਰਗੁਣ ਮੇਲਾ ਹਰਿ ਕਰਤਾਰ, ਏਕਾ ਰੰਗ ਰੰਗਾਈਆ। ਸ਼ਬਦ ਵਿਚੋਲਾ ਵਿਚ ਸੰਸਾਰ, ਏਕਾ ਏਕ ਉਪਾਈਆ। ਵਰਨਾਂ ਬਰਨਾਂ ਵਸਿਆ ਬਾਹਰ, ਜ਼ਾਤ ਪਾਤ ਨਾ ਕੋਇ ਜਣਾਈਆ। ਹਰਿਜਨ ਸਾਚੇ ਲਏ ਉਭਾਰ, ਆਪ ਆਪਣੇ ਲਏ ਉਠਾਈਆ। ਕਰੇ ਕਰਾਏ ਖ਼ਬਰਦਾਰ, ਜੁਗ ਜੁਗ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਪੇ ਕਰ, ਸਰਗੁਣ ਮੇਲਾ ਸਹਿਜ ਸੁਭਾਈਆ। ਸਰਗੁਣ ਮੇਲਾ ਹਰਿ ਅਵਤਾਰਾ, ਗੁਰ ਗੁਰ ਆਪ ਅਖਵਾਇੰਦਾ। ਪੰਜ ਤੱਤ ਕਰ ਪਿਆਰਾ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਸ਼ਬਦੀ ਸ਼ਬਦ ਸ਼ਬਦ ਜੈਕਾਰਾ, ਅੰਦਰ ਮੰਦਰ ਤਾਲ ਵਜਾਇੰਦਾ। ਅਨਹਦ ਸੇਵਕ ਸੇਵਾਦਾਰਾ, ਸਾਚੀ ਸੇਵ ਕਮਾਇੰਦਾ। ਜੋਤ ਨਿਰੰਜਣ ਕਰ ਪਿਆਰਾ, ਦੀਪਕ ਇਕ ਰਖਾਇੰਦਾ। ਅੰਮ੍ਰਿਤ ਦੇਵੇ ਠੰਡੀ ਠਾਰਾ, ਸਾਂਤਕ ਸਤਿ ਵਰਤਾਇੰਦਾ। ਸਤਿਗੁਰ ਪੂਰਾ ਹੋ ਤਿਆਰਾ, ਸਾਚਾ ਵੇਸ ਵਟਾਇੰਦਾ। ਹਉਮੇ ਹੰਗਤਾ ਤੋੜ ਗੜ੍ਹ ਹੰਕਾਰਾ, ਮਾਇਆ ਮਮਤਾ ਮੋਹ ਚੁਕਾਇੰਦਾ। ਆਸਾ ਤ੍ਰਿਸਨਾ ਪਾਰ ਕਿਨਾਰਾ, ਸਾਚਾ ਹਿੱਸਾ ਨਾਮ ਵੰਡਾਇੰਦਾ। ਆਪਣਾ ਨੇਤਰ ਇਕ ਉਘਾੜਾ, ਇਕ ਗਿਆਨ ਦ੍ਰਿੜਾਇੰਦਾ। ਸਾਚਾ ਵੇਖੇ ਧਰਮ ਅਖਾੜਾ, ਸਚਖੰਡ ਦਵਾਰਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਇੰਦਾ। ਆਪਣੀ ਕਲ ਹਰਿ ਵਰਤੰਤਾ, ਭੇਵ ਭੇਦ ਨਾ ਰਾਇਆ। ਆਪ ਉਠਾਏ ਸਾਚੇ ਸੰਤਾ, ਸਚ ਰੂਪ ਦਰਸਾਇਆ। ਮੇਲ ਮਿਲਾਵਾ ਨਾਰੀ ਕੰਤਾ, ਸਾਚੀ ਸੇਜ ਸੁਹਾਇਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਉਤਰ ਕਦੇ ਨਾ ਜਾਇਆ। ਮੂਲ ਚੁਕਾਏ ਹਉਮੇ ਹੰਗਤਾ, ਨੀਚੋ ਨੀਚ ਅਖਵਾਇਆ। ਲੇਖੇ ਲਾਏ ਭੁੱਖਾ ਨੰਗਤਾ, ਨਾਮ ਧੰਨ ਖ਼ਜ਼ਾਨਾ ਝੋਲੀ ਦਏ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਆਪਣਾ ਵੇਸ ਕਰ, ਦਰ ਦਰਵੇਸ਼ ਭਗਤ ਦਵਾਰ ਬਣ ਭਿਖਾਰੀ ਆਪ ਅਖਵਾਇਆ। ਜਗਤ ਭਿਖਾਰੀ ਹਰਿ
ਨਿਰੰਕਾਰਾ, ਆਪਣਾ ਰੂਪ ਵਟਾਇੰਦਾ। ਜਨ ਭਗਤ ਮੰਗੇ ਇਕ ਦਵਾਰਾ, ਆਪਣੀ ਅਲਖ ਜਗਾਇੰਦਾ। ਪਾਰ ਕਰਾਏ ਦੁਸ਼ਟ ਦੁਰਾਚਾਰਾ, ਦੂਰ ਦੁਰਾਡਾ ਨੇੜੇ ਆਇੰਦਾ। ਖੜਗ ਖੰਡਾ ਤੇਜ਼ ਕਟਾਰਾ, ਸ਼ਬਦ ਸ਼ਬਦੀ ਹੱਥ ਉਠਾਇੰਦਾ। ਬ੍ਰਹਿਮੰਡਾਂ ਪਾਵਣਹਾਰਾ ਸਾਰਾ, ਜੇਰਜ ਅੰਡਾਂ ਫੋਲ ਫੋਲਾਇੰਦਾ। ਭੇਖ ਪਖੰਡਾ ਕਰ ਖ਼ੁਆਰਾ, ਨਾਮ ਡੰਡਾ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲ ਆਪੇ ਕਰ, ਆਪ ਆਪਣੀ ਖੇਲ ਖਲਾਇੰਦਾ। ਸਤਿਜੁਗ ਤ੍ਰੇਤਾ ਖੇਲਿਆ ਖੇਲ, ਹਰਿ ਸਾਚਾ ਚਲਤ ਚਲਾਇੰਦਾ। ਭਗਤਾਂ ਸੰਤਾਂ ਕਰ ਕਰ ਮੇਲ, ਲੋਕਮਾਤ ਰਾਹ ਵਖਾਇੰਦਾ। ਦਰ ਘਰ ਸਾਚੇ ਚਾੜ੍ਹੇ ਤੇਲ, ਸਾਚਾ ਸਗਨ ਮਨਾਇੰਦਾ। ਮੇਲ ਮਿਲਾਵਾ ਸੱਜਣ ਸੁਹੇਲ, ਵਿਛੜ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਰੰਗ ਰੰਗਾਇੰਦਾ। ਜੁਗ ਜੁਗ ਰੰਗ ਰੰਗਣਹਾਰਾ ਆਪਣਾ ਰੰਗ ਰੰਗਾਈਆ। ਜਨ ਭਗਤਾਂ ਦਰ ਦਵਾਰਾ, ਮੰਗਣਹਾਰਾ ਆਪਣਾ ਫੇਰਾ ਆਪੇ ਪਾਈਆ। ਊਚਾਂ ਨੀਚਾਂ ਵਿਚ ਨਾ ਸੰਗਣਹਾਰਾ, ਗ਼ਰੀਬ ਨਿਮਾਣਿਆ ਵੇਖ ਵਖਾਈਆ। ਚਿੱਟੇ ਅਸਵ ਤੰਗ ਕਸਣਹਾਰਾ, ਸ਼ਾਹ ਸਵਾਰਾ ਵਡ ਵਡਿਆਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪੈਰਾਂ ਹੇਠ ਝੱਸਨਹਾਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਗੁਰਮੁਖਾਂ ਹਿਰਦੇ ਅੰਦਰ ਮੰਦਰ ਬਹਿ ਬਹਿ ਹੱਸਣ ਵਾਲਾ, ਸਾਚਾ ਸਗਨ ਮਨਾਈਆ। ਤੀਰ ਨਿਰਾਲਾ ਕਸਣ ਵਾਲਾ, ਏਕਾ ਚਿੱਲਾ ਨਾਮ ਉਠਾਈਆ। ਜੁਗ ਜੁਗ ਆਪਣਾ ਰਾਹ ਦੱਸਣਹਾਰਾ, ਨੌ ਖੰਡ ਪ੍ਰਿਥਮੀ ਵੇਖ ਵਖਾਈਆ। ਹਰ ਘਟ ਹਰਿ ਹਰਿ ਵਸਣ ਵਾਲਾ, ਹਰਿ ਹਰਿ ਬੈਠਾ ਸਰਬ ਭੁਲਾਈਆ। ਦੋ ਜਹਾਨਾਂ ਦਰਗਹਿ ਸਾਚੀ ਸੁਨਣ ਵਾਲਾ, ਲੋਕਮਾਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਕਰ ਸਤਿਜੁਗ ਤ੍ਰੇਤਾ ਦੁਆਪਰ ਆਪਣੇ ਅੰਕ ਸਮਾਈਆ। ਤ੍ਰੈ ਤ੍ਰੈ ਜੁਗ ਅੰਗ ਸਮਾ, ਅੰਗੀਕਾਰ ਅਖਵਾਇਆ। ਚੌਥਾ ਚੌਥਾ ਮਾਤ ਧਰਾ, ਘਰ ਚੌਥੇ ਵੇਖ ਵਖਾਇਆ। ਕੂੜ ਕੁੜਿਆਰਾ ਨਾਲ ਰਲਾ, ਲੋਕਮਾਤ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਕਰਮ ਕਮਾਇਆ। ਕਲਜੁਗ ਕੂੜਾ ਜਗਤ ਬਲਵਾਨ, ਆਪ ਆਪਣਾ ਵੇਖ ਵਖਾਇੰਦਾ। ਆਪਣਾ ਫੜ ਹੱਥ ਨਿਸ਼ਾਨ, ਚਾਰੋਂ ਕੁੰਟ ਫਿਰਾਇੰਦਾ। ਕਿਸੇ ਦਰ ਨਾ ਦਿਸੇ ਕੋਇ ਗਿਆਨ, ਧਿਆਨੀ ਧਿਆਨ ਨਾ ਕੋਇ ਜਣਾਇੰਦਾ। ਅੰਦਰ ਮੰਦਰ ਨਾ ਕੋਇ ਧੁਨਕਾਨ, ਸਾਚਾ ਰਾਗ ਨਾ ਕੋਈ ਸੁਣਾਇੰਦਾ। ਦਿਵਸ ਰੈਣ ਪੀਣ ਖਾਣ, ਆਤਮ ਤ੍ਰਿਖ ਨਾ ਕੋਇ ਬੁਝਾਇੰਦਾ। ਨਾਦ ਸੰਖ ਸਰਬ ਵਜਾਇਣ, ਆਤਮ ਨਾਦ ਨਾ ਕੋਇ ਵਜਾਇੰਦਾ। ਜਗਤ ਚਲਾਈ ਸਰਬ ਦੁਕਾਨ, ਨਾਮ ਧਨ ਨਾ ਕੋਇ ਵਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਕਰ, ਵੇਸਾ ਧਾਰੀ ਭੇਖ ਵਟਾਇੰਦਾ। ਭੇਖ ਵਟੰਤਾ ਆਦਿ ਪੁਰਖ ਅਬਿਨਾਸ਼ਾ, ਕਲਜੁਗ ਰੂਪ ਵਟਾਇਆ। ਨੌ ਸੱਤ ਵੇਖੇ ਨੌ ਨੌ ਤਮਾਸ਼ਾ, ਨੌ ਨੌ ਰੰਗ ਰੰਗਾਇਆ। ਸਤਿ ਸਤਿ ਕਰੇ ਭੋਗ ਬਿਲਾਸਾ, ਭਵ ਸਾਗਰ ਇਕ ਵਖਾਇਆ। ਜੂਠ ਝੂਠ ਭਰਿਆ ਕਾਸਾ, ਜਗਤ ਪਿਆਲਾ ਹੱਥ ਫੜਾਇਆ। ਗੁਰਮੁਖ ਵਿਰਲਾ ਰਸਨਾ ਨਾਮ ਜਪੇ ਸਵਾਸ ਸਵਾਸਾ, ਜਿਸ ਜਨ ਆਪਣੀ ਸੇਵਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਇਆ। ਕਲਜੁਗ ਅੰਤਮ ਲੇਖਾ ਲਿਖ, ਹਰਿ ਸਾਚਾ ਰਚਨ ਰਚਾਇੰਦਾ। ਆਪੇ ਪਾਵਣਹਾਰਾ ਭਿਖ, ਆਪੇ ਮੂਲ ਚੁਕਾਇੰਦਾ। ਜਗਤ ਨੇਤਰ ਨਾ ਰਿਹਾ ਦਿਸ, ਗਿਆਨ ਨੇਤਰ ਬੰਦ ਰਖਾਇੰਦਾ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਜੋਤ ਜੋਤ ਜਗਾਇੰਦਾ। ਏਕਾ ਜੋਤ ਹਰਿ ਅਵੱਲੜੀ, ਏਕਾ ਕਲ ਵਰਤਾਈਆ। ਰਾਮ ਰਾਮਾ ਵੇਸ ਹਰੀ, ਹਰਿ ਕ੍ਰਿਸ਼ਨਾ ਰੂਪ ਵਟਾਈਆ। ਖੇਲੇ ਖੇਲ ਅਪਰ ਅਪਾਰ ਆਦਿ ਜੁਗਾਦਿ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲੇਖਾ ਦਏ ਚੁਕਾਈਆ। ਕਲਜੁਗ ਅੰਤਮ ਲੇਖ ਚੁਕੌਣਾ, ਹਰਿ ਸਾਚਾ ਸਚ ਵਰਤਾਇੰਦਾ। ਨਾਮ ਸਤਿ ਸਤਿ ਵਰਤੌਣਾ, ਸਾਂਤਕ ਸਤਿ ਜਣਾਇੰਦਾ। ਜੂਠਾ ਝੂਠਾ ਭੇਖ ਮਟੌਣਾ, ਕੂੜੀ ਕਿਰਿਆ ਵੇਖ ਵਖਾਇੰਦਾ। ਊਚਾਂ ਨੀਚਾਂ ਅੰਗ ਲਗੌਣਾ, ਏਕਾ ਧਾਮ ਸੁਹਾਇੰਦਾ। ਵਰਨ ਬਰਨ ਇਕ ਕਰੌਣਾ, ਏਕਾ ਰਾਗ ਸੁਣਾਇੰਦਾ। ਰਾਜਾ ਰਾਣਾ ਤਖ਼ਤੋਂ ਲੌਹਣਾ, ਸ਼ਾਹ ਸੁਲਤਾਨ ਨਾ ਕੋਇ ਅਖਵਾਇੰਦਾ। ਮਾਇਆਧਾਰੀ ਖ਼ਾਕ ਮਿਲੌਣਾ, ਕਲਜੁਗ ਪੂਰਾ ਤੋਲ ਤੁਲਾਇੰਦਾ। ਗਊ ਗ਼ਰੀਬਾਂ ਗਲੇ ਲਗੌਣਾ, ਗੁਰ ਗੋਬਿੰਦ ਵੇਸ ਵਟਾਇੰਦਾ। ਨਾਨਕ ਤੋਲਾ ਇਕ ਬਣੌਣਾ, ਤੇਰਾਂ ਤੇਰਾਂ ਧਾਰ ਚਲਾਇੰਦਾ। ਰਾਮ ਰਾਮਾ ਹਰਿ ਨਜ਼ਰੀ ਆਉਣਾ, ਸੀਤਾ ਸੁਰਤੀ ਆਪ ਪਰਨਾਇੰਦਾ। ਕਾਹਨਾ ਕ੍ਰਿਸ਼ਨਾ ਨਾਮ ਵਖੌਣਾ, ਨਾਮ ਬੰਸਰੀ ਇਕ ਵਜਾਇੰਦਾ। ਸਾਚੀ ਸਖੀਆਂ ਨਾਚ ਕਰੌਣਾ, ਗੁਰਮੁਖ ਸਾਚੇ ਆਪ ਨਚਾਇੰਦਾ। ਐਨਲਹੱਕ ਨਾਅਰਾ ਲਾਉਣਾ, ਮੁਕਾਮੇ ਹੱਕ ਆਪ ਸਮਾਇੰਦਾ। ਸਤਿਗੁਰ ਨਾਨਕ ਨਿਰਗੁਣ ਰੂਪ ਜੋਤ ਜਗੌਣਾ, ਜੋਤੀ ਜੋਤ ਡਗਮਗਾਇੰਦਾ। ਸ਼ਬਦ ਖੰਡਾ ਹੱਥ ਉਠੌਣਾ, ਤਿਖੀ ਧਾਰ ਰਖਾਇੰਦਾ। ਗੋਬਿੰਦ ਸੂਰਾ ਨਾਲ ਰਲੌਣਾ, ਹਰਿ ਸਾਚੀ ਬਣਤ ਬਣਾਇੰਦਾ। ਚਾਰ ਯਾਰੀ ਵੇਖ ਵਖੌਣਾ, ਪੰਚਮ ਰੰਗ ਰੰਗਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਆਪ ਉਠੌਣਾ, ਸੋਇਆ ਕੋਈ ਰਹਿਣ ਨਾ ਪਾਇੰਦਾ। ਪੰਡਤ ਪਾਂਧੇ ਭੇਵ ਖਲੌਣਾ, ਹਰਿ ਸਾਚਾ ਰਾਹ ਤਕਾਇੰਦਾ। ਮੁੱਲਾ ਸ਼ੇਖ਼ ਮੁਸਾਇਕ ਪੀਰ ਦਸਤਗੀਰ ਹਿਲੌਣਾ, ਏਕਾ ਹੁਕਮ ਜਣਾਇੰਦਾ। ਸਾਚੀ ਸਿਖਿਆ ਇਕ ਸਮਝੌਣਾ, ਸਿਖੀ ਸਿਖਿਆ ਵਿਚ ਟਿਕਾਇੰਦਾ। ਦਰ ਘਰ ਸਾਚਾ ਇਕ ਸੁਹੌਣਾ, ਸਾਚਾ ਤਾਲ ਰਖਾਇੰਦਾ। ਸ਼ਾਹ ਸੁਲਤਾਨਾ ਮੇਲ ਮਿਲੌਣਾ, ਰਾਜ ਰਾਜਾਨਾਂ ਵੇਸ ਵਟਾਇੰਦਾ। ਚਾਰ ਵਰਨ ਅਠਾਰਾਂ ਬਰਨਾਂ ਏਕਾ ਧਾਮ ਬਹੌਣਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਪ੍ਰਭ ਕਾ ਹੁਕਮ ਨਾ ਕਿਸੇ ਮਿਟੌਣਾ, ਲਿਖਣਹਾਰਾ ਆਪ ਅਖਵਾਇੰਦਾ। ਸ਼ਬਦ ਡੰਕਾ ਇਕ ਵਜੌਣਾ, ਏਕਾ ਰਾਗ ਅਲਾਇੰਦਾ। ਬੀਸ ਬੀਸਾ ਹਰਿ ਅਖਵਾਉਣਾ, ਜਗਤ ਜਗਦੀਸਾ ਨਾਉਂ ਧਰਾਇੰਦਾ। ਬੰਸ ਬੰਸਾ ਲੇਖੇ ਲਾਉਣਾ, ਆਪ ਆਪਣਾ ਵੇਖ ਵਖਾਇੰਦਾ। ਇਕ ਇਕੀਸਾ ਖੇਲ ਖਲੌਣਾ, ਖ਼ਾਲਕ ਖ਼ਲਕ ਵਿਚ ਸਮਾਇੰਦਾ। ਸ਼ਬਦ ਹਦੀਸਾ ਇਕ ਪੜ੍ਹੌਣਾ, ਏਕਾ ਆਇਤ ਬਣਾਇੰਦਾ। ਵੇਦ ਕਤੇਬਾ ਰੰਗ ਰੰਗੌਣਾ, ਸ਼ਾਸਤਰ ਸਿਮਰਤ ਫੋਲ ਫੁਲਾਇੰਦਾ। ਸਭ ਤੋਂ ਬਾਹਰ ਆਪ ਅਖਵਾਉਣਾ, ਦਿਸ ਕਿਸੇ ਨਾ ਆਇੰਦਾ। ਅਕਾਲ ਮੂਰਤ ਨਜ਼ਰੀ ਆਉਣਾ, ਆਪ ਆਪਣਾ ਰੂਪ ਵਟਾਇੰਦਾ। ਜੂਨੀ ਰਹਿਤ ਖੇਲ ਖਿਲਾਉਣਾ, ਖੇਲਣਹਾਰ ਭੇਵ ਨਾ ਪਾਇੰਦਾ। ਨਾਮ ਸਤਿ ਸਤਿ ਵਰਤੌਣਾ, ਸਾਚੀ ਵਸਤ ਇਕ ਵਖਾਇੰਦਾ। ਕੱਖੋ ਕੱਖ ਹਰਿ ਲੱਖ ਬਣੌਣਾ, ਕਰੌੜੀ ਖ਼ਾਕ ਮਿਲਾਇੰਦਾ। ਜੋਗੀ ਜਤੀਏ ਹਠੀਏ ਤਪੀਏ ਵੇਖ ਵਖੌਣਾ, ਵੇਖਣਹਾਰਾ ਆਪ ਹੋ ਜਾਇੰਦਾ। ਗੰਗਾ ਗੋਦਾਵਰੀ ਅਠਸਠ ਤੀਰਥ ਜਲ ਜਲ ਧਾਰ ਆਪਣੇ ਵਿਚ ਟਿਕਾਉਣਾ, ਸਰ ਸਰੋਵਰ ਆਪ ਅਖਵਾਇੰਦਾ। ਤਿਲਕ ਰਾਜ ਜੋਗ ਹਰਿ ਸਾਚੇ ਇਕ ਬਣੌਣਾ, ਏਕਾ ਹੁਕਮ ਸੁਣਾਇੰਦਾ। ਸੱਤ ਰੰਗ ਨਿਸ਼ਾਨਾ ਆਪ ਚੜ੍ਹਾਉਣਾ, ਰਾਸ਼ਟਰਪਤ ਸੇਵਾ ਲਾਇੰਦਾ। ਭਰਮ ਭੁਲੇਖਾ ਸਰਬ ਕਢੌਣਾ, ਸੰਮਤ ਸੰਮਤੀ ਆਪ ਚਲਾਇੰਦਾ। ਹਰਿਜਨ ਸਾਚੇ ਮੇਲ ਮਿਲਾਉਣਾ, ਹਿੰਦੂ ਮੁਸਲਮ
ਸਿਖ ਈਸਾਈ ਨਾ ਕੋਈ ਵੰਡ ਵੰਡਾਇੰਦਾ। ਜੋ ਜਨ ਰਸਨਾ ਹਰਿ ਹਰਿ ਰਹੇ ਗਾਈ, ਹਰਿ ਲੇਖਾ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਹਰਿ, ਜੁਗ ਜੁਗ ਆਪਣੀ ਧਾਰ ਬੰਧਾਇੰਦਾ। ਕਲਜੁਗ ਤੇਰੀ ਅੰਤਮ ਧਾਰ, ਹਰਿ ਸਾਚਾ ਵੇਖ ਵਖਾਈਆ। ਆਪ ਉਤਾਰੇ ਅੰਤ ਕਿਨਾਰ, ਏਕਾ ਘਰ ਸੁਹਾਈਆ। ਸਤਿਜੁਗ ਸਾਚਾ ਕਰ ਤਿਆਰ, ਲੋਕਮਾਤ ਕਰੇ ਕੁੜਮਾਈਆ। ਦੇਵੇ ਵਸਤ ਇਕ ਅਪਾਰ, ਸਚ ਭੰਡਾਰ ਸ਼ਬਦ ਭਰਾਈਆ। ਸੋ ਪੁਰਖ ਨਿਰੰਜਣ ਆਪ ਕਰਤਾਰ, ਕਾਦਰ ਕਰਤਾ ਆਪ ਅਖਵਾਈਆ। ਹੰ ਬ੍ਰਹਮ ਇਕ ਵਿਚਾਰ, ਏਕਾ ਰੂਪ ਰਖਾਈਆ। ਓਅੰ ਸੋਹੰ ਸੋਇਮ ਰੂਪ ਨਿਰਾਕਾਰ, ਸੋ ਪੁਰਖ ਨਿਰੰਜਣ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਵਿਚ ਸੰਸਾਰ, ਸਤਿ ਪੁਰਖ ਵੱਡੀ ਵਡਿਆਈਆ।