ਪੁਸਤਕਾਲਾਭਾਗ ੯

੨੫ ਮੱਘਰ ੨੦੧੬ ਬਿਕ੍ਰਮੀ ਭਲਾਈਪੁਰ ਡੋਗਰਾਂ ਮਹਿੰਦਰ ਸਿੰਘ ਦੇ ਘਰ

ਸਤਿਗੁਰ ਮੀਤਾ ਗੁਰਸਿੱਖ, ਗੁਰ ਪੂਰਾ ਵਡ ਵਡਿਆਈਆ। ਜਨਮ ਜਨਮ ਲੇਖਾ ਰਿਹਾ ਲਿਖ, ਕਰਮ ਕਰਮ ਸੰਗ ਨਿਭਾਈਆ। ਆਪਣੇ ਨੇਤਰ ਰਿਹਾ ਪੇਖ, ਦੂਸਰ ਦਿਸ ਕਿਸੇ ਨਾ ਆਈਆ। ਆਦਿ ਜੁਗਾਦੀ ਲਿਖਣਹਾਰਾ ਲੇਖ, ਲੇਖਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਨ ਲਏ ਤਰਾਈਆ। ਗੁਰਮੁਖ ਗੁਰ ਗੁਰ ਰਤੜਾ, ਹਰਿ ਹਰਿ ਨਾਮ ਅਨਮੋਲ। ਘਰ ਸਾਚਾ ਏਕਾ ਵੱਖਰਾ, ਗੁਰਦਰ ਮੰਦਰ ਜਗਤ ਵਰੋਲ। ਆਪੇ ਜਾਣੇ ਜਗਤ ਰੀਠੜਾ, ਅੰਦਰ ਮੰਦਰ ਵੜ ਵੜ ਬੋਲ। ਆਦਿ ਜੁਗਾਦੀ ਠੰਡਾ ਸੀਤੜਾ, ਹਰਿ ਵਸੇ ਸਦਾ ਕੋਲ। ਆਪੇ ਜਾਣੇ ਆਪਣੀ ਰੀਤੜਾ, ਜੀਵ ਜੰਤ ਰਹੇ ਅਨਭੋਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੇਲਾ ਸਾਚੇ ਦਰ, ਦਰ ਦਵਾਰਾ ਸਾਚਾ ਖੋਲ੍ਹ। ਦਰ ਦਰਵਾਜਾ ਸਚ ਦਵਾਰ, ਪੂਰਬ ਦਿਸ਼ਾ ਵਡ ਵਡਿਆਈਆ। ਤਿੰਨ ਸੌ ਸੱਠ ਮੇਲ ਕਰ ਪਿਆਰ, ਏਕਾ ਕਾਰ ਕਰਾਈਆ। ਪਾਰ ਕਿਨਾਰਾ ਬੈਠ ਤਟ, ਸਾਧਕ ਸਿਧ ਰਿਹਾ ਸਮਝਾਈਆ। ਏਕ ਸ਼ਬਦ ਰਿਹਾ ਰਟ, ਸੋਹੰ ਸੋ ਰਸਨ ਕੁੜਮਾਈਆ ।

❋

❋

ਕਲਜੁਗ ਵੇਖ ਝੂਠਾ ਘਾਟ, ਸਚ ਕਿਨਾਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਿਵਸ ਰੈਣ ਦਰਸ ਵਖਾਈਆ। ਆਤਮ ਅੰਤਰ ਇਕ ਪਿਆਰ, ਰਸਨਾ ਹਰਿ ਗੁਣ ਗਾਇੰਦਾ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਦਿਵਸ ਰੈਣ ਦਰਸ ਵਖਾਇੰਦਾ। ਝੂਠਾ ਵੇਖ ਲੋਕ ਪਸਾਰ, ਕਾਇਆ ਮੰਦਰ ਸਾਚੇ ਅੰਦਰ ਦਰ ਸਾਚੇ ਸੋਭਾ ਪਾਇੰਦਾ। ਨਿਰਗੁਣ ਮਿਲਿਆ ਨਿਰਗੁਣ ਧਾਰ, ਸਰਗੁਣ ਸੰਗ ਨਿਭਾਇੰਦਾ। ਕਮਲਾਪਾਤੀ ਮੀਤ ਮੁਰਾਰ, ਸਾਚੀ ਸਾਧਨਾ ਸਤਿ ਸਤਿ ਵਖਾਇੰਦਾ। ਮੇਲ ਮਿਲਾਵਾ ਮੋਹਨ ਮਾਧਵ ਮਾਧ, ਰੂਪ ਅਨੂਪ ਆਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਸੰਗ ਰਖਾਇੰਦਾ। ਸਗਲਾ ਸੰਗ ਸਤਿਗੁਰ ਸੱਜਨ, ਹਰਿਜਨ ਆਪ ਨਿਭਾਈਆ। ਸਤਿ ਕਰਾਏ ਆਪਣਾ ਮਜਨ, ਦੁਰਮਤ ਮੈਲ ਧਵਾਈਆ। ਰੱਖਣਹਾਰਾ ਜਗਤ ਲੱਜਨ, ਲੋਕਲਾਜ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ, ਆਤਮ ਸਾਧ ਸੰਤ ਸਾਧ ਸਾਚੇ ਸਾਚਾ ਸੰਗ ਨਿਭਾਈਆ।

੨੫ ਮੱਘਰ ੨੦੧੬ ਬਿਕ੍ਰਮੀ ਜਲਾਲਾਬਾਦ ਬਲਵੰਤ ਸਿੰਘ ਦੇ ਘਰ

ਸਤਿਗੁਰ ਸੱਚਾ ਪਾਤਸ਼ਾਹ, ਨਿਰਗੁਣ ਰੂਪ ਹਰਿ ਨਿਰੰਕਾਰ। ਜੁਗਾ ਜੁਗੰਤਰ ਬਣ ਮਲਾਹ, ਲੋਕਮਾਤ ਲਏ ਅਵਤਾਰ। ਏਕੰਕਾਰਾ ਆਪਣਾ ਨਾਉਂ ਧਰਾ, ਨਿਰਗੁਣ ਖੇਲ ਕਰੇ ਅਪਾਰ। ਸਰਗੁਣ ਸਾਚਾ ਮੇਲ ਮਿਲਾ, ਜੋਤੀ ਨੂਰ ਕਰੇ ਉਜਿਆਰ। ਸ਼ਬਦ ਅਨਾਦੀ ਧੁਨ ਉਪਜਾ, ਰਾਗ ਸੁਣਾਏ ਅਨਹਦ ਧਾਰ। ਘਰ ਵਿਚ ਘਰ ਦਏ ਸੁਹਾ, ਘਰ ਮੰਦਰ ਖੇਲ ਅਪਾਰ। ਕਮਲਾਪਾਤੀ ਵੇਸ ਵਟਾ, ਕਿਰਪਾ ਕਰ ਅਗੰਮ ਅਪਾਰ। ਖੇਲ ਨਿਰਾਲੀ ਆਪ ਕਰਾ, ਖੇਲੇ ਖੇਲ ਵਿਚ ਸੰਸਾਰ। ਬ੍ਰਹਮਾ ਵਿਸ਼ਨ ਸ਼ਿਵ ਸੇਵ ਲਗਾ, ਤ੍ਰੈਗੁਣ ਮਾਇਆ ਭਰ ਭੰਡਾਰ। ਪੰਜ ਤਤ ਜੋੜ ਜੁੜਾ, ਆਪ ਆਪਣੀ ਕਿਰਪਾ ਕਰ ਦਏ ਸਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਵਸਣਹਾਰਾ, ਸਚ ਮਹੱਲਾ ਥਿਰ ਘਰ ਵਾਸੀ ਹਰਿ ਨਿਰੰਕਾਰ। ਸਤਿਗੁਰ ਸਚਾ ਪਾਤਸ਼ਾਹ, ਪਰਮ ਪੁਰਖ ਸੁਲਤਾਨ। ਇਕ ਜਪਾਏ ਸਾਚਾ ਨਾਂ, ਪ੍ਰਗਟ ਹੋ ਵਾਲੀ ਦੋ ਜਹਾਨ। ਜਨ ਭਗਤਾਂ ਦੇਵੇ ਸਾਚਾ ਥਾਂ, ਨਿਥਾਵਿਆਂ ਦੇਵੇ ਸਾਚਾ ਮਾਣ। ਸੰਤਨ ਪਕੜੇ ਹਰਿ ਹਰਿ ਬਾਂਹ, ਨਿਰਗੁਣ ਸਰਗੁਣ ਖੇਲ ਮਹਾਨ। ਆਤਮ ਅੰਤਰ ਏਕਾ ਬ੍ਰਹਮ ਦਏ ਜਣਾ, ਪਾਰਬ੍ਰਹਮ ਸ੍ਰੀ ਭਗਵਾਨ। ਏਕਾ ਮੰਤਰ ਦਏ ਦ੍ਰਿੜਾ, ਆਤਮਕ ਧੁਨ ਸ਼ਬਦ ਸਚੀ ਧੁਨਕਾਰ। ਬੋਧ ਅਗਾਧਾ ਭੇਵ ਖੁਲ੍ਹਾ, ਦੇਵੇ ਦਰਸ ਦਰ ਦਰਬਾਨ। ਨਾਮ ਅਕੱਲਾ ਦਮਾਂ ਇਕ ਵਖਾ, ਉਚ ਮਹੱਲ ਕਰੇ ਪਛਾਨ। ਥਿਰ ਘਰ ਵਾਸੀ ਵੇਸ ਵਟਾ, ਸਚਖੰਡ ਵੇਖੇ ਸਚ ਦੁਕਾਨ। ਸਚ ਸਿੰਘਾਸਨ ਆਸਨ ਲਾ, ਸ਼ਾਹੋ ਭੂਪ ਵਡ ਰਾਜ ਰਾਜਾਨ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਖੇਲੇ ਖੇਲ ਹਰਿ ਮਹਾਨ। ਸਤਿਗੁਰ ਸਚਾ ਪਾਤਸ਼ਾਹ, ਪਾਰਬ੍ਰਹਮ ਬੇਅੰਤ। ਵਸਣਹਾਰਾ ਸਚ ਗਰਾਂ, ਅਬਿਨਾਸ਼ੀ ਕਰਤਾ ਆਦਿ ਅੰਤ। ਨਾ ਕੋਈ ਪਿਤਾ ਨਾ ਕੋਈ ਮਾਂ, ਨਾ ਕੋਈ ਬਣਾਏ ਬਣਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਸ੍ਰੀ ਭਗਵੰਤ। ਸ੍ਰੀ ਭਗਵੰਤ ਹਰਿ ਭਗਵਾਨ, ਪਰਮ ਪੁਰਖ ਅਖਵਾਇੰਦਾ। ਸੋ ਪੁਰਖ ਨਿਰੰਜਨ ਹਰਿ ਮਿਹਰਵਾਨ, ਹਰਿ ਪੁਰਖ ਨਿਰੰਜਨ ਦਯਾ ਕਮਾਇੰਦਾ। ਆਦਿ ਨਿਰੰਜਨ

❋

❋

ਜੋਤ ਮਹਾਨ, ਏਕੰਕਾਰਾ ਡਗਮਗਾਇੰਦਾ। ਸਚ ਤਖਤ ਨੌਜਵਾਨ, ਇਕ ਅਕੱਲਾ ਆਸਨ ਲਾਇੰਦਾ। ਸਚਖੰਡ ਨਿਵਾਸੀ ਹੋ ਪ੍ਰਧਾਨ, ਆਪ ਆਪਣਾ ਹੁਕਮ ਸੁਣਾਇੰਦਾ। ਧੁਰ ਫ਼ਰਮਾਨਾ ਇਕ ਗਿਆਨ, ਸ਼ਬਦ ਅਨਾਦੀ ਨਾਦ ਵਜਾਇੰਦਾ। ਪ੍ਰਗਟ ਹੋ ਸ੍ਰੀ ਭਗਵਾਨ, ਆਪਣਾ ਵੇਸ ਵਟਾਇੰਦਾ। ਵੇਸ ਅਵੱਲਾ ਇਕ ਅਕੱਲਾ, ਹਰਿ ਪੁਰਖ ਨਿਰੰਜਨ ਆਪ ਕਰਾਇੰਦਾ। ਵਸਣਹਾਰਾ ਉਚ ਮਹੱਲਾ, ਸਚ ਦਵਾਰਾ ਇਕ ਸੁਹਾਇੰਦਾ। ਆਪਣੀ ਸਕਤੀ ਆਪਣੀ ਜੋਤੀ ਆਪੇ ਰੱਲਾ, ਆਪ ਆਪਣਾ ਮੇਲ ਮਿਲਾਇੰਦਾ। ਆਪਣੇ ਦੀਪਕ ਆਪੇ ਬੱਲਾ, ਤੇਲ ਬਾਤੀ ਨਾ ਕੋਈ ਰਖਾਇੰਦਾ। ਆਪਣਾ ਆਸਨ ਆਪੇ ਮੱਲਾ, ਸਚ ਸਿੰਘਾਸਨ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੂਨੀ ਰਹਿਤ ਨਾਉਂ ਧਰਾਇੰਦਾ। ਜੂਨੀ ਰਹਿਤ ਏਕੰਕਾਰ, ਪੁਰਖ ਅਕਾਲ ਵੱਡੀ ਵਡਿਆਇਆ। ਨਿਰਭੈ ਰੂਪ ਅਗੰਮ ਅਪਾਰ, ਅਲਖ ਅਗੋਚਰ ਭੇਵ ਨਾ ਰਾਈਆ। ਨਾ ਮਰੇ ਨਾ ਪਏ ਜੰਮ ਵਿਚ ਸੰਸਾਰ, ਆਦਿ ਜੁਗਾਦੀ ਰਚਨ ਰਚਾਈਆ। ਤ੍ਰੈਗੁਣ ਮਾਇਆ ਵਸਿਆ ਬਾਹਿਰ, ਪੰਜ ਤਤ ਨਾ ਕੋਏ ਵਖਾਈਆ। ਮਾਤ ਪਿਤ ਨਾ ਸੁਤ ਦੁਲਾਰ, ਭਾਈ ਭੈਣ ਨਾ ਕੋਈ ਜਣਾਈਆ। ਘਰ ਮੰਦਰ ਨਾ ਕੋਏ ਦਵਾਰ, ਛੱਪਰ ਛੰਨ ਨਾ ਕੋਏ ਛੁਹਾਈਆ। ਨਾ ਕੋਈ ਦੂਸਰ ਮੀਤ ਮੁਰਾਰ, ਸਗਲਾ ਸੰਗ ਨਾ ਕੋਈ ਵਖਾਈਆ। ਨਾ ਕੋਈ ਗੁਰ ਪੀਰ ਅਵਤਾਰ, ਸਾਧ ਸੰਤ ਨਜ਼ਰ ਨਾ ਆਈਆ। ਰਵ ਸਸ ਨਾ ਕੋਇ ਉਜਿਆਰ, ਤਾਰਾ ਮੰਡਲ ਨਾ ਕੋਏ ਉਪਾਈਆ। ਬ੍ਰਹਮਾ ਵਿਸ਼ਨ ਸ਼ਿਵ ਨਾ ਕੋਇ ਆਕਾਰ, ਨਿਉਂ ਨਿਉਂ ਸੀਸ ਨਾ ਕੋਇ ਝੁਕਾਈਆ। ਜਲ ਬਿੰਬ ਨਾ ਕੋਇ ਧਾਰ, ਧਰਤ ਧਵਲ ਨਾ ਕੋਇ ਰਖਾਈਆ। ਜੰਗਲ ਜੂਹ ਨਾ ਕੋਇ ਪਹਾੜ, ਡੂੰਘੀ ਕੰਦਰ ਨਾ ਕੋਇ ਵਖਾਈਆ। ਤ੍ਰੈਗੁਣ ਮਾਇਆ ਨਾ ਕੋਇ ਅਧਾਰ, ਰਜੋ ਤਮੋ ਸਤੋ ਨਾ ਰੂਪ ਵਖਾਈਆ। ਪੰਜ ਤਤ ਨਾ ਕੋਇ ਪਿਆਰ, ਪੰਚਮ ਜੋੜ ਨਾ ਕੋਇ ਜੁੜਾਈਆ। ਨਾ ਕੋਈ ਦੀਸੇ ਨੌ ਦਵਾਰ, ਘਰ ਵਿਚ ਘਰ ਨਾ ਕੋਇ ਬਣਾਈਆ। ਜੋਤ ਨਿਰੰਜਨ ਨਾ ਕੋਇ ਉਜਿਆਰ, ਵੰਡਨ ਵੰਡ ਨਾ ਕੋਏ ਰਖਾਈਆ। ਨਾ ਕੋਈ ਦੀਸੇ ਬ੍ਰਹਮ ਗਿਆਨ, ਇਸ਼ਟ ਦੇਵ ਨਾ ਕੋਇ ਜਣਾਈਆ। ਨਾ ਕੋਈ ਦੀਸੇ ਹੋਰ ਨਿਸ਼ਾਨ, ਨਾ ਕੋਈ ਰਚਨ ਰਚਾਈਆ। ਨਾ ਕੋਈ ਗੋਪੀ ਨਾ ਕੋਈ ਕਾਹਨ, ਮੰਡਲ ਰਾਸ ਨਾ ਕੋਇ ਰਚਾਈਆ। ਨਾ ਕੋਈ ਸੀਤਾ ਨਾ ਕੋਈ ਰਾਮ, ਨਾ ਕੋਈ ਬਾਵਨ ਭੇਖ ਵਟਾਈਆ। ਨਾ ਕੋਈ ਈਸਾ ਮੂਸਾ ਕਰਨ ਸਲਾਮ, ਮੁਹੰਮਦ ਯਾਰ ਨਾ ਸੰਗ ਰਖਾਈਆ। ਨਾਨਕ ਗੋਬਿੰਦ ਨਾ ਕੋਈ ਵਖਾਣ, ਤਤਵ ਤਤ ਨਾ ਰੂਪ ਵਟਾਈਆ। ਲੱਖ ਚੁਰਾਸੀ ਨਾ ਕੋਏ ਨਿਸ਼ਾਨ, ਨਿਸ਼ਅੱਖਰ ਨਾ ਕੋਇ ਪੜ੍ਹਾਈਆ। ਚਾਰ ਵੇਦ ਨਾ ਕੋਇ ਗਿਆਨ, ਸ਼ਾਸਤਰ ਸਿਮਰਤ ਨਾ ਕੋਏ ਲਿਖਾਈਆ। ਵੇਦ ਵਿਆਸ ਨਾ ਲਿਖੇ ਪੁਰਾਨ, ਅਠਾਰਾਂ ਮੇਲ ਨਾ ਕੋਏ ਮਿਲਾਈਆ। ਗੀਤਾ ਕਰੇ ਨਾ ਕੋਏ ਪ੍ਰਧਾਨ, ਰਾਜਨ ਮੀਤ ਤੀਸ ਬਤੀਸ ਨਾ ਕੋਏ ਗਾਈਆ। ਚਾਰ ਖਾਣੀ ਨਾ ਮੰਗੇ ਨਾਮ ਨਿਧਾਨ, ਉਤਭੁਜ ਸੇਤਜ ਜੇਰਜ ਅੰਡ ਨਾ ਵੇਖ ਵਿਖਾਈਆ। ਚਾਰ ਬਾਣੀ ਨਾ ਕੋਏ ਮਾਣ, ਪਰਾ ਪਸੰਤੀ ਮਧਮ ਬੈਖਰੀ ਕੋਏ ਨਾ ਗਾਈਆ। ਸਰ ਸਰੋਵਰ ਨਾ ਕੋਏ ਅਸ਼ਨਾਨ, ਤੀਰਥ ਤਟ ਕਿਨਾਰਾ ਨਾ ਕੋਏ ਬਣਾਈਆ। ਗੁਰਦਰ ਮੰਦਰ ਮਸਜਦ ਮਠ ਸ਼ਿਵਦਵਾਲਾ ਨਾ ਕੋਏ ਮਕਾਨ, ਕੁਲਾ ਖੰਡ ਨਾ ਰਚਨ ਰਚਾਈਆ। ਮੁਲਾਂ ਸੇਖ ਮਸਾਇਕ ਪੀਰ ਦਸਤਗੀਰ ਸਾਹ ਹਕੀਰ ਬਹਿ ਬਹਿ ਦਰ ਦਰ ਕੋਏ ਨਾ ਗਾਣ, ਨਾ ਕੋਈ ਕਰੀ ਪੜ੍ਹਾਈਆ। ਇਕ ਇਕੱਲਾ ਏਕੰਕਾਰ, ਸਚ ਮਹੱਲੇ ਕਰ ਤਿਆਰ, ਨਿਰਗੁਣ ਦੀਪਕ ਕਰ ਉਜਿਆਰ। ਸ਼ਬਦ ਅਗੰਮੀ ਸਾਚੀ

❋

❋

ਧਾਰ, ਘਰ ਸਾਚੇ ਆਪ ਚਲਾਈਆ। ਸਾਚਾ ਘਰ ਸਚਖੰਡ ਪੁਰਖ ਅਗੰਮ ਆਪ ਉਪਾਇਆ। ਆਪੇ ਵੰਡੇ ਆਪਣੀ ਵੰਡ, ਬ੍ਰਹਿਮੰਡ ਖੰਡ ਰਚਨ ਰਚਾਇਆ। ਆਪੇ ਚਾੜ੍ਹੇ ਆਪਣਾ ਚੰਦ, ਰਵ ਸਸ ਸੇਵਾ ਸਾਚੀ ਲਾਇਆ। ਆਪੇ ਹੋਏ ਸਰਬ ਬਖਸ਼ੰਦ, ਦੀਨ ਦਇਆਲਾ ਨਾਉਂ ਧਰਾਇਆ। ਆਪ ਉਪਜਾਏ ਆਪਣਾ ਛੰਦ, ਆਪਣੀ ਧੁਨ ਆਪ ਅਲਾਇਆ। ਆਪੇ ਜਾਣੇ ਆਪਣਾ ਪਰਮਾਨੰਦ, ਨਿਜ਼ਾਨੰਦ ਆਪ ਵੇਖ ਵਿਖਾਇਆ। ਆਪੇ ਢਾਏ ਭਰਮਾਂ ਕੰਧ, ਆਪੇ ਪੜਦਾ ਰਿਹਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰਾ ਆਪਣਾ ਨਾਉਂ ਧਰਾਇਆ। ਏਕੰਕਾਰਾ ਸ਼ਹਿਨਸ਼ਾਹ, ਸ਼ਹਿਨਸ਼ਾਹ ਸੁਲਤਾਨਾ। ਵਸਣਹਾਰਾ ਸਾਚੇ ਥਾਂ, ਸਚਖੰਡ ਦਵਾਰਾ ਇਕ ਮਕਾਨਾ। ਥਿਰ ਘਰ ਬਹਿ ਬਹਿ ਪਕੜੇ ਬਾਂਹ, ਮੰਦਰ ਅੰਦਰ ਸਚ ਟਿਕਾਨਾ। ਦੋ ਜਹਾਨਾਂ ਕਰੇ ਸਚ ਨਿਆਂ, ਏਕਾ ਏਕ ਸ੍ਰੀ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਇਆ। ਹਰਿ ਸਾਚਾ ਰਚਨ ਰਚੰਦੜਾ, ਇਕ ਅਕੱਲਾ ਏਕੰਕਾਰ। ਸਚਖੰਡ ਦਵਾਰਾ ਇਕ ਸੁਹੰਦੜਾ, ਨਿਰਗੁਣ ਨੂਰ ਕਰ ਉਜਿਆਰ। ਸ਼ਬਦ ਅਨਾਦੀ ਧੁਨ ਉਪਜੰਦੜਾ, ਆਪ ਆਪਣੀ ਕਿਰਪਾ ਧਾਰ। ਸਾਚਾ ਸੁਤ ਆਪ ਉਠੰਦੜਾ, ਸਾਰ ਸ਼ਬਦ ਕਰ ਪਿਆਰ। ਧੁਰ ਫ਼ਰਮਾਨਾ ਆਪ ਸੁਨੰਦੜਾ, ਆਪ ਹੋਇਆ ਖਬਰਦਾਰ। ਲੋਆਂ ਪੁਰੀਆਂ ਰਚਨ ਰਚੰਦੜਾ, ਮੰਡਲ ਮੰਡਪ ਲਏ ਉਸਾਰ। ਰਵ ਸਸ ਆਪਣੀ ਜੋਤ ਜਗੰਦੜਾ, ਨਿਰਗੁਣ ਮੀਤ ਮੀਤ ਮੁਰਾਰ। ਆਪਣਾ ਰੰਗ ਆਪ ਰਗੰਦੜਾ, ਵਿਸ਼ਨੂੰ ਰੂਪ ਕਰੇ ਕਰਤਾਰ। ਬ੍ਰਹਮਾ ਆਪਣੇ ਕੋਲ ਖਲੰਦੜਾ, ਆਪੇ ਅੰਦਰ ਆਪੇ ਬਾਹਿਰ। ਸ਼ੰਕਰ ਧੂਆਂਧਾਰ ਰਖੰਦੜਾ, ਨਿਰਗੁਣ ਖੇਲ ਅਪਰ ਅਪਾਰ। ਤਿੰਨਾਂ ਏਕਾ ਰੂਪ ਵਸੰਦੜਾ, ਹਰਿ ਸਾਚਾ ਸਿਰਜਨਹਾਰ। ਸਾਚੀ ਵਸਤ ਇਕ ਵਖੰਦੜਾ, ਆਪ ਆਪਣਾ ਖੋਲ੍ਹ ਦਵਾਰ, ਬ੍ਰਹਮਾ ਵਿਸ਼ਨ ਸ਼ਿਵ ਨੇਤਰ ਵੇਖ ਸੀਸ ਨਵੰਦੜਾ, ਢਹਿ ਢਹਿ ਪੈਣ ਚਰਨ ਦਵਾਰ। ਪ੍ਰਭ ਅਬਿਨਾਸ਼ੀ ਆਪਣਾ ਭੇਵ ਖੁਲੰਦੜਾ, ਬਖਸ਼ੇ ਸ਼ਬਦ ਸਚੀ ਧੁਨਕਾਰ। ਵਿਸ਼ਨੂੰ ਅਗੇ ਝੋਲੀ ਡਹੰਦੜਾ, ਪ੍ਰਭ ਭਰੇ ਇਕ ਭੰਡਾਰ। ਬ੍ਰਹਮਾ ਆਪਣੀ ਅੱਖ ਖੁਲੰਦੜਾ, ਨੇਤਰ ਗਿਆਨ ਦੇਵੇ ਪ੍ਰਭ ਕਿਰਪਾ ਧਾਰ। ਚਾਰੇ ਵੇਦਾਂ ਵੇਖ ਵੇਖ ਵਖੰਦੜਾ, ਉਤਪਤ ਕਰੇ ਸਰਬ ਸੰਸਾਰ। ਸ਼ਿਵ ਅੰਤਮ ਲੇਖ ਚੁਕੰਦੜਾ, ਜੋ ਉਪਜੇ ਦਏ ਸੰਘਾਰ। ਤਿੰਨਾਂ ਵਿਚੋਲਾ ਹਰਿ ਅਖਵੰਦੜਾ, ਵਡ ਦਾਤਾ ਸਿਰਜਨਹਾਰ। ਲੱਖ ਚੁਰਾਸੀ ਵੇਸ ਵਟੰਦੜਾ, ਆਪ ਆਪਣੀ ਕਿਰਪਾ ਧਾਰ। ਅੱਠਾਂ ਤੱਤਾਂ ਮੇਲ ਮਿਲੰਦੜਾ, ਮਨ ਮਤ ਬੁਧ ਕਰੇ ਪਿਆਰ। ਜੁਗ ਜੁਗ ਆਪਣਾ ਖੇਲ ਖਿਲੰਦੜਾ, ਨਿਰਗੁਣ ਸਰਗੁਣ ਲਏ ਅਵਤਾਰ। ਗੁਰ ਸਤਿਗੁਰ ਨਾਉਂ ਧਿਰੰਦੜਾ, ਸਾਧਾਂ ਸੰਤਾਂ ਹਰਿ ਹਰਿ ਹਿਰਦੇ ਨਾਮ ਇਕ ਆਧਾਰ। ਏਕਾ ਅੰਮ੍ਰਿਤ ਜਾਮ ਪਿਲੰਦੜਾ, ਆਤਮ ਅੰਤਰ ਠੰਡੀ ਠਾਰ। ਸਰ ਸਰੋਵਰ ਇਕ ਨੁਹੰਦੜਾ, ਡੁੰਘੀ ਭਵਰੀ ਕਰ ਵਿਚਾਰ। ਕਾਗੋਂ ਹੰਸ ਬਨੰਦੜਾ, ਸਿਰ ਰੱਖ ਹੱਥ ਕਰਤਾਰ। ਏਕਾ ਅਨਹਦ ਤਾਲ ਵਜੰਦੜਾ, ਪੰਚਮ ਸਖੀਆਂ ਮੇਲਾ ਮੀਤ ਮੁਰਾਰ। ਬੰਦ ਕੁਆੜੀ ਆਪ ਖੁਲੰਦੜਾ, ਬਜਰ ਕਪਾਟੀ ਦੇਵੇ ਪਾੜ। ਆਤਮ ਸੇਜਾ ਹਰਿ ਸੁਹੰਦੜਾ, ਆਪਣੇ ਰੰਗ ਰਵੇ ਨਿਰੰਕਾਰ। ਸੁਰਤ ਸਵਾਣੀ ਵੇਖ ਵਖੰਦੜਾ, ਗੁਰਮੁਖ ਸਾਜਨ ਕਰ ਪਿਆਰ। ਸਾਚੇ ਸ਼ਬਦ ਮੇਲ ਮਿਲੰਦੜਾ, ਨਾਤਾ ਤੁਟੇ ਸਰਬ ਸੰਸਾਰ। ਮੰਗਲ ਗਾਏ ਘਰ ਸਾਚਾ ਇਕ ਸੁਹੰਦੜਾ, ਗੀਤ ਸੁਹਾਗੀ ਸਾਚੀ ਨਾਰ। ਪਿਰ ਪਾਇਆ ਜੋਬਨ ਸਚ ਹਢੰਦੜਾ, ਘਰ ਮਿਲਿਆ ਕੰਤ ਭਤਾਰ। ਸਾਚੀ ਸੇਜਾ ਆਪ ਸੁਹੰਦੜਾ, ਨਿਰਗੁਣ ਨਿਰਗੁਣ ਕਰ ਪਿਆਰ। ਆਪਣੇ ਅੰਕ ਆਪ ਲਗੰਦੜਾ, ਅੰਗੀਕਾਰ ਆਪ

❋

❋

ਅਖਵੰਦੜਾ, ਆਪਣੇ ਅੰਗ ਲਾਏ ਕਰਤਾਰ । ਦਸਮ ਦਵਾਰੀ ਮੇਲ ਮਿਲੰਦੜਾ, ਹਰਿ ਭਗਤਨ ਜਾਏ ਤਾਰ। ਸੱਚੇ ਪਾਤਸਾਹ ਆਪ ਅਖਵੰਦੜਾ, ਆਦਿ ਜੁਗਾਦੀ ਇਕ ਅਵਤਾਰ। ਨੌ ਸੌ ਚੁਰਾਨਵੇ ਚੌਕੜੀ ਜੁਗ ਜੁਗੰਦੜਾ, ਘਲਦਾ ਰਿਹਾ ਗੁਰ ਪੀਰ ਅਵਤਾਰ। ਆਪਣਾ ਭਾਣਾ ਆਪ ਰਖੰਦੜਾ, ਦਿਸ ਨਾ ਆਏ ਵਿਚ ਸੰਸਾਰ। ਛੱਤੀ ਜੁਗ ਨਾ ਵੇਸ ਵਟੰਦੜਾ, ਵੇਸ ਅਨੇਕਾ ਏਕੰਕਾਰ। ਸਤਿਜੁਗ ਤ੍ਰੇਤਾ ਦੁਆਪਰ ਰੇਖ ਮਿਟੰਦੜਾ, ਕਲਜੁਗ ਅੰਤਮ ਖੇਲੇ ਖੇਲ ਅਪਰ ਅਪਾਰ। ਰਾਮ ਕ੍ਰਿਸ਼ਨ ਲਹਿਣਾ ਦੇਣ ਚੁਕੰਦੜਾ, ਲੇਖਾ ਜਾਣੇ ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰ। ਨਾਨਕ ਨਿਰਗੁਣ ਖੇਲ ਖਿਲੰਦੜਾ, ਗੁਰ ਗੋਬਿੰਦ ਸਾਚੀ ਧਾਰ। ਹਰਿ ਗੋਬਿੰਦ ਮੇਲ ਮਿਲੰਦੜਾ, ਸੰਬਲ ਨਗਰੀ ਧਾਮ ਨਿਆਰ। ਸਚ ਸੰਘਾਸਨ ਇਕ ਵਖੰਦੜਾ, ਹਰਿ ਭਗਤਾਂ ਕਰ ਪਿਆਰ। ਨੇਤਰ ਆਪਣਾ ਆਪ ਖੁਲੰਦੜਾ, ਲੋਚਨ ਕਰੇ ਬੰਦ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੋਕਮਾਤ ਲਏ ਅਵਤਾਰ। ਲੋਕਮਾਤ ਹਰਿ ਅਵਤਾਰਾ, ਹਰੀ ਹਰਿ ਵੱਡੀ ਵਡਿਆਈਆ। ਜੁਗਾ ਜੁਗੰਤਰ ਖੇਲ ਨਿਆਰਾ, ਕਰਤਾ ਪੁਰਖ ਭੇਵ ਨਾ ਰਾਈਆ। ਆਪਣਾ ਨਾਮ ਸਤਿ ਭਰੇ ਭੰਡਾਰਾ, ਸਤਿ ਸਤਿ ਦਏ ਵਰਤਾਈਆ। ਨਿਰਭੈ ਰੂਪ ਹੋਏ ਵਿਚ ਸੰਸਾਰਾ, ਸ੍ਰਿਸ਼ਟ ਸਬਾਈ ਲਏ ਉਠਾਈਆ। ਮੂਰਤ ਅਕਾਲ ਖੇਲ ਨਿਆਰਾ, ਅਕਲ ਕਲ ਵੱਡੀ ਵਡਿਆਈਆ। ਜੂਨੀ ਰਹਿਤ ਵਰਤੇ ਵਰਤਾਵੇ ਨਿਰਗੁਣ ਧਾਰਾ, ਨਿਰਗੁਣ ਦਾਤਾ ਬੇਪਰਵਾਹੀਆ। ਸੋ ਪੁਰਖ ਨਿਰੰਜਨ ਸਿਰਜਨਹਾਰਾ, ਸਿਰ ਸਿਰ ਦੇਵੇ ਰਿਜ਼ਕ ਸਬਾਈਆ। ਹਰਿ ਪੁਰਖ ਨਿਰੰਜਨ ਕਰ ਪਸਾਰਾ, ਘਰ ਘਰ ਬੈਠਾ ਜੋਤ ਜਗਾਈਆ। ਆਦਿ ਨਿਰੰਜਨ ਹੋ ਉਜਿਆਰਾ, ਦਿਵਸ ਰੈਣ ਡਗਮਗਾਈਆ। ਸ੍ਰੀ ਭਗਵਾਨ ਪਾਵੇ ਸਾਰਾ, ਹਰਿ ਭਗਤਨ ਵੇਖ ਵਖਾਈਆ। ਪੁਰਖ ਅਬਨਾਸ਼ੀ ਮੀਤ ਮੁਰਾਰਾ, ਸੰਤ ਸੁਹੇਲੇ ਲਏ ਜਗਾਈਆ। ਪਾਰਬ੍ਰਹਮ ਪਰਗਟ ਹੋ ਵਿਚ ਸੰਸਾਰਾ, ਬ੍ਰਹਮ ਬ੍ਰਹਮ ਲਏ ਉਠਾਈਆ। ਏਕਾ ਨਾਦ ਸ਼ਬਦ ਧੁਨਕਾਰਾ, ਬ੍ਰਹਿਮ ਬ੍ਰਹਿਮਾਦ ਆਪ ਸੁਣਾਈਆ। ਸ਼ਬਦ ਅਗੰਮੀ ਬੋਲ ਜੈਕਾਰਾ, ਲੋਆਂ ਪੁਰੀਆਂ ਦਏ ਸਮਝਾਈਆ। ਬ੍ਰਹਮਾ ਵਿਸ਼ਨ ਸ਼ਿਵ ਦਏ ਹੁਲਾਰਾ, ਕ੍ਰੋੜ ਤੇਤੀਸਾ ਸੁਰਪਤ ਰਾਜਾ ਇੰਦ ਆਪ ਉਠਾਈਆ। ਗਣ ਗੰਧਰਬ ਕਿੰਨਰ ਜਛਪ ਦਏ ਦੁਹਾਈ ਲੱਖ ਚੁਰਾਸੀ ਪਾਵੇ ਸਾਰਾ, ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਫੇਰਾ ਪਾਈਆ। ਉਚੇ ਟਿਲੇ ਪਰਬਤ ਵੇਖੇ ਜੰਗਲ ਜੂਹ ਉਜਾੜ ਪਹਾੜਾ, ਡੂੰਘੀ ਗਾਰਾ ਜਲ ਥਲ ਮਹੀਅਲ ਰਿਹਾ ਸਮਾਈਆ। ਨਾਥ ਅਨਾਥਾਂ · ਪੂਜਾ ਪਾਠ ਅਪਰ ਅਪਾਰਾ,

ਏਕਾ ਅੱਖਰ ਦਏ ਪੜ੍ਹਾਈਆ। ਨਿਸ਼ਅੱਖਰ ਦਿਸ ਨਾ ਆਏ ਵਿਚ ਸੰਸਾਰਾ, ਸੋ ਪੁਰਖ ਨਿਰੰਜਣ ਆਪੇ ਗਾਈਆ। ਹਰਿ ਪੁਰਖ ਨਿਰੰਜਨ ਬੋਲ ਜੈਕਾਰਾ, ਆਪਣੇ ਨਾਮ ਦਏ ਵਡਿਆਈਆ। ਜਨ ਭਗਤਾਂ ਭਰੇ ਸਚ ਭੰਡਾਰਾ, ਅਤੋਟ ਅਤੁਟ ਰਖਾਈਆ। ਹਰਿ ਸੰਤਨ ਮੇਲਾ ਇਕ ਦਵਾਰਾ, ਸਾਚੇ ਘਰ ਮੇਲ ਮਿਲਾਈਆ। ਗੁਰਮੁਖ ਦੇਵੇ ਚਰਨ ਪਿਆਰਾ, ਚਰਨ ਚਰਨੋਦਕ ਮੁਖ ਚੁਆਈਆ। ਗੁਰਸਿਖਾਂ ਤਨ ਕਰੇ ਸ਼ੰਗਾਰਾ, ਤਨ ਬਸਤਰ ਭੂਸ਼ਨ ਏਕਾ ਨਾਮ ਵਖਾਈਆ। ਜਗਤ ਜਗਦੀਸ ਖੇਲ ਅਪਾਰਾ, ਸਚ ਹਦੀਸ ਕਰੇ ਪੜ੍ਹਾਈਆ। ਰਾਗ ਛਤੀਸ ਨਾ ਪਾਵੇ ਸਾਰਾ, ਨਾਰਦ ਮੁਨ ਸੁਰਸਤੀ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਹਰਿ ਭਗਵੰਤਾ, ਖੇਲੇ ਖੇਲ ਜੁਗਾ ਜੁਗੰਤਾ, ਜੁਗ ਕਰਤਾ ਵਡ ਵਡਿਆਈਆ। ਜੁਗ ਕਰਤਾ ਹਰਿ ਕਰਨੇਹਾਰਾ, ਸਤਿ ਪੁਰਖ ਨਿਰੰਜਨ ਆਪ ਅਖਵਾਇੰਦਾ। ਕਲਜੁਗ ਵੇਖੇ ਕੂੜ ਪਸਾਰਾ,

❋

❋

ਚਾਰੋਂ ਕੁੰਟ ਅੰਧੇਰਾ ਛਾਇੰਦਾ। ਸ੍ਰਿਸ਼ਟ ਸਬਾਈ ਹੋਈ ਨਾਰ ਵਿਭਚਾਰਾ, ਹਰਿ ਕੰਤ ਨਾ ਕੋਇ ਹੰਢਾਇੰਦਾ। ਨਾ ਕੋਈ ਮੰਦਰ ਨਾ ਦਵਾਰਾ, ਨਾ ਕੋਈ ਸਾਚੀ ਭਿਛਿਆ ਮੰਗ ਮੰਗਾਇੰਦਾ। ਨਾ ਕੋਈ ਸ਼ਾਹ ਨਾ ਸਿਕਦਾਰਾ, ਰਾਜ ਰਾਜਾਨ ਨਾ ਕੋਇ ਅਖਵਾਇੰਦਾ। ਨਾ ਕੋਈ ਦਰ ਨਾ ਦਰਬਾਨਾ, ਨਿਉਂ ਨਿਉਂ ਸੀਸ ਨਾ ਕੋਈ ਝੁਕਾਇੰਦਾ। ਨਾ ਕੋਈ ਗੋਪੀ ਨਾ ਕੋਈ ਕਾਹਨਾ, ਨਾ ਕੋਈ ਬੰਸਰੀ ਨਾਮ ਵਜਾਇੰਦਾ। ਨਾ ਕੋਈ ਸੀਤਾ ਰਾਮ ਬੰਨੇ ਗਾਨਾ, ਸੁਰਤੀ ਸੀਤਾ ਨਾ ਕੋਈ ਪ੍ਰਨਾਇੰਦਾ। ਨਾ ਕੋਈ ਸ਼ਬਦ ਨਾ ਤਰਾਨਾ, ਅਨਹਦ ਰਾਗ ਨਾ ਕੋਈ ਅਲਾਇੰਦਾ। ਨਾ ਕੋਈ ਪੀਣਾ ਨਾ ਕੋਈ ਖਾਣਾ, ਆਤਮ ਤ੍ਰਿਸ਼ਨਾ ਭੁੱਖ ਨਾ ਕੋਏ ਮਿਟਾਇੰਦਾ। ਨਾ ਕੋਈ ਵਿਖਾਏ ਪਦ ਨਿਰਬਾਣਾ, ਬ੍ਰਹਮ ਪਾਰਬ੍ਰਹਮ ਨਾ ਮੇਲ ਮਿਲਾਇੰਦਾ। ਪੜ੍ਹ ਪੜ੍ਹ ਥੱਕੇ ਜੀਵ ਜਹਾਨਾ, ਈਸ਼ ਜੀਵ ਸਾਚਾ ਰੰਗ ਨਾ ਕੋਏ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਧਰਾਇੰਦਾ। ਵੇਸ ਵਟਾਇਆ ਹਰਿ ਅਵੱਲਾ, ਹਰਿ ਪੁਰਖ ਵਡ ਵਡਿਆਈਆ। ਸਚਖੰਡ ਨਿਵਾਸੀ ਇਕ ਅਕੱਲਾ, ਕਾਦਰ ਕਰਤਾ ਖੇਲ ਖਿਲਾਈਆ। ਪਾਵੇ ਸਾਰ ਰਾਣੀ ਅੱਲਾ, ਬੇਐਬ ਪਰਵਰਦਿਗਾਰ ਨੂਰ ਅਲਾਹੀਆ। ਚੌਦਾਂ ਲੋਕ ਪਏ ਤਰਥੱਲਾ, ਚੌਂਦਾਂ ਤਬਕਾਂ ਵੇਖ ਵਖਾਈਆ। ਸਚ ਸੁਨੇਹੜਾ ਏਕਾ ਘੱਲਾ, ਲਾਸ਼ਰੀਕ ਸਰਬ ਖ਼ੁਦਾਈਆ। ਮੁਕਾਮੇ ਹੱਕ ਦਰ ਘਰ ਸਾਚਾ ਏਕਾ ਮੱਲਾ, ਹਕ ਹਕੀਕਤ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਧਾਰਾ ਹਰਿ ਨਿਰੰਕਾਰਾ, ਨਿਰਵੈਰ ਵੱਡੀ ਵਡਿਆਈਆ। ਵਡ ਵਡਿਆਈ ਪੁਰਖ ਸੁਲਤਾਨ, ਹੰ ਬ੍ਰਹਮ ਭੇਵ ਖੁਲਾਇੰਦਾ। ਲੋਕਮਾਤ ਹੋ ਪ੍ਰਧਾਨ, ਏਕਾ ਡੰਕਾ ਨਾਮ ਵਜਾਇੰਦਾ। ਨਾਤਾ ਤੋੜੇ ਪੰਜ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਮੇਟ ਮਿਟਾਇੰਦਾ। ਤੀਰ ਅਣਿਆਲਾ ਮਾਰੇ ਬਾਣ, ਮੁਖੀ ਤਿੱਖੀ ਆਪ ਬਣਾਇੰਦਾ। ਧਰਮ ਵਿਖਾਏ ਇਕ ਨਿਸ਼ਾਨ, ਚਾਰ ਵਰਨਾਂ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਮਾਰਗ ਏਕਾ ਲਾਇੰਦਾ। ਕਲਜੁਗ ਤੇਰਾ ਅੰਤਮ ਪੰਧ, ਹਰਿ ਸਾਚਾ ਆਪ ਮੁਕਾਈਆ। ਜਨ ਭਗਤਾਂ ਤੋੜੇ ਚੁਰਾਸੀ ਫੰਦ, ਰਾਏ ਧਰਮ ਨਾ ਦਏ ਸਜਾਈਆ। ਜਿਸ ਜਨ ਗਾਇਆ ਬੱਤੀ ਦੰਦ, ਨਿਝ ਘਰ ਸਾਚੇ ਮੇਲ ਮਿਲਾਈਆ। ਦਿਵਸ ਰੈਣ ਪਰਮਾਨੰਦ, ਅੱਠੇ ਪਹਿਰ ਇਕ ਲਿਵ ਲਾਈਆ। ਜੋਤ ਨਿਰੰਜਨ ਚਾੜ੍ਹੇ ਚੰਦ, ਨੂਰੋ ਨੂਰ ਕਰੇ ਰੁਸ਼ਨਾਈਆ। ਸ਼ਬਦ ਸੁਣਾਏ ਰਾਗ ਅਨਹਦ, ਤਾਰ ਸਤਾਰ ਆਪ ਹਿਲਾਈਆ। ਜਾਮ ਪਿਆਏ ਸਾਚੀ ਮਦਿ, ਭਰ ਪਿਆਲਾ ਮੁਖ ਲਗਾਈਆ। ਪਾਰ ਕਰਾਏ ਨੌਂ ਦਵਾਰੇ ਹੱਦ, ਆਪਣਾ ਕਿਲਾ ਆਪ ਤੁੜਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਚਰਨ ਦਵਾਰੇ ਆਪਣੇ ਸੱਦ, ਸਤਿਗੁਰ ਪੂਰਾ ਆਪ ਅਖਵਾਈਆ। ਜਗਤ ਵਿਕਾਰਾ ਦੇਵੇ ਕੱਢ, ਹਉਮੇ ਹੰਗਤਾ ਦਏ ਮਿਟਾਈਆ। ਸਤਿ ਪੁਰਖ ਨਿਰੰਜਨ ਲਡਾਏ ਸਾਚਾ ਲਡ, ਗੁਰਸਿੱਖ ਬਾਲ ਅੰਞਾਣੇ ਗੋਦ ਉਠਾਈਆ। ਆਪ ਕਰਾਏ ਪਾਰ ਤ੍ਰਲੋਕੀ ਹੱਦ, ਦਰਗਹਿ ਸਾਚੀ ਮੇਲ ਮਿਲਾਈਆ। ਅੱਧ ਵਿਚਕਾਰ ਨਾ ਜਾਏ ਛੱਡ, ਗੁਰ ਪੂਰੇ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਆਪਣਾ ਨਾਉਂ ਪ੍ਰਗਟਾਈਆ। ਸਤਿਗੁਰ ਪੂਰਾ ਦੀਨ ਦਇਆਲ, ਦਯਾ ਨਿਧ ਅਖਵਾਇੰਦਾ। ਗੁਰਮੁਖ ਵੇਖੇ ਸਾਚੇ ਲਾਲ, ਆਪ ਆਪਣਾ ਮੇਲ ਮਿਲਾਇੰਦਾ। ਅ੍ਰੰਮਿਤ ਸੁਹਾਏ ਸਾਚਾ ਤਾਲ, ਆਤਮ ਅੰਤਰ ਆਪ ਵਖਾਇੰਦਾ। ਦੇਵੇ ਨਾਮ ਸਚਾ ਧਨ ਮਾਲ, ਚੋਰ ਯਾਰ ਠੱਗ ਲੁੱਟ ਕੋਏ

❋

❋

ਨਾ ਜਾਇੰਦਾ। ਆਪੇ ਸ਼ਾਹ ਆਪੇ ਕੰਗਾਲ, ਸਚ ਦਲਾਲ ਆਪ ਹੋ ਆਇੰਦਾ। ਸਤਿਜੁਗ ਤ੍ਰੇਤਾ ਦੁਆਪਰ ਵਿਛੜੇ ਕਲਜੁਗ ਅੰਤਮ ਲਏ ਭਾਲ, ਗੁਰ ਗੋਬਿੰਦ ਵੇਸ ਵਟਾਇੰਦਾ। ਚਰਨ ਦਵਾਰ ਰਖਾਏ ਕਾਲ ਮਹਾਂਕਾਲ, ਕਾਲ ਦਿਆਲ ਭੇਵ ਨਾ ਆਇੰਦਾ। ਜਨ ਭਗਤਾਂ ਕਰੇ ਸਦਾ ਪ੍ਰਿਤਪਾਲ, ਆਪ ਆਪਣੀ ਸੇਵ ਕਮਾਇੰਦਾ। ਲੱਖ ਚੁਰਾਸੀ ਵੇਖੇ ਪਤ ਡਾਹਲ, ਫੁੱਲ ਫੁਲਵਾੜੀ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਵਟਾਇੰਦਾ। ਨਾਉਂ ਵਟਿੰਦੜਾ ਗਹਿਰ ਗੰਭੀਰ, ਅਗੰਮ ਅਗੰਮੜੀ ਕਾਰ ਕਰਾਇੰਦਾ। ਪੰਜ ਤਤ ਨਾ ਕੋਇ ਸ਼ਰੀਰ, ਤ੍ਰੈਗੁਣ ਰਚਨ ਨਾ ਕੋਇ ਵਖਾਇੰਦਾ। ਲੱਖ ਚੁਰਾਸੀ ਨਾ ਕੋਇ ਫੜ, ਮਾਤ ਗਰਭ ਨਾ ਕੋਇ ਟਿਕਾਇੰਦਾ। ਨੇਤਰ ਵਹਾਏ ਨਾ ਕੋਇ ਨੀਰ, ਹੰਸ ਮੁਖ ਨਾ ਕੋਇ ਖੁਲ੍ਹਾਇੰਦਾ। ਮਾਤ ਸਚ ਨਾ ਕੋਇ ਸੀਰ, ਬੱਤੀ ਧਾਰ ਨਾ ਕੋਇ ਚਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਅੰਗ ਸਮਾਇੰਦਾ। ਰੰਗ ਰਤੜਾ ਹਰਿ ਕਰਤਾਰ, ਏਕਾ ਰੰਗ ਰੰਗਾਈਆ। ਧਾਮ ਅਨਡਿਠੜਾ ਅਪਰ ਅਪਾਰ, ਬੈਠਾ ਆਸਣ ਲਾਈਆ। ਕੋਟਨ ਕੋਟੀ ਲੱਭਦੇ ਫਿਰਦੇ ਜੰਗਲ ਜੂਹ ਵਿਚ ਪਹਾੜ, ਉਚੇ ਟਿਲੇ ਪਰਬਤ ਫੇਰੀਆਂ ਪਾਈਆ। ਕੋਟਨ ਕੋਟੀ ਬੈਠੇ ਡੂੰਘੀ ਗਾਰ, ਸੁਨ ਸਮਾਧ ਲਗਾਈਆ। ਕੋਟਨ ਕੋਟੀ ਉਚੀ ਕੂਕ ਵਾਜਾਂ ਮਾਰ, ਹਰਿ ਸੁਤਾ ਬੇਪਰਵਾਹ ਨਾ ਲਏ ਅੰਗੜਾਈਆ। ਕੋਟਨ ਕੋਟੀ ਹਵਨ ਧੂਪ ਕਰਨ ਸੰਸਾਰ, ਜਗਤ ਸਮਗਰੀ ਰਹੇ ਪਾਈਆ। ਬਿਨ ਹਰਿ ਭਗਤ ਨਾ ਜਾਏ ਕੋਈ ਦਵਾਰ, ਭਗਤ ਕਬੀਰਾ ਦਏ ਗਵਾਹੀਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਜਗਤ ਕਰਤਾ ਵਡ ਵਡਿਆਈਆ। ਜਿਸ ਜਨ ਕਿਰਪਾ ਕਰੇ ਅਪਰ ਅਪਾਰ, ਭੋਲੇ ਭਾਓ ਮੇਲ ਮਿਲਾਈਆ। ਧੰਨਾ ਜੱਟ ਰਿਹਾ ਪੁਕਾਰ, ਮਿਲਿਆ ਮੇਲ ਹਰਿ ਗੋਸਾਈਂਆ। ਕਲਜੁਗ ਅੰਤਮ ਖੇਲ ਨਿਰੰਕਾਰ, ਨਿਰਗੁਣ ਆਪਣਾ ਰਿਹਾ ਖੁਲ੍ਹਾਈਆ। ਹਰਿ ਸੰਗਤ ਧੰਨੇ ਕਰ ਤਿਆਰ, ਮੂਰਖ ਮੂੜੇ ਚਤਰ ਸੁਘੜ ਬਣਾਈਆ। ਮੇਲ ਮਿਲਾਏ ਦਰ ਦਵਾਰ, ਅੰਦਰ ਮੰਦਰ ਡੂੰਘੀ ਕੁੰਦਰ ਖੋਜ ਖੁਜਾਈਆ। ਸ਼ਬਦ ਡੋਰੀ ਹੱਥ ਕਰਤਾਰ, ਏਕਾ ਏਕ ਆਪ ਰਖਾਈਆ। ਲਖ ਚਰਾਸੀ ਵਿਚੋਂ ਬੰਨ ਲਿਆਏ ਚਰਨ ਦਵਾਰ, ਆਉਂਦਾ ਜਾਂਦਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪਣੇ ਹੱਥ ਰੱਖੀ ਵਡਿਆਈਆ। ਹੱਥ ਵਡਿਆਈ ਨਿਹਕਲੰਕ, ਇਕ ਅਕੱਲਾ ਇਕ ਏਕੰਕਾਰਿਆ। ਲੇਖਾ ਜਾਣੇ ਰਾਓ ਰੰਕ, ਰਾਜ ਰਾਜਾਨ ਵਿਚ ਸੰਸਾਰਿਆ। ਇਕ ਸੁਹਾਏ ਸਚ ਬੰਕ, ਹਰਿ ਭਗਤਨ ਦਰ ਦਰਬਾਰਿਆ। ਗੁਰਮੁਖ ਉਪਜਾਏ ਜਿਉਂ ਜਨ ਜਨਕ, ਜਨ ਜਨਣੀ ਲੇਖੇ ਲਾ ਰਿਹਾ। ਪਰਗਟ ਹੋਇਆ ਵਾਸੀ ਪੁਰੀ ਘਨਕ, ਘਨਕਪੁਰ ਵਾਸੀ ਖੇਲ ਖਿਲਾ ਰਿਹਾ। ਖੇਲੇ ਖੇਲ ਬਾਰ ਅਨਕ, ਨਿਤ ਨਵਿਤ ਵੇਸ ਧਰਾ ਲਿਆ। ਗੁਰਮੁਖਾਂ ਮੇਟਣਹਾਰਾ ਸ਼ੰਕ, ਲੱਖ ਚੁਰਾਸੀ ਭਰਮ ਭੁਲੇਖਾ ਆਪੇ ਪਾ ਰਿਹਾ। ਲਹਿਣਾ ਦੇਣ ਚੁਕਾਏ ਬ੍ਰਹਮੇ ਸੁਤ ਸਨਕ, ਸਨਤ ਕੁਮਾਰ ਸਨਾਤਨ ਸਨੰਦਨ ਮੇਲ ਮਿਲਾ ਰਿਹਾ। ਚਾਰ ਕੁੰਟ ਨੌਂ ਖੰਡ ਪ੍ਰਿਥਮੀ ਦਹਿ ਦਿਸ਼ਾ ਵਜਾਏ ਆਪਣਾ ਡੰਕ, ਸਾਚਾ ਨਾਅਰਾ ਏਕਾ ਲਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਤਿਗੁਰ ਸਾਚਾ ਨਾਉਂ ਧਰਾ ਲਿਆ। ਸਤਿਗੁਰ ਸੱਜਨ ਮੀਤੜਾ, ਸਤਿ ਪੁਰਖ ਨਿਰੰਜਨ ਏਕ। ਜਨ ਭਗਤਾਂ ਰੰਗੇ ਕਾਇਆ ਚੋਲੀ ਚੀਥੜਾ, ਮਨ ਮਤ ਬੁਧ ਕਰੇ ਬਬੇਕ। ਮਿਠਾ ਕਰੇ ਕੌੜਾ ਰੀਠੜਾ, ਆਪੇ ਜਾਣੇ ਆਪਣੀ ਰੀਤ। ਆਦਿ ਜੁਗਾਦੀ ਪਤਿਤ ਪੁਨੀਤੜਾ,

❋

❋

ਸਦਾ ਸੁਹੇਲਾ ਠਾਂਡਾ ਸੀਤ। ਗੁਰਮੁਖਾਂ ਦੇਵੇ ਨਾਮ ਇਕ ਅਨਡੀਨੜਾ, ਦਿਵਸ ਰੈਣ ਵਸੇ ਚੀਤ। ਮਾਨਸ ਜਨਮ ਹਰਿਜਨ ਵਿਰਲੇ ਜੀਤੜਾ, ਮਿਲਿਆ ਹਰਿ ਏਕਾ ਰੰਗ ਰੰਗਾਏ ਹਸਤ ਕੀਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸੇ ਹੱਥ ਨਾ ਆਏ ਗੁਰੂਦਵਾਰ ਮੰਦਰ ਮਸਜਦ ਵਿਚ ਮਸੀਤ। ਗੁਰਮੁਖ ਮੰਦਰ ਸਚ ਦਵਾਰ, ਕਾਇਆ ਕਾਅਬਾ ਆਪ ਵਖਾਈਆ। ਪੁਰਖ ਅਬਿਨਾਸ਼ੀ ਨਿਰਗੁਣ ਧਾਰ, ਬੈਠਾ ਆਸਨ ਲਾਈਆ। ਅੱਠੇ ਪਹਿਰ ਵਾਜਾਂ ਰਿਹਾ ਮਾਰ, ਸ਼ਬਦ ਅਨਾਦੀ ਧੁਨ ਸੁਣਾਈਆ। ਆਪਣਾ ਨੇਤਰ ਆਪ ਉਘਾੜ, ਹਰਿਜਨ ਤੇਰਾ ਰਾਹ ਤਕਾਈਆ। ਆਤਮ ਸੇਜਾ ਸੁਤਾ ਕਰ ਪਿਆਰ, ਆਪ ਆਪਣੀ ਸੇਜ ਸੁਹਾਈਆ। ਆਸਨ ਸੋਲਾਂ ਕਲੀਆਂ ਕਰ ਸ਼ੰਗਾਰ, ਸੋਲਾਂ ਇਛਿਆ ਪੂਰ ਕਰਾਈਆ। ਨੇਤਰ ਲੋਚਲ ਨੈਣ ਕਿਸੇ ਨਾ ਦੀਸਾ ਵਿਚ ਸੰਸਾਰ, ਗੁਰਮੁਖ ਸਾਚੇ ਮੇਲ ਮਿਲਾਈਆ। ਪਾਵੇ ਭਿਛਿਆ ਹਰਿ ਨਿਰੰਕਾਰ, ਨਾਮ ਵਸਤ ਇਕ ਰਖਾਈਆ। ਸਿਖਿਆ ਸਿਖ ਸਿਖ ਉਤਰੇ ਪਾਰ, ਹਰਿਜਨ ਹਰਿ ਹਰਿ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਖੇਲ ਕਰ, ਸਰਗੁਣ ਨਿਰਗੁਣ ਨਿਰਗੁਣ ਸਰਗੁਣ ਆਪਣਾ ਨਾਉਂ ਧਰਾਈਆ। ਸਰਗੁਣ ਨਿਰਗੁਣ ਹਰਿ ਨਿਰੰਕਾਰ, ਰੂਪ ਅਗੰਮ ਅਪਾਰਾ। ਸਰਗੁਣ ਨਿਰਗੁਣ ਖੇਲ ਅਪਾਰ, ਆਵਨ ਜਾਵਨ ਪਤਿਤ ਪਾਵਨ ਖੇਲੇ ਖੇਲ ਵਿਚ ਸੰਸਾਰਾ।

੨੬ ਮਘਰ ੨੦੧੬ ਬਿਕ੍ਰਮੀ ਜਲਾਲਾਬਾਦ ਊਧਮ ਸਿੰਘ ਦੇ ਘਰ

ਸਤਿਗੁਰ ਪੂਰਾ ਹਰਿ ਹਰਿ ਸੱਜਣ, ਪਾਰਬ੍ਰਹਮ ਗੁਰ ਅਵਤਾਰਿਆ। ਗੁਰਮੁਖਾਂ ਚਰਨ ਧੂੜ ਕਰਾਏ ਸਾਚਾ ਮਜਨ, ਸਰ ਸਰੋਵਰ ਇਕ ਨੁਹਾ ਰਿਹਾ। ਗੜ੍ਹ ਹੰਕਾਰੀ ਭਾਂਡੇ ਭੱਜਣ, ਭਾਂਡਾ ਭਰਮ ਭੌ ਆਪ ਭੰਨਾ ਰਿਹਾ। ਅਨਹਦ ਤਾਲ ਨਗਾਰੇ ਵੱਜਣ, ਕਾਇਆ ਜੰਦਰ ਅੰਦਰ ਬੰਕ ਸੁਹਾ ਲਿਆ। ਨੇਤਰ ਨੈਣ ਨਾਮ ਪਾਏ ਕੱਜਲ, ਸਾਚਾ ਨੈਣ ਆਪ ਮਟਕਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਨ ਵੇਖ ਵਖਾ ਲਿਆ। ਹਰਿ ਹਰਿ ਸੱਜਣ ਗੁਰ ਚਰਨ ਧੂੜ, ਦੁਰਮਤ ਮੈਲ ਗਵਾਈਆ। ਚਤਰ ਸੁਘੜ ਬਣਾਏ ਮੂਰਖ ਮੂੜ੍ਹ, ਸਤਿਗੁਰ ਪੂਰਾ ਵਡ ਵਡਿਆਈਆ। ਵਸਣਹਾਰਾ ਨੇੜੇ ਦੂਰ, ਸਾਖਿਆਤ ਸਚ ਸਰੂਪੀ ਦਰਸ ਵਿਖਾਈਆ। ਨਾਤਾ ਤੋੜੇ ਕੂੜੋ ਕੂੜ, ਸਚ ਸੁਚ ਕਰੇ ਕੁੜਮਾਈਆ। ਆਦਿ ਜੁਗਾਦੀ ਹਾਜ਼ਰ ਹਜ਼ੂਰ, ਹਰ ਘਟ ਥਾਂ ਹੋਏ ਸਹਾਈਆ। ਦਾਤਾ ਦਾਨੀ ਵਡ ਜੋਧਾ ਸੂਰ, ਸ਼ਾਹ ਸੁਲਤਾਨ ਬੇਪਰਵਾਹੀਆ। ਆਤਮ ਅੰਤਰ ਬਖਸ਼ੇ ਏਕਾ ਨੂਰ, ਜੋਤੀ ਜੋਤ ਡਗਮਗਾਈਆ। ਆਸਾ ਮਨਸਾ ਜਾਏ ਪੂਰ, ਤ੍ਰਿਸ਼ਨਾ ਤ੍ਰਿਖਾ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਤਰਾਈਆ। ਸਾਚਾ ਮਜਨ ਹਰਿ ਦੁਆਰ, ਗੁਰ ਸਤਿਗੁਰ ਆਪ ਕਰਾਇੰਦਾ। ਗੁਰਮੁਖ ਸਾਜਨ ਲਾਏ ਪਾਰ, ਸਾਚੇ ਬੇੜੇ ਆਪ ਚੜ੍ਹਾਇੰਦਾ। ਨਾਮ ਚੱਪੂ ਅਪਰ ਅਪਾਰ, ਨਿਰਗੁਣ ਆਪਣੇ ਹੱਥ ਰਖਾਇੰਦਾ। ਸਰਗੁਣ ਦੇਵੇ ਸਚ ਸਹਾਰ, ਸਾਚਾ ਮਾਰਗ ਇਕ ਵਖਾਇੰਦਾ। ਦੋ ਜਹਾਨਾ ਮੀਤ ਮੁਰਾਰ, ਆਪ ਆਪਣੇ ਅੰਗ ਲਗਾਇੰਦਾ। ਅੰਗੀਕਾਰ ਕਰ ਕਰਤਾਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਸਾਚਾ ਸੰਗੀ ਵਿਚ ਸੰਸਾਰ, ਨਿਰਗੁਣ ਸਰਗੁਣ ਵੇਖ ਵਖਾਇੰਦਾ । ਅੰਮ੍ਰਿਤ ਆਤਮ ਬਖਸ਼ੇ ਠੰਡੀ ਠਾਰ, ਨਿਝਰ ਧਾਰਾ ਮੁਖ ਚਵਾਇੰਦਾ। ਜੋਤੀ

❋

❋

ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਮੇਲਾ ਹਰਿ ਨਿਰੰਕਾਰ, ਗੁਰ ਸਤਿਗੁਰ ਆਪ ਮਿਲਾਈਆ। ਲੱਖ ਚੁਰਾਸੀ ਪਾਵੇ ਸਾਰ, ਘਟ ਘਟ ਬੈਠਾ ਆਸਨ ਲਾਈਆ। ਜੁਗਾ ਜੁਗੰਤਰ ਸਾਚੀ ਕਾਰ, ਜੁਗ ਕਰਤਾ ਆਪ ਕਮਾਈਆ। ਲੇਖਾ ਜਾਣੇ ਸਰਬ ਸੰਸਾਰ, ਲਿਖਣਹਾਰ ਦਿਸ ਨਾ ਆਈਆ। ਸੰਤ ਸੁਹੇਲੇ ਲਏ ਉਭਾਰ, ਬ੍ਰਹਮ ਮਤ ਇਕ ਸਮਝਾਈਆ। ਸ਼ਬਦ ਸੁਣਾਏ ਸਚ ਧੁਨਕਾਰ, ਰਾਗ ਅਨਾਦੀ ਇਕ ਅਲਾਈਆ। ਦੀਵਾ ਬਾਤੀ ਕਰ ਉਜਿਆਰ, ਕਮਲਾਪਾਤੀ ਵੇਖ ਵਖਾਈਆ। ਬੂੰਦ ਸਵਾਂਤੀ ਠੰਡੀ ਠਾਰ, ਕਵਲ ਨਾਭੀ ਮੁਖ ਚੁਆਈਆ। ਇਕ ਇਕਾਂਤੀ ਜੋਤ ਨਿਰੰਕਾਰ, ਨਿਝ ਘਰ ਬੈਠਾ ਤਾੜੀ ਲਾਈਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਆ। ਹਰਿਜਨ ਹਰਿ ਹਰਿ ਪੇਖਿਆ, ਘਰ ਮੰਦਰ ਖੋਲ੍ਹ ਕਿਵਾੜ। ਆਪੇ ਜਾਣੇ ਪੂਰਬ ਲੇਖਿਆ, ਲੇਖਾ ਲਿਖਣਹਾਰ ਆਪ ਗਿਰਧਾਰ। ਆਦਿ ਜੁਗਾਦੀ ਕਰ ਕਰ ਵੇਸਿਆ, ਕਰੇ ਖੇਲ ਅਗੰਮ ਅਪਾਰ। ਆਪੇ ਨਿਰਗੁਣ ਜੋਤ ਸਰਗੁਣ ਜੋਤੀ ਕਰੇ ਪ੍ਰਵੇਸਿਆ, ਜੋਤ ਜੋਤੀ ਦਏ ਅਧਾਰ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਸਾਚੇ ਘਰ, ਘਰ ਸਚ ਮਹੱਲ ਮਨਾਰ। ਘਰ ਮਹੱਲਾ ਸਚ ਮਨਾਰਾ, ਹਰਿ ਸਾਚਾ ਆਪ ਉਪਾਇੰਦਾ। ਕਾਇਆ ਗੜ ਕਰ ਤਿਆਰ, ਅੰਦਰ ਵੜ ਵੇਖ ਵਿਖਾਇੰਦਾ। ਆਪਣੇ ਪੌੜੇ ਜਾਏ ਚੜ, ਆਪਣਾ ਡੰਡਾ ਹੱਥ ਉਠਾਇੰਦਾ। ਆਪਣੇ ਦਵਾਰੇ ਆਪੇ ਖੜ, ਆਪ ਆਪਣਾ ਰੂਪ ਵਟਾਇੰਦਾ। ਆਪਣਾ ਅੱਖਰ ਆਪੇ ਪੜ੍ਹ, ਆਪਣਾ ਰਾਗ ਅਲਾਇੰਦਾ। ਆਪਣਾ ਘਾੜਨ ਆਪੇ ਘੜ, ਆਪੇ ਵੇਖ ਵਖਾਇੰਦਾ। ਆਪ ਬੰਨਾਏ ਆਪਣੇ ਲੜ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਇਆ ਅੰਦਰ ਸਾਚੇ ਮੰਦਰ ਗੁਰਮੁਖ ਸਾਚੇ ਵੇਖ ਵਖਾਇੰਦਾ। ਗੁਰਮੁਖ ਤੇਰਾ ਸਚ ਮਹੱਲਾ, ਹਰਿ ਸਾਚਾ ਵੇਖ ਵਖਾਇੰਦਾ। ਆਵੇ ਜਾਵੇ ਇਕ ਅਕੱਲਾ, ਦੂਸਰ ਸੰਗ ਨਾ ਕੋਈ ਜਣਾਈਆ। ਸ਼ਬਦ ਅਗੰਮੀ ਫੜ ਫੜ ਭੱਲਾ, ਪੰਜਾਂ ਚੋਰਾਂ ਦਏ ਡਰਾਈਆ। ਵਸਣਹਾਰਾ ਨੇਹਚਲ ਧਾਮ ਅਟੱਲਾ, ਆਪ ਆਪਣੀ ਦਯਾ ਕਮਾਈਆ। ਸੁਰਤੀ ਸ਼ਬਦੀ ਆਪੇ ਰੱਲਾ, ਸੁਰਤ ਸ਼ਬਦ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਅੰਦਰ ਬੈਠਾ ਵੜ, ਸਚ ਸਿੰਘਾਸਨ ਆਸਨ ਲਾਈਆ। ਸਚ ਸਿੰਘਸਾਨ ਕਾਇਆ ਘਰ, ਹਰਿਜਨ ਆਪ ਸੁਹਾਇੰਦਾ। ਗੁਰਮੁਖ ਵਿਰਲੇ ਖੋਲ੍ਹੇ ਦਰ, ਦਰ ਦਰਵਾਜਾ ਵੇਖ ਵਖਾਇੰਦਾ। ਆਪਣੀ ਕਰਨੀ ਆਪੇ ਕਰ, ਆਪਣੀ ਕਲ ਵਰਤਾਇੰਦਾ। ਆਪ ਚੁਕਾਏ ਆਪਣਾ ਡਰ, ਸਗਲਾ ਭੈ ਜਗਤ ਮੁਕਾਇੰਦਾ। ਆਪ ਨੁਹਾਏ ਸਾਚੇ ਸਰ, ਹਰਿਜਨ ਕਾਗੋਂ ਹੰਸ ਬਣਾਇੰਦਾ। ਆਪ ਆਪਣੇ ਲਏ ਵਰ, ਜੁਗ ਜੁਗ ਸਾਚਾ ਕੰਤ ਅਖਵਾਇੰਦਾ। ਨਰ ਨਰਾਇਣ ਕਿਰਪਾ ਕਰ, ਗੁਰਮੁਖ ਨਾਰੀ ਮੇਲ ਮਿਲਾਇੰਦਾ। ਵਰ ਘਰ ਪਾਇਆ ਏਕਾ ਹਰਿ, ਵਿਛੜ ਕਦੇ ਨਾ ਜਾਇੰਦਾ। ਨਾ ਜਨਮੇ ਨਾ ਜਾਏ ਮਰ, ਮਾਤ ਗਰਭ ਨਾ ਫੇਰਾ ਪਾਇੰਦਾ। ਅਗਨੀ ਹਵਨ ਨਾ ਜਾਏ ਸੜ, ਮੜੀ ਗੋਰ ਨਾ ਕੋਈ ਦਬਾਇੰਦਾ। ਦੋ ਦੋ ਹੱਥੀਂ ਸਕੇ ਨਾ ਕੋਈ ਫੜ, ਅੰਦਰ ਬੰਦ ਨਾ ਕੋਏ ਕਰਾਇੰਦਾ। ਆਦਿ ਜੁਗਾਦੀ ਇਕਉਂਕਾਰਾ ਹਰਿ ਨਿਰੰਕਾਰਾ ਆਪਣਾ ਖੇਲ ਆਪੇ ਕਰ, ਗੁਰਮੁਖ ਸਾਚੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਰੰਗ ਰੰਗਾਇੰਦਾ। ਕਾਇਆ ਅੰਦਰ ਸਾਚਾ ਰੰਗ, ਸਤਿ ਪੁਰਖ ਨਿਰੰਜਨ ਆਪ ਚੜ੍ਹਾਇੰਦਾ। ਸਤਿਗੁਰ ਪੂਰਾ ਗੁਰ ਸਰਬੰਗ, ਆਪ ਆਪਣੀ ਕਲ ਵਰਤਾਇੰਦਾ। ਆਪਣੀ

❋

❋

ਭਿਛਿਆ ਆਪਣੇ ਕੋਲੋਂ ਮੰਗ, ਆਪਣੀ ਝੋਲੀ ਆਪ ਭਰਾਇੰਦਾ। ਆਪਣਾ ਵਜਾ ਆਪ ਮਰਦੰਗ, ਗੁਰਮੁਖ ਸੋਏ ਮਾਤ ਉਠਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪੇ ਲੰਘ, ਉਤਭੁਜ ਸੇਤਜ ਜੇਰਜ ਅੰਡ ਵੇਖ ਵਖਾਇੰਦਾ। ਆਪੇ ਪਾਵੇ ਸਾਰ ਨੌਂ ਖੰਡ, ਨੌਂ ਸਤ ਆਪੇ ਵੇਖ ਵਖਾਇੰਦਾ। ਆਪੇ ਵਸਣਹਾਰ ਵਿਚ ਬ੍ਰਹਿਮੰਡ, ਆਪੇ ਘਟ ਘਟ ਡੇਰਾ ਲਾਇੰਦਾ। ਆਪੇ ਨਾਰ ਦੁਹਾਗਨ ਹੋਏ ਰੰਡ, ਆਪੇ ਸਾਚਾ ਕੰਤ ਹੰਢਾਇੰਦਾ। ਆਪੇ ਪੰਚ ਵਿਕਾਰਾ ਕਰੇ ਖੰਡ ਖੰਡ, ਆਪੇ ਕਾਮ ਕਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸਨਾ ਮੇਲ ਮਿਲਾਇੰਦਾ। ਆਪੇ ਨਾਮ ਖੰਡਾ ਤੇਜ ਚੰਡ ਪਰਚੰਡ, ਸਚ ਕਟਾਰ ਆਪਣਾ ਨਾਉਂ ਧਰਾਇੰਦਾ। ਆਪ ਆਪਣੀ ਪਾਏ ਵੰਡ, ਨਿਰਗੁਣ ਸਰਗੁਣ ਆਪਣਾ ਰਾਹ ਚਲਾਇੰਦਾ। ਆਪੇ ਤੋੜਨਹਾਰਾ ਦੂਈ ਦਵੈਤੀ ਝੂਠੀ ਕੰਧ, ਹਉਮੇ ਹੰਗਤਾ ਗੜ ਆਪ ਤੁੜਾਇੰਦਾ। ਆਪੇ ਸੁਣਾਏ ਸੁਹਾਗੀ ਛੰਦ, ਗੁਰਮੁਖ ਸਾਚੇ ਵੇਖ ਵਖਾਇੰਦਾ। ਆਪ ਸਮਾਏ ਪਰਮਾਨੰਦ, ਨਿਝ ਆਤਮ ਡੇਰਾ ਲਾਇੰਦਾ। ਆਪੇ ਕਰੇ ਪਰਕਾਸ਼ ਕੋਟਨ ਕੋਟ ਰਵ ਸਸ ਸੂਰਜ ਚੰਦ, ਪਰਕਾਸ਼ ਪਰਕਾਸ਼ ਆਪ ਸਮਾਇੰਦਾ। ਆਪੇ ਗੁਰਸਿਖਾਂ ਕਰੇ ਖੁਸ਼ੀ ਬੰਦ ਬੰਦ, ਬੰਦੀ ਤੋੜ ਨਾਮ ਧਰਾਇੰਦਾ। ਆਪੇ ਰਸਨਾ ਜੇਹਵਾ ਗਾਏ ਬੱਤੀ ਦੰਦ, ਘੁੰਗਟ ਮੁਖ ਆਪ ਰਖਾਇੰਦਾ। ਆਪੇ ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਭੇਵ ਨਾ ਆਇੰਦਾ। ਆਪੇ ਹੋਏ ਸਦਾ ਬਖਸ਼ਿੰਦ, ਬਖਸ਼ਣਹਾਰ ਆਪਣੀ ਬਖਿਸ਼ਸ਼ ਆਪ ਕਰਾਇੰਦਾ। ਜੋਤੀ ਜੋਤ ਸੂਰਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਕਾਇਆ ਮੰਦਰ ਆਪ ਸੁਹਾਇੰਦਾ। ਗੁਰਮੁਖ ਘਰ ਸਚ ਟਿਕਾਨਾ, ਘਰ ਘਰ ਵਿਚ ਆਪ ਬਣਾਇਆ। ਅੰਦਰ ਬੈਠ ਸ੍ਰੀ ਭਗਵਾਨਾ, ਸਾਚਾ ਤਖਤ ਰਿਹਾ ਸੁਹਾਇਆ। ਸ਼ਾਹੋ ਭੂਪ ਵਡ ਰਾਜ ਰਾਜਾਨਾ, ਏਕੰਕਾਰਾ ਆਪ ਅਖਵਾਇਆ। ਆਪੇ ਜਾਣੇ ਆਪਣਾ ਗਾਣਾ, ਦੂਸਰ ਹੱਥ ਕਿਸੇ ਨਾ ਆਇਆ। ਸਤਿ ਸਰੂਪੀ ਇਕ ਬਬਾਨਾ, ਗੁਰ ਸ਼ਬਦੀ ਨਾਉਂ ਧਰਾਇਆ। ਆਵੇ ਜਾਵੇ ਦੋ ਜਹਾਨਾ, ਨਿਰਗੁਣ ਆਪਣਾ ਪੰਧ ਮੁਕਾਇਆ। ਲੋਕਮਾਤ ਵੇਖੇ ਮਾਰ ਧਿਆਨਾ, ਹਰਿਜਨ ਸਾਚੇ ਵੇਖ ਵਖਾਇਆ। ਰਾਗੀ ਨਾਦੀ ਦੇਵੇ ਇਕ ਤਰਾਨਾ, ਆਤਮ ਅੰਤਰ ਆਪ ਸੁਣਾਇਆ। ਸਚ ਵਖਾਏ ਪਦ ਨਿਰਬਾਨਾ, ਪਰਮ ਪੁਰਖ ਵਡ ਵਡਿਆਇਆ। ਗੁਰਸਿਖਾਂ ਬੰਨੇ ਹੱਥੀਂ ਗਾਨਾ, ਏਕਾ ਤੰਦਨ ਡੋਰ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਤਰਾਇਆ। ਕਾਇਆ ਮੰਦਰ ਸਚ ਦਰਵਾਜ਼ਾ, ਹਰਿ ਸਤਿਗੁਰ ਆਪ ਖੁਲਾਈਆ। ਦਰਸ ਵਖਾਏ ਗਰੀਬ ਨਿਵਾਜਾ, ਘਰ ਵਜਦੀ ਰਹੇ ਵਧਾਈਆ। ਨਾਲ ਰਲਾਏ ਅਨਹਦ ਵਾਜਾ, ਧੁਨੀ ਧੁਨ ਵਿਚ ਸਮਾਈਆ। ਜੁਗਾ ਜੁਗੰਤਰ ਫਿਰੇ ਭਾਜਾ, ਗੁਰਮੁਖ ਢੂੰਡੇ ਥਾਉਂ ਥਾਈਂਆ। ਸਚਖੰਡ ਨਿਵਾਸੀ ਦਾਸਨ ਦਾਸ ਆਪ ਆਪਣੀ ਮਾਰੇ ਵਾਜਾ, ਆਪ ਆਪਣੀ ਅਲੱਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਹਰਿਜਨ ਉਠਿਆ ਨੌਜਵਾਨ, ਗੁਰ ਸਤਿਗੁਰ ਆਪ ਉਠਾਇਆ। ਇਕ ਸੁਣਾਇਆ ਧੁਰ ਫੁਰਮਾਨ, ਸਾਚਾ ਸੋਹਲਾ ਮੰਗਲ ਗਾਇਆ। ਅੰਮ੍ਰਿਤ ਦਿਤਾ ਪੀਣ ਖਾਣ, ਜਗਤ ਤ੍ਰਿਸ਼ਨਾ ਭੁੱਖ ਬੁਝਾਇਆ। ਨਾਮ ਸੁਣਾਇਆ ਸਾਚਾ ਕਾਨ, ਬਜਰ ਕਪਾਟੀ ਤੋੜ ਤੁੜਾਇਆ। ਮੰਦਰ ਵਖਾਇਆ ਸਚ ਮਕਾਨ, ਥਿਰ ਘਰ ਵਾਸੀ ਡੇਰਾ ਲਾਇਆ। ਧਰਮ ਵਖਾਇਆ ਸਚ ਨਿਸ਼ਾਨ, ਸਾਚੇ ਮੰਦਰ ਆਪ ਝੁਲਾਇਆ। ਤਖਤ ਵਖਾਇਆ ਸ੍ਰੀ ਭਗਵਾਨ, ਤਖਤ ਨਿਵਾਸੀ ਡੇਰਾ ਲਾਇਆ। ਦੇਵਣਹਾਰਾ ਧੁਰ ਫ਼ਰਮਾਨ, ਸਚਖੰਡ ਬੈਠਾ ਸੋਭਾ ਪਾਇਆ। ਜੁਗ ਜੁਗ ਖੇਲੇ ਖੇਲ ਮਹਾਨ, ਨਿਰਗੁਣ ਸਰਗੁਣ ਵੇਸ

❋

❋

ਵਟਾਇਆ। ਲੋਕਮਾਤ ਹੋਏ ਪਰਧਾਨ, ਆਪ ਆਪਣਾ ਨਾਉਂ ਧਰਾਇਆ। ਆਪੇ ਸੀਤਾ ਆਪੇ ਰਾਮ, ਆਪੇ ਕਾਹਨਾ ਵੇਸ ਵਟਾਇਆ। ਆਪੇ ਨਾਨਕ ਗੋਬਿੰਦ ਕਰ ਪਰਨਾਮ, ਆਪ ਆਪਣਾ ਸੀਸ ਝੁਕਾਇਆ। ਆਪੇ ਵਸਿਆ ਸਾਚੇ ਨਗਰ ਗਰਾਮ, ਸਾਚਾ ਮੰਦਰ ਆਪ ਸੁਹਾਇਆ। ਆਪੇ ਕਰੇ ਪ੍ਰਕਾਸ਼ ਕੋਟਨ ਭਾਨ, ਅੰਧ ਅੰਧੇਰ ਆਪੇ ਡੇਰਾ ਲਾਇਆ। ਆਪੇ ਜਨ ਭਗਤਾਂ ਦੇਵੇ ਸਾਚਾ ਦਾਨ, ਦਾਤਾ ਦਾਨੀ ਨਾਉਂ ਧਰਾਇਆ। ਆਪੇ ਚਰਨ ਧੂੜੀ ਬਖਸ਼ੇ ਸਚਾ ਅਸ਼ਨਾਨ, ਗੁਰਸਿਖ ਤੀਰਥ ਨਹਾਵਨ ਕੋਇ ਨਾ ਜਾਇਆ। ਦਰ ਘਰ ਸਾਚੇ ਦੇਵੇ ਮਾਣ, ਮਾਣ ਨਿਮਾਣਿਆਂ ਗਲੇ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕ੍ਰਿਪਾ ਕਰ, ਗੁਰਮੁਖ ਮੇਲਾ ਸਹਿਜ ਸਭਾਇਆ। ਸਹਿਜ ਸੁਭਾ ਹਰਿ ਹਰਿ ਪਾਇਆ, ਘਰ ਆਤਮ ਵੱਜੀ ਵਧਾਈਆ। ਘਰ ਸਖੀਆਂ ਮੰਗਲ ਏਕਾ ਗਾਇਆ, ਗੀਤ ਸੁਹਾਗੀ ਇਕ ਅਲਾਈਆ। ਸਾਚਾ ਸੱਜਣ ਵੇਖਣ ਆਇਆ, ਨਿਰਗੁਣ ਆਪਣਾ ਵੇਸ ਵਟਾਈਆ। ਦੋ ਜਹਾਨੀ ਲਾਜ ਰੱਖਣ ਆਇਆ, ਲਾਜਾਵੰਤ ਬੇਪਰਵਾਹੀਆ। ਗੁਰਸਿਖਾਂ ਪੜਦਾ ਕੱਜਣ ਆਇਆ, ਕਲਜੁਗ ਮੇਟੇ ਝੂਠੀ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਨ ਖੋਜ ਖੁਜਾਈਆ। ਗੁਰਮੁਖ ਸਾਜਨ ਹਰਿ ਹਰਿ ਪਾਇਆ, ਆਤਮ ਅੰਤਰ ਪੀਰ। ਘਰ ਮੰਦਰ ਸਾਚਾ ਬੰਕ ਸੁਹਾਇਆ, ਚੋਟੀ ਚੜ੍ਹ ਅਖੀਰ। ਸਾਚੀ ਰੰਗਨ ਨਾਮ ਰੰਗਾਇਆ, ਹਉਮੇ ਹੰਗਤਾ ਕੱਟੇ ਜ਼ੰਜ਼ੀਰ। ਦੂਜੇ ਦਰ ਨਾ ਮੰਗਨ ਜਾਇਆ, ਘਰ ਬਖਸ਼ੇ ਅੰਮ੍ਰਿਤ ਠਾਂਡਾ ਸੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਦੇਵੇ ਸਾਚੀ ਧੀਰ। ਗੁਰਮੁਖ ਧੀਰਜ ਸਾਚਾ ਜਤ, ਸਤਿ ਸੰਤੋਖ ਆਪ ਰਖਾਈਆ। ਆਤਮ ਅੰਤਰ ਏਕਾ ਮਤ, ਬ੍ਰਹਮ ਮਤ ਵੱਡੀ ਵਡਿਆਈਆ। ਹਰਿ ਸ਼ਬਦ ਪ੍ਰੀਤੀ ਸਾਚਾ ਤਤ, ਤਤਵ ਤਤ ਸਮਝਾਈਆ। ਨਾੜ ਬਹੱਤਰ ਨਾ ਉਬਲੇ ਰਤ, ਰਤੀ ਰਤ ਰਹਿਣ ਨਾ ਪਾਈਆ। ਚਰਨ ਕਵਲ ਬੰਧਾਏ ਨਤ, ਨਾ ਕੋਈ ਤੋੜੇ ਤੋੜ ਤੁੜਾਈਆ। ਵਸਣਹਾਰਾ ਘਟ ਘਟ, ਘਰ ਬੈਠਾ ਜੋਤ ਕਰ ਰੁਸ਼ਨਾਈਆ। ਲਹਿਣਾ ਦੇਣਾ ਚੁਕਾਏ ਤੀਰਥ ਤਟ, ਗੰਗਾ ਗੁਦਾਵਰੀ ਜਮਨਾ ਸੁਰਸਤੀ ਗੁਰਸਿਖ ਤੇਰੇ ਚਰਨਾਂ ਹੇਠ ਵਗਾਈਆ। ਇਕ ਜਣਾਏ ਪੂਜਾ ਪਾਠ, ਸੋਹੰ ਅੱਖਰ ਸਚ ਪੜ੍ਹਾਈਆ। ਕਲਜੁਗ ਤੇਰਾ ਝੂਠਾ ਘਾਟ, ਕਲਜੁਗ ਜੀਵਾਂ ਰਿਹਾ ਰੁੜ੍ਹਾਈਆ। ਸਤਿਜੁਗ ਨੇੜੇ ਆਈ ਵਾਟ, ਚੁਕਿਆ ਪੰਧ ਜਾਂਦੇ ਰਾਹੀਆ। ਗੁਰਸਿੱਖਾਂ ਪੂਰਾ ਕਰੇ ਘਾਟ, ਏਕਾ ਨੇਤਰ ਦਰਸ ਵਖਾਈਆ। ਮੇਲ ਮਿਲਾਵਾ ਆਤਮ ਖਾਟ, ਸਚ ਸੁਹੰਝਣੀ ਸੇਜ ਵਿਛਾਈਆ। ਨਿਰਗੁਣ ਜੋਤੀ ਲਾਟ ਲਾਟ, ਅੱਠੇ ਪਹਿਰ ਕਰੇ ਰੁਸ਼ਨਾਈਆ। ਆਪ ਖੁਲ੍ਹਾਏ ਸਾਚਾ ਹਾਟ, ਚੌਂਦਾਂ ਲੋਕ ਰਹੇ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੱਜਣ ਵੇਖ ਵਿਖਾਈਆ। ਗੁਰਮੁਖ ਸੱਜਣ ਟੋਲਿਆ, ਗੁਰ ਸਤਿਗੁਰ ਕਰ ਵਿਚਾਰ। ਘਰ ਅੰਦਰ ਬਹਿ ਬਹਿ ਬੋਲਿਆ, ਖੋਲ੍ਹਿਆ ਬੰਦ ਕਿਵਾੜ। ਨਾਮ ਕੰਡੇ ਸਾਚੇ ਤੋਲਿਆ, ਤੋਲਣਹਾਰਾ ਆਪ ਨਿਰੰਕਾਰ। ਸਚ ਦਵਾਰਾ ਏਕਾ ਖੋਲ੍ਹਿਆ, ਚਾਰ ਵਰਨ ਕਰੇ ਪਿਆਰ। ਗੁਰਸਿਖਾਂ ਉਤੋਂ ਆਪ ਆਪਣਾ ਆਪੇ ਘੋਲਿਆ, ਆਪ ਆਪਾ ਆਪੇ ਵਾਰ। ਆਪੇ ਬਦਲਿਆ ਆਪਣਾ ਚੋਲਿਆ, ਕਲਜੁਗ ਤੇਰੀ ਅੰਤਮ ਪਾਵੇ ਸਾਰ। ਆਦਿ ਜੁਗਾਦਿ ਕਦੇ ਨਾ ਡੋਲਿਆ, ਨਾਉਂ ਰਖਾਏ ਨਿਹਕਲੰਕ ਅਵਤਾਰ। ਗੁਰਸਿਖਾਂ ਦਵਾਰੇ ਹੋਏ ਆਪੇ ਗੋਲਿਆ, ਸੇਵਕ ਸੇਵਾ ਕਰੇ ਅਪਰ ਅਪਾਰ। ਮਨਮੁਖ ਨਾਲ ਕਦੇ ਨਾ ਬੋਲਿਆ, ਡੂੰਘੀ ਭਵਰੀ ਸੁੱਤਾ ਪੈਰ ਪਸਾਰ। ਗੁਰਸਿੱਖਾਂ ਸੰਗ ਖੇਲੇ ਸਾਚੀ ਹੋਲਿਆ, ਲਾਲ ਗੁਲਾਲਾ ਰੰਗ ਚਾੜ੍ਹੇ ਆਪ

❋

❋

ਕਰਤਾਰ। ਸਚ ਮਜੀਠੀ ਰੰਗੇ ਚੋਲਿਆ, ਰੰਗ ਉਤਰੇ ਨਾ ਦੂਜੀ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਨ ਲਏ ਉਭਾਰ। ਗੁਰਮੁਖ ਸਾਜਨ ਜਨ ਬਲਵੰਤ, ਬਲ ਬਲ ਬਲਹਾਰਿਆ। ਹਰਿ ਪਾਇਆ ਏਕਾ ਸਾਚਾ ਕੰਤ, ਸੋਭਾਵੰਤ ਹੋਈ ਨਾਰੀਆ। ਨਾਤਾ ਤੁਟਾ ਜੀਵ ਜੰਤ, ਸਾਧ ਸੰਤ ਭਰੇ ਭੰਡਾਰਿਆ। ਗੁਰਮੁਖ ਤੇਰੀ ਮਹਿਮਾ ਅਗਣਤ, ਵੇਦ ਕਤੇਬ ਸਰਬ ਪੁਕਾਰਿਆ। ਤੇਰੀ ਆਤਮ ਅੰਤਰ ਏਕਾ ਮਣੀਆ ਮੰਤ, ਸ਼ਬਦ ਨਾਦ ਇਕ ਅਲ੍ਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾ ਰਿਹਾ। ਹਰਿਜਨ ਹਰਿ ਹਰਿ ਜਾਣਿਆਂ, ਪਰਮ ਪੁਰਖ ਕਰਤਾਰ। ਸਦ ਚਲੇ ਸਾਚੇ ਭਾਣਿਆਂ, ਨਿਉਂ ਨਿਉਂ ਜੋੜ ਕਰੇ ਨਿਮਸਕਾਰ। ਮਾਣ ਗਵਾਏ ਰਾਜੇ ਰਾਣਿਆਂ, ਗਰੀਬ ਨਿਮਾਣਿਆਂ ਲਾਏ ਪਾਰ। ਦਰਗਾਹ ਸਾਚੀ ਦੇਵੇ ਮਾਣਿਆਂ, ਫੜ ਫੜ ਬਾਹੋਂ ਜਾਏ ਤਾਰ । ਕਿਸੇ ਹੱਥ ਨਾ ਆਏ ਸੁਘੜ ਸਿਆਣਿਆਂ, ਵਡ ਵਿਦਵਾਨੀ ਰਹੇ ਵਿਚਾਰ। ਜਿਸ ਜਨ ਹੋਏ ਆਪ ਪ੍ਰਵਾਨਿਆਂ, ਦੇਵੇ ਦਰਸ ਅਗੰਮ ਅਪਾਰ। ਸ਼ਬਦ ਨਿਸ਼ਾਨਾ ਮਾਰੇ ਕਾਨੀਆ, ਮੁਖੀ ਤਿਖੀ ਅਪਰ ਅਪਾਰ। ਆਪੇ ਜਾਣੇ ਆਪਣੀ ਅਕਥ ਕਹਾਣੀਆਂ, ਕਥਨੀ ਕਥਾ ਨਾ ਪਾਵੇ ਸਾਰ। ਆਪੇ ਸ਼ਬਦ ਨਾਦ ਧੁਨ ਬਾਣੀਆਂ, ਆਪੇ ਗਾਵਣਹਾਰ। ਆਪੇ ਵਸੇ ਪਦ ਨਿਰਬਾਨੀਆਂ, ਆਪੇ ਘਟ ਘਟ ਜੋਤ ਪਸਾਰ। ਆਪੇ ਦਾਤਾ ਦਾਨੀਆਂ, ਆਪੇ ਦਰ ਦਰ ਬਣੇ ਭਿਖਾਰ। ਆਪੇ ਗੁਰਸਿੱਖ ਬਣਾਏ ਸਾਚੀ ਰਾਣੀਆਂ, ਹਰਿ ਜੂ ਆਪੇ ਹੋਏ ਸਿਕਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕ੍ਰਿਪਾ ਕਰ, ਗੁਰਮੁਖ ਮੇਲੇ ਵਿਚ ਸੰਸਾਰ। ਗੁਰਮੁਖ ਸੱਜਣ ਸੁਹੇਲਿਆ, ਹਰਿ ਸਤਿਗੁਰ ਸਾਚੇ ਮੀਤ । ਏਕਾ ਰੰਗ ਰੰਗਾਏ ਗੁਰੂ ਗੁਰ ਚੇਲਿਆ, ਆਦਿ ਜੁਗਾਦੀ ਠੰਡਾ ਸੀਤ। ਆਪੇ ਵਸੇ ਰੰਗ ਨਵੇਲਿਆ, ਆਪੇ ਕਰੇ ਵਸੇਰਾ ਹਸਤ ਕੀਟ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਿਆ, ਆਪ ਚਲਾਏ ਆਪਣੀ ਰੀਤ। ਗੁਰਮੁਖਾਂ ਧਰਮ ਰਾਏ ਦੀ ਕੱਟੇ ਜੇਲਿਆ, ਕਰੇ ਕਰਾਏ ਪਤਿਤ ਪੁਨੀਤ। ਦਰ ਘਰ ਸਾਚੇ ਚਾੜ੍ਹੇ ਤੇਲਿਆ, ਮਾਨਸ ਜਨਮ ਹਰਿਜਨ ਜਾਏ ਜੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਦ ਬੈਠਾ ਰਹੇ ਅਤੀਤ। ਤ੍ਰੈਗੁਣ ਅਤੀਤਾ ਹਰਿ ਨਿਰੰਕਾਰ, ਸਾਰਿੰਗ ਧਰ ਆਪ ਅਖਵਾਇਆ। ਪਰਖੇ ਨੀਤਾ ਸਰਬ ਸੰਸਾਰ, ਸਾਲਸ ਸਾਲਸੀ ਸਚ ਕਮਾਇਆ। ਲਖ ਚੁਰਾਸੀ ਵੇਖ ਵਿਚਾਰ, ਗੁਰਮੁਖ ਸਾਚੇ ਲਏ ਜਗਾਇਆ। ਜਮ ਕੀ ਫਾਸੀ ਗਲੋਂ ਲਾਹੇ ਹਾਰ, ਤਨ ਬਸਤਰ ਨਾਮ ਪਹਿਨਾਇਆ। ਰਸਨ ਸਵਾਸ ਕਰ ਪਿਆਰ, ਆਤਮ ਰਾਸ ਦਏ ਵਖਾਇਆ। ਜੋਤ ਪ੍ਰਕਾਸ਼ ਹਰਿ ਨਿਰੰਕਾਰ, ਸਚਖੰਡ ਨਿਵਾਸੀ ਫੇਰਾ ਪਾਇਆ। ਪ੍ਰਿਥਮੀ ਆਕਾਸ਼ ਦਏ ਅਧਾਰ, ਮੰਡਲ ਮੰਡਪ ਆਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਊਰਧ ਕਵਲ ਆਪ ਬਿਗਸਾਇਆ। ਊਰਧ ਕਵਲ ਨੈਣ ਮੰਧਾਰੀ, ਆਪਣਾ ਮੂੰਧ ਮੁਧਾਇਆ। ਅੰਮ੍ਰਿਤ ਝਿਰਨਾ ਅਪਰ ਅਪਾਰੀ, ਨਿਝ ਆਤਮ ਆਪ ਝਿਰਾਇਆ। ਆਪੇ ਸੀਤਲ ਸਤਿ ਠੰਡੀ ਠਾਰੀ, ਅਗਨੀ ਤਤ ਆਪ ਰਖਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇਆ। ਹਰਿ ਸਤਿਗੁਰ ਪੂਰਾ ਦੀਨ ਦਇਆਲ, ਗੁਰ ਮੰਤਰ ਨਾਮ ਦ੍ਰਿੜਾਇੰਦਾ। ਗੁਰਮੁਖ ਵੇਖੇ ਸਾਚੇ ਲਾਲ, ਫੜ ਬਾਂਹੋ ਗਲੇ ਲਗਾਇੰਦਾ। ਲੱਖ ਚੁਰਾਸੀ ਤੋੜ ਜੰਜਾਲ, ਆਵਨ ਜਾਵਨ ਗੇੜ ਕਟਾਇੰਦਾ। ਦੇਵੇ ਨਾਮ ਸੱਚਾ ਧਨ ਮਾਲ, ਸਚ ਖਜੀਨਾ ਇਕ ਭਰਾਇੰਦਾ । ਆਪੇ ਸੁਣਾਏ ਸਾਚਾ ਤਾਲ, ਸਚ ਮਰਦੰਗਾ ਇਕ ਵਜਾਇੰਦਾ। ਸੰਤ ਸੁਹੇਲੇ ਜੁਗ ਜੁਗ ਭਾਲ, ਆਪ ਆਪਣਾ ਰੰਗ ਚੜ੍ਹਾਇੰਦਾ।

❋

❋

ਵਸ ਰਖਾਏ ਕਾਲ ਮਹਾਂਕਾਲ, ਕਾਲ ਮਹਾਂਕਾਲ ਆਪ ਹੋ ਜਾਇੰਦਾ। ਜਨ ਭਗਤਾਂ ਬਣੇ ਲੋਕਮਾਤ ਦਲਾਲ, ਰੂਪ ਅਨੂਪਾ ਵੇਸ ਵਟਾਇੰਦਾ। ਦਿਵਸ ਰੈਣ ਕਰੇ ਪ੍ਰਿਤਪਾਲ, ਸੇਵਕ ਸਾਚੀ ਸੇਵ ਕਮਾਇੰਦਾ। ਊਧਮ ਸਿੰਘ ਸਿੰਘ ਸਤਿਗੁਰ ਲਏ ਭਾਲ, ਆਪ ਆਪਣੇ ਅੰਗ ਲਗਾਇੰਦਾ। ਫਲ ਲਗਾਏ ਪਤ ਪਤ ਡਾਲ੍ਹ, ਫੁਲ ਫੁਲਵਾੜੀ ਆਪ ਮਹਿਕਾਇੰਦਾ। ਕਾਇਆ ਮੰਦਰ ਬਣਾਏ ਸਚੀ ਧਰਮਸਾਲ, ਗੁਰਦਵਾਰਾ ਇਕ ਵਖਾਇੰਦਾ। ਅੰਦਰ ਬੈਠਾ ਦੀਨ ਦਇਆਲ, ਨਿਤ ਨਵਿਤ ਦਯਾ ਕਮਾਇੰਦਾ। ਨਾ ਸ਼ਾਹ ਨਾ ਕੰਗਾਲ, ਮਨ ਇਛਿਆ ਫਲ ਖਵਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਜੁਗ ਆਪ ਆਪਣਾ ਵੇਸ ਧਰਾਇੰਦਾ।

੨੬ ਮੱਘਰ ੨੦੧੬ ਬਿਕ੍ਰਮੀ ਰਾਮਪੁਰ ਮਾਸਟਰ ਸੋਹਣ ਸਿੰਘ ਦੇ ਘਰ

ਗੁਰਮੁਖ ਰਤਨ ਅਨਮੋਲ, ਹਰਿ ਗੋਬਿੰਦ ਆਪ ਉਪਾਇੰਦਾ। ਬੰਦ ਦਵਾਰਾ ਸਾਚਾ ਖੋਲ੍ਹ, ਘਰ ਸਾਚੇ ਆਪ ਟਿਕਾਇੰਦਾ। ਸ਼ਬਦ ਅਗੰਮੀ ਕੰਡੇ ਤੋਲ, ਕੀਮਤ ਕਰਤਾ ਆਪੇ ਪਾਇੰਦਾ। ਲੱਖ ਚੁਰਾਸੀ ਲਏ ਵਰੋਲ, ਹਰਿਜਨ ਸਾਚਾ ਵੇਖ ਵਖਾਇੰਦਾ। ਆਪਣੀ ਧਾਰਨ ਆਪੇ ਬੋਲ, ਆਪਣਾ ਵਾਕ ਸੁਣਾਇੰਦਾ। ਲੇਖਾ ਜਾਣੇ ਕਾਇਆ ਚੋਲ, ਆਪਣਾ ਚੋਲਾ ਆਪ ਬਦਲਾਇੰਦਾ। ਆਦਿ ਜੁਗਾਦਿ ਰਹੇ ਅਡੋਲ, ਗੁਰਮੁਖ ਸਦਾ ਅਡੋਲ ਰਖਾਇੰਦਾ। ਸਦਾ ਅਤੀਤਾ ਵਸੇ ਕੋਲ, ਨਿਤ ਨਵਿਤ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਮਾਣਕ ਵੇਖ ਵਖਾਇੰਦਾ। ਗੁਰਮੁਖ ਹੀਰਾ ਸਾਚਾ ਲਾਲ, ਹਰਿ ਸਾਚੇ ਆਪ ਉਪੰਨਿਆ। ਦੋ ਜਹਾਨੀ ਬਣੇ ਦਲਾਲ, ਸਤਿਗੁਰ ਪੂਰਾ ਏਕਾ ਮੰਨਿਆ। ਦੇਵੇ ਨਾਮ ਸੱਚਾ ਧਨ ਮਾਲ, ਜਨ ਜਨਣੀ ਏਕਾ ਜਣਿਆ। ਆਪਣੀ ਘਾਲਣ ਆਪੇ ਘਾਲ, ਆਪਣਾ ਬੇੜਾ ਆਪੇ ਬੰਨਿਆ। ਬਿਰਹੋਂ ਤੀਰ ਨਿਰਾਲਾ ਮਾਰੇ ਬਾਣ, ਕਾਇਆ ਗੜ੍ਹ ਆਪੇ ਵਿੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਕਾਇਆ ਚੋਲੀ ਚਾੜ੍ਹੇ ਰੰਗ ਭਿੰਨਿਆਂ। ਭਿੰਨੜਾ ਰੰਗ ਮਿੱਠਾ ਰਸ, ਹਰਿਜਨ ਹਰਿ ਹਰਿ ਆਪ ਚੜ੍ਹਾਇੰਦਾ। ਪੁਰਖ ਅਬਿਨਾਸ਼ੀ ਦੇਵਣਹਾਰਾ ਬਤੀਸ ਬਤੀਸ, ਦੇਂਦਿਆਂ ਦੇ ਤੋਟ ਨਾ ਆਇੰਦਾ। ਮੇਲ ਮਿਲਾਵਾ ਨੱਸ ਨੱਸ, ਦੋ ਜਹਾਨਾਂ ਪੰਧ ਮੁਕਾਇੰਦਾ। ਹਿਰਦੇ ਅੰਦਰ ਵਸ ਵਸ, ਆਪ ਆਪਣਾ ਭੇਵ ਖੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਵੇਖ ਵਿਖਾਇੰਦਾ। ਲਾਲ ਅਨਮੁਲੜਾ ਗੁਰਮੁਖ ਹੀਰਾ, ਗੁਰ ਸਤਿਗੁਰ ਹੱਟ ਵਕਾਇੰਦਾ। ਪੁਰਖ ਅਬਿਨਾਸ਼ੀ ਗਹਿਰ ਗੰਭੀਰਾ, ਆਪਣੇ ਤੱਕੜ ਆਪ ਤੁਲਾਇੰਦਾ। ਲੱਖ ਚੁਰਾਸੀ ਕੀਮਤ ਰੱਖੇ ਨਾ ਇਕ ਕਸੀਰਾ, ਗੁਰਸਿੱਖ ਮੁੱਲ ਨਾ ਕੋਈ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਰੰਗ ਵਿਖਾਇੰਦਾ। ਗੁਰਮੁਖ ਸੱਜਨ ਲਾਏ ਅੰਗ, ਅੰਗੀਕਾਰ ਆਪ ਅਖਵਾਈਆ। ਵਡ ਦਾਤਾ ਸੂਰਾ ਸਰਬੰਗ, ਸਰਬ ਕਲ ਵਡ ਵਡਿਆਈਆ। ਹਰਿਜਨ ਮੰਦਰ ਜਾਏ ਲੰਘ, ਨਿਝ ਆਤਮ ਖੋਲ੍ਹ ਖੁਲਾਈਆ। ਸਾਚੀ ਵਸਤ ਏਕਾ ਮੰਗ, ਆਪਣੀ ਭਿਛਿਆ ਵੇਖ ਵਖਾਈਆ। ਨਜ਼ਰ ਨਾ ਆਏ ਜਲ ਤਰੰਗ, ਭਵਰੀ ਭਵਰ ਭੇਵ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਨ ਸਾਚੇ ਘਰ ਸਮਾਈਆ। ਘਰ ਸਚਾ ਸਮਰਥ, ਹਰਿ ਹਰਿ ਆਪ ਉਪਾਇਆ। ਆਪਣੀ ਮਹਿਮਾ ਜਾਣੇ ਅਕਥ, ਲੇਖਾ ਆਪਣੇ

❋

❋

ਹੱਥ ਰਖਾਇਆ। ਗੁਰਮੁਖ ਮਾਰਗ ਸਾਚਾ ਦੱਸ, ਆਪ ਆਪਣਾ ਮੇਲ ਮਿਲਾਇਆ। ਤ੍ਰੈਗੁਣ ਮਾਇਆ ਨਾ ਸਕੇ ਡੱਸ, ਪੰਜ ਵਿਕਾਰ ਨਾ ਹੋਏ ਹਲਕਾਇਆ। ਨਿਝਰ ਦੇਵੇ ਸਾਚਾ ਰਸ, ਰਸਕ ਰਸਕ ਰਸਕ ਆਪ ਚੁਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਸਾਚੇ ਘਰ, ਘਰ ਮੰਦਰ ਡੇਰਾ ਲਾਇਆ। ਮੰਦਰ ਅੰਦਰ ਹਰਿ ਨਿਰੰਕਾਰਾ, ਨਿਰਗੁਣ ਆਪਣਾ ਰੂਪ ਰਖਾਇੰਦਾ। ਦੀਵਾ ਬਾਤੀ ਕਰ ਉਜਿਆਰਾ, ਘਟ ਮੰਦਰ ਵੇਖ ਵਿਖਾਇੰਦਾ। ਸਾਚਾ ਨਾਦ ਸ਼ਬਦ ਧੁਨਕਾਰਾ, ਨਾਦ ਅਨਾਦੀ ਆਪ ਵਜਾਇੰਦਾ। ਸਰ ਸਰੋਵਰ ਠੰਡਾ ਠਾਰਾ, ਅੰਮ੍ਰਿਤ ਜਾਮ ਪਿਆਲਾ ਭਰ ਪਿਆਇੰਦਾ। ਆਪੇ ਵਸੇ ਸਭ ਤੋਂ ਬਾਹਿਰਾ, ਆਪ ਆਪਣਾ ਖੇਲ ਖਿਲਾਇੰਦਾ। ਮੰਦਰ ਅੰਦਰ ਰਾਜ ਦਵਾਰਾ, ਰਾਜ ਜੋਗੀਸ਼ਰ ਆਪਣਾ ਆਸਨ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਜਨ ਜਨ ਹਰਿ ਜੁਗ ਜੁਗ ਜੁਗ ਜੁਗ ਜਨ ਆਪਣੇ ਲੇਖੇ ਲਾਇੰਦਾ।