੨੭ ਮੱਘਰ ੨੦੧੬ ਬਿਕ੍ਰਮੀ ਪਿੰਡ ਕੱਲਾ ਸਾਧੂ ਸਿੰਘ ਦੇ ਘਰ
ਹਰਿ ਮੰਦਰ ਹਰਿ ਸੁਹਾਇਆ, ਹਰਿ ਵਸੇ ਗਹਿਰ ਗੰਭੀਰ। ਹਰਿ ਮੰਦਰ ਹਰਿ ਜੋਤ ਜਗਾਇਆ, ਹਰਿ ਵੇਖੇ ਚੋਟੀ ਚੜ ਅਖੀਰ। ਹਰਿ ਮੰਦਰ ਹਰਿ ਰਾਗ ਅਲਾਇਆ, ਹਰਿ ਅੰਮ੍ਰਿਤ ਬਖਸ਼ੇ ਠੰਡਾ ਸੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਕਾਲੀ ਚਿਟੀ ਇਕ ਲਕੀਰ। ਨਿਰਗੁਣ ਚਿਟੀ ਧਾਰ, ਸਰਗੁਣ ਕਾਲਾ ਰੰਗ ਰੰਗਾਈਆ। ਦੋਹਾਂ ਵਿਚੋਲਾ ਆਪ ਨਿਰੰਕਾਰ, ਤਖਤ ਨਵਾਸੀ ਬੇਪਰਵਾਹੀਆ। ਸਚਖੰਡ ਨਿਵਾਸੀ ਏਕੰਕਾਰ, ਪੁਰਖ ਅਬਿਨਾਸ਼ੀ ਭੇਵ ਨਾ ਰਾਈਆ । ਸਰਗੁਣ ਜੋਤੀ ਕਰ ਉਜਿਆਰ, ਆਪ ਆਪਣੀ ਕਰੇ ਰੁਸ਼ਨਾਈਆ। ਸਾਚਾ ਮੰਦਰ ਸੁਹਾਏ ਬੰਕ ਦਵਾਰ, ਜਿਸ ਘਰ ਬੈਠਾ ਬੇਪਰਵਾਹੀਆ। ਵੇਦ ਕਤੇਬ ਸ਼ਾਸਤਰ ਸਿਮਰਤ ਅੰਜੀਲ ਕੁਰਾਨ ਖਾਣੀ ਬਾਣੀ ਗਿਆਨੀ ਧਿਆਨੀ ਨਾ ਪਾਵੇ ਕੋਈ ਸਾਰ, ਬੇਅੰਤ ਬੇਅੰਤ ਬੇਅੰਤ ਰਹੇ ਸਰਬ ਗਾਈਆ। ਸਾਧ ਸੰਤ ਰਹੇ ਪੁਕਾਰ, ਭਗਤ ਮੰਗਣ ਬਣ ਭਿਖਾਰ, ਗੁਰਮੁਖ ਢਹਿ ਢਹਿ ਕਰਨ ਨਿਮਸਕਾਰ, ਗੁਰਸਿਖ ਬਾਹਾਂ ਰਹੇ ਹੁਲਾਰ, ਮਨਮੁਖ ਰੋਵਨ ਜ਼ਾਰੋ ਜ਼ਾਰ, ਪਾਰਬ੍ਰਹਮ ਪ੍ਰਭ ਖੇਲ ਅਪਾਰ, ਹਰਿਮੰਦਰ ਸੋਹੇ ਇਕ ਦਵਾਰ, ਸਚ ਮਹੱਲਾ ਇਕ ਅਕੱਲਾ ਨਿਰਗੁਣ ਦਾਤਾ ਪੁਰਖ ਬਿਧਾਤਾ ਆਪ ਆਪਣਾ ਰਿਹਾ ਸੁਹਾਈਆ। ਹਰਿ ਮੰਦਰ ਸੁਹਾਏ ਸੋਭਾਵੰਤ, ਹਰਿ ਸੱਚਾ ਸੱਚੀ ਵਡ ਵਡਿਆਈਆ। ਸਰਬ ਜੀਆਂ ਦਾ ਏਕਾ ਕੰਤ, ਲੱਖ ਚੁਰਾਸੀ ਨਾਰੀ ਨਰ ਨਰਾਇਣ ਪਰਨਾਈਆ। ਲੇਖੇ ਲਾਏ ਸਾਚਾ ਸੰਤ, ਜਿਸ ਜਨ ਆਪਣੇ ਰੰਗ ਰੰਗਾਈਆ। ਰਸਨਾ ਜਿਹਵਾ ਮਨੀਆ ਮੰਤ, ਅਨਡਿਠੜਾ ਸ਼ਬਦ ਚਲਾਈਆ। ਦੋ ਜਹਾਨ ਬਣਾਏ ਬਣਤ, ਲੋਕਮਾਤ ਵੇਖ ਵਖਾਈਆ। ਪੁਰਖ ਅਕਾਲ ਮਹਿਮਾ ਅਗਣਤ, ਲੇਖਾ ਲਿਖ ਨਾ ਸਕੇ ਕੋਈ ਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਮੰਦਰ ਖੋਲ੍ਹ ਸਚ ਦਰਵਾਜ਼ਾ, ਖੇਲੇ ਖੇਲ ਗਰੀਬ ਨਵਾਜਾ, ਜਨ ਭਗਤਾਂ ਮਾਰੇ ਸ਼ਬਦ ਅਗੰਮੀ ਵਾਜਾਂ, ਨਾਦ ਅਨਾਦੀ ਇਕ ਵਜਾਈਆ। ਨਾਦ ਅਨਾਦ ਸੱਚੀ ਧੁਨਕਾਰ, ਧੁਨ ਆਤਮਕ ਆਪ ਰਖਾਇੰਦਾ। ਸਗਲ ਸ੍ਰਿਸ਼ਟੀ ਸੁਣਨੇਹਾਰ, ਸੁੰਨ ਸਮਾਧ ਸਮਾਇੰਦਾ। ਗੁਰਮੁਖ ਸੱਜਣ ਲਏ ਉਭਾਰ, ਅੰਦਰ ਮੰਦਰ ਮੇਲ ਮਿਲਾਇੰਦਾ। ਘਰ ਮੇਲਾ ਕੰਤ ਭਤਾਰ, ਸਾਚੀ ਸਖੀਆਂ ਵੇਖ ਵਖਾਇੰਦਾ। ਦਿਵਸ ਰੈਣ ਮੰਗਲਾਚਾਰ, ਢੋਲਾ ਸੋਹਲਾ ਏਕਾ ਗਾਇੰਦਾ। ਗੁਰਮੁਖ ਨਾਰੀ ਕਰ ਸ਼ੰਗਾਰ, ਆਸਨ ਸੋਲਾਂ ਤਨ ਸ਼ੰਗਾਰ ਕਰਾਇੰਦਾ। ਨੇਤਰ ਨੈਣਾ ਨਾਮ ਕਜਲਾ ਤਿਖੀ ਧਾਰ, ਦੋ ਧਾਰਾ ਮੁਖ ਭਵਾਇੰਦਾ। ਰਾਹ ਤੱਕੇ ਹਰਿ ਸੱਜਣ ਮੀਤ ਮੁਰਾਰ, ਆਪ ਆਪਣੀ ਭੁਜਾ ਉਠਾਇੰਦਾ। ਪਾ ਗਲਵਕੜੀ ਮਿਲੇ ਨਿਰੰਕਾਰ, ਸੁਰਤ ਸਵਾਣੀ ਸ਼ਬਦ ਹਾਣੀ ਮੇਲ ਮਿਲਾਇੰਦਾ। ਅੰਮ੍ਰਿਤ ਆਤਮ ਠੰਡਾ ਜਲ ਪਾਣੀ ਦੇਵੇ ਵਾਰ, ਜੋਤ ਨਿਰੰਜਨ ਸੇਵਾ ਲਾਇੰਦਾ। ਧੁਰ ਦੀ ਬਾਣੀ ਸਾਚੀ ਰਾਣੀ ਭਗਤ ਪਛਾਨੀ ਆਪੇ ਗਾਏ ਆਪਣੀ ਵਾਰ, ਆਪਣੀ ਧਾਰ ਆਪ ਚਲਾਇੰਦਾ। ਆਪੇ ਉਤਪਤ ਕਰੇ ਸਰਬ ਸੰਸਾਰ ਲਖ ਚੁਰਾਸੀ ਆਪੇ ਪਾਰ ਕਰਾਇੰਦਾ। ਹਰਿਜਨ ਹਰਿਭਗਤ ਗੁਰਮੁਖ ਗੁਰਸਿਖ ਮਰੇ ਨਾ ਜੰਮੇ ਵਿਚ ਸੰਸਾਰ, ਮਰਨ ਜੀਵਤ ਜੀਵਤ ਮਰਨ ਏਕਾ ਰੰਗ ਵਖਾਇੰਦਾ। ਘਰ ਮੰਦਰ ਵੇਖੇ ਹਰੀ ਦਵਾਰ, ਹਰਿ ਸਾਚਾ ਆਸਨ ਲਾਇੰਦਾ। ਕਮਲਾਪਾਤੀ ਸਾਂਝਾ ਯਾਰ, ਸਗਲਾ ਸੰਗ ਨਿਭਾਇੰਦਾ। ਜਨ ਭਗਤਾਂ ਬੇੜਾ ਕਰ ਜਾਏ ਪਾਰ, ਸ਼ੌਹ ਦਰਯਾ ਨਾ ਕੋਏ ਰੁੜਾਇੰਦਾ। ਹਰਿ ਸੰਗਤ ਮੇਲਾ ਇਕ ਨਿਰੰਕਾਰ, ਨਾਮ ਭੋਜਨ ਇਕ ਖਵਾਇੰਦਾ। ਸਾਚੀ ਪੰਗਤ ਸੋਹੇ ਦਰਬਾਰ, ਕਾਇਆ ਰੰਗਤ
❋
❋
ਇਕ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਚੁਕਾਏ ਜਗਤ ਡਰ, ਨਿਰਭੈ ਭੈ ਆਪਣਾ ਇਕ ਵਿਖਾਇੰਦਾ।
੨੭ ਮੱਘਰ ੨੦੧੬ ਬਿਕ੍ਰਮੀ ਕੱਲਾ ਪੂਰਨ ਸਿੰਘ ਦੇ ਘਰ
ਆਤਮ ਸੇਜਾ ਹਰਿ ਸਿੰਘਾਸਣ, ਹਰਿ ਮੰਦਰ ਆਪ ਸੁਹਾਇਆ। ਉਪਰ ਬੈਠ ਪੁਰਖ ਅਬਿਨਾਸ਼ਨ, ਸਚਖੰਡ ਨਿਵਾਸੀ ਆਸਣ ਲਾਇਆ। ਸਤਿਗੁਰ ਪੂਰਾ ਸ਼ਾਹੋ ਸ਼ਬਾਸਨ, ਸ਼ਬਦ ਸੱਚਾ ਆਪਣਾ ਨਾਉਂ ਧਰਾਇਆ। ਗੁਰਮੁਖਾਂ ਬਣਾਏ ਸਾਚੀ ਰਾਸਨ, ਆਪ ਆਪਣੀ ਦਯਾ ਕਮਾਇਆ। ਘਰ ਘਰ ਕਰੇ ਪੂਰੀ ਆਸਨ, ਜੋ ਜਨ ਰਹੇ ਧਿਆਨ ਲਗਾਇਆ। ਨਿਰਗੁਣ ਬਣਿਆ ਸਰਗੁਣ ਦਾਸਨ, ਰੂਪ ਅਨੂਪ ਆਪ ਵਟਾਇਆ। ਲੇਖਾ ਜਾਣੇ ਪ੍ਰਿਥਮੀ ਅਕਾਸ਼ਨ, ਡੂੰਘੇ ਸਾਗਰ ਫੋਲ ਫੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਹਰਿ ਮੰਦਰ ਬੈਠਾ ਆਪੇ ਵੜ, ਛੱਪਰ ਛੰਨ ਆਪੇ ਡੇਰਾ ਲਾਇਆ। ਛੱਪਰ ਛੰਨ ਸੁਹੰਜਣਾ, ਮੰਦਰ ਸੋਭਾਵੰਤ ਸੁਹਾਇੰਦਾ। ਕਿਸੇ ਹੱਥ ਨਾ ਆਏ ਗੋਰਖ ਮਛੰਦਰਾ, ਉਚੇ ਟਿਲੇ ਸਰਬ ਕੁਰਲਾਇੰਦਾ। ਜਨ ਭਗਤਾਂ ਹੋਏ ਸਦਾ ਬਖਸ਼ੰਦੜਾ, ਬਖਸ਼ਸ਼ ਆਪਣੇ ਹੱਥ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਰੰਗ ਰਾਤਾ ਉਤਮ ਜਾਤਾ ਮੇਟ ਮਿਟਾਏ ਅੰਧੇਰੀ ਰਾਤਾ, ਨਾਮ ਸੁਣਾਏ ਸਾਚੀ ਗਾਥਾ, ਏਕਾ ਅੱਖਰ ਪੂਜਾ ਪਾਠਾ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਸੋਹੇ ਬੰਕ ਵੱਜੇ ਮਰਦੰਗ ਨਵ ਨਵ ਰੰਗ, ਨਰ ਨਰਾਇਣ ਆਪ ਚੜ੍ਹਾਈਆ। ਕੋਟਨ ਧਾਰਾ ਗੰਗ ਚਰਨ ਦਵਾਰ ਰਹੀਆਂ ਮੰਗ, ਖੇਲੇ ਖੇਲ ਸੂਰਾ ਸਰਬੰਗ, ਬ੍ਰਹਿਮੰਡ ਖੰਡ ਵੱਜੀ ਵਧਾਈਆ। ਪਾਵੇ ਰਾਸ ਗੋਕਲ ਨੰਦ, ਗੋਬਿੰਦ ਚੜ੍ਹਿਆ ਸਾਚਾ ਚੰਦ, ਸੋਹਿਲਾ ਗਾਇਆ ਸੁਹਾਗੀ ਛੰਦ, ਗੁਰ ਮੰਤਰ ਅੰਤਰ ਆਤਮ ਬ੍ਰਹਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਦੀਨ ਦਿਆਲ ਦਇਆ ਸਾਗਰ ਨਿਰਮਲ ਕਰਮ ਉਜਾਗਰ, ਗੁਰਮੁਖਾਂ ਆਪ ਬਣਾਈਆ। ਹਰਿ ਮੰਦਰ ਹਰਿ ਸੁਹੰਜਣਾ, ਚਾਰ ਦਿਵਾਰ ਨਾ ਕੋਇ ਰਖਾਇੰਦਾ। ਸਤਿਗੁਰ ਪੂਰਾ ਦਰਦ ਦੁਖ ਭੈ ਭੰਜਨਾ, ਦੀਨਾਂ ਅਨਾਥਾਂ ਦਰਦ ਵੰਡਾਇੰਦਾ। ਏਥੇ ਓਥੇ ਸਗਲਾ ਸਾਥੀ ਦੋ ਜਹਾਨਾ ਹੋਏ ਸਾਚਾ ਸੱਜਣਾ, ਸਗਲਾ ਸੰਗ ਨਿਭਾਇੰਦਾ। ਮਹੱਲ ਅਟੱਲ ਉਚ ਮਿਨਾਰ ਅੰਤਮ ਸਭ ਨੇ ਤਜਣਾ, ਬਿਨ ਗੁਰੂ ਚਰਨ ਦਵਾਰ ਘਰ ਸਾਚੇ ਸੋਭਾ ਕੋਈ ਨਾ ਪਾਇੰਦਾ। ਜਿਸ ਜਨ ਚਰਨ ਧੂੜ ਕਰਾਏ ਸਾਚਾ ਮਜਨਾ, ਸਤਿ ਸਰੋਵਰ ਆਪ ਨੁਹਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤੇ ਅੰਤਮ ਪੜਦਾ ਕੱਜਣਾ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਹਾਜ਼ਰ ਹਜੂਰ, ਜਨਮ ਜਨਮ ਦੇ ਬਖਸ਼ਣਹਾਰਾ ਕਸੂਰ, ਨਾਦ ਤੂਰ ਅਨਹਦ ਅਨਾਹਤ ਆਪ ਵਜਾਇੰਦਾ।
੨੭ ਮੱਘਰ ੨੦੧੬ ਬਿਕ੍ਰਮੀ ਦਰਸ਼ਨ ਸਿੰਘ ਦੇ ਘਰ ਪਿੰਡ ਕੱਲਾ
ਗ੍ਰਹਿ ਮੰਦਰ ਹਰਿ ਮਾਣਕ ਮੋਤੀ, ਹੀਰੇ ਲਾਲ ਜਵਾਹਰ ਜੜਤ ਜੜਾਇੰਦਾ। ਗ੍ਰਹਿ ਮੰਦਰ ਹਰਿ ਨਿਰਗੁਣ ਜੋਤੀ, ਨੂਰ ਉਜਾਲਾ ਇਕ ਵਿਖਾਇੰਦਾ।
❋
❋
ਗ੍ਰਹਿ ਮੰਦਰ ਘਰ ਏਕੋ ਜੋਤੀ, ਸਚਖੰਡ ਦਵਾਰਾ ਇਕ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗ ਜੋਬਨ ਵੇਖ ਵਖਾਇੰਦਾ। ਗ੍ਰਹਿ ਮੰਦਰ ਘਰ ਵਸਿਆ, ਨਰ ਹਰਿ ਸਾਚਾ ਸੁਲਤਾਨ। ਗ੍ਰਹਿ ਮੰਦਰ ਫਿਰੇ ਨੱਸਿਆ, ਲੋਆਂ ਪੁਰੀਆਂ ਕਰ ਹੈਰਾਨ। ਗ੍ਰਹਿ ਮੰਦਰ ਮਾਰਗ ਦੱਸਿਆ, ਆਪ ਆਪਣੀ ਦਏ ਪਛਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਆਣ। ਗ੍ਰਹਿ ਮੰਦਰ ਹਰਿ ਸੁਹਾਇਆ, ਸਗਲ ਮਨੋਰਥ ਪੁਨ। ਹਰਿਜਨ ਨੇਤਰ ਦਰਸ਼ਨ ਪਾਇਆ, ਲੇਖਾ ਚੁਕਿਆ ਗੁਣ ਅਵਗੁਣ। ਪੁਰਖ ਅਬਿਨਾਸ਼ ਤਰਸ ਕਮਾਇਆ, ਜਨ ਸੱਜਣ ਲਏ ਚੁਣ। ਆਪਣਾ ਲੇਖਾ ਆਪ ਸਮਝਾਇਆ, ਸ਼ਬਦ ਜਣਾਈ ਸਾਚੀ ਧੁਨ। ਨਿਜ ਘਰ ਵਾਸੀ ਪਵਣ ਸਵਾਸੀ ਵੇਖ ਵਖਾਇਆ, ਸਰਬ ਪੁਕਾਰ ਰਿਹਾ ਸੁਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਲਖ ਚੁਰਾਸੀ ਛਾਨ ਪੁਣ। ਲਖ ਚੁਰਾਸੀ ਛਾਛ ਵਰੋਲ, ਹਰਿਜਨ ਮੱਖਣ ਲਏ ਕਢਾਈਆ। ਗੁਰਮੁਖ ਤੋਲੇ ਸਾਚੇ ਤੋਲ, ਏਕਾ ਕੰਡਾ ਹੱਥ ਉਠਾਈਆ। ਮਰਨ ਜੀਵਨ ਜੀਵਨ ਮਰਨ, ਏਕਾ ਰੰਗ ਵਿਖਾਇੰਦਾ। ਘਰ ਮੰਦਰ ਵੇਖੇ ਹਰੀ ਦਵਾਰ, ਹਰਿ ਸਾਚਾ ਆਸਣ ਲਾਇੰਦਾ। ਕਮਲਾਪਾਤੀ ਸਾਂਝਾ ਯਾਰ, ਸਗਲਾ ਸੰਗ ਨਿਭਾਇੰਦਾ। ਜਨ ਭਗਤਾਂ ਬੇੜਾ ਕਰ ਜਾਏ ਪਾਰ, ਸ਼ੌਹ ਦਰਿਆ ਨਾ ਕੋਈ ਰੁੜਾਇੰਦਾ। ਹਰਿ ਸੰਗਤ ਮੇਲਾ ਇਕ ਨਿਰੰਕਾਰ, ਨਾਮ ਭੋਜਨ ਇਕ ਖਵਾਇੰਦਾ। ਸਾਚੀ ਪੰਗਤ ਸੋਹੇ ਦਰ ਦਰਬਾਰ, ਕਾਇਆ ਰੰਗਤ ਇਕ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਚੁਕਾਏ ਜਗਤ ਡਰ, ਨਿਰਭੈ ਭੈ ਆਪਣਾ ਇਕ ਵਖਾਇੰਦਾ। ਘਰ ਮੰਦਰ ਹਰਿ ਗੋਪਾਲ, ਪਰਮ ਪੁਰਖ ਕਰਤਾਰਿਆ। ਹਰਿਜਨ ਵੇਖੇ ਸਾਚੇ ਲਾਲ, ਸੁਤ ਅਗੰਮੀ ਸ਼ਬਦ ਦੁਲਾਰਿਆ। ਦੋ ਜਹਾਨਾ ਕਰੇ ਪ੍ਰਿਤਪਾਲ, ਕਰਤਾ ਕਾਰਜ ਆਪ ਸਵਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੂਰੋ ਨੂਰ ਡਗਮਗਾ ਰਿਹਾ। ਹਰਿ ਮੰਦਰ ਹਰਿ ਸੋਹਿਆ, ਇਕ ਅਕੱਲਾ ਏਕੰਕਾਰ। ਆਦਿ ਜੁਗਾਦਿ ਕਦੇ ਨਾ ਸੋਇਆ, ਆਲਸ ਨਿੰਦਰਾ ਨਾ ਕੋਈ ਵਿਚਾਰ। ਜਨ ਭਗਤਾਂ ਅੰਦਰ ਭਗਤੀ ਬੀਜ ਆਪੇ ਬੋਇਆ, ਹਿਰਦੇ ਨਾਮ ਦਾਨ ਉਰਧਾਰ। ਹਰਿ ਬਿਨ ਅਵਰ ਨਾ ਜਾਣੇ ਕੋਇਆ, ਭੇਵ ਨਾ ਪਾਏ ਸਰਬ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ। ਹਰਿ ਮੰਦਰ ਮਹੱਲ ਅਟਾਰੀਆ, ਹਰਿ ਬੈਠਾ ਬੇਪ੍ਰਵਾਹ। ਨਿਰਗੁਣ ਨੂਰ ਕਰੇ ਉਜਆਰੀਆ, ਜੋਤੀ ਜੋਤ ਕਰੇ ਰੁਸ਼ਨਾ। ਸ਼ਬਦ ਅਨਾਦਿ ਸੱਚੀ ਧੁਨਕਾਰੀਆ, ਸੁਣੇ ਸੁਣਾਏ ਬੇਪ੍ਰਵਾਹ। ਸ਼ਾਹੋ ਭੂਪ ਸਚੀ ਸਿਕਦਾਰੀਆ, ਨਿਰਗੁਣ ਸਰਗੁਣ ਬਣੇ ਮਲਾਹ। ਜਨ ਭਗਤਾਂ ਦੇਵੇ ਨਾਮ ਖੁਮਾਰੀਆ, ਜੁਗ ਜੁਗ ਭੇਸ ਵਟਾ। ਨੌ ਦਵਾਰੇ ਕਰੇ ਪਾਰ ਕਿਨਾਰਿਆ, ਘਰ ਦਸਵੇ ਮੇਲਾ ਸਹਿਜ ਸੁਭਾ। ਸੁਰਤੀ ਸ਼ਬਦੀ ਬੰਨੇ ਸਾਚੀ ਧਾਰੀਆ, ਨਾਮ ਡੋਰੀ ਗੰਢ ਪਵਾ। ਆਤਮ ਸੇਜਾ ਮੇਲ ਮਿਲਾਵਾ ਕੰਤ ਭਤਾਰੀਆ, ਨਾਰ ਸੁਹਾਗਣ ਖੁਸ਼ੀ ਰਹੀ ਮਨਾ। ਪਾਇਆ ਪੁਰਖ ਇਕ ਨਿਰੰਕਾਰੀਆ, ਨਿਰਗੁਣ ਵਿਛੜ ਕਦੇ ਨਾ ਜਾ। ਘਰ ਮੰਦਰ ਸੋਹੇ ਸਚ ਦਵਾਰੀਆ, ਹਰਿ ਮੰਦਰ ਵਸਿਆ ਏਕਾ ਥਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗਾ ਜੁਗੰਤ ਕਰੇ ਕਰਾਏ ਸਚ ਨਿਆਂ। ਜੁਗਾਂ ਜੁਗੰਤਰ ਜੁਗ ਜੁਗ ਖੇਲ, ਜੁਗ ਕਰਤਾ ਆਪ ਕਰਾਈਆ। ਬੁਝਾਏ ਬਸੰਤਰ ਜਨ ਭਗਤਾਂ ਮੇਲ, ਘਰ ਮੰਦਰ ਆਪ ਕਰਾਈਆ। ਜਾਣੇ ਅੰਤਰ ਹਰਿ ਸੱਜਣ ਸਹੇਲ, ਸਤਿਗੁਰ ਪੂਰਾ ਨਾਉਂ ਧਰਾਈਆ। ਏਕਾ ਮੰਤਰ ਅਚਰਜ ਪਾਰਬ੍ਰਹਮ
