ਪੁਸਤਕਾਲਾਭਾਗ ੮

੨ ਅੱਸੂ ੨੦੧੬ ਬਿਕ੍ਰਮੀ ਕੇਸਰ ਸਿੰਘ ਦੇ ਘਰ ਪਿੰਡ ਡੱਲੇ ਵਾਲਾ ਜ਼ਿਲਾ ਜਲੰਧਰ

ਸਤਿ ਪੁਰਖ ਨਿਰੰਜਣ ਏਕ ਏਕੰਕਾਰ, ਅਕਲ ਕਲਾ ਅਖਵਾਇੰਦਾ। ਆਦਿ ਜੁਗਾਦੀ ਇਕ ਅਵਤਾਰ, ਜੁਗ ਜੁਗ ਵੇਸ ਧਰਾਇੰਦਾ। ਪਾਰਬ੍ਰਹਮ ਪ੍ਰਭ ਭੇਵ ਨਿਆਰ, ਭੇਵ ਅਭੇਦਾ ਭੇਵ ਛੁਪਾਇੰਦਾ। ਦੋ ਜਹਾਨੀ ਖੇਲ ਨਿਆਰ, ਹਰਿ ਸਤਿਗੁਰ ਆਪ ਕਰਾਇੰਦਾ। ਅਲੱਖ ਨਿੰਰਜਣ ਬੋਲ ਜੈਕਾਰ,

ਅਪਣਾ ਆਪੇ ਲਾਇੰਦਾ। ਅਗੰਮ ਅਗੰਮੜੀ ਕਰੇ ਕਾਰ, ਭੇਵ ਕੋਈ ਨਾ ਪਾਇੰਦਾ। ਸਤਿ ਸਰੂਪੀ ਨਿਰਾਕਾਰ, ਨਿਰਗੁਣ ਆਪਣਾ ਵੇਸ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਖੇਲ ਖਲਾਇੰਦਾ। ਪੁਰਖ ਅਬਿਨਾਸ਼ੀ ਆਦਿ ਨਿਰੰਜਣ, ਅਕਲ ਕਲਾ ਕਲ ਧਾਰੀਆ। ਦਾਤਾ ਦਾਨੀ ਦਰਦ ਦੁੱਖ ਭੈ ਭੰਜਣ, ਇਕ ਇਕੱਲਾ ਖੇਲ ਅਪਾਰੀਆ। ਆਪ ਆਪਣਾ ਬਣ ਬਣ ਸੱਜਣ, ਜੁਗ ਜੁਗ ਆਪਣਾ ਸੰਗ ਨਿਭਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਡਗਮਗਾ ਰਿਹਾ। ਜੋਤੀ ਨੂਰ ਖੇਲ ਅਵੱਲਾ, ਹਰਿ ਸਤਿਗੁਰ ਆਪ ਕਰਾਇੰਦਾ। ਪਰਮ ਪੁਰਖ ਪ੍ਰਭ ਇਕ ਇਕੱਲਾ, ਆਪਣੀ ਧਾਰ ਬੰਧਾਇੰਦਾ। ਵਸਣਹਾਰਾ ਜਲਾਂ ਥਲਾਂ, ਥਲ ਸਾਗਰ ਫੋਲ ਫੁਲਾਇੰਦਾ। ਲੋਆਂ ਪੁਰੀਆਂ ਕਰੇ ਹੱਲਾ, ਬ੍ਰਹਮਾ ਵਿਸ਼ਨ ਸ਼ਿਵ ਵੇਖ ਵਖਾਇੰਦਾ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਸਚਖੰਡ ਦੁਵਾਰਾ ਏਕਾ ਮੱਲਾ, ਥਿਰ ਘਰ ਸਾਚੇ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜੁਗ ਜੁਗ ਵੇਸ ਪੁਰਖ ਅਬਿਨਾਸ਼ਾ, ਆਪਣਾ ਆਪ ਕਰਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਖੇਲ ਤਮਾਸ਼ਾ, ਆਪਣੀ ਮੰਡਲ ਰਾਸ ਰਚਾਈਆ। ਰਵ ਸਸ ਕਰ ਪਰਕਾਸ਼ਾ, ਜੋਤੀ ਨੂਰ ਨੂਰ ਸਮਾਈਆ। ਲੱਖ ਚੁਰਾਸੀ ਕਰ ਕਰ ਵਾਸਾ, ਘਰ ਘਟ ਵਿਚ ਰਿਹਾ ਸਮਾਈਆ। ਖੇਲੇ ਖੇਲ ਪ੍ਰਿਥਮੀ ਅਕਾਸ਼ਾ, ਗਗਨ ਗਗਨੰਤਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਧਰਾਈਆ। ਜੁਗ ਕਰਤਾ ਹਰਿ ਕਰਨੇਹਾਰਾ, ਪਰਮ ਪੁਰਖ ਸੁਲਤਾਨਿਆ। ਨਿਰਗੁਣ ਖੇਲ ਅਗੰਮ ਅਪਾਰਾ, ਜੋਤੀ ਨੂਰ ਸ੍ਰੀ ਭਗਵਾਨਿਆ । ਸ਼ਬਦੀ ਸ਼ਬਦ ਸ਼ਬਦ ਜੈਕਾਰਾ, ਪੁਰਖ ਅਕਾਲ ਇਕ ਤਰਾਨਿਆ। ਅਜੂਨੀ ਰਹਿਤ ਭੇਵ ਨਿਆਰਾ, ਜਲ ਥਲ ਮਹੀਅਲ ਆਪ ਸਮਾਨਿਆ। ਲੋਕਮਾਤ ਲੈ ਅਵਤਾਰਾ, ਲੱਖ ਚੁਰਾਸੀ ਵੇਖ ਵਖਾਨਿਆ। ਸਾਧਾਂ ਸੰਤਾਂ ਕਰੇ ਪਿਆਰਾ, ਦੇਵੇ ਨਾਮ ਗੁਣ ਨਿਧਾਨਿਆ, ਭਗਤਾਂ ਭਗਤੀ ਮੀਤ ਮੁਰਾਰਾ, ਖੇਲੇ ਖੇਲ ਸ੍ਰੀ ਭਗਵਾਨਿਆ। ਸ਼ਬਦ ਅਗੰਮੀ ਇਕ ਹੁਲਾਰਾ, ਸਤਿ ਪੁਰਖ ਨਿਰੰਜਣ ਆਪ ਅਖਵਾਨਿਆ। ਪੰਜ ਤੱਤ ਮੇਲਾ ਵਿਚ ਸੰਸਾਰਾ, ਬ੍ਰਹਮ ਪਾਰਬ੍ਰਹਮ ਵਖਾਨਿਆ। ਜੋਤੀ ਨੂਰ ਨੂਰ ਉਜਿਆਰਾ, ਦੀਵਾ ਬਾਤੀ ਇਕ ਟਿਕਾਣਿਆ। ਕਮਲਾਪਾਤੀ ਮੀਤ ਮੁਰਾਰਾ, ਸਤਿ ਸਤਿਵਾਦੀ ਸਤਿ ਪੁਰਖ ਘਰ ਸਾਚੇ ਨੌਜਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਜਾਣੀ ਜਾਣਿਆ। ਲੱਖ ਚੁਰਾਸੀ ਹਰਿ ਹਰਿ ਵਾਸਾ, ਨਿਰਗੁਣ ਨੂਰ ਰੁਸ਼ਨਾਈਆ। ਆਪੇ ਵਸੇ ਪਵਣ ਸਵਾਸਾ, ਰਸਨਾ ਜਿਹਵਾ ਆਪ ਚਲਾਈਆ। ਆਦਿ ਅੰਤ ਨਾ ਕਦੇ ਵਿਨਾਸਾ, ਜੁਗ ਜੁਗ ਕਰਤਾ ਖੇਲ ਖਲਾਈਆ। ਹਰਿ ਭਗਤਾਂ ਦੇਵੇ ਇਕ ਧਰਵਾਸਾ, ਧਰਨੀ ਧਰਤ ਧਵਲ ਸੁਹਾਈਆ। ਸਾਚੇ ਮੰਡਲ ਬਹਿ ਬਹਿ ਪਾਵੇ ਰਾਸਾ, ਗੋਪੀ ਕਾਹਨ ਆਪ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਹਰਿ ਭਗਵੰਤਾ ਪਰਮ ਪੁਰਖ ਸੁਲਤਾਨਾ ਜੋਤੀ ਨੂਰ ਡਗਮਗਾਈਆ। ਜੋਤੀ ਨੂਰ ਸ੍ਰੀ ਭਗਵੰਤ, ਸਰਬ ਕਲ ਅਖਵਾਇੰਦਾ। ਖੇਲੇ ਖੇਲ ਜੁਗਾ ਜੁਗੰਤ, ਸਤਿਜੁਗ ਤ੍ਰੇਤਾ ਦੁਆਪਰ ਵੇਖ ਵਖਾਇੰਦਾ। ਲੇਖੇ ਲਾਏ ਹਰਿ ਹਰਿ ਸੰਤ, ਆਪ ਆਪਣਾ ਮੇਲ ਮਿਲਾਇੰਦਾ। ਸਾਚਾ ਮੇਲਾ ਨਾਰੀ ਕੰਤ, ਨਿਰਗੁਣ ਸਰਗੁਣ ਸੰਗ ਨਿਭਾਇੰਦਾ। ਭੇਵ ਨਾ ਪਾਏ ਜੀਵ ਜੰਤ, ਜਗਤ ਜੁਗਤ ਆਪਣੇ ਹੱਥ ਰਖਾਇੰਦਾ। ਆਪੇ ਜਾਣੇ ਮਿਤ ਗਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਜਾਗਰਤ ਜੋਤ, ਜੋਤੀ ਜੋਤ

ਡਗਮਗਾਇੰਦਾ। ਜੋਤ ਉਜਾਲਾ ਹਰਿ ਗੋਪਾਲਾ, ਅਕਲ ਕਲਾ ਕਲ ਧਾਰੀਆ। ਸਤਿਗੁਰ ਪੂਰਾ ਦੀਨ ਦਿਆਲਾ, ਏਕਾ ਏਕ ਗੁਰ ਅਵਤਾਰੀਆ। ਜੁਗ ਜੁਗ ਚਲੇ ਅਵੱਲੜੀ ਚਾਲਾ, ਲੋਕਮਾਤ ਖੇਲ ਨਿਆਰੀਆ। ਸਚਖੰਡ ਵਸੇ ਸੱਚੀ ਧਰਮਸਾਲਾ, ਦੂਜਾ ਦਰ ਨਾ ਕੋਈ ਰਖਾ ਲਿਆ। ਚਰਨ ਰਖਾਏ ਕਾਲ ਮਹਾਂਕਾਲਾ, ਆਪ ਆਪਣਾ ਹੁਕਮ ਸੁਣਾ ਰਿਹਾ। ਸ਼ਬਦ ਸਰੂਪੀ ਬਣ ਦਲਾਲਾ, ਧੁਰ ਦਰਗਾਹੀ ਵੇਸ ਵਟਾ ਲਿਆ। ਜਨ ਭਗਤਾਂ ਤੋੜੇ ਜਗਤ ਜੰਜਾਲਾ, ਮਨਮੁਖ ਖ਼ਾਕੀ ਖ਼ਾਕ ਰਲਾ ਲਿਆ। ਲੱਖ ਚੁਰਾਸੀ ਵੇਖੇ ਫਲ ਕਾਇਆ ਡਾਲਾ, ਪਤ ਡਾਲੀ ਫੋਲ ਫੁਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰਤਾ ਆਪਣੀ ਕਿਰਤ ਕਮਾ ਰਿਹਾ। ਕਰਤਾ ਪੁਰਖ ਪੁਰਖ ਅਬਿਨਾਸ਼, ਏਕਾ ਏਕ ਏਕੰਕਾਰਿਆ। ਭਗਤਨ ਮੀਤਾ ਭਗਤੀ ਵਾਸ, ਪ੍ਰਗਟ ਹੋਏ ਵਿਚ ਸੰਸਾਰਿਆ। ਗੁਰਮੁਖਾਂ ਹਿਰਦੇ ਰੱਖੇ ਵਾਸ, ਨਿਝ ਆਤਮ ਡੇਰਾ ਲਾ ਲਿਆ। ਕਿਸੇ ਹੱਥ ਨਾ ਆਏ ਪ੍ਰਿਥਮੀ ਅਕਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾ ਲਿਆ। ਆਪਣੀ ਰਚਨ ਆਪ ਰਚਾਏ, ਹਰਿ ਵਡ ਵਡਾ ਬਲਵਾਨਿਆ। ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾਏ, ਦਿਵਸ ਰੈਣ ਸੇਵ ਕਮਾਨਿਆ। ਜੁਗ ਜੁਗ ਗੇੜਾ ਆਪਣੇ ਹੱਥ ਰਖਾਏ, ਲੱਖ ਚੁਰਾਸੀ ਆਪ ਭੁਵਾਨਿਆ। ਅੰਤਮ ਨਿਬੇੜਾ ਹੱਕ ਕਰਾਏ, ਹੱਕ ਹਕੀਕਤ ਵੇਖ ਵਖਾਨਿਆ। ਲਾਸ਼ਰੀਕ ਖ਼ੁਦਾਏ ਇਕ ਹੋ ਜਾਏ, ਨੂਰੋ ਨੂਰ ਡਗਮਗਾਨਿਆ। ਰਾਮ ਰੂਪ ਰੂਪ ਆਪ ਵਟਾਏ, ਆਪੇ ਬੰਸਰੀ ਨਾਮ ਵਜਾਨਿਆ। ਆਪੇ ਨਾਮ ਸਤਿ ਮੰਤਰ ਦ੍ਰਿੜਾਏ, ਨਾਨਕ ਨਿਰਗੁਣ ਆਪ ਵਖਾਨਿਆ। ਆਪੇ ਖੰਡਾ ਹੱਥ ਉਠਾਏ, ਆਪੇ ਚੰਡੀ ਵੇਖੇ ਮਾਰ ਧਿਆਨਿਆ। ਬ੍ਰਹਿਮੰਡਾਂ ਆਪੇ ਖੋਜ ਖੁਜਾਏ, ਜੇਰਜ ਅੰਡਾਂ ਫੋਲ ਫੁਲਾਨਿਆ। ਜੁਗ ਜੁਗ ਵੰਡਾਂ ਆਪ ਕਰਾਏ, ਨਾ ਕੋਈ ਦੂਸਰ ਸੰਗ ਰਖਾਨਿਆ। ਭੇਖ ਪਖੰਡਾ ਦਏ ਮਿਟਾਏ, ਜੂਠਾ ਝੂਠਾ ਮੇਟ ਨਿਸ਼ਾਨਿਆ। ਕਲਜੁਗ ਜੀਵ ਆਤਮ ਰੰਡਾ ਕੋਈ ਰਹਿਣ ਨਾ ਪਾਏ, ਜਿਸ ਭੁਲਿਆ ਹਰਿ ਭਗਵਾਨਿਆ। ਅੰਤਮ ਵੇਲਾ ਕੰਢਾ ਨਜ਼ਰੀ ਆਏ, ਬੀਸ ਬੀਸਾ ਖੇਲੇ ਖੇਲ ਸ੍ਰੀ ਭਗਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਅਬਿਨਾਸ਼ੀ ਕਰਤਾ, ਪਾਰਬ੍ਰਹਮ ਬ੍ਰਹਮ ਪੁਰਖ ਆਪਣਾ ਖੇਲ ਆਪ ਖਲਾਨਿਆ। ਖੇਲਣਹਾਰਾ ਹਰਿ ਹਰਿ ਖੇਲ, ਹਰਿ ਸਾਚੇ ਵਡ ਵਡਿਆਈਆ। ਸੰਤ ਸੁਹੇਲੇ ਆਪੇ ਮੇਲ, ਗੁਰਮੁਖ ਸੱਜਣ ਲਏ ਜਗਾਈਆ। ਜੋਤ ਨਿਰੰਜਣ ਚਾੜ੍ਹੇ ਤੇਲ, ਘਰ ਸਾਚੇ ਸਗਨ ਮਨਾਈਆ। ਸਤਿਗੁਰ ਮਿਲਿਆ ਸੱਜਣ ਸੁਹੇਲ, ਵਿਛੜ ਕਦੇ ਨਾ ਜਾਈਆ। ਧਰਮ ਰਾਏ ਦੀ ਕੱਟੇ ਜੇਲ, ਲੱਖ ਚੁਰਾਸੀ ਫੰਦ ਕਟਾਈਆ। ਵਸਣਹਾਰਾ ਰੰਗ ਨਵੇਲ, ਨਿਰਗੁਣ ਸਰਗੁਣ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਈਆ। ਜੁਗ ਜੁਗ ਆਪਣਾ ਨਾਉਂ ਰੱਖ, ਹਰਿ ਆਪਣਾ ਵੇਸ ਵਟਾਇੰਦਾ। ਸਤਿਗੁਰ ਰੂਪ ਹੋ ਪ੍ਰਤੱਖ, ਲੋਕਮਾਤ ਫੇਰਾ ਪਾਇੰਦਾ। ਲੱਖ ਚੁਰਾਸੀ ਨਕੇਲ ਪਾਏ ਨੱਕ, ਨਾਮ ਡੋਰੀ ਹੱਥ ਉਠਾਇੰਦਾ। ਆਪੇ ਲੱਖੋਂ ਕਰਨਹਾਰਾ ਕੱਖ, ਆਪੇ ਹੱਟੋ ਹੱਟ ਵਿਕਾਇੰਦਾ। ਆਪੇ ਭਾਂਡੇ ਭਰੇ ਕਰੇ ਸੱਖ, ਸੱਖਣੇ ਭਾਂਡੇ ਆਪ ਭਰਾਇੰਦਾ। ਆਪੇ ਸੰਤ ਸੁਹੇਲੇ ਗੁਰੂ ਗੁਰ ਚੇਲੇ ਕਰੇ ਵੱਖ, ਲੱਖ ਚੁਰਾਸੀ ਫੋਲ ਫੁਲਾਇੰਦਾ। ਆਪੇ ਫੇਰਾ ਪਾਏ ਉਤਰ ਪੂਰਬ ਪੱਛਮ ਦੱਖ, ਚਾਰੇ ਕੂਟਾਂ ਵੇਖ ਵਖਾਇੰਦਾ। ਆਪੇ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਢਕ, ਸਮੁੰਦ ਸਾਗਰ ਆਪੇ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਲਹਿਣਾ ਝੋਲੀ ਪਾਇੰਦਾ। ਸਤਿਜੁਗ ਤ੍ਰੇਤਾ ਦੁਆਪਰ

