ਪੁਸਤਕਾਲਾਭਾਗ ੮

੨੩ ਚੇਤ ੨੦੧੬ ਬਿਕ੍ਰਮੀ ਇੰਦਰ ਸਿੰਘ ਦੇ ਘਰ ਪਿੰਡ ਬੰਡਾਲਾ

ਹਰਿ ਸਤਿਗੁਰ ਸੱਚਾ ਇਕ ਅਕਾਲ, ਰੂਪ ਰੰਗ ਨਾ ਕੋਇ ਜਣਾਈਆ। ਪੁਰਖ ਅਬਿਨਾਸ਼ੀ ਅਵੱਲੜੀ ਚਾਲ, ਪਾਰਬ੍ਰਹਮ ਭੇਵ ਕੋਇ ਨਾ ਪਾਈਆ। ਖੇਲੇ ਖੇਲ ਦੀਨ ਦਿਆਲ, ਹਰਿ ਠਾਕਰ ਵਡ ਵਡਿਆਈਆ। ਆਦਿ ਸ਼ਕਤ ਨੂਰ ਜਮਾਲ, ਜੋਤੀ ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਆਪ ਅਖਵਾਈਆ। ਸਤਿ ਪੁਰਖ ਨਿਰੰਜਣ ਹਰਿ ਬਿਧਾਤਾ, ਪਰਮ ਪੁਰਖ ਸੁਲਤਾਨਿਆ। ਬੈਠਾ ਰਹੇ ਇਕ ਇਕਾਂਤਾ, ਅਕਲ ਕਲਾ ਅਖਵਾਨਿਆ। ਆਪੇ ਆਪਣਾ ਜਾਣੇ ਨਾਤਾ, ਜੋਤੀ ਨੂਰ ਸ੍ਰੀ ਭਗਵਾਨਿਆ। ਆਪੇ ਆਪਣੀ ਪੁੱਛੇ ਵਾਤਾ, ਆਪੇ ਦੇਵਣਹਾਰਾ ਦਰਗਹਿ ਮਾਣਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਆਪ ਕਰੇ ਪਛਾਨਿਆ। ਠਾਕਰ ਕਰਤਾ ਹਰਿ ਹਰਿ ਮੀਤਾ, ਏਕਾ ਏਕਉਂਕਾਰਿਆ। ਆਦਿ ਜੁਗਾਦੀ ਇਕ ਅਤੀਤਾ, ਸਤਿ ਸਰੂਪ ਸਮਾ ਰਿਹਾ। ਆਪੇ ਠੰਡਾ ਆਪੇ ਸੀਤਾ, ਤੱਤਵ ਤੱਤ ਨਾ ਕੋਇ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਜਵਾਲਾ ਆਪ ਉਪਾ ਰਿਹਾ। ਜੋਤ ਜਵਾਲਾ ਹਰਿ ਹਰਿ ਧਾਰ, ਆਪਣੀ ਆਪ ਉਪਾਇੰਦਾ। ਦੀਪਕ ਬਾਤੀ ਇਕ ਉਜਿਆਰ, ਕਮਲਾਪਾਤੀ ਆਪ ਟਿਕਾਇੰਦਾ। ਆਪੇ ਵੇਖੇ ਮਾਰੇ ਝਾਕੀ, ਆਪਣਾ ਦਰ ਆਪ ਸੁਹਾਇੰਦਾ। ਆਪੇ ਜਾਣੇ ਆਪਣਾ ਲਹਿਣਾ ਦੇਣਾ ਬਾਕੀ, ਦੂਸਰ ਕੋਇ ਨਾ ਲੇਖ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਉਂਕਾਰਾ ਕਰ ਪਸਾਰਾ, ਨਰ ਨਿਰੰਕਾਰਾ ਖੇਲ ਖਿਲਾਇੰਦਾ। ਨਰ ਨਿਰੰਕਾਰਾ ਖੇਲ ਆਦਿ ਨਿਰੰਜਣ ਹਰਿ ਕਰਾਈਆ। ਆਪੇ ਕਰ ਕਰ ਆਪਣਾ ਮੇਲ, ਮੇਲ ਮਿਲਾਵਾ ਆਪ ਵਖਾਈਆ। ਪਾਰਬ੍ਰਹਮ ਪ੍ਰਭ ਸੱਜਣ ਸੁਹੇਲ, ਸਤਿਗੁਰ ਪੂਰਾ ਨਾਉਂ ਧਰਾਈਆ। ਸਦਾ ਸੁਹੇਲਾ ਵਸਿਆ ਰੰਗ ਨਵੇਲ, ਘਰ ਬੰਕ ਇਕ ਵਖਾਈਆ। ਨਾ ਕੋਈ ਗੁਰੂ ਨਾ ਕੋਈ ਚੇਲ, ਨਿਉਂ ਨਿਉਂ ਸੀਸ ਨਾ ਕੋਇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਹਰਿ ਭਗਵੰਤਾ ਏਕਾ ਨੂਰ ਡਗਮਗਾਈਆ। ਨਿਰਗੁਣ ਧਾਰ ਪੁਰਖ ਅਗੰਮੜਾ, ਅਗੰਮੜੀ ਕਾਰ ਕਰਾਇੰਦਾ।

ਅਲੱਖ ਨਿਰੰਜਣ ਖੇਲ ਖਿਲੰਦੜਾ, ਖੇਲਣਹਾਰਾ ਦਿਸ ਨਾ ਆਇੰਦਾ। ਸਚਖੰਡ ਦਵਾਰਾ ਇਕ ਸੁਹੰਦੜਾ, ਨਿਰਗੁਣ ਜੋਤ ਇਕ ਜਗਾਇੰਦਾ । ਸਚ ਸਿੰਘਾਸਣ ਇਕ ਵਛੰਦੜਾ, ਪੁਰਖ ਅਬਿਨਾਸ਼ ਡੇਰਾ ਲਾਇੰਦਾ। ਪਾਰਬ੍ਰਹਮ ਪ੍ਰਭ ਵੇਸ ਵਟੰਦੜਾ, ਵੇਸ ਅਨੇਕਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਾਕਾਰ ਨਿਜ ਘਰ ਆਪਣਾ ਆਪ ਸੁਹਾਇੰਦਾ। ਨਿਜ ਘਰ ਆਸਣ ਪੁਰਖ ਅਬਿਨਾਸ਼ਨ, ਆਪਣਾ ਆਪ ਲਗਾਈਆ। ਨਾ ਕੋਈ ਪ੍ਰਿਥਮੀ ਨਾ ਅਕਾਸ਼ਨ, ਗਗਨ ਮੰਡਲ ਨਾ ਕੋਇ ਵਖਾਈਆ। ਨਾ ਕੋਈ ਮੰਡਲ ਨਾ ਕੋਈ ਰਾਸਨ, ਰਵ ਸਸ ਨਾ ਕੋਇ ਚਮਕਾਈਆ। ਜੋਤੀ ਨੂਰ ਇਕ ਪਰਕਾਸ਼ਨ, ਪਰਕਾਸ਼ ਪਰਕਾਸ਼ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਜੋਤ ਕਰੇ ਰੁਸ਼ਨਾਈਆ। ਹਰਿ ਜੋਤ ਹਰਿ ਆਪ ਉਪਾ, ਆਪਣਾ ਰੂਪ ਵਟਾਇੰਦਾ। ਆਦਿ ਨਿਰੰਜਣ ਨਾਉਂ ਧਰਾ, ਆਪਣਾ ਦਰ ਸੁਹਾਇੰਦਾ। ਭਗਵਨ ਰੂਪ ਵੇਸ ਕਰਾ, ਵੇਸ ਅਵੱਲਾ ਆਪ ਵਖਾਇੰਦਾ। ਇਕ ਅਕੱਲਾ ਜੋਤ ਜਗਾ, ਨਿਹਚਲ ਧਾਮ ਅਟੱਲਾ ਆਪ ਸੁਹਾਇੰਦਾ । ਦਾਤਾ ਦਾਨੀ ਬੇਪਰਵਾਹ, ਪਰਵਰਦਿਗਾਰ ਆਪ ਅਖਵਾਇੰਦਾ। ਆਪੇ ਆਪਣਾ ਬਣੇ ਮਲਾਹ, ਆਪਣਾ ਬੇੜਾ ਆਪ ਚਲਾਇੰਦਾ। ਦੇਵਣਹਾਰਾ ਸਚ ਸਲਾਹ, ਸਾਚੀ ਸਿਫ਼ਤ ਸਲਾਹਿੰਦਾ। ਲੇਖਾ ਕੋਈ ਜਾਣੇ ਨਾ, ਵੇਦ ਕਤੇਬ ਦਿਸ ਨਾ ਆਇੰਦਾ। ਕਰਨਹਾਰਾ ਸਚ ਨਿਆਂ, ਪਾਰਬ੍ਰਹਮ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਇੰਦਾ। ਸ਼ਬਦ ਅਗੰਮੀ ਇਕ ਉਪਾ, ਲੋਆਂ ਪੁਰੀਆਂ ਬਣਤ ਬਣਾਇੰਦਾ। ਕੋਟਨ ਕੋਟ ਬ੍ਰਹਿਮੰਡ ਖੰਡ ਆਪ ਉਪਾ, ਸ਼ਬਦ ਡੋਰੀ ਆਪ ਬੰਧਾਇੰਦਾ। ਲੱਖ ਚੁਰਾਸੀ ਜੀਵ ਜੰਤ ਤ੍ਰੈਗੁਣ ਮਾਇਆ ਪੰਜ ਤੱਤ ਸੁਹਾ, ਮਨ ਮਤ ਬੁਧ ਨਿਰਗੁਣ ਧਾਰ ਆਪ ਰਖਾਇੰਦਾ। ਘਰ ਵਿਚ ਘਰ ਘਰ ਰਖਾ, ਘਰ ਸਾਚਾ ਸ਼ਾਹੋ ਆਸਣ ਲਾਇੰਦਾ। ਦੀਵਾ ਬਾਤੀ ਇਕ ਜਗਾ, ਜੋਤ ਨਿਰੰਜਣ ਸੇਵ ਕਮਾਇੰਦਾ। ਕਮਲਾਪਾਤੀ ਸਹਿਜ ਸੁਭਾ, ਆਪ ਆਪਣਾ ਬੋਲ ਅਲਾਇੰਦਾ। ਧੁਨ ਅਨਾਦੀ ਏਕਾ ਗਾ, ਸ਼ਬਦ ਜੈਕਾਰਾ ਇਕ ਸੁਣਾਇੰਦਾ। ਬ੍ਰਹਮ ਬ੍ਰਹਿਮਾਦੀ ਖੋਜ ਖੁਜਾ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਆਦਿ ਜੁਗਾਦੀ ਵੇਸ ਵਟਾ, ਜੁਗ ਜੁਗ ਨਾਉਂ ਧਰਾਇੰਦਾ । ਜੁਗਾ ਜੁਗੰਤਰ ਫੇਰੀ ਪਾ, ਆਪਣੀ ਕਲ ਵਰਤਾਇੰਦਾ। ਸੰਤ ਸੁਹੇਲੇ ਆਪ ਜਗਾ, ਜਾਗਰਤ ਜੋਤ ਇਕ ਵਖਾਇੰਦਾ। ਗੁਰ ਗੁਰ ਚੇਲੇ ਮੇਲ ਮਿਲਾ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਮਨਮੁਖ ਗੂੜ੍ਹੀ ਨੀਂਦ ਸਵਾ, ਮਾਇਆ ਪੜਦਾ ਆਪੇ ਪਾਇੰਦਾ। ਚੌਦਾਂ ਲੋਕਾਂ ਵੇਖ ਵਖਾ, ਆਪ ਆਪਣਾ ਰਾਗ ਸੁਣਾਇੰਦਾ। ਘਟ ਘਟ ਅੰਤਰ ਦਏ ਜਣਾ, ਪੂਰਨ ਬ੍ਰਹਮ ਧਰਾਇੰਦਾ। ਪਾਰਬ੍ਰਹਮ ਪ੍ਰਭ ਬੇਪਰਵਾਹ, ਬੇਅੰਤ ਬੇਅੰਤ ਬੇਅੰਤ ਆਪ ਅਖਵਾਇੰਦਾ। ਸਾਧ ਸੰਤ ਰਹੇ ਗਾ, ਸਾਚੀ ਸੇਵਾ ਆਪ ਲਗਾਇੰਦਾ। ਅੰਤਮ ਬਣੇ ਆਪ ਮਲਾਹ, ਨਾਮ ਚੱਪੂ ਏਕਾ ਲਾਇੰਦਾ। ਨਥਾਵਿਆਂ ਦੇਵੇ ਸਾਚਾ ਥਾਂ, ਦਰਗਹਿ ਸਾਚੀ ਆਪ ਸੁਹਾਇੰਦਾ। ਪਕੜਨਹਾਰਾ ਸਾਚੀ ਬਾਂਹ, ਸਾਚਾ ਅਦਲ ਕਮਾਇੰਦਾ। ਵੇਖੇ ਨਗਰ ਖੇੜਾ ਸਚ ਗਰਾਂ, ਕਾਇਆ ਮੰਦਰ ਫੋਲ ਫੋਲਾਇੰਦਾ। ਫੜ ਫੜ ਹੰਸ ਬਣਾਏ ਕਾਂ, ਕਾਗੋਂ ਹੰਸ ਵਖਾਇੰਦਾ। ਇਕ ਜਪਾਏ ਸਾਚਾ ਨਾ, ਹਰੀ ਹਰਿ ਹਰਿ ਰਸਨਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮਾ ਵਿਸ਼ਨ ਸ਼ਿਵ ਸੇਵਕ ਸੇਵਾ ਸਾਚੀ ਲਾਇੰਦਾ। ਸੇਵਕ ਸੇਵਾ ਸੇਵਾਦਾਰ, ਸੇਵਾ ਰਹੇ ਕਮਾਈਆ। ਕਰਨੀ ਕਰਤਾ ਕਰਤਾ ਪੁਰਖ ਕਰੇ ਖ਼ਬਰਦਾਰ, ਨਾਮ ਖੰਡਾ ਇਕ ਚਮਕਾਈਆ। ਦੋ ਜਹਾਨਾਂ ਪਾਵੇ ਸਾਰ, ਬ੍ਰਹਿਮੰਡਾਂ ਖੋਜ ਖੋਜਾਈਆ। ਉਤਭੁਜ ਸੇਤਜ

ਆਪ ਤਰਾਈਆ। ਜੁਗਾ ਜੁਗੰਤਰ ਆਪਣੀ ਕਾਰ, ਆਪੇ ਰਿਹਾ ਕਮਾਈਆ। ਲੱਖ ਚੁਰਾਸੀ ਸਾਂਝਾ ਯਾਰ, ਸਤਿਗੁਰ ਪੂਰਾ ਵਡ ਵਡਿਆਈਆ। ਸ਼ਬਦ ਗੁਰ ਸ਼ਬਦ ਅਵਤਾਰ, ਸਾਧ ਸੰਤ ਸ਼ਬਦ ਸਮਾਈਆ। ਸ਼ਬਦ ਸਤਿ ਸ਼ਬਦ ਤੱਤ ਸ਼ਬਦ ਰਤ ਸ਼ਬਦ ਮਤ ਸ਼ਬਦ ਹੋਵੇ ਪਹਿਰੇਦਾਰ, ਆਲਸ ਨਿੰਦਰਾ ਵਿਚ ਨਾ ਆਈਆ। ਸ਼ਬਦ ਜੋਗ ਸ਼ਬਦ ਭੋਗ ਸ਼ਬਦ ਚੋਗ ਸ਼ਬਦ ਸਿਕਦਾਰ, ਸ਼ਾਹ ਸੁਲਤਾਨ ਸ਼ਬਦ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਕਰ ਪਿਆਰ, ਹਰਿ ਨਿਰੰਕਾਰ ਆਪਣੀ ਆਪੇ ਵੇਖ ਵਖਾਈਆ। ਨਿਰਗੁਣ ਧਾਰ ਜੋਤ ਅਕਾਲਾ, ਆਪਣੀ ਆਪ ਚਲਾਇੰਦਾ। ਜੁਗਾਂ ਜੁਗੰਤ ਅਵੱਲੜੀ ਚਾਲਾ, ਚਾਲ ਨਿਰਾਲੀ ਆਪ ਰਖਾਇੰਦਾ। ਸ਼ਬਦ ਗੁਰ ਬਣ ਦਲਾਲਾ, ਲੋਕਮਾਤ ਫੇਰਾ ਪਾਇੰਦਾ। ਮੇਲ ਮਿਲਾਏ ਕਾਲ ਮਹਾਂਕਾਲਾ, ਦੀਨ ਦਿਆਲਾ ਦਇਆ ਕਮਾਇੰਦਾ। ਜਨ ਭਗਤਾਂ ਤੋੜੇ ਜਗਤ ਜੰਜਾਲਾ, ਸਿਰ ਆਪਣਾ ਹੱਥ ਰਖਾਇੰਦਾ। ਇਕ ਵਖਾਏ ਧਰਮ ਸੱਚੀ ਧਰਮਸਾਲਾ, ਏਕਾ ਹੱਟ ਖੁਲ੍ਹਾਇੰਦਾ। ਏਕਾ ਅੰਮ੍ਰਿਤ ਫਲ ਲਗਾਏ ਕਾਇਆ ਡਾਲ੍ਹਾ, ਆਤਮ ਮੇਵਾ ਇਕ ਖੁਵਾਇੰਦਾ। ਏਕਾ ਚਲੇ ਨਾਲ ਨਾਲਾ, ਹਰਿ ਸਗਲਾ ਸੰਗ ਨਿਭਾਇੰਦਾ। ਏਕਾ ਪਾਏ ਨਾਮ ਸ਼ਬਦ ਗਲ ਸਾਚੀ ਮਾਲਾ, ਤਨ ਸ਼ੰਗਾਰ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਹਰਿ ਕਰਨੇਹਾਰਾ, ਆਦਿ ਜੁਗਾਦੀ ਇਕ ਅਵਤਾਰਾ, ਏਕਾ ਗੁਰ ਅਖਵਾਇੰਦਾ। ਏਕਾ ਗੁਰ ਇਕ ਅਵਤਾਰਾ, ਏਕਾ ਰੂਪ ਵਟਾਈਆ। ਏਕਾ ਸ਼ਬਦ ਇਕ ਭੰਡਾਰਾ, ਏਕਾ ਏਕ ਵਰਤਾਈਆ। ਏਕਾ ਨਾਮ ਇਕ ਜੈਕਾਰਾ, ਏਕਾ ਅਲਖ ਜਗਾਈਆ। ਏਕਾ ਬੰਕ ਇਕ ਦਵਾਰਾ, ਏਕਾ ਰਿਹਾ ਸੁਹਾਈਆ। ਏਕਾ ਮੀਤ ਇਕ ਮੁਰਾਰਾ, ਏਕਾ ਮੇਲ ਮਿਲਾਈਆ। ਏਕਾ ਵਰਨ ਗੋਤ ਏਕਾ ਕਰੇ ਉਜਿਆਰਾ, ਪਸਰ ਪਸਾਰਾ ਇਕ ਕਰਾਈਆ। ਏਕਾ ਖੜਗ ਇਕ ਕਟਾਰਾ, ਏਕਾ ਖੰਡਾ ਨਾਮ ਚਮਕਾਈਆ। ਏਕਾ ਚਿੱਲਾ ਤੀਰ ਕਮਾਨ ਤੋੜੇ ਗੜ੍ਹ ਹੰਕਾਰਾ, ਏਕਾ ਬਾਣ ਵਖਾਈਆ। ਏਕਾ ਢਹਿ ਢਹਿ ਪਏ ਚਰਨ ਦਵਾਰਾ, ਏਕਾ ਨਿਉਂ ਨਿਉਂ ਸੀਸ ਝੁਕਾਈਆ। ਏਕਾ ਏਕ ਹੋਏ ਸਾਂਝਾ ਯਾਰਾ, ਏਕਾ ਖ਼ਾਲਕ ਖ਼ਲਕ ਵਿਚ ਸਮਾਈਆ। ਏਕਾ ਨੂਰ ਇਲਾਹੀ ਪਰਵਰਦਿਗਾਰਾ, ਬੇਐਬ ਇਕ ਅਖਵਾਈਆ। ਏਕਾ ਰਾਮ ਨਾਮ ਸਤਿ ਵਰਤਾਰਾ, ਸਤਿ ਸਰੂਪ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਏਕਾ ਹਰਿ, ਗੁਣ ਅਵਗੁਣ ਨਾ ਕੋਇ ਜਣਾਈਆ। ਗੁਣ ਅਵਗੁਣ ਨਾ ਹਰਿ ਜਣਾਏ, ਭੇਵ ਕੋਇ ਨਾ ਪਾਇੰਦਾ। ਜੁਗਾ ਜੁਗੰਤਰ ਵੇਸ ਵਟਾਏ, ਰੂਪ ਅਨੂਪ ਦਰਸਾਇੰਦਾ। ਗੁਰਮੁਖ ਸਾਜਣ ਆਪ ਮਿਲਾਏ, ਆਪ ਆਪਣੀ ਬੂਝ ਬੁਝਾਇੰਦਾ। ਕਲਜੁਗ ਅੰਤਮ ਫੇਰਾ ਪਾਏ, ਨਿਹਕਲੰਕਾ ਨਾਉਂ ਰਖਾਇੰਦਾ। ਹੇਰਾ ਫੇਰਾ ਸਰਬ ਚੁਕਾਏ, ਓਹਲਾ ਪੜਦਾ ਨਾ ਕੋਇ ਜਣਾਇੰਦਾ। ਭਰਮਾਂ ਢੇਰਾ ਆਪੇ ਢਾਏ, ਦੂਈ ਦਵੈਤੀ ਕੰਧ ਮਿਟਾਇੰਦਾ। ਸੰਝ ਸਵੇਰਾ ਇਕ ਵਖਾਏ, ਦਿਵਸ ਰੈਣ ਨਾ ਲੇਖ ਲਿਖਾਇੰਦਾ। ਗੁਰੂ ਗੁਰ ਚੇਰਾ ਏਕਾ ਧਾਮ ਸੁਹਾਏ, ਚੇਲਾ ਗੁਰ ਰੂਪ ਸਮਾਇੰਦਾ। ਨਾਨਕ ਗੋਬਿੰਦ ਖੇਲਾ ਆਪ ਖਲਾਏ, ਖੇਲਣਹਾਰ ਭੇਵ ਨਾ ਆਇੰਦਾ। ਸਾਚੀ ਨਗਰੀ ਸਾਚਾ ਧਾਮ ਸਾਚਾ ਡੇਰਾ ਆਪੇ ਲਾਏ, ਸਾਚਾ ਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਾਉਂ ਰਖਾਇੰਦਾ। ਨਿਹਕਲੰਕ ਨਾਉਂ ਰੱਖ, ਹਰਿ ਆਪਣੀ ਵੰਡ ਵੰਡਾਈਆ। ਜੋਤ ਸਰੂਪੀ ਹੋ ਪਰਤੱਖ, ਸ਼ਬਦੀ ਡੰਕ ਵਜਾਈਆ। ਵੇਖ ਵਖਾਏ ਚੁਰਾਸੀ ਲੱਖ, ਲੱਖ ਲਖੀਨਾ ਬੇਪਰਵਾਹੀਆ। ਸੰਤ ਸੁਹੇਲੇ