❋
❋
ਪ੍ਰਭ ਖੇਲ, ਨਿਰਗੁਣ ਸਰਗੁਣ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਨ ਪੁਰਖ ਅਬਿਨਾਸ਼ੀ ਦਾਤਾ ਦਾਨੀ ਦਰਦ ਭੈ ਭੰਜਨ ਹਰਿ ਭਗਤਨ ਬੇੜਾ ਪਾਰ ਕਰਾਈਆ। ਭਗਤਨ ਮੇਲਾ ਹਰਿ ਭਗਵੰਤ, ਘਰ ਮੰਦਰ ਮੇਲ ਮਿਲਾਇੰਦਾ। ਸਚ ਦਵਾਰੇ ਸੋਹਨ ਸਾਚੇ ਸੰਤ, ਸਤਿ ਸਤਿਵਾਦੀ ਵੇਖ ਵਖਾਇੰਦਾ। ਜਾਗਰਤ ਜੋਤ ਬਣਾਏ ਬਣਤ, ਜਗਤ ਜੁਗਤ ਆਪਣੇ ਹੱਥ ਰਖਾਇੰਦਾ। ਹਰਿਜਨ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇੰਦਾ। ਪਾਰਬ੍ਰਹਮ ਪ੍ਰਭ ਮਹਿਮਾ ਅਗਣਤ, ਵੇਦ ਕਤੇਬ ਭੇਵ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਗੰਮ ਅਗੰਮੜੀ ਕਾਰ ਕਰਾਇੰਦਾ। ਅਗੰਮ ਅਗੰਮੜਾ ਖੇਲ ਅਵੱਲਾ, ਅਲਖ ਅਲਖਣਾ ਆਪ ਕਰਾਈਆ। ਵਸਣਹਾਰਾ ਨੇਹਚਲ ਧਾਮ ਅਟੱਲਾ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਏਕੰਕਾਰਾ ਵੇਸ ਵਟਾਈਆ। ਪਾਵੇ ਸਾਰ ਜਲਾਂ ਥਲਾਂ, ਜੰਗਲ ਜੂਹ ਉਜਾੜ ਪ੍ਰਭਾਸ ਉਚੇ ਟਿਲੇ ਪਰਬਤ ਫੋਲ ਫੁਲਾਈਆ। ਜਨ ਭਗਤਾਂ ਅੰਦਰ ਆਤਮ ਅੰਤਰ ਜੋਤੀ ਸ਼ਬਦੀ ਰਲਾ, ਨਿਰਗੁਣ ਨਿਰਗੁਣ ਵਿਚ ਸਮਾਈਆ। ਸਚ ਸਿੰਘਾਸਨ ਸ਼ਾਹੋ ਸ਼ਾਬਾਸਨ ਕਾਇਆ ਮੰਦਰ ਆਪੇ ਮੱਲਾ, ਆਤਮ ਸੇਜਾ ਸੇਜ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਪਾਰਬ੍ਰਹਮ, ਹਰਿ ਹਰਿ ਨਾਮ ਕਰੇ ਕੁੜਮਾਈਆ।
੨੭ ਮੱਘਰ ੨੦੧੬ ਬਿਕ੍ਰਮੀ ਮਹਿੰਦਰ ਸਿੰਘ ਦੇ ਘਰ ਪਿੰਡ ਕੱਲਾ
ਗੁਰ ਚਰਨ ਤੁੱਟੇ ਹੰਕਾਰ, ਮਾਣ ਅਭਿਮਾਣ ਰਹਿਣ ਨਾ ਪਾਈਆ। ਗੁਰ ਚਰਨ ਤਨ ਸ਼ੰਗਾਰ, ਸ਼ਬਦ ਸਾਰ ਆਪ ਕਰਾਈਆ। ਗੁਰ ਚਰਨ ਭਗਤ ਅਧਾਰ, ਮਾਨਸ ਜਨਮ ਲੇਖੇ ਲਾਈਆ। ਗੁਰ ਚਰਨ ਰੰਗ ਕਰਤਾਰ, ਰੰਗ ਰੰਗੀਲਾ ਮੋਹਣ ਮਾਧਵ ਆਪ ਚੜ੍ਹਾਈਆ। ਗੁਰ ਚਰਨ ਸਚੀ ਸਰਕਾਰ, ਸ਼ਾਹੋ ਭੂਪ ਏਕਾ ਏਕ ਦਰਸਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਚਰਨ ਖੋਲ੍ਹੇ ਹਰਨ ਫਰਨ, ਨੇਤਰ ਲੋਚਣ ਨੈਣ ਆਪਣਾ ਦਰਸ ਦਿਖਾਈਆ। ਗੁਰਚਰਨ ਰਾਗ ਨਾਦ ਸੰਗੀਤ, ਨਾਦ ਅਨਾਦੀ ਆਪ ਸੁਣਾਇੰਦਾ। ਗੁਰ ਚਰਨ ਸਾਧ ਸੰਤ ਸਚ ਪ੍ਰੀਤ, ਸਾਚੀ ਨੀਤੀ ਵੇਖ ਵਖਾਇੰਦਾ। ਗੁਰ ਚਰਨ ਮਾਨਸ ਮਨੁਖ ਜਨਮ ਲਏ ਜਿਤ, ਜਗਤ ਜੁਗਤ ਫੰਦ ਕਟਾਇੰਦਾ। ਗੁਰ ਚਰਨ ਨਿਰਮਲ ਕਰੇ ਅਤੀਤ, ਨਿਰਧਨ ਸਰਧਨ ਏਕਾ ਰੰਗ ਰੰਗਾਇੰਦਾ। ਗੁਰ ਚਰਨ ਪਤਤ ਪਾਪੀ ਕਰੇ ਪੁਨੀਤ, ਪਵਿਤ ਪਵਿਤ ਆਪਣਾ ਰੰਗ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਗੁਰਸਿੱਖ ਆਪਣੇ ਲੇਖੇ ਲਾਇੰਦਾ।
੨੭ ਮੱਘਰ ੨੦੧੬ ਬਿਕ੍ਰਮੀ ਜਿੰਦਰ ਸਿੰਘ ਦੇ ਘਰ ਪਿੰਡ ਕੱਲਾ
ਤਾਲ ਸੁਹਾਵਾ ਅੰਮ੍ਰਿਤ ਧਾਰ, ਅਮਰ ਅਮਰਾ ਪਦ ਵਖਾਈਆ। ਕੁਲਵੰਤਾ ਕੁੱਲ ਜਾਏ ਤਾਰ, ਕਲ ਕਲੇਸ਼ ਰਹੇ ਨਾ ਰਾਈਆ। ਮਹਿਮਾ ਅਗਣਤ ਭੇਵ ਨਿਆਰ, ਨਿਹਕਲੰਕਾ ਵਡ ਵਡਿਆਈਆ। ਦਵਾਰ ਬੰਕਾ ਵੇਖ ਕਿਵਾੜ, ਮਾਇਆ ਮਮਤਾ ਦਏ ਮਿਟਾਈਆ। ਹਉਮੇ ਹੰਗਤਾ
❋
❋
ਗੜ ਤੋੜ ਹੰਕਾਰ, ਸਾਚੀ ਸੰਗਤਾ ਲਏ ਮਿਲਾਈਆ । ਨਾਮ ਰੰਗਣ ਚਾੜ੍ਹੇ ਆਪ ਨਿਰੰਕਾਰ, ਕਲੀਆਂ ਚੋਲਾ ਦਏ ਬਦਲਾਈਆ। ਗਰੀਬ ਨਿਮਾਣਿਆਂ ਕਰ ਪਿਆਰ, ਸ਼ਾਹ ਸੁਲਤਾਨਾਂ ਖ਼ਾਕ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਬਿਰਧ ਰਖਾਈਆ।
੨੭ ਮੱਘਰ ੨੦੧੬ ਬਿਕ੍ਰਮੀ ਮੇਘ ਸਿੰਘ ਦੇ ਘਰ (ਪ੍ਰੀਤਮ ਸਿੰਘ ਦੇ ਘਰ) ਪਿੰਡ ਕੱਲਾ
ਰਾਜ ਜੋਗ ਸਚ ਧਾਰ, ਹਰਿ ਹਰਿ ਆਪ ਚਲਾਈਆ। ਲੋਕ ਪ੍ਰਲੋਕ ਖੇਲ ਅਪਾਰ, ਮਾਤਲੋਕ ਵੱਜੀ ਵਧਾਈਆ। ਸਚ ਸਲੋਕ ਸਹਿਜ ਧੁਨਕਾਰ, ਸ਼ਬਦ ਅਨਾਦ ਆਪ ਅਲਾਈਆ। ਅਗਾਧ ਬੋਧ ਭੇਵ ਨਿਆਰ, ਸੰਤ ਸਾਧ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਜੁਗੀਸ਼ਰ ਆਪ ਅਖਵਾਈਆ। ਜੋਗ ਰਾਜ ਤਖਤ ਸੁਲਤਾਨ, ਹਰਿ ਸਾਚੇ ਤਖਤ ਬਰਾਜਿਆ। ਸਤਿ ਵਿਖਾਏ ਇਕ ਨਿਸ਼ਾਨ, ਲੋਆਂ ਪੁਰੀਆਂ ਫਿਰੇ ਭਾਜਿਆ। ਬ੍ਰਹਮਾ ਵਿਸ਼ਨ ਸ਼ਿਵ ਵੇਖੇ ਮਾਰ ਧਿਆਨ, ਪੁਰਖ ਅਬਿਨਾਸ਼ੀ ਲੋਕਮਾਤ ਰਚਿਆ ਕਾਜਿਆ। ਕਲਜੁਗ ਅੰਤਮ ਖੇਲ ਮਹਾਨ, ਮਾਝੇ ਦੇਸ ਸਾਜਨ ਸਾਜਿਆ। ਝੂਠੀ ਮੇਟੇ ਆਪ ਦੁਕਾਨ, ਪ੍ਰਗਟ ਹੋਏ ਗਰੀਬ ਨਿਵਾਜਿਆ। ਚਾਰ ਵਰਨਾਂ ਦੇਵੇ ਗਿਆਨ, ਊਚ ਨੀਚ ਰੱਖਣਹਾਰਾ ਲਾਜਿਆ। ਗੁਰਮੁਖ ਸਾਚੇ ਸਚ ਪਛਾਣ, ਸਾਚਾ ਸਾਚੀ ਲਾਏ ਅਵਾਜਿਆ। ਬਖਸ਼ਣਹਾਰਾ ਬਖਸ਼ੇ ਸਾਚਾ ਦਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਚੜ੍ਹਾਏ ਨਾਮ ਸੱਚੇ ਜਹਾਜਿਆ।
੨੭ ਮੱਘਰ ੨੦੧੬ ਬਿਕ੍ਰਮੀ ਜਗਿੰਦਰ ਸਿੰਘ ਦੇ ਘਰ ਪਿੰਡ ਕੱਲਾ
ਘਰ ਸੱਜਣ ਸ਼ੌਹ ਪਾਇਆ, ਸ਼ਹਿਨਸ਼ਾਹ ਮਿਹਰਵਾਨ। ਆਪਣਾ ਸਾਲੂ ਆਪ ਰੰਗਾਇਆ, ਰੰਗਨ ਨਾਮ ਇਕ ਮਹਾਨ। ਦੀਨ ਦਿਆਲ ਦਇਆ ਕਮਾਇਆ, ਬਾਲ ਅਞਾਣੇ ਬਣਾਏ ਚਤਰ ਸੁਜਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵੇ ਪੀਣ ਖਾਣ। ਦੇਵਣਹਾਰਾ ਹਰਿ ਦਾਤਾਰ, ਜੀਵ ਜੰਤ ਉਭਾਰੀਅਨ। ਘਰ ਘਰ ਮੰਦਰ ਖੇਲ ਨਿਰੰਕਾਰ, ਨਿਰਗੁਣ ਜੋਤ ਨੂਰ ਉਜਆਰੀਅਨ। ਹਰਿਜਨ ਸਾਚੇ ਲਾਏ ਪਾਰ, ਮੰਝਧਾਰ ਨਾ ਕੋਈ ਡੁਬਾਇਅਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹਾਇਅਨ। ਦਰ ਸੁਹਾਵਾ ਸਗਲਾ ਸੰਗ, ਨਿਰਧਨ ਧਰਨ ਧਰਤ ਧਵਲ ਸੁਹਾਇੰਦਾ। ਹਰਿਜਨ ਮੇਲਾ ਆਪੇ ਕਰ, ਵਰਨੀ ਬਰਨੀ ਲੇਖ ਲਿਖਾਇੰਦਾ। ਸਤਿ ਸਤਿਵਾਦੀ ਦੇਵੇ ਵਰ, ਚਾਰ ਵਰਨਾਂ ਭੈ ਚੁਕਾਇੰਦਾ। ਤਨ ਮਾਲਾ ਪਾਏ ਨਾਮ ਹਰਿ, ਮਨ ਮਨਕਾ ਆਪ ਫਿਰਾਇੰਦਾ। ਜੋ ਜਨ ਚਰਨ ਸਰਨ ਸਰਨਾਈ ਗਿਆ ਪੜ, ਪੜ੍ਹ ਲੇਖਾ ਮਸਤਕ ਬੰਨੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਸੁਹਾਏ ਆਪਣਾ ਘਰ, ਆਪੇ ਬੰਕ ਵਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤਨ ਭਾਗ ਆਪਣੀ ਵੰਡ ਵੰਡਾਇੰਦਾ।
❋
❋
੨੭ ਮੱਘਰ ੨੦੧੬ ਬਿਕ੍ਰਮੀ ਕੁੰਦਨ ਸਿੰਘ ਦੇ ਘਰ ਪਿੰਡ ਕੱਲਾ
ਹਰਿ ਸਤਿਗੁਰ ਸਤਿ ਸਤਿਵਾਦੀਆ, ਸਤਿ ਸਰੂਪ ਸਮਾਏ। ਖੇਲੇ ਖੇਲ ਆਦਿ ਜੁਗਾਦੀਆ, ਜੁਗਾ ਜੁਗੰਤਰ ਨਾਉਂ ਧਰਾਏ। ਪਾਏ ਸਾਰ ਬ੍ਰਹਮ ਬ੍ਰਹਮਾਦੀਆ, ਪਾਰਬ੍ਰਹਮ ਹਰਿ ਭੇਵ ਨਾ ਆਏ। ਗੁਰਮੁਖ ਸਾਜਨ ਆਪੇ ਲਾਧੀਆ, ਲੱਖ ਚੁਰਾਸੀ ਫੋਲ ਵਖਾਏ। ਧੁਰ ਦੀਬਾਣ ਏਕਾ ਵਾਦੀਆ, ਜਨ ਭਗਤ ਦਵਾਰੇ ਦਰ ਦਰ ਫੇਰਾ ਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਸਹਿਜ ਸੁਭਾਏ। ਹਰਿਜਨ ਮੇਲਣਹਾਰ ਹਰਿ, ਹਰੀ ਹਰਿ ਹਰਿ ਨਾਉਂ ਧਰਾਇੰਦਾ। ਆਪ ਵਿਖਾਏ ਆਪਣਾ ਦਰ, ਘਰ ਸਾਚਾ ਇਕ ਸੁਹਾਇੰਦਾ। ਭਿਛਿਆ ਪਾਏ ਨਾਮ ਵਰ, ਆਤਮ ਝੋਲੀ ਆਪ ਭਰਾਇੰਦਾ। ਦਰਸ ਦਿਖਾਏ ਅਗੇ ਖੜ, ਰੂਪ ਅਨੂਪ ਆਪ ਵਟਾਇੰਦਾ। ਆਪੇ ਲਾਏ ਆਪਣੇ ਲੜ, ਅੰਗੀਕਾਰ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੱਜਣ ਸੱਜਣ ਗੁਰਮੁਖ ਵੇਖ ਵਖਾਇੰਦਾ।
੨੭ ਮੱਘਰ ੨੦੧੬ ਬਿਕ੍ਰਮੀ ਰੂੜ ਸਿੰਘ ਦੇ ਘਰ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਕਾਇਆ ਕਪੜ ਰੂਪ ਤਨ ਸ਼ੰਗਾਰ, ਥਿਰ ਕੋਈ ਰਹਿਣ ਨਾ ਪਾਈਆ। ਮਨ ਮਤ ਬੁਧ ਸੁਰਤ ਨਾ ਕੋਈ ਵਿਚਾਰ, ਸੁਰਤੀ ਸੁਰਤ ਭਵਾਈਆ। ਗਿਆਨ ਧਿਆਨ ਅਸ਼ਨਾਨ ਨਾ ਪਾਵੇ ਸਾਰ, ਭੇਵ ਅਭੇਦ ਭੇਵ ਛੁਪਾਈਆ। ਜੋਗ ਜਪ ਤਪ ਹਠ ਸਤਿ ਹੋਏ ਹੈਰਾਨ, ਤੀਰਥ ਤਟ ਰਹੇ ਕੁਰਲਾਈਆ। ਜੀਵ ਜੰਤ ਸਾਧ ਸੰਤ ਨੱਠ ਨੱਠ, ਆਪਣਾ ਪੈਂਡਾ ਰਹੇ ਮੁਕਾਈਆ। ਨੀਰ ਵਰੋਲੇ ਅਠਸਠ, ਨਾਮ ਮਧਾਣਾ ਏਕਾ ਪਾਈਆ। ਗੇੜਨਹਾਰਾ ਉਲਟੀ ਲੱਠ, ਚਾਰੋਂ ਕੁੰਟ ਰਿਹਾ ਫਿਰਾਈਆ। ਕਲਜੁਗ ਅੰਤਮ ਹੋ ਪ੍ਰਗਟ, ਨਿਹਕਲੰਕਾ ਨਾਉਂ ਧਰਾਈਆ। ਇਕ ਖੁਲਾਏ ਸਾਚਾ ਹੱਟ, ਚਾਰ ਵਰਨਾਂ ਵਣਜ ਕਰਾਈਆ। ਨਾਮ ਵਸਤ ਅੰਦਰ ਘਤ, ਸੋਹੰ ਸ਼ਬਦ ਭੰਡਾਰ ਵਰਤਾਈਆ। ਨਪੱਤਿਆਂ ਰੱਖਣਹਾਰਾ ਪਤ, ਪਤਵੰਤਾ ਸਾਚਾ ਮਾਹੀਆ। ਲੇਖਾ ਜਾਣੇ ਆਦਿ ਅੰਤ, ਆਦਿ ਅੰਤ ਇਕ ਰਘੁਰਾਈਆ। ਜਨ ਭਗਤਾਂ ਮੇਲਾ ਸਾਚੇ ਕੰਤ, ਨਾਤਾ ਤੁਟੇ ਜਗਤ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਲਏ ਉਠਾਈਆ। ਤ੍ਰੈਗੁਣ ਮਾਇਆ ਜਗਤ ਪਸਾਰਾ, ਪੰਚਮ ਬੰਧ ਬੰਧਾਨਿਆ। ਜੂਠ ਝੂਠ ਖੇਲ ਨਿਆਰਾ, ਕਾਮ ਕ੍ਰੋਧ ਲੋਭ ਮੋਹ ਪੰਜ ਸ਼ੈਤਾਨਿਆ। ਆਸਾ ਤ੍ਰਿਸ਼ਨਾ ਆਪ ਸ਼ੰਗਾਰਾ, ਹਉਮੇ ਹੰਗਤਾ ਕਰ ਪ੍ਰਧਾਨਿਆ। ਗਿਆਨ ਵੈਰਾਗ ਨਾ ਕਰੇ ਵਿਚਾਰਾ, ਧਿਆਨੀ ਧਿਆਨ ਨਾ ਕੋਈ ਲਗਾਨਿਆ। ਆਰ ਪਾਰ ਨਾ ਕੋਈ ਕਿਨਾਰਾ, ਲੇਖਾ ਲੇਖ ਨਾ ਕੋਈ ਚੁਕਾਨਿਆ। ਨਵ ਸਤ ਧੂਆਂਧਾਰਾ, ਬ੍ਰਹਿਮੰਡ ਖੰਡ ਖੋਜ ਖੁਜਾਨਿਆ । ਪਤਿਪਰਮੇਸ਼ਰ ਖੇਲ ਨਿਆਰਾ, ਈਸ਼ ਜੀਵ ਭੇਵ ਚੁਕਾਨਿਆ। ਜਗਤ ਜਗਦੀਸ਼ ਹੋ ਉਜਿਆਰਾ, ਲਾਸ਼ਰੀਕ ਨਾਉਂ ਧਰਾਨਿਆ। ਪੁੰਨ ਸਵਾਬ ਨਾ ਕੋਈ ਵਿਚਾਰਾ, ਜਗਤ ਅਜ਼ਾਬ ਇਕ ਨਿਸ਼ਾਨਿਆ। ਖੇਲੇ ਖੇਲ ਨਿਰਗੁਣ ਧਾਰਾ, ਸਰਗੁਣ ਸਾਚਾ ਮਾਣ ਵਖਾਨਿਆ। ਸ਼ਬਦ ਅਗੰਮੀ ਇਕ ਜੈਕਾਰਾ, ਸੋ ਪੁਰਖ ਨਿਰੰਜਨ ਹੰ ਬ੍ਰਹਮ ਕਰੇ ਪ੍ਰਵਾਨਿਆ । ਹੰਗਤਾ ਦੇਵੇ ਨਾਮ ਭੰਡਾਰਾ, ਘਰ ਸਾਚੇ ਆਪ ਵਰਤਾਨਿਆ। ਸਤਿਗੁਰ ਸਾਚਾ ਬੋਲ ਜੈਕਾਰਾ, ਕਰੇ ਖੇਲ ਸ੍ਰੀ ਭਗਵਾਨਿਆ। ਨਿਹਕਲੰਕ ਨਰ ਨਰਾਇਣ ਅਵਤਾਰਾ, ਗੁਰਮੁਖਾਂ ਬੇੜਾ ਪਾਰ ਕਰਾਏ ਵਾਲੀ ਦੋ ਜਹਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰਗਾਹ ਸਾਚੀ ਸਚਖੰਡ ਦਵਾਰੇ ਦੇਵਣਹਾਰ ਸਾਚਾ ਮਾਨਿਆ।
❋
❋
੨੭ ਮੱਘਰ ੨੦੧੬ ਬਿਕ੍ਰਮੀ ਸੁਖਦੇਵ ਸਿੰਘ ਦੇ ਘਰ ਪਿੰਡ ਕੱਲਾ
ਅਲੱਖ ਅਗੰਮ ਏਕ ਏਕੰਕਾਰ, ਆਦਿ ਜੁਗਾਦਿ ਵੱਡੀ ਵਡਿਆਈਆ। ਸਤਿ ਪੁਰਖ ਨਿਰੰਜਨ ਖੇਲ ਅਪਾਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਵਸਣਹਾਰਾ ਸਚਖੰਡ ਨਿਵਾਸੀ ਉਚ ਅਟਲ ਮਹੱਲ ਮੁਨਾਰ, ਥਿਰ ਘਰ ਬੈਠਾ ਆਸਣ ਲਾਈਆ। ਇਕ ਅਕੱਲਾ ਖੇਲ ਅਪਾਰ, ਅਕਲ ਕਲ ਆਪ ਵਰਤਾਈਆ। ਸਚ ਤਖਤ ਬੈਠ ਸੱਚੀ ਸਰਕਾਰ, ਸਚ ਸੁਲਤਾਨ ਨਾਉਂ ਧਰਾਈਆ। ਸ਼ਾਹੋ ਭੂਪ ਬਣ ਸਿਕਦਾਰ, ਧੁਰ ਫੁਰਮਾਣਾ ਹੁਕਮ ਜਣਾਈਆ। ਆਪਣੇ ਮੰਦਰ ਹੋ ਤਿਆਰ, ਆਪਣੀ ਇਛਿਆ ਆਪ ਪਰਗਟਾਈਆ। ਸਾਚੀ ਭਿਖਿਆ ਪਾਵੇ ਪਾਵਣਹਾਰ, ਆਪਣੀ ਝੋਲੀ ਆਪ ਭਰਾਈਆ। ਸ੍ਰੀ ਭਗਵਾਨ ਹਰਿ ਦਾਤਾਰ, ਨਿਰਗੁਣ ਧਾਰ ਨਿਰਵੈਰ ਵੱਡੀ ਵਡਿਆਈਆ। ਮੂਰਤ ਅਕਾਲ ਸਾਚੀ ਕਾਰ, ਅਜੂਨੀ ਰਹਿਤ ਰਿਹਾ ਕਰਾਈਆ। ਸੋ ਪੁਰਖ ਨਿਰੰਜਨ ਕਰਨੇਹਾਰ, ਹਰਿ ਵਡ ਦਾਤਾ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਆਪਣੀ ਆਪ ਬੰਧਾਈਆ। ਨਿਰਗੁਣ ਦਾਤਾ ਹਰਿ ਨਿਰੰਕਾਰ, ਅਕਲ ਕਲਾ ਅਖਵਾਇੰਦਾ। ਸਾਚੇ ਮੰਦਰ ਬੈਠ ਦਵਾਰ, ਬੰਕ ਦਵਾਰ ਆਪ ਸੁਹਾਇੰਦਾ। ਆਦਿ ਨਿਰੰਜਨ ਜੋਤ ਉਜਿਆਰ, ਨੂਰ ਨੁਰਾਨਾ ਡਗਮਗਾਇੰਦਾ। ਸਚਖੰਡ ਨਿਵਾਸੀ ਬੇਐਬ ਪਰਵਰਦਿਗਾਰ, ਪਾਰਬ੍ਰਹਮ ਨਾਉਂ ਧਰਾਇੰਦਾ। ਰਾਜ ਜੋਗ ਸੱਚੀ ਸਰਕਾਰ, ਘਰ ਸਾਚੇ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਸਚ ਮਹੱਲਾ, ਹਰਿ ਸਾਚਾ ਆਪ ਸੁਹਾਇੰਦਾ। ਸਚ ਮਹੱਲਾ ਨਿਰਗੁਣ ਧਾਰ, ਪ੍ਰਭ ਅਬਿਨਾਸ਼ੀ ਆਪ ਉਪਾਈਆ। ਸ੍ਰੀ ਭਗਵਾਨ ਮੀਤ ਮੁਰਾਰ, ਘਰ ਬੈਠਾ ਸੋਭਾ ਪਾਈਆ। ਕਰੇ ਖੇਲ ਅਪਰ ਅਪਾਰ, ਅਪਰ ਅਪਾਰ ਵੱਡੀ ਵਡਿਆਈਆ। ਆਪਣਾ ਕਰੇ ਆਪ ਵਿਹਾਰ, ਆਪੇ ਸਗਨ ਮਨਾਈਆ। ਆਪੇ ਨਾਰੀ ਕੰਤ ਭਤਾਰ, ਆਪੇ ਸੇਜ ਹੰਢਾਈਆ। ਸੁਤ ਦਲਾਰਾ ਕਰ ਤਿਆਰ, ਸ਼ਬਦੀ ਨਾਉਂ ਧਰਾਈਆ। ਸੇਵਕ ਲਾਏ ਸਾਚੀ ਕਾਰ, ਕਰਨੀ ਕਰਤਾ ਹੁਕਮ ਸੁਣਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਮਹੱਲ ਉਸਾਰ, ਗਗਨ ਪਤਾਲਾ ਵੇਖ ਵਿਖਾਈਆ। ਕਰ ਪ੍ਰਕਾਸ਼ ਰਵ ਸਸ ਸਤਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਆਪਣਾ ਅੰਗ ਕਰਿਆ ਅੰਗੀਕਾਰ, ਵਿਸ਼ਨੂੰ ਆਪਣੀ ਵੰਡ ਵੰਡਾਈਆ। ਬ੍ਰਹਮਾ ਕਵਲਾ ਕਰਿਆ ਬਾਹਰ, ਰੂਪ ਅਨੂਪ ਆਪ ਦਰਸਾਈਆ। ਸੰਗਤ ਮੇਲਾ ਹਰਿ ਗਿਰਧਾਰ, ਭੋਲੇ ਨਾਥ ਆਪ ਉਠਾਈਆ। ਤ੍ਰੈਗੁਣ ਮਾਇਆ ਭਰ ਭੰਡਾਰ, ਏਕਾ ਤਤ ਸਮਾਈਆ। ਪੰਚਮ ਮੀਤਾ ਹੋ ਤਿਆਰ, ਕਰੇ ਸਚ ਕੁੜਮਾਈਆ। ਏਕਾ ਸ਼ਬਦ ਨਾਦ ਧੁਨਕਾਰ, ਧੁਨ ਅਨਾਦੀ ਆਪ ਸੁਣਾਈਆ। ਬ੍ਰਹਮ ਬ੍ਰਹਿਮਾਦੀ ਕਰ ਤਿਆਰ, ਸਾਚਾ ਘਾੜਨ ਆਪ ਘੜਾਈਆ । ਸਮਰਥ ਪੁਰਖ ਖੇਲ ਅਪਾਰ, ਮਹਿਮਾ ਅਕਥ ਕਥੀ ਨਾ ਜਾਈਆ। ਆਪ ਚਲਾਏ ਆਪਣਾ ਰਥ ਰਥਵਾਹੀ ਹੋ ਤਿਆਰ, ਲੋਕਮਾਤ ਧਰਾਈਆ। ਧਰਨੀ ਧਰਤ ਧਵਲ ਕਰ ਅਕਾਰ, ਜਲ ਬਿੰਬ ਆਪ ਟਿਕਾਈਆ। ਨੌਂ ਨੌਂ ਵੰਡ ਅਪਰ ਅਪਾਰ, ਸਤਿ ਸਤਿ ਖੋਜ ਖ਼ਜਾਈਆ। ਗਾਵਤ ਗਾਏ ਗੀਤ ਆਪ ਨਿਰੰਕਾਰ, ਨਿਰਗੁਣ ਢੋਲਾ ਆਪ ਸੁਣਾਈਆ। ਬ੍ਰਹਮਾ ਵੇਤਾ ਕਰ ਉਜਿਆਰ, ਚਾਰ ਵੇਦ ਕਰੇ ਪੜ੍ਹਾਈਆ। ਵੰਡੇ ਵੰਡ ਸਿਰਜਨਹਾਰ, ਵਰਭੰਡੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਮੇਲ ਮਿਲਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼, ਲੱਖ ਚੁਰਾਸੀ ਡੇਰਾ ਲਾਇੰਦਾ। ਮਨ ਮਤ ਬੁਧ ਕਰ ਪ੍ਰਕਾਸ਼,
❋
❋
ਮੇਲ ਮਿਲਾਏ ਅਪ ਤੇਜ ਵਾਏ ਪ੍ਰਿਥਮੀ ਅਕਾਸ, ਤਤਵ ਤੱਤਾਂ ਜੋੜ ਜੁੜਾਇੰਦਾ। ਜੋਤ ਨਿਰੰਜਨ ਕਰ ਪ੍ਰਕਾਸ਼, ਅੰਧ ਅੰਧੇਰਾ ਰਿਹਾ ਵਿਨਾਸ, ਗਗਨ ਗਗਨੰਤਰ ਆਪ ਸੁਹਾਇੰਦਾ। ਪਵਣ ਚਲਾਏ ਇਕ ਸਵਾਸ, ਸਾਚੇ ਮੰਡਲ ਪਾਵੇ ਰਾਸ, ਧੁਨ ਅਨਹਦ ਤਾਲ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਮੇਲ ਮਿਲਾਇੰਦਾ। ਸਾਚਾ ਮੇਲਾ ਹਰਿ ਭਗਵਾਨ, ਨਿਰਗੁਣ ਸਰਗੁਣ ਆਪ ਮਿਲਾਈਆ। ਆਤਮ ਬ੍ਰਹਮ ਕਰ ਧਿਆਨ, ਆਪਣੀ ਰਚਨ ਵਖਾਈਆ। ਸੁਰਤੀ ਸੁਰਤ ਸੁਰਤ ਗਿਆਨ, ਸੂਰਬੀਰ ਜਣਾਈਆ। ਇਕ ਵਖਾਏ ਸਚ ਨਿਸ਼ਾਨ, ਘਰ ਘਰ ਵਿਚ ਆਪ ਝੁਲਾਈਆ। ਸਾਚੇ ਮੰਦਰ ਬੈਠ ਮਕਾਨ, ਦਸਮ ਦਵਾਰੀ ਖੋਜ ਖੁਜਾਈਆ। ਆਤਮ ਸੇਜਾ ਕਰ ਪ੍ਰਧਾਨ, ਬੈਠਾ ਨਾਉਂ ਧਰਾਈਆ। ਆਦਿ ਜੁਗਾਦੀ ਨਿਗਹਬਾਨ, ਨਾ ਮਰੇ ਨਾ ਜਾਈਆ। ਜਨ ਭਗਤਾਂ ਕਰੇ ਆਪ ਪਛਾਨ, ਆਪਣੀ ਬੂਝ ਆਪ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਤਰਾਈਆ। ਹਰਿਜਨ ਸਾਚੇ ਤਾਰਨਹਾਰਾ, ਏਕਾ ਏਕੰਕਾਰਾ ਆਪ ਅਖਵਾਇੰਦਾ। ਸੰਤਨ ਮੇਲਾ ਵਿਚ ਸੰਸਾਰਾ, ਘਰ ਸਾਚੇ ਮੇਲ ਮਿਲਾਇੰਦਾ। ਭਗਤਨ ਦੇਵੇ ਸਤਿ ਭੰਡਾਰਾ, ਇਕ ਵਰਤਾਰਾ ਆਪ ਅਖਵਾਇੰਦਾ। ਆਪਣਾ ਨਾਮ ਬੋਲ ਜੈਕਾਰਾ, ਲੋਕਮਾਤ ਆਪ ਸੁਣਾਇੰਦਾ। ਮੰਗਣ ਨਾ ਜਾਏ ਕਿਸੇ ਦਵਾਰਾ, ਦੂਸਰ ਸੰਗ ਨਾ ਕੋਇ ਵਖਾਇੰਦਾ। ਜੁਗਾ ਜੁਗੰਤਰ ਸਾਚੀ ਕਾਰਾ, ਸਤਿਗੁਰ ਪੂਰਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਵੇਸ ਧਰਾਇੰਦਾ। ਲੋਕਮਾਤ ਹਰਿ ਅਵਤਰਾ, ਗੁਰਮਤ ਗੁਰ ਨਾਉਂ ਧਰਾਈਆ। ਆਪਣਾ ਖੇਲ ਆਪੇ ਕਰਾ, ਕਰਨਹਾਰ ਬੇਪ੍ਰਵਾਹੀਆ। ਆਪੇ ਪੁਰਖ ਨਾਰੀ ਨਾਰਾ, ਨਰ ਨਰਾਇਣ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤ੍ਰੇਤਾ ਦੁਆਪਰ ਲੇਖਾ ਆਪਣਾ ਗਿਆ ਸਮਝਾਈਆ। ਹਰਿ ਲੇਖਾ ਬਲਵਾਨ, ਹਰਿ ਹੰਗਤਾ ਆਪ ਦ੍ਰਿੜਾਇੰਦਾ। ਹਰਿ ਸੰਤਨ ਦੇਵੇ ਬ੍ਰਹਮ ਗਿਆਨ, ਆਤਮ ਅੰਤਰ ਮੇਲ ਮਿਲਾਇੰਦਾ। ਗੁਰਮੁਖ ਬਣਾਏ ਚਤਰ ਸੁਜਾਨ, ਦੂਈ ਦਵੈਤੀ ਮੇਟ ਮਿਟਾਇੰਦਾ। ਗੁਰਮੁਖਾਂ ਦੇਵੇ ਇਕ ਗਿਆਨ, ਏਕਾ ਨਾਮ ਜਪਾਇੰਦਾ। ਏਕਾ ਮੰਦਰ ਸਚ ਮਕਾਨ, ਏਕਾ ਇਸ਼ਟ ਵਖਾਇੰਦਾ। ਦਾਤਾ ਦਾਨੀ ਸ੍ਰੀ ਭਗਵਾਨ, ਨਿਰਗੁਣ ਨਿਰਗੁਣ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਜੁਗ ਜੁਗ ਖੇਲ ਖਿਲੰਦੜਾ, ਪਰਮ ਪੁਰਖ ਕਰਤਾਰ। ਗੁਰਸਿਖ ਸਾਚੇ ਮੇਲ ਮਿਲੰਦੜਾ, ਦੇਵੇ ਦਰਸ ਅਗੰਮ ਅਪਾਰ। ਨੇਤਰ ਨੈਣ ਇਕ ਖੁਲੰਦੜਾ, ਨਿਰਗੁਣ ਨੂਰ ਜੋਤ ਉਜਿਆਰ। ਘਰ ਚੌਥੇ ਮੇਲ ਮਿਲੰਦੜਾ, ਮੇਲਾ ਕੰਤ ਭਤਾਰ। ਪੰਚਮ ਰਾਗ ਇਕ ਸੁਨੰਦੜਾ, ਆਪੇ ਗਾਏ ਗਾਵਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਕਰੇ ਕਰਾਏ ਆਪਣੀ ਕਾਰ। ਕਰਨ ਕਰਾਵਨਹਾਰ ਹਰਿ ਮਿਹਰਵਾਨ, ਪਰਮ ਪੁਰਖ ਅਖਵਾਇਆ। ਗੁਰ ਸਤਿਗੁਰ ਦੇਵੇ ਸਾਚਾ ਦਾਨ, ਸਚ ਭੰਡਾਰਾ ਆਪ ਵਰਤਾਇਆ। ਭਗਤਨ ਭਗਤੀ ਇਕ ਗਿਆਨ, ਏਕਾ ਰਾਹ ਵਖਾਇਆ। ਸੰਤਨ ਅੰਦਰ ਹੋ ਪ੍ਰਧਾਨ, ਆਪ ਆਪਣਾ ਪੜਦਾ ਲਾਹਿਆ। ਗੁਰਮੁਖ ਮੇਲਾ ਦੋ ਜਹਾਨ, ਘਰ ਘਰ ਵਿਚ ਲਏ ਮਿਲਾਇਆ। ਗੁਰਮੁਖ ਸਾਚਾ ਚਤਰ ਸੁਜਾਨ, ਗੁਰ ਸ਼ਬਦੀ ਜੋੜ ਜੁੜਾਇਆ। ਜੁਗਾ ਜੁਗੰਤਰ ਖੇਲ ਮਹਾਨ, ਪੁਰਖ ਅਬਿਨਾਸ਼ੀ ਖੇਲ ਖਿਲਾਇਆ। ਕਲਜੁਗ ਅੰਤਮ ਹੋ ਪ੍ਰਧਾਨ, ਨਿਹਕਲੰਕਾ ਨਾਉਂ ਰਖਾਇਆ। ਨੌਂ ਖੰਡ ਪ੍ਰਿਥਮੀ ਦੇਵੇ ਇਕ ਗਿਆਨ, ਚਾਰ ਵਰਨ ਏਕਾ ਮਾਰਗ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ
❋
❋
ਆਪਣੀ ਜੋਤ ਧਰ, ਆਪ ਆਪਣਾ ਦਰ ਖੁਲਾਇਆ। ਪੁਰਖ ਅਬਿਨਾਸ਼ੀ ਠਾਂਡਾ ਸੀਤਾ, ਸਤਿ ਸਤਿ ਵੱਡੀ ਵਡਿਆਈਆ। ਗੁਰ ਸਤਿਗੁਰ ਆਪਣੇ ਜੇਹਾ ਕੀਤਾ, ਲੋਕਮਾਤ ਵੱਜੀ ਵਧਾਈਆ। ਭਗਤਨ ਮੇਲਾ ਪਤਿਤ ਪੁਨੀਤਾ, ਪਾਰਬ੍ਰਹਮ ਸੱਚੀ ਸਰਨਾਈਆ। ਸੰਤਨ ਵਿਖਾਏ ਸਾਚੀ ਰੀਤਾ, ਆਤਮ ਅੰਤਰ ਇਕ ਲਿਵ ਲਾਈਆ। ਗੁਰਮੁਖਾਂ ਰੰਗ ਲਾਏ ਹਸਤ ਕੀਟਾ, ਊਚ ਨੀਚ ਨਾ ਕੋਈ ਜਣਾਈਆ। ਗੁਰਮੁਖ ਵੇਖੇ ਧਾਮ ਅਨਡੀਠਾ, ਘਰ ਮੰਦਰ ਰਿਹਾ ਸੁਹਾਈਆ। ਹਰਿਜਨ ਨਾਮ ਨਿਧਾਨਾ ਏਕਾ ਪੀਤਾ, ਭਰ ਪਿਆਲਾ ਇਕ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿ ਆਪਣਾ ਵੇਸ ਧਰਾਈਆ। ਸੋ ਪੁਰਖ ਨਿਰੰਜਨ ਸਿਰਜਨਹਾਰਾ, ਹਰਿ ਹਰਿ ਨਾਉਂ ਧਰਾਇੰਦਾ। ਗੁਰੂ ਗੁਰ ਗੁਰ ਲਏ ਅਵਤਾਰਾ, ਸਤਿਗੁਰ ਆਪਣਾ ਵੇਸ ਵਟਾਇੰਦਾ। ਭਗਤਾਂ ਦੇਵੇ ਨਾਮ ਅਧਾਰਾ, ਆਪ ਆਪਣਾ ਰੰਗ ਰੰਗਾਇੰਦਾ। ਸੰਤਨ ਮੇਲਾ ਸਚ ਦਰਬਾਰਾ, ਦਰ ਦਰਵਾਜਾ ਆਪ ਖੁਲਾਇੰਦਾ। ਗੁਰਮੁਖ ਸਾਜਨ ਉਤਰੇ ਪਾਰਾ, ਹਰਿ ਸਾਚਾ ਪਾਰ ਕਰਾਇੰਦਾ। ਗੁਰਮੁਖ ਨੇਤਰ ਲੋਚਨ ਦਰਸਨ ਪਾਇਣ ਘਰ ਸੋਹੇ ਬੰਕ ਦਵਾਰਾ, ਘਰ ਮੰਦਰ ਮੇਲ ਮਿਲਾਇੰਦਾ। ਹਰਿਜਨ ਵੇਖੇ ਸਿਰਜਨਹਾਰਾ, ਸਿਰ ਸਿਰ ਰਿਜ਼ਕ ਸਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਨਿਰਗੁਣ ਧਾਰ ਪੁਰਖ ਕਰਤਾਰ, ਸਰਗੁਣ ਵਿਚ ਟਿਕਾਈਆ। ਸਰਗੁਣ ਦੀਪਕ ਕਰ ਉਜਿਆਰ, ਨਿਰਗੁਣ ਕਰੇ ਰੁਸ਼ਨਾਈਆ। ਨਿਰਗੁਣ ਰੂਪ ਅਗੰਮ ਅਪਾਰ, ਨਾ ਮਰੇ ਨਾ ਜਾਈਆ। ਸਰਗੁਣ ਸਾਚਾ ਭਰ ਭੰਡਾਰ, ਸਾਚੀ ਵਸਤ ਇਕ ਉਪਜਾਈਆ । ਲੋਕਮਾਤ ਲਏ ਅਵਤਾਰ, ਆਪਣਾ ਨਾਉਂ ਵਡਿਆਈਆ। ਨਾਉਂ ਨਿਰੰਕਾਰ ਬੋਲ ਜੈਕਾਰ, ਸਾਚੇ ਸ਼ਬਦ ਕਰੇ ਪੜ੍ਹਾਈਆ। ਤੁਰੀਆ ਨਾਦ ਇਕ ਸਤਾਰ, ਹਰਿ ਆਪਣੀ ਆਪ ਵਜਾਈਆ। ਆਪੇ ਅੰਦਰ ਆਪੇ ਬਾਹਰ, ਗੁਪਤ ਜ਼ਾਹਿਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਖੇਲ ਖਿਲਾਈਆ। ਕਲਜੁਗ ਅੰਤਮ ਹਰਿ ਸੁਲਤਾਨਾ, ਸਤਿਗੁਰ ਨਾਉਂ ਧਰਾਇੰਦਾ। ਪੁਰਖ ਅਬਿਨਾਸ਼ੀ ਵਾਲੀ ਦੋ ਜਹਾਨਾ, ਲੋਕਮਾਤ ਫੇਰਾ ਪਾਇੰਦਾ। ਚਤਰਭੁਜ ਖੇਲ ਮਹਾਨਾ, ਆਦਿ ਸ਼ਕਤ ਰੰਗ ਰੰਗਾਇੰਦਾ । ਇਸ਼ਟ ਦੇਵ ਨਮੋ ਗੁਰ ਆਪ ਅਖਵਾਨਾ, ਵਾਸਤਕ ਆਪਣਾ ਨਾਉਂ ਧਰਾਇੰਦਾ। ਬੋਧ ਅਗਾਧ ਖੇਲ ਮਹਾਨਾ, ਸ਼ਬਦ ਅਨਾਦੀ ਨਾਦ ਸਤਾਰ ਵਜਾਇੰਦਾ। ਧੁਨ ਅਗੰਮੀ ਇਕ ਤਰਾਨਾ, ਆਪ ਆਪਣਾ ਆਪ ਧਰਾਇੰਦਾ। ਕਲਜੁਗ ਅੰਤਮ ਹੋ ਪ੍ਰਧਾਨਾ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਜਨ ਭਗਤਾਂ ਬੰਨ੍ਹੇ ਸਾਚਾ ਗਾਨਾ, ਨਾਮ ਤੰਦਨ ਹੱਥ ਉਠਾਇੰਦਾ। ਇਕ ਵਿਖਾਏ ਸਚ ਮਕਾਨਾ, ਘਰ ਘਰ ਵਿਚ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਵਰ ਦਾਤਾ ਆਪ ਹੋ ਜਾਇੰਦਾ। ਗੁਰਮੁਖ ਸੱਜਣ ਹਰਿ ਹਰਿ ਵਰਿਆ, ਗੁਰ ਸਤਿਗੁਰ ਵਡ ਵਡਿਆਈਆ। ਹਰਿਜਨ ਸਾਚਾ ਘਾੜਨ ਘੜਿਆ, ਸਮਰਥ ਪੁਰਖ ਆਪ ਘੜਾਈਆ। ਅੰਦਰ ਮੰਦਰ ਆਪੇ ਵੜਿਆ, ਨਿਰਗੁਣ ਬੈਠਾ ਆਸਣ ਲਾਈਆ। ਆਪਣੇ ਪੌੜੇ ਆਪੇ ਚੜਿਆ, ਸੁਖਮਨ ਬੈਠੀ ਮੁਖ ਭਵਾਈਆ। ਤ੍ਰਿਕੁਟੀ ਛੁੱਟੀ ਟੁੱਟਾ ਗੜ੍ਹਿਆ, ਘਰ ਸਾਚੇ ਵੱਜੀ ਵਧਾਈਆ। ਮਾਨ ਸਰੋਵਰ ਅੰਮ੍ਰਿਤ ਭਰਿਆ, ਕਵਲਾ ਮੁਖ ਭਵਾਈਆ। ਅਨਹਦ ਸ਼ਬਦ ਅਨਾਦੀ ਧੁਨ ਆਪ ਸੁਣਾਏ ਆਪਣੇ ਘਰਿਆ, ਤਾਲ ਤਲਵਾੜਾ ਆਪ ਵਜਾਈਆ। ਨਿਰਭੈ ਰੂਪ ਕਦੇ ਨਾ ਡਰਿਆ, ਭੈ ਭਿਆਨਕ ਹੋਏ ਸਹਾਈਆ। ਗੁਰਮੁਖ
❋
❋
ਸਾਜਣ ਆਪੇ ਫੜਿਆ, ਸੁਰਤ ਸ਼ਬਦ ਮਿਲਾਈਆ । ਤ੍ਰੈਗੁਣ ਮਾਇਆ ਵਿਚ ਨਾ ਸੜਿਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹਲਕਾਈਆ। ਪੰਜ ਤਤ ਨਾ ਬਣਾਏ ਕੋਈ ਗੜਿਆ, ਚਾਰ ਦਿਵਾਰ ਨਾ ਕੋਈ ਰਖਾਈਆ। ਆਪਣਾ ਅੱਖਰ ਆਪੇ ਪੜ੍ਹਿਆ, ਨਿਸ਼ਅੱਖਰ ਨਾਉਂ ਧਰਾਈਆ। ਜਨ ਭਗਤਾਂ ਲਾਏ ਸਾਚੀ ਜੜਿਆ, ਨਾ ਸਕੇ ਕੋਈ ਉਖੜਾਈਆ। ਗੁਰਮੁਖ ਵਿਰਲੇ ਆਪੇ ਖੜਿਆ, ਜੁਗ ਜੁਗ ਆਪਣਾ ਰੂਪ ਵਟਾਈਆ। ਨਾ ਕੋਈ ਸੀਸ ਨਾ ਕੋਈ ਧੜਿਆ, ਕਾਇਆ ਚੋਲਾ ਆਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਹਰਿ ਭਗਤ ਦਏ ਵਡਿਆਈਆ। ਭਗਤਨ ਮੀਤਾ ਹਰਿ ਗੋਬਿੰਦ, ਆਪ ਉਪਾਏ ਆਪਣੀ ਬਿੰਦ, ਇਕ ਵਖਾਏ ਸੇਜ ਮਹਾਨਾ। ਦਾਤਾ ਦਾਨੀ ਗੁਣੀ ਗਹਿੰਦ, ਗੁਰ ਸਤਿਗੁਰ ਨਾਉਂ ਧਰਾਨਾ। ਜੁਗਾ ਜੁਗੰਤ ਸਦਾ ਬਖਸ਼ਿੰਦ, ਸਤਿ ਪੁਰਖ ਨਿਰੰਜਨ ਵਡ ਮਿਹਰਬਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਸਾਚੇ ਘਰ, ਘਰ ਸਾਚਾ ਇਕ ਵਿਖਾਨਾ। ਘਰ ਸਚਾ ਮਿਹਰਬਾਨ, ਹਰਿ ਸਾਚਾ ਆਪ ਸੁਹਾਇੰਦਾ। ਗੁਰਮੁਖ ਸਾਚੇ ਚਤਰ ਸੁਜਾਨ, ਫੜ ਬਾਹੋਂ ਆਪ ਬਹਾਇੰਦਾ। ਏਕਾ ਰੰਗ ਰੰਗਾਏ ਸ੍ਰੀ ਭਗਵਾਨ, ਸਾਰੰਗ ਧਰ ਭਗਵਾਨ ਬੀਠਲੋ ਦਿਸ ਕਿਸੇ ਨਾ ਆਇੰਦਾ। ਸਰਬ ਜੀਆਂ ਦਾ ਜਾਣੀ ਜਾਣ, ਜਾਗਰਤ ਜੋਤ ਇਕ ਜਗਾਇੰਦਾ। ਆਦਿ ਜੁਗਾਦੀ ਨੌਜਵਾਨ, ਬਾਲ ਬਿਰਧ ਨਾ ਰੂਪ ਵਟਾਇੰਦਾ। ਸਚਖੰਡ ਵਸੇ ਸ੍ਰੀ ਭਗਵਾਨ, ਬੈਕੁੰਠ ਨਿਵਾਸੀ ਆਪ ਅਖਵਾਇੰਦਾ। ਆਪੇ ਸੀਤਾ ਆਪੇ ਰਾਮ, ਆਪੇ ਰਾਵਣ ਲੰਕਾ ਗੜ ਤੁੜਾਇੰਦਾ । ਆਪੇ ਕਾਹਨਾ ਕ੍ਰਿਸ਼ਨਾ ਹੋ ਪ੍ਰਧਾਨ, ਨਾਮ ਬੰਸਰੀ ਇਕ ਵਜਾਇੰਦਾ। ਆਪੇ ਨਾਨਕ ਗੋਬਿੰਦ ਖੇਲ ਜਹਾਨ, ਗਰੀਬ ਨਿਮਾਣੇ ਗਲੇ ਲਗਾਇੰਦਾ। ਆਪੇ ਚਿਲਾ ਤੀਰ ਕਮਾਨ, ਸ਼ਬਦ ਨਸ਼ਾਨਾ ਆਪ ਵਖਾਇੰਦਾ। ਆਪੇ ਜੋਧਾ ਸੂਰਬੀਰ ਬਲੀ ਬਲਵਾਨ, ਵਲ ਛਲ ਧਾਰੀ ਭੇਖ ਵਟਾਇੰਦਾ। ਆਪੇ ਬਾਵਨ ਹੋਏ ਨਿਗਹਬਾਨ, ਬਲ ਆਪਣੇ ਰੰਗ ਰੰਗਾਇੰਦਾ। ਆਪੇ ਭਗਤੀ ਦੇਵੇ ਭਗਤਨ ਦਾਨ, ਆਪਣੀ ਇਛਿਆ ਸਾਚੀ ਭਿਛਿਆ ਝੋਲੀ ਪਾਇੰਦਾ। ਆਪੇ ਸੰਤਨ ਕਰਾਏ ਸਚ ਅਸ਼ਨਾਨ, ਆਤਮ ਸਰ ਸਰੋਵਰ ਆਪ ਨੁਹਾਇੰਦਾ। ਆਪੇ ਗੁਰਮੁਖਾਂ ਦੇਵੇ ਆਪਣਾ ਮਾਣ, ਦਰਗਾਹ ਸਾਚੀ ਧਾਮ ਵਖਾਇੰਦਾ। ਆਪੇ ਗੁਰਮੁਖ ਸਾਚੇ ਸਾਚਾ ਬਖਸ਼ੇ ਚਰਨ ਧਿਆਨ, ਚਰਨ ਚਰਨੋਦਕ ਮੁਖ ਚੁਆਇੰਦਾ। ਏਕੰਕਾਰਾ ਖੇਲ ਮਹਾਨ, ਨਰ ਨਿਰੰਕਾਰਾ ਆਪ ਕਰਾਇੰਦਾ। ਨਾ ਕੋਈ ਰਸਨਾ ਜਿਹਵਾ ਦਿਸੇ ਜ਼ਬਾਨ, ਬੱਤੀ ਦੰਦ ਨਾ ਕੋਈ ਵਿਖਾਇੰਦਾ। ਪਵਣ ਸਵਾਸੀ ਨਾ ਕੋਈ ਮਸਾਣ, ਅਗਨੀ ਹਵਨ ਨਾ ਕੋਏ ਕਰਾਇੰਦਾ। ਨਾ ਕੋਈ ਪੀਣ ਨਾ ਕੋਈ ਖਾਣ, ਆਸਾ ਤ੍ਰਿਸ਼ਨਾ ਨਾ ਕੋਈ ਜਣਾਇੰਦਾ। ਨਾ ਕੋਈ ਮੰਦਰ ਮਸਜਦ ਗੁਰਦਵਾਰ ਦਿਸੇ ਮਕਾਨ, ਚਾਰ ਦੀਵਾਰ ਨਾ ਕੋਈ ਰਖਾਇੰਦਾ। ਛੱਪਰ ਛੰਨ ਨਾ ਖੇਲ ਮਹਾਨ, ਇਟਾਂ ਗਾਰਾਂ ਨਾ ਕੋਈ ਲਗਾਇੰਦਾ। ਥਿਰ ਘਰ ਬੈਠ ਸ੍ਰੀ ਭਗਵਾਨ, ਸਚ ਸਿੰਘਾਸਣ ਆਸਣ ਲਾਇੰਦਾ। ਘਰ ਵਿਚ ਘਰ ਕਰ ਪ੍ਰਧਾਨ, ਸਚਖੰਡ ਦਵਾਰਾ ਨਾਉਂ ਧਰਾਇੰਦਾ। ਨਿਰਮਲ ਦੀਪਕ ਇਕ ਮਹਾਨ, ਆਦਿ ਨਿਰੰਜਨ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਪੁਰਖ ਬਿਧਾਤਾ ਜਨ ਭਗਤਾਂ ਰੱਖੇ ਉਤਮ ਜ਼ਾਤਾ, ਵਰਨ ਗੋਤ ਨਾ ਕੋਈ ਰਖਾਇੰਦਾ। ਗੁਰਮੁਖ ਤੇਰਾ ਸਾਚਾ ਵਰਨ, ਪ੍ਰਭ ਸਾਚਾ ਦਏ ਵਖਾਈਆ। ਅਬਿਨਾਸ਼ੀ ਕਰਤਾ ਸਾਚੀ ਸਰਨ, ਤੇਰਾ ਇਸ਼ਟ ਇਕ ਵਖਾਈਆ। ਕ੍ਰੋੜ ਤੇਤੀਸਾ ਬ੍ਰਹਮਾ ਵਿਸ਼ਨ ਤੇਰਾ ਪਾਣੀ ਭਰਨ, ਪੀਸਣ ਪੀਸ ਸੇਵ ਕਮਾਈਆ। ਪ੍ਰਭ ਨੇਤਰ ਦੇਵੇ ਹਰਨ ਫਰਨ, ਦੋਏ ਲੋਚਣ ਬੰਦ ਕਰਾਈਆ। ਤਾਰਨਹਾਰਾ
❋
❋
ਤਰਨੀ ਤਰਨ, ਸਮਰਥ ਆਪ ਅਖਵਾਈਆ। ਰਵ ਸਸ ਦਿਵਸ ਰੈਣ ਡਰਨ ਭੈ ਭੈ ਵਿਚ ਰਿਹਾ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਇਕ ਏਕੰਕਾਰ, ਆਦਿ ਜੁਗਾਦੀ ਲੈ ਅਵਤਾਰ, ਹਰਿਜਨ ਸਾਚੇ ਲਏ ਉਭਾਰ, ਭਗਤ ਸੰਤ ਹਰਿ ਲਾਏ ਪਾਰ, ਗੁਰਮੁਖ ਗੁਰਸਿਖ ਆਪ ਲਿਆਏ ਚਰਨ ਦਵਾਰ, ਮਨਮੁਖਾਂ ਦਏ ਸਜਾਈਆ। ਮਨਮੁਖ ਨਿੰਦਕ ਦੁਸ਼ਟ ਦੁਰਾਚਾਰ, ਹਰਿਜਨ ਹਰਿ ਹਰਿ ਆਪ ਭੁਲਾਇਆ। ਏਕਾ ਵਿਸਰਿਆ ਨਾਮ ਕਰਤਾਰ, ਰਸਨਾ ਜੇਹਵਾ ਹੋਈ ਹਲਕਾਇਆ। ਮਨਮਤ ਨਾਲ ਰਲੀ ਕੁੜਿਆਰ, ਝੂਠੇ ਧੰਦੇ ਮਾਤ ਲਗਾਇਆ। ਪੰਜ ਤਤ ਵਿਕਾਰਾ ਕਰੇ ਪਿਆਰ, ਸਾਚਾ ਰੰਗ ਨਾ ਕੋਈ ਚੜ੍ਹਾਇਆ। ਨੌ ਦਰ ਹੋਏ ਸਦਾ ਖ਼ਵਾਰ, ਦਸਵਾਂ ਦਰ ਨਾ ਕੋਈ ਖੁਲਾਇਆ। ਆਸਾ ਤ੍ਰਿਸ਼ਨਾ ਰਹੀ ਵੰਗਾਰ, ਹਉਮੇ ਹੰਗਤਾ ਜੋਬਨ ਇਕ ਹੰਢਾਇਆ। ਮਿਲਿਆ ਮੇਲ ਨਾ ਮੀਤ ਮੁਰਾਰ, ਮਾਇਆ ਬੰਧਨ ਨਾ ਕੋਈ ਤੁੜਾਇਆ। ਕਾਇਆ ਬਣਿਆ ਗੜ ਹੰਕਾਰ, ਹਰਿ ਕਾ ਰੂਪ ਨਜ਼ਰ ਨਾ ਆਇਆ। ਤ੍ਰੈਗੁਣ ਮਾਇਆ ਸੜਿਆ ਹੋਇਆ ਖਵਾਰ, ਸਾਂਤਕ ਸਤਿ ਨਾ ਕੋਈ ਵਰਤਾਇਆ। ਮੂਰਖ ਮੂੜ ਨਾਰ ਵਿਭਚਾਰ, ਹਰਿ ਹਰਿ ਕੰਤ ਨਾ ਕੋਈ ਹੰਢਾਇਆ। ਲੱਖ ਚੁਰਾਸੀ ਮਾਰੇ ਮਾਰ, ਮਾਰਨਹਾਰਾ ਦਿਸ ਨਾ ਆਇਆ। ਭਗਤ ਵਛਲ ਆਪ ਗਿਰਧਾਰ, ਗੁਰਮੁਖ ਸਾਜਨ ਲਏ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਏਕਾ ਘਰ, ਘਰ ਸੁਹੰਜਣਾ ਇਕ ਵਖਾਇਆ। ਘਰ ਸੁਹੰਜਣਾ ਪੁਰਖ ਬਿਧਾਤ, ਏਕਾ ਰੰਗ ਰੰਗਾਈਆ। ਨਾ ਕੋਈ ਦਿਵਸ ਨਾ ਕੋਈ ਰਾਤ, ਸੂਰਜ ਚੰਨ ਨਾ ਕੋਈ ਚੜ੍ਹਾਈਆ। ਆਦਿ ਜੁਗਾਦੀ ਇਕ ਪ੍ਰਭਾਤ, ਏਕਾ ਰੁੱਤ ਵਖਾਈਆ। ਬੈਠਾ ਰਹੇ ਇਕ ਇਕਾਂਤ, ਆਪ ਆਪਣਾ ਆਸਣ ਲਾਈਆ। ਖੇਲੇ ਖੇਲ ਬਹੁ ਬਿਧ ਭਾਂਤ, ਵਡ ਦਾਤਾ ਬੇਪ੍ਰਵਾਹੀਆ। ਨਾ ਕੋਈ ਪਿਤ ਨਾ ਕੋਈ ਮਾਤ, ਸਾਕ ਸੈਣ ਨਾ ਕੋਈ ਜਣਾਈਆ। ਆਪਣੀ ਰੱਖੇ ਉਤਮ ਜ਼ਾਤ, ਜ਼ਾਤ ਅਜ਼ਾਤੀ ਮੇਟ ਮਿਟਾਈਆ। ਸ਼ਬਦ ਅਗੰਮੀ ਸਾਚੀ ਗਾਥ, ਨਿਰਗੁਣ ਸਰਗੁਣ ਆਪ ਸੁਣਾਈਆ। ਆਪੇ ਜਾਣੇ ਪੂਜਾ ਪਾਠ, ਆਪਣੇ ਨਾਮ ਕਰੇ ਪੜ੍ਹਾਈਆ। ਜੁਗ ਜੁਗ ਪਾਰ ਕਿਨਾਰਾ ਵੇਖੇ ਘਾਟ, ਪੱਤਨ ਮੱਲੇ ਸਹਿਜ ਸੁਭਾਈਆ। ਕਲਜੁਗ ਅੰਤਮ ਕੂੜ ਕੁੜਿਆਰਾ ਮਾਰੇ ਠਾਠ, ਚਾਰ ਕੁੰਟ ਲਹਿਰ ਲਹਿਰਾਈਆ। ਖੇਲੇ ਖੇਲ ਤ੍ਰਲੋਕੀ ਨਾਥ, ਚੌਦਾਂ ਲੋਕ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਸਰਗੁਣ ਵੇਸ ਕਰ, ਹਰਿਜਨ ਜਨਹਰਿ ਹਰਿ ਹਰਿ ਰੰਗ ਰੰਗਾਈਆ।
੨੭ ਮੱਘਰ ੨੦੧੬ ਬਿਕ੍ਰਮੀ ਦਲੀਪ ਸਿੰਘ ਦੇ ਘਰ ਪਿੰਡ ਕੱਲਾ ਅੰਮ੍ਰਿਤਸਰ
ਗੁਰ ਗੁਰਮੁਖ ਬਖਸ਼ੇ ਚਰਨ ਪਿਆਰ, ਹਰਿ ਸਤਿਗੁਰ ਵਡ ਵਡਿਆਈਆ। ਸਾਚਾ ਨਾਦ ਨਾਦ ਧੁਨਕਾਰ, ਅਨਹਦ ਤਾਲ ਆਪ ਵਜਾਈਆ। ਜੋਤ ਨਿਰੰਜਨ ਦੀਪ ਉਜਿਆਰ, ਦੀਵਾ ਬਾਤੀ ਏਕਾ ਏਕ ਡਗਮਗਾਈਆ। ਬੂੰਦ ਸਵਾਤੀ ਠੰਡੀ ਠਾਰ, ਨਿਝਰ ਝਿਰਨਾ ਕਵਲ ਝਿਰਾਈਆ। ਸ਼ਬਦ ਅਗੰਮੀ ਸਾਚੀ ਧਾਰ, ਨਿਜ ਆਤਮ ਆਪ ਵਿਖਾਈਆ। ਸੁਰਤ ਸਵਾਣੀ ਲਏ ਉਭਾਰ, ਤ੍ਰੈਗੁਣ ਮਾਇਆ ਪੜਦਾ ਲਾਹੀਆ। ਗੁਰ ਗੁਰ ਮੀਤ ਕਰ ਪਿਆਰ, ਆਪਣੇ ਰੰਗ ਰੰਗਾਈਆ। ਬਜਰ ਕਪਾਟੀ ਤੋੜ ਕਿਵਾੜ, ਘਰ ਮੰਦਰ ਦਏ ਵਖਾਈਆ। ਮੰਦਰ ਸੋਹੇ ਬੰਕ ਦਵਾਰ, ਨਿਰਗੁਣ
❋
❋
ਦਾਤਾ ਆਪ ਬਣਾਈਆ। ਸਾਚੀ ਸੇਜਾ ਖੇਲ ਅਪਾਰ, ਆਤਮ ਅੰਤਰ ਆਪ ਵਛਾਈਆ। ਉਪਰ ਬੈਠ ਮੀਤ ਮੁਰਾਰ, ਗੁਰਮੁਖ ਸਾਜਣ ਰਾਹ ਤਕਾਈਆ। ਗੁਰ ਸ਼ਬਦ ਵਡ ਬਲਕਾਰ, ਖਿਚੀ ਆਏ ਵਾਹੋ ਦਾਹੀਆ। ਦੋਹਾਂ ਵਿਚੋਲਾ ਨਰ ਨਿਰੰਕਾਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਰੂਪ ਵਟਾਈਆ। ਪਾਇਆ ਵਰ ਹਰਿ ਕੰਤ ਭਤਾਰ, ਗੁਰਮੁਖ ਘਰ ਘਰ ਵਿਚ ਖੁਸ਼ੀ ਮਨਾਈਆ। ਸੋਭਾਵੰਤੀ ਹੋਈ ਨਾਰ, ਕੰਤ ਸੁਹਾਗੀ ਇਕ ਹੰਢਾਈਆ। ਵਿਛੜ ਨਾ ਜਾਏ ਵਿਚ ਸੰਸਾਰ, ਦੋ ਜਹਾਨ ਸਗਲਾ ਸੰਗ ਰਖਾਈਆ। ਆਦਿ ਜੁਗਾਦੀ ਪੁਰਖ ਅਬਿਨਾਸ਼ੀ ਏਕਾ ਗੁਰ ਅਵਤਾਰ, ਜੁਗ ਜੁਗ ਹਰਿਭਗਤ ਹਰਿਸੰਤ ਹਰਿਜਨ ਗੁਰਸਿਖ ਗੁਰਮੁਖ ਸਾਜਨ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਖੇਲ ਕਰ, ਖੇਲੇ ਖੇਲ ਬੇਪ੍ਰਵਾਹੀਆ।
੨੭ ਮੱਘਰ ੨੦੧੬ ਬਿਕ੍ਰਮੀ ਗੁਰਮੁਖ ਸਿੰਘ ਦੇ ਘਰ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਕਾਲ ਦਿਆਲ ਪੁਰਖ ਕਰਤਾਰ, ਮਹਾਂਕਾਲ ਰੂਪ ਵਟਾਈਆ। ਵਸਣਹਾਰਾ ਸਚ ਸੱਚੀ ਧਰਮਸਾਲ, ਘਰ ਸੁਹੰਜਣਾ ਇਕ ਉਪਾਈਆ। ਲੇਖਾ ਜਾਣੇ ਪੰਜ ਤਤ ਕਾਇਆ ਮਾਟੀ ਖਾਲ, ਜੀਆਂ ਜੰਤਾਂ ਵੇਖ ਵਖਾਈਆ। ਗੁਰਮੁਖਾਂ ਕਰੇ ਆਪ ਸੰਭਾਲ, ਮਨਮੁਖਾਂ ਦਏ ਸਜਾਈਆ। ਕਲਜੁਗ ਸਾਧ ਸੰਤ ਹੋਏ ਬੇਹਾਲ, ਪਿਤਾ ਪੂਤ ਨਾ ਕੋਈ ਵਡਿਆਈਆ। ਆਪਣੀ ਘਾਲ ਗਏ ਘਾਲ, ਥੱਕੇ ਮਾਂਦੇ ਰੋਵਣ ਮਾਰਨ ਧਾਈਆ। ਕੋਈ ਨਾ ਮਿਲੇ ਸਚ ਦਲਾਲ, ਬੇੜਾ ਬੰਨੇ ਦੇਵੇ ਲਾਈਆ। ਫਲ ਨਾ ਦਿਸੇ ਕਿਸੇ ਡਾਲ, ਫੁਲ ਫੁਲਵਾੜੀ ਨਾ ਕੋਈ ਮਹਿਕਾਈਆ। ਤ੍ਰੈਗੁਣ ਮਾਇਆ ਨਾ ਤੁੱਟਾ ਜੰਜਾਲ, ਤਨ ਪਿੰਜਰ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹੀਆ। ਨਾਮ ਵਣਜ ਝੂਠ ਵਣਜਾਰਾ, ਕਲਜੁਗ ਜੀਵ ਵਰਤਾਇੰਦਾ। ਹਰਿ ਬਿਨ ਕੋਈ ਨਾ ਦੇਵੇ ਸਚ ਭੰਡਾਰਾ, ਸਾਚਾ ਰੰਗ ਨਾ ਕੋਈ ਚੜ੍ਹਾਇੰਦਾ। ਜਗਤ ਤ੍ਰਿਸ਼ਨਾ ਗੜ ਹੰਕਾਰਾ, ਪੰਜ ਤਤ ਵਿਕਾਰਾ ਵਿਚ ਵਸਾਇੰਦਾ। ਨਾਮ ਰਤਨ ਅਮੋਲਕ ਹੀਰਾ ਇਕ ਪਿਆਰਾ, ਗੁਰ ਸਤਿਗੁਰ ਆਪਣੇ ਹੱਥ ਰਖਾਇੰਦਾ। ਗੁਰਮੁਖ ਵਿਰਲਾ ਬਣੇ ਮਾਤ ਵਣਜਾਰਾ, ਏਕਾ ਵਣਜ ਇਕ ਕਰਾਇੰਦਾ। ਖਾਏ ਖੱਟੇ ਵਿਚ ਸੰਸਾਰਾ, ਲਹਿਣਾ ਦੇਣਾ ਮੂਲ ਮੁਕਾਇੰਦਾ। ਮਨ ਮਤ ਮਾਇਆ ਮਮਤਾ ਰਹੀ ਝੱਖ ਮਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਵ ਖੁਲਾਇੰਦਾ। ਭੇਖ ਪਖੰਡੀ ਜਗਤ ਸਾਧ, ਸ਼ਬਦ ਡੋਰੀ ਤੰਦ ਬੰਧਾਈਆ। ਆਪੇ ਬਖਸ਼ੇ ਬਖਸ਼ਣਹਾਰਾ ਅਪਰਾਧ, ਪਾਪੀ ਪਤਤ ਲਏ ਤਰਾਈਆ। ਪਿਤਾ ਪੂਤ ਲੇਖਾ ਜਾਣੇ ਵਾਦ ਵਿਵਾਦ, ਪੂਰਬ ਲਹਿਣਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਅਜੂਨੀ ਜੂਨ ਦਏ ਕਟਾਈਆ। ਜੂਨੀ ਛੁਟੇ ਨਾਤਾ ਤੁੱਟੇ, ਪੰਜ ਤਤ ਹੋਏ ਬੰਦ ਖੁਲਾਸੀਆ। ਫੜ ਫੜ ਕੁੱਟੇ ਮਨਾਏ ਰੁੱਠੇ, ਲੁਕਿਆ ਰਹਿਣ ਨਾ ਦੇਵੇ ਕਿਸੇ ਗੁੱਠੇ, ਵਡ ਦਾਤਾ ਸ਼ਾਹੋ ਸ਼ਬਾਸ਼ੀਆ। ਬੰਨੇ ਏਕਾ ਮੁੱਠੇ ਪਾਰ ਕਿਨਾਰੇ ਸੁੱਟੇ, ਸੁਹਾਏ ਸਾਚੀ ਰੁੱਤੇ, ਰੰਗ ਰੰਗਾਏ ਪ੍ਰਿਥਮੀ ਅਕਾਸੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਘਨਕ ਪੁਰ ਵਾਸੀਆ।
❋
❋