ਪੁਸਤਕਾਲਾਭਾਗ ੮

੨੮ ਹਾੜ ੨੦੧੬ ਬਿਕ੍ਰਮੀ ਬਿਸ਼ਨ ਸਿੰਘ ਦੇ ਘਰ ਗੁੜਗਾਉਂ

ਰਾਮ ਨਾਮ ਅਨਮੋਲ, ਗੁਰ ਗੁਰਮੁਖਾਂ ਹੱਟ ਵਿਕਾਇੰਦਾ। ਆਪਣੇ ਕੰਡੇ ਆਪੇ ਤੋਲ, ਪੂਰਾ ਤੋਲ ਇਕ ਕਰਾਇੰਦਾ। ਆਦਿ ਜੁਗਾਦਿ ਜੁਗਾਦੀ ਜੁਗ ਅਡੋਲ, ਏਕਾ ਏਕ ਅਖਵਾਇੰਦਾ। ਸਚ ਭੰਡਾਰਾ ਸਾਚਾ ਖੋਲ੍ਹ, ਸਚ ਸਚ ਵਰਤਾਇੰਦਾ। ਸੋ ਪੁਰਖ ਨਿਰੰਜਣ ਏਕਾ ਅੱਖਰ ਬੋਲ, ਹੰ ਬ੍ਰਹਮ ਰੂਪ ਵਟਾਇੰਦਾ। ਵਸਣਹਾਰਾ ਸਦਾ ਕੋਲ, ਦਰ ਮੰਦਰ ਘਰ ਸੁਹਾਇੰਦਾ। ਆਪਣੀ ਫੁਲਵਾੜੀ ਆਪੇ ਮੌਲ, ਰੁੱਤ ਬਸੰਤ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਣਜ ਵਣਜਾਰਾ ਇਕ ਅਖਵਾਇੰਦਾ। ਰਾਮ ਨਾਮ ਸਾਚੀ ਦਾਤ, ਹਰਿਜਨ ਹੱਥ ਵਡਿਆਈਆ। ਦੇਵਣਹਾਰ ਪੁਰਖ ਅਬਿਨਾਸ਼, ਪੂਰਨ ਆਸ ਕਰਾਈਆ। ਸਾਚਾ ਲੇਖਾ ਸਵਾਸ ਸਵਾਸ, ਗੁਰ ਸਤਿਗੁਰ ਗਣਤ ਗਣਾਈਆ। ਪੂਰਬ ਲਹਿਣਾ ਧੁਰ ਧਰਵਾਸ, ਧਰ ਧਰਨੀ ਧਰਤ ਚੁਕਾਈਆ। ਲੇਖਾ ਲਿਖੇ ਪ੍ਰਿਥਮੀ ਅਕਾਸ਼, ਆਤਮ ਨਿਵਾਸ ਸਹਿਜ ਸੁਖਦਾਈਆ । ਕਰੇ ਕਰਾਏ ਪੂਰੀ ਆਸ, ਆਪ ਆਪਣੀ ਦਇਆ ਕਮਾਈਆ। ਸਦਾ ਸੁਹੇਲਾ ਵਸੇ ਪਾਸ, ਸਦ ਪੁਰਖ ਨਿਰੰਜਣ ਵਡ ਵਡਿਆਈਆ। ਹੰ ਬ੍ਰਹਮ ਏਕਾ ਰਾਸ, ਮੰਡਲ ਇਕ ਸੁਹਾਈਆ। ਰਾਮ ਨਾਮ ਕਰ ਪ੍ਰਕਾਸ਼, ਪੁਰਖ ਪੁਰਖੋਤਮ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਵਸਤ ਏਕਾ ਹੱਟ ਵਖਾਈਆ । ਰਾਮ ਨਾਮ ਨਿਰਗੁਣ ਧਾਰ, ਨਿਰਗੁਣ ਆਪ ਉਪਜਾਇੰਦਾ। ਰਾਮ ਨਾਮ ਸਰਬ ਗੁਣ ਸਾਰ, ਸਰਗੁਣ ਵਿਚ ਟਿਕਾਇੰਦਾ। ਰਾਮ ਨਾਮ ਵਣਜ ਵਪਾਰ, ਲੱਖ ਚੁਰਾਸੀ ਆਪ ਕਰਾਇੰਦਾ। ਰਾਮ ਨਾਮ ਜਗਤ ਉਰਧਾਰ, ਹਰਿ ਹਿਰਦੇ ਵਿਚ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਮੰਤਰ ਰਾਮ ਨਾਮ ਆਪ ਉਪਾਇੰਦਾ। ਰਾਮ ਨਾਮ ਸ਼ਬਦ ਸੰਦੇਸ਼, ਸਤਿਗੁਰ ਪੁਰਖ ਸੁਣਾਇੰਦਾ। ਰਾਮ ਨਾਮ ਘਟ ਘਟ ਪ੍ਰਵੇਸ, ਪਰਮ ਪੁਰਖ ਅਖਵਾਇੰਦਾ। ਰਾਮ ਨਾਮ ਨਰ ਨਰੇਸ਼, ਨਰ ਨਰਾਇਣ ਆਪ ਅਖਵਾਇੰਦਾ। ਰਾਮ ਨਾਮ ਅਵੱਲੜਾ ਵੇਸ, ਜੁਗ ਜੁਗ ਆਪ ਵਟਾਇੰਦਾ। ਸੋ ਪੁਰਖ ਨਿਰੰਜਣ ਕਰੇ ਆਦੇਸ਼, ਹੰ ਬ੍ਰਹਮ ਰੂਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਉਂ ਉਪਜਾਇੰਦਾ। ਰਾਮ ਨਾਮ ਨਾਮ ਨਿਰੰਕਾਰ, ਨਿਰਗੁਣ ਨਾਉਂ ਧਰਾਇਆ। ਸ਼ਬਦੀ ਸ਼ਬਦ ਸ਼ਬਦ ਜੈਕਾਰ, ਸ਼ਬਦ ਸ਼ਬਦੀ ਵੇਸ ਵਟਾਇਆ। ਰੂਪ ਰੰਗ ਰੰਗ ਰੂਪ ਤੇ ਵਸਿਆ ਬਾਹਰ, ਲੇਖਾ ਲੇਖ ਨਾ ਕੋਈ ਜਣਾਇਆ। ਸਾਚਾ ਭੂਪ ਸੱਚੀ ਸਰਕਾਰ, ਸਚ ਸੁਲਤਾਨ ਗੁਣ ਨਿਧਾਨ ਸ਼ਬਦ ਅਖਵਾਇਆ। ਖੇਲੇ ਖੇਲ ਖੇਲ ਮਹਾਨ, ਮਿਹਰਬਾਨ ਭੇਵ ਨਾ ਰਾਇਆ। ਆਦਿ ਜੁਗਾਦੀ ਨੌਜੁਵਾਨ, ਨਾ ਮਰੇ ਨਾ ਜਾਇਆ। ਭੇਖਾਧਾਰੀ ਦੋ ਜਹਾਨ, ਜੁਗਾ ਜੁਗੰਤਰ ਵੇਖ ਵਖਾਇਆ। ਨਾਮ ਨਾਮਾ ਤੀਰ ਕਮਾਨ, ਖੰਡਾ ਖੜਗ ਆਪ ਉਠਾਇਆ। ਸੋ ਪੁਰਖ ਨਿਰੰਜਣ ਮਾਰੇ ਇਕ ਨਿਸ਼ਾਨ, ਹੰ ਬ੍ਰਹਮ ਪਾਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਆਪਣਾ ਨਾਮ ਦ੍ਰਿੜਾਇਆ। ਰਾਮ ਨਾਮ ਨਾਮ ਵਡਿਆਈ, ਹਰਿ ਸੱਚਾ ਵਡ ਵਡਿਆਇੰਦਾ। ਰਾਮ ਨਾਮ ਨਾਮ ਕੁੜਮਾਈ, ਹਰਿ ਸਤਿਗੁਰ ਆਪ ਕਰਾਇੰਦਾ। ਰਾਮ ਨਾਮ ਵੱਜੇ ਵਧਾਈ, ਗੁਰ ਸਤਿਗੁਰ ਵੇਖ ਵਖਾਇੰਦਾ। ਰਾਮ ਨਾਮ ਮੇਲ ਮਿਲਾਵਾ ਸਹਿਜ ਸੁਭਾਈ, ਘਰ ਮੰਦਰ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋ ਪੁਰਖ ਨਿਰੰਜਣ ਖੇਲ ਕਰ, ਹੰ ਬ੍ਰਹਮ ਮੇਲ ਮਿਲਾਇੰਦਾ। ਰਾਮ ਨਾਮ ਨਾਮ ਗੁਣ ਨਿਧਾਨ, ਭੇਵ ਅਭੇਦ ਛੁਪਾਇਆ।

