ਪੁਸਤਕਾਲਾਭਾਗ ੮

੩ ਫੱਗਣ ੨੦੧੫ ਬਿਕ੍ਰਮੀ ਬਲਦੇਵ ਸਿੰਘ ਦੇ ਘਰ ਦਇਆ ਹੋਈ ਪਿੰਡ ਮਾਹਲ ਜ਼ਿਲਾ ਅੰਮ੍ਰਿਤਸਰ

ਨਿਰਗੁਣ ਰੂਪ ਸ੍ਰੀ ਭਗਵਾਨਾ, ਆਦਿ ਪੁਰਖ ਅਖਵਾਇੰਦਾ। ਆਦਿ ਨਿਰੰਜਣ ਖੇਲ ਮਹਾਨਾ, ਹਰਿ ਆਪਣਾ ਆਪ ਕਰਾਇੰਦਾ। ਖੇਲੇ ਖੇਲ ਦੋ ਜਹਾਨਾਂ, ਆਦਿ ਜੁਗਾਦਿ ਭੇਵ ਨਾ ਆਇੰਦਾ। ਪੁਰਖ ਅਬਿਨਾਸ਼ੀ ਸ਼ਾਹ ਸੁਲਤਾਨਾ, ਸ਼ਬਦ ਅਨਾਦੀ ਇਕ ਤਰਾਨਾ, ਏਕਾ ਧੁਨ ਰਖਾਇੰਦਾ।

ਲੋਆਂ ਪੁਰੀਆਂ ਵੇਖੇ ਮਾਰ ਧਿਆਨਾ, ਸਚ ਸਿੰਘਾਸਣ ਆਸਣ ਲਾਇੰਦਾ। ਪੁਰਖ ਅਬਿਨਾਸ਼ੀ ਸ਼ਾਹ ਸੁਲਤਾਨਾ, ਸਾਚਾ ਤਖ਼ਤ ਤਾਜ ਸੁਹਾਇੰਦਾ। ਆਪੇ ਜਾਣੇ ਆਪਣਾ ਧੁਰ ਫ਼ਰਮਾਣਾ, ਆਪੇ ਹੁਕਮ ਚਲਾਇੰਦਾ। ਰਵ ਸਸ ਜੋਤ ਮਹਾਨਾ, ਨਿਰਗੁਣ ਆਪਣੀ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਇੰਦਾ। ਨਿਰਗੁਣ ਧਾਰ ਏਕਉਂਕਾਰ, ਆਪਣੀ ਆਪ ਚਲਾਈਆ। ਇਕ ਅਕੱਲਾ ਭੇਵ ਅਪਾਰ, ਲੇਖਾ ਲਿਖਤ ਨਾ ਕੋਇ ਲਿਖਾਈਆ। ਅਲਖ ਅਗੋਚਰ ਅਗੰਮ ਅਪਾਰ, ਬੇਪਰਵਾਹ ਆਪ ਅਖਵਾਈਆ। ਥਿਰ ਘਰ ਬੈਠਾ ਸਚ ਦਰਬਾਰ, ਸਚ ਸਿੰਘਾਸਣ ਆਸਣ ਲਾਈਆ। ਨਿਰਮਲ ਜੋਤੀ ਕਰ ਉਜਿਆਰ, ਇਕ ਪਰਕਾਸ਼ ਰਖਾਈਆ। ਕਮਲਾਪਾਤੀ ਮੀਤ ਮੁਰਾਰ, ਪਾਰਬ੍ਰਹਮ ਵੱਡੀ ਵਡਿਆਈਆ। ਸਤਿ ਸਰੂਪੀ ਸਾਚੀ ਕਾਰ, ਹਰਿ ਸਾਚਾ ਆਪ ਕਰਾਈਆ। ਨਾ ਕੋਈ ਪੁਰਖ ਨਾ ਕੋਈ ਨਾਰ, ਨਰ ਨਰਾਇਣ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਬੇਪਰਵਾਹੀਆ। ਆਦਿ ਜੁਗਾਦਿ ਹਰਿ ਭਗਵੰਤ, ਏਕਾ ਏਕ ਅਖਵਾਇੰਦਾ। ਖੇਲੇ ਖੇਲ ਜੁਗਾ ਜੁਗੰਤ, ਜੁਗ ਜੁਗ ਵੇਸ ਵਟਾਇੰਦਾ। ਆਪੇ ਮਹਿਮਾ ਜਾਣੇ ਅਗਣਤ, ਲੇਖਾ ਗਣਤ ਨਾ ਕੋਇ ਗਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਵਿਚ ਟਿਕਾਇੰਦਾ। ਨਿਰਗੁਣ ਰੂਪ ਹਰਿ ਸੁਲਤਾਨ, ਏਕਾ ਏਕ ਮਿਹਰਵਾਨਿਆ। ਆਪੇ ਵੇਖੇ ਸਚ ਨਿਸ਼ਾਨ, ਆਪ ਝੁਲਾਏ ਦੋ ਜਹਾਨਿਆ। ਆਪ ਉਪਾਏ ਦਯਾ ਕਮਾਏ ਆਪੇ ਰੱਖੇ ਆਪਣੀ ਆਣ, ਆਪੇ ਹੋਏ ਜਾਣੀ ਜਾਣਿਆ। ਆਪੇ ਵਿਸ਼ਨ ਬ੍ਰਹਮਾ ਕਰ ਪਰਧਾਨ, ਸੇਵਕ ਲਾਏ ਨੌਜਵਾਨਿਆ। ਆਪੇ ਸ਼ੰਕਰ ਸ਼ਿਵ ਦੇਵੇ ਦਾਨ, ਰੂਪ ਅਨੂਪ ਆਪ ਦਰਸਾਨਿਆ। ਆਪੇ ਗਗਨ ਮੰਡਲ ਬੈਠ ਮਕਾਨ, ਗਗਨ ਗਗਨੰਤਰ ਵੇਖ ਵਖਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਖੇਲ ਮਹਾਨਿਆ। ਆਦਿ ਜੁਗਾਦਿ ਕਰਨੇਹਾਰਾ, ਕਰਤਾ ਕਰਨੀ ਕਮਾਈਆ। ਦੂਜਾ ਨਾ ਕੋਈ ਪਾਵੇ ਸਾਰਾ, ਦਿਸ ਕਿਸੇ ਨਾ ਆਈਆ। ਉਚ ਮਹੱਲ ਅਟੱਲ ਮੁਨਾਰਾ, ਪ੍ਰਭ ਬੈਠਾ ਆਸਣ ਲਾਈਆ। ਨਿਰਗੁਣ ਨੂਰ ਨੂਰ ਉਜਿਆਰਾ, ਏਕਾ ਏਕ ਅਖਵਾਈਆ। ਨਾ ਕੋਈ ਦੂਸਰ ਮੀਤ ਮੁਰਾਰਾ, ਨਾ ਕੋਈ ਸੰਗ ਰਖਾਈਆ। ਆਪ ਆਪਣਾ ਕਰ ਪਸਾਰਾ, ਨਿਰਾਕਾਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਬੇਪਰਵਾਹੀਆ। ਆਦਿ ਸ਼ਕਤ ਨੂਰ ਉਜਾਲਾ, ਹਰਿ ਨੂਰੋ ਨੂਰ ਉਪਾਇੰਦਾ। ਦੀਨਾਂ ਬੰਧਪ ਦੀਨ ਦਿਆਲਾ, ਦੀਨਾਂ ਨਾਥ ਆਪ ਅਖਵਾਇੰਦਾ। ਕਰੇ ਕਰਾਏ ਆਪ ਪ੍ਰਿਤਪਾਲਾ, ਪ੍ਰਿਤਪਾਲਕ ਨਾਉਂ ਰਖਾਇੰਦਾ। ਜੁਗ ਜੁਗ ਚਲੇ ਅਵੱਲੜੀ ਚਾਲਾ, ਲੇਖਾ ਲਿਖਤ ਵਿਚ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਖੇਲ ਖਿਲਾਇੰਦਾ। ਅਬਿਨਾਸ਼ੀ ਕਰਤਾ ਸੁੱਤੇ ਪਰਕਾਸ਼, ਆਪਣਾ ਆਪ ਰਖਾਈਆ। ਆਪੇ ਵੇਖੇ ਖੇਲ ਤਮਾਸ਼, ਖੇਲ ਖਿਲੰਤਾ ਨਾਉਂ ਧਰਾਈਆ। ਮੰਡਲ ਮੰਡਪ ਪਾਵੇ ਰਾਸ, ਲੋਆਂ ਪੁਰੀਆਂ ਫੇਰਾ ਪਾਈਆ। ਵੇਖ ਵਖਾਏ ਪ੍ਰਿਥਮੀ ਅਕਾਸ਼, ਜਲ ਥਲ ਮਹੀਅਲ ਰੂਪ ਵਟਾਈਆ। ਆਦਿ ਅੰਤ ਨਾ ਹੋਏ ਵਿਨਾਸ, ਨਾ ਮਰੇ ਨਾ ਜਾਈਆ। ਏਕਾ ਹਰਿ ਸ਼ਾਹੋ ਸ਼ਾਬਾਸ਼, ਸ਼ਾਹੋ ਭੂਪ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਡਗਮਗਾਈਆ। ਜੋਤੀ ਜੋਤ ਹਰਿ ਹਰਿ ਨੂਰ, ਆਪਣਾ ਆਪ ਉਪਾਈਆ। ਸਰਬ ਕਲ ਆਪੇ ਭਰਪੂਰ, ਅਕਲ ਕਲ ਵਡਿਆਈਆ। ਆਪੇ ਵਸੇ ਨੇੜੇ ਦੂਰ, ਦੂਰ ਨੇੜਾ ਨਾ ਕੋਇ ਜਣਾਈਆ। ਸਦਾ ਸੁਹੇਲਾ ਹਾਜ਼ਰ ਹਜ਼ੂਰ, ਹਰਿ

ਦਰ ਬੈਠਾ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਵੱਛ ਸਰੂਪ ਆਪ ਹੋ ਜਾਈਆ। ਪਾਰਬ੍ਰਹਮ ਪੁਰਖ ਆਦੇਸਾ, ਏਕਾ ਵੇਸ ਸੁਹਾਇੰਦਾ। ਨਿਰਗੁਣ ਜੋਤ ਜੁਗ ਜੁਗ ਵੇਸਾ, ਲੋਕਮਾਤ ਰਖਾਇੰਦਾ। ਦੇਵਣਹਾਰਾ ਸਚ ਸੰਦੇਸਾ, ਸ਼ਬਦੀ ਡੰਕ ਵਜਾਇੰਦਾ। ਨਰ ਨਰਾਇਣ ਨਰ ਨਰੇਸ਼ਾ, ਨਿਰਗੁਣ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਤ ਆਪਣੇ ਹੱਥ ਰਖਾਇੰਦਾ। ਆਦਿ ਪੁਰਖ ਅਲਖ ਅਭੇਵਾ, ਏਕਾ ਏਕ ਅਖਵਾਈਆ। ਆਪੇ ਹੋਏ ਵਡ ਦੇਵੀ ਦੇਵਾ, ਵਾਸਦੇਵ ਵੱਡੀ ਵਡਿਆਈਆ। ਆਪੇ ਜਾਣੇ ਆਪਣੀ ਸੇਵਾ, ਜੁਗ ਜੁਗ ਕਰਤਾ ਆਪ ਕਰਾਈਆ। ਆਪ ਉਪਾਏ ਆਪਣਾ ਮੇਵਾ, ਅੰਮ੍ਰਿਤ ਫਲ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਰਚਨ ਰਚਾਈਆ। ਰਚਨਹਾਰ ਪੁਰਖ ਸਮਰਥ, ਅਕਲ ਕਲਾ ਕਲਧਾਰੀਆ। ਆਪੇ ਜਾਣੇ ਆਪਣੀ ਤ੍ਰੈਗੁਣ ਵੱਥ, ਤ੍ਰੈ ਤ੍ਰੈ ਮੇਲ ਅਪਾਰੀਆ। ਆਪੇ ਪੰਜ ਤੱਤ ਚਲਾਏ ਰਥ, ਪਾਰਬ੍ਰਹਮ ਸੱਚਾ ਸਿਕਦਾਰੀਆ। ਆਪੇ ਜਾਣੇ ਮਹਿਮਾ ਅਕਥਨੀ ਅਕਥ, ਲੇਖਾ ਲਿਖੇ ਅਪਰ ਅਪਾਰੀਆ। ਆਪੇ ਜਾਣੇ ਨਾਮ ਗਾਥ, ਦੇਵਣਹਾਰ ਜਗਤ ਭੰਡਾਰੀਆ। ਆਪੇ ਲਹਿਣਾ ਦੇਣ ਚੁਕਾਏ ਮਸਤਕ ਮਾਥ, ਪੂਰਨ ਗੁਰ ਆਪ ਅਵਤਾਰੀਆ। ਆਪੇ ਬ੍ਰਹਮਾ ਵਿਸ਼ਨ ਸ਼ਿਵ ਵਸੇ ਸਾਥ, ਗੁਰ ਕਿਰਪਾ ਖੇਲ ਅਪਾਰੀਆ। ਆਪੇ ਮੰਤਰ ਨਾਮ ਪੂਜਾ ਪਾਠ, ਚਾਰੇ ਵੇਦ ਆਪ ਲਖਾਰੀਆ। ਆਪੇ ਸਰ ਸਰੋਵਰ ਮਾਰੇ ਠਾਠ, ਆਪੇ ਅੰਮ੍ਰਿਤ ਭਰੇ ਭੰਡਾਰੀਆ। ਆਪੇ ਤੀਰਥ ਆਪੇ ਤਾਟ, ਤਟ ਤੀਰਥ ਆਪ ਸੁਹਾ ਰਿਹਾ। ਆਪੇ ਚੜ੍ਹੇ ਔਖੇ ਘਾਟ, ਆਪੇ ਪੰਧ ਮੁਕਾ ਰਿਹਾ। ਆਪੇ ਖੇਲੇ ਖੇਲ ਨਟੂਆ ਨਾਟ, ਸਵਾਂਗੀ ਸਵਾਂਗ ਆਪ ਰਚਾ ਰਿਹਾ। ਆਪੇ ਵੇਖੇ ਚੌਦਾਂ ਹਾਟ, ਦਰ ਦਰਬਾਨ ਆਪ ਅਖਵਾ ਰਿਹਾ। ਆਪੇ ਨਿਰਗੁਣ ਜੋਤੀ ਨੂਰ ਲਲਾਟ, ਜੋਤ ਨਿਰੰਜਣ ਡਗਮਗਾ ਰਿਹਾ। ਆਪੇ ਨੇੜੇ ਜਾਣੇ ਆਪਣੀ ਵਾਟ, ਦੂਰ ਦੁਰਾਡਾ ਆਪ ਅਖਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਵੇਸ ਕਰ, ਵੇਸ ਅਵੱਲਾ ਇਕ ਰਖਾ ਰਿਹਾ। ਹਰਿ ਹਰਿ ਵੇਸ ਜਗ ਅਵੱਲਾ, ਆਪਣੀ ਬਣਤ ਬਣਾਇੰਦਾ। ਧੁਰ ਦਰਗਾਹੀ ਇਕ ਅਕੱਲਾ, ਕਲ ਧਾਰ ਨਾਉਂ ਵਟਾਇੰਦਾ। ਆਪ ਹੋਏ ਅਛਲ ਅਛੱਲਾ, ਅਛਲ ਅਛੱਲ ਵਖਾਇੰਦਾ। ਵਸਣਹਾਰਾ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜਾਂ ਡੇਰਾ ਲਾਇੰਦਾ। ਆਪਣੀ ਜੋਤ ਆਪੇ ਰਲਾ, ਸ਼ਬਦ ਸੁਨੇਹੜਾ ਇਕ ਘਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਸੰਗ ਰਖਾਇੰਦਾ। ਨਿਰਗੁਣ ਸ਼ਬਦ ਨਿਰਗੁਣ ਰੰਗ, ਨਿਰਗੁਣ ਸੰਗ ਰਖਾਈਆ। ਸਤਿ ਸਰੂਪੀ ਬੈਠ ਪਲੰਘ, ਪਾਵਾ ਚੂਲ ਨਾ ਕੋਇ ਬਣਾਈਆ। ਸ਼ਬਦ ਨਗਾਰਾ ਵੱਜੇ ਸਚ ਮਰਦੰਗ, ਹਰਿ ਸਾਚਾ ਆਪ ਵਜਾਈਆ। ਵਸਣਹਾਰਾ ਜੇਰਜ ਅੰਡ, ਉਤਭੁਜ ਸੇਤਜ ਰਿਹਾ ਸਮਾਈਆ। ਆਪੇ ਸੁੱਤਾ ਦੇ ਕਰ ਕੰਡ, ਆਪੇ ਮੁਖ ਭੁਵਾਈਆ। ਆਪੇ ਆਪਣੀਆਂ ਵੰਡਾਂ ਰਿਹਾ ਵੰਡ, ਸੰਤ ਸੁਹੇਲੇ ਲਏ ਉਠਾਈਆ। ਆਪੇ ਖੇਲੇ ਖੇਲ ਭੇਖ ਪਖੰਡ, ਆਪੇ ਭਗਤਨ ਮੀਤ ਹੋ ਜਾਈਆ। ਆਪੇ ਵਸਣਹਾਰਾ ਵਿਚ ਬ੍ਰਹਿਮੰਡ, ਜੀਓ ਪਿੰਡ ਆਪ ਅਖਵਾਈਆ। ਆਪੇ ਹੋਏ ਨਾਰ ਸੁਹਾਗਣ ਆਪੇ ਦੀਸੇ ਰੰਡ, ਕੰਤ ਕੰਤੂਹਲਾ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਨਿਰਗੁਣ ਜੋਤ ਹਰਿ ਮਿਹਰਵਾਨ, ਏਕਾ ਏਕ ਅਖਵਾਈਆ। ਭਗਤ ਵਛਲ ਸ੍ਰੀ ਭਗਵਾਨ, ਜੁਗ ਕਰਤਾ ਵਡ ਵਡਿਆਈਆ। ਹਰਿਜਨ ਦੇਵੇ ਭਗਤੀ ਦਾਨ, ਆਤਮ

ਬ੍ਰਹਮ ਜਣਾਈਆ। ਏਕਾ ਬ੍ਰਹਮ ਕਰ ਪਛਾਨ, ਏਕਾ ਵਿਚ ਸਮਾਈਆ। ਸੁਰਤੀ ਸ਼ਬਦ ਸ਼ਬਦ ਗਿਆਨ, ਹਰਿ ਸ਼ਬਦ ਕਰੇ ਪੜ੍ਹਾਈਆ। ਆਤਮ ਅੰਤਰ ਪੀਣ ਖਾਣ, ਅੰਮ੍ਰਿਤ ਆਤਮ ਇਕ ਵਖਾਈਆ। ਨੌ ਦਵਾਰੇ ਜਗਤ ਦੁਕਾਨ, ਜਗਤ ਵਾਸਨਾ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਮੇਲਾ ਸਾਚੇ ਹਰਿ, ਹਰਿ ਸਾਚਾ ਆਪ ਕਰਾਈਆ। ਸਾਚਾ ਮੇਲਾ ਸਾਜਣ ਮੀਤ, ਹਰਿ ਸੱਜਣ ਆਪ ਕਰਾਇੰਦਾ। ਪਾਰਬ੍ਰਹਮ ਪ੍ਰਭ ਪਤਿਤ ਪੁਨੀਤ, ਪਤਤ ਪਾਵਨ ਨਾਉਂ ਰਖਾਇੰਦਾ। ਸ਼ਬਦ ਸੁਣਾਏ ਸੁਹਾਗੀ ਗੀਤ, ਨਾਦ ਅਨਾਦੀ ਨਾਅਰਾ ਏਕਾ ਲਾਇੰਦਾ। ਨਾ ਕੋਈ ਗੁਰੂਦਵਾਰਾ ਮੰਦਰ ਮਸੀਤ, ਹਰ ਘਟ ਬੈਠਾ ਡਗਮਗਾਇੰਦਾ। ਆਪੇ ਜਾਣੇ ਆਪਣੀ ਰੀਤ, ਹਰਿਜਨ ਸੋਏ ਆਪ ਉਠਾਇੰਦਾ। ਚੇਤਨ ਵਸਿਆ ਸਦਾ ਚੀਤ, ਚਿਤ ਵਿਤ ਠਗੌਰੀ ਕੋਇ ਨਾ ਪਾਇੰਦਾ। ਏਕਾ ਰੰਗ ਰੰਗਾਏ ਹਸਤ ਕੀਟ, ਊਚਾਂ ਨੀਚਾਂ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਚਲਾਇੰਦਾ। ਸਾਚੀ ਧਾਰ ਹਰਿ ਨਿਰੰਕਾਰ, ਆਪਣੀ ਆਪ ਚਲਾਈਆ। ਖੇਲੇ ਖੇਲ ਅਗੰਮ ਅਪਾਰ, ਅਲਖ ਅਗੋਚਰ ਭੇਵ ਨਾ ਰਾਈਆ। ਪਾਰਬ੍ਰਹਮ ਪ੍ਰਭ ਗੁਰ ਅਵਤਾਰ, ਵੇਸ ਅਵੇਸਾ ਆਪ ਵਟਾਈਆ। ਲੋਕਮਾਤ ਹੋ ਉਜਿਆਰ, ਨਿਰਗੁਣ ਸਰਗੁਣ ਵਿਚ ਟਿਕਾਈਆ। ਸ਼ਬਦ ਵਿਚੋਲਾ ਅਪਰ ਅਪਾਰ, ਸਾਚਾ ਢੋਲਾ ਗਾਈਆ। ਸੋ ਪੁਰਖ ਨਿਰੰਜਣ ਖ਼ਬਰਦਾਰ, ਹੰ ਬ੍ਰਹਮ ਇਕ ਅਖਵਾਈਆ। ਆਪ ਆਪਣਾ ਕਰੇ ਪਿਆਰ, ਆਪ ਆਪਣੇ ਅੰਗ ਲਗਾਈਆ। ਦਾਤਾ ਦਾਨੀ ਸੂਰਾ ਸਰਬੰਗ, ਨਿਰਾਕਾਰ ਸਾਕਾਰ ਆਪ ਹੋ ਜਾਈਆ। ਆਪ ਵਸੇ ਅੰਗ ਸੰਗ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਰਚਨ ਰਚਾਈਆ। ਜੁਗ ਜੁਗ ਖੇਲ ਪਾਰਬ੍ਰਹਮ, ਹਰਿ ਵਡ ਵੱਡੀ ਵਡਿਆਈਆ। ਨਾ ਮਰੇ ਨਾ ਪਏ ਜੰਮ, ਜੂਨੀ ਰਹਿਤ ਆਪ ਅਖਵਾਈਆ। ਅਕਾਲ ਮੂਰਤ ਨਾ ਹੋਏ ਭੰਗ, ਮਾਤ ਪਿਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਮੇਲਾ ਸਾਚੇ ਘਰ, ਘਰ ਸਾਚਾ ਇਕ ਸੁਹਾਈਆ। ਸਾਚਾ ਘਰ ਹਰਿ ਸੁਹਾਨਾ, ਸਾਚੀ ਵੱਜੀ ਵਧਾਈਆ। ਸਾਚਾ ਦੀਪਕ ਇਕ ਵਖਾਨਾ, ਨਿਰਮਲ ਨੂਰ ਕਰੇ ਰੁਸ਼ਨਾਈਆ। ਸਾਚਾ ਤਖ਼ਤ ਇਕ ਸੁਹਾਨਾ, ਨਾ ਕੋਈ ਬਾਢੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲੇ ਖੇਲ ਆਦਿ ਜੁਗਾਦਿ ਵਡ ਵਡਿਆਈਆ। ਆਦਿ ਜੁਗਾਦੀ ਹਰਿ ਹਰਿ ਖੇਲਾ, ਲੱਖ ਚੁਰਾਸੀ ਵੇਖ ਵਖਾਈਆ। ਆਪੇ ਵਸੇ ਰੰਗ ਨਵੇਲਾ, ਆਪੇ ਘਟ ਘਟ ਰਿਹਾ ਸਮਾਈਆ। ਆਪੇ ਗੁਰੂ ਗੁਰੂ ਗੁਰ ਚੇਲਾ, ਗੁਰ ਮੰਤਰ ਨਾਮ ਆਪ ਦ੍ਰਿੜਾਈਆ। ਆਪੇ ਹੋਏ ਸੱਜਣ ਸੁਹੇਲਾ, ਸਗਲਾ ਸੰਗ ਆਪ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਹਰਿ ਭਗਵੰਤ ਜੁਗਾ ਜੁਗੰਤ ਆਪਣੇ ਹੱਥ ਰੱਖੇ ਵਡਿਆਈਆ। ਜੁਗ ਕਰਤਾ ਹਰਿ ਕਰਨੇਹਾਰਾ, ਸਰਬ ਕਲਾ ਸਮਰਥ। ਆਪ ਆਪਣਾ ਕਰ ਪਸਾਰਾ, ਆਪ ਚਲਾਏ ਆਪਣਾ ਰਥ। ਆਪੇ ਜਾਣੇ ਆਪਣੀ ਧਾਰਾ, ਆਪ ਜਣਾਈ ਸ਼ਬਦ ਮਹਿਮਾ ਅਕਥ। ਆਪੇ ਪੁਰਖ ਆਪੇ ਨਾਰਾ, ਆਪੇ ਦੇਵੇ ਆਪਣੀ ਵੱਥ। ਆਪੇ ਭਗਤ ਆਪ ਭੰਡਾਰਾ, ਆਪੇ ਦੇ ਕਰ ਰੱਖੇ ਹੱਥ। ਆਪੇ ਵਣਜ ਆਪ ਵਣਜਾਰਾ, ਆਪੇ ਆਪਣੀ ਕਰੇ ਆਪ ਪਰਖ। ਆਪੇ ਕਰਨੀ ਕਰਤਾ ਬਣ ਸੰਸਾਰਾ, ਆਪੇ ਲੱਖ ਚੁਰਾਸੀ ਪਾਏ ਨੱਥ। ਆਪੇ ਜੀਵ ਜੰਤ ਦਏ ਆਧਾਰਾ, ਨਿਰਗੁਣ ਜੋਤੀ ਅੰਦਰ ਰੱਖ। ਆਪੇ ਬ੍ਰਹਮਾ ਵੇਤਾ ਸੇਵਾਦਾਰਾ, ਸੇਵਾ ਕਰੇ ਆਪ ਸਮਰਥ। ਆਪੇ

ਵਿਸ਼ਨੂੰ ਵੰਸੀ ਬਣ ਵਰਤਾਰਾ, ਆਪੇ ਵਸਤੂ ਵਸਤ ਅੰਦਰ ਦੇਵੇ ਘੱਤ। ਆਪੇ ਸ਼ੰਕਰ ਸ਼ੰਕਰ ਬਣ ਸੰਘਾਰਾ, ਆਪੇ ਬਾਸ਼ਕ ਤਸ਼ਕਾ ਰਿਹਾ । ਆਪੇ ਸਾਂਗੋਂ ਪਾਂਗ ਕਰ ਪਿਆਰਾ, ਸੇਜਾ ਬਾਸ਼ਕ ਬੈਠਾ ਖਟ। ਆਪੇ ਲੋਕਮਾਤ ਲੈ ਅਵਤਾਰਾ, ਜੁਗ ਜੁਗ ਲਏ ਸਾਂਗ ਪਲਟ। ਆਪੇ ਭਗਤਨ ਮੀਤਾ ਭਗਤਨ ਕਰੇ ਪਿਆਰਾ, ਇਕ ਵਖਾਏ ਨਾਮ ਹੱਟ। ਆਪੇ ਵਸੇ ਪਾਰ ਕਿਨਾਰਾ, ਆਪੇ ਚੌਦਾਂ ਲੋਕਾਂ ਮੇਟੇ ਫਟ। ਆਪੇ ਤ੍ਰਿਲੋਕੀ ਨਾਥ ਅਨਾਥ ਆਧਾਰਾ, ਆਪ ਆਪਣਾ ਲਾਹਾ ਲਏ ਖੱਟ। ਆਪੇ ਨਾਮ ਨਾਮ ਹੋ ਜੈਕਾਰਾ, ਆਪੇ ਕਾਇਆ ਮੰਦਰ ਮਾਰੇ ਸੱਟ। ਆਪੇ ਤੀਰਥ ਤਟ ਬਣ ਕਿਨਾਰਾ, ਆਪੇ ਅੰਮ੍ਰਿਤ ਦੇਵੇ ਝੱਟ। ਆਪੇ ਜੰਗਲ ਜੂਹ ਬਣ ਪਹਾੜਾ, ਆਪੇ ਡੂੰਘੀ ਕੰਦਰ ਸੱਥਰ ਬੈਠਾ ਘਤ। ਆਪੇ ਰਵ ਸਸ ਸਤਾਰਾ, ਆਪੇ ਜੋਤੀ ਜਗੇ ਲਟ ਲਟ। ਆਪੇ ਲੋਆਂ ਪੁਰੀਆਂ ਬਣ ਸਹਾਰਾ, ਆਪੇ ਭਾਰ ਰਿਹਾ ਚੱਕ। ਆਪੇ ਧਰਤ ਧਵਲ ਕਰ ਪਸਾਰਾ, ਜਲ ਬਿੰਬ ਉਪਰ ਦੇਵੇ ਰੱਖ। ਆਪੇ ਲੱਖ ਚੁਰਾਸੀ ਕਰ ਉਜਿਆਰਾ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਨਾਲ ਰਲਾਏ ਬੁਧ ਮਨ ਮਤ। ਆਪੇ ਖੋਲ੍ਹੇ ਨੌ ਦਵਾਰਾ, ਆਪੇ ਦਸਵੇਂ ਬੈਠਾ ਹਰਿ ਸਮਰਥ। ਹਰਿਜਨ ਮੇਲਾ ਵਿਚ ਸੰਸਾਰਾ, ਦੇਵੇ ਦਰਸ ਮਹਿਮਾਂ ਅਕੱਥ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਚਲਾਏ ਆਪਣਾ ਰਥ। ਰਥ ਰਥਵਾਹੀ ਪੁਰਖ ਬਿਧਾਤਾ, ਏਕਾ ਏਕ ਅਖਵਾਈਆ। ਸ੍ਰਿਸ਼ਟ ਸਬਾਈ ਪਿਤਾ ਮਾਤਾ, ਏਕਾ ਰੰਗ ਰੰਗਾਈਆ। ਦੇਵਣਹਾਰਾ ਸਾਚੀ ਦਾਤਾ, ਸਚ ਵਸਤ ਝੋਲੀ ਪਾਈਆ। ਆਪ ਉਪਾਏ ਆਪਣੀ ਗਾਥਾ, ਆਪੇ ਕਰੇ ਪੜ੍ਹਾਈਆ। ਸਤਿਜੁਗ ਤੇਰਾ ਸਾਚਾ ਸਾਥਾ, ਸੋਇਮ ਰੂਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਸਤਿਜੁਗ ਸਾਚਾ ਪਾਰ ਉਤਾਰਾ, ਹਰਿ ਸਾਚਾ ਵੇਖ ਵਖਾਇੰਦਾ। ਦੂਤਾਂ ਦੁਸ਼ਟਾਂ ਆਪ ਸੰਘਾਰਾ, ਹਰਿਜਨ ਸਾਚੇ ਆਪ ਤਰਾਇੰਦਾ। ਨਾਮ ਝੂਟਾ ਆਪ ਅਪਰ ਅਪਾਰਾ, ਨਰ ਨਿਰੰਕਾਰਾ ਆਪ ਉਪਾਇੰਦਾ। ਧਰੂ ਪ੍ਰਹਿਲਾਦਾ ਦਏ ਸਹਾਰਾ, ਹੰਕਾਰੀ ਦੁਸ਼ਟ ਖਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਨਿਰਗੁਣ ਸਰਗੁਣ ਵੇਸ ਵਟਾਇਆ, ਲੋਕਮਾਤ ਵੱਜੇ ਵਧਾਈਆ। ਤ੍ਰੇਤਾ ਤੇਰਾ ਭੇਖ ਵਟਾਇਆ, ਲੇਖਾ ਲਿਖਿਆ ਬੇਪਰਵਾਹੀਆ। ਬ੍ਰਹਮਾ ਵੇਤਾ ਸੇਵ ਕਮਾਇਆ, ਚਾਰੇ ਵੇਦਾਂ ਕਰੇ ਪੜ੍ਹਾਈਆ। ਸ਼ਾਮ ਰਿਗ ਖੇਲ ਖਲਾਇਆ, ਰਘੁਵੰਸਾ ਨਾਉਂ ਰਖਾਈਆ। ਤਿਰਿਆ ਤ੍ਰੇਤਾ ਮੇਲ ਮਿਲਾਇਆ, ਜਨਕ ਸਪੁਤਰੀ ਵਡ ਵਡਿਆਈਆ। ਲੰਕਾ ਗੜ੍ਹ ਦਏ ਤੁੜਾਇਆ, ਰਾਵਣ ਹੰਕਾਰੀ ਦਿਸ ਨਾ ਆਈਆ। ਗਰੀਬ ਨਿਮਾਣੇ ਗਲੇ ਲਗਾਇਆ, ਭੀਲਣੀ ਮੁਖ ਸੁਹਾਈਆ। ਪੁਰਖ ਅਬਿਨਾਸ਼ੀ ਖੇਲ ਖਲਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਸ ਧਰ, ਰਾਮ ਰਾਮ ਨਾਮ ਵਡਿਆਈਆ। ਰਾਮ ਨਾਮ ਸਚ ਸੁਲਤਾਨਾ, ਹਰਿ ਸਾਚੇ ਮਾਤ ਧਰਾਇਆ। ਹਰਿਜਨ ਮੇਲਾ ਗੁਣ ਨਿਧਾਨਾ, ਘਰ ਸਾਚਾ ਇਕ ਸੁਹਾਇਆ। ਆਪ ਚੁਕਾਏ ਆਵਣ ਜਾਣਾ, ਜਿਸ ਜਨ ਰਸਨਾ ਗਾਇਆ। ਦਰਗਹਿ ਸਾਚੀ ਸਾਚਾ ਮਾਣਾ, ਸਚ ਦਵਾਰਾ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਨਿਰਗੁਣ ਰੂਪ ਨਿਰਗੁਣ ਧਾਰ, ਨਿਰਗੁਣ ਆਪ ਉਪਾਈਆ। ਦੁਆਪਰ ਤੇਰੀ ਪਾਵੇ ਸਾਰ, ਦੋਏ ਦੋਏ ਲੋਚਣ ਵੇਖ ਵਖਾਈਆ। ਵੇਦ ਵਿਆਸਾ ਕਰ ਪਿਆਰ, ਏਕਾ ਬ੍ਰਹਮ ਜਣਾਈਆ। ਪਾਰਬ੍ਰਹਮ ਪ੍ਰਭ ਮੇਲ ਅਪਾਰ, ਮੇਲ ਮਿਲਾਵਾ ਸਾਚੇ ਮਾਹੀਆ। ਨਾਰਦ ਮੁਨ ਖੇਲ ਸੰਸਾਰ, ਸਗਲਾ ਸੰਗ ਨਿਭਾਈਆ। ਚਾਰ ਸਲੋਕ ਬ੍ਰਹਮਾ ਦਏ ਉਚਾਰ, ਬਾਰਾਂ

ਅੱਖਰ ਨਾਮ ਪੜ੍ਹਾਈਆ। ਪੁਰਾਨ ਅਠਾਰਾਂ ਇਕ ਆਧਾਰ, ਚਾਰ ਲੱਖ ਸਤਾਰਾਂ ਹਜ਼ਾਰ ਸਲੋਕ ਗਣਾਈਆ। ਕਾਹਨਾ ਕ੍ਰਿਸ਼ਨਾ ਆਪ ਕਰਤਾਰ, ਨਾਮ ਬੰਸਰੀ ਇਕ ਵਜਾਈਆ। ਸਖੀਆਂ ਮੇਲਾ ਮੀਤ ਮੁਰਾਰ, ਮੰਗਲਾਚਾਰ ਇਕ ਵਖਾਈਆ। ਬਣਿਆ ਗੋਲਾ ਵਿਚ ਸੰਸਾਰ, ਗਵਾਲਾ ਰੂਪ ਵਟਾਈਆ। ਅੰਤਮ ਤੋਲਾ ਤੋਲੇ ਆਪਣੇ ਕੰਡੇ ਧਾਰ, ਲੱਖ ਚੁਰਾਸੀ ਆਪ ਤੁਲਾਈਆ। ਭਗਤਨ ਮੀਤਾ ਕਰ ਪਿਆਰ, ਬਿਦਰ ਸੁਦਾਮਾਂ ਲਏ ਤਰਾਈਆ। ਲੱਜਿਆ ਰੱਖੇ ਵਿਚ ਦਰਬਾਰ, ਦਰੋਪਦ ਸੁੱਤ ਉਠਾਈਆ। ਤੋੜਨਹਾਰਾ ਗੜ੍ਹ ਹੰਕਾਰ, ਦੂਤੀ ਦੁਸ਼ਟ ਦਏ ਮਿਟਾਈਆ। ਪੰਜਾਂ ਬਖ਼ਸ਼ੇ ਇਕ ਪਿਆਰ, ਧਰਮ ਸੁੱਤ ਨਾਰ ਇਕ ਅਖਵਾਈਆ। ਰਥ ਰਥਵਾਹੀ ਸਾਚਾ ਯਾਰ, ਮਹਾਂਸਾਰਥੀ ਆਪ ਅਖਵਾਈਆ। ਦੇਵੇ ਨਾਮ ਸ਼ਬਦ ਗਿਆਨ, ਗੀਤਾ ਗੋਝ ਸੁਣਾਈਆ। ਅਠਾਰਾਂ ਧਿਆਏ ਕਰ ਪਰਧਾਨ, ਅਠਾਰਾਂ ਅਕਸ਼ੂਨੀਆਂ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਿਨਾਰਾ, ਕਲਜੁਗ ਲਏ ਅੰਗੜਾਈਆ। ਲੋਕਮਾਤ ਕਰ ਪਸਾਰਾ, ਜੂਠ ਝੂਠ ਕਰੇ ਕੁੜਮਾਈਆ। ਮਾਇਆ ਮਮਤਾ ਵਣਜ ਵਪਾਰਾ, ਚਾਰੋਂ ਕੁੰਟ ਫਿਰਾਈਆ। ਹੋਏ ਦਰੋਹੀ ਚੌਂਹ ਯਾਰਾਂ, ਚਾਰ ਯਾਰੀ ਲਏ ਉਪਾਈਆ। ਈਸਾ ਮੂਸਾ ਏਕਾ ਨਾਅਰਾ, ਏਕਾ ਅਲਫ਼ ਸਿਖਾਈਆ। ਗਲ ਅਲਫ਼ੀ ਪਾਏ ਪਰਵਰਦਿਗਾਰਾ, ਕਾਲੀ ਚੋਲੀ ਇਕ ਸੁਹਾਈਆ। ਅੱਲਾ ਹੂ ਹੂ ਨਾਅਰਾ, ਅੱਲਾ ਹੂ ਹੂ ਵਿਚ ਸਮਾਈਆ। ਖ਼ਾਲਕ ਖ਼ਲਕ ਹੋ ਉਜਿਆਰਾ, ਆਪ ਆਪਣਾ ਰੰਗ ਵਟਾਈਆ। ਚੌਦਾਂ ਤਬਕਾਂ ਦਏ ਸਹਾਰਾ, ਜਲਵਾ ਨੂਰ ਇਲਾਹੀਆ। ਆਪੇ ਜਾਣੇ ਆਪਣੀ ਕਾਰਾ, ਭੇਵ ਕੋਇ ਨਾ ਪਾਈਆ। ਨਾਨਕ ਦਿਤਾ ਨਾਮ ਭੰਡਾਰਾ, ਲੋਕਮਾਤ ਵਰਤਾਈਆ। ਊਚਾਂ ਨੀਚਾਂ ਇਕ ਦਵਾਰਾ, ਰਾਓ ਰੰਕਾਂ ਇਕ ਸਰਨਾਈਆ। ਆਤਮ ਬ੍ਰਹਮ ਕਰੇ ਵਿਚਾਰਾ, ਬ੍ਰਹਮ ਬ੍ਰਹਮ ਬ੍ਰਹਮ ਨਜ਼ਰੀ ਆਈਆ। ਸ੍ਵਯੰ ਰੂਪ ਹਰਿ ਨਿਰੰਕਾਰਾ, ਨਿਰਗੁਣ ਜੋਤ ਇਕ ਰੁਸ਼ਨਾਈਆ । ਦੋਇਮ ਰੂਪ ਸ਼ਬਦ ਭੰਡਾਰਾ, ਹਰਿ ਸਾਚਾ ਆਪ ਵਰਤਾਈਆ। ਤੀਜਾ ਨੈਣ ਇਕ ਉਘਾੜਾ, ਹਰਿ ਸੰਤਨ ਮੇਲ ਮਿਲਾਈਆ। ਚੌਥਾ ਘਰ ਸਚ ਅਖਾੜਾ, ਹਰਿ ਸਾਚਾ ਰਿਹਾ ਵਖਾਈਆ। ਪੰਚਮ ਮੀਤਾ ਹਰਿ ਨਿਰੰਕਾਰਾ, ਪੰਚਮ ਮੋਹ ਚੁਕਾਈਆ। ਛੇਵੇਂ ਛੰਨ ਨਾ ਕੋਈ ਉਸਾਰਾ, ਸਚਖੰਡ ਬੈਠਾ ਆਸਣ ਲਾਈਆ। ਸੱਤਵੇਂ ਸਤਿ ਪੁਰਖ ਨਿਰੰਜਣ ਨਿਰਾਕਾਰਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਅਟੱਲ ਮਹੱਲ ਉਚ ਮੁਨਾਰਾ, ਚਾਰ ਦੀਵਾਰ ਨਾ ਕੋਇ ਵਖਾਈਆ। ਏਕਾ ਬੈਠਾ ਏਕਉਂਕਾਰਾ, ਇਕ ਅਕੱਲਾ ਸਹਿਜ ਸੁਖਦਾਈਆ। ਜੁਗ ਜੁਗ ਪਾਵੇ ਲੋਕਮਾਤ ਸਾਰਾ, ਲੱਖ ਚੁਰਾਸੀ ਵੇਖ ਵਖਾਈਆ। ਭਰਮੇ ਭੁੱਲੇ ਜੀਵ ਗਵਾਰਾ, ਭਰਮੀ ਭਰਮ ਰਖਾਈਆ। ਮਨਮਤ ਹੋਏ ਨਾਰ ਵਿਭਚਾਰਾ, ਘਰ ਘਰ ਵੇਸ ਕਰਾਈਆ। ਗੁਰ ਕਾ ਨਾਮ ਨਾ ਰਸਨ ਉਚਾਰਾ, ਹਰਿ ਮੰਤਰ ਨਾ ਕੋਇ ਦ੍ਰਿੜਾਈਆ। ਘਰ ਘਰ ਝੂਠਾ ਝੂਠ ਪਸਾਰਾ, ਕਲਜੁਗ ਕੂਕੇ ਦਏ ਦੁਹਾਈਆ । ਨਾਨਕ ਗੋਬਿੰਦ ਇਕ ਜੈਕਾਰਾ, ਏਕਾ ਸਿਫ਼ਤ ਸਲਾਹੀਆ। ਵਰਨ ਬਰਨ ਨਾ ਕੋਇ ਵਿਹਾਰਾ, ਨਾ ਕੋਈ ਵੰਡ ਵੰਡਾਈਆ। ਸਾਚਾ ਮੰਦਰ ਗੁਰੂਦਵਾਰਾ, ਕਾਇਆ ਕਾਅਬਾ ਇਕ ਵਖਾਈਆ। ਨਿਰਮਲ ਜੋਤ ਜਗੇ ਅਪਾਰਾ, ਦਿਵਸ ਰੈਣ ਰਹੇ ਰੁਸ਼ਨਾਈਆ। ਆਤਮ ਧੁੰਨ ਸੱਚੀ ਧੁਨਕਾਰਾ, ਅਨਹਦ ਰਿਹਾ ਸੁਣਾਈਆ। ਪੰਚਮ ਸਖੀਆਂ ਗਾਇਣ ਵਾਰੋ ਵਾਰਾ, ਆਪ ਆਪਣਾ ਤਾਲ ਵਜਾਈਆ। ਜਨ ਭਗਤਾਂ ਅੰਮ੍ਰਿਤ ਦੇਵੇ ਠੰਡੀ ਠਾਰਾ, ਕਵਲ ਕਵਲਾ ਮੁਖ ਚਵਾਈਆ। ਆਪੇ ਤੋੜੇ ਬਜਰ ਕਿਵਾੜਾ, ਅਗਨੀ ਸਾੜਾ ਦਏ ਮਿਟਾਈਆ। ਕਰੇ ਪਰਕਾਸ਼

ਬਹੱਤਰ ਨਾੜਾ, ਹਰਿ ਸੱਜਣ ਸਹਿਜ ਸੁਭਾਈਆ। ਆਤਮ ਸੇਜਾ ਸਾਚੀ ਕਰ ਪਸਾਰਾ, ਚਤੁਰਭੁਜ ਬੈਠਾ ਰਾਹ ਤਕਾਈਆ। ਸੁਰਤੀ ਸ਼ਬਦੀ ਮੇਲਾ ਕੰਤ ਭਤਾਰਾ, ਨਾਰੀ ਨਾਰਾ ਵਿਚ ਸਮਾਈਆ। ਨਰ ਨਰਾਇਣ ਇਕ ਆਧਾਰਾ, ਏਕਾ ਅੰਕ ਲਗਾਈਆ। ਗੁਰਮੁਖ ਵਿਰਲਾ ਪਾਵੇ ਸਾਰਾ, ਜਿਸ ਜਨ ਬੂਝ ਬੁਝਾਈਆ। ਕਲਜੁਗ ਲੱਖ ਚੁਰਾਸੀ ਸੁੱਤੀ ਪੈਰ ਪਸਾਰਾ, ਹਉਮੇ ਗੂੜ੍ਹੀ ਨੀਂਦ ਸਵਾਈਆ। ਗ੍ਰੰਥੀ ਪੰਥੀ ਕਰਨ ਵਿਚਾਰਾ, ਗਾ ਗਾ ਥੱਕੇ ਕਰਨ ਪੜ੍ਹਾਈਆ। ਅੰਜੀਲ ਕੁਰਾਨ ਲਾਇਨ ਨਾਅਰਾ, ਐਨਲਹੱਕ ਨਾ ਵੇਖ ਵਖਾਈਆ। ਪੰਡਤ ਪਾਂਧੇ ਬੋਲ ਜੈਕਾਰਾ, ਜੀਵਾਂ ਜੰਤਾਂ ਰਹੇ ਸੁਣਾਈਆ। ਕਲਜੁਗ ਭੁਲਿਆ ਸਰਬ ਸੰਸਾਰਾ, ਹਰਿ ਕੀ ਗਤ ਕੋਇ ਨਾ ਪਾਈਆ। ਵੇਦ ਵਿਆਸਾ ਬਣ ਲਿਖਾਰਾ, ਏਕਾ ਲੇਖਾ ਗਿਆ ਸਮਝਾਈਆ। ਕਲਜੁਗ ਆਯੂ ਚਾਰ ਲੱਖ ਬੱਤੀ ਹਜ਼ਾਰਾ, ਬੱਤੀ ਦੰਦੀ ਆਪੇ ਗਾਈਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਨਿਰਗੁਣ ਜੋਤ ਨੂਰ ਕਰੇ ਰੁਸ਼ਨਾਈਆ। ਸ੍ਰਿਸ਼ਟ ਸਬਾਈ ਮਾਰੇ ਮਾਰਾ, ਕਰਮ ਕੁਕਰਮਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਕਰਨਹਾਰ ਪੁਰਖ ਸਮਰਥ ਅਕਲ ਕਲ ਧਾਰ, ਨਰ ਨਿਰੰਕਾਰ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਏਕ ਆਪ ਅਖਵਾਈਆ।

੩ ਫੱਗਣ ੨੦੧੫ ਬਿਕ੍ਰਮੀ ਬੇਲਾ ਸਿੰਘ ਦੇ ਘਰ ਪਿੰਡ ਮਾਹਲ ਜ਼ਿਲਾ ਅੰਮ੍ਰਿਤਸਰ

ਜ਼ਾਤ ਪਾਤ ਹਰਿ ਨਿਆਰਾ, ਗੁਣ ਅਵਗੁਣ ਨਾ ਕੋਇ ਜਣਾਈਆ। ਜਨ ਭਗਤਾਂ ਕਰੇ ਜਗਤ ਪਿਆਰਾ, ਨਿਰਗੁਣ ਸਰਗੁਣ ਵਡ ਵਡਿਆਈਆ। ਬਖ਼ਸ਼ਣਹਾਰਾ ਚਰਨ ਪਿਆਰਾ, ਸਰਨਗਤ ਇਕ ਸਮਝਾਈਆ। ਦੇਵਣਹਾਰਾ ਨਾਮ ਭੰਡਾਰਾ, ਨਾਮ ਵਸਤ ਝੋਲੀ ਪਾਈਆ। ਬਣਿਆ ਰਹੇ ਸਦ ਵਰਤਾਰਾ, ਆਪ ਆਪਣੀ ਸੇਵ ਕਮਾਈਆ। ਰਾਗ ਨਾਦ ਨਾ ਪਾਇਣ ਸਾਰਾ, ਭੇਵ ਅਭੇਦਾ ਬੇਪਰਵਾਹੀਆ। ਅਬਿਨਾਸ਼ੀ ਕਰਤਾ ਏਕਉਂਕਾਰਾ, ਅਕਲ ਕਲ ਅਖਵਾਈਆ। ਮੇਲ ਮਿਲਾਵਾ ਸੰਤ ਦੁਲਾਰਾ, ਸੰਤਨ ਸੰਗ ਰਖਾਈਆ। ਏਕਾ ਦੇਵੇ ਸਚ ਹੁਲਾਰਾ, ਸਚ ਸੁੱਚ ਵਧਾਈਆ। ਸਾਚਾ ਮੰਦਰ ਵੇਖ ਦਵਾਰਾ, ਦੇਵੇ ਦਰ ਸੁਹਾਈਆ। ਦਰ ਦਰਵਾਜ਼ਾ ਖੋਲ੍ਹ ਕਿਵਾੜਾ, ਆਪਣੀ ਬੂਝ ਬੁਝਾਈਆ। ਸ਼ਬਦੀ ਮੀਤਾ ਸਾਚਾ ਲਾੜਾ, ਸਾਂਤਕ ਸਤਿ ਸਤਿ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚਾ ਵੇਖ ਵਖਾਈਆ। ਕਾਇਆ ਖੇੜਾ ਸਾਚਾ ਨਗਰ, ਹਰਿ ਹਰਿ ਹੱਟ ਖੁਲ੍ਹਾਇਆ। ਨਿਰਮਲ ਹੋਏ ਕਰਮ ਉਜਾਗਰ, ਪ੍ਰਭ ਨੇਤਰ ਦਰਸ਼ਨ ਪਾਇਆ। ਨਾਮ ਵਣਜ ਸਚ ਸੌਦਾਗਰ, ਘਰ ਵਣਜਾਰਾ ਏਕਾ ਆਇਆ। ਭਰੇ ਖ਼ਜ਼ਾਨਾ ਕਾਇਆ ਗਾਗਰ, ਗਹਿਰ ਗੰਭੀਰ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਤਰਾਇਆ। ਨਾਮ ਖ਼ਜ਼ਾਨਾ ਸਾਚੀ ਵਸਤ, ਗੁਰ ਸਤਿਗੁਰ ਹੱਟ ਵਿਕਾਈਆ। ਗੁਰਮੁਖਾਂ ਦੇਵੇ ਦਸਤ ਬਦਸਤ, ਉਧਾਰ ਨਾ ਕੋਇ ਕਰਾਈਆ। ਦਿਵਸ ਰੈਣ ਰੱਖੇ ਮਸਤ, ਨਾਮ ਖ਼ੁਮਾਰੀ ਇਕ ਚੜ੍ਹਾਈਆ। ਏਕਾ ਰੰਗ ਰੰਗਾਏ ਕੀਟ ਹਸਤ, ਆਪ ਆਪਣੀ ਦਇਆ ਕਮਾਈਆ। ਤਨ ਪਹਿਨਾਏ ਸਾਚਾ ਬਸਤ, ਬਸਤਰ ਗਹਿਣਾ ਸ਼ਬਦ ਸੁਹਾਈਆ। ਕੀਮਤ ਕਰਤੇ ਰੱਖੀ ਸਸਤ, ਦੋਏ ਜੋੜ ਚਰਨ ਸੀਸ ਝੁਕਾਈਆ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਂਆ। ਥਾਉਂ ਟਿਕਾਨਾ ਘਰ ਘਰ ਮੰਦਰ, ਹਰਿ ਸਾਚੇ ਆਪ ਉਪਾਇਆ। ਆਪੇ ਬਹਿ ਬਹਿ ਵੇਖੇ ਅੰਦਰ, ਨਿਜ ਘਰ ਵਾਸੀ ਨਿਜ ਘਰ ਰਿਹਾ ਸੁਹਾਇਆ। ਦਿਸ ਨਾ ਆਏ ਭਾਗਾਂਮੰਦੜ, ਗੁਰਮੁਖ ਸਾਚੇ ਮੇਲ ਮਿਲਾਇਆ। ਮਾਇਆ ਮਮਤਾ ਹੋਈ ਅੰਧੜ, ਗੁਰੂ ਗਿਆਨ ਨਾ ਕੋਇ ਜਣਾਇਆ। ਦੂਈ ਦਵੈਤੀ ਝੂਠਾ ਕੰਧੜ, ਹਉਮੇ ਹੰਗਤਾ ਪੜਦਾ ਪਾਇਆ। ਮਨਮੁਖ ਜੀਵ ਜੂਠਾ ਝੂਠਾ ਗੰਦੜ, ਰਸਨਾ ਜਿਹਵਾ ਨਾ ਹਰਿ ਹਰਿ ਗਾਇਆ। ਭਗਤ ਜਨਾਂ ਹਰਿ ਆਪ ਬਖ਼ਸ਼ੰਦੜ, ਫੜ ਫੜ ਗਲੇ ਲਗਾਇਆ। ਦੋ ਜਹਾਨਾਂ ਮੇਟੇ ਪੰਧੜ, ਪਾਂਧੀ ਆਪੇ ਬਣ ਕੇ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇਆ। ਸਾਚਾ ਪਾਂਧੀ ਰਿਹਾ ਚਲ, ਦਿਵਸ ਰੈਣ ਪਰਭਾਤੀਆ। ਵਸਣਹਾਰਾ ਨਿਹਚਲ ਧਾਮ ਅਟੱਲ, ਕਲਜੁਗ ਮਾਰਨ ਆਇਆ ਝਾਤੀਆ। ਸ੍ਰਿਸ਼ਟ ਸਬਾਈ ਭੁਲਾਏ ਕਰ ਕਰ ਵਲ ਛਲ, ਗੁਰਮੁਖਾਂ ਚੁਕਾਏ ਲਹਿਣ ਦੇਣ ਬਾਕੀਆ। ਆਪਣੇ ਦੀਪਕ ਆਪਣੀ ਜੋਤੀ ਆਪੇ ਬਲ, ਸਚ ਗਿਆਨ ਕਰੇ ਪਰਕਾਸ਼ਿਆ। ਆਪਣੇ ਸ਼ਬਦ ਸ਼ਬਦੀ ਆਪੇ ਰਲ, ਆਪਣਾ ਢੋਲਾ ਗਾਏ ਸ਼ਾਹੋ ਸਬਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਾਂ ਕਰੇ ਬੰਦ ਖੁਲ੍ਹਾਸੀਆ। ਬੰਦ ਖਲਾਸੀ ਬੰਧਨ ਤੋੜ, ਪਾਰਬ੍ਰਹਮ ਅਖਵਾਇਆ। ਚਰਨ ਪ੍ਰੀਤੀ ਨਿਭੇ ਤੋੜ, ਨਾ ਤੁੱਟੇ ਨਾ ਕੋਈ ਤੋੜ ਤੁੜਾਇਆ। ਸਤਿਗੁਰ ਪੂਰਾ ਚੜ੍ਹਿਆ ਘੋੜ, ਸ਼ਬਦ ਡੰਕਾ ਹੱਥ ਉਠਾਇਆ। ਗੁਰਸਿਖਾਂ ਮੇਲ ਮਿਲਾਏ ਦੌੜ ਦੌੜ, ਸੋਏ ਕੋਇ ਰਹਿਣ ਨਾ ਪਾਇਆ। ਵੇਖਣਹਾਰਾ ਫਲ ਮਿਠਾ ਕੌੜ, ਲੱਖ ਚੁਰਾਸੀ ਫੋਲ ਫੁਲਾਇਆ। ਦਰਗਹਿ ਸਾਚੀ ਲਾਇਆ ਏਕਾ ਪੌੜ, ਏਕਾ ਡੰਡਾ ਹੱਥ ਫੜਾਇਆ। ਸੋ ਪੁਰਖ ਨਿਰੰਜਣ ਰਿਹਾ ਬੌਹੜ, ਆਪ ਆਪਣਾ ਕਰਮ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਲੇਖਾ ਲੇਖੇ ਲਾਇਆ। ਲੇਖਾ ਲੇਖੇ ਜਾਏ ਲੱਗ, ਗੁਰ ਸਤਿਗੁਰ ਆਪ ਲਗਾਈਆ। ਦਰਸ ਵਖਾਏ ਸੂਰਾ ਸਰਬੰਗ, ਨੇਤਰ ਲੋਚਣ ਨੈਣ ਬਿਗਸਾਈਆ। ਨਿਰਗੁਣ ਜੋਤ ਦੀਪਕ ਗਿਆ ਜਗ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਲੱਖ ਚੁਰਾਸੀ ਲੱਗੀ ਅੱਗ, ਬਿਨ ਹਰਿ ਨਾ ਕੋਇ ਬੁਝਾਈਆ। ਤਨ ਨਾ ਦਿਸੇ ਕਿਸੇ ਤਗ, ਤਨ ਤੜਾਗ ਨਾ ਮਾਤ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਵੇਖ ਵਖਾਏ ਸਰਬ ਲੋਕਾਈਆ। ਸਰਬ ਲੋਕਾਈ ਬੈਠਾ ਲੁਕ, ਦਿਸ ਕਿਸੇ ਨਾ ਆਇੰਦਾ। ਗੁਰਮੁਖਾਂ ਵਖਾਏ ਆਪਣਾ ਮੁਖ, ਮੁਖੜਾ ਅਲਖ ਸਲਾਹਿੰਦਾ। ਆਵਣ ਜਾਵਣ ਕੱਟੇ ਦੁੱਖ, ਘਰ ਸਾਚਾ ਇਕ ਸੁਹਾਇੰਦਾ। ਨਾ ਮਾਨਸ ਨਾ ਦਿਸੇ ਮਾਨੁਖ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਸੰਤ ਸੁਹੇਲੇ ਆਪਣੀ ਗੋਦੀ ਲਏ ਚੁੱਕ, ਬਾਲ ਅੰਞਾਣ ਗੋਦ ਉਠਾਇੰਦਾ। ਸਤਿਗੁਰ ਬੂਟਾ ਨਾ ਜਾਏ ਸੁੱਕ, ਹਰਿਆ ਸਿੰਚ ਅੰਮ੍ਰਿਤ ਆਪ ਕਰਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਨਿਰਗੁਣ ਰੂਪ ਸ਼ਾਹੋ ਰੂਪ ਸਿੰਘ ਸ਼ੇਰ ਸ਼ੇਰ ਰਿਹਾ ਬੁੱਕ, ਕਲਜੁਗ ਢੋਂਗ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲੇ ਲਏ ਰੱਖ, ਆਪੇ ਕੀਮਤ ਪਾਏ ਲੱਖ, ਲੱਖੋਂ ਕੱਖ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਪਾਰ ਤਰਾਇੰਦਾ। ਹਰਿਜਨ ਉਤਰੇ ਪਾਰ ਕਿਨਾਰਾ, ਗੁਰ ਸਤਿਗੁਰ ਆਪ ਕਰਾਈਆ। ਨਾਮ ਚੱਪੂ ਸਚ ਸਹਾਰਾ, ਹਰਿ ਸਾਚਾ ਆਪੇ ਲਾਈਆ। ਖੇਵਟ ਖੇਟਾ ਕਰ ਪਿਆਰਾ, ਕਾਇਆ ਬੇੜਾ ਰਿਹਾ ਚਲਾਈਆ। ਪਾਰਬ੍ਰਹਮ ਬ੍ਰਹਮ ਸੁੱਤ ਦੁਲਾਰਾ, ਆਪ ਆਪਣਾ ਮੇਲ ਮਿਲਾਈਆ। ਦਰ ਘਰ

ਵੇਖੇ ਧਾਮ ਨਿਆਰਾ, ਦਰਗਹਿ ਸਾਚੀ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਰ ਪਾਰਾ, ਜਨ ਭਗਤਾਂ ਦੇਵੇ ਚਰਨ ਸਹਾਰਾ, ਕਲਜੁਗ ਤੇਰੀ ਅੰਤਮ ਵਾਰਾ, ਮੰਝਧਾਰ ਨਾ ਕੋਇ ਰੁੜ੍ਹਾਈਆ।

੩ ਫੱਗਣ ੨੦੧੫ ਬਿਕ੍ਰਮੀ ਅਵਤਾਰ ਸਿੰਘ ਦੇ ਘਰ ਪਿੰਡ ਕਾਉਂਕੇ ਜ਼ਿਲਾ ਅੰਮ੍ਰਿਤਸਰ

ਏਕਉਂਕਾਰ ਹਰਿ ਸੁਲਤਾਨ, ਪਾਰਬ੍ਰਹਮ ਅਭੇਦਿਆ। ਅਲਖ ਨਿਰੰਜਣ ਵਾਲੀ ਦੋ ਜਹਾਨ, ਆਦਿ ਜੁਗਾਦਿ ਅਛਲ ਅਛੇਦਿਆ। ਜੋਤੀ ਨੂਰ ਸ੍ਰੀ ਭਗਵਾਨ, ਭੇਵ ਨਾ ਪਾਇਣ ਚਾਰੇ ਵੇਦਿਆ। ਆਦਿ ਜੁਗਾਦੀ ਇਕ ਨਿਸ਼ਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਵਿਦਿਆ। ਪੁਰਖ ਅਬਿਨਾਸ਼ ਸਰਬ ਜੀਅ ਦਾਤਾ, ਏਕਾ ਏਕਉਂਕਾਰਿਆ। ਖੇਲੇ ਖੇਲ ਪੁਰਖ ਬਿਧਾਤਾ, ਅਲਖ ਅਗੋਚਰ ਅਗੰਮ ਭੇਵ ਨਿਆਰਿਆ। ਜੁਗਾ ਜੁਗੰਤਰ ਬੰਨੇ ਨਾਤਾ, ਆਪ ਆਪਣਾ ਖੇਲ ਖਿਲਾ ਰਿਹਾ। ਲੱਖ ਚੁਰਾਸੀ ਪਿਤਾ ਮਾਤਾ, ਆਪ ਆਪਣੇ ਅੰਗ ਸਮਾ ਰਿਹਾ। ਬੈਠਾ ਰਹੇ ਇਕ ਅਕਾਂਤਾ, ਅਕਲ ਕਲਾ ਵਰਤਾ ਰਿਹਾ। ਜਗਤ ਖੇਲ ਦਿਵਸ ਰਾਤਾ, ਦੀਨ ਦਿਆਲ ਆਪ ਕਰਾ ਰਿਹਾ। ਆਪ ਜਣਾਏ ਆਪਣੀ ਗਾਥਾ, ਸ਼ਬਦੀ ਸ਼ਬਦ ਨਾਉਂ ਧਰਾ ਰਿਹਾ। ਸਤਿ ਸਤਿਵਾਦ ਚਲਾਏ ਰਾਥਾ, ਰਥ ਰਥਵਾਹੀ ਦਿਸ ਨਾ ਆ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਡਗਮਗਾ ਰਿਹਾ। ਨਿਰਗੁਣ ਧਾਰ ਪੁਰਖ ਕਰਤਾਰਾ, ਕਰਤਾ ਕਰਤਾ ਆਪ ਅਖਵਾਇੰਦਾ। ਜੁਗ ਜੁਗ ਖੇਲੇ ਖੇਲ ਨਿਆਰਾ, ਭੇਵ ਅਭੇਦਾ ਭੇਵ ਛੁਪਾਇੰਦਾ। ਸ਼ਬਦ ਡੰਕਾ ਅਪਰ ਅਪਾਰਾ, ਹਰਿ ਹਰਿ ਕਾ ਨਾਉਂ ਵਜਾਇੰਦਾ। ਲੋਆਂ ਪੁਰੀਆਂ ਕਰੇ ਖ਼ਬਰਦਾਰਾ, ਆਲਸ ਨਿੰਦਰਾ ਸਰਬ ਗਵਾਇੰਦਾ। ਰਵ ਸਸ ਸਤਾਰਾ, ਮੰਡਲ ਮੰਡਪ ਫੇਰਾ ਪਾਇੰਦਾ। ਗਗਨ ਪਾਤਾਲਾਂ ਇਕ ਹੁਲਾਰਾ, ਬ੍ਰਹਿਮੰਡ ਖੰਡ ਖੋਜ ਖੋਜਾਇੰਦਾ। ਜੋਤੀ ਨੂਰ ਕਰ ਉਜਿਆਰਾ, ਆਦਿ ਜੁਗਾਦਿ ਡਗਮਗਾਇੰਦਾ। ਸਚ ਸਿੰਘਾਸਣ ਅਪਰ ਅਪਾਰਾ, ਥਿਰ ਘਰ ਸਾਚੇ ਆਪ ਵਛਾਇੰਦਾ। ਸ਼ਾਹੋ ਭੂਪ ਸਚ ਸਿਕਦਾਰਾ, ਹਰਿ ਸਾਚਾ ਆਸਣ ਲਾਇੰਦਾ। ਤਖ਼ਤ ਤਾਜ ਸੁਹਾਏ ਇਕ ਦਵਾਰਾ, ਬੰਕ ਦਵਾਰੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਪੇ ਕਰ, ਨਿਰਗੁਣ ਨਿਰਗੁਣ ਵਿਚ ਸਮਾਇੰਦਾ। ਨਿਰਗੁਣ ਰੂਪ ਸਚ ਸਿਕਦਾਰ, ਏਕਾ ਏਕਉਂਕਾਰਿਆ। ਖੇਲੇ ਖੇਲ ਆਪ ਕਰਤਾਰ, ਆਪਣੀ ਕੀਮਤ ਕਰਤਾ ਆਪੇ ਪਾ ਰਿਹਾ। ਦਰ ਦਰਵਾਜਾ ਖੋਲ੍ਹ ਕਿਵਾੜ, ਆਪ ਆਪਣਾ ਰਾਹ ਚਲਾ ਰਿਹਾ। ਸਤਿ ਸਰੂਪੀ ਪਹਿਰੇਦਾਰ, ਬਿਨ ਰੰਗ ਰੂਪੀ ਸੇਵ ਕਮਾ ਰਿਹਾ। ਇਕ ਅਕੱਲਾ ਖ਼ਬਰਦਾਰ, ਸਚ ਮਹੱਲਾ ਆਪ ਸੁਹਾ ਰਿਹਾ। ਉਚ ਅਟੱਲ ਕਰ ਤਿਆਰ, ਨਿਜ ਘਰ ਆਪਣਾ ਆਪ ਉਪਾ ਲਿਆ। ਨਾ ਕੋਈ ਦੂਸਰ ਮੀਤ ਮੁਰਾਰ, ਨਾ ਕੋਈ ਸੰਗ ਰਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਇਕ ਅਖਵਾ ਰਿਹਾ। ਆਦਿ ਨਿਰੰਜਣ ਪੁਰਖ ਅਬਿਨਾਸ਼ਾ, ਪਾਰਬ੍ਰਹਮ ਅਖਵਾਇੰਦਾ। ਜੁਗਾ ਜੁਗੰਤਰ ਖੇਲ ਤਮਾਸ਼ਾ, ਜਾਗਰਤ ਜੋਤ ਇਕ ਵਖਾਇੰਦਾ। ਚੌਦਾਂ ਲੋਕ ਮੰਡਲ ਰਾਸਾ, ਆਪ ਆਪਣੀ ਰਾਸ ਵਖਾਇੰਦਾ। ਲੱਖ ਚੁਰਾਸੀ ਪਵਣ ਸਵਾਸਾ, ਪੰਜ ਤੱਤ ਡੇਰਾ ਲਾਇੰਦਾ। ਘਟ ਘਟ ਅੰਦਰ ਰੱਖੇ ਵਾਸਾ, ਦਿਸ ਕਿਸੇ ਨਾ ਆਇੰਦਾ। ਸ਼ਬਦ

ਸੁਹਾਏ ਪ੍ਰਿਥਮੀ ਆਕਾਸਾ, ਨਾਮ ਡੋਰੀ ਤੰਦ ਬੰਧਾਇੰਦਾ। ਆਪਣੀ ਕਰੇ ਆਪੇ ਪੂਰੀ ਆਸਾ, ਆਪਣੀ ਭਿਛਿਆ ਝੋਲੀ ਪਾਇੰਦਾ। ਆਪਣਾ ਰੱਖ ਸਚ ਭਰਵਾਸਾ, ਆਪ ਆਪਣਾ ਤਾਲ ਵਜਾਇੰਦਾ। ਆਪਣਾ ਆਪ ਹੋਏ ਦਾਸ ਦਾਸਾ, ਸੇਵਕ ਸੇਵਾ ਆਪ ਕਮਾਇੰਦਾ। ਆਦਿ ਜੁਗਾਦਿ ਨਾ ਕਦੇ ਵਿਨਾਸਾ, ਜਨਮ ਮਰਨ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਉਂਕਾਰਾ ਕਰ ਪਸਾਰਾ, ਲੱਖ ਚੁਰਾਸੀ ਵੇਖ ਵਖਾਇੰਦਾ। ਲੱਖ ਚੁਰਾਸੀ ਕਾਇਆ ਚੋਲਾ, ਤ੍ਰੈਗੁਣ ਬ੍ਰਹਮ ਕੁੜਮਾਈਆ। ਪੰਚਮ ਵੇਖੇ ਸਾਚਾ ਡੋਲਾ, ਵਿਸ਼ਨੂੰ ਸੇਵ ਕਮਾਈਆ। ਅੰਤਮ ਖੇਲੇ ਆਪਣਾ ਹੋਲਾ, ਸ਼ੰਕਰ ਹੱਥ ਵਡਿਆਈਆ । ਅਬਿਨਾਸ਼ੀ ਕਰਤਾ ਏਕਾ ਤੋਲਾ, ਸਾਚਾ ਕੰਡਾ ਹੱਥ ਉਠਾਈਆ। ਆਦਿ ਅੰਤ ਰਹੇ ਅਡੋਲਾ, ਡੋਲ ਕਦੇ ਨਾ ਜਾਈਆ। ਆਪਣਾ ਨਾਮ ਰਖਾਏ ਮੌਲਾ, ਪਰਵਰਦਿਗਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹੀਆ। ਨਿਰਗੁਣ ਦਾਤਾ ਹਰਿ ਭਗਵਾਨਾ, ਅਕਲ ਕਲਾ ਕਲ ਧਾਰੀਆ। ਖੇਲੇ ਖੇਲ ਦੋ ਜਹਾਨਾ, ਜੋਧਾ ਸੂਰਬੀਰ ਬਲੀ ਬਲਕਾਰੀਆ। ਲੱਖ ਚੁਰਾਸੀ ਦੇਵੇ ਦਾਨਾ, ਪਾਰਬ੍ਰਹਮ ਬ੍ਰਹਮ ਉਪਜਾ ਰਿਹਾ। ਸਤਿ ਸਰੂਪੀ ਬੱਧੇ ਗਾਨਾ, ਮਨ ਮਤ ਬੁਧ ਵਿਚ ਲਗਾ ਰਿਹਾ। ਸਚ ਵਖਾਏ ਸਚ ਮਕਾਨਾ, ਘਰ ਸਾਚਾ ਆਪ ਸੁਹਾ ਰਿਹਾ। ਨੌ ਦਰ ਵੇਖੇ ਆਪ ਦੁਕਾਨਾ, ਨੌ ਦਰ ਮੁਖ ਖੁਲ੍ਹਾ ਲਿਆ। ਦਸ ਦਸ ਮੇਲਾ ਗੁਣ ਨਿਧਾਨਾ, ਗਰਭਵਾਸ ਵੇਸ ਵਟਾ ਲਿਆ। ਰਕਤ ਬੂੰਦ ਲੇਖੇ ਲਾਣਾ, ਲੇਖਾ ਆਪਣਾ ਆਪ ਚੁਕਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਨਾਉਂ ਧਰਾ ਲਿਆ। ਨਿਰਗੁਣ ਨਾਉਂ ਹਰਿ ਨਿਰੰਕਾਰ, ਆਪਣਾ ਆਪ ਉਪਾਇੰਦਾ। ਆਪੇ ਮੀਤਾ ਮੀਤ ਮੁਰਾਰ, ਮੀਤ ਮੁਰਾਰੀ ਆਪ ਅਖਵਾਇੰਦਾ। ਆਪੇ ਮੇਲ ਮਿਲਾਏ ਦਰ ਦਰਬਾਰ, ਦਰ ਘਰ ਸਾਚਾ ਇਕ ਸੁਹਾਇੰਦਾ। ਆਪੇ ਬੋਲੇ ਨਾਮ ਜੈਕਾਰ, ਸ਼ਬਦ ਜੈਕਾਰਾ ਇਕ ਅਲਾਇੰਦਾ। ਆਪੇ ਭਰੇ ਸਤਿ ਭੰਡਾਰ, ਨਾਮ ਸਤਿ ਆਪ ਅਖਵਾਇੰਦਾ। ਆਪੇ ਬਖ਼ਸ਼ੇ ਅੰਮ੍ਰਿਤ ਠੰਡੀ ਠਾਰ, ਸਰ ਸਰੋਵਰ ਆਪ ਅਖਵਾਇੰਦਾ। ਆਪੇ ਨਿਰਗੁਣ ਜੋਤ ਕਰੇ ਉਜਿਆਰ, ਜੋਤ ਨਿਰੰਜਣ ਰੂਪ ਵਟਾਇੰਦਾ। ਆਪੇ ਧੁਨ ਅਨਾਦੀ ਸੱਚੀ ਧੁਨਕਾਰ, ਅਨਹਦ ਰਾਗ ਅਲਾਇੰਦਾ। ਆਪੇ ਸੁੰਨ ਅਗੰਮ ਰਿਹਾ ਪਸਾਰ, ਅੰਧ ਅੰਧੇਰ ਆਪ ਵਖਾਇੰਦਾ। ਆਪੇ ਦੀਵਾ ਬਾਤੀ ਕਰ ਉਜਿਆਰ, ਕਮਲਾਪਾਤੀ ਵੇਖ ਵਖਾਇੰਦਾ। ਆਪੇ ਸਚਖੰਡ ਬੈਠਾ ਹੋ ਤਿਆਰ, ਸਚ ਸਮਗਰੀ ਇਕ ਰਖਾਇੰਦਾ। ਅਲੱਖ ਨਿਰੰਜਣ ਖੇਲ ਨਿਆਰ, ਅਲਖ ਅਲਖਣਾ ਭੇਵ ਨਾ ਆਇੰਦਾ। ਅਗੰਮ ਅਗੰਮੜਾ ਅਗੰਮੜੀ ਕਾਰ, ਆਪ ਆਪਣੀ ਆਪ ਕਰਾਇੰਦਾ। ਪਿਤਾ ਪੂਤ ਅੰਮੀ ਅੰਮੜਾ ਨਾ ਕੋਈ ਪਿਆਰ, ਭੈਣ ਭਾਈ ਨਾ ਕੋਈ ਵਖਾਇੰਦਾ। ਨਿਰਗੁਣ ਜੋਤੀ ਇਕ ਨਿਰੰਕਾਰ, ਨਿਰਗੁਣ ਰੂਪ ਆਪ ਅਖਵਾਇੰਦਾ। ਨਿਰਾਕਾਰ ਕਰ ਅਕਾਰ, ਸਾਕਾਰ ਰੂਪ ਵਟਾਇੰਦਾ। ਪਾਰਬ੍ਰਹਮ ਬ੍ਰਹਮ ਕਰ ਪਿਆਰ, ਪਰਮ ਪੁਰਖ ਅਖਵਾਇੰਦਾ। ਲੋਕਮਾਤ ਕਰ ਵਿਚਾਰ, ਜੀਵਾਂ ਜੰਤਾਂ ਵੇਖ ਵਖਾਇੰਦਾ। ਧਰਤ ਧਵਲ ਪਾਵੇ ਸਾਰ, ਜਲ ਬਿੰਬ ਫੋਲ ਫੋਲਾਇੰਦਾ। ਕਵਲ ਨਾਭ ਵੇਖ ਭੰਡਾਰ, ਘਰ ਘਰ ਅੰਮ੍ਰਿਤ ਮੁਖ ਚੁਆਇੰਦਾ। ਝੂਠੀ ਕਿਰਿਆ ਵੇਖੇ ਨੌ ਦਵਾਰ, ਨੌ ਖੰਡ ਪ੍ਰਿਥਮੀ ਫੋਲ ਫੋਲਾਇੰਦਾ। ਸੱਤਾਂ ਦੀਪਾਂ ਸਾਚੀ ਧਾਰ, ਸਤਿ ਪੁਰਖ ਨਿਰੰਜਣ ਆਪ ਜਣਾਇੰਦਾ। ਬੋਧ ਅਗਾਧੀ ਖੇਲ ਅਪਾਰ, ਸ਼ਬਦ ਅਨਾਦੀ ਇਕ ਰਖਾਇੰਦਾ। ਬ੍ਰਹਮ ਬ੍ਰਹਿਮਾਦੀ ਦਏ ਆਧਾਰ, ਆਪ ਆਪਣਾ ਵਿਚ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ

ਧਾਰਾ ਇਕ ਚਲਾਇੰਦਾ। ਨਿਰਗੁਣ ਧਾਰ ਪਾਰਬ੍ਰਹਮ, ਆਪਣੀ ਆਪ ਚਲਾਈਆ। ਨਾ ਮਰੇ ਨਾ ਪਏ ਜੰਮ, ਮਾਤ ਗਰਭ ਫੇਰ ਨਾ ਆਈਆ। ਨਾ ਕੋਈ ਪਵਣ ਸਵਾਸੀ ਲਏ ਦਮ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਨੇਤਰ ਨੀਰ ਨਾ ਰੋਏ ਛੰਮ ਛੰਮ, ਬੱਤੀ ਦੰਦ ਨਾ ਕੋਇ ਗਣਾਈਆ। ਆਪੇ ਜਾਣੇ ਆਪਣਾ ਕੰਮ, ਆਪਣੇ ਹੱਥ ਰੱਖੇ ਵਡਿਆਈਆ। ਆਪੇ ਘੜੇ ਆਪੇ ਲਏ ਭੰਨ, ਸਮਰਥ ਪੁਰਖ ਹੱਥ ਵਡਿਆਈਆ। ਆਪੇ ਰਵ ਸਸ ਸੂਰਜ ਚਾੜ੍ਹੇ ਚੰਨ, ਆਪੇ ਲਏ ਛੁਪਾਈਆ। ਆਪੇ ਚੌਦਾਂ ਲੋਕਾਂ ਦੇਵੇ ਡੰਨ, ਆਪੇ ਚੌਦਾਂ ਹੱਟ ਖੁਲ੍ਹਾਈਆ। ਆਪੇ ਲੋਆਂ ਪੁਰੀਆਂ ਆਕਾਸ਼ ਪਰਕਾਸ਼ਾ ਬੇੜਾ ਦੇਵੇ ਬੰਨ, ਆਪੇ ਰਿਹਾ ਰੁੜ੍ਹਾਈਆ । ਆਪੇ ਲੱਖ ਚੁਰਾਸੀ ਜਨਣੀ ਜਣੇ ਜਨ, ਆਪੇ ਆਪਣੇ ਵਿਚ ਸਮਾਈਆ। ਆਪੇ ਰਾਗ ਅਨਾਦਿ ਸੁਣਾਏ ਕੰਨ, ਆਪੇ ਅੰਦਰ ਮੰਦਰ ਬੰਦ ਰਖਾਈਆ। ਆਪੇ ਤ੍ਰੈਗੁਣ ਮਾਇਆ ਪੰਜ ਤੱਤ, ਤ੍ਰੈ ਵਾਸ ਜਾਲ ਬੰਧਾਈਆ। ਆਪੇ ਵਸਿਆ ਛੱਪਰ ਛੰਨ,, ਆਪੇ ਮਹੱਲ ਅਟੱਲ ਸੁਹਾਈਆ। ਆਪੇ ਵਸਿਆ ਜਲ ਥਲ, ਜੰਗਲ ਜੂਹ ਉਜਾੜ ਪਹਾੜ ਆਪੇ ਡੇਰਾ ਲਾਈਆ। ਆਪੇ ਵਸਿਆ ਡੂੰਘੀ ਡਲ, ਗਹਿਰ ਗੰਭੀਰ ਆਪ ਅਖਵਾਈਆ। ਆਪੇ ਥਿਰ ਘਰ ਸਚ ਸਿੰਘਾਸਣ ਬੈਠਾ ਮੱਲ, ਆਪੇ ਕੀਟਾਂ ਅੰਦਰ ਡੇਰਾ ਲਾਈਆ । ਆਪੇ ਆਪਣੀ ਜੋਤੀ ਦੀਪਕ ਗਿਆ ਬਲ, ਅੰਧ ਅੰਧੇਰ ਆਪ ਅਖਵਾਈਆ। ਆਪੇ ਸ਼ਬਦ ਸ਼ਬਦੀ ਗਿਆ ਰਲ, ਆਪੇ ਸ਼ਬਦੀ ਡੰਕ ਸੁਣਾਈਆ। ਆਪੇ ਹੋਏ ਅਛਲ ਅਛੱਲ, ਅਛਲ ਅਛੇਦਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਸ਼ਬਦ ਜੈਕਾਰ, ਏਕਾ ਨਾਅਰਾ ਲਾਈਆ। ਸ਼ਬਦ ਨਾਅਰਾ ਸਚ ਜੈਕਾਰ, ਆਦਿ ਜੁਗਾਦਿ ਲਗਾਇੰਦਾ। ਨਿਰਗੁਣ ਨੂਰ ਕਰ ਉਜਿਆਰ, ਜੋਤੀ ਜੋਤ ਡਗਮਗਾਇੰਦਾ। ਲੋਕਮਾਤ ਲੈ ਅਵਤਾਰ, ਆਪ ਆਪਣਾ ਨਾਉਂ ਰਖਾਇੰਦਾ। ਤ੍ਰੈ ਤ੍ਰੈ ਮੇਲਾ ਵਿਚ ਸੰਸਾਰ, ਬ੍ਰਹਮਾ ਵਿਸ਼ਨ ਸ਼ਿਵ ਵੇਖ ਵਖਾਇੰਦਾ। ਕਰੋੜ ਤੇਤੀਸਾ ਦਏ ਹੁਲਾਰ, ਸੁਰਪਤ ਸੋਇਆ ਆਪ ਉਠਾਇੰਦਾ। ਆਪੇ ਵਸੇ ਸਭ ਤੋਂ ਬਾਹਰ, ਹਰ ਘਟ ਆਪੇ ਡੇਰਾ ਲਾਇੰਦਾ। ਆਪੇ ਕਰੇ ਪਾਰ ਕਿਨਾਰ, ਆਪੇ ਵਿਚ ਰੁੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲ ਆਪੇ ਕਰ, ਖ਼ਾਲਕ ਖ਼ਲਕ ਆਪ ਅਖਵਾਇੰਦਾ। ਖ਼ਾਲਕ ਖ਼ਲਕ ਹਰਿ ਮਖਲੂਕ, ਏਕਾ ਨਾਮ ਖ਼ੁਦਾਈਆ। ਸਦਾ ਬਾਂਗ ਸੁਣਾਏ ਆਪਣੀ ਕੂਕ, ਏਕਾ ਅੱਲਾ ਅਲਾਹੀਆ। ਆਪੇ ਮਾਰੇ ਆਪਣੀ ਫੂਕ, ਆਪੇ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਆਪ ਅਖਵਾਈਆ। ਜੁਗ ਕਰਤਾ ਪੁਰਖ ਸਮਰਾਥ, ਪਾਰਬ੍ਰਹਮ ਅਖਵਾਇਆ। ਆਪ ਚਲਾਏ ਆਪਣਾ ਰਾਥ, ਨਾ ਕੋਈ ਦੂਸਰ ਸੰਗ ਰਖਾਇਆ। ਆਦਿ ਜੁਗਾਦੀ ਸਾਚੀ ਗਾਥ, ਸਾਚਾ ਨਾਉਂ ਧਰਾਇਆ। ਆਪੇ ਜਾਣੇ ਪੂਜਾ ਪਾਠ, ਆਪੇ ਮਾਰਗ ਲਾਇਆ। ਆਪੇ ਲੇਖਾ ਲਾਏ ਤੀਰਥ ਤਾਟ, ਤਟ ਕਿਨਾਰਾ ਆਪ ਸੁਹਾਇਆ। ਆਪੇ ਵਸੇ ਕਾਇਆ ਘਾਟ, ਔਖੀ ਘਾਟੀ ਆਪ ਚੜ੍ਹਾਇਆ। ਆਪੇ ਵਿਕੇ ਹਾਟੋ ਹਾਟ, ਸਤਿਗੁਰ ਹੱਟ ਇਕ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਬਣਤ ਬਣਾਇਆ। ਬਣਤ ਬਣਾ ਹਰਿ ਬਨਵਾਰੀ, ਆਪਣੀ ਕਲ ਵਰਤਾਇੰਦਾ। ਪਾਰਬ੍ਰਹਮ ਗੁਰ ਬਣ ਅਵਤਾਰੀ, ਲੋਕਮਾਤ ਵੇਖ ਵਖਾਇੰਦਾ। ਭਗਤ ਭਗਵੰਤ ਮੀਤ ਮੁਰਾਰੀ, ਆਪ ਆਪਣਾ ਮੇਲ ਮਿਲਾਇੰਦਾ। ਸਾਧ ਸੰਤ ਸੋਹਿਣ ਦਵਾਰੀ, ਘਰ ਸਾਚਾ ਇਕ ਵਖਾਇੰਦਾ। ਦੇਵੇ ਦਾਤ ਸ਼ਬਦ ਭੰਡਾਰੀ, ਨਾਮ ਭੰਡਾਰਾ ਆਪ ਵਰਤਾਇੰਦਾ। ਹਉਮੇ ਹੰਗਤਾ ਕੱਟ ਬੀਮਾਰੀ, ਸਾਚਾ ਮਾਰਗ

ਇਕ ਵਖਾਇੰਦਾ। ਦਿਵਸ ਰੈਣ ਰਹੇ ਖ਼ੁਮਾਰੀ, ਏਕਾ ਜਾਮ ਪਿਆਇੰਦਾ। ਬੈਠਾ ਰਹੇ ਦਰ ਦਵਾਰੀ, ਦਰ ਦਰਵੇਸ਼ ਆਪ ਅਖਵਾਇੰਦਾ। ਜੁਗ ਜੁਗ ਜਾਣੇ ਆਪਣੀ ਕਾਰੀ, ਸਤਿਜੁਗ ਤ੍ਰੇਤਾ ਪਾਰ ਕਰਾਇੰਦਾ। ਰਾਵਣ ਤੋੜੇ ਗੜ੍ਹ ਹੰਕਾਰੀ, ਲੰਕਾਸਾ ਕੋਟ ਵੇਖ ਵਖਾਇੰਦਾ। ਦੁਆਪਰ ਤੇਰੀ ਖੇਲ ਨਿਆਰੀ, ਮੋਰ ਮੁਕਟ ਸੀਸ ਟਿਕਾਇੰਦਾ। ਖਾਲੀ ਹੱਥੀਂ ਪਾਰ ਉਤਾਰੀ, ਤੀਰ ਕਮਾਨ ਨਾ ਕੋਇ ਰਖਾਇੰਦਾ। ਸ਼ਬਦ ਗਿਆਨ ਵੱਡਾ ਬਲਕਾਰੀ, ਅਰਜਨ ਹੱਥ ਫੜਾਇੰਦਾ। ਰਥ ਰਥਵਾਹੀ ਕਰ ਸਵਾਰੀ, ਮਹਾਂਸਾਰਥੀ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਵਟਾਇੰਦਾ। ਨਿਰਗੁਣ ਵੇਸ ਇਕ ਅਕੱਲਾ, ਅਕਲ ਕਲਾ ਅਖਵਾਈਆ। ਲੋਕਮਾਤ ਵੇਖ ਮਹੱਲਾ, ਆਪਣਾ ਨੂਰ ਕਰੇ ਰੁਸ਼ਨਾਈਆ। ਆਪੇ ਜਾਣੇ ਆਪਣੀ ਚਾਲਾ, ਚਾਲ ਨਿਰਾਲੀ ਇਕ ਵਖਾਈਆ। ਲੱਖ ਚੁਰਾਸੀ ਬਣੇ ਦਲਾਲਾ, ਸਾਧਾਂ ਸੰਤਾਂ ਲਏ ਮਿਲਾਈਆ। ਭਗਤ ਵਛਲ ਸਦਾ ਕਿਰਪਾਲਾ, ਪ੍ਰਿਤਪਾਲਕ ਨਾਉਂ ਰਖਾਈਆ। ਗੁਰਮੁਖ ਫਲ ਲਗਾਏ ਡਾਲਾ, ਹਰਿਜਨ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਕਰਾਈਆ। ਖੇਲ ਖਿਲੰਤਾ ਹਰਿ ਕਰਤਾਰਾ, ਜੁਗਾਂ ਜੁਗੰਤ ਅਖਵਾਇੰਦਾ। ਭੇਖ ਵਟੰਤਾ ਵਿਚ ਸੰਸਾਰਾ, ਭੇਵ ਕੋਇ ਨਾ ਪਾਇੰਦਾ। ਨਿਰਗੁਣ ਜੋਤੀ ਜੋਤ ਜੁਗੰਤਾ ਨੂਰ ਉਜਿਆਰਾ, ਦਿਵਸ ਰੈਣ ਡਗਮਗਾਇੰਦਾ। ਅਕਲ ਕਲ ਧਾਰਾ ਸ੍ਰੀ ਭਗਵੰਤਾ ਖੇਲ ਨਿਆਰਾ, ਲੇਖਾ ਲਿਖਤ ਨਾ ਕੋਇ ਲਿਖਾਇੰਦਾ। ਸ਼ਬਦ ਅਗੰਮੀ ਭਰ ਭੰਡਾਰਾ, ਹਰਿ ਵਰਤੰਤਾ ਨਿਰਾਕਾਰਾ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਅਪਰੰਪਰ ਜੁਗਾ ਜੁਗੰਤਰ ਵੇਸ ਵਟਾਇੰਦਾ। ਜੁਗਾ ਜੁਗੰਤਰ ਜਾਗਰਤ ਧਾਰ, ਜਗਤ ਜੋਗੀਸ਼ਰ ਆਪ ਰਖਾਈਆ। ਮੁਨੀ ਮੁਨੀਸ਼ਰ ਪਾਵੇ ਸਾਰ, ਸਾਧਕ ਬੁਧ ਵੇਖ ਵਖਾਈਆ । ਤਪੀ ਤਪੀਸ਼ਰ ਲਏ ਅਧਾਰ, ਤ੍ਰਿਖਾ ਤਿਪਤ ਕਰਾਈਆ। ਹਰੀ ਸਤੀ ਕਰ ਪਿਆਰ, ਸਾਚਾ ਸਤਿ ਇਕ ਬੁਝਾਈਆ। ਵਾ ਤੱਤੀ ਵੇਖੇ ਸੰਸਾਰ, ਜੁਗ ਜੁਗ ਬੇਪਰਵਾਹੀਆ । ਨਾਮ ਰੱਤੀ ਕਰ ਵਰਤਾਰ, ਰੱਤੀ ਰੱਤ ਦਏ ਸੁਕਾਈਆ। ਦੇਵੇ ਮਤੀ ਹਰਿ ਗਿਰਧਾਰ, ਮਤ ਮਤਵਾਲੀ ਆਪ ਸਮਝਾਈਆ। ਬੁਧ ਬਿਬੇਕੀ ਖ਼ਬਰਦਾਰ, ਆਪੇ ਰਿਹਾ ਉਠਾਈਆ । ਮਨੂਆ ਤੋੜੇ ਫੜ ਹੰਕਾਰ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਸ਼ਬਦੀ ਦੇਵੇ ਸ਼ਬਦ ਪਿਆਰ, ਸ਼ਬਦ ਗੁਰ ਸ਼ਬਦ ਪੜ੍ਹਾਈਆ। ਸੁਰਤੀ ਮੇਲਾ ਸੁਰਤ ਦਵਾਰ, ਸੁਰਤ ਸੁਰਤ ਵਖਾਈਆ। ਜੂਨੀ ਰਹਿਤ ਕਿਰਪਾ ਧਾਰ, ਰਾਜ ਜੋਗ ਇਕ ਵਖਾਈਆ। ਅਕਾਲ ਮੂਰਤ ਹੋ ਤਿਆਰ, ਲੋਕਮਾਤ ਨਿਰਗੁਣ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਦਾਤਾ ਬੇਪਰਵਾਹੀਆ। ਜੁਗ ਦਾਤਾ ਹਰਿ ਭਗਵੰਤੜਾ, ਪਾਰਬ੍ਰਹਮ ਬੇਅੰਤ। ਘਰ ਆਪਣਾ ਆਪ ਸੁਹੰਦੜਾ, ਭੇਵ ਨਾ ਪਾਏ ਸਾਧ ਸੰਤ। ਜੁਗ ਜੁਗ ਆਪਣਾ ਵੇਸ ਵਟੰਦੜਾ, ਖੇਲੇ ਖੇਲ ਨਾਰੀ ਕੰਤ। ਗੁਰ ਪੀਰ ਆਪ ਅਖਵੰਦੜਾ, ਪੰਜ ਤੱਤ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ। ਨਿਰਗੁਣ ਧਾਰਾ ਵਿਚ ਰਖੰਦੜਾ, ਆਪ ਬਣਾਏ ਬ੍ਰਹਮ ਪਾਰਬ੍ਰਹਮ ਬਣਤ। ਸਾਚਾ ਧਾਮ ਇਕ ਸੁਹੰਦੜਾ, ਦੀਪਕ ਜੋਤੀ ਜੋਤ ਜਗੰਤ। ਧੁਨ ਅਨਾਦੀ ਇਕ ਵਜੰਦੜਾ, ਸ਼ਬਦ ਸੁਹਾਗੀ ਸੁਣਾਏ ਛੰਤ। ਕਲਜੁਗ ਕੂੜਾ ਵੇਖ ਵਖੰਦੜਾ, ਮਹਿਮਾ ਗਣਤ ਅਗਣਤ। ਈਸਾ ਮੂਸਾ ਹੁਕਮ ਸੁਨੰਦੜਾ, ਕਾਲਾ ਸੂਸਾ ਰੰਗ ਰਗੰਤ। ਚਾਰ ਯਾਰੀ ਜੋੜ ਜੁੜੰਦੜਾ, ਸੰਗ ਮੁਹੰਮਦ ਵੇਖ ਵਖੰਤ। ਅੱਲਾ ਰਾਣੀ ਨਾਲ ਪਰਨੰਦੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ

ਰੂਪ ਵੇਸ ਕਰ, ਖੇਲੇ ਖੇਲ ਆਦਿ ਅੰਤ। ਆਦਿ ਅੰਤ ਹਰਿ ਖੇਲ ਖਲੰਦੜਾ, ਭੇਵ ਅਭੇਦ ਛੁਪਾਇਓ। ਬ੍ਰਹਮਾ ਵੇਦ ਨਾ ਭੇਵ ਖੁਲੰਦੜਾ, ਚਾਰੇ ਮੁਖ ਰਿਹੋ ਗਾਇਓ। ਜੋਗੀ ਜਪੀ ਨਾ ਵੇਖ ਵਖੰਦੜਾ, ਥਿਰ ਘਰ ਬੈਠਾ ਡੇਰਾ ਲਾਇਓ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਲਖ ਅਭੇਵ ਵਡ ਦੇਵੀ ਦੇਵ ਨਿਹਕੇਵ ਆਪ ਅਖਵਾਇਓ। ਭੇਵ ਅਭੇਦ ਅਕਲ ਕਲ ਧਾਰਾ, ਨਿਰਗੁਣ ਨੂਰ ਉਪਾਇੰਦਾ। ਆਦਿ ਪੁਰਖ ਅਗੰਮ ਅਪਾਰਾ, ਅਲੱਖ ਅਗੋਚਰ ਭੇਵ ਨਾ ਆਇੰਦਾ। ਆਪੇ ਰਚਨਹਾਰ ਸਰਬ ਸੰਸਾਰਾ, ਲੱਖ ਚੁਰਾਸੀ ਆਪ ਉਪਾਇੰਦਾ। ਆਪੇ ਬ੍ਰਹਮ ਪਾਰਬ੍ਰਹਮ ਕਰ ਉਜਿਆਰਾ, ਅੰਮ੍ਰਿਤ ਅੰਮ੍ਰਿਤ ਮੁਖ ਚਵਾਇੰਦਾ। ਆਪੇ ਚਾਰ ਵੇਦ ਬਣ ਲਿਖਾਰਾ, ਆਪਣੀ ਵੰਡ ਵੰਡਾਇੰਦਾ। ਆਪੇ ਗੁਰ ਪੀਰ ਅਵਤਾਰਾ, ਸਾਧ ਸੰਤ ਆਪ ਅਖਵਾਇੰਦਾ। ਆਪੇ ਭਗਤ ਭਗਤੀ ਹੋ ਉਜਿਆਰਾ, ਨਿਤ ਨਵਿਤ ਲੱਜਿਆ ਆਪ ਰਖਾਇੰਦਾ। ਆਪੇ ਨਾਮ ਸ਼ਬਦ ਤੇਜ਼ ਕਟਾਰਾ, ਸਾਚਾ ਖੰਡਾ ਹੱਥ ਚਮਕਾਇੰਦਾ। ਆਪੇ ਇਸ਼ਟ ਦੇਵ ਹੋ ਉਜਿਆਰਾ, ਆਪ ਆਪਣਾ ਇਸ਼ਟ ਕਮਾਇੰਦਾ। ਆਪੇ ਅਸ਼ਟਭੁਜ ਸਿੰਘ ਅਸਵਾਰਾ, ਖੜਗ ਖੰਡਾ ਕਟਾਰ ਆਪ ਚਮਕਾਇੰਦਾ। ਖੇਲੇ ਖੇਲ ਪੁਰਖ ਕਰਤਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਸ ਆਪਣਾ ਕਰ, ਨਿਰਗੁਣ ਧਾਰੀ ਧਾਰ ਬੰਧਾਇੰਦਾ। ਧਾਰ ਅਵੱਲੀ ਜੋਤ ਅਕੱਲੀ, ਆਦਿ ਜੁਗਾਦਿ ਚਲਾਈਆ। ਸੂਰਾ ਬਲੀ ਵਲੀ ਛਲੀ, ਅਛਲ ਅਛੱਲ ਵਖਾਈਆ। ਨਿਹਚਲ ਧਾਮ ਅਟੱਲੀ ਸਾਚੀ ਗਲੀ, ਨਿਰਗੁਣ ਬੈਠਾ ਡੇਰਾ ਲਾਈਆ। ਦੀਪਕ ਜੋਤੀ ਬਲੀ ਜਲ ਥਲ ਮਹੀਅਲ ਰਲੀ, ਦਿਸ ਕਿਸੇ ਨਾ ਆਈਆ। ਸਚਖੰਡ ਦਵਾਰੇ ਪਲੀ, ਘਰ ਆਪਣੇ ਫਲੀ, ਲੋਕਮਾਤ ਫੁਲ ਫੁਲਵਾੜੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਪੇ ਕਰ, ਕਲਜੁਗ ਵੇਸ ਵਟਾਈਆ। ਕਲਜੁਗ ਵੇਸ ਹਰਿ ਨਿਰੰਕਾਰ, ਨਾਨਕ ਨਿਰਗੁਣ ਜੋਤ ਜਗਾਈਆ। ਸਤਿ ਸਤਿ ਭਰ ਭੰਡਾਰ, ਸਤਿ ਸਤਿ ਵਿਚ ਟਿਕਾਈਆ। ਮੇਲ ਮਿਲਾਏ ਸਚ ਦਵਾਰ, ਸਚ ਦਵਾਰਾ ਇਕ ਸੁਹਾਈਆ। ਨਿਰਗੁਣ ਜੋਤ ਜੋਤ ਉਜਿਆਰ, ਨਾਨਕ ਨਿਰਗੁਣ ਵੇਖ ਵਖਾਈਆ। ਦੋਹਾਂ ਮੇਲਾ ਧਾਮ ਨਿਆਰ, ਦਿਸ ਕਿਸੇ ਨਾ ਆਈਆ। ਏਕਉਂਕਾਰਾ ਮੀਤ ਮੁਰਾਰ, ਨਾਨਕ ਮਿਲਿਆ ਬੇਪਰਵਾਹੀਆ। ਚਰਨ ਕਵਲ ਢਹਿ ਪਿਆ ਦਵਾਰ, ਏਕਾ ਮੰਗ ਮੰਗਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਸੋ ਪੁਰਖ ਨਿਰੰਜਣ ਬੂਝ ਬੁਝਾਈਆ। ਵਰ ਘਰ ਪਾਇਆ ਇਕ ਕਰਤਾਰ, ਨਾਰੀ ਕੰਤ ਰੂਪ ਵਟਾਈਆ। ਪੁਰਖ ਅਕਾਲ ਬਣਿਆ ਸਚ ਭਤਾਰ, ਨਾਨਕ ਨਾਰ ਰੂਪ ਅਖਵਾਈਆ। ਵੱਜੀ ਵਧਾਈ ਧੁਰ ਦਰਬਾਰ, ਨਾ ਵੇਖੇ ਜੀਵ ਲੋਕਾਈਆ। ਵੇਦ ਕਤੇਬ ਨਾ ਪਾਇਣ ਸਾਰ, ਉਚ ਅਥਾਹ ਬੇਪਰਵਾਹ ਹਰਿ ਮਲਾਹ, ਨਾਨਕ ਹਰਿ ਹੋਈ ਕੁੜਮਾਈਆ। ਸਚ ਦਵਾਰੇ ਚੜ੍ਹਿਆ ਚਾ, ਪਾਇਆ ਪੁਰਖ ਬੇਪਰਵਾਹੀਆ। ਏਕਾ ਢੋਲਾ ਲਿਆ ਗਾ, ਸੋਹੰ ਸ਼ਬਦ ਆਪ ਅਲਾਈਆ । ਨਾਨਕ ਨਿਰਗੁਣ ਨਿਰਗੁਣ ਵਿਚ ਰਿਹਾ ਸਮਾ, ਪਾਰਬ੍ਰਹਮ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਬੋਲਾ ਨਿਰਗੁਣ ਤੋਲਾ ਨਿਰਗੁਣ ਚੋਲਾ ਦਏ ਤਜਾਈਆ। ਸਾਚੇ ਘਰ ਬੋਲ ਜੈਕਾਰਾ, ਨਾਨਕ ਹਰਿ ਹਰਿ ਗਾਇਆ। ਸੋਹੰ ਸ਼ਬਦ ਅਪਰ ਅਪਾਰਾ, ਥਿਰ ਘਰ ਮੇਲਾ ਬੇਪਰਵਾਹਿਆ। ਏਕਾ ਦੂਜਾ ਪਾਰ ਕਿਨਾਰਾ, ਤੀਜਾ ਦਰ ਰਹਿਣ ਨਾ ਪਾਇਆ। ਚੌਥੇ ਪਦ ਪੁਰਖ ਅਪਾਰਾ, ਘਰ ਬੈਠਾ ਰਾਹ ਤਕਾਇਆ। ਪੰਚਮ ਮਿਲਿਆ ਮੀਤ ਮੁਰਾਰਾ, ਪੰਚਮ ਮੋਹ ਚੁਕਾਇਆ। ਛੇਵੇਂ ਛੱਪਰ ਛੰਨ ਨਾ ਕੋਇ ਸਹਾਰਾ, ਨਿਰਗੁਣ ਬੈਠਾ ਜੋਤ

