੪ ਸਾਵਣ ੨੦੧੬ ਬਿਕ੍ਰਮੀ ਮਿਹਰ ਸਿੰਘ ਦੇ ਘਰ ਜਗਰਾਉਂ ਸ਼ਹਿਰ
ਨਿਰਗੁਣ ਨਿਰਾਕਾਰ ਨਿਰੰਕਾਰ, ਪਾਰਬ੍ਰਹਮ ਹਰਿ ਪੁਰਖ ਅਬਿਨਾਸ਼ਿਆ। ਜੋਤੀ ਨੂਰ ਨੂਰ ਉਜਿਆਰ, ਜਾਗਰਤ ਜੋਤ ਖੇਲ ਤਮਾਸਿਆ। ਪਰਮ ਪੁਰਖ ਪੁਰਖ ਕਰਤਾਰ, ਆਦਿ ਜੁਗਾਦੀ ਏਕਾ ਏਕ ਪ੍ਰਕਾਸ਼ਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਦਰ ਮੰਦਰ ਰੱਖੇ ਆਪੇ ਵਾਸਿਆ। ਅਬਿਨਾਸ਼ੀ ਕਰਤਾ ਹਰਿ ਭਗਵੰਤ, ਆਦਿ ਅੰਤ ਵਡ ਵਡਿਆਈਆ। ਜੋਤੀ ਨੂਰ ਜੁਗਾ ਜੁਗੰਤ, ਨਿਰਗੁਣ ਨੂਰ ਡਗਮਗਾਈਆ। ਆਪ ਬਣਾਏ ਆਪਣੀ ਬਣਤ, ਪਾਰਬ੍ਰਹਮ ਪੁਰਖ ਅਖਵਾਈਆ। ਆਪੇ ਨਾਰੀ ਆਪੇ ਕੰਤ, ਆਪ ਆਪਣੀ ਸੇਜ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੂਨੀ ਰਹਿਤ ਆਪ ਅਖਵਾਈਆ। ਜੂਨੀ ਰਹਿਤ ਪੁਰਖ ਅਕਾਲ, ਅਕਲ ਕਲਾ ਅਖਵਾਈਆ। ਨਿਰਗੁਣ ਵਸੇ ਸਚ ਸੱਚੀ ਧਰਮਸਾਲ, ਥਿਰ ਘਰ ਸਾਚਾ ਬੰਕ ਸੁਹਾਈਆ। ਦੀਪਕ ਜੋਤੀ ਬਾਤੀ ਏਕਾ ਬਾਲ, ਆਪਣੀ ਆਪ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਖੇਲ ਖਿਲਾਈਆ। ਆਦਿ ਨਿਰੰਜਣ ਪੁਰਖ ਬਿਧਾਤਾ, ਪਾਰਬ੍ਰਹਮ ਅਖਵਾਇੰਦਾ। ਏਕਾ ਪਿਤਾ ਏਕਾ ਮਾਤਾ, ਪੂਤ ਸਪੂਤਾ ਇਕ ਉਪਾਇੰਦਾ। ਏਕਾ ਦੇਵਣਹਾਰਾ ਦਾਤਾ, ਸਾਚੀ ਦਾਤ ਝੋਲੀ ਪਾਇੰਦਾ। ਏਕਾ ਪੂਜਾ ਏਕਾ ਪਾਠਾ, ਏਕਾ ਗਾਥ ਸੁਣਾਇੰਦਾ। ਏਕਾ ਤੀਰਥ ਏਕਾ ਤਾਟਾ, ਸਰ ਸਰੋਵਰ ਇਕ ਨੁਹਾਇੰਦਾ। ਏਕਾ ਮੰਦਰ ਏਕਾ ਹਾਟਾ, ਏਕਾ ਘਰ ਖੁਲ੍ਹਾਇੰਦਾ। ਏਕਾ ਦੀਪਕ ਜੋਤ ਲਿਲਾਟਾ, ਨੂਰ ਨੂਰ ਡਗਮਗਾਇੰਦਾ। ਇਕ ਸਿੰਘਾਸਣ ਸਾਚੀ ਖਾਟਾ, ਪੁਰਖ ਅਬਿਨਾਸ਼ੀ ਡੇਰਾ ਲਾਇੰਦਾ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚਾ ਆਪ ਸੁਹਾਇੰਦਾ। ਅਜੂਨੀ ਰਹਿਤ ਪੁਰਖ ਕਰਤਾਰਾ, ਪਰਮ ਪੁਰਖ ਵੱਡੀ ਵਡਿਆਈਆ। ਇਕ ਇਕੱਲਾ ਏਕੰਕਾਰਾ, ਅਕਲ ਕਲਾ ਧਰਾਈਆ। ਨਿਰਗੁਣ ਰੂਪ ਅਗੰਮ ਅਪਾਰਾ, ਅਲੱਖ ਅਗੋਚਰ ਭੇਵ ਨਾ ਰਾਈਆ। ਜੁਗਾ ਜੁਗੰਤਰ ਪਾਵੇ ਸਾਰਾ, ਸਤਿਗੁਰ ਪੂਰਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਗੰਮੜਾ ਅਗੰਮੜੀ ਕਾਰ ਕਮਾਈਆ। ਨਿਰਗੁਣ ਖੇਲ ਅਪਰ ਅਪਾਰ, ਭੇਵ ਕੋਇ ਨਾ ਪਾਇੰਦਾ। ਆਪੇ ਵਸੇ ਸਚ ਦੁਵਾਰ, ਸਚਖੰਡ ਦੁਵਾਰਾ ਇਕ ਸੁਹਾਇੰਦਾ। ਨਾ ਕੋਈ ਦੂਸਰ ਮੀਤ ਮੁਰਾਰ, ਨਾ ਕੋਈ ਸੰਗ ਨਿਭਾਇੰਦਾ। ਰਵ ਸਸ ਨਾ ਕੋਈ ਸਤਾਰ, ਮੰਡਲ ਮੰਡਪ ਨਾ ਕੋਈ ਸੁਹਾਇੰਦਾ। ਪ੍ਰਿਥਮੀ ਅਕਾਸ਼ ਨਾ ਕੋਈ ਅਧਾਰ, ਜਲ ਬਿੰਬ ਨਾ ਕੋਈ ਜਣਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਨਾ ਕੋਈ ਪਿਆਰ, ਕਰੋੜ ਤੇਤੀਸਾ ਨਾ ਰਚਨ ਰਚਾਇੰਦਾ। ਤ੍ਰੈਗੁਣ ਮਾਇਆ ਨਾ ਕੋਈ ਪਿਆਰ, ਪੰਜ ਤੱਤ ਨਾ ਕੋਈ ਵਖਾਇੰਦਾ। ਲੱਖ ਚੁਰਾਸੀ ਨਾ ਭਰੇ ਭੰਡਾਰ, ਨਾ ਕੋਈ ਹੱਟੋ ਹੱਟ ਵਿਕਾਇੰਦਾ। ਜਲ ਥਲ ਨਾ ਕੋਈ ਧਾਰ, ਸਮੁੰਦ ਸਾਗਰ ਨਾ ਕੋਈ ਵਖਾਇੰਦਾ। ਜੰਗਲ ਜੂਹ ਨਾ ਕੋਈ ਪਹਾੜ, ਡੂੰਘੀ ਕੰਦਰ ਨਾ ਕੋਈ ਉਪਾਇੰਦਾ। ਨਾ ਕੋਈ ਪੁਰਖ ਨਾ ਕੋਈ ਨਾਰ, ਨਾ ਕੋਈ ਕੰਤ ਸੁਹਾਗ ਹੰਢਾਇੰਦਾ। ਨਾ ਕੋਈ ਮੰਦਰ ਗੁਰੂਦੁਵਾਰ, ਚਾਰ ਦੁਵਾਰ ਨਾ ਕੋਈ ਉਪਾਇੰਦਾ। ਨਾ ਕੋਈ ਸੰਤ ਸਾਧ ਕਰੇ ਪਿਆਰ, ਰਸਨਾ ਜਿਹਵਾ ਨਾ ਕੋਈ ਗਾਇੰਦਾ। ਰਾਗ ਨਾਦ ਨਾ ਕੋਈ ਧਾਰ, ਤਾਲ ਤਲਵਾੜਾ ਨਾ ਕੋਈ ਵਜਾਇੰਦਾ। ਨਾ ਕੋਈ ਘਾੜਣ ਘੜੇ ਅਪਰ ਅਪਾਰ, ਨਾ ਕੋਈ ਰਚਨ ਰਚਾਇੰਦਾ। ਇਕ ਇਕੱਲਾ ਏਕੰਕਾਰ, ਨਿਰਗੁਣ ਰੂਪ ਸਤਿ ਸਰੂਪ ਸ਼ਾਹੋ ਭੂਪ ਆਪ ਅਖਵਾਇੰਦਾ। ਜੋਤੀ ਜੋਤ ਅਗੰਮ ਅਪਾਰ, ਨੂਰੋ ਨੂਰ ਡਗਮਗਾਇੰਦਾ। ਥਿਰ ਘਰ ਵਸੇ ਹਰਿ ਦਰਬਾਰ, ਧੁਰ ਦਰਬਾਰਾ ਆਪ ਖੁਲ੍ਹਾਇੰਦਾ। ਅਬਿਨਾਸ਼ੀ ਕਰਤਾ ਬੇਐਬ ਪਰਵਰਦਿਗਾਰ, ਆਪ ਆਪਣਾ ਰੂਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਪੁਰਖ ਬਿਧਾਤਾ, ਪਾਰਬ੍ਰਹਮ ਆਪ ਅਖਵਾਇੰਦਾ। ਨਿਰਗੁਣ ਦਾਤਾ ਆਦਿ ਨਿਰੰਜਣ, ਆਦਿ ਅੰਤ ਸ੍ਰੀ ਭਗਵਾਨਿਆ। ਸਖਾ ਸਹੇਲਾ ਆਪੇ ਬਣੇ ਆਪਣਾ ਸੱਜਣ, ਆਪ ਕਰੇ ਆਪਣੀ ਪ੍ਰਿਤਪਾਲਿਆ। ਆਪਣੇ ਦਰ ਕਰਾਏ ਸਾਚਾ ਮਜਨ, ਆਪੇ ਗੁਰੂ ਗੁਰੂ ਗੁਰ ਚੇਲਿਆ। ਆਪੇ ਹੋਇਆ ਪਰਦੇ ਕੱਜਣ, ਆਪੇ ਵਸੇ ਧਾਮ ਨਵੇਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਜੁਗਾ ਜੁਗੰਤ ਅਚਰਜ ਖੇਲ ਆਪੇ ਖੇਲਿਆ। ਅਚਰਜ ਖੇਲ ਹਰਿ ਖਿਲੰਦੜਾ, ਸਤਿਗੁਰ ਰੂਪ ਵੱਡੀ ਵਡਿਆਈਆ। ਨਿਰਗੁਣ ਜੋਤੀ ਜੋਤ ਜਗੰਦੜਾ, ਦੀਵਾ ਬਾਤੀ ਕਰੇ ਰੁਸ਼ਨਾਈਆ। ਸਾਚਾ ਧਾਮ ਇਕ ਸੁਹੰਦੜਾ, ਥਿਰ ਘਰ ਬੈਠਾ ਬੇਪਰਵਾਹੀਆ। ਸ਼ਬਦ ਸਿੰਘਾਸਣ ਇਕ ਵਿਛੰਦੜਾ, ਪੁਰਖ ਅਬਿਨਾਸ਼ੀ ਡੇਰਾ ਲਾਈਆ। ਆਪ ਆਪਣਾ ਵੇਖ ਵਖੰਦੜਾ, ਨਾ ਕੋਈ ਦੂਸਰ ਦੱਸੇ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਏਕੰਕਾਰ, ਆਪ ਆਪਣਾ ਕਰ ਪਸਾਰ, ਜੁਗ ਜੁਗ ਆਪਣੀ ਰਚਨ ਰਚਾਈਆ। ਜੁਗ ਕਰਤਾ ਹਰਿ ਕਰਨੇਹਾਰਾ, ਪਰਮ ਪੁਰਖ ਅਖਵਾਇੰਦਾ। ਤ੍ਰੈਗੁਣ ਮਾਇਆ ਮੀਤ ਮੁਰਾਰਾ, ਤ੍ਰੈ ਤ੍ਰੈ ਵੇਸ ਵਟਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦਏ ਹੁਲਾਰਾ, ਸਾਚਾ ਮੇਲ ਮਿਲਾਇੰਦਾ। ਲੱਖ ਚੁਰਾਸੀ ਕਰ ਪਿਆਰਾ, ਘਟ ਘਟ ਆਸਣ ਲਾਇੰਦਾ। ਨਿਰਗੁਣ ਸਰਗੁਣ ਬੰਨ੍ਹੇ ਧਾਰਾ, ਜੋਤੀ ਜੋਤ ਮੇਲ ਮਿਲਾਇੰਦਾ। ਸ਼ਬਦ ਅਗੰਮੀ ਸੱਚੀ ਧੁਨਕਾਰਾ, ਨਾਦੀ ਨਾਦ ਵਜਾਇੰਦਾ। ਭਗਤਨ ਮੀਤਾ ਕਰ ਪਿਆਰਾ, ਆਪ
ਆਪਣੀ ਬੂਝ ਬੁਝਾਇੰਦਾ। ਦੇਵੇ ਦਰਸ ਦਰਸ ਅਪਾਰਾ, ਜਾਗਰਤ ਜੋਤ ਇਕ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਹਰਿ ਭਗਵੰਤ, ਆਪਣਾ ਨਾਉਂ ਧਰਾਇੰਦਾ। ਜੁਗ ਜੁਗ ਆਪਣਾ ਨਾਉਂ ਰੱਖ, ਲੋਕਮਾਤ ਕਰੇ ਰੁਸ਼ਨਾਈਆ। ਸਰਗੁਣ ਰੂਪ ਹੋ ਪਰਤੱਖ, ਗੁਰ ਸਤਿਗੁਰ ਪੂਰਾ ਨਾਉਂ ਧਰਾਈਆ। ਹਰਿਜਨ ਸਾਚੇ ਕਰੇ ਵੱਖ, ਹਰਿਜਨ ਸਾਚਾ ਫੋਲ ਫੁਲਾਈਆ। ਦੇਵੇ ਨਾਮ ਸਾਚੀ ਵੱਥ, ਆਤਮ ਅੰਤਰ ਆਪ ਟਿਕਾਈਆ। ਪੱਲੇ ਬੰਨ੍ਹੇ ਸਾਚੀ ਗੱਠ, ਸਚ ਸੁੱਚ ਝੋਲੀ ਪਾਈਆ। ਇਕ ਵਖਾਏ ਤੀਰਥ ਤੱਟ, ਸਰ ਸਰੋਵਰ ਕਾਇਆ ਹੱਟ ਆਪ ਖੁਲ੍ਹਾਈਆ। ਅੰਮ੍ਰਿਤ ਆਤਮ ਦੇਵੇ ਝੱਟ, ਨਿਝਰ ਝਿਰਨਾ ਆਪ ਝਿਰਾਈਆ। ਦੂਈ ਦਵੈਤੀ ਮੇਟੇ ਫੱਟ, ਆਪ ਆਪਣੀ ਦਇਆ ਕਮਾਈਆ। ਸ਼ਬਦ ਅਗੰਮੀ ਲਾਏ ਸੱਟ, ਬਜ਼ਰ ਕਪਾਟੀ ਤੋੜ ਤੁੜਾਈਆ। ਭਾਗ ਲਗਾਏ ਕਾਇਆ ਮੱਟ, ਡੂੰਘੀ ਕੰਦਰ ਜੋਤ ਰੁਸ਼ਨਾਈਆ। ਜਿਸ ਜਨ ਉਪਰ ਜਾਏ ਤੁਠ, ਸਤਿਗੁਰ ਪੂਰਾ ਹਰਿ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਮੇਲ ਮਿਲਾਈਆ। ਹਰਿਜਨ ਮੇਲਾ ਧੁਰ ਦਰਗਾਹ, ਹਰਿ ਹਰਿ ਮੇਲ ਮਿਲਾਇੰਦਾ। ਸ਼ਬਦ ਸਰੂਪੀ ਬਣ ਮਲਾਹ, ਗੁਰ ਗੁਰ ਨਾਉਂ ਧਰਾਇੰਦਾ। ਸਤਿਗੁਰ ਦਾਤਾ ਬੇਪਰਵਾਹ, ਦਿਸ ਕਿਸੇ ਨਾ ਆਇੰਦਾ। ਹਰਿਜਨ ਵੇਖੇ ਥਾਉਂ ਥਾਂ, ਫੜ ਫੜ ਬਾਹੋਂ ਆਪ ਉਠਾਇੰਦਾ। ਫੜ ਫੜ ਹੰਸ ਬਣਾਏ ਕਾਂ, ਕਾਗੋਂ ਹੰਸ ਬਣਾਇੰਦਾ। ਵਸਣਹਾਰਾ ਨਗਰ ਗਿਰਾਂ, ਕਾਇਆ ਖੇੜਾ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇੰਦਾ। ਹਰਿ ਜੀ ਹਰਿ ਹਰਿ ਵੇਸ ਅਵੱਲਾ, ਜੁਗ ਜੁਗ ਆਪ ਕਰਾਇੰਦਾ। ਆਦਿ ਜੁਗਾਦੀ ਇਕ ਇਕੱਲਾ, ਲੋਕਮਾਤ ਫੇਰਾ ਪਾਇੰਦਾ। ਆਪੇ ਕਰੇ ਵਲ ਛਲਾ, ਵਲ ਛਲ ਧਾਰੀ ਨਾਉਂ ਧਰਾਇੰਦਾ। ਜਨ ਭਗਤਾਂ ਫੜਾਏ ਆਪਣਾ ਪੱਲਾ, ਆਪਣਾ ਪਰਦਾ ਆਪੇ ਲਾਹਿੰਦਾ। ਸਚ ਸੁਨੇਹੁੜਾ ਏਕਾ ਘੱਲਾ, ਜੁਗ ਜੁਗ ਸ਼ਬਦ ਸੁਣਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰਨੀ ਕਿਰਤ ਕਮਾਇੰਦਾ। ਸ਼ਬਦ ਸੁਨੇਹੁੜਾ ਧੁਰ ਦੀ ਬਾਣੀ, ਹਰਿ ਸਾਚੇ ਸ਼ਬਦ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਰ ਪਛਾਣੀ, ਪੂਰਨ ਜੋਤ ਕਰੇ ਰੁਸ਼ਨਾਈਆ। ਕਲਜੁਗ ਵੇਖੇ ਕਲਜੁਗ ਰਾਣੀ, ਅੰਜੀਲ ਕੁਰਾਨੀ ਭੇਵ ਖੁਲ੍ਹਾਈਆ। ਨਾਤਾ ਤੁਟਾ ਵੇਦ ਪੁਰਾਨੀ, ਬਾਵਨ ਅੱਖਰੀ ਨਾ ਕੋਈ ਪੜ੍ਹਾਈਆ। ਪਾਰਬ੍ਰਹਮ ਪ੍ਰਭ ਪੁਰਖ ਸੁਲਤਾਨੀ, ਥਿਰ ਘਰ ਬੈਠਾ ਡੇਰਾ ਲਾਈਆ। ਖੇਲੇ ਖੇਲ ਦੋ ਜਹਾਨੀ, ਨਿਰਗੁਣ ਸਰਗੁਣ ਵੇਸ ਵਟਾਈਆ। ਲੱਖ ਚੁਰਾਸੀ ਦਿਸੇ ਫਾਨੀ, ਥਿਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਅੰਤਮ ਹਰਿ ਹਰਿ ਵੇਖ, ਆਪਣੀ ਦਇਆ ਕਮਾਇੰਦਾ। ਨਾਨਕ ਸਰਗੁਣ ਲਿਖਣਹਾਰਾ ਲੇਖ, ਨਾਨਕ ਅੰਗ ਸਮਾਇੰਦਾ। ਲੇਖਾ ਚੁਕਾ ਔਲੀਆ ਪੀਰ ਸ਼ੇਖ਼, ਦਸਤਗੀਰ ਨਾ ਕੋਇ ਬਚਾਇੰਦਾ। ਦਾਤਾ ਦਾਨੀ ਦਸ ਦਸਮੇਸ਼, ਏਕਾ ਜੋਤੀ ਰੂਪ ਵਟਾਇੰਦਾ। ਪੁਰਖ ਅਕਾਲ ਦੀਨ ਦਿਆਲ ਨਾ ਕੋਈ ਮੁੱਛ ਦਾੜ੍ਹੀ ਨਾ ਕੇਸ, ਮੂੰਡ ਮੁੰਡਾਇਆ ਨਾ ਕੋਈ ਦਿਸਾਇੰਦਾ। ਅਲਖ ਨਿਰੰਜਣ ਜੋਤ ਪ੍ਰਵੇਸ, ਨੂਰੋ ਨੂਰ ਡਗਮਗਾਇੰਦਾ। ਆਪੇ ਸੁੱਤਾ ਬਾਸ਼ਕ ਸੇਜ, ਸਾਂਗੋ ਪਾਂਗ ਆਪ ਹੰਢਾਇੰਦਾ। ਆਪੇ ਵੇਖੇ ਬ੍ਰਹਮਾ ਵਿਸ਼ਨ ਮਹੇਸ਼, ਸ਼ਿਵ ਸ਼ੰਕਰ ਆਪ ਅਖਵਾਇੰਦਾ। ਆਪੇ ਹੋਏ ਰਿਖੀ ਕੇਸ, ਗਵਰਧਨਧਾਰੀ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਹਰਿ ਬ੍ਰਹਿਮਾਦੀ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਕਲਜੁਗ ਅੰਤਮ
ਵੇਸ ਧਰ, ਹਰਿ ਸਾਚੀ ਜੋਤ ਜਗਾਈਆ। ਨਿਰਗੁਣ ਸਰਗੁਣ ਅੰਦਰ ਵੜ, ਸੰਬਲ ਨਗਰੀ ਧਾਮ ਸੁਹਾਈਆ। ਨਾ ਕੋਈ ਸੀਸ ਨਾ ਕੋਈ ਧੜ, ਪੰਜ ਤੱਤ ਨਾ ਕੋਈ ਜਣਾਈਆ। ਉਚ ਮਹੱਲੇ ਗਿਆ ਚੜ੍ਹ, ਹੱਥ ਕਿਸੇ ਨਾ ਆਈਆ। ਗੁਰਮੁਖ ਵਿਰਲੇ ਆਪੇ ਲਏ ਫੜ, ਆਪ ਆਪਣੀ ਦਇਆ ਕਮਾਈਆ। ਆਪਣਾ ਅੱਖਰ ਆਪੇ ਪੜ੍ਹ, ਗੁਰਮੁਖਾਂ ਕਰੇ ਨਾਮ ਪੜ੍ਹਾਈਆ। ਅਗਨੀ ਹਵਨ ਨਾ ਜਾਏ ਸੜ, ਸਤਿਗੁਰ ਪੂਰੇ ਵਡ ਵਡਿਆਈਆ। ਜਨ ਭਗਤਾਂ ਫੜਾਏ ਆਪਣਾ ਲੜ, ਦੋ ਜਹਾਨਾਂ ਵਿਛੜ ਨਾ ਜਾਈਆ। ਕਲਜੁਗ ਅੰਤਮ ਲੱਖ ਚੁਰਾਸੀ ਉਖੇੜੇ ਜੜ੍ਹ, ਨੌ ਖੰਡ ਸੱਤਾਂ ਦੀਪਾਂ ਫੇਰਾ ਪਾਈਆ। ਆਪਣੇ ਭਾਂਡੇ ਆਪੇ ਲਏ ਘੜ, ਭੰਨਣਹਾਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਮਰਥ ਪੁਰਖ ਆਪ ਅਖਵਾਈਆ। ਸਮਰਥ ਪੁਰਖ ਪੁਰਖ ਗੁਰ ਅਵਤਾਰਾ, ਪਾਰਬ੍ਰਹਮ ਅਖਵਾਇੰਦਾ। ਖੇਲੇ ਖੇਲ ਅਗੰਮ ਅਪਾਰਾ, ਆਪ ਆਪਣੀ ਕਲ ਵਰਤਾਇੰਦਾ। ਨਾਮ ਖੜਗ ਖੰਡਾ ਕਟਾਰਾ, ਤਿਖੀ ਧਾਰਾ ਵੇਖ ਵਖਾਇੰਦਾ। ਰਾਜ ਰਾਜਾਨਾ ਸ਼ਾਹ ਸੁਲਤਾਨਾ ਕਰੇ ਖ਼ਬਰਦਾਰਾ, ਰਾਓ ਰੰਕਾਂ ਆਪ ਉਠਾਇੰਦਾ। ਸਾਧਾਂ ਸੰਤਾਂ ਦਏ ਹੁਲਾਰਾ, ਜੀਵਾਂ ਜੰਤਾਂ ਆਪ ਉਠਾਇੰਦਾ। ਸ਼ਬਦ ਡੰਕਾ ਅਪਰ ਅਪਾਰਾ, ਨਿਰਗੁਣ ਆਪਣਾ ਤਾਲ ਵਜਾਇੰਦਾ। ਪ੍ਰਗਟ ਹੋ ਵਿਚ ਸੰਸਾਰਾ, ਨਿਹਕਲੰਕ ਨਾਉਂ ਰਖਾਇੰਦਾ। ਮਾਂ ਪਿਤ ਨਾ ਕੋਈ ਪਿਆਰਾ, ਪੁੱਤਰ ਧੀਆਂ ਨਾ ਕੋਈ ਉਪਾਇੰਦਾ। ਜੋਤ ਸਰੂਪੀ ਇਕ ਜੈਕਾਰਾ, ਏਕਾ ਨਾਅਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤ ਨਾ ਕੋਈ ਵਰਨ ਨਾ ਕੋਈ ਗੋਤ, ਆਪ ਆਪਣਾ ਰੂਪ ਵਟਾਇੰਦਾ। ਰੂਪ ਅਨੂਪ ਸੱਚੀ ਸਰਕਾਰ, ਹਰਿ ਸਤਿਗੁਰ ਆਪ ਅਖਵਾਈਆ। ਪ੍ਰਗਟ ਹੋ ਵਿਚ ਸੰਸਾਰ, ਅਕਲ ਕਲ ਧਾਰ ਵੇਸ ਵਟਾਈਆ । ਲੱਖ ਚੁਰਾਸੀ ਪਾਵੇ ਸਾਰ, ਘਟ ਘਟ ਬੈਠਾ ਬੇਪਰਵਾਹੀਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਕਰ ਪਿਆਰ, ਆਪ ਆਪਣਾ ਮੇਲ ਮਿਲਾਈਆ। ਕਾਗਦ ਕਲਮ ਲਿਖ ਲਿਖ ਗਏ ਹਾਰ, ਗੁਰ ਪੀਰ ਸਾਧ ਸੰਤ ਦੇਣ ਗਵਾਹੀਆ। ਹਰਿ ਕਾ ਭੇਵ ਨਾ ਪਾਏ ਕੋਇ ਵਿਚ ਸੰਸਾਰ, ਭੇਵ ਅਭੇਦਾ ਭੇਵ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਰੰਗ ਸਮਾਈਆ। ਨਿਰਗੁਣ ਪੁਰਖ ਅਕਾਲ, ਏਕਾ ਏਕੰਕਾਰਿਆ। ਸਰਗੁਣ ਸਾਚਾ ਲਾਲ, ਗੁਰ ਗੁਰ ਮੇਲ ਮਿਲਾ ਲਿਆ। ਸ਼ਬਦ ਵਿਚੋਲਾ ਬਣ ਦਲਾਲ, ਆਪਣਾ ਖੇਲ ਖਲਾ ਲਿਆ। ਸੰਗ ਰਖਾਏ ਕਾਲ ਮਹਾਂਕਾਲ, ਆਪ ਆਪਣਾ ਜੋੜ ਜੁੜਾ ਲਿਆ। ਦਰਗਹਿ ਸਾਚੀ ਵੱਜੇ ਤਾਲ, ਦੋ ਜਹਾਨਾਂ ਆਪ ਸੁਣਾ ਲਿਆ। ਲੋਆਂ ਪੁਰੀਆਂ ਸੁਰਤ ਸੰਭਾਲ, ਬ੍ਰਹਮਾ ਵਿਸ਼ਨੂੰ ਸ਼ਿਵ ਉਠਾ ਲਿਆ। ਸਰ ਸਰੋਵਰ ਮਾਰ ਉਛਾਲ, ਮਾਣਕ ਮੋਤੀ ਇਕ ਉਛਾਲਿਆ। ਗੁਰਮੁਖ ਸਾਚੇ ਆਪੇ ਭਾਲ, ਆਪ ਆਪਣੇ ਦਰ ਬੁਲਾ ਲਿਆ। ਲੇਖਾ ਚੁੱਕੇ ਸ਼ਾਹ ਕੰਗਾਲ, ਰਾਜ ਰਾਜਾਨ ਨਾ ਕੋਈ ਵਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਸਾਚੇ ਘਰ, ਕਾਇਆ ਮੰਦਰ ਡੂੰਘੀ ਕੰਦਰ ਆਤਮ ਤਾਕੀ ਲਹਿਣਾ ਦੇਣਾ ਦੇਵੇ ਬਾਕੀ, ਦੂਈ ਦਵੈਤੀ ਪਰਦਾ ਆਪੇ ਲਾਹ ਲਿਆ।
