ਪੁਸਤਕਾਲਾਭਾਗ ੮

੧੮ ਚੇਤ ੨੦੧੬ ਬਿਕ੍ਰਮੀ ਤੇਜਾ ਸਿੰਘ ਦੇ ਘਰ ਦਇਆ ਹੋਈ ਚੰਬਲ ਜ਼ਿਲਾ ਅੰਮ੍ਰਿਤਸਰ

ਹਰਿ ਸ਼ਬਦ ਮਿਹਰਵਾਨ, ਸਤਿਗੁਰ ਅਖਵਾਇਆ। ਸਤਿਗੁਰ ਪੁਰਖ ਸੁਜਾਨ, ਗੁਰ ਗੁਰ ਵੇਸ ਵਟਾਇਆ। ਗੁਰੂ ਗੁਰ ਦੇਵੇ ਏਕਾ ਦਾਨ, ਗੁਰਮੁਖਾਂ ਝੋਲੀ ਪਾਇਆ। ਗੁਰਮੁਖ ਚਤੁਰ ਸੁਜਾਨ, ਹਿਰਦੇ ਹਰਿ ਵਸਾਇਆ। ਮਨਮੁਖ ਸੁੱਤੇ ਜੀਵ ਅੰਞਾਣ, ਮਾਇਆ ਭਰਮ ਭੁਲਾਇਆ। ਖੇਲੇ ਖੇਲ ਸ੍ਰੀ ਭਗਵਾਨ, ਪੁਰਖ ਅਕਾਲ ਕਲ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਨੂਰ ਧਰਾਇਆ। ਹਰਿ ਸ਼ਬਦ ਹਰਿ ਰੂਪ ਹੈ, ਹਰਿ ਹਰਿ ਆਪ ਉਪਾਏ। ਸਤਿਗੁਰ ਸੱਚਾ ਸ਼ਾਹੋ ਭੂਪ ਹੈ, ਸਤਿ ਪੁਰਖ ਨਿਰੰਜਣ ਆਪ ਅਖਵਾਏ। ਗੁਰ ਗੁਰ

ਵੇਖੇ ਚਾਰੇ ਕੂਟ ਹੈ, ਦਹਿ ਦਿਸ਼ ਫੇਰੀ ਪਾਏ। ਗੁਰਮੁਖਾਂ ਉਪਰ ਜਾਏ ਤੁਠ ਹੈ, ਨਾਮ ਨਿਧਾਨਾ ਇਕ ਵਖਾਏ। ਮਨਮੁਖਾਂ ਸੁੱਤਾ ਦੇ ਕਰ ਪਿਠ ਹੈ, ਦਿਸ ਕਿਸੇ ਨਾ ਆਏ। ਚਾਰੋਂ ਕੁੰਟ ਵਾਸਨਾ ਖੋਟ ਹੈ, ਮਨ ਮਮਤਾ ਰਹੀ ਸਤਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਚਲ ਧਾਮ ਇਕ ਸੁਹਾਏ। ਹਰਿ ਸ਼ਬਦ ਸੁੱਤ ਉਪੰਨਿਆ, ਸਤਿ ਪੁਰਖ ਕਰਤਾਰ। ਸਤਿਗੁਰ ਭਾਣਾ ਆਪਣਾ ਆਪੇ ਮੰਨਿਆ, ਨਿਰਗੁਣ ਨੂਰ ਜੋਤ ਉਜਿਆਰ। ਗੁਰ ਗੁਰ ਚਾੜ੍ਹੇ ਸਾਚਾ ਚੰਨਿਆ, ਲੋਕਮਾਤ ਕਰੇ ਉਜਿਆਰ। ਗੁਰਮੁਖਾਂ ਬੇੜਾ ਆਪੇ ਬੰਨਿਆ, ਦੇਵੇ ਨਾਮ ਸਹਾਰ। ਮਨਮੁਖ ਜੀਵਾਂ ਦਿਸੇ ਨੈਣ ਨਾ ਅੰਨਿਆ, ਰੈਣ ਹੋਈ ਅੰਧਿਆਰ। ਜਨਨੀ ਜਨ ਨਾ ਕਿਸੇ ਜਣਿਆ, ਪਾਰਬ੍ਰਹਮ ਕਿ ਗੁਰ ਅਵਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਕਾਰ। ਹਰਿ ਸ਼ਬਦ ਪਰਧਾਨਿਆ, ਸੱਜਣ ਸੱਚਾ ਸ਼ਾਹ। ਸਤਿਗੁਰ ਪੂਰਾ ਚਤੁਰ ਸੁਜਾਨਿਆ, ਦੋ ਜਹਾਨਾਂ ਇਕ ਮਲਾਹ। ਗੁਰ ਗੁਰ ਪਾਇਆ ਪਦ ਨਿਰਬਾਣਿਆ, ਏਕਉਂਕਾਰਾ ਇਕ ਸਲਾਹ। ਗੁਰਮੁਖਾਂ ਦੇਵੇ ਦਰ ਦਰ ਮਾਣਿਆ, ਆਤਮ ਅੰਤਰ ਬੂਝ ਬੁਝਾ। ਮਨਮੁਖ ਜੀਵ ਨਾ ਕਿਸੇ ਪਛਾਨਿਆ, ਰਸਨਾ ਭੁੱਲਿਆ ਹਰਿ ਹਰਿ ਨਾਂ। ਲੇਖ ਨਾ ਜਾਣੇ ਵੇਦ ਪੁਰਾਨਿਆ, ਭੇਵ ਅਭੇਦਾ ਰਿਹਾ ਭੇਵ ਛੁਪਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਕਰੇ ਸਚ ਨਿਆਂ। ਹਰਿ ਸ਼ਬਦ ਪੁਰਖ ਸੁਲਤਾਨਣਾ, ਅਗੰਮ ਅਗੰਮੜੀ ਕਾਰ। ਸਤਿਗੁਰ ਪੂਰਾ ਆਪ ਅਖਵਾਨਣਾ, ਆਦਿ ਜੁਗਾਦੀ ਏਕਾ ਕਾਰ। ਗੁਰ ਗੁਰ ਕਰਤਾ ਵੇਸ ਵਟਾਨਣਾ, ਪੰਜ ਤੱਤ ਨਾ ਕੋਇ ਪਿਆਰ। ਗੁਰਮੁਖਾਂ ਦੇਵੇ ਬ੍ਰਹਮ ਗਿਆਨਣਾ, ਨਿਰਗੁਣ ਜੋਤੀ ਕਰ ਉਜਿਆਰ। ਮਨਮੁਖਾਂ ਸੰਗ ਰਖਾਏ ਕਾਮਨੀ ਕਾਮਨਾ, ਲੋਭ ਮੋਹ ਹੰਕਾਰ। ਧੁਰ ਦਰਗਾਹੀ ਸਾਚਾ ਜ਼ਾਮਨਾ, ਖੇਲੇ ਖੇਲ ਸਿਰਜਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰੰਗ ਰੰਗੇ ਅਪਾਰ। ਹਰਿ ਸ਼ਬਦ ਹਰਿ ਉਪੰਨਿਆ, ਪਰਮ ਪੁਰਖ ਕਰਤਾਰ। ਸਤਿਗੁਰ ਭਾਣਾ ਆਪਣਾ ਮੰਨਿਆ, ਆਪ ਆਪਣੀ ਕਿਰਪਾ ਧਾਰ। ਗੁਰ ਗੁਰ ਜਗਤ ਵਿਕਾਰਾ ਡੰਨਿਆ, ਵੇਖ ਵਖਾਏ ਸਰਬ ਸੰਸਾਰ। ਗੁਰਮੁਖਾਂ ਰਾਗ ਸੁਣਾਏ ਕੰਨਿਆ, ਧੁਨੀ ਨਾਦ ਅਪਰ ਅਪਾਰ। ਮਨਮੁਖ ਦਰ ਤੋਂ ਜਾਏ ਭੰਨਿਆ, ਮਾਨਸ ਜਨਮ ਆਏ ਹਾਰ। ਖੇਲੇ ਖੇਲ ਸ੍ਰੀ ਭਗਵੰਨਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲਹਿਣਾ ਰਿਹਾ ਵਿਚਾਰ। ਹਰਿ ਸ਼ਬਦ ਸਚ ਸਾਖਯਾਤ, ਸਾਚੀ ਰਚਨ ਰਚਾਈਆ। ਸਤਿਗੁਰ ਪੂਰਾ ਦੇਵੇ ਦਾਤ, ਨਾਮ ਦਾਤ ਇਕ ਵਖਾਈਆ। ਗੁਰ ਗੁਰ ਬੰਨ੍ਹੇ ਚਰਨ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਗੁਰਮੁਖਾਂ ਦਰਸ ਦਿਖਾਏ ਇਕ ਇਕਾਂਤ, ਸਵੱਛ ਸਰੂਪੀ ਰੂਪ ਵਟਾਈਆ। ਮਨਮੁਖਾਂ ਦਿਸੇ ਅੰਧੇਰੀ ਰਾਤ, ਦਿਵਸ ਰੈਣ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਜੁਗਤ ਬਣਾਈਆ। ਹਰਿ ਸ਼ਬਦ ਸਿਕਦਾਰ, ਸਾਚੇ ਤਖ਼ਤ ਸੁਹਾਨਿਆ। ਸਤਿਗੁਰ ਪੂਰਾ ਪਹਿਰੇਦਾਰ, ਵੇਖ ਵਖਾਏ ਦੋ ਜਹਾਨਿਆ। ਗੁਰ ਗੁਰ ਸੇਵਕ ਸੇਵਾਦਾਰ, ਸੇਵਾ ਕਰੇ ਮਹਾਨਿਆ। ਗੁਰਮੁਖ ਸਾਜਨ ਲਏ ਉਭਾਰ, ਵਖਾਏ ਇਕ ਪਦ ਨਿਰਬਾਨਿਆ। ਮਨਮੁਖਾਂ ਦੇਵੇ ਦਰ ਦੁਰਕਾਰ, ਸੰਗ ਰਲਾਏ ਮਾਣ ਅਭਿਮਾਨਿਆ। ਆਪੇ ਵਸਿਆ ਸਭ ਤੋਂ ਬਾਹਰ, ਕਰਤਾ ਪੁਰਖ ਸ੍ਰੀ ਭਗਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੀਪਕ ਜੋਤ ਇਕ ਜਗਾਨਿਆ। ਹਰਿ ਸ਼ਬਦ ਸ਼ਬਦ ਜੈਕਾਰ, ਸਤਿਗੁਰ ਪੂਰਾ ਆਪ ਲਗਾਇੰਦਾ। ਗੁਰ ਗੁਰ ਵੇਖ ਸਰਬ ਸੰਸਾਰ, ਗੁਰਮੁਖ ਸਾਜਣ ਆਪ ਉਠਾਇੰਦਾ। ਮਨਮਤੀ

ਵੇਖ ਵਿਭਚਾਰ, ਨਾਰ ਦੁਹਾਗਣ ਵੇਸ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਚਾਲ ਚਲਾਇੰਦਾ। ਸ਼ਬਦ ਰੰਗ ਸਤਿਗੁਰ ਧਾਰ, ਗੁਰ ਗੁਰਮੁਖ ਵਿਚ ਟਿਕਾਈਆ। ਅਬਿਨਾਸ਼ੀ ਕਰਤਾ ਖੇਲ ਅਪਾਰ, ਆਦਿ ਨਿਰੰਜਣ ਵਡ ਵਡਿਆਈਆ। ਇਕ ਅਕੱਲਾ ਕਰ ਆਕਾਰ, ਨਿਰਾਕਾਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਈਆ। ਜੋਤੀ ਜਾਮਾ ਹਰਿ ਹਰਿ ਧਰਿਆ, ਸ਼ਬਦੀ ਸ਼ਬਦ ਜੈਕਾਰਾ। ਸਤਿਗੁਰ ਪੂਰਾ ਨਾ ਜਨਮੇ ਨਾ ਮਰਿਆ, ਆਦਿ ਜੁਗਾਦੀ ਇਕ ਅਵਤਾਰਾ। ਗੁਰ ਗੁਰ ਵਸੇ ਸਾਚੇ ਘਰਿਆ, ਸਚਖੰਡ ਸੋਹੇ ਇਕ ਦਵਾਰਾ। ਗੁਰਮੁਖਾਂ ਆਤਮ ਆਪੇ ਵਰਿਆ, ਦੇਵੇ ਨਾਮ ਭੰਡਾਰਾ। ਮਨਮੁਖਾਂ ਨਾਲ ਮਨਮਤੀ ਲੜਿਆ, ਨਾ ਦਿਸੇ ਪਾਰ ਕਿਨਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਉਜਿਆਰਾ। ਸ਼ਬਦ ਮੀਤ ਸਤਿਗੁਰ ਅਤੀਤ, ਗੁਰ ਗੁਰ ਠਾਂਡਾ ਸੀਤ, ਚੀਤ ਗੁਰਸਿਖ ਸਮਾਇਆ। ਕਰੇ ਕਰਾਏ ਪਤਿਤ ਪੁਨੀਤ, ਏਕਾ ਰੰਗ ਰੰਗਾਏ ਹਸਤ ਕੀਟ, ਵਰਨ ਗੋਤ ਨਾ ਕੋਇ ਜਣਾਇਆ। ਤ੍ਰੈਗੁਣ ਤੇਰਾ ਪੀਸਨ ਪੀਠ, ਮਿਠਾ ਕਰੇ ਕੌੜਾ ਰੀਠ, ਗੁਰਮੁਖ ਅੰਮ੍ਰਿਤ ਜਾਮ ਪਿਆਇਆ। ਦੇਵੇ ਨਾਮ ਸ਼ਬਦ ਅਨਡੀਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨੂਰ ਦਰਸਾਇਆ। ਸ਼ਬਦ ਉਪਾਏ ਸਤਿਗੁਰ ਸਮਝਾਏ, ਸਤਿ ਪੁਰਖ ਵੱਡੀ ਵਡਿਆਈਆ। ਗੁਰ ਗੁਰ ਮੰਤਰ ਨਾਮ ਦ੍ਰਿੜਾਏ, ਗੁਰਮੁਖਾਂ ਬੂਝ ਬੁਝਾਈਆ। ਮਨਮੁਖਾਂ ਬਸੰਤਰ ਰਹੀ ਜਲਾਏ, ਪੰਜ ਤੱਤ ਅਗਨ ਲਗਾਈਆ। ਆਤਮ ਅੰਤਰ ਵੇਖ ਵਖਾਏ, ਵਡ ਦਾਤਾ ਬੇਪਰਵਾਹੀਆ। ਆਪਣੀ ਬਣਤਰ ਆਪ ਬਣਾਏ, ਨਾ ਕੋਈ ਬਾਢੀ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਆਪ ਜਗਾਈਆ। ਹਰਿ ਸ਼ਬਦ ਸਤਿਗੁਰ ਪੂਰਾ, ਗੁਰ ਗੁਰਮੁਖ ਵੇਸ ਵਟਾਇਆ। ਨਾਲ ਰਲਾਏ ਅਨਹਦ ਤੂਰਾ, ਹਾਜ਼ਰ ਹਜ਼ੂਰਾ ਵੇਖ ਵਖਾਇਆ। ਦਾਤਾ ਦਾਨੀ ਸੂਰਨ ਸੂਰਾ, ਸੂਰਬੀਰ ਭੇਵ ਨਾ ਆਇਆ। ਸਰਬ ਕਲਾ ਆਪੇ ਭਰਪੂਰਾ, ਕਲਧਾਰੀ ਨਾਉਂ ਧਰਾਇਆ। ਆਦਿ ਜੁਗਾਦੀ ਨੇਰਨ ਦੂਰਾ, ਬੈਠਾ ਆਪਣਾ ਧਾਮ ਸੁਹਾਇਆ। ਆਪੇ ਤੋੜਨਹਾਰਾ ਨਾਤਾ ਕੂੜਾ, ਕੂੜੀ ਕਿਰਿਆ ਮੇਟ ਮਿਟਾਇਆ। ਜਨ ਭਗਤਾਂ ਬਖ਼ਸ਼ੇ ਚਰਨ ਧੂੜਾ, ਚਰਨ ਚਰਨੋਦਕ ਮੁਖ ਚਵਾਇਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹਾ, ਜਿਸ ਜਨ ਆਪਣਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਦਾਤਾ ਇਕ ਉਪਾਇਆ। ਸ਼ਬਦ ਦਾਤਾ ਸਰਬ ਗੁਣ ਠਾਕੁਰ, ਹਰਿ ਸਾਚਾ ਆਪ ਉਪਾਇੰਦਾ। ਸਤਿਗੁਰ ਪੂਰਾ ਦੇਵੇ ਨਾਮ ਰੱਤੀ ਰਤਨਾਗਰ, ਰੰਗਨ ਰੰਗ ਇਕ ਚੜ੍ਹਾਇੰਦਾ। ਗੁਰ ਗੁਰ ਰੂਪ ਗਹਿਰ ਗੰਭੀਰ ਸਾਗਰ, ਭੇਵ ਕੋਇ ਨਾ ਪਾਇੰਦਾ। ਗੁਰਮੁਖਾਂ ਭਾਗ ਲਗਾਏ ਕਾਇਆ ਗਾਗਰ, ਅੰਮ੍ਰਿਤ ਆਤਮ ਜਲ ਭਰਾਇੰਦਾ। ਨਿਰਮਲ ਕਰਮ ਕਰੇ ਉਜਾਗਰ, ਦੂਈ ਦਵੈਤੀ ਪੜਦਾ ਲਾਹਿੰਦਾ। ਸਾਚੇ ਨਾਮ ਵਣਜ ਕਰਾਏ ਇਕ ਸੌਦਾਗਰ, ਏਕਾ ਵਸਤ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਗ ਜੁਗੀਸ਼ਰ ਆਪ ਅਖਵਾਇੰਦਾ। ਸ਼ਬਦ ਸਤਿਗੁਰ ਸਾਚਾ ਜੋਗ, ਗੁਰ ਗੁਰ ਬੂਝ ਬੁਝਾਇਆ। ਗੁਰਮੁਖਾਂ ਕਰੇ ਏਕਾ ਭੋਗ, ਏਕਾ ਸੇਜਾ ਰਿਹਾ ਹੰਢਾਇਆ। ਮੇਲ ਮਿਲਾਵਾ ਧੁਰ ਸੰਜੋਗ, ਵਿਛੜ ਕਦੇ ਨਾ ਜਾਇਆ। ਦਰਸ ਦਿਖਾਏ ਹਰਿ ਅਮੋਘ, ਰੂਪ ਰੰਗ ਨਾ ਕੋਇ ਉਪਾਇਆ। ਕੱਟਣਹਾਰਾ ਹਉਮੇ ਰੋਗ, ਏਕਾ ਅੰਮ੍ਰਿਤ ਜਾਮ ਪਿਆਇਆ। ਹਰਿਜਨ ਦੇਵੇ ਸਾਚੀ ਚੋਗ, ਮਾਣਕ ਮੋਤੀ ਮੁਖ ਸਲਾਹਿਆ। ਪਾਰ ਕਰਾਏ ਤੀਨਾਂ ਲੋਕ, ਲੋਕ ਪਰਲੋਕ

ਵੇਖ ਵਖਾਇਆ। ਆਦਿ ਜਗਾਦੀ ਸਚ ਸਲੋਕ, ਹਰਿ ਆਪਣਾ ਆਪ ਉਪਾਇਆ। ਹਰਿ ਕਾ ਸ਼ਬਦ ਨਾ ਸਕੇ ਕੋਈ ਰੋਕ, ਕੋਟਨ ਕੋਟ ਬ੍ਰਹਮਾ ਵਿਸ਼ਨ ਸ਼ਿਵ ਸੀਸ ਰਹੇ ਝੁਕਾਇਆ। ਜਨ ਭਗਤਾਂ ਦੇਵਣਹਾਰਾ ਮੋਖ, ਮੋਖ ਮੁਕਤ ਚਰਨਾਂ ਹੇਠ ਦਬਾਇਆ। ਲੱਖ ਚੁਰਾਸੀ ਆਪਣੀ ਕਰਨੀ ਕਰਤਾ ਸ਼ਬਦ ਭਠਿਆਲੇ ਦੇਵੇ ਝੋਕ, ਭੇਵ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦੀ ਸ਼ਬਦ ਹਰਿ ਵਡਿਆਇਆ। ਸ਼ਬਦ ਹਰਿ ਤੀਰ ਨਿਸ਼ਾਨਾ, ਸਤਿਗੁਰ ਆਪ ਚਲਾਇੰਦਾ। ਗੁਰ ਗੁਰ ਕਰੇ ਇਕ ਧਿਆਨਾ, ਗੁਰਮੁਖਾਂ ਪਾਰ ਵਖਾਇੰਦਾ। ਕੂੜੀ ਕਿਰਿਆ ਬੰਨ੍ਹੇ ਗਾਨਾ, ਮਾਇਆ ਮਮਤਾ ਸਗਨ ਮਨਾਇੰਦਾ। ਜੂਠ ਝੂਠ ਦੇਵੇ ਦਾਨਾ, ਹਉਮੇ ਹੰਗਤਾ ਗੜ੍ਹ ਸੁਹਾਇੰਦਾ। ਵੇਖ ਵਖਾਏ ਰਾਜ ਰਾਜਨਾਂ, ਸ਼ਾਹ ਸੁਲਤਾਨਾਂ ਆਪ ਹਲਾਇੰਦਾ। ਕਲਜੁਗ ਤੇਰੀ ਝੂਠ ਦੁਕਾਨਾ, ਚੌਦਾਂ ਹੱਟ ਵਖਾਇੰਦਾ। ਚੌਦਾਂ ਤਬਕ ਹੋਏ ਹੈਰਾਨਾ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਸ਼ਬਦ ਗੁਰਦੇਵ, ਸਤਿਗੁਰ ਪੂਰਾ ਆਪ ਰਖਾਇੰਦਾ। ਹਰਿ ਸ਼ਬਦ ਉਚ ਅਥਾਹ, ਸਤਿਗੁਰ ਹੱਥ ਟਿਕਾਇਆ। ਗੁਰ ਗੁਰ ਪੂਰਾ ਬਣ ਮਲਾਹ, ਗੁਰਮੁਖ ਲਏ ਤਰਾਇਆ। ਦੇਵਣਹਾਰਾ ਸਚ ਸਲਾਹ, ਸਾਚੀ ਸਿਖਿਆ ਇਕ ਸਮਝਾਇਆ। ਕਲਜੁਗ ਬੁਧੀ ਹੋਈ ਕਾਂ, ਕਾਗ ਰਿਹਾ ਕੁਰਲਾਇਆ। ਨਥਾਵਿਆਂ ਨਾ ਦੇਵੇ ਕੋਈ ਥਾਂ, ਗ਼ਰੀਬ ਨਿਮਾਣੇ ਨਾ ਗਲੇ ਲਗਾਇਆ। ਜੂਠ ਝੂਠ ਸੁੱਤਾ ਦੇ ਕਰ ਸਰਹਾਣੇ ਬਾਂਹ, ਸਚ ਸੁੱਚ ਨਾ ਸਕੇ ਉਠਾਇਆ। ਸਚ ਅਦਲ ਨਾ ਕਿਸੇ ਗਰਾਂ, ਖੇੜਾ ਕੋਇ ਨਾ ਰਿਹਾ ਸੁਹਾਇਆ। ਧਰਮ ਕਰਮ ਨਾ ਪਕੜੇ ਕੋਈ ਬਾਂਹ, ਘਰ ਘਰ ਸ਼ਰਅ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸ਼ਬਦੀ ਦਿਤਾ ਵਰ, ਸ਼ਬਦ ਸ਼ਬਦੀ ਵੇਸ ਵਟਾਇਆ। ਸ਼ਬਦ ਵਰ ਸ਼ਬਦ ਹਰਿ, ਸ਼ਬਦੀ ਸ਼ਬਦ ਉਪਜਾਈਆ। ਸ਼ਬਦ ਸਤਿਗੁਰ ਆਪੇ ਧਰ, ਸ਼ਬਦ ਕਰੇ ਕੁੜਮਾਈਆ। ਸ਼ਬਦ ਰਾਮਾ ਨਰ ਨਰਾਇਣ ਵੇਸ ਕਰ, ਸ਼ਬਦੀ ਸ਼ਬਦ ਵੇਖ ਵਖਾਈਆ। ਸ਼ਬਦ ਸ਼ਬਦੀ ਘਾੜਨ ਘੜ, ਪੁਰੀਆਂ ਲੋਆਂ ਆਪ ਸੁਹਾਈਆ। ਸ਼ਬਦ ਅਕਾਸ਼ ਪਰਕਾਸ਼ ਰਿਹਾ ਦੌੜ, ਧੂੰਆਂਧਾਰ ਸ਼ਬਦ ਸਮਾਈਆ। ਸ਼ਬਦ ਲਾਵਣਹਾਰਾ ਜੜ, ਸ਼ਬਦ ਦਏ ਉਖੜਾਈਆ। ਹਰਿ ਕਾ ਸ਼ਬਦ ਨਾ ਸਕੇ ਕੋਈ ਫੜ, ਦਿਸ ਕਿਸੇ ਨਾ ਆਈਆ। ਹਰਿ ਕਾ ਸ਼ਬਦ ਹਰਿ ਹਰਿ ਰਚਨਾ ਆਪੇ ਰਿਹਾ ਲੜ, ਹਰਿ ਸਾਚਾ ਕਰੇ ਲੜਾਈਆ। ਹਰਿ ਕਾ ਸ਼ਬਦ ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਖੰਡਾ ਹੱਥ ਉਠਾਈਆ। ਹਰਿ ਸ਼ਬਦ ਲੱਖ ਚੁਰਾਸੀ ਘਾੜਨ ਆਪੇ ਘੜ, ਤ੍ਰੈਗੁਣ ਮੇਲ ਮਿਲਾਈਆ। ਹਰਿ ਸ਼ਬਦ ਲਗਾਏ ਇਕ ਅਖਾੜ, ਪੰਜ ਤੱਤ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਬਲਵਾਨ ਇਕ ਉਪਾਈਆ। ਸ਼ਬਦ ਬਲਵਾਨ ਜੋਧਾ ਸੂਰ, ਸੂਰ ਸੂਰਿਆ ਆਪ ਅਖਵਾਇੰਦਾ। ਵਿਸ਼ਨੂੰ ਵੰਸੀ ਰਿਹਾ ਘੂਰ, ਨੇਤਰ ਨੈਣ ਉਠਾਇੰਦਾ। ਬ੍ਰਹਮਾ ਵੇਤਾ ਵੇਲਾ ਹੋਇਆ ਪੂਰ, ਅੰਤਮ ਮੂਲ ਚੁਕਾਇੰਦਾ। ਸ਼ਿਵ ਸ਼ੰਕਰ ਮੰਗੇ ਚਰਨ ਧੂੜ, ਨਿਉਂ ਨਿਉਂ ਸੀਸ ਝੁਕਾਇੰਦਾ। ਕਰੋੜ ਤੇਤੀਸਾ ਅੰਤਮ ਆਸਾ ਪੂਰ, ਪੂਰਾ ਵਕ਼ਤ ਵਖਾਇੰਦਾ। ਸੁਰਪਤ ਰਾਜਾ ਇੰਦ ਕਰੇ ਚੂਰੋ ਚੂਰ, ਆਪ ਆਪਣੀ ਕਲ ਵਰਤਾਇੰਦਾ। ਲੋਕਮਾਤ ਸਰਬ ਕਲ ਭਰਪੂਰ, ਨਿਰਗੁਣ ਜੋਤ ਦੀਪ ਜਗਾਇੰਦਾ। ਕਲਜੁਗ ਨਾਤਾ ਤੋੜੇ ਕੂੜੋ ਕੂੜ, ਕੂੜ ਕੁੜਿਆਰਾ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਤਿਗੁਰ ਗੁਰ ਆਪ ਅਖਵਾਇੰਦਾ। ਸ਼ਬਦ ਸਤਿਗੁਰ ਗੁਰਦੇਵ ਇਸ਼ਟ, ਏਕਾ ਏਕ ਉਪਾਇਆ। ਵੇਖ ਵਖਾਏ

ਸਰਬ ਸ੍ਰਿਸ਼ਟ, ਲਾਸ਼ਰੀਕ ਆਪ ਖ਼ੁਦਾਇਆ। ਰਾਮਾ ਗੁਰ ਸ਼ਬਦ ਵਸ਼ਿਸ਼ਟ, ਮੂਲ ਮੰਤਰ ਇਕ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਵੇਸ ਆਪ ਧਰਾਇਆ। ਸ਼ਬਦ ਗੁਰ ਸਤਿਗੁਰ ਪੂਜਾ, ਗੁਰ ਗੁਰ ਰਸਨ ਅਲਾਇੰਦਾ। ਭੇਵ ਨਾ ਜਾਣੇ ਕੋਈ ਦੂਜਾ, ਦਿਸ ਕਿਸੇ ਨਾ ਆਇੰਦਾ। ਜਿਸ ਜਨ ਖੋਲ੍ਹੇ ਨੇਤਰ ਤੀਜਾ, ਸੋ ਜਨ ਬੂਝ ਬੁਝਾਇੰਦਾ। ਚੌਥੇ ਘਰ ਲੰਘੇ ਦਹਿਲੀਜਾ , ਅਮਰਾਪਦ ਵਖਾਇੰਦਾ। ਪੰਚਮ ਮੀਤਾ ਆਪੇ ਰੀਝਾ, ਗੁਰਮੁਖਾਂ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਗੁਰ ਹਰਿ ਮਿਹਰਵਾਨ ਲੋਕਮਾਤ ਝੁਲਾਏ ਸਚ ਨਿਸ਼ਾਨ, ਸਚ ਨਿਸ਼ਾਨਾ ਏਕਾ ਕੀਤਾ। ਸਚ ਨਿਸ਼ਾਨਾ ਚਾਰ ਵਰਨ, ਸ਼ਬਦੀ ਸ਼ਬਦ ਲਗਾਈਆ। ਪੁਰਖ ਅਕਾਲ ਸਾਚੀ ਸਰਨ, ਏਕਾ ਓਟ ਜਣਾਈਆ। ਲਹਿਣਾ ਚੁੱਕੇ ਅਠਾਰਾਂ ਬਰਨ, ਕਰਨੀ ਕਰਨ ਵੇਖ ਵਖਾਈਆ। ਪੁਰਖ ਸਮਰਥ ਤਰਨੀ ਤਰਨ, ਤਾਰਨਹਾਰ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਵਿਚੋਲਾ ਏਕਾ ਕਰ, ਜੁਗ ਮੇਲੇ ਜੁਗ ਕਰੇ ਜੁਦਾਈਆ। ਜੁਗ ਸਾਚਾ ਹਰਿ ਮੇਲਣਾ, ਜਾਗਰਤ ਜੋਤ ਜਗਾ। ਕਲਜੁਗ ਬੇੜਾ ਅੰਤਮ ਠੇਲਣਾ, ਸ਼ੌਹ ਦਰਯਾਏ ਦਏ ਰੁੜ੍ਹਾ । ਸਤਿਗੁਰ ਸਾਚਾ ਸੱਜਣ ਸੁਹੇਲਣਾ, ਸਤਿਗੁਰ ਰਿਹਾ ਬਣਤ ਬਣਾ। ਕਲਜੁਗ ਕੂੜੇ ਕੂੜਾ ਖੇਲ ਖੇਲਣਾ, ਨਾ ਦਿਸੇ ਕੋਈ ਮਲਾਹ। ਸਤਿਜੁਗ ਸੁਹਾਏ ਸਾਚਾ ਵੇਲਣਾ, ਵੇਲਾ ਵਕ਼ਤ ਬੇਪਰਵਾਹ। ਅੰਤਮ ਕਲਜੁਗ ਆਪਣੀ ਹੱਥੀਂ ਚਾੜ੍ਹੇ ਤੇਲਨਾ, ਝੂਠਾ ਵਟਣਾ ਦੇਵੇ ਲਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸ਼ਬਦੀ ਬਣ ਮਲਾਹ। ਸ਼ਬਦ ਮਲਾਹ ਹਰਿ ਹਰਿ ਆਇਆ, ਸਤਿਜੁਗ ਵਣਜ ਕਰਾਇੰਦਾ। ਕਲਜੁਗ ਤੇਰਾ ਮੂਲ ਚੁਕਾਇਆ, ਤੇਰੀ ਗੰਢ ਬੰਧਾਇੰਦਾ। ਸਤਿਜੁਗ ਸਾਚਾ ਰਾਹ ਵਖਾਇਆ, ਚਾਰ ਵਰਨਾਂ ਇਕ ਵਖਾਇੰਦਾ। ਕਲਜੁਗ ਕੂੜਾ ਕੂੜੇ ਧੰਦੇ ਲਾਇਆ, ਦੂਈ ਦਵੈਤੀ ਵਿਚ ਟਿਕਾਇੰਦਾ। ਸਦ ਬਖ਼ਸ਼ੰਦੇ ਭੇਵ ਨਾ ਰਾਇਆ, ਭੇਵ ਅਭੇਦਾ ਆਪ ਕਰਾਇੰਦਾ। ਜਗਤ ਵਿਚੋਲਾ ਆਪ ਅਖਵਾਇਆ, ਕਲਜੁਗ ਸਤਿਜੁਗ ਵੇਖ ਵਖਾਇੰਦਾ। ਆਦਿ ਨਿਰੰਜਣ ਆਦਿ ਪੁਰਖ ਅਬਿਨਾਸ਼ੀ ਕਰਤਾ ਏਕਉਂਕਾਰਾ ਹਰਿ ਨਿਰੰਕਾਰਾ ਸਾਚਾ ਢੋਲਾ ਏਕ ਗਾਇਆ, ਸਚ ਕਰੇ ਜੈਕਾਰਾ। ਪੁਰਖ ਅਗੰਮਾ ਨਾ ਮਰਿਆ ਨਾ ਕਦੇ ਜੰਮਾਂ ਬਣਕੇ ਤੋਲਾ ਆਪੇ ਆਇਆ, ਤੋਲਣਹਾਰ ਸਰਬ ਸੰਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸ਼ਬਦ ਭਰੇ ਭੰਡਾਰਾ। ਸ਼ਬਦ ਭੰਡਾਰਾ ਸਦਾ ਅਤੁੱਟ, ਹਰਿ ਸਾਚਾ ਆਪ ਵਰਤਾਇੰਦਾ। ਆਦਿ ਜੁਗਾਦਿ ਨਾ ਜਾਏ ਨਿਖੁੱਟ, ਜੁਗ ਜੁਗ ਵੇਖ ਵਖਾਇੰਦਾ। ਜਗਤ ਵਿਕਾਰਾ ਜੜ ਦੇਵੇ ਪੁੱਟ, ਤਿਖਾ ਤੀਰ ਚਲਾਇੰਦਾ। ਨਾਮ ਪਿਆਲਾ ਹਰਿਜਨ ਸਾਚੇ ਆਪ ਪਿਆਏ ਏਕਾ ਘੁੱਟ, ਇਕ ਖੁਮਾਰ ਵਖਾਇੰਦਾ। ਆਵਣ ਜਾਵਣ ਜਾਏ ਛੁੱਟ, ਹਰਿ ਹਰਿ ਸ਼ਬਦ ਜੋ ਜਨ ਰਸਨਾ ਗਾਇੰਦਾ। ਕਲਜੁਗ ਅੰਤਮ ਲੋਕਮਾਤ ਕੱਢੇ ਕੁੱਟ, ਨਾਮ ਖੰਡਾ ਇਕ ਚਮਕਾਇੰਦਾ। ਸੰਮਤ ਸੰਮਤੀ ਪਏ ਲੁੱਟ, ਸ਼ਾਹ ਸੁਲਤਾਨ ਨਾ ਕੋਇ ਬਚਾਇੰਦਾ। ਹਰਿ ਸ਼ਬਦ ਨਗਾਰੇ ਲੱਗੇ ਚੋਟ, ਰਣਜੀਤ ਨਗਾਰਾ ਇਕ ਵਜਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਲ੍ਹਣਿਉਂ ਡਿਗੇ ਬੋਟ, ਲੋਕਮਾਤ ਨਾ ਕੋਇ ਉਠਾਇੰਦਾ। ਗੁਰਮੁਖਾਂ ਰੱਖੀ ਹਰਿ ਹਰਿ ਏਕਾ ਓਟ, ਸਤਿਗੁਰ ਗੁਰ ਸਤਿਗੁਰ ਆਪ ਬਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸ਼ਬਦ ਨਗਾਰਾ ਆਪਣਾ ਆਪ ਵਜਾਇੰਦਾ। ਸ਼ਬਦ ਨਗਾਰਾ ਅਨਹਦ ਢੋਲ, ਘਟ ਘਟ ਆਪ ਵਜਾਈਆ। ਅੰਦਰ ਮੰਦਰ ਆਪੇ ਬੋਲ, ਗੁਰਮੁਖਾਂ ਰਿਹਾ

ਉਠਾਈਆ। ਮਨਮੁਖਾਂ ਕੱਢੇ ਅੰਤਮ ਪੋਲ, ਨਾਮ ਕੰਡੇ ਤੋਲ ਤੁਲਾਈਆ। ਜਗਤ ਵਿਕਾਰੇ ਪਿਆ ਘੋਲ, ਮਨ ਮਤ ਬੁਧ ਕਰੇ ਲੜਾਈਆ। ਹਰਿ ਕਾ ਸ਼ਬਦ ਜਿਸ ਰੱਖਿਆ ਕੋਲ, ਤ੍ਰੈਗੁਣ ਤੱਤ ਨੇੜ ਨਾ ਆਈਆ। ਸਤਿਗੁਰ ਸ਼ਬਦ ਕਰੇ ਕਰਾਏ ਸਦਾ ਚੋਲ, ਗੁਰਸਿਖ ਆਪਣੇ ਅੰਗ ਸਮਾਈਆ। ਸੁਰਤ ਸਵਾਣੀ ਜਾਏ ਮੌਲ, ਉਲਟਾ ਕਵਲਾ ਨਾਭੀ ਮੁਖ ਭਵਾਈਆ। ਦੇਵੇ ਮਾਣ ਵਡਿਆਈ ਉਪਰ ਧਵਲ, ਜੋ ਜਨ ਹਰਿ ਹਰਿ ਰਹੇ ਸਰਨਾਈਆ। ਮੇਲ ਮਿਲਾਵਾ ਸਾਵਲ ਸਵਲ, ਰਾਮ ਨਾਮ ਆਪੇ ਗਾਈਆ। ਨੂਰ ਇਲਾਹੀ ਅੱਲਾ ਅਵਲ, ਏਕਾ ਏਕ ਏਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸ਼ਬਦ ਵੇਖੇ ਸਾਚੇ ਘਰ, ਘਰ ਫੇਰਾ ਪਾਈਆ। ਸ਼ਬਦ ਗੁਰ ਘਰ ਘਰ ਵੜਿਆ, ਨੇਤਰ ਨੈਣ ਛੁਪਾਇੰਦਾ। ਆਪਣੇ ਮੰਦਰ ਆਪੇ ਵੜਿਆ, ਬਜਰ ਕਪਾਟੀ ਕੁੰਡਾ ਲਾਇੰਦਾ। ਬਿਨ ਹਰਿ ਸੰਤ ਕਿਸੇ ਨਾ ਫੜਿਆ, ਕੋਟਨ ਕੋਟੀ ਗੋਤੇ ਰਹੇ ਖਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਗੁਰ ਜੋਤ ਹਰਿ ਗੁਰਮੁਖਾਂ ਪਕੜੇ ਬਾਂਹ। ਗੁਰਮੁਖ ਚਤੁਰ ਸੁਜਾਨ, ਹਰਿ ਹਰਿ ਮੇਲ ਮਿਲਾਇਆ। ਦੇਵਣਹਾਰਾ ਦਾਤਾ ਦਾਨ, ਸਾਚੀ ਵਸਤ ਨਾਮ ਭਰਾਇਆ। ਸਾਚੇ ਮੰਦਰ ਸਚ ਨਿਸ਼ਾਨ, ਡੂੰਘੀ ਕੰਦਰ ਆਪ ਝੁਲਾਇਆ। ਦਿਵਸ ਰੈਣ ਨਿਗਹਬਾਨ, ਅੱਠੇ ਪਹਿਰ ਵੇਖ ਵਖਾਇਆ। ਕਲਜੁਗ ਕੂੜਾ ਵੇਖ ਤੁਫ਼ਾਨ, ਆਪ ਆਪਣਾ ਰੂਪ ਵਟਾਇਆ। ਆਪੇ ਗੋਪੀ ਆਪੇ ਕਾਹਨ, ਆਪੇ ਬੰਸਰੀ ਰਿਹਾ ਵਜਾਇਆ। ਆਪੇ ਸੁੱਤਾ ਸੁੰਞ ਮਸਾਣ, ਜਲ ਥਲ ਡੇਰਾ ਆਪ ਵਖਾਇਆ। ਆਪੇ ਵਾਲੀ ਦੋ ਜਹਾਨ, ਆਪੇ ਰੂਪ ਰੰਗ ਨਾ ਕੋਇ ਜਣਾਇਆ। ਆਪੇ ਖਾਣੀ ਬਾਣੀ ਹੋ ਪਰਧਾਨ, ਆਪੇ ਆਪਣਾ ਡੰਕ ਵਜਾਇਆ। ਆਪੇ ਰਾਗ ਰਾਗਨੀ ਕਰੇ ਧਿਆਨ, ਆਪ ਆਪਣੀ ਸੇਵਾ ਲਾਇਆ। ਆਪ ਨਾ ਆਏ ਕਿਸੇ ਪਛਾਨ, ਜੁਗ ਜੁਗ ਆਪਣੀ ਧਾਰ ਚਲਾਇਆ। ਕਲਜੁਗ ਅੰਤਮ ਜੋਧਾ ਸੂਰ ਬਲੀ ਬਲਵਾਨ, ਨਿਹਕਲੰਕਾ ਨਾਉਂ ਰਖਾਇਆ। ਧਰਮ ਝੁਲਾਏ ਇਕ ਨਿਸ਼ਾਨ, ਸੱਤਾਂ ਦੀਪਾਂ ਵੇਖ ਵਖਾਇਆ । ਲੱਖ ਚੁਰਾਸੀ ਏਕਾ ਆਣ, ਪੁਰਖ ਅਕਾਲ ਇਕ ਮਨਾਇਆ। ਚਾਰ ਵਰਨਾਂ ਇਕ ਗਿਆਨ, ਏਕਾ ਮੰਤਰ ਨਾਮ ਦ੍ਰਿੜਾਇਆ। ਏਕਾ ਤੀਰਥ ਤਟ ਕਰ ਪਰਵਾਨ, ਸਰ ਸਰੋਵਰ ਇਕ ਨੁਹਾਇਆ। ਏਕਾ ਕਲਮਾ ਇਕ ਈਮਾਨ, ਸ਼ਰਅ ਸ਼ਰੀਅਤ ਇਕ ਵਖਾਇਆ। ਏਕਾ ਦੀਨ ਮਜ਼੍ਹਬ ਇਕ ਈਮਾਨ, ਦਰ ਏਕਾ ਸੀਸ ਝੁਕਾਇਆ। ਏਕਾ ਪੰਡਤ ਕਰੇ ਗਿਆਨ, ਗਿਆਨ ਬੋਧ ਆਪ ਅਖਵਾਇਆ। ਏਕਾ ਸ਼ਬਦ ਬਾਣੀ ਮਾਰੇ ਬਾਣ, ਗੁਰ ਅਰਜਨ ਤੀਰ ਚਲਾਇਆ। ਪਾਰਬ੍ਰਹਮ ਪ੍ਰਭ ਪੁਰਖ ਸੁਲਤਾਨ, ਸ਼ਾਹ ਸੁਲਤਾਨਾ ਵੇਸ ਵਟਾਇਆ। ਜੋਤੀ ਜੋਤ ਜਗੇ ਮਹਾਨ, ਦੀਪਕ ਦੀਵਾ ਇਕ ਰਖਾਇਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਬ੍ਰਹਮਾ ਵਿਸ਼ਨ ਸ਼ਿਵ ਹਰਿ ਕਾ ਨਾਮ ਏਕਾ ਗਾਣ, ਸੋ ਪੁਰਖ ਨਿਰੰਜਣ ਆਪ ਜਣਾਇਆ। ਹੰ ਬ੍ਰਹਮ ਕਰ ਪਛਾਨ, ਓਅੰ ਸੋਹੰ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿ ਸ਼ਬਦੀ ਸ਼ਬਦ ਟਿਕਾਇਆ। ਸ਼ਬਦ ਉਪਜਿਆ ਹਰਿ ਬ੍ਰਹਿਮੰਡ, ਪਾਰਬ੍ਰਹਮ ਵਡਿਆਈਆ। ਅਲਖ ਨਿਰੰਜਣ ਵੰਡੇ ਵੰਡ, ਆਪਣਾ ਹਿੱਸਾ ਆਪ ਕਰਾਈਆ। ਪੁਰਖ ਅਗੰਮਾ ਕਰੇ ਖੰਡ ਖੰਡ, ਖੜਗ ਖੰਡਾ ਤੇਜ਼ ਚਮਕਾਈਆ। ਕਲਜੁਗ ਅੰਤਮ ਦੇਵੇ ਦੰਡ, ਲੱਖ ਚੁਰਾਸੀ ਵੇਖ ਵਖਾਈਆ । ਸਚ ਮਹੱਲੇ ਸੁੱਤਾ ਦੇ ਕਰ ਕੰਡ, ਆਪਣੀ ਕਰਵਟ ਨਾ ਕੋਇ ਬਦਲਾਈਆ। ਕੂੜੀ ਔਧ ਗਈ ਹੰਢ, ਨਾ ਦੀਸੇ ਕੋਇ ਸਹਾਈਆ। ਨਾਤਾ ਜੋੜਿਆ ਭੇਖ

ਪਖੰਡ, ਭੇਖਾਧਾਰੀ ਭੇਖ ਵਟਾਈਆ। ਝੂਠਾ ਮੋਹ ਦਿਸੇ ਨਾਰ ਦੁਹਾਗਣ ਰੰਡ, ਸਾਚਾ ਕੰਤ ਨਾ ਕੋਇ ਹੰਢਾਈਆ। ਲਹਿਣਾ ਦੇਣਾ ਚੁੱਕੇ ਜੇਰਜ ਅੰਡ, ਉਤਭੁਜ ਸੇਤਜ ਮੂਲ ਚੁਕਾਈਆ। ਜਨ ਭਗਤਾਂ ਆਪਣਾ ਨਾਮ ਆਪੇ ਵੰਡ, ਆਪਣੀ ਭਿਛਿਆ ਇਛਿਆ ਪੂਰ ਕਰਾਈਆ। ਸਦਾ ਸੁਹੇਲਾ ਰੱਖੇ ਠੰਡ, ਸਾਤਕ ਸਤਿ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਚਾਰ ਵਰਨ ਏਕਾ ਨਾਤ, ਉਤਮ ਰੱਖੇ ਹਰਿ ਹਰਿ ਜ਼ਾਤ, ਵਰਨ ਗੋਤ ਨਾ ਕੋਇ ਰਖਾਈਆ। ਵਰਨ ਗੋਤੀ ਤੁੱਟਾ ਨਾਤਾ, ਹਰਿ ਸੱਚੇ ਆਪ ਤੁੜਾਵਣਾ। ਨਾਰ ਨਾ ਦੀਸੇ ਮਨਮਤ ਕਮਜ਼ਾਤਾ, ਗੁਰਮਤ ਗੁਰ ਧੱਕਾ ਲਾਵਣਾ। ਕਲਜੁਗ ਤੇਰਾ ਭਰਿਆ ਖਾਤਾ, ਸ਼ੌਹ ਦਰਯਾ ਰੁੜ੍ਹਾਵਣਾ। ਤੇਰਾ ਜੋਬਨ ਮਾਰੇ ਠਾਠਾ, ਅੰਤਮ ਖ਼ਾਕ ਮਿਲਾਵਣਾ। ਚੌਦਾਂ ਤਬਕਾਂ ਵੇਖੇ ਹਾਟਾ, ਮੁਹੰਮਦ ਹੱਟ ਵਿਕਾਵਣਾ। ਅੱਲਾ ਰਾਣੀ ਸਾਲੂ ਪਾਟਾ, ਸੀਸ ਪੜਦਾ ਨਾ ਕੋਈ ਪਾਵਣਾ। ਸਦੀ ਚੌਧਵੀਂ ਆਏ ਘਾਟਾ, ਪੂਰਾ ਘਾਟ ਨਾ ਕਿਸੇ ਕਰਾਵਣਾ। ਗੋਬਿੰਦ ਸੂਰਾ ਆਏ ਨਾਠਾ, ਨਿਹਕਲੰਕੀ ਜਾਮਾ ਪਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਵਣਾ। ਗੋਬਿੰਦ ਆਏ ਦਇਆ ਕਮਾਏ, ਅੱਲਾ ਰਾਣੀ ਮੁਖ ਸ਼ਰਮਾਈਆ। ਚਾਰ ਯਾਰੀ ਮੇਟ ਮਿਟਾਏ, ਪੰਚਮ ਤਾਜ ਸੀਸ ਟਿਕਾਈਆ। ਖ਼ਾਲਸ ਖ਼ਾਲਸਾ ਆਪ ਉਪਾਏ, ਚਾਰ ਵਰਨ ਕਰੇ ਕੁੜਮਾਈਆ। ਹਰਿ ਕਾ ਸ਼ਬਦ ਸਾਲਸ ਲੋਕਮਾਤ ਬਣਾਏ, ਆਪੇ ਵੇਖੇ ਬੇਪਰਵਾਹੀਆ। ਨਾਮ ਕਰਾਮਾਤ ਇਕ ਵਖਾਏ, ਵੱਖਰੀ ਧਾਰ ਚਲਾਈਆ। ਸਾਢੇ ਤਿੰਨ ਤਿੰਨ ਹੱਥ ਤੇਰਾ ਲਹਿਣਾ ਦੇਣ ਮੁਕਾਏ, ਕਲਜੁਗ ਸੀਆਂ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਇਕ ਅਖਵਾਈਆ। ਨਿਰਗੁਣ ਉਠਿਆ ਨੌਜਵਾਨ, ਸ਼ਬਦ ਸ਼ਸਤਰ ਹੱਥ ਚਮਕਾਇਆ। ਏਕਾ ਵੇਖੇ ਮਾਰ ਧਿਆਨ, ਵੇਖਣਹਾਰਾ ਇਕ ਅਖਵਾਇਆ। ਇਕ ਝੁਲਾਏ ਸਚ ਨਿਸ਼ਾਨ, ਸੋ ਪੁਰਖ ਨਿਰੰਜਣ ਲੇਖ ਲਿਖਾਇਆ। ਸ੍ਰਿਸ਼ਟ ਸਬਾਈ ਇਕ ਗਿਆਨ, ਏਕਾ ਮੰਤਰ ਨਾਮ ਜਣਾਇਆ। ਕਲਜੁਗ ਭਰਮੇ ਭੁੱਲੇ ਜੀਵ ਨਾਦਾਨ, ਭਰਮ ਗੜ੍ਹ ਨਾ ਕੋਇ ਤੁੜਾਇਆ। ਜੂਠਾ ਝੂਠਾ ਪੀਣ ਖਾਣ, ਅੰਮ੍ਰਿਤ ਰਸ ਹੱਥ ਕਿਸੇ ਨਾ ਆਇਆ। ਗੁਰ ਦਰ ਮੰਦਰ ਮਸਜਿਦ ਮੱਠ ਸ਼ਿਵਦਵਾਲੇ ਬਹਿ ਬਹਿ ਸਾਰੇ ਗਾਣ, ਗੁਰ ਪੂਰਾ ਹਾਜ਼ਰ ਹਜ਼ੂਰਾ ਨੇਤਰ ਲੋਚਨ ਨੈਣ ਦਰਸ ਕਿਸੇ ਨਾ ਪਾਇਆ। ਗਿਆਨੀ ਧਿਆਨੀ ਕਰਨ ਵਖਿਆਨ, ਵੇਖਣਹਾਰਾ ਬੈਠਾ ਮੁਖ ਛੁਪਾਇਆ। ਪੰਡਤ ਪਾਂਧੇ ਪੜ੍ਹਨ ਵੇਦ ਪੁਰਾਨ, ਵੇਦ ਪੁਰਾਨੀ ਭੇਵ ਨਾ ਰਾਇਆ। ਤੀਸ ਬਤੀਸਾ ਗਾਏ ਅੰਜੀਲ ਕੁਰਾਨ, ਸਚ ਹਦੀਸ ਨਾ ਕੋਇ ਸੁਣਾਇਆ। ਕਾਇਆ ਕਾਅਬਾ ਹੋਇਆ ਵੈਰਾਨ, ਸ਼ਾਹ ਨਵਾਬਾ ਨਾ ਮੇਲ ਮਿਲਾਇਆ। ਤਿਲਕ ਲਲਾਟੀ ਨਾ ਸਕੇ ਪਛਾਣ, ਪੰਡਤ ਪਾਂਧੇ ਵੇਖ ਵਖਾਇਆ। ਗੋਬਿੰਦ ਆਏ ਨਾ ਕਿਸੇ ਧਿਆਨ, ਪੜ੍ਹ ਪੜ੍ਹ ਵਾਦ ਵਧਾਇਆ। ਨਾਨਕ ਦੇਵੇ ਧੁਰ ਫ਼ਰਮਾਨ, ਜੋ ਜਨ ਅੰਤਰ ਆਤਮ ਹਰਿ ਲਿਵ ਲਾਇਆ। ਕਲਜੁਗ ਅੰਤਮ ਪਰਗਟ ਹੋਇਆ ਨਿਹਕਲੰਕ ਬਲੀ ਬਲਵਾਨ, ਸ਼ਬਦ ਸ਼ਬਦੀ ਨਾਉਂ ਧਰਾਇਆ। ਪੰਜ ਤੱਤ ਨਾ ਕੋਇ ਨਿਸ਼ਾਨ, ਮਨ ਮਤ ਬੁਧ ਨਾ ਕੋਇ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿ ਸ਼ਬਦ ਸਤਿਗੁਰ ਧਾਰ, ਗੁਰ ਗੁਰ ਪੂਰਾ ਕਰੇ ਵਿਚਾਰ, ਗੁਰਸਿਖ ਮੇਲ ਮਿਲਾਇਆ।

੧੮ ਚੇਤ ੨੦੧੬ ਬਿਕ੍ਰਮੀ ਪੂਰਨ ਸਿੰਘ ਦੇ ਘਰ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ

ਨਾਮ ਦਾਨ ਸ਼ਬਦ ਗੁਰ ਦੀਨਨ, ਦੀਨ ਦਿਆਲ ਉਪਾਇਆ। ਗੁਰਮੁਖ ਸਾਜਨ ਰਸਨਾ ਚੀਨਨ, ਹਿਰਦੇ ਹਰਿ ਵਸਾਇਆ। ਲਹਿਣਾ ਚੁੱਕੇ ਲੋਕ ਤੀਨਨ, ਤ੍ਰੈਗੁਣ ਬੰਧਨ ਤੁੜਾਇਆ। ਤੁਟੇ ਵਛੋੜਾ ਜਿਉਂ ਜਲ ਮੀਨਨ, ਆਪ ਆਪਣਾ ਮੇਲ ਮਿਲਾਇਆ। ਸਾਂਤਕ ਠਾਂਡਾ ਕਰੇ ਸੀਨਨ, ਸੀਤਲ ਧਾਰਾ ਮੁਖ ਚੁਆਇਆ। ਭਗਤਨ ਮੀਤਾ ਹੋਏ ਆਪ ਅਧੀਨਨ, ਦੀਨਾ ਨਾਥ ਦਇਆ ਕਮਾਇਆ। ਹਰਿਜਨ ਕਾਇਆ ਚੋਲੀ ਚਾੜ੍ਹੇ ਰੰਗ ਭੀਨਨ, ਭੈ ਭਿਆਨਕ ਵੇਖ ਵਖਾਇਆ। ਭੰਨਣਹਾਰ ਹੰਕਾਰੀ ਬੀਨਨ, ਨਾਮ ਨਿਰੰਜਣ ਇਕ ਅਲਾਇਆ। ਸੰਤ ਸੁਹੇਲੇ ਵੱਖ ਕੀਨਨ, ਜੁਗ ਜੁਗ ਵੱਖਰੀ ਚਾਲ ਚਲਾਇਆ। ਨਿਰਧਨ ਨਿਰਧਨ ਹੋਏ ਮਸਕੀਨਨ, ਆਪ ਆਪਣਾ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਮ ਭੰਡਾਰਾ ਆਪ ਵਰਤਾਇਆ। ਨਾਮ ਭੰਡਾਰ ਹਰਿਜਨ ਦੀਆ, ਦੇਵਣਹਾਰ ਸਮਰਥ। ਨਿਰਮਲ ਕਰੇ ਗੁਰਸਿਖ ਜੀਆ, ਜਗਤ ਵਿਕਾਰਾ, ਦੇਵੇ ਮੱਥ। ਮੇਲ ਮਿਲਾਏ ਕਰ ਕਰ ਹੀਆ, ਸ਼ਬਦ ਜਣਾਈ ਅਕਥਨਾ ਅਕਥ। ਸਤਿ ਸੰਤੋਖੀ ਬੀਜ ਬੀਆ, ਕਾਇਆ ਖੇੜਾ ਸਾਚੇ ਵਤ। ਗੁਰਮੁਖ ਹਰਿਆ ਤਨ ਮਨ ਭਇਆ, ਹਰਿ ਮਿਲਿਆ ਕਮਲਾਪਤਿ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਬੰਧਾਏ ਅਪਣਾ ਨਤ। ਸ਼ਬਦ ਨਾਮ ਸਰਬ ਗੁਰ ਦੀਨਾਂ, ਸਰਬ ਸੂਖ ਹਰਿ ਪਾਇਆ। ਹਰਿ ਹਰਿ ਹਰਿਜਨ ਆਪ ਆਪਣਾ ਕੀਨਾ, ਅੰਤਰ ਮੰਤਰ ਇਕ ਬੁਝਾਇਆ। ਆਪੇ ਜਾਣੇ ਮਰਨਾਂ ਜੀਣਾ, ਜੀਵਨ ਮੁਕਤ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸ਼ਬਦੀ ਸ਼ਬਦ ਸਮਾਇਆ। ਸ਼ਬਦ ਸਮਾਏ ਸ਼ਬਦ ਉਪਾਏ, ਸ਼ਬਦ ਫਲ ਫੁਲਵਾੜੀਆ। ਸ਼ਬਦ ਫੂਲ ਸ਼ਬਦ ਮਹਿਕਾਏ, ਸ਼ਬਦ ਭਵਰੀ ਭਵਰ ਕਿਆਰੀਆ। ਸ਼ਬਦ ਪੰਖੜੀ ਆਪ ਹੋ ਜਾਏ, ਸ਼ਬਦ ਕੰਡਾ ਪੱਤ ਪੱਤ ਡਾਲ੍ਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਿਮੰਡਾਂ ਸ਼ਬਦ ਰੂਪ ਸਮਾਲੀਆ। ਸ਼ਬਦ ਸੁਰਤ ਸ਼ਬਦ ਡੋਰ, ਸ਼ਬਦ ਤਨ ਬੰਧਾਈਆ। ਸ਼ਬਦ ਅਕਾਲ ਮੂਰਤ ਅੰਧ ਘੋਰ, ਸ਼ਬਦ ਸੰਝ ਸਵੇਰ ਅਖਵਾਈਆ । ਸ਼ਬਦ ਬਣਿਆ ਪੰਜ ਚੋਰ, ਪੰਚ ਸ਼ਬਦ ਸ਼ਬਦ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਏਕ ਸ਼ਬਦ ਉਪਜਾਈਆ। ਸ਼ਬਦ ਉਪਜੇ ਸ਼ਬਦ ਬਿਨਾਸੇ, ਸ਼ਬਦ ਸ਼ਬਦ ਸ਼ਬਦ ਸਮਾਇਆ। ਸ਼ਬਦ ਪ੍ਰਿਥਮੀ ਸ਼ਬਦ ਅਕਾਸ਼ੇ, ਗਗਨ ਪਾਤਾਲ ਸ਼ਬਦ ਅਖਵਾਇਆ। ਸ਼ਬਦ ਬ੍ਰਹਮਾ ਸ਼ਬਦ ਵਿਸ਼ਨ ਸ਼ਬਦ ਸ਼ੰਕਰ ਕਰੇ ਵਾਸੇ, ਸ਼ਬਦ ਰੂਪ ਦਰਸਾਇਆ। ਸ਼ਬਦ ਰਵ ਸ਼ਬਦ ਸਸ ਸ਼ਬਦ ਪਰਕਾਸੇ, ਤਾਰਾ ਮੰਡਲ ਸ਼ਬਦ ਲਟਕਾਇਆ। ਸ਼ਬਦ ਬਿੰਬ ਸ਼ਬਦ ਜਲ ਧਾਰ ਸ਼ਬਦ ਸਿੰਧ, ਸ਼ਬਦ ਸਾਗਰ ਆਪ ਉਪਾਇਆ। ਸ਼ਬਦ ਗਹਿਰ ਗੰਭੀਰ ਗੁਣੀ ਗਹਿੰਦ, ਸ਼ਬਦ ਭੇਵ ਕੋਇ ਨਾ ਪਾਇਆ। ਸ਼ਬਦ ਅਸੱਤ ਸ਼ਬਦ ਨਿੰਦ, ਸ਼ਬਦ ਸ਼ਬਦੀ ਸ਼ਬਦ ਸਲਾਹਿਆ। ਸ਼ਬਦ ਮਾਤ ਸ਼ਬਦ ਪਿਤ ਸ਼ਬਦ ਹੋਏ ਬਿੰਦ, ਪੂਤ ਸਪੂਤਾ ਸ਼ਬਦ ਬਣਾਇਆ। ਸ਼ਬਦ ਹਰਖ ਸ਼ਬਦ ਸੋਗ ਸ਼ਬਦ ਚਿੰਦ, ਸ਼ਬਦ ਘਰ ਘਰ ਖ਼ੁਸ਼ੀ ਵਖਾਇਆ। ਸ਼ਬਦ ਸ਼ਾਹ ਸ਼ਬਦ ਸੁਲਤਾਨ ਸ਼ਬਦ ਨਰਿੰਦ, ਨਿਰਵੈਰ ਸ਼ਬਦ ਹੋ ਜਾਇਆ। ਸ਼ਬਦ ਸੁਰ ਸ਼ਬਦ ਅਸੁਰ, ਸੁਰਪਤ ਇੰਦ ਸ਼ਬਦ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸ਼ਬਦੀ ਸ਼ਬਦ ਰਖਾਇਆ। ਸ਼ਬਦ ਉਜਾਲਾ ਗੋਬਿੰਦ ਕਰਿਆ, ਸ਼ਬਦ ਅੰਧੇਰ ਸਮਾਈਆ। ਸ਼ਬਦੀ ਮੰਦਰ ਸ਼ਬਦ ਮਸਜਿਦ ਸ਼ਬਦ ਧਰਮਸਾਲਾ,

ਗੁਰੂਦਵਾਰ ਸ਼ਬਦ ਅਖਵਾਈਆ। ਸ਼ਬਦ ਸ਼ਾਹ ਸ਼ਬਦ ਕੰਗਾਲਾ, ਦਰ ਦਰਵੇਸ ਸ਼ਬਦ ਅਖਵਾਈਆ। ਸ਼ਬਦ ਪਤ ਸ਼ਬਦ ਡਾਲ੍ਹਾ, ਸ਼ਬਦ ਸ਼ਬਦੀ ਜੜ੍ਹ ਲਗਾਈਆ। ਸ਼ਬਦ ਸੱਤ ਸਰੋਵਰ ਮਾਰ ਉਛਾਲਾ, ਸਮੁੰਦ ਸਾਗਰ ਆਪ ਵਖਾਈਆ। ਸ਼ਬਦ ਸ਼ਬਦੀ ਬਣ ਦਲਾਲਾ, ਧਰਨੀ ਧਰਤ ਸੁਹਾਈਆ। ਸ਼ਬਦ ਕਾਲ ਸ਼ਬਦ ਮਹਾਂਕਾਲਾ ਆਦਿ ਜੁਗਾਦਿ ਸ਼ਬਦ ਸਹਾਈਆ। ਸ਼ਬਦ ਅਗਨੀ ਜੋਤ ਜਵਾਲਾ, ਅਸ਼ਟਭੁਜ ਸ਼ਬਦ ਵਡਿਆਈਆ। ਸ਼ਬਦ ਗੁਰ ਸ਼ਬਦ ਜਵਾਨਾ, ਬਲਵਾਨਾ ਸ਼ਬਦ ਇਕ ਹੋ ਜਾਈਆ। ਸ਼ਬਦ ਰਾਗ ਸ਼ਬਦ ਤਰਾਨਾ, ਸ਼ਬਦੀ ਆਪੇ ਗਾਈਆ। ਸ਼ਬਦ ਰੂਪ ਸ੍ਰੀ ਭਗਵਾਨਾ, ਦਿਸ ਕਿਸੇ ਨਾ ਆਈਆ। ਹਰਿ ਸ਼ਬਦੀ ਲੱਖ ਚੁਰਾਸੀ ਦੇਵੇ ਦਾਨਾ, ਨਿਰਗੁਣ ਆਪਣੀ ਵੰਡ ਵੰਡਾਈਆ। ਪਾਰਬ੍ਰਹਮ ਬ੍ਰਹਮ ਕਰ ਪਰਧਾਨਾ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸ਼ਿੰਗਾਰ ਆਪ ਕਰਾਈਆ। ਸ਼ਬਦ ਰੂਪ ਸ਼ਬਦ ਰੰਗ, ਹਰਿ ਸ਼ਬਦੀ ਸ਼ਬਦ ਸ਼ਿੰਗਾਰਿਆ। ਸ਼ਬਦ ਸੇਜ ਸ਼ਬਦ ਪਲੰਘ, ਸ਼ਬਦ ਸੁੱਤਾ ਪੈਰ ਪਸਾਰਿਆ। ਸ਼ਬਦ ਦਾਤਾ ਸ਼ਬਦ ਦਾਨੀ ਸ਼ਬਦ ਰਿਹਾ ਮੰਗ, ਸ਼ਬਦੀ ਸ਼ਬਦ ਭਰੇ ਭੰਡਾਰਿਆ। ਸ਼ਬਦ ਮੀਤਾ ਸ਼ਬਦ ਅਤੀਤਾ ਸ਼ਬਦ ਵਸੇ ਸਦਾ ਸੰਗ, ਸਗਲਾ ਸੰਗ ਨਿਭਾ ਰਿਹਾ। ਸ਼ਬਦ ਢੋਲ ਸ਼ਬਦ ਮਰਦੰਗ, ਸ਼ਬਦ ਨਗਾਰਾ ਇਕ ਵਜਾ ਰਿਹਾ। ਸ਼ਬਦ ਅੰਗੀਕਾਰ ਕਰੇ ਅੰਗ, ਆਪ ਅੰਗਨ ਆਪਣੇ ਵੇਖ ਵਖਾ ਰਿਹਾ। ਸ਼ਬਦੀ ਅੰਦਰ ਸ਼ਬਦ ਜਾਏ ਲੰਘ, ਸ਼ਬਦ ਮੇਲਾ ਮੇਲ ਕਰਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਭੁੱਖ ਸ਼ਬਦ ਨੰਗ, ਸ਼ਬਦ ਤ੍ਰਿਸਨਾ ਤ੍ਰਿਖਾ ਬੁਝਾ ਲਿਆ। ਸ਼ਬਦ ਮੰਡਲ ਸ਼ਬਦ ਰਾਸ, ਗੋਪੀ ਕਾਹਨ ਸ਼ਬਦ ਅਖਵਾਈਆ। ਸ਼ਬਦ ਪੁਰਖ ਹਰਿ ਸ਼ਾਹੋ ਸ਼ਾਬਾਸ਼, ਰਾਜ ਰਾਜਾਨ ਆਪ ਅਖਵਾਈਆ। ਸ਼ਬਦ ਦਾਤਾ ਸਰਬ ਗੁਣਤਾਸ, ਰੂਪ ਰਾਮ ਸ਼ਬਦ ਵਟਾਈਆ। ਸ਼ਬਦ ਨੂਰ ਇਕ ਪਰਕਾਸ਼, ਆਪ ਆਪਣਾ ਤੇਜ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਸ਼ਬਦ ਸਮਾਈਆ। ਲੱਖ ਚੁਰਾਸੀ ਸ਼ਬਦ ਟਿਕਾਣਾ, ਸੁਰਤੀ ਸੁਰਤ ਸਮਾ ਲਿਆ। ਪੁਰਖ ਅਬਿਨਾਸ਼ੀ ਇਕ ਬਬਾਣਾ, ਹਰਿ ਆਪਣਾ ਆਪ ਉਠਾ ਲਿਆ। ਗੁਰਮੁਖ ਵੇਖੇ ਸੁਘੜ ਸਿਆਣਾ, ਕਲਜੁਗ ਅੰਤਮ ਮੇਲ ਮਿਲਾ ਲਿਆ। ਦਰ ਦੁਰਕਾਏ ਰਾਜਾ ਰਾਣਾ, ਮੰਗਣ ਭਿਖਿਆ ਕੋਇ ਨਾ ਪਾ ਰਿਹਾ। ਦਰਗਹਿ ਸਾਚੀ ਦੇਵੇ ਮਾਣਾ, ਜਿਸ ਜਨ ਆਪਣਾ ਦਰਸ ਦਿਖਾ ਲਿਆ। ਬਿਰਧ ਬਾਲ ਨੌਜਵਾਨ ਏਕਾ ਰੰਗ ਰੰਗਾਨਾ, ਏਕਾ ਅੱਖਰ ਆਪ ਪੜ੍ਹਾ ਲਿਆ। ਸਤਿਜੁਗ ਤੇਰਾ ਸਾਚਾ ਗਾਣਾ, ਸੋਹੰ ਸ਼ਬਦ ਇਕ ਸੁਣਾ ਲਿਆ। ਲੇਖਾ ਛੁੱਟੇ ਆਵਣ ਜਾਣਾ, ਘਰ ਸੱਜਣ ਸਾਚਾ ਪਾ ਲਿਆ। ਲੇਖੇ ਲੱਗੇ ਪੀਣਾ ਖਾਣਾ, ਗੁਰ ਭੰਡਾਰ ਜਿਸ ਰਸਨਾ ਲਾ ਲਿਆ। ਮੇਲ ਮਿਲਾਵਾ ਬੀਨਾ ਦਾਨਾ, ਦਾਨਾ ਬੀਨਾ ਦਰਸ ਵਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵੇਸ ਵਟਾ ਲਿਆ। ਵੇਸ ਵਟਾਇਆ ਹਰਿ ਬੇਅੰਤ, ਬੇਅੰਤ ਬੇਪਰਵਾਹੀਆ। ਪਾਰਬ੍ਰਹਮ ਪ੍ਰਭ ਸਾਚਾ ਕੰਤ, ਗੁਰਮੁਖ ਨਾਰ ਰਿਹਾ ਪਰਨਾਈਆ। ਲੇਖਾ ਜਾਣੇ ਸਾਧ ਸੰਤ, ਸਰਗੁਣ ਮੇਲਾ ਸਹਿਜ ਸੁਭਾਈਆ। ਰਸਨਾ ਜੇਹਵਾ ਮਣੀਆ ਮੰਤ, ਏਕਾ ਗੁਣ ਵਖਾਈਆ। ਤੋੜੇ ਗੜ੍ਹ ਹਉਮੇ ਹੰਗਤ, ਹੰ ਬ੍ਰਹਮ ਇਕ ਵਖਾਈਆ। ਮੇਲ ਮਿਲਾਵਾ ਸਾਚੀ ਸੰਗਤ, ਹਰਿ ਸੰਗਤ ਵੇਖ ਵਖਾਈਆ। ਕਲਜੁਗ ਮਾਇਆ ਹੋਈ ਨੰਗਤ, ਨਾ ਪੜਦਾ ਕੋਈ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਹਰਿ ਸ਼ਬਦ ਕਰੇ ਕੁੜਮਾਈਆ। ਹਰਿ ਸ਼ਬਦ ਜੁੜਿਆ

ਜੋੜਾ, ਹਰਿ ਸਾਚੇ ਆਪ ਜੁੜਾਇਆ। ਪੁਰਖ ਅਗੰਮਾ ਲੈ ਕੇ ਘੋੜਾ, ਲੋਕਮਾਤ ਫੇਰਾ ਪਾਇਆ। ਪਾਰਬ੍ਰਹਮ ਪ੍ਰਭ ਆਇਆ ਦੌੜਾ, ਨਿਰਗੁਣ ਨੂਰ ਕਰ ਰੁਸ਼ਨਾਇਆ। ਲੱਖ ਚੁਰਾਸੀ ਵੇਖੇ ਮਿਠਾ ਕੌੜਾ, ਗੁਰਮੁਖ ਬੂਟਾ ਆਪਣੀ ਹੱਥੀਂ ਲਾਇਆ। ਪੰਧ ਮੁਕਾਏ ਲੰਮਾ ਚੌੜਾ, ਦੋ ਜਹਾਨਾਂ ਡੇਰਾ ਢਾਇਆ। ਸਚਖੰਡ ਲਗਾਇਆ ਏਕਾ ਪੌੜਾ, ਏਕਾ ਚਰਨ ਰਖਾਇਆ । ਹਰਿਜਨ ਹਰਿ ਹਰਿ ਵਰ ਪਾਇਆ ਜੇਹਾ ਲੋੜਾ, ਵਿਛੜ ਕਦੇ ਨਾ ਜਾਇਆ। ਸਤਿਗੁਰ ਪੂਰਾ ਹਰਿਜਨ ਸਾਚੇ ਆਪੇ ਬੌਹੜਾ, ਆਪ ਆਪਣਾ ਮੇਲ ਮਿਲਾਇਆ। ਕਲਜੁਗ ਅੰਤਮ ਰਹਿ ਗਿਆ ਥੋੜਾ, ਨੇਤਰ ਨੈਣ ਨੀਰ ਵਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਚਾ ਸਗਨ ਮਨਾਇਆ। ਸਾਚਾ ਸਗਨ ਲਾਲ ਰੰਗਣ, ਹਰਿ ਮੈਂਹਦੀ ਨਾਮ ਰੰਗਾਈਆ। ਸੰਤ ਸੁਹੇਲੇ ਆਇਆ ਮੰਗਣ, ਅਕਾਲ ਮੂਰਤ ਲਏ ਪਰਨਾਈਆ। ਜੋਤ ਨਿਰੰਜਣ ਵੇਖੇ ਲਗਨ, ਸਾਚਾ ਸਾਹ ਸੁਧਾਈਆ। ਸਾਚੇ ਦੀਪਕ ਘਰ ਘਰ ਜਗਣ, ਗੁਰ ਪੂਰਾ ਕਰੇ ਰੁਸ਼ਨਾਈਆ। ਹੱਥੀਂ ਬੰਨ੍ਹੇ ਨਾਮ ਤਗਨ, ਸੋਹੰ ਤਾਗਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗ ਮਿਥਿਆ ਇਕ ਸਮਝਾਈਆ। ਸਾਚਾ ਸਗਨ ਹਰਿ ਮਨਾਏ, ਕਲਜੁਗ ਤੇਰੀ ਅੰਤਮ ਵਾਰੀਆ। ਗੁਰਸਿਖਾਂ ਵਟਨਾ ਆਪ ਮਲਾਏ, ਕਲਜੁਗ ਖਾਰੇ ਆਪ ਚੜ੍ਹਾਏ, ਖੇਲੇ ਖੇਲ ਅਗੰਮ ਅਪਾਰੀਆ। ਲਾੜੀ ਮੌਤ ਲਏ ਉਠਾਏ, ਕਰੇ ਤਨ ਸ਼ੰਗਾਰੀਆ। ਸੂਹਾ ਵੇਸ ਵੇਸ ਵਟਾਏ, ਰੰਗ ਰਤੜਾ ਅਪਰ ਅਪਾਰੀਆ। ਕਲਜੁਗ ਕਰਮ ਕਲੀਰੇ ਪਾਏ, ਵੇਖੇ ਆਪ ਵੱਡਾ ਸੰਸਾਰੀਆ। ਜੂਠਾ ਝੂਠਾ ਸਾਲੂ ਰਿਹਾ ਰੰਗਾਏ, ਚਾਰੇ ਕੁੰਟਾਂ ਹੋ ਉਜਿਆਰੀਆ। ਗੁਰਮੁਖ ਸਾਚੇ ਵੇਖ ਵਖਾਏ, ਆਪ ਆਪਣੀ ਕਿਰਪਾ ਧਾਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਕਰਾਏ ਆਪਣੀ ਵਾਰੀਆ। ਗੁਰਮੁਖ ਸਾਜਣ ਸਾਚਾ ਲਾੜਾ, ਹਰਿ ਸਾਚੇ ਆਪ ਸ਼ਿੰਗਾਰਿਆ। ਸਖੀਆਂ ਮੰਗਲ ਗਾਇਣ ਲਾਇਆ ਇਕ ਅਖਾੜਾ, ਏਕਾ ਢੋਲਾ ਮੀਤ ਮੁਰਾਰੀਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਕਲਜੁਗ ਅੰਤਮ ਮੰਗਣ ਆਇਆ ਆਪਣਾ , ਕਰੇ ਅਸੀਸ ਜਗਦੀਸ ਆਪਣਾ ਸ਼ਬਦ ਉਚਾਰੀਆ। ਭਿਛਿਆ ਪੌਣ ਸਤਾਰਾ ਹਾੜ, ਸਾਚੀ ਥਿਤ ਆਪ ਉਜਾਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਜੋਤ ਰੱਖੀ ਕੁਵਾਰੀਆ। ਨਿਰਗੁਣ ਜੋਤ ਕੁਵਾਰੀ ਕੰਨਿਆ, ਹਰਿ ਸਾਚੇ ਆਪ ਰਖਾਈਆ। ਚੌਥੇ ਜੁਗ ਗੁਰਮੁਖ ਸਾਚਾ ਏਕਾ ਮੰਨਿਆ, ਪ੍ਰਭ ਸਾਚਾ ਕਰੇ ਕੁੜਮਾਈਆ। ਵੇਲ ਵਧਾਏ ਦਇਆ ਕਮਾਏ ਡੇਰਾ ਲਾਏ ਉਚ ਮਹੱਲਿਆ, ਅਟੱਲ ਅਟੱਲਿਆ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਨਾਤਾ ਆਪ ਬਣਾਇਆ। ਨਾਤਾ ਜੁੜਿਆ ਹਰਿ ਗੋਬਿੰਦ, ਗੋਬਿੰਦ ਚਿੰਤ ਮਿਟਾਇਆ। ਅੰਮ੍ਰਿਤ ਵਾਰਿਆ ਸਾਗਰ ਸਿੰਧ, ਧਰਤ ਮਾਤ ਖ਼ੁਸ਼ੀ ਮਨਾਇਆ। ਗਗਨ ਪਾਤਾਲਾਂ ਮਿਟੀ ਚਿੰਦ, ਸਗਲਾ ਦੁੱਖ ਗਵਾਇਆ। ਵਰ ਪਾਇਆ ਸਦ ਬਖ਼ਸ਼ਿੰਦ, ਗੁਰਮੁਖ ਸੱਜਣ ਲੇਖ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਮੇਲਾ ਰਿਹਾ ਕਰ, ਦਰ ਘਰ ਹਰਿ ਨਰ ਆਪਣਾ ਆਪ ਸੁਹਾਇਆ। ਪ੍ਰੇਮ ਭਿਛਿਆ ਰਿਹਾ ਮੰਗ, ਅੱਗੇ ਆਪਣੀ ਝੋਲੀ ਡਾਹੀਆ। ਗੁਰਮੁਖ ਸੋਇਆ ਸਚ ਪਲੰਘ, ਸਤਿਗੁਰ ਆਪ ਉਠਾਈਆ। ਗੁਰਮੁਖ ਨੁਹਾਇਆ ਅੰਮ੍ਰਿਤ ਗੰਗ, ਸਤਿਗੁਰ ਪੂਰਾ ਦੁਰਮਤ ਮੈਲ ਧੁਵਾਈਆ। ਸਤਿਗੁਰ ਪੂਰਾ ਆਪਣੇ ਘੋੜੇ ਕਸੇ ਤੰਗ, ਗੁਰਮੁਖਾਂ ਉਪਰ ਆਪ ਚੜ੍ਹਾਈਆ। ਗੁਰਸਿਖ

ਤੇਰਾ ਦਵਾਰਾ ਲੋਕਮਾਤ ਲੰਘ, ਸਚਖੰਡ ਦਵਾਰਾ ਆਪਣਾ ਫੇਰ ਸੁਹਾਈਆ। ਤੇਰੇ ਪਿੱਛੇ ਤੇਰੇ ਅੰਦਰ ਦਿਵਸ ਰੈਣ ਕਰੇ ਜੰਗ, ਤੇਰੇ ਛੱਤਰੂ ਮੇਟ ਮਿਟਾਈਆ। ਆਇਆ ਵਾਰ ਤੇਰੇ ਉਤੇ ਕਰ ਖੰਡ ਖੰਡ, ਗੁਰ ਗੋਬਿੰਦ ਨੀਹ ਰਖਾਈਆ। ਜਗਤ ਜਗਦੀਸ ਤੇਰੀ ਵੰਡੀ ਵੰਡ, ਤੇਰੀ ਰੀਝ ਪੂਰ ਕਰਾਈਆ। ਤੇਰਾ ਭਾਰ ਆਪਣੇ ਸੀਸ ਚੱਕ ਕੰਡ, ਗੁਰਸਿਖ ਹੌਲੇ ਭਾਰ ਵਖਾਈਆ। ਗੁਰਸਿਖਾਂ ਮੁਕਾਇਆ ਪੰਧ, ਤੇਰਾ ਲੇਖਾ ਨਾ ਕੋਇ ਵਖਾਈਆ। ਗੁਰਮੁਖ ਤੇਰਾ ਜਗਤ ਵਕਾਰਾ ਜੂਠ ਝੂਠ ਗੰਦ, ਸਤਿਗੁਰ ਪੂਰਾ ਆਪਣੇ ਪੇਟੇ ਪਾਈਆ। ਗੁਰਸਿਖ ਤੇਰਾ ਕੱਟੇ ਰੰਡੇਪਾ ਰੰਡ, ਆਪਣਾ ਤੱਤ ਪਹਿਲੋਂ ਖ਼ਾਕ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਾੜ ਸਤਾਰਾਂ ਗੁਰਸਿਖਾਂ ਏਕਾ ਹਿੱਸਾ ਪਾਈਆ। ਮੰਗਣ ਆਏ ਹਰਿ ਭਿਖਾਰੀ, ਗੁਰਮੁਖ ਚਰਨ ਦਵਾਰਿਆ। ਕਲਜੁਗ ਤੇਰੀ ਅੰਤਮ ਵਾਰੀ, ਖੇਲਿਆ ਖੇਲ ਅਪਰ ਅਪਾਰਿਆ । ਵੇਦ ਪੁਰਾਣ ਸਿਮਰਤ ਸ਼ਾਸਤਰ ਖਾਣੀ ਬਾਣੀ ਨਾ ਪਾਏ ਸਾਰੀ, ਬ੍ਰਹਮਾ ਚਾਰੇ ਮੁਖ ਨਾ ਕੋਇ ਸਲਾਹ ਲਿਆ। ਇਕ ਅਕੱਲਾ ਏਕਉਂਕਾਰੀ, ਜੋਤ ਨਿਰੰਕਾਰੀ, ਆਪ ਆਪਣਾ ਵੇਸ ਵਟਾ ਲਿਆ। ਸਤਿਜੁਗ ਤੇਰੀ ਲਾਈ ਸੱਚੀ ਫੁਲਵਾੜੀ, ਲੋਕਮਾਤ ਅਪਣੀ ਹੱਥੀਂ ਬੂਟਾ ਲਾ ਲਿਆ। ਆਪਣੀ ਸਿੰਚੇ ਆਪ ਕਿਆਰੀ, ਗੁਰਸਿਖ ਤੇਰਾ ਪ੍ਰੇਮ ਤੇਰਾ ਖੂਆ ਤੇਰੇ ਤਨ ਤੇਰੇ ਮੰਦਰ ਆਪਣਾ ਆਪ ਗੜਾ ਲਿਆ। ਤੇਰੀ ਪ੍ਰੀਤ ਕਰ ਪਿਆਰੀ, ਜਗਤ ਖੁਆਰੀ ਆਪ ਵਖਾ ਰਿਹਾ। ਤੇਰੇ ਤਨ ਰੱਖ ਨਾਮ ਪਟਾਰੀ, ਸੋਹੰ ਉਪਰ ਕੁੰਡਾ ਲਾ ਲਿਆ। ਆਪਣੇ ਹੱਥੀਂ ਕਰੇ ਸ਼ੰਗਾਰੀ, ਬਸਤਰ ਭੂਸ਼ਨ ਇਕ ਵਖਾ ਲਿਆ। ਗੁਰਸਿਖ ਆਤਮ ਨਾ ਰਹੇ ਕਵਾਰੀ, ਕੰਤ ਕੰਤੂਹਲ ਅੰਤ ਪਰਨਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਤਾਰਾ ਹਾੜੀ ਦਿਵਸ ਸੁਹਾ ਲਿਆ। ਹਾੜ ਸਤਾਰਾਂ ਸਤਿ ਸਤਿਵਾਦ, ਸਤਿ ਪੁਰਖ ਉਪਾਇਆ । ਗੁਰਮੁਖਾਂ ਦਿਤੀ ਸਾਚੀ ਦਾਦ, ਨਿਹਕਲੰਕਾ ਰੂਪ ਵਟਾਇਆ। ਰਹੇ ਨਾਮ ਆਦਿ ਜੁਗਾਦਿ, ਕੋਟਨ ਕੋਟ ਚੌਕੜੀਆਂ ਜੁਗ ਰਹੇ ਗਾਇਆ। ਬ੍ਰਹਮਾ ਵੇਖੇ ਬ੍ਰਹਮ ਬ੍ਰਹਮ ਬ੍ਰਹਮ ਬ੍ਰਹਿਮਾਦ, ਸ਼ੰਕਰ ਸ਼ਿਵ ਨਾ ਮੇਟ ਮਿਟਾਇਆ। ਹਰਿਜਨ ਗੁਰਸਿਖ ਸਾਚੇ ਸੰਤ ਆਪੇ ਲਏ ਲਾਧ, ਸੰਤ ਸਤਿਗੁਰ ਏਕਾ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਿਰਪਾ ਗੁਰ ਸ਼ਬਦ ਬੁਝਾਇਆ।

੧੯ ਚੇਤ ੨੦੧੬ ਬਿਕ੍ਰਮੀ ਚੰਨਣ ਸਿੰਘ ਦੇ ਘਰ ਚੰਬਲ ਜ਼ਿਲਾ ਅੰਮ੍ਰਿਤਸਰ

ਜੋਤੀ ਨੂਰ ਜਗਤ ਗੁਰ ਚਾਨਣ, ਵਰਭੰਡੀ ਵੰਡ ਵੰਡਾਈਆ। ਪਰਮ ਪੁਰਖ ਪੁਰਖ ਸੁਲਤਾਨਣ, ਪਾਰਬ੍ਰਹਮ ਵਡਿਆਈਆ। ਸ਼ਬਦੀ ਤੀਰ ਬ੍ਰਹਿਮੰਡ ਨਿਸ਼ਾਨਣ, ਹਰਿ ਹਰਿ ਆਪ ਕਰਾਈਆ। ਜਨ ਭਗਤਾਂ ਦੇਵੇ ਬ੍ਰਹਮ ਗਿਆਨਣ, ਆਤਮ ਵਿਦਿਆ ਇਕ ਪੜ੍ਹਾਈਆ। ਚਰਨ ਕਵਲ ਸਚ ਧਿਆਨਣ, ਸਾਖਿਆਤ ਜੋਤ ਰੁਸ਼ਨਾਈਆ। ਸਾਚਾ ਸ਼ਬਦ ਸੱਚੀ ਧੁੰਨਕਾਨਣ, ਰਾਗ ਅਨਾਦ ਸੁਣਾਈਆ। ਭੇਖਾਧਾਰੀ ਭੇਖ ਧਰੇ ਬਲ ਬਾਵਣ, ਭੇਵ ਕੋਇ ਨਾ ਪਾਈਆ। ਮਨਮੁਖ ਝੂਠੀ ਖ਼ਾਕ ਛਾਨਣ, ਲਾਲ ਅਮੋਲਕ ਹੱਥ ਨਾ ਆਈਆ। ਤ੍ਰੈਗੁਣ ਮਾਇਆ ਹੱਡੀਆਂ ਬਾਲਣ, ਪੰਜ ਤੱਤ ਅਗਨੀ ਡਾਹੀਆ। ਨਿਕਲੇ ਲਾਟ ਜੋਤ ਜਵਾਲਣ, ਧੂਆਂਧਾਰ ਸਮਾਈਆ। ਪੁਰਖ ਅਬਿਨਾਸ਼ ਜੋਤ ਅਕਾਲਣ, ਨਿਰਭੈ ਰੂਪ ਵਟਾਈਆ। ਕਲਜੁਗ

ਅੰਤਮ ਬਣ ਦਲਾਲਣ, ਲੋਕਮਾਤ ਵੇਖ ਵਖਾਈਆ। ਅਗੰਮ ਅਗੰਮੜੀ ਚਲੀ ਚਾਲਣ, ਚਾਲ ਨਿਰਾਲੀ ਹਰਿ ਹਰਿ ਰਘੁਰਾਈਆ। ਆਪੇ ਵਸਿਆ ਸਚ ਸੱਚੀ ਧਰਮਸਾਲਣ, ਧਰਮੀ ਧਰਮ ਕਮਾਈਆ। ਗੁਰਸਿਖਾਂ ਤੋੜਨਹਾਰਾ ਜਗਤ ਜੰਜਾਲਣ, ਜਗਤ ਵਿਕਾਰਾ ਮੇਟ ਮਿਟਾਈਆ। ਕੋਟਨ ਕੋਟੀ ਜੀਵ ਜੰਤ ਸਾਧ ਸੰਤ ਜੰਗਲ ਜੂਹ ਉਜਾੜ ਪਹਾੜ ਭਾਲਣ, ਟਿੱਲੇ ਪਰਬਤ ਫੇਰਾ ਪਾਈਆ। ਕੋਟਨ ਕੋਟੀ ਜਲ ਜਲ ਧਾਰਾ ਘਾਲ ਘਾਲਣ, ਕੋਟਨ ਬੈਠੇ ਧੂਣੀਆਂ ਤਾਈਆ। ਕੋਟਨ ਨੰਗੀਂ ਪੈਰੀਂ ਫਿਰ ਫਿਰ ਪਾਇਣ ਛਾਲਨ, ਕੋਟਨ ਕੋਟੀ ਮਿਰਗ ਛਾਲਾ ਹੇਠ ਵਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਧੁਰ ਦੀ ਮਾਲਣ, ਹਰਿਜਨ ਸਾਚੇ ਵੇਖ ਵਖਾਈਆ। ਹਰਿ ਮਾਲਣ ਹਰਿ ਖਾਰੀਆ, ਆਪਣਾ ਰੂਪ ਵਟਾਏ। ਏਕ ਜੋਤ ਨਰ ਨਿਰੰਕਾਰੀਆ, ਸੇਵਕ ਸੇਵ ਕਮਾਏ। ਵੇਖ ਵਖਾਣੇ ਵਡ ਸੰਸਾਰੀਆ, ਸਮੁੰਦ ਸਾਗਰ ਪਾਰ ਕਰਾਏ। ਧਰਤ ਧਵਲ ਹੋ ਉਜਿਆਰੀਆ, ਆਪ ਆਪਣਾ ਵੇਸ ਵਟਾਏ। ਲੋਕਮਾਤ ਵੇਖੇ ਤੇਰੀ ਇਕ ਕਿਆਰੀਆ, ਆਪ ਆਪਣਾ ਫੇਰਾ ਪਾਏ। ਗੁਰਮੁਖ ਖਿੜਿਆ ਫੁਲ ਸੱਚੀ ਗੁਲਜ਼ਾਰੀਆ, ਦਿਵਸ ਰੈਣ ਮਹਿਕ ਮਹਿਕਾਏ। ਭਵਰਾ ਗੂੰਜੇ ਸ਼ਾਹ ਅਸਵਾਰੀਆ, ਦਿਵਸ ਰੈਣ ਰਿਹਾ ਉਘਾਏ। ਵਾਜਾਂ ਮਾਰੇ ਆਪ ਆਪਣੀ ਵਾਰੀਆ, ਆਪੇ ਸੋਏ ਰਿਹਾ ਜਗਾਏ। ਸਾਚਾ ਤਾਗਾ ਸੋਹੰ ਧਾਰੀਆ, ਨਾਮ ਨਾਮਾ ਹੱਥ ਉਠਾਏ। ਕਲਜੁਗ ਗੁੰਦੇ ਹਾਰ ਨਿਆਰੀਆ, ਨਿਰਗੁਣ ਬੈਠਾ ਬੇਪਰਵਾਹੇ। ਸਚ ਸਿੰਘਾਸਣ ਅਪਰ ਅਪਾਰੀਆ, ਸ਼ਾਹੋ ਭੂਪ ਆਪ ਸੁਹਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਮਾਲਾ ਆਪ ਪਹਿਨਾਏ। ਸਾਚੀ ਮਾਲਾ ਫੂਲਨ ਹਾਰ, ਗੁਰਮੁਖ ਜੋੜ ਜੁੜਾਇਆ। ਪਾਏ ਗਲ ਸੱਚੀ ਸਰਕਾਰ, ਸੋਹਣਾ ਸਗਨ ਮਨਾਇਆ। ਥਿਰ ਘਰ ਬੈਠ ਸੱਚੇ ਦਰਬਾਰ, ਦਰ ਆਪਣਾ ਆਪ ਸੁਹਾਇਆ। ਅੱਠੇ ਪਹਿਰ ਬਸੰਤ ਬਹਾਰ, ਖਿਜ਼ਾਂ ਰੁੱਤ ਨਾ ਕੋਇ ਵਖਾਇਆ। ਅੰਮ੍ਰਿਤ ਬਰਖੇ ਕਿਰਪਾ ਧਾਰ, ਲੇਖ ਲੇਖਾ ਵੇਖ ਵਖਾਇਆ। ਰਵ ਸਸ ਕਰੇ ਪਿਆਰ, ਆਪਣੀ ਕਿਰਨਾ ਚਰਨ ਛੁਹਾਇਆ। ਰਾਗ ਨਾਦ ਸੁਣਾਇਣ ਧੁਨ ਕਾਰ, ਗਣ ਗੰਧਰਬ ਵੇਖ ਵਖਾਇਆ। ਦੇਵਤ ਸੁਰ ਕਰ ਸ਼ੰਗਾਰ, ਆਪਣਾ ਤਾਲ ਰਹੇ ਵਜਾਇਆ। ਪੁਰਖ ਅਬਿਨਾਸ਼ੀ ਖ਼ਬਰਦਾਰ, ਆਪ ਆਪਣਾ ਖੇਲ ਖਿਲਾਇਆ। ਕਲਜੁਗ ਅੰਤਮ ਹੋ ਤਿਆਰ, ਨਿਰਗੁਣ ਜਾਮਾ ਭੇਸ ਵਟਾਇਆ। ਸੰਤ ਸੁਹੇਲੇ ਕਰ ਉਜਿਆਰ, ਗੁਰੂ ਗੁਰ ਚੇਲੇ ਮੇਲ ਮਿਲਾਇਆ। ਜਗਤ ਦੁਹੇਲਾ ਧੱਕਾ ਦੇਵੇ ਮਾਰ, ਨਾ ਸਕੇ ਕੋਇ ਬਚਾਇਆ। ਭੈਣ ਭਾਈ ਮਾਤ ਪਿਤ ਸਾਕ ਸੈਣਾ ਸਕਾ ਨਾ ਰਿਹਾ ਵਿਚਾਰ, ਆਪ ਆਪਣੇ ਲਏ ਤਰਾਇਆ। ਕੁਲੀ ਕੱਖਾਂ ਕਰ ਪਿਆਰ, ਮਹੱਲ ਅਟੱਲ ਜਗਤ ਤਜਾਇਆ। ਲੱਖਾਂ ਵਿਚੋਂ ਕੱਢੇ ਇਕੋ ਬਾਹਰ, ਗੋਬਿੰਦ ਤੇਰਾ ਪੂਰਾ ਪੂਰ ਕਰਾਇਆ। ਭਾਂਡਾ ਸੱਖ ਸਰਬ ਸੰਸਾਰ, ਸਾਚਾ ਸਾਕੀ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਸੀਸ ਗੁੰਦਾਇਆ। ਸੀਸ ਗੁੰਦਾਏ ਹਰਿ ਮੁਖ ਵਾਕਾ, ਖੇਲੇ ਖੇਲ ਨਿਆਰਾ। ਖੋਲ੍ਹਣਹਾਰਾ ਬੰਦ ਬੰਦ ਤਾਕਾ, ਦੀਪਕ ਜੋਤ ਕਰੇ ਉਜਿਆਰਾ। ਕਲਜੁਗ ਜਾਣੇ ਆਪੇ ਸਾਕਾ, ਲੇਖਾ ਲਿਖਤ ਆਪਾਰਾ। ਪੂਰ ਕਰਾਏ ਆਪਣਾ ਭਵਿਖਤ ਵਾਕਾ, ਆਪੇ ਹੋਏ ਪਹਿਰੇਦਾਰਾ। ਹਰਿ ਸੰਗਤ ਹਰਿ ਬਣ ਬਣ ਰਾਖਾ, ਬੇੜਾ ਚਲਾਏ ਵਿਚ ਸੰਸਾਰਾ। ਪੂਰਾ ਕਰੇ ਪਿਛਲਾ ਲਹਿਣਾ ਘਾਟਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਸੱਜਣ ਲੇਖ ਲਿਖਾਇਆ।

੧੯ ਚੇਤ ੨੦੧੬ ਬਿਕ੍ਰਮੀ ਪਾਲ ਸਿੰਘ ਦੇ ਘਰ ਦਇਆ ਹੋਈ

ਨਾਮ ਨਿਧਾਨ ਸਰਬ ਜਗ ਮੀਤਾ, ਸਤਿਗੁਰ ਹੱਟ ਵਿਕਾਇਆ। ਏਕਾ ਰੰਗ ਰੰਗਾਏ ਹਸਤ ਕੀਟਾ, ਜੋ ਜਨ ਝੋਲੀ ਪਾਇਆ। ਅੰਮ੍ਰਿਤ ਰਸ ਰਸ ਦੇਵੇ ਮੀਠਾ, ਜਿਸ ਜਨ ਰਸਨਾ ਗਾਇਆ। ਦਿਵਸ ਰੈਣ ਰੱਖੇ ਠੰਡਾ ਸੀਤਾ, ਹਉਮੇ ਅਗਨੀ ਦਏ ਬੁਝਾਇਆ। ਕਰੇ ਕਰਾਏ ਪਤਿਤ ਪੁਨੀਤਾ, ਪਤਿਤ ਪਾਵਨ ਨਾਮ ਧਰਾਇਆ। ਦਰਸ ਵਖਾਏ ਇਕ ਅਤੀਤਾ, ਤ੍ਰੈਗੁਣ ਪੜਦਾ ਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਨਿਧਾਨ ਇਕ ਵਰਤਾਇਆ। ਨਾਮ ਨਿਧਾਨ ਸਚ ਭੰਡਾਰਾ, ਗੁਰ ਸਤਿਗੁਰ ਆਪ ਵਰਤਾਇੰਦਾ। ਗੁਰਸਿਖ ਸਾਜਨ ਕਰ ਪਿਆਰਾ, ਸਾਚੀ ਵਸਤ ਫੜਾਇੰਦਾ। ਸਾਚੇ ਮੰਦਰ ਏਕਾ ਨਾਅਰਾ, ਆਪ ਆਪਣਾ ਆਪ ਸੁਣਾਇੰਦਾ। ਖੋਲ੍ਹਣਹਾਰਾ ਜਗਤ ਕਿਵਾੜਾ, ਬੰਦ ਕਿਵਾੜੀ ਮੁਖ ਵਖਾਇੰਦਾ। ਸਤਿ ਪੁਰਖ ਨਿਰੰਜਣ ਏਕਾ ਲਾੜਾ, ਸੰਤ ਸੁਹੇਲਾ ਮੇਲ ਮਿਲਾਇੰਦਾ। ਮੇਟ ਮਿਟਾਏ ਪੰਚਮ ਧਾੜਾ, ਪੰਚਮ ਮੋਹ ਚੁਕਾਇੰਦਾ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜਾ, ਖੜਗ ਖੰਡਾ ਨਾਮ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਮ ਨਿਧਾਨਾ ਇਕ ਉਪਾਇੰਦਾ। ਨਾਮ ਨਿਧਾਨ ਸਰਬ ਘਟ ਅੰਤਰ, ਘਟ ਘਟ ਆਪ ਸਮਾਇਆ। ਆਪ ਬੁਝਾਏ ਲੱਗੀ ਬਸੰਤਰ, ਅਗਨੀ ਤੱਤ ਗਵਾਇਆ। ਜੁਗ ਜੁਗ ਜਪਾਏ ਆਪਣਾ ਮੰਤਰ, ਸੋ ਪੁਰਖ ਨਿਰੰਜਣ ਵਡ ਵਡਿਆਇਆ। ਮਾਤ ਸੁਹਾਏ ਥਾਨ ਥਨੰਤਰ, ਜਿਸ ਦਰ ਚਰਨ ਛੁਹਾਇਆ। ਆਪ ਬਣਾਏ ਆਪਣੀ ਬਣਤਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਮ ਨਿਧਾਨਾ ਮੇਲ ਮਿਲਾਇਆ। ਨਾਮ ਨਿਧਾਨ ਸਰਬ ਗੁਣਵੰਤਾ, ਸਹਿਜ ਸਹਿਜ ਸੁਖਦਾਇਆ। ਨਾਦ ਅਨਾਦੀ ਜੁਗਾ ਜੁਗੰਤਾ, ਜੁਗ ਜੁਗ ਸੇਵ ਕਮਾਇਆ। ਤ੍ਰੈ ਕਾਲ ਨਾ ਕੋਇ ਮਿਟੰਤਾ, ਸਮ ਵਾਸੀ ਰੰਗ ਸਮਾਇਆ। ਭੀਂਗ ਰੂਪ ਆਪ ਰਖੰਤਾ, ਹੋਏ ਭੇਖ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਮ ਨਿਧਾਨ ਇਕ ਪਰਗਟਾਇਆ। ਨਾਮ ਨਿਧਾਨ ਪਰਗਟਿਓ ਗੁਰ ਸੂਰਾ, ਮਹਾਂਕਾਲ ਸੀਸ ਨਿਵਾਇੰਦਾ। ਸਤਿ ਪੁਰਖ ਨਿਰੰਜਣ ਹਾਜ਼ਰ ਹਜ਼ੂਰਾ, ਕਾਲ ਜੰਜਾਲ ਵੇਖ ਵਖਾਇੰਦਾ। ਅਵਣ ਗਵਣ ਬਖ਼ਸ਼ੇ ਧੂੜਾ, ਤ੍ਰੈਭਵਣ ਫਿਰਾਇੰਦਾ। ਲੋਕ ਪਰਲੋਕ ਏਕਾ ਨੂਰਾ, ਬ੍ਰਹਿਮੰਡ ਖੰਡ ਵੇਸ ਵਟਾਇੰਦਾ। ਚੌਦਾਂ ਤਬਕਾਂ ਹੂੰਝੇ ਕੂੜਾ, ਚੌਦਾਂ ਲੋਕਾਂ ਖ਼ਾਕ ਰਮਾਇੰਦਾ। ਰਵ ਸਸ ਵੇਖਣ ਨੇਰਨ ਦੂਰਾ, ਮੰਡਲ ਮੰਡਪ ਧਰਤ ਸੁਹਾਇੰਦਾ। ਜਨ ਭਗਤਾਂ ਆਸਾ ਮਨਸਾ ਕਰੇ ਪੂਰਾ, ਪੂਰੀ ਇਛਿਆ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਾਮ ਨਿਧਾਨ ਹਰਿ ਮਿਹਰਵਾਨ, ਭਗਤ ਵਛਲ ਸ੍ਰੀ ਭਗਵਾਨ, ਸਾਜਣ ਰਾਜਨ ਰਾਜਨ ਸਾਜਣ ਆਪ ਅਖਵਾਇੰਦਾ।

੧੯ ਚੇਤ ੨੦੧੬ ਬਿਕ੍ਰਮੀ ਕੁਲਵੰਤ ਸਿੰਘ ਦੇ ਘਰ ਦਇਆ ਹੋਈ ਚੰਬਲ ਜ਼ਿਲਾ ਅੰਮ੍ਰਿਤਸਰ

ਬਸਤਰ ਸ਼ਸਤਰ ਤਨ ਸ਼ੰਗਾਰ, ਹਰਿ ਹਰਿ ਨਾਉਂ ਕਰਾਈਆ। ਡੂੰਘੀ ਭਵਰੀ ਪਾਵੇ ਸਾਰ, ਅੰਨ੍ਹੇਰੀ ਕੁੰਦਰ ਵੇਖ ਵਖਾਈਆ। ਜਗਤ ਜੁਗਤੀ ਮਾਰੇ ਮਾਰ, ਸ਼ਬਦੀ ਸ਼ਬਦ ਵਡ ਵਡਿਆਈਆ। ਸਾਚੀ ਭਗਤੀ ਇਕ ਪਿਆਰ, ਅੱਖਰ ਇਕ ਪੜ੍ਹਾਈਆ। ਬੂੰਦ ਰਕਤੀ ਵੇਖ ਵਿਚਾਰ, ਲੇਖਾ

ਲੇਖ ਚੁਕਾਈਆ। ਆਤਮ ਸ਼ਕਤੀ ਬ੍ਰਹਮ ਵਿਚਾਰ, ਪਾਰਬ੍ਰਹਮ ਸਰਨਾਈਆ। ਹਸਤ ਘੋੜ ਸ਼ਾਹ ਅਸਵਾਰ, ਖ਼ਾਕੀ ਖ਼ਾਕ ਇਕ ਜਣਾਈਆ। ਤਖ਼ਤ ਤਾਜ ਸੁਲਤਾਨ, ਨਿਉਂ ਨਿਉਂ ਵੇਖ ਵਖਾਈਆ। ਕਲਜੁਗ ਅੰਤਮ ਵੇਖ ਝੂਠ ਮਕਾਨ, ਸਤਿਗੁਰ ਪੂਰਾ ਰਿਹਾ ਢਾਈਆ। ਖੇਲੇ ਖੇਲ ਦੋ ਜਹਾਨ, ਆਦਿ ਸ਼ਕਤ ਮੇਲ ਮਿਲਾਈਆ। ਰੂਪ ਅਨੂਪ ਸ੍ਰੀ ਭਗਵਾਨ, ਨਾਮ ਭਗੌਤੀ ਹੱਥ ਉਠਾਈਆ। ਨੌ ਖੰਡ ਪ੍ਰਿਥਮੀ ਆਇਆ ਵਿਚ ਮੈਦਾਨ, ਜੋਧਾ ਬੀਰ ਸਹਿਜ ਸਮਾਈਆ। ਗੁਰਮੁਖ ਸਾਜਣ ਕਰ ਪਛਾਨ, ਜਨਮ ਕਰਮ ਵੇਖ ਵਖਾਈਆ। ਬੁਧ ਬਿਬੇਕੀ ਇਕ ਗਿਆਨ, ਆਪ ਆਪਣੀ ਮਤ ਸਮਝਾਈਆ। ਮਨ ਮਨੂਆ ਮੇਟੇ ਪੰਚ ਸ਼ੈਤਾਨ, ਨਾਮ ਨਿਧਾਨਾ ਬੰਧਨ ਪਾਈਆ। ਦਰ ਘਰ ਸਾਚੇ ਪੀਣ ਖਾਣ, ਰਸਨਾ ਜੇਹਵਾ ਹਰਿ ਗੁਣ ਗਾਈਆ। ਦੇਵਣਹਾਰਾ ਧੁਰ ਫ਼ਰਮਾਨ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸੋਹੰ ਅੱਖਰ ਜੋ ਜਨ ਗਾਨ, ਜਗਤ ਤਪਸਿਆ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਨਾਰੀ ਰਿਹਾ ਤਰਾਈਆ।

੧੯ ਚੇਤ ੨੦੧੬ ਬਿਕ੍ਰਮੀ ਮੋਹਣ ਸਿੰਘ ਦੇ ਘਰ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ

ਸਤਿਗੁਰ ਦਵਾਰਾ ਸਾਚਾ ਹੱਟ, ਪੁਰਖ ਅਕਾਲ ਖੁਲ੍ਹਾਇੰਦਾ। ਨਾਮ ਵਣਜਾਰਾ ਲਾਹਾ ਲਏ ਖੱਟ, ਦੂਸਰ ਕਿਸੇ ਹੱਥ ਨਾ ਆਇੰਦਾ। ਤਨ ਲਪੇਟੇ ਏਕਾ ਪਟ, ਸਚ ਬਸਤਰ ਆਪ ਪਹਿਨਾਇੰਦਾ। ਅਗਿਆਨ ਅੰਧੇਰਾ ਦੇਵੇ ਕੱਟ, ਗਿਆਨ ਗੁਰ ਉਪਜਾਇੰਦਾ। ਦੂਈ ਦਵੈਤੀ ਮੇਟੇ ਫੱਟ, ਮਾਇਆ ਮਮਤਾ ਮੋਹ ਚੁਕਾਇੰਦਾ। ਗੜ੍ਹ ਹੰਕਾਰੀ ਜਾਏ ਢੱਠ, ਏਕਾ ਦਰ ਵਖਾਇੰਦਾ। ਅੰਮ੍ਰਿਤ ਆਤਮ ਦੇਵੇ ਝੱਟ, ਸੀਰ ਨੀਰ ਪਿਆਇੰਦਾ। ਜਗਤ ਸਾਗਰ ਡੂੰਘਾ ਘਾਟ, ਗੁਰ ਸਤਿਗੁਰ ਪਾਰ ਕਰਾਇੰਦਾ। ਲਹਿਣਾ ਦੇਣਾ ਚੁਕੇ ਆਨ ਬਾਟ, ਆਵਣ ਜਾਵਣ ਲੇਖੇ ਲਾਇੰਦਾ। ਪੂਰੀ ਕਰੇ ਚੁਰਾਸੀ ਵਾਟ, ਸਵਾਸੀ ਸਵਾਸ ਤਰਾਇੰਦਾ। ਜੋਤ ਜਗਾਏ ਕਾਇਆ ਮਾਟ, ਮਾਣ ਮੋਹ ਮਿਟਾਇੰਦਾ । ਝੂਠਾ ਬਸਤਰ ਜਾਏ ਪਾਟ, ਥਿਰ ਨਾ ਕੋਇ ਦਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਚਰਨ ਧੂੜੀ ਸਚ ਸਰੋਵਰ ਇਕ ਅਸ਼ਨਾਨ ਕਰਾਇੰਦਾ। ਸਤਿਗੁਰ ਪੂਰਾ ਸੀਸ ਤਾਜ, ਸਤਿ ਸਤਿ ਰਖਾਈਆ। ਭਗਤ ਭਗਤੀ ਕਰੇ ਕਾਜ, ਕਾਜ ਕਰਤਾ ਆਪ ਅਖਵਾਈਆ। ਦਰਗਹਿ ਸਾਚੀ ਦੇਵੇ ਏਕਾ ਦਾਜ, ਨਾਮ ਪੱਲੇ ਗੰਢ ਬੰਧਾਈਆ। ਸਤਿ ਸੰਤੋਖੀ ਚਲਾਏ ਜਹਾਜ਼, ਸਤਿ ਸਤਿਵਾਦੀ ਚੱਪੂ ਲਾਈਆ। ਜੁਗਾ ਜੁਗੰਤਰ ਰੱਖੇ ਲਾਜ, ਜੁਗਤ ਜਗਤ ਆਪ ਜਣਾਈਆ। ਆਪੇ ਸਾਜਣ ਰਿਹਾ ਸਾਜ, ਆਪੇ ਵੇਖੇ ਬੇਪਰਵਾਹੀਆ। ਕਲਜੁਗ ਅੰਤਮ ਭਾਗ ਲਗਾ ਦੇਸ ਮਾਝ, ਦੇਸ ਦਸੰਤਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੰਦਰ ਡੇਰਾ ਲਾਈਆ। ਮੰਦਰ ਸਚ ਸਹਾਵਾ ਤਾਲ, ਅੰਮ੍ਰਿਤ ਰਸ ਭਰਾਇਆ। ਏਕਾ ਰੰਗ ਰੰਗਾਏ ਸ਼ਾਹ ਕੰਗਾਲ, ਏਕਾ ਥਾਨ ਬਹਾਇਆ। ਏਕਾ ਫਲ ਲਗਾਏ ਡਾਲ੍ਹ, ਏਕਾ ਮੇਵਾ ਰਿਹਾ ਖਵਾਇਆ। ਇਕ ਸੁਹਾਏ ਗਗਨ ਮਸਤਕ ਥਾਲ, ਏਕਾ ਦੀਪ ਕਰੇ ਰੁਸ਼ਨਾਇਆ। ਇਕ ਸਰੋਵਰ ਮਾਰੇ ਉਛਾਲ, ਏਕਾ ਕੌਸਤਕ ਬਾਹਰ ਕਢਾਇਆ। ਏਕਾ ਘਾਲਨ ਰਿਹਾ ਘਾਲ, ਗੁਰਮੁਖ ਸਾਜਨ ਵੇਖ ਵਖਾਇਆ। ਸ਼ਬਦ ਸਰੂਪੀ ਬਣ ਦਲਾਲ, ਲੋਕਮਾਤ ਫੇਰਾ ਪਾਇਆ। ਕਰੇ ਕਰਾਏ ਸਦਾ ਪ੍ਰਿਤਪਾਲ,

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਖਾ ਸਖਾਈ ਨਾਉਂ ਧਰਾਇਆ। ਸਖਾ ਸਖਾਈ ਹਰਿ ਗੋਬਿੰਦ, ਹਰਿਜਨ ਵੇਖ ਵਖਾਇੰਦਾ। ਜਗਤ ਮਿਟਾਏ ਸਗਲੀ ਚਿੰਦ, ਚਾਤਰਕ ਤ੍ਰਿਖਾ ਬੁਝਾਇੰਦਾ। ਸਤਿਗੁਰ ਪੂਰਾ ਗੁਣੀ ਗਹਿੰਦ, ਜਗਤ ਸਾਗਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿ ਨਰ ਨਰ ਹਰਿ ਘਰ ਦਰ ਦਰ ਘਰ ਦਰਵੇਸ ਸ਼ੇਸ਼ ਅਲਖ ਜਗਾਇੰਦਾ।