ਜਗਾਇਆ। ਸੱਤਵੇਂ ਸਤਿ ਪੁਰਖ ਨਿਰੰਜਣ ਨਿਰਾਕਾਰਾ, ਨਿਰਗੁਣ ਨਿਰਗੁਣ ਨਿਰਗੁਣ ਆਪ ਅਖਵਾਇਆ। ਨਾਨਕ ਮਿਲਿਆ ਇਕ ਦਵਾਰਾ, ਦੂਸਰ ਹੱਥ ਕਿਸੇ ਨਾ ਆਇਆ। ਪੁਰਖ ਅਬਿਨਾਸ਼ੀ ਪਾਵੇ ਸਾਰਾ, ਆਪ ਆਪਣੀ ਬੂਝ ਬੁਝਾਇਆ। ਤਿੰਨਾਂ ਲੋਕਾਂ ਵਸਿਆ ਬਾਹਰਾ, ਚੌਦਾਂ ਚਰਨਾਂ ਹੇਠ ਦਬਾਇਆ। ਰਵ ਸਸ ਨਾ ਕੋਇ ਸਤਾਰਾ, ਮੰਡਲ ਮੰਡਪ ਨਾ ਕੋਇ ਵਖਾਇਆ। ਜ਼ਿਮੀ ਅਸਮਾਨ ਨਾ ਕੋਇ ਪਾੜਾ, ਬ੍ਰਹਮਾ ਵਿਸ਼ਨ ਸ਼ਿਵ ਨਾ ਸੇਵ ਕਮਾਇਆ। ਤ੍ਰੈਗੁਣ ਨਾ ਲੱਗਾ ਕੋਇ ਅਖਾੜਾ, ਅਵਣ ਗਵਣ ਨਾ ਡੇਰਾ ਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਦਿਤਾ ਏਕਾ ਵਰ, ਤੇਰਾ ਮੇਰਾ ਮੇਰਾ ਤੇਰਾ ਏਕਾ ਰੂਪ ਸਮਾਇਆ। ਸੋਹੰ ਸ਼ਬਦ ਸਤਿਗੁਰ ਨਾਨਕ ਗਾ, ਸਚਖੰਡ ਸੁਣਾਈਆ। ਪਾਰਬ੍ਰਹਮ ਪ੍ਰਭ ਬੇਪਰਵਾਹ, ਦੇਵੇ ਵਡ ਵਡਿਆਈਆ। ਅੰਦਰ ਮੰਦਰ ਬੰਦ ਦਏ ਕਰਾ, ਆਪਣੀ ਹੱਥੀਂ ਕੁੰਡਾ ਲਾਈਆ। ਨਿਰਗੁਣ ਵਿਚੋਲਾ ਆਪ ਅਖਵਾ, ਸਾਚੀ ਸੇਵ ਕਮਾਈਆ। ਸਾਚਾ ਢੋਲਾ ਦਏ ਸੁਣਾ, ਨਾਨਕ ਸਤਿਗੁਰ ਤੇਰੀ ਵਡ ਵਡਿਆਈਆ। ਤੇਰਾ ਲਹਿਣਾ ਤੇਰੀ ਝੋਲੀ ਦੇਵੇ ਪਾ, ਵਾਰ ਥਿਤ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਹੰ ਬੋਲਾ ਨਿਰਗੁਣ ਤੋਲਾ ਨਾਨਕ ਢੋਲਾ, ਕਾਇਆ ਚੋਲਾ ਨਾ ਕੋਇ ਰਖਾਈਆ। ਸੋਹੰ ਸ਼ਬਦ ਬੰਦ ਭੰਡਾਰਾ, ਹਰਿ ਆਪਣੇ ਹੱਥ ਉਠਾਇਆ। ਨਾਨਕ ਦੇਵੇ ਇਕ ਸਹਾਰਾ, ਏਕਾ ਬੂਝ ਬੁਝਾਇਆ। ਸਤਿ ਨਾਮ ਮੰਤਰ ਅਪਾਰਾ, ਲੋਕਮਾਤ ਵੇਖ ਵਖਾਇਆ। ਚਾਰ ਵਰਨਾਂ ਬਣ ਵਣਜਾਰਾ, ਜੀਵਾਂ ਜੰਤਾਂ ਦਏ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਧਰ, ਆਪ ਆਪਣਾ ਖੇਲ ਖਲਾਇਆ। ਸੋਹੰ ਸ਼ਬਦ ਸਚ ਭੰਡਾਰਾ, ਸਤਿ ਪੁਰਖ ਹੱਥ ਰਖਾਇੰਦਾ। ਨਾਨਕ ਦੇਵੇ ਇਕ ਆਧਾਰਾ, ਏਕਾ ਮੰਤਰ ਦ੍ਰਿੜਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰਾ, ਆਪਣਾ ਭੇਵ ਖੁਲ੍ਹਾਇੰਦਾ। ਕਲਜੁਗ ਅੰਤਮ ਖੋਲ੍ਹੇ ਸਚ ਦਵਾਰਾ, ਸਤਿਜੁਗ ਸਾਚਾ ਰਾਹ ਚਲਾਇੰਦਾ । ਤੇਰਾ ਲਹਿਣਾ ਦਏ ਆਧਾਰਾ, ਪਿਛਲਾ ਲੇਖਾ ਆਪ ਮੁਕਾਇੰਦਾ। ਪੰਜ ਤੱਤ ਕਰੇ ਪਾਰ ਕਿਨਾਰਾ, ਕਾਇਆ ਤੱਤ ਨਾ ਕੋਇ ਵਖਾਇੰਦਾ। ਸਰਗੁਣ ਛੱਡ ਵਿਚ ਸੰਸਾਰਾ, ਨਿਰਗੁਣ ਨਿਰਗੁਣ ਵਿਚ ਟਿਕਾਇੰਦਾ। ਨਿਰਗੁਣ ਨਿਰਗੁਣ ਲਏ ਭੰਡਾਰਾ, ਨਿਰਗੁਣ ਸੇਵ ਕਮਾਇੰਦਾ। ਸੋਹੰ ਸ਼ਬਦ ਕਰੇ ਵਰਤਾਰਾ, ਆਪ ਆਪਣਾ ਰੰਗ ਰੰਗਾਇੰਦਾ। ਨਿਹਕਲੰਕ ਲੈ ਅਵਤਾਰਾ, ਰੂਪ ਰੰਗ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਚਾਲ ਚਲਾਇੰਦਾ। ਨਾਮ ਸਤਿ ਸਤਿ ਵਰਤਾਰਾ, ਨਾਨਕ ਨਾਮ ਜਣਾਇਆ। ਏਕਾ ਜੋਤੀ ਦਸ ਅਵਤਾਰਾ, ਲੇਖਾ ਲੇਖ ਲਖਾਇਆ। ਅਰਜਨ ਮੀਤਾ ਹਰਿ ਨਿਰੰਕਾਰਾ, ਬੋਧ ਗਿਆਨ ਵਰਤਾਇਆ। ਸ਼ਬਦੀ ਸ਼ਬਦ ਭਰ ਭੰਡਾਰਾ, ਗ੍ਰੰਥ ਗੁਰੂ ਉਪਾਇਆ। ਸਿਖਿਆ ਦੇਵੇ ਸਰਬ ਸੰਸਾਰਾ, ਵਰਨ ਬਰਨ ਨਾ ਕੋਇ ਰਖਾਇਆ। ਊਚਾਂ ਨੀਚਾਂ ਇਕ ਸਹਾਰਾ, ਜੋ ਜਨ ਸਰਨਾਈ ਆਇਆ। ਖੁਲ੍ਹੇ ਤਾਕ ਬੰਦ ਕਿਵਾੜਾ, ਜਿਸ ਜਨ ਸ਼ਬਦੀ ਸ਼ਬਦ ਗੁਰ ਗਾਇਆ। ਮਿਲੇ ਮੇਲ ਪ੍ਰਭ ਸਾਚੇ ਲਾੜਾ, ਦਰ ਘਰ ਸਾਚਾ ਵੇਖ ਵਖਾਇਆ। ਕਲਜੁਗ ਕਾਇਆ ਲੱਗੀ ਅੱਗ ਤੱਤੀ ਹਾੜਾ, ਨਾ ਕੋਈ ਸਕੇ ਮਾਤ ਬੁਝਾਇਆ। ਹਉਮੇ ਹੰਗਤਾ ਬਣ ਅਖਾੜਾ, ਜਗਤ ਸਿਆਸਤ ਵੇਸ ਵਟਾਇਆ। ਲੁੱਟੀ ਜਾਏ ਧਰਮ ਦਿਨ ਦਿਹਾੜਾ, ਜੀਵ ਜੰਤ ਨਾ ਸਕੇ ਬਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਕਰ, ਆਪ ਆਪਣਾ ਲੇਖ ਚੁਕਾਇਆ। ਆਪਣਾ ਲੇਖਾ ਆਪ ਚੁਕਾਏ, ਹਰਿ

ਸਤਿਗੁਰ ਵਡ ਵਡਿਆਈਆ। ਜੀਵ ਜੰਤ ਕੋਈ ਭੇਵ ਨਾ ਪਾਏ, ਸਾਧ ਸੰਤ ਰਹੇ ਸਭ ਗਾਈਆ। ਵੇਦ ਪੁਰਾਨ ਸਿਮਰਤ ਸ਼ਾਸਤਰ ਨਾ ਗਣਤ ਗਣਾਏ, ਅੰਜੀਲ ਕੁਰਾਨ ਨਾ ਤੋਲ ਤੁਲਾਈਆ। ਖਾਣੀ ਬਾਣੀ ਰਾਹ ਬਣਾਏ, ਅਭੇਵ ਅਭੇਦਾ ਭੇਵ ਨਾ ਰਾਈਆ। ਨਿਰਗੁਣ ਸਰਗੁਣ ਵੇਸ ਵਟਾਏ, ਪੰਜ ਤੱਤ ਕਰੇ ਰੁਸ਼ਨਾਈਆ। ਗੋਬਿੰਦ ਲੇਖਾ ਲੇਖ ਲਿਖਾਏ, ਲਿਖਿਆ ਲੇਖ ਨਾ ਕੋਇ ਮਿਟਾਈਆ। ਕਲਜੁਗ ਮੇਟੇ ਕੂੜੀ ਸ਼ਾਹੀ, ਸ਼ਾਹ ਸੁਲਤਾਨਾ ਦਏ ਸਜ਼ਾਈਆ। ਅੰਤਮ ਆਏ ਸਾਚਾ ਮਾਹੀ, ਬੇਪਰਵਾਹੀ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਪੇ ਕਰ, ਨੂਰੋ ਨੂਰ ਡਗਮਗਾਈਆ। ਨੂਰ ਉਜਾਲਾ ਗੁਰ ਗੋਪਾਲਾ, ਦੀਨ ਦਿਆਲਾ ਆਪ ਅਖਵਾਇੰਦਾ। ਕਲਜੁਗ ਖੇਲੇ ਖੇਲ ਨਿਰਾਲਾ, ਅਵੱਲੜੀ ਚਾਲਾ ਦਿਸ ਕਿਸੇ ਨਾ ਆਇੰਦਾ। ਤੋੜਨਹਾਰਾ ਜਗਤ ਜੰਜਾਲਾ, ਸ਼ਬਦ ਵਜਾਏ ਸਾਚਾ ਤਾਲਾ, ਰਾਗ ਅਨਾਦੀ ਇਕ ਰਖਾਇੰਦਾ। ਨਾਮ ਧਨ ਸੱਚਾ ਧਨ ਮਾਲਾ, ਗੁਰਸਿਖਾਂ ਕਰੇ ਸਦਾ ਪ੍ਰਿਤਪਾਲਾ, ਪ੍ਰਿਤਪਾਲਕ ਆਪ ਅਖਵਾਇੰਦਾ। ਸੰਗ ਰਖਾਏ ਕਾਲ ਮਹਾਂਕਾਲਾ, ਆਦਿ ਜੁਗਾਦੀ ਇਕ ਦਲਾਲਾ, ਏਕਾ ਕਰਮ ਕਮਾਇੰਦਾ। ਲੱਖ ਚੁਰਾਸੀ ਫਲ ਵੇਖੇ ਡਾਲ੍ਹਾ, ਥਿਰ ਘਰ ਬੈਠ ਸੱਚੀ ਧਰਮਸਾਲਾ, ਲੋਆਂ ਪੁਰੀਆਂ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਵਟਾਇੰਦਾ। ਵੇਸ ਵਟਾਏ ਜੋਤ ਜਗਾਏ, ਆਦਿ ਪੁਰਖ ਅਬਿਨਾਸ਼ਿਆ। ਲੋਆਂ ਪੁਰੀਆਂ ਫੇਰੀ ਪਾਏ, ਬ੍ਰਹਮਾ ਵਿਸ਼ਨ ਸ਼ਿਵ ਉਠਾਏ, ਖੇਲੇ ਖੇਲ ਪ੍ਰਿਥਮੀ ਅਕਾਸ਼ਿਆ। ਦੇਵਤ ਸੁਰ ਸੋਇਆ ਰਹਿਣ ਨਾ ਪਾਏ, ਗਣ ਗੰਧਰਬ ਅੱਖ ਖੁਲ੍ਹਾਏ, ਪਰਗਟ ਹੋਏ ਸ਼ਾਹੋ ਸ਼ਾਬਾਸਿਆ। ਰਵ ਸਸ ਆਪ ਚਮਕਾਏ, ਮੰਡਲ ਮੰਡਪ ਸਤਾਰ ਲਟਕਾਏ, ਲੱਖ ਚੁਰਾਸੀ ਘਟ ਘਟ ਰੱਖੇ ਵਾਸਿਆ। ਨਿਰਗੁਣ ਧਾਰਾ ਇਕ ਬੰਧਾਏ, ਭੇਵ ਨਾ ਆਏ ਪਾਰਬ੍ਰਹਮ ਖੇਲ ਤਮਾਸਿਆ। ਕਲਜੁਗ ਅੰਤਮ ਵੇਖ ਵਖਾਏ, ਪੜਦਾ ਲਾਹੇ ਬਲ ਧਾਰੇ ਆਦਿ ਪੁਰਖ ਅਬਿਨਾਸਿਆ। ਲਹਿਣਾ ਦੇਣਾ ਮੂਲ ਚੁਕਾਏ, ਪਿਛਲਾ ਲੇਖਾ ਝੋਲੀ ਪਾਏ, ਅਗਲਾ ਮਾਰਗ ਆਪ ਲਖਾਸਿਆ। ਸਤਿਜੁਗ ਸਾਚਾ ਆਪ ਉਠਾਏ, ਧਰਤ ਮਾਤ ਦੀ ਗੋਦ ਬਿਠਾਏ, ਦੇਵਣਹਾਰਾ ਨਾਮ ਦਲਾਸਿਆ। ਚਾਰ ਵਰਨਾਂ ਇਕ ਕਰਾਏ, ਊਚ ਨੀਚ ਕੋਈ ਰਹਿਣ ਨਾ ਪਾਏ, ਸਾਧਾਂ ਸੰਤਾਂ ਕਰੇ ਬੰਦ ਖਲਾਸੀਆ। ਏਕਾ ਮੰਤਰ ਨਾਮ ਦ੍ਰਿੜਾਏ, ਦਰ ਦਰਵਾਜ਼ਾ ਇਕ ਖੁਲ੍ਹਾਏ, ਜੋਧਾ ਸੂਰਬੀਰ ਆਪ ਅਖਵਾਸੀਆ। ਤਖ਼ਤ ਤਾਜ ਕੋਈ ਰਹਿਣ ਨਾ ਪਾਏ, ਸ਼ਾਹ ਸੁਲਤਾਨਾਂ ਖ਼ਾਕ ਮਿਲਾਏ, ਆਪੇ ਜਾਣੇ ਆਪਣੀ ਰਾਸੀਆ। ਨੌ ਖੰਡ ਫੇਰਾ ਆਪੇ ਪਾਏ, ਸੱਤਾਂ ਦੀਪਾਂ ਚਰਨਾਂ ਹੇਠ ਦਬਾਏ, ਸੱਤ ਰੰਗ ਨਿਸ਼ਾਨਾ ਇਕ ਵਖਾਸੀਆ। ਅਕਾਲ ਮੂਰਤ ਨਜ਼ਰੀ ਆਏ, ਨਿਰਗੁਣ ਜੋਤ ਕਰੇ ਰੁਸ਼ਨਾਏ, ਪੁਰਖ ਅਕਾਲ ਇਕ ਮਨਾਸੀਆ। ਨਾ ਕੋਈ ਕਾਸੀ ਪੰਡਤ ਜਾਏ, ਵੇਦ ਪੁਰਾਨ ਨਾ ਕੋਈ ਪੜ੍ਹਾਏ, ਅੰਜੀਲ ਕੁਰਾਨ ਨਾ ਕੋਈ ਅਲ੍ਹਾਏ, ਬਾਂਗ ਸਦਾ ਨਾ ਕੋਈ ਅਲ੍ਹਾਏ, ਰੋਜ਼ਾ ਬਾਂਗ ਨਾ ਕੋਈ ਅਲ੍ਹਾਏ, ਨਿਉਂ ਨਿਉਂ ਸਜਦਾ ਨਾ ਕੋਈ ਕਰਾਏ, ਸਾਚਾ ਵੁਜ਼ੂ ਨਾਮ ਕਰਾਸੀਆ। ਗ੍ਰੰਥੀ ਪੰਥੀ ਵੇਖ ਵਖਾਏ, ਧਰਤ ਮਾਤ ਸੱਥਰ ਵਛਾਏ, ਬ੍ਰਹਮਾ ਵਿਸ਼ਨ ਸ਼ਿਵ ਅੱਥਰ ਵਹਾਏ, ਧੀਰਜ ਧੀਰ ਨਾ ਕੋਇ ਧਰਾਸੀਆ। ਹਰਿਜਨ ਸਾਚੇ ਲਏ ਤਰਾਏ, ਏਕਾ ਬਖ਼ਸ਼ੇ ਚਰਨ ਸਰਨਾਏ, ਫੜ ਫੜ ਬਾਂਹੋਂ ਗਲੇ ਲਗਾਏ, ਮਾਤ ਪਿਤ ਆਪ ਅਖਵਾਸੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਜੋਤ ਜੋਤੀ ਜੋਤ ਡਗਮਗਾਏ। ਜੋਤੀ ਜੋਤ ਡਗਮਗਾਹਟ,

ਚਾਰ ਕੁੰਟ ਰੁਸ਼ਨਾਈਆ। ਵਰਨਾਂ ਬਰਨਾਂ ਪਿਆ ਘਬਰਾਟ, ਘਰ ਘਰ ਪਈ ਲੜਾਈਆ। ਅੱਲਾ ਰਾਣੀ ਸੁੱਤੀ ਖਾਟ, ਕਾਲਾ ਸੂਸਾ ਤਨ ਛੁਹਾਈਆ। ਧਰਮ ਵਿਕਿਆ ਹਾਟੋ ਹਾਟ, ਧਰਤੀ ਧਵਲ ਕੁਰਲਾਈਆ। ਦਿਸ ਨਾ ਆਇਆ ਤੀਰਥ ਤਾਟ, ਲਜਪਤ ਰਹੀ ਸ਼ਰਮਾਈਆ। ਗੁਰਦਰ ਮੰਦਰ ਮਸਜਿਦ ਕੋਈ ਨਾ ਦਿਸੇ ਨੇੜੇ ਵਾਟ, ਸਾਚਾ ਇਸ਼ਟ ਨਾ ਕੋਇ ਵਖਾਈਆ। ਆਪੋ ਆਪਣੇ ਚੜ੍ਹੇ ਘਾਟ, ਮਨਮਤ ਨਾਲ ਰਲਾਈਆ। ਕੂੜ ਵਿਕਾਰਾ ਮਾਰੇ ਠਾਠ, ਠੌਰ ਨਾ ਕੋਇ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਕੂੜੀ ਕਿਰਿਆ ਦਏ ਮਿਟਾਈਆ।