ਗੁਰਮੁਖ ਸਾਜਣ ਲਏ ਰੱਖ, ਆਪ ਆਪਣੀ ਦਇਆ ਕਮਾਈਆ। ਮਨਮੁਖਾਂ ਨੱਕ ਪਾਏ ਨੱਥ, ਚਾਰੋਂ ਕੁੰਟ ਫਿਰਾਈਆ। ਜੂਠ ਝੂਠ ਕਰੇ ਸੱਥ, ਸੱਥਰ ਧਰਤ ਧਵਲ ਵਛਾਈਆ। ਕਲਜੁਗ ਅੰਤਮ ਕਿਸੇ ਨਾ ਦਿਸੇ ਕੋਇ ਹੱਠ, ਧੀਰਜ ਜਤ ਨਾ ਕੋਇ ਵਖਾਈਆ। ਜਾਣੇ ਭੇਵ ਪੂਜਾ ਪਾਠ, ਗਾਇਤਰੀ ਮੰਤਰ ਵੇਖ ਵਖਾਈਆ। ਵੇਦ ਪੁਰਾਨਾਂ ਵੇਖੇ ਹੱਟ, ਅੰਜੀਲ ਕੁਰਾਨਾਂ ਫੋਲ ਫੋਲਾਈਆ। ਸ਼ਾਸਤਰ ਸਿਮਰਤ ਆਪਣੀ ਕੀਮਤ ਕੋਇ ਨਾ ਸਕੇ ਵੱਟ, ਜੀਵ ਜੰਤ ਕੀਮਤ ਨਾ ਕੋਇ ਚੁਕਾਈਆ। ਭੇਵ ਖੁਲ੍ਹਾਏ ਅਠਸਠ, ਸਰ ਸਰੋਵਰ ਫੇਰਾ ਪਾਈਆ। ਗੰਗਾ ਗੋਦਾਵਰੀ ਰਹੀ ਨੱਠ, ਸੁਰਸਤੀ ਨਾਲ ਰਲਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰ ਅਕੱਠ, ਸੁਰਪਤ ਇੰਦ ਲਏ ਅੰਗੜਾਈਆ। ਤ੍ਰੈਗੁਣ ਮਾਇਆ ਹੋਈ ਭੱਠ, ਨੇਤਰ ਰੋ ਰੋ ਦਏ ਦੁਹਾਈਆ। ਪੰਚ ਵਿਕਾਰਾ ਬੁਰਜ ਰਿਹਾ ਢੱਠ, ਕਲਰ ਕੰਧ ਰਹਿਣ ਨਾ ਪਾਈਆ। ਕਲਜੁਗ ਉਲਟੀ ਗੇੜਨ ਆਇਆ ਲੱਠ, ਪਾਰਬ੍ਰਹਮ ਗੁਰ ਵਡ ਵੱਡੀ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਅੱਖਰ ਬੂਝ ਬੁਝਾਈਆ। ਏਕਾ ਅੱਖਰ ਹਰਿ ਪੜ੍ਹੌਣਾ, ਸਚ ਸਾਚੀ ਕਰੇ ਪੜ੍ਹਾਈਆ। ਦੂਈ ਦਵੈਤੀ ਪੜਦਾ ਲੌਹਣਾ, ਦੋ ਦੋ ਲੋਚਨ ਵੇਖ ਵਖਾਈਆ। ਤੀਜਾ ਨੇਤਰ ਆਪ ਖੁਲ੍ਹੌਣਾ, ਨੈਣ ਨੈਨਣ ਰਹੇ ਸ਼ਰਮਾਈਆ। ਚੌਥੇ ਪਦ ਮੇਲ ਮਿਲੌਣਾ, ਘਰ ਚੌਥੇ ਵੱਜੇ ਵਧਾਈਆ। ਪੰਚਮ ਮੀਤਾ ਨਜ਼ਰੀ ਔਣਾ, ਪੰਚ ਸ਼ਬਦ ਸ਼ਨਵਾਈਆ। ਛੇ ਛੇ ਘਰ ਰੰਗ ਰੰਗੌਣਾ, ਛੱਪਰ ਛੰਨ ਛੁਹਾਈਆ। ਸਤਿ ਸਤਿਵਾਦ ਬ੍ਰਹਮ ਬ੍ਰਹਿਮਾਦਿ ਏਕਾ ਨਜ਼ਰੀ ਔਣਾ, ਆਦਿ ਜੁਗਾਦਿ ਵੱਡੀ ਵਡਿਆਈਆ। ਅੱਠਾਂ ਤੱਤਾਂ ਨਾਦ ਇਕ ਵਜੌਣਾ, ਸਾਰ ਸ਼ਬਦ ਸੁਣਾਈਆ। ਨੌ ਦਰ ਨਵ ਖੰਡ ਲੇਖਾ ਆਪ ਚੁਕੌਣਾ, ਲੋਕਮਾਤ ਵੱਜੀ ਵਧਾਈਆ। ਦਸ ਦਸਮੇਸ਼ ਨਰ ਨਰੇਸ਼ ਵਡ ਮਰਗੇਸ਼ ਆਪ ਆਪਣਾ ਲੇਖ ਮੁਕੌਣਾ, ਮੇਲ ਮਿਲਾਵਾ ਸਹਿਜ ਸੁਭਾਈਆ। ਦਸਮ ਦਵਾਰੀ ਜੋਤ ਨਿਰੰਕਾਰੀ ਦੀਪਕ ਜੋਤ ਇਕ ਜਗੌਣਾ, ਅੰਧ ਅੰਧੇਰ ਮਿਟਾਈਆ। ਇਕ ਅਕੱਲਾ ਸਚ ਮਹੱਲਾ ਆਪ ਵਸੌਣਾ, ਦਰਗਹਿ ਸਾਚੀ ਸਚ ਸੁਹਾਈਆ। ਜਲਾਂ ਥਲਾਂ ਡੇਰਾ ਲੌਣਾ, ਮਹੀਅਲ ਰੂਪ ਵਟਾਈਆ। ਕਲਜੁਗ ਅੰਤਮ ਖੇਲ ਖਿਲੌਣਾ, ਭੇਵ ਕੋਇ ਨਾ ਪਾਈਆ। ਸ਼ਾਹ ਸੁਲਤਾਨਾ ਰਾਜ ਰਾਜਾਨਾ ਖ਼ਾਕ ਮਿਲੌਣਾ, ਗੜ੍ਹ ਹੰਕਾਰੀ ਤੋੜ ਤੁੜਾਈਆ। ਊਚਾਂ ਨੀਚਾਂ ਨੀਚਾਂ ਊਚਾਂ ਏਕਾ ਰੰਗ ਰੰਗੌਣਾ, ਜ਼ਾਤ ਪਾਤ ਨਾ ਕੋਇ ਬਣਾਈਆ। ਸੂਚੋ ਸੂਚਾ ਏਕਾ ਸ਼ਬਦ ਉਪਜੌਣਾ, ਬ੍ਰਹਮ ਬ੍ਰਹਮ ਕਰੇ ਕੁੜਮਾਈਆ। ਸ਼ੱਤਰੀ ਬ੍ਰਹਿਮਣ ਵੈਸ਼ ਨਾ ਕਿਸੇ ਅਖਵੌਣਾ, ਨਾ ਸ਼ੂਦਰ ਮੁਖ ਭਵਾਈਆ। ਹਿੰਦੂ ਮੁਸਲਮ ਸਿਖ ਈਸਾਈ ਤੇਰਾ ਵਕ਼ਤ ਚੁਕੌਣਾ, ਤੇਰਾ ਰੂਪ ਆਪ ਹੋ ਜਾਈਆ। ਕਾਇਨਾਤ ਕਲਮਾ ਇਕ ਪੜ੍ਹੌਣਾ, ਆਬ ਹਯਾਤ ਮੁਖ ਚਵਾਈਆ। ਰਾਮ ਨਾਮ ਜਾਮ ਇਕ ਵਖੌਣਾ, ਏਕਾ ਕ੍ਰਿਸ਼ਨਾ ਮੁਖ ਸਲਾਹੀਆ। ਸਤਿ ਨਾਮ ਜੈਕਾਰਾ ਆਪੇ ਲੌਣਾ, ਆਪੇ ਕਰੇ ਪੜ੍ਹਾਈਆ। ਨਾਨਕ ਸਾਚਾ ਦਰ ਸੁਹੌਣਾ, ਨੇਤਰ ਲੋਚਣ ਦਰਸ ਵਖਾਈਆ। ਗੋਬਿੰਦ ਡੰਕਾ ਇਕ ਵਜੌਣਾ, ਵਾਹ ਵਾ ਫ਼ਤਹਿ ਗੁਰੂ ਵਡਿਆਈਆ। ਪੰਚਮ ਮੇਲਾ ਮੇਲ ਮਿਲੌਣਾ, ਸ਼ਬਦ ਬਾਜ਼ ਇਕ ਉਡਾਈਆ। ਨਾਮ ਤੋੜਾ ਜਗਦੀਸ ਸੀਸ ਟਿਕੌਣਾ, ਸਾਚੀ ਕਲਗ਼ੀ ਕਰ ਰੁਸ਼ਨਾਈਆ। ਆਪਣਾ ਅਸਵ ਦਰ ਦਰਵਾਜਿਉਂ ਬਾਹਰ ਕਰੌਣਾ, ਉਤਰ ਪੂਰਬ ਪੱਛਮ ਦੱਖਣ ਚਾਰੇ ਕੁੰਟ ਫੇਰਾ ਪਾਈਆ। ਸ਼ਾਹ ਅਸਵਾਰ ਉਪਰ ਆਸਣ ਲੌਣਾ, ਸੋਲਾਂ ਕਲੀਆਂ ਹੇਠ ਵਿਛਾਈਆ। ਨੀਲਾ ਨੀਲੀ ਧਾਰੋਂ ਪਾਰ ਕਰੌਣਾ, ਵਾਗ ਆਪਣੇ ਹੱਥ ਉਠਾਈਆ। ਪਹਿਲੋਂ ਆਪਣਾ ਲੇਖ ਮੁਕੌਣਾ, ਦੂਜਾ ਰਾਹ ਚਲਾਈਆ। ਚੌਦਾਂ ਲੋਕ ਚੌਦਾਂ ਤਬਕ ਵੀਹ ਸਦ ਚੌਦਾਂ ਤੇਰਾ ਰੰਗ ਰੰਗੌਣਾ, ਪੰਚਮ ਜੇਠ ਰੁੱਤ ਸੁਹਾਈਆ।

ਵੀਹ ਸਦ ਪੰਦਰਾਂ ਭੇਵ ਖੁਲ੍ਹੌਣਾ, ਆਪਣਾ ਤਖ਼ਤ ਆਪੇ ਦਏ ਉਲਟਾਈਆ। ਜਗਤ ਸਿੰਘਾਸਣ ਖ਼ਾਕ ਰਲੌਣਾ, ਪੰਚਮ ਜੇਠ ਖੇਲ ਖਿਲਾਈਆ। ਪਾਰਬ੍ਰਹਮ ਤੇਰਾ ਭੇਵ ਕਿਸੇ ਨਾ ਪੌਣਾ, ਵੇਦ ਕਤੇਬ ਨਾ ਕੋਇ ਜਣਾਈਆ। ਸੰਮਤ ਸੋਲਾਂ ਪੰਚਮ ਜੇਠ ਆਪ ਸੁਹੌਣਾ, ਨੀਲੇ ਵਾਲਾ ਫੇਰੀ ਪਾਈਆ। ਪੰਥ ਪੰਥੀ ਪਕੜ ਉਠੌਣਾ, ਦੇ ਮਤ ਰਿਹਾ ਸਮਝਾਈਆ। ਅੰਜੀਲ ਕੁਰਾਨਾ ਏਕਾ ਰਾਹ ਵਖੌਣਾ, ਏਕਾ ਕਰੇ ਪੜ੍ਹਾਈਆ। ਪੰਡਤ ਪਾਂਧਾ ਆਪ ਜਗੌਣਾ, ਜੋਤ ਲਲਾਟੀ ਵੇਖ ਵਖਾਈਆ। ਨਾਮ ਖੰਡਾ ਇਕ ਚਮਕੌਣਾ, ਤਿਖੀ ਧਾਰ ਕਰਾਈਆ। ਬ੍ਰਹਿਮੰਡਾਂ ਖੰਡਾ ਫੇਰਾ ਪੌਣਾ, ਧਰਤ ਧਵਲ ਵਡਿਆਈਆ। ਗੁਰਮੁਖ ਸਾਚੇ ਆਪ ਜਗੌਣਾ, ਆਪ ਆਪਣੀ ਸੇਵ ਕਮਾਈਆ। ਫੜ ਫੜ ਬਾਂਹੋਂ ਗਲੇ ਲਗੌਣਾ, ਦੂਰ ਦੁਰਾਡਾ ਪੰਧ ਮੁਕਾਈਆ। ਮਨਮੁਖ ਜੀਵਾਂ ਦਰ ਦੁਰਕੌਣਾ, ਰਾਏ ਧਰਮ ਦਏ ਸਜ਼ਾਈਆ। ਲੱਖ ਚੁਰਾਸੀ ਆਪ ਭਵੌਣਾ, ਆਪਣੇ ਗੇੜੇ ਰਿਹਾ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਗੁਣ ਜੋਤੀ ਨੂਰ ਆਕਾਰ, ਹਰਿ ਸਾਚੇ ਸਚ ਕਰਾਇਆ। ਗੁਰਸਿਖਾਂ ਕਰੇ ਮਾਤ ਪਿਆਰ, ਆਪ ਆਪਣਾ ਮੇਲ ਮਿਲਾਇਆ। ਉਤਮ ਜ਼ਾਤ ਵਿਚ ਸੰਸਾਰ, ਵਰਨ ਬਰਨ ਨਾ ਕੋਇ ਰਖਾਇਆ। ਕਮਲਾਪਾਤੀ ਮੀਤ ਮੁਰਾਰ, ਨਾਰੀ ਕੰਤਾ ਵੇਖ ਵਖਾਇਆ। ਰੁੱਤ ਬਸੰਤਾ ਖਿੜੀ ਗੁਲਜ਼ਾਰ, ਪੱਤ ਡਾਲ੍ਹੀ ਮਹਿਕ ਮਹਿਕਾਇਆ। ਜੋਤ ਅਕਾਲੀ ਸਾਚੀ ਮਾਲਨ ਵੇਖਣਹਾਰ, ਨੇਤਰ ਨੈਣਾਂ ਆਪ ਖੁਲ੍ਹਾਇਆ। ਜਗਤ ਦਲਾਲੀ ਕਰੇ ਬਣ ਵਣਜਾਰ, ਨਾਮ ਵਣਜਾਰਨ ਭੇਵ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰੀ ਹਰਿ ਆਪ ਅਖਵਾਇਆ। ਹਰੀ ਹਰਿ ਹਰਿ ਗੋਬਿੰਦਾ, ਸਤਿਗੁਰ ਪੁਰਖ ਅਖਵਾਇੰਦਾ। ਜਨ ਭਗਤਾਂ ਮੇਟੇ ਸਗਲੀ ਚਿੰਦਾ, ਭਵ ਸਾਗਰ ਪਾਰ ਕਰਾਇੰਦਾ। ਗੁਣੀ ਗਹੀਰ ਗਹਿਰ ਗੰਭੀਰ ਸਾਗਰ ਸਿੰਧਾ, ਸਾਖਯਾਤ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਪੰਚਮ ਪੰਚਮ ਮੁਖ ਵਖਾਇੰਦਾ। ਪੰਚਮ ਜੇਠਾ ਸ਼ਬਦ ਜੈਕਾਰਾ, ਆਪਣਾ ਆਪੇ ਲਾਈਆ। ਆਪਣੇ ਅਸਵ ਹੋ ਅਸਵਾਰਾ, ਬੈਕੁੰਠ ਨਿਵਾਸੀ ਫੇਰਾ ਪਾਈਆ। ਚਾਲ ਅਵੱਲੜੀ ਅਵੱਲੜੀ ਕਾਰਾ, ਜਗ ਧਾਰਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਆਪੇ ਕਰ, ਕਰਮ ਧਰਮ ਜਰਮ ਵੇਖ ਵਖਾਈਆ। ਜਨਮ ਕਰਮ ਪ੍ਰਭ ਹੱਥ, ਆਪਣੇ ਹੱਥ ਰੱਖੀ ਵਡਿਆਈਆ। ਜੁਗ ਜੁਗ ਚਲਾਏ ਆਪਣਾ ਰਥ, ਰਥ ਰਥਵਾਹੀ ਬੇਪਰਵਾਹੀਆ। ਹਰਿਜਨ ਨਿਭਾਏ ਸਗਲਾ ਸਾਥ, ਸਾਚਾ ਸੰਗ ਵਖਾਈਆ। ਨਾਮ ਜਣਾਈ ਸ਼ਬਦ ਅਕੱਥ, ਸੋਹੰ ਕਰੇ ਪੜ੍ਹਾਈਆ। ਕੂੜ ਕੁੜਿਆਰਾ ਕਲਜੁਗ ਦੇਵੇ ਮੱਥ, ਸਤਿਜੁਗ ਸਾਚਾ ਚੰਦ ਚੜ੍ਹਾਈਆ। ਜੋ ਦੀਸੇ ਸੋ ਜਾਏ ਢੱਠ, ਥਿਰ ਕੋਇ ਰਹਿਣ ਨਾ ਪਾਈਆ। ਹਰਿ ਕਾ ਨਾਮ ਸਾਚਾ ਪੂਜਾ ਪਾਠ, ਅੰਤਰ ਆਤਮ ਇਕ ਲਿਵ ਲਾਈਆ। ਸਾਚਾ ਵਣਜ ਸਾਚੇ ਹਾਟ, ਸਾਚਾ ਤੋਲਾ ਤੋਲ ਤੁਲਾਈਆ। ਗੁਰਸਿਖ ਵਿਰਲਾ ਲਾਹਾ ਲਏ ਖਾਟ, ਸੁੱਤੀ ਸਰਬ ਲੋਕਾਈਆ। ਖੇਲੇ ਖੇਲ ਨਟੂਆ ਨਾਟ, ਸਵਾਂਗੀ ਸਵਾਂਗ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਾਚੇ ਦਰ, ਦਰ ਦਰਵੇਸ਼ ਨਰ ਨਰੇਸ਼ ਰਿਖੀ ਕੇਸ਼ ਗੋਵਰਧਨ, ਧਾਰ ਇਕ ਅਕੱਲਾ ਏਕਉਂਕਾਰ, ਸਰਬ ਜੀਆਂ ਦਾ ਸਾਂਝਾ ਯਾਰ, ਸੱਜਣ ਸਾਜਣ ਮੀਤ ਆਪ ਅਖਵਾਈਆ। ਹਰਿ ਸੱਜਣ ਮੀਤ ਮੁਰਾਰੜਾ, ਸਤਿ ਸਤਿਵਾਦ

