ਪੁਸਤਕਾਲਾਭਾਗ ੮

੨੩ ਜੇਠ ੨੦੧੬ ਬਿਕ੍ਰਮੀ ਤੇਜ ਭਾਨ ਦੇ ਘਰ ਸ਼ੇਖ ਸਰ ਜੰਮੂ

ਨਿਰਗੁਣ ਜੋਤ ਪੁਰਖ ਅਕਾਲ, ਆਦਿ ਜੁਗਾਦਿ ਸਮਾਇਆ। ਜੋਤੀ ਨੂਰ ਜਲਵਾ ਜਲਾਲ, ਭੇਵ ਅਭੇਦਾ ਭੇਵ ਨਾ ਰਾਇਆ। ਆਦਿ ਨਿਰੰਜਣ ਹਰਿ ਮਿਹਰਵਾਨ, ਆਦਿ ਅੰਤ ਇਕ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਗੰਮੜਾ ਧਾਮ ਅਗੰਮੜਾ ਏਕਾ ਏਕ ਸੁਹਾਇਆ। ਪੁਰਖ ਅਗੰਮੜਾ ਅਗੰਮੜਾ ਨਰ ਨਿਰਗੁਣ ਆਪ ਕਰਾਈਆ। ਮਾਤ ਪਿਤ ਨਾ ਕੋਈ ਅੰਮੀ ਅੰਮੜਾ, ਭਾਈ ਭੈਣ ਨਾ ਕੋਇ ਰਖਾਈਆ। ਨਾ ਕੋਈ ਪੈਸਾ ਧੇਲਾ ਦਮੜਾ, ਦੂਸਰ ਵਸਤ ਨਾ ਕੋਇ ਟਿਕਾਈਆ। ਨਾ ਮਰੇ ਨਾ ਕਦੇ ਜੰਮੜਾ, ਏਕਾ ਏਕ ਖੇਲ ਖਿਲਾਈਆ। ਨਾ ਖ਼ੁਸ਼ੀ ਨਾ ਗਮੜਾ, ਨੀਰ ਨੈਣ ਨਾ ਕੋਇ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਕਾਲ ਦੀਨ ਦਿਆਲ ਏਕਾ ਏਕ ਏਕ ਹੋ ਜਾਈਆ। ਨੂਰ ਉਜਾਲਾ ਹਰਿ ਗੋਪਾਲਾ, ਪਰਮ ਪੁਰਖ ਅਬਿਨਾਸ਼ਿਆ। ਵਸਣਹਾਰਾ ਸਚ ਸੱਚੀ ਧਰਮਸਾਲਾ, ਹਰਿ ਸੱਜਣ ਸ਼ਾਹੋ ਸ਼ਬਾਸਿਆ। ਚਲੇ ਚਲਾਏ ਅਵੱਲੜੀ ਚਾਲਾ, ਆਪੇ ਖੇਲੇ ਖੇਲ ਤਮਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ

ਸਾਚੇ ਸਚ ਕਰੇ ਪਰਕਾਸਿਆ। ਸਚ ਪਰਕਾਸ਼ ਹਰਿ ਨਿਰੰਕਾਰਾ, ਏਕਾ ਏਕ ਕਰਾਇੰਦਾ। ਪਾਰਬ੍ਰਹਮ ਪ੍ਰਭ ਭੇਵ ਨਿਆਰਾ, ਲੇਖਾ ਲੇਖ ਨਾ ਕੋਇ ਲਿਖਾਇੰਦਾ। ਜੁਗਾ ਜੁਗੰਤਰ ਲੈ ਅਵਤਾਰਾ, ਆਪ ਆਪਣਾ ਨਾਉਂ ਧਰਾਇੰਦਾ। ਨਿਰਗੁਣ ਸਰਗੁਣ ਮੇਲ ਸੰਸਾਰਾ, ਸਾਚੀ ਰਚਨਾ ਆਪ ਰਚਾਇੰਦਾ। ਸ਼ਬਦ ਅਗੰਮੀ ਏਕਾ ਧਾਰਾ, ਆਪ ਆਪਣਾ ਤਾਲ ਵਜਾਇੰਦਾ। ਸਰ ਸਰੋਵਰ ਠੰਡੀ ਠਾਰਾ, ਅੰਮ੍ਰਿਤ ਆਪ ਸੁਹਾਇੰਦਾ। ਵਰਤੇ ਵਰਤਾਵੇ ਵਿਚ ਸੰਸਾਰਾ, ਅਤੋਟ ਅਤੁਟ ਰਖਾਇੰਦਾ। ਸਮਰਥ ਪੁਰਖ ਹਰਿ ਖੇਲ ਨਿਆਰਾ, ਕਥਾ ਅਕੱਥ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਨਾਉਂ ਉਪਜਾਇੰਦਾ। ਨਿਰਗੁਣ ਨਾਉਂ ਆਪਣਾ ਰੱਖ, ਨਿਰੰਕਾਰ ਨਿਰਾਕਾਰ ਅਖਵਾਇਆ। ਜੋਤੀ ਨੂਰ ਨੂਰ ਹੋ ਪਰਤੱਖ, ਆਪਣਾ ਦੀਪਕ ਆਪ ਵਖਾਇਆ। ਆਪੇ ਹੋਏ ਅਲੱਖਨਾ ਅਲੱਖ, ਅਲੱਖ ਨਿਰੰਜਣ ਨਾਉਂ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰੂਪ ਅਨੂਪ ਦਰਸਾਇਆ। ਰੂਪ ਅਨੂਪ ਸ਼ਾਹ ਭੂਪ ਸਚ ਸੁਲਤਾਨ, ਮਿਹਰਵਾਨ ਏਕਾ ਏਕ ਅਖਵਾਇੰਦਾ। ਸਾਚਾ ਮੰਦਰ ਸਚ ਮਕਾਨ, ਸ੍ਰੀ ਭਗਵਾਨ ਆਪਣਾ ਆਪ ਆਪ ਰਚਾਇੰਦਾ। ਰਵ ਸਸ ਨਾ ਕੋਈ ਤੇਜ ਭਾਨ, ਮੰਡਲ ਮੰਡਪ ਨਾ ਕੋਇ ਸੁਹਾਇੰਦਾ। ਨਾ ਕੋਈ ਜ਼ਮੀਨ ਨਾ ਅਸਮਾਨ, ਪ੍ਰਿਥਮੀ ਅਕਾਸ਼ ਨਾ ਕੋਇ ਵਖਾਇੰਦਾ। ਨਾ ਕੋਈ ਸ਼ਬਦ ਰਾਗ ਗਾਏ ਧੁਨਕਾਨ, ਤਾਲ ਤਲਵਾੜਾ ਨਾ ਕੋਇ ਵਜਾਇੰਦਾ। ਜੀਵ ਜੰਤ ਨਾ ਕੋਇ ਜਹਾਨ, ਸਾਧ ਸੰਤ ਨਾ ਕੋਇ ਅਖਵਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਨਾ ਕੋਇ ਨਿਸ਼ਾਨ, ਲੱਖ ਚੁਰਾਸੀ ਨਾ ਕੋਇ ਉਪਾਇੰਦਾ। ਨਾ ਕੋਈ ਦੇਵੇ ਜੀਆ ਦਾਨ, ਰਿਜਕ ਸਬਾਈ ਨਾ ਕੋਇ ਅਖਵਾਇੰਦਾ । ਨਾ ਕੋਈ ਸੰਘਾਰੇ ਕੱਢੇ ਪਰਾਣ, ਮੇਲ ਵਿਛੋੜਾ ਨਾ ਕੋਇ ਵਖਾਇੰਦਾ। ਨਾ ਕੋਈ ਦਿਸੇ ਪੀਣ ਖਾਣ, ਤ੍ਰਿਸਨਾ ਭੁੱਖ ਨਾ ਕੋਇ ਰਖਾਇੰਦਾ। ਨਾ ਕੋਈ ਚਿੱਲਾ ਤੀਰ ਕਮਾਨ, ਨਾ ਕੋਈ ਰਾਮਾ ਬਾਣ ਉਠਾਇੰਦਾ। ਨਾ ਕੋਈ ਕ੍ਰਿਸ਼ਨਾ ਗੋਪੀ ਕਾਹਨ, ਰਾਸ ਮੰਡਲ ਨਾ ਕੋਇ ਰਚਾਇੰਦਾ। ਨਾ ਕੋਈ ਈਸਾ ਮੂਸਾ ਹੋਏ ਪਰਧਾਨ, ਕਾਲਾ ਸੂਸਾ ਨਾ ਕੋਇ ਛੁਹਾਇੰਦਾ। ਕੁਰਾਨ ਹਦੀਸਾ ਨਾ ਵੇਦ ਪੁਰਾਨ, ਗਾਇਤਰੀ ਮੰਤਰ ਨਾ ਕੋਇ ਪੜ੍ਹਾਇੰਦਾ। ਦੁਰਗਾ ਅਸ਼ਟਮੀ ਨਾ ਕੋਇ ਵਖਾਨ, ਸਿੰਘ ਅਸਵਾਰ ਨਾ ਕੋਇ ਚੜ੍ਹਾਇੰਦਾ। ਗਦਾ ਚੱਕਰ ਨਾ ਕੋਇ ਭਵਾਨ, ਖੰਡਾ ਖੜਗ ਨਾ ਕੋਇ ਉਠਾਇੰਦਾ। ਨਾ ਕੋਈ ਦੀਸੇ ਗਿਆਨ ਧਿਆਨ, ਭਗਤ ਭਗਤੀ ਨਾ ਕੋਇ ਕਮਾਇੰਦਾ। ਨਾਨਕ ਨਾਉਂ ਨਾ ਕੋਇ ਵਖਾਨ, ਪੰਜ ਤੱਤ ਨਾ ਕੋਇ ਵਸਾਇੰਦਾ। ਜੋਧਾ ਸੂਰਬੀਰ ਨਾ ਦਿਸੇ ਬਲਵਾਨ, ਪੰਚਮ ਪਿਆਰ ਨਾ ਸੰਗ ਰਲਾਇੰਦਾ। ਸੰਗ ਮੁਹੰਮਦ ਚਾਰ ਯਾਰੀ ਨਾ ਬਹਿ ਬਹਿ ਗਾਣ, ਐਨਲਹੱਕ ਨਾਅਰਾ ਨਾ ਕੋਈ ਲਾਇੰਦਾ। ਪੰਡਤ ਪਾਂਧਾ ਨਾ ਕਰੇ ਕੋਈ ਵਖਿਆਨ, ਤਿਲਕ ਲਲਾਟ ਨਾ ਕੋਈ ਚੜ੍ਹਾਇੰਦਾ। ਕਰੋੜ ਤੇਤੀਸਾ ਨਾ ਕੋਈ ਪਛਾਨ, ਸੁਰਪਤ ਅਪੱਛਰਾਂ ਨਾ ਕੋਈ ਨਚਾਇੰਦਾ। ਕਿਨਰ ਯਛਪ ਨਾ ਮਰਦੰਗ ਵਜਾਨ, ਤਾਨ ਸੈਨ ਨਾ ਕੋਈ ਗਾਇੰਦਾ। ਸੱਤ ਸਾਗਰ ਨਾ ਕਰੇ ਕੋਈ ਜਲ ਪਾਨ, ਪਹਾੜ ਉਜਾੜ ਨਾ ਕੋਈ ਉਪਾਇੰਦਾ। ਦਿਵਸ ਰਾਤ ਨਾ ਦੇਵੇ ਦਾਨ, ਘੜੀ ਪਲ ਨਾ ਕੋਈ ਗਿਣਾਇੰਦਾ। ਆਦਿ ਜੁਗਾਦੀ ਇਕ ਭਗਵਾਨ, ਨਿਰਗੁਣ ਨੂਰ ਡਗਮਗਾਇੰਦਾ। ਜੋਤੀ ਜੋਤ ਦੋ ਜਹਾਨ, ਸਗਲਾ ਸੰਗ ਆਪ ਰਖਾਇੰਦਾ। ਚੌਦਾਂ ਹੱਟ ਨਾ ਕੋਈ ਦੁਕਾਨ, ਚੌਦਾਂ ਲੋਕ ਨਾ ਕੋਈ ਬਣਾਇੰਦਾ। ਚੌਦਾਂ ਤਬਕਾਂ ਨਾ ਕਰੇ ਪਛਾਨ, ਚੌਦਸ ਚੌਦਾਂ ਚੰਦ ਨਾ ਕੋਈ ਚੜ੍ਹਾਇੰਦਾ। ਸਾਚਾ ਹਰਿ ਇਕ ਮਿਹਰਵਾਨ, ਆਪ ਆਪਣੀ ਕਲ ਵਰਤਾਇੰਦਾ। ਇਕ ਅਕੱਲਾ ਨੌਜਵਾਨ, ਸਚ ਮਹੱਲਾ ਆਪ ਵਸਾਇੰਦਾ।

ਦੂਸਰ ਦਿਸੇ ਨਾ ਕੋਈ ਨਿਸ਼ਾਨ, ਦਰ ਦਰਬਾਨ, ਨਾ ਕੋਈ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰ ਹਰਿ ਨਿਰੰਕਾਰ, ਇਕ ਅਕੱਲਾ ਆਪ ਅਖਵਾਇੰਦਾ । ਇਕ ਅਕੱਲਾ ਆਦਿ ਨਿਰੰਜਣ, ਆਦਿ ਪੁਰਖ ਅਖਵਾਇਆ। ਪੁਰਖ ਅਬਿਨਾਸ਼ੀ ਦਰਦ ਦੁੱਖ ਭੈ ਭੰਜਣ, ਆਪ ਆਪਣਾ ਸੰਗ ਨਿਭਾਇਆ। ਆਪ ਕਰਾਏ ਆਪਣਾ ਮਜਨ, ਸਰ ਸਰੋਵਰ ਆਪਣਾ ਆਪ ਸੁਹਾਇਆ। ਆਪੇ ਨੇਤਰ ਪਾਏ ਅੰਜਣ, ਆਪ ਆਪਣੀ ਸੇਵਾ ਲਾਇਆ। ਆਪੇ ਜਾਣੇ ਘੜਨ ਭੰਨਣ, ਘੜਨ ਭੰਨਣਹਾਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਏਕਾ ਜੋਤ ਨੂਰ ਕਰੇ ਰੁਸ਼ਨਾਇਆ। ਜੋਤੀ ਨੂਰ ਨੂਰ ਉਪਾ, ਨੂਰੋ ਨੂਰ ਡਗਮਗਾਇੰਦਾ । ਆਪੇ ਜਾਣੇ ਆਪਣੀ ਆਣਾ, ਆਪਣਾ ਭਾਣਾ ਆਪ ਚੁਕਾਇੰਦਾ। ਆਪਣੇ ਚੜ੍ਹੇ ਆਪ ਬਿਬਾਨਾ, ਨਾ ਕੋਈ ਬਾਢੀ ਬਣਤ ਬਣਾਇੰਦਾ। ਆਪਣਾ ਬਣੇ ਆਪੇ ਰਾਣਾ, ਸ਼ਾਹ ਸੁਲਤਾਨ ਆਪ ਅਖਵਾਇੰਦਾ। ਆਪਣੇ ਵਸੇ ਆਪ ਟਿਕਾਣਾ, ਥਿਰ ਘਰ ਸਾਚਾ ਦਰ ਸੁਹਾਇੰਦਾ। ਆਪਣਾ ਦੇਵਣਹਾਰਾ ਧੁਰ ਫ਼ਰਮਾਣਾ, ਆਪ ਆਪਣਾ ਹੁਕਮ ਚਲਾਇੰਦਾ । ਆਪ ਆਪਣਾ ਦੇਵੇ ਮਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਖੇਲ ਖਿਲਾਇੰਦਾ। ਧੁਰ ਫ਼ਰਮਾਣਾ ਹਰਿ ਦਾਤਾਰ, ਆਪਣਾ ਆਪ ਉਪਜਾਈਆ। ਥਿਰ ਘਰ ਬੈਠ ਸੱਚੇ ਦਰਬਾਰ, ਸਾਚਾ ਹੁਕਮ ਆਪ ਸੁਣਾਈਆ। ਸ਼ਾਹੋ ਭੂਪ ਸੱਚੀ ਸਿਕਦਾਰ, ਸ਼ਾਹ ਸੁਲਤਾਨ ਵਡ ਵਡਿਆਈਆ। ਜੋਤ ਅਕਾਲ ਖ਼ਬਰਦਾਰ, ਸੇਵਕ ਸੇਵਾ ਸਚ ਲਗਾਈਆ। ਆਪੇ ਹੋਇਆ ਕੰਤ ਭਤਾਰ, ਆਪਣੀ ਨਾਰੀ ਆਪ ਹੰਢਾਈਆ। ਆਪੇ ਸੇਜਾ ਸੁੱਤਾ ਪੈਰ ਪਸਾਰ, ਅੰਗੀਕਾਰ ਆਪ ਅਖਵਾਈਆ। ਆਪੇ ਆਪਣੀ ਕਿਰਪਾ ਧਾਰ, ਆਪ ਆਪਣਾ ਸੁੱਤ ਉਪਜਾਈਆ। ਸ਼ਬਦ ਸੁੱਤ ਵਡ ਬਲਕਾਰ, ਘਰ ਸਾਚੇ ਬੈਠਾ ਆਸਣ ਲਾਈਆ। ਪੁਰਖ ਅਬਿਨਾਸ਼ੀ ਕਰ ਪਿਆਰ, ਸਾਚਾ ਦਰ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਲਏ ਉਪਜਾਈਆ। ਨਿਰਗੁਣ ਨਾਰੀ ਨਿਰਗੁਣ ਕੰਤ, ਨਿਰਗੁਣ ਸੁੱਤ ਉਪਜਾਇਆ। ਨਿਰਗੁਣ ਨਿਰਗੁਣ ਬਣਾਏ ਬਣਤ, ਨਿਰਗੁਣ ਨਿਰਗੁਣ ਵੇਖ ਵਖਾਇਆ। ਨਿਰਗੁਣ ਆਦਿ ਨਿਰੰਜਨ ਅੰਤ, ਨਿਰਗੁਣ ਆਪਣਾ ਖੇਲ ਖਿਲਾਇਆ। ਨਿਰਗੁਣ ਪਾਰਬ੍ਰਹਮ ਬੇਅੰਤ, ਭੇਵ ਕੋਈ ਨਾ ਰਾਇਆ। ਨਿਰਗੁਣ ਮਹਿਮਾ ਗਣਤ ਅਗਣਤ, ਲੇਖਾ ਲੇਖ ਨਾ ਕੋਈ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਲਏ ਤਰਾਇਆ। ਨਿਰਗੁਣ ਪਿਤਾ ਨਿਰਗੁਣ ਮਾਤ, ਨਿਰਗੁਣ ਆਪਣੇ ਵਿਚ ਟਿਕਾਈਆ। ਨਿਰਗੁਣ ਨਿਰਗੁਣ ਦੇਵੇ ਦਾਤ, ਨਿਰਗੁਣ ਭਿਛਿਆ ਝੋਲੀ ਪਾਈਆ। ਨਿਰਗੁਣ ਨਿਰਗੁਣ ਚਲਾਏ ਰਾਥ, ਰਥ ਰਥਵਾਹੀ ਆਪ ਅਖਵਾਈਆ। ਨਿਰਗੁਣ ਨਿਰਗੁਣ ਨਿਭਾਏ ਸਗਲਾ ਸਾਥ, ਸਗਲਾ ਸੰਗ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਦੀਨ ਦਿਆਲ ਨਿਰਗੁਣ ਲਾਲ ਇਕ ਉਪਜਾਈਆ। ਨਿਰਗੁਣ ਲਾਲ ਹਰਿ ਗੋਪਾਲ, ਸ਼ਬਦੀ ਸੁੱਤ ਉਪਜਾਇਆ। ਆਪਣੇ ਫਲ ਲਗਾਇਆ ਡਾਲ੍ਹ, ਆਪਣੀ ਰੁੱਤ ਸੁਹਾਇਆ। ਆਪੇ ਕਰੇ ਕਰਾਏ ਪ੍ਰਿਤਪਾਲ, ਪ੍ਰਿਤਪਾਲਕ ਆਪ ਅਖਵਾਇਆ। ਆਪੇ ਸ਼ਾਹ ਆਪੇ ਕੰਗਾਲ, ਆਪਣਾ ਭੰਡਾਰ ਆਪ ਭਰਾਇਆ। ਆਪੇ ਬਣਿਆ ਵਿਚ ਦਲਾਲ, ਸਚ ਦਲਾਲੀ ਆਪ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚੇ ਹਰਿ ਸਾਚੀ ਖੇਲ ਖਿਲਾਇਆ। ਥਿਰ ਘਰ ਸਾਚਾ ਸਚ ਦਰਬਾਰਾ, ਹਰਿ ਸਾਚਾ ਕਰਮ ਕਮਾਇੰਦਾ। ਪੂਤ ਸਪੂਤਾ

ਸੁੱਤ ਦੁਲਾਰਾ, ਸ਼ਬਦੀ ਸ਼ਬਦ ਉਪਜਾਇੰਦਾ। ਏਕਾ ਹੁਕਮ ਸੱਚੀ ਸਰਕਾਰਾ, ਆਪਣਾ ਆਪ ਸੁਣਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰ ਉਸਾਰਾ, ਸਾਚੀ ਸੇਵ ਲਗਾਇੰਦਾ। ਵਿਸ਼ਨ ਬ੍ਰਹਮਾ ਭਰ ਭੰਡਾਰਾ, ਸ਼ੰਕਰ ਸੰਗ ਰਲਾਇੰਦਾ। ਨਾਦ ਅਨਾਦੀ ਸੱਚੀ ਧੁਨਕਾਰਾ, ਬ੍ਰਹਿਮਾਦੀ ਆਪ ਅਲਾਇੰਦਾ। ਆਦਿ ਜੁਗਾਦੀ ਏਕਾ ਕਾਰਾ, ਏਕੰਕਾਰਾ ਆਪ ਕਮਾਇੰਦਾ। ਲੇਖਾ ਲਿਖੇ ਨਾ ਬਣ ਲਿਖਾਰਾ, ਬ੍ਰਹਮਾ ਵੇਤਾ ਭੇਵ ਨਾ ਪਾਇੰਦਾ। ਚਾਰ ਵੇਦਾਂ ਭਰ ਭੰਡਾਰਾ, ਲੋਕਮਾਤੀ ਰਾਹ ਵਖਾਇੰਦਾ। ਪੁਰਖ ਅਬਿਨਾਸ਼ੀ ਖੇਲ ਅਪਾਰਾ, ਹੁਕਮੀ ਹੁਕਮ ਚਲਾਇੰਦਾ। ਤ੍ਰੈਗੁਣ ਤੇਰਾ ਮੀਤ ਮੁਰਾਰਾ, ਪੰਚਮ ਜੋੜ ਜੁੜਾਇੰਦਾ। ਲੱਖ ਚੁਰਾਸੀ ਮਹੱਲ ਉਸਾਰਾ, ਨਿਰਗੁਣ ਨਿਰਗੁਣ ਵੰਡ ਵੰਡਾਇੰਦਾ। ਮਨ ਮਤ ਬੁਧ ਕਰ ਪਿਆਰਾ, ਨੌ ਦਰ ਖੋਜ ਖੋਜਾਇੰਦਾ। ਘਰ ਵਿਚ ਘਰ ਇਕ ਉਸਾਰਾ, ਆਪ ਆਪਣਾ ਆਸਣ ਲਾਇੰਦਾ। ਮਾਨਸ ਮਾਨੁਖ ਕਰ ਉਜਿਆਰਾ, ਭਗਤ ਭਗਤੀ ਇਕ ਦ੍ਰਿੜਾਇੰਦਾ। ਦੂਤਾਂ ਦੁਸ਼ਟਾਂ ਕਰੇ ਸੰਘਾਰਾ, ਆਪ ਆਪਣਾ ਵੇਸ ਵਟਾਇੰਦਾ। ਜੁਗਾ ਜੁਗੰਤਰ ਲੈ ਅਵਤਾਰਾ, ਪੰਜ ਤੱਤ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨ ਅੰਤਾ ਹਰਿ ਭਗਵੰਤਾ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਹਰਿ ਭਗਵੰਤ ਹਰਿ ਭਗਵਾਨ, ਹਰਿ ਹਰਿ ਜੋਤ ਜਗਾਈਆ। ਆਦਿ ਜੁਗਾਦੀ ਵੇਖੇ ਜਗਤ ਨਿਸ਼ਾਨ, ਜੁਗ ਜੁਗ ਵੱਡੀ ਵਡਿਆਈਆ। ਆਪੇ ਹੋਇਆ ਸੀਤਾ ਰਾਮ, ਕਾਹਨਾ ਗੋਪੀ ਆਪ ਨਚਾਈਆ। ਆਪੇ ਮੰਤਰ ਦ੍ਰਿੜਾਏ ਸਤਿਨਾਮ ਗੋਬਿੰਦ ਫਤਿਹ ਆਪ ਗਜਾਈਆ। ਆਪੇ ਪਿਆਏ ਅੰਮ੍ਰਿਤ ਜਾਮ, ਤ੍ਰਿਸਨਾ ਤ੍ਰਿਖਾ ਆਪ ਬੁਝਾਈਆ। ਆਪੇ ਵੇਖੇ ਕਲਜੁਗ ਅੰਧ ਅੰਧੇਰੀ ਸ਼ਾਮ, ਚਾਰੋਂ ਕੁੰਟ ਅੰਧੇਰਾ ਛਾਈਆ। ਨਾ ਕੋਈ ਨਗਰ ਨਾ ਗਰਾਮ, ਨਾ ਕੋਈ ਖੇੜਾ ਰਿਹਾ ਵਸਾਈਆ। ਪੱਲੇ ਦਿਸੇ ਨਾ ਕਿਸੇ ਨਾਮ, ਚਾਰੇ ਕੰਨੀਆਂ ਖਾਲੀ ਰਹੇ ਹਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਨਿਰਾਕਾਰ, ਨਿਰੰਕਾਰਾ ਆਪਣੀ ਆਪ ਰਖਾਈਆ। ਨਿਰੰਕਾਰ ਨਿਰਵੈਰ, ਆਦਿ ਜੁਗਾਦਿ ਅਖਵਾਇੰਦਾ। ਜੁਗਾ ਜੁਗੰਤਰ ਆਦਿ ਜੁਗਾਦਿ ਸ਼ਬਦ ਅਨਾਦੀ ਕਰੇ ਸੈਰ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਫੇਰਾ ਪਾਇੰਦਾ। ਜਨ ਭਗਤ ਉਧਾਰੇ ਕਰ ਕਰ ਆਪਣੀ ਮਿਹਰ, ਆਪ ਆਪਣਾ ਦਰਸ ਵਖਾਇੰਦਾ। ਲੱਖ ਚੁਰਾਸੀ ਵਰਤੇ ਕਹਿਰ, ਰਾਜ ਰਾਜਾਨ ਸ਼ਾਹ ਸੁਲਤਾਨ ਸਾਚਾ ਹੁਕਮ ਨਾ ਕੋਇ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਆਪੇ ਧਰ, ਨੂਰ ਉਜਾਲਾ ਇਕ ਵਖਾਇੰਦਾ। ਨੂਰ ਉਜਾਲਾ ਹਰਿ ਬਨਵਾਰੀ, ਅਕਲ ਕਲਾ ਅਖਵਾਈਆ। ਕਲਜੁਗ ਵੇਖੇ ਰੈਣ ਅੰਧਿਆਰੀ, ਚਾਰੋਂ ਕੁੰਟ ਅੰਧੇਰਾ ਛਾਈਆ। ਵਰਨਾਂ ਬਰਨਾਂ ਹੋਏ ਖੁਵਾਰੀ, ਸਾਚੀ ਸਿਖਿਆ ਨਾ ਕੋਇ ਪੜ੍ਹਾਈਆ। ਧੀਆਂ ਭੈਣਾਂ ਵਣਜ ਵਪਾਰੀ, ਕੂੜੇ ਧੰਦੇ ਲਾਈਆ। ਕਾਮ ਕਰੋਧ ਰਿਹਾ ਲਲਕਾਰੀ, ਹਉਮੇ ਹੰਗਤਾ ਲਏ ਅੰਗੜਾਈਆ। ਸਾਧਾਂ ਸੰਤਾਂ ਸੁਰਤ ਸਵਾਣੀ ਰਹੀ ਕਵਾਰੀ, ਹਰਿ ਕੰਤ ਨਾ ਕੋਇ ਹੰਢਾਈਆ। ਉਚੇ ਟਿੱਲੇ ਪਰਬਤ ਬੈਠੇ ਜੰਗਲ ਜੂਹ ਉਜਾੜ ਪਹਾੜੀ, ਜਲ ਧਾਰਾ ਸੀਸ ਵਹਾਈਆ। ਨਾਲ ਰਲਾਈ ਤ੍ਰਿਸਨਾ ਲਾੜੀ, ਆਸਾ ਮਨਸਾ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਨੂਰ ਕਰੇ ਰੁਸ਼ਨਾਈਆ । ਨਿਰਗੁਣ ਨੂਰ ਦੀਪਕ ਬਾਤੀ, ਹਰਿ ਸਾਚੇ ਸਚ ਜਗਾਈਆ। ਪਰਗਟ ਹੋਇਆ ਕਮਲਾਪਾਤੀ, ਨਿਹਕਲੰਕਾ ਨਾਉਂ ਰਖਾਈਆ। ਜਨ ਭਗਤਾਂ ਦੇਵੇ ਅੰਮ੍ਰਿਤ ਆਤਮ ਬੂੰਦ ਸਵਾਂਤੀ, ਸਾਂਤਕ ਸਤਿ ਵਰਤਾਈਆ। ਬੰਦ ਕਿਵਾੜਾ ਖੋਲ੍ਹੇ ਤਾਕੀ, ਬਜਰ ਕਪਾਟੀ ਆਪ ਤੁੜਾਈਆ।

ਅੰਮ੍ਰਿਤ ਜਾਮ ਪਿਆਏ ਸਾਚਾ ਸਾਕੀ, ਸ਼ਬਦ ਪਿਆਲਾ ਹੱਥ ਉਠਾਈਆ। ਗੁਰ ਗੋਬਿੰਦ ਲਹਿਣਾ ਦੇਣ ਚੁਕਾਏ ਬਾਕੀ, ਪਿਛਲਾ ਮੂਲ ਨਾ ਕੋਇ ਰਖਾਈਆ। ਅਸਵ ਘੋੜੇ ਰੱਖੇ ਚਾਲ ਬਾਂਕੀ, ਨੀਲਾ ਨੀਲੀ ਧਾਰੋਂ ਪਾਰ ਲੰਘਾਈਆ । ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਅੱਗੇ ਕੋਇ ਰਹੇ ਨਾ ਆਕੀ, ਸ਼ਾਹ ਸੁਲਤਾਨਾਂ ਖਾਕ ਮਿਲਾਈਆ। ਪੁਰਖ ਅਗੰਮਾ ਨਾ ਮਰੇ ਨਾ ਕਦੇ ਜੰਮਾ ਆਪਣੀ ਕਰੇ ਆਪ ਚਾਲਾਕੀ, ਵੇਦ ਕਤੇਬ ਭੇਵ ਨਾ ਪਾਈਆ। ਅਲੱਖ ਨਿਰੰਜਣ ਅਲੱਖਣਾ ਅਲਾਖੀ, ਅਗੰਮ ਅਗੋਚਰ ਅਥਾਹ ਬੇਪਰਵਾਹ ਆਪ ਅਖਵਾਈਆ। ਕਲਜੁਗ ਤੇਰੀ ਅੰਤਮ ਆਪ ਚਲਾਏ ਆਪਣੀ ਸਾਖੀ, ਸਾਚੀ ਵਿਦਿਆ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਗੁਣ ਜੋਤ ਨੂਰੀ ਅੱਲਾ, ਅਲਾਹੀ ਨੂਰ ਆਪ ਅਖਵਾਇੰਦਾ। ਏਕਾ ਵਸਿਆ ਸਚ ਮਹੱਲਾ, ਉਚ ਅਟੱਲਾ ਦਿਸ ਨਾ ਆਇੰਦਾ। ਪਾਵੇ ਸਾਰ ਜਲਾਂ ਥਲਾਂ, ਡੂੰਘੀ ਕੰਦਰ ਫੋਲ ਫੋਲਾਇੰਦਾ। ਸਚ ਸਿੰਘਾਸਣ ਏਕਾ ਮੱਲਾ, ਪੁਰਖ ਅਬਿਨਾਸ਼ਨ ਡੇਰਾ ਲਾਇੰਦਾ। ਸ਼ਬਦ ਅਗੰਮੀ ਫੜਿਆ ਭੱਲਾ, ਆਪਣੇ ਹੱਥ ਚਮਕਾਇੰਦਾ। ਏਕਾ ਵਾਰ ਕਲਜੁਗ ਅੰਤਮ ਬੋਲੇ ਹੱਲਾ, ਦੂਸਰ ਸੰਗ ਨਾ ਕੋਇ ਰਖਾਇੰਦਾ। ਫਿਰੇ ਦਰੋਹੀ ਇਕ ਅਕੱਲਾ, ਹਜ਼ਰਤ ਪੀਰ ਦਸਤਗੀਰ ਸ਼ਾਹ ਹਕੀਰ ਸੀਸ ਨਾ ਕੋਇ ਉਠਾਇੰਦਾ। ਆਦਿ ਜੁਗਾਦੀ ਅਛਲ ਅਛੱਲਾ, ਵਲ ਛਲ ਧਾਰੀ ਖੇਲ ਖਿਲਾਇੰਦਾ। ਜਨ ਭਗਤਾਂ ਮੇਟੇ ਦੂਈ ਦਵੈਤੀ ਸੱਲਾ, ਏਕਾ ਬ੍ਰਹਮ ਵਖਾਇੰਦਾ। ਮਨਮੁਖ ਜੀਵਾਂ ਕਲਜੁਗ ਕਾਇਆ ਫਲ ਬੂਟਾ ਹੁਲਾ, ਅੰਤਮ ਮੁਲ ਨਾ ਕੋਇ ਪਵਾਇੰਦਾ। ਸ਼ਬਦ ਅੰਧੇਰਾ ਝੱਖੜ ਏਕਾ ਝੁੱਲਾ, ਕੂੜੀ ਕਿਰਿਆ ਜੜ ਉਖੜਾਇੰਦਾ। ਸੰਤ ਸੁਹੇਲਾ ਗੁਰੂ ਗੁਰ ਚੇਲਾ ਸਤਿਗੁਰ ਕੰਡੇ ਵਿਰਲਾ ਤੁਲਾ, ਤੋਲਣਹਾਰਾ ਆਪ ਤੁਲਾਇੰਦਾ। ਮਨਮੁਖ ਜੀਵ ਮਾਇਆ ਮਮਤਾ ਹਉਮੇ ਹੰਗਤਾ ਰੁੱਲਾ, ਸਾਚੀ ਸੰਗਤਾ ਨਾ ਕੋਈ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਨੂਰ ਡਗਮਗਾਇੰਦਾ। ਨਿਰਗੁਣ ਨੂਰ ਡਗਮਗਾ, ਜੋਤੀ ਜੋਤ ਕਰੇ ਰੁਸ਼ਨਾਈਆ। ਗੁਰਮੁਖ ਸੱਜਣ ਲਏ ਉਠਾ, ਸੋਇਆ ਕੋਇ ਰਹਿਣ ਨਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਵਿਛੜੇ ਲਏ ਮਨਾ, ਕਲਜੁਗ ਅੰਤਮ ਸੇਵ ਕਮਾਈਆ। ਘਰ ਘਰ ਅੰਦਰ ਮੰਦਰ ਫੇਰੀ ਪਾ, ਅੰਧ ਅੰਧੇਰਾ ਦਏ ਮਿਟਾਈਆ। ਸੰਝ ਸਵੇਰਾ ਇਕ ਕਰਾ, ਏਕਾ ਨੂਰ ਕਰੇ ਰੁਸ਼ਨਾਈਆ। ਰਵ ਸਸ ਰਹੇ ਸ਼ਰਮਾ, ਜਿਸ ਮਿਲਿਆ ਬੇਪਰਵਾਹੀਆ। ਕਰੋੜ ਤੇਤੀਸਾ ਰਿਹਾ ਰਾਹ ਤਕਾ, ਗੁਰਸਿਖ ਤੇਰੀ ਵਡ ਵਡਿਆਈਆ। ਬ੍ਰਹਮਾ ਵੇਤਾ ਸੀਸ ਰਿਹਾ ਝੁਕਾ, ਘਰ ਸਾਚੇ ਵੱਜੇ ਵਧਾਈਆ। ਵਿਸ਼ਨੂੰ ਵੰਸੀ ਗੋਦੀ ਲਏ ਉਠਾ, ਨਿਰਗੁਣ ਨਿਰਗੁਣ ਮੇਲ ਮਿਲਾਈਆ। ਪਾਰਬ੍ਰਹਮ ਪ੍ਰਭ ਬੇਪਰਵਾਹ, ਗੁਰਸਿਖ ਸਾਚੇ ਵੇਖੇ ਥਾਉਂ ਥਾਈਂਆ। ਕਲਜੁਗ ਕਰੇ ਸਚ ਨਿਆਂ, ਸਾਚਾ ਸਾਲਸ ਆਪ ਬਣ ਜਾਈਆ। ਚਾਰ ਕੁੰਟ ਦਹਿ ਦਿਸ਼ਾ ਜੂਠੇ ਝੂਠੇ ਉਡਨੇ ਕਾਂ, ਕਾਗੋਂ ਹੰਸ ਨਾ ਕੋਇ ਬਣਾਈਆ। ਜਿਸ ਜਨ ਜਪਿਆ ਹਰਿ ਹਰਿ ਨਾਂ, ਹਰਿ ਸਾਚਾ ਵੇਖ ਵਖਾਈਆ। ਸ਼ਬਦ ਸਰੂਪੀ ਪਕੜੇ ਬਾਂਹ, ਦਿਸ ਕਿਸੇ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਨਿਰਗੁਣ ਹਰਿ ਹਰਿ ਨਿਰਗੁਣ ਜੋਤ, ਨਿਰਗੁਣ ਆਪਣਾ ਨਾਉਂ ਰਖਾਇਆ। ਨਾ ਕੋਈ ਵਰਨ ਨਾ ਕੋਈ ਗੋਤ, ਨਾ ਕੋਈ ਜ਼ਾਤ ਪਾਤ ਬਣਾਇਆ। ਲੱਭਦੇ ਫਿਰਦੇ ਕੋਟੀ ਕੋਟ, ਅਠਸਠ ਬੈਠੇ ਧੂਣੀਆਂ ਤਾਇਆ। ਕੋਟਨ ਕੋਟੀ ਬੰਨ ਲੰਗੋਟ, ਸੀਸ ਖ਼ਾਕ ਰਹੇ ਪਵਾਇਆ। ਕੋਟਨ ਕੋਟ ਮਾਰਨ ਵਾਸਨਾ

ਖੋਟ, ਮੁਖ ਪੜਦਾ ਰਹੇ ਪਾਇਆ। ਕੋਟਨ ਕੋਟ ਨਾ ਭਰੀ ਪੋਟ, ਦਰ ਦਰ ਬੈਠੇ ਅਲਖ ਜਗਾਇਆ। ਕੋਟਨ ਕੋਟ ਚੜ੍ਹੇ ਪਰਬਤ ਚੋਟ, ਆਪਣੀ ਚੋਟੀ ਰਹੇ ਬਣਾਇਆ। ਬਿਨ ਸਤਿਗੁਰ ਪੂਰੇ ਤਨ ਨਗਾਰੇ ਨਾ ਕੋਈ ਲਾਵੇ ਚੋਟ, ਅਨਹਦ ਤਾਲ ਨਾ ਕੋਇ ਸੁਣਾਇਆ। ਜਨ ਭਗਤਾਂ ਬਖ਼ਸ਼ੇ ਚਰਨ ਕਵਲ ਏਕਾ ਓਟ, ਪੁਰਖ ਅਕਾਲ ਇਕ ਮਨਾਇਆ। ਕਲਜੁਗ ਜੀਵ ਆਹਲਨਿਉਂ ਡਿਗੇ ਬੋਟ, ਨਾ ਸਕੇ ਕੋਈ ਉਠਾਇਆ। ਸਾਧਾਂ ਸੰਤਾਂ ਭਰੀ ਨਾ ਪੋਟ, ਮਾਇਆ ਮਮਤਾ ਹੋਏ ਹਲਕਾਇਆ। ਕਿਸੇ ਨਾ ਰਲਾਈ ਜੋਤੀ ਜੋਤ, ਸੁਖਮਨ ਰਾਹ ਨਾ ਪਾਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਲਏ ਤਰਾਇਆ। ਗੁਰਸਿਖ ਸੱਜਣ ਸੱਚਾ ਸਾਕੀ, ਹਰਿ ਸਾਚਾ ਆਪ ਅਖਵਾਇੰਦਾ। ਕਲਜੁਗ ਦੇਵਣ ਆਇਆ ਬਾਕੀ, ਪੂਰਬ ਲਹਿਣਾ ਆਪ ਚੁਕਾਇੰਦਾ। ਗੁਰ ਗੋਬਿੰਦ ਪੂਰਾ ਕਰੇ ਭਵਿਖਤ ਵਾਕੀ, ਜੋ ਸਰਸੇ ਵਿਚ ਰੁੜ੍ਹਾਇੰਦਾ। ਅਰਸ਼ ਫਰਸ਼ ਵੇਖੇ ਬੰਦਾ ਖਾਕੀ, ਕਾਇਨਾਤ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਧਾਰਾ ਹਰਿ ਨਿਰੰਕਾਰਾ ਚਾਰ ਵਰਨਾਂ ਇਕ ਚਲਾਇੰਦਾ। ਚਾਰ ਵਰਨਾਂ ਇਕ ਗਿਆਨ, ਏਕਾ ਕਰੇ ਜਣਾਈਆ। ਚਾਰ ਵਰਨਾਂ ਇਕ ਧਿਆਨ, ਏਕਾ ਇਸ਼ਟ ਵਖਾਈਆ। ਚਾਰ ਵਰਨਾਂ ਏਕਾ ਮਾਣ, ਏਕਾ ਦਰ ਸੁਹਾਈਆ। ਚਾਰ ਵਰਨਾਂ ਏਕਾ ਦਾਨ, ਏਕਾ ਭਿਛਿਆ ਝੋਲੀ ਪਾਈਆ। ਚਾਰ ਵਰਨਾਂ ਏਕਾ ਪੀਣ ਖਾਣ, ਏਕਾ ਰੰਗ ਰੰਗਾਈਆ। ਚਾਰ ਵਰਨਾਂ ਮਾਰੇ ਏਕਾ ਬਾਣ, ਪੰਚਮ ਨਾਤਾ ਤੋੜ ਤੁੜਾਈਆ। ਚਾਰ ਵਰਨਾਂ ਦਰਸਾਏ ਇਕ ਭਗਵਾਨ, ਜੋਤੀ ਨੂਰ ਡਗਮਗਾਈਆ। ਚਾਰ ਵਰਨਾਂ ਇਕ ਈਮਾਨ, ਏਕਾ ਕਲਮਾ ਦਏ ਸਖਾਈਆ। ਚਾਰ ਵਰਨਾਂ ਇਕ ਅੰਜੀਲ ਕੁਰਾਨ, ਇਕ ਹਦਾਇਤ ਸ਼ਰਅ ਸ਼ਰਾਇਤ ਇਕ ਜਣਾਈਆ। ਚਾਰ ਵਰਨਾਂ ਏਕਾ ਵੇਦ ਪੁਰਾਨ, ਏਕਾ ਪੂਜਾ ਪਾਠਾ ਕਰੇ ਪੜ੍ਹਾਈਆ। ਚਾਰ ਵਰਨਾਂ ਏਕਾ ਗੀਤਾ ਗਿਆਨ, ਗਿਆਨ ਗੋਝ ਇਕ ਖੁਲ੍ਹਾਈਆ। ਚਾਰ ਵਰਨ ਰਖਾਏ ਇਕ ਨਿਸ਼ਾਨ, ਚਾਰ ਵਰਨਾਂ ਏਕਾ ਰਿਹਾ ਝੁਲਾਈਆ। ਚਾਰ ਵਰਨ ਸਾਚੀ ਦਰਗਹਿ ਕਰੇ ਪਰਵਾਨ, ਵਡ ਦਾਤਾ ਬੇਪਰਵਾਹੀਆ। ਚਾਰ ਵਰਨ ਮੰਗਲ ਏਕਾ ਗਾਣ, ਗੁਰ ਅਰਜਨ ਸ਼ਬਦ ਸੁਣਾਈਆ। ਚਾਰ ਵਰਨਾਂ ਇਕ ਕਿਰਪਾਨ, ਏਕਾ ਖੰਡਾ ਨਾਮ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਨਿਰਗੁਣ ਲਏ ਉਪਜਾਈਆ। ਚਾਰ ਵਰਨਾਂ ਏਕਾ ਰੰਗ, ਹਰਿ ਸਾਚਾ ਆਪ ਚੜ੍ਹਾਇੰਦਾ। ਚਾਰ ਵਰਨਾਂ ਸਚ ਪਲੰਘ, ਹਰਿ ਸਾਚਾ ਆਪ ਵਖਾਇੰਦਾ। ਚਾਰ ਵਰਨਾਂ ਬਖ਼ਸ਼ੇ ਏਕਾ ਮੰਗ, ਮੰਗਤਾ ਮੰਗਣਹਾਰਾ ਆਪ ਹੋ ਜਾਇੰਦਾ। ਚਾਰ ਵਰਨਾਂ ਚਾੜ੍ਹੇ ਏਕਾ ਰੰਗ, ਰੰਗਣਹਾਰ ਆਪ ਹੋ ਜਾਇੰਦਾ। ਚਾਰ ਵਰਨਾਂ ਆਪ ਵਜਾਏ ਮਰਦੰਗ, ਘਰ ਘਰ ਵਿਚ ਤਾਲ ਰਖਾਇੰਦਾ। ਚਾਰ ਵਰਨ ਸੂਰਾ ਸਰਬੰਗ, ਸੋ ਪੁਰਖ ਨਿਰੰਜਣ ਆਪ ਅਖਵਾਇੰਦਾ। ਚਾਰ ਵਰਨਾਂ ਲਾਏ ਅੰਗ, ਹੰ ਬ੍ਰਹਮ ਆਪ ਪਰਨਾਇੰਦਾ। ਚਾਰ ਵਰਨ ਅੰਦਰ ਆਪੇ ਲੰਘ, ਆਪਣਾ ਮੰਦਰ ਆਪ ਸੁਹਾਇੰਦਾ। ਚਾਰ ਵਰਨ ਰਸਨਾ ਤਜਾਏ ਮਦਿਰਾ ਮਾਸ ਗੰਦ, ਅੰਮ੍ਰਿਤ ਜਾਮ ਇਕ ਪਿਆਇੰਦਾ। ਚਾਰ ਵਰਨਾਂ ਦੇਵਣਹਾਰਾ ਡੰਨ, ਡੌਰੂ ਡੰਕਾ ਏਕਾ ਵਾਹਿੰਦਾ। ਚਾਰ ਵਰਨ ਆਪੇ ਘੜੇ ਆਪੇ ਲਏ ਭੰਨ, ਭੰਨਣਹਾਰਾ ਆਪ ਅਖਵਾਇੰਦਾ। ਚਾਰ ਵਰਨ ਬੇੜਾ ਆਪੇ ਦਏ ਬੰਨ, ਮੰਝਧਾਰ ਆਪ ਰੁੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਏਕਾ ਆਪਣਾ ਹੁਕਮ ਚਲਾਇੰਦਾ।

ਸ਼ਬਦ ਹੁਕਮ ਧੁਰ ਫ਼ਰਮਾਣਾ, ਕਲਜੁਗ ਅੰਤਮ ਅੰਤ ਚਲਾਇਆ। ਪਕੜ ਉਠਾਏ ਰਾਜਾ ਰਾਣਾ, ਸ਼ਾਹ ਸੁਲਤਾਨ ਆਪ ਹਿਲਾਇਆ। ਸਾਧਾਂ ਸੰਤਾਂ ਜੀਵਾਂ ਜੰਤਾਂ ਮੰਨਣਾ ਪਏ ਭਾਣਾ, ਨਾ ਸਕੇ ਕੋਇ ਰੁਕਾਇਆ। ਬ੍ਰਹਮਾ ਸ਼ਿਵ ਹੋਏ ਹੈਰਾਨਾ, ਹਰਿ ਕਾ ਭੇਵ ਨਾ ਕੋਇ ਆਇਆ। ਕਰੋੜ ਤੇਤੀਸਾ ਬਾਲ ਨਿਧਾਨਾ, ਦਿਵਸ ਰੈਣ ਰਿਹਾ ਕੁਰਲਾਇਆ। ਕਲਜੁਗ ਅੰਤਮ ਪਰਗਟਿਆ ਜੋਧਾ ਸੂਰ ਮਰਦ ਮਰਦਾਨਾ, ਹਰਿ ਆਪਣਾ ਨਾਉਂ ਰਖਾਇਆ। ਏਕਾ ਚਿੱਲਾ ਤੀਰ ਕਮਾਨਾ, ਸ਼ਬਦ ਅਗੰਮਾ ਹੱਥ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਕਰੇ ਖਵਾਰ, ਗੁਰਮੁਖ ਸੱਜਣ ਲਾਏ ਪਾਰ, ਜਿਸ ਜਨ ਆਪਣਾ ਦਰਸ ਵਖਾਇਆ। ਗੁਰਸਿਖ ਤੇਰੀ ਵਡਿਆਈ ਧੰਨ, ਧੰਨ ਨਾਮਾ ਹਰਿ ਹਰਿ ਪਾਇਆ। ਗੁਰਸਿਖ ਤੇਰੀ ਵਡਿਆਈ ਧੰਨ, ਜਨਣੀ ਜਨ ਏਕਾ ਜਾਇਆ। ਹਰਿਜਨ ਤੇਰੀ ਵਡਿਆਈ ਧੰਨ, ਹਰਿ ਮੰਤਰ ਨਾਮ ਦ੍ਰਿੜਾਇਆ। ਹਰਿ ਭਗਤ ਵਡਿਆਈ ਧੰਨ, ਭਗਤ ਭਗਵੰਤ ਮੀਤ ਬਣਾਇਆ। ਗੁਰ ਗੁਰ ਪੂਰਾ ਬੇੜੇ ਦੇਵੇ ਬੰਨ, ਆਪ ਆਪਣਾ ਬਿਰਧ ਰਖਾਇਆ। ਸਤਿਗੁਰ ਪੂਰਾ ਵਸਿਆ ਬਿਨ ਛਪਰੀ ਛੰਨ, ਚਾਰ ਦੀਵਾਰ ਨਾ ਕੋਇ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਨਿਰਾਕਾਰ ਪੁਰਖ ਅਬਿਨਾਸ਼ੀ ਕਿਰਪਾ ਧਾਰ, ਸਰਗੁਣ ਚੇਲਾ ਇਕ ਉਪਜਾਇਆ। ਸਰਗੁਣ ਚੇਲਾ ਗੁਰ ਗੋਬਿੰਦ ਨਿਰਗੁਣ ਮੇਲ ਮਿਲੰਨਿਆ। ਪੁਰਖ ਅਬਿਨਾਸ਼ੀ ਮੇਟੇ ਸਗਲੀ ਚਿੰਦ, ਆਪਣਾ ਜਨ ਆਪੇ ਜਨਿਆ। ਆਪ ਉਪਜਾਈ ਆਪਣੀ ਬਿੰਦ, ਆਪ ਆਪਣਾ ਖੇਲ ਖਿਲੰਨਿਆ। ਗਹਿਰ ਗੰਭੀਰ ਸਾਗਰ ਸਿੰਧ, ਦਿਸ ਨਾ ਆਏ ਕਲਜੁਗ ਜੀਵ ਅੰਨਿਆ। ਮਨਮੁਖ ਲਾਏ ਆਪਣੀ ਨਿੰਦ, ਗੁਰਮੁਖਾਂ ਅੰਦਰ ਆਪੇ ਸੰਨਿਆ। ਪਕੜ ਉਠਾਏ ਵਾਲੀ ਹਿੰਦ, ਸ਼ਬਦ ਸੁਨੇਹੜਾ ਏਕਾ ਘੱਲਿਆ। ਕਲਜੁਗ ਅੰਤਮ ਪੈਣੀ ਛਿੰਜ, ਸ਼ਾਹ ਸੁਲਤਾਨ ਬੇੜਾ ਕਿਸੇ ਨਾ ਬੰਨਿਆ। ਮਨਮੁਖਤਾ ਹਉਮੇ ਹੰਗਤਾ ਦੇਵੇ ਪਿੰਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਨੂਰ ਹਾਜ਼ਰ ਹਜ਼ੂਰ ਜ਼ਾਹਰਾ ਚੰਨ ਚੜ੍ਹਾਏ ਚੰਨਿਆ। ਚੜ੍ਹਿਆ ਚੰਨ ਸਚ ਪਰਕਾਸ਼, ਚੰਦਨ ਨਿੰਮ ਮਹਿਕਾਈਆ। ਗੁਰਮੁਖ ਮੇਲਾ ਵਿਚ ਪਰਭਾਸ, ਧਰਤ ਧਵਲ ਵਡਿਆਈਆ। ਮੰਗਲਾਚਾਰ ਪ੍ਰਿਥਮੀ ਅਕਾਸ਼, ਪੁਰੀਆਂ ਲੋਆਂ ਸਗਨ ਮਨਾਈਆ। ਜਿਸ ਜਨ ਪਾਇਆ ਸ਼ਾਹੋ ਸਬਾਸ਼, ਘਰ ਸਾਚੇ ਹੋਏ ਰੁਸ਼ਨਾਈਆ। ਪੁਰਖ ਪਰਖੋਤਮ ਪੂਰੀ ਕਰੇ ਆਸ, ਪਰਮ ਪੁਰਖ ਵਡ ਵਡਿਆਈਆ। ਸਾਚੀ ਸਖੀਆਂ ਪਾਵਣ ਆਇਆ ਰਾਸ, ਸਾਚਾ ਸਗਨ ਇਕ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਦੀਵਾ ਨਿਰਗੁਣ ਬਾਤੀ ਨਿਰਗੁਣ ਪਰਗਟ ਕਮਲਾਪਾਤੀ ਏਕਾ ਏਕ ਅਖਵਾਈਆ। ਕਮਲਾਪਾਤੀ ਕੰਤ ਕੰਤੂਹਲ, ਏਕਾ ਖੇਲ ਖਿਲਾਇੰਦਾ। ਗੁਰਮੁਖ ਨਾਰੀ ਕੰਤ ਪਿਆਰੀ ਸ਼ਬਦ ਪੰਘੂੜਾ ਰਹੀ ਝੂਲ, ਹਰਿ ਸਾਚਾ ਆਪ ਝੁਲਾਇੰਦਾ। ਆਪ ਚੁਕਾਇਆ ਆਪਣਾ ਮੂਲ, ਲਿਖਿਆ ਲੇਖਾ ਪੂਰ ਕਰਾਇੰਦਾ। ਜੁਗਾ ਜੁਗੰਤ ਨਾ ਜਾਏ ਭੂਲ, ਅਭੁੱਲ ਗੁਰ ਆਪ ਹੋ ਆਇੰਦਾ। ਕਰਨਹਾਰਾ ਸੂਲੀਉਂ ਸੂਲ, ਸੂਲਾਂ ਸੱਥਰ ਹੇਠ ਵਿਛਾਇੰਦਾ। ਹਰਿ ਸੰਗਤ ਉਤੋਂ ਬਰਖੇ ਫੂਲ, ਫੁਲ ਫੁਲਵਾੜੀ ਆਪ ਮਹਿਕਾਇੰਦਾ। ਸ਼ਬਦ ਸਿੰਘਾਸਣ ਆਪ ਬਰਾਜੇ ਨਾ ਕੋਈ ਪਾਵਾ ਨਾ ਕੋਈ ਚੂਲ, ਸਾਢੇ ਤਿੰਨ ਹੱਥ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਗੋਬਿੰਦ ਪਿਆਰ, ਸਾਚਾ ਸੰਗ ਨਿਭਾਇੰਦਾ। ਗੋਬਿੰਦ ਮੀਤਾ ਇਕ ਅਤੀਤਾ, ਏਕਾ

ਖੇਲ ਖਿਲਾਇੰਦਾ। ਕਿਸੇ ਹੱਥ ਨਾ ਆਏ ਗੁਰੂ ਦਵਾਰ ਮੰਦਰ ਮਸੀਤਾ, ਹਰ ਘਟ ਬੈਠਾ ਆਸਣ ਲਾਇੰਦਾ। ਜਿਸ ਜਨ ਰੱਖਿਆ ਹਰਿ ਹਰਿ ਚੀਤਾ, ਸਵੱਛ ਸਰੂਪੀ ਦਰਸ ਵਖਾਇੰਦਾ। ਕਰੇ ਕਰਾਏ ਪਤਿਤ ਪੁਨੀਤਾ, ਪਤਿਤ ਪਾਵਣ ਨਾਉਂ ਧਰਾਇੰਦਾ। ਆਦਿ ਜੁਗਾਦੀ ਠੰਡਾ ਸੀਤਾ, ਗੁਰਮੁਖਾਂ ਅਗਨੀ ਆਪ ਬੁਝਾਇੰਦਾ। ਆਪੇ ਜਾਣੇ ਆਪਣੀ ਰੀਤਾ, ਨਿਰਗੁਣ ਸਰਗੁਣ ਆਪ ਅਖਵਾਇੰਦਾ। ਵੇਖਣਹਾਰਾ ਹਸਤ ਕੀਟਾ, ਕੀਟ ਕੀਟਾ ਆਪ ਸਮਾਇੰਦਾ। ਆਪਣਾ ਭਾਣਾ ਆਪੇ ਜੀਤਾ, ਆਪਣੇ ਭਾਣੇ ਆਪ ਰਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਨੂਰ ਨੂਰ ਅਖਵਾਇੰਦਾ । ਨਿਰਗੁਣ ਨੂਰ ਪਰਵਰਦਿਗਾਰ, ਕਲਮਾ ਅਮਾਮ ਅਖਵਾਇਆ। ਸਰਬ ਜੀਆਂ ਦਾ ਸਾਂਝਾ ਯਾਰ, ਲੋਕਮਾਤ ਵੇਖਣ ਆਇਆ। ਸੰਗ ਮੁਹੰਮਦ ਨਾ ਦੀਸੇ ਚਾਰ ਯਾਰ, ਕੁਤਬ ਗੌਂਸ ਸ਼ੇਖ਼ ਮੁਸਾਇਕ ਪੀਰ ਮੁੱਲਾਂ ਨਾ ਕੋਈ ਸੰਗ ਰਲਾਇਆ। ਨੂਰ ਅਲਾਹੀ ਨੂਰੀ ਅੱਲਾ, ਹੂ ਹੂ ਆਪਣਾ ਨਾਅਰਾ ਲਾਇਆ। ਤੂੰ ਹੀ ਤੂ ਵਸਿਆ ਸਚ ਮਹੱਲਾ, ਬੇਅੰਤ ਬੇਅੰਤ ਬੇਅੰਤ ਆਪ ਖ਼ੁਦਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਕਲਮਾ ਆਪ ਪੜ੍ਹਾਇਆ। ਆਪਣਾ ਕਲਮਾ ਪੜ੍ਹ ਹਦੀਸ, ਸ਼ਰਅ ਸ਼ਰੀਅਤ ਆਪ ਜਣਾਈਆ। ਆਪੇ ਗਾਇਆ ਦੰਦ ਬਤੀਸ, ਤੀਸ ਤੀਸ ਕਰੇ ਰੁਸ਼ਨਾਈਆ। ਲਹਿਣਾ ਦੇਣ ਚੁਕਾਏ ਬੀਸ, ਸਦ ਬੀਸ ਬੀਸ ਬੀਸਾ ਵਡ ਵਡਿਆਈਆ। ਆਪੇ ਹੋਇਆ ਲਾਸ਼ਰੀਕ, ਜਗਤ ਸ਼ਰੀਕਤ ਦਏ ਮਿਟਾਈਆ। ਕਲਜੁਗ ਤੇਰੀ ਅੰਤਮ ਰੱਖੇ ਇਕ ਤਰੀਕ, ਨਾਨਕ ਗੋਬਿੰਦ ਦਏ ਗਵਾਹੀਆ। ਵੇਦ ਵਿਆਸੇ ਲਿਖਿਆ ਲੇਖ ਅਵਤਾਰ ਚੌਬੀਸ, ਈਸਾ ਮੰਗੇ ਏਕਾ ਭੀਖ, ਅੱਗੇ ਆਪਣੀ ਝੋਲੀ ਡਾਹੀਆ। ਕਲਜੁਗ ਪੀਸਣ ਰਿਹਾ ਪੀਸ, ਜੂਠੀ ਝੂਠੀ ਚੱਕੀ ਰਿਹਾ ਚਲਾਈਆ। ਗੁਰਮੁਖ ਵਿਰਲੇ ਮਿਲਿਆ ਹਰਿ ਜਗਦੀਸ, ਜਾਗਰਤ ਜੋਤ ਕਰੇ ਰੁਸ਼ਨਾਈਆ। ਗੁਰਸਿਖ ਤੇਰੇ ਛਤਰ ਝੁਲਾਏ ਸੀਸ, ਗੁਰ ਗੋਬਿੰਦ ਬਣਤ ਬਣਾਈਆ। ਹਰਿਜਨ ਤੇਰੀ ਕੋਈ ਨਾ ਕਰੇ ਰੀਸ, ਭਰਮੇ ਭੁੱਲੀ ਸਰਬ ਲੋਕਾਈਆ। ਰਾਜ ਰਾਜਾਨਾ ਖਾਲੀ ਖੀਸ, ਦਰ ਮੰਗਣ ਭਿਖ ਨਾ ਪਾਈਆ। ਅੱਲਾ ਰਾਣੀ ਵਿਚ ਉਨੀਸ, ਰੋ ਰੋ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਕਿਰਿਆ ਦਏ ਮਿਟਾਈਆ। ਕਲਜੁਗ ਤੇਰਾ ਚੁਕਣਾ ਲਹਿਣਾ, ਹਰਿ ਸਾਚੇ ਆਪ ਚੁਕਾਵਣਾ। ਜਨ ਭਗਤਾਂ ਨੇਤਰ ਨਾਮ ਪੌਣਾ ਨੈਣਾ, ਕੱਜਲ ਧਾਰ ਇਕ ਵਖਾਵਣਾ। ਸਤਿ ਸਰੂਪੀ ਪੌਣਾ ਗਹਿਣਾ, ਸੋਲਾਂ ਸ਼ੰਗਾਰ ਆਪ ਪਹਿਨਾਵਣਾ। ਨਾਮ ਮੈਂਹਦੀ ਰੰਗ ਰੰਗੌਣਾ, ਏਕਾ ਰੰਗ ਹਰਿ ਸਾਚੇ ਸਚ ਚੜ੍ਹਾਵਣਾ। ਧੁਰ ਕੰਤ ਕੰਤੂਹਲ ਇਕ ਹੰਢੌਣਾ, ਪੁਰਖ ਅਬਿਨਾਸ਼ੀ ਸੁਹਾਵਣਾ। ਸਾਚੀ ਸੇਜਾ ਆਸਣ ਲੌਣਾ, ਏਕਾ ਬੰਕ ਵਖਾਵਣਾ। ਸਾਚੀ ਸਖੀਆਂ ਰਲ ਮਿਲ ਮੰਗਲ ਗਾਉਣਾ, ਸੋਹੰ ਢੋਲਾ ਇਕ ਸੁਣਾਵਣਾ। ਬ੍ਰਹਮ ਪਾਰਬ੍ਰਹਮ ਪ੍ਰਭ ਮੇਲ ਮਿਲੌਣਾ, ਦੂਈ ਦਵੈਤੀ ਪੜਦਾ ਲਾਹਵਣਾ। ਨਾਰੀ ਕੰਤ ਰੂਪ ਬਸੰਤ ਆਪ ਚੜ੍ਹੌਣਾ, ਆਪ ਆਪਣਾ ਖੇਲ ਖਿਲਾਵਣਾ। ਬੇਅੰਤ ਬੇਅੰਤ ਬੇਅੰਤ ਹਰਿ ਆਪ ਅਖਵੌਣਾ, ਭੇਵ ਕਿਸੇ ਨਾ ਪਾਵਣਾ। ਸਤਿਜੁਗ ਸਾਚਾ ਮਾਰਗ ਲਾਉਣਾ, ਗੁਰਮੰਤਰ ਇਕ ਉਪਜਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਨਰ ਹਰਿ, ਆਪਣੀ ਕਰਨੀ ਰਿਹਾ ਕਰ, ਆਦਿ ਜੁਗਾਦਿ ਹਰਿ ਕਾ ਲੇਖਾ ਲਿਖਿਆ ਲੇਖ ਨਾ ਕਿਸੇ ਮਿਟਾਵਣਾ।

ਭਿੰਨੜੀ ਰੈਣ ਉਠੀ ਜਾਗ, ਹਰਿ ਸੰਗਤ ਨਾਲ ਜਗਾਈਆ। ਹੰਸ ਬਣਦੇ ਵੇਖੇ ਕਾਗ, ਮੁਖ ਤੋਂ ਆਪਣਾ ਪੜਦਾ ਲਾਹੀਆ। ਘਰ ਵਿਚ

ਘਰ ਦੀਪਕ ਜਗਦੇ ਵੇਖੇ ਚਿਰਾਗ, ਆਪਣਾ ਅੰਧੇਰਾ ਰਹੀ ਮਿਟਾਈਆ। ਸਤਿਗੁਰ ਪੂਰਾ ਗੁਰਮੁਖਾਂ ਧੋਵਣ ਆਇਆ ਦਾਗ਼, ਭਿੰਨੜੀ ਰੈਣ ਨਾਲ ਰਲਾਈਆ। ਹਰਿ ਸੰਗਤ ਤੇਰੇ ਵਡ ਵਡ ਭਾਗ, ਧਰਤ ਧਵਲ ਖ਼ੁਸ਼ੀ ਰਹੀ ਮਨਾਈਆ। ਭਿੰਨੜੀ ਰੈਣ ਸਰਨ ਸਰਨਾਈ ਗਈ ਲਾਗ, ਦੋਏ ਜੋੜ ਬੈਠੀ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਦਇਆ ਕਮਾਈਆ। ਭਿੰਨੜੀਏ ਤੇਰਾ ਮੀਤ ਮੁਰਾਰ, ਗੁਰਸਿਖ ਸਾਚਾ ਆਪ ਬਣਾਇਆ। ਮਨਮੁਖ ਸੁੱਤੇ ਪੈਰ ਪਸਾਰ, ਤੇਰਾ ਰੰਗ ਨਾ ਕਿਸੇ ਚੜ੍ਹਾਇਆ। ਤੇਰਾ ਜੋਬਨ ਵਿਚ ਸੰਸਾਰ, ਬਿਨ ਗੁਰਸਿਖ ਨਾ ਸਕੇ ਕੋਇ ਹੰਢਾਇਆ। ਕਲਜੁਗ ਕਾਲੀ ਕਰੇ ਖੁਆਰ, ਕਾਲਖ ਟਿੱਕਾ ਮਸਤਕ ਲਾਇਆ। ਦੋਹਾਂ ਮਿਲਿਆ ਕੰਤ ਭਤਾਰ, ਘਰ ਸਾਚੇ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਲਏ ਉਠਾਇਆ। ਭਿੰਨੜੀ ਰੈਣ ਨੇਤਰ ਖੋਲ੍ਹ, ਚਾਰੋਂ ਕੁੰਟ ਲਏ ਅੰਗੜਾਈਆ। ਹਰਿ ਸੰਗਤ ਅੰਦਰ ਰਹੀ ਬੋਲ, ਆਪਣਾ ਰਾਗ ਅਲਾਈਆ। ਪੂਰਾ ਕਰਨ ਆਈ ਕੌਲ, ਗੋਬਿੰਦ ਪੂਰਾ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਦਏ ਵਡਿਆਈਆ। ਭਿੰਨੜੀ ਰੈਣ ਚੜ੍ਹਿਆ ਚਾ, ਸਤਿਗੁਰ ਪੁਰਖ ਮਨਾਇਆ। ਸਤਿਗੁਰ ਪੂਰਾ ਮਿਲਿਆ ਇਕ ਮਲਾਹ, ਗੁਰਸਿਖ ਸਾਜਣ ਵੇਖ ਵਖਾਇਆ। ਦੋਹਾਂ ਬਹਾਏ ਏਕਾ ਥਾਂ, ਏਕਾ ਦਰ ਖੁਲ੍ਹਾਇਆ। ਕਲਜੁਗ ਕਰੇ ਸਚ ਨਿਆਂ, ਜਗਤ ਝੇੜਾ ਮੇਟ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਮੇਲ ਮਿਲਾਇਆ। ਭਿੰਨੜੀ ਰੈਣ ਮਿਲਿਆ ਮੇਲਾ, ਮੇਲਣਹਾਰ ਗੋਪਾਲ। ਏਕਾ ਘਰ ਵਸਣ ਗੁਰੂ ਗੁਰ ਚੇਲਾ, ਗੁਰ ਤੋੜੇ ਜਗਤ ਜੰਜਾਲ। ਸਤਿਗੁਰ ਮਿਲਿਆ ਸੱਜਣ ਸੁਹੇਲਾ, ਭਿੰਨੜੀ ਰੈਣ ਉਠਾਏ ਬਾਲ ਨਿਧਾਨ। ਕਲਜੁਗ ਅੰਤਮ ਆਇਆ ਵੇਲਾ, ਮੇਟਣਹਾਰਾ ਪੰਜ ਸ਼ੈਤਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਦੇਵੇ ਮਾਣ। ਭਿੰਨੜੀ ਰੈਣ ਅੰਕ ਸੁਹੇਲੀ, ਗੁਰਮੁਖ ਮਿਲਣੇ ਆਈਆ। ਤੇਜ ਭਾਨ ਮਿਲਿਆ ਬੇਲੀ, ਸਗਲਾ ਸਾਥੀ ਰਿਹਾ ਤਰਾਈਆ। ਆਦਿ ਜੁਗਾਦਿ ਰਹੇ ਅਕੇਲੀ, ਬਿਨ ਹਰਿ ਭਗਤਾਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਨੈਣ ਦਰਸਾਈਆ। ਭਿੰਨੜੀ ਰੈਣ ਖੋਲ੍ਹੇ ਅੱਖ, ਨੇਤਰ ਨੈਣ ਉਘਾੜਿਆ। ਸਤਿਗੁਰ ਵੇਖੇ ਕਰ ਪਰਤੱਖ, ਹਰਿ ਸੰਗਤ ਲਾਇਆ ਅਖਾੜਿਆ। ਕਲਜੁਗ ਅਗਨੀ ਵਿਚੋਂ ਲਏ ਰੱਖ, ਲੱਗੇ ਵਾ ਨਾ ਤੱਤੀ ਹਾੜਿਆ। ਛਾਛ ਵਰੋਲੇ ਵਿਚੋਂ ਮੱਖ, ਨਾਮ ਮਧਾਣਾ ਏਕਾ ਪਾ ਲਿਆ। ਅੰਮ੍ਰਿਤ ਧਾਰਾ ਕਰੀ ਵੱਖ, ਗੁਰਮੁਖਾਂ ਮੁਖ ਚੁਆ ਲਿਆ। ਕਰਨਹਾਰਾ ਕੱਖੋਂ ਲੱਖ, ਹਰਿਜਨ ਕੀਮਤ ਆਪੇ ਪਾ ਰਿਹਾ। ਰੈਣ ਭਿੰਨੜੀ ਰਾਹ ਆਪੇ ਦੱਸ, ਆਪ ਆਪਣੇ ਮਾਰਗ ਲਾ ਰਿਹਾ। ਗੁਰਸਿਖ ਦਵਾਰੇ ਰਹੀ ਹੱਸ, ਆਪਣਾ ਘੁੰਗਟ ਆਪ ਉਠਾ ਲਿਆ। ਦੂਰ ਦੁਰਾਡੀ ਰਹੀ ਨੱਸ, ਸਗਲਾ ਪੰਧ ਮੁਕਾ ਲਿਆ। ਸਤਿਗੁਰ ਪੂਰਾ ਹਿਰਦੇ ਅੰਦਰ ਗਿਆ ਵਸ, ਸ਼ਬਦ ਵਿਚੋਲਾ ਇਕ ਬਣਾ ਲਿਆ। ਕੋਈ ਨਾ ਦੀਸੇ ਰਵ ਸਸ, ਗੁਰਸਿਖ ਸਾਚਾ ਚੰਦ ਚੜ੍ਹਾ ਲਿਆ। ਭਿੰਨੜੀ ਰੈਣ ਮੇਟੇ ਰੈਣ ਅੰਧੇਰੀ ਮੱਸ, ਗੁਰਸਿਖ ਸਾਚੇ ਵੇਖ ਵਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਦਰ ਬਹਾ ਲਿਆ। ਭਿੰਨੜੀ ਰੈਣ ਬੈਠੀ ਦਰ, ਹਰਿ ਸਾਚੇ ਦਰ ਖੁਲ੍ਹਾਇਆ। ਗੁਰਮੁਖਾਂ ਹਰਿ ਹਰਿ ਦੇਵੇ ਵਰ, ਗੁਰ ਮੰਤਰ ਨਾਮ ਦ੍ਰਿੜਾਇਆ। ਦੋਹਾਂ ਵਿਚੋਲਾ ਆਪੇ ਬਣ, ਆਪ ਆਪਣਾ ਮੇਲ

ਮਿਲਾਇਆ। ਲੱਖ ਚੁਰਾਸੀ ਵੇਖੇ ਰਣ, ਰਣਭੂਮੀ ਖੇਲ ਖਿਲਾਇਆ। ਹਰਿ ਸੰਗਤ ਤੇਰੀ ਬਣਤ ਗਈ ਬਣ, ਸਤਿਗੁਰ ਪੂਰਾ ਰਿਹਾ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਮੇਲਾ ਘਰ, ਗੁਰਸਿਖ ਸਾਚੇ ਦਏ ਮਿਲਾਇਆ।

੨੪ ਜੇਠ ੨੦੧੬ ਬਿਕ੍ਰਮੀ ਗੂੜ੍ਹਾ ਰਾਮ ਦੇ ਘਰ ਸ਼ੇਖ਼ ਸਰ ਜੰਮੂ

ਹਰਿ ਸਤਿਗੁਰ ਪੁਰਖ ਸੁਲਤਾਨ, ਪਰਮ ਪੁਰਖ ਅਖਵਾਇਆ। ਗੁਰ ਗੁਰ ਹੋਏ ਆਪ ਮਿਹਰਵਾਨ, ਸਰਗੁਣ ਸੇਵ ਕਮਾਇਆ। ਗੁਰਮੁਖ ਮੇਲਾ ਦੋ ਜਹਾਨ, ਘਰ ਸਾਚੇ ਆਪ ਮਿਲਾਇਆ। ਗੁਰਸਿਖ ਸਾਚਾ ਚਤੁਰ ਸੁਜਾਨ, ਘਰ ਮੰਗਲ ਏਕਾ ਗਾਇਆ। ਮਨਮੁਖ ਭੁੱਲੇ ਜੀਵ ਨਾਦਾਨ, ਮਨ ਕਾ ਮਣਕਾ ਨਾ ਕੋਇ ਫਿਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਹਰਿਜਨ ਲਏ ਤਰਾਇਆ। ਹਰਿ ਦਾਤਾ ਭਗਵੰਤ, ਏਕਾ ਏਕ ਅਖਵਾਇੰਦਾ। ਗੁਰ ਗੁਰ ਬਣਾਏ ਬਣਤ, ਲੋਕਮਾਤ ਜੋਤ ਜਗਾਇੰਦਾ। ਗੁਰਮੁਖ ਸਾਜਣ ਸਾਚੇ ਸੰਤ, ਸੋਏ ਆਪ ਉਠਾਇੰਦਾ। ਗੁਰਸਿਖ ਮੇਲਾ ਨਾਰੀ ਕੰਤ, ਸਾਚਾ ਸਗਣ ਮਨਾਇੰਦਾ। ਮਨਮੁਖਾਂ ਮਾਇਆ ਪਾਏ ਬੇਅੰਤ, ਨਾ ਪੜਦਾ ਕੋਇ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ। ਹਰਿ ਜੋਤੀ ਭਗਵਾਨ, ਨੂਰੋ ਨੂਰ ਉਜਾਲਿਆ। ਗੁਰ ਦੇਵਣਹਾਰਾ ਦਾਨ, ਖੇਲੇ ਖੇਲ ਦੋ ਜਹਾਨਿਆਂ। ਗੁਰਮੁਖ ਸਾਚੇ ਕਰੇ ਪਛਾਨ, ਆਪ ਚੜ੍ਹਾਏ ਨਾਮ ਬਬਾਨਿਆ। ਗੁਰਸਿਖ ਦੇਵੇ ਸਾਚਾ ਮਾਣ, ਏਕਾ ਬਖ਼ਸ਼ੇ ਚਰਨ ਧਿਆਨਿਆ। ਮਨਮੁਖ ਭੁੱਲੇ ਜੀਵ ਨਾਦਾਨ, ਮਾਨਸ ਜਨਮ ਹੋਏ ਵੈਰਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਸ੍ਰੀ ਭਗਵਾਨਿਆ। ਹਰਿ ਸਤਿਗੁਰ ਦਾਤਾ ਨਿਰਾਕਾਰ, ਅਕਲ ਕਲਾ ਅਖਵਾਈਆ। ਗੁਰ ਸ਼ਬਦੀ ਭਰੇ ਨਾਮ ਭੰਡਾਰ, ਆਪ ਆਪਣੀ ਦਇਆ ਕਮਾਈਆ। ਗੁਰਮੁਖਾਂ ਦੇਵੇ ਕਰ ਪਿਆਰ, ਆਤਮ ਝੋਲੀ ਇਕ ਭਰਾਈਆ। ਗੁਰਸਿਖਾਂ ਕਰਾਏ ਵਣਜ ਵਾਪਾਰ, ਜਗਤ ਵਿਚੋਲਾ ਆਪ ਹੋ ਜਾਈਆ। ਮਨਮੁਖਾਂ ਮਾਰੇ ਡਾਡ੍ਹੀ ਮਾਰ, ਲੱਖ ਚੁਰਾਸੀ ਜਨਮ ਭੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਖਿਲਾਈਆ। ਹਰਿ ਸਤਿਗੁਰ ਸਾਚਾ ਮੀਤੜਾ, ਪਾਰਬ੍ਰਹਮ ਕਰਤਾਰ। ਗੁਰ ਗੁਰ ਚਲਾਏ ਆਪਣੀ ਰੀਤੜਾ, ਪਰਗਟ ਹੋਏ ਵਿਚ ਸੰਸਾਰ। ਗੁਰਮੁਖਾਂ ਲੱਗੇ ਭਾਣਾ ਮੀਠੜਾ, ਇਕ ਵਖਾਏ ਠੰਡਾ ਦਰਬਾਰ। ਗੁਰਸਿਖ ਕਰਾਏ ਪਤਿਤ ਪੁਨੀਤੜਾ, ਪਤਿਤ ਪਾਵਨ ਕਿਰਪਾ ਧਾਰ। ਮਨਮੁਖ ਕਾਇਆ ਕੌੜਾ ਹੋਇਆ ਰੀਠੜਾ, ਚਾਰੋਂ ਕੁੰਟ ਹੋਏ ਖੁਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ। ਹਰਿ ਸੱਜਣ ਸੱਚਾ ਪਾਤਸ਼ਾਹ, ਸ਼ਹਿਨਸ਼ਾਹ ਸੁਲਤਾਨ। ਗੁਰ ਗੁਰ ਵਖਾਏ ਸੱਚੀ ਰਾਹ, ਮੇਲ ਮਿਲਾਵਾ ਦੋ ਜਹਾਨ। ਗੁਰਮੁਖਾਂ ਫੜੇ ਲੋਕਮਾਤ ਬਾਂਹ, ਆਪ ਆਪਣਾ ਕਰ ਧਿਆਨ। ਗੁਰਸਿਖਾਂ ਬਣੇ ਪਿਤਾ ਮਾਂ, ਗੋਦ ਉਠਾਏ ਬਾਲ ਅੰਞਾਣ। ਮਨਮੁਖਾਂ ਨਾ ਦੇਵੇ ਕੋਈ ਥਾਂ, ਚਾਰੋਂ ਕੁੰਟ ਪਏ ਕੁਰਲਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਨਿਗਹਬਾਨ। ਹਰਿ ਸਤਿਗੁਰ ਸਾਚਾ ਏਕ ਹੈ, ਏਕਾ ਏਕ ਏਕੰਕਾਰ। ਗੁਰ ਬਖ਼ਸ਼ੇ ਸਾਚੀ ਟੇਕ ਹੈ, ਲੋਕਮਾਤ ਲਏ ਅਵਤਾਰ। ਗੁਰਮੁਖਾਂ ਕਰੇ ਬੁਧ ਬਿਬੇਕ ਹੈ, ਹਉਮੇ ਹੰਗਤਾ ਰੋਗ ਨਿਵਾਰ। ਗੁਰਸਿਖ ਲੱਗੇ ਨਾ ਕਾਇਆ

ਸੇਕ ਹੈ, ਅੰਮ੍ਰਿਤ ਬਖ਼ਸ਼ੇ ਠੰਡੀ ਠਾਰ। ਮਨਮੁਖ ਮਾਇਆ ਭੁੱਲੇ ਰਹੇ ਵੇਖ ਹੈ, ਦੂਈ ਦਵੈਤੀ ਪੜਦਾ ਨਾ ਦੇਵੇ ਕੋਈ ਉਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਪਾਵੇ ਸਾਰ। ਹਰਿ ਸਤਿਗੁਰ ਸੱਚਾ ਆਦਿ ਜੁਗਾਦਿ, ਜੁਗ ਜੁਗ ਖੇਲ ਖਿਲਾਇੰਦਾ। ਗੁਰ ਗੁਰ ਵਜਾਏ ਸਾਚਾ ਨਾਦ, ਸ਼ਬਦੀ ਸ਼ਬਦ ਉਪਜਾਇੰਦਾ। ਗੁਰਮੁਖ ਸਾਜਣ ਲਏ ਲਾਧ, ਆਪ ਆਪਣਾ ਮੇਲ ਮਿਲਾਇੰਦਾ। ਗੁਰਮੁਖਾਂ ਮੇਟੇ ਵਾਦ ਵਿਵਾਦ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਮਨਮੁਖਾਂ ਸਿਰ ਪਾਏ ਖ਼ਾਕ, ਖ਼ਾਕੀ ਖ਼ਾਕ ਉਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਡਗਮਗਾਇੰਦਾ। ਹਰਿ ਸੁਲਤਾਨ ਵਡ ਵਡ ਮੀਆਂ, ਪਰਮ ਪੁਰਖ ਕਰਤਾਰਾ। ਗੁਰ ਗੁਰ ਜਗਾਏ ਸਾਚਾ ਦੀਆ, ਨਿਰਮਲ ਜੋਤ ਕਰ ਉਜਿਆਰ। ਗੁਰਮੁਖ ਬੀਜ ਸਾਚਾ ਬੀਆ, ਆਪ ਲਗਾਏ ਫੁਲ ਫੁਲਵਾੜਾ। ਗੁਰਮੁਖ ਸਾਚੇ ਕੀਆ ਹੀਆ, ਮੇਲ ਮਿਲਾਵਾ ਸਚ ਦਿਹਾੜਾ। ਮਨਮੁਖ ਆਪ ਦਬਾਏ ਕਲਜੁਗ ਤੇਰੀ ਹੇਠਾ ਨੀਆਂ, ਨੌ ਖੰਡ ਪ੍ਰਿਥਮੀ ਪਾਏ ਭਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਲਏ ਅਵਤਾਰਾ। ਹਰਿ ਕਰਤਾਰ ਕਰਨੇਹਾਰਾ, ਕਰਤਾ ਪੁਰਖ ਅਖਵਾਇੰਦਾ। ਗੁਰੂ ਗੁਰ ਸ਼ਬਦ ਸ਼ਬਦ ਜੈਕਾਰਾ, ਸ਼ਬਦੀ ਨਾਦ ਵਜਾਇੰਦਾ। ਗੁਰਮੁਖ ਗੁਰਮੁਖ ਕਰ ਪਿਆਰਾ, ਆਪਣੀ ਬੂਝ ਬੁਝਾਇੰਦਾ। ਗੁਰਸਿਖ ਖੋਲ੍ਹੇ ਬੰਦ ਕਿਵਾੜਾ, ਨੇਤਰ ਨੈਣ ਦਰਸਾਇੰਦਾ। ਮਨਮੁਖਾਂ ਅਗਨੀ ਤੱਤੀ ਹਾੜਾ, ਆਠ ਪਹਿਰ ਜਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਵੇਸ ਵਟਾਇੰਦਾ। ਜੁਗਾ ਜੁਗੰਤਰ ਹਰਿ ਭਗਵਾਨਾ, ਸਤਿਗੁਰ ਪੁਰਖ ਅਖਵਾਇੰਦਾ। ਗੁਰ ਗੁਰ ਦੇਵੇ ਨਾਮਾ, ਆਪ ਆਪਣਾ ਖੇਲ ਖਿਲਾਇੰਦਾ। ਗੁਰਮੁਖਾਂ ਦੇਵੇ ਨਾਮ ਬਿਬਾਣਾ, ਆਪਣੀ ਹੱਥੀਂ ਆਪ ਚੜ੍ਹਾਇੰਦਾ। ਗੁਰਮੁਖਾਂ ਬਖ਼ਸ਼ੇ ਇਕ ਗਿਆਨਾ, ਏਕਾ ਬ੍ਰਹਮ ਵਖਾਇੰਦਾ। ਮਨਮੁਖ ਜੀਵ ਹੋਏ ਸ਼ੈਤਾਨਾ, ਪੰਚਾਂ ਮਾਰਗ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਆਪ ਤਰਾਇੰਦਾ। ਗੁਰਮੁਖ ਕਾਇਆ ਸਾਚਾ ਚੋਲਾ, ਗੁਰ ਸਤਿਗੁਰ ਰੰਗ ਰੰਗਾਇਆ। ਚਰਨ ਭਿਖਾਰੀ ਹੋਇਆ ਗੋਲਾ, ਦਰ ਦਰਵੇਸ਼ਾ ਵੇਸ ਵਟਾਇਆ। ਨਾਮ ਜੈਕਾਰਾ ਏਕਾ ਬੋਲਾ, ਏਕਾ ਰਿਹਾ ਸੁਣਾਇਆ। ਆਦਿ ਜੁਗਾਦੀ ਸਾਚਾ ਤੋਲਾ, ਨਿਰਗੁਣ ਸਰਗੁਣ ਤੋਲ ਤੁਲਾਇਆ। ਸਚ ਭੰਡਾਰਾ ਏਕਾ ਖੋਲ੍ਹਾ, ਪੁਰਖ ਅਬਿਨਾਸ਼ੀ ਵੇਖਣ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਕਾਇਆ ਰੰਗਣ ਰੰਗ ਰੰਗਾਇਆ। ਕਾਇਆ ਰੰਗਣ ਨਾਮ ਲਲਾਰੀ, ਹਰਿ ਸਾਚਾ ਰੰਗ ਰੰਗਾਈਆ। ਜੋਤ ਨਿਰੰਜਣ ਸੇਵਾਦਾਰੀ, ਸੇਵਕ ਰਿਹਾ ਕਮਾਈਆ। ਕਲਜੁਗ ਅੰਤਮ ਚੜ੍ਹੇ ਖਾਰੀ, ਸਾਚਾ ਵਟਨਾ ਆਪ ਮਲਾਈਆ। ਜੋਤੀ ਮਾਤਾ ਪਾਣੀ ਰਹੀ ਵਾਰੀ, ਅੰਮ੍ਰਿਤ ਆਤਮ ਇਕ ਰਹੀ ਭਰਾਈਆ। ਪੰਚਮ ਸਖੀਆਂ ਮੰਗਲ ਗਾਇਣ ਵਾਰੋ ਵਾਰੀ, ਅਨਹਦ ਸਾਚਾ ਤਾਲ ਵਜਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸ਼ਬਦ ਘੋੜੀ ਰਿਹਾ ਚਾੜ੍ਹੀ, ਆਪਣੀ ਹੱਥੀਂ ਵਾਗ ਗੁੰਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਕਾਇਆ ਰੰਗ ਅਨਮੋਲ, ਹਰਿ ਸਾਚਾ ਆਪ ਰੰਗਾਈਆ। ਰੰਗ ਅਨਮੋਲਾ ਨਾਮ ਚਲੂਲ, ਜਗਤ ਜੁਗਤ ਰੰਗਾਇਆ। ਸਚ ਸਿੰਘਾਸਣ ਆਪ ਬਿਠਾਏ ਨਾ ਕੋਈ ਪਾਵਾ ਨਾ ਕੋਈ ਚੂਲ, ਫੂਲਣ ਬਰਖਾ ਏਕਾ ਲਾਇਆ। ਚੌਥੇ ਜੁਗ ਆਪ ਚੁਕਾਇਆ ਪਿਛਲਾ ਮੂਲ, ਦੇਣਾ ਦੇਵਣਹਾਰ ਦੇਣ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਇਆ। ਗੁਰਮੁਖ ਮੇਲਾ ਸਚ ਦਵਾਰ,

ਗੁਰਸਿਖ ਵਡ ਵਡਿਆਈਆ। ਗੁਰ ਕਿਰਪਾ ਹਰਿ ਜਾਏ ਤਾਰ, ਹਰਿ ਸਤਿਗੁਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹੀਆ। ਗੁਰਸਿਖ ਮੇਲਾ ਸਚ ਦਰਗਹਿ, ਗੁਰਮੁਖ ਮੇਲ ਮਿਲੰਨਿਆ। ਗੁਰ ਗੁਰ ਪਕੜੇ ਆਪੇ ਬਾਂਹ, ਹਰਿ ਸਤਿਗੁਰ ਪੂਰੇ ਬੇੜਾ ਬੰਨਿਆ। ਸਤਿਗੁਰ ਪੂਰਾ ਕਰੇ ਸਚ ਨਿਆ, ਗੁਰ ਗੁਰ ਰਾਗ ਸੁਣਾਏ ਕੰਨਿਆ। ਗੁਰਮੁਖਾਂ ਵਖਾਏ ਸਾਚਾ ਥਾਂ, ਗੁਰਮੁਖ ਵਿਰਲਾ ਮਾਤ ਮੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਜਨ ਆਪੇ ਜਣਿਆ। ਗੁਰਮੁਖ ਸੱਚਾ ਸਚ ਦਵਾਰ, ਗੁਰਸਿਖ ਵੇਖ ਵਖਾਈਆ। ਗੁਰ ਗੁਰ ਭਰੇ ਨਾਮ ਭੰਡਾਰ, ਹਰਿ ਸਤਿਗੁਰ ਆਪ ਵਰਤਾਈਆ। ਸਤਿਗੁਰ ਪੂਰਾ ਸਾਂਝਾ ਯਾਰ, ਵਰਨ ਗੋਤ ਨਾ ਕੋਈ ਰਖਾਈਆ। ਗੁਰ ਗੁਰ ਮੀਤਾ ਦੇਵਣਹਾਰ, ਜੁਗ ਜੁਗ ਵੇਸ ਵਟਾਈਆ। ਗੁਰਮੁਖ ਸਾਜਣ ਲਏ ਉਭਾਰ, ਗੁਰਸਿਖ ਸਾਚੇ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਮੰਦਰ ਖੋਜ ਖੁਜਾਈਆ। ਘਟ ਮੰਦਰ ਹਰਿ ਫੋਲਿਆ, ਰੂਪ ਅਨੂਪ ਕਰਤਾਰ। ਪੰਜ ਤੱਤ ਅੰਦਰ ਆਪੇ ਬੋਲਿਆ, ਸ਼ਬਦ ਅਗੰਮੀ ਇਕ ਜੈਕਾਰ। ਸਚ ਫੁਲਵਾੜੀ ਆਪੇ ਮੌਲਿਆ, ਖਿੜੀ ਰਹੇ ਗੁਲਜਾਰ। ਅੰਮ੍ਰਿਤ ਭਰਿਆ ਸਾਚਾ ਕੌਲਿਆ, ਨਾਭੀ ਰੱਖੀ ਮੂੰਹਦੇ ਭਾਰ। ਪਰਗਟ ਹੋਇਆ ਉਪਰ ਧਵਲਿਆ, ਨਿਹਕਲੰਕ ਲਏ ਅਵਤਾਰ। ਆਪੇ ਹੋਏ ਸਾਵਲ ਸਵਲਿਆ, ਭਗਤ ਵਛਲ ਆਪ ਗਿਰਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਲਾਏ ਪਾਰ। ਗੁਰਮੁਖ ਸਾਚਾ ਆਪ ਉਠਾਇਆ, ਆਪਣੀ ਬੂਝ ਬੁਝਾਈਆ। ਕੂੜਾ ਨਾਤਾ ਜਗਤ ਤੁੜਾਇਆ, ਕੂੜੀ ਕਿਰਿਆ ਆਪ ਮਿਟਾਈਆ। ਮਸਤਕ ਚਰਨ ਧੂੜੀ ਟਿੱਕਾ ਆਪ ਲਗਾਇਆ, ਰੇਖ ਰੇਖਾ ਰੇਖ ਵੇਖ ਵਖਾਈਆ। ਰਸ ਫੀਕਾ ਅੰਮ੍ਰਿਤ ਫਲ ਲਗਾਇਆ, ਅੰਮ੍ਰਿਤ ਮਿਠਾ ਮੁਖ ਚੁਆਈਆ। ਦਹਿ ਦਿਸ਼ਾ ਦੀਪਕ ਇਕ ਜਗਾਇਆ, ਘਰ ਸਾਚੀ ਕਰੇ ਰੁਸ਼ਨਾਈਆ। ਚਾਰੇ ਕੁੰਟਾਂ ਆਪਣਾ ਫੇਰਾ ਪਾਇਆ, ਉਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਜੂਠਾ ਝੂਠਾ ਡੇਰਾ ਢਾਇਆ, ਹਉਮੇ ਗੜ੍ਹ ਤੁੜਾਈਆ। ਕਾਇਆ ਅੰਧੇਰਾ ਆਪ ਮਿਟਾਇਆ, ਨਿਰਗੁਣ ਨੂਰ ਕਰ ਰੁਸ਼ਨਾਈਆ। ਸਾਚਾ ਖੇੜਾ ਆਪ ਵਸਾਇਆ, ਨਾਮ ਬੀਜ ਇਕ ਬਿਜਾਈਆ। ਅੰਮ੍ਰਿਤ ਮੇਵਾ ਫਲ ਲਗਾਇਆ, ਗੁਰਮੁਖ ਸਾਚੇ ਦਏ ਖਵਾਈਆ। ਦੇਵੀ ਦੇਵਾ ਇਸ਼ਟ ਆਪ ਹੋ ਆਇਆ, ਗੁਰਦੇਵ ਵਡ ਵਡਿਆਈਆ। ਨਮੋ ਨਮੋ ਨਿਮਸਕਾਰ ਆਪ ਕਰਾਇਆ, ਵਾਸਦੇਵ ਰੂਪ ਵਟਾਈਆ। ਆਸਤਕ ਨਾਸਤਕ ਖੇਲ ਖਿਲਾਇਆ, ਵਾਸਤਕ ਰੂਪ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਸਿਖ ਸੱਜਣ ਵੇਖ ਵਖਾਈਆ। ਗੁਰਸਿਖ ਸੱਚਾ ਹਰਿ ਹਰਿ ਸੱਜਣ, ਹਰਿ ਸਾਚੇ ਸਚ ਉਪਾਇਆ। ਗੁਰਚਰਨ ਦਵਾਰੇ ਏਕਾ ਮਜਣ, ਏਕਾ ਧੂੜ ਅਸ਼ਨਾਨ ਕਰਾਇਆ। ਗੁਰਮੁਖਾਂ ਆਇਆ ਪੜਦੇ ਕੱਜਣ, ਨਾਮ ਦੋਸ਼ਾਲਾ ਹੱਥ ਉਠਾਇਆ। ਗੁਰਸਿਖਾਂ ਭਾਂਡੇ ਝੂਠੇ ਭੱਜਨ, ਨਾਮ ਪਿਆਲਾ ਹੱਥ ਫੜਾਇਆ। ਅੰਮ੍ਰਿਤ ਪੀ ਪੀ ਦਰ ਸਾਚੇ ਰੱਜਣ, ਚਿੰਤਾ ਸਹਿੰਸਾ ਰੋਗ ਗਵਾਇਆ। ਤਾਲ ਅਨਾਦੀ ਅਨਹਦ ਵੱਜਣ, ਧੁਨ ਆਤਮਕ ਆਪ ਸੁਣਾਇਆ। ਚਾਰ ਵਰਨਾਂ ਅੰਦਰ ਗੁਰਮੁਖ ਸਾਚੇ ਬਹਿ ਬਹਿ ਸਜਣ, ਵਰਨ ਗੋਤ ਨਾ ਕੋਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਮਾਰਗ ਇਕ ਵਖਾਇਆ। ਗੁਰਮੁਖ ਤੇਰਾ ਸਾਚਾ ਰਾਹ, ਹਰਿ ਸਾਚਾ ਆਪ ਚਲਾਇੰਦਾ। ਭਗਤ ਵਛਲ ਪ੍ਰਭ ਬੇਪਰਵਾਹ, ਆਪਣਾ ਮਾਰਗ ਆਪ ਵਖਾਇੰਦਾ। ਸੰਤ ਸਤਿਗੁਰ

ਪਕੜੇ ਬਾਂਹ, ਸਗਲਾ ਸੰਗ ਨਿਭਾਇੰਦਾ। ਨਿਥਾਵਿਆਂ ਦੇਵਣਹਾਰਾ ਥਾਂ, ਘਰ ਸਾਚਾ ਇਕ ਸੁਹਾਇੰਦਾ। ਗ਼ਰੀਬ ਨਿਮਾਣਿਆਂ ਦੇਵੇ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਇੰਦਾ। ਸਖਾ ਸਖਾਈ ਪਿਤਾ ਮਾਂ, ਆਪ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਰੈਣ ਅੰਧੇਰਾ, ਚਾਰ ਕੁੰਟ ਕੁਰਲਾਈਆ। ਲੱਖ ਚੁਰਾਸੀ ਮੇਰਾ ਤੇਰਾ, ਮੇਰਾ ਤੇਰਾ ਪਈ ਲੜਾਈਆ। ਸਚ ਸੁੱਚ ਨਾ ਕਰੇ ਕੋਈ ਨਿਬੇੜਾ, ਜੂਠ ਝੂਠ ਵੱਜੀ ਵਧਾਈਆ। ਨੌ ਖੰਡ ਪ੍ਰਿਥਮੀ ਉਜੜਿਆ ਖੇੜਾ, ਸਾਚਾ ਮੰਦਰ ਨਾ ਕੋਈ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਰੀਤੀ ਵੇਖ ਵਖਾਈਆ। ਕਲਜੁਗ ਰੀਤੀ ਮੰਦਰ ਮਸਜਿਦ ਗੁਰੂਦਵਾਰ, ਚਾਰ ਦਵਾਰੀ ਬੰਧਨ ਪਾਇਆ। ਹਰਿ ਕਾ ਸ਼ਬਦ ਕਰ ਉਜਿਆਰ, ਗੁਰ ਮੰਤਰ ਵਿਚ ਟਿਕਾਇਆ। ਨਿਰਗੁਣ ਸਰਗੁਣ ਖੇਲ ਅਪਾਰ, ਪੰਜ ਤੱਤ ਨਾ ਕੋਈ ਰਖਾਇਆ। ਚਿੱਟੇ ਉਪਰ ਕਾਲੀ ਖਿਚ ਲਕਾਰ, ਆਪ ਆਪਣਾ ਨਾਉਂ ਉਪਜਾਇਆ। ਗੁਰ ਅਵਤਾਰ ਲਾਏ ਸੇਵਾਦਾਰ, ਸੰਤ ਭਗਤ ਨਾਲ ਰਲਾਇਆ। ਆਪੇ ਜਾਣੇ ਆਪਣੀ ਕਾਰ, ਜੁਗ ਜੁਗ ਕਰਦਾ ਆਇਆ। ਵੇਦ ਕਿਤਾਬਾ ਪਾਵੇ ਸਾਰ, · ਲੋਕਮਾਤ ਰਾਹ

ਚਲਾਇਆ। ਸ਼ਾਸਤਰ ਸਿਮਰਤ ਖ਼ਬਰਦਾਰ, ਸਗਲਾ ਸੰਗ ਨਿਭਾਇਆ। ਗੀਤਾ ਗਿਆਨ ਗੋਹਝ ਵਖਾਨ, ਅਠਾਰਾ ਧਿਆਏ ਲੇਖ ਲਿਖਾਇਆ। ਅੰਜੀਲ ਕੁਰਾਨਾ ਕਰ ਪਰਧਾਨ, ਏਕਾ ਕਲਮਾ ਨਾਮ ਪੜ੍ਹਾਇਆ। ਖਾਣੀ ਬਾਣੀ ਧੁਰ ਫ਼ਰਮਾਣ, ਹਰਿ ਸਾਚੇ ਹੁਕਮ ਸੁਣਾਇਆ। ਗੁਰ ਸਤਿਗੁਰ ਹੋਏ ਮਿਹਰਵਾਨ, ਲੋਕਮਾਤ ਨਾਮ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਮਾਰਗ ਵੇਖ ਵਖਾਇਆ। ਕਲਜੁਗ ਮਾਰਗ ਚਾਰ ਵਰਨ, ਬਰਨ ਅਠਾਰਾਂ ਵੇਖ ਵਖਾਈਆ। ਵੇਦ ਪੁਰਾਨ ਪੰਡਤ ਪਾਂਧੇ ਪੜ੍ਹਨ, ਪੜ੍ਹ ਪੜ੍ਹ ਰਸਨ ਵਿਵਾਦ ਵਧਾਈਆ। ਅੰਜੀਲ ਕੁਰਾਨ ਬਹਿ ਬਹਿ ਲੜਨ, ਮੁੱਲਾ ਸ਼ੇਖ਼ ਪਈ ਲੜਾਈਆ। ਗ੍ਰੰਥੀ ਪੰਥੀ ਰਹੇ ਸੜਨ, ਪੰਜ ਤੱਤ ਅਗਨੀ ਏਕਾ ਲਾਈਆ। ਹਰਿ ਕੀ ਪੌੜੀ ਕੋਈ ਨਾ ਚੜ੍ਹਨ, ਡੂੰਘੀ ਗਾਰੇ ਡੂੰਘੀ ਭਵਰੇ ਰਹੇ ਤਾਰੀਆ ਲਾਈਆ। ਗੁਰ ਦਵਾਰ ਮੰਦਰ ਮਸਜਿਦ ਜੂਠੇ ਝੂਠੇ ਡਰਨ, ਅੰਤਰ ਨਾਮ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਖੇ ਬੇਪਰਵਾਹੀਆ। ਨਿਰਗੁਣ ਵੇਖੇ ਇਕ ਅਕੱਲਾ, ਆਪਣੀ ਕਲ ਵਰਤਾਈਆ। ਅਠਸਠ ਫੋਲੇ ਨੀਰ ਜਲਾਂ, ਗੰਗਾ ਗੋਦਾਵਰੀ ਫੇਰਾ ਪਾਈਆ। ਸੁਰਸਤੀ ਧਾਮ ਅਧਵਿਚਕਾਰੇ ਮੇਲਾ, ਬੈਠਾ ਮੁਖ ਛੁਪਾਈਆ। ਗੋਦਾਵਰੀ ਕਿਸੇ ਨਾ ਫੜਿਆ ਪੱਲਾ, ਬੈਠੀ ਸੰਗ ਛਡਾਈਆ। ਚਾਰੋਂ ਕੁੰਟ ਕਾਮ ਕਰੋਧ ਲੋਭ ਹੰਕਾਰਾ ਰੱਲਾ, ਅੰਮ੍ਰਿਤ ਆਤਮ ਨਾ ਕੋਈ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਕਿਰਿਆ ਰਿਹਾ ਵੇਖ, ਫੋਲ ਫੁਲਾਏ ਥਾਉਂ ਥਾਈਂਆ। ਸ਼ਿਵਦਵਾਲਾ ਮੰਦਰ ਮੱਠ, ਹਰਿ ਸਾਚਾ ਵੇਖ ਵਖਾਨਿਆ। ਵੇਖਣਹਾਰਾ ਤੀਰਥ ਤਟ, ਤਟ ਕਿਨਾਰਾ ਆਪ ਪਛਾਨਿਆ। ਜਾਨਣਹਾਰਾ ਘਟ ਘਟ, ਘਟ ਅੰਤਰ ਆਪ ਸਮਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਸ੍ਰੀ ਭਗਵਾਨਿਆ। ਸ਼ਿਵਦਵਾਲਾ ਮੱਠ ਜਗਤ ਮੰਦਰ, ਕੂੜੀ ਕਿਰਿਆ ਰਹੀ ਕੁਰਲਾਈਆ। ਪੰਡਤ ਪਾਂਧੇ ਬੈਠੇ ਅੰਦਰ, ਹਰਿ ਕੀ ਕਥਾ ਰਹੇ ਸੁਣਾਈਆ। ਮਨ ਹੰਕਾਰੀ ਵੜਿਆ ਅੰਦਰ, ਮਾਇਆ ਮਮਤਾ ਨਾਲ ਰਲਾਈਆ। ਬਜਰ ਕਪਾਟੀ ਨਾ ਤੋੜਿਆ ਜੰਦਰ, ਰਾਮਾ ਕ੍ਰਿਸ਼ਨਾ ਰਹੇ ਧਿਆਈਆ। ਕਲਜੁਗ ਅੰਤਮ ਭਾਗਾ ਮੰਦੜ, ਮਾਨਸ ਜਨਮ ਗਏ ਗਵਾਈਆ। ਪ੍ਰਭ ਅਬਿਨਾਸ਼ੀ

ਇਕ ਬਖ਼ਸ਼ੰਦੜ, ਬਖ਼ਸ਼ਣਹਾਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮੰਦਰ ਫੋਲ ਫੁਲਾਈਆ। ਸਾਚੀ ਮਸਜਿਦ ਸਚ ਮਸੱਲਾ, ਸਚ ਵਜ਼ੂ ਨਾ ਕੋਈ ਕਰਾਇੰਦਾ। ਮੁਲਾਂ ਸ਼ੇਖ਼ ਕਰਨ ਹੱਲਾ, ਮਸਲਾ ਅਸਲ ਨਾ ਕੋਈ ਜਣਾਇੰਦਾ। ਸਚ ਈਮਾਨ ਨਾ ਫੜਿਆ ਪੱਲਾ, ਸ਼ਰਅ ਕੁਰਾਨ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰੋਂ ਕੁੰਟ ਫੇਰਾ ਪਾਇੰਦਾ। ਗੁਰੂਦਵਾਰਾ ਗੁਰ ਕਾ ਘਰ, ਗੁਰ ਗੁਰ ਵੇਸ ਵਟਾਇਆ। ਨਿਰਗੁਣ ਵੇਖੇ ਅੱਗੇ ਖੜ, ਦਿਸ ਕਿਸੇ ਨਾ ਆਇਆ। ਜੀਵ ਜੰਤ ਜਹਾਨੀ ਰਹੇ ਪੜ੍ਹ, ਆਪਣੀ ਵਿਦਿਆ ਆਪ ਅਲਾਇਆ। ਕਾਮ ਕਰੋਧ ਲੋਭ ਮੋਹ ਹੰਕਾਰ ਗਏ ਸੜ, ਧੀਆਂ ਭੈਣਾਂ ਰਹੇ ਤਕਾਇਆ। ਹਰਿ ਮੰਦਰ ਬਣਾਇਆ ਵੇਸਵਾ ਘਰ, ਸਤਿਗੁਰ ਪੂਰਾ ਇਕ ਭੁਲਾਇਆ। ਗੁਰ ਗੋਬਿੰਦ ਖੰਡਾ ਫੜ, ਕਲਜੁਗ ਅੰਤਮ ਵੇਖਣ ਆਇਆ। ਨਾ ਕੋਈ ਸੀਸ ਨਾ ਕੋਈ ਧੜ, ਮਾਤ ਪਿਤ ਨਾ ਕੋਈ ਉਪਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇਆ। ਮੰਦਰ ਮਸਜਿਦ ਗੁਰੂਦਵਾਰ, ਸ਼ਿਵਦਵਾਲਾ ਮੱਠ ਵੇਖ ਵਖਾਈਆ। ਨਿਰਗੁਣ ਰੂਪ ਹਰਿ ਨਿਰੰਕਾਰ, ਚਾਰੋਂ ਕੁੰਟ ਫੇਰਾ ਪਾਈਆ। ਲੱਖ ਚੁਰਾਸੀ ਵੇਖ ਵਿਚਾਰ, ਵੇਖਣਹਾਰਾ ਹਰ ਘਟ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਚੌਥੇ ਜੁਗ ਦਏ ਸਲਾਹੀਆ। ਚੌਥੇ ਜੁਗ ਜਾਣਾ ਜਾਗ, ਹਰਿ ਸਾਚਾ ਆਪ ਜਗਾਇੰਦਾ। ਤੇਰੀ ਸ਼ਾਹੀ ਤੇਰਾ ਕਾਗ, ਤੇਰੇ ਦਰ ਉਡਾਈਆ। ਨਾ ਕੋਈ ਭਗਤੀ ਗਿਆਨ ਵੈਰਾਗ, ਨਾ ਕੋਈ ਵੇਖ ਵਖਾਈਆ। ਜੂਠੀ ਝੂਠੀ ਲੱਗੀ ਆਗ, ਲੱਗੀ ਆਂਚ ਨਾ ਕੋਈ ਬੁਝਾਇੰਦਾ। ਹੋਏ ਖੁਵਾਰੀ ਪਰਧਾਨ ਪਾਂਚ, ਪੰਚ ਪੰਚਾਂ ਵਡ ਵਡਿਆਇੰਦਾ। ਗੁਰ ਮੰਦਰ ਅੰਦਰ ਟੁੱਟੀ ਸਾਂਝ, ਸਾਚਾ ਗੁਰੂ ਨਾ ਕੋਈ ਵਖਾਇੰਦਾ। ਕਾਇਆ ਮਾਟੀ ਵਸੇ ਕਾਮ, ਕੰਚਨ ਗੜ੍ਹ ਨਾ ਕੋਈ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਮੰਦਰ ਆਪ ਸੁਹਾਇੰਦਾ । ਏਕਾ ਮੰਦਰ ਸਾਢੇ ਤਿੰਨ ਹੱਥ, ਗੁਰਸਿਖ ਬਣਤ ਬਣਾਈਆ। ਨੌ ਦਵਾਰੇ ਪਰਗਟ ਰੱਖ, ਦਸਵਾਂ ਬੰਦ ਵਖਾਈਆ। ਕਲਜੁਗ ਅੰਤਮ ਹੋ ਪਰਤੱਖ, ਆਪਣੀ ਹੱਥੀਂ ਕੁੰਡਾ ਲਾਹੀਆ। ਦੀਪਕ ਸਾਚਾ ਦਿਤਾ ਰੱਖ, ਦਿਵਸ ਰੈਣ ਕਰੇ ਰੁਸ਼ਨਾਈਆ। ਚਾਰ ਦਿਵਾਰੀ ਕੀਨੀ ਸਖ, ਪੰਜ ਤੱਤ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਮੰਦਰ ਦਏ ਸੁਹਾਈਆ। ਗੁਰਸਿਖ ਤੇਰਾ ਸਾਚਾ ਮੰਦਰ, ਹਰਿ ਸਾਚੇ ਆਪ ਉਪਾਇਆ। ਜੋਤ ਜਗਾਈ ਅੰਦਰੇ ਅੰਦਰ, ਆਪਣਾ ਦੀਪਕ ਆਪ ਬਲਾਇਆ। ਭਾਗ ਲਗਾਇਆ ਡੂੰਘੀ ਕੰਦਰ, ਅੰਧ ਅੰਧੇਰ ਮਿਟਾਇਆ। ਮਨ ਨਟੂਆ ਨਾ ਫਿਰੇ ਬੰਦਰ, ਦਹਿ ਦਿਸ਼ਾ ਨਾ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਮੰਦਰ ਖੋਜ ਖੁਜਾਇਆ। ਗੁਰਸਿਖ ਮੰਦਰ ਸਾਚਾ ਘਰ, ਹਰਿ ਸਾਚੇ ਸਚ ਸੁਹਾਇਆ। ਕਲਜੁਗ ਅੰਤਮ ਦਿਤਾ ਵਰ, ਚਾਰ ਦਿਵਾਰੀ ਮੂਲ ਚੁਕਾਇਆ। ਜਿਸ ਜਨ ਅੰਦਰ ਜਾਏ ਵੜ, ਨੇਤਰ ਲੋਚਣ ਆਪ ਖੁਲ੍ਹਾਇਆ। ਸੁਰਤ ਸੁਵਾਣੀ ਲਏ ਫੜ, ਗੁਰ ਸ਼ਬਦੀ ਬੰਧਨ ਪਾਇਆ। ਸਾਚੀ ਸੇਜਾ ਬਹੇ ਚੜ੍ਹ, ਪਲੰਘ ਰੰਗੀਲਾ ਇਕ ਵਿਛਾਇਆ। ਗੁਰਸਿਖ ਅੱਖਰ ਵੱਖਰ ਰਿਹਾ ਪੜ੍ਹ, ਸੋਹੰ ਅਜਪਾ ਜਾਪ ਜਪਾਇਆ। ਪੁਰਖ ਅਬਿਨਾਸ਼ੀ ਆਪ ਫੜਾਇਆ ਆਪਣਾ ਲੜ, ਨਾ ਸਕੇ ਕੋਈ ਛੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਦਵਾਰ ਇਕ ਸੁਹਾਇਆ। ਗੁਰੂਦਵਾਰ ਗੁਰਸਿਖ ਮਨਾਰਾ,

ਘਰ ਘਰ ਵਿਚ ਆਪ ਉਪਾਇਆ। ਅੰਦਰ ਬੈਠਾ ਗੁਰੂ ਪਿਆਰਾ, ਗੁਰਸਿਖ ਤੇਰਾ ਰਾਹ ਤਕਾਇਆ। ਲੇਖ ਚੁਕਾਇਆ ਚਾਰ ਦੀਵਾਰਾ, ਨੌ ਦਵਾਰਾ ਪੰਧ ਮੁਕਾਇਆ। ਅੰਮ੍ਰਿਤ ਦੇਵੇ ਠੰਡੀ ਠਾਰਾ, ਅਠਸਠ ਤੀਰਥ ਨਹਾਵਣ ਕੋਇ ਨਾ ਜਾਇਆ। ਪੂਜਾ ਪਾਠ ਪਾਰ ਕਿਨਾਰਾ, ਜਿਸ ਜਨ ਆਪਣਾ ਦਰਸ ਦਏ ਵਖਾਇਆ । ਜੋਗ ਅਭਿਆਸ ਨਾ ਕੋਇ ਸਹਾਰਾ, ਨਿਉਂਲੀ ਕਰਮ ਨਾ ਕੋਇ ਕਰਾਇਆ। ਨੈਣ ਮੂੰਦ ਨਾ ਤਟ ਕਿਨਾਰਾ, ਜਟਾ ਜੂਟ ਨਾ ਕੋਇ ਬਣਾਇਆ। ਚੋਟੀ ਮੁਨ ਨਾ ਕੋਇ ਖ਼ਾਕ ਪਾਏ ਛਾਰਾ, ਅਗਨੀ ਧੂਣੀ ਨਾ ਕੋਇ ਤਾਇਆ। ਸਤਿਗੁਰ ਪੂਰਾ ਹੋ ਉਜਿਆਰਾ, ਨਰ ਨਿਰੰਕਾਰਾ ਲੋਕਮਾਤ ਅੰਤਮ ਆਇਆ। ਗੁਰਮੁਖਾਂ ਬਖ਼ਸ਼ੇ ਚਰਨ ਪਿਆਰਾ, ਸਚਖੰਡ ਦਵਾਰਾ ਇਕ ਵਖਾਇਆ। ਪੁਰਖ ਅਕਾਲ ਕੰਤ ਭਤਾਰਾ, ਗੁਰਮੁਖ ਨਾਰੀ ਵਿਆਉਣ ਆਇਆ। ਸੀਤਾ ਸੁਰਤੀ ਰਾਮ ਪਿਆਰਾ, ਮਨ ਰਾਵਣ ਦਏ ਮਿਟਾਇਆ। ਰਾਧਾ ਕ੍ਰਿਸ਼ਨਾ ਖੇਲ ਅਪਾਰਾ, ਨਾਮ ਬੰਸਰੀ ਦਏ ਵਜਾਇਆ। ਨਾਨਕ ਨਿਰੰਕਾਰ ਵਜਾਏ ਸਤਾਰਾ, ਨਿਰੰਕਾਰ ਨਿਰੰਕਾਰ ਨਿਰੰਕਾਰ ਏਕਾ ਗਾਇਆ। ਗੋਬਿੰਦ ਅੰਮ੍ਰਿਤ ਠੰਡਾ ਠਾਰਾ, ਪੁਰਖ ਅਬਿਨਾਸ਼ੀ ਏਕਾ ਜਾਮ ਪਿਆਇਆ। ਦੋ ਜਹਾਨਾਂ ਪਾਰ ਕਿਨਾਰਾ, ਲੱਖ ਚੁਰਾਸੀ ਫੰਦ ਕਟਾਇਆ। ਪਾਰਬ੍ਰਹਮ ਤੇਰਾ ਅੰਤ ਨਾ ਪਾਰਾਵਾਰਾ, ਨਿਹਕਲੰਕ ਆਪਣਾ ਨਾਉਂ ਰਖਾਇਆ। ਪਰਗਟ ਹੋਇਆ ਵਿਚ ਸੰਸਾਰਾ, ਨਾਮ ਡੰਕਾ ਇਕ ਵਜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਚ ਜੈਕਾਰਾ, ਸੋਹੰ ਮੰਤਰ ਨਾਮ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖਾਂ ਪਿਆਰ ਗੁਰਸਿਖਾਂ ਭਾਰ, ਪੁਰਖ ਅਬਿਨਾਸ਼ੀ ਹੋ ਤਿਆਰ, ਆਪਣੇ ਕੰਧ ਆਪ ਉਠਾਇਆ। ਗੁਰਸਿਖ ਤੇਰਾ ਚੁੱਕਿਆ ਭਾਰ ਆਪਣੇ ਕੰਧ, ਆਪਣੀ ਸੇਵ ਲਗਾਈਆ। ਆਪ ਮੁਕਾਏ ਦੋ ਜਹਾਨਾਂ ਪੰਧ, ਏਕਾ ਡੰਡਾ ਲਾਈਆ। ਸੋਹੰ ਸੁਹਾਗੀ ਸੁਣਾਇਆ ਛੰਦ, ਬ੍ਰਹਮ ਪਾਰਬ੍ਰਹਮ ਸਮਾਈਆ। ਜਿਸ ਜਨ ਰਸਨਾ ਗਾਇਆ ਖ਼ੁਸ਼ੀ ਕਰਾਏ ਬੰਦ ਬੰਦ, ਰੋਗ ਸੋਗ ਚਿੰਤ ਮਿਟਾਈਆ। ਆਪ ਸਮਾਏ ਪਰਮਾਨੰਦ, ਨਿਜਾਨੰਦ ਇਕ ਦਰਸਾਈਆ। ਜਿਸ ਜਨ ਤਜਾਇਆ ਮਦਿਰਾ ਮਾਸ ਗੰਦ, ਲੱਖ ਚੁਰਾਸੀ ਫੰਦ ਕਟਾਈਆ। ਕੋਟਨ ਕੋਟ ਮੰਗਾਂ ਰਹੇ ਮੰਗ, ਜੀਵ ਜੰਤ ਸਾਧ ਸੰਤ ਰਹੇ ਕੁਰਲਾਈਆ। ਜਿਸ ਜਨ ਕਿਰਪਾ ਕਰੇ ਸੂਰਾ ਸਰਬੰਗ, ਹੀਣ ਭਗਤੀ ਪਾਰ ਕਰਾਈਆ। ਆਪਣੇ ਅਸਵ ਘੋੜੇ ਆਪੇ ਕਸਿਆ ਤੰਗ, ਆਪੇ ਚੜ੍ਹਿਆ ਸ਼ਾਹ ਅਸਵਾਰ ਬੇਪਰਵਾਹੀਆ। ਗੁਰਸਿਖਾਂ ਦਵਾਰੇ ਆਪੇ ਰਿਹਾ ਮੰਗ, ਸ਼ੇਖ਼ ਸਰ ਸਰ ਸਿਖ ਆਪ ਹੋ ਜਾਈਆ। ਆਪਣੀ ਡੋਰੀ ਬੱਧਾ ਪਤੰਗ, ਆਕਾਸ਼ ਆਕਾਸ਼ਾਂ ਵਿਚ ਉਡਾਈਆ। ਏਥੇ ਓਥੇ ਦੋ ਜਹਾਨ ਕੱਟੀ ਭੁੱਖ ਨੰਗ, ਨਾਮ ਭੰਡਾਰਾ ਝੋਲੀ ਪਾਈਆ। ਮਾਨਸ ਜਨਮ ਨਾ ਹੋਏ ਭੰਗ, ਜੋ ਜਨ ਹਰਿ ਸੰਗਤ ਦਰਸ਼ਨ ਪਾਈਆ। ਸਤਿ ਪੁਰਖ ਨਿਰੰਜਣ ਵਜਾਏ ਆਪ ਮਰਦੰਗ, ਗੁਰ ਅਵਤਾਰ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਰ ਨਾਰੀ ਸ਼ਬਦ ਆਧਾਰੀ ਪਾਰ ਕਰਾਈਆ ।