੪ ਸਾਵਣ ੨੦੧੬ ਬਿਕ੍ਰਮੀ ਗੁਰਬਚਨ ਸਿੰਘ ਦੇ ਘਰ ਪਿੰਡ ਸਦਾ ਸਿੰਘ ਵਾਲਾ ਜ਼ਿਲਾ ਫ਼ਿਰੋਜ਼ਪੁਰ
ਪੁਰਖ ਅਬਿਨਾਸ਼ ਹਰਿ ਨਿਰੰਕਾਰ, ਆਦਿ ਜੁਗਾਦੀ ਏਕ ਏਕੰਕਾਰਿਆ। ਪਾਰਬ੍ਰਹਮ ਪ੍ਰਭ ਪੁਰਖ ਕਰਤਾਰ, ਜੋਤੀ ਨੂਰ ਡਗਮਗਾ ਰਿਹਾ। ਇਕ ਇਕੱਲਾ ਕਰ ਪਸਾਰ, ਅਕਲ ਕਲ ਧਾਰੀ ਨਾਉਂ ਰਖਾ ਲਿਆ। ਮਹੱਲ ਅਟੱਲ ਉਚ ਮਿਨਾਰ, ਥਿਰ ਘਰ ਸਾਚੇ ਆਸਣ ਲਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾ ਲਿਆ। ਪੁਰਖ ਅਬਿਨਾਸ਼ੀ ਹਰਿ ਨਿਰੰਕਾਰਾ, ਏਕਾ ਏਕ ਅਖਵਾਇੰਦਾ। ਆਦਿ ਨਿਰੰਜਣ ਭੇਵ ਅਪਾਰਾ, ਭੇਵ ਕੋਈ ਨਾ ਪਾਇੰਦਾ। ਜੁਗਾ ਜੁਗੰਤਰ ਲੈ ਅਵਤਾਰਾ, ਆਪਣਾ ਨਾਉਂ ਰਖਾਇੰਦਾ। ਨਿਰਗੁਣ ਸਰਗੁਣ ਬੰਨ੍ਹੇ ਧਾਰਾ, ਸਾਚੀ ਕਲ ਵਰਤਾਇੰਦਾ। ਸ਼ਬਦ ਅਗੰਮੀ ਇਕ ਜੈਕਾਰਾ, ਏਕਾ ਨਾਅਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਵਾਸੀ ਪੁਰਖ ਅਬਿਨਾਸ਼ੀ ਇਕ ਇਕੱਲਾ ਸਚ ਮਹੱਲਾ ਘਰ ਸਾਚਾ ਆਪ ਸੁਹਾਇੰਦਾ। ਘਰ ਸਾਚਾ ਸੱਜਣ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਪੁਰਖ ਅਬਿਨਾਸ਼ੀ ਦਰਦ ਦੁੱਖ ਭੈ ਭੰਜਨ, ਏਕਾ ਏਕੰਕਾਰਾ ਨਾਉਂ ਧਰਾਈਆ। ਆਪੇ ਸੰਤ ਮੀਤ ਮੁਰਾਰਾ ਸੱਜਣ, ਆਪ ਆਪਣਾ ਸੰਗ ਨਿਭਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹ, ਆਦਿ ਜੁਗਾਦੀ ਇਕ ਮਲਾਹ, ਏਕਾ ਬੇੜਾ ਰਿਹਾ ਚਲਾਈਆ। ਏਕਾ ਹਰਿ ਨਰ ਅਵਤਾਰ, ਏਕਾ ਜੋਤੀ ਜੋਤ ਜਗਾਇੰਦਾ। ਏਕਾ ਪ੍ਰਭ ਗੁਰ ਕਰਤਾਰ, ਰੂਪ ਅਨੂਪ ਸਤਿ ਸਰੂਪ ਵਟਾਇੰਦਾ। ਏਕਾ ਲੋਆਂ ਪੁਰੀਆਂ ਕਰ ਉਜਿਆਰ, ਬ੍ਰਹਿਮੰਡ ਖੰਡਾਂ ਆਪ ਸੁਹਾਇੰਦਾ। ਏਕਾ ਬ੍ਰਹਮਾ ਵਿਸ਼ਨ ਸ਼ਿਵ ਕਰ ਤਿਆਰ, ਆਪ ਆਪਣਾ ਵੇਸ ਵਟਾਇੰਦਾ। ਤ੍ਰੈਗੁਣ ਮਾਇਆ ਭਰ ਭੰਡਾਰ, ਆਪ ਆਪਣੀ ਦਇਆ ਕਮਾਇੰਦਾ। ਏਕਾ ਪੰਜ ਤੱਤ ਖੇਲੇ ਖੇਲ ਨਿਆਰ, ਆਪ ਆਪਣੀ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਏਕੰਕਾਰ, ਆਪ ਆਪਣੀ ਕਲ ਵਰਤਾਇੰਦਾ। ਆਪਣੀ ਕਲ ਹਰਿ ਵਰਤੰਤਾ, ਅਕਲ ਕਲਾ ਅਖਵਾਇੰਦਾ। ਜੋਤੀ ਨੂਰ ਸ੍ਰੀ ਭਗਵੰਤਾ, ਰੂਪ ਰੰਗ ਨਾ ਕੋਈ ਵਖਾਇੰਦਾ। ਆਪੇ ਨਾਰੀ ਆਪੇ ਕੰਤਾ, ਆਪ ਆਪਣੀ ਸੇਜ ਹੰਢਾਇੰਦਾ। ਆਪ ਬਣਾਏ ਆਪਣੀ ਬਣਤਾ, ਆਪਣੀ ਰਚਨ ਆਪ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸਿੰਘਾਸਣ ਪੁਰਖ ਅਬਿਨਾਸ਼ਨ ਇਕ ਇਕੱਲਾ ਡੇਰਾ ਲਾਇੰਦਾ। ਇਕ ਇਕੱਲਾ ਏਕੰਕਾਰ, ਆਦਿ ਜੁਗਾਦਿ ਸਮਾਇੰਦਾ। ਸਤਿਗੁਰ ਪੂਰਾ ਨਰ ਨਿਰੰਕਾਰ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਆਪੇ ਸੁਹਾਏ ਬੰਕ ਦੁਵਾਰ, ਸਚਖੰਡ ਦੁਵਾਰਾ ਸੋਭਾ ਪਾਇੰਦਾ। ਨਿਰਗੁਣ ਬਾਤੀ ਦੀਪਕ ਕਰ ਉਜਿਆਰ, ਆਦਿ ਜੁਗਾਦੀ ਡਗਮਗਾਇੰਦਾ। ਕਮਲਾਪਾਤੀ ਮੀਤ ਮੁਰਾਰ, ਪਰਮ ਪੁਰਖ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦਰ ਸੁਹਾਇੰਦਾ। ਏਕਾ ਦਰ ਇਕ ਦਰਵਾਜ਼ਾ, ਥਿਰ ਘਰ ਸਾਚੇ ਆਪ ਉਪਾਇਆ, ਵੇਖਣਹਾਰਾ ਗ਼ਰੀਬ ਨਿਵਾਜ਼ਾ, ਦੂਸਰ ਸੰਗ ਨਾ ਕੋਇ ਰਖਾਇਆ। ਆਪੇ ਰਚਿਆ ਆਪਣਾ ਕਾਜਾ, ਆਪ ਆਪਣਾ ਸਗਨ ਮਨਾਇਆ। ਆਪੇ ਮਾਰੇ ਆਪਣੀ ਵਾਜਾ, ਸ਼ਬਦ ਅਗੰਮੀ ਆਪ ਉਪਾਇਆ। ਥਿਰ ਘਰ ਸਾਚੇ ਸਾਜਣ ਸਾਜਾ, ਚਾਰ ਦਿਵਾਰ ਨਾ ਕੋਈ ਬਣਾਇਆ। ਸ਼ਾਹੋ ਭੂਪ ਵਡ ਰਾਜਨ ਰਾਜਾ, ਸ਼ਾਹ ਸੁਲਤਾਨ ਇਕ ਅਖਵਾਇਆ। ਦੋ ਜਹਾਨਾਂ ਫਿਰੇ ਭਾਜਾ, ਲੋਆਂ ਪੁਰੀਆਂ ਫੇਰਾ ਪਾਇਆ। ਅਸਵ ਘੋੜਾ ਰੱਖੇ ਤਾਜਾ, ਸ਼ਬਦ ਸ਼ਬਦੀ ਰਿਹਾ ਦੌੜਾਇਆ। ਆਦਿ ਜੁਗਾਦਿ ਆਪ
ਆਪਣੀ ਰੱਖੇ ਲਾਜਾ, ਜੁਗ ਜੁਗ ਆਪਣਾ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲਾ ਦੀਨ ਦਿਆਲਾ, ਘਰ ਸਾਚੇ ਬੈਠਾ ਆਸਣ ਲਾਇਆ। ਘਰ ਸਾਚਾ ਸੋਹੇ ਬੰਕ ਸੱਚੀ ਧਰਮਸਾਲ, ਹਰਿ ਸਾਚੀ ਜੋਤ ਜਗਾਈਆ। ਦੀਪਕ ਦੀਵਾ ਏਕਾ ਬਾਲ, ਏਕਾ ਨੂਰ ਕਰੇ ਰੁਸ਼ਨਾਈਆ। ਏਕਾ ਗਗਨ ਸਾਚਾ ਥਾਲ, ਹਰਿ ਸਾਚਾ ਆਪ ਟਿਕਾਈਆ। ਏਕਾ ਚਲੇ ਅਵੱਲੜੀ ਚਾਲ, ਜੁਗ ਜੁਗ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਨੇਹਚਲ ਧਾਮ ਉਚ ਮਹੱਲਾ ਪੁਰਖ ਅਬਨਾਸ਼ੀ ਇਕ ਇਕੱਲਾ ਏਕੰਕਾਰਾ ਨਰ ਨਿਰੰਕਾਰਾ, ਨਿਰਗੁਣ ਬੈਠਾ ਜੋਤ ਜਗਾਈਆ। ਨਿਰਗੁਣ ਦਾਤਾ ਸਤਿ ਸਰੂਪ, ਹਰਿ ਸਾਚਾ ਸਚ ਅਖਵਾਇੰਦਾ। ਨਾ ਕੋਈ ਰੰਗ ਨਾ ਕੋਈ ਰੂਪ, ਨਾ ਕੋਈ ਵੇਖ ਵਖਾਇੰਦਾ। ਨਾ ਕੋਈ ਮਾਤਾ ਨਾ ਕੋਈ ਪੂਤ, ਨਾ ਕੋਈ ਪਿਤਾ ਨਾਉਂ ਧਰਾਇੰਦਾ। ਨਾ ਕੋਈ ਤਾਣਾ ਪੇਟਾ ਨਾ ਕੋਈ ਸੂਤ, ਨਾ ਕੋਈ ਬਾਡੀ ਬਣਤ ਬਣਾਇੰਦਾ। ਵਸਣਹਾਰਾ ਚਾਰੇ ਕੂਟ, ਪਾਰਬ੍ਰਹਮ ਆਪ ਅਖਵਾਇੰਦਾ। ਆਪਣੀ ਕਰਨੀ ਕਰਤਾ ਆਪੇ ਜਾਏ ਤੁਠ, ਆਪ ਆਪਣਾ ਖੇਲ ਖਿਲਾਇੰਦਾ। ਆਦਿ ਜੁਗਾਦੀ ਜੁਗਾ ਜੁਗੰਤਰ ਜਾਏ ਰੁਠ, ਆਪ ਆਪਣਾ ਮੂੰਹ ਭੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਕਾਲ ਮੂਰਤ ਸਾਚੀ ਤੂਰਤ, ਨਾਦ ਅਨਾਦੀ ਨਾਦ ਵਜਾਇੰਦਾ। ਏਕਾ ਨਾਦ ਸ਼ਬਦ ਬ੍ਰਹਿਮਾਦ, ਹਰਿ ਸਾਚਾ ਆਪ ਵਜਾਇੰਦਾ। ਸ਼ਬਦ ਜਣਾਈ ਬੋਧ ਅਗਾਧ, ਭੇਵ ਅਭੇਦਾ ਭੇਵ ਖੁਲ੍ਹਾਇੰਦਾ। ਆਪੇ ਦੇਵੇ ਆਪਣੀ ਦਾਦ, ਆਪਣੀ ਝੋਲੀ ਆਪ ਭਰਾਇੰਦਾ। ਆਪਣੀ ਵਸਤ ਆਪੇ ਲਾਧ, ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਵਸੇ ਸਾਚੇ ਘਰ, ਘਰ ਸਾਚਾ ਇਕ ਸੁਹਾਇੰਦਾ। ਥਿਰ ਘਰ ਸਾਚਾ ਹਰਿ ਦੁਵਾਰ, ਹਰਿ ਜੋਤੀ ਜੋਤ ਜਗਾਇੰਦਾ। ਨਿਰਗੁਣ ਨੂਰ ਨੂਰ ਉਜਿਆਰ, ਪਰਵਰਦਿਗਾਰ ਆਪ ਅਖਵਾਇੰਦਾ। ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਆਇੰਦਾ। ਆਦਿ ਜੁਗਾਦੀ ਏਕਾ ਕਾਰ, ਜੁਗ ਕਰਤਾ ਆਪ ਕਰਾਇੰਦਾ। ਪੁਰਖ ਪ੍ਰਖੋਤਮ ਸਾਚੀ ਧਾਰ, ਪਾਰਬ੍ਰਹਮ ਇਕ ਇਕ ਵਖਾਇੰਦਾ। ਮਰੇ ਨਾ ਜਨਮੇ ਵਿਚ ਸੰਸਾਰ, ਏਕਾ ਰੰਗ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੂਰੋ ਨੂਰ ਡਗਮਗਾਇੰਦਾ। ਜੋਤੀ ਨੂਰ ਦੀਪ ਉਜਾਲਾ, ਹਰਿ ਹਰਿ ਵੱਡੀ ਵਡਿਆਈਆ। ਸਾਚਾ ਸਾਚੀ ਵਸੇ ਧਰਮਸਾਲਾ, ਘਰ ਸਾਚਾ ਇਕ ਸੁਹਾਈਆ। ਆਪੇ ਸ਼ਾਹ ਆਪੇ ਕੰਗਾਲਾ, ਧਨ ਮਾਲਾ ਆਪ ਵਖਾਈਆ। ਆਪੇ ਹੋਏ ਆਪਣਾ ਆਪ ਦਲਾਲਾ, ਆਪਣੀ ਵਸਤ ਆਪ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਵਸੇ ਸਾਚੇ ਘਰ, ਸਚਖੰਡ ਦੁਵਾਰਾ ਇਕ ਸੁਹਾਈਆ। ਸਚਖੰਡ ਦੁਵਾਰਾ ਸਾਚਾ ਘਰ, ਹਰਿ ਸਾਚੀ ਜੋਤ ਜਗਾਇੰਦਾ। ਆਪਣਾ ਦੇਵੇ ਆਪੇ ਵਰ, ਆਪ ਆਪਣਾ ਸਗਨ ਮਨਾਇੰਦਾ। ਆਪਣੀ ਕਰਨੀ ਆਪੇ ਕਰ, ਹਰਿ ਕਰਤਾ ਵੇਖ ਵਖਾਇੰਦਾ। ਆਪੇ ਪੁਰਖ ਨਾਰੀ ਨਰ, ਨਰ ਨਰਾਇਣ ਆਪ ਹੋ ਜਾਇੰਦਾ। ਆਪਣੀ ਜੋਤੀ ਅੰਦਰ ਆਪੇ ਜੋਤ ਧਰ, ਜੋਤੀ ਜੋਤ ਡਗਮਗਾਇੰਦਾ। ਆਪਣੀ ਗੋਦੀ ਆਪੇ ਹਰੀ ਕਰ, ਬਾਲ ਨਿਧਾਨਾ ਆਪ ਉਪਜਾਇੰਦਾ। ਸ਼ਬਦ ਸ਼ਬਦੀ ਵਸੇ ਘਰ, ਘਰ ਸਾਚਾ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੁਤ ਦੁਲਾਰਾ ਏਕੰਕਾਰਾ, ਏਕਾ ਨਾਮ ਉਪਜਾਇੰਦਾ। ਸੁੱਤ ਦੁਲਾਰਾ ਹਰਿ ਬਲਵਾਨ, ਆਪਣਾ ਆਪ ਉਪਜਾਈਆ। ਅਗੰਮ ਅਗੰਮੀ ਧੁਰ ਫ਼ਰਮਾਣ, ਸਾਚਾ ਰਿਹਾ ਸੁਣਾਈਆ। ਸਚਖੰਡ ਵਸੇ ਸਚ
ਮਕਾਨ, ਸਚ ਦੁਵਾਰਾ ਇਕ ਸੁਹਾਈਆ। ਰਵ ਸਸ ਨਾ ਕੋਈ ਨਿਸ਼ਾਨ, ਮੰਡਲ ਮੰਡਪ ਨਾ ਕੋਈ ਵਖਾਈਆ। ਨਾ ਕੋਈ ਜ਼ਿਮੀ ਨਾ ਅਸਮਾਨ, ਧਰਤ ਧਵਲ ਨਾ ਕੋਈ ਬਣਾਈਆ। ਲੱਖ ਚੁਰਾਸੀ ਨਾ ਕੋਈ ਪ੍ਰਧਾਨ, ਪੰਜ ਤੱਤ ਨਾ ਕਰੇ ਕੁੜਮਾਈਆ। ਕਰੋੜ ਤੇਤੀਸ ਨਾ ਕੋਈ ਵਖਾਣ, ਗਣ ਗੰਧਰਬ ਨਾ ਕੋਇ ਉਪਾਈਆ। ਹੱਥ ਤ੍ਰਸੂਲ ਨਾ ਕੋਈ ਉਠਾਣ, ਬ੍ਰਹਮਾ ਚਾਰੇ ਵੇਦ ਨਾ ਰਿਹਾ ਵਖਾਨ, ਚਾਰੇ ਮੁਖ ਚਾਰ ਕੁੰਟ ਖੁਲ੍ਹਾਈਆ। ਵਿਸ਼ਨੂੰ ਬਾਸ਼ਕ ਸੇਜਾ ਨਾ ਹੋਏ ਪ੍ਰਧਾਨ, ਸਾਂਗੋ ਪਾਂਗ ਨਾ ਕੋਈ ਹੰਢਾਈਆ। ਨਾ ਕੋਈ ਜੋਧਾ ਸੂਰਬੀਰ ਬਲੀ ਬਲਵਾਨ, ਸ਼ਾਹ ਸੁਲਤਾਨ ਨਾ ਕੋਈ ਦਿਸਾਈਆ। ਨਾ ਕੋਈ ਰੰਕ ਨਾ ਰਾਜਾਨ, ਊਚ ਨੀਚ ਨਾ ਵਡ ਵਡਿਆਈਆ। ਨਾ ਕੋਈ ਮੰਦਰ ਮਸਜਿਦ ਗੁਰੂਦੁਵਾਰ, ਛੱਪਰ ਛੰਨ ਨਾ ਕੋਈ ਛੁਹਾਈਆ। ਤੀਰਥ ਤੱਟ ਅਠਸਠ ਨਾ ਕੋਈ ਇਸ਼ਨਾਨ, ਗੰਗਾ ਗੋਦਾਵਰੀ ਨਾ ਕੋਈ ਨੁਹਾਈਆ। ਨਾ ਕੋਈ ਗੋਪੀ ਨਾ ਕੋਈ ਕਾਹਨ, ਰਾਸ ਮੰਡਲ ਨਾ ਕੋਈ ਨਚਾਈਆ। ਨਾ ਕੋਈ ਸੀਤਾ ਨਾ ਕੋਈ ਰਾਮ, ਨਾ ਕੋਈ ਲੰਕਾ ਗੜ੍ਹ ਤੁੜਾਈਆ। ਨਾ ਕੋਈ ਪੂਜਾ ਵੇਦ ਪਾਠ ਪੁਰਾਨ, ਸ਼ਾਸਤਰ ਸਿਮਰਤ ਨਾ ਕੋਈ ਸੁਣਾਈਆ। ਨਾ ਕੋਈ ਸਾਧ ਸੰਤ ਕਰੇ ਗਿਆਨ, ਆਤਮ ਧਿਆਨ ਨਾ ਕੋਈ ਲਗਾਈਆ। ਨਾ ਕੋਈ ਚਿੱਲਾ ਤੀਰ ਕਮਾਨ, ਨਾ ਕੋਈ ਦੀਸੇ ਰਥ ਰਥਵਾਹੀਆ। ਨਾ ਕੋਈ ਈਸਾ ਮੂਸਾ ਦਿਸੇ ਨਿਸ਼ਾਨ, ਅੰਜੀਲ ਕੁਰਾਨ ਨਾ ਕੋਈ ਸਲਾਹੀਆ। ਇਕ ਇਕੱਲਾ ਏਕੰਕਾਰ ਸ੍ਰੀ ਭਗਵਾਨ, ਆਦਿ ਜੁਗਾਦਿ ਇਕ ਅਖਵਾਈਆ। ਜੁਗਾ ਜੁਗੰਤਰ ਲੋਕਮਾਤ ਵੇਖੇ ਮਾਰ ਧਿਆਨ, ਆਪਣੀ ਰਚਨ ਆਪ ਰਚਾਈਆ। ਲੱਖ ਚੁਰਾਸੀ ਕਰ ਸੰਤਾਨ, ਬ੍ਰਹਮੇ ਝੋਲੀ ਪਾਈਆ। ਪੰਜ ਤੱਤ ਜੀਆ ਦਾਨ, ਆਤਮ ਬ੍ਰਹਮ ਵੰਡ ਵੰਡਾਈਆ। ਮਨ ਮਤ ਬੁੱਧ ਕਰ ਪ੍ਰਧਾਨ, ਨਿਰਗੁਣ ਵਿਚ ਟਿਕਾਈਆ। ਸ਼ਬਦ ਅਨਾਦੀ ਧੁਰ ਫ਼ਰਮਾਣ, ਦਿਵਸ ਰੈਣ ਸੁਣਾਈਆ। ਗੁਰਮੁਖ ਸਾਚੇ ਚਤੁਰ ਸੁਜਾਣ, ਜੁਗ ਜੁਗ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਿਲਾਈਆ। ਖੇਲਣਹਾਰ ਪੁਰਖ ਸਮਰਥਾ, ਅਕਲ ਕਲਾ ਅਖਵਾਇੰਦਾ। ਜੁਗ ਜੁਗ ਚਲਾਏ ਆਪਣੀ ਗਾਥਾ, ਆਪਣਾ ਨਾਉਂ ਧਰਾਇੰਦਾ। ਆਪੇ ਪੂਜਾ ਆਪੇ ਪਾਠਾ, ਇਸ਼ਟ ਦੇਵ ਆਪ ਹੋ ਜਾਇੰਦਾ। ਆਪੇ ਤੀਰਥ ਆਪੇ ਤਾਟਾ, ਸਰ ਸਰੋਵਰ ਆਪ ਨੁਹਾਇੰਦਾ। ਆਪੇ ਚੌਦਾਂ ਲੋਕਾਂ ਖੋਲ੍ਹੇ ਤਾਕਾ, ਚੌਦਾਂ ਹੱਟਾਂ ਵੇਖ ਵਖਾਇੰਦਾ। ਆਪੇ ਲੋਆਂ ਪੁਰੀਆਂ ਬਣੇ ਸਾਕਾ, ਸਾਕੀ ਸਾਚਾ ਜਾਮ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਲਾਇੰਦਾ। ਜੁਗ ਜੁਗ ਖੇਲ ਹਰਿ ਖਿਲੰਦੜਾ, ਆਦਿ ਅੰਤ ਵੱਡੀ ਵਡਿਆਈਆ। ਨਿਰਗੁਣ ਸਰਗੁਣ ਮੇਲ ਮਿਲੰਦੜਾ, ਘਰ ਸਾਚੇ ਵੱਜੇ ਵਧਾਈਆ। ਸਤਿਗੁਰ ਆਪਣਾ ਰੂਪ ਵਟੰਦੜਾ, ਗੁਰ ਗੁਰ ਨਾਉਂ ਧਰਾਈਆ। ਗੁਰਮੁਖ ਸਾਚੇ ਵੇਖ ਵਖੰਦੜਾ, ਕਾਇਆ ਮੰਦਰ ਖੋਜ ਖੁਜਾਈਆ। ਹਰਿਜਨ ਸਾਚੇ ਮੇਲ ਮਿਲੰਦੜਾ, ਮੇਲਣਹਾਰ ਬੇਪਰਵਾਹੀਆ। ਗੁਰਮੁਖਾਂ ਬਜ਼ਰ ਕਪਾਟੀ ਤੋੜੇ ਜੰਦਰਾ, ਸ਼ਬਦ ਅਗੰਮੀ ਸੱਟ ਲਗਾਈਆ। ਜੂਠਾ ਝੂਠਾ ਮੇਟੇ ਪੰਧੜਾ, ਪੰਚ ਵਿਕਾਰਾ ਦਰ ਦੁਰਕਾਈਆ। ਅਨਹਦ ਸਾਚਾ ਰਾਗ ਸੁਣਾਏ ਛੰਦੜਾ, ਧੁਨ ਅਨਾਦੀ ਆਪ ਉਪਜਾਈਆ। ਅੰਮ੍ਰਿਤ ਸਾਚਾ ਜਾਮ ਆਪ ਪਿਅੰਦੜਾ, ਸਰ ਸਰੋਵਰ ਇਕ ਨੁਹਾਈਆ। ਸੁਰਤੀ ਸ਼ਬਦੀ ਮੇਲ ਮਿਲੰਦੜਾ, ਗੁਰ ਪੂਰੇ ਵਡ ਵਡਿਆਈਆ। ਦੋ ਜਹਾਨੀ ਪੰਧ ਮੁਕੰਦੜਾ, ਜਿਸ ਜਨ ਬਖ਼ਸ਼ੇ ਚਰਨ ਸਰਨ ਸੱਚੀ ਸਰਨਾਈਆ। ਲੱਖ ਚੁਰਾਸੀ ਗੇੜ ਕਟੰਦੜਾ, ਜਮ ਕੀ ਫਾਸੀ ਰਹਿਣ ਨਾ ਪਾਈਆ। ਦਰਗਹਿ ਸਾਚੀ ਧਾਮ ਸੁਹੰਦੜਾ, ਥਿਰ ਘਰ
ਬੈਠਾ ਬੇਪਰਵਾਹੀਆ। ਗੁਰ ਚੇਲੇ ਏਕਾ ਰੰਗ ਰਗੰਦੜਾ, ਰੰਗੇ ਰੰਗ ਉਤਰ ਕਦੇ ਨਾ ਜਾਈਆ। ਜੁਗ ਜੁਗ ਆਪਣਾ ਵੇਸ ਵਟੰਦੜਾ, ਭੇਖਾਧਾਰੀ ਭੇਖ ਧਰਾਈਆ। ਸ਼ਾਹੋ ਭੂਪ ਆਪ ਅਖਵੰਦੜਾ, ਸਚ ਸੁਲਤਾਨ ਹਰਿ ਰਘੁਰਾਈਆ। ਆਪਣਾ ਮਾਰਗ ਆਪ ਚਲੰਦੜਾ, ਸਤਿਜੁਗ ਤ੍ਰੇਤਾ ਦੁਆਪਰ ਵੇਖੇ ਆਪਣੀ ਥਾਈਂਆ। ਕਲਜੁਗ ਕੂੜਾ ਕੂੜੇ ਧੰਦੇ ਲਗੰਦੜਾ, ਜੂਠ ਝੂਠ ਕਰੇ ਕੁੜਮਾਈਆ। ਜੀਵ ਜੰਤ ਭਾਗਾਂ ਮੰਦੜਾ, ਪੰਜ ਤੱਤ ਹੋਇਆ ਹਲਕਾਈਆ। ਨੇਤਰ ਨੈਣ ਆਤਮ ਅੰਧੜਾ, ਲੋਚਣ ਨੈਣ ਨਾ ਕੋਈ ਖੁਲ੍ਹਾਈਆ। ਮਦਿਰਾ ਮਾਸੀ ਪਾਪੀ ਗੰਦੜਾ, ਪਾਇਆ ਵਰ ਨਾ ਹਰਿ ਸਾਚਾ ਮਾਹੀਆ। ਸਾਚੀ ਡੋਲੀ ਨਾ ਕੋਈ ਚੜੰਦੜਾ, ਬਣ ਕੁਹਾਰ ਨਾ ਕੋਈ ਉਠਾਈਆ। ਰਾਏ ਧਰਮ ਰਾਹ ਤਕੰਦੜਾ, ਲਾੜੀ ਮੌਤ ਕਰੇ ਕੁੜਮਾਈਆ। ਗੁਰ ਗੋਬਿੰਦ ਜੋਧਾ ਸੂਰਬੀਰ ਬਖ਼ਸ਼ੰਦੜਾ, ਗੁਰ ਨਾਨਕ ਮੇਲਾ ਸਹਿਜ ਸੁਭਾਈਆ। ਜੋ ਜਨ ਚਰਨ ਪ੍ਰੀਤੀ ਸਾਚੀ ਰੀਤੀ ਮਾਤ ਰਖੰਦੜਾ, ਪਤਿਤ ਪੁਨੀਤੀ ਵੇਖ ਵਖਾਈਆ। ਹਸਤ ਕੀਟੀ ਏਕਾ ਧਾਮ ਸੁਹੰਦੜਾ, ਰਾਜ ਰਾਜਾਨ ਸ਼ਾਹ ਸੁਲਤਾਨ ਰਾਓ ਰੰਕ ਦੁਵਾਰ ਬੰਕ ਏਕਾ ਘਰ ਵਖਾਈਆ। ਜਨ ਭਗਤਾਂ ਹੋਏ ਸਦ ਬਖ਼ਸ਼ੰਦੜਾ, ਬਖ਼ਸ਼ਣਹਾਰ ਆਪ ਹੋ ਜਾਈਆ। ਅੰਤਮ ਆਤਮ ਦੇਵੇ ਨਿਜਾ ਨੰਦੜਾ, ਨਿਝ ਆਤਮ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਜੁਗ ਜੁਗ ਲੱਗੀ ਵੇਖੇ ਬਸੰਤਰ, ਚਾਰ ਕੁੰਟ ਦਹਿ ਦਿਸ਼ਾ ਨਿਰਗੁਣ ਆਪਣੀ ਫੇਰੀ ਪਾਈਆ। ਨਿਰਗੁਣ ਰੂਪ ਪੁਰਖ ਅਕਾਲ, ਏਕਾ ਏਕ ਏਕੰਕਾਰਿਆ। ਚਲੇ ਚਲਾਏ ਅਵੱਲੜੀ ਚਾਲ, ਭੇਵ ਅਭੇਦਾ ਭੇਵ ਛੁਪਾ ਰਿਹਾ। ਸੰਗ ਰਖਾਏ ਕਾਲ ਮਹਾਂਕਾਲ, ਦਰ ਦੁਵਾਰੇ ਸੇਵ ਲਗਾ ਰਿਹਾ। ਭਗਤ ਵਛਲ ਦੀਨ ਕ੍ਰਿਪਾਲ, ਦੀਨਾਂ ਨਾਥਾਂ ਮੇਲ ਮਿਲਾ ਰਿਹਾ। ਦੇਵੇ ਨਾਮ ਸੱਚਾ ਧਨ ਮਾਲ, ਸਚ ਖ਼ਜ਼ਾਨਾ ਇਕ ਵਖਾ ਰਿਹਾ। ਲੱਖ ਚੁਰਾਸੀ ਵਿਚੋਂ ਵਿਰੋਲੇ ਹਰਿਜਨ ਸਾਚੇ ਲਾਲ, ਨਾਮ ਮਧਾਣਾ ਏਕਾ ਪਾ ਲਿਆ। ਗੁਰ ਸ਼ਬਦ ਵਿਚੋਲਾ ਬਣ ਦਲਾਲ, ਗੁਰਮੁਖ ਸਾਚੇ ਮੇਲ ਮਿਲਾ ਲਿਆ। ਫਲ ਲਗਾਏ ਕਾਇਆ ਡਾਲ੍ਹ, ਅੰਮ੍ਰਿਤ ਮੇਵਾ ਇਕ ਖੁਵਾ ਲਿਆ। ਸਰ ਸਰੋਵਰ ਭਰਿਆ ਤਾਲ, ਤੀਰਥ ਤੱਟ ਇਕ ਵਖਾ ਲਿਆ। ਤੋੜਣਹਾਰਾ ਜਗਤ ਜੰਜਾਲ, ਲੋਕਮਾਤ ਵੇਸ ਵਟਾ ਲਿਆ। ਸੰਤ ਸੁਹੇਲੇ ਗੁਰੂ ਗੁਰੂ ਗੁਰ ਚੇਲੇ ਸਤਿਗੁਰ ਪੂਰਾ ਆਪੇ ਭਾਲ, ਆਪ ਆਪਣੀ ਸੇਵ ਕਮਾ ਰਿਹਾ। ਵੇਲੇ ਅੰਤ ਕੰਤ ਭਗਵੰਤ ਸੰਤ ਕਰੇ ਪ੍ਰਿਤਪਾਲ, ਗੁਰਮੁਖ ਸੱਜਣ ਮੀਤ ਆਪ ਤਰਾ ਲਿਆ। ਜੀਵ ਜੰਤ ਹੋਏ ਕੰਗਾਲ, ਹਰਿ ਕਾ ਨਾਮ ਸਾਚਾ ਵਣਜ ਹੱਟ ਨਾ ਕਿਸੇ ਵਿਕਾ ਲਿਆ। ਪੰਜ ਤੱਤ ਕਾਇਆ ਮਾਟੀ ਦਿਸੇ ਖਾਲ, ਰੱਤੀ ਨਾਮ ਨਾ ਕੋਈ ਟਿਕਾ ਲਿਆ। ਗੁਰਮੁਖ ਵਿਰਲੇ ਘਾਲਣ ਰਹੇ ਘਾਲ, ਰਸਨਾ ਜਿਹਵਾ ਹਰਿ ਗੁਣ ਗਾ ਲਿਆ। ਆਦਿ ਜੁਗਾਦਿ ਜੁਗਾ ਜੁਗੰਤ ਜਨ ਭਗਤਾਂ ਕਰੇ ਆਪ ਸੰਭਾਲ, ਆਪਣੀ ਗੋਦੀ ਆਪ ਉਠਾ ਲਿਆ। ਕਲਜੁਗ ਕੂੜਾ ਵਜਾਏ ਤਾਲ, ਡੰਕਾ ਡੋਰੂ ਹੱਥ ਉਠਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਵੇਸ ਵਟਾ ਲਿਆ। ਵੇਸ ਅਵੱਲਾ ਇਕ ਇਕੱਲਾ, ਏਕਾ ਏਕ ਕਰਾਇੰਦਾ। ਵਸਣਹਾਰਾ ਜਲਾਂ ਥਲਾਂ, ਹਰ ਘਟ ਡੇਰਾ ਆਪੇ ਲਾਇੰਦਾ। ਸਚ ਸਿੰਘਾਸਣ ਆਸਣ ਮੱਲਾ, ਪੁਰਖ ਅਬਿਨਾਸ਼ਣ ਖੇਲ ਖਲਾਇੰਦਾ। ਆਪੇ ਕਰੇ ਆਪਣਾ ਵਲ ਛਲਾ, ਬਲ ਬਾਵਨ ਆਪ ਛਲਾਇੰਦਾ। ਤ੍ਰੇਤਾ ਦੁਆਪਰ ਕਰਿਆ ਹੱਲਾ, ਆਪਣਾ ਬਲ ਧਰਾਇੰਦਾ। ਕਲਜੁਗ ਅੰਤਮ ਫੜਿਆ ਪੱਲਾ, ਸੋਹੰ ਖੰਡਾ ਹੱਥ ਉਠਾਇੰਦਾ। ਜੋਤੀ ਸ਼ਬਦੀ ਆਪੇ ਰਲਾ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹ, ਸ਼ਬਦ ਸਰੂਪੀ ਬਣ ਮਲਾਹ, ਕਲਜੁਗ ਅੰਤਮ ਦੱਸੇ ਰਾਹ, ਸਤਿਜੁਗ ਸਾਚਾ ਮਾਰਗ ਲਾਇੰਦਾ। ਕਲਜੁਗ ਤੇਰੀ ਹੱਕ ਹਕੀਕਤ, ਹਰਿ ਸਾਚਾ ਵੇਖ ਵਖਾਇੰਦਾ । ਆਪੇ ਹੋਇਆ ਲਾਸ਼ਰੀਕਤ, ਸ਼ਰਅ ਸ਼ਰੀਅਤ ਮੂਲ ਚੁਕਾਇੰਦਾ। ਨਬੀ ਰਸੂਲਾ ਜਾਣੇ ਅਕੀਦਤ, ਆਲਮ ਉਲਮਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਕਲਮਾ ਨਾਮ ਅਮਾਮ, ਕਾਇਨਾਤ ਪਿਆਏ ਸਾਚਾ ਜਾਮ, ਪੀਰ ਦਸਤਗੀਰ ਸ਼ਾਹ ਹਕੀਰ, ਏਕਾ ਰੰਗ ਰੰਗਾਇੰਦਾ। ਏਕਾ ਰੰਗ ਰੰਗ ਕਰਤਾਰਾ, ਆਪਣਾ ਆਪ ਚੜ੍ਹਾਇੰਦਾ। ਨੂਰ ਇਲਾਹੀ ਬੇਐਬ ਪਰਵਰਦਿਗਾਰਾ, ਮੁਕਾਮੇ ਹੱਕ ਵਖਾਏ ਇਕ ਐਨਲਹੱਕ ਨਾਅਰਾ, ਦਰ ਸਾਚਾ ਆਪ ਲਗਾਇੰਦਾ। ਚੌਦਾਂ ਤਬਕਾਂ ਦਏ ਹੁਲਾਰਾ, ਚੌਦਾਂ ਚੌਦਾਂ ਵੇਖ ਵਖਾਇੰਦਾ। ਮੱਕਾ ਕਾਅਬਾ ਖੇਲ ਅਪਾਰਾ, ਸ਼ਾਹ ਨਵਾਬਾ ਫੇਰਾ ਪਾਇੰਦਾ। ਹੱਕ ਜਨਾਬਾ ਹੋ ਨਿਆਰਾ, ਆਪਣੀ ਵੰਡਣ ਆਪ ਵੰਡਾਇੰਦਾ। ਅਗੈਬ ਅਗੈਬੀ ਮਾਰੇ ਮਾਰਾ, ਅਜ਼ਮਤੋ ਕਸਮਤੋ ਭੇਵ ਕੋਈ ਨਾ ਪਾਇੰਦਾ। ਖ਼ਾਲਕ ਖ਼ਲਕ ਕਰੇ ਪਿਆਰਾ, ਖ਼ਾਲਕ ਖ਼ਲਕ ਵਿਚ ਸਮਾਇੰਦਾ। ਏਕਾ ਕਲਮਾ ਕਰ ਤਿਆਰਾ, ਏਕਾ ਅਲਫੀ ਅਲਫ ਪਹਿਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਅਗੰਮ ਅਪਾਰ, ਆਪ ਆਪਣੀ ਰਚਨ ਰਚਾਇੰਦਾ। ਰਾਮ ਰਾਮਾ ਹਰਿ ਅਵਤਾਰ, ਆਪਣੀ ਕਲ ਵਰਤਾਇੰਦਾ। ਰਾਧਾ ਕ੍ਰਿਸ਼ਨ ਕਰੇ ਪਿਆਰ, ਜੈ ਜੈ ਮੁਖ ਸਲਾਹਿੰਦਾ। ਆਦਿ ਸ਼ਕਤੀ ਹੋ ਤਿਆਰ, ਦਿਵਸ ਰੈਣ ਡਗਮਗਾਇੰਦਾ। ਨਮੋ ਦੇਵ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਇੰਦਾ। ਅਕਾਲ ਮੂਰਤ ਖੇਲ ਅਪਾਰ, ਅਜੂਨੀ ਰਹਿਤ ਵੇਸ ਵਟਾਇੰਦਾ । ਏਕੰਕਾਰ ਕਰ ਪਸਾਰ, ਸਤਿ ਨਾਮ ਮੰਤਰ ਆਪ ਦ੍ਰਿੜਾਇੰਦਾ। ਕਰਤਾ ਪੁਰਖ ਕਰਨੇਹਾਰ, ਵੇਦ ਕਤੇਬ ਭੇਵ ਨਾ ਪਾਇੰਦਾ। ਪੁਰਖ ਅਬਿਨਾਸ਼ੀ ਹੋ ਤਿਆਰ, ਆਪ ਆਪਣਾ ਵੇਸ ਵਟਾਇੰਦਾ। ਚੌਥੇ ਜੁਗ ਪਾਏ ਸਾਰ, ਚਾਰੇ ਕੁੰਟਾਂ ਵੇਖ ਵਖਾਇੰਦਾ। ਅਗਾਧ ਬੋਧ ਸ਼ਬਦ ਧੁਨਕਾਰ, ਗੀਤ ਸੁਹਾਗੀ ਏਕਾ ਗਾਇੰਦਾ। ਆਪਣਾ ਬੋਲ ਆਪ ਜੈਕਾਰ, ਆਪਣਾ ਨਾਅਰਾ ਆਪੇ ਲਾਇੰਦਾ। ਸੋ ਪੁਰਖ ਨਿਰੰਜਣ ਹੋ ਉਜਿਆਰ, ਸੱਸੇ ਉਪਰ ਹੋੜਾ ਆਪੇ ਲਾਇੰਦਾ। ਨਿਰਗੁਣ ਸਰਗੁਣ ਕਰੇ ਕਾਰ, ਕਰਨੀ ਕਰਤਾ ਕਿਰਤ ਕਮਾਇੰਦਾ । ਹੰ ਬ੍ਰਹਮ ਕਰ ਪਸਾਰ, ਪਾਰਬ੍ਰਹਮ ਰੂਪ ਵਟਾਇੰਦਾ। ਸੋਹੰ ਸ਼ਬਦ ਧੁਰ ਕਰਤਾਰ, ਆਦਿ ਜੁਗਾਦਿ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਰੰਗ ਹਰਿਜਨ ਸਾਚੇ ਆਪ ਰੰਗਾਇੰਦਾ। ਏਕਾ ਰੰਗ ਰੰਗਣਹਾਰਾ, ਏਕਾ ਦਰ ਸੁਹਾਈਆ। ਗੁਰਮੁਖਾਂ ਚਰਨ ਪ੍ਰੀਤੀ ਮੰਗਣਹਾਰਾ, ਏਕਾ ਲੇਖਾ ਰਿਹਾ ਸਮਝਾਈਆ। ਸਾਚੀ ਰੀਤੀ ਨੀਤੀ ਬੰਨ੍ਹਣਹਾਰਾ, ਰਾਮ ਨਾਮ ਘਸਵਟੀ ਏਕਾ ਲਾਈਆ। ਊਚਾਂ ਨੀਚਾਂ ਕਰੇ ਵਿਚਾਰਾ, ਰਾਓ ਰੰਕਾਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਵੇਸ ਨਰ ਨਰੇਸ਼, ਦਰ ਦਰਵੇਸ਼ ਆਪ ਵਟਾਈਆ। ਨਾਨਕ ਨਿਰਗੁਣ ਧਾਰ, ਗੁਰ ਸ਼ਬਦ ਮਾਤ ਚਲਾਈਆ। ਅੰਗਦ ਕੀਆ ਅੰਗੀਕਾਰ, ਲਹਿਣਾ ਲਹਿਣੇ ਝੋਲੀ ਪਾਈਆ। ਅਮਰੂ ਅੰਮ੍ਰਿਤ ਆਤਮ ਦੇਵੇ ਠਾਰ, ਭਰ ਪਿਆਲਾ ਜਾਮ ਪਿਆਈਆ। ਰਾਮ ਦਾਸ ਗੁਰ ਪਾਰ ਉਤਾਰ, ਹਰਿ ਮੇਲਾ ਸਹਿਜ ਸੁਭਾਈਆ। ਗੁਰ ਅਰਜਨ ਭਰਿਆ ਸ਼ਬਦ ਭੰਡਾਰ, ਗੁਰ ਨਾਨਕ ਵੰਡ ਵੰਡਾਈਆ। ਲੇਖਾ ਲਿਖਿਆ ਅਪਰ ਅਪਾਰ, ਸੰਤ ਭਗਤ ਭਗਵੰਤ ਏਕਾ ਥਾਨ ਸੁਹਾਈਆ। ਗੁਰੂ ਗ੍ਰੰਥ ਗੁਰ ਕਰ ਤਿਆਰ, ਗੁਰਮਤ
ਇਕ ਸਮਝਾਈਆ। ਹਰਿ ਮੰਦਰ ਸੋਹੇ ਬੰਕ ਦੁਵਾਰ, ਕਾਇਆ ਕੰਚਨ ਗੜ੍ਹ ਵਖਾਈਆ। ਅੱਠੇ ਪਹਿਰ ਸ਼ਬਦ ਧੁਨਕਾਰ, ਅਨਹਦ ਸਾਚਾ ਰਾਗ ਅਲਾਈਆ। ਪੰਚਮ ਸਖੀਆਂ ਗਾਵਣ ਵਾਰੋ ਵਾਰ, ਆਪਣੀ ਸੇਵਾ ਆਪ ਕਮਾਈਆ। ਨਿਰਗੁਣ ਬਾਤੀ ਕਰ ਉਜਿਆਰ, ਜੋਤ ਨਿਰੰਜਣ ਡਗਮਗਾਈਆ। ਏਕਾ ਮੇਲਾ ਧੁਰ ਦਰਬਾਰ, ਗੁਰ ਮੰਤਰ ਬਾਣੀ ਨਾਮ ਦ੍ਰਿੜਾਈਆ। ਗੁਰਮੁਖ ਵਿਰਲਾ ਕਰੇ ਵਿਚਾਰ, ਕਲਜੁਗ ਸੁੱਤੀ ਸਰਬ ਲੋਕਾਈਆ। ਹਰਿ ਗੋਬਿੰਦ ਗੁਰ ਗੁਰ ਅਪਾਰ, ਦੋਏ ਧਾਰ ਬੰਧਾਈਆ। ਹਰਿਰਾਏ ਹਰਿ ਦਏ ਅਧਾਰ, ਉਰਧ ਕਵਲ ਬਿਗਸਾਈਆ। ਹਰਿ ਕ੍ਰਿਸ਼ਨ ਵਸੇ ਘਰ ਬਾਰ, ਬਾਲ ਬਾਲਾ ਰੁੱਤ ਵਖਾਈਆ। ਤੇਗ ਬਹਾਦਰ ਤੇਗ ਤਿਆਰ, ਆਪਣੇ ਨਾਮ ਚਲਾਈਆ। ਸੁੱਤ ਦੁਲਾਰ ਕਰ ਤਿਆਰ, ਪਾਰਬ੍ਰਹਮ ਖ਼ੁਸ਼ੀ ਮਨਾਈਆ। ਗੋਬਿੰਦ ਗੁਰ ਖ਼ਬਰਦਾਰ, ਲੋਕਮਾਤ ਕਰੇ ਰੁਸ਼ਨਾਈਆ। ਮਿਲਿਆ ਮੇਲ ਪੁਰਖ ਕਰਤਾਰ, ਵਿਛੜ ਕਦੇ ਨਾ ਜਾਈਆ। ਲੇਖਾ ਦੇਵੇ ਸਰਬ ਸੰਸਾਰ, ਸਾਚੀ ਸਿਖਿਆ ਇਕ ਸਮਝਾਈਆ। ਪੰਚਮ ਮੀਤਾ ਕਰ ਪਿਆਰ, ਪੰਚਮ ਮੇਲਾ ਮੇਲ ਮਿਲਾਈਆ। ਨਾਮ ਖੰਡਾ ਖਿਚ ਕਟਾਰ, ਤਿਖੀ ਧਾਰ ਵਖਾਈਆ। ਗੁਰਸਿਖ ਰੰਗ ਚੜ੍ਹਿਆ ਅਪਾਰ, ਪ੍ਰੇਮ ਰੰਗਣ ਇਕ ਰੰਗਾਈਆ। ਅੰਮ੍ਰਿਤ ਪਿਆਲਾ ਕਰ ਤਿਆਰ, ਸਾਚਾ ਖੰਡਾ ਵਿਚ ਫਿਰਾਈਆ। ਸ਼ਬਦ ਪੜ੍ਹੇ ਹਰਿ ਪੜ੍ਹਣੇਹਾਰ, ਗੁਰ ਸ਼ਬਦੀ ਸ਼ਬਦ ਸੁਣਾਈਆ। ਅੰਮ੍ਰਿਤ ਕਰਿਆ ਠੰਡੀ ਠਾਰ, ਸਾਂਤਕ ਸਤਿ ਸਤਿ ਕਰਾਈਆ। ਗੁਰਮੁਖਾਂ ਦਿਤਾ ਕਰ ਪਿਆਰ, ਪੰਚਮ ਨਾਮ ਕਰੇ ਰੁਸ਼ਨਾਈਆ। ਤਨ ਪਹਿਨਾਏ ਇਕ ਇਕ ਕਟਾਰ, ਪੰਜਾਂ ਚੋਰਾਂ ਡੰਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਮੇਲਾ ਆਪ ਮਿਲਾਈਆ। ਪੰਚਮ ਮੇਲਾ ਗੁਰ ਮਿਲਾਇਆ, ਮੇਲਣਹਾਰ ਦਇਆ ਕਮਾਈਆ। ਆਪੇ ਦਰ ਮੰਗਣ ਆਇਆ, ਆਪਣੀ ਝੋਲੀ ਅੱਗੇ ਡਾਹੀਆ। ਆਪੇ ਚੇਲਾ ਨਾਮ ਧਰਾਇਆ, ਗੁਰ ਗੋਬਿੰਦ ਨਿਉਂ ਨਿਉਂ ਸੀਸ ਝੁਕਾਈਆ। ਗੁਰਸਿਖ ਤੇਰੀ ਵਡ ਵਡਿਆਇਆ, ਤੇਰਾ ਮੇਰਾ ਏਕਾ ਰੰਗ ਰੰਗਾਈਆ। ਜੋ ਜਨ ਸਤਿਗੁਰ ਪੂਰਾ ਹਿਰਦੇ ਅੰਦਰ ਰਿਹਾ ਧਿਆਇਆ, ਵਿਛੜ ਕਦੇ ਨਾ ਜਾਈਆ। ਨਾਨਕ ਨਿਰਗੁਣ ਹੋਏ ਸਹਾਇਆ, ਅੱਠੇ ਪਹਿਰ ਸੇਵ ਕਮਾਈਆ । ਕਲਜੁਗ ਅੰਤਮ ਵੇਸ ਵਟਾਇਆ, ਜੋਤੀ ਜਾਮਾ ਭੇਖ ਕਰਾਈਆ। ਨਿਹਕਲੰਕਾ ਨਾਉਂ ਧਰਾਇਆ, ਸੰਬਲ ਨਗਰੀ ਡੇਰਾ ਲਾਈਆ। ਜਗਤ ਨੇਤਰ ਕਿਸੇ ਦਿਸ ਨਾ ਆਇਆ, ਗੁਰਮੁਖਾਂ ਆਪਣਾ ਨੇਤਰ ਦਏ ਖੁਲ੍ਹਾਈਆ। ਨਾਨਕ ਸੋਹੰ ਢੋਲਾ ਸਾਚਾ ਗਾਇਆ, ਗੁਰੂ ਗ੍ਰੰਥ ਦਏ ਗਵਾਹੀਆ। ਅੰਤਮ ਤੋਲਾ ਬਣ ਕੇ ਆਇਆ, ਤੇਰਾਂ ਤੇਰਾਂ ਤੇਰਾਂ ਤੇਰੀ ਧਾਰ ਚਲਾਈਆ। ਸੰਮਤ ਸੋਲਾਂ ਵੇਸ ਵਟਾਇਆ, ਵੀਹ ਸੌ ਬਿਕ੍ਰਮੀ ਵੱਜੀ ਵਧਾਈਆ। ਪੁਰਖ ਅਬਿਨਾਸ਼ੀ ਸ਼ਬਦ ਸਰੂਪੀ ਲੜ ਫੜਾਇਆ, ਆਪਣਾ ਪੱਲੂ ਅੱਗੇ ਡਾਹੀਆ। ਅੰਦਰ ਮੰਦਰ ਡੂੰਘੀ ਕੰਦਰ ਉਪਰ ਚੜ੍ਹ ਡੇਰਾ ਲਾਇਆ, ਬੰਦ ਕਵਾੜੀ ਕੁੰਡਾ ਲਾਹੀਆ। ਅੱਗੇ ਖੜ ਦਰਸ ਦਿਖਾਇਆ, ਸਵਛ ਸਰੂਪੀ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਚਾਰ ਵਰਨ ਜਨ ਭਗਤ ਹਰਿਜਨ ਗੁਰਮੁਖ ਗੁਰਸਿਖ ਦੇਵੇ ਸਾਚਾ ਵਰ, ਏਕਾ ਨਾਮ ਝੋਲੀ ਪਾਈਆ । ਸਾਚਾ ਨਾਮ ਸ਼ਬਦ ਗਿਆਨ, ਗੁਰ ਮੰਤਰ ਆਪ ਦ੍ਰਿੜਾਇੰਦਾ। ਸਤਿਗੁਰ ਪੂਰੇ ਚਰਨ ਧਿਆਨ, ਸਾਚੀ ਭਗਤੀ ਭਗਤ ਸਿਖਾਇੰਦਾ। ਦੇਵੇ ਦਰਸ ਸ੍ਰੀ ਭਗਵਾਨ, ਆਦਿ ਸ਼ਕਤ ਰੂਪ ਵਟਾਇੰਦਾ। ਗੁਰਮੁਖ ਸੱਜਣ ਵਿਛੜ ਕਦੇ ਨਾ ਜਾਣ, ਜਿਸ ਜਨ ਆਪਣੇ ਦਰ ਬਹਾਇੰਦਾ। ਅਮਰਾ ਪਦ ਅੰਤਮ ਪਾਣ, ਜੋਤੀ ਜੋਤ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਮੇਲ ਮਿਲਾਏ
ਸਾਚੇ ਘਰ, ਜਗਤ ਵਿਛੋੜਾ ਫੰਦ ਕਟਾਇੰਦਾ। ਜਗਤ ਵਿਛੋੜਾ ਤੁਟੇ ਨਾਤਾ, ਸਤਿਗੁਰ ਪੂਰਾ ਆਪ ਤੁੜਾਇੰਦਾ । ਮੇਲ ਮਿਲਾਏ ਪੁਰਖ ਬਿਧਾਤਾ ਵਿਛੜ ਕਦੇ ਨਾ ਜਾਇੰਦਾ। ਮਿਟੇ ਰੈਣ ਅੰਧੇਰੀ ਰਾਤਾ, ਸਤਿਗੁਰ ਸਾਚਾ ਚੰਨ ਚੜ੍ਹਾਇੰਦਾ। ਸ਼ਬਦ ਸੁਣਾਏ ਸਾਚੀ ਗਾਥਾ, ਸੋਹੰ ਢੋਲਾ ਆਪ ਸੁਣਾਇੰਦਾ। ਲਹਿਣਾ ਦੇਣਾ ਚੁਕੇ ਮਸਤਕ ਮਾਥਾ, ਪੂਰਬ ਲਹਿਣਾ ਝੋਲੀ ਪਾਇੰਦਾ। ਏਥੇ ਓਥੇ ਦੋ ਜਹਾਨਾਂ ਨਿਭਾਏ ਸਾਥਾ, ਸਗਲਾ ਸੰਗ ਆਪ ਅਖਵਾਇੰਦਾ। ਪੰਜ ਤੱਤ ਚਲਾਏ ਕਾਇਆ ਰਾਥਾ, ਰਥ ਰਥਵਾਹੀ ਕਾਇਆ ਮੰਦਰ ਅੰਦਰ ਡੇਰਾ ਲਾਇੰਦਾ। ਲਹਿਣਾ ਦੇਣਾ ਜਗਤ ਜੁਗ ਪੂਜਾ ਪਾਠਾ, ਜੋ ਜਨ ਨੇਤਰ ਲੋਚਣ ਨੈਣ ਦਰਸ਼ਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਮੇਲੇ ਆਪਣੇ ਦਰ, ਦਰ ਮੇਲਾ ਗੁਰੂ ਗੁਰ ਚੇਲਾ, ਚੇਲਾ ਗੁਰ ਆਪ ਹੋ ਜਾਇੰਦਾ।
੫ ਸਾਵਣ ੨੦੧੬ ਬਿਕ੍ਰਮੀ ਜੋਰਾ ਸਿੰਘ ਦੇ ਘਰ ਸਦਾ ਸਿੰਘ ਵਾਲਾ ਜ਼ਿਲਾ ਫ਼ਿਰੋਜ਼ਪੁਰ
ਨਿਰਗੁਣ ਧਾਰ ਸ਼ਬਦ ਸਾਰ, ਹਰੀ ਹਰਿ ਆਪ ਉਪਜਾਈਆ। ਆਪੇ ਵੇਖੇ ਕਰੇ ਵਿਚਾਰ, ਆਪ ਆਪਣੀ ਦਇਆ ਕਮਾਈਆ। ਤਿਖੀਆਂ ਰੱਖੇ ਦੋਵੇਂ ਧਾਰ, ਨਾਮ ਨਿਧਾਨਾ ਆਪ ਉਪਜਾਈਆ। ਥਿਰ ਘਰ ਸਾਚੇ ਬੈਠ ਦੁਵਾਰ, ਧੁਰ ਦਰਬਾਰਾ ਇਕ ਸੁਹਾਈਆ। ਇਕ ਇਕੱਲਾ ਅਕਲ ਕਲ ਧਾਰ, ਅਕਾਲ ਮੂਰਤ ਖੇਲ ਖਲਾਈਆ। ਅਜੂਨੀ ਰਹਿਤ ਸੱਚੀ ਸਰਕਾਰ, ਸਚ ਸਿੰਘਾਸਣ ਆਸਣ ਲਾਈਆ। ਬੇਐਬ ਖ਼ੁਦਾਈ ਪਰਵਰਦਿਗਾਰ, ਰੂਪ ਅਨੂਪ ਆਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬਣਤ ਬਣਾਈਆ। ਸਾਰ ਸ਼ਬਦ ਸ਼ਬਦ ਅਪਾਰਾ, ਹਰਿ ਹਰਿ ਆਪ ਉਪਜਾਇੰਦਾ। ਜੋਤੀ ਮਾਤਾ ਕਰ ਪਿਆਰਾ, ਪੂਤ ਸਪੂਤਾ ਝੋਲੀ ਪਾਇੰਦਾ। ਪੁਰਖ ਅਬਿਨਾਸ਼ੀ ਸੁੱਤ ਦੁਲਾਰਾ, ਏਕਾ ਏਕ ਆਪਣਾ ਆਪ ਉਪਜਾਇੰਦਾ। ਆਦਿ ਨਿਰੰਜਣ ਕਰ ਪਿਆਰਾ, ਆਪ ਆਪਣਾ ਅੰਗ ਲਗਾਇੰਦਾ। ਪਾਰਬ੍ਰਹਮ ਪ੍ਰਭ ਦਏ ਸਹਾਰਾ, ਸਾਚਾ ਸੰਗ ਨਿਭਾਇੰਦਾ। ਥਿਰ ਘਰ ਸਾਚੇ ਕਰ ਉਜਿਆਰਾ, ਏਕਾ ਹੁਕਮ ਸੁਣਾਇੰਦਾ। ਕਰੇ ਕਰਾਏ ਕਰਨੇਹਾਰਾ, ਕਾਦਰ ਕਰਤਾ ਆਪ ਅਖਵਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਰ ਸ਼ਬਦ ਆਪ ਉਪਜਾਇੰਦਾ। ਸਾਰ ਸ਼ਬਦ ਹਰਿ ਕਾ ਰੂਪ, ਹਰਿ ਹਰਿ ਆਪ ਉਪਜਾਈਆ। ਆਪ ਵਸਾਏ ਚਾਰੇ ਕੂਟ, ਦਹਿ ਦਿਸ਼ਾ ਆਪ ਟਿਕਾਈਆ। ਆਪ ਸੁਹਾਏ ਆਪਣੀ ਰੁੱਤ, ਆਪੇ ਵੇਖ ਵਖਾਈਆ। ਖੇਲੇ ਖੇਲ ਪਾਰਬ੍ਰਹਮ ਅਬਿਨਾਸ਼ੀ ਅਚੁਤ, ਜਾਗਰਤ ਜੋਤ ਕਰੇ ਰੁਸ਼ਨਾਈਆ । ਏਕਾ ਏਕ ਦੁਲਾਰਾ ਸੁੱਤ, ਸਤਿਗੁਰ ਆਪਣਾ ਨਾਉਂ ਧਰਾਈਆ। ਪੰਜ ਤੱਤ ਨਾ ਦਿਸੇ ਬੁੱਤ, ਕਾਇਆ ਗੜ੍ਹ ਨਾ ਕੋਈ ਵਖਾਈਆ। ਨਾ ਕੋਈ ਕਿਲਾ ਨਾ ਕੋਈ ਕੋਟ, ਮੰਦਰ ਮਹੱਲ ਨਾ ਕੋਈ ਵਖਾਈਆ। ਨਾ ਕੋਈ ਨਗਾਰਾ ਨਾ ਕੋਈ ਚੋਟ, ਡੰਕਾ ਡੌਰੂ ਕੋਈ ਨਾ ਵਾਹੀਆ। ਇਕ ਰਖਾਈ ਆਪਣੀ ਓਟ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਤੱਤ ਏਕਾ ਸਾਰ, ਏਕਾ ਰੂਪ ਇਕ ਕਰਤਾਰ, ਏਕਾ ਨੂਰ ਕਰੇ ਰੁਸ਼ਨਾਈਆ। ਸਾਰ ਸ਼ਬਦ ਸ਼ਬਦ ਉਜਾਲਾ, ਹਰਿ ਸਤਿਗੁਰ ਆਪ ਉਪਜਾਇੰਦਾ। ਪਾਰਬ੍ਰਹਮ ਪ੍ਰਭ ਗੁਰ ਗੋਪਾਲਾ, ਗੋਬਿੰਦ ਆਪਣਾ ਨਾਉਂ ਧਰਾਇੰਦਾ। ਆਪੇ ਖੇਲੇ ਖੇਲ ਨਿਰਾਲਾ, ਆਪ ਆਪਣੀ ਕਲ ਵਰਤਾਇੰਦਾ।
ਸ਼ਬਦੀ ਸ਼ਬਦ ਅਵੱਲੜੀ ਚਾਲਾ, ਭੇਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਾਰ ਵੰਡੀ ਵੰਡ, ਆਪ ਉਪਜਾਏ ਕੋਟ ਬ੍ਰਹਿਮੰਡ, ਕੋਟਨ ਕੋਟਾਂ ਵਿਚ ਮਿਲਾਈਆ। ਸਾਰ ਸ਼ਬਦ ਕਰ ਤਿਆਰ, ਹਰਿ ਹਰਿ ਖੇਲ ਖਲਾਇੰਦਾ। ਲੋਆਂ ਪੁਰੀਆਂ ਮਹੱਲ ਉਸਾਰ, ਸ਼ਬਦੀ ਬੰਧਨ ਪਾਇੰਦਾ। ਰਵ ਸਸ ਕਰ ਉਜਿਆਰ, ਏਕਾ ਹੁਕਮ ਸੁਣਾਇੰਦਾ। ਮੰਡਲ ਮੰਡਪ ਦਏ ਸਹਾਰ, ਆਪ ਆਪਣਾ ਸੰਗ ਨਿਭਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਖ਼ਬਰਦਾਰ, ਆਪ ਆਪਣੀ ਅੰਸ ਉਪਜਾਇੰਦਾ। ਬੰਸ ਸਰਬੰਸਾ ਹੋ ਤਿਆਰ, ਰਸਨਾ ਸਹਿਸਾ ਆਪੇ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਸ਼ਬਦੀ ਸਾਰ, ਸਤਿਗੁਰ ਸਾਚਾ ਆਪ ਹੋ ਜਾਇੰਦਾ। ਸਾਰ ਸ਼ਬਦ ਹਰਿ ਮੀਤ, ਸਤਿਗੁਰ ਰੂਪ ਵਟਾਇਆ। ਆਦਿ ਜੁਗਾਦੀ ਇਕ ਅਤੀਤ, ਸਚ ਘਰ ਬੈਠਾ ਆਸਣ ਲਾਇਆ। ਪੁਰਖ ਅਬਿਨਾਸ਼ੀ ਪਤਿਤ ਪੁਨੀਤ ਪਤਿਤ ਪਾਵਣ ਨਾਉਂ ਧਰਾਇਆ। ਸਦਾ ਸੁਹੇਲਾ ਠੰਡਾ ਸੀਤ, ਅਗਨੀ ਤੱਤ ਨਾ ਕੋਈ ਰਖਾਇਆ। ਏਕਾ ਭਾਣਾ ਜਾਣੇ ਮੀਠ, ਆਪਣੇ ਭਾਣੇ ਵਿਚ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਰੀਤ, ਆਪਣਾ ਮਾਰਗ ਆਪੇ ਲਾਇਆ, ਸ਼ਬਦ ਸਾਰ ਸਚ ਘਰ, ਘਰ ਸਾਚੇ ਵੱਜੀ ਵਧਾਈਆ। ਪਾਰਬ੍ਰਹਮ ਪ੍ਰਭ ਕਿਰਪਾ ਕਰ, ਪ੍ਰਭ ਆਪਣਾ ਨਾਉਂ ਧਰਾਈਆ। ਆਪੇ ਦੇਵਣਹਾਰਾ ਵਰ, ਆਪੇ ਕਰੇ ਕੁੜਮਾਈਆ। ਆਪ ਨੁਹਾਏ ਸਾਚੇ ਸਰ, ਸਰ ਸਰੋਵਰ ਇਕ ਸੁਹਾਈਆ। ਆਪੇ ਅੰਦਰ ਜਾਏ ਵੜ, ਆਪੇ ਬੈਠਾ ਡੇਰਾ ਲਾਈਆ। ਆਪੇ ਵਿਦਿਆ ਰਿਹਾ ਪੜ੍ਹ, ਆਪੇ ਕਰੇ ਪੜ੍ਹਾਈਆ। ਆਪਣਾ ਲੜ ਆਪੇ ਫੜ, ਆਪੇ ਵੇਖ ਵਖਾਈਆ। ਨਾ ਕੋਈ ਸੀਸ ਨਾ ਕੋਈ ਧੜ, ਮੂਰਤ ਅਕਾਲ ਇਕ ਉਪਜਾਈਆ। ਨਾ ਕੋਈ ਚੋਟੀ ਨਾ ਕੋਈ ਜੜ੍ਹ, ਨਾ ਕੋਈ ਬੀਜ ਰਿਹਾ ਬਿਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਸ਼ਬਦੀ ਧਾਰ, ਸਤਿ ਸਰੂਪ ਆਪ ਉਪਜਾਈਆ। ਸਾਰ ਸ਼ਬਦ ਹਰਿ ਕਾ ਰੰਗ, ਹਰਿ ਹਰਿ ਆਪ ਉਪਨਿਆ। ਆਪੇ ਮੰਗੇ ਆਪਣੀ ਮੰਗ, ਆਪੇ ਦੇਵੇ ਮਾਲ ਨਾਮ ਧਨ ਧਨਿਆ। ਆਪੇ ਹੋਏ ਸਦਾ ਸੰਗ, ਸਤਿਗੁਰ ਪੂਰਾ ਆਪੇ ਮੰਨਿਆ। ਆਪੇ ਸਚ ਸਿੰਘਾਸਣ ਬੈਠ ਪਲੰਘ, ਥਿਰ ਘਰ ਸਾਚਾ ਇਕ ਸੁਹੰਨਿਆ। ਆਪ ਵਜਾਏ ਇਕ ਮਰਦੰਗ, ਨਾਮ ਮਰਦੰਗਾ ਇਕ ਰਖੰਨਿਆ। ਲੋਆਂ ਪੁਰੀਆਂ ਆਪੇ ਲੰਘ, ਬ੍ਰਹਿਮੰਡਾਂ ਖੰਡਾਂ ਫਿਰੇ ਭੰਨਿਆ। ਆਪੇ ਵੇਖੇ ਸੂਰਜ ਚੰਨ, ਰਵ ਸਸ ਆਪੇ ਬੇੜਾ ਬੰਨਿਆ। ਆਪੇ ਵਸੇ ਪੰਜ ਤੱਤ ਤਨ, ਆਪ ਸੁਣਾਏ ਆਪਣਾ ਰਾਗ ਕੰਨਿਆ। ਆਪੇ ਦੇਵਣਹਾਰਾ ਡੰਨ, ਜੁਗਾ ਜੁਗੰਤਰ ਦੇਵੇ ਡੰਨਿਆ। ਆਪੇ ਜਨਨੀ ਜਨ ਲਏ ਜਨ, ਭਗਤ ਵਛਲ ਆਪ ਅਖਵੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਰ ਸ਼ਬਦ ਏਕਾ ਵਰ, ਏਕਾ ਘਰ ਸੁਹੰਨਿਆ। ਸਾਰ ਸ਼ਬਦ ਗ਼ਰੀਬ ਨਿਵਾਜਾ, ਆਪਣਾ ਆਪ ਉਪਜਾਇੰਦਾ। ਸ਼ਾਹੋ ਭੂਪ ਵਡ ਰਾਜਨ ਰਾਜਾ, ਏਕਾ ਹੁਕਮ ਸੁਣਾਇੰਦਾ। ਏਕਾ ਅਸਵ ਏਕਾ ਤਾਜਾ, ਏਕਾ ਹਰਿ ਦੌੜਾਇੰਦਾ। ਏਕਾ ਪੁਰਖ ਆਤਮ ਵਜਾਏ ਵਾਜਾ, ਅਨਹਦ ਏਕਾ ਤਾਲ ਵਜਾਇੰਦਾ। ਏਕਾ ਆਦਿ ਜੁਗਾਦੀ ਰਚੇ ਕਾਜਾ, ਜੁਗਾ ਜੁਗੰਤਰ ਵੇਖ ਵਖਾਇੰਦਾ। ਏਕਾ ਲੱਖ ਚੁਰਾਸੀ ਸਾਜਣ ਸਾਜਾ, ਏਕਾ ਤ੍ਰੈਗੁਣ ਮੇਲ ਮਿਲਾਇੰਦਾ। ਏਕਾ ਪੰਚਮ ਖੋਲ੍ਹੇ ਪਾਜਾ, ਏਕਾ ਪੰਚਮ ਮੋਹ ਚੁਕਾਇੰਦਾ। ਏਕਾ ਮੱਕਾ ਕਾਅਬਾ ਹਾਜੀ ਹਾਜਾ, ਸ਼ਰਅ ਸ਼ਰੀਅਤ ਇਕ ਵਖਾਇੰਦਾ। ਏਕਾ ਪੰਡਤ ਪਾਂਧਾ ਦੇਵੇ ਦਾਜਾ, ਗਿਆਨ ਧਿਆਨ ਇਕ ਦ੍ਰਿੜਾਇੰਦਾ। ਏਕਾ ਮਾਰਨਹਾਰਾ ਵਾਜਾ, ਗੁਰਮੁਖ ਸੋਏ ਆਪ ਉਠਾਇੰਦਾ । ਸਾਰ
ਸ਼ਬਦ ਜੁਗ ਰੱਖੇ ਲਾਜਾ, ਆਦਿ ਜੁਗਾਦੀ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸ਼ਬਦ ਅਗੰਮਾ ਨਾ ਮਰੇ ਨਾ ਕਦੇ ਜੰਮਾ, ਮਾਤ ਗਰਭ ਨਾ ਫੇਰਾ ਪਾਇੰਦਾ। ਸਾਰ ਸ਼ਬਦ ਸ਼ਬਦ ਅਨਮੋਲ, ਹਰਿ ਸਤਿਗੁਰ ਹਰਿ ਉਪਜਾਈਆ। ਆਪਣੇ ਅੰਦਰ ਆਪੇ ਮੌਲ, ਫੁੱਲ ਫੁਲਵਾੜੀ ਆਪ ਖਿਲਾਈਆ। ਆਪੇ ਭਰਿਆ ਅੰਮ੍ਰਿਤ ਕਵਲ, ਕਵਲ ਨਾਭੀ ਮੁਖ ਭੁਵਾਈਆ। ਆਪੇ ਲੇਖਾ ਜਾਣੇ ਧਰਤ ਧਵਲ, ਧਵਲ ਧਰਨੀ ਧਰਤ ਆਪ ਸੁਹਾਈਆ। ਆਪੇ ਰਹੇ ਆਦਿ ਜੁਗਾਦਿ ਸਦਾ ਅਡੋਲ, ਲੱਖ ਚੁਰਾਸੀ ਰਿਹਾ ਡੁਲਾਈਆ। ਗੁਰਮੁਖ ਸਾਜਣ ਤੋਲੇ ਆਪਣੇ ਤੋਲ, ਨਾਮ ਕੰਡਾ ਹੱਥ ਉਠਾਈਆ। ਮਨਮੁਖ ਜੀਵ ਰਹੇ ਅਨਭੋਲ, ਹਰਿ ਕਾ ਭੇਵ ਕੋਈ ਨਾ ਪਾਈਆ। ਗੁਰਮੁਖਾਂ ਪਰਦਾ ਦੇਵੇ ਖੋਲ੍ਹ, ਅੰਤਰ ਆਤਮ ਇਕ ਜਣਾਈਆ। ਸਤਿਗੁਰ ਪੂਰਾ ਵਸੇ ਕੋਲ, ਅੰਦਰ ਮੰਦਰ ਬੇਪਰਵਾਹੀਆ। ਅਨਹਦ ਵਜਾਏ ਸਾਚਾ ਢੋਲ, ਇਕ ਮਰਦੰਗਾ ਨਾਉਂ ਵਜਾਈਆ। ਸਦਾ ਸੁਹੇਲਾ ਇਕ ਅਕੇਲਾ ਜਨ ਭਗਤਾਂ ਕਰੇ ਸਦਾ ਚੋਲ੍ਹ, ਆਪ ਆਪਣੀ ਗੋਦ ਉਠਾਈਆ। ਅੱਖਰ ਵੱਖਰ ਸ਼ਬਦ ਅਨਾਦੀ ਆਪੇ ਬੋਲ, ਸਾਰ ਸ਼ਬਦ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਰੇ ਵਡਿਆਈਆ। ਸਾਰ ਸ਼ਬਦ ਹਰਿ ਵਡਿਆਈ, ਹਰਿ ਹਰਿ ਹਰਿ ਗੁਣ ਗਾਇੰਦਾ। ਲੱਖ ਚੁਰਾਸੀ ਕਰ ਕੁੜਮਾਈ, ਘਟ ਘਟ ਡੇਰਾ ਲਾਇੰਦਾ। ਗੁਰਮੁਖ ਸਾਜਣ ਵੇਖੇ ਚਾਈਂ ਚਾਈਂ, ਜੁਗ ਜੁਗ ਵੇਖ ਵਖਾਇੰਦਾ। ਸੰਤ ਸੁਹੇਲੇ ਆਪ ਉਠਾਏ ਫੜ ਫੜ ਬਾਹੀਂ, ਆਪ ਆਪਣਾ ਦਰ ਸੁਹਾਇੰਦਾ। ਦੇਵਣਹਾਰ ਠੰਡੀਆਂ ਛਾਈਂ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਰ ਸ਼ਬਦ ਤੀਰ ਨਿਰਾਲਾ ਸੇਵਾ ਲਾਏ ਕਾਲ ਮਹਾਂਕਾਲਾ, ਕਾਲ ਰੂਪ ਆਪ ਹੋ ਜਾਇੰਦਾ। ਸਾਰ ਸ਼ਬਦ ਹਰਿ ਫ਼ਰਮਾਣ, ਆਪਣਾ ਆਪ ਜਣਾਈਆ । ਆਦਿ ਜੁਗਾਦੀ ਹੋ ਮਿਹਰਵਾਨ, ਜੁਗ ਜੁਗ ਖੇਲ ਖਲਾਈਆ। ਏਕੰਕਾਰਾ ਕਰ ਧਿਆਨ, ਨਰ ਨਿਰੰਕਾਰਾ ਵੇਖ ਵਖਾਈਆ। ਖੇਲੇ ਖੇਲ ਦੋ ਜਹਾਨ, ਚੌਦਾਂ ਲੋਕਾਂ ਫੋਲ ਫੁਲਾਈਆ। ਲੋਆਂ ਪੁਰੀਆਂ ਇਕ ਗਿਆਨ, ਲੋਕਮਾਤ ਵੱਜੇ ਵਧਾਈਆ। ਗੁਰਮੁਖਾਂ ਕਰੇ ਆਪ ਪਛਾਣ, ਆਪਣੀ ਸਿਖਿਆ ਆਪ ਸਮਝਾਈਆ। ਮਨਮੁਖ ਜੀਵ ਬਾਲ ਅਞਾਣ, ਨੇਤਰ ਨੈਣ ਨਾ ਕੋਈ ਖੁਲ੍ਹਾਈਆ। ਵੇਲੇ ਅੰਤ ਸਰਬ ਪਛਤਾਣ, ਨਾ ਦਿਸੇ ਕੋਈ ਸਹਾਈਆ। ਗੁਰਮੁਖ ਸਾਚੇ ਚਤੁਰ ਸੁਜਾਣ, ਹਰਿਜਨ ਮੇਲਾ ਮੇਲ ਮਿਲਾਈਆ। ਰਸਨਾ ਜਿਹਵਾ ਹਰਿ ਗੁਣ ਗਾਣ, ਬੱਤੀ ਦੰਦ ਸਲਾਹੀਆ। ਮਿਲੇ ਪਦ ਪਦ ਨਿਰਬਾਣ, ਨਿਰਗੁਣ ਨਿਰਭੈ ਵਿਚ ਰਖਾਈਆ। ਆਵਣ ਜਾਵਣ ਚੁਕੇ ਕਾਣ, ਲੱਖ ਚੁਰਾਸੀ ਫੰਦ ਕਟਾਈਆ। ਪਾਇਆ ਪੁਰਖ ਪੁਰਖ ਸੁਲਤਾਨ, ਘਰ ਸਾਚੇ ਵੱਜੀ ਵਧਾਈਆ। ਰਲ ਮਿਲ ਸਖੀਆਂ ਮੰਗਲ ਗਾਣ, ਸੋਹੰ ਢੋਲਾ ਏਕਾ ਗਾਈਆ। ਜਗਤ ਵਿਚੋਲਾ ਸ੍ਰੀ ਭਗਵਾਨ, ਦੂਸਰ ਕੋਈ ਨਾ ਸੰਗ ਰਖਾਈਆ। ਹਰਿਜਨ ਦੇਵੇ ਜੀਆ ਦਾਨ, ਦਾਤਾ ਦਾਨੀ ਦਾਨ ਝੋਲੀ ਪਾਈਆ। ਆਤਮ ਅੰਤਰ ਇਕ ਗਿਆਨ, ਏਕਾ ਬ੍ਰਹਮ ਵਖਾਈਆ। ਅੰਮ੍ਰਿਤ ਆਤਮ ਪੀਣ ਖਾਣ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਸਤਿਗੁਰ ਪੂਰੇ ਚਰਨ ਧਿਆਨ, ਦਰ ਦੁਵਾਰਾ ਇਕ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਰ ਸ਼ਬਦ ਤਿਖੀ ਧਾਰ, ਵਿਚ ਸੰਸਾਰ ਆਪ ਚਲਾਈਆ। ਤਿਖੀ ਧਾਰ ਪੁਰਖ ਕਰਤਾਰ, ਸ਼ਬਦੀ ਸ਼ਬਦ ਰਖਾਇੰਦਾ। ਗੁਰਮੁਖਾਂ ਕਰੇ ਮਾਤ ਪਿਆਰ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਮਨਮੁਖਾਂ ਕਰੇ ਅੰਤ ਖੁਵਾਰ, ਧੀਰਜ ਧੀਰ ਨਾ ਕੋਈ ਰਖਾਇੰਦਾ। ਖੇਲੇ ਖੇਲ ਅਗੰਮ
ਅਪਾਰ, ਬੋਧ ਅਗਾਧੀ ਸ਼ਬਦ ਜਣਾਇੰਦਾ। ਅਲੱਖ ਨਿਰੰਜਣ ਹੋ ਤਿਆਰ, ਜੁਗ ਜੁਗ ਆਪਣੀ ਅਲੱਖ ਜਗਾਇੰਦਾ। ਸਚਖੰਡ ਦੁਵਾਰਾ ਖੇਲ ਅਪਾਰ, ਪੁਰਖ ਅਬਿਨਾਸ਼ੀ ਆਸਣ ਲਾਇੰਦਾ। ਵੰਡੇ ਵੰਡ ਸਰਬ ਸੰਸਾਰ, ਵੰਡਣਹਾਰਾ ਆਪ ਹੋ ਜਾਇੰਦਾ। ਵਰਭੰਡੀ ਪਾਵਣਹਾਰਾ ਸਾਰ, ਬ੍ਰਹਿਮੰਡੀ ਖੋਜ ਖੁਜਾਇੰਦਾ। ਸ਼ਬਦ ਖੰਡੀ ਤੇਜ ਕਟਾਰ, ਆਪਣੇ ਹੱਥ ਉਠਾਇੰਦਾ। ਜੁਗਾ ਜੁਗੰਤਰ ਲਏ ਅਵਤਾਰ, ਆਦਿ ਜੁਗਾਦੀ ਗੁਰ ਅਖਵਾਇੰਦਾ। ਨਾਮ ਤੋੜਾ ਸੀਸ ਦਸਤਾਰ, ਏਕਾ ਕਲਗੀ ਜੋਤ ਚਮਕਾਇੰਦਾ। ਅਸਵ ਘੋੜਾ ਕਰ ਤਿਆਰ, ਸ਼ਾਹ ਅਸਵਾਰ ਆਪ ਅਖਵਾਇੰਦਾ। ਗੁਰਮੁਖਾਂ ਪਾਵਣਹਾਰ ਸਾਰ, ਜੁਗ ਜੁਗ ਵਿਛੜੇ ਮੇਲ ਮਿਲਾਇੰਦਾ। ਜਿਸ ਜਨ ਬਖ਼ਸ਼ੇ ਚਰਨ ਪਿਆਰ, ਜਗਤ ਨਾਤਾ ਤੋੜ ਤੁੜਾਇੰਦਾ। ਦਰਸ ਦਿਖਾਏ ਅਗੰਮ ਅਪਾਰ, ਆਪ ਆਪਣੀ ਦਇਆ ਕਮਾਇੰਦਾ। ਖ਼ੁਸ਼ੀ ਗ਼ਮੀ ਨਾ ਕੋਈ ਵਿਚਾਰ, ਏਕਾ ਰੰਗ ਰੰਗਾਇੰਦਾ। ਤੋੜਣਹਾਰਾ ਗੜ੍ਹ ਹੰਕਾਰ, ਦੂਈ ਦਵੈਤੀ ਮੇਟ ਮਿਟਾਇੰਦਾ। ਅੰਮ੍ਰਿਤ ਭਰੇ ਨਾਮ ਭੰਡਾਰ, ਨਾਮ ਪਿਆਲਾ ਭਰ ਪਿਆਇੰਦਾ। ਜੋ ਜਨ ਮੰਗੇ ਬਣ ਭਿਖਾਰ, ਸਾਚੀ ਭਿਛਿਆ ਝੋਲੀ ਪਾਇੰਦਾ। ਗ਼ਰੀਬ ਨਿਮਾਣੇ ਲਾਏ ਪਾਰ, ਜੋ ਜਨ ਸਰਨਾਈ ਆਇੰਦਾ। ਰੋਗ ਸੋਗ ਚਿੰਤਾ ਦੁੱਖ ਦਏ ਨਿਵਾਰ, ਜੋ ਜਨ ਰਸਨਾ ਸੋਹੰ ਗਾਇੰਦਾ। ਕਰੇ ਕਰਾਏ ਸਚ ਪਿਆਰ, ਗੁਰਸਿਖ ਬਾਲ ਅੰਞਾਣੇ ਆਪ ਆਪਣੀ ਗੋਦ ਉਠਾਇੰਦਾ । ਮਾਵਾਂ ਪੁੱਤਰਾਂ ਇਕ ਪਿਆਰ, ਇਕ ਸੁਹਾਏ ਬੰਕ ਦੁਵਾਰ, ਸਤਿਗੁਰ ਪੂਰਾ ਹਰਿ ਅਖਵਾਇੰਦਾ। ਏਥੇ ਓਥੇ ਦਏ ਸਹਾਰ, ਦੋ ਜਹਾਨਾਂ ਮੀਤ ਮੁਰਾਰ, ਕਲਜੁਗ ਤੇਰੀ ਅੰਤਮ ਵਾਰ, ਫੜ ਫੜ ਬਾਹੋਂ ਪਾਰ ਕਰਾਇੰਦਾ। ਸਾਰ ਸ਼ਬਦ ਤੇਜ਼ ਕਟਾਰ, ਮਾਰੀ ਜਾਏ ਵਾਰੋ ਵਾਰ, ਗੁਰਮੁਖ ਸਾਜਣ ਲਾਏ ਪਾਰ, ਮਨਮੁੱਖ ਸ਼ੌਹ ਦਰਿਯਾਏ ਆਪ ਰੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਏਕਾ ਨਾਮ ਏਕਾ ਜੋਤ ਸ੍ਰੀ ਭਗਵਾਨ, ਏਕਾ ਦੇਵਣਹਾਰਾ ਦਾਨ, ਏਕਾ ਬਖ਼ਸ਼ੇ ਬ੍ਰਹਮ ਗਿਆਨ, ਆਤਮ ਪ੍ਰੇਮ ਇਕ ਜਣਾਇੰਦਾ। ਆਤਮ ਬ੍ਰਹਮ ਬ੍ਰਹਮ ਜਣਾਈ, ਜਨ ਹਰਿ ਬੂਝ ਬੁਝਾਇੰਦਾ। ਪੁਰਖ ਅਬਿਨਾਸ਼ੀ ਦਇਆ ਕਮਾਈ, ਗੁਰਮੁਖ ਸੱਜਣ ਵੇਖ ਵਖਾਇੰਦਾ। ਦਰ ਘਰ ਸਾਚੇ ਹੋਈ ਕੁੜਮਾਈ, ਸਾਚਾ ਸਗਨ ਮਨਾਇੰਦਾ। ਦਿਵਸ ਰੈਣ ਵੱਜੇ ਵਧਾਈ, ਏਕਾ ਰੰਗ ਸਮਾਇੰਦਾ। ਅੰਤ ਵਿਛੋੜਾ ਹੋਏ ਨਾਹੀ, ਜਿਸ ਜਨ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹ, ਸਤਿਗੁਰ ਪੂਰਾ ਬਣ ਮਲਾਹ, ਗੁਰਮੁਖਾਂ ਕਲਜੁਗ ਪਕੜੇ ਬਾਂਹ, ਦੋ ਜਹਾਨੀ ਕਰੇ ਸਚ ਨਿਆਂ, ਦਰਗਹਿ ਸਾਚੀ ਦੇਵੇ ਥਾਂ, ਏਕਾ ਧਾਮ ਸੁਹਾਇੰਦਾ। ਧਾਮ ਅਵੱਲਾ ਹਰਿ ਨਿਰੰਕਾਰ, ਗੁਰਮੁਖਾਂ ਆਪ ਵਖਾਈਆ। ਇਕ ਇਕੱਲਾ ਬੈਠ ਸੱਚੀ ਸਰਕਾਰ, ਸਾਚਾ ਹੁਕਮ ਸੁਣਾਈਆ। ਜਲਾਂ ਥਲਾਂ ਪਾਵੇ ਸਾਰ, ਲੱਖ ਚੁਰਾਸੀ ਮੰਦਰ ਅੰਦਰ ਡੇਰਾ ਲਾਈਆ। ਗੁਰਮੁਖਾਂ ਗੁਰਸਿਖਾਂ ਪੂਰਬ ਲਹਿਣਾ ਕਰ ਵਿਚਾਰ, ਨੇਤਰ ਨੈਣਾਂ ਦਰਸ ਦਿਖਾਈਆ। ਜੁਗਾਂ ਜੁਗਾਂ ਦੇ ਵਿਛੜੇ ਯਾਰ, ਕਲਜੁਗ ਅੰਤਮ ਮੇਲ ਮਿਲਾਈਆ। ਬਾਵਨ ਰਾਮਾ ਹੋ ਅਵਤਾਰ, ਕ੍ਰਿਸ਼ਨਾ ਕਾਹਨ ਆਪ ਅਖਵਾਈਆ। ਈਸਾ ਮੂਸਾ ਬੰਨ੍ਹੇ ਧਾਰ, ਸੰਗ ਮੁਹੰਮਦ ਸੇਵਾ ਰਿਹਾ ਕਮਾਈਆ। ਨਾਨਕ ਗੋਬਿੰਦ ਇਕ ਪਿਆਰ, ਏਕਾ ਸ਼ਬਦ ਕਰੀ ਕੁੜਮਾਈਆ। ਨਾਮ ਡੰਕਾ ਵਿਚ ਸੰਸਾਰ, ਨਾਮ ਸਤਿ ਰਿਹਾ ਵਜਾਈਆ। ਵਾਸੀ ਪੁਰੀ ਘਨਕਾ ਹੋ ਤਿਆਰ, ਕਲਜੁਗ ਅੰਤਮ ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਹਕਲੰਕਾ ਲਏ ਅਵਤਾਰ, ਸੰਬਲ ਨਗਰੀ ਧਾਮ ਸੁਹਾਈਆ। ਗੁਰਮੁਖਾਂ ਕਰੇ ਸਚ ਪਿਆਰ, ਗੁਰ ਗੋਬਿੰਦ ਦਏ ਗਵਾਹੀਆ। ਸਰਬ ਜੀਆਂ ਦਾ ਸਾਂਝਾ ਯਾਰ, ਸਤਿਗੁਰ
ਪੂਰਾ ਇਕ ਅਖਵਾਈਆ। ਹਿੰਦੂ ਮੁਸਲਮ ਸਿਖ ਈਸਾਈ ਊਚ ਨੀਚ ਨਾ ਕੋਈ ਵਿਚਾਰ, ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਧਾਮ ਬਹਾਈਆ। ਆਪੇ ਸਭ ਤੋਂ ਵਸਿਆ ਬਾਹਰ, ਦਿਸ ਕਿਸੇ ਨਾ ਆਈਆ। ਜਿਸ ਜਨ ਆਪਣੀ ਕਿਰਪਾ ਦੇਵੇ ਧਾਰ, ਆਪ ਆਪਣਾ ਦਰਸ ਦਿਖਾਈਆ। ਭਵ ਜਲ ਸਾਗਰ ਉਤਰੇ ਪਾਰ, ਜੋ ਜਨ ਆਏ ਚਲ ਸਰਨਾਈਆ। ਕਾਗ ਨਾ ਉਡੇ ਕਾਗਾਂ ਡਾਰ, ਕਾਗੋਂ ਹੰਸ ਉਡਾਈਆ। ਮਾਣਕ ਮੋਤੀ ਭਰੇ ਭੰਡਾਰ, ਸੋਹੰ ਚੋਗ ਚੁਗਾਈਆ। ਨਿਰਗੁਣ ਜੋਤੀ ਕਰ ਉਜਿਆਰ, ਦਿਵਸ ਰੈਣ ਡਗਮਗਾਈਆ। ਗੁਰਸਿਖ ਵਰਨ ਗੋਤੀ ਵਸਿਆ ਬਾਹਰ, ਏਕਾ ਵਰਨ ਪਾਰਬ੍ਰਹਮ ਕਰੀ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਤ ਸੁਹੇਲੇ ਗੁਰੂ ਗੁਰ ਚੇਲੇ ਕਾਇਆ ਮੰਦਰ ਅੰਦਰ ਉਚ ਮਿਨਾਰ, ਹਰਿ ਨਿਰੰਕਾਰ ਜੋਤੀ ਨੂਰ ਨੂਰ ਉਜਿਆਰ, ਸ਼ਬਦੀ ਸ਼ਬਦ ਸ਼ਬਦ ਧੁਨਕਾਰ, ਹਰਿਜਨ ਸਾਚੇ ਮੇਲ ਮਿਲਾਈਆ।