੨੦ ਕੱਤਕ ੨੦੧੬ ਬਿਕ੍ਰਮੀ ਪ੍ਰੀਤਮ ਸਿੰਘ ਦੇ ਘਰ ਝੰਡੇਰ ਜ਼ਿਲਾ ਜਲੰਧਰ
ਸੋ ਪੁਰਖ ਨਿਰੰਜਣ ਹਰਿ ਮਿਹਰਵਾਨ, ਅਕਲ ਕਲਾ ਅਖਵਾਈਆ। ਹਰਿ ਪੁਰਖ ਨਿਰੰਜਣ ਵਡ ਬਲਵਾਨ, ਭੇਵ ਕੋਇ ਨਾ ਪਾਈਆ। ਏਕੰਕਾਰਾ ਖੇਲ ਮਹਾਨ, ਆਪਣੀ ਖੇਲ ਖਿਲਾਈਆ। ਆਦਿ ਨਿਰੰਜਣ ਜੋਤ ਮਹਾਨ, ਆਦਿ ਜੁਗਾਦੀ ਡਗਮਗਾਈਆ। ਪੁਰਖ ਅਬਿਨਾਸ਼ੀ ਇਕ ਵਖਾਏ ਸਚ ਨਿਸ਼ਾਨ, ਸਾਚਾ ਆਪ ਝੁਲਾਈਆ। ਸ੍ਰੀ ਭਗਵਾਨ, ਦੇਵੇ ਦਾਨ, ਆਪਣੇ ਹੱਥ ਰੱਖੇ ਵਡਿਆਈਆ। ਪਾਰਬ੍ਰਹਮ ਗੁਣ ਨਿਧਾਨ, ਗੁਣਵੰਤਾ ਇਕ ਅਖਵਾਈਆ। ਬ੍ਰਹਮ ਰੂਪ ਹੋ ਪਰਧਾਨ, ਆਪ ਆਪਣੀ ਰਚਨ ਰਚਾਈਆ। ਵਿਸ਼ਨੂੰ ਵੰਸਾ ਦੇਵੇ ਮਾਣ, ਆਪਣਾ ਰੂਪ ਵਟਾਈਆ। ਬ੍ਰਹਮਾ ਵੇਤਾ ਇਕ ਧਿਆਨ, ਏਕਾ ਸਚ ਸਰਨਾਈਆ। ਸ਼ੰਕਰ ਮੇਲਾ ਦੋ ਜਹਾਨ, ਜਾਗਰਤ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਸ਼ੰਕਰ ਮੇਲਾ ਸੋ ਪੁਰਖ ਨਿਰੰਜਣ, ਹਰਿ ਸਾਚਾ ਆਪ ਕਰਾਇੰਦਾ । ਬ੍ਰਹਮਾ ਭਿਖਕ ਹਰਿ ਪੁਰਖ ਨਿਰੰਜਣ, ਸਾਚੀ ਭਿਛਿਆ ਝੋਲੀ ਪਾਇੰਦਾ। ਵਿਸ਼ਨੂੰ ਚੇਲਾ ਏਕੰਕਾਰਾ ਹਾਰਾ ਰੱਖਣ, ਸਿਰ ਆਪਣਾ ਹੱਥ ਟਿਕਾਇੰਦਾ। ਆਦਿ ਨਿਰੰਜਣ ਬ੍ਰਹਮ ਪਾਰਬ੍ਰਹਮ ਧਾਮ ਏਕਾ ਵਸਣ, ਸਚ ਮਹੱਲਾ ਇਕ ਸੁਹਾਇੰਦਾ। ਸ੍ਰੀ ਭਗਵਾਨ ਆਪੇ ਜਾਣੇ ਆਪਣੇ ਲੱਛਣ, ਪੁਰਖ ਅਬਿਨਾਸ਼ੀ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਖਿਲਾਇੰਦਾ। ਸੋ ਪੁਰਖ ਨਿਰੰਜਣ ਹੋ ਪਰਧਾਨ, ਆਪਣਾ ਖੇਲ ਖਿਲਾਇੰਦਾ। ਹਰਿ ਪੁਰਖ ਨਿਰੰਜਣ ਏਕਾ ਮਾਣ, ਏਕਾ ਦਰ ਸੁਹਾਇੰਦਾ। ਏਕੰਕਾਰਾ ਕਰ ਪਛਾਨ, ਆਪ ਆਪਣਾ ਮੇਲ ਮਿਲਾਇੰਦਾ। ਆਦਿ ਨਿਰੰਜਣ ਨਿਗਹਬਾਨ, ਆਪਣਾ ਨੈਣ ਉਠਾਇੰਦਾ। ਪ੍ਰਭ ਅਬਿਨਾਸ਼ੀ ਖੇਲ ਮਹਾਨ, ਸ੍ਰੀ ਭਗਵਾਨ ਆਪ ਕਰਾਇੰਦਾ। ਪਾਰਬ੍ਰਹਮ ਬ੍ਰਹਮ ਦੇਵੇ ਦਾਨ, ਜੀਆ ਦਾਤਾ ਆਪ ਅਖਵਾਇੰਦਾ। ਵਿਸ਼ਨੂੰ ਬਖ਼ਸ਼ੇ ਚਰਨ ਧਿਆਨ, ਬ੍ਰਹਮਾ ਨਿਉਂ ਨਿਉਂ ਸੀਸ ਝੁਕਾਇੰਦਾ। ਸ਼ੰਕਰ ਪਾਏ ਏਕਾ ਆਣ, ਏਕਾ ਕਲਮਾ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਧਾਮ ਸੁਹਾਇੰਦਾ। ਸੋ ਪੁਰਖ ਨਿਰੰਜਣ ਵਸਣਹਾਰਾ ਉਚ ਮਨਾਰ, ਏਕਾ ਰੰਗ ਸਮਾਈਆ। ਹਰਿ ਪੁਰਖ ਨਿਰੰਜਣ ਹੋ ਉਜਿਆਰ, ਦੀਪਕ ਜੋਤ ਕਰੇ ਰੁਸ਼ਨਾਈਆ। ਏਕੰਕਾਰਾ ਆਪ ਆਪਣਾ ਵੇਖ ਪਸਾਰ, ਘਰ ਸਾਚੇ ਖ਼ੁਸ਼ੀ ਮਨਾਈਆ। ਆਦਿ ਨਿਰੰਜਣ ਮੇਟਣਹਾਰਾ ਧੂੰਆਂਧਾਰ, ਘਰ ਸਾਚੇ ਸੋਭਾ ਪਾਈਆ। ਪੁਰਖ ਅਬਿਨਾਸ਼ੀ ਮੀਤ ਮੁਰਾਰ, ਆਪ ਆਪਣਾ ਸੰਗ ਨਿਭਾਈਆ। ਸ੍ਰੀ ਭਗਵਾਨ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਈਆ। ਪਰਬ੍ਰਹਮ ਖੋਲ੍ਹ ਕਿਵਾੜ, ਦਰ ਦਰਵਾਜਾ ਆਪ ਖੁਲ੍ਹਾਈਆ। ਬ੍ਰਹਮ ਰੂਪ ਕਰ ਪਸਾਰ, ਆਪਣੀ ਵੰਡ ਵੰਡਾਈਆ। ਵਿਸ਼ਨੂੰ ਮੰਗੇ ਬਣ ਭਿਖਾਰ, ਅੱਗੇ ਝੋਲੀ ਡਾਹੀਆ। ਬ੍ਰਹਮਾ ਵੇਤਾ ਨਿਉਂ ਨਿਉਂ ਕਰੇ ਨਿਮਸਕਾਰ, ਅੱਠੇ ਨੇਤਰ ਰਹੇ ਸ਼ਰਮਾਈਆ। ਸ਼ੰਕਰ ਵੇਖੇ ਇਕ ਅਖਾੜ, ਹਰਿ ਸਾਚਾ ਆਪ ਲਗਾਈਆ। ਆਪੇ ਵਸੇ ਸਭ ਤੋਂ ਬਾਹਰ, ਸਤਿ ਪੁਰਖ ਨਿਰੰਜਣ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਬੈਠਾ ਆਸਣ ਲਾਈਆ। ਸੋ ਪੁਰਖ ਨਿਰੰਜਣ ਸਚ ਅਟਾਰੀ, ਘਰ ਸਾਚੇ ਸੋਭਾ ਪਾਇੰਦਾ। ਹਰਿ ਪੁਰਖ ਨਿਰੰਜਣ ਜੋਤ ਨਿਰੰਕਾਰੀ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਏਕੰਕਾਰਾ ਮੀਤ ਮੁਰਾਰੀ, ਸਗਲਾ ਸੰਗ ਵਖਾਇੰਦਾ। ਆਦਿ ਨਿਰੰਜਣ ਆਪੇ ਜਾਣੇ ਆਪਣੀ ਕਾਰੀ, ਕਰਨੀ ਕਰਤਾ ਆਪ ਅਖਵਾਇੰਦਾ। ਪੁਰਖ ਅਬਿਨਾਸ਼ੀ
ਭੇਵ ਨਿਆਰੀ, ਅਜੂਨੀ ਰਹਿਤ ਵੇਸ ਵਟਾਇੰਦਾ। ਸ੍ਰੀ ਭਗਵਾਨ ਸਾਚੀ ਯਾਰੀ, ਘਰ ਸਾਚੇ ਆਪ ਨਿਭਾਇੰਦਾ। ਪਾਰਬ੍ਰਹਮ ਮੇਲਾ ਪਰਵਰਦਿਗਾਰੀ, ਆਪ ਆਪਣਾ ਖੇਲ ਖਿਲਾਇੰਦਾ। ਬ੍ਰਹਮ ਬ੍ਰਹਮ ਬ੍ਰਹਮ ਕਰ ਉਜਿਆਰੀ, ਸਾਚਾ ਸਗਨ ਮਨਾਇੰਦਾ। ਵਿਸ਼ਨੂੰ ਸੇਵਾ ਵਡ ਸੰਸਾਰੀ, ਹਰਿ ਸਾਚਾ ਆਪ ਲਗਾਇੰਦਾ। ਬ੍ਰਹਮਾ ਦੇਵੇ ਬ੍ਰਹਮ ਭੰਡਾਰੀ, ਲੱਖ ਚੁਰਾਸੀ ਝੋਲੀ ਪਾਇੰਦਾ। ਸ਼ੰਕਰ ਸੇਵਾ ਰਿਹਾ ਸੰਘਾਰੀ, ਸਾਚਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਸੋ ਪੁਰਖ ਨਿਰੰਜਣ ਖੇਲੇ ਖੇਲ, ਹਰਿ ਪੁਰਖ ਨਿਰੰਜਣ ਵਡ ਵਡਿਆਈਆ। ਏਕੰਕਾਰਾ ਚਾੜ੍ਹੇ ਤੇਲ, ਆਦਿ ਨਿਰੰਜਣ ਵੱਜੇ ਵਧਾਈਆ। ਅਬਿਨਾਸ਼ੀ ਕਰਤਾ ਕਰੇ ਮੇਲ, ਸ੍ਰੀ ਭਗਵਾਨ ਕਰੇ ਕੁੜਮਾਈਆ। ਪਾਰਬ੍ਰਹਮ ਪ੍ਰਭ ਸੱਜਣ ਸੁਹੇਲ, ਬ੍ਰਹਮ ਵੇਖੇ ਥਾਉਂ ਥਾਈਂਆ। ਵਿਸ਼ਨੂੰ ਵਸੇ ਧਾਮ ਨਵੇਲ, ਬ੍ਰਹਮਾ ਪੁਰੀ ਬ੍ਰਹਮ ਸੁਹਾਈਆ। ਸ਼ੰਕਰ ਨੱਕ ਪਾਏ ਨਕੇਲ, ਹਰਿ ਸਾਚਾ ਆਪ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਗੰਮ ਅਗੰਮੜਾ ਧਾਮ ਉਪਜਾਈਆ। ਸੋ ਪੁਰਖ ਨਿਰੰਜਣ ਧਾਮ ਅਵੱਲਾ, ਏਕਾ ਏਕ ਉਪਜਾਇੰਦਾ। ਹਰਿ ਪੁਰਖ ਨਿਰੰਜਣ ਸਚ ਮਹੱਲਾ, ਹੰ ਘਰ ਸਾਚਾ ਆਪ ਵਸਾਇੰਦਾ। ਏਕੰਕਾਰਾ ਨਿਰਾਧਾਰ ਨਿਰਗੁਣ ਰੂਪ ਆਪੇ ਰੱਲਾ, ਦਿਸ ਕਿਸੇ ਨਾ ਆਇੰਦਾ। ਆਦਿ ਨਿਰੰਜਣ ਆਪਣੇ ਦੀਪਕ ਆਪੇ ਬੱਲਾ, ਪਰਕਾਸ਼ ਪਰਕਾਸ਼ ਵਖਾਇੰਦਾ। ਪੁਰਖ ਅਬਿਨਾਸ਼ੀ ਅਛਲ ਅਛੱਲਾ, ਵਲ ਛਲ ਧਾਰੀ ਨਾਉਂ ਰਖਾਇੰਦਾ। ਸ੍ਰੀ ਭਗਵਾਨ ਆਪਣੇ ਅੱਗੇ ਆਪੇ ਖਲਾ, ਸਵੱਛ ਸਰੂਪੀ ਰੂਪ ਵਟਾਇੰਦਾ। ਪਾਰਬ੍ਰਹਮ ਸਚ ਸਿੰਘਾਸਣ ਏਕਾ ਮੱਲਾ, ਦਰ ਘਰ ਸਾਚੇ ਸੋਭਾ ਪਾਇੰਦਾ। ਬ੍ਰਹਮ ਬ੍ਰਹਮ ਬ੍ਰਹਮ ਪਾਰਬ੍ਰਹਮ ਪ੍ਰਭ ਆਪੇ ਰੱਲਾ, ਆਪੇ ਸੇਵ ਕਮਾਇੰਦਾ। ਵਿਸ਼ਨੂੰ ਫੜਾਇਆ ਹਰਿ ਹਰਿ ਪੱਲਾ, ਆਪਣੇ ਲੜ ਬੰਧਾਇੰਦਾ। ਬ੍ਰਹਮੇ ਸੁਨੇਹੜਾ ਏਕਾ ਘੱਲਾ, ਸਾਚਾ ਸ਼ਬਦ ਸੁਣਾਇੰਦਾ। ਸ਼ੰਕਰ ਲਾਇਆ ਕਾਇਆ ਫਲ ਡੱਲਾ, ਬਾਸ਼ਕ ਤਸ਼ਕਾ ਗਲ ਲਟਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਧਾਰ ਏਕੰਕਾਰ, ਆਪਣੇ ਹੱਥ ਰਖਾਇੰਦਾ। ਸੋ ਪੁਰਖ ਨਿਰੰਜਣ ਸੋਭਾਵੰਤ, ਘਰ ਸਾਚਾ ਆਪ ਸੁਹਾਇੰਦਾ। ਹਰਿ ਪੁਰਖ ਨਿਰੰਜਣ ਬਣੇ ਬਣਤ, ਨਿਰਗੁਣ ਜੋਤੀ ਡਗਮਗਾਇੰਦਾ। ਏਕੰਕਾਰਾ ਮਹਿਮਾ ਅਗਣਤ, ਲਿਖਿਆ ਲੇਖ ਨਾ ਕੋਇ ਲਿਖਾਇੰਦਾ। ਆਦਿ ਨਿਰੰਜਣ ਆਦਿ ਅੰਤ, ਨੂਰੋ ਨੂਰ ਡਗਮਗਾਇੰਦਾ। ਸ੍ਰੀ ਭਗਵਾਨ ਵੇਖੇ ਰੁੱਤ ਬਸੰਤ, ਘਰ ਸਾਚੇ ਸੋਭਾ ਪਾਇੰਦਾ। ਪੁਰਖ ਅਬਿਨਾਸ਼ੀ ਆਪੇ ਜਾਣੇ ਆਪਣੀ ਮਹਿਮਾ ਅਗਣਤ, ਲੇਖਾ ਲਿਖਣਹਾਰ ਆਪ ਅਖਵਾਇੰਦਾ। ਪਾਰਬ੍ਰਹਮ ਏਕਾ ਰੰਗਤ, ਨਿਰਗੁਣ ਨਿਰਗੁਣ ਆਪ ਚੜ੍ਹਾਇੰਦਾ। ਬ੍ਰਹਮ ਬ੍ਰਹਮ ਬ੍ਰਹਮ ਹੋਏ ਮੰਗਤ, ਹਰਿ ਸਾਚੀ ਝੋਲੀ ਪਾਇੰਦਾ। ਵਿਸ਼ਨੂੰ ਮੇਲਾ ਹਰੀ ਸੰਗਤ, ਸ਼ੰਕਰ ਭੰਗਤ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇੰਦਾ। ਸ਼ੰਕਰ ਬ੍ਰਹਮਾ ਵਿਸ਼ਨ ਧਾਰ, ਤ੍ਰੈ ਤ੍ਰੈ ਮੇਲ ਮਿਲਾਇਆ। ਬ੍ਰਹਮ ਪਾਰਬ੍ਰਹਮ ਕਰ ਆਕਾਰ, ਸ੍ਰੀ ਭਗਵਾਨ ਵੇਸ ਵਟਾਇਆ। ਅਬਿਨਾਸ਼ੀ ਕਰਤਾ ਮੀਤ ਮੁਰਾਰ, ਆਦਿ ਨਿਰੰਜਣ ਸੇਵ ਕਮਾਇਆ। ਹਰਿ ਪੁਰਖ ਨਿਰੰਜਣ ਸਾਂਝਾ ਯਾਰ, ਸੋ ਪੁਰਖ ਨਿਰੰਜਣ ਦਏ ਸਲਾਹਿਆ। ਏਕੰਕਾਰਾ ਕਰ ਪਸਾਰ, ਦਰ ਘਰ ਸਾਚੇ ਬੈਠਾ ਆਸਣ ਲਾਇਆ। ਸਚ ਸਿੰਘਾਸਣ ਅਪਰ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਵ ਖੁਲਾਇਆ। ਸਚ ਸਿੰਘਾਸਣ ਹਰਿ ਨਿਰੰਕਾਰ, ਆਪਣਾ ਆਪ ਸੁਹਾਈਆ। ਸਤਿ ਪੁਰਖ ਨਿਰੰਜਣ ਸਾਚੀ ਧਾਰ, ਅਗੰਮੜੇ
ਧਾਮ ਵਹਾਈਆ। ਅਲੱਖ ਅਗੋਚਰ ਬੇਐਬ ਪਰਵਰਦਿਗਾਰ, ਜਲਵਾ ਨੂਰ ਨੂਰ ਇਲਾਹੀਆ। ਸਾਚੇ ਮੰਦਰ ਪਾਵੇ ਸਾਰ, ਆਪਣੀ ਰਚਨਾ ਆਪ ਰਚਾਈਆ। ਥਿਰ ਘਰ ਸਾਚਾ ਖੋਲ੍ਹ ਕਿਵਾੜ, ਸਚਖੰਡ ਬੈਠਾ ਆਸਣ ਲਾਈਆ। ਸੋ ਪੁਰਖ ਨਿਰੰਜਣ ਵੇਖ ਵਿਚਾਰ, ਹਰਿ ਪੁਰਖ ਨਿਰੰਜਣ ਆਪਣੇ ਰੰਗ ਰੰਗਾਈਆ। ਆਦਿ ਨਿਰੰਜਣ ਦੀਵਾ ਬੱਤੀ ਕਰ ਤਿਆਰ, ਕਮਲਾਪਾਤੀ ਆਪ ਅਖਵਾਈਆ। ਪੁਰਖ ਅਬਿਨਾਸ਼ੀ ਵੇਖਣਹਾਰ, ਸ੍ਰੀ ਭਗਵਾਨ ਆਪ ਉਠਾਈਆ। ਪਾਰਬ੍ਰਹਮ ਬ੍ਰਹਮ ਕਰ ਪਿਆਰ, ਆਪਣੀ ਵਸਤ ਝੋਲੀ ਪਾਈਆ। ਵਿਸ਼ਨੂੰ ਤੇਰਾ ਭਰੇ ਭੰਡਾਰ, ਤੋਟ ਰਹੇ ਨਾ ਰਾਈਆ। ਬ੍ਰਹਮਾ ਦੇਵੇ ਨਾਮ ਧੁਨਕਾਰ, ਏਕਾ ਸ਼ਬਦ ਸੁਣਾਈਆ। ਸ਼ੰਕਰ ਮੇਲਾ ਹਰਿ ਕਰਤਾਰ, ਹੱਥ ਤ੍ਰਿਸੂਲ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਸੁਹਾਈਆ। ਏਕੰਕਾਰਾ ਸਤਿ ਪੁਰਖ ਅਬਿਨਾਸ਼ਾ, ਆਪਣਾ ਖੇਲ ਖਿਲਾਇੰਦਾ। ਸੋ ਪੁਰਖ ਨਿਰੰਜਣ ਵੇਖ ਤਮਾਸ਼ਾ, ਹਰਿ ਪੁਰਖ ਨਿਰੰਜਣ ਡੰਕ ਵਜਾਇੰਦਾ। ਆਦਿ ਨਿਰੰਜਣ ਪਾਵੇ ਰਾਸਾ, ਜੋਤੀ ਜੋਤ ਡਗਮਗਾਇੰਦਾ। ਸ੍ਰੀ ਭਗਵਾਨ ਇਕ ਭਰਵਾਸਾ, ਅਬਿਨਾਸ਼ੀ ਕਰਤਾ ਆਪ ਕਰਾਇੰਦਾ। ਪਾਰਬ੍ਰਹਮ ਪੂਰੀ ਕਰੇ ਆਸਾ, ਬ੍ਰਹਮ ਇਛਿਆ ਪੂਰ ਕਰਾਇੰਦਾ। ਸ਼ੰਕਰ ਦੇਵੇ ਇਕ ਦਿਲਾਸਾ, ਸ੍ਰਿਸ਼ਟ ਸਬਾਈ ਰਿਜ਼ਕ ਪੁਚਾਇੰਦਾ। ਬ੍ਰਹਮਾ ਤੇਰੀ ਬੁਝੇ ਪਿਆਸਾ, ਚਰਨ ਚਰਨੋਦਕ ਮੁਖ ਚੁਆਇੰਦਾ। ਸ਼ੰਕਰ ਵੇਖੇ ਕਾਇਆ ਕਾਸਾ, ਕੰਚਨ ਗੜ੍ਹ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਜੂਨੀ ਰਹਿਤ ਆਪ ਅਖਵਾਇੰਦਾ। ਸੋ ਪੁਰਖ ਨਿਰੰਜਣ ਵਡ ਗਹਿਰ ਗੰਭੀਰ, ਏਕਾ ਏਕ ਅਖਵਾਇੰਦਾ। ਹਰਿ ਪੁਰਖ ਨਿਰੰਜਣ ਠਾਂਡਾ ਸੀਰ, ਸਤਿ ਸਤਿ ਸਮਾਇੰਦਾ। ਏਕੰਕਾਰਾ ਦੇਵੇ ਧੀਰ, ਸਾਚਾ ਹੁਕਮ ਚਲਾਇੰਦਾ। ਆਦਿ ਨਿਰੰਜਣ ਸ਼ਾਹ ਹਕੀਰ, ਏਕਾ ਰੂਪ ਡਗਮਗਾਇੰਦਾ। ਅਬਿਨਾਸ਼ੀ ਕਰਤਾ ਕੱਟ ਜ਼ੰਜੀਰ, ਆਪਣਾ ਬੰਧਨ ਆਪ ਤੁੜਾਇੰਦਾ। ਸ੍ਰੀ ਭਗਵਾਨ ਚੋਟੀ ਚੜ੍ਹੇ ਅਖ਼ੀਰ, ਘਰ ਸਾਚਾ ਇਕ ਸੁਹਾਇੰਦਾ। ਪਾਰਬ੍ਰਹਮ ਬ੍ਰਹਮ ਘੱਤੀ ਆਏ ਵਹੀਰ, ਆਪਣਾ ਮਾਰਗ ਆਪ ਵਖਾਇੰਦਾ। ਵਿਸ਼ਨੂੰ ਵੱਜਾ ਏਕਾ ਤੀਰ, ਤੀਰ ਸ਼ਬਦ ਅਣਿਆਲਾ ਆਪ ਲਗਾਇੰਦਾ। ਬ੍ਰਹਮਾ ਬਖ਼ਸ਼ੇ ਏਕਾ ਧੀਰ, ਏਕਾ ਮੰਤਰ ਗਿਆਨ ਦ੍ਰਿੜਾਇੰਦਾ। ਸ਼ੰਕਰ ਕੱਢੇ ਹਉਮੇ ਪੀੜ, ਏਕਾ ਸੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਆਪ ਸੁਹਾਇੰਦਾ। ਸੋ ਪੁਰਖ ਨਿਰੰਜਣ ਕਮਲਾਪਾਤੀ, ਹਰਿ ਪੁਰਖ ਨਿਰੰਜਣ ਸੋਭਾਵੰਤ ਨਾਰ ਸੁਹਾਈਆ। ਏਕਉਂਕਾਰਾ ਦੇਵੇ ਦਾਤੀ, ਆਪਣੀ ਇਛਿਆ ਆਪੇ ਝੋਲੀ ਪਾਈਆ। ਆਦਿ ਨਿਰੰਜਣ ਕਰ ਪਰਕਾਸੀ ਵਖਾਏ ਇਕ ਘਰ ਪਰਭਾਤੀ, ਏਕਾ ਰੰਗ ਰੰਗਾਈਆ। ਸ੍ਰੀ ਭਗਵਾਨ ਉਤਮ ਜ਼ਾਤੀ, ਜ਼ਾਤ ਅਜ਼ਾਤੀ ਨਾ ਕੋਇ ਵਖਾਈਆ। ਅਬਿਨਾਸ਼ੀ ਕਰਤਾ ਪਿਤਾ ਮਾਤੀ, ਆਪ ਆਪਣਾ ਨਾਉਂ ਉਪਜਾਈਆ। ਪਾਰਬ੍ਰਹਮ ਪ੍ਰਭ ਕੁਲ ਪਛਾਤੀ, ਆਪਣੀ ਅੰਸ ਦਏ ਉਪਜਾਈਆ। ਬ੍ਰਹਮ ਬ੍ਰਹਮ ਬ੍ਰਹਮ ਪ੍ਰਭ ਦੇਵੇ ਦਾਤੀ, ਆਪਣਾ ਅੰਗ ਆਪ ਕਟਾਈਆ। ਵਿਸ਼ਨੂੰ ਸੁਣਾਏ ਸਾਚੀ ਗਾਥੀ, ਆਪਣਾ ਭੇਵ ਖੁਲ੍ਹਾਈਆ। ਬ੍ਰਹਮਾ ਮਿਲਿਆ ਸਾਚਾ ਸਾਥੀ, ਚਾਰੇ ਵੇਦਾਂ ਕਰੇ ਪੜ੍ਹਾਈਆ। ਸ਼ੰਕਰ ਖੋਲ੍ਹੇ ਏਕਾ ਤਾਕੀ, ਏਕਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਧਰਾਈਆ। ਸੋ ਪੁਰਖ ਨਿਰੰਜਣ ਕੰਤ ਸੁਭਾਗਾ, ਹਰਿ ਪੁਰਖ ਨਿਰੰਜਣ ਨਰ ਨਰਾਇਣ ਵਿਹਾਈਆ। ਏਕਉਂਕਾਰਾ ਪਕੜੇ ਵਾਗਾਂ, ਘਰ ਸਾਚੇ ਸੋਭਾ ਪਾਈਆ। ਆਦਿ ਨਿਰੰਜਣ ਗਾਏ ਰਾਗਾ, ਪੁਰਖ ਅਬਿਨਾਸ਼ੀ ਨਾਲ ਰਲਾਈਆ। ਸ੍ਰੀ ਭਗਵਾਨ ਆਪਣਾ ਮੰਗੇ ਲਾਗਾ, ਆਪਣਾ ਦੋਹਰਾ
ਆਪ ਸੁਣਾਈਆ। ਪਾਰਬ੍ਰਹਮ ਪ੍ਰਭ ਆਇਆ ਭਾਜਾ, ਮੂੰਹ ਵੇਖੇ ਧੀ ਜਵਾਈਆ। ਬ੍ਰਹਮ ਬ੍ਰਹਮ ਤੇਰੀ ਰੱਖੇ ਲਾਜਾ, ਸਿਰ ਆਪਣਾ ਹੱਥ ਟਿਕਾਈਆ। ਵਿਸ਼ਨੂੰ ਤੇਰਾ ਰਚਿਆ ਕਾਜਾ, ਦਿਸ ਕਿਸੇ ਨਾ ਆਈਆ। ਲੱਖ ਚੁਰਾਸੀ ਪ੍ਰਭ ਸਾਜਣ ਸਾਜਾ, ਤ੍ਰੈਗੁਣ ਬਣਤ ਬਣਾਈਆ। ਸ਼ੰਕਰ ਬਹਿ ਬਹਿ ਮਾਰ ਵਾਜਾ, ਭੋਲਾ ਨਾਥ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਖਿਲਾਈਆ। ਹਰਿ ਪੁਰਖ ਨਿਰੰਜਣ ਸੋ ਪੁਰਖ ਨਿਰੰਜਣ ਵਰਿਆ, ਘਰ ਸਾਚੇ ਵੱਜੀ ਵਧਾਈਆ। ਏਕਉਂਕਾਰਾ ਅੱਗੇ ਖੜਿਆ, ਆਪਣੇ ਫੇਰੇ ਆਪ ਦਵਾਈਆ। ਆਦਿ ਨਿਰੰਜਣ ਚਾਰੋਂ ਕੁੰਟ ਫੜ ਫੜ ਲੜਿਆ, ਪੱਲੂ ਨਾਲ ਬੰਧਾਈਆ। ਸ੍ਰੀ ਭਗਵਾਨ ਏਕਾ ਅੱਖਰ ਪੜ੍ਹਿਆ, ਲਿਖਣ ਪੜ੍ਹਨ ਵਿਚ ਨਾ ਆਈਆ। ਪੁਰਖ ਅਬਿਨਾਸ਼ੀ ਲਾਈ ਜੜਿਆ, ਨਾ ਕੋਈ ਮੇਟੇ ਮੇਟ ਮਿਟਾਈਆ। ਪਾਰਬ੍ਰਹਮ ਆਪਣੀ ਨਾਰੀ ਲੈ ਆਪਣੇ ਅੰਦਰ ਵੜਿਆ, ਘਰ ਸਾਚੇ ਖ਼ੁਸ਼ੀ ਮਨਾਈਆ। ਬ੍ਰਹਮ ਬ੍ਰਹਮ ਬ੍ਰਹਮ ਘਾੜਨ ਘੜਿਆ, ਘੜਨਹਾਰਾ ਦਿਸ ਨਾ ਆਈਆ। ਵਿਸ਼ਨੂੰ ਹਰਿ ਹਰਿ ਅੱਗੇ ਕਰਿਆ, ਦੇ ਮਤ ਰਿਹਾ ਸਮਝਾਈਆ। ਬ੍ਰਹਮਾ ਤੇਰਾ ਚੁੱਕੇ ਡਰਿਆ, ਭੈ ਭਿਆਨਕ ਰੂਪ ਵਟਾਈਆ। ਸ਼ੰਕਰ ਢਹਿ ਢਹਿ ਸਰਨਾਈ ਪੜਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵੰਡਣ ਆਪ ਵੰਡਾਈਆ। ਸੋ ਪੁਰਖ ਨਿਰੰਜਣ ਸਾਚਾ ਮੀਤ, ਹਰਿ ਪੁਰਖ ਨਿਰੰਜਣ ਸੋਭਾਵੰਤੀ ਖ਼ੁਸ਼ੀ ਮਨਾਈਆ। ਏਕਉਂਕਾਰਾ ਵਸਿਆ ਚੀਤ, ਘਰ ਮੇਲਾ ਸਹਿਜ ਸੁਭਾਈਆ। ਆਦਿ ਨਿਰੰਜਣ ਗਾਇਆ ਗੀਤ, ਸ੍ਰੀ ਭਗਵਾਨ ਵੇਖ ਵਖਾਈਆ। ਅਬਿਨਾਸ਼ੀ ਕਰਤਾ ਬੈਠਾ ਧਾਮ ਅਨਡੀਠ, ਥਿਰ ਘਰ ਬੈਠਾ ਸੋਭਾ ਪਾਈਆ। ਪਾਰਬ੍ਰਹਮ ਸਚਖੰਡ ਨਿਵਾਸੀ ਆਪੇ ਹੋਇਆ ਠੰਡਾ ਸੀਤ, ਸਾਂਤਕ ਸਤਿ ਸਤਿ ਵਰਤਾਈਆ। ਬ੍ਰਹਮ ਬ੍ਰਹਮ ਬ੍ਰਹਮ ਕਰੇ ਪੁਨੀਤ, ਆਪ ਆਪਣੀ ਦਇਆ ਕਮਾਈਆ। ਵਿਸ਼ਨੂੰ ਵੰਸੀ ਸਾਚੀ ਰੀਤ, ਤ੍ਰੈਗੁਣ ਬੰਧਨ ਬੰਧ ਬੰਧਾਈਆ। ਬ੍ਰਹਮਾ ਏਕਾ ਰੰਗ ਰੰਗਾਵੇ ਹਸਤ ਕੀਟ, ਜੀਵ ਆਤਮ ਵੰਡ ਵੰਡਾਈਆ। ਸ਼ੰਕਰ ਅੰਤਮ ਦੇਣੀ ਪੀਠ, ਚਾਕਰ ਚਾਕਰੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਉਪਜਾਈਆ। ਸੋ ਪੁਰਖ ਨਿਰੰਜਣ ਸਾਚੀ ਸੇਜ, ਹਰਿ ਪੁਰਖ ਨਿਰੰਜਣ ਸੰਗ ਹੰਢਾਇੰਦਾ। ਏਕੰਕਾਰਾ ਰਿਹਾ ਵੇਖ, ਆਪਣਾ ਨੈਣ ਉਠਾਇੰਦਾ। ਆਦਿ ਨਿਰੰਜਣ ਧਰ ਧਰ ਭੇਖ, ਅੰਦਰ ਬਾਹਰ ਫੇਰਾ ਪਾਇੰਦਾ। ਪੁਰਖ ਅਬਿਨਾਸ਼ੀ ਦਰ ਦਰਵੇਸ, ਆਪਣੀ ਅਲਖ ਜਗਾਇੰਦਾ। ਸ੍ਰੀ ਭਗਵਾਨ ਆਪੇ ਜਾਣੇ ਆਪਣਾ ਲੇਖ, ਸਾਚਾ ਲੇਖਾ ਆਪ ਗਣਾਇੰਦਾ। ਪਾਰਬ੍ਰਹਮ ਕਰ ਸਾਚ ਆਦੇਸ਼, ਸਾਚਾ ਹੁਕਮ ਸੁਣਾਇੰਦਾ। ਬ੍ਰਹਮ ਬ੍ਰਹਮ ਬਹ੍ਰਮ ਹੋ ਪਰਵੇਸ਼, ਆਪਣਾ ਰੰਗ ਰੰਗਾਇੰਦਾ। ਵਿਸ਼ਨੂੰ ਤੇਰਾ ਅਵੱਲੜਾ ਲੇਖ, ਹਰਿ ਸਾਚਾ ਆਪ ਲਿਖਾਇੰਦਾ। ਬ੍ਰਹਮੇ ਬ੍ਰਹਮ ਨਾ ਚਲੇ ਪੇਸ਼, ਹਰਿ ਸਾਚੀ ਕਲ ਵਰਤਾਇੰਦਾ। ਸ਼ੰਕਰ ਹੁਕਮੀ ਨਰ ਨਰੇਸ਼, ਹੁਕਮੀ ਹੁਕਮ ਫਿਰਾਇੰਦਾ। ਵਿਸ਼ਨੂੰ ਤੇਰੀ ਬਾਸ਼ਕ ਸੇਜ, ਸਾਂਗੋ ਪਾਂਗ ਹੰਢਾਇੰਦਾ। ਬ੍ਰਹਮਾ ਤੇਰੇ ਨੇਤਰ ਵੇਖ, ਆਪਣਾ ਨੈਣ ਚਮਕਾਇੰਦਾ। ਸ਼ੰਕਰ ਤੇਰਾ ਸਾਚਾ ਭੇਸ, ਹਰਿ ਸਾਚਾ ਆਪ ਵਟਾਇੰਦਾ। ਤਿੰਨਾਂ ਦੇਵੇ ਇਕ ਆਦੇਸ਼, ਸਾਚਾ ਹੁਕਮ ਸੁਣਾਇੰਦਾ। ਹੰ ਰੂਪ ਸਰਬ ਪਰਵੇਸ਼, ਨਿਰਗੁਣ ਆਪਣਾ ਅੰਗ ਕਟਾਇੰਦਾ। ਵਿਸ਼ਨ ਬ੍ਰਹਮਾ ਸ਼ੰਕਰ ਆਪ ਵਸਾਏ ਆਪਣਾ ਦੇਸ, ਸਚ ਮਹੱਲਾ ਆਪ ਸੁਹਾਇੰਦਾ। ਸੋ ਪੁਰਖ ਨਿਰੰਜਣ ਆਪੇ ਲਏ ਵੇਖ, ਆਪਣੀ ਰਚਨਾ ਆਪ ਰਚਾਇੰਦਾ। ਨੌ ਨੌ ਚਾਰ ਨਾ ਮੇਟੇ ਕੋਇ ਰੇਖ, ਸਾਚਾ ਬੀਜ ਬ੍ਰਹਮ ਜਣਾਇੰਦਾ। ਨੌ ਨੌ ਚਾਰ ਬਣ ਦਰਵੇਸ਼, ਛੱਤੀ
ਯੁਗ ਖੇਲ ਖਿਲਾਇੰਦਾ। ਤ੍ਰੈਗੁਣ ਮਾਇਆ ਨਾ ਚਲੇ ਕੋਈ ਪੇਸ਼, ਰਜੋ ਤਮੋ ਸਤੋ ਸਾਚਾ ਵੇਸ ਧਰਾਇੰਦਾ। ਸੋ ਪੁਰਖ ਨਿਰੰਜਣ ਬਣੇ ਨਰ ਨਰੇਸ਼, ਆਪਣਾ ਲਹਿਣਾ ਆਪ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਨਾਉਂ ਆਪ ਉਪਜਾਇੰਦਾ। ਸੋ ਪੁਰਖ ਨਿਰੰਜਣ ਨਾਮ ਰੱਖ, ਹਰਿ ਆਪਣਾ ਰੰਗ ਰੰਗਾਈਆ। ਹੰ ਬ੍ਰਹਮ ਹੋ ਪਰਤੱਖ, ਲੱਖ ਚੁਰਾਸੀ ਗਿਆ ਸਮਾਈਆ। ਹਰਿ ਪੁਰਖ ਨਿਰੰਜਣ ਵੇਖੇ ਪੱਖ, ਘਰ ਸਾਚਾ ਇਕ ਵਸਾਈਆ। ਏਕੰਕਾਰਾ ਲਏ ਰੱਖ, ਆਦਿ ਅੰਤ ਵੱਡੀ ਵਡਿਆਈਆ। ਆਦਿ ਨਿਰੰਜਣ ਮਾਰਗ ਦੱਸ, ਸਾਚਾ ਪੰਥ ਚਲਾਈਆ। ਸ੍ਰੀ ਭਗਵਾਨ ਅਲੱਖਣਾ ਅਲੱਖ, ਅਲਖ ਅਗੋਚਰ ਭੇਵ ਨਾ ਰਾਈਆ। ਪੁਰਖ ਅਬਿਨਾਸ਼ੀ ਘਟ ਘਟ ਰਿਹਾ ਵਸ, ਦਿਸ ਕਿਸੇ ਨਾ ਆਈਆ । ਪਾਰਬ੍ਰਹਮ ਪ੍ਰਭ ਨੱਸ ਨੱਸ, ਬ੍ਰਹਮ ਮੇਲਾ ਸਹਿਜ ਸੁਭਾਈਆ। ਵਿਸ਼ਨੂੰ ਚਰਨ ਦਵਾਰੇ ਰਿਹਾ ਹੱਸ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਬ੍ਰਹਮਾ ਆਪਣੇ ਹੱਥ ਰਿਹਾ ਮਸ, ਹੱਥੀਂ ਸਾਚੀ ਸੇਵ ਕਮਾਈਆ। ਸ਼ੰਕਰ ਤਲੀਆਂ ਹੇਠ ਰਿਹਾ ਝੱਸ, ਆਪਣੀ ਜੇਹਵਾ ਸੇਵਾ ਲਾਈਆ। ਸੋ ਪੁਰਖ ਨਿਰੰਜਣ ਆਦਿ ਜੁਗਾਦਿ ਆਪੇ ਹੋਏ ਵਖ, ਅੰਤਮ ਆਪੇ ਮੇਲ ਮਿਲਾਈਆ। ਸੋਹੰ ਰੂਪ ਨਾ ਕੋਈ ਜਾਣੇ ਕਿਸਨਾ ਸੁਕਲਾ ਪੱਖ, ਰਵ ਸਸ ਭੇਵ ਨਾ ਪਾਈਆ। ਚਾਰ ਵੇਦ ਨਾ ਸਕੇ ਪਰਖ, ਬ੍ਰਹਮਾ ਰਸਨਾ ਜੇਹਵਾ ਏਕਾ ਗਾਈਆ। ਨਾ ਕੋਈ ਸੋਗ ਨਾ ਕੋਈ ਹਰਖ, ਹੰ ਬ੍ਰਹਮ ਆਪ ਰਘੁਰਾਈਆ। ਸੋ ਪੁਰਖ ਨਿਰੰਜਣ ਨੌ ਨੌ ਚਾਰ ਕਰ ਪਾਰ ਖਾਦਾ ਤਰਸ, ਦੋਹਾਂ ਮੇਲਾ ਦਏ ਮਿਲਾਈਆ। ਅੰਮ੍ਰਿਤ ਧਾਰ ਅੰਦਰੇ ਅੰਦਰ ਬਰਸ, ਆਪ ਆਪਣਾ ਮੇਘ ਬਰਸਾਈਆ। ਹੰ ਤੇਰੀ ਮੇਟੇ ਹਰਸ, ਸੋ ਪੁਰਖ ਵੱਡੀ ਵਡਿਆਈਆ। ਆਪੇ ਅਰਸ਼ ਆਪੇ ਫਰਸ਼, ਉਚ ਅਗੰਮ ਅਥਾਹ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਹੰ ਸ਼ਬਦ ਤੇਰੀ ਰਚਨ ਰਚਾਈਆ। ਸੋਹੰ ਸ਼ਬਦ ਤੇਰਾ ਸਚ ਪਸਾਰਾ, ਹਰਿ ਆਪਣਾ ਰੂਪ ਵਟਾਇਆ। ਦੂਜੀ ਕੁਦਰਤ ਕਰੇ ਪਿਆਰਾ, ਹਰਿ ਹਰਿ ਮੰਦਰ ਇਕ ਸੁਹਾਇਆ। ਬ੍ਰਹਮਾ ਵਿਸ਼ਨ ਸੇਵਾਦਾਰਾ, ਸਾਚੀ ਸੇਵਾ ਰਹੇ ਕਮਾਇਆ। ਤ੍ਰੈਗੁਣ ਤੇਰਾ ਭਰ ਭੰਡਾਰਾ, ਪੰਜ ਤੱਤ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਹਰਿ ਬ੍ਰਹਿਮਾਦਿ ਸ਼ਬਦ ਨਾਦ ਇਕ ਵਜਾਇਆ। ਸ਼ਬਦ ਅਨਾਦਿ ਸੱਚਾ ਹਰਿ ਢੋਲਾ, ਆਦਿ ਜੁਗਾਦਿ ਸੁਣਾਇੰਦਾ। ਸੋ ਪੁਰਖ ਨਿਰੰਜਣ ਆਪੇ ਬੋਲਾ, ਹਰਿ ਪੁਰਖ ਨਿਰੰਜਣ ਗਾਇੰਦਾ। ਏਕੰਕਾਰਾ ਬਣਿਆ ਤੋਲਾ, ਪੁਰਖ ਅਬਿਨਾਸ਼ੀ ਧਾਰ ਸੁਣਾਇੰਦਾ। ਸ੍ਰੀ ਭਗਵਾਨ ਨਾ ਪਾਵੇ ਕੋਇ ਰੌਲਾ, ਆਪ ਆਪਣਾ ਬੋਝ ਉਠਾਇੰਦਾ। ਪਾਰਬ੍ਰਹਮ ਚੁੱਕਿਆ ਡੋਲਾ, ਆਪਣੀ ਡੋਲੀ ਆਪ ਸੁਹਾਇੰਦਾ। ਵਿਸ਼ਨੂੰ ਵੰਸੀ ਹੋਇਆ ਗੋਲਾ, ਦਰ ਸਾਚਾ ਵੇਖ ਵਖਾਇੰਦਾ। ਸ਼ਬਦ ਧਾਰ ਬ੍ਰਹਮ ਬ੍ਰਹਮ ਬਦਲਿਆ ਚੋਲਾ, ਲੱਖ ਚੁਰਾਸੀ ਚੋਲੀ ਸੰਗ ਨਿਭਾਇੰਦਾ। ਸ਼ੰਕਰ ਅੰਤਮ ਖੇਲੇ ਹੋਲਾ, ਜੋ ਘੜਿਆ ਸੋ ਭੰਨ ਵਖਾਇੰਦਾ। ਸੋਹੰ ਸ਼ਬਦ ਜੈਕਾਰਾ ਹਰਿ ਜੀ ਬੋਲਾ, ਲੱਖ ਚੁਰਾਸੀ ਤੇਰੀ ਆਤਮ ਆਪਣੇ ਵਿਚ ਸਮਾਇੰਦਾ। ਆਪ ਉਪਜਾਏ ਆਪ ਮਿਟਾਏ, ਆਪਣੇ ਹੱਥ ਰੱਖੀ ਵਡਿਆਈਆ। ਆਪ ਬ੍ਰਹਮਾ ਵਿਸ਼ਨ ਸ਼ਿਵ ਅਖਵਾਏ, ਆਪੇ ਤ੍ਰੈਗੁਣ ਰੂਪ ਵਟਾਈਆ। ਆਪੇ ਪੰਜ ਤੱਤ ਰਚਨ ਰਚਾਏ, ਆਪੇ ਪੰਜੀ ਮੇਲ ਮਿਲਾਈਆ। ਆਪੇ ਆਪਣਾ ਰੂਪ ਵਟਾਏ, ਆਪੇ ਨਿਰਗੁਣ ਸਰਗੁਣ ਵੇਖ ਵਖਾਈਆ। ਆਪੇ ਲੱਖ ਚੁਰਾਸੀ ਫੁੱਲ ਖਿਲਾਏ, ਆਪੇ ਬੈਠਾ ਮੁਖ ਛੁਪਾਈਆ। ਆਪੇ ਧਰਤ ਧਵਲ ਵਡਿਆਏ, ਜਲ ਬਿੰਬ ਆਪ ਉਪਜਾਈਆ। ਆਪੇ ਮੰਡਲ ਮੰਡਪ ਡੇਰਾ ਲਾਏ, ਰਵ ਸਸ ਆਪ ਚਮਕਾਈਆ। ਆਕਾਸ਼ ਪਰਕਾਸ਼
ਆਪ ਕਰਾਏ, ਧੂੰਆਂਧਾਰ ਆਪ ਸਮਾਈਆ। ਜੰਗਲ ਜੂਹ ਉਜਾੜ ਪਹਾੜ ਵੇਖ ਵਖਾਏ, ਆਪੇ ਉਚੇ ਟਿੱਲੇ ਪਰਬਤ ਬੈਠਾ ਆਸਣ ਲਾਈਆ। ਆਪੇ ਸਮੁੰਦ ਸਾਗਰ ਫੋਲ ਫੁਲਾਏ, ਆਪ ਆਪਣੀ ਸੇਵ ਕਮਾਈਆ। ਆਪੇ ਨਿਰਮਲ ਕਾਇਆ ਗਾਗਰ ਜੋਤ ਜਗਾਏ, ਘਟ ਘਟ ਆਪਣੀ ਕਰ ਰੁਸ਼ਨਾਈਆ। ਆਪੇ ਮਨ ਮਤ ਬੁਧ ਵੰਡ ਵੰਡਾਏ, ਆਪਣਾ ਹਿੱਸਾ ਆਪ ਰਖਾਈਆ। ਆਪੇ ਪਾਰਬ੍ਰਹਮ ਬ੍ਰਹਮ ਰੂਪ ਧਰਾਏ, ਈਸ਼ ਜੀਵ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਆਦਿ ਭਗਵੰਤ ਸੋ ਪੁਰਖ ਨਿਰੰਜਣ ਕੰਤ, ਹਰਿ ਪੁਰਖ ਨਿਰੰਜਣ ਨਾਰ ਭਤਾਰ, ਸਚ ਵਿਚੋਲਾ ਏਕੰਕਾਰ, ਆਦਿ ਨਿਰੰਜਣ ਸੇਵਾਦਾਰ, ਅਬਿਨਾਸ਼ੀ ਕਰਤਾ ਪਾਵੇ ਸਾਰ, ਸ੍ਰੀ ਭਗਵਾਨ ਸੋਹੇ ਦਵਾਰ, ਪਾਰਬ੍ਰਹਮ ਖੇਲ ਅਪਾਰ, ਬ੍ਰਹਮ ਰੂਪ ਪ੍ਰਗਟੇ ਵਿਚ ਸੰਸਾਰ, ਲੱਖ ਚੁਰਾਸੀ ਦਏ ਆਧਾਰ, ਊਚ ਨੀਚ ਨਾ ਕੋਇ ਵਿਚਾਰ, ਵਰਨ ਗੋਤ ਤੇ ਵਸਿਆ ਬਾਹਰ, ਨਿਰਗੁਣ ਜੋਤ ਆਪ ਨਿਰੰਕਾਰ, ਹੰ ਰੂਪ ਨਿਰਾਕਾਰ, ਬਿਨ ਹਰਿ ਪਾਵੇ ਨਾ ਕੋਈ ਸਾਰ, ਸੋ ਪੁਰਖ ਨਿਰੰਜਣ ਬੰਨ੍ਹੇ ਧਾਰ, ਸੋਹੰ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਵਸਣਹਾਰਾ ਸਚ ਘਰ, ਸਚ ਸਿੰਘਾਸਣ ਪੁਰਖ ਅਬਿਨਾਸ਼ਣ ਸਰਬ ਗੁਣਤਾਸਨ, ਏਕੰਕਾਰ ਨਿਰਾਕਾਰ ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸਾਚਾ ਸਚਖੰਡ ਦਵਾਰਾ, ਹਰਿ ਸਾਚਾ ਆਪ ਸੁਹਾਈਆ। ਨਿਰਗੁਣ ਦੀਵਾ ਬਾਤੀ ਕਰ ਉਜਿਆਰਾ, ਬੈਠਾ ਆਸਣ ਲਾਈਆ। ਸ਼ਾਹੋ ਭੂਪ ਰਾਜ ਰਾਜਾਨ ਵਡ ਸਿਕਦਾਰਾ, ਧੁਰ ਫਰਮਾਣ ਆਪ ਜਣਾਈਆ। ਹੁਕਮੀ ਹੁਕਮ ਫਿਰਾਏ ਸਰਬ ਸੰਸਾਰਾ, ਨਿਰਭੈ ਆਪਣਾ ਭੈ ਵਖਾਈਆ। ਅਕਾਲ ਮੂਰਤ ਖੇਲ ਅਪਾਰਾ, ਅਜੂਨੀ ਰਹਿਤ ਭੇਵ ਨਾ ਆਈਆ। ਕਰਤਾ ਪੁਰਖ ਧੁਰ ਬਲਕਾਰਾ, ਨਾਮ ਸਤਿ ਕਰੇ ਪੜ੍ਹਾਈਆ। ਸੋ ਪੁਰਖ ਨਿਰੰਜਣ ਬੋਲ ਜੈਕਾਰਾ, ਹੰ ਬੇੜਾ ਰਿਹਾ ਤਰਾਈਆ। ਹਰਿਜਨ ਵੇਖੇ ਵਿਚ ਸੰਸਾਰਾ, ਕਲਜੁਗ ਅੰਤਮ ਫੇਰਾ ਪਾਈਆ। ਲੱਖ ਚੁਰਾਸੀ ਵਹਿਣ ਵਹੇ ਪੰਜ ਧਾਰਾ, ਨਾ ਸਕੇ ਕੋਈ ਬਚਾਈਆ। ਨੌਂ ਖੰਡ ਪ੍ਰਿਥਮੀ ਲੱਗਾ ਅਖਾੜਾ, ਕਲਜੁਗ ਕੂਕ ਰਿਹਾ ਨਚਾਈਆ। ਘਰ ਘਰ ਫਿਰੇ ਪੰਚਮ ਧਾੜਾ, ਪੰਚਮ ਤੱਤ ਰਹੀ ਜਲਾਈਆ। ਗੁਰਮੁਖ ਵਿਰਲੇ ਪਾਇਆ ਹਰਿ ਕਰਤਾਰਾ, ਜਿਸ ਜਨ ਬਖ਼ਸ਼ੇ ਸਚ ਸਰਨਾਈਆ। ਕਾਇਆ ਮੰਦਰ ਮੀਤ ਮੁਰਾਰਾ, ਘਰ ਬੈਠਾ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਹਰਿ ਹਰਿ ਮੰਦਰ, ਹਰਿ ਸ਼ਬਦੀ ਸ਼ਬਦ ਜਣਾਇੰਦਾ। ਨਾਦ ਵਜਾਏ ਡੂੰਘੀ ਕੰਦਰ, ਅੰਧ ਅੰਧੇਰ ਗੁਵਾਇੰਦਾ। ਮਨ ਪੰਖੀ ਦਹਿ ਦਿਸ਼ਾ ਨਾ ਭਵੇ ਬੰਦਰ, ਸ਼ਬਦੀ ਡੋਰੀ ਆਪ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਸ਼ਬਦ ਡੋਰੀ ਬੰਨ੍ਹੇ ਮਨ, ਗੁਰ ਸਤਿਗੁਰ ਵਡ ਵਡਿਆਈਆ । ਜੋਤ ਨਿਰੰਜਣ ਚਾੜ੍ਹੇ ਚੰਨ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਗੜ੍ਹ ਹੰਕਾਰੀ ਭਾਂਡਾ ਦੇਵੇ ਭੰਨ, ਮਾਇਆ ਮਮਤਾ ਮੋਹ ਚੁਕਾਈਆ। ਲੇਖੇ ਲਾਏ ਜਨਨੀ ਜਣਿਆ ਜਨ, ਜੋ ਜਨ ਰਸਨਾ ਹਰਿ ਹਰਿ ਗਾਈਆ। ਏਕਾ ਰਾਗ ਸੁਣਾਏ ਕੰਨ, ਅਨਹਦ ਸਾਚਾ ਤਾਲ ਵਜਾਈਆ। ਦੋ ਜਹਾਨੀ ਬੇੜਾ ਦੇਵੇ ਬੰਨ੍ਹ, ਭਵ ਸਾਗਰ ਪਾਰ ਕਰਾਈਆ। ਸਚਖੰਡ ਦਵਾਰ ਵਸਾਏ ਨਾ ਕੋਈ ਛੱਪਰੀ ਨਾ ਕੋਈ ਛੰਨ, ਚਾਰ ਦੀਵਾਰ ਨਾ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਗੋਦ ਉਠਾਈਆ।
੨੧ ਕੱਤਕ ੨੦੧੬ ਬਿਕ੍ਰਮੀ ਗੁਰਦੇਵ ਸਿੰਘ ਦੇ ਘਰ ਪਿੰਡ ਦੁਸ਼ਾਂਝ ਖ਼ੁਰਦ ਜ਼ਿਲਾ ਜਲੰਧਰ
ਸੋ ਪੁਰਖ ਨਿਰੰਜਣ ਗੁਣ ਨਿਧਾਨ, ਹਰਿ ਪੁਰਖ ਨਿਰੰਜਣ ਵਡ ਵਡਿਆਇਆ। ਏਕੰਕਾਰਾ ਖੇਲ ਮਹਾਨ, ਸ੍ਰੀ ਭਗਵਾਨ ਵੇਸ ਵਟਾਈਆ। ਆਦਿ ਨਿਰੰਜਣ ਜੋਤੀ ਨੂਰ ਡਗਮਗਾਨ, ਪੁਰਖ ਅਬਿਨਾਸ਼ੀ ਵੇਖ ਵਖਾਈਆ। ਪਾਰਬ੍ਰਹਮ ਪ੍ਰਭ ਹੋ ਪ੍ਰਧਾਨ, ਬ੍ਰਹਮ ਆਪਣੀ ਅੰਸ ਉਪਾਈਆ। ਵਿਸ਼ਨੂੰ ਦੇਵੇ ਸਾਚਾ ਦਾਨ, ਆਪਣੇ ਅੰਗ ਲਗਾਈਆ। ਬ੍ਰਹਮਾ ਵੇਤਾ ਇਕ ਨਿਸ਼ਾਨ, ਸਾਚੀ ਵਿਦਿਆ ਕਰੇ ਪੜ੍ਹਾਈਆ। ਸ਼ੰਕਰ ਦੇਵੇ ਧੁਰ ਫਰਮਾਣ, ਏਕਾ ਹੁਕਮ ਸੁਣਾਈਆ। ਤ੍ਰੈਗੁਣ ਮਾਇਆ ਕਰ ਪ੍ਰਧਾਨ, ਪੱਲੇ ਗੰਢ ਬੰਧਾਈਆ। ਪੰਜ ਤੱਤ ਆਪ ਉਪਜਾਏ ਆਪ ਨਿਸ਼ਾਨ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਨਾਲ ਰਲਾਈਆ। ਮਨ ਮਤ ਬੁੱਧ ਦੇਵੇ ਮਾਣ, ਨਿਰਗੁਣ ਆਪਣੀ ਖੇਲ ਖਲਾਈਆ। ਕਾਇਆ ਮੰਦਰ ਸਚ ਮਕਾਨ, ਨੌ ਦਰ ਆਪ ਖੁਲ੍ਹਾਈਆ। ਖੇਲੇ ਖੇਲ ਗੁਣ ਨਿਧਾਨ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਆਪਣੀ ਰਚਨਾ ਵੇਖ ਵਖਾਈਆ। ਸੋ ਪੁਰਖ ਨਿਰੰਜਣ ਸ਼ਾਹੋ ਭੂਪ, ਹਰਿ ਪੁਰਖ ਨਿਰੰਜਣ ਸਤਿ ਸਰੂਪ ਅਖਵਾਇੰਦਾ। ਏਕੰਕਾਰਾ ਜਾਏ ਤੁਠ, ਆਦਿ ਨਿਰੰਜਣ ਵੇਖ ਵਖਾਇੰਦਾ। ਸ੍ਰੀ ਭਗਵਾਨ ਅਬਿਨਾਸ਼ੀ ਅਚੁੱਤ, ਪੁਰਖ ਅਬਿਨਾਸ਼ਾ ਮੇਲ ਮਿਲਾਇੰਦਾ। ਪਾਰਬ੍ਰਹਮ ਸੁਹਾਏ ਆਪਣੀ ਰੁੱਤ, ਬ੍ਰਹਮ ਫੁਲਵਾੜੀ ਆਪ ਲਗਾਇੰਦਾ। ਵਿਸ਼ਨੂੰ ਵੰਸੀ ਸਾਚਾ ਸੁੱਤ, ਬ੍ਰਹਮਾ ਸੰਗ ਨਿਭਾਇੰਦਾ। ਸ਼ੰਕਰ ਮੇਲਾ ਵੇਖੇ ਲੁਕ, ਭੇਵ ਅਭੇਦ ਛੁਪਾਇੰਦਾ। ਤ੍ਰੈਗੁਣ ਮਾਇਆ ਲਾਇਆ ਬੂਟਾ, ਪੰਜ ਤੱਤ ਡਾਲ ਵਖਾਇੰਦਾ। ਮਨ ਮਤ ਬੁੱਧ ਦੇਵੇ ਝੂਟਾ, ਸਚ ਹੁਲਾਰਾ ਆਪਣੇ ਹੱਥ ਰਖਾਇੰਦਾ। ਨੌ ਦਰ ਵੇਖੇ ਖਾਲੀ ਠੂਠਾ, ਸਾਚੀ ਵਸਤ ਨਾ ਕੋਇ ਭਰਾਇੰਦਾ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਆਦਿ ਅਨਾਦੀ ਨਾਉਂ ਧਰਾਇੰਦਾ। ਸੋ ਪੁਰਖ ਨਿਰੰਜਣ ਆਪਣਾ ਗੀਤਾ, ਹਰਿ ਪੁਰਖ ਨਿਰੰਜਣ ਸੰਗ ਨਿਭਾਇਆ। ਏਕੰਕਾਰਾ ਇਕ ਅਤੀਤਾ, ਆਦਿ ਨਿਰੰਜਣ ਨਿਰਗੁਣ ਜੋਤ ਕਰੇ ਰੁਸ਼ਨਾਇਆ। ਸ੍ਰੀ ਭਗਵਾਨ ਠੰਡਾ ਸੀਤਾ, ਪੁਰਖ ਅਬਿਨਾਸ਼ੀ ਵੇਖ ਵਖਾਇਆ। ਪਾਰਬ੍ਰਹਮ ਚਲਾਏ ਆਪਣੀ ਰੀਤਾ, ਬ੍ਰਹਮ ਆਪਣਾ ਵੇਸ ਵਟਾਇਆ। ਵਿਸ਼ਨੂੰ ਵੰਸੀ ਪਤਿਤ ਪੁਨੀਤਾ, ਬ੍ਰਹਮਾ ਬ੍ਰਹਮ ਬ੍ਰਹਮ ਦਰਸਾਇਆ। ਸ਼ੰਕਰ ਤਨ ਮਨ ਆਪੇ ਜੀਤਾ, ਤ੍ਰੈਗੁਣ ਨਾਤਾ ਤੋੜ ਤੁੜਾਇਆ। ਪੰਜ ਤੱਤ ਵਿਕਾਰ ਨਾ ਡੀਠਾ, ਨਿਰਗੁਣ ਸਰਗੁਣ ਨਾਉਂ ਧਰਾਇਆ। ਆਪਣਾ ਨਾਉਂ ਨਿਧਾਨਾ ਆਪੇ ਪੀਤਾ, ਆਪਣਾ ਪਿਆਲਾ ਮੁਖ ਲਗਾਇਆ। ਆਪੇ ਠੰਡਾ ਆਪ ਸੀਤਾ, ਆਪੇ ਅਗਨੀ ਤੱਤ ਜਲਾਇਆ। ਆਪੇ ਵਸਿਆ ਆਪਣੇ ਚੀਤਾ, ਘਰ ਮੰਦਰ ਆਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਨੂਰ ਰੁਸ਼ਨਾਇਆ। ਸੋ ਪੁਰਖ ਨਿਰੰਜਣ ਜੋਤ ਉਜਾਲਾ, ਹਰਿ ਪੁਰਖ ਨਿਰੰਜਣ ਏਕਾ ਰੂਪ ਵਟਾਈਆ। ਏਕੰਕਾਰਾ ਖੇਲ ਨਿਰਾਲਾ, ਆਦਿ ਨਿਰੰਜਣ ਭੇਵ ਨਾ ਰਾਈਆ। ਪੁਰਖ ਅਬਿਨਾਸ਼ੀ ਚਲੇ ਆਪਣੀ ਚਾਲਾ, ਸ੍ਰੀ ਭਗਵਾਨ ਵੇਸ ਧਰਾਈਆ। ਪਾਰਬ੍ਰਹਮ ਵਸੇ ਵਸਾਏ ਸੱਚੀ ਧਰਮਸਾਲਾ, ਦਰ ਘਰ ਸਾਚੇ ਸੋਭਾ ਪਾਈਆ। ਬ੍ਰਹਮ ਬ੍ਰਹਮ ਕਰੇ ਪ੍ਰਿਤਪਾਲਾ, ਪ੍ਰਿਤਪਾਲਕ ਵਡ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਬਣ ਦਲਾਲਾ, ਤ੍ਰੈਗੁਣ ਜੋਤ ਕਰੇ ਰੁਸ਼ਨਾਈਆ। ਪੰਜ ਤੱਤ ਗੜ੍ਹ ਆਪ ਸੰਭਾਲਾ, ਸਾਚਾ ਰੰਗ ਰੰਗਾਈਆ। ਅੰਦਰ ਵਸਿਆ ਦੀਨ ਦਿਆਲਾ, ਆਪਣਾ ਮੁਖ ਛੁਪਾਈਆ। ਇਕ ਸੁਹਾਏ ਸੱਚੀ ਧਰਮਸਾਲਾ, ਘਰ ਮੰਦਰ ਸੋਭਾ ਪਾਈਆ। ਜੋਤ ਨਿਰੰਜਣ ਦੀਪਕ ਬਾਲਾ, ਕਮਲਾਪਾਤੀ ਵੇਖ ਵਖਾਈਆ।