ਪੁਰਖ ਅਬਿਨਾਸ਼ੀ ਚਤੁਰ ਸੁਜਾਨ, ਆਪ ਆਪਣਾ ਖੇਲ ਖਿਲਾਇਆ। ਭੇਵ ਨਾ ਪਾਇਣ ਵੇਦ ਪੁਰਾਨ, ਕੋਟ ਕੋਟਾਂ ਰਹੇ ਗਾਇਆ। ਖਾਣੀ ਬਾਣੀ ਨਾ ਕਰੇ ਪਛਾਣ, ਲੱਖ ਚੁਰਾਸੀ ਮੁਖ ਭੁਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਇਆ। ਰਾਮ ਨਾਮ ਆਪੇ ਧਰ, ਧਰਤ ਧਵਲ ਸੁਹਾਇੰਦਾ। ਪੁਰਖ ਅਬਿਨਾਸ਼ੀ ਕਿਰਪਾ ਕਰ, ਹਰਿਜਨ ਵੇਖ ਵਖਾਇੰਦਾ। ਚਰਨ ਧੂੜ ਨੁਹਾਏ ਸਾਚੇ ਸਰ, ਦੁਰਮਤ ਮੈਲ ਗਵਾਇੰਦਾ। ਲੱਖ ਚੁਰਾਸੀ ਚੁਕਾਏ ਡਰ, ਆਪਣਾ ਰੰਗ ਰੰਗਾਇੰਦਾ। ਆਪੇ ਦੇਵੇ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਇੰਦਾ। ਸੋਹੰ ਅੱਖਰ ਪੜ੍ਹ, ਏਕਾ ਰਾਗ ਅਲਾਇੰਦਾ। ਤੋੜ ਤੁੜਾਏ ਹੰਕਾਰੀ ਗੜ੍ਹ, ਗੜ੍ਹ ਹੰਕਾਰ ਰਹਿਣ ਨਾ ਪਾਇੰਦਾ। ਜਗਤ ਵਿਕਾਰਾ ਆਪੇ ਫੜ, ਆਪੇ ਮਾਰ ਮੁਕਾਇੰਦਾ। ਸ਼ਬਦ ਸਰੂਪੀ ਸਤਿਗੁਰ ਫੜਾਏ ਲੜ, ਗੁਰਮੁਖ ਰਾਮ ਨਾਮ ਫੜਾਇੰਦਾ। ਅੰਦਰ ਮੰਦਰ ਸਾਚੇ ਵੜ, ਘਰ ਸਾਚਾ ਆਪ ਸੁਹਾਇੰਦਾ। ਪੌੜੀ ਪੌੜੀ ਜਾਏ ਚੜ੍ਹ, ਚੌਥਾ ਡੰਡਾ ਹੱਥ ਰਖਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਪੰਜ ਤੱਤ ਨਾ ਕੋਈ ਉਪਾਇੰਦਾ। ਨਿਰਗੁਣ ਸਰਗੁਣ ਦਰਸ ਦਿਖਾਏ ਅੱਗੇ ਖੜ, ਸਵਛ ਸਰੂਪੀ ਰੂਪ ਵਟਾਇੰਦਾ। ਆਪਣਾ ਨਾਉਂ ਆਪੇ ਰੱਖ, ਆਪੇ ਵੇਖ ਵਖਾਈਆ। ਆਪੇ ਨਿਰਗੁਣ ਹੋ ਪ੍ਰਤੱਖ, ਸਰਗੁਣ ਰੂਪ ਵਟਾਈਆ। ਆਪ ਆਪਣਾ ਆਪ ਕਰੇ ਵੱਖ, ਅੰਗੀਕਾਰ ਆਪ ਅਖਵਾਈਆ। ਆਪੇ ਖੇਲੇ ਚਾਰ ਕੂਟ ਉਤਰ ਪੂਰਬ ਪੱਛਮ ਦੱਖਣ ਵੱਖ, ਦਹਿ ਦਿਸ਼ਾ ਆਪ ਹੋ ਜਾਈਆ। ਆਪੇ ਨਾਉਂ ਧਰਾਏ ਅਲੱਖਣਾ ਅਲੱਖ, ਅਗੰਮ ਅਗੋਚਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਨਾਮ ਆਪੇ ਵਣਜ ਕਰਾਈਆ। ਰਾਮ ਨਾਮ ਸਚ ਵਪਾਰ, ਹਰਿ ਸਤਿਗੁਰ ਆਪ ਕਰਾਇੰਦਾ। ਕਾਗ਼ਜ਼ ਕਲਮ ਨਾ ਪਾਏ ਸਾਰ, ਮਸ ਮੁੱਖ ਸ਼ਰਮਾਇੰਦਾ। ਅਠਾਰਾਂ ਭਾਰ ਰੋਣਾ ਜ਼ਾਰੋ ਜ਼ਾਰ, ਪਤ ਡਾਲ੍ਹੀ ਦਿਸ ਨਾ ਆਇੰਦਾ। ਬ੍ਰਹਮਾ ਵੇਤਾ ਹਾਹਾਕਾਰ, ਵੇਦ ਵਿਆਸਾ ਨੀਰ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਾਮ ਨਾਮ ਆਪਣਾ ਆਪ ਆਪ ਵਰਤਾਇੰਦਾ। ਵਡ ਵਡਿਆਈ ਹਰਿ ਹਰਿ ਨਾਉਂ, ਲਿਖਿਆ ਲੇਖ ਨਾ ਜਾਣਿਆ। ਨਾ ਕੋਈ ਨਗਰ ਨਾ ਕੋਈ ਗਾਉਂ, ਨਾ ਦਿਸੇ ਕੋਈ ਟਿਕਾਨਿਆ। ਨਾ ਕੋਈ ਖੇੜਾ ਨਾ ਗਰਾਉਂ, ਨਾ ਕੋਈ ਜਾਣੇ ਹਰਿ ਹਰਿ ਭਾਣਿਆ। ਖੇਲੇ ਖੇਲ ਅਗੰਮ ਅਥਾਹੋ, ਜੁਗ ਜੁਗ ਹੋਏ ਮਾਤ ਪ੍ਰਧਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪੇ ਪਕੜੇ ਬਾਹੋਂ, ਧੁਰ ਮਸਤਕ ਲੇਖ ਪਛਾਣਿਆ। ਧੁਰ ਮਸਤਕ ਲੇਖਾ ਰਾਮ ਨਾਮ, ਰਤਨ ਅਮੋਲਕ ਹੀਰਾ ਲਾਲ। ਕਰਨੀ ਕਰਤਾ ਪੂਰਾ ਕਰੇ ਕਾਮ, ਆਦਿ ਜੁਗਾਦੀ ਦੀਨ ਦਿਆਲ। ਸ਼ਬਦ ਅਨਾਦੀ ਸਾਚੀ ਤੂਰ, ਨਾਦ ਤੂਰਤ ਵਜਾਏ ਸੱਚੀ ਧਰਮਸਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮ ਬ੍ਰਹਿਮਾਦੀ ਏਕਾ ਨਾਮ ਆਦਿ ਜੁਗਾਦੀ, ਜੁਗ ਜੁਗ ਚਲੇ ਚਲਾਏ ਆਪਣੀ ਚਾਲ। ਆਦਿ ਜੁਗਾਦੀ ਹਰਿ ਕਾ ਨਾਮ, ਹਰਿ ਹਰਿ ਆਪ ਧਰਾਇਆ। ਜੁਗ ਜੁਗ ਪੂਰਨ ਕਰੇ ਕਾਮ, ਕਾਰਜ ਕਰਦਾ ਆਇਆ। ਜਗਤ ਮੇਟੇ ਅੰਧੇਰੀ ਸ਼ਾਮ, ਸਾਚਾ ਚੰਦ ਚੜ੍ਹਾਇਆ। ਜਨ ਭਗਤਾਂ ਪਿਆਏ ਏਕਾ ਜਾਮ, ਤ੍ਰਿਸ਼ਨਾ ਤ੍ਰਿਖਾ ਮਿਟਾਇਆ। ਸਾਚਾ ਪੱਲੇ ਬੰਨੇ ਦਾਮ, ਆਪ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਾਮ ਨਾਮ ਇਕ ਸਲਾਹਿਆ। ਰਾਮ ਨਾਮ ਸਿਫ਼ਤ ਸਲਾਹੋ, ਸਾਗਰ ਸਿੰਧ ਸੰਸਾਰਿਆ। ਹਰਿਜਨ ਬਣੇ ਆਪ ਮਲਾਹੋ, ਬੇੜਾ ਕਰੇ ਪਾਰ ਕਿਨਾਰਿਆ। ਵੇਖ ਵਖਾਏ ਥਾਉਂ ਥਾਉਂ, ਦਹਿ ਦਿਸ਼ਾ

ਪਾਵੇ ਸਾਰਿਆ। ਪਕੜ ਉਠਾਏ ਫੜ ਫੜ ਬਾਹੋਂ, ਆਪ ਆਪਣੀ ਸੇਵ ਕਮਾ ਰਿਹਾ। ਕਲਜੁਗ ਕਰੇ ਸਚ ਨਿਆਉਂ, ਕੂੜੀ ਕਿਰਿਆ ਵੇਖ ਵਖਾ ਰਿਹਾ। ਸੋਹੰ ਜਪਾਏ ਸਾਚਾ ਨਾਉਂ, ਸੋ ਪੁਰਖ ਨਿਰੰਜਣ ਵੇਸ ਵਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਾਮ ਨਾਮ ਨਾਮ ਅਦੇਸ, ਜਨ ਭਗਤਾਂ ਦੇਵੇ ਸਚ ਸੰਦੇਸ਼, ਸ਼ਬਦ ਸੁਨੇਹੁੜਾ ਇਕ ਸੁਣਾ ਰਿਹਾ। ਸ਼ਬਦ ਸੁਨੇਹੁੜਾ ਧੁਰ ਦਰਬਾਰ, ਗੁਰ ਸਤਿਗੁਰ ਆਪ ਜਣਾਈਆ। ਪਤਿਪਰਮੇਸ਼ਵਰ ਕਰ ਪਿਆਰ, ਗੁਰਮੁਖ ਗੁਰ ਵੇਖ ਵਖਾਈਆ। ਦੀਵਾ ਬਾਤੀ ਕਮਲਾਪਾਤੀ ਕਰ ਕਰ ਉਜਿਆਰ, ਅੰਧੇਰੀ ਰਾਤੀ ਮੇਟ ਮਿਟਾਈਆ। ਬੂੰਦ ਸਵਾਂਤੀ ਠੰਡੀ ਠਾਰ, ਆਪਣਾ ਨਾਉਂ ਪਿਆਈਆ। ਧੁਨ ਅਨਾਦ ਸ਼ਬਦ ਜੈਕਾਰ, ਸੋਹੰ ਸਚ ਪੜ੍ਹਾਈਆ। ਮੋਹਣ ਮਾਧਵ ਮਾਧੀ ਰੂਪ ਅਪਾਰ, ਨਿਰਭੈ ਰੂਪ ਇਕ ਦਰਸਾਈਆ। ਆਦਿ ਜੁਗਾਦੀ ਸਾਚੀ ਕਾਰ, ਜੁਗ ਜੁਗ ਵੇਸ ਵਟਾਈਆ। ਬ੍ਰਹਮ ਬ੍ਰਹਿਮਾਦੀ ਪਾਵੇ ਸਾਰ, ਪਾਰਬ੍ਰਹਮ ਵੱਡੀ ਵਡਿਆਈਆ। ਇਕ ਇਕੱਲਾ ਖ਼ਬਰਦਾਰ, ਦੂਜੀ ਕੁਦਰਤ ਵਿਚ ਸਮਾਈਆ। ਤਿਨ੍ਹਾਂ ਲੋਕਾਂ ਕਰ ਵਿਚਾਰ, ਚੌਥੇ ਘਰ ਕਰੇ ਕੁੜਮਾਈਆ। ਪੰਚਮ ਸੋਹੇ ਬੰਕ ਦੁਵਾਰ, ਛੇਵੇਂ ਛੱਪਰ ਨਾ ਕੋਈ ਸੁਹਾਈਆ। ਸਤਵੇਂ ਸਤਿ ਪੁਰਖ ਨਿਰੰਜਣ ਮੀਤ ਮੁਰਾਰ, ਸਾਂਤਕ ਸਤਿ ਸਤਿ ਵਰਤਾਈਆ । ਅਠਵੇਂ ਤੱਤਾਂ ਅੱਠਾਂ ਵਸਿਆ ਬਾਹਰ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਨੌ ਦੁਵਾਰ ਨਾ ਕੋਈ ਕਿਵਾੜ, ਨੌ ਨੌ ਨਾ ਕੋਈ ਵਡਿਆਈਆ। ਦਸਮ ਦੁਵਾਰੀ ਖੋਲ੍ਹ ਕਿਵਾੜ, ਆਪ ਆਪਣਾ ਰੂਪ ਵਟਾਈਆ। ਇਕ ਗਿਆਰਾਂ ਕਰ ਪਿਆਰ, ਦਸ ਦਸ ਵੱਜੇ ਵਧਾਈਆ। ਲੇਖਾ ਜਾਣੇ ਗਿਆਰਾਂ ਹਾੜ, ਵਦੀ ਸੁਦੀ ਨਾ ਲੇਖ ਜਣਾਈਆ। ਜਗਤ ਬਿਕ੍ਰਮੀ ਨਾ ਕੋਈ ਪਿਆਰ, ਨਾ ਈਸਵੀ ਕਰੇ ਕੁੜਮਾਈਆ। ਪੁਰਖ ਅਗੰਮਾ ਖੇਲ ਅਪਾਰ, ਆਪ ਅਪਣੀ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਕਾ ਰੂਪ ਆਪੇ ਧਰ, ਰਾੜਾ ਰਾੜ ਸਰਬ ਮਿਟਾਈਆ। ਇਕ ਇਕ ਇਕ ਅਕਾਰ, ਏਕਾ ਏਕ ਰੰਗ ਰੰਗਾਇਆ। ਦਸਮ ਦੁਵਾਰੀ ਵਿਚ ਸੰਸਾਰ, ਮਾਨਸ ਮਨੁੱਖ ਖੇਲ ਖਲਾਇਆ। ਏਕਾ ਏਕ ਆਏ ਜਾਏ ਬਾਹਰ, ਆਵਤ ਜਾਵਤ ਦਿਸ ਨਾ ਆਇਆ, ਏਕਾ ਨਿਰਗੁਣ ਨਿਰਗੁਣ ਧਾਰ, ਏਕਾ ਸਰਗੁਣ ਸਰਗੁਣ ਮੇਲ ਮਿਲਾਇਆ । ਏਕਾ ਏਕ ਸਰਗੁਣ ਛੁਟਿਆ ਸੰਸਾਰ, ਏਕਾ ਏਕ ਨਿਰਗੁਣ ਵਿਚ ਟਿਕਾਇਆ। ਅਭੇਵ ਅਭੇਦਾ ਭੇਵ ਕਰਤਾਰ, ਹਰਿ ਕਾ ਰੂਪ ਆਪ ਹੋ ਜਾਇਆ। ੜਾੜਾ ਲੇਖ ਨਾ ਜਾਣੇ ਜੀਵ ਗਵਾਰ, ਬ੍ਰਹਮਾ ਵੇਤਾ ਭੇਵ ਨਾ ਰਾਇਆ। ਪੁਰਖ ਅਬਿਨਾਸ਼ੀ ਹੋ ਉਜਿਆਰ, ਆਪ ਆਪਣਾ ਰੰਗ ਰੰਗਾਇਆ। ਕਲਜੁਗ ਅੰਤਮ ਹਰਿ ਨਿਰੰਕਾਰ, ਦੀਵਾ ਬਾਤੀ ਇਕ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕ ਜੁੜਿਆ ਜੋੜਾ, ਜੋੜੀ ਜੋੜ ਆਪ ਜੁੜਾਇਆ। ਇਕ ਹਰਿ ਇਕ ਨਰ, ਇਕ ਇਕ ਨਾਲ ਬੰਧਾਈਆ। ਇਕ ਗੁਰ ਇਕ ਅਵਤਾਰ ਏਕਾ ਘਰ ਕਰੇ ਕੁੜਮਾਈਆ। ਏਕਾ ਗੁਰਮੁਖ ਲਏ ਵਰ, ਏਕਾ ਘਰ ਵੱਜੇ ਵਧਾਈਆ। ਏਕਾ ਗੁਰਸਿਖ ਪੱਲਾ ਲਏ ਫੜ, ਏਕਾ ਸਤਿਗੁਰ ਰੂਪ ਵਟਾਈਆ। ਏਕਾ ਇਕ ਅੱਖਰ ਲਏ ਪੜ੍ਹ, ਏਕਾ ਕਰੇ ਨਾਉਂ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕ ਬਣ ਗਿਆਰਾਂ, ਲੇਖਾ ਜਾਣੇ ਹਾੜ ਗਿਆਰਾਂ, ਯਾਰ ਯਾਰਾਂ ਨਾਲ ਮਿਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਜੁਗ ਜੁਗ ਜਗਤ ਜੁਗਤ ਆਪਣੇ ਹੱਥ ਰਖਾਈਆ।

(੨੯-੩੦ ਹਾੜ ੨੦੧੬ ਬਿਕ੍ਰਮੀ) ਦਿਲੀ ਸਿੰਘਾਸਣ ਦਰਬਾਰ ਵਿਚ

ਨਿਰਾਕਾਰ ਨਿਰੰਕਾਰ, ਨਿਰਗੁਣ ਰੂਪ ਸਮਾਇੰਦਾ। ਜੋਤੀ ਨੂਰ ਨੂਰ ਉਜਿਆਰ, ਨੂਰੋ ਨੂਰ ਡਗਮਗਾਇੰਦਾ। ਅਲੱਖ ਅਗੋਚਰ ਅਗੰਮ ਅਪਾਰ, ਬੇਪਰਵਾਹ ਭੇਵ ਨਾ ਆਇੰਦਾ। ਆਦਿ ਨਿਰੰਜਣ ਖੇਲ ਅਪਾਰ, ਆਦਿ ਜੁਗਾਦੀ ਖੇਲ ਖਿਲਾਇੰਦਾ। ਪਾਰਬ੍ਰਹਮ ਪੁਰਖ ਕਰਤਾਰ, ਪੁਰਖ ਪੁਰਖੋਤਮ ਵੇਸ ਵਟਾਇੰਦਾ। ਸਤਿ ਸਰੂਪ ਸਤਿ ਜੈਕਾਰ, ਨਾਦ ਅਨਾਦੀ ਧੁਨ ਉਪਜਾਇੰਦਾ। ਸ਼ਬਦੀ ਸ਼ਬਦ ਸ਼ਬਦ ਜੈਕਾਰ, ਨਾਮ ਜੈਕਾਰਾ ਇਕ ਲਗਾਇੰਦਾ। ਮਹੱਲ ਅਟੱਲ ਉਚ ਮਿਨਾਰ, ਅਗੰਮ ਅਥਾਹ ਬੇਪਰਵਾਹ ਆਪ ਵਸਾਇੰਦਾ। ਥਿਰ ਘਰ ਸੋਹੇ ਬੰਕ ਦੁਵਾਰ, ਬੰਕ ਦੁਵਾਰੀ ਆਪ ਸੁਹਾਇੰਦਾ। ਛੱਪਰ ਛੰਨ ਨਾ ਕੋਈ ਦੀਵਾਰ, ਨਾ ਕੋਈ ਬਾਢੀ ਬਣਤ ਬਣਾਇੰਦਾ। ਇਕ ਇਕੱਲਾ ਏਕੰਕਾਰ, ਆਪਣੀ ਕਲ ਵਰਤਾਇੰਦਾ। ਜੋਤੀ ਦੀਪਕ ਕਰ ਉਜਿਆਰ, ਆਪ ਆਪਣਾ ਡਗਮਗਾਇੰਦਾ। ਕਮਲਾਪਾਤੀ ਖੇਲ ਅਪਾਰ, ਸਾਚੀ ਖੇਲ ਆਪ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਕਰਤਾ, ਨਿਰਾਕਾਰ ਨਾਉਂ ਧਰਾਇੰਦਾ। ਨਿਰਾਕਾਰ ਪੁਰਖ ਅਕਾਲ, ਏਕਾ ਰੰਗ ਸਮਾਇਆ। ਆਦਿ ਜੁਗਾਦੀ ਦੀਨ ਦਿਆਲ, ਜੁਗ ਜੁਗ ਵੇਸ ਵਟਾਇਆ। ਚਲੇ ਚਲਾਏ ਅਵੱਲੜੀ ਚਾਲ, ਚਾਲ ਨਿਰਾਲੀ ਆਪ ਚਲਾਇਆ। ਆਪਣੀ ਕਰੇ ਆਪ ਪ੍ਰਿਤਪਾਲ, ਪ੍ਰਿਤਪਾਲਕ ਨਾਉਂ ਰਖਾਇਆ। ਆਪਣੇ ਮੰਦਰ ਆਪਣਾ ਦੀਪਕ ਆਪੇ ਬਾਲ, ਆਪੇ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਸੱਚਾ ਸ਼ਾਹ ਸ਼ਹਿਨਸ਼ਾਹ ਸ਼ਾਹ ਸੁਲਤਾਨ ਨਾਉਂ ਧਰਾਇਆ। ਨਿਰਗੁਣ ਸ਼ਾਹੋ ਸਚ ਸੁਲਤਾਨ, ਹਰਿ ਹਰਿ ਆਪ ਅਖਵਾਇੰਦਾ। ਖੇਲੇ ਖੇਲ ਦੋ ਜਹਾਨ, ਆਪ ਆਪਣੀ ਰਚਨ ਰਚਾਇੰਦਾ। ਸ਼ਬਦ ਅਗੰਮੀ ਧੁਰ ਫ਼ਰਮਾਣ, ਸਚ ਸੁਨੇਹੁੜਾ ਆਪ ਸੁਣਾਇੰਦਾ। ਦਾਤਾ ਦਾਨੀ ਵਡ ਮਿਹਰਬਾਨ, ਆਪ ਆਪਣੀ ਦਇਆ ਕਮਾਇੰਦਾ। ਆਪੇ ਵਸੇ ਮੰਦਰ ਸਚ ਮਕਾਨ, ਥਿਰ ਘਰ ਸਾਚਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਾਕਾਰ ਨਿਰੰਕਾਰ ਨਿਰਗੁਣ ਵੇਸ ਆਪਣਾ ਆਪ ਵਟਾਇੰਦਾ। ਨਿਰਗੁਣ ਧਾਰ ਨਿਰਗੁਣ ਰੂਪ, ਨਿਰਗੁਣ ਵੇਖ ਵਖਾਈਆ। ਨਿਰਗੁਣ ਦਾਤਾ ਸਤਿ ਸਰੂਪ, ਘਰ ਸਾਚੇ ਬੈਠਾ ਆਸਣ ਲਾਈਆ। ਨਿਰਗੁਣ ਵਸੇ ਚਾਰੇ ਕੂਟ, ਦਹਿ ਦਿਸ਼ਾ ਫੇਰੀ ਪਾਈਆ। ਨਿਰਗੁਣ ਆਪੇ ਜਾਏ ਤੁਠ, ਆਪ ਆਪਣਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਾਕਾਰ ਨਿਰਾਧਾਰ ਏਕਾ ਰੰਗ ਰੰਗਾਈਆ। ਏਕਾ ਰੰਗ ਪੁਰਖ ਕਰਤਾਰ, ਆਪਣਾ ਆਪ ਰੰਗਾਇੰਦਾ। ਖੇਲੇ ਖੇਲ ਅਪਰ ਅਪਾਰ, ਭੇਵ ਅਭੇਦਾ ਭੇਵ ਛੁਪਾਇੰਦਾ। ਮਹੱਲ ਅਟੱਲ ਉਚ ਮਿਨਾਰ, ਸਚਖੰਡ ਦੁਵਾਰਾ ਇਕ ਸੁਹਾਇੰਦਾ। ਸ਼ਾਹੋ ਭੂਪ ਸੁਲਤਾਨ ਵਡ ਸਿਕਦਾਰ, ਸਚ ਸਿੰਘਾਸਣ ਪੁਰਖ ਅਬਿਨਾਸ਼ਣ ਡੇਰਾ ਲਾਇੰਦਾ। ਰਵ ਸਸ ਨਾ ਕੋਈ ਸਿਤਾਰ, ਮੰਡਲ ਮੰਡਪ ਨਾ ਕੋਈ ਸੁਹਾਇੰਦਾ। ਏਕਾ ਦੀਪਕ ਕਰ ਉਜਿਆਰ, ਏਕਾ ਘਰ ਲਟਕਾਇੰਦਾ। ਏਕਾ ਗਾਏ ਗਾਵਣਹਾਰ, ਸੁਰ ਤਾਲ ਨਾ ਕੋਈ ਵਜਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਨਾ ਕੋਈ ਪਿਆਰ, ਕਰੋੜ ਤੇਤੀਸਾ ਨਾ ਕੋਇ ਸੰਗ ਰਖਾਇੰਦਾ। ਨਿਰਗੁਣ ਰੂਪ ਅਪਰ ਅਪਾਰ, ਆਪ ਆਪਣੇ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਜੂਨੀ ਰਹਿਤ ਨਾਉਂ ਧਰਾਇੰਦਾ। ਅਜੂਨੀ ਰਹਿਤ ਮੂਰਤ ਅਕਾਲ, ਏਕਾ ਏਕੰਕਾਰਿਆ। ਸੰਗ ਰਖਾਏ ਕਾਲ ਮਹਾਂਕਾਲ, ਖੰਡ ਸਚ

ਬੰਕ ਦੁਵਾਰਿਆ। ਆਪਣਾ ਫਲ ਆਪੇ ਲਾਏ ਡਾਲ੍ਹ, ਆਪ ਆਪਣੀ ਰੁੱਤ ਸੁਹਾ ਲਿਆ। ਆਪਣਾ ਅੰਮ੍ਰਿਤ ਭਰੇ ਆਪਣੇ ਤਾਲ, ਤਾਲ ਸੁਹਾਵਾ ਇਕ ਉਪਾ ਰਿਹਾ। ਆਪਣਾ ਦੀਪਕ ਆਪੇ ਬਾਲ, ਆਪੇ ਵੇਖ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਵੇਸ ਨਰ ਨਰੇਸ਼, ਏਕਾ ਏਕ ਕਰਾ ਰਿਹਾ। ਨਰ ਨਰੇਸ਼ ਨਿਰੰਕਾਰ, ਨਿਰਾਕਾਰ ਅਖਵਾਇੰਦਾ। ਜੋਤੀ ਜਾਮਾ ਭੇਖ ਅਪਾਰ, ਭੇਵ ਕੋਈ ਨਾ ਪਾਇੰਦਾ। ਆਪੇ ਨਾਰੀ ਕੰਤ ਭਤਾਰ, ਆਪ ਆਪਣੀ ਸੇਜ ਹੰਢਾਇੰਦਾ। ਆਪ ਆਪਣਾ ਕਰ ਪਿਆਰ, ਆਪੇ ਮੇਲ ਮਿਲਾਇੰਦਾ। ਆਪੇ ਅੰਦਰ ਆਪੇ ਬਾਹਰ, ਗੁਪਤ ਜ਼ਾਹਿਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਾਕਾਰ ਨਿਰਗੁਣ ਨਰ ਨਰਾਇਣ ਏਕਾ ਰੰਗ ਰੰਗਾਇੰਦਾ। ਸਰਗੁਣ ਧਾਰ ਹਰਿ ਨਿਰੰਕਾਰ, ਆਪਣੀ ਆਪ ਚਲਾਈਆ। ਜੋਤੀ ਜੋਤ ਕਰ ਪਸਾਰ, ਜੋਤੀ ਜੋਤ ਵਿਚ ਟਿਕਾਈਆ। ਖੇਲੇ ਖੇਲ ਅਗੰਮ ਅਪਾਰ, ਅਗੰਮ ਅਗੰਮੜੀ ਕਾਰ ਕਮਾਈਆ। ਹੱਡ ਮਾਸ ਨਾੜੀ ਚੰਮੜਾ ਨਾ ਕਰੇ ਕੋਈ ਤਿਆਰ, ਰਕਤ ਬੂੰਦ ਨਾ ਕੋਈ ਟਿਕਾਈਆ। ਸੁੱਤ ਅਨਾਦੀ ਖ਼ਬਰਦਾਰ, ਆਪ ਆਪਣਾ ਸੰਗ ਰਖਾਈਆ। ਹੰ ਬ੍ਰਹਮ ਬ੍ਰਹਿਮਾਦੀ ਹੋ ਤਿਆਰ, ਰੂਪ ਅਨੂਪਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਾਕਾਰ ਸਾਕਾਰ ਆਪ ਹੋ ਜਾਈਆ। ਨਿਰਾਕਾਰ ਪੁਰਖ ਕਰਤਾਰ, ਏਕਾ ਵੇਸ ਵਟਾਇਆ। ਸਾਕਾਰ ਖੇਲੇ ਖੇਲ ਅਗੰਮ ਅਪਾਰ, ਅੰਗੀ ਅੰਗੀ ਕਾਰ ਕਰਾਇਆ। ਇਕ ਮਰਦੰਗ ਵੱਜੇ ਅਪਾਰ, ਵਜਾਵਣਹਾਰਾ ਦਿਸ ਨਾ ਆਇਆ। ਖੇਲੇ ਖੇਲ ਖੇਲਣਹਾਰ, ਆਪ ਆਪਣਾ ਖੇਲ ਖਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਸਤਿ ਸਰੂਪ, ਵਿਸ਼ਨੂੰ ਵਿਸ਼ਨੂੰ ਨਾਉਂ ਧਰਾਇਆ। ਵਿਸ਼ਨੂੰ ਰੂਪ ਅਨੂਪ ਅਨੂਪਾ, ਆਪਣਾ ਆਪ ਵਟਾਇੰਦਾ। ਨਿਰਗੁਣ ਹੋਇਆ ਸਤਿ ਸਰੂਪਾ, ਸਾਚੀ ਧਾਰ ਬੰਧਾਇੰਦਾ। ਵੇਖਣਹਾਰਾ ਚਾਰੇ ਕੂਟਾ, ਆਪ ਆਪਣਾ ਦਰ ਸੁਹਾਇੰਦਾ। ਆਪੇ ਭਰਿਆ ਆਪਣਾ ਠੂਠਾ, ਅੰਮ੍ਰਿਤ ਆਪਣੇ ਮੁਖ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਹਰਿ ਭਗਵੰਤਾ, ਅਬਿਨਾਸ਼ੀ ਕਰਤਾ ਇਕ ਅਖਵਾਇੰਦਾ। ਅਬਿਨਾਸ਼ੀ ਕਰਤਾ ਖੇਲ ਅਵੱਲਾ, ਆਪਣਾ ਆਪ ਕਰਾਇਆ। ਆਪ ਵਸਾਇਆ ਸਚ ਮਹੱਲਾ, ਏਕਾ ਦਰ ਸੁਹਾਇਆ। ਆਪਣੀ ਜੋਤੀ ਆਪੇ ਰਲਾ, ਆਪਣਾ ਬੀਜ ਬਿਜਾਇਆ। ਆਪਣਾ ਸਿੰਘਾਸਣ ਆਪੇ ਮੱਲਾ, ਆਪੇ ਡੇਰਾ ਲਾਇਆ। ਆਪਣਾ ਫੜਿਆ ਆਪੇ ਪੱਲਾ, ਆਪਣੇ ਨਾਉਂ ਧਰਾਇਆ। ਆਪੇ ਕਰੇ ਵਲ ਛੱਲਾ, ਵਲ ਛਲ ਧਾਰੀ ਆਪ ਹੋ ਜਾਇਆ। ਆਪੇ ਧਾਰੇ ਆਪਣਾ ਬਲਾ, ਆਪ ਆਪਣਾ ਬਲ ਰਖਾਇਆ। ਨਿਰਗੁਣ ਰੂਪ ਸਤਿ ਸਰੂਪ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕ ਵੇਸ ਵਟਾਇਆ। ਵੇਸ ਵਟਾਇਆ ਵਿਸ਼ਨੂੰ ਧਾਰ, ਅਕਲ ਕਲਾ ਵਡਿਆਈਆ। ਪੁਰਖ ਅਬਿਨਾਸ਼ੀ ਭੇਵ ਨਿਆਰ, ਭੇਵ ਕੋਈ ਨਾ ਪਾਈਆ। ਅੰਮ੍ਰਿਤ ਭਰਿਆ ਸਚ ਭੰਡਾਰ, ਸਾਚਾ ਦਰ ਸੁਹਾਈਆ। ਕਵਲ ਕਵਲਾ ਕਰ ਤਿਆਰ, ਕਵਲ ਮੁਖ ਸੁਹਾਈਆ। ਵੇਖਣਹਾਰਾ ਸਿਰਜਣਹਾਰ, ਨਾ ਕੋਈ ਦੂਸਰ ਸੰਗ ਰਖਾਈਆ। ਆਦਿ ਨਿਰੰਜਣ ਹੋ ਉਜਿਆਰ, ਜੋਤੀ ਜੋਤ ਡਗਮਗਾਈਆ। ਖੇਲੇ ਖੇਲ ਅਪਰ ਅਪਾਰ, ਆਪ ਆਪਣੀ ਦਇਆ ਕਮਾਈਆ। ਨਾਭੀ ਫੁੱਟੀ ਆਇਆ ਬਾਹਿਰ, ਪੰਖੜੀਆਂ ਮੁਖ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌ ਚਾਰ ਵੇਖ ਵਖਾਈਆ। ਕਵਲ ਫੁਲ ਫੁਲ ਉਜਿਆਰ, ਹਰੀ ਹਰਿ ਆਪ ਕਰਾਇੰਦਾ। ਕਮਲਾਪਾਤੀ ਖੇਲ ਅਪਾਰ,

ਬੂੰਦ ਸਵਾਂਤੀ ਵਿਚ ਟਿਕਾਇੰਦਾ। ਇਕ ਇਕਾਂਤੀ ਪਾਵੇ ਸਾਰ, ਆਪ ਆਪਣਾ ਮੇਲ ਮਿਲਾਇੰਦਾ। ਪੁਰਖ ਬਿਧਾਤੀ ਭੇਵ ਨਿਆਰ, ਪਾਰਬ੍ਰਹਮ ਭੇਵ ਨਾ ਆਇੰਦਾ। ਉਤਮ ਜ਼ਾਤੀ ਕਰ ਉਜਿਆਰ, ਆਪ ਆਪਣਾ ਮੁਖ ਖੁਲ੍ਹਾਇੰਦਾ। ਹੰ ਬ੍ਰਹਮ ਇਕ ਪਸਾਰ, ਪਾਰਬ੍ਰਹਮ ਆਪਣਾ ਰੂਪ ਵਟਾਇੰਦਾ। ਚਾਰੇ ਮੁਖ ਕਰ ਉਜਿਆਰ, ਚਾਰੇ ਕੁੰਟਾਂ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਦਰ ਸਾਚਾ ਇਕ ਸੁਹਾਇੰਦਾ। ਹਰੀ ਹਰਿ ਹਰਿ ਹਰਿ ਰੂਪ, ਹਰਿ ਹਰਿ ਵੇਖ ਵਖਾਈਆ। ਪਾਰਬ੍ਰਹਮ ਸਤਿ ਸਰੂਪ, ਬ੍ਰਹਮ ਬ੍ਰਹਮ ਉਪਜਾਈਆ। ਦਾਤਾ ਦਾਤਾਰ ਸ਼ਾਹੋ ਭੂਪ, ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਹਰਿ ਭਗਵੰਤਾ, ਆਦਿ ਜੁਗਾਦਿ ਜੁਗਾ ਜੁਗੰਤ ਜੁਗ ਜੁਗ ਆਪਣੀ ਖੇਲ ਆਪਣੇ ਹੱਥ ਰਖਾਈਆ। ਆਪ ਉਪਾਏ ਬ੍ਰਹਮ ਬ੍ਰਹਿਮਾਦ, ਪਾਰਬ੍ਰਹਮ ਵੱਡੀ ਵਡਿਆਈਆ। ਆਪੇ ਆਦਿ ਆਪੇ ਜੁਗਾਦਿ, ਆਪ ਆਪਣਾ ਨਾਉਂ ਰਖਾਈਆ। ਆਪੇ ਸ਼ਬਦ ਆਪੇ ਨਾਦ, ਆਪੇ ਤੁਰੀਆ ਤੂਰਤ ਨਾਦ ਵਜਾਈਆ। ਆਪੇ ਮੋਹਣ ਮਾਧਵ ਮਾਧ, ਰੂਪ ਅਨੂਪ ਆਪ ਦਰਸਾਈਆ। ਆਪੇ ਨਿਰਗੁਣ ਸਰਗੁਣ ਲਏ ਲਾਧ, ਨਿਰਾਕਾਰ ਸਾਕਾਰ ਆਪ ਹੋ ਜਾਈਆ। ਆਪੇ ਆਪਣਾ ਆਪ ਰਿਹਾ ਅਰਾਧ, ਆਪੇ ਆਪਣੀ ਸੇਵ ਕਮਾਈਆ। ਆਪੇ ਜਾਣੇ ਭੇਦ ਬੋਧ ਅਗਾਧ, ਆਪ ਆਪਣਾ ਭੇਵ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਏਕੰਕਾਰ, ਇਕ ਇਕੱਲਾ ਕਰ ਪਸਾਰ, ਜੁਗਾ ਜੁਗੰਤਰ ਪਾਵੇ ਸਾਰ, ਜੁਗ ਕਰਤਾ ਆਪ ਹੋ ਜਾਈਆ। ਜਗ ਕਰਤਾ ਹਰਿ ਕਰਨੇਹਾਰਾ, ਪਾਰਬ੍ਰਹਮ ਅਖਵਾਇੰਦਾ। ਪੁਰਖ ਅਬਿਨਾਸ਼ੀ ਖੇਲ ਅਪਾਰਾ, ਜੁਗ ਜੁਗ ਵੇਸ ਵਟਾਇੰਦਾ। ਆਪੇ ਉਤਪਤ ਕਰਨੇਹਾਰਾ, ਆਪੇ ਮੇਟ ਮਿਟਾਇੰਦਾ। ਆਪੇ ਵਿਸ਼ਨੂੰ ਵੇਸ ਨਿਆਰਾ, ਆਪਣਾ ਆਪ ਵਟਾਇੰਦਾ। ਆਪੇ ਬ੍ਰਹਮ ਬ੍ਰਹਮ ਕਰ ਪਸਾਰਾ, ਪਾਰਬ੍ਰਹਮ ਅਖਵਾਇੰਦਾ। ਆਦਿ ਜੁਗਾਦੀ ਏਕੰਕਾਰਾ, ਅਕਲ ਕਲਾ ਵਰਤਾਇੰਦਾ। ਲੇਖਾ ਲਿਖੇ ਨਾ ਕੋਈ ਸੰਸਾਰਾ, ਭੇਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਨਾ ਕੋਈ ਵਰਨ ਨਾ ਕੋਈ ਗੋਤ, ਇਕ ਇਕੱਲਾ ਸਚ ਮਹੱਲਾ ਸਚ ਸਿੰਘਾਸਣ ਪੁਰਖ ਅਬਿਨਾਸ਼ਣ ਸਚਖੰਡ ਦੁਵਾਰ ਦਰਵਾਜਾ ਗ਼ਰੀਬ ਨਿਵਾਜਾ ਏਕਾ ਏਕ ਖੁਲ੍ਹਾਇੰਦਾ। ਸਚਖੰਡ ਦੁਵਾਰ ਦਰ ਦਰਵੇਸ਼, ਏਕਾ ਏਕੰਕਾਰਿਆ। ਪੁਰਖ ਅਬਿਨਾਸ਼ੀ ਨਰ ਨਰੇਸ਼, ਸਤਿ ਸੁਲਤਾਨ ਆਪ ਅਖਵਾ ਰਿਹਾ। ਆਪੇ ਬ੍ਰਹਮਾ ਆਪੇ ਵਿਸ਼ਨ ਹੋਏ ਮਹੇਸ਼, ਆਪ ਆਪਣਾ ਵੇਖ ਵਿਖਾ ਰਿਹਾ। ਆਪੇ ਸ਼ੰਕਰ ਬਣ ਕਰੇ ਅਦੇਸ, ਆਪੇ ਨਿਉਂ ਨਿਉਂ ਸੀਸ ਝੁਕਾ ਰਿਹਾ। ਆਪੇ ਬਾਸ਼ਕ ਤਸ਼ਕਾ ਹੋਏ ਸ਼ੇਸ਼, ਆਪੇ ਸੇਜ ਹੰਢਾ ਰਿਹਾ । ਆਪੇ ਜੁਗਾ ਜੁਗੰਤ ਕਰੇ ਵੇਸ, ਵੇਸ ਅਨੇਕਾ ਆਪ ਵਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਦਿ ਜੁਗਾਦੀ ਨਾਦ ਅਨਾਦੀ ਅਖਵਾ ਰਿਹਾ। ਆਪਣਾ ਨਾਉਂ ਰੱਖ ਕਰਤਾਰ, ਨਿਰਗੁਣ ਆਪ ਉਪਜਾਇੰਦਾ। ਸ਼ਬਦ ਅਗੰਮੀ ਖੇਲ ਅਪਾਰ, ਭੇਵ ਕੋਈ ਨਾ ਪਾਇੰਦਾ। ਬ੍ਰਹਮਾ ਵੇਤਾ ਕਰ ਪਿਆਰ, ਬ੍ਰਹਮ ਬ੍ਰਹਮ ਸਮਝਾਇੰਦਾ। ਏਕਾ ਸ਼ਬਦ ਇਕ ਧੁਨਕਾਰ, ਏਕਾ ਧੁਨੀ ਨਾਦ ਵਜਾਇੰਦਾ। ਚਾਰੇ ਮੁਖ ਮੁਖ ਉਜਿਆਰ, ਮੁਖ ਕਵਲਾ ਆਪ ਖੁਲ੍ਹਾਇੰਦਾ। ਬੋਧ ਅਗਾਧੀ ਏਕਾ ਧਾਰ, ਸ਼ਬਦ ਅਨਾਦੀ ਨਾਦ ਵਜਾਇੰਦਾ। ਲੇਖਾ ਲਿਖਿਆ ਹਰਿ ਅਪਾਰ, ਆਪਣਾ ਲੇਖ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਏਕ ਆਪ ਹੋ ਜਾਇੰਦਾ। ਏਕਾ ਰੰਗ ਪੁਰਖ ਕਰਤਾਰਾ, ਏਕਾ ਰੂਪ ਸਮਾਈਆ। ਏਕਾ ਨਿਰਗੁਣ

ਖੇਲ ਅਪਾਰਾ, ਏਕਾ ਸਰਗੁਣ ਵੇਸ ਵਟਾਈਆ। ਏਕਾ ਮੇਲਾ ਵਿਚ ਸੰਸਾਰ, ਏਕਾ ਸਾਚੀ ਰਚਨ ਰਚਾਈਆ। ਏਕਾ ਲੋਆਂ ਪੁਰੀਆਂ ਦਏ ਸਹਾਰ, ਏਕਾ ਮੰਡਲ ਮੰਡਪ ਰਿਹਾ ਸੁਹਾਈਆ। ਏਕਾ ਜੋਤੀ ਨੂਰ ਰਵ ਸਸ ਸਤਾਰ, ਆਪ ਆਪਣੀ ਦਇਆ ਕਮਾਈਆ। ਏਕਾ ਪੁਰਖ ਏਕਾ ਨਾਰ, ਏਕਾ ਕੰਤ ਸੁਹਾਗ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਜੁਗਾ ਜੁਗੰਤ, ਜੁਗਤ ਜੁਗ ਜਗਤ ਆਪਣੇ ਹੱਥ ਰਖਾਈਆ।

(੨੯-੩੦ ਹਾੜ ੨੦੧੬ ਬਿਕ੍ਰਮੀ) ਪ੍ਰੀਤਮ ਸਿੰਘ ਦੇ ਘਰ ੧੨ ਏ ੧੬ ਵੈਸਟ ਈਸਟ ਏਰੀਆ ਦਿਲੀ

ਹਰਿ ਕਿਰਪਾ ਹਰਿ ਜਾਣਿਆ, ਪਾਰਬ੍ਰਹਮ ਗੁਰ ਕਰਤਾਰ। ਹਰਿ ਕਿਰਪਾ ਹਰਿ ਪਛਾਣਿਆ, ਨਿਰਗੁਣ ਜੋਤ ਸ਼ਬਦ ਅਧਾਰ। ਹਰਿ ਕਿਰਪਾ ਹਰਿ ਸੰਗਤ ਮਾਨਿਆ, ਮੇਲ ਮਿਲਾਵਾ ਸਿਰਜਣਹਾਰ। ਹਰਿ ਕਿਰਪਾ ਖੇਲ ਦੋ ਜਹਾਨਿਆ, ਖੇਲ ਖਲਾਏ ਗਿਰਵਰ ਗਿਰਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਕਰੇ ਪਰਵਾਨਿਆ। ਹਰਿ ਕਿਰਪਾ ਹਰਿ ਪੇਖਿਆ, ਆਤਮ ਅੰਤਰ ਮੀਤ। ਹਰਿ ਕਿਰਪਾ ਹਰਿ ਵੇਖਿਆ, ਸਤਿਗੁਰ ਠਾਂਡਾ ਸੀਤ। ਹਰਿ ਭਗਤਨ ਹਰਿ ਭਗਤੀ ਲੇਖਿਆ, ਆਦਿ ਜੁਗਾਦੀ ਪਤਿਤ ਪੁਨੀਤ। ਹਰਿ ਕਿਰਪਾ ਹਰਿ ਧਾਰੇ ਭੇਸਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਗਾਏ ਸੁਹਾਗੀ ਗੀਤ। ਹਰਿ ਕਿਰਪਾ ਹਰਿ ਪਾਇਆ, ਸਤਿਗੁਰ ਸੱਜਣ ਸ਼ਾਹ। ਹਰਿ ਕਿਰਪਾ ਦਰ ਖੁਲ੍ਹਾਇਆ, ਪ੍ਰਭ ਮਿਲਿਆ ਬੇਪਰਵਾਹ। ਹਰਿ ਕਿਰਪਾ ਘਰ ਵਸਾਇਆ, ਲੇਖਾ ਚੁਕਾ ਅਗੰਮ ਅਥਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਬਣੇ ਮਲਾਹ। ਹਰਿ ਕਿਰਪਾ ਹਰਿ ਰੂਪ ਹੈ, ਹਰਿ ਹਰਿ ਰੰਗ ਸਮਾਏ। ਹਰਿ ਕਿਰਪਾ ਮੇਲਾ ਸਤਿਗੁਰ ਸ਼ਾਹੋ ਭੂਪ ਹੈ, ਜਨ ਹਰਿ ਸਾਚੇ ਮੇਲ ਮਿਲਾਏ। ਹਰਿ ਕਿਰਪਾ ਲੇਖਾ ਚੁੱਕੇ ਚਾਰੋਂ ਕੂਟ ਹੈ, ਦਹਿ ਦਿਸ਼ਾ ਪੰਧ ਮੁਕਾਏ। ਹਰਿ ਕਿਰਪਾ ਨਾਤਾ ਤੁਟੇ ਜੂਠ ਝੂਠ ਹੈ, ਘਰ ਸਾਚੇ ਸਚ ਵਸਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਮੰਦਰ ਵੇਖ ਵਖਾਏ। ਹਰਿ ਮੰਦਰ ਹਰਿ ਬੋਲਿਆ, ਨਿਰਗੁਣ ਸ਼ਬਦ ਜੈਕਾਰ। ਪੁਰਖ ਅਬਿਨਾਸ਼ੀ ਪਰਦਾ ਖੋਲ੍ਹਿਆ, ਨਿਰਗੁਣ ਬਾਤੀ ਕਰ ਉਜਿਆਰ। ਨਾਮ ਵਸਤ ਕੰਡੇ ਤੋਲਿਆ, ਤੋਲਣਹਾਰ ਅਪਰ ਅਪਾਰ। ਆਦਿ ਜੁਗਾਦਿ ਕਦੇ ਨਾ ਡੋਲਿਆ, ਲੱਖ ਚੁਰਾਸੀ ਪਾਵੇ ਸਾਰ। ਹਰ ਘਟ ਅੰਦਰ ਆਪੇ ਮੌਲਿਆ, ਜੋਤੀ ਨੂਰ ਕਰ ਉਜਿਆਰ। ਅੰਮ੍ਰਿਤ ਭਰੇ ਆਪੇ ਕੌਲਿਆ, ਖਿਲ੍ਹੇ ਕਵਲ ਸੱਚੀ ਗੁਲਜ਼ਾਰ। ਖੇਲੇ ਖੇਲ ਉਪਰ ਧੌਲਿਆ, ਧਰਤ ਧਵਲ ਦਏ ਸਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ। ਹਰਿ ਕਿਰਪਾ ਸਤਿਗੁਰ ਸਾਖਯਾਤ, ਨਿਰਗੁਣ ਜੋਤ ਜਗਾਏ। ਹਰਿ ਕਿਰਪਾ ਮੇਲ ਮਿਲਾਵਾ ਕਮਲਾਪਾਤ, ਕਵਲ ਮੁੱਖੀ ਮੁਖ ਅੱਠ ਖੁਲ੍ਹਾਏ। ਹਰਿ ਕਿਰਪਾ ਮੇਲਾ ਚਰਨ ਨਾਤ, ਸਤਿਗੁਰ ਪੂਰਾ ਜੋੜ ਜੁੜਾਏ। ਹਰਿ ਕਿਰਪਾ ਸਾਚੀ ਦਾਤ, ਨਾਮ ਵਸਤ ਵਸਤ ਝੋਲੀ ਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਏ। ਹਰਿਜਨ ਸਾਚਾ ਮੀਤੜਾ, ਮੇਲ ਮਿਲਾਵਾ ਵਿਚ ਸੰਸਾਰ। ਸਤਿਗੁਰ ਪੂਰਾ ਕਾਇਆ ਚੋਲੀ ਰੰਗੇ ਚੀਥੜਾ, ਰੰਗੇ ਰੰਗ ਅਪਾਰ। ਅਨਾਦੀ ਬ੍ਰਹਿਮਾਦੀ

