ਪੁਸਤਕਾਲਾਭਾਗ ੮

੧੭ ਸਾਵਣ ੨੦੧੬ ਬਿਕ੍ਰਮੀ ਸੁਲੱਖਣ ਸਿੰਘ ਦੇ ਘਰ ਦਇਆ ਹੋਈ ਪਿੰਡ ਰੁਕਨਾ ਮੁਗਲਾ ਜ਼ਿਲਾ ਫ਼ਿਰੋਜ਼ਪੁਰ

ਸੋਹਿਣ ਬੰਕ ਦਵਾਰ, ਘਰ ਸੱਜਣ ਹਰਿ ਹਰਿ ਆਇਆ। ਨਿਰਧਨ ਨਿਰਬਲ ਲਏ ਉਭਾਰ, ਨਿਰਗੁਣ ਆਪਣੀ ਦਇਆ ਕਮਾਇਆ। ਬਖ਼ਸ਼ੇ ਬਲ ਚਰਨ ਪਿਆਰ, ਲੱਖ ਚੁਰਾਸੀ ਹੱਥ ਕਿਸੇ ਨਾ ਆਇਆ। ਸਚਖੰਡ ਦੁਵਾਰਾ ਬਣਾਏ ਸਚ ਦੁਵਾਰ, ਜਿਸ ਦਵਾਰੇ ਚਰਨ ਛੁਹਾਇਆ। ਪਤਿਤ ਪਾਪੀ ਉਪਰੇ ਪਾਰ, ਪਤਿਤ ਪਾਵਣ ਰਿਹਾ ਤਰਾਇਆ। ਮਾਣਸ ਜਨਮ ਜਾਏ ਸੁਆਰ, ਜਿਉਂ ਸੁਦਾਮਾ ਦਲਿਦਰੀ ਗਲੇ ਲਗਾਇਆ। ਦਰ

ਦਰਬਾਰਾ ਕਰ ਪਿਆਰ, ਪ੍ਰੇਮ ਪਟੋਲਾ ਸੀਸ ਟਿਕਾਇਆ। ਭਰਿਆ ਸਚ ਸੱਚਾ ਭੰਡਾਰ, ਸਚ ਖ਼ਜ਼ਾਨਾ ਇਕ ਵਖਾਇਆ। ਕਾਇਆ ਕਾਇਆ ਕਾਚੀ ਮਾਟੀ ਪੈਜ ਜਾਏ ਸੁਆਰ, ਮਾਣਸ ਜਨਮ ਲੇਖੇ ਲਾਇਆ। ਕਾਗਦ ਕਲਮ ਨਾ ਪਾਏ ਸਾਰ, ਗੁਰਮੁਖ ਤੇਰੀ ਵਡ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬੰਕ ਸੁਹਾਇਆ। ਸੋਹੇ ਬੰਕ ਸਚ ਮਹੱਲ, ਮਹੱਲ ਮਹੱਲ ਸੁਹਾਈਆ। ਵਸਣਹਾਰਾ ਨੇਹਚਲ ਧਾਮ ਅਟੱਲ, ਆਪਣੀ ਕਲ ਵਰਤਾਈਆ। ਕਲਜੁਗ ਕਰਿਆ ਵਲ ਛਲ, ਵਲ ਛਲ ਧਾਰੀ ਖੇਲ ਖਲਾਈਆ। ਗੁਰਮੁਖ ਆਤਮ ਆਸਣ ਲਿਆ ਮੱਲ, ਦਿਸ ਕਿਸੇ ਨਾ ਆਈਆ। ਦੇਵਣਹਾਰਾ ਸਾਚਾ ਫਲ, ਅੰਮ੍ਰਿਤ ਮੇਵਾ ਇਕ ਖੁਵਾਈਆ। ਫਲ ਲਗਾਏ ਕਾਇਆ ਡਾਲ੍ਹ, ਫਲ ਫੁਲਵਾੜੀ ਆਪ ਮਹਿਕਾਈਆ। ਲਾਲ ਅਨਮੁਲੜੇ ਆਪੇ ਭਾਲ, ਕਰਤਾ ਕੀਮਤ ਆਪੇ ਪਾਈਆ। ਜਨ ਭਗਤਾਂ ਬਣੇ ਜਗਤ ਦਲਾਲ, ਜੁਗ ਜੁਗ ਵੱਡੀ ਵਡਿਆਈਆ। ਆਪਣੀ ਗੋਦੀ ਉਠਾਏ ਆਪਣੇ ਲਾਲ, ਬਾਲੀ ਬਾਲਾ ਰੂਪ ਸਖਾਈਆ। ਦਿਵਸ ਰੈਣ ਕਰੇ ਪ੍ਰਿਤਪਾਲ, ਪ੍ਰਿਤਪਾਲਕ ਸੇਵ ਕਮਾਈਆ। ਜੋ ਜਨ ਚਰਨ ਪ੍ਰੀਤੀ ਘਾਲਣ ਰਹੇ ਘਾਲ, ਅੰਤਮ ਆਪਣਾ ਮੇਲ ਮਿਲਾਈਆ। ਤੋੜਣਹਾਰਾ ਜਗਤ ਜੰਜਾਲ, ਰੋਗ ਸੋਗ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਨਾਮ ਚੋਗ ਚੁਗਾਈਆ। ਸੋਹਿਆ ਬੰਕ ਸਚ ਦਰਵਾਜ਼ਾ, ਘਰ ਸਾਚੇ ਸਚ ਸੁਹਾਇਆ। ਸ਼ਾਹੋ ਭੂਪ ਵਡ ਰਾਜਨ ਰਾਜਾ, ਦਰ ਦਰਵੇਸ਼ਾ ਫੇਰੀ ਪਾਇਆ। ਗ਼ਰੀਬ ਨਿਮਾਣਿਆਂ ਰੱਖੇ ਲਾਜਾ, ਜੁਗ ਜੁਗ ਆਪਣਾ ਬਿਰਧ ਧਰਾਇਆ। ਜਿਉਂ ਬਿਦਰ ਅਲੂਣਾ ਖਾਏ ਸਾਗਾ, ਦਰਯੋਧਨ ਦਰ ਨਾ ਚਰਨ ਟਿਕਾਇਆ। ਕਲਜੁਗ ਅੰਤਮ ਆਇਆ ਭਾਜਾ, ਭੇਵ ਅਭੇਦਾ ਭੇਵ ਛੁਪਾਇਆ। ਗੁਰਸਿਖ ਉਠਾਏ ਮਾਰ ਵਾਜਾ, ਪੂਰਬ ਲਹਿਣਾ ਝੋਲੀ ਪਾਇਆ। ਬਾਹੋਂ ਪਕੜ ਚੜ੍ਹਾਏ ਸਚ ਜਹਾਜ਼ਾ, ਨਾਮ ਚੱਪੂ ਏਕਾ ਲਾਇਆ। ਰੱਖਣਹਾਰਾ ਆਦਿ ਅੰਤ ਲਾਜਾ, ਸਤਿਗੁਰ ਪੂਰਾ ਇਕ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਧਨ ਅੰਦਰ ਨਿਰਧਨ ਵੜ, ਨਿਰਧਨ ਰੂਪ ਆਪ ਹੋ ਜਾਇਆ। ਸੋਹੇ ਬੰਕ ਸਚ ਅਟਾਰੀ, ਹਰਿ ਸਾਚਾ ਸਚ ਵਡਿਆਇੰਦਾ। ਨਿਰਗੁਣ ਜੋਤ ਜਗੇ ਨਿਰੰਕਾਰੀ, ਦੀਵਾ ਬਾਤੀ ਨਾ ਕੋਇ ਵਖਾਇੰਦਾ। ਅਗਾਧ ਬੋਧ ਸ਼ਬਦ ਧੁਨਕਾਰੀ, ਸਾਚਾ ਸ਼ਬਦ ਅਲਾਇੰਦਾ। ਗੁਰਮੁਖਾਂ ਰਿਹਾ ਪੈਜ ਸੁਆਰੀ, ਸਿਰ ਆਪਣਾ ਹੱਥ ਰਖਾਇੰਦਾ। ਜੁਗਾ ਜੁਗੰਤਰ ਲਹਿਣਾ ਦੇਣ ਚੁਕਾਏ ਵਾਰੋ ਵਾਰੀ, ਦੇਵਣਹਾਰ ਇਕ ਅਖਵਾਇੰਦਾ। ਬਖ਼ਸ਼ਣਹਾਰਾ ਚਰਨ ਪਿਆਰੀ, ਚਰਨ ਨਾਤਾ ਜੋੜ ਜੁੜਾਇੰਦਾ। ਏਕਾ ਦੇਵੇ ਸਚ ਸੱਚੀ ਸਿਕਦਾਰੀ, ਦਰ ਘਰ ਸਾਚਾ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਫੜ, ਕਾਇਆ ਮੰਦਰ ਆਪੇ ਚੜ੍ਹ, ਦਿਸ ਕਿਸੇ ਨਾ ਆਇੰਦਾ। ਸੋਹੇ ਬੰਕ ਵਿਚ ਸੰਸਾਰ, ਸਤਿਗੁਰ ਸਾਚਾ ਆਪ ਸੁਹਾਈਆ। ਕੁੱਲੀ ਕੱਖਾਂ ਕਰ ਪਿਆਰ, ਕਰਤਾ ਬੈਠਾ ਆਸਣ ਲਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ, ਏਕਾ ਰੰਗ ਰੰਗਾਈਆ। ਜਨ ਭਗਤਾਂ ਕਰੇ ਸਚ ਪਿਆਰ, ਆਦਿ ਜੁਗਾਦਿ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਘਰ ਸਾਚਾ ਵੇਖ ਵਖਾਈਆ। ਸੋਹੇ ਬੰਕ ਸਚ ਸਿੰਘਾਸਣ, ਹਰਿ ਸਾਚੇ ਸਚ ਸੁਹਾਇਆ। ਪਾਰਬ੍ਰਹਮ ਪੁਰਖ ਅਬਿਨਾਸ਼ਣ, ਜੁਗ ਜੁਗ ਆਪਣਾ ਵੇਸ ਵਟਾਇਆ। ਖੇਲੇ ਖੇਲ ਪ੍ਰਿਥਮੀ ਅਕਾਸ਼ਣ, ਗਗਨ ਮੰਡਲ ਡੇਰਾ ਲਾਇਆ।

ਨੌ ਖੰਡ ਪ੍ਰਿਥਮੀ ਪਾਵੇ ਰਾਸਨ, ਲੱਖ ਚੁਰਾਸੀ ਵਿਚ ਸਮਾਇਆ। ਜਨ ਭਗਤਾਂ ਦੇਵੇ ਨਾਮ ਸਵਾਸਣ, ਰਸਨਾ ਜਿਹਵਾ ਏਕਾ ਗੁਣ ਵਖਾਇਆ। ਹਿਰਦੇ ਅੰਦਰ ਕਰ ਕਰ ਵਾਸਨ, ਆਪ ਆਪਣਾ ਮੇਲ ਮਿਲਾਇਆ। ਸਤਿਗੁਰ ਸੱਚਾ ਸ਼ਾਹੋ ਸ਼ਾਬਾਸ਼ਣ, ਏਕਓਅੰਕਾਰਾ ਇਕ ਅਖਵਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਦਾਸ ਦਾਸਨ, ਦਾਸੀ ਦਾਸ ਸੇਵ ਕਮਾਇਆ। ਸੇਵਾ ਸੇਵਕਦਾਰ, ਹਰੀ ਹਰਿ ਆਪ ਅਖਵਾਇੰਦਾ । ਗੁਰਮੁਖਾਂ ਕਰੇ ਲੋਕਮਾਤ ਪਿਆਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਵਰਨਾਂ ਬਰਨਾਂ ਵਸਿਆ ਬਾਹਰ, ਜ਼ਾਤ ਪਾਤ ਨਾ ਕੋਇ ਰਖਾਇੰਦਾ। ਜਿਸ ਜਨ ਬਖ਼ਸ਼ੇ ਚਰਨ ਪਿਆਰ, ਚਰਨ ਪ੍ਰੀਤੀ ਇਕ ਸਿਖਾਇੰਦਾ। ਦੇਵੇ ਦਰਸ ਅਗੰਮ ਅਪਾਰ, ਸਵਛ ਸਰੂਪੀ ਦਰਸ ਦਖਾਇੰਦਾ। ਗ਼ਰੀਬ ਨਿਮਾਣੇ ਫੜ ਫੜ ਬਾਹੋਂ ਜਾਏ ਤਾਰ, ਤਾਰਨਹਾਰ ਪੁਰਖ ਸਮਰਥ ਏਕਾ ਏਕ ਏਕ ਅਖਵਾਇੰਦਾ। ਨਿਰਗੁਣ ਸਰਗੁਣ ਖੇਲ ਅਪਾਰ, ਹਰਿ ਸਾਚਾ ਖੇਲ ਖਲਾਇੰਦਾ। ਭਗਤ ਵਛਲ ਹਰਿ ਮੀਤ ਮੁਰਾਰ, ਭਗਤ ਭਗਵੰਤ ਆਪ ਅਖਵਾਇੰਦਾ। ਸਾਚੀ ਨੱਯਾ ਕਰ ਤਿਆਰ, ਆਪ ਆਪਣਾ ਚੱਪੂ ਲਾਇੰਦਾ। ਗੁਰਸਿਖ ਗੁਰਮੁਖ ਭਵਜਲ ਸਾਗਰ ਕਰ ਜਾਏ ਪਾਰ, ਮੰਝਧਾਰ ਨਾ ਕੋਇ ਰੁੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਆਪ ਆਪਣਾ ਮੇਲ ਮਿਲਾਇੰਦਾ। ਹਰਿਜਨ ਮੇਲਾ ਪੁਰਖ ਸੁਲਤਾਨ, ਘਰ ਸੋਹੇ ਬੰਕ ਦਵਾਰਾ। ਸਤਿਗੁਰ ਪੂਰਾ ਦੇਵੇ ਜੀਆ ਦਾਨ, ਭਗਤੀ ਭਰੇ ਨਾਮ ਭੰਡਾਰਾ, ਮੇਲ ਮਿਲਾਵਾ ਵਾਲੀ ਦੋ ਜਹਾਨ, ਖੇਲੇ ਖੇਲ ਅਗੰਮ ਅਪਾਰਾ। ਏਕਾ ਬਖ਼ਸ਼ੇ ਚਰਨ ਧਿਆਨ, ਲੱਖ ਚੁਰਾਸੀ ਪਾਰ ਕਿਨਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਜਣ ਲਏ ਵਰ, ਮੇਲ ਮਿਲਾਵਾ ਵਿਚ ਸੰਸਾਰਾ।

੧੭ ਸਾਵਣ ੨੦੧੬ ਬਿਕ੍ਰਮੀ ਜਰਨੈਲ ਸਿੰਘ ਦੇ ਘਰ ਦਇਆ ਹੋਈ ਪਿੰਡ ਸ਼ਾਹ ਵਾਲਾ ਜ਼ਿਲਾ ਫ਼ਿਰੋਜ਼ਪੁਰ

ਏਕਾ ਹਰਿ ਹਰਿ ਪੁਰਖ ਕਰਤਾਰ, ਆਦਿ ਜੁਗਾਦੀ ਏਕਓਅੰਕਾਰਿਆ। ਨਿਰਗੁਣ ਦਾਤਾ ਬੇਐਬ ਪਰਵਰਦਿਗਾਰ, ਰਾਮ ਰਹੀਮ ਆਪ ਅਖਵਾ ਰਿਹਾ। ਦੋ ਜਹਾਨਾਂ ਸਾਂਝਾ ਯਾਰ, ਰੂਪ ਰੇਖ ਨਾ ਕੋਇ ਵਖਾ ਰਿਹਾ। ਜੋਤੀ ਨੂਰ ਹੋ ਉਜਿਆਰ, ਨੂਰ ਨੁਰਾਨਾ ਡਗਮਗਾ ਰਿਹਾ। ਪਾਰਬ੍ਰਹਮ ਪ੍ਰਭ ਭੇਵ ਅਪਾਰ, ਭੇਵ ਅਭੇਦਾ ਭੇਵ ਛੁਪਾ ਰਿਹਾ। ਕਮਲਾਪਾਤੀ ਖੇਲ ਅਪਾਰ, ਆਪ ਆਪਣਾ ਖੇਲ ਖਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾ ਲਿਆ। ਜੋਤੀ ਨੂਰ ਨੂਰ ਉਜਿਆਰਾ, ਆਦਿ ਜੁਗਾਦਿ ਸਮਾਈਆ। ਖੇਲੇ ਖੇਲ ਅਗੰਮ ਅਪਾਰਾ, ਅਗੰਮ ਅਗੰਮੜੀ ਧਾਰ ਚਲਾਈਆ। ਏਕਾ ਵਸੇ ਨੇਹਚਲ ਧਾਮ ਨਿਆਰਾ, ਮਹੱਲ ਅਟੱਲ ਉਚ ਸਮਾਈਆ। ਨਿਰਗੁਣ ਦੀਆ ਬਾਤੀ ਕਰ ਉਜਿਆਰਾ, ਜੋਤੀ ਨੂਰ ਡਗਮਗਾਈਆ। ਆਪ ਸੁਹਾਏ ਬੰਕ ਦੁਵਾਰਾ, ਸਚਖੰਡ ਬੈਠਾ ਬੇਪਰਵਾਹੀਆ। ਸਤਿ ਸਿੰਘਾਸਣ ਅਪਰ ਅਪਾਰਾ, ਆਪਣੀ ਬਣਤ ਆਪ ਬਣਾਈਆ। ਸਚ ਸੁਲਤਾਨ ਵਡ ਸਿਕਦਾਰਾ, ਹਰਿ ਨਿਰੰਕਾਰਾ ਬੈਠਾ ਆਸਣ ਲਾਈਆ। ਆਪਣੇ ਮੰਦਰ ਬੋਲ ਜੈਕਾਰਾ, ਆਪਣਾ ਨਾਅਰਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਈਆ। ਕਲ ਵਰਤੰਤਾ

ਹਰਿ ਭਗਵੰਤਾ, ਹਰਿ ਵੱਡਾ ਵਡ ਵਡਿਆਈਆ। ਖੇਲੇ ਖੇਲ ਜੁਗਾ ਜੁਗੰਤਾ, ਜੁਗ ਜੁਗ ਆਪਣਾ ਨਾਉਂ ਧਰਾਈਆ। ਆਪੇ ਆਦਿਨ ਆਪੇ ਅੰਤਾ, ਆਪ ਆਪਣੀ ਖੇਲ ਖਲਾਈਆ। ਆਪ ਬਣਾਏ ਆਪਣੀ ਬਣਤਾ, ਆਪੇ ਵੇਖ ਵਖਾਈਆ। ਆਪਣਾ ਦਰ ਆਪ ਸੁਹੰਤਾ, ਸੋਭਾਵੰਤ ਆਪ ਹੋ ਜਾਈਆ। ਆਪੇ ਨਾਰੀ ਨਰ ਨਰਾਇਣ ਕੰਤਾ, ਰੁੱਤ ਬਸੰਤਾ ਆਪ ਸੁਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਇਕ ਅਖਵਾਈਆ। ਆਦਿ ਜੁਗਾਦੀ ਏਕਾ ਏਕ, ਇਕ ਇਕੱਲਾ ਏਕਓਅੰਕਾਰਿਆ। ਆਪਣੀ ਰੱਖੇ ਆਪੇ ਟੇਕ ਆਪੇ ਦੇਵੇ ਸਚ ਸਹਾਰਿਆ। ਆਪ ਬੈਠਾ ਆਪੇ ਲਏ ਵੇਖ, ਦੂਸਰ ਦਿਸ ਕਿਸੇ ਨਾ ਆ ਰਿਹਾ। ਆਪੇ ਲਿਖਣਹਾਰਾ ਲੇਖ, ਆਪੇ ਲੇਖ ਲਿਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਵੇਸ ਵਟਾ ਲਿਆ। ਵੇਸ ਅਵੱਲਾ ਹਰਿ ਇਕੱਲਾ, ਏਕਓਅੰਕਾਰਾ ਆਪ ਕਰਾਇੰਦਾ। ਆਪੇ ਵਸੇ ਸਚ ਮਹੱਲਾ, ਥਿਰ ਘਰ ਸਾਚਾ ਧਾਮ ਸੁਹਾਇੰਦਾ। ਆਪੇ ਵਸੇ ਜਲਾਂ ਥਲਾਂ, ਸਮੁੰਦ ਸਾਗਰ ਆਪ ਰਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਉਪਜਾਇੰਦਾ। ਹਰਿ ਨਾਮਾ ਆਪੇ ਨਾਮ ਰੱਖ, ਆਪਣੇ ਨਾਉਂ ਕਰੇ ਵਡਿਆਈਆ। ਆਦਿ ਜੁਗਾਦੀ ਏਕਓਅੰਕਾਰਾ ਬੰਨ੍ਹੇ ਧਾਰਾ, ਆਪਣਾ ਮਾਰਗ ਆਪੇ ਦੱਸ, ਆਪਣੀ ਮਤ ਆਪ ਸਮਝਾਈਆ। ਆਪੇ ਜੋਤੀ ਨੂਰ ਰਵ ਸਸ, ਘਟ ਪਰਕਾਸ਼ ਆਪ ਕਰਾਈਆ। ਆਪੇ ਹਰਿ ਹਰਿ ਹਿਰਦੇ ਰਿਹਾ ਵਸ, ਲੱਖ ਚੁਰਾਸੀ ਡੇਰਾ ਲਾਈਆ । ਆਪੇ ਨਵ ਸਤ ਰਿਹਾ ਨੱਸ, ਦਿਵਸ ਰੈਣ ਸੇਵ ਕਮਾਈਆ। ਆਪੇ ਤੀਰ ਨਿਰਾਲਾ ਮਾਰੇ ਕਸ, ਏਕਾ ਮੁਖੀ ਮੁਖ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਰਚਨ ਰਚਾਈਆ। ਜੁਗਾ ਜੁਗੰਤਰ ਹਰਿ ਹਰਿ ਕਾਰ, ਸਾਚੀ ਸਚ ਕਰਾਇੰਦਾ। ਅਲੱਖ ਅਗੋਚਰ ਅਗੰਮ ਅਪਾਰ, ਭੇਵ ਅਭੇਦਾ ਭੇਵ ਛੁਪਾਇੰਦਾ। ਲੋਕਮਾਤ ਹੋ ਉਜਿਆਰ, ਆਪ ਆਪਣਾ ਵੇਸ ਵਟਾਇੰਦਾ। ਏਕਾ ਨਾਮ ਸ਼ਬਦ ਜੈਕਾਰ, ਰਸਨਾ ਢੋਲਾ ਏਕਾ ਗਾਇੰਦਾ। ਏਕਾ ਸ਼ਬਦ ਸਚ ਪਿਆਰ, ਸਾਚਾ ਮਾਰਗ ਇਕ ਵਖਾਇੰਦਾ। ਏਕਾ ਇਸ਼ਟ ਦੇਵ ਗੁਰ ਕਰਤਾਰ, ਪੁਰਖ ਅਕਾਲ ਇਕ ਮਨਾਇੰਦਾ। ਏਕਾ ਬੰਕ ਇਕ ਦਵਾਰ, ਘਰ ਏਕਾ ਸੋਭਾ ਪਾਇੰਦਾ। ਏਕਾ ਸੱਜਣ ਮੀਤ ਮੁਰਾਰ, ਏਕਾ ਸੰਗ ਨਿਭਾਇੰਦਾ। ਨਾਤਾ ਤੁੱਟੇ ਸਰਬ ਸੰਸਾਰ, ਜੋ ਜਨ ਏਕਓਅੰਕਾਰਾ ਦਰਸ਼ਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਦਇਆ ਕਮਾਇੰਦਾ। ਦਇਆਵਾਨ ਹਰਿ ਮਿਹਰਵਾਨ, ਆਦਿ ਜੁਗਾਦਿ ਸਮਾਈਆ। ਜਨ ਭਗਤਾਂ ਦੇਵੇ ਸਾਚਾ ਦਾਨ, ਅੰਤਰ ਆਤਮ ਝੋਲੀ ਰਿਹਾ ਭਰਾਈਆ। ਏਕਾ ਮੰਤਰ ਸਚ ਗਿਆਨ, ਬਿਰਹੋਂ ਰੋਗ ਇਕ ਗਵਾਈਆ। ਏਕਾ ਮਾਰੇ ਤੀਰ ਨਿਸ਼ਾਨ, ਹਉਮੇ ਹੰਗਤਾ ਗੜ੍ਹ ਤੁੜਾਈਆ। ਇਕ ਵਖਾਏ ਸਚ ਬਿਬਾਨ, ਗੁਰਮੁਖ ਸੱਜਣ ਲਏ ਚੜ੍ਹਾਈਆ। ਜੋਤੀ ਨੂਰ ਸ੍ਰੀ ਭਗਵਾਨ, ਏਕਓਅੰਕਾਰਾ ਨਿਰਾਕਾਰਾ ਨਿਰਗੁਣ ਸਰਗੁਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹੀਆ। ਬੇਪਰਵਾਹ ਹਰਿ ਬੇਅੰਤ, ਏਕਾ ਰੰਗ ਸਮਾਇਆ। ਖੇਲੇ ਖੇਲ ਜੁਗਾ ਜੁਗੰਤ, ਜੁਗ ਜੁਗ ਆਪਣਾ ਵੇਸ ਵਟਾਇਆ। ਗੁਰਮੁਖ ਨਾਰੀ ਮੇਲਾ ਕੰਤ, ਘਰ ਸੱਜਣ ਸੱਚਾ ਪਾਇਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇਆ। ਆਦਿ ਜੁਗਾਦਿ ਜੁਗਾ ਜੁਗੰਤ, ਹਰਿਜਨ ਤੇਰੀ ਮਹਿਮਾ ਅਗਣਤ, ਲੇਖਾ ਲੇਖ ਨਾ ਕੋਇ ਲਿਖਾਈਆ। ਲੇਖਾ ਜਾਣੇ ਸਾਧ ਸੰਤ, ਜੀਵ ਜੰਤ ਨਾ ਕੋਈ ਸਕੇ ਭੇਵ ਛੁਪਾਇਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਇਕ ਗਿਆਨ, ਏਕਾ ਬਖ਼ਸ਼ੇ ਚਰਨ ਧਿਆਨ, ਏਕਾ ਵਰ ਝੋਲੀ ਪਾਇਆ। ਸਾਚੀ ਵਸਤ ਨਾਮ ਭੰਡਾਰ, ਹਰਿ ਸਾਚੇ ਹੱਥ ਰਖਾਈਆ। ਜੁਗਾ ਜੁਗੰਤਰ ਲੈ ਅਵਤਾਰ, ਗੁਰਮੁਖਾਂ ਆਪ ਵਰਤਾਈਆ। ਫੜ ਫੜ ਬਾਹੋਂ ਲਾਏ ਪਾਰ, ਪਾਰ ਕਿਨਾਰਾ ਪਾਰ ਕਰਾਈਆ। ਘੜਣ ਭੰਨਣਹਾਰ ਸਰਬ ਸੰਸਾਰ, ਸਮਰਥ ਪੁਰਖ ਵੱਡੀ ਵਡਿਆਈਆ। ਗ਼ਰੀਬ ਨਿਮਾਣੇ ਲਾਏ ਪਾਰ, ਆਪਣੇ ਬੇੜੇ ਆਪ ਚੜ੍ਹਾਈਆ। ਚਾਰੋਂ ਕੁੰਟ ਜੀਵ ਜੰਤ ਸਾਧ ਸੰਤ ਲੱਖ ਚੁਰਾਸੀ ਹਾਹਾਕਾਰ, ਸਤਿ ਸੰਤੋਖ ਨਾ ਕੋਇ ਵਖਾਈਆ। ਖੇਲੇ ਖੇਲ ਪੁਰਖ ਕਰਤਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚੇ ਸੋਹੇ ਬੰਕ ਦੁਵਾਰ, ਏਕਾ ਮੰਗਲ ਗਾਈਆ। ਏਕਾ ਮੰਗਲ ਏਕਾ ਗੀਤ, ਏਕਾ ਹਰਿ ਜਣਾਈਆ। ਏਕਾ ਦਾਤਾ ਠੰਡਾ ਸੀਤ, ਏਕਾ ਸਤਿਗੁਰ ਨਾਉਂ ਰਖਾਈਆ। ਏਕਾ ਹਸਤ ਏਕਾ ਕੀਟ, ਏਕਾ ਦਰ ਬਹਾਈਆ। ਏਕਾ ਨਾਮ ਦੇਵੇ ਜਗਤ ਅਨਡੀਠ, ਲੇਖਾ ਲੇਖ ਨਾ ਕੋਇ ਜਣਾਈਆ। ਏਕਾ ਠਾਂਡਾ ਏਕਾ ਸੀਤ, ਨਿਝਰ ਧਾਰਾ ਇਕ ਚਲਾਈਆ। ਏਕਾ ਪਤਿਤ ਇਕ ਪੁਨੀਤ, ਪਤਿਤ ਪਾਵਣ ਇਕ ਅਖਵਾਈਆ। ਆਪੇ ਜਾਣੇ ਆਪਣੀ ਰੀਤ, ਜਗਤ ਵਿਚੋਲਾ ਨਾ ਕੋਇ ਬਣਾਈਆ। ਪਾਵੇ ਸਾਰ ਮੰਦਰ ਮਸੀਤ, ਗੁਰੂਦੁਵਾਰ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਖੇਲਣਹਾਰ ਹਰਿ ਭਗਵਾਨ, ਹਰ ਘਟ ਖੇਲ ਖਲਾਇੰਦਾ। ਕਾਇਆ ਮੰਦਰ ਸਚ ਮਕਾਨ, ਨਿਜ ਘਰ ਡੇਰਾ ਲਾਇੰਦਾ। ਦੇਵਣਹਾਰਾ ਧੁਰ ਫ਼ਰਮਾਣ, ਆਪਣਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਾਏ ਲੜ, ਪੱਲੂ ਮਾਤ ਨਾ ਕੋਇ ਛੁਡਾਇੰਦਾ। ਹਰਿਜਨ ਸਾਚਾ ਪੱਲਾ ਫੜਿਆ, ਹਰਿ ਹਰਿ ਆਪ ਫੜਾਈਆ। ਆਬਿਨਾਸ਼ੀ ਕਰਤਾ ਨਿਰਗੁਣ ਧਾਰ ਆਪੇ ਅੰਦਰ ਵੜਿਆ, ਕਾਇਆ ਮੰਦਰ ਵੇਖ ਵਖਾਈਆ। ਆਪਣੀ ਚੋਟੀ ਆਪੇ ਚੜ੍ਹਿਆ, ਅੱਧਵਿਚਕਾਰ ਨਾ ਕੋਇ ਡੁਬਾਈਆ। ਗੁਰਮੁਖ ਵਿਰਲਾ ਆਪੇ ਫੜਿਆ, ਜਿਸ ਜਨ ਬੂਝ ਬੁਝਾਈਆ। ਲੱਖ ਚੁਰਾਸੀ ਜੀਵ ਜੰਤ ਭਰਿਆ ਭੰਡਾਰ ਹਉਮੇ ਗੜ੍ਹਿਆ, ਗੜ੍ਹ ਹੰਕਾਰੀ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਈਆ। ਹਰਿ ਸੱਜਣ ਹਰਿ ਸਿਖ ਹੈ, ਗੁਰਮੁਖ ਨਾਮ ਆਧਾਰ। ਸੰਤ ਸਾਜਣ ਦੇਵੇ ਸਾਚਾ ਸੁੱਖ ਹੈ, ਲੋਕਮਾਤ ਖੇਲ ਅਪਾਰ। ਭਗਤ ਭਗਤੀ ਉਜਲ ਮੁਖ ਹੈ, ਗਾਵਣਹਾਰਾ ਗਾਏ ਵਾਰੋ ਵਾਰ। ਘਟ ਘਟ ਅੰਦਰ ਬੈਠਾ ਲੁਕ ਹੈ, ਗੁਰਮੁਖ ਵਿਰਲੇ ਪਰਦਾ ਦਏ ਉਤਾਰ। ਦੂਰ ਦੁਰਾਡਾ ਆਪੇ ਝੁਕ ਹੈ, ਗੁਰਮੁਖ ਸੱਜਣ ਲਏ ਉਭਾਰ। ਨਾ ਮਾਣਸ ਨਾ ਮਨੁਖ ਹੈ, ਹਰਿ ਕਾ ਰੂਪ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਾਏ ਪਾਰ। ਹਰਿ ਸੱਜਣ ਹਰਿ ਰੰਗ ਰੱਤਿਆ, ਮਿਲਿਆ ਮੇਲ ਸ੍ਰੀ ਭਗਵਾਨ। ਬੀਜ ਬੀਜਿਆ ਸਾਚੇ ਵਤਿਆ, ਅੰਮ੍ਰਿਤ ਲੱਗਾ ਫਲ ਮਹਾਨ। ਵੇਖ ਵਖਾਣੇ ਡਾਲੀ ਪੱਤਿਆ, ਫਲ ਫੁਲਵਾੜੀ ਵਿਚ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਕਰੇ ਪਰਵਾਨ। ਹਰਿ ਸਾਜਣ ਸੁੱਖ ਪਾਇਆ, ਹਰਿ ਮਿਲਿਆ ਸਤਿਗੁਰ ਮੀਤ। ਅਨੰਦ ਮੰਗਲ ਏਕਾ ਗੁਣ ਗਾਇਆ, ਦਿਵਸ ਰੈਣ ਵਸਿਆ ਚੀਤ। ਦੂਈ ਦਵੈਤੀ ਭਰਮ ਮਿਟਾਇਆ, ਏਕਾ ਰੰਗ ਰੰਗਾਇਆ ਹਸਤ ਕੀਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਦੇਵੇ ਨਾਮ ਸ਼ਬਦ ਅਨਡੀਠ। ਨਾਮ ਸ਼ਬਦ ਅਨਡਿਠ ਅਨਮੋਲਾ,

ਹਰਿ ਸਤਿਗੁਰ ਹੱਟ ਵਿਕਾਇੰਦਾ। ਸਤਿ ਪੁਰਖ ਨਿਰੰਜਣ ਸ਼ਬਦ ਭੰਡਾਰਾ ਆਪੇ ਖੋਲ੍ਹਾ, ਪੁਰਖ ਅਕਾਲ ਪ੍ਰਭ ਆਪ ਵਰਤਾਇੰਦਾ। ਸੋਹੰ ਲਾਇਆ ਸਾਚਾ ਢੋਲਾ, ਆਪਣਾ ਚੋਲਾ ਆਪ ਬਦਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਮੇਲ ਮਿਲਾਇੰਦਾ। ਗੁਰਮੁਖ ਸਾਜਣ ਸਚ ਮੁਨਾਰਾ, ਸਾਢੇ ਤਿੰਨ ਹੱਥ ਬੰਕ ਸੁਹਾਈਆ। ਪਾਵੇ ਸਾਰ ਨੌਂ ਦਵਾਰਾ, ਨੌ ਦਰ ਖੋਜੇ ਖੋਜ ਖੁਜਾਈਆ। ਡੂੰਘੀ ਕੰਦਰ ਹੋ ਉਜਿਆਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਅੰਦਰ ਬਾਹਰ ਖੇਲ ਅਪਾਰਾ, ਭੇਵ ਜ਼ਾਹਰਾ ਵਡ ਵਡਿਆਈਆ। ਗੁਪਤੀ ਗੁਪਤ ਭਰੇ ਭੰਡਾਰਾ, ਦਿਸ ਕਿਸੇ ਨਾ ਆਈਆ। ਜੋ ਜਨ ਕਰੇ ਸਚ ਪਿਆਰਾ, ਸਾਚਾ ਮਾਰਗ ਇਕ ਵਖਾਈਆ। ਆਪ ਸੁਹਾਏ ਬੰਕ ਦੁਵਾਰਾ, ਬੰਕ ਅੰਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਡੰਕਾ ਸ਼ਬਦ ਉਠਾਈਆ। ਸ਼ਬਦ ਡੰਕਾ ਹਰਿ ਉਠਾਇਆ, ਆਪੇ ਤਾਲ ਵਜਾਇੰਦਾ। ਲੱਖ ਚੁਰਾਸੀ ਰਿਹਾ ਹਿਲਾਇਆ, ਧੀਰਜ ਧੀਰ ਨਾ ਕੋਇ ਧਰਾਇੰਦਾ। ਚਾਰੋਂ ਕੁੰਟ ਰਿਹਾ ਫਿਰਾਇਆ, ਦਹਿ ਦਿਸ਼ਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰਾਜ ਆਪ ਕਮਾਇੰਦਾ। ਆਪੇ ਰਾਜ ਜੋਗ ਸੁਲਤਾਨ, ਆਪੇ ਤਖ਼ਤ ਹੰਢਾਈਆ। ਆਪੇ ਦੇਵਣਹਾਰਾ ਧੁਰ ਫ਼ਰਮਾਣ, ਆਪੇ ਹੁਕਮ ਚਲਾਈਆ। ਆਪੇ ਵਸੇ ਪਦ ਨਿਰਬਾਣ, ਪਰਮ ਪੁਰਖ ਵੱਡੀ ਵਡਿਆਈਆ। ਹਰਿ ਕਾ ਮੰਤਰ ਨਾ ਵਿਕੇ ਕਿਸੇ ਜਗਤ ਹੱਟ ਮਕਾਨ, ਹੱਟੋ ਹੱਟ ਨਾ ਕੋਇ ਵਖਾਈਆ। ਜਿਸ ਜਨ ਕਰ ਕਿਰਪਾ ਬਖ਼ਸ਼ੇ ਚਰਨ ਧਿਆਨ, ਸੋ ਜਨ ਰਸਨਾ ਜਿਹਵਾ ਗਾਈਆ। ਏਕਾ ਪਾਏ ਪਦ ਨਿਰਬਾਣ, ਪਰਮ ਪੁਰਖ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਕਰੇ ਰੁਸ਼ਨਾਈਆ। ਜੋਤੀ ਨੂਰ ਨੂਰ ਧਰ, ਨੂਰੋ ਨੂਰ ਸਮਾਇਆ। ਆਪਣੀ ਕਰਨੀ ਆਪੇ ਕਰ, ਆਪੇ ਵੇਖ ਵਖਾਇਆ। ਆਪਣੀ ਸਰਨੀ ਆਪੇ ਪੜ੍ਹ, ਆਪੇ ਹੁਕਮ ਸੁਣਾਇਆ । ਆਪਣੀ ਵਿਦਿਆ ਆਪੇ ਪੜ੍ਹ, ਆਪੇ ਰਿਹਾ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਤਰਾਇਆ। ਹਰਿ ਸੱਜਣ ਕਲ ਜਾਗਿਆ, ਸਤਿਗੁਰ ਪੂਰਾ ਆਪ ਜਗਾਇੰਦਾ। ਧੂੜੀ ਮਜਨ ਕਰਿਆ ਸਾਚਾ ਮਾਘਿਆ, ਸਚ ਦਵਾਰਾ ਇਕ ਸੁਹਾਇੰਦਾ। ਏਕਾ ਨਾਮ ਇਕ ਵੈਰਾਗਿਆ। ਹਰਿ ਏਕਾ ਵੇਖ ਵਖਾਇੰਦਾ, ਏਕਾ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਦਹਿ ਦਿਸ਼ਾ ਫਿਰੇ ਭਾਜਿਆ, ਰੈਣ ਦਿਵਸ ਰਵ ਸਸ ਹੱਸ ਹੱਸ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੱਜਣ, ਦਰ ਸਾਚੇ ਵੇਖ ਵਖਾਇਆ। ਗੁਰਮੁਖ ਸੱਜਣ ਸੱਚਾ ਲਾਲ, ਗੁਰ ਸਤਿਗੁਰ ਵੇਖ ਵਖਾਇੰਦਾ। ਪਰਮ ਪੁਰਖ ਪ੍ਰਭ ਦੀਨ ਦਿਆਲ, ਦੀਨਾਂ ਅਨਾਥਾਂ ਸੰਗ ਨਿਭਾਇੰਦਾ। ਗ਼ਰੀਬ ਨਿਮਾਣੇ ਉਠਾਏ ਲਾਲ, ਅਮੁਲੜੇ ਲਾਲ ਆਪਣੇ ਹੱਟ ਵਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਾਚਾ ਦੇਵੇ ਵਰ, ਸਚ ਸੱਚਾ ਆਪ ਅਖਵਾਇੰਦਾ।

੧੮ ਸਾਵਣ ੨੦੧੬ ਬਿਕ੍ਰਮੀ ਗੁਰਦਾਸ ਸਿੰਘ ਦੇ ਘਰ ਦਇਆ ਹੋਈ ਸ਼ਾਹ ਵਾਲਾ ਜ਼ਿਲਾ ਫ਼ਿਰੋਜ਼ਪੁਰ

ਹਰੀਅੰ ਅਕਾਲੰ ਕਰੇ ਖੇਲ ਦਿਆਲੰ ਪਰਮ ਪੁਰਖ ਪ੍ਰਿਤਪਾਲੰ, ਭੇਵ ਅਭੇਦ ਵਖਾਨੀਏ। ਸ਼ਾਹ ਸੁਲਤਾਨੰ ਦੋ ਜਹਾਨਨੰ ਤੇਜ ਭਾਨਨੰ, ਕੋਟਨ

ਕੋਟ ਮਹਾਨੀਏ। ਗੁਣ ਨਿਧਾਨੰ ਸ੍ਰੀ ਭਗਵਾਨੰ ਜੋਤ ਜਵਾਲੰ, ਆਦਿ ਸ਼ਕਤ ਭਵਾਨੀਏ। ਰੂਪ ਅਨਾਦਿੰ ਖੇਲ ਬ੍ਰਹਿਮਾਦੰ ਸ਼ਬਦ ਜੁਗਾਦਿੰ, ਜਗਤ ਵਹਾਨੀਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਬਾਣੀਏ। ਅਕਾਲ ਮੂਰਤੰ ਨਾਦ ਤੂਰਤੰ ਸਚ ਸੂਰਤੰ, ਅਨਭਵ ਪਰਕਾਸ਼ਿਆ। ਨੇੜੇ ਦੂਰਤੰ ਆਸ ਪੂਰਤੰ ਹਾਜ਼ਰ ਹਜ਼ੂਰਤੰ, ਪੁਰਖ ਅਬਿਨਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਖੇਲੇ ਖੇਲ ਤਮਾਸ਼ਿਆ। ਸੂਰਾ ਸਰਬੰਗੰ ਤੇਜ ਪਰਚੰਡੰ ਖੰਡ ਬ੍ਰਹਿਮੰਡੰ ਜੇਰਜ ਅੰਡੰ, ਉਤਭਜ ਸੇਹਤਜ ਵੇਖ ਵਖਾਨਿਆ। ਕਲ ਕਰਨਾ ਦੁੱਖ ਹਰਨਾ ਸਰਬ ਸੁੱਖ ਤਰਨਾ, ਹਰਿਜਨ ਹਰਿ ਮਿਹਰਵਾਨਿਆ। ਭੂਤ ਭਵਿਖਤ ਆਦਿ ਸ਼ਕਤ ਸਤਿ ਸਰੂਪੰ ਸ਼ਾਹੋ ਭੂਪੰ, ਸਤਿ ਸਤਿਵਾਦ ਸਮਾਨੀਏ। ਸਰਬ ਜੋਗੰ ਸਰਬ ਭੋਗੰ ਅਨ ਰੋਗੰ, ਏਕਾ ਪੁਰਖ ਅਕਾਲੀਏ। ਨਾਮ ਰਾਜੰ ਸਰਬ ਤਾਜੰ ਜੋਤ ਜੋਤੰ ਬ੍ਰਹਮ ਪੋਤੰ, ਪਾਰਬ੍ਰਹਮ ਵਖਾਨੀਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਸ੍ਰੀ ਭਗਵਾਨੀਏ। ਹਰਿ ਭਗਵਾਨਨ ਜੋਤ ਮਹਾਨਨ ਸ਼ਬਦ ਦਾਨਨ, ਦੇਵਣਹਾਰ ਦਾਤਾਰਿਆ। ਸੱਚਖੰਡੰ ਬ੍ਰਹਿਮੰਡੰ ਵਰਭੰਡੰ, ਏਕਾ ਰੰਗ ਵਖਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਾਗਰਤ ਜੋਤ ਇਕ ਜਗਾਨਿਆ। ਅਖੰਡ ਮੀਤਾ ਅਚਰਜ ਰੀਤਾ ਭੈ ਭੀਤਾ, ਭਗਵਨ ਰੂਪ ਵਟਾਈਆ। ਠਾਂਡਾ ਸੀਤਾ ਪਤਿਤ ਪੁਨੀਤਾ ਹਸਤ ਕੀਟਾ, ਏਕਾ ਰੰਗ ਰੰਗਾਈਆ। ਆਦਿ ਜੁਗਾਦਿ ਅਤੀਤਾ ਸਾਚੀ ਰੀਤਾ ਪਤਿਤ ਪੁਨੀਤਾ, ਆਪਣੀ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਲਾਈਆ। ਖੇਲ ਖਲੰਤਾ ਸਰਬ ਗੁਣਵੰਤਾ ਸ੍ਰੀ ਭਗਵੰਤਾ, ਏਕਾ ਗੁਣ ਵਖਾਣੀਏ। ਜੀਵ ਜੰਤਾਂ ਜੋਤ ਜੁਗੰਤਾ ਬਾਲ ਰਖੰਤਾ, ਬਲ ਬਾਵਨ ਭੇਖ ਵਟਾਨੀਏ। ਨਾਮ ਮੰਗਤਾ ਚੋਲੀ ਰੰਗਤਾ, ਸਾਚੀ ਸੰਗਤਾ ਸਾਚਾ ਗੜ੍ਹ ਵਖਾਨੀਏ। ਭੁੱਖਾ ਨੰਗਤਾ ਨਾਨਕ ਅੰਗਦਾ, ਗੁਰ ਅੰਮ੍ਰਿਤ ਨਾਮ ਵਖਾਣੀਏ। ਦਰ ਦਰਵੇਸ਼ੰ ਨਰ ਨਰੇਸ਼ੰ ਸ੍ਰੀ ਪਤਿ ਦਸਮੇਸੰ, ਦਸ ਦਸ ਮਾਸ ਫੰਦ ਕਟਾਨੀਏ। ਸਵਛ ਸਰੂਪੰ ਮਹਿਮਾ ਅਨੂਪੰ ਏਕਾ ਸਰੂਪੰ, ਗੁਣ ਅਵਗੁਣ ਨਾ ਕੋਇ ਜਾਣੀਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵਰਤੇ ਆਪਣੇ ਭਾਣੀਏ। ਨੇਹਚਲ ਧਾਮੰ ਏਕਾ ਰਾਮੰ ਏਕਾ ਨਾਮੰ ਏਕਾ ਰਸ ਵਖਾਣੀਏ। ਪੂਰਨ ਕਾਮੰ ਪਕੜੇ ਦਾਮੰ ਹੋਏ ਜ਼ਾਮੰ, ਦੋ ਜਹਾਨਾਂ ਸ਼ਾਹ ਸੁਲਤਾਨੀਏ। ਮੇਟੇ ਸ਼ਾਮੰ ਪਰਕਾਸ਼ ਕੋਟੰ ਭਾਨੰ ਗੁਰਮੁਖ ਵਿਰਲੇ ਜਾਨੰ, ਜਿਸ ਜਨ ਦੇਵੇ ਆਤਮ ਬ੍ਰਹਮ ਗਿਆਨੀਏ। ਸਚ ਨਿਸ਼ਾਨੰ ਦੋ ਜਹਾਨੰ ਆਪ ਝੁਲਾਨੰ, ਸ੍ਰੀ ਅਸਕੇਤ ਆਪ ਵਖਾਨੀਏ। ਮਧ ਪੁਰਾਨੰ ਵੇਦ ਨਿਧਾਨੰ ਗੁਰ ਸ਼ਬਦ ਮਹਾਨੰ, ਗੁਰ ਮੰਤਰ ਇਕ ਵਖਾਨੀਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਜਾਣੇ ਆਪਣੀ ਅਕੱਥ ਕਹਾਣੀਏ। ਕਥਾ ਕਥਨੰ ਸਰਬ ਸਮਰਥੰ, ਏਕਾ ਏਕ ਓਅੰਕਾਰਿਆ। ਅਕਾਲ ਅਕਾਲਾ ਦੀਨ ਦਿਆਲਾ ਜੋਤ ਜਵਾਲਾ ਸ਼ਕਤੀ ਰੂਪ ਅਨਭਵ ਸਰੂਪ ਸਹਿਸ ਗੁਣ ਨਾ ਕਿਸੇ ਵਖਾਨਿਆ। ਅਪਰੰਪਰ ਕਰਤਾ ਖੇਲ ਖਲੰਤਾ ਜੁਗਾ ਜੁਗੰਤਾ, ਵੇਦ ਵੇਦਾਂਤਾ ਭੇਵ ਨਾ ਆਣਿਆ। ਖੇਲ ਮੁਰਾਰੀ ਜੋਤ ਨਿਰੰਕਾਰੀ ਅਕਲ ਕਲ ਧਾਰੀ ਵੇਸ ਅਨੇਕਾ ਰੂਪ ਵਟਾਨਿਆ। ਖੜਗ ਖੰਡੰ ਤੇਜ਼ ਪਰਚੰਡੰ ਹੱਥ ਉਠਨੰ ਤਿਖੀ ਰੱਖੇ ਦੋਵੇਂ ਧਾਰਿਆ। ਰਾਜ ਰਾਜਾਨੰ ਸ਼ਾਹ ਸੁਲਤਾਨੰ ਕਰ ਖ਼ੁਵਾਰੰ ਤੋੜੇ ਹਉਮੇ ਗੜ੍ਹ ਹੰਕਾਰਿਆ। ਭਗਤ ਉਧਾਰੰ ਦੁੱਖ ਰੋਗ ਬਿਦਾਰੰ ਸਰਬ ਸੁਖ ਸਾਰੰ, ਸਾਰੰ ਧਰ ਬੀਠਲੋ ਆਪ ਅਖਵਾ ਰਿਹਾ। ਭਗਵਨ ਭਗਤੰ ਮੇਲ ਮਿਲੰਤੰ ਜੋਗ ਜੁਗਤੰ, ਜੀਵਣ ਮੁਕਤ ਆਪ ਅਖਵਾ ਰਿਹਾ। ਸਾਲਸਾ ਸਾਲਸ ਖ਼ਾਲਸਾ ਖ਼ਾਲਸ ਲਾਲਸਾ ਲਾਲਸ, ਜਗਤ ਤ੍ਰਿਸ਼ਨਾ ਮੋਹ

ਚੁਕਾ ਰਿਹਾ। ਦਵਾਰ ਚਰਨੰ ਸਰਬ ਦੁੱਖ ਹਰਨੰ ਚਾਰ ਵਰਨੰ, ਸਤਿ ਸਤਿਵਾਦ ਹਰਿ ਬ੍ਰਹਿਮਾਦ ਏਕਾ ਏਕ ਸਮਝਾ ਰਿਹਾ। ਲੇਖ ਲਿਖੰਤਾ ਜੁਗਾ ਜੁਗੰਤਾ ਆਦਿਨ ਅੰਤਾ, ਕੇਸ਼ਵ ਕੇਸ਼ਵ ਕੰਕਰ ਕਿਨਰ ਆਪ ਅਖਵਾ ਰਿਹਾ। ਲੋਕ ਪਰਲੋਕੰ ਏਕਾ ਓਟੰ ਸ਼ਬਦ ਚੋਟੰ ਨਾਮ ਨਗਾਰਾ ਇਕ ਵਜਾ ਰਿਹਾ। ਬ੍ਰਹਮਾ ਵਿਸ਼ਨ ਕੋਟੰ ਭੰਡਾਰਾ ਮੰਗਣ ਅਤੋਟੰ, ਸ਼ੰਕਰ ਘਾਇਲ ਆਪ ਕਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਲਾ ਰਿਹਾ। ਖੇਲ ਖਲੰਦੜੋ ਹਰਿ ਬਖ਼ਸ਼ੰਦੜੋ ਜੋਤ ਜਗੰਦੜੋ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਦੀਪਕ ਬਲੰਦੜੋ ਅਗਿਆਨ ਮਿਟੰਦੜੋ ਸਚ ਮੰਦਰ ਸੁਹੰਦੜੋ, ਸੋਭਾਵੰਤ ਸੋਭਾ ਪਾਈਆ। ਏਕਓਅੰਕਾਰ ਅਖਵੰਦੜੋ ਨਾਮ ਸਤਿ ਜਪੰਦੜੋ, ਮੂਰਤ ਅਕਾਲ ਵੱਡੀ ਵਡਿਆਈਆ। ਕਰਤਾ ਕਰਨੀ ਕਰੰਦੜੋ ਨਿਰਭੈ ਸੁਹੰਦੜੋ, ਨਿਰਵੈਰ ਆਪ ਅਖਵਾਈਆ। ਅਜੂਨੀ ਰਹਿਤ ਵੇਸ ਵਟੰਦੜੋ ਜੁਗਾ ਜੁਗੰਤ ਲੇਖ ਲਖੰਦੜੋ, ਵੇਦ ਪੁਰਾਨ ਨਾ ਕੋਇ ਦਸਾਈਆ। ਕਲਜੁਗ ਅੰਤਮ ਨਾਮ ਰਖੰਦੜੋ ਨਿਹਕਲੰਕ ਡੰਕ ਵਜੰਦੜੋ, ਸ਼ਬਦ ਖੰਡਾ ਹੱਥ ਉਠੰਦੜੋ, ਖੰਡ ਬ੍ਰਹਿਮੰਡ ਵੇਖੇ ਸਰਬ ਲੋਕਾਈਆ। ਜਨ ਭਗਤਾਂ ਮੇਲ ਮਲੰਦੜੋ ਦਰਸ ਵਖੰਦੜੋ ਭਾਂਡਾ ਭਰਮ ਭੌ ਤੁੜੰਦੜੋ ਭਵ ਸਾਗਰ ਪਾਰ ਕਰਾਈਆ। ਕਾਲ ਮਹਾਂਕਾਲ ਦਰ ਦੁਵਾਰ ਦੁਰਕੰਦੜੋ ਸਤਿਗੁਰ ਸਾਜਣ ਪ੍ਰਿਤਪਾਲ ਆਪ ਅਖਵੰਦੜੋ, ਸ਼ਾਹ ਕੰਗਾਲ ਆਪਣਾ ਵੇਸ ਵਟਾਈਆ। ਜਨ ਭਗਤਾਂ ਦਰ ਸੁਹੰਦੜੋ ਲੱਖ ਚੁਰਾਸੀ ਨਾਤਾ ਤੋੜ ਤੁੜੰਦੜੋ, ਏਕਾ ਬੰਧਨ ਹਰਿ ਹਰਿ ਨਾਮਾ ਪਾਈਆ। ਕਾਲ ਫਾਸ ਕਟੰਦੜੋ ਰਾਏ ਧਰਮ ਦਰ ਦਵਾਰ ਦੁਰਕੰਦੜੋ, ਚਿਤਰ ਗੁਪਤ ਨਾ ਲੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਲਏ ਤਰਾਈਆ। ਤਾਰਨਹਾਰਾ ਏਕੰ ਏਕ, ਹਰਿਜਨ ਬਖ਼ਸ਼ੇ ਸਾਚੀ ਟੇਕ, ਤ੍ਰੈਗੁਣ ਨਾ ਲਾਏ ਮਾਇਆ ਸੇਕ, ਸਾਂਤਕ ਸਤਿ ਸਤਿ ਵਰਤਾਈਆ। ਕਰੇ ਕਰਾਏ ਬੁੱਧ ਬਬੇਕ, ਆਪੇ ਲੇਖਾ ਜਾਣੇ ਲਿਖਿਆ ਲੇਖ, ਆਪਣੇ ਨੇਤਰ ਲਏ ਪੇਖ, ਜਗਤ ਨੇਤਰ ਬੰਦ ਵਖਾਈਆ। ਖੇਲੇ ਖੇਲ ਦਸ ਦਸਮੇਸ਼, ਦਾਨੀ ਦਾਤਾ ਦਰ ਦਰਵੇਸ਼, ਸਵਾਂਗੀ ਕਰੇ ਆਪਣਾ ਵੇਸ, ਨੀਲੇ ਬਸਤਰ ਚੋਲੀ ਪਾਈਆ। ਉਚ ਪੀਰ ਧਾਰਿਆ ਭੇਖ, ਵਸਣਹਾਰਾ ਗੜ੍ਹ ਕੇਸ, ਪੁਰੀ ਅਨੰਦ ਲਾਈ ਠੇਸ, ਦਰ ਦਵਾਰ ਬੰਕ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਆਪਣੀ ਰਚਨਾ ਆਪ ਰਚਾਈਆ। ਪੀਰਨ ਪੀਰੰ ਦਸਤਗੀਰੰ ਸ਼ਾਹ ਹਕੀਰੰ, ਆਪਣਾ ਰੂਪ ਵਟਾਇੰਦਾ। ਬਸਤਰ ਚੀਰੰ ਹਾਲ ਫ਼ਕੀਰੰ ਖੰਡਾ ਤੀਰੰ, ਤੁਪਕ ਕਮਾਨ ਨਾ ਕੋਇ ਉਠਾਇੰਦਾ। ਨੀਲੀ ਧਾਰੰ ਹਰਿ ਨਿਰੰਕਾਰੰ ਗੋਬਿੰਦ ਸਾਰੰ, ਸਵਾਂਗੀ ਸਵਾਂਗ ਵਟਾਇੰਦਾ। ਖੇਲ ਅਪਾਰੰ ਵਿਚ ਸੰਸਾਰੰ ਵਲ ਛਲ ਧਾਰੰ, ਅਛਲ ਅਛਲੀਆ ਆਪ ਅਖਵਾਇੰਦਾ। ਵਰਨ ਬਰਨ ਵਸਿਆ ਬਾਹਰੰ, ਹਿੰਦੂ ਮੁਸਲਮ ਕਰੇ ਪਿਆਰੰ, ਸਿਖ ਸਾਜਣ ਆਪ ਉਧਾਰੰ, ਸਾਚਾ ਕਰੇ ਸਚ ਪਿਆਰਿਆ। ਮੁਗਲ ਪਠਾਨੰ ਨਾਮ ਨਿਧਾਨੰ ਆਤਮ ਧਿਆਨੰ, ਚਰਨ ਕਵਲ ਬਖ਼ਸ਼ੇ ਸਚ ਸਿਕਦਾਰੀਆ। ਦਰਸ ਮਹਾਨੰ ਸ੍ਰੀ ਭਗਵਾਨੰ ਜੋਤ ਅਕਾਲੰ, ਨੂਰ ਇਲਾਹੀ ਨੂਰ ਵਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਰ, ਭੇਵ ਅਭੇਦਾ ਭੇਵ ਛੁਪਾ ਲਿਆ। ਉਚ ਪੀਰ ਸ਼ਹਿਨਸ਼ਾਹ, ਦਸਤਗੀਰ ਰੂਪ ਵਟਾਇਆ। ਨੀਲੇ ਬਸਤਰ ਤਨ ਛੁਹਾ, ਆਪਣਾ ਭਾਣਾ ਆਪ ਮਨਾਇਆ। ਤੀਰ ਕਮਾਨ ਖੰਡਾ ਦਿਤਾ ਤਜਾ, ਤੇਜ ਬਲ ਆਪਣਾ ਆਪ ਧਰਾਇਆ। ਆਪਣਾ ਕਲਮਾ ਆਪ ਪੜ੍ਹਾ, ਨਬੀ ਰਸੂਲ ਆਪ ਸਮਝਾਇਆ। ਆਪਣੀ ਸ਼ਰੀਅਤ ਆਪ ਜਣਾ, ਸ਼ਰਅ ਸ਼ਰੀਅਤ ਵਿਚ ਆਪ ਨਾ ਆਇਆ। ਚਾਰ

ਕਹਾਰ ਲਏ ਬਣਾ, ਸਾਚਾ ਮੁਰਸ਼ਦ ਵੇਸ ਵਟਾਇਆ। ਏਕਾ ਹੁਕਮ ਦਏ ਜਣਾ, ਹੁਕਮੀ ਹੁਕਮ ਰਿਹਾ ਭੁਵਾਇਆ। ਖੁਲੜੇ ਕੇਸ ਗਲ ਵਿਚ ਪਾ, ਖ਼ਾਲਕ ਖ਼ਲਕ ਵੇਖ ਵਖਾਇਆ। ਹੱਥੀਂ ਮਹਿੰਦੀ ਲਈ ਲਗਾ, ਪ੍ਰੇਮ ਰੰਗਣ ਰੰਗ ਚੜ੍ਹਾਇਆ। ਤਸਬੀ ਗਲ ਲਈ ਲਟਕਾ, ਗੜ੍ਹੀ ਚਮਕੌਰ ਗੁਰਮੁਖਾਂ ਸੀਸ ਆਪਣੇ ਗਲ ਰਿਹਾ ਲਟਕਾਇਆ। ਹੱਥ ਮੁਸੱਲਾ ਲਿਆ ਉਠਾ, ਗੁਰਮੁਖਾਂ ਸਾਚੀ ਸੇਜ ਸੁਹਾਇਆ। ਏਕਾ ਕੂਜ਼ਾ ਰਿਹਾ ਵਖਾ, ਅੰਮ੍ਰਿਤ ਸਾਚਾ ਜਲ ਭਰਾਇਆ। ਏਕਾ ਕਲਮਾ ਰਿਹਾ ਗਾ, ਤੇਰਾ ਭਾਣਾ ਮੀਠਾ ਮੋਹੇ ਭਾਇਆ। ਏਕਾ ਸੀਸ ਰਿਹਾ ਝੁਕਾ, ਤੇਰਾ ਸਜਦਾ ਪੁਰਖ ਅਕਾਲ ਤੇਰਾ ਰਿਹਾ ਕਰਾਇਆ। ਏਕਾ ਬਾਂਗ ਰਿਹਾ ਅਲਾ, ਇਲਾਹੀ ਜਲਵਾ ਵੇਖ ਵਖਾਇਆ। ਏਕਾ ਇਕ ਸਦਾ ਰਿਹਾ ਲਗਾ, ਸਿਦਕ ਸਬੂਰੀ ਤੋੜ ਨਿਭਾਇਆ। ਇਕ ਗਦਾਗਰ ਬਣ ਫੇਰਾ ਰਿਹਾ ਪਾ, ਏਕਾ ਅਲਫ਼ੀ ਰਿਹਾ ਹੰਢਾਇਆ। ਏਕਾ ਸਖੀ ਸਰਵਰ ਸੁਲਤਾਨ ਨਾਮ ਧਰਾ, ਨਾਮ ਮਤੈਹਰਾ ਹੱਥ ਉਠਾਇਆ। ਨੰਗੀ ਪੈਰੀਂ ਖੇਲ ਖਿਲਾ, ਗੁਰਸਿਖਾਂ ਭੁੱਖ ਨੰਗ ਰਿਹਾ ਕਟਾਇਆ। ਆਪਣੀ ਬਣਤ ਆਪ ਬਣਾ, ਆਪੇ ਵੇਖ ਵਖਾਇਆ। ਵੇਦ ਪੁਰਾਨ ਨਾ ਸਕੇ ਕੋਈ ਗਾ, ਸਾਧ ਸੰਤ ਨਾ ਕਿਸੇ ਜਣਾਇਆ। ਮੁਗ਼ਲ ਸ਼ਾਹੀ ਵਿਚੋਂ ਮੁਗ਼ਲ ਲਏ ਉਠਾ, ਆਪ ਆਪਣਾ ਦਰਸ ਦਖਾਇਆ। ਸਰਬ ਜੀਆਂ ਦਾ ਦਾਤਾ ਇਕ ਬੇਪਰਵਾਹ, ਦੀਨ ਮਜ਼੍ਹਬ ਨਾ ਕੋਇ ਜਣਾਇਆ, ਵਰਨ ਗੋਤ ਵਿਚ ਨਾ ਜਾਏ ਆ, ਬੰਧਨ ਬੰਧ ਨਾ ਕੋਇ ਪਾਇਆ। ਸਾਚੀ ਸਿਖਿਆ ਗਿਆ ਸਮਝਾ, ਸਾਚਾ ਮਾਰਗ ਏਕਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਲਾਇਆ। ਚਾਰ ਕਹਾਰ ਹੋ ਤਿਆਰ, ਸਾਚਾ ਦਰ ਸੁਹਾਈਆ। ਉਚ ਪੀਰ ਮੀਤ ਮੁਰਾਰ, ਠਾਂਡਾ ਸੀਤ ਅਖਵਾਈਆ। ਕਰਿਆ ਦਰਸ ਬੇਨਜ਼ੀਰ, ਰਹਿਮਤ ਭਰੀ ਨਾਮ ਖ਼ੁਦਾਈਆ। ਸਤਿ ਸਲਾਮਤ ਅੰਤ ਅਖ਼ੀਰ, ਨਾ ਮਰੇ ਨਾ ਜਾਈਆ। ਇਕ ਅਮਾਮ ਦਏ ਜ਼ਮਾਨਤ, ਜ਼ਾਮਨ ਜ਼ਾਮਨੀ ਤੋੜ ਨਿਭਾਈਆ। ਦਰਗਹਿ ਸਾਚੀ ਸਚ ਅਦਾਲਤ, ਸਾਚਾ ਅਦਲ ਕਮਾਈਆ। ਆਪੇ ਬਣੇ ਸਾਚਾ ਸਾਲਸ, ਹੱਕ ਹਕੀਕਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਵੈਰ ਨਾਉਂ ਧਰਾਈਆ। ਚਾਰ ਕਹਾਰ ਪੇਖ, ਗੋਬਿੰਦ ਖ਼ੁਸ਼ੀ ਮਨਾਇੰਦਾ। ਹਿੰਦੂ ਮੁਸਲਮ ਏਕਾ ਨੇਤਰ ਵੇਖ, ਏਕਾ ਦਰਸ ਦਖਾਇੰਦਾ। ਏਕਾ ਲਿਖਣਹਾਰਾ ਲੇਖ, ਲੇਖਾ ਆਪਣੇ ਹੱਥ ਰਖਾਇੰਦਾ। ਏਕਾ ਦਾਤਾ ਦਸ ਦਸਮੇਸ, ਦਰ ਦਰਵੇਸ਼ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਮੇਲ ਮਿਲਾਇੰਦਾ। ਆਪਣਾ ਮੇਲਾ ਆਪੇ ਕਰ, ਆਪੇ ਖੇਲ ਖਲਾਈਆ। ਆਪੇ ਦੇਵੇ ਦਰਸ ਦਰ, ਦਰ ਸਾਚਾ ਇਕ ਸੁਹਾਈਆ। ਆਪ ਬੰਧਾਏ ਆਪਣੇ ਲੜ, ਛੁੱਟ ਕਦੇ ਨਾ ਜਾਈਆ। ਆਪੇ ਲਾਏ ਸਾਚੀ ਜੜ੍ਹ, ਫਲ ਫੁੱਲ ਫੁਲਵਾੜੀ ਆਪ ਮਹਿਕਾਈਆ। ਆਪੇ ਘਾੜਣ ਲਏ ਘੜ, ਘੜਣ ਭੰਨਣਹਾਰ ਵੱਡੀ ਵਡਿਆਈਆ। ਆਪੇ ਸਾਚੀ ਸੇਜਾ ਬੈਠਾ ਚੜ੍ਹ, ਆਪਣੀ ਖਾਟ ਹੇਠ ਵਿਛਾਈਆ। ਚਾਰ ਕਹਾਰਾਂ ਆਪੇ ਫੜ, ਆਪਣੀ ਸੇਵਾ ਲਾਈਆ। ਆਪਣੀ ਸੇਵਾ ਆਪੇ ਕਰ, ਆਪਣੀ ਸੇਵ ਕਮਾਈਆ। ਸ਼ਹਿਨਸ਼ਾਹੀ ਚੁਕਿਆ ਡਰ, ਸ਼ਾਹ ਸੁਲਤਾਨ ਹੱਥ ਕਿਸੇ ਨਾ ਆਈਆ। ਅੰਤਮ ਦੇਵੇ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣੇ ਹੱਥ ਰੱਖੇ ਵਡਿਆਈਆ। ਹੱਥ ਵਡਿਆਈ ਪੁਰਖ ਕਰਤਾਰ, ਆਪਣੇ ਰੰਗ ਸਮਾਇਆ। ਚਾਰ ਚਾਰਾਂ ਕਰ ਪਿਆਰ, ਚੌਥੇ ਜੁਗ ਵੇਖ ਵਖਾਇਆ। ਏਕਾ ਭਰਿਆ ਸਚ

ਭੰਡਾਰ, ਏਕਾ ਹੱਥ ਵਰਤਾਇਆ। ਸਰਬ ਜੀਆਂ ਦਾ ਸਾਂਝਾ ਯਾਰ, ਲਹਿਣਾ ਦੇਣਾ ਦਏ ਚੁਕਾਇਆ। ਅੰਤਮ ਮੇਲਾ ਵਿਚ ਸੰਸਾਰ, ਲੋਕਮਾਤ ਦਏ ਕਰਾਇਆ। ਨਿਰਗੁਣ ਆਵੇ ਹੋ ਤਿਆਰ, ਸਰਗੁਣ ਵੇਖੇ ਸਹਿਜ ਸੁਭਾਇਆ। ਗੋਬਿੰਦ ਕਰੇ ਸਚ ਪਿਆਰ, ਸਿਰ ਪੀਰ ਪੀਰਾਂ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਘਰ ਸਾਚਾ ਇਕ ਸਮਝਾਇਆ। ਪੀਰਨ ਪੀਰਾਂ ਉਚ ਸੁਲਤਾਨ, ਹਰਿ ਹਰਿ ਵੱਡੀ ਵਡਿਆਈਆ। ਅੰਤਮ ਮੇਲਾ ਕਰੇ ਜਹਾਨ, ਮਾਣਸ ਜਨਮ ਲੇਖੇ ਲਾਈਆ। ਲੋਕਮਾਤ ਕਰ ਪਛਾਣ, ਕਲਜੁਗ ਅੰਤਮ ਭੇਵ ਖੁਲ੍ਹਾਈਆ। ਮੇਲ ਮਿਲਾਵਾ ਸ੍ਰੀ ਭਗਵਾਨ, ਭਗਤਨ ਮੀਤਾ ਇਕ ਰਘੁਰਾਈਆ। ਆਪੇ ਜਾਣੇ ਜਾਣੀ ਜਾਣ, ਜਾਨਣਹਾਰ ਆਪ ਅਖਵਾਈਆ। ਜੁਗਾ ਜੁਗੰਤਰ ਦੇਵੇ ਦਾਨ, ਵਡ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਵੇਖ ਵਖਾਈਆ। ਕਰ ਕਿਰਪਾ ਹਰਿ ਜਾਣਿਆ, ਹਰਿ ਗੁਣਵੰਤ ਸੋਭਾਵੰਤ ਗਹਿਰ ਗੰਭੀਰ। ਪਾਰਬ੍ਰਹਮ ਪੁਰਖ ਸੁਲਤਾਨਿਆ, ਖੇਲੇ ਖੇਲ ਜੁਗਾ ਜੁਗੰਤ ਜੁਗ ਜੁਗ ਜਾਣੇ ਅੰਤ ਅਖ਼ੀਰ। ਹਰਿਜਨ ਸਾਚੇ ਕਰੇ ਦਰ ਪਰਵਾਨਿਆ, ਚਰਨ ਪ੍ਰੀਤੀ ਬਖ਼ਸ਼ੇ ਸਾਚੀ ਧੀਰ। ਚਾਰ ਚਾਰੇ ਮੇਲ ਮਿਲਾਨਿਆ, ਸਿੰਘ ਜਰਨੈਲ ਗੁਰਦਾਸ ਨਛੱਤਰ ਕਰਨੈਲ ਪਿਆਇਆ ਅੰਮ੍ਰਿਤ ਸੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲੇ ਲੇਖੇ ਉਤੇ ਫੇਰ ਲਕੀਰ, ਅੱਗੇ ਪਾਏ ਨਾਮ ਜ਼ੰਜੀਰ।