ਪੁਸਤਕਾਲਾਭਾਗ ੮

੨੯ ਮਾਘ ੨੦੧੫ ਬਿਕ੍ਰਮੀ ਅਜੀਤ ਸਿੰਘ ਦੇ ਘਰ ਦਇਆ ਹੋਈ ਬਟਾਲਾ ਜ਼ਿਲਾ ਗੁਰਦਾਸਪੁਰ

ਖ਼ੁਦਾਈ ਨੂਰ ਅਲਾ, ਨੂਰ ਇਲਾਹੀਆ। ਬੇਐਬ ਪਰਵਰਦਿਗਾਰ ਖ਼ੁਦਾ, ਸਿਫ਼ਤ ਸਾਲਾਹੀਆ। ਪਾਰਬ੍ਰਹਮ ਨੂਰ ਰੁਸ਼ਨਾ, ਜੋਤੀ ਜੋਤ ਡਗਮਗਾਈਆ। ਪੁਰਖ ਅਕਾਲ ਏਕਾ ਨਾਂ, ਏਕਾ ਰੂਪ ਸਮਾਈਆ। ਆਦਿ ਜੁਗਾਦੀ ਵਸਣ ਏਕਾ ਥਾਂ, ਦੂਸਰ ਵੰਡ ਨਾ ਕੋਇ ਵੰਡਾਈਆ। ਸਾਚੇ ਘਰ ਸਚ ਨਿਆ, ਕਾਦਰ ਕਰਤਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੂਰੋ ਨੂਰ ਆਪ ਸਮਾਈਆ। ਨੂਰ ਅਲਾਹੀ ਬੇਐਬ ਪਰਵਰਦਿਗਾਰ, ਪਾਰਬ੍ਰਹਮ ਅਖਵਾਇਆ। ਏਕਾ ਵਸੇ ਧਾਮ ਨਿਆਰ, ਦਰਗਹਿ ਸਾਚੀ ਡੇਰਾ ਲਾਇਆ। ਰੂਪ ਰੰਗ ਅਪਰ ਅਪਾਰ, ਆਪ ਆਪਣਾ ਵੇਖ ਵਖਾਇਆ। ਨਾ ਕੋਈ ਦੂਸਰ ਹੋਰ ਅਕਾਰ, ਨਿਰਾਕਾਰ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੂਰੋ ਨੂਰ ਡਗਮਗਾਇਆ। ਨੂਰੋ ਨੂਰ ਹਰਿ ਨਿਰੰਕਾਰ, ਏਕਾ ਏਕ ਅਖਵਾਈਆ। ਏਕਾ ਸ਼ਬਦ ਇਕ ਧੁਨਕਾਰ, ਏਕਾ ਰਿਹਾ ਸੁਣਾਈਆ। ਏਕਾ ਹੁਕਮ ਅਪਰ ਅਪਾਰ, ਆਪ ਆਪਣਾ ਆਪ ਉਪਾਈਆ। ਸਖਾ ਸਖਾਈ ਸਾਚਾ ਯਾਰ, ਸਾਚੀ ਵਸਤ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਏਕ ਏਕ ਵਡਿਆਈਆ। ਇਕ ਅਕੱਲਾ ਹਰਿ ਖ਼ੁਦਾ, ਖ਼ੁਦੀ ਵਿਚ ਕਦੇ ਨਾ ਆਇੰਦਾ। ਇਕ ਲਗਾਏ ਆਪਣੀ ਸਦਾ, ਇਕ ਅਵਾਜ਼ ਸੁਣਾਇੰਦਾ। ਆਦਿ ਜੁਗਾਦਿ ਨਾ ਹੋਏ ਜੁਦਾ, ਹਰਿ ਅੰਗ ਅੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੂਰ ਨੂਰ ਡਗਮਗਾਇੰਦਾ। ਨੂਰੋ ਨੂਰ ਹਰਿ ਨਿਰੰਕਾਰ, ਨਿਰਗੁਣ ਆਪ ਅਖਵਾਇਆ। ਆਪ ਆਪਣਾ ਕਰ ਉਜਿਆਰ, ਆਪੇ ਵੇਖ ਵਖਾਇਆ। ਆਪੇ ਨਾਮ ਸੱਚੀ ਧੁਨ ਜੈਕਾਰ, ਆਪੇ ਨਾਅਰਾ ਲਾਇਆ। ਆਪੇ ਮੁਕਾਮੇ ਹੱਕ ਮੀਤ ਮੁਰਾਰ, ਸਚਖੰਡ ਦਵਾਰ ਆਪ ਸੁਹਾਇਆ। ਹੱਕ ਹਕੀਕਤ ਆਪੇ ਪਾਵੇ ਸਾਰ, ਦਰ ਘਰ ਆਪੇ ਵੇਖ ਵਖਾਇਆ। ਲਾਸ਼ਰੀਕ ਮੀਤ ਮੁਰਾਰ, ਪੁਰਖ ਕਰਤਾਰ ਆਪ ਅਖਵਾਇਆ। ਏਕਾ ਜਾਣੇ ਆਪਣੀ ਕਾਰ, ਏਕਾ ਵੇਖ ਵਖਾਇਆ। ਏਕਾ ਰੂਪ ਅਗੰਮ ਅਪਾਰ, ਭੇਵ ਕੋਇ ਨਾ ਆਇਆ। ਰਵ ਸਸ ਕਰ ਉਜਿਆਰ, ਆਪ ਆਪਣਾ ਵਿਚ ਟਿਕਾਇਆ। ਲੋਆਂ ਪੁਰੀਆਂ ਮਹੱਲ ਉਸਾਰ, ਸਾਚੀ ਗਣਤ ਗਣਾਇਆ। ਚੌਦਾਂ ਤਬਕਾਂ ਕਰ ਉਜਿਆਰ, ਆਪ ਆਪਣਾ ਬੰਧਨ

ਪਾਇਆ। ਜੋਤੀ ਨੂਰ ਨੂਰ ਉਜਿਆਰ, ਨੂਰੋ ਨੂਰ ਡਗਮਗਾਇਆ। ਨੂਰੋ ਨੂਰ ਹਰਿ ਰਹਿਮਾਨ, ਏਕਾ ਏਕ ਅਖਵਾਇੰਦਾ। ਵਸਣਹਾਰਾ ਜ਼ਮੀਨ ਅਸਮਾਨ, ਆਪ ਆਪਣਾ ਖੇਲ ਖਿਲਾਇੰਦਾ। ਦੇਵਣਹਾਰਾ ਧੁਰ ਫ਼ਰਮਾਣ, ਆਪ ਆਪਣਾ ਸ਼ਬਦ ਸੁਣਾਇੰਦਾ। ਆਪੇ ਹੋਏ ਜਾਣੀ ਜਾਣ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਆਪੇ ਵੇਦ ਪੁਰਾਨੀ ਪਾਵੇ ਆਣ, ਅੰਜੀਲ ਕੁਰਾਨਾ ਆਪ ਲਿਖਾਇੰਦਾ। ਖਾਣੀ ਬਾਣੀ ਹੋ ਪਰਧਾਨ, ਆਪ ਆਪਣਾ ਹੁਕਮ ਚਲਾਇੰਦਾ। ਸ਼ਰਅ ਸ਼ਰੀਅਤ ਇਕ ਵਖਾਨ, ਏਕਾ ਕਰਮ ਕਮਾਇੰਦਾ। ਇਕ ਹਦੀਸ ਏਕਾ ਆਣ, ਕਲਮਾ ਇਕ ਪੜ੍ਹਾਇੰਦਾ। ਇਕ ਰਹੀਮ ਏਕਾ ਰਾਮ, ਏਕਾ ਕ੍ਰਿਸ਼ਨ ਵੇਸ ਵਟਾਇੰਦਾ। ਏਕਾ ਨਾਨਕ ਕਰ ਪਰਵਾਨ, ਗੋਬਿੰਦ ਸੰਗ ਨਿਭਾਇੰਦਾ। ਐਥੇ ਉਥੇ ਇਕ ਮਕਾਨ, ਏਕਾ ਨੂਰ ਵਖਾਇੰਦਾ। ਏਕਾ ਚਿੱਲਾ ਇਕ ਕਮਾਨ, ਏਕਾ ਤੀਰ ਉਠਾਇੰਦਾ। ਏਕਾ ਧਰਮ ਇਕ ਨਿਸ਼ਾਨ, ਏਕਾ ਮਾਰਗ ਲਾਇੰਦਾ। ਜੁਗ ਜੁਗ ਖੇਲੇ ਖੇਲ ਮਹਾਨ, ਆਪ ਆਪਣਾ ਨਾਉਂ ਰਖਾਇੰਦਾ। ਈਸਾ ਮੂਸਾ ਹੋ ਪਰਧਾਨ, ਆਪ ਆਪਣਾ ਵੇਖ ਵਖਾਇੰਦਾ। ਸੰਗ ਮੁਹੰਮਦ ਏਕਾ ਜਾਣ, ਏਕਾ ਅੰਗ ਲਗਾਇੰਦਾ। ਚਾਰ ਯਾਰੀ ਕਰ ਪਰਧਾਨ, ਸਾਚਾ ਮੇਲ ਮਿਲਾਇੰਦਾ। ਬੀਸ ਬੀਸਾ ਇਕ ਵਿਧਾਨ, ਆਪਣਾ ਆਪ ਬੰਧਾਇੰਦਾ। ਜਾਨਣਹਾਰਾ ਗੀਤਾ ਗਿਆਨ, ਲੇਖਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਹਰਿ, ਨੂਰੋ ਨੂਰ ਡਗਮਗਾਇੰਦਾ। ਨੂਰ ਨੁਰਾਨੀ ਸੱਚਾ ਸ਼ਾਹ, ਏਕਾ ਏਕਉਂਕਾਰਿਆ। ਏਕਾ ਖ਼ੁਦਾ ਬਣ ਮਲਾਹ, ਵੇਖੇ ਸਰਬ ਸੰਸਾਰਿਆ। ਏਕਾ ਰਾਮ ਰਿਹਾ ਸਮਾ, ਦੂਸਰ ਦਿਸ ਕੋਇ ਨਾ ਆ ਰਿਹਾ। ਘਟ ਘਟ ਦੀਵਾ ਆਪ ਜਗਾ, ਆਪੇ ਵੇਖ ਵਖਾ ਰਿਹਾ। ਕਾਇਆ ਕਾਅਬਾ ਆਪ ਬਣਾ, ਸਚ ਰਬਾਬਾ ਆਪ ਵਜਾ ਰਿਹਾ। ਪੁਨ ਸੁਆਬਾ ਆਪ ਜਣਾ, ਆਪੇ ਵੇਖ ਵਖਾ ਰਿਹਾ। ਨੂਰ ਅਲਾਹੀ ਸਚ ਨਵਾਬਾ ਮੇਲ ਮਿਲਾ, ਘਰ ਸਾਚਾ ਵੇਖ ਵਖਾ ਰਿਹਾ। ਦੋ ਦੋ ਆਬਾ ਏਕਾ ਥਾਂ, ਏਕਾ ਦਰ ਸੁਹਾ ਰਿਹਾ। ਆਬ ਹਯਾਤਾ ਮੁਖ ਚੁਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਮਹਿਬੂਬ ਆਪ ਅਖਵਾ ਰਿਹਾ। ਸਾਚੀ ਸਿਫ਼ਤ ਸਚ ਸਲਾਹ, ਹਰਿ ਸਾਚਾ ਆਪ ਵਖਾਈਆ। ਆਪ ਆਪਣਾ ਨਾਮ ਉਪਾ, ਆਪੇ ਰਿਹਾ ਜਪਾਈਆ। ਆਪੇ ਵਸੇ ਥਾਂ ਥਾਂ, ਆਪੇ ਦਰ ਦਰ ਅਲਖ ਜਗਾਈਆ। ਗੁਰ ਪੀਰ ਅਵਤਾਰ ਆਪ ਅਖਵਾ, ਸਾਧ ਸੰਤ ਕਰੇ ਰੁਸ਼ਨਾਈਆ। ਮੁੱਲਾਂ ਸ਼ੇਖ਼ ਮੁਸਾਇਕ ਪੀਰ ਆਪੇ ਲੇਖੇ ਲਾ, ਆਪ ਆਪਣੀ ਬੂਝ ਬੁਝਾਈਆ। ਦਰ ਦਰਵੇਸਾ ਫੇਰੀ ਪਾ, ਦਰ ਦਰਬਾਨ ਆਪ ਹੋ ਜਾਈਆ। ਕਾਇਨਾਤ ਬਣਤ ਬਣਾ, ਏਕਾ ਕਲਮਾ ਰਿਹਾ ਪੜ੍ਹਾਈਆ। ਏਕਾ ਰੂਪ ਦਏ ਦਰਸਾ, ਏਕਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਅੰਕ ਸਮਾਈਆ। ਏਕਾ ਅਮਾਮਾ ਏਕਾ ਦੂਜਾ, ਏਕਾ ਹਾਜੀ ਹੱਜ ਗੁਜ਼ਾਰਿਆ । ਨਾ ਕੋਈ ਦੀਸੇ ਹੋਰ ਦੂਜਾ, ਨੂਰੋ ਨੂਰ ਆਪ ਅਖਵਾ ਰਿਹਾ। ਆਪੇ ਬ੍ਰਹਮਾ ਵਿਸ਼ਨ ਸ਼ਿਵ ਲਾਏ ਪੂਜਾ, ਇਸ਼ਟ ਦੇਵ ਆਪ ਅਖਵਾ ਰਿਹਾ। ਆਪੇ ਭੇਵ ਖੁਲ੍ਹਾਏ ਗੂਝਾ, ਨਬੀ ਰਸੂਲ ਆਪ ਉਪਾ ਰਿਹਾ। ਆਪਣਾ ਦਰ ਆਪੇ ਬੂਝਾ, ਆਪੇ ਵੇਖ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੂਰ ਅਲਾਹੀ ਬੇਪਰਵਾਹੀ ਆਪਣੀ ਕਲਾਮ ਆਪ ਸੁਣਾ ਰਿਹਾ। ਇਕ ਕਲਾਮ ਇਕ ਅਮਾਮ, ਹਰਿ ਖ਼ੁਦਾ ਉਪਾਇੰਦਾ। ਆਪ ਪਿਆਏ ਆਪਣਾ ਜਾਮ, ਆਪਣੇ ਸੰਗ ਰਖਾਇੰਦਾ। ਆਪੇ ਜਾਣੇ ਆਪਣਾ ਕਾਮ, ਜਗਤ ਦਮਾਮਾ ਆਪ ਵਜਾਇੰਦਾ। ਨਾ ਕੋਈ ਤ੍ਰਿਸਨਾ ਨਾ ਕੋਈ ਤਾਮ, ਅਗਨੀ ਅੱਗ ਨਾ ਕੋਇ