ਆਪ ਜਿਵਾਏ ਆਪ ਸੁਵਾਏ ਆਪਣੀ ਮਾਲਾ, ਆਪਣੇ ਧਾਗੇ ਆਪ ਬੰਧਾਈਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਏਕੰਕਾਰ ਆਪਣੀ ਆਪ ਉਪਜਾਈਆ। ਸੋ ਪੁਰਖ ਨਿਰੰਜਣ ਆਦਿ ਅੰਤ, ਹਰਿ ਪੁਰਖ ਨਿਰੰਜਣ ਵੇਸ ਵਟਾਇੰਦਾ। ਏਕੰਕਾਰ ਸ੍ਰੀ ਭਗਵੰਤ, ਪੁਰਖ ਅਬਿਨਾਸ਼ੀ ਨਾਉਂ ਧਰਾਇੰਦਾ। ਪਾਰਬ੍ਰਹਮ ਜਾਣੇ ਆਪਣੀ ਬਣਤ, ਬ੍ਰਹਮ ਬ੍ਰਹਮ ਆਪ ਉਪਜਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਮੰਨਾਇਣ ਏਕਾ ਕੰਤ, ਕੰਤ ਸੁਹਾਗੀ ਇਕ ਅਖਵਾਇੰਦਾ। ਤ੍ਰੈਗੁਣ ਮਾਇਆ ਪੰਜ ਤੱਤ ਲੱਖ ਚੁਰਾਸੀ ਜੀਵ ਜੰਤ, ਲੋਕਮਾਤ ਆਪ ਧਰਾਇੰਦਾ। ਨਾਲ ਰਲਾਇਆ ਹਉਮੇ ਹੰਗਤ, ਕਾਮ ਕਰੋਧ ਲੋਭ ਮੋਹ ਹੰਕਾਰ ਸਗਲਾ ਸੰਗ ਰਖਾਇੰਦਾ। ਆਸ਼ਾ ਤ੍ਰਿਸ਼ਨਾ ਭਰ ਭੰਡਾਰ, ਜੀਉ ਪੁਰਾਨੀ ਖੇਲ ਖਲਾਇੰਦਾ। ਅੰਦਰ ਬਾਹਰ ਗੁਪਤ ਜ਼ਾਹਰ, ਭੇਵ ਅਭੇਦਾ ਭੇਵ ਛੁਪਾਇੰਦਾ। ਰੰਗ ਰੰਗੀਲਾ ਰੰਗ ਮਾਣੇ ਵਿਚ ਸੰਸਾਰ, ਆਪ ਆਪਣੀ ਕਲ ਵਰਤਾਇੰਦਾ। ਸੰਤ ਸਾਜਣ ਲਏ ਉਭਾਰ, ਆਪ ਆਪਣੀ ਬੂਝ ਬੁਝਾਇੰਦਾ। ਬੰਦ ਕਿਵਾੜੀ ਖੋਲ੍ਹ ਕਿਵਾੜ, ਦਰ ਘਰ ਸਾਚਾ ਆਪ ਵਖਾਇੰਦਾ। ਨਾਤਾ ਤੋੜੇ ਪੰਚਮ ਧਾੜ, ਪੰਚਮ ਨਾਦ ਧੁਨ ਸੁਣਾਇੰਦਾ। ਸਾਚੇ ਮੰਦਰ ਦੇਵੇ ਵਾੜ, ਆਪ ਆਪਣਾ ਘਰ ਵਖਾਇੰਦਾ। ਅਨਹਦ ਸ਼ਬਦ ਸੱਚੀ ਧੁਨਕਾਰ, ਧੁਨ ਅਨਾਦੀ ਆਪ ਅਲਾਇੰਦਾ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰ, ਸਚ ਸਰੋਵਰ ਆਪ ਨੁਹਾਇੰਦਾ। ਆਤਮ ਸੇਜਾ ਹੋ ਤਿਆਰ, ਸਤਿ ਸਰੂਪੀ ਆਸਣ ਲਾਇੰਦਾ। ਕਮਲਾਪਾਤੀ ਮੀਤ ਮੁਰਾਰ, ਸੰਤ ਸੁਹੇਲੇ ਮੇਲ ਮਿਲਾਇੰਦਾ। ਮੇਟੇ ਰੈਣ ਅੰਧੇਰੀ ਰਾਤੀ ਵਿਚ ਸੰਸਾਰ, ਜੂਠਾ ਝੂਠਾ ਮੋਹ ਚੁਕਾਇੰਦਾ। ਘਰ ਮਹੱਲਾ ਸੋਹੇ ਇਕ ਦਵਾਰ, ਘਰ ਘਰ ਵਿਚ ਵੇਖ ਵਖਾਇੰਦਾ । ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਸੋ ਪੁਰਖ ਨਿਰੰਜਣ ਨਿਰੰਕਾਰ, ਹਰਿ ਪੁਰਖ ਨਿਰੰਜਣ ਵੇਖ ਵਖਾਇਆ। ਏਕੰਕਾਰ ਕਿਰਪਾ ਧਾਰ, ਆਦਿ ਨਿਰੰਜਣ ਡਗਮਗਾਇਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਸ੍ਰੀ ਭਗਵਾਨ ਭੇਵ ਨਾ ਰਾਇਆ। ਪਾਰਬ੍ਰਹਮ ਪ੍ਰਭ ਹੋ ਤਿਆਰ, ਬ੍ਰਹਮਾ ਵੇਤਾ ਵੇਖ ਵਖਾਇਆ। ਬ੍ਰਹਮਾ ਵਿਸ਼ਨ ਸ਼ਿਵ ਦਏ ਆਧਾਰ, ਤ੍ਰੈਗੁਣ ਸਾਚਾ ਸੰਗ ਨਿਭਾਇਆ। ਪੰਚਮ ਬੰਨ੍ਹੇ ਆਪਣੀ ਧਾਰ, ਮਨ ਮਤ ਬੁਧ ਪੱਲਾ ਨਾਲ ਬੰਧਾਇਆ। ਕਾਮ ਕਰੋਧ ਲੋਭ ਮੋਹ ਹੰਕਾਰ ਕਰ ਤਿਆਰ, ਆਸਾ ਤ੍ਰਿਸਨਾ ਜੋੜ ਜੁੜਾਇਆ। ਲੱਖ ਚੁਰਾਸੀ ਖੇਲ ਅਪਾਰ, ਹਰਿ ਸਾਚਾ ਰਿਹਾ ਖਿਲਾਇਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਕਾਰ, ਆਪਣੀ ਰਿਹਾ ਕਰਾਇਆ। ਸ਼ਬਦ ਅਗੰਮੀ ਬੋਲ ਜੈਕਾਰ, ਘਰ ਘਰ ਮਰਦੰਗਾ ਦਏ ਵਜਾਇਆ। ਸਾਰਿੰਗ ਕਿੰਗ ਨਾ ਕੋਇ ਸਤਾਰ, ਸਿੰਗੀ ਨਾਦ ਨਾ ਹੱਥ ਉਠਾਇਆ। ਆਪਣਾ ਰਾਗ ਗਾਏ ਆਪਣੀ ਵਾਰ, ਰਸਨਾ ਜੇਹਵਾ ਨਾ ਕੋਇ ਹਿਲਾਇਆ। ਸੰਤ ਸੁਹੇਲੇ ਕਰ ਪਿਆਰ, ਆਪ ਆਪਣਾ ਦਰ ਖੁਲ੍ਹਾਇਆ। ਇਕ ਕਰਾਏ ਵਣਜ ਵਾਪਾਰ, ਆਪਣਾ ਨਾਮ ਹੱਟ ਵਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਆਪ ਅਖਵਾਇਆ। ਸੋ ਪੁਰਖ ਨਿਰੰਜਣ ਬੇਪਰਵਾਹ, ਬੇਐਬ ਪਰਵਰਦਿਗਾਰਿਆ। ਹਰਿ ਪੁਰਖ ਨਿਰੰਜਣ ਦੇਵੇ ਸਚ ਸਲਾਹ, ਮੇਲ ਮਿਲਾਵਾ ਏਕਉਂਕਾਰਿਆ। ਆਦਿ ਨਿਰੰਜਣ ਆਪ ਜਗਾ, ਪੁਰਖ ਅਬਿਨਾਸ਼ੀ ਡਗਮਗਾ ਰਿਹਾ। ਸ੍ਰੀ ਭਗਵਾਨ ਸਗਲਾ ਸੰਗ ਰਿਹਾ ਨਿਭਾ, ਪਾਰਬ੍ਰਹਮ ਪਾਰ ਕਰਾ ਰਿਹਾ। ਬ੍ਰਹਮਾ ਬ੍ਰਹਮ ਕਰੇ ਸਚ ਨਿਆਂ, ਸਚ ਵਿਚੋਲਾ ਆਪ ਅਖਵਾ ਰਿਹਾ। ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾ, ਸਾਚਾ ਹੁਕਮ ਸੁਣਾ ਰਿਹਾ। ਤ੍ਰੈਗੁਣ ਬੰਧਨ ਆਪੇ ਪਾ, ਪੰਚਮ ਜੋੜ ਜੁੜਾ ਲਿਆ। ਲੱਖ ਚੁਰਾਸੀ ਡੇਰਾ ਲਾ, ਆਪਣਾ ਮੁਖ ਛੁਪਾ ਲਿਆ। ਨਿਰਗੁਣ
ਬਾਤੀ ਜੋਤ ਟਿਕਾ, ਕਮਲਾਪਾਤੀ ਵੇਖ ਵਖਾ ਰਿਹਾ। ਬੂੰਦ ਸਵਾਂਤੀ ਆਪ ਚੁਆ, ਨਿਝਰ ਝਿਰਨਾ ਇਕ ਝਿਰਾ ਰਿਹਾ। ਇਕ ਅਕਾਂਤੀ ਡੇਰਾ ਲਾ, ਘਰ ਘਰ ਵਿਚ ਸੋਭਾ ਪਾ ਰਿਹਾ। ਕੰਤ ਸੁਹਾਗੀ ਇਕ ਮਨਾ, ਅਨਹਦ ਰਾਗ ਅਲਾ ਰਿਹਾ। ਉਤਮ ਜਾਤੀ ਆਪ ਅਖਵਾ, ਬ੍ਰਹਮ ਆਪਣਾ ਨਾਉਂ ਧਰਾ ਰਿਹਾ। ਸਤਿ ਪਰਕਾਸ਼ ਰਿਹਾ ਕਰਾ, ਨਿਰਲੇਪ ਰੂਪ ਵਟਾ ਰਿਹਾ। ਆਲਸ ਨਿੰਦਰਾ ਵਿਚ ਨਾ ਜਾਏ ਆ, ਆਪਣਾ ਨੈਣ ਨਾ ਆਪ ਵਖਾ ਲਿਆ। ਤ੍ਰਿਸਨਾ ਭੁੱਖ ਨਾ ਜਾਏ ਸਤਾ ਹਉਮੇ ਰੋਗ ਨਾ ਕੋਇ ਵਖਾ ਲਿਆ। ਹਰਿ ਸੰਤਨ ਵੇਖ ਕਰੇ ਸਹਿਜ ਸਭਾ, ਆਪ ਆਪਣਾ ਨਾਮ ਵਡਿਆ ਲਿਆ। ਫੜ ਫੜ ਹੰਸ ਬਣਾਏ ਕਾਂ, ਜਿਸ ਜਨ ਉਪਰ ਦਇਆ ਕਮਾ ਲਿਆ। ਆਪੇ ਜਾਣੇ ਆਪਣਾ ਸਚ ਨਿਆਂ, ਦੂਸਰ ਲੇਖ ਨਾ ਕਿਸੇ ਲਿਖਾ ਲਿਆ। ਕੋਟਨ ਕੋਟ ਕੋਟ ਕੋਟੀ ਵੇਸ ਵਟਾ, ਰਵ ਸਸ ਸੇਵਾ ਲਾ ਲਿਆ। ਮੰਡਲ ਮੰਡਪ ਡਗਮਗਾ, ਆਕਾਸ਼ ਪਰਕਾਸ਼ ਟਿਕਾ ਲਿਆ। ਗਗਨ ਗਗਨੰਤਰ ਫੇਰਾ ਪਾ, ਆਪਣਾ ਡੰਕ ਵਜਾ ਲਿਆ। ਜ਼ਿਮੀਂ ਅਸਮਾਨਾ ਵੇਖੇ ਥਾਂ, ਆਪ ਆਪਣਾ ਰੰਗ ਰੰਗਾ ਲਿਆ। ਜਲ ਜਲ ਧਾਰਾ ਰਿਹਾ ਸਮਾ, ਆਪਣੀ ਬੂੰਦ ਆਪ ਟਪਕਾ ਰਿਹਾ। ਨਿਰਗੁਣ ਆਪਣਾ ਨਾਉਂ ਧਰਾ, ਸੋ ਪੁਰਖ ਨਿਰੰਜਣ ਵੇਸ ਵਟਾ ਰਿਹਾ। ਹਰਿ ਪੁਰਖ ਨਿਰੰਜਣ ਗੇੜਾ ਦਏ ਦੁਆ, ਏਕੰਕਾਰਾ ਆਪ ਭਵਾ ਰਿਹਾ। ਆਦਿ ਨਿਰੰਜਣ ਖੇਲ ਖਿਲਾ, ਪੁਰਖ ਅਬਿਨਾਸ਼ੀ ਸੰਗ ਨਿਭਾ ਲਿਆ। ਸ੍ਰੀ ਭਗਵਾਨ ਧਾਮ ਅਵੱਲਾ ਇਕ ਵਖਾ, ਪਾਰਬ੍ਰਹਮ ਪੱਲਾ ਆਪ ਫੜਾ ਲਿਆ। ਬ੍ਰਹਮਾ ਜੋਤੀ ਜੋਤ ਉਪਾ, ਦੀਪਕ ਜੋਤੀ ਜੋਤ ਡਗਮਗਾ ਲਿਆ। ਵਿਸ਼ਨ ਸ਼ਿਵ ਬ੍ਰਹਮਾ ਮੰਗਣ ਏਕਾ ਨਾਂ, ਏਕਾ ਮੁਖ ਸਲਾਹ ਲਿਆ। ਤ੍ਰੈਗੁਣ ਮਾਇਆ ਪੰਜ ਤੱਤ ਤੱਕਣ ਤੇਰਾ ਰਾਹ, ਕੌਣ ਦਵਾਰਾ ਰੂਪ ਵਟਾ ਲਿਆ। ਮਨ ਮਤ ਬੁਧ ਰਹੀ ਸ਼ਰਮਾ, ਤੇਰਾ ਭੇਵ ਕਿਸੇ ਨਾ ਪਾ ਲਿਆ। ਸੰਤ ਸੁਹੇਲੇ ਆਪ ਉਠਾ, ਆਪਣਾ ਮਾਰਗ ਆਪ ਸਖਾ ਲਿਆ। ਏਕਾ ਮੰਤਰ ਨਾਮ ਦ੍ਰਿੜਾ, ਏਕਾ ਰਾਗ ਸੁਣਾ ਲਿਆ। ਕਾਮ ਕਰੋਧ ਮੇਟ ਮਿਟਾ, ਸਚ ਸੁੱਚ ਵਰਤਾ ਲਿਆ। ਤ੍ਰਿਸਨਾ ਤ੍ਰਿਖਾ ਆਪ ਬੁਝਾ, ਅੰਮਿਉਂ ਰਸ ਜਾਮ ਪਿਆ ਲਿਆ। ਸਾਰਿੰਗ ਧਰ ਭਗਵਾਨ ਬੀਠਲੋ ਨਾਮ ਧਰਾ, ਸਾਰਿੰਗ ਆਪਣੇ ਲੇਖੇ ਲਾ ਲਿਆ। ਕਾਗਜ ਕਲਮ ਨਾ ਲੇਖਾ ਸਕੇ ਕੋਇ ਲਿਖਾ, ਬਣਤ ਨਾ ਕੋਇ ਬਣਾ ਲਿਆ। ਸ਼ੰਕਰ ਬਾਸ਼ਕ ਤਸ਼ਕਾ ਗਲ ਲਟਕਾ, ਕੰਠ ਵਿਸ਼ ਕਢਾ ਲਿਆ। ਵਿਸ਼ਨੂੰ ਵੰਸੀ ਰਾਹ ਤਕਾ, ਨੇਤਰ ਨੈਣ ਉਘਾੜਿਆ। ਪਾਰ੍ਰਬਹਮ ਬੇਪਰਵਾਹ, ਆਪ ਆਪਣੇ ਘਰ ਸੁਹਾ ਲਿਆ। ਸ੍ਰੀ ਭਗਵਾਨ ਵਸੇ ਹਰ ਘਟ ਥਾਂ, ਆਪ ਆਪਣਾ ਆਸਣ ਲਾ ਰਿਹਾ। ਅਬਿਨਾਸ਼ੀ ਕਰਤਾ ਆਪ ਅਖਵਾ, ਆਦਿ ਜੁਗਾਦੀ ਡੰਕ ਵਜਾ ਲਿਆ। ਆਦਿ ਨਿਰੰਜਣ ਨੂਰ ਨੁਰਾਨਾ ਨੂਰ ਉਪਾ, ਏਕਾ ਰੰਗ ਰੰਗਾ ਲਿਆ। ਏਕੰਕਾਰ ਨਾਉਂ ਧਰਾ, ਨਿਰਗੁਣ ਆਪਣਾ ਭੇਵ ਛੁਪਾ ਲਿਆ। ਹਰਿ ਪੁਰਖ ਨਿਰੰਜਣ ਸੇਵਾ ਲਾ, ਸਾਚਾ ਹੁਕਮ ਸੁਣਾ ਲਿਆ। ਸੋ ਪੁਰਖ ਨਿਰੰਜਣ ਦਇਆ ਕਮਾ, ਸਾਚਾ ਮਾਰਗ ਆਪ ਜਣਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਉਜਾਲਾ ਹਰਿ ਗੋਪਾਲਾ ਦੀਨ ਦਿਆਲਾ, ਪੁਰਖ ਅਬਿਨਾਸ਼ਾ ਖੇਲ ਤਮਾਸ਼ਾ ਮੰਡਲ ਰਾਸਾ, ਨਿਰਗੁਣ ਧਾਰ ਖੇਲ ਅਪਾਰ ਆਪਣੀ ਆਪ ਕਰਾ ਰਿਹਾ। ਸੋ ਪੁਰਖ ਨਿਰੰਜਣ ਅਗੰਮ ਅਥਾਹ, ਭੇਵ ਕੋਇ ਨਾ ਪਾਇੰਦਾ। ਹਰਿ ਪੁਰਖ ਨਿਰੰਜਣ ਸਚ ਮਲਾਹ, ਸਚ ਬੇੜਾ ਆਪ ਚਲਾਇੰਦਾ। ਏਕੰਕਾਰਾ ਵਸੇ ਆਪਣੇ ਥਾਂ, ਥਾਨ ਥਨੰਤਰ ਇਕ ਵਖਾਇੰਦਾ। ਆਦਿ ਨਿਰੰਜਣ ਆਪਣਾ ਪੜਦਾ ਆਪ ਲਾਹ, ਆਪਣਾ ਰੂਪ ਆਪ ਚਮਕਾਇੰਦਾ। ਅਬਿਨਾਸ਼ੀ ਕਰਤਾ
ਅਕਲ ਕਲ ਅਖਵਾ, ਸ੍ਰੀ ਭਗਵਾਨ ਸਗਲਾ ਸੰਗ ਵਖਾਇੰਦਾ। ਪਾਰਬ੍ਰਹਮ ਪ੍ਰਭ ਭੇਵ ਖੁਲ੍ਹਾ, ਆਪ ਆਪਣਾ ਭੇਵ ਛੁਪਾਇੰਦਾ। ਹੰਸਾ ਬੰਸਾ ਆਪ ਅਖਵਾ, ਆਪਣਾ ਅੰਗ ਕਟਾਇੰਦਾ। ਬ੍ਰਹਮ ਜੋਤ ਜੋਤ ਧਰਾ, ਜੋਤੀ ਨੂਰ ਵਖਾਇੰਦਾ। ਵਿਸ਼ਨੂੰ ਵੇਖੇ ਏਕਾ ਥਾਂ, ਏਕਾ ਰੰਗ ਰੰਗਾਇੰਦਾ। ਬ੍ਰਹਮਾ ਵੇਤਾ ਬਣ ਮਲਾਹ, ਲੱਖ ਚੁਰਾਸੀ ਰਚਨ ਰਚਾਇੰਦਾ। ਸ਼ੰਕਰ ਅੰਤਮ ਦਏ ਮਿਟਾ, ਹੁਕਮੀ ਹੁਕਮ ਫਿਰਾਇੰਦਾ। ਤ੍ਰੈਗੁਣ ਮਿਲੇ ਨਾ ਕੋਇ ਥਾਂ, ਪੰਜ ਤੱਤ ਡੇਰਾ ਢਾਇੰਦਾ। ਆਤਮ ਬ੍ਰਹਮ ਬ੍ਰਹਮ ਵੇਖ ਵਖਾ, ਹਰਿਜਨ ਸਾਚੇ ਆਪ ਜਗਾਇੰਦਾ। ਸ਼ਬਦ ਅਗੰਮੀ ਪਕੜੇ ਬਾਂਹ, ਸਾਚਾ ਪੱਲੂ ਇਕ ਵਖਾਇੰਦਾ। ਸਖਾ ਸੁਹੇਲਾ ਇਕ ਅਕੇਲਾ ਗੁਰੂ ਗੁਰ ਚੇਲਾ ਸਿਰ ਰੱਖੇ ਠੰਡੀ ਛਾਂ, ਸਮਰਥ ਪੁਰਖ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਖੇਲਣਹਾਰ ਏਕਉਂਕਾਰ, ਏਕੰਕਾਰ ਆਪਣੀ ਖੇਲ ਖਿਲਾਈਆ। ਆਦਿ ਜੁਗਾਦੀ ਜੁਗਾ ਜੁਗੰਤਰ ਕਰਨੇਹਾਰ, ਕਰਤਾ ਪੁਰਖ ਵਡ ਵਡਿਆਈਆ। ਮੂਰਤ ਅਕਾਲ ਨਿਰਾਕਾਰ ਹੋ ਤਿਆਰ, ਨੂਰੋ ਨੂਰ ਡਗਮਗਾਈਆ। ਅਜੂਨੀ ਰਹਿਤ ਸੋਹੇ ਬੰਕ ਦਵਾਰ, ਸਚਖੰਡ ਦਵਾਰੇ ਸੋਭਾ ਪਾਈਆ। ਨਿਰਭੈ ਏਕਾ ਧਾਰ, ਏਕੰਕਾਰਾ ਆਪ ਚਲਾਈਆ। ਪਰਗਟ ਹੋ ਵਿਚ ਸੰਸਾਰ, ਨਿਰਗੁਣ ਸਰਗੁਣ ਰੂਪ ਵਟਾਈਆ। ਆਪੇ ਗੁਰ ਪੀਰ ਬਣ ਅਵਤਾਰ, ਸਾਧ ਸੰਤ ਕਰੇ ਰੁਸ਼ਨਾਈਆ। ਕਮਲਾਪਾਤੀ ਦੇਵੇ ਦਾਤੀ ਅਗੰਮ ਅਪਾਰ, ਸਾਚੀ ਹਾਟੀ ਇਕ ਖੁਲ੍ਹਾਈਆ। ਚੌਦਾਂ ਹੱਟਾਂ ਤਾਕੀ ਖੋਲ੍ਹ ਕਿਵਾੜ, ਲਹਿਣਾ ਦੇਣਾ ਬਾਕੀ ਆਪ ਮੁਕਾਈਆ। ਸਾਚਾ ਸਾਕੀ ਭਰ ਪਿਆਲਾ ਅੰਮ੍ਰਿਤ ਜਾਏ ਪਿਆਏ ਪਿਲਾਵਣਹਾਰ, ਸ਼ਬਦ ਘੋੜੇ ਰਾਕੀ ਆਪ ਚੜ੍ਹਾਈਆ। ਖ਼ਾਕੀ ਖ਼ਾਕ ਦਏ ਆਧਾਰ, ਪਾਕੀ ਪਾਕ ਪਾਕ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਨਾਉਂ ਧਰਾਈਆ। ਜੁਗ ਕਰਤਾ ਹਰਿ ਨਾਮ ਰੱਖ, ਆਪਣਾ ਖੇਲ ਖਿਲਾਇੰਦਾ। ਨਿਰਗੁਣ ਸਰਗੁਣ ਹੋ ਪਰਤੱਖ, ਗੁਰ ਸਤਿਗੁਰ ਨਾਉਂ ਧਰਾਇੰਦਾ। ਸੰਤ ਸਾਜਨ ਕਰੇ ਵੱਖ, ਆਪਣੇ ਮਾਰਗ ਆਪੇ ਲਾਇੰਦਾ। ਜਗਤ ਜੀਵ ਜਹਾਨ ਦੇਵੇ ਮੱਥ, ਸਮਰਥ ਵੇਸ ਵਟਾਇੰਦਾ। ਜੁਗਾ ਜੁਗੰਤਰ ਮਹਿਮਾ ਕਥਨੀ ਅਕੱਥ, ਕਥ ਕਥਾ ਨਾ ਕੋਇ ਸੁਣਾਇੰਦਾ। ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਸੇਵ ਕਮਾਇੰਦਾ। ਲੱਖ ਚੁਰਾਸੀ ਪਾਏ ਨੱਥ, ਚਾਰੋਂ ਕੁੰਟ ਫਿਰਾਇੰਦਾ। ਆਪੇ ਜਾਣੇ ਪੂਜਾ ਪਾਠ, ਆਪਣਾ ਨਾਮ ਆਪ ਦ੍ਰਿੜਾਇੰਦਾ। ਆਪੇ ਵੇਖੇ ਜਗਤ ਘਾਟ, ਤੀਰਥ ਤਟ ਕਿਨਾਰਾ ਫੋਲ ਫੁਲਾਇੰਦਾ। ਲੇਖਾ ਜਾਣੇ ਆਣ ਬਾਟ, ਮਾਤ ਗਰਭ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਮਾਰਗ ਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਮਾਰਗ ਲਾਇਆ, ਚਾਰ ਕੁੰਟ ਵੱਜੀ ਵਧਾਈਆ। ਚਾਰ ਵਰਨ ਚਾਰ ਕੁੰਟ ਚੌਥੇ ਜੁਗ ਖੇਲ ਰਚਾਇਆ, ਕਾਲ ਕਲੰਦਰ ਰਿਹਾ ਨਚਾਈਆ। ਅੰਦਰੇ ਅੰਦਰ ਗੇੜ ਦਵਾਇਆ, ਦਿਸ ਕਿਸੇ ਨਾ ਆਈਆ। ਮਨ ਬੰਦਰ ਦਹਿ ਦਿਸ਼ਾ ਫਰਾਇਆ, ਬਨ ਪੰਛੀ ਖੋਜਨ ਜਾਈਆ। ਸਤਿ ਸਰੂਪ ਨਜ਼ਰ ਨਾ ਆਇਆ, ਜੰਗਲ ਜੂਹ ਉਜਾੜ ਭਰਵਾਸ ਢੂੰਡੇ ਸਰਬ ਲੋਕਾਈਆ। ਬੰਦ ਖਲਾਸ ਨਾ ਕੋਇ ਕਰਾਇਆ, ਸੰਤ ਮਹੰਤ ਚਾਰ ਕੁੰਟ ਬੈਠੇ ਧੂਣੀਆਂ ਤਾਈਆ। ਨਿਰਗੁਣ ਜੋਤ ਨਾ ਹੋਏ ਰੁਸ਼ਨਾਇਆ, ਘਰ ਘਰ ਦੀਪਕ ਰਹੇ ਜਗਾਈਆ। ਹਰਿ ਕੰਤ ਸੁਹੇਲਾ ਨਾ ਕਿਸੇ ਮਨਾਇਆ, ਬਣ ਸਖੀ ਨਾ ਮੰਗਲ ਗਾਈਆ। ਕਾਇਆ ਚੋਲੀ ਰੰਗ ਬਸੰਤ ਨਾ ਕਿਸੇ ਚੜ੍ਹਾਇਆ, ਕਪੜੇ ਰੰਗ ਰੰਗ ਰਹੇ ਵਖਾਈਆ। ਸਾਚਾ ਮੰਤਰ ਨਾ ਕਿਸੇ ਦ੍ਰਿੜਾਇਆ, ਮਨ ਸੰਸਾ ਨਾ ਕੋਇ ਚੁਕਾਈਆ। ਸੁਹਾਗੀ ਛੰਦ
ਕਿਸੇ ਨਾ ਗਾਇਆ, ਸ਼ਾਸਤਰ ਸਿਮਰਤ ਜਗਤ ਪੜ੍ਹਾਈਆ। ਪਰਮਾਨੰਦ ਨਾ ਕੋਇ ਚਖਾਇਆ, ਰਸਨਾ ਜੇਹਵਾ ਹੋਈ ਹਲਕਾਈਆ। ਗਿਆਨ ਨੇਤਰ ਨਾ ਕੋਇ ਖੁਲ੍ਹਾਇਆ, ਜਗਤ ਨੇਤਰ ਰਹੇ ਤਕਾਈਆ। ਸਾਚਾ ਜਾਮ ਨਾ ਕਿਸੇ ਪਿਆਇਆ, ਅਠਸਠ ਤੀਰਥ ਰਹੇ ਨੁਹਾਈਆ। ਆਤਮ ਦੇਵ ਇਸ਼ਟ ਨਾ ਕਿਸੇ ਮਨਾਇਆ, ਗੁਰ ਪੀਰਾਂ ਰਹੇ ਸੀਸ ਝੁਕਾਈਆ। ਬ੍ਰਹਮਾ ਵਿਸ਼ਨ ਸ਼ਿਵ ਨਾ ਸੇਵ ਲਗਾਇਆ, ਸੇਵਾ ਕਰ ਕਰ ਥੱਕੇ ਘਾਲ ਪੂਰੀ ਨਾ ਕੋਇ ਕਰਾਈਆ। ਪਾਰਬ੍ਰਹਮ ਨਾ ਨਜ਼ਰੀ ਆਇਆ, ਨਿਰਗੁਣ ਮਿਲੇ ਨਾ ਸਾਚਾ ਮਾਹੀਆ। ਜਗਤ ਗਿਆਨ ਰਹੇ ਦ੍ਰਿੜਾਇਆ, ਸਚ ਗਿਆਨ ਨਾ ਕੋਇ ਸੁਣਾਈਆ। ਸੰਸਕਿਰਤ ਹਿੰਦੀ ਸ਼ਾਸਤਰੀ ਉਰਦੂ ਫਾਰਸੀ ਰਹੇ ਸੁਣਾਇਆ, ਨਿਸ਼ਅੱਖਰ ਵੱਖਰ ਕਰੇ ਨਾ ਕੋਇ ਪੜ੍ਹਾਈਆ। ਹਰਿ ਕਾ ਸ਼ਬਦ ਲਿਖਣ ਪੜ੍ਹਨ ਵਿਚ ਕਦੇ ਨਾ ਆਈਆ, ਰਸਨਾ ਜੇਹਵਾ ਕੋਇ ਨਾ ਗਾਈਆ। ਦੋਏ ਕੰਨ ਨਾ ਕੋਇ ਸੁਣਾਇਆ, ਬੱਤੀ ਦੰਦ ਨਾ ਬੋਲ ਬੁਲਾਈਆ। ਢੋਲਕ ਛੈਣਾ ਨਾ ਕੋਇ ਵਜਾਇਆ, ਸੀਸ ਧੜ ਨਾ ਕੋਇ ਹਿਲਾਈਆ। ਗੁਰਮੁਖ ਵਿਰਲੇ ਅੰਦਰ ਚੜ੍ਹ ਸਾਚੇ ਮੰਦਰ ਵੜ ਨਿਜ ਆਤਮ ਜਿਨ ਦਰਸ਼ਨ ਪਾਇਆ, ਭੁੱਲੀ ਸਰਬ ਲੋਕਾਈਆ। ਆਪਾ ਪਰਕਾ ਭੇਵ ਚੁਕਾਇਆ, ਹਉਮੇ ਰਹੀ ਨਾ ਰਾਈਆ। ਨੌ ਦਰ ਦਾ ਪੰਧ ਮੁਕਾਇਆ, ਘਰ ਦਸਵੇਂ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋ ਪੁਰਖ ਨਿਰੰਜਣ ਗਹਿਰ ਗੰਭੀਰ, ਹਰਿ ਪੁਰਖ ਨਿਰੰਜਣ ਕਰੇ ਸਤਿ ਸਰੀਰ, ਏਕਉਂਕਾਰ ਦੇਵੇ ਧੀਰ ਆਦਿ ਨਿਰੰਜਣ ਚੋਟੀ ਚੜ੍ਹ ਅਖੀਰ, ਅਬਿਨਾਸ਼ੀ ਕਰਤਾ ਕੱਟੇ ਹਉਮੇ ਪੀੜ, ਸ੍ਰੀ ਭਗਵਾਨ ਲੱਖ ਚੁਰਾਸੀ ਤੋੜ ਜ਼ੰਜੀਰ, ਪਾਰਬ੍ਰਹਮ ਬਖ਼ਸ਼ੇ ਸਾਚਾ ਸੀਰ, ਬ੍ਰਹਮ ਮੇਲਾ ਸਹਿਜ ਸੁਭਾਈਆ। ਬ੍ਰਹਮ ਮੇਲਾ ਘਰ ਮੰਦਰ ਅੰਦਰ, ਹਰਿ ਸਾਚਾ ਸਗਨ ਮਨਾਇੰਦਾ। ਲੇਖਾ ਜਾਣੇ ਡੂੰਘੀ ਕੰਦਰ, ਟੇਢੀ ਬੰਕ ਆਪ ਭਵਾਇੰਦਾ। ਤਿੰਨ ਮੇਲਾ ਤੁਟੇ ਜਿੰਦਰ, ਸਾਚਾ ਰਾਹ ਆਪ ਸੁਹਾਇੰਦਾ। ਦੂਈ ਦਵੈਤੀ ਢੱਠੇ ਕੰਧ, ਮਾਇਆ ਮਮਤਾ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਪੁਰਖ ਨਿਰੰਜਣ ਹਰਿ ਮਿਹਰਵਾਨ, ਹਰਿ ਪੁਰਖ ਨਿਰੰਜਣ ਦੇਵੇ ਦਾਨ, ਏਕੰਕਾਰ ਕਰੇ ਧਿਆਨ, ਆਦਿ ਨਿਰੰਜਣ ਵਾਲੀ ਦੋ ਜਹਾਨ, ਪੁਰਖ ਅਬਿਨਾਸ਼ੀ ਵਡ ਮਿਹਰਵਾਨ, ਸ੍ਰੀ ਭਗਵਾਨ ਦੇਵੇ ਮਾਣ, ਪਾਰਬ੍ਰਹਮ ਬ੍ਰਹਮ ਕਰ ਪਛਾਣ, ਆਪ ਆਪਣੇ ਅੰਗ ਲਗਾਈਆ। ਅੰਗੀਕਾਰ ਕਰੇ ਸਮਰਥ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਹਰਿ ਪੁਰਖ ਨਿਰੰਜਣ ਚਲਾਏ ਆਪਣਾ ਰਥ, ਏਕੰਕਾਰਾ ਹੁਕਮ ਸੁਣਾਈਆ। ਆਦਿ ਨਿਰੰਜਣ ਜੋਤ ਜਗਾਏ ਲਟ ਲਟ, ਪੁਰਖ ਅਬਿਨਾਸ਼ੀ ਸੋਭਾ ਪਾਈਆ। ਸ੍ਰੀ ਭਗਵਾਨ ਵਸਣਹਾਰਾ ਘਟ ਘਟ, ਪਾਰਬ੍ਰਹਮ ਦਏ ਵਡਿਆਈਆ। ਬ੍ਰਹਮ ਵਖਾਏ ਏਕਾ ਹੱਟ, ਏਕਾ ਵਣਜ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰ ਨਿਰਾਕਾਰ ਨਿਰਗੁਣ ਸਰਗੁਣ ਖੇਲ ਅਪਾਰ, ਗੁਰਮੁਖ ਸਾਜਣ ਜਾਏ ਤਾਰ, ਜੁਗਾ ਜੁਗੰਤਰ ਲਏ ਅਵਤਾਰ, ਸਤਿਜੁਗ ਤ੍ਰੇਤਾ ਦੁਆਪਰ ਦਏ ਅਧਾਰ, ਕਲਜੁਗ ਵੇਲਾ ਅੰਤਮ ਆਈਆ। ਕਲਜੁਗ ਵੇਲਾ ਅੰਤਮ ਆਇਆ, ਚਾਰ ਕੁੰਟ ਕੁਰਲਾਇੰਦਾ। ਵਰਨਾਂ ਬਰਨਾਂ ਰੌਲਾ ਪਾਇਆ, ਸਾਚੀ ਸਰਨ ਨਾ ਕੋਇ ਵਖਾਇੰਦਾ। ਊਚਾਂ ਨੀਚਾਂ ਡੰਕ ਬਜਾਇਆ, ਏਕਾ ਰੰਗ ਨਾ ਕੋਇ ਰੰਗਾਇੰਦਾ। ਰਾਓ ਰੰਕਾਂ ਨਾ ਕੋਈ ਅੰਗ ਲਗਾਇਆ, ਸਗਲਾ ਸੰਗ ਨਾ ਕੋਇ ਰਖਾਇੰਦਾ। ਭੁੱਖ ਨੰਗਾ ਸਰਬ ਕੁਰਲਾਇਆ, ਸਾਂਤਕ ਸਤਿ ਨਾ ਕੋਇ ਵਰਤਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਹੋਇਆ ਹਲਕਾਇਆ, ਚਾਰੋਂ ਕੁੰਟ ਨਾਚ ਕਰਾਇੰਦਾ। ਜੂਠ ਝੂਠ ਡੌਰੂ ਵਾਹਿਆ, ਕਲਜੁਗ ਕਲੰਦਰ ਦਹਿ ਦਿਸ਼ਾ
ਫੇਰੀ ਪਾਇੰਦਾ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਇਸ਼ਟ ਦੇਵ ਨਾ ਕੋਇ ਮਨਾਇਆ, ਘਰ ਘਰ ਆਪਣਾ ਰਾਹ ਵਖਾਇੰਦਾ। ਸਾਧਾਂ ਸੰਤਾਂ ਅੰਦਰ ਕਾਇਆ ਹਉਮੇ ਗੜ੍ਹ ਬਣਾਇਆ, ਜਗਤ ਗਿਆਨ ਸਰਬ ਵਡਿਆਇੰਦਾ। ਵੇਦ ਚਾਰ ਪੜ੍ਹ ਪੜ੍ਹ ਵਿਵਾਦ ਵਧਾਇਆ, ਪੁਰਾਨ ਅਠਾਰਾਂ ਗਾ ਗਾ ਭਰਮ ਭੁਲਾਇਆ, ਸ਼ਾਸਤਰ ਸਿਮਰਤ ਤੋੜ ਨਾ ਕੋਇ ਨਿਭਾਇੰਦਾ। ਗੀਤਾ ਗਿਆਨ ਰਹੇ ਸੁਣਾਇਆ, ਕਾਹਨਾ ਕ੍ਰਿਸ਼ਨਾ ਨਜ਼ਰ ਨਾ ਆਇੰਦਾ। ਅੰਜੀਲ ਕੁਰਾਨ ਵਾਹਣ ਵਾਹਿਆ, ਮੁੱਲਾਂ ਸ਼ੇਖ਼ ਮੁਸਾਇਕ ਦਸਤਗੀਰ ਔਲੀਆ ਪੀਰ ਸ਼ੇਖ਼ ਮੁਸਾਇਕ ਮਹਿਬਾਨ ਬੀਦੋ ਬੀ ਖੈਰ ਯਾ ਅੱਲਾ ਨੂਰ ਅਲਾਹੀ ਨਾ ਧੀਰ ਧਰਾਇੰਦਾ। ਹੱਕ ਹਕੀਕਤ ਨਾ ਫੜਿਆ ਪੱਲਾ, ਲਾਸ਼ਰੀਕ ਨਾ ਵੇਖ ਵਖਾਇੰਦਾ। ਚਾਰ ਵਰਨ ਦੂਈ ਦਵੈਤੀ ਲੱਗਾ ਸਲਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਸਾਚਾ ਕਰਮ ਨਾ ਕੋਇ ਕਮਾਇੰਦਾ। ਹਿੰਦੂ ਮੁਸਲਮ ਸਿਖ ਈਸਾਈ ਹੋਇਆ ਝੱਲਾ, ਧੀਰਜ ਜਤ ਸਤਿ ਸੰਤੋਖ ਗਿਆਨ ਨਾ ਕੋਇ ਦ੍ਰਿੜਾਇੰਦਾ। ਰਾਣੀ ਅੱਲਾ ਨਾ ਫੜੇ ਪੱਲਾ, ਕਲਜੁਗ ਵੇਲਾ ਅੰਤਮ ਆਇੰਦਾ। ਨਾਨਕ ਨਿਰਗੁਣ ਸਚ ਸੰਦੇਸਾ ਏਕਾ ਘੱਲਾ, ਨਾਮ ਸਤਿ ਦ੍ਰਿੜਾਇੰਦਾ। ਦੀਪਕ ਜੋਤ ਗਿਆਨ ਏਕਾ ਬਲਾ, ਸਾਚੀ ਸਿਖਿਆ ਸਿਖ ਸਮਝਾਇੰਦਾ। ਘਟ ਘਟ ਅੰਦਰ ਆਪੇ ਰੱਲਾ, ਆਤਮ ਬ੍ਰਹਮ ਨਾਉਂ ਧਰਾਇੰਦਾ। ਈਸ਼ ਜੀਵ ਫੜਾਇਆ ਪੱਲਾ, ਸਗਲਾ ਸੰਗ ਨਿਭਾਇੰਦਾ। ਆਪੇ ਚੇਤਨ ਰਿਹਾ ਅਕੱਲਾ, ਵਿਸਮਾਦੀ ਨਾਮ ਧਰਾਇੰਦਾ। ਆਪੇ ਪੰਚ ਵਿਕਾਰਾ ਬੋਲੇ ਹੱਲਾ, ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਆਪਣੀ ਧਾਰ ਬੰਧਾਇੰਦਾ। ਆਪੇ ਨਾਨਕ ਗੋਬਿੰਦ ਧਾਰ, ਸਾਚੀ ਸ਼ਬਦ ਪੜ੍ਹਾਈਆ। ਆਪੇ ਰੂਪ ਨਾਦ ਅਨਾਦੀ ਵੇਖੇ ਵੇਖਣਹਾਰ, ਆਦਿ ਜੁਗਾਦੀ ਵਡ ਵਡਿਆਈਆ। ਸ਼ਬਦ ਧੁਨ ਬੋਲ ਜੈਕਾਰ, ਲੋਆਂ ਪੁਰੀਆਂ ਆਪ ਸੁਣਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰਿਆ ਖ਼ਬਰਦਾਰ, ਕਰੋੜ ਤੇਤੀਸੇ ਦਏ ਅੰਗੜਾਈਆ। ਸੁਰਪਤ ਰਾਜੇ ਇੰਦ ਦਏ ਹੁਲਾਰ, ਆਪ ਆਪਣਾ ਡੰਕ ਵਜਾਈਆ। ਉਚੇ ਟਿੱਲੇ ਪਾਵੇ ਸਾਰ, ਨੈਣਾਂ ਦੇਵੀ ਏਕਾ ਹਵਨ ਵਖਾਈਆ। ਏਕਾ ਸਿਮਰੇ ਪੁਰਖ ਅਕਾਲ, ਸਾਚੀ ਚੰਡੀ ਆਪ ਮਨਾਈਆ। ਇਸ਼ਟ ਦੇਵ ਗੁਰ ਕਰਤਾਰ, ਨਿਰਭੈ ਰੂਪ ਨਾਲ ਮਿਲਾਈਆ। ਸੋ ਪੁਰਖ ਨਿਰੰਜਣ ਕਿਰਪਾ ਧਾਰ, ਹਰਿ ਪੁਰਖ ਨਿਰੰਜਣ ਵੇਸ ਵਟਾਈਆ। ਏਕੰਕਾਰ ਕਰ ਪਸਾਰ, ਆਦਿ ਨਿਰੰਜਣ ਦਏ ਸਲਾਹੀਆ। ਪੁਰਖ ਅਬਿਨਾਸ਼ੀ ਮੀਤ ਮੁਰਾਰ, ਸ੍ਰੀ ਭਗਵਾਨ ਕਰੀ ਕੁੜਮਾਈਆ। ਪਾਰਬ੍ਰਹਮ ਪ੍ਰਭ ਹੋ ਤਿਆਰ, ਆਪਣਾ ਖੰਡਾ ਹੱਥ ਉਠਾਈਆ। ਗੋਬਿੰਦ ਮੀਤਾ ਵਿਚ ਸੰਸਾਰ, ਆਪਣੇ ਕੰਠ ਲਗਾਈਆ। ਆਪਣਾ ਬਖ਼ਸ਼ੇ ਚਰਨ ਪਿਆਰ, ਸਿੰਘ ਰੂਪ ਆਪ ਵਟਾਈਆ। ਲੇਖਾ ਲਿਖਿਆ ਨਾ ਜਾਣੇ ਕੋਇ ਸੰਸਾਰ, ਮਨ ਮਤ ਬੁਧ ਨਾ ਕੋਇ ਚਤੁਰਾਈਆ। ਨਿਰਭੈ ਵਰਤੇ ਏਕਉਂਕਾਰ, ਸਿੰਘ ਪਹਿਲਾ ਮੋਖ ਧਰਾਈਆ। ਵਰਨ ਗੋਤ ਤੋਂ ਵਸੇ ਬਾਹਰ, ਆਪਣਾ ਗੌੜ ਆਪ ਜਣਾਈਆ। ਮਰੇ ਨਾ ਜੰਮੇ ਵਿਚ ਸੰਸਾਰ, ਸੋ ਸਿੰਘ ਵਡ ਵਡਿਆਈਆ। ਜਿਸ ਸਿੰਘ ਖਾਏ ਜੰਮ ਕਾਲ, ਸੋ ਸਿੰਘ ਨਾ ਮਾਤ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕੰਕਾਰਾ ਹਰਿ ਨਿਰੰਕਾਰਾ, ਨਿਰਗੁਣ ਰੱਖੇ ਆਪਣੀ ਧਾਰਾ, ਲੱਖ ਚੁਰਾਸੀ ਕਰ ਪਸਾਰਾ, ਸਾਧਾਂ ਸੰਤਾਂ ਦੇਵੇ ਨਾਮ ਅਧਾਰਾ, ਨਿਰਗੁਣ ਜੋਤੀ ਦੀਪ ਉਜਿਆਰਾ, ਕਮਲਾਪਾਤੀ ਵੇਖਣਹਾਰਾ, ਬੂੰਦ ਸਵਾਂਤੀ ਠੰਡੀ ਠਾਰਾ, ਘਰ ਮੰਦਰ ਅੰਦਰ ਮਿਲੇ ਮੇਲ ਹਰਿ ਮੀਤ ਮੁਰਾਰਾ, ਬ੍ਰਹਮ ਪਾਰਬ੍ਰਹਮ ਸਮਾਈਆ। ਸਾਚਾ ਮੇਲਾ ਪੁਰਖ ਸੁਲਤਾਨ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਵਡ ਮਿਹਰਵਾਨ, ਏਕੰਕਾਰਾ
