ਪੁਸਤਕਾਲਾਭਾਗ ੮

੨੨ ਕੱਤਕ ੨੦੧੬ ਬਿਕ੍ਰਮੀ ਮਲ ਸਿੰਘ ਦੇ ਗ੍ਰਹਿ ਪਿੰਡ ਲੱਲੀਆਂ ਕਲਾ ਜ਼ਿਲਾ ਜਲੰਧਰ

ਸੋ ਪੁਰਖ ਨਿਰੰਜਣ ਨਿਰਗੁਣ ਧਾਰ, ਹਰਿ ਪੁਰਖ ਨਿਰੰਜਣ ਆਪ ਉਪਾਈਆ। ਏਕੰਕਾਰਾ ਰੂਪ ਨਿਰਾਕਾਰ, ਰੂਪ ਰੰਗ ਨਾ ਕੋਇ ਜਣਾਈਆ। ਆਦਿ ਨਿਰੰਜਣ ਹੋ ਉਜਿਆਰ, ਜੋਤੀ ਨੂਰ ਡਗਮਗਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਸ੍ਰੀ ਭਗਵਾਨ ਵੱਡੀ ਵਡਿਆਈਆ। ਪਾਰਬ੍ਰਹਮ ਪ੍ਰਭ ਖੋਲ੍ਹ ਕਿਵਾੜ, ਦਰ ਦਰਵਾਜਾ ਆਪ ਖੁਲ੍ਹਾਈਆ। ਸੁੱਤ ਦੁਲਾਰਾ ਕਰ ਪਿਆਰ, ਸਾਚੇ ਸ਼ਬਦ ਵੱਜੇ ਵਧਾਈਆ। ਬ੍ਰਹਮ ਰੂਪ ਪਰਗਟ ਵਿਚ ਸੰਸਾਰ, ਆਪ ਆਪਣਾ ਵੇਸ ਵਟਾਈਆ। ਵਿਸ਼ਨ ਬ੍ਰਹਮਾ ਸ਼ਿਵ ਦਏ ਅਧਾਰ, ਆਪ ਆਪਣੀ ਬੂਝ ਬੁਝਾਈਆ। ਤ੍ਰੈਗੁਣ ਮਾਇਆ ਰੰਗ ਕਰਤਾਰ, ਪੰਚਮ ਨਾਤਾ ਜੋੜ ਜੁੜਾਈਆ। ਨਿਰਗੁਣ ਸਰਗੁਣ ਕਰਨੀ ਕਰੇ ਕਾਰ, ਕਰਤਾ ਪੁਰਖ ਵਡ ਵਡਿਆਈਆ। ਅਜੂਨੀ ਰਹਿਤ ਹੋ ਤਿਆਰ, ਲੱਖ ਚੁਰਾਸੀ ਡੇਰਾ ਲਾਈਆ। ਅੰਦਰ ਬਾਹਰ ਗੁਪਤ ਜ਼ਾਹਰ, ਭੇਵ ਅਭੇਦਾ ਭੇਵ ਛੁਪਾਈਆ। ਕਮਲਾਪਾਤੀ ਮੀਤ ਮੁਰਾਰ, ਦੀਪਕ ਬਾਤੀ ਇਕ ਜਗਾਈਆ। ਅੰਮ੍ਰਿਤ ਬੂੰਦ ਸਵਾਂਤੀ ਠੰਡੀ ਠਾਰ, ਨਿਝਰ ਧਾਰ ਆਪ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਵੇਸ ਵਟਾਈਆ। ਆਦਿ ਜੁਗਾਦੀ ਇਕ ਇਕੱਲਾ, ਏਕਾ ਰੰਗ ਸਮਾਇੰਦਾ। ਸੋ ਪੁਰਖ ਨਿਰੰਜਣ ਵਸੇ ਸਚ ਮਹੱਲਾ, ਸਚਖੰਡ ਦਵਾਰ ਸੋਭਾ ਪਾਇੰਦਾ।

ਹਰਿ ਪੁਰਖ ਨਿਰੰਜਣ ਸਚ ਸਿੰਘਾਸਣ ਏਕਾ ਮੱਲਾ, ਥਿਰ ਘਰ ਆਪਣਾ ਆਪ ਉਪਾਇੰਦਾ। ਆਦਿ ਨਿਰੰਜਣ ਆਪਣੇ ਦੀਪਕ ਆਪੇ ਬੱਲਾ, ਜੋਤੀ ਨੂਰ ਡਗਮਗਾਇੰਦਾ। ਵਸੇ ਨਿਹਚਲ ਧਾਮ ਅਟੱਲਾ, ਉਚ ਅਗੰਮ ਅਥਾਹ, ਬੇਪਰਵਾਹ ਭੇਵ ਨਾ ਆਇੰਦਾ। ਪਾਰਬ੍ਰਹਮ ਆਪ ਉਪਾਏ ਆਪਣਾ ਨਾਂ, ਆਪ ਏਕਾ ਨਾਅਰਾ ਲਾਇੰਦਾ। ਸਾਚਾ ਨਾਉਂ ਨਿਰੰਕਾਰ ਰਖਾ, ਹਰ ਘਟ ਨਾਮ ਨਾਮਾ ਸ਼ਬਦ ਸੁਣਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਰਚਨ ਰਚਾ, ਆਕਾਸ਼ ਪਰਕਾਸ਼ ਵੇਖ ਵਖਾਇੰਦਾ। ਰਵ ਸਸ ਤਾਰਾ ਮੰਡਲ ਦਏ ਲਟਕਾ, ਆਪ ਆਪਣਾ ਬੰਧਨ ਪਾਇੰਦਾ। ਧਰਤ ਧਵਲ ਜਲ ਬਿੰਬ ਰਖਾ, ਅਗਨੀ ਜਲ ਮੇਲ ਮਿਲਾਇੰਦਾ। ਪਵਣ ਪਵਣੀ ਰਿਹਾ ਸਮਾ, ਦਿਸ ਕਿਸੇ ਨਾ ਆਇੰਦਾ। ਆਪਣੀ ਬਖ਼ਸ਼ੇ ਆਪ ਸਲਾਹ, ਆਪਣਾ ਮਤਾ ਆਪ ਪਕਾਇੰਦਾ। ਨਿਰਗੁਣ ਨਿਰਗੁਣ ਬਣ ਮਲਾਹ, ਨਿਰਗੁਣ ਬੇੜਾ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲਾ ਦੀਨ ਦਿਆਲਾ ਏਕੰਕਾਰ ਭੇਵ ਖੁਲ੍ਹਾਇੰਦਾ। ਆਪਣਾ ਭੇਵ ਆਪੇ ਖੋਲ੍ਹ, ਹਰਿ ਸਾਚੇ ਸ਼ਬਦ ਜਣਾਈਆ। ਸਚ ਦਵਾਰੇ ਵੱਜੇ ਢੋਲ, ਆਪਣਾ ਨਾਅਰਾ ਆਪ ਲਗਾਈਆ। ਆਪਣੇ ਕੰਡੇ ਆਪੇ ਤੋਲ, ਏਕਾ ਤੋਲਾ ਬਣੇ ਬੇਪਰਵਾਹੀਆ। ਲੱਖ ਚੁਰਾਸੀ ਜਾਏ ਮੌਲ, ਬ੍ਰਹਮਾ ਵਿਸ਼ਨ ਸ਼ਿਵ ਸੇਵ ਕਮਾਈਆ। ਅੰਮ੍ਰਿਤ ਭਰੇ ਸਾਚੇ ਕਵਲ, ਨਾਭੀ ਮੁਖੀ ਆਪ ਭੁਆਈਆ। ਲੇਖਾ ਜਾਣੇ ਧਰਤ ਧਵਲ ਧੌਲ, ਧਰਤ ਧਰਨੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋ ਪੁਰਖ ਨਿਰੰਜਣ ਹਰਿ ਨਿਰੰਕਾਰ, ਹਰਿ ਪੁਰਖ ਨਿਰੰਜਣ ਸੇਵਾਦਾਰ, ਏਕੰਕਾਰ ਕਰ ਪਸਾਰ, ਆਦਿ ਨਿਰੰਜਣ ਜੋਤ ਉਜਿਆਰ, ਅਬਿਨਾਸ਼ੀ ਕਰਤਾ ਭਰ ਭੰਡਾਰ, ਸ੍ਰੀ ਭਗਵਾਨ ਦਏ ਆਧਾਰ, ਪਾਰਬ੍ਰਹਮ ਵਰਤੇ ਵਰਤਾਵੇ ਵਿਚ ਸੰਸਾਰ, ਬ੍ਰਹਮਾ ਬ੍ਰਹਮ ਬ੍ਰਹਮ ਦਏ ਹੁਲਾਰ, ਸਚ ਹੁਲਾਰਾ ਆਪ ਵਖਾਈਆ। ਬ੍ਰਹਮਾ ਉਪੰਨਿਆ ਹਰਿ ਨਿਰੰਕਾਰ, ਬ੍ਰਹਮ ਵੇਤਾ ਵੇਸ ਵਟਾਇੰਦਾ। ਚੜ੍ਹਿਆ ਚੰਨਿਆ ਵਿਚ ਸੰਸਾਰ, ਸਾਚਾ ਮਾਰਗ ਆਪੇ ਲਾਇੰਦਾ। ਦੋ ਜਹਾਨੀ ਭਰੇ ਭੰਡਾਰ, ਏਕੰਕਾਰਾ ਨਿਰਗੁਣ ਸਰਗੁਣ ਵੇਸ ਵਟਾਇੰਦਾ। ਛੱਪਰ ਛੰਨਿਆਂ ਵਸਿਆ ਨਾ ਕਿਸੇ ਮਹੱਲ ਮਨਾਰ, ਚਾਰ ਦੀਵਾਰ ਨਾ ਕੋਇ ਬਣਾਇੰਦਾ। ਘਰ ਮੰਦਰ ਸੋਹੇ ਇਕ ਘਰ ਬਾਰ, ਸਚਖੰਡ ਬੈਠਾ ਆਸਣ ਲਾਇੰਦਾ। ਥਿਰ ਘਰ ਬੈਠਾ ਮੀਤ ਮੁਰਾਰ, ਗੁਰ ਚੇਲਾ ਨਾ ਕੋਇ ਸੁਹਾਇੰਦਾ। ਆਪ ਆਪਣੀ ਜਾਣ ਕਾਰ, ਆਪਣੀ ਕਲ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਖੇਲ ਬ੍ਰਹਿਮਾਦਿ ਪਾਰਬ੍ਰਹਮ ਆਪ ਖਿਲਾਇੰਦਾ। ਖੇਲੇ ਖੇਲਣਹਾਰ ਅਗੰਮ ਅਪਾਰ, ਪੁਰਖ ਅਗੰਮਾ ਵੱਡੀ ਵਡਿਆਈਆ। ਆਪੇ ਜਾਣੇ ਆਪਣਾ ਕੰਮਾ, ਜੁਗ ਜੁਗ ਆਪਣੀ ਰਚਨ ਰਚਾਈਆ। ਆਪੇ ਸੇਵਾ ਲਾਵੇ ਸੂਰਜ ਚੰਨਾ, ਹੁਕਮੀ ਹੁਕਮ ਸਰਬ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੂਰਤ ਅਕਾਲ ਏਕਾ ਏਕ ਏਕ ਅਖਵਾਈਆ। ਏਕਾ ਏਕ ਏਕ ਪਸਾਰਾ, ਆਦਿ ਜੁਗਾਦਿ ਕਰਾਇੰਦਾ। ਏਕਾ ਰੂਪ ਅਨੂਪ ਨਿਰਾਕਾਰਾ, ਨਿਰਗੁਣ ਨਾਉਂ ਧਰਾਇੰਦਾ। ਏਕਾ ਜੋਤ ਜੋਤ ਉਜਿਆਰਾ, ਜੋਤੀ ਜੋਤ ਡਗਮਗਾਇੰਦਾ। ਏਕਾ ਬ੍ਰਹਮ ਬ੍ਰਹਮ ਕਰ ਪਸਾਰਾ, ਪਾਰਬ੍ਰਹਮ ਆਪ ਹੋ ਜਾਇੰਦਾ। ਏਕਾ ਵਣਜ ਵਣਜ ਵਣਜਾਰਾ, ਚੌਦਾਂ ਲੋਕਾਂ ਏਕਾ ਹੱਟ ਖੁਲ੍ਹਾਇੰਦਾ। ਏਕਾ ਮੰਦਰ ਇਕ ਦਵਾਰਾ, ਦਰ ਦਰਵਾਜਾ ਆਪ ਖੁਲ੍ਹਾਇੰਦਾ। ਲੱਖ ਚੁਰਾਸੀ ਆਪ ਪਸਾਰਾ, ਏਕਾ ਵੇਖ ਵਖਾਇੰਦਾ। ਏਕਾ ਸ਼ਬਦ ਇਕ ਧੁਨਕਾਰਾ, ਅਨਹਦ ਸ਼ਬਦ ਤਾਲ ਵਜਾਇੰਦਾ। ਏਕਾ ਰਾਗ ਰਾਗਨੀ ਪਾਵੇ ਸਾਰਾ, ਘਰ ਮੰਗਲ ਏਕਾ ਗਾਇੰਦਾ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਨਾਉਂ ਧਰਾਇੰਦਾ। ਅਬਿਨਾਸ਼ੀ ਕਰਤਾ ਏਕਾ ਮੀਤਾ, ਏਕਾ ਰੰਗ ਸਮਾਇਆ। ਸਚਖੰਡ ਵਸੇ ਇਕ ਅਤੀਤਾ, ਦਿਸ ਕਿਸੇ ਨਾ ਆਇਆ। ਥਿਰ ਘਰ ਨਿਵਾਸੀ ਪਤਿਤ ਪੁਨੀਤਾ, ਪਤਿਤ ਪਾਪੀ ਲਏ ਤਰਾਇਆ। ਆਦਿ ਜੁਗਾਦੀ ਠਾਂਡਾ ਸੀਤਾ, ਅਗਨੀ ਤੱਤ ਨਾ ਕੋਇ ਦਿਸਾਇਆ। ਜੁਗਾ ਜੁਗੰਤਰ ਜਾਣੇ ਆਪਣੀ ਰੀਤਾ, ਦੂਸਰ ਸੰਗ ਨਾ ਕੋਇ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰਚਨਾ ਆਪ ਰਚਾਇਆ। ਜੁਗਾ ਜੁਗੰਤਰ ਸਾਚੀ ਕਾਰ, ਸੋ ਪੁਰਖ ਨਿਰੰਜਣ ਆਪ ਕਰਾਈਆ। ਹਰਿ ਪੁਰਖ ਨਿਰੰਜਣ ਖੇਲੇ ਖੇਲ ਅਪਾਰ, ਏਕੰਕਾਰਾ ਵੇਖ ਵਖਾਈਆ। ਜੋਤ ਨਿਰੰਜਣ ਹੋ ਉਜਿਆਰ, ਆਦਿ ਨਿਰੰਜਣ ਦਏ ਸਲਾਹੀਆ। ਸ੍ਰੀ ਭਗਵਾਨ ਪਾਏ ਸਾਰ, ਪੁਰਖ ਅਬਿਨਾਸ਼ ਵੱਡੀ ਵਡਿਆਈਆ। ਪਾਰਬ੍ਰਹਮ ਬ੍ਰਹਮ ਭਰ ਭੰਡਾਰ, ਬ੍ਰਹਮਾ ਵਿਸ਼ਨ ਸ਼ਿਵ ਲੇਖ ਲਿਖਾਈਆ। ਸਾਚੇ ਮੰਦਰ ਖੇਲ ਨਿਰਾਕਾਰ, ਸਚਖੰਡ ਦਵਾਰ ਵੱਜੇ ਵਧਾਈਆ। ਗੁਣਵੰਤਾ ਗਾਏ ਆਪਣੀ ਵਾਰ, ਆਪਣਾ ਢੋਲਾ ਆਪ ਅਲਾਈਆ। ਆਪੇ ਹੋਏ ਸੁਣਨੇਹਾਰ, ਰਸ ਰਸੀਆ ਸਾਚਾ ਮਾਹੀਆ। ਕੋਟਨ ਕੋਟ ਬ੍ਰਹਿਮੰਡ ਖੰਡ ਮਹੱਲ ਉਸਾਰ, ਵੇਖਣਹਾਰਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਨਭਵ ਪਰਕਾਸ਼ ਪ੍ਰਿਥਮੀ ਆਕਾਸ਼ ਆਪ ਕਰਾਈਆ। ਪ੍ਰਿਥਮੀ ਆਕਾਸ਼ ਖੇਲ ਅਵੱਲਾ, ਹਰਿ ਸਤਿਗੁਰ ਆਪ ਕਰਾਇੰਦਾ। ਆਪਣਾ ਦਰ ਆਪੇ ਮੱਲਾ, ਸਚ ਸਿੰਘਾਸਣ ਆਸਣ ਲਾਇੰਦਾ। ਜੋਤੀ ਸ਼ਬਦੀ ਆਪੇ ਰੱਲਾ, ਪਵਣੀ ਪਵਣ ਸਮਾਇੰਦਾ। ਨਾਮ ਸੁਨੇਹੜਾ ਏਕਾ ਘੱਲਾ, ਜੁਗ ਜੁਗ ਹੁਕਮ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅਨਾਦੀ ਏਕਾ ਨਾਦ ਵਜਾਇੰਦਾ। ਸਾਚਾ ਨਾਦ ਸ਼ਬਦ ਧੁੰਨਕਾਰ, ਸੋ ਪੁਰਖ ਨਿਰੰਜਣ ਆਪ ਵਜਾਈਆ। ਹਰਿ ਪੁਰਖ ਨਿਰੰਜਣ ਸੇਵਾਦਾਰ, ਏਕੰਕਾਰਾ ਵੇਖ ਵਖਾਈਆ। ਆਦਿ ਨਿਰੰਜਣ ਹੋਏ ਖ਼ਬਰਦਾਰ, ਸ੍ਰੀ ਭਗਵਾਨ ਆਪ ਉਠਾਈਆ। ਪੁਰਖ ਅਬਿਨਾਸ਼ੀ ਵਖਾਏ ਇਕ ਨਿਸ਼ਾਨ, ਪਾਰਬ੍ਰਹਮ ਰਿਹਾ ਝੁਲਾਈਆ। ਸਚਖੰਡ ਦਵਾਰ ਬੋਲ ਜੈਕਾਰ, ਏਕਾ ਨਾਅਰਾ ਦਏ ਸੁਣਾਈਆ। ਥਿਰ ਘਰ ਵਾਸੀ ਮੀਤ ਮੁਰਾਰ, ਗੀਤ ਸੁਹਾਗੀ ਏਕਾ ਗਾਈਆ। ਬ੍ਰਹਮ ਬ੍ਰਹਮ ਬ੍ਰਹਮ ਤੇਰੀ ਧਾਰ, ਹਰਿ ਆਪਣੀ ਬਿੰਦ ਉਪਜਾਈਆ। ਵਿਸ਼ਨੂੰ ਕਰਿਆ ਸੇਵਾਦਾਰ, ਦੇਵੇ ਰਿਜ਼ਕ ਸਬਾਈਆ। ਬ੍ਰਹਮਾ ਮੰਗੇ ਬਣ ਭਿਖਾਰ, ਅੱਗੇ ਆਪਣੀ ਝੋਲੀ ਡਾਹੀਆ। ਪੁਰਖ ਅਬਿਨਾਸ਼ੀ ਕਰਤਾ ਧਾਰ, ਦੇ ਮਤ ਰਿਹਾ ਸਮਝਾਈਆ। ਲੱਖ ਚੁਰਾਸੀ ਕਰ ਤਿਆਰ, ਆਪਣੀ ਵੰਡ ਆਪ ਵੰਡਾਈਆ। ਉਤਭੁਜ ਸੇਤਜ ਭਰੇ ਭੰਡਾਰ, ਜੇਰਜ ਅੰਡ ਵੇਖ ਵਖਾਈਆ। ਮਨ ਮਤ ਬੁਧ ਕਰ ਪਿਆਰ, ਚਤੁਰਭੁਜ ਮੇਲ ਮਿਲਾਈਆ। ਭੇਵ ਗੁਝ ਕਾਇਆ ਵਿਚ ਸੰਸਾਰ, ਹਰਿ ਸਾਚਾ ਆਪ ਰਖਾਈਆ। ਨੌ ਦਵਾਰੇ ਜਗਤ ਕਿਵਾੜ, ਜਗਤ ਕਾਇਆ ਗੜ੍ਹ ਸੁਹਾਈਆ। ਘਰ ਵਿਚ ਘਰ ਕਰ ਤਿਆਰ, ਆਪਣਾ ਤਾਕ ਬੰਦ ਵਖਾਈਆ। ਨਿਰਗੁਣ ਸਰਗੁਣ ਖੇਲ ਅਪਾਰ, ਵੇਦ ਕਤੇਬ ਭੇਵ ਨਾ ਪਾਈਆ। ਸੰਤ ਸੁਹੇਲੇ ਲਏ ਉਭਾਰ, ਹਰਿ ਭਗਤ ਦਏ ਵਡਿਆਈਆ। ਏਕਾ ਰਾਗ ਸੁਣਾਏ ਸੁਨਾਵਣਹਾਰ, ਗੀਤ ਸੁਹਾਗੀ ਆਪੇ ਗਾਈਆ। ਅੰਦਰ ਮੰਦਰ ਖੋਲ੍ਹ ਕਿਵਾੜ, ਬਜਰ ਕਪਾਟੀ ਤੋੜ ਤੁੜਾਈਆ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰ, ਸਾਂਤਕ ਸਤਿ ਸਤਿ ਵਰਤਾਈਆ। ਨਿਰਭੈ ਰੂਪ ਹਰਿ ਵਰਤੇ ਵਿਚ ਸੰਸਾਰ, ਪੁਰਖ ਅਕਾਲ ਵੱਡੀ ਵਡਿਆਈਆ। ਆਤਮ ਸੇਜਾ ਕਰ ਪਿਆਰ, ਗੁਰਮੁਖ ਸਾਜਣ ਲਏ ਮਿਲਾਈਆ। ਪੰਚਮ ਸਖੀਆਂ ਮੇਲਾ ਅਗੰਮ ਅਪਾਰ, ਘਰ ਸਾਚੇ ਵੱਜੇ ਵਧਾਈਆ। ਸੁਹੰਜਣੀ ਸੇਜਾ

ਵੇਖੇ ਆਪ ਨਿਰੰਕਾਰ, ਫੁਲ ਫੁਲਵਾੜੀ ਆਪ ਮਹਿਕਾਈਆ। ਅੰਗਣ ਲਾਏ ਸਾਚੀ ਨਾਰ, ਕੰਤ ਕੰਤੂਹਲ ਹੋਏ ਸਹਾਈਆ। ਨਾਮ ਝੂਲਾ ਅਪਰ ਅਪਾਰ, ਹਰਿਜਨ ਸਾਚੇ ਦਏ ਝੁਲਾਈਆ। ਆਪੇ ਸਭ ਤੋਂ ਵਸਿਆ ਬਾਹਰ, ਸ਼ੰਕਰ ਇਹ ਸਮਝਾਈਆ। ਬਾਲ ਨਿਦਾਨੇ ਹੋਣਾ ਖ਼ਬਰਦਾਰ, ਤੇਰੀ ਸੇਵਕ ਸੇਵਾ ਵੇਖ ਵਖਾਈਆ। ਜੋ ਉਪਜੇ ਸੋ ਦਏ ਸੰਘਾਰ, ਥਿਰ ਕੋਇ ਰਹਿਣ ਨਾ ਪਾਈਆ। ਤੇਰਾ ਲੇਖਾ ਹੱਥ ਕਰਤਾਰ, ਦੂਸਰ ਹੱਥ ਨਾ ਕਿਸੇ ਫੜਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਤੇਰਾ ਚਲਦਾ ਰਹੇ ਭੰਡਾਰ, ਤੇਰੀ ਕੀਤੀ ਨਾ ਕੋਇ ਉਲਟਾਈਆ। ਅੰਤਮ ਵੇਖੇ ਵੇਖਣਹਾਰ, ਪੁਰਖ ਅਬਿਨਾਸ਼ੀ ਨਿਰਗੁਣ ਆਪਣਾ ਦੀਪ ਜਗਾਈਆ। ਪਹਿਲਾ ਵਿਸ਼ਨੂੰ ਕਰੇ ਪਿਆਰ, ਆਪ ਆਪਣੇ ਅੰਗ ਲਗਾਈਆ। ਦੂਜੇ ਬ੍ਰਹਮੇ ਦਏ ਹੁਲਾਰ, ਇਕੱਤਰ ਮਨਵੰਤਰ ਮੂਲ ਚੁਕਾਈਆ। ਸ਼ੰਕਰ ਤੇਰਾ ਬੇੜਾ ਪਾਰ, ਹਰਿ ਸਤਿਗੁਰ ਆਪ ਕਰਾਈਆ। ਇੰਦਰ ਰੋਵੇ ਜ਼ਾਰੋ ਜ਼ਾਰ, ਤਖ਼ਤ ਤਾਜ ਸੀਸ ਨਾ ਪਾਈਆ। ਕਰੋੜ ਤੇਤੀਸਾ ਹਾਹਾਕਾਰ, ਨੇਤਰ ਨੈਣ ਨੀਰ ਰਹੇ ਵਹਾਈਆ। ਪੁਰਖ ਅਬਿਨਾਸ਼ੀ ਮਾਰਨਹਾਰਾ ਆਪਣੀ ਮਾਰ, ਸ਼ਬਦ ਖੰਡਾ ਹੱਥ ਉਠਾਈਆ। ਭੋਗ ਬਲਾਸ ਨਾ ਕਰੇ ਕੋਈ ਵਿਹਾਰ, ਸਾਚੀ ਰਾਸ ਨਾ ਕੋਇ ਰਚਾਈਆ। ਅਬਿਨਾਸ਼ੀ ਕਰਤਾ ਕਰੇ ਖੇਲ ਆਪੇ ਆਦਿ ਜੁਗਾਦਿ, ਭੇਵ ਕੋਇ ਨਾ ਪਾਈਆ। ਸਾਧ ਸੰਤ ਬੇਅੰਤ ਕਹਿ ਕਹਿ ਗਏ ਹਾਰ, ਲੇਖਾ ਲੇਖ ਨਾ ਕੋਇ ਲਿਖਾਈਆ। ਚਾਰੇ ਵੇਦ ਕਰਨ ਪੁਕਾਰ, ਪੁਰਾਨ ਅਠਾਰਾਂ ਰਹੇ ਗਾਈਆ। ਸ਼ਾਸਤਰ ਸਿਮਰਤ ਨਾ ਕਰ ਸਕੇ ਵਿਚਾਰ, ਲੇਖਾ ਲੇਖ ਨਾ ਕੋਇ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੋਧ ਅਗਾਧਾ ਹਰਿ ਬ੍ਰਹਿਮਾਦਾ ਸ਼ਬਦ ਅਨਾਦਾ, ਆਦਿ ਅਨਾਦਿ ਜੁਗ ਜੁਗ ਆਪਣਾ ਤਾਲ ਵਜਾਇੰਦਾ। ਸ਼ਬਦ ਨਾਦ ਹਰਿ ਸੱਚਾ ਨਾਦ, ਏਕਾ ਆਪ ਵਜਾਇੰਦਾ। ਜੁਗਾ ਜੁਗੰਤਰ ਸੰਤ ਸੁਹੇਲੇ ਆਪੇ ਲਾਧ, ਆਪ ਆਪਣਾ ਮੇਲ ਮਿਲਾਇੰਦਾ। ਆਪੇ ਰਾਮਾ ਮੋਹਨ ਰੂਪ ਵਟਾਏ ਮਾਧਵ ਮਾਧ, ਮੁਕੰਦ ਮਨੋਹਰ ਲਖਮੀ ਨਰਾਇਣ ਆਪ ਅਖਵਾਇੰਦਾ। ਆਪੇ ਕਾਹਨਾ ਕ੍ਰਿਸ਼ਨਾ ਆਪਣਾ ਸਾਜਣ ਸਾਜ, ਨਾਮ ਬੰਸਰੀ ਇਕ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਕਰ ਪਸਾਰਾ, ਖੇਲੇ ਖੇਲ ਅਗੰਮ ਅਪਾਰਾ, ਭੇਵ ਅਭੇਦਾ ਭੇਵ ਖੁਲ੍ਹਾਇੰਦਾ। ਜੁਗਾ ਜੁਗੰਤਰ ਭੇਵ ਖੁਲ੍ਹਾਇਆ, ਹਰਿ ਵੱਡਾ ਵਡ ਵਡਿਆਈਆ। ਸਤਿਜੁਗ ਸਾਚਾ ਮਾਤ ਧਰਾਇਆ, ਆਦਿ ਪੁਰਖ ਸੇਵ ਕਮਾਈਆ। ਸਤਿ ਪੁਰਖ ਨਿਰੰਜਣ ਜੋਤ ਜਗਾਇਆ, ਘਰ ਸਾਚੇ ਸੋਭਾ ਪਾਈਆ। ਸਾਰ ਸ਼ਬਦ ਕਰੇ ਕੁੜਮਾਇਆ, ਏਕਾ ਰੰਗ ਰੰਗਾਈਆ। ਸਚਖੰਡ ਦਵਾਰਾ ਇਕ ਸੁਹਾਏ, ਸਚ ਸਿੰਘਾਸਣ ਆਸਣ ਲਾਈਆ। ਸ਼ਾਹੋ ਭੂਪ ਵਡ ਰਾਜਨ ਰਾਜ ਨਾਉਂ ਧਰਾਏ, ਆਪ ਆਪਣੀ ਦਇਆ ਕਮਾਈਆ। ਦਰ ਦਰਬਾਨ ਹਰਿ ਭਗਵਾਨ ਚੋਬਦਾਰ ਨਾ ਕੋਈ ਰਖਾਏ, ਸੀਸ ਜਗਦੀਸ ਨਾ ਕੋਇ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਖੇਲ ਖਿਲਾਏ, ਸਚਖੰਡ ਨਿਵਾਸਾ ਪੁਰਖ ਅਬਿਨਾਸ਼ਾ ਖੇਲ ਤਮਾਸ਼ਾ ਮੰਡਲ ਰਾਸਾ, ਜੁਗ ਜੁਗ ਆਪਣੀ ਰਚਨ ਰਚਾਇੰਦਾ। ਪ੍ਰਿਥਮੀ ਆਕਾਸ਼ਾ ਘਟ ਘਟ ਵਾਸਾ, ਪਵਣ ਸਵਾਸਾ ਲੱਖ ਚੁਰਾਸੀ ਆਪ ਚਲਾਇੰਦਾ। ਆਦਿ ਜੁਗਾਦਿ ਨਾ ਕਦੇ ਵਿਨਾਸਾ, ਜਨ ਭਗਤਾਂ ਹੋਏ ਦਾਸੀ ਦਾਸਾ, ਲੇਖਾ ਜਾਣੇ ਦਸ ਦਸ ਮਾਸਾ, ਮਾਤ ਗਰਭ ਵੇਖ ਵਖਾਇੰਦਾ। ਰਵ ਸਸ ਜੋਤ ਪਰਕਾਸ਼ਾ, ਬ੍ਰਹਮਾ ਵਿਸ਼ਨ ਸ਼ਿਵ ਰੱਖਣ ਆਸਾ, ਕਰੋੜ ਤੇਤੀਸਾ ਖਾਲੀ ਕਾਸਾ, ਅੰਮ੍ਰਿਤ ਆਪਣਾ ਜਾਮ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਦਰ ਸਾਚਾ ਹਰਿ ਕਿਰਪਾ ਕਰ,

ਆਪੇ ਆਪ ਸੁਹਾਇੰਦਾ। ਕਿਰਪਾ ਨਿਧ ਗਹਿਰ ਗੁਣ ਸਾਗਰ, ਸਤਿਗੁਰ ਪੁਰਖ ਆਪ ਅਖਵਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਨਿਰਮਲ ਕਰਮ ਕਰੇ ਉਜਾਗਰ, ਕਲਜੁਗ ਵੇਲਾ ਅੰਤਮ ਆਇੰਦਾ। ਗੁਰਮੁਖਾਂ ਦੇਵੇ ਨਾਮ ਰੱਤੀ ਰਤਨਾਗਰ, ਸਾਚੇ ਕੰਡੇ ਤੋਲ ਤੁਲਾਇੰਦਾ। ਲੱਖ ਚੁਰਾਸੀ ਜੂਠ ਝੂਠ ਕਰਿਆ ਵਣਜ ਸੌਦਾਗਰ, ਸਾਚਾ ਵਣਜ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਡੰਕਾ ਨਾਮ ਵਜਾਇੰਦਾ। ਸਾਚਾ ਡੰਕਾ ਹਰਿ ਭਗਵਾਨ, ਏਕਾ ਏਕ ਵਜਾਈਆ। ਲੋਆਂ ਪੁਰੀਆਂ ਵੇਖੇ ਮਾਰ ਧਿਆਨ, ਬ੍ਰਹਿਮੰਡ ਖੰਡ ਫੇਰਾ ਪਾਈਆ। ਆਦਿ ਜੁਗਾਦੀ ਨੌਜਵਾਨ, ਨਾ ਮਰੇ ਨਾ ਜਾਈਆ। ਨਵ ਸਤ ਖੇਲ ਸ੍ਰੀ ਭਗਵਾਨ, ਜੇਰਜ ਅੰਡ ਫੋਲ ਫੁਲਾਈਆ। ਹਰਿਜਨ ਸਾਚੇ ਦੇਵੇ ਮਾਣ, ਘਰ ਮੇਲਾ ਸਹਿਜ ਸੁਭਾਈਆ। ਸਖੀਆਂ ਮੇਲਾ ਗੋਪੀ ਕਾਹਨ, ਮੰਡਲ ਰਾਸ ਇਕ ਰਚਾਈਆ। ਮਨਮੁਖਾਂ ਮਾਰੇ ਏਕਾ ਬਾਣ, ਤਿਖੀ ਧਾਰ ਆਪ ਰਖਾਈਆ। ਜੋ ਜਨ ਹਿਰਦੇ ਹਰਿ ਹਰਿ ਗਾਣ, ਅੰਤਰ ਮੇਲਾ ਮੇਲ ਮਿਲਾਈਆ। ਏਕਾ ਬਖ਼ਸ਼ੇ ਪਦ ਨਿਰਬਾਨ, ਘਰ ਚੌਥਾ ਆਪ ਸੁਹਾਈਆ। ਤੀਜੇ ਨੇਤਰ ਇਕ ਗਿਆਨ, ਦਿਬ ਨੇਤਰ ਵੇਖ ਵਖਾਈਆ। ਏਕਾ ਦੂਜਾ ਚੁੱਕੇ ਕਾਣ, ਹਉਮੇ ਹੰਗਤਾ ਰਹਿਣ ਨਾ ਪਾਈਆ। ਸਤਿ ਸਤਿਵਾਦੀ ਦੇਵੇ ਮਾਣ, ਦਰ ਸਾਚਾ ਇਕ ਵਖਾਈਆ। ਹੋਏ ਪਰਕਾਸ਼ ਕੋਟਨ ਭਾਨ, ਅੰਧ ਅੰਧੇਰ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਉਠਾਈਆ। ਹਰਿਜਨ ਸਾਚੇ ਸ਼ਬਦ ਵਿਚੋਲਾ, ਗੁਰ ਸਤਿਗੁਰ ਨਾਉਂ ਧਰਾਇਆ। ਏਕੰਕਾਰ ਏਕਾ ਅੱਖਰ ਆਪੇ ਬੋਲਾ, ਸੋ ਪੁਰਖ ਨਿਰੰਜਣ ਤਾਲ ਵਜਾਇਆ। ਹੰ ਬ੍ਰਹਮ ਸਾਚੇ ਕੰਡੇ ਤੋਲਾ, ਤੋਲਣਹਾਰਾ ਦਿਸ ਨਾ ਆਇਆ। ਘਟ ਘਟ ਅੰਦਰ ਆਪੇ ਮੌਲਾ, ਰੂਪ ਅਨੂਪਾ ਆਪ ਵਟਾਇਆ। ਲੇਖਾ ਜਾਣੇ ਧਰਨੀ ਧਰਤ ਧਵਲਾ, ਜ਼ਿਮੀ ਅਸਮਾਨਾਂ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਸ ਵਟਾਇਆ। ਕਲਜੁਗ ਅੰਤਮ ਵੇਸ ਅਵੱਲਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਪਾਵੇ ਸਾਰ ਰਾਣੀ ਅੱਲਾ, ਚੌਦਾਂ ਤਬਕਾਂ ਵੇਖ ਵਖਾਈਆ। ਸੰਗ ਮੁਹੰਮਦ ਚਾਰ ਯਾਰ ਗਿਆ ਛੱਲਾ, ਅਛਲ ਛਲ ਆਪਣਾ ਖੇਲ ਖਿਲਾਈਆ। ਈਸਾ ਮੂਸਾ ਹੋਇਆ ਝੱਲਾ, ਚਾਰੋਂ ਕੁੰਟ ਦਏ ਦੁਹਾਈਆ। ਬਿਸਮਲ ਰੂਪ ਬਿਸਮਿੱਲਾ, ਹਰਿ ਸਾਚਾ ਵੇਖ ਵਖਾਈਆ। ਤਨ ਛੁਹਾਏ ਬਸਤਰ ਨੀਲਾ, ਨੀਲੇ ਵਾਲਾ ਬੇਪਰਵਾਹੀਆ। ਰਸਨਾ ਪਕੜੇ ਸਾਚਾ ਚਿੱਲਾ, ਸਚ ਕਮਾਨ ਖਿਚਾਈਆ। ਨਵ ਖੰਡ ਸੱਤ ਦੀਪ ਡੇਰਾ ਮੱਲਾ, ਧੀਰਜ ਧੀਰ ਨਾ ਕੋਇ ਧਰਾਈਆ। ਕੋਈ ਨਾ ਦਿਸੇ ਕਿਲਾ ਕੋਟ ਉਚਾ ਮੰਦਰ ਟਿੱਲਾ, ਚਾਰ ਦੀਵਾਰੀ ਦਿਸ ਨਾ ਆਈਆ। ਪਾਵੇ ਸਾਰ ਕੱਕਾ ਬਿੱਲਾ, ਪਾਰਬ੍ਰਹਮ ਵੇਸ ਵਟਾਈਆ। ਜਨ ਭਗਤਾਂ ਅੰਦਰੇ ਅੰਦਰ ਮਿਲਾ, ਜੋਤੀ ਜੋਤ ਜੋਤ ਰੁਸ਼ਨਾਈਆ। ਕਵਲ ਨਾਭੀ ਫੁਲ ਖਿਲਾ, ਫੁਲ ਫੁਲਵਾੜੀ ਆਪ ਮਹਿਕਾਈਆ। ਬਜਰ ਕਪਾਟੀ ਤੋੜੇ ਸਿਲਾ, ਸ਼ਬਦ ਅਗੰਮੀ ਚੋਟ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਸਾਚੇ ਦਰ, ਹਰਖ ਸੋਗ ਨਾ ਕੋਇ ਜਣਾਈਆ। ਹਰਖ ਸੋਗ ਤੁਟੇ ਨਾਤਾ, ਜਿਸ ਜਨ ਸਤਿਗੁਰ ਸੱਚਾ ਪਾਇਆ। ਚਰਨ ਕਵਲ ਬੰਧਾਏ ਸਾਚਾ ਨਾਤਾ, ਵਿਛੜ ਕਦੇ ਨਾ ਜਾਇਆ। ਆਪ ਸੁਣਾਏ ਸਾਚੀ ਗਾਥਾ, ਏਕਾ ਮੰਤਰ ਨਾਮ ਦ੍ਰਿੜਾਇਆ। ਲਹਿਣਾ ਦੇਣਾ ਚੁੱਕੇ ਤੀਰਥ ਤਾਟਾ, ਸਰ ਸਰੋਵਰ ਇਕ ਨਹਾਇਆ। ਪੂਰਬ ਜਨਮਾਂ ਕਰੇ ਪੂਰਾ ਘਾਟਾ, ਅਗਲਾ ਲੇਖਾ ਲੇਖ ਬਣਾਇਆ। ਇਕ ਜਣਾਈ ਪੂਜਾ ਪਾਠਾ, ਇਸ਼ਟ ਦੇਵ ਇਕ ਵਖਾਇਆ।

ਏਕਾ ਜੋਤ ਨਿਰਗੁਣ ਜਗੇ ਲਲਾਟਾ, ਅਗਿਆਨ ਅੰਧੇਰ ਗਵਾਇਆ। ਏਕਾ ਪੀਣਾ ਏਕਾ ਖਾਣਾ, ਏਕਾ ਰੂਪ ਨਜ਼ਰੀ ਆਇਆ। ਏਕਾ ਅੰਮ੍ਰਿਤ ਏਕਾ ਬਾਟਾ, ਏਕਾ ਜਾਮ ਪਿਆਇਆ। ਏਕਾ ਪੁਰਖ ਪੁਰਖ ਅਬਿਨਾਸ਼ਾ, ਏਕਾ ਸਾਚੇ ਮੇਲ ਮਿਲਾਇਆ। ਜਨ ਭਗਤਾਂ ਹੋਏ ਦਾਸੀ ਦਾਸਾ, ਜੁਗ ਜੁਗ ਆਪਣਾ ਬਿਰਧ ਧਰਾਇਆ। ਨਿਜ ਆਤਮ ਰਖੇ ਸਦਾ ਵਾਸਾ, ਨਿਰਗੁਣ ਸਰਗੁਣ ਵੇਖ ਵਖਾਇਆ। ਜੋ ਜਨ ਗਾਏ ਸਵਾਸ ਸਵਾਸਾ, ਸੋਹੰ ਰੂਪ ਆਪ ਬਣ ਜਾਇਆ। ਹੰ ਬ੍ਰਹਮ ਹਰਿ ਖੇਲ ਤਮਾਸ਼ਾ, ਸੋ ਪੁਰਖ ਨਿਰੰਜਣ ਵੇਖਣ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਅਖਵਾਇਆ। ਨਰ ਨਰਾਇਣ ਪੁਰਖ ਅਕਾਲ, ਏਕਾ ਏਕ ਅਖਵਾਇੰਦਾ। ਪਰਗਟ ਹੋਇਆ ਦੀਨ ਦਿਆਲ, ਲੋਕਮਾਤ ਵੇਸ ਵਟਾਇੰਦਾ। ਚਰਨ ਦਵਾਰ ਕਾਲ ਮਹਾਂਕਾਲ, ਹੁਕਮੀ ਹੁਕਮ ਫਿਰਾਇੰਦਾ। ਸ਼ਬਦ ਸਰੂਪੀ ਬਣ ਦਲਾਲ, ਹਰਿਜਨ ਸਾਚੇ ਆਪ ਉਠਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਜੋ ਜਨ ਘਾਲਨ ਗਏ ਘਾਲ, ਕਲਜੁਗ ਅੰਤਮ ਮੇਲ ਮਿਲਾਇੰਦਾ। ਕਾਇਆ ਮੰਦਰ ਵੇਖੇ ਸਾਚੀ ਧਰਮਸਾਲ, ਸ਼ਬਦ ਅਨਾਦੀ ਸੰਗ ਰਲਾਇੰਦਾ। ਆਪਣਾ ਦੀਪਕ ਆਪੇ ਬਾਲ, ਜੋਤੀ ਨੂਰ ਡਗਮਗਾਇੰਦਾ। ਸੁਰਤ ਸਵਾਣੀ ਕਰੇ ਸੰਭਾਲ, ਸ਼ਬਦੀ ਲੜ ਬੰਧਾਇੰਦਾ। ਉਚੇ ਮੰਦਰ ਮਾਰ ਛਾਲ, ਆਪਣਾ ਪੰਧ ਆਪ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲੇਖ ਲਿਖਾਇੰਦਾ। ਹਰਿਜਨ ਸਾਚੇ ਪਾਇਆ, ਹਰਿ ਸੱਜਣ ਮੀਤ ਮੁਰਾਰ। ਏਕਾ ਦੂਜਾ ਭੌ ਗਵਾਇਆ, ਵਿਸਰਿਆ ਸੰਸਾਰ। ਤੀਜਾ ਨੇਤਰ ਇਕ ਖੁਲ੍ਹਾਇਆ, ਖੁਲ੍ਹਿਆ ਬੰਦ ਕਿਵਾੜ। ਚੌਥੇ ਪਦ ਡੇਰਾ ਲਾਇਆ, ਵਾ ਨਾ ਲਗੇ ਤੱਤੀ ਹਾੜ। ਪੰਚਮ ਮੇਲਾ ਸਹਿਜ ਸੁਭਾਇਆ, ਪਾਇਆ ਪੁਰਖ ਪੁਰਖ ਕਰਤਾਰ। ਛੇਵੇਂ ਮੰਦਰ ਇਕ ਸੁਹਾਇਆ, ਛੱਪਰ ਛੰਨ ਨਾ ਕੋਇ ਦੀਵਾਰ। ਸੱਤਵੇਂ ਸਤਿ ਸਤਿਵਾਦੀ ਨਜ਼ਰੀ ਆਇਆ, ਨਿਰਗੁਣ ਰੂਪ ਆਪ ਨਿਰੰਕਾਰ। ਅੱਠਾਂ ਤੱਤਾਂ ਜੋੜ ਜੁੜਾਇਆ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਦਏ ਆਧਾਰ। ਨੌ ਦਰ ਲੱਖ ਚੁਰਾਸੀ ਖੋਜ ਖੁਜਾਇਆ, ਬਿਨ ਸਤਿਗੁਰ ਕੋਇ ਨਾ ਉਤਰੇ ਪਾਰ। ਦਸਮ ਦਵਾਰੀ ਡੇਰਾ ਲਾਇਆ, ਪੁਰਖ ਅਬਿਨਾਸ਼ੀ ਮੀਤ ਮੁਰਾਰ। ਸੰਤ ਸੁਹੇਲੇ ਲਏ ਮਿਲਾਇਆ, ਫੜ ਫੜ ਬਾਂਹੋਂ ਜਾਏ ਤਾਰ। ਗੁਰ ਚੇਲੇ ਵੇਖ ਵਖਾਇਆ, ਅੰਦਰ ਮੰਦਰ ਪਾਵੇ ਸਾਰ ਗੁਪਤ ਜ਼ਾਹਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਕਰ ਉਜਿਆਰ। ਨਿਰਗੁਣ ਜੋਤ ਨੂਰ ਉਜਿਆਰ, ਹਰਿ ਸਾਚਾ ਆਪ ਕਰਾਇੰਦਾ। ਪਰਗਟ ਹੋ ਵਿਚ ਸੰਸਾਰ, ਸਵੈਮ ਆਪਣਾ ਰੂਪ ਵਟਾਇੰਦਾ। ਹੰ ਬ੍ਰਹਮ ਪਾਵੇ ਸਾਰ, ਪਾਰਬ੍ਰਹਮ ਵੇਖ ਵਖਾਇੰਦਾ। ਅਗੰਮ ਅਗੰਮੜਾ ਅਗੰਮੜੀ ਕਾਰ, ਹੱਡ ਮਾਸ ਨਾੜੀ ਚਮੜਾ ਨਾ ਕੋਇ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਖੰਡਾ ਵਿਚ ਬ੍ਰਹਿਮੰਡਾਂ ਆਪਣਾ ਆਪ ਚਮਕਾਇੰਦਾ। ਸਾਚਾ ਖੰਡਾ ਨਾਮ ਕਟਾਰ, ਸੋ ਪੁਰਖ ਨਿਰੰਜਣ ਹੱਥ ਉਠਾਈਆ। ਹਰਿ ਪੁਰਖ ਨਿਰੰਜਣ ਰੱਖੇ ਤਿਖੀ ਧਾਰ, ਦੋ ਜਹਾਨਾਂ ਵੇਖ ਵਖਾਈਆ । ਏਕੰਕਾਰਾ ਰਿਹਾ ਲਲਕਾਰ, ਆਪਣਾ ਹੁਕਮ ਸੁਣਾਈਆ। ਆਦਿ ਨਿਰੰਜਣ ਹੋ ਤਿਆਰ, ਦੀਵਾ ਬਾਤੀ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਖ਼ਬਰਦਾਰ, ਸਾਲਸ ਸਾਲਸੀ ਰਿਹਾ ਕਮਾਈਆ। ਪੁਰਖ ਅਬਿਨਾਸ਼ੀ ਤੋੜੇ ਗੜ੍ਹ ਹੰਕਾਰ, ਹੰਕਾਰੀ ਗੜ੍ਹ ਰਹਿਣ ਨਾ ਪਾਈਆ। ਪਾਰਬ੍ਰਹਮ ਕਰੇ ਵਿਚਾਰ, ਘਟ ਘਟ ਬੈਠਾ ਆਸਣ ਲਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰਨ ਪੁਕਾਰ, ਪ੍ਰਭ ਅੱਗੇ ਸੀਸ ਝੁਕਾਈਆ।

ਚਾਰੋਂ ਕੁੰਟ ਧੂੰਆਂਧਾਰ, ਕਿੰਨਰ ਯੱਸ਼ਪ ਦਏ ਦੁਹਾਈਆ। ਗਣ ਗੰਧਰਬ ਨਾ ਗਾਇਣ ਆਪਣੀ ਵਾਰ, ਰਾਗ ਨਾਦ ਨਾ ਕੋਇ ਸੁਣਾਈਆ। ਤ੍ਰੈਗੁਣ ਮਾਇਆ ਜਗਤ ਅਧਾਰ, ਪੰਚਮ ਮੋਹ ਕਰੇ ਲੜਾਈਆ। ਘਰ ਘਰ ਅੰਦਰ ਖੇਲ ਅਪਾਰ, ਕਲਜੁਗ ਕੂੜਾ ਰਿਹਾ ਕਰਾਈਆ। ਸਤਿਨਾਮ ਨਾ ਕੋਇ ਜੈਕਾਰ, ਸਾਚੀ ਸਿਖਿਆ ਨਾ ਸਿਖ ਸਮਝਾਈਆ। ਗਾ ਗਾ ਥੱਕਾ ਸਰਬ ਸੰਸਾਰ, ਗੀਤ ਗੋਬਿੰਦ ਨਾ ਕੋਇ ਅਲਾਈਆ। ਨੌ ਖੰਡ ਪ੍ਰਿਥਮੀ ਨਾਰ ਵਿਭਚਾਰ, ਹਰਿ ਕੰਤ ਨਾ ਕੋਇ ਹੰਢਾਈਆ। ਝੂਠੀ ਰੈਣ ਸੁੱਤੀ ਪੈਰ ਪਸਾਰ, ਲੋਕਮਾਤ ਨਾ ਲਏ ਅੰਗੜਾਈਆ। ਕਰਵਟ ਬਦਲੇ ਨਾ ਪੁਰਖ ਕਰਤਾਰ, ਨਾ ਦੇਵੇ ਸਚ ਸਲਾਹੀਆ। ਝੂਠਾ ਹੱਟ ਕਰੇ ਵਣਜਾਰ, ਮਾਇਆ ਮਮਤਾ ਮੋਹ ਤੁਲਾਈਆ। ਕਾਮ ਕਰੋਧ ਕਰ ਪਿਆਰ, ਸ਼ਾਹ ਸੁਲਤਾਨ ਗੂੜ੍ਹੀ ਨੀਂਦ ਸਵਾਈਆ। ਸਾਧਾਂ ਸੰਤਾਂ ਆਈ ਹਾਰ, ਹਰਿ ਕੇ ਪੌੜੇ ਨਾ ਕੋਇ ਚੜ੍ਹਾਈਆ। ਤੀਰਥ ਤਟ ਹੋਇਣ ਖਵਾਰ, ਗੰਗਾ ਗੋਦਾਵਰੀ ਸੁਰਸਤੀ ਰਹੀ ਨੈਣ ਸ਼ਰਮਾਈਆ। ਅਠਸਠ ਰੋਵੇ ਜ਼ਾਰੋ ਜ਼ਾਰ, ਕਲਜੁਗ ਅੰਤਮ ਕੂਕੇ ਦਏ ਦੁਹਾਈਆ। ਸਤਿ ਸੰਤੋਖ ਗਿਆ ਪੁਰਸ਼ ਨਾਰ, ਜੀਵ ਜੰਤ ਨੰਗੇ ਤਾਰੀਆਂ ਰਹੇ ਲਾਈਆ। ਅੰਗੀ ਅੰਗ ਕੋਇ ਨਾ ਕਰੇ ਅੰਗੀਕਾਰ, ਅੰਗ ਅੰਗ ਰਹੇ ਕਟਾਈਆ। ਮੰਗਣ ਮੰਗ ਹਰਿ ਦਵਾਰ, ਰਿਖੀ ਕੇਸ਼ ਵੇਖ ਵਖਾਈਆ। ਦਰ ਦਰਵੇਸ਼ ਆਪ ਨਰ ਨਿਰੰਕਾਰ, ਆਪ ਆਪਣਾ ਵੇਸ ਧਰਾਈਆ। ਬ੍ਰਹਮਾ ਵਿਸ਼ਨ ਸ਼ਿਵ ਮਹੇਸ਼ ਗਣੇਸ਼ ਗਣਪਤ ਤੇਰੀ ਸੁਣ ਪੁਕਾਰ, ਅਸ਼ਟਭੁਜ ਤੇਰਾ ਹੋਏ ਆਪ ਸਹਾਈਆ। ਰਵ ਸਸ ਦਏ ਅਧਾਰ, ਜੋ ਬੈਠੇ ਰਾਹ ਤਕਾਈਆ। ਸੰਤ ਸੁਹੇਲੇ ਲਾਏ ਪਾਰ, ਜੋ ਦਿਵਸ ਰੈਣ ਰਹੇ ਧਿਆਈਆ। ਆਪੇ ਮੇਲੇ ਆਪਣੀ ਵਾਰ, ਮੇਲਣਹਾਰਾ ਆਪ ਅਖਵਾਈਆ। ਸੱਜਣ ਸੁਹੇਲੇ ਕਰ ਉਜਿਆਰ, ਗੁਰ ਚੇਲੇ ਨਾਉਂ ਧਰਾਈਆ। ਭਗਤਾਂ ਭਰੇ ਭਗਤੀ ਨਾਮ ਭੰਡਾਰ, ਸਾਚੀ ਵਸਤ ਝੋਲੀ ਪਾਈਆ। ਆਦਿ ਸ਼ਕਤ ਰੂਪ ਕਰਤਾਰ, ਜੋਤ ਜਵਾਲਾ ਵੇਖ ਵਖਾਈਆ। ਪੁਰਖ ਅਕਾਲਾ ਸਾਂਝਾ ਯਾਰ, ਅਜੂਨੀ ਰਹਿਤ ਭੇਵ ਨਾ ਆਈਆ। ਨਿਰਭੈ ਵਰਤੇ ਹੋ ਵਿਚ ਸੰਸਾਰ, ਨਿਹਕਲੰਕਾ ਨਾਉਂ ਰਖਾਈਆ। ਵੱਜੇ ਡੰਕਾ ਦੋਹਰੀ ਧਾਰ, ਨੌ ਖੰਡ ਆਪ ਸੁਣਾਈਆ। ਭੇਖ ਪਾਖੰਡਾ ਦਏ ਨਵਾਰ, ਕੂੜੀ ਕਿਰਿਆ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਾਗਰਤ ਜੋਤ ਕਰੇ ਰੁਸ਼ਨਾਈਆ। ਜਾਗਰਤ ਜੋਤ ਜੋਤ ਉਜਾਲਾ, ਹਰਿ ਸਾਚਾ ਆਪ ਕਰਾਇੰਦਾ। ਜਨ ਭਗਤਾਂ ਬਣੇ ਸਦ ਰਖਵਾਲਾ, ਜੁਗ ਜੁਗ ਸੇਵ ਕਮਾਇੰਦਾ। ਏਕਾ ਸ਼ਬਦ ਪਹਿਨਾਏ ਤਨ ਸਾਚੀ ਮਾਲਾ, ਤਨ ਬਸਤਰ ਆਪ ਸੁਹਾਇੰਦਾ। ਕੋਟਨ ਕੋਟ ਵਿਚੋਂ ਗੁਰਮੁਖ ਇਕੋ ਭਾਲਾ, ਸਿੰਘ ਪਾਲਾ ਨਾਮ ਧਰਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਪੇ ਬਣਿਆ ਮਾਤ ਦਲਾਲਾ, ਆਪ ਆਪਣੀ ਸੇਵ ਕਮਾਇੰਦਾ। ਪੂਰਾ ਕਰਣਹਾਰਾ ਪਿਛਲਾ ਹਾਲਾ, ਲਹਿਣਾ ਦੇਣਾ ਝੋਲੀ ਪਾਇੰਦਾ। ਜਗਤ ਜੀਵਾਂ ਦਿਸੇ ਜਗਤ ਕੰਗਾਲਾ, ਨਾਮ ਧੰਨ ਕਿਸੇ ਦਿਸ ਨਾ ਆਇੰਦਾ। ਫੁਲ ਲਗਾਇਆ ਸਾਚਾ ਡਾਲ੍ਹਾ, ਤ੍ਰੈ ਤ੍ਰੈ ਵੇਖ ਵਖਾਇੰਦਾ। ਤ੍ਰੈ ਸੁੱਤ ਬਣਾਈ ਆਪਣੀ ਮਾਲਾ, ਮਨ ਕਾ ਮਣਕਾ ਨਾਲ ਫਿਰਾਇੰਦਾ। ਤੋੜਨਹਾਰਾ ਜਗਤ ਜੰਜਾਲਾ, ਲੱਖ ਚੁਰਾਸੀ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚੇ ਆਪ ਸੁਹਾਇੰਦਾ। ਦਰ ਘਰ ਸਾਚੇ ਸੋਭਾਵੰਤ, ਹਰਿ ਪੁਰਖ ਨਿਰੰਜਣ ਵੱਜੀ ਵਧਾਈਆ। ਘਰ ਘਰ ਮੇਲਾ ਸਾਚੇ ਕੰਤ, ਗੁਰਮੁਖ ਨਾਰੀ ਖ਼ੁਸ਼ੀ ਮਨਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਆਦਿ ਜੁਗਾਦਿ ਮਹਿਮਾ ਅਗਣਤ, ਬ੍ਰਹਮਾ ਵੇਦ ਭੇਵ ਨਾ ਰਾਈਆ। ਲੇਖਾ ਜਾਣੇ ਸਾਚੇ ਸੰਤ, ਸਤਿ ਸਤਿਵਾਦੀ

ਆਪ ਲਿਖਾਈਆ। ਜਿਸ ਜਨ ਤੋੜੇ ਗੜ੍ਹ ਹਉਮੇ ਹੰਗਤ, ਸਾਚੀ ਸੰਗਤ ਮੇਲ ਮਿਲਾਈਆ। ਜਿਉਂ ਨਾਨਕ ਲੇਖਾ ਜਾਣੇ ਅੰਗਦ, ਅੰਗੀਕਾਰ ਕਰੇ ਰਘੁਰਾਈਆ। ਗੁਰਮੁਖ ਗੁਰਸਿਖ ਦੂਜੇ ਦਰ ਨਾ ਹੋਏ ਮੰਗਤ, ਜਿਸ ਸਿਰ ਸਮਰਥ ਹੱਥ ਟਿਕਾਈਆ। ਆਪੇ ਕੱਟੇ ਭੁੱਖ ਨੰਗਤ, ਜਗਤ ਤ੍ਰਿਸਨਾ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਾਕਾਰ ਸਰਗੁਣ ਧਾਰ, ਨਿਰਗੁਣ ਰੂਪ ਆਪ ਵਟਾਈਆ। ਨਿਰਗੁਣ ਸਰਗੁਣ ਸਾਚਾ ਖੇਲ, ਹਰਿ ਸਤਿਗੁਰ ਆਪ ਕਰਾਇੰਦਾ। ਜੁਗਾਂ ਜੁਗਾਂ ਵਿਛੜੇ ਮੇਲ, ਹਰਿ ਸਾਚੇ ਆਪ ਮਿਲਾਇੰਦਾ। ਜੋਤ ਨਿਰੰਜਣ ਚਾੜ੍ਹੇ ਤੇਲ, ਸਾਚੀ ਸਖੀਆਂ ਮੰਗਲ ਗਾਇੰਦਾ । ਵਸਣਹਾਰਾ ਰੰਗ ਨਵੇਲ, ਨਿਝ ਆਤਮ ਡੇਰਾ ਲਾਇੰਦਾ। ਧਰਮ ਰਾਏ ਦੀ ਕੱਟੇ ਜੇਲ, ਚਿਤਰ ਗੁਪਤ ਨਾ ਹਿਸਾਬ ਵਖਾਇੰਦਾ। ਅਚਰਜ ਖੇਲ ਪਾਰਬ੍ਰਹਮ ਪ੍ਰਭ ਰਿਹਾ ਖੇਲ, ਕਲਜੁਗ ਜੀਵਾਂ ਨੇਤਰ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਸਾਚਾ ਖੇਲ ਏਕਾ ਗੁਰ, ਏਕਾ ਸ਼ਬਦ ਜਣਾਈਆ। ਲੇਖਾ ਜਾਣੇ ਲਿਖਿਆ ਧੁਰ, ਧੁਰ ਸੰਜੋਗੀ ਵਡ ਵਡਿਆਈਆ। ਸ਼ਬਦ ਚੜ੍ਹਾਏ ਸਾਚੇ ਘੋੜ, ਨਾਮ ਘੋੜਾ ਇਕ ਦੌੜਾਈਆ। ਦੋ ਜਹਾਨਾਂ ਲਾਏ ਏਕਾ ਪੌੜ, ਅਧਵਿਚਕਾਰ ਨਾ ਕੋਇ ਅਟਕਾਈਆ। ਗੁਰਮੁਖਾਂ ਆਪੇ ਜਾਏ ਬੌਹੜ, ਹਰਿ ਭਗਤਾਂ ਹੋਏ ਸਹਾਈਆ। ਜਗਤ ਤ੍ਰਿਸਨਾ ਬੁਝਾਏ ਅੱਗ ਲਗੀ ਔੜ, ਅੰਮ੍ਰਿਤ ਮੇਘ ਇਕ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਜਣ ਪਹਿਲੋਂ ਪਾਰ ਉਤਾਰ, ਲੱਖ ਚੁਰਾਸੀ ਕਰੇ ਫਿਰ ਖਵਾਰ, ਚਾਰੋਂ ਕੁੰਟ ਪਏ ਦੁਹਾਈਆ। ਚਾਰੋਂ ਕੁੰਟ ਹਾਹਾਕਾਰ, ਹਰਿ ਹਰਿ ਆਪ ਕਰਾਇੰਦਾ। ਹਰੀ ਹਰਿ ਹਰਿ ਭੇਵ ਨਿਆਰ, ਹਰਿ ਹਰੀ ਭੇਵ ਕੋਇ ਨਾ ਪਾਇੰਦਾ। ਹਰੀ ਹਰਿ ਲਿਖੇ ਲੇਖ ਵਿਚ ਸੰਸਾਰ, ਹਰਿ ਹਰੀ ਦਿਸ ਨਾ ਆਇੰਦਾ। ਹਰੀ ਹਰਿ ਜੋਤ ਉਜਿਆਰ, ਹਰਿ ਹਰੀ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਮੰਡਲ ਰਾਸ ਰਚਾਇੰਦਾ। ਮੰਡਲ ਰਾਸ ਸ਼ਾਹੋ ਸ਼ਬਾਸ਼, ਸਾਚੇ ਤਖ਼ਤ ਰਚਾਈਆ। ਸਚਖੰਡ ਦਵਾਰੇ ਪੁਰਖ ਅਬਿਨਾਸ਼, ਨਿਰਗੁਣ ਆਪਣਾ ਨਾਚ ਨਚਾਈਆ। ਖੇਲੇ ਖੇਲ ਸਰਬ ਗੁਣਤਾਸ, ਗੁਣਵੰਤਾ ਗੁਣ ਕਹਿਣ ਨਾ ਜਾਈਆ। ਜੁਗ ਜੁਗ ਜਨ ਭਗਤਾਂ ਕਰੇ ਪੂਰੀ ਆਸ, ਆਸ ਨਿਰਾਸਾ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪ ਅਖਵਾਈਆ। ਨਰ ਹਰਿ ਨਰਾਇਣ ਏਕਾ ਏਕਉਂਕਾਰਿਆ। ਹਰਿਜਨ ਦਰਸ਼ਨ ਕਰਾਏ ਏਕਾ ਨੈਣ, ਏਕਾ ਨੂਰ ਕਰ ਉਜਿਆਰਿਆ। ਸੰਤ ਕੰਤ ਭਗਤ ਭਗਵੰਤ ਏਕਾ ਧਾਮ ਇਕੱਠੇ ਬਹਿਣ, ਏਕਾ ਮੰਦਰ ਰਾਮ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਮਾਤ ਧਰ, ਜੋਤੀ ਜਾਮਾ ਭੇਖ ਅਪਾਰਿਆ। ਜੋਤੀ ਜਾਮਾ ਭੇਖ ਕਰਤਾਰ, ਕਲਜੁਗ ਅੰਤਮ ਆਪ ਵਰਤਾਇਆ। ਖੜਗ ਖੰਡਾ ਤੇਜ਼ ਕਟਾਰ, ਸ਼ਬਦ ਚੰਡ ਪਰਚੰਡ ਉਠਾਇਆ। ਪਾਏ ਵੰਡ ਸਰਬ ਸੰਸਾਰ, ਸੰਮਤ ਸੋਲਾਂ ਵੇਸ ਵਟਾਇਆ। ਭੇਖ ਪਾਖੰਡਾਂ ਕਰੇ ਖੁਆਰ, ਜੂਠ ਝੂਠ ਰਹੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਗੁਰਮੁਖ ਗੁਰਮੁਖ ਲੇਖੇ ਲਾਇਆ।

੨੨ ਕੱਤਕ ੨੦੧੬ ਬਿਕ੍ਰਮੀ ਪਾਲ ਸਿੰਘ ਦੇ ਘਰ ਲਲੀਆਂ ਕਲਾਂ ਜ਼ਿਲਾ ਜਲੰਧਰ

ਜੈ ਜੈ ਜੈਕਾਰ ਸਰਬ ਜੀਅ ਅੰਤਰ, ਹਰਿ ਜੈ ਜੈਕਾਰ ਕਰਾਈਆ। ਜੈ ਜੈ ਜੈਕਾਰ ਸਰਬ ਗੁਰ ਮੰਤਰ, ਹਰਿ ਮੰਤਰ ਵਡ ਵਡਿਆਈਆ। ਜੈ ਜੈ ਜੈਕਾਰ ਸਰਬ ਬਸੰਤਰ, ਜੈ ਜੈਕਾਰ ਅਗਨੀ ਗੁਣ ਗਾਈਆ। ਜੈ ਜੈ ਜੈਕਾਰ ਗਗਨ ਗਗਨੰਤਰ, ਮੰਡਲ ਮੰਡਪ ਜੈ ਜੈਕਾਰ ਅਲਾਈਆ। ਜੈ ਜੈ ਜੈਕਾਰ ਜੁਗਾ ਜੁਗੰਤਰ, ਜੁਗ ਜੁਗ ਜੈ ਜੈਕਾਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰਾ ਆਪੇ ਵੇਖ ਵਖਾਈਆ। ਜੈ ਜੈ ਜੈਕਾਰ ਸਰਬ ਗੁਣਵੰਤ, ਜੈ ਜੈਕਾਰ ਆਪ ਕਰਾਇੰਦਾ। ਜੈ ਜੈ ਜੈਕਾਰ ਮਹਿਮਾ ਅਗਣਤ, ਜੈ ਜੈਕਾਰ ਭੇਵ ਕੋਇ ਨਾ ਪਾਇੰਦਾ। ਜੈ ਜੈ ਜੈਕਾਰ ਆਦਿ ਅੰਤ, ਜੈ ਜੈਕਾਰ ਜੁਗਾ ਜੁਗੰਤਰ ਰਖਾਇੰਦਾ। ਜੈ ਜੈ ਜੈਕਾਰ ਸਾਧ ਸੰਤ, ਜੈ ਜੈਕਾਰ ਸਾਂਤਕ ਸਤਿ ਵਰਤਾਇੰਦਾ। ਜੈ ਜੈ ਜੈਕਾਰ ਭਗਤ ਭਗਵੰਤ, ਜੈ ਜੈ ਆਪਣਾ ਰੰਗ ਰੰਗਾਇੰਦਾ। ਜੈ ਜੈ ਜੈਕਾਰ ਮਣੀਆਂ ਮੰਤ, ਜੈ ਜੈ ਆਪਣਾ ਨਾਉਂ ਧਰਾਇੰਦਾ । ਜੈ ਜੈ ਜੈਕਾਰ ਸਾਚਾ ਸੰਤ, ਜੈ ਜੈਕਾਰ ਘਰ ਸਾਚੇ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਇਕ ਅਖਵਾਇੰਦਾ। ਜੈ ਜੈ ਜੈਕਾਰ ਹਰਿ ਭਗਵਾਨ, ਜੈ ਜੈ ਇਸ਼ਟ ਗੁਰਦੇਵ ਸੁਣਾਈਆ। ਜੈ ਜੈ ਜੈਕਾਰ ਧੁਰ ਫ਼ਰਮਾਣ, ਜੈ ਜੈਕਾਰ ਸਰਬ ਸੁਣਾਈਆ। ਜੈ ਜੈ ਜੈਕਾਰ ਗੁਣ ਨਿਧਾਨ, ਗੁਣਵੰਤਾ ਗਹਿਰ ਗੰਭੀਰ ਆਪਣਾ ਗੁਣ ਆਪੇ ਗਾਈਆ। ਜੈ ਜੈ ਜੈਕਾਰ ਸੁਣਨਾ ਏਕਾ ਕਾਨ, ਏਕਾ ਰਾਗ ਹਰਿ ਅਲਾਈਆ। ਜੈ ਜੈ ਜੈਕਾਰ ਵਿਚ ਸਮਾਏ ਪਵਣ ਮਸਾਨ, ਜੈ ਜੈਕਾਰ ਜਲ ਬਿੰਬ ਆਪ ਟਿਕਾਈਆ। ਜੈ ਜੈਕਾਰ ਲੋਆਂ ਪੁਰੀਆਂ ਕਰ ਪਰਧਾਨ, ਜੈ ਜੈਕਾਰ ਬ੍ਰਹਿਮੰਡ ਖੰਡ ਵੇਖ ਵਖਾਈਆ। ਜੈ ਜੈ ਜੈਕਾਰ ਕਰੇ ਸਰਬ ਕਲਿਆਣ, ਬ੍ਰਹਮਾ ਵਿਸ਼ਨ ਸ਼ਿਵ ਜੈ ਜੈ ਏਕਾ ਨਾਅਰਾ ਲਾਈਆ। ਜੈ ਜੈਕਾਰ ਗੁਰ ਪੀਰ ਦੇਵੇ ਮਾਣ, ਜੈ ਜੈਕਾਰ ਸਾਧ ਸੰਤ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਏਕਾ ਵੇਸ ਵਟਾਈਆ। ਜੈ ਜੈਕਾਰ ਪਾਰਬ੍ਰਹਮ, ਪਾਰਬ੍ਰਹਮ ਵੱਡੀ ਵਡਿਆਈਆ। ਜੈ ਜੈਕਾਰ ਸ੍ਰੀ ਭਗਵੰਤ, ਭਗਤਨ ਮੇਲਾ ਸਹਿਜ ਸੁਭਾਈਆ। ਜੈ ਜੈਕਾਰ ਰਵ ਸਸ ਕੋਟਨ ਭਾਨ, ਆਪਣਾ ਗੁਣ ਏਕਾ ਆਪੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾਂ ਜੁਗੰਤ, ਆਪਣੀ ਸਿਖਿਆ ਆਪਣੇ ਹੱਥ ਰਖਾਈਆ। ਜੈ ਜੈਕਾਰ ਇਸ਼ਟ ਗੁਰਦੇਵ, ਜੈ ਜੈਕਾਰ ਸਰਬ ਪਰਕਾਸਿਆ। ਜੈ ਜੈ ਜੈਕਾਰ ਅਲਖ ਅਭੇਵ, ਪਾਰਬ੍ਰਹਮ ਪੁਰਖ ਅਬਿਨਾਸ਼ਿਆ। ਜੈ ਜੈਕਾਰ, ਲੱਗਾ ਹਰਿਜਨ ਸੱਚਾ ਨੇਂਹੁ, ਘਰ ਮੇਲਾ ਸ਼ਾਹੋ ਸ਼ਬਾਸਿਆ। ਜੈ ਜੈਕਾਰ ਅੰਮ੍ਰਿਤ ਬਰਸੇ ਮੇਹ, ਮੇਘਲਾ ਧਾਰ ਆਪ ਵਖਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੈ ਜੈ ਰਾਮ ਨਾਮ ਰਸਨ ਸਵਾਸਿਆ। ਜੈ ਜੈ ਰਾਮ ਨਾਮ, ਰਾਮ ਰਾਮ ਰੂਪ ਸਮਾਈਆ। ਜੈ ਜੈਕਾਰ ਪੂਰਨ ਸਰਬ ਕਾਮ, ਕਾਦਰ ਕਰਤਾ ਆਪ ਕਰਾਈਆ । ਜੈ ਜੈਕਾਰ ਹੋਏ ਨਗਰ ਖੇੜਾ ਸਚ ਗਰਾਮ, ਘਰ ਮੰਦਰ ਏਕਾ ਰਾਗ ਸੁਣਾਈਆ। ਜੈ ਜੈ ਜੈਕਾਰ ਮੇਟੇ ਤ੍ਰਿਸਨਾ ਤਾਮ, ਹਿਰਸ ਹਵਸ ਨਾ ਕੋਇ ਵਖਾਈਆ। ਜੈ ਜੈਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚੇ ਘਰ, ਆਦਿ ਅੰਤ ਵੱਡੀ ਵਡਿਆਈਆ। ਜੈ ਜੈਕਾਰ ਦਰ ਨਿਰੰਕਾਰ, ਸਚਖੰਡ ਸਚ ਸਮਾਇਆ। ਜੈ ਜੈਕਾਰ ਭਰ ਭੰਡਾਰ, ਹਰਿ ਭੰਡਾਰਾ ਆਪਣਾ ਆਪ ਰਖਾਇਆ। ਜੈ ਜੈ ਜੈਕਾਰ ਕਰ ਤਿਆਰ, ਸੇਵਕ ਸੇਵਾ ਰਿਹਾ ਕਮਾਇਆ। ਜੈ ਜੈ ਜੈਕਾਰ

ਕਰ ਵਰਤਾਰ, ਆਪ ਆਪਣੀ ਵੰਡ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਲੇਖਾ ਆਪ ਜਣਾਇਆ। ਲੇਖਾ ਲਿਖਣਹਾਰ ਗੋਪਾਲ, ਆਦਿ ਅੰਤ ਅਖਵਾਇਆ। ਜਨ ਭਗਤਾਂ ਬਣੇ ਸਦ ਰਖਵਾਲ, ਹਰਿਜਨ ਸਾਚੇ ਲਏ ਤਰਾਇਆ। ਲਾਲ ਅਨਮੁਲੇ ਉਠਾਏ ਆਪਣੇ ਬਾਲ, ਆਪਣੀ ਗੋਦੀ ਆਪ ਬਹਾਇਆ। ਅੰਮ੍ਰਿਤ ਨੁਹਾਏ ਸਾਚੇ ਤਾਲ, ਦੁਰਮਤ ਮੈਲ ਰਹਿਣ ਨਾ ਪਾਇਆ। ਦਿਵਸ ਰੈਣ ਕਰੇ ਪ੍ਰਿਤਪਾਲ, ਸੰਝ ਸਵੇਰ ਨਾ ਕੋਈ ਜਣਾਇਆ। ਸਤਿ ਪੁਰਖ ਨਿਰੰਜਣ ਆਪਣੀ ਘਾਲੇ ਘਾਲ, ਗੁਰਮੁਖ ਸਾਚਾ ਮਾਰਗ ਲਾਇਆ। ਸ਼ਬਦ ਅਗੰਮੀ ਬਣ ਦਲਾਲ, ਲੋਕਮਾਤ ਵੇਖ ਵਖਾਇਆ। ਚਲੇ ਚਲਾਏ ਅਵੱਲੜੀ ਚਾਲ, ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਰਿਹਾ ਮੁਕਾਇਆ। ਲੇਖ ਮੁਕਾਏ ਹਰਿ ਨਿਰੰਕਾਰ, ਪੂਰਬ ਲੇਖਾ ਰਹਿਣ ਨਾ ਪਾਈਆ। ਸਾਚਾ ਗਹਿਣਾ ਕਰ ਤਿਆਰ, ਤਨ ਬਸਤਰ ਰਿਹਾ ਵਖਾਈਆ। ਨੇਤਰ ਨੈਣਾਂ ਕੱਜਲ ਧਾਰ, ਏਕਾ ਰੰਗ ਰੰਗਾਈਆ। ਸਾਜਣ ਮੀਤਾ ਮੀਤ ਮੁਰਾਰ, ਘਰ ਮੇਲਾ ਸਹਿਜ ਸਭਾਈਆ। ਸਾਚੀ ਸਖੀਆਂ ਕਰ ਤਿਆਰ, ਦਰ ਵੇਖਣ ਆਇਆ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਈਆ। ਪੂਰਬ ਲਹਿਣਾ ਲੇਖ ਮੁਕਾਵਣਾ, ਹਰਿ ਸਤਿਗੁਰ ਵੇਖ ਵਖਾਇੰਦਾ। ਭੇਵ ਅਭੇਦਾ ਭੇਵ ਖੁਲ੍ਹਾਵਣਾ, ਵੇਦ ਕਤੇਬ ਨਾ ਕੋਇ ਜਣਾਇੰਦਾ। ਸ਼ਾਸਤਰ ਸਿਮਰਤ ਕਿਸੇ ਨਾ ਗਾਉਣਾ, ਨਾ ਕੋਈ ਅੰਗ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚਾ ਆਪ ਤਰਾਇੰਦਾ। ਹਰਿਜਨ ਸਾਚਾ ਸੱਜਣ ਸ਼ਾਹ, ਜੁਗ ਜੁਗ ਆਪ ਰਖਾਇਆ। ਪੁਰਖ ਅਬਿਨਾਸ਼ੀ ਸੇਵਾ ਰਿਹਾ ਕਮਾ, ਚਾਕਰ ਚਾਕ ਆਪ ਬਣ ਜਾਇਆ। ਖੇਲੇ ਖੇਲ ਬਣ ਮਲਾਹ, ਬੇੜਾ ਆਪਣਾ ਕੰਧ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇਆ। ਜੈ ਦੇਵ ਜਗਤ ਉਧਾਰ, ਸਿੰਘ ਪਾਲਾ ਪਾਲ ਉਠਾਇਆ। ਅੱਖਰ ਪੜ੍ਹ ਨਾ ਕਰੇ ਵਿਚਾਰ, ਜਗਤ ਵਿਦਿਆ ਨਾ ਕੋਇ ਸੁਣਾਇਆ। ਪੰਡਤ ਪਾਂਧੇ ਕਰਨ ਖ਼ਵਾਰ, ਗਿਆਨ ਧਿਆਨ ਨਾ ਕੋਇ ਦ੍ਰਿੜਾਇਆ। ਪੁਸਤਕ ਪੜ੍ਹੇ ਨਾ ਕਰੇ ਵਿਚਾਰ, ਇਸ਼ਟ ਦੇਵ ਨਾ ਕੋਇ ਜਣਾਇਆ। ਪਾਰਬ੍ਰਹਮ ਪ੍ਰਭ ਕਿਰਪਾ ਧਾਰ, ਆਤਮ ਅੰਤਰ ਬੂਝ ਬੁਝਾਇਆ। ਬਨ ਖੰਡ ਤੇਰਾ ਸਚ ਦਵਾਰ, ਸਚ ਸਿੰਘਾਸਣ ਹਰਿ ਵਿਛਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਸਮਝਾਇਆ। ਜੈ ਦੇਵ ਉਠ ਕਰ ਤਿਆਰੀ, ਸ਼ਬਦੀ ਸ਼ਬਦ ਜਣਾਈਆ। ਪਾਰਬ੍ਰਹਮ ਤੇਰੀ ਰਿਹਾ ਪੈਜ ਸਵਾਰੀ, ਤੇਰਾ ਲੇਖਾ ਆਪ ਲਿਖਾਈਆ। ਵੇਖ ਵਖਾਏ ਜੰਗਲ ਜੂਹ ਉਜਾੜ ਪਹਾੜੀ, ਸਚ ਸਿੰਘਾਸਣ ਸੋਭਾ ਪਾਈਆ। ਫੜ ਫੜ ਬਾਂਹੋਂ ਜਾਏ ਤਾਰੀ, ਜਿਸ ਜਨ ਆਪਣੀ ਦਇਆ ਕਮਾਈਆ। ਲੋਕਮਾਤ ਆਈ ਤੇਰੀ ਵਾਰੀ, ਤੇਰਾ ਤੇਰੇ ਸੰਗ ਨਿਭਾਈਆ। ਸਾਚਾ ਆਸਣ ਵੇਖ ਵਿਚਾਰੀ, ਏਕਾ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੇਲਾ ਸਹਿਜ ਸੁਭਾਈਆ। ਸੁਣਿਆ ਨਾਦ ਧੁਨ ਧੁਨਕਾਰ, ਜੈ ਦੇਵ ਭੇਵ ਨਾ ਆਇਆ। ਕਵਣ ਸੱਜਣ ਮੀਤ ਮੁਰਾਰ, ਫੜ ਫੜ ਰਿਹਾ ਹਿਲਾਇਆ। ਚਾਰੋਂ ਕੁੰਟ ਉਠ ਉਠ ਵੇਖੇ ਜਗਤ ਦਵਾਰ, ਹਰਿ ਸੱਜਣ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇਆ। ਜੈ ਦੇਵ ਸੁੱਤਾ ਪੈਰ ਪਸਾਰ, ਅੰਧੇਰੀ ਰਾਤ ਨਾ ਲਏ ਅੰਗੜਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਨਿਰਗੁਣ ਨਿਰਗੁਣ ਵੇਸ ਵਟਾਈਆ। ਭਗਤਨ

ਮੀਤਾ ਆਇਆ ਚਲ ਦਵਾਰ, ਦੇਵੇ ਦਰਸ ਬੇਪਰਵਾਹੀਆ। ਤੇਰੀ ਗੀਤਾ ਲਿਖੀ ਅਪਰ ਅਪਾਰ, ਪ੍ਰਭ ਸਾਚਾ ਵੇਖ ਵਖਾਈਆ। ਨਾਮ ਸ਼ਬਦ ਭਰ ਭੰਡਾਰ, ਬੇੜਾ ਪਾਰ ਕਰਾਈਆ। ਠਾਂਡਾ ਸੀਤਾ ਹਰਿ ਨਿਰੰਕਾਰ, ਦਰ ਦਰਵਾਜਾ ਆਪ ਖੁਲ੍ਹਾਈਆ। ਨਿਰਗੁਣ ਦੀਪਕ ਕਰ ਉਜਿਆਰ, ਏਕਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਈਆ। ਨਿਰਗੁਣ ਨਿਰਗੁਣ ਵੇਖੀ ਧਾਰ, ਜੈ ਦੇਵ ਨੇਤਰ ਖੋਲ੍ਹਿਆ। ਪਾਇਆ ਪੁਰਖ ਅਗੰਮ ਅਪਾਰ, ਨਿਉਂ ਚਰਨੀ ਸੀਸ ਝੁਕਾਏ ਬੋਲਿਆ। ਕਵਣ ਦਰ ਤੇਰਾ ਦਰਬਾਰ, ਕਵਣ ਦਵਾਰੇ ਬੈਠਾ ਸਾਚਾ ਤੋਲਿਆ। ਕਵਣ ਤੇਰਾ ਵਣਜ ਵਾਪਾਰ, ਹਉਂ ਘੋਲੀ ਘੋਲ ਘੋਲਿਆ। ਪੁਰਖ ਅਬਿਨਾਸ਼ੀ ਮੀਤ ਮੁਰਾਰ, ਸੇਜ ਸੁਹਾਏ ਆਪਣਾ ਪਰਦਾ ਖੋਲ੍ਹਿਆ। ਤੇਰਾ ਮੰਦਰ ਮੇਰਾ ਦਵਾਰ, ਦੂਜਾ ਦਰ ਨਾ ਕੋਇ ਟੋਲਿਆ। ਤੂੰ ਸੱਜਣ ਹਉਂ ਮੀਤ ਮੁਰਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਬੋਲਿਆ। ਸ਼ਬਦ ਬੁਲਾਰਾ ਨਾਮ ਜੈਕਾਰਾ, ਹਰਿ ਜੈ ਦੇਵ ਆਪ ਸੁਣਾਈਆ। ਉਠ ਪਿਆਰਾ ਕਰ ਤਿਆਰਾ, ਨਰ ਨਿਰੰਕਾਰਾ ਮੇਲ ਮਿਲਾਈਆ । ਨਾਤਾ ਤੁੱਟਾ ਸਰਬ ਸੰਸਾਰਾ, ਇਸਤਰੀ ਪੁਰਸ਼ ਨਾ ਵੇਖ ਵਖਾਈਆ। ਪੁੱਤਰ ਧੀਆਂ ਨਾ ਕੋਇ ਸਹਾਰਾ, ਵੇਲੇ ਅੰਤ ਨਾ ਕੋਇ ਛੁਡਾਈਆ। ਲੱਖ ਚੁਰਾਸੀ ਡੂੰਘੀ ਗਾਰਾ, ਬਿਨ ਸਤਿਗੁਰ ਨਾ ਕੋਇ ਪਾਰ ਕਰਾਈਆ। ਤੇਰੇ ਦਵਾਰੇ ਆਇਆ ਨਿਰਗੁਣ ਧਾਰਾ, ਨਿਰਗੁਣ ਆਪਣਾ ਵੇਸ ਵਟਾਈਆ। ਕਰੇ ਵਿਹਾਰ ਵਿਚ ਸੰਸਾਰਾ, ਜਗਤ ਵਿਦਿਆ ਮਾਣ ਗਵਾਈਆ। ਭਗਤਾਂ ਭਗਤੀ ਭਰੇ ਭੰਡਾਰਾ, ਤੋਟ ਰਹੇ ਨਾ ਰਾਈਆ। ਲੇਖਾ ਲਿਖਣਹਾਰ ਕਰਤਾਰਾ, ਕਾਗਜ ਕਲਮ ਨਾ ਰੱਖੇ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਆਪ ਵਡਿਆਈਆ। ਉਠ ਭਗਤ ਹਰਿ ਆਪ ਉਠਾਏ, ਸੇਵਕ ਸੇਵਾ ਆਪ ਕਮਾਈਆ। ਆਪੇ ਤੇਰਾ ਪੰਧ ਮੁਕਾਏ, ਖਿਚੀ ਆਏ ਵਾਹੋ ਦਾਹੀਆ। ਵਿਚ ਪਰਭਾਸ ਡੇਰਾ ਲਾਏ, ਏਕਾ ਬਿਰਛ ਸੁਹਾਈਆ। ਆਪਣਾ ਨੈਣ ਹਰਿ ਆਪ ਉਠਾਏ, ਆਪ ਆਪਣੀ ਦਇਆ ਕਮਾਈਆ। ਇਕ ਬਿਰਛ ਤਿੰਨ ਡਾਲ੍ਹ, ਉਤਰ ਪੂਰਬ ਪੱਛਮ ਆਪ ਵਖਾਈਆ। ਦੱਖਣ ਦਿਸ਼ਾ ਨਾ ਕਰੇ ਵਿਚਾਰ, ਏਕਾ ਬੈਠਾ ਖੇਲ ਖਿਲਾਈਆ। ਇਕ ਇਕ ਡਾਲ੍ਹ ਸਾਢੇ ਤਿੰਨ ਕਰੋੜ ਪਤ ਕਰ ਪਸਾਰ, ਆਪ ਆਪਣਾ ਅੰਗ ਵਖਾਈਆ। ਲਿਖਿਆ ਲੇਖ ਉਪਰ ਕਰਤਾਰ, ਸੋਹੰ ਅੱਖਰ ਇਕ ਪੜ੍ਹਾਈਆ। ਏਕਾ ਨੇਤਰ ਦਸ ਪਚਾਸ ਕਰਨ ਪਾਰ, ਘੜੀ ਪਲ ਵਿਸਰ ਨਾ ਜਾਈਆ। ਸਾਢੇ ਦਸ ਕਰੋੜ ਦਏ ਅਧਾਰ, ਏਕਾ ਅੱਖਰ ਏਕਾ ਵਿਦਿਆ ਏਕਾ ਰਾਮ ਏਕਾ ਵੇਰ ਦਏ ਪੜ੍ਹਾਈਆ। ਕੋਟਨ ਕੋਟ ਜਨਮ ਦਾ ਉਤਰਿਆ ਭਾਰ, ਸਤਿਗੁਰ ਪੂਰੇ ਦਇਆ ਕਮਾਈਆ। ਨਿਰਗੁਣ ਸਤਿਗੁਰ ਸਰਗੁਣ ਜਾਏ ਤਾਰ, ਗੁਰ ਮਿਲਿਆ ਸਹਿਜ ਸਭਾਈਆ। ਜੈ ਦੇਵ ਵੇਖੇ ਆਪਣਾ ਦਵਾਰ, ਪ੍ਰਭ ਤੇਰੀ ਵਡ ਵਡਿਆਈਆ । ਤੇਰਾ ਕਰਜ ਨਾ ਸਕਾਂ ਮੈਂ ਉਤਾਰ, ਕੀਮਤ ਕੋਇ ਨਾ ਤੇਰੀ ਚੁਕਾਈਆ। ਪੁਰਖ ਅਬਿਨਾਸ਼ੀ ਫੜ ਫੜ ਬਾਂਹੋਂ ਦਏ ਪਿਆਰ, ਹਰਿ ਭਗਤ ਤੇਰੀ ਵਡ ਵਡਿਆਈਆ। ਮੈਂ ਭਗਤ ਤੂੰ ਸ਼ਾਹ ਸਿਕਦਾਰ, ਤੇਰਾ ਭੰਡਾਰਾ ਮੁੱਕ ਕਦੇ ਨਾ ਜਾਈਆ। ਜੁਗ ਜੁਗ ਆਵਾਂ ਚਲ ਦਵਾਰ, ਭਗਤਨ ਮੀਤਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਆਪਣੇ ਹੱਥ ਰਖਾਈਆ। ਜੈ ਦੇਵ ਹਰਿ ਦਰਸ਼ਨ ਪਾਇਆ, ਆਤਮ ਸਾਂਤ ਕਰਾਈਆ। ਏਕਾ ਅੱਖਰ ਨਜ਼ਰੀ ਆਇਆ, ਬ੍ਰਹਮ ਪਾਰਬ੍ਰਹਮ ਸਮਾਈਆ। ਤ੍ਰੈ ਤ੍ਰੈ ਡਾਲ੍ਹ ਪਤ ਡਾਲ੍ਹੀ ਆਪ ਮਹਿਕਾਇਆ, ਆਪਣੇ

ਰੰਗ ਰੰਗਾਈਆ। ਜੜ ਚੇਤਨ ਨਾ ਕੋਇ ਜਣਾਇਆ, ਸਾਚੀ ਜੜ ਆਪ ਲਗਾਈਆ। ਅੱਗੇ ਖੜ ਪ੍ਰਭ ਦਰਸ ਦਿਖਾਇਆ, ਦੇਵਣਹਾਰ ਵਡ ਵਡਿਆਈਆ। ਸਾਚਾ ਨਾਤਾ ਜੋੜ ਜੁੜਾਇਆ, ਆਪ ਆਪਣੀ ਗੰਢ ਪੁਵਾਈਆ। ਨਾ ਕੋਇ ਤੋੜੇ ਤੋੜ ਤੁੜਾਇਆ, ਅਧ ਵਿਚਕਾਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ਼ਨ ਦੇਵੇ ਸਾਚੇ ਘਰ, ਘਰ ਸਾਚਾ ਇਕ ਸੁਹਾਈਆ। ਜੈ ਦੇਵ ਦਰਸ਼ਨ ਹਰਿ ਹਰਿ, ਘਰ ਆਪਣੇ ਮੰਗਲ ਗਾਇੰਦਾ। ਕਾਇਆ ਮੰਦਰ ਗਿਆ ਵੜ, ਆਪਣਾ ਕੁੰਡਾ ਆਪੇ ਲਾਹਿੰਦਾ। ਆਪਣੇ ਪੌੜੇ ਵੇਖੇ ਚੜ੍ਹ, ਨਿਰਗੁਣ ਨਜ਼ਰੀ ਆਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਹੱਥ ਮੂੰਹ ਨੱਕ ਪੈਰ ਨਾ ਕੋਇ ਵਖਾਇੰਦਾ। ਆਪਣੀ ਧਾਰ ਲਏ ਫੜ, ਆਪਣੇ ਅੰਗ ਲਗਾਇੰਦਾ। ਆਪਣੀ ਵਿਦਿਆ ਆਪੇ ਪੜ੍ਹ, ਹਰਿ ਭਗਤਾਂ ਆਪ ਪੜ੍ਹਾਇੰਦਾ। ਸਰਨ ਸਰਨਾਈ ਗਿਆ ਪੜ੍ਹ, ਨਿਉਂ ਨਿਉਂ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤ ਖੇੜਾ ਆਪੇ ਵੇਖ ਵਖਾਇੰਦਾ। ਜੈ ਦੇਵ ਹਰਿ ਹਰਿ ਮੀਤਾ, ਹਰਿ ਹਰਿ ਸੰਗ ਨਿਭਾਇਆ। ਪਾਇਆ ਪੁਰਖ ਪ੍ਰਭ ਅਨਡੀਠਾ, ਘਰ ਸਾਚੇ ਵੇਖ ਵਖਾਇਆ। ਅਬਿਨਾਸ਼ੀ ਕਰਤਾ ਵਸਿਆ ਚੀਤਾ, ਜਗਤ ਵਿਛੋੜਾ ਆਪ ਕਟਾਇਆ। ਆਦਿ ਜੁਗਾਦੀ ਠੰਡਾ ਸੀਤਾ, ਰੰਗ ਰੰਗੀਲਾ ਮੋਹਨ ਮਾਧਵ ਏਕਾ ਰੰਗ ਰੰਗਾਇਆ। ਕਰੇ ਕਰਾਏ ਪਤਿਤ ਪੁਨੀਤਾ, ਪਤਿਤ ਪਾਵਨ ਵਡ ਵਡਿਆਇਆ। ਏਕਾ ਰੁੱਤ ਸੁਹਾਇਆ ਸਾਚਾ ਗੀਤਾ, ਰਾਮ ਸ਼ਾਮ ਨਾਮ ਰਾਮ ਏਕਾ ਨਜ਼ਰੀ ਆਇਆ। ਨਾਮ ਨਿਧਾਨਾ ਏਕਾ ਪੀਤਾ, ਅੰਮਿਉਂ ਰਸ ਅੰਮ੍ਰਿਤ ਜਾਮ ਪਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਸਚ ਵਸਾਇਆ ਦਰ, ਜੁਗ ਜੁਗ ਆਪਣਾ ਖੇਲ ਖਿਲਾਇਆ। ਜੈ ਦੇਵ ਦਰਸ਼ਨ ਪਾ, ਹਰਿ ਸਾਚੇ ਆਖ ਸੁਣਾਇੰਦਾ। ਤੂੰ ਦਾਤਾ ਹਰਿ ਬੇਪਰਵਾਹ, ਦਰ ਤੇਰਾ ਮੋਹੇ ਭਾਇੰਦਾ। ਤੂੰ ਨਿਰਗੁਣ ਬੈਠਾ ਜੋਤ ਜਗਾ, ਹਉਂ ਸਰਗੁਣ ਪੰਜ ਤੱਤ ਕਾਇਆ ਚੋਲਾ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਵਿਛੋੜਾ ਮੋਹੇ ਨਾ ਭਾਇੰਦਾ। ਪੁਰਖ ਅਬਿਨਾਸ਼ੀ ਸ਼ਾਹ ਸੁਲਤਾਨ, ਜੈ ਦੇਵ ਆਖ ਸੁਣਾਈਆ। ਮਾਨਸ ਜਨਮ ਕਰੇ ਤੇਰੀ ਕਲਿਆਣ, ਅੰਤਮ ਆਪਣਾ ਮੇਲ ਮਿਲਾਈਆ। ਕਲਜੁਗ ਅੰਤਮ ਕਰ ਪਰਧਾਨ, ਤੇਰਾ ਤੱਤ ਦਏ ਉਪਜਾਈਆ। ਤੇਰੀ ਰੱਤ ਵਖਾਏ ਇਕ ਨਿਸ਼ਾਨ, ਸਾਚਾ ਬੂਟਾ ਮਾਤ ਲਗਾਈਆ। ਤਿੰਨੇ ਡਾਲ੍ਹ ਕਰ ਪਰਧਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਤ ਡਾਲ੍ਹੀ ਲੇਖੇ ਲਾਈਆ। ਤ੍ਰੈ ਡਾਲ੍ਹ ਉਪਜਾਏ ਸਾਚੇ ਸੁੱਤ, ਇਸ਼ਟ ਦ੍ਰਿਸ਼ਟ ਏਕਾ ਪਾਈਆ। ਆਪੇ ਗੁਰਦਾਸ ਦਾਸ ਕਰੇ ਖ਼ਿਆਲ, ਆਪਣੀ ਭਾਲ ਆਪ ਕਰਾਈਆ। ਆਪੇ ਸਾਸ ਗਰਾਸ ਕਰੇ ਪ੍ਰਿਤਪਾਲ, ਨਿਜ ਨਿਵਾਸ ਆਪ ਧਰਾਈਆ। ਆਪੇ ਮੰਡਲ ਪਾਵੇ ਰਾਸ, ਗੋਪੀ ਕਾਹਨ ਆਪ ਅਖਵਾਈਆ। ਆਪੇ ਵੇਖਣਹਾਰਾ ਪ੍ਰਿਥਮੀ ਆਕਾਸ਼, ਗਗਨ ਮੰਡਲ ਆਪ ਸੁਹਾਈਆ। ਆਪੇ ਵਸੇ ਸਦਾ ਪਾਸ, ਵਿਛੜ ਕਦੇ ਨਾ ਜਾਈਆ। ਆਪੇ ਕਲਜੁਗ ਵੇਖੇ ਪਰਭਾਸ, ਸਾਚਾ ਬੂਟਾ ਆਪ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਤ੍ਰੈ ਡਾਹਨ ਮੌਲਿਆ ਫੁੱਲ, ਫੁਲ ਫੁਲਵਾੜੀ ਆਪ ਲਗਾਈਆ। ਪੁਰਖ ਅਬਿਨਾਸ਼ੀ ਖਿਲਾਇਆ ਗੁਲ, ਆਪਣੀ ਪੰਖੜੀ ਵੇਖ ਵਖਾਈਆ। ਆਪੇ ਮਾਲਣ ਬਣ ਬਣ ਰਿਹਾ ਮੌਲ, ਆਪਣੀ ਇਛਿਆ ਵਿਚ ਭਰਾਈਆ। ਆਪੇ ਤੋਲੇ ਆਪਣੇ ਤੋਲ, ਆਪਣਾ ਕੰਡਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੂਰਬ ਲਹਿਣਾ

ਝੋਲੀ ਪਾਈਆ। ਤ੍ਰੈ ਡਾਲ੍ਹ ਕਰਨ ਪੁਕਾਰ, ਜੈ ਦੇਵ ਅੱਗੇ ਸੀਸ ਝੁਕਾਈਆ। ਤੇਰੀ ਕਿਰਪਾ ਹੋਏ ਪਾਰ, ਪੁਰਖ ਅਬਿਨਾਸ਼ੀ ਅੱਖਰ ਲਿਖਿਆ ਬੇਪਰਵਾਹੀਆ। ਸਾਢੇ ਤਿੰਨ ਤਿੰਨ ਕਰੋੜ ਪਤ ਹੋਇਆ ਉਜਿਆਰ, ਸੋ ਪੁਰਖ ਨਿਰੰਜਣ ਵੱਜੀ ਵਧਾਈਆ। ਤੇਰਾ ਮੇਰਾ ਇਕ ਪਿਆਰ, ਹਉਂ ਆਏ ਚਲ ਸਰਨਾਈਆ। ਜੈ ਦੇਵ ਕਰੇ ਵਿਚਾਰ, ਨੇਤਰ ਏਕਾ ਨੈਣ ਉਠਾਈਆ। ਦੋਹਾਂ ਵਿਚੋਲਾ ਬਣੇ ਆਪ ਕਰਤਾਰ, ਕਰੇ ਬੇਨੰਤੀ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਸੁਨਣੇਹਾਰ, ਘਰ ਬੈਠਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਡਜ ਜੇਰਜ ਉਤਭੁਜ ਸੇਤਜ ਆਪਣੀ ਖਾਣੀ ਆਪ ਚਲਾਈਆ। ਜੇਰਜ ਖਾਣੀ ਉਤਭੁਜ ਧਾਰ, ਦੋਹਾਂ ਮੇਲ ਮਿਲਾਇੰਦਾ। ਪੁਰਖ ਪੁਰਖੋਤਮ ਕਰ ਤਿਆਰ, ਆਪ ਆਪਣੇ ਰੰਗ ਰੰਗਾਇੰਦਾ। ਕਲਜੁਗ ਆਇਆ ਵਿਚ ਸੰਸਾਰ, ਹਰਿ ਸਾਚਾ ਵੇਸ ਵਟਾਇੰਦਾ। ਸਿੰਘ ਪਾਲਾ ਕਰ ਵਿਚਾਰ, ਸ਼ਬਦ ਦਲਾਲਾ ਨਾਲ ਰਲਾਇੰਦਾ। ਫਲ ਡਾਲ੍ਹਾ ਅਪਰ ਅਪਾਰ, ਗੁਰ ਕਰਤਾ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਝੋਲੀ ਪਾਇੰਦਾ। ਪੂਰਬ ਲਹਿਣਾ ਝੋਲੀ ਪਾਇਆ, ਹਰਿ ਸਾਚਾ ਭੁੱਲ ਨਾ ਜਾਈਆ। ਕਲਜੁਗ ਫੁਲ ਅੰਤ ਆਪ ਖਿਲਾਇਆ, ਚਾਰੋਂ ਕੁੰਟ ਆਪ ਮਹਿਕਾਈਆ। ਆਪਣੀ ਕੀਮਤ ਆਪਣਾ ਮੁਲ ਆਪ ਪਵਾਇਆ, ਦੂਸਰ ਹੱਟ ਨਾ ਕਿਸੇ ਵਕਾਈਆ। ਸਾਚੀ ਕੁਲ ਭਾਗ ਲਗਾਇਆ, ਪੂਤ ਸਪੂਤਾ ਲਏ ਉਪਜਾਈਆ। ਸਿੰਘ ਲਛਮਣ ਨਾਮ ਧਰਾਇਆ, ਦਰਸ਼ਨ ਮੇਲਾ ਹਰਿ ਰਘੁਰਾਈਆ। ਪਰਗਟ ਹੋ ਪਰਗਟ ਨਾਮ ਧਰਾਇਆ, ਭੁੱਲ ਰਹੇ ਨਾ ਰਾਈਆ। ਚੌਥਾ ਅੰਕ ਨਾ ਨਾਲ ਰਲਾਇਆ, ਤਿੰਨਾਂ ਲੇਖਾ ਸਹਿਜ ਸਭਾਈਆ। ਦਰ ਬੈਠਾ ਪੰਛੀ ਜੋ ਸੁਣ ਸੁਣ ਰਿਹਾ ਧਿਆਨ ਲਗਾਇਆ, ਮਨ ਇਛਿਆ ਇਕ ਵਖਾਈਆ। ਚੌਥੇ ਸੁੱਤ ਜਨਮ ਦਵਾਇਆ, ਪ੍ਰਭ ਆਪਣਾ ਭੇਵ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਢੇ ਤਿੰਨ ਕਰੋੜ ਡਾਲ੍ਹੀ ਪਤ, ਇਕ ਇਕ ਡਾਲ੍ਹੇ ਲਏ ਰੱਖ, ਆਪ ਆਪਣੀ ਅੱਖ ਖੁਲ੍ਹਾਈਆ। ਸਾਢੇ ਤਿੰਨ ਕਰੋੜ ਪਤ ਡਾਲ੍ਹੀ, ਪੰਜ ਤੱਤ ਮੇਲ ਮਿਲਾਇਆ। ਪੁਰਖ ਅਬਿਨਾਸ਼ੀ ਖੇਲ ਨਿਰਾਲੀ, ਭੇਵ ਕਿਸੇ ਨਾ ਪਾਇਆ। ਜੁਗ ਜੁਗ ਚਲੇ ਅਵੱਲੜੀ ਚਾਲੀ, ਜਨ ਭਗਤਾਂ ਸੰਗ ਨਿਭਾਇਆ। ਆਪਣੇ ਹੱਥ ਰੱਖੇ ਖਾਲੀ, ਹਰਿ ਭਗਤਾਂ ਭਗਤ ਭੰਡਾਰ ਵਖਾਇਆ। ਨਿਰਗੁਣ ਜੋਤ ਅਕਾਲ ਅਕਾਲੀ, ਅਕਲ ਕਲਾ ਵਡਿਆਇਆ। ਦੋ ਜਹਾਨਾਂ ਸਾਚਾ ਮਾਲੀ, ਲੱਖ ਚੁਰਾਸੀ ਬੂਟਾ ਆਪ ਲਗਾਇਆ। ਜੁਗਾ ਜੁਗੰਤ ਕਰੇ ਪ੍ਰਿਤਪਾਲੀ, ਪ੍ਰਿਤਪਾਲਕ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਢੇ ਤਿੰਨ ਕਰੋੜ ਵਸਿਆ ਰੋਮ ਰੋਮ, ਆਪ ਆਪਣਾ ਰੂਪ ਵਟਾਇਆ। ਸਾਢੇ ਤਿੰਨ ਕਰੋੜ ਰਹੇ ਪੁਕਾਰ, ਸੋ ਪੁਰਖ ਨਿਰੰਜਣ ਤੇਰੀ ਵਡ ਵਡਿਆਈਆ। ਹੰ ਹੰਗਤਾ ਮਿਟੀ ਸੰਸਾਰ, ਹੰ ਬ੍ਰਹਮ ਇਕ ਜਣਾਈਆ। ਸੋਹੰ ਸ਼ਬਦ ਜੈ ਜੈ ਜੈਕਾਰ, ਜਨ ਸਾਚੇ ਰਹੇ ਗਾਈਆ। ਸਿੰਘ ਪਾਲਾ ਨਾ ਕੋਈ ਵਿਚਾਰ, ਭੋਲੇ ਭਾਓ ਮੇਲ ਮਿਲਾਈਆ। ਸੁਰਤ ਸ਼ਬਦ ਨਾ ਕੋਈ ਧਾਰ, ਸੁਰਤੀ ਸਤਿਗੁਰ ਹੱਥ ਉਠਾਈਆ। ਜੋਗ ਅਭਿਆਸ ਨਾ ਕੋਇ ਸੰਸਾਰ, ਸਰਬ ਗੁਣ ਤਾਸ ਮੇਲ ਮਿਲਾਈਆ। ਆਸ ਨਿਰਾਸ ਭਰੇ ਭੰਡਾਰ, ਸਵਾਸ ਸਵਾਸ ਲੇਖੇ ਲਾਈਆ। ਤੇਰਾ ਨਾਮ ਸੱਚੀ ਦਸਤਾਰ, ਹਰਿ ਨਿਰੰਕਾਰ ਸੀਸ ਬੰਧਾਈਆ। ਤੇਰਾ ਸਤਿ ਹਰੀ ਪਿਆਰ, ਹਰਿ ਹਰਿ ਹਰੀ ਗੁਣ ਗਾਈਆ। ਤੇਰਾ ਰੰਗ ਚੜ੍ਹੇ ਸੰਸਾਰ, ਸ੍ਰਿਸ਼ਟ ਸਬਾਈ ਵੇਖ ਵਖਾਈਆ। ਪੂਰਬ ਲਹਿਣਾ ਦਿਤਾ ਉਤਾਰ, ਅਗਲਾ ਕਰਜ਼ਾ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਦੇਵਣਹਾਰਾ ਸਾਚਾ ਵਰ, ਦੇ ਮਤ ਰਿਹਾ ਸਮਝਾਈਆ। ਵੱਡਾ ਮੀਤ ਵਡ ਬਲਵਾਨਾ, ਵੱਡਾ ਵਡ ਵਡਿਆਇੰਦਾ। ਭੁੱਲਿਆ ਨਾਮ ਇਕ ਛਿੰਨ ਗੁਣ ਨਿਧਾਨਾ, ਲੇਖਾ ਲੇਖ ਨਾ ਕੋਇ ਜਣਾਇੰਦਾ। ਸ਼ਬਦ ਅਗੰਮੀ ਮਾਰੇ ਤੀਰ ਨਿਸ਼ਾਨਾ, ਤੀਰ ਨਿਰਾਲਾ ਆਪਣੇ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚਾ ਵੇਖ ਵਖਾਇੰਦਾ। ਸਾਚੇ ਘਰ ਹਰਿ ਵਿਚੋਲਾ, ਏਕਾ ਏਕ ਬਣਾਇੰਦਾ। ਸਿੰਘ ਬਿਸ਼ਨ ਸੁਣਾਏ ਸਾਚਾ ਢੋਲਾ, ਆਪਣਾ ਭੇਵ ਖੁਲ੍ਹਾਇੰਦਾ। ਜੈ ਦਿਓ ਤੇਰਾ ਸੱਚਾ ਬੋਲਾ, ਹਰਿ ਸਾਚਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਭੁਲੇਖਾ ਆਪ ਕਢਾਇੰਦਾ। ਜਗਤ ਭੁਲੇਖਾ ਹਰਿ ਕਢੌਣਾ, ਹਰਿ ਸਤਿਗੁਰ ਵਡ ਵਡਿਆਈਆ। ਤੇਰਾ ਲਿਖਿਆ ਲੇਖ ਮਿਟੌਣਾ, ਤੇਰੀ ਤ੍ਰਿਸਨਾ ਜਗਤ ਬੁਝਾਈਆ। ਪਿਛਲਾ ਵੇਲਾ ਯਾਦ ਕਰੌਣਾ, ਨਾ ਲੇਖਾ ਕੋਇ ਲਿਖ ਸਕੇ ਜੀਵ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਕਾਇਆ ਗਠੜੀ ਫੋਲ ਫੁਲਾਈਆ। ਪੂਰਬ ਲਹਿਣਾ ਹਰਿ ਕਿਰਪਾ ਧਾਰੀ, ਪਿਛਲੇ ਜਨਮ ਵੱਜੇ ਵਧਾਈਆ। ਘਰ ਆਇਆ ਚਲ ਆਪ ਨਿਰੰਕਾਰੀ, ਫੜ ਬਾਂਹੋਂ ਲਏ ਉਠਾਈਆ। ਭਰਿਆ ਨਾਮ ਸ਼ਬਦ ਭੰਡਾਰੀ, ਤੋਟ ਰਹੇ ਨਾ ਰਾਈਆ। ਘਰ ਮਾਇਆ ਦੱਬੀ ਕਰ ਵਿਚਾਰੀ, ਆਪਣਾ ਪੱਲਾ ਇਕ ਵਖਾਈਆ। ਦੋ ਸਦ ਪਚਾਸ ਡੂੰਘੀ ਗਾਰੀ, ਬਰਤਨ ਏਕਾ ਏਕ ਪਾਈਆ। ਜਾਂਦੀ ਵਾਰ ਆਈ ਹੰਕਾਰੀ, ਮਨ ਫੁਰਨਾ ਵਾਸ਼ਨਾ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਲਹਿਣਾ ਦਏ ਚੁਕਾਈਆ। ਪਿਛਲੀ ਵਾਸ਼ਨਾ ਪੂਰਾ ਘਾਟਾ, ਕਲਜੁਗ ਅੰਤਮ ਆਪ ਕਰਾਇੰਦਾ। ਸੰਮਤ ਸੋਲਾਂ ਵੀਹ ਸੌ ਬਿਕ੍ਰਮੀ ਤੇਰੀ ਮਾਇਆ ਹਰਿ ਸੰਗਤ ਆਟਾ, ਛੱਬੀ ਪੋਹ ਲੇਖੇ ਲਾਇੰਦਾ। ਸਾਧ ਸੰਗਤ ਲੇਖਾ ਚੁੱਕੇ ਦੂਰ ਵਾਟਾ, ਅਗਲਾ ਪੰਧ ਨਾ ਕੋਇ ਵਖਾਇੰਦਾ। ਪੱਤ ਡਾਲ੍ਹੀ ਜਗੇ ਜੋਤ ਜੋਤ ਲਲਾਟਾ, ਨੂਰੋ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਿੰਘ ਬਿਸ਼ਨ ਫੜਾਇਆ ਆਪਣਾ ਲੜ, ਪੱਲੂ ਏਕਾ ਏਕ ਬੰਧਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗਾ ਜੁਗੰਤਰ ਵੇਖੇ ਮਾਰ ਧਿਆਨ, ਆਪ ਆਪਣਾ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵੇਸ ਵਟਾਇੰਦਾ।