ਜਲਾਇੰਦਾ। ਨਾ ਕੋਈ ਸੁਬਹ ਨਾ ਕੋਈ ਸ਼ਾਮ, ਰੈਣ ਅੰਧੇਰ ਨਾ ਕੋਇ ਵਖਾਇੰਦਾ। ਨਾ ਕੋਈ ਸੂਰਜ ਨਾ ਕੋਈ ਭਾਨ, ਚੰਦ ਸਤਾਰ ਨਾ ਕੋਇ ਲਟਕਾਇੰਦਾ। ਨਾ ਕੋਈ ਨਗਰ ਨਾ ਗਰਾਮ, ਚਾਰ ਦੀਵਾਰ ਨਾ ਰਚਨ ਰਚਾਇੰਦਾ। ਇਕ ਅਕੱਲਾ ਏਕਾ ਏਕ ਆਪੇ ਜਾਣੇ ਆਪਣਾ ਕਾਮ, ਕਰਤਾ ਕਾਰਨ ਆਪ ਅਖਵਾਇੰਦਾ। ਰਾਮ ਰਹਿਮਾਨਾ ਇਕ ਨਿਸ਼ਾਨਾ, ਹਰਿ ਹਰਿ ਆਪ ਰਖਾਇੰਦਾ । ਹਾਜ਼ਰ ਹਜ਼ੂਰ ਮਿਹਰਵਾਨਾ, ਨੂਰੋ ਨੂਰ ਡਗਮਗਾਇੰਦਾ। ਆਪੇ ਚੋਟੀ ਚੜ੍ਹ ਕੋਹਤੂਰ ਸੁਣਾਏ ਤਰਾਨਾ, ਜਲਵਾ ਜਲਾਲੀ ਆਪ ਅਖਵਾਇੰਦਾ। ਆਪ ਵਜਾਏ ਸਚ ਸ਼ਾਦਿਆਨਾ, ਆਪ ਆਪਣੀ ਬਾਂਗ ਸੁਣਾਇੰਦਾ। ਆਪੇ ਸਯਦਾ ਕਰੇ ਬਣ ਨਿਮਾਣਾ, ਆਪੇ ਨੇਤਰ ਨੈਣ ਬੰਕ ਵਖਾਇੰਦਾ। ਆਪੇ ਹੱਥ ਰੱਖੇ ਕਾਨਾ, ਆਪ ਆਪਣੀ ਧੁਨ ਵਜਾਇੰਦਾ । ਆਪੇ ਮੱਕਾ ਕਾਅਬਾ ਹੋ ਪਰਧਾਨਾ, ਆਪਣਾ ਨੂਰ ਦਰਸਾਇੰਦਾ। ਆਪੇ ਸ਼ਾਹੋ ਭੂਪ ਸੁਲਤਾਨਾ, ਰਾਜ ਜੋਗ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਏਕਾ ਏਕ ਏਕ ਹੋ ਜਾਇੰਦਾ। ਆਦਿ ਜੁਗਾਦੀ ਇਕ ਅਕੱਲਾ, ਏਕ ਏਕ ਅਖਵਾਈਆ। ਦਰਗਹਿ ਸਾਚੀ ਬੈਠਾ ਸਚ ਮਹੱਲਾ, ਥਿਰ ਘਰ ਸਾਚੇ ਆਸਣ ਲਾਈਆ। ਵਸਣਹਾਰਾ ਜਲਾ ਥਲਾ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਫੇਰਾ ਪਾਈਆ। ਆਪਣੇ ਦੀਪਕ ਆਪੇ ਬਲਾ, ਆਪਣਾ ਨੂਰ ਕਰੇ ਰੁਸ਼ਨਾਈਆ। ਆਪਣੀ ਮੇਟੇ ਆਪੇ ਸਲਾ, ਦੂਈ ਦਵੈਤੀ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਨੂਰ ਧਰ, ਨੂਰੋ ਨੂਰ ਡਗਮਗਾਈਆ। ਨੂਰੋ ਨੂਰ ਜਲਵਾ ਜਲਾਲ, ਜਾਗਰਤ ਜੋਤ ਜਗਾਇੰਦਾ। ਵੇਖਣਹਾਰਾ ਹੱਕ ਹਲਾਲ, ਹੱਕ ਹਕੀਕਤ ਫੋਲ ਫੋਲਾਇੰਦਾ। ਸ਼ਰਅ ਸ਼ਰੀਅਤ ਇਕ ਕਮਾਲ, ਲਾਸ਼ਰੀਕ ਆਪ ਅਖਵਾਇੰਦਾ। ਸਚ ਤੌਫੀਕ ਇਕ ਖ਼ੁਦਾ, ਨਬੀ ਰਸੂਲਾ ਆਪ ਉਪਾਇੰਦਾ। ਸਚ ਸੁਨੇਹੜਾ ਦਏ ਸੁਣਾ, ਇਕ ਅਵਾਜ਼ ਲਗਾਇੰਦਾ। ਆਪਣਾ ਮਾਰਗ ਆਪੇ ਦਏ ਵਖਾ, ਸਾਚਾ ਰਾਹ ਚਲਾਇੰਦਾ। ਸਾਚੀ ਸਿਖਿਆ ਇਕ ਸਮਝਾ, ਖ਼ਾਲਕ ਖ਼ਲਕ ਵਿਚ ਸਮਾਇੰਦਾ। ਰਾਜ਼ਕ ਰਹੀਮ ਬੇਪਰਵਾਹ, ਘਟ ਘਟ ਰਿਜ਼ਕ ਪੁਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਦਸਤਗੀਰ ਆਪ ਹੋ ਆਇੰਦਾ। ਪੀਰ ਦਸਤਗੀਰ ਸ਼ਾਹ ਹਕੀਰ, ਆਪੇ ਆਪ ਅਖਵਾਈਆ। ਆਪੇ ਦਾਤਾ ਗੁਣੀ ਗਹੀਰ, ਗਹਿਰ ਗੰਭੀਰ ਆਪ ਸਹਾਈਆ। ਆਪੇ ਦੇਵੇ ਅੰਮ੍ਰਿਤ ਨੀਰ, ਆਬੇ ਹਯਾਤ ਆਪ ਪਿਆਈਆ। ਆਪੇ ਦੂਈ ਪੜਦਾ ਦੇਵੇ ਚੀਰ, ਆਪੇ ਏਕਾ ਏਕ ਵਖਾਈਆ। ਆਪੇ ਐਲੀ ਅੱਲਾ ਹੋਏ ਫਕੀਰ, ਅੱਲਾ ਰੂਪ ਆਪ ਦਰਸਾਈਆ। ਆਪੇ ਬੰਨੇ ਜਗਤ ਛੱਲਾ, ਦਰ ਦਰ ਫਿਰੇ ਅਲਖ ਜਗਾਈਆ। ਆਪਣੀ ਜੋਤੀ ਆਪੇ ਰੱਲਾ, ਨੂਰ ਨੂਰ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਈਆ। ਵੇਖਣਹਾਰਾ ਏਕਾ ਅੰਗ, ਏਕਾ ਏਕ ਅਖਵਾਇੰਦਾ। ਸਦਾ ਸੁਹੇਲਾ ਸਾਚਾ ਸੰਗ, ਆਪ ਆਪਣਾ ਸੰਗ ਨਿਭਾਇੰਦਾ। ਸਚ ਸਿੰਘਾਸਣ ਬੈਠ ਪਲੰਘ, ਦਰਗਹਿ ਸਾਚੀ ਧਾਮ ਸੁਹਾਇੰਦਾ। ਸ੍ਰਿਸ਼ਟ ਸਬਾਈ ਰਹੀ ਮੰਗ, ਆਪਣੀ ਭਿਛਿਆ ਆਪੇ ਪਾਇੰਦਾ। ਆਪੇ ਆਪਣਾ ਆਪੇ ਕਸ ਤੰਗ, ਚਿੱਟਾ ਅਸਵ ਆਪਣਾ ਆਪ ਦੌੜਾਇੰਦਾ। ਆਪੇ ਲੋਕ ਪਰਲੋਕ ਵੰਡੇ ਵੰਡ, ਤ੍ਰੈ ਲੋਕ ਵੇਖ ਵਖਾਇੰਦਾ। ਆਪੇ ਦੋਜ਼ਖ਼ ਬਹਿਸ਼ਤ ਦੇਵੇ ਵੰਡ, ਆਪ ਆਪਣਾ ਮੇਲ ਮਿਲਾਇੰਦਾ। ਆਪੇ ਟੁੱਟੀ ਲਏ ਗੰਢ, ਜੋ ਰਸਨਾ ਕਲਮਾ ਅਮਾਮ ਸੁਣਾਇੰਦਾ। ਮੇਟਣਹਾਰਾ ਭੇਖ ਪਾਖੰਡ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਸਾਚਾ ਖੰਡਾ ਚੰਡ ਪਰਚੰਡ, ਏਕਾ ਨਾਮ ਹੱਥ ਉਠਾਇੰਦਾ। ਗੜ੍ਹ

ਹੰਕਾਰੀ ਦੇਵੇ ਭੰਨ, ਜੂਠ ਝੂਠ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਕਲਜੁਗ ਅੰਤਮ ਤੇਰਾ ਭੇਸ, ਹਰਿ ਸਾਚਾ ਵੇਖ ਵਖਾਇੰਦਾ। ਰਾਜ ਰਾਜਾਨ ਸ਼ਾਹ ਸੁਲਤਾਨ ਨਾ ਕੋਇ ਦਿਸੇ ਨਰ ਨਰੇਸ਼, ਸਚ ਸੁੱਚ ਨਾ ਕੋਇ ਵਰਤਾਇੰਦਾ। ਸ੍ਰਿਸ਼ਟ ਸਬਾਈ ਮਾਇਆ ਮਮਤਾ ਭੇਖ, ਸਾਚੀ ਰੇਖ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਇੰਦਾ। ਆਪਣੀ ਕਲ ਆਪ ਵਰਤਾ, ਆਪਣੀ ਖੇਲ ਖਲਾਈਆ। ਈਸਾ ਮੂਸਾ ਆਪ ਅਖਵਾ, ਆਪਣੀ ਪੱਟੀ ਆਪ ਪੜ੍ਹਾਈਆ। ਕੁਰਾਨ ਹਦੀਸਾ ਆਪ ਲਿਖਾ, ਆਪੇ ਲੇਖਾ ਰਿਹਾ ਚੁਕਾਈਆ। ਤੀਸ ਬਤੀਸਾ ਆਪੇ ਗਾ, ਆਪੇ ਸਿਫ਼ਤ ਸਲਾਹੀਆ। ਆਪੇ ਬਣੇ ਜਗਤ ਮਲਾਹ, ਜਗਤ ਨੌਕਾ ਆਪ ਚਲਾਈਆ । ਚੌਦਾਂ ਚੌਦਾਂ ਵੇਖ ਵਖਾ, ਚੌਦਾਂ ਚੌਦਾਂ ਫੇਰਾ ਪਾਈਆ। ਇਕੋ ਨੂਰ ਨੂਰ ਖ਼ੁਦਾ, ਆਪਣਾ ਨੂਰ ਕਰੇ ਰੁਸ਼ਨਾਈਆ। ਦੀਨ ਅਸਲਾਮ ਆਪ ਬਣਾ, ਦੀਨਾ ਨਾਥ ਵੇਖ ਵਖਾਈਆ । ਅਮਾਮ ਮੈਂਹਦੀ ਨਾਮ ਧਰਾ, ਇਕ ਇਮਾਮ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਈਆ। ਅਹਿਮਦ ਮਦਿ ਆਪ ਪਿਆ, ਏਕਾ ਰੰਗ ਰੰਗਾਇਆ। ਘਰ ਘਰ ਸਦਾ ਦਏ ਸੁਣਾ, ਧੁਰ ਦਰਗਾਹੀ ਦਾਤਾ ਵੇਖ ਵਖਾਇਆ। ਹਰਿ ਕਾ ਬੱਧਾ ਨਾ ਸਕੇ ਕੋਈ ਛੁਡਾ, ਕਾਦਰ ਕੁਦਰਤ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਸੂਰਤ ਇਕ ਵਖਾਇਆ। ਸਾਚੀ ਸੂਰਤ ਸਚ ਧਾਰ, ਹਰਿ ਸਾਚ ਆਪ ਉਪਾਇੰਦਾ। ਨਿਰਗੁਣ ਰੂਪ ਅਪਰ ਅਪਾਰ, ਨਿਰਗੁਣ ਵੇਖ ਵਖਾਇੰਦਾ। ਸਤਿਗੁਰ ਸਾਚਾ ਹੋ ਉਜਿਆਰ, ਦਰ ਘਰ ਸਾਚਾ ਵੇਖ ਵਖਾਇੰਦਾ। ਨਬੀ ਰਸੂਲਾਂ ਇਕ ਪਿਆਰ, ਏਕਾ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੇਖਾ ਲੇਖ ਧਰ ਧਰ ਭੇਖ, ਸ੍ਰਿਸ਼ਟ ਸਬਾਈ ਵੇਖ ਵਖਾਇੰਦਾ। ਸ੍ਰਿਸ਼ਟ ਸਬਾਈ ਸਾਚਾ ਮੌਲਾ, ਮੌਲਾ ਰੂਪ ਆਪ ਅਖਵਾਇੰਦਾ। ਧਰੇ ਜੋਤ ਉਪਰ ਧਵਲਾ, ਧਰਤ ਧਵਲ ਸੁਹਾਇੰਦਾ। ਆਪੇ ਹੋਏ ਕਾਹਨਾ ਕ੍ਰਿਸ਼ਨਾ ਕਲਾ ਸੋਲਾ, ਰਾਮ ਨਾਮ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨੂਰ ਉਪਾਇੰਦਾ। ਰਾਮ ਕ੍ਰਿਸ਼ਨ ਹਰਿ ਅਵਤਾਰਾ, ਈਸਾ ਮੂਸਾ ਜੋਤ ਜਗਾਈਆ। ਮੇਲ ਮਿਲਾਵਾ ਮੁਹੰਮਦੀ ਯਾਰਾ, ਚਾਰ ਯਾਰੀ ਸੰਗ ਨਿਭਾਈਆ। ਚੌਦਾਂ ਸਦੀਆਂ ਚੌਦਾਂ ਲੋਕ ਚੌਦਾਂ ਹੱਟ ਚੋਦਾਂ ਤਬਕ ਖੋਲ੍ਹ ਕਿਵਾੜਾ, ਆਪ ਆਪਣੀ ਬੂਝ ਬੁਝਾਈਆ। ਏਕਾ ਕਲਮਾ ਕਰ ਉਜਿਆਰਾ, ਏਕਾ ਰਿਹਾ ਸੁਣਾਈਆ। ਪੂਜਾ ਬੁੱਤ ਨਾ ਕੋਈ ਜਗਤ ਦਵਾਰਾ, ਮੇਲ ਮਿਲਾਵਾ ਸਚ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪੇ ਵੇਖੇ ਵੇਖਣਹਾਰ, ਦੂਸਰ ਦਿਸ ਕਿਸੇ ਨਾ ਆਈਆ। ਨਾਨਕ ਗੋਬਿੰਦ ਆਪੇ ਧਾਰ, ਆਪਣੀ ਚਲਤ ਚਲਾਇੰਦਾ। ਆਪੇ ਪਾਵਣਹਾਰਾ ਸਾਰ, ਜੁਗ ਜੁਗ ਨਾਉਂ ਉਪਾਇੰਦਾ। ਆਪੇ ਖਾਣੀ ਬਾਣੀ ਹੋ ਉਜਿਆਰ, ਆਪਣਾ ਲੇਖਾ ਆਪ ਗਣਾਇੰਦਾ। ਆਪੇ ਸ਼ਬਦ ਸ਼ਬਦੀ ਪਾਵੇ ਸਾਰ, ਸ਼ਬਦ ਸ਼ਬਦੀ ਰਚਨ ਰਚਾਇੰਦਾ। ਆਪੇ ਗੁਰੂ ਗੁਰੂ ਕਰਤਾਰ, ਗੁਰ ਕਰਤਾ ਰਾਮ ਅਖਵਾਇੰਦਾ। ਆਪੇ ਰਾਮ ਰਾਮ ਰੂਪ ਅਵਤਾਰ, ਲੰਕਾ ਗੜ੍ਹ ਆਪ ਤੁੜਾਇੰਦਾ। ਆਪੇ ਕਾਹਨਾ ਕ੍ਰਿਸ਼ਨਾ ਹੋਏ ਖ਼ਬਰਦਾਰ, ਦੂਤੀ ਦੁਸ਼ਟ ਮੇਟ ਮਿਟਾਇੰਦਾ। ਆਪੇ ਕਲਜੁਗ ਅੰਤਮ ਪਾਵੇ ਸਾਰ, ਨਿਹਕਲੰਕਾ ਨਾਉਂ ਰਖਾਇੰਦਾ। ਪੰਜ ਤੱਤ ਨਾ ਕੋਈ ਆਕਾਰ, ਮਾਨਸ ਮਾਨੁਖ ਨਜ਼ਰ ਨਾ ਆਇੰਦਾ। ਰੂਹ ਬੁੱਤ ਨਾ ਕੋਈ ਪਿਆਰ, ਸਾਚਾ ਸੁੱਤ ਸ਼ਬਦ ਅਖਵਾਇੰਦਾ।