ਸ਼ਬਦ ਸੁਣਾਏ ਸਾਚਾ ਗੀਤੜਾ, ਵਾਦ ਵਿਵਾਦੀ ਦੇਵੇ ਮਾਰ। ਪੰਜ ਤੱਤ ਤੱਤਾਂ ਕਰੇ ਠੰਡਾ ਸੀਤੜਾ, ਅੰਮ੍ਰਿਤ ਬਖ਼ਸ਼ੇ ਠੰਡੀ ਠਾਰ। ਪਤਿਤ ਪਾਪੀ ਕਰੇ ਪਤਿਤ ਪੁਨੀਤੜਾ, ਹਿਰਦੇ ਰਾਮ ਨਾਮ ਉਰਧਾਰ। ਮਿੱਠਾ ਕਰੇ ਕੌੜਾ ਰੀਠੜਾ, ਆਪ ਆਪਣੀ ਕਿਰਪਾ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਬਖ਼ਸ਼ੇ ਚਰਨ ਪਿਆਰ। ਚਰਨ ਪਿਆਰ ਸਾਚਾ ਨਾਤਾ, ਸਤਿਗੁਰ ਪੁਰਖ ਬੰਧਾਇੰਦਾ। ਆਦਿ ਜੁਗਾਦੀ ਇਕ ਇਕਾਂਤਾ, ਏਕਾ ਖੇਲ ਖਿਲਾਇੰਦਾ। ਧੁਰਦਰਗਾਹੀ ਸਾਚੀ ਦਾਤਾ, ਨਾਮ ਨਾਮਾ ਝੋਲੀ ਪਾਇੰਦਾ। ਜੁਗਾ ਜੁਗੰਤਰ ਪੁੱਛੇ ਵਾਤਾ, ਵੇਸ ਅਨੇਕਾ ਵੇਸ ਵਟਾਇੰਦਾ। ਮਿਟੇ ਰੈਣ ਅੰਧੇਰੀ ਰਾਤਾ, ਸਾਚਾ ਚੰਦ ਚੜ੍ਹਾਇੰਦਾ। ਸ਼ਬਦ ਅਗੰਮੀ ਸੁਣਾਏ ਗਾਥਾ, ਸੋ ਪੁਰਖ ਨਿਰੰਜਣ ਨਾਉਂ ਧਰਾਇੰਦਾ। ਏਕਾ ਪੂਜਾ ਏਕਾ ਪਾਠਾ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਏਕਾ ਮੰਦਰ ਏਕਾ ਹਾਟਾ, ਏਕਾ ਦਰ ਖੁਲ੍ਹਾਇੰਦਾ। ਏਕਾ ਤੀਰਥ ਏਕਾ ਤਾਟਾ, ਸਰ ਸਰੋਵਰ ਇਕ ਸੁਹਾਇੰਦਾ। ਏਕਾ ਜੋਤੀ ਨੂਰ ਲਿਲਾਟਾ, ਦਿਵਸ ਰੈਣ ਡਗਮਗਾਇੰਦਾ। ਏਕਾ ਬਿਸਤਰ ਏਕਾ ਖਾਟਾ, ਏਕਾ ਸੇਜ ਸੁਹਾਇੰਦਾ। ਏਕਾ ਚੋਲੀ ਕਾਇਆ ਮਾਟਾ, ਪੰਜ ਤੱਤ ਵੇਖ ਵਖਾਇੰਦਾ। ਏਕਾ ਅੱਗੇ ਵਖਾਏ ਨੇੜੇ ਵਾਟਾ, ਪਿਛਲਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਗੁਰ ਲੇਖਾ ਜਾਣੇ ਧੁਰ, ਧੁਰ ਲੇਖਾ ਆਪ ਲਿਖਾਇੰਦਾ। ਧੁਰ ਲੇਖਾ ਹਰਿ ਲਿਖਣਹਾਰਾ, ਏਕਾ ਏਕੰਕਾਰਿਆ। ਖੇਲੇ ਖੇਲ ਅਗੰਮ ਅਪਾਰਾ, ਵੇਦ ਕਤੇਬ ਭੇਵ ਨਾ ਪਾ ਰਿਹਾ। ਲੱਖ ਚੁਰਾਸੀ ਕਰ ਪਸਾਰਾ, ਘਟ ਘਟ ਆਸਣ ਲਾ ਰਿਹਾ। ਦੀਪਕ ਬਾਤੀ ਕਰ ਉਜਿਆਰਾ, ਜੋਤੀ ਨਿਰਗੁਣ ਡਗਮਗਾ ਰਿਹਾ। ਸ਼ਬਦ ਅਨਾਦ ਸੱਚੀ ਧੁਨਕਾਰਾ, ਘਰ ਮੰਦਰ ਇਕ ਸੁਣਾ ਰਿਹਾ। ਡੂੰਘੀ ਕੰਦਰ ਅੰਧ ਅੰਧਿਆਰਾ, ਏਕਾ ਮੁਖ ਛੁਪਾ ਰਿਹਾ। ਆਪੇ ਖੋਲ੍ਹੇ ਬੰਦ ਕਿਵਾੜਾ, ਦੂਈ ਦਵੈਤੀ ਪਰਦਾ ਲਾਹ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਮੇਟੇ ਅਗਨੀ ਹਾੜਾ, ਤੱਤਵ ਤੱਤ ਮਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਦਰ, ਬ੍ਰਹਮ ਮਤ ਇਕ ਸਮਝਾ ਰਿਹਾ। ਬ੍ਰਹਮ ਮਤ ਗੁਰ ਚਰਨ ਪ੍ਰੀਤ, ਗੁਰ ਗੁਰਮੁਖ ਵਡ ਵਡਿਆਈਆ। ਸੀਤਲ ਸਾਂਤ ਕਰੇ ਸੀਤ, ਠਾਂਡੀ ਧਾਰ ਮੁਖ ਚੁਆਈਆ। ਆਪੇ ਜਾਣੇ ਆਪਣੀ ਰੀਤ, ਚਾਲ ਨਿਰਾਲੀ ਇਕ ਵਖਾਈਆ। ਨਾ ਕੋਈ ਮੰਦਰ ਗੁਰੂਦੁਵਾਰਾ ਮਸੀਤ, ਸ਼ਿਵਦੁਵਾਲਾ ਮੱਠ ਨਾ ਕੋਈ ਉਪਜਾਈਆ। ਨਾ ਕੋਈ ਹਸਤ ਨਾ ਕੋਈ ਕੀਟ, ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਰੰਗ ਰੰਗਾਈਆ। ਆਪੇ ਵਸੇ ਧਾਮ ਅਨਡੀਠ, ਜਗਤ ਨੇਤਰ ਦਿਸ ਨਾ ਆਈਆ। ਆਪਣੇ ਭਾਣੇ ਆਪੇ ਜਾਣੇ ਮੀਠ, ਆਪਣੇ ਭਾਣੇ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਸੁਣਾਏ ਸੁਹਾਗੀ ਗੀਤ, ਅੱਖਰ ਵੱਖਰ ਕਰੇ ਪੜ੍ਹਾਈਆ। ਹਰਿ ਕਿਰਪਾ ਸ਼ਬਦ ਉਪਾਇਆ, ਗੁਰ ਗੁਰ ਕਿਰਪਾ ਧਾਰ। ਹਰਿ ਨਾਦ ਅਨਾਦੀ ਢੋਲਾ ਗਾਇਆ, ਗਾਵਣਹਾਰਾ ਪੁਰਖ ਕਰਤਾਰ। ਲੋਆਂ ਪੁਰੀਆਂ ਆਪ ਸੁਣਾਇਆ, ਬ੍ਰਹਿਮੰਡ ਖੰਡ ਹੋਏ ਉਜਿਆਰ। ਲੋਕਮਾਤ ਵੇਖ ਵਖਾਇਆ, ਧਰਨੀ ਧਰਤ ਧਵਲ ਦਏ ਸਹਾਰ। ਅਕਾਸ਼ ਪਰਕਾਸ਼ ਆਪ ਕਰਾਇਆ, ਆਪ ਆਪਣੀ ਕਿਰਪਾ ਧਾਰ। ਹਰ ਘਟ ਅੰਦਰ ਵਾਸ ਰਖਾਇਆ, ਲੱਖ ਚੁਰਾਸੀ ਕਰ ਪਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਜਵਾਲਾ ਗੁਰ ਗੋਪਾਲਾ, ਨਿਰਗੁਣ ਨੂਰ ਏਕਾ ਡਗਮਗਾਇਆ। ਨਿਰਗੁਣ ਦੀਵਾ ਨਿਰਗੁਣ ਬਾਤੀ, ਨਿਰਗੁਣ ਆਪ ਜਗਾਈਆ। ਨਿਰਗੁਣ ਪੀਆ ਕਮਲਾਪਾਤੀ,

