ਗੁਰਦਿਆਲ ਸਿੰਘ ਦੇ ਘਰ ਸਦਾ ਸਿੰਘ ਵਾਲਾ ਜ਼ਿਲਾ ਫ਼ਿਰੋਜ਼ਪੁਰ
ਗੋਬਿੰਦ ਪਿਆਰ ਹਰਿਜਨ ਸੱਜਣ, ਸਤਿਗੁਰ ਦਰਸਾਈਆ। ਸਤਿਗੁਰ ਬਖ਼ਸ਼ੇ ਚਰਨ ਮਜਨ, ਧੂੜੀ ਧੂੜ ਮਸਤਕ ਲਾਈਆ। ਮੇਲ ਮਿਲਾਵਾ ਆਦਿ ਨਿਰੰਜਣ, ਨਿਰਗੁਣ ਮਿਲੇ ਸਹਿਜ ਸੁਭਾਈਆ। ਘਰ ਮੰਦਰ ਸਾਚੇ ਵਾਜੇ ਵੱਜਣ, ਦਿਵਸ ਰੈਣ ਸ਼ਨਵਾਈਆ। ਜਨ ਭਗਤਾਂ ਹਰਿ ਪਰਦੇ ਕੱਜਣ, ਨਾਮ ਦੋਸ਼ਾਲਾ ਉਪਰ ਪਾਈਆ। ਚਰਨ ਪ੍ਰੀਤੀ ਜੋ ਜਨ ਬੱਝਣ, ਜਗਤ ਬੰਧਨ ਤੋੜ ਤੁੜਾਈਆ। ਦਰ ਘਰ ਸਾਚੇ ਬਹਿ ਬਹਿ ਸਜਣ, ਬੰਕ ਦੁਵਾਰਾ ਇਕ ਸੁਹਾਈਆ। ਦੋ ਜਹਾਨੀ ਰੱਖੇ ਲੱਜਣ, ਗੁਰ ਗੋਬਿੰਦ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਸਹਾਈਆ। ਗੋਬਿੰਦ ਮੀਤਾ ਸਾਚਾ ਸਾਕੀ, ਸਤਿਗੁਰ ਹਰਿ ਅਖਵਾਇੰਦਾ। ਗੁਰਮੁਖ ਚੜ੍ਹਾਏ ਸਾਚੇ ਰਾਕੀ, ਵਾਗਾਂ ਆਪਣੇ ਹੱਥ ਉਠਾਇੰਦਾ। ਲਹਿਣਾ ਦੇਣਾ ਦੇਵੇ ਬਾਕੀ, ਜਗਤ ਮਲਾਹ ਮੇਲ ਮਿਲਾਇੰਦਾ। ਲੇਖੇ ਲਾਏ ਤਨ ਖ਼ਾਕੀ, ਖ਼ਾਕੀ ਖ਼ਾਕ ਸੁਹਾਇੰਦਾ । ਸਾਚੇ ਮੰਦਰ ਖੋਲ੍ਹੇ ਤਾਕੀ, ਦੀਵਾ ਬਾਤੀ ਇਕ ਜਗਾਇੰਦਾ। ਮੇਲ ਮਿਲਾਵਾ ਕਮਲਾਪਾਤੀ, ਘਰ ਸੇਜਾ ਇਕ ਸੁਹਾਇੰਦਾ। ਲਹਿਣਾ ਦੇਣਾ ਚੁੱਕੇ ਬਾਕੀ, ਜਗਤ ਬੇੜਾ ਬੰਨੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾਇੰਦਾ। ਜਗਤ ਮਲਾਹ ਪਾਰ ਕਿਨਾਰਾ, ਏਕਾ ਇਕੀ ਰਿਹਾ ਤਰਾਈਆ। ਸਾਚੀ ਸਿਖੀ ਕਰ ਉਜਿਆਰਾ, ਸਾਚੀ ਸਿਖਿਆ ਇਕ ਸਮਝਾਈਆ। ਕਲਜੁਗ ਸਾਗਰ ਡੂੰਘੀ ਧਾਰਾ, ਆਰ ਪਾਰ ਨਾ ਕੋਈ ਜਣਾਈਆ। ਚਾਰ ਵਰਨ ਨਾ ਕੋਈ ਸਹਾਰਾ, ਮਨ ਮਤ ਰਹੀ ਰੁੜ੍ਹਾਈਆ। ਪੁਰਖ ਅਬਿਨਾਸ਼ੀ ਲੈ ਅਵਤਾਰਾ, ਗੋਬਿੰਦ ਮੇਲਾ ਮੇਲ ਮਿਲਾਈਆ। ਚੇਲਾ ਸੋਹੇ ਇਕ ਦੁਵਾਰਾ, ਚੇਤਨ ਚਿੱਤ ਇਕ ਕਰਾਈਆ। ਏਕਾ ਦੇਵੇ ਨਾਮ ਅਧਾਰਾ, ਅਦਭੁਤ ਰੂਪ ਨਾ ਕੋਈ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗ ਸਾਗਰ ਵੇਖ ਵਖਾਈਆ। ਜਗ ਸਾਗਰ ਹਰਿ ਤਾਰਨਹਾਰਾ, ਹਰਿਜਨ ਸਾਚੇ ਆਪ ਤਰਾਇੰਦਾ। ਬੇੜਾ ਬੰਨ੍ਹੇ ਗੁਰ ਕਰਤਾਰਾ, ਗੁਰਮੁਖ ਸਾਚੇ ਵੇਖ ਵਖਾਇੰਦਾ। ਨਾਮ ਚੱਪੂ ਅਪਰ ਅਪਾਰਾ, ਸੋਹੰ ਡੰਡਾ ਹੱਥ ਉਠਾਇੰਦਾ। ਲੋਆਂ ਪੁਰੀਆਂ ਪਾਰ
ਕਿਨਾਰਾ, ਸਚਖੰਡ ਦੁਵਾਰਾ ਇਕ ਵਖਾਇੰਦਾ। ਨਿਰਗੁਣ ਬੈਠਾ ਨਿਰਗੁਣ ਧਾਰਾ, ਨੂਰੋ ਨੂਰ ਡਗਮਗਾਇੰਦਾ। ਗੁਰਮੁਖਾਂ ਕਰੇ ਸਚ ਪਿਆਰਾ, ਚਤੁਰਭੁਜ ਆਪਣੀ ਭੁਜਾ ਆਪ ਉਠਾਇੰਦਾ। ਮੇਲ ਮਿਲਾਏ ਵਾਰੋ ਵਾਰਾ, ਵਾਰ ਥਿਤ ਨਾ ਕੋਈ ਵਖਾਇੰਦਾ। ਆਦਿ ਜੁਗਾਦੀ ਪਾਵੇ ਸਾਰਾ, ਭਗਤ ਵਛਲ ਨਿਗਾਹਵਾਨ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਗੋਬਿੰਦ ਗੋਬਿੰਦ ਵਰਿਆ, ਗੋਬਿੰਦ ਮੇਲ ਮਿਲਾਇੰਦਾ। ਗੋਬਿੰਦ ਮੇਲਾ ਗੋਬਿੰਦ ਕਰਿਆ, ਗੋਬਿੰਦ ਖੇਲ ਖਲਾਇੰਦਾ। ਗੋਬਿੰਦ ਘਾੜਣ ਹਰਿਜਨ ਘੜਿਆ, ਗੋਬਿੰਦ ਲੇਖ ਲਿਖਾਇੰਦਾ। ਗੋਬਿੰਦ ਸੂਰਾ ਅੰਦਰ ਵੜਿਆ, ਦੇ ਮਤ ਆਪ ਸਮਝਾਇੰਦਾ। ਗੋਬਿੰਦ ਬੇੜੇ ਪਹਿਲੇ ਚੜ੍ਹਿਆ, ਜਗਤ ਧਾਰਾ ਜਲ ਫਿਰਾਇੰਦਾ। ਖੇਵਟ ਖੇਟਾ ਆਪੇ ਖੜ੍ਹਿਆ, ਚਾਰੋਂ ਕੁੰਟ ਫਿਰਾਇੰਦਾ। ਏਕਾ ਅੱਖਰ ਹਰਿ ਹਰਿ ਪੜ੍ਹਿਆ, ਏਕਾ ਰਸਨ ਢੋਲਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਬ ਲਹਿਣਾ ਜਾਣੇ ਲੇਖ, ਲੇਖਾ ਆਪਣੇ ਹੱਥ ਰਖਾਇੰਦਾ। ਜਗਤ ਮਲਾਹ ਬਣ ਸਹਾਰਾ, ਨਈਆ ਨਾਉਂ ਚਲਾਈਆ। ਆਪੇ ਫਿਰੇ ਅੱਧਵਿਚਕਾਰਾ, ਪਾਰ ਕਿਨਾਰਾ ਨਾ ਕੋਈ ਜਣਾਈਆ। ਗੋਬਿੰਦ ਬੋਲੇ ਬੋਲ ਜੈਕਾਰਾ, ਏਕਾ ਨਾਮ ਸੁਣਾਈਆ। ਨਾ ਕੋਈ ਘਾਟ ਉਤਰੇ ਪਾਰਾ, ਕਵਣ ਥਾਨ ਸੁਹਾਈਆ। ਚਰਨ ਡਿੱਗੇ ਕਰੇ ਪੁਕਾਰਾ, ਨਿਉਂ ਨਿਉਂ ਸੀਸ ਝੁਕਾਈਆ। ਅੰਤਮ ਆਏ ਤੇਰੇ ਦੁਵਾਰਾ, ਮੇਰਾ ਉਧਾਰ ਰਹੇ ਨਾ ਰਾਈਆ। ਭਵ ਸਾਗਰ ਕਰਨਾ ਪਾਰ ਕਿਨਾਰਾ, ਅੱਧਵਿਚਕਾਰ ਨਾ ਕੋਈ ਡੁਬਾਈਆ। ਗੋਬਿੰਦ ਦਿਤਾ ਨਾਮ ਅਧਾਰਾ, ਆਪਣੀ ਦਇਆ ਕਮਾਈਆ। ਇਕੀ ਕੁਲਾਂ ਉਤਰੇ ਪਾਰਾ, ਕੁਲ ਕੁਲਵੰਤਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਦੇਵੇ ਵਰ, ਹਰਿਜਨ ਵੇਖੇ ਵੇਖ ਵਖਾਈਆ। ਗੋਬਿੰਦ ਸਿਫ਼ਤ ਗੋਬਿੰਦ ਸਲਾਹ, ਗੋਬਿੰਦ ਰੰਗ ਚੜ੍ਹਾਇਆ। ਗੋਬਿੰਦ ਨਈਆ ਗੁਰ ਮਲਾਹ, ਗੋਬਿੰਦ ਬੇੜਾ ਰਿਹਾ ਚਲਾਇਆ। ਗੋਬਿੰਦ ਪਕੜਣਹਾਰਾ ਬਾਂਹ, ਗੁਰ ਗੋਬਿੰਦ ਵੇਸ ਵਟਾਇਆ। ਗੁਰ ਕਰਨੇਹਾਰਾ ਸਚ ਨਿਆਂ, ਸਤਿਗੁਰ ਪੂਰਾ ਨਾਉਂ ਧਰਾਇਆ। ਕਲਜੁਗ ਅੰਤਮ ਦੇਵੇ ਠੰਡੀ ਛਾਂ, ਸਿਰ ਸਮਰਥ ਹੱਥ ਟਿਕਾਇਆ। ਫੜ ਫੜ ਹੰਸ ਬਣਾਏ ਕਾਂ, ਅੰਮ੍ਰਿਤ ਆਤਮ ਜਾਮ ਪਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਬ ਲਹਿਣਾ ਵੇਖੇ ਨੈਣਾਂ, ਨੇਤਰ ਲੋਚਣ ਆਪ ਦਰਸਾਇੰਦਾ। ਪੂਰਬ ਲਹਿਣਾ ਹਰਿ ਚੁਕੌਣਾ, ਸਤਿਗੁਰ ਵਡ ਵਡਿਆਈਆ । ਪਿਛਲਾ ਲੇਖਾ ਲੇਖ ਚੁਕੌਣਾ, ਅੱਗੇ ਮਾਰਗ ਪਾਈਆ। ਸਾਚੇ ਰਾਕੀ ਆਪ ਚੜ੍ਹੌਣਾ, ਨਾਮ ਘੋੜਾ ਇਕ ਵਖਾਈਆ। ਚਾਰ ਕੁੰਟ ਆਪ ਦੁੜੌਣਾ, ਆਪੇ ਸੇਵ ਕਮਾਈਆ। ਸਾਚੀ ਸਿਖਿਆ ਇਕ ਸਮਝੌਣਾ, ਗੁਰਮਤ ਵੱਡੀ ਵਡਿਆਈਆ। ਬੰਸ ਸਰਬੰਸਾ ਲੇਖੇ ਲੌਣਾ, ਸਗਲਾ ਸੰਗ ਤਰਾਈਆ। ਨੇਤਰ ਸਹਿਸਾ ਆਪ ਖੁਲ੍ਹੌਣਾ, ਸਹੰਸਰ ਮੁਖ ਰਹੇ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਗੁਰ ਸਹਿਜ ਸਹਿਜ ਕਰਾਈਆ। ਗੁਰ ਸ਼ਬਦ ਉਪਦੇਸ਼, ਹਰਿਜਨ ਸਾਚੇ ਆਪ ਜਗਾਇੰਦਾ। ਜੁਗਾ ਜੁਗੰਤਰ ਧਾਰੇ ਭੇਸ, ਸ਼ਬਦ ਸ਼ਬਦੀ ਨਾਉਂ ਧਰਾਇੰਦਾ। ਆਪੇ ਦਾਤਾ ਦਾਨੀ ਦਸ ਦਸਮੇਸ਼, ਦਰ ਘਰ ਸਾਚਾ ਆਪ ਸੁਹਾਇੰਦਾ। ਆਪੇ ਹੋਏ ਰਿਖੀ ਕੇਸ, ਜਗਤ ਗਵਰਧਨ ਆਪ ਉਠਾਇੰਦਾ। ਆਪੇ ਰਾਮਾ ਰਾਮ ਰਮੇਸ਼, ਰਾਮ ਰਮਈਆ ਖੇਲ ਖਲਾਇੰਦਾ। ਆਪੇ ਵਿਸ਼ਨ ਬ੍ਰਹਮਾ ਗਣਪਤ ਗਣੇਸ਼, ਸਵਾਂਗੀ ਆਪਣਾ ਸਵਾਂਗ ਵਰਤਾਇੰਦਾ। ਆਦਿ ਜੁਗਾਦੀ ਰਹੇ ਹਮੇਸ਼, ਜੁਗ ਜੁਗ ਆਪਣਾ ਨਾਉਂ ਧਰਾਇੰਦਾ। ਪਾਰਬ੍ਰਹਮ
ਪੁਰਖ ਸੁਲਤਾਨ ਸਦਾ ਅਦੇਸ, ਦਰ ਘਰ ਸਾਚਾ ਇਕ ਸੁਹਾਇੰਦਾ। ਮੁੱਛ ਦਾੜ੍ਹੀ ਨਾ ਦਿਸੇ ਕੇਸ, ਨਾ ਕੋਈ ਮੂੰਡ ਮੁੰਡਾਇੰਦਾ। ਜੋਤੀ ਨੂਰ ਨੂਰ ਪ੍ਰਵੇਸ਼, ਜੋਤੀ ਜੋਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਫੜ, ਏਕਾ ਪੱਲਾ ਨਾਮ ਫੜਾਇੰਦਾ। ਏਕਾ ਪੱਲਾ ਨਾਮ ਫੜਾਇਆ, ਗੁਰ ਸਤਿਗੁਰ ਵਡ ਵਡਿਆਈਆ। ਦੂਈ ਦਵੈਤੀ ਪਰਦਾ ਲਾਹਿਆ, ਏਕਾ ਰੰਗ ਰੰਗਾਈਆ। ਨੈਣ ਲੋਚਣ ਇਕ ਖੁਲ੍ਹਾਇਆ, ਚੌਥੇ ਘਰ ਵੱਜੇ ਵਧਾਈਆ। ਪੰਚਮ ਮੇਲਾ ਸਹਿਜ ਸੁਭਾਇਆ, ਮਿਲ ਸਖੀਆਂ ਮੰਗਲ ਗਾਈਆ। ਛੇਵੇਂ ਘਰ ਘਰ ਦਰਸਾਇਆ, ਛੱਪਰ ਛੰਨ ਨਾ ਕੋਈ ਸੁਹਾਈਆ। ਸਤਿਗੁਰ ਪੁਰਖ ਨਿਰੰਜਣ ਜੋਤ ਜਗਾਇਆ, ਅੱਠਾਂ ਤੱਤਾਂ ਵੇਖਣ ਆਇਆ, ਜੋਤੀ ਜਾਮਾ ਭੇਸ ਵਟਾਈਆ। ਨੌ ਦਰ ਖੋਜੇ ਖੋਜ ਖੁਜਾਇਆ, ਨੌ ਖੰਡ ਫੇਰਾ ਪਾਈਆ। ਦਸਮ ਦੁਵਾਰੀ ਆਸਣ ਲਾਇਆ, ਦਿਸ ਕਿਸੇ ਨਾ ਆਈਆ। ਗੁਰਮੁਖ ਸਾਚੇ ਲਏ ਜਗਾਇਆ, ਜਾਗਰਤ ਜੋਤ ਕਰੇ ਰੁਸ਼ਨਾਈਆ। ਬਜ਼ਰ ਕਪਾਟੀ ਤੋੜ ਤੁੜਾਇਆ, ਆਪਣੀ ਹੱਥੀਂ ਕੁੰਡਾ ਲਾਹੀਆ। ਆਤਮ ਸੇਜਾ ਰਿਹਾ ਸੁਹਾਇਆ, ਨਿਰਗੁਣ ਬੈਠਾ ਬੇਪਰਵਾਹੀਆ। ਗੁਰਸਿਖ ਸੱਜਣ ਰਾਹ ਤਕਾਇਆ, ਦਿਵਸ ਰੈਣ ਵੇਖ ਵਖਾਈਆ। ਸੁਰਤੀ ਸ਼ਬਦੀ ਮੇਲ ਮਿਲਾਇਆ, ਜਗਤ ਵਿਚੋਲਾ ਬੇਪਰਵਾਹੀਆ। ਸੋਹੰ ਢੋਲਾ ਸਾਚਾ ਗਾਇਆ, ਸੋ ਪੁਰਖ ਨਿਰੰਜਣ ਸਿਫ਼ਤ ਸਲਾਹੀਆ। ਹੰ ਬ੍ਰਹਮ ਆਪ ਰਘੁਰਾਇਆ, ਪਾਰਬ੍ਰਹਮ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੱਜਣ ਮਿਲੇ ਵਰ, ਵਰ ਘਰ ਹਰਿ ਨਰ ਸਾਚਾ ਇਕ ਸੁਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਨਿਰਾਕਾਰ ਸਰਗੁਣ ਪਾਵੇ ਸਾਰ, ਧੁਰ ਮਸਤਕ ਲੇਖਾ ਲੇਖ ਲਿਖਾਈਆ।
੫ ਸਾਵਣ ੨੦੧੬ ਬਿਕ੍ਰਮੀ ਗੁਰਦਿਆਲ ਸਿੰਘ ਦੇ ਘਰ ਪਿੰਡ ਨਾਥੇ ਵਾਲ ਜ਼ਿਲਾ ਫ਼ਿਰੋਜ਼ਪੁਰ
ਨਿਰਗੁਣ ਸਰਗੁਣ ਸਾਚੀ ਧਾਰ, ਪੁਰਖ ਅਕਾਲ ਚਲਾਈਆ। ਇਕ ਇਕੱਲਾ ਕਰ ਪਸਾਰ, ਤ੍ਰੈ ਤ੍ਰੈ ਵੇਸ ਵਟਾਈਆ। ਤ੍ਰੈਗੁਣ ਮਾਇਆ ਕਰ ਉਜਿਆਰ, ਆਪਣੇ ਰੰਗ ਰੰਗਾਈਆ। ਸਾਚੀ ਵਸਤ ਅਗੰਮ ਅਪਾਰ, ਆਪਣੀ ਆਪ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵਣਹਾਰ ਵਡਿਆਈਆ। ਤ੍ਰੈਗੁਣ ਮੀਤਾ ਤ੍ਰੈਗੁਣ ਅਤੀਤਾ, ਤ੍ਰੈਗੁਣ ਵੇਸ ਵਟਾਇੰਦਾ। ਤ੍ਰੈਗੁਣ ਠਾਂਡਾ ਤ੍ਰੈਗੁਣ ਸੀਤਾ, ਤ੍ਰੈਗੁਣ ਅਗਨੀ ਤੱਤ ਤਪਾਇੰਦਾ। ਤ੍ਰੈਗੁਣ ਪਤਿਤ ਤ੍ਰੈਗੁਣ ਪੁਨੀਤਾ, ਤ੍ਰੈਗੁਣ ਆਪਣਾ ਵੇਖ ਵਖਾਇੰਦਾ। ਤ੍ਰੈਗੁਣ ਹਸਤ ਤ੍ਰੈਗੁਣ ਕੀਟਾ, ਤ੍ਰੈਗੁਣ ਲੇਖ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾਇੰਦਾ। ਤ੍ਰੈਗੁਣ ਧਾਰ ਹਰਿ ਨਿਰੰਕਾਰ, ਆਪਣੀ ਆਪ ਚਲਾਈਆ। ਨਿਰਗੁਣ ਸਰਗੁਣ ਰੂਪ ਅਪਾਰ, ਵਿਸ਼ਨੂੰ ਵੇਸ ਵਟਾਈਆ। ਬ੍ਰਹਮਾ ਵੇਤਾ ਕਰ ਉਜਿਆਰ, ਕਵਲ ਫੁੱਲ ਖਿਲਾਈਆ। ਸ਼ੰਕਰ ਬੰਨ੍ਹੇ ਸਾਚੀ ਧਾਰ, ਸਿਵ ਸ਼ਕਤੀ ਵਿਚ ਟਿਕਾਈਆ। ਆਦਿ ਸ਼ਕਤੀ ਕਰ ਪਿਆਰ, ਏਕਾ ਇਸ਼ਟ ਵਖਾਈਆ। ਇਕ ਮਹੱਲ ਲਏ ਉਸਾਰ, ਏਕਾ ਵੇਖ ਵਖਾਈਆ। ਏਕਾ ਬਖ਼ਸ਼ੇ ਸਚ ਪਿਆਰ, ਏਕਾ ਦਰ ਖੁਲ੍ਹਾਈਆ। ਇਕ ਕਰਾਏ ਵਣਜ ਵਪਾਰ, ਏਕਾ ਵਸਤੂ ਝੋਲੀ ਪਾਈਆ। ਏਕਾ ਦੇਵੇ ਸਚ ਭੰਡਾਰ, ਏਕਾ ਰਿਹਾ ਵਰਤਾਈਆ। ਏਕਾ ਬ੍ਰਹਿਮੰਡ ਖੋਲ੍ਹ ਕਿਵਾੜ, ਲੋਆਂ ਪੁਰੀਆਂ ਰਚਨ ਰਚਾਈਆ। ਇਕ ਉਪਾਏ ਰਵ ਸਸ ਸਤਾਰ, ਮੰਡਲ ਮੰਡਪ ਇਕ
ਸੁਹਾਈਆ। ਏਕਾ ਪੁਰਖ ਏਕਾ ਨਾਰ, ਕੰਤ ਸੁਹਾਗੀ ਏਕਾ ਨਾਉਂ ਧਰਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰ ਤਿਆਰ, ਆਪ ਆਪਣਾ ਬੰਸ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈ ਤ੍ਰੈ ਆਪਣਾ ਲੇਖ ਲਿਖਾਈਆ। ਆਪਣਾ ਲੇਖਾ ਆਪੇ ਧਰ, ਆਪੇ ਵੇਖ ਵਖਾਇੰਦਾ। ਆਪਣੀ ਵਿਦਿਆ ਆਪੇ ਪੜ੍ਹ, ਆਪੇ ਰਾਗ ਅਲਾਇੰਦਾ। ਆਪਣੇ ਮੰਦਰ ਆਪੇ ਵੜ, ਆਪੇ ਇਸ਼ਟ ਮਨਾਇੰਦਾ। ਆਪਣੇ ਅੱਗੇ ਆਪੇ ਖੜ, ਆਪੇ ਦਰਸ ਦਿਖਾਇੰਦਾ। ਆਪਣਾ ਫੜੇ ਆਪੇ ਲੜ, ਆਪੇ ਮੇਲ ਮਿਲਾਇੰਦਾ। ਆਪਣਾ ਵੇਸ ਆਪੇ ਕਰ, ਨਿਰਗੁਣ ਸਰਗੁਣ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਿਸ਼ਨੂੰ ਵਿਸ਼ਵ ਰੂਪ ਅਖਵਾਇੰਦਾ। ਬ੍ਰਹਮਾ ਵੇਤਾ ਪਾਰਬ੍ਰਹਮ, ਆਪਣੀ ਅੰਸ ਉਪਾਈਆ। ਆਪਣੇ ਘਰ ਆਪੇ ਪਿਆ ਜੰਮ, ਮਾਤ ਪਿਤ ਨਾ ਕੋਈ ਬਣਾਈਆ। ਏਕਾ ਤ੍ਰਿਸ਼ਨਾ ਏਕਾ ਤਮ, ਏਕਾ ਲੇਖ ਮੁਕਾਈਆ। ਏਕਾ ਬੇੜਾ ਰਿਹਾ ਬੰਨ੍ਹ, ਏਕਾ ਹੁਕਮ ਚਲਾਈਆ। ਏਕਾ ਦੇਵੇ ਸਾਚਾ ਧਨ, ਏਕਾ ਸਾਚਾ ਹੱਟ ਖੁਲ੍ਹਾਈਆ। ਏਕਾ ਰਾਗ ਸੁਣਾਏ ਕੰਨ, ਏਕਾ ਬੂਝ ਬੁਝਾਈਆ। ਏਕਾ ਜਨਨੀ ਜਣਿਆ ਜਨ, ਆਦਿ ਸ਼ਕਤੀ ਸਾਚੀ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮ ਪਾਰਬ੍ਰਹਮ ਅਖਵਾਈਆ। ਏਕਾ ਸ਼ੰਕਰ ਕਰ ਤਿਆਰ, ਏਕਾ ਰੂਪ ਵਟਾਇਆ । ਏਕਾ ਸ਼ਿਵ ਹੋ ਉਜਿਆਰ, ਏਕਾ ਨੈਣ ਖੁਲ੍ਹਾਇਆ। ਏਕਾ ਗਲ ਵਿਚ ਪਾਏ ਹਾਰ, ਏਕਾ ਕੰਠ ਸੁਹਾਇਆ। ਏਕਾ ਕਰੇ ਸਚ ਪਿਆਰ, ਏਕਾ ਮੇਲ ਮਿਲਾਇਆ। ਏਕਾ ਦੇਵੇ ਇਕ ਅਧਾਰ, ਏਕਾ ਦਰਸ ਦਿਖਾਇਆ। ਏਕਾ ਸਿਖਿਆ ਸਚ ਵੀਚਾਰ, ਏਕਾ ਬੂਝ ਬੁਝਾਇਆ। ਏਕਾ ਲਿਖਿਆ ਧੁਰ ਦਰਬਾਰ, ਏਕਾ ਦਏ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈ ਤ੍ਰੈ ਆਪਣਾ ਨਾਉਂ ਧਰਾਇਆ। ਆਪੇ ਵਿਸ਼ਨੂੰ ਕਰ ਅਕਾਰ, ਆਪਣਾ ਰੂਪ ਵਟਾਇੰਦਾ। ਆਪੇ ਬ੍ਰਹਮਾ ਹੋ ਤਿਆਰ, ਪਾਰਬ੍ਰਹਮ ਪ੍ਰਭ ਆਪਣਾ ਅੰਗ ਕਟਾਇੰਦਾ। ਆਪੇ ਸ਼ੰਕਰ ਕਰੇ ਖ਼ਬਰਦਾਰ, ਆਲਸ ਨਿੰਦਰਾ ਆਪ ਗਵਾਇੰਦਾ। ਆਪੇ ਤਿੰਨਾਂ ਮੀਤ ਮੁਰਾਰ, ਆਪਣਾ ਸੰਗ ਨਿਭਾਇੰਦਾ । ਖੇਲੇ ਖੇਲ ਪੁਰਖ ਕਰਤਾਰ, ਅਗੰਮ ਅਗੋਚਰ ਭੇਵ ਨਾ ਆਇੰਦਾ। ਆਦਿ ਨਿਰੰਜਣ ਭੇਵ ਨਿਆਰ, ਭੇਵ ਅਭੇਦਾ ਭੇਵ ਛੁਪਾਇੰਦਾ। ਇਕ ਇਕੱਲਾ ਕਰ ਪਸਾਰ, ਏਕਾ ਵੇਖ ਵਖਾਇੰਦਾ। ਨਾ ਕੋਈ ਦੂਜੀ ਦਿਸੇ ਧਾਰ, ਨਾ ਕੋਈ ਕੁਦਰਤ ਰਚਨ ਰਚਾਇੰਦਾ। ਨਾ ਕੋਈ ਤੀਜਾ ਦਰ ਦਰਬਾਰ, ਨਾ ਕੋਈ ਚੌਥਾ ਵਸਾਇੰਦਾ। ਨਾ ਕੋਈ ਪੰਚਮ ਮੀਤ ਮੁਰਾਰ, ਨਾ ਕੋਈ ਛੱਪਰ ਛੰਨ ਸੁਹਾਇੰਦਾ। ਨਾ ਕੋਈ ਸਤਿ ਸਤਿਵਾਦੀ ਹੋ ਉਜਿਆਰ, ਸਾਚਾ ਮਾਰਗ ਲਾਇੰਦਾ। ਅੱਠ ਤੱਤ ਨਾ ਕੋਈ ਅਧਾਰ, ਨੌ ਦਰ ਨਾ ਕੋਈ ਖੁਲ੍ਹਾਇੰਦਾ। ਨਾ ਕੋਈ ਮੇਲਾ ਦਸਵੇਂ ਦਰ ਦਰਬਾਰ, ਸੁਰਤ ਸ਼ਬਦ ਨਾ ਕੋਈ ਜਣਾਇੰਦਾ। ਜੋਤ ਨਿਰੰਜਣ ਨਾ ਕੋਈ ਉਜਿਆਰ, ਲੱਖ ਚੁਰਾਸੀ ਨਾ ਵੇਖ ਵਖਾਇੰਦਾ। ਸੰਤ ਸਾਧ ਨਾ ਕੋਈ ਦੁਲਾਰ, ਭਗਤ ਵਛਲ ਨਾ ਕੋਈ ਅਖਵਾਇੰਦਾ। ਨਾ ਕੋਈ ਗੋਪੀ ਕਾਹਨ ਮੀਤ ਮੁਰਾਰ, ਨਾ ਕੋਈ ਬੰਸਰੀ ਜਗਤ ਵਜਾਇੰਦਾ। ਨਾ ਕੋਈ ਸੀਤਾ ਰਾਮ ਕਰੇ ਪਿਆਰ, ਜਨਕ ਸਪੁੱਤ੍ਰੀ ਨਾ ਕੋਈ ਪ੍ਰਨਾਇੰਦਾ। ਨਾ ਕੋਈ ਬਲ ਛਲ ਧਾਰੇ ਭੇਖਾ ਧਾਰ, ਬਲ ਬਾਵਨ ਨਾ ਵੇਸ ਵਟਾਇੰਦਾ। ਧਰੂ ਭਗਤ ਨਾ ਕੋਈ ਸਹਾਰ, ਨਾ ਕੋਈ ਨਾਮਾ ਨਾਮ ਧਿਆਇੰਦਾ। ਇਕ ਇਕੱਲਾ ਏਕੰਕਾਰ, ਅਕਲ ਕਲ ਧਾਰੀ ਆਪ ਅਖਵਾਇੰਦਾ। ਆਦਿ ਆਦਿ ਹਰਿ ਕਰ ਪਸਾਰ, ਆਪਣੀ ਰਚਨ ਰਚਾਇੰਦਾ। ਨਿਰਗੁਣ ਰੂਪ ਸੱਚੀ ਸਰਕਾਰ, ਸਰਗੁਣ ਵੇਸ ਵਟਾਇੰਦਾ। ਸਰਗੁਣ ਕਰੇ ਇਕ ਅਧਾਰ, ਏਕਾ
ਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਦਿ ਆਦਿ ਪੁਰਖ ਆਪ ਅਖਵਾਇੰਦਾ। ਆਦਿ ਅਨਾਦੀ ਏਕ ਏਕੰਕਾਰ, ਏਕਾ ਏਕ ਅਖਵਾਈਆ। ਆਪੇ ਦੇਵੇ ਆਪਣੀ ਦਾਦੀ, ਆਪਣੀ ਵਸਤ ਆਪੇ ਝੋਲੀ ਪਾਈਆ। ਆਪ ਲਡਾਏ ਆਪਣੀ ਲਾਡੀ, ਆਪੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਨਾਉਂ ਧਰਾਈਆ। ਨਿਰਗੁਣ ਸਰਗੁਣ ਭੇਸ ਵਟਾਇਆ, ਆਪਣੀ ਕਲ ਵਰਤਾਇੰਦਾ। ਆਪਣੀ ਗੋਦੀ ਆਪ ਸੁਹਾਇਆ, ਆਪੇ ਖੇਲ ਖਿਲਾਇੰਦਾ। ਸੁੱਤ ਦੁਲਾਰਾ ਏਕਾ ਜਾਇਆ, ਏਕਾ ਘਰ ਵਸਾਇੰਦਾ। ਅੰਮ੍ਰਿਤ ਸਾਚਾ ਜਾਮ ਪਿਆਇਆ, ਭਰ ਪਿਆਲਾ ਆਪ ਪਿਆਇੰਦਾ। ਰੂਪ ਰੰਗ ਨਾ ਕੋਈ ਵਖਾਇਆ, ਆਪ ਆਪਣੇ ਰੰਗ ਰੰਗਾਇੰਦਾ। ਆਪਣਾ ਲੇਖਾ ਆਪ ਜਣਾਇਆ, ਆਪੇ ਭੇਵ ਖੁਲ੍ਹਾਇੰਦਾ। ਆਪਣੀ ਸੇਵਾ ਆਪ ਕਮਾਇਆ, ਆਪ ਆਪਣਾ ਨਾਉਂ ਧਰਾਇੰਦਾ। ਵਿਸ਼ਨੂੰ ਰੂਪ ਬਣ ਕੇ ਆਇਆ, ਦਿਸ ਕਿਸੇ ਨਾ ਆਇੰਦਾ। ਆਪੇ ਦਾਤਾ ਰਿਜ਼ਕ ਸੁਬਾਇਆ, ਦੇਵਣਹਾਰ ਆਪ ਅਖਵਾਇੰਦਾ। ਆਦਿ ਨਿਰੰਜਣ ਜੋਤ ਜਗਾਇਆ, ਜੋਤੀ ਨੂਰ ਡਗਮਗਾਇੰਦਾ। ਆਪਣਾ ਨਾਉਂ ਆਪ ਧਰਾਇਆ, ਆਪੇ ਖੇਲ ਖਲਾਇੰਦਾ। ਆਪਣਾ ਬੀਜ ਆਪੇ ਪਾਇਆ, ਆਪੇ ਫੱਲ ਲਗਾਇੰਦਾ। ਆਪਣਾ ਤਾਲ ਆਪ ਭਰਾਇਆ, ਆਪੇ ਹਰਿ ਸੁਹਾਇੰਦਾ। ਆਪਣਾ ਕਵਲਾ ਆਪ ਉਪਜਾਇਆ, ਆਪੇ ਮੁਖ ਖੁਲ੍ਹਾਇੰਦਾ। ਆਪਣਾ ਰੂਪ ਆਪ ਵਟਾਇਆ, ਆਪੇ ਵੇਖ ਵਖਾਇੰਦਾ। ਪਾਰਬ੍ਰਹਮ ਪ੍ਰਭ ਭੇਵ ਨਾ ਰਾਇਆ, ਬ੍ਰਹਮ ਬ੍ਰਹਮ ਸਮਾਇੰਦਾ। ਨਾਭੀ ਫੁੱਟੀ ਬਾਹਿਰ ਆਇਆ, ਏਕਾ ਮੁਖ ਦਰਸਾਇੰਦਾ। ਚਾਰੇ ਮੁਖ ਰਿਹਾ ਖੁਲ੍ਹਾਇਆ, ਅੱਠੇ ਨੇਤਰ ਵੇਖ ਵਖਾਇੰਦਾ। ਪੁਰਖ ਅਬਿਨਾਸ਼ੀ ਨਜ਼ਰੀ ਆਇਆ, ਨਿਉਂ ਨਿਉਂ ਸੀਸ ਸੀਸ ਝੁਕਾਇੰਦਾ । ਗਲ ਵਿਚ ਪੱਲੂ ਏਕਾ ਪਾਇਆ, ਸਾਚੀ ਮੰਗ ਮੰਗਾਇੰਦਾ। ਹਰਿ ਹਰਿ ਸਾਚੀ ਦਇਆ ਕਮਾਇਆ, ਦੇ ਮਤ ਸਮਝਾਇੰਦਾ। ਆਪਣੀ ਰਚਨ ਆਪ ਰਚਾਇਆ। ਆਪਣਾ ਲੇਖਾ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮਾ ਵੇਤਾ ਆਪੇ ਧਰ, ਆਪ ਆਪਣਾ ਸੰਗ ਨਿਭਾਇੰਦਾ। ਬ੍ਰਹਮਾ ਉਪਜਿਆ ਪਾਰਬ੍ਰਹਮ, ਹਰਿ ਹਰਿ ਵੱਡੀ ਵਡਿਆਈਆ। ਦੂਸਰ ਘਰ ਨਾ ਗਿਆ ਜੰਮ, ਮਾਤ ਪਿਤ ਨਾ ਕੋਈ ਅਖਵਾਈਆ। ਨਾ ਕੋਈ ਰਸਨਾ ਜਿਹਵਾ ਲਏ ਦਮ, ਪਵਣ ਸਵਾਸ ਨਾ ਕੋਈ ਜਣਾਈਆ। ਆਲਸ ਤ੍ਰਿਸ਼ਨਾ ਨਾ ਕੋਈ ਤਮ, ਨੈਣ ਨੀਂਦਰ ਨਾ ਕੋਈ ਰਖਾਈਆ। ਨਾ ਕੋਈ ਖ਼ੁਸ਼ੀ ਨਾ ਕੋਈ ਗਮ, ਚਿੰਤਾ ਸੋਗ ਨਾ ਕੋਈ ਰਖਾਈਆ। ਨਾ ਕੋਈ ਹੱਡ ਮਾਸ ਨਾੜੀ ਚੰਮ, ਪੁਰਖ ਅਬਿਨਾਸ਼ੀ ਆਪਣੀ ਰਚਨ ਰਚਾਈਆ। ਆਪਣਾ ਬੇੜਾ ਆਪੇ ਬੰਨ੍ਹ, ਆਪੇ ਰਿਹਾ ਚਲਾਈਆ। ਆਪਣਾ ਰਾਗ ਆਪ ਸੁਣਾਏ ਆਪਣੇ ਕੰਨ, ਸੁਨਣੇਹਾਰ ਆਪ ਹੋ ਜਾਈਆ। ਆਪੇ ਜਨਨੀ ਬਣ ਬਣ ਜਣਿਆ ਜਨ, ਆਪ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਵਿਸ਼ਨੂੰ ਵਿਸ਼ਨ ਅਕਾਰ, ਦੂਜਾ ਬ੍ਰਹਮਾ ਕਰ ਤਿਆਰ, ਤੀਜਾ ਆਪਣਾ ਰੰਗ ਰੰਗਾਈਆ। ਤੀਜਾ ਰੰਗ ਰੰਗ ਕਰਤਾਰਾ, ਆਪਣੀ ਰਚਨ ਰਚਾਇੰਦਾ। ਆਪੇ ਵਸੇ ਧੁੰਧੂਕਾਰਾ, ਆਪੇ ਸੁੰਨ ਸਮਾਧ ਸਮਾਇੰਦਾ। ਆਪੇ ਜੋਤ ਨੂਰ ਕਰ ਉਜਿਆਰਾ, ਆਪੇ ਡਗਮਗਾਇੰਦਾ। ਆਪੇ ਵੇਖਣਹਾਰ ਗਿਰਧਾਰਾ, ਆਪਣਾ ਲੋਚਣ ਆਪ ਖੁਲ੍ਹਾਇੰਦਾ। ਆਪਣਾ ਵਰਤੇ ਆਪ ਵਰਤਾਰਾ, ਆਪਣੀ ਕਰਨੀ ਆਪ ਕਰਾਇੰਦਾ। ਆਪਣੀ ਜੋਤੀ ਦਏ ਸਹਾਰਾ, ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਆਪਣਾ ਸਰੂਪ ਆਪੇ ਰੱਖ,
ਆਪੇ ਜੋਤ ਜਗਾਈਆ। ਆਪੇ ਨਿਰਗੁਣ ਹੋ ਪ੍ਰਤੱਖ, ਆਪੇ ਕਰੇ ਕੁੜਮਾਈਆ। ਖੇਲੇ ਖੇਲ ਅਲੱਖਣਾ ਅਲੱਖ, ਪਾਰਬ੍ਰਹਮ ਵੱਡੀ ਵਡਿਆਈਆ। ਆਪੇ ਭਾਂਡੇ ਕਰੇ ਸਖ, ਆਪੇ ਰਿਹਾ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਈਆ। ਆਪੇ ਸ਼ੰਕਰ ਭੋਲਾ ਨਾਥ, ਆਪਣੀ ਦਇਆ ਕਮਾਇੰਦਾ। ਆਪੇ ਨਿਰਗੁਣ ਸਰਗੁਣ ਰਲਿਆ ਸਾਥ, ਆਪਣੀ ਦਇਆ ਕਮਾਇੰਦਾ। ਆਪ ਜਣਾਏ ਆਪਣੀ ਗਾਥ, ਆਪਣਾ ਮੰਤਰ ਆਪ ਦ੍ਰਿੜਾਇੰਦਾ। ਆਪ ਨਿਭਾਏ ਸਗਲਾ ਸਾਥ, ਸਗਲਾ ਸੰਗੀ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਜੋਤੀ ਦੇਵੇ ਵਰ, ਆਪਣਾ ਖੇਲ ਖਲਾਇੰਦਾ। ਆਪਣੀ ਜੋਤੀ ਨੂਰ ਉਜਾਲਾ ਕਰ, ਵਿਸ਼ਨੂੰ ਨਾਉਂ ਧਰਾਇਆ। ਬ੍ਰਹਮਾ ਵੇਤਾ ਆਪੇ ਕਰ, ਪਾਰਬ੍ਰਹਮ ਵਡਿਆਇਆ। ਸ਼ਿਵ ਜੀ ਦੇਵੇ ਆਪਣਾ ਵਰ, ਆਪਣਾ ਸੰਗ ਨਿਭਾਇਆ। ਤਿੰਨਾਂ ਡੋਰੀ ਲਏ ਬੰਨ੍ਹ, ਏਕਾ ਸ਼ਬਦ ਉਠਾਇਆ। ਥਿਰ ਘਰ ਸਾਚੇ ਚੜ੍ਹਿਆ ਚੰਨ, ਪੁਰਖ ਅਬਿਨਾਸ਼ੀ ਆਪ ਚੜ੍ਹਾਇਆ। ਰਵ ਸਸ ਬੇੜਾ ਬੰਨ੍ਹ, ਆਪਣਾ ਨੂਰ ਕਰੇ ਰੁਸ਼ਨਾਈਆ। ਮੰਡਲ ਮੰਡਪ ਤਣਿਆ ਤਾਣ, ਆਪ ਆਪਣਾ ਬੰਧਨ ਪਾਇਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਭੇਵ ਕੋਈ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮਾ ਵਿਸ਼ਨ ਸ਼ਿਵ ਕਰ ਤਿਆਰ, ਸਚ ਸੁਨੇਹੜਾ ਸ਼ਬਦ ਸੁਣਾਇਆ। ਸਾਚਾ ਹੁਕਮ ਧੁਰ ਫ਼ਰਮਾਣ, ਹਰਿ ਹਰਿ ਆਪ ਜਣਾਇੰਦਾ। ਵਿਸ਼ਨੂੰ ਸੁਣ ਲਾ ਕਰ ਕਾਨ, ਹਰਿ ਸਾਚਾ ਆਪ ਸੁਣਾਇੰਦਾ। ਬ੍ਰਹਮਾ ਵੇਤਾ ਕਰ ਧਿਆਨ, ਭਰਮ ਭੁਲੇਖਾ ਦੂਰ ਕਰਾਇੰਦਾ। ਸ਼ੰਕਰ ਤੇਰਾ ਰੱਖੇ ਮਾਣ, ਤੇਰਾ ਦਰ ਸੁਹਾਇੰਦਾ। ਤਿੰਨਾਂ ਵਿਚੋਲਾ ਆਪ ਭਗਵਾਨ, ਦੂਸਰ ਸੰਗ ਨਾ ਕੋਈ ਨਿਭਾਇੰਦਾ। ਨਾ ਕੋਈ ਜ਼ਿਮੀ ਨਾ ਅਸਮਾਨ, ਧਰਤ ਧਵਲ ਨਾ ਕੋਈ ਵਖਾਇੰਦਾ। ਪਾਰਬ੍ਰਹਮ ਪੁਰਖ ਖੇਲ ਮਹਾਨ, ਜੋਤੀ ਜੋਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ ਨਰ ਨਰੇਸ਼ ਇਕੋ ਹੁਕਮ ਸੁਣਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰ, ਧੁਰ ਫ਼ਰਮਾਣ ਇਕ ਸੁਣਾਈਆ। ਵਿਸ਼ਨੂੰ ਵੇਤਾ ਖ਼ਬਰਦਾਰ, ਪ੍ਰਭ ਸਾਚਾ ਆਪ ਕਰਾਈਆ। ਬ੍ਰਹਮਾ ਵੇਤਾ ਹੋ ਤਿਆਰ, ਤੇਰੀ ਸੇਵਾ ਰਿਹਾ ਲਗਾਈਆ। ਸ਼ੰਕਰ ਉਠ ਉਠ ਬਲ ਧਾਰ, ਹਰਿ ਸਾਚਾ ਰਿਹਾ ਉਠਾਈਆ। ਤਿੰਨਾਂ ਹੋਇਆ ਮੀਤ ਮੁਰਾਰ, ਸੱਜਣ ਸੁਹੇਲਾ ਆਪ ਅਖਵਾਈਆ। ਗਾਏ ਗੀਤ ਸੁਹਾਗੀ ਸਾਚੀ ਧਾਰ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਆਪਣੀ ਅੰਸ ਕਰ ਤਿਆਰ, ਸੋਹੰ ਰੂਪ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਘਰ, ਦਰ ਦੁਵਾਰਾ ਆਪ ਸੁਹਾਈਆ । ਵਿਸ਼ਨੂੰ ਉਠ ਉਠ ਬਲ ਧਾਰ, ਹਰਿ ਸਾਚੀ ਦਇਆ ਕਮਾਈਆ। ਬ੍ਰਹਮਾ ਵੇਤਾ ਬਣ ਭਿਖਾਰ, ਸਾਚੀ ਸਿਖਿਆ ਇਕ ਸਮਝਾਈਆ। ਸ਼ਿਵ ਸ਼ੰਕਰ ਰਹਿਣਾ ਮੀਤ ਮੁਰਾਰ, ਚਰਨ ਪ੍ਰੀਤੀ ਇਕ ਦਰਸਾਈਆ। ਆਪੇ ਤਿੰਨਾਂ ਵਸਿਆ ਬਾਹਿਰ, ਆਪੇ ਤਿੰਨਾਂ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰਚਨ ਆਪ ਰਚਾਈਆ। ਬ੍ਰਹਮਾ ਉਠਿਆ ਨੌਜਵਾਨ, ਘਰ ਸਾਚੇ ਲਏ ਅੰਗੜਾਈਆ । ਪਾਰਬ੍ਰਹਮ ਪ੍ਰਭ ਪੁਰਖ ਸੁਲਤਾਨ, ਦਰ ਸਾਚਾ ਵੇਖ ਵਖਾਈਆ। ਏਕਾ ਮੰਗੇ ਸਾਚਾ ਦਾਨ, ਦੇਵਣਹਾਰ ਬੇਪਰਵਾਹੀਆ। ਤੇਰਾ ਮੇਰਾ ਰੂਪ ਮਹਾਨ, ਭੇਵ ਕੋਈ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਾਚੀ ਵੰਡਣ ਵੰਡ ਵੰਡਾਈਆ। ਸਾਚੀ ਵੰਡ ਹਰਿ ਨਿਰੰਕਾਰ, ਘਰ ਸਾਚੇ ਆਪ ਵੰਡਾਇੰਦਾ। ਵਿਸ਼ਨੂੰ ਕਰੇ ਇਕ ਪਿਆਰ,
ਸਾਂਤਕ ਸਤਿ ਵਰਤਾਇੰਦਾ। ਬ੍ਰਹਮਾ ਵੇਤਾ ਦਏ ਅਧਾਰ, ਰਾਜਸ ਰਾਜ ਕਮਾਇੰਦਾ। ਸ਼ੰਕਰ ਮੇਲਾ ਅਪਰ ਅਪਾਰ, ਤਾਮਸ ਤ੍ਰਿਖਾ ਵਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਤਿੰਨਾਂ ਦੇਵੇ ਵਰ, ਏਕਾ ਏਕ ਝੋਲੀ ਪਾਇੰਦਾ। ਵਿਸ਼ਨੂੰ ਮੇਲਾ ਸਾਂਤਕ ਸਤਿ ਦਰ, ਸਤਿ ਸਤਿ ਸਮਾਈਆ। ਬ੍ਰਹਮਾ ਰਾਜਸ ਏਕਾ ਘਰ, ਆਪਣਾ ਰਾਜ ਕਮਾਈਆ। ਸ਼ੰਕਰ ਤਾਮਸ ਲਾਇਆ ਲੜ, ਆਪਣੀ ਤ੍ਰਿਸ਼ਨਾ ਵਧਾਈਆ। ਪੁਰਖ ਅਬਿਨਾਸ਼ੀ ਖੇਲ ਕਰ, ਅਚਰਜ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭੇਵ ਅਭੇਦਾ ਆਪਣਾ ਭੇਵ ਖੁਲ੍ਹਾਈਆ। ਸਾਚੀ ਵਸਤ ਹਰਿ ਨਿਰੰਕਾਰ, ਤ੍ਰੈ ਤ੍ਰੈ ਵੰਡ ਵੰਡਾਇਆ । ਰਾਜਸ ਤਾਮਸ ਸਾਂਤਕ ਕਰ ਪਿਆਰ, ਏਕਾ ਦਰ ਵਖਾਇਆ। ਆਪੇ ਖਿਚੇ ਚਰਨ ਦੁਵਾਰ, ਆਪ ਆਪਣਾ ਮੇਲ ਮਿਲਾਇਆ। ਆਪੇ ਬਣੇ ਹਰਿ ਵਰਤਾਰ, ਆਪਣਾ ਭੰਡਾਰਾ ਆਪ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮੇਲਾ ਏਕਾ ਦਰ, ਏਕਾ ਦਰ ਸੁਹਾਇਆ। ਵਿਸ਼ਨੂੰ ਸੇਵ ਸਚ ਕਮੌਣੀ, ਹਰਿ ਸਾਚਾ ਸਚ ਸੁਣਾਈਆ। ਬ੍ਰਹਮਾ ਵੇਤਾ ਏਹ ਸਮਝੌਣੀ, ਲੱਖ ਚੁਰਾਸੀ ਬਣਤ ਬਣਾਈਆ। ਸ਼ਿਵ ਸ਼ੰਕਰ ਤੇਰੀ ਚੋਟ ਲਗੌਣੀ, ਜੋ ਘੜਿਆ ਸੋ ਭੰਨ ਵਖਾਈਆ। ਤ੍ਰੈਗੁਣ ਮਾਇਆ ਤੇਰੀ ਵਸਤ ਪੁਰਖ ਅਬਿਨਾਸ਼ੀ ਬ੍ਰਹਮਾ ਝੋਲੀ ਪੌਣੀ, ਆਪਣੀ ਭਿਛਿਆ ਕਰ ਕਰ ਇਛਿਆ, ਆਪੇ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਦਿਤਾ ਸਾਚਾ ਵਰ, ਘਰ ਸਾਚਾ ਆਪ ਸੁਹਾਈਆ। ਤ੍ਰੈਗੁਣ ਬ੍ਰਹਮਾ ਵੇਤਾ ਵਰਿਆ, ਤ੍ਰੈ ਤ੍ਰੈ ਵੇਸ ਵਟਾਇਆ। ਪੁਰਖ ਅਬਿਨਾਸ਼ੀ ਅੱਗੇ ਖੜਿਆ, ਆਪਣਾ ਹੁਕਮ ਸੁਣਾਇਆ। ਪੰਜ ਤੱਤ ਅਕਾਰਾ ਸਚ ਧੜਿਆ, ਨਿਰਗੁਣ ਸਰਗੁਣ ਵੇਖ ਵਖਾਇਆ। ਘਟ ਘਟ ਅੰਦਰ ਆਪੇ ਵੜਿਆ, ਆਪ ਆਪਣਾ ਥਾਨ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਲੇਖ ਲਿਖਾਇਆ। ਬ੍ਰਹਮਾ ਵੇਤਾ ਬਾਲ ਨਿਧਾਨ, ਦੋਏ ਜੋੜ ਕਰੇ ਨਿਮਸਕਾਰਿਆ। ਹਰਿ ਜੂ ਤੇਰਾ ਧੁਰ ਫ਼ਰਮਾਣ, ਮੰਨੇ ਵਿਚ ਸੰਸਾਰਿਆ। ਲੱਖ ਚੁਰਾਸੀ ਜੀਵ ਜੰਤ ਜਹਾਨ, ਆਪ ਕਰੇ ਉਜਿਆਰਿਆ। ਤੇਰਾ ਰੂਪ ਹੋਏ ਪ੍ਰਧਾਨ, ਦੇਵੇ ਸਰਬ ਸਹਾਰਿਆ। ਨਿਰਗੁਣ ਜੋਤ ਜਗੇ ਮਹਾਨ, ਏਕਾ ਹੋਏ ਉਜਿਆਰਿਆ। ਤੇਰਾ ਸ਼ਬਦ ਸੱਚੀ ਧੁਨਕਾਨ, ਤੇਰਾ ਰਾਗ ਸੁਣਾ ਰਿਹਾ। ਬ੍ਰਹਮਾ ਵਿਸ਼ਨ ਸ਼ਿਵ ਸੇਵ ਕਮਾਨ, ਤੇਰਾ ਹੁਕਮ ਵਜਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਦਿ ਆਪ ਅਖਵਾ ਰਿਹਾ। ਬ੍ਰਹਮਾ ਵੇਤਾ ਵਡ ਬਲਵਾਨ, ਦਰ ਅੱਗੇ ਸੀਸ ਝੁਕਾਇੰਦਾ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਆਪਣੀ ਦਇਆ ਕਮਾਇੰਦਾ। ਏਕਾ ਬਖ਼ਸ਼ੇ ਨਾਮ ਨਿਧਾਨ, ਨਾਮ ਨਾਮਾ ਝੋਲੀ ਪਾਇੰਦਾ। ਆਦਿ ਜੁਗਾਦੀ ਧੁਰ ਫ਼ਰਮਾਣ, ਏਕਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਲੇਖ ਲਿਖਾਇੰਦਾ। ਬ੍ਰਹਮਾ ਵੇਤਾ ਪੂਤ ਸਪੂਤਾ, ਸਾਚੇ ਘਰ ਸੁਹਾਇਆ। ਵੇਖਣਹਾਰਾ ਚਾਰੇ ਕੂਟਾ, ਦਹਿ ਦਿਸ਼ਾ ਫੇਰਾ ਪਾਇਆ। ਲੱਖ ਚੁਰਾਸੀ ਲਾਇਆ ਬੂਟਾ, ਆਪਣਾ ਬਾਗ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਹੁਕਮ ਚਲਾਇਆ। ਲੱਖ ਚੁਰਾਸੀ ਬਣਤ ਬਣਾ, ਸਾਚੀ ਰਚਨ ਰਚਾਈਆ। ਘਟ ਘਟ ਬੈਠਾ ਗਣਤ ਗਣਾ, ਲੇਖਾ ਰਿਹਾ ਸਮਝਾਈਆ। ਜੀਵ ਜੰਤ ਆਪ ਸਮਝਾ, ਮਨ ਮਤ ਬੁੱਧ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮਾਇਆ ਦਿਤਾ ਵਰ, ਬ੍ਰਹਮਾ ਵੇਸ ਸਾਚੇ ਘਰ, ਵਰਭੰਡੀ ਖੇਲ ਖਿਲਾਈਆ। ਤ੍ਰੈਗੁਣ ਮਾਇਆ ਹੋ
ਪ੍ਰਧਾਨ, ਲੋਕਮਾਤ ਕਰੇ ਰੁਸ਼ਨਾਈਆ। ਪੁਰਖ ਅਬਿਨਾਸ਼ੀ ਵੇਖ ਮਾਰ ਧਿਆਨ, ਥਿਰ ਘਰ ਬੈਠਾ ਬੇਪਰਵਾਹੀਆ। ਕਵਣ ਸੋ ਵੇਲਾ ਤੇਰਾ ਹੋਏ ਧਿਆਨ, ਤੇਰੀ ਰਚਨਾ ਤੇਰੇ ਵਿਚ ਸਮਾਈਆ । ਮੇਰੀ ਅੰਤ ਕਰੇ ਕੌਣ ਕਲਿਆਣ, ਕਵਣ ਲੇਖਾ ਦਏ ਚੁਕਾਈਆ। ਤ੍ਰੈਗੁਣ ਮੇਟੇ ਕਵਣ ਨਿਸ਼ਾਨ, ਕਵਣ ਆਪਣੇ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਧੁਰ ਫ਼ਰਮਾਣ, ਆਪਣਾ ਲੇਖਾ ਰਿਹਾ ਸਮਝਾਈਆ। ਬ੍ਰਹਮਾ ਵੇਤਾ ਆਸ ਰੱਖ, ਹਰਿ ਸਾਚਾ ਸਚ ਸਮਝਾਇੰਦਾ। ਨੌ ਨੌ ਚਾਰ ਹੋਏ ਪ੍ਰਤੱਖ, ਪਾਰਬ੍ਰਹਮ ਰੂਪ ਵਟਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰੇ ਸਖ, ਲੋਕਮਾਤ ਫੇਰਾ ਪਾਇੰਦਾ। ਤ੍ਰੈਗੁਣ ਮਾਇਆ ਪਾਏ ਭੱਠ, ਆਪਣੇ ਤੱਤ ਜਲਾਇੰਦਾ। ਜੋਤ ਸਰੂਪ ਹੋਏ ਪ੍ਰਗਟ, ਆਪ ਆਪਣਾ ਨਾਉਂ ਧਰਾਇੰਦਾ। ਜੋਤੀ ਨੂਰ ਲਟ ਲਟ, ਪੁਰਖ ਅਕਾਲ ਡਗਮਗਾਇੰਦਾ। ਚੌਦਾਂ ਲੋਕਾਂ ਮੇਟੇ ਹੱਟ, ਆਪਣੀ ਖੇਲ ਖਲਾਇੰਦਾ। ਆਪੇ ਜਾਣੇ ਵਾਰ ਥਿਤ, ਭੇਵ ਕੋਈ ਨਾ ਪਾਇੰਦਾ। ਲੱਖ ਚੁਰਾਸੀ ਆਪੇ ਲਏ ਜਿਤ, ਆਪਣਾ ਹਿੱਤ ਚੁਕਾਇੰਦਾ। ਖੇਲੇ ਖੇਲ ਨਿਤ ਨਵਿਤ, ਖੇਲਣਹਾਰ ਆਪ ਅਖਵਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਤੇਰਾ ਪਿਤ, ਪਾਰਬ੍ਰਹਮ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਆਪ ਚੁਕਾਇੰਦਾ। ਤ੍ਰੈਗੁਣ ਮਾਇਆ ਲੇਖ ਚੁਕੌਣਾ, ਨੌ ਨੌ ਚਾਰ ਵੱਜੀ ਵਧਾਈਆ। ਸ਼ਿਵ ਸ਼ੰਕਰ ਲੇਖਾ ਅੰਤ ਮੁਕੌਣਾ, ਪ੍ਰਭ ਸਾਚਾ ਲੇਖ ਚੁਕਾਈਆ। ਬ੍ਰਹਮਾ ਜੋਤੀ ਜੋਤ ਮਿਲੌਣਾ, ਥਿਰ ਕੋਇ ਰਹਿਣ ਨਾ ਪਾਈਆ। ਵਿਸ਼ਨੂੰ ਰੂਪ ਆਪ ਵਟੌਣਾ, ਭਗਵਾਨ ਜੋਤੀ ਨੂਰ ਰੁਸ਼ਨਾਈਆ। ਤ੍ਰੈਗੁਣ ਮਾਇਆ ਤੇਰਾ ਤੱਤ ਨਿਭੌਣਾ, ਤੱਤਵ ਤੱਤ ਨਾ ਕੋਈ ਦਿਸਾਈਆ। ਸਾਚੀ ਰੁੱਤ ਇਕ ਸੁਹੌਣਾ, ਕਲਜੁਗ ਅੰਤਮ ਵੇਖ ਵਖਾਈਆ। ਇਕੀ ਜੇਠ ਵਡ ਵਡਿਔਣਾ, ਵੀਹ ਸਦ ਬੀਸ ਕਰੇ ਕੁੜਮਾਈਆ। ਨਾਥੇ ਵਾਲੀ ਧਾਮ ਸੁਹੌਣਾ, ਧਰਤ ਧਵਲ ਰੁਸ਼ਨਾਈਆ। ਗੋਬਿੰਦ ਤੇਰਾ ਲੇਖ ਚੁਕੌਣਾ, ਪ੍ਰਭ ਸਾਚਾ ਪੂਰ ਕਰਾਈਆ। ਬ੍ਰਹਮਾ ਵਿਸ਼ਨ ਸ਼ਿਵ ਕੋਈ ਭੇਵ ਨਾ ਪੌਣਾ, ਵੇਦ ਕਤੇਬ ਨਾ ਕੋਈ ਸੁਣਾਈਆ। ਸ਼ਾਸਤਰ ਸਿਮਰਤ ਨਾ ਕਿਸੇ ਗੌਣਾ, ਅੰਜੀਲ ਕੁਰਾਨ ਨਾ ਕੋਈ ਪੜ੍ਹਾਈਆ। ਨਿਰਗੁਣ ਰੂਪ ਤੇਰਾ ਨਾਉਂ ਨਿਰਗੁਣ ਸਰਗੁਣ ਹਰਿ ਹਰਿ ਗੌਣਾ, ਹੰ ਬ੍ਰਹਮ ਵੱਡੀ ਵਡਿਆਈਆ। ਸੋ ਪੁਰਖ ਨਿਰੰਜਣ ਹਰ ਘਟ ਨਜ਼ਰੀ ਔਣਾ, ਜੋਤੀ ਨੂਰ ਨੂਰ ਰੁਸ਼ਨਾਈਆ। ਗੁਰਮੁਖ ਵਿਰਲੇ ਦਰਸ਼ਨ ਪੌਣਾ, ਜਿਸ ਜਨ ਆਪਣਾ ਮੇਲ ਮਿਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌ ਖੰਡ ਪ੍ਰਿਥਮੀ ਰਸਨਾ ਗੌਣਾ, ਘਰ ਘਰ ਵੱਜੇ ਵਧਾਈਆ।
੬ ਸਾਵਣ ੨੦੧੬ ਬਿਕ੍ਰਮੀ ਮਹਿੰਦਰ ਸਿੰਘ ਦੇ ਘਰ ਪਿੰਡ ਨਾਥੇ ਵਾਲ ਜ਼ਿਲਾ ਫ਼ਿਰੋਜ਼ਪੁਰ
ਤ੍ਰੈਗੁਣ ਵਸਤ ਅਨਮੋਲ, ਹਰਿ ਆਪਣੀ ਆਪ ਉਪਜਾਈਆ। ਤ੍ਰੈਗੁਣ ਤੋਲੇ ਆਪਣੇ ਤੋਲ, ਏਕਾ ਤੋਲ ਵਖਾਈਆ। ਤ੍ਰੈਗੁਣ ਤੱਤ ਰਿਹਾ ਵਿਰੋਲ, ਆਪ ਆਪਣੀ ਖੇਲ ਖਿਲਾਈਆ। ਤ੍ਰੈਗੁਣ ਰੱਖੇ ਆਪ ਅਡੋਲ, ਸਿਰ ਆਪਣਾ ਹੱਥ ਟਿਕਾਈਆ। ਤ੍ਰੈਗੁਣ ਆਪੇ ਜਾਏ ਮੌਲ, ਆਪਣਾ ਮੇਲ ਮਿਲਾਈਆ। ਤ੍ਰੈਗੁਣ ਰੂਪ ਰਹੇ ਅਨਭੋਲ, ਅਨਭਵ ਪ੍ਰਕਾਸ਼ ਕਰਾਈਆ। ਤ੍ਰੈਗੁਣ ਪੂਰਾ ਕਰੇ ਕੌਲ, ਸਗਲਾ ਸੰਗ ਨਿਭਾਈਆ। ਤ੍ਰੈਗੁਣ ਵੇਖੇ ਘੋਲ, ਕਰੇ ਸਚ ਲੜਾਈਆ। ਤ੍ਰੈਗੁਣ ਪ੍ਰਗਟੇ ਉਪਰ ਧਵਲ, ਧਰਨੀ ਧਰਤ ਧਵਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਜੋਤ ਧਰ, ਏਕਾ ਸ਼ਬਦ ਜਣਾਈਆ। ਤ੍ਰੈਗੁਣ ਦਾਤਾ ਹਰਿ ਨਿਰੰਕਾਰ, ਤ੍ਰੈਗੁਣ ਅੰਗ ਲਗਾਇੰਦਾ। ਤ੍ਰੈਗੁਣ ਮਾਤ ਪਿਤ ਪੁਰਖ ਕਰਤਾਰ, ਤ੍ਰੈਗੁਣ ਪੂਤ ਸਪੂਤ ਉਪਾਇੰਦਾ। ਤ੍ਰੈਗੁਣ ਦਾਤਾ ਭਰੇ ਭੰਡਾਰ, ਆਪ ਆਪਣੀ ਦਇਆ ਕਮਾਇੰਦਾ। ਤ੍ਰੈਗੁਣ ਜਾਤਾ ਵੇਸ ਕਰਤਾਰ, ਰੂਪ ਰੰਗ ਨਾ ਕੋਈ ਵਖਾਇੰਦਾ। ਤ੍ਰੈਗੁਣ ਨਾਤਾ ਪਾਵੇ ਸਾਰ, ਇਕ ਇਕੱਲਾ ਖੇਲ ਖਲਾਇੰਦਾ। ਤ੍ਰੈਗੁਣ ਗਾਥਾ ਬੰਨ੍ਹੇ ਧਾਰ, ਤ੍ਰੈ ਤ੍ਰੈ ਨਾਮ ਉਪਜਾਇੰਦਾ। ਰਾਜਸ ਤਾਮਸ ਸਾਂਤਕ ਦਏ ਅਧਾਰ, ਵਿਸ਼ਨੂੰ ਬ੍ਰਹਮਾ ਸ਼ਿਵ ਮੇਲ ਮਿਲਾਇੰਦਾ। ਆਦਿ ਜੁਗਾਦਾ ਪਾਵੇ ਸਾਰ, ਆਪ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਸੁਹਾਏ ਆਪਣੀ ਰੁੱਤ, ਕਰੇ ਕਰਾਏ ਆਪ ਉਤਪਤ, ਆਪੇ ਵੇਖ ਵਖਾਇੰਦਾ। ਤ੍ਰੈਗੁਣ ਵੰਡ ਹਰਿ ਬ੍ਰਹਿਮੰਡ, ਆਪਣੀ ਆਪ ਕਰਾਇੰਦਾ। ਤ੍ਰੈਗੁਣ ਪੱਲੇ ਬੰਨ੍ਹੇ ਗੰਢ, ਤ੍ਰੈਗੁਣ ਹੱਟ ਵਿਕਾਇੰਦਾ। ਤ੍ਰੈਗੁਣ ਮੇਲਾ ਜੇਰਜ ਅੰਡ, ਤ੍ਰੈਗੁਣ ਉਤਭੁਜ ਸੇਹਤਜ ਸੰਗ ਨਿਭਾਇੰਦਾ। ਤ੍ਰੈਗੁਣ ਵਿਚ ਵਰਭੰਡ, ਵਰਭੰਡੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਧਰਾਇੰਦਾ। ਤ੍ਰੈਗੁਣ ਦਿਵਸ ਤ੍ਰੈਗੁਣ ਰਾਤ, ਤ੍ਰੈਗੁਣ ਰੂਪ ਵਟਾਈਆ। ਤ੍ਰੈਗੁਣ ਸੰਧਿਆ ਤ੍ਰੈਗੁਣ ਪ੍ਰਭਾਤ, ਤ੍ਰੈਗੁਣ ਆਪਣਾ ਖੇਲ ਖਲਾਈਆ। ਤ੍ਰੈਗੁਣ ਰਵ ਸਸ ਕਰੇ ਪ੍ਰਕਾਸ਼, ਤ੍ਰੈਗੁਣ ਮੰਡਲ ਮੰਡਪ ਫੇਰਾ ਪਾਈਆ। ਤ੍ਰੈਗੁਣ ਪਾਏ ਸਾਚੀ ਰਾਸ, ਤ੍ਰੈਗੁਣ ਆਪੇ ਵੇਖ ਵਖਾਈਆ। ਤ੍ਰੈਗੁਣ ਪ੍ਰਿਥਮੀ ਅਕਾਸ਼, ਗਗਨ ਗਗਨੰਤਰ ਆਪ ਉਪਜਾਈਆ। ਤ੍ਰੈਗੁਣ ਤ੍ਰੈਗੁਣ ਨਿਵਾਸ, ਤ੍ਰੈਗੁਣ ਭੇਵ ਅਭੇਦ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਅਤੀਤਾ ਪਤਿਤ ਪੁਨੀਤਾ, ਏਕਾ ਏਕ ਅਖਵਾਈਆ। ਤ੍ਰੈਗੁਣ ਅੰਗ ਤ੍ਰੈਗੁਣ ਸੰਗ, ਤ੍ਰੈਗੁਣ ਮੇਲ ਮਿਲੰਨਿਆ। ਤ੍ਰੈਗੁਣ ਸੇਜਾ ਤ੍ਰੈਗੁਣ ਪਲੰਘ, ਤ੍ਰੈਗੁਣ ਆਪ ਵਿਛੰਨਿਆ। ਤ੍ਰੈਗੁਣ ਮੰਗੇ ਸਾਚੀ ਮੰਗ, ਤ੍ਰੈਗੁਣ ਆਪਣਾ ਦਰ ਖੁਲੰਨਿਆ। ਤ੍ਰੈਗੁਣ ਵਜਾਏ ਇਕ ਮਰਦੰਗ, ਤ੍ਰੈਗੁਣ ਆਪਣੇ ਹੱਥ ਰਖੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈ ਤ੍ਰੈ ਆਪਣਾ ਖੇਲ ਖਲੰਨਿਆ। ਤ੍ਰੈਗੁਣ ਮੀਤਾ ਇਕ ਅਤੀਤਾ, ਤ੍ਰੈ ਤ੍ਰੈ ਅੰਗ ਸਮਾਈਆ। ਤ੍ਰੈਗੁਣ ਠਾਂਡਾ ਤ੍ਰੈਗੁਣ ਸੀਤਾ, ਤ੍ਰੈਗੁਣ ਅਗਨੀ ਤੱਤ ਬਣਾਈਆ। ਤ੍ਰੈਗੁਣ ਹਸਤ ਤ੍ਰੈਗੁਣ ਕੀਟਾ, ਤ੍ਰੈਗੁਣ ਸ਼ਾਹ ਸੁਲਤਾਨ ਉਪਜਾਈਆ। ਤ੍ਰੈਗੁਣ ਖੇਲ ਖੇਲ ਅਨਡੀਠਾ, ਪ੍ਰਭ ਸਾਚਾ ਆਪ ਖਿਲਾਈਆ। ਤ੍ਰੈਗੁਣ ਫਲ ਕੌੜਾ ਰੀਠਾ, ਤ੍ਰੈਗੁਣ ਮਿੱਠਾ ਰਸ ਆਪ ਖੁਵਾਈਆ। ਤ੍ਰੈਗੁਣ ਜਾਣੇ ਆਪਣਾ ਕੀਤਾ, ਆਪਣੀ ਕਰਨੀ ਆਪ ਕਰਾਈਆ। ਤ੍ਰੈਗੁਣ ਵੇਖੇ ਸਾਚੀ ਰੀਤਾ, ਚਾਲ ਅਵੱਲੜੀ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਵਸਤ ਦੇਵੇ ਦਸਤ ਪਾਰਬ੍ਰਹਮ ਵੱਡੀ ਵਡਿਆਈਆ। ਸਾਚੀ ਵਸਤ ਹਰਿ ਧਰਾ, ਪਾਰਬ੍ਰਹਮ ਸਮਝਾਇੰਦਾ। ਆਪਣਾ ਲੜ ਆਪ ਫੜਾ, ਆਪੇ ਰਾਹ ਵਖਾਇੰਦਾ। ਆਪਣੀ ਬਣਤ ਆਪ ਬਣਾ, ਦੇ ਮਤ ਆਪ ਸਮਝਾਇੰਦਾ। ਆਪਣੀ ਗਣਤ ਆਪ ਗਣਾ, ਲੇਖਾ ਗਣਤ ਆਪ ਰਖਾਇੰਦਾ। ਆਦਿ ਅੰਤ ਆਪ ਅਖਵਾ, ਆਪਣੀ ਕਲ ਵਰਤਾਇੰਦਾ। ਲੱਖ ਚੁਰਾਸੀ ਰਚਨ ਰਚਾ, ਤ੍ਰੈੁਗੁਣ ਮੇਲ ਮਿਲਾਇੰਦਾ। ਪੰਚਮ ਮੇਲਾ ਸਹਿਜ ਸੁਭਾ, ਘਰ ਸਾਚਾ ਆਪ ਸੁਹਾਇੰਦਾ। ਏਕਾ ਤੱਤਵ ਤੱਤ ਰਖਾ, ਏਕਾ ਬ੍ਰਹਮ ਦ੍ਰਿੜਾਇੰਦਾ। ਏਕਾ ਅਗਨੀ ਅੰਦਰ ਪਾ, ਏਕਾ ਹਵਨ ਕਰਾਇੰਦਾ। ਏਕਾ ਤਾਲ ਦਏ ਭਰਾ, ਅੰਮ੍ਰਿਤ ਜਲ ਵਹਾਇੰਦਾ। ਏਕਾ ਹਵਾ ਰਿਹਾ ਚਲਾ, ਪਵਣੀ ਪਵਣ ਸਮਾਇੰਦਾ। ਏਕਾ ਅਕਾਸ਼ ਰਿਹਾ ਵਖਾ, ਏਕਾ ਧਰਤ ਟਿਕਾਇੰਦਾ। ਆਪੇ ਅੰਦਰ ਡੇਰਾ ਲਾ, ਆਪਣਾ ਮੁਖ ਛੁਪਾਇੰਦਾ। ਆਪਣਾ
ਰਾਗ ਆਪ ਅਲ੍ਹਾ, ਆਪੇ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਤੇਰੀ ਤੱਤ ਦਿਵਾਰ, ਪੁਰਖ ਅਬਿਨਾਸ਼ੀ ਖੇਲ ਅਪਾਰ, ਨਿਰਗੁਣ ਵਸੇ ਅੱਧਵਿਚਕਾਰ, ਆਪ ਆਪਣਾ ਆਸਣ ਲਾਇੰਦਾ। ਤ੍ਰੈਗੁਣ ਤੇਰਾ ਮਹੱਲ ਅਪਾਰਾ, ਹਰਿ ਹਰਿ ਆਪ ਉਪਾਇੰਦਾ। ਲੋਆਂ ਪੁਰੀਆਂ ਇਕ ਸਹਾਰਾ, ਬ੍ਰਹਿਮੰਡ ਖੰਡ ਰਚਨ ਰਚਾਇੰਦਾ। ਲੱਖ ਚੁਰਾਸੀ ਤਨ ਮੁਨਾਰਾ, ਪੰਜ ਤੱਤ ਜੋੜ ਜੁੜਾਇੰਦਾ। ਅੰਦਰ ਮੰਦਰ ਗੁਪਤ ਜ਼ਾਹਿਰਾ, ਸਚ ਸਿੰਘਾਸਣ ਆਸਣ ਲਾਇੰਦਾ। ਨਿਰਮਲ ਬਾਤੀ ਕਰ ਉਜਿਆਰਾ, ਕਮਲਾਪਾਤੀ ਖੇਲ ਖਿਲਾਇੰਦਾ। ਸਾਚਾ ਸਾਕੀ ਬਣ ਵਣਜਾਰਾ, ਅੰਮ੍ਰਿਤ ਆਤਮ ਜਾਮ ਪਿਆਇੰਦਾ। ਤ੍ਰੈਗੁਣ ਤੱਤ ਭਰ ਭੰਡਾਰਾ, ਬ੍ਰਹਮ ਮਤ ਇਕ ਸਮਝਾਇੰਦਾ। ਰੱਤੀ ਰੱਤ ਨਾ ਕੋਈ ਸਹਾਰਾ, ਰਕਤ ਬੂੰਦ ਨਾ ਕੋਈ ਵਖਾਇੰਦਾ। ਸ਼ਬਦ ਅਗੰਮੀ ਸਚ ਧੁਨਕਾਰਾ, ਅਨਹਦ ਤਾਲ ਵਜਾਇੰਦਾ। ਸਚ ਸਿੰਘਾਸਣ ਆਸਣ ਭਾਰਾ, ਪੁਰਖ ਅਬਿਨਾਸ਼ਣ ਡੇਰਾ ਲਾਇੰਦਾ। ਥਿਰ ਘਰ ਸੋਹੇ ਬੰਕ ਦੁਵਾਰਾ, ਸਚਖੰਡ ਨਾਉਂ ਧਰਾਇੰਦਾ। ਪੁਰਖ ਅਗੰਮ ਅਗੰਮੜੀ ਕਾਰਾ, ਆਪਣੀ ਕਾਰ ਕਮਾਇੰਦਾ। ਅਲੱਖ ਅਗੋਚਰ ਭੇਵ ਨਿਆਰਾ, ਭੇਵ ਕੋਈ ਨਾ ਪਾਇੰਦਾ। ਸਤਿ ਪੁਰਖ ਨਿਰੰਜਣ ਏਕ ਏਕੰਕਾਰਾ, ਆਪਣੀ ਕਲ ਵਰਤਾਇੰਦਾ। ਆਪੇ ਵਸੇ ਧਾਮ ਨਿਆਰਾ, ਉਚ ਮਹੱਲ ਅਟੱਲ ਅਗੰਮ ਅਥਾਹ ਬੇਪਰਵਾਹ ਆਪ ਆਪਣਾ ਆਸਣ ਲਾਇੰਦਾ। ਸਿਫ਼ਤ ਸਿਫ਼ਤੀ ਸਿਫ਼ਤ ਸਲਾਹ, ਆਪ ਆਪਣਾ ਨਾਮ ਚਲਾਇੰਦਾ। ਤ੍ਰੈਗੁਣ ਬਣੇ ਆਪ ਮਲਾਹ, ਆਪਣਾ ਪਰਦਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰਾ ਕਰ ਪਸਾਰਾ, ਤ੍ਰੈਗੁਣ ਤੇਰੀ ਬੰਨ੍ਹੇ ਧਾਰਾ, ਬ੍ਰਹਮਾ ਵਿਸ਼ਨ ਸ਼ਿਵ ਕਰੇ ਲੇਖਾ ਲੇਖ ਨਾ ਕੋਈ ਜਣਾਇੰਦਾ। ਬ੍ਰਹਮਾ ਵੇਤਾ ਰਿਹਾ ਪੁਕਾਰ, ਹਰਿ ਕਾ ਭੇਵ ਨਾ ਕੋਈ ਪਾਇੰਦਾ। ਤ੍ਰੈਗੁਣ ਮਾਇਆ ਸਚ ਪਿਆਰ, ਸਾਚਾ ਸੰਗ ਨਿਭਾਇੰਦਾ। ਸ਼ਬਦੀ ਦੇਵੇ ਸ਼ਬਦ ਧੁਨਕਾਰ, ਆਪਣਾ ਹੁਕਮ ਸੁਣਾਇੰਦਾ। ਲੇਖਾ ਜਾਣੇ ਧੁਰ ਫ਼ਰਮਾਣ, ਭੇਵ ਕੋਈ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਮਾਰਗ ਆਪੇ ਲਾਇੰਦਾ। ਬ੍ਰਹਮਾ ਵੇਤਾ ਉਠ ਨਿਧਾਨ, ਹਰਿ ਸਾਚਾ ਆਪ ਜਗਾਈਆ। ਦੇਵਣਹਾਰਾ ਧੁਰ ਫ਼ਰਮਾਣ, ਥਿਰ ਘਰ ਬੈਠਾ ਬੇਪਰਵਾਹੀਆ। ਲੇਖਾ ਲਿਖਾਏ ਆਪ ਮਹਾਨ, ਲਿਖਣਹਾਰਾ ਆਪ ਅਖਵਾਈਆ। ਤੇਰੀ ਸੇਵਾ ਕਰ ਪਰਵਾਨ, ਤੇਰੀ ਝੋਲੀ ਪਾਈਆ। ਮੇਰਾ ਮੰਤਰ ਤੇਰਾ ਗਿਆਨ, ਆਤਮ ਬ੍ਰਹਮ ਜਣਾਈਆ। ਏਕਾ ਨੂਰ ਸ੍ਰੀ ਭਗਵਾਨ, ਦਿਵਸ ਰੈਣ ਡਗਮਗਾਈਆ। ਸ਼ਬਦ ਅਨਾਦੀ ਮਾਰੇ ਬਾਣ, ਆਪ ਆਪਣੇ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮੇ ਦੇਵੇ ਏਕਾ ਵਰ, ਏਕਾ ਸਿਖ ਸਮਝਾਈਆ। ਬ੍ਰਹਮੇ ਵਰ ਘਰ ਸਾਚਾ ਪੌਣਾ, ਹਰਿ ਹਰਿ ਸ਼ਬਦ ਅਲਾਇੰਦਾ। ਹਰਿ ਕਾ ਭੇਵ ਭੇਵ ਖੁਲ੍ਹੌਣਾ, ਹਰਿ ਸਾਚਾ ਭੇਵ ਖੁਲ੍ਹਾਇੰਦਾ । ਲੋਕਮਾਤ ਦੀ ਬਣਤ ਬਣੌਣਾ, ਲੱਖ ਚੁਰਾਸੀ ਵੇਸ ਵਟਾਇੰਦਾ। ਤੇਰਾ ਨਾਮ ਨਾਮ ਪ੍ਰਗਟੌਣਾ, ਤੇਰੀ ਕਿਰਿਆ ਕਰਮ ਕਮਾਇੰਦਾ। ਤੇਰਾ ਲੇਖਾ ਲੇਖ ਲਿਖੌਣਾ, ਆਪ ਆਪਣਾ ਭੇਵ ਖੁਲ੍ਹਾਇੰਦਾ। ਚਾਰੇ ਜੁਗਾਂ ਮਾਰਗ ਲੌਣਾ, ਜੁਗ ਜੁਗ ਪੰਧ ਮੁਕਾਇੰਦਾ। ਆਪਣਾ ਲੇਖਾ ਆਪਣੇ ਹੱਥ ਰਖੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਆਪ ਸਮਝਾਇੰਦਾ। ਸਾਚੀ ਸਿਖਿਆ ਸਿਖ ਮਤ, ਹਰਿ ਸਾਚਾ ਆਪ ਸਮਝਾਇੰਦਾ। ਏਕਾ ਰੂਪ ਬ੍ਰਹਮ ਤੱਤ, ਪਾਰਬ੍ਰਹਮ ਦਰਸਾਇੰਦਾ। ਆਪਣੀ ਰੰਗੇ ਸਾਚੀ ਰੱਤ, ਰੱਤੀ ਰੱਤ ਰੱਤ ਟਿਕਾਇੰਦਾ। ਆਦਿ ਜੁਗਾਦੀ ਜਾਣੇ ਮਿਤ ਗਤ, ਭੇਵ ਕੋਈ ਨਾ ਪਾਇੰਦਾ। ਨਾ ਕੋਈ ਵਾਰ ਨਾ ਕੋਈ ਥਿਤ, ਬਰਸ ਮਾਸ ਨਾ
ਕੋਈ ਰਖਾਇੰਦਾ। ਪੁਰਖ ਅਬਿਨਾਸ਼ੀ ਆਪ ਆਪਣਾ ਕਰਿਆ ਹਿੱਤ, ਨਿਤ ਨਵਿਤ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮੇ ਦਿਤਾ ਏਕਾ ਵਰ, ਏਕਾ ਹੁਕਮ ਸੁਣਾਇੰਦਾ। ਹਰਿ ਹਰਿ ਹੁਕਮ ਧੁਰ ਫ਼ਰਮਾਣਾ, ਹਰਿ ਹਰਿ ਆਪ ਉਪਾਈਆ। ਥਿਰ ਘਰ ਬੈਠਾ ਸਾਚਾ ਰਾਣਾ, ਸਾਚਾ ਅਦਲ ਕਮਾਈਆ। ਸ਼ਬਦ ਅਨਾਦੀ ਏਕਾ ਗਾਣਾ, ਏਕਾ ਰਾਗ ਅਲਾਈਆ। ਬ੍ਰਹਮੇ ਬਖ਼ਸ਼ੇ ਚਰਨ ਧਿਆਨਾ, ਚਰਨ ਕਵਲ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪਣਾ ਮੇਲ ਆਪੇ ਲਏ ਕਰਾਈਆ। ਸਚਖੰਡ ਦੁਵਾਰਾ ਸਾਚੀ ਧਾਰ, ਹਰਿ ਸਾਚਾ ਆਪ ਚੁਆਇੰਦਾ। ਚਰਨ ਕਵਲ ਇਕ ਅਧਾਰ, ਏਕਾ ਰੂਪ ਦਰਸਾਇੰਦਾ। ਆਪਣਾ ਅੰਮ੍ਰਿਤ ਆਪਣੇ ਉਤੇ ਆਪੇ ਵਾਰ, ਚਰਨੋਦਕ ਨਾਉਂ ਰਖਾਇੰਦਾ। ਸਚਖੰਡ ਦੁਵਾਰਿਉਂ ਆਏ ਬਾਹਿਰ, ਏਕਾ ਬੂੰਦ ਬਰਸਾਇੰਦਾ। ਬ੍ਰਹਮਾ ਮੰਗੇ ਬਣ ਭਿਖਾਰ, ਅੱਠੇ ਨੇਤਰ ਰਾਹ ਤਕਾਇੰਦਾ। ਕਿਰਪਾਨਿਧ ਕਿਰਪਾ ਧਾਰ, ਏਕਾ ਏਕ ਰਸ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਇੰਦਾ । ਅੰਮ੍ਰਿਤ ਬੂੰਦ ਠੰਡੀ ਠਾਰ, ਚਰਨੋਦਕ ਚਰਨ ਉਪਾਈਆ। ਬ੍ਰਹਮਾ ਦਿਤਾ ਕਰ ਪਿਆਰ, ਏਕਾ ਰਸ ਖੁਵਾਈਆ। ਆਪੇ ਖੋਲ੍ਹੇ ਬੰਦ ਕਿਵਾੜ, ਆਪ ਆਪਣਾ ਮੇਲ ਮਿਲਾਈਆ। ਸ਼ਬਦ ਅਨਾਦ ਸੱਚੀ ਧੁਨਕਾਰ, ਅੰਦਰ ਮੰਦਰ ਆਪ ਸੁਣਾਈਆ। ਬ੍ਰਹਮਾ ਬ੍ਰਹਮ ਹੋ ਤਿਆਰ, ਆਪ ਆਪਣਾ ਵੇਖ ਵਖਾਈਆ। ਆਪਣਾ ਬਲ ਆਪੇ ਧਾਰ, ਆਪਣਾ ਜੋਬਨ ਰਿਹਾ ਹੰਢਾਈਆ। ਪੁਰਖ ਅਬਿਨਾਸ਼ੀ ਦਏ ਅਧਾਰ, ਏਕਾ ਮੰਤਰ ਨਾਮ ਦ੍ਰਿੜਾਈਆ। ਲੱਖ ਚੁਰਾਸੀ ਪਸਰ ਪਸਾਰ, ਬ੍ਰਹਮਾ ਨਾਉਂ ਧਰਾਈਆ। ਆਦਿ ਅਨਾਦੀ ਪੁਰਖ ਕਰਤਾਰ, ਅਕਲ ਕਲਾ ਵਰਤਾਈਆ। ਸ਼ਬਦ ਸ਼ਬਦੀ ਸ਼ਬਦ ਧੁਨਕਾਰ, ਬ੍ਰਹਮ ਵਿਦਿਆ ਸਮਾਈਆ। ਚਾਰ ਚਾਰ ਹੋ ਉਜਿਆਰ, ਚਾਰ ਚਾਰ ਜੋੜ ਜੁੜਾਈਆ। ਬ੍ਰਹਮਾ ਸ਼ਿਵ ਵਿਸ਼ਨ ਤਿੰਨ ਪਿਆਰ, ਤ੍ਰੈਗੁਣ ਚੌਥੀ ਨਾਲ ਰਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲ ਕਲਜੁਗ ਬੰਨ੍ਹੇ ਧਾਰ, ਆਪ ਆਪਣੀ ਖੇਲ ਖਿਲਾਈਆ । ਨੌਂ ਨੌਂ ਚਾਰ ਕਰ ਖ਼ਵਾਰ, ਨੌ ਸੱਤ ਵੇਸ ਵਟਾਈਆ। ਦੋ ਇਕ ਦਸ ਦਏ ਅਧਾਰ, ਸ਼ਬਦ ਸ਼ਬਦ ਕਰੇ ਕੁੜਮਾਈਆ। ਅੰਤ ਭਗਵੰਤ ਪਾਵੇ ਸਾਰ, ਦੂਸਰ ਭੇਵ ਕੋਈ ਨਾ ਪਾਈਆ। ਇਕ ਇਕੱਲਾ ਏਕਾ ਏਕੰਕਾਰ, ਜੁਗਾ ਜੁਗੰਤਰ ਖੇਲ ਖਿਲਾਈਆ। ਸਾਧਾਂ ਸੰਤਾਂ ਸੇਵਾਦਾਰ, ਆਪਣੀ ਸੇਵ ਰਿਹਾ ਕਮਾਈਆ। ਏਕਾ ਦੇਵੇ ਨਾਮ ਅਧਾਰ, ਹਰਿ ਹਿਰਦੇ ਵਿਚ ਟਿਕਾਈਆ। ਗਾ ਗਾ ਥੱਕਾ ਸਰਬ ਸੰਸਾਰ, ਗਾਵਤ ਗਾਵਤ ਹਰਿ ਕਾ ਰੂਪ ਨਾ ਕੋਈ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਸੇਵਾ ਆਪਣਾ ਮੇਵਾ ਆਪੇ ਫਲ ਖੁਵਾਈਆ। ਤ੍ਰੈਗੁਣ ਤੇਰਾ ਫੁਲਿਆ ਫੁੱਲ, ਫੁਲਵਾੜੀ ਆਪ ਮਹਿਕਾਈਆ। ਵਸਣਹਾਰਾ ਨੇਹਚਲ ਧਾਮ ਅਟੱਲ, ਲੋਕਮਾਤ ਵੇਖ ਵਖਾਈਆ। ਕਲਜੁਗ ਵਰਤੇ ਆਪਣੀ ਕਲ, ਕਲ ਧਾਰਾ ਵੱਡੀ ਵਡਿਆਈਆ। ਆਪਣੀ ਜੋਤੀ ਦੀਪਕ ਆਪੇ ਗਿਆ ਬਲ, ਆਪਣੀ ਆਪ ਕਰੇ ਰੁਸ਼ਨਾਈਆ। ਆਪਣਾ ਆਸਣ ਆਪੇ ਮੱਲਾ, ਆਪੇ ਬੈਠਾ ਡੇਰਾ ਲਾਈਆ। ਸ਼ਬਦ ਸੁਨੇਹੜਾ ਏਕਾ ਘੱਲਾ, ਬ੍ਰਹਮਾ ਵਿਸ਼ਨ ਸ਼ਿਵ ਰਿਹਾ ਉਠਾਈਆ। ਤ੍ਰੈਗੁਣ ਲੱਗਾ ਜਗਤ ਸਲਾ, ਤ੍ਰੈਗੁਣ ਅਗਨੀ ਤੱਤ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚੌਥੇ ਜੁਗ ਚੌਥੀ ਧਾਰ, ਆਪਣੀ ਆਪ ਚਲਾਈਆ। ਧਾਰ ਅਵੱਲੀ ਪੁਰਖ ਅਬਿਨਾਸ਼ੀ, ਨਿਰਗੁਣ ਆਪਣੀ ਆਪ ਚਲਾਇੰਦਾ। ਸਰਗੁਣ ਰੂਪ ਸਰਬ ਪ੍ਰਕਾਸ਼ੀ, ਪਰਮ ਪੁਰਖ ਅਖਵਾਇੰਦਾ। ਖੇਲੇ ਖੇਲ ਪ੍ਰਿਥਮੀ
ਅਕਾਸ਼ੀ, ਆਪ ਆਪਣੀ ਖੇਲ ਖਲਾਇੰਦਾ। ਤ੍ਰੈਗੁਣ ਤੇਰੀ ਪਾਵੇ ਰਾਸੀ, ਗੋਪੀ ਕਾਹਨ ਸਰਬ ਨਚਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਵੇਖਣ ਪਾਸੀ, ਦਰ ਸਾਚਾ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਣਵੰਤਾ ਆਪ ਅਖਵਾਇੰਦਾ। ਗੁਣਵੰਤਾ ਹਰਿ ਭਗਵੰਤ, ਆਦਿ ਆਦਿ ਵਡਿਆਈਆ। ਖੇਲੇ ਖੇਲ ਜੁਗਾ ਜੁਗੰਤ, ਜੁਗ ਜੁਗ ਆਪਣੀ ਜੋਤ ਜਗਾਈਆ। ਆਪੇ ਨਾਮ ਮਣੀਆਂ ਮੰਤ, ਆਪੇ ਸ਼ਬਦੀ ਡੰਕ ਵਜਾਈਆ। ਆਪੇ ਰੂਪ ਸਾਧ ਸੰਤ, ਆਪੇ ਭਗਤ ਕਰੇ ਕੁੜਮਾਈਆ। ਆਪੇ ਲੱਖ ਚੁਰਾਸੀ ਜੀਵ ਜੰਤ, ਖਾਣੀ ਬਾਣੀ ਆਪ ਅਖਵਾਈਆ। ਆਪੇ ਨਾਰੀ ਆਪੇ ਕੰਤ, ਆਪੇ ਸਾਚੀ ਸੇਜ ਹੰਢਾਈਆ। ਆਪੇ ਫੁੱਲ ਫੁਲਵਾੜੀ ਰੁੱਤ ਬਸੰਤ, ਖ਼ਿਜ਼ਾਂ ਬਹਾਰ ਆਪ ਹੋ ਜਾਈਆ। ਆਪੇ ਮਹਿਮਾ ਜਾਣੇ ਅਗਣਤ, ਵੇਦ ਕਤੇਬ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਨੂਰ ਕਰੇ ਰੁਸ਼ਨਾਈਆ । ਤ੍ਰੈਗੁਣ ਤੇਰਾ ਪਾਰ ਕਿਨਾਰਾ, ਹਰਿ ਸਾਚਾ ਆਪ ਕਰਾਇੰਦਾ। ਪਹਿਲੋਂ ਢਾਇਆ ਪੰਜ ਤੱਤ ਮੁਨਾਰਾ, ਆਪਣਾ ਨਾਉਂ ਨਾ ਕੋਈ ਰਖਾਇੰਦਾ। ਦੂਜੇ ਨਿਰਗੁਣ ਜੋਤ ਕਰ ਉਜਿਆਰਾ, ਨਿਰਗੁਣ ਆਪਣਾ ਨਾਉਂ ਉਪਜਾਇੰਦਾ। ਨਿਹਕਲੰਕਾ ਹਰਿ ਅਵਤਾਰਾ, ਸ਼ਬਦੀ ਡੰਕ ਰਖਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਪਾਰ ਕਿਨਾਰਾ, ਪਾਰਬ੍ਰਹਮ ਮੇਲ ਮਿਲਾਇੰਦਾ। ਤ੍ਰੈਗੁਣ ਵੇਖੇ ਵਿਚ ਸੰਸਾਰਾ, ਆਪਣੀ ਗੰਢ ਖੁਲ੍ਹਾਇੰਦਾ। ਜਗਤ ਜਗਦੀਸ਼ ਹੋ ਉਜਿਆਰਾ, ਏਕਾ ਡੰਕ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਬੰਕ ਦੁਵਾਰਾ ਇਕ ਸੁਹਾਇੰਦਾ। ਤ੍ਰੈਗੁਣ ਤੇਰਾ ਕਰ ਪ੍ਰਕਾਸ਼, ਸਚਖੰਡ ਖੇਲ ਖਲਾਇਆ। ਅੰਤਮ ਤੇਰਾ ਕਰ ਵਿਨਾਸ, ਲੋਕਮਾਤੀ ਜੋਤ ਧਰਾਇਆ। ਨਾ ਕੋਈ ਪ੍ਰਿਥਮੀ ਨਾ ਅਕਾਸ਼, ਰਵ ਸਸ ਨਾ ਕੋਈ ਚਮਕਾਇਆ। ਨਾ ਕੋਈ ਪਵਣ ਨਾ ਕੋਈ ਸਵਾਸ, ਰਸਨਾ ਜਿਹਵਾ ਨਾ ਕੋਈ ਹਿਲਾਈਆ। ਮਾਤ ਗਰਭ ਨਾ ਰਖਿਆ ਵਾਸ, ਪਿਤ ਗੋਦ ਨਾ ਕੋਈ ਉਠਾਇਆ। ਗੁਰਮੁਖ ਅੰਦਰ ਕਰ ਪ੍ਰਕਾਸ਼, ਆਪਣਾ ਜਾਮਾ ਆਪੇ ਪਾਇਆ। ਗੋਬਿੰਦ ਸੂਰਾ ਦਾਸੀ ਦਾਸ, ਸੇਵਕ ਸੇਵ ਕਮਾਇਆ। ਆਪੇ ਲੱਖ ਚੁਰਾਸੀ ਕਰੇ ਨਾਸ, ਤ੍ਰੈਗੁਣ ਆਪ ਲਏ ਉਪਜਾਇਆ। ਆਪੇ ਲੇਖਾ ਜਾਣੇ ਬਰਖ ਮਾਸ, ਦਿਵਸ ਰਾਤ ਗਣਤ ਗਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਹਰਿ ਭਗਵੰਤ, ਏਕਾ ਨੂਰ ਕਰੇ ਰੁਸ਼ਨਾਇਆ। ਆਪੇ ਵੇਖੇ ਭਾਰਤ ਖੰਡ, ਪਾਰਬ੍ਰਹਮ ਵੱਡੀ ਵਡਿਆਈਆ। ਜੰਬੂ ਦੀਪ ਵੰਡੀ ਵੰਡ, ਦੀਪਕ ਜੋਤ ਕਰੇ ਰੁਸ਼ਨਾਈਆ। ਨੌ ਖੰਡ ਖੰਡ ਖੰਡ, ਸਤਿ ਸੱਤ ਸੱਤ ਵਟਾਈਆ। ਜਨ ਭਗਤਾਂ ਅੰਤਮ ਪਾਵੇ ਠੰਡ, ਆਪ ਆਪਣੀ ਦਇਆ ਕਮਾਈਆ। ਏਕਾ ਅੱਖਰ ਨਾਮ ਵੰਡ, ਸੋਹੰ ਕਰੇ ਸਚ ਪੜ੍ਹਾਈਆ। ਗੋਬਿੰਦ ਹੱਥ ਚੰਡ ਪ੍ਰਚੰਡ, ਬ੍ਰਹਿਮੰਡ ਖੋਜ ਖੁਜਾਈਆ। ਨਾਤਾ ਤੋੜੇ ਭੇਖ ਭਖੰਡ, ਸਚ ਸੁੱਚ ਵਰਤਾਈਆ। ਲਹਿਣਾ ਦੇਣਾ ਚੁੱਕੇ ਨਾਰ ਦੁਹਾਗਣ ਰੰਡ, ਵਿਭਚਾਰ ਨਾ ਕੋਈ ਵਖਾਈਆ। ਏਕਾ ਰੂਪ ਕਰੇ ਵਰਭੰਡ, ਆਪ ਆਪਣੀ ਦਇਆ ਕਮਾਈਆ। ਨੰਗੀ ਹੋਵੇ ਨਾ ਕਿਸੇ ਕੰਡ, ਜੋ ਜਨ ਆਏ ਸਰਨਾਈਆ। ਤ੍ਰੈਗੁਣ ਮਾਇਆ ਦੇਵੇ ਵੰਡ, ਏਕਾ ਇਕੀ ਸਿਖੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤਿਖੀ ਧਾਰ ਇਕ ਵਖਾਈਆ। ਤਿਖੀ ਧਾਰ ਤੇਜ ਕਟਾਰ, ਹਰਿ ਸਾਚਾ ਸਚ ਵਖਾਇੰਦਾ। ਸ਼ਬਦ ਖੰਡਾ ਅਪਰ ਅਪਾਰ, ਦੋਵੇਂ ਮੁੱਖ ਸਲਾਹਿੰਦਾ। ਲੱਖ ਚੁਰਾਸੀ ਮਾਰੇ ਮਾਰ, ਅੱਗੇ ਹੋ ਨਾ ਕੋਈ ਬਚਾਇੰਦਾ। ਬ੍ਰਹਮਾ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਇੰਦਾ। ਸ਼ਿਵ ਸ਼ੰਕਰ ਗਲੋਂ ਲਾਹੇ ਹਾਰ,
ਕੰਠ ਮਾਲਾ ਨਾ ਕੋਈ ਵਖਾਇੰਦਾ। ਵਿਸ਼ਨੂੰ ਵੰਸੀ ਕਰੇ ਪੁਕਾਰ, ਅੱਗੇ ਸੀਸ ਝੁਕਾਇੰਦਾ। ਤ੍ਰੈਗੁਣ ਮਾਇਆ ਹੋਏ ਖ਼ਵਾਰ, ਲੋਕਮਾਤ ਨਾ ਕੋਈ ਬਚਾਇੰਦਾ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪ ਆਪਣਾ ਹੁਕਮ ਸੁਣਾਇੰਦਾ। ਆਦਿ ਜੁਗਾਦੀ ਹਰਿ ਨਿਰੰਕਾਰ, ਦੂਸਰ ਕੋਈ ਨਾ ਵਿਚ ਰਖਾਇੰਦਾ। ਕਲਜੁਗ ਅੰਤਮ ਪਾਵੇ ਸਾਰ, ਨਿਹਕਲੰਕ ਨਾਉਂ ਰਖਾਇੰਦਾ। ਭਗਤਨ ਮੀਤਾ ਕਰ ਪਿਆਰ, ਗੁਰਮੁਖ ਸਾਚੇ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਲਹਿਣਾ ਮੂਲ ਚੁਕਾਇੰਦਾ। ਗੋਬਿੰਦ ਲਹਿਣਾ ਹਰਿ ਚੁਕੌਣਾ, ਹਰਿ ਸਾਚੇ ਵਡ ਵਡਿਆਈਆ। ਪਿਛਲਾ ਲੇਖਾ ਪੂਰ ਕਰੌਣਾ, ਅੱਗੇ ਬਾਕੀ ਰਹੇ ਨਾ ਰਾਈਆ। ਵਰਨਾਂ ਬਰਨਾਂ ਆਪ ਮਿਟੌਣਾ, ਏਕਾ ਸਰਨ ਸਮਝਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਊਚਾਂ ਨੀਚਾਂ ਰਾਓ ਰੰਕਾਂ ਏਕਾ ਧਾਮ ਬਹੌਣਾ, ਬੰਕ ਦੁਵਾਰਾ ਇਕ ਵਖਾਈਆ। ਏਕਾ ਮੰਤਰ ਨਾਮ ਦ੍ਰਿੜੌਣਾ, ਇਸ਼ਟ ਦੇਵ ਇਕ ਹੋ ਜਾਈਆ। ਏਕਾ ਅੰਮ੍ਰਿਤ ਜਾਮ ਪਿਔਣਾ, ਅੰਤਰ ਆਤਮ ਆਪ ਰਖਾਈਆ। ਬ੍ਰਹਿਮਣ ਸ਼ੂਦਰ ਵੈਸ਼ ਸ਼ੱਤਰੀ ਏਕਾ ਰੰਗ ਰੰਗੌਣਾ, ਏਕਾ ਬ੍ਰਹਮ ਕਰੇ ਕੁੜਮਾਈਆ। ਸਤਿਜੁਗ ਸਾਚਾ ਮਾਰਗ ਲੌਣਾ, ਸਾਚੀ ਸਿਖਿਆ ਇਕ ਸਮਝਾਈਆ। ਬੀਸ ਬੀਸਾ ਹਰਿ ਜਗਦੀਸ਼ਾ ਆਪ ਅਖਵੌਣਾ, ਘਰ ਸਾਚੇ ਵੱਜੀ ਵਧਾਈਆ। ਜਿਸ ਦੁਵਾਰੇ ਹਰਿ ਚਰਨ ਛੁਹੌਣਾ, ਸੋਭਾ ਸੋਭ ਸੋਭ ਵਡਿਆਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਨਿਉਂ ਨਿਉਂ ਸੀਸ ਝੁਕੌਣਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਡੱਲਾ ਝੱਲਾ ਲੇਖੇ ਲੌਣਾ, ਸਗਲੀ ਕੁਲ ਤਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਸ਼ਵ ਰੂਪ ਸਾਚਾ ਭੂਪ ਵਸਣਹਾਰਾ ਚਾਰ ਕੂਟ, ਦਹਿ ਦਿਸ਼ਾ ਪਾਏ ਹਿੱਸਾ, ਨੇਤਰ ਨੈਣ ਲੋਚਣ ਜਗਤ ਨਾ ਦਿਸਾ, ਗੁਰਮੁਖਾਂ ਦਰਸ ਦਿਖਾਈਆ।