ਜਣਾਏ। ਝੂਠਾ ਸੱਥਰ ਚੁੱਕੇ ਕਲਜੁਗ ਯਾਰੜਾ, ਸਤਿਗੁਰ ਸਾਚਾ ਸ਼ਬਦ ਮਲਾਏ। ਧਾਮ ਵਖਾਏ ਇਕ ਨਿਆਰੜਾ, ਨਾ ਕੋਈ ਬਾਢੀ ਬਣਤ ਬਣਾਏ। ਨਾਮ ਪਿਆਏ ਸਚ ਪਿਆਲੜਾ, ਅੰਮ੍ਰਿਤ ਜਾਮ ਭਰਾਏ। ਰਾਹ ਦੱਸੇ ਇਕ ਸੁਖਾਲੜਾ, ਸਤਿਜੁਗ ਸਾਚਾ ਮਾਰਗ ਲਾਏ। ਸੋਹੰ ਸ਼ਬਦ ਮਾਤ ਦਲਾਲੜਾ, ਚਾਰ ਵਰਨਾਂ ਪਾਰ ਕਰਾਏ। ਤੋੜਨਹਾਰਾ ਜਗਤ ਜੰਜਾਲੜਾ, ਲੱਖ ਚੁਰਾਸੀ ਗੇੜ ਕਟਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਰੋਜ਼ੀ ਰਿਜ਼ਕ ਰਹੀਮ ਆਪ ਅਖਵਾਏ। ਰਾਮ ਰਹੀਮ ਰਹਿਮਾਨ, ਨੂਰੋ ਨੂਰ ਇਲਾਹੀਆ। ਸ਼ਰਅ ਸ਼ਰੀਅਤ ਇਕ ਈਮਾਨ, ਏਕਾ ਰੰਗ ਰੰਗਾਈਆ। ਇਕ ਹਦੀਸ ਇਕ ਕੁਰਾਨ, ਇਕ ਕਰੇ ਪੜ੍ਹਾਈਆ। ਇਕ ਅਬਲੀਸ ਹੋਏ ਸ਼ੈਤਾਨ, ਯਾ ਬਲੀਸ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਕਰਾਈਆ। ਰਾਮ ਨਾਮ ਏਕਾ ਗੁਣ, ਏਕਾ ਗੁਰ ਵਡਿਆਈਆ। ਸਰਬ ਪੁਕਾਰ ਰਿਹਾ ਸੁਣ, ਭੁੱਲ ਰਹੇ ਨਾ ਰਾਈਆ। ਲੱਖ ਚੁਰਾਸੀ ਵਿਚੋਂ ਚੁਣ, ਗੁਰਮੁਖ ਸੱਜਣ ਲਏ ਤਰਾਈਆ। ਸ੍ਰਿਸ਼ਟ ਸਬਾਈ ਛਾਣ ਪੁਣ, ਨਾਮ ਨਿਧਾਨਾ ਏਕਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਿਲਾਈਆ। ਛਾਣ ਪੁਣ ਸਰਬ ਸੰਸਾਰ, ਲੱਖ ਚੁਰਾਸੀ ਵੇਖ ਵਖਾਇਆ। ਹਰਿਜਨ ਤੇਰਾ ਦਰ ਦਰਬਾਰ, ਸਤਿਗੁਰ ਸਾਚੇ ਏਕਾ ਪਾਇਆ। ਬ੍ਰਹਮਾ ਸ਼ਿਵ ਰਹੇ ਵਿਚਾਰ, ਨੇਤਰ ਨੈਣ ਆਪ ਵਟਾਇਆ। ਲੋਕਮਾਤ ਕਵਣ ਕੂਟ ਹੋਇਆ ਉਜਿਆਰ, ਨਿਹਕਲੰਕ ਜਾਮਾ ਪਾਇਆ। ਫੜਿਆ ਖੜਗ ਖੰਡਾ ਤੇਜ਼ ਕਟਾਰ, ਨਾਮ ਪਰਚੰਡਾ ਰਿਹਾ ਚਮਕਾਇਆ। ਪਾਏ ਵੰਡਾਂ ਅਪਰ ਅਪਾਰ, ਬ੍ਰਹਿਮੰਡਾਂ ਖੋਜ ਖੋਜਾਇਆ। ਭੇਖ ਪਖੰਡਾ ਦਏ ਨਵਾਰ, ਕੂੜੀ ਕਿਰਿਆ ਮੇਟ ਮਿਟਾਇਆ। ਨਾ ਕੋਈ ਦਿਸੇ ਨਾਰ ਰੰਡ ਵਿਭਚਾਰ, ਨਾਰ ਦੁਹਾਗਣ ਕੋਇ ਰਹਿਣ ਨਾ ਪਾਇਆ। ਸ਼ਬਦ ਸੁਹਾਗਣ ਕੰਤ ਭਤਾਰ, ਦਰ ਘਰ ਸਾਚਾ ਇਕ ਰਖਾਇਆ। ਗੁਰਮੁਖਾਂ ਕਰੇ ਆਪ ਪਿਆਰ, ਆਤਮ ਸੇਜਾ ਮੇਲ ਮਿਲਾਇਆ। ਦੇਵਣਹਾਰਾ ਨਾਮ ਅਤੁਟ ਭੰਡਾਰ, ਨਿਖੁਟ ਕਦੇ ਨਾ ਜਾਇਆ। ਕਲ ਕਲਕੀ ਹਰਿ ਲੈ ਅਵਤਾਰ, ਕਲਗੀ ਧਰ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਬਲ ਨਗਰੀ ਹੋ ਉਜਿਆਰ ਸਚ ਸਿੰਘਾਸਣ ਆਸਣ ਲਾਇਆ।

੨੪ ਚੇਤ ੨੦੧੬ ਬਿਕ੍ਰਮੀ ਇੰਦਰ ਸਿੰਘ ਦੇ ਘਰ ਪਿੰਡ ਬੰਡਾਲਾ

ਗੁਰਮੁਖ ਚਾਤਰਕ ਰਿਹਾ ਬਿਲਲਾਏ, ਦਿਵਸ ਰੈਣ ਪਰਭਾਤ। ਸਤਿਗੁਰ ਪੂਰਾ ਅੰਮ੍ਰਿਤ ਮੇਘ ਆਪ ਬਰਸਾਏ, ਦੇਵਣਹਾਰਾ ਦੇਵੇ ਬੂੰਦ ਸਵਾਂਤ। ਆਸਾ ਤ੍ਰਿਸਨਾ ਜਗਤ ਬੁਝਾਏ ਦਰਸ ਦਿਖਾਏ ਇਕ ਇਕਾਂਤ। ਹਉਮੇ ਸੰਸਾ ਰੋਗ ਮਿਟਾਏ, ਚਰਨ ਕਵਲ ਬੰਧਾਏ ਨਾਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਏਕਾ ਨਾਮ ਦਾਤ। ਗੁਰਸਿਖ ਚਾਤਰਕ ਤ੍ਰਿਪਤਾਸਿਆ, ਗੁਰ ਪਾਇਆ ਠੰਡਾ ਸੀਤ। ਦੋ ਜਹਾਨਾਂ ਬੁਝੀ ਪਿਆਸਿਆ, ਤਨ ਹੋਇਆ ਪਤਿਤ ਪੁਨੀਤ। ਘਰ ਸੱਜਣ ਕਰਿਆ ਵਾਸਿਆ, ਇਕ ਸੁਣਾਏ ਸੁਹਾਗੀ ਗੀਤ। ਲੋਕਮਾਤ ਬੰਦ ਖ਼ਲਾਸੀਆ, ਪਰਖਣਹਾਰਾ ਪਰਖੇ ਸਾਚੀ ਨੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਸਣਹਾਰਾ ਚੀਤ। ਚਿਤ ਵਸਿਆ ਹਰਿ ਪਾਰਬ੍ਰਹਮ, ਘਰ

ਸਾਚੇ ਮੰਗਲ ਗਾਇਆ। ਲਹਿਣਾ ਦੇਣਾ ਚੁਕਿਆ ਜਨਮ ਕਰਮ, ਕਰਮ ਕੁਕਰਮਾਂ ਮੇਟ ਮਿਟਾਇਆ। ਪੁਰਖ ਅਬਿਨਾਸ਼ੀ ਬਖ਼ਸ਼ੀ ਸਾਚੀ ਸਰਨ, ਸਰਨਗਤ ਆਪ ਅਖਵਾਇਆ। ਮੂਲ ਚੁਕਾਏ ਮਰਨ ਡਰਨ, ਆਵਣ ਜਾਵਣ ਗੇੜ ਮਿਟਾਇਆ। ਏਕਾ ਨੇਤਰ ਵਸੇ ਹਰਨ ਫਰਨ, ਲੋਚਣ ਆਪਣਾ ਆਪ ਖੁਲ੍ਹਾਇਆ। ਸਤਿਗੁਰ ਪੂਰਾ ਤਰਨੀ ਤਰਨ, ਤਾਰਨਹਾਰ ਸ੍ਰਿਸ਼ਟ ਸਬਾਇਆ। ਕਰਤਾ ਕਰਨੀ ਆਪਣੀ ਆਪੇ ਕਰੇ ਕਾਰਨ ਕਰਨ, ਭੇਵ ਰਹੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਉਠਾਇਆ। ਚਾਤਰਕ ਗੁਰਸਿਖ ਕਰ ਪੁਕਾਰ, ਦਿਵਸ ਰੈਣ ਬਿਲਲਾਇਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਗੁਰ ਸਤਿਗੁਰ ਮੇਲ ਮਿਲਾਇਆ। ਸਤਿਗੁਰ ਠਾਂਡਾ ਇਕ ਦਰਬਾਰ, ਦਰ ਦਰਵਾਜ਼ਾ ਇਕ ਖੁਲ੍ਹਾਇਆ। ਆਦਿ ਜੁਗਾਦੀ ਭਗਤ ਉਧਾਰ, ਸ਼ਬਦ ਅਨਾਦੀ ਤਾਲ ਵਜਾਇਆ। ਮੋਹਣ ਮਾਧਵ ਮਾਧੀ ਖੇਲ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਮ ਭੰਡਾਰ ਇਕ ਵਰਤਾਇਆ। ਨਾਮ ਭੰਡਾਰਾ ਅੰਮ੍ਰਿਤ ਰਸ, ਹਰਿ ਸਤਿਗੁਰ ਆਪ ਵਰਤਾਈਆ। ਗੁਰ ਮੰਤਰ ਏਕਾ ਸਚ ਦੱਸ, ਇਸ਼ਟ ਇਕ ਵਖਾਈਆ। ਪੁਰਖ ਅਕਾਲਾ ਹੋਏ ਵਸ, ਦੀਨ ਦਿਆਲਾ ਸੇਵ ਕਮਾਈਆ। ਦਰਸ ਦਿਖਾਏ ਨੱਸ ਨੱਸ, ਜਿਸ ਜਨ ਬਖ਼ਸ਼ੇ ਸਚ ਸਰਨਾਈਆ। ਕੋਟਨ ਕੋਟ ਰਵ ਸਸ ਚਰਨਾਂ ਹੇਠ ਝੱਸ, ਆਪ ਆਪਣਾ ਪੰਧ ਮੁਕਾਈਆ। ਹਰਿਜਨ ਮਾਰੇ ਤੀਰ ਨਿਰਾਲਾ ਕਸ, ਸ਼ਬਦ ਅਗੰਮੀ ਚਿੱਲਾ ਆਪ ਚੜ੍ਹਾਈਆ। ਆਰ ਪਾਰ ਜਾਏ ਧਸ, ਬਜਰ ਕਪਾਟੀ ਸਿਲਾ ਤੋੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਰਸ ਬੇਪਰਵਾਹੀਆ। ਗੁਰਮੁਖ ਦਰਸ ਹਰਿ ਹਰਿ ਤਾਂਘ, ਆਦਿ ਜੁਗਾਦਿ ਰਖਾਇੰਦਾ। ਪਾਰਬ੍ਰਹਮ ਪ੍ਰਭ ਵਰਤੇ ਸਾਂਗ, ਸਵਾਂਗੀ ਆਪਣਾ ਸਵਾਂਗ ਰਚਾਇੰਦਾ। ਅੰਮ੍ਰਿਤ ਧਾਰ ਵਹਾਏ ਸਾਚੀ ਕਾਂਗ, ਜਗਤ ਵਿਕਾਰਾ ਆਪ ਰੁੜ੍ਹਾਇੰਦਾ। ਕਰਾਏ ਮਜਨ ਸਾਚਾ ਮਾਘ, ਦੁਰਮਤ ਮੈਲ ਮਿਟਾਇੰਦਾ। ਪੰਜ ਤ੍ਰੈ ਤੇਰੀ ਬੁਝੇ ਆਗ, ਨੌ ਦਰ ਖੋਜ ਖੋਜਾਇੰਦਾ। ਫੜ ਫੜ ਹੰਸ ਬਣਾਏ ਕਾਗ, ਨਾਮ ਪਿਆਲਾ ਜਾਮ ਪਿਆਇੰਦਾ। ਪ੍ਰਭ ਧੋਵਣਹਾਰਾ ਕੂੜਾ ਦਾਗ਼, ਕੂੜੀ ਕਿਰਿਆ ਮੇਟ ਮਿਟਾਇੰਦਾ। ਹਰਿ ਸੱਜਣ ਵਡ ਵਡ ਹੋਏ ਭਾਗ, ਗੁਰ ਸਾਖੀ ਮੇਲ ਮਿਲਾਇੰਦਾ। ਨਿਰਮਲ ਜੋਤੀ ਜਗੇ ਚਿਰਾਗ਼, ਅੰਧ ਅੰਧੇਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਚਾਤਰਕ ਵੇਖ ਵਖਾਇੰਦਾ। ਚਾਤਰਕ ਮੁਖ ਇਕ ਉਘਾੜ, ਨੇਤਰ ਨੈਣ ਉਠਾਈਆ। ਪੁਰਖ ਅਬਿਨਾਸ਼ੀ ਬਖ਼ਸ਼ੇ ਮੇਘਲਾ ਧਾਰ, ਚਰਨ ਚਰਨੋਦਕ ਮੁਖ ਚਵਾਈਆ। ਏਕਾ ਏਕ ਨਜ਼ਰੀ ਆਏ ਵਿਚ ਸੰਸਾਰ, ਦੂਜੀ ਟੇਕ ਨਾ ਕੋਇ ਜਣਾਈਆ। ਬੁਧ ਬਿਬੇਕ ਕਰੇ ਕਰ ਪਿਆਰ, ਤੱਤਵ ਤੱਤ ਨਾ ਕੋਇ ਸਤਾਈਆ। ਲਿਖੇ ਲੇਖ ਧੁਰ ਦਰਬਾਰ, ਹਰਿ ਕਾ ਲੇਖ ਨਾ ਕੋਇ ਮਿਟਾਈਆ। ਨੇਤਰ ਲੋਚਣ ਨੈਣ ਇਕ ਪਿਆਰ, ਏਕਾ ਰੰਗ ਸਮਾਈਆ। ਭਗਤ ਵਛਲ ਆਪ ਗਿਰਧਾਰ, ਭਗਤ ਭਗਵਨ ਹੋਏ ਸਹਾਈਆ। ਸ਼ਾਹੋ ਭੂਪ ਸੱਚੀ ਸਰਕਾਰ, ਰੂਪ ਅਨੂਪ ਆਪ ਦਰਸਾਈਆ। ਅਸਵ ਘੋੜੇ ਹੋ ਅਸਵਾਰ, ਆਪ ਆਪਣਾ ਫੇਰਾ ਪਾਈਆ। ਕਲਜੁਗ ਕਰਿਆ ਖ਼ਬਰਦਾਰ, ਖੜਗ ਖੰਡਾ ਨਾਮ ਚਮਕਾਈਆ। ਤੀਰ ਕਮਾਨਾ ਤੇਜ਼ ਕਟਾਰ, ਦੋ ਜਹਾਨਾਂ ਰਿਹਾ ਵਖਾਈਆ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਬਾਵਨ ਭੇਖ ਵਟਾਈਆ। ਲੰਕਾ ਗੜ੍ਹ ਤੋੜੇ ਮਾਰੇ ਰਾਵਣ ਹੰਕਾਰ, ਰਾਮ ਰਾਮਾ ਵੇਸ ਕਰਾਈਆ। ਕਲਜੁਗ ਕੰਸਾ ਕਰ ਖ਼ਵਾਰ, ਸਾਵਲ ਸੁੰਦਰ ਰੂਪ ਵਟਾਈਆ। ਜੂਠ ਝੂਠ ਕਰੇ ਬਾਹਰ, ਨਾਮ ਸਤਿ ਨਾਨਕ ਚੱਕਰ ਇਕ ਚਲਾਈਆ। ਨਾਤਾ

ਤੋੜੇ ਮੁਹੰਮਦੀ ਯਾਰ, ਗੋਬਿੰਦ ਤਿਖੀ ਧਾਰ ਰਿਹਾ ਵਖਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਕਲਜੁਗ ਅੰਤਮ ਪਰਗਟ ਹੋਇਆ ਭੇਵ ਅਭੇਦ ਕੋਇ ਨਾ ਪਾਈਆ। ਗੁਰਮੁਖ ਉਠਾਏ ਸੁੱਤ ਦੁਲਾਰ, ਸਾਚੇ ਸੁੱਤ ਲਏ ਗਲ ਲਾਈਆ। ਅਬਿਨਾਸ਼ੀ ਅਚੁੱਤ ਭਰਮ ਨਿਵਾਰ, ਭਾਂਡਾ ਭਰਮ ਭੰਨਾਈਆ। ਅੰਦਰ ਮੰਦਰ ਇਕ ਪਿਆਰ, ਡੂੰਘੀ ਕੰਦਰ ਵੇਖ ਵਖਾਈਆ। ਚਾਤਰਕ ਬਖ਼ਸ਼ੇ ਅੰਮ੍ਰਿਤ ਧਾਰ, ਚਿਤ ਵਿਤ ਠਗੌਰੀ ਨਾ ਕੋਇ ਪਾਈਆ। ਸਾਚਾ ਨਾਇਕ ਮੀਤ ਮੁਰਾਰ, ਨੱਥ ਹੱਥ ਖ਼ਸਮ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਈਆ। ਹਰਿਜਨ ਸਾਚੀ ਸਚ ਪਿਆਸ, ਗੁਰ ਸਤਿਗੁਰ ਵੇਖ ਵਖਾਇੰਦਾ। ਸਦਾ ਸੁਹੇਲਾ ਵਸੇ ਪਾਸ, ਘਰ ਆਪਣਾ ਆਪ ਉਪਾਇੰਦਾ। ਆਪਣਾ ਦੀਪਕ ਕਰ ਪਰਕਾਸ, ਆਪਣੀ ਜੋਤ ਟਿਕਾਇੰਦਾ। ਆਪਣੇ ਮੰਦਰ ਕਰ ਨਿਵਾਸ, ਆਪਣਾ ਆਸਣ ਆਪੇ ਲਾਇੰਦਾ। ਆਪੇ ਪਾਵੇ ਸਾਚੀ ਰਾਸ, ਸਾਚਾ ਮੰਡਲ ਆਪ ਸੁਹਾਇੰਦਾ। ਆਪੇ ਹੋਏ ਦਾਸੀ ਦਾਸ, ਆਪੇ ਨਿਉਂ ਨਿਉਂ ਸੀਸ ਝੁਕਾਇੰਦਾ। ਆਪੇ ਖੇਲੇ ਖੇਲ ਪ੍ਰਿਥਮੀ ਆਕਾਸ਼, ਆਪੇ ਮੁਖ ਛੁਪਾਇੰਦਾ। ਗੁਰਮੁਖ ਸੱਜਣ ਮੀਤ ਮੁਰਾਰ, ਲੋਕਮਾਤ ਨਾ ਰਹੇ ਨਿਰਾਸ, ਕਲਜੁਗ ਅੰਤਮ ਮੇਲ ਮਿਲਾਇੰਦਾ । ਕੱਟਣਹਾਰਾ ਜਮ ਕੀ ਫਾਸ, ਕਲ ਫਾਸੀ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਮ੍ਰਿਤ ਜਾਮ ਸਚ ਪਿਆਲਾ ਦੀਨ ਦਿਆਲਾ ਜਨ ਭਗਤਾਂ ਆਪ ਪਿਆਇੰਦਾ। ਨਾਮ ਪਿਆਲਾ ਆਪੇ ਭਰ, ਗੁਰਸਿਖ ਸੱਜਣ ਆਪ ਪਿਆਈਆ। ਦੀਨ ਦਿਆਲਾ ਕਿਰਪਾ ਕਰ, ਆਪਣਿਆਂ ਰਿਹਾ ਤਰਾਈਆ। ਸਦ ਰਖਵਾਲਾ ਵਸੇ ਘਰ, ਦਿਵਸ ਰੈਣ ਸੇਵ ਕਮਾਈਆ। ਜੋਤ ਅਕਾਲਾ ਅੱਗੇ ਖੜ, ਆਪ ਆਪਣਾ ਦਰਸ ਵਖਾਈਆ। ਸਤਿਗੁਰ ਬੰਨਾਏ ਆਪਣੇ ਲੜ, ਸ਼ਬਦ ਗੰਢ ਰਖਾਈਆ। ਆਪਣੇ ਮੰਦਰ ਆਪੇ ਜਾਏ ਚੜ੍ਹ, ਦਿਸ ਕਿਸੇ ਨਾ ਆਈਆ। ਗੁਰਮੁਖ ਮੀਤ ਮੁਰਾਰਾ ਏਕਉਂਕਾਰਾ ਨਿਰਗੁਣ ਸਰਗੁਣ ਲਏ ਫੜ, ਸਰਗੁਣ ਨਿਰਗੁਣ ਬੰਧ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਚਾਤਰਕ ਤੇਰੀ ਤ੍ਰਿਖਾ ਤੇਰੇ ਦਰ ਬੁਝਾਈਆ। ਜਗਤ ਤ੍ਰਿਸਨਾ ਲੱਗੀ ਭੁੱਖ, ਕੂੜਾ ਕੂੜ ਹੋਇਆ ਪਰਧਾਨਿਆ। ਸਤਿ ਧਰਮ ਬੂਟਾ ਗਿਆ ਸੁੱਕ, ਫਲਿਆ ਫੁੱਲਿਆ ਪੰਜ ਸ਼ੈਤਾਨਿਆ। ਲੇਖੇ ਲੱਗਾ ਨਾ ਉਲਟਾ ਰੁਖ, ਭੁੱਲਿਆ ਹਰਿ ਹਰਿ ਨਾਮ ਨਿਧਾਨਿਆ। ਮਨਮੁਖ ਸਫ਼ਲ ਨਾ ਹੋਈ ਮਾਤ ਕੁੱਖ, ਲੱਖ ਚੁਰਾਸੀ ਫੇਰ ਫਿਰਾਨਿਆ। ਗੁਰਸਿਖਾਂ ਕਰੇ ਉਜਲ ਮੁੱਖ, ਵਡ ਦਾਤਾ ਦੋ ਜਹਾਨਿਆ। ਆਪਣੀ ਗੋਦੀ ਆਪੇ ਲਏ ਚੁਕ, ਚਤੁਰਭੁਜ ਆਪ ਅਖਵਾਨਿਆ। ਕਲਜੁਗ ਅੰਤਮ ਨਾ ਮਾਨਸ ਨਾ ਦਿਸੇ ਮਨੁਖ, ਪੰਜ ਤੱਤ ਡੇਰਾ ਲਾਏ ਸ੍ਰੀ ਭਗਵਾਨਿਆ। ਬ੍ਰਹਮ ਪਾਇਆ ਪਾਰਬ੍ਰਹਮ ਆਪਣੀ ਕੁੱਖ, ਆਪ ਆਪਣਾ ਦਰ ਸੁਹਾਨਿਆ। ਗੁਰ ਗੋਬਿੰਦ ਮੇਲ ਮਿਲਾਇਆ ਲੁਕ ਲੁਕ, ਭੇਵ ਨਾ ਪਾਇਆ ਵੇਦ ਪੁਰਾਨਿਆ। ਆਪੇ ਨਿਉਂ ਨਿਉਂ ਅੰਦਰ ਵੜਿਆ ਝੁਕ, ਆਪੇ ਸਾਚੇ ਤਖ਼ਤ ਬੈਠਾ ਸੁਲਤਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਸਦਾ ਸਨਮੁਖ, ਆਪੇ ਆਪਣਾ ਮੁਖ ਭਵਾਨਿਆ। ਹਰਿਜਨ ਤੇਰਾ ਡੂੰਘਾ ਸਾਗਰ, ਹਰਿ ਸੱਜਣ ਵੇਖ ਵਖਾਇੰਦਾ। ਪੰਜ ਤੱਤ ਸੁਹਾਇਆ ਡੇਰਾ ਲਾਇਆ ਕਾਇਆ ਗਾਗਰ, ਆਪ ਆਪਣਾ ਰੂਪ ਵਟਾਇੰਦਾ। ਏਕਾ ਨਾਮ ਰਤਨ ਰਤਨਾਗਰ, ਰੱਤੀ ਰੱਤ ਕੀਮਤ ਕੋਇ ਨਾ ਪਾਇੰਦਾ। ਪੁਰਖ ਅਕਾਲ ਬਣਿਆ ਆਪ ਸੌਦਾਗਰ, ਲੋਕਮਾਤ ਵੇਖਣ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦਲਾਲ ਇਕ ਉਪਜਾਇੰਦਾ। ਸ਼ਬਦ ਦਲਾਲਾ ਬਣ ਵਿਚੋਲਾ, ਘਰ ਸਾਚੇ ਲਏ

ਅੰਗੜਾਈਆ। ਮਾਰੇ ਫੇਰੇ ਗਾਵੇ ਢੋਲਾ, ਦੋ ਜਹਾਨਾਂ ਪੰਧ ਮੁਕਾਈਆ। ਬਣ ਸਤਿਗੁਰ ਬਣਿਆ ਤੋਲਾ, ਨਾਮ ਕੰਡਾ ਹੱਥ ਉਠਾਈਆ। ਗੁਰਸਿਖ ਅਨਮੁਲਾ ਆਪ ਵਰੋਲਾ, ਚੌਦਾਂ ਰਤਨ ਰਹੇ ਸ਼ਰਮਾਈਆ। ਆਪਣਾ ਦਰ ਦਰਵਾਜ਼ਾ ਆਪੇ ਖੋਲ੍ਹਾ, ਆਪਣੇ ਅੰਦਰ ਲਏ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਅੰਮ੍ਰਿਤ ਅੰਮ੍ਰਿਤ ਧਾਰ ਨਿਝਰ ਬਰਖੇ ਠੰਡੀ ਠਾਰ ਰਸ ਰਸ ਰਸਿਕ ਰਸਿਕ ਰਸ ਆਪਣਾ ਚੁਆਈਆ। ਆਪਣਾ ਰਸ ਆਪ ਨਿਚੋੜ, ਆਪਣਾ ਵਟ ਚੜ੍ਹਾਇੰਦਾ। ਆਪਣਾ ਤੱਤ ਆਪ ਮਰੋੜ, ਗੁਰਮੁਖ ਤੱਤ ਉਪਾਇੰਦਾ। ਆਪਣਾ ਵਰ ਆਪੇ ਲੋੜ, ਗੁਰਸਿਖ ਰਚਨ ਰਚਾਇੰਦਾ। ਆਪਣਾ ਜੋੜ ਆਪੇ ਜੋੜ, ਆਪੇ ਮੇਲ ਮਿਲਾਇੰਦਾ। ਆਪ ਚੜ੍ਹਾਏ ਆਪਣੇ ਘੋੜ, ਆਦਿ ਜੁਗਾਦੀ ਆਪ ਦੌੜਾਇੰਦਾ। ਕਲਜੁਗ ਅੰਤਮ ਜਾਏ ਬੌਹੜ, ਬੌਹੜੀ ਬੌਹੜੀ ਸਰਬ ਕੁਰਲਾਇੰਦਾ। ਨਾਮ ਨਿਧਾਨਾ ਹਰਿ ਭਗਵਾਨਾ ਧੁਰ ਕੀ ਬਾਣੀ ਇਕ ਲਗਾਏ ਸਾਚਾ ਪੌੜ, ਸੋ ਪੁਰਖ ਨਿਰੰਜਣ ਨਾਮ ਡੰਡਾ ਹੱਥ ਫੜਾਇੰਦਾ। ਗੁਰਸਿਖ ਲੱਗੀ ਏਕਾ ਔੜ, ਅੰਮ੍ਰਿਤ ਦਰਸ ਮੇਘ ਬਰਸ ਹਰਸੀ ਹਰਸ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕਪੜ ਕਾਇਆ ਕੂੜ, ਆਪਣੀ ਬਖ਼ਸ਼ ਸਾਚੀ ਧੂੜ, ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਨਾਮ ਅਮੋਲਕ ਕਾਇਆ ਗੋਲਕ ਸ਼ਬਦ ਅਨਾਦੀ ਅਨਹਦ ਢੋਲਕ, ਹਰਿਜਨ ਸਾਚੇ ਸਤਿਗੁਰ ਸਾਚਾ, ਜੀਉ ਪਿੰਡ ਤਨ ਸਾਚੇ ਰਾਚਾ, ਜਗਤ ਬੁਝਾਏ ਲੱਗੀ ਆਂਚਾ, ਸ਼ਬਦ ਜਣਾਏ ਸਾਚੋ ਸਾਚਾ, ਸਚ ਸੁੱਚ ਸੁੱਚ ਸਚ ਵੱਡੀ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਰੂਪ ਆਪ ਅਖਵਾਈਆ।

੨੪ ਚੇਤ ੨੦੧੬ ਬਿਕ੍ਰਮੀ ਬੰਡਾਲਾ

ਬਾਲ ਸਖਾਈ ਗਹਿਰ ਗਵਰ, ਗੁਣੀ ਗਹੀਰ ਗੋਬਿੰਦ। ਜਗਤ ਤ੍ਰਿਸਨਾ ਜਗਤ ਕਵਰ, ਮਾਇਆ ਮਮਤਾ ਸਗਲੀ ਚਿੰਦ। ਗੁਰਮੁਖ ਵਿਰਲੇ ਮਾਨਸ ਜਨਮ ਜਾਏ ਸਵਰ, ਮਨਮੁਖਾਂ ਮੁਖ ਰੱਖੇ ਨਿੰਦ। ਹਰਿ ਬਿਨ ਕੋਈ ਨਾ ਦੂਜਾ ਦਿਸੇ ਅਵਰ, ਹਰਿ ਸਾਗਰ ਡੂੰਘਾ ਸਿੰਧ। ਜੀਵ ਜੰਤ ਕਲਜੁਗ ਭਵਰ, ਘੁੰਮਣ ਘੇਰ ਬੇਅੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਨਿਧਾਨਾ ਬਾਲ ਨਿਸ਼ਾਨਾ ਮਨ ਮਣੀਆ ਜੇਹਵਾ ਮੰਤ।

ਕਾਇਆ ਕਪੜ ਕਰਮ ਰੰਗ, ਕਲਜੁਗ ਪਾਰ ਲਗਾਈਆ। ਜੂਠ ਝੂਠ ਧਾਰਾ ਵਹੇ ਗੰਗ, ਵਗੇ ਧਾਰ ਵਾਹੋ ਦਾਹੀਆ। ਮਨਮਤ ਤਟ ਕਿਨਾਰ ਨੁਹਾਏ ਗੰਗ, ਪੜਦਾ ਕੋਇ ਨਾ ਉਪਰ ਪਾਈਆ। ਜੀਵ ਜੰਤ ਨਾ ਦਿਸੇ ਕੋਈ ਸੰਗ, ਸਗਲਾ ਸਾਥ ਨਾ ਕੋਇ ਨਿਭਾਈਆ। ਗੁਰਮੁਖ ਵਿਰਲਾ ਮੰਗੇ ਨਾਮ ਮੰਗ, ਚਰਨ ਪ੍ਰੀਤ ਸੱਚੀ ਸਰਨਾਈਆ। ਮਾਨਸ ਜਨਮ ਨਾ ਹੋਏ ਭੰਗ, ਜਿਸ ਬਖ਼ਸ਼ੇ ਬੇਪਰਵਾਹੀਆ। ਅੰਗੀਕਾਰ ਲਾਏ ਅੰਗ, ਆਪ ਆਪਣੀ ਗੋਦ ਉਠਾਈਆ। ਨਾਮ ਬਿਠਾਏ ਸਚ ਪਲੰਘ, ਸਾਚੀ ਸੇਜ ਸੁਹਾਈਆ। ਕੱਟਣਹਾਰਾ ਭੁੱਖ ਨੰਗ, ਗ਼ਰੀਬ ਨਿਮਾਣੇ ਰਿਹਾ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵਣ ਦਾਤਾ ਜੀਵਤ ਮੁਕਤ ਕਰਾਈਆ।

੨੪ ਚੇਤ ੨੦੧੬ ਬਿਕ੍ਰਮੀ ਕਰਮ ਸਿੰਘ ਦੇ ਘਰ ਬੰਡਾਲਾ

ਮਨਸਾ ਮਾਨਸ ਇਕ ਜਨ, ਗੁਰ ਚਰਨ ਸੱਚੀ ਜਗ ਪ੍ਰੀਤ। ਸਹਿੰਸਾ ਰੋਗ ਨਿਕਲੇ ਤਨ, ਸਾਂਤਕ ਠਾਂਡਾ ਸੀਤ। ਗੁਰ ਸ਼ਬਦੀ ਭਾਣਾ ਜਾਏ ਮੰਨ, ਰੱਖੇ ਸਦ ਅਤੀਤ। ਸ਼ਬਦ ਅਨਾਦੀ ਸੁਣੇ ਕੰਨ, ਹੋਏ ਪਤਿਤ ਪੁਨੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਸੇ ਆਪ ਚੀਤ। ਚਿਤ ਵਸੇ ਜਿਸ ਪਾਰਬ੍ਰਹਮ ਮਿਟੇ ਦੁੱਖ ਅੰਧਿਆਰ। ਲੇਖ ਚੁਕਾਏ ਜਨਮ ਕਰਮ, ਭਾਂਡਾ ਭਰਮ ਨਿਵਾਰ। ਸਤਿ ਸਰਨਾਈ ਸਾਚੀ ਸਰਨ, ਸਤਿਗੁਰ ਪੁਰਖ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਬਖ਼ਸ਼ੇ ਚਰਨ ਅਧਾਰ। ਚਰਨ ਪ੍ਰੀਤੀ ਜਗਤ ਪ੍ਰੀਖਿਆ, ਆਪਣੀ ਆਪ ਰਖਾਈਆ। ਗੁਰਮੁਖਾਂ ਦੇਵੇ ਸਾਚੀ ਸਿਖਿਆ, ਏਕਾ ਇਸ਼ਟ ਜਣਾਈਆ। ਦਰ ਘਰ ਸਾਚਾ ਸਾਚੀ ਮੰਗਣੀ ਭਿਖਿਆ, ਭਿਖਕ ਭੀਖ ਨਾਮ ਝੋਲੀ ਪਾਈਆ। ਗੁਰ ਸਤਿਗੁਰ ਜੋ ਜਨ ਨਜ਼ਰੀ ਵੇਖਿਆ, ਆਪਣੀ ਦਿਸ਼ਾ ਹਿੱਸਾ ਆਪ ਵੰਡਾਈਆ। ਮਾਇਆ ਮਮਤਾ ਮੋਹ ਵਿਕਾਰ ਚੱਕੀ ਨਾ ਪੀਸਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਰਮੀ ਕਰਮ ਕੁਕਰਮਾਂ ਲੇਖੇ ਲਾਈਆ।

੨੪ ਚੇਤ ੨੦੧੬ ਬਿਕ੍ਰਮੀ ਸੁਰੈਣ ਸਿੰਘ ਦੇ ਘਰ ਜੰਡਿਆਲਾ ਗੁਰੂ

ਹਰਿ ਹਰਿ ਵਡਿਆਈ ਧੰਨ, ਸਤਿਗੁਰ ਨਾਉਂ ਧਰਾਇਆ। ਸਤਿਗੁਰ ਵਡਿਆਈ ਧੰਨ, ਗੁਰ ਗੁਰ ਸ਼ਬਦ ਅਲਾਇਆ। ਗੁਰ ਗੁਰ ਵਡਿਆਈ ਧੰਨ, ਗੁਰਮੁਖ ਲਏ ਜਗਾਇਆ। ਗੁਰਮੁਖ ਵਡਿਆਈ ਧੰਨ, ਗੁਰਸਿਖ ਲਏ ਮਿਲਾਇਆ। ਗੁਰਸਿਖ ਵਡਿਆਈ ਧੰਨ, ਜੋ ਹਰਿ ਭਾਣੇ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤ ਨੂਰ ਸਮਾਇਆ। ਹਰਿ ਵਡਿਆਈ ਧੰਨ, ਸਤਿ ਪੁਰਖ ਅਖਵਾਇੰਦਾ। ਸਤਿ ਪੁਰਖ ਵਡਿਆਈ ਧੰਨ, ਗੁਰ ਗੁਰ ਡੇਰਾ ਲਾਇੰਦਾ। ਗੁਰ ਗੁਰ ਵਡਿਆਈ ਧੰਨ, ਗੁਰਮੁਖ ਮੰਤਰ ਨਾਮ ਦ੍ਰਿੜਾਇੰਦਾ। ਗੁਰਮੁਖ ਵਡਿਆਈ ਧੰਨ, ਗੁਰਸਿਖ ਸੰਗ ਨਿਭਾਇੰਦਾ। ਗੁਰਸਿਖ ਵਡਿਆਈ ਧੰਨ, ਭਾਂਡਾ ਭਰਮ ਭੰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤੀ ਨੂਰ ਨੂਰ ਰਖਾਇੰਦਾ। ਹਰਿ ਵਡਿਆਈ ਧੰਨ, ਸਤਿਗੁਰ ਇਸ਼ਟ ਦੇਵ ਅਖਵਾਈਆ। ਸਤਿਗੁਰ ਵਡਿਆਈ ਧੰਨ, ਗੁਰ ਏਕਾ ਏਕ ਬੁਝਾਈਆ। ਗੁਰ ਗੁਰ ਵਡਿਆਈ ਧੰਨ, ਗੁਰਮੁਖ ਜੋਤ ਨਿਰੰਜਣ ਆਪ ਜਗਾਈਆ। ਗੁਰਮੁਖ ਵਡਿਆਈ ਧੰਨ, ਗੁਰਸਿਖ ਸੱਜਣ ਸਾਚਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਈਆ। ਹਰਿ ਵਡਿਆਈ ਧੰਨ, ਸਤਿਗੁਰ ਪੂਰਾ ਅਖਵਾਇੰਦਾ। ਸਤਿਗੁਰ ਵਡਿਆਈ ਧੰਨ, ਹਾਜ਼ਰ ਹਜ਼ੂਰਾ ਗੁਰ ਉਪਾਇੰਦਾ। ਗੁਰ ਗੁਰ ਵਡਿਆਈ ਧੰਨ, ਗੁਰਮੁਖਾਂ ਰਾਗ ਸੁਣਾਇੰਦਾ। ਗੁਰਮੁਖ ਵਡਿਆਈ ਧੰਨ, ਗੁਰਸਿਖ ਘਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਬੰਧਨ ਪਾਇੰਦਾ। ਹਰਿ ਵਡਿਆਈ ਧੰਨ, ਸਤਿਗੁਰ ਚੰਨ ਚੜ੍ਹਾਇਆ। ਸਤਿਗੁਰ ਵਡਿਆਈ ਧੰਨ, ਗੁਰ ਜੋਤ ਨੂਰ ਰੁਸ਼ਨਾਇਆ। ਗੁਰ ਗੁਰ ਵਡਿਆਈ ਧੰਨ, ਗੁਰਮੁਖ ਸ਼ਬਦ ਉਪਾਇਆ। ਗੁਰਮੁਖ ਵਡਿਆਈ ਧੰਨ, ਗੁਰਸਿਖਾਂ ਆਪ ਦਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰੰਗਣ

ਰੰਗ ਰੰਗਾਇਆ। ਸਤਿਗੁਰ ਧੰਨ ਵਡਿਆਈ, ਹਰਿ ਸੱਜਣ ਸਚ ਅਖਵਾਇੰਦਾ। ਗੁਰ ਗੁਰ ਵੇਖ ਵਖਾਈ, ਗੁਰ ਰੂਪ ਵੇਸ ਵਟਾਇੰਦਾ। ਗੁਰਮੁਖਾਂ ਮੇਲ ਮਿਲਾਈ, ਮੇਲ ਮਿਲਾਵਾ ਆਪ ਜਣਾਇੰਦਾ। ਗੁਰਸਿਖਾਂ ਵੱਜੇ ਵਧਾਈ, ਘਰ ਸਾਚਾ ਮੰਗਲ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰਾਗ ਅਲਾਇੰਦਾ। ਗੁਰਸਿਖ ਵਡਿਆਈ ਧੰਨ, ਸੁਣਿਆ ਰਾਗ ਅਨਾਦਿਆ। ਗੁਰਮੁਖ ਵਡਿਆਈ ਧੰਨ, ਮਿਲਿਆ ਮੇਲ ਬ੍ਰਹਮ ਬ੍ਰਹਮਾਦਿਆ। ਗੁਰ ਵਡਿਆਈ ਧੰਨ, ਸੇਵਾ ਕਰੇ ਆਦਿ ਜੁਗਾਦਿਆ। ਸਤਿਗੁਰ ਵਡਿਆਈ ਧੰਨ, ਏਕਾ ਏਕ ਬੋਧ ਅਗਾਧਿਆ। ਹਰਿ ਹਰਿ ਵਡਿਆਈ ਧੰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਵਾਦਿਆ। ਹਰਿ ਵਡਿਆਈ ਧੰਨ, ਘਰ ਸਾਚੇ ਸਤਿਗੁਰ ਮੇਲਿਆ। ਸਤਿਗੁਰ ਵਡਿਆਈ ਧੰਨ, ਗੁਰ ਗੁਰ ਹੋਏ ਗੁਰੂ ਗੁਰ ਚੇਲਿਆ। ਗੁਰ ਗੁਰ ਵਡਿਆਈ ਧੰਨ, ਗੁਰਮੁਖ ਵੇਖੇ ਰੰਗ ਨਵੇਲਿਆ। ਗੁਰਮੁਖ ਵਡਿਆਈ ਧੰਨ, ਗੁਰਸਿਖਾਂ ਸੰਗ ਖੇਲ ਸਾਚਾ ਖੇਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਸੱਜਣ ਸੁਹੇਲਿਆ। ਗੁਰਸਿਖ ਵਡਿਆਈ ਧੰਨ, ਪਾਇਆ ਸੱਜਣ ਮੀਤ। ਗੁਰਮੁਖ ਵਡਿਆਈ ਧੰਨ, ਹੋਇਆ ਠੰਡਾ ਸੀਤ। ਗੁਰ ਗੁਰ ਵਡਿਆਈ ਧੰਨ, ਬੈਠਾ ਰਹੇ ਅਤੀਤ। ਸਤਿਗੁਰ ਵਡਿਆਈ ਧੰਨ, ਆਦਿ ਜੁਗਾਦੀ ਪਤਿਤ ਪੁਨੀਤ। ਹਰਿ ਹਰਿ ਵਡਿਆਈ ਧੰਨ, ਆਪੇ ਹਸਤ ਆਪੇ ਕੀਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਰੀਤ। ਹਰਿ ਵਡਿਆਈ ਧੰਨ, ਸਤਿਗੁਰ ਗੁਰ ਸਲਾਹਿੰਦਾ। ਗੁਰਮੁਖ ਗੁਰਸਿਖ ਏਕਾ ਕਰ, ਏਕਾ ਦਰ ਬਹਾਇੰਦਾ। ਗੁਰਸਿਖ ਗੁਰਮੁਖ ਫੜਿਆ ਲੜ, ਸਾਚੀ ਗੰਢ ਬੰਧਾਇੰਦਾ। ਗੁਰ ਸਤਿਗੁਰ ਪੌੜੇ ਜਾਏ ਚੜ੍ਹ, ਏਕਾ ਡੰਡਾ ਹੱਥ ਫੜਾਇੰਦਾ। ਹਰਿ ਹਰਿ ਅੱਗੇ ਵੇਖੇ ਖੜ, ਜੋਤੀ ਨੂਰ ਡਗਮਗਾਇੰਦਾ। ਹਰਿ ਕਾ ਰੂਪ ਅਪਰ ਅਪਰ, ਰੰਗ ਰੇਖ ਨਾ ਕੋਇ ਰਖਾਇੰਦਾ। ਸਤਿਗੁਰ ਗੁਰ ਅੰਦਰ ਵੜ, ਆਪ ਆਪਣਾ ਸ਼ਬਦ ਚਲਾਇੰਦਾ। ਗੁਰਮੁਖ ਗੁਰਸਿਖ ਆਪੇ ਫੜ, ਆਪ ਆਪਣਾ ਮੇਲ ਮਿਲਾਇੰਦਾ। ਗੁਰਸਿਖ ਗੁਰਮੁਖ ਏਕਾ ਅੱਖਰ ਜਾਇਣ ਪੜ੍ਹ, ਸਾਚੀ ਵਿਦਿਆ ਆਪ ਪੜ੍ਹਾਇੰਦਾ। ਗੁਰ ਸਤਿਗੁਰ ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਤੱਤ ਵਖਾਇੰਦਾ। ਹਰੀ ਹਰਿ ਆਪੇ ਲਾਏ ਆਪਣੀ ਜੜ, ਆਪੇ ਪੁੱਟ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਚਾਲ ਚਲਾਇੰਦਾ। ਧੰਨ ਵਡਿਆਈ ਭਗਤ ਜਨ, ਏਕਾ ਓਟ ਰਖਾਈਆ। ਧੰਨ ਵਡਿਆਈ ਸੰਤ ਜਨ, ਮੁਖ ਏਕਾ ਚੋਗ ਪਾਈਆ। ਧੰਨ ਵਡਿਆਈ ਭਗਤ ਜਨ, ਧੁਰ ਸੰਜੋਗੀ ਮੇਲ ਮਿਲਾਈਆ। ਧੰਨ ਵਡਿਆਈ ਸੰਤ ਜਨ, ਹਉਮੇ ਦੂਈ ਰੋਗ ਗਵਾਈਆ। ਦੋਹਾਂ ਵਿਚੋਲਾ ਆਪੇ ਬਣ, ਸ਼ਬਦ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਮ ਵਜਾਏ ਸੱਚੀ ਵਧਾਈਆ। ਧੰਨ ਵਡਿਆਈ ਭਗਤ ਜਨ, ਹਰਿ ਹਰਿ ਸੱਜਣ ਪਾਇਆ। ਧੰਨ ਵਡਿਆਈ ਸੰਤ ਜਨ, ਘਰ ਮਜਨ ਏਕਾ ਨੁਹਾਇਆ। ਧੰਨ ਧੰਨ ਵਡਿਆਈ ਭਗਤ ਜਨ, ਨੇਤਰ ਕਜਲ ਏਕਾ ਪਾਇਆ। ਧੰਨ ਧੰਨ ਵਡਿਆਈ ਸੰਤ ਜਨ, ਨਾਮ ਨਗਾਰਾ ਸਾਚਾ ਵੰਝਲ ਇਕ ਵਜਾਇਆ। ਦੋਹਾਂ ਵਿਚੋਲਾ ਆਪ ਬਣ, ਹਰਿ ਸ਼ਬਦੀ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਸਗਨ ਮਨਾਇਆ। ਧੰਨ ਵਡਿਆਈ ਭਗਤ ਜਨ, ਆਤਮ ਅੰਤਰ ਇਕ ਪਰਕਾਸ਼। ਧੰਨ ਵਡਿਆਈ ਸੰਤ ਜਨ, ਮਿਲਿਆ ਮੇਲ ਪੁਰਖ ਅਬਿਨਾਸ਼। ਧੰਨ ਵਡਿਆਈ ਭਗਤ

ਜਨ, ਪਾਰ ਕਿਨਾਰਾ ਪ੍ਰਿਥਮੀ ਆਕਾਸ਼। ਧੰਨ ਵਡਿਆਈ ਸੰਤ ਜਨ, ਘਰ ਸਾਚੇ ਪਾਇਣ ਰਾਸ। ਦੋਹਾਂ ਵਿਚੋਲਾ ਆਪ ਬਣ, ਗੁਰ ਸ਼ਬਦੀ ਵਸੇ ਪਾਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਜੁਗ ਜੁਗ ਖੇਲੇ ਖੇਲ ਤਮਾਸ। ਧੰਨ ਵਡਿਆਈ ਭਗਤ ਜਨ, ਹਰਿ ਮੇਲਾ ਕਮਲਾਪਾਤੀਆ। ਧੰਨ ਵਡਿਆਈ ਸੰਤ ਜਨ, ਮਿਟੀ ਰੈਣ ਅੰਧੇਰੀ ਰਾਤੀਆ। ਧੰਨ ਵਡਿਆਈ ਭਗਤ ਜਨ, ਏਕਾ ਪਾਇਆ ਪੁਰਖ ਬਿਧਾਤੀਆ। ਧੰਨ ਵਡਿਆਈ ਸੰਤ ਜਨ, ਅੰਮ੍ਰਿਤ ਪੀਆ ਬੂੰਦ ਸਵਾਂਤੀਆ। ਦੋਹਾਂ ਵਿਚੋਲਾ ਆਪ ਬਣ, ਗੁਰ ਸ਼ਬਦ ਪੜ੍ਹਾਏ ਇਕ ਜਮਾਤੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲੇ ਖੇਲ ਬੌਹ ਬਿਧ ਭਾਂਤੀਆ। ਧੰਨ ਵਡਿਆਈ ਭਗਤ ਜਨ, ਹਰਿ ਹਰਿ ਨਾਮਾ ਗਾਇਆ। ਧੰਨ ਵਡਿਆਈ ਸੰਤ ਜਨ, ਪੂਰਨ ਕਾਮਾਂ ਆਪ ਕਰਾਇਆ। ਧੰਨ ਵਡਿਆਈ ਭਗਤ ਜਨ, ਨਾਮ ਦਮਾਮਾ ਇਕ ਵਜਾਇਆ। ਧੰਨ ਵਡਿਆਈ ਸੰਤ ਜਨ, ਅੰਧੇਰੀ ਸ਼ਾਮਾ ਮੇਟ ਮਿਟਾਇਆ। ਦੋਹਾਂ ਵਿਚੋਲਾ ਆਪ ਬਣ, ਏਕਾ ਕਪੜ ਰਿਹਾ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਪੜਦਾ ਪਾਇਆ। ਧੰਨ ਵਡਿਆਈ ਭਗਤ ਜਨ, ਚੁੱਕਿਆ ਮਾਇਆ ਮੋਹ ਪਿਆਰ। ਧੰਨ ਵਡਿਆਈ ਸੰਤ ਜਨ, ਨਾਤਾ ਤੁੱਟਾ ਕਾਮ ਕਰੋਧ ਲੋਭ ਮੋਹ ਹੰਕਾਰ। ਧੰਨ ਵਡਿਆਈ ਭਗਤ ਜਨ, ਆਸਾ ਤ੍ਰਿਸਨਾ ਦਿਤੀ ਮਾਰ। ਧੰਨ ਵਡਿਆਈ ਸੰਤ ਜਨ, ਹੳਮੇ ਤੋੜਿਆ ਗੜ੍ਹ ਹੰਕਾਰ। ਦੋਹਾਂ ਵਿਚੋਲਾ ਆਪ ਬਣ, ਸ਼ਬਦ ਫੜਾਏ ਹੱਥ ਕਟਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਕਰੇ ਵਿਚਾਰ। ਧੰਨ ਵਡਿਆਈ ਭਗਤ ਜਨ, ਜਗਤ ਵਿਕਾਰਾ ਕੱਟਿਆ। ਧੰਨ ਵਡਿਆਈ ਸੰਤ ਜਨ, ਜਗਤ ਜਹਾਨੋਂ ਬੈਠਾ ਰੁੱਠਿਆ। ਧੰਨ ਵਡਿਆਈ ਭਗਤ ਜਨ, ਘਰ ਆਪਣਾ ਆਪੇ ਲੁੱਟਿਆ। ਧੰਨ ਵਡਿਆਈ ਸੰਤ ਜਨ, ਕੂੜਾ ਕੀਤਾ ਮੂਧਾ ਠੂਠਿਆ। ਦੋਹਾਂ ਵਿਚੋਲਾ ਆਪ ਬਣ, ਗੁਰ ਸ਼ਬਦੀ ਆਪੇ ਤੁਠਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪ ਮਨਾਵੇ ਜੁਗਾਂ ਜੁਗੰਤਰ ਰੁੱਠਿਆ। ਧੰਨ ਵਡਿਆਈ ਸੰਤ ਜਨ, ਹੋਇਆ ਖ਼ਾਕੀ ਖ਼ਾਕ। ਧੰਨ ਵਡਿਆਈ ਭਗਤ ਜਨ, ਹੋਇਆ ਪਾਕੀ ਪਾਕ। ਧੰਨ ਵਡਿਆਈ ਸੰਤ ਜਨ, ਹਰਿ ਬਣਿਆ ਸਾਚਾ ਸਾਕ। ਧੰਨ ਵਡਿਆਈ ਭਗਤ ਜਨ, ਘਰ ਵੇਖੇ ਖੁਲ੍ਹਿਆ ਤਾਕ। ਦੋਹਾਂ ਵਿਚੋਲਾ ਆਪ ਬਣ, ਗੁਰ ਸ਼ਬਦ ਸੁਣਾਏ ਆਪਣਾ ਵਾਕ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਹਰਿਜਨ ਵੇਖੇ ਮਾਰ ਝਾਕ। ਧੰਨ ਵਡਿਆਈ ਭਗਤ ਜਨ, ਮਿਲਿਆ ਪੁਰਖ ਅਗੰਮ। ਧੰਨ ਵਡਿਆਈ ਸੰਤ ਜਨ, ਘਰ ਸਾਚੇ ਪਏ ਜੰਮ। ਧੰਨ ਵਡਿਆਈ ਭਗਤ ਜਨ, ਅੰਮ੍ਰਿਤ ਰਸ ਚੁੰਘਿਆ ਸਾਚਾ ਮੰਮ। ਧੰਨ ਵਡਿਆਈ ਸੰਤ ਜਨ, ਮਿਟੀ ਤ੍ਰਿਸਨਾ ਤਮ। ਦੋਹਾਂ ਵਿਚੋਲਾ ਆਪੇ ਬਣ, ਗੁਰ ਸ਼ਬਦੀ ਕਰੇ ਕੰਮ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲੇ ਖੇਲ ਸ੍ਰੀ ਭਗਵਾਨ। ਧੰਨ ਵਡਿਆਈ ਭਗਤ ਜਨ, ਮਿਲਿਆ ਸ਼ਾਹ ਸੁਲਤਾਨ। ਧੰਨ ਵਡਿਆਈ ਸੰਤ ਜਨ, ਜੋਤ ਜਗੀ ਮਹਾਨ। ਧੰਨ ਵਡਿਆਈ ਭਗਤ ਜਨ, ਘਰ ਬੈਠੇ ਮੰਦਰ ਇਕ ਮਕਾਨ। ਧੰਨ ਵਡਿਆਈ ਸੰਤ ਜਨ, ਝੁੱਲੇ ਇਕ ਨਿਸ਼ਾਨ। ਦੋਹਾਂ ਵਿਚੋਲਾ ਆਪ ਬਣ, ਪਾਵੇ ਰਾਸ ਸਾਚਾ ਕਾਹਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਹੋਏ ਨਿਗਹਬਾਨ। ਭਗਤ ਵਡਿਆਈ ਧੰਨ ਧੰਨ, ਹਰਿ ਹਰਿ ਨਾਮਾ ਪਾਇਆ। ਸੰਤ ਵਡਿਆਈ ਧੰਨ, ਅੰਤਰਜਾਮਾ ਮੇਲ ਮਿਲਾਇਆ। ਗੁਰਸਿਖ ਵਡਿਆਈ ਧੰਨ,

ਗੁਰ ਮੰਤਰ ਨਾਮ ਦ੍ਰਿੜਾਇਆ। ਗੁਰਮੁਖ ਵਡਿਆਈ ਧੰਨ, ਏਕਾ ਇਸ਼ਟ ਵਖਾਇਆ। ਗੁਰ ਗੁਰ ਵਡਿਆਈ ਧੰਨ, ਦ੍ਰਿਸ਼ਟੀ ਦ੍ਰਿਸ਼ਟ ਦਏ ਖੁਲ੍ਹਾਇਆ। ਸਤਿਗੁਰ ਵਡਿਆਈ ਧੰਨ, ਸ੍ਰਿਸ਼ਟ ਸਬਾਈ ਵੇਖ ਵਖਾਇਆ। ਹਰਿ ਹਰਿ ਵਡਿਆਈ ਧੰਨ, ਆਦਿ ਜੁਗਾਦੀ ਖੇਲ ਖਿਲਾਇਆ। ਆਪਣਾ ਬੇੜਾ ਆਪੇ ਬੰਨ, ਜੁਗ ਜੁਗ ਆਪ ਚਲਾਇਆ। ਹਰਿ ਵਡਿਆਈ ਧੰਨ, ਸਤਿਗੁਰ ਪੁਰਖ ਉਠਾਇੰਦਾ। ਸਤਿਗੁਰ ਵਡਿਆਈ ਧੰਨ, ਗੁਰ ਗੁਰ ਨਾਲ ਰਲਾਇੰਦਾ। ਗੁਰ ਗੁਰ ਵਡਿਆਈ ਧੰਨ, ਗੁਰਮੁਖ ਮੁਖ ਸਲਾਹਿੰਦਾ। ਗੁਰਮੁਖ ਵਡਿਆਈ ਧੰਨ, ਗੁਰਸਿਖ ਤਰਾਇੰਦਾ। ਭਗਤ ਜਨ ਵਡਿਆਈ ਧੰਨ, ਭਗਤੀ ਮਾਰਗ ਇਕ ਵਖਾਇੰਦਾ। ਸੰਤ ਜਨ ਵਡਿਆਈ ਧੰਨ, ਸਤਿ ਸਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਉਠਿਆ ਹਰਿ ਸੱਚਾ ਮਿਹਰਵਾਨ, ਕਲਜੁਗ ਅੰਤਮ ਜੋਤ ਜਗਾਈਆ। ਸਤਿਗੁਰ ਪੂਰਾ ਨਿਗਹਬਾਨ, ਆਪ ਆਪਣਾ ਨੈਣ ਖੁਲ੍ਹਾਈਆ। ਗੁਰ ਗੁਰ ਦੇਵੇ ਸਾਚਾ ਦਾਨ, ਏਕਾ ਸ਼ਬਦ ਪੜ੍ਹਾਈਆ। ਗੁਰਮੁਖ ਸੋਹੰ ਸ਼ਬਦ ਮੰਤਰ ਮਨ ਮਾਨ, ਮਨ ਮਨਸਾ ਮੇਟ ਮਿਟਾਈਆ। ਗੁਰਸਿਖ ਸਾਚਾ ਚਤੁਰ ਸੁਜਾਨ, ਘਰ ਸਾਚੇ ਸੋਭਾ ਪਾਈਆ। ਭਗਤਨ ਮੇਲਾ ਵਿਚ ਜਹਾਨ, ਆਪਣਾ ਆਪ ਰਿਹਾ ਕਰਾਈਆ। ਸੰਤਾਂ ਦੇਵੇ ਧੁਰ ਫ਼ਰਮਾਨ, ਸ਼ਬਦ ਸੁਨੇਹੜਾ ਇਕ ਘਲਾਈਆ। ਦਾਤਾ ਦਾਨੀ ਹੋ ਪਰਧਾਨ, ਲੋਕਮਾਤ ਫੇਰਾ ਪਾਈਆ। ਸਤਿਜੁਗ ਤੇਰਾ ਸਾਚਾ ਬਣਾਏ ਆਪ ਵਿਧਾਨ, ਗੁਰਮੁਖ ਮੁਖੀਏ ਆਪ ਚੁਣਾਈਆ। ਹਰਿ ਸੰਗਤ ਸਾਚੀ ਕਰ ਪਰਵਾਨ, ਸ਼ਬਦ ਡੋਰੀ ਤੰਦ ਬੰਧਾਈਆ। ਭਗਤ ਸੰਤ ਸਿਖ ਗੁਰਮੁਖ ਗੁਰ ਸਤਿਗੁਰ ਹਰਿ ਹਰੀ ਨਰ ਨਰਾਇਣ, ਏਕਉਂਕਾਰ ਨਿਰਾਕਾਰ ਏਕਾ ਰੰਗ ਰੰਗਾਈਆ। ਹਰਿ ਸੰਗਤ ਤੇਰਾ ਉਚ ਮਹੱਲਾ, ਹਰਿ ਸਾਚੇ ਆਪ ਵਸਾਇਆ। ਸਤਿਗੁਰ ਬੈਠਾ ਇਕ ਅਕੱਲਾ, ਗੁਰ ਗੁਰ ਸ਼ਬਦ ਸੁਣਾਇਆ। ਗੁਰਮੁਖਾਂ ਗੁਰਸਿਖਾਂ ਆਪ ਫੜਾਇਆ ਆਪਣਾ ਪੱਲਾ, ਆਪਣੇ ਲੜ ਬੰਧਾਇਆ। ਭਗਤਾਂ ਭਗਤੀ ਆਪੇ ਰੱਲਾ, ਆਪ ਆਪਣਾ ਖੇਲ ਖਿਲਾਇਆ। ਸੰਤ ਦੁਲਾਰ ਕਰ ਪਿਆਰ ਸਚ ਸਨੇਹੜਾ ਆਪੇ ਘੱਲਾ, ਪਿਛਲਾ ਮੂਲ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਭਗਤ ਭਗਵੰਤ ਗੁਰਮੁਖ ਗੁਰਸਿਖ ਆਦਿ ਅੰਤ, ਗੁਰ ਸਤਿਗੁਰ ਸੋਭਾਵੰਤ, ਹਰਿ ਸੱਜਣ ਦਰ ਸੁਹਾਇਆ। ਕਲਜੁਗ ਤੇਰੀ ਵਾਰ ਅੰਤ, ਪਾਰਬ੍ਰਹਮ ਪ੍ਰਭ ਹਰਿ ਬੇਅੰਤ, ਹਰਿ ਸੰਗਤ ਮੇਲਾ ਏਕਾ ਕੰਤ, ਨਾਰ ਭਤਾਰ ਸ਼ਾਹ ਨਿਰੰਕਾਰ ਸਚਖੰਡ ਦਵਾਰ, ਧੁਰ ਦੀ ਕਾਰ ਨਿਰਵੈਰ ਨਿਰਾਧਾਰ ਆਪਣੀ ਆਪ ਕਰਾਇਆ। ਆਦਿ ਜੁਗਾਦੀ ਜੁਗ ਜੁਗ ਕਰ ਪਸਾਰ, ਆਪੇ ਮੇਟ ਮਿਟਾਇਆ। ਸੰਤ ਭਗਤ ਗੁਰਮੁਖ ਗੁਰਸਿਖ ਹੋਏ ਸੇਵਾਦਾਰ, ਗੁਰ ਸਤਿਗੁਰ ਸੇਵ ਕਮਾਇਆ। ਸ਼ਬਦ ਗੁਰ ਪਹਿਰੇਦਾਰ, ਅੱਠੇ ਪਹਿਰ ਆਲਸ ਨਿੰਦਰਾ ਵਿਚ ਨਾ ਆਇਆ। ਨਿਤ ਨਵਿਤ ਭਗਤਨ ਹਿਤ ਲੋਕਮਾਤ ਕਰੇ ਸੈਰ, ਦਰਗਹਿ ਸਾਚੀ ਵੜਣ ਨਾ ਦੇਵੇ ਐਰ ਗ਼ੈਰ, ਲੱਖ ਚੁਰਾਸੀ ਹੇਰ ਫੇਰ, ਮਨਮੁਖਾਂ ਮਨਮੁਖਤਾ ਲਏ ਘੇਰ, ਸੰਝ ਸਵੇਰ ਨਾ ਕੋਇ ਰਖਾਇਆ। ਪਰਗਟ ਜੋਧਾ ਸੂਰਬੀਰ ਸਿੰਘ ਸ਼ੇਰ ਸ਼ੇਰ ਦਲੇਰ ਹੰ ਬ੍ਰਹਮ ਸੋਇਮ ਰੂਪ ਵਿਸ਼ਨੂ ਵੰਸੀ ਭਗਵਨ ਧਾਰ ਜੋਤ ਨਿਰੰਕਾਰ, ਪੁਰਖ ਅਕਾਲ ਦੀਨ ਦਿਆਲ ਬ੍ਰਹਿਮੰਡ ਬਣਾਏ ਇਕ ਧਰਮਸਾਲ, ਕੋਟਨ ਕੋਟੀ ਬ੍ਰਹਮਾ ਵਿਸ਼ਨ ਸ਼ਿਵ ਆਦਿ ਜੁਗਾਦਿ ਉਪਾਏ ਅੰਤ ਕਰੇ ਜਵਾਲ, ਥਿਰ ਘਰ ਵਾਸੀ ਪੁਰਖ ਅਬਿਨਾਸ਼ੀ ਏਕਾ ਏਕ ਏਕਾ ਟੇਕ ਏਕਾ ਲੇਖ ਏਕਾ ਰਿਹਾ ਵੇਖ, ਦੂਸਰ ਕੋਇ ਰਹਿਣ ਨਾ ਪਾਇਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਗੁਰਮੁਖ ਮੇਲੇ, ਗੁਰਸਿਖਾਂ ਚਾੜ੍ਹੇ ਤੇਲੇ, ਗੁਰ ਸਤਿਗੁਰ ਸੱਜਣ

ਸੱਜਣ ਸੁਹੇਲੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਹਰਿ ਸੰਗਤ ਰੂਪ ਕਰਤਾਰ ਬ੍ਰਹਮਾ ਵੇਦ ਨਾ ਪਾਏ ਸਾਰ, ਅੰਤਮ ਸਭ ਨੂੰ ਆਏ ਹਾਰ, ਬਿਨ ਹਰਿ ਬੇੜਾ ਕੋਈ ਨਾ ਕਰੇ ਪਾਰ, ਲੱਖ ਚੁਰਾਸੀ ਖੜੀ ਕੰਢੇ ਮੰਝਧਾਰ, ਮਨ ਮਤ ਏਕਾ ਧੱਕਾ ਦੇਵੇ ਮਾਰ, ਮੂੰਹ ਦੇ ਭਾਰ ਰੁੜ੍ਹਾਈਆ। ਗੁਰਸਿਖ ਨਾਰੀ ਘਰ ਪਾਇਆ, ਹਰਿ ਕੰਤ ਭਤਾਰ। ਭੁਜਾ ਭੁਜੰਗਮ ਮੀਤ ਮੁਰਾਰ। ਚਾਲ ਬੇਹੰਗਮ ਵਿਚ ਸੰਸਾਰ। ਜੋਗੀ ਜੰਗਮ ਨਾ ਪਾਇਣ ਸਾਰ। ਜਾਗਰਤ ਜੋਤ ਨਾ ਕੋਈ ਵਰਨ ਨਾ ਕੋਈ ਗੋਤ, ਆਪਣੇ ਨੇਤਰ ਫੋਰ ਬ੍ਰਹਿਮੰਡ ਰੱਖੇ ਕੋਟੀ ਕੋਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਬਣਿਆ ਆਦਿ ਜੁਗਾਦੀ ਜੁਗ ਜੁਗ ਚੋਰ, ਗੁਰਮੁਖਾਂ ਦੇਵੇ ਨਾਮ ਧਨ ਅੰਧੇਰ ਅੰਧ ਘੋਰ। ਆਉਂਦਾ ਜਾਂਦਾ ਥੱਕਾ ਮਾਂਦਾ। ਪਾਂਧੀ ਪੰਧ ਮਕਾਉਂਦਾ ਜਾਂਦਾ। ਗੁਰਸਿਖਾਂ ਗੀਤ ਗਾਉਂਦਾ ਜਾਂਦਾ। ਰੁਠੜੇ ਮਾਤ ਮਨਾਉਂਦਾ ਜਾਂਦਾ। ਫੜ ਫੜ ਬਾਂਹੋਂ ਗਲੇ ਲਗਾਂਦਾ ਜਾਂਦਾ। ਪਿਛਲਾ ਲਿਖਿਆ ਲੇਖ ਮਿਟਾਉਂਦਾ ਜਾਂਦਾ। ਅੰਮ੍ਰਿਤ ਜਾਮ ਪਿਆਂਦਾ ਜਾਂਦਾ। ਗੁਰ ਗੋਬਿੰਦ ਮਿਲਾਉਂਦਾ ਜਾਂਦਾ। ਨਾਨਕ ਨਿਰਗੁਣ ਕੋਲੋਂ ਬਖ਼ਸ਼ਾਂਦਾ ਜਾਂਦਾ। ਸੰਗ ਮੁਹੰਮਦ ਕੋਲੋਂ ਰਾਹ ਵਿਚ ਰਵਾਉਂਦਾ ਜਾਂਦਾ। ਕਰੋੜ ਤੇਤੀਸਾ ਨੇਤਰ ਧਾਰ ਵਹਾਉਂਦਾ ਜਾਂਦਾ। ਸ਼ੰਕਰ ਬਾਸ਼ਕ ਹਾਰ ਗਲੋਂ ਸਟਾਂਦਾ ਜਾਂਦਾ। ਬ੍ਰਹਮਾ ਮੁਖ ਚਾਰ ਉਘਾੜ, ਵਾਹ ਵਾਹ ਤੇਰੇ ਗੀਤ ਸੁਣਾਉਦਾ ਜਾਂਦਾ। ਵਿਸ਼ਨੂੰ ਵੰਸੀ ਕਰ ਪਿਆਰ, ਤੇਰੀ ਡੋਲੀ ਆਪਣੇ ਕੰਧ ਉਠਾਉਂਦਾ ਜਾਂਦਾ। ਲੈ ਕੇ ਜਾਏ ਧੁਰ ਦਰਬਾਰ, ਪੁਰਖ ਅਕਾਲ ਅੱਗੇ ਬੈਠਾ ਰਾਹ ਤਕਉਂਦਾ ਜਾਂਦਾ। ਵਸੇ ਸੱਚੀ ਧਰਮਸਾਲ, ਹਰਿ ਸੰਗਤ ਸੱਚੀ ਮੇਲ ਮਿਲਾਉਂਦਾ ਜਾਂਦਾ। ਨਾਤਾ ਤੋੜ ਕਾਲ ਮਹਾਂਕਾਲ, ਆਪ ਆਪਣੇ ਰੰਗ ਰੰਗਾਉਂਦਾ ਜਾਂਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਭੰਡਾਰੇ ਸਾਚੇ ਭਰ, ਗੁਰਸਿਖਾਂ ਵਖਾਏ ਆਪਣਾ ਦਰ, ਆਪਣੀ ਹੱਥੀਂ ਆਪੇ ਵਿਦਾ ਕਰਾਉਂਦਾ ਜਾਂਦਾ।