੧੪ ਸਾਵਣ ੨੦੧੬ ਬਿਕ੍ਰਮੀ ਧਰਮ ਸਿੰਘ ਦੇ ਘਰ ਦਇਆ ਹੋਈ, ਪਿੰਡ ਪਿਪਲੀ ਜ਼ਿਲਾ ਫ਼ਿਰੋਜ਼ਪੁਰ
ਹਰਿ ਬਾਣੀ ਗੁਰ ਮੰਤਰ, ਗੁਰ ਸਤਿਗੁਰ ਆਪ ਜਣਾਈਆ। ਸਰਬ ਜੀਆਂ ਬਿਧ ਜਾਣੇ ਅੰਤਰ, ਅੰਤਰ ਆਤਮ ਖੋਜ ਖੁਜਾਈਆ। ਜਗਤ ਬੁਝਾਏ ਲੱਗੀ ਬਸੰਤਰ, ਜੋ ਜਨ ਰਸਨਾ ਗਾਈਆ। ਲੇਖ ਜਣਾਏ ਗਗਨ ਗਗਨੰਤਰ, ਕਾਇਆ ਗਗਨ ਮੰਡਲ ਸੁਹਾਈਆ। ਸਚ ਸਤਿ ਬਣਾਏ ਸਾਚੀ ਬਣਤਰ, ਸਤਿ ਅਸਤਿ ਦਏ ਮਿਟਾਈਆ । ਆਦਿ ਜੁਗਾਦਿ ਜੁਗਾ ਜੁਗੰਤਰ ਨਾਮ ਨਾਮ ਡੰਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧੁਰ ਫ਼ਰਮਾਣਾ ਹੁਕਮ ਸੁਣਾਈਆ। ਹਰਿ ਫ਼ਰਮਾਣ ਧੁਰ ਧੁਰ ਦੀ ਬਾਣੀ, ਗੁਰ ਸਤਿਗੁਰ ਮੁਖ ਸਲਾਹੀਆ। ਦੋ ਜਹਾਨਾਂ ਸਾਚੀ ਰਾਣੀ, ਸਾਚੇ ਕੰਤ ਵਡਿਆਈਆ। ਸ਼ਬਦ ਮਿਲਾਵਾ ਸਾਚੇ ਹਾਣੀ, ਸਗਲਾ ਸੰਗ ਰਖਾਈਆ। ਅੰਮ੍ਰਿਤ ਦੇਵੇ ਠੰਡਾ ਪਾਣੀ, ਭਰ ਪਿਆਲਾ ਸੰਗ ਲਿਆਈਆ। ਗੁਰਮੁਖਾਂ ਚੁਕਾਏ ਜਗਤ ਕਾਣੀ, ਆਵਣ ਜਾਵਣ ਲੇਖ ਮਿਟਾਈਆ। ਰਸਨਾ ਗਾਇਣ ਪਾਇਣ ਪਦ ਨਿਰਬਾਣੀ, ਨਿਰਭੈ ਰੂਪ ਦਰਸਾਈਆ। ਧੁਰਦਰਗਾਹੀ ਸਚ ਨਿਸ਼ਾਨੀ, ਲੋਕਮਾਤ ਕਰੇ ਰੁਸ਼ਨਾਈਆ। ਆਪੇ ਜਾਣੇ ਜਾਣ ਜਾਣੀ, ਦੂਸਰ ਹੱਥ ਨਾ ਕੋਇ ਵਖਾਈਆ। ਪਾਵੇ ਸਾਰ ਚਾਰੇ ਖਾਣੀ, ਉਤਭੁਜ ਸੇਹਤਜ ਜੇਰਜ ਅੰਡ ਤੋਲ ਤੁਲਾਈਆ। ਕਰੇ ਕਰਾਏ ਪੁਣ ਛਾਣੀ, ਲੱਖ ਚੁਰਾਸੀ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਮੰਤਰ ਨਾਮ ਵਡਿਆਈਆ। ਹਰਿ ਬਾਣੀ ਨੇਤਰ ਮੰਤਰ ਫੋਰ, ਗੁਰ ਸਤਿਗੁਰ ਖੇਲ ਖਲਾਈਆ। ਨਾਤਾ ਤੋੜੇ ਪੰਚਮ ਚੋਰ, ਝੂਠੀ ਧਾੜ ਦਏ ਮਿਟਾਈਆ। ਆਸਾ ਤ੍ਰਿਸ਼ਨਾ ਹਰਾਮ ਖ਼ੋਰ, ਗੁਰਸਿਖ ਨੇੜ ਨਾ ਆਈਆ। ਲੇਖਾ ਜਾਣੇ ਅੰਧ ਘੋਰ, ਡੂੰਘੀ ਭਵਰੀ ਖੋਜ ਖੁਜਾਈਆ। ਸੁਰਤ ਸਵਾਣੀ ਰਿਹਾ ਹੋੜ, ਨਾਮ ਖੰਡਾ ਹੱਥ ਉਠਾਈਆ। ਹਰਿ ਬਾਣੀ ਬੰਨ੍ਹੇ ਸਾਚੀ ਡੋਰ, ਸ਼ਬਦੀ ਗੰਢ ਦਵਾਈਆ।
ਚਰਨ ਕਵਲ ਪ੍ਰੀਤੀ ਜੋੜ, ਜੋੜੀ ਜੋੜ ਜੁੜਾਈਆ। ਆਪ ਚੜ੍ਹਾਏ ਸਾਚੇ ਘੋੜ, ਵਾਗ ਆਪਣੇ ਹੱਥ ਉਠਾਈਆ। ਗੁਰਸਿਖ ਲੱਗੀ ਨਿਭੇ ਤੋੜ, ਨਾ ਕੋਈ ਤੋੜੇ ਤੋੜ ਤੁੜਾਈਆ। ਸਤਿਗੁਰ ਪੂਰਾ ਜਾਏ ਬੌਹੜ, ਸੋ ਪੁਰਖ ਵੱਡੀ ਵਡਿਆਈਆ। ਹੰ ਬ੍ਰਹਮ ਲੱਗੀ ਔੜ, ਪਾਰਬ੍ਰਹਮ ਅੰਮ੍ਰਿਤ ਮੇਘ ਬਰਸਾਈਆ। ਮਿੱਠਾ ਕਰੇ ਰੀਠਾ ਕੌੜ, ਏਕਾ ਅੰਮ੍ਰਿਤ ਫਲ ਲਗਾਈਆ। ਦੋ ਜਹਾਨਾਂ ਰਿਹਾ ਦੌੜ, ਵੇਸ ਅਨੇਕਾ ਰੂਪ ਵਟਾਈਆ। ਆਪੇ ਪੰਧ ਜਾਣੇ ਲੰਮਾ ਚੌੜ, ਲੋਆਂ ਪੁਰੀਆਂ ਗਗਨ ਪਤਾਲਾਂ ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਦਬਾਈਆ। ਸਚਖੰਡ ਦੁਵਾਰੇ ਲਾਇਆ ਏਕਾ ਪੌੜ, ਏਕਾ ਡੰਡਾ ਰਿਹਾ ਵਖਾਈਆ। ਗੁਰਮੁਖਾਂ ਅੰਤਮ ਜਾਏ ਬੌਹੜ, ਹਰਿ ਸੱਜਣ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਜਨਨੀ ਲੇਖੇ ਲਾਈਆ। ਹਰਿ ਬਾਣੀ ਧੁਰ ਫ਼ਰਮਾਣ, ਸ਼ਬਦੀ ਸ਼ਬਦ ਜਣਾਇੰਦਾ। ਲੱਖ ਚੁਰਾਸੀ ਪਾਏ ਆਣ, ਏਕਾ ਹੁਕਮ ਸੁਣਾਇੰਦਾ। ਰਾਜੇ ਰਾਣੀਆਂ ਸਾਰੇ ਗਾਣ, ਰਾਓ ਰੰਕਾਂ ਮੁਖ ਸਲਾਹਿੰਦਾ। ਆਪੇ ਹੋਏ ਜਾਣੀ ਜਾਣ, ਜਾਨਣਹਾਰਾ ਨਾਉਂ ਧਰਾਇੰਦਾ। ਸੰਤ ਸੁਹੇਲੇ ਗੁਰਮੁਖ ਸਾਜਣ ਮਾਤ ਪਛਾਣ, ਮਾਤਾ ਪਿਤਾ ਤ੍ਰਿਪਤ ਕਰਾਇੰਦਾ। ਬਖ਼ਸ਼ਣਹਾਰਾ ਚਰਨ ਧਿਆਨ, ਚਾਤ੍ਰਕ ਚਿਤ ਸਰਬ ਬਿਲਲਾਇੰਦਾ। ਚੁਕੌਣਹਾਰਾ ਦੂਜੀ ਕਾਣ, ਦੋਏ ਦੋਏ ਧਾਰ ਗਵਾਇੰਦਾ। ਦੇਵਣਹਾਰਾ ਦਰਸ ਮਹਾਨ, ਨੇਤਰ ਲੋਚਣ ਦਰਸ ਵਖਾਇੰਦਾ। ਵਸਣਹਾਰਾ ਸਚ ਮਕਾਨ, ਚੌਥੇ ਪਦ ਡੇਰਾ ਲਾਇੰਦਾ। ਪੰਚਮ ਮੇਲਾ ਗੁਣ ਨਿਧਾਨ, ਗੁਣਵੰਤਾ ਵੇਖ ਵਖਾਇੰਦਾ। ਸੰਤ ਸਾਜਣ ਦੋ ਜਹਾਨ, ਸਤਿਗੁਰ ਪੂਰਾ ਪਾਰ ਕਰਾਇੰਦਾ। ਖਾਣੀ ਬਾਣੀ ਬਣ ਬਬਾਣ, ਗੁਰਮੁਖ ਸਾਚੇ ਵਿਚ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਦਰ, ਦਰ ਸਾਚਾ ਇਕ ਸੁਹਾਇੰਦਾ।
ਹਰਿ ਬਾਣੀ ਹਰਿ ਰੂਪ ਹੈ, ਗੁਰ ਸਤਿਗੁਰ ਵਿਚ ਸਮਾਏ। ਹਰਿ ਬਾਣੀ ਸਤਿ ਸਰੂਪ ਹੈ, ਸਤਿਗੁਰ ਸਾਚਾ ਵੇਖ ਵਖਾਏ। ਹਰਿ ਬਾਣੀ ਚਾਰੇ ਕੂਟ ਹੈ, ਦਹਿ ਦਿਸ਼ਾ ਵਿਚ ਸਮਾਏ। ਹਰਿ ਬਾਣੀ ਸਾਚਾ ਸੂਤ ਹੈ, ਤਾਣਾ ਪੇਟਾ ਇਕ ਅਖਵਾਏ। ਹਰਿ ਬਾਣੀ ਸਾਚਾ ਭੂਪ ਹੈ, ਰਾਜ ਜੋਗ ਸਚ ਸੁਲਤਾਨ ਇਕ ਕਮਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਸਾਚਾ ਮੰਤਰ ਨਾਮ ਦ੍ਰਿੜਾਏ। ਹਰਿ ਬਾਣੀ ਹਰਿ ਅੰਤਰ ਧਿਆਨ, ਗੁਰ ਸਤਿਗੁਰ ਬੂਝ ਬੁਝਾਈਆ। ਹਰਿ ਬਾਣੀ ਮਾਰੇ ਬਾਣ ਮਹਾਨ, ਤੀਰ ਨਿਰਾਲਾ ਇਕ ਚਲਾਈਆ। ਹਰਿ ਬਾਣੀ ਮੇਟੇ ਪੰਜ ਸ਼ੈਤਾਨ, ਹਉਮੇ ਹਿੰਸਾ ਰਹੇ ਨਾ ਰਾਈਆ। ਹਰਿ ਬਾਣੀ ਮੇਟੇ ਨੌਜੁਵਾਨ, ਪੰਚਮ ਮੇਲ ਨਾ ਕੋਇ ਵਖਾਈਆ। ਹਰਿ ਬਾਣੀ ਲਹਿਣਾ ਚੁਕਾਏ ਜਗਤ ਜਹਾਨ, ਚਾਰੇ ਖਾਣੀ ਪੰਧ ਮੁਕਾਈਆ। ਹਰਿ ਬਾਣੀ ਦੇਵੇ ਧੁਰ ਫ਼ਰਮਾਣ, ਸ਼ਬਦ ਢੋਲਾ ਏਕਾ ਗਾਈਆ। ਹਰਿ ਬਾਣੀ ਹੋਏ ਦਰ ਪਰਵਾਨ, ਹਰਿ ਸਾਚਾ ਲੇਖਾ ਲੇਖੇ ਪਾਈਆ। ਹਰਿ ਬਾਣੀ ਲੋਕਮਾਤ ਕਰ ਪਰਧਾਨ, ਆਪਣੇ ਨਾਮ ਕਰੇ ਵਡਿਆਈਆ। ਹਰਿ ਬਾਣੀ ਗੁਰਮੁਖਾਂ ਦੇਵੇ ਜਗਤ ਮਾਣ, ਭਗਤ ਵਛਲ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਸਾਚਾ ਵਰ, ਏਕਾ ਸ਼ਬਦ ਕਰੇ ਕੁੜਮਾਈਆ। ਹਰਿ ਬਾਣੀ ਅੰਮ੍ਰਿਤ ਰਸ, ਗੁਰ ਸਤਿਗੁਰ ਆਪ ਚੁਆਇਆ। ਪਾਰਬ੍ਰਹਮ ਅਬਿਨਾਸ਼ੀ ਅੰਦਰ ਵਸ, ਆਪ ਆਪਣਾ
ਭੇਵ ਖੁਲ੍ਹਾਇਆ। ਦਰਸ ਦਖਾਏ ਹੱਸ ਹੱਸ, ਨਿਰਗੁਣ ਸਰਗੁਣ ਮੇਲ ਮਿਲਾਇਆ। ਤੀਰ ਨਿਰਾਲਾ ਮਾਰੇ ਕਸ, ਅਨਯਾਲਾ ਆਪ ਚਲਾਇਆ। ਸਾਚਾ ਮਾਰਗ ਲੋਕਮਾਤ ਦੱਸ, ਦਰ ਦਸਵਾਂ ਆਪ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਏਕਾ ਵਰ, ਗੁਰ ਮੰਤਰ ਨਾਮ ਸਮਝਾਇਆ। ਹਰਿ ਬਾਣੀ ਹਰਿ ਕਾ ਨੇਤਰ, ਗੁਰ ਗੁਰ ਆਪ ਖੁਲ੍ਹਾਇੰਦਾ। ਆਪੇ ਵੇਖੇ ਕਾਇਆ ਖੇਤਰ, ਨਵ ਨਵ ਫੋਲ ਫੁਲਾਇੰਦਾ। ਰੁੱਤ ਬਸੰਤੀ ਮਹੀਨਾ ਚੇਤਰ, ਫਲ ਫੁਲਵਾੜੀ ਫਲ ਮਹਿਕਾਇੰਦਾ। ਗੁਰਮੁਖਾਂ ਕਰੇ ਸਾਚਾ ਹੇਤੜ, ਨਿਤ ਨਵਿਤ ਵੇਖ ਵਖਾਇੰਦਾ। ਲੇਖਾ ਜਾਣੇ ਪੰਚਮ ਜੇਠੜ, ਵਦੀ ਸੁਦੀ ਨਾ ਨਾਲ ਰਲਾਇੰਦਾ। ਹਰਿਜਨ ਰੱਖੇ ਸਾਇਆ ਹੇਠੜ, ਸਿਰ ਆਪਣਾ ਹੱਥ ਟਿਕਾਇੰਦਾ। ਲੱਭਦੇ ਫਿਰਦੇ ਕੋਟੀ ਕੋਟ ਕੇਤੜ, ਦਿਸ ਕਿਸੇ ਨਾ ਆਇੰਦਾ। ਰਾਜ ਰਾਜਾਨ ਵਡ ਵਡ ਸੇਠੜ, ਪੁੰਨ ਦਾਨ ਸਰਬ ਕਰਾਇੰਦਾ। ਮਿਲੇ ਮੇਲ ਨਾ ਹਰਿ ਹਰਿ ਮੀਤੜ, ਮਿੱਤਰ ਪਿਆਰਾ ਨਾ ਕੋਇ ਮਿਲਾਇੰਦਾ। ਕਾਇਆ ਕਰੇ ਨਾ ਠਾਂਡੀ ਸੀਤੜ, ਅਗਨੀ ਤੱਤ ਨਾ ਕੋਇ ਬੁਝਾਇੰਦਾ। ਸਤਿਗੁਰ ਪੂਰਾ ਹਰਿ ਮਿਹਰਵਾਨ ਗੁਰਮੁਖਾਂ ਮੇਲਾ ਆਪੇ ਕੀਤੜ, ਹਸਤ ਕੀਟ ਏਕਾ ਰੰਗ ਰੰਗਾਇੰਦਾ। ਰੰਗ ਰੰਗਾਏ ਇਕ ਮਜੀਠੜ, ਲਾਲ ਗੁਲਾਲਾ ਰੂਪ ਵਟਾਇੰਦਾ। ਸ਼ਾਹੋ ਭੂਪ ਵਡ ਬੀਠਲਾ ਬੀਠਲ, ਮੋਹਨ ਮਾਧਵ ਨਾਉਂ ਧਰਾਇੰਦਾ। ਆਦਿ ਜੁਗਾਦੀ ਜਾਣੇ ਰੀਤੜ, ਆਪਣਾ ਮਾਰਗ ਆਪੇ ਲਾਇੰਦਾ। ਸਤਿਜੁਗ ਸਾਚਾ ਪਤਿਤ ਪੁਨੀਤੜ, ਪਾਰਬ੍ਰਹਮ ਪ੍ਰਭ ਨਾਉਂ ਧਰਾਇੰਦਾ। ਨਾ ਕੋਈ ਗੁਰਦੁਵਾਰ ਨਾ ਮੰਦਰ ਮਸੀਤੜ, ਚਾਰ ਵਰਨਾਂ ਸਤਿਗੁਰ ਏਕਾ ਰੂਪ ਦਰਸਾਇੰਦਾ। ਹਰਿ ਬਾਣੀ ਹਰਿ ਸ਼ਬਦ ਜਗਤ ਅਨਡੀਠੜ, ਸਤਿਗੁਰ ਪੂਰਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੱਜਣ ਮੇਲ ਮਿਲਾਇੰਦਾ। ਹਰਿ ਬਾਣੀ ਹਰਿ ਜਾਣਿਆ, ਗੁਰ ਸਤਿਗੁਰ ਰੂਪ ਅਪਾਰ। ਦਰ ਘਰ ਸਾਚਾ ਇਕ ਪਛਾਣਿਆ, ਮਿਲਿਆ ਮੇਲ ਸ੍ਰੀ ਭਗਵਾਨ। ਲੇਖਾ ਚੁੱਕਾ ਜੀਵ ਜਹਾਨਿਆ, ਪਾਇਆ ਪਦ ਪਦ ਨਿਰਬਾਣ। ਅੰਮ੍ਰਿਤ ਮਿਲਿਆ ਠੰਡਾ ਪਾਣੀਆ, ਸਾਚਾ ਨੀਰ ਸੀਰ ਵਿਰੋਲੇ ਦੋ ਜਹਾਨ। ਸਤਿਗੁਰ ਪੂਰਾ ਗਾਏ ਅਕੱਥ ਕਹਾਣੀਆ, ਲੇਖਾ ਜਾਣੇ ਨਾ ਵੇਦ ਪੁਰਾਨ। ਗੁਰਮੁਖ ਸਾਚਾ ਸਾਚੀ ਸੁਘੜ ਸੁਵਾਣੀਆ, ਮੇਲ ਮਿਲਾਵਾ ਸੀਤਾ ਰਾਮ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਏਕਾ ਨਾਮ ਪਿਆਏ ਜਾਮ। ਹਰਿ ਬਾਣੀ ਹਰਿ ਨਾਮ ਪਿਆਲਾ, ਗੁਰ ਸਤਿਗੁਰ ਹੱਥ ਫੜਾਇੰਦਾ। ਸਤਿਗੁਰ ਪੂਰਾ ਦੀਨ ਦਿਆਲਾ, ਆਪਣੀ ਦਇਆ ਕਮਾਇੰਦਾ। ਜੁਗ ਜੁਗ ਚਲੇ ਅਵੱਲੜੀ ਚਾਲਾ, ਲੇਖਾ ਲੇਖ ਨਾ ਕੋਇ ਵਖਾਇੰਦਾ। ਗੁਰਮੁਖ ਕਾਇਆ ਸੱਚੀ ਧਰਮਸਾਲਾ, ਸਾਚਾ ਬੰਕ ਸੁਹਾਇੰਦਾ। ਜੋਤੀ ਨੂਰ ਹਾਜ਼ਰ ਹਜ਼ੂਰ ਇਕ ਉਜਾਲਾ, ਪਰਕਾਸ਼ ਅਕਾਸ਼ ਰਖਾਇੰਦਾ। ਦਿਵਸ ਰੈਣ ਕਰੇ ਪ੍ਰਿਤਪਾਲਾ, ਬਾਲ ਬਾਲਾ ਲੇਖੇ ਲਾਇੰਦਾ। ਗਲ ਵਿਚ ਪਾਏ ਏਕਾ ਮਾਲਾ, ਸੋਹੰ ਹਾਰ ਗਲ ਵਿਚ ਪਾਇੰਦਾ। ਅਜਪਾ ਜਾਪ ਆਪੇ ਘਾਲੇ ਆਪਣੀ ਘਾਲਾ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਫਲ ਲਗਾਏ ਸਾਚੇ ਡਾਲਾ, ਪਤ ਡਾਲ੍ਹੀ ਵੇਖ ਵਖਾਇੰਦਾ। ਦੋ ਜਹਾਨੀ ਬਣ ਦਲਾਲਾ, ਸਾਚਾ ਜੋੜਾ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਮੁਖ ਸਲਾਹਿੰਦਾ। ਹਰਿ ਬਾਣੀ ਸਾਚਾ ਰੰਗ ਸਾਚੀ ਅੰਮੜੀਏ, ਹਰਿ ਸਤਿਗੁਰ ਆਪ ਚੜ੍ਹਾਇੰਦਾ। ਰੰਗ ਰੰਗੇ ਕਾਇਆ ਮਾਟੀ ਝੂਠੀ ਚੰਮੜੀਏ, ਚੰਮ ਦ੍ਰਿਸ਼ਟੀ ਇਸ਼ਟ ਮਿਟਾਇੰਦਾ। ਕੀਮਤ ਕਰਤਾ ਕੋਇ ਨਾ ਲਾਏ ਪੈਸਾ ਧੇਲਾ ਦਮੜੀਏ, ਚਰਨ ਪ੍ਰੀਤੀ ਇਕ ਸਿਖਾਇੰਦਾ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਸਾਚੇ ਆਪੇ ਵੇਖ ਵਖਾਇੰਦਾ। ਹਰਿ ਬਾਣੀ ਹਰਿ ਸਾਚਾ ਜ਼ੋਰ, ਜਗਤ ਜੁਗਤ ਬਣਾਈਆ। ਗੁਰ ਸਤਿਗੁਰ ਆਪੇ ਤੋਰ, ਲੋਕਮਾਤ ਕਰੇ ਜਣਾਈਆ। ਨਿਰਗੁਣ ਆਪਣੇ ਹੱਥ ਰੱਖੇ ਡੋਰ, ਸਰਗੁਣ ਤੰਦ ਬੰਧਾਈਆ। ਨੇਤਰ ਖੋਲ੍ਹੇ ਹਰਨ ਫੋਰ, ਫੁਰਨਾ ਫੁਰੇ ਬੇਪਰਵਾਹੀਆ। ਆਪੇ ਹੁਕਮੇ ਰਿਹਾ ਤੋਰ, ਹੁਕਮੀ ਹੁਕਮ ਫਿਰਾਈਆ। ਪਾਵੇ ਸਾਰ ਅੰਧ ਘੋਰ, ਏਕਾ ਜੋਤ ਕਰ ਰੁਸ਼ਨਾਈਆ। ਹਰਿ ਬਿਨ ਅਵਰ ਨਾ ਦੀਸੇ ਕੋਈ ਹੋਰ, ਨਾ ਕੋਈ ਕੁਦਰਤ ਰਚਨ ਰਚਾਈਆ। ਲੱਖ ਚੁਰਾਸੀ ਨਾ ਜੋੜੇ ਜੋੜ, ਬ੍ਰਹਮਾ ਵਿਸ਼ਨ ਸ਼ਿਵ ਨਾ ਕੋਇ ਸਹਾਈਆ। ਹਰਿ ਕਾ ਰੂਪ ਸਤਿ ਸਰੂਪ ਗੁਰਮੁਖਾਂ ਚੁਕਾਏ ਮੋਰ ਤੋਰ, ਤੇਰਾ ਮੇਰਾ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਬਾਣੀ ਆਪਣੀ ਆਪ ਸੁਣਾਈਆ। ਹਰਿ ਬਾਣੀ ਪਤਿਤ ਪੁਨੀਤ, ਪਤਿਤ ਪਾਵਣ ਆਪ ਚਲਾਈਆ। ਏਕਾ ਰੰਗ ਰੰਗਾਏ ਹਸਤ ਕੀਟ, ਰਸਨਾ ਗਾਵਤ ਗਾਵਤ ਗਾਵਤ ਪਾਰ ਕਰਾਈਆ। ਧੁਰ ਦਾ ਸ਼ਬਦ ਸਾਚਾ ਮੀਤ, ਸਾਕ ਸੱਜਣ ਸੈਣ ਇਕ ਅਖਵਾਈਆ। ਗੁਰਸਿਖ ਗੌਣਾ ਸੋਹੰ ਸੁਹਾਗੀ ਗੀਤ, ਸਤਿਗੁਰ ਪੂਰਾ ਕਰੇ ਕੁੜਮਾਈਆ। ਅੱਠੇ ਪਹਿਰ ਵਸੇ ਚੀਤ, ਚੇਤਨ ਸਤਾ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਾਚੇ ਘਰ, ਬੰਕ ਦੁਵਾਰਾ ਇਕ ਵਖਾਈਆ। ਹਰਿ ਬਾਣੀ ਬਾਣ ਨਿਰਾਲਾ, ਗੁਰ ਸਤਿਗੁਰ ਹੱਥ ਉਠਾਇਆ। ਰਸਨਾ ਚਿੱਲਾ ਤੀਰ ਕਮਾਨਾ, ਲੋਕਮਾਤ ਆਪ ਚਲਾਇਆ। ਖੇਲੇ ਖੇਲ ਦੋ ਜਹਾਨਾਂ, ਭੇਵ ਅਭੇਦਾ ਭੇਵ ਛੁਪਾਇਆ। ਗੁਰਮੁਖਾਂ ਮਾਰੇ ਇਕ ਨਿਸ਼ਾਨਾ, ਸੋਏ ਮਾਤ ਲਏ ਉਠਾਇਆ। ਪੁਰਖ ਅਬਿਨਾਸ਼ੀ ਬੀਨਾ ਦਾਨਾ, ਦਾਨਾ ਬੀਨਾ ਆਪ ਹੋ ਜਾਇਆ। ਹਰਿਜਨ ਕਰੇ ਠਾਂਡਾ ਸੀਨਾ, ਸਤਿ ਸਤਿ ਸਤਿ ਵਰਤਾਇਆ। ਤਿੰਨਾਂ ਲੋਕਾਂ ਪਾਰ ਕੀਨਾ, ਬ੍ਰਹਮਾ ਵਿਸ਼ਨ ਸ਼ਿਵ ਰਾਹ ਰਹੇ ਤਕਾਇਆ । ਆਪਣਾ ਰੰਗ ਚੜ੍ਹਾਇਆ ਭੀਨਾ, ਭਿੰਨੜੀ ਰੈਣ ਨਾਲ ਸੁਹਾਇਆ। ਰਸਨਾ ਜਿਹਵਾ ਜਿਸ ਜਨ ਸੋਹੰ ਚੀਨਾ, ਚਿੰਤਾ ਸੋਗ ਰਹੇ ਨਾ ਰਾਇਆ। ਅੰਤਮ ਅੰਤ ਆਪ ਆਪਣੇ ਜੇਹਾ ਕੀਨਾ, ਹੰ ਬ੍ਰਹਮ ਪਾਰਬ੍ਰਹਮ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਖੇਲ ਖਲਾਇਆ। ਹਰਿ ਸ਼ਬਦ ਸੱਚੀ ਧੁਨਕਾਰ, ਧੁਰ ਬਾਣੀ ਨਾਉਂ ਧਰਾਈਆ। ਪੁਰਖ ਅਗੰਮ ਖੇਲ ਕਰਤਾਰ, ਕੁਲਾਵੰਤ ਕਲ ਵਰਤਾਈਆ। ਬੇਅੰਤ ਬੇਅੰਤ ਬੇਅੰਤ ਸਿਰਜਣਹਾਰ, ਅੰਤ ਆਦਿ ਵੱਡੀ ਵਡਿਆਈਆ । ਕੰਤ ਕੰਤ ਕੰਤ ਹਰਿ ਨਾਰ ਭਤਾਰ, ਦਰ ਸੁਹਾਗਣ ਸੋਭਾ ਪਾਈਆ। ਇਛਿਆ ਭਿਛਿਆ ਕਰ ਸ਼ਿੰਗਾਰ, ਭੂਸ਼ਨ ਬਸਤਰ ਇਕ ਸਜ਼ਾਈਆ। ਕੌਸਤਕ ਮਣੀਆ ਸਾਚਾ ਹਾਰ, ਮਸਤਕ ਟਿੱਕਾ ਤਿਲਕ ਲਲਾਟ ਲਗਾਈਆ। ਨੈਣਾਂ ਕੱਜਲ ਨਾਮ ਧਾਰ, ਲੋਇਣ ਰਹੀ ਮਟਕਾਈਆ। ਹੱਸ ਮੁਖ ਬੱਤੀ ਦੰਦ ਉਚਾਰ, ਗੋਬਿੰਦ ਗੋਬਿੰਦ ਜਿਹਵਾ ਰਹੀ ਗਾਈਆ। ਸਰਵਨ ਸੁਨਣ ਕੰਤ ਪਿਆਰ, ਧੁਨੀ ਨਾਦ ਏਕਾ ਲਿਵ ਲਾਈਆ। ਨੱਕ ਵਾਸਨਾ ਸੁਗੰਧੀ ਵੇਖ ਵਿਹਾਰ, ਗੁਰ ਸੰਗਤ ਸੰਗ ਮਹਿਕਾਈਆ। ਬੰਦੀ ਤੋੜ ਆਇਆ ਵਿਚ ਸੰਸਾਰ, ਬੰਦੀਖ਼ਾਨਾ ਤੋੜ ਤੁੜਾਈਆ। ਸ਼ਾਹੋ ਭੂਪ ਸਾਚੇ ਘੋੜੇ ਚੜ੍ਹਿਆ ਸ਼ਾਹ ਸਵਾਰ, ਸੋਲਾਂ ਕਲੀਆਂ ਆਸਣ ਪਾਈਆ। ਸੋਲਾਂ ਸੋਲਾਂ ਬੰਨ੍ਹੇ ਧਾਰ, ਸੋਲਾਂ ਸੋਲਾਂ ਵਡ ਵਡਿਆਈਆ। ਸੋਲਾਂ ਸੋਲਾਂ ਮਾਰੇ ਮਾਰ, ਸੋਲਾਂ ਸੋਲਾਂ ਲੇਖ ਲਿਖਾਈਆ। ਬਦਲਿਆ ਚੋਲਾ ਕਲਜੁਗ ਤੇਰੀ ਅੰਤਮ ਵਾਰ, ਪੰਜ ਤੱਤ ਨਾ ਕੋਇ ਰਖਾਈਆ। ਬਣਿਆ ਗੋਲਾ ਗੁਰਸਿਖ ਦੁਵਾਰ, ਲੋਕਮਾਤ ਸਾਚੀ ਸੇਵਾ ਰਿਹਾ ਕਮਾਈਆ। ਗਾਇਆ ਢੋਲਾ ਬੇਐਬ
ਪਰਵਰਦਿਗਾਰ, ਸੋਹੰ ਰਸਨਾ ਗਾਈਆ। ਬਣਿਆ ਤੋਲਾ ਵਿਚ ਸੰਸਾਰ, ਨਾਮ ਕੰਡਾ ਹੱਥ ਉਠਾਈਆ। ਪਾਏ ਰੌਲਾ ਨਰ ਨਾਰ, ਚਾਰੋਂ ਕੁੰਟ ਪਈ ਦੁਹਾਈਆ। ਮਨਮੁਖ ਮਾਇਆ ਕਰੇ ਖ਼ੁਵਾਰ, ਕਾਮੀ ਕਰੋਧੀ ਲੋਭੀ ਆਸਾ ਤ੍ਰਿਸ਼ਨਾ ਹੋਈ ਹਲਕਾਈਆ। ਮਾਣਸ ਮਾਨੁੱਖ ਜਨਮ ਗਏ ਹਾਰ, ਗਲ ਪਾਈ ਜਮ ਕੀ ਫਾਹੀਆ। ਦਰਸ਼ ਨਾ ਪਾਇਆ ਗੁਰ ਕਰਤਾਰ, ਜਗਤ ਵੇਖ ਵੇਖ ਨੈਣ ਨੈਣਾਂ ਨਾਲ ਮਿਲਾਈਆ। ਬੰਦ ਕਿਵਾੜ ਨਾ ਖੋਲ੍ਹਿਆ ਤਾਕ, ਆਪਣੀ ਅੱਖ ਨਾ ਆਪ ਉਠਾਈਆ। ਗੁਰਮੁਖਾਂ ਮੇਲਾ ਸਾਚੇ ਸੱਜਣ ਸੈਣ ਸਾਕ, ਸਤਿਗੁਰ ਪੂਰਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਬਾਣੀ ਹਰਿ ਮੰਤਰ, ਗੁਰ ਸਤਿਗੁਰ ਮੁਖ ਸੁਣਾਈਆ। ਸਤਿਗੁਰ ਗਾਏ ਧੁਰ ਧੁਰ ਰਾਗ, ਹਰਿ ਰਾਗੀ ਰਾਗ ਅਲਾਇੰਦਾ। ਸ਼ਬਦ ਅਗੰਮੀ ਏਕਾ ਅਵਾਜ਼, ਧੁਰ ਧਾਮੀ ਆਪ ਸੁਣਾਇੰਦਾ। ਆਪੇ ਰਚਿਆ ਸਚ ਕਾਜ, ਸਾਚੀ ਵਸਤੂ ਸੰਗ ਰਖਾਇੰਦਾ। ਜੁਗਾ ਜੁਗੰਤਰ ਗ਼ਰੀਬ ਨਿਵਾਜ਼, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਕਲਜੁਗ ਅੰਤਮ ਦੇਸ ਮਾਝ, ਮਜਨ ਮਾਘ ਇਕ ਵਖਾਇੰਦਾ। ਹਾੜ ਸਤਾਰਾਂ ਸਾਜਣ ਸਾਜ, ਜਨ ਭਗਤਾਂ ਭਗਤੀ ਲੇਖੇ ਲਾਇੰਦਾ। ਸੀਸ ਰਖਾਏ ਸਾਚਾ ਤਾਜ, ਆਪੇ ਵੇਖ ਵਖਾਇੰਦਾ। ਧੁਰਦਰਗਾਹੀ ਏਕਾ ਰਾਜ, ਦਰਗਹਿ ਸਾਚੀ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਣ ਪਾਰ ਕਰਾਇੰਦਾ। ਪਾਰ ਉਤਾਰਾ ਆਪੇ ਕਰ, ਗੁਰ ਸ਼ਬਦੀ ਬੇੜਾ ਹਰਿ ਚਲਾਈਆ। ਆਪ ਉਤਾਰੇ ਆਪਣੇ ਘਰ, ਵੰਞ ਮੁਹਾਣਾ ਇਕ ਰਖਾਈਆ। ਆਵਣ ਜਾਵਣ ਦੋ ਜਹਾਨਾਂ ਚੁੱਕੇ ਡਰ, ਸਾਚਾ ਦਾਮਨ ਰਿਹਾ ਫੜਾਈਆ। ਗੁਰਮੁਖ ਜ਼ਾਮਨ ਬਣਿਆ ਹਰਿ, ਹਰਿ ਕੀ ਪੌੜੀ ਦਏ ਚੜ੍ਹਾਈਆ। ਕਲਜੁਗ ਮੇਟੇ ਹੰਕਾਰੀ ਰਾਵਣ ਗੜ, ਹਉਮੇ ਲੰਕਾ ਗੜ੍ਹ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਗੁਰਮੁਖ ਗੁਰ ਗੁਰ ਗੁਰ ਝੋਲੀ ਪਾਈਆ। ਗੁਰਸਿਖ ਆਪਣੀ ਝੋਲੀ ਪਾ, ਪੂਰਬ ਲਹਿਣਾ ਲਹਿਣ ਚੁਕਾਇੰਦਾ। ਸਤਿਗੁਰ ਸਾਜਣ ਬਣ ਮਲਾਹ, ਬੇੜਾ ਮਾਤ ਚਲਾਇੰਦਾ। ਅੰਤਮ ਵੇਲੇ ਪਕੜੇ ਬਾਂਹ, ਲੇਖਾ ਲੇਖ ਲਖਾਇੰਦਾ। ਨਿਹਕਲੰਕੀ ਜਾਮਾ ਪਾ, ਜੋਤ ਜਾਤ ਜਗਤ ਇਕ ਵਖਾਇੰਦਾ। ਗੁਰਸਿਖਾਂ ਬਣਿਆ ਪਿਤਾ ਮਾਂ, ਬਾਲ ਅੰਞਾਣੇ ਗਲੇ ਲਗਾਇੰਦਾ। ਹਰਿ ਸੰਗਤ ਤੇਰੀ ਠੰਡੀ ਛਾਂ, ਸਤਿਗੁਰ ਸਿਰ ਆਪਣਾ ਹੇਠ ਧਰਾਇੰਦਾ। ਇਕ ਦੂਜੇ ਦੀ ਫੜੀ ਬਾਂਹ, ਦੂਜਾ ਵਿਚੋਲਾ ਨਾ ਕੋਇ ਵਖਾਇੰਦਾ। ਪੁਤਰਾਂ ਪਿਆਰੀ ਲੱਗੇ ਮਾਂ, ਮਾਂ ਪੁੱਤਰਾਂ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਗੋਪੀ ਨਾ ਕੋਈ ਕਾਹਨ, ਨਾ ਕੋਈ ਸੀਤਾ ਨਾ ਕੋਈ ਰਾਮ, ਨਾ ਕੋਈ ਤੀਰ ਨਾ ਕਮਾਨ, ਨਾ ਕੋਈ ਰਥ ਰਥਵਾਹੀ ਦਿਸੇ ਨਿਸ਼ਾਨ, ਏਕਾ ਜੋਤੀ ਨੂਰ ਵਾਲੀ ਦੋ ਜਹਾਨ, ਗੁਰਮੁਖਾਂ ਕਰੇ ਕਲ ਪਛਾਣ, ਲੱਖ ਚੁਰਾਸੀ ਮਾਰ ਧਿਆਨ, ਏਕਾ ਦੇਵੇ ਸੋਹੰ ਦਾਨ, ਬ੍ਰਹਮ ਪਾਰਬ੍ਰਹਮ ਨਾ ਕੋਈ ਗੋਤ ਨਾ ਕੋਈ ਵਰਨ, ਅੰਸ ਬੰਸ ਬੰਸ ਅੰਸ, ਅੰਸਾ ਬੰਸਾ ਆਪ ਅਖਵਾਇੰਦਾ।
੧੪ ਸਾਵਣ ੨੦੧੬ ਬਿਕ੍ਰਮੀ ਸੁੱਚਾ ਸਿੰਘ ਦੇ ਘਰ ਦਇਆ ਹੋਈ ਪਿੰਡ ਪਿਪਲੀ ਜ਼ਿਲਾ ਫ਼ਿਰੋਜ਼ਪੁਰ
ਹਰਿ ਸਤਿਗੁਰ ਸੂਰਾ ਨੌਜਵਾਨ, ਆਪ ਆਪਣਾ ਬਲ ਰਖਾਈਆ। ਨਿਰਗੁਣ ਜੋਤ ਸ੍ਰੀ ਭਗਵਾਨ, ਪਰਮ ਪੁਰਖ ਵੱਡੀ ਵਡਿਆਈਆ। ਸਚ
ਵਖਾਏ ਇਕ ਨਿਸ਼ਾਨ, ਦੋ ਜਹਾਨਾਂ ਰਿਹਾ ਝੁਲਾਈਆ। ਦਾਤਾ ਦਾਨੀ ਵਡ ਮਿਹਰਬਾਨ, ਪਾਰਬ੍ਰਹਮ ਗੁਰ ਅਖਵਾਈਆ। ਖੇਲੇ ਖੇਲ ਖੇਲ ਮਹਾਨ, ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੂਰਬੀਰ ਇਕ ਅਖਵਾਈਆ। ਸਤਿਗੁਰ ਉਠਿਆ ਜੋਧਾ ਸੂਰ, ਸਤਿ ਪੁਰਖ ਲਏ ਅੰਗੜਾਈਆ। ਕਰੇ ਪਰਕਾਸ਼ ਜੋਤੀ ਨੂਰ, ਜ਼ਾਹਰ ਜ਼ਹੂਰ ਵੱਡੀ ਵਡਿਆਈਆ। ਸਰਬ ਕਲ ਆਪੇ ਭਰਪੂਰ, ਸਮਰਥ ਪੁਰਖ ਅਖਵਾਈਆ। ਆਪੇ ਵਸੇ ਨੇੜੇ ਦੂਰ, ਆਪ ਆਪਣਾ ਪੰਧ ਮੁਕਾਈਆ। ਆਪੇ ਸ਼ਬਦ ਅਨਾਦੀ ਵੱਜੇ ਤੂਰ, ਨਾਦ ਅਨਾਦੀ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬਲਧਾਰੀ ਆਪ ਅਖਵਾਈਆ। ਆਪੇ ਜੋਧਾ ਹਰਿ ਬਲਵਾਨ, ਪਰਮ ਪੁਰਖ ਅਖਵਾਇੰਦਾ। ਖੇਲੇ ਖੇਲ ਦੋ ਜਹਾਨ, ਲੋਕਮਾਤ ਵੇਸ ਵਟਾਇੰਦਾ। ਪਾਵਣਹਾਰਾ ਸਾਚੀ ਆਣ, ਏਕਾ ਹੁਕਮ ਸੁਣਾਇੰਦਾ। ਦੇਵਣਹਾਰਾ ਧੁਰ ਫ਼ਰਮਾਣ, ਸਾਚਾ ਸ਼ਬਦ ਅਲਾਇੰਦਾ। ਲੱਖ ਚੁਰਾਸੀ ਹੋ ਪਰਧਾਨ, ਆਪਣਾ ਆਸਣ ਲਾਇੰਦਾ। ਦਿਸ ਨਾ ਆਏ ਜੀਵ ਜਹਾਨ, ਜੰਤ ਕੰਤ ਨਾ ਕੋਇ ਮਿਲਾਇੰਦਾ। ਦਾਤਾ ਦਾਨੀ ਗੁਣ ਨਿਧਾਨ, ਗੁਣਵੰਤਾ ਨਾਉਂ ਰਖਾਇੰਦਾ। ਜੋਤੀ ਨੂਰ ਕੋਟਨ ਭਾਨ, ਅਕਾਸ਼ ਪਰਕਾਸ਼ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਪੂਰਾ ਇਕ ਅਖਵਾਇੰਦਾ। ਏਕਾ ਸੂਰਾ ਸਤਿਗੁਰ ਪੁਰਖ ਸਮਰਥ, ਪਾਰਬ੍ਰਹਮ ਵੱਡੀ ਵਡਿਆਈਆ। ਮਹਿਮਾ ਗਾਏ ਅਕੱਥਨਾ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਚਲਾਵਣਹਾਰਾ ਸਾਚਾ ਰਥ, ਜੁਗ ਜੁਗ ਗੇੜਾ ਆਪ ਦਵਾਈਆ। ਆਪੇ ਦੇਵਣਹਾਰਾ ਸਾਚੀ ਵੱਥ, ਆਪਣੀ ਭਿਛਿਆ ਝੋਲੀ ਪਾਈਆ। ਆਪੇ ਲੱਖ ਚੁਰਾਸੀ ਪਾਏ ਨੱਥ, ਸ਼ਬਦ ਡੋਰੀ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਸੱਜਣ ਏਕਾ ਏਕ ਹੋ ਜਾਈਆ। ਸਤਿਗੁਰ ਸਾਜਣ ਪੂਰਾ ਉਠਿਆ, ਨਿਰਗੁਣ ਜੋਤੀ ਨੂਰ ਉਜਿਆਰ। ਜਨ ਭਗਤਾਂ ਉਪਰ ਆਪੇ ਤੁਠਿਆ, ਦੇਵੇ ਨਾਮ ਸ਼ਬਦ ਅਧਾਰ। ਲੁਕਿਆ ਰਹਿਣ ਨਾ ਦੇਵੇ ਕਿਸੇ ਗੁੱਠਿਆ, ਵੇਖ ਵਖਾਏ ਨੌ ਖੰਡ ਪ੍ਰਿਥਮੀ ਸਰਬ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ। ਅਗੰਮੜਾ ਖੇਲ ਹਰਿ ਮਿਹਰਵਾਨਾ, ਆਪਣਾ ਆਪ ਖਲਾਈਆ। ਪ੍ਰਗਟ ਹੋ ਦੋ ਜਹਾਨਾਂ, ਤਿੰਨ ਲੋਕ ਕਰੇ ਰੁਸ਼ਨਾਈਆ। ਚੌਦਾਂ ਹੱਟਾਂ ਵੇਖ ਵਖਾਣਾ, ਚੌਦਾਂ ਚੌਦਾਂ ਸੰਗ ਨਿਭਾਈਆ। ਚਾਰੋਂ ਕੁੰਟ ਮਾਰੇ ਇਕ ਧਿਆਨਾ, ਏਕਾ ਨੈਣ ਉਠਾਈਆ। ਲੱਖ ਚੁਰਾਸੀ ਜਾਣੀ ਜਾਣਾ, ਸੰਤ ਸਾਧ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਦਾਤਾ ਸੂਰ, ਸਤਿਗੁਰ ਸਾਚਾ ਇਕ ਅਖਵਾਈਆ । ਸਤਿਗੁਰ ਭਰਿਆ ਨਾਮ ਭੰਡਾਰਾ, ਨਰ ਹਰਿ ਝੋਲੀ ਪਾਇੰਦਾ। ਪਰਮ ਪੁਰਖ ਪ੍ਰਭ ਬਣ ਵਰਤਾਰਾ, ਗੁਰਮੁਖਾਂ ਆਪ ਵਰਤਾਇੰਦਾ। ਵਣਜ ਕਰਾਏ ਸਚ ਵਣਜਾਰਾ, ਸਾਚਾ ਦਰ ਖੁਲ੍ਹਾਇੰਦਾ। ਏਥੇ ਓਥੇ ਦਏ ਸਹਾਰਾ, ਸਗਲਾ ਸੰਗ ਨਿਭਾਇੰਦਾ। ਬੇੜਾ ਕਰੇ ਪਾਰ ਕਿਨਾਰਾ, ਸ਼ੌਹ ਦਰਯਾਏ ਨਾ ਕੋਇ ਡੁਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਪੂਰਾ ਨਾਉਂ ਧਰਾਇੰਦਾ। ਸਤਿਗੁਰ ਪੂਰਾ ਹਰਿ ਹਰਿ ਮੀਤਾ, ਹਰਿ ਹਰਿ ਵੱਡੀ ਵਡਿਆਈਆ। ਏਕਾ ਰੰਗ ਰੰਗਾਏ ਹਸਤ ਕੀਟਾ, ਕੀਟ ਕੀਟਾਂ ਵਿਚ ਸਮਾਈਆ। ਪਾਰਬ੍ਰਹਮ ਪ੍ਰਭ ਠਾਂਡਾ ਸੀਤਾ, ਸੀਤਲ ਧਾਰ ਰਿਹਾ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਲਾਈਆ। ਖੇਲ ਖਲਾਵਣਹਾਰ ਬੇਅੰਤਾ, ਆਦਿ ਜੁਗਾਦਿ ਸਮਾਇਆ। ਖੇਲੇ ਖੇਲ ਜੁਗਾ ਜੁਗੰਤਾ, ਜੁਗ ਜੁਗ
ਵੇਸ ਵਟਾਇਆ। ਲੇਖਾ ਜਾਣੇ ਸਾਧਨ ਸੰਤਾ, ਸੰਤ ਸਾਧ ਆਪ ਹੋ ਆਇਆ। ਜੋਤੀ ਨੂਰ ਸ੍ਰੀ ਭਗਵੰਤਾ, ਭਗਵਨ ਜੋਤੀ ਨੂਰ ਵਟਾਇਆ। ਤੋੜਣਹਾਰਾ ਹਉਮੇ ਗੜ੍ਹ ਹੰਗਤਾ, ਨਾਮ ਖੰਡਾ ਤੇਜ ਕਟਾਰ ਹੱਥ ਉਠਾਇਆ। ਗੁਰਮੁਖਾਂ ਕਾਇਆ ਚੋਲੀ ਰੰਗਦਾ, ਰੰਗ ਮਜੀਠੀ ਇਕ ਚੜ੍ਹਾਇਆ। ਮਨਮੁੱਖ ਦੁਵਾਰੇ ਕਦੇ ਨਾ ਲੰਘਦਾ, ਦਰ ਦਵਾਰਾ ਰਿਹਾ ਤਜਾਇਆ। ਜਨ ਭਗਤਾਂ ਅੱਗੇ ਫਿਰੇ ਮੰਗਦਾ, ਜੁਗ ਜੁਗ ਆਪਣੀ ਝੋਲੀ ਅੱਗੇ ਡਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਬਲ ਧਰਾਇਆ। ਬਲ ਧਰਾਏ ਹਰਿ ਭਗਵਾਨਾ, ਹਰਿ ਸੱਜਣ ਵਡ ਵਡਿਆਈਆ। ਅੰਤਮ ਦੇਵੇ ਧੁਰ ਫ਼ਰਮਾਣਾ, ਵਿਸ਼ਨੂੰ ਕਰੇ ਜਣਾਈਆ। ਉਠ ਬਾਲ ਬਾਲ ਨਿਧਾਨਾ, ਹਰਿ ਸਾਚੀ ਸੇਵਾ ਲਾਈਆ। ਤੇਰਾ ਜੋਗ ਤੇਰਾ ਭੋਗ ਤੇਰਾ ਰਸ ਵੇਖ ਵਖਾਣਾ, ਤੇਰੀ ਧਾਰ ਬੰਧਾਈਆ। ਤੇਰਾ ਚਿਲਾ ਤੀਰ ਕਮਾਨਾ, ਤੇਰੇ ਹੱਥ ਉਠਾਈਆ। ਤੇਰਾ ਪੀਣਾ ਤੇਰਾ ਖਾਣਾ ਤੇਰਾ ਅੰਨ ਤੇਰਾ ਦਾਣਾ, ਤੇਰੀ ਝੋਲੀ ਪਾਈਆ। ਤੇਰਾ ਭੂਪਾ ਤੇਰਾ ਰਾਜਾ ਤੇਰਾ ਰਾਣਾ, ਤੇਰੀ ਰਈਅਤ ਰਿਹਾ ਵਖਾਈਆ। ਪੁਰਖ ਅਬਿਨਾਸ਼ੀ ਵਰਤੇ ਆਪਣਾ ਭਾਣਾ, ਆਪਣਾ ਭਾਣਾ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਰਿਹਾ ਉਠਾਈਆ। ਉਠ ਵਿਸ਼ਨੂੰ ਲੈ ਅੰਗੜਾਈ, ਹਰਿ ਸਾਚਾ ਆਪ ਜਗਾਇੰਦਾ। ਅੰਤਮ ਵੇਲਾ ਪਏ ਦੁਹਾਈ, ਨਾ ਕੋਈ ਧੀਰ ਧਰਾਇੰਦਾ। ਰਵ ਸਸ ਪੇਖਣ ਮੁੱਖ ਸ਼ਰਮਾਈ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਸਾਚੇ ਦਰ ਮੰਗਲ ਕੋਇ ਨਾ ਗਾਈ, ਨਾ ਕੋਈ ਨਾਦ ਵਜਾਇੰਦਾ। ਪੁਰਖ ਅਬਿਨਾਸ਼ੀ ਖੇਲ ਖਿਲਾਈ, ਖੇਲਣਹਾਰਾ ਭੇਵ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਵਿਸ਼ਨੂੰ ਦੇਵੇ ਏਕਾ ਵਰ, ਸੋਇਆ ਆਪ ਉਠਾਇੰਦਾ। ਵਿਸ਼ਨੂੰ ਸੋਇਆ ਉਠ ਖਲੋਤਾ, ਨੇਤਰ ਨੈਣ ਉਘਾੜਿਆ। ਪੁਰਖ ਅਬਿਨਾਸ਼ੀ ਹੱਥ ਵਿਚ ਫੜਿਆ ਸੋਟਾ, ਏਕਾ ਹੱਥ ਹਿਲਾ ਰਿਹਾ। ਤੇਰੇ ਭੰਡਾਰੇ ਆਵੇ ਤੋਟਾ, ਤੇਰਾ ਮੂਲ ਚੁਕਾ ਰਿਹਾ। ਸਚ ਨਗਾਰੇ ਲੱਗੇ ਚੋਟਾ, ਏਕਾ ਤਾਲ ਵਜਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਓਟ ਸਮਝਾ ਰਿਹਾ। ਵਿਸ਼ਨੂੰ ਨੇਤਰ ਆਪਣਾ ਖੋਲ੍ਹ, ਸਾਂਗੋ ਪਾਂਗ ਸੁਹਾਇੰਦਾ। ਨਿਉਂ ਨਿਉਂ ਸੀਸ ਰਿਹਾ ਬੋਲ, ਚਰਨ ਕਵਲ ਬਿਗਸਾਇੰਦਾ। ਪਾਰਬ੍ਰਹਮ ਪ੍ਰਭ ਪੂਰੇ ਤੋਲੀਂ ਤੋਲ, ਸਾਚਾ ਤੋਲਾ ਤੂੰ ਅਖਵਾਇੰਦਾ। ਮੈਂ ਸੁੱਤਾ ਰਿਹਾ ਅਨਭੋਲ, ਛੱਤੀ ਜੁਗ ਨਾ ਕੋਇ ਉਠਾਇੰਦਾ। ਤੂੰ ਸਤਿਗੁਰ ਦਾਤਾ ਸਦਾ ਅਡੋਲ, ਹਰਿ ਹਰਿ ਤੇਰਾ ਭੇਵ ਕੋਇ ਨਾ ਪਾਇੰਦਾ। ਮੈਂ ਵਸਾਂ ਸਦਾ ਤੇਰੇ ਕੋਲ, ਤੇਰਾ ਵਿਛੋੜਾ ਨਾ ਮੋਹੇ ਸੁਖਾਇੰਦਾ। ਤੇਰਾ ਰੂਪ ਜਾਏ ਮੌਲ, ਮੇਰਾ ਕਵਲ ਖਿਲਾਇੰਦਾ। ਮੇਰਾ ਕਵਲ ਜਾਏ ਫੂਲ, ਬ੍ਰਹਮਾ ਉਤਪਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਉਪਾਏ ਖੇਲ ਖਲਾਏ, ਆਪੇ ਮੇਟ ਮਿਟਾਇੰਦਾ। ਵਿਸ਼ਨੂੰ ਸੁਣ ਹਰਿ ਜਣਾਈ, ਹਰਿ ਸਾਚਾ ਸਚ ਅਲਾਇੰਦਾ। ਤੇਰੀ ਮੇਰੀ ਹੋਏ ਕੁੜਮਾਈ, ਸਾਚਾ ਸਗਨ ਮਨਾਇੰਦਾ। ਤੇਰਾ ਰੂਪ ਮੈਂ ਲਵਾਂ ਪਰਨਾਈ, ਅੰਗੀਕਾਰ ਕਰਾਇੰਦਾ। ਆਪੇ ਧੀ ਆਪ ਜਵਾਈ, ਸੌਹਰੇ ਪੇਈਏ ਆਪ ਸੁਹਾਇੰਦਾ। ਆਪੇ ਸੇਜਾ ਰਿਹਾ ਹੰਢਾਈ, ਆਪੇ ਗੋਦ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪ ਆਪਣਾ ਖੇਲ ਖਿਲਾਇੰਦਾ। ਵਿਸ਼ਨੂੰ ਬਾਲਾ ਲਾਲ ਗੁਲਾਲਾ, ਹਰਿ ਹਰਿ ਰੰਗ ਰੰਗਾਈਆ। ਮੇਲ ਮਿਲਾਵਾ ਦੀਨ ਦਿਆਲਾ, ਗੁਰ ਗੋਪਾਲਾ ਸਹਿਜ ਸੁਭਾਈਆ। ਆਪੇ ਬਣੇ ਸਚ ਦਲਾਲਾ, ਆਪੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਨਿਰਗੁਣ ਰਿਹਾ ਉਠਾਈਆ । ਵਿਸ਼ਨੂੰ ਉਠਿਆ ਹਰਿ ਹਰਿ ਤੁਠਿਆ, ਲੋਕਮਾਤ ਉਠ ਧਾਇਆ। ਤੀਰ ਨਿਰਾਲਾ ਏਕਾ ਛੁਟਿਆ, ਹਰਿ ਸਾਚੇ ਆਪ ਚਲਾਇਆ। ਅੰਤਮ ਅੰਤ ਮੈਂ ਗਿਆ ਲੁੱਟਿਆ, ਮੇਰਾ ਭੰਡਾਰਾ ਖ਼ਾਲੀ ਰਿਹਾ ਕਰਾਇਆ। ਅਬਿਨਾਸ਼ੀ ਕਰਤਾ ਏਕਾ ਰੁਠਿਆ, ਨਾ ਸਕੇ ਕੋਈ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਰ ਦਾਤਾ ਆਪ ਅਖਵਾਇਆ। ਆਪੇ ਬ੍ਰਹਮੇ ਖੋਲ੍ਹੇ ਜਾਗ, ਆਪੇ ਅੱਖ ਖੁਲ੍ਹਾਈਆ। ਆਪੇ ਮਾਰੇ ਆਪਣੀ ਵਾਜ, ਆਪੇ ਰਿਹਾ ਉਠਾਈਆ। ਆਪੇ ਰੱਖਣਹਾਰਾ ਲਾਜ, ਆਪੇ ਵੇਖ ਵਖਾਈਆ। ਆਪੇ ਸਾਜਣ ਲਏ ਸਾਜ, ਆਪੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਾਰਬ੍ਰਹਮ ਬ੍ਰਹਮ ਰਿਹਾ ਸਮਝਾਈਆ। ਉਠ ਬ੍ਰਹਮ ਕਰ ਧਿਆਨ, ਪਾਰਬ੍ਰਹਮ ਸਮਝਾਇੰਦਾ। ਚਾਰ ਵੇਦਾਂ ਜਗਤ ਗਿਆਨ, ਅੰਤਮ ਪੰਧ ਮੁਕਾਇੰਦਾ। ਤੇਰਾ ਨਾਤਾ ਛੁੱਟੇ ਦੋ ਜਹਾਨ, ਨੌ ਨੌ ਚਾਰ ਵੇਸ ਵਟਾਇੰਦਾ। ਅੰਤਮ ਜੋਤੀ ਮੇਲ ਮਿਲਾਣ, ਜੋਤੀ ਜੋਤ ਜੋਤ ਸਮਾਇੰਦਾ। ਤੇਰੀ ਕਿਰਿਆ ਕਰੇ ਕਲਿਆਣ, ਤੇਰਾ ਅੰਤ ਵਖਾਇੰਦਾ। ਤੇਰਾ ਮੰਦਰ ਵੇਖ ਵਖਾਣ, ਹਰਿ ਸਾਚਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਆਪਣੇ ਹੱਥ ਰਖਾਇੰਦਾ। ਬ੍ਰਹਮਾ ਵੇਤਾ ਅੱਖ ਉਘਾੜ, ਹਰਿ ਸਾਚੇ ਆਪ ਸੁਣਾਇਆ। ਲਹਿਣਾ ਦੇਣਾ ਚੁੱਕਿਆ ਸਤਾਰਾਂ ਹਾੜ, ਵੀਹ ਸੌ ਬੀਸਾ ਦਏ ਦੁਹਾਇਆ। ਤੇਰੀ ਵੱਜੇ ਨਾ ਕੋਇ ਸਤਾਰ, ਰਾਗ ਰਾਗਨੀ ਨਾ ਕੋਇ ਸੁਹਾਇਆ। ਤੇਰਾ ਬੇੜਾ ਆਰ ਪਾਰ, ਨਾਰਦ ਮੁਨ ਨਾ ਵੇਖ ਵਖਾਇਆ। ਸੁਰਸਤੀ ਕਰੇ ਨਾ ਕੋਇ ਪਿਆਰ, ਅੰਕ ਸਹੇਲੀ ਨਾ ਗਲੇ ਲਗਾਇਆ। ਤ੍ਰੈਗੁਣ ਬੰਨ੍ਹੇ ਨਾ ਕੋਈ ਧਾਰ, ਪੰਚਮ ਨਾਤਾ ਨਾ ਜੋੜ ਜੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਅੰਗ ਕਰੇ ਭੰਗ, ਆਪਣੇ ਰੰਗ ਰੰਗਾਇਆ। ਬ੍ਰਹਮੇ ਤੇਰਾ ਸਾਚਾ ਰੂਪ, ਹਰਿ ਹਰਿ ਵੇਖ ਵਖਾਇੰਦਾ। ਲੱਖ ਚੁਰਾਸੀ ਚਾਰੇ ਕੂਟ, ਦਹਿ ਦਿਸ਼ਾ ਫੇਰੀ ਪਾਇੰਦਾ। ਕਲਜੁਗ ਅੰਤਮ ਲਏ ਲੁੱਟ, ਆਪਣਾ ਨਾਅਰਾ ਏਕਾ ਲਾਇੰਦਾ। ਦੋ ਜਹਾਨਾਂ ਚੋਗ ਗਈ ਨਿਖੁੱਟ, ਅੰਮ੍ਰਿਤ ਪਿਆਲਾ ਨਾ ਕੋਇ ਪਿਆਇੰਦਾ। ਅੰਤਮ ਰੱਖਣੀ ਏਕਾ ਓਟ, ਵੇਲਾ ਅੰਤਮ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਇੰਦਾ। ਬ੍ਰਹਮਾ ਵੇਤਾ ਨੇਤਰ ਰੋ ਰੋ, ਨੈਣ ਨੀਰ ਵਹਾਇੰਦਾ। ਆਪਣਾ ਮੁੱਖੜਾ ਆਪੇ ਧੋ ਧੋ, ਆਪੇ ਵੇਸ ਵਟਾਇੰਦਾ। ਆਪਣਾ ਅੰਮ੍ਰਿਤ ਆਪੇ ਚੋ ਚੋ, ਆਪੇ ਕਵਲ ਖਿਲਾਇੰਦਾ। ਆਪੇ ਕਰ ਕਰ ਆਪਣਾ ਮੋਹ, ਆਪੇ ਅੰਤ ਤੁੜਾਇੰਦਾ। ਹਰਿ ਕਾ ਭੇਵ ਨਾ ਜਾਣੇ ਕੋ, ਬ੍ਰਹਮਾ ਰੋ ਰੋ ਨੀਰ ਵਹਾਇੰਦਾ। ਪ੍ਰਗਟ ਹੋਇਆ ਹਰਿ ਹਰਿ ਸੋ, ਸੋ ਪੁਰਖ ਨਿਰੰਜਣ ਨਾਉਂ ਧਰਾਇੰਦਾ। ਹੰ ਬ੍ਰਹਮ ਆਪੇ ਹੋ, ਆਪੇ ਨਾਮ ਧਰਾਇੰਦਾ। ਆਪੇ ਢੋਆ ਦੇਵੇ ਢੋਅ, ਆਪੇ ਖੇਲ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮਾ ਵੇਤਾ ਏਕਾ ਮੀਤਾ, ਨੇਤਰ ਨੈਣ ਨਜ਼ਰੀ ਆਇੰਦਾ। ਸਾਚਾ ਮੀਤਾ ਹਰਿ ਨਿਰੰਕਾਰ, ਨਿਰਗੁਣ ਰੂਪ ਸਮਾਈਆ। ਬ੍ਰਹਮਾ ਵੇਤਾ ਦਏ ਅਧਾਰ, ਆਤਮ ਬ੍ਰਹਮ ਜਣਾਈਆ। ਬ੍ਰਹਮ ਬ੍ਰਹਮ ਬ੍ਰਹਮ ਕਰ ਪਸਾਰ, ਜੀਵ ਜੀਵ ਸਮਝਾਈਆ। ਅੰਤਮ ਮਾਰੇ ਆਪਣੀ ਮਾਰ, ਆਪਣੇ ਹੱਥ ਰੱਖੇ ਵਡਿਆਈਆ । ਲੱਖ ਚੁਰਾਸੀ ਆਰ ਪਾਰ, ਆਪਣੀ ਨੈਂ ਚਲਾਈਆ। ਨੱਯਾ ਡੋਬੇ ਅੱਧਵਿਚਕਾਰ, ਸਾਚਾ ਸਈਂਆ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ੰਕਰ ਰਿਹਾ ਸਮਝਾਈਆ। ਸ਼ੰਕਰ ਸ਼ਿਵ ਉਠ
ਮੀਤ, ਬਾਸ਼ਕ ਤਸ਼ਕਾ ਗਲ ਸੁਹਾਈਆ। ਹੱਥ ਤ੍ਰਸੂਲ ਆਪਣਾ ਆਪ ਰਿਹਾ ਜੀਤ, ਦਰ ਆਪਣਾ ਸੋਭਾ ਪਾਈਆ । ਭੋਲਾ ਨਾਥ ਬੈਠਾ ਅਤੀਤ, ਤ੍ਰੈਗੁਣ ਮਾਇਆ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਤ ਰਿਹਾ ਸਮਝਾਈਆ। ਭੋਲੇ ਨਾਥ ਨਾਥ ਅਨਾਥਾ, ਹਰਿ ਹਰਿ ਜੋਤ ਜਗਾਇੰਦਾ। ਤੇਰਾ ਅੰਤਮ ਤੁਟੇ ਸਾਥਾ, ਅੰਗੀ ਅੰਗ ਸਮਾਇੰਦਾ। ਆਪ ਚਲਾਏ ਆਪਣਾ ਰਾਥਾ, ਜੁਗ ਜੁਗ ਵੇਸ ਧਰਾਇੰਦਾ। ਆਪੇ ਪੂਜਾ ਆਪੇ ਪਾਠਾ, ਆਪੇ ਨਾਉਂ ਉਪਜਾਇੰਦਾ। ਤੇਰੀ ਜੋਤੀ ਖਿਚ ਲਲਾਟਾ, ਆਪਣੇ ਵਿਚ ਮਿਲਾਇੰਦਾ। ਚੌਥੇ ਜੁਗ ਆਇਆ ਘਾਟਾ, ਨਾ ਕੋਈ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਰੂਪ ਆਪੇ ਧਰ, ਬ੍ਰਹਮਾ ਵੇਤਾ ਲਏ ਫੜ, ਸ਼ੰਕਰ ਚੋਟੀ ਰਿਹਾ ਚੜ੍ਹ, ਆਪਣੀ ਖੇਲ ਖਲਾਇੰਦਾ। ਸ਼ੰਕਰ ਚੋਟੀ ਹਰਿ ਹਰਿ ਚੜ੍ਹਿਆ, ਬ੍ਰਹਮੇ ਬੰਧਨ ਪਾਈਆ। ਵਿਸ਼ਨੂੰ ਰੂਪ ਆਪੇ ਧਰਿਆ, ਭਗਵਨ ਸੰਗ ਨਿਭਾਈਆ। ਸੋਹੰ ਅੱਖਰ ਆਪੇ ਪੜ੍ਹਿਆ, ਸੋ ਪੁਰਖ ਨਿਰੰਜਣ ਵੱਜੀ ਵਧਾਈਆ। ਹੰ ਬ੍ਰਹਮ ਪ੍ਰਭ ਘਾੜਣ ਘੜਿਆ, ਆਪ ਆਪਣੇ ਵਿਚ ਟਿਕਾਈਆ। ਨਿਰਗੁਣ ਨਿਰਗੁਣ ਨਾਲ ਲੜਿਆ, ਖੰਡਾ ਤੀਰ ਕਮਾਨ ਨਾ ਹੱਥ ਉਠਾਈਆ। ਨਾ ਕੋਈ ਸੀਸ ਨਾ ਕੋਈ ਧੜਿਆ, ਦੋ ਧਾਰ ਨਾ ਕੋਇ ਚਲਾਈਆ। ਹੁਕਮੇ ਅੰਦਰ ਤੋੜੇ ਗੜ੍ਹਿਆ, ਹਰਿ ਹੁਕਮ ਵੱਡੀ ਸ਼ਹਿਨਸ਼ਾਹੀਆ। ਬ੍ਰਹਮਾ ਵਿਸ਼ਨ ਸ਼ਿਵ ਆਪੇ ਫੜਿਆ, ਆਪ ਆਪਣੇ ਲੜ ਬੰਧਾਈਆ। ਕਰੋੜ ਤੇਤੀਸਾ ਏਕਾ ਅੱਖਰ ਪੜ੍ਹਿਆ, ਹਰਿ ਸਾਚੀ ਕਰੇ ਪੜ੍ਹਾਈਆ। ਸੁਰਪਤ ਰਾਜਾ ਅੰਦਰ ਵੜਿਆ, ਬੈਠਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਰਿਹਾ ਚੁਕਾਈਆ। ਉਠ ਇੰਦ ਇੰਦਰਾਸਣ ਦੇਣਾ ਤਜ, ਹਰਿ ਸਾਚਾ ਹੁਕਮ ਸੁਣਾਇੰਦਾ। ਸਚ ਸਿੰਘਾਸਣ ਨਾ ਬਹਿਣਾ ਸਜ, ਵੇਲਾ ਅੰਤਮ ਆਇੰਦਾ। ਕੋਈ ਨਾ ਪਰਦਾ ਸਕੇ ਕੱਜ, ਹਰਿ ਸਾਚਾ ਪਰਦਾ ਲਾਹਿੰਦਾ। ਹਰਿ ਸ਼ਬਦ ਨਗਾਰਾ ਰਿਹਾ ਵੱਜ, ਕਰੋੜ ਤੇਤੀਸਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਡਗਮਗਾਇੰਦਾ। ਇੰਦ ਇੰਦਰਾਸਣ ਅੰਤ ਤਜੌਣਾ, ਸਚ ਸਿੰਘਾਸਣ ਨਾ ਆਸਣ ਲਾਈਆ। ਅੰਮ੍ਰਿਤ ਜਾਮ ਨਾ ਕਿਸੇ ਪਿਔਣਾ, ਚੌਦਾਂ ਰਤਨ ਨਾ ਕੋਇ ਵਖਾਈਆ। ਦਰ ਅਪੱਛਰਾਂ ਨਾ ਕੋਈ ਗੌਣਾ, ਨਾ ਕੋਈ ਵੇਸ ਵੇਸ ਵਟਾਈਆ। ਤਾਰ ਸਤਾਰ ਨਾ ਕੋਇ ਹਲੌਣਾ, ਕਲਜੁਗ ਕੂਕੇ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਬਣਾਏ ਬਣਤਰ, ਆਦਿ ਅੰਤ ਹਰਿ ਭਗਵੰਤ, ਆਪਣੀ ਖੇਲ ਖਲਾਈਆ। ਇੰਦਰ ਰੋਵੇ ਮਾਰੇ ਧਾਹ, ਧੀਰਜ ਧੀਰ ਨਾ ਕੋਇ ਧਰਾਇੰਦਾ। ਅੱਠੇ ਪਹਿਰ ਉਭੇ ਸਾਹ, ਸਾਚਾ ਸੰਗ ਨਾ ਕੋਇ ਨਿਭਾਇੰਦਾ। ਨਾ ਕੋਈ ਪਕੜੇ ਅੰਤਮ ਬਾਂਹ, ਹਰਿ ਸਾਚਾ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਖੇਲ ਖਲਾਇੰਦਾ। ਆਪਣੀ ਖੇਲ ਖਲਾਵਣਹਾਰਾ, ਏਕਾ ਏਕਓਂਕਾਰਿਆ । ਆਪ ਆਪਣਾ ਕਰ ਪਸਾਰਾ, ਆਪੇ ਵੇਖ ਵਖਾ ਰਿਹਾ। ਆਪੇ ਸੇਵਕ ਸੇਵਾਦਾਰਾ, ਸਾਚੀ ਸੇਵਾ ਆਪ ਕਰਾ ਰਿਹਾ, ਆਪੇ ਵਿਸ਼ਨੂੰ ਦੇਵੇ ਭੰਡਾਰਾ, ਆਪਣੀ ਦਇਆ ਕਮਾ ਰਿਹਾ, ਆਪੇ ਬ੍ਰਹਮ ਕਰ ਪਸਾਰਾ, ਆਪੇ ਅੰਤ ਵਖਾ ਰਿਹਾ। ਆਪੇ ਸ਼ੰਕਰ ਬੰਨ੍ਹੇ ਧਾਰਾ, ਸਚ ਸੰਘਾਰਾ ਆਪ ਕਰਾ ਰਿਹਾ। ਆਪੇ ਵਸੇ ਸਭ ਤੋਂ ਬਾਹਰਾ, ਦਿਸ ਕਿਸੇ ਨਾ ਆ ਰਿਹਾ। ਆਦਿ ਜੁਗਾਦੀ ਇਕ ਅਵਤਾਰਾ, ਹਰਿ ਸਾਚਾ ਆਪ ਅਖਵਾ ਰਿਹਾ। ਲੋਕਮਾਤ ਲੱਖ ਚੁਰਾਸੀ ਜੀਵ ਜੰਤ ਪਾਏ ਸਾਰਾ, ਥਿਰ ਘਰ ਸਾਚਾ ਇਕ ਸੁਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਜੋਤ ਧਰ, ਨਿਰਗੁਣ ਦਾਤਾ ਬੇਪਰਵਾਹ, ਸ਼ਬਦ ਸਰੂਪੀ ਬਣ ਮਲਾਹ, ਆਪਣਾ ਬੇੜਾ ਆਪ ਚਲਾ ਰਿਹਾ। ਸਤਿਜੁਗ ਸਾਚਾ ਬੇੜਾ ਆਪ ਚਲਾਇਆ, ਹਰਿ ਸਾਚੀ ਸਚ ਵਡਿਆਈਆ। ਤ੍ਰੇਤਾ ਲਹਿਣਾ ਦੇਣ ਮੁਕਾਇਆ, ਏਕਾ ਨਾਮ ਵੱਜੇ ਵਧਾਈਆ। ਦੁਵਾਪਰ ਤੇਰਾ ਖੇਲ ਖਲਾਇਆ, ਖੇਲਣਹਾਰਾ ਬੇਪਰਵਾਹੀਆ। ਕਲਜੁਗ ਸਾਚਾ ਵੇਸ ਵਟਾਇਆ, ਚਾਰੋਂ ਕੁਟ ਅੰਧੇਰਾ ਛਾਈਆ। ਨਾਨਕ ਨਿਰਗੁਣ ਜੋਤੀ ਜੋਤ ਜਗਾਇਆ, ਕਰੇ ਸਚ ਰੁਸ਼ਨਾਈਆ। ਏਕਾ ਮੰਤਰ ਸਤਿਨਾਮ ਪੜ੍ਹਾਇਆ, ਚਾਰ ਵਰਨਾਂ ਕਰੇ ਪੜ੍ਹਾਈਆ। ਜੀਵਾਂ ਜੰਤਾਂ ਆਪ ਸਮਝਾਇਆ, ਥਿਰ ਕੋਇ ਰਹਿਣ ਨਾ ਪਾਈਆ। ਆਦਿ ਜੁਗਾਦੀ ਇਕ ਅਖਵਾਇਆ, ਪਾਰਬ੍ਰਹਮ ਵੱਡੀ ਵਡਿਆਈਆ। ਕਲਜੁਗ ਮੇਟੇ ਮੇਟ ਮਿਟਾਇਆ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਵਰਨ ਗੋਤ ਨਾ ਕੋਇ ਰਖਾਇਆ, ਮਾਤ ਪਿਤ ਨਾ ਭੈਣ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਈਆ। ਨਿਰਗੁਣ ਰੰਗਿਆ ਸਾਚਾ ਰੰਗ, ਹਰਿ ਘਰ ਸਾਚੇ ਵੱਜੀ ਵਧਾਈਆ। ਗੋਬਿੰਦ ਸੇਜਾ ਸਚ ਪਲੰਘ, ਪੁਰਖ ਅਕਾਲ ਸੇਜ ਵਛਾਈਆ। ਵਾਹਿਗੁਰੂ ਫਤਿਹ ਡੰਕਾ ਵੱਜੇ ਮਰਦੰਗ, ਵਾਹ ਵਾ ਗੁਰੂ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤ, ਨਿਰਗੁਣ ਸਰਗੁਣ ਖੇਲ ਖਲਾਈਆ। ਨਿਰਗੁਣ ਖੇਲੇ ਖੇਲ ਅਪਾਰ, ਆਦਿ ਜੁਗਾਦੀ ਏਕਉਂਕਾਰਿਆ। ਸਰਗੁਣ ਕਰੇ ਸਚ ਪਿਆਰ, ਲੋਕਮਾਤ ਲੈ ਅਵਤਾਰਿਆ। ਸ਼ਬਦ ਰੱਖੇ ਤਿਖੀ ਧਾਰ, ਸਾਚਾ ਖੰਡਾ ਇਕ ਅਪਾਰਿਆ। ਗੁਰਮੁਖ ਸਾਜਣ ਲਾਏ ਪਾਰ, ਮਨਮੁਖਾਂ ਮੇਟ ਮਿਟਾ ਰਿਹਾ। ਕਲਜੁਗ ਅੰਤਮ ਰੈਣ ਅੰਧਿਆਰ, ਚਾਰੋਂ ਕੁੰਟ ਅੰਧੇਰਾ ਛਾ ਰਿਹਾ। ਗੁਰ ਗੋਬਿੰਦ ਹੋਇਆ ਖ਼ਬਰਦਾਰ, ਸਿੰਘ ਆਪਣਾ ਰੂਪ ਵਟਾ ਲਿਆ। ਏਕਾ ਖੰਡਾ ਤੇਜ ਕਟਾਰ, ਏਕਾ ਸੰਗ ਰਖਾ ਲਿਆ। ਕਮਲਾਪਾਤੀ ਜੋਤੀ ਨੂਰ ਉਜਿਆਰ, ਨੂਰੋ ਨੂਰ ਡਗਮਗਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹ, ਹਰਿਜਨ ਦੇਵੇ ਸਚ ਸਲਾਹ, ਏਕਾ ਮੰਤਰ ਨਾਮ ਦ੍ਰਿੜਾ ਲਿਆ। ਏਕਾ ਮੰਤਰ ਹਰਿ ਹਰਿ ਨਾਂ ਰਸਨਾ ਗੌਣਾ, ਚਾਰ ਵਰਨ ਜਣਾਈਆ। ਊਚ ਨੀਚ ਨਾ ਕੋਇ ਰਖੌਣਾ, ਗੁਰਮੁਖ ਸੱਜਣ ਮੇਲ ਮਿਲਾਈਆ। ਪੰਡਤ ਪਾਂਧਾ ਕੋਈ ਦਿਸ ਨਾ ਔਣਾ, ਮੁਲਾਂ ਸ਼ੇਖ਼ ਮੁਸਾਇਕ ਕਲਮਾ ਨਬੀ ਨਾ ਕੋਇ ਪੜ੍ਹਾਈਆ। ਹੂ ਹੂ ਨਾਅਰਾ ਕਿਸੇ ਨਾ ਲੌਣਾ, ਐਨਲਹੱਕ ਨਾ ਕੋਇ ਸੁਣਾਈਆ। ਕਲਜੁਗ ਅੰਤਮ ਸਾਚੀ ਖੇਲ ਖਲੌਣਾ, ਗੁਰ ਗੋਬਿੰਦ ਨਿਰਗੁਣ ਜੋਤ ਕਰੇ ਰੁਸ਼ਨਾਈਆ। ਨੌ ਖੰਡ ਪ੍ਰਿਥਮੀ ਫੇਰਾ ਪੌਣਾ, ਸੱਤਾਂ ਦੀਪਾਂ ਦਏ ਉਠਾਈਆ। ਏਕਾ ਖੰਡਾ ਨਾਮ ਚਮਕੌਣਾ, ਚਾਰ ਕੁੰਟ ਵਖਾਈਆ। ਸ਼ਬਦ ਅਗੰਮੀ ਫੌਜ ਉਠੌਣਾ, ਦਿਸ ਕਿਸੇ ਨਾ ਆਈਆ। ਸੰਮਤ ਸੋਲਾਂ ਸਾਹ ਸੁਧੌਣਾ, ਵੀਹ ਸੌ ਬਿਕ੍ਰਮੀ ਨਾਲ ਰਲਾਈਆ। ਵੀਹ ਸਦ ਸਤਾਰਾਂ ਵੇਸ ਵਟੌਣਾ, ਜੋਤੀ ਨੂਰ ਕਰ ਰੁਸ਼ਨਾਈਆ। ਗੁਰਮੁਖ ਸੱਜਣ ਆਪ ਉਠੌਣਾ, ਘਰ ਘਰ ਦੇਵੇ ਦਰਸ ਬੇਪਰਵਾਹੀਆ। ਜਾਗਰਤ ਜੋਤ ਇਕ ਜਗੌਣਾ, ਜੋਤੀ ਨੂਰ ਕਰੇ ਰੁਸ਼ਨਾਈਆ। ਸਾਚਾ ਮਾਰਗ ਇਕ ਵਖੌਣਾ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਵੀਹ ਸੌ ਅਠਾਰਾਂ ਅੱਠਾਂ ਤੱਤਾਂ ਮੂਲ ਚੁਕੌਣਾ, ਤੱਤਵ ਤੱਤ ਸਮਾਈਆ। ਉਨੀ ਉਨੀਸਾ ਸ਼ਾਹ ਸੁਲਤਾਨਾਂ ਖ਼ਾਲੀ ਖ਼ੀਸਾ, ਮੁਸਲਮ ਸੁੰਨੀ ਚੋਟੀ ਜਾਏ ਮੁਨੀ, ਅੱਲ੍ਹਾ ਰਾਣੀ ਮੁਖ ਸ਼ਰਮਾਈਆ। ਬੀਸ ਬੀਸਾ ਹਰਿ ਜਗਦੀਸ਼ਾ ਸ਼ਾਹੋ ਸ਼ਾਹਬੀਸਾ, ਏਕਾ ਛਤਰ ਸੀਸ ਟਿਕਾਈਆ। ਚਾਰ ਵਰਨ ਇਕ ਹਦੀਸਾ, ਏਕਾ ਹੁਕਮ ਸੁਣਾਈਆ। ਪ੍ਰਗਟ ਹੋਏ ਪੰਚਮ ਮੀਤਾ, ਪੰਚ ਨਿਸ਼ਾਨਾ ਹੱਥ ਉਠਾਈਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਨੂਰ ਆਪ ਅਖਵਾਈਆ। ਨਿਹਕਲੰਕ ਹਰਿ ਨਿਰੰਕਾਰ, ਏਕਾ ਏਕ ਓਅੰਕਾਰਿਆ। ਦੂਜਾ ਦਿਸੇ ਨਾ ਕੋਇ ਸੰਸਾਰ, ਪੰਜ ਤੱਤ ਨਾ ਕੋਇ ਬਣਾ ਰਿਹਾ। ਗੋਬਿੰਦ ਗੁਰ ਸਾਚੀ ਧਾਰ, ਪੁਰਖ ਅਕਾਲ ਆਪ ਚਲਾ ਰਿਹਾ। ਸਿੰਘ ਰੂਪ ਸੱਚੀ ਸਰਕਾਰ, ਸਾਚਾ ਖੰਡਾ ਹੱਥ ਉਠਾ ਰਿਹਾ। ਸ਼ਾਹੋ ਭੂਪ ਭੂਪ ਅਸਵਾਰ, ਸਚ ਸਿੰਘਾਸਣ ਆਸਣ ਲਾ ਰਿਹਾ। ਸਚਖੰਡ ਦੁਵਾਰਿਉਂ ਆਏ ਬਾਹਰ, ਲੋਆਂ ਪੁਰੀਆਂ ਚਰਨਾਂ ਹੇਠ ਦਬਾ ਰਿਹਾ। ਲੋਕਮਾਤ ਪਾਵੇ ਸਾਰ, ਸਾਚੀ ਜੋਤੀ ਡਗਮਗਾ ਰਿਹਾ। ਕਲਗੀ ਤੋੜਾ ਸੀਸ ਦਸਤਾਰ, ਜੋਤੀ ਜੋੜਾ ਮੇਲ ਮਿਲਾ ਰਿਹਾ। ਜਨ ਭਗਤਾਂ ਅੰਤਰ ਆਏ ਬੌਹੜਾ, ਜਗਤ ਸੰਦੇਸ਼ਾ ਰੋਗ ਮਿਟਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਸਾਚਾ ਵਰ, ਘਰ ਮੰਦਰ ਇਕ ਵਖਾ ਲਿਆ । ਗੁਰਮੁਖ ਤੇਰਾ ਸਚ ਦਰਵਾਜ਼ਾ, ਸਚਖੰਡ ਹਰਿ ਸੁਹਾਈਆ। ਪਾਰਬ੍ਰਹਮ ਪ੍ਰਭ ਗ਼ਰੀਬ ਨਿਵਾਜ਼ਾ, ਗ਼ਰੀਬ ਨਿਮਾਣੇ ਗਲੇ ਲਗਾਈਆ। ਧੁਨ ਅਨਾਦੀ ਅਨਹਦ ਮਾਰੇ ਵਾਜਾ, ਸੁੰਨ ਸਮਾਧ ਖੁਲ੍ਹਾਈਆ। ਹਰਿ ਸੁਲਤਾਨ ਵਡ ਰਾਜਨ ਰਾਜਾ, ਅਦਲੀ ਅਦਲ ਕਮਾਈਆ। ਕਲਜੁਗ ਅੰਤਮ ਰਚਿਆ ਕਾਜਾ, ਤ੍ਰੈਗੁਣ ਰੋਵੇ ਦਏ ਦੁਹਾਈਆ। ਜਨ ਭਗਤਾਂ ਸਾਚਾ ਸਾਜਣ ਸਾਜਾ, ਮਿਲੇ ਮੇਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰੀ ਰੱਖੇ ਲਾਜਾ, ਸਿਰ ਆਪਣਾ ਹੱਥ ਟਿਕਾਈਆ। ਗੁਰਸਿਖ ਤੇਰੀ ਵਡਿਆਈ ਧੰਨ, ਹਰਿ ਗੋਬਿੰਦ ਦਰਸ਼ਨ ਪਾਇਆ। ਸਤਿਗੁਰ ਪੂਰਾ ਬੇੜਾ ਦੇਵੇ ਬੰਨ੍ਹ, ਜਿਸ ਜਨ ਹਰਿ ਹਰਿ ਰਸਨਾ ਗਾਇਆ। ਜਨਨੀ ਜਣਿਆ ਸਾਚਾ ਜਨ, ਧੰਨ ਧੰਨ ਧੰਨ ਜਣੇਂਦੀ ਮਾਇਆ। ਏਕਾ ਰਾਗ ਸੁਣਿਆ ਕੰਨ, ਪੁਰਖ ਅਕਾਲ ਇਕ ਮਨਾਇਆ। ਰਾਏ ਧਰਮ ਨਾ ਦੇਵੇ ਡੰਨ, ਲੱਖ ਚੁਰਾਸੀ ਫੰਦ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਦੇਵੇ ਵਰ, ਵਰ ਦਾਤਾ ਇਕ ਅਖਵਾਇਆ।