ਕਵਲ ਨੈਣ ਅਖਵਾਈਆ। ਨਿਰਗੁਣ ਬੈਠਾ ਇਕ ਇਕਾਂਤੀ, ਥਿਰ ਮੰਦਰ ਸੋਭਾ ਪਾਈਆ। ਨਿਰਗੁਣ ਬਣਿਆ ਸਾਚਾ ਸਾਕੀ, ਸਾਚਾ ਜਾਮ ਪਿਆਈਆ। ਨਿਰਗੁਣ ਖੋਲ੍ਹੇ ਆਪਣੀ ਤਾਕੀ, ਆਪਣਾ ਕੁੰਡਾ ਲਾਹੀਆ। ਨਿਰਗੁਣ ਲਹਿਣਾ ਦੇਣਾ ਚੁੱਕੇ ਬਾਕੀ, ਆਦਿ ਜੁਗਾਦਿ ਵੱਡੀ ਵਡਿਆਈਆ। ਨਿਰਗੁਣ ਅਸਵ ਨਿਰਗੁਣ ਰਾਕੀ, ਨਿਰਗੁਣ ਸ਼ਾਹ ਅਸਵਾਰ ਅਖਵਾਈਆ। ਨਿਰਗੁਣ ਵੇਖੇ ਲੱਖ ਚੁਰਾਸੀ ਜੀਵ ਖ਼ਾਕੀ, ਖ਼ਾਕੀ ਖ਼ਾਕ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰ ਕਿਰਪਾ ਮੇਲ ਮਿਲਾਈਆ। ਨਿਰਗੁਣ ਦਾਤਾ ਬੇਪਰਵਾਹ, ਨਿਰਗੁਣ ਰੂਪ ਸਮਾਇੰਦਾ । ਨਿਰਗੁਣ ਸ਼ਬਦੀ ਬਣ ਮਲਾਹ, ਨਿਰਗੁਣ ਬੇੜਾ ਆਪ ਚਲਾਇੰਦਾ। ਨਿਰਗੁਣ ਲਿਆ ਆਪਣਾ ਨਾਂ, ਨਿਰਗੁਣ ਨਾਅਰਾ ਆਪੇ ਲਾਇੰਦਾ। ਨਿਰਗੁਣ ਵੇਖੇ ਥਾਉਂ ਥਾਂ, ਨਿਰਗੁਣ ਆਪਣਾ ਮੁਖ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਧਾਰ ਨਿਰਾਕਾਰ ਆਪ ਕਰਾਇੰਦਾ। ਨਿਰਗੁਣ ਮਾਤਾ ਨਿਰਗੁਣ ਪਿਤਾ, ਪਿਤਾ ਪੂਤ ਆਪ ਅਖਵਾਈਆ। ਨਿਰਗੁਣ ਬੰਨ੍ਹੇ ਸਾਚਾ ਨਾਤਾ, ਨਿਰਗੁਣ ਆਪੇ ਜੋੜ ਜੁੜਾਈਆ। ਨਿਰਗੁਣ ਉਤਮ ਰੱਖੇ ਜ਼ਾਤਾ, ਹਰਿ ਕਾ ਵਰਨ ਨਾ ਕੋਇ ਉਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲੇ ਖੇਲ ਖੇਲਣਹਾਰ ਬੇਪਰਵਾਹੀਆ। ਨਿਰਗੁਣ ਪੁਰਖ ਪੁਰਖ ਮਹਾਨ, ਸਰਗੁਣ ਸ਼ਾਹ ਭੂਪ ਅਖਵਾਇਆ। ਨਿਰਗੁਣ ਗੋਪੀ ਨਿਰਗੁਣ ਕਾਹਨ, ਨਿਰਗੁਣ ਰਾਮ ਨਾਮ ਉਪਜਾਇਆ। ਨਿਰਗੁਣ ਖੇਲੇ ਖੇਲ ਦੋ ਜਹਾਨ, ਨਿਰਗੁਣ ਆਪਣਾ ਵੇਸ ਵਟਾਇਆ। ਨਿਰਗੁਣ ਸ਼ਬਦ ਨਿਰਗੁਣ ਬਿਬਾਨ, ਨਿਰਗੁਣ ਰਿਹਾ ਉਡਾਇਆ। ਨਿਰਗੁਣ ਵੇਖੇ ਮਾਰ ਧਿਆਨ, ਨਿਰਗੁਣ ਨਿਰਗੁਣ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਸੁਹਾਇਆ। ਘਰ ਸੱਚਾ ਹਰਿ ਮੰਦਰ ਉਚ ਮੁਨਾਰਾ, ਜੋਤੀ ਜੋਤ ਜਗਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਖੇਲ ਨਿਆਰਾ, ਖੇਲੇ ਬੇਪਰਵਾਹੀਆ। ਏਕਾ ਦੀਪਕ ਬਾਤੀ ਕਰ ਉਜਿਆਰਾ, ਆਦਿ ਜੁਗਾਦਿ ਜੁਗਾ ਜੁਗੰਤਰ ਡਗਮਗਾਈਆ। ਰਵ ਸਸ ਨਾ ਕੋਈ ਸਤਾਰਾ, ਮੰਡਲ ਮੰਡਪ ਨਾ ਕੋਈ ਸਹਾਰਾ, ਧਰਤ ਧਵਲ ਨਾ ਕੋਇ ਵਸਾਈਆ। ਲੱਖ ਚੁਰਾਸੀ ਨਾ ਕੋਈ ਪਸਾਰਾ, ਬ੍ਰਹਮਾ ਵਿਸ਼ਨ ਸ਼ਿਵ ਨਾ ਕੋਈ ਉਜਿਆਰਾ, ਆਪ ਆਪਣੀ ਰਚਨ ਰਚਾਈਆ। ਨਿਰਗੁਣ ਮੀਤਾ ਨਿਰਗਣ ਅਤੀਤਾ ਕਰੇ ਪਿਆਰਾ, ਘਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਥਾਉਂ ਥਾਈਂਆ। ਨਿਰਗੁਣ ਸਤਿਗੁਰ ਪੁਰਖ ਨਿਰੰਜਣ, ਸਤਿ ਸਤਿਵਾਦ ਅਖਵਾਇੰਦਾ। ਨਿਰਗੁਣ ਦਾਤਾ ਦਰਦ ਦੁੱਖ ਭੈ ਭੰਜਣ, ਆਦਿ ਜੁਗਾਦੀ ਨਾਉਂ ਧਰਾਇੰਦਾ। ਨਿਰਗੁਣ ਮੀਤ ਨਿਰਗੁਣ ਸੱਜਣ, ਸਾਕ ਸੈਣ ਨਿਰਗੁਣ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਵੇਸ ਵਟਾਇੰਦਾ। ਨਿਰਗੁਣ ਪੁਰਖ ਪੁਰਖ ਕਰਤਾਰ, ਸਤਿ ਸਰੂਪ ਸਮਾਇੰਦਾ । ਪਾਰਬ੍ਰਹਮ ਪ੍ਰਭ ਭੇਵ ਨਿਆਰ, ਆਪ ਆਪਣਾ ਭੇਵ ਖੁਲ੍ਹਾਇੰਦਾ। ਆਪ ਆਪਣੀ ਕਿਰਪਾ ਧਾਰ, ਕਰ ਕਿਰਪਾ ਵੇਸ ਵਟਾਇੰਦਾ। ਸਰਗੁਣ ਬੰਨ੍ਹੇ ਸਾਚੀ ਧਾਰ, ਸਾਚਾ ਮਾਰਗ ਲਾਇੰਦਾ। ਪੰਜ ਤੱਤ ਕਰ ਪਿਆਰ, ਆਪ ਆਪਣਾ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਏਕਾ ਘਰ, ਘਰ ਮੰਦਰ ਇਕ ਸੁਹਾਇੰਦਾ। ਨਿਰਗੁਣ ਉਪਜਿਆ ਹਰਿ ਕਰਤਾਰ, ਸਰਗੁਣ ਜੋਤ ਜਗਾਈਆ। ਸਰਗੁਣ ਮੇਲਾ ਵਿਚ ਸੰਸਾਰ, ਨਿਰਗੁਣ ਵੇਖ ਵਖਾਈਆ। ਦੋਹਾਂ ਵਿਚੋਲਾ ਕਰਨੇਹਾਰ, ਕਰਤਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗ ਜੁਗ ਨਿਰਗੁਣ ਸਰਗੁਣ ਜੋੜ ਜੁੜਾਈਆ। ਨਿਰਗੁਣ ਸੱਜਣ ਪਾਇਆ, ਸਤਿਗੁਰ ਮੀਤ ਮੁਰਾਰ। ਸਰਗੁਣ ਢੋਲਾ ਗਾਇਆ, ਸ਼ਬਦੀ ਸ਼ਬਦ ਜੈਕਾਰ, ਅੱਖਰ ਵੱਖਰ ਨਾਮ ਪੜ੍ਹਾਇਆ ਆਪ ਆਪਣਾ ਕਰ ਪਿਆਰ। ਇਸ਼ਟ ਦੇਵ ਇਕ ਜਣਾਇਆ, ਏਕਾ ਰੂਪ ਸੱਚੀ ਸਰਕਾਰ। ਨੇਤਰ ਨੈਣ ਇਕ ਖੁਲ੍ਹਾਇਆ, ਖੋਲਣਹਾਰ ਬੰਦ ਕਿਵਾੜ। ਸਾਚਾ ਕਿਲਾ ਇਕ ਸੁਹਾਇਆ ਮੰਦਰ ਸੋਹੇ ਬੰਕ ਦੁਵਾਰ। ਆਪੇ ਹਰਿ ਹਰਿ ਰੂਪ ਵਟਾਇਆ, ਨਿਰਗੁਣ ਨੂਰੋ ਨੂਰ ਉਜਿਆਰ। ਪੰਜਾਂ ਤੱਤਾਂ ਮੇਲ ਮਿਲਾਇਆ, ਮੰਦਰ ਅੰਦਰ ਗੁਪਤ ਜ਼ਾਹਿਰ। ਸਾਚੀ ਕੰਦਰ ਡੇਰਾ ਲਾਇਆ, ਵਸਣਹਾਰਾ ਧੂਆਂਧਾਰ। ਸ਼ਬਦ ਅਨਾਦੀ ਇਕ ਚਲਾਇਆ, ਧੁਨ ਅਗੰਮੀ ਧੁਨੀਕਾਰ। ਆਪ ਆਪਣਾ ਰਾਗ ਅਲਾਇਆ, ਗਾਵਣਹਾਰ ਹਰਿ ਨਿਰੰਕਾਰ। ਗਾਵਣਹਾਰ ਦਿਸ ਨਾ ਆਇਆ, ਭਰਮੇ ਭੁੱਲੇ ਸਰਬ ਸੰਸਾਰ। ਗੁਰਮੁਖ ਵਿਰਲੇ ਮੇਲ ਮਿਲਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ।