ਪੁਸਤਕਾਲਾਭਾਗ ੮

੬ ਅੱਸੂ ੨੦੧੬ ਬਿਕ੍ਰਮੀ ਬਿਸ਼ਨ ਦਾਸ ਦੇ ਘਰ ਢੱਕੀ ਚੱਕੀਆਂ ਜਲੰਧਰ ਸ਼ਹਿਰ

ਇਕ ਏਕੰਕਾਰ ਪੁਰਖ ਸਮਰਥ, ਆਦਿ ਜੁਗਾਦਿ ਸਮਾਈਆ। ਜਨ ਭਗਤਾਂ ਰਾਮ ਨਾਮ ਦੇਵੇ ਸਾਚੀ ਵੱਥ, ਆਤਮ ਅੰਤਰ ਬੂਝ ਬੁਝਾਈਆ। ਨਾਮ ਚੜ੍ਹਾਏ ਸਾਚੇ ਰਥ, ਜੁਗ ਜੁਗ ਵੱਡੀ ਵਡਿਆਈਆ। ਅਬਿਨਾਸ਼ੀ ਕਰਤਾ ਮਹਿਮਾ ਅਕੱਥ, ਭੇਵ ਅਭੇਦਾ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਵਡ ਵਡਿਆਈਆ। ਆਦਿ ਨਿਰੰਜਣ ਪੁਰਖ ਸੁਲਤਾਨ, ਪਾਰਬ੍ਰਹਮ ਅਖਵਾਇੰਦਾ। ਜੋਤੀ ਨੂਰ ਦੀਪ ਮਹਾਨ, ਨਿਰਗੁਣ ਆਪਣਾ ਆਪ ਜਗਾਇੰਦਾ। ਵਸਣਹਾਰਾ ਸਚਖੰਡ ਸਚ ਮਕਾਨ, ਸਚ ਦੁਵਾਰੇ ਸੋਭਾ ਪਾਇੰਦਾ। ਜਨ ਭਗਤਾਂ ਦੇਵੇ ਆਤਮ ਬ੍ਰਹਮ ਗਿਆਨ, ਨਾਮ ਨਿਧਾਨਾ ਝੋਲੀ ਪਾਇੰਦਾ। ਸੁਰਤੀ ਸੁਰਤ ਕਰ ਪਰਵਾਨ, ਸ਼ਬਦ ਸ਼ਬਦੀ ਮੇਲ ਮਿਲਾਇੰਦਾ। ਦਿਵਸ ਰੈਣ ਨਿਗਹਬਾਨ, ਆਪ ਆਪਣਾ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਮੀਤਾ ਇਕ ਅਤੀਤਾ, ਨਿਰਗੁਣ ਰੂਪ ਸਤਿ ਸਰੂਪ, ਆਪ ਆਪਣੇ ਰੰਗ ਰੰਗਾਇੰਦਾ। ਰੰਗ ਰੰਗੀਲਾ ਨਰ ਨਿਰੰਕਾਰ, ਅਕਲ ਕਲਾ ਅਖਵਾਈਆ। ਜੁਗਾ ਜੁਗੰਤਰ ਲੈ ਅਵਤਾਰ, ਲੋਕਮਾਤ ਵੇਸ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਪਾਵੇ ਸਾਰ, ਕਲਜੁਗ ਖੇਲ ਬੇਪਰਵਾਹੀਆ। ਰਾਮ ਨਾਮ ਕਰ ਉਜਿਆਰ, ਕਾਹਨਾ ਬੰਸਰੀ ਨਾਮ ਵਜਾਈਆ। ਮੁਕੰਦ ਮਨੋਹਰ ਲਖ਼ਮੀ ਨਰਾਇਣ ਜੋਤ ਨਿਰੰਕਾਰ, ਅਨਭਵ ਪ੍ਰਕਾਸ਼ ਸਮਾਈਆ। ਸੰਤ ਸੁਹੇਲੇ ਲਏ ਉਭਾਰ, ਆਪ ਆਪਣੀ ਦਇਆ ਕਮਾਈਆ। ਦੀਵਾ ਬਾਤੀ ਕਮਲਾਪਾਤੀ ਕਰ ਉਜਿਆਰ, ਕਾਇਆ ਮੰਦਰ ਡੂੰਘੀ ਕੰਦਰ ਜੋਤ ਨਿਰੰਜਣ ਆਪ ਜਗਾਈਆ। ਧੁਨ ਅਨਾਦਿ ਸੱਚੀ ਧੁਨਕਾਰ, ਅਨਹਦ ਤਾਲ ਤਲਵਾੜਾ ਆਪ ਸੁਣਾਈਆ। ਪਾਵੇ ਸਾਰ ਸੁਖਮਨ ਨਾੜ, ਟੇਢੀ ਬੰਕ ਵੇਖ ਵਖਾਈਆ। ਬਜ਼ਰ ਕਪਾਟੀ ਦੇਵੇ ਪਾੜ, ਨਾਮ ਨਿਸ਼ਾਨਾ ਤੀਰ ਚਲਾਈਆ। ਮੇਟ ਮਿਟਾਏ ਪੰਚਮ ਧਾੜ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਈਆ। ਆਸਾ ਤ੍ਰਿਸ਼ਨਾ ਦੇਵੇ ਮਾਰ, ਹਉਮੇ ਹੰਗਤਾ ਰੋਗ ਰਹਿਣ ਨਾ ਪਾਈਆ। ਏਕਾ ਬਖ਼ਸ਼ੇ ਚਰਨ ਪਿਆਰ, ਸਚ ਦੁਵਾਰਾ ਇਕ ਵਖਾਈਆ। ਨਿਰਗੁਣ ਸਰਗੁਣ ਮੇਲਾ ਨਾਰੀ ਕੰਤ ਭਤਾਰ, ਆਤਮ ਸਾਚੀ ਸੁਹੰਜਣੀ ਸੇਜ ਆਪ ਹੰਢਾਈਆ। ਆਪਣੇ ਰੰਗ ਰਵੇ ਕਰਤਾਰ, ਰੰਗ ਰੰਗੀਲਾ ਮੋਹਣ ਮਾਧਵ ਰਸ ਭਿੰਨਾ ਭੇਵ ਨਾ ਆਈਆ। ਦਸਮ ਦੁਵਾਰੀ ਖੇਲ ਅਪਾਰ, ਨੂਰ ਨੁਰਾਨਾ ਡਗਮਗਾਈਆ। ਅੰਮ੍ਰਿਤ ਆਤਮ ਠੰਡੀ ਠਾਰ, ਭਰ ਪਿਆਲਾ ਹਰਿਜਨ ਸਾਚੇ ਜਾਮ ਪਿਆਈਆ। ਕਾਗੋਂ ਹੰਸ ਹੰਸ ਉਡਾਰ, ਬੰਸ ਬੰਸਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਮੇਲਾ ਸਾਚੇ ਘਰ, ਦਰ ਸਾਚਾ

ਇਕ ਸੁਹਾਈਆ। ਭਗਤਨ ਮੀਤਾ ਹਰਿ ਭਗਵੰਤ, ਇਕ ਇਕੱਲਾ ਖੇਲ ਖਲਾਇੰਦਾ। ਪਕੜ ਉਠਾਏ ਸਾਚੇ ਸੰਤ, ਸਾਚਾ ਮੰਦਰ ਵੇਖ ਵਖਾਇੰਦਾ। ਆਪ ਬਣਾਏ ਜੁਗ ਜੁਗ ਬਣਤ, ਜੁਗ ਕਰਤਾ ਨਾਉਂ ਧਰਾਇੰਦਾ। ਆਪੇ ਨਾਰੀ ਆਪੇ ਕੰਤ, ਸੁਰਤੀ ਸ਼ਬਦੀ ਵੇਖ ਵਖਾਇੰਦਾ। ਆਪੇ ਰਸਨਾ ਜਿਹਵਾ ਮਣੀਆ ਮੰਤ, ਆਪੇ ਹਰਿ ਹਰਿ ਗੁਣ ਅਲ੍ਹਾਇੰਦਾ। ਆਪੇ ਆਦਿ ਆਪੇ ਅੰਤ, ਮਧ ਡੇਰਾ ਆਪੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਮੇਲਾ ਸਾਚੇ ਘਰ, ਘਰ ਸਾਚਾ ਇਕ ਸੁਹਾਇੰਦਾ। ਭਗਤਨ ਖੋਲ੍ਹੇ ਬੰਦ ਕਿਵਾੜ, ਹਰਿ ਸਾਚੇ ਵਡ ਵਡਿਆਈਆ। ਏਕਾ ਦੇਵੇ ਨਾਮ ਅਧਾਰ, ਸਵਛ ਸਰੂਪੀ ਰੂਪ ਵਟਾਈਆ। ਦੀਵਾ ਬਾਤੀ ਕਰ ਉਜਿਆਰ, ਘਰ ਮੰਦਰ ਆਪ ਟਿਕਾਈਆ। ਵੇਖੇ ਵਿਗਸੇ ਕਰੇ ਵਿਚਾਰ, ਦਿਵਸ ਰੈਣ ਸੇਵ ਕਮਾਈਆ। ਦੋ ਜਹਾਨਾਂ ਪਾਵੇ ਸਾਰ, ਨਾਥ ਤ੍ਰਲੋਕੀ ਵਡ ਵਡਿਆਈਆ। ਚੌਦਾਂ ਹੱਟਾਂ ਵੇਖੇ ਖੋਲ੍ਹ ਕਿਵਾੜ, ਚੌਦਾਂ ਲੋਕ ਆਪ ਭੁਵਾਈਆ। ਧਰਮ ਰਖਾਏ ਸਚ ਅਖਾੜ, ਲੋਕਮਾਤ ਵੱਜੇ ਵਧਾਈਆ। ਜਨ ਭਗਤਾਂ ਕਰੇ ਪ੍ਰਕਾਸ਼ ਬਹੱਤਰ ਨਾੜ, ਅੰਧ ਅੰਧੇਰ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹੀਆ। ਹਰਿਜਨ ਬਣੇ ਜਗਤ ਮਲਾਹ, ਸਾਚੇ ਬੇੜੇ ਆਪ ਚੜ੍ਹਾਇੰਦਾ। ਸਾਚਾ ਬੇੜਾ ਪੁਰਖ ਅਬਿਨਾਸ਼, ਆਪਣੇ ਹੱਥ ਰਖਾਇੰਦਾ। ਹਰਿਜਨ ਮੰਦਰ ਪਾਵੇ ਰਾਸ, ਗੋਪੀ ਕਾਹਨ ਆਪ ਨਚਾਇੰਦਾ। ਪਰਮ ਪੁਰਖ ਪ੍ਰਭ ਸ਼ਾਹੋ ਸ਼ਾਬਾਸ਼, ਸ਼ਾਹ ਸੁਲਤਾਨ ਨਾਉਂ ਧਰਾਇੰਦਾ। ਆਦਿ ਜੁਗਾਦਿ ਨਾ ਜਾਏ ਵਿਨਾਸ, ਜੁਗ ਜੁਗ ਆਪਣਾ ਖੇਲ ਖਲਾਇੰਦਾ। ਜਨ ਭਗਤਾਂ ਹੋਏ ਦਾਸੀ ਦਾਸ, ਸੇਵਕ ਸੇਵਾ ਆਪ ਕਮਾਇੰਦਾ। ਕਰੇ ਕਰਾਏ ਬੰਦ ਖਲਾਸ, ਲੱਖ ਚੁਰਾਸੀ ਫੰਦ ਕਟਾਇੰਦਾ। ਲਹਿਣਾ ਦੇਣਾ ਚੁਕਾਏ ਦਸ ਦਸ ਮਾਸ, ਮਾਤ ਗਰਭ ਫੇਰ ਨਾ ਆਇੰਦਾ। ਪਾਵੇ ਸਾਰ ਪ੍ਰਿਥਮੀ ਅਕਾਸ਼, ਖੰਡ ਮੰਡਲ ਬ੍ਰਹਿਮੰਡ ਜੇਰਜ ਅੰਡ ਵੇਖ ਵਖਾਇੰਦਾ। ਲੇਖੇ ਲਾਏ ਸਵਾਸ ਸਵਾਸ, ਜੋ ਜਨ ਹਰਿ ਹਰਿ ਰਸਨਾ ਗਾਇੰਦਾ। ਸਤਿਗੁਰ ਪੂਰਾ ਵਸੇ ਪਾਸ, ਵਿਛੜ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵਖਾਏ ਆਪਣਾ ਘਰ, ਘਰ ਸੁਹੰਜਣਾ ਆਪ ਸੁਹਾਇੰਦਾ। ਘਰ ਸੁਹੰਜਣਾ ਸੋਭਾਵੰਤ, ਹਰਿ ਹਰਿ ਮੇਲ ਮਿਲੰਨਿਆ। ਹਰਿਜਨ ਮੇਲਾ ਨਾਰੀ ਕੰਤ, ਆਤਮ ਸੇਜਾ ਇਕ ਸੁਹੰਨਿਆ। ਖੇਲ ਖਲਾਏ ਸ੍ਰੀ ਭਗਵੰਤ, ਜੁਗ ਜੁਗ ਆਪਣਾ ਵੇਸ ਵਟੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰਸ ਦਖਾਏ ਸ੍ਰੀ ਭਗਵਾਨਿਆ। ਸ੍ਰੀ ਭਗਵਾਨ ਨਿਰਗੁਣ ਰੂਪ, ਸਤਿ ਸਰੂਪ ਸਮਾਇਆ। ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਵੇਖ ਵਖਾਇਆ। ਜਨ ਭਗਤਾਂ ਨਾਤਾ ਤੋੜੇ ਜੂਠ ਝੂਠ, ਸਾਚਾ ਮਾਰਗ ਏਕਾ ਲਾਇਆ। ਆਪਣੀ ਕਿਰਪਾ ਆਪੇ ਜਾਣਾ ਤੁਠ, ਸਿਰ ਆਪਣਾ ਹੱਥ ਟਿਕਾਇਆ। ਅੰਮ੍ਰਿਤ ਜਾਮ ਪਿਆਏ ਘੁੱਟ, ਨਿਝਰ ਝਿਰਨਾ ਆਪ ਝਿਰਾਇਆ। ਆਵਣ ਜਾਵਣ ਜਾਏ ਛੁੱਟ, ਜਿਸ ਜਨ ਹਰਿ ਹਰਿ ਦਰਸ਼ਨ ਪਾਇਆ। ਭੁੱਲੇ ਫਿਰਦੇ ਕੋਟੀ ਕੋਟ, ਕੋਟ ਕੋਟੀ ਹੱਥ ਨਾ ਆਇਆ। ਗੁਰਮੁਖ ਵਿਰਲੇ ਤਨ ਨਗਾਰੇ ਲਾਏ ਚੋਟ, ਆਪਣਾ ਡੰਕਾ ਆਪ ਵਜਾਇਆ। ਹਰਿਜਨ ਵਿਰਲਾ ਹਰਿ ਹਰਿ ਰੱਖੇ ਏਕਾ ਓਟ, ਦੂਜਾ ਦਰ ਨਾ ਮੰਗਣ ਜਾਇਆ। ਸਤਿਗੁਰ ਪੂਰਾ ਹਉਮੇ ਹੰਗਤਾ ਕਾਇਆ ਕੱਢੇ ਖੋਟ, ਕੂੜੀ ਕਿਰਿਆ ਮੇਟ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਮ ਭੰਡਾਰਾ ਇਕ ਵਰਤਾਇਆ। ਨਾਮ ਭੰਡਾਰਾ ਸਚ ਵਸਤ, ਹਰਿ ਸਤਿਗੁਰ ਹੱਥ ਰਖਾਈਆ। ਦੇਵਣਹਾਰਾ ਦਸਤ ਬਦਸਤ, ਜਨ ਭਗਤਾਂ ਝੋਲੀ ਪਾਈਆ।

ਨਾਮ ਖੁਮਾਰੀ ਦਿਵਸ ਰੈਣ ਰੱਖੇ ਮਸਤ, ਮਧ ਪਿਆਲਾ ਨਾ ਕੋਈ ਰਖਾਈਆ। ਏਕਾ ਰੰਗ ਰੰਗਾਏ ਕੀਟ ਹਸਤ, ਊਚ ਨੀਚ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਾਚੀ ਰੰਗਨ ਨਾਮ ਰੰਗਾਈਆ। ਰਾਮ ਨਾਮ ਰੰਗ ਅਨਡੀਠਾ, ਦਿਸ ਕਿਸੇ ਨਾ ਆਇਆ। ਗੁਰਮੁਖ ਵਿਰਲਾ ਜਾਣੇ ਰਸ ਮਿੱਠਾ, ਜਿਸ ਜਨ ਆਪ ਚਖਾਇਆ। ਮਿੱਠਾ ਕਰੇ ਕੌੜਾ ਰੀਠਾ, ਫਲ ਮੇਵਾ ਅੰਮ੍ਰਿਤ ਆਪ ਬਣਾਇਆ। ਜਿਸ ਜਨ ਵਸਿਆ ਹਰਿ ਹਰਿ ਚੀਤਾ, ਚਿਤਵਿਤ ਠਗੌਰੀ ਕੋਈ ਨਾ ਪਾਇਆ। ਜੁਗਾ ਜੁਗੰਤਰ ਆਪ ਚਲਾਏ ਆਪਣੀ ਰੀਤਾ, ਧਾਰ ਅਵੱਲੀ ਆਪ ਰਖਾਇਆ। ਆਪੇ ਰਾਮ ਆਪੇ ਸੀਤਾ, ਕਾਹਨਾ ਕ੍ਰਿਸ਼ਨਾ ਨਾਉਂ ਧਰਾਇਆ। ਆਪੇ ਪਤਿਤ ਆਪ ਪੁਨੀਤਾ, ਪਤਿਤ ਪਾਵਣ ਵਡ ਵਡਿਆਇਆ। ਆਪੇ ਨਾਨਕ ਗੋਬਿੰਦ ਰਹੇ ਅਤੀਤਾ, ਨਿਰਗੁਣ ਆਪਣਾ ਖੇਲ ਖਲਾਇਆ। ਗੁਰਮੁਖਾਂ ਕਾਇਆ ਕਰੇ ਠਾਂਡੀ ਸੀਤਾ, ਅਗਨੀ ਤੱਤ ਨਾ ਕੋਈ ਜਲਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਆਪਣੇ ਗਲੇ ਲਗਾਇਆ। ਭਗਤ ਵਛਲ ਹਰਿ ਗਿਰਧਾਰ, ਭਗਤ ਭਗਤੀ ਲੇਖੇ ਲਾਈਆ। ਕਾਇਆ ਮੰਦਰ ਖੋਲ੍ਹ ਕਿਵਾੜ, ਡੂੰਘੀ ਕੰਦਰ ਫੋਲ ਫੁਲਾਈਆ। ਤ੍ਰੈਗੁਣ ਤ੍ਰਿਸ਼ਨਾ ਦੇਵੇ ਸਾੜ, ਪੰਚਮ ਪੰਚਮ ਮੋਹ ਚੁਕਾਈਆ। ਧਰਮ ਵਖਾਏ ਇਕ ਅਖਾੜ, ਸਾਚਾ ਮੰਗਲ ਰਾਗ ਅਲਾਈਆ। ਸਾਚੇ ਮੰਦਰ ਕਰ ਪਿਆਰ, ਸਾਢੇ ਤਿੰਨ ਹੱਥ ਵੇਖ ਵਖਾਈਆ। ਉਚ ਮਹੱਲ ਅਟੱਲ ਚੜ੍ਹ ਮਿਨਾਰ, ਘਰ ਘਰ ਵਿਚ ਵੇਖ ਵਖਾਈਆ। ਘਰ ਮੀਤਾ ਹਰਿ ਮੀਤ ਮੁਰਾਰ, ਘਰ ਸੱਜਣ ਬੇਪਰਵਾਹੀਆ। ਦਿਸ ਨਾ ਆਏ ਵਿਚ ਸੰਸਾਰ, ਭਰਮੇ ਭੁੱਲੀ ਸਰਬ ਲੋਕਾਈਆ। ਗੁਰਮੁਖ ਹਰਿਜਨ ਹਰਿ ਭਗਤ ਲੋਕਮਾਤ ਵਿਰਲਾ ਉਤਰੇ ਪਾਰ, ਜਿਸ ਜਨ ਆਪਣੀ ਬੂਝ ਬੁਝਾਈਆ। ਦਰਸ ਦਖਾਏ ਗੁਪਤ ਜ਼ਾਹਿਰ, ਅੰਦਰ ਬਾਹਰ ਵੇਸ ਵਟਾਈਆ। ਨਾ ਕੋਈ ਪੁਰਖ ਨਾ ਕੋਈ ਨਾਰ, ਨਿਰਗੁਣ ਜੋਤ ਹਰਿ ਰਘੁਰਾਈਆ। ਜਨ ਭਗਤਾਂ ਭਰੇ ਸਚ ਭੰਡਾਰ, ਸਚ ਵਣਜਾਰਾ ਏਕਾ ਵਣਜ ਕਰਾਈਆ। ਤੋਲਾ ਤੋਲੇ ਤੋਲਣਹਾਰ, ਏਕਾ ਕੰਡਾ ਹੱਥ ਉਠਾਈਆ। ਲੱਖ ਚੁਰਾਸੀ ਦਏ ਹੁਲਾਰ, ਉਤਭੁਜ ਸੇਹਤਜ ਜੇਰਜ ਅੰਡ ਵੇਖ ਵਖਾਈਆ। ਬ੍ਰਹਮਾ ਵਿਸ਼ਨ ਸ਼ਿਵ ਲਾਏ ਸੇਵਾਦਾਰ, ਸੇਵਕ ਸਾਚੀ ਸੇਵ ਕਮਾਈਆ। ਆਪੇ ਸਾਂਗੋ ਪਾਂਗ ਸੁੱਤਾ ਪੈਰ ਪਸਾਰ, ਆਪ ਆਪਣਾ ਆਸਣ ਲਾਈਆ। ਆਪੇ ਲਾਲ ਭੂਸ਼ਨ ਕਰ ਸ਼ਿੰਗਾਰ, ਚਰਨ ਕਵਲ ਵੇਖ ਵਖਾਈਆ। ਆਪੇ ਖੜਗ ਖੰਡਾ ਤੇਜ ਕਟਾਰ, ਅਸ਼ਟਭੁਜ ਰੂਪ ਵਟਾਈਆ। ਆਪੇ ਸਿੰਘ ਸ਼ੇਰ ਹੋਇਆ ਖ਼ਬਰਦਾਰ, ਸਚ ਭਵਾਨੀ ਰੂਪ ਵਟਾਈਆ। ਆਪੇ ਦੂਤਾਂ ਦੁਸ਼ਟਾਂ ਕਰੇ ਸੰਘਾਰ, ਲੋਕਮਾਤ ਵੇਖ ਵਖਾਈਆ। ਆਪੇ ਰਾਮਾ ਰਾਵਣ ਤੋੜੇ ਗੜ੍ਹ ਹੰਕਾਰ, ਗ਼ਰੀਬ ਨਿਮਾਣੇ ਗਲੇ ਲਗਾਈਆ। ਆਪੇ ਬਿਪਰ ਸੁਦਾਮਾ ਦੇਵੇ ਤਾਰ, ਜੁਗ ਜੁਗ ਵੱਡੀ ਵਡਿਆਈਆ। ਕਲਜੁਗ ਖੇਲ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਪਾਈਆ। ਜੁਗ ਜੁਗ ਵਿਛੜੇ ਮੇਲੇ ਯਾਰ, ਸਤਿਜੁਗ ਤ੍ਰੇਤਾ ਦੁਆਪਰ ਵੇਖ ਵਖਾਈਆ। ਕਲਜੁਗ ਬਖ਼ਸ਼ੇ ਚਰਨ ਪਿਆਰ, ਸਾਚਾ ਨਾਤਾ ਜੋੜ ਜੁੜਾਈਆ। ਨਾ ਕੋਈ ਡੋਬੇ ਵਿਚ ਮੰਝਧਾਰ, ਭਵ ਸਾਗਰ ਪਾਰ ਕਰਾਈਆ। ਤ੍ਰਬੈਣੀ ਨੈਣੀ ਪਾਵੇ ਸਾਰ, ਗੰਗਾ ਗੋਦਾਵਰੀ ਸੁਰਸਤੀ ਜਮਨਾ ਫੇਰਾ ਪਾਈਆ। ਚਾਰੇ ਵੇਦਾਂ ਖ਼ਬਰਦਾਰ, ਪੁਰਾਨ ਅਠਾਰਾਂ ਵੇਖ ਵਖਾਈਆ । ਗੀਤਾ ਗਿਆਨ ਇਕ ਅਧਾਰ, ਏਕਾ ਸਿਖਿਆ ਸਿਖ ਸਮਝਾਈਆ। ਕਲਜੁਗ ਅੰਤਮ ਸਚ ਜੈਕਾਰ, ਏਕਾ ਨਾਅਰਾ ਲਾਈਆ। ਸੋ ਪੁਰਖ ਨਿਰੰਜਣ ਮੀਤ ਮੁਰਾਰ, ਪਾਰਬ੍ਰਹਮ ਕਰੇ ਕੁੜਮਾਈਆ। ਪਾਰਬ੍ਰਹਮ ਬ੍ਰਹਮ ਸਾਚਾ ਯਾਰ, ਪੂਤ

ਸਪੂਤਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਮੇਲਾ ਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਭਗਤ ਰੰਗ ਰੱਤੜਾ, ਰਾਮ ਨਾਮ ਅਨਮੋਲ। ਨਾ ਠੰਡਾ ਨਾ ਤੱਤੜਾ, ਆਦਿ ਜੁਗਾਦੀ ਵਸੇ ਕੋਲ। ਆਪੇ ਦੇ ਸਮਝਾਵੇ ਮੱਤੜਾ, ਸ਼ਬਦ ਅਗੰਮੀ ਵਜਾਏ ਢੋਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਬਿਸ਼ਨ ਦਾਸ ਨਿਝ ਘਰ ਵਾਸ, ਆਤਮ ਪ੍ਰਕਾਸ਼ ਰਵ ਸਸ ਰਸਨ ਸਵਾਸ, ਲੇਖਾ ਲੇਖੇ ਲਏ ਲਗਾਈਆ।

੨੪ ਅੱਸੂ ੨੦੧੬ ਬਿਕ੍ਰਮੀ ਬਿਸ਼ਨ ਸਿੰਘ ਦੇ ਘਰ ਗੁੜਗਾਉਂ

ਆਦਿ ਪੁਰਖ ਨਿਰੰਜਣ ਹਰਿ ਮਿਹਰਬਾਨ, ਆਦਿ ਜੁਗਾਦੀ ਏਕੰਕਾਰਿਆ। ਖੇਲੇ ਖੇਲ ਸ੍ਰੀ ਭਗਵਾਨ, ਪਾਰਬ੍ਰਹਮ ਰੂਪ ਅਪਾਰਿਆ। ਇਕ ਇਕੱਲਾ ਵਾਲੀ ਦੋ ਜਹਾਨ, ਨਿਰਗੁਣ ਜੋਤ ਨੂਰ ਉਜਿਆਰਿਆ। ਧਰਮ ਉਠਾਏ ਸਚ ਨਿਸ਼ਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾ ਰਿਹਾ। ਖੇਲਣਹਾਰਾ ਹਰਿ ਭਗਵੰਤ, ਆਦਿ ਜੁਗਾਦੀ ਪੁਰਖ ਅਬਿਨਾਸ਼ੀ ਜੁਗਾ ਜੁਗੰਤ ਆਪਣਾ ਵੇਖ ਵਖਾਇੰਦਾ। ਆਪੇ ਨਾਰੀ ਆਪੇ ਕੰਤ, ਵੇਸ ਅਨੇਕਾ ਰੂਪ ਵਟਾਇੰਦਾ। ਲੱਖ ਚੁਰਾਸੀ ਬਣਾਏ ਬਣਤ, ਘਟ ਘਟ ਆਪਣਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਮਰਥ ਪੁਰਖ ਆਪ ਅਖਵਾਇੰਦਾ। ਸਮਰਥ ਪੁਰਖ ਹਰਿ ਕਰਤਾਰ, ਹਰਿ ਵੱਡੀ ਵਡ ਵਡਿਆਈਆ। ਗੁਰ ਪੀਰ ਅਵਤਾਰ ਸਾਧ ਸੰਤ ਬਣ ਵਰਤਾਰ, ਲੋਕਮਾਤ ਵੇਖ ਵਖਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਬੰਨ੍ਹੇ ਧਾਰ, ਅੰਡਜ ਜੇਰਜ ਉਤਭੁਜ ਸੇਹਤਜ ਵੇਖ ਵਖਾਈਆ। ਸ਼ਬਦ ਅਗੰਮੀ ਇਕ ਜੈਕਾਰ, ਆਪਣਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਡਗਮਗਾਈਆ। ਜੋਤੀ ਨੂਰ ਪੁਰਖ ਅਬਿਨਾਸ਼, ਏਕਾ ਰੂਪ ਸਮਾਇੰਦਾ। ਹਰਿ ਦਾਤਾ ਦਾਨੀ ਸਰਬ ਗੁਣਤਾਸ, ਗੁਣਵੰਤਾ ਨਾਉਂ ਧਰਾਇੰਦਾ। ਪਾਏ ਸਾਰ ਪ੍ਰਿਥਮੀ ਅਕਾਸ਼, ਗਗਨ ਮੰਡਲ ਮੰਡਪ ਫੋਲ ਫੋਲਾਇੰਦਾ। ਘਟ ਘਟ ਅੰਦਰ ਰੱਖੇ ਵਾਸ, ਆਪ ਆਪਣਾ ਵੇਸ ਵਟਾਇੰਦਾ। ਆਪੇ ਪਾਏ ਸਾਚੀ ਰਾਸ, ਗੋਪੀ ਕਾਹਨ ਆਪ ਨਚਾਇੰਦਾ। ਸਦਾ ਸੁਹੇਲਾ ਵਸੇ ਪਾਸ, ਸਤਿਗੁਰ ਪੂਰਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਵੇਸ ਵਟਾਇੰਦਾ। ਜੁਗਾ ਜੁਗੰਤਰ ਜੁਗ ਕਰਨੇਹਾਰਾ, ਆਪ ਆਪਣਾ ਰੂਪ ਵਟਾਈਆ। ਜੁਗਾ ਜੁਗੰਤਰ ਲਏ ਅਵਤਾਰਾ, ਲੋਕਮਾਤ ਵੇਖ ਵਖਾਈਆ। ਹਰਿਜਨ ਵੇਖੇ ਸੁੱਤ ਦੁਲਾਰਾ, ਆਪ ਆਪਣਾ ਵੇਸ ਵਟਾਈਆ। ਦਿਵਸ ਰੈਣ ਕਰੇ ਪਿਆਰਾ, ਅੱਖਰ ਵੱਖਰ ਕਰੇ ਪੜ੍ਹਾਈਆ। ਅੰਮ੍ਰਿਤ ਆਤਮ ਠੰਡੀ ਠਾਰਾ, ਨਿਝਰ ਝਿਰਨਾ ਦਏ ਝਿਰਾਈਆ। ਨੇਤਰ ਨੈਣ ਖੋਲ੍ਹ ਕਿਵਾੜਾ, ਰੂਪ ਅਨੂਪ ਦਰਸਾਈਆ। ਧਰਮ ਰਾਏ ਦਾ ਸਚ ਅਖਾੜਾ, ਘਰ ਸਾਚੇ ਵੱਜੇ ਵਧਾਈਆ। ਮੇਟ ਮਿਟਾਏ ਪੰਚਮ ਧਾੜਾ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਿਲਾਈਆ। ਜੁਗ ਜੁਗ ਖੇਲ ਪੁਰਖ ਸਮਰਥ, ਸਮਰਥ ਪੁਰਖ ਵੱਡੀ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਚਲਾਏ ਰਥ, ਰਥ ਰਥਵਾਹੀ ਦਿਸ ਨਾ ਆਈਆ। ਕਲਜੁਗ ਮਹਿਮਾ ਅਕਥਨਾ ਅਕੱਥ, ਰਸਨਾ

ਜਿਹਵਾ ਕਥ ਨਾ ਸਕੇ ਰਾਈਆ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਲੱਖ ਚੁਰਾਸੀ ਪਾਏ ਨੱਥ, ਨਾਮ ਡੋਰੀ ਬੰਧਨ ਪਾਈਆ। ਲੇਖਾ ਜਾਣੇ ਤੀਰਥ ਅਠਸਠ, ਚਾਰ ਕੁੰਟ ਦਹਿ ਦਿਸ਼ਾ ਫੋਲ ਫੁਲਾਈਆ। ਜੋਤੀ ਨੂਰ ਇਕ ਲਲਾਟ ਜਗੇ ਲਟ ਲਟ, ਬ੍ਰਹਿਮੰਡ ਖੰਡ ਕਰੇ ਰੁਸ਼ਨਾਈਆ। ਵੇਖਣਹਾਰਾ ਚੌਦਾਂ ਹੱਟ, ਚੌਦਾਂ ਤਬਕਾਂ ਫੇਰਾ ਪਾਈਆ। ਹਰਿਜਨ ਮੇਲਾ ਨੱਠ ਨੱਠ, ਦਿਵਸ ਰੈਣ ਮੇਲ ਮਿਲਾਈਆ। ਤਨ ਨਗਾਰੇ ਲਾਏ ਸੱਟ, ਸ਼ਬਦ ਅਗੰਮੀ ਜੋਤ ਵਖਾਈਆ। ਦੁਰਮਤ ਮੈਲ ਦੇਵੇ ਕੱਟ, ਸਤਿਗੁਰ ਪੂਰਾ ਵਡ ਵਡਿਆਈਆ। ਖੇਲੇ ਖੇਲ ਬਾਜ਼ੀਗਰ ਨਟ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਡੰਕ ਵਜਾਈਆ। ਆਪਣੇ ਰੰਗ ਹਰਿ ਰੰਗ ਰਾਤਾ, ਖੇਲੇ ਖੇਲ ਅਪਾਰਿਆ। ਜਨ ਭਗਤਾਂ ਦੇਵੇ ਸਾਚੀ ਦਾਤਾ, ਇਕ ਇਕੱਲਾ ਮੀਤ ਮੁਰਾਰਿਆ। ਕਲਜੁਗ ਮੇਟੇ ਰੈਣ ਅੰਧੇਰੀ ਰਾਤਾ, ਸਤਿਜੁਗ ਸਾਚਾ ਚੰਦ ਚੜ੍ਹਾ ਰਿਹਾ। ਸੋ ਪੁਰਖ ਨਿਰੰਜਣ ਸਾਚੀ ਗਾਥਾ, ਹੰ ਬ੍ਰਹਮ ਆਪ ਸੁਣਾ ਰਿਹਾ। ਲੇਖਾ ਜਾਣੇ ਪੂਜਾ ਪਾਠਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਸਿਖਿਆ ਆਪ ਸਮਝਾ ਰਿਹਾ। ਸਾਚੀ ਸਿਖਿਆ ਹਰਿ ਸੁਲਤਾਨ, ਹਰਿਜਨ ਆਪ ਸੁਣਾਈਆ। ਮੇਲ ਮਿਲਾਵਾ ਦੋ ਜਹਾਨ, ਲੋਕਮਾਤ ਵੱਜੇ ਵਧਾਈਆ। ਆਸਾ ਤ੍ਰਿਸ਼ਨਾ ਹਉਮੇ ਹੰਗਤਾ ਮੇਟੇ ਪੰਜ ਸ਼ੈਤਾਨ, ਸ਼ਰਅ ਸ਼ਰੀਅਤ ਇਕ ਵਖਾਈਆ। ਕਾਇਆ ਮੰਦਰ ਮੱਕਾ ਕਾਅਬਾ ਗੁਰ ਵੇਖੇ ਇਕ ਮਕਾਨ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਬਣਤ ਬਣਾਈਆ। ਮਨ ਮਤ ਬੁੱਧ ਬਾਲ ਨਿਧਾਨ, ਦਿਵਸ ਰੈਣ ਰਿਹਾ ਖਲਾਈਆ। ਸ਼ਬਦ ਗੁਰ ਗੁਰ ਮਿਹਰਵਾਨ, ਆਪ ਆਪਣਾ ਨਾਉਂ ਧਰਾਈਆ। ਸੰਤ ਸੁਹੇਲੇ ਕਰ ਪਛਾਣ, ਗੁਰ ਚੇਲੇ ਮੇਲ ਮਿਲਾਈਆ। ਅਬਿਨਾਸ਼ੀ ਕਰਤਾ ਖੇਲੇ ਖੇਲ ਚਤੁਰ ਸੁਘੜ ਸਿਆਣ, ਮੂਰਖ ਮੂੜ੍ਹੇ ਲਏ ਤਰਾਈਆ। ਆਤਮ ਅੰਤਰ ਬ੍ਰਹਮ ਗਿਆਨ, ਪਾਰਬ੍ਰਹਮ ਵੱਡੀ ਵਡਿਆਈਆ। ਸਤਿ ਸੰਤੋਖੀ ਪੀਣ ਖਾਣ, ਕਲਜੁਗ ਤ੍ਰਿਸ਼ਨਾ ਦਏ ਮਿਟਾਈਆ। ਆਵਣ ਜਾਵਣ ਚੁੱਕੇ ਕਾਣ, ਲੱਖ ਚੁਰਾਸੀ ਫੰਦ ਕਟਾਈਆ। ਸਚਖੰਡ ਦੁਵਾਰਾ ਸਾਚਾ ਮਾਣ, ਚਰਨ ਦੁਵਾਰਾ ਸਚ ਸਰਨਾਈਆ। ਅਮਰਾਪਦ ਗੁਰਮੁਖ ਪਾਣ, ਜਿਸ ਮਿਲਿਆ ਬੇਪਰਵਾਹੀਆ। ਧੂੜੀ ਧੂੜ ਸਚ ਇਸ਼ਨਾਨ, ਸਾਚਾ ਮਜਨ ਇਕ ਵਖਾਈਆ। ਪਤਿਤ ਪਾਪੀ ਸਰਬ ਤਰ ਜਾਣ, ਨੇਤਰ ਲੋਚਣ ਜੋ ਜਨ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੱਜੀ ਵਧਾਈਆ। ਕਲਜੁਗ ਅੰਤਮ ਵੇਸ ਅਵੱਲਾ, ਭੇਵ ਅਭੇਦਾ ਭੇਵ ਛੁਪਾਇੰਦਾ। ਏਕੰਕਾਰਾ ਇਕ ਇਕੱਲਾ, ਅਛਲ ਅਛੇਦ ਖੇਲ ਖਲਾਇੰਦਾ। ਸਚਖੰਡ ਦੁਵਾਰ ਵਸੇ ਸਚ ਮਹੱਲਾ, ਥਿਰ ਘਰ ਵਾਸੀ ਆਸਣ ਲਾਇੰਦਾ। ਆਪਣਾ ਦੀਪਕ ਆਪੇ ਬਲਾ, ਜੋਤੀ ਜੋਤ ਡਗਮਗਾਇੰਦਾ। ਆਪੇ ਵਸੇ ਸੱਚੀ ਧਰਮਸਾਲਾ, ਦਰ ਘਰ ਸਾਚੇ ਸੋਭਾ ਪਾਇੰਦਾ। ਆਪਣੀ ਕਰੇ ਆਪ ਪ੍ਰਿਤਪਾਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਇੰਦਾ।

ਗੁਰਸਿਖ ਲਾਲ ਲਾਲ ਅਨਮੁਲਾ, ਗੁਰ ਸਤਿਗੁਰ ਹੱਟ ਵਿਕਾਇਆ। ਨਾਮ ਕੰਡੇ ਸਾਚੇ ਤੁਲਾ, ਦੂਸਰ ਹੱਥ ਕਿਸੇ ਨਾ ਆਇਆ। ਲੋਕਮਾਤ ਲੱਖ ਚੁਰਾਸੀ ਵਿਚ ਨਾ ਰੁਲਾ, ਦਰ ਘਰ ਸਾਚੇ ਸੋਭਾ ਪਾਇਆ। ਫੁਲ ਫੁਲਵਾੜੀ ਫਲਿਆ ਫੁੱਲਾ, ਰੁੱਤ ਬਸੰਤੀ ਰੋਮ ਰੋਮ ਮਹਿਕਾਇਆ। ਅੰਮ੍ਰਿਤ

ਆਤਮ ਨਿਝਰ ਡੁੱਲਾ, ਨੇਤਰ ਲੋਚਣ ਨੈਣ ਨੀਰ ਬਰਸਾਇਆ। ਪੰਜ ਤੱਤ ਕਾਇਆ ਬੂਟਾ ਅੰਤ ਨਾ ਹੁੱਲਾ, ਲਾਲ ਸਾਚਾ ਇਕ ਲਟਕਾਇਆ। ਚਰਨ ਪ੍ਰੀਤੀ ਘੋਲ ਘੁੱਲਾ, ਹਰਿ ਘੋਲੀ ਘੋਲ ਘੁੰਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੋਹਾਂ ਵਿਛੋੜਾ ਜਗਤ ਵੈਰਾਗ, ਅੰਤਮ ਦਏ ਕਟਾਇਆ। ਉਠ ਸੁੱਤ ਲਾਲ ਦੁਲਾਰਾ, ਲਾਲਣ ਲਾਲ ਵਡਿਆਈਆ। ਕਰਤਾ ਕਰਨੀ ਕਰੇ ਸਚ ਪਿਆਰ, ਚਾਤਰਕ ਰੂਪ ਸਿਖ ਬਿਲਲਾਈਆ। ਕੋਟ ਬ੍ਰਹਿਮੰਡ ਚਰਨਾਂ ਹੇਠ ਲਤਾੜ, ਲੋਕਮਾਤ ਵੰਡ ਵੰਡਾਈਆ। ਸਤਿਖੰਡ ਸਤਿ ਅਖਾੜ, ਖ਼ਾਲਕ ਖ਼ਲਕ ਖ਼ਲਕ ਖ਼ਾਲਕ ਵੇਖ ਵਖਾਈਆ। ਜਗਤ ਜੁਗਤ ਅਗਨੀ ਹਾੜ, ਭਗਤ ਭਗਤੀ ਭਗਵੰਤ ਰੂਪ ਸਮਾਈਆ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ, ਡੂੰਘੀ ਕੰਦਰ ਮੰਦਰ ਭਵਰੀ ਭਵਰ ਫੋਲ ਫੁਲਾਈਆ। ਤੱਤਵ ਤੱਤ ਦਏ ਅਧਾਰ, ਬ੍ਰਹਮ ਮਤ ਬ੍ਰਹਮ ਸਮਝਾਈਆ। ਆਤਮ ਵਤ ਬੀਜ ਅਪਾਰ, ਸਾਂਤਕ ਸਤਿ ਆਪ ਉਪਜਾਈਆ। ਰੱਤੀ ਰੱਤ ਕਰ ਪਿਆਰ, ਰਤਨ ਅਮੋਲਕ ਹੀਰਾ ਲਾਲ ਅਮੋਲਕ ਰੂਪ ਵਟਾਈਆ। ਗਤ ਮਿਤ ਜਾਣੇ ਆਪ ਕਰਤਾਰ, ਕਰਨੀ ਕਰਤਾ ਵੇਖ ਵਖਾਈਆ। ਵਾਰ ਥਿਤ ਨਾ ਸਕੇ ਕੋਈ ਵਿਚਾਰ, ਹਰਿ ਕਾ ਭੇਵ ਕੋਈ ਨਾ ਪਾਈਆ। ਬੋਧ ਅਗਾਧ ਖੇਲ ਅਪਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਰਹੇ ਗਾਈਆ। ਭਗਤਨ ਮੀਤਾ ਇਕ ਅਤੀਤਾ ਅਗੰਮ ਅਪਾਰ, ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਇਕ ਅਖਵਾਈਆ। ਠਾਂਡਾ ਸੀਤਾ ਧੁਰ ਦਰਬਾਰ, ਆਦਿ ਨਿਰੰਜਣ ਜੋਤੀ ਨੂਰ ਡਗਮਗਾਈਆ। ਹਸਤ ਕੀਟਾਂ ਪਾਵੇ ਸਾਰ, ਊਚਾਂ ਨੀਚਾਂ ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਵਰਨ ਬਰਨ ਸਰਨ ਇਕ ਸਰਨਾਈਆ। ਲੋਆਂ ਪੁਰੀਆਂ ਪੁਰਖ ਅਬਿਨਾਸ਼, ਘਟ ਨਿਵਾਸ ਬ੍ਰਹਮ ਸਮਾਈਆ। ਰਵ ਸਸ ਮੰਡਲ ਮੰਡਪ ਪ੍ਰਿਥਮੀ ਰਾਸ, ਆਪ ਆਪਣੀ ਵੇਖ ਵਖਾਈਆ। ਗੁਣਵੰਤ ਭਗਵੰਤ ਸਰਬ ਗੁਣ ਤਾਸ, ਗਹਿਰ ਗੰਭੀਰ ਸਾਗਰ ਸਿੰਧ ਸੰਗ ਰਖਾਈਆ। ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਵਿਚ ਪ੍ਰਭਾਸ, ਸਮੁੰਦ ਸਾਗਰ ਕਾਇਆ ਗਾਗਰ ਮਹੱਲ ਅਟੱਲ ਉਚ ਮੁਨਾਰਾ, ਆਰ ਪਾਰ ਵੇਖ ਵਖਾਈਆ। ਭਗਤ ਵਣਜਾਰਾ ਨਾਮ ਸੁਦਾਗਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਥਾਂ ਅਨਾਥ ਸਗਲਾ ਸਾਥ, ਦੇਵ ਦੇਵਾ ਆਪ ਅਖਵਾਈਆ। ਆਤਮ ਦੇਵ ਬ੍ਰਹਮ ਨਿਵਾਸੀ, ਪਰਮ ਪੁਰਖ ਅਬਿਨਾਸਿਆ। ਘਟ ਘਟ ਅੰਤਰ ਮੇਲਾ ਸ਼ਾਹੋ ਸ਼ਾਬਾਸ਼ੀ, ਹਰਿਜਨ ਬੁਝਾਏ ਲੱਗੀ ਪਿਆਸਿਆ। ਰਸਨਾ ਜਿਹਵਾ ਖੇਲੇ ਪਵਣ ਸਵਾਸੀ, ਸਤਿ ਸਰੂਪ ਸਰਬ ਗੁਣ ਤਾਸਿਆ। ਨਿਰਗੁਣ ਜੋਤ ਦਾਸਨ ਦਾਸੀ, ਘਰ ਭਗਤਨ ਰੱਖੇ ਵਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਜਨਨੀ ਕਰੇ ਬੰਦ ਖੁਲਾਸਿਆ। ਜਨ ਜਨਨੀ ਨਾਤਾ ਤੁਟੇ ਮੋਹ, ਜਾਗਰਤ ਜੋਤ ਕਰ ਰੁਸ਼ਨਾਈਆ। ਦਰ ਦੁਵਾਰ ਹਰਿ ਨਿਰੰਕਾਰ ਦਰਸ ਦਖਾਏ ਅੱਗੇ ਹੋ, ਦਰ ਮੰਦਰ ਅੰਦਰ ਡੂੰਘੀ ਕੰਦਰ ਆਪਣਾ ਪਰਦਾ ਆਪੇ ਲਾਹੀਆ। ਜਾਪ ਜਪਾਏ ਸੋਹੰ ਸੋ, ਬ੍ਰਹਮ ਪਾਰਬ੍ਰਹਮ ਮੇਲ ਮਿਲਾਈਆ। ਹਰਿ ਬਿਨ ਅਵਰ ਨਾ ਦੀਸੇ ਕੋ, ਦੂਸਰ ਇਸ਼ਟ ਨਾ ਕੋਈ ਜਣਾਈਆ। ਚਰਨ ਚਰਨੋਦਕ ਅੰਮ੍ਰਿਤ ਰਸ ਦੇਵੇ ਚੋ, ਤ੍ਰਿਸ਼ਨਾ ਤ੍ਰਿਖ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਆਪਣੇ ਘਰ, ਘਰ ਸਾਚੇ ਸੋਭਾ ਪਾਈਆ।

ਗੁਰਮੁਖ ਤਨ ਸ਼ਿੰਗਾਰ, ਹਰਿ ਸ਼ਿੰਗਾਰਿਆ। ਨਾਮ ਬਰਖਾ ਫੂਲਣਹਾਰ, ਖਿੜੀ ਗੁਲਜ਼ਾਰਿਆ। ਕਲਜੁਗ ਸਰਸੇ ਉਤਰੇ ਪਾਰ, ਨਾ ਡੁੱਬੇ ਮੰਝਧਾਰਿਆ। ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਰੋਗ ਸਰਬ ਮਿਟਾ ਰਿਹਾ। ਆਪਣੀ ਘਸਵਟੀ ਆਪੇ ਪਰਖ, ਕੰਚਨ ਸੋਇਨਾ ਪਾਰਖ ਵੇਖ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੁਰ ਭੇਵ ਖੁਲ੍ਹਾ ਰਿਹਾ। ਫੂਲਣ ਬਰਖ਼ਾ ਫੁੱਲ ਫੁਲਵਾੜੀ, ਪਤ ਡਾਲ੍ਹੀ ਆਪ ਮਹਿਕਾਈਆ। ਸਦਾ ਸੁਹੇਲਾ ਫਿਰੇ ਪਿਛੇ ਅਗਾੜੀ, ਸਮਰਥ ਪੁਰਖ ਹੱਥ ਵਡਿਆਈਆ। ਲੇਖੇ ਲਾਏ ਚਰਨ ਛੁਹਾਈ ਦਾੜ੍ਹੀ, ਲੱਖ ਚੁਰਾਸੀ ਫੰਦ ਕਟਾਈਆ। ਦਰ ਘਰ ਸਾਚੇ ਦੇਵੇ ਵਾੜੀ, ਦਰ ਘਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗ੍ਰਹਿ ਮੰਦਰ ਹੋਏ ਸਹਾਈਆ। ਗ੍ਰਹਿ ਮੰਦਰ ਹਰਿ ਸਗਲਾ ਸਾਥ, ਅੰਗ ਸੰਗ ਰਖਾਇਆ। ਆਪ ਜਣਾਏ ਆਪਣੀ ਗਾਥ, ਸ਼ਬਦ ਅਨਾਦੀ ਇਕ ਸੁਣਾਇਆ। ਲਹਿਣਾ ਦੇਣਾ ਚੁਕਾਏ ਮਸਤਕ ਮਾਥ, ਆਦਿ ਨਿਰੰਜਣ ਜੋਤ ਨਿਰੰਜਣ ਸੇਵਾ ਲਾਇਆ। ਸਰ ਸਰੋਵਰ ਵਖਾਏ ਸਾਚੀ ਠਾਠ, ਜਲ ਧਾਰਾ ਆਪ ਨੁਹਾਇਆ। ਸਤਿ ਧੀਰਜ ਸੰਤੋਖ ਦੇਵੇ ਹਾਠ, ਮਨ ਮਤ ਬੁੱਧ ਨਾ ਹੋਏ ਹਲਕਾਇਆ। ਕਲਜੁਗ ਤਪੇ ਨਾ ਅਗਨੀ ਕਾਠ, ਤੱਤਵ ਤੱਤ ਕੋਈ ਸੁਣਾਇਆ। ਦੁਰਮਤ ਮੈਲ ਦੇਵੇ ਕਾਟ, ਦੂਈ ਦਵੈਤੀ ਪਰਦਾ ਲਾਹਿਆ। ਭਾਗ ਲਗਾਏ ਕਾਇਆ ਮਾਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਤਰਾਇਆ। ਤਾਰਨਹਾਰ ਦੀਨ ਦਿਆਲਣ, ਦਇਆਨਿਧ ਅਖਵਾਇੰਦਾ। ਸਰਬ ਜੀਆਂ ਕਰੇ ਪ੍ਰਿਤਪਾਲਣ, ਪ੍ਰਿਤਪਾਲਕ ਦਿਸ ਨਾ ਆਇੰਦਾ। ਗੁਰਮੁਖਾਂ ਦੇਵੇ ਸਾਚਾ ਦਾਨਨ, ਨਾਮ ਨਿਧਾਨਾ ਝੋਲੀ ਪਾਇੰਦਾ। ਸਾਚੀ ਸਖੀਆਂ ਮੇਲਾ ਏਕਾ ਕਾਹਨਨ, ਏਕਾ ਬੰਸਰੀ ਨਾਮ ਵਜਾਇੰਦਾ। ਥਿਰ ਘਰ ਸਾਚੇ ਆਤਮ ਸੁੱਖ ਸਾਚਾ ਮਾਨਣ, ਸੁਰਤ ਸ਼ਬਦੀ ਮੇਲ ਮਿਲਾਇੰਦਾ। ਕਰੇ ਪ੍ਰਕਾਸ਼ ਕੋਟਨ ਭਾਨਨ, ਕੋਟ ਕੋਟੀ ਵੇਖ ਵਖਾਇੰਦਾ। ਗੁਰਮੁਖ ਵਿਰਲੇ ਬਖ਼ਸ਼ੇ ਬ੍ਰਹਮ ਗਿਆਨਨ, ਗਿਆਨ ਧਿਆਨ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲੇਖੇ ਲਾਇੰਦਾ। ਲੇਖਾ ਲਿਖਣਹਾਰ, ਲੇਖਾ ਲੇਖ ਨਾ ਕੋਈ ਜਣਾਇੰਦਾ। ਬ੍ਰਹਮਾ ਵੇਤਾ ਨਿਉਂ ਨਿਉਂ ਕਰੇ ਨਿਮਸਕਾਰ, ਅੱਠੇ ਨੇਤਰ ਰਾਹ ਤਕਾਇੰਦਾ। ਸ਼ਿਵ ਸ਼ੰਕਰ ਮੰਗੇ ਬਣ ਭਿਖਾਰ, ਅੱਗੇ ਝੋਲੀ ਆਪਣੀ ਡਾਹਿੰਦਾ। ਵਿਸ਼ਨੂੰ ਵੰਸੀ ਖੇਲ ਅਪਾਰ, ਆਪਣੀ ਇਛਿਆ ਆਪ ਚਲਾਇੰਦਾ। ਕਰੋੜ ਤੇਤੀਸਾ ਕਰੇ ਪੁਕਾਰ, ਗਣ ਗੰਧਰਬ ਸਰਬ ਕੁਰਲਾਇੰਦਾ। ਲੱਖ ਚੁਰਾਸੀ ਖੇਲ ਨਿਆਰ, ਪਾਰਬ੍ਰਹਮ ਆਪ ਕਰਾਇੰਦਾ। ਰਵ ਸਸ ਸੇਵਾਦਾਰ, ਮੰਡਲ ਮੰਡਪ ਆਪ ਸੁਹਾਇੰਦਾ। ਜਲ ਬਿੰਬ ਕਰ ਅਕਾਰ, ਧਰਤ ਧਵਲ ਟਿਕਾਇੰਦਾ। ਨਿਰਗੁਣ ਸਰਗੁਣ ਹੋ ਉਜਿਆਰ, ਲੋਕਮਾਤ ਵੇਸ ਵਟਾਇੰਦਾ। ਭਗਵੰਤ ਭਗਤ ਖੇਲ ਨਿਆਰ, ਨਾਮ ਨਾਮਾ ਆਪ ਉਪਜਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰ, ਆਪ ਆਪਣਾ ਹੁਕਮ ਸੁਣਾਇੰਦਾ। ਸਚ ਸੁਲਤਾਨ ਸਚ ਸਿਕਦਾਰ, ਦਰ ਘਰ ਸਾਚੇ ਆਪ ਸੁਹਾਇੰਦਾ। ਨਾ ਕੋਈ ਵਸੇ ਚੋਬਦਾਰ, ਦੂਸਰ ਸੰਗ ਨਾ ਕੋਈ ਰਖਾਇੰਦਾ। ਲੋਆਂ ਪੁਰੀਆਂ ਬੰਨ੍ਹੇ ਧਾਰ, ਗਗਨ ਪਾਤਾਲਾ ਬੰਧਨ ਪਾਇੰਦਾ। ਸੰਤ ਕੰਤ ਮੀਤ ਮੁਰਾਰ, ਆਦਿ ਅੰਤ ਮੇਲ ਮਿਲਾਇੰਦਾ। ਜੁਗਾ ਜੁਗੰਤਰ ਲਏ ਅਵਤਾਰ, ਏਕਾ ਗੁਰ ਅਖਵਾਇੰਦਾ। ਜਨਨੀ ਜਣੇ ਸੁੱਤ ਦੁਲਾਰ, ਮਾਤ ਗਰਭ ਨਾ ਫੇਰਾ ਪਾਇੰਦਾ। ਪਿਤਾ ਪੂਤ ਨਾ ਹੋਏ ਅਧਾਰ, ਇਸ਼ਟ ਦੇਵ ਨਾ ਕੋਈ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਇਕ ਅਖਵਾਇੰਦਾ।

ਆਦਿ ਅਨਾਦੀ ਪੁਰਖ ਅਕਾਲ, ਰੂਪ ਅਨੂਪ ਸਮਾਇਆ। ਲੱਖ ਚੁਰਾਸੀ ਪਾਏ ਜੰਜਾਲ, ਤ੍ਰੈਗੁਣ ਮਾਇਆ ਨਾਲ ਰਲਾਇਆ। ਆਪੇ ਵਸੇ ਧਾਮ ਨਿਰਾਲ, ਧਾਮ ਅਵੱਲੜਾ ਇਕ ਸੁਹਾਇਆ। ਭਗਤ ਵਛਲ ਆਪ ਕਿਰਪਾਲ, ਗੁਰ ਮੂਰਤ ਵੇਖ ਵਖਾਇਆ। ਅਜੂਨੀ ਰਹਿਤ ਕਰੇ ਪ੍ਰਿਤਪਾਲ, ਅਜੂਨ ਅਜੂਨੀ ਆਪ ਫਿਰਾਇਆ। ਚਲੇ ਚਲਾਏ ਅਵੱਲੜੀ ਚਾਲ, ਵੇਦ ਕਤੇਬ ਨਾ ਲੇਖ ਜਣਾਇਆ। ਲੱਖ ਚੁਰਾਸੀ ਵੇਖੇ ਕਾਇਆ ਡਾਲ੍ਹ, ਪਤ ਡਾਲ੍ਹੀ ਫੋਲ ਫੁਲਾਇਆ। ਦੋ ਜਹਾਨਾਂ ਸ਼ਾਹ ਕੰਗਾਲ, ਪੁਰਖ ਨਿਰੰਜਣ ਆਪ ਅਖਵਾਇਆ। ਏਕਾ ਨਾਮ ਸੱਚਾ ਧਨ ਮਾਲ, ਸਚ ਖ਼ਜ਼ੀਨਾ ਇਕ ਭਰਾਇਆ। ਗੁਰਮੁਖ ਵੇਖੇ ਸਾਚੇ ਲਾਲ, ਜੁਗ ਜੁਗ ਲੋਕਮਾਤ ਲਏ ਜਗਾਇਆ। ਧੁਨ ਅਨਾਦੀ ਵੱਜੇ ਤਾਲ, ਬਿਰਹੋਂ ਤਾਲ ਤਲਵਾੜਾ ਆਪ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਇਆ। ਕੁਲਵੰਤਾ ਅਕਲ ਕਲ ਧਾਰ, ਪਰਮ ਪੁਰਖ ਸੁਲਤਾਨਿਆ। ਵਰਤੇ ਵਰਤਾਵੇ ਵਿਚ ਸੰਸਾਰ, ਜੋਤੀ ਨੂਰ ਨੂਰ ਮਹਾਨਿਆ। ਜਨ ਭਗਤਾਂ ਦੇਵੇ ਨਾਮ ਅਧਾਰ, ਧੁਰਦਰਗਾਹੀ ਇਕ ਨਿਸ਼ਾਨਿਆ। ਅਗੰਮ ਅਗੰਮੜੀ ਅਗੰਮ ਧੁਨਕਾਰ, ਰਾਗ ਨਾਦ ਭੇਵ ਨਾ ਪਾਨਿਆ। ਖੜਗ ਖੰਡਾ ਤੇਜ ਕਟਾਰ, ਹਰਿ ਨਿਰੰਕਾਰ, ਗੁਰਮੁਖ ਸੱਜਣ ਮੀਤ ਮੁਰਾਰ, ਤਨ ਗਾਤਰੇ ਆਪ ਪਹਿਨਾਨਿਆ। ਦੂਈ ਦਵੈਤੀ ਹਉਮੇ ਹੰਗਤਾ ਦੇਵੇ ਮਾਰ, ਆਸਾ ਤ੍ਰਿਸ਼ਨਾ ਮੇਟ ਮਿਟਾਨਿਆ। ਸਾਚੀ ਸੰਗਤਾਂ ਬਖ਼ਸ਼ੇ ਸਚ ਪਿਆਰ, ਸੋ ਦਿਨ ਸੋਹੇ ਵਿਟੋਂ ਆਪ ਕੁਰਬਾਨਿਆ। ਘਰ ਮੰਦਰ ਸੋਹੇ ਸਚ ਦਰਬਾਰ, ਨਿਰਗੁਣ ਜੋਤ ਜਗੇ ਭਗਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਕਰੇ ਦਰ ਪਰਵਾਨਿਆ। ਦਰ ਪਰਵਾਨ ਬੱਧਾ ਗਾਨਾ, ਗੁਰਮੁਖ ਸਗਨ ਮਨਾਇੰਦਾ। ਚਰਨ ਦੁਵਾਰ ਸਾਚਾ ਮਾਣਾ, ਮਾਣ ਅਭਿਮਾਣ ਮੋਹ ਚੁਕਾਇੰਦਾ। ਧੁਰਦਰਗਾਹੀ ਸਾਚਾ ਰਾਣਾ, ਘਰ ਸਾਚੇ ਸਿਫ਼ਤ ਸਲਾਹਿੰਦਾ। ਜੁਗਾ ਜੁਗੰਤਰ ਵਰਤੇ ਭਾਣਾ, ਆਪਣੇ ਭਾਣੇ ਆਪ ਰਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੱਜਣ ਵੇਖ ਵਖਾਇੰਦਾ। ਗੁਰਮੁਖ ਸੱਜਣ ਪਾਇਆ, ਹਰਿ ਸਤਿਗੁਰ ਗਹਿਰ ਗੰਭੀਰ। ਜਗਤ ਤ੍ਰਿਸ਼ਨਾ ਰੰਗ ਮਿਟਾਇਆ, ਸਾਂਤਕ ਸਤਿ ਸਰੀਰ। ਆਤਮ ਭੋਗੀ ਭੋਗ ਕਰਾਇਆ, ਦੇਵਣਹਾਰਾ ਸਾਚੀ ਧੀਰ। ਧੁਰ ਸੰਜੋਗੀ ਮੇਲ ਮਿਲਾਇਆ, ਆਪੇ ਚੋਟੀ ਚੜ੍ਹ ਅਖ਼ੀਰ। ਜਗਤ ਵਿਜੋਗੀ ਸੰਗ ਕਟਵਾਇਆ, ਹਉਮੇ ਮਮਤਾ ਕੱਢੀ ਭੀੜ। ਤ੍ਰਲੋਕੀ ਚਰਨਾਂ ਹੇਠ ਦਬਾਇਆ, ਗੁਰਸਿਖਾਂ ਤੋੜੇ ਜਗਤ ਜੰਜ਼ੀਰ। ਸ਼ਬਦ ਸਲੋਕੀ ਇਕ ਸੁਣਾਇਆ, ਵਡ ਦਾਤਾ ਪੀਰਨ ਪੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਉਠਾਇਆ।

੨੪ ਅੱਸੂ ੨੦੧੬ ਬਿਕ੍ਰਮੀ ਮਸਤੂਆਣੇ ਦੇ ਸੰਤਾਂ ਨੂੰ ਸ਼ਬਦ ਭੇਜਿਆ ੧੫ ਕੱਤਕ ਵਾਸਤੇ ਗੁੜਗਾਉਂ ਤੋਂ

ਤ੍ਰੈਗੁਣ ਹਰਿ ਹਰਿ ਪ੍ਰਵੇਸਿਆ, ਵਿਸ਼ਨ ਬ੍ਰਹਮਾ ਸ਼ੰਕਰ ਧਾਰ। ਸਤਿ ਪੁਰਖ ਨਿਰੰਜਣ ਸਦਾ ਅਦੇਸਿਆ, ਨਿਰਗੁਣ ਰੂਪ ਅਨੂਪ ਕਰਤਾਰ। ਜੁਗਾ ਜੁਗੰਤਰ ਧਾਰੇ ਭੇਖਿਆ, ਭੇਖ ਅਵੱਲਾ ਵਿਚ ਸੰਸਾਰ। ਮੁੱਛ ਦਾੜ੍ਹੀ ਨਾ ਦਿਸੇ ਕੇਸਿਆ, ਮੂੰਡ ਮੁੰਡਾਏ ਨਾ ਸਿਰਜਣਹਾਰ। ਆਦਿ ਜੁਗਾਦੀ ਲਿਖਣਹਾਰਾ ਲੇਖਿਆ, ਲੇਖਾ ਜਾਣੇ ਅਪਰ ਅਪਾਰ। ਏਕੰਕਾਰਾ ਨਰ ਨਰਾਇਣ ਨਰ ਨਰੇਸ਼ਿਆ, ਸਚ ਸਿੰਘਾਸਣ ਪੁਰਖ ਅਬਿਨਾਸ਼ਣ ਸੋਹੇ ਸੱਚੀ

ਸਰਕਾਰ। ਲੋਕਮਾਤ ਦਰ ਦਰਵੇਸਿਆ, ਦਰ ਭਗਤਾਂ ਬਣੇ ਭਿਖਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਦੁਆਪਰ ਤ੍ਰੇਤਾ ਕਰਿਆ ਪਾਰ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਿਨਾਰਾ, ਰਾਮ ਕ੍ਰਿਸ਼ਨ ਰੂਪ ਵਟਾਈਆ। ਕਲਜੁਗ ਰੂਪ ਅਗੰਮ ਅਪਾਰਾ, ਆਪ ਆਪਣਾ ਵੇਸ ਵਟਾਈਆ। ਈਸਾ ਮੂਸਾ ਰੰਗ ਕਰਤਾਰਾ, ਚਾਰ ਯਾਰਾ ਸੰਗ ਮੁਹੰਮਦ ਆਪ ਨਿਭਾਈਆ। ਹੱਕ ਹਕੀਕਤ ਬੋਲ ਜੈਕਾਰਾ, ਐਨਲਹੱਕ ਰੂਪ ਅਲਾਹੀਆ। ਮੁਕਾਮੇ ਹੱਕ ਸੱਚੀ ਸਰਕਾਰਾ, ਬੇਐਬ ਪਰਵਰਦਿਗਾਰ ਇਕ ਅਖਵਾਈਆ। ਮਹਿਬਾਨ ਬੀਦੋ ਖੇਲ ਨਿਆਰਾ, ਅਜ਼ਮਤੋ ਕਸਮਤੋ ਅਜਿਬਵਾ ਅਤਿਲਹੇ ਭੇਵ ਨਾ ਰਾਈਆ। ਪੀਰ ਦਸਤਗੀਰ ਕੁਤਬ ਗੌਂਸ ਦਏ ਹੁਲਾਰਾ, ਮੁਲਾਂ ਸ਼ੇਖ਼ ਮੁਸਾਇਕ ਰੂਪ ਵਟਾਈਆ। ਅੰਜੀਲ ਕੁਰਾਨ ਬੋਲ ਜੈਕਾਰਾ, ਬੀਸ ਤੀਸ ਹਦੀਸ ਪੜ੍ਹਾਈਆ। ਚੌਦਾਂ ਤਬਕ ਖੋਲ੍ਹ ਕਿਵਾੜਾ, ਜ਼ਿਮੀ ਅਸਮਾਨ ਵੇਖ ਵਖਾਈਆ। ਕਾਇਨਾਤ ਗੁਪਤ ਜ਼ਾਹਿਰਾ, ਕਲਮਾ ਅਮਾਮ ਵੇਖ ਵਖਾਈਆ। ਐਹਿਬਾਬ ਰਬਾਬ ਵਜਾਏ ਸਤਾਰਾ, ਦੋ ਦੋਆਬਾ ਫੋਲ ਫੁਲਾਈਆ। ਹੱਕ ਜਨਾਬਾ ਖੇਲ ਨਿਆਰਾ, ਕਾਇਆ ਕਾਅਬਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਕਰੇ ਰੁਸ਼ਨਾਈਆ। ਜੋਤੀ ਨੂਰ ਪੁਰਖ ਅਕਾਲਾ, ਆਪਣਾ ਆਪ ਡਗਮਗਾਇੰਦਾ। ਖੇਲੇ ਖੇਲ ਖੇਲ ਨਿਰਾਲਾ, ਆਪ ਆਪਣਾ ਖੇਲ ਖਿਲਾਇੰਦਾ। ਲੋਕਮਾਤ ਪੰਜ ਤੱਤ ਵੇਖ ਸੱਚੀ ਧਰਮਸਾਲਾ, ਨਾਨਕ ਕਾਇਆ ਗੜ੍ਹ ਸੁਹਾਇੰਦਾ। ਨਾਮ ਸਤਿ ਭਰ ਪਿਆਲਾ, ਅੰਤਰ ਆਤਮ ਆਪ ਪਿਆਇੰਦਾ। ਦੀਪਕ ਦੀਪ ਏਕਾ ਬਾਲਾ, ਜੋਤੀ ਜੋਤ ਡਗਮਗਾਇੰਦਾ। ਮਾਰਗ ਦੱਸੇ ਇਕ ਨਿਰਾਲਾ, ਚਾਰ ਵਰਨਾਂ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸਾਜਣ ਮੀਤ ਮੁਰਾਰ, ਗੁਰ ਪੀਰ ਹਰਿ ਪਾਏ ਸਾਰ, ਜੀਵ ਜੰਤ ਲਏ ਅਧਾਰ, ਪਾਰ ਉਤਾਰਾ ਆਪਣੇ ਹੱਥ ਰਖਾਇੰਦਾ। ਨਾਨਕ ਜੋਤੀ ਗੋਬਿੰਦ, ਦਸ ਦਸ ਆਪ ਚੜ੍ਹਾਈਆ। ਪੁਰਖ ਅਬਿਨਾਸ਼ੀ ਵਸਿਆ ਸੰਗ, ਸਗਲਾ ਸੰਗ ਨਿਭਾਈਆ। ਆਤਮ ਸੇਜਾ ਵੇਖ ਪਲੰਘ, ਨਿਜ ਆਤਮ ਸੇਜ ਵਛਾਈਆ। ਨਾਮ ਨਿਧਾਨਾ ਵੱਜੇ ਮਰਦੰਗ, ਤੁਰੀਆ ਰਾਗ ਅਲਾਈਆ। ਸੁਖਨ ਸਖੋਪਤ ਜਾਗਰਤ ਆਪੇ ਲੰਘ, ਆਪ ਆਪਣਾ ਦਰ ਸੁਹਾਈਆ। ਗੁਰ ਚੇਲਾ ਆਪੇ ਮੰਗੇ ਮੰਗ, ਇਛਿਆ ਭਿਛਿਆ ਝੋਲੀ ਆਪ ਭਰਾਈਆ। ਆਪੇ ਅਸਵ ਘੋੜੇ ਕਸੇ ਤੰਗ, ਲੋਆਂ ਪੁਰੀਆਂ ਆਪ ਫਿਰਾਈਆ। ਆਪੇ ਪੰਜ ਤੱਤ ਵਿਕਾਰਾ ਕਰੇ ਭੰਗ, ਪੰਚਮ ਨਾਤਾ ਤੋੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹੀਆ। ਕਲਜੁਗ ਅੰਤਮ ਖੇਲ ਨਿਆਰਾ, ਹਰਿ ਸਾਚਾ ਖੇਲ ਖਲਾਇੰਦਾ। ਨਾਨਕ ਗੋਬਿੰਦ ਬਣ ਭਿਖਾਰਾ, ਲਿਖਿਆ ਲੇਖ ਵਖਾਇੰਦਾ। ਪ੍ਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਲੋਕਮਾਤ ਵੇਸ ਵਟਾਇੰਦਾ। ਖੜਗ ਖੰਡਾ ਤੇਜ ਕਟਾਰਾ, ਚੰਡ ਪ੍ਰਚੰਡ ਹੱਥ ਉਠਾਇੰਦਾ। ਸੰਮਤ ਸੰਮਤੀ ਮਾਰੇ ਮਾਰਾ, ਭਾਣਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਸਿਖ ਸਮਝਾਇੰਦਾ। ਸਾਚੀ ਸਿਖਿਆ ਹਰਿਜਨ ਸਿਖ, ਸਿਖੀ ਸਿਖਿਆ ਵਿਚ ਸਮਾਈਆ। ਜਗਤ ਤ੍ਰਿਸ਼ਨਾ ਮਿਟੇ ਤ੍ਰਿਖ, ਅੰਮ੍ਰਿਤ ਆਤਮ ਜਾਮ ਪਿਆਈਆ। ਏਕਾ ਨਾਮ ਮੰਗੀ ਭਿਖ, ਸਤਿਗੁਰ ਝੋਲੀ ਦਏ ਭਰਾਈਆ। ਜਗਤ ਵਿਕਾਰਾ ਮਿਟੇ ਤ੍ਰਿਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਦਏ ਬੁਝਾਈਆ। ਲੇਖਾ ਜਾਣੇ ਹਰਿ ਨਿਰੰਕਾਰ, ਗੁਰ ਮੰਦਰ ਆਪ ਸੁਹਾਇੰਦਾ। ਗੁਰੂਦੁਆਰ ਗੁਰ ਦਰਬਾਰ, ਗੁਰ ਸਤਿਗੁਰ ਵੇਖ ਵਖਾਇੰਦਾ। ਹਰਿ ਸ਼ਬਦ ਸ਼ਬਦ ਜੈਕਾਰ,

ਆਪ ਆਪਣਾ ਹੁਕਮ ਅਲਾਇੰਦਾ। ਗੁਰਮੁਖ ਗੁਰਸਿਖ ਵਿਰਲਾ ਪਾਵੇ ਸਾਰ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਵੀਹ ਸੌ ਸੋਲਾਂ ਬਿਕ੍ਰਮੀ ਹੋਇਆ ਖ਼ਬਰਦਾਰ, ਸ੍ਰਿਸ਼ਟ ਸਬਾਈ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧੁਰ ਫ਼ਰਮਾਣਾ ਸਾਚਾ ਰਾਣਾ ਆਪਣਾ ਆਪ ਅਲਾਇੰਦਾ। ਧੁਰ ਫ਼ਰਮਾਣਾ ਹਰਿ ਭਗਵਾਨ, ਜਗ ਸੰਤ ਦਏ ਜਣਾਈਆ। ਪੰਦਰਾਂ ਕੱਤਕ ਦਿਵਸ ਮਹਾਨ, ਮਸਤੂਆਣਾ ਚਰਨ ਛੁਹਾਈਆ । ਸੁੱਤੇ ਰਹਿਣਾ ਨਾ ਬਣ ਨਾਦਾਨ, ਕਲਜੁਗ ਕੂਕੇ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਆਏ ਬੇਪਰਵਾਹੀਆ। ਜਗਤ ਸੰਤ ਉਠ ਲੈ ਅੰਗੜਾਈ, ਹਰਿ ਸਾਚੇ ਜੋਤ ਜਗਾਈਆ। ਮਸਤੂਆਣੇ ਗੁਰਮੁਖਾਂ ਕਰੇ ਸਚ ਕੁੜਮਾਈ, ਸ਼ਬਦ ਸ਼ਬਦੀ ਸਗਨ ਮਨਾਈਆ। ਹਰਿਜਨ ਘਰ ਘਰ ਵੱਜੇ ਵਧਾਈ, ਬੇਮੁਖਾਂ ਅਗਨੀ ਤੱਤ ਜਲਾਈਆ। ਜੋ ਜਨ ਬੈਠੇ ਮੁਖ ਭੁਵਾਈ, ਸ਼ੌਹ ਦਰਯਾ ਦਏ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹੀਆ। ਪੰਦਰਾਂ ਕੱਤਕ ਦਿਵਸ ਸੁਹਾਵਣਾ, ਵੀਹ ਸੌ ਸੋਲਾਂ ਬਿਕ੍ਰਮੀ ਮੰਗ ਮੰਗਾਈਆ। ਗੋਬਿੰਦ ਗੁਰ ਗੁਰ ਵੇਸ ਵਟਾਵਣਾ, ਮੂਰਤ ਅਕਾਲ ਵੱਡੀ ਵਡਿਆਈਆ । ਗੁਰਮੁਖ ਸਾਜਣ ਦਰ ਦਰਸ਼ਨ ਪਾਵਨਾ, ਜਿਸ ਜਨ ਆਪਣੀ ਬੂਝ ਬੁਝਾਈਆ। ਲਿਖਿਆ ਲੇਖ ਪੂਰ ਕਰਾਵਣਾ, ਸੰਤ ਮਨੀ ਸਿੰਘ ਗਿਆ ਲਿਖਾਈਆ। ਹਰਿ ਸੰਗਤ ਸਾਚੀ ਆਸ ਪੁਜਾਵਣਾ, ਹਰਿ ਹਿਰਦੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਆਪ ਅਖਵਾਈਆ। ਨਿਹਕਲੰਕ ਹਰਿ ਆਏ ਦਰ, ਖੋਲ੍ਹੇ ਬੰਦ ਕਿਵਾੜਿਆ। ਜਨ ਭਗਤਾਂ ਦਰਸ ਦਿਖਾਏ ਅੱਗੇ ਖੜ, ਜੋਤੀ ਨੂਰ ਨੂਰ ਉਜਿਆਰਿਆ। ਤੋੜਣਹਾਰਾ ਹੰਕਾਰੀ ਗੜ੍ਹ, ਕਿਲਾ ਕੋਟ ਵੇਖ ਵਖਾ ਰਿਹਾ। ਹਰਿਜਨ ਲਗਾਏ ਆਪਣੇ ਲੜ, ਚੌਥੇ ਜੁਗ ਲਹਿਣਾ ਮੂਲ ਚੁਕਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਸਤੂਆਣਾ ਵੇਖ ਵਖਾ ਰਿਹਾ। ਜਗਤ ਸੰਤ ਉਠ ਬਲ ਧਾਰ, ਦਰ ਆਏ ਸ਼ਬਦ ਪ੍ਰਵਾਨਾ। ਸ਼ਾਹ ਸੁਲਤਾਨਾ ਕਰ ਖ਼ਬਰਦਾਰ, ਪ੍ਰਗਟ ਹੋਇਆ ਗੁਣ ਨਿਧਾਨਾ। ਕਲਜੁਗ ਅੰਤਮ ਪੈਣੀ ਮਾਰ, ਏਕਾ ਧੁਰ ਫ਼ਰਮਾਨਾ। ਦਰ ਦਰ ਘਰ ਘਰ ਹੋਏ ਖ਼ਵਾਰ, ਉਚੇ ਮੰਦਰ ਨਾ ਦਿਸੇ ਕੋਈ ਨਿਸ਼ਾਨਾ। ਕਲਗੀ ਧਰ ਕਲਕੀ ਅਵਤਾਰ, ਅਕਲ ਕਲਾ ਹਰਿ ਅਖਵਾਨਾ। ਆਏ ਬੰਕ ਬੰਕ ਦੁਵਾਰ, ਬੰਕ ਦੁਵਾਰੀ ਖੇਲ ਮਹਾਨਾ। ਰੂਪ ਅਨੂਪ ਭੂਪ ਸੱਚੀ ਸਰਕਾਰ, ਸਤਿ ਸਰੂਪ ਸ੍ਰੀ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਸਾਚਾ ਵਰ, ਸਾਚੇ ਦਰ ਕਰੇ ਪਰਵਾਨਾ। ਪੰਦਰਾਂ ਕੱਤਕ ਪਵਣੀ ਧਾਰ, ਪਵਣ ਪਾਣੀ ਸਮਾਈਆ। ਪੁਰੀ ਅਕਾਸ਼ ਕਰ ਪ੍ਰਕਾਸ਼ ਹੋਏ ਉਜਿਆਰ, ਮੰਡਲ ਰਾਸ ਆਪ ਵਖਾਈਆ। ਗੁਰਮੁਖਾਂ ਕਰੇ ਸਚ ਪਿਆਰ, ਲਹਿਣਾ ਦੇਣਾ ਕਰਜ਼ ਉਤਾਰ, ਚਾਰ ਜੁਗ ਜੋ ਰਿਹਾ ਚੜ੍ਹਾਈਆ। ਜਗਤ ਪੂਜਾ ਨਾ ਕੋਈ ਅਧਾਰ, ਇਸ਼ਟ ਦੂਜਾ ਨਾ ਵਿਚ ਸੰਸਾਰ, ਗੁਰ ਏਕਾ ਏਕ ਸਮਝਾਈਆ। ਤੀਜਾ ਨੇਤਰ ਖੋਲ੍ਹ ਕਿਵਾੜ, ਜਨ ਭਗਤਾਂ ਆਪਣੇ ਅੰਦਰ ਦੇਵੇ ਵਾੜ, ਮਸਤਕ ਮਾਥਾ ਮੂਲ ਚੁਕਾਈਆ। ਗੁਰ ਚਰਨ ਦੁਵਾਰਾ ਸਚ ਅਖਾੜ, ਵਾ ਨਾ ਲੱਗੇ ਤੱਤੀ ਹਾੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸ਼ਬਦ ਸੁਨੇਹੜਾ ਦੇਵੇ ਘਰ, ਉਠ ਜਗਤ ਸੰਤ ਜੀਵ ਨਾਦਾਨ, ਕਲਜੁਗ ਗੂੜ੍ਹੀ ਨੀਂਦ ਰਿਹਾ ਸੁਆਈਆ।

੨੬ ਅੱਸੂ ੨੦੧੬ ਬਿਕਰਮੀ ਚੰਨਨ ਸਿੰਘ ਦੇ ਘਰ ਦਿਲੀ ਛਾਉਣੀ

ਸੀਤਲ ਧਾਰ ਸਰਬ ਸੁਖ ਆਤਮ, ਜਨ ਸਾਰਿੰਗ ਸਤਿ ਸਮਾਈਆ। ਅਬਿਨਾਸ਼ੀ ਕਰਤਾ ਪਰਮ ਪੁਰਖ ਪਰਮਾਤਮ, ਬਾਰੰਮ ਬਾਰ ਜੋਤ ਜਗਾਈਆ। ਦੀਨਾ ਠਾਕਰ ਅਨਾਥਿੰਗ, ਨਾਥ ਅਨਾਥਾਂ ਲਏ ਉਠਾਈਆ। ਨਾਮ ਨਿਧਾਨਾ ਗਹਿਰ ਗੰਭੀਰ ਗੁਣ ਗਾਥਿੰਗ, ਹਰਿ ਨਾਮ ਵਡ ਵਡਿਆਈਆ। ਸਰਬ ਸੂੱਖ ਸਹਿਜ ਸੁੱਖ ਮਾਥਿੰਗ, ਅਲੱਖ ਅਲੇਖ ਹਰਿ ਆਪ ਬਣਾਈਆ। ਅਵਣ ਗਵਣ ਤ੍ਰੈ ਭਵਨ ਚਲਾਏ ਰਾਥਿੰਗ, ਬ੍ਰਹਿਮੰਡ ਖੰਡ ਆਪ ਫਿਰਾਈਆ। ਸੋਇਮ ਰੂਪ ਪ੍ਰਿਥਮੀ ਅਕਾਸ਼ਿੰਗ, ਕਾਲ ਦਿਆਲ ਵੱਡੀ ਵਡਿਆਈਆ। ਆਦਿ ਜੁਗਾਦਿ ਪੁਰਖ ਅਬਿਨਾਸ਼ਿੰਗ, ਜੂਨੀ ਰਹਿਤ ਜੋਤ ਜਗਾਈਆ। ਸੁਰਤ ਸ਼ਬਦ ਪਵਣ ਸਵਾਸਿੰਗ, ਨਿਜਾ ਨੰਦ ਰਸ ਦਰਸਾਈਆ। ਚਰਨ ਕਵਲ ਬੰਧਾਏ ਨਾਤਿੰਗ, ਨਾਦ ਅਨਾਦੀ ਵਡ ਵਡਿਆਈਆ। ਮਿਟੇ ਰੈਣ ਅੰਧੇਰੀ ਰਾਤਿੰਗ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਹਉਮੇ ਰੋਗ ਹੰਗਤਾ ਵਿਨਾਸ਼ਿੰਗ, ਜਿਸ ਜਨ ਆਪਣੀ ਦਇਆ ਕਮਾਈਆ। ਸਰਬ ਦੇਵਾ ਆਤਮ ਦੇਵ ਵਾਸਿੰਗ, ਪਾਰਬ੍ਰਹਮ ਸਹਿਜ ਸੁਖਦਾਈਆ। ਸਚ ਮੰਡਲ ਸਚ ਪਾਏ ਰਾਸਿੰਗ, ਹਰਿ ਸੱਜਣ ਵੱਡੀ ਵਡਿਆਈਆ। ਕਰੇ ਕਰਾਏ ਬੰਦ ਖੁਲਾਸਿੰਗ, ਬੰਦੀ ਛੋੜ ਬੇਪਰਵਾਹੀਆ। ਲਹਿਣ ਦੇਣਾ ਚੁਕਾਏ ਦਸ ਦਸ ਮਾਸਿੰਗ, ਦਹਿ ਦਿਸ਼ਾ ਹੋਏ ਸਹਾਈਆ। ਤਨ ਮਾਟੀ ਲੇਖਾ ਲਾਏ ਖ਼ਾਕੀ ਖਾਕਿੰਗ, ਹਰਿ ਖ਼ਾਲਕ ਨਾਉਂ ਧਰਾਈਆ। ਪਤਿਤ ਪੁਨੀਤ ਕਰੇ ਪਾਕੀ ਪਾਕਿੰਗ, ਪਤਿਤ ਪਾਵਣ ਭੇਵ ਨਾ ਰਾਈਆ। ਜਨ ਭਗਤਾਂ ਲਹਿਣਾ ਦੇਣਾ ਚੁਕਾਏ ਬਾਕੀ ਬਾਕਿੰਗ, ਸਿਰ ਆਪਣਾ ਹੱਥ ਰਖਾਈਆ। ਨਿਝ ਘਰ ਮੰਦਰ ਖੋਲ੍ਹਣਹਾਰਾ ਤਾਕਿੰਗ, ਤ੍ਰੈ ਵਾਸ ਭੇਵ ਨਾ ਆਈਆ। ਡੂੰਘੀ ਕੰਦਰ ਮਾਰੇ ਝਾਕਿੰਗ, ਆਪਣਾ ਪਰਦਾ ਆਪੇ ਲਾਹੀਆ। ਭਰ ਪਿਆਲਾ ਜਾਮ ਪਿਆਏ ਸਾਚਾ ਸਾਕਿੰਗ, ਹਰਿ ਸਾਕੀ ਇਕ ਅਖਵਾਈਆ। ਅਸਵ ਘੋੜੇ ਚੜ੍ਹੇ ਮਾਰ ਪਲਾਕਿੰਗ, ਆਸਣ ਸਿੰਘਾਸਣ ਸੋਭਾ ਪਾਈਆ। ਗੁਰਸਿਖਾਂ ਅੰਦਰ ਕਰੇ ਵਾਸਿੰਗ, ਜਗਤ ਵਾਸਨਾ ਦਏ ਗਵਾਈਆ। ਹੋਏ ਸਹਾਈ ਜੰਗਲ ਜੂਹ ਵਿਚ ਪ੍ਰਭਾਸਿੰਗ, ਜਲ ਥਲ ਮਹੀਅਲ ਵੇਖ ਵਖਾਈਆ। ਦਾਤਾ ਦਾਨੀ ਸਰਬ ਗੁਣਤਾਸਿੰਗ, ਗੁਣਵੰਤ ਨਿਰਗੁਣ ਕਰੇ ਜਣਾਈਆ। ਗੁਰਸਿਖ ਨਾ ਹੋਏ ਕਦੇ ਨਿਰਾਸਿੰਗ, ਆਸਾ ਤ੍ਰਿਸ਼ਨਾ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਆਪ ਅਖਵਾਈਆ। ਖੇਲ ਖਲੰਦੜਾ ਹਰਿ ਭਗਵੰਤ, ਪਰਮ ਪੁਰਖ ਅਬਿਨਾਸ਼ਿਆ। ਜੋਤ ਜੁਗੰਦੜਾ ਸਾਧ ਸੰਤ, ਖੇਲੇ ਖੇਲ ਤਮਾਸ਼ਿਆ। ਵੇਸ ਵਟੰਦੜਾ ਸਾਚਾ ਕੰਤ, ਰੂਪ ਅਨੂਪ ਸ਼ਾਹੋ ਸ਼ਬਾਸਿਆ। ਨਾਮ ਜਪੰਦੜਾ ਬਣਾਏ ਬਣਤ, ਪਾਵੇ ਸਾਰ ਪ੍ਰਿਥਮੀ ਅਕਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਧੁਰ ਭਰਵਾਸਿਆ। ਧੁਰ ਭਰਵਾਸਾ ਧੁਰ ਦਰਗਾਹ, ਧੁਰ ਧੁਰ ਦੀ ਬਾਣ ਰਖਾਈਆ। ਅਬਿਨਾਸ਼ੀ ਕਰਤਾ ਬਣ ਮਲਾਹ, ਗੁਰਮੁਖ ਸੱਜਣ ਲਏ ਤਰਾਈਆ। ਨਾਮ ਅਨਮੋਲਾ ਸਚ ਸਲਾਹ, ਸਾਚੀ ਸਿਖਿਆ ਸਾਖਯਾਤ ਜਣਾਈਆ। ਆਪੇ ਪਕੜਣਹਾਰਾ ਬਾਂਹ, ਭਵ ਸਾਗਰ ਵੇਖ ਵਖਾਈਆ। ਏਥੇ ਓਥੇ ਦੋ ਜਹਾਨੀ ਕਰੇ ਸਚ ਨਿਆਂ, ਨਰ ਨਰਾਇਣ ਵੱਡੀ ਵਡਿਆਈਆ। ਨਿਥਾਵਿਆਂ ਦੇਵਣਹਾਰਾ ਥਾਂ, ਨਿਮਾਣਿਆਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਸੱਜਣ ਲਏ ਉਠਾਈਆ। ਗੁਰਸਿਖ ਸੱਜਣਾ ਗਾਏ ਸੋਹਲਾ, ਸੋ ਪੁਰਖ ਨਿਰੰਜਣ ਮੇਲ ਮਿਲੰਨਿਆ। ਆਪ ਜਣਾਏ ਆਪਣਾ ਢੋਲਾ, ਆਪ ਆਪਣਾ ਰਾਗ ਸੁਣੰਨਿਆ। ਆਪਣਾ ਪਰਦਾ ਆਪੇ

ਖੋਲ੍ਹਾ, ਆਪ ਆਪਣਾ ਵੇਖ ਵਖੰਨਿਆ। ਆਪੇ ਬਦਲਿਆ ਆਪਣਾ ਚੋਲਾ, ਜੋਤੀ ਜਾਮਾ ਭੇਖ ਵਟੰਨਿਆ। ਗੁਰਮੁਖ ਕਾਇਆ ਮੰਦਰ ਆਪੇ ਮਵਲਾ, ਆਪੇ ਸੁਰਤੀ ਸ਼ਬਦੀ ਮੇਲ ਮਿਲੰਨਿਆ। ਆਪੇ ਅੰਮ੍ਰਿਤ ਆਤਮ ਦੇਵੇ ਸਾਚੀ ਪੌਹਲਾ, ਸਾਂਤਕ ਸਤਿ ਕਰਾਏ ਠਾਂਡਾ ਸੀਤਾ ਤਨਿਆ। ਆਪੇ ਭਰਨਹਾਰਾ ਅੰਮ੍ਰਿਤ ਉਲਟੀ ਕਰੇ ਨਾਭ ਕਵਲਾ, ਸਰ ਸਰੋਵਰ ਆਪ ਸੁਹੰਨਿਆ। ਆਪੇ ਦੇਵੇ ਮਾਣ ਉਪਰ ਧਵਲਾ, ਦੋ ਜਹਾਨਾਂ ਫਿਰੇ ਭੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਵੇ ਸਾਰ ਛੱਪਰ ਛੰਨਿਆ। ਛੱਪਰ ਛੰਨ ਜਗਤ ਸਹਾਰਾ, ਹਰਿ ਸਾਚਾ ਵੇਖ ਵਖਾਇੰਦਾ। ਜਿਸ ਜਨ ਮਿਲਿਆ ਮੀਤ ਮੁਰਾਰਾ, ਬੰਕ ਦੁਵਾਰਾ ਸੋ ਸੁਹਾਇੰਦਾ। ਘਰ ਮੰਦਰ ਦੀਪਕ ਹੋਏ ਉਜਿਆਰਾ, ਕਮਲਾਪਾਤੀ ਆਪ ਜਗਾਇੰਦਾ। ਮੇਟਣਹਾਰਾ ਧੁੰਧੂਕਾਰਾ, ਧੁਨ ਸੱਚੀ ਵੇਖ ਵਖਾਇੰਦਾ। ਪੁਰਖ ਪੁਰਖੋਤਮ ਕਰ ਪਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਛੱਪਰ ਛੰਨ ਆਪ ਸੁਹਾਇੰਦਾ। ਛੱਪਰੀ ਛੰਨ ਰੰਗ ਮਹੱਲ, ਉਚ ਅਟਾਰ ਸੁਹਾਈਆ। ਵਸਣਹਾਰਾ ਜਲ ਥਲ, ਘਟ ਘਟ ਬੈਠਾ ਆਸਣ ਲਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਗੁਰਸਿਖ ਮੰਦਰ ਆਪੇ ਮੱਲ, ਆਪ ਆਪਣੀ ਲਏ ਅੰਗੜਾਈਆ। ਜੋਤੀ ਸ਼ਬਦੀ ਰਿਹਾ ਰਲ, ਦਿਸ ਕਿਸੇ ਨਾ ਆਈਆ। ਕਰੇ ਖੇਲ ਕਾਇਆ ਮਾਟੀ ਪੰਜ ਤੱਤ ਵਿਕਾਰਾ ਖੱਲ, ਤੱਤ ਵਿਕਾਰਾ ਦਏ ਗਵਾਈਆ। ਸਤਿ ਸਰੂਪੀ ਨਾਮ ਨਿਰੰਜਣ ਚਲਾਏ ਹੱਲ, ਦੂਈ ਦਵੈਤੀ ਜੜ੍ਹ ਉਖੜਾਈਆ। ਸਤਿ ਸੰਤੋਖੀ ਬੀਜੇ ਬੀਜ ਅੰਮ੍ਰਿਤ ਲਾਏ ਏਕਾ ਫਲ, ਫਲ ਫੁਲਵਾੜੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਗੁਰਸਿਖ ਲਏ ਵਰ, ਦੂਸਰ ਹੱਟ ਨਾ ਕਿਸੇ ਵਿਕਾਈਆ।