ਚੁਕਿਆ ਲਹਿਣਾ, ਕਲਜੁਗ ਅੰਤਮ ਵਾਰੀਆ। ਪਾਰਬ੍ਰਹਮ ਪ੍ਰਭ ਵੇਖੇ ਆਪਣੇ ਨੈਣਾਂ, ਨਿਰਗੁਣ ਨੂਰ ਡਗਮਗਾਈਆ। ਨਾਨਕ ਗੋਬਿੰਦ ਸਾਚਾ ਕਹਿਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਲੱਖ ਚੁਰਾਸੀ ਹਰਿ ਹਰਿ ਭਾਣਾ ਸਹਿਣਾ, ਕਲਜੁਗ ਕੂਕੇ ਦਏ ਦੁਹਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਕੋਈ ਨਾ ਰਹਿਣਾ, ਸੀਸ ਤਾਜ ਨਾ ਕੋਈ ਟਿਕਾਈਆ। ਮੱਠ ਸ਼ਿਵਦੁਆਲੇ ਕਿਸੇ ਨਾ ਬਹਿਣਾ, ਤਿਲਕ ਲਲਾਟ ਨਾ ਕੋਈ ਲਗਾਈਆ। ਮੁਲਾ ਸ਼ੇਖ਼ ਮੁਸਾਇਕ ਪੀਰ ਦਸਤਗੀਰ ਸ਼ਾਹ ਹਕੀਰ ਅੱਲਾ ਹੂ ਅੰਨਾ ਹੂ ਨਾਅਰਾ ਕਿਸੇ ਨਾ ਲੌਣਾ, ਕਲਮਾ ਨਬੀ ਨਾ ਕੋਈ ਪੜ੍ਹਾਈਆ। ਹੇਠ ਮਸੱਲਾ ਨਾ ਕਿਸੇ ਵਿਛੌਣਾ, ਉਚੀ ਕੂਕ ਨਾ ਕੋਈ ਬਾਂਗ ਸੁਣਾਈਆ। ਨਿਉਂ ਨਿਉਂ ਸਜਦਾ ਨਾ ਕਿਸੇ ਕਰੌਣਾ, ਧਰਤ ਧਵਲ ਨਾ ਮਸਤਕ ਕੋਈ ਛੁਹਾਈਆ। ਸੰਗ ਮੁਹੰਮਦ ਚਾਰ ਯਾਰ ਅੱਲਾ ਰਾਣੀ ਸੰਗ ਤੁੜੌਣਾ, ਸਦੀ ਚੌਧਵੀਂ ਵੇਖ ਵਖਾਈਆ। ਕਾਇਨਾਤ ਹਰਿ ਫੇਰਾ ਪਾਵਣਾ, ਆਪਣਾ ਕਲਮਾ ਆਪੇ ਰਿਹਾ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਖੇਲ ਖਲਾਈਆ। ਕਲਜੁਗ ਅੰਤਮ ਖੇਲ ਖਲਾਵਣਾ, ਹਰਿ ਸਾਚਾ ਸਚ ਵਰਤਾਇੰਦਾ। ਲੱਖ ਚੁਰਾਸੀ ਮੇਟ ਮਿਟਾਵਣਾ, ਆਪ ਆਪਣਾ ਮਾਰਗ ਲਾਇੰਦਾ। ਊਚਾਂ ਨੀਚਾਂ ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਰੰਗ ਰੰਗਾਵਣਾ, ਦੂਜਾ ਦਰ ਨਾ ਕੋਈ ਵਖਾਇੰਦਾ। ਵਰਨ ਬਰਨ ਡੇਰਾ ਢਾਵਣਾ, ਏਕਾ ਸਿਖਿਆ ਸਿਖ ਸਮਝਾਇੰਦਾ। ਹਿੰਦੂ ਮੁਸਲਿਮ ਸਿਖ ਈਸਾਈ ਏਕਾ ਘਰ ਬਹਾਵਨਾ, ਦਰ ਘਰ ਸਾਚਾ ਇਕ ਸੁਹਾਇੰਦਾ। ਏਕਾ ਸ਼ਬਦ ਸੁਹਾਗੀ ਢੋਲਾ ਗੀਤ ਹਰਿ ਹਰਿ ਲੱਖ ਚੁਰਾਸੀ ਸ੍ਰਿਸ਼ਟ ਸਬਾਈ ਨੌ ਖੰਡ ਪ੍ਰਿਥਮੀ ਗਾਵਣਾ, ਇਕ ਜੈਕਾਰਾ ਆਪੇ ਲਾਇੰਦਾ। ਖੇਲੇ ਖੇਲ ਧਰ ਧਰ ਰੂਪ ਜਿਉਂ ਬਲ ਬਾਵਨਾ, ਅਛਲ ਅਛੱਲ ਫੇਰਾ ਪਾਇੰਦਾ। ਦੁਸ਼ਟ ਸ਼ੰਘਾਰੇ ਜਿਉਂ ਰਾਮਾ ਰਾਵਨਾ, ਲੰਕਾ ਗੜ੍ਹ ਤੁੜਾਇੰਦਾ। ਖੇਲੇ ਖੇਲ ਕ੍ਰਿਸ਼ਨਾ ਕਾਹਨਾ, ਰਥ ਰਥਵਾਹੀ ਵੇਸ ਵਟਾਇੰਦਾ। ਗੋਬਿੰਦ ਖੰਡਾ ਇਕ ਚਮਕਾਵਣਾ, ਦਿਸ ਕਿਸੇ ਨਾ ਆਇੰਦਾ। ਚੰਡ ਪ੍ਰਚੰਡ ਵੇਖ ਵਖਾਵਣਾ, ਬ੍ਰਹਿਮੰਡਾਂ ਰਾਹ ਤਕਾਇੰਦਾ। ਕਲਜੁਗ ਜੂਠਾ ਝੂਠਾ ਭੰਨ ਵਖਾਵਣਾ, ਵੇਲੇ ਅੰਤ ਨਾ ਕੋਈ ਬਚਾਇੰਦਾ। ਗੁਰਸਿਖ ਚਾਰ ਜੁਗ ਦਾ ਰੁਠਿਆ ਆਪ ਮਨਾਵਣਾ, ਕਲਜੁਗ ਸਾਚਾ ਵਕਤ ਸੁਹਾਇੰਦਾ। ਸਾਚੀ ਸਿਖਿਆ ਇਕ ਸਮਝਾਵਣਾ, ਗੁਰ ਮੰਤਰ ਨਾਮ ਦ੍ਰਿੜਾਇੰਦਾ। ਪੁਰਖ ਅਕਾਲ ਇਕ ਮਨਾਵਣਾ, ਦੂਸਰ ਸੀਸ ਨਾ ਕੋਈ ਝੁਕਾਇੰਦਾ। ਬਿਨ ਹਰਿ ਪਾਰ ਨਾ ਕਿਸੇ ਕਰਾਵਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਲਾਇੰਦਾ। ਖੇਲਣਹਾਰ ਪੁਰਖ ਸਮਰਥ, ਆਦਿ ਅੰਤ ਸ੍ਰੀ ਭਗਵਾਨਿਆ। ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਖੇਲੇ ਖੇਲ ਮਹਾਨਿਆ । ਬੋਧ ਅਗਾਧੀ ਮਹਿਮਾ ਅਕੱਥ, ਸ਼ਬਦੀ ਸੁਣਾਏ ਸ਼ਬਦ ਤਰਾਨਿਆ। ਸਗਲ ਵਸੂਰੇ ਜਾਇਣ ਲੱਥ, ਜੋ ਜਨ ਦਰਸ਼ਨ ਪਾਏ ਸ੍ਰੀ ਭਗਵਾਨਿਆ। ਹਉਮੇ ਹੰਗਤਾ ਮੰਦਰ ਜਾਏ ਢੱਠ, ਨਾਤਾ ਤੁੱਟੇ ਪੰਜ ਸ਼ੈਤਾਨਿਆ। ਘਰ ਵਿਚ ਦਿਸੇ ਸਾਚਾ ਹੱਟ, ਚੌਦਾਂ ਲੋਕਾਂ ਪੰਧ ਮੁਕਾਨਿਆ। ਅੰਮ੍ਰਿਤ ਆਤਮ ਆਪਣਾ ਝੱਟ, ਸਰ ਸਰੋਵਰ ਇਕ ਸੁਹਾਨਿਆ। ਨਿਰਗੁਣ ਜੋਤੀ ਲਟ ਲਟ, ਅੱਠੇ ਪਹਿਰ ਡਗਮਗਾਨਿਆ। ਅਨਹਦ ਮਾਰੇ ਸਾਚੀ ਸੱਟ, ਛੱਤੀ ਰਾਗ ਨਾ ਭੇਵ ਵਖਾਨਿਆ। ਜਨ ਭਗਤਾਂ ਦੁਰਮਤ ਮੈਲ ਦੇਵੇ ਕੱਟ, ਨਿਰਮਲ ਨੀਰ ਆਤਮ ਜਾਮ ਪਿਆਨਿਆ। ਵਸਣਹਾਰਾ ਘਟ ਘਟ, ਹਰ ਘਟ ਬੈਠਾ ਰੂਪ ਛੁਪਾਨਿਆ। ਖੇਲੇ ਖੇਲ ਬਾਜ਼ੀਗਰ ਨਟ, ਸਵਾਂਗੀ ਆਪਣਾ ਸਵਾਂਗ ਵਰਤਾਨਿਆ। ਨਿਰਗੁਣ ਰੂਪ ਹੋ ਪ੍ਰਗਟ, ਨਿਹਕਲੰਕਾ ਨਾਮ ਧਰਾਨਿਆ। ਕਲਜੁਗ ਤੇਰਾ ਮੇਟੇ

ਫੱਟ, ਦੂਈ ਦਵੈਤੀ ਵੇਖ ਵਖਾਨਿਆ। ਨਾਮ ਵਿਕਾਏ ਸਾਚੇ ਹੱਟ, ਗੁਰ ਸਤਿਗੁਰ ਹੱਟ ਕਰ ਪਰਧਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕੰਕਾਰ, ਜੋਧਾ ਸੂਰਬੀਰ ਬਲੀ ਬਲਵਾਨਿਆ। ਜੋਧਾ ਸੂਰਬੀਰ ਹਰਿ ਗੋਬਿੰਦ, ਗੁਰ ਸਤਿਗੁਰ ਨਾਉਂ ਧਰਾਇੰਦਾ। ਕਲਜੁਗ ਅੰਤਮ ਮੇਟੇ ਸਗਲੀ ਚਿੰਦ, ਚਿੰਤਾ ਚਿਖਾ ਵਿਚ ਸਮਾਇੰਦਾ। ਗੁਰਮੁਖ ਉਪਜਾਏ ਆਪਣੀ ਬਿੰਦ, ਆਪਣਾ ਲੇਖਾ ਆਪ ਗਿਣਾਇੰਦਾ। ਸਤਿਗੁਰ ਪੂਰਾ ਗਹਿਰ ਗੰਭੀਰ ਸਾਗਰ ਸਿੰਧ, ਭੇਵ ਕੋਈ ਨਾ ਪਾਇੰਦਾ। ਸਰਬ ਜੀਆਂ ਦਾਤਾ ਬਖ਼ਸ਼ਿੰਦ, ਬਖ਼ਸ਼ਣਹਾਰ ਆਪ ਅਖਵਾਇੰਦਾ। ਮਨਮੁਖ ਲਗਾਏ ਆਪਣੀ ਨਿੰਦ, ਨਿੰਦਕ ਨਿੰਦਿਆ ਝੋਲੀ ਜਗਤ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦਾਤਾ ਗੁਣੀ ਗਹਿੰਦ, ਆਪੇ ਮੁਖ ਭੁਵਾਇੰਦਾ। ਗੁਣੀ ਗਹਿੰਦ ਸਤਿਗੁਰ ਮੀਤ, ਹਰਿ ਸੱਜਣ ਮੀਤ ਮੁਰਾਰੜਾ। ਆਦਿ ਜੁਗਾਦੀ ਜਾਣੇ ਆਪਣੀ ਰੀਤ, ਸਰਬ ਜੀਆਂ ਦਾ ਸਾਝਾਂ ਯਾਰੜਾ। ਜੁਗ ਜੁਗ ਸੁਣਾਏ ਆਪਣਾ ਗੀਤ, ਕਰੇ ਖੇਲ ਅਗੰਮ ਅਪਾਰੜਾ। ਪਤਿਤ ਪਾਪੀ ਕਰੇ ਪੁਨੀਤ, ਲੇਖਾ ਜਾਣੇ ਧੁਰ ਦਰਬਾਰੜਾ। ਹਰਿਜਨ ਕਾਇਆ ਕਰੇ ਠੰਡੀ ਸੀਤ, ਅੰਮ੍ਰਿਤ ਦੇਵੇ ਸਚ ਪਿਆਲੜਾ। ਏਕਾ ਰੰਗ ਰੰਗਾਏ ਹਸਤ ਕੀਟ, ਊਚਾਂ ਨੀਚਾਂ ਆਪ ਸਮਾਲੜਾ। ਆਪੇ ਵਸੇ ਧਾਮ ਅਨਡੀਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਚਲੇ ਆਪਣੀ ਚਾਲੜਾ। ਚਾਲ ਨਿਰਾਲੀ ਜੋਤ ਅਕਾਲੀ, ਜੁਗ ਜੁਗ ਆਪ ਚਲਾਈਆ। ਆਪੇ ਬਣੇ ਜਗਤ ਦਲਾਲੀ, ਆਪੇ ਵਣਜ ਵਖਾਈਆ। ਆਪਣੇ ਹੱਥਾਂ ਰੱਖੇ ਖਾਲੀ, ਨਾਮ ਭੰਡਾਰਾ ਝੋਲੀ ਪਾਈਆ। ਲੱਖ ਚੁਰਾਸੀ ਸਾਚਾ ਮਾਲੀ, ਨੌ ਖੰਡਾਂ ਬੂਟਾ ਆਪੇ ਲਾਈਆ। ਆਪੇ ਦੇਵਣਹਾਰਾ ਪਾਣੀ, ਆਪੇ ਰਿਜ਼ਕ ਸਬਾਈਆ। ਆਪੇ ਘਰ ਘਰ ਅੰਦਰ ਵਜਾਏ ਤਾਲੀ, ਸ਼ਬਦ ਅਨਾਦਿ ਧੁਨ ਸੁਣਾਈਆ। ਆਪੇ ਹੋਇਆ ਦੋ ਜਹਾਨਾਂ ਵਾਲੀ, ਲੋਕਮਾਤ ਆਪੇ ਫੇਰਾ ਪਾਈਆ। ਆਪੇ ਮੇਟੇ ਕਲਜੁਗ ਰੈਣ ਅੰਧੇਰੀ ਕਾਲੀ, ਚਾਰੋਂ ਕੁੰਟ ਧੂਆਂਧਾਰ ਛਾਈਆ। ਤੋੜਣਹਾਰਾ ਜਗਤ ਜੰਜਾਲੀ, ਨਾਮ ਖੰਡਾ ਹੱਥ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਦਾਤਾ ਪੁਰਖ ਬਿਧਾਤਾ, ਹਰਿਜਨ ਸਾਚੇ ਲਏ ਤਰਾਈਆ। ਹਰਿਜਨ ਸਾਚੇ ਤਾਰਨਹਾਰਾ, ਏਕਾ ਏਕ ਏਕੰਕਾਰਿਆ। ਏਕਾ ਬਖ਼ਸ਼ੇ ਚਰਨ ਪਿਆਰਾ, ਦੇਵੇ ਨਾਮ ਅਧਾਰਿਆ। ਆਤਮ ਸੇਜਾ ਖੇਲ ਅਪਾਰਾ, ਸਚ ਸਿੰਘਾਸਣ ਆਸਣ ਲਾ ਲਿਆ। ਨਾਰੀ ਕੰਤਾ ਮੀਤ ਮੁਰਾਰਾ, ਕੰਤ ਕੰਤੂਹਲਾ ਵੇਸ ਵਟਾ ਲਿਆ। ਸ਼ਬਦ ਸਵਾਮੀ ਦਏ ਹੁਲਾਰਾ, ਨਿਹਕਾਮੀ ਵੇਖ ਵਖਾ ਰਿਹਾ। ਨਗਰ ਗਰਾਮੀ ਵਸੇ ਵਸਣਹਾਰਾ, ਆਪ ਆਪਣਾ ਧਾਮ ਸੁਹਾ ਲਿਆ। ਹੱਡ ਮਾਸ ਨਾੜੀ ਚਾਮੀ ਕਰ ਪਿਆਰਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਪੰਜ ਤੱਤ ਡੇਰਾ ਆਪੇ ਲਾ ਲਿਆ। ਮਨ ਮਤ ਬੁੱਧ ਦਏ ਆਧਾਰਾ, ਨਿਰਗੁਣ ਆਪਣਾ ਅੰਗ ਕਟਾ ਲਿਆ। ਆਪੇ ਅੰਦਰ ਲਾਏ ਸਚ ਅਖਾੜਾ, ਪੰਚ ਵਿਕਾਰਾ ਆਪ ਜਗਾ ਲਿਆ। ਆਪੇ ਅਗਨੀ ਤੱਤ ਬਹੱਤਰ ਨਾੜਾ, ਰੱਤ ਰੱਤੀ ਆਪ ਸੁਕਾ ਲਿਆ। ਆਪੇ ਤੋੜਣਹਾਰਾ ਗੜ੍ਹ ਹੰਕਾਰਾ, ਕਾਮ ਕਰੋਧ ਲੋਭ ਮੋਹ ਆਪ ਹਲਕਾ ਲਿਆ। ਆਪੇ ਬਖ਼ਸ਼ੇ ਚਰਨ ਪਿਆਰਾ, ਸਾਚਾ ਮਾਰਗ ਆਪੇ ਲਾ ਲਿਆ। ਆਪੇ ਕਰੇ ਅੰਧ ਅੰਧਿਆਰਾ, ਆਪਣਾ ਮੁਖ ਛੁਪਾ ਲਿਆ। ਕਲਜੁਗ ਅੰਤਮ ਖੇਲ ਨਿਆਰਾ, ਗੁਰ ਗੋਬਿੰਦ ਵੇਖ ਵਖਾ ਰਿਹਾ। ਖੜਗ ਖੰਡਾ ਤੇਜ਼ ਕਟਾਰਾ, ਤਨ ਗਾਤਰੇ ਆਪ ਲਟਕਾ ਰਿਹਾ। ਸੰਬਲ ਨਗਰੀ ਧਾਮ ਨਿਆਰਾ, ਹਰਿ ਜੂ ਹਰਿ ਮੰਦਰ ਫੇਰਾ ਪਾ ਲਿਆ। ਭਰਮੇ ਭੁੱਲਾ ਭਰਮ ਸੰਸਾਰਾ,

ਭਰਮ ਗੜ੍ਹ ਨਾ ਕੋਈ ਤੁੜਾ ਲਿਆ। ਪ੍ਰਗਟ ਹੋਇਆ ਨਰ ਨਿਰੰਕਾਰਾ, ਨਿਹਕਲੰਕਾ ਨਾਉਂ ਰਖਾ ਲਿਆ। ਸੰਮਤ ਸੋਲਾਂ ਦਏ ਹੁਲਾਰਾ, ਵੀਹ ਸੌ ਬਿਕ੍ਰਮੀ ਨਾਲ ਰਲਾ ਲਿਆ। ਰਾਜ ਰਾਜਾਨਾਂ ਕਰੇ ਖ਼ਬਰਦਾਰਾ, ਸੋਇਆ ਕੋਈ ਰਹਿਣ ਨਾ ਪਾ ਲਿਆ। ਸਾਧਾਂ ਸੰਤਾਂ ਮਾਰੇ ਮਾਰਾ, ਸ਼ਬਦ ਡੰਕਾ ਹੱਥ ਉਠਾ ਲਿਆ। ਜੂਠੇ ਝੂਠੇ ਕਰੇ ਖ਼ਵਾਰਾ, ਮਨ ਮਤੀ ਮੋਹ ਚੁਕਾ ਲਿਆ। ਗੁਰਮਤੀ ਬੋਲ ਜੈਕਾਰਾ, ਸਤਿਗੁਰ ਨਾਨਕ ਮੇਲ ਮਿਲਾ ਲਿਆ। ਗੁਰ ਗੋਬਿੰਦ ਵੇਖੇ ਜਗਤ ਅਖਾੜਾ, ਏਕਾ ਡੰਕਾ ਆਪ ਵਜਾ ਲਿਆ। ਵੱਜੇ ਨਾਮ ਰਣਜੀਤ ਨਗਾਰਾ, ਲੋਆਂ ਪੁਰੀਆਂ ਆਪ ਜਗਾ ਲਿਆ। ਬ੍ਰਹਮਾ ਰੋਵੇ ਜ਼ਾਰੋ ਜ਼ਾਰਾ, ਕਲਜੁਗ ਵੇਲਾ ਅੰਤਮ ਆ ਗਿਆ। ਸ਼ਿਵ ਸ਼ੰਕਰ ਦਿਵਸ ਰੈਣ ਕਰੇ ਪੁਕਾਰਾ, ਹੱਥ ਤ੍ਰਸੂਲ ਨਾ ਕੋਈ ਉਠਾ ਲਿਆ। ਕਰੋੜ ਤੇਤੀਸਾ ਹਾਹਾਕਾਰਾ, ਸੁਰਪਤ ਰਾਜਾ ਇੰਦ ਸਚ ਸਿੰਘਾਸਣ ਨਾ ਕੋਈ ਵਿਛਾ ਲਿਆ। ਪ੍ਰਗਟ ਹੋਇਆ ਅਬਿਨਾਸ਼ੀ ਨਿਹਕਲੰਕ ਨਰਾਇਣ ਨਰ ਅਵਤਾਰਾ, ਜੋਤੀ ਜਾਮਾ ਭੇਖ ਵਟਾ ਲਿਆ। ਦੋ ਜਹਾਨਾਂ ਪਾਵੇ ਸਾਰਾ, ਲੋਆਂ ਪੁਰੀਆਂ ਗਗਨ ਪਤਾਲਾਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਉਤਭੁਜ ਸੇਹਤਜ ਆਪ ਵਖਾ ਲਿਆ। ਕਲਜੁਗ ਕੂੜੀ ਕਾਇਆ ਵੱਢੇ ਕੰਡਾਂ, ਸੀਸ ਧੜ ਨਾ ਕੋਈ ਰਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਆ ਰਿਹਾ। ਅਲੱਖ ਅਗੋਚਰ ਅਗੰਮ ਅਥਾਹ, ਬੇਐਬ ਪਰਵਰਦਿਗਾਰਿਆ। ਸ਼ਬਦ ਸਰੂਪੀ ਬਣ ਮਲਾਹ, ਲੋਕਮਾਤ ਵੇਖ ਵਖਾ ਰਿਹਾ। ਜਨ ਭਗਤਾਂ ਦੇਵੇ ਸਚ ਸਲਾਹ, ਏਕਾ ਮੰਤਰ ਨਾਮ ਦ੍ਰਿੜਾ ਲਿਆ। ਮਨਮੁਖ ਪਾਏ ਅੰਧੇ ਰਾਹ, ਮਾਇਆ ਮਮਤਾ ਮੋਹ ਵਧਾ ਲਿਆ। ਕਾਮ ਕਰੋਧ ਨਾਲ ਰਲਾ, ਕਾਮੀ ਕਾਮੀ ਵੇਸ ਵਟਾ ਲਿਆ। ਜੂਠੀ ਝੂਠੀ ਸੇਜਾ ਡੇਰਾ ਲਾ, ਜੂਠ ਰੰਗ ਰੰਗਾ ਲਿਆ। ਆਸਾ ਤ੍ਰਿਸ਼ਨਾ ਪਕੜੇ ਬਾਂਹ, ਹਉਮੇ ਰੋਗ ਵਧਾ ਲਿਆ। ਬਿਨ ਹਰਿ ਨਾਮੇ ਹੰਸ ਬਣੇ ਕਾਂ, ਕਾਗੀ ਵਿਸ਼ਟਾ ਮੁਖ ਧਰਾ ਲਿਆ। ਬਿਨ ਸਤਿਗੁਰ ਪੂਰੇ ਕੋਈ ਨਾ ਦੇਵੇ ਸਿਰ ਠੰਡੀ ਛਾਂ, ਭਵ ਸਾਗਰ ਨਾ ਕੋਈ ਤਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਆਪਣਾ ਵੇਸ ਵਟਾ ਲਿਆ। ਵੇਸ ਵਟਾਇਆ ਪੁਰਖ ਕਰਤਾਰ, ਨਿਰਗੁਣ ਜੋਤ ਜੋਤ ਜਗਾਈਆ। ਪ੍ਰਗਟ ਹੋਇਆ ਵਿਚ ਸੰਸਾਰ, ਮਾਤ ਪਿਤ ਨਾ ਕੋਈ ਭੈਣ ਭਾਈਆ। ਪੁੱਤਰ ਧੀ ਨਾ ਕੋਈ ਪਿਆਰ, ਜਗਤ ਕੁਟੰਬ ਨਾ ਕੋਈ ਵਖਾਈਆ। ਪੰਜ ਤੱਤ ਨਾ ਕੋਈ ਅਕਾਰ, ਤ੍ਰੈਗੁਣ ਬੰਧਨ ਨਾ ਕੋਈ ਵਖਾਈਆ। ਪੰਝੀ ਪ੍ਰਕਿਰਤੀ ਨਾ ਕੋਈ ਅਧਾਰ, ਮਨਮਤ ਬੁੱਧ ਨਾ ਕੋਈ ਪੜ੍ਹਾਈਆ। ਜਗਤ ਵਿਦਿਆ ਨਾ ਕੋਈ ਉਜਿਆਰ, ਨਾ ਕੋਈ ਇਸ਼ਟ ਮਨਾਈਆ। ਪੁਰਖ ਅਕਾਲ ਏਕੰਕਾਰ, ਮੂਰਤ ਅਕਾਲ ਆਪ ਉਪਾਈਆ। ਦੀਨਾ ਨਾਥਾ ਦਰਦ ਦੁੱਖ ਭੈ ਭੰਜਣ ਹਰਿ ਸੰਤਾਂ ਕਰੇ ਪਿਆਰ, ਸਾਂਤਕ ਸਤਿ ਸਤਿ ਵਰਤਾਈਆ। ਨੇਤਰ ਅੰਜਨ ਨਾਮ ਅਪਾਰ, ਲੋਚਣ ਨੈਣ ਆਪ ਖੁਲ੍ਹਾਈਆ। ਕਾਗਦ ਕਲਮ ਨਾ ਲਿਖਣਹਾਰ, ਲਿਖ ਲਿਖ ਥੱਕੀ ਸਰਬ ਲੋਕਾਈਆ। ਵੇਦ ਕਤੇਬਾਂ ਵਸਿਆ ਬਾਹਿਰ, ਪਾਰਬ੍ਰਹਮ ਵੱਡੀ ਵਡਿਆਈਆ । ਆਦਿ ਜੁਗਾਦੀ ਖੇਲ ਅਪਾਰ, ਜੁਗ ਜੁਗ ਆਪਣਾ ਆਪ ਕਰਾਈਆ। ਕਾਦਰ ਕਰਤਾ ਹੋ ਤਿਆਰ, ਕਲਜੁਗ ਅੰਤਮ ਵੇਖ ਵਖਾਈਆ। ਸਾਢੇ ਤਿੰਨ ਹੱਥ ਮੰਦਰ ਕਰ ਤਿਆਰ, ਏਕਾ ਸੰਬਲ ਨਾਉਂ ਧਰਾਈਆ। ਗੁਰ ਗੋਬਿੰਦ ਹੋਇਆ ਖ਼ਬਰਦਾਰ, ਸ਼ਬਦੀ ਡੰਕ ਵਜਾਈਆ। ਉਠਿਆ ਜੋਧਾ ਸੂਰਬੀਰ ਬਲੀ ਬਲਕਾਰ, ਬਲ ਆਪਣਾ ਆਪ ਉਪਜਾਈਆ। ਨੌ ਨੌ ਕਰੇ ਖੁਵਾਰ,

ਸਤ ਸਤ ਦਏ ਹਿਲਾਈਆ। ਦਹਿ ਦਿਸ਼ਾ ਦਰ ਪਾਵਣਹਾਰਾ ਸਾਰ, ਕੁੰਟ ਚਾਰ ਵੇਖ ਵਖਾਈਆ। ਅਨਭਵ ਪ੍ਰਕਾਸ਼ ਕਰ ਉਜਿਆਰ, ਤੱਤਵ ਤੱਤ ਤੱਤ ਸਮਾਈਆ। ਬ੍ਰਹਮ ਮਤ ਦਏ ਅਧਾਰ, ਕਮਲਾਪਤ ਸਹਿਜ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਅੰਤਮ ਵੇਲਾ ਵੇਖੇ ਆਪ ਖ਼ੁਦਾਈਆ। ਖ਼ਲਕ ਖ਼ੁਦਾਈ ਖ਼ਾਲਕ ਹਰਿ, ਹਰੀ ਹਰਿ ਵੇਸ ਵਟਾਇਆ। ਨੂਰੀ ਅੱਲਾ ਜੋਤ ਧਰ, ਬਿਸਮਿਲ ਰੂਪ ਸਮਾਇਆ। ਆਪਣਾ ਕਲਮਾ ਆਪੇ ਪੜ੍ਹ, ਤੀਸ ਬਤੀਸ ਹਦੀਸ ਸੁਣਾਇਆ। ਆਪੇ ਲਾਵਣਹਾਰਾ ਜੜ੍ਹ, ਆਪੇ ਲਏ ਉਖੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਨਾਮ ਧਰਾਇਆ। ਨਾਮ ਧਰਾਇਆ ਨਰ ਨਿਰੰਕਾਰ, ਨਿਰਗੁਣ ਰੂਪ ਅਪਾਰਿਆ। ਪਾਵੇ ਸਾਰ ਸਰਬ ਸੰਸਾਰ, ਆਪ ਆਪਣੀ ਕਿਰਪਾ ਧਾਰਿਆ। ਸ਼ਬਦ ਢੋਲਾ ਸਚ ਜੈਕਾਰ, ਏਕਾ ਨਾਅਰਾ ਲਾ ਲਿਆ। ਸਤਿਜੁਗ ਲਾਵੇ ਸਚ ਦਰਬਾਰ, ਸਾਚਾ ਸਮਾ ਆਪ ਸੁਹਾ ਲਿਆ। ਬੀਸ ਬੀਸਾ ਖ਼ਬਰਦਾਰ, ਜਗਤ ਜਗਦੀਸ਼ਾ ਵੇਖ ਵਖਾ ਰਿਹਾ। ਇਕ ਇਕੀਸਾ ਬੰਨ੍ਹੇ ਧਾਰ, ਕਾਲਾ ਸੂਸਾ ਮੇਟ ਮਿਟਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਾਚਾ ਖੰਡਾ ਆਪ ਚਮਕਾ ਰਿਹਾ। ਸਾਚਾ ਖੰਡਾ ਸ਼ਬਦ ਕਟਾਰ, ਗੁਰ ਸਤਿਗੁਰ ਹੱਥ ਉਠਾਇੰਦਾ। ਰਸਨਾ ਚਿੱਲਾ ਤੀਰ ਕਮਾਨ, ਨਾਮ ਨਿਸ਼ਾਨਾ ਏਕਾ ਲਾਇੰਦਾ। ਪ੍ਰਗਟ ਹੋਇਆ ਵਾਲੀ ਦੋ ਜਹਾਨ, ਲੋਕ ਪ੍ਰਲੋਕ ਵੇਖ ਵਖਾਇੰਦਾ। ਸਚ ਸਲੋਕ ਸਚ ਨਿਸ਼ਾਨ, ਸਾਚਾ ਹੁਕਮ ਜਣਾਇੰਦਾ। ਕਲਜੁਗ ਤੋੜੇ ਮਾਣ ਅਭਿਮਾਨ, ਨਾਮ ਨਿਧਾਨ ਝੋਲੀ ਪਾਇੰਦਾ। ਗੁਰਮੁਖਾਂ ਅੰਮ੍ਰਿਤ ਆਤਮ ਬਖ਼ਸ਼ੇ ਪੀਣ ਖਾਣ, ਜਗਤ ਤ੍ਰਿਸ਼ਨਾ ਭੁੱਖ ਮਿਟਾਇੰਦਾ। ਏਕਾ ਰਾਗ ਸੁਣਾਏ ਕਾਨ, ਧੁਨ ਆਤਮਕ ਆਪ ਅਲਾਇੰਦਾ। ਲੱਖ ਚੁਰਾਸੀ ਜਾਣੀ ਜਾਣ, ਜਨ ਜਨਣੀ ਵੇਖ ਵਖਾਇੰਦਾ। ਭਗਤ ਭਗਵੰਤ ਕਰ ਪਛਾਣ, ਮਨ ਕਾ ਮਣਕਾ ਆਪ ਫਿਰਾਇੰਦਾ। ਦੇਵਣਹਾਰਾ ਜੀਆ ਦਾਨ, ਸਾਚੀ ਭਿਛਿਆ ਝੋਲੀ ਪਾਇੰਦਾ। ਸਾਚਾ ਮੇਲਾ ਗੋਪੀ ਕਾਹਨ, ਸਚ ਦੁਆਰੇ ਆਪ ਮਿਲਾਇੰਦਾ। ਮੇਲ ਮਿਲਾਵਾ ਸੀਤਾ ਰਾਮ, ਰਾਮ ਸੀਤਾ ਸੰਗ ਜੁੜਾਇੰਦਾ। ਸਾਚਾ ਦਰ ਸੋਹੇ ਭਗਵਾਨ, ਨਾਨਕ ਨਿਰਗੁਣ ਰਸਨਾ ਗਾਇੰਦਾ। ਗੋਬਿੰਦ ਨਿਉਂ ਨਿਉਂ ਕਰੇ ਪ੍ਰਨਾਮ, ਪੁਰਖ ਅਕਾਲ ਇਕ ਮਨਾਇੰਦਾ। ਕਲਜੁਗ ਅੰਤਮ ਮੇਟੇ ਅੰਧੇਰੀ ਸ਼ਾਮ, ਸਤਿਗੁਰ ਸਾਚਾ ਚੰਦ ਚੜ੍ਹਾਇੰਦਾ। ਸਾਚਾ ਨਗਰ ਖੇੜਾ ਵਸੇ ਗਰਾਮ, ਜਿਸ ਦਰ ਦੁਵਾਰੇ ਚਰਨ ਛੁਹਾਇੰਦਾ। ਹਰਿ ਹਰਿ ਦਰਸ ਗੁਰਮੁਖ ਵਿਰਲੇ ਪਾਣ, ਮਨਮੁਖ ਜੀਆਂ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਆਪਣੇ ਘਰ, ਘਰ ਆਪਣਾ ਆਪ ਸੁਹਾਇੰਦਾ।

੩ ਅੱਸੂ ੨੦੧੬ ਬਿਕ੍ਰਮੀ ਮਹਾਰਾਜਾ ਰਣਬੀਰ ਸਿੰਘ ਦੇ ਸਪੁੱਤਰ ਸਤਿਬੀਰ ਸਿੰਘ ਦੇ ਨਾਲ ਬਚਨ ਮਨੀ ਸਿੰਘ ਦੀ ਲਿਖਤ ਵਾਸਤੇ ਹੋਏ ਸੰਗਰੂਰ ਮੁਬਾਰਕ ਕੋਠੀ

ਪੁਰਖ ਅਕਾਲ ਸਰਬ ਜੀਆਂ ਦਾਤਾ, ਏਕਾ ਏਕੰਕਾਰਿਆ। ਜੁਗ ਜੁਗ ਖੇਲੇ ਖੇਲ ਤਮਾਸ਼ਾ, ਲੋਕਮਾਤ ਲਏ ਅਵਤਾਰਿਆ। ਸੰਤਾਂ ਭਗਤਾਂ ਮੇਟੇ ਅੰਧੇਰੀ ਰਾਤਾ, ਸਾਚਾ ਨਾਮ ਚੰਦ ਚੜ੍ਹਾ ਰਿਹਾ। ਆਪ ਚਲਾਏ ਆਪਣੀ ਗਾਥਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ

ਸਾਚੇ ਵੇਖ ਵਖਾ ਰਿਹਾ। ਹਰਿਜਨ ਸਾਚਾ ਸ਼ਾਹ ਸੰਗਰੂਰ, ਆਪਣੀ ਸਰਨ ਲਗਾਈਆ। ਸੰਤ ਮਨੀ ਸਿੰਘ ਆਸਾ ਮਨਸਾ ਪੂਰ, ਆਤਮ ਲਹਿਣਾ ਦਏ ਚੁਕਾਈਆ। ਬਾਲ ਬਾਲੇ ਬਖ਼ਸ਼ੇ ਚਰਨ ਧੂੜ, ਚਰਨ ਚਰਨੋਦਕ ਮੁਖ ਚੁਆਈਆ। ਦਰਸ ਵਖਾਏ ਹਾਜ਼ਰ ਹਜ਼ੂਰ, ਅੱਸੂ ਤਿੰਨ ਰੁੱਤ ਸੁਹਾਈਆ। ਵੀਹ ਸੌ ਸੋਲਾਂ ਬਿਕ੍ਰਮੀ ਆਸਾ ਮਨਸਾ ਪੂਰ, ਦਰ ਆਵੇ ਜਾਵੇ ਫੇਰਾ ਪਾਈਆ। ਜੋਤੀ ਜਗੇ ਨੂਰੋ ਨੂਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਮੇਲਾ ਸਹਿਜ ਸੁਭਾਈਆ। ਹਰਿ ਹਰਿ ਲਿਖਿਆ ਸਾਚਾ ਲੇਖ, ਸੰਤ ਮਨੀ ਸਿੰਘ ਦਏ ਗਵਾਹੀਆ। ਅੰਤਮ ਲੇਖਾ ਜਾਣੇ ਦਸ ਦਸਮੇਸ, ਗੁਰ ਗੋਬਿੰਦ ਵੱਡੀ ਵਡਿਆਈਆ। ਨਾਨਕ ਆਪਣੇ ਨੇਤਰ ਲਏ ਪੇਖ, ਨਾਮ ਸਤਿ ਮੰਤਰ ਜਪਾਈਆ। ਜੋਤੀ ਜਾਮਾ ਧਰ ਧਰ ਭੇਸ, ਘਰ ਸਾਚਾ ਵੇਖ ਵਖਾਈਆ। ਲੇਖਾ ਲਿਖਿਆ ਬਾਲ ਵਰੇਸ, ਬਿਰਧ ਬੁਢਾਪਾ ਨਾ ਕੋਇ ਜਣਾਈਆ। ਸਦਾ ਸਖਾਈ ਦਏ ਅਦੇਸ, ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਿੰਤਾ ਸੁੱਖ ਜਗਤ ਸੋਗ ਹਰਖ ਦਏ ਮਿਟਾਈਆ। ਸ਼ਾਹ ਜੀਂਦ ਰਾਣਾ ਸੰਗਰੂਰ, ਰਾਜ ਮਹੱਲ ਸਹਿਜ ਸੁਖਦਾਇਆ। ਅੱਗੇ ਵੇਲਾ ਨੇੜੇ ਪਿਛਾ ਰਿਹਾ ਦੂਰ, ਪੁਰਖ ਅਬਿਨਾਸ਼ੀ ਮੇਲ ਮਿਲਾਇਆ। ਪੰਦਰਾਂ ਕੱਤਕ ਹਾਜ਼ਰ ਹਜ਼ੂਰ, ਮਸਤੂਆਣਾ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਨਸ ਜਨਮ ਲੇਖੇ ਲਾਇਆ। ਮਾਨਸ ਜਨਮ ਵਡ ਅਨਮੁਲਾ, ਲੱਖ ਚੁਰਾਸੀ ਵਿਚ ਰਖਾਈਆ। ਸਤਿਗੁਰ ਪੂਰਾ ਕਦੇ ਨਾ ਭੁੱਲਾ, ਗੁਰਮੁਖ ਸਾਚੇ ਲਏ ਤਰਾਈਆ। ਏਥੇ ਓਥੇ ਦੋ ਜਹਾਨੀ ਪਾਵੇ ਮੁਲਾ, ਸੰਤ ਮਨੀ ਸਿੰਘ ਲੇਖ ਲਿਖਾਈਆ। ਵਡ ਵਡਿਆਈ ਸਾਚੀ ਕੁਲਾ, ਕੁਲਵੰਤ ਹਰਿ ਵੇਖ ਵਖਾਈਆ। ਜਗਤ ਦੁਵਾਰਾ ਰਹੇ ਖੁੱਲ੍ਹਾ, ਪਾਰਬ੍ਰਹਮ ਅਬਿਨਾਸ਼ੀ ਕਰਤਾ ਆਪੇ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਆਪ ਸਮਝਾਈਆ। ਬਾਲ ਨਿਧਾਨ ਸ਼ਾਹ ਸ਼ਾਹਾਨਾ, ਸ਼ਹਿਨਸ਼ਾਹ ਸਮਝਾਇੰਦਾ। ਲੇਖਾ ਲਿਖਿਆ ਸੰਤ ਮਨੀ ਸਿੰਘ ਇਕ ਮਹਾਨਾ, ਘਰ ਤੇਰੇ ਬੰਦ ਕਰਾਇੰਦਾ। ਖੋਲ੍ਹ ਕਿਵਾੜ ਵੇਖ ਦੁਕਾਨਾ, ਦਰ ਸਾਚੇ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਲਿਖਤ ਵਾਕ ਭਵਿਖਤ ਰਾਜ ਰਾਜਾਨਾ ਹੱਥ ਰਖਾਇੰਦਾ। ਰਾਜ ਰਾਜਾਨਾ ਬੰਧੀ ਬੰਧ, ਸ਼ਾਹ ਸੁਲਤਾਨ ਵਡਿਆਈਆ। ਸੰਤ ਮਨੀ ਸਿੰਘ ਗਾਇਆ ਬੱਤੀ ਦੰਦ, ਪਾਰਬ੍ਰਹਮ ਵੱਜੀ ਵਧਾਈਆ। ਸੰਮਤ ਸੋਲਾਂ ਵੀਹ ਸੌ ਬਿਕ੍ਰਮੀ ਦੂਈ ਦਵੈਤੀ ਢਾਹੇ ਕੰਧ, ਸ਼ਾਹ ਪਟਿਆਲ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਵਣ ਜਾਵਣ ਫੰਦੀ ਫੰਦ ਕਟਾਈਆ। ਲੱਖ ਚੁਰਾਸੀ ਤੁਟੇ ਫੰਦ, ਆਵਣ ਜਾਵਣ ਗੇੜ ਕਟਾਇਆ। ਪੂਤ ਸਪੂਤੇ ਉਪਜੇ ਪਰਮਾਨੰਦ, ਨੇਤਰ ਨੈਣਾਂ ਦਰਸ਼ਨ ਪਾਇਆ। ਸੰਤ ਦੁਲਾਰੇ ਲਿਖਿਆ ਛੰਦ, ਸਚ ਸੁਹੇਲਾ ਮੰਗਲ ਗਾਇਆ। ਆਪੇ ਤੋੜੇ ਲੱਗਾ ਜੰਦ, ਕੁੰਜੀ ਆਪਣੇ ਹੱਥ ਰਖਾਇਆ। ਖ਼ੁਸ਼ੀ ਕਰਾਏ ਬੰਦ ਬੰਦ, ਭੈਣ ਭਾਈ ਸਾਕ ਸੱਜਣ ਸੈਣ ਸਗਲਾ ਪਰਵਾਰ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੱਸੂ ਤਿੰਨ ਸਾਚੀ ਰੁੱਤ ਸੁਹਾਇਆ। ਸਾਚਾ ਲਿਖਿਆ ਲੇਖ ਵਖਾਵਣਾ, ਸਾਲ ਬਤਾਲੀ ਬੰਦ ਰਖਾਈਆ। ਘਰ ਦਰ ਭੇਵ ਘਰ ਖੁਲ੍ਹਾਵਣਾ, ਘਰ ਘਰ ਵਿਚ ਵੱਜੇ ਵਧਾਈਆ। ਸਾਚਾ ਸਗਨ ਇਕ ਮਨਾਵਣਾ, ਸਤਿਗੁਰ ਪੂਰਾ ਮਿਲੇ ਨਰ ਨਰਾਇਣ, ਨਿਹਕਲੰਕ ਵੱਜੇ ਸਚ ਵਧਾਈਆ। ਪੰਦਰਾਂ ਕੱਤਕ ਸ਼ਬਦ ਲੇਖ ਘਲਾਵਣਾ, ਭਰਮ ਭੁਲੇਖਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੰਸ ਸਰਬੰਸ

ਬਾਲ ਬਿਰਧ ਜਵਾਨ ਧੀਰਜ ਮਤ ਸਤਿ ਸੰਤੋਖ ਦੇਵੇ ਵਰ, ਸਾਚੇ ਘਰ ਘਰ ਸਾਚਾ ਇਕ ਸੁਹਾਈਆ।

੪ ਅੱਸੂ ੨੦੧੬ ਬਿਕ੍ਰਮੀ ਉਚੀ ਬਸਤੀ ਨਿਰੰਜਣ ਸਿੰਘ ਦੇ ਘਰ ਲੁਧਿਆਣਾ ਸ਼ਹਿਰ

ਆਦਿ ਨਿਰੰਜਣ ਹਰਿ ਭਗਵਾਨ, ਇਕ ਇਕੱਲਾ ਏਕੰਕਾਰਿਆ। ਆਦਿ ਜੁਗਾਦੀ ਖੇਲ ਮਹਾਨ, ਜੁਗ ਜੁਗ ਲਏ ਮਾਤ ਅਵਤਾਰਿਆ। ਸ਼ਬਦ ਸਰੂਪੀ ਸਚ ਨਿਸ਼ਾਨ, ਦੋ ਜਹਾਨਾਂ ਆਪ ਝੁਲਾ ਲਿਆ। ਲੱਖ ਚੁਰਾਸੀ ਦੇਵਣਹਾਰਾ ਜੀਆਂ ਦਾਨ, ਏਕਾ ਮੰਤਰ ਨਾਮ ਦ੍ਰਿੜਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਖੇਲ ਖਲਾ ਰਿਹਾ। ਇਕ ਇਕੱਲਾ ਏਕੰਕਾਰਾ, ਅਕਲ ਕਲਾ ਅਖਵਾਈਆ। ਖੇਲੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਭੇਵ ਨਾ ਰਾਈਆ। ਪਾਰਬ੍ਰਹਮ ਪ੍ਰਭ ਬੇਐਬ ਪਰਵਰਦਿਗਾਰਾ, ਨੂਰੋ ਨੂਰ ਖ਼ੁਦਾਈਆ। ਰਾਮ ਰਾਮ ਜੋਤ ਉਜਿਆਰਾ, ਵੇਸ ਅਵੇਸਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਡ ਦਾਤਾ ਬੇਪਰਵਾਹੀਆ। ਵਡ ਦਾਤਾ ਹਰਿ ਬੇਪਰਵਾਹ, ਬੇਐਬ ਪਰਵਰਦਿਗਾਰਿਆ। ਜੋਤੀ ਨੂਰ ਰਿਹਾ ਡਗਮਗਾ, ਨਿਰਗੁਣ ਨੂਰੋ ਨੂਰ ਸਮਾ ਲਿਆ। ਸਚਖੰਡ ਦੁਵਾਰੇ ਡੇਰਾ ਲਾ, ਆਪ ਆਪਣਾ ਭੇਵ ਖੁਲ੍ਹਾ ਰਿਹਾ। ਸਚ ਸਿੰਘਾਸਣ ਆਸਣ ਲਾ, ਆਪ ਆਪਣਾ ਰੂਪ ਵਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਕਰ ਅਕਾਰ, ਨਿਰਗੁਣ ਮੇਲੇ ਆਪਣੀ ਧਾਰ, ਨਾ ਕੋਈ ਦੂਸਰ ਸੰਗ ਰਲਾ ਲਿਆ। ਇਕ ਇਕੱਲਾ ਕਰ ਪਸਾਰਾ, ਆਪ ਆਪਣਾ ਖੇਲ ਖਿਲਾ ਰਿਹਾ। ਥਿਰ ਘਰ ਵਸੇ ਸਚ ਦੁਵਾਰਾ, ਘਰ ਸੁਹੰਜਣਾ ਇਕ ਸੁਹਾਇੰਦਾ। ਨਿਰਗੁਣ ਦੀਵਾ ਬਾਤੀ ਕਰ ਉਜਿਆਰਾ, ਕਮਲਾਪਾਤੀ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਇੰਦਾ। ਜੋਤੀ ਨੂਰ ਹਰਿ ਉਜਾਲਾ, ਹਰਿ ਹਰਿ ਵੱਡੀ ਵਡਿਆਈਆ। ਪਰਮ ਪੁਰਖ ਪ੍ਰਭ ਦੀਨ ਦਿਆਲਾ, ਦਰ ਘਰ ਸਾਚੇ ਸੋਭਾ ਪਾਈਆ। ਇਕ ਵਖਾਏ ਧਰਮ ਸੱਚੀ ਧਰਮਸਾਲਾ, ਦਰ ਬੈਠਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਵਸੇ ਸਾਚੇ ਘਰ, ਘਰ ਸਾਚਾ ਆਪ ਉਪਜਾਈਆ। ਸਾਚਾ ਘਰ ਹਰਿ ਸੁਹੰਜਣਾ, ਏਕਾ ਏਕ ਉਪਜਾਇੰਦਾ। ਜੋਤ ਜਗੇ ਆਦਿ ਨਿਰੰਜਣਾ, ਆਪ ਆਪਣਾ ਰੂਪ ਡਗਮਗਾਇੰਦਾ। ਦਾਤਾ ਦਾਨੀ ਦਰਦ ਦੁੱਖ ਭੈ ਭੰਜਨਾ, ਏਕਾ ਏਕੰਕਾਰਾ ਨਾਉਂ ਧਰਾਇੰਦਾ। ਆਪੇ ਆਪਣਾ ਬਣੇ ਸਾਚਾ ਸਾਕ ਸੈਣ ਸੱਜਣਾ, ਮਾਤ ਪਿਤ ਭਾਈ ਭੈਣ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਬੋਧ ਅਗਾਧੀ ਸ਼ਬਦ ਅਲਾਇੰਦਾ। ਸ਼ਬਦ ਅਨਾਦੀ ਧੁਨਕਾਰਾ, ਹਰਿ ਹਰਿ ਆਪ ਉਪਾਈਆ। ਆਪੇ ਸੁਣੇ ਸੁਣਣੇਹਾਰਾ, ਆਪੇ ਰਿਹਾ ਗਾਈਆ। ਆਪੇ ਖੇਲੇ ਖੇਲ ਅਪਰ ਅਪਾਰਾ, ਭੇਵ ਅਭੇਦਾ ਭੇਵ ਨਾ ਰਾਈਆ। ਆਪੇ ਮੰਡਲ ਮੰਡਪ ਪਾਵੇ ਰਾਸਾ ਬਣ ਸਤਾਰਾ, ਰਵ ਸਸ ਆਪ ਚਮਕਾਈਆ। ਆਪੇ ਬ੍ਰਹਮਾ ਵਿਸ਼ਨ ਸ਼ਿਵ ਕਰ ਉਜਿਆਰਾ, ਕਰੋੜ ਤੇਤੀਸਾ ਸੰਗ ਰਲਾਈਆ। ਆਪੇ ਸੁਰਪਤ ਰਾਜਾ ਇੰਦ ਦਏ ਹੁਲਾਰਾ, ਆਪਣੀ ਦਇਆ ਕਮਾਈਆ। ਆਪੇ ਤ੍ਰੈਗੁਣ ਮਾਇਆ ਕਰ ਤਿਆਰਾ, ਤ੍ਰੈ ਤ੍ਰੈ ਵੇਖ ਵਖਾਈਆ। ਆਪੇ ਪੰਚਮ ਮੀਤਾ ਹੋ ਉਜਿਆਰਾ, ਪੰਚਮ ਸੰਗ ਨਿਭਾਈਆ। ਲੱਖ ਚੁਰਾਸੀ ਖੇਲ ਨਿਆਰਾ, ਹਰਿ ਕਰਤਾ ਆਪ ਕਰਾਈਆ। ਨੌ ਦਰ ਵੇਖੇ

ਜਗਤ ਦੁਵਾਰਾ, ਦਰ ਘਰ ਸਾਚੇ ਸੋਭਾ ਪਾਈਆ। ਮਹੱਲ ਅਟੱਲ ਉਚ ਮੁਨਾਰਾ, ਘਰ ਘਰ ਵਿਚ ਆਪ ਸੁਹਾਈਆ। ਆਪੇ ਕਰੇ ਬੰਦ ਕਿਵਾੜਾ, ਬਜ਼ਰ ਕਪਾਟੀ ਸਿਲਾ ਟਿਕਾਈਆ। ਜੋਤ ਨਿਰੰਜਣ ਕਰ ਉਜਿਆਰਾ, ਰੂਪ ਅਨੂਪ ਆਪ ਵਟਾਈਆ। ਅਨਹਦ ਸ਼ਬਦ ਸੱਚੀ ਧੁਨਕਾਰਾ, ਘਰ ਸਾਚੇ ਰਾਗ ਅਲਾਈਆ। ਆਤਮ ਸੇਜਾ ਕਰ ਪਿਆਰਾ, ਘਰ ਬੈਠਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਲਾਈਆ। ਲੱਖ ਚੁਰਾਸੀ ਹਰਿ ਹਰਿ ਖੇਲ, ਆਪਣਾ ਆਪ ਕਰਾਇੰਦਾ। ਸੁਰਤੀ ਸ਼ਬਦੀ ਹਰਿਜਨ ਮੇਲ, ਸੰਤ ਸਹੇਲੇ ਆਪ ਉਠਾਇੰਦਾ। ਆਪੇ ਗੁਰੂ ਗੁਰੂ ਗੁਰ ਚੇਲ, ਗੁਰ ਚੇਲਾ ਨਾਉਂ ਧਰਾਇੰਦਾ। ਆਪੇ ਵਸੇ ਰੰਗ ਨਵੇਲ, ਆਪੇ ਘਟ ਘਟ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਆਪ ਉਪਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾਏ ਹਰਿ ਨਿਰੰਕਾਰਾ, ਸਾਚੀ ਸੇਵਕ ਸੇਵ ਕਮਾਇੰਦਾ। ਲੱਖ ਚੁਰਾਸੀ ਕਰ ਪਸਾਰਾ, ਨਿਰਗੁਣ ਸਰਗੁਣ ਵਿਚ ਟਿਕਾਇੰਦਾ। ਪਾਰਬ੍ਰਹਮ ਪ੍ਰਭ ਖੇਲ ਅਪਾਰਾ, ਹਰਿ ਹਰਿ ਰੂਪ ਵਟਾਇੰਦਾ। ਸ਼ਬਦ ਵਿਚੋਲਾ ਅਪਰ ਅਪਾਰਾ, ਅਗੰਮ ਅਗੰਮੜੀ ਕਾਰ ਕਰਾਈਆ। ਹੱਡ ਮਾਸ ਨਾੜੀ ਚੰਮੜਾ ਕਰੇ ਪਿਆਰਾ, ਤੱਤਵ ਤੱਤ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਜੁਗ ਖੇਲੇ ਖੇਲ ਦਿਸ ਕਿਸੇ ਨਾ ਆਈਆ। ਜੁਗ ਜੁਗ ਖੇਲ ਖੇਲਣਹਾਰਾ, ਪਾਰਬ੍ਰਹਮ ਬੇਅੰਤਿਆ। ਲੋਕਮਾਤ ਲਏ ਅਵਤਾਰਾ, ਹਰਿਜਨ ਤਾਰੇ ਸਾਚੇ ਸੰਤਿਆ। ਏਕਾ ਬਖ਼ਸ਼ੇ ਨਾਮ ਭੰਡਾਰਾ, ਸਾਚਾ ਧੰਨ ਵਡ ਧੰਨਵੰਤਿਆ। ਕਾਮ ਕਰੋਧ ਲੋਭ ਮੋਹ ਹੰਕਾਰ ਮੇਟੇ ਹੰਕਾਰਾ, ਵਡ ਦਾਤਾ ਗੁਣ ਗੁਣਵੰਤਿਆ। ਚਰਨ ਪ੍ਰੀਤੀ ਬਖ਼ਸ਼ੇ ਸਚ ਪਿਆਰਾ, ਦਰਗਹਿ ਸਾਚੀ ਧਾਮ ਸੁਹੰਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਘਰ ਸਾਚੇ ਸੋਭਾਵੰਤਿਆ। ਹਰਿਜਨ ਉਪਾਏ ਦੁਸ਼ਟ ਖਪਾਏ, ਹਰਿ ਸੱਜਣ ਵਡ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਪਾਰ ਲੰਘਾਏ, ਕਲਜੁਗ ਅੰਤਮ ਵੇਖ ਵਖਾਈਆ। ਨੌ ਖੰਡ ਪ੍ਰਿਥਮੀ ਅੰਧੇਰਾ ਛਾਏ, ਸਾਚਾ ਚੰਦ ਨਾ ਕੋਈ ਚੜ੍ਹਾਈਆ। ਸੱਤਾਂ ਦੀਪਾਂ ਪਏ ਦੁਹਾਏ, ਸਾਂਤਕ ਸਤਿ ਨਾ ਕੋਈ ਵਰਤਾਈਆ। ਸਾਧ ਸੰਤ ਹੋਏ ਹਲਕਾਏ, ਮਾਇਆ ਮਮਤਾ ਮੋਹ ਵਧਾਈਆ। ਹਰਿ ਕਾ ਨਾਮ ਨਾ ਕੋਈ ਧਿਆਏ, ਨਾ ਭਿਛਿਆ ਝੋਲੀ ਪਾਈਆ। ਸਾਚਾ ਮੰਗਲ ਨਾ ਕੋਈ ਗਾਏ, ਅਨਹਦ ਰਾਗ ਨਾ ਕੋਈ ਅਲਾਈਆ। ਸਾਚਾ ਸਈਆ ਨਾ ਕੋਈ ਮੇਲ ਮਿਲਾਏ, ਝੂਠੀ ਨਈਆ ਰਹੇ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਈਆ। ਕਲਜੁਗ ਤੇਰੀ ਕਾਲੀ ਧਾਰ, ਹਰਿ ਹਰਿ ਵੇਖ ਵਖਾਇੰਦਾ। ਚਾਰੋਂ ਕੁੰਟ ਕੂੜ ਕੁੜਿਆਰ, ਸਾਚਾ ਦਰ ਨਾ ਕੋਈ ਸੁਹਾਇੰਦਾ। ਹਉਮੇ ਹੰਗਤਾ ਭਰ ਭੰਡਾਰ, ਵਰਨ ਬਰਨ ਵੇਖ ਵਖਾਇੰਦਾ। ਆਸਾ ਤ੍ਰਿਸ਼ਨਾ ਨਾਰ ਮੁਟਿਆਰ, ਮਨਮੁਖ ਜੀਆਂ ਨਾਲ ਰਲਾਇੰਦਾ। ਜੂਠਾ ਝੂਠਾ ਕਰਨ ਪਿਆਰ, ਸਗਲਾ ਸੰਗ ਨਾ ਕੋਈ ਨਿਭਾਇੰਦਾ। ਸਾਚਾ ਮੰਤਰ ਨਾ ਕੋਈ ਜੈਕਾਰ, ਅਨਭਵ ਪ੍ਰਕਾਸ਼ ਨਾ ਕੋਈ ਰਖਾਇੰਦਾ। ਕਮਲਾਪਾਤੀ ਮਿਲੇ ਨਾ ਮੀਤ ਮੁਰਾਰ, ਕਵਲ ਨੈਣ ਨਾ ਕੋਈ ਦਰਸਾਇੰਦਾ। ਆਤਮ ਝਾਤੀ ਮਾਰ ਕੇ ਵੇਖੇ ਨਾ ਕੋਈ ਬੰਦ ਕਿਵਾੜ, ਘਰ ਸਾਚਾ ਨਾ ਕੋਈ ਖੁਲ੍ਹਾਇੰਦਾ। ਲੱਗੀ ਅੱਗ ਬਹੱਤਰ ਨਾੜ, ਅਠਸਠ ਤੀਰਥ ਨਾ ਕੋਈ ਬੁਝਾਇੰਦਾ। ਕਾਇਆ ਮੰਦਰ ਸਾਚੇ ਅੰਦਰ ਕੋਈ ਨਾ ਦੇਵੇ ਵਾੜ, ਦੂਈ ਦਵੈਤੀ ਪਰਦਾ ਕੋਈ ਨਾ ਲਾਹਿੰਦਾ। ਕਲਜੁਗ ਵੇਖੇ ਝੂਠੀ ਧਾੜ, ਪੰਚ ਵਿਕਾਰਾ ਸੰਗ ਰਲਾਇੰਦਾ। ਨੌ ਖੰਡ ਪ੍ਰਿਥਮੀ

ਵੇਖੇ ਇਕ ਅਖਾੜ, ਸੱਤਾਂ ਦੀਪਾਂ ਧੀਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਕੂੜਾ ਰੰਗ, ਹਰਿ ਹਰਿ ਵੇਖ ਵਖਾਇੰਦਾ। ਲੱਖ ਚੁਰਾਸੀ ਹੋਈ ਨੰਗ, ਨਾਮ ਪਰਦਾ ਨਾ ਕੋਈ ਪਾਇੰਦਾ। ਝੂਠੀ ਭਿਛਿਆ ਰਹੇ ਮੰਗ, ਸਾਚੀ ਮੰਗ ਨਾ ਕੋਈ ਮੰਗਾਇੰਦਾ। ਮਾਨਸ ਜਨਮ ਹੋਇਆ ਭੰਗ, ਸਾਚਾ ਲੇਖਾ ਨਾ ਕੋਈ ਜਣਾਇੰਦਾ। ਨਾ ਕੋਈ ਅੰਗੀਕਾਰ ਕਰੇ ਅੰਗ, ਅੰਗੀ ਅੰਗ ਨਾ ਕੋਈ ਲਗਾਇੰਦਾ। ਜਗਤ ਸਤਾਰ ਵਜਾਇਆ ਮਰਦੰਗ, ਨਾਮ ਮਰਦੰਗਾ ਨਾ ਕੋਈ ਉਠਾਇੰਦਾ। ਜਗਤ ਦਰਵਾਜ਼ਾ ਰਹੇ ਲੰਘ, ਆਪਣਾ ਮੰਦਰ ਨਾ ਵੇਖ ਵਖਾਇੰਦਾ। ਝੂਠੀ ਸੁੱਤਾ ਸੇਜ ਖਾਟ ਪਲੰਘ, ਕਾਇਆ ਅੰਤਰ ਆਤਮ ਸੇਜ ਨਾ ਕੋਈ ਹੰਢਾਇੰਦਾ। ਸਤਿਗੁਰ ਪੂਰਾ ਨਾ ਵਸੇ ਕਿਸੇ ਸੰਗ, ਨੇਤਰ ਨੈਣ ਨਾ ਦਰਸ ਦਿਖਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਲੱਗਾ ਜੰਗ, ਦਿਵਸ ਰੈਣ ਆਪ ਲੜਾਇੰਦਾ। ਕਲਜੁਗ ਨਟੂਆ ਸਵਾਂਗੀ ਸਵਾਂਗ ਕਰੇ ਮਲੰਗ, ਚਾਰੋਂ ਕੁੰਟ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਖੇਲ ਖਲਾਇੰਦਾ। ਕਲਜੁਗ ਤੇਰਾ ਕੂੜ ਪਸਾਰਾ, ਚਾਰੋਂ ਕੁੰਟ ਵੱਜੇ ਵਧਾਈਆ। ਰਾਮ ਨਾਮ ਨਾ ਕਿਸੇ ਪਿਆਰਾ, ਰਸਨਾ ਜਿਹਵਾ ਨਾ ਕੋਈ ਗਾਈਆ। ਮਿਲਿਆ ਮੇਲ ਨਾ ਕ੍ਰਿਸ਼ਨ ਮੁਰਾਰਾ, ਮੁਕੰਦ ਮਨੋਹਰ ਲਖ਼ਮੀ ਨਰਾਇਣ ਦਿਸ ਨਾ ਆਈਆ। ਨਾਨਕ ਗੋਬਿੰਦ ਨਾ ਪਾਏ ਦਰਸ ਅਗੰਮ ਅਪਾਰਾ, ਚਾਰੋਂ ਕੁੰਟ ਅੰਧੇਰਾ ਛਾਈਆ। ਧਰਤ ਮਾਤ ਰੋਵੇ ਮਾਰੇ ਹਾਹ ਦਾ ਨਾਅਰਾ, ਨੇਤਰ ਆਪਣੇ ਨੀਰ ਵਹਾਈਆ। ਪੁਰਖ ਅਬਿਨਾਸ਼ੀ ਪਾਵੇ ਸਾਰਾ, ਧਰਤ ਧਵਲ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਲਏ ਅੰਗੜਾਈਆ। ਕਲਜੁਗ ਜੋਧਾ ਸੂਰਬੀਰ ਬਲਵਾਨ, ਅੰਤਮ ਆਪਣਾ ਰੰਗ ਚੜ੍ਹਾਇੰਦਾ। ਨਾਲ ਰਲਾਏ ਪੰਜ ਸ਼ੈਤਾਨ, ਸਗਲਾ ਸੰਗ ਵਖਾਇੰਦਾ। ਕੀਮਤ ਪਾਏ ਬੇਈਮਾਨ, ਸਾਬਤ ਈਮਾਨ ਨਾ ਕੋਈ ਧਰਾਇੰਦਾ। ਜੂਠਾ ਝੂਠਾ ਨਾਅਰਾ ਲਾਏ ਕਾਨ, ਸਾਚੀ ਸਿਖਿਆ ਨਾ ਕੋਈ ਵਖਾਇੰਦਾ। ਆਪਣਾ ਆਪਣਾ ਗੀਤ ਸਾਰੇ ਗਾਣ, ਹਰਿ ਕਾ ਰੂਪ ਦਿਸ ਕਿਸੇ ਨਾ ਆਇੰਦਾ। ਹਰਿ ਜੂ ਬੈਠਾ ਕਾਇਆ ਅੰਦਰ ਸਚ ਮਕਾਨ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਚੌਦਾਂ ਹੱਟਾਂ ਵੇਖ ਮਕਾਨ, ਚੌਦਾਂ ਤਬਕਾਂ ਫੋਲ ਫੁਲਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਇਕ ਧਿਆਨ, ਏਕ ਰੂਪ ਦਰਸਾਇੰਦਾ। ਕਰੋੜ ਤੇਤੀਸਾ ਇਕ ਗਿਆਨ, ਏਕਾ ਨਾਮ ਜਣਾਇੰਦਾ। ਕਲਜੁਗ ਅੰਤਮ ਹੋ ਪ੍ਰਧਾਨ, ਲੱਖ ਚੁਰਾਸੀ ਵੇਖ ਵਖਾਇੰਦਾ। ਜੋਤੀ ਜਾਮਾ ਸ੍ਰੀ ਭਗਵਾਨ, ਪੰਜ ਤੱਤ ਨਾ ਕੋਈ ਜਣਾਇੰਦਾ। ਪ੍ਰਗਟ ਹੋਵੇ ਵਾਲੀ ਦੋ ਜਹਾਨ, ਦੋ ਜਹਾਨਾਂ ਖੇਲ ਖਲਾਇੰਦਾ। ਨਾਮ ਖੰਡਾ ਸ਼ਬਦ ਤੀਰ ਕਮਾਨ, ਸਾਚੇ ਚਿੱਲੇ ਆਪ ਚੜ੍ਹਾਇੰਦਾ। ਅਠ ਦਸ ਵੇਖੇ ਮਾਰ ਧਿਆਨ, ਨੌ ਨੌ ਫੋਲ ਫੁਲਾਇੰਦਾ। ਭੇਵ ਖੁਲ੍ਹਾਏ ਰਾਜ ਰਾਜਾਨ, ਸ਼ਾਹ ਸੁਲਤਾਨ ਆਪ ਹਿਲਾਇੰਦਾ। ਜੋਧਾ ਸੂਰਬੀਰ ਬਲਵਾਨ, ਬਲ ਧਾਰੀ ਬਲ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪਣਾ ਨਾਉਂ ਧਰਾਇੰਦਾ। ਨਿਹਕਲੰਕ ਹਰਿ ਨਿਰੰਕਾਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਆਦਿ ਜੁਗਾਦੀ ਇਕ ਅਵਤਾਰਾ, ਏਕਾ ਰੂਪ ਸਮਾਈਆ। ਜੁਗ ਜੁਗ ਖੇਲੇ ਖੇਲ ਅਪਾਰਾ, ਨਿਰਗੁਣ ਦਾਤਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਜੋਤ ਕਰੇ ਰੁਸ਼ਨਾਈਆ। ਏਕਾ ਨੂਰ ਨਿਹਕਲੰਕ, ਹਰਿ ਸ਼ਬਦੀ

ਡੰਕ ਵਜਾਇੰਦਾ। ਆਪ ਉਠਾਏ ਰਾਓ ਰੰਕ, ਰਾਜ ਰਾਜਾਨਾ ਆਪ ਜਗਾਇੰਦਾ। ਪ੍ਰਗਟ ਹੋਇਆ ਵਾਸੀ ਪੁਰੀ ਘਨਕ, ਵਾਰ ਅਨਕ ਖੇਲ ਖਲਾਇੰਦਾ। ਹਰਿਜਨ ਉਧਾਰੇ ਜਿਉਂ ਜਨਕ, ਜਨ ਜਨਨੀ ਲੇਖੇ ਲਾਇੰਦਾ। ਆਪ ਭੁਵਾਏ ਮਨ ਕਾ ਮਣਕ, ਮਨ ਮਨੂਆ ਦਹਿ ਦਿਸ਼ਾ ਨਾ ਉਠ ਉਠ ਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕੂੜੀ ਕਿਰਿਆ ਵੇਖ ਵਖਾਇੰਦਾ। ਕੂੜੀ ਕਿਰਿਆ ਕੂੜ ਪਸਾਰਾ, ਕੂੜ ਕੂੜਾ ਰੰਗ ਰੰਗਾਈਆ। ਪਾਰਬ੍ਰਹਮ ਪ੍ਰਭ ਲਏ ਅਵਤਾਰਾ, ਆਪ ਆਪਣੀ ਕਲ ਵਰਤਾਈਆ। ਸੰਮਤ ਸੰਮਤੀ ਮਾਰੇ ਮਾਰਾ, ਭੇਵ ਅਭੇਦਾ ਭੇਵ ਖੁਲ੍ਹਾਈਆ। ਵੀਹ ਸੌ ਸੋਲਾਂ ਬਿਕ੍ਰਮੀ ਖੇਲ ਨਿਆਰਾ, ਨਰ ਨਿਰੰਕਾਰਾ ਆਪ ਕਰਾਈਆ। ਸਤ ਸਤਾਰਾਂ ਹੋ ਉਜਿਆਰਾ, ਜੀਵਾਂ ਜੰਤਾਂ ਸਾਧਾਂ ਸੰਤਾਂ ਦੇਵੇ ਬੂਝ ਬੁਝਾਈਆ। ਅੱਠ ਅਠਾਰਾਂ ਆਪਣੀ ਧਾਰਾ, ਆਪੇ ਦਏ ਵਹਾਈਆ। ਇਕ ਉਨੀਸਾ ਹਰਿ ਜਗਦੀਸ਼ਾ, ਸ਼ਾਹੋ ਸ਼ਬੀਸਾ ਏਕਾ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਅੰਤਮ ਗਹਿਣਾ ਤੇਰੇ ਤਨ ਪਹਿਨਾਈਆ। ਕਲਜੁਗ ਤੇਰਾ ਅੰਤ ਸ਼ਿੰਗਾਰ, ਹਰਿ ਸਾਚੇ ਆਪ ਕਰਾਵਣਾ। ਜੂਠ ਝੂਠ ਕਰ ਤਿਆਰ, ਤੇਰੇ ਨਾਲ ਰਲਾਵਣਾ। ਮਾਇਆ ਮਮਤਾ ਭਰ ਭੰਡਾਰ, ਤੇਰਾ ਦਰ ਸੁਹਾਵਣਾ। ਹਉਮੇ ਹੰਗਤਾ ਕਰ ਤਿਆਰ, ਸਾਚਾ ਜੋੜ ਜੁੜਾਵਣਾ। ਨਾਲ ਰਲਾਏ ਨਾਰ ਵਿਭਚਾਰ, ਝੂਠਾ ਨਾਤਾ ਤੋੜ ਤੁੜਾਵਣਾ। ਵੀਹ ਸੌ ਵੀਹ ਬਿਕ੍ਰਮੀ ਏਕਾ ਧੱਕਾ ਦੇਵੇ ਮਾਰ, ਨਾਮ ਖੰਡਾ ਇਕ ਚਮਕਾਵਣਾ। ਗੁਰਮੁਖ ਸੰਤ ਸੁਹੇਲੇ ਹਰਿਜਨ ਸਾਚੇ ਲਏ ਉਭਾਰ, ਆਪ ਆਪਣੀ ਬੂਝ ਬੁਝਾਵਣਾ। ਘਰ ਘਰ ਮੰਦਰ ਦੀਪਕ ਜੋਤੀ ਕਰ ਉਜਿਆਰ, ਮਾਣਕ ਮੋਤੀ ਆਪ ਸੁਹਾਵਣਾ। ਸੁਰਤੀ ਸੁਰਤੀ ਲਏ ਉਠਾਲ, ਗੁਰਮੁਖ ਸੋਇਆ ਕੋਈ ਰਹਿਣ ਨਾ ਪਾਵਣਾ। ਏਕਾ ਗੋਤੀ ਬਣਾਏ ਵਾਲੀ ਦੋ ਜਹਾਨ, ਵਰਨ ਬਰਨ ਸਰਬ ਮਿਟਾਵਣਾ। ਨਾਮ ਸੋਟੀ ਹੱਥ ਉਠਾਏ ਸ੍ਰੀ ਭਗਵਾਨ, ਕੋਟੀ ਕੋਟ ਜੀਵ ਤਰਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਪੰਧ ਮੁਕਾਵਣਾ। ਕਲਜੁਗ ਅੰਤਮ ਪੰਧ ਮੁਕੌਣਾ, ਲੋਕਮਾਤ ਰਹਿਣ ਨਾ ਪਾਈਆ। ਸਤਿਜੁਗ ਸੋਇਆ ਆਪ ਉਠੌਣਾ, ਚੌਥੇ ਜੁਗ ਵੱਜੇ ਵਧਾਈਆ। ਸਾਧਾਂ ਸੰਤਾਂ ਮੇਲ ਮਿਲੌਣਾ, ਘਰ ਸਾਚੇ ਸੋਭਾ ਪਾਈਆ। ਏਕਾ ਮੰਤਰ ਨਾਮ ਦ੍ਰਿੜੌਣਾ, ਸੋ ਪੁਰਖ ਨਿਰੰਜਣ ਆਪ ਜਪਾਈਆ। ਹੰ ਬ੍ਰਹਮ ਆਪ ਸਮਝੌਣਾ, ਓਅੰ ਰੂਪ ਆਪ ਹੋ ਜਾਈਆ। ਸੋਹੰ ਸਾਚਾ ਸ਼ਬਦ ਚਲੌਣਾ, ਚਾਰ ਵਰਨ ਕਰੇ ਕੁੜਮਾਈਆ। ਊਚਾਂ ਨੀਚਾਂ ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਰੰਗ ਰੰਗੌਣਾ, ਰੰਗ ਮਜੀਠੀ ਇਕ ਚੜ੍ਹਾਈਆ। ਫੜ ਫੜ ਕਾਗੋਂ ਹੰਸ ਬਣੌਣਾ, ਮਾਣਕ ਮੋਤੀ ਚੋਗ ਚੁਗਾਈਆ। ਨਿਰਗੁਣ ਜੋਤੀ ਇਕ ਜਗੌਣਾ, ਦੀਵਾ ਬਾਤੀ ਨਾ ਕੋਈ ਟਿਕਾਈਆ। ਵਾਸਨਾ ਖੋਟੀ ਕੱਢ ਵਖੌਣਾ, ਸਚ ਸੁੱਚ ਕਰੇ ਪੜ੍ਹਾਈਆ। ਨੌ ਖੰਡ ਪ੍ਰਿਥਮੀ ਸਾਚਾ ਮਾਰਗ ਏਕਾ ਲੌਣਾ, ਦੂਜਾ ਦਰ ਨਾ ਕੋਈ ਜਣਾਈਆ। ਇਸ਼ਟ ਗੁਰਦੇਵ ਇਕ ਮਨੌਣਾ, ਰੂਪ ਅਨੂਪ ਸਤਿ ਸਰੂਪ ਆਪ ਦਰਸਾਈਆ। ਸ਼ਾਹ ਭੂਪ ਸੁਲਤਾਨ ਇਕ ਬਣੌਣਾ, ਸਚ ਸਿਕਦਾਰ ਇਕ ਹੋ ਜਾਈਆ। ਸਾਚਾ ਤਾਜ ਸੀਸ ਟਿਕੌਣਾ, ਪਾਰਬ੍ਰਹਮ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲਹਿਣਾ ਰਿਹਾ ਚੁਕਾਈਆ। ਕਲਜੁਗ ਤੇਰਾ ਲਹਿਣਾ ਮੂਲ, ਹਰਿ ਪੂਰਬ ਆਪ ਚੁਕਾਇੰਦਾ। ਸਤਿਜੁਗ ਸਾਚੇ ਬਰਖ਼ੇ ਫੂਲ, ਫੁੱਲ ਫੁਲਵਾੜੀ ਆਪ ਮਹਿਕਾਇੰਦਾ। ਸਚ ਸਿੰਘਾਸਣ ਆਪ ਬਰਾਜੇ ਨਾ ਕੋਈ ਪਾਵਾ

ਨਾ ਕੋਈ ਚੂਲ, ਸਾਢੇ ਤਿੰਨ ਹੱਥ ਬਣਤ ਬਣਾਇੰਦਾ। ਏਕੰਕਾਰਾ ਨਿਰੰਕਾਰਾ ਨਿਰਗੁਣ ਰੂਪ ਨਾ ਜਾਏ ਭੂਲ, ਆਦਿ ਜੁਗਾਦੀ ਵੇਖ ਵਖਾਇੰਦਾ। ਵੇਖਣਹਾਰਾ ਸ਼ੰਕਰ ਤ੍ਰਸੂਲ, ਤ੍ਰੈ ਤ੍ਰੈ ਮੁਖ ਭੁਵਾਇੰਦਾ। ਵਿਸ਼ਨੂੰ ਵਸਣਹਾਰਾ ਕੋਲ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਬ੍ਰਹਮਾ ਤੋਲੇ ਸਾਚਾ ਤੋਲ, ਤ੍ਰੈਗੁਣ ਏਕਾ ਕੰਡੇ ਪਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਲੋਆਂ ਪੁਰੀਆਂ ਪਰਦੇ ਰਿਹਾ ਫੋਲ, ਆਪਣਾ ਪਰਦਾ ਆਪੇ ਲਾਹਿੰਦਾ। ਸ਼ਬਦ ਜੈਕਾਰਾ ਏਕਾ ਏਕੰਕਾਰਾ ਸਾਚਾ ਨਾਅਰਾ ਏਕਾ ਬੋਲ, ਏਕਾ ਹੁਕਮ ਸੁਣਾਇੰਦਾ। ਜੀਵ ਜੰਤ ਰਹੇ ਅਨਭੋਲ, ਮਾਇਆ ਮਮਤਾ ਪਰਦਾ ਕੋਈ ਨਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਸਦਾ ਅਡੋਲ, ਸ੍ਰਿਸ਼ਟ ਸਬਾਈ ਆਪ ਡੁਲਾਇੰਦਾ। ਸ੍ਰਿਸ਼ਟ ਸਬਾਈ ਜਗਤ ਹੁਲਾਰਾ, ਹਰਿ ਸਾਚਾ ਆਪ ਦਵਾਈਆ। ਕਿਸੇ ਨਾ ਦਿਸੇ ਪਾਰ ਕਿਨਾਰਾ, ਮੰਝਧਾਰ ਬੈਠੀ ਸਰਬ ਲੋਕਾਈਆ। ਭਰਮੇ ਭੁੱਲਾ ਭਰਮ ਗਵਾਰਾ, ਭਰਮ ਗੜ੍ਹ ਨਾ ਕੋਈ ਤੁੜਾਈਆ। ਏਕਾ ਵਿਸਰਿਆ ਨਾਮ ਹਰਿ ਕਰਤਾਰਾ, ਬਿਨ ਹਰਿ ਨਾਮੇ ਨਾ ਕੋਈ ਸਹਾਈਆ। ਚਾਰੋਂ ਕੁੰਟ ਧੂਆਂਧਾਰਾ, ਧੂਆਂਧਾਰ ਸਰਬ ਵਖਾਈਆ। ਨੇਤਰ ਰੋਵਨ ਰਵ ਸਸ ਸੂਰਜ ਚੰਨ ਸਤਾਰਾ, ਨੈਣਾਂ ਨੀਰ ਵਹਾਈਆ। ਕਲਜੁਗ ਅੰਤਮ ਹੋਏ ਖ਼ਵਾਰਾ, ਸੰਗ ਮੁਹੰਮਦ ਚਾਰ ਯਾਰ ਰਹੇ ਕੁਰਲਾਈਆ। ਈਸਾ ਮੂਸਾ ਕਾਲਾ ਸੂਸਾ ਰਿਹਾ ਉਤਾਰਾ, ਗਲ ਅਲਫ ਅਲਫੀ ਏਕਾ ਪਾਈਆ। ਕਰੇ ਖੇਲ ਅਗੰਮ ਅਪਾਰਾ, ਜੋਤੀ ਜੋਤ ਜੋਤ ਰੁਸ਼ਨਾਈਆ। ਮੁਕਾਮੇ ਹੱਕ ਸਾਂਝਾ ਯਾਰਾ, ਨੂਰ ਨੁਰਾਨੀ ਡਗਮਗਾਈਆ। ਅੱਲ੍ਹਾ ਰਾਣੀ ਨੈਣ ਉਘਾੜਾ, ਨੇਤਰ ਲੋਚਣ ਆਪ ਖੁਲ੍ਹਾਈਆ। ਚੌਧਵੀਂ ਸਦੀ ਦਏ ਹੁਲਾਰਾ, ਚੌਦਾਂ ਤਬਕਾਂ ਫੇਰਾ ਪਾਈਆ। ਪੀਰ ਦਸਤਗੀਰ ਸ਼ਾਹ ਹਕੀਰ ਨਾ ਕੋਈ ਦਏ ਸਹਾਰਾ, ਮੁਲਾਂ ਸ਼ੇਖ਼ ਮੁਸਾਇਕ ਕੁਤਬ ਗੌਂਸ ਨਾ ਕੋਈ ਸਹਾਈਆ । ਅੰਜੀਲ ਕੁਰਾਨ ਕਰੇ ਪੁਕਾਰਾ, ਤੀਸ ਬਤੀਸ ਏਕਾ ਗਾਈਆ। ਕਲਜੁਗ ਕੂਕੇ ਆਪਣੀ ਅੰਤਮ ਵਾਰਾ, ਉਠ ਉਠ ਵੇਖੇ ਦਹਿ ਦਿਸ਼ਾ ਫੇਰੀਆਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਲ ਆਪ ਵਰਤਾਈਆ। ਆਪਣੀ ਕਲ ਹਰਿ ਵਰਤੰਤ, ਭੇਦ ਅਭੇਦ ਅਭੇਦਿਆ। ਖੇਲੇ ਖੇਲ ਜੁਗਾ ਜੁਗੰਤ, ਅਛਲ ਅਛੱਲ ਅਛੇਦਿਆ। ਪਾਵੇ ਸਾਰ ਸਾਚੇ ਸੰਤ, ਵੇਖਣਹਾਰਾ ਚਾਰੇ ਵੇਦਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣਾ ਲੇਖਿਆ। ਲੇਖਾ ਲਿਖਣਹਾਰ ਗੋਪਾਲ, ਜੁਗ ਜੁਗ ਵੇਖ ਵਖਾਇੰਦਾ। ਆਪੇ ਸ਼ਾਹ ਆਪੇ ਕੰਗਾਲ, ਆਪੇ ਮੰਗ ਮੰਗਾਇੰਦਾ। ਆਪੇ ਕਲਜੁਗ ਅੰਤਮ ਬਣੇ ਦਲਾਲ, ਗੁਰ ਗੋਬਿੰਦ ਸੰਗ ਰਖਾਇੰਦਾ। ਵੇਦ ਵਿਆਸਾ ਵਜਾਏ ਤਾਲ, ਤਾਲ ਤਲਵਾੜਾ ਹੱਥ ਰਖਾਇੰਦਾ। ਸੇਵਾ ਲਾਏ ਕਾਲ ਮਹਾਂਕਾਲ, ਕਾਲ ਨਗਾਰਾ ਇਕ ਵਜਾਇੰਦਾ। ਧਰਮ ਰਾਏ ਲਏ ਉਠਾਲ, ਸਾਚਾ ਸਾਚਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਵਕਤ ਸੁਹਾਇੰਦਾ। ਕਲਜੁਗ ਅੰਤਮ ਵਕਤ ਸੁਹੰਜਣਾ, ਹਰਿ ਸਾਚੇ ਜੋਤ ਜਗਾਈਆ। ਜਨ ਭਗਤਾਂ ਨੇਤਰ ਨਾਮ ਪਾਏ ਅੰਜਨਾ, ਅਗਿਆਨ ਅੰਧੇਰ ਮਿਟਾਈਆ। ਚਰਨ ਧੂੜ ਕਰਾਏ ਸਾਚਾ ਮਜਣਾ, ਦੁਰਮਤ ਮੈਲ ਗਵਾਈਆ। ਜੋ ਘੜਿਆ ਸੋ ਭੱਜਣਾ, ਥਿਰ ਕੋਈ ਰਹਿਣ ਨਾ ਪਾਈਆ। ਬਿਨ ਸਤਿਗੁਰ ਪੂਰੇ ਪਰਦਾ ਕਿਸੇ ਨਾ ਕੱਜਣਾ, ਜੂਠੇ ਝੂਠੇ ਮੁਖ ਛੁਪਾਈਆ। ਗੁਰਮੁਖ ਸਾਚੇ ਮੀਤ ਮੁਰਾਰ ਸੱਜਣਾ, ਹਰਿ ਸਾਚਾ ਰਾਹ ਤਕਾਈਆ। ਸ਼ਾਹ ਸੁਲਤਾਨ ਰਾਜ ਰਾਜਾਨ ਆਪਣਾ ਤਜਨਾ, ਮਹੱਲ ਅਟੱਲ ਨਾ ਕੋਈ ਡੇਰਾ ਲਾਈਆ। ਸ੍ਰਿਸ਼ਟ ਸਬਾਈ ਉਠ ਉਠ ਭੱਜਣਾ, ਭਵ ਸਾਗਰ ਕੋਈ

ਨਾ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੇਖੇ ਸਰਬ ਲੋਕਾਈਆ। ਜਗਤ ਲੋਕਾਈ ਅੰਤਮ ਵੇਖੇ, ਨਿਰਗੁਣ ਜੋਤ ਨੂਰ ਨੁਰਾਨਿਆ। ਲੱਖ ਚੁਰਾਸੀ ਲਿਖਣਹਾਰਾ ਲੇਖੇ, ਏਕਾ ਏਕ ਸ੍ਰੀ ਭਗਵਾਨਿਆ। ਆਪੇ ਦਾਤਾ ਸ੍ਰੀ ਦਸ ਦਸਮੇਸੇ, ਆਪ ਆਪਣਾ ਰੂਪ ਵਟਾਨਿਆ। ਆਪੇ ਵੇਖੇ ਮੁੱਛ ਦਾੜ੍ਹੀ ਕੇਸੇ, ਮੂੰਡ ਮੁੰਡਾਏ ਆਪਣੇ ਗਲੇ ਲਗਾਨਿਆ। ਆਪਣੇ ਨੇਤਰ ਆਪੇ ਪੇਖੇ, ਦੋਏ ਲੋਚਣ ਨਾ ਕੋਈ ਜਹਾਨਿਆ। ਦੋ ਜਹਾਨੀ ਨਰ ਨਰੇਸ਼ੇ, ਨਰ ਨਰਾਇਣ ਇਕ ਅਖਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਬੰਨ੍ਹੇ ਗਾਨਿਆ। ਲੱਖ ਚੁਰਾਸੀ ਗਾਨਾ ਬੰਨ੍ਹੇ ਡੋਰ, ਕਲਜੁਗ ਕੂੜਾ ਤੰਦਨ ਪਾਈਆ। ਸਗਨ ਮਨਾਇਣ ਪੰਜ ਚੋਰ, ਜੂਠਾ ਝੂਠਾ ਮੰਗਲ ਗਾਈਆ। ਹਉਮੇ ਹੰਗਤਾ ਚੜਿਆ ਘੋੜ, ਮਾਇਆ ਮਮਤਾ ਵਾਗ ਗੁੰਦਾਈਆ। ਆਸਾ ਤ੍ਰਿਸ਼ਨਾ ਲੱਗੀ ਔੜ, ਦਿਵਸ ਰੈਣ ਪਿਆਸ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਸੰਗ ਨਿਭਾਈਆ। ਕਲਜੁਗ ਤੇਰਾ ਸੰਗ ਨਿਭੌਣਾ, ਚਾਰ ਵਰਨ ਸੁਣਾਇੰਦਾ। ਜੂਠਾ ਝੂਠਾ ਮੇਟ ਮਿਟੌਣਾ, ਭੇਖ ਪਖੰਡੀ ਦਿਸ ਨਾ ਆਇੰਦਾ। ਸਚ ਸੁੱਚ ਮਾਰਗ ਲੌਣਾ, ਊਚਾਂ ਨੀਚਾਂ ਇਹ ਸਮਝਾਇੰਦਾ। ਹਿੰਦੂ ਮੁਸਲਿਮ ਸਿਖ ਈਸਾਈ ਏਕਾ ਰੰਗ ਰੰਗੌਣਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੇਸ਼ ਏਕਾ ਧਾਮ ਬਹਾਇੰਦਾ। ਚਾਰ ਵਰਨ ਏਕਾ ਨਾਮ ਜਪੌਣਾ, ਪੁਰਖ ਪੁਰਖੋਤਮ ਇਕ ਮਨਾਇੰਦਾ। ਪੁਰਖ ਅਕਾਲ ਨਜ਼ਰੀ ਔਣਾ, ਅਜੂਨੀ ਰਹਿਤ ਰੂਪ ਵਟਾਇੰਦਾ। ਸਤਿਗੁਰ ਸਾਚਾ ਤਾਲ ਵਜੌਣਾ, ਗੁਰਮੁਖ ਸਾਚਾ ਰਾਗ ਅਲ੍ਹਾਇੰਦਾ। ਮੰਗਲਾ ਚਾਰ ਸਰਬ ਜਨ ਗੌਣਾ, ਅਨਹਦ ਸਾਚੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਅਗੰਮ ਅਪਾਰ, ਖੇਲਣਹਾਰਾ ਦਿਸ ਨਾ ਆਇੰਦਾ। ਖੇਲਣਹਾਰ ਪੁਰਖ ਸਮਰਥ, ਹਰਿ ਸਾਚਾ ਸ਼ਾਹ ਸੁਲਤਾਨਿਆ। ਜੁਗ ਜੁਗ ਚਲਾਏ ਆਪਣਾ ਰਥ, ਨਿਰਗੁਣ ਜੋਤ ਸ੍ਰੀ ਭਗਵਾਨਿਆ। ਕਲਜੁਗ ਅੰਤਮ ਦੇਵੇ ਮੱਥ, ਨਾਮ ਮਧਾਨਾ ਏਕਾ ਪਾਨਿਆ। ਸਤਿਜੁਗ ਮਹਿਮਾ ਚਲਾਏ ਅਕੱਥ, ਕਥਨੀ ਕਥੇ ਨਾ ਕੋਈ ਗਾਣਿਆ। ਝੂਠਾ ਬੁਰਜ ਜਾਏ ਢੱਠ, ਸਚ ਸੁੱਚ ਕਰੇ ਪ੍ਰਧਾਨਿਆ। ਗੁਰਮੁਖਾਂ ਮੇਲ ਮਿਲਾਏ ਨੱਠ ਨੱਠ, ਧਰੂ ਪ੍ਰਹਿਲਾਦ ਜਿਉਂ ਬਾਲ ਅੰਞਾਣਿਆ। ਸਚ ਦੁਵਾਰੇ ਇਕ ਇਕੱਠ, ਰੰਗ ਮਹੱਲ ਇਕ ਵਖਾਨਿਆ। ਪਾਵੇ ਸਾਰ ਮੰਦਰ ਮਸਜਿਦ ਗੁਰੂਦੁਆਰ ਮੱਠ, ਭੇਵ ਅਭੇਦਾ ਭੇਵ ਖੁਲਾਨ੍ਹਿਆ। ਵੇਖਣਹਾਰਾ ਤੀਰਥ ਅਠਸਠ, ਸਰ ਸਰੋਵਰ ਫੋਲ ਫੁਲਾਨਿਆ। ਲੱਖ ਚੁਰਾਸੀ ਘਟ ਘਟ ਅੰਦਰ ਅੰਮ੍ਰਿਤ ਰਿਹਾ ਝੱਟ, ਨਿਝਰ ਝਿਰਨਾ ਆਪ ਝਿਰਾਨਿਆ। ਦੀਪਕ ਜੋਤੀ ਲਟ ਲਟ, ਘਰ ਘਰ ਵਿਚ ਆਪ ਸੁਹਾਨਿਆ । ਦੂਈ ਦਵੈਤੀ ਮੇਟੇ ਫੱਟ, ਏਕਾ ਪੱਟੀ ਨਾਮ ਬੰਧਾਨਿਆ। ਸਾਚਾ ਵਣਜਾਰਾ ਖੋਲ੍ਹੇ ਹੱਟ, ਏਕਾ ਵਣਜ ਨਾਮ ਦੋ ਜਹਾਨਿਆ। ਗੁਰਮੁਖ ਵਿਰਲਾ ਲਾਹਾ ਲਏ ਖੱਟ, ਕਲਜੁਗ ਭੁੱਲੇ ਜੀਵ ਨਿਧਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਮੇਟੇ ਪੰਜ ਸ਼ੈਤਾਨਿਆ। ਕਲਜੁਗ ਤੇਰਾ ਪੰਧ ਮੁਕੌਣਾ, ਤੇਰੀ ਅੰਤ ਕਰੇ ਕੁੜਮਾਈਆ। ਤੇਰਾ ਭਾਰ ਤੇਰੇ ਸਿਰ ਲਟਕੌਣਾ, ਨਾ ਕੋਈ ਦੂਸਰ ਵੇਖ ਵਖਾਈਆ। ਚਾਰ ਯਾਰ ਨਾ ਸੰਗ ਨਿਭੌਣਾ, ਮੁਹੰਮਦ ਕੂਕੇ ਦਏ ਦੁਹਾਈਆ। ਅੱਲਾ ਰਾਣੀ ਮੁੱਖ ਸ਼ਰਮੌਣਾ, ਨੇਤਰ ਨੀਰ ਰਹੀ ਵਹਾਈਆ। ਪਾਰਬ੍ਰਹਮ ਪ੍ਰਭ ਖੇਲ ਖਿਲੌਣਾ, ਖੇਲੇ ਖੇਲ ਥਾਉਂ ਥਾਈਂਆ। ਮੱਕਾ ਕਾਅਬਾ ਵੇਖ ਵਖੌਣਾ, ਦੀਨ ਅਸਲਾਮਾਂ ਫੋਲ ਫੁਲਾਈਆ। ਹੱਕ ਜਨਾਬਾ ਨਾਉਂ ਧਰੌਣਾ, ਸ਼ਾਹ

ਨਵਾਬਾ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਥਾਹ, ਬੇਪਰਵਾਹ ਭੇਵ ਕੋਈ ਨਾ ਪਾਈਆ। ਹਰਿ ਕਾ ਭੇਵ ਕਿਸੇ ਨਾ ਪਾਵਣਾ, ਆਦਿ ਜੁਗਾਦਿ ਸਮਾਇਆ। ਵੇਦ ਕਤੇਬ ਸਭ ਨੇ ਗਾਵਣਾ, ਬ੍ਰਹਮਾ ਵਿਸ਼ਨ ਸ਼ਿਵ ਰਹੇ ਧਿਆਇਆ। ਸਾਧਾਂ ਸੰਤਾਂ ਰਾਹ ਤਕਾਵਣਾ, ਭਗਤ ਭਗਵੰਤ ਰਹੇ ਸਲਾਹਿਆ। ਗੁਰਮੁਖ ਸੱਜਣ ਰਾਹ ਤਕਾਵਣਾ, ਨੇਤਰ ਨੈਣ ਰਹੇ ਤਕਾਇਆ। ਪਾਰਬ੍ਰਹਮ ਅਬਿਨਾਸ਼ੀ ਕਰਤੇ ਆਪਣਾ ਫੇਰਾ ਪਾਵਣਾ, ਜੁਗ ਜੁਗ ਆਪਣਾ ਵੇਸ ਵਟਾਇਆ। ਨਿਹਕਲੰਕਾ ਨਾਮ ਰਖਾਵਣਾ, ਦਿਸ ਕਿਸੇ ਨਾ ਆਇਆ। ਸਾਢੇ ਤਿੰਨ ਹੱਥ ਸੰਬਲ ਨਗਰੀ ਆਸਣ ਲਾਵਣਾ, ਸ਼ਬਦ ਜੈਕਾਰਾ ਇਕ ਬੁਲਾਇਆ। ਉਚ ਮਹੱਲ ਅਟੱਲ ਇਕ ਸੁਹਾਵਣਾ, ਸਚ ਸੁਹੰਜਣਾ ਧਾਮ ਵੇਖ ਵਖਾਇਆ। ਨਿਰਗੁਣ ਸਰਗੁਣ ਮੇਲ ਮਿਲਾਵਣਾ, ਸ਼ਬਦ ਵਿਚੋਲਾ ਇਕ ਬਣਾਇਆ। ਸਾਚਾ ਢੋਲਾ ਸਾਚੇ ਮਾਹੀ ਏਕਾ ਗਾਵਣਾ, ਧੁਰ ਦਰਗਾਹੋਂ ਲੈ ਕੇ ਆਇਆ। ਲੋਆਂ ਪੁਰੀਆਂ ਆਪ ਸੁਣਾਵਣਾ, ਲੋਕਮਾਤ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਵਟਾਇਆ। ਵੇਸ ਅਵੱਲਾ ਇਕ ਇਕੱਲਾ, ਏਕਾ ਏਕ ਕਰਾਇੰਦਾ। ਥਿਰ ਘਰ ਵਸੇ ਸਚ ਮਹੱਲਾ, ਸਚਖੰਡ ਦੁਵਾਰੇ ਸੋਭਾ ਪਾਇੰਦਾ। ਵਸਣਹਾਰਾ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪ੍ਰਬਤ ਡੂੰਘੀ ਕੰਦਰ ਫੋਲ ਫੁਲਾਇੰਦਾ। ਗੁਰਮੁਖਾਂ ਅੰਦਰ ਸੁਰਤੀ ਸ਼ਬਦੀ ਆਪੇ ਰਲਾ, ਘਰ ਸਾਚੇ ਮੇਲ ਮਿਲਾਇੰਦਾ। ਆਪਣੇ ਪ੍ਰਕਾਸ਼ ਆਪਣੇ ਦੀਪਕ ਆਪੇ ਬਲਾ, ਘਿਰਤ ਬਾਤੀ ਨਾ ਕੋਈ ਟਿਕਾਇੰਦਾ। ਆਪੇ ਜਾਣੇ ਆਪਣਾ ਰਾਹ ਸੁਖੱਲਾ, ਜੁਗ ਜੁਗ ਆਪਣਾ ਮਾਰਗ ਲਾਇੰਦਾ। ਜੀਵ ਜੰਤ ਭੁਲਾਏ ਕਰ ਕਰ ਵਲ ਛਲਾ, ਬਲ ਬਾਵਨ ਭੇਖ ਧਰਾਇੰਦਾ। ਆਪੇ ਨੂਰ ਇਲਾਹੀ ਅਵਲ ਅੱਲ੍ਹਾ, ਅੱਲ੍ਹਾ ਹੂ ਹੂ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਰਾਸ ਪੁਰਖ ਅਬਿਨਾਸ਼, ਤੇਰੀ ਝੋਲੀ ਆਪੇ ਪਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ, ਨਿਰਗੁਣ ਜੋਤ ਨਾ ਕੋਈ ਵਰਨ ਨਾ ਕੋਈ ਗੋਤ, ਲੱਭਦੇ ਫਿਰਦੇ ਕੋਟੀ ਕੋਟ, ਬਿਨ ਹਰਿ ਭਗਤ ਦਿਸ ਕਿਸੇ ਨਾ ਆਇੰਦਾ।