ਸ੍ਰਿਸ਼ਟ ਸਬਾਈ ਹਾਹਾਕਾਰ, ਧੀਰਜ ਧੀਰ ਨਾ ਕੋਈ ਧਰਾਇੰਦਾ। ਗੁਰ ਦਰ ਮੰਦਰ ਮਸਜਿਦ ਨਾ ਕੋਈ ਪਿਆਰ, ਏਕਾ ਰੰਗ ਨਾ ਕੋਇ ਸੁਹਾਇੰਦਾ। ਕੂੜੀ ਕਿਰਿਆ ਕਰ ਪਸਾਰ, ਕੂੜ ਕੁੜਿਆਰਾ ਵੇਖ ਵਖਾਇੰਦਾ। ਭਰਿਆ ਜੋਬਨ ਕਾਮ ਕਰੋਧ ਲੋਭ ਮੋਹ ਹੰਕਾਰ, ਚਾਰੋਂ ਕੁੰਟ ਡੰਕ ਵਜਾਇੰਦਾ। ਵਰਨਾਂ ਬਰਨਾਂ ਹਾਹਾਕਾਰ, ਹਰਿ ਕਾ ਰੂਪ ਦਿਸ ਨਾ ਆਇੰਦਾ। ਮੁਸਲਮ ਸੁੰਨੀ ਨਾ ਕੋਇ ਪਿਆਰ, ਸਿਖ ਸਿੰਘ ਨਾ ਮੇਲ ਮਿਲਾਇੰਦਾ। ਹਿੰਦੂ ਈਸਾਈ ਨਾ ਸੁਣਨ ਗੁਫ਼ਤਾਰ, ਘਰ ਘਰ ਆਪਣਾ ਮਤਾ ਪਕਾਇੰਦਾ। ਮਨਮਤ ਦੁਹਾਗਣ ਹੋਈ ਨਾਰ, ਸਾਚਾ ਕੰਤ ਨਾ ਕੋਇ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਬੰਧਾਇੰਦਾ। ਪੰਡਤ ਪਾਂਧੇ ਰਹੇ ਪੁਕਾਰ, ਕਲਜੁਗ ਕੂਕੇ ਦਏ ਦੁਹਾਈਆ। ਮੁੱਲਾ ਸ਼ੇਖ਼ ਮੁਸਾਇਕ ਕੋਈ ਨਾ ਬੰਨੇ ਧਾਰ, ਸ਼ਰਅ ਸ਼ਰੀਅਤ ਇਕ ਜਣਾਈਆ। ਗ੍ਰੰਥੀ ਪੰਥੀ ਹਾਹਾਕਾਰ, ਆਪ ਆਪਣਾ ਬਲ ਵਖਾਈਆ। ਹਰਿ ਕਾ ਭੇਵ ਨਾ ਪਾਏ ਸੰਸਾਰ, ਸਰਬ ਜੀਆਂ ਦਾ ਦਾਤਾ ਇਕ ਅਖਵਾਈਆ। ਸ੍ਰਿਸ਼ਟ ਸਬਾਈ ਸਾਂਝਾ ਯਾਰ, ਖ਼ੁਦੀ ਖ਼ੁਦਾ ਮੂਲ ਨਾ ਭਾਈਆ। ਅੰਤਮ ਪਰਗਟ ਹੋਵੇ ਬੇਐਬ ਪਰਵਰਦਿਗਾਰ, ਨੂਰੋ ਨੂਰ ਆਪ ਅਖਵਾਈਆ । ਕਾਇਨਾਤ ਦੇਵੇ ਇਕ ਆਧਾਰ, ਏਕਾ ਕਲਮਾ ਆਪ ਪੜ੍ਹਾਈਆ। ਏਕਾ ਸ਼ਬਦ ਇਕ ਜੈਕਾਰ, ਏਕਾ ਢੋਲਾ ਦਏ ਸੁਣਾਈਆ। ਏਕਾ ਦਰ ਇਕ ਦਵਾਰ, ਨੌ ਖੰਡ ਪ੍ਰਿਥਮੀ ਆਪ ਅਖਵਾਈਆ। ਊਚ ਨੀਚ ਨਾ ਕੋਈ ਰਾਜ ਰਾਜਾਨ, ਸ਼ਾਹ ਸੁਲਤਾਨ ਏਕਾ ਧਾਮ ਬਹਾਈਆ। ਚਾਰ ਵਰਨ ਅਠਾਰਾਂ ਬਰਨ ਇਕ ਗਿਆਨ, ਏਕਾ ਕਰੇ ਪੜ੍ਹਾਈਆ। ਜੂਠ ਝੂਠ ਸਰਬ ਸ਼ਰਮਾਨ, ਲੋਕਮਾਤ ਰਹਿਣ ਨਾ ਪਾਈਆ। ਕੂੜ ਕੁੜਿਆਰੀ ਮੇਟੇ ਦੁਕਾਨ, ਸਚ ਵਸਤ ਇਕ ਰਖਾਈਆ। ਆਪੇ ਹੋਏ ਮਿਹਰਵਾਨ, ਮਿਹਰਵਾਨ ਆਪ ਅਖਵਾਈਆ। ਆਤਮ ਬ੍ਰਹਮ ਪਾਏ ਝੋਲੀ ਦਾਨ, ਪਾਰਬ੍ਰਹਮ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਵੇਖ ਦਰ, ਨੂਰ ਇਲਾਹੀ ਕਰੇ ਰੁਸ਼ਨਾਈਆ। ਨੂਰ ਇਲਾਹੀ ਹਰਿ ਮਹਿਵਾਨ, ਮਿਹਰਵਾਨ ਅਖਵਾਇਆ। ਬੀ ਖ਼ੈਰ ਯਾ ਅੱਲਾ ਇਕ ਗਿਆਨ, ਏਕਾ ਦਏ ਸੁਣਾਇਆ। ਏਕਾ ਬਖ਼ਸ਼ੇ ਹਰਿ ਧਿਆਨ, ਦੂਜੇ ਭੌ ਚੁਕਾਇਆ। ਤੀਜੇ ਨੇਤਰ ਹੋ ਪਰਧਾਨ, ਏਕਾ ਰੂਪ ਦਰਸਾਇਆ। ਚੌਥਾ ਪਦ ਹਰਿ ਭਗਵਾਨ, ਆਪ ਆਪਣਾ ਵੇਖ ਵਖਾਇਆ। ਪੰਚਮ ਮੇਲਾ ਦੋ ਜਹਾਨ, ਛੇਵੇਂ ਛੱਪਰ ਛੰਨ ਨਾ ਕੋਇ ਜਣਾਇਆ। ਸੱਤ ਜ਼ਿਮੀ ਸੱਤ ਅਸਮਾਨ, ਚੌਦਾਂ ਤਬਕਾਂ ਸਤਿ ਪੁਰਖ ਆਪ ਸਮਾਇਆ। ਬੇਅੰਤ ਬੇਅੰਤ ਬੇਅੰਤ ਹਰਿ ਗੁਣ ਨਿਧਾਨ, ਅੱਠਾਂ ਤੱਤਾਂ ਗੁਣ ਨਾ ਗਾਇਆ। ਨੌ ਦਰ ਵੇਖੇ ਜਗਤ ਦੁਕਾਨ, ਜਗਤ ਤ੍ਰਿਸਨਾ ਵਿਚ ਫਸਾਇਆ। ਕਾਇਆ ਅੰਦਰ ਸਚ ਮਕਾਨ, ਘਰ ਘਰ ਵਿਚ ਆਪ ਟਿਕਾਇਆ। ਆਪੇ ਬੈਠਾ ਸਦ ਨਿਗਹਬਾਨ, ਸਾਜਣ ਮੀਤ ਆਪ ਅਖਵਾਇਆ। ਦਏ ਪਿਆਲਾ ਨਾਮ ਨਿਧਾਨ, ਅੰਮ੍ਰਿਤ ਜਾਮ ਮੁਖ ਚਵਾਇਆ। ਹੰਸ ਕਾਗ ਸਰਬ ਬਣ ਜਾਣ, ਸਰ ਸਰੋਵਰ ਜੋ ਜਨ ਨੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਨੂਰ ਹਾਜ਼ਰ ਹਜ਼ੂਰ ਜ਼ਾਹਰ ਜ਼ਹੂਰ ਆਪ ਅਖਵਾਇਆ। ਹਾਜ਼ਰ ਹਜ਼ੂਰਾ ਸਰਬ ਕਲ ਭਰਪੂਰਾ, ਏਕਾ ਨਾਮ ਰਖਾਇਆ। ਆਪੇ ਵਸਿਆ ਨੇੜੇ ਦੂਰਾ, ਦੂਰ ਨੇੜ ਆਪ ਜਣਾਇਆ। ਆਪੇ ਹੋਏ ਚਰਨ ਧੂੜਾ, ਖ਼ਾਕੀ ਖ਼ਾਕ ਆਪ ਰਮਾਇਆ। ਆਪੇ ਹੋਏ ਮੂਰਖ ਮੂੜ੍ਹਾ, ਗਿਆਨ ਧਿਆਨ ਆਪ ਦ੍ਰਿੜਾਇਆ। ਆਪੇ ਨਾਤਾ ਤੋੜੇ ਕੂੜੋ ਕੂੜਾ, ਸਚ ਗਿਆਨ ਆਪ ਅਖਵਾਇਆ। ਆਪੇ ਹੋਏ ਸਤਿ ਸਰੂਰਾ, ਨਾਮ ਜਾਮ ਮੁਖ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਜੋਤ ਧਰ, ਕਲਜੁਗ ਅੰਤਮ ਖੇਲ ਕਰ, ਆਪ ਆਪਣਾ ਖੇਲ ਖਲਾਇਆ। ਹਰਿ ਹਰਿ ਨੂਰ ਨਿਹਕਲੰਕ, ਏਕਾ ਏਕ ਅਖਵਾਈਆ। ਸ਼ਬਦੀ ਸ਼ਬਦ ਵੱਜੇ ਡੰਕ, ਘਰ ਸਾਚੇ ਆਪ ਲਗਾਈਆ। ਸ੍ਰਿਸ਼ਟ ਸਬਾਈ ਕੱਢੇ ਸ਼ੰਕ, ਜਗਤ ਸੰਸਾ ਮੂਲ ਚੁਕਾਈਆ। ਨੌ ਖੰਡ ਬਣਾਏ ਏਕਾ ਬੰਕ, ਹਿੰਦੂ ਮੁਸਲਮ ਸਿਖ ਈਸਾਈ ਏਕਾ ਧਾਮ ਬਹਾਈਆ। ਏਕਾ ਅੱਖ ਹੋ ਪਰਤੱਖ ਵੇਖੇ ਰਾਓ ਰੰਕ, ਸ਼ਾਹ ਸੁਲਤਾਨ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਲੋਕਮਾਤ ਏਕਾ ਏਕ ਕਰੇ ਪੜ੍ਹਾਈਆ। ਏਕਾ ਏਕ ਅਮਾਮ ਮਹਿੰਦੀ, ਹਰਿ ਹਰਿ ਆਪ ਅਖਵਾਇੰਦਾ। ਆਪੇ ਵੇਖੇ ਦਿਸ਼ਾ ਲਹਿੰਦੀ, ਚਾਰੇ ਦਿਸ਼ਾ ਫੋਲ ਫੋਲਾਇੰਦਾ। ਸ਼ਰਅ ਸ਼ਰੀਅਤ ਸਾਚੀ ਕਹਿੰਦੀ, ਲਾਸ਼ਰੀਕ ਇਕ ਅਖਵਾਇੰਦਾ। ਉਮਤ ਰਸੂਲ ਭਾਣਾ ਰਸੂਲ ਸਹਿੰਦੀ, ਰਸੂਲੱਲਾ ਵੇਖ ਵਖਾਇੰਦਾ। ਬਿਸਮਲ ਹੋ ਕੇ ਕੋਈ ਬਹਿੰਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਘਰ ਆਪ ਆਪਣਾ ਘਰ ਸੁਹਾਇੰਦਾ। ਰਾਮ ਰਾਮ ਰਾਮ ਅਵਤਾਰਾ, ਘਰ ਘਰ ਰਹੇ ਗਾਈਆ। ਘਰ ਘਰ ਰਸਨਾ ਰਸਨ ਜੈਕਾਰਾ, ਘਰ ਘਰ ਵੱਜੇ ਵਧਾਈਆ। ਘਰ ਘਰ ਮੇਲਾ ਮੀਤ ਮੁਰਾਰਾ, ਘਰ ਘਰ ਵੇਖ ਵਖਾਈਆ। ਕਲਜੁਗ ਢਾਏ ਝੂਠਾ ਬੁਰਜ ਮੁਨਾਰਾ, ਵੇਲਾ ਅੰਤਮ ਆਈਆ। ਨਾਮ ਖੰਡਾ ਤੇਜ਼ ਕਟਾਰਾ, ਬ੍ਰਹਿਮੰਡਾਂ ਫੋਲ ਫੋਲਾਈਆ। ਤਿਖੀਆਂ ਰੱਖੇ ਦੋਵੇਂ ਧਾਰਾ, ਆਪਣੇ ਹੱਥ ਰਿਹਾ ਚਮਕਾਈਆ। ਮੇਟਣਹਾਰਾ ਕੂੜ ਪਸਾਰਾ, ਏਕਾ ਏਕ ਅਖਵਾਈਆ। ਨਿਹਕਲੰਕ ਨਰਾਇਣ ਨਰ ਅਵਤਾਰਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਵੇਦ ਵਿਆਸਾ ਬਣ ਲਿਖਾਰਾ, ਆਪਣੀ ਗਣਤ ਗਣਾਇੰਦਾ। ਕਲਜੁਗ ਅੰਤਮ ਹੋਏ ਧੂੰਆਂਧਾਰਾ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਮੱਸਿਆ ਰੈਣ ਅੰਧੇਰੀ ਭਾਰੀ, ਸਾਚਾ ਸੰਗ ਨਾ ਕੋਇ ਨਿਭਾਇੰਦਾ। ਵੇਦ ਪੁਰਾਨਾ ਕੋਇ ਨਾ ਪਾਏ ਸਾਰੀ, ਘਰ ਘਰ ਆਪਣੀ ਅਲਖ ਜਗਾਇੰਦਾ। ਪੰਡਤ ਪਾਂਧੇ ਗਏ ਹਾਰੀ, ਹਰਿ ਕਾ ਰੂਪ ਦਿਸ ਨਾ ਆਇੰਦਾ। ਮਾਇਆ ਮਮਤਾ ਭਰ ਭੰਡਾਰੀ, ਮਾਇਆ ਜਾਲ ਵਛਾਇੰਦਾ। ਧੀਆਂ ਭੈਣਾਂ ਕਰਨ ਵਪਾਰੀ, ਕਵਾਰ ਕੰਨਿਆ ਸਤਿ ਨਾ ਕੋਇ ਵਖਾਇੰਦਾ। ਵੇਖਣਹਾਰਾ ਹਰਿ ਨਿਰੰਕਾਰੀ, ਜੁਗ ਜੁਗ ਵੇਖ ਵਖਾਇੰਦਾ। ਅੰਤਮ ਪਰਗਟ ਹੋਵੇ ਵਡ ਬਲਕਾਰੀ, ਆਪਣਾ ਬਲ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਵੇਸ ਵਟਾਇੰਦਾ। ਆਪੇ ਈਸਾ ਮੂਸਾ ਸਚ ਲਿਖਾਰਾ, ਸਾਚਾ ਲੇਖ ਲਿਖਾਇਆ। ਬੀਸ ਬੀਸਾ ਹੋਏ ਅੰਧ ਅੰਧਿਆਰਾ, ਦਿਸ ਕੋਇ ਨਾ ਪਾਇਆ। ਚੌਦਾਂ ਚੌਦਾਂ ਹਾਹਾਕਾਰਾ, ਧੀਰਜ ਧੀਰ ਨਾ ਕੋਇ ਧਰਾਇਆ। ਸ੍ਰਿਸ਼ਟ ਸਬਾਈ ਹੋਏ ਖ਼ੁਆਰਾ, ਮੇਲੀ ਮੇਲ ਨਾ ਕੋਇ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇਆ। ਨਾਨਕ ਗੁਰ ਸਚ ਸਿਕਦਾਰ, ਆਪਣਾ ਭੇਵ ਖੁਲ੍ਹਾਇੰਦਾ। ਸਤਿ ਨਾਮ ਕਰ ਪਿਆਰ, ਸ੍ਰਿਸ਼ਟ ਸਬਾਈ ਆਪ ਵਰਤਾਇੰਦਾ। ਚਾਰ ਵਰਨਾਂ ਇਕ ਅਧਾਰ, ਏਕਾ ਬੂਝ ਬੁਝਾਇੰਦਾ। ਇਕ ਸੁਹਾਏ ਬੰਕ ਦਵਾਰ, ਏਕਾ ਘਰ ਵਖਾਇੰਦਾ। ਮੱਕਾ ਕਾਅਬਾ ਕਰ ਉਜਿਆਰ, ਆਪ ਆਪਣੀ ਫੇਰੀ ਪਾਇੰਦਾ। ਹੇਠ ਮਸੱਲਾ ਨਮਾਜ਼ ਗੁਜ਼ਾਰ, ਸਾਚਾ ਸਯਦਾ ਆਪ ਵਖਾਇੰਦਾ। ਹੱਕ ਮੁਕਾਮ ਸਾਚਾ ਯਾਰ, ਘਰ ਸਾਚੇ ਮੇਲ ਮਿਲਾਇੰਦਾ। ਉਚ ਮਹਿਰਾਬੇ ਕਰ ਪਿਆਰ, ਆਪ ਆਪਣਾ ਮੁਖ ਸਲਾਹਿੰਦਾ। ਏਕਾ ਮੇਲਾ ਪਰਵਰਦਿਗਾਰ, ਬੇਪਰਵਾਹ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਨਿਰਗੁਣ ਨਾਉਂ ਰਖਾਇੰਦਾ। ਨਿਰਗੁਣ ਨਾਨਕ ਸ਼ਬਦ ਡੰਕਾ, ਆਪਣਾ

ਆਪ ਸੁਣਾਇਆ। ਆਪ ਉਠਾਏ ਰਾਓ ਰੰਕਾ, ਗ਼ਰੀਬ ਨਿਮਾਣਿਆ ਗਲੇ ਲਗਾਇਆ। ਗੁਰਮੁਖ ਮੇਲਾ ਜਿਉਂ ਜਨ ਜਨਕਾ, ਜਨ ਜਨਨੀ ਲਏ ਤਰਾਇਆ । ਜੋਤੀ ਸ਼ਬਦੀ ਏਕਾ ਤਨਕਾ, ਏਕਾ ਰਾਹ ਚਲਾਇਆ। ਪਾਰਬ੍ਰਹਮ ਪ੍ਰਭ ਵੇਸ ਵਟਾਏ ਵਾਰ ਅਨਕਾ, ਅਕਲ ਕਲਾ ਅਖਵਾਇਆ। ਆਪੇ ਫੇਰਨਹਾਰਾ ਮਨ ਕਾ ਮਨਕਾ, ਮਨ ਮਮਤਾ ਦਏ ਗਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬੂਝ ਬੁਝਾਇਆ। ਨਾਨਕ ਨਿਰਗੁਣ ਸ਼ਬਦ ਜੈਕਾਰਾ, ਏਕਾ ਏਕ ਸੁਣਾਇੰਦਾ । ਹਿੰਦੂ ਮੁਸਲਮ ਇਕ ਪਿਆਰਾ, ਏਕਾ ਮੇਲ ਮਿਲਾਇੰਦਾ। ਸਾਚਾ ਘਰ ਸਚਾ ਦਵਾਰਾ, ਦਰ ਸਾਚਾ ਵੇਖ ਵਖਾਇੰਦਾ। ਨਿਉਂ ਨਿਉਂ ਚਲੇ ਵਿਚ ਸੰਸਾਰਾ, ਹੰਕਾਰੀਆਂ ਹੰਕਾਰ ਗਵਾਇੰਦਾ। ਅੰਤਮ ਬਣਿਆ ਲੇਖ ਲਿਖਾਰਾ, ਆਪਣਾ ਲੇਖ ਲਿਖਾਇੰਦਾ। ਕਲਜੁਗ ਅੰਤਮ ਹੋਏ ਧੂੰਆਂਧਾਰਾ, ਧੁਦੂੰਕਾਰ ਨਾ ਕੋਇ ਮਿਟਾਇੰਦਾ। ਮਾਤ ਪਿਤ ਨਾ ਕੋਇ ਪਿਆਰਾ, ਪਿਤਾ ਪੂਤ ਨਾ ਸੰਗ ਰਖਾਇੰਦਾ। ਨਾਰੀ ਕੰਤ ਨਾ ਕੋਇ ਆਧਾਰਾ, ਜ਼ੋਰੂ ਜ਼ਰ ਸਰਬ ਕੁਰਲਾਇੰਦਾ। ਚਾਰੋਂ ਕੁੰਟ ਝੂਠੀ ਧਾੜਾ, ਸਾਚਾ ਦਰ ਨਾ ਕੋਇ ਵਖਾਇੰਦਾ । ਪਰਗਟ ਹੋਏ ਹਰਿ ਨਿਰੰਕਾਰਾ, ਆਪ ਆਪਣਾ ਵੇਸ ਵਟਾਇੰਦਾ। ਨਿਹਕਲੰਕਾ ਡੰਕ ਅਪਾਰਾ, ਸ਼ਬਦੀ ਸ਼ਬਦ ਵਜਾਇੰਦਾ। ਸ੍ਰਿਸ਼ਟ ਸਬਾਈ ਬੰਨ੍ਹੇ ਧਾਰਾ, ਸਾਚਾ ਮਾਰਗ ਲਾਇੰਦਾ। ਸਚ ਸੁੱਚ ਕਰੇ ਵਰਤਾਰਾ, ਸੋ ਪੁਰਖ ਨਿਰੰਜਣ ਖੇਲ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤੀ ਵੇਸ ਕਰ, ਘਰ ਸਾਚੇ ਮੇਲ ਮਿਲਾਇੰਦਾ। ਦਸਵਾਂ ਘਰ ਦਸਵੀਂ ਜੋਤ, ਹਰਿ ਸਾਚੇ ਆਪ ਜਗਾਈਆ। ਲਹਿਣਾ ਦੇਣ ਚੁਕਾਇਆ ਵਰਨ ਗੋਤ, ਏਕਾ ਅੰਮ੍ਰਿਤ ਜਾਮ ਪਿਆਈਆ। ਸਚ ਨਗਾਰੇ ਲਾਈ ਚੋਟ, ਨਾਮ ਧੌਂਸਾ ਇਕ ਵਜਾਈਆ। ਕੂੜੀ ਕਿਰਿਆ ਕੱਢੇ ਖੋਟ, ਸਾਚੀ ਕਰੇ ਸਤਿ ਪੜ੍ਹਾਈਆ। ਮਾਇਆ ਮਮਤਾ ਕੋਈ ਨਾ ਭਰੇ ਪੋਟ, ਆਪਣੀ ਸਰਸੇ ਗਿਆ ਰੁੜ੍ਹਾਈਆ। ਅਕਾਲ ਪੁਰਖ ਹਰਿ ਏਕਾ ਓਟ, ਦੂਜੀ ਸਰਨ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸੰਗ ਰਖਾਈਆ । ਗੋਬਿੰਦ ਗੁਰ ਜਗਤ ਮਲਾਹ, ਏਕਾ ਫੇਰਾ ਪਾਇਆ। ਚਾਰ ਵਰਨਾਂ ਦੇਵੇ ਸਚ ਸਲਾਹ, ਊਚਾਂ ਨੀਚਾਂ ਮੇਲ ਮਿਲਾਇਆ। ਹਿੰਦੂ ਮੁਸਲਮ ਕੋਈ ਜਾਣੇ ਨਾ, ਸਿਖ ਈਸਾਈ ਨਾ ਭੇਵ ਧਰਾਇਆ। ਮਜ਼੍ਹਬ ਸ਼ਰਅ ਨਾ ਬੰਧਨ ਦਿਤਾ ਪਾ, ਹਉਮੇ ਗੜ੍ਹ ਨਾ ਕੋਇ ਉਪਾਇਆ। ਜ਼ੋਰ ਜ਼ੁਲਮ ਹਟੌਣਾ ਖੰਡਾ ਹੱਥ ਫੜਾ, ਦੇ ਮਤ ਸਮਝਾਇਆ। ਸਭ ਦੀ ਰੱਛਿਆ ਕਰਨੀ ਗਿਆ ਸਿਖਾ, ਸਾਚਾ ਰੱਛਕ ਆਪ ਆਇਆ। ਕਲਜੁਗ ਅੰਤਮ ਸਿਖਿਆ ਦਏ ਭੁੱਲਾ, ਦਰ ਘਰ ਸਾਚਾ ਸਚ ਕਰ ਪਾਇਆ। ਗੁਰ ਗੋਬਿੰਦ ਲੇਖਾ ਰਿਹਾ ਲਿਖਾ, ਨਾ ਕੋਈ ਮੇਟੇ ਮੇਟ ਮਿਟਾਇਆ। ਕਲਜੁਗ ਅੰਤਮ ਪਰਗਟ ਹੋਵੇ ਬੇਪਰਵਾਹ, ਨਿਹਕਲੰਕਾ ਨਾਉਂ ਰਖਾਇਆ। ਅਮਾਮ ਮਹਿੰਦੀ ਆਪ ਅਖਵਾ, ਇਕ ਅਮਾਮ ਬਣਾਇਆ। ਅਹਿਮਦ ਰੂਪ ਨੂਰ ਖ਼ੁਦਾ, ਨੂਰੋ ਨੂਰ ਡਗਮਗਾਇਆ। ਸ਼ਬਦ ਸਜਦਾ ਇਕ ਵਖਾ, ਸਾਖਯਾਤ ਰੂਪ ਦਸਾਇਆ। ਆਪਣੀ ਆਇਤ ਇਕ ਸੁਣਾ, ਇਕ ਸਦਾ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਆਪੇ ਧਰ, ਆਪ ਆਪਣਾ ਖੇਲ ਕਰਾਇਆ। ਕਲਜੁਗ ਕੂੜਾ ਕੂੜ ਮਿਟੌਣਾ, ਹਰਿ ਸਾਚੇ ਸਚ ਵਡਿਆਈਆ। ਖ਼ਲਕ ਖ਼ੁਦਾਈ ਮੇਲ ਮਿਲੌਣਾ, ਖ਼ਾਲਕ ਖ਼ਲਕ ਆਪ ਅਖਵਾਈਆ। ਰਾਜ਼ਕ ਰਹੀਮ ਰਹਿਮ ਕਮੌਣਾ, ਹਰਿ ਰਹਿਮਤ ਵਡ ਸ਼ਰਨਾਈਆ। ਅਜ਼ਮਤੋ ਕਸਮਤੋ ਅਜਿਬਵਾ ਅਤਿਲਹੇ ਆਪ ਆਪਣਾ ਸੰਗ ਰਖੌਣਾ, ਸਗਲਾ ਸੰਗ ਨਿਭਾਈਆ। ਇਜ਼ਰਾਈਲ ਜਬਰਾਈਲ

ਮੇਕਾਈਲ ਅਸਰਾਫ਼ੀਲ ਸੇਵ ਕਮੌਣਾ, ਸਾਚੀ ਸੇਵ ਕਮਾਈਆ। ਮੜੀ ਗੌਰ ਵੇਖ ਵਖੌਣਾ, ਸੋਏ ਆਪ ਉਠਾਈਆ। ਆਬੇ ਹਯਾਤ ਪਿਆਲਾ ਇਕ ਪਿਔਣਾ, ਹੱਥ ਫੜੇ ਸਚ ਸੁਰਾਹੀਆ। ਅੱਲਾ ਹੂ ਅੱਲਾ ਹੂ ਅੰਨਾ ਹੂ ਨਾਅਰਾ ਲੌਣਾ, ਆਪ ਆਪਣੀ ਅਲਖ ਜਗਾਈਆ। ਰਾਮ ਰੂਪ ਪਰਤੱਖ ਵਖੌਣਾ, ਧਨੁਸ਼ ਬਾਣ ਹੱਥ ਉਠਾਈਆ। ਕਾਹਨਾ ਕ੍ਰਿਸ਼ਨਾ ਵੇਸ ਵਟੌਣਾ, ਰਥ ਰਥਵਾਹੀ ਰਥ ਚਲਾਈਆ। ਯਸੂ ਮਸੀਹ ਵੇਖ ਵਖੌਣਾ, ਆਪ ਆਪਣਾ ਭੇਟ ਚੜ੍ਹਾਈਆ। ਸਚ ਮੁਹੰਮਦ ਸੰਗ ਨਿਭੌਣਾ, ਸਾਚੀ ਦਏ ਸਲਾਹੀਆ। ਨਾਨਕ ਨਿਰਗੁਣ ਮੇਲ ਮਿਲੌਣਾ, ਗੁਰ ਗੋਬਿੰਦ ਵੱਜੇ ਵਧਾਈਆ। ਪਿਛਲਾ ਲਹਿਣਾ ਮੂਲ ਚੁਕੌਣਾ, ਹਰਿ ਸਾਚਾ ਭੇਵ ਨਾ ਗਾਈਆ। ਅੱਗੇ ਏਕਾ ਮਾਰਗ ਲੌਣਾ, ਏਕਾ ਰਾਹ ਵਖਾਈਆ। ਸਾਚਾ ਨਾਮ ਆਪ ਸੁਨੌਣਾ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਅਮਲ ਅਮਾਮ ਇਕ ਵਖੌਣਾ, ਆਪੇ ਕਾਰ ਕਰਾਈਆ। ਮੌਲਾ ਮੌਲਾ ਮੌਲਿਆ ਨਜ਼ਰੀ ਔਣਾ, ਦੂਸਰ ਦੂਈ ਦਵੈਤ ਰਹੇ ਨਾ ਰਾਈਆ। ਵਰਨ ਬਰਨ ਨਾਤਾ ਭੈਣ ਭਾਈ ਬਣੌਣਾ, ਖ਼ੁਦਾਵੰਦ ਕਰੀਮ ਇਕ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਵਸਿਆ ਘਰ, ਸ੍ਰਿਸ਼ਟ ਸਬਾਈ ਦੇਵਣਹਾਰਾ ਵਰ, ਜੁਗ ਜੁਗ ਰੱਖੇ ਸਿਰ ਹੱਥ ਸਮਰਥ ਵਡ ਵਡਿਆਈਆ। ਸਾਂਝਾ ਕਲਮਾ ਸਾਂਝੀ ਧਾਰ, ਸਾਂਝੀਵਾਲ ਚਲਾਇੰਦਾ। ਸਾਂਝਾ ਸੱਜਣ ਸਾਂਝਾ ਮੀਤ ਮੁਰਾਰ, ਸਾਂਝਾ ਹੁਕਮ ਸੁਣਾਇੰਦਾ। ਸਾਂਝਾ ਕਰੇ ਖ਼ਬਰਦਾਰ, ਸਾਂਝਾ ਸਾਂਝੀ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪਣਾ ਲੇਖਾ ਆਪੇ ਲਿਖ ਲਿਖ, ਸ੍ਰਿਸ਼ਟ ਸਬਾਈ ਆਪ ਸੁਣਾਇੰਦਾ। ਸਾਂਝਾ ਕਲਮਾ ਸਚ ਜ਼ਬਾਨ, ਹਰਿ ਸਾਚਾ ਆਪ ਲਿਖਾਈਆ। ਸਾਚੀ ਸ਼ਰਅ ਸਚ ਅਮਾਮ, ਸ਼ਰੀਅਤ ਸਚ ਜਣਾਈਆ। ਸਾਚਾ ਰੂਪ ਸ੍ਰੀ ਭਗਵਾਨ, ਏਕਾ ਏਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਕਲਮਾ ਆਪੇ ਕਲਪਤ ਰਿਹਾ ਕਰਾਈਆ। ਕਲਮਾ ਸੋ ਜੋ ਹਰਿ ਹਰਿ ਭਾਏ, ਹਰਿ ਸਾਚਾ ਆਪ ਉਪਾਇੰਦਾ। ਹੰ ਬ੍ਰਹਮ ਇਕ ਅਖਵਾਏ, ਏਕਾ ਰੂਪ ਦਰਸਾਇੰਦਾ। ਮਹਾਰਾਜ ਤਾਜ ਸੀਸ ਟਿਕਾਏ, ਨਬੀ ਰਸੂਲ ਆਪ ਹੋ ਜਾਇੰਦਾ। ਸ਼ੇਰ ਸ਼ੇਰ ਵਿਚ ਸੰਸਾਰ ਨਜ਼ਰੀ ਆਏ, ਸਿੰਘ ਸਿੰਘ ਭੇਖ ਵਟਾਇੰਦਾ। ਵਿਸ਼ਨੂੰ ਆਕਾਰ ਇਕ ਜਣਾਏ, ਸ੍ਰਿਸ਼ਟ ਸਬਾਈ ਰਿਜ਼ਕ ਸਬਾਇੰਦਾ। ਭਗਵਨ ਜੋਤ ਜੋਤ ਡਗਮਗਾਏ, ਵਰਨ ਗੋਤ ਨਾ ਕੋਇ ਰਖਾਇੰਦਾ। ਜਨਮ ਮਰਨ ਦੇ ਵਿਚ ਨਾ ਆਏ, ਮਾਤ ਗਰਭ ਨਾ ਆਸਣ ਲਾਇੰਦਾ। ਮਾਤ ਪਿਤਾ ਨਾ ਕੋਈ ਗੋਦ ਉਠਾਏ, ਭੈਣ ਭਾਈ ਨਾ ਮੇਲ ਮਿਲਾਇੰਦਾ। ਖਾਣ ਪੀਣ ਨਾ ਕੋਇ ਰਖਾਏ, ਜਗਤ ਤ੍ਰਿਸਨਾ ਵਿਚ ਨਾ ਆਇੰਦਾ। ਸਚ ਸਦਾ ਇਕ ਖ਼ੁਦਾ ਆਪ ਅਲ੍ਹਾਏ, ਸੋ ਕਲਮਾ ਨਬੀ ਅਖਵਾਇੰਦਾ। ਬੀਸ ਬੀਸਾ ਕਰ ਰੁਸ਼ਨਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਂ ਰਖਾਇੰਦਾ। ਸ੍ਰਿਸ਼ਟ ਸਬਾਈ ਏਕਾ ਬੋਲ, ਏਕਾ ਦਏ ਕਰਾਈਆ। ਪਹਿਲੋਂ ਪਾਏ ਜਗਤ ਘੋਲ, ਚਾਰੋਂ ਕੁੰਟ ਹੋਏ ਲੜਾਈਆ। ਕੌਮਾਂ ਮਜ਼੍ਹਬਾਂ ਦੀਨ ਇਸਲਾਮਾ ਵੱਜੇ ਢੋਲ, ਨੌ ਖੰਡ ਖੇਲ ਖਿਲਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਉਚੇ ਮੰਦਰ ਲਏ ਫੋਲ, ਤਖ਼ਤ ਤਾਜ ਰਹਿਣ ਨਾ ਪਾਈਆ। ਅੰਤਮ ਦੀਨਾਂ ਮਜ਼੍ਹਬਾਂ ਕੱਢੇ ਪੋਲ, ਆਪ ਆਪਣਾ ਰੂਪ ਪਰਗਟਾਈਆ। ਈਸਾ ਮੂਸਾ ਮੁਹੰਮਦ ਨਾਨਕ ਗੋਬਿੰਦ ਰਾਮ ਕ੍ਰਿਸ਼ਨ ਬ੍ਰਹਮਾ ਪੂਰੇ ਕਰੇ ਕੌਲ, ਕੀਤਾ ਕੌਲ ਆਪ ਨਿਭਾਈਆ। ਏਕਾ ਮਾਰਗ ਧਰੇ ਉਪਰ ਧੌਲ, ਏਕਾ ਕਰੇ ਪੜ੍ਹਾਈਆ। ਜੀਵ ਜੰਤ ਜੈਕਾਰਾ ਏਕਾ ਲੈਣ ਬੋਲ, ਏਕਾ ਵਿਦਿਆ ਦਏ ਸਿਖਾਈਆ। ਖ਼ੁਦਾਵੰਦ ਕਰੀਮ ਹਰਿ ਨਿਰੰਕਾਰ ਰਾਮ ਰੂਪ ਖੇਲ

ਅਪਾਰ ਏਕਾ ਕੰਡੇ ਤੋਲੇ ਤੋਲ, ਤੋਲਣਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਗਲਾ ਲੇਖਾ ਆਪਣੇ ਰੱਖੇ ਹੱਥ, ਸਮਰਥ ਵੇਖ ਵਖਾਈਆ।

ਪਹਿਲੀ ਫੱਗਣ ੨੦੧੫ ਬਿਕ੍ਰਮੀ ਦਰਬਾਰ ਵਿਚ ਜੇਠੂਵਾਲ

ਹਰਿਜਨ ਹਰਿ ਹਰਿ ਪਾਇਆ, ਸਤਿਗੁਰ ਪੁਰਖ ਅਪਾਰ। ਗੁਰ ਸਤਿਗੁਰ ਮੇਲ ਮਿਲਾਇਆ, ਆਪ ਆਪਣੀ ਕਿਰਪਾ ਧਾਰ। ਸਾਚਾ ਮੰਦਰ ਇਕ ਸੁਹਾਇਆ, ਕਾਇਆ ਕਾਅਬਾ ਕਰ ਵਿਚਾਰ। ਨਿਰਗੁਣ ਜੋਤ ਕਰੇ ਰੁਸ਼ਨਾਇਆ, ਮੇਟ ਮਿਟਾਏ ਅੰਧ ਅੰਧਿਆਰ। ਅੰਮ੍ਰਿਤ ਆਤਮ ਤਾਲ ਸੁਹਾਇਆ, ਦੇਵਣਹਾਰਾ ਠੰਡੀ ਠਾਰ। ਬਜਰ ਕਪਾਟੀ ਕੁੰਡਾ ਲਾਹਿਆ, ਦੂਈ ਦਵੈਤੀ ਦਏ ਉਤਾਰ। ਸ਼ਰਅ ਸ਼ਰੀਅਤ ਇਕ ਵਖਾਇਆ, ਨਾਮ ਨਾਮਾ ਕਰ ਪਿਆਰ। ਅਨਹਦ ਸਾਚਾ ਤਾਲ ਵਜਾਇਆ, ਧੁਨੀ ਤਾਰ ਅਗੰਮ ਅਪਾਰ। ਪੰਚਮ ਸਖੀਆਂ ਮੰਗਲ ਗਾਇਆ, ਆਪ ਸੁਹਾਇਆ ਸੱਚਾ ਘਰ ਬਾਰ। ਤਾਲ ਅਨਾਦੀ ਇਕ ਵਜਾਇਆ, ਦਿਸ ਨਾ ਆਏ ਵਿਚ ਸੰਸਾਰ। ਨੇਤਰ ਲੋਚਣ ਇਕ ਖੁਲ੍ਹਾਇਆ, ਆਪ ਆਪਣਾ ਕਰ ਉਜਿਆਰ। ਜੋਤ ਨਿਰੰਜਣ ਸੇਵ ਕਮਾਇਆ, ਮੇਟ ਮਿਟਾਏ ਅੰਧ ਅੰਧਿਆਰ। ਬੰਕ ਦਵਾਰੇ ਬੰਦ ਰਖਾਇਆ, ਮੇਟ ਮਿਟਾਏ ਪੰਚਮ ਧਾੜ। ਕਾਮ ਕਰੋਧ ਨਾ ਨੇੜੇ ਆਇਆ, ਤ੍ਰਿਸਨਾ ਤ੍ਰਿਖਾ ਦੇਵੇ ਮਾਰ। ਪਾਰ ਕਰਾਏ ਸੁਖਮਨ ਨਾੜੀ ਡੂੰਘੀ ਗਾਰ। ਤ੍ਰੈ ਤ੍ਰੈ ਆਪਣਾ ਵੇਸ ਵਟਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇਆ। ਹਰਿਜਨ ਹਰਿ ਹਰਿ ਪੁਰਖ ਮੇਲਾ, ਹਰਿ ਸਾਚਾ ਮੇਲ ਮਿਲਾਇੰਦਾ। ਦੋ ਜਹਾਨਾਂ ਸੱਜਣ ਸੁਹੇਲਾ, ਏਕਾ ਰਾਹ ਵਖਾਇੰਦਾ। ਅਬਿਨਾਸ਼ੀ ਕਰਤਾ ਇਕ ਅਕੇਲਾ, ਏਕਉਂਕਾਰਾ ਨਾਉਂ ਰਖਾਇੰਦਾ। ਆਦਿ ਜੁਗਾਦੀ ਜੁਗ ਜੁਗ ਜਾਣੇ ਆਪਣਾ ਵੇਲਾ, ਨਿਤ ਨਵਿਤ ਖੇਲ ਖਿਲਾਇੰਦਾ । ਜਨ ਭਗਤਾਂ ਚਾੜ੍ਹੇ ਸਾਚਾ ਤੇਲਾ, ਸਾਚਾ ਸਗਨ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਹਰਿ ਹਰਿ ਪਾਇਆ, ਮਿਲਿਆ ਪੁਰਖ ਕਰਤਾਰ। ਹਉਮੇ ਰੋਗ ਗਵਾਇਆ, ਟੁੱਟਾ ਗੜ੍ਹ ਹੰਕਾਰ। ਕਾਇਆ ਖੇੜਾ ਕੂੜ ਤਜਾਇਆ, ਸਚ ਸੁੱਚ ਭਰੇ ਭੰਡਾਰ। ਏਕਾ ਮੰਤਰ ਨਾਮ ਵਖਾਇਆ, ਰਸਨਾ ਜੇਹਵਾ ਇਕ ਆਧਾਰ। ਪਵਣ ਸਵਾਸੀ ਆਪ ਵਸਾਇਆ, ਆਪ ਚਲਾਏ ਆਪਣੀ ਧਾਰ। ਰੰਗ ਮਹੱਲ ਆਪ ਉਪਾਇਆ, ਘਰ ਘਰ ਵਿਚ ਕਰ ਉਜਿਆਰ। ਦੀਵਾ ਬਾਤੀ ਇਕ ਟਿਕਾਇਆ, ਆਪੇ ਜਾਣੇ ਆਪਣੀ ਕਾਰ। ਕਮਲਾਪਾਤੀ ਵੇਖ ਵਖਾਇਆ, ਕਮਲ ਨੈਣ ਨੈਣ ਮੰਧਾਰ। ਆਤਮ ਤਾਕੀ ਆਪ ਖੁਲ੍ਹਾਇਆ, ਆਪੇ ਬੰਦ ਕਿਵਾੜ। ਆਪਣੀ ਛਾਤੀ ਆਪੇ ਲਾਇਆ, ਘਰ ਸਾਚੇ ਕਰੇ ਪਿਆਰ। ਹਰਿਜਨ ਅੰਮ੍ਰਿਤ ਬੂੰਦ ਸਵਾਂਤੀ ਆਪ ਪਿਆਇਆ, ਨਿਝਰ ਬਰਖੇ ਠੰਡੀ ਠਾਰ। ਕਾਗੋਂ ਹੰਸ ਬਣਾਇਆ, ਸਚ ਸਰੋਵਰ ਦੇਵੇ ਤਾਰ। ਸੁਰਤੀ ਸ਼ਬਦੀ ਮੇਲ ਮਿਲਾਇਆ, ਆਤਮ ਬ੍ਰਹਮ ਵਿਚਾਰ। ਆਤਮ ਸੇਜਾ ਸਚ ਸੁਹਾਇਆ, ਘਰ ਮੇਲਾ ਮੀਤ ਮੁਰਾਰ। ਇਕ ਅਤੀਤਾ ਨਜ਼ਰੀ ਆਇਆ, ਪਤਤ ਪੁਨੀਤਾ ਆਪ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਾਏ ਪਾਰ। ਹਰਿਜਨ ਹਰਿ ਹਰਿ ਮੀਤੜਾ, ਪਰਮ ਪੁਰਖ ਸੁਲਤਾਨ। ਕਾਇਆ ਚੋਲੀ

ਰੰਗੇ ਚੀਥੜਾ, ਏਕਾ ਦੇਵੇ ਸ਼ਬਦ ਗਿਆਨ। ਇਕ ਵਖਾਏ ਸਾਚਾ ਗੁਰੂਦਵਾਰ ਮੰਦਰ ਮਸੀਤੜਾ, ਘਰ ਮੇਲ ਸ੍ਰੀ ਭਗਵਾਨ। ਜੁਗ ਜੁਗ ਆਪੇ ਜਾਣੇ ਆਪਣੀ ਰੀਤੜਾ, ਵੇਦ ਕਤੇਬ ਭੇਵ ਨਾ ਪਾਣ। ਭਗਤਨ ਮੀਤਾ ਭਗਤੀ ਬੀਠਲਾ, ਮੇਲ ਮਿਲਾਵਾ ਦੋ ਜਹਾਨ। ਆਦਿ ਜੁਗਾਦੀ ਠੰਡਾ ਸੀਤਲਾ, ਸਤਿ ਸਰੂਪ ਸਤਿ ਨਿਸ਼ਾਨ। ਏਕਾ ਰੰਗ ਰੰਗਾਏ ਹਸਤ ਕੀਟਲਾ, ਊਚੋ ਊਚ ਨੀਚਾਂ ਨੀਚ ਆਪ ਮਿਹਰਵਾਨ। ਜਨ ਭਗਤਾਂ ਵਸਿਆ ਚੀਤਲਾ, ਦਿਵਸ ਰੈਣ ਇਕ ਧਿਆਨ। ਆਪੇ ਪਤਿਤ ਆਪ ਪੁਨੀਤੜਾ, ਪਤਿਤ ਪਾਵਨ ਰੂਪ ਮਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਘਰ ਸਾਚਾ ਇਕ ਪਰਧਾਨ। ਹਰਿਜਨ ਹਰਿ ਹਰਿ ਪੇਖਿਆ, ਨੇਤਰ ਨੈਣ ਉਘਾੜ। ਹਰਿ ਲਿਖਣਹਾਰਾ ਲੇਖਿਆ, ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ। ਆਪੇ ਫਿਰੇ ਦੇਸ ਪਰਦੇਸਿਆ, ਲੋਆਂ ਪੁਰੀਆਂ ਇਕ ਅਖਾੜ। ਸ਼ਾਹੋ ਭੂਪ ਵਡ ਨਰ ਨਰੇਸ਼ਿਆ, ਧੁਰ ਦਰਗਾਹੀ ਸਾਚਾ ਲਾੜ। ਸੇਵਕ ਸੇਵਾ ਲਾਏ ਬ੍ਰਹਮਾ ਵਿਸ਼ਨ ਮਹੇਸ਼ਿਆ, ਕਰੇ ਕਰਾਏ ਸੱਚੀ ਸਿਕਦਾਰ। ਸ਼ਿਵ ਸ਼ੰਕਰ ਸਚ ਅਦੇਸਿਆ, ਆਪ ਆਪਣੇ ਕਰੇ ਜੈਕਾਰ। ਸਚ ਸਿੰਘਾਸਣ ਆਪੇ ਬੈਠਿਆ, ਥਿਰ ਘਰ ਬੈਠ ਸਚ ਦਰਬਾਰ। ਪਾਰਬ੍ਰਹਮ ਦੋ ਜਹਾਨਾਂ ਖੇਵਟ ਖੇਟਿਆ, ਆਪ ਉਠਾਏ ਸਗਲਾ ਭਾਰ। ਹਰਿਜਨ ਸ਼ਬਦ ਦੋਸ਼ਾਲ ਲਪੇਟਿਆ, ਆਪ ਆਪਣੀ ਕਿਰਪਾ ਧਾਰ। ਮਾਤ ਪਿਤ ਆਪੇ ਹੋਏ ਆਪੇ ਚੁੱਕੇ ਆਪਣੇ ਬੇਟਿਆ, ਆਪੇ ਚਲੇ ਨਾਲ ਨਾਲ। ਵੇਖਣਹਾਰਾ ਕਾਇਆ ਖੇਤਿਆ, ਪੰਜ ਤੱਤ ਰੂਪ ਵਸਾਲ। ਆਪੇ ਹੋਏ ਸਤਿ ਚੇਤਿਆ, ਚੇਤਨ ਰੂਪ ਦੀਨ ਦਿਆਲ। ਆਪੇ ਦਿਸੇ ਨੇਤਨ ਨੇਤਿਆ, ਆਪੇ ਵੇਖੇ ਕਾਲ ਮਹਾਂਕਾਲ। ਗੁਰਮੁਖ ਗੁਰਸਿਖ ਹਰਿਜਨ ਹਰਿ ਸਾਚੇ ਆਪੇ ਵੇਖਿਆ, ਆਪ ਆਪਣੇ ਲਏ ਭਾਲ। ਆਪੇ ਵਸੇ ਸੌਹਰੇ ਪੇਕਿਆ, ਨਾਰੀ ਕੰਤਾ ਰੂਪ ਕਮਾਲ। ਨਾ ਕੋਈ ਜਾਣੇ ਧਾਰੀ ਕੇਸਿਆ, ਮੂੰਡ ਮੁੰਡਾਏ ਲਏ ਸੰਭਾਲ। ਜਿਸ ਜਨ ਹਰਿ ਹਰਿ ਚੇਤਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਸਾਚਾ ਵਰ, ਏਕਾ ਨਾਮ ਸੱਚਾ ਧਨ ਮਾਲ। ਸਾਚੀ ਵਸਤ ਹਰਿ ਧਨ ਮਾਲ, ਹਰਿਜਨ ਝੋਲੀ ਪਾਈਆ। ਤੋੜਨਹਾਰਾ ਜਗਤ ਜੰਜਾਲ, ਕੂੜੀ ਕਿਰਿਆ ਮੇਟ ਮਿਟਾਈਆ। ਸੰਤ ਸੁਹੇਲੇ ਆਪੇ ਭਾਲ, ਆਪ ਆਪਣਾ ਦਰਸ ਵਖਾਈਆ। ਜੁਗ ਜੁਗ ਚਲੇ ਅਵੱਲੜੀ ਚਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਸ਼ਬਦ ਗੁਰ ਬਣਾਏ ਸਚ ਦਲਾਲ, ਪੁਰਖ ਅਕਾਲ ਵੇਖ ਵਖਾਈਆ। ਕਾਇਆ ਮੰਦਰ ਅੰਦਰ ਧਰਮ ਸੱਚੀ ਧਰਮਸਾਲ, ਘਰ ਬੈਠਾ ਬੇਪਰਵਾਹੀਆ। ਸਰ ਸਰੋਵਰ ਇਕ ਉਛਾਲ, ਲਾਲ ਅਨਮੁਲੇ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਾਚੇ ਘਰ, ਹਰਿ ਸੱਜਣ ਮੇਲ ਮਿਲਾਈਆ। ਸੱਜਣ ਹਰਿ ਅਨਡਿਠੜਾ, ਰੂਪ ਰੰਗ ਨਾ ਰੇਖ। ਘਟ ਘਟ ਸੁੱਤਾ ਦੇ ਕਰ ਪੀਠੜਾ, ਨਾ ਸਕੇ ਕੋਈ ਵੇਖ। ਸ਼ਬਦ ਗੁਰ ਗਹਿਰ ਗੰਭੀਰ ਗੁਣੀ ਗਹਿੰਦੜਾ ਬਖ਼ਸ਼ਿੰਦੜਾ, ਆਪੇ ਲਿਖਣਹਾਰਾ ਲੇਖ। ਹਰਿਜਨ ਸਾਚੇ ਮੇਲ ਮਿਲੰਦੜਾ, ਕਿਸੇ ਹੱਥ ਨਾ ਆਏ ਔਲੀਏ ਪੀਰ ਸ਼ੇਖ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਕਰ, ਆਪੇ ਕਰੇ ਬੁਧ ਬਿਬੇਕ। ਬੁਧ ਬਿਬੇਕ ਆਤਮ ਜਾਤੀ, ਹਰਿ ਹਰਿ ਆਪ ਕਰਾਈਆ। ਦਿਵਸ ਰੈਣ ਪੁੱਛੇ ਵਾਤੀ, ਸੰਝ ਸਵੇਰ ਨਾ ਕੋਇ ਰਖਾਈਆ। ਦਰਸ ਵਖਾਏ ਇਕ ਅਕਾਂਤੀ, ਇਕ ਅਕੱਲਾ ਵਡ ਵਡਿਆਈਆ। ਆਦਿ ਜੁਗਾਦਿ ਜੁਗ ਜੁਗ ਦੇਵਣਹਾਰਾ ਬਾਕੀ, ਆਪ ਆਪਣਾ ਵੇਸ ਵਟਾਈਆ। ਅੰਮ੍ਰਿਤ ਜਾਮ ਪਿਆਏ ਬਣ ਬਣ ਸਾਕੀ, ਸਚ ਪਿਆਲਾ ਹੱਥ ਉਠਾਈਆ। ਗੁਰ

ਕਾ ਸ਼ਬਦ ਭਵਿਖਤ ਵਾਕੀ, ਨਾ ਕੋਈ ਮੇਟੇ ਮੇਟ ਮਿਟਾਈਆ। ਸ਼ਬਦ ਘੋੜੇ ਹਰਿਜਨ ਚੜ੍ਹੇ ਮਾਰ ਪਲਾਕੀ, ਲੋਆਂ ਪੁਰੀਆਂ ਪਾਰ ਕਰਾਈਆ। ਭੇਵ ਨਾ ਜਾਣੇ ਬੰਦਾ ਖ਼ਾਕੀ, ਖ਼ਾਕੀ ਖ਼ਾਕ ਰਿਹਾ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਭਾਈਆ। ਹਰਿਜਨ ਮੇਲਾ ਉਚ ਮਹੱਲ, ਹਰਿ ਸਾਚਾ ਆਪ ਕਰਾਇੰਦਾ। ਸ੍ਰਿਸ਼ਟ ਸਬਾਈ ਭੁਲਾਏ ਕਰ ਕਰ ਵਲ ਛਲ, ਭੇਵ ਕੋਇ ਨਾ ਪਾਇੰਦਾ। ਗੁਰਮੁਖ ਵਿਰਲੇ ਬੂਟੇ ਲਾਏ ਫਲ, ਸਿਮਲ ਰੁਖ ਸਰਬ ਹਲਾਇੰਦਾ। ਖੇਲੇ ਖੇਲ ਜਲ ਥਲ, ਮਈਅਲ ਆਪ ਸਮਾਇੰਦਾ। ਆਪਣੀ ਜੋਤੀ ਆਪੇ ਗਿਆ ਬਲ, ਦੀਪਕ ਗਿਆਨ ਇਕ ਜਗਾਇੰਦਾ। ਆਪਣੇ ਸ਼ਬਦ ਆਪੇ ਗਿਆ ਰਲ, ਗੁਰ ਸ਼ਬਦੀ ਨਾਉਂ ਧਰਾਇੰਦਾ। ਆਪਣੀ ਮੇਟੇ ਆਪੇ ਸਲ, ਆਪਣੀ ਸਿਖਿਆ ਆਪ ਸੁਣਾਇੰਦਾ। ਆਪਣਾ ਚਲਾਏ ਆਪੇ ਹੱਲ, ਆਪਣਾ ਬੀਜ ਆਪ ਬਜਾਇੰਦਾ। ਆਪਣੀ ਵੜਿਆ ਆਪੇ ਝੱਲ, ਆਰ ਪਾਰ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਸਾਚਾ ਘਰ ਇਕ ਸੁਹਾਇੰਦਾ। ਸਾਚਾ ਘਰ ਉਚ ਮੁਨਾਰਾ, ਹਰਿ ਸਾਚੇ ਆਪ ਉਪਾਇਆ। ਨਿਰਗੁਣ ਜੋਤੀ ਕਰ ਉਜਿਆਰਾ, ਬੈਠਾ ਆਸਣ ਲਾਇਆ। ਆਦਿ ਨਿਰੰਜਣ ਖੇਲ ਅਪਾਰਾ, ਪਾਰਬ੍ਰਹਮ ਪ੍ਰਭ ਵੇਸ ਵਟਾਇਆ। ਆਦਿ ਸ਼ਕਤ ਕੰਤ ਭਤਾਰਾ, ਸਾਚਾ ਸੰਗ ਰਖਾਇਆ। ਦੀਵਾ ਬਾਤੀ ਇਕ ਉਜਿਆਰਾ, ਕਮਲਾਪਾਤੀ ਆਪ ਕਰਾਇਆ । ਸ਼ਬਦ ਅਗੰਮੀ ਇਕ ਜੈਕਾਰਾ, ਏਕਾ ਰਿਹਾ ਸੁਣਾਇਆ। ਸਚ ਸਿੰਘਾਸਣ ਹਰਿ ਨਿਰੰਕਾਰਾ, ਥਿਰ ਘਰ ਬੈਠਾ ਆਸਣ ਲਾਇਆ। ਲੋਆਂ ਪੁਰੀਆਂ ਮਾਰੇ ਮਾਰਾ, ਚੌਦਾਂ ਲੋਕਾਂ ਵੇਖ ਵਖਾਇਆ। ਤ੍ਰਿਲੋਕੀ ਨੰਦਨ ਆਪੇ ਜਾਣੇ ਆਪਣੀ ਕਾਰਾ, ਜਗਤ ਬੰਧਨ ਤੋੜ ਤੁੜਾਇਆ। ਗੁਰਮੁਖ ਮੇਲਾ ਪਰਮਾਨੰਦਨ, ਪਰਮਾਨੰਦ ਆਪ ਸਮਾਇਆ। ਹਰਿਜਨ ਵੇਖੇ ਚੰਦ ਚੰਦਨ, ਰੈਣ ਅੰਧੇਰਾ ਮੇਟ ਮਿਟਾਇਆ। ਸਰਬ ਜੀਆਂ ਆਪੇ ਬਖ਼ਸ਼ੰਦਨ, ਭਵਸਾਗਰ ਪਾਰ ਕਰਾਇਆ। ਵਡ ਦਾਤਾ ਦਾਨੀ ਗੁਣੀ ਗਹਿੰਦਨ, ਗੁਰ ਸਤਿਗੁਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਘਰ ਸਾਚਾ ਇਕ ਵਖਾਇਆ। ਸਚ ਘਰ ਦਰ ਦਰਬਾਰਾ, ਇਕ ਅਲਖ ਜਗਾਇੰਦਾ। ਅਲਖ ਅਗੋਚਰ ਅਗੰਮ ਅਪਾਰਾ, ਅਗਾਧ ਬੋਧ ਉਪਾਇੰਦਾ। ਨਾਦ ਅਨਾਦੀ ਧੁਨ ਜੈਕਾਰਾ, ਸ਼ਬਦ ਬ੍ਰਹਿਮਾਦੀ ਆਪ ਅਲਾਇੰਦਾ। ਵਿਸਮਾਦੀ ਵਿਸਮਾਦ ਖੇਲ ਨਿਆਰਾ, ਭੇਵ ਕੋਇ ਨਾ ਪਾਇੰਦਾ। ਮੇਲ ਮਿਲਾਵਾ ਸੰਤਨ ਸਾਧੀ, ਸੰਤ ਸਾਧ ਵੇਖ ਵਖਾਇੰਦਾ। ਜੋ ਜਨ ਰਸਨਾ ਰਹੇ ਅਰਾਧੀ, ਘਰ ਘਰ ਫੇਰੀ ਪਾਇੰਦਾ। ਮੇਲ ਮਿਲਾਵਾ ਮੋਹਣ ਮਾਧਵ ਮਾਧੀ, ਮੁਕੰਦ ਮਨੋਹਰ ਲੱਖਮੀ ਨਰਾਇਣ ਆਪ ਹੋ ਆਇੰਦਾ। ਆਪੇ ਜਾਣ ਬਾਣ ਧੁਰਾਂ ਦੀ, ਧੁਰ ਦਾਤਾ ਭੇਖ ਵਟਾਇੰਦਾ। ਵੇਖਣਹਾਰਾ · , ਆਪ ਆਪਣੀ ਅੱਖ ਖੁਲ੍ਹਾਇੰਦਾ। ਜੁਗ ਜੁਗ ਦੇਵਣਹਾਰਾ ਦਾਦੀ, ਸਾਚੀ ਵਸਤ ਆਪ

ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਕੰਤ ਕੰਤੂਹਲ ਆਪ ਅਖਵਾਇੰਦਾ। ਕੰਤ ਕੰਤੂਹਲ ਨਰ ਨਰਾਇਣ, ਏਕਾ ਏਕਉਂਕਾਰਿਆ। ਹਰਿਜਨ ਚੁਕਾਏ ਲਹਿਣ ਦੇਣ, ਪਾਰ ਕਰਾਏ ਜਗਤ ਕਨਾਰਿਆ। ਦਰਸ ਵਖਾਏ ਏਕਾ ਨੈਣ, ਲੋਚਣ ਨੇਤਰ ਆਪ ਖੁਲ੍ਹਾ ਰਿਹਾ। ਸਖਾ ਸਖਾਈ ਮਾਤ ਪਿਤ ਭਾਈ ਭੈਣ, ਸਾਕ ਸੱਜਣ ਸਗਲਾ ਸੰਗ ਨਿਭਾ ਰਿਹਾ। ਲਾੜੀ ਮੌਤ ਨਾ ਖਾਏ ਡਾਇਨ, ਵੇਲਾ ਅੰਤਮ ਆਪਣੇ ਹੱਥ ਰਖਾ ਰਿਹਾ। ਚਿਤਰ ਗੁਪਤ ਨਾ ਹਿਸਾਬ ਕਿਤਾਬ ਜਨ ਭਗਤਾਂ ਅੰਤਮ ਆਏ ਲੈਣ, ਜਿਉਂ ਬਾਲਕ ਮਾਤਾ ਗੋਦ ਉਠਾ

ਰਿਹਾ। ਧਾਮ ਅਵੱਲੇ ਸਾਚੇ ਬਹਿਣ, ਸਚਖੰਡ ਦਵਾਰਾ ਆਪ ਉਪਾ ਲਿਆ। ਜੋਤੀ ਜੋਤ ਸਰਬ ਰਲ ਜਾਣ, ਜੋਤੀ ਉਪਜੇ ਜੋਤੀ ਬਿਨਸੇ ਜੋਤੀ ਵਿਚ ਟਿਕਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚਾ ਮੇਲ ਦਰ, ਦਰ ਘਰ ਸਾਚਾ ਆਪ ਸੁਹਾ ਲਿਆ। ਹਰਿਜਨ ਮਿਲਿਆ ਹਰਿ ਸੱਜਣ ਸ਼ਾਹ, ਏਕਾ ਦੂਜਾ ਭੌ ਨਿਵਾਰਿਆ। ਜੋਤੀ ਜੋਤ ਗਏ ਸਮਾ, ਦਿਸ ਨਾ ਆਏ ਵਿਚ ਸੰਸਾਰਿਆ। ਲੱਖ ਚੁਰਾਸੀ ਗੇੜ ਚੁਕਾ, ਆਪਣੇ ਅੰਗ ਲਗਾ ਲਿਆ। ਦਰਗਹਿ ਸਾਚੀ ਖੁਲ੍ਹਾ ਵੇਹੜਾ ਆਪ ਰਖਾ, ਸੰਤ ਸੁਹੇਲੇ ਫੁਲ ਫੁਲਵਾੜੀ ਆਪ ਲਗਾ ਰਿਹਾ। ਜੁਗ ਜੁਗ ਬੇੜਾ ਰਿਹਾ ਚਲਾ, ਲੋਕਮਾਤ ਫੇਰਾ ਪਾ ਲਿਆ। ਹਰਿਜਨ ਹਰਿ ਸੰਤ ਕਾਇਆ ਖੇੜਾ ਦਏ ਵਸਾ, ਜਿਸ ਜਨ ਆਪਣਾ ਸ਼ਬਦ ਸੁਣਾ ਲਿਆ। ਜਗਤ ਵਿਦਿਆ ਦਏ ਭੁਲਾ, ਆਤਮ ਵਿਦਿਆ ਮੇਲ ਮਿਲਾ ਲਿਆ। ਹੰਗਤਾ ਗੜ੍ਹ ਦਏ ਤੁੜਾ, ਹੰ ਬ੍ਰਹਮ ਇਕ ਅਖਵਾ ਲਿਆ। ਸੋ ਪੁਰਖ ਨਿਰੰਜਣ ਦਇਆ ਕਮਾ, ਸੋਹੰ ਰੂਪ ਆਪ ਵਟਾ ਲਿਆ। ਰਾਮ ਰਾਮਾ ਨਜ਼ਰੀ ਆ, ਕ੍ਰਿਸ਼ਨਾ ਕ੍ਰਿਸ਼ਨ ਵਖਾ ਲਿਆ। ਨੂਰ ਅਲਾਹੀ ਨੂਰ ਰੁਸ਼ਨਾ, ਪੰਜ ਤੱਤ ਨਾ ਕੋਇ ਮਨਾ ਲਿਆ। ਨਾਨਕ ਗੋਬਿੰਦ ਦਰਸ ਵਖਾ, ਨਿਰਗੁਣ ਆਪਣੇ ਵਿਚ ਸਮਾ ਲਿਆ। ਭਗਤ ਭਗਵੰਤ ਲੋਕਮਾਤ ਧਰਾ, ਜੁਗ ਜੁਗ ਆਪਣਾ ਨਾਮ ਦ੍ਰਿੜਾ ਲਿਆ। ਸੰਤ ਸੁਹੇਲੇ ਵੇਖ ਵਖਾ, ਸਾਚਾ ਮਾਰਗ ਇਕ ਰਖਾ ਲਿਆ। ਜੋਤੀ ਜੋਤ ਜੋਤ ਟਿਕਾ, ਗੁਰ ਸਤਿਗੁਰ ਵੇਸ ਵਟਾ ਲਿਆ। ਵਰਨ ਗੋਤ ਨਾ ਕੋਈ ਰਿਹਾ ਰਖਾ, ਨਿਰਗੁਣ ਨਾਉਂ ਨਿਰੰਕਾਰ ਧਰਾ ਲਿਆ। ਸ਼ਬਦ ਸੋਟੀ ਹੱਥ ਫੜਾ, ਗੁਰ ਪੀਰ ਲੋਕਮਾਤ ਆਪ ਫਿਰਾ ਰਿਹਾ। ਚੋਟੀ ਚੜ੍ਹ ਬੈਠਾ ਬੇਪਰਵਾਹ, ਜਨਮ ਮਰਨ ਨਾ ਕੋਇ ਰਖਾ ਲਿਆ। ਕੋਟਨ ਕੋਟੀ ਰਹੇ ਧਿਆ, ਧਿਆਨ ਵਿਚ ਨਾ ਕੋਇ ਲਗਾ ਰਿਹਾ। ਬੋਟੀ ਬੋਟੀ ਰਹੇ ਕਟਾ, ਮਨ ਕਾ ਟੁਕੜਾ ਨਾ ਕੋਇ ਰਖਾ ਰਿਹਾ। ਤਨ ਲੰਗੋਟੀ ਰਹੇ ਬੰਨ੍ਹਾ, ਧੀਰਜ ਜਤ ਨਾ ਕੋਇ ਕਰਾ ਰਿਹਾ। ਵਾਸਨਾ ਖੋਟੀ ਰਹੇ ਕਢਾ, ਵਾਸਦੇਵ ਦਿਸ ਨਾ ਆ ਰਿਹਾ। ਆਦਿ ਸ਼ਕਤ ਰਹੇ ਮਨਾ, ਆਦਿ ਭਵਾਨੀ ਨਾ ਨਾਤਾ ਜੋੜ ਜੁੜਾ ਰਿਹਾ। ਬ੍ਰਹਮਾ ਬ੍ਰਹਮ ਰਹੇ ਸੁਣਾ, ਬ੍ਰਹਮ ਬ੍ਰਹਮ ਭੇਵ ਨਾ ਪਾ ਲਿਆ। ਵਿਸ਼ਨ ਵਿਸ਼ਨ ਰਹੇ ਗਾ, ਸ਼ੇਸ਼ ਨਾਗ ਆਸਣ ਦਿਸ ਨਾ ਆ ਰਿਹਾ। ਸ਼ੰਕਰ ਸ਼ੰਕਰ ਅਲਖ ਜਗਾ, ਮਨ ਕਾ ਸ਼ੰਕਾ ਨਾ ਕੋਇ ਗਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਕਰ, ਭਗਤ ਸੁਹੇਲੇ ਲਏ ਵਰ, ਹਰਿਜਨ ਸਾਚੇ ਸੰਗ ਰਖਾ ਲਿਆ। ਹਰਿਜਨ ਤੇਰਾ ਸਗਲਾ ਸਾਥ, ਏਕਾ ਪੁਰਖ ਅਬਿਨਾਸ਼ਿਆ। ਜੁਗ ਜੁਗ ਚਲਾਏ ਆਪਣਾ ਰਾਥ, ਖੇਲੇ ਖੇਲ ਪ੍ਰਿਥਮੀ ਅਕਾਸਿਆ। ਆਪ ਜਣਾਏ ਆਪਣੀ ਗਾਥ, ਸਾਚਾ ਸ਼ਬਦ ਵਿਚ ਭਰਵਾਸਿਆ। ਸਗਲ ਵਸੂਰੇ ਜਾਇਣ ਲਾਥ, ਜਿਸ ਜਨ ਹਿਰਦੇ ਹਰਿ ਹਰਿ ਵਾਸਿਆ। ਆਪ ਚੜ੍ਹਾਏ ਆਪਣੇ ਰਾਥ, ਧੁਰ ਦਾਤਾ ਦੇਵੇ ਧੁਰ ਭਰਵਾਸਿਆ। ਲਹਿਣਾ ਦੇਣਾ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹਾਥ, ਲੱਖ ਚੁਰਾਸੀ ਫੰਦ ਕਟਾਸਿਆ। ਲੇਖੇ ਲਾਏ ਪੂਜਾ ਪਾਠ, ਜੋ ਜਨ ਗਾਏ ਰਸਨਾ ਜਿਹਵ ਸਵਾਸਿਆ। ਲਹਿਣਾ ਦੇਣਾ ਚੁੱਕੇ ਅਠ ਸਾਠ, ਜਿਸ ਜਨ ਪਾਇਆ ਸ਼ਾਹੋ ਸ਼ਾਬਾਸਿਆ। ਸਤਿਗੁਰ ਪੂਰਾ ਕਰਨੇਹਾਰਾ ਘਾਟ, ਫ਼ਰਕ ਰਹੇ ਨਾ ਰੱਤੀ ਮਾਸਿਆ। ਲੇਖ ਚੁਕਾਏ ਦਸ ਦਸ ਮਾਸ, ਪਾਰ ਕਰਾਏ ਗਰਭ ਵਾਸਿਆ। ਹਰਿਜਨ ਹਰਿ ਹਰਿ ਪੂਰੀ ਕਰੇ ਆਸ, ਦੇਵਣਹਾਰਾ ਨਾਮ ਦਿਲਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਾਜਣ ਵੇਖੇ ਘਰ ਆਦਿ ਜੁਗਾਦਿ ਨਾ ਕਦੇ ਵਿਨਾਸਿਆ। ਨਾਮ ਵਸਤ ਸਚ ਭੰਡਾਰ, ਸਤਿਗੁਰ

ਹੱਥ ਵਡਿਆਈਆ। ਦੇਵਣਹਾਰਾ ਵਿਚ ਸੰਸਾਰ, ਦਾਤਾ ਦਾਨੀ ਆਪ ਅਖਵਾਈਆ। ਗੁਰਮੁਖਾਂ ਦੇਵੇ ਕਰ ਪਿਆਰ, ਆਪ ਆਪਣੀ ਬੁਝ ਬੁਝਾਈਆ। ਜਗਤ ਤ੍ਰਿਸਨਾ ਦੇਵੇ ਮਾਰ, ਜੂਠਾ ਝੂਠਾ ਮੋਹ ਚੁਕਾਈਆ। ਪੰਚਮ ਨਾਤਾ ਤੋੜ ਹੰਕਾਰ, ਪੰਚਮ ਪੰਚ ਕਰੇ ਕੁੜਮਾਈਆ। ਸਾਚੀ ਸਿਖਿਆ ਗੁਰ ਵੀਚਾਰ, ਕਲਜੁਗ ਬੇੜਾ ਪਾਰ ਕਰਾਈਆ। ਲੇਖਾ ਲਿਖਿਆ ਧੁਰ ਦਰਬਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਏਥੇ ਓਥੇ ਹੋਏ ਸਹਾਰ, ਸਤਿਗੁਰ ਪੂਰਾ ਇਕ ਅਖਵਾਈਆ। ਮਾਨਸ ਨੱਯਾ ਨਾ ਡੁੱਬੇ ਅਧਵਿਚਕਾਰ, ਸ਼ੌਹ ਦਰਯਾ ਨਾ ਕੋਇ ਰੁੜ੍ਹਾਈਆ। ਸਾਚਾ ਸੱਯਾ ਮੀਤ ਮੁਰਾਰ, ਏਕਉਂਕਾਰ ਆਪ ਅਖਵਾਈਆ। ਰਾਏ ਧਰਮ ਨਾ ਕੱਢੇ ਵਹੀਆ, ਨਾ ਕੋਈ ਲੇਖ ਚੁਕਾਈਆ। ਨਾ ਕੋਈ ਦਿਸੇ ਭੈਣਾਂ ਭੱਯਾ, ਮਾਤ ਪਿਤ ਨਾ ਸੰਗ ਰਖਾਈਆ। ਗੁਰ ਕਾ ਸ਼ਬਦ ਸਦਾ ਸੰਗ ਰਹੀਆ, ਸਗਲਾ ਸੰਗ ਰਖਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਅਰਾ ਇਕ ਲਗਈਆ, ਪੰਜੇ ਸ਼ਬਦ ਰਹੇ ਗਾਈਆ। ਰਾਮ ਕ੍ਰਿਸ਼ਨਾ ਮੇਲ ਮਿਲਈਆ, ਨਾਨਕ ਗੋਬਿੰਦ ਵਿਚ ਸਮਾਈਆ। ਆਦਿ ਨਿਰੰਜਣ ਇਕ ਅਖਵਈਆ, ਅੰਤ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਲੱਖ ਚੁਰਾਸੀ ਬੇੜਾ ਪਾਰ ਕਰਾਈਆ। ਨਾਮ ਭੰਡਾਰ ਸ਼ਬਦ ਅਖੁਟ, ਹਰਿ ਸਤਿਗੁਰ ਆਪ ਵਰਤਾਇੰਦਾ। ਜਗਤ ਵਿਕਾਰਾ ਦੇਵੇ ਪੁੱਟ, ਜਿਸ ਜਨ ਦਇਆ ਕਮਾਇੰਦਾ। ਅੰਮ੍ਰਿਤ ਆਤਮ ਪਿਆਏ ਘੁੱਟ, ਸੀਤਲ ਧਾਰ ਵਹਾਇੰਦਾ। ਕਾਇਆ ਤਨ ਨਗਾਰੇ ਲਾਏ ਚੋਟ, ਅਨਹਦ ਤਾਲ ਵਜਾਇੰਦਾ। ਹਉਮੇ ਹੰਗਤਾ ਕੱਢੇ ਖੋਟ, ਸਾਚਾ ਸ਼ਬਦ ਸੁਣਾਇੰਦਾ। ਸਚ ਦਰ ਨਾ ਰਹੇ ਕੋਈ ਤੋਟ, ਦੂਜਾ ਦਰ ਨਾ ਮੰਗਣ ਜਾਇੰਦਾ। ਲਹਿਣਾ ਦੇਣਾ ਚੁਕਾਏ ਪੂਰਬ ਜਨਮ ਕੋਟੀ ਕੋਟ, ਅਗਲਾ ਲੇਖਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਸਾਚਾ ਵਰ, ਸੋ ਪੁਰਖ ਨਿਰੰਜਣ ਝੋਲੀ ਪਾਇੰਦਾ। ਸੋ ਪੁਰਖ ਨਿਰੰਜਣ ਹਰਿ ਭਗਵਾਨ, ਏਕਾ ਏਕ ਅਖਵਾਈਆ। ਹੰ ਬ੍ਰਹਮ ਕਰ ਪਰਧਾਨ, ਪੰਜ ਤੱਤ ਵਟਾਈਆ। ਬ੍ਰਹਮ ਪਾਰਬ੍ਰਹਮ ਦਿਸੇ ਨਾ ਕੋਈ ਨਿਸ਼ਾਨ, ਜਗਤ ਨੇਤਰ ਸ੍ਰਿਸ਼ਟ ਸਬਾਈ ਵੇਖ ਵਖਾਈਆ। ਜਿਸ ਜਨ ਦੇਵੇ ਆਤਮ ਗਿਆਨ, ਤਿਸ ਜਨ ਬੂਝ ਬੁਝਾਈਆ । ਸ਼ਬਦ ਜਣਾਈ ਧੁਰ ਫ਼ਰਮਾਨ, ਸਤਿਜੁਗ ਸਾਚਾ ਰਾਹ ਵਖਾਈਆ। ਨਾਨਕ ਨਿਰਗੁਣ ਗਾਇਆ ਜਗਤ ਜ਼ਬਾਨ, ਸੋਹੰ ਢੋਲਾ ਇਕ ਇਲਾਹੀਆ। ਕਲਜੁਗ ਅੰਤਮ ਖੇਲੇ ਖੇਲ ਸ੍ਰੀ ਭਗਵਾਨ, ਚਾਰ ਵਰਨਾਂ ਕਰੇ ਪੜ੍ਹਾਈਆ। ਲੱਖ ਚੁਰਾਸੀ ਝੁਲਣਾ ਇਕ ਨਿਸ਼ਾਨ, ਪ੍ਰਭ ਸਾਚਾ ਆਪ ਝੁਲਾਈਆ। ਉਪਰ ਲੇਖ ਲਿਖਿਆ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਆਂ ਪੁਰੀਆਂ ਜੈ ਜੈਕਾਰ ਆਪ ਕਰਾਈਆ। ਬ੍ਰਹਮਾ ਵਿਸ਼ਨ ਸ਼ਿਵ ਸਾਰੇ ਗਾਣ, ਤੂੰ ਮੇਰਾ ਮੈਂ ਤੇਰਾ ਤੇਰਾ ਮੇਰਾ ਭੇਵ ਨਾ ਰਾਈਆ। ਰਾਮ ਕ੍ਰਿਸ਼ਨ ਇਕ ਵਿਧਾਨ, ਏਕਾ ਮਾਰਗ ਲਾਈਆ। ਮੁਸਲਮ ਸੁੰਨੀ ਕਰ ਪਰਵਾਨ, ਸਾਚਾ ਨਬੀ ਆਪ ਹੋ ਜਾਈਆ। ਨਾਨਕ ਗੋਬਿੰਦ ਕਰ ਪਛਾਨ, ਜੋਤੀ ਨੂਰ ਕਰੇ ਰੁਸ਼ਨਾਈਆ। ਸਰਬ ਜੀਆਂ ਦਾ ਜਾਣੀ ਜਾਣ, ਇਕ ਅਕੱਲਾ ਬੇਪਰਵਾਹੀਆ। ਜੁਗ ਜੁਗ ਆਪ ਸੁਣਾਏ ਆਪਣਾ ਧੁਰ ਫ਼ਰਮਾਣ, ਸ਼ਬਦ ਸੁਨੇਹੜਾ ਇਕ ਘਲਾਈਆ। ਭੇਵ ਨਾ ਪਾਏ ਕੋਈ ਵਿਦਵਾਨ, ਪੰਡਤ ਪਾਂਧਾ ਨਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਨਾਮ ਵਰ, ਸਚ ਭੰਡਾਰ ਦੇਵੇ ਭਰ, ਸਤਿ ਸਰੂਪ ਸ਼ਾਹੋ ਭੂਪ ਅਨ ਰੰਗ ਰੂਪ ਇਸ਼ਟ ਦ੍ਰਿਸ਼ਟ ਇਕ ਵਖਾਈਆ। ਨਾਮ ਭੰਡਾਰ ਜਗਤ ਵਰਤੰਤ, ਹਰੀ ਹਰਿ ਆਪ ਵਰਤਾਇਆ। ਗ਼ਰੀਬ ਨਿਮਾਣਿਆਂ ਬਣਾਏ

ਬਣਤ, ਸ਼ਬਦ ਗੁਰ ਸਗਲਾ ਸੰਗ ਰਖਾਇਆ। ਸਾਚਾ ਮੇਲਾ ਨਾਰੀ ਕੰਤ, ਸੁਰਤ ਸਵਾਣੀ ਵਿਛੜੀ ਕੰਤ ਮਿਲਾਇਆ। ਆਪੇ ਪਾਏ ਮਾਇਆ ਬੇਅੰਤ, ਆਪੇ ਪੜਦਾ ਪਰੇ ਹਟਾਇਆ। ਆਦਿ ਜੁਗਾਦੀ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਇਆ। ਹਰਿਜਨ ਹਰਿ ਭਗਤ ਗੁਰਮੁਖ ਗੁਰਸਿਖ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਨਾਮ ਮਜੀਠੀ ਰੰਗ ਰੰਗਾਇਆ। ਆਪੇ ਵਸੇ ਮਣੀਆ ਮੰਤ, ਮਨ ਮਨਕਾ ਦਏ ਫਿਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਨਾਮ ਵਰ, ਨਾਮ ਖ਼ਜ਼ਾਨਾ ਇਕ ਰਖਾਇਆ।