ਰੰਗ ਚੜ੍ਹਾਇੰਦਾ। ਆਦਿ ਨਿਰੰਜਣ ਜਾਣੀ ਜਾਣ, ਘਰ ਮੰਦਰ ਸੋਭਾ ਪਾਇੰਦਾ। ਸ੍ਰੀ ਭਗਵਾਨ ਆਪੇ ਜਾਣੇ ਆਪਣਾ ਮਾਣ, ਤਖ਼ਤ ਤਾਜ ਆਪ ਸੁਹਾਇੰਦਾ। ਪੁਰਖ ਅਬਿਨਾਸ਼ੀ ਹੋ ਪਰਧਾਨ, ਦਰ ਦਰਬਾਨ ਸੇਵ ਕਮਾਇੰਦਾ। ਪਾਰਬ੍ਰਹਮ ਸੁਣ ਫ਼ਰਮਾਣ, ਹੁਕਮੀ ਹੁਕਮ ਵਜਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡ ਵੇਖੇ ਮਾਰ ਧਿਆਨ, ਬ੍ਰਹਮ ਆਪਣੀ ਧਾਰ ਬੰਧਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਇਕ ਗਿਆਨ, ਏਕਾ ਸਿਖਿਆ ਸਿਖ ਸਮਝਾਇੰਦਾ। ਲੱਖ ਚੁਰਾਸੀ ਜੀਵ ਜੰਤ ਆਦਿ ਅੰਤ ਸ੍ਰੀ ਭਗਵੰਤ ਦੇਵਣਹਾਰਾ ਜੀਆ ਦਾਨ, ਆਤਮ ਬ੍ਰਹਮ ਵਸਤ ਟਿਕਾਇੰਦਾ। ਨਿਰਲੇਪ ਸਦਾ ਸੰਖੇਪ ਭੇਵ ਅਭੇਦਾ ਅਭੇਵ ਅਲਖ ਅਗੋਚਰ ਅਗੰਮ ਅਥਾਹ ਆਪਣਾ ਖੇਲ ਖਿਲਾਇੰਦਾ। ਜੁਗਾ ਜੁਗੰਤਰ ਨਾਦ ਅਨਾਦੀ ਕਰੇ ਸਚ ਨਿਆਂ, ਸ਼ਬਦ ਵਿਚੋਲਾ ਇਕ ਰਖਾਇੰਦਾ। ਸਾਚਾ ਬੋਲ ਸੁਣਾਏ ਥਾਉਂ ਥਾਂ, ਨਾਮ ਜੈਕਾਰਾ ਏਕਾ ਲਾਇੰਦਾ। ਨਿਰਗੁਣ ਤੋਲਾ ਬਣ ਮਲਾਹ, ਲੱਖ ਚੁਰਾਸੀ ਆਪਣੇ ਕੰਡੇ ਪਾਇੰਦਾ। ਜਨ ਭਗਤਾਂ ਹੌਲਾ ਭਾਰ ਦਏ ਕਰਾ, ਮਨਮੁਖਾਂ ਪਾਪਾਂ ਭਾਰ ਸਿਰ ਰਖਾਇੰਦਾ। ਦੋਵੇਂ ਮਾਰਗ ਲਏ ਚਲਾ, ਆਪਣੀ ਰਚਨਾ ਆਪ ਰਚਾਇੰਦਾ। ਰਾਏ ਧਰਮ ਸੰਗ ਰਲਾ, ਦਰ ਸਾਚੇ ਆਪ ਸੁਹਾਇੰਦਾ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸੰਤ ਸੁਹੇਲੇ ਫੜ ਫੜ ਬਾਂਹ, ਲੱਖ ਚੁਰਾਸੀ ਪਾਰ ਕਰਾਇੰਦਾ। ਮਨਮੁਖ ਜੀਵ ਕਾਗ ਦੁਸ਼ਟ ਦੁਰਾਚਾਰ ਏਕਾ ਧੱਕਾ ਦੇਵੇ ਲਾ, ਸ਼ੌਹ ਦਰਯਾ ਆਪ ਰੁੜ੍ਹਾਇੰਦਾ। ਰਾਏ ਧਰਮ ਫੜ ਫੜ ਦਏ ਸਜ਼ਾ, ਕੁੰਭੀ ਨਰਕ ਪਵਾਇੰਦਾ। ਚਿਤਰ ਗੁਪਤ ਹਿਸਾਬ ਨਾ ਦਏ ਮੁਕਾ, ਕਰਮਾਂ ਲੇਖ ਨਾ ਕੋਇ ਮਿਟਾਇੰਦਾ। ਲਾੜੀ ਮੌਤ ਲਏ ਪਰਨਾ, ਕਾਲ ਆਪਣਾ ਸਗਨ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਬੋਧ ਅਗਾਧ ਅਗਾਧ ਬੋਧ ਲੇਖਾ ਆਪਣੇ ਹੱਥ ਰਖਾਇੰਦਾ। ਲੇਖਾ ਹੱਥ ਕਰਤਾਰ, ਭੇਵ ਕੋਇ ਨਾ ਪਾਇੰਦਾ। ਜੁਗਾ ਜੁਗੰਤਰ ਲੈ ਅਵਤਾਰ, ਆਪਣੀ ਕਰਨੀ ਕਿਰਤ ਕਮਾਇੰਦਾ। ਸੰਤ ਸੁਹੇਲੇ ਲਏ ਉਭਾਰ, ਮਨਮੁਖ ਵਹਿੰਦੀ ਧਾਰ ਬਹਾਇੰਦਾ। ਲਹਿਣਾ ਦੇਣ ਚੁਕਾਏ ਚਾਰ ਯਾਰ, ਪੰਚਮ ਜੋਤੀ ਜੋਤ ਡਗਮਗਾਇੰਦਾ। ਨਾਮ ਖੰਡਾ ਤੇਜ਼ ਕਟਾਰ, ਨਿਰਗੁਣ ਆਪਣੇ ਹੱਥ ਰਖਾਇੰਦਾ। ਸ਼ਬਦ ਅਗੰਮੀ ਮਾਰੇ ਮਾਰ, ਜਗਤ ਨੇਤਰ ਦਿਸ ਨਾ ਆਇੰਦਾ। ਮਨ ਮਤ ਬੁਧ ਕੀ ਕਰੇ ਵਿਚਾਰ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਜਿਸ ਸਿਰ ਹੱਥ ਧਰੇ ਆਪ ਨਿਰੰਕਾਰ, ਸੋ ਜਨ ਸਾਚੀ ਬੂਝ ਬੁਝਾਇੰਦਾ। ਕਲਜੁਗ ਡੂੰਘਾ ਸਾਗਰ ਵਹਿੰਦੀ ਗਾਰ, ਨਾ ਕੋਈ ਬੇੜਾ ਪਾਰ ਕਰਾਇੰਦਾ। ਮਾਇਆ ਮਮਤਾ ਲੱਦਿਆ ਭਾਰ, ਜੂਠ ਝੂਠ ਨਾ ਕੋਇ ਉਠਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਰਿਹਾ ਲਲਕਾਰ, ਆਸਾ ਤ੍ਰਿਸਨਾ ਅੰਗ ਲਗਾਇੰਦਾ। ਬਿਨ ਸਤਿਗੁਰ ਪੂਰੇ ਕੋਇ ਨਾ ਉਤਰੇ ਪਾਰ, ਲੱਖ ਚੁਰਾਸੀ ਜਮ ਕੀ ਫਾਸੀ ਰਾਏ ਧਰਮ ਫੰਦ ਨਾ ਕੋਇ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਨਿਰਗੁਣ ਨਰਾਇਣ ਹਰਿ ਨਿਰੰਕਾਰਾ, ਨਿਹਕਲੰਕ ਵੱਜੇ ਵਧਾਈਆ। ਪੁਰਖ ਅਗੰਮ ਅਗੰਮੜੀ ਕਾਰਾ, ਅਲਖ ਅਗੋਚਰ ਦਏ ਕਰਾਈਆ। ਹੱਡ ਮਾਸ ਨਾੜੀ ਚਮੜੇ ਵਸਿਆ ਬਾਹਰਾ, ਪੰਚ ਤੱਤ ਨਾ ਕੋਇ ਰਖਾਈਆ। ਦੀਵਾ ਬਾਤੀ ਕਰ ਉਜਿਆਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਗਲਾ ਸਾਥੀ ਸਾਂਝਾ ਯਾਰਾ, ਸਾਚਾ ਸੰਗ ਨਿਭਾਈਆ। ਗੋਬਿੰਦ ਮੇਲਾ ਸੁੱਤ ਦੁਲਾਰਾ, ਸ਼ਬਦ ਵੱਜੀ ਵਧਾਈਆ। ਸੰਬਲ ਨਗਰੀ ਧਾਮ ਨਿਆਰਾ, ਬੈਠਾ ਆਸਣ ਲਾਈਆ। ਵੇਦ ਵਿਆਸਾ ਬਣ ਲਿਖਾਰਾ,
ਪੂਤ ਸਪੂਤਾ ਬ੍ਰਾਹਮਣ ਗੌੜਾ, ਉਚਾ ਟਿੱਲਾ ਪਰਬਤ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਗੁਣ ਦਾਤਾ ਪੁਰਖ ਬਿਧਾਤਾ, ਬ੍ਰਹਮ ਪਾਰਬ੍ਰਹਮ ਸਮਾਈਆ। ਆਪੇ ਜਾਣੇ ਆਪਣੀ ਗਾਥਾ, ਜੁਗ ਜੁਗ ਕਰੇ ਨਾਮ ਪੜ੍ਹਾਈਆ। ਹਰਿਜਨ ਨਿਭਾਏ ਤੇਰਾ ਸਾਥਾ, ਤੇਰੀ ਸੇਵਾ ਆਪ ਕਮਾਈਆ। ਲੇਖੇ ਲੱਗੇ ਪੂਜਾ ਪਾਠਾ, ਜੋ ਜਨ ਹਰਿ ਹਰਿ ਰਸਨਾ ਗਾਈਆ। ਪੂਰਬ ਜਨਮਾ ਕਰੇ ਪੂਰਾ ਘਾਟਾ, ਅੱਗੇ ਲੇਖਾ ਆਪ ਲਿਖਾਈਆ। ਮਸਤਕ ਦੀਪਕ ਜੋਤ ਜਗੇ ਲਲਾਟਾ, ਅੰਧ ਅੰਧੇਰ ਰਹਿਣ ਨਾ ਪਾਈਆ। ਆਤਮ ਸੇਜਾ ਵੇਖੇ ਖਾਟਾ, ਨਾਮ ਬਬਾਣੇ ਆਪ ਚੜ੍ਹਾਈਆ। ਲਹਿਣਾ ਦੇਣ ਚੁਕਾਏ ਆਣ ਬਾਟਾ, ਮਾਤ ਗਰਭ ਫੇਰ ਨਾ ਆਈਆ। ਅਗੇ ਰੱਖੀ ਨੇੜੇ ਵਾਟਾ, ਪਿਛਲਾ ਪੰਧ ਰਹਿਣ ਨਾ ਪਾਈਆ। ਲਹਿਣਾ ਦੇਣਾ ਮੁਕਾਏ ਤੀਰਥ ਤਾਟਾ, ਅਠਸਠ ਨਹਾਵਣ ਕੋਇ ਨਾ ਜਾਈਆ। ਬਜਰ ਕਪਾਟੀ ਜਿਸ ਜਨ ਪੜਦਾ ਪਾਟਾ, ਗੰਗਾ ਗੋਦਾਵਰੀ ਸੁਰਸਤੀ ਜਮਨਾ ਵਗਣ ਵਾਹੋ ਦਾਹੀਆ। ਪਾਰਬ੍ਰਹਮ ਪ੍ਰਭ ਮਿਲਿਆ ਮੀਤਾ, ਗੋਬਿੰਦ ਆਪਣੀ ਗੋਦ ਉਠਾਈਆ। ਹਰਿ ਚਰਨ ਕਵਲ ਬੰਧਾਇਆ ਸਾਚਾ ਨਾਤਾ, ਨਾ ਕੋਈ ਤੋੜੇ ਤੋੜ ਤੁੜਾਈਆ। ਮੇਟੇ ਰੈਣ ਅੰਧੇਰੀ ਰਾਤਾ, ਸਾਚਾ ਚੰਦ ਇਕ ਚੜ੍ਹਾਈਆ। ਲੇਖਾ ਚੁੱਕੇ ਸੀਆਂ ਸਾਢੇ ਤਿੰਨ ਤਿੰਨ ਹਾਥਾ, ਕਾਇਆ ਮਾਟੀ ਲੇਖੇ ਲਾਈਆ। ਅੰਤਮ ਵੇਲੇ ਪੁੱਛੇ ਵਾਤਾ, ਸਤਿਗੁਰ ਪੂਰੇ ਹੱਥ ਵਡਿਆਈਆ। ਦੋ ਜਹਾਨਾਂ ਹੋਵੇ ਰਾਖਾ, ਆਪਣੀ ਸੇਵਾ ਆਪ ਕਮਾਈਆ। ਸਰਬ ਕਲਾ ਆਪੇ ਸਮਰਾਥਾ, ਹਰਿਜਨ ਸਾਚੇ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਜੋਤੀ ਜੋਤ ਲਏ ਮਲਾਈਆ।