੧੭ ਚੇਤ ੨੦੧੬ ਬਿਕ੍ਰਮੀ ਸਰਮੁਖ ਸਿੰਘ ਦੇ ਘਰ ਦਇਆ ਹੋਈ ਪਿੰਡ ਕੱਲਾ
ਕੂੜਾ ਨਾਤਾ ਜਾਏ ਤੁੱਟ, ਕੂੜ ਕੁੜਿਆਰਾ ਮੇਟ ਮਿਟਾਇੰਦਾ। ਬੰਸ ਬੰਸੀ ਕੱਢੇ ਕੁੱਟ, ਸਰਬੰਸ ਵੇਖ ਵਖਾਇੰਦਾ। ਲੱਗੀ ਜੜ ਦੇਵੇ ਪੁੱਟ, ਬੋਲਾ ਆਪਣਾ ਆਪ ਲਗਾਇੰਦਾ। ਅੰਮ੍ਰਿਤ ਬਖ਼ਸ਼ੇ ਸਾਚਾ ਘੁੱਟ, ਸਾਂਤਕ ਸਤਿ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੂਰਖ ਮੂੜ੍ਹੇ ਪਾਰ ਕਰਾਇੰਦਾ। ਜਿਨ ਪ੍ਰੇਤ ਜਗਤ ਖਬੀਸ, ਸਾਧ ਸੰਤ ਵਹਾਇਆ। ਆਪਣਾ ਪੀਸ ਗਏ ਪੀਸ, ਅੰਤ ਰਹਿਣ ਨਾ ਪਾਇਆ। ਲੇਖੇ ਲੱਗੇ ਕਲਜੁਗ ਸੀਸ, ਲੇਖਾ ਦਏ ਮੁਕਾਇਆ। ਏਕਾ ਸ਼ਬਦ ਸਚ ਹਦੀਸ, ਨਾਮ ਨਾਮਾ ਇਕ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਖੰਡਾ ਇਕ ਚਮਕਾਇਆ। ਨਾਮ ਖੰਡਾ ਤੇਜ਼ ਕਟਾਰ, ਹਰਿ ਸਾਚਾ ਹੱਥ ਉਠਾਇੰਦਾ। ਸਾਧਾਂ ਸੰਤਾਂ ਮਾਰੇ ਮਾਰ, ਜੀਵਾਂ ਜੰਤਾਂ ਆਪ ਸਮਝਾਇੰਦਾ। ਆਪੇ ਬੰਨੇ ਆਪਣੀ ਧਾਰ, ਧਾਰ ਨਿਰਾਲੀ ਇਕ ਰਖਾਇੰਦਾ। ਕਾਇਆ ਮੰਦਰ ਅੰਦਰ ਖਿਚੇ ਇਕ ਲਕਾਰ, ਪਿਛਲਾ ਲੇਖਾ ਆਪ ਚੁਕਾਇੰਦਾ। ਅਗੇ ਲੇਖਾ ਧੁਰ ਦਰਬਾਰ, ਦਰਗਹਿ ਸਾਚੀ ਇਕ ਸੁਹਾਇੰਦਾ। ਫੜ ਫੜ ਬਾਂਹੋ ਰਿਹਾ ਤਾਰ, ਵਾਸ ਨਿਵਾਸਾ ਪਾਰ ਕਰਾਇੰਦਾ। ਫੂਲਨ ਪਾਏ ਸਾਚਾ ਹਾਰ, ਸੀਸ ਸਿਹਰਾ ਇਕ ਗੁੰਦਾਇੰਦਾ। ਰੰਗਣ ਮੈਂਹਦੀ ਲਾਲ ਅਪਾਰ, ਰੰਗ ਰੰਗੀਲਾ ਇਕ ਵਖਾਇੰਦਾ। ਛੈਲ ਛਬੀਲਾ ਨੌਜਵਾਨ, ਸਤਿਗੁਰ ਪੂਰਾ ਫੇਰਾ ਪਾਇੰਦਾ। ਬੰਨਣਹਾਰਾ ਸਰਬ ਕਬੀਲਾ, ਬਾਹਰ ਕੋਇ ਰਹਿਣ ਨਾ ਪਾਇੰਦਾ। ਆਪੇ ਕਰੇ ਆਪਣਾ ਹੀਲਾ, ਆਪਣੀ ਬਣਤ ਬਣਾਇੰਦਾ। ਆਪਣੀ ਅਗਨੀ ਆਪੇ ਲਾਏ ਤੀਲਾ, ਆਪੇ ਤ੍ਰੀਆ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਡੰਡਾ ਵਡ ਬਲਵਾਨ, ਮੇਟ ਮਿਟਾਏ ਜਗਤ ਸ਼ੈਤਾਨ, ਦਾਤਾ ਦਾਨੀ ਗੁਣ ਨਿਧਾਨ, ਏਕਾ ਰੰਗ ਸਮਾਇੰਦਾ। ਗੁਣ
ਨਿਧਾਨ ਸਰਬ ਜੀਅ ਦਾਤਾ, ਏਕਾ ਏਕ ਅਖਵਾਇੰਦਾ। ਜਨਮ ਅਜਨਮੀ ਦੇਵੇ ਦਾਤਾ, ਜਨਮ ਅਜਨਮੀ ਵੇਖ ਵਖਾਇੰਦਾ। ਆਪਣਾ ਚਲਾ ਆਪੇ ਰਥ ਸਾਚਾ ਸਾਥਾ, ਸਗਲਾ ਸੰਗ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਧਾਰ ਹਰਿ ਨਿਰੰਕਾਰ, ਮਾਰਨਹਾਰਾ ਸਾਚੀ ਮਾਰ, ਆਪ ਆਪਣਾ ਹੱਥ ਉਠਾਇੰਦਾ।
੧੭ ਚੇਤ ੨੦੧੬ ਬਿਕ੍ਰਮੀ ਨਰਾਇਣ ਸਿੰਘ ਦੇ ਘਰ ਦਇਆ ਹੋਈ ਪਿੰਡ ਕੰਗ ਜ਼ਿਲਾ ਅੰਮ੍ਰਿਤਸਰ
ਹਰਿ ਹਰਿ ਨਾਮ ਜਗਤ ਅਨਮੁੱਲਾ, ਆਦਿ ਜੁਗਾਦਿ ਨਾ ਕੋਇ ਤੁਲਾਈਆ। ਆਪੇ ਰੱਖੇ ਸਚ ਕੁਲਾ, ਗੁਰਮੁਖ ਕਾਇਆ ਬੰਕ ਸੁਹਾਈਆ। ਸਾਚੇ ਤੋਲ ਆਪੇ ਤੁਲਾ, ਤੋਲਣਹਾਰ ਆਪ ਅਖਵਾਈਆ। ਜੁਗਾ ਜੁਗੰਤਰ ਫਲਿਆ ਫੁਲਾ, ਫੁਲ ਫੁਲਵਾੜੀ ਭਗਤ ਮਹਿਕਾਈਆ। ਹਰਿਜਨ ਆਤਮ ਅੰਤਰ ਘੁਲਾ, ਜਨ ਘੋਲ ਘੋਲ ਘੁਮਾਈਆ। ਜਗਤ ਭੰਡਾਰਾ ਰਹੇ ਖੁਲ੍ਹਾ, ਆਪਣਾ ਆਪ ਵਰਤਾਈਆ। ਜੋ ਜਨ ਹਰਿਜੂ ਹਰਿ ਹਰਿ ਮੰਦਰ ਆਏ ਭੁੱਲਾ, ਹਰਿ ਸਾਚਾ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਨਾਮ ਵੱਡੀ ਵਡਿਆਈਆ। ਨਾਮ ਭੰਡਾਰਾ ਸਚ ਅਮੋਲਕ, ਹਰਿ ਸਾਚਾ ਹੱਥ ਰਖਾਇੰਦਾ। ਗੁਰਸਿਖ ਵੇਖੇ ਕਾਇਆ ਗੋਲਕ, ਘਰ ਸਾਚੇ ਆਪ ਟਿਕਾਇੰਦਾ। ਸ਼ਬਦ ਅਗੰਮੀ ਧੁਨ ਅਨਾਦੀ ਆਪ ਵਜਾਏ ਆਪਣੀ ਢੋਲਕ, ਆਪਣਾ ਰਾਗ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਨਾਮ ਖਜ਼ੀਨਾ ਇਕ ਵਖਾਇੰਦਾ। ਨਾਮ ਵਸਤ ਸਾਚੀ ਦਾਤ, ਸਤਿਗੁਰ ਪੂਰੇ ਹੱਥ ਰਖਾਈਆ। ਗੁਰਮੁਖਾਂ ਆਤਮ ਅੰਦਰ ਵੇਖੇ ਮਾਰ ਝਾਤ, ਡੂੰਘੀ ਕੰਦਰ ਫੋਲ ਫੁਲਾਈਆ। ਆਪਣੀ ਹੱਥੀਂ ਖੋਲ੍ਹੇ ਆਪਣਾ ਤਾਕ, ਆਪੇ ਬੰਦ ਕਰਾਈਆ। ਆਪੇ ਜਾਣੇ ਆਪਣਾ ਵਾਕ, ਬੋਧ ਅਗਾਧੀ ਆਪ ਸੁਣਾਈਆ। ਆਪਣੀ ਪਤ ਆਪੇ ਲਏ ਰਾਖ, ਪਤਿ ਪਤਿਵੰਤਾ ਸਾਚਾ ਮਾਹੀਆ। ਜੁਗਾ ਜੁਗੰਤਰ ਆਪ ਚਲਾਏ ਆਪਣੀ ਸ਼ਾਖ਼, ਸਾਖਯਾਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦੀ ਸ਼ਬਦ ਕਰੇ ਕੁੜਮਾਈਆ। ਸ਼ਬਦ ਬੀਜ ਹਰਿ ਹਰਿ ਬੋਇਆ, ਆਪ ਆਪਣੀ ਕਿਰਤ ਕਮਾਇੰਦਾ। ਆਪ ਆਪਣੇ ਜੇਹਾ ਆਪੇ ਹੋਇਆ, ਦੂਸਰ ਕੋਇ ਨਾ ਸੰਗ ਰਖਾਇੰਦਾ। ਨਾ ਜਨਮੇ ਨਾ ਕਦੇ ਮੋਇਆ, ਮਾਤ ਗਰਭ ਨਾ ਵਾਸ ਧਰਾਇੰਦਾ। ਦਿਵਸ ਰੈਣ ਨਾ ਕਦੇ ਸੋਇਆ, ਆਲਸ ਨਿੰਦਰਾ ਵਿਚ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸ਼ਬਦੀ ਨਾਮ ਉਪਾਇੰਦਾ। ਹਰਿ ਕਾ ਸ਼ਬਦ ਸਤਿਗੁਰ ਧਾਰ, ਗੁਰ ਗੁਰ ਬੂਝ ਬੁਝਾਈਆ। ਗੁਰ ਗੁਰ ਮੀਤਾ ਅਪਰ ਅਪਾਰ, ਨਿਰਗੁਣ ਸਰਗੁਣ ਵਿਚ ਟਿਕਾਈਆ। ਸਰਗੁਣ ਸਾਜਣ ਹੋ ਉਜਿਆਰ, ਖੇਲੇ ਖੇਲ ਬੇਪਰਵਾਹੀਆ। ਸ਼ਬਦ ਢੋਲਾ ਇਕ ਜੈਕਾਰ, ਗੀਤ ਸੁਹਾਗੀ ਏਕਾ ਗਾਈਆ। ਬਣ ਵਿਚੋਲਾ ਹਰਿ ਨਿਰੰਕਾਰ, ਲੋਕਮਾਤ ਵੇਖ ਵਖਾਈਆ। ਸਾਚਾ ਤੋਲਾ ਗਿਰਵਰ ਗਿਰਧਾਰ, ਗ੍ਰਹਿ ਗ੍ਰਹਿ ਫੇਰਾ ਪਾਈਆ। ਗੁਰਮੁਖ ਸਾਜਣ ਵੇਖ ਵਿਚਾਰ, ਗੁਰ ਮਤੀ ਆਪ ਸਮਝਾਈਆ। ਆਤਮ ਅੰਤਰ ਖੋਲ੍ਹ ਕਿਵਾੜ, ਨੇਤਰ ਨੈਣ ਇਕ ਦਰਸਾਈਆ। ਮੇਟ ਮਿਟਾਏ ਝੂਠੀ ਧਾੜ, ਸਚ ਸੁੱਚ ਕਰੇ ਕੁੜਮਾਈਆ। ਅਗਨੀ ਤੱਤ ਨਾ ਲੱਗੇ ਤੱਤੀ ਹਾੜ, ਤੱਤਵ ਤੱਤ ਇਕ ਵਖਾਈਆ। ਆਪੇ ਫਿਰੇ ਪਿੱਛੇ ਅਗਾੜ, ਚਾਰੋਂ ਕੁੰਟਾਂ ਵੇਖ ਵਖਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸ਼ਬਦੀ ਵੇਖ ਵਖਾਈਆ। ਸ਼ਬਦ ਸਾਜਣ ਸਾਚਾ ਮੀਤੜਾ, ਪਰਮ ਪੁਰਖ ਕਰਤਾਰਾ। ਆਦਿ ਜੁਗਾਦੀ ਜਾਣੇ ਰੀਤੜਾ, ਇਕ ਅਕੱਲਾ ਏਕਉਂਕਾਰਾ। ਆਪੇ ਗਾਏ ਆਪਣਾ ਗੀਤੜਾ, ਪੁਰੀਆਂ ਲੋਆਂ ਕਰੇ ਖ਼ਬਰਦਾਰਾ। ਆਪੇ ਹੋਇਆ ਜਗਤ ਅਨਡੀਠੜਾ, ਆਪੇ ਗੁਪਤ ਆਪੇ ਜ਼ਾਹਰਾ। ਆਪੇ ਆਪਣਾ ਭਾਣਾ ਜਾਣੇ ਮੀਠੜਾ, ਦੇਵੇ ਵਰ ਸੱਚੀ ਸਰਕਾਰਾ। ਆਪੇ ਮਿਠਾ ਕਰੇ ਕੌੜਾ ਰੀਠੜਾ, ਅੰਮ੍ਰਿਤ ਫਲ ਇਕ ਵਿਚਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦੀ ਸ਼ਬਦ ਗੁਰ ਅਵਤਾਰਾ। ਹਰਿ ਅਵਤਾਰ ਸ਼ਬਦ ਗੁਰ ਭੂਪਾ, ਤਖ਼ਤ ਤਾਜ ਸੁਹਾਨਿਆ। ਆਦਿ ਅਨਾਦੀ ਸਤਿ ਸਰੂਪਾ, ਪਾਰਬ੍ਰਹਮ ਸ੍ਰੀ ਭਗਵਾਨਿਆ। ਵਸਣਹਾਰਾ ਚਾਰੇ ਕੂਟਾ, ਵੇਖ ਵਖਾਏ ਜ਼ਿਮੀ ਅਸਮਾਨਿਆ। ਤ੍ਰੈਗੁਣ ਮਾਇਆ ਵੇਖੇ ਠੂਠਾ, ਫੋਲ ਫੁਲਾਏ ਪੰਚ ਸ਼ੈਤਾਨਿਆ। ਜੁਗ ਜੁਗ ਦਾਤਾ ਆਪਣੀ ਕਰਨੀ ਆਪੇ ਤੁਠਾ, ਕਰਨੀ ਕਰਤਾ ਆਪ ਅਖਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸ਼ਬਦੀ ਨੌਜਵਾਨਿਆ। ਹਰਿ ਸ਼ਬਦ ਹਰਿ ਕਾ ਰੂਪ, ਹਰਿ ਹਰਿ ਆਪ ਉਪਾਇਆ। ਏਕਾ ਤਾਗਾ ਏਕਾ ਸੂਤ, ਏਕਾ ਤੰਦ ਬੰਧਾਇਆ। ਏਕਾ ਕਾਇਆ ਕਪੜ ਕਲਪ ਕਰੇ ਕਲਬੂਤ, ਏਕਾ ਪੰਜ ਤੱਤ ਰਿਹਾ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਸ਼ਬਦ ਧਰਾਇਆ। ਸ਼ਬਦ ਅਨਾਦ ਹਰਿ ਬ੍ਰਹਿਮਾਦਿ, ਏਕਾ ਏਕ ਰਖਾਇੰਦਾ। ਗੁਰ ਗੁਰ ਦੇਵੇ ਸਾਚੀ ਦਾਦ, ਸਤਿਗੁਰ ਪੁਰਖ ਮਨਾਇੰਦਾ। ਹਰਿਜਨ ਹਰਿ ਹਰਿ ਆਪੇ ਲਾਧ, ਘਰ ਘਰ ਮੇਲ ਮਿਲਾਇੰਦਾ। ਮੇਟ ਮਿਟਾਏ ਵਾਦ ਵਿਵਾਦ, ਵਾਹ ਵਾ ਗੁਰੂ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦੀ ਸ਼ਬਦ ਸ਼ਬਦ ਉਪਜਾਇੰਦਾ। ਹਰਿ ਸ਼ਬਦ ਸਾਚਾ ਬੀਜ, ਗੁਰ ਗੁਰ ਆਪ ਟਿਕਾਇੰਦਾ। ਆਪਣੀ ਕਰਨੀ ਆਪੇ ਪਤੀਜ, ਆਪ ਆਪਣਾ ਦਰ ਸੁਹਾਇੰਦਾ। ਆਪੇ ਵੇਖੇ ਵਟ ਤੀਜ, ਤ੍ਰੈ ਤ੍ਰੈ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਗੁਰ ਸ਼ਬਦ ਵਰ, ਗੁਰ ਸ਼ਬਦੀ ਨਾਉਂ ਧਰਾਇੰਦਾ। ਗੁਰ ਸ਼ਬਦ ਗੁਰੂ ਗੁਰ ਦੇਵਾ, ਸਤਿਗੁਰ ਇਸ਼ਟ ਮਨਾਇਆ। ਸਤਿਗੁਰ ਪੁਰਖ ਸਤਿ ਸਾਚੀ ਸੇਵਾ, ਹਰਿ ਸੱਜਣ ਆਪ ਕਰਾਇਆ। ਹਰਿਜਨ ਖਵਾਏ ਅੰਮ੍ਰਿਤ ਆਤਮ ਮੇਵਾ, ਫਲ ਮਿਠਾ ਇਕ ਰਖਾਇਆ। ਮਸਤਕ ਕੌਸਤਕ ਲਾਏ ਥੇਵਾ, ਮਨ ਮਣੀਆ ਆਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦੀ ਸ਼ਬਦ ਸ਼ਬਦ ਸੁਹਾਇਆ। ਹਰਿ ਸੁਹਾਏ ਸ਼ਬਦ ਫੁਲਵਾੜੀ, ਫਲ ਫੁਲ ਵੇਖ ਵਖਾਈਆ। ਪਾਏ ਸਾਰ ਉਜਾੜ ਪਹਾੜੀ, ਡੂੰਘੀ ਗਾਰੀ ਵੇਖ ਵਖਾਈਆ। ਗੁਰਸਿਖ ਜਾਣੇ ਨਾੜ ਨਾੜੀ, ਨਰ ਨਰਾਇਣ ਵੱਡੀ ਵਡਿਆਈਆ। ਗੋਬਿੰਦ ਤੇਰੀ ਪੱਕੀ ਹਾੜੀ, ਹਰਿ ਸਾਚਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦੀ ਸ਼ਬਦ ਸ਼ਬਦ ਸਮਝਾਈਆ। ਸ਼ਬਦ ਗੁਰ ਸਮਝਾਵਣ ਆਇਆ, ਦੇਵੇ ਜਗਤ ਹੁਲਾਰਾ। ਪੁਰਖ ਅਕਾਲੀ ਵੇਸ ਵਟਾਇਆ, ਜੋਤ ਨਿਰਾਲੀ ਡਗਮਗਾਇਆ। ਚਾਲ ਅਵੱਲੜੀ ਚਲੇ ਚਾਲੀ, ਵੇਦ ਕਤੇਬ ਨਾ ਕੋਇ ਲਖਾਇਆ। ਆਪਣੇ ਹੱਥਾਂ ਰੱਖੇ ਖ਼ਾਲੀ, ਸ੍ਰਿਸ਼ਟ ਸਬਾਈ ਡੌਰੂ ਵਾਇਆ। ਚਾਰੋਂ ਕੁੰਟ ਘਟਾ ਕਾਲੀ, ਰੈਣ ਅੰਧੇਰਾ ਛਾਇਆ। ਵੇਖ ਵਖਾਏ ਜੋਤ ਜਵਾਲੀ, ਲਾਟ ਲਲਾਟੀ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਨਗਾਰਾ ਨਰ ਨਿਰੰਕਾਰਾ ਏਕ ਡੰਕ ਵਜਾਇਆ। ਸ਼ਬਦ ਨਗਾਰਾ ਸਾਚੀ ਵੰਡ, ਧੁਰ ਧੁਰ ਆਪ ਵੰਡਾਈਆ। ਖੇਲੇ ਖੇਲ ਵਿਚ ਬ੍ਰਹਿਮੰਡ, ਪਾਰਬ੍ਰਹਮ ਭੇਵ ਨਾ ਆਈਆ। ਨਵ
ਨਵ ਕਰੇ ਖੰਡ ਖੰਡ, ਗ੍ਰਹਿ ਗ੍ਰਹਿ ਧੱਕਾ ਲਾਈਆ। ਹਰਿਜਨ ਨਾਮ ਏਕਾ ਰਿਹਾ ਵੰਡ, ਏਕਾ ਬੂਝ ਬੁਝਾਈਆ। ਕਲਜੁਗ ਅੰਤਮ ਚੁਕਿਆ ਪੰਧ, ਚੌਥਾ ਪੌੜਾ ਰਿਹਾ ਉਠਾਈਆ। ਕੱਚੀ ਕੱਲਰ ਢਹਿਣੀ ਕੰਧ, ਸ਼ੌਹ ਦਰਯਾਏ ਨਾਲ ਰੁੜ੍ਹਾਈਆ। ਸਤਿ ਸਤਿਵਾਦੀ ਚਾੜ੍ਹੇ ਚੰਦ, ਜੋਤੀ ਨੂਰ ਕਰੇ ਰੁਸ਼ਨਾਈਆ। ਗੋਬਿੰਦ ਮੀਤਾ ਹੋ ਬਖ਼ਸ਼ੰਦ, ਗੁਰ ਚੇਲਾ ਲਏ ਤਰਾਈਆ। ਗੁਰਸਿਖਾਂ ਖ਼ੁਸ਼ੀ ਕਰਾਏ ਬੰਦ ਬੰਦ, ਨਿਰਗੁਣ ਸਰਗੁਣ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਦਾਤਾ ਆਪ ਅਖਵਾਈਆ। ਸ਼ਬਦ ਦਾਤਾ ਵਡ ਭੰਡਾਰੀ, ਭਾਂਡਾ ਭਰਮ ਭੰਨਾਇੰਦਾ। ਗੁਰਸਿਖਾਂ ਪੈਜ ਰਿਹਾ ਸੁਆਰੀ, ਨੇਤਰ ਨੈਣ ਇਕ ਖੁਲ੍ਹਾਇੰਦਾ। ਸੀਸ ਜਗਦੀਸ ਆਪਣਾ ਆਪ ਉਤਾਰੀ, ਸਾਚੇ ਸੀਸ ਟਿਕਾਇੰਦਾ। ਖੇਲੇ ਖੇਲ ਅਗੰਮ ਅਪਾਰੀ, ਵੇਸ ਅਨੇਕਾ ਵੇਸ ਵਟਾਇੰਦਾ। ਵੇਖਣਹਾਰਾ ਕੇਸ ਮੁੱਛ ਦਾੜ੍ਹੀ, ਬਾਂਕਾ ਬਾਂਕੀ ਚਾਲ ਚਲਾਇੰਦਾ। ਗੁਰਸਿਖਾਂ ਸਿਰ ਉਠਾ ਖਾਰੀ, ਆਪ ਆਪਣਾ ਰਾਹ ਤਕਾਇੰਦਾ। ਆਪੇ ਸੁੱਤਾ ਵਿਚ ਉਜਾੜੀ, ਆਪਣਾ ਢੋਲਾ ਆਪੇ ਗਾਇੰਦਾ। ਆਪੇ ਤਾਲ ਆਪੇ ਤਲਵਾੜੀ, ਆਪ ਆਪਣਾ ਰਾਗ ਅਲਾਇੰਦਾ। ਆਪੇ ਮੀਤ ਮੁਰਾਰਾ ਆਪ ਨਿਭਾਏ ਆਪਣੀ ਯਾਰੀ, ਯਾਰੀ ਸੱਥਰ ਹੇਠ ਰਖਾਇੰਦਾ। ਲੇਖਾ ਚੁਕਾਏ ਵਾਰੋ ਵਾਰੀ, ਲਹਿਣਾ ਲਹਿਣੇਦਾਰ ਮੁਕਾਇੰਦਾ। ਕਲਜੁਗ ਤੇਰੀ ਅੰਤਮ ਪਾਵੇ ਸਾਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਗੁਰ ਏਕਾ ਘਰ, ਏਕਾ ਦਰ ਸੁਹਾਇੰਦਾ। ਸ਼ਬਦ ਗੁਰ ਹਰਿ ਅਵਤਰਾ, ਅਵਰ ਨਾ ਕੋਈ ਦੂਜਾ। ਆਪੇ ਜਾਣੇ ਆਪਣਾ ਘਰਾ, ਆਪੇ ਵੇਖੇ ਨੇਤਰ ਤੀਜਾ । ਆਪਣਾ ਭੰਡਾਰਾ ਆਪੇ ਭਰਾ, ਚੌਥੇ ਪਦ ਆਪ ਪਤੀਜਾ। ਪੰਚਮ ਮੇਲਾ ਹਰੀ ਹਰਾ, ਹਰਿ ਕਾਰਜ ਆਪੇ ਕੀਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਦੇਵੇ ਸਾਚਾ ਵਰ, ਜਨ ਭਗਤਾਂ ਕਰੇ ਰੀਝਾ। ਗੁਰ ਸ਼ਬਦ ਗੁਰ ਗਿਆਨ, ਗੁਰ ਮੰਤਰ ਨਾਮ ਦ੍ਰਿੜਾਇਆ। ਗੁਰ ਗੁਰ ਵੇਖੇ ਮਾਰ ਧਿਆਨ, ਗੁਰ ਨੇਤਰ ਇਕ ਖੁਲ੍ਹਾਇਆ। ਗੁਰ ਜੋਧਾ ਸੂਰ ਬਲੀ ਬਲਵਾਨ, ਨਾਮ ਖੰਡਾ ਇਕ ਚਮਕਾਇਆ। ਗੁਰ ਵਖਾਏ ਇਕ ਨਿਸ਼ਾਨ, ਧਰਮ ਨਿਸ਼ਾਨਾ ਇਕ ਝੁਲਾਇਆ। ਗੜ੍ਹੀ ਚਮਕੌਰ ਕਰ ਪਰਵਾਨ, ਕਲਜੁਗ ਅੰਤਮ ਮੇਲ ਮਿਲਾਇਆ। ਹੋਇਆ ਵਿਚੋਲਾ ਸ੍ਰੀ ਭਗਵਾਨ, ਨਿਹਕਲੰਕਾ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਮੇਲਾ ਸਾਚੇ ਦਰ, ਦਰ ਦਰਵੇਸਾ ਵੇਸ ਵਟਾਇਆ। ਦਰ ਦਰਵੇਸ਼ ਗੋਬਿੰਦ ਧਾਰ, ਆਪਣਾ ਮੂਲ ਚੁਕਾਈਆ। ਅਮੁਲ ਅਮੁਲ ਅਮੁਲ ਵਣਜ ਵਪਾਰ, ਅਤੁਲ ਅਤੁਲ ਅਤੁਲ ਆਪ ਰਖਾਈਆ। ਸਾਚੀ ਕੁਲ ਉਧਰੇ ਪਾਰ, ਕੁਲ ਕੁਲਵੰਤਾ ਵੇਖ ਵਖਾਈਆ। ਗੋਬਿੰਦ ਬੂਟਾ ਜਾਏ ਨਾ ਹੁਲ, ਡੂੰਘੀ ਨੀਂਹ ਧਰਾਈਆ। ਜੀਤ ਜੁਝਾਰ ਘੋਲੀ ਗਿਆ ਘੁਲ, ਘੋਲਣਹਾਰਾ ਦਿਸ ਨਾ ਆਈਆ। ਫਤਿਹ ਡੰਕਾ ਵੱਜੇ ਢੋਲ, ਸਿੰਘ ਫਤਹਿ ਇਕ ਗਜਾਈਆ। ਜ਼ੋਰਾਵਰ ਕਰੇ ਚੋਲ੍ਹ, ਸੋਹਣੀ ਜਿੰਦੜੀ ਸਹਿਜ ਸੁਖਦਾਈਆ। ਪੰਚਮ ਮੀਤਾ ਕਦੇ ਨਾ ਮਾਰੇ ਗਰਮੁਖਾਂ ਨਾਲ ਰੋਲ, ਆਦਿ ਜੁਗਾਦੀ ਵੇਸ ਵਟਾਈਆ। ਜਨ ਖੋਜੇ ਹਰਿ ਵਸੇ ਕੋਲ, ਥਿਰ ਘਰ ਵਾਸੀ ਡੇਰਾ ਲਾਈਆ। ਆਪਣੇ ਕੰਡੇ ਆਪੇ ਤੋਲ, ਨਾਨਕ ਤਰਾਜ਼ੂ ਹੱਥ ਉਠਾਈਆ। ਕਲਜੁਗ ਅੰਤਮ ਖੇਲੇ ਹੋਲ, ਗੁਰਸਿਖ ਤੇਰੀ ਰੱਤੀ ਰੱਤ ਰੰਗਨ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਗੁਰ ਆਪੇ ਬੋਲ, ਆਪਣਾ ਭੇਵ ਖੁਲ੍ਹਾਈਆ। ਸ਼ਬਦ ਗੁਰ ਜਗਤ ਵਿਚੋਲਾ, ਹਰਿ ਹਰਿ ਆਪ ਰਖਾਇੰਦਾ। ਆਦਿ ਜੁਗਾਦਿ ਕਦੇ ਨਾ ਡੋਲਾ, ਅਡੋਲ ਅਡੁਲ ਨਾਮ ਧਰਾਇੰਦਾ। ਹਰਿਜਨ ਅੰਤਰ
ਆਪੇ ਮੌਲਾ, ਸਾਚੀ ਰੁੱਤ ਬਸੰਤ ਸੁਹਾਇੰਦਾ। ਅੰਮ੍ਰਿਤ ਦੇਵੇ ਨਾਭੀ ਕਵਲਾ, ਨਾਮ ਭੰਡਾਰਾ ਆਪ ਵਰਤਾਇੰਦਾ। ਰੱਖੇ ਵਡਿਆਈ ਉਪਰ ਧਵਲਾ, ਯੁਗ ਛੱਤੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸੀਸ ਤਾਜ ਆਪਣਾ ਆਪ ਟਿਕਾਇੰਦਾ। ਸੀਸ ਤਾਜ ਆਪਣਾ ਰੱਖ, ਗੁਰ ਗੁਰ ਰੂਪ ਵਟਾਇਆ। ਦਰਸ ਵਖਾਏ ਹੋ ਪਰਤੱਖ, ਕਲਜੁਗ ਕੂੜ ਮਿਟਾਇਆ। ਕਰਨੇਹਾਰਾ ਲੱਖੋਂ ਕੱਖ, ਕੱਖਾਂ ਕੀਮਤ ਕੋਇ ਨਾ ਪਾਇਆ। ਜਗਤ ਵਿਕਾਰ ਵਿਚੋਂ ਕੀਤਾ ਵੱਖ, ਆਪ ਆਪਣੀ ਬੂਝ ਬੁਝਾਇਆ। ਸਤਿ ਸਤਿਵਾਦੀ ਕਰੇ ਪੱਖ, ਸਤਿ ਸੰਤੋਖੀ ਵੇਖ ਵਖਾਇਆ। ਗੁਰਸਿਖ ਤੇਰੀ ਗੋਬਿੰਦ ਹੱਦ, ਦੂਜਾ ਦਰ ਨਾ ਕੋਇ ਜਣਾਇਆ। ਭਾਗ ਲਗਾਏ ਸਾਚੀ ਯੱਦ, ਵਿਸ਼ਨੂੰ ਵੰਸੀ ਰੂਪ ਵਟਾਇਆ। ਨਾਮ ਪਿਆਏ ਏਕਾ ਮਦਿ, ਨਾਮ ਖੁਮਾਰੀ ਰਿਹਾ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਲਏ ਸਦ ਦਰ ਦਰਵੇਸ਼ਾ ਫੇਰੀ ਪਾਇਆ। ਜਗਤ ਜੰਜਾਲ ਵਿਚੋਂ ਲਏ ਕੱਢ, ਦੂਈ ਦਵੈਤੀ ਮੇਟ ਮਿਟਾਇਆ। ਲੇਖੇ ਲਾਏ ਨਾੜੀ ਮਾਸ ਹੱਡ, ਆਪ ਫੜਾਏ ਆਪਣਾ ਲੜ, ਆਪ ਆਪਣੀ ਗੋਦ ਉਠਾਇਆ। ਹੰ ਹੰਗਤਾ ਦੇਵੇ ਵੱਢ, ਸਾਚੀ ਸੰਗਤਾ ਮੇਲ ਮਿਲਾਇਆ। ਝੂਠਾ ਘਰ ਦੁਨੀਆਂ ਛੱਡ, ਮਹੱਲ ਅਟੱਲ ਸੱਚਾ ਸੱਚੇ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਲਹਿਣਾ ਦੇਵੇ ਦਰ, ਦਰ ਦਰ ਆਏ ਦਇਆ ਕਮਾਏ ਵੇਸ ਵਟਾਏ ਦਿਸ ਨਾ ਆਇਆ।
੧੮ ਚੇਤ ੨੦੧੬ ਬਿਕ੍ਰਮੀ ਕਰਤਾਰ ਸਿੰਘ ਦੇ ਘਰ ਪਿੰਡ ਕੰਗ ਜ਼ਿਲਾ ਅੰਮ੍ਰਿਤਸਰ
ਹਰਿ ਜੋਤ ਨੂਰ ਅਕਾਲ, ਨਿਰਗੁਣ ਰੂਪ ਨਰ ਨਿਰੰਕਾਰਿਆ। ਦੀਨਾਂ ਬੰਧਪ ਦੀਨ ਦਿਆਲ, ਅਬਿਨਾਸ਼ੀ ਕਰਤਾ ਖੇਲ ਖਿਲਾ ਰਿਹਾ। ਜੁਗ ਜੁਗ ਚਲੇ ਅਵੱਲੜੀ ਚਾਲ, ਕਰਨੀ ਕਰਤਾ ਆਪ ਕਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਵੇਸ ਵਟਾ ਲਿਆ। ਜੋਤੀ ਜਾਮਾ ਹਰਿ ਭਗਵਾਨਾ, ਨਿਹਕਲੰਕ ਅਖਵਾਇੰਦਾ। ਜੋਤੀ ਨੂਰ ਨੂਰ ਮਹਾਨਾ, ਰੂਪ ਰੰਗ ਨਾ ਕੋਇ ਰਖਾਇੰਦਾ। ਚੱਕਰ ਚਿਹਨ ਨਾ ਕੋਈ ਰਖਾਨਾ, ਜੂਨੀ ਰਹਿਤ ਨਾਮ ਧਰਾਇੰਦਾ। ਥਿਰ ਘਰ ਵਸੇ ਸਚ ਟਿਕਾਨਾ, ਊਚ ਮਹੱਲ ਅਟੱਲ ਟਿਕਾਇੰਦਾ। ਸ਼ਾਹ ਭੂਪ ਸ਼ਾਹ ਸੁਲਤਾਨਾ, ਰਾਜ ਰਾਜਾਨ ਆਪ ਅਖਵਾਇੰਦਾ। ਲੱਖ ਚੁਰਾਸੀ ਦੇਵੇ ਮਾਣਾ, ਹਰ ਘਟ ਅੰਦਰ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਇਕ ਅਖਵਾਇੰਦਾ। ਆਦਿਨ ਅੰਤਾ ਹਰਿ ਭਗਵਾਨਾ, ਅਕਲ ਕਲਾ ਕਲ ਧਾਰੀਆ। ਜੁਗ ਜੁਗ ਮੇਲਾ ਸਾਚੇ ਸੰਤਾ, ਸੰਤ ਸਾਜਣ ਮੇਲ ਮਿਲਾ ਰਿਹਾ। ਪੁਰਖ ਪੁਰਖੋਤਮ ਨਾਰੀ ਕੰਤਾ, ਆਪ ਅਖਵਾ ਰਿਹਾ। ਦਰ ਦਰਵੇਸਾ ਹੋਏ ਮੰਗਤਾ, ਦੋ ਜਹਾਨਾਂ ਫੇਰੀ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਨਾਉਂ ਰਖਾ ਲਿਆ। ਆਦਿ ਨਿਰੰਜਣ ਏਕਉਂਕਾਰਾ, ਅਕਲ ਕਲਾ ਵਰਤਾਈਆ। ਆਦਿ ਜੁਗਾਦੀ ਇਕ ਅਵਤਾਰਾ, ਜੁਗ ਜੁਗ ਵੇਸ ਵਟਾਈਆ। ਲੋਆਂ ਪੁਰੀਆਂ ਦਏ ਸਹਾਰਾ, ਬ੍ਰਹਿਮੰਡ ਖੰਡ ਵੇਖ ਵਖਾਈਆ। ਬ੍ਰਹਮਾ ਵਿਸ਼ਨੂੰ ਦੇਵਤ ਸੁਰ ਕਰ ਉਜਿਆਰਾ, ਆਪ ਆਪਣੇ ਵਿਚ ਟਿਕਾਈਆ। ਰਵ ਸਸ ਕਰ
ਉਜਿਆਰਾ, ਮੰਡਲ ਮੰਡਪ ਦਏ ਸੁਹਾਈਆ। ਆਪੇ ਵਸਿਆ ਸਭ ਤੋਂ ਬਾਹਰਾ, ਭੇਵ ਕੋਇ ਨਾ ਪਾਈਆ। ਜੁਗਾ ਜੁਗੰਤਰ ਸਾਚੀ ਕਾਰਾ, ਨਿਰਗੁਣ ਆਪਣੀ ਆਪ ਚਲਾਈਆ। ਭਗਤ ਭਗਵੰਤ ਦਏ ਅਧਾਰਾ, ਆਤਮ ਬ੍ਰਹਮ ਜਣਾਈਆ। ਧੁਨ ਅਨਾਦ ਅਨਾਦ ਅਪਾਰਾ, ਅਨਹਦ ਤਾਲ ਵਜਾਈਆ। ਸਰ ਸਰੋਵਰ ਠੰਡੀ ਠਾਰਾ, ਆਪਣਾ ਆਪ ਭਰਾਈਆ। ਆਪੇ ਖੋਲ੍ਹੇ ਬੰਦ ਕਿਵਾੜਾ, ਬਜਰ ਕਪਾਟੀ ਆਪ ਤੁੜਾਈਆ। ਚੌਦਾਂ ਹੱਟਾਂ ਵਣਜ ਵਾਪਾਰਾ, ਚੌਦਾਂ ਲੋਕਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਦ ਅਨਾਦੀ ਹਰਿ ਸ਼ਬਦ ਬ੍ਰਹਿਮਾਦੀ ਗੁਣਵੰਤਾ ਬੇਪਰਵਾਹੀਆ। ਗੁਣਵੰਤਾ ਹਰਿ ਮੀਤੜਾ, ਪਰਮ ਪੁਰਖ ਕਰਤਾਰ। ਆਦਿ ਜੁਗਾਦੀ ਸਾਚੀ ਰੀਤੜਾ, ਆਪ ਚਲਾਵੇ ਵਿਚ ਸੰਸਾਰ। ਵਸੇ ਧਾਮ ਅਨਡੀਠੜਾ, ਦਰ ਘਰ ਸੋਹੇ ਇਕ ਦਵਾਰ। ਗੁਰਮੁਖਾਂ ਕਾਇਆ ਚੋਲੀ ਰੰਗੇ ਚੀਥੜਾ, ਆਪ ਆਪਣਾ ਬਖ਼ਸ਼ ਪਿਆਰ। ਕਰੇ ਕਰਾਏ ਪਤਿਤ ਪੁਨੀਤੜਾ, ਪਤਿਤ ਪਾਪੀ ਲਾਏ ਪਾਰ। ਸਾਚਾ ਦੇਹੁਰਾ ਮੰਦਰ ਮਸੀਤੜਾ, ਕਾਇਆ ਵਖਾਏ ਗੁਰੂਦਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਹਰਿ ਨਿਰੰਕਾਰ। ਨਿਰਗੁਣ ਦਾਤਾ ਬੇਪਰਵਾਹ, ਅਲਖ ਨਿਰੰਜਣ ਆਪ ਅਖਵਾਇੰਦਾ। ਸ਼ਬਦੀ ਗੁਰ ਬਣ ਮਲਾਹ, ਆਪਣਾ ਨਾਉਂ ਧਰਾਇੰਦਾ। ਗੁਰਮੁਖ ਵੇਖੇ ਥਾਉਂ ਥਾਂ, ਜੁਗ ਜੁਗ ਆਪ ਉਠਾਇੰਦਾ। ਸਦਾ ਸੁਹੇਲਾ ਦੇਵੇ ਠੰਡੀ ਛਾਂ, ਸਿਰ ਹੱਥ ਸਮਰਥ ਟਿਕਾਇੰਦਾ। ਕਰੇ ਕਰਾਏ ਸਚ ਨਿਆ, ਜਗ ਝੇੜਾ ਆਪ ਚੁਕਾਇੰਦਾ। ਨਿਰਗੁਣ ਖੇੜਾ ਇਕ ਵਖਾਏ ਸਾਚਾ ਥਾਂ, ਥਾਨ ਥਨੰਤਰ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਡੰਕ ਵਜਾਇੰਦਾ। ਨਾਮ ਡੰਕ ਸ਼ਬਦ ਜੈਕਾਰਾ, ਹਰਿ ਸਾਚਾ ਸਚ ਸੁਣਾਈਆ। ਲੋਆਂ ਪੁਰੀਆਂ ਕਰੇ ਖ਼ਬਰਦਾਰਾ, ਬ੍ਰਹਮਾ ਵਿਸ਼ਨ ਸ਼ਿਵ ਉਠਾਈਆ। ਨੌ ਖੰਡ ਪ੍ਰਿਥਮੀ ਪਾਵੇ ਸਾਰਾ, ਸੱਤਾਂ ਦੀਪਾਂ ਦਏ ਹਲਾਈਆ। ਲੱਖ ਚੁਰਾਸੀ ਇਕ ਹੁਲਾਰਾ, ਏਕਉਂਕਾਰਾ ਦਏ ਲਗਾਈਆ। ਜਨ ਭਗਤਾਂ ਮੇਲਾ ਮੀਤ ਮੁਰਾਰਾ, ਪਾਰਬ੍ਰਹਮ ਸੱਚੀ ਸਰਨਾਈਆ। ਨਾਮ ਕਰਾਏ ਵਣਜ ਵਾਪਾਰਾ, ਸਚ ਵਣਜਾਰਾ ਸਹਿਜ ਸੁਭਾਈਆ। ਕਲਜੁਗ ਮੇਟੇ ਕੂੜ ਪਸਾਰਾ, ਕੂੜੀ ਕਿਰਿਆ ਰਹਿਣ ਨਾ ਪਾਈਆ। ਊਚਾਂ ਨੀਚਾਂ ਇਕ ਦਵਾਰਾ, ਰਾਓ ਰੰਕਾਂ ਇਕ ਸਮਝਾਈਆ। ਸ਼ਾਹ ਸੁਲਤਾਨਾ ਕਰੇ ਖ਼ਵਾਰਾ, ਤਖ਼ਤ ਤਾਜ ਨਾ ਕੋਇ ਉਠਾਈਆ। ਨਾਮ ਖੰਡਾ ਤੇਜ਼ ਕਟਾਰਾ, ਗੁਰ ਗੋਬਿੰਦ ਹੱਥ ਚਮਕਾਈਆ। ਤਿਖੀ ਰੱਖੇ ਹਰਿ ਹਰਿ ਧਾਰਾ, ਦੋ ਜਹਾਨਾਂ ਵੇਖ ਵਖਾਈਆ । ਆਪਣੇ ਅਸਵ ਹੋ ਅਸਵਾਰਾ, ਸ਼ਾਹ ਸਵਾਰਾ ਨਾਉਂ ਧਰਾਈਆ। ਕਲਗੀ ਤੋੜਾ ਨਾਮ ਦਸਤਾਰਾ, ਸੀਸ ਜਗਦੀਸ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਜੋਤ ਕਰੇ ਰੁਸ਼ਨਾਈਆ। ਜੋਤੀ ਜਾਮਾ ਹਰਿ ਭਗਵਾਨਾ, ਏਕਾ ਸ਼ਬਦ ਅਲਾਇੰਦਾ। ਜੋਧਾ ਸੂਰ ਬਲੀ ਬਲਵਾਨਾ, ਬਲ ਧਾਰੀ ਵੇਖ ਵਖਾਇੰਦਾ। ਏਕਾ ਚਿੱਲਾ ਤੀਰ ਕਮਾਨਾ, ਏਕਾ ਖੰਡਾ ਹੱਥ ਉਠਾਇੰਦਾ। ਆਪੇ ਆਏ ਵਿਚ ਮੈਦਾਨਾ, ਤ੍ਰੈਗੁਣ ਮੇਲ ਮਿਲਾਇੰਦਾ। ਚੌਦਾਂ ਚੌਦਾਂ ਖੋਲ੍ਹ ਦੁਕਾਨਾ, ਆਪੇ ਹੱਟ ਸੁਹਾਇੰਦਾ। ਆਦਿ ਜੁਗਾਦੀ ਏਕਾ ਰਾਮਾ, ਆਪ ਆਪਣਾ ਰੂਪ ਦਰਸਾਇੰਦਾ। ਏਕਾ ਬੰਸਰੀ ਏਕਾ ਕਾਹਨਾ, ਏਕਾ ਸਈਆ ਸਾਖਿਆਤ ਹੋ ਜਾਇੰਦਾ। ਇਕ ਮੁਹੰਮਦ ਬੰਨ੍ਹੇ ਗਾਨਾ, ਅੱਲਾ ਰਾਣੀ ਸਗਨ ਮਨਾਇੰਦਾ। ਏਕਾ ਕਲਮਾ ਇਕ ਤਰਾਨਾ, ਏਕਾ ਹੂ ਹੂ ਨਾਅਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨੂਰ ਅਲਾਹੀ ਆਪ ਅਖਵਾਇੰਦਾ। ਨੂਰ
ਅਲਾਹੀ ਇਕਉਂਕਾਰ, ਆਪਣੀ ਕਲ ਵਰਤਾਇੰਦਾ। ਜਲਵਾ ਜਲਾਲ ਵੇਖ ਵਿਚਾਰ, ਹੱਕ ਹਕੀਕਤ ਫੋਲ ਫੋਲਾਇੰਦਾ। ਖ਼ਲਕ ਖ਼ੁਦਾਈ ਪਾਏ ਸਾਰ, ਖ਼ਾਲਕ ਆਪਣਾ ਰੂਪ ਵਟਾਇੰਦਾ। ਅਮਾਮ ਮੈਂਹਦੀ ਤੇਜ਼ ਕਟਾਰ, ਨੇਤਰ ਨੈਣਾ ਆਪ ਦਰਸਾਇੰਦਾ। ਆਪੇ ਜਾਣੇ ਆਪਣੀ ਧਾਰ, ਲੇਖਾ ਲਿਖਤ ਨਾ ਕੋਇ ਲਿਖਾਇੰਦਾ। ਬ੍ਰਹਮਾ ਵੇਤਾ ਗਿਆ ਹਾਰ, ਚਾਰੇ ਵੇਦ ਅਲਾਇੰਦਾ। ਪੁਰਾਨ ਅਠਾਰਾਂ ਰਹੇ ਪੁਕਾਰ, ਵੇਦ ਵਿਆਸਾ ਗਣਤ ਗਣਾਇੰਦਾ। ਸ਼ਾਸਤਰ ਸਿਮਰਤ ਹੋ ਉਜਿਆਰ, ਆਪ ਆਪਣਾ ਨਾਮ ਉਪਾਇੰਦਾ। ਗੀਤਾ ਗਿਆਨ ਕਰ ਧਿਆਨ, ਧਰਨੀ ਧਰਤ ਧਵਲ ਸੁਹਾਇੰਦਾ। ਈਸਾ ਮੂਸਾ ਕਰ ਪਰਨਾਮ, ਅੰਜੀਲ ਕੁਰਾਨਾ ਵੇਖ ਵਖਾਇੰਦਾ। ਦੰਦ ਬਤੀਸਾ ਕਰ ਪਿਆਰ, ਰਾਗ ਛਤੀਸਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜੋਤੀ ਨੂਰ ਡਗਮਗਾਇੰਦਾ। ਜੋਤੀ ਨੂਰ ਨੂਰ ਉਜਾਲਾ, ਹਰਿ ਸਾਚਾ ਸਚ ਕਰਾਇੰਦਾ। ਪਰਮ ਪੁਰਖ ਪ੍ਰਭ ਦੀਨ ਦਿਆਲਾ, ਪਾਰਬ੍ਰਹਮ ਵੇਸ ਵਟਾਇੰਦਾ। ਜੁਗ ਜੁਗ ਖੇਲੇ ਖੇਲ ਨਿਰਾਲਾ, ਭੇਵ ਕੋਇ ਨਾ ਪਾਇੰਦਾ। ਨਾਨਕ ਗੋਬਿੰਦ ਬਣ ਦਲਾਲਾ, ਏਕਾ ਸ਼ਬਦ ਚਲਾਇੰਦਾ। ਇਕ ਵਖਾਏ ਸੱਚੀ ਧਰਮਸਾਲਾ, ਦਰ ਮੰਦਰ ਆਪ ਸੁਹਾਇੰਦਾ। ਫਲ ਲਗਾਏ ਸਾਚੇ ਡਾਲ੍ਹਾ, ਅੰਮ੍ਰਿਤ ਮੇਵਾ ਇਕ ਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਜੁਗ ਜੁਗ ਜਨ ਭਗਤਾਂ ਸੇਵ ਕਮਾਇੰਦਾ। ਸਤਿਗੁਰ ਪੂਰਾ ਹਰਿ ਸਮਰਥ, ਆਦਿ ਪੁਰਖ ਅਬਿਨਾਸ਼ਿਆ। ਹਰਿਜਨ ਰੱਖੇ ਦੇ ਕਰ ਹੱਥ, ਕਲਜੁਗ ਵੇਖੇ ਅੰਤਮ ਤਮਾਸਿਆ। ਕੂੜ ਕੁੜਿਆਰਾ ਖਿਚੇ ਨੱਥ, ਸੰਤ ਸੁਹੇਲਾ ਦਾਸੀ ਦਾਸਿਆ। ਜਗਤ ਵਿਕਾਰਾ ਦੇਵੇ ਮਥ, ਪਰਗਟ ਹੋ ਘਨਕਪੁਰ ਵਾਸਿਆ। ਆਪਣੀ ਚਲਾਏ ਸਾਚੀ ਗਥ, ਚਾਰ ਵਰਨਾਂ ਦਏ ਭਰਵਾਸਿਆ। ਏਕਾ ਪੂਜਾ ਏਕਾ ਪਾਠ, ਇਸ਼ਟ ਦੇਵ ਇਕ ਅਬਿਨਾਸ਼ਿਆ। ਇਕ ਸਰੋਵਰ ਏਕਾ ਘਾਟ, ਏਕਾ ਕਰੇ ਬੰਦ ਖਲਾਸੀਆ। ਏਕਾ ਸਰੋਵਰ ਮਾਰੇ ਠਾਠ, ਤ੍ਰਿਸਨਾ ਭੁੱਖ ਮਿਟਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਜੋਤ ਕਰੇ ਪਰਕਾਸਿਆ। ਨਿਰਗੁਣ ਜੋਤ ਹਰਿ ਗੋਬਿੰਦ, ਹਰਿ ਹਰਿ ਆਪ ਉਪਾਇੰਦਾ। ਮੇਟ ਮਿਟਾਵੇ ਸਗਲੀ ਚਿੰਦ, ਚਿੰਤਾ ਚਿਖਾ ਆਪ ਗਵਾਇੰਦਾ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਸਮਾਇੰਦਾ। ਸਰਬ ਜੀਆਂ ਆਪੇ ਬਖ਼ਸ਼ਿੰਦ, ਬਖ਼ਸ਼ਣਹਾਰ ਆਪ ਅਖਵਾਇੰਦਾ। ਆਪ ਆਪਣੀ ਕਰੇ ਕਰਾਏ ਨਿੰਦ, ਨਿੰਦਕ ਨਿੰਦਿਆ ਮੁਖ ਸਲਾਹਿੰਦਾ। ਗੁਰਮੁਖ ਉਪਜਾਏ ਸਾਚੀ ਬਿੰਦ, ਦਰ ਘਰ ਸਾਚੇ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਇਕ ਅਕੱਲਾ ਸਚ ਮਹੱਲਾ ਬ੍ਰਹਿਮੰਡ ਖੰਡ ਆਪ ਵਸਾਇੰਦਾ। ਸਚ ਮਹੱਲਾ ਉਚ ਅਟਾਰੀ, ਹਰਿ ਸਾਚਾ ਆਪ ਸੁਹਾਇੰਦਾ। ਥਿਰ ਘਰ ਜੋਤ ਜਗੇ ਨਿਰੰਕਾਰੀ, ਦੀਪਕ ਦੀਪ ਇਕ ਸੁਹਾਇੰਦਾ। ਏਕਾ ਤਖ਼ਤ ਇਕ ਸਿਕਦਾਰੀ, ਸ਼ਾਹ ਸੁਲਤਾਨ ਇਕ ਅਖਵਾਇੰਦਾ। ਏਕਾ ਖੜਗ ਖੰਡਾ ਤੇਜ਼ ਕਟਾਰੀ, ਏਕਾ ਏਕ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਧਾਰ ਬੰਨਾਇੰਦਾ। ਤੇਰੀ ਧਾਰ ਹਰਿ ਨਿਰੰਕਾਰ, ਕਲਜੁਗ ਆਪ ਚਲਾਈਆ। ਆਪੇ ਪਾਵਣਹਾਰਾ ਸਾਰ, ਆਪਣੇ ਹੱਥ ਰੱਖੇ ਵਡਿਆਈਆ। ਨਾਨਕ ਨਿਰਗੁਣ ਲੇਖ ਅਪਾਰ, ਲੇਖਾ ਲਿਖਤ ਜਣਾਈਆ। ਗੋਬਿੰਦ ਖਿਚੀ ਇਕ ਕਟਾਰ, ਚਾਰੋਂ ਕੁੰਟ ਵਾਹੀਆ। ਦਹਿ ਦਿਸ਼ਾਂ ਕਰੇ ਖਵਾਰ, ਖ਼ਾਕੀ ਖ਼ਾਕ ਸਮਾਈਆ। ਚਾਰ ਯਾਰੀ ਹਾਹਾਕਾਰ, ਅੱਲਾ ਰਾਣੀ
ਰਹੀ ਕੁਰਲਾਈਆ। ਪਰਗਟ ਹੋਏ ਆਪ ਨਿਰੰਕਾਰ, ਨਿਰਗੁਣ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਹਰਿ ਨਰ ਨਿਰਗੁਣ ਰੂਪ ਨਿਰਗੁਣ ਜੋਤ ਨਿਰਗੁਣ ਸ਼ਬਦ ਸਾਚਾ ਧਰ ਧਰ ਧਰਨੀ ਦਏ ਸੁਹਾਈਆ।
ਪੰਜ ਤੱਤ ਕਾਇਆ ਦੁੱਖ, ਦਿਵਸ ਰੈਣ ਰਿਹਾ ਸਤਾਈਆ। ਦਰ ਦਰ ਸੁਖਨਾ ਰਹੇ ਸੁਖ, ਜਗਤ ਰੋਗ ਨਾ ਕੋਇ ਮਿਟਾਇਆ। ਕਰਮ ਧਰਮ ਜਰਮ ਬੈਠਾ ਉਠ, ਲੇਖਾ ਆਪਣਾ ਰਿਹਾ ਵਖਾਇਆ। ਜਿਸ ਜਨ ਉਪਰ ਸਤਿਗੁਰ ਪੂਰਾ ਜਾਏ ਤੁੱਠ, ਆਪ ਆਪਣੀ ਦਇਆ ਕਮਾਇਆ। ਅੰਮ੍ਰਿਤ ਆਤਮ ਦੇਵੇ ਏਕਾ ਘੁੱਟ, ਜਗਤ ਦੁਖੜਾ ਰਹਿਣ ਨਾ ਪਾਇਆ। ਅੰਤਮ ਵੇਲੇ ਆਵਣ ਜਾਵਣ ਜਾਏ ਛੁੱਟ, ਲੱਖ ਚੁਰਾਸੀ ਗੇੜ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਾਲ ਬਾਲੀ ਲਏ ਤਰਾਇਆ। ਬਾਲ ਬਾਲੀ ਬਾਲੀ ਬੁਧ, ਹਰਿ ਹਰਿ ਵੱਡੀ ਵਡਿਆਈਆ। ਕਾਇਆ ਕਾਜ ਕਰੇ ਸੁਧ, ਚਿੰਤਾ ਸੋਗ ਮਿਟਾਈਆ। ਚਰਨ ਕਵਲ ਕਵਲ ਚਰਨ ਜੋ ਜਨ ਰਿਹਾ ਲੁਝ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਜਨਨੀ ਦੇਵੇ ਏਕਾ ਵਰ, ਦੁੱਖ ਸੁਖ ਸੁਖ ਦੁਖ ਏਕਾ ਰੰਗ ਸਮਾਈਆ। ਹੱਕ ਹਕੀਕਤ ਰਿਹਾ ਫੋਲ, ਭੁੱਲ ਰਹੇ ਨਾ ਰਾਈਆ। ਗੁਰ ਸ਼ਬਦੀ ਅੰਦਰ ਮੰਦਰ ਆਪਣੇ ਕੰਡੇ ਰਿਹਾ ਤੋਲ, ਨਾਮ ਖੰਡਾ ਹੱਥ ਉਠਾਈਆ। ਗੁਰਸਿਖ ਸਾਚਾ ਕਦੇ ਨਾ ਜਾਏ ਡੋਲ, ਗੋਬਿੰਦ ਭਾਣੇ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਹਰਿ ਹਰਿ ਭਗਤੀ ਆਪਣੀ ਸ਼ਕਤੀ ਦੇਵੇ ਆਪ ਵਡਿਆਈਆ। ਭਗਤ ਭਗਤੀ ਆਪੇ ਜਾਣ, ਆਪੇ ਵੇਖ ਵਖਾਇੰਦਾ। ਕੋਟਨ ਕੋਟ ਕੋਟੀ ਕੋਟ ਕਰ ਪਰਧਾਨ, ਹਰਿ ਧਿਆਨ ਵਿਚ ਨਾ ਆਇੰਦਾ। ਜਿਸ ਜਨ ਉਪਰ ਹੋਏ ਆਪ ਮਿਹਰਵਾਨ, ਕਰ ਕਿਰਪਾ ਪਾਰ ਕਰਾਇੰਦਾ। ਜੀਆਂ ਦੇਵੇ ਜੀਆ ਦਾਨ, ਧਰਤ ਧਵਲ ਸੁਹਾਇੰਦਾ। ਜੋ ਜਨ ਮੰਗੇ ਚਰਨ ਧੂੜ ਅਸਨਾਨ, ਦੁਰਮਤ ਮੈਲ ਗਵਾਇੰਦਾ। ਜੋ ਜਨ ਮੰਗੇ ਦਰਸ ਗੋਪੀ ਕਾਹਨ, ਕਾਹਨਾ ਰੂਪ ਆਪ ਵਟਾਇੰਦਾ। ਜੋ ਜਨ ਮੰਗੇ ਨਿਗਹਬਾਨ, ਨਾਨਕ ਨਿਰਗੁਣ ਨਜ਼ਰੀ ਆਇੰਦਾ। ਜੋ ਜਨ ਗੁਰ ਕਾ ਸ਼ਬਦ ਕਰੇ ਪਰਵਾਨ, ਗੁਰ ਗੋਬਿੰਦ ਦਰਸ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਭਿਛਿਆ ਆਪੇ ਪਾਇੰਦਾ। ਬਾਰਾਂ ਬਰਸ ਬਾਰਾਂ ਰਾਸ, ਬਾਰਾਂ ਬਾਰਾਂ ਆਪ ਧਰਾਈਆ। ਇਕ ਗਿਆਰਾ ਖੇਲ ਤਮਾਸ਼, ਦਸ ਇਕ ਵੇਖ ਵਖਾਈਆ। ਦਸਵੇਂ ਮੇਲਾ ਸ਼ਾਹੋ ਸਬਾਸ, ਨਿਜ ਘਰ ਬੈਠਾ ਤਾੜੀ ਲਾਈਆ। ਨੌ ਦਵਾਰੇ ਪੂਰੀ ਕਰੇ ਆਸ, ਜੋ ਜਨ ਮਨ ਚਿਤ ਰਿਹਾ ਗਾਈਆ। ਅੱਠਾਂ ਤੱਤਾਂ ਕਰੇ ਬੰਦ ਖਲਾਸ, ਮਨ ਮਤ ਬੁਧ ਨਾ ਕੋਇ ਚਤੁਰਾਈਆ। ਸਤਿ ਪੁਰਖ ਨਿਰੰਜਣ ਸਾਚਾ ਦਾਸ, ਗੁਰਮੁਖਾਂ ਸੇਵਾ ਆਪ ਕਮਾਈਆ। ਛੇਵੇਂ ਛੱਪਰ ਛੰਨ ਨਾ ਰੱਖੇ ਕਿਸੇ ਨਿਵਾਸ, ਨਿਰਗੁਣ ਜੋਤੀ ਡਗਮਗਾਈਆ। ਪੰਚਮ ਮੀਤਾ ਪੂਰੀ ਕਰੇ ਆਸ, ਜੋ ਜਨ ਪੰਚਮ ਸ਼ਬਦ ਧੁਨ ਰਹੇ ਗਾਈਆ। ਚੌਥੇ ਪਦ ਇਕ ਨਿਵਾਸ, ਚੌਥਾ ਪਦ ਆਪ ਸਮਝਾਈਆ। ਤੀਜੇ ਨੇਤਰ ਪੂਰੀ ਕਰੇ ਆਸ, ਤ੍ਰੈਗੁਣ ਮਾਇਆ ਰਹਿਣ ਨਾ ਪਾਈਆ। ਦੂਜਾ ਮੇਲਾ ਸ਼ਾਹੋ ਸਬਾਸ, ਨਿਰਗੁਣ ਸਰਗੁਣ ਵੇਖ ਵਖਾਈਆ। ਇਕ ਅਕੱਲਾ ਏਕਉਂਕਾਰਾ ਕਰ ਪਰਕਾਸ਼, ਘਰ ਘਰ
ਬੈਠਾ ਡੇਰਾ ਲਾਈਆ। ਸਚ ਦਵਾਰੇ ਕੋਇ ਨਾ ਜਾਏ ਨਿਰਾਸ, ਮਨ ਭਿਛਿਆ ਫਲ ਸਾਚਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲਹਿਣਾ ਅੱਗੇ ਦੇਵੇ ਧਰ ਪਿਛਲਾ ਕਰਜ਼ਾ ਮੂਲ ਚੁਕਾਈਆ।
੧੮ ਚੇਤ ੨੦੧੬ ਬਿਕ੍ਰਮੀ ਕੁੰਦਨ ਸਿੰਘ ਦੇ ਘਰ ਮਾਲ ਚੱਕ ਦਇਆ ਹੋਈ ਜ਼ਿਲਾ ਅੰਮ੍ਰਿਤਸਰ
ਜਗਤ ਰੂਪ ਜਗਤ ਅੰਧੇਰਾ, ਜਗਤ ਕੁੰਡ ਸਮਾਈਆ। ਜਗਤ ਹਉਮੇ ਲੱਗਾ ਡੇਰਾ, ਭਰਮੀ ਗੜ੍ਹ ਵਡਿਆਈਆ। ਖੇਲੇ ਖੇਲ ਸੰਝ ਸਵੇਰਾ, ਸੁਬਹ ਸ਼ਾਮ ਨਾ ਕੋਇ ਜਣਾਈਆ। ਜਗਤ ਚੁਕਾਏ ਹੇਰਾ ਫੇਰਾ, ਆਪ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੰਗਲ ਆਪੇ ਗਾਈਆ। ਆਪਣਾ ਮੰਗਲ ਆਪੇ ਗਾ, ਆਪਣਾ ਦਰ ਸੁਹਾਇੰਦਾ। ਇਕਉਂਕਾਰਾ ਖੇਲ ਖਿਲਾ, ਪੂਰਬ ਵੇਖ ਵਖਾਇੰਦਾ। ਮਾਰੂ ਸੋਹਲੇ ਰਿਹਾ ਗਾ, ਘਰ ਸਾਜਨ ਦਿਸ ਨਾ ਆਇੰਦਾ । ਪਿਛਲਾ ਲੇਖਾ ਪੂਰਾ ਦਏ ਕਰਾ, ਅੱਗੇ ਮਾਰਗ ਲਾਇੰਦਾ। ਕੁੱਲੀ ਕੱਖਾਂ ਦਏ ਸੁਹਾ, ਕਖੋਂ ਲੱਖ ਵਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਬੋਲਾ ਆਪ ਪਰਨਾਇੰਦਾ। ਬੋਲਿਆ ਬੋਲ ਰਸਨ ਜੈਕਾਰ, ਹਰਿ ਸਾਚਾ ਪੂਰ ਕਰਾਈਆ। ਭੁੱਲ ਨਾ ਰਹੇ ਵਿਚ ਸੰਸਾਰ, ਆਪਣਾ ਸੋਹਲਾ ਆਪੇ ਗਾਈਆ। ਗੁਰ ਗੁਰ ਬਾਣੀ ਕਰ ਵਿਚਾਰ, ਗੁਰ ਗੋਝ ਭੇਵ ਖੁਲ੍ਹਾਈਆ। ਨਾਨਕ ਅਰਜਨ ਇਕ ਪਿਆਰ, ਏਕਾ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬਣਤ ਬਣਾਈਆ। ਮਾਰੂ ਸੋਹਲੇ ਹਰਿ ਹਰਿ ਗਾਏ, ਘਰ ਸਾਚਾ ਹਰਿ ਸੁਹੰਜਣਾ। ਚਾਰ ਦੀਵਾਰ ਰਹੀ ਕੁਰਲਾਏ, ਦਰ ਆਇਆ ਦਰਦ ਦੁੱਖ ਭੈ ਭੰਜਨਾ। ਖ਼ਾਕੀ ਖ਼ਾਕ ਨੇਤਰ ਨੀਰ ਰਹੀ ਵਹਾਏ, ਹਰਿ ਪਾਇਆ ਨੇਤਰ ਅੰਜਨਾ। ਊਚਾ ਬੋਲਾ ਜਨ ਜਣਾਏ, ਪੂਰਾ ਕਰੇ ਕਰਾਏ ਕਰ ਕਿਰਪਾ ਪੜਦਾ ਕੱਜਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਵਰ, ਆਪ ਤਜਾਏ ਲੋਕ ਲੱਜਣਾ। ਲੋਕ ਲਾਜ ਤਜ ਕੇ ਆਇਆ, ਨਿਰਗੁਣ ਜੋਤ ਨੂਰ ਨਿਰੰਕਾਰ। ਸੋਹੰ ਢੋਲਾ ਏਕਾ ਗਾਇਆ, ਵਾਹਿਗੁਰੂ ਫਤਿਹ ਇਕ ਜੈਕਾਰ। ਨਾਨਕ ਤੋਲਾ ਤੋਲ ਤੁਲਾਇਆ, ਤੋਲੇ ਸਰਬ ਸੰਸਾਰ। ਗੋਬਿੰਦ ਡੋਲਾ ਆਪ ਉਠਾਇਆ, ਗੁਰਮੁਖ ਚੁੱਕੇ ਭਾਰ। ਹਉਮੇ ਬੋਲਾ ਦਏ ਤਜਾਇਆ, ਬਖ਼ਸ਼ੇ ਚਰਨ ਪਿਆਰ। ਦੂਈ ਦਵੈਤੀ ਘਰੋਂ ਬਾਹਿਰ ਕਢਾਇਆ, ਘਰ ਵਸਿਆ ਨਿਰੰਕਾਰ। ਜੁਗ ਵਿਛੜਿਆ ਮੇਲ ਮਿਲਾਇਆ, ਮਿਲਿਆ ਮੀਤ ਮੁਰਾਰ। ਨਾਮ ਕੁਠਾਲੀ ਏਕਾ ਪਾਇਆ, ਕੁੰਦਨ ਸਵਰਨ ਵੇਖ ਅਪਾਰ। ਸਿੰਘ ਸਰੂਪ ਗੁਰ ਦਰਸ ਵਖਾਇਆ, ਭੈ ਭਿਆਨਕ ਦਏ ਨਵਾਰ। ਅਚਨ ਅਚਾਨਕ ਫੇਰਾ ਪਾਇਆ, ਦੇਵਤ ਸੁਰ ਸੇਵਾਦਾਰ। ਭੇਖਾਧਾਰੀ ਵੇਸ ਵਟਾਇਆ, ਦਰੋਹੀ ਫਿਰੇ ਜੰਗਲ ਜੂਹ ਉਜਾੜ ਪਹਾੜ। ਸਾਚਾ ਪਾਂਧੀ ਆਪਣਾ ਪੰਧ ਰਿਹਾ ਮੁਕਾਇਆ, ਕਿਰਪਾ ਕਰ ਆਪ ਨਿਰੰਕਾਰ। ਮਨ ਮਮਤਾ ਬਾਂਧੀ ਰਿਹਾ ਫਿਰਾਇਆ, ਗਲੀ ਕੂਚੇ ਦਏ ਹਲਾਰ। ਸਵਾਂਗੀ ਆਪਣਾ ਸਵਾਂਗ ਵਰਤਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਆਪਣਾ ਵਰ, ਵੇਖ ਵਖਾਏ ਏਕਾ